SikhHistory.in

ਭਗਤ ਰਵਿਦਾਸ (1378-1528)

ਭਗਤ ਰਵਿਦਾਸ (1378-1528)

ਸਿੱਖ ਇਤਿਹਾਸ ਦੇ ਵਿੱਚ ਗੁਰੂਆਂ ਭਗਤਾਂ ਪੀਰਾਂ ਪਗੰਬਰਾਂ ਦਾ ਅਮੋਲ ਖ਼ਜਾਨਾ ਸ੍ਰੀ ਗੁਰੂ ਗ੍ਰੰਥ ਸਾਹਿਬ ‘ਚ ਮਿਲਦਾ ਹੈ।ਸ੍ਰੀ ਗੁਰੂ ਅਰਜਨ ਦੇਵ ਜੀ ਨੇ ਜਿੱਥੇ ਆਪਣੇ ਗੁਰਿਆਈ ਕਾਲ ਦੌਰਾਨ ਇਸ ਬਾਣੀ ਦੇ ਖ਼ਜ਼ਾਨੇ ਨੂੰ ਪਹਿਲੇ ਚਾਰ ਗੁਰੂ ਸਾਹਿਬਾਨ ਦੀ ਬਾਣੀ ਦੇ ਨਾਲ 11 ਭੱਟਾਂ ਅਤੇ ਗੁਰੂ ਘਰ ਦੇ ਗੁਰਸਿੱਖਾਂ ਦੀ ਬਾਣੀ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਕੀਤਾ,ਉੱਥੇ ਹੀ ਗੂਰੂ ਸਾਹਿਬ ਨੇ ਬੜੇ ਪਿਆਰ ਅਤੇ ਸਤਿਕਾਰ ਨਾਲ 15 ਭਗਤਾਂ ਦੀ ਬਾਣੀ ਨੂੰ ਵੀ ਦਰਜ ਕੀਤਾ ਇਨ੍ਹਾਂ ਵਿੱਚ ਬਾਬਾ ਫ਼ਰੀਦ ਜੀ,ਭਗਤ ਕਬੀਰ ਜੀ,ਭਗਤ ਬੇਣੀ ਜੀ,ਭਗਤ ਨਾਮਦੇਵ ਜੀ,ਭਗਤ ਤਰਲੋਚਨ ਜੀ,ਭਗਤ ਜੈ ਦੇਵ ਜੀ,ਭਗਤ ਰਾਮਾ ਨੰਦ ਜੀ,ਭਗਤ ਸੈਣ ਜੀ ਭਗਤ ਸਧਨਾ ਜੀ ਅਤੇ ਭਗਤ ਰਵਿਦਾਸ ਜੀ ਦਾ ਨਾਂ ਵਰਨਣਯੋਗ ਹੈ। ਭਗਤ ਰਵਿਦਾਸ ਜੀ ਦੇ 40 ਸ਼ਬਦ 16 ਰਾਗਾਂ ਹੇਠ  ਗੁਰੂ ਗਰੰਥ ਸਾਹਿਬ ਵਿਚ ਦਰਜ਼ ਹਨ 1 ਇਸ ਤੋਂ ਇਲਾਵਾ ਵੀ ਉਨ੍ਹਾਂ ਦੀ ਕਾਫੀ ਰਚਨਾ ਮਿਲਦੀ ਹੈ । ਉਨ੍ਹਾਂ ਦੀ ਰਚਨਾ ਰੱਬ, ਗੁਰੂ, ਬ੍ਰਹਮੰਡ ਅਤੇ ਕੁਦਰਤ ਨਾਲ ਪ੍ਰੇਮ ਦਾ ਸੁਨੇਹਾ ਦਿੰਦੀ ਹੋਈ ਮਨੁੱਖ ਦੀ ਭਲਾਈ ਤੇ ਜੋਰ ਦਿੰਦੀ ਹੈ । ਉਨ੍ਹਾਂ ਦੀ ਰਚਨਾ ਦਾ ਭਗਤੀ ਵਿਚਾਰਧਾਰਾ ਉਤੇ ਵੀ ਬਹੁਤ  ਡੂੰਘਾ ਪ੍ਰਭਾਵ ਪਿਆ ਹੈ ।

            ”ਹਰਿ ਸੋ ਹੀਰਾ ਛਾਡਿ ਕੈ ਕਰਹਿ ਆਨ ਕੀ ਆਸ”
“ਤੇ ਨਰ ਦੋਜਕ ਜਾਹਿਗੇ ਸਤਿ ਭਾਖੈ ।।

ਜਿਸਦਾ ਭਾਵ ਹੈ ਜੋ ਮਨੁੱਖ ਰੱਬ ਦਾ ਨਾਮ-ਹੀਰਾ ਛੱਡ ਕੇ ਹੋਰ ਥਾਵਾਂ ਤੋਂ ਸੁਖਾਂ ਦੀ ਆਸ ਰੱਖਦਾ ਹੈ ਉਸ ਮਨੁੱਖ ਨੂੰ ਸਿਰਫ ਦੁਖ ਹੀ ਮਿਲਦੇ 1 ਭਗਤ ਰਵੀਦਾਸ ਜੀ ਨੇ ਸਾਂਝੀਵਾਲਤਾ ਦਾ ਸੰਦੇਸ਼ ਦਿੰਦਿਆਂ ਉਸ ਵੇਲੇ ਸਮਾਜ ਵਿੱਚ ਫੈਲੀਆਂ ਬੁਰਾਈਆਂ ਉਚ-ਨੀਚ,ਛੂਤ-ਛਾਤ,ਭੇਖਾਂ-ਪਖੰਡਾਂ,ਨਾ-ਬਰਾਬਰੀ ਦਾ ਜ਼ੋਰਦਾਰ ਖੰਡਨ ਕੀਤਾ।ਭਗਤ ਰਵਿਦਾਸ ਜੀ ਦੁਆਰਾ ਰਚਿਤ ਬਾਣੀ ਦੇ 40 ਸ਼ਬਦ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ

ਪ੍ਰਭੁ ਭਗਤੀ ਦੇ ਨਾਲ ਨਾਲ ਜਿਨ੍ਹਾ ਭਗਤਾਂ ਨੇ ਸਮਾਜ ਸੁਧਾਰ ਵਿਚ ਵੱਡਮੁਲਾ ਯੋਗਦਾਨ ਪਾਇਆ ਹੈ, ਉਨ੍ਹਾ ਵਿਚੋ ਭਗਤ ਰਵਿਦਾਸ ਜੀ ਦਾ ਅਹਿਮ ਸਥਾਨ ਹੈ 1 ਭਗਤ ਰਵਿਦਾਸ ਦਾ ਜਨਮ 1377-1378 ਚੋਧਵੀਂ  ਸਦੀ ਵਿਚ ਪਿਤਾ ਸੰਤੋਖ ਦਾਸ ਜੀ ਦੇ ਘਰ ਮਾਤਾ ਕੌਸ ਦੇਵੀ ਜੀ ਦੀ ਕੁਖੋਂ ਕਾਂਸ਼ੀ, ਬਨਾਰਸ ਵਿਖੇ ਹੋਇਆ 1 ਭਗਤ ਰਵਿਦਾਸ ਜੀ ਨੂੰ ਗੁਰੂ ਰਵੀਦਾਸ, ਭਗਤ ਰਵਿਦਾਸ ਜੀ, ਸੰਤ ਰਵੀਦਾਸ, ਰੈਦਾਸ, ਰੋਹੀਦਾਸ ਅਤੇ ਰੂਹੀਦਾਸ ਆਦਿ  ਕਈ  ਨਾਵਾਂ ਨਾਲ ਵੀ ਜਾਣਿਆ ਜਾਂਦਾ ਹੈ । ਉਹ ਇਕ ਸਮਾਜ ਸੁਧਾਰਕ, ਮਾਨਵਵਾਦੀ, ਧਾਰਮਿਕ ਮਨੁੱਖ, ਚਿੰਤਕ ਅਤੇ ਮਹਾਨ ਕਵੀ ਸਨ । ਉਨ੍ਹਾਂ ਦਾ ਸੰਬੰਧ ਦੁਨਿਆਵੀ ਤੌਰ ਤੇ ਕੁਟਬਾਂਢਲਾ ਚਮਾਰ ਜਾਤੀ ਨਾਲ ਸੀ  ਜੋ ਉਸ ਵਕਤ ਇਕ ਅਛੂਤ ਜਾਤ ਮੰਨੀ ਜਾਂਦੀ ਸੀ 1 ਉਨ੍ਹਾ ਦੇ ਪੁਰਖੇ ਮਰੇ ਹੋਏ ਪਸ਼ੂਆਂ ਨੂੰ ਢੋਣ ਦਾ ਕੰਮ ਕਰਦੇ ਸੀ 1ਮਨੂੰ  ਸਿਮਰਤੀ ਅਨੁਸਾਰ ਇਸ ਜਾਤੀ ਦੀ ਉਤਪਤੀ ਬ੍ਰਾਹਮਣ ਪਿਤਾ ਅਤੇ ਸ਼ੂਦਰ  ਮਾਤਾ ਤੋਂ ਹੋਈ ਹੈ ,ਇਸ ਕਰਕੇ ਇਸ ਜਾਤੀ ਨੂੰ ਬੜੀ ਘ੍ਰਿਣਾ ਨਾਲ ਦੇਖਿਆ ਜਾਂਦਾ ਸੀ 1 ਭਗਤ ਰਵਿਦਾਸ ਸੰਤ ਰਾਮਾ ਨੰਦ ਦੇ ਚੇਲੇ ਤੇ ਭਗਤ ਕਬੀਰ ਦੇ ਸਮਕਾਲੀ ਸਨ1 ਭਗਤ ਰਵਿਦਾਸ ਨੂੰ ਭਗਤੀ ਕਰਨ ਕਰਕੇ ਜਾਤ ਅਭਿਮਾਨੀਆਂ ਵਲੋਂ  ਕਈ ਵਾਰੀ ਡਰ ਦਿਤਾ ਗਿਆ ਤੇ ਕਈ ਵਾਰ ਉਨ੍ਹਾ ਨੂੰ ਜ਼ਲੀਲ ਹੋਣਾ ਪਿਆ 1 ਇਕ ਵਾਰੀ ਸਾਰੇ ਪੰਡਤਾਂ ਨੇ ਇੱਕਠੇ ਹੋਕੇ ਰਵਿਦਾਸ ਜੀ ਨੂੰ ਪ੍ਰਮਾਤਮਾ ਦੀ ਭਗਤੀ ਨੂੰ ਤਿਆਗਣ ਦਾ ਹੁਕਮ ਦਿਤਾ ਪਰ ਰਵਿਦਾਸ ਨੇ ਨਿਧੜਕ ਹੋਕੇ  ਕਿਹਾ ਕੀ ਪ੍ਰਮਾਤਮਾ ਕਿਸੇ ਖਾਸ ਜਾਤ , ਵਰਣ ਜਾ ਮਜਹਬ ਦਾ ਨਹੀਂ ਹੈ ਉਹ ਸਭ ਦਾ ਹੈ 1 ਬ੍ਰਾਹਮਣਾ ਨੇ ਗੁਸੇ ਵਿਚ ਡਾਂਗਾਂ ਚੁਕ ਲਈਆਂ ਤੇ ਉਨ੍ਹਾ ਨੂੰ ਮਾਰਨ ਦੀ ਧਮਕੀ ਦਿਤੀ1  ਇਸ ਘਟਨਾ ਤੋਂ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਉਨ੍ਹਾ ਦਾ ਜੀਵਨ ਕਿਤਨਿਆਂ ਮੁਸ਼ਕਲਾਂ ਭਰਿਆ ਰਿਹਾ ਹੋਵੇਗਾ 1 ਸ਼ਾਇਦ ਇਹੀ ਵਜਹ ਹੈ ਕਿ ਭਗਤ ਰਵਿਦਾਸ ਨੇ ਆਪਣੀ ਬਾਣੀ ਵਿਚ ਪ੍ਰਮਾਤਮਾ ਨੂੰ ਨੀਵੀਆਂ ਜਾਤੀਆਂ ਦੇ ਰਖਿਅਕ ਦੇ ਰੂਪ ਵਿਚ ਸਹਾਇਤਾ ਕਰਨ ਲਈ ਕ ਵਾਰ ਪੁਕਾਰਿਆ ਹੈ1 

 ਭਗਤ ਰਵਿਦਾਸ ਨੇ ਸਮਾਜ ਵਿਚ ਅਜਿਹੀਆਂ ਫੈਲੀਆਂ ਕੁਰੀਤੀਆਂ ਨੂੰ ਬੜੀ ਸ਼ਿਦਤ ਨਾਲ ਮਹਿਸੂਸ ਕੀਤਾ ਤੇ ਇਸ ਭੇਦ -ਭਾਵ ਨੂੰ ਤਾਰਕਿਕ ਅਤੇ ਦਲੀਲ ਭਰਪੂਰ ਢੰਗ ਨਾਲ ਖੰਡਿਤ ਕਰਦੇ ਕੇਵਲ ਪ੍ਰਮਾਤਮਾ ਦੇ ਭਗਤ ਨੂੰ ਸਭ ਤੋ ਉਚਾ ਦਰਜਾ ਦਿਤਾ1 ਉਨ੍ਹਾ ਦਾ ਕਥਨ ਹੈ ਕਿ ਮਨੁਖ ਅੰਦਰ ਡਰ, ਚਿੰਤ, ਗਰੀਬੀ, ਦੁਖ ,ਗਿਰਾਵਟ, ਦੁਬਿਧਾ,  ਜੋ ਮਧਕਾਲੀ ਸਮਾਜ ਦੀਆਂ ਸਮਸਿਆਵਾਂ ਸਨ, ਜਿਸ ਨਾਲ ਮਨੁਖ ਮਾਨਸਿਕ ਤੋਰ ਤੇ ਕਮਜ਼ੋਰ ਹੋ ਜਾਂਦਾ ਹੈ ਤੇ ਉਸ ਨੂੰ ਪਤਨ ਦੇ ਰਸਤੇ ਤੇ ਪਾਉਂਦਾ ਹੈ1 ਪਰ ਇਸੇ ਸ਼ਬਦ ਵਿਚ ਉਨ੍ਹਾ ਨੇ ਅਜਿਹੀ ਸੂਚੀ ਵੀ ਦਿਤੀ ਹੈ ਕਿ ਜੋ ਮਨੁਖ ਨੂੰ ਵਿਕਾਸ ਦੇ ਰਸਤੇ ਤੇ ਪਾਕੇ ਖੁਸ਼ਹਾਲੀ ਤੇ ਅਨੰਦ ਦੇ ਰਾਹ ਵਲ ਨੂੰ  ਲੈ  ਜਾਂਦੀ ਹੈ 1 ਇਸ ਵਿਚ ਉਹ ਇਕ  ਖੁਸ਼ਹਾਲ ਸਮਾਜ ਦੀ ਕਲਪਨਾ ਕਰਦੇ ਹਨ, ਇਕ ਐਸੇ ਸ਼ਹਿਰ ਤਸਵੀਰ ਪੇਸ਼ ਕਰਦੇ ਹਨ, ਜਿਥੇ ਰੋਜ਼ੀ ਰੋਟੀ ਦਾ ਫਿਕਰ ਨਾ ਹੋਵੇ, ਨਾਂ ਖਿਰਾਜ਼ ਭਰਨ ਦਾ ਡਰ ,ਨਾ ਹਕੂਮਤ ਦਾ ਖੋਫ਼ , ਸੈਰ ਸਪਾਟੇ ਦੀ ਖੁਲੀ ਆਜ਼ਾਦੀ, ਜਿਥੇ ਕੋਈ ਰੋਕ ਟੋਕ ਨਾ ਹੋਵੇ1 ਪੰਨਾ 345  ਤੇ ਦਰਜ਼ ਆਪ ਜੀ ਬਾਣੀ ਦੇ ਸ਼ਬਦ ਵਿਚ ਉਹ ਇਸ ਅਕਾਲ ਪੁਰਖ ਦੀ ਨਗਰੀ ਬੇਗਮ ਪੁਰੇ ਦੇ ਆਨੰਦਮਈ ਸੁਹਜਤਾ  ਦਾ ਅਲੋਲਿਕ ਅਤੇ ਨੂਰਾਨੀ ਪ੍ਰਕਾਸ਼ ਦਾ ਅਨੰਦ ਭਰਪੂਰ ਅਲੋਲਿਕ ਨਜ਼ਾਰਾ ਪੇਸ਼ ਕਰਦੇ ਹਨ1  

                      ਬੇਗਮ ਪੁਰਾ ਸਹਰ ਕੋ ਨਾਉ ॥ ਦੂਖੁ ਅੰਦੋਹੁ ਨਹੀ ਤਿਹਿ ਠਾਉ ॥

                      ਨਾਂ ਤਸਵੀਸੁ ਖਿਰਾਜੁ ਨ ਮਾਲੁ ॥ ਖਉਫੁ ਨ ਖਤਾ ਨ ਤਰਸੁ ਜਵਾਲੁ

 ਭਗਤ ਰਵਿਦਾਸ ਇਕ ਅਗਾਂਹ ਵਧੂ ਖਿਆਲੀ ਹਨ 1 ਉਹ ਮਰਨ ਤੋ ਬਾਅਦ ਮੁਕਤੀ ਦੀ ਨਹੀਂ ਬਲਕਿ ਜੀਵਨ ਮੁਕਤੀ ਦੀ ਗਲ ਕਰਦੇ ਹਨ,ਜੋ ਮੁਕਤੀ ਨਿਜੀ ਨਹੀਂ ਬਲਕਿ ਸਮੂਹਕ ਮੁਕਤੀ ਹੈ ,ਸਾਰੇ ਸਮਾਜ ਦੇ ਕਲਿਆਣ ਦੀ ,ਸਰਬਤ ਦੇ  ਭਲੇ ਦੀ ਗਲ ਕਰਦੇ ਹਨ 1 ਭਗਤ ਰਵਿਦਾਸ ਸਮਾਜ-ਦਰਸ਼ਨ ਬਦਲਣ ਤੇ  ਉਸਾਰਨ ਦੀ ਪ੍ਰੇਰਨਾ ਕਰਦੇ ਹਨ ਕਿਓਂਕਿ ਉਹ ਸਮਾਂ ਤੁਰਕਾਂ ਅਤੇ ਪਠਾਣਾਂ ਦੇ ਰਾਜ ਵਿਚ ਅਰਾਜਕਤਾ, ਅਸਥਿਰਤਾ ਤੇ ਅਸ਼ਾਂਤੀ ਦਾ ਬੋਲਬਾਲਾ ਸੀ1 ਦਿਲੀ ਦੀ ਸਲਤਨਤ ਕਮਜ਼ੋਰ ਹੋ ਚੁਕੀ ਸੀ1 ਆਮ ਲੋਕਾਂ ਵਿਚ ਨਿਰਾਸ਼ਾ ਪੈਦਾ ਹੋ ਚੁਕੀ ਸੀ1 ਭਗਤ ਰਵਿਦਾਸ ਨੇ ਇਨ੍ਹਾ ਹਾਰਿਆਂ ਲਤਾੜਿਆ ਲੋਕਾਂ ਨੂੰ ਇਕ ਨਵਾਂ ਸੁਪਨਾ ਦਿਖਾਇਆ1 ਸਦੀਆਂ ਪਹਿਲਾਂ ਸੰਸਾਰ ਦੇ ਪ੍ਰਸਿਧ ਦਾਰਸ਼ਨਿਕ ਪਲੈਟੋ ਨੇ ਆਦਰਸ਼ਵਾਦੀ ਰਾਜ ਦੀ ਤਸਵੀਰ ਖਿਚੀ  ਸੀ1 ਉਸਤੋਂ ਬਾਅਦ ਥੋਮਸ ਮੋਰ ਨੇ ਇਕ ਕਲਪਿਤ ਦੀਪ ਦੀ ਆਦਰਸ਼ਵਾਦੀ ਸਮਾਜਿਕ ਤੇ ਰਾਜਨੀਤਕ ਤਸਵੀਰ ਤੱਸਵਰ ਕੀਤੀ ਸੀ , ਜਿਸਦੀ ਚਰਚਾ ਸੰਸਾਰ ਵਿਚ ਹਰ ਥਾਂ ਤੇ ਹੋਈ ਪਰ ਭਗਤ ਰਵਿਦਾਸ ਦੇ ਬੇਗਮਪੁਰਾ ਦੀ ਚਰਚਾ ਕਿਤੇ ਨਹੀਂ ਹੋਈ ਸਿਵਾ ਸ੍ਰੀ  ਗੁਰੂ ਗਰੰਥ ਸਾਹਿਬ ਤੋਂ 1

ਭਗਤ ਰਵਿਦਾਸ ਨੂੰ ਆਪਣੀ ਨੀਵੀਂ ਜਾਤ ਹੋਣ ਵਿਚ ਕੋਈ ਸ਼ਰਮ ਨਹੀਂ ਸੀ ਸਗੋਂ ਉਨ੍ਹਾ ਨੇ ਗੁਰਬਾਣੀ ਵਿਚ ਆਪਣੀ ਨੀਵੀਂ ਜਾਤ ਹੋਣ ਦਾ ਬੜੇ ਮਿੱਠੇ ਤੇ ਭਾਵਪੂਰਤ ਤਰੀਕੇ ਨਾਲ ਪਰਿਚੇ ਦਿਤਾ ਹੈ

                       ਮੇਰੀ ਜਾਤ ਕਮੀਨੀ ਪਾਤਿ ਕਮੀਨੀ ਓਛਾ ਜਨਮੁ ਹਮਾਰਾ,

                       ਤੁਮ ਸਰਨਾਗਤਿ ਰਾਜਾ ਰਾਮ ਚੰਦ ਕਹਿ ਰਵਿਦਾਸ ਚਮਾਰਾ1

ਇੱਕ ਵਾਰ ਚਿੱਤੌੜ ਦੀ ਰਾਣੀ ਝਾਲਾਂ ਬਾਈ ਨੇ ਭਗਤ ਰਵੀਦਾਸ ਤੇ ਹੋਰ ਪਡਿਤਾਂ ਨੂੰ ਆਪਣੇ ਮਹਿਲ ‘ਚ ਬ੍ਹਹਮ ਭੋਜਨ ਲਈ ਬੁਲਾਇਆ।ਪੰਡਤਾਂ ਨੇ ਆਉਣ ਤੋਂ ਇਨਕਾਰ ਕਰ ਦਿੱਤਾ ਕਿਉਂਕਿ ਰਾਣੀ ਨੇ ਭਗਤ ਰਵਿਦਾਸ ਨੂੰ ਬੁਲਾਇਆ ਸੀ 1 ਫੈਸਲਾ ਹੋਇਆ ਕੀ ਪਹਿਲੇ ਸਾਰੇ ਪੰਡਤ ਭੋਜਨ ਛਕਣ ਗੇ ਤੇ ਉਨ੍ਹਾ ਤੋਂ ਬਾਅਦ ਵਿਚ ਰਵਿਦਾਸ  ਕਿਓਂਕਿ  ਭਗਤ ਰਵੀਦਾਸ ਜੀ ਨੀਵੀਂ ਜਾਤ ਦੇ ਸਨ ਜਿਨ੍ਹਾ ਨੂੰ ਬਰਾਬਰ ਬੇਠਾਣਾ ਬ੍ਰਾਹਮਣਾ ਨੂੰ ਮਨਜ਼ੂਰ ਨਹੀਂ ਸੀ।ਰਾਣੀ ਨੂੰ  ਇਹ ਗੱਲ ਸਵੀਕਾਰ ਕਰਨੀ ਪਈ ।ਜਿਸ ਵਕਤ ਭੋਜਨ ਦਾ ਸਮਾਂ ਆਇਆ  118 ਪੰਡਿਤਾਂ ਦਾ ਭੋਜਨ ਪਰੋਸਿਆ ਗਿਆ1 ਰਾਣੀ ਨੂੰ ਇਹ ਚੰਗਾ ਨਹੀਂ ਲਗਿਆ ਪਰ ਭਗਤ ਰਵੀਦਾਸ ਨੇ ਕਿਹਾ ਠੀਕ ਹੈ , ਮੈ ਬਾਅਦ ਵਿਚ ਛਕ ਲਵਾਂਗਾ ਇਹ  ਕਹਿਕੇ ਉਹ  ਭਗਤੀ ਵਿਚ ਲੀਨ ਹੋ ਗਏ1  1

                       ਜਿਸ ਵਕਤ ਪੰਗਤ ਵਿੱਚ ਭੋਜਨ ਛੱਕਣ ਲਈ ਪੰਡਿਤ ਬੈਠੇ ਤਾਂ ਹਰ ਪੰਡਿਤ ਦੀ ਥਾਲੀ ਵਿਚੋਂ  ਭਗਤ ਰਵਿਦਾਸ ਭੋਜਨ ਛਕਦੇ ਨਜ਼ਰ ਆਏ 1 ਪੰਡਾਲ ਵਿਚ ਰੋਲਾ ਪੈ ਗਿਆ 1 ਹਰ ਪੰਡਿਤ ਇਹੋ ਕਹਿ ਰਹੇ ਸੀ ਕਿ ਭਗਤ ਰਵਿਦਾਸ ਮੇਰੀ ਧਾਲੀ ਵਿਚੋਂ ਭੋਜਨ ਖਾ ਰਿਹਾ ਹੈ 1 ਪੰਡਤਾਂ ਦੇ ਆਗੂ ਨੂੰ ਸਭ ਸਮਝ ਆ ਗਿਆ ਕਿ ਇਹ ਭਗਤਾਂ ਦੀ ਉਚੀ ਅਵਸਥਾ ਵਿਚ ਪਹੁੰਚੇ ਭਗਤ ਹਨ 1 ਸਭ ਨੇ ਜਾਕੇ ਭਗਤ ਰਵਿਦਾਸ ਦੇ ਪੈਰ ਛੂਹੇ ਤੇ ਮਾਫ਼ੀ ਮੰਗੀ 1 ਰਾਣੀ ਨੇ ਭਗਤ ਜੀ ਨੂੰ ਹਾਥੀ ਤੇ ਬੈਠਾ ਕੇ ਉਪਰ ਛਤਰ ਝੁਲਾਇਆ ਤੇ ਜਲੂਸ ਦੀ ਸ਼ਕਲ ਵਿਚ ਸਾਰੇ ਪਿੰਡ ਨੂੰ ਉਨ੍ਹਾ ਦੇ ਦਰਸ਼ਨ ਕਰਵਾਏ1 ਇਸ ਵਕਤ ਇਹ ਸ਼ਬਦ ਉਸ ਪ੍ਰਮਾਤਮਾ ਦੀ ਵਡਿਆਈ ‘ਚ ਪ੍ਰਮਾਤਮਾ ਦੇ ਸ਼ੁਕਰਾਨੇ ਵਜੋਂ ਉਚਾਰੇ ਹਨ
”ਐਸੀ ਲਾਲ ਤੁਝ ਬਿਨੁ ਕਉਨੁ ਕਰੈ

                           ਗਰੀਬ ਨਿਵਾਜੁ ਗੁਸਾਈਆ ਮੇਰਾ ਮਾਥੈ ਛਤ੍ਰ ਧਰੈ”

ਭਾਵ ਹੇ ਪ੍ਰਮਾਤਮਾ ਤੇਰੀ ਕ੍ਰਿਪਾ ਨਾਲ ਮੇਰੇ ਸਿਰ ਉੱਤੇ ਛੱਤਰ ਝੁਲ ਰਿਹਾ ਹੈ ਤੇ ਤੇਰੀ  ਕ੍ਰਿਪਾ ਨਾਲ ਹੀ ਮੈਨੂੰ ਏਨਾ ਮਾਣ ਸਨਮਾਨ ਮਿਲ ਰਿਹਾ ਹੈ। ਭਗਤ ਰਵਿਦਾਸ ਜੀ ਦਾ ਕਥਨ ,” ਮਨ ਚੰਗਾ ਤੋ ਕਠੋਤੀ ਮੈਂ ਗੰਗਾ” ਲਿਖ ਕੇ ਇਹ ਸਾਫ਼ ਕਰ ਦਿਤਾ ਹੈ ਕੀ ਅਗਰ ਇਨਸਾਨ ਦਾ ਦਿਲ ਸਾਫ਼ ਹੈ ,ਇਨਸਾਨੀਅਤ ਹੈ ਤਾਂ ਤੀਰਥਾਂ ਤੇ ਮੰਦਰਾਂ ਵਿਚ ਜਾਣ ਦੀ ਕੋਈ ਲੋੜ ਨਹੀਂ1 ਰੱਬ ਨੂੰ ਖੁਸ਼ ਕਰਨ ਲਈ ਜੇਹੜੇ ਅਡੰਬਰ ਤੇ ਕਰਮਕਾਂਡ ਬ੍ਰਾਹਮਣਾ ਨੇ ਕਾਇਮ ਕੀਤੇ ਇਨ੍ਹਾ ਨੇ ਖੁਲ ਕੇ ਵਿਰੋਧ ਕੀਤਾ1 ਭਗਤ ਰਵਿਦਾਸ ਨੇ ਆਪਣੀ ਬਾਣੀ ਦੁਆਰਾ ਜਾਤ -ਪਾਤ ਤੇ ਊਚ-ਨੀਚ ਦਾ ਵਿਰੋਧ ਕੀਤਾ1 ਜਿਥੇ ਆਪਜੀ  ਨੇ ਆਪਣੇ ਪਵਿਤਰ ਜੀਵਨ ਅਤੇ ਨਾਮ ਬਾਣੀ ਨਾਲ ਅਨੇਕਾ ਪ੍ਰਾਣੀਆਂ ਦਾ ਪਾਰ ਉਤਾਰਾ ਕੀਤਾ ਉਥੇ ਆਪ ਜੀਵਨ ਦੇ ਸ਼ੰਕਿਆਂ ਨੂੰ  ਨਵਿਰਤ ਕਰਦੇ ਅਕਾਲ ਪੁਰਖ ਦੇ ਹੁਕਮ ਵਿਚ ਰਹਿੰਦੇ ਨੇਕ ਅਮਲਾਂ ਤੇ ਚਲਦਿਆਂ ਜੀਵਨ ਗੁਜ਼ਾਰਨ ਦਾ ਸੰਦੇਸ਼ ਦਿਤਾ।

ਆਪਜੀ ਦੀ ਪਿਤਾ ਕੋਲ ਬਹੁਤ ਸਾਰੀ ਦੋਲਤ ਹੁੰਦਿਆ ਵੀ ਆਪ ਜੀ ਨੇ ਕਦੀ ਦੋਲਤ ਨੂੰ ਆਪਣੇ ਅਸੂਲਾਂ ਤੇ ਹਾਵੀ ਨਹੀਂ ਹੋਣ ਦਿਤਾ1ਆਪਜੀ ਤਿਆਗੀ ਸੁਭਾਵ ਦੇ ਸਨ  ਜੋ ਵੀ ਆਪਜੀ ਕੋਲ ਹੁੰਦਾ ਉਹ ਵੀ ਆਪ ਸੰਤਾ ,ਭਗਤਾਂ ਦੀ ਲੋੜਾ ਨੂੰ ਦੇਖਦੇ ਉਨ੍ਹਾ ਤੇ ਖਰਚ ਕਰ ਦਿੰਦੇ ਜਿਸ ਤੋਂ ਆਪਜੀ ਦੇ ਮਾਤਾ ਪਿਤਾ ਨੂੰ ਨਿਰਾਸ਼ਾ ਵੀ ਹੁੰਦੀ1 ਜਦ ਮਾਤਾ ਪਿਤਾ ਨੇ ਆਪਜੀ ਨੂੰ ਸ਼ਾਦੀ ਤੋ ਬਾਅਦ ਆਪਜੀ ਨੂੰ ਅੱਲਗ ਕਰ ਦਿਤਾ ਤਾਂ ਆਪ ਚਮੜੇ ਦੀਆਂ ਜੁਤੀਆਂ ਬਣਾ ਕੇ ਆਪਣਾ ਨਿਰਬਾਹ ਕਰਨ ਲਗੇ1 ਅਮੀਰੀ ਦੀ ਆਪਜੀ ਨੂੰ ਕੋਈ ਚਾਹ ਨਹੀਂ ਸੀ1 ਕਹਿੰਦੇ ਹਨ ਕਿ ਇਕ ਵਾਰੀ ਜਦ ਆਪਜੀ ਦੇ ਹਮਦਰਦ ਨੇ ਆਪਜੀ ਦੀ ਗਰੀਬੀ ਦੇਖੀ ਤਾਂ ਆਪਜੀ ਦੀ ਝੁਗੀ ਵਿਚ ਪਾਰਸ ਰਖਕੇ ਆਪ ਕੁਝ ਦਿਨਾਂ ਲਈ ਬਾਹਰ ਚਲਾ ਗਿਆ1 ਸੋਚਿਆ ਕੀ ਗਰੀਬੀ ਤੋਂ ਛੁਟਕਾਰਾ ਪਾ ਲੈਣਗੇ ਜਦ ਕੁਝ ਵਾਪਸ ਆਇਆ ਤਾਂ ਉਸਨੇ ਪਾਰਸ ਉਥੇ ਹੀ ਤੇ ਉਸੇ ਤਰ੍ਹਾਂ ਪਿਆ ਦੇਖਿਆ ਜਿਥੇ ਤੇ ਜਿਵੇਂ  ਉਹ ਰਖ ਕੇ ਗਿਆ ਸੀ1

151 ਸਾਲ ਦੀ ਉਮਰ ਬਿਤਾ ਕੇ ਭਗਤ ਰਵੀਦਾਸ ਜੀ ਚਿਤੌੜ ਵਿਖੇ ਪ੍ਰਮਾਤਮਾ ਦੇ ਚਰਨਾਂ ‘ਚ ਜਾ ਬਿਰਾਜੇ।ਚਿਤੌੜ ਵਿਖੇ ਭਗਤ ਰਵੀਦਾਸ ਜੀ ਦੀ ਯਾਦ ਵਿੱਚ ਮਹਾਨ ਯਾਦਗਾਰ ਸੁਸ਼ੋਭਿਤ ਹੈ।ਆਪ ਜੀ ਦੀ ਉੱਚੇ ਤੇ ਸੁੱਚੇ ਉਪਦੇਸ਼ ਸਮੁੱਚੀ ਜਾਤੀ ਲਈ ਚਾਨਣ -ਮੁਨਾਰਾ ਬਣ ਕੇ ਰਾਹ ਦਿਖਾਂਦਾ ਰਹੇਗਾ 1

  ਵਾਹਿਗੁਰੂ  ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ

Print Friendly, PDF & Email

Nirmal Anand

2 comments

Translate »