SikhHistory.in

ਗੁਰੂ ਗੋਬਿੰਦ ਸਿੰਘ ਜੀ ਅਤੇ ਉਨ੍ਹਾ ਦੇ ਸਿਖ

1 ਭਾਈ ਡੱਲਾ

.ਗੁਰੂ ਗੋਬਿੰਦ ਸਿੰਘ ਜੀ  ਆਪਣੇ ਜੀਵਨ ਦੀ ਆਖਰੀ ਜੰਗ ਲੜਨ ਤੋਂ ਬਾਅਦ ਸ੍ਰੀ ਦਮਦਮਾ ਸਾਹਿਬ (ਤਲਵੰਡੀ ਸਾਬੋ ) ਵਿਖੇ ਪਹੁੰਚੇ | ਇਥੇ ਦਾ ਚੌਧਰੀ ਭਾਈ ਡੱਲਾ  ਗੁਰੂ ਸਾਹਿਬ ਦਾ ਸ਼ਰਧਾਲੂ ਸੀ ਉਸਨੇ ਗੁਰੂ ਸਾਹਿਬ  ਦੀ ਬਹੁਤ ਸੇਵਾ ਕੀਤੀ | ਪਿੰਡ ਦਾ ਚੋਧਰੀ ਸੀ, ਆਪਣੀ ਤਾਕਤ ਦਾ ਥੋੜਾ  ਬਹੁਤਾ ਹੰਕਾਰ ਵੀ ਸੀ lਇਕ ਵਾਰੀ ਦਰਬਾਰ ਲਗਣ ਤੋਂ ਬਾਅਦ ਗੁਰੂ ਸਾਹਿਬ ਦੀ ਚਰਚਾ ਚੌਧਰੀ ਡਲੇ ਨਾਲ  ਹੋਈ । ਜੋ ਜੋ ਗੁਰੂ ਸਾਹਿਬ ਨਾਲ ਬੀਤਿਆ ਉਸ ਬਾਰੇ ਵੀ ਚਰਚਾ ਹੋਈl  ਡਲੇ ਨੇ ਕਿਹਾ ਕੀ ਅਗਰ ਤੁਸੀਂ ਮੈਨੂੰ ਸਦ ਲੇਂਦੇ ਤਾਂ ਤੁਹਾਨੂੰ ਆਨੰਦਪੁਰ ਦਾ ਕਿਲਾ ਨਾ ਛਡਣਾ ਪੈਂਦਾ, ਨਾ ਹੀ ਤੁਹਾਡੇ ਬਚੇ ਲੜਾਈ ਵਿਚ ਸ਼ਹੀਦ ਹੁੰਦੇ ਅਤੇ ਨਾ ਸਰਹਿੰਦ ਦੇ ਵਜੀਰ ਨੂੰ  ਛੋਟੇ ਸਾਹਿਬਜਾਦਿਆਂ ਨੂੰ ਕਤਲ ਕਰਨ ਦੀ ਹਿੰਮਤ ਪੈਂਦੀ। ਮੇਰੇ ਆਦਮੀ ਇਹੋ ਜਹੇ ਸੂਰਮੇ ਹਨ ਕਿ ਵੈਰੀਆਂ ਨੂੰ ਘੋੜੇ ਸਮੇਤ ਚੁਕ ਕੇ ਲੈ ਜਾਂਦੇ ਹਨ। ਗੁਰੂ ਸਾਹਿਬ ਮੁਸਕਰਾਏ ਤੇ ਕਿਹਾ ,” ਕੋਈ ਨਹੀ ਬੜੇ ਮੋਕੇ ਅਉਣਗੇ” । ਇਕ ਦਿਨ ਗੁਰੂ ਸਾਹਿਬ ਨੂੰ ਲਕੜ ਦੀ ਬੰਦੂਕ ਕਿਸੇ ਸ਼ਰਧਾਲੂ ਨੇ ਭੇਟ ਕੀਤੀ । ਗੁਰੂ ਸਾਹਿਬ ਨੇ ਡਲੇ ਦੀ ਫੌਜ਼ ਦਾ ਜਾਇਜਾ ਲੈਣਾ ਕੀਤਾ । ਡਲੇ ਨੂੰ ਕਿਹਾ .”ਉਸ ਦਿਨ ਤੂੰ ਆਖ ਰਿਹਾ ਸੀ ਮੇਰਾ ਸੂਰਮੇ ਮੋਤ ਤੋਂ ਨਹੀ ਡਰਦੇ , ਅਸਾਂ ਨੇ ਬਦੂਕ ਦਾ ਜਾਇਜਾ ਲੈਣਾ ਹੈ, ਦੇਖਣਾ ਹੈ ਕੀ ਛਾਤੀ ਵਿਚ ਇਹ ਕਿਤਨਾ ਵਡਾ ਜ਼ਖਮ ਕਰਦੀ ਹੈ , ਨਿਸ਼ਾਨਾ ਕਿਦਾਂ ਦਾ ਹੈ ? ਆਪਣੇ ਕਿਸੇ ਇਕ ਨੋਜਵਾਨ ਨੂੰ ਸਦੋ । ਬੜੀ ਦੇਰ ਇੰਤਜਾਰ ਕਰਣ ਤੋ ਬਾਦ ਕੋਈ ਵੀ ਨੋਜਵਾਨ ਨਾ ਆਇਆ। ਗੁਰੂ ਸਾਹਿਬ ਨੇ ਕਿਹਾ “ਹੁਣ ਤੂੰ ਹੀ ਖੜਾ ਹੋ ਜਾ” । ਡਲੇ ਦਾ ਵੀ ਚਲਦੀ ਗੋਲੀ ਦੇ ਸਮਣੇ ਖੜੇ ਹੋਣ ਦਾ ਹਠ ਨਾ ਪਿਆ । ਗੁਰੂ ਸਾਹਿਬ ਨੇ ਸਿਖਾਂ ਨੂੰ ਸਨੇਹਾ ਭੇਜਿਆ , ਵੀਰ ਸਿੰਘ ਤੇ ਪੀਰ ਸਿੰਘ , ਪਿਓ ਪੁਤਰ ਆਪਸ ਵਿਚ ਬਹਿਸ ਕਰਦੇ ਆ ਰਹੇ ਸਨ । ਪੁਤਰ ਨੇ ਗੁਰੂ ਸਾਹਿਬ ਨੂੰ ਕਿਹਾ ਕਿ ਇਹਨਾਂ ਨੂੰ ਜੰਗ ਦਾ ਬੜਾ ਤਜਰਬਾ ਹੈ ਕਿਸੇ ਔਖੇ ਵੇਲੇ ਤੁਹਾਡੇ ਕੰਮ ਆਉਣਗੇ ਗੋਲੀ ਮੇਰੇ ਸੀਨੇ ਵਿਚ ਮਾਰੋ । ਪਿਤਾ ਕਹਿ ਰਿਹਾ ਸੀ ਇਹ ਜਵਾਨ ਹੈ ਫਿਰ ਕੰਮ ਆਵੇਗਾ , ਮੇਰੀ ਉਮਰ ਬੀਤ ਚੁਕੀ ਹੈ ਮੇਰੇ ਸੀਨੇ ਵਿਚ ਗੋਲੀ ਮਾਰੋ । ਗੁਰੂ ਸਾਹਿਬ ਨੇ ਕਿਹਾ ਕੀ ਤੁਸੀਂ ਦੋਨੋ ਹੀ ਖੜੇ ਹੋ ਜਾਉ । ਗੁਰੂ ਸਾਹਿਬ ਬੈਰਲ ਕਦੀ ਇਧਰ ਕਰ ਦਿੰਦੇ ਕਦੀ ਉਧਰ । ਦੋਨੋ ਪਿਓ ਪੁਤਰ ਨਿਸ਼ਾਨੇ ਅਗੇ ਆਉਣ ਲਈ ਅਗੇ ਪਿਛੇ ਹੁੰਦੇ ਰਹਿੰਦੇ। ਇਹ ਦੇਖਕੇ ਡਲਾ ਸਿਖਾਂ ਦੀ ਗੁਰੂ ਪ੍ਰਤੀ ਸ਼ਰਧਾ ਦੇਖਕੇ ਬੜਾ ਸ਼ਰਮਿੰਦਾ ਹੋਇਆ । ਇਹ ਸ਼ਰਧਾ  ਗੁਰੂ ਦੇ ਸਿਖਾਂ ਵਿਚ ਗੁਰੂ ਸਾਹਿਬ ਲਈ ਅਜ ਵੀ ਹੈ ਤੇ ਸਦੀਆਂ ਤਕ ਰਹੇਗੀ ਖਾਲੀ  ਇਕ ਹੋਣਹਾਰ ਆਗੂ ਦੀ ਲੋੜ ਹੈ ।

2. ਲਹੋਰ ਸੁਮਨ ਬੁਰਜ ਤੇ ਹਮਲਾ 

ਕਹਿੰਦੇ ਹਨ ਕੀ ਜਦੋਂ ਲਾਹੋਰ ਸੁਮਨ ਬੁਰਜ ਤੇ ਮਹਾਰਾਜਾ ਰਣਜੀਤ ਸਿੰਘ ਨੇ ਸ਼ਾਹ ਜ਼ਮਾਨ ਤੇ ਹਮਲਾ ਕੀਤਾ ਤਾਂ ਕਿਲੇ ਦੀ ਫਸੀਲ ਨੂੰ ਤੋੜਨ ਲਈ ਭੰਗੀ ਮਿਸਲ ਤੋ ਇਕ ਖਾਸ ਤੋਪ ਮੰਗਵਾਈ ਗਈ , ਜਿਸਦੇ 20-21 ਗੋਲਿਆਂ ਨਾਲ ਫਸੀਲ ਟੁਟਣੀ ਸੀ । ਅਜੇ ਮਸਾਂ ਤਿੰਨ ਕੁ ਗੋਲੇ ਚਲੇ ਸੀ ਤਾ ਤੋਪ ਦਾ ਇਕ ਪਹਿਆ ਟੁਟ ਗਿਆ । ਹਫੜਾ ਦਫੜੀ ਮਚ ਗਈ । ਨਾ ਤੋਪ ਨੂੰ ਠੀਕ ਕਰਾਣ ਦਾ ਵਕ਼ਤ ਸੀ ਨਾ ਸਹੂਲੀਅਤ । ਆਖਿਰ ਇਹ ਫੈਸਲਾ ਹੋਇਆ ਕਿ.ਵਾਰੀ ਵਾਰੀ ਇਕ ਇਕ ਫੌਜੀ ਆਪਣੇ ਕੰਧੇ ਤੋ ਪਹੀਏ ਦਾ ਕੰਮ ਚਲਾਵੇਗਾ । ਪਰ ਇਹ ਤਹਿ ਸੀ ਕੀ ਕੰਧਾ ਦੇਣ ਵਾਲਾ ਬੰਦਾ ਗੋਲਾ ਚਲਣ ਤੇ ਤੂੰਬਾ ਤੂੰਬਾ ਹੋ ਜਾਵੇਗਾ। ਇਥੇ ਇਕ ਪਠਾਣਾ ਦਾ ਸੂਹਿਯਾ ਵੀ ਸੀ ਜੋ ਸਿਖ ਦਾ ਭੇਸ ਬਦਲ ਕੇ ਪਠਾਣਾ ਨੂੰ ਖਬਰ ਪਹੁਚੰਦਾ ਸੀ । ਪਹੀਆ ਟੁਟਣਾ , ਓਸਦਾ ਹਲ ਤੇ ਸਿੰਘਾ ਦੇ ਸ਼ੋਰ ਸ਼ਰਾਬੇ ਦੀ ਅਵਾਜ਼ ਸੁਣ ਕੇ ਸੋਚਣ ਲਗਾ ਕਿ  ਕਹਿਣਾ ਬੜਾ ਅਸਾਨ ਹੈ ਪਰ ਜਦ ਕਰਨ ਦਾ ਵਕ਼ਤ ਆਇਆ ਤਾ ਭਗਦੜ ਮਚ ਗਈ ਹੈ । ਸੋਚਦਾ ਸੋਚਦਾ ਓਹ ਉਸ ਥਾਂ ਤੇ ਪਹੁੰਚ ਗਿਆ ਜਿਥੇ ਸਿਖ ਆਪਸ ਵਿਚ ਲੜ ਰਹੇ ਸਨ , ਪਹਿਲੇ ਕੰਧਾ ਮੈ ਦਿਆਂਗਾ , ਪਹਿਲੇ ਮੈ । ਦੇਖ ਕੇ ਹੈਰਾਨ ਹੋ ਗਿਆ ਅਖਾਂ ਤਰ ਹੋ ਗਈਆਂ । ਸਿਖਾਂ ਦਾ ਜੋਸ਼ ਦੇਖਕੇ ਉਸਦਾ ਆਪਣਾ ਵੀ ਦਿਲ ਕਰ ਆਇਆ ਕੰਧਾ ਦੇਣ ਵਾਸਤੇ ਪਰ ਉਸਨੇ ਸੋਚਿਆ ਫਿਰ ਇਸ ਤਵਾਰੀਖ ਨੂੰ , ਇਨਾ ਦੀਆਂ ਕੁਰਬਾਨੀਆ ਨੂੰ ਲਿਖੇਗਾ ਕੋਣ । ਇਨੇ ਨੂੰ ਸਿਖਾਂ ਦਾ ਜਥੇਦਾਰ ਆਇਆ । ਉਸਨੇ ਸਭ ਨੂੰ ਚੁਪ ਕਰਾਇਆ ਤੇ ਪੁਛਿਆ ਕਿ “ਤੁਹਾਡਾ ਜਥੇਦਾਰ ਕੋਣ ਹੈ”? ਸਿਖਾਂ ਨੇ ਕਿਹਾ ਕਿ ਤੁਸੀਂ ਤਾਂ ਉਸਨੇ ਕਿਹਾ ਕੀ ਪਹਿਲਾ ਹਕ ਮੇਰਾ ਹੈ ਕੰਧਾ ਦੇਣ ਦਾ । ਓਹ ਸਭ ਤੋ ਅਗੇ ਖੜੇ ਗਿਆ ਤੇ ਉਸਦੇ ਪਿਛੇ 15-20 ਜਣਿਆ ਦੀ ਬਾਕੀ ਲਾਈਨ ਸੀ । ਇਹ ਸੀ ਸਿਖਾ ਦੀ ਸੋਚ ਦਾ ਮਿਆਰ ਤੇ ਗੁਰੂ ਸਾਹਿਬ ਦੀ ਸ਼ਖਸ਼ੀਅਤ ਦਾ ਅਸਰ ।

3.ਮਹਾਤਮਾ ਗਾਂਧੀ ਅਤੇ ਗੁਰੂ ਗੋਬਿੰਦ ਸਿੰਘ ਜੀ 

ਗੁਰੂ ਸਾਹਿਬ ਕਿਸੇ ਇਕ ਕੋਮ ਦੇਸ਼ ਜਾਂ ਮਜਹਬ ਦਾ ਨਹੀ ਬਲਕਿ ਸਭ  ਦਾ ਭੱਲਾ ਮੰਗਣ ਵਾਲੇ ਇਕ ਮਹਾਨ ਆਗੂ ਸੀ । ਓਹਨਾ ਨੇ ਕੋਮ ਪ੍ਰਸਤੀ ਨੂੰ ਧਰਮ ਬਣਾ ਦਿਤਾ ਇਹ ਕਹਿਣਾ ਬਹੁਤ ਗਲਤ ਹੈ । ਇਕ ਵਾਰੀ ਬੜੋਦਾ ਵਿਚ ਲਖਾਂ ਦੇ ਇਕਠ ਵਿਚ  ਮਹਾਤਮਾ ਗਾਂਧੀ ਨੇ ਕਿਹਾ  ਸੀ ਗੁਰੂ ਗੋਬਿੰਦ ਸਿੰਘ ਇਕ ਭੁਲੜ ਰਹਿਬਰ ਹੈ । ਵਿਚਾਰ ਦੀ ਗਲ ਕਰਦਿਆਂ ਕਰਦਿਆ ਤਲਵਾਰ ਪਕੜ ਲਈ , ਸ਼ਾਂਤੀ ਦੀ ਗਲ ਕਰਦਿਆਂ ਕਰਦਿਆਂ ਤੋਪਾਂ ਅਗੇ ਲੈ ਆਏ  , ਗਲੇ ਵਿਚ ਮਾਲਾ ਪਹਿਨਾਣੀ ਸੀ ਕਿਰਪਾਨਾ ਤੇ ਤਲਵਾਰਾਂ  ਪਹਨਾ ਛਡੀਆਂ । ਜਦ ਗਾਂਧੀ ਦੀ ਇਹ ਗਲ prof. ਗੰਗਾ ਸਿੰਘ ਤਕ ਪਹੁੰਚੀ ਤਾਂ ਓਹ  ਸਿਧਾ ਹੀ ਅਹਿਮਦਾਬਾਦ ,ਸਾਬਰਮਤੀ ਦੇ ਆਸ਼ਰਮ ਚਲੇ ਗਏ , ਗਾਂਧੀ ਨੂੰ ਮਿਲੇ ਤੇ ਕਿਹਾ ,”ਤੁਸੀਂ ਹਰ ਥਾਂ  ਤੇ ਕਹਿੰਦੇ ਹੋ ਕੀ ਗੀਤਾ ਮੇਰੀ ਮਾਂ ਹੈ,  ਇਹ ਮਾਂ ਹੈ ਤੁਹਾਡੀ ? ਗਾਂਧੀ ਨੇ ਕਿਹਾ ਹਾਂ ਮੈ ਹਰ ਰੋਜ਼ ਦੀ ਪ੍ਰੇਰਨਾ ਇਸਤੋਂ ਲੈਂਦਾ ਹਾਂ । ਗੰਗਾ ਸਿੰਘ ਨੇ ਕਿਹਾ ਮੈਂ ਗੀਤਾ ਨੂੰ  ਇਕ ਪਵਿਤਰ ਗ੍ਰੰਥ  ਸਮਝਦਾ ਹਾ ਤੇ ਤੁਹਾਡੀ ਇਸ ਨੂੰ ਮਾਂ ਕਹਿਣ ਦੀ ਵੀ  ਕਦਰ ਕਰਦਾ ਹਾਂ । ਪਰ  ਤੁਸੀਂ ਦਸੋ ਗੀਤਾ ਕਿਥੇ ਉਚਾਰੀ ਗਈ ਸੀ ? ਗਾਂਧੀ  ਕੁਝ ਸਮਝ ਤੇ ਗਿਆ ਪਰ ਵਾਦ-ਵਿਵਾਦ ਵਿਚ ਨਹੀਂ ਸੀ ਪੈਣਾ ਚਾਹੰਦਾ ।  ਗੰਗਾ ਸਿੰਘ ਕਦੋਂ ਚੁਪ ਰਹਿਣ ਵਾਲਾ ਸੀ , ਬੋਲਿਆ ,ਇਹ ਕੁਰਕਸ਼ੇਤਰ ਦੇ ਲੜਾਈ ਦੇ ਮੈਦਾਨ ਵਿਚ ਉਚਾਰੀ ਗਈ ਸੀ ਬਲਿਕ ਲੜਾਈ ਹੀ ਗੀਤਾ ਦੇ ਉਪਦੇਸ਼ ਕਰਕੇ ਹੋਈ ।  ਜਦੋਂ ਅਰਜੁਨ ਨੇ ਹਥਿਆਰ ਸੁਟ ਦਿਤੇ ਇਹ ਕਹਿਕੇ ਮੈਂ ਕਿਸ ਨਾਲ ਲੜ ਰਿਹਾਂ ਹਾਂ । ਦੁਰਯੋਧਨ ਮੇਰਾ ਭਰਾ ਹੈ ,ਭੀਸ਼ਮ ਪਿਤਾਮਾ ਮੇਰੇ ਪਿਤਾ ਹਨ ਤੇ ਦ੍ਰੋਣਾਚਾਰ੍ਯਾ ਮੇਰੇ ਗੁਰੂ । ਮੈ ਉਹਨਾ ਦੇ ਖਿਲਾਫ਼ ਤਲਵਾਰ ਕਿਸ ਤਰਹ ਚੁਕ ਸਕਦਾ ਹਾਂ । ਤਾਂ ਕ੍ਰਿਸ਼ਨ ਜੀ ਦਾ ਉਪਦੇਸ਼ ਸੀ ਕੀ ਜਦੋ ਕੋਈ ਆਪਣੇ ਸਰੀਰ ਤੇ ਫੋੜਾ ਹੋ ਜਾਏ ਤਾਂ ਉਸ ਨੂੰ ਚੀਰਨਾ ਪੈਦਾਂ ਹੈ ਇਸ ਵਿਚ ਕੋਈ ਪਾਪ ਨਹੀ । ਅਰਜੁਨ ਨੇ ਤਲਵਾਰ ਚੁਕੀ , ਲੜਾਈ ਸ਼ੁਰੂ ਹੋਈ ਜਿਸ ਵਿਚ ਲਖਾਂ ਲੋਕ ਮਾਰੇ ਗਏ । ਗਾਂਧੀ ਕੋਲ ਕੋਈ ਜਵਾਬ ਨਹੀਂ ਸੀ ਕਹਿਣ ਲਗਾ ਕੀ ਇਹ ਦਾ ਮਨ ਦੀ ਲੜਾਈ ਸੀ ਤਾਂ ਗੰਗਾਂ ਸਿੰਘ ਨੇ ਕਿਹਾ ਕੀ ਤਾਂ ਇਹ ਵੀ ਕਹਿ ਦਿਉ ਕਿ  ਅਸਲ ਕ੍ਰਿਸ਼ਨ ਕੋਈ ਨਹੀਂ ਸੀ ਇਹ ਵੀ  ਮਨ ਦਾ ਕ੍ਰਿਸ਼ਨ ਸੀ । ਗਾਂਧੀ ਨਿਰੁਤਰ ਹੋ ਗਿਆ ਭਰੀ ਸਭਾ ਵਿਚ ਉਸਨੇ ਮਾਫ਼ੀ ਮੰਗੀ ।

4.ਚੰਡੀਗੜ੍ਹ ਦੇ ਪਤਰਕਾਰ ਦੀ ਹੱਡ ਬੀਤੀ –

“ਧਰਮ ਯੁੱਧ ਮੋਰਚੇ ਦੌਰਾਨ ਦੁਨੀਆ ਭਰ ਦੀਆਂ ਪ੍ਰਮੁੱਖ ਅਖਬਾਰਾਂ ਦੇ ਪੱਤਰਕਾਰ ਪੰਜਾਬ ਆ ਰਹੇ ਸਨ ਤੇ ਉਨ੍ਹਾਂ ਵੱਲੋਂ ਸਿੱਖ ਆਗੂਆਂ ਨਾਲ ਮੁਲਾਕਾਤਾਂ ਕੀਤੀਆਂ ਜਾ ਰਹੀਆਂ ਸਨ। ਇਸੇ ਦੌਰਾਨ ਵਾਸ਼ਿੰਗਟਨ ਪੋਸਟ ਅਖਬਾਰ ਦਾ ਇਕ ਪੱਤਰਕਾਰ ਪੰਜਾਬ ਆਇਆ1 ਮੈਂ  ਉਸਦੀ ਮੁਲਾਕਾਤ ਸ਼੍ਰੀ ਅੰਮ੍ਰਿਤਸਰ ਵਿਖੇ ਸੰਤ ਜਰਨੈਲ ਸਿੰਘ ਭਿਡੰਰਾਂਵਾਲ਼ਿਆਂ ਤੇ ਅਕਾਲੀ ਦਲ ਦੇ ਮੁਖੀ ਸੰਤ ਹਰਚੰਦ ਸਿੰਘ ਲੌਂਗੋਵਾਲ ਨਾਲ ਕਰਵਾਈ। ਸੰਤ ਜਰਨੈਲ ਸਿੰਘ ਹੋਰਾਂ ਨਾਲ ਉਸ ਪੱਤਰਕਾਰ ਦੀ ਗੱਲਬਾਤ ਦੌਰਾਨ ਕੁਝ ਗੱਲਾਂ ਉੱਤੇ ਆਪਸੀ ਮਤਭੇਦ ਕਾਰਨ ਗੱਲਬਾਤ ਦਾ ਮਾਹੌਲ ਕੁਝ ਗਰਮੀ ਵਾਲਾ ਹੋ ਗਿਆ ਤੇ ਸੰਤਾਂ ਨੇ ਕੁਝ ਕਰੜੀਆਂ ਗੱਲਾਂ ਕਹਿ ਦਿੱਤੀਆਂ। ਮੈਂ  ਸੋਚਿਆ ਕਿ ਸੰਤਾਂ ਨੇ ਇਹ ਠੀਕ ਨਹੀਂ ਕੀਤਾ।ਜਦ  ਮੈਂ ਉਸ ਵਿਦੇਸ਼ੀ ਪੱਤਰਕਾਰ ਨੂੰ ਪੁੱਛਿਆ ਕਿ -’ਹੁਣ ਤੁਸੀਂ ਦੋਵਾਂ ਸੰਤਾਂ ਨੂੰ ਮਿਲ ਲਿਆ ਹੈ, ਤੁਹਾਨੂੰ ਦੋਹਾਂ ਵਿਚ ਕੀ ਫਰਕ ਨਜ਼ਰ ਆਇਆ ਹੈ?’- ਤਾਂ ਉਸ ਨੇ ਜਿਸ ਪਾਸੇ ਸੰਤ ਲੌਂਗੋਵਾਲ ਨੂੰ ਮਿਲੇ ਸਾਂ, ਉਸ ਪਾਸੇ ਹੱਥ ਕਰਕੇ ਕਿਹਾ ਕਿ -’ਉਸ ਸੰਤ ਨੂੰ ਸਮੱਸਿਆ ਦੀ ਜਾਣਕਾਰੀ ਹੈ’ ‘ਪਰ ਉਹ ਸੰਤ ਸਮੱਸਿਆ ਨੂੰ ਮਹਿਸੂਸ ਕਰ ਰਿਹਾ ਹੈ।’ ਫਿਰ ਉਹ ਕਹਿਣ ਲੱਗਾ ਕਿ- ‘ਜੋ ਸਮੱਸਿਆ ਦੀ ਸਿਰਫ ਜਾਣਕਾਰੀ ਰੱਖਦਾ ਹੈ ਉਹ ਚੰਗਾ ਨੀਤੀਵਾਨ ਹੋ ਸਕਦਾ ਹੈ; ਪਰ ਜੋ ਸਮੱਸਿਆ ਨੂੰ ਮਹਿਸੂਸ ਕਰਦਾ ਹੈ ਉਹ ਸੱਚ-ਮੁੱਚ ਬਹੁਤ “ਖਤਰਨਾਕ” ਹੁੰਦਾ ਹੈ।’ਫਿਰ ਉਸ ਵਿਦੇਸ਼ੀ ਪੱਤਰਕਾਰ ਨੇ ਮੈਨੂੰ ਪੁੱਛਿਆ ਕਿ- ‘ਕੀ ਤੂੰ ਸਿੱਖਾਂ ਦਾ ਅਠਾਹਰਵੀਂ ਸਦੀ ਦਾ ਇਤਿਹਾਸ ਪੜ੍ਹਿਆ ਹੈ?’  ਜਵਾਬ ਨਾਂਹ ਵਿਚ ਮਿਲਣ ਤੇ ਉਹ ਵਿਦੇਸ਼ੀ ਪੱਤਰਕਾਰ, ਸੰਤ ਭਿੰਡਰਾਂਵਾਲਿਆਂ ਬਾਰੇ ਕਹਿਣ ਲੱਗਾ ਕਿ- ‘ਇਹ ਕੋਈ ਅਠਾਹਰਵੀਂ ਸਦੀ ਦੀ ਸਿੱਖ ਰੂਹ ਹੈ ਜੋ ਵੀਹਵੀਂ ਸਦੀ ਵਿਚ ਵਿਚਰ ਰਹੀ ਹੈ’ – ‘ਇਹ ਸੰਤ ਸ਼ਹੀਦ ਹੋਵੇਗਾ’

5. ਭਾਈ ਜੋਗਾ ਜੀ

ਜੋਗਾ ਸਿੰਘ ਪਿਸ਼ਾਵਰ ਦੇ ਆਸੀਆ ਮਹ੍ਹਲੇ ਦੇ ਨਿਵਾਸੀ ਭਾਈ ਗੁਰਮੁਖ ਸਿੰਘ ਦਾ ਪੁਤਰ ਸੀ ਜੋ  ਗੁਰੂ ਗੋਬਿੰਦ ਸਿੰਘ ਤੋਂ ਅਮ੍ਰਿਤ ਪਾਨ ਕਰਕੇ, ਸਿੰਘ ਸਜੇ ਸਨ l ਇਕ ਵਾਰ ਪੇਸ਼ਾਵਰ ਤੋਂ ਸੰਗਤਾਂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਦਰਸ਼ਨਾ ਲਈ ਅਨੰਦਪੁਰ ਆਈਆਂ ਜਿਨ੍ਹਾ ਵਿਚ ਭਾਈ ਗੁਰੁਮੁਖ ਸਿੰਘ ਜੀ ਦਾ ਪਰਿਵਾਰ ਵੀ ਸੀl ਉਨ੍ਹਾ ਦਾ  14-15 ਸਾਲਾਂ ਦਾ ਨੌਜ਼ਵਾਨ ਬੇਟਾ  ਆਪਣੀ ਉਮਰ ਨਾਲੋ ਕਿਤੇ ਵਧੇਰੇ  ਚੁਸਤ ਨਜ਼ਰ ਆਉਂਦਾ ਸੀl  ਜਦੋਂ ਉਸਨੇ ਗੁਰੂ ਸਾਹਿਬ ਅਗੇ ਸੀਸ ਨਿਵਾਇਆ  ਤਾਂ ਗੁਰੂ ਜੀ ਨੇ ਉਸ ਨੂੰ ਸਵਾਲ ਕੀਤਾ, ਭਾਈ “ਸਿੱਖਾਂ ! ਤੇਰਾ ਨਾਮ ਕੀ ਹੈ ?” ਉਸ ਨੇ ਉਤਰ ਦਿਤਾ,

“ਸੱਚੇ ਪਾਤਸ਼ਾਹ ਮੇਰਾ ਨਾਮ ਜੋਗਾ ਹੈ “..

ਗੁਰੂ ਜੀ ਨੇ ਪਿਆਰ ਨਾਲ  ਪੁਛਿਆ , “ਭਾਈ, ਕਿਸ ਜੋਗਾ..?”

ਉਸ ਨੌਜ਼ਵਾਨ ਨੇ ਬੜੀ ਫੁਰਤੀ ਨਾਲ ਉਤਰ ਦਿਤਾ, “ਤੁਹਾਡੇ  ਜੋਗਾ..”

ਸਤਿਗੁਰੂ ਨੇ ਉਸ ਨੂੰ ਕਿਹਾ, “ਅੱਛਾ ਭਾਈ ਜੋਗੇ, ਅੱਜ ਤੋਂ ਤੂੰ ਸਾਡੇ ਜੋਗਾ ਤੇ ਅਸੀਂ ਤੇਰੇ ਜੋਗੇ..”

ਭਾਈ ਜੋਗੇ ਤੇ  ਗੁਰੂ ਜੀ ਦੇ ਬਚਨਾਂ  ਦਾ ਅਜਿਹਾ ਅਸਰ ਹੋਇਆ ਕਿ ਘਰ ਵਾਪਸ ਜਾਣ ਦਾ ਉਸਦਾ ਜੀ ਨਹੀਂ ਕੀਤਾl  ਆਪਣੇ ਮਾਤਾ ਪਿਤਾ ਪਾਸੋ ਗੁਰੂ ਘਰ ਵਿੱਚ ਰਹਿਣ ਦੀ ਪ੍ਰਵਾਨਗੀ ਲੈ ਲਈl ਕੁਝ ਦਿਨ ਰਹਿ ਕੇ ਜੋਗੇ ਦੇ ਮਾਤਾ ਪਿਤਾ ਉਸ ਨੂੰ ਗੁਰੂ ਪਾਸ ਛੱਡ ਕੇ ਵਾਪਸ ਪੇਸ਼ਾਵਰ ਚਲੇ ਗਏl  ਜੋਗੇ ਨੇ ਉਸ ਦਿਨ ਤੋਂ ਹੀ ਸੰਗਤ ਦੀ ਤਨ – ਮਨ ਨਾਲ ਸੇਵਾ ਕਰਨੀ ਸ਼ੁਰੂ ਕਰ ਦਿੱਤੀl  ਉਸ ਨੇ ਅੰਮ੍ਰਿਤ ਛੱਕ ਲਿਆ ਤੇ ਜੋਗੇ ਤੋਂ ਜੋਗਾ ਸਿੰਘ ਬਣ ਗਿਆl ਉਸ ਦੇ ਮਾਤਾ ਪਿਤਾ ਨੇ ਕੁਝ ਸਮੇਂ ਬਾਅਦ ਉਸ ਦੀ ਮੰਗਣੀ ਤਹਿ ਕਰ ਦਿੱਤੀl  ਵਿਆਹ ਦੇ ਯੋਗ ਹੋਣ ਤੇ, ਵਿਆਹ ਦੀ ਤਾਰੀਖ ਪੱਕੀ ਕਰਕੇ, ਉਸ ਦੇ ਮਾਤਾ ਪਿਤਾ ਉਸ ਨੂੰ ਅਨੰਦਪੁਰ ਤੋਂ ਲੈਣ ਆ ਗਏl  ਪਿਤਾ ਦੇ ਕਹਿਣ ਤੇ, ਭਾਈ ਜੋਗਾ ਸਿੰਘ ਨੇ ਗੁਰੂ ਜੀ ਪਾਸੋ ਜਾਣ ਦੀ ਆਗਿਆ ਮੰਗੀl

ਗੁਰੂ ਜੀ ਨੇ ਉਸ ਨੂੰ ਕਿਹਾ, ਭਾਈ ਜੋਗਾ ਸਿੰਘ, ਤੂੰ ਬੜੀ ਖੁਸ਼ੀ ਨਾਲ ਵਿਆਹ ਕਰਵਾਉਣ ਲਈ ਪੇਸ਼ਾਵਰ ਆਪਣੇ ਮਾਤਾ ਪਿਤਾ ਨਾਲ ਜਾ ਸਕਦਾ ਹੈ ਪਰ ਇਕ ਸ਼ਰਤ ਹੈ, ਜਦੋ ਅਸੀਂ ਯਾਦ ਕਰੀਏ ਤਾ ਤੂੰ ਸਾਰੇ ਕੰਮ-ਕਾਰ ਛੱਡ ਕੇ ਤੁਰੰਤ ਸਾਡੇ ਪਾਸ ਹਾਜ਼ਰ ਹੋਵੀl  ਭਾਈ ਜੋਗਾ ਸਿੰਘ ਨੇ ਉੱਤਰ ਦਿੱਤਾ, “ਹਾਂ ਜੀ, ਇਸ ਤਰਾਂ ਹੀ ਹੋਵੇਗਾ ”l ਇਹ ਕਹਿ ਕੇ ਉਸ ਨੇ ਗੁਰੂ ਜੀ ਦੇ ਚਰਨੀ ਹੱਥ ਲਗਾਏ ਤੇ ਮਾਤਾ ਪਿਤਾ ਦੇ ਨਾਲ ਚਲਾ ਗਿਆl  ਵਿਆਹ ਦੇ ਸ਼ੁਭ ਦਿਨ ਆਉਣ ਉਪਰ ਉਸ ਦੇ ਵਿਆਹ ਦੀ ਰਸਮ ਸ਼ੁਰੂ ਹੋ ਗਈ..ਉਸੇ ਸਮੇਂ ਦੌਰਾਨ, ਰਸਮਾਂ ਦੇ  ਵਿਚਕਾਰ ਹੀ ਹੁਕਮ ਅਨੁਸਾਰ ਇਕ ਸਿੰਘ ਨੇ ਭਾਈ ਜੋਗਾ ਸਿੰਘ ਨੂੰ ਇੱਕ ਪੱਤਰ ਹੱਥ ਫੜਾ ਦਿੱਤਾ ਜਿਸ ਵਿੱਚ ਗੁਰੂ ਜੀ ਦਾ ਹੁਕਮ ਲਿਖਿਆ ਸੀ, ਭਾਈ ਜੋਗਾ ਸਿੰਘ ਨੇ ਉਹ ਪੱਤਰ ਖੋਲ ਕੇ ਪੜਿਆ ਤਾਂ ਉਸ ਵਿੱਚ ਲਿਖਿਆ ਸੀ “ਇਸ ਨੂੰ ਪੜਦੇ ਸਾਰ ਹੀ ਤੁਸਾਂ ਨੇ ਸਾਡੇ ਪਾਸ ਅਨੰਦਪੁਰ ਸਾਹਿਬ  ਹਾਜ਼ਰ ਹੋਣਾ ਹੈl  ਭਾਈ ਜੋਗਾ ਸਿੰਘ ਨੇ ਚਿੱਠੀ ਪੜ ਦੇ ਸਾਰ ਹੀ ਲਾਵਾਂ ਵਿਚੇ ਛਡਕੇ ਘਰਦਿਆਂ ਨੂੰ ਕਿਹਾ ਕਿ ” ਮੇਰੇ ਗੁਰੂ ਨੇ ਮੈਨੂੰ ਸਾਰੇ ਕੰਮ-ਕਾਰ ਛੱਡ ਕੇ ਆਉਣ ਲਈ ਹੁਕਮ ਕੀਤਾ ਹੈ, ਸੋ ਮੈਨੂੰ  ਹੁਣੇ  ਜਾਣਾ  ਹੈ”l ਉਸ ਨੇ ਘੋੜੇ ਉਪਰ ਛਾਲ ਮਾਰੀ ਤੇ ਅਨੰਦਪੁਰ ਸਾਹਿਬ ਵੱਲ ਚਲ ਪਿਆl

ਭਾਈ ਜੋਗਾ ਸਿੰਘ ਨੂੰ ਹੁਸ਼ਿਆਰਪੁਰ ਪੁੱਜਣ ਤਕ ਸ਼ਾਮਾਂ ਪੈ ਗਈਆਂl ਰਾਤ ਉਥੇ ਹੀ ਰੁੱਕ ਗਿਆl  ਉਸ ਦੇ ਮਨ ਵਿੱਚ ਆਇਆ, ” ਕੀ ਉਸ ਵਰਗਾ ਵੀ ਕੋਈ ਗੁਰੂ ਦਾ ਸਿੱਖ ਹੋਵੇਗਾ  ਜਿਹੜਾ ਆਪਣਾ ਵਿਆਹ ਵਿਚਾਲੇ ਹੀ ਛੱਡ ਕੇ ਗੁਰੂ ਦੇ ਹੁਕਮ ਦੀ ਪਾਲਣਾ ਕਰਦਾ ਹੋਵੇ ?” ਉਸ ਨੂੰ ਆਪਣੇ ਆਪ ਉਪਰ ਮਾਣ ਹੋ ਗਿਆ- ਹਉਮੈ ਆ ਗਈ- ਮੇਰੇ ਵਰਗਾ ਤੇ ਕੋਈ ਸਿੱਖ ਨਹੀ ਹੋਣਾl ਸਫਰ ਕਰਦੇ ਕਰਦੇ ਰਾਤ ਪੈ ਗਈ ,ਹੁਸ਼ਿਆਰਪੁਰ ਸ਼ਹਿਰ ਵਿੱਚ ਰਾਤ  ਰੁਕਣ ਦਾ ਫੈਸਲਾ ਕਰ ਲਿਆl  ਨਾਲ ਹੀ  ਸ਼ਹਿਰ ਦੇ ਬਾਜ਼ਾਰ ਵਿੱਚ ਇੱਕ ਵੇਸਵਾ ਦਾ ਕੋਠਾ ਸੀ ਜਿੱਥੇ ਨਾਚ ਗਾਣਾ ਹੋ ਰਿਹਾ ਸੀl ਮਨ ਵਿੱਚ ਹੰਕਾਰ ਹੋਣ ਕਰਕੇ ਜੋਗਾ ਸਿੰਘ ਦੀ ਬੁੱਧੀ ਤੇ ਪਰਦਾ ਪੈ ਗਿਆ ਅਤੇ ਮਨ ਵਿੱਚ ਗਲਤ ਫੁਰਨੇ, ਫੁਰਨੇ  ਸ਼ੁਰੂ ਹੋ ਗਏl   ਉਸਦੇ ਕਦਮ ਵੇਸਵਾ ਦੇ ਦਰਵਾਜ਼ੇ ਵੱਲ ਨੂੰ ਵਧਣ  ਲਗੇl ਘੱਟ-ਘੱਟ ਵਿੱਚ ਵਸਣ ਵਾਲੇ ਦਾਤਾ ਧੰਨ ਗੁਰੂ ਗੋਬਿੰਦ ਸਿੰਘ ਜੀ ਇੱਕ ਸਿੰਘ ਦਵਾਰਪਾਲ ਦਾ ਭੇਸ  ਬਣਾ ਵੇਸਵਾ ਦੇ ਦੁਆਰੇ,  ਪੋੜੀ (Stairs) ਤੇ ਆਣ ਖਲੋਤੇl ਭਾਈ ਜੋਗਾ ਸਿੰਘ ਨੇ ਦੇਖਿਆ ਕਿ ਇਕ ਸਿੰਘ ਉਸ ਵੇਸਵਾ ਦੇ ਦਰਵਾਜ਼ੇ ਅੱਗੇ ਖੜਾ ਹੈl  ਸਿਖ ਦੇ ਸਾਮਣੇ ਜਾਣ  ਦੀ ਹਿੰਮਤ ਨਹੀਂ ਪਈ ,ਸੋਚਿਆ ਇਹ  ਚਲਾ ਜਾਵੇ ਤਾਂ ਮੈਂ ਅੰਦਰ ਜਾਵਾਂਗਾl  ਇਹ ਸੋਚ ਕੇ ਉਹ ਪਿੱਛੇ ਮੁੜ ਗਿਆl

ਕੁਝ ਦੇਰ ਪਿੱਛੋਂ ਫੇਰ ਉਹ ਵੇਸਵਾ ਦੇ ਦਰਵਾਜ਼ੇ ਵੱਲ ਆਇਆ ਤਾ ਕਿ ਦੇਖਦਾ ਹੈ ਕਿ ਸਿੰਘ ਅਜੇ ਵੀ ਖੜਾ ਹੈl  ਉਸ ਨੂੰ ਦੇਖ ਕੇ ਜੋਗਾ ਸਿੰਘ ਫੇਰ ਮੁੜ ਗਿਆl ਇਸ ਤਰਾਂ ਭਾਈ ਜੋਗਾ ਸਿੰਘ ਸਾਰੀ ਰਾਤ ਉਸ ਵੇਸਵਾ ਦੇ ਦਰਵਾਜ਼ੇ ਵੱਲ ਚੱਕਰ ਮਾਰਦਾ ਰਿਹਾ ਪਰ ਉਹ ਸਿੰਘ ਨੂੰ ਦਰਵਾਜ਼ੇ ਅੱਗੇ ਖੜਾ ਦੇਖ ਕੇ ਮੁੜ ਜਾਂਦਾl  ਇਸ ਤਰਾਂ ਸਾਰੀ ਰਾਤ ਉਸ ਨੇ ਚਕਰਾ ਵਿਚ ਗੁਜ਼ਾਰ ਦਿੱਤੀl lਅੰਮ੍ਰਿਤ ਵੇਲੇ ਜਦੋ ਜੋਗਾ ਸਿੰਘ ਫੇਰ ਦੇਖਣ ਆਇਆ ਤਾ ਸਿੰਘ ਨੇ ਉਸ ਨੂੰ ਰੋਕ ਕੇ ਕਿਹਾ, “ ਅੰਮ੍ਰਿਤ ਵੇਲਾ ਹੋ ਗਿਆ ਹੈ, ਇਥੇ ਕਿ ਲੈਣ ਆਇਆਂ ਹੈ  ਜਾ ਇਸ਼ਨਾਨ ਕਰ ਤੇ ਉਸ ਮਾਲਕ ਦਾ ਨਾਮ ਜਪl ”ਇਹ ਸੁਣ ਕੇ ਭਾਈ ਜੋਗਾ ਸਿੰਘ ਨੂੰ ਗਿਆਨ ਹੋਇਆ ਕਿ ਉਹ ਸਾਰੀ ਰਾਤ ਕਿਹੜੇ ਭੈੜੇ ਕੰਮ ਦੀ ਦਲੀਲ ਕਰਦਾ ਰਿਹਾ ਸੀl  ਫਿਰ ਜੋਗਾ ਸਿੰਘ ਨੇ ਉਸ ਖੜੇ ਸਿੰਘ ਨੂੰ ਪੁਛਿਆ, ਮੈਨੂੰ ਤਾਂ ਤੂੰ ਵੇਸਵਾ ਵੱਲ ਜਾਣ ਤੋਂ ਰੋਕਦਾ ਹੈ ਪਰ ਤੂੰ ਸਿੰਘਾਂ ਇੱਥੇ ਕਿਉਂ ਖੜਾ ਹੈ?ਤਾਂ ਉਸ ਸਿੰਘ ਨੇ ਆਖਿਆ, ਮੈਂ ਤਾਂ ਕਿਸੇ ਦਾ ਖਲਾਰਿਆ ਖੜਾ ਬਚਨ ਪੂਰਾ ਕਰਦਾ ਹੋਇਆ ਡਿਊਟੀ ਦੇ ਰਿਹਾ ਹਾਂl

ਇਹ ਸੁਣ ਭਾਈ ਜੋਗਾ ਸਿੰਘ ਸ਼ਰਮਿੰਦਗੀ ਮਹਿਸੂਸ ਕਰਦਾ ਹੋਇਆ ਚਲਾ ਗਿਆl  ਸੋਚਦਾ ਰਿਹਾ ਕਿ ਉਸ ਨੂੰ ਗੁਰੂ ਜੀ ਨੇ ਆਪ ਆ ਕੇ ਬਚਾ ਲਿਆ, ਨਹੀਂ ਤਾ ਉਹ ਗੁਰੂ ਜੀ ਨੂੰ ਮੂੰਹ ਦਿਖਾਉਣ ਜੋਗਾ ਨਾਂ ਰਹਿੰਦਾl  ਉਸ ਨੂੰ ਗੁਰੂ ਜੀ ਪਾਸ ਜਾਣ ਤੋਂ ਸ਼ਰਮ ਆਉਣ ਲਗੀl  ਗੁਰੂ ਤੋਂ ਬਿਨਾ ਉਸ ਪਾਸ ਹੋਰ ਕੋਈ ਠੋਹਰ ਵੀ ਨਹੀਂ ਸੀ ਜਿੱਥੇ ਉਹ ਜਾ ਸਕਦਾl  ਟੁਟੇ -ਭੱਜੇ ਦਿਲ ਨਾਲ ਉਹ ਅਨੰਦਪੁਰ ਦੀਵਾਨ ਵਿੱਚ ਹਾਜ਼ਰ ਹੋ ਗਿਆl ਗੁਰੂ ਜੀ ਨੇ ਦੀਵਾਨ ਦੀ ਸਮਾਪਤੀ ਪਿੱਛੋਂ ਉਸਨੂੰ ਆਪਣੇ ਪਾਸ ਬੁਲਾਇਆl  ਪੇਸ਼ਾਵਰ ਦੀ ਕੁਰਬਾਨੀ ਦੀ ਸ਼ਾਬਾਸ਼ ਦਿੱਤੀl ਸਤਿਗੁਰੂ ਜੀ ਦੇ ਦਰਸ਼ਨ ਕਰਕੇ ਜੋਗਾ ਸਿੰਘ ਪੁਛਦਾ ਹੈ ਸਤਿਗੁਰੂ ਜੀ ਲਗਦਾ ਹੈ ਕਿ ਰਾਤ ਆਪ ਜੀ ਠੀਕ ਤਰਾਂ ਅਰਾਮ ਨਹੀਂ ਕਰ ਸਕੇ, ਅੱਖਾਂ ਲਾਲ ਨੇ (ਇਹ ਵੀ ਗੁਰੂ ਦੀ ਖੇਡ ਸੀ )

ਸਤਿਗੁਰੂ ਜੀ ਕਹਿੰਦੇ ਜੋਗਾ ਸਿੰਘ ਜਗਾਵੇ ਵੀ ਆਪ ਤੇ ਪੁੱਛੇ ਵੀ ਆਪ ? ਜੋਗਾ ਸਿੰਘ ਕਹਿੰਦਾ ਸਤਿਗੁਰੂ ਮੈਂ ਸਮਝਿਆ ਨਹੀਂ?  ਸਤਿਗੁਰੂ ਜੀ ਕਹਿੰਦੇ ਜੋਗਿਆ ਪੰਜਵੇ ਜਾਮੇ ਤੱਤੀ ਤਵੀ ਤੇ ਬੈਠੇ ਕੋਈ ਗੱਲ ਨਹੀਂ, ਨੌਵੇਂ ਜੰਮੇ ਸੀਸ ਦਿਤਾ ਕੋਈ ਗੱਲ ਨਹੀਂ ਪਰ ਨਹੀਂ ਪਤਾ ਸੀ ਕਿ ਸਿੱਖੀ ਖਾਤਰ ਦਸਵੇਂ ਜਾਮੇ ਵੇਸਵਾ ਦੇ ਦਰਵਾਜ਼ੇ ਤੇ ਪਹਿਰਾ ਦੇਣਾ-ਪੈਵੇਗਾ l  ਇਹ ਸੁਣ ਕੇ ਜੋਗਾ ਸਿੰਘ ਦੇ ਕਪਾਟ ਖੁਲ ਗਏ. ਉਹ ਗੁਰੂ ਜੀ ਦੇ ਚਰਨਾਂ ਤੇ ਢਹਿ  ਪਿਆl ਕਿਹਾ, “ਦਾਤਾ ਜੀ, ਆਪ ਬਖਸ਼ਣਹਾਰ ਹੋ, ਆਪਣੇ ਬੱਚੇ ਦੀਆਂ ਭੁੱਲਾਂ ਬਖਸ਼ ਦੇਣਾ ਜੀ, ਮੈਂ ਭੁੱਲ ਗਿਆl  ਜਿਸ ਵੇਲੇ ਪੰਜ ਪਿਆਰਿਆਂ ਨੇ ਮੈਨੂੰ ਅੰਮ੍ਰਿਤ ਦੀ ਦਾਤ ਬਖਸ਼ੀ ਸੀ ਤਾ ਚਾਰ ਕੁਰਹਿਤਾਂ ਵਿੱਚੋ ਤਾਕੀਦ ਕੀਤੀ ਸੀ ਪਰਾਇਆ ਸੰਗ ਨਹੀਂ ਕਰਨਾ, ਮੇਰੀ ਮੱਤ ਤੇ ਹਉਮੈ ਦਾ ਪਰਦਾ ਪੈ ਗਿਆ ਸੀ ਜੋ ਮੈਂ ਵੇਸਵਾ ਵੱਲ ਜਾਣਾ ਕੀਤਾl ਸ਼ੁਕਰ ਹੈ ਆਪ ਜੀ ਨੇ ਕਿਰਪਾ ਕਰਕੇ ਮੇਰੀ ਲਾਜ ਰਖੀl  ਮੈਨੂੰ ਬਖਸ਼ ਦਿਉ ਜੀ..” ਸਤਿਗੁਰੂ ਜੀ ਨੇ ਜੋਗਾ ਸਿੰਘ  ਨੂੰ ਅਸੀਸਾਂ ਦਿੰਦੇ ਹੋਏ ਗਲੇ ਨਾਲ ਲਗਾ ਲਿਆ l ਉਸ ਤੋਂ ਪਿੱਛੋਂ ਭਾਈ ਜੋਗਾ ਸਿੰਘ ਨੇ ਪੂਰਨ ਸਿੱਖ ਦੀ ਨਿਆਈ ਗੁਰੂ ਘਰ ਦੀ ਸੇਵਾ ਕਰਦੇ ਆਪਣੀ ਜ਼ਿੰਦਗੀ ਗੁਜ਼ਾਰੀl  “ਸੋ ਸਤਿਗੁਰ ਪਿਆਰਾ ਮੇਰੇ ਨਾਲ ਹੈ ਜਿਥੇ ਕਿਥੇ ਮੈਨੂੰ ਲਏ ਛਡਾਇ ” – ਵਾਹਿਗੁਰੂ ਆਪ  ਹੀ ਇਜ਼ਤ ਰਖਦਾ ਹੈl

6. ਦੀਵਾਨ ਕੋੜਾ ਮਲ

ਦੀਵਾਨ ਕੋੜਾ ਮਲ ਦੀ ਸ਼ਾਹ ਨਵਾਜ਼ ਨਾਲ ਹੋਈ ਮੁਲਤਾਨ ਦੀ ਲੜਾਈ ਵਿਚ ਸਿਖਾਂ ਨੇ ਜੱਸਾ ਸਿੰਘ ਅਹੁਲੁਵਾਲਿਆ ਦੀ ਅਗਵਾਈ ਹੇਠ ਉਸਦਾ ਸਾਥ ਦਿਤਾ ਤੇ ਜਿਤ ਪ੍ਰਾਪਤ ਕੀਤੀ ਜਿਸਤੋਂ ਖੁਸ਼ ਹੋਕੇ ਦੀਵਾਨ ਨੇ ਅਮ੍ਰਿਤਸਰ ਦੀ ਕਾਰ ਸੇਵਾ ਤੇ ਗੁਰੂਦਵਾਰਾ ਬਾਲ-ਲੀਲਾ ਨਨਕਾਣਾ ਦੀ ਇਮਾਰਤ ਵਿਚ ਸਰੋਵਰ ਬਣਵਾਇਆ1 ਇਸਤੋਂ ਬਾਅਦ ਉਹ ਹਮੇਸ਼ਾਂ ਸਿਖਾਂ ਦੇ ਹੱਕ ਵਿਚ ਰਿਹਾ 1 ਸਿਖ ਹਮੇਸ਼ਾਂ ਇਸ ਨੂੰ ਪਿਆਰ ਨਾਲ ਮਿਠਾ ਮਲ ਬੁਲਾਂਦੇ ਸੀ 1 ਇਸਨੇ ਮੀਰ ਮਨੂੰ ਵਕਤ ਸਰਕਾਰ ਨਾਲ ਸਿਖਾਂ ਦੇ ਸਬੰਧ ਸੁਧਾਰਨ ਵਿਚ ਭਰਪੂਰ ਹਿੱਸਾ ਪਾਇਆ 1 ਅਮ੍ਰਿਤਸਰ ਵਿਚ ਰਾਮ ਰੋਣੀ ਦਾ ਘੇਰਾ ਚੁਕਵਾਉਣ ਵਿਚ ਇਨ੍ਹਾ ਦਾ ਹਥ ਸੀ 1

                      ਵਾਹਿਗੁਰੂ ਜੀ ਕਾ ਖਾਲਸਾ ਵਹਿਗੁਰੂ ਜੀ ਕਿ ਫਤਹਿ

Print Friendly, PDF & Email

Nirmal Anand

Add comment

Translate »