SikhHistory.in

ਗੁਰੂ ਹਰਿ ਰਾਏ ਸਾਹਿਬ ( 1630-1661) ( ਸਤਵੇਂ ਗੁਰੂ ਸਹਿਬਾਨ )

 ਸ੍ਰੀ ਗੁਰੂ ਹਰ ਰਾਇ ਸਾਹਿਬ ਗੁਰੂ ਹਰਗੋਬਿੰਦ ਸਾਹਿਬ ਦੇ ਪੋਤਰੇ ਤੇ ਬਾਬਾ ਗੁਰਦਿੱਤਾ ਜੀ ਦੇ ਸਪੁਤਰ ਸਨ  1 ਆਪਜੀ ਦਾ ਜਨਮ 16 ਜਨਵਰੀ 1630 ਵਿਚ ਮਾਤਾ ਨਿਹਾਲ ਕੌਰ ਦੀ ਕੁਖੋਂ , ਸੀਸ਼ ਮਹਿਲ ,ਕੀਰਤਪੁਰ, ਜ਼ਿਲਾ ਰੂਪ ਨਗਰ , ਵਿਚ  ਹੋਇਆ 1 ਉਨ੍ਹਾ  ਦਾ ਜੀਵਨ ਬੜਾ ਥੋੜਾ , ਸਿਰਫ 31 ਸਾਲ ਦਾ ਸੀ 1 ਓਨ੍ਹਾ  ਦਾ ਜਨਮ ਕਾਫੀ ਅਸ਼ਾੰਤ ਵਾਤਾਵਰਣ ਵਿਚ ਹੋਇਆ 1 ਗੁਰੂ ਹਰਗੋਬਿੰਦ ਸਾਹਿਬ ਪਹਿਲੇ ਯੁਧਾਂ ਵਿਚ ਤੇ ਫਿਰ ਪਰਿਵਾਰਕ ਉਲਝਨਾ ਵਿਚ ਫਸੇ ਹੋਏ ਸਨ 1 1628 ਵਿਚ ਅਟਲ ਰਾਇ, 1631 ਵਿਚ ਮਾਤਾ ਦਮੋਦਰੀ ਤੇ ਫਿਰ 1638 ਵਿਚ  ਬਾਬਾ ਗੁਰਦਿਤਾ ਜੀ ਰਬ ਨੂੰ ਪਿਆਰੇ ਹੋ ਚੁਕੇ ਸਨ 1 ਅਨੀ ਰਾਇ ਨੂੰ  ਵੈਸੇ ਵੀ ਗਦੀ  ਦਾ ਕੋਈ ਹਾਖਰਾ ਨਹੀਂ ਸੀ 1 ਮਸਤ ਮਲੰਗ ਤੇ ਮੋਜੀ ਤਬੀਅਤ ਦੇ ਇਨਸਾਨ ਸੀ 1 ਗੁਰੂ ਤੇਗ ਬਹਾਦਰ ਜੀ ਦੁਨਿਆ ਤੋ ਉਪਰਾਮ, ਹੇਮੇਸ਼ਾ ਸਮਾਧੀ ਵਿਚ ਜੁੜੇ ਰਹਿਣਾ, ਲਗਦਾ ਸੀ ਕਿਸੇ ਵਡੇ ਕਾਰਜ ਦੀ ਤਿਆਰੀ ਕਰ ਰਹੇ ਸਨ 1 ਸੂਰਜ ਮਲ ਦੁਨੀਆ ਦਾਰ ਜਿਆਦਾ ਸਨ ਉਨ੍ਹਾ  ਦਾ ਸਜ੍ਸੀ ਸੁਭਾ ਗੁਰਗਦੀ ਲਈ ਰੁਕਾਵਟ ਬਣ ਗਿਆ 1ਬਾਬਾ ਗੁਰਦਿਤਾ ਦੇ ਚਲਾਣੇ ਤੋ ਬਾਅਦ ਹਰ ਰਾਇ ਸਾਹਿਬ 10 ਸਾਲ ਗੁਰੂ ਹਰਗੋਬਿੰਦ ਸਾਹਿਬ ਦੀ ਦੇਖ ਰੇਖ ਵਿਚ ਪਲੇ1 ਗੁਰੂ ਹਰਿਗੋਬਿੰਦ ਸਾਹਿਬ ਨੇ ਜਿਥੇ ਹਰ ਰਾਇ ਸਾਹਿਬ ਦੀ ਪੜਾਈ -ਲਿਖਾਈ ਵਲ ਵਿਸ਼ੇਸ਼ ਧਿਆਨ ਦਿਤਾ, ਉਥੇ ਸ਼ਸ਼ਤਰ ਵਿਦਿਆ ,ਘੋੜ ਸਵਾਰੀ ਤੇ ਸਰੀਰਕ ਕਸਰਤ ਵੀ ਆਪਣੀ ਨਿਗਰਾਨੀ ਹੇਠ ਕਰਾਂਦੇ ਰਹੇ 1

 

ਬਚਪਨ ਤੋ ਹੀ ਗੁਰੂ ਹਰ ਰਾਇ ਸਾਹਿਬ ਸੰਤ ਸੁਭਾ ਦੇ ਸਨ ਤੇ  ਗੁਰੂ ਘਰ ਦੀ ਸੇਵਾ ਵਿਚ ਜੁੜੇ ਰਹਿੰਦੇ ਸਨ 1 ਓਹ ਸੁਲਤਾਨ ਵੀ ਸਨ ਤੇ ਦਰਵੇਸ਼ ਵੀ 1 ਉਨ੍ਹਾ  ਦਾ ਹਿਰਦਾ ਇਤਨਾ ਕੋਮਲ ਸੀ ਕਿ ਇਕ ਫੁਲ ਟੁਟਣ ਤੇ ਦੁਖੀ ਹੋ ਜਾਂਦੇ 1 ਇਕ ਵਾਰੀ ਓਹ ਗੁਰੂ ਹਰਗੋਬਿੰਦ ਸਾਹਿਬ ਨਾਲ ਬਾਗ ਵਿਚ  ਸੇਰ ਕਰਨ ਜਾ ਰਹੇ ਸੀ , ਅਚਾਨਕ ਇਕ ਫੁਲ ਉਨ੍ਹਾ  ਦੇ ਚੋਲੇ ਨਾਲ ਅਟਕ ਕੇ ਟੁਟ ਗਿਆ 1 ਬਹੁਤ ਉਦਾਸ ਹੋ ਗਏ 1 ਗੁਰੂ ਹਰਿਗੋਬਿੰਦ ਸਾਹਿਬ ਨੇ ਕਿਹਾ ਕਿ ਅਗਰ ਚੋਲਾ ਵਡਾ ਹੋਵੇ ਤਾਂ ਸੰਭਲਕੇ ਚਲਣਾ ਚਾਹੀਦਾ ਹੇ 1 ਜਿਸਦਾ ਮਤਲਬ ਸਾਫ਼ ਸੀ  ਕਿ ਅਗਰ ਜਿਮੇਦਾਰੀਆਂ ਵਡੀਆਂ ਹੋਣ ਤਾ ਸੋਚ ਸਮਝ  ਕੇ ਕਦਮ ਪੁਟਨਾ ਚਾਹੀਦਾ ਹੈ 1 ਬਸ ਇਸ ਸਿਖਿਆ ਨੂੰ ਉਨ੍ਹਾ  ਨੇ ਉਮਰ ਭਰ ਯਾਦ ਰਖਿਆ ਤੇ ਸਾਰੀ ਉਮਰ ਆਪਣੇ ਸਮਰਥਾ ਤੇ  ਸੋਚ ਦੀ  ਸਮਝ ਕੇ ਵਰਤੋਂ ਕਰਦਿਆਂ ਭੁਲੇ ਭਟਕੇ ਵੀ ਕਿਸੇ ਨੂੰ ਦੁਖ ਤਕਲੀਫ਼ ਨਹੀਂ ਦਿਤੀ 1

 

 ਸ੍ਰੀ ਗੁਰੂ ਨਾਨਕ ਸਾਹਿਬ ਦੇ ਵਡੇ ਸਾਹਿਬਜ਼ਾਦੇ ਸ੍ਰੀ ਚੰਦ ਡੇਰਾ ਬਾਬਾ ਨਾਨਕ ਤੋਂ 18 ਮੀਲ ਦੀ ਦੂਰੀ ਤੇ ਉਤਰ ਪੂਰਬ ਵਲ ਪੈਂਦੇ ਪਿੰਡ ਬਰਾਨ ਵਿਚ ਨਿਵਾਸ ਕਰਦੇ ਸੀ  1 ਇਕ ਵਾਰੀ ਗੁਰੂ ਹਰਗੋਬਿੰਦ ਸਾਹਿਬ ਉਨ੍ਹਾ ਦੇ ਦਰਸ਼ਨਾ ਲਈ ਗਏ 1 ਬੜੇ ਪਿਆਰ ਨਾਲ ਮੇਲ -ਮਿਲਾਪ ਹੋਇਆ 1 ਬਾਬਾ ਜੀ ਨੇ ਗੁਰੂ ਸਾਹਿਬ ਕੋਲੋਂ ਸਾਹਿਬਜ਼ਾਦਿਆਂ ਬਾਰੇ ਪੁਛਿਆ ਤਾਂ  ਗੁਰੂ ਹਰਗੋਬਿੰਦ ਸਾਹਿਬ ਨੇ ਆਪਣੇ ਪੰਜ ਸਾਹਿਬਜਾਦਿਆਂ ਦਾ ਜਿਕਰ ਕੀਤਾ 1 ਬਾਬਾ ਜੀ ਪ੍ਰਸੰਨ ਹੋਏ ਤੇ ਸਹਿਜ ਸੁਭਾਏ ਉਨਾ ਦੇ ਮੂੰਹੋਂ ਨਿਕਲ ਗਿਆ ,”  ਸਾਰੇ ਆਪਣੇ ਪਾਸ ਹੀ  ਰਖਣੇ ਜੇ ਕਿ ਕੋਈ ਸਾਨੂੰ ਵੀ ਦਿਉਗੇ ” 1 ਗੁਰੂ ਸਾਹਿਬ ਨੇ ਬੜੇ ਸਤਿਕਾਰ ਨਾਲ ਕਿਹਾ ,” ਕੀ ਇਹ ਪੁਤ ਗੁਰਦਿਤਾ ਸਾਡੇ ਨਾਲ ਹੈ ,ਆਪਜੀ ਦੀ ਸੇਵਾ ਲਈ ਹਾਜਰ ਹੈ “1 ਬਾਬਾ ਸਿਰੀ  ਚੰਦ ਨੇ ਸੇਲੀ ਟੋਪੀ ਜੋ ਸਿਖੀ ਵਿਚ ਗੁਰੂ ਅਰਜਨ ਦੇਵ ਜੀ ਤਕ ਹੀ ਰਹੀ , ਗੁਰਦਿਤਾ ਜੀ ਨੂੰ ਭੇਟ ਕਰਦਿਆਂ ਬਚਨ ਕੀਤੇ ,” ਗੁਰਗਦੀ ਤਾਂ ਅਗੇ ਹੀ ਤੁਹਾਡੇ ਪਾਸ ਹੈ , ਸਾਡੇ ਪਾਸ ਥੋੜਾ ਜਿਹਾ ਤਪ ਤੇ ਫਕੀਰੀ ਹੈ ਇਹ ਵੀ ਲੈ ਲਵੋ ” 1

 

ਜਦੋਂ  ਹਰਗੋਬਿੰਦ ਸਾਹਿਬ ਦਾ ਵਕਤ ਨਜਦੀਕ ਆਇਆ  ਤਾਂ ਓਨ੍ਹਾ  ਨੇ ਗੁਰਗਦੀ ਗੁਰਦਿਤਾ ਜੀ ਦੇ ਸਪੁਤਰ ਹਰਿ ਰਾਇ ਸਹਿਬ  ਨੂੰ ਦੇਣ ਦਾ ਫੈਸਲਾ ਕਰ ਲਿਆ 1 ਪੁਤਰਾਂ ਵਿਚੋਂ ਕੋਈ ਵੀ ਗੁਰਗਦੀ ਦੀ ਮਹਾਨ ਜਿਮੇਦਾਰੀ ਨੂੰ ਸੰਭਾਲਣ ਲਈ ਤਿਆਰ ਨਹੀ ਸੀ 1 ਬਾਬਾ ਗੁਰਦਿਤਾ 1638 ਵਿਚ ਅਕਾਲ ਚਲਾਣਾ ਕਰ ਗਏ  ਸੀ , ਬਾਬਾ ਅਟਲ ਰਾਇ ਨੇ ਕਰਾਮਾਤਾਂ ਦਿਖਾਣ ਦੇ ਪਛਤਾਵੇ ਕਰਕੇ ਆਪਣੀ ਜਾਨ ਦੇ ਦਿਤੀ 1 ਤੇਗ ਬਹਾਦਰ ਦੁਨਿਆ ਤੋ ਉਪਰਾਮ ਸਮਾਧੀ ਵਿਚ ਜੁੜੇ ਰਹਿੰਦੇ 1  ਇਸਤੋਂ ਕੁਝ ਵਡਾ ਕਰਨ ਦੀ ਤਿਆਰੀ ਵਿਚ ਸਨ ਜੋ ਗੁਰੂ ਹਰਗੋਬਿੰਦ ਸਿੰਘ ਸਾਹਿਬ ਹੀ  ਜਾਣਦੇ ਸਨ 1 ਸੂਰਜ  ਮਲ ਤੇ ਅਨੀ ਰਾਇ ਦੁਨਿਆਵੀ ਝਮੇਲਿਆਂ ਦਾ ਸ਼ੋਕ ਨਹੀਂ ਸੀ ਰਖਦੇ  1 ਸਿਰਫ਼ ਧੀਰਮਲ ਛੋਟਾ ਪੋਤਰਾ ਆਪਣੇ ਆਪ ਨੂੰ ਗੁਰਗਦੀ ਲਈ ਟਾਕਰੇ ਦਾ ਸਮਝਦਾ ਸੀ ਤੇ ਉਸਨੇ ਹਕ ਵੀ ਜਤਾਇਆ  ਪਰ ਉਸਦੇ ਸਾਜਸੀ  ਸੁਭਾ  ਤੇ ਚਾਲਾਂ ਚਲਣ ਦੀ ਫਿਤਰਤ ਓਸਦੇ  ਰਾਹ ਦੀ ਰੁਕਾਵਟ ਬਣ ਗਈ 1 ਇਹ ਸ਼ੁਰੂ ਤੋ ਹੀ ਗੁਰੂ ਘਰ ਦਾ ਵਿਰੋਧੀ ਸੀ ,ਇਥੋਂ ਤਕ ਕੀ ਜੰਗਾ ਜੁਧਾਂ ਵਿਚ ਵੀ ਇਹ ਦੁਸ਼ਮਨ ਦਾ ਸਾਥ ਦਿੰਦਾ 1 ਕਰਤਾਰਪੁਰ ਦੀ ਲੜਾਈ ਸਮੇ ਇਸਨੇ ਖੁਲੇ ਤੋਰ ਤੇ ਮੁਗਲ ਫੌਜ਼ ਦੀ ਸਹਾਇਤਾ  ਕੀਤੀ 1

 

ਗੁਰੂ ਹਰ ਰਾਇ ਸਾਹਿਬ ਵਿਚ ਓਹ ਸਾਰੀਆਂ ਖੂਬੀਆਂ  ਮੋਜੂਦ ਸਨ ਜੋ ਗੁਰਗਦੀ ਦੀਆਂ ਜਿਮੇਦਾਰੀਆਂ ਨਿਭਾਉਣ ਦੇ ਯੋਗ ਸਨ 1 ਆਪਣੇ  ਦਾਦਾ ਵਾਂਗ ਸ਼ਿਕਾਰ ਦੇ ਬਹੁਤ ਸ਼ੋਕੀਨ ਸੀ 1 ਪਰ ਜਾਨਵਰ ਨੂੰ  ਮਾਰਨ ਦੀ ਬਜਾਇ ਫੜ ਕੇ ਲੈ ਆਉਂਦੇ ਤੇ ਆਪਣੇ ਬਾਗ ਵਿਚ ਉਸਦੀ ਪਾਲਣਾ ਕਰਦੇ  1ਜਖਮੀ ਜਾਨਵਰ ਜਾਂ  ਬੀਮਾਰ ਜਾਨਵਰ ਹੁੰਦੇ ਤਾਂ ਉਨ੍ਹਾ  ਦਾ ਇਲਾਜ ਆਪਣੀ ਨਿਗਰਾਨੀ ਹੇਠ ਕਰਕੇ ਫਿਰ ਖੁਲਾ ਛੋੜ ਦਿੰਦੇ 1 ਓਹ ਸਾਰੀ ਜਿੰਦਗੀ ਤਾਣ  ਹੁੰਦਿਆਂ ਵੀ ਨਿਤਾਣੇ ਤੇ ਮਾਨ ਹੁੰਦਿਆ ਵੀ ਨਿਮਾਣੇ ਰਹੇ 1 ਕਈ ਮੋਕੇ ਆਏ , ਵਿਰੋਧੀਆਂ ਨੇ ਹਲਾ ਵੀ ਬੋਲਿਆ , ਸ਼ਰਾਰਤਾਂ ਵੀ ਕੀਤੀਆਂ ਪਰ ਆਪਣੀ ਸੂਝ ਬੂਝ ਨਾਲ ਅਉਣ ਵਾਲੇ ਖਤਰੇ ਨੂੰ ਟਾਲਿਆ 1 ਓਹ ਕਿਸੇ ਦਾ ਦਿਲ ਦੁਖਾਣਾ ਪਾਪ ਸਮਝਦੇ ਸੀ 1 ਫਰੀਦ ਜੀ ਦਾ ਇਹ ਸਲੋਕ ਬੜੇ ਪਿਆਰ ਨਾਲ ਓਚਾਰਿਆ ਕਰਦੇ ਸੀ 1

           ਸਭਨਾ ਮਨ ਮਾਣਿਕ ਠਾਹਣੁ ਮੂਲਿ ਮਚੰਗਾਵਾਂ

           ਜੋ ਤਉ ਪਿਰੀਆ ਦੀ ਸਿਕ ਹਿਆਊ ਨ ਠਾਹੇ ਕਹਿ ਦਾ 11 (ਅੰਗ 1384)

 

ਫ਼ਾਰਸੀ ਦਾ ਇਕ ਬੰਦ ਕਿਹਾ ਕਰਦੇ ਸਨ ਕਿ ਰਬ ਕਹਿੰਦਾ ਹੈ ਕਿ ਮੈਂ ਤੁਹਾਨੂੰ ਮੰਦਿਰ ਜਾਂ ਮ੍ਸ੍ਜਿਤ ਨੂੰ ਢਾਹੁਣ ਦੀ ਆਗਿਆ ਦੇ ਸਕਦਾ ਹਾਂ ਪਰ ਕਿਸੇ ਦੇ ਦਿਲ ਤੋੜਨ ਦੀ ਨਹੀ ਕਿਓਂਕਿ ਮੰਦਿਰ ਮਸਜਿਦਾਂ ਦੀ ਓਸਾਰੀ ਫਿਰ ਕੀਤੀ ਜਾ ਸਕਦੀ  ਹੈ ਪਰ ਦਿਲ ਦੀ ਨਹੀ 1 ਆਪ ਸਾਰੀ ਉਮਰ ਇਕ ਪਾਸੇ ਨਿਰਭਓ ਤੇ ਸੂਰਬੀਰਤਾ ਦਾ ਤੇ ਦੂਜੇ ਪਾਸੇ ਤਰਸ ਦਇਆ,ਕੋਮਲਤਾ ਤੇ ਪ੍ਰੇਮ ਦੇ ਓਪਾਸ਼ਕ ਰਹੇ 1 ਕਹਿੰਦੇ ਹਨ ਹਰ ਵਿਅਕਤੀ ਦੀ ਸ਼ਖਸ਼ੀਅਤ ਵਿਚ ਕੋਈ ਖਾਸ ਗੁਣ ਹੁੰਦਾ ਹੈ ਜੋ ਉਸਦੀ ਪਹਿਚਾਣ ਬਣਦੀ ਹੈ 1 ਕੋਈ ਯੋਧਾ  ਕੋਈ ਦੇਸ਼ ਭਗਤ , ਕੋਈ ਸਿਪਾਹੀ ਤੇ ਕੋਈ ਜਰਨੈਲ , ਕੋਈ ਨੀਤੀਵਾਨ ਤੇ ਕੋਈ ਵਿਦਵਾਨ , ਕੋਈ ਦਾਨੀ ਤੇ ਕੋਈ ਦਇਆਵਾਨ ਪਰ  ਗੁਰੂ ਹਰਿ ਰਾਇ ਸਾਹਿਬ ਵਿਚ ਇਹ ਸਾਰੇ ਗੁਣ ਮੋਜੂਦ ਸਨ 1

 ਵਿਆਹ 

   ਅਨੂਪ ਨਗਰ , ਬੁਲੰਦ ਸ਼ਹਿਰ ,ਯੂਪੀ  ਦੇ ਨਿਵਾਸੀ ਦਾਇਆ ਰਾਮ ਦੀ ਸਪੁਤਰੀ ਮਾਤਾ ਸੁਲ੍ਖਣੀ ਜੀ ਨਾਲ  ਜੂਨ 1640 ਵਿਚ ਹੋਇਆ ਜਿਨ੍ਹਾ  ਦੀ ਕੁਖੋਂ ਦੋ ਪੁਤਰਾਂ ਤੇ ਇਕ ਧੀ ਨੇ ਜਨਮ ਲਿਆ ,ਰਾਮ ਰਾਇ, ਹਰਕ੍ਰਿਸ਼ਨ ਜੀ, ਤੇ ਬੀਬੀ ਅਨੂਪ ਕੌਰ 1  ਮਾਤਾ ਸੁਲਖਣੀ ਨੂੰ ਕੋਟ ਕਲਿਆਣੀ ਤੇ  ਤ੍ਰਿਵੇਣੀ ਵੀ ਕਿਹਾ ਜਾਂਦਾ ਸੀ ਕਿਓਕੀ ਓਹ ਕੋਟ ਕਲਿਆਣ ਪਿੰਡ  ਦੇ ਰਹਿਣ ਵਾਲੇ ਸੀ ਤੇ ਤ੍ਰ੍ਵੇਨੀ ਇਸ ਕਰਕੇ ਕੀ ਉਨ੍ਹਾ  ਦੇ ਤਿੰਨ ਬਚੇ ਸੀ 1

ਗੁਰਗੱਦੀ  

 ਜਦੋਂ ਛੇਵੈ ਪਾਤਸ਼ਾਹ ਨੂੰ ਲਗਾ ਕੀ ਉਨ੍ਹਾ ਦੇ ਜੋਤੀ ਜੋਤ ਸਮਾਣ ਦਾ ਵਕ਼ਤ ਆ ਚੁਕਾ ਹੈ ਤਾਂ ਗੁਰੂ ਹਰ ਰਾਇ ਸਾਹਿਬ  ਹਰ ਪਖੋਂ ਕਾਬਲੀਅਤ ਜਾਣ ਕੇ  , ਭਾਈ ਦਰਗਾਹ ਮਲ ਜੀ ਕੋਲੋਂ ਰਸਮ ਅਦਾ ਕਰਵਾਕੇ ,3 ਮਾਰਚ 1644 ,ਗੁਰਗਦੀ ਦੀ ਪਾਤਸ਼ਾਹੀ ਗੁਰੂ ਹਰ ਰਾਇ ਸਾਹਿਬ ਨੂੰ ਸੋਂਪ ਦਿਤੀ 1 ਓਸ ਵੇਲੇ ਓਹ ਕੇਵਲ 14 ਸਾਲ ਦੇ ਸਨ 1 ਗੁਰਗਦੀ ਤੇ ਬੈਠਦਿਆਂ ਸਾਰ ਧਰਮ ਪ੍ਰਚਾਰ ਦੀ ਲਹਿਰ ਜਾਰੀ ਰਖਦਿਆਂ ਕਿਰਤ ਕਰਨਾ ਵੰਡ ਕੇ ਛਕਣਾ , ਸਿਮਰਨ ਤੇ ਸੇਵਾ  ਕਰਨ ਲਈ ਸਿਖਾਂ ਨੂੰ ਉਤਸਾਹਿਤ ਕੀਤਾ ਤੇ ਇਸ ਉਦੇਸ਼ ਦੀ ਪੂਰਤੀ ਲਈ ਪ੍ਰਚਾਰਕਾਂ ਦੀ ਨਿਉਕਤੀ ਕੀਤੀ ਤੇ ਦੂਰ ਦੁਰਾਡੇ ਭੇਜਿਆ  1 ਗੁਰੂ ਘਰ ਦੇ ਲੰਗਰਖਾਨੇ  ਵਾਸਤੇ  ਵੀ ਆਦੇਸ਼ ਸੀ ਕਿ ਕੋਈ ਭੁਖਾ , ਲੋੜਵੰੜ  ਨੂੰ ਨਿਰਾਸ਼ ਨਾ ਜਾਣ  ਦਿਤਾ ਜਾਏ ਚਾਹੇ ਉਹ ਕਿਸੇ ਵੇਲੇ ਜਾਂ ਕੁਵੇਲੇ  ਵੀ ਆਏ  1 ਉਹ  ਪਹਿਰ ਰਾਤ ਉਠਦੇ ,ਪੰਜ ਇਸ਼ਨਾਨ ਕਰਕੇ ਸੈਰ ਨੂੰ ਜਾਂਦੇ ,ਫਿਰ 100 ਗਾਗਰਾਂ ਨਾਲ ਇਸ਼ਨਾਨ ਕਰਕੇ ਸੰਗਤ ਵਿਚ ਪੁਜਦੇ 1 ਸ਼ਬਦ ਕੀਰਤਨ ਤੋਂ ਬਾਅਦ ਸੰਗਤ ਦੇ ਸ਼ੰਕੇ ਦੂਰ ਕਰਦੇ 1 ਦੁਪਹਿਰ ਨੂੰ ਥੋੜਾ ਆਰਾਮ ਕਰਕੇ ਸ਼ਿਕਾਰ ਖੇਡਣ ਨੂੰ ਚਲੇ ਜਾਂਦੇ 1 ਸ਼ਾਮ ਨੂੰ ਆਪ ਕਥਾ ਕਰਦੇ ਤੇ ਰਹਿਰਾਸ , ਸੋਦਰ ਦਾ ਪਾਠ ਕਰਕੇ ਲੰਗਰ ਛਕਕੇ ਆਰਾਮ ਕਰਨ ਨੂੰ ਚਲੇ ਜਾਂਦੇ

 ਛੇਵੇ ਪਾਤਸ਼ਾਹ ਤੋਂ ਸਿਖ ਲਹਿਰ ਦਾ ਮੁਗਲ ਹਕੂਮਤ ਨਾਲ ਖੂਨੀ ਟਕਰਾਵ ਸ਼ੁਰੂ ਹੋ ਗਿਆ ਸੀ ਜਿਸ ਨੂੰ ਪੂਰੀ ਤਰਹ ਸੰਗਠਿਤ ,ਹੋਕੇ ਸਿਖ ਸੰਗਤਾ ਨੇ ਸੰਭਾਲਿਆ ਸੀ 1 ਗੁਰੂ ਹਰ ਰਾਇ ਸਾਹਿਬ ਵੇਲੇ ਵੀ ਕੋਈ ਹਾਲਤ ਸਾਜਗਾਰ ਨਹੀਂ ਸਨ  1 ਗੁਰੂ ਹਰਗੋਬਿੰਦ ਸਾਹਿਬ ਦੇ ਹੁਕਮ ਅਨੁਸਾਰ ਉਨ੍ਹਾ  ਨੇ 2200 ਜੰਗ ਜੋਧੇ ਤੇ ਸੂਰਬੀਰ ਘੋੜ ਸਵਾਰ ਰਖੇ ,ਜੋ ਉਨ੍ਹਾ  ਦੇ ਅੰਗ -ਰਖਿਅਕ ਸੀ ਤੇ ਹਮੇਸ਼ਾ ਉਨ੍ਹਾ ਦੇ ਨਾਲ ਰਹਿੰਦੇ   ਪਰ ਇਹ ਗੁਰੂ ਸਾਹਿਬ ਦਾ ਫੈਸਲਾ  ਤੇ ਕੋਸ਼ਿਸ਼ ਸੀ ਕਿ ਫੌਜ਼  ਨੂੰ ਲੜਾਈ ਵਿਚ ਨਹੀਂ ਧਕੇਲਨਾ 1 ਇਸ ਲਈ  ਵਕ਼ਤ ਦੀ ਨਜਾਕਤ ਵੇਖਕੇ  ਦੇਸ਼ ਦੇ ਵਿਚਲੇ ਉਤਾਰਾ ਚੜਾਵਾਂ ਵਿਚ ਆਪਣੇ ਆਪ ਨੂੰ  ਨਿਰਪਖ   ਰਖਿਆ 1 ਸਿਖ ਰਿਆਸਤਾਂ ਨੂੰ ਮੁਗਲਾ ਅਤੇ ਕਹਿਲੂਰ ਦੀਆਂ ਰਿਆਸਤਾਂ ਵਿਚ ਉਲਝਨ ਨਹੀ ਦਿਤਾ !

  ਉਨਾ ਨੇ ਆਪਣੇ ਜਿੰਦਗੀ ਵਿਚ ਇਕ ਵੀ ਲੜਾਈ ਨਹੀਂ ਲੜੀ 1 ਵਿਰੋਧੀਆਂ ਨੇ ਕਈ ਵਾਰ ਹਲਾ ਵੀ ਬੋਲਿਆ ,ਜੰਗ ਤਕ ਨੋਬਤ ਆ ਗਈ ਪਰ ਗੁਰੂ ਸਾਹਿਬ ਨੇ ਆਪਣੀ ਸੂਝ ਤੇ ਸਿਆਣਪ ਨਾਲ ਆਣ ਵਾਲੇ ਖਤਰੇ ਨੂੰ ਟਾਲਿਆ 1 ਧੀਰ ਮਲ ਨੇ ਵਿਰੋਧ ਕੀਤੇ ਪਰ ਗੁਰੂ ਸਾਹਿਬ ਚੁਪ ਰਹੇ 1 ਸ਼ਾਹਜਹਾਨ ਦੇ ਪੁਤਰਾਂ ਦੀ ਤਖਤ ਨਸ਼ੀਨੀ ਦੀ ਜੰਗ ਵੇਲੇ ਵੀ ਖਤਰਾ ਸਿਰ ਤੇ ਆਣ ਪਿਆ ਪਰ ਆਪਣੇ ਆਪ ਨੂੰ ਅਲਗ ਰਖਿਆ 1 ਜਿਸ ਕਰਕੇ ਸਿਖਾਂ ਵਿਚ ਜੋਸ਼ ਦੇ ਨਾਲ ਨਾਲ ਹੋਸ਼ ਤੇ ਸ਼ਹਿਨਸ਼ੀਲਤਾ ਵਾਲੇ ਵੀ ਗੁਣ ਪੈਦਾ ਹੋਏ  1

 ਗੁਰੂ ਹਰ ਰਾਇ ਵਕਤ  ਮੁਗਲ ਹਕੂਮਤ ਸਿਖ ਲਹਿਰ ਦੇ ਕਾਫੀ  ਨੇੜੇ ਹੋ ਗਈ 1 ਕੁਝ ਮੁਗਲ ਹਕੂਮਤ ਦੇ ਹਾਲਤ ਵੀ ਇਹੋ ਜਿਹੇ  ਸੀ 1 ਮੁਗਲ ਬਾਦਸ਼ਾਹ ਸ਼ਾਹਜਹਾਨ ਕਾਫੀ ਸਮੇ ਤੋਂ ਦਖਣ , ਮਧ ਭਾਰਤ ਤੇ ਬੰਗਾਲ ਦੀਆਂ ਬਗਾਵਤ ਵਿਚ ਰੁਝਿਆ ਰਿਹਾ 1 ਫਿਰ ਛੇਤੀ ਹੀ ਰਾਜਗਦੀ ਪਿਛੇ ਆਪਣੇ ਪੁਤਰਾਂ ਵਿਚ ਖਾਨਾਜੰਗੀ ਸ਼ੁਰੂ ਹੋ ਗਈ ,ਜਿਸ ਕਰਕੇ ਉਸ ਨੇ ਇਧਰ ਕੋਈ ਧਿਆਨ ਨਹੀਂ ਦਿਤਾ 1  ਗੁਰੂ ਸਾਹਿਬ ਨੂੰ ਕਾਫੀ ਸਮਾਂ ਮਿਲ ਗਿਆ  ਅਮਨ ਸ਼ਾਂਤੀ ਵਿਚ ਰਹਿਣ ਦਾ  , ਜਿਸ ਵਿਚ ਉਨ੍ਹਾ  ਨੇ ਸਿਖੀ ਪ੍ਰਚਾਰ ਤੇ ਪ੍ਰਸਾਰ ਤੇ ਜੋਰ ਦਿਤਾ 1  ਸ਼ਾਇਦ ਇਸੇ ਕਰਕੇ ਗੁਰੂ ਸਾਹਿਬ ਕੋਲ ਫੌਜ਼ ਹੁੰਦੀਆਂ ਵੀ ਕੋਈ ਜੰਗ ਨਹੀ ਹੋਈ 1  ਇਕ ਛੋਟੀ ਜਹੀ ਲੜਾਈ ਜਦੋਂ ਗੁਰੂ ਸਾਹਿਬ ਦੋਆਬੇ ਵਿਚ ਵਿਚਰ ਰਹੇ ਸਨ , ਮੁਖਲਿਸ ਖਾਨ ਦੇ ਪੋਤੇ ਉਮਰ ਹਯਾਤ ਖਾਨ ਨੇ ਜਿਸਦਾ ਪਿਤਾ ਗੁਰੂ ਹਰਗੋਬਿੰਦ ਸਾਹਿਬ ਦੇ ਹਥੋਂ ਲੜਾਈ ਵਿਚ ਮਾਰਿਆ ਗਿਆ ਸੀ , ਆਪ ਤੇ ਹਲਾ ਬੋਲ ਦਿਤਾ 1 ਆਪਜੀ ਦੇ ਪਿਛੇ ਭਾਈ ਭਗਤੁ ਦਾ ਪੁਤਰ ਗੋਰਾ ਕੁਝ ਚੋਣਵੇ ਸਿਪਾਹੀਆਂ ਨਾਲ ਆ ਰਿਹਾ ਸੀ , ਜਿਸਨੇ ਹਯਾਤ ਖਾਨ ਨੂੰ ਕਰਾਰੀ ਹਾਰ ਦਿਤੀ 1 ਬਸ ਲੜਾਈ ਦੇ ਨਾਮ ਤੇ ਗੁਰੂ ਹਰ ਰਾਇ ਸਾਹਿਬ ਵੇਲੇ ਇਤਨਾ ਕੁਝ ਹੀ ਹੋਇਆ 1

 ਗੁਰੂ ਨਾਨਕ ਸਾਹਿਬ ਨੇ ਆਪਣੀ ਉਦਾਸੀ ਦੇ ਆਰੰਭ ਵਿਚ ਕੋਹੜੀਆਂ ਨਾਲ ਪਿਆਰ ਕਰਕੇ ਇਨਸਾਨੀ ਹਮਦਰਦੀ ਦਾ ਅਸਲੀ ਸਬੂਤ ਦਿਤਾ, ਗੁਰੂ ਅਰਜਨ ਦੇਵ ਜੀ ਨੇ ਕੋਹੜੀਆਂ ਲਈ ਘਰ ਬਣਵਾਏ , ਦਵਾਖਾਨੇ ਤੇ ਸ਼੍ਫਾਖਾਨੇ ਖੋਲੇ , ਜਿਸ ਵਿਚ ਚੰਗੇ ਸਿਆਣੇ ਵੈਦ ,ਹਕੀਮ ਰਖੇ 1  ਆਪ ਵੀ ਦੁਖੀ, ਲੋੜਵੰਦਾ, ਤੇ ਰੋਗੀਆਂ ਨਾਲ ਅਥਾਹ ਪਿਆਰ ਕਰਦੇ ਸੀ 1 ਜਿਥੇ ਆਪ ਨਾਮ ਦਾਰੂ ਦੇਕੇ ਲੋਕਾਂ ਨੂੰ  ਅਰੋਗ ਤੇ ਸੁਖੀ ਰਖਦੇ ਸੀ , ਉਥੇ ਆਪ ਰੋਗੀਆਂ ਦਾ ਇਲਾਜ ਕਰਕੇ ਉਨ੍ਹਾ  ਨੂੰ ਅਰੋਗ ਵੀ  ਕਰਦੇ1  ਜਿਤਨਾ  ਵਕਤ ਬਚਦਾ ਦਵਾਖਾਨੇ ਤੇ ਸ਼੍ਫਾਖਾਨੇ ਵਿਚ ਰੋਗੀਆਂ ਦੀ ਸੇਵਾ ਤੇ ਦਵਾ ਦਾਰੂ ਵਿਚ ਲਗਾ ਦਿੰਦੇ 1 ਆਪਜੀ ਨੇ ਪੰਛੀਆਂ ਦੇ ਦਵਾ ਦਾਰੂ ਦਾ ਇੰਤਜ਼ਾਮ ਵੀ ਕੀਤਾ 1

  ਜਦੋਂ ਹਿੰਦੁਸਤਾਨ ਦਾ ਬਾਦਸ਼ਾਹ ਸ਼ਾਹਜਹਾਨ, ਦਾ ਸਭ ਤੋਂ ਵਡਾ  ਤੇ ਪਿਆਰਾ ਪੁਤਰ ਦਾਰਾ ਸ਼ਿਕੋਹ  ਜੋ ਇਕ ਸੂਫ਼ੀ ਤਬੀਅਤ ਤੇ ਖੁਦਾ-ਖੋਫ਼ -ਸ਼ੁਦਾ  ਇਨਸਾਨ ਸੀ 1 ਸ਼ਾਹਜਹਾਂ ਇਸ ਨੂੰ ਵਡਾ ਤੇ ਬਾਕੀਆਂ ਨਾਲੋਂ ਸਮਝਦਾਰ ਹੋਣ ਕਰਕੇ ਗਦੀ  ਦਾ ਹਕਦਾਰ  ਸਮਝਦਾ ਸੀ 1  ਔਰੰਗਜ਼ੇਬ ਲਾਲਚੀ ਚੁਸਤ ਚਲਾਕ ਤੇ ਚਾਲਾਂ  ਚਲਣ ਵਿਚ ਮਾਹਿਰ ਤੇ ਸਾਰੀ ਦੀ ਸਾਰੀ ਹਕੂਮਤ ਨੂੰ ਹੜਪ ਕਰਨ ਦੀ ਤਮੰਨਾ  ਰਖਦਾ ਸੀ  1 ਆਪਣੀ ਇਸ ਇਛਾ ਪੂਰਤੀ ਲਈ ਦਾਰਾ ਨੂੰ  ਰਸੋਈਏ ਨਾਲ ਮਿਲਕੇ  ਸ਼ੇਰ ਦੀ ਮੁਚ ਦਾ ਵਾਲ ਖੁਆ  ਦਿਤਾ, ਦਾਰਾ ਇਤਨਾ ਸਖਤ ਬੀਮਾਰ ਹੋ ਗਿਆ ਕੀ ਬਚਣ ਦੀ ਕੋਈ ਆਸ ਨਾ ਰਹੀ 1 ਸ਼ਾਹਜਹਾਂ ਨੇ ਆਪਣੇ ਪੁਤਰ ਦੀ ਸਲਾਮਤੀ ਵਾਸਤੇ  ਕੋਈ ਫਕੀਰ, ਕੋਈ ਵੈਦ ,ਕੋਈ ਹਕੀਮ ਨਾ ਛਡਿਆ1 ਆਖਰੀ ਕਿਸੇ ਹਕੀਮ ਨੇ ਇਕ ਖਾਸ ਦਵਾਈ ਦੀ ਦਸ ਪਾਈ, ਜੋ ਸਿਰਫ ਤੇ ਸਿਰਫ ਗੁਰੂ ਹਰ ਰਾਇ ਸਾਹਿਬ ਦੇ ਦਵਾਖਾਨੇ ਵਿਚ ਸੀ 1 ਪਹਿਲੇ  ਤਾਂ  ਸ਼ਾਹਜਹਾਂ ਹਿਚਕਚਾਇਆ ਕਿਓਕੀ ਸਿਖਾਂ ਤੇ ਮੁਗਲ ਹਕੂਮਤ ਵਲੋਂ ਕੀਤੇ ਜੁਲਮਾਂ ਦਾ  ਉਸ ਨੂੰ ਅਹਿਸਾਸ ਸੀ 1 ਪਰ ਗੁਰੂ ਘਰ ਦੀ ਮਰਯਾਦਾ ਇਸ ਤਰਾਂ ਦੀ ਨਹੀ ਸੀ ਕੀ ਕਿਸੇ ਲੋੜਵੰਦ ਨੂੰ ਖਾਲੀ ਤੋਰਿਆ ਜਾਵੇ  1 ਸ਼ਾਹਜਹਾਂ ਨੇ ਆਪਣੇ ਵਜ਼ੀਰ ਨੂੰ ਬੇਨਤੀ ਪਤਰ ਨਾਲ ਭੇਜਿਆ 1 ਗੁਰੂ ਸਾਹਿਬ ਨੇ ਝਟ ਦਵਾਈ ਭੇਜ ਦਿਤੀ ਤੇ ਦਾਰਾ ਕੁਝ ਦਿਨ ਬਾਦ ਨੋ-ਬਰ-ਨੋ ਹੋ ਗਿਆ 1 ਦਾਰਾ ਵੈਸੇ ਵੀ ਗੁਰੂ ਘਰ ਨਾਲ ਸਨੇਹ ਰਖਦਾ ਸੀ 1 ਓਹ ਸੰਸਕ੍ਰਿਤ ਦਾ ਚੰਗਾ ਆਲਮ , ਸੂਫੀ ਫਲਾਸਫੀ ਦਾ ਮਾਹਿਰ ਤੇ ਪਕਾ ਵੈਦਾਂਤੀ ਹੋਣ ਕਰਕੇ ਹਿੰਦੂ ਤੇ ਮੁਸਲਮਾਨ ਫਕੀਰਾਂ ਨਾਲ ਦਿਲੀ ਅਕੀਦਤ ਰਖਦਾ ਸੀ, ਹਿੰਦੂ ,ਮੁਸਲਮਾਨਾਂ ਨਾਲ ਇਕੋ ਜਿਹਾ ਸਲੂਕ ਕਰਦਾ ਸੀ  , ਜਿਸ ਕਰਕੇ ਔਰੰਗਜ਼ੇਬ ਉਸ ਨੂੰ ਕ੍ਫਿਰ ਕਹਿੰਦਾ ਸੀ 1 ਜਦੋਂ ਦਾਰਾ ਨੂੰ ਪਤਾ ਚਲਿਆ ਕੀ ਓਹ ਗੁਰੂ ਹਰ ਰਾਇ ਸਾਹਿਬ ਦੀ ਦੁਆਈ ਨਾਲ ਠੀਕ ਹੋਇਆ ਹੈ ਤਾਂ ਉਸਦੀ ਉਨ੍ਹਾ  ਦੇ ਦਰਸ਼ਨਾ ਦੀ ਚਾਹ ਹੋਰ ਵਧ ਗਈ ਤੇ  ਓਹ ਦਰਸ਼ਨਾਂ ਲਈ  ਇਕ ਵਾਰੀ ਨਹੀਂ ਬਲਿਕ ਕਈ ਵਾਰੀ ਗਿਆ 1

  ਸਮੇ ਦੇ ਪਰਿਵਰਤਨ ਦੇ ਨਾਲੋ ਨਾਲ ਗੁਰੂ ਹਰ ਰਾਇ ਸਾਹਿਬ ਦਾ ਗੁਰਮਤ ਤੇ ਸ਼ਸ਼ਤਰ ਵਿਦਿਆ ਦਾ ਪ੍ਰਚਾਰ ਵੀ ਕੋਨੇ ਕੋਨੇ ਤਕ ਫੈਲ ਗਿਆ ਸੀ , ਸਿਖਾਂ ਦੀ ਗਿਣਤੀ ਦਿਨ-ਬਦਿਨ ਵਧ ਰਹੀ ਸੀ 1 ਇਸ ਕੰਮ ਵਾਸਤੇ ਦੂਰ ਨੇੜੇ ਜਿਥੇ ਵੀ ਲੋੜ ਪੈਂਦੀ ਚੰਗੇ ਚੰਗੇ ਵਿਦਵਾਨ ਸਿਖਾਂ  ਨੂੰ ਭੇਜ ਦਿੰਦੇ ਤੇ ਲੋੜ ਹੁੰਦੀ ਤਾਂ ਖੁਦ ਵੀ ਚਲੇ ਜਾਂਦੇ 1 ਜਿਸਦਾ ਨਤੀਜਾ ਇਹ ਹੋਇਆ ਕੀ ਉਨ੍ਹਾ  ਦੇ ਘੋੜ ਸਵਾਰਾਂ ਦੀ ਗਿਣਤੀ ਵਧਦੀ ਚਲੀ ਗਈ ,ਅਸ਼ਤਰ ਸ਼ਸ਼ਤਰ ਤੇ ਤੋਪਾਂ ਵੀ ਕਾਫੀ  ਇਕਠੀਆਂ ਹੋ ਗਈਆਂ

  ਇਸੇ ਦੋਰਾਨ  ਖਬਰ ਆਈ ਕੀ  ਦਾਰਾ ਸ਼ਿਕੋਹ ਸ਼ਾਮੂ ਗੜ ਦੇ ਮੈਦਾਨ ਵਿਚੋਂ ਔਰੰਗਜ਼ੇਬ ਤੋਂ ਹਾਰ  ਗਿਆ ਹੈ 1 ਦਾਰਾ  ਸ਼ਿਕੋਹ ਬੜੀ ਮੁਸ਼ਕਲ ਨਾਲ ਬਿਆਸ ਦਰਿਆ ਪਾਰ ਕਰਕੇ ਲਾਹੋਰ ਵਲ ਨਸ ਤੁਰਿਆ 1 ਉਸਦੇ ਨਾਲ 20000 ਫੌਜਾ ਵੀ ਸਨ 1 ਔਰੰਗਜ਼ੇਬ ਦੀਆਂ ਫੌਜਾਂ ਉਸਦਾ ਪਿਛਾ ਕਰ ਰਹੀਆਂ ਹਨ1 ਰਾਹ ਵਿਚ ਤਰਨਤਾਰਨ ਦੇ ਸਥਾਨ ਤੇ ਗੁਰੂ ਹਰ ਰਾਇ ਸਾਹਿਬ ਨੂੰ ਮਿਲਿਆ ਤੇ ਬੇਨਤੀ ਕੀਤੀ ਕੀ ਅਗਰ ਔਰੰਗਜ਼ੇਬ ਦੀਆਂ ਫੌਜਾਂ  ਨੂੰ ਗੋਇੰਦਵਾਲ ਦੇ ਪਤਣ ਤੇ ਰੋਕਿਆ ਜਾ ਸਕੇ ਤਾਂ ਮੇਰਾ ਬਚਾਓ ਹੋ ਸਕਦਾ  ਹੈ 1 ਗੁਰੂ ਸਾਹਿਬ ਨੇ ਉਸ ਨੂੰ ਦਿਲਾਸਾ ਦਿਤਾ ਤੇ ਦਰਿਆ ਤੋਂ ਸਾਰੀਆਂ ਬੇੜੀਆਂ ਹਟਵਾ ਲਈਆਂ , ਤਾਕਿ ਦਾਰਾ  ਨੂੰ ਲਾਹੋਰ ਪਹੁੰਚਣ ਦਾ ਵਕਤ ਮਿਲ ਜਾਏ 1 ਓਹ ਲਾਹੋਰ ਪਹੁੰਚ ਵੀ ਗਿਆ ਪਰ ਕਿਸੀ ਗਦਾਰ ਦੇ ਕਾਰਨ ਔਰੰਗਜ਼ੇਬ ਦੇ ਹਥੋਂ ਪਕੜਿਆ ਗਿਆ 1  ਦਾਰਾ ਤੇ ਉਸਦੇ ਸਾਥੀਆਂ ਨੂੰ ਬੁਰੀ ਤਰਹ ਕਤਲ ਕਰ ਦਿਤਾ ਗਿਆ 1 ਜਿਨ੍ਹਾ ਭਰਾਵਾਂ ਦੀ ਮਦਤ ਨਾਲ ਦਾਰਾ  ਨੂੰ ਹਰਾਇਆ ਸੀ ਉਨ੍ਹਾ ਨੂੰ ਵੀ ਕਤਲ ਕਰਵਾਕੇ ਖੁਦ ਤਖਤੇ -ਤਾਓਸ ਦਾ ਮਾਲਕ ਬਣ ਬੈਠਾ 1 ਬੁਢੇ  ਪਿਓ ਨੂੰ ਆਗਰੇ ਦੇ ਕਿਲੇ ਵਿਚ ਨਜ਼ਰਬੰਦ ਕਰਵਾ ਦਿਤਾ ਤੇ  ਪਾਣੀ ਤੋ ਵੀ ਤਰਸਾ ਦਿਤਾ 1 ਸ਼ਾਹ੍ਜਾਹਾਂ ਦੇ ਆਪਣੇ ਲਫਜ਼ ਸਨ,” ਹਿੰਦੂ ਤੇ ਫਿਰ ਵੀ ਮਰਨ ਵਾਲੇ ਦੇ ਮੂੰਹ ਵਿਚ ਗੰਗਾ ਜਲ ਪਾ ਦਿੰਦੇ ਹਨ 1 ਤੂੰ ਤੇ ਆਪਣੇ ਬਾਪ ਨੂੰ ਪਾਣੀ ਤੋ ਵੀ ਤਰਸਾ ਕੇ ਮਾਰ ਦਿਤਾ ਹੈ 1 ਇਸ ਤਰਹ ਘੋਰ ਅਪਰਾਧੀ ਹੋਣ ਦੇ ਬਾਵਜੂਦ ਓਹ ਸਾਰੀ ਜਿੰਦਗੀ ਪਾਕ, ਮੋਮਨਾ ਵਾਂਗ ਪੱਕਾ ਸ਼ਰਈ, ਤੇ ਦੀਨਦਾਰ ਬਣਿਆ ਰਿਹਾ , ਜਦ ਤਕ ਗੁਰੂ ਗੋਬਿੰਦ ਸਿੰਘ ਨੇ ਉਸਦਾ ਅਸਲੀ ਚੇਹਰਾ ਸਾਮਣੇ ਨਹੀ ਕੀਤਾ1

 

  ਔਰੰਗਜ਼ੇਬ ਨੇ ਗਦੀ ਹਾਸਲ ਕਰਦਿਆਂ ਆਪਣੇ ਗੁਨਾਹਾਂ ਤੇ ਪੜਦਾ ਪਾਣ  ਲਈ ਤੇ ਆਪਣੇ ਆਪ ਨੂੰ ਇਕ ਸਚਾ ਮੁਸਲਮਾਨ ਸਾਬਤ ਕਰਨ ਲਈ , ਬਨਾਰਸ, ਮਥੁਰਾ , ਜੈਪੁਰ ,ਜੋਧਪੁਰ,ਦੇ ਮੰਦਰਾ ਨੂੰ ਢੁਹਾਕੇ   ਓਸ ਉਤੈ ਮਸੀਤਾਂ ਬਣਵਾਈਆਂ 1 ਹਿੰਦੁਆਂ ਦੇ ਤੀਰਥਾਂ  ਤੇ ਜ੍ਜੀਏ  ਲਗਾ ਦਿਤੇ, ਬੁਤ ਪੂਜਾ ਹੁਕਮਨ ਬੰਦ ਕਰਵਾ ਦਿਤਾ , ਹਿੰਦੁਆਂ ਨੂੰ ਸਰਕਾਰੀ ਨੋਕਰੀਆਂ ਤੋਂ ਹਟਾ ਦਿਤਾ , ਜੋਗੀ ਸੰਨਿਆਸੀ , ਵੈਰਾਗੀ, ਗਵਈਏ ਤੇ ਸੰਗੀਤਕਾਰਾਂ  ਨੂੰ  ਦੇਸ਼ ਤੋਂ ਕਢ ਦਿਤਾ 1 ਸਾਰੇ ਰਾਗ ਰੰਗ ਜੋ ਅਕਬਰ ਦੇ ਜਮਾਨੇ ਤੋ ਚਲੇ ਆ ਰਹੇ ਸੀ ਬੰਦ ਕਰਵਾ ਦਿਤੇ 1  ਸ਼ਿਆ ਮੁਸਲਮਾਨਾ ਤੇ ਵੀ ਕਈ ਤਰਹ ਦੀਆਂ ਪਾਬੰਦਿਆ ਲਗਾਈਆਂ 1 ਇਸ ਵਕ਼ਤ ਸਿਖ ਵੀ ਉਸਦੀ ਸੀਨਾ ਜੋਰੀ ਤੋ ਬਚ ਨਹੀ ਸਕੇ 1

 ਜਿਨ੍ਹਾ  ਜਿਨ੍ਹਾ  ਨੇ ਦਾਰਾ ਸ਼ਿਕੋਹ ਦੀ ਮਦਤ ਕੀਤੀ ਸੀ ਹੁਣ ਉਨ੍ਹਾ  ਦੀ ਵਾਰੀ ਆਈ  1 ਦਾਰਾ  ਸ਼ਿਕੋਹ ਦਾ ਗੁਰੂ ਸਾਹਿਬ ਕੋਲ ਆਣਾ  ਜਾਣਾ ਕਾਫੀ ਸੀ 1 ਇਸ ਕਰਕੇ ਸਾਰੇ ਗੁਰੁਦਵਾਰੇ  ਜੋ ਨਗਰਾਂ ਤੇ ਸ਼ਹਿਰਾਂ  ਵਿਚ ਸਨ ,ਢਾਹ ਦਿਤੇ ਗਏ ਤੇ ਸਿਖੀ ਪ੍ਰਚਾਰਕ ਉਥੋਂ ਕਢ ਦਿਤੇ ਗਏ 1 ਇਹ ਲਪਟਾਂ ਕੀਰਤਪੁਰ ਸਾਹਿਬ ਵੀ ਪਹੁੰਚੀਆਂ 1 ਹਰ ਰਾਇ ਸਾਹਿਬ ਨੂੰ ਦਿੱਲੀ ਪਹੁੰਚਣ ਦਾ ਪਰਵਾਨਾ ਭੇਜ ਦਿਤਾ ਗਿਆ 1 ਗੁਰੂ ਸਾਹਿਬ ਖੁਦ ਤਾਂ ਨਹੀਂ ਗਏ ਕਿਓਂਕਿ ਗੁਰੂ ਹਰਗੋਬਿੰਦ ਸਾਹਿਬ ਦਾ ਹੁਕਮ ਸੀ ਕੀ ਮਲੇਛਾ ਦੇ ਮਥੇ ਨਹੀ ਲਗਣਾ 1  ਆਪਣੇ ਵਡੇ ਪੁਤਰ ਰਾਮ ਰਾਇ ਨੂੰ ਭੇਜ ਦਿਤਾ ,ਹਿਦਾਇਤਾ ਦੇ ਨਾਲ ,” ਸਚ ਤੋਂ ਮੂੰਹ ਨਹੀ ਮੋੜਨਾ. ਕਿਸੇ ਤੋ ਡਰਨਾ ਨਹੀਂ ,ਤੇ ਹਰ ਸਵਾਲ ਦਾ ਸਹੀ  ਸਹੀ  ਉੱਤਰ ਦੇਣਾ’ 1 ਰਾਮ ਰਾਇ ਨਾਲ ਭਾਈ ਗੁਰਦਾਸ, ਤੇ ਭਾਈ ਤਾਰਾ ਨੂੰ ਭੇਜਣਾ ਕੀਤਾ 1 24 ਘੋੜ  ਸਵਾਰ ਤੇ 40 ਸਿਖ ਵੀ ਨਾਲ ਗਏ 1 ਰਾਮ ਰਾਇ ਅੰਬਾਲਾ  ਤੋ ਪਾਨੀਪਤ ਹੁੰਦੇ ਦਿੱਲੀ  ਚੰਦਰਾਵਾਲ ਖੇੜੇ ਕੋਲ ਜਿਥੇ ਅਜਕਲ  ਮਜਨੂੰ ਦਾ  ਟਿਲਾ ਹੈ, ਟਿਕਾਣਾ ਕੀਤਾ 1

 ਰਾਮਰਾਏ  ਦਾ  ਔਰੰਗਜ਼ੇਬ ਤੇ ਬਹੁਤ ਚੰਗਾ ਪ੍ਰਭਾਵ ਪਿਆ 1 ਓਸਨੇ ਹਰ ਪ੍ਰਸ਼ਨ ਦਾ ਉਤਰ ਬੜੇ ਸੁਚਜੇ ਢੰਗ ਨਾਲ ਦਿਤਾ 1 ਪਰ ਛੇਤੀ ਹੀ ਸ਼ਾਹੀ ਪ੍ਰਭਾਵ ਹਾਵੀ ਹੋਣ ਲਗ ਪਿਆ 1 ਕਰਮ ਕਾਂਡਾ ਨਾਲ ਬਾਦਸ਼ਾਹ ਦੀ ਖਸ਼ਾਮਤ  ਵੀ ਹੋਣ ਲਗ ਪਈ 1 ਇਕ ਦਿਨ ਵਾਰਤਾ ਕਰਦਿਆਂ ਕਰਦਿਆਂ ਗੁਰੂ ਨਾਨਕ ਸਾਹਿਬ ਦੇ ਵਾਕ ਨੂੰ ਪਲਟਾ ਦਿਤਾ 1 ਜਦ ਇਹ ਘਟਨਾ ਕੀਰਤਪੁਰ ਸਾਹਿਬ ਪਹੁੰਚੀ ਤਾਂ ਗੁਰੂ ਸਾਹਿਬ ਨੇ ਉਸ ਨੂੰ ਕਦੇ ਨਾ ਮਥੇ ਲਗਣ ਦੀ ਹਿਦਾਅਤ ਲਿਖ ਕੇ ਚਿਠੀ ਰਾਹੀਂ ਭੇਜ ਦਿਤੀ ਤੇ ਸੰਗਤ ਨੂੰ ਹਿਦਾਇਤ ਕਰ ਦਿਤੀ  1

 

          ਮਿਟੀ  ਮੁਸਲਮਾਨ ਕੀ ਪੇੜ੍ਹੇ  ਪਈ ਖੁਮੀਆਰ

          ਘੜਿ ਭਾਂਡੇ ਇਟਾਂ ਕੀਆ ਜਲਦੀ ਕਰੇ ਪੁਕਾਰ 11

 

         ਮਿਟੀ ਮੁਸਲਮਾਨ  ਨੂੰ ਮਿਟੀ ਬੇਈਮਾਨ ਕੀ ਕਰ ਦਿਤਾ

 

ਇਸ ਤਰਹ  ਜਦ   ਰਾਮ ਰਾਇ ਨੂੰ ਮਾਫ਼ੀ ਨਾ ਮਿਲੀ ਤਾਂ ਉਸਨੇ ਔਰੰਗਜ਼ੇਬ ਤੋਂ ਜਗੀਰ ਲੇਕੇ ਆਪਣਾ ਵਾਸਾ ਦੇਹਰਾਦੂਨ ਕਰ ਲਿਆ 1 ਦਸਵੈ ਜਾਮੇ ਵਿਚ ਗੁਰੂ ਗੋਬਿੰਦ ਸਿੰਘ ਨੇ ਉਸ ਨੂੰ ਮਾਫ਼ ਕਰ ਦਿਤਾ ਜਦ ਓਹ  ਜਮਨਾ ਵਿਚ ਇਕ ਬੇੜੀ ਵਿਚ ਗੁਰੂ ਸਾਹਿਬ  ਦੀ ਸ਼ਰਨ ਵਿਚ ਆਇਆ 1

 

 ਗੁਰੂ ਨਾਨਕ ਸਾਹਿਬ ਦੁਆਰਾ ਸ਼ੁਰੂ ਕੀਤੀ ਸਿਖ ਲਹਿਰ ਨੇ ਸਮੇ ਸਮੇ ਸਿਰ ਕਈ ਸੰਸਥਾਵਾਂ ਨੂੰ ਜਨਮ ਦਿਤਾ,  ਜਿਵੈਂ ਲੰਗਰ, ਸੰਗਤ ,ਮੰਜੀ, ਦਸਵੰਦ ,ਮਸੰਦ , ਧਰਮਸਾਲ ਆਦਿ ਜੋ ਹੁਣ ਤਕ ਪੂਰੀ ਤਰਹ ਪ੍ਰਫੁਲਤ ਹੋ ਚੁਕੀਆਂ ਸਨ  1 ਗੁਰੂ ਹਰ ਰਾਇ ਸਾਹਿਬ ਨੇ ਨਾ ਕੇਵਲ ਇਨਾ ਸੰਸਥਾਵਾਂ ਨੂੰ ਸਂਭਾਲਿਆ ਸਗੋਂ ਵਿਕਸਿਤ ਵੀ  ਕੀਤਾ 1 ਸਿਖੀ ਦੇ ਪ੍ਰਚਾਰ ਨੂੰ ਪੱਕੇ ਪੇਰੀ ਖੜਾ ਕਰਨ ਲਈ ਚਾਰ ਧੂਣੇ ਤੇ 6 ਬਖਸ਼ਿਸ਼ਾਂ ਵੀ ਸਥਾਪਤ ਕੀਤੀਆਂ , ਜਿਸ ਨਾਲ ਦਖਣੀ ਭਾਰਤ ਵਿਚ ਧੂਣੇ ਤੇ ਬਖਸ਼ਿਸ਼ਾਂ ਦਾ ਜਾਲ ਵਿਛ ਗਿਆ 1

 

ਪ੍ਰਚਾਰਿਕ ਯਾਤਰਾਵਾਂ :-

ਗੁਰੂ ਸਾਹਿਬ ਨੇ ਪ੍ਰਚਾਰ ਦੇ ਕੰਮ ਨੂੰ ਢਿਲਾ ਨਹੀਂ ਪੈਣ ਦਿਤਾ 1 ਕਈ ਨਵੇ ਪ੍ਰਚਾਰਕ ਦੂਰ ਦੁਰਾਡੇ ਮੁਲਕ ਵਿਚ ਭੇਜੇ ਗਏ 1 ਗੁਰੂ ਸਾਹਿਬ ਨੇ ਖੁਦ ਵੀ ਆਪਣੀ  ਗੁਰਿਆਈ ਕਾਲ 1644-61 ਦੇ ਦੋਰਾਨ ਵਿਚ ਕੀਰਤਪੁਰ ਤੋਂ ਬਾਹਰ ਜਾਕੇ  ਸਿਖੀ ਪ੍ਰਚਾਰ ਕੀਤਾ 1 ਹਾਲਾਂਕਿ ਇਨ੍ਹਾ ਪ੍ਰਚਾਰਕ  ਦੋਰਿਆਂ  ਬਾਰੇ ਇਤਿਹਾਸਕਾਰਾਂ ਵਿਚ ਕਾਫੀ ਮਤ-ਭੇਦ ਹਨ  1 ਗੁਰੂ ਸਾਹਿਬ ਨੇ ਦੋ ਪ੍ਰਚਾਰਕ ਦੋਰੇ ਕੀਤੇ 1   ਪਹਿਲੇ ਦੋਰੇ ਵਿਚ ਅਮ੍ਰਿਤਸਰ , ਗੋਇੰਦਵਾਲ ,ਖਡੂਰ ਸਾਹਿਬ, ਵੱਡੀ ਲਹਿਲ , ਹਰੀਆਂ ਵੇਲਾਂ , ਭੂੰਗਰਨੀ , ਬੰਬੇਲੀ , ਕਰਤਾਰਪੁਰ , ਨੂਰ ਮਹਿਲ , ਪੁਆਧੜਾ ,ਗਹਿਲਾਂ , ਭਾਈ ਕੀ ਡਰੋਲੀ , ਮਾੜ੍ਹੀ ਪਿੰਡ ,ਮਰਾਝ , ਮੀਨਝੇ ਕੀ ਮੋੜ੍ਹੀ , ਪਲਾਹੀ ਨਗਰ , ਫਰਾਲ , ਸੰਧਵਾ ,ਦੁਸਾਂਝ ਮਸੰਦਾਂ ਕੇ ,ਹਕੀਮਪੁਰ , ਚੰਦਪੁਰ , ਦੋਲੇਵਾਲ ਆਦਿ 1 ਦੂਸਰੇ ਦੋਰੇ ਵਿੱਚ  ਬੁੰਗਾ ,ਰੋਪੜ , ਪਿਹੋਵਾ ,ਸਿਆਲਕੋਟ , ਜੰਮੂ ਕਸ਼ਮੀਰ ਦੀਆਂ ਬਹੁਤ ਸਾਰਿਆ ਜਗਹ ਵਿਚ ਗਏ 1ਮਾਝੇ ਅਤੇ  ਦੁਆਬੇ ਵਿਚ ਤਾਂ ਸਦੀਆਂ ਤੋ ਪ੍ਰਚਾਰ ਹੁੰਦੇ ਆਏ ਸੀ ਪਰ ਮਾਲਵੇ ਵਿਚ ਸਵਾਏ ਗੁਰੂ ਹਰਗੋਬਿੰਦ ਸਾਹਿਬ ਦੇ ਕਿਸੇ ਗੁਰੂ ਸਹਿਬਾਨ ਨੇ ਚਰਨ ਨਹੀਂ ਪਾਏ 1 ਗੁਰੂ ਹਰ ਰਾਇ ਨੇ ਇਸ ਇਲਾਕੇ ਵਿਚ ਵੀ ਪ੍ਰਚਾਰ ਅਰੰਭਿਆ 1 1656 ਵਿਚ  ਗੁਰੂ ਹਰ ਰਾਇ ਸਾਹਿਬ ਮਾਲਵੇ ਵਿਚ  ਮਹਿਰਾਜ ਤਕ ਗਏ ਜਿਥੇ ਉਨ੍ਹਾ ਨੇ ਫੂਲ ਜੋ  ਆਪਣੇ ਸੰਬੰਧੀਆਂ ਸਮੇਤ ਰੋਜ਼  ਦੀਵਾਨ ਵਿਚ ਹਾਜਰ ਹੁੰਦੇ 1 ਉਨ੍ਹਾ ਦੀ  ਨਿਮਰਤਾ ਤੇ  ਸੇਵਾ ਭਾਵ  ਦੇਖਕੇ ਉਨ੍ਹਾ ਨੂੰ ਆਸ਼ੀਰਵਾਦ ਦਿਤਾ ” ਰਾਜ ਕਮਾਉਣਗੇ ”   ਜਿਸ ਵਜੋਂ ਪਟਿਆਲਾ, ਜੀਂਦ ਤੇ ਨਾਭਾ ਦੀਆਂ ਰਿਆਸਤਾ ਹੋਂਦ ਵਿਚ ਆਈਆਂ 1  ਇਸਤੋਂ ਪਹਿਲਾਂ ਗੁਰੂ ਹਰਗੋਬਿੰਦ ਸਾਹਿਬ ਨੇ ਵੀ ਉਨ੍ਹਾ ਨੂੰ ਖੁਸ਼ੀ  ਵਸਣ ਦਾ ਆਸ਼ੀਰਵਾਦ ਦਿਤਾ ਸੀ 1

 

ਜਦੋਂ ਆਪ ਸਿਆਲਕੋਟ ਦੇ ਨੇੜੇ ਗਲੋਟਿਆ ਖੁਰਜ ਪੁਜੇ ਤਾਂ ਉਥੇ ਭਾਈ ਨੰਦ ਲਾਲ ਪੁਰੀ ਦਰਸ਼ਨਾ ਨੂੰ ਆਏ 1 ਨਾਲ ਉਨ੍ਹਾ  ਦਾ ਪੋਤਰਾ ਭਾਈ ਹਕੀਕਤ ਰਾਏ ਵੀ ਸਨ  1 ਉਨ੍ਹਾ ਨੇ ਉਪਦੇਸ਼ ਮੰਗਿਆ ਤਾ ਗੁਰੂ ਸਾਹਿਬ ਨੇ ਉਨ੍ਹਾ ਨੂੰ ਤਿੰਨ ਗਲਾਂ ਦੀ ਮਨਾਹੀ ਕੀਤੀ , ਟੋਪੀ ਪਹਿਨਣਾ , ਨਸ਼ਾ ਵਰਤਣਾ  ਤੇ ਕੇਸ ਕਤਲ ਕਰਵਾਣੇ , ਜਿਸ ਨੂੰ ਉਨ੍ਹਾ ਨੇ ਸਾਰੀ ਜਿੰਦਗੀ ਵਾਸਤੇ ਪਲੇ ਬੰਨ ਲਿਆ 1  ਇਨ੍ਹਾ  ਸਿਖਾਂ ਦਾ ਨਾਂ ਧਰਮੀ ਸਿਖ ਪੈ ਗਿਆ ਜੋ ਹਰ ਲੋੜ ਵਲੇ ਸਿਖਾਂ ਤੇ ਸਿਖੀ ਦੀ ਸੇਵਾ ਕਰਦੇ 1 ਹਕੀਕਤ ਰਾਏ ਜਕਰੀਆਂ ਖਾਨ ਦੇ ਹਥੋਂ ਸ਼ਹੀਦ ਹੋਇਆ 1

 360 ਮੰਜੀਆ ਹੋਰ ਥਾਪੀਆਂ,, ਭਾਈ ਬਿਧਿ ਚੰਦ , ਭਾਈ ਪੁੰਗਰ, ਭਾਈ ਗੋੰਦਾ, ਭਾਈ ਜਿਓਣਾ ,ਭਾਈ ਕਲਾ,ਭਾਈ ਦੁਲਟ,ਭਾਈ ਨੰਦ ਬਾਲ ਪੁਰੀ  ਭਾਈ  ਫੇਰੁ ,ਭਾਈ ਭਗਤੂ ਤੇ ਭਾਈ ਗੋਰਾ ਮੁਖ ਪ੍ਰਚਾਰਕ ਸਨ ਜਿਨ੍ਹਾ  ਨੇ ਸਿਖੀ ਦੀ ਤਨਮਨ ਨਾਲ ਸੇਵਾ ਕੀਤੀ 1 ਤਿੰਨ ਸਿਖਾਂ ਦੇ ਅਧੀਨ ਸਿਖੀ ਪ੍ਰਚਾਰ ਦੇ ਕੇਂਦਰ ਕਾਇਮ ਕੀਤੇ 1  ਸੰਨਿਆਸੀ ਭਗਤ ਭਗਵਾਨ ਨੂੰ ਪੁਰਬ ਵਲ, ਸੁਥਰੇ ਸ਼ਾਹ ਨੂੰ ਦਿਲੀ ਤੇ ਭਾਈ ਫੇਰੁ ਨੂੰ ਰਾਜਸਥਾਨ ਤੇ ਦੁਆਬਾ -ਬਾਰੀ ਵਲ ਭੇਜਿਆ 1 ਕੈਥਲ ਤੇ ਬਾਗੜੀਆਂ ਖਾਨਦਾਨਾ ਦੇ ਮੋਢੀਆਂ ਨੂੰ ਮਾਲਵੇ ਦੇ ਇਲਾਕੇ ਵਲ ਪ੍ਰਚਾਰ ਕਰਨ ਲਈ ਨਿਯਤ ਕੀਤਾ  1

 ਗੁਰੂ ਗ੍ਰੰਥ ਸਾਹਿਬ ਦੀਆਂ  ਬੀੜਾਂ ਤਿਆਰ ਕਰਵਾਈਆਂ 1 ਆਪਣੀ ਹਥੀਂ ਮੂਲ ਮੰਤਰ ਨੂੰ ਨਿਖੇੜ ਕੇ ਲਿਖਿਆ ਤਾਕਿ ਬਾਣੀ ਪੜਨ ਤੇ ਸਮਝਣ ਵਿਚ ਆਸਾਨੀ ਰਹੇ 1 ਗੁਰੂ ਹਰਗੋਬਿੰਦ ਸਾਹਿਬ ਨੇ ਕੀਰਤਪੁਰ ਇਕ ਬਾਗ ਬਣਵਾਇਆ ਸੀ ,ਜਿਸਦਾ ਬਹੁਤਾ ਵਿਕਾਸ ਗੁਰੂ ਹਰ ਰਾਇ ਸਾਹਿਬ ਵਕ਼ਤ ਹੋਇਆ 1 ਉਸ ਵਿਚ ਕਈ ਤਰਾਂ ਦੇ ਫਲ ਤੇ ਜੜੀ ਬੂਟਿਆਂ ਲਗਵਾਈਆਂ ਗਈਆਂ ਜੋ ਆਪਜੀ ਦੇ ਸ਼੍ਫਾਖਾਨੇ ਤੇ  ਦਵਾਖਨੇ ਵਿਚ ਕੰਮ ਆਈਆਂ 1 ਆਪਜੀ ਦੇ ਵਕ਼ਤ ਕੀਰਤਪੁਰ ਦੀ ਆਬਾਦੀ ਇਤਨੀ ਵਧ ਗਈ ਕੀ ਕਈ ਬਸਤੀਆਂ ਬਣ ਗਈਆਂ ,ਵਖ ਵਖ ਥਾਵਾਂ  ਤੇ ਸ਼ਹਿਰ ਨੂੰ ਸੁੰਦਰ ਬਣਾਨ ਲਈ 52 ਬਾਗ ਲਗਵਾਏ , ਜਿਨ੍ਹਾ  ਦੀ ਦੇਖ ਭਾਲ ਕਰਨ ਲਈ ਸਿਆਣੇ ਮਾਲੀਆਂ ਦਾ ਇੰਤਜ਼ਾਮ ਕੀਤਾ ਗਿਆ 1 ਚੰਗੇ  ਬਾਗ ਤਿਆਰ ਕਰਨ ਵਾਲੇ ਮਾਲੀਆਂ ਨੂੰ ਇਨਾਮ ਦਿਤੇ ਜਾਂਦੇ 1 ਕੀਰਤਪੁਰ ਅਜ ਵੀ ਬਾਗਾਂ ਦਾ ਸ਼ਹਿਰ ਕਿਹਾ ਜਾਂਦਾ ਹੈ l ਕਰਤਾਰ ਪੁਰ ਵਿਚ ਗੰਗਸਰ ਖੂਹ ਨੂੰ ਪਕਾ ਕਰਵਾਇਆ ਡਰੋਲੀ ਵਿਚ ਮਾਤਾ ਦਮੋਦਰੀ ਦੀ ਯਾਦ ਵਜੋਂ ਖੂਹ ਨੂੰ ਸੰਪੂਰਨ ਕਰਵਾਇਆ ਜੋ ਛੇਵੈ ਪਾਤਸ਼ਾਹ ਵਕ਼ਤ ਸ਼ੁਰੂ ਹੋਇਆ ਸੀ 1 ਨੂਰ ਮਹਲ ਵਿਚ ਇਕ ਬਾਗ ਵਿਚ ਧਰਮਸਾਲ ਬਣਾਓਣ  ਦਾ ਆਦੇਸ਼ ਦਿਤਾ 1 ਗੁਰੂ ਸਰ ਦੇ ਨੇੜੇ ਲਹਿਰਾ ਤੇ ਮੇਹਰਾਜ ਪਿੰਡ ਵਸਾਏ1 ਕਸ਼ਮੀਰ ਦੇ ਡੇਰੇ ਤੇ ਨੇਜਾ ਮਾਰ ਕੇ ਖੂਹ ਬਣਵਾਇਆ ਕਿਓਕੀ ਸਾਰੇ ਨਗਰ ਵਿਚ ਇਕ ਹੀ ਖੂਹ ਸੀ ਤੇ ਲੋਕਾਂ ਨੂੰ ਬਹੁਤ ਮੁਸ਼ਕਲਾਂ ਦਾ ਸਾਮਣਾ ਕਰਨਾ ਪੈਦਾਂ ਸੀ 1

 ਗੁਰੂ ਸਾਹਿਬ ਨੇ ਸਚ ਖੰਡ ਦੀ ਵਾਪਸੀ ਦਾ ਸਮਾ ਜਾਣ ਕੇ  ਆਪਣੇ ਛੋਟੇ ਸਾਹਿਬਜਾਦੇ ਜੋ ਅਜੇ ਮਸਾ ਕੁ 5 ਵਰਿਆਂ ਦੇ ਸੀ ਗੁਰਗਦੀ ਲਈ ਧਾਪਿਆ , ਵਡਾ ਪੁਤਰ ਤੇ ਪਹਲੇ ਹੀ ਬੇਮੁਖ ਹੋ ਚੁਕਾ ਸੀ 1  6 ਅਕਤੂਬਰ ,1661  ਐਤਵਾਰ ਵਾਲੇ ਦਿਨ ਜੋਤੀ ਜੋਤ ਸਮਾ ਗਏ 1 ਆਪਜੀ ਦਾ ਦੇਹ ਸਸਕਾਰ ਸੁਤ੍ਲੁਜ ਦੇ ਕੰਢੇ ਤੇ ਅਸਥਿਆਂ ਪਾਤਾਲਪੁਰੀ ਵਿਚ ਜਲ ਪ੍ਰਵਾਹ ਕੀਤੀਆਂ ਗਈਆਂ 1

 ਓਪਦੇਸ਼ 

 ਓਹ ਆਪ ਬਾਣੀ ਨੂੰ ਬੇਹਦ ਪਿਆਰ ਕਰਦੇ ਇਥੋਂ ਤਕ ਬਾਣੀ  ਸੁਣਦੇ ਸੁਣਦੇ ਇਤਨੇ ਲੀਨ ਹੋ ਜਾਂਦੇ ਕੀ ਆਪਣੇ ਆਪ ਨੂੰ ਭੁਲ ਜਾਂਦੇ 1ਅਕਾਲ ਪੁਰਖ ਤੇ ਭਰੋਸਾ ਕਰੋ ਬਿਨਾ ਕਿਸੇ ਹੀਲ ਹੁਜਤ ਤੋਂ 1 ਸ਼ੁਭ ਅਮਲ ਤੇ ਸਚੀ ਸੁਚੀ ਕਿਰਤ ਕਰੋ ਕਿਸੇ ਨੂੰ ਮੰਦਾ ਨਾ ਆਖੋ ਨਾ ਹੀ ਕਿਸੇ ਦਾ ਦਿਲ ਦੁਖਾਓ  1 ਕਾਮ ਕ੍ਰੋਧ ਲੋਹ ਮੋਹ ਹੰਕਾਰ ਨੂੰ ਤਿਆਗੋ 1 ਸੰਗਤ ਸੰਸਾਰ ਨੂੰ ਪਾਰ ਕਰਨੇ ਦਾ ਜਹਾਜ਼ ਹੈ ਅਤਿਥੀ ਦਾ ਆਦਰ ਸਤਕਾਰ ਕਰੋ 1 ਮਾਂ- ਪਿਓ ਦੀ ਸੇਵਾ ਇਕ ਉਤਮ ਸੇਵਾ ਤੇ ਭਗਤੀ ਹੈ 1 ਦਸਵੰਧ ਕਢੋ ਜਿਸ ਨਾਲ ਲੋੜਵੰਦਾ ਭੁਖਿਆ ਤੇ ਗਰੀਬਾ ਦੀ ਸੇਵਾ ਹੋਵੇ  1 ਜੋ ਹੋ ਉਸ ਨੂੰ ਛੁਪਾਣ ਦੀ ਕੋਸ਼ਿਸ਼ ਨਾ ਕਰੋ ਜੋ ਨਹੀਂ ਹੋ ਉਸ ਨੂੰ ਦਿਖਾਣ ਦੀ ਕੋਸ਼ਿਸ਼ ਨਾ ਕਰੋ 1 ਇਰਾਦੇ ਵਿਚ ਦ੍ਰਿੜ ਰਹੋ ਸੋਚ ਸਮਝ ਕੇ ਫੈਸਲਾ ਕਰੋ ਫਿਰ ਡੋਲੋ ਨਹੀਂ 1 ਸਿਖ ਕੋਮ ਨੂੰ ਟੋਪੀ ਨਾ ਪਉਣ ਤਮਾਕੂ ਨਾ ਪੀਣ ਤੇ ਕੇਸ ਨਾ ਕਤਲ ਕਰਨ ਦੀ ਹਿਦਾਇਤ ਦਿਤੀ

 

                                     ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ 

 

 

 

 

 

Print Friendly, PDF & Email

Nirmal Anand

2 comments

Translate »