SikhHistory.in

ਸਿਖ ਧਰਮ – –

 

 ਸਿਖ ਧਰਮ ਕਾਦਰ ਦੀ ਕੁਦਰਤ ਵਿਚ ਸੁਭਾਵਕ ਰੂਪ ਨਾਲ  ਜੀਣ ਦਾ ਸਨੇਹਾ 1 ਸੰਸਾਰ ਵਿਚ ਖਾਲੀ ਇਹੀ ਇਕੋ ਇਕ ਧਰਮ ਹੈ ,ਹਰ ਧਰਮ ਤੋ ਵਖਰਾ ਤੇ ਨਿਆਰਾ  ਜੋ ਪੂਰੇ ਸੰਸਾਰ ਨੂੰ ਆਪਣੇ ਕਲਾਵੇ ਵਿਚ ਲੈਣਾ ਚਾਹੁੰਦਾ ਹੈ1  ਕਰਮ ਕਾਂਡ , ਵਹਿਮਾਂ -ਭਰਮਾ ,ਪਖੰਡ , ਭੇਖ-ਰੇਖ, ਰੀਤਿ ਰਸਮਾਂ ,  ਰਿਵਾਜ਼ ਦੀ ਇਸ ਵਿਚ ਕੋਈ ਥਾਂ ਨਹੀਂ 1 ਕਿਰਤ ਕਰੋ , ਵੰਡ ਕੇ ਛਕੋ ਤੇ ਉਸ ਅਕਾਲ ਪੁਰਖ ਦਾ ਸਿਮਰਨ ਕਰੋ , ਉਸਦੀ ਉਸਤਤਿ ਕਰੋ ਜੋ ਇਸ ਸ੍ਰਿਸ਼ਟੀ ਦਾ ਸਾਜਨਹਾਰ ਤੇ ਪਾਲਨਹਾਰ ਹੈ , ਬਸ ਇਹੀ ਸਿਖੀ ਦੇ ਮੁਢਲੇ ਅਸੂਲ ਹਨ 1  1

 ਸਿੱਖ  ਦਾ  ਅਰਥ “ਸਿੱਖਣ ਵਾਲਾ”), ਜਦ ਇਸ ਨਾਲ ਧਰਮ ਜੁੜ ਜਾਏ ਤਾ ਇਸਦਾ ਮਤਲਬ ਧਾਰਮਿਕ ਜਾਂ ਅਧਿਆਤਮਿਕ ਹੋ ਜਾਂਦਾ ਹੈ 1  ਕਿਓਂਕਿ ਸਿਖ ਧਰਮ ਸਿਰਫ ਇੱਕ ਰੱਬ ਨੂੰ ਮੰਨਦਾ ਹੈ, ਸਿਖੀ ਇਕ ਰਬ ਨੂੰ ਮੰਨਣ ਵਾਲਾ ਧਰਮ  ਅਤੇ ਕੋਮੀ  ਫ਼ਲਸਫਾ ਹੈ, ਜੋ 15 ਵੀਂ ਸਦੀ ਵਿੱਚ ਭਾਰਤ ਦੇ ਸਰਹਦੀ ਇਲਾਕੇ  ਪੰਜਾਬ ਵਿਖੇ  ਗੁਰੂ ਨਾਨਕ ਸਹਿਬ ਜੀ ਦੇ ਜਨਮ ਨਾਲ ਆਗਾਜ਼ ਹੋਇਆ। ਸਿੱਖੀ ਦਾ ਰੂਹਾਨੀ ਅਤੇ ਕੌਮੀ ਅਧਾਰ ਗੁਰੂ ਨਾਨਕ ਦੇਵ ਜੀ, ਸਿਖਾਂ ਦੇ ਪਹਿਲੇ ਗੁਰੂ ਅਤੇ  ਬਾਅਦ ਦੇ ਨੋ ਗੁਰੂਆਂ  ਦੀਆਂ ਸਿੱਖਿਆਵਾਂ ਤੇ ਹੈ ,ਜੋ ਸਿੱਖਾਂ ਦੇ ਮੌਜੂਦਾ ਅਟੱਲ ਗੁਰੂ ਅਤੇ ਰਹਿਬਰ ਸ੍ਰੀ ਗੁਰੂ ਗ੍ਰੰਥ ਸਾਹਿਬ  ਵਿੱਚ ਦਰਜ ਹਨ। ਸਿੱਖ ਮਜ਼ਹਬ ਦੇ ਫ਼ਲਸਫੇ ਨੂੰ ਗੁਰਮਤਿ ਕਿਹਾ ਜਾਂਦਾ ਹੈ ਜਿਸਦੇ ਮੁਢਲੇ ਅਸੂਲ ਹਨ  ਕਿਰਤ ਕਰੋ , ਵੰਡ ਕੇ ਛਕੋ ਤੇ ਨਾਮ ਜਪੋ ,ਉਸ  ਇਕ ਅਕਾਲ ਪੁਰਖ  ਦਾ , ਜੋ ਸਾਰੀ ਸ਼੍ਰਿਸ਼ਟੀ ਦਾ ਰਚਨਹਾਰ, ਪਾਲਣਹਾਰ  ਹੈ।

 ਗੁਰੂ ਨਾਨਕ ਦੇਵ ਜੀ ਨੇ 15 ਸਦੀ ਦੇ ਅਖੀਰ ਵਿਚ  ਸਿਖ ਧਰਮ ਦੀ ਨੀਹ ਰਖੀ 1  ਖਾਸ ਕਰਕੇ ਪੰਜਾਬ ਨੂੰ ਧਾਰਮਿਕ , ਸਮਾਜਿਕ ਤੇ ਇਖਲਾਕੀ ਤੋਰ ਤੇ ਮਜਬੂਤ ਕਰਨ ਦੀ ਤੇ ਜ਼ੁਲਮ  ਜੋਰ ਜਬਰ ਦੀ ਟਕਰ  ਲੇਣ ਦੀ ਜ਼ਿਮੇਦਾਰੀ ਆਪਣੇ ਸਿਰ ਲੈ ਲਈ 1 ਉਨ੍ਹਾ  ਨੇ ਇਤਿਹਾਸ ਨੂੰ ਇਕ ਨਵਾਂ ਮੋੜ ਦਿਤਾ 1 ਧਾਰਮਿਕ , ਸਭਿਆਚਾਰਕ ਤੇ ਭਗੋਲਿਕ ਹਦਾਂ ਟਪ ਕੇ ਜੋਗੀ ,ਸਿਧਾਂ, ਵੇਦਾਂਤੀ , ਬ੍ਰਹਮਣ, ਪੰਡਿਤ ,ਵੈਸ਼ਨਵ , ਬੋਧੀ , ਜੈਨੀ ਸੂਫ਼ੀ , ਮੁਲਾਂ , ਕਾਜ਼ੀਆਂ ਨਾਲ ਸੰਵਾਦ ਰਚਾਏ  ਜੋ ਧਰਮਾਂ ਦੇ ਮੁਖ ਠੇਕੇਦਾਰ ਸਨ 1 ਉਨ੍ਹਾ  ਨੇ ਉਸ ਵਕਤ  ਜਦ ਧਰਮ ਵਿਚ ਦਿਖਾਵੇ ਤੇ ਆਪਸੀ ਵੈਰ ਵਿਰੋਧ ਕਰਕੇ ਮਨੁਖਤਾ ਦਾ ਅੰਸ਼ ਅਲੋਪ ਹੋ ਚੁਕਾ ਸੀ , ਜਦੋਂ ਧਰਮ ਤੇ ਰਾਜ ਦੀਆਂ ਸ਼ਕਤੀਆਂ ਨੇ ਸੰਸਾਰ ਦੇ ਵਖ ਵਖ ਧਰ੍ਮਾ ਦੀ ਵਿਭਿਨਤਾ  ਨੂੰ ਮੁਕਾਣ ਲਈ ਸਿਰ ਧੜ ਦੀ ਬਾਜ਼ੀ ਲਗਾ ਦਿਤੀ ਸੀ , ਇਸ ਵਿਭਿਨਤਾ ਦੀ ਖੂਬਸੂਰਤੀ ਨੂੰ ਕਾਇਮ ਰਖਦਿਆਂ ਹਰ ਧਰਮ ਦੇ ਔਗਣਾ ਨੂੰ ਵਿਸਾਰ ਕੇ ਗੁਣਾ ਦੀ ਸਾਂਝ ਦਾ ਉਪਦੇਸ਼ ਦਿਤਾ 1

                    ਸਾਝ ਕਰੀਜੈ ਗੁਣਹ ਕੇਰੀ ਛੋਡਿ ਅਵਗੁਣ ਚਲੀਐ 1

ਉਨ੍ਹਾ  ਦਾ  ਸੰਦੇਸ਼ ਕਿਸੇ ਖਾਸ ਖਿਤੇ ਦੇ ਲੋਕਾਂ ਵਾਸਤੇ ਨਹੀ ਸੀ ਸਗੋਂ ਪੂਰੀ ਕਾਇਨਾਤ ਦੇ ਭਲੇ ਲਈ ਸੀ 1 ਉਨ੍ਹਾ  ਨੇ ਅਧਿਆਤਮਿਕ , ਸਮਾਜਿਕ , ਰਾਜਨੀਤਕ ,ਆਰਥਿਕ ਤੇ ਪ੍ਰ੍ਕਿਤਿਕ ਪਖ ਤੋ ਲੋਕਾਂ ਨੂੰ ਇਕ ਨਵੀ ਸੇਧ ਬਖਸ਼ੀ  1 ਕਿਰਤ ਕਰਨੀ , ਵੰਡ ਕੇ ਛਕਣਾ , ਤੇ ਨਾਮ ਸਿਮਰਨ ਸਿਖੀ ਦੇ ਮੁਢਲੇ ਅਸੂਲ  ਬਣਾ ਦਿਤੇ ਜਿਸ ਵਿਚ ਗਰੀਬ ਅਮੀਰ ,ਊਚ ਨੀਚ,ਜਾਤ ਪਾਤ , ਵਹਿਮ ਭਰਮਾਂ ਤੇ ਕਰਮ ਕਾਂਡਾ ਨੂੰ ਕੋਈ ਜਗਹ ਨਹੀਂ ਦਿਤੀ 1 ਇਸ ਨਾਲ  ਭੁਖਿਆਂ  , ਦੁਖੀਆਂ ,ਗਰੀਬ, ਮਜਲੂਮਾਂ  ਲੋੜਵੰਦਾ   ਦੀ ਮਦਤ ਹੋਈ ,ਸਮਾਜਿਕ ਸਾਂਝੀਵਾਲਤਾ ਤੇ ਆਪਸੀ ਏਕਤਾ ਪੈਦਾ ਹੋਈ 1   ਭਾਈ ਲਾਲੋ ਜੋ ਉਸ ਵਕਤੀ ਨੀਚ ਜਾਤ ਦਾ ਤੇ ਗਰੀਬ ਸੀ ,ਆਪਣਾ ਮਿਤਰ ਬਣਾਇਆ 1 ਦੁਨਿਆ ਦੇ ਰੰਗ ਤਮਾਸ਼ੇ  , ਵਕਤ ਦੇ ਹਾਲਤ ਤੇ  ਹਕੂਮਤ ਵਲੋ ਹੋ ਰਹੇ  ਜੋਰ ਜਬਰ ਤੇ ਜ਼ੁਲਮ ਉਸ ਨਾਲ ਸਾਂਝੇ ਕੀਤੇ 1 ਮਰਦਾਨਾ ਜੋ ਜਾਤ ਦਾ ਮਰਾਸੀ ਤੇ ਮੁਸਲਮਾਨ ਸੀ ਆਪਣਾ ਸੰਗੀ ਸਾਥੀ ਬਣਾਇਆ 1

  ਇਕ ਅਕਾਲ ਪੁਰਖ ਤੋ ਸਿਵਾ ਦੇਵੀ ਦੇਵਤਿਆਂ ,ਬੁਤਾਂ ,ਪਥਰਾਂ ਦੀ ਪੂਜਾ ਕਰਨਾ ਸਿਖ ਧਰਮ ਤੋਂ ਕਢ ਦਿਤਾ 1 ਮਨੁਖਤਾ ਨੂੰ ਪ੍ਰਮਾਤਮਾ ਦੀ ਪ੍ਰਾਪਤੀ ਲਈ ਪਹਿਲੀ ਵਾਰ ਸ਼ਬਦ ਗੁਰੂ ਨਾਲ ਜੋੜਿਆ  1 ਮੁਕਤੀ ਦਾ ਸੋਖਾ ਰਾਹ ਹੁਕਮਿ ਰਜਾਈ ਚਲਣਾਉਸਦੀ ਰਜ਼ਾ ਵਿਚ ਰਹਿੰਦੀਆਂ  ਗ੍ਰਿਹਸਤੀ  ਜੀਵਨ ਜੀਦੀਆਂ , ਸ਼ਬਦ ਰਾਹੀਂ ਉਸ ਪ੍ਰਮਾਤਮਾ ਨਾਲ ਜੁੜਨ ਦਾ ਰਾਹ ਦਸਿਆ 1 ਗ੍ਰਿਹਸਤ ਧਰਮ ਤੇ ਕਰਮਾ ਨੂੰ ਉਚਾ ਮੰਨਿਆ ਤੇ ਪ੍ਰਚਾਰਿਆ ,   ਉਸ ਵਕਤ ਜਦੋਂ ਤਪ ਸਾਧਣ ਵਾਲਿਆਂ , ਜੰਗਲਾਂ ਵਿਚ ਵਾਸ ਕਰਨ ਵਾਲਿਆਂ , ਤੀਰਥ ਤੇ ਭ੍ਰਮਣ ਕਰਨ ਵਾਲਿਆਂ ਤੇ ਅਟੰਕ ਸਮਾਧੀ ਲਗਾਉਣ  ਵਾਲਿਆਂ ਦਾ ਜੋਰ ਸੀ 1 ਇਸਤਰੀ ਨੂੰ ਸਨਮਾਨਿਤ ਦਰਜਾ ਦਿਤਾ 1 ਪੀਰਾਂ ਫਕੀਰਾਂ ਜੋ ਘਰ , ਬਾਹਰ, ਆਪਣੀਆਂ ਜਿਮੇਦਾਰੀਆਂ  , ਰਿਸ਼ਤੇ ਤਿਆਗ ਕੇ ਗ੍ਰਹਿਸਤੀਆਂ ਦੇ ਸਿਰ ਤੇ ਪਲਦੇ ਹਨ , ਨਿਖੇਦੀ ਕੀਤੀ  1  ਆਤਮਿਕ ਵਿਕਾਸ ਦੇ ਸਫਰ ਵਿਚ ਮਨੁਖੀ ਗਿਆਨ ਨੂੰ ਤੰਗ ਦਾਇਰੇ ਵਿਚੋਂ ਕਢਣ ਲਈ ਪ੍ਰਕਿਰਤੀ ਦੀ ਵਿਸ਼ਾਲਤਾ ਵਲ ਧਿਆਨ ਦਿਵਾਇਆ ਤੇ ਅਜ ਤੋਂ ਪੰਜ ਸਦੀਆਂ ਪਹਿਲੋਂ ਲਖਾਂ ਪਾਤਾਲਾਂ, ਅਕਾਸ਼ਾਂ , ਸੂਰਜ , ਚੰਦਾ ਤੇ ਮੰਡਲਾ ਦੀ ਹੋਂਦ ਦਾ ਗਿਆਨ ਦਿਤਾ 1

             ਪਾਤਾਲਾਂ ਪਾਤਾਲ ਲਖ ਆਗਾਸਾ ਆਗਾਸ 1

             ਕੇਤੇ ਇੰਦ ਚੰਦ ਸੂਰ ਕੇਤੇ ਕੇਤੇ ਮੰਡਲ ਦੇਸ 1

ਕਿਰਤੀ ਵਰਗ ਨਾਲ ਹਮਦਰਦੀ ਤੇ ਸਾਂਝ ਕਾਇਮ ਕੀਤੀ 1 ਧਰਮਾਂ ਵਿਚ ਫੋਕਟ ਕਰਮ-ਕਾਂਡਾਂ ਤੇ ਕੁਰੀਤੀਆਂ ਦਾ ਜੋਰਦਾਰ ਖੰਡਣ ਕੀਤਾ 1 ਤੀਰਥ ਯਾਤਰਾ ,ਵਰਤ ,ਜਨੋਊ , ਪਿਤਰ ਪੂਜਾ, ਸਰਾਧ ਆਦਿ ਰਸਮਾਂ ਨੂੰ ਪੰਡਤਾ ਦਾ ਲੁਟ ਖਸੁਟ ਤੇ ਅਡੰਬਰ ਦਾ ਰਾਹ ਦਸਿਆ 1

ਉਸ ਸਮੇ ਧਰਮ ਦੇ ਠੇਕੇਦਾਰਾਂ ,ਰਿਸ਼ੀਆਂ ,ਮੁਨੀਆਂ ,ਸਾਧਕਾਂ,ਆਚਾਰੀਆਂ ,ਪੀਰ, ਫਕੀਰ, ਕਾਜ਼ੀ ਮੁਲਾਣਿਆਂ ਤੇ ਭਗਤੀ ਲਹਿਰ ਦਾ ਬੋਲਬਾਲਾ ਸੀ  ਜਿਸ ਵਿਚੋਂ ਅਨੇਕ,ਕਰਮਕਾਂਡ, ਭਰਮ, ਵਹਿਮ,ਤੇ ਪਾਖੰਡ ਪੈਦਾ ਹੋਏ 1  ਧਰਮ ਇਤਨਾ ਗੁੰਜਲਦਾਰ ਹੋ ਗਿਆ ਕਿ ਜਿਸ ਨੂੰ  ਸਧਾਰਨ ਮਨੁਖ ਲਈ ਸਮਝਣਾ  ਮੁਸ਼ਕਿਲ ਹੋ ਗਿਆ ਤੇ  ਸਿਰਫ ਕਰਮ ਕਾਂਡਾ ਤਕ ਸੀਮਤ ਰਹਿ ਗਿਆ 1ਸਮਾਜਿਕ ਤੋਰ ਤੇ ਵੀ ਲੋਕ ਵਰਣ , ਜਾਤ ਪਾਤ , ਊਚ -ਨੀਚ ਵਿਚ ਵੰਡੇ ਹੋਏ ਸੀ 1 ਹਰ ਤਰਫ਼ ਲੁਟ ਖਸੁਟ ਮਚੀ  ਹੋਈ ਸੀ

             ਕਾਦੀ ਕੂੜਿ ਬੋਲਿ ਮ੍ਲੁ ਖਾਇ, ਬ੍ਰਾਹਮਣ ਨਾਵੈ ਜਿਆ ਅਘਾਇ

ਗੁਰੂ ਨਾਨਕ ਸਾਹਿਬ ਨੇ ਸਿਰਫ ਅਧਿਆਤਮਿਕ ਗਿਆਨ ਹੀ ਨਹੀ ਦਿਤਾ, ਸਗੋ ਸਮਾਜਿਕ, ਰਾਜਨੀਤਕ , ਆਰਥਿਕ ਤੇ  ਪ੍ਰਕਿਰਤਿਕ ਪਖੋਂ ਵੀ ਲੋਕਾਂ ਨੂੰ  ਸੇਧ  ਦਿਤੀ 1 ਵਖ ਵਖ ਰਬ ਦੇ ਸਰੂਪਾਂ ਦੀ ਥਾਂ ਇਕ ਅਕਾਲ ਪੁਰਖ ਦਾ ਸਿਮਰਨ ਦਾ ਰਾਹ ਦਸਿਆ ਜਿਸਦੀ ਪ੍ਰਾਪਤੀ ਲਈ ਸ਼ਬਦ ਗੁਰੂ ਨਾਲ ਜੋੜ ਦਿਤਾ1 ਜੁੜਨ ਦਾ ਸੋਖਾ ਰਾਹ ਸ਼ਬਦ ਨਾਲ ਕੀਰਤਨ, ਸੰਗੀਤ  ਦਸਿਆ 1

             ਪਵਨ ਆਰੰਭ ਸਤਿਗੁਰ ਮਤਿ ਵੇਲਾ

             ਸਬਦੁ ਗੁਰੂ ਸੁਰਤਿ ਧੁਨਿ ਚੇਲਾ

ਬੁਤ ਪੂਜਾ , ਮੂਰਤੀ ਪੂਜਾ ਤੇ ਕਰਮ ਕਾਂਡਾਂ ਨੂੰ ਨਕਾਰਿਆ  1 ਗਰੀਬ, ਅਮੀਰ , ਊਚ-ਨੀਚ  ,ਜਾਤ ਪਾਤ , ਵਰਣ ਵੰਡ ਦਾ ਖੰਡਣ ਕੀਤਾ 1 ਮਨੁਖਤਾ ਨੂੰ ਮੁਕਤੀ ਦਾ ਸੋਖਾ ਰਾਹ ਦਸਿਆ 1 ਹੁਕਮ ਰਜ਼ਾ ਵਿਚ ਰਹਿੰਦੀਆਂ , ਗ੍ਰਹਿਸਤੀ ਜੀਵਨ ਵਿਚ ਰਹਿਕੇ , ਸਾਰੇ ਰਿਸ਼ਤੇ ਤੇ ਜੁਮੇਵਾਰੀਆਂ ਨਿਭਾਂਦਿਆਂ  ਉਸ ਅਕਾਲ ਪੁਰਖ਼ ਦੀ ਸਿਫਤ-ਸਲਾਹ ਕਰਨਾ  ਤੇ ਸ਼ਬਦ ਨਾਲ ਜੁੜਨਾ ਹੀ ਅਸਲੀ ਯੋਗ ਹੈ 1

             ਗੁਰੁ ਪਿਰੁ ਸਦਾਏ ਮੰਗਣ ਜਾਇ

             ਤਾ ਕੈ ਮੂਲਿ ਨ ਲਗੀਐ ਪਾਇ

             ਘਾਲਿ ਖਾਇ ਕਿਛੁ ਹਥੋਂ ਦੇਹਿ

             ਨਾਨਕ ਰਾਹੁ ਪਛਾਣਹਿ ਸੇਇ

             ਫਕੜੁ  ਜਾਤੀ ਫਕੜੁ ਨਾਉ

             ਸਭਨਾ ਜਿਆ ਇਕ ਛਾਉ

ਜਿਨਾਂ ਜਿਨਾਂ ਨੂੰ ਗੁਰੂ ਸਾਹਿਬ ਦੇ ਉਦੇਸ਼ਾਂ ਤੇ ਉਪਦੇਸ਼ਾਂ  ਦੀ ਸਮਝ ਆ ਗਈ ਓਹ ਸਿਖੀ ਨਾਲ ਜੁੜਦੇ ਗਏ ਤੇ ਸਿਖ ਅਖਵਾਣ ਲਗ ਪਏ 1 ਇਸ ਤਰਾਂ ਇਕ ਨਵੇ ਧਰਮ ਦਾ ਨਿਕਾਸ ਤੇ ਵਿਕਾਸ ਹੋਇਆ 1 ਗੁਰੂ ਨਾਨਕ ਸਾਹਿਬ ਦੀ ਜੋਤ ਬਾਕੀ ਦਸ ਗੁਰੂਆਂ ਵਿਚ ਵਿਚਰਦੀ ਰਹੀ , ਜਿਨਾਂ ਨੇ  ਉਨ੍ਹਾ  ਦੀ ਵਿਚਾਰ ਧਾਰਾ ਤੇ ਪਹਿਰਾ ਦਿਤਾ ਤੇ ਸਿਖੀ ਨੂੰ ਅਗੇ ਵਧਾਇਆ 1

 ਗੁਰੂ ਨਾਨਕ ਸਾਹਿਬ ਨੇ ਆਪਣੇ ਜੋਤੀ ਜੋਤ ਸਮਾਉਣ ਤੋਂ ਪਹਿਲਾਂ ਆਪਣੇ ਇੱਕ ਸਿੱਖ, ਗੁਰੂ ਅੰਗਦ ਦੇਵ ਜੀ ਨੂੰ ਦੂਜਾ ਗੁਰੂ ਬਣਾਇਆ ਤੇ  ਸਮਾਜ ਨੂੰ ਸੇਧ ਦੇਣ ਦਾ ਕੰਮ ਸੌਂਪਿਆ।

 

 ਸੇਵਾ, ਸ਼ਰਧਾ, ਸਮਰਪਣ ਤੇ ਭਗਤੀ ਭਾਵ ਦੇ ਪੁੰਜ, ਭਾਈ ਲਹਿਣਾ ਜੀ ਨੇ  ਗੁਰੂ ਨਾਨਕ ਸਾਹਿਬ ਦੇ ਨਿਆਰੇ ਤੇ ਨਿਰਮਲ ਪੰਥ ਨੂੰ ਅਗਾਂਹ ਚਲਾਉਣ ਲਈ ਪੂਰਨ ਪ੍ਰਤਿਬੱਧਤਾ ਨਾਲ ਸਿੱਖ ਧਰਮ ਦੀ ਸਥਾਪਤੀ ਤੇ ਵਿਕਾਸ ਵਿਚ ਅਹਿਮ  ਭੂਮਿਕਾ ਨਿਭਾਈ। ਗੁਰੂ ਅੰਗਦ ਦੇਵ ਜੀ ਨੇ ਗੁਰੂ ਨਾਨਕ ਦੇਵ ਜੀ ਦੀ ਬਾਣੀ ਦੀ ਸੰਭਲਿਆ  ਤੇ  ਗੁਰਮੁਖੀ ਲਿਪੀ ਦੇ ਨਿਕਾਸ,ਵਿਕਾਸ ਤੇ ਸਿਖਲਾਈ ਦਾ ਕਾਰਜ ਆਰੰਭ ਕੀਤਾ। ਬੱਚਿਆਂ ਨੂੰ ਸਿੱਖਿਆ ਦੇਣ ਲਈ ਗੁਰਮੁਖੀ ਲਿਪੀ ਦੇ  ਕਇਦੇ ਬਣਵਾਏ । । ਲੋਕਾਂ ਵਿੱਚ ਸਿੱਖਿਆ ਦੇ ਰੁਝਾਨ ਨੂੰ ਵਿਕਸਤ ਕਰਨ ਲਈ ਕਈ ਸਕੂਲ ਖੁਲ੍ਹਵਾਏ ਅਤੇ ਸਿੱਖਿਆ ਦਾ ਪ੍ਰਸਾਰ ਕੀਤਾ।ਜਿੱਥੇ ਗੁਰੂ ਜੀ ਨੇ ਬਾਣੀ ਰਾਹੀਂ ਮਾਨਸਿਕ ਕਮਜੋਰੀ  ਦੂਰ ਕਰਨ ਦਾ ਯਤਨ ਕੀਤਾ ਉੱਥੇ ਹੀ ਨੌਜਵਾਨ ਪੀੜ੍ਹੀ ਨੂੰ ਸਰੀਰਕ ਤੌਰ ਤੇ ਤੰਦਰੁਸਤ ਰੱਖਣ ਲਈ  ਲੰਗਰ ਵਿਚ ਖਿਓ , ਦੁਧ ਤੇ ਖੀਰ ਦੀ ਵਰਤੋਂ ਕੀਤੀ ,ਕੁਸ਼ਤੀਆਂ ਕਰਵਾਣ ਲਈ ਮੱਲ ਅਖਾੜੇਵੀ ਸਥਾਪਨਾ ਕੀਤੇ। ਗੁਰੂ ਘਰ ਦੀ ਸਬਦ ਕੀਰਤਨ ਪਰੰਪਰਾ ਦੇ ਵਿਕਾਸ ਵਿਚ ਵੀ ਆਪ ਜੀ ਦਾ ਮਹੱਤਵਪੂਰਨ ਯੋਗਦਾਨ ਰਿਹਾ।

ਗੁਰੂ ਅਮਰਦਾਸ ਜੀ ਸਿਖਾਂ ਦੇ ਤੀਸਰੇ ਗੁਰੂ ਸਹਿਬਾਨ ਨੇ  ਸਾਲ ਵਿਚ ਤਿੰਨ  ਜੋੜ -ਮੇਲੇ, ਦਿਵਾਲੀ , ਵੈਸਾਖੀ ,ਮਾਘੀ ਤੇ ਨਿਯਤ ਕਰਕੇ ਦੇਸ਼ ਦੇ  ਕੋਨੋ ਕੋਨੇ ਸਿਖ  ਸੰਗਤਾ ਨੂੰ ਜੋੜਨ ਦਾ ਉਪਰਾਲਾ ਕੀਤਾ, ਜਿਸ ਵਿਚ ਉਨ੍ਹਾ ਦੀਆਂ  ਸਮਸਿਆਵਾਂ ਦਾ ਪਾਰ ਉਤਾਰਾ ਕਰਨ ਦਾ ਵੀ  ਯਤਨ ਕੀਤਾ ਜਾਂਦਾ ਸੀ ਕੁਝ  ਸਮਸਿਆਵਾਂ ਹਕੂਮਤ ਨਾਲ ਵੀ ਸੰਬਧਿਤ ਹੋਣਗੀਆਂ ਜਿਸਦਾ ਬੈਖੋਫ਼ ਹੋਕੇ ਕਹਿਣਸੁਣਨ ਤੇ ਉਸਦਾ ਹਲ ਕਢਣ ਦਾ ਉਪਰਾਲਾ ਹੁੰਦਾ  ਇਉ ਸਿਖ ਸੰਗਤ ਦੀ ਜਥੇਬੰਦੀ ਤੇ ਭਾਈਚਾਰਕ ਸਾਂਝ ਮਜਬੂਤ ਹੋਣ ਲਗੀ ਲੰਗਰ ਪ੍ਰਥਾ ਨੂੰ ਮਜਬੂਤ ਕਰਨ ਲਈ  ਪਹਿਲੇ ਪੰਗਤ ਪਾਛੇ ਸੰਗਤਦਾ ਹੁਕਮ ਦਿਤਾ ਜਿਸ ਨਾਲ ਗੁਰੂ ਦਰਬਾਰ ਆਉਣ ਤੋ ਪਹਿਲਾਂ ਲੰਗਰ ਛਕਣਾ ਲਾਜ਼ਮੀ ਹੋ ਗਿਆ, ਜਿਸਦਾ ਮੁਖ ਉਦੇਸ਼ ਸੀ ਜਾਤ -ਪਾਤ, ਛੁਆ -ਛੂਤ ਊਚ -ਨੀਚ ਦੀ ਭਾਵਨਾ ਤੋਂ ਉਪਰ ਉਠਕੇ , ਮਨੁਖੀ  ਏਕਤਾ , ਭਾਈਚਾਰੇ, ਤੇ ਸਰਬ ਸਾਂਝੀਵਾਲਤਾ ਨੂੰ ਮਜਬੂਤ ਕਰਨਾ  1 ਇਸ ਨਾਲ ਸੰਗਤ ਦੇ ਪੰਗਤ ਵਿਚ ਇਕ ਡੂੰਘੀ ਸਾਂਝ ਪੈ  ਗਈ1 ਉਸ ਵਕਤ ਇਹ ਖਾਸ  ਜੁਰਅਤ ਵਾਲਾ ਕੰਮ ਸੀ ਜਿਸ ਵਕਤ ਮਨੁਖ ਮਨੁਖ ਦੇ ਪਰਛਾਵਾਂ ਪੈਣ ਤੇ ਭਿੱਟ  ਜਾਂਦਾ ਸੀ 1 ਲੰਗਰ ਲੋਕਾਂ ਦੀ ਸਿਹਤ ਤੇ ਸਵਾਦ ਨੂੰ ਮੁਖ ਰਖ ਕੇ ਬਣਦਾ ਸੀ ਗੁਰੂ ਸਾਹਿਬ ਆਪ ਚਾਹੇ ਅਲੂਣਾ ਓਗਰਾ ਹੀ ਖਾਂਦੇ ਸੀ ਪਰ ਸੰਗਤ ਵਾਸਤੇ ਹਰ ਤਰਹ ਦੇ ਪਕਵਾਨ ਤੇ ਰਸ ਅਮ੍ਰਿਤ ਘੀਰ ਖਿਆਲੀ ਬਣਦੀ ਸੀ  1

ਜਾਤ -ਪਾਤ ਦੇ ਵੰਡ- ਵਿਤਕਰੇ ਨੂੰ ਖਤਮ ਕਰਨ ਲਈ ਗੋਇੰਦਵਾਲ ਸਾਹਿਬ ਇਕ ਵਡੇ ਪੈਮਾਨੇ ਤੇ  84 ਪੋੜੀਆਂ ਵਾਲੀ ਬਾਓਲੀ ਬਣਵਾਈ ਜਿਸਦਾ ਜਲ ਅਟੁਟ ਸੀ ,ਜਿਸ ਵਿਚ ਹਰ ਇਕ ਨੂੰ ਪਾਣੀ ਭਰਨ ਦੀ ਤੇ ਇਸ਼ਨਾਨ ਕਰਨ ਦੀ ਖੁਲ ਸੀ 1 ਮਾਲ, ਡੰਗਰਾ ਤੇ ਖੇਤੀ ਵਾਸਤੇ ਇਕ ਵਡਾ ਖੂਹ ਵੀ ਬਣਵਾਇਆ ਜਿਥੇ  ਦੋ ਚਾਰ ਤੇ ਛੇ ਹਰਟ ਚਲਵਾਏ1 ਹੋਲੀ ਹੋਲੀ ਗੋਇੰਦਵਾਲ ਸਾਹਿਬ  ਸਿਖਾਂ ਦਾ ਪਹਿਲਾ ਕੇਂਦਰ ਤੇ ਤੀਰਥ ਅਸਥਾਨ ਬਣ ਗਿਆ  1ਦੂਜੀ ਮਹਤਵ ਪੂਰਨ ਉਸਾਰੀ ਅਮ੍ਰਿਤਸਰ ਦੀ ਹੈ  ਜੋ ਉਨ੍ਹਾ  ਦੀ ਸਿਖੀ ਨੂੰ ਮਹਾਨ ਦੇਣ ਹੈ  ਰਾਮਦਾਸ ਜੀ ਨੂੰ ਅਮ੍ਰਿਤਸਰ  ਸ਼ਹਿਰ  ਵਸਾਣ  ਦਾ ਹੁਕਮ ਦਿਤਾ ਜੋ ਪੰਜਵੇ ਪਾਤਸ਼ਾਹ ਵਕਤ ਤੋਂ ਸਿਖਾ ਦਾ  ਮੁਖ ਕੇਂਦਰ  ਬਣਿਆ ਤੇ ਇਸ ਵਿਚ ਹਰਿਮੰਦਰ ਸਾਹਿਬ ਦੀ ਉਸਾਰੀ ਤੇ ਗੁਰੂ ਗ੍ਰੰਥ ਸਾਹਿਬ ਦੀ ਸਥਾਪਨਾ ਨਾਲ ਸਦਾ ਲਈ ਪਵਿਤਰ ਤੇ ਅਮਰ  ਹੋ ਗਿਆ 

ਗੁਰੂ ਅਮਰਦਾਸ ਕ੍ਰਾਂਤੀਕਾਰੀ ਤੇ ਸਮਾਜ ਸੁਧਾਰਕ ਵੀ ਸਨ ਆਪਣੇ ਬੜੇ ਸੁਚਜੇ ਢੰਗ ਨਾਲ ਸਮਾਜਿਕ ਕੁਰੀਤੀਆਂ ਦੇ ਵਿਰੁਧ ਆਵਾਜ਼ ਉਠਾਈ ਤੇ ਲੋਕਾਂ ਨੂੰ ਜਥੇਬੰਦ ਕੀਤਾ 1 ਪੁਰਾਤਨ ਕਾਲ ਵਿਚ ਇਸਤਰੀ ਦਾ ਦਰਜਾ ਬਹੁਤ ਨੀਵਾਂ ਸਮ੍ਝਿਆ ਜਾਂਦਾ ਸੀ 1 ਜੈਨੀ ਖੁਲੇ ਤੋਰ ਤੇ ਪ੍ਰਚਾਰ ਕਰਦੇ ਸਨ  ਕੀ ਇਸਤਰੀ  ਕਦੀ ਰਬ ਨਾਲ ਇਕਮਿਕ ਨਹੀ ਹੋ ਸਕਦੀ 1 ਯੂਨਾਨੀ ਇਸਤਰੀ ਨੂੰ ਨਾ-ਮੁਕੰਬਲ ਸ਼ੈ ਆਖਦੇ ਹਨ , ਇੰਗ੍ਲੈੰਡ ਵਿਚ ਔਰਤ ਨੂੰ ਪ੍ਰਮਾਤਮਾ ਦੀ ਮਜ਼ੇਦਾਰ ਗਲਤੀ ਕਿਹਾ ਜਾਂਦਾ ਹੈ1 ਬੁਧ ਧਰਮ ਵਿਚ ਇਥੋਂ ਤਕ ਲਿਖਿਆ ਹੈ ਕਿ ਜੇ  ਔਰਤ ਨਦੀ ਵਿਚ ਗੋਤੇ ਖਾ ਰਹੀ  ਹੋਵੇ ,ਭਾਵੇਂ  ਉਸਦੀ ਮੋਤ ਹੀ ਕਿਉਂ  ਨਾ ਹੋ ਜਾਵੇਕੋਈ ਵੀ  ਨਰ ਭਿਕਸ਼ੂ ਉਸ ਨੂੰ ਬਚਾਣ ਦਾ ਹੀਲਾ ਤਕ ਨਾ ਕਰੇ 1 ਰਾਮ ਨੁਜ ਉਸ ਨੂੰ ਧਰਮ ਵਿਚ ਦਾਖਲ ਹੀ ਨਹੀਂ ਕਰਦੇ ਕਿਓਕੀ ਓਹ ਰਿਸ਼ੀਆਂ ਮੁਨੀਆਂ ਦੀ ਇਬਾਬਤ ਨਸ਼ਟ ਕਰ ਦਿੰਦੀ ਹੈ 1 ਗੁਰੂ ਨਾਨਕ ਸਾਹਿਬ ਨੇ ਇਸਤਰੀ  ਜਾਤੀ ਦੇ ਹਕ਼ ਵਿਚ ਆਪਣੀ ਅਵਾਜ਼ ਬੁਲੰਦ ਕੀਤੀ, “ਸੋ ਕਿਓਂ ਮੰਦਾ ਆਖੀਏ ਜਿਤ ਜਮੇ ਰਾਜਾਨੁ”1  ਉਸ ਨੂੰ ਬੁਰਾ,ਨੀਵਾਂ ਜਾਂ  ਕਮਤਰ ਸਮਝਣ  ਦਾ ਖੰਡਨ ਕੀਤਾਗੁਰੂ ਨਾਨਕ ਦੇਵ ਜੀ ਦੀ ਇਸ ਲਹਿਰ ਨੂੰ ਸਭ ਗੁਰੂਆਂ ਨੇ  ਮਜਬੂਤ ਕੀਤਾ 1ਗੁਰੂ ਅੰਗਦ ਦੇਵ ਜੀ ਨੇ ਮਾਤਾ ਖੀਵੀ ਨੂੰ ਲੰਗਰ ਦੇ ਮੁਖੀ ਦੀ ਸੇਵਾ ਬਖਸ਼ ਕੇ ਇਸਤਰੀ ਜਾਤੀ ਦਾ ਮਾਨ ਵਧਾਇਆ 1 ਗੁਰੂ ਅਮਰ ਦਾਸ ਜੀ ਨੇ 22 ਮੰਜੀਆਂ ਵਿਚੋਂ 2 ਮੰਜੀਆਂ 55 ਪੀੜੀਆਂ ਦਾ ਮੁਖੀਆ ਬੀਬੀਆਂ ਨੂੰ ਬਣਾਇਆ 1ਗੁਰੂ ਸਾਹਿਬ ਨੇ  ਇਸਤਰੀ ਤੇ ਪੁਰਸ਼ ਦਾ ਵਿਵਾਹ ਖਾਲੀ ਸ਼ਰੀਰਕ ਨਹੀ ਬਲਕਿ ਆਤਮਿਕ  ਤੇ ਬਰਾਬਰ ਦੀ ਸਾਂਝ ਕਰਾਰ ਦੇਕੇ ਉਚਾ ਤੇ ਸੁਚਾ ਬਣਾਇਆ ਪਰਦੇ ਦੀ ਰਸਮ ਦਾ ਖੰਡਣ ਕੀਤਾ ਦਰਬਾਰ ਵਿਚ ਇਸਤਰੀਆਂ ਨੂੰ ਦਰਬਾਰ  ਵਿਚ ਪਰਦਾ ਕਰਕੇ ਆਣ ਦੀ ਮਨਾਹੀ  ਤੇ  ਸੰਗਤ ਵਿਚ ਅਜਾਦੀ ਨਾਲ ਸੇਵਾ ਕਰਨ ਦੀ ਖੁਲ ਦਿਤੀ  1 ਵਿਧਵਾ ­-ਵਿਆਹ ਨੂੰ ਸਤਕਾਰਿਆ  1  ਉਸ ਵਕਤ ਲੜਕੀਆਂ ਨੂੰ ਲੋਗ ਜੰਮਦਿਆਂ ਹੀ ਮਾਰ ਦਿੰਦੇ ਯਾ ਟੋਇਆ ਖਟ ਕੇ ਉਸ ਵਿਚ ਦਬ ਦਿੰਦੇ 1 ਗੁਰੂ ਸਾਹਿਬ ਨੇ ਇਸ ਕੁਰੀਤੀ ਜੋ ਕੀ ਕਾਦਰ ਤੇ  ਕੁਦਰਤ ਦੀ ਨਿਰਾਦਰੀ ਸੀ , ਬੜੀ ਸਖਤੀ ਨਾਲ ਵਿਰੋਧ ਕੀਤਾ1  ਸਤੀ ਪ੍ਰਥਾ ਇਸਤਰੀ ਲਈ ਵਡੀ ਲਾਹਨਤ ਸੀ ਇਸਦੇ  ਦੇ ਵਿਰੁਧ ਜੋਰਦਾਰ  ਅਵਾਜ  ਉਠਾਈ1

  ਸਿਖਾਂ  ਨੂੰ ਜਨਮ ਮਰਨ ਤੇ ਵਿਆਹ ਦੇ ਸੰਸਕਾਰਾਂ , ਗ੍ਰਿਹਿ, ਮਹੂਰਤਾਂ ਤੇ ਗੁੰਝਲਦਾਰ ਰਸਮਾ ਤੋਂ ਕਢਕੇ ਸੰਖੇਪ ਤੇ ਅਜਾਦ ਕੀਤਾ , ਜਿਸ ਨਾਲ ਸਿਖੀ ਨੂੰ ਆਤਮਿਕ ਤੋਰ ਤੇ ਇਕ ਅਲਗ ਪਹਚਾਨ ਮਿਲੀ ਜਿਸਦਾ ਸਰੀਰਕ ਰੂਪ ਗੁਰੂ ਗੋਬਿੰਦ ਸਿੰਘ ਨੇ 1699 ਵਿਚ ਖਾਲਸੇ  ਦੀ ਸਾਜਨਾ ਕਰ ਕੇ ਦਿਤਾ ਕੁਰਕਸ਼ੇਤਰ ਪਹੁੰਚ ਕੇ ਸੂਰਜ ਗ੍ਰਿਹਣ ਨਾਲ ਸਦੀਆਂ ਤੋਂ  ਜੁੜੇ ਕਰਮ -ਕਾਂਡਾਂ ਦਾ ਖੰਡਨ ਕੀਤਾ ਸਮਾਜਿਕ ਕੁਰੀਤੀਆਂ ਤੇ ਟਿਪਣੀ ਕੀਤੀ ਖਾਸ ਕਰਕੇ ਦੀਵਾ ਜਗਾਣਾ, ਪਿੰਡ ਪਤਲ, ਬਬਾਣ ਕਢਣਾ , ਘੜਾ ਭੰਨਣਾ , ਅਸਥਿਆਂ ਗੰਗਾ ਪ੍ਰਵਾਹ ਕਰਣੀਆਂ ਆਦਿ ਨੂੰ ਕਰਮਕਾਂਡ ਦਸਿਆ 1  ਸਹੀ ਕਰਮ ਕਰਨ  ਦਾ ਉਪਦੇਸ਼ ਦਿਤਾ 1  ਯਾਤਰਾ ਟੇਕਸ ਦੇਣ ਤੋਂ ਸਾਫ਼ ਇਨਕਾਰ ਕਰ ਦਿਤਾ ਕਿਓਂਕਿ ਇਹ ਟੈਕਸ  ਧਰਮ ਕਰਮ ਵਿਚ ਵਿਘਨ ਤੇ  ਹਿੰਦੂ -ਮੁਸਲਮਾਨਾ ਵਿਚ ਦੀਵਾਰ ਖੜੀ ਕਰਦਾ ਹੈ ਗੁਰੂ ਸਾਹਿਬ ਨੇ ਸਿਖ -ਮਤ ਨੂੰ ਉਦਾਸੀ -ਮਤ ਤੋਂ ਅਡ ਕਰਨ ਦਾ ਉਪਰਾਲਾ ਕੀਤਾ 1

ਗ੍ਰਹਿਸਤੀ  ਜੀਵਨ ਦਾ ਮਹੱਤਵ ਸਮਝਾਇਆ 1 ਜਿਸ ਵਿਚ  ਰਹਿ ਕੇ ਆਪਣੇ ਆਪ ਨੂੰ ਅਕਾਲ ਪੁਰਖ ਨਾਲ ਜੋੜੋ  1 , ਕਿਰਤ ਕਰਨਾ  ਵੰਡ ਕੇ ਛਕਣ ਤੇ ਸਿਮਰਨ ਕਰਨ ਦੇ   ਉਪਦੇਸ਼ ਦਿਤੇ 1 ਉਨ੍ਹਾ  ਨੇ ਸਮਝਾਇਆ ਕੀ ਨਾਮ ਪਾਕੇ ਰੋਜ਼ੀ ਲਈ  ਗ੍ਰਿਹਸਤੀਆਂ  ਦੇ ਦਰ ਤੇ  ਭਟਕਣਾ ਪਵੇ , ਉਨ੍ਹਾ  ਦੀ ਕਮਾਈ ਤੇ ਆਪਣਾ ਪੇਟ ਪਾਲਣਾ ਪਵੇ  ਤਾ ਓਹ ਨਾਮ ਅਧੂਰਾ ਹੈ 1 ਮਾਇਆ ਤੇ ਦੁਨਿਆ ਦੇ ਸੁਖ ਆਰਾਮ  ਹਾਸਲ ਕਰਕੇ ਪ੍ਰਭੁ ਨੂੰ ਵਿਸਰ ਜਾਣਾ ਵੀ ਵਿਅਰਥ ਹੈ  1 ਦੋਨੋ ਦਾ ਸੁਮੇਲ ਹੀ ਅਸਲੀ ਜੀਵਨ ਹੈ

 ਗੁਰੂ ਅਮਰਦਾਸ ਨੇ ਸਾਰੇ ਸਿਖ  ਜਗਤ ਨੂੰ 22 ਹਿਸਿਆਂ ਵਿਚ ਵੰਡਿਆ  ਜਿਨਾਂ ਨੂੰ ਮੰਜੀਆਂ ਕਿਹਾ ਜਾਂਦਾ ਸੀ  1 ਹੋਲੀ ਹੋਲੀ  ਇਹਨਾ ਮੰਜੀਆਂ ਦੀ ਜਿਮੇਵਾਰੀ  ਸਿਖੀ  ਪ੍ਰਚਾਰ ਦੀ  ਚੋਣਵੈ ਸਿਖਾਂ ਨੂੰ  ਦਿਤੀਜਿਨਾਂ ਨੇ ਦੂਰ ਦੁਰਾਡੇ ਇਲਾਕਿਆਂ ਵਿਚ ਸਿਖੀ ਪ੍ਰਚਾਰ ਤੇ ਪ੍ਰਸਾਰ  ਕੀਤਾ ਇਕ ਮੰਜੀ ਮੁਸਲਮਾਨ ਅਲਾ ਯਾਰ ਖਾਨ ਪਠਾਨ ਨੂੰ  ਦੇਕੇ ਹਿੰਦੂ ਮੁਸਲਮਾਨ ਵਿਚ ਸਾਂਝ ਕਾਇਮ ਕੀਤੀ `

ਗੁਰੂ ਰਾਮ ਦਾਸ ਜੀ ਸਿਖਾਂ ਦੇ ਚੋਥੇ ਗੁਰੂ ਸਹਿਬਾਨ ਨੇ ਗੁਰੂ ਅਮਰਦਾਸ ਦੇ ਜੋਤੀ ਜੋਤ ਸਮਾਣ ਤੋਂ 4 ਸਾਲ ਪਹਿਲਾਂ ਗੁਰੂ ਅਮਰ ਦਾਸ ਜੀ ਨੇ , ਜਿਥੇ ਅਜ ਅਮ੍ਰਿਤ੍ਸਰ ਹੈ , ਪੂਰਾ ਪੂਰਾ ਪਤਾ ਸਮਝਾ ਕੇ ਸਰੋਵਰ ਤੇ ਨਵਾਂ ਨਗਰ ਵਸਾਓਣ ਦਾ ਹੁਕਮ ਦਿਤਾ 1 ਇਥੇ ਗੁਰੂ ਰਾਮ ਦਾਸ ਨੇ ਇਕ ਸਰੋਵਰ ਦੀ ਖੁਦਾਈ ਅਰੰਭੀ ਜੋ ਸੰਤੋਖ ਸਰ ਦੇ ਨਾਂ ਨਾਲ ਜਾਣਿਆ ਗਿਆ , ਜਿਸਦੀ ਉਸਾਰੀ  ਗੁਰੂ ਅਰਜੁਨ ਦੇਵ ਜੀ ਨੇ ਪੂਰੀ  ਕੀਤੀ 

ਗੁਰੂ ਸਾਹਿਬ ਨੇ ਆਪਣੀ ਪਕੀ ਰਿਹਾਇਸ਼ ਇਥੇ ਕਰ ਲਈ 1 ਇਸਦੀ ਇਤਿਹਾਸਿਕ, ਧਾਰਮਿਕ ,ਆਰਥਿਕ ਤੇ ਸਮਾਜਿਕ ਉਨਤੀ ਲਈ ਵਿਸ਼ੇਸ਼ ਕਾਰਜ ਸ਼ੁਰੂ ਕੀਤੇ  1 ਇਸ ਨਗਰੀ ਨੂੰ ਧਰਮ ਦੀ ਕਿਰਤ ਕਰਨ ਵਾਲੇ, ਹੁਨਰ ਅਤੇ ਦਸਤਕਾਰੀ  ਰਾਹੀ ਮੇਹਨਤ ਕਰਕੇ ਰੋਜ਼ੀ ਕਮਾਉਣ  ਵਾਲੇ ਲੋਕਾਂ ਦੀ ਨਗਰੀ ਬਨਾਓਣ   ਲਈ 52 ਕਿਸਮਾਂ ਦੇ ਵਖ ਵਖ ਕਿਤੇ ਕਰਨ ਵਾਲੇ ਹੁਨਰਮੰਦਾਂ ਨੂੰ  ਮੁਫਤ ਜਗਹ ਦਿਤੀ ਤੇ ਵਿਓਪਾਰਿਕ ਕੇਂਦਰ  ਖੋਲੇ 1 ਸੰਗਤਾਂ ਦੀਆਂ ਲੋੜਾ ਅਨੁਸਾਰ ਬਾਜ਼ਾਰ ਬਣਵਾਏ 1 ਉਨ੍ਹਾ  ਦੀ ਰਹਾਇਸ਼ ਲਈ ਪ੍ਰਬੰਧ  ਕੀਤਾ ਜਿਸਦਾ ਮੰਤਵ ਸੀ ਕਿ ਇਹ ਨਗਰੀ ਧਰਮ ਦੀ ਕਿਰਤ ਕਰਨ ਵਾਲੇ ਵਪਾਰੀ ਤੇ  ਗ੍ਰਹਿਸਤੀਆ ਦੀ ਹੋਵੇ ਜਿਥੇ ਕੋਈ ਭੁਖਾ, ਵੇਹਲੜ, ਮੁਫਤ -ਖੋਰਾ ਤੇ ਜੁਲਮ ਕਰਨ ਵਾਲਾ ਰਹੀਸ ਨਾ ਹੋਵੇ ,ਹਰ ਮਜਹਬ ਦੇ  ਲੋਕ ਸੁਖ ਸ਼ਾਂਤੀ ਨਾਲ  ਵਸਣ  1 ਅਜ ਅਮ੍ਰਿਤਸਰ ਦੁਨਿਆ  ਦਾ ਇਕ ਪ੍ਰਸਿਧ ਦਸਤਕਾਰੀ  ਤੇ ਵਿਓਪਾਰਕ ਕੇਂਦਰ ਮੰਨਿਆ  ਜਾਂਦਾ ਹੈ  1

 1577 ਵਿਚ ਦੁਖ ਭੰਜਨੀ  ਬੇਰੀ ਵਾਲੀ ਥਾਂ ਤੇ ਸਰੋਵਰ ਦੀ ਖੁਦਾਈ ਸ਼ੁਰੂ ਕਰਵਾ ਦਿਤੀ 1 ਇਥੇ ਹੀ ਗੁਰੂ ਅਰਜਨ ਦੇਵ ਜੀ ਨੇ 1588 ਵਿਚ ਹਰਮੰਦਿਰ ਸਾਹਿਬ ਦੀ ਨੀਹ ਇਕ ਨਾਮੀ ਮੁਸਲਮਾਨ ਫਕੀਰ  ਮੀਆ ਮੀਰ ਕੋਲੋਂ ਰਖਵਾਈ  ਜੋ ਸਿਖਾਂ ਦਾ ਇਕ ਧਾਰਮਿਕ ਕੇਂਦਰ ਬਣ ਗਿਆ 1 ਇਥੇ ਗੁਰੂ ਰਾਮਦਾਸ ਜੀ ਨੇ ਲੰਗਰ ਪ੍ਰਥਾ ਸ਼ੁਰੂ ਕੀਤੀ 1 ਸਰੋਵਰ ਨੂੰ ਪਕਿਆਂ ਕਰਨ ਲਈ ਮਸੰਦ ਨੀਅਤ  ਕੀਤੇ ਜਿਨਾ ਨੇ ਪ੍ਰਚਾਰ ਤੇ ਪ੍ਰਸਾਰ  ਦੇ ਨਾਲ ਨਾਲ  ਗੁਰੂ ਘਰ ਦੀ ਭੇਟਾ, ਗੁਰੂ  ਘਰ ਵਿਚ ਲਿਆਣ  ਦੀ ਜਿਮੇਦਾਰੀ ਵੀ ਸੰਭਾਲ ਲਈ  1

 ਇਸਤਰੀ -ਪੁਰਖ ਦੀ ਬਰਾਬਰੀ ,  ਦਾਜ ਪ੍ਰਥਾ ਦਾ ਵਿਰੋਧ, ਸਤੀ ਰਸਮ ਦਾ ਖੰਡਣ  ਵਿਧਵਾ ਵਿਵਾਹ ਨੂੰ ਸਨਮਾਨਿਤ ਦਰਜਾ ਦੇਕੇ   ਸਮਾਜ ਵਿਚ ਔਰਤ ਦੀ ਥਾਂ  ਮਜਬੂਤ ਕੀਤੀ 1ਕਰਮ ਕਾਂਡ ਬੁਤਾਂ ਮੜੀਆਂ ਦੀ ਪੂਜਾ ਨੂੰ ਨਕਾਰਿਆ  1 ਗੁਰ -ਸ਼ਬਦ ਦੀ ਵਿਚਾਰ ਕਰਨੀ ਤੇ ਉਸਦੇ ਦਸੇ ਰਾਹਾਂ . ਸਿਧਾਂਤਾਂ ਤੇ ਉਪਦੇਸ਼ਾਂ ਤੇ ਚਲਣਾ ਹੀ ਬਾਣੀ ਨੂੰ ਗੁਰੂ ਮੰਨਣਾ ਹੈ  ਨਾਮ ਸਿਮਰਨ ਤੇ  ਸੇਵਾ ਦਾ  ਮਹਤਵ ਸਮਝਾਇਆ 1 ਸੇਵਾ  ਇਕ ਉਚੀ ਸਾਧਨਾ ਹੈ ਜਿਸ ਨਾਲ ਮਨੁਖ ਵਿਚ ਹਉਮੇ  ਖਤਮ ਹੋ ਜਾਂਦੀ ਹੈ  1 ਸਮਾਜਿਕ ਵਿਕਾਸ ਲਈ ਸੇਵਾ ਨੂੰ ਉਤਮ ਦਰਜਾ ਦਿਤਾ 1

  ਗੁਰਬਾਣੀ ਰਾਹੀਂ ਸਿਖਾ ਨੂੰ ਜੀਵਨ ਜਾਚ ਸਿਖਾਈ ਤੇ  ਸਿਖੀ ਮਰਯਾਦਾਵਾਂ ਨੂੰ ਪਕਿਆਂ ਕੀਤਾ ਜਿਸ ਵਿਚ ਸਿਖ ਪਰਿਭਾਸ਼ਾ , ਸਿਖ ਦੇ ਕਰਮ, ਸੰਸਕਾਰ ਤੇ ਖਾਸ ਕਰਕੇ ਅਰਦਾਸ ਦੀ ਮਹਾਨਤਾ ਦਸੀ 1 ਹਰੇਕ ਕੰਮ ਚਾਹੇ ਖੁਸ਼ੀ ਦਾ ਹੋਵੇ ਜਾ ਗੰਮੀਕਰਤਾਰ ਤੇ ਭਰੋਸਾ  ਰਖ ਕੇ ਅਰਦਾਸ ਕਰਕੇ ਆਰੰਭ ਕਰਨ ਦਾ ਉਪਦੇਸ਼ ਦਿਤਾ ਉਨ੍ਹਾ  ਨੇ ਹਰ ਸਿਖ ਨੂੰ  ਬਾਣੀ, ਰਹਿਤ ਤੇ  ਗੁਰਮਤਿ ਅਨੁਸਾਰ ਜੀਓਣ ਦੀ ਪ੍ਰੇਰਨਾ ਦਿਤੀ 1 ਆਪਜੀ ਨੇ ਆਸਾ ਦੀ ਵਾਰ ਦੇ ਮੁਢਲੇ  24 ਛੰਦ ਰਚਕੇ ਆਸਾ ਦੀ ਵਾਰ ਦਾ ਵਿਧੀ ਅਨੁਸਾਰ ਕੀਰਤਨ ਕਰਨ ਦੀ ਰਵਾਇਤ ਕਾਇਮ ਕੀਤੀ 1

ਵਾਹਿਗੁਰੂ ਨੂੰ ਦਿਨ ਰਾਤ ਯਾਦ ਕਰੋ , ਪਿਆਰ ਕਰੋ, ਭਰੋਸਾ ਕਰੋ ਤੇ ਗ੍ਰਹਿਸਤ ਵਿਚ ਰਹਿੰਦਿਆਂ ਉਸਦਾ ਸਿਮਰਨ ਕਰੋ 1 ਪ੍ਰਭੁ ਦਾ ਸਿਮਰਨ ਹੀ ਜਪ-ਤਪ ਅਤੇ ਪੂਜਾ ਹੈ 1 ਕਾਮ, ਕ੍ਰੋਧ, ਲੋਭ ,ਮੋਹ, ਹੰਕਾਰ,ਕਪਟ ਝੂਠ ਨਿੰਦਾ , ਦੁਬਿਧਾ, ਤੇ ਈਰਖਾ ਨੂੰ ਤਿਆਗੋ  1  ਝੂਠੀ ਮਾਣ ਪ੍ਰਤਿਸ਼ਟਾ ਜਾਂ ਧੰਨ- ਦੋਲਤ  ਦੀ ਪ੍ਰਾਪਤੀ ਲਈ ਦੁਨਿਆ ਦੀ ਵਡਿਆਈ ਜਾ ਖੁਸ਼ਾਮਤ ਕਰਕੇ  ਜੀਵਨ ਨੂੰ ਵਿਅਰਥ ਗੁਆ ਲੈਣ ਵਾਲੇ ਜੀਆਂ ਨੂੰ ਸੁਚੇਤ ਕੀਤਾ  1  

1581 ਵਿੱਚ, ਗੁਰੂ ਅਰਜਨ ਦੇਵ ਚੌਥੇ ਗੁਰੂ ਜੀ ਦੇ ਸਭ ਤੋਂ ਛੋਟੇ ਸਪੁੱਤਰ, ਸਿੱਖਾਂ ਦੇ ਪੰਜਵੇਂ ਗੁਰੂ ਬਣੇ 1ਉਨ੍ਹਾ ਨੇ ਹਰਿਮੰਦਰ ਸਾਹਿਬ   ਦੇ ਨਿਰਮਾਣ ਤੋਂ ਇਲਾਵਾ ਗੁਰੂ ਗ੍ਰੰਥ ਸਾਹਿਬ ਦੇ ਵਿੱਚ 20 00  ਤੋਂ ਵੱਧ ਸ਼ਬਦਾਂ ਦਾ ਯੋਗਦਾਨ ਦਿੱਤਾ। 1604 ਵਿਚ  ਵਿੱਚ ਉਹਨਾਂ ਸਿੱਖਾਂ ਦੇ ਪਹਿਲੇ ਧਾਰਮਿਕ ਗ੍ਰੰਥ ਦੇ ਰੂਪ ਵਿੱਚ ਆਦਿ ਗ੍ਰੰਥ ਨੂੰ ਭਾਈ ਗੁਰਦਾਸ  ਜੀ ਤੋ ਲਿਖਾਈ ਦਾ ਕੰਮ ਪੂਰਾ ਕਰਵਾਕੇ ਹਰਮੰਦਿਰ ਸਹਿਬ ਵਿਚ ਸਥਾਪਤ ਕਰਵਾਇਆ ਜੋ ਗੁਰੂ ਗੋਬਿੰਦ ਸਿੰਘ ਸਹਿਬਾਨ ਦੇ ਜੋਤੀ ਜੋਤ ਸਮਾਣ  ਪਿਛੋਂ 11 ਗੁਰੂ ਸਹਿਬਾਨ ਵਜੋਂ ਮੰਨੇ ਗਏ1   1606  ਵਿੱਚ ਗੁਰੂ ਗ੍ਰੰਥ ਸਾਹਿਬ ਵਿੱਚ ਤਬਦੀਲੀਆਂ ਨਾ ਕਰਨ ਤੋਂ ਇਨਕਾਰ ਕਰਨ ਉੱਤੇ ਮੁਗ਼ਲ ਬਾਦਸ਼ਾਹ ਵਲੋਂ ਉਹਨਾਂ ਨੂੰ ਜਿਉਂਦੇ ਜੀਅ ਤੱਤੀ ਤਵੀ ਉੱਤੇ ਬਿਠਾ ਕੇ ਸ਼ਹੀਦ ਕਰਵਾ ਦਿੱਤਾ ਗਿਆ।

 ਗੁਰੂ ਹਰਗੋਬਿੰਦ ਜੀ, ਸਿੱਖਾਂ ਦੇ ਛੇਵੇਂ ਗੁਰੂ ਸਹਿਬਾਨ ਵਕਤ  ਜੁਲਮ ਦੀ ਅਤ ਨੂੰ ਰੋਕਣ ਲਈ ਗੁਰੂ ਅਰਜਨ ਦੇਵ ਜੀ ਦੀ ਹਿਦਾਇਤ ਅਨੁਸਾਰ  ਦੋ ਤਲਵਾਰਾਂ ,ਇੱਕ ਮੀਰੀ ਦੀ ਅਤੇ ਦੂਜੀ ਪੀਰੀ ਦੀ ਧਾਰਨ ਕਰਕੇ ਦੇਗ ਨੂੰ ਤੇਗ ਨਾਲ ,ਭਗਤੀ ਨੂੰ ਸ਼ਕਤੀ, ਧਰਮ ਨੂੰ ਰਾਜਨੀਤੀ ਨਾਲ ਜੋੜ ਦਿਤਾ ਜੋ ਕੀ ਵਕਤ ਦੀ ਜਰੂਰਤ ਸੀ  । ਸਿਖਾਂ ਦੀ ਵਧਤੀ ਤਾਕਤ ਨੂੰ ਦੇਖ ਕੇ ਮੁਗਲ ਹਕੂਮ ਨੂੰ ਆਪਣਾ ਤਖ਼ਤ ਡੋਲਦਾ ਨਜਰ ਆਇਆ , ਜਿਸ ਕਰਕੇ ਗੁਰੂ ਹਰਗੋਬਿੰਦ ਸਾਹਿਬ ਨੂੰ ਬਹਾਨੇ ਨਾਲ ਦਿਲੀ ਬੁਲਾਕੇ ਗਵਾਲੀਅਰ ਦੀ ਜੇਲ ਵਿਚ 22 ਸਾਲ ਦੀ ਕੈਦ ਦਾ ਹੁਕਮ ਸੁਣਾ ਦਿਤਾ ਗਿਆ 1 ਗੁਰੂ ਹਰਿ ਰਾਏ ਸਾਹਿਬ ਤੇ ਗੁਰੂ ਹਰਕ੍ਰਿਸ਼ਨ ਸਾਹਿਬ ਵੇਲੇ ਮੁਗਲ ਹਕੂਮਤ ਨਾਲ ਕੋਈ ਬਹੁਤੇ ਬਖੇੜੇ ਨਹੀਂ ਖੜੇ ਹੋਏ ਜਿਸਦਾ ਦਾ ਕਾਰਨ ਔਰੰਗਜ਼ੇਬ ਦੇ ਪੁਤਰਾਂ ਦੀ ਖਾਨਾ ਜੰਗੀ ਤੇ ਦਖਣ ਵਿਚ ਮਰਹਟਿਆਂ ਦੀ ਬਗਾਵਤ 1 ਜਦ  ਗੁਰੂ ਤੇਗਬਹਾਦਰ  ਜੀ 1665  ਵਿੱਚ ਗੁਰੂ ਬਣੇ ਤਾਂ 1675 ਉਨ੍ਹਾ ਨੂੰ ਚਾਂਦਨੀ ਚੋਕ ਵਿਖੇ  ਸਹੀਦ ਕੀਤਾ ਗਿਆ ਸਿਰਫ ਇਸ ਲਈ ਕੀ ਉਨ੍ਹਾ ਨੇ ਜੋਰ ਜੁਲਮ ਦੇ ਖਿਲਾਫ਼ ਆਪਣੀ ਅਵਾਜ਼ ਬੁਲੰਦ ਕੀਤੀ ਸੀ ,  “ਭੇ ਕਾਹੂ ਕਉ ਦੇਤ ਨਾਹਿ ਭੇ ਮਾਨਤ ਆਨ”ਹਿੰਦੂਆ ਦੇ ਤਿਲਕ ਤੇ ਜੰਜੂ ਦੀ ਰਖਿਆ ਲਈ ਆਪਣੇ ਆਪ ਨੂੰ ਕੁਰਬਾਨ ਕਰ ਦਿਤਾ ਸਿਰਫ ਇਸ ਲਈ ਕੀ ਮੁਸਲਮਾਨ ਡਰ ਤੇ  ਜੋਰ ਜਬਰ ਦਸਤੀ ਨਾਲ ਹਿੰਦੁਆਂ ਨੂੰ ਦੀਨ-ਏ-ਇਸਲਾਮ ਵਿਚ ਲਿਆਉਣ ਦੀ ਕੋਸ਼ਿਸ਼ ਕਰ ਰਹੇ ਸੀ 1

1 ਦਸਵੇਂ ਗੁਰੂ ਸਹਿਬਾਨ ਗੁਰੂ ਗੋਬਿੰਦ ਸਿੰਘ ਨੇ ਸਿਖਾਂ ਨੂੰ ਹਥਿਆਰਬੰਦ ਹੋਣ ਦਾ ਹੁਕਮ ਦਿਤਾ 1  ਜੋਰ ਤੇ ਜੁਲਮ ਤੇ ਠਲ ਪਾਣ ਲਈ  1699 ਈਸਵੀ ਦੀ ਵੇਸਾਖੀ  ਨੂੰ, ਖਾਲਸਾ ਪੰਥ ਕਾਇਮ ਕੀਤਾ ਅਤੇ ਸਿੱਖਾਂ ਨੂੰ ਇੱਕ ਵੱਖਰੀ ਪਛਾਣ ਦਿੱਤੀ; ਪੰਜ ਸਿੱਖਾਂ ਨੂੰ ਅੰਮ੍ਰਿਤ ਛਕਾਇਆ ਅਤੇ ਪੰਜ ਪਿਆਰਿਆਂ ਦਾ ਖ਼ਿਤਾਬ ਦਿੱਤਾ ਜਿਨ੍ਹਾ ਨੂੰ ਆਪਣੇ ਬਰਾਬਰੀ ਤੇ ਖੜਾ ਕਰਨ ਲਈ , ਬੇਨਤੀ ਕਰ ਉਨ੍ਹਾ ਤੋਂ ਹੀ ਖੁਦ ਅੰਮ੍ਰਿਤ ਛਕਿਆ।

 ਸੰਤਾਂ ਅਤੇ ਸ਼ਹੀਦਾ ਦੀ ਇਸ ਧਾਰਮਿਕ ਸੰਪਰਦਾ ਨੇ ਹੋਲੀ ਹੋਲੀ ਬਹਾਦਰ ਯੋਧਿਆਂ ਦੇ ਸੰਗਠਨ ਦਾ ਰੂਪ ਧਾਰਨ ਕਰ ਲਿਆ , ਜੋ ਸਿਪਾਹੀ ਤਾਂ ਬਣੇ ਪਰ ਸੰਤਾ ਵਾਲੇ ਗੁਣ ਨਹੀਂ ਛਡੇ 1 1 ਉਨਾ ਨੇ ਆਪਣੇ ਸਿਖਾਂ ਨੂੰ ਸਿਰਫ ਤਾਕਤ ਹੀ ਨਹੀਂ ਬਖਸ਼ੀ , ਸੰਸਕਾਰ ਵੀ ਦਿਤੇ 1 ਉਨਾ ਨੇ ਸਮਾਜ ਸੇਵਾ ਨੂੰ ਇਕ ਰੂਹਾਨੀ ਤਰਕੀ ਵਾਸਤੇ ਮੁਢਲੀ ਸ਼ਰਤ ਬਣਾ ਦਿਤਾ 1 ਸਿਮਰਨ ਕਰਨਾ ਇਕ ਅਕਾਲ ਪੁਰਖ ਦਾ ਜਿਸਨੇ ਸਾਰੇ ਬ੍ਰਹਿਮੰਡ ਨੂੰ ਸਿਰਜਿਆ ਹੈ , ਕਿਰਤ ਕਰਨੀ ਤੇ ਵੰਡ ਕੇ ਛਕਣਾ ਸਿਖੀ ਦੇ ਮੁਢਲੇ ਅਸੂਲ ਬਣਾ ਦਿਤੇ 1 ਕਾਮ , ਕ੍ਰੋਧ , ਲੋਭ ,ਮੋਹ , ਹੰਕਾਰ ਤੇ ਕਾਬੂ ਪਾਣ  ਤੇ ਜੋਰ ਦਿਤਾ  1 ਜਾਤ- ਪਾਤ ਦੀਆਂ ਸੰਸਥਾਵਾਂ –ਉਚੇ –ਨੀਵੇਂ ਰੁਤਬੇ , ਮਰਦ –ਇਸਤਰੀ ਵਿਚ ਨਾ ਬਰਾਬਰੀ , ਧਾਰਮਕ ਤੇ ਸਿਆਸੀ ਜਬਰ ਦੇ ਖਿਲਾਫ਼ ਜਦੋ-ਜਹਿਦ ਕਰਨ ਦੀ ਹਿੰਮਤ ਤੇ ਤਾਕਤ ਬਖਸ਼ੀ  , ਸ਼ਕਤੀ ਸੰਕਲਪ ਤੇ ਸਮਾਜ ਸੇਵਾ ਨੂੰ ਇਨਕਲਾਬੀ ਰੰਗਤ ਦਿਤੀ 1 ਮਨੁਖ ਦੀ ਸੰਪੂਰਨ ਅਜਾਦੀ ਸਿਖ ਲਹਿਰ ਦਾ ਨਿਸ਼ਾਨਾ ਬਣ ਗਿਆ ਜਿਸਨੇ  ਮੁਗਲ ਹਕੂਮਤ ਦੇ ਹਰ ਜੁਲਮ ਦਾ  ਡਟ ਕੇ ਵਿਰੋਧ ਕੀਤਾ  1 ਲੋੜ ਪਈ ਤਾ ਕੁਰਬਾਨੀਆਂ ਵੀ ਦਿਤੀਆਂ ਜਿਸ ਵਿਚ ਉਮਰ ਅਹਿਮੀਅਤ ਨਹੀਂ ਸੀ ਰਖਦੀ 1 ਗੁਰੂ ਸਾਹਿਬ ਦੇ ਛੋਟੇ  ਸਾਹਿਬਜਾਦੇ  ਨੇ  ਲੜਾਈ ਦੇ ਮੈਦਾਨ ਵਿਚ ਛੋਟੇ ਖੰਡੇ ਵਾਹੇ 1 ਦੋ ਛੋਟੇ ਪੁਤਰਾਂ ਨੇ ਸਰਹੰਦ ਦੀਆਂ ਨੀਹਾਂ ਵਿਚ ਧਰਮ ਬਦਲਣ ਦੀ ਬਜਾਇ ਸ਼ਹੀਦੀ ਨੂੰ ਤਰਜੀਹ ਦਿਤੀ 1 ਚਾਰੇ ਸਾਹਿਬਜ਼ਾਦੇ ਸ਼ਹੀਦ ਕਰਨ ਉਪਰੰਤ, ਗੁਰੂ ਜੀ ਨੇ ਔਰੰਗਜ਼ੇਬ ਨੂੰ ਜ਼ਫ਼ਰਨਾਮਾ (ਜਿੱਤ ਦੀ ਚਿੱਠੀ,ਫਤਿਹ ਨਾਮਾ ਭੇਜਿਆ। ਸਿੱਖਾਂ ਦੇ ਅੰਤਮ ਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਨੇ 1708  ਵਿੱਚ ਗੁਰੂ ਗ੍ਰੰਥ ਸਾਹਿਬ ਨੂੰ ਆਖਰੀ ਅਤੇ ਜੁੱਗੋ ਜੁੱਗ ਅਟੱਲ ਗੁਰੂ ਦੇ ਰੂਪ ਵਿੱਚ ਦਰਜਾ ਦਿੱਤਾ।

ਬੰਦਾ ਬਹਾਦਰ , ਉਸਦਾ ਚਾਰ ਸਾਲ ਦਾ ਪੁਤਰ ਤੇ 700 ਬੜੀ ਬੇਰਹਿਮੀ ਨਾਲ ਤਸੀਹੇ ਦੇਕੇ ਸ਼ਹੀਦ ਕੀਤੇ ਗਏ 1   ਤੇ ਇਸਤੋਂ ਬਾਦ ਹੋਰ ਕਿਤਨੇ ਹੀ ਬਚੀ ਬਚਿਆਂ ਨੇ ਅਕਿਹ ਤੇ ਅਸਹਿ ਕਸ਼ਟ ਸਹਾਰਦੇ ਹੋਏ ਸ਼ਹੀਦੀਆਂ ਨੂੰ ਗਲੇ ਲਗਾਇਆ ਪਰ ਸਿਖੀ ਨਹੀਂ ਛਡੀ, ਈਨ ਨਹੀਂ ਮੰਨੀ

 ਮੂਲ ਸਿਧਾਂਤ

ਕਿਰਤ ਕਰੋ: :- ਕਿਰਤ ਕਰੋ ਨਾਮ ਜਪੋ ਦਾ ਹੀ ਰੂਪ ਹੈ| ਗੁਰਮਤ ਵਿੱਚ ਵੇਹਲੜਾਂ ਦੀ ਕੋਈ ਥਾਂ ਨਹੀਂ ਹੈ| ਗੁਰੂ ਨਾਨਕ ਸਾਹਿਬ ਜੀ ਵੀ ਉਦਾਸੀਆਂ ਤੋਂ ਬਾਹਦ ਕਰਤਾਰਪੁਰ ਜਮੀਨ ਲੈ ਕੇ ਆਪ ਖੇਤੀ ਕਰਦੇ ਰਹੇ| ਪਰ ਅੱਜ ਕਲ ਦੇ ਅਖੌਤੀ ਸੰਤ ਬਣਦੇ ਹੀ ਇਸ ਕਰਕੇ ਹਨ ਕੇ ਕੋਈ ਕਮ ਨਾ ਕਰਨਾ ਪਵੇ| ਆਪ ਵੀ ਵੇਹਲੜ ਤੇ ਨਾਲ ਦੇ ਚੇਲੇ ਚਪਟੇ ਵੀ ਵੇਹਲੜ ਪਰ ਕਿਰਤ ਕਰਨ ਵਾਲਿਆਂ ਦੇ ਪੈਸੇ ਲੁੱਟ ਲੁੱਟ ਕੇ ਮਹਲ ਖੜੇ ਕਰ ਲਏ| ਆਸਾ ਦੀ ਵਾਰ ਵਿੱਚ ਗੁਰੂ ਨਾਨਕ ਸਾਹਿਬ ਫਰਮਾਉਂਦੇ ਹਨ ਕੇ  “ਆਪਣ ਹਥੀ ਆਪਣਾ ਆਪੇ ਹੀ ਕਾਜੁ ਸਵਾਰੀਐ ॥ ਆਪਣਾ ਕੰਮ ਇਮਾਨਦਾਰੀ ਨਾਲ ਕਰਨਾ ਹੀ ਨਾਮ ਜਪਣਾ ਹੈ ਅਤੇ ਆਪਣੇ ਗੁਰੂ ਦੇ ਹੁਕਮ ਤੇ ਚੱਲਣਾ ਹੈ |

 ਵੰਡ ਛਕੋ 

ਗੁਰੂ ਸਾਹਿਬ ਜੀ ਦਾ ਇਹ ਸਿਧਾਂਤ ਬਹੁਤ ਹੀ ਜਰੂਰੀ ਹੈ ਅਤੇ ਨਾਮ ਜਪਣ ਦੀ ਹੀ ਅਗਲੀ ਅਵਸਥਾ ਹੈ| ਇਮਾਨਦਾਰੀ ਨਾਲ ਕਿਰਤ ਕਰਕੇ ਦਸਵੰਦ ਕਢਣਾ ਅਤੇ ਉਸ ਦਸਵੰਦ ਨਾਲ ਕਿਸੇ ਲੋੜਵੰਦ ਦੀ ਮਦਦ ਕਰਨੀ ਹੀ ਅਸਲੀ ਵੰਡ ਕੇ ਛਕਣਾ ਹੈ| ਆਪਣੇ ਇਮਾਨਦਾਰੀ ਨਾਲ ਕਮਾਏ ਹੋਏ ਪੈਸੇ ਕਿਸੇ ਵੇਹਲੜ ਨੂ ਦੇਣੇ ਤਾਂ ਕੇ ਓਹ ਸਿੱਖੀ ਦਾ ਹੋਰ ਘਾਣ ਕਰ ਸਕੇ ਬਹੁਤ ਵੱਡੀ ਬੇਵਕੂਫੀ ਹੈ| ਆਪ ਖਾਨ ਤੋਂ ਪਹਲਾਂ ਆਪਣੇ ਗਵਾਂਡੀ ਦੇ ਘਰ ਦੇਖਣਾ ਕੇ ਖਾਣਾ ਖਾਦਾ ਹੈ ਕੇ ਨਹੀਂ ਹੀ ਅਸਲੀ ਗੁਰਮੱਤ ਹੈ| ਅੱਜ ਬਹੁਤ ਸਾਰੀਆਂ ਸੰਸਥਾ ਹਨ ਜੋ ਲੋੜਵੰਦਾਂ ਦੀ ਮਦਦ ਕਰ ਰਹੀਆਂ ਹਨ ਓਹਨਾ ਨੂ ਆਪਣਾ ਦਸਵੰਦ ਦੇਣਾ ਹੀ ਅਸਲੀ ਗੁਰਮੱਤ ਹੈ|  “ਘਾਲਿ ਖਾਇ ਕਿਛੁ ਹਥਹੁ ਦੇਇ ॥ਨਾਨਕ ਰਾਹੁ ਪਛਾਣਹਿ ਸੇਇ ॥

ਨਾਮ ਜਪੋ 

  ਪਰਮਾਤਮਾ ਨੂੰ ਚੇਤੇ ਕਰਨਾ ਹੀ ਸਿਮਰਨ ਹੈ ਜਿਸਦੇ ਅਨਗਿਣਤ ਸਾਧਨ ਹਨ। ਉਸ ਦੀ ਗੱਲ ਕਰਨੀ, ਸੁਣਨੀ, ਪੜ੍ਹਨੀ, ਵਿਚਾਰਨੀ , ਨਿਜੀ ਅਭਿਆਸ ਤੇ ਦੂਜਾ ਸਤ ਸੰਗਤਵਿਚ ਬੈਠ ਕੇ  ਸਭ ਸਿਮਰਨ  ਹੈ।
ਲੇਕਿਨ ਸਭ ਤੋਂ ਵਧੀਆ ਤੇ ਉਤਮ ਤਰੀਕਾ ਗੁਰਬਾਣੀ ਦਾ ਪੜ੍ਹਨਾ, ਸੁਨਣਾ, ਗਾਉਣਾ (ਕੀਰਤਨ), ਵਿਚਾਰਨਾ (ਕਥਾ), ਸਮਝਣਾ, ਤੇ ਅਪਨਾਉਣਾ ਹੈ। ਨਾਮ ਸਿਮਰਨ ਦੀ ਬੁਨਿਆਦ ਬਾਣੀ ਹੈ ਜੋ ਕਿ ਗੁਰੁ ਗਰੰਥ ਦੇ ਰੂਪ ਵਿਚ ਸਾਨੂੰ ਬਖਸ਼ੀ ਹੋਈ ਹੈ।  ਪੰਜਵੇਂ ਗੁਰੂ  ਨੇ  ਨਾਮ ਸਿਮਰਨ ਦਾ ਉਤਮ ਤਰੀਕਾ  ਇਸ ਪੰਗਤੀ ਵਿਚੋਂ ਦਸਿਆ  ਹੈ: ਪ੍ਰਭ ਕਾ ਸਿਮਰਨੁ ਸਾਧ ਕੈ ਸੰਗਿ ॥
ਸਾਧ ਸੰਗਤ ਵਿਚ ਬਹਿ ਕੇ ਧਿਆਨ ਬਾਣੀ ਵਿਚ ਰੱਖ ਕੇ ਕੀਰਤਨ ਜਾਂ ਕਥਾ ਰਾਹੀਂ ਪ੍ਰਭੂ ਦੇ ਗੁਣ ਸੁਨਣੇ, ਗਾਉਣੇ, ਵਿਚਾਰਨੇ, ਸਮਝਣੇ, ਤੇ ਅਪਨਾਉਣੇ ਸਿਖ ਦਾ ਨਾਮ ਸਿਮਰਨ ਹੈ। ਸਿੱਖ ਲਈ  ਨਿਰੰਕਾਰ ਵੀ ਗੁਰਬਾਣੀ ਹੈ: ਵਾਹੁ ਵਾਹੁ ਬਾਣੀ ਨਿਰੰਕਾਰ ਹੈ ਤਿਸੁ ਜੇਵਡੁ ਅਵਰੁ ਨ ਕੋਇ, ਮਤਲਬ ਸਿਖ ਦਾ ਜਾਪ , ਮੰਤਰ ,ਸਿਮਰਨ ਸਿਰਫ ਬਾਣੀ ਹੈ ਜਿਸਤੋਂ ਇਲਾਵਾ ਕੁਝ ਹੋਰ ਨਹੀਂ ਹੋ ਸਕਦਾ  1

ਇਕ ਓਅੰਕਾਰ” , ਇੱਕ ਪਰਮਾਤਮਾ: ਸਿਰਫ਼ ਇੱਕ ਹੀ ਰੱਬ ਹੈ, ਸਾਰੀ ਸ਼੍ਰਿਸ਼ਟੀ ਦਾ ਕਰਤਾ , ਰਚਨਹਾਰ, ਪਾਲਨਹਾਰ ਜੋ  ਹਰ ਜਗਹ  ਹਰ ਚੀਜ਼ ,ਹਰ ਇਨਸਾਨ , ਜਾਨਵਰ ਤੇ ਪਸ਼ੁ-ਪੰਛੀਆਂ ਦੇ ਅੰਦਰ  ਮੌਜੂਦ ਹੈ।  ਉਸ  ਨੂੰ ਯਾਦ ਰੱਖੋ: ਪਿਆਰ ਕਰੋ ਤੇ  ਉਸ ਵਿੱਚ ਸ਼ਰਧਾ ਰੱਖੋ। ਅੰਮ੍ਰਿਤ ਵੇਲੇ ਜਾਗਣ, ਇਸ਼ਨਾਨ ਕਰਨ  ਤੇ ਅਕਾਲ ਪੁਰਖ ਨੂੰ ਸਿਮਰਨ ਦਾ  ਇਕ ਅਲਗ ਮਹੱਤਵ ਹੈ  । ਸਾਂਝੀਵਾਲਤਾ-ਬਰਾਬਰੀ ਤੇ ਸਭ ਦਾ ਸਨਮਾਨ,  ਜੀਵ -ਜੰਤੂਆਂ ,ਪਸ਼ੁ, ਪੰਛੀਆਂ ,ਮਨ੍ਖ , ਗਰੀਬ ਅਮੀਰ , ਊਚ-ਨੀਚ  ਇਸਤਰੀ ਮਰਦ-ਧਰਮ , ਹਦਾਂ-ਸਰਹਦਾਂ ਤੋ ਉਪਰ ਉਠਕੇ 1 ਸਭ ਮਨੁਖ ਬਰਾਬਰ , ਸਰਵ-ਸ਼ਕਤੀਮਾਨ ਤੇ ਵਾਹਿਗੁਰੂ, ਦੇ ਧੀਆਂ-ਪੁੱਤਰ ਹਨ। ਸ਼ੁਭ ਅਮਲ ਹੀ ਮੰਜਲ ਹੈ , ਉਸ ਅਕਾਲ ਪੁਰਖ ਤਕ ਪਹੁੰਚਣ ਦਾ ਰਾਹ ਹੈ1 ਸਭ ਦਾ ਭਲਾ ਮੰਗਣਾ ਇਨਸਾਨੀ ਫਰਜ਼ ਹੈ 1  ਆਪਣੇ ਲਈ ਜੀਣ ਨੂੰ ਜੀਣਾ ਨਹੀਂ ਕਹਿੰਦੇ 1  ਦੂਸਰਿਆਂ ਦੇ ਦਰਦ ਤੇ ਦੁਖਾਂ  ਲਈ ਆਪਣੀ ਜਿੰਦਗੀ ਕੁਰਬਾਨ ਕਰਨ ਹੀ ਸ਼ਹਾਦਤ ਦਾ ਅਸਲੀ ਰਸਤਾ ਹੈ  1  ਹਰ ਸਿਖ ਲਈ ਗੁਰਮਤ ਦੀ ਰਹਿਤ ਮਰਿਯਾਦਾ ਵਿਚ ਰਹਿਣਾ , ਅੰਮ੍ਰਿਤ ਛਕਣਾ , ਪੰਜ ਕਕਾਰ ਪਹਿਨਣੇ , ਪੰਜਾਂ ਬਾਣੀਆਂ ਦਾ ਪਾਠ ਕਰਨਾ ਲਾਜ਼ਮੀ ਹੈ।. ਸਿਖ ਲਈ ਕਿਸੇ ਦਿਨ ਦੀ ਕੋਈ ਖਾਸ ਪੂਜਾ ਨਹੀਂ: ਸਿੱਖ ਕਿਸੇ ਖਾਸ ਦਿਨ ਦੇ ਪਵਿੱਤਰ ਹੋਣ ਵਿੱਚ ਯਕੀਨ ਨਹੀਂ ਰੱਖਦਾ ।.ਸਿਖ ਨੂੰ  ਕਾਮ, ਕ੍ਰੋਧ, ਲੋਭ, ਮੋਹ, ਅਤੇ ਹੰਕਾਰ ਤੋਂ ਬਚਣ ਦਾ  ਹੁਕਮ  ਤੇ ਸਤ , ਸੰਤੋਖ,ਤੇ ਵਿਚਾਰ  ਕਰਦਿਆਂ ,ਗ੍ਰਹਿਸਤ ਵਿਚ ਰਹਿੰਦੀਆਂ ,ਆਪਣੇ ਫਰਜ਼ ਪੂਰੇ ਕਰਦਿਆਂ ਕਿਰਤ ਕਰਨੀ , ਵੰਡ ਕੇ ਛਕਣਾ , ਤੇ ਸਿਮਰਨ  ਕਰਨ ਦੀ ਹਿਦਾਇਤ ਹੈ 1

ਕਰਮ-ਕਾਂਡ ਜਿਵੇਂ ਧਾਰਮਿਕ ਯਾਤਰਾਵਾਂ, ਨਦੀਆਂ ਵਿੱਚ ਇਸ਼ਨਾਨ, ਪੱਥਰਾਂ, ਤਸਵੀਰਾਂ ਦੀ ਪੂਜਾ, ਪਰਦਾ ਮੋਹ ਮਾਇਆ ਨੂੰ ਤਿਆਗਣ ਦਾ ਹੁਕਮ 1  – ਧਨ, ਸੋਨਾ, ਭੰਡਾਰ, ਜ਼ਮੀਨ, ਜਾਇਦਾਦ ਸਭ ਕੁਮੀਅਰ ਦੀ ਚਕੀ ਵਾਂਗ ਹੈ , ਅਜ ਓਹ ਤੁਹਾਡੇ ਹਨ ਤੇ ਕਲ ਕਿਸੇ ਹੋਰ ਦੇ । ਉਹਨਾਂ ਨਾਲ ਜੁੜਨਾ ਵਿਅਰਥ ਹੈ ਸਤੀ ਤੇ  ਧਾਰਮਿਕ ਕਾਰਜ ਲਈ ਜੀਵਾਂ ਦੀ ਬਲੀ ਦੇਣ ਤੋਂ ਵਡਾ ਕੋਈ ਪਾਪ ਨਹੀਂ ਹੈ ।ਇਕ ਸਿਖ ਨੂੰ ਵੇਹਲੜ , ਅਵਾਰਾ, ਭਿਖਾਰੀ, ਜੋਗੀ, ਭਿਖੂ, ਸਾਧ ਜਾਂ ਬ੍ਰਹਮਚਾਰੀ ਦੇ ਰੂਪ ਵਿੱਚ ਰਹਿਣਾ   ਵਰਜਿਤ ਹੈ ।ਮਾਦਕ ਪਦਾਰਥ: ਸ਼ਰਾਬ ਪੀਣੀ, ਨਸ਼ਿਆਂ ਦੀ ਵਰਤੋਂ, ਤੰਬਾਕੂ, ਸਿਗਰਟ ਅਤੇ ਹੋਰ ਨਸ਼ਿਆਂ ਦੀ ਵਰਤੋਂ ਕਰਨ ਤੇ ਪਾਬੰਦੀ ਹੈ 1 ਸਿੱਖ ਧਾਰਮਿਕ ਕਾਰਜ ਕਰਨ ਲਈ ਕਿਸੇ ਪੁਜਾਰੀ (ਧਾਰਮਿਕ ਪੁਰਸ਼) ਉੱਤੇ ਨਿਰਭਰ ਨਹੀਂ ਕਰਦੇ ਹਨ। ਸਭ ਧਰਮਾਂ ਦੇ ਲੋਕ ਗੁਰਦੁਆਰੇ ਵਿੱਚ ਜਾ ਸਕਦੇ ਹਨ, ਪਰ ਕੁਝ ਨਿਯਮਾਂ ਦੀ ਪਾਲਨਾ ਕਰਨੀ ਲਾਜ਼ਮੀ ਹੈ- ਸਿਰ ਢਕਨਾ , ਜੁੱਤੀ ਉਤਾਰਨੀ ,ਕੋਈ ਵੀ ਨਸ਼ਾ ਨਾ ਕੀਤਾ ਹੋਵੇ।

 

ਸਿਖ ਦੀ ਪਹਿਚਾਣ

ਕੇਸ

। ਕੇਸ ਸਿਖੀ ਦੀ ਪਹਿਚਾਣ ਹੈ 1 ਜੇ ਕਿਤੇ ਕਲਗੀਧਰ ਪਾਤਸ਼ਾਹ ਸਾਨੂੰ ਇਹ ਨਿਆਰਾ ਸਰੂਪ ਨਾ ਬਖਸ਼ਦੇ ਤਾਂ ਸਿੱਖ ਮੱਤ ਦੀ ਪਹਿਚਾਣ ਵੀ ਹੋਰਨਾਂ ਮਤਾਂ ਦੀ ਤਰਹ ਮਿਲ-ਗੋਭਾ ਜਾਂ ਖਤਮ ਹੋ ਜਾਂਦੀ 1 ਕੇਸ  ਦਾੜ੍ਹੀ ਤੇ ਸੀਸ ਤੇ ਸਜਾਈ ਹੋਈ ਦਸਤਾਰ; ਗੁਰੂ ਗੋਬਿੰਦ ਸਿੰਘ ਜੀ ਦੀ ਮੋਹਰ ਹੈ। ਇਹ ਗੁਰੂ ਸਾਹਿਬ ਵੱਲੋਂ ਬਖਸ਼ਸ਼ ਕੀਤਾ ਹੋਇਆ  ਵਿਸ਼ੇਸ਼ ਪ੍ਰਮਾਣ ਪੱਤਰ ਹੈ ਜੋ  ਪਰਗਟ ਕਰਦਾ ਹੈ ਕਿ ਖਾਲਸੇ ਦੀ ਵਿਚਾਰਧਾਰਾ ਬਿਲਕੁਲ ਨਿਆਰੀ  ਹੈ। ਜੇਕਰ ਅਸੀਂ ਗੁਰੂ ਸਾਹਿਬ ਦੇ ਬਖਸ਼ੇ ਹੋਏ ਇਸ ਸਰੂਪ ਦਾ ਤ੍ਰਿਸਕਾਰ ਕਰਦੇ ਹਾਂ ਤਾਂ ਸਾਨੂੰ ਸਮਝ ਲੈਣਾ ਚਾਹੀਦਾ ਹੈ ਕਿ ਅਸੀਂ  ਗੁਰੂ ਸਾਹਿਬ ਦਾ  ਤ੍ਰਿਸਕਾਰ ਕਰ ਰਹੇ ਹਾਂ;1  ਜਿਵੇਂ ਕਿਸੇ ਫ਼ੌਜ ਜਾਂ ਪੁਲਿਸ ਦੇ ਅਫਸਰ ਦਾ ਸਤਿਕਾਰ ਜਾ ਪਹਿਚਾਣ ਉਸ ਦੀ ਵਰਦੀ  ਹੈ ਇਸੇ ਤਰ੍ਹਾਂ ਸਿੱਖ ਦਾ ਮਾਨ ਸਤਿਕਾਰ ਕੇਸ, ਦਾੜ੍ਹੀ ਤੇ ਦਸਤਾਰ  ਹੈ।

ਕੰਘਾ

ਕੰਘਾ ਰੱਖਣ ਦੇ ਮਨੋਰਥ ਵਿੱਚ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੀ ਬਹੁਤ ਦੂਰ ਅੰਦੇਸ਼ੀ ਇਹ ਸੀ ਕਿ ਕਿਤੇ ਸਿੱਖ ਕੇਸ ਰੱਖ ਕੇ ਜਟਾਧਾਰੀ ਨਾ ਹੋ ਜਾਵੇ।  ਕੰਘਾ ਉਸ ਨੂੰ ਚਿਤਾਵਨੀ ਦਿੰਦਾ ਰਹੇ ਕਿ ਸਿੱਖ ਨੇ ਇਸ ਦੀ ਵਰਤੋਂ ਕੇਸਾਂ ਨੂੰ ਸਿਹਤਮੰਦ ਤੇ ਸਾਫ਼ ਸੁਥਰਾ ਰੱਖਣ ਲਈ ਕਰਨੀ ਹੈ। ਕੇਸਾਂ ਵਿੱਚ ਸਾਂਭਿਆ ਹੋਇਆ ਕੰਘਾ ਸਾਨੂੰ ਹਰ ਵਲੇ  ਭਾਈ ਨੰਦ ਲਾਲ ਜੀ ਦੋ ਵਕਤ ਕੰਘਾ ਕਰਨ ਦੀ ਹਿਦਾਇਤ ਯਾਦ ਦਿਲਾਂਦੀ ਹੈ 1

“ਕੰਘਾ ਦੋਨੋ ਵਕਤ ਕਰ ਪਾਗ ਚੁਨਹਿ ਕਰ ਬਾਂਧਈ”।

 ਕੜਾ

ਗੁਰੂ ਸਾਹਿਬ ਵਲੋਂ ਬਖਸ਼ਿਆ ਕੜਾ ਸਿਖੀ ਨੂੰ ਇਕ ਮਹਾਨ ਤੋਫਾ ਹੈ ,ਜੋ ਉਸ ਨੂੰ ਹਰ ਵਹਿਮ-ਭਰਮ , ਕਰਮ-ਕਾਂਡਾਂ , ਜਾਦੂ  ਮੰਤਰ ਟੂਣੇ ਟਪੇ, ਦੇਵੀ ਦੇਵਤਿਆ ਦੇ ਸਰਾਪ ਦੇ ਡਰ-ਭਉ  ਤੋਂ ਬਚਾਂਦਾ ਹੈ1  ਸਾਡੀ ਬਾਂਹ ਵਿੱਚ ਪਾਇਆ ਹੋਇਆ ਕੜਾ ਸਾਨੂੰ ਗੁਰੂ ਗੋਬਿੰਦ ਸਿੰਘ ਜੀ ਯਾਦ ਦਿਵਾਉਂਦਾ ਹੈ ਜਿਨ੍ਹਾ ਇਸ ਬਾਂਹ ਨੂੰ  ਦੀਨ ਦੁਖੀਆਂ ਦੀ ਰੱਖਿਆ ਲਈ ਉੱਪਰ ਉੱਠਣ ਦਾ ਹੁਕਮ ਦਿਤਾ  ਅਤੇ  ਦੁਸ਼ਟਾਂ ਨੂੰ ਜੜ੍ਹੋਂ ਉਖੇੜ ਸਕਣ ਦੀ ਤਾਕਤ ।

ਕਛਹਿਰਾ

ਲੱਕ ਦੁਆਲੇ ਪਹਿਨਿਆ ਹੋਇਆ ਕਛਹਿਰਾ ਜਿੱਥੇ ਨੰਗੇਜ਼ ਨੂੰ ਪੂਰੀ ਤਰ੍ਹਾਂ ਢਕਦਾ ਹੈ, ਉੱਥੇ ਇਸ ਗੱਲ ਦਾ ਵੀ ਪ੍ਰਤੀਕ ਹੈ ਕਿ ਸਿੱਖ ਨੇ ਆਪਣਾ ਆਚਰਣ ਉਚਾ ਤੇ ਸੁੱਚਾ ਰੱਖਣਾ ਹੈ। ਇਤਿਹਾਸ ਵਿਚ ਜ਼ਿਕਰ ਆਉਂਦਾ ਹੈ ਕੀ ਨਦੋਣ  ਦੀ ਲੜਾਈ ਵਿਚ ਜਦ ਸਿਖ ਨਵਾਬ ਦੀ ਘਰ ਵਾਲੀ ਦਾ ਡੋਲਾ ਚੁਕ ਕੇ ਲੈ ਆਏ ਤਾਂ ਗੁਰੂ ਗੋਬਿੰਦ ਸਿੰਘ ਜੀ ਨੇ ਸਵਾਲ ਕੀਤਾ ਕੀ ਇਸ ਡੋਲੇ ਵਿਚ ਕੀ ਤਾਂ ਸਿਖਾਂ ਨੇ  ਉਤਰ ਵਿਚ ਕਿਹਾ ਕਿ ਮੁਸਲਮਾਨ ਦਾ ਸਾਡੀਆਂ ਧੀਆਂ ਭੇਣਾ ਨੂੰ ਆਪਣੇ ਐਸ਼ ਪ੍ਰਸਤੀ ਲਈ ਚੁਕ ਕੇ ਲੈ ਜਾਂਦੇ ਹਨ 1 ਕੀ ਅਸੀਂ ਨਹੀਂ ਇਹ ਸਭ ਕਰ ਸਕਦੇ ?

“ਪੁੰਨ ਸਿੰਘਣ ਬੂਝੇ ਗੁਣਖਾਣੀ। ਸਗਲ ਤੁਰਕ ਭੁਗਵਹਿਂ ਹਿੰਦਵਾਨੀ।

ਸਿੱਖ ਬਦਲਾ ਲੈ ਭਲਾ ਜਣਾਵੈ। ਗੁਰੂ ਸ਼ਾਸਤਰ ਕਿਉ ਵਰਜ ਹਟਾਵੈ।

ਸੁਣਿ ਸਤਿਗੁਰੂ ਬੋਲੇ ਤਿਸ ਬੇਰੇ। ਹਮ ਲੈ ਜਾਣਹੁ ਪੰਥ ਉਚੇਰੇ।

ਨਹ ਅਧੋਗਤ ਬਿਖਹਿ ਪਹੁੰਚਾਵਹਿਂ। ਤਾ ਤੇ ਕਲਮਲ ਕਰਮ ਹਟਾਵੈਂ।

 ਗੁਰੂ ਸਾਹਿਬ ਨੇ ਸਿਖਾਂ ਨੂੰ ਗੁਸਾ ਕੀਤਾ ” ਅਸੀਂ  ਪੰਥ ਨੂੰ ਉਚੇਰਾ ਲਿਜਾਣਾ ਹੈ ਖੰਦ-ਕੇ-ਜ਼ਿਲਤ ਵਿਚ ਨਹੀਂ ਸੁਟਣਾ ਤੇ ਹੁਕਮ ਕੀਤਾ ਕਿ ਇਸ ਨੂੰ ਬਾ-ਇਜ਼ਤ ਆਪਣੇ ਪਤੀ ਦੇ ਘਰ ਛੋੜ ਕੇ ਆਓ ਤੇ ਉਸਦੇ ਸਿਰ ਤੇ ਪਿਆਰ ਨਾਲ ਹਥ ਫੇਰਿਆ ਤੇ ਕਿਹਾ ,’ਡਰ ਨਾ, ਤੂੰ ਇਹ ਸਮਝ ਕੀ ਤੂੰ ਆਪਣੇ ਪਿਤਾ ਦੇ ਘਰ  ਆਈਂ ਹੈ” 1 ਇਸੇ ਹੁਕਮ ਸਦਕਾ ਹੀ ਆਉਣ ਵਾਲੇ ਸਮਿਆਂ ਵਿੱਚ ਸਿੱਖਾਂ ਦੇ ਆਚਰਣ ਨੇ  ਸਿਖਰਾਂ ਨੂੰ  ਛੋਹਿਆ।ਸੋ ਇਹ ਕਛਹਿਰਾ ਜਿੱਥੇ ਸਾਡੀ ਸਰੀਰਕ ਲੋੜ ਨੂੰ ਪੂਰੀ ਕਰਦਾ ਹੈ ਉੱਥੇ ਹਰ ਵੇਲੇ ਆਪਣਾ ਚਰਿੱਤਰ ਉੱਚਾ ਰੱਖਣ ਦੀ ਯਾਦ ਵੀ ਦਿਵਾਉਂਦਾ ਹੈ।

ਕਿਰਪਾਨ :

ਕਿਰਪਾਨ ਮਨੁੱਖ ਦੀ ਗ਼ੈਰਤ ਅਤੇ ਸੂਰਬੀਰਤਾ ਦੀ ਪ੍ਰਤੀਕ ਹੈ। ਸੰਨ 1699 ਦੀ ਵਿਸਾਖੀ ਤੋਂ ਪਹਿਲਾਂ ਸਿੱਖੀ ਵਿੱਚ ਪ੍ਰਵੇਸ਼ ਕਰਨ ਲਈ ਚਰਨ ਪਹੁਲ ਦਿੱਤੀ ਜਾਂਦੀ ਸੀ। ਜਿਸ ਮਨੁੱਖਾ ਘੜਤ ਦੀ ਕਲਪਨਾ ਗੁਰੂ ਨਾਨਕ ਦੇਵ ਜੀ ਨੇ ਕੀਤੀ ਸੀ, ਗੁਰੂ ਗੋਬਿੰਦ ਸਿੰਘ ਜੀ ਸਮੇਂ ਜਦੋਂ ਉਹ ਮਨੁੱਖ ਸੰਪੂਰਨ ਹੋ ਗਿਆ ਤਾਂ ਗੁਰੂ ਸਾਹਿਬ ਨੇ ਅੰਮ੍ਰਿਤ ਪਾਨ ਕਰਵਾ ਕੇ ਉਸ ਉੱਤੇ ਸੰਪੂਰਨਤਾ ਦੀ ਮੋਹਰ ਲਾ ਦਿੱਤੀ ਤੇ ਪੰਜ ਕਕਾਰ ਬਖਸ਼ਿਸ਼  ਕੀਤੇ ਜਿਨ੍ਹਾ ਵਿਚੋਂ ਕਿਰਪਾਨ  ਸਭ ਤੋ ਵਡੀ ਕਰਾਮਾਤ ਤੇ ਕ੍ਰਾਂਤੀ ਲਿਆਣ ਦੀ ਨਿਸ਼ਾਨੀ ਹੈ ਜੋ ਕਲਗੀਧਰ ਪਾਤਸ਼ਾਹ ਨੇ 700 ਸਾਲ ਦੇ ਮੁਰਦਾ ਹੋ ਚੁੱਕੇ ਭਾਰਤ ਅੰਦਰ ਲਿਆਂਦੀ ਸੀ। ਜਦੋਂ ਦਸਮੇਸ਼ ਪਿਤਾ ਨੇ ਖਾਲਸੇ ਨੂੰ ਅੰਮ੍ਰਿਤ ਛਕਾਇਆ ਤਾਂ ਉਸ ਸਮੇਂ ਸ਼ਸਤਰ ਧਾਰਨ ਕਰਨ ਦੇ ਹੁਕਮ ਨੂੰ ਬਿਆਨ ਕਰਦੇ ਹੋਏ ਕਵੀ ਸੰਤੋਖ ਸਿੰਘ ਜੀ ਲਿਖਦੇ ਹਨ :

ਜਬ ਹਮਰੇ ਦਰਸ਼ਨ ਕੋ ਆਵੋ, ਬਣ ਸੁਚੇਤ ਹੁਇ ਸ਼ਸਤਰ ਸਜਾਵੋ।

ਕਮਰਕੱਸਾ ਕਰ ਦਿਉ ਦਿਖਾਈ, ਹਮਰੀ ਖੁਸ਼ੀ ਹੋਇ ਅਧਿਕਾਈ।

ਅੰਗਰੇਜ਼ ਸਰਕਾਰ ਦਾ ਦਬਦਬਾ ਹੋਇਆ ਉਹਨਾਂ ਨੇ ਦੇਸ਼ ਅੰਦਰ ਆਰਮਜ਼ ਐਕਟ ਲਾਗੂ ਕਰ ਦਿੱਤਾ, ਜਿਸ ਤਹਿਤ ਸਿੱਖਾਂ ਨੂੰ ਕਿਰਪਾਨ ਪਹਿਨਣ ਤੋਂ ਰੋਕ ਲੱਗ ਗਈ । ਸਿੱਖਾਂ ਨੇ ਅਕਾਲੀ ਲਹਿਰ ਸਮੇਂ ਕਿਰਪਾਨ ਦੀ ਅਜ਼ਾਦੀ ਹਿੱਤ ਮੋਰਚਾ ਲਾ ਦਿੱਤਾ। ਅਖੀਰ ਮਜਬੂਰ ਹੋ ਕੇ ਬ੍ਰਿਟਿਸ਼ ਸਰਕਾਰ ਨੇ ਸਿੱਖਾਂ ਲਈ ਕਿਰਪਾਨ ਪਹਿਨਣ ਦੀ ਖੁੱਲ੍ਹ ਦੇ ਦਿੱਤੀ। ਸੋ, ਗੁਰੂ ਸਾਹਿਬ ਵੱਲੋਂ ਬਖਸ਼ੇ ਹੋਏ ਇਹਨਾਂ ਕਕਾਰਾਂ ਵਿੱਚ ਬਹੁਤ ਰਹੱਸ ਲੁਕਿਆ ਹੋਇਆ ਹੈ।

ਕੱਛ, ਕੇਸ, ਕੰਘਾ, ਕਿਰਪਾਨ, ਕੜਾ ਔਰ ਜੋ ਕਰੋ ਬਖਾਨ।

ਇਹ ਕੱਕੇ ਪੰਜ ਤੁਮ ਜਾਣੋ। ਗੁਰੂ ਗ੍ਰੰਥ ਕੋ ਤੁਮ ਸਭ ਮਾਨੋਂ।

ਮਾਸਟਰ ਤਾਰਾ ਸਿੰਘ ਜੀ ਲਿਖਦੇ ਹਨ ਕਿ ਮੈਨੂੰ ਇਹਨਾਂ ਕਕਾਰਾਂ ਵਿੱਚੋਂ ਗੁਰੂ ਦੇ ਦਰਸ਼ਨ ਹੁੰਦੇ ਹਨ।

ਸਿੱਖ ਕੌਮ ਨੂੰ ਇਹ ਗੱਲ ਵੀ ਚੰਗੀ ਤਰ੍ਹਾਂ ਯਾਦ ਰੱਖਣੀ ਚਾਹੀਦੀ ਹੈ ਕਿ ਬੜੇ ਬੜੇ ਬਿਖੜੇ ਤੇ ਭਿਆਨਕ ਸਮਿਆਂ ਵਿੱਚ ਵੀ ਸਾਨੂੰ ਸਹੀ ਸਲਾਮਤ ਰੱਖਣ ਵਾਲੇ ਕਾਰਨਾਂ ਵਿੱਚੋਂ ਇੱਕ ਵੱਡਾ ਕਾਰਨ ਸਾਡੇ ਕਕਾਰ ਵੀ ਹਨ। ਜਿੱਥੇ ਗੁਰੂ ਕੀ ਬਾਣੀ ਨੇ ਸਿੱਖਾਂ ਨੂੰ ਹਰ ਮੁਸ਼ਕਲ ਸਮੇਂ ਯੋਗ ਅਗਵਾਈ ਦੇਣੀ ਹੈ, ਉੱਥੇ ਕੌਮ ਨੂੰ ਇਕੱਠਿਆਂ ਰੱਖਣ ਵਿੱਚ ਇਹਨਾਂ ਕਕਾਰਾਂ ਦਾ ਹੀ ਵੱਡਾ ਯੋਗਦਾਨ ਹੈ।

ਸਿਖੀ ਨਿਸ਼ਾਨ ਸਾਹਿਬ

 ਨਿਸ਼ਾਨ ਸਾਹਿਬ ਖਾਲਸੇ ਦੇ ਮਾਰਗ ਦਰਸ਼ਨ ਤੇ ਆਜ਼ਾਦ ਰਾਜ ਦਾ ਪ੍ਰਤੀਕ ਹੈ ਇਸਨੂੰ ਸਦਾ ਝੂਲਦੇ ਰਖਣਾ ਹੈ, ਇਹ ਹੈ ਤਾਂ ਤੁਸੀਂ ਹੋ”ਸਿੱਖ ਇਤਿਹਾਸ ਵਿੱਚ ਭਾਵੇਂ ਕੋਈ ਸ਼ਾਤਮਈ ਅੰਦੋਲਨ ਹੋਵੇ,ਯੁੱਧ ਦਾ ਮੈਦਾਨ ਹੋਏ,ਕੋਈ ਪਰਉਪਕਾਰੀ ਕਾਰਜ ਹੋਵੇ ਜਾਂ ਧਾਰਮਿਕ ਸਮਾਗਮ ਹੋਏ,ਨਿਸ਼ਾਨ ਸਾਹਿਬ ਦੀ ਮਹਾਨਤਾ ਨੂੰ ਬਰਕਰਾਰ ਰੱਖਿਆ ਜਾਂਦਾ ਹੈ ਕਿਉਂਕਿ ਸਿੱਖ ਹਰ ਸੰਘਰਸ਼ ਦੀ ਅਗਵਾਈ ਨਿਸ਼ਾਨ ਸਾਹਿਬ ਨਾਲ ਕਰਦੇ ਹਨ।

Print Friendly, PDF & Email

Nirmal Anand

Translate »