SikhHistory.in

ਸੁਲਤਾਨਪੁਰ ਲੋਧੀ

ਸੁਲਤਾਨਪੁਰ ਲੋਧੀ ਪੰਜਾਬ ਰਾਜ ਦਾ ਕਸਬਾ ਸੀ ਜੋ ਅਜਕਲ ਕਪੂਰਥਲਾ ਜ਼ਿਲ੍ਹੇ ਦੀ ਇਕ ਤਹਿਸੀਲ ਅਤੇ ਕਈ ਸੌ ਸਾਲ ਪੁਰਾਣਾ ਇਤਿਹਾਸਕ ਸ਼ਹਿਰ ਹੈ। ਇਹ ਜਲੰਧਰ ਤੋਂ ਤਕਰੀਬਨ 45 ਕਿਲੋ ਮੀਟਰ ਦਖਣ -ਪਛਮ ਨੂੰ , ਕਪੂਰਥਲੇ ਤੋਂ 25 ਕਿਲੋ ਮੀਟਰ ਤੇ ਫਿਰੋਜਪੁਰ  ਤੋਂ 72 ਕਿਲੋ ਮੀਟਰ ਉਤਰ- ਪੂਰਬ ਨੂੰ ਬਿਆਸ ਅਤੇ ਸਤਲੁਜ ਦੇ ਦੁਆਬ, ਵੇਈ ਨਦੀ ਜੋ 9.7 ਕਿਲੋ ਮੀਟਰ ਲੰਬੀ ਹੈ ਦੇ ਖਬੇ ਕੰਢੇ ਵਸਿਆ ਹੋਇਆ ਹੈ 1 ਇਹ ਉਹ ਸ਼ਹਿਰ ਹੈ ਜਿਥੋਂ ਗੁਰੂ ਨਾਨਕ ਸਾਹਿਬ ਨੇ ਅਕਾਲ ਪੁਰਖ ਦੇ ਹੁਕਮ ਅਨੁਸਾਰ  ਸਿਖੀ , ਇਕ ਨਿਰਪਖ ਧਰਮ ਦਾ  ਪ੍ਰਚਾਰ ਤੇ ਪ੍ਰਸਾਰ ਕਰਨ ਲਈ ਉਦਾਸੀਆਂ ਵਲ ਚਾਲੇ ਪਾਏ । ਗੁਰੂ ਨਾਨਕ ਦੇਵ ਜੀ ਦੇ ਇੱਥੇ ਆਉਣ ਤੋਂ ਬਾਅਦ ਇਹ ਸ਼ਹਿਰ ਗੁਰੂ ਕੀ ਨਗਰੀ ਵਜੋਂ ਜਾਣਿਆ ਜਾਣ ਲੱਗ ਪਿਆ ਜੋ ਇਕ ਸਿੱਖ ਧਰਮ ਦਾ ਭਗਤੀ -ਭੰਡਾਰ ਤੇ ਸਿਖੀ ਦਾ ਵੱਡਾ ਕੇਂਦਰ ਬਣ ਗਿਆ। ਇਸ ਗਲ ਦੀ ਪੁਸ਼ਟੀ ਭਾਈ ਗੁਰਦਾਸ ਜੀ ਨੇ ਆਪਣੀਆਂ ਵਾਰਾਂ ਵਿਚ ਸੁਲਤਾਨਪੁਰ ਭਗਤੀ ਭੰਡਾਰਾ ਕਹਿ ਕੇ ਕੀਤੀ ਹੈ

ਇਸ ਤੋਂ ਪਹਿਲਾਂ ਦਾ ਇਤਿਹਾਸ ਤੇ ਬੁੱਧ-ਮੱਤ ਦੀਆਂ ਸਾਹਿੱਤਿਕ ਪਰੰਪਰਾਵਾਂ ਤੋਂ ਪਤਾ ਚਲਦਾ ਹੈ ਕਿ ਇਹ ਸ਼ਹਿਰ 500 B.C.-600 A.D ਤਕ ਬੁੱਧ ਧਰਮ ਦੇ ਭਗਤੀ ਮਾਰਗ ਅਤੇ ਗਿਆਨ ਦਾ ਇਕ ਵੱਡਾ ਕੇਂਦਰ ਰਿਹਾ ਸੀ। ਤਦ ਇਹ ਸ਼ਹਿਰ ਕਈ ਨਾਵਾਂ ਨਾਲ ਮਸ਼ਹੂਰ ਸੀ ਜਿਵੇਂ ਸਰਵਮਾਨਪੁਰ , ਪੀਰਾਂ ਪੁਰੀ ਤੇ ਛੀਟਾਂ ਵਾਲਾ ਸ਼ਹਿਰ। ਇਤਿਹਾਸਕ ਹਵਾਲਿਆਂ ਦੇ  ਅਨੁਸਾਰ ਇਥੇ ਤਮਸਾਵਨ ਨਾਂ ਦਾ ਇਕ ਗੈਰ ਆਬਾਦ ਭਾਰੀ ਜੰਗਲ ਸੀ, ਜੋ ਬੋਧੀ ਧਰਮ ਦੀ ਤਪਸਿਆ ਦਾ ਕੇਂਦਰ ਬਣਿਆ 1 ਤਮਸਾਵਨ ਨੂੰ cunningham ਸੁਲਤਾਨਪੁਰ ਨਾਲ ਜੋੜਦਾ ਹੈ1 ਇਹ ਸਥਾਨ 5 ਮੀਲ ਦੇ ਦਾਇਰੇ ਵਿਚ ਫੈਲਿਆ ਹੋਇਆ ਹੈ 1ਬੁੱਧ ਧਰਮ ਦੀ ਪ੍ਰਾਚੀਨ ਪੁਸਤਕ ਅਭਿਨਵ ਪੁਸਤਵਾਵੀ  ਲੇਖਕ ਕਿਤਨਾਇਆ ਨੇ  ਇਸੇ ਸ਼ਹਿਰ ਵਿੱਚ ਲਿਖੀ ਸੀ। ਇਸ ਸ਼ਹਿਰ ਦਾ ਜ਼ਿਕਰ ਆਇਨ-ਏ-ਅਕਬਰੀ  ਵਿੱਚ ਵੀ ਅਨੇਕ ਵਾਰ ਆਉਂਦਾ ਹੈ। ਯੁਆਂਗ-ਚੁਆਂਗ ਨਾਂ ਦੇ ਇਕ ਚੀਨੀ ਯਾਤਰੀ ਨੇ ਲਿਖਿਆ ਹੈ ਕਿ ਸਮਰਾਟ ਅਸ਼ੋਕ ਨੇ ਆਪਣੇ ਰਾਜ-ਕਾਲ 269 ਤੋਂ 232 B.C. ਵਿਚ  ਇਥੇ ਇਕ ਬੋਧੀ ਸਤੂਪ 200 ਫੁਟ ਉਚੇ ਦੀ ਉਸਾਰੀ ਕਰਵਾਈ ਸੀ ਜਿਸਦੇ ਨਾਲ ਹੋਰ ਅਨੇਕਾਂ ਛੋਟੇ ਵਡੇ ਸਤੂਪ ਬਣਵਾਏ ਸੀ ।

 ਸਰਵਮਾਨਪੁਰ ਤਰੀਗਰਤਾ ਦੇ ਛੇ ਗਣਰਾਜਿਆਂ ਵਿਚੋਂ ਇਕ ਸੀ ਜਿਸਦੀ ਪੁਰਾਣਾ ਤੋ ਵੀ ਪੁਸ਼ਟੀ ਹੁੰਦੀ ਹੈ 1 ਇਸਦੀ ਰਾਜਧਾਨੀ ਪਰਾਸਥਲਾ ਸੀ ,ਜਿਸ ਨੂੰ ਅਜਕਲ ਜਲੰਧਰਕਿਹਾ ਜਾਂਦਾ ਹੈ ,ਤੇ ਕਿਲਾ ਕਾਂਗੜਾ ਵਿਚ ਸੀ1 ਜਦ ਸਿਕੰਦਰ ਇਰਾਨ ਦੇ ਬਾਦਸ਼ਾਹ ਨੂੰ ਫਤਹਿ ਕਰਕੇ  327 B.C. ਭਾਰਤ ਨੂੰ ਜਿਤਣ ਵਾਸਤੇ ਆਇਆ ਤਾਂ  ਤਰੀਗਰਤਾ (ਪੰਜਾਬ) ਤੇ ਪੋਰੁਸ ਦਾ ਰਾਜ ਸੀ1 ਜੋ ਬਹਾਦਰੀ ਤੇ ਸੂਝ -ਬੂਝ ਵਜੋਂ ਮੰਨਿਆ ਸਰਦਾਰ ਸੀ 1 ਪੁਰਾਣਾ ਇਤਿਹਾਸ ਸਿਕੰਦਰ ਦੀ ਬਹਾਦਰੀ ਤੇ ਅਜਿਤ ਜੇਤੂ ਹੋਣ ਦੀ ਗਲ ਕਰਦਾ ਹੈ ਪਰ ਨਵੀਂ ਖੋਜ ਇਸ ਗਲ ਦੀ ਗਵਾਹੀ ਭਰਦੀ ਹੈ ਕਿ ਜੇਹਲਮ ਦੇ ਕੰਢੇ ਤੇ ਉਸਦੀ  ਪੋਰੁਸ ਨਾਲ ਲੜਾਈ ਜਰੂਰ ਹੋਈ ਪਰ ਉਸ ਨੂੰ  ਜਿਤ ਨਹੀਂ ਸਕਿਆ 1 ਸਿਕੰਦਰ ਉਸਦੇ ਜੰਗ ਕਰਨ ਦੇ ਤਰੀਕੇ ਤੇ ਬਹਾਦਰੀ ਦਾ  ਇਤਨਾ ਕਾਇਲ ਹੋਇਆ ਕਿ ਲੜਨ ਦਾ ਖ਼ਿਆਲ ਛਡ ਕੇ ਉਸ ਨਾਲ  ਮਿਤਰਤਾ ਕਾਇਮ ਕਰਕੇਬਿਆਸ ਨਦੀ ਤੋ ਹੀ ਵਾਪਸ ਆਪਣੇ ਦੇਸ਼ ਪਰਤ ਗਿਆ ਜਿਥੇ 323 B.C.ਉਸਦਾ ਦਿਹਾਂਤ ਹੋ ਗਿਆ1

ਸਿਕਿਆਂ ਦੇ ਅਧਾਰ ਤੇ cunningham ਸੁਲਤਾਨਪੁਰ ਲੋਧੀ ਦੀ  ਪ੍ਰਾਚੀਨਤਾ ਪਹਿਲੀ ਸਦੀ ਤੋਂ ਕਰਦਾ ਹੈ ਜਦ ਇਹ ਇਲਾਕਾ ਟਾਲਕੀ ਦੇ ਕੁਲਿਡਰਾਇਨ ਰਾਜ ਵਿਚ ਆਉਂਦਾ ਸੀ ਜੋ ਕੂਸ਼ਨ ਬਾਦਸ਼ਾਹ ਦੇ ਹਥ ਆ ਗਿਆ ਤੇ  ਜਿਸਨੇ ਚੋਥੀ ਸਦੀ ਵਿਚ ਚੰਦਰ ਗੁਪਤ ਮੋਰੀਆ  (325-375) ਦੀ ਅਧੀਨਤਾ ਸਵੀਕਾਰ ਕਰ ਲਈ 1 ਉਸਤੋਂ ਬਾਅਦ ਇਹ ਪੰਜਵੀ -ਸਤਵੀਂ ਸਦੀ ਤਕ ਬੁਧ ਧਰਮ ਦਾ ਮਹਾ ਗਿਆਨ, ਪ੍ਰਚਾਰ  ਅਤੇ ਸਾਧ ਕੇਂਦਰ ਰਿਹਾ ਗਿਆਰਵੀਂ ਸਦੀ ਇਸਦਾ ਐਲਬਰੂਨੀ ਵੀ ਜਿਕਰ ਕਰਦਾ ਹੈ 1  ਗਿਆਰਵੀਂ ਸਦੀ ਦੇ ਪਹਿਲੇ ਦਹਾਕੇ ਵਿਚ ਮਹਿਮੂਦ ਗਜਨਵੀ ਨੇ ਧਾਰਮਿਕ ਕੱਟੜਤਾ ਕਾਰਣ ਇਸ ਨਗਰ ਨੂੰ, ਜੋ ਉਸ ਵਕਤ ਤਕ ਹਿੰਦੂ ਤੇ ਬੋਧੀ ਮਤ ਦਾ ਕੇਂਦਰ ਸੀ, ਲੁੱਟ ਕੇ ਅੱਗ ਲਗਵਾਕੇ ਸਾੜ-ਫੂਕ ਕੇ ਸੁਆਹ ਕਰ ਦਿਤਾ1  ਇਸ ਨਗਰ ਬਾਰੇ ਮਿਲਦੇ ਇਤਹਾਸਿਕ ਹਵਾਲਿਆਂ ਤੋਂ ਵੀ ਸਿੱਧ ਹੁੰਦਾ ਹੈ ਕਿ ਇਹ ਇਕ ਪੁਰਾਤਨ ਥੇਹ ਤੇ ਉਸਰਿਆ ਨਗਰ ਹੈ ਜਿਸ ਦਾ ਪ੍ਰਮਾਣ ਇਸ ਦੇ ਥੇਹ ਹੇਠੋਂ ਨਿਕਲਦੀ ਕਾਲੀ ਮਿੱਟੀ ਜੋ ਧਰਤੀ ਦੇ ਅੰਦਰ 5-6 ਮੀਟਰ ਦੇ ਹੇਠਾਂ ਤਕ ਹੈ ਅਤੇ ਭੰਨੀਆਂ ਟੁਟੀਆਂ ਚੀਜਾਂ ਤੋਂ ਇਲਾਵਾ ਪੁਰਾਤਨ ਸਿੱਕਿਆ ਤੋਂ ਮਿਲਦਾ ਹੈ 1 ਇਸ ਤਰਹ  ਸਰਵਮਾਨਪੁਰ ਸ਼ਹਿਰ ਦਾ ਅੰਤ ਹੋ ਗਿਆ ਸੀ।

 ਪੰਜਾਬ ਦੇ ਹਾਕਮ ਮੁਹੰਮਦ ਖ਼ਾਨ ਦਾ ਸ਼ਹਿਜ਼ਾਦਾ ਸੁਲਤਾਨਖ਼ਾਨ ਜਦੋਂ  ਇੱਥੋਂ ਦੀ ਲੰਘਿਆ ਤਾਂ ਇਸ ਇਲਾਕੇ ਦੀ ਹਰਿਆਲੀ  ਤੇ ਆਸ ਪਾਸ ਦੇ ਕੁਦਰਤ  ਨਜ਼ਾਰਰਿਆਂ  ਨੂੰ ਦੇਖਕੇ ਇਤਨਾ  ਪ੍ਰਭਾਵਿਤ ਹੋਇਆ ਕਿ ਉਸਨੇ  ਮੁੜ੍  ਇਸ ਸ਼ਹਿਰ ਦਾ ਨਿਰਮਾਣ ਆਪਣੇ ਨਾਂ  (ਸੁਲਤਾਨਪੁਰ ਲੋਧੀ) ਤੇ ਕਰਵਾ ਦਿਤਾ ਤੇ ਇਸ ਤਰਹ ਇਸਦਾ ਇਸਲਾਮਿਕ ਪ੍ਰਭਾਵ ਹੇਠ ਪੁਨਰ ਜਨਮ ਹੋਇਆ ਜਿਸਦੇ ਸਬੰਧ ਵਿਚ 26 ਸਿਕੇ ਮਿਲੇ ਹਨ 1 ਨਸੀਰੁਦੀਨ ਸ਼ਾਹ ਦੇ ਸਮੇ  1246-66 ਦੇ ਦੋਰਾਨ ਇਹ ਕਸਬਾ ਨਵੇਂ ਸਿਰ ਤੋ ਵਸਾਇਆ ਗਿਆ 1   ਬਲਬਨ ਦੇ ਸਮੇ  1266-1286  ਦੇ ਸਮੇ ਇਸ ਕਸਬੇ ਦੀ ਮਹਤਤਾ ਮੁਗਲਾਂ ਦੇ ਹੱਲੇ ਕਾਰਨ ਵਧ ਗਈ 1

ਕਹਿੰਦੇ ਹਨ “ਸ਼੍ਰੀ ਗੁਰੂ ਨਾਨਕ ਸਾਹਿਬ ਦੇ ਸਮੇਂ ਕਾਲ ਦੌਰਾਨ, ਸੁਲਤਾਨਪੁਰ ਲੋਧੀ ਇਕ ਪਰਗਨਾ ਹੈਡਕੁਆਟਰ (ਜ਼ਿਲ੍ਹਾ) ਸੀ ਜਿਸਦੀ ਉਸ ਸਮੇਂ ਮੁੱਖ ਜਰਨੈਲੀ ਸੜਕ (ਜੀ ਟੀ ਰੋਡ) ਸੁਲਤਾਨਪੁਰ ਲੋਧੀ ਦੇ ਵਿੱਚੋਂ ਲੰਘ ਕੇ ਜਾਂਦੀ ਸੀ। ਇਹ ਸੜਕ ਫਿਲੌਰ, ਨੂਰਮਹਿਲ, ਨਕੋਦਰ, ਸੁਲਤਾਨਪੁਰ ਲੋਧੀ ਤੋਂ ਹੁੰਦੀ ਹੋਈ ਝਬਾਲ, ਸਰਾਏ ਅਮਾਨਤ ਖ਼ਾਨ ਆਦਿ ਦੇ ਰਾਹੀਂ ਲਾਹੌਰ ਪਹੁੰਚਦੀ ਸੀ। ਇਹ ਸ਼ਹਿਰ “ਸਹਿਤਕ ,ਰਾਜਨੀਤਕ ਤੇ ਧਾਰਮਿਕ ਕੇਂਦਰ ਦੇ ਨਾਲ ਨਾਲ ਗੁਰੂ ਨਾਨਕ ਸਾਹਿਬ ਦੇ  ਸਮੇ ਦਿੱਲੀ ਤੋਂ ਲਾਹੌਰ ਜਾਣ ਦਾ ਵਪਾਰਕ ਮਾਰਗ ਵੀ ਰਿਹਾ ਜਿਥੇ  32 ਬਾਜ਼ਾਰ ਤੇ 5600 ਦੁਕਾਨਾਂ ਹੁੰਦੀਆਂ ਸਣ 1 ਇਥੇ ਗੁਰੂ ਨਾਨਕ ਸਾਹਿਬ ਨੇ ਆਪਣੀ ਹਟੀ ਚਲਾਈ ਸੀ । 1517-26 ਤਕ ਸੁਲਤਾਨ ਇਬ੍ਰਾਹਿਮ ਲੋਧੀ  ਦੇ ਸਮੇ ਇਹ ਲਾਹੋਰ ਤੋਂ ਦਿਲੀ ਜਾਂਦੀ ਸੜਕ ਉਸ ਸਮੇ ਦੋਲਤ ਖਾਨ ਲੋਧੀ ਦੇ ਅਧੀਨ ਸਿਆਸੀ, ਵਪਾਰਕ ਤੇ ਸਹਿਤਕ ਕੇਂਦਰ ਵ੍ਵਜੋਂ ਮਸ਼ਹੂਰ ਸੀ ਪਰ ਗੁਰੂ ਨਾਨਕ ਸਾਹਿਬ ਦੇ ਇਥੇ ਆਉਣ ਕਰਕੇ ਤੇ ਉਨ੍ਹਾ ਤੋਂ ਬਾਅਦ ਵਿਚ ਉਨ੍ਹਾ ਦੀ ਯਾਦ ਵਿਚ ਬਣਾਏ ਗਏ ਧਾਰਮਿਕ ਅਸਥਾਨਾ ਵਜੋਂ ਇਸ ਸ਼ਹਿਰ ਦੀ ਮਹ੍ਹਤਤਾ ਬਹੁਤ ਵਧ ਗਈ ਤੇ ਪੂਰਨ  ਸ਼ਹਿਰ ਨਵੇਂ ਰੂਪ ਵਿਚ ਵਿਕਸਿਤ ਹੋਇਆ । ਕਿਹਾ ਜਾਂਦਾ ਹੈ ਕਿ “ਸੁਲਤਾਨਪੁਰ ਲੋਧੀ ਵਿੱਚ ਪੁਰਾਤਨ ਕਿਲਾ ਸਰਾਏ ਜਿਸ ਵਿੱਚ ਹੁਣ ਪੁਲਿਸ ਸਟੇਸ਼ਨ ਹੈ, ਸ਼ਾਹ ਜਹਾਨ ਦੇ ਦੌਰ ਵਿੱਚ ਦਾਰਾ ਸ਼ਿਕੋਹ ਅਤੇ ਔਰੰਗਜ਼ੇਬ, ਸ਼ਾਹ ਅਬਦੁਲ ਲਤੀਫ ਤੋਂ ਜਦ ਪੜ੍ਹਨ ਆਏ ਤਾਂ ਉਹ ਇਸੇ ਕਿਲਾ ਸਰਾਏ ਵਿੱਚ ਰਹਿੰਦੇ ਰਹੇ ਸਨ ।

ਭਾਈਆ ਜੈ ਰਾਮ ਜੀ  ਜਿਨਾ ਦਾ ਵਿਆਹ ਗੁਰੂ ਨਾਨਕ ਸਾਹਿਬ ਦੀ ਭੈਣ, ਬੇਬੇ ਨਾਨਕੀ ਨਾਲ ਹੋਇਆ ਸੀ, ਇਥੋਂ ਦੇ ਹੀ ਵਸਨੀਕ ਸਨ ਤੇ ਸੁਲਤਾਨ ਲੋਧੀ ਦੇ ਰੈਵਨਿਊ ਡਿਪਾਰਟਮੇਂਟ ਵਿਚ ਆਮਿਲ ਕਾਰਜ ਪਾਲਿਕ ,ਇਕ ਵਡੇ ਅਹੁਦੇ ਤੇ ਲਗੇ ਹੋਏ ਸਨ। ਭਾਈ ਜੈ ਰਾਮ ਜੀ  ਪੈਮਾਇਸ਼ ਕਰਨ ਅਤੇ ਕਰ ਲੈਣ ਅਕਸਰ ਤਲਵੰਡੀ ਜਾਇਆ ਕਰਦੇ ਸਨ ਜਿਥੇ ਰਾਇ ਬੁਲਾਰ ਨੇ ਦੋਵਾਂ ਪਰਿਵਾਰਾਂ ਦਾ ਮੇਲ ਕਰਵਾ ਦਿਤਾ । ਭਾਵੇਂ ਨਾਨਕੀ ਜੀ ਵਿਆਹ ਕੇ ਸੁਲਤਾਨਪੁਰ ਚਲੇ ਗਏ ਪਰ ਵੀਰ ਦਾ ਪਿਆਰ ਉਨ੍ਹਾਂ ਨੂੰ ਮੁੜ ਮੁੜ ਤਲਵੰਡੀ ਖਿੱਚ ਲਿਆਉਂਦਾ ਰਿਹਾ। ਭਾਈ ਜੈ ਰਾਮ ਵੀ ਬੇਬੇ ਨਾਨਕੀ ਨੂੰ ਪੂਰਾ ਆਦਰ-ਮਾਣ ਦਿੰਦੇ।

ਗੁਰੂ ਨਾਨਕ ਸਾਹਿਬ ਇਕ ਰਬੀ ਨੂਰ ਸਨ ਜੋ ਬੇਬੇ ਨਾਨਕੀ ਤੇ ਰਾਇ ਬੁਲਾਰ ਨੂੰ ਤਾਂ ਸਮਝ ਆ ਗਈ ਪਰ ਮਹਿਤਾ ਕਾਲੂ ਜੀ, ਉਨ੍ਹਾ ਦੇ ਪਿਤਾ ਨੂੰ ਸਮਝਣ ਵਿਚ ਦੇਰ ਲਗ ਗਈ1 ਉਹ ਚਾਹੁੰਦੇ ਸੀ ਕੀ ਉਨ੍ਹਾ ਦਾ ਬਚਾ, ਗੁਰੂ ਨਾਨਕ ਉਨ੍ਹਾ ਵਰਗਾ ਹੀ  ਦੁਨਿਆਵੀ ਕਾਰ -ਵਿਹਾਰ ਵਿਚ ਮਹਾਰਥ ਹਾਸਲ ਕਰੇ 1 ਪਰ ਬਥੇਰੇ ਹੀਲੇ ਕਰਨ ਤੋ ਬਾਅਦ ਜਦ ਉਨ੍ਹਾ ਦੀ ਮਨ ਦੀ ਮੁਰਾਦ  ਪੂਰੀ ਨਾ  ਹੋਈ ਤਾਂ ਉਹ ਨਿਰਾਸ਼ ਹੋ ਗਏ 1 ਰਾਇ ਬੁਲਾਰ ਤੇ ਬੇਬੇ ਨਾਨਕੀ ਦੀ ਸਲਾਹ ਨਾਲ ਉਨ੍ਹਾ ਨੇ ਗੁਰੂ  ਸਾਹਿਬ ਨੂੰ ਸੁਲਤਾਨਪੁਰ ਲੋਧੀ ਭੇਜ ਦਿਤਾ1 ਭਾਈਆ  ਜੈ ਰਾਮ ਜੀ ਨੇ  ਉਨ੍ਹਾ ਨੂੰ ਜਲੰਧਰ -ਦੁਆਬ ਦੇ ਵਡੇ ਹਾਕਮ ਨਵਾਬ ਦੌਲਤ ਖਾਨ ਲੋਧੀ ਦੇ ਮੋਦੀ ਖਾਨੇ ਵਿਚ ਪ੍ਰਬੰਧਕ ਲਗਵਾ ਦਿਤਾ1 ਗੁਰੂ ਨਾਨਕ ਸਾਹਿਬ ਨੇ ਬੜੇ ਉਤਸਾਹ ਨਾਲ ਕੰਮ ਕਰਨਾ ਸ਼ੁਰੂ ਕੀਤਾ1 1 ਜਿਥੇ ਗੁਰੂ ਸਾਹਿਬ ਆਪਣੀ ਨੋਕਰੀ ਦਾ ਫਰਜ਼ ਪੂਰੀ ਤਰਹ ਨਿਭਾਂਦੇ ਉਥੇ ਆਪ ਸਿਰਜਨਹਾਰ ਨੂੰ ਯਾਦ ਵੀ ਕਰਦੇ ਰਹਿੰਦੇ1ਉਹ ਆਪਣੀ ਕਮਾਈ ਦਾ ਬਹੁਤਾ ਹਿਸਾ ਗਰੀਬਾਂ ਤੇ ਲੋੜਵੰਦਾ ਵਿਚ ਵੰਡ ਦਿੰਦੇ 1ਗੁਰੂ ਨਾਨਕ ਦੇਵ ਜੀ ਦੇ ਇੱਥੇ ਆਉਣ ਤੋਂ ਬਾਅਦ ਇਹ ਸ਼ਹਿਰ ਗੁਰੂ ਕੀ ਨਗਰੀ ਵਜੋਂ ਜਾਣਿਆ ਜਾਣ ਲੱਗ ਪਿਆ ਜੋ ਇਕ ਸਿੱਖ ਧਰਮ ਦਾ ਭਗਤੀ -ਭੰਡਾਰ ਤੇ ਸਿਖੀ ਦਾ ਵੱਡਾ ਕੇਂਦਰ ਬਣ ਗਿਆ। ਇਸ ਗਲ ਦੀ ਪੁਸ਼ਟੀ ਭਾਈ ਗੁਰਦਾਸ ਜੀ ਨੇ ਆਪਣੀਆਂ ਵਾਰਾਂ ਵਿਚ ਸੁਲਤਾਨਪੁਰ ਭਗਤੀ ਭੰਡਾਰਾ ਕਹਿ ਕੇ ਕੀਤੀ ਹੈ1

 ਇਥੇ ਗੁਰੂ ਨਾਨਕ ਸਾਹਿਬ  ਲਗਭਗ  14 ਸਾਲ  , 9 ਮਹੀਨੇ ਤੇ 13 ਦਿਨ ਰਹੇ ਸਨ1 ਕੁਝ ਚਿਰ ਬਾਅਦ ਮਰਦਾਨੇ ਨੂੰ  ਵੀ ਸੁਲਤਾਨਪੁਰ ਬੁਲਾ ਲਿਆ  1 ਵੇਈ ਵਿਚ ਇਸ਼ਨਾਨ ਕਰਦੇ , ਕੰਢੇ ਤੇ ਬੈਠਕੇ ਭਜਨ ਬੰਦਗੀ ਕਰਦੇ 1 ਮਰਦਾਨਾ ਰਬਾਬ ਵਜਾਂਦਾ ਤੇ ਗੁਰੂ ਸਾਹਿਬ ਇਲਾਹੀ ਮਸਤੀ ਵਿਚ ਬਾਣੀ ਉਚਾਰਦੇਇਹੀ ਰਮਣੀਕ ਅਤੇ ਇਕਾਂਤ ਅਸਥਾਨ ਆਪ ਲਈ ਇਕ ਦਿਨ ਆਤਮ ਗਿਆਨ ਦਾ ਸਾਧਨ ਬਣ ਗਿਆ ਹਰ ਰੋਜ਼ ਸਵੇਰੇ ਉਠਣ ਤੋ ਬਾਅਦ ਉਹ ਵਹੀ ਨਦੀ ਵਿਚ ਇਸ਼ਨਾਨ ਕਰਨ ਚਲੇ ਜਾਂਦੇ ਤੇ ਸੂਰਜ ਚੜਨ ਤੋ ਪਹਿਲਾਂ  ਘਰ ਮੁੜ ਆਉਂਦੇ 1 ਦਿਨ ਨੂੰ ਹਟੀ ਤੇ ਚਲੇ ਜਾਂਦੇ ਤੇ ਆਪਣਾ ਕਾਰਜ ਸੰਭਾਲਦੇ 1 1 ਕੰਮ ਵੇਲੇ ਵੀ ਗੁਰੂ ਸਾਹਿਬ ਦੇ ਹਥ ਕਾਰ ਤੇ ਚਿਤ ਕਰਤਾਰ ਵਲ ਰਹਿੰਦਾ 1

ਇਕ ਦਿਨ ਇਕ ਸਾਧੂ ਆਟਾ ਖਰੀਦਣ ਆਇਆ 1 ਬਾਰ੍ਹਾਂ ਧਾਰਨਾ ਤੋਲ ਕੇ ਜਦੋਂ ਤੇਰਾਂ ਤੇ ਪੁਜੇ ਤਾਂ ਤੇਰਾ ਤੇਰਾ ਕਹਿ ਕੇ ਮਨ ਸਿਮਰਨ ਵਲ ਜੁੜ ਗਿਆ ਤੇਰਾਂ ਤੋ ਅਗੇ ਵਧੇ ਹੀ ਨਹੀ ਪਰ ਧਾਰਨਾ ਤੋਲਦੇ ਗਏ 1 ਸਾਧੂ ਨੇ ਟੋਕਿਆ ਕੀ ਇੰਜ ਤਾ ਤੁਸੀਂ ਮੋਦੀ ਖਾਨਾ ਉਜਾੜ ਦਿਓਗੇ ਤਾ ਗੁਰੂ ਨਾਨਕ ਸਾਹਿਬ ਨੇ ਕਿਹਾ 1 “ਸਾਈ ਦੇ ਬੰਦੇ ਇਹ ਸੰਸਾਰ ਤਾਂ ਮੇਰਾ ਮੇਰਾ ਕਹਿਕੇ ਉਜੜ ਰਿਹਾ ਹੈ ਤੇਰਾ ਤੇਰਾ ਕਹਿਕੇ ਤਾਂ ਬਰਕਤ ਪੈਂਦੀ ਹੈ” 1

ਈਰਖਾ ਕਰਨ ਵਾਲੀਆਂ ਨੇ ਕਈ ਵਾਰੀ ਗੁਰੂ ਸਾਹਿਬ ਦੀ ਸ਼ਕਾਇਤ ਕੀਤੀ ਕਿ ਨਾਨਕ ਮੋਦੀ ਖਾਨਾ ਉਜਾੜ ਰਿਹਾ ਹੈ 1 ਇਕ ਦਿਨ ਮੋਦੀ ਨੇ ਗੁਰੂ ਨਾਨਕ ਨੂੰ ਕੋਠੜੀ ਅੰਦਰ ਕੈਦ ਵਿਚ ਸੁਟ ਦਿਤਾ, ਜਿਥੇ ਅਜ ਕਲ ਗੁਰੂ ਦਵਾਰਾ ਕੋਠੜੀ ਸਾਹਿਬ ਹੈ  1 ਮੋਦੀ ਖਾਨੇ ਦਾ ਹਿਸਾਬ ਹੋਇਆ 1 ਰਸਦ ਉਮੀਦ ਤੋ ਵੀ ਵਧ ਨਿਕਲੀ 1 ਇਹ ਕੋਈ ਕਰਾਮਾਤ ਨਹੀ ਸੀ ਬਲਿਕ ਗੁਰੂ ਸਾਹਿਬ ਆਪਣੀ ਹੀ ਕਮਾਈ ਲੋੜਵੰਦਾ ਵਿਚ ਵੰਡੀ ਜਾ ਰਹੇ ਸੀ 1ਕੁਝ ਚਿਰਾਂ ਬਾਦ 1487 ਵਿਚ 18 ਸਾਲ ਦੀ ਉਮਰ ਵਿਚ ਗੁਰੂ ਸਾਹਿਬ ਦਾ ਵਿਆਹ ਪਖੋਕੇ ਰੰਧਾਵਾ , ਜਿਲਾ ਗੁਰਦਾਸਪੁਰ ਦੇ ਵਸਨੀਕ ਮੂਲ ਚੰਦ ਖਤ੍ਰੀ ਦੀ ਸਪੁਤਰੀ ਸੁਲਖਣੀ ਜੀ ਨਾਲ ਹੋਇਆ 1 ਇਥੇ ਹੀ ਗੁਰੂ ਕੇ ਬਾਗ ਜਿਥੇ ਗੁਰੂ  ਨਾਨਕ ਸਾਹਿਬ ਰਹਿੰਦੇ ਸੀ ਦੇ  ਦੋ ਸਾਹਿਬਜ਼ਾਦੇ, ਬਾਬਾ ਸਿਰੀ ਚੰਦ ਤੇ ਬਾਬਾ ਲਖਮੀ ਦਾਸ ਜੀ ਹੋਏ 1 ਇਸ ਤਰਹ ਘਰ ਵਿਚ ਹੀ ਰਹਿਕੇ , ਗ੍ਰਹਿਸਤ ਤੋਂ ਨਿਰਲੇਪ , ਆਸ ਪਾਸ ਦੇ ਲੋਕਾਂ ਨੂੰ ਸਚ ਦਾ ਪਾਠ ਪੜਾਂਦੇ ਰਹੇ 1

ਇਕ ਦਿਨ ਰੋਜ਼ ਦੀ ਤਰਹ ਵਹੀ ਨਦੀ ਵਿਚ ਇਸ਼ਨਾਨ ਕਰਨ ਗਏ , ਚੁਭੀ ਮਾਰੀ ਪਰ ਨਿਕਲੇ ਨਹੀਂ ਇਕ, ਦੋ, ਤੀਸਰਾ ਦਿਨ ਹੋ ਗਿਆ ਘਰ ਨਹੀਂ ਆਏ 1 ਘਰ ਵਾਲਿਆਂ, ਸਜਣਾ , ਮਿਤਰਾਂ ਨੇ ਬਥੇਰੀ ਭਾਲ ਕੀਤੀਪਰ ਲਭੇ ਨਹੀਂ 1 ਈਰ੍ਖਾਲੂਆਂ ਨੇ ਇਹ ਵੀ ਕਿਹਾ ਕੀ ਮੋਦੀ ਖਾਨਾ ਲੁਟਾ ਕੇ ਡੁਬ ਮੋਇਆ ਹੈ 1 ਗੁਰੂ ਸਾਹਿਬ ਇਕਾਂਤ ਵਿਚ ਬੇਠ ਕੇ ਕਰਤਾਰ ਦੇ ਧਿਆਨ ਵਿਚ ਜੁੜੇ ਸੀ 1 ਉਨ੍ਹਾ ਨੂੰ ਲਗਾ ਜਿਵੈਂ ਅਰਸ਼ਾਂਤੋ ਇਕ ਅਵਾਜ਼ ਆਈ ਹੈ ਕਿ ਸਾਰੀ ਪ੍ਰਿਥਵੀ ਝੂਠ, ਸ਼ਰੀਕੇ ,ਆਪਸੀ ਫੁਟ,ਵੈਰ, ਵਿਰੋਧ, ਈਰਖਾ, ਕ੍ਰੋਧ , ਹੰਕਾਰ , ਤੇ ਪਾਪਾਂ ਦੇ ਭਾਬੜ ਵਿਚ ਸੜ ਬਲ ਰਹੀ ਹੈ 1 ਇਕ ਥਾਂ ਬੈਠਕੇ ਸਚ ਦਾ ਉਪਦੇਸ਼ ਕਰਨਾ ਕਾਫੀ ਨਹੀਂ ਹੈ 1 ਜਾਓ ਅਮ੍ਰਿਤ ਦੇ ਛਿਟੇ ਮਾਰ ਕੇ ਸਭਨਾ ਜੀਆਂ ਦੇ ਮਨ ਵਿਚ ਠੰਡ ਵਰਤਾਓ 1 ਲੋਕਾਂ ਨੂੰ ਏਕਤਾ, ਪਿਆਰ ਪਰਉਪਕਾਰ ਵਾਲੀ ਸਚੀ ਸੁਚੀਰਹਿਣੀ ਬਹਿਣੀ ਦੀ ਜਾਚ ਸਿਖਾਓ 1 ਭਾਈ ਗੁਰਦਾਸ ਜੀ ਲਿਖਦੇ ਹਨ ;-

                                             ਬਾਬਾ ਦੇਖੈ ਧਿਆਨੁ ਧਰਿ ਜਲਤੀ ਸਭਿ ਪ੍ਰਿਥਵੀ                                                                              ਦਿਸਿ ਆਈ
                                              ਬਾਝ ਗੁਰੂ ਗੁਬਾਰ ਹੈ, ਹੈ ਹੈ ਕਰਦੀ ਸੁਣੀ ਲੁਕਾਈ
                                             ਬਾਬੇ ਭੇਖ ਬਣਾਇਆ ਉਦਾਸੀ ਕੀ ਰੀਤਿ ਚਲਾਈ
                                             ਚੜਿਆ ਸੋਧਣਿ ਧਰਤਿ ਲੁਕਾਈ

ਹੁਕਮ ਪਾਕੇ ਜਦ ਤਿੰਨ ਦਿਨਾਂ ਬਾਅਦ ਘਰ ਆਏ ਤਾ ਬਿਲਕੁਲ ਬਦਲ ਚੁਕੇ ਸੀ 1 ਆਪਣੇ ਡੇਰੇ ਦੇ ਦਰਵਾਜ਼ੇ ਖੋਲ ਦਿਤੇ 1 ਸਭ ਕੁਛ ਵੰਡ ਦਿਤਾ 1 ਬਸ ਇਕ ਫਿਕਰਾ ਉਨ੍ਹਾ ਦੇ ਮੂੰਹ ਤੇ ਸੀ ਨਾ ਕੋਈ ਹਿੰਦੂ ਨਾ ਮੁਸਲਮਾਨ 1 ਸਭ ਪਾਸੇ ਰੋਲਾ ਪੈ ਗਿਆ, ਖਾਸ ਕਰਕੇ ਮੁਸਲਮਾਨ ਤੇ ਕਾਜੀ ਜਿਨ੍ਹਾ ਦਾ ਧਰਮ ਦਿਨ ਬਦਿਨ ਵਧ ਫੁਲ ਰਿਹਾ ਸੀ1 ਕਾਜ਼ੀ ਨੇ ਨਵਾਬ ਕੋਲ ਸ਼ਕਾਇਤ ਕੀਤੀ 1 ਨਵਾਬ ਨੇ ਬਾਬੇ ਨਾਨਕ ਨੂੰ ਬੇਨਤੀ ਕਰਕੇ ਬੁਲਾਇਆ 1 ਕਾਜੀ, ਨਵਾਬ, ਤੇ ਬਾਬੇ ਨਾਨਕ ਦੀ ਕਾਫੀ ਦੇਰ ਚਰਚਾ
ਚਲਦੀ ਰਹੀ – ਸਚਾ ਮੁਸਲਮਾਨ ਤੇ ਸਚੇ ਹਿੰਦੂ ਦੀ ਪਰਿਭਾਸ਼ਾ ਬਾਰੇ 1 ਦੋਨੋ ਦੀ ਮੰਜਿਲ ਇਕ ਹੈ ਪਰ ਰਾਹ ਅੱਲਗ, ਫਿਰ ਕਿਓਂ ਇਕ ਦੂਜੇ ਨਾਲ ਵੈਰ, ਵਿਰੋਧ, ਈਰਖਾ ਕੀਤੀ ਜਾਂਦੀ ਹੈ 1

ਗਲ ਬਾਤ ਚਲ ਰਹੀ ਸੀ ਨਮਾਜ਼ ਦਾ ਵਕਤ ਹੋ ਗਿਆ 1 ਕਾਜ਼ੀ ਨੇ ਕਿਹਾ ਕੀ ਜੇਕਰ ਸਭ ਧਰਮ ਇਕ ਸਮਾਨ ਹਨ ਤੇ ਚਲੋ ਸਾਡੇ ਨਾਲ ਨਮਾਜ਼ ਪੜੋ 1 ਗੁਰੂ ਸਾਹਿਬ ਕਾਜ਼ੀ ਤੇ ਨਵਾਬ ਨਾਲ ਚਲ ਪਏ 1 ਕਾਜ਼ੀ ਅਗੇ ਹੋਕੇ ਨਮਾਜ਼ ਪੜਨ ਲਗਾ 1 ਪਰ ਗੁਰੂ ਸਾਹਿਬ ਨੇ ਨਾ ਨਮਾਜ਼ ਪੜੀ ਨਾ ਸਿਜਦਾ ਕੀਤਾ 1 ਜਦ ਨਮਾਜ਼ ਖਤਮ ਹੋਈ ਤਾਂ ਕਾਜ਼ੀ ਨੇ ਪੁਛਿਆ ਕੀ ਤੁਸੀਂ ਸਾਡੇ ਨਾਲ ਨਮਾਜ਼ ਨਹੀ ਪੜੀ ? ਤਾਂ ਗੁਰੂ ਸਾਹਿਬ ਨੇ ਕਿਹਾ ਕੀ ਮੈਂ ਨਮਾਜ਼ ਕਿਦੇ ਨਾਲ ਪੜਦਾ 1 ਕਾਜ਼ੀ ਹੋਰੀਂ ਤਾ ਘਰ ਦੇ ਵਿਹੜੇ ਵਿਚ ਖੁਲੀ ਛਡੀ ਵਛੇਰੀ ਨੂੰ ਖੂਹੀ ਵਿਚ ਡਿਗਣੋ ਰੋਕਣ ਲਈ ਭਟਕਦੇ ਰਹੇ ਤੇ ਨਵਾਬ ਸਾਹਿਬ ਕਾਬਲ ਵਿਚ ਘੋੜੇ ਖਰੀਦਦੇ ਰਹੇ 1

ਕਾਜ਼ੀ ਬੜਾ ਸ਼ਰਮਿੰਦਾ ਹੋਇਆ 1 ਨਵਾਬ ਤਾਂ ਗੁਰੂ ਦੇ ਚਰਨਾਂ ਵਿਚ ਡਿਗ ਪਿਆ ਤੇ ਗੁਰੂ ਨਾਨਕ ਦਾ ਸਿਖ ਬਣ ਗਿਆ 1 ਇਸਤੋਂ ਬਾਦ ਗੁਰੂ ਸਾਹਿਬ ਆਪਣੀ ਭੇਣ ਦੇ ਘਰ ਗਏ 1 ਤਨਖਾਹ ਦਾ ਹਿਸਾਬ ਕਰਕੇ ਜਿਤਨਾ ਪੈਸਾ ਨਵਾਬ ਨੇ ਦਿਤਾ ਸੀ ਪਰਿਵਾਰ ਨੂੰ ਦੇ ਦਿਤਾ ਤੇ ਕਿਹਾ ਸਾਨੂੰ ਅਕਾਲ ਪੁਰਖ ਦਾ ਹੁਕਮ ਹੋਇਆ ਹੈ ਕੀ ਇਕ ਜਗਹ ਨਹੀ ਸੰਸਾਰ ਵਿਚ ਵਿਚਰੋ 1 ਤੁਸੀਂ ਉਸਤੇ ਭਰੋਸਾ ਕਰਨਾ, ਓਹ ਤੁਹਾਡੀ ਸਭ ਦੀ ਸਾਰ ਕਰੇਗਾ 1 ਅਸੀਂ ਸਮੇ ਸਮੇ ਆਕੇ ਟਬਰ ਦੀ ਖਬਰ ਕਰਦੇ ਰਹਾਂਗੇ 1 ਕੰਮ ਖਤਮ ਕਰਕੇ ਟਬਰ ਵਿਚ ਆਕੇ ਨਿਵਾਸ ਕਰਾਂਗੇਸਭ ਦਾ ਆਸ਼ੀਰਵਾਦ ਤੇ ਪਿਆਰ ਲੇਕੇ  ਆਪਣੀ ਮਿਸ਼ਨ ਨੂੰ ਪੂਰਾ ਕਰਣ,ਸੁਲਤਾਨਪੁਰ ਤੋਂ ਤੁਰ ਪਏਇਥੋਂ ਹੀ ਉਨ੍ਹਾ ਨੇ ਅਕਾਲ ਪੁਰਖ ਦੇ ਹੁਕਮ ਅਨੁਸਾਰ  ਸਿਖੀ , ਇਕ ਨਿਰਪੇਖ ਧਰਮ ਦਾ  ਪ੍ਰਚਾਰ ਤੇ ਪ੍ਰਸਾਰ ਕਰਨ ਲਈ ਉਦਾਸੀਆਂ ਵਲ ਚਾਲੇ ਪਾਏ ।

Print Friendly, PDF & Email

Nirmal Anand

Translate »