SikhHistory.in

ਬਹਾਦਰ ਸ਼ਾਹ ਜ਼ਫ਼ਰ -ਹਿੰਦੁਸਤਾਨ ਦਾ ਆਖਰੀ ਮੁਗਲ ਬਾਦਸ਼ਾਹ (1837-1857)

ਜਿੰਨੀ ਦੇਰ ਤਕ ਮੁਗਲ ਸਲਤਨਤ  ਦੀ ਬਾਗ ਡੋਰ ਤਾਕਤਵਰ ਬਾਦਸ਼ਾਹਾਂ  ਦੇ ਹੱਥ ਵਿਚ ਰਹੀ, ਉਨੀ ਦੇਰ ਤਕ , ਮੁਗ਼ਲ ਰਾਜ ਚੜਦੀਆਂ ਕਲਾਂ ਵਿਚ ਰਹਿਆ ਜਿਵੇਂ ਕਿ ਬਾਬਰ ਤੋ ਲੈਕੇ ਔਰੰਗਜ਼ੇਬ ਤਕ  । ਪਰੰਤੂ ਜਦ ਸਕਤਾ   ਕਮਜ਼ੋਰ ਬਾਦਸ਼ਾਹਾਂ  ਦੇ ਹੱਥ ਵਿਚ  ਆਈ ਤਾਂ ਰਾਜ ਨੂੰ ਢਾਹ ਲਗਣੀ ਸ਼ੁਰੂ  ਹੋ ਗਈ । ਔਰੰਗਜ਼ੇਬ ਤੋਂ ਬਾਅਦ ਦੇ ਬਾਦਸ਼ਾਹ  ਤਾਂ ਹਿੰਦੁਸਤਾਨ ਦੇ ਜ਼ੋਰਾਵਰ ਟੋਲਿਆਂ  ਦੇ ਆਗੂਆਂ ਦੇ  ਹੱਥਾਂ ਦੀ ਕਠ-ਪੁਤਲੀਆਂ ਬਣਕੇ ਰਹਿ ਗਈਆਂ ਸਨ  | ਮੁਗਲ ਸੈਨਾਂ ਦੀ ਸ਼ਕਤੀ ਖਿੰਡ-ਪੁੰਡ  ਗਈ ਸੀ । ਐਸ਼-ਪ੍ਰਸਤੀ ਤੇ ਵਿਲਾਸਤਾ ਦਾ ਬਾਜ਼ਾਰ ਗਰਮ ਹੋ ਗਇਆ ਸੀ | ਅਮੀਰਾਂ-ਵਜ਼ੀਰਾਂ ਤੇ ਫ਼ੌਜੀਆਂ ਨੇ ਕਠੋਰ ਫੌਜੀ ਜੀਵਨ ਤੋਂ ਤੰਗ ਆ ਕੇ ਜੰਗ ਤੋਂ ਰੰਗ ਦੀ ਤਰਫ਼ ਮੁਖ ਮੋੜ ਲਿਆI । ਅਹਿਮਦ ਸ਼ਾਹ ਅਬਦਾਲੀ ਅਤੇ ਨਾਦਰ ਸ਼ਾਹ ਦੇ ਹੱਲਿਆਂ ਨੇ ਮੁਗਲ ਦੀ ਸੱਤਾ ਦਾ ਪਾਜ ਉਘਾੜ ਦਿੱਤਾ ਸੀ । ਉਹ ਦਿਲੀ ਤਕ ਆਉਂਦੇ, ਲੁਟ- ਮਾਰ ਕਰਦੇ ਤੇ ਜਾਂਦੀ ਵਾਰੀ   ਬੇਸ਼ੁਮਾਰ ਦੋਲਤ, ਸੋਨਾ ਚਾਂਦੀ,ਹੀਰੇ ਜਵਾਹਰਾਤਾਂ ਦੇ ਨਾਲ ਨਾਲ ਜੁਆਨ ਬਚਿਆਂ ਤੇ ਖੂਬਸੂਰਤ ਲੜਕੀਆਂ ਤੇ ਔਰਤਾਂ ਨੂੰ  ਨਾਲ ਲੈ ਜਾਂਦੇ ਤੇ ਗਜਨੀ ਦੇ ਬਜਾਰਾਂ ਵਿਚ ਟਕੇ ਟਕੇ ਤੋਂ ਵੇਚਦੇ ਰਹੇI ਉਸ ਵਕ਼ਤ ਦਾ ਕਹਿਣਾ ਸੀ ਕਿ ਗਜਨੀ ਦੇ ਬਜਾਰਾਂ ਵਿਚ  ਇਕ ਮੁਰਗੀ ਨਾਲੋਂ ਵੀ  ਹਿੰਦੁਸਤਾਨ ਦੀ ਔਰਤ ਜਿਆਦਾ  ਸਸਤੀ ਹੈ i ਇਹ ਸਭ ਦੇਖਕੇ  ਕਿਸੇ ਰਾਜੇ, ਮਹਾਰਾਜੇ ਜਾਂ ਰਾਜਪੂਤ ਦਾ ਖੂਨ ਨਹੀਂ ਸੀ ਖੋਲਿਆi  ਆਪਣੀ ਜਾਨ ਬਚਾਣ ਵਾਸਤੇ ਉਹ ਖੁਦ ਬੇਟੀਆਂ ਉਨ੍ਹਾ ਦੇ ਹਵਾਲੇ ਕਰ ਦਿੰਦੇ  I ਉਹ ਆਰਾਮ ਨਾਲ ਸਭ ਕੁਝ  ਲੁੱਟ-ਪੁਟ ਕੇ ਜਦ ਅੰਬਾਲੇ ਤਕ ਪਹੁੰਚਦੇ ਤਾਂ ਉਹ ਸਿਖਾਂ ਤੋਂ ਚੋਕੰਨੇ ਹੋ ਜਾਂਦੇ  , ਸਿਖਾਂ ਨਾਲ ਉਨ੍ਹਾ ਦਾ ਅਕਸਰ ਟਾਕਰਾ ਹੋ ਜਾਂਦਾ  ਜੋ ਉਨ੍ਹਾ ਤੋਂ  ਮਾਲ-ਅਸਬਾਬ ਤੇ ਬਹੁ ਬੇਟੀਆਂ ਖੋਹ ਕੇ ਉਨ੍ਹਾ ਨੂੰ ਘਰੋ-ਘਰੀ  ਪਹੁੰਚਾ  ਦਿੰਦੇ I

ਦਿਲੀ ਦੇ ਬਾਦਸ਼ਾਹ ਤੇ ਇਤਨੇ ਕਮਜ਼ੋਰ ਹੋ ਚੁਕੇ ਹੀ ਕਿ  ਜਣਾ-ਖਣਾ ਉਨ੍ਹਾ  ਨੂੰ ਲਲਕਾਰਣ ਲਗ ਪਇਆ । ਮਰਹਟਿਆਂ ਅਤੇ ਅੰਗਰੇਜ਼ਾਂ ਦਾ ਜ਼ੋਰ ਵਧਦਾ ਜਾ ਰਹਿਆ ਸੀ । ਅਰਖਿਆ, ਅਰਾਜਕਤਾ ਤੇ ਜਨਤਾ ਦੀ ਆਰਥਿਕ ਮੰਦਹਾਲੀ ਨੇ ਮਿਲ ਮਿਲਾ ਕੇ ਮੁਗਲ ਰਾਜ ਨੂੰ ਅਧੋਗਤੀ ਦੇ ਅੰਤ ਪੜਾ ਤਕ ਪੁਚਾ ਦਿੱਤਾ । ਸ਼ਾਹ ਆਲਮ ਪਹਿਲਾਂ ਮਰਹਟਿਆਂ ਦੇ ਹੱਥਾਂ ਦੀ ਕਠ-ਪੁਤਲੀ ਸੀ, ਫਿਰ ਉਹ ਅੰਗਰੇਜ਼ਾਂ ਦਾ ਪਿਨਸ਼ਨ-ਖੋਰ ਬਣ ਗਇਆ । ਉਸ ਦੇ ਵਾਰਿਸ ਅਕਬਰ ਸ਼ਾਹ (੧੮੦੬-੩੭) ਅਤੇ ਬਹਾਦਰ ਸ਼ਾਹ ‘ਜ਼ਫ਼ਰ’ (1837-1858) ਵੀ ਅੰਗਰੇਜਾਂ ਦੀ ਦਿਤੀ ਪਿੰਨਸ਼ਨ ਤੇ ਹੀ ਪਲਦੇ ਸੀ , ਸ਼ਹਿਨਸ਼ਾਹ ਤਾਂ ਕੇਵਲ ਨਾਮ ਮਾਤਰ  ਦੇ ਹੀ ਰਹਿ ਗਏ ਸਨ ।

ਬਹਾਦਰ ਸ਼ਾਹ ਜਫ਼ਰ ਦੇ ਸਮੇ ਤਕ ਮੁਗਲੀਆ ਸਲਤਨਤ ਦੀ ਹੱਦ ਸਿਰਫ ਦਿੱਲੀ ਦੇ ਲਾਲ ਕਿਲ੍ਹੇ ਤੱਕ ਹੀ ਸੀਮਿਤ ਰਹਿ ਗਈ ਸੀ, ਜਿਸਦਾ ਝੰਡਾ ਕਦੇ ਪੂਰੇ ਭਾਰਤ ਵਿੱਚ ਬੁਲੰਦ ਸੀ। ਵਪਾਰ ਕਰਨ ਦੇ ਇਰਾਦੇ ਨਾਲ ਆਏ ਅੰਗਰੇਜ਼ਾਂ ਦਾ ਲੱਗਭਗ ਪੂਰੇ ਭਾਰਤ ਤੇ ਕਬਜ਼ਾ ਹੋ ਚੁੱਕਿਆਂ ਸੀ ਤੇ ਮੁਗਲੀਆ ਸਲਤਨਤ ਦਾ ਬੁਝਦਾ ਨੂਰ ਬਹਾਦਰ ਸ਼ਾਹ ਜਫਰ, ਆਪਣੇ ਹੀ ਮੁਲਕ  , ਆਪਣੀ ਹੀ ਰਾਜਧਾਨੀ , ਇਥੋਂ ਤਕ  ਕਿ ਆਪਣੇ ਹੀ ਦੀਵਾਨੇ-ਆਮ ਤੇ ਦੀਵਾਨੇ ਖ਼ਾਸ ਵਿੱਚ ਵੀ ਬੜਾ  ਮਜਬੂਰ ਤੇ ਇੱਕਲਾ ਸੀ, ਰਾਜ-ਕਾਜ ਸੰਬੰਧੀ ਫ਼ੈਸਲੇ ਲੈਣੇ ਤਾ ਦੂਰ ਰੈਜ਼ੀਡੈਂਟ ਮੈਟਕਾੱਫ ਦੇ ਹੁਕਮ ਤੋਂ  ਬਿਨ੍ਹਾ ਬਾਦਸ਼ਾਹ ਆਪਣੇ  ਬਾਰੇ ਫੈਸਲੇ ਵੀ  ਨਹੀਂ ਸੀ ਕਰ ਸਕਦਾ। ਜਦ ਬਾਦਸ਼ਾਹ ਦੇ ਪੁੱਤਰ ਦੇ ਵਿਆਹ ਦੇ ਮੌਕੇ ਤੇ ਕੋਲੇਸਰ ਦੇ ਰਾਜੇ ਨੇ ਨਜਰਾਨੇ ਵਜੋਂ  7 ਸੋਨੇ ਦੀਆ ਮੌਹਰਾ ਤੇ ਘੋੜਾ ਬਹਾਦਰ ਸ਼ਾਹ ਨੂੰ ਭੇਟਾ ਕੀਤਾI ਜਿਸ ਦੇ ਬਦਲੇ ਵਿੱਚ ਬਾਦਸ਼ਾਹ ਨੇ ਰਾਜੇ ਨੂੰ ਖ਼ਿਲਅਤ ਭੇਟ ਕੀਤੀ ਤਾਂ  ਮੈਟਕਾੱਫ ਨੇ ਰਾਜੇ ਨੂੰ ਤੁਰੰਤ ਖ਼ਿਲਅਤ ਵਾਪਿਸ ਕਰਨ ਦਾ ਹੁਕਮ ਸੁਣਾ ਦਿੱਤਾ, ਮੈਟਕਾੱਫ ਦੀ ਨਜ਼ਰ ਵਿੱਚ ਰਾਜਾ ਅੰਗਰੇਜ਼ੀ ਹਕੂਮਤ ਦੇ ਅਧੀਨ ਸੀ ਤੇ ਕਿਸੇ ਨੂੰ ਕੋਈ ਹੱਕ ਨਹੀਂ ਸੀ ਕਿ ਕੋਈ  ਬਾਦਸ਼ਾਹ (ਜਫਰ) ਪ੍ਰਤਿ ਵਫ਼ਾਦਾਰੀ ਪ੍ਰਗਟ ਕਰੇ। ਕਹਿਣ ਨੂੰ ਇਹ ਹਿੰਦੁਸਤਾਨ ਦਾ ਬਾਦਸ਼ਾਹ ਸੀ ਪਰ ਉਸ ਵਕਤ ਤਕ ਹਿੰਦੁਸਤਾਨ ਦੀ  ਬਾਦਸ਼ਾਹਤ ਦਿਲੀ ਦੀਆਂ ਗਲੀਆਂ ਤਕ ਜਾਂ ਇਉਂ ਕਹਿ ਲਉ, ਲਾਲ ਕਿਲੇ ਤਕ ਹੀ ਸੀਮਤ ਰਹਿ ਗਈ ਸੀ , ਇਥੋਂ ਤਕ ਕਿ ਅਗਰ ਬਾਦਸ਼ਾਹ ਨੇ ਲਾਲ ਕਿਲੇ ਤੋਂ ਬਾਹਰ ਜਾਣਾ ਹੁੰਦਾ ਤਾਂ ਉਸ ਨੂੰ ਕੰਪਨੀ ਬਹਾਦਰ ਇਜਾਜ਼ਤ

ਲੈਣੀ  ਪੈਂਦੀI

ਬਹਾਦਰ ਸ਼ਾਹ ਜ਼ਫ਼ਰ(ਮਿਰਜ਼ਾ ਅਬੂ ਜਫਰ ਸਿਰਾਜੁਦੀਨ ਮੁਹੰਮਦ ਬਹਾਦਰ ਸ਼ਾਹ ) ਦਾ ਜਨਮ 24 ਅਕਤੂਬਰ 1775 ਵਿਚ ਹੋਇਆ ਸੀ। ਇਹ ਮੁਗਲ ਬਾਦਸ਼ਾਹ ਅਕਬਰ ਸ਼ਾਹ ਦੂਜਾ ਅਤੇ ਹਿੰਦੂ ਰਾਜਪੂਤ ਲਾਲਬਾਈ ਦਾ ਪੁੱਤਰ  ਸੀI ਬਚਪਨ ਤੋਂ ਹੀ  ਜ਼ਫ਼ਰ ਨੇ ਉਰਦੂ , ਫ਼ਾਰਸੀ , ਤੇ ਅਰਬੀ ਦੀ ਤਲੀਮ ਹਾਸਲ ਕਰ ਲਈ I ਇਸਦੇ ਨਾਲ ਨਾਲ ਘੋੜਸਵਾਰੀ, ਤਲਵਾਰਬਾਜੀ , ਤੀਰ ਕਮਾਨ ਤੇ ਨਿਸ਼ਾਨੇਬਾਜ਼ੀ ਵਿਚ ਵੀ ਮੁਹਾਰਤ ਹਾਸਲ ਕੀਤੀ  I  ਬਟੇਰ ਬਾਜ਼ੀ  ਤੇ ਕਬੂਤਰ ਬਾਜ਼ੀ ਦਾ ਵੀ ਉਹ ਬੇਹੱਦ ਸ਼ੋਕੀਨ ਸੀ I ਇਸ ਦੀਆਂ ਚਾਰ ਬੇਗਮਾਂ ਸੀ ਜਿਨ੍ਹਾ ਦਾ ਨਾਮ ਬੇਗਮ ਅਸ਼ਰਫ਼ ਮਹ੍ਹਲ , ਬੇਗਮ ਅਖਤਰ ਮਹ੍ਹਲ,  ਬੇਗਮ ਜੀਨਤ ਮਹ੍ਹਲ ਤੇ ਬੇਗਮ ਤਾਜ ਮਹ੍ਹਲI, 22 ਬੇਟੇ ਤੇ 32 ਬੇਟੀਆਂ  ਸੀI ਇਤਿਹਾਸ ਵਿਚ ਸਿਰਫ  6 ਬੇਟਿਆਂ ਦੇ ਨਾਂ ਦਾ ਜ਼ਿਕਰ ਕੀਤਾ ਗਿਆ ਹੈi ਮਿਰਜ਼ਾ ਦਾਰਾ  ਬਖਸ਼ , ਮਿਰਜ਼ਾ ਮੁਗਲ, ਮੀਰਾਂ ਸ਼ਾਹ  , ਫਾਦ-ਉਲ-ਮੁਲਕ ਬਹਾਦਰ , ਮਿਰਜ਼ਾ ਦਾਰਾ ਬਖਤ, ਮਿਰਜ਼ਾ ਫ਼ਕਰੂI ਮਿਰਜ਼ਾ ਮੁਗਲI ਕ੍ਰਾਂਤੀ ਦੇ ਦੋਰਾਨ ਬਹਾਦਰ ਸ਼ਾਹ ਜ਼ਫਰ ਦਾ ਤੇ ਗਾਏ-ਬੇਗਾਹੇ ਜ਼ਿਕਰ ਹੁੰਦਾ ਰਹਿੰਦਾ ਸੀ ਪਰ ਉਸਦੇ ਸ਼ਹਿਜਾਦਿਆਂ ਦੀ ਕਦੀ ਕੋਈ ਬਹੁਤੀ ਗਲ-ਬਾਤ ਨਹੀਂ ਹੋਈI ਜਿਆਦਾਤਰ ਇਨ੍ਹਾ ਬਾਰੇ ਆਰਾਮ ਪਸੰਦ, ਕਾਮ-ਚੋਰ ਆਦਿ ਸ਼ਬਦ ਵਰਤੇ ਗਏ ਹਨ, ਜਦ ਕਿ 1858 ਦੀ ਕ੍ਰਾਂਤੀ ਵਿਚ ਨਾ ਕੇਵਲ ਉਨ੍ਹਾ ਨੇ ਵਧ ਚੜ ਕੇ ਹਿਸਾ ਲਿਆ ਬਲਿਕ ਅਗਵਾਈ ਵੀ ਕੀਤੀ- ਉਹ ਉਨ੍ਹਾ ਦੀ ਬਦਕਿਸ੍ਮਤੀ ਹੈ ਕ੍ਰਾਂਤੀ ਕਿਸੇ ਸਿਰੇ ਨਾ ਚੜ ਸਕੀI ਮਿਰਜ਼ਾ ਮੁਗਲ ਦਾ 1857 ਦੀ ਬਗਾਵਤ ਤੋ ਪਹਿਲਾਂ ਦੇ  ਇਤਿਹਾਸ ਵਿਚ ਕਾਫੀ ਜ਼ਿਕਰ ਆਉਂਦਾ ਹੈ ਜਿਸਦਾ ਦਰਬਾਰ ਵਿਚ ਅਹਿਮ ਦਰਜਾ ਸੀ ਤੇ  ਜਿਸ ਨੂੰ ਕਿਲੇ ਦਾ ਨਾਜ਼ਿਰ -ਇਕ ਅਹਿਮ ਪੱਦ ਮਿਲਿਆ ਹੋਇਆ ਸੀI

ਬਹਾਦਰ ਸ਼ਾਹ ਜਫਰ ਦੀ ਬਾਦਸ਼ਾਹਤ ਉਸਦੇ  ਪਿਤਾ ਦੀ ਚੋਣ ਨਹੀਂ ਸੀ ਬਲਿਕ ਉਹ ਮਿਰਜ਼ਾ ਜਹਾਂਗੀਰ ਜੋ ਮੁਮਤਾਜ ਬੇਗੁਮ ਦਾ ਪੁਤਰ ਸੀ ਨੂੰ ਆਪਣਾ ਵਲੀ ਅਹਿਦ ਬਨਾਣਾ ਚਾਹੁੰਦਾ ਸੀ I ਉਹ ਗਲ ਅਲਗ ਹੈ ਕਿ  ਉਸ ਵਲੋਂ  ਕਲਕਤੇ ਵਿਚ ਇਸਟ ਇੰਡੀਆ ਕੰਪਨੀ  ਤੇ ਕੀਤੇ ਹਮਲੇ ਕਾਰਣ ਅੰਗਰੇਜਾਂ ਨੇ ਉਸ ਨੂੰ ਜਲਾਵਤਨ ਕਰ ਦਿਤਾI ਜਿਸ ਕਰਕੇ ਉਸਦੀ ਮੌਤ ਤੋਂ ਬਾਅਦ ਇਹ ਤਖਤ ਬਹਾਦਰ ਸ਼ਾਹ ਜ਼ਫ਼ਰ ਨੂੰ ਦੇਣਾ ਪਿਆ  ਜਿਸਦਾ ਬਹਾਦਰ ਸ਼ਾਹ ਨੂੰ ਵੀ ਕੋਈ ਬਹੁਤਾ ਸ਼ੌਕ ਨਹੀਂ ਸੀ I

I ਇਸ ਵਕਤ ਚਾਹੇ ਮੁਗਲ ਸਕਤਾ ਦਾ ਅੰਤ ਆ ਚੁਕਾ ਸੀ ਪਰ ਉਰਦੂ ਸਹਿਤ ਆਪਣੀਆਂ ਬੁਲੰਦੀਆਂ ਤੇ ਸੀI ਬਹਾਦਰ ਸ਼ਾਹ ਜਫਰ ਪੈਦਾਇਸ਼ੀ ਸ਼ਾਇਰ ਸੀ ਤੇ ਸ਼ਾਇਰੀ  ਦਾ ਬੇਹੱਦ  ਸ਼ੋਕੀਨ ਸੀI ਮੀਰ ਇਜਤੇ ਅੱਲਾ ਇਸ਼ਕ, ਜਫਰ ਸ਼ਾਹ ਨਸੀਰ ਉਸਤਾਦ, ਮੀਰ ਕਾਸਿਮ ਹੁਸੈਨ ,ਮੀਰ ਕਾਸਿਮ ਹੁਸੈਨ ਬੇਕਰਾਰ ਤੋਂ ਬਾਅਦ  ਸ਼ੇਖ ਮੁਹੰਮਦ ਇਬ੍ਰਾਹਿਮ ਜ਼ੋਕ ਤੇ ਗਾਲਿਬ ਵਰਗੇ ਨਗੀਨੇ ਸ਼ਾਇਰ ਉਸਦੇ ਦਰਬਾਰ ਦੀ ਸ਼ਾਨ ਰਹੇI I 1850 ਵਿਚ ਬਹਾਦਰ ਸ਼ਾਹ ਜਫਰ ਨੇ ਗਾਲਿਬ ਨੂੰ ਦਬੀਰ-ਉਲ-ਮੁਲਕ ਦਾ ਖਿਤਾਬ ਦਿਤਾI ਜਦ ਸ਼ਾਇਰੀ ਲਈ ਦਰਬਾਰ ਲਗਦਾ ਤਾਂ ਉਹ ਅਕਸਰ ਸ਼ਾਇਰਾਂ ਤੋਂ ਸੋਨੇ ਤੇ ਚਾਂਦੀ ਦੇ ਸਿਕੇ ਵਾਰਿਆ ਕਰਦਾI ਰੰਗੂਨ ਦੀ ਕੈਦ ਵਿਚ ਵੀ ਉਸ ਦੀ  ਉਰਦੂ ਸ਼ਾਇਰੀ ਦਾ ਜਲਵਾ ਘਟ ਨਹੀਂ ਹੋਇਆ I ਸ਼ਾਇਰੀ ਦੇ ਮੁਰੀਦ ਹੋਣ ਤੋਂ ਇਲਾਵਾ ਉਹ ਖੁਦ ਵੀ ਇਕ ਬੇਹਤਰੀਨ ਸ਼ਾਇਰ ਸੀI ਜਿਸਦੀ  ਵਜੋਂ  ਉਸ  ਨੇ ਆਪਣੇ ਨਾਂ ਨਾਲ ‘ਜ਼ਫ਼ਰ’ ਦਾ ਤਖੱਲਸ ਜੋੜ  ਦਿਤਾ  ਜਿਸ ਦੇ ਸ਼ਬਦੀ ਮਾਇਨੇ ‘ਜਿੱਤ’ ਹਨ।  ਜਫਰ ਮਤਲਬ ਜਿਤ ਦਾ  ਤੱਖਲਸ ਤਾਂ  ਆਪਣੇ ਨਾਂ ਨਾਲ ਜੋੜ ਲਿਆ , ਪਰ ਇਸ ਬਾਦਸ਼ਾਹ ਵਰਗੀ ਹਾਰ ਹਿੰਦੁਸਤਾਨ ਤੇ ਕੀ ਦੁਨੀਆਂ ਦੇ  ਕਿਸੇ ਬਾਦਸ਼ਾਹ ਦੀ ਨਹੀਂ ਹੋਈI ਇਸਦੀ ਜਿੰਦਗੀ ਵੀ ਇਕ ਤਰ੍ਹਾ ਦੀ ਕੈਦ ਹੀ ਸੀ ਤੇ ਮੌਤ ਵੀ ਇਕ ਲੰਬੀ ਕੈਦ  I

ਲਗਤਾ ਨਹੀਂ ਹੈ ਜੀ ਮੇਰਾ ਉਜੜੇ ਦਯਾਰ ਮੇਂ,
ਕਿਸ ਕੀ ਬਨੀ ਹੈ ਆਲਮ-ਏ-ਨਾਪਾਏਦਾਰ ਮੇਂ।

ਬੁਲਬੁਲ ਕੋ ਬਾਗਬਾਂ ਸੇ ਨ ਸੈਯਾਦ ਸੇ ਗਿਲਾ,
ਕਿਸਮਤ ਮੇਂ ਕੈਦ ਲਿਖੀ ਥੀ ਫਸਲ-ਏ-ਬਹਾਰ ਮੇਂ।

ਕਹ ਦੋ ਇਨ ਹਸਰਤੋਂ ਸੇ ਕਹੀਂ ਔਰ ਜਾ ਬਸੇਂ,
ਇਤਨੀ ਜਗਹ ਕਹਾਂ ਹੈ ਦਿਲ-ਏ-ਦਾਗ਼ਦਾਰ ਮੇਂ।

ਏਕ ਸ਼ਾਖ ਗੁਲ ਪੇ ਬੈਠ ਕੇ ਬੁਲਬੁਲ ਹੈ ਸ਼ਾਦਮਾਨ,
ਕਾਂਟੇ ਬਿਛਾ ਦਿਏ ਹੈਂ ਦਿਲ-ਏ-ਲਾਲ-ਏ-ਜ਼ਾਰ ਮੇਂ।

ਉਮ੍ਰ-ਏ-ਦਰਾਜ਼ ਮਾਂਗ ਕੇ ਲਾਏ ਥੇ ਚਾਰ ਦਿਨ,
ਦੋ ਆਰਜ਼ੂ ਮੇਂ ਕਟ ਗਏ, ਦੋ ਇੰਤਜ਼ਾਰ ਮੇਂ।

ਸ਼ੇਖ ਮੁਹੰਮਦ ਇਬ੍ਰਾਹਿਮ ਜ਼ੋਕ ਤੇ ਗਾਲਿਬ ਵਰਗੇ ਬੇਤਰੀਨ ਸ਼ਾਇਰਾਂ ਦੀ ਸੰਗਤ ਵਿਚ ਸੂਫ਼ੀਆਨਾ ਤਬੀਅਤ ਦਾ ਧਾਰਨੀ ਬਾਦਸ਼ਾਹ , ਜ਼ਲਾਲਤ ਤੇ ਫ਼ਰੇਬ ਦੀ ਦੁਨੀਆ ਤੋ ਪਰੇ ਸ਼ਾਇਰੀ ਦਾ  ਇਕ ਖ਼ੂਬਸੂਰਤ ਜਹਾਨ ਓੁਸਾਰੀ ਬੈਠਾ ਸੀ, ਉਸ ਦੀ ਸ਼ਾਇਰੀ ਵਿਚ ਮਨੁਖੀ ਜੀਵਨ ਦੀਆਂ ਸਚਾਈਆਂ ਤੇ ਭਾਵਨਾਵਾਂ ਵਸਦੀਆਂ ਸਨ I ਓੁਹਨਾ ਦੇ ਦਰਦ ਭਰੇ ਸ਼ੇਅਰਾਂ ਵਿੱਚ ਜਿੱਥੇ ਮਨੁੱਖੀ ਭਾਵਨਾਵਾਂ ਦੇ ਵਲਵਲੇ ਸਨ ਉਥੇ  ਜ਼ਿੰਦਗੀ ਦੀ ਤਲਖ ਹਕੀਕਤ ਵੀ  ਬਿਆਨ ਕਰਦੇ ਸਨI ਆਪਣੇ ਜੀਵਨ ਕਾਲ ਵਿਚ ਉਸਨੇ ਕਈ ਗਜ਼ਲਾਂ ਲਿਖੀਆਂ, ਪਰ ਜੱਦ ਉਹ ਰੰਗੂਨ ਜਲਾਵਤਨ ਕੀਤਾ ਗਿਆ ਤਾਂ ਵਕਤ ਦਾ ਤਕਾਜਾ ਕਹਿ ਲਵੋ ਜਾਂ ਅੰਗਰੇਜਾਂ ਦੇ ਜ਼ੁਲਮ -ਸਿਤਮ ਕਿ ਉਸ ਨੂੰ ਰੋਸ਼ਨੀ, ਕਲਮ, ਦਵਾਤ ਤੇ ਕਾਗਜ਼ ਤੋਂ ਵੀ ਮਹਿਰੂਮ ਰਖਿਆ ਗਿਆ ਤਾਕਿ ਅੰਗਰੇਜਾਂ ਦੀ ਕੀਤੀ ਬਦਸਲੂਕੀ, ਬਦ-ਗੁਮਾਨੀ ਤੇ ਬੇਹ੍ਯਾਹੀ ਉਸ ਕਾਲ -ਕੋਠੜੀ ਤੋਂ ਬਾਹਰ ਨਾ ਆ ਸਕੇI ਪਰ ਫਿਰ ਵੀ ਉਹ ਹਾਰਿਆ ਨਹੀਂI ਜਲੀਆਂ ਮਾਚਸਾਂ ਦੀਆਂ ਤੀਲੀਆਂ ਤੇ ਇਟਾਂ ਦੇ ਰੋੜਿਆ ਤੋਂ ਕਲਮ ਦਾ ਕੰਮ ਲੈਕੇ ਕਾਲ -ਕੋਠੜੀ ਦੀਆਂ ਦੀਵਾਰਾਂ ਤੇ ਢੇਰ ਸਾਰੀਆਂ ਗਜ਼ਲਾਂ ਲਿਖ ਦਿਤੀਆਂI ਉਹ ਆਪਣੇ ਦੇਸ਼ ਨੂੰ ਮਹਿਬੂਬਾ ਦੀ ਤਰ੍ਹਾਂ ਪਿਆਰ ਕਰਦਾ ਸੀI ਉਸ ਨੇ ਆਪਣੇ ਅੰਤਿਮ ਸਮੇ ਵਿਚ ਰੰਗੂਨ ਦੀ ਕਾਲ-ਕੋਠੜੀ ਵਿਚ ਆਪਣੀ ਦਿਲੀ ਦੀ ਦੋਸਤ ਵਾਲੀ ਗਲੀ” ਕੂ-ਏ-ਯਾਰ” ਵਿਚ ਦਫਨ ਹੋਣ ਲਈ 4 ਸਾਲ ਤਰਸਦੇ ਤਰਸਦੇ ਦਮ ਤੋੜ ਦਿਤਾ, ਜਿਸ ਦਾ ਆਪਣੀ ਸ਼ਾਇਰੀ ਵਿਚ ਮੌਤ ਤੋ ਪਹਿਲਾਂ ਬੜੀ ਬੇਖੂਬੀ ਨਾਲ ਬਿਆਨ ਕੀਤਾI

ਦਿਨ ਖਤਮ ਹੁਏ ਜ਼ਿੰਦਗੀ ਕੀ ਸ਼ਾਮ ਹੋ ਗਈ,
ਫੈਲਾ ਕੇ ਪਾਂਵ ਸੋਏਂਗੇ ਕੁੰਜ-ਏ-ਮਜ਼ਾਰ ਮੇਂ।

ਕਿਤਨਾ ਹੈ ਬਦਨਸੀਬ ਜ਼ਫਰ ਦਫ਼ਨ ਕੇ ਲੀਏ,
ਦੋ ਗ਼ਜ਼ ਜ਼ਮੀਨ ਭੀ ਨ ਮਿਲੀ ਕੂ-ਏ-ਯਾਰ ਮੇਂ॥

ਉਹ  ਸ਼ਾਇਦ ਦੁਨਿਆ ਦੇ ਪਹਿਲੇ ਬਾਦਸ਼ਾਹ ਸੀ ਜਿਨ੍ਹਾ ਦੀ ਤਖਤ-ਏ-ਤਾਜਪੋਸ਼ੀ  ਦੀ ਰਸਮ ਦੋ ਵਾਰੀ ਅਦਾ ਕੀਤੀ ਗਈ

ਪਹਿਲੀ ਵਾਰੀ ਉਨ੍ਹਾ ਦੇ ਅਬੂ ਦੀ ਮੋਤ ਤੋ ਬਾਅਦ  ਤੇ ਦੂਜੀ ਵਾਰ ਉਦੋਂ ਜਦੋਂ 10 ਮਈ 1857 ਨੂੰ ਜਦੋਂ ਆਜ਼ਾਦੀ ਦੇ ਪ੍ਰਵਾਨੇ ਮੇਰਠ ਤੋਂ ਬਗਾਵਤ ਕਰਦੇ ਕਰਦੇ ਲਾਲ ਕਿਲੇ ਪਹੁੰਚੇ ਸਨ I ਬਹਾਦਰ ਸ਼ਾਹ ਜ਼ਫ਼ਰ ਨੂੰ ਆਪਣਾ ਨੇਤਾ ਤੇ ਹਿੰਦੁਸਤਾਨ ਦਾ ਬਾਦਸ਼ਾਹ ਸਵੀਕਾਰਦੇ ਤਾਜਪੋਸ਼ੀ ਦੀ ਰਸਮ ਦੁਬਾਰਾ ਕੀਤੀ ਗਈ I ਆਵਾਮ ਦੇ ਦਿਲਾਂ ਵਿਚ  ਇਸ ਸੂਫ਼ੀ ਬਾਦਸ਼ਾਹ ਲਈ ਅਸੀਮ ਸ਼ਰਧਾ ਸੀ, ਕਿਓੁਕਿ ਇਹ  ਔਰੰਗਜੇਬ ਵੱਲੋਂ ਧਾਰਮਿਕ ਕੱਟੜਤਾ ਦੀਆ ਬੰਨੀਆਂ ਗੰਢਾ ਨੂੰ ਖੋਲ੍ਹਣ ਵਿੱਚ ਕਾਫ਼ੀ ਹੱਦ ਤੱਕ ਕਾਮਯਾਬ ਰਿਹਾ  , ਇਹੀ ਕਾਰਨ ਸੀ ਕਿ 1857 ਦੀ ਪਹਿਲੀ ਜੰਗੇ ਅਜ਼ਾਦੀ ਦੇ ਸਿਪਾਹੀਆਂ ਨੇ ਓੁਸ  ਨੂੰ ਸਰਬ ਸੰਮਤੀ ਨਾਲ ਸੁਪਨਿਆਂ ਦੇ ਆਜ਼ਾਦ ਭਾਰਤ ਦਾ ਬਾਦਸ਼ਾਹ ਮੰਨ ਲਿਆ ਸੀ । ਬੁੱਢੇ ਬਾਦਸ਼ਾਹ ਦੀਆ ਬੁਝਦੀਆਂ ਅੱਖਾਂ ਨੂੰ ਬਾਗ਼ੀਆਂ ਨੇ ਆਜ਼ਾਦ ਭਾਰਤ ਦੀ ਬਾਦਸ਼ਾਹਤ ਦੇ ਖ਼ਾਬ ਨਾਲ ਰੌਸ਼ਨ ਕਰ ਦਿੱਤਾ ਸੀ।

ਇਸ ਵਕਤ ਬਾਗ਼ੀ ਸਿਰ ਧੜ ਦੀ ਬਾਜ਼ੀ ਲਾ ਰਹੇ ਸਨ ਤੇ ਭਾਰਤ ਦਾ ਇਤਹਾਸ ਜਿਵੇਂ  ਸਾਹ ਰੋਕ ਕੇ ਨਤੀਜੇ ਦਾ ਇੰਤਜ਼ਾਰ ਕਰ ਰਿਹਾ ਸੀ।

ਭਾਰਤੀਆਂ ਨੇ ਦਿੱਲੀ ਅਤੇ ਦੇਸ਼ ਦੇ ਹੋਰ ਹਿੱਸਿਆ ਵਿੱਚ ਅੰਗਰੇਜਾਂ ਨੂੰ ਕਰਾਰੀ ਹਾਰ ਦਿੱਤੀ।

ਸ਼ੁਰੂਆਤੀ ਨਤੀਜੇ ਵਤਨਪ੍ਰਸਤਾ ਦੇ ਪੱਖ ਵਿੱਚ ਰਹੇ, ਲੇਕਿਨ ਬਾਅਦ ਵਿੱਚ ਅੰਗਰੇਜਾਂ ਨੇ  ਛੱਲ-ਕਪਟ  ਤੇ ਬੇਈਮਾਨੀ ਨਾਲ ਇਸ ਸਵਾਧੀਨਤਾ ਦੀ ਲੜਾਈ ਦਾ ਰੁਖ਼ ਬਦਲ ਦਿਤਾI ਅੰਗਰੇਜ਼ ਬਗਾਵਤ ਨੂੰ ਦਬਾਓੁਣ ਵਿੱਚ ਕਾਮਯਾਬ ਹੋ ਗਏ।  ਦਿਲੀ ਤੇ ਮੁੜ ਅੰਗਰੇਜਾਂ ਦਾ ਕਬਜਾ ਹੋ ਗਿਆI ਅੰਗਰੇਜਾਂ ਨਾਲ ਸਿਖ ਇਨਫੇਨਟਰੀ ਬਟਾਲਿਯਨ ਦੇ  ਵੀ ਕੁਝ ਜਵਾਨ ਸੀ I ਸਿਖਾਂ ਤੋ ਰਹਿਮ ਦੀ ਅਪੀਲ ਕਰਨੀ ਬਹਾਦਰ ਸ਼ਾਹ ਨੂੰ ਕੁਝ ਠੀਕ ਨਾ ਲਗੀI ਉਸ ਨੂੰ ਉਹ ਵਕਤ ਯਾਦ ਆਇਆ  ਜਦੋਂ ਔਰੰਗਜ਼ੇਬ ਨੇ ਗੁਰੂ ਤੇਗ ਬਹਾਦੁਰ ਦਾ ਉਨ੍ਹਾ ਦੇ ਤਿੰਨ ਸੇਵਕਾਂ ਸਮੇਤ  ਇਸਲਾਮ ਨਾ ਕਬੂਲ ਕਰਨ ਤੇ ਸਰੇ ਆਮ ਕਤਲ ਕਰ ਦਿਤਾ ਸੀ ਤੇ  ਉਨ੍ਹਾ ਦੇ ਜਿਸਮ

ਦੇ ਟੁਕੜੇ ਟੁਕੜੇ ਕਰਕੇ ਤੇ ਦਿਲੀ ਦਰਵਾਜਿਆਂ ਤੇ ਟੰਗਣ ਦਾ ਹੁਕਮਨਾਮਾ ਜਾਰੀ ਕੀਤਾ ਸੀ ਤਾਂਕਿ ਕੋਈ ਸਿਖ ਮੁੜਕੇ ਹੁਕਮ ਅਦੂਲੀ ਕਰਨ ਦੀ ਜੁਰਰਤ ਨਾ ਕਰ ਸਕੇI

ਦਿੱਲੀ ਤੇ ਅੰਗਰੇਜ਼ਾਂ ਦਾ ਕਬਜ਼ਾ ਹੋ ਜਾਣ ਨਾਲ ਹਰ ਜਗ੍ਹਾ ਜੰਗ-ਏ-ਆਜ਼ਾਦੀ ਦੀ ਰਫ਼ਤਾਰ ਮੱਧਮ ਪੈ ਗਈ। ਮਾਰਚ 1858 ਵਿੱਚ ਲਖਨਊ ਤੇ ਦੁਬਾਰਾ ਅੰਗਰੇਜ਼ਾਂ ਦਾ ਕਬਜ਼ਾ ਹੋ ਗਿਆ। ਦਿੱਲੀ, ਲਖਨਊ, ਕਾਨਪੁਰ, ਝਾਂਸੀ ਦੇ ਇਲਾਵਾ ਚੰਦ ਹੋਰ ਥਾਵਾਂ  ਵੀ ਅੰਗਰੇਜ਼ਾਂ ਦੇ ਕੰਟ੍ਰੋਲ ਵਿੱਚ ਆ ਗਈਆਂ। ਜੰਗ-ਏ-ਆਜ਼ਾਦੀ ਦਾ ਨਾਅਰਾ ਅੰਗਰੇਜ਼ਾਂ ਨੂੰ ਹਿੰਦੁਸਤਾਨ ਵਿੱਚੋਂ ਕਢ ਦਿਉ ” , ਇਸ ਲਈ ਉਸ ਵਿੱਚ ਤਮਾਮ ਐਸੇ ਅੰਸ਼ ਸ਼ਾਮਿਲ ਹੋ ਗਏ ਜਿਨ੍ਹਾਂ ਨੂੰ ਅੰਗਰੇਜ਼ ਤੋਂ ਨੁਕਸਾਨ ਪਹੁੰਚਿਆ ਸੀ। ਵੱਖ ਵੱਖ ਅਨਸਰ ਇੱਕ ਸਾਂਝੇ ਦੁਸ਼ਮਣ ਦੇ ਖ਼ਿਲਾਫ਼ ਇੱਕ ਤਾਂ ਹੋਏ ਸਨ ਪਰ ਦੇਸ਼ ਅਤੇ ਕੌਮ ਦੇ ਖਿਆਲਾਂ ਤੋਂ ਨਾਆਸ਼ਨਾ ਸਨ। ਬਹਾਦਰ ਸ਼ਾਹ ਜ਼ਫ਼ਰ ਜਿਸ ਦੀ ਬਾਦਸ਼ਾਹਤ ਦਾ ਐਲਾਨ ਬਾਗ਼ੀ ਸਿਪਾਹੀਆਂ ਨੇ ਕਰ ਦਿੱਤਾ ਸੀ, ਨਾ ਉਹ ਬਾਦਸ਼ਾਹਤ ਦੀ ਸਲਾਹੀਅਤ ਰੱਖਦਾ ਸੀ ਔਰ ਨਾ ਬਾਗ਼ੀਆਂ ਦੀ ਮੁਖ਼ਾਲਫ਼ਤ ਕਰਨ ਦੀ ਤਾਕਤ। ਇਸਦੇ ਇਲਾਵਾ ਬਾਗ਼ੀਆਂ ਨੇ ਦਿੱਲੀ ਵਿੱਚ ਲੁੱਟ ਮਾਰ ਅਤੇ ਗ਼ਾਰਤ ਗਿਰੀ ਮਚਾ ਕੇ ਆਮ ਲੋਕਾਂ ਦੀਆਂ ਹਮਦਰਦੀਆਂ ਖੋ ਦਿੱਤੀਆਂ ਸਨ। ਇਸ ਤਰ੍ਹਾਂ 1857 ਦੀ ਇਹ ਜੰਗ-ਏ-ਆਜ਼ਾਦੀ ਨਾਕਾਮ ਰਹੀ।

ਜਨਰਲ ਨਿਕਲਸਨ ਨੇ ਅੰਗਰੇਜ਼ ਫ਼ੌਜਾਂ ਦੀ ਮਦਦ ਨਾਲ ਤਕਰੀਬਨ ਚਾਰ ਮਹੀਨੇ ਤੱਕ ਦਿੱਲੀ ਨੂੰ ਘੇਰਾ ਪਾਈ ਰੱਖਿਆ ਸੀ। 14 ਸਤੰਬਰ ਨੂੰ ਕਸ਼ਮੀਰੀ ਦਰਵਾਜ਼ਾ ਤੋੜ ਦਿੱਤਾ ਗਿਆ। ਜਨਰਲ ਨਿਕਲਸਨ ਇਸ ਲੜਾਈ ਵਿੱਚ ਮਾਰਿਆ ਗਿਆ ਮਗਰ ਅੰਗਰੇਜਾਂ  ਨੇ ਦਿੱਲੀ ਤੇ ਕਬਜ਼ਾ  ਕਰ ਲਿਆ Iਕਸ਼ਮੀਰੀ ਦਰਵਾਜ਼ੇ, ਜਿਸ ਨੂੰ ਅਜੇ ਦਿਲੀ ਗੇਟ ਕਿਹਾ ਜਾਂਦਾ ਹੈ  ਤੇ ਗੋਲੇ ਬਰਸਾਏ ਗਏ , ਦਰਵਾਜ਼ਾ ਟੁਟ ਗਿਆ, ਫੋਜੀ ਜਵਾਨ ਸ਼ਹਿਰ ਵਿਚ ਦਾਖਲ ਹੋ ਗਏ I ਲਾਲ ਕਿਲੇ ਤੇ ਕਬਜਾ ਹੋ ਗਿਆ ਬਹਾਦਰ ਸ਼ਾਹ ਨੂੰ ਆਪਣੇ ਬਚਿਆਂ ਤੇ  ਬੀਵੀ ਜੀਨਤ ਮਹ੍ਹਲ ਸਮੇਤ ਆਪਣੀ ਜਾਨ ਬਚਾਣ  ਲਈ ਹਮਾਯੂੰ ਦੇ ਮਕਬਰੇ ਵਿਚ ਛਿਪਣਾ ਪਿਆI ਅੰਗਰੇਜਾਂ  ਨੇ ਲਾਲ ਕਿਲੇ ਵਿਚ ਕਤਲੇਆਮ ਮਚਾ ਦਿਤਾI ਬਹਾਦਰ ਸ਼ਾਹ ਨੂੰ ਪਕੜਨ ਲਈ ਹਰ ਤਰਫ਼ ਤਲਾਸ਼ ਕੀਤੀ ਗਈ  ਪਰ ਬਹਾਦਰ ਸ਼ਾਹ ਜ਼ਫਰ ਲਾਲ ਕਿਲੇ ਵਿਚ ਨਹੀਂ ਸੀ Iਬਖਤ ਖਾਨ ਨੇ ਬਹਾਦੁਰ ਸ਼ਾਹ ਨੂੰ ਲਖਨਊ ਨਿਕਲ ਜਾਣ  ਦੀ ਸਲਾਹ ਦਿਤੀ ਤਾਂਕਿ ਉਥੇ ਰਹਿ ਕੇ ਮੁੜ ਜੰਗ ਲੜੀ ਜਾ ਸਕੇ ਪਰ ਜੀਨਤ ਬੇਗਮ ਦੀ ਰਾਏ ਸੀ ਕਿ ਅੰਗਰੇਜਾਂ ਨਾਲ ਗਲ-ਬਾਤ ਕੀਤੀ ਜਾਏ I ਅੰਗਰੇਜ਼ਾ ਤੋ ਜਾਨ ਬਚਾਉਣ ਲਈ ਬਹਾਦੁਰ ਸ਼ਾਹ ਜ਼ਫ਼ਰ ਨੇ ਹੁਮਾਯੂੰ ਦੇ ਮਕਬਰੇ ਵਿੱਚ ਸ਼ਰਨ ਲਈ, ਜ਼ਫ਼ਰ ਲਖਨਊ ਵਲ  ਨਹੀਂ ਭਜਿਆ  ਸ਼ਾਇਦ ਉਹ ਜੰਗ ਕਰਨਾ ਨਹੀਂ ਸੀ ਚਹੁੰਦਾ , ਜਾਂ ਉਮਰ ਦਾ ਤਕਾਜਾ ਸੀ ਤੇ ਜਾਂ ਹਿੰਮਤ ਤੇ ਸਾਜੋ-ਸਮਾਂ ਦੀ ਕੰਮੀ I  ਨਾ ਉਹ ਆਪਣੇ  ਤੇਮੂਰੀ ਖੂਨ ਨਾਲ ਇਨਸਾਫ਼ ਕਰ ਪਾਇਆ    ਜੋ  60 ਸਾਲ ਦੀ ਉਮਰ ਵਿਚ ਦੁਨੀਆਂ ਵਿਚ ਹੰਗਾਮਾ ਕਰਨ ਦੀ ਜੁਰਤ ਰਖਦਾ ਸੀ ਤੇ ਨਾ ਚੰਗੇਜ਼ ਖਾਨ ਨਾਲ ਜੋ ੫੫ ਸਾਲ ਦੀ ਉਮਰ ਵਿਚ ਦੁਨਿਆ ਦਾ ਸਭ  ਤੋਂ ਵਡਾ ਖੂੰਖਾਰ ਲੜਾਕਾ ਕਹਿਲਾਇਆ ਗਿਆ  ਤੇ ਨਾ ਉਹ ਔਰੰਗਜ਼ੇਬ ਨਾਲ ਜੋ 80 ਸਾਲ ਦੀ ਉਮਰ ਵਿਚ ਵੀ ਦਖਣ ਵਿਚ ਮਰਹਟਿਆਂ ਦੇ ਖਿਲਾਫ਼ ਜੰਗਾ ਲੜਦਾ ਰਿਹਾI

ਅਗਲੇ ਦਿਨ 20 ਸਤੰਬਰ ਨੂੰ ਅੰਗ੍ਰੇਜ਼ ਅਫਸਰ ਵਿਲੀਅਮ ਸਟੀਫਨ ਹਡਸਨ ਨੇ ਫੋਜੀਆਂ ਸਮੇਤ ਹਮਾਯੂੰ ਦਾ ਮਕਬਰਾ ਘੇਰ ਲਿਆI ਹਡਸਨ ਨੇ ਐਲਾਨ ਕਰਵਾਇਆ ਕਿ ਅਗਰ ਜ਼ਫ਼ਰ ਖੁਦ ਆਪਣੇ ਆਪ ਨੂੰ ਉਸਦੇ ਹਵਾਲੇ ਕਰ ਦੇਵੇ ਤਾਂ ਉਸਦੀ ਜਾਨ-ਬਖਸ਼ੀ ਕਰ ਦਿਤੀ ਜਾਵੇਗੀ ਤੇ ਜੇਕਰ ਉਸਨੇ ਦੋੜਨ ਦੀ ਕੋਸ਼ਿਸ਼ ਕੀਤੀ ਤਾਂ ਉਸ ਕੋਲ ਹਿੰਦੁਸਤਾਨ ਦੇ ਬਾਗੀ ਬਾਦਸ਼ਾਹ ਨੂੰ  ਗੋਲੀ ਮਾਰ ਦੇਣ ਦਾ ਹੁਕਮਨਾਮਾ ਹੈI ਹਡਸਨ  ਨੇ ਕਿਹਾ ਕਿ ਗ੍ਰਿਫਤਾਰ ਹੋਣ ਤੇ ਜ਼ਫ਼ਰ ਨਾਲ ਕੋਈ ਵੀ ਬਦਸਲੂਕੀ ਨਹੀਂ ਕੀਤੀ ਜਾਵੇਗੀ I ਇਸਤੋਂ ਬਾਅਦ ਦੋ ਘੰਟੇ ਕੋਈ ਹਲਚਲ ਨਹੀਂ ਹੋਈI ਦੋਨੋ ਤਰਫ਼ ਬੈਚੈਨੀ ਸੀ i ਫਿਰ ਜ਼ਫ਼ਰ ਦੇ ਗਿਣੇ-ਚੁਣੇ ਸਾਥੀਆਂ ਵਿਚੋਂ ਇਕ, ਅਹਸਾਨ ਉੱਲਾ ਖਾਨ ਮਕਬਰੇ ਤੋਂ ਬਾਹਰ ਆਇਆI ਉਸਨੇ ਕਿਹਾ ਕਿ ਬਾਦਸ਼ਾਹ ਆਪਣੇ ਆਪ ਨੂੰ ਤੇਰੇ ਹਵਾਲੇ ਕਰਨ ਨੂੰ ਤਿਆਰ ਹੈ ਬਸ਼ਰਤੇ ਉਹ ਬਾਦਸ਼ਾਹ ਨੂੰ ਜ਼ੁਬਾਨ ਦੇਵੇ ਕਿ ਉਸਦੀ ਜਿੰਦਗੀ ਬਖਸ਼ ਦਿਤੀ ਜਾਵੇਗੀI ਹਡਸਨ  ਨੇ ਜ਼ੁਬਾਨ ਦੇ  ਦਿਤੀI ਬਹਾਦਰ ਸ਼ਾਹ ਬਾਹਰ ਨਿਕਲ ਆਇਆI

Iਜਦੋਂ ਮੇਜਰ ਹਡਸਨ ਨੇ  ਮੁਗਲ ਸਮ੍ਰਾਟ ਨੂੰ ਹਮਾਯੂੰ ਦੇ ਮਕਬਰੇ ਵਿਚੋਂ ਗ੍ਰਿਫਤਾਰ ਕੀਤਾ  ਜਿਸ ਵਿਚ ਬਹਾਦਰ ਸ਼ਾਹ ਆਪਣੇ ਦੋ ਬੇਟੇ ਤੇ ਇਕ ਪੋਤੇ ਸਮੇਤ ਛੁਪੇ ਹੋਏ ਸੀI ਤਾਂ ਹਡਸਨ ਜਿਸ ਨੂੰ ਥੋੜੀ ਬਹੁਤੀ ਉਰਦੂ ਤੇ ਸ਼ਾਇਰੀ ਆਉਂਦੀ ਸੀ ਕਟਾਕਸ਼ ਮਾਰਦੇ ਬਹਾਦਰ ਸ਼ਾਹ ਨੂੰ ਕਿਹਾ

,” ਦਮਦਮੇ ਮੈਂ ਦਮ ਨਹੀਂ ਹੈ ਖੈਰ ਮਾਂਗੋ ਜਾਨ ਕੀ

ਏ ਜਫਰ ਠੰਡੀ ਹੁਈ ਅਬ ਤੇਗ ਹਿੰਦੁਸਤਾਨ ਕੀ.”

ਬਹਾਦਰ ਸ਼ਾਹ ਜ਼ਫ਼ਰ ਦੀ ਹਾਜਰ ਜੁਆਬੀ ਤੇ ਨਿਡਰ ਉਤਰ ਸੀ

ਗਾਜਿਓਂ ਮੈ ਬੂ ਰਹੇਗੀ ਜਬ ਤਲਕ ਈਮਾਨ ਕੀ

ਤਖਤ-ਏ-ਲੰਦਨ ਤਕ ਚਲੇਗੀ ਤੇਗ ਹਿੰਦੁਸਤਾਨ ਕੀ

। ਮੇਜਰ ਹਡਸਨ ਨੇ ਉਨ੍ਹਾਂ ਨੂੰ ਅਤੇ ਉਨ੍ਹਾਂ ਦੇ ਬੇਟੇ ਮਿਰਜਾ ਮੁਗਲ, ਖਿਜਰ ਸੁਲਤਾਨ ਅਤੇ ਪੋਤਰੇ ਅਬੂ ਬਖਤ  ਦੇ ਨਾਲ ਫੜ ਲਿਆ। ਬੈਲਗਡੀ ਤੇ ਬਿਠਾਕੇ ਇਕ ਜਲੂਸ ਦੀ ਸ਼ਕਲ ਵਿਚ  ਲਾਲ ਕਿਲੇ ਤਕ ਲਿਜਾਇਆ ਗਿਆ I ਬਹਾਦਰ ਸ਼ਾਹ ਨੂੰ ਲਾਲ ਕਿਲੇ ਦੇ  ਇਕ ਤਹਿਖਾਨੇ ਵਿਚ ਕੈਦ ਕਰ ਦਿਤਾ ਗਿਆ I ਅਗਲੇ ਹੀ ਦਿਨ  ਦਿਲੀ ਗੇਟ ਜਿਸ ਨੂੰ ਖੂਨੀ ਦਰਵਾਜ਼ਾ ਵੀ ਕਿਹਾ ਜਾਂਦਾ ਹੈ ਦੋਨੋ ਬੇਟਿਆਂ ਤੇ ਪੋਤੇ ਨੂੰ ਗੋਲੀ ਨਾਲ ਭੁੰਨ  ਦਿਤਾI

9 ਮਾਰਚ ਦੀ ਤਰੀਖ ਇਤਿਹਾਸ ਦੇ ਪੰਨਿਆਂ ਵਿਚ ਦਰਜ ਹੈ  ਇਹ ਉਹੀ ਦਿਨ ਹੈ ਜਦ ਮੁਗਲ ਬਾਦਸ਼ਾਹ ਬਹਾਦੁਰ ਸ਼ਾਹ ਜ਼ਫ਼ਰ ਦੇ ਖਿਲਾਫ਼ ਰਾਜਧਰੋਹ ਤੇ ਹਤਿਆ ਦੇ ਖਿਲਾਫ਼ ਮੁੱਕਦਮਾ ਚਲਾਇਆ ਗਿਆI  ਪਹਿਲੇ ਇਸ ਮੁਕਦਮੇ ਦੀ ਸੁਣਵਾਈ , ਈਸਟ ਇੰਡੀਆਂ ਕੰਪਨੀ ,ਕਲਕਤਾ ਵਿਚ ਰਖੀ  ਗਈ ਪਰ ਫਿਰ ਪਤਾ ਨਹੀਂ ਕੀ ਸੋਚ ਕੇ ਲਾਲ ਕਿਲੇ ਨੂੰ ਹੀ ਇਸਦਾ ਮਰਕਜ਼ ਬਣਾਇਆ ਗਿਆI  ਇਹ ਮੁੱਕਦਮਾ 40 ਦਿਨ ਤਕ ਚਲਦਾ ਰਿਹਾ ਜਿਸ ਵਿਚ 19 ਹਿਅਰਿੰਗ,  21 ਗਵਾਹ ਤੇ 100 ਤੋਂ ਜਿਆਦਾ ਡਾਕੂਮੈਂਟ ਜੋ  ਫ਼ਾਰਸੀ ਤੇ ਉਰਦੂ ਵਿਚ ਸਨ ਤੇ ਉਨ੍ਹਾ ਨਾਲ ਉਸਦੇ  ਅੰਗਰੇਜ਼ੀ ਅਨੁਵਾਦ I ਲਾਲ ਕਿਲੇ ਦੇ ਦੀਵਾਨੇ ਆਮ ਵਿਚ ਜਿਥੇ ਬਹਾਦਰ ਸ਼ਾਹ ਜਫਰ  ਤਖਤ ਤੇ ਬੈਠ ਕੇ ਆਪਣੀ ਪਰਜਾ ਲਈ  ਨਿਆਂ ਕਰਿਆ  ਕਰਦਾ ਸੀ ਉਸੇ  ਤਖਤ ਤੇ ਬੈਠ ਕੇ ਅੰਗਰੇਜ਼ ਜੱਜ ਬਹਾਦਰ ਸ਼ਾਹ ਲਈ ਨਿਆਂ ਕਰਨ ਦਾ ਢੋਂਗ ਰਚ ਰਿਹਾ ਸੀ I ਬਹਾਦੁਰ ਸ਼ਾਹ ਜ਼ਫ਼ਰ ਜੰਜੀਰਾਂ  ਨਾਲ ਜਕੜਿਆ ਮੁਜਰਮ ਦੀ ਹੈਸੀਅਤ ਵਿਚ ਉਸਦੇ ਸਾਮਣੇ ਖੜਾ ਸੀI  ਇਹ ਸਿਲਸਿਲਾ 40 ਦਿਨ ਤਕ ਚਲਦਾ ਰਿਹਾ ਜੋ ਸਿਰਫ ਇਕ ਨਾਟਕ ਤੋਂ ਸਿਵਾ ਕੁਝ ਨਹੀਂ ਸੀ I  ਜਦ 19 ਦਿਨਾਂ ਬਾਅਦ ਮੁਲ੍ਜ਼ਿਮ ਦੀ ਸੁਣਵਾਈ ਦਾ ਵਕ਼ਤ ਆਇਆ ਤਾਂ ਬਹਾਦਰ ਸ਼ਾਹ ਨੇ ਆਪਣੇ ਬਚਾਉ ਵਾਸਤੇ ਕਿਹਾ,” ਕਿ ਸਿਪਾਹੀਆਂ ਦੀ ਮਰਜ਼ੀ  ਅਗੇ ਉਸਦੀ ਕੋਈ ਪੇਸ਼ ਨਹੀਂ ਸੀ ਜਾਂਦੀ, ਮੇਰੀ ਮੋਹਰ ਖਾਲੀ ਲਿਫਾਫਿਆਂ ਤੇ ਲਗਵਾਈ ਜਾਂਦੀ ਸੀ ਅੰਦਰ ਕੀ ਲਿਖਿਆ ਜਾਂਦਾ ਸੀ  ਮੈਨੂੰ ਖਬਰ ਨਹੀਂ ਸੀ ਹੁੰਦੀI ਸਿਪਾਹੀ ਸਾਰੇ  ਅਭੁਦਰੇ ਹੋ ਚੁਕੇ ਸੀ ,ਆਪਣੀ ਮਰਜ਼ੀ ਥੋਪਦੇ ਸੀi 82 ਸਾਲ ਦਾ ਬੁਢਾ ਉਨ੍ਹਾ ਹਥੋਂ ਤੰਗ ਤੇ ਕਿਨ ਵਾਰੀ ਬੇਇਜ਼ਤ ਵੀ ਗਿਆ I

ਸਾਰਾ ਤਾਂ ਨਹੀਂ ਪਰ ਬਹੁਤ ਕੁਝ ਇਸ ਵਿਚ ਠੀਕ ਵੀ ਸੀ I 82 ਸਾਲ ਦਾ ਬੁਢਾ ਜਿਸ ਨੂੰ ਲੜਾਈ ਦਾ ਕੋਈ ਤਜਰਬਾ ਸੀ, ਨਾ ਕੋਈ ਫੌਜ਼, ਨਾ ਕੋਈ ਤੋਪਖਾਨਾ ਕਿਵੇਂ  ਕੋਈ ਮਿੰਟਾਂ ਵਿਚ ਵਧੀਆ ਜਰਨੈਲ ਬਣ  ਸਕਦਾ ਹੈਂ ਤੇ ਕਿਵੇਂ ਉਹ ਬਾਹਰ ਦੀ ਫੌਜ਼ ਜਾਨ ਧਾੜਵੀਆਂ ਨੂੰ ਆਪਣੇ  ਕੰਟ੍ਰੋਲ ਵਿਚ ਰਖ  ਸਕਦਾ ਸੀI  ਇਸ ਵਕ਼ਤ ਤਾਂ  ਬਹਾਦਰ ਸ਼ਾਹ ਦਾ  ਆਪਣਾ ਵਜੀਰ, ਹਕੀਮ ਅਹਿਸਾਨ-ਉੱਲਾਹ ਜੋ ਸਭ ਤੋ ਨਜਦੀਕੀ ਤੇ ਭਰੋਸੇਮੰਦ ਸੀ ਆਪਣੀ ਜਾਨ-ਬਖਸ਼ੀ ਉਸ ਨੂੰ ਧੋਖਾ ਦੇਕੇ ਅੰਗਰੇਜਾਂ ਨਾਲ ਮਿਲ ਗਿਆ ਸੀ  I

ਅਖੀਰ ਫੈਸਲਾ ਹੋਇਆ ਕਿ ਹਿੰਦੁਸਤਾਨ ਦਾ ਬਾਦਸ਼ਾਹ ਦੁਨਿਆ ਦੇ ਹੋਰ ਮੁਸਲਮਾਨਾਂ ਨਾਲ ਮਿਲਕੇ ਅੰਗਰੇਜਾਂ  ਦੇ ਖਿਲਾਫ਼ ਸਾਜਿਸ਼ ਕਰਨ ਦਾ ਗੁਨਾਹਗਾਰ ਹੈ I ਦੇਖੋ ਜੁਲਮ-ਏ ਸਿੱਤਮ ,ਬਾਦਸ਼ਾਹ ਆਪਣੇ ਹੀ ਦੇਸ਼ ਵਿਚ ਵਿਦੇਸ਼ੀਆਂ ਦਾ ਗੁਨਾਹ ਗਾਰ ਹੋ ਗਿਆ I ਆਖਿਰ ਗ੍ਰਿਫਤਾਰੀ ਦਾ ਹੁਕਮ ਹੋਇਆI

ਇਸ ਫੈਸਲੇ ਤੋਂ ਬਾਅਦ ਅੰਗਰੇਜਾਂ ਨੇ ਜੁਲਮ ਦੀਆਂ ਸਾਰੀਆਂ ਹੱਦਾਂ ਪਾਰ ਕਰ ਦਿੱਤੀਆਂ। ਅਗਲੇ ਦਿਨ ਉਨ੍ਹਾਂ ਦੇ ਦੋ ਬੇਟਿਆਂ ਮਿਰਜ਼ਾ ਮੁਗਲ ਤੇ ਮਿਰਜ਼ਾ ਖਿਜ਼ਰ ਸੁਲਤਾਨ ਅਤੇ ਇੱਕ ਪੋਤੇ ਮਿਰਜ਼ਾ ਅਬੂ ਬਖਤ  ਨੂੰ ਖੂਨੀ ਦਰਵਾਜ਼ੇ ਦੇ ਅਗੇ ਗੋਲੀਆਂ ਨਾਲ ਭੁੰਨ  ਦਿੱਤਾ । ਜਦੋਂ ਬਹਾਦੁਰ ਸ਼ਾਹ ਜਫਰ ਦਾ ਰਾਤ ਦਾ ਖਾਣਾ ਆਇਆ ਤਾਂ ਅੰਗਰੇਜ਼ ਉਸ ਦੇ ਸਾਹਮਣੇ ਥਾਲੀ ਵਿੱਚ ਪਰੋਸਕੇ ਉਸ  ਦੇ ਬੇਟਿਆਂ ਦੇ ਕਟੇ ਸਿਰ ਲੈ ਆਏ। ਬਹਾਦਰ ਸ਼ਾਹ ਨੇ ਜਦੋਂ ਥਾਲ ਤੋ ਕਪੜਾ ਉਤਾਰਿਆ ਤਾਂ ਆਪਣੇ ਬਚਿਆਂ ਦੇ ਸਿਰ ਦੇਖਕੇ  ਸਿਰਫ ਇਤਨਾ ਹੀ ਕਹਿ ਪਾਇਆ  ਕਿ “ਹਿੰਦੁਸਤਾਨ ਕੇ  ਬੇਟੇ ਦੇਸ਼ ਕੇ ਲੀਏ ਆਪਣਾ ਸਿਰ ਕਟਵ ਕੇ ਇਸੀ ਅੰਦਾਜ਼ ਮੈਂ ਆਪਣੇ ਬਾਪ ਕੇ ਸਾਮ੍ਹਣੇ ਆਇਆ ਕਰਤੇ ਹੈ” I

ਇਕ  ਓੁਰਦੂ ਸ਼ਾਇਰੀ ਜਾਨਣ ਵਾਲੇ ਅੰਗਰੇਜ਼ ਆਫੀਸਰ ਨੇ ਕਟਾਖ  ਕੱਸਦੇ ਹੋਏ ਕਿਹਾ,
“ਦਮਦਮੇ ਮੇ ਦਮ ਨਹੀ ਅਬ ਖ਼ੈਰ ਮਾਂਗੋ ਜਾਨ ਕੀ, ਬੱਸ ਹੋ ਚੁੱਕੀ ਜਫਰ ਸ਼ਮਸ਼ੀਰ ਹਿੰਦੂਸਤਾਨ ਕੀ”।

ਅੱਗੋਂ ਓੁਸ ਹਾਰੇ ਹੋਏ ਬਾਦਸ਼ਾਹ ਨੇ ਪੂਰੇ ਜੋਸ਼ੋ ਜਲਾਲ ਨਾਲ ਸ਼ਾਇਰੀ ਵਿੱਚ ਹੀ ਜਵਾਬ ਦਿੱਤਾ,
“ਗਾਜੀਓ ਮੇ ਬੂ ਰਹੇਗੀ ਜੱਬ ਤਲਕ ਇਮਾਨ ਕੀ ਤਖਤ ਲੰਦਨ ਤੱਕ ਚਲੇਗੀ ਤੇਗ ਹਿੰਦੂਸਤਾਨ ਕੀ”।

ਆਜ਼ਾਦੀ ਲਈ ਹੋਈ ਬਗਾਵਤ ਨੂੰ ਪੂਰੀ ਤਰ੍ਹਾਂ ਖਤਮ ਕਰਨ ਦੇ ਮਕਸਦ ਨਾਲ ਅੰਗਰੇਜ਼ਾਂ ਨੇ ਅੰਤਮ ਮੁਗਲ ਬਾਦਸ਼ਾਹ ਨੂੰ ਜਲਾਵਤਨੀ ਦਾ ਹੁਕਮ ਸੁਣਾ ਓੁਸ ਨੂੰ 7, 1858 ਦੀ  ਸਵੇਰ 4 ਵਜੇ ਹਨੇਰੇ ਵਿਚ ਰੰਗੂਨ, ਬਰਮਾ  ਲਈ ਰਵਾਨਾ ਕਰ ਦਿੱਤਾ ਗਿਆ I ਜਿਸਦੇ ਬਾਬਤ ਓੁਹਨੂੰ ਓੁਥੇ ਪਹੁੰਚਣ ਤੱਕ ਕੋਈ ਜਾਨਕਾਰੀ ਨਹੀ ਦਿੱਤੀ ਗਈII ਭਾਵੇਂ ਅੰਗਰੇਜ਼ ਹਕੂਮਤ ਨੇ ਦੇਸ਼-ਨਿਕਾਲਾ ਦੇ ਦਿੱਤਾ ਸੀ, ਪਰ ਬਹਾਦਰ ਸ਼ਾਹ ਦਾ ਦਿਲ ਹਰ ਪਲ ਆਪਣੇ ਵਤਨ ਦੀ ਮਿੱਟੀ ਲਈ ਤੜਫ਼ਦਾ ਰਹਿੰਦਾ ਸੀ। ਹਰ ਵਕ਼ਤ ਆਪਣੇ ਹਿੰਦੁਸਤਾਨ ਦੀ ਫਿਕਰi ਮਰਨੇ ਵਕ਼ਤ ਵੀ ਉਸ ਦੀ ਅੰਤਿਮ ਇੱਛਾ ਇਹੀ ਸੀ ਕਿ ਹਿੰਦੁਸਤਾਨ ਵਿਚ ਦਫਨਾਇਆ ਜਾਏ ਜੋ ਪੂਰੀ ਨਾ ਹੋ ਸਕੀI ਹਿੰਦੁਸਤਾਨ ਦਾ ਬਾਦਸ਼ਾਹ ਦਿਲੀ ਦੇ ਦਿਲ ਵਿਚ  ਆਪਣੀ ਕਬਰ ਵਾਸਤੇ 2 ਗਜ਼ ਜ਼ਮੀਨ ਲਈ  ਸਹਿਕਦੇ ਸਹਿਕਦੇ ਉਹ  ਇਸ ਦੁਨੀਆਂ ਤੋਂ ਕੂਚ ਕਰ ਗਿਆI

ਸ਼ਾਇਰ ਹੋਣ ਦੇ ਬਾਵਜੂਦ ਅੰਗਰੇਜ਼ਾ ਨੇ ਬਾਦਸ਼ਾਹ ਨੂੰ ਰੰਗੂਨ ਦੀ ਜੇਲ ਵਿੱਚ ਕਾਗਜ਼ ਤੇ  ਕਲਮ ਵੀ ਮੁਹੱਈਆ ਨਹੀ ਕਰਵਾਏ ਸਗੋਂ ਮੰਗ ਪੇਸ਼ ਕਰਨ ਤੇ ਵੀ  ਇਨਕਾਰ ਕਰ ਦਿਤਾ, ਪਰ ਬਾਦਸ਼ਾਹ ਨੇ ਮਾਚਿਸ ਦੀਆ ਬੁਝੀਆ ਹੋਈਆ ਤੀਲਾਂ ਨਾਲ ਹੀ ਆਪਣੇ ਦਰਦ ਨਾਲ ਲਬਰੇਜ ਮਿਸਰੇ ਕੈਦਗਾਹ ਦੀਆੰ ਕੰਧਾਂ ਤੇ ਲਿੱਖ ਦਿੱਤੇ ।

“ਕਿਤਨਾ ਹੈ ਬਦਨਸੀਬ ਜਫਰ ਦਫ਼ਨ ਕੇ ਲਿਏ,
ਦੋ ਗਜ ਜ਼ਮੀਨ ਭੀ ਨਾ ਮਿਲੀ ਕੂਏ-ਯਾਰ ਮੇਂ।।

ਬਾਦਸ਼ਾਹ ਦੀਆ ਬੁੱਢੀਆ ਅੱਖਾਂ ਵਿੱਚ ਇਤਿਹਾਸ ਦੀ ਵੀਰਾਨਗੀ ਵਸਦੀ ਸੀ, ਅਨਭੋਲ ਬਚਪਨ ਤੋਂ  ਹੀ ਆਪਣੇ ਖ਼ਾਨਦਾਨ ਤੇ ਸਲਤਨਤ ਵਿੱਚ ਵੇਖੀਆਂ ਸਾਜਿਸ਼ਾ ਤੇ ਖ਼ੂਨ-ਖ਼ਰਾਬੇ,  ਆਪਣੇ ਰਾਜ ਦਾ ਪਤਨ, ਪੁਤਰਾਂ ਦਾ ਕਤਲ ,ਖਾਨਦਾਨ ਦਾ ਬਿਖਰਨਾ , ਅਤੇ  ਆਪਣਾ ਆਖਰੀ ਸਮਾਂ ਐਸੀ ਕੈਦ ਵਿਚ ਗੁਜਾਰਿਆ ਜੋ  ਬਾਦਸ਼ਾਹ ਦੇ ਵਿਅਕਤੀਤਵ ਵਿੱਚ ਠੰਡਾਪਨ ਤੇ ਦਰਦ ਬਣਕੇ ਹਮੇਸ਼ਾ ਲਈ ਠਹਿਰ ਗਏ । ਦਾਰਾ ਸ਼ਿਕੋਹ ਤੇ ਬਹਾਦੁਰ ਸ਼ਾਹ ਇਤਿਹਾਸ ਦੇ ਏਸੇ ਪਾਤਰ ਹਨ ਜ਼ਿਹਨਾਂ ਨਾਲ ਵਕਤ ਨੇ ਜੇ ਥੋੜੀ ਜਿਹੀ ਵੀ ਵਫਾ ਕੀਤੀ ਹੁੰਦੀ ਤਾ ਭਾਰਤ ਦਾ ਇਤਿਹਾਸ ਕੁੱਝ ਹੋਰ ਹੀ ਹੁੰਦਾ। ਦਾਰਾ ਸ਼ਿਕੋਹ ਨੂੰ ਔਰੰਗਜੇਬ ਨੇ ਕਤਲ ਕਰਵਾਇਆਂ ਤੇ ਦੂਜੇ ਪਾਸੇ ਡੁੱਬਦੇ ਹੋਏ ਮੁਗਲ ਸਾਮਰਾਜ ਦੇ ਵਾਰਿਸ ਜਫਰ ਸਿਆਸੀ ਜੋੜ-ਤੋੜ ਤੋਂ ਅਨਜਾਣ ਅੰਗਰੇਜ਼ਾਂ ਦੇ ਫੰਦੇ ਵਿੱਚ ਐਸੇ  ਫਸੇ ਕਿ ਸਾਰੀ ਓੁਮਰ ਆਪਣੀਆ ਮਜਬੂਰੀਆਂ ਦੀ ਕਾਰਾਗਰ ਵਿੱਚੋਂ ਨਿਕਲ ਨਾ ਸਕੇ।

ਕਹ ਦੋ ਇਨ ਹਸਰਤੋਂ ਸੇ ਕਹੀਂ ਔਰ ਜਾ ਬਸੇਂ,
ਇਤਨੀਜਗਹ ਕਹਾਂ ਹੈ ਦਿਲ ਏ ਦਾਗ਼ਦਾਰ ਮੇਂ।

ਉਸ  ਨੇ ਆਪਣੀ ਜਾਨ ਦੀ ਸਲਾਮਤੀ ਲਈ ਅੰਗਰੇਜ਼ਾਂ ਨਾਲ ਕਿਸੇ ਵੀ ਪ੍ਰਕਾਰ ਦਾ ਵੀ ਸਮਝੌਤਾ ਨਹੀਂ ਕੀਤਾ ਪਰ ਉਸਦੀ ਦਿਤੀ ਚਿਤਾਵਨੀ ਆਪਣਾ ਰੰਗ ਲੈ ਆਈ  : ਹਿੰਦੀਓ ਮੇਂ ਬੂ ਰਹੇਗੀ ਜਬ ਤਲਕ ਈਮਾਨ ਕੀ, ਤਖ਼ਤ-ਏ-ਲੰਦਨ ਤੱਕ ਚੱਲੇਗੀ ਤੇਗ ਹਿੰਦੋਸਤਾਨ ਕੀ। ਉਸ  ਦੇ ਮੂੰਹ ‘ਚੋਂ ਨਿਕਲੇ ਬੋਲ ਆਖਰ ਸੱਚ ਹੋਏ ਅਤੇ ਭਾਰਤ ਨੂੰ ਪੂਰਨ ਰੂਪ ਵਿਚ ਆਜ਼ਾਦੀ ਨਾ ਮਿਲਣ ਤੱਕ ਦੇਸ਼ ਭਗਤ ਕੁਰਬਾਨੀਆਂ ਦਿੰਦੇ ਰਹੇ।

ਜਫ਼ਰ ਦੀ ਮੌਤ ਬਾਅਦ  ਬ੍ਰਿਟਿਸ਼ ਹਰਕਤ ਵਿਚ ਆ ਗਏI ਹਿੰਦੁਸਤਾਨ ਖਬਰ ਪਹੁੰਚਣ ਤਕ ਉਹ ਜ਼ਫ਼ਰ ਦਾ ਨਾਮੋ ਨਿਸ਼ਾਨ ਮਿਟਾ ਦੇਣਾ ਚਹੁੰਦੇ ਸੀI ਉਹ ਉਸ ਨੂੰ ਐਸੀ ਜਗਾਹ ਦਫਨਾਨਾ ਚਾਹੁੰਦੇ ਸੀ ਕਿ ਕੋਈ ਢੂਂਢ ਨਾ ਪਾਏI ਇਸ ਦੇਸ਼ ਭਗਤ ਨੂੰ ਮਰਨ ਉਪਰੰਤ ਰੰਗੂਨ ਦੇ ਸ਼ਵੇਡਾਗੋਨ ਪੈਗੋਡਾ ਦੇ ਨੇੜੇ

ਸ਼ਾਮ ਨੂੰ ਚਾਰ ਵਜੇ  ਉਸਦੀ ਕੋਠੜੀ  ਦੇ ਪਿਛੇ ਦਫਨਾਇਆ ਗਿਆ ਜਿਥੇ ਉਸ ਨੂੰ ਕੈਦ ਕੀਤਾ ਸੀI ਕਬਰ ਦੇ ਚਾਰੋਂ ਤਰਫ਼ ਬਾਂਸ ਦੀ ਬਾੜ ਲਗਾ ਦਿਤੀ ਗਈ , ਕੁਝ ਦਿਨਾ ਬਾਅਦ ਕਬਰ ਤੇ ਘਾਹ ਉਗ ਆਈ ਤੇ ਸਭ ਖਤਮ ਹੋਇਆ ਮੰਨ ਲਿਆ ਗਿਆ  । ਅੰਗ੍ਰੇਜ਼ ਸਰਕਾਰ ਮੁਗਲ ਹਕੂਮਤ ਦੇ ਆਖਰੀ ਬਾਦਸ਼ਾਹ ਦੀਆਂ  ਅੰਤਿਮ ਰਸਮਾਂ ਨੂੰ ਜਿਆਦਾ ਤਾਮ -ਝਾਮ ਨਹੀਂ ਸੀ ਦੇਣਾ ਚਾਹੁੰਦੇ ਤਾਕਿ ਇਸਦੀ ਮੌਤ ਦੀ ਖਬਰ ਹਿੰਦੁਸਤਾਨ ਵਿਚ ਨਾ ਫੈਲ ਜਾਏ I

ਆਜ਼ਾਦੀ ਤੋ ਬਾਅਦ ਉਨ੍ਹਾ ਦੇ ਦਫਨ ਸਥਲ ਨੂੰ ਬਹਾਦਰ ਸ਼ਾਹ ਜ਼ਫ਼ਰ ਦੇ ਨਾਂ ਨਾਲ ਜਾਣਿਆ ਜਾਂਦਾ ਹੈI ਅਜੇ  ਹਿੰਦੁਸਤਾਨ , ਪਾਕਿਸਤਾਨ ਤੇ ਬੰਗਲਾ ਦੇਸ਼ ਦੀਆਂ ਕਈ ਸੜਕਾਂ ਦਾ ਨਾਂ ਬਹਾਦਰ ਸ਼ਾਹ ਜ਼ਫ਼ਰ ਦੇ ਨਾਂ ਤੇ ਹੈ I ਢਾਕਾ ਸ਼ਹਿਰ ਦੀ ਵਿਕਟੋਰਿਆ ਪਾਰਕ ਦਾ ਨਾਂ ਬਦਲ ਕੇ ਬਹਾਦਰ ਸ਼ਾਹ ਜ਼ਫ਼ਰ ਪਾਰਕ ਰਖ ਦਿਤਾ ਗਿਆ I

ਸਮੇ ਨੇ ਕਈ ਵਾਰੀ ਮੰਗ ਕੀਤੀ ਕਿ ਬਹਾਦਰ ਸ਼ਾਹ ਜ਼ਫ਼ਰ ਦੀਆਂ ਅਸਥੀਆਂ ਨੂੰ ਰੰਗੂਨ ਵਿਚੋ ਕਢ ਕੇ ਦਿਲੀ ਦੀ ਬਖਤਿਆਰ ਕਾਕੀ ਦੀ ਦਰਗਾਹ ਵਿਚ ਦਫਨਾਇਆ ਜਾਏ ਜੋ ਹਿੰਦੁਤਾਨ ਦੇ ਆਖਰੀ ਬਾਦਸ਼ਾਹ ਦੇ ਦਿਲ ਦੀ ਕਸਕ ਸੀ  II ਪਰ ਰੱਬ ਦਾ ਕੀ ਭਾਣਾ ਹੈ ਇਹ ਮੰਨ ਪੂਰੀ ਹੁੰਦੀ ਹੁੰਦੀ ਹਮੇਸ਼ਾਂ  ਵਿਚੇ ਰਹਿ ਜਾਂਦੀI

ਵਾਹਿਗੁਰੁ ਜੀ ਕਾ ਖਾਲਸਾ ਵਹਿਗੁਰੂ ਜੀ ਕਿ ਫਤਹਿ

Print Friendly, PDF & Email

Nirmal Anand

Add comment