SikhHistory.in

ਬੰਦਾ ਬਹਾਦਰ

ਗੁਰੂ ਗੋਬਿੰਦ ਸਿੰਘ ਜੀ ਨੇ ਜਾਬਰ ਹੁਕਮਰਾਨਾਂ ਵਲੋਂ ਗਰੀਬਾਂ,  ਨਿਤਾਣਿਆ,  ਤੇ ਦਬੇ ਕੁਚਲੇ ਲੋਕਾਂ ਨੂੰ ਸਮਾਨਤਾ ਤੇ ਨਿਆਂ ਦੀਵਾਣ ਲਈ  ਜਿਤਨੀਆ ਕੁਰਬਾਨੀਆ ਦਿਤੀਆ ਤੇ ਸੰਘਰਸ਼ ਕੀਤੇ ਉਸਦੀ  ਮਿਸਾਲ ਦੁਨਿਆ ਦੇ ਕਿਸੇ ਇਤਿਹਾਸ ਵਿਚ ਨਹੀ ਮਿਲਦੀ ਆਪਣੇ ਅੰਤਿਮ ਸਮੇ ਵਿਚ  ਇਸ ਮਿਸ਼ਨ  ਨੂੰ ਜਾਰੀ ਰਖਣ ਲਈ ਉਨਾ ਨੇ ਨੰਦੇੜ ਦੀ ਧਰਤੀ ਤੋਂ ਬਾਬਾ ਬੰਦਾ ਬਹਾਦਰ ਸਿੰਘ ਨੂੰ ਧਾਪੜਾ  ਦੇਕੇ ਪੰਜਾਬ ਵਲ ਨੂੰ ਤੋਰਿਆ ਜਿਸਨੇ ਹਕੂਮਤ ਵਲੋਂ ਨਪੀੜੇ ਤੇ ਦੁਖੀ ਲੋਕਾਂ ਨੂੰ ਲਾਮਬੰਧ ਕਰਕੇ ਬੜੇ ਥੋੜੇ ਸਮੇ ਵਿਚ ਹੀ  ਸਿਖ ਇਤਿਹਾਸ ਵਿਚ ਪਹਿਲੀ ਵਾਰੀ ਖਾਲਸਾ ਰਾਜ ਸਥਾਪਤ ਕੀਤਾ।    ਗੁਰੂ ਗੋਬਿੰਦ ਸਿੰਘ ਵਲੋਂ  ਦਬੀ ਕੁਚਲੀ, ਸਤਹੀਣ,  ਨਿਰਾਸ਼ ਜਨਤਾ ਨੂੰ  ਉਦਮ,  ਆਤਮ ਸਨਮਾਨ,  ਆਤਮ ਵਿਸ਼ਵਾਸ,  ਝੂਝ ਮਰਨ ਤੇ ਫਤਹਿ ਦੀ ਚੜਦੀ ਕਲਾ ਦਾ ਮੁੜ ਸੁਨੇਹਾ ਦਿਤਾ ਉਦੋਂ ਜਦੋਂ ਕੋਮ ਨਿਰਾਸ਼ ਹੋ ਚੁਕੀ ਸੀ, ਥਕ ਚੁਕੀ ਸੀ ਤੇ ਲਗਪਗ ਖਤਮ ਹੋ ਚੁਕੀ ਸੀ 

ਇਹ ਇਤਿਹਾਸ ਵਿਚ ਇਕ ਨਾ ਭੁਲਣ ਵਾਲਾ  ਓਹ ਮਹਾਨ ਜਰਨੈਲ ਸੀ  ਜਿਸਨੇ ਜੋਰ ਜਬਰ ਤੇ ਜੁਲਮ ਦੇ ਖਿਲਾਫ਼ ਹਕੂਮਤ ਨਾਲ ਟਕਰ ਲੈਕੇ ਮੁਗਲ ਸਮਰਾਜ ਦੀਆਂ ਜੜਾ ਹਿਲਾ ਦਿਤੀਆਂ।  ਜਿਸਨੇ ਪੰਜਾਬ ਦੀ ਧਰਤੀ ਤੇ ਤਕਰੀਬਨ 8 ਸਾਲ ਆਪਣੇ ਘੋੜਿਆਂ ਦੀਆਂ ਪੈੜਾਂ ਦੇ ਨਿਸ਼ਾਨ ਛਡੇ ਤੇ  ਪੰਜਾਬ ਵਿਚ ਸਿਖ ਕੋਮ ਨੂੰ ਥੋੜੇ ਸਮੇ ਵਿਚ ਹੀ ਇਕ  ਜਬਰਦਸਤ ਰਾਜਨੀਤਕ ਤਾਕਤ ਵਿਚ ਬਦਲ ਕੇ ਰਖ ਦਿਤਾ ਆਰਥਿਕ ਤੇ ਸਮਾਜਿਕ ਸੁਧਾਰ ਕਰਕੇ ਪੰਜਾਬ ਨੂੰ ਇਤਨਾ ਮਜਬੂਤ ਕਰ ਦਿਤਾ  ਕਿ ਫਿਰ ਲੰਬੇ ਸਮੇ ਤਕ ਕੋਈ ਵੈਰੀ ਹਿਲਾ ਨਹੀ ਸਕਿਆ ਜਾਬਰ ਮੁਗਲ ਹਕੂਮਤ ਦੇ ਬਾਦਸ਼ਾਹ ਸਿਖਾਂ ਦਾ ਖ਼ੁਰਾ ਖੋਜ ਮਿਟਾਂਦੇ ਮਿਟਾਂਦੇ ਆਪ ਮਿਟ ਗਏ ਪਰ ਸਿਖੀ ਨਹੀਂ  ਮਿਟਾ  ਸਕੇ ਬੰਦਾ ਬਹਾਦਰ   ਦੀ   1709-1716,  ਸਤ ਸਾਲ  ਦੀ ਅਗਵਾਈ  ਨੇ ਸਉਥ ਏਸ਼ੀਆ ਦੀ ਸਭ  ਤੋਂ ਵਡੇ ਮੁਗਲ  ਸਮਰਾਜ ਦੀਆ ਨੀਹਾਂ  ਖੋਖਲੀਆਂ ਕਰ  ਦਿਤੀਆਂ ਅਖਿਰ ਜੁਲਮ ਤੇ ਅਨਿਆਂ  ਦੇ ਖਿਲਾਫ਼ ਜੂਝਦਿਆਂ ਜੂਝਦਿਆਂ  ਜੂਨ 1716 ਵਿਚ ਆਪਣੇ 740 ਸਾਥੀਆਂ ਸਮੇਤ ਜਿਸ ਹੋਂਸਲੇ,  ਚਾਅ,ਖੇੜੇ ਤੇ ਚੜਦੀ ਕਲਾ ਨਾਲ ਸ਼ਹਾਦਤ ਪਾਈ,  ਓਹ ਵੀ ਦੁਨੀਆਂ ਦੀ  ਇਕ ਵਿਲਖਣ ਸ਼ਹਾਦਤ ਦੀ ਮਿਸਾਲ ਹੈ

ਬਚਪਨ

ਬੰਦਾ ਬਹਾਦਰ ਦਾ ਜਿਸਦਾ ਅਸਲੀ  ਨਾਮ ਸੀ ਲਛਮਣ ਦਾਸ,  ਰਾਜਪੂਤ ਘਰਾਣੇ ਵਿਚ ਪੈਦਾ ਹੋਇਆ। ਮਾਂ- ਪਿਓ ਨੂੰ ਸ਼ੋਕ ਸੀ ਕਿ ਉਨ੍ਹਾ  ਦਾ ਪੁਤਰ ਵੀ ਇਕ ਬਹਾਦਰ ਯੋਧਾ ਬਣੇ,  ਇਸ ਲਈ ਸ਼ੁਰੂ ਤੋ ਹੀ ਉਸ ਦੇ ਅੰਦਰ  ਅਸਤਰ ਸ਼ਸ਼ਤਰ ਦਾ ਗਿਆਨ ਤੇ ਸ਼ਿਕਾਰ ਖੇਡਣ ਦਾ ਸ਼ੋਕ ਪੈਦਾ ਕੀਤਾ।   ਬਚਪਨ ਵਿਚ ਜਦ ਉਸਦੇ ਹਥੋ   ਕਿਸੀ ਗਰਭਵਤੀ ਹਿਰਨੀ ਦਾ ਸ਼ਿਕਾਰ ਹੋ ਗਿਆ ਜੋ ਉਸਦੇ ਸਾਮਣੇ ਆਪਣੇ ਅਣਜੰਮੇ  ਬਚਿਆਂ ਸਮੇਤ ਤੜਪ ਤੜਪ ਕੇ ਮਰ ਗਈ ਜਿਸਨੂੰ ਦੇਖ ਕੇ ਉਸਦੇ ਦਿਲ ਨੂੰ ਇਤਨੀ ਭਾਰੀ ਸਟ ਲਗੀ ਕਿ ਉਹ ਆਪਣਾ ਘਰ ਬਾਰ ਤਿਆਗ ਕੇ ਵੈਰਾਗੀ ਹੋ ਗਿਆ ਸ਼ਾਂਤੀ ਦੀ ਭਾਲ ਵਿਚ ਉਸਨੂੰ ਇਕ ਸਾਧੂ ਜਾਨਕੀ ਦਾਸ ਮਿਲਿਆ, ਜਿਸਨੇ ਉਸਦਾ ਨਾਂ ਮਾਧੋ ਦਾਸ ਰਖ ਦਿਤਾ ਫਿਰ ਉਸਦੀ ਮੁਲਾਕਾਤ ਸਾਧੂ ਰਾਮਦਾਸ ਨਾਲ ਹੋਈ, ਪਰ ਮਨ ਦੀ ਸ਼ਾਂਤੀ ਇਥੋਂ ਵੀ ਨਹੀ ਮਿਲੀ ਦੇਸ਼ ਭ੍ਰਮਣ ਲਈ ਜਾ ਤੁਰਿਆ ਨਾਸਕ ਪੰਚਵਟੀ ਦੇ ਸਥਾਨ ਤੇ ਉਸਦਾ ਮੇਲ  ਇਕ ਜੋਗੀ ਅਓਕੜ ਨਾਥ ਨਾਲ ਹੋਇਆ, ਜਿਸਦੀ ਸੇਵਾ ਵਿਚ ਰਹਿੰਦੀਆਂ  ਓਹ ਯੋਗ ਸਾਧਨਾ ਤੇ ਤਾਂਤਰਿਕ  ਵਿਦਿਆ ਵਿਚ ਮਾਹਿਰ ਹੋ ਗਿਆ ਤਿੰਨ ਸਾਲ ਅਓਕੜ ਨਾਥ ਦੀ ਸੇਵਾ ਵਿਚ ਰਹਿਣ ਤੋਂ ਬਾਦ ਉਸਦੀ ਮੋਤ ਹੋ ਗਈ ਸਾਰੀਆਂ ਰਿਧੀਆਂ ਸਿਧੀਆਂ,  ਜਾਦੂ ਟੂਣਿਆ, ਜੰਤਰ ਮੰਤਰ ਦੀ ਵਿਦਿਆ ਦੀਆਂ ਪੋਥੀਆਂ ਉਸਦੇ ਹਥ ਵਿਚ ਆ ਗਈਆਂ, ਤੇ ਉਸਨੇ ਬਹੁਤ ਜਲਦੀ ਇਸ ਤੇ  ਮਹਾਰਥ ਹਾਸਲ ਕਰ ਲਈ ਬਹੁਤ ਸਾਰੇ ਉਸਦੇ ਚੇਲੇ ਬਣ ਗਏ ਮਨੋਕਾਮਨਾਵਾਂ ਪੂਰਿਆ ਕਰਾਉਣ ਲਈ ਉਸ  ਕੋਲ ਭੀੜ ਲਗੀ ਰਹਿੰਦੀ,  ਜਿਸ ਕਰਕੇ ਓਹ ਬਹੁਤ ਹੰਕਾਰੀ ਵੀ ਹੋ ਗਿਆ

ਗੁਰੂ ਗੋਬਿੰਦ ਸਿੰਘ ਜੀ ਨਾਲ ਮਿਲਾਪ

ਜਦੋਂ ਗੁਰੂ ਗੋਬਿੰਦ ਸਿੰਘ ਜੀ ਨਦੇੜ ਪੁਜੇ  ਤਾਂ ਉਨ੍ਹਾ  ਨੇ ਆਪਣਾ ਡੇਰਾ ਨਗੀਨਾ ਘਾਟ ਜਾ ਲਗਾਇਆ ਆਓਖੜ ਦੀ ਮੋਤ ਤੋ ਬਾਦ ਬੰਦਾ ਵੀ ਭ੍ਰਮਣ ਕਰਦਾ ਕਰਦਾ ਨਦੇੜ ਆ ਪਹੁੰਚਿਆ ਤੇ ਰਾਵੀ ਦੇ ਕੰਢੇ ਆਪਣੇ ਕਰਿਸ਼ਮੇ ਦਿਖਾਣ ਲਗਾ ਨਦੇੜ ਦੀਆਂ ਸੰਗਤਾ ਵਿਚੋ ਕਿਸੇ ਸਿਖ ਨੇ ਬੰਦਾ ਬਹਾਦਰ ਬਾਰੇ ਦਸਿਆ ਕੀ ਓਹ ਰਿਧੀਆਂ ਸਿਧੀਆਂ ਨਾਲ ਤਖਤ ਤੇ ਸੰਤਾ ਮਹਾਤਮਾ ਨੂੰ ਬਿਠਾਕੇ ਫਿਰ ਤਖਤ ਉਲਟਾਕੇ ਬੜਾ ਖੁਸ਼ ਹੁੰਦਾ ਹੈ।    ਗੁਰੂ ਸਾਹਿਬ ਨੇ ਹਸ ਕੇ ਕਿਹਾ ਕੀ ਸਾਨੂੰ ਇਸ ਵੇਲੇ ਤਖਤ ਉਲਟਾਓਣ  ਵਾਲਾ  ਬੰਦਾ ਹੀ  ਚਾਹੀਦਾ ਹੈ

ਕੁਝ ਦਿਨ ਆਰਾਮ ਕਰਨ ਓਪਰੰਤ  ਓਹ ਸਿੰਘਾ ਸਮੇਤ ਵੈਰਾਗੀ ਦੇ ਡੇਰੇ ਤੇ ਜਾ ਪੁਜੇ।  ਗੁਰੂ ਸਾਹਿਬ  ਉਸਦੇ ਪਲੰਗ ਤੇ ਜਾ ਬੈਠੇ ਜਿਸਤੇ ਕਿਸੇ ਨੂੰ ਬੈਠਣ ਦੀ ਇਜਾਜ਼ਤ ਨਹੀ ਸੀ ਜਦ ਵੈਰਾਗੀ ਨੇ ਆਕੇ ਦੇਖਿਆ ਤਾਂ  ਮਨ ਹੀ ਮਨ ਵਿਚ  ਬੜਾ  ਗੁਸਾ ਆਇਆ ਤੇ ਆਪਣੀਆਂ ਸ਼ਕਤੀਆਂ ਨਾਲ ਪਲੰਗ ਨੂੰ  ਉਲਟਾਓਣ ਵਿਚ ਲਗ ਗਿਆ।   ਜਦ ਉਸਦੀ ਕੋਈ ਸ਼ਕਤੀ ਕੰਮ ਨਾ ਆਈ  ਤਾਂ ਓਹ ਸਮਝ  ਗਿਆ ਕੀ ਇਹ ਕੋਈ ਸਧਾਰਨ ਹਸਤੀ ਨਹੀਂ ਹੈ ਪੈਰੀ ਢਹਿ ਪਿਆ,  ਮਾਫ਼ੀ ਮੰਗੀ ਤੇ ਹਰੀ ਚੰਦ ਦਖਣੀ  ਨੂੰ ਆਪਣਾ ਉਤਰਾਧਿਕਾਰੀ ਸੋਂਪ ਕੇ ਗੁਰੂ ਸਾਹਿਬ ਦਾ ਮੁਰੀਦ ਬਣ ਗਿਆ ਇਕ ਮਹੀਨਾ ਕੋਲ ਰਹਿੰਦਿਆ ਰਹਿੰਦਿਆ ਉਹ ਸਿਖ ਸਿਧਾਂਤਾ ਤੋਂ ਪੂਰੀ ਜਾਣੂ ਹੋ ਗਿਆ 1 ਉਸ ਦੀ ਤੀਰ ਅੰਦਾਜੀ ਦੀ ਨਿਪੁਨਤਾ ਵੇਖ ਕੇ ਗੁਰੂ ਸਾਹਿਬ ਨੇ ਉਸ ਨੂੰ ਬਹਾਦਰ ਦੀ ਉਪਾਧੀ ਬਖਸ਼ੀ 1  ਗੁਰੂ ਗੋਬਿੰਦ ਸਿੰਘ ਜੀ ਨੇ ਉਸ ਨੂੰ ਖੰਡੇ – ਬਾਟੇ ਦੀ ਪਹੁਲ ਦੇਕੇ ਬੰਦਾ ਸਿੰਘ ਬਹਾਦਰ ਦਾ ਖਿਤਾਬ ਦਿਤਾ। ਇਸ ਦੋਰਾਨ ਜਦ ਉਸਨੇ ਗੁਰੂ  ਸਾਹਿਬ ਨਾਲ ਹੋਈਆਂ ਘਟਨਾਵਾਂ ਦਾ ਸਿਖਾਂ ਕੋਲੋਂ  ਹਾਲ ਸੁਣਿਆ ਤਾਂ ਉਸਦਾ ਖੂਨ ਖੋਲ ਓਠਿਆ ਤੇ ਗੁਰੂ ਸਾਹਿਬ ਕੋਲ ਜਾਲਮਾਂ ਨੂੰ ਸੋਧਣ ਦੀ  ਸੇਵਾ  ਮੰਗੀ।   

  26 ਨਵੰਬਰ 1708  ਗੁਰੂ ਸਾਹਿਬ ਨੇ ਬੰਦਾ ਸਿੰਘ ਬਹਾਦਰ ਨੂੰ ਆਪਣਾ ਆਸ਼ੀਰਵਾਦ ਦੇਕੇ   , ਪੰਜ ਪਿਆਰਿਆਂ ਦੀ  ਅਗਵਾਈ ਹੇਠ ਭਾਈ ਦਇਆ ਸਿੰਘ, ਭਾਈ ਵਿਨੋਦ ਸਿੰਘ,  ਭਾਈ ਕਾਨ ਸਿੰਘ, ਭਾਈ ਰਣ  ਸਿੰਘ,  ਭਾਈ ਬਾਜ ਸਿੰਘ, ਆਪਣੇ ਭਠੇ ਵਿਚੋਂ  ਪੰਜ ਤੀਰ,  ਨਗਾਰਾ, ਨਿਸ਼ਾਨ ਸਾਹਿਬ,  ਸਿਖਾਂ ਲਈ ਹੁਕਨਾਮੇ,  ਤੇ 20   ਕੁ ਹੋਰ  ਸਿੰਘ  ਨਾਲ ਦੇਕੇ ਪੰਜਾਬ ਵਲ ਨੂੰ ਤੋਰ ਦਿਤਾ ਵਜੀਰ ਖਾਨ ਜੋ  ਗੁਰੂ ਸਾਹਿਬ ਨੂੰ ਆਪਣਾ ਸਭ ਤੋ ਵਡਾ  ਦੁਸ਼ਮਨ ਸਮਝਦਾ  ਸੀ,  ਸਿਖਾਂ ਤੇ ਗੁਰੂ ਸਾਹਿਬ ਤੇ ਨਜਰ ਰਖਣ ਲਈ ਆਪਣੇ ਸੁਹੀਏ ਪਹਿਲੇ ਹੀ ਛਡੇ ਹੋਏ ਸੀ ਉਸਦੇ ਹੁਕਮ ਨਾਲ ਨਦੇੜ ਦੇ ਹਾਕਮ ਨੇ ਸਿੰਘਾ ਦੇ ਪਿਛੇ ਆਪਣੇ ਆਦਮੀ ਭੇਜ ਦਿਤੇ ਜਦੋਂ ਬੰਦਾ ਸਿੰਘ ਨੂੰ  ਇਸ ਗਲ ਦਾ ਪਤਾ ਚਲਿਆ ਕੀ ਨਦੇੜ ਤੋਂ ਸ਼ਾਹੀ  ਫੋਜ਼ ਉਨਾਂ  ਦਾ ਪਿਛਾ ਕਰ ਰਹੀ ਹੈ ਤਾ ਉਨ੍ਹਾ  ਨੂੰ ਗੁਮਰਾਹ ਕਰਨ ਲਈ ਚਾਰੋ ਪਾਸੇ ਪੰਜ  ਪੰਜ ਸਿਖ ਭੇਜ ਕੇ ਆਪਣੇ ਘੋੜਿਆਂ ਦੀਆ ਟਾਪਾਂ ਦੇ ਨਿਸ਼ਾਨ ਛਡ ਦਿਤੇ ਅਤੇ  ਉਥੋਂ 25 ਕੋਹ ਮੀਲ ਦੀ ਦੂਰੀ ਤੇ ਬਟੇਰੇ ਕਸਬਾ,  ਅੰਬਾ ਦੇ ਬਾਗ ਵਿਚ  ਇਕਠੇ ਹੋਣ ਦਾ ਹੁਕਮ ਦਿਤਾ 

ਰਾਹ ਵਿਚ ਬੰਦਾ ਸਿੰਘ ਜਿਥੇ ਕਿਤੇ ਜਬਰ ਜੁਲਮ,  ਬੇਇਨਸਾਫੀ ਜਾਂ ਧ੍ਕੇਸ਼ਾਹੀ ਹੁੰਦੀ ਦੇਖਦਾ ਓਹ ਉਸਦਾ ਡਟ ਕੇ ਵਿਰੋਧ ਕਰਦਾ ਸਭ ਤੋ ਪਹਿਲਾਂ ਓਹ ਬਾਂਗਰ ਦੇ ਇਲਾਕੇ ਵਿਚ ਪਹੁੰਚਿਆ ਜਿਥੇ ਉਨ੍ਹਾ  ਦਾ ਡੇਰਾ ਸੀ ਉਥੇ ਧਾੜਵੀਆਂ ਚੋਰਾਂ, ਡਾਕੂਆਂ  ਦਾ ਇਕ ਗਰੋਹ ਚੜੀ ਆ ਰਿਹਾ ਸੀ  ਲੋਕ ਡਰਦੇ ਮਾਰੇ ਪਿੰਡ ਖਾਲੀ ਕਰਕੇ ਜੰਗਲਾ ਵਲ ਭਜੇ ਜਾ ਰਹੇ ਸੀ ਬੰਦਾ ਬਹਾਦਰ ਨੇ ਆਪਣੇ ਸਿੰਘਾਂ ਨੂੰ ਲੇਕੇ ਅਗੇ ਹੋਕੇ ਟਾਕਰੇ ਲਈ ਤੁਰ ਪਿਆ ਇਤਨਾ ਦਲੇਰ ਤੇ ਸਖਤ ਹਮਲਾ ਕੀਤਾ ਕੀ ਆਪਣਾ ਵੀ ਲੁਟਿਆ ਹੋਇਆ ਮਾਲ ਛਡ ਕੇ ਦੋੜ ਗਏ ਗਰੀਬ ਲੋਕਾਂ ਦਾ ਲੁਟਿਆ ਮਾਲ ਵਾਪਸ ਕਰਵਾਇਆ ਤੇ ਅਗੋਂ ਵਾਸਤੇ ਰਾਖੀ ਦੀ ਜਿਮੇਦਾਰੀ ਆਪਣੇ ਸਿਰ ਲੈ ਲਈ ਬੰਦੇ ਦਾ ਹਿੰਮਤ ਤੇ ਹੋਂਸਲਾ ਦੇਖ ਕੇ ਪਿੰਡ ਦੇ ਗਿਦੜ ਵੀ ਸ਼ੇਰ ਬਣ ਗਏ

 ਇਸ ਨਾਲ ਸਾਰੇ ਆਲੇ ਦੁਆਲੇ ਵਿਚ ਬੰਦਾ ਸਿੰਘ ਦੀ ਵਾਹ ਵਾਹ ਹੋਣ ਲਗ ਪਈ।   ਜਿਥੇ ਕਿਥੇ ਵੀ ਕਿਸੇ ਪਿੰਡ ਨੂੰ ਧਾੜਵੀਆਂ ਤੇ ਲੁਟੇਰਿਆਂ ਤੋ ਬਚਾਵ ਦੀ ਲੋੜ ਹੁੰਦੀ ਬੰਦਾ ਸਿੰਘ ਕੋਲ ਫਰਿਆਦ ਲੈ ਕੇ ਆ ਜਾਂਦੇ ਬੰਦਾ ਸਿੰਘ ਸੰਤ ਵੀ ਸੀ ਤੇ ਸਿਪਾਹੀ ਵੀ ਉਸਨੇ ਦੁਖੀ ਤੇ ਨਿਤਾਣੀ ਜਨਤਾ,  ਜੋ ਜੁਲਮਾਂ ਤੇ ਲੁਟ, ਖਸੁਟ ਦਾ ਸ਼ਿਕਾਰ ਹੋ ਰਹੀ ਸੀ ਰਖਿਆ  ਦਾ ਜਿੰਮਾ ਆਪਣੇ ਸਿਰ  ਲਿਆ ਤੇ ਐਲਾਨ ਕਰਵਾ ਦਿਤਾ ਕੀ ਕੋਈ ਵੀ ਸਰਕਾਰੀ ਮਾਮਲਾ  ਨਾ ਦੇਵੇ ਅਜ ਤੋ ਬਾਦ ਉਨ੍ਹਾ  ਦੇ ਧੰਨ- ਸੰਪਤੀ,  ਜਾਨ -ਮਾਲ ਦੀ ਰਖਿਆ  ਦਾ ਜਿਮਾ ਅਸੀਂ ਲਵਾਂਗੇ  ਜਿਸਦੇ ਬਦਲੇ  ਉਨ੍ਹਾ  ਨੂੰ ਕੁਝ ਨਹੀਂ ਚਾਹਿਦਾ ਸਿਰਫ  ਫੋਜੀਆਂ ਲਈ ਖਾਣ  ਪੀਣ ਦੀਆਂ ਵਸਤੂਆਂ ਜਿਵੇ ਦੁਧ,  ਦਹੀ, ਘਿਓ ਬਸ ਲੋਕਾਂ  ਨੂੰ ਵੀ ਸਿੰਘ ਸਜਣ ਦਾ ਨਿਓਤਾ ਦਿਤਾ ਇਹ ਗਲ ਪਿੰਡ ਦੇ ਚੋਧਰੀਆਂ ਨੂੰ ਕਿਵੈ ਭਾ ਸਕਦੀ ਹੈ ਉਨ੍ਹਾ  ਨੇ ਸਰਕਾਰੀ ਆਮਿਲਾਂ ਪਾਸ ਜਾ ਸ਼ਕਾਇਤ ਕੀਤੀ 

ਜਦੋਂ ਦੇਸ਼ ਵਿਚ ਹੋ ਰਹੀਆਂ ਗਤੀਵਿਧੀਆਂ ਦਾ ਪਤਾ ਮੁਗਲ ਕਰਮਚਾਰੀਆਂ ਨੂੰ ਲਗਾ ਤਾਂ ਉਨਾ ਨੇ ਚਾਰੋ ਤਰਫ਼ ਸੁਹੀਏ ਦੋੜਾ ਦਿਤੇ ਸੜਕਾਂ ਦੀ ਰਾਖੀ ਹੋਣ ਲਗੀ ਦਿਲੀ ਦੀ ਸਰਹਦ ਤੇ ਪੁਜ ਕੇ ਬੰਦਾ ਸਿੰਘ ਦੀ ਚਾਲ  ਕੁਝ ਮਠੀ ਹੋ ਗਈ।   ਫੌਜ਼ ਨਹੀਂ ਸੀ,  ਪੈਸਾ ਨਹੀਂ ਸੀ ਕਦੇ ਵੀ ਕਿਸੇ ਪਾਸਿਓਂ ਵੀ ਵੇਰੀਆਂ ਨਾਲ ਟਕਰ ਹੋ ਸਕਦੀ ਸੀ।   ਇਸ ਦੋਰਾਨ ਬੰਦਾ ਸਿੰਘ  ਪਰਖੋਂਡੇ  ਦੇ ਪਰਗਨੇ  ਜਾ ਪੁਜਾ।   ਸਿਹਿਰੀ ਅਤੇ ਖੰਡਾ ਪਿੰਡਾਂ ਲਾਗੇ ਜਾ  ਟਿਕਾਣਾ ਕੀਤਾ ਇਥੋਂ ਹੀ ਗੁਰੂ ਸਾਹਿਬ ਦੇ ਹੁਕਮਨਾਮੇ  ਮਾਲਵੇ -ਮਾਝੇ -ਦੋਆਬੇ ਦੀਆਂ ਸਿਖ ਸੰਗਤਾਂ ਨੂੰ ਭੇਜੇ

 ਗੁਰੂ ਸਾਹਿਬ ਦੇ ਪਰਿਵਾਰ ਨਾਲ ਕੀਤੀਆਂ ਜ਼ਿਆਦਿਤੀਆਂ ਦੇ ਜਖ੍ਮ  ਲੋਕਾਂ ਦੇ ਦਿਲਾਂ ਵਿਚ ਮੁੜ ਤਾਜ਼ਾ ਹੋ ਗਏ,  ਸਿੰਘਾ ਦੇ ਅੰਦਰੋ ਅੰਦਰ ਸੁਲਗ ਰਹੀ  ਅਗ ਭੜਕ ਉਠੀ ਜਿਵੇਂ ਜਿਵੇਂ ਲੋਕਾਂ  ਨੂੰ ਪਤਾ ਲਗਦਾ ਗਿਆ,  ਜਿਨਾ ਦੀ ਗੁਰੂ ਗੋਬਿੰਦ ਸਿੰਘ ਪ੍ਰਤੀ ਸ਼ਰਧਾ ਸੀ ਆਪਣੇ ਕੰਮ ਕਾਰ ਛਡਕੇ ਆਪਣੀਆਂ ਜਮੀਨਾ, ਧੰਨ, ਮਾਲ ਡੰਗਰ ਵੇਚ ਕੇ ਹਥਿਆਰ ਖਰੀਦੇ ਤੇ ਜਿਨਾ ਕੋਲ ਕੁਝ ਨਹੀਂ ਸੀ ਆਪਣੇ ਚਾਕੂ,  ਛੁਰੀਆਂ ਤੇ ਤਲਵਾਰਾਂ ਦਾ ਜੰਗ ਉਤਾਰ ਕੇ    ਬੰਦਾ ਬਹਾਦਰ ਦੀ ਫੋਜ਼ ਨਾਲ ਆ ਜੁੜੇ।   ਹੈਰਾਨੀ ਦੀ ਗਲ ਹੈ ਬੰਦਾ ਜਦੋਂ ਨਦੇੜ ਤੋ ਚਲਿਆ ਸੀ ਉਸ ਕੋਲ ਸਿਰਫ 25 ਸਿਖ ਤੇ 5 ਤੀਰ ਸਨ ਕੋਈ ਹਥਿਆਰ  ਗੋਲੀ ਸਿਕਾ ਜਾਂ ਬਰੂਦ ਨਹੀ ਸੀ,।   ਬੰਦਾ ਬਹਾਦਰ ਦੀ ਇਕ  ਅਵਾਜ਼ ਦੇਣ ਤੇ,  ਜਿਸਦੇ ਪਿਛੇ ਗੁਰੂ ਸਾਹਿਬ ਦਾ ਹੁਕਮ ਸੀ, ਸਿੰਘਾਂ ਦੇ ਅਨੇਕ ਜਥੇ ਧਰਮ ਯੁਧ  ਵਿਚ ਆ ਸ਼ਾਮਲ ਹੋਏ।   ਪੰਜਾਬ ਵਲ ਵਧਦਿਆਂ ਵਧਦਿਆਂ ਉਸਦੀ ਫੌਜ਼ ਦੀ ਗਿਣਤੀ 25 ਸਿਖਾਂ ਤੋਂ 40000 ਤਕ ਪੁਜ ਗਈ ਖੁਲੇ ਦਿਲ ਨਾਲ ਸੰਗਤਾਂ ਨੇ ਆਪਣਾ ਧੰਨ ਦੌਲਤ ਤੇ ਸ਼ਸ਼ਤਰ ਭੇਟ ਕੀਤੇ

ਸਭ ਤੋ ਪਹਿਲੋਂ  ਬੰਦਾ ਬਹਾਦਰ ਨੇ ਸਿਹਰੀ, ਸੋਨੀਪਤ,  ਕੈਥਲ ਤੇ ਕਬਜਾ ਕੀਤਾ ਕੈਥਲ ਦੇ ਆਮਿਲ ਨੂੰ ਈਨ ਮਨਵਾਕੇ ਉਸ ਪਾਸੋਂ ਅਸਲਾ ਘੋੜੇ ਤੇ ਬਹੁਤ ਮਾਲ ਹਥਿਆ ਲਿਆ ਕੈਥਲ ਵਿਖੇ  ਸ਼ਾਹੀ ਖਜਾਨਾ  ਜੋ  ਦਿੱਲੀ ਲਿਜਾਇਆ ਜਾ ਰਿਹਾ ਸੀ  ਲੁਟਕੇ ਗਰੀਬਾਂ ਤੇ  ਲੋੜਵੰਦਾ ਵਿਚ ਵੰਡ ਦਿਤਾ।   ਇਥੋ ਦੇ ਆਮਿਲ ਨੂੰ ਦੀਨ ਮਨਾ ਕੇ  ਬਹੁਤ ਸਾਰਾ ਅਸਲਾ ਘੋੜੇ ਤੇ ਮਾਲ ਉਸਤੋ ਲੈ  ਲਏ।   ਇਥੇ ਖਬਰ ਮਿਲੀ ਕਿ ਮੁਗਲਾਂ ਵਲੋਂ ਭੇਜੇ ਦੋ ਪਠਾਣਾ ਨੇ ਗੁਰੂ ਸਾਹਿਬ ਤੇ ਵਾਰ ਕਰ ਦਿਤਾ।   ਬੰਦਾ ਬਹਾਦਰ ਇਹ ਖਬਰ ਸੁਣਦਿਆਂ ਹੀ  ਓਸਦੇ ਗੁਸੇ ਦੀ ਅਗ ਹੋਰ   ਤੇਜ ਹੋਕੇ ਭੜਕੀਇਥੇ ਇਹ ਦਸਣਾ ਜਰੂਰੀ ਹੈ ਕੀ ਗੁਰੂ ਗੋਬਿੰਦ ਸਿੰਘ ਜੀ ਵਿਚ ਨਾ ਕਦੇ ਬਦਲੇ ਦੀ ਭਾਵਨਾ ਸੀ ਤੇ ਨਾ ਹੀ ਉਨ੍ਹਾ  ਦੇ  ਜੀਵਨ ਦਾ ਕੋਈ ਇਸ ਤਰਹ ਦਾ  ਮਕਸਦ ਸੀਬੰਦਾ ਬਹਾਦਰ ਨੂੰ ਵੀ ਉਨ੍ਹਾ  ਨੇ ਥਾਪੜਾ ਦੇਕੇ  ਜਾਲਮ ਹਕੂਮਤ ਨਾਲ ਟਕਰ ਕਰਨ  ਤੇ  ਮਜਲੂਮਾਂ ਦੀ ਰਖਿਆ ਕਰਨ ਲਈ ਭੇਜਿਆ ਸੀ,  ਨਾ ਕਿ ਕਿਸੇ ਬਦਲੇ ਵਾਸਤੇਪਰ ਕਿਸੇ ਇਨਸਾਨ ਦਾ ਦਿਲ ਤੇ ਇਤਨਾ ਵਡਾ ਨਹੀਂ ਹੋ ਸਕਦਾ ਜਿਸਦੀ  ਸੋਚ  ਰਬੀ ਨੂਰ ਦੀ ਸੋਚ ਦਾ  ਮੁਕਾਬਲਾ ਕਰੇ ਗੁਰੂ ਸਾਹਿਬ ਤੇ ਜੁਲਮਾਂ ਦੇ ਬਦਲੇ ਦੀ  ਭਾਵਨਾ ਬੰਦਾ ਬਹਾਦਰ ਵਿਚ ਸੀ ਜਿਸ ਲਈ ਉਸਨੇ  ਆਪਣੇ ਆਪ ਨੂੰ ਕਸੂਰ ਵਾਰ ਵੀ ਠਹਿਰਾਇਆ ਤੇ ਅਰਦਾਸ ਕਰਕੇ ਗੁਰੂ ਸਾਹਿਬ ਤੋਂ ਭੁਲ ਬਖਸ਼ਵਾਈ।  

 ਬੰਦਾ ਸਿੰਘ ਦਾ ਮੁਖ ਮਕਸਦ  ਸਰਹੰਦ ਦੇ ਵਜੀਰ ਮਾਰਨਾ ਸੀ ਪਰ ਕਿਓਕੀ ਸਰਹੰਦ ਇਕ ਤਾਕਤਵਰ ਸੂਬਾ ਸੀ ਔਰ ਉਸਦੀ ਆਪਣੀ ਫੌਜ਼ ਵੀ ਕਾਫੀ ਸੀ ਤੇ ਲੋੜ ਪੈਣ ਤੇ ਓਹ ਆਸ ਪਾਸ ਤੋ ਮਦਤ ਵੀ ਲੈ ਸਕਦਾ ਸੀ ਸੋ ਬੰਦਾ ਬਹਾਦਰ ਨੇ ਸੋਚਿਆ ਕੀ ਸਭ ਤੋ ਪਹਿਲਾ ਆਸ ਪਾਸ ਦੀਆਂ ਬਾਹਾਂ ਕਟ ਦਿਤੀਆਂ ਜਾਣ।   ਇਸ ਲਈ ਸਭ ਤੋ ਪਹਿਲਾਂ  ਓਹ ਸਮਾਣੇ ਪਹੁੰਚਿਆ ਜਿਥੇ ਗੁਰੂ ਤੇਗ ਬਹਾਦਰ ਨੂੰ ਕਤਲ ਕਰਨ ਵਾਲਾ ਸਯਦ ਜਲਾਲ-ਉ-ਦਿਨ ਤੇ ਛੋਟੇ ਸਾਹਿਬਜਾਦਿਆਂ ਦੇ ਕਾਤਲ ਸ਼ਾਸ਼ਲ ਬੇਗ ਤੇ ਬਾਸ਼ਲ ਬੇਗ  ਰਹਿੰਦੇ ਸੀ ਇਹ  ਮੁਗਲ ਰਾਜ ਦੇ ਧਾਰਮਿਕ ਤੇ ਰਾਜਨੀਤਕ ਸ਼ਕਤੀ ਦਾ ਕੇਂਦਰ ਜੋ ਕੀ ਸਯੀਦਾਂ ਤਾ ਤਕੜਾ ਗੜ ਤੇ ਮਹਤਵ ਪੂਰਨ ਅਸਥਾਨ ਸੀ।   ਇਥੇ 22 ਸਈਦ ਪਰਿਵਾਰ ਰਹਿੰਦੇ ਸੀ  ਹਰ ਇਕ ਕੋਲ ਆਪਣੀ ਆਪਣੀ ਫੋਜ਼ ਸੀ ਜਿਸ ਨੂੰ ਜਿਤਣਾ ਇਤਨਾ ਅਸਾਨ ਨਹੀ ਸੀ ਇਥੇ ਘਮਸਾਨ ਦਾ ਯੁਧ ਹੋਇਆ, ਹਜਾਰਾਂ ਮੁਗਲ ਫੌਜੀ ਸਿੰਘਾ ਦੀਆਂ ਤਲਵਾਰਾਂ ਦੇ ਭੇਟ ਚੜੇ  24 ਘੰਟੇ ਦੇ ਅੰਦਰ ਅੰਦਰ ਸਮਾਣੇ ਤੇ ਕਬਜਾ ਕਰ ਲਿਆ ਤਿਨਾਂ  ਜਲਾਦਾਂ  ਨੂੰ ਆਪਣੀ ਕਰਨੀ ਦੀ ਸਜਾ ਦੇਕੇ ਕਤਲ ਕਰ ਦਿਤਾ ਭਾਈ ਫਤਿਹ ਸਿੰਘ ਨੂੰ ਸਮਾਣੇ ਦਾ ਗਵਰਨਰ ਥਾਪ  ਦਿਤਾ

 ਇਨਾ ਸਾਰੀਆਂ ਜਿਤਾਂ  ਦੇ ਕਾਰਨ ਬਾਬਾ ਬੰਦਾ ਬਹਾਦਰ ਦੀ ਪ੍ਰਸਿਧੀ ਦੂਰ ਦੂਰ ਤਕ ਫੈਲ ਗਈ ਬਹੁਤ ਲੋਕ ਜੋ ਮੁਗਲ ਹਕੂਮਤ ਤੋਂ ਦੁਖੀ ਸਨ ਬੰਦਾ ਬਹਾਦਰ ਨਾਲ ਆ ਮਿਲੇ ਪੰਜਾਬ ਦੇ ਸਿਖਾਂ ਨੂੰ ਜਦੋਂ ਗੁਰੂ ਸਾਹਿਬ ਦੇ ਹੁਕਮਨਾਮੇ ਤੇ ਬੰਦਾ ਬਹਾਦਰ ਦੇ ਸੰਦੇਸ਼ ਮਿਲੇ  ਤਾਂ ਸਿਖ ਆਪਣਾ ਘਰ-ਬਾਹਰ ਛੋੜ ਕੇ,  ਮਾਲ ਅਸਬਾਬ ਵੇਚ ਕੇ  ਇਸ ਧਰਮ ਯੁਧ ਆ  ਸ਼ਾਮਲ ਹੋਏ   ਮਾਲਵੇ ਦੇ ਲੋਕ ਸਿਧਾ ਰਸਤਾ ਹੋਣ ਕਰਕੇ ਜਲਦੀ ਪਹੁੰਚ ਗਏ ਪਰ ਮਾਝੇ ਦਾ ਰਸਤਾ ਲੰਮਾ ਸੀ ਉਨ੍ਹਾ  ਨੂੰ ਅਜੇ ਸਮਾਂ ਲਗਣਾ ਸੀ ਇਸਤੋਂ ਅਗੇ ਘੜਾਮ, ਠਸਕਾ, ਸ਼ਾਹਬਾਦ    (ਮਾਰਕੰਡਾ)  –ਮੁਸਤਫਾਬਾਦ ਤੇ ਖਾਲਸੇ ਦਾ ਨਿਸ਼ਾਨ ਸਾਹਿਬ ਝੁਲਾ ਦਿਤਾ ਖੜਾਮ ਜੋ ਸਈਦ ਪਠਾਣਾ ਦਾ ਗੜ ਸੀ ਮਲਬੇ ਦੇ ਢੇਰ ਵਿਚ ਬਦਲਕੇ ਰਖ ਦਿਤਾਮੁਸਤਫਾਬਾਦ ਦੀ ਲੜਾਈ ਵਿਚ ਦੋ ਤੋਪਾਂ ਸਿਖਾਂ ਦੇ ਹਥ ਆਈਆਂ

 ਇਸਤੋ ਬਾਦ  ਕਪੂਰੀ ਕਸਬੇ ਵਲ ਵਧੇ ਜਦੋਂ ਬੰਦਾ ਬਹਾਦੁਰ ਇਥੇ ਪਹੁੰਚਿਆ ਤਾਂ  ਕਪੂਰੀ ਕਸਬੇ ਦੇ ਰਹਿਣ ਵਾਲੇ  ਹਿੰਦੂ  ਬ੍ਰਾਹਮਣ  ਬਾਬਾ ਬੰਦਾ ਸਿੰਘ ਬਹਾਦੁਰ ਕੋਲ  ਆਏ ਤੇ ਆਪਣੀ ਧੀਆਂ ਭੇਣਾ ਦੀ ਇਜ਼ਤ ਬਚਾਣ ਲਈ ਹਥ ਜੋੜਕੇ  ਫ਼ਰਿਆਦ  ਕਰਨ ਲਗੇਇਥੋਂ ਦਾ ਹਾਕਮ ਕਦੁਮੂਦੀਨ ਬੜਾ ਜਾਲਮ ਸੀ ਉਸਦਾ ਐਲਾਨੀ ਹੁਕਮ ਸੀ  ਕਿ ਹਿੰਦੂ ਦੀ ਬਚੀ  ਜਦੋਂ ਜਵਾਨ ਹੋਏ ਤਾ ਸਭ ਤੇ  ਪਹਿਲਾਂ ਉਸਦੇ  ਮਹਿਲ ਵਿਚ ਭੇਜੀ ਜਾਏ ਨਵੀਂ ਵਿਹਾਈ ਬਚੀ ਡੋਲੇ ਵਿਚੋਂ ਕਢਕੇ ਸਭ ਤੋਂ  ਪਹਿਲਾਂ ਉਸਦੀ ਭੇਟ ਚੜਦੀ ਜਦ ਬੰਦਾ ਬਹਾਦਰ ਨੇ ਇਹ ਸਭ  ਸੁਣਿਆ ਤਾਂ ਉਸਦਾ ਖੂਨ ਖੋਲ ਉਠਿਆ।    ਉਸ ਵਕਤ ਲੰਗਰ ਤਿਆਰ ਹੋ ਰਿਹਾ ਸੀ।   ਬੰਦਾ ਸਿੰਘ ਨੇ ਸਿਖਾਂ ਨੂੰ ਹੁਕਮ ਕੀਤਾ ਕੀ ਪ੍ਰਸ਼ਾਦਾ ਅਸੀਂ ਸਵੇਰੇ  ਛਕਾਂਗੇ ਪਹਿਲੇ ਅਸੀਂ ਕਪੂਰੀ ਦੇ ਹਾਕਮ ਦਾ ਫੈਸਲਾ ਮੁਕਾ ਲਈਏ ਕਪੂਰੀ  ਕਸਬੇ ਤੇ ਕਬਜਾ ਕਰ ਲਿਆ ਤੇ ਕਦੁਮੂਦੀਨ  ਨੂੰ  ਭਿਆਨਕ  ਸਜਾ ਦਿਤੀ ਦੇਵ੍ਬੰਧ ਦੇ ਫੋਜਦਾਰ ਜੋ ਸਿਖਾਂ ਦੇ ਖਿਲਾਫ਼ ਲੁਟ ਮਾਰ ਕਰਨ ਲਈ ਫੌਜੀ ਦਸਤੇ   ਭੇਜਿਆ ਕਰਦਾ ਸੀ ਉਸ ਨੂੰ  ਵੀ ਸਖਤ ਸਜਾ ਦਿਤੀ ਬੰਦਾ ਬਹਾਦਰ ਦੇ ਅਓਣ  ਨਾਲ  ਪਹਿਲੀ ਵਾਰੀ ਪੰਜਾਬ ਦੀ ਸਿਆਸਤ ਵਿਚ ਜਬਰਦਸਤ ਧਮਾਕਾ  ਹੋਇਆ ਜਿਸ ਧਮਾਕੇ ਨੂੰ ਮੁਸਲਮਾਨ ਲਿਖਾਰੀ ਅਜਲ ਬਲਾ ਕਹਿੰਦੇ ਹਨ ਪੰਜਾਬ ਦੀ ਸਿਆਸਤ ਵਿਚ ਉਹ ਹਲਚਲ ਮਚਾਈ ਕੀ ਇਕ ਵਾਰੀ ਤਾਂ ਧਰਤੀ ਨੂੰ ਵੀ ਕਾਂਬਾ ਛਿੜ ਗਿਆ

 ਉਥੋਂ ਸਢੋਰੇ ਵਲ ਨੂੰ ਤੁਰ ਪਏ ਇਥੋਂ ਦਾ ਹਾਕਮ  ਓਸਮਾਨ ਖਾਨ ਨੇ ਗੁਰੂ ਗੋਬਿੰਦ ਸਿੰਘ ਦੇ ਪਿਆਰੇ ਮਿਤਰ ਪੀਰ ਬੁਧੂ ਸ਼ਾਹ ਨੂੰ ਬੜੇ ਤਸੀਹੇ ਦੇਕੇ ਕਤਲ ਕੀਤਾ ਸੀ ਕਹਿੰਦੇ ਹਨ ਕੀ ਜਦੋਂ ਉਸਨੇ ਮੁਗਲ ਦਰਬਾਰ ਵਿਚੇ ਇਹ ਸੁਣਿਆ ਕੀ ਪੀਰ ਬੁਧੂ ਸ਼ਾਹ ਨੇ ਹਕੂਮਤ ਦੇ ਬਾਗੀ ਗੁਰੂ ਗੋਬਿੰਦ ਸਿੰਘ ਦੀ ਭੰਗਾਣੀ ਦੇ ਯੁਧ ਵਿਚ ਸਹਾਇਤਾ  ਕੀਤੀ ਹੈ ਤਾਂ ਉਹ ਗੁਸੇ ਨਾਲ ਪਾਗਲ ਹੋ ਗਿਆ ਉਸਨੇ ਪੀਰ ਬੁਧੂ ਸ਼ਾਹ ਨੂੰ ਤਬਾਹ ਕਰਨ ਦਾ ਸੋਚ ਲਿਆ ਪੀਰ ਬੁਧੂ ਸ਼ਾਹ ਦੇ ਹਵੇਲੀ ਨੂੰ ਅਗ ਲਗਾ ਦਿਤੀ ਤੇ ਪੀਰ ਬੁਧੂ ਸ਼ਾਹ ਨੂੰ ਜੰਗਲਾ ਵਿਚ ਲਿਜਾ ਕੇ   ਜਮੀਨ ਵਿਚ ਗਡਕੇ,  ਜੰਗਲੀ ਕੁਤੇ ਛਡ ਦਿਤੇ ਜੋ ਪੀਰ ਜੀ ਨੂੰ ਨੋਚ ਨੋਚ ਕੇ ਖਾ ਗਏ ਓਸਮਾਨ ਖਾਨ ਨੂੰ ਉਸਦੀ ਕਰਨੀ ਦੀ ਬੜੀ ਭਿਆਨਕ ਸਜਾ ਦਿਤੀ, ਮੁਖਲਿਸ ਗੜ ਦਾ ਕਿਲਾ ਫ਼ਤਿਹ ਕਰ ਲਿਆ,  ਜਿਸਦਾ ਨਾਂ ਲੋਹਗੜ ਰਖਿਆ।  

ਉਸਤੋਂ ਉਪਰੰਤ ਅੰਬਾਲਾ -ਛਤ-ਬਨੂੜ ਜੋ ਜੁਲਮ ਤੇ ਜਬਰ ਦੇ ਗੜ ਸੀ,  ਤੇ ਕਬਜਾ ਕੀਤਾ ਇਸਤੋ ਬਾਦ ਓਹ ਖਰੜ ਵਲ ਨੂੰ ਹੋ ਤੁਰੇ।   ਬੰਦਾ ਸਿੰਘ ਦੇ ਅਓਣ  ਦਾ ਸੁਣ ਕੇ ਸਿਖਾਂ ਦੇ ਹੋਂਸਲੇ ਬੁਲੰਦ ਹੋ ਚੁਕੇ ਸਨ, ਮਾਝੇ ਤੇ ਦੁਆਬੇ ਦੇ ਸਿਖਾਂ ਨੇ ਮੁਗਲ ਹਕੂਮਤ ਵਿਰੁਧ ਬਗਾਵਤ ਕਰ ਦਿਤੀ  ਤੇ ਬੰਦਾ ਸਿੰਘ ਬਹਾਦਰ ਦਾ ਸਾਥ ਦੇਣ ਲਈ, ਸਰਹੰਦ ਵਲ ਕੂਚ ਕਰ ਦਿਤਾ ਰੋਪੜ ਦੇ ਸਥਾਨ ਤੇ ਇਨਾ ਸਿੰਘਾ ਨਾਲ ਸ਼ਾਹੀ ਫੋਜ਼ ਦੀ ਪਹਿਲੀ ਲੜਾਈ ਹੋਈ ਵਜ਼ੀਰ ਖਾਨ ਦੇ ਹੁਕਮ ਉਤੇ ਮਲੇਰਕੋਟਲਾ ਦੇ ਨਵਾਬ ਸ਼ੇਰ ਖਾਨ ਨੇ ਆਪਣੇ ਭਰਾ (ਖਿਜਰ  ਖਾਨ )ਤੇ ਭਤੀਜਿਆਂ (ਨੁਸਰਤ ਖਾਨ ਤੇ ਵਲੀ ਮੁਹੰਮਦ ਖਾਨ )ਸਮੇਤ ਸਿਖਾਂ ਉੜੇ ਜੋਰਦਾਰ ਹਮਲਾ ਕਰ ਦਿਤਾ ਸਿਖਾਂ ਦੀ ਮਲੇਰਕੋਟਲਾ ਦੇ ਪਠਾਣਾ ਨਾਲ ਤਕੜੀ ਝੜਪ ਹੋਈ।   ਦੋ ਦਿਨ ਖੂਨ ਡੋਲਵੀ ਲੜਾਈ ਵਿਚ  ਖਿਜਰ ਖਾਨ,  ਨੁਸਰਤ ਖਾਨ ਤੇ ਵਲੀ ਮੁਹੰਮਦ ਖਾਨ ਮਾਰੇ ਗਏ ਤੇ ਸ਼ੇਰ ਮੁਹੰਮਦ ਸਖਤ ਜਖਮੀ ਹੋ ਗਿਆ ਸਿੰਘ ਇਹ ਲੜਾਈ ਜਿਤ ਕੇ ਬੰਦਾ ਬਹਾਦਰ ਨਾਲ ਆਣ  ਮਿਲੇ

ਬੰਦਾ ਬਹਾਦਰ ਦੀਆਂ ਜਿਤਾਂ ਤੇ ਜਿਤਾਂ ਦੇ ਮੂਲ ਕਾਰਣ

  1. ਗੁਰੂ ਗੋਬਿੰਦ ਸਿੰਘ ਜੀ ਦਾ ਥਾਪੜਾ ਤੇ ਆਸ਼ੀਰਵਾਦ ਜੋ ਆਪਣੇ ਆਪ ਵਿਚ ਇਕ ਬਹੁਤ ਵਡੀ ਤਾਕਤ ਸੀ
  2. ਬਾਈ ਸਾਲ ਵਖ ਵਖ ਪ੍ਰਾਂਤਾ ਦੇ ਭ੍ਰਮਣ ਦਾ ਤਜਰਬਾ
  3. ਮਹਾਨ ਆਗੂ – ਬਹਾਦਰ,  ਫੁਰਤੀਲਾ, ਅਣਖੀਲਾ ਤੇ ਦੂਰ ਅੰਦੇਸ਼ੀ ਯੋਧਾ ਸੀਦੁਸ਼ਮਨ ਦੀਆਂ ਅਨਗਿਣਤ ਤੋਪਾਂ ਨੂੰ ਦੇਖ ਕੇ ਵੀ ਡੋਲਿਆ ਨਹੀਂ ਇਤਨੀ ਵਡੀ ਫੌਜ਼ ਦੇਖ ਕੇ ਘਬਰਾਇਆ ਨਹੀਂ ਕਈ ਤਨਖਾਹਦਾਰ,  ਲੁਟੇਰੇ  ਤੇ ਸੁਚਾ  ਨੰਦ ਦੇ ਭਤੀਜੇ ਜਿਸ ਕੋਲ 1000 ਸਿਪਾਹੀ ਸੀ ਮੈਦਾਨ ਛਡ ਕੇ ਦੋੜ ਗਏ ਪਰ ਬੰਦਾ ਬਹਾਦਰ ਨੇ ਦਿਲ ਨਹੀਂ ਛਡਿਆ ਤੇ ਐਸੀ ਦਲੇਰੀ ਨਾਲ ਖੁਦ ਮੈਦਾਨ-ਏ- ਜੰਗ ਵਿਚ ਦੁਸ਼ਮਨ ਦਾ ਟਾਕਰਾ ਕੀਤਾ ਕੀ ਇਤਿਹਾਸ ਦਾ ਰੁਖ ਬਦਲ ਕੇ ਰਖ ਦਿਤਾ 
  4. ਬਨੂੜ ਦੀ ਧਰਤੀ ਤੇ ਜਦੋਂ ਸਾਰਾ ਪੰਥ ਇਕ ਝੰਡੇ ਥਲੇ ਇਕਠਾ ਹੋ ਗਿਆ ਤਾਂ ਆਪਣੇ ਆਪ ਨੂੰ ਉਨ੍ਹਾ ਦਾ ਜੇਥੇਦਾਰ ਨਹੀ ਕਿਹਾ ਬਲਿਕ ਖਾਲਸਾ ਪੰਥ ਨੂੰ ਆਪਣਾ ਆਪਣੀ ਮਰਜੀ ਨਾਲ ਜਥੇਦਰ  ਚੁਣਨ ਵਾਸਤੇ ਕਿਹਾ ਪੰਥ ਨੂੰ ਮਾਣ ਦਿਤਾ,  ਉਨ੍ਹਾ  ਦਾ ਭਰੋਸਾ ਜਿਤਿਆ ਸਾਰੇ ਪੰਥ ਨੇ ਜੈਕਾਰੇ ਛਡੇ ਤੇ ਬੰਦਾ ਬਹਾਦਰ ਨੂੰ ਆਪਣਾ ਜਰਨੈਲ ਚੁਣਿਆ 
  5. ਉਹ ਲੋਕਾ ਦੇ ਦੁਖ ਸੁਖ ਦਾ ਸਾਥੀ ਸੀਆਮ ਲੋਕਾਂ ਦੀ ਜਾਨ-ਮਾਲ ਦੀ ਰਖਿਆ ਲਈ ਰਾਤਾਂ ਜਾਗ ਕੇ ਪਹਿਰਾ ਦੇਣਾ, ਜਿਮੇਵਾਰੀ ਲੈਣੀ ਤੇ ਬਦਲੇ ਵਿਚ ਆਪਣੇ  ਵਾਸਤੇ ਕੁਝ ਨਹੀ ਮੰਗਿਆ ਕੋਈ ਵੀ ਸਵਾਲੀ ਉਨ੍ਹਾ  ਦੇ ਦਰ ਤੋਂ ਖਾਲੀ ਨਹੀਂ ਜੀ ਜਾਂਦਾ ਸਰਬਤ ਦੇ ਭਲੇ ਵਾਸਤੇ ਅਰਦਾਸਾਂ ਕਰਦਾ ਤੇ ਆਪਣੇ ਮਕਸਦ ਜਿਸ ਲਈ ਗੁਰੂ ਸਾਹਿਬ ਨੇ ਉਸਨੂੰ ਪੰਜਾਬ ਤੋਰਿਆ,  ਦੀ ਪੂਰਤੀ ਲਈ ਸੰਗਤ ਤੋ ਅਰਦਾਸਾਂ ਕਰਵਾਂਦਾ।   
  6. ਕੋਈ ਵੀ ਇਨਕਲਾਬੀ ਯੋਧਾ ਆਪਣੇ ਮਿਸ਼ਨ ਵਿਚ ਕਾਮਯਾਬ ਨਹੀਂ ਹੋ ਸਕਦਾ ਅਗਰ ਉਸਦੇ, ਹਮਸਫਰ ਉਸਦੇ ਪ੍ਰਤੀ ਵਫ਼ਾਦਾਰ ਨਾ ਹੋਣਜਦੋਂ ਵੀ ਕੋਈ ਸ਼ਾਹੀ ਖਜਾਨਾ ਲੁਟਿਆ,  ਗਰੀਬਾਂ , ਲੋੜਵੰਦਾ ਤੇ ਆਪਣੇ ਫੌਜੀਆਂ ਵਿਚ ਵੰਡ ਦਿਤਾ,  ਆਪਣੇ ਕੋਲ ਕੁਝ ਨਹੀ ਰਖਿਆ ਜਿਸਦਾ ਅਸਰ ਇਹ ਹੋਇਆ ਕੀ ਲੋਕ ਉਸਨੂੰ ਆਪਣੀ ਜਾਨ ਨਾਲੋ ਵੀ ਵਧ ਪਿਆਰ ਕਰਨ
  7.  ਬੰਦਾ ਬਹਾਦਰ ਦੇ ਲੜਾਈ ਦੇ ਢੰਗ, ਵਕਤ ਤੇ ਜਗਹ ਤੇ ਉਸਦੀ ਸੂਝ ਬੂਝ ਜਿਤਾਂ ਦਾ ਇਕ ਵਡਾ ਕਾਰਣ ਸੀ
  8. ਉਸਦਾ ਗੁਰੀਲਾ ਹਮਲਾ ਇਸ ਕਦਰ ਖੋਫ੍ਸ਼ੁਦਾ ਹੁੰਦਾ ਸੀ ਕੀ ਜਿਤ ਇਕ ਕਸਬੇ ਵਿਚ ਹੁੰਦੀ ਤੇ ਕੰਬਦੇ ਕਈ ਕਸਬੇ ਸਨਸਮਾਣਾ ਸ਼ਹਿਰ ਵਿਚ ਜਦੋਂ ਕਤਲੇਆਮ ਹੋਇਆ ਤਾਂ ਸਾਰੇ ਪੰਜਾਬ ਦੇ ਮੁਸਲਮਾਨ ਧਰ ਧਰ ਕੰਬਣ ਲਗੇ
  9. ਸਾਕਾ ਸਰਹੰਦ ਦੀ ਦਰਦਨਾਕ ਸ਼ਹਾਦਤ ਸੁਣਕੇ ਜੇ ਇਕ ਸਾਧੂ ਤਲਵਾਰ ਚੁਕ ਸਕਦਾ ਹੈ ਤਾਂ ਸੋਚੋ ਖਾਲਸਾ ਪੰਥ ਜਿਨਾ ਲਈ ਗੁਰੂ ਸਾਹਿਬ ਨੇ ਆਪਣਾ ਸਭ ਕੁਝ ਵਾਰ ਦਿਤਾ ਹੋਵੇ ਉਨ੍ਹਾ ਦੇ ਦਿਲ ਵਿਚ ਕਿਤਨੇ ਭਾਂਬੜ ਬਲਦੇ ਹੋਣਗੇ
  10. ਜ਼ੁਲਮੀ ਤੇ ਅਤਿਆਚਾਰੀ ਲੋਕਾਂ ਨੂੰ ਸਜਾ ਦਿਤੀ,  ਲੁਟ ਖਸੁਟ ਬੰਦ ਕਰਵਾਈ,  ਸ਼ਹਿਰ ਦੀਆਂ ਸਤਵੰਤੀਆਂ ਦੀ ਇਜ਼ਤ ਅਬਰੋ ਦੀ ਰਾਖੀ ਆਪਣੇ ਜ਼ਿਮੇ ਲਈਇਲਾਕੇ ਦੀ ਵੰਡ ਕੀਤੀ 1 ਜਮੀਨ ਵਾਹੁਣ  ਵਾਲਿਆਂ  ਨੂੰ ਜਮੀਨ ਦੀ ਮਲਕੀਅਤ ਦਿਤੀ ਲੁਟੇਰੇ ਫੌਜ਼ ਦੀ ਛੁਟੀ ਕਰਕੇ ਨੀਤੀਵਾਨ ਤੇ ਇਮਾਨਦਾਰ ਜਰਨੈਲਾਂ ਨੂੰ ਅਹੁਦੇਦਾਰ ਬਣਾਇਆ ਹਰ ਧਰਮ ਦਾ ਸਤਕਾਰ ਕੀਤਾ ਪਰ ਆਮ ਲੋਕਾਂ ਨਾਲ ਚਾਹੇ ਓਹ ਹਿੰਦੂ ਜਾ ਮੁਸਲਮਾਨ ਹੋਣ ਪੂਰੀ  ਹਮਦਰਦੀ ਰਖੀ।   ਕਿਸੇ ਮੁਸਲਮਾਨ ਤੇ ਧਾਰਮਿਕ ਰੋਕਾਂ  ਨਹੀਂ ਲਗਾਈਆਂ ਓਹ ਮੁਸਲਮਾਨਾ ਦੇ ਵਿਰੁਧ ਬਿਲਕੁਲ ਨਹੀਂ ਸੀ ਬਲਕਿ ਰਾਜਸੀ ਅਤਿਆਚਾਰਾਂ ਦੇ ਵਿਰੁਧ ਸੀ -ਇਤਫਾਕਨ ਮੁਸਲਮਾਨ ਉਸ  ਵਕਤ  ਰਾਜਸੀ ਬਲਬੂਤੇ ਤੇ ਰਾਜਸੀ ਅਤਿਆਚਾਰਾਂ ਦੇ ਸਾਧਨ ਬਣੇ ਹੋਏ ਸੀ
  11. ਧਾਰਮਿਕ ਨਿਰਪਖਤਾ – ਕਦੇ ਕਿਸੇ ਧਾਰਮਿਕ ਗ੍ਰੰਥ ਜਾ ਧਾਰਮਿਕ ਅਸਥਾਨ ਦੀ ਬੇਅਦਬੀ ਨਹੀਂ ਕੀਤੀ,  ਨਾ ਹਮਲਾ ਕੀਤਾ ਤੇ ਨਾ ਨੁਕਸਾਨ ਪਹੁੰਚਾਇਆ ਸ਼ੇਖ ਸਰਹਦੀ ਜੋ ਗੁਰੂ ਸਹਿਬਾਨਾ ਦਾ ਕਟਰ ਵਿਰੋਧੀ ਸੀ ਉਸਦੀ ਵੀ ਮਜ਼ਾਰ 300 ਸਾਲ ਬਾਦ ਜੀਓੰ ਦੀ ਤਿਓਂ ਖੜੀ ਹੈ ਓਹ ਹਿੰਦੂ ਬ੍ਰਹਮਣਾ ਪੰਡਿਤਾ ਦੇ ਵੀ ਵਿਰੋਧੀ ਨਹੀਂ ਸੀ ਉਨ੍ਹਾ ਦੇ ਕਰਮ -ਕਾਂਡ ਵਹਿਮ- ਭਰਮ, ਕਟੜਵਾਦ, ਤੇ ਨਫਰਤਵਾਦ ਨਾਲ ਉਸਦਾ ਵਿਰੋਧ ਸੀ
  12. ਸਧਾਰਨ ਲੋਕਾਂ ਦੇ ਮਿਤਰ ਸਨ ਤੇ ਉਨ੍ਹਾਦੀਆਂ ਤਕਲੀਫਾਂ ਬੜੇ ਧਿਆਨ ਨਾਲ ਸੁਣਦੇ ਸੀ ਜਿਸਦਾ ਹਾਲ ਕਰਨ ਲਈ ਕਦੇ ਕਦੇ ਖੁਦ ਨੂੰ ਖਤਰੇ ਵਿਚ ਪਾ ਲੈਂਦੇ

 ਇਹ ਸਾਰੀਆਂ ਜਿਤਾਂ  ਅਓਣ ਵਾਲੀ ਸਰਹੰਦ ਦੀ ਵਡੀ ਮੁਹਿਮ ਦਾ ਅਧਾਰ ਬਣੀਆਂ ਜਿਤਾਂ  ਦੇ ਇਸ ਲੰਬੇ  ਸਿਲਸਿਲੇ ਨੂੰ  ਸੁਣ ਕੇ   ਸਰਹੰਦ ਦਾ ਸੂਬੇਦਾਰ ਵਜੀਰ ਖਾਨ  ਨੂੰ ਵੀ ਇਕ ਵਾਰ ਕਾਂਬਾ ਛਿੜ ਗਿਆ ਹਾਲਾਂਕਿ  ਓਹ ਖੁਦ ਇਕ ਜੰਗਜੂ, ਜੰਗੀ ਚਾਲਾਂ ਨੂੰ ਸਮਝਣ ਵਾਲਾ,  ਕੁਸ਼ਲ ਪ੍ਰਬੰਧਕ ਸੀ ਉਸ ਕੋਲ 48 ਤੋਪਾਂ 200 ਹਾਥੀ ਤੇ 10000 ਘੋੜ ਸਵਾਰ,  5000 ਪਿਆਦਾ ਫੌਜ਼, ਅਨਗਿਣਤ ਬੰਦੂਕਾਂ,  ਦਾਰੂ ਸਿਕਾ ਤੇ ਰਸਦ ਦੇ ਭੰਡਾਰ ਇਕਠੇ ਕੀਤੇ ਹੋਏ ਸੀ ਰਾਜੇ ਰਜਵਾੜਿਆਂ ਨੂੰ ਵੀ ਬੁਲਾ ਲਿਆ,  ਜੇਹਾਦ  ਦਾ ਨਾਹਰਾ ਲਗਾਕੇ  ਨਵਾਬਾਂ ਤੇ ਜਗੀਰਦਾਰਾਂ ਦੀਆਂ ਫੌਜਾ ਵੀ ਇਕਠੀਆਂ ਕਰ ਲਈਆਂ।   ਸਰਹੰਦ ਨੂੰ ਬਚਾਣ  ਲਈ ਹਿਸਾਰ ਤੋਂ ਲੇਕੇ ਗੁਜਰਾਤ ਤਕ ਦੇ 5000 ਗਾਜ਼ੀ  ਵੀ ਪਹੁੰਚੇ  ਹੋਏ ਸਨ।   20000 ਉਸਦੀ ਆਪਣੀ ਫੌਜ਼ ਸੀ ਵਡੀ ਗਿਣਤੀ ਵਿਚ ਹਾਥੀ,  ਘੋੜ-ਚੜੇ ਬੰਦੂਕਚੀ .ਨੇਜਾ ਬਰਦਾਰ ਤੇ ਤਲਵਾਰ -ਬਾਜ਼ ਸ਼ਾਮਿਲ ਸਨ  ਵਜ਼ੀਰ ਖਾਨ ਨੇ ਖਾਲ੍ਸਿਆਈ ਨਿਸ਼ਾਨ ਨੂੰ ਮੇਟਣ ਲਈ ਪੂਰੀ ਵਾਹ ਲਗਾ ਦਿਤੀ ਜੰਗ ਦੀ ਤਿਆਰੀ ਲਈ ਸਾਰੇ ਸਾਧਨ ਜੁਟਾ ਲਏ  ਗੋਲੀ ਸਿਕਾ ਬਾਰੂਦ ਨਾਲ ਕੋਠੇ ਭਰ ਲਏ ਵਜੀਰ ਖਾਨ ਨੇ ਸਰਹੰਦ ਤੋ ਬੰਦਾ ਬਹਾਦਰ ਨੂੰ ਇਕ  ਚਿਠੀ ਭੇਜੀ,  ਲਿਖਿਆ, ” ਤੇਨੂੰ ਸਿਖਾਂ ਦੇ ਉਸ ਗੁਰੂ ਨੇ ਭੇਜਿਆ ਹੈ ਜਿਸਦੇ ਪੁਤਰਾਂ ਨੂੰ ਮੈਂ ਕੋਹ ਕੋਹ ਕੇ ਮਾਰਿਆ ਹੈ,  ਗੁਰੂ ਨੂੰ ਚਮਕੋਰ ਦੀ ਗੜੀ ਵਿਚੋਂ ਭਜਾ ਦਿਤਾ ਮੇਰੀ ਫੌਜ਼ ਦੇ ਫੋਲਾਦੀ ਦੰਦ ਹਨ ਤੇਨੂੰ  ਤਾਂ ਕਚਾ ਚਬਾ ਜਾਣਗੇ।  “ਬੰਦਾ ਬਹਾਦੁਰ ਨੇ ਚਿਠੀ ਦਾ ਜਵਾਬ ਦਿਤਾ ਕੀ  ਫੌਲਾਦ ਦੇ ਦੰਦਾਂ ਨਾਲ ਲੋਹੇ ਦੇ ਚਨੇ ਨਹੀ ਚਬਾਏ ਜਾਂਦੇ 

ਕਿਤਨੀ ਹੈਰਾਨੀ ਦੀ ਗਲ ਹੈ ਕੀ ਸਰਹੰਦ ਦਾ ਸੂਬਾ  ਫਕਰ ਨਾਲ ਕਹਿ ਰਿਹਾ ਹੈ ਕਿ ਉਸਨੇ 5-7 ਸਾਲ ਦੇ ਬਚਿਆਂ ਨੂੰ ਕੋਹ ਕੋਹ ਕੇ ਮਾਰਿਆ ਹੈ ਉਸ ਨੂੰ ਆਪਣੇ ਕੀਤੇ ਗੁਨਾਹ ਦਾ ਕੋਈ ਅਫਸੋਸ ਜਾ ਪਛਤਾਵਾ ਨਹੀਂ ਸੀ ਉਸਦੀ ਜਮੀਰ ਨੇ ਕਦੀ ਉਸ ਨੂੰ  ਝਂਝੋਰਿਆ ਨਹੀ ਇਸਤੋਂ ਪਤਾ ਚਲਦਾ ਹੈ ਮੁਗਲ ਹਕੂਮਤ ਵਹਿਸ਼ੀਆਨਾ ਤੇ ਦਰਿੰਦਗੀ ਨਾਲ ਜੁਲਮ ਕਰਦੇ ਕਰਦੇ ਹੁਣ ਤਕ ਇਤਨੀ ਆਦੀ  ਤੇ ਪਰਪਕ ਹੋ ਚੁਕੀ ਸੀ ਕਿ ਜ਼ੁਲਮ ਕਰਨਾ  ਉਨਾਂ  ਦਾ ਪੈਸ਼ਾ,  ਸਿਆਸੀ ਨੀਤੀ ਤੇ ਨਿਸ਼ਾਨਾ ਬਣ ਚੁਕਾ ਸੀ

 ਸਰਹੰਦ ਕੂਚ ਕਰਨ ਤੋ ਪਹਿਲਾਂ ਬੰਦਾ ਬਹਾਦਰ ਦੀ ਖਾਲਸਾਈ ਫੌਜਾਂ  ਨਾਲ ਇਕ ਹੋਰ ਸ਼ਕਤੀਸ਼ਾਲੀ ਸਿੰਘਾਂ ਦਾ ਜਥਾ ਬਨੂੜ ਦੇ ਨੇੜੇ ਆ ਰਲਿਆ ਜਿਸ ਨਾਲ ਖਾਲਸਾਈ ਫੌਜ਼ ਦੀ ਤਾਕਤ ਵਿਚ ਵਾਧਾ ਹੋਇਆ ਬੰਦਾ ਬਹਾਦਰ ਕੋਲ ਸਿਰਫ 6 ਤੋਪਾਂ, 5000 ਧਾੜਵੀ 1000 ਘੋੜ ਸਵਾਰ ਤੇ ਕੁਝ ਮਰਜੀਵੜੇ ਸਿਖ ਜੋ ਜਾਨ ਤਲੀ ਤੇ ਰਖ ਕੇ ਲੜਨਾ  ਮਰਨਾ ਜਾਣਦੇ ਸਨ ਪਰ ਚੜਦੀ ਕਲਾ ਤੇ ਗੁਰੂ ਸਾਹਿਬ ਥਾਪੜਾ ਤੇ ਆਸ਼ੀਰਵਾਦ ਉਸ ਨਾਲ ਸੀ ਚਪੜ- ਚਿੜੀ ਦੇ ਮੈਦਾਨ ਵਿਚ ਦੋਨਾ ਦੀਆਂ ਫੌਜਾਂ ਆ ਡਟੀਆਂ।    ਬੰਦਾ ਬਹਾਦਰ ਨੇ ਆਪਣੀ ਫੌਜ਼ ਨੂੰ ਦੋ ਹਿਸਿਆਂ ਵਿਚ ਵੰਡ ਦਿਤਾ,  ਇਕ ਜਥਾ,  ਫਤਹਿ ਸਿੰਘ, ਕਰਮ ਸਿੰਘ, ਧਰਮ ਸਿੰਘ,  ਆਲੀ ਸਿੰਘ ਤੇ ਦੂਸਰੇ ਜਥੇ ਦਾ ਆਗੂ ਬਾਬਾ ਵਿਨੋਦ ਸਿੰਘ, ਬਾਜ ਸਿੰਘ, ਰਾਮ ਸਿੰਘ ਤੇ ਸ਼ਾਮ ਸਿੰਘ

12  ਮਈ  1710  ਵਿਚ ਚਪੜ ਚਿੜੀ ਦੇ ਮੈਦਾਨ ਵਿਚ ਜੋ ਪਹਿਲਾਂ ਛਪੜ ਚਿੜੀ ਦੇ ਨਾਂ ਨਾਲ ਮਸ਼ਹੂਰ ਸੀ, ਸਰਹੰਦ ਤੋ ਕੋਈ 10 ਕੋਹ ਦੀ  ਦੂਰੀ ਤੇ ਭਾਰੀ ਯੁਧ ਹੋਇਆ। ।   ਲੜਾਈ ਸ਼ੁਰੂ ਹੋਣ ਤੋ ਪਹਿਲੋ ਵਜ਼ੀਰ ਖਾਨ ਇਕ ਚਾਲ ਚਲੀ  ਬੰਦਾ ਸਿੰਘ ਬਹਾਦਰ ਦੀ ਫੋਜ਼ ਵਿਚ ਭਗਦੜ ਮਚਾਨ ਵਾਸਤੇ ਸੁਚਾ ਨੰਦ ਦੇ ਭਤੀਜੇ ਗੰਡਾ ਮਲ  ਨੂੰ 1000  ਫੌਜ਼ ਦੇਕੇ ਬੰਦਾ ਸਿੰਘ ਬਹਾਦੁਰ ਕੋਲ ਭੇਜਿਆ ਜਿਸਨੇ ਆਕੇ ਕਿਹਾ ਕਿ ਮੈਂ ਆਪਣੇ ਚਾਚਾ ਦੀ ਕਰਨੀ ਤੇ  ਬੇਹਦ ਸ਼ਰਮਿੰਦਾ ਹਾਂ, ਮੈ ਤੁਹਾਡੀ ਫੌਜ਼ ਵਿਚ ਭਰਤੀ ਹੋਕੇ  ਉਨਾ ਦੀ ਇਸ  ਭੁਲ ਦਾ ਪ੍ਰਾਸ਼ਚਿਤ ਕਰਨਾ ਚਾਹੁੰਦਾ ਹਾਂ ਬੰਦਾ ਬਹਾਦੁਰ ਨੇ ਉਸ ਨੂੰ ਫੌਜ਼ ਵਿਚ ਭਰਤੀ ਤਾਂ  ਕਰ ਲਿਆ ਪਰ ਬਾਜ ਸਿੰਘ ਨੂੰ ਕਹਿ  ਦਿਤਾ ਇਸਤੇ ਨਜਰ ਰਖੀ ਜਾਏਲੜਾਈ ਸ਼ੁਰੂ ਹੋਣ ਤੇ ਉਸਨੇ ਬੰਦਾ ਸਿੰਘ ਦੇ ਫੌਜੀ ਮਰਵਾਣੇ  ਸ਼ੁਰੂ ਕਰ ਦਿਤੇ।   ਬਾਜ ਸਿੰਘ ਨੇ ਇਕੋ ਝਟਕੇ ਨਾਲ ਉਸਦੀ ਗਰਦਨ ਉਤਾਰ ਦਿਤੀ  ਤੇ ਬਾਕੀ ਧਾੜਵੀ ਉਸਦੇ ਸਾਥੀ  ਸਭ ਖਿਸਕ ਗਏ

 ਲੜਾਈ ਸ਼ੁਰੂ ਹੋਈ ਸਿਖਾਂ ਕੋਲ ਤੋਪਾਂ ਸੀ ਨਹੀ।   ਤੋਪਾਂ ਨਾਲ ਮੁਕਾਬਲਾ ਕਰਨਾ ਅਓਖਾ ਸੀ ਸੋ  ਸਭ ਤੋ ਪਹਿਲਾਂ  ਬਾਬਾ ਬੰਦਾ ਸਿੰਘ  ਦੀ ਹਿਦਾਇਤ ਅਨੁਸਾਰ ਸਿਖ ਦੁਸ਼ਮਨ ਦੀਆਂ ਤੋਪਾਂ ਤੇ ਟੁਟ ਪਏ ਤੇ  ਸਾਰੀਆਂ ਤੋਪਾਂ ਖੋਹ ਲਈਆਂ ਹਥੋ -ਹਥ ਲੜਾਈ ਹੋਈ  ਬੜਾ ਭਿਆਨਕ ਨਜ਼ਾਰਾ ਸੀ ਖੰਡੇ ਨਾਲ ਖੰਡਾ  ਖੜਕਿਆ ਲੋਥਾਂ  ਦੇ ਢੇਰ ਲਗ ਗਏ ਖੂਨ  ਦੀਆਂ ਨਦੀਆਂ ਬਹਿ ਨਿਕਲੀਆਂ ਵਜੀਰ ਖਾਨ ਨੇ ਸਿਖਾਂ ਤੇ ਕਾਬੂ ਪਾਣ ਲਈ ਆਪਣਾ ਹਾਥੀ ਅਗਲੀ ਪਾਲ ਵਿਚ ਲਿਆ ਕੇ  ਗਾਜ਼ੀਆਂ ਨੂੰ ਹਲਾ ਸ਼ੇਰੀ ਦੇਣ ਲਗਾ ਬਾਬਾ ਬੰਦਾ  ਇਕ ਉਚੀ ਟਿਬੀ ਤੇ ਬੈਠ ਕੇ ਦੋਨੋ ਫੌਜਾਂ ਦਾ ਜਾਇਜਾ ਲੈ ਰਿਹਾ ਸੀ ਇਕ ਦਮ  ਉਠਿਆ ਤੇ ਮੁਹਰ੍ਲੀ ਕਟਾਰ ਵਿਚ ਆਕੇ    ਵੇਰੀਆਂ ਤੇ ਬਿਜਲੀ ਵਾਂਗ ਟੁਟ ਪਿਆ ਸਿਖਾਂ ਦੇ ਹੋਸਲੇ ਵਧ ਗਏ ਤੇ ਜੋਸ਼ ਚਰਮ ਸੀਮਾਂ ਤਕ ਪਹੁੰਚ ਗਏ ਵਜ਼ੀਰ ਖਾਨ ਬਾਜ ਸਿੰਘ ਤੇ ਫਤਿਹ ਸਿੰਘ ਵਿਚ ਘਿਰ ਗਿਆ ਫਤਿਹ ਸਿੰਘ ਨੇ ਫੁਰਤੀ ਨਾਲ ਤਲਵਾਰ ਚਲਾਈ ਤੇ ਉਸਦੀ ਬਾਹ ਕਟ ਦਿਤੀ ਓਹ ਧਰਤੀ ਤੇ ਡਿਗ ਪਿਆ ਵਜ਼ੀਰ ਖਾਨ ਨੂੰ ਜਿੰਦਾ ਹੀ ਦਬੋਚ ਲਿਆ  ਸ਼ਾਹੀ ਫੌਜ਼ ਵਿਚ ਹਫੜਾ ਦਫੜੀ ਮਚ ਗਈ, ਜਿਧਰ ਮੂੰਹ ਆਇਆ ਸਭ  ਨਸ ਗਏ  ਸਭ ਕੁਝ ਧਨ, ਮਾਲ,ਤੋਪਾਂ  ਘੋੜੇ,  ਰਸਦ ਸਿਘਾਂ ਦੇ ਹਥ ਆ ਗਏਸਰਹੰਦ ਫਤਹਿ ਹੋਣ ਦੇ ਜੈਕਾਰੇ ਛਡੇ ਗਏ ਨਗਾਰਾ ਵਜਿਆ। । ਅਗਲੇ ਦਿਨ ਸਿੰਘਾ ਦੀ ਮਰਹਮ ਪਟੀ ਕੀਤੀ ਗਈ,  ਸ਼ਹੀਦਾਂ ਦੇ ਸਸਕਾਰ ਕਰਕੇ  ਸਰਹੰਦ ਸ਼ਹਿਰ ਨੂੰ ਘੇਰ ਲਿਆ 

 14 ਮਈ 1710 ਸਿਖਾਂ ਨੇ ਸਰਹੰਦ ਵਿਚ ਪ੍ਰਵੇਸ਼ ਕੀਤਾ ਵਜ਼ੀਰ ਖਾਨ ਦੀਆਂ ਲਤਾਂ ਨੂੰ ਰਸੇ ਨਾਲ ਬੰਨ ਦਿਤਾ ਮੂੰਹ ਕਲਾ ਕਰਕੇ ,ਘੋੜੇ ਪਿਛੇ ਬੰਨ ਕੇ ਸਾਰੇ ਸ਼ਹਿਰ ਵਿਚ ਘਸੀਟਿਆ ਗਿਆ ਉਸਦੀ ਲਾਸ਼ ਚੀਲਾਂ ਤੇ ਕਾਵਾਂ ਵਾਸਤੇ ਦਰਖਤਾਂ ਤੇ ਲਟਕਾ ਦਿਤੀਸੁਚਾ ਨੰਦ ਦੀ ਹਵੇਲੀ ਮਲਬੇ ਦਾ ਢੇਰ ਕਰ ਦਿਤੀ।   ਸੁਚਾ ਨੰਦ ਦੇ ਨਕ ਵਿਚ ਨਕੇਲ ਪਾਕੇ ਦਰ ਦਰ ਤੋਂ ਭੀਖ ਮੰਗਵਾਈ ਓਹ  ਲੋਕਾਂ ਤੋਂ ਸਿਰ ਵਿਚ ਜੁਤੀਆਂ ਖਾਂਦਾ ਖਾਂਦਾ ਮਰ ਗਿਆ ਵਜ਼ੀਰ ਖਾਨ ਦਾ ਵਡਾ ਪੁਤਰ ਡਰ ਕੇ ਦਿਲੀ ਭਜ ਗਿਆ ਸਿਖਾਂ ਅਤੇ ਗਰੀਬ ਜਨਤਾ ਤੇ ਜੁਲਮ ਢਾਹੁਣ ਵਾਲੇ ਕਟੜ ਮੁਤ੍ਸ੍ਬੀਆਂ,  ਲੁਟ ਘ੍ਸੁਟ ਕਰਨ ਵਾਲੇ ਅਹਿਲਕਾਰਾਂ ਤੇ ਲਹੁ ਪੀਣ ਵਾਲੇ ਹਾਕਮਾਂ ਦਾ ਕਤਲੇਆਮ ਕਰ ਦਿਤਾ ਗਿਆ ਇਹ ਗੋਰਵਸ਼ਾਲੀ ਜਿਤ ਤੇ  ਸੁਨਹਰੀ ਯਾਦਗਾਰ ਜਿਸਨੇ ਖਾਲਸੇ ਪੰਥ ਦੇ ਮਨ-ਮਸਤਕ ਕਈ ਖਾਬ ਸਿਰਜੇ ਜੋ ਹਕੀਕਤ ਵਿਚ ਤਬਦੀਲ ਹੋਏ ਮਹਾਰਾਜਾਕ਼ ਰਣਜੀਤ ਸਿੰਘ ਦਾ ਹਰਮਨ ਪਿਆਰਾ ਖਾਲਸਾ ਰਾਜ,  ਜਿਸਨੂੰ ਅਜ ਵੀ ਬੜੀ ਸ਼ਿਦਤ ਨਾਲ ਯਾਦ ਕੀਤਾ ਜਾਂਦਾ ਹੈ।  

 17 ਮਈ 1710 ਛੋਟੇ ਸਾਹਿਬਜ਼ਾਦਿਆਂ ਦੇ ਸ਼ਹੀਦੀ ਵਾਲੇ ਦਿਨ ਖਾਲਸਾ ਫੌਜ਼ ਤੇ ਇਲਾਕੇ ਦੀਆਂ ਸੰਗਤਾ ਨੇ ਇਕ ਵਡੇ ਇਕਠ ਵਿਚ ਸਰਹੰਦ ਫਤਹਿ ਲਈ ਅਕਾਲ ਪੁਰਖ ਦਾ ਧੰਨਵਾਦ ਕੀਤਾ ਤੇ ਸਰਬ ਸਾਂਝੇ ਸਿਖ ਰਾਜ  ਦਾ ਐਲਾਨ ਕੀਤਾ ਤੇ ਸਿਖ ਰਾਜ ਦਾ ਝੰਡਾ ਉਥੇ ਲਹਿਰਾਇਆ ਜਿਥੇ ਗੁਰੂ ਸਾਹਿਬ ਦੇ ਦੋਨੋ ਬਚੇ ਸ਼ਹੀਦ ਕੀਤੇ ਗਏ ਸੀ ਬੰਦਾ ਬਹਾਦਰ ਨੇ ਕੋਮੀ ਨੇਤਾ ਦੀ ਜਿਮੇਵਾਰੀ ਸੰਭਾਲੀ ਬਾਜ ਸਿੰਘ ਨੂੰ ਸਰਹੰਦ ਦਾ ਸੂਬੇਦਾਰ ਤੇ ਆਲੀ ਸਿੰਘ ਨੂੰ ਉਸਦਾ ਵਜ਼ੀਰ ਥਾਪਿਆ। 28 ਪਰਗਨੇ  ਦੇ ਮੁਖੀ, ਕਾਬਿਲ ਸਿਖ ਤੇ ਹਿੰਦੂ ਲਗਾਏ  ਗਏ 

ਜਿਤਾ ਦਾ ਸਿਲਸਲਾ ਚਲਦਾ ਰਿਹਾ ਜੁਲਾਈ  1710 ਵਿਚ ਬੰਦਾ ਬਹਾਦੁਰ ਨੇ ਗੰਗਾ ਤੇ ਜਮੁਨਾ ਦੇ ਮੈਦਾਨੀ ਇਲਾਕੇ ਫ਼ਤੇਹ ਕਰ ਲਏਅਕਤੂਬਰ 1710 ਵਿਚ ਕਿਲਾ ਭਗਵੰਤ ਰਾਇ ਤੇ ਭਿਲੋਵਾਲ ਤੇ ਸਿਖਾਂ ਦਾ ਕਬਜਾ ਹੋ ਗਿਆ ਬਾਬਾ ਬੰਦਾ ਸਿੰਘ ਬਹਾਦਰ ਨਾਲ ਨਾਲ ਆਪਣੇ ਜਿਤੇ ਇਲਾਕਿਆਂ ਦੀ ਵਿਵਸਥਾ ਕਰਦੇ ਚਲੇ ਆ ਰਹੇ ਸਨ।    ਭਾਈ ਅਲੀ ਸਿੰਘ ਨੂੰ ਸਮਾਣਾ ਦਾ, ਭਾਈ ਰਾਮ ਸਿੰਘ ਨੂੰ  ਥਨੇਸਰ ਦਾ ਤੇ ਭਾਈ ਬਾਜ ਸਿੰਘ ਨੂੰ ਸਰਹੰਦ ਦਾ ਸੂਬੇਦਾਰ ਥਾਪ ਦਿਤਾ ਸਰਹੰਦ ਤੋ ਬਾਅਦ ਰਾਮ ਰਈਆ, ਘੁੜਾਮ  ਮਲੇਰਕੋਟਲਾ ਤੇ ਰਾਇਕੋਟ ਵਲ ਨੂੰ ਹੋ ਤੁਰੇ।   ਇਕ ਦਿਨ ਬੁਲਾਕ ਸਿੰਘ ਇਕ ਰਾਗੀ ਨੇ ਬੰਦਾ ਬਹਾਦਰ ਅਗੇ ਸ਼ਕਾਇਤ ਕੀਤੀ ਕੀ ਇਥੋਂ ਦੇ ਮਸੰਦ ਤੇ ਰਾਮਰਈਏ ਗੁਰੂ ਗੋਬਿੰਦ ਸਿੰਘ ਜੀ ਦੀ ਹਤਕ ਕਰਦੇ ਹਨ ਜਦ ਇਕ ਦਿਨ ਓਹ ਉਥੇ ਕੀਰਤਨ ਕਰਨ ਤੋ ਬਾਦ ਅਰਦਾਸ ਕਰਕੇ ਗੁਰੂ ਗੋਬਿੰਦ ਸਿੰਘ ਜੀ ਸਹਾਈ  ਬੋਲੋ ਜੀ ਵਾਹਿਗੁਰੂ, ਵਹਿਗੁਰ, ਵਹਿਗੁਰ ਕਿਹਾ ਤਾਂ  ਉਹ ਲੋਹੇ ਲਖੇ ਹੋ ਗਏ  ਨੇ ਕਿਹਾ, ” ਪੁਤੁ ਮੁਏ ਆਪੈ ਮੁਯੋ ਅਬਿ ਮੁਓੰ ਨਾ ਵਾਹਿਗੁਰੂ ਬੋਲ ਗੁਸੇ ਨਾਲ ਬੁਲਾਕ ਸਿੰਘ ਦਾ ਦਾਤਾਰਾ ਭੰਨ ਦਿਤਾ ਉਸਨੂੰ ਮਾਰਿਆ,  ਕੁਟਿਆ ਤੇ ਕਈ ਅਯੋਗ ਬੋਲ ਬੋਲੇ।    ਘੁੜਾਮ  ਪੁਜਕੇ ਰਾਮਰਈਏ ਤੇ ਮਸੰਦਾ ਨੂੰ ਸਜਾ ਦਿਤੀ ਦੋਖੀਆਂ ਨੂੰ ਮਾਰ ਕੁਟ ਕੇ ਪਿੰਡ ਵਿਚੋਂ ਕਢ ਦਿਤਾ 

 “ਮਲੇਰਕੋਟਲਾ  ਦੇ ਨਵਾਬ ਨੇ ਇਕ ਸਿਖ ਬੀਬੀ ਅਨੂਪ ਕੋਰ ਨੂੰ  ਪਕੜ ਕੇ  ਉਸ ਨਾਲ ਨਿਕਾਹ ਕਰਨਾ ਚਾਹਿਆ ਪਰ  ਬੀਬੀ ਨੇ ਆਪਣੇ ਆਪ ਨੂੰ ਖੰਜਰ ਮਾਰ ਕੇ ਜਾਨ ਦੇ ਦਿਤੀ ਪਰ ਮਲੇਰਕੋਟਲਾ ਦੇ ਨਵਾਬ ਦੀ ਆਧੀਨਗੀ ਕਬੂਲ ਨਹੀਂ ਕੀਤੀ ਨਵਾਬ ਨੇ ਉਸ ਨੂੰ ਸਿਖ ਧਰਮ ਦੇ ਉਲਟ ਕਬਰ ਵਿਚ ਦਫਨਾ ਦਿਤਾ ਬੰਦਾ ਸਿੰਘ ਨੇ ਉਸ ਨੂੰ  ਕਬਰ ਤੋਂ ਕਢਵਾਕੇ ਸਿਖ ਮਰਿਆਦਾ ਅਨੁਸਾਰ ਸਸਕਾਰ ਕੀਤਾ ਨਵਾਬ ਨੇ ਮਾਫ਼ੀ ਮੰਗੀ ਤੇ 10000 ਨਜ਼ਰਾਨੇ ਵਜੋਂ ਭੇਟ ਦਿਤੀ ਕਈ ਇਤਿਹਾਸ ਕਾਰ ਬੰਦਾ ਸਿੰਘ ਨੂੰ ਬਦਨਾਮ ਕਰਨ ਲਈ ਇਸ ਹਾਦਸੇ ਨੂੰ ਗਲਤ ਮੋੜ ਦੇਣ ਦੀ ਕੋਸ਼ਿਸ਼ ਕਰ ਰਹੇ ਹਨ ਕੀ ਓਹ ਇਤਨਾ ਜਾਲਮ ਸੀ ਕਿ ਉਸਨੇ ਮੁਸਲਮਾਨਾ ਦੀਆਂ ਕਬਰਾਂ ਤਕ ਪੁਟੀਆਂ

ਰਾਇਕੋਟ ਵਲ ਚਾਲੇ ਪਾ ਦਿਤੇ ਉਥੋਂ ਦੇ ਨਵਾਬ ਨੇ 5000 ਰੁਪਏ ਤੇ ਕੁਝ ਘੋੜੇ ਨਜ਼ਰਾਨੇ ਵਜੋਂ ਦੇਕੇ ਅਧੀਨਗੀ ਕਬੂਲ ਕਰ ਲਈ ਥੋੜੇ  ਹੀ ਦਿਨਾ ਵਿਚ ਸਢੋਰੇ ਤੋ ਰਾਇਕੋਟ,  ਮਾਛੀਵਾੜਾ  ਲੁਧਿਆਣਾ ਤੋ ਕਰਨਾਲ,  ਸੋਨੀਪਤ ਤਕ ਦੇ ਸਾਰੇ ਇਲਾਕੇ ਬੰਦਾ ਬਹਾਦਰ ਦੇ ਅਧੀਨ ਹੋ ਗਏ ਫਿਰ ਪਛਮ ਵਲ ਵਧੇ,  ਜਲਾਲਾਬਾਦ- ਜਲੰਧਰ,  ਰਿਆੜਕੀ ਆਦਿ ਸ਼ਹਿਰਾਂ ਨੂੰ ਫਤਹਿ ਕਰਦੇ ਹੋਏ ਲਾਹੋਰੇ ਤਕ ਜਾ ਪਹੁੰਚੇ ਸਰਹੰਦ ਫਤਹਿ ਹੋਣ ਤੋਂ ਬਾਦ ਬੰਦਾ ਬਹਾਦਰ ਦੀ ਅਗਵਾਈ ਹੇਠ ਜਿਤਾਂ  ਦਾ ਐਸਾ ਸਿਲਸਿਲਾ ਸ਼ੁਰੂ ਹੋਇਆ  ਜੋ ਓਸ ਸਮੇ ਰੁਕਿਆ ਜਦੋਂ ਮੁਗਲ ਫੌਜ਼ ਨੇ ਭਾਰੀ ਗਿਣਤੀ ਵਿਚ ਬੰਦਾ ਬਹਾਦਰ ਤੇ ਸਿਖ ਫੋਜੀਆਂ ਨੂੰ ਗੁਰਦਾਸ ਨੰਗਲ ਦੀ ਗੜੀ ਵਿਚ ਘੇਰ ਲਿਆ।   ਹੁਣ ਤਕ ਲਗਪਗ  ਪੂਰੇ ਪੂਰਵੀ ਪੰਜਾਬ ਤੇ ਸਿਖ ਰਾਜ ਕਾਇਮ ਹੋ ਚੁਕਾ ਸੀ ਇਕ ਛੋਟੀ ਜਹੀ ਕੋਮ ਪਹਿਲੀ ਵਾਰ ਭਾਰਤ ਦੇ ਨਕਸ਼ੇ ਤੇ ਇਕ ਰਾਜਸੀ ਤਾਕਤ ਵਜੋਂ ਓਭਰ ਕੇ ਆਈ 

ਸਰਹੰਦ  ਸ਼ਾਹ-ਰਾਹ (GT Road) ਦੇ ਉਪਰ ਹੋਣ ਕਰਕੇ  ਰਾਜਧਾਨੀ ਵਜੋਂ ਸੁਰਖਿਅਤ ਨਹੀਂ ਸੀ ਤੇ ਬਾਦਸ਼ਾਹੀ ਫੌਜਾਂ ਦੀ ਮਾਰ ਹੇਠ ਸੀ,  ਇਸ ਲਈ ਇਥੋਂ  150 ਮੀਲ ਦੀ ਦੂਰੀ ਤੇ  ਲੋਹਗੜ  ਕਿਲੇ ਵਿਚ ਜਿਸਦਾ ਪਹਿਲੇ ਨਾਂ ਮੁਖਲਿਸ ਗੜ ਸੀ,  ਆਪਣੀ ਰਾਜਧਾਨੀ ਬਣਾਈ।   ਸਾਰਾ ਜੰਗੀ ਸਮਾਨ ਤੇ ਖਜਾਨਾ ਆਪਣਾ ਮਾਲ-ਅਸਬਾਬ ਤੇ ਜਿਤੇ ਹੋਏ ਇਲਾਕਿਆਂ ਤੋ ਉਗਰਾਹੇ ਮਾਮਲੇ ਇਸ ਜਗਹ ਤੇ ਇਕਠੇ ਕੀਤੇ ਖਾਲਸਾ ਰਾਜ ਦੀ ਸਥਾਪਨਾ ਦੀ ਘੋਸ਼ਣਾ ਕੀਤੀ ਇਥੇ ਰੋਜ਼ ਦਰਬਾਰ ਲਗਾਂਦੇ ਤੇ ਜਨਤਾ ਦੀਆਂ  ਦੁਖਾਂ ਤਕਲੀਫਾਂ ਦਾ ਨਿਪਟਾਰਾ ਕਰਦੇ ਇਨਸਾਫ਼ ਕਰਨ ਵੇਲੇ ਹਰ ਇਕ ਨੂੰ ਇਕੋ ਜਿਹਾ ਵਰਤਾਰਾ ਮਿਲਦਾ,  ਚਾਹੇ ਓਹ  ਕਿਸੇ ਜਾਤੀ ਮਜਹਬ ਜਾ ਪ੍ਰਾਂਤ ਦਾ ਹੋਵੇ ਉਸਨੇ  ਕਈ ਸੁਧਾਰ ਵੀ ਕੀਤੇ ਪੰਜਾਬ ਵਿਚ ਬਹੁਤੇ ਲੋਕ ਖੇਤੀ ਬਾੜੀ ਦਾ ਕੰਮ ਕਰਦੇ ਸੀ ਇਥੇ ਜਮੀਨ ਦਾਰੀ   ਦੀ ਪ੍ਰਥਾ ਪ੍ਰਚਲਤ ਸੀ।   ਜਗੀਰਦਾਰ ਲਗਾਨ  ਇਕਠਾ ਕਰਨ ਦੇ ਬਹਾਨੇ ਲੋਕਾਂ ਨੂੰ ਤੰਗ ਕਰਦੇ ਜਿਤੇ ਹੋਏ ਇਲਾਕਿਆਂ ਵਿਚ ਜਮੀਨ ਵਾਹੁਣ ਵਾਲਿਆਂ  ਨੂੰ  ਮਾਲਿਕ ਘੋਸ਼ਤ ਕਰ ਦਿਤਾ ਗਿਆ  ਜਿਸ ਨਾਲ ਪੰਜਾਬ ਦੀ ਆਰਥਿਕ ਅਵਸਥਾ ਵਿਚ ਜਬਰਦਸਤ  ਸੁਧਾਰ ਆਇਆ।   ਬੰਦਾ ਸਿੰਘ  ਬਹਾਦਰ ਨੇ ਆਪਣੀ ਕੋਈ ਨਿਸ਼ਾਨੀ,  ਨਾ ਕੋਈ ਯਾਦਗਾਰ ਬਣਵਾਈ,  ਸਿਰਫ ਕੋਮ ਧਰਮ  ਪੰਥ ਤੇ ਦੇਸ਼  ਲਈ ਆਪਣੀ, ਆਪਣੇ ਪਰਿਵਾਰ ਤੇ ਆਪਣੇ ਪਿਆਰੇ ਸਿਖਾਂ ਦਾ ਖੂਨ ਡੋਲਿਆ ਓਹ ਦੁਨਿਆ ਦਾ ਪਹਿਲਾ ਹੁਕਮਰਾਨ ਸੀ ਜੋ ਤਖਤ ਤੇ ਨਹੀ ਬੈਠਾ, ਕਲਗੀ ਨਹੀ ਲਗਾਈ, ਆਪਣੇ ਰਾਜ ਦਾ ਸਿਕਾ ਨਹੀਂ ਚਲਾਇਆ,ਮੋਹਰਾਂ ਤੇ ਆਪਣਾ ਨਾਮ ਨਹੀ ਲਿਖਵਾਇਆ,  ਦੇਗ ਤੇਗ ਫਤਹਿ  ਮਤਲਬ ਜੋ ਵੀ ਹੈ ਗੁਰੂ ਦੀ ਕਿਰਪਾ ਸਦਕਾ। , ਜਿਤਾ ਤੇ ਆਪਣੀਆ ਕਾਮਯਾਬੀਆਂ ਦਾ ਮਾਣ ਆਪਣੇ ਆਪ ਨੂੰ ਨਾ ਦੇਕੇ ਉਸ ਅਕਾਲ ਪੁਰਖ,ਗੁਰੂ ਨਾਨਕ ਸਾਹਿਬ ਤੇ ਗੁਰੂ ਗੋਬਿੰਦ ਸਿੰਘ ਸਾਹਿਬ ਨੂੰ ਦਿਤਾ ਖਾਲਸਾ ਰਾਜ ਵਿਚ ਇਕ ਵਖਰਾ ਸਿੱਕਾ ਚਲਾਇਆ,  ਜਿਸਦੀ ਕੀਮਤ  ਮੁਗਲਾਂ ਦੇ ਸਿਕੇ ਤੋਂ ਵਧ ਰਖੀ ਸਿਕੇ ਉਤੇ ਫ਼ਾਰਸੀ ਵਿਚ ਖੁਦਵਾਇਆ,

ਸਿਕਾ ਜਦ ਬਰ ਹਰ ਦੋ ਆਲਮ ,ਤੇਗੇ ਨਾਨਕ ਵਹਿਬ ਅਸਤ

ਫਤਹਿ ਗੋਬਿੰਦ ਸਿੰਘ ਸ਼ਾਹਿ ਸ਼ਹਾਨ, ਵਜ਼ਲਿ ਸਚਾ ਸਾਹਿਬ ਅਸਤ

ਜਿਸਦਾ ਮਤਲਬ ਸੀ ਕੀ ਮੈਂ ਦੁਨਿਆ ਭਰ ਵਾਸਤੇ ਸਿਕਾ ਜਾਰੀ ਕੀਤਾ ਹੈ ਇਹ ਗੁਰੂ ਨਾਨਕ ਸਾਹਿਬ ਦੀ ਬਖਸ਼ਿਸ਼ ਹੈ ਮੈਨੂੰ ਸ਼ਾਹਾਂ ਤੇ ਸ਼ਾਹ ਗੁਰੂ ਗੋਬਿੰਦ ਸਿੰਘ ਜੀ ਨੇ ਜਿਤ ਬਖਸ਼ੀ ਹੈ ਇਹ ਸਚੇ ਸਾਹਿਬ ਦੀ ਮੇਹਰ ਹੈ ਸਿਕੇ ਦੇ ਦੂਜੇ  ਪਾਸੇ ਲਿਖਵਾਇਆ

ਜਰਬ -ਬ-ਅਮਾਨ-ਦਾਹਿਰ -ਮੁਸਵਰਤ  –ਸਹਿਰ, ਜ਼ੀਨਤ-ਤਖਤ-ਮੁਬਾਰਕ-ਬਖਤ

ਜਾਰੀ ਹੋਇਆ ਸੰਸਾਰ ਦੇ ਸ਼ਾਂਤੀ ਅਸਥਾਨ ਸ਼ਹਿਰਾਂ ਦੀ ਮੂਰਤ ਧੰਨਭਾਗੀ ਰਾਜਧਾਨੀ ਤੋਂ ਮੋਹਰਾਂ ਤੇ ਲਿਖਵਾਇਆ

ਦੇਗ ਤੇਗ ਫਤਹਿ  ਨੁਸਰਤ ਬੇਦਰੰਗ, ਯਾਫਤ ਅਜ ਨਾਨਕ ਗੁਰੂ ਗੋਬਿੰਦ ਸਿੰਘ

ਸਰਹੰਦ ਫਤਹਿ ਹੋਣ ਤੋ ਬਾਦ ਬੰਦਾ ਸਿੰਘ ਨੇ ਇਕ ਨਵਾਂ ਸੰਮਤ ਆਰੰਭ ਕੀਤਾਬਾਬਾ ਬੰਦਾ ਸਿੰਘ ਬਹਾਦਰ ਦੀ ਕਮਾਨ ਹੇਠ ਸਥਾਪਤ ਇਹ ਪਹਿਲਾ ਸਿਖ ਰਾਜ ਪੂਰਨ ਧਰਮ ਨਿਰਪਖ ਰਾਜ ਸੀ ਫ਼ਾਰਸੀ ਸਰਕਾਰੀ ਜ਼ੁਬਾਨ ਸੀ ਪਰ ਹੋਰ ਭਾਸ਼ਾਵਾਂ ਨੂੰ ਵੀ ਮਾਨਤਾ ਦਿਤੀ ਗਈ ਸੀ ਰਾਜ ਦਾ ਉਦੇਸ਼ ਸ਼ਾਂਤੀ ਕਾਇਮ ਕਰਨਾ ਸੀ ਰਾਜ ਵਲੋਂ ਜਾਰੀ ਹੋਣ ਵਾਲੀ ਹਰ ਸਨਦ ਅਤੇ ਦਸਤਾਵੇਜ਼ ਉਪਰ ਜਬਰ -ਬ -ਅਮਨ ਦਹਿਰ ਲਿਖਿਆ ਜਾਂਦਾ  ਜਿਸਦਾ ਮਤਲਬ ਸੀ ਵਿਸ਼ਵ ਸ਼ਾਂਤੀ ਦਾ ਸਥਾਨ ਹਰ ਤਰਹ ਦੇ ਨਸ਼ਿਆਂ,  ਅਫੀਮ ਤਮਾਕੂ,ਚਰਸ ਗਾਂਜਾਂ ਤੇ ਪਾਬੰਦੀ ਲਗਾਈ ਔਰਤਾਂ,  ਬਜੁਰਗਾਂ ਦੀ ਇਜ਼ਤ ਹਿਫ਼ਾਜ਼ਤ ਲਈ ਸੁਰਖਿਆ ਮੁਹਇਆ ਕਰਵਾਈ ਜਾਤ, ਪਾਤ ਉਚ ਨੀਚ ਦੇ ਭੇਦ ਭਾਵ ਮਿਟਾਕੇ  ਕਾਬਲੀਅਤ ਰਖਣ ਵਾਲੇ ਲੋਕਾਂ ਨੂੰ ਉਚੇ ਅਹੁਦੇ ਦਿਤੇ ਤੇ ਸਮਾਜਿਕ ਬਰਾਬਰੀ ਲਈ ਅਨੇਕ ਪ੍ਰਬੰਧ ਕੀਤੇ  ਸਭ ਦਾ ਇਕੇ ਜਿਹਾ ਸਤਕਾਰ ਹੁੰਦਾ।  

10 ਦਸੰਬਰ 1710  ਵਿਚ  ਬਹਾਦਰ ਸ਼ਾਹ ਨੇ ਇਕ ਹੁਕਮ ਜਾਰੀ ਕੀਤਾ ਸੀ ਕੀ ਜਿਥੇ ਵੀ ਕੋਈ ਸਿਖ ਮਿਲੇ ਉਸ ਨੂੰ ਕਤਲ ਕਰ ਦਿਤਾ ਜਾਏ ਫਿਰ ਵੀ ਬੰਦਾ ਬਹਾਦਰ ਨੇ ਕਿਸੇ ਮੁਸਲਮਾਨ ਨੂੰ ਨਹੀਂ ਸਤਾਇਆ  ਕੋਈ ਧਾਰਮਿਕ ਬੰਦਸ਼ਾ ਨਹੀਂ ਲਗਾਈਆਂ ਬੰਦਾ ਬਹਾਦਰ  ਦੀਆਂ ਜਿਤਾਂ ਤੇ  ਉਸਦੀ ਆਪਣੀ ਸ਼ਖਸੀਅਤ ਦਾ ਪ੍ਰਭਵ ਇਤਨਾ ਪਿਆ ਕਿ ਬਹੁਤ ਸਾਰੇ ਮੁਸਲਮਾਨ ਸਿਖ ਬਣ ਗਏ ਤੇ ਉਸਦੀ ਫੋਜ਼ ਵਿਚ ਭਰਤੀ ਹੋ ਗਏ  ਉਨ੍ਹਾ  ਦੀ ਫੌਜ਼ ਵਿਚ 5000 ਤੋਂ ਵਧ ਮੁਸਲਮਾਨ ਸਨ ਜੋ ਮੁਗਲ ਹਕੂਮਤ ਦੇ ਵਿਰੁਧ  ਜੰਗ ਵਿਚ ਉਸਦੇ ਹਿਸੇਦਾਰ ਬਣ ਗਏ

28 ਅਪ੍ਰੈਲ 1711 ਦੀ ਅਖਬਾਰ ਵਿਚ ਲਿਖਿਆ ਹੈ ਕੀ ਬੰਦੇ ਨੇ ਕਲਾਨੋਰ ਤੇ ਬਟਾਲੇ ਦੇ 5000 ਮੁਲ੍ਮਾਨਾ ਦੇ ਇਕਠ  ਨੂੰ ਸੰਬੋਧਨ ਕਰਦਿਆਂ ਕਿਹਾ ” ਓਹ ਮੁਸਲਮਾਨਾ ਨੂੰ ਦਬਾਣਾ  ਨਹੀ ਚਾਹੁੰਦਾ ਓਨ੍ਹਾ  ਨੂੰ ਕੁਤਬਾ ਤੇ ਨਮਾਜ਼ ਪੜਨ ਦੀ ਪੂਰੀ ਆਜ਼ਾਦੀ ਹੈ “ ਬੰਦਾ  ਬਹਾਦਰ ਦੀ ਫੋਜ਼ ਵਿਚ ਮੁਸਲਮਾਨਾ ਨੂੰ ਨਮਾਜ਼ੀ ਸਿਖ ਕਿਹਾ ਜਾਂਦਾ ਸੀ ਕਿਓਂਕਿ ਉਨ੍ਹਾ  ਨੂੰ  5 ਵਕਤ ਨਮਾਜ ਪੜਨ ਲਈ ਵਕਤ ਦਿਤਾ ਜਾਂਦਾ ਸੀ  ਕਈ ਮੁਸਲਮਾਨਾ ਲਈ ਰੋਜਾਨਾ ਭਤਾ ਤੇ ਹੋਰ ਇਮਦਾਦਾਂ ਵੀ ਮੁਕਰਰ ਕੀਤੀਆਂ ਜਾਂਦੀਆਂ  ਅਖਬਾਰ ਤੇ ਕਈ ਹੋਰ ਹਵਾਲੇ ਦਸਦੇ ਹਨ ਕੀ ਬੰਦਾ ਸਿੰਘ ਬਹਾਦਰ  ਦੀ ਲੜਾਈ ਸਿਰਫ ਉਨਾਂ  ਅਧਿਕਾਰੀਆਂ ਨਾਲ ਸੀ ਜੋ ਪਰਜਾ ਤੇ ਆਮ ਜਨਤਾ ਤੇ  ਜ਼ੁਲਮ  ਕਰਨ ਦੀ ਹਦ ਟਪ ਚੁਕੇ ਸਨ,  ਚਾਹੇ ਓਹ ਕਿਸੇ ਮਜਹਬ ਦੇ ਹੋਣ ਉਸਦਾ ਵਿਸ਼ਵਾਸ ਸੀ ਕੀ ਅਗਰ ਨਿਆਂ ਵਕਤ ਸਿਰ ਨਾ ਦਿਤਾ ਜਾਏ ਤਾਂ ਓਹ ਅਨਿਆ ਦੇ ਬਰਾਬਰ ਹੁੰਦਾ ਹੈ ਮਾਮਲੇ ਨੂੰ ਤੁਰੰਤ ਨਜਿਠਣ  ਵਿਚ ਵਿਸ਼ਵਾਸ ਕਰਦਾ ਸੀ ਉਸਦੀਆਂ ਨਜਰਾਂ ਵਿਚ ਦੋਸ਼ੀ ਦਾ ਉਚਾ ਰੁਤਬਾ ਕੋਈ  ਮਾਇਨੇ  ਨਹੀਂ ਸੀ ਰਖਦਾ ਜੁਰਮ ਸਾਬਤ ਹੋਣ ਤੇ ਵਡੇ ਤੋ ਵਡੇ ਸਰਦਾਰ ਨੂੰ ਗੋਲੀ ਨਾਲ ਉੜਾ ਦਿਤਾ ਜਾਂਦਾ ਸੀ

ਬੰਦਾ ਬਹਾਦਰ ਹਰ ਕੰਮ ਗੁਰੂ ਦਾ ਆਸਰਾ ਲੇਕੇ ਕਰਦਾ ਸੀ ਓਹ ਕਦੀ ਗੁਰਮਤ ਦੇ ਮੁਢਲੇ ਅਸੂਲਾਂ ਤੋ ਬੇਮੁਖ ਨਹੀਂ ਹੋਇਆ ਸਰਹੰਦ ਦੀ ਜਿਤ ਮਗਰੋਂ ਜਦੋਂ ਉਸਨੇ ” ਫਤਹਿ  ਦਰਸ਼ਨ ” ਦਾ ਨਾਹਰਾ ਲਗਾਇਆ ਤਾਂ ਸਿਖਾਂ ਨੇ ਇਤਰਾਜ ਕੀਤਾ ਉਨ੍ਹਾ  ਨੂੰ ਲਗਾ ਕਿ ਇਹ ਨਾਹਰਾ ” ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ” ਦੀ ਜਗਾ ਤੇ  ਹੈ ਹਾਲਾਕਿ ਬੰਦਾ ਸਿੰਘ ਬਹਾਦਰ ਦੀ ਇਹ ਮਨਸਾ ਹਰਗਿਜ਼ ਨਹੀਂ ਸੀ,  ਫਿਰ ਵੀ ਜਿਦ ਨਹੀਂ ਕੀਤੀ ਤੇ ਸਿਖਾਂ ਦਾ ਹੁਕਮ ਪ੍ਰਵਾਨ ਕਰ ਲਿਆ ਕਈ ਇਤਿਹਾਸ ਕਾਰ ਉਨ੍ਹਾ  ਤੇ ਦਰਬਾਰ ਸਾਹਿਬ ਵਿਚ ਗੁਰੂ ਗ੍ਰੰਥ ਸਾਹਿਬ ਦੀ ਜਗਹ ਤੇ ਗਦੇਲਾ ਰਖ ਕੇ ਬੈਠਣ ਦਾ ਇਲਜ਼ਾਮ ਲਗਾਂਦੇ ਹਨ ਜਦ ਕੀ ਓਹ ਅਮ੍ਰਿਤਸਰ  ਕਦੇ ਜਾ ਹੀ ਨਹੀਂ ਸਕੇ 

ਬੰਦਾ ਬਹਾਦਰ ਦੀ ਇਸ ਕਦਰ ਵਧਦੀ ਤਾਕਤ ਨੂੰ ਦੇਖ ਕੇ ਸਮਸ ਖਾਨ ਨੇ  ਘਬਰਾ ਕੇ ਬਹਾਦੁਰ ਸ਼ਾਹ ਨੂੰ ਚਿਠੀ ਲਿਖੀ ਕੀ ਅਗਰ ਸਿਖਾਂ ਨੂੰ ਵਕਤ ਸਿਰ ਨਾ ਕੁਚਲਿਆ ਗਿਆ ਤਾਂ ਉਨ੍ਹਾ  ਨੂੰ ਦਬਾਣਾ  ਓਖਾ ਹੋ ਜਾਏਗਾ ਇਸ ਵਕਤ ਸਿਖ ਅਮਲੀ ਤੋਰ ਤੇ ਦੋਆਬਾ,  ਮਾਝਾ ਤੇ ਸਰਹੰਦ ਤੇ ਕਾਬਜ਼ ਸਨ ਗੰਗਾ-ਜਮੁਨਾ  ਦੇ ਮੈਦਾਨੀ ਇਲਾਕੇ ਵਿਚ ਉਨ੍ਹਾ  ਦਾ ਦਬਦਬਾ ਸੀ ਬਹਾਦੁਰ ਸ਼ਾਹ ਨੇ ਵਕਤ ਦੀ ਨਜ਼ਾਕਤ ਨੂੰ  ਸਮਝ ਕੇ ਆਪਣਾ ਰੁਖ ਰਾਜਪੂਤਾ ਤੋ ਹਟਾ ਕੇ  ਪੰਜਾਬ ਨੂੰ ਕਰ ਲਿਆ ਸਰ ਜੋਹਨ ਮੇਲ੍ਕੋਮ  ਲਿਖਦੇ ਹਨ ਕੀ ਜੇਕਰ ਇਸ ਵਕਤ ਬਹਾਦਰ ਸ਼ਾਹ ਦਖਣ ਛਡ ਕੇ ਪੰਜਾਬ ਵਲ ਮੂੰਹ ਨਾ ਕਰਦਾ ਤਾਂ  ਸਾਰਾ ਹਿੰਦੁਸਤਾਨ ਸਿਖਾਂ ਦੇ ਕਬਜ਼ੇ ਹੇਠ ਹੁੰਦਾ “ 

ਬਹਾਦਰ ਸ਼ਾਹ ਜਦ ਦਖਣ ਤੋ ਵਾਪਿਸ ਆਇਆ ਤਾਂ ਦਿੱਲੀ ਦੇ ਗਵਰਨਰ  ਨਾਲ ਫੌਜਾ ਚੜਾ ਕੇ ਤ੍ਰਾਵੜੀ,  ਥਨੇਸਰ ਸ਼ਾਹਬਾਦ ਤੇ ਸਰਹੰਦ ਵਾਪਿਸ ਲੈ ਲਏ ਬੰਦਾ ਸਿੰਘ  ਬਹਾਦੁਰ ਨੇ ਉਸ ਨੂੰ ਅਗੋਂ ਜਾ ਲਿਆ।   ਸ਼ਾਹਬਾਦ ਵਿਚ ਸ਼ਾਹੀ ਫੌਜਾ ਨਾਲ ਖੂਨ ਡੋਲਵੀ ਲੜਾਈ ਹੋਈ ਸ਼ਾਹੀ ਫੌਜ਼ ਮੂੰਹ ਦੀ ਖਾਕੇ ਨਸ ਗਈ।   ਇਹ ਸਾਰੇ ਇਲਾਕੇ ਮੁੜ ਬੰਦਾ ਬਹਾਦਰ ਕੋਲ ਆ ਗਏ ਸ਼ਾਹਬਾਦ ਦੇ ਕਿਲੇ ਦਾ ਨਾ ਮਸਤਗੜ  ਰਖਿਆ  ਗਿਆ ਜਿਥੇ ਗੁਰੂ ਗਰੰਥ ਸਾਹਿਬ ਦਾ ਪਾਠ ਰਖਵਾਇਆ ਓਹ ਅਜ ਵੀ ਗੁਰੂਦਵਾਰਾ ਮਸਤਗੜ ਦੇ ਨਾਂ ਨਾਲ ਜਾਣਿਆ ਜਾਂਦਾ ਹੈ 

ਬਹਾਦਰ ਸ਼ਾਹ ਨੇ ਦਿਲੀ ਤੇ ਅਵਧ  ਦੇ ਗਵਰਨਰਾਂ,  ਮੁਰਾਦਾਬਾਦ ਤੇ ਅਲਾਹਾਬਾਦ ਦੇ ਫੌਜਦਾਰਾਂ  ਨੂੰ ਹੁਕਮ ਦਿਤਾ ਕੀ ਓਹ ਆਪਣੀਆਂ ਫੌਜਾਂ ਨਾਲ ਲੇਕੇ ਅਓਣ।   ਮੁਲਤਾਨ ਕੁਲੀ ਖਾਨ ਤੇ ਸਾਦਰ ਖਾਨ ਤੇ ਹੋਰ ਕਈ ਸਰਦਾਰ ਆਪਣੇ ਨਾਲ ਰਲਾ ਲਏ ਮਗਰੋਂ ਮੁਹੰਮਦ ਅਮੀਨ ਖਾਨ ਤੇ  ਕਮਰੂਦੀਨ ਵੀ ਆ ਰਲੇ।   22 ਅਗਸਤ 1710 ਸਯੀਦ ਵ੍ਜ਼ੀਰੂਦੀਨ ਹੋਰ ਸੈਨਾ ਦੇ ਨਾਲ ਨਾਲ ਸ਼ਾਹੀ ਫੌਜ਼ ਵੀ ਆ ਗਈ।   ਹਜ਼ਾਰਾਂ ਦੀ ਗਿਣਤੀ ਵਿਚ ਫੌਜ਼ ਇਕਠੀ ਕਰ ਲਈ।   ਹਿੰਦੂ ਅਫਸਰਾਂ  ਨੂੰ ਆਦੇਸ਼ ਦਿਤਾ ਕੀ ਓਹ ਆਪਣੀਆ ਦਾੜੀਆਂ ਮੁਨਾ ਦੇਣ ਤਾਕਿ ਉਨਾ ਦੇ ਸਿਖ ਹੋਣ ਦਾ ਭੁਲੇਖਾ ਨਾ ਪਵੇ ਤਰਾਵੜੀ  ਦੇ ਨੇੜੇ ਅਮੀਨ ਗੜ  ਦੇ ਜੰਗ-ਏ- ਮੈਦਾਨ ਵਿਚ ਖੂਨ ਡੋਲਵੀ  ਲੜਾਈ ਹੋਈ ਸਿਖ ਸੈਨਾ ਖਿੰਡੀ -ਪੁੰਡੀ ਹੋਈ ਸੀ ਤੇ ਵਕਤ ਸਿਰ ਇਕਠੀ ਨਾ ਹੋ ਸਕੀ ਤੇ ਹਾਰ ਗਈ।   ਤਿੰਨ  ਸੋ ਸਿਖਾਂ ਦੇ ਸਿਰ ਵਢ ਕੇ ਬਹਾਦਰ ਸ਼ਾਹ ਅਗੇ ਪੇਸ਼ ਕੀਤੇ ਗਏ 

ਇਸਤੋਂ ਬਾਦ ਬੰਦਾ ਸਿੰਘ ਲੋਹਗੜ ਗਿਆ ਜਿਥੇ ਉਸ ਨੂੰ ਬਾਦਸ਼ਾਹ ਦੀ ਸਿਧੀ ਕਮਾਨ ਹੇਠਾਂ ਤਿੰਨ ਪਾਸਿਆਂ ਤੋਂ ਘੇਰ ਲਿਆ ਗਿਆ ਵਿਓਂਤ ਬਣੀ ਕੀ ਸਵੇਰੇ ਬੰਦਾ ਬਹਾਦੁਰ ਨੂੰ ਉਸਦੇ ਸਾਥਿਆ ਸਮੇਤ ਪਕੜ ਲਿਆ ਜਾਵੇ ਦਸੰਬਰ 11 ਨੂੰ  ਹਮਲਾ ਕੀਤਾ ਜਾਣਾ ਸੀ ਰਾਤ ਨੂੰ ਗੁਲਾਬ ਸਿੰਘ ਜੋ ਉਸਦੀ ਮਿਲਦੀ ਜੁਲਦੀ ਸ਼ਕਲ ਦਾ ਸੀ ਬਲਿਦਾਨ  ਦੇਣ ਲਈ ਆਪਣੇ ਆਪ ਨੂੰ ਪੇਸ਼ ਕੀਤਾ।   ਸਾਧਨਾ ਦੇ ਅਭਾਵ ਕਾਰਨ ਬੰਦਾ  ਬਹਾਦਰ ਆਪਣੇ ਸਾਥੀਆਂ ਸਮੇਤ ਕਿਲੇ ਵਿਚੋਂ ਨਿਕਲ ਕੇ ਪਹਾੜਾ ਵਾਲੇ ਪਾਸੇ ਜਾ ਤੁਰਿਆ।   ਪਰ ਗੁਲਾਬ ਸਿੰਘ ਜੋ ਬੰਦਾ ਬਹਾਦਰ ਵਾਂਗ ਹੀ ਕਪੜਿਆਂ ਵਿਚ ਸੀ ਸ਼ਾਹੀ  ਫੌਜ਼  ਦੇ ਕਾਬੂ ਆ ਗਿਆ ਬਹਾਦੁਰ ਸ਼ਾਹ  ਨੇ ਸੋਚਿਆ ਕੀ ਉਨ੍ਹਾ  ਨੇ ਬੰਦਾ ਬਹਾਦਰ ਨੂੰ ਫੜ ਲਿਆ ਹੈ,  ਪਰ ਜਦ ਬਹਾਦੁਰ ਸ਼ਾਹ ਲਾਹੋਰ ਪਹੁੰਚਿਆ ਤਾ ਕਾਜ਼ੀ ਨੇ ਬਹਾਦੁਰ ਸ਼ਾਹ ਨੂੰ ਕਿਹਾ ਕੀ ਤੁਸੀਂ ਬਾਜ ਨੂੰ ਛਡ ਆਏ ਹੋ ਤੇ ਉਲੂ ਨੂੰ ਪਕੜ ਕੇ ਲੈ ਆਏ ਹੋ 

ਜਦ ਬਹਾਦਰ ਸ਼ਾਹ ਨੂੰ ਪਤਾ ਲਗਾ ਕੀ ਬੰਦਾ ਬਹਾਦਰ ਜਿੰਦਾ ਹੈ ਤਾਂ ਓਹ ਇਤਨਾ ਡਰ ਗਿਆ ਕੀ ਉਸਦਾ ਦਿਮਾਗ ਹਿਲ ਗਿਆਇਹ ਉਸਦੇ ਲਾਹੋਰ ਵਿਚ ਜਾਰੀ ਕੀਤੇ ਹੁਕਮਨਾਮਿਆਂ ਤੋ ਪਤਾ ਚਲਦਾ ਹੈਲਾਹੋਰ ਓਹ ਨਾਨਕ ਪ੍ਰਸਤਾਂ ਨੂੰ ਖਤਮ ਕਰਨੇ ਦੇ ਇਰਾਦੇ ਤੋਂ ਗਿਆ ਸੀ।   ਉਸਦਾ ਇਕ ਹੁਕਮਨਾਮਾ ਸੀ ਕੀ ਸ਼ਹਿਰ ਦੇ ਸਾਰੇ ਫਕੀਰ, ਖੋਤੇ ਤੇ ਕੁਤੇ ਮਰਵਾ ਦਿਤੇ ਜਾਣਗੁੜ ਨੂੰ ਗੁੜ ਕਹਿਣਾ ਤੇ ਗਰੰਥ ਨੂੰ ਗਰੰਥ ਕਹਿਣਾ ਮਨਾ ਹੋ ਗਿਆ ਸ਼ਾਇਦ ਗੁੜ ਤੇ ਗਰੰਥ ਸਾਹਿਬ ਉਸ ਨੂੰ ਗੁਰੂਆਂ ਤੇ ਗੁਰੂ ਗਰੰਥ ਸਾਹਿਬ ਦੀ ਯਾਦ ਦਿਲਾਂਦੇ ਹੋਣ ਗੁਰੂਆਂ ਨਾਲ ਹਕੂਮਤ ਦਾ ਸਲੂਕ ਤੇ ਧੋਖਾ ਉਸਦੇ ਸਾਮਣੇ ਆਓਂਦਾ ਹੋਵੇ, ਉਸਨੇ ਕਿਹਾ ਕੀ ਜਦ ਖੋਤੇ ਸੜਕਾਂ ਤੇ ਦੋੜਦੇ ਹਨ ਤਾ ਮੈਨੂੰ ਸਿਖ ਦੀ ਫੌਜ਼ ਦੇ ਆਣ ਦਾ ਭੁਲੇਖਾ ਪੈਂਦਾ ਹੈ ਤੇ ਜਦੋਂ  ਕੁਤੇ ਰਾਤ ਨੂੰ ਭੋਕਦੇ ਹਨ ਤਾ ਮੈਂਨੂੰ ਲਗਦਾ ਹੈ ਸਿਖ ਫੋਜ਼ ਲਹੋਰ ਤੇ ਹਮਲਾ ਕਰਨ ਆ ਗਈ ਹੈ, ਸਿਖਾਂ ਦੇ  ਨਾਹਰਿਆਂ ਤੇ ਜੈਕਾਰਿਆਂ ਦੀ ਗੂੰਜ  ਸੁਣਾਈ ਦਿੰਦੀ ਹੈ ਓਹ ਇਤਨਾ ਡਰ ਤੇ ਸਹਿਮ ਚੁਕਿਆ ਸੀ ਕਿ  ਆਪਣੇ ਆਖਿਰੀ ਦਿਨਾ ਵਿਚ ਪਾਗਲ ਹੋ ਗਿਆ ਤੇ 16 ਫਰਵਰੀ 1712 ਵਿਚ ਉਸਦੀ ਮੋਤ ਹੋ ਗਈ 

10 ਦਸੰਬਰ 1710 ਬੰਦਾ ਬਹਾਦਰ  ਨਾਹਨ ਦੀਆਂ ਪਹਾੜੀਆਂ ਵਲ ਚਲੇ ਗਏ ਜਿਥੇ ਫੌਜਾ ਇਕਠੀਆਂ ਕਰਕੇ ਪਹਾੜੀ ਰਾਜਿਆਂ ਨੂੰ ਸੋਧਿਆ,  ਜੋ ਗੁਰੂ ਗੋਬਿੰਦ ਸਿੰਘ ਤੇ ਹਮਲੇ ਕਰਦੇ ਰਹੇ।   ਜਦੋਂ ਬੰਦਾ ਬਹਾਦਰ ਦੇ ਸਾਥੀਆਂ ਨੇ  ਕਹਿਲੂਰ ਨੂੰ ਘੇਰਾ ਪਾ ਲਿਆ,  ਭੀਮ ਚੰਦ ਵਰਗਿਆਂ ਦੀ ਹੋਸ਼ ਠਿਕਾਣੇ ਆ ਗਏ।   ਪਹਾੜੀ ਰਾਜਿਆਂ ਨੇ ਮਾਫੀਆਂ ਮੰਗੀਆਂ,  ਸਮਝੋਤੇ ਕੀਤੇ ਤੇ ਬਹੁਤ ਸਾਰੇ ਨਜ਼ਰਾਨੇ ਵੀ ਭੇਟ ਕੀਤੇ 

ਵਿਵਾਹ

ਇਥੇ ਚੰਬੇ  ਦੇ ਰਾਜੇ ਉਦੈ ਸਿੰਘ  ਨੇ ਬੰਦਾ ਸਿੰਘ ਦੀ ਸ਼ਾਦੀ ਆਪਣੀ ਭਤੀਜੀ  ਸੁਸ਼ੀਲ ਕੌਰ  ਨਾਲ ਕਰਵਾਣ ਦੀ ਪੇਸ਼ਕਸ਼ ਕੀਤੀ ਗੁਰ ਮਰਿਆਦਾ ਅਨੁਸਾਰ ਪੰਜ ਪਿਆਰਿਆਂ ਦੇ ਅਗੇ ਇਹ ਪੇਸ਼ਕਸ਼ ਰਖੀ ਗਈ ਉਨਾਂ  ਨੇ ਪੁਛ ਪੜਤਾਲ ਕੀਤੀ ਕੀ ਕਿਸੀ ਡਰ ਜਾ ਕਿਸੇ ਧੋਖੇ  ਤਹਿਤ ਤੇ ਓਹ ਆਪਣੇ ਬੇਟੀ ਦਾ ਰਿਸ਼ਤਾ ਤਾਂ  ਨਹੀ ਦੇ ਰਹੇ  ਤਾਂ ਸੁਸ਼ੀਲ ਕੌਰ ਬਾਹਰ ਨਿਕਲ ਆਈ,  ਉਸਨੇ ਕਿਹਾ ਕੀ ਇਹ ਮੇਰੀ ਮਰਜੀ ਹੈ ਗੁਰੂ ਸਾਹਿਬ ਨੇ ਜੁਲਮ ਤੇ ਜਬਰ ਦੀ ਟਕਰ ਲੈਣ ਲਈ ਅਨੇਕਾਂ  ਕੁਰਬਾਨੀਆ ਦਿਤੀਆਂ ਹਨ ਇਨਾਂ  ਰਾਜਿਆਂ ਨੇ ਉਨਾਂ  ਨਾਲ ਗਦਾਰੀ ਕੀਤੀ ਹੈ,  ਮੈਂ ਉਸ ਭੁਲ ਨੂੰ ਬ੍ਖ੍ਸ਼ਾਓਣ  ਲਈ ਆਪਣਾ ਜੀਵਨ ਸਿਖੀ ਨੂੰ ਦੇ ਰਹੀ ਹਾਂ    ਅਗਰ ਲੋੜ ਪਈ ਤੇ ਆਪਣਾ ਸਭ ਕੁਛ ਕੁਰਬਾਨ ਕਰ ਦਿਆਂਗੀ 

 ਵਿਵਾਹ ਹੋ ਗਿਆ,  ਬੰਦਾ ਬਹਾਦੁਰ,  ਬੀਬੀ ਸੁਸ਼ੀਲ ਕੌਰ ਤੇ ਕੁਝ ਸਿਖ ਜੰਮੂ ਦੇ ਇਲਾਕੇ,  ਰਿਆਸੀ ਦੇ  ਨੇੜੇ ਚਨਾਬ ਕਿਨਾਰੇ ਚਲੇ ਗਏ ਜੰਮੂ ਦੇ ਫੌਜ਼ਦਾਰ ਨੂੰ ਹਰਾਕੇ ਮਾਰ ਮੁਕਾਇਆ ਫਿਰ ਉਨ੍ਹਾ  ਨੇ ਇਥੇ ਹੀ ਰਹਿਣਾ ਸ਼ੁਰੂ ਕਰ ਦਿਤਾ ਇਥੇ  ਸਵੇਰੇ ਸ਼ਾਮ ਕੀਰਤਨ ਹੁੰਦਾ, ਲੰਗਰ ਵਰਤਿਆ ਜਾਂਦਾ,  ਫੌਜੀ ਸਿਖਲਾਈ ਵੀ ਹੁੰਦੀ   ਤਕਰੀਬਨ ਢਾਈ ਸਾਲ ਇਥੇ ਹੀ  ਰਹੇ ਕਹਿੰਦੇ ਹਨ ਇਥੇ ਬੰਦਾ ਬਹਾਦੁਰ ਨੇ ਵ੍ਜ਼ੀਰ੍ਬਾਦ ਤੇ ਵਸਨੀਕ ਖਤ੍ਰੀ ਸ਼ਿਵ ਰਾਮ ਦੀ ਲੜਕੀ ਸਾਹਿਬ ਕੌਰ ਨਾਲ ਦੂਸਰੀ ਸ਼ਾਦੀ ਕੀਤੀ ਜਿਸਦੀ ਕੁਖੋਂ ਰਣਜੀਤ ਸਿੰਘ ਪੈਦਾ ਹੋਇਆ ਇਹ ਪਰਿਵਾਰ ਜੰਮੂ ਹੀ ਰਿਹਾ ਜਦ ਕੀ ਸ਼ੁਸ਼ੀਲ ਕੌਰ ਹਮੇਸ਼ਾ ਬੰਦਾ ਬਹਾਦਰ ਦੇ ਨਾਲ ਨਾਲ ਰਹੀ 

16 ਫਰਵਰੀ 1712 ਵਿਚ ਬਹਾਦਰ ਸ਼ਾਹ ਦੀ ਮੋਤ ਹੋ ਗਈ ਤਖਤ ਲਈ ਖਾਨਾ  ਜੰਗੀ ਹੋਈ ਬਹਾਦਰ ਸ਼ਾਹ ਤੋਂ ਬਾਦ ਜਾਨਦਾਰ ਤਖਤ ਤੇ ਬੈਠਾ ਜੋ ਕੀ ਆਯਾਸ਼ ਇਨਸਾਨ ਸੀ ਰਾਜ ਨੂੰ ਸੰਭਾਲ ਨਾ ਸਕਿਆ ਜਿਸ ਨੂੰ  ਫ਼ਰਖ ਸ਼ੀਅਰ ਨੇ ਕਤਲ ਕਰ ਦਿਤਾ ਤੇ , ਆਪ ਤਖਤ ਤੇ ਬੈਠ ਗਿਆ ਇਸ  ਦੋਰਾਨ ਬੰਦਾ ਸਿੰਘ ਨੇ ਗੁਰਦਾਸਪੁਰ ਦੇ ਕਿਲੇ ਤੇ ਕਬਜਾ ਕਰ ਲਿਆ ਉਸਦੀ ਮੁੰਰ੍ਮਤ ਕਰਵਾਈ ਤੇ ਦਾਰੂ ਸਿੱਕਾ ਇਕਠਾ ਕੀਤਾ ਇਸਤੋਂ ਬਾਦ ਕਲਾਨੋਰ, ਬਟਾਲਾ,  ਕਾਹਨੂਵਾਲ ਦਾ ਇਲਾਕਾ ਆਪਣੇ ਕਬਜ਼ੇ ਵਿਚ ਲੈ ਲਿਆ

ਫ੍ਰ੍ਕ੍ਸੀਅਰ ਨੇ  ਬੰਦਾ  ਬਹਾਦਰ ਨਾਲ ਫੈਸਲਾਕੁਨ ਲੜਾਈ ਲੜਨ ਦਾ ਫੈਸਲਾ ਕਰ ਲਿਆ, ਲੋਹੋਰ ਦਾ ਗਵਨਰ ਅਰਦੁਸ ਸਮਦ ਖਾਨ,  ਕਸ਼ਮੀਰ ਦਾ ਗਵਰਨਰ  ਜਬਰਦਸਤ ਖਾਨ,,ਪੰਜਾਬ ਦਾ ਫੋਜਦਾਰ,ਤੇ ਜਗੀਰਦਾਰ,  ਕਟੋਚੇ ਤੇ ਜ੍ਸਰੋਤੇ ਦੀਆਂ ਫੌਜਾਂ ਤੇ 20000 ਦਿਲੀ ਦੀਆਂ ਫੌਜਾ ਸਿਖਾਂ ਦਾ ਖ਼ੁਰਾ ਖੋਜ ਮਿਟਾਣ ਲਈ ਪੰਜਾਬ ਦੀ ਕਮਾਨ ਅਬਦਸ ਸਮਦ ਦੀ ਥਾਂ ਦਲੇਰ ਜੰਗ ਦੇ ਹਥ ਵਿਚ ਦੇ ਦਿਤੀ ਤੇ ਹੁਕਮ ਕੀਤਾ ਕੀ ਬੰਦਾ ਸਿੰਘ ਦੇ ਖਿਲਾਫ਼ ਭਾਰੀ ਜੰਗ ਛੇੜੀ ਜਾਏ ਕਲਾਨੋਰ  ਸ਼ਾਹੀ ਸੇਨਾ ਨਾਲ ਬੜੀ ਬਹਾਦਰੀ ਨਾਲ ਮੁਕਾਬਲਾ ਹੋਇਆ ਪਰ ਬੰਦਾ ਗੁਰਦਾਸ ਪੁਰ ਦੇ ਕਿਲੇ ਤਕ ਨਾ ਪਹੁੰਚ ਸਕਿਆ ਗੁਰਦਾਸ ਨੰਗਲ ਵਿਚ ਦੁਨੀ ਚੰਦ ਦੀ ਹਵੇਲੀ ਵਿਚ ਸ਼ਰਨ ਲੈਣੀ ਪਈ।  

1715 ਵਿਚ ਬੜੀ ਭਾਰੀ ਤਿਆਰੀ  ਕਰਕੇ ਬੰਦਾ  ਬਾਹਦਰ ਤੇ ਚੜਾਈ ਕਰ ਦਿਤੀ ਗੁਰਦਾਸਪੁਰ ਤੋਂ 4 ਮੀਲ ਦੀ ਦੂਰੀ ਤੇ ਬੜੀ ਭਾਰੀ ਲੜਾਈ ਹੋਏ ਸਿਖਾਂ ਦਾ ਰਾਸ਼ਨ ਪਾਣੀ ਬੰਦ ਹੋ ਗਿਆ ਅਠ ਮਹੀਨੇ ਭੁਖੇ ਰਹਿ ਕੇ ਓਹ ਦੁਨੀ ਚੰਦ ਦੀ ਗੜੀ ਵਿਚ ਲਗਾਤਾਰ  ਟਾਕਰਾ ਕਰਦੇ ਰਹੇ, ਜਦ ਰਾਸ਼ਨ ਪਾਣੀ ਖਤਮ ਹੋ ਗਿਆ ਤਾਂ ਘਾਹ ਪਤੇ ਖਾਕੇ,ਜਦ ਘਾਹ- ਪਤੇ ਖਤਮ ਹੋ ਗਏ ਤਾਂ  ਦਰਖਤ ਦੀਆ ਛਿਲ੍ੜਾ ਨੂੰ ਕੁਟਕੇ ਉਸਦੀ  ਰੋਟੀ ਪਕਾ  ਕੇ ਖਾਂਦੇ ਰਹੇ।   ਜਦ ਦਰਖਤ ਵੀ  ਖਤਮ ਹੋ ਗਏ ਤਾਂ ਘੋੜਿਆਂ ਦਾ ਮਾਸ, ਤੇ ਜਦ ਘੋੜੇ ਖਤਮ ਹੋ ਗਏ ਤਾਂ ਭੁਖੇ ਹੀ ਲੜਦੇ ਰਹੇ ਪਰ ਹੋਂਸਲਾ ਨਹੀ ਹਾਰਿਆ ਪਰ ਆਪਸ ਵਿਚ ਇਤਨਾ ਪਿਆਰ ਸੀ ਜੋ ਇਸ ਘਟਨਾ ਤੋਂ ਪਤਾ ਚਲਦਾ ਹੈ ਕਿ ਇਕ ਬੀਮਾਰ ਸਿਖ ਆਪਣੇ ਜਰਨੈਲ ਬਾਜ ਸਿੰਘ ਨੂੰ ਬੁਲਾਕੇ ਕਹਿੰਦਾ ਹੈ ਕਿ ਮੈਂ ਤਾ ਇਤਨਾ ਬੀਮਾਰ ਹਾਂ ਲੜ ਨਹੀ ਸਕਦਾ,  ਮੇਰੇ ਪੱਟਾਂ ਦਾ ਮਾਸ ਖਾ ਲਓ ਕਿਓਂਕਿ ਤੁਸੀਂ ਤਾਂ ਅਜੇ ਜੰਗ ਵਿਚ ਝੂਝਣਾ ਹੈ

ਇਥੇ ਬਾਬਾ ਬੰਦਾ ਸਿੰਘ ਤੇ ਬਾਬਾ ਵਿਨੋਦ ਸਿੰਘ ਦਾ ਮਤ -ਭੇਦ ਹੋ ਗਿਆ ਬਾਬਾ ਵਿਨੋਦ ਸਿੰਘ ਘੇਰੇ ਚੋਂ ਨਿਕਲ ਕੇ ਬਾਹਰ ਜਾਣਾ ਚਾਹੁੰਦੇ ਸੀ ਤਾਕਿ ਫਿਰ ਤਾਕਤ ਇਕਠੀ ਕਰਕੇ ਮੁਕਾਬਲਾ ਕੀਤਾ ਜਾਏ ਪਰ ਬਾਬਾ ਬੰਦਾ ਬਹਾਦਰ ਅੰਤ ਸਮੇ ਤਕ ਝੂਜਣਾ ਚਾਹੁੰਦੇ ਸੀ ਬਾਬਾ ਵਿਨੋਦ ਸਿੰਘ ਦਾ ਪੁਤਰ ਵਿਚਕਾਰ ਖੜਾ ਹੋ ਗਿਆ,  ਜਿਸਨੇ  ਆਪਣੇ ਪਿਓ ਨੂੰ ਕਿਹਾ ਕੀ ਮੈ ਤਾਂ ਕੋਮ ਦੇ ਜਰਨੈਲ ਦਾ ਸਾਥ ਦਿਆਂਗਾ ਤੁਸੀਂ ਜਾਣਾ ਚਾਹੁੰਦੇ ਹੋ ਤਾਂ ਬੇਸ਼ਕ ਚਲੇ ਜਾਓ 

ਇਬਰਤ ਨਾਮੇ ਵਿਚ  ਮੁਹੰਮਦ ਹਰੀਸ਼ੀ ਲਿਖਦਾ ਹੈ ਕਿ ਸਿਖਾਂ ਦੇ ਬਹਾਦਰੀ ਤੇ ਦਲੇਰੀ ਭਰੇ ਕਾਰਨਾਮੇ ਹੈਰਾਨਕੁਨ ਸਨ ਸ਼ਾਹੀ ਫੌਜ਼ ਨੂੰ  ਇਨਾਂ  ਲੋਕਾਂ ਦਾ ਇਤਨਾ ਡਰ  ਸੀ  ਕੀ ਸ਼ਾਹੀ ਫੌਜ਼ ਦੇ ਕਮਾਂਡਰ  ਦੁਆ ਕਰਦੇ ਸਨ ਕੀ ਖੁਦਾ ਕੁਝ ਐਸਾ ਕਰੇ ਕੀ ਬੰਦਾ ਗੜੀ ਵਿਚੋਂ ਬਚ ਕੇ ਨਿਕਲ ਜਾਏ।   ਅਖੀਰ 8 ਮਹੀਨੇ ਦੇ ਲੰਬੇ  ਘੇਰੇ ਦੋਰਾਨ ਰਾਸ਼ਨ- ਪਾਣੀ,  ਦਰਖਤ, ਘਾਹ ਪਤੇ ਸਭ ਕੁਛ ਖਤਮ ਹੋ ਗਿਆ ਤਾਂ ਭੁਖੇ ਵੀ ਲੜਦੇ ਰਹੇ ਪਰ ਜਦ ਦਾਰੂ ਸਿੱਕਾ ਖਤਮ ਹੋ ਗਿਆ ਤਾਂ ਉਨਾ ਕੋਲ ਕੋਈ ਚਾਰਾ ਨਾ ਰਿਹਾ ਗੜੀ ਵਿਚ 117 ਕਮਾਨ ਸੀ ਤੀਰ ਇਕ ਵੀ ਨਹੀ,  208 ਬੰਦੂਕਾਂ ਸੀ ਗੋਲੀ ਇਕ ਵੀ ਨਹੀ

ਗੜੀ ਦਾ ਦਰਵਾਜਾ ਖੋਲ ਦਿਤਾ ਭੁਖੇ ਸ਼ੇਰਾਂ ਦੀ ਤਰਹ ਗੜੀ ਚੋਂ ਬਾਹਰ ਨਿਕਲ ਕੇ ਵੈਰੀਆਂ ਤੇ ਟੁਟ  ਪਏ।  ਲੜਾਈ ਵਿਚ ਵਡੀ ਗਿਣਤੀ ਵਿਚ ਸਿਖ ਮਾਰੇ ਗਏ ਸਿਖ ਜੋ ਭੁਖ ਨਾਲ ਅਧਮਰੇ ਹੋ ਚੁਕੇ ਸੀ,  ਲੜਦੇ ਲੜਦੇ ਡਿਗ ਪੈਂਦੇ ਤੇ ਮੁਗਲਾਂ ਦੇ ਹਥ ਆ ਜਾਂਦੇ ਇਸ ਤਰਹ ਹੋਲੀ ਹੋਲੀ ਸਿਖ ਵੀ ਖਤਮ ਹੁੰਦੇ ਚਲੇ ਗਏ  300 ਅਧਮਰੇ  ਸਿਘ  ਜੋ ਮੁਗਲਾਂ ਦੇ ਹਥ ਆ ਗਏ  ਉਨ੍ਹਾ  ਦੇ ਸਿਰ ਕਲਮ ਕਰਕੇ ਟੁਕੜੇ ਟੁਕੜੇ ਕਰ ਦਿਤੇ ਗਏ ਉਨਾਂ  ਦਾ ਪੇਟ ਪਾੜ ਕੇ ਦੇਖਿਆ ਕਿਤੇ ਸੋਨੇ ਦੀਆਂ ਮੋਹਰਾਂ ਤਾਂ ਨਹੀਂ ਨਿਗਲ ਗਏ। ,  ਜੋ ਰਹਿ ਗਏ ਕੈਦੀ ਬਣਾ ਲਏ ਗਏ ਬਾਬਾ ਬੰਦਾ ਸਿੰਘ ਇਕਲੇ ਰਹਿ ਗਏਓਹ ਇਕਲੇ ਵੀ ਇੰਜ ਲਗ ਰਹੇ  ਸੀ ਜਿਵੈਂ ਭੇਡਾਂ ਦੇ ਝੁੰਡ ਵਿਚ ਸ਼ੇਰ ਘੁਮ ਰਿਹਾ ਹੋਵੇ ਸ਼ਾਹੀ ਫੌਜ਼ ਦੇ  59 ਫੌਜੀ ਮਾਰਕੇ   ਗ੍ਰਿਫਤਾਰ ਹੋਏ

ਬੰਦਾ ਬਹਾਦਰ ਦੀ ਸ਼ਹਾਦਤ

ਬੰਦਾ ਬਹਾਦਰ ਨੂੰ ਸੰਗਲਾਂ ਵਿਚ ਜਕੜ  ਕੇ ਲੋਹੇ ਦੇ ਪਿੰਜਰੇ ਵਿਚ ਰਖਕੇ, ਉਤੇ  ਨੰਗੀਆਂ ਤਲਵਾਰਾ ਵਾਲਾ ਪਹਿਰੇਦਾਰ,  ਤਕਰੀਬਨ 200  ਸਿਖਾਂ ਦੇ ਸਿਰ ਨੇਜਿਆਂ ਤੇ ਟੰਗ ਕੇ ਲਾਹੋਰ ਲਿਜਾਏ ਗਏ। , ਜਕਰੀਆ ਖਾਨ ਦਾ ਹੁਕਮ ਹੋਇਆ ਕੀ ਇਨਾ ਸਿਖਾਂ ਦੀ ਦਿੱਲੀ  ਸ਼ਹਿਰਾਂ ਤੇ ਬਾਜ਼ਾਰਾਂ ਵਿਚ ਨੁਮਾਈਸ਼ ਲਗਾਈ  ਜਾਏਜਕਰੀਆ ਖਾਨ ਦਿਲੀ ਦੀ ਨੁਮਾਇਸ਼ ਵਾਸਤੇ ਇਹ 200 ਸਿਰ ਬਹੁਤ ਥੋੜੇ ਲਗੇ ਕਤਲੇਆਮ ਦਾ ਦੋਰ ਫਿਰ ਸ਼ੁਰੂ ਹੋਇਆ।   ਇਸ ਲਈ ਹੋਰ ਹਜਾਰਾਂ ਬੇਗੁਨਾਹ ਸਿਖਾਂ  ਨੂੰ ਫੜ ਕੇ ਕਤਲ ਕੀਤਾ ਗਿਆ ਵਢੇ  ਹੋਏ  ਸਿਰਾਂ ਨੂੰ ਗਡਿਆ ਵਿਚ ਭਰ ਕੇ ਜਕਰੀਆ ਖਾਨ ਤੇ ਕਮਰੂਦੀਨ ਦੀ ਅਗਵਾਈ ਹੇਠ ਦਿਲੀ ਨੂੰ ਤੁਰ ਪਏ

 27 ਫਰਵਰੀ 1716  ਨੂੰ 740 ਅਨੁਆਈ, 26 ਨਿਕਟਵਰਤੀ ਸਿਖ ਤੇ 3000 ਸ਼ਹੀਦ ਸਿਖ ਦਿੱਲੀ ਪਹੁੰਚੇ ਦਿੱਲੀ ਤੋ ਬਾਹਰ ਅਗਰਾਬਾਦ ਤੋ ਸ਼ਾਹੀ ਮਹਲ ਤਕ ਜਲੂਸ ਦੀ ਸ਼ਕਲ ਵਿਚ ਲਿਆਂਦਾ  ਗਿਆ ਜਿਸਦੀ ਜਿਮੇਵਾਰੀ ਇਤਮਾਦੂ-ਦੋਲਾ-ਮੁਹੰਮਦ ਅਮੀਨ ਖਾਨ ਨੂੰ ਦਿਤੀ ਗਈ ਇਸਨੇ ਬੜੇ ਬੇਹੁਦਾ ਢੰਗ ਨਾਲ ਬਾਬਾ ਬੰਦਾ ਤੇ ਉਸਦੇ ਸਾਥਿਆ ਨੂੰ ਦਿਲੀ ਸ਼ਾਹੀ ਮਹਲ ਤਕ  ਜਲੂਸ ਦੀ ਸ਼ਕਲ ਵਿਚ ਲਿਆਂਦਾ ਸਭ  ਤੋ ਅਗੇ 3000 ਸਿਖਾਂ ਦੇ ਸਿਰ ਜਿਨਾ ਦੇ ਕੇਸ ਹਵਾ ਵਿਚ ਲਹਿਰਾ ਰਹੇ ਸੀ, ਨੇਜਿਆਂ ਤੇ ਟੰਗੇ ਹੋਏ ਸੀ ਤੇ  ਇਕ ਮਰੀ ਹੋਈ ਬਿਲੀ ਬਾਂਸ ਤੇ ਇਸਦੇ ਪਿਛੇ ਬੰਦਾ ਬਹਾਦਰ ਇਕ ਲੋਹੇ ਦੇ ਪਿੰਜਰੇ ਵਿਚ ਡਕ ਕੇ ਹਾਥੀ ਤੇ ਬਿਠਾਇਆ ਹੋਇਆ ਸੀ ਮਹੋਲ ਨੂੰ ਹਾਸੋ ਹੀਣਾ ਕਰਨ ਲਈ ਉਸਦੇ ਦੇ ਸਿਰ ਤੇ ਸੁਨਹਿਰੀ ਤਾਜ ਵਾਲੀ ਤਿਲੇ ਜਰੀ ਨਾਲ ਮੜੀ ਹੋਈ ਪਗ ਪਵਾਈ ਹੋਈ ਸੀ। ,  ਪਿਛੇ ਮੁਹੰਮਦ ਖਾਨ ਦਾ ਇਕ ਤੁਰਕੀ ਅਫਸਰ ਸੰਜੋਆ ਪਾਕੇ ਨੰਗੀ ਤਲਵਾਰ ਪਕੜ ਕੇ ਖੜਾ ਸੀ ਪਿਛੇ ਸਾਰੇ ਸਿਖ ਦੋ ਦੋ ਇਕਠੇ ਜਕੜ ਇਕ ਦੂਜੇ ਵਲ ਪਿਠ ਕਰਕੇ ਊਠਾਂ  ਤੇ ਲਦੇ ਹੋਏ ਸੀ ਉਨਾਂ  ਉਤੇ ਵੀ ਬੜੀਆਂ ਅਨੋਖੀਆਂ ਟੋਪੀਆਂ ਪੁਆਈਆਂ ਹੋਈਆਂ ਸੀ ਸੜਕਾਂ ਦੇ ਦੋਹੀਂ ਤਰਫ਼ ਮੁਗਲ ਸਿਪਾਹੀ ਤੇ ਦਿਲੀ ਨਿਵਾਸੀ ਖੜੇ ਹੋਏ ਸਨ ਕੋਈ ਹਸਦਾ,  ਕੋਈ ਮਖੋਲ ਕਰਦਾ ਤੇ ਕੋਈ ਪਥਰ ਵੀ ਮਾਰਦਾ ਪਰ ਸਿਖ ਅਡੋਲ ਤੇ ਸ਼ਾਂਤ ਸਨ ਇਕ ਮੁਗਲ ਸਰਦਾਰ ਬੰਦਾ ਸਿੰਘ ਦੇ ਮੂੰਹ ਦਾ ਜਲਾਲ ਦੇਖਕੇ  ਇਹ ਕਹਿਣੋ ਰਹਿ ਨਾ ਸਕਿਆ, ‘ ਸੁਭਾਨ ਅੱਲਾ ਕੈਸਾ ਦੀਦਾਰ ਔਰ ਇਤਨੇ ਅਤਿਆਚਾਰ : ਬੰਦੇ ਨੇ ਸੁਣਿਆ ਤੇ ਬੜੇ ਠਰੰਮੇ ਨਾਲ ਉੱਤਰ ਦਿਤਾ, ” ਜਦੋਂ ਜੁਲਮਾਂ ਤੇ ਸਿਤੰਮਾਂ ਦੀ ਅਤ ਹੋ ਜਾਏ,  ਹਾਕਮ ਬਘਿਆੜ ਬਣ ਜਾਣ ਤਾਂ ਰਬ ਮੇਰੇ ਜਿਹਾਂ ਨੂ ਜਾਲਮਾਂ ਦੀਆ ਜੜਾ ਪੁਟਣ ਨੂੰ ਭੇਜਦਾ ਹੈ ਤੇ ਜੱਦੋਂ ਕੰਮ ਪੂਰਾ ਹੋ ਜਾਏ ਤਾ ਓਹ ਤੁਹਾਡੇ ਜਿਹਾਂ ਨੂੰ ਭੇਜਦਾ ਹੈ ਜਾਮ-ਏ- ਸ਼ਹਾਦਤ ਪਿਲਾਣ ਲਈ ਤਾਕਿ ਸ਼ਹੀਦ ਦਾ ਨਾਮ ਰਹਿੰਦੀ ਦੁਨਿਆ ਤਕ ਕਾਇਮ ਰਹੇ

ਦਿੱਲੀ ਦੇ ਮੁਸਲਮਾਨਾ ਵਾਸਤੇ ਇਹ ਬੜਾ ਮਨੋਰੰਜਕ ਨਜ਼ਾਰਾ ਸੀ ਦਿੱਲੀ ਦੀਆਂ ਗਲੀਆਂ ਬਾਜ਼ਾਰਾਂ  ਵਿਚ ਇਤਨਾ ਵਡਾ ਜਲੂਸ ਕਦੀ ਕਿਸੀ ਨੇ ਨਹੀ ਦੇਖਿਆ।   ਸਿਖ ਵੀ ਚੜਦੀ ਕਲਾ ਵਿਚ ਸਨ ਉਨਾਂ  ਦੇ ਚੇਹਰਿਆਂ ਤੇ ਦੀਨਤਾ, ਉਦਾਸੀ, ਜਾ ਸ਼ਰਮਿੰਦਗੀ ਦਾ ਨਾਮੋ ਨਿਸ਼ਾਨ ਤਕ ਨਹੀ ਸੀ ਸ਼ਾਂਤ ਤੇ ਅਡੋਲ ਵਾਹਿਗੁਰੂ ਦਾ ਜਾਪ ਕਰਦੇ ਜਾ ਰਹੇ ਸਨਬੰਦਾ ਬਹਾਦਰ ਤੇ ਉਸਦੇ 27 ਨਿਕਟਵਰਤੀਆਂ  ਨੂੰ ਮੀਰ-ਅਓਸ਼ -ਇਬਰਾਹਿਮ -ਓ -ਦੀਨ ਖਾਨ ਦੇ ਹਵਾਲੇ ਕਰ ਦਿਤਾ ਬਾਕੀ ਦੇ ਸਿਖ ਕਤਲ ਕਰਨ ਲਈ ਦਿਲੀ ਦੇ ਕੋਤਵਾਲ ਸਰਬਰਾ ਖਾਨ ਦੇ ਹਵਾਲੇ ਕਰ ਦਿਤੇ ਗਏ।    ਬੰਦੀ ਬਣਾਏ ਸਿਖਾਂ ਤੇ ਅਕਿਹ ਤੇ ਅਸਿਹ ਜ਼ੁਲਮ ਕੀਤੇ ਗਏ,   ਉਨਾਂ  ਨੂੰ ਲਗਾ ਸ਼ਾਇਦ ਇਤਨੇ ਤਸੀਹੇ ਦੇਖ ਕੇ ਓਹ ਕੰਬ ਜਾਣ, ਈਨ ਮਨ ਲੈਣ,  ਆਪਣਾ ਧਰਮ ਬਦਲ ਲੈਣ, ਪਰ ਓਹ ਸਫਲ ਨਾ ਹੋ ਸਕੇ ਬੰਦਾ ਬਹਾਦੁਰ ਤੇ ਹੋਰ ਮੁਖੀ ਸਰਦਾਰਾਂ ਨੂੰ ਉਸਨੇ ਤਿੰਨ  ਮਹੀਨੇ ਕੈਦ ਵਿਚ ਰਖਿਆ ਕੇਹੜਾ ਜੁਲਮ ਉਨ੍ਹਾ  ਤੇ ਨਹੀਂ ਕੀਤਾ ਹੋਵੇਗਾ।   ਸੁਸ਼ੀਲ ਕੌਰ ਜੋ ਕੀ  ਬਹੁਤ ਖੂਬਸੂਰਤ ਸੀ,  ਬਾਦਸ਼ਾਹ ਦੀ ਉਸਤੇ ਨਜਰ ਸੀ ਜਿਸ ਲਈ ਉਸ ਨੂੰ  ਹੈਰਮ ਦੀ ਸ਼ਾਨੋ ਸ਼ੋਕਤ ਮਾਹੋਲ ਵਿਚ ਰਖਿਆ  ਗਿਆ ਸੁਸ਼ੀਲ ਕੌਰ ਨੂੰ ਹਰ ਤਰਹ ਦੇ ਲਾਲਚ ਦਿਤੇ ਗਏ ਕਈ ਪੈਂਤਰੇ ਬਦਲੇ ਪਰ ਕੋਈ ਕੰਮ ਨਹੀਂ ਆਇਆ

ਇਸਦੇ ਨਾਲ ਨਾਲ ਸਿਖਾਂ ਦਾ ਕਤਲੇਆਮ ਵੀ ਸ਼ੁਰੂ ਹੋ ਗਿਆ।   5 ਮਾਰਚ 1716 ਤੋਂ 7 ਦਿਨ ਰੋਜ਼ 100 -100 ਸਿੰਘਾ ਨੂੰ ਲਾਲਚ ਦੇਣ  ਤੋ ਬਾਅਦ ਸ਼ਹੀਦ ਕੀਤਾ ਜਾਂਦਾ ਅੰਗਰੇਜ਼  ਸਰਕਾਰ ਦੇ ਰਿਕਾਰਡ ਵਿਚ ਮਿਸਟਰ ਸਰਮਨ ਲਿਖਦੇ ਹਨ ਕੀ ਹਰ ਸਿਖ ਨੂੰ ਕਤਲ ਕਰਨ ਲਈ ਕੋਤਵਾਲੀ ਦੇ ਚਬੂਤਰੇ ਵਿਚ ਲਿਆਣ ਤੋਂ ਪਹਿਲੇ ਪੇਸ਼ਕਸ ਕੀਤੀ ਜਾਂਦੀ,  ਜਾਨ ਬਖਸ਼ੀ,  ਦੋਲਤ ਤੇ ਅਹੁਦਿਆਂ ਦੀ,  ਪਰ ਇਕ ਸਿਖ ਵੀ ਲਾਲਚ ਵਿਚ ਨਹੀ ਆਇਆ ਹਰ ਸਿਖ ਇਕ ਦੂਜੇ ਤੋਂ ਪਹਿਲੇ ਸ਼ਹੀਦ ਹੋਣ  ਲਈ ਆਪਸ ਵਿਚ ਲੜਦੇ 1 

 ਇਕ ਬਜੁਰਗ  ਮਾਂ ਆਪਣੇ ਬਚੇ ਲਈ ਫਰਿਆਦ ਕਰਣ ਆਈ  ਕਿ ਇਹ ਸਿਖ ਨਹੀਂ ਹੈ ਗਲਤੀ ਨਾਲ ਪਕੜਿਆ ਗਿਆ ਹੈ  ਇਸਦੀ ਜਾਨ ਬਖਸ਼ ਦਿਓ ਬਾਦਸ਼ਾਹ ਨੇ ਬਚੇ  ਨੂੰ ਛਡਣ ਦਾ ਪਰਵਾਨਾ ਲਿਖ ਦਿਤਾ ਮਾਂ ਖੁਸ਼ੀ ਖੁਸ਼ੀ ਪਰਵਾਨਾ ਲੇਕੇ ਕੋਤਵਾਲੀ ਪਹੁੰਚੀ ਤੇ ਸਰਬਰਾ ਖਾਨ ਨੂੰ ਬਾਦਸ਼ਾਹ ਦਾ ਲਿਖਿਆ ਪਰਵਾਨਾ ਵਿਖਾਇਆ ਉਸ ਵਕਤ ਬਚੇ ਦੀ ਵਾਰੀ ਸੀ ਕਤਲ ਹੋਣ ਦੀ,  ਓਹ ਕੋਤਵਾਲੀ ਦੇ ਚਬੂਤਰੇ ਤੇ ਖੜਾ ਸੀ,  ਜਲਾਦ ਉਸਦਾ ਸਿਰ ਕਲਮ ਕਰਨ ਲਈ ਤਿਆਰ ਸੀ,  ਸਰਬਰਾ ਖਾਨ ਨੇ ਇਕਦਮ ਜਲਾਦ ਨੂੰ ਰੋਕਿਆ ਤੇ  ਕਹਿਣ ਲਗਾ ਕਿ ਇਸ ਬਚੇ ਨੂੰ ਕਤਲ ਨਾ ਕਰੋ ਇਹ ਸਿਖ ਨਹੀ ਹੈ ਬਚਾ ਥਲੇ ਉਤਰਿਆ ਮਾਂ ਨੂੰ ਦੇਖਿਆ  ਤੇ ਦੋੜ ਕੇ ਵਾਪਸ ਕੋਤਵਾਲੀ ਦੀ ਛਤ ਤੇ ਚੜ ਗਿਆ ਕੀ ਮੇਰੀ ਮਾਂ ਝੂਠ ਬੋਲਦੀ ਹੈ ਮੈਂ ਗੁਰੂ ਗੋਬਿੰਦ  ਸਿੰਘ ਦਾ ਸਿਖ ਹਾਂ  ਪਰ ਇਹ ਮੇਰੀ ਮਾਂ ਨਹੀਂ ਹੋ ਸਕਦੀ ਇਕ ਸਿਖ ਵੀ ਆਪਣੇ ਧਰਮ ਤੋਂ ਡੋਲਿਆ ਨਹੀਂ

ਤੀਸਰੇ ਦਿਨ ਫ੍ਰ੍ਕ੍ਸੀਅਰ ਨੇ ਪੁਛਿਆ ਕੀ ਕਿਤਨੇ ਸਿਖ ਕਤਲ ਕੀਤੇ ਜਾ ਚੁਕੇ ਹਨ ਤਾਂ  ਸਰਬਰਾ ਖਾਨ ਨੇ ਕਿਹਾ ਕੀ 300 ਫਰਖਸੀਅਰ ਨੇ ਕਿਹਾ ਕੀ ਕਿਤਨਿਆਂ ਨੇ ਇਸਲਾਮ ਕਬੂਲ ਕੀਤਾ ਹੈ ਤਾਂ ਉਸਨੇ ਜਵਾਬ ਦਿਤਾ ਕਿਸੇ ਇਕ ਨੇ ਵੀ ਨਹੀਂ ਬੜਾ ਹੈਰਾਨ ਹੋਇਆ ਕਹਿਣ ਲਗਾ ਕਿ ਮੇਰਾ ਮਕਸਦ ਉਨ੍ਹਾ  ਨੂੰ ਕਤਲ ਕਰਨਾ ਨਹੀਂ ਝੁਕਾਣਾ ਹੈਇਨਾ ਦੀ ਰੋਟੀ ਬੰਦ ਕਰ ਦਿਓ ਤਿਨ ਦਿਨ ਭੁਖਿਆਂ ਰਖ ਕੇ ਚੋਥੇ ਦਿਨ ਜਕਰੀਆਂ ਖਾਨ ਆਪ  ਤ੍ਰਿਪੋਲੀਆ ਦੀ ਜੈਲ ਵਿਚ ਗਿਆ ਰੋਟੀਆਂ ਲੇਕੇ ਪਹਿਲਾ ਇਕ ਬਜੂਰਗ ਦੇ ਹਥ ਵਿਚ ਰੋਟੀ ਦਿਤੀ ਬਜੁਰਗ ਨੇ ਰੋਟੀ ਵਲ ਦੇਖ਼ਿਆ ਨਾਲ ਨੋਜਵਾਨ ਬੈਠਾ ਸੀ ਉਸਨੂੰ ਕਹਿਣ ਲਗਾ  ਇਹ ਰੋਟੀ ਤੂੰ ਖਾ ਲੈ,  ਮੇਰੀ ਤਾਂ ਉਮਰ ਹੋ ਚੁਕੀ ਹੈ ਜਵਾਨ ਦੇ ਨਾਲ ਇਕ ਛੋਟੀ ਉਮਰ ਦਾ ਬਚਾ ਬੈਠਾ ਸੀ ਉਸਨੂੰ ਕਹਿਣ  ਲਗਾ ਕੀ ਮੈਂ ਤਾਂ ਜਵਾਨ ਹਾਂ ਇਕ ਦੋ ਦਿਨ ਹੋਰ ਭੁਖਾ ਰਹਿ ਸਕਦਾ ਹਾਂ ਇਹ ਰੋਟੀ ਤੂੰ ਖਾ ਲੈ ਇਸਤਰਾਂ ਇਹ ਰੋਟੀ ਘੁਮਦੀ  ਘੁਮਾਦੀ ਓਸੇ ਬਜੂਰਗ ਕੋਲ ਵਾਪਸ ਆ ਗਈ ਉਸਨੇ ਜਕਰੀਆਂ ਖਾਨ ਦੇ ਸਾਮਣੇ ਰੋਟੀ ਵਗਾਹ ਮਾਰੀ, ’ਫੜ ਆਪਣੀ ਰੋਟੀ ਜਿਸ ਗੁਰੂ ਨੇ ਆਪਣੇ ਬਚੇ ਕਟਵਾਕੇ ਸਿਖ ਪੰਥ ਦੀ ਝੋਲੀ ਵਿਚ ਪਾਏ ਹਨ ਓਹ ਕੋਮ ਤੇਰੀ ਰੋਟੀ ਅਗੇ ਝੁਕ ਜਾਏਗੀ ? ਫਰਖਸਿਅਰ ਨੇ ਜਮੀਨ ਤੇ ਹਥ ਲਗਾ ਕੇ  ਕੰਨਾ ਨੂੰ ਹਥ ਲਗਾਇਆ ਬਾਕੀ ਦੇ ਚਾਰ ਸੋ ਸਿਖ ਚਾਰ ਦਿਨਾਂ  ਵਿਚ ਕਤਲ ਕਰ ਦਿਤੇ ਗਏ ਇਕ  ਅੰਗਰੇਜ਼ ਲ੍ਹਿਖਾਰੀ ਲਾਵਰੇਨ੍ਸ ਹੇਨਰੀ ਲਿਖਦਾ ਹੈ  ਜੋ ਉਸ ਵਕਤ ਮੋਕੇ ਵਾਰਦਾਤ ਤੇ ਸੀ ਕੀ ਇੰਜ ਲਗ ਰਿਹਾ ਹੈ ਜਿਵੈਂ ਹਰ ਕਰਾਈਸਟ ਆਪਣੇ ਧਰਮ ਦੀ ਖਤਿਰ ਸੂਲੀ ਤੇ ਚੜ  ਰਿਹਾ ਹੋਵੇ”

9 ਜੂਨ 1716 ਨੂੰ ਬਾਬਾ ਬੰਦਾ ਸਿੰਘ ਬਹਾਦਰ ਤੇ ਉਸਦੇ ਮੁਖੀਆਂ ਦੀ ਵਾਰੀ ਆਈਇਨਾਂ  ਨੂੰ ਕੁਤੁਬ ਮੀਨਾਰ ਦੇ ਨੇੜੇ ਕੁਤਬੂਦੀਨ ਬ੍ਖਤੀਆਰ ਕਾਕੀ ਦੀ ਦਰਗਾਹ ਵਿਚ ਲਿਆਂਦਾ ਗਿਆ।   ਬੰਦਾ ਸਿੰਘ ਨੂੰ ਕੋਤਵਾਲੀ ਕਿਓਂ ਨਹੀ ਕਤਲ ਕੀਤਾ,  ਬ੍ਖਤੀਅਰ ਕਾਕੀ ਦੀ ਦਰਗਾਹ ਹੀ ਕਿਓਂ ਚੁਣੀ ਗਈ, ਇਸਦਾ ਵੀ ਇਕ ਕਾਰਨ ਸੀ ਦਰਬਾਰੇ  ਕਾਜੀ, ਦਾ ਮਾਨਨਾ ਸੀ ਕੀ ਬਹਾਦਰ ਸ਼ਾਹ ਦੀ ਮੋਤ  ਕਿਓਂਕਿ ਬੰਦਾ ਬਹਾਦਰ ਦੇ ਡਰ ਤੇ ਸਹਿਮ ਤੋਂ ਹੋਈ ਹੈ,  ਇਸਦੀ ਰੂਹ ਨੂੰ ਤਾ ਹੀ ਸਕੂਨ ਮਿਲ ਸਕਦਾ ਹੈ ਜੇਕਰ  ਬੰਦਾ ਬਹਾਦਰ  ਨੂੰ ਇਸਦੀ ਕਬਰ ਦੇ ਸਾਮਣੇ ਕਤਲ ਕੀਤਾ ਜਾਏ

ਕਾਕੀ ਬ੍ਖਤੀਅਰ ਦੀ ਦਰਗਾਹ ਵਿਚ ਸਾਰੇ ਕੈਦੀਆਂ ਨੂੰ  ਬਿਠਾਇਆ ਗਿਆ, ਬੰਦਾ ਬਹਾਦੁਰ ਵਿਚਕਾਰ ਬੈਠਾ ਸੀ ਸਾਮਣੇ ਬਾਦਸ਼ਾਹ ਫਰਖਸੀਅਰ  ਤਖਤ ਤੇ ਬੈਠਾ ਸੀ ਬਾਦਸ਼ਾਹ ਪੁਛਣ ਲਗਾ ਕੀ ਤੁਹਾਡੇ ਵਿਚੋਂ ਬਾਜ ਸਿੰਘ ਕੋਣ ਹੈ ਮੈਨੂੰ ਬਾਜ ਸਿੰਘ ਕਹਿੰਦੇ ਹਨ ਸੁਣਿਆ ਤੂੰ ਬਹੁਤ ਦਲੇਰ ਜਰਨੈਲ ਹੈਂ,  ਹੁਣ ਤੇਰੀ ਦਲੇਰੀ ਕਿਥੇ ਗਈ  ?  ਬਾਜ ਸਿੰਘ ਨੇ ਕਿਹਾ ਕਿ ਮੇਰੀਆਂ ਪੈਰਾਂ ਵਿਚ ਬੇੜੀਆਂ ਤੇ ਹਥ ਵਿਚ ਹਥ ਕੜੀਆਂ ਹਨ ਜੇ ਤੂੰ ਮੇਰੀ ਦਲੇਰੀ ਦੇਖਣਾ ਚਾਹੰਦਾ ਹੈਂ ਤਾਂ ਮੇਰੇ ਪੈਰਾਂ ਦੀ ਇਕ ਬੇੜੀ ਜਾਂ ਇਕ ਹਥਕੜੀ ਖੋਲ ਦੇ ਬਾਦਸ਼ਾਹ ਨੇ ਸੋਚਿਆ ਕੀ ਮੇਰੇ 1300 ਅੰਗ ਰ੍ਖਸ਼ਕ  ਮੇਰੇ  ਨਾਲ ਹਨ 26000 ਹਜ਼ਾਰ ਦੀ ਫੋਜ਼ ਆਸ-ਪਾਸ ਖੜੀ ਹੈ  ਇਹ ਮਹੀਨੇ ਤੋਂ  ਭੁਖਾ,  ਬਿਨਾ  ਕਿਸੇ ਹਥਿਆਰ ਤੋਂ  ਕੀ ਕਰ ਲਵੇਗਾ,? ਸਿਪਾਹੀ ਨੂੰ ਹੁਕਮ ਕੀਤਾ ਇਸਦੀ  ਇਕ ਹਥਕੜੀ ਖੋਲ ਦਿਓ ਜੀਓੰ ਹੀ ਸਿਪਾਹੀ ਨੇ ਹਥਕੜੀ ਖੋਲੀ ਬਾਜ ਸਿੰਘ ਨੇ ਜੋਰ ਦੇ ਝਟਕੇ ਨਾਲ ਸਿਪਾਹੀ ਦੀ ਤਲਵਾਰ ਖੋਹ ਕੇ ਬੇਮਿਆਨ ਕੀਤਾ ਤੇ ਸਿਪਾਹੀ ਦਾ ਸਿਰ ਕਲਮ ਕਰ ਦਿਤਾ 13 ਸਿਪਾਹੀ ਹੋਰ ਕਤਲ ਕਰ ਦਿਤੇ ਫ੍ਕ੍ਸੀਅਰ ਇਤਨਾ ਡਰ ਗਿਆ ਕੀ ਤਖਤ ਛਡ ਕੇ ਨਸ ਉਠਿਆ ਸਿਪਾਹੀਆਂ ਨੇ ਬਾਜ ਸਿੰਘ ਨੂੰ ਬੜੀ ਮੁਸ਼ਕਲ ਨਾਲ ਕਾਬੂ ਕੀਤਾ

ਕਤਲ ਕਰਨ ਤੋ ਪਹਿਲਾਂ ਇਕ ਵਾਰੀ ਫਿਰ ਦੀਨ-ਏ -ਇਸਲਾਮ ਕਬੂਲ ਕਰਨ ਦੀ ਸ਼ਰਤ ਰਖੀ ਪਰ ਇਹ ਖਾਹਿਸ਼ ਉਨਾਂ ਦੀ ਦਿਲ ਵਿਚ ਹੀ ਰਹਿ ਗਈ ਪਹਿਲਾਂ ਬਾਬਾ ਬਿਨੋਦ ਸਿੰਘ,  ਬਾਬਾ ਬਾਜ ਸਿੰਘ, ਬਾਬਾ ਫਤਹਿ ਤੇ  ਬਾਬਾ ਆਲੀ ਸਿੰਘ ਸ਼ਹੀਦ ਕੀਤਾ।   ਬਾਬਾ ਬੰਦਾ ਸਿੰਘ ਨੇ ਆਖਾਂ ਬੰਦ ਕਰ ਲਈਆਂ ਤਾ ਫਰਖਸਿਅਰ ਨੇ ਕਿਹਾ, ਕੀ ਗਲ ਸਾਥੀਆਂ ਦੀ ਮੋਤ ਨਹੀਂ ਦੇਖੀ ਜਾ ਰਹੀ ਤਾਂ ਬੰਦੇ ਨੇ ਕਿਹਾ ਕੀ ਮੈਂ ਤਾਂ ਅਕਾਲ ਪੁਰਖ ਅਗੇ ਅਰਦਾਸ ਕਰ ਰਿਹਾ ਸੀ ਕੇ ਜੇਹੜੇ ਮੇਰੇ ਤੋਂ ਪਿਛੋ  ਆਏ ਹਨ ਓਹ ਤੇਰੀ ਗੋਦ ਵਿਚ ਪਹਿਲੇ ਚਲੇ ਗਏ,  ਮੇਰੇ ਤੋ ਐਸੀ ਕੀ ਭੁਲ ਹੋ ਗਈ ਹੈ ਕੀ ਮੈਂ ਅਜੇ ਇਥੇ ਬੈਠਾਂ ਹਾਂ

ਬਾਬਾ ਬੰਦਾ ਸਿੰਘ ਦਾ ਪੁਤਰ ਉਸਦੀ ਝੋਲੀ ਵਿਚ ਪਾਕੇ ਸ਼ਹੀਦ ਕਰਨ ਨੂੰ  ਕਿਹਾ ਬੰਦਾ ਸਿੰਘ ਨੇ ਕਿਹਾ,  ” ਸਾਡੇ ਗੁਰੂ ਸਾਹਿਬ ਦਾ ਹੁਕਮ ਹੈ ਕੀ ਮਾਸੂਮਾ ਤੇ ਮਜਲੂਮਾ ਤੇ ਵਾਰ ਨਹੀ ਕਰਨਾ  ਅਗਰ ਮੇਰੇ ਪੁਤਰ ਦੀ ਜਗਹ ਤੇਰਾ ਪੁਤਰ ਵੀ ਮੇਰੀ ਝੋਲੀ ਵਿਚ ਹੁੰਦਾ ਤਾ  ਉਸਦਾ ਵੀ  ਮੈਂ  ਕਤਲ ਨਾਂ  ਕਰਦਾ।   ਬਾਬਾ ਅਜੈ  ਸਿੰਘ ਨੂੰ ਨੇਜੇ ਉਪਰੋਂ  ਉਛਾਲ ਕੇ ਦੋ ਟੋਟੇ ਕਰਵਾ ਦਿਤੇ,  ਉਸ ਮਾਸੂਮ ਦਾ ਧੜਕਦਾ  ਕਲੇਜਾ ਕਢ ਕੇ ਬੰਦਾ ਸਿੰਘ ਦੇ ਮੂੰਹ ਵਿਚ ਤੁਨਿ ਆ. ਉਸਦੇ ਜਿਸਮ ਦਾ ਖੂਨ ਬੰਦੇ ਸਿੰਘ ਦੇ ਮੂੰਹ ਤੇ ਮਲਿਆ ਬੰਦਾ ਸਿੰਘ ਦੀਆਂ ਅਖਾਂ ਫਿਰ ਬੰਦ ਸਨ ਫਿਰ ਫਰਖਸੀਅਰ ਨੇ ਪੁਛਿਆ ਕੀ ਪੁਤਰ ਦੀ ਮੋਤ ਨਹੀ ਦੇਖੀ ਜਾ ਰਹੀ ਤਾਂ ਬੰਦੇ ਬਹਾਦਰ ਨੇ ਕਿਹਾ ਕੀ ਹੁਣ ਮੈਂ ਕਲਗੀਧਰ ਪਾਤਸ਼ਾਹ ਅਗੇ ਤੇਰਾ ਸ਼ੁਕਰਾਨਾ ਕਰ ਰਿਹਾਂ ਹਾਂ ਕੀ ਜਿਸ ਗੁਰੂ ਨੇ ਚਾਰ ਪੁਤਰ ਖਾਲਸੇ ਦੀ ਝੋਲੀ ਵਿਚ ਪਾਏ  ਹਨ ਅਜ ਤੇਰੀ ਖਾਤਿਰ ਮੈਂ ਆਪਣੇ ਪੁਤਰ ਨੂੰ ਝੋਲੀ ਵਿਚ ਪਾਕੇ ਉਸਦੀ ਗੋਦ ਵਿਚ ਜਾ ਰਿਹਾਂ ਹਾਂ।   ਧੰਨ ਜਿਗਰਾ ਓਹ ਫਿਰ ਵੀ ਸ਼ਾਂਤ  ਤੇ ਅਡੋਲ ਰਹੇ ਜਕਰੀਆਂ ਖਾਨ ਨੇ ਪੁਛਿਆ ਕੀ ਹੁਣ ਤੇਨੂੰ ਕਿਸ ਤਰਹ ਦੀ ਮੋਤ ਚਾਹੀਦੀ ਹੈ ਤਾਂ ਬੰਦਾ ਸਿੰਘ ਨੇ ਕਿਹਾ ਕੀ ਜੇ ਤੂ ਮੇਰਾ ਸਬਰ ਪਰਖਣਾ ਹੈ ਤਾਂ ਤੂੰ ਆਪਣੇ ਜੁਲਮ ਦੀ ਹਦ  ਪਰਖ ਲੈ।   ਅਖੀਰ ਇਕ ਇਕ ਕਰਕੇ ਬੰਦੇ  ਦੀਆਂ ਅਖਾਂ ਕਢੀਆਂ,  ਫਿਰ  ਲਤਾਂ ਤੇ ਬਾਹਾਂ ਵਡੀਆਂ,  ਸਰੀਰ ਦਾ ਮਾਸ ਤਪਦੇ ਨਾਸੂਰਾਂ ਨਾਲ ਨੋਚਿਆਪਰ ਓਹ  ਅਕਾਲ ਪੁਰਖ ਦਾ ਸਿਮਰਨ ਕਰਦੇ ਰਹੇਬੰਦਾ ਸਿੰਘ ਬਹਾਦਰ ਦੁਨੀਆਂ ਦਾ ਪਹਿਲਾ ਬਾਦਸ਼ਾਹ ਤੇ ਫੌਜੀ ਜਰਨੈਲ ਸੀ ਜਿਸਨੇ ਆਪਣੇ ਪੁਤਰ ਦੇ ਕਲੇਜੇ ਦਾ ਸਵਾਦ ਚਖਿਆ ਸੀ ਬੰਦਾ ਸਿੰਘ ਬਹਾਦਰ ਇਕ ਮਹਾਨ ਕੋਮੀ ਜਰਨੈਲ ਹੋਣ ਦੇ ਨਾਲ ਨਾਲ ਪੂਰਨ ਗੁਰਸਿਖ ਸਨ ਜਿਨਾਂ  ਨੇ ਯੁਧ  ਕਰਦਿਆਂ ਤੇ ਜਿਤਾ ਹਾਸਲ ਕਰਨ ਉਪਰੰਤ,  ਸ਼ਹੀਦ ਹੋਣ ਤਕ ਵੀ ਸਿਖੀ ਆਦਰਸ਼ਾਂ ਤੋਂ ਮੂੰਹ  ਨਹੀ ਮੋੜਿਆ ਅਤੇ ਖਾਲਸਾ ਪੰਥ ਦੇ ਲੰਬੇ ਇਤਿਹਾਸ ਇਕ ਹੋਰ ਸੁਨਿਹਿਰੀ ਪੰਨਾ ਜੋੜ ਦਿਤਾ ਭਗਤ ਕਬੀਰ ਜੀ ਦਾ ਸਲੋਕ ਇਥੇ ਕਿਤਨਾ ਢੁਕਦਾ ਹੈ

ਸੂਰਾ ਸੋ ਪੇਹਚਾਨਿਐ ਜੁ ਲਰੈ ਦਿਨ ਕੇ ਹੇਤ

ਪੁਰਜਾ ਪੁਰਜਾ ਕਟ ਮਰੈ ਕਬਹੂ ਨ ਛਾਡੈ  ਖੇਤੁ

ਸਹੀਦ ਕੀਤੇ ਸਿੰਘਾਂ ਦਾ ਮਾਸ ਕੂੜਿਆਂ ਦੇ ਢੇਰ ਵਿਚ ਸੁਟ ਦਿਤਾ ਕਟੇ ਸਿਰਾਂ ਵਿਚ ਭੂਸਾ ਭਰ ਕੇ ਦਰਖਤਾਂ ਤੇ ਲਟਕਾ ਦਿਤੇ ਜਾਂ ਦਰਵਾਜਿਆਂ ਤੇ ਟੰਗ ਦਿਤੇ ਇਤਨੀ ਦਹਸ਼ਤ ਫੈਲਾਈ ਕੀ ਮੁੜ ਕੇ ਕੋਈ ਹਕੂਮਤ ਦੀ ਹੁਕਮ ਅਦੂਲੀ  ਨਾ ਕਰ ਸਕੇ ਇਥੇ ਹੀ ਬਸ ਨਹੀਂ ਹੋਈ , ਇਸ ਤੋ ਬਾਦ ਵੀ ਸਿੰਘਾਂ ਦੀਆ ਬੇਇਨਤਹਾ ਸ਼ਹੀਦੀਆਂ ਹੋਈਆਂ,  ਛੋਟੇ ਤੇ ਵਡੇ ਘ੍ਲੁਕਾਰੇ,  ਸਮੇ ਦੀਆਂ ਹਕੂਮਤਾਂ ਵਲੋਂ ਸਿਖਾਂ ਦਾ ਖ਼ੁਰਾ ਖੋਜ ਮਿਟਾਣ ਲਈ ਮੁਹਿਮਾਂ ਚਲਾਈਆਂ ਗਈਆਂ ਪਰ ਸਿਖ ਹਮੇਸ਼ਾਂ ਚੜਦੀ ਕਲਾ ਵਿਚ ਰਹੇ ਤੇ ਡਟ ਕੇ ਮੁਕਾਬਲਾ ਕਰਦੇ ਰਹੇ

ਬਾਬਾ ਬੰਦਾ ਸਿੰਘ ਦੇ ਕਾਰਨਾਮਿਆਂ ਤੋਂ ਸਿਖ ਜਗਤ ਨੂੰ ਬੜੀਆਂ ਉਮੀਦਾਂ ਸਨ,  ਪਰ ਸਮੇ ਨੇ ਸਾਥ ਨਹੀਂ ਦਿਤਾ,  ਉਨ੍ਹਾ ਦਾ ਜੀਵਨ ਵਿਚੇ ਹੀ ਟੁਟ ਗਿਆ ਜਿਸਦੇ ਮੁਖ ਕਾਰਨ ਸੀ ਰਾਜੇ ਰਜਵਾੜਿਆਂ ਨੇ ਉਨਾ ਦਾ ਸਾਥ ਨਾਂ ਦੇਣਾ  ਤੇ   ਬਾਬਾ ਵਿਨੋਦ ਸਿੰਘ ਨਾਲ ਆਪਸੀ  ਮਤ -ਭੇਦ।    ਚਾਹੇ ਬੰਦਾ ਬਹਾਦੁਰ ਆਪਣੇ ਮਿਸ਼ਨ ਵਿਚ ਪੂਰੀ ਤਰਹ ਸਫਲ ਨਹੀਂ ਹੋਏ, ਪਰ ਜੋ ਸੁਤੰਤ੍ਰਤਾ ਦੀ ਚਿੰਗਿਆੜੀ ਜੋ ਗੁਰੂ ਗੋਬਿੰਦ ਸਿੰਘ ਜੀ ਨੇ ਸੁਲਗਾਈ ਸੀ, ਉਹ ਨੂੰ ਹਵਾ  ਬੰਦਾ ਬਹਾਦਰ ਨੇ ਦਿਤੀ ਜਿਸਦਾ ਭਾਬੜ ਕਈ ਸਾਲਾਂ ਬਾਅਦ ਮਚਿਆ ਤੇ ਪੰਜਾਬ ਨੂੰ ਮੁਗਲਾਂ ਤੋ ਅਜਾਦ ਕਰਵਾਕੇ ਠੰਡਾ ਹੋਇਆ

ਪ੍ਰੋ ਹਰੀ ਰਾਮ ਗੁਪਤਾ ਲਿਖਦੇ ਹਨ ਕੀ ਦੁਨੀਆਂ ਦੇ ਇਤਿਹਾਸ ਵਿਚ ਬੰਦਾ ਸਿੰਘ ਬਹਾਦਰ ਦਾ ਸਥਾਨ ਸਿਕੰਦਰ ਤੇ ਨੇਪੋਲੀਅਨ ਹਿਟਲਰ,  ਚਰਚਿਲ ਨਾਲੋਂ ਕਿਤੇ ਘਟ ਨਹੀ ਬਲਕਿ ਬਹੁਤ ਅਗੇ ਸੀ ਕਿਓਕੀ ਇਨ੍ਹਾਂ  ਕੋਲ ਮੁਲਕ ਦੀ ਮੁਕੰਬਲ ਜਨ ਸ਼ਕਤੀ ਧੰਨ ਸ਼ਕਤੀ ਤੇ ਰਾਜ ਸ਼ਕਤੀ ਸੀ, ਵਡੀਆਂ ਵਡੀਆਂ ਜੰਗਜੂ ਤੇ ਯੁਧ  ਵਿਦਿਆ ਵਿਚ ਪੂਰੀ ਤਰਹਿ ਨਿਪੁੰਨ ਸੀ ਓਹ ਮੁਲਕ ਦੇ ਬਾਦਸ਼ਾਹ ਜਾ ਰਾਜਨੀਤਕ ਨੇਤਾ ਸਨ, ਉਨਾ ਕੋਲ  ਆਧੁਨਿਕ ਹਥਿਆਰ ਸੀ ਤੇ ਪੂਰਾ ਦੇਸ਼ ਉਨਾ ਦੇ ਨਾਲ ਸੀ ਬੰਦਾ ਸਿੰਘ ਬਹਾਦਰ ਕੋਲ  ਸਿਰਫ ਹਿੰਮਤ,  ਦਲੇਰੀ, ਮਕਸਦ ਤੇ ਗੁਰੂ ਗੋਬਿੰਦ ਸਿੰਘ ਜੀ ਦਾ ਆਸ਼ੀਰਵਾਦ ਸੀ ਜਿਸ ਨਾਲ  18 ਸਦੀ ਦੇ ਮੁਢਲੇ ਦੋਰ ਦੇ ਇਸ ਮਹਾਨ ਯੋਧੇ ਨੇ 700 ਸਾਲ ਦੀ ਗੁਲਾਮੀ ਮਗਰੋਂ  ਪਹਿਲੀ ਵਾਰੀ ਆਜ਼ਾਦੀ ਦਾ ਦੀਵਾ ਬਾਲਕੇ ਇਤਿਹਾਸ ਨੂੰ ਰੋਸ਼ਨ ਕੀਤਾ

ਰਬਿੰਦਰ ਨਾਥ ਟੇਗੋਰ ਨੇ ਬੰਦਾ ਬਹਾਦਰ ਦੀ ਮਹਾਨ ਸ਼ਹਾਦਤ ਬਾਰੇ ਕਵਿਤਾ ਲਿਖੀ ਹੈ,  ਬੰਦੀ- ਮੀਰ ਜੇ ਬੰਗਾਲ ਦੇ ਸਕੂਲਾਂ  ਵਿਚ ਅਜ ਵੀ ਪੜਾਈ ਜਾਂਦੀ ਹੈ

ਪਰ ਬਹੁਤ ਸਾਰੇ ਮੁਸਲਮਾਨ  ਇਤਿਹਾਸ ਕਾਰਾਂ ਨੇ ਇਨਾਂ  ਨਾਲ ਇਨਸਾਫ਼ ਨਹੀਂ ਕੀਤਾ ਸਮਕਾਲੀ ਇਤਿਹਾਸਕਾਰ ਖਾਫ਼ੀ ਖਾਨ ਤੇ ਮੁਹਮੰਦ ਲਤੀਫ ਵਰਗਿਆਂ ਨੇ  ਇਨ੍ਹਾ  ਨੂੰ,  ਕੁਤਾ, ਨਿਰਦੇਈ  ਜਾਲਮ,  ਵਹਿਸ਼ੀ,  ਮਨੁਖਤਾ ਤੋ ਗਿਰਿਆ ਹੋਇਆ,  ਲਹੂ ਪੀਣਾ,  ਮਜਹਬੀ ਮੁਤਸਬੀ  ਤੇ ਇਨਸਾਨੀ ਰੂਪ ਵਿਚ ਸ਼ੈਤਾਨ ਕਰ ਕੇ ਲਿਖਿਆ ਹੈ  ਇਨ੍ਹਾ  ਨੇ ਇਥੋਂ ਤਕ ਲਿਖ ਦਿਤਾ ਹੈ ਕੀ  ਬੰਦੇ ਬਹਾਦੁਰ ਦਾ ਮਕਸਦ ਮੁਸਲਮਾਨਾ ਨੂੰ ਨੇਸਤੋਨਬੂਤ  ਕਰਨ ਦਾ ਸੀ ਕੁਝ ਅਧ ਪੜੇ ਭਾਰਤੀ ਇਤਿਹਾਸਕਾਰਾਂ  ਨੇ ਵੀ  ਇਨ੍ਹਾ  ਤੇ ਮਜਹਬੀ,  ਮੁਤਸਬੀ ਤੇ  ਗੁਰੂ ਸਹਿਬ ਦੇ ਹੁਕਮਾ ਤੋਂ ਬਾਗੀ ਹੋਣ ਦੇ  ਦੋਸ਼ ਲਗਾਏ ਹਨ,   ਪਰ ਇਹ ਸਚ ਨਹੀਂ ਹੈ ਹਾਂ ਇਹ ਸਚ ਹੈ ਕੀ ਗੁਰੂ ਸਾਹਿਬ ਨੇ ਉਸ ਨੂੰ ਬਦਲਾ ਲੈਣ  ਲਈ ਨਹੀ ਸੀ ਭੇਜਿਆ, ਬਲਿਕ ਜਾਲਮ ਨੂੰ ਸੋਧਣ ਤੇ ਜੁਲਮ ਦਾ ਨਾਸ ਕਰਨ ਲਈ ਤੋਰਿਆ  ਸੀ ਪਰ ਓਹ ਇਕ ਇਨਸਾਨ ਸੀ,  ਗੁਰੂ ਸਾਹਿਬ ਨੂੰ ਬਹੁਤ ਪਿਆਰ ਤੇ ਸਤਕਾਰ ਕਰਦਾ ਸੀ, ਗੁਰੂ ਸਾਹਿਬ ਦੇ ਬਚਿਆਂ ਨਾਲ ਮੁਗਲ ਹਕੂਮਤ ਤਰਫੋਂ ਕੀਤੀਆਂ ਵਹਿਸ਼ੀਆਨਾ  ਜਿਆਦਤੀਆਂ ਲਈ ਰੋਹ  ਤੇ ਰੋਸ ਉਸਦੇ ਅੰਦਰ ਸੀ ਜਿਸ ਕਰਕੇ ਉਸ ਕੋਲੋਂ ਇਹ ਗਲਤੀ ਹੋਈ।   ਇਸ ਗਲਤੀ  ਲਈ ਉਸਨੇ ਅਰਦਾਸ ਕਰਕੇ ਗੁਰੂ ਸਾਹਿਬ ਤੋ ਭੁਲ ਵੀ ਬਖਸ਼ਾਈਪਰ ਜੋ ਤਰੀਕਾ ਜੁਲਮ ਕਰਨ ਦਾ ਜਾਲਮਾ  ਨੇ ਅਪਣਾਇਆ ਹੋਇਆ ਸੀ,  ਉਸ ਨੂੰ ਅਗਰ  ਇਕ ਇਨਸਾਨ ਦੀ ਨਜਰ ਤੋਂ ਦੇਖੀਏ ਤਾਂ  ਬਿਲਕੁਲ ਸਹੀ  ਸੀ

ਵਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ

Print Friendly, PDF & Email

Nirmal Anand