SikhHistory.in

ਭਗਤ ਜੈ ਦੇਵ (1170-)

ਭਗਤ ਜੈ ਦੇਵ ਇੱਕ ਵੈਸ਼ਣਵ ਭਗਤ ਅਤੇ ਸੰਤ ਦੇ ਰੂਪ ਵਿੱਚ ਸਨਮਾਨਿਤ ਸੀ। ਇਨ੍ਹਾ ਦਾ ਜਨਮ ਦਖਣੀ ਬੰਗਾਲ ਦੇ ਬੀਰ-ਭੂਮ ,ਜ਼ਿਲੇ ਕਿੰਦੂ ਵਿਲਵ ਨਾਂ ਦੇ ਪਿੰਡ ਹੋਇਆ ਦਸਿਆ ਜਾਂਦਾ ਹੈ 1 ਇਥੇ ਹਰ ਸਾਲ ਮਾਘੀ ਵਾਲੇ ਦਿਨ ਭਾਰੀ ਇੱਕਠ ਹੁੰਦਾ ਹੈ ਤੇ ਗੀਤ ਗੋਬਿੰਦ ਦੇ ਪੱਦ ਗਏ ਜਾਂਦੇ ਹਨ 1 ਕੁਝ ਵਿਦਵਾਨ ਉਨ੍ਹਾ ਨੂੰ ਉੜੀਸਾ ਦੇ ਨੇੜੇ ਪੁਰੀ ਦੇ ਕਿਸੇ ਪਿੰਡ  ਦਾ ਨਿਵਾਸੀ ਮੰਨਦੇ ਹਨ ਤੇ ਉਸ ਪਿੰਡ ਵਿਚ ਉਨ੍ਹਾ ਦੀ ਬੜੀ ਮਾਨਤਾ ਦਸਦੇ ਹਨ 1 ਇਹ ਹੋ ਸਕਦਾ ਹੈ ਕੀ ਉਹ ਉੜੀਸਾ ਤੋਂ ਬੰਗਾਲ ਚਲੇ ਗਏ ਹੋਣ ਜਾਂ ਬੰਗਾਲ ਤੋ ਉੜੀਸਾ ਆ ਗਏ ਹੋਣ 1 ਦਸਿਆਂ ਜਾਂਦਾ ਹੈ ਕਿ ਉਹ  ਕਨੋਜ  ਨਿਵਾਸੀ ਭੋਜਦੇਵ ਬ੍ਰਾਹਮਣ ਅਤੇ ਰਮਾਦੇਵੀ ਦੇ ਪੁੱਤਰ ਸਨ। ਪਰ ਗੀਤ ਗੋਬਿੰਦ ਦੇ ਅੰਤ ਵਿਚ ਉਹ ਆਪਣੇ ਪਿਤਾ ਦਾ ਨਾਂ ਤਾਂ ਭੋਜ ਦੇਵ ਤੇ ਮਾਤਾ ਦਾ ਨਾਂ ਰਾਧਾ ਦੇਵੀ ਲਿਖਦੇ ਹਨ1 ਇਨ੍ਹਾ ਦਾ ਜੀਵਨ ਕਾਲ ਬਾਰਵੀਂ -ਤੇਰਵੀਂ ਸਦੀ ਦਾ ਅੰਕਿਤ ਹੈ

ਉਹ ਜਾਤ ਦੇ ਬ੍ਰਾਹਮਣ ਸਨ ਪਰ ਉਨ੍ਹਾਂ ਵਿੱਚ ਜਾਤੀ ਅਭਿਮਾਨ ਬਿਲਕੁਲ ਹੀ ਨਹੀਂ ਸੀ। ਆਪ ਬੰਗਾਲ ਦੇ ਰਾਜਾ ਲਛਮਣ ਸੈਨ ਦੇ ਪੰਜ ਰਤਨਾਂ ਵਿਚੋਂ ਇਕ ਸਨ ਭਗਤ ਬਾਣੀ ਦੇ ਰਚੈਤਾ ਵਿੱਚੋਂ ਭਗਤ ਜੈ ਦੇਵ ਜੀ ਸਭ ਤੋਂ ਵਡੇਰੀ ਉਮਰ ਦੇ ਸਨ। ਆਪ ਸੰਸਕ੍ਰਿਤ ਦੇ  ਮਹਾਕਵੀ ਸੀ ਜਿਸ ਨੇ  ਗੀਤ ਗੋਬਿੰਦ  ਅਤੇ ਰਤੀਮੰਜਰੀ ਦੀ ਰਚਨਾ ਕੀਤੀ। ਨਾਭਦਾਸ ਨੇ ਆਪਣੀ ;ਭਗਤਮਾਲ’ ਜਿਸ ਜੈਦੇਵ ਦਾ ਪ੍ਰਸੰਗ ਦਿਤਾ ਹੈ ਉਹ ਗੀਤ-ਗੋਬਿੰਦ ਨਾਲ ਮੇਲ ਖਾਂਦੇ ਹਨ1 ਗੁਰੂ ਅਰਜਨ ਦੇਵ ਜੀ ਨੇ ਵੀ ਇਸ ਗਲ ਵਲ ਸੰਕੇਤ ਕੀਤਾ ਹੈ। ਸੰਸਕ੍ਰਿਤ ਕਵੀਆਂ ਦੀ ਪਰੰਪਰਾ ਵਿੱਚ ਵੀ ਉਹ ਅੰਤਮ ਕਵੀ ਸੀ, ਜਿਸ ਨੇ ‘ਗੀਤ ਗੋਵਿੰਦ’ ਦੇ ਰੂਪ ਵਿੱਚ ਸੰਸਕ੍ਰਿਤ ਭਾਸ਼ਾ ਦੇ ਮਧੁਰਤਮ ਗੀਤਾਂ ਦੀ ਰਚਨਾ ਕੀਤੀ।

ਉਹ ਪਿੰਡ ਦੇ ਬਾਹਰ ਕਖਾਂ ਦੀ ਕੁਲੀ ਵਿਚ ਰਹਿੰਦੇ ਸੀ 1 ਇਕ ਸ਼ਰਧਾਲੂ  ਆਪਣੀ ਕੰਨਿਆ ਨੂੰ ਜੈਦੇਵ  ਜੀ ਭੇਂਟ ਕਰਨ ਆਇਆ ਪਰ ਭਗਤ ਜੀ ਦਾ ਸੰਕੋਚ ਦੇਖ ਕੇ ਕੁਝ ਬੋਲ ਨਹੀਂ ਸਕਿਆ ਤੇ ਬੇਟੀ ਨੂੰ ਉਥੇ ਹੀ ਛੱਡ ਕੇ ਚਲਾ ਗਿਆ1 ਬਾਅਦ ਵਿਚ ਭਗਤ ਜੈਦੇਵ ਨੇ ਉਸ ਨਾਲ ਵਿਆਹ ਕਰਵਾ ਲਿਆ1 ਦੋਨੋ ਦੀ ਜਿੰਦਗੀ ਸੁਖਮਈ ਗੁਜਰੀ1 ਇਨ੍ਹਾ ਦਿਨਾਂ ਵਿਚ ਹੀ ਉਨ੍ਹਾ ਨੇ ਗੀਤ ਗੋਬਿੰਦ ਦੀ ਰਚਨਾ ਕੀਤੀ 1 ‘ਗੀਤ ਗੋਵਿੰਦ` ਆਪ ਜੀ ਦੁਆਰਾ ਸੰਸਕਿਤ ਵਿੱਚ ਰਚੀ ਗਈ ਪ੍ਰਸਿੱਧ ਰਚਨਾ ਹੈ1  ਕੁਝ ਇਤਿਹਾਸਕਾਰ ਇਨ੍ਹਾ ਨੂੰ ਗੀਤ-ਗੋਬਿੰਦ ਦਾ ਰਚੈਤਾ ਮੰਨਦੇ ਹਨ ਤੇ ਕੁਝ ਇਨ੍ਹਾ ਨੂੰ ਕੋਈ ਹੋਰ ਸਾਧ ਦਸਦੇ ਹਨ ਪਰ ਨਾਭ ਦਾਸ ਨੇ  ਆਪਣੀ ਭਗਤਮਾਲ ਜਿਸ ਜੈਦੇਵ ਦਾ ਜ਼ਿਕਰ ਕੀਤਾ ਹੈ ਉਹ ਭਗਤ ਜੈਦੇਵ ਨਾਲ ਮੇਲ ਖਾਂਦਾ ਹੈ 1  ਸਿਖ ਧਰਮ ਸਬੰਧੀ ਜਿਨ੍ਹਾ ਰਚਨਾਵਾਂ ਦਾ ਜ਼ਿਕਰ ਆਉਦਾ ਹੈ ਉਹ ਵੀ ਇਸੀ ਜੈਦੇਵ ਨਾਲ ਮੇਲ ਖਾਂਦੀਆਂ ਹਨ1 ਇਸ ਕਰਕੇ ਇਹ ਸਪਸ਼ਟ ਹੈ ਕਿ ਜਿਸ ਜੈਦੇਵ ਦੇ ਦੋ ਸ਼ਬਦ ਸ੍ਰੀ ਗੁਰੂ ਗਰੰਥ ਸਾਹਿਬ ਵਿਚ ਦਰਜ਼ ਹਨ ਉਹ ਗੀਤ  ਗੋਬਿੰਦ ਦਾ ਹੀ ਰਚੈਤਾ ਹੈ1 ਇਸ ਵਿਚ ਸ਼ਬਦਾਂ ਦੀ ਚੋਣ, ਅਲੰਕਾਰ ਦੀ ਸਜਾਵਟ, ਸੰਗੀਤ ਦੀ ਮਧੁਰਤਾ,ਅਤੇ ਭਾਵਾਂ ਦੀ ਤੀਬਰਤਾ ਅਦੁਤੀ ਹੈ 1 ਇਸ ਲੇਖਣੀ ਦਾ ਪ੍ਰਚਾਰ ਇਸ ਕਦਰ ਹੋਇਆ ਹੈ ਕਿ ਉੜੀਸਾ ਦੇ ਰਾਜਾ ਨੇ ਆਦੇਸ਼ ਜਾਰੀ ਕਰ ਦਿਤਾ ਕਿ  ਰਘੁਨਾਥ ਦੇ ਮੰਦਰਾ ਵਿਚ ਸ਼ਾਮ ਨੂੰ ਗੀਤ ਗੋਬਿੰਦ ਦੇ  ਪੜ੍ਹੇ ਜਾਣ”  ।

ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਦਰਜ ਇਨ੍ਹਾ ਦੇ ਦੋ ਪਦ ਅੰਕਿਤ ਹਨ  ਇਕ ਰਾਗ ਗੂਜਰੀ ਤੇ ਦੂਸਰਾ ਰਾਗ ਮਾਰੂ ਵਿਚ 1ਪਹਿਲਾ ਪਦ ਰਾਗ ਗੂਜਰੀ ਦੇ ਅੰਤ ਵਿਚ ਆਉਂਦਾ ਹੈ 1। ਇਹ ਦੋਵੇਂ ਸ਼ਬਦ ਬਾਬਾ ਮੋਹਨ ਵਾਲੀਆਂ ਪੋਥੀਆਂ ਵਿਚ ਵੀ ਦਰਜ਼ ਹਨ 1 ਇਸ ਤੋ ਪਤਾ ਚਲਦਾ ਹੈ ਕਿ ਇਹ ਸ਼ਬਦ ਉਦਾਸੀਆਂ ਵਕਤ ਗੁਰੂ ਨਾਨਕ ਸਾਹਿਬ ਨੇ ਇੱਕਠੀਆਂ ਕੀਤੀਆਂ ਸਨ1 ਇਹ ਰਚਨਾ ਨਿਰਗੁਣ ਭਗਤੀ ਦੀਆਂ ਸਿਧਾਂਤਕ ਰੁਚੀਆਂ ਨਾਲ ਸੁਮੇਲ ਰੱਖਦੀ ਹੈ। ਅਤੇ ਗੁਰੂ ਗ੍ਰੰਥ ਸਾਹਿਬ ਵਿੱਚ ਸ਼ਾਮਲ ਹੋਣ ਕਰਕੇ ਗੁਰਮਤਿ ਕਾਵਿ-ਧਾਰਾ ਦਾ ਅਨਿਖੜਵਾਂ ਅੰਗ ਹੈ।

 ਭਗਤ ਜੈ ਦੇਵ ਦੀ ਬਾਣੀ ਅਨੁਸਾਰ ਪਰਮਾਤਮਾ ਦੀ ਪ੍ਰਾਪਤੀ ਵਿੱਚ ਦੁਨਿਆਵੀ ਅਉਗੁਣ ਜਾ ਹਉਮੈ ਰੋੜਾ ਬਣਦੇ ਹਨ ਅਤੇ ਇਸ ਤੋਂ ਨਵਿਰਤੀ ਦਾ ਇੱਕੋ-ਇੱਕ ਰਾਹ ਮਨ ਬਚਨ ਕਰਮ ਦੀ ਸ਼ੁੱਧਤਾ ਹੈ।

                   ਭਗਤ ਜੈਦੇਉ ਕਰਿ ਗੀਤ ਗੋਬਿੰਦ ਸਹਜੁ ਧੁਨਿ ਗਾਵੈ

                      ਲੀਲਾ ਚਲਿਤ ਵਖਾਣਦਾ ਅੰਤਰਿਜਮੀ ਠਾਕੁਰ ਭਾਵੈ

ਸੰਤ ਕਬੀਰ ਨੇ ਮਨ ਨੂੰ ਖੋਜਣ ਵਿਚ ਭਗਤ ਜੈਦੇਵ ਨੂੰ ਨਿਪੁੰਨ ਦ੍ਸਿਆ1

                       ਇਸ ਮਨ ਕਉ ਖੋਜਹੁ ਭਾਈ, ਤਨ ਛੂਟੇ ਮਨੁ ਕਹਾ ਸਮਾਈ,

                       ਗੁਰਪਰਸਾਦੀ ਜੇਦੇਉ ਨਾਮਾ, ਭਗਤਿ ਕੇ ਪ੍ਰੇਮਿ ਇਨ ਹੀ ਹੈ ਜਾਨਾ

 ਇਸ ਵਿਚ ਜੈਦੇਵ ਨੇ ਪ੍ਰਮਾਤਮਾ ਦੇ ਨਾਮ ਸਿਮਰਨ ਤੇ ਜੋਰ ਦਿਤਾ ਹੈ 1 ਜਿਸ ਨਾਲ ਇਨਸਾਨ ਨੂੰ ਬੁਢੇਪੇ ਦਾ ਦੁਖ,ਮਰਨ ਦਾ ਭੈ, ਕਰਮਕਾਂਡਾਂ ਦੀ ਜਰੂਰਤ ਤੇ  ਲੋਭ-ਲਾਲਚ ਨਹੀਂ ਸਤਾਂਦੀ  1 ਰਾਮ ਨਾਮ ਦੇ ਸਿਮਰਨ ਤੇ ਸਦਾਚਾਰ ਦੇ ਨਾਲ ਨਾਲ ਪ੍ਰਮਾਤਮਾ ਦਾ ਜਾਪ, ਗੁਣ-ਗਾਨ ਤੇ ਭਜਨ ਸਾਰੀਆਂ ਸਿਧੀਆਂ ਦਾ ਖਜਾਨਾ ਹੈ1ਦੂਸਰੇ ਪਦ ਵਿਚ ਉਨ੍ਹਾ ਨੇ  ਯੋਗ ਤਪ ,ਹਠ-ਸਾਧਨਾ ਤੋਂ ਹਟਾਕੇ  ਨਾਮ ਸਿਮਰਨ ਵਿਚ ਮੰਨ ਦੀ ਇਕਾਗਰਤਾ ਦੀ ਗਲ ਕਹੀ  ਹੈ

ਆਰੰਭ ਵਿੱਚ ਆਪ ਵੈਸ਼ਨਵ ਮਤਧਾਰੀ ਕ੍ਰਿਸ਼ਨ ਉਪਾਸਕ ਸਨ ਪਰ ਤਤਵੇਤਾ ਸਾਧੂਆਂ ਦੀ ਸੰਗਤ ਕਰ ਕੇ ਇੱਕ ਕਰਤਾਰ ਦੇ ਅਨਿੰਨ ਸੇਵਕ ਹੋ ਗਏ1 ਇਨ੍ਹਾ ਦੀ ਬਾਣੀ ਵਿਚ ਵਿਕਾਸ ਹੁੰਦਾ ਗਿਆ ਤੇ ਸਾਰੀ ਸ਼੍ਰਿਸ਼ਟੀ ਵਿਚ ਵਿਆਪਕ ਪ੍ਰਮਾਤਮਾ ਦੀ ਭਗਤੀ ਵਲ ਉਨ੍ਹਾ ਦਾ ਮੰਨ ਲੀਨ ਹੋ ਗਿਆ 1

ਵਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ

Print Friendly, PDF & Email

Nirmal Anand

Add comment

Translate »