ਸਿੱਖ ਇਤਿਹਾਸ

ਸਿੱਖ ਧਰਮ ਤੇ ਇਸਲਾਮ ਧਰਮ ਦੇ ਸਾਂਝੇ ਤੱਤ

ਦੁਨਿਆ ਵਿਚ  ਇਸਲਾਮ ਧਰਮ, ਇਸਾਈ ਧਰਮ ਤੋ ਬਾਅਦ   ਦੂਜੇ ਨੰਬਰ ਤੇ ਆਉਂਦਾ ਹੈI ਇਸਲਾਮ ਵਿਸ਼ਵ-ਵਿਆਪੀ ਧਰਮ ਹੈ ਜਿਸਨੇ ਮਨੁਖਤਾ ਦੇ ਇਕ ਵਡੇ ਹਿਸੇ ਦੇ ਮਨਾਂ  ਨੂੰ ਅੰਦਰ ਤਕ ਹਲੂਣਿਆ ਹੈI ਇਹ ਰੱਬ ਦੇ ਸਨਮੁਖ ਸੰਪੂਰਨ ਸਪੁਰਦਗੀ ਦਾ ਮਜ਼ਹਬ ਹੈ ਜਿਸਦੇ ਅਰਥ ਹੀ ਹਨ ਆਤਮ ਸਮਰਪਣ ਮਤਲਬ ਜਿਵੇਂ ਸਿਖ ਧਰਮ ਵਿਚ ਰੱਬ ਦੀ ਰਜ਼ਾ ਵਿਚ ਰਹਿਣਾ , ਭਾਣਾ ਮੰਨਣਾ ਹਨI ਇਕ ਸਚਾ ਮੁਸਲਮਾਨ ਉਸ ਨੂੰ ਕਿਹਾ  ਜਾਂਦਾ ਹੈ ਜੋ ਅੱਲਾ ਦੀ ਮਰਜ਼ੀ ਅਗੇ ਆਪਣਾ ਸੀਸ ਝੁਕਾ ਦੇਵੇI ਅੱਲਾਹ ਨੂੰ ਆਪਣਾ ਮਾਲਕ ,ਸੁਆਮੀ, ਹਾਕਮ ਜਾਂ ਇਸ਼ਟ ਮੰਨੇ   ਮਤਲਬ ਪੂਰਨ ਤੌਰ ਤੇ ਆਪਣੇ ਆਪ ਨੂੰ ਉਸਦੇ ਹਵਾਲੇ ਕਰ ਦੇਵੇ  “ਕੁਰਾਨ ਦੀਆਂ  ਹਿਦਾਇਤਾਂ  ਅਨੁਸਾਰ ਦੁਨਿਆ ਵਿਚ ਜੀਵਨ ਬਤੀਤ ਕਰੋ ਜੋ ਖੁਦਾ ਦੀ ਤਰਫੋ ਆਈਆਂ ਹੋਣ ਜਿਨ੍ਹਾ ਵਿਚੋਂ ਕੁਝ ਹੇਠ ਲਿਖੀਆਂ ਹਨ :-

  1. ਇਕ ਅੱਲਾ ਤੇ ਭਰੋਸਾ ਕਰੋ

  2. ਨੇਕ  ਕਰਮ ਕਰੋ

  3. ਜਦ ਕਿਸੇ ਨੂੰ ਮਿਲਦੇ ਹੋ ,ਕਿਸੇ ਦੇ ਘਰ ਜਾਂਦੇ ਹੋ, ਚਾਹੇ ਕੋਈ ਆਪਣਾ ਹੋਵੇ ਜਾਂ ਬਿਗਾਨਾ, ਜਾਨ ਜਾਂ ਅਨਜਾਨ  ,ਨਿਮ੍ਰਤਾ ਨਾਲ, ਦਿਲੋਂ ਇਕ ਦੂਜੇ ਨੂੰ  ਸ਼ੁਭ ਕਾਮਨਾਵਾਂ  ਦੇਵੋ ਤੇ ਇਕ ਦੂਜੇ ਲਈ ਦੁਆ ਕਰੋ

  4. ਅਗਰ ਦੋ ਬੰਦੇ ਆਪਸ ਵਿਚ ਝਗੜ ਰਹੇ ਹੋਣ ਤਾਂ ਕਮਜੋਰ ਦਾ ਸਾਥ ਦੇਵੋ ਤੇ ਝਗੜਾ ਕਰਨ ਵਾਲੇ ਨੂੰ ਪਿਆਰ ਨਾਲ ਸਮਝਾਉ

  5. ਸਭ ਨੂੰ ਆਪਣਾ ਭਰਾ ਸਮਝੋI(brotherhood)

  6. ਸਚ ਬੋਲਣ ਤੋ ਡਰੋ ਨਹੀਂ( be fair)

  7. ਹਮੇਸ਼ਾ ਚੰਗਾ ਬੋਲਣ ਦੀ ਕੋਸ਼ਿਸ਼ ਕਰੋ

  8. ਜਦੋਂ ਬੋਲਦੇ ਹੋ ਤੇ ਸਹਿਜ ਨਾਲ ਬੋਲੋ ਗੁਸੇ ਨਾਲ ਨਹੀਂ

  9. ਆਪਣੇ ਦਿਤੇ ਹੋਏ ਲਫਜਾਂ ਨਾਲ ਇਨਸਾਫ਼ ਕਰੋ ( when ever u give a word give justice to it)

  10. ਕਿਸੇ ਦੇ ਘਰ ਬਿਨਾ ਉਸਦੀ ਇਜਾਜ਼ਤ ਤੋ ਨਾ ਵੜੋ

  11.  ਸਚ ਤੇ ਝੂਠ ਦੀ ਪਰਤ ਨਾ ਚੜ੍ਹਾਉ ਚਾਹੇ ਸਚ ਕਿਤਨਾ ਕੌੜਾ ਹੋਵੇ ( cover not truth with falsehood)

  12. ਅੱਲਾ ਹੰਕਾਰੇ  ਤੇ ਆਪਣਾ ਵਖਿਆਨ ਕਰਨੇ ਵਾਲੇ ਮਨੁਖ ਨੂੰ ਪਿਆਰ ਨਹੀਂ ਕਰਦਾ

  13. ਫਾਲਤੂ ਤੇ ਝੂਠੀਆਂ ਗਲਾਂ ਨੂੰ ਸੁਣਨ ਤੋਂ ਦੂਰ ਰਹੋ

  14. ਪਿਠ ਪਿਛੇ ਬੁਰਾਈ ਕਰਨੀ , ਈਰਖਾ,ਤੇ ਝੂਠੇ ਇਲ੍ਜ਼ਾਮ ਲਗਾਉਣ ਤੋਂ ਪਰਹੇਜ਼ ਕਰੋ

  15. ਕਿਸੇ ਨੂੰ ਬਦਨਾਮ ਕਰਣਾਗਲਤ ਹੈ

  16. ਕਿਸੇ ਦੂਸਰੀ ਔਰਤ, ਮਾਂ, ਬੇਟੀ ਜਾਂ ਭੈਣ ਨੂੰ ਬੁਰੀ ਨਜਰ ਨਾਲ ਨਾ ਤਕੋ

  17. ਕਿਸੇ ਦੂਸਰੇ ਦੇ ਧੰਨ ,ਦੌਲਤ, ਸੁਖ,ਆਰਾਮ ਨੂੰ ਦੇਖ ਕੇ ਈਰਖਾ ਨਾ ਕਰੋ

  18. ਹਰ ਇਕ ਨੂੰ ਸਚਾ ਇਨਸਾਨ ਸਮਝੋ ਜਦ ਤਕ ਉਸਦਾ ਕਸੂਰ ਸਾਮਣੇ ਨਹੀਂ ਆ ਜਾਂਦਾ

  19. ਅਗਰ ਕੋਈ ਕਿਸੇ ਦੀ ਬੁਰਾਈ ਤੁਹਾਡੇ ਅਗੇ ਕਰਦਾ ਹੈ ਤਾਂ ਸੁਣ  ਕੇ ਸਚ ਦੀ ਪੜਤਾਲ ਕਰਕੇ ਵਿਸ਼ਵਾਸ ਕਰੋ

  20. ਕੋਈ ਅਗਰ ਤੁਹਾਡੇ ਤੇ ਚਿਕੜ ਸੁਟਦਾ ਹੈ ਮਤਲਬ ਕੁਝ ਗਲਤ ਤੋਹਮਤ ਲਗਾਉਂਦਾ ਹੈ ਤਾਂ ਸਮਝੋ ਉਸ ਨੂੰ ਤੁਹਾਡੇ ਤੋਂ ਜਲਨ ਹੋ ਰਹੀ ਹੈ, ਸ਼ਾਂਤ ਰਹੋ

ਪ੍ਰੋ:ਅਬਦੁਲ ਮਜੀਦ ਖਾਨ ਲਿਖਦੇ ਹਨ,” ਸ੍ਰੀ ਗੁਰੂ ਗਰੰਥ ਸਾਹਿਬ ਸਾਂਝੀਵਾਲਤਾ ਦਾ ਪ੍ਰਤੀਕ , ਸਾਂਝਾ ਧਾਰਮਿਕ ਗਰੰਥ ਹੈ I ਹਿੰਦੁਆਂ ਮੁਸਲਮਾਨਾ ਦੀ ਆਪਸੀ ਖਿਚੋਤਾਣ ਤੇ ਧਾਰਮਿਕ ਕਟੜਵਾਦ ਦੇ ਉਸ ਯੁਗ ਵਿਚ ਗੁਰੂ ਨਾਨਕ ਸਾਹਿਬ ਨੇ ਸਿਖ ਧਰਮ ਤੇ ਇਸਲਾਮ ਧਰਮ ਦੇ ਸਾਂਝੇ ਤੱਤਾਂ ਤੇ ਜੋਰ ਦੇਕੇ ਦੋਨੋ ਧਰਮਾਂ ਵਿਚ ਸਾਂਝ ਪੈਦਾ ਕਰਨ ਦੀ ਕੋਸ਼ਿਸ਼ ਕੀਤੀ ਤਾਕਿ ਆਪਸੀ ਦੂਰੀਆਂ ਮਿਟ ਜਾਣ ਤੇ  ਲੋਕ ਪਿਆਰ, ਸਹਿ ਹੋਂਦ ਤੇ ਸਦਭਾਵਨਾ ਦਾ ਮਾਰਗ ਆਪਨਾ  ਕੇ ਸੁਖੀ ਜੀਵਨ ਬਿਤਾ ਸਕਣI ਉਨ੍ਹਾ ਨੇ ਦੋਨੋਂ ਧਰਮ ਦੀਆਂ ਸਮਾਨਤਾਵਾਂ ਦੀ ਵਿਆਖਿਆ ਵੀ ਕੀਤੀ ਹੈ I

  1. ਦੋਨੋ ਧਰਮ ਇਕ ਰੱਬ ਵਿਚ ਵਿਸ਼ਵਾਸ ਰਖਦੇ ਹਨI ਇਸਲਾਮ ਤੋਹੀਦ ਵਿਚ ਤੇ ਸਿਖ ਧਰਮ ੧ਓਂ ਵਿਚ

  2. ਦੋਨੇ ਧਰਮ ਬੁੱਤ ਪੂਜਾ ਤੇ ਕਰਮਕਾਂਡਾਂ ਦੇ ਵਿਰੋਧੀ ਹਨ

  3. ਦੋਨੇ ਦਾ ਮੰਨਣਾ ਹੈ ਕਿ ਸੰਪੂਰਨ ਮਨੁੱਖਤਾ ਇਕ ਰੱਬ ਦਾ ਪਰਿਵਾਰ ਹੈ ਜੋ ਰੱਬ ਨੂੰ ਪਿਆਰਾ ਹੈI

  4. ਦੋਨੋ ਧਰਮ ਮਨੁੱਖਤਾ ਦੀ ਸੇਵਾ ਰੱਬ ਦੀ ਸੇਵਾ ਸਮਝ ਕੇ ਕਰਦਾ ਹੈ

  5. ਦੋਨੋ ਧਰਮ ਆਪਣੀ ਰੋਜ਼ੀ ਰੋਟੀ ਦੀ ਕਮਾਈ ਵਿਚੋਂ ਮੁਸਲਮਾਨ ‘ਜ਼ਕਾਤ’ ਤੇ ਸਿਖ ਦਸਵੰਧ ਕਢਦੇ ਹਨ ਜੋ ਕਿ ਗਰੀਬਾਂ ਤੇ ਲੋੜਵੰਦਾ ਨੂੰ ਦਿਤਾ ਜਾਂਦਾ ਹੈ

  6. ਕੁਰਾਨ ਅਨੁਸਾਰ ਆਪਣਾ ਮੂੰਹ ਪਚਮ ਵਲ ਕਰਨ ਦਾ ਕੋਈ ਲਾਭ ਨਹੀਂI ਪੂਰਨ ਜਾਂ  ਪਵਿਤਰ ਮੁਸਲਮਾਨ ਉਹ ਹੈ ਜੋ ਪ੍ਰਮਾਤਮਾ ਵਿਚ ਵਿਸ਼ਵਾਸ ਰਖਦਾ ਹੈ, ਉਸਦੇ ਦਰਬਾਰ ਵਿਚ ਆਪਣੇ ਪੂਰੇ ਮੰਨ ਨਾਲ ਹਾਜ਼ਰੀ ਦਿੰਦਾ ਹੈI ਇਹੋ ਗਲ ਗੁਰੂ ਨਾਨਕ ਸਾਹਿਬ ਨੇ ਕਾਜ਼ੀ ਨੂੰ ਮੱਕੇ ਦੀ ਦਰਗਾਹ ਵਿਚ ਸਮਝਾਈ ਸੀIਜਿਹੜੇ ਨਮਾਜ਼ ਪੜਦਿਆਂ ਦਿਲੋਂ ਆਪਣੇ ਘਰੇਲੂ ਕੰਮ ਵਿਚ ਉਲਝੇ ਹੁੰਦੇ ਹਨ ਉਨ੍ਹਾ ਦਾ ਨਮਾਜ਼ ਪੜਨਾ ਬਿਲਕੁਲ ਵਿਅਰਥ ਹੈ

  7. ਦੋਨੋ ਧਰਮ ਮਨੁਖੀ ਏਕਤਾ ਤੇ ਬਰਾਬਰੀ ਵਿਚ ਵਿਸ਼ਵਾਸ ਰਖਦੇ ਹਨI ਹਰ ਇਕ ਦੇ ਕਰਮ ਹੀ ਉਸ ਨੂੰ ਵਡਾ ਛੋਟਾ ਬਣਾਉਂਦੇ ਹਨ ਪੈਦਾਇਸ਼ ਨਹੀਂI ਸ਼ੁਭ ਵਿਚਾਰਾਂ ਤੇ  ਨੇਕ ਨੀਅਤ  ਨਾਲ ਹੀ ਇਨਸਾਨ ਚੰਗੇ ਕੰਮ  ਤੇ ਨੀਵੀਂ ਸੋਚ  ਰਖਣ ਵਾਲੇ ਗਲਤ ਕੰਮ ਕਰਦੇ ਹਨ  I

  8. ਜਾਤ-ਪਾਤ ਦੇ ਵਿਦਕਰਿਆਂ ਦੇ ਦੋਨੋ ਖਿਲਾਫ਼ ਹਨI

  9. ਮੇਹਨਤ ਤੇ ਹੱਕ ਹਲਾਲ ਦੀ ਕਮਾਈ ਤੇ ਦੋਨੋ ਧਰਮ ਜੋਰ ਦਿੰਦੇ ਹਨI                                     ਸਿਖਾਂ  ਤੇ ਮੁਸਲਮਾਨਾਂ ਅੰਦਰ ਆਪਸੀ ਮੇਲਜੋਲ ਤੇ ਸਾਂਝੀਵਾਲਤਾ ਦੇ ਅਨੇਕਾਂ ਇਤਿਹਾਸਿਕ ਕਿਸੇ ਮੌਜੂਦ ਹਨ Iਰਾਏ ਬੁਲਾਰ ਤਲਵੰਡੀ ਦਾ ਸਾਸ਼ਕ ਗੁਰੂ ਨਾਨਕ ਸਾਹਿਬ ਨੂੰ ਪੁਤਰਾਂ ਦੀ ਤਰਹ ਪਿਆਰ ਕਰਦਾ ਸੀi ਭਾਈ ਮਰਦਾਨਾ ਜੋ ਇਕ ਮੁਸਲਮਾਨ ਤੇ ਅਖੌਤੀ ਨੀਵੀਂ ਜਾਤ ਦਾ ਸੀ, ਗੁਰੂ ਨਾਨਕ ਸਾਹਿਬ ਦਾ ਉਮਰ ਭਰ ਦਾ  ਸੰਗੀ-ਸਾਥੀ ਰਿਹਾ  ਜਿਸਨੇ ਗੁਰੂ ਨਾਨਕ ਸਾਹਿਬ ਨਾਲ ਯਾਰੀ ਨਿਭਾਉਣ ਲਈ ਆਪਣਾ ਘਰ -ਬਾਹਰ ਤਿਆਗ ਦਿਤਾIਸ੍ਰੀ ਹਰਮੰਦਿਰ ਸਾਹਿਬ ਦੀ ਨੀਂਹ ਗੁਰੂ ਅਰਜਨ ਦੇਵ ਜੀ ਨੇ ਮੀਆਂ ਮੀਰ ਤੋ ਰਖਵਾਈ ਜੋ  ਇਕ ਉਚ ਕੋਟੀ ਦੇ ਪੀਰ ਤੇ ਗੁਰੂ ਸਾਹਿਬ ਦੇ ਮਿੱਤਰ ਵੀ ਸੀIਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਸ਼ਾਮਲ ਬਾਬਾ ਫਰੀਦ , ਭਗਤ ਕਬੀਰ ਤੇ ਹੋਰ ਕਈ ਭਗਤਾ ਦੀ ਮਾਖਿਉਂ-ਮਿਠੀ ਬਾਣੀ ਅੱਜ ਵੀ ਹਰ ਪੜਨ ਤੇ ਸੁਣਨ ਵਾਲਿਆਂ ਦੇ ਦਿਲਾਂ ਵਿਚ ਠੰਢਕ ਪਾਉਂਦੀ ਹੈI

  10. ਸ੍ਰੀ ਗੁਰੂ ਹਰ ਗੋਬਿੰਦ ਸਾਹਿਬ ਜੀ ਨੇ ਕੀਰਤਪੁਰ ਵਿਚ ਗੁਰੂਦਵਾਰੇ ਦੇ ਨਾਲ ਨਾਲ ਮੁਸਲਮਾਨਾਂ ਵਾਸਤੇ ਮਸੀਤ ਵੀ ਬਨਵਾਈ I ਕੀਰਤਪੁਰ ਵਿਚ ਸਾਈੰ ਬੁਢਣ  ਸ਼ਾਹ ਦੀ ਯਾਦ ਵਿਚ ਸਮਾਧੀ ਬਣਵਾਈ ਤੇ ਵਚਨ ਦਿਤਾ,” ਸਾਂਈ ਜੀ ਤੁਹਾਡਾ ਘਰ ਤੇ ਸਾਡਾ ਘਰ ਸਾਂਝਾ ਹੈ ” ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੂੰ ਮਾਛੀਵਾੜੇ ਦੇ ਜੰਗਲਾਂ ਵਿਚੋਂ ਨਬੀ ਖਾਨ ਤੇ ਗਨੀ ਖਾਨ ਨੇ ਆਪਣੀ ਜਾਨ ਨੂੰ ਖਤਰੇ ਵਿਚ ਪਾਕੇ ਗੁਰੂ ਸਾਹਿਬ ਨੂੰ ਊਚ ਦਾ ਪੀਰ ਕਹਿਕੇ ਸੁਰਖਿਅਤ ਥਾਂ ਤੇ ਪਹੁੰਚਾਇਆ I ਪੀਰ ਬੁਧੂ ਸ਼ਾਹ ਜੀ ਆਪਣੇ ਦੋ ਭਰਾਵਾਂ, ਭਤੀਜਿਆਂ ਤੇ 700 ਮੁਰੀਦਾਂ ਸਮੇਤ  ਗੁਰੂ ਗੋਬਿੰਦ ਸਿੰਘ ਜੀ ਤਰਫੋਂ, ਭੰਗਾਣੀ ਦੀ ਜੰਗ ਵਿਚ ਗੁਰੂ ਸਾਹਿਬ ਦੀ ਤਰਫੋਂ ਪਹਾੜੀ ਰਾਜਿਆਂ ਨਾਲ ਲੜੇI ਪਾਕਿਸਤਾਨ ਤੇ ਹਿੰਦੁਸਤਾਨ ਦੀ ਵੰਡ ਵੇਲੇ ਅਨਗਿਣਤ ਮੁਸਲਮਾਨਾਂ ਨੇ ਮੁਸਲਮਾਨਾਂ ਦੇ ਖਿਲਾਫ਼ ਹਿੰਦੂਆਂ ਤੇ ਸਿਖਾਂ ਦੀ ਜਾਨ ਬਚਾਈI ਮੈਨੂੰ  ਨਹੀਂ ਲਗਦਾ ਕੋਈ ਵੀ ਮੁਸਲਮਾਨ ਕਿਸੇ ਹਿੰਦੂ ਯਾ ਸਿਖ ਦੇ ਖਿਲਾਫ਼ ਹੈ I ਖਿਲਾਫਤ ਸਿਰਫ ਰਾਜਨੀਤੀ ਤਹਿਤ ਕਰਵਾਈ ਜਾਂਦੀ ਹੈ ਤਾਕਿ ਰਾਜ ਕਰਨ ਵਾਲਿਆਂ ਦੀ ਬਲੇ ਬਲੇ ਹੋਏ I ਉਹ  ਆਪਸ ਵਿਚ ਵੰਡੀਆਂ ਪਾਕੇ ਆਪਣੇ ਪਰਜਾ ਤੋਂ  ਵਾਹ-ਵਾਹ ਖਟਣ ਦੇ ਵਸੀਲੇ ਢੂੰਡਦੇ ਰਹਿੰਦੇ ਹਨ   I ਕੁਰਾਨ ਵਿਚ ਥਾਂ ਥਾਂ ਤੇ ਸਪਸ਼ਟ ਕੀਤਾ  ਹੋਇਆ ਹੈ ਕਿ “ਧਰਮ ਦੇ ਨਾਂ ਤੇ ਕੋਈ ਜਬਰਦਸਤੀ ਨਹੀਂ ” ਕਿਸੇ ਵੀ ਮੁਸਲਮਾਨ ਜਾਂ ਗੈਰ-ਮੁਸਲਮਾਨ ਦਾ ਕਤਲ ਕੁਰਾਨ ਦੇ ਮੁਤਾਬਿਕ ਮਨੁਖਤਾ ਦਾ ਕਤਲ ਹੈI  ਕੋਈ ਵੀ ਇਨਸਾਨ ਚਾਹੇ ਕਿਸੇ ਮਜਹਬ ਦਾ ਹੋਵੇ ਬੁਰਾ ਨਹੀਂ ਹੈ  ਸਿਰਫ ਲੋੜ ਹੈ  ਧਰਮਾਂ ਤੇ ਸਾਂਝੇ ਤਤਾਂ  ਨੂੰ ਉਜਾਗਰ ਕਰਨ ਦੀ ਤੇ ਸਾਂਝੀ ਵਾਲਤਾ ਦਾ ਸਨੇਹਾ ਦੇਣ ਦੀ  ਤਾਂ ਜੋ ਅਸੀਂ ਇਕ ਐਸੇ ਦੇਸ਼ ਦਾ ਨਿਰਮਾਣ ਕਰ ਸਕੀਏ ਜਿਸ ਨੂੰ ਬੇਗਮਪੁਰਾ  ਕਿਹਾ ਜਾ ਸਕਦਾ ਹੋਵੇI

  11. ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਿ ਫਤਹਿ

Print Friendly, PDF & Email

Nirmal Anand

Add comment

Translate »