ਸਿੱਖ ਇਤਿਹਾਸ

ਮੁਗਲ ਹਕੂਮਤ ਅਤੇ ਗੁਰੂ ਸਹਿਬਾਨ (1469-1708) Part II

ਜਦ ਗੁਰੂ ਸਾਹਿਬ ਨੇ ਇਥੇ ਸਿੱਖੀ ਕੇਂਦਰ ਸਥਾਪਤ ਕੀਤਾ ਤਾਂ ਸਰਵਰੀਆਂ ਦਾ ਮਤ ਖੋਖਲਾ ਜਿਹਾ ਹੋ  ਗਿਆ ਜਿਸ ਕਰਕੇ ਉਨ੍ਹਾ ਦੀ ਈਰਖਾ ਵਧ ਗਈ। ਹਕੂਮਤ ਨੂੰ ਸ਼ਿਕਾਇਤਾ ਵੀ ਲਗੀਆਂ l ਇਨ੍ਹਾਂ ਵਿਚ ਗੁਰੂ ਘਰ ਦੇ ਵਿਰੋਧੀਆਂ ਨਾਲ ਉਹ ਲੋਕ ਵੀ ਸ਼ਾਮਲ ਸਨ ਜਿਨ੍ਹਾਂ ਦੀ ਬਾਣੀ ਨੂੰ ਗੁਰੂ ਗ੍ਰੰਥ ਸਾਹਿਬ ਵਿਚ ਥਾਂ ਨਹੀਂ ਸੀ ਦਿੱਤੀ ਗਈ ਜਿਵੇਂ ਕਾਨਾ, ਪੀਲੂ, ਝਜੂ ਤੇ ਹਸਨ। ਉਨ੍ਹਾਂ ਨੇ ਅਕਬਰ ਨੂੰ ਕਿਹਾ ਕਿ ਗੁਰੂ ਅਰਜਨ ਦੇਵ ਜੀ ਨੇ ਇਕ ਗ੍ਰੰਥ ਦੀ ਸਥਾਪਨਾ ਕੀਤੀ ਹੈ। ਜਿਸ ਵਿਚ ਮੁਸਲਮਾਨ ਪੀਰ ਪੈਗੰਬਰਾਂ, ਆਗੂਆਂ, ਹਿੰਦੂ ਅਵਤਾਰਾ ਤੇ ਦੇਵੀ ਦੇਵਤਿਆਂ ਦੀ ਨਿੰਦਾ ਕੀਤੀ ਗਈ ਹੈ 1  1605 ਦੇ ਅਰੰਭ ਵਿਚ ਅਕਬਰ ਬਟਾਲਾ ਆਇਆ। ਅਕਬਰ ਗੁਰੂ ਸਾਹਿਬ ਪ੍ਰਤੀ ਅਕੀਦਤ ਦਾ ਭਾਵ ਰਖਦਾ ਸੀ। ਉਸਨੇ ਸਾਜੀ ਬੀੜ ਦੇ ਦਰਸ਼ਨ ਕਰਨ ਲਈ ਇਛਾ ਪਰਗਟ ਕੀਤੀ। ਬਾਬਾ ਬੁੱਢਾ ਤੇ ਭਾਈ ਗੁਰਦਾਸ ਜੀ ਬੜੇ ਆਦਰ ਸਹਿਤ ਬੀੜ ਅਕਬਰ ਦੇ  ਦਰਬਾਰ ਵਿਚ ਲੈ ਕੇ ਗਏ। ਅਕਬਰ ਨੇ ਕੁਝ ਸ਼ਬਦ ਸੁਣਾਉਣ ਲਈ ਕਿਹਾ।
(1) ਅਲਹ ਅਗਮ ਖੁਦਾਇ, ਬੰਦੇ, ਛੋਡ ਖਿਆਲ ਦੁਨੀਆਂ ਕੇ ਧੰਧੇ॥ਹੋਇ ਪੈ ਖਾਕ ਫਕੀਰ ਮੁਸਾਫਰ॥ ਇਹ ਦਰਵੇਸ ਕਬੂਲ ਦਰਾ॥
(2) ਖਾਕ ਨੂਰ ਕਰਦੰ ਆਲਮ ਦੁਨਿਆਈ ਅਸਮਾਨ ਜਿਮੀ ਦਰਖਤ ਆਬ ਪੈਦਾਇਸ ਖੁਦਾਇ ਬੰਦੈ ਚਸਮ ਦੀਦੇ ਫਨਾਇ।    ਦੁਨੀਆਂ ਮੁਰਦਾਰ ਖੁਰਦਨੀ ਗਾਫਲ ਹਵਾਇ।
ਵਿਰੋਧੀਆਂ ਨੇ ਅਕਬਰ ਨੂੰ ਆਪਣੀ ਦਸੀ ਥਾਂ ਤੋਂ ਵਾਕ ਸੁਣਾਉਣ ਲਈ ਕਿਹਾ।
(3) ਅਵਲ ਅਲਾ ਨੂਰ ਉਪਾਇਆ ਕੁਦਰਤਿ ਕੇ ਸਭ ਬੰਦੇ। ਏਕ ਨੂਰ ਤੋਂ ਸਭ ਜਗ ਉਪਜਿਆ ਕਉਨ ਭਲੇ ਕੋ ਮੰਦੇ॥
(4) ਕੋਈ ਬੋਲੇ ਰਾਮ ਰਾਮ ਕੋਈ ਖੁਦਾਇ॥ਕੋਈ ਸੇਵੇ ਗੁਸਿਯਾਂ ਕੋਈ ਅੱਲ੍ਹਾ ਹੇ
ਵੈਰੀਆਂ ਦੇ ਮੂੰਹ ਫਿਕੇ ਪੈ ਗਏ। ਅਕਬਰ ਸਿੰਘਾਸਨ ਤੋਂ ਉਠਿਆ, 500 ਮੋਹਰਾਂ ਮਥਾ ਟੇਕਿਆ। ਬਾਬਾ ਬੁੱਢਾ ਤੇ ਭਾਈ ਗੁਰਦਾਸ ਨੂੰ ਦੁਸ਼ਾਲੇ ਭੇਟ ਕੀਤੇ। ਕਿਹਾ ਕਿ ਗੁਰੂ ਸਾਹਿਬ ਨੂੰ ਮੇਰਾ ਸਤਿਕਾਰ ਦੇਣਾ ਤੇ ਲਾਹੌਰ ਤੋਂ ਮੁੜਦੇ ਉਹ ਅੰਮ੍ਰਿਤਸਰ ਆਪ ਜੀ ਦੇ ਦਰਸਨ ਕਰਨ ਆਵੇਗਾ ਤੇ ਆਇਆ ਵੀ। ਆਗਰੇ ਪੁਜ ਕੇ ਅਕਬਰ ਬੀਮਾਰ ਹੋ ਗਿਆ ਅਤੇ  17 ਅਕਤੂਬਰ 1605 ਵਿਚ ਸੰਸਾਰ ਤੋਂ ਚੜਾਈ ਕਰ ਗਿਆ ਤੇ ਹੁਕਮ ਦਿੱਤਾ ਕਿ ਉਸ ਨੂੰ ਕਬਰ ਵਿਚ ਪਾਉਣ ਵੇਲੇ ਉਸਦਾ ਸਿਰ ਉੱਤਰ ਵਾਲੇ ਪਾਸੇ ਰਖਿਆ ਜਾਵੇ ਜਿਸ ਪਾਸੇ ਹਰਿਮੰਦਿਰ ਸਾਹਿਬ ਹਨ, ਜਦਕਿ ਮੁਸਲਮਾਨ ਪਛਮ ਵਲ ਸਜਦਾ ਕਰਦੇ ਹਨ।ਅਕਬਰ ਸੁਲਹ ਕੁਲ ਨੀਤੀ ਰਖਣ ਦਾ ਹਮਾਇਤੀ ਸੀ। ਜਿਸਦੀ ਹਕੂਮਤ ਵਿਚ ਸਿੱਖੀ ਦਾ ਬੇਹਦ ਵਿਕਾਸ ਹੋਇਆ। ਅਕਤੂਬਰ 1605 ਵਿਚ ਅਕਬਰ ਦੀ ਮੌਤ ਹੋ ਗਈ ਜਿਸਦਾ ਹਿੰਦੁਸਤਾਨ ਦੇ ਨਾਲ ਨਾਲ ਸਿੱਖਾਂ ਤੇ ਵੀ ਬਹੁਤ ਅਸਰ ਹੋਇਆ। ਅਕਬਰ ਗਦੀ  ਖੁਸਰੋ ਨੂੰ ਦੇਣਾ  ਚਾਹੁੰਦਾ ਸੀ ਜੋ  ਸੁਲਹਕੁਲ ਨੀਤੀ ਵਿਚ ਵਿਸ਼ਵਾਸ ਰਖਦਾ ਸੀ 1  ਖੁਸਰੋ ਅਕਸਰ ਕਿਹਾ ਕਰਦਾ ਸੀ ਕਿ ਅਰਜਨ ਦੇਵ ਜੀ ਮੇਰੇ ਮੁਰਸ਼ਦ ਹਨ। ਜਦੋਂ ਵੀ ਮੈਂ ਉਨ੍ਹਾ  ਨੂੰ ਮਿਲਿਆ ਰੂਹਾਨੀਅਤ ਦੇ ਦਰਵਾਜੇ ਮੇਰੇ ਲਈ ਖੁਲ ਗਏ। ਉਨ੍ਹਾਂ ਦੇ ਲੰਗਰ ਵਿਚ ਬੈਠਕੇ ਜੋ ਖਾਣਾ ਖਾਧਾ ਉਸਦੀ ਲਜਤ ਤੇ ਪਕੀਜਗੀ ਮੈ ਕਦੇ ਨਹੀਂ ਭੁਲ ਸਕਦਾ।ਜਦ 1604 ਵਿਚ ਅਕਬਰ ਦੇ ਦੂਸਰੇ ਪੁਤਰ ਦਾ ਦੇਹਾਂਤ ਹੋ ਗਿਆ ਤਾਂ ਉਸਨੇ ਖੁਸਰੋ ਨੂੰ ਗੱਦੀ ਦੇਣ ਦਾ ਖਿਆਲ ਛੱਡਕੇ ਗੱਦੀ-ਨਸੀਨ ਦੀ ਪਗੜੀ ਜਹਾਂਗੀਰ ਨੂੰ ਦੇ ਕੇ ਦੁਨੀਆਂ ਤੋਂ ਕੂਚ ਕਰ ਗਿਆ। ਜਹਾਂਗੀਰ ਇਕ ਐਯਾਸ ਇਨਸਾਨ ਸੀ। 5-5 ਸੇਰ ਸ਼ਰਾਬ ਰੋਜ ਪੀਂਦਾ ਸੀ। ਬਹੁਤੇ ਦਰਬਾਰੀ ਉਸਦੇ ਹਕ ਵਿਚ ਨਹੀਂ ਸੀ। ਉਸਦਾ ਸਹਾਰਾ ਸਿਰਫ ਕਟੜ ਤੇ ਜਨੂੰਨੀ ਮੁਸਲਮਾਨ ਸੀI ਖੁਸਰੋ ਨੇ ਬਗਾਵਤ ਕੀਤੀ ਪਰ ਕਾਮਯਾਬ ਨਾ ਹੋ ਸਕਿਆ। ਤੇ ਕਾਬਲ ਵਲ ਨਠ ਤੁਰਿਆ ਪਰ ਦਰਿਆ ਚਨਾਬ ਨੂੰ ਪਾਰ ਕਰਦੇ ਪਕੜਿਆ ਗਿਆ। ਲਾਹੌਰ ਆਕੇ ਜਹਾਗੀਰ ਨੇ ਖੁਸਰੋ ਦੀ ਮਦਦ ਕਰਨ ਵਾਲਿਆਂ ਨੂੰ ਸਖਤ ਤੋਂ ਸਖਤ ਸਜਾਵਾ ਦਿੱਤੀਆ। ਵਫਾਦਾਰਾਂ ਵਿਚ ਇਨਾਮ ਵੰਡੇ ਤੇ ਉੱਚ ਪਦਵੀਆਂ ਦਿੱਤੀਆ ਗਈਆਂ।
 ਇਸ ਵਕਤ ਸਿੱਖ ਧਰਮ ਬੜੀ ਤੇਜੀ ਨਾਲ ਵਿਕਸਤ ਹੋ ਰਿਹਾ ਸੀ। ਸਿੱਖਾਂ ਦੀ ਚੰਗੀ, ਤਕੜੀ, ਨਰੋਈ ਤੇ ਨਵੀਂ ਕਿਸਮ ਦੀ ਦੁਨੀਆਂ ਬਣ ਗਈ ਸੀ। ਜੋ ਹਿੰਦੂ ਮੁਸਲਮਾਨ ਤੋਂ ਬਿਲਕੁਲ ਅੱਡ ਸੀ। ਜਿਨ੍ਹਾਂ ਦੇ ਅਸੂਲ ਬੜੇ ਸਿਧੇ, ਸਪਸ਼ਟ ਤੇ ਸਰਲ ਸਨ। ਇਨ੍ਹਾਂ ਦੇ ਸਲਾਨਾ ਜੋੜ ਮੇਲੇ, ਰੋਜਾਨਾ ਕਥਾ, ਕੀਰਤਨ, ਸਾਂਝੇ ਲੰਗਰ ਤੇ ਹੋਰ ਧਰਮ ਕਰਮ ਦੀ ਸੇਵਾ, ਗੁਰੂ ਸਾਹਿਬ ਦੀ ਮਿਠਾਸ, ਸੇਵਾ, ਸਿਮਰਨ ਤੇ ਕੁਰਬਾਨੀ ਆਪਣੇ ਰੰਗ ਲਾ ਰਹੀ ਸੀ।ਜਾਤ-ਪਾਤ, ਊਚ-ਨੀਚ, ਤੇ ਕਰਮ-ਕਾਂਡਾ ਦੇ ਵਿਰੁਧ ਸਿੱਖੀ ਪ੍ਰਚਾਰ ਨੇ ਰਾਜੇ,ਮਹਾਰਾਜੇ, ਬ੍ਰਾਹਮਣ ਤੇ ਉਚ-ਜਾਤੀਆਂ ਦੇ ਲੋਕਾਂ ਤੇ ਭਾਰੀ ਸਟ ਮਾਰੀ। ਤਰਨ-ਤਾਰਨ ਵਿਚ ਸਖੀ-ਸਰਵਰਾ ਦਾ ਮਤ ਸਿੱਖੀ ਕੇਂਦਰ ਖੁਲਣ ਨਾਲ ਪਹਿਲਾ ਹੀ ਖੋਖਲਾ ਹੋ ਚੁੱਕਾ ਸੀ। ਭਾਰਤੀ ਸਮਾਜ ਵਿਚ ਜਾਤ-ਪਾਤ ਊਚ-ਨੀਚ ਦੀ ਜਕੜ ਹੋਣ ਕਰਕੇ, ਨੀਵੀਂਆਂ ਜਾਤੀਆਂ ਦੇ ਲੋਕ ਜੋ ਤੇਜੀ ਨਾਲ ਇਸਲਾਮੀ ਦਾਇਰੇ ਵਿਚ ਆ ਰਹੇ ਸਨ, ਠਲ ਪੈ ਗਈ। ਲਾਹੌਰ ਤੇ ਪੰਜਾਬ ਵਿਚ ਅਕਾਲ ਦੇ ਦੌਰਾਨ ਗੁਰੂ ਸਾਹਿਬ ਤੇ ਸਿੱਖਾਂ ਦੀ ਸੇਵਾ, ਲੰਗਰ ਤੇ ਮੁਫਤ ਦਵਾਈਆਂ ਨੇ ਸਿੱਖੀ ਨੂੰ  ਉਚਾਈਆਂ ਤੇ ਖੜਾ ਕਰ ਦਿੱਤਾ।ਜਹਾਗੀਰ 24 ਅਕਤੂਬਰ 1605 ਵਿਚ ਗੱਦੀ ਤੇ ਬੈਠਾ ਅਤੇ 15 ਮਈ 1606 ਵਿਚ ਗੁਰੂ ਸਾਹਿਬ ਦਾ ਘਰ-ਘਾਟ, ਮਾਲ-ਅਸਬਾਬ ਤੇ ਬਚੇ ਜਬਤ ਕਰਕੇ ਗੁਰੂ ਸਾਹਿਬ ਨੂੰ ਗ੍ਰਿਫ਼ਤਾਰ ਤੇ ਯਾਸਾ ਦੇ ਕਾਨੂੰਨ ਮੁਤਾਬਿਕ ਤਸੀਹੇ ਦੇ ਕੇ ਕਤਲ ਕਰਨ ਦਾ ਹੁਕਮ ਦੇ ਦਿੱਤਾ। ਜਿਸਦਾ ਉਸਨੇ ਆਪਣੀ ਤੁਜਿਕੇ- ਜਹਾਗੀਰੀ  ਵਿਚ ਖੁਦ ਇਕਬਾਲ ਕੀਤਾ ਹੈ। ਗੁਰੂ ਅਰਜਨ ਦੇਵ ਜੀ ਨੇ ਗੁਰੂ ਹਰ ਗੋਬਿੰਦ ਸਾਹਿਬ ਨੂੰ 15 ਮਾਰਚ 1606 ਵਿਚ ਗੁਰਗੱਦੀ ਦੇ ਕੇ ਦੁਆਬ ਵਿਚ ਚਲੇ ਜਾਣ ਦਾ ਹੁਕਮ ਦਿੱਤਾ। ਪੰਜ ਪ੍ਰਸਿੱਧ ਸਿੱਖ, ਭਾਈ ਲੰਘਾਹ, ਭਾਈ ਬਿੱਧੀ ਚੰਦ, ਭਾਈ ਪਰਾਣਾ, ਭਾਈ ਪੈੜਾ ਤੇ ਭਾਈ ਜੇਤਾ ਨਾਲ ਭੇਜੇ। ਜਾਂਦੀ ਵਾਰੀ ਮੀਰੀ ਨੂੰ ਪੀਰੀ ਨਾਲ ਤੇ ਭਗਤੀ ਨੂੰ ਸ਼ਕਤੀ ਨਾਲ ਜੋੜਨ ਦੀ ਹਿਦਾਇਤ ਦਿੱਤੀ।
ਅਸਲੀ ਕਾਰਨ ਕੀ ਸੀ, ਕਿਸੇ ਨੂੰ ਪਤਾ ਨਹੀਂ ਸੀ। ਜਦੋਂ ਜਹਾਗੀਰ ਦੀ ਮੌਤ ਹੋਈ ਤਾਂ ਕਈ ਚੀਜਾਂ ਸਾਹਮਣੇ ਆਈਆਂ। ਕੁਝ ਉਸਦੀਆਂ ਆਪਣੀਆਂ ਲਿਖਤਾ ਵਿਚੋਂ ਤੇ ਕੁਝ ਸਮੇਂ ਦੇ ਵਿਦਵਾਨਾਂ ਰਾਹੀਂ। ਅਸਲ ਵਿਚ ਉਹ ਆਪਣੇ ਆਪ ਨੂੰ ਮਜਹਬੀ ਮੁਸਲਮਾਨਾਂ ਅਗੇ ਇਸਲਾਮ ਦਾ ਰਾਖਾ ਕਰਕੇ ਪ੍ਰਸਿੱਧ ਕਰਨਾ ਚਾਹੁੰਦਾ ਸੀ। ਕਨਿੰਘਮ ਨੇ ਸਾਫ ਸਾਫ ਸ਼ਬਦਾਂ ਵਿਚ ਲਿਖਿਆ ਹੈ ਕਿ ਗੁਰੂ ਨਾਨਕ ਦੇਵ ਦੇ ਉਪਦੇਸ਼ਾ ਨੇ ਜਨਤਾ ਨੂੰ ਹਲੂਣਾ ਦਿੱਤਾ ਸੀ। ਗੁਰੂ ਅਰਜਨ ਸਾਹਿਬ ਵੇਲੇ ਇਨ੍ਹਾਂ ਉਪਦੇਸ਼ਾਂ ਨੇ ਸਿੱਖ ਸੇਵਕਾ ਵਿਚ ਪਕੀ ਥਾਂ ਬਣਾ ਲਈ ਸੀ। ਜਹਾਗੀਰ ਨੂੰ ਇਹਨਾਂ ਦੀ ਵਧਦੀ ਤਾਕਤ ਦਾ ਡਰ ਸੀ। ਬਸ ਬਹਾਨਾ ਢੂੰਢ  ਰਿਹਾ ਸੀ। ਕੁਝ ਨਕਸ਼ ਬੰਦੀਆਂ ਦੀ ਵੀ ਚੁਕ ਸੀ ਜਿਸਦਾ ਆਗੂ ਸ਼ੇਖ ਸਰਹਦੀ ਸੀ, ਜੋ ਆਪਣੇ ਆਪ ਨੂੰ ਇਸਲਾਮ ਦਾ ਕਯੂਮ, ਅਵਤਾਰ ਤੇ ਰਖਿਅਕ ਮੰਨਦਾ ਸੀ। ਉਸਦੀਆਂ ਲਿਖੀਆ ਕਈ ਚਿੱਠੀਆਂ, ਮੁਗਲ ਹਕੂਮਤ ਦੇ ਫੌਜੀ ਜਰਨੈਲਾ ਤੇ ਮੁਰਤਜਾ ਖਾਨ ਨੂੰ ,ਇਸ ਗਲ ਦੀ ਗਵਾਹੀ ਹਨ। ਤਿੰਨ ਚਿੱਠੀਆਂ ਫੌਜੀ ਜਰਨੈਲਾ ਨੂੰ- ‘‘ਗੁਰੂ ਅਰਜਨ ਇਕ ਕਾਫਰ ਹੈ ਇਸ ਨੂੰ ਕਿਸੇ ਤਰੀਕੇ ਨਾਲ ਖਤਮ ਕਰ ਦਿਉ । ਫਰੀਦ ਬੁਖਾਰੀ ਨੂੰ ਸ਼ਹੀਦੀ ਤੇ ਬਾਅਦ ਵਧਾਈ ਦੀ ਚਿਠੀ- ‘‘ਸ਼ੁਕਰ ਹੈ ਇਕ ਕਾਫਰ ਘਟ ਹੋਇਆ ਹੈ, ਹੁਣ ਵਕਤ ਆ ਗਿਆ ਹੈ ਇਸਲਾਮ ਦਾ ਪੈਰ ਹਿੰਦੁਸਤਾਨ ਤੇ ਜਮਾਣ ਦਾ ਕਿਉਂਕਿ ਸਹਿਨਸ਼ਾਹ ਨੂੰ ਕਾਫਰਾ ਨਾਲ ਕੋਈ ਹਮਦਰਦੀ ਨਹੀਂ ਹੈ।
ਕਈ ਜਨੂੰਨੀ ਤੇ ਮੁਤਸਬੀ ਮੁਸਲਮਾਨਾਂ ਦੀਆਂ ਚਿੱਠੀਆਂ ਰਾਹੀਂ ਗੁਰੂ ਸਾਹਿਬ ਦੇ ਖਿਲਾਫ ਕੀਤੇ ਪ੍ਰਚਾਰ ਦਾ ਪਤਾ ਚਲਦਾ ਹੈ, ਜਿਵੇਂ ਸ਼ੇਖ ਸਰਹਦੀ ਦਾ ਕਹਿਣਾ ਸੀ ਕਿ ‘‘ਹਿੰਦੂਆਂ ਨੂੰ ਜਲੀਲ ਤੇ ਉਤਸ਼ਾਹ ਹੀਣ ਬਨਾਉਣ ਲਈ ਗਊ ਵਧ ਕਰਨਾ, ਇਸਲਾਮੀ ਫਰਜ, ਸੇਵਾ ਤੇ ਪੁੰਨ ਦਾ ਕੰਮ ਹੈ। ਇਨ੍ਹਾ ਨੂ ਆਪਣੀ ਸਭਾ ਸੁਸਾਇਟੀ ਵਿਚ ਸ਼ਾਮਲ ਕਰਨਾ, ਇਹਨਾਂ ਨਾਲ ਗਲ ਬਾਤ ਕਰਨਾ ਕੁਫਰ ਹੈ। ਇਹਨਾਂ ਨੂੰ ਕੁੱਤਿਆ ਤਰਾ ਦੁਰ ਦੁਰ ਕਰਨੀ ਚਾਹੀਦੀ ਹੈ। ਮੇਰੀ ਖਾਹਿਸ ਹੈ ਕਿ ਇਹਨਾਂ ਦਾ ਜੋਰਦਾਰ ਨਿਰਾਦਰ ਕਰਨਾ ਚਾਹੀਦਾ ਹੈ। ਰਬ ਨੂੰ ਖੁਸ਼ ਕਰਨ ਦਾ ਇਸਤੋਂ ਵਧੀਆਂ ਤੇ ਸੌਖਾ ਤਰੀਕਾ ਹੋਰ ਕੋਈ ਨਹੀਂ। ਕਾਂਗੜੇ ਤੇ ਹਮਲਾ ਕਰਨ ਵੇਲੇ ਬੁਖਾਰੀ ਨੂੰ ਲਿਖਦਾ ਹੈ ‘‘ਕਾਂਗੜੇ ਦੇ ਮੰਦਰ ਦੀਆਂ ਮੂਰਤੀਆਂ ਜੋ ਬਿਨਾਂ ਮਤਲਬ ਤੋ ਖੁਦਾ ਬਣੀਆਂ ਬੈਠੀਆਂ ਹਨ ਇਹਨਾਂ ਦੀ ਵਧ ਤੋਂ ਵਧ ਨਿਰਾਦਰੀ ਕਰਨੀ ਚਾਹੀਦੀ ਹੈ। ਇਹਨਾਂ ਨੂੰ ਮੰਨਣ ਵਾਲੇ ਹਿੰਦੂਆਂ ਨੂੰ ਪੂਰੀ ਤਰ੍ਹਾਂ ਬਰਬਾਦ ਕਰਨਾ ਚਾਹੀਦਾ ਹੈ। ਸਰੀਰਕ ਕਮਜੋਰੀ ਤੇ ਸਰਦੀ ਰੁਕਾਵਟ ਬਣੀ ਹੋਈ ਹੈ ਨਹੀਂ ਤਾਂ ਮੈਂ ਖੁਦ ਇਨਾਂ ਮੂਰਤੀਆਂ ਤੇ ਥੁੱਕਦਾ। ਇਹ ਸੀ ਜਨੂਨੀ ਤੇ ਮੁਤਸਬੀ ਮੁਸਲਮਾਨਾਂ  ਦੇ ਵਿਚਾਰ ਜੋ ਅਕਬਰ ਦੀ ਖੁਲੀ ਪਾੱਲਿਸੀ ਕਰਕੇ ਦਬੇ ਹੋਏ ਸੀ ਪਰ ਉਸਦੀ ਮੌਤ ਤੋਂ ਬਾਅਦ ਸਾਮਣੇ ਆ ਗਏ।ਜਦੋਂ ਅਕਬਰ ਨੇ ਫੌਜਾਂ  ਦੇ ਕੇ ਬੀਰਬਲ ਨੂੰ ਅਫਗਾਨਿਸਤਾਨ ਦੀ ਬਗਾਵਤ ਦਬਾਣ ਲਈ ਭੇਜਿਆ ਤਾਂ ਉਹ ਗੁਰੂ ਅਰਜਨ ਦੇਵ ਜੀ ਨੂੰ ਧਮਕੀ ਦੇ ਕੇ ਗਿਆ ਸੀ ਕਿ ਮੇਰੇ ਆਉਣ ਤਕ ਜੇ ਤੁਸੀਂ ਆਪਣੀ ਦੁਕਾਨ-ਏ-ਬਾਤਿਲ ਬੰਦ ਨਾ ਕੀਤੀ ਤਾਂ ਮੈਂ ਤੁਹਾਨੂੰ ਕਤਲ ਕਰਵਾ ਦਿਆਗਾਂ। ਗੁਰੂ ਸਾਹਿਬ ਨੇ ਜਵਾਬ ਦਿਤਾ ਜਦ ਆਏਂਗਾ ਵੇਖੀ ਜਾਏਗੀ 1 ਉਹ ਵਖਰੀ ਗਲ ਹੈ ਕਿ ਉਸ ਨੂੰ ਅਫਗਾਨਿਸਤਾਨ ਦੀ ਸਰਹਦ ਤੇ ਹੀ  ਕਤਲ ਕਰ ਦਿੱਤਾ ਗਿਆ ਸੀ ਤੇ ਉਹ ਮੁੜ ਵਾਪਸ ਪਰਤਿਆ ਹੀ ਨਹੀਂ।
 ਗੁਰੂ  ਅਰਜਨ ਦੇਵ ਜੀ ਦੇ ਵਕਤ ਸਿੱਖੀ ਪ੍ਰਚਾਰ ਬਹੁਤ ਤੇਜੀ ਨਾਲ ਵੱਧ ਰਿਹਾ ਸੀ। ਇਸ ਸਮੇਂ ਭਾਈ ਗੁਰਦਾਸ,ਭਾਈ ਮੰਝ, ਭਾਈ ਬਹਿਲੋ, ਭਾਈ ਕਲਿਆਣ, ਭਾਈ ਪਿਰਾਣਾ ਆਦਿ ਨੇ ਆਪਣੇ ਆਪਣੇ ਢੰਗ ਨਾਲ ਸਿੱਖੀ ਪ੍ਰਚਾਰ ਨੂੰ ਇਕ ਸਿੱਖਰ ਤੇ ਪਹੁੰਚਾ ਦਿੱਤਾ ਸੀ। ਜਲੰਧਰ ਦਾ ਗਵਰਨਰ ਸਯਦ ਅਜੀਮ ਖਾਨ ਦੁਆਬੇ ਦੇ ਦੌਰੇ ਸਮੇਂ ਸਿੱਖੀ ਅਸੂਲਾਂ ਤੇ ਇਤਨਾ ਪ੍ਰਭਾਵਿਤ ਹੋਇਆ ਕਿ ਉਸਨੇ ਆਪਣੇ ਇਲਾਕੇ ਕਰਤਾਰ ਪੁਰ, ਜਲੰਧਰ, ਵਿਚ ਮਹਾਨ ਸਿੱਖੀ ਕੇਂਦਰ ਸਥਾਪਿਤ ਕਰਵਾਇਆ। ਬਹੁਤ ਸਾਰੇ ਹਿੰਦੂ ਤੇ ਮੁਸਲਮਾਨ ਵੀ ਇਸ ਦਾਇਰੇ ਵਿਚ ਆ ਚੁੱਕੇ ਸਨ। ਦੂਸਰਾ ਸਤਿਗੁਰੁ ਦਾ ਆਪਣਾ ਜੀਵਨ ਇਤਨਾ ਪ੍ਰਭਾਵਸ਼ਾਲੀ ਸੀ ਕਿ ਲੋਕੀ ਬਦੋ-ਬਦੀ ਆਪਣੀ ਸਾਝ ਸਿੱਖੀ ਨਾਲ ਕਾਇਮ ਕਰਣਾ ਚਾਹੁੰਦੇ ਸਨ। ਹਿੰਦੂ, ਮੁਸਲਮਾਨ ਤੇ ਯੋਗਮਤ ਦੇ ਜੀਵਨ ਸਿਧਾਂਤਾ ਵਿਚ ਇਤਨੀਆਂ ਕਮੀਆਂ ਤੇ ਕਮਜੋਰੀਆਂ ਸਨ ਕਿ ਲੋਕੀ ਧੜੋ-ਧੜ ਇਨ੍ਹਾਂ ਦੇ ਚੁਗਲਾ ਵਿਚੋਂ ਨਿਕਲਕੇ ਸਿੱਖੀ ਵਿਚ ਸ਼ਾਮਲ ਹੋ ਰਹੇ ਸਨ। ਇਸਦਾ ਨਤੀਜਾ ਇਹ ਹੋਇਆ ਕਿ ਬ੍ਰਹਮਣ ਜੋ ਆਪਣੇ ਵਹਿਮ-ਭਰਮ, ਊਚ-ਨੀਂਚ ਤੇ ਕਮਰਕਾਂਡਾ ਦੇ ਰਾਹੀਂ ਲੋਕਾਂ ਨੂੰ ਲੁਟਕੇ ਖਾ ਰਹੇ ਸੀ ਸਿੱਖੀ ਲਹਿਰ ਦੇ ਸਖਤ ਖਿਲਾਫ ਹੋ ਗਏ। ਕਟੜ ਮੁਸਲਮਾਨ ਇਸ ਕਰਕੇ ਪਰੇਸ਼ਾਨ ਸੀ ਕਿ ਉਨਾਂ ਦਾ ਮਕਸਦ ਸਾਰੇ ਹਿੰਦੂਸਤਾਨ ਨੂੰ ਇਸਲਾਮ -ਏ-ਦਾਇਰੇ ਵਿਚ ਲਿਆਉਣ ਦਾ ਮਨੋਰਥ ਪੂਰਾ ਨਹੀਂ ਸੀ ਹੋ ਰਿਹਾ। ਸਗੋਂ ਮੁਸਲਮਾਨ ਵੀ ਸਿੱਖ ਬਣਨੇ ਸ਼ੁਰੂ ਹੋ ਗਏ ਸੀ।

 ਅਕਬਰ ਤੱਕ ਤੇ ਹਕੂਮਤ ਤੇ ਗੁਰੂ ਸਾਹਿਬ ਦੇ ਰਿਸ਼ਤੇ ਠੀਕ ਥਕ ਰਹੇ Iਅਕਬਰ ਦੀ ਮੌਤ ਤੋਂ ਬਾਅਦ  24 ਅਕਤੂਬਰ 1605 ਵਿਚ ਜਹਾਂਗੀਰ ਗੱਦੀ ਤੇ ਬੈਠਾ। 15 ਮਈ 1606 ਵਿਚ ਗੁਰੂ ਸਾਹਿਬ ਦਾ ਘਰ-ਘਾਟ, ਮਾਲ-ਅਸਬਾਬ ਤੇ ਬਚੇ ਜਬਤ ਕਰਕੇ ਗੁਰੂ ਸਾਹਿਬ ਨੂੰ ਗ੍ਰਿਫ਼ਤਾਰ ਤੇ ਯਾਸਾ ਦੇ ਕਾਨੂੰਨ ਮੁਤਾਬਿਕ ਤਸੀਹੇ ਦੇ ਕੇ ਕਤਲ ਕਰਨ ਦਾ ਹੁਕਮ ਦੇ ਦਿੱਤਾ। ਜਿਸਦਾ ਉਸਨੇ ਆਪਣੀ ਤੁਜਿਕੇ- ਜਹਾਗੀਰ ਵਿਚ ਖੁਦ ਇਕਬਾਲ ਕੀਤਾ ਹੈ।  ਅਸਲੀ ਕਾਰਨ ਕੀ ਸੀ, ਕਿਸੇ ਨੂੰ ਪਤਾ ਨਹੀਂ । ਜਦੋਂ ਜਹਾਗੀਰ ਦੀ ਮੌਤ ਹੋਈ ਤਾਂ ਕਈ ਚੀਜਾਂ ਸਾਹਮਣੇ ਆਈਆਂ। ਕੁਝ ਉਸਦੀਆਂ ਆਪਣੀਆਂ ਲਿਖਤਾ ਵਿਚੋਂ ਤੇ ਕੁਝ ਸਮੇਂ ਦੇ ਵਿਦਵਾਨਾਂ ਰਾਹੀਂ। ਅਸਲ ਵਿਚ ਉਹ ਆਪਣੇ ਆਪ ਨੂੰ ਮਜਹਬੀ ਮੁਸਲਮਾਨਾਂ ਅਗੇ ਇਸਲਾਮ ਦਾ ਰਾਖਾ ਕਰਕੇ ਪ੍ਰਸਿੱਧ ਕਰਨਾ ਚਾਹੁੰਦਾ ਸੀ। ਕਨਿੰਘਮ ਨੇ ਸਾਫ ਸਾਫ ਸ਼ਬਦਾਂ ਵਿਚ ਲਿਖਿਆ ਹੈ ਕਿ ਗੁਰੂ ਨਾਨਕ ਦੇਵ ਦੇ ਉਪਦੇਸ਼ਾ ਨੇ ਜਨਤਾ ਨੂੰ ਹਲੂਣਾ ਦਿੱਤਾ ਸੀ। ਗੁਰੂ ਅਰਜਨ ਸਾਹਿਬ ਵੇਲੇ ਇਨ੍ਹਾਂ ਉਪਦੇਸ਼ਾਂ ਨੇ ਸਿੱਖ ਸੇਵਕਾ ਵਿਚ ਪਕੀ ਥਾਂ ਬਣਾ ਲਈ ਸੀ। ਜਹਾਗੀਰ ਨੂੰ ਇਹਨਾਂ ਦੀ ਵਧਦੀ ਤਾਕਤ ਦਾ ਡਰ ਸੀ ਜਿਸ ਨੂੰ ਖਤਮ ਕਰਨ ਦਾ  ਬਹਾਨਾ ਢੁੰਢ ਰਿਹਾ ਸੀI ਖੁਸਰੋ ਦੀ ਬਗਾਵਤ ਨਾਲ ਗੁਰੂ ਸਾਹਿਬ ਦੀ ਮਦਤ ਦਾ ਬਹਾਨਾ ਜੋੜ ਦਿਤਾ, ਜਦਕਿ ਇਹ  ਸਚ ਨਹੀਂ ਸੀ, ਉਸ ਵਕਤ ਗੁਰੂ ਅਰਜਨ ਦੇਵ ਜੀ ਗੋਇੰਦਵਾਲ ਸੀ ਹੀ ਨਹੀਂ । ਤੂਜਿਕੇ ਜਹਾਂਗੀਰੀ  ਜੋ ਉਸਦੀ ਆਪਣੀ ਬਾਈਓਗ੍ਰਾਫੀ ਸੀ ਵਿਚ ਲਿਖਿਆ ਸੀ, ‘‘ਬਹੁਤ ਸਾਰੇ ਭੋਲੇ ਭਾਲੇ ਹਿੰਦੂ ਬਲਕਿ ਮੂਰਖ ਤੇ ਕਮੀਨੇ ਮੁਸਲਮਾਨਾਂ ਨੂੰ ਉਸਨੇ ਆਪਣੀ ਰਹੁ ਰੀਤੀ ਅਨੁਸਾਰ ਬਣਾਕੇ ਪੀਰੀ ਦੇ ਵਲਪੁਣੇ ਦੀ ਉਚੀ ਡੋਂਡੀ ਪਿਟਵਾਈ ਹੈ। ਸਾਰੇ ਉਸਨੂੰ ਗੁਰੂ ਕਹਿੰਦੇ ਹਨ। ਲਾਭੇ ਸਾਂਭੇ ਤੋਂ ਗੁਆਰਾ ਦੇ ਗੁਆਰ ਪੁਜਾਰੀ ਉਸ ਕੋਲ ਆਂਉਂਦੇ ਤੇ ਸਰਧਾ ਪ੍ਰਗਟ ਕਰਦੇ ਇਹ ਤਿੰਨ ਚਾਰ ਪੀੜੀਆ ਤੋਂ ਦੁਕਾਨ ਜਾਰੀ ਹੈ। ਮੇਰਾ ਚਿਰਾਂ ਤੋਂ ਚਿਤ ਸੀ ਕਿ ਇਸ (ਦੁਕਾਨ-ਏ-ਬਾਤਿਲ) ਝੂਠ ਦੀ ਦੁਕਾਨ ਨੂੰ ਬੰਦ ਕਰ ਦਿਆਂ ਯਾ ਉਸਤਿ-ਮੁਹੰਮਦੀ ਵਿਚ ਲੈ ਆਵਾ।ਕੁਝ ਨਕਸ਼ ਬੰਦੀਆਂ ਦੀ ਵੀ ਚੁਕ ਸੀ ਜਿਸਦਾ ਆਗੂ ਸ਼ੇਖ ਸਰਹਦੀ ਸੀ, ਜੋ ਆਪਣੇ ਆਪ ਨੂੰ ਇਸਲਾਮ ਦਾ ਕਯੂਮ, ਅਵਤਾਰ ਤੇ ਰਖਿਅਕ ਮੰਨਦਾ ਸੀ। ਉਸਦੀਆਂ ਲਿਖੀਆਂ ਕਈ ਚਿੱਠੀਆਂ ਮੁਗਲ ਹਕੂਮਤ ਦੇ ਫੌਜੀ ਜਰਨੈਲਾ ਤੇ ਮੁਰਤਜਾ ਖਾਨ ਨੂੰ ਇਸ ਗਲ ਦੀ ਗਵਾਹੀ ਭਰਦੀਆਂ ਹਨ ‘‘ਗੁਰੂ ਅਰਜਨ ਇਕ ਕਾਫਰ ਹੈ ਇਸ ਨੂੰ ਕਿਸੇ ਤਰੀਕੇ ਨਾਲ ਖਤਮ ਕਰ ਦਿਓ। ਫਰੀਦ ਬੁਖਾਰੀ ਨੂੰ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਤੋਂ ਬਾਅਦ ਵਧਾਈ ਦੀ ਚਿਠੀ- ‘‘ਸ਼ੁਕਰ ਹੈ ਇਕ ਕਾਫਰ ਘਟ ਹੋਇਆ ਹੈ, ਹੁਣ ਵਕਤ ਆ ਗਿਆ ਹੈ ਇਸਲਾਮ ਦਾ ਪੈਰ ਹਿੰਦੂਸਤਾਨ ਤੇ ਜਮਾਣ ਦਾ ਕਿਉਂਕਿ ਸਹਿਨਸ਼ਾਹ ਨੂੰ ਕਾਫਰਾ ਨਾਲ ਕੋਈ ਹਮਦਰਦੀ ਨਹੀਂ ਹੈ।

  15 ਮਈ ਨੂੰ ਗੁਰੂ ਸਾਹਿਬ ਦਾ ਮਾਲ-ਅਸਬਾਬ, ਬਚੇ ਮੁਰਤਬਾ ਖਾਨ ਦੇ ਹਵਾਲੇ ਕਰਕੇ ਸ਼ਹੀਦ ਕਰਨ ਦਾ ਹੁਕਮ ਦੇ ਦਿੱਤਾ। 20 ਮਈ ਨੂੰ ਗ੍ਰਿਫ਼ਤਾਰੀ ਦਾ ਹੁਕਮ ਜਾਰੀ ਕੀਤਾ ਗਿਆ ਤੇ ਹਕੂਮਤ ਅਗੇ ਪੇਸ਼ ਕਰਨ ਦਾ ਹੁਕਮ। ਪਰ ਗੁਰੂ ਸਾਹਿਬ ਦੀ ਗ੍ਰਿਫਤਾਰੀ ਤੋਂ ਪਹਿਲਾ ਉਨ੍ਹਾਂ ਦਾ ਮਾਮਲਾ ਆਪਣੇ ਅਹਿਲਕਾਰਾਂ ਜਿਸ ਵਿਚ ਚੰਦੂ ਵੀ ਸੀ, ਦੇ ਹਵਾਲੇ ਕਰਕੇ ਖੁਦ ਦਿੱਲੀ ਤੁਰਦਾ ਬਣਿਆ। ਸਾਇਦ ਗੁਰੂ ਸਾਹਿਬ ਦਾ ਸਾਹਮਣਾ ਨਹੀਂ ਕਰ ਸਕਿਆ। ਸੱਚ ਦਾ ਸਾਹਮਣਾ ਨਹੀਂ ਕਰ ਸੱਕਿਆ। 22 ਮਈ ਨੂੰ ਗੁਰੂ ਸਾਹਿਬ ਅੰਮ੍ਰਿਤਸਰ ਤੋਂ ਗ੍ਰਿਫਤਾਰ ਕੀਤੇ ਜਾਂਦੇ ਹਨ-ਨਾ ਪੁੱਛ ਨਾ ਪੜਤਾਲ, ਨਾ ਦਲੀਲ, ਨਾ ਅਪੀਲ।।ਇਸਲਾਮੀ ਸ਼ਰਾ ਕੇ ਮੁਤਾਬਿਕ ਗੁਰੂ ਅਰਜਨ ਸਾਹਿਬ ਨੂੰ ਸ਼ਹੀਦ ਨਹੀਂ ਕੀਤਾ ਜਾ ਸਕਦਾ ਇਸ ਲਈ ਚੰਗੇਜ ਖਾ ਜੋ ਕਿਸੇ ਧਰਮ ਨੂੰ ਨਹੀਂ ਸੀ ਮੰਨਦਾ, ਦੇ ਬਣਾਏ ਕਾਨੂੰਨ ਦੇ ਮੁਤਾਬਿਕ ਸ਼ਹੀਦ ਕਰਨ ਦਾ ਹੁਕਮ ਦੇ ਦਿੱਤਾ। ਮੁਗਲ ਰਾਜ ਵਿਚ ਪਹਿਲੀ ਵਾਰੀ ਗੈਰ-ਇਸਲਾਮੀ ਕਾਨੂੰਨ ਲਾਗੂ ਕੀਤਾ ਗਿਆ। ਜਹਾਂਗੀਰ ਖੁਦ ਤੇ ਲਾਹੌਰ ਰੁਕਿਆ ਨਹੀਂ। ਗੁਰੂ ਸਾਹਿਬ ਨੂੰ ਆਪਣੇ ਅਹਿਲਕਾਰਾਂ ਦੇ ਹਵਾਲੇ ਜਿਸ ਵਿਚ ਚੁੰਦੂ ਵੀ ਸੀ, ਕਰਕੇ ਤੁਰਦਾ ਬਣਿਆ। ਚੰਦੂ ਨੇ ਜੁਰਮਾਨਾ ਭਰਕੇ ਯਾ ਹੋ ਸਕਦਾ ਹੈ ਬਾਕੀ ਅਹਿਲਕਾਰਾਂ ਨੂੰ ਲਾਲਚ ਦੇੇ ਕੇ ਗੁਰੂ ਸਾਹਿਬ ਨੂੰ ਆਪਣੀ ਨਿਗਰਾਨੀ ਹੇਠ ਲੈ ਆਇਆ ਹੋਵੇ, ਰਜਕੇ ਦੁਸ਼ਮਨੀ ਕਢੀ। ਪੰਜ ਦਿਨ ਉਹ ਤਸੀਹੇ ਦਿੱਤੇ ਜੋ ਕਲਮ ਬਿਆਨ ਨਹੀਂ ਕਰ ਸਕਦੀ।

ਜੇਠ, ਹਾੜ ਦੀ ਤਪਦੀ ਗਰਮੀ, ਉਪਰੋਂ ਤਵੀ ਤੇ ਬਿਠਾਕੇ ਸੀਸ ਤੇ ਤਪਦਾ ਰੇਤਾ ਪਾਇਆ, ਦੇਗਾ ਵਿਚ ਉਬਾਲਿਆ ਗਿਆ।ਜਦੋਂ ਮੀਆ ਮੀਰ ਨੇ ਸੁਣਿਆ, ਭਜਾ ਆਇਆ। ਗੈਰ ਇਨਸਾਨੀ-ਬੇਰਹਿਮਾਨਾ ਤੇ ਜਾਲਮਾਨਾ ਤਸੀਹੇ ਵੇਖਕੇ ਮੀਆ ਮੀਰ ਵਰਗੇ ਪੁਜੇ ਫਕੀਰ ਵੀ ਤਿਲਮਿਲਾ ਉਠੇ। ਬਰਦਾਸਤ ਨਹੀਂ ਹੋਇਆ। ਅਖਾਂ ਬੰਦ ਕਰ ਲਈਆਂ, ਹੰਝੂ ਨਿਕਲ ਆਏ। ਕਹਿਣ ਲਗਾ ,”ਜੇ ਤੁਹਾਡਾ ਹੁਕਮ ਹੋਵੇ ਤਾਂ ਮੈਂ ਦਿੱਲੀ ਤੇ ਲਾਹੌਰ ਵਿਚ ਤਬਾਹੀ ਲਿਆ ਦਿਆ ? ਗੁਰੂ ਸਾਹਿਬ ਨੇ ਮੀਆਂ ਮੀਰ ਨੂੰ ਸ਼ਾਂਤ ਕੀਤਾ। ਤਤੀਆਂ ਲੋਹਾਂ ਤੇ ਬੈਠਕੇ ਉਸਨੂੰ ਰਬ ਦੇ ਭਾਣੇ ਨੂੰ ਮਿਠਾ ਕਰਕੇ ਮੰਨਣ ਦੀ ਹਿਦਾਇਤ ਦਿਤੀ ।

ਅਗਲੇ ਦਿਨ ਰਾਵੀ ਦਰਿਆ ਦੇ ਕੰਢੇ ਤੇ ਲੈ ਗਏ। ਠੁਡਾ ਲਗਾ-ਪੈਰਾਂ ’ਚ ਖੂਨ ਦੀ ਧਾਰ ਵਹਿ ਨਿਕਲੀ।ਯਾਸਾ ਦੇ ਅਨੁਸਾਰ ਜੇੇਕਰ ਕਿਸੇ ਧਰਮੀ ਦਾ ਖੂਲ ਜਮੀਨ ਤੇ ਡੁਲ ਜਾਏ ਤਾਂ ਉਸ ਧਰਤੀ ਤੇ ਅਨੇਕ ਧਰਮੀ ਰੁਹਾਂ ਐਸੀਆਂ ਪੈਦਾ ਹੁੰਦੀਆਂ ਹਨ ਜੋ ਜਬਰ ਤੇ ਜੁਲਮ ਨਾਲ ਟਕਰ ਲੈ ਸਕਣ। ਇਸ ਕਰਕੇ ਬਿਨਾਂ ਦੇਰੀ ਕਰੇ ਫਟਾਫਟ ਬੰਨ ਕੇ ਦਰਿਆ ਵਿਚ ਰੋੜ ਦਿੱਤਾ। ਮੁੜਕੇ ਰਾਵੀ ਵਿਚ ਹੀ ਸਮਾ ਗਏ। ਜੋਤ ਨਾਲ ਜੋਤ ਰਲ ਗਈ। ਕੰਮ ਸੰਪੂਰਨ ਥੀਆ। ਇਹ ਸੀ ਇਕ ਲਾਸਾਨੀ ਕੁਰਬਾਨੀ, ਜਿਸਨੂੰ ਵੇਖਕੇ ਖੁਦ ਵੀ ਕੁਰਬਾਨੀ ਦਾ ਕੁਰਬਾਨ ਹੋਣ ਦਾ ਚਿਤ ਕਰਦਾ ਹੈ।ੇ ਇਹੋ ਜਹੀ ਸ਼ਾਂਤ, ਅਡੋਲ ਤੇ ਨਿਰਭਊ ਸ਼ਹੀਦੀ ਜਿਸ  ਲਈ ਕਿਸੀ ਮੁਸਲਮਾਨ ਸ਼ਯਰ ਨਾ ਲਿਖਯਾ ਹੈ

ਸ਼ਰੀਦ ਕੀ ਜੋ ਮੌਤ ਹੈ, ਵਹ ਕੌਮ ਦੀ ਹਯਾਤ ਹੈ।

ਹਯਾਤ ਭੀ ਹਯਾਤ ਹੈ ਔਰ ਮੌਤ ਭੀ ਹਯਾਤ ਹੈ।

ਗੁਰੂ ਹਰਗੋਬਿੰਦ ਸਾਹਿਬ ਨੂੰ ਗਵਾਲੀਅਰ ਦੇ ਕਿਲੇ ਵਿਚ ਕੈਦ ਕੀਤਾI ਜਹਾਂਗੀਰ  ਨੂੰ ਆਪਣੇ ਗੁਨਾਹ  ਦਾ ਅਹਿਸਾਸ ਤਾਂ ਹੋਇਆ ਪਰ ਬਹੁਤ ਦੇਰ ਨਾਲ, ਗੁਰੂ ਹਰਗੋਬਿੰਦ ਸਾਹਿਬ ਗੁਰਗੱਦੀ ਦੇ ਬੈਠਣ ਤੋਂ ਬਹੁਤ ਬਾਅਦ , ਜਲਦੀ ਹੀ ਗੁਰੂ ਹਰਗੋਬਿੰਦ ਸਾਹਿਬ ਨੂੰ ਜੇਲ ਚੋਂ ਰਿਹਾ ਕਰ ਦਿਤਾI  ਉਸਨੇ ਪੂਰੀ ਕੋਸ਼ਿਸ਼ ਕੀਤੀ ਗੁਰੂ ਹਰਗੋਬਿੰਦ ਸਾਹਿਬ ਦੇ ਨਜ਼ਦੀਕ ਆਉਣ ਦੀ ਤੇ ਤਕਰੀਬਨ 7-8 ਸਾਲ ਮਰਦੇ ਦਮ ਤਕ ਦੋਸਤੀ ਨਿਭਾਈ।

ਸ਼ਾਹਜਹਾਂ ਨਾਲ ਗੁਰੂ ਸਾਹਿਬ ਦੀਆਂ 4 ਸਿਧੀਆਂ ਅਸਿਧੀਆਂ ਲੜਾਈਆਂ ਹੋਈਆਂ ਜਿਸ ਵਿਚ ਜਿਤ ਗੁਰੂ ਸਾਹਿਬ ਦੀ ਹੋਈ, ਅਮ੍ਰਿਤਸਰ ਦੀ ਜੰਗ -1628, ਕਰਤਾਰਪੁਰ ਦੀ ਜੰਗ -1630, ਨਥਾਣਾ ਦੇ ਲਾਗੇ 1632,ਦੂਸਰੀ ਕਰਤਾਰ ਪੁਰ ਦੀ ਜੰਗ -1634 Iਚਾਰ ਲੜਾਈਆਂ ਦੀ ਜਿਤ, ਕੀਰਤਪੁਰ ਕੇਂਦਰੀ ਸਿਖ ਕੇਂਦਰ ਦੀ ਸਥਾਪਨਾ, ਸਿਖੀ ਪ੍ਰਭਾਵ ਦੂਰ ਦੂਰ ਤਕ ਫੈਲਣਾ ਤੇ ਪੀਰਾਂ  ਫਕੀਰਾਂ ਦਾ   ਦੂਰ ਦੂਰ ਤੋ, ਗੁਰੂ ਸਾਹਿਬ ਦੇ ਦਰਸ਼ਨਾ ਲਈ ਆਉਣਾ ਆਦਿ ਤੇ ਨਾਲ ਗੁਰੂ ਸਾਹਿਬ ਦੀ ਪ੍ਰਭਤਾ ਦਿਨੋ ਬਦਿਨ ਵਧਦੀ ਗਈI

ਗੁਰੂ ਸਾਹਿਬ ਨੂੰ ਜੰਗਾਂ ਜੁਧਾਂ  ਦਾ ਸ਼ੋਕ ਨਹੀ ਸੀ 1 ਸਿਖੀ ਪ੍ਰਚਾਰ ਕਰਨ ਲਈ ਜੋ ਕੀ ਸ਼ਾਂਤ ਵਾਤਾਵਰਣ ਵਿਚ ਹੀ ਰਹਿ ਕੇ ਹੋ ਸਕਦਾ ਹੈ ,ਗੁਰੂ ਸਾਹਿਬ ਨੇ  ਕੀਰਤਪੁਰ ਪਕਾ ਟਿਕਾਣਾ ਕਰਨ ਦਾ ਫੈਸਲਾ ਕਰ ਲਿਆ 1

ਛੇਵੇ ਪਾਤਸ਼ਾਹ ਤੋਂ ਸਿਖ ਲਹਿਰ ਦਾ ਮੁਗਲ ਹਕੂਮਤ ਨਾਲ ਖੂਨੀ ਟਕਰਾਵ ਸ਼ੁਰੂ ਹੋ ਗਿਆ ਸੀ ਜਿਸ ਨੂੰ ਪੂਰੀ ਤਰਹ ਸੰਗਠਿਤ ,ਹੋਕੇ ਸਿਖ ਸੰਗਤਾ ਨੇ ਸੰਭਾਲਿਆ ਸੀ 1 ਗੁਰੂ ਹਰ ਰਾਇ ਸਾਹਿਬ ਵੇਲੇ ਵੀ ਕੋਈ ਹਾਲਤ ਸਾਜਗਾਰ ਨਹੀਂ ਸਨ  1 ਗੁਰੂ ਹਰਗੋਬਿੰਦ ਸਾਹਿਬ ਦੇ ਹੁਕਮ ਅਨੁਸਾਰ ਉਨ੍ਹਾ  ਨੇ 2200 ਜੰਗ ਜੋਧੇ ਤੇ ਸੂਰਬੀਰ ਘੋੜ ਸਵਾਰ ਰਖੇ ,ਜੋ ਉਨ੍ਹਾ  ਦੇ ਅੰਗ -ਰਖਿਅਕ ਸੀ ਤੇ ਹਮੇਸ਼ਾ ਉਨ੍ਹਾ ਦੇ ਨਾਲ ਰਹਿੰਦੇ  ਪਰ  ਵਕ਼ਤ ਦੀ ਨਜਾਕਤ ਵੇਖਕੇ  ਦੇਸ਼ ਦੇ ਵਿਚਲੇ ਉਤਾਰਾ ਚੜਾਵਾਂ ਵਿਚ ਆਪਣੇ ਆਪ ਨੂੰ  ਨਿਰਪਖ   ਰਖਿਆ 1 ਸਿਖ ਰਿਆਸਤਾਂ ਨੂੰ ਮੁਗਲਾ ਅਤੇ ਕਹਿਲੂਰ ਦੀਆਂ ਰਿਆਸਤਾਂ ਵਿਚ ਉਲਝਨ ਨਹੀ ਦਿਤਾ !

 

  ਉਨਾ ਨੇ ਆਪਣੇ ਜਿੰਦਗੀ ਵਿਚ ਇਕ ਵੀ ਲੜਾਈ ਨਹੀਂ ਲੜੀ 1 ਵਿਰੋਧੀਆਂ ਨੇ ਕਈ ਵਾਰ ਹਲਾ ਵੀ ਬੋਲਿਆ ,ਜੰਗ ਤਕ ਨੋਬਤ ਆ ਗਈ ਪਰ ਗੁਰੂ ਸਾਹਿਬ ਨੇ ਆਪਣੀ ਸੂਝ ਤੇ ਸਿਆਣਪ ਨਾਲ ਆਣ ਵਾਲੇ ਖਤਰੇ ਨੂੰ ਟਾਲਿਆ 1ਸ਼ਾਹਜਹਾਨ ਦੇ ਪੁਤਰਾਂ ਦੀ ਤਖਤ ਨਸ਼ੀਨੀ ਦੀ ਜੰਗ ਵੇਲੇ ਵੀ ਖਤਰਾ ਸਿਰ ਤੇ ਆਣ ਪਿਆ ਪਰ ਆਪਣੇ ਆਪ ਨੂੰ ਅਲਗ ਰਖਿਆ 1 ਜਿਸ ਕਰਕੇ ਸਿਖਾਂ ਵਿਚ ਜੋਸ਼ ਦੇ ਨਾਲ ਨਾਲ ਹੋਸ਼ ਤੇ ਸ਼ਹਿਨਸ਼ੀਲਤਾ ਵਾਲੇ ਵੀ ਗੁਣ ਪੈਦਾ ਹੋਏ  1

 

ਗੁਰੂ ਹਰ ਰਾਇ ਵਕਤ  ਮੁਗਲ ਹਕੂਮਤ ਸਿਖ ਲਹਿਰ ਦੇ ਕਾਫੀ  ਨੇੜੇ ਹੋ ਗਈ 1 ਕੁਝ ਮੁਗਲ ਹਕੂਮਤ ਦੇ ਹਾਲਤ ਵੀ ਇਹੋ ਜਿਹੇ  ਸੀ 1 ਮੁਗਲ ਬਾਦਸ਼ਾਹ ਸ਼ਾਹਜਹਾਨ ਕਾਫੀ ਸਮੇ ਤੋਂ ਦਖਣ , ਮਧ ਭਾਰਤ ਤੇ ਬੰਗਾਲ ਦੀਆਂ ਬਗਾਵਤ ਵਿਚ ਰੁਝਿਆ ਰਿਹਾ 1 ਫਿਰ ਛੇਤੀ ਹੀ ਰਾਜਗਦੀ ਪਿਛੇ ਆਪਣੇ ਪੁਤਰਾਂ ਵਿਚ ਖਾਨਾਜੰਗੀ ਸ਼ੁਰੂ ਹੋ ਗਈ ,ਜਿਸ ਕਰਕੇ ਉਸ ਨੇ ਇਧਰ ਕੋਈ ਧਿਆਨ ਨਹੀਂ ਦਿਤਾ 1  ਗੁਰੂ ਸਾਹਿਬ ਨੂੰ ਕਾਫੀ ਸਮਾਂ ਮਿਲ ਗਿਆ  ਅਮਨ ਸ਼ਾਂਤੀ ਵਿਚ ਰਹਿਣ ਦਾ  , ਜਿਸ ਵਿਚ ਉਨ੍ਹਾ  ਨੇ ਸਿਖੀ ਪ੍ਰਚਾਰ ਤੇ ਪ੍ਰਸਾਰ ਤੇ ਜੋਰ ਦਿਤਾ 1

 

ਸ਼ਾਇਦ ਇਸੇ ਕਰਕੇ ਗੁਰੂ ਸਾਹਿਬ ਕੋਲ ਫੌਜ਼ ਹੁੰਦੀਆਂ ਵੀ ਕੋਈ ਜੰਗ ਨਹੀ ਹੋਈ 1  ਇਕ ਛੋਟੀ ਜਹੀ ਲੜਾਈ ਜਦੋਂ ਗੁਰੂ ਸਾਹਿਬ ਦੋਆਬੇ ਵਿਚ ਵਿਚਰ ਰਹੇ ਸਨ , ਮੁਖਲਿਸ ਖਾਨ ਦੇ ਪੋਤੇ ਉਮਰ ਹਯਾਤ ਖਾਨ ਨੇ ਜਿਸਦਾ ਪਿਤਾ ਗੁਰੂ ਹਰਗੋਬਿੰਦ ਸਾਹਿਬ ਦੇ ਹਥੋਂ ਲੜਾਈ ਵਿਚ ਮਾਰਿਆ ਗਿਆ ਸੀ , ਆਪ ਤੇ ਹਲਾ ਬੋਲ ਦਿਤਾ 1 ਆਪਜੀ ਦੇ ਪਿਛੇ ਭਾਈ ਭਗਤੁ ਦਾ ਪੁਤਰ ਗੋਰਾ ਕੁਝ ਚੋਣਵੇ ਸਿਪਾਹੀਆਂ ਨਾਲ ਆ ਰਿਹਾ ਸੀ , ਜਿਸਨੇ ਹਯਾਤ ਖਾਨ ਨੂੰ ਕਰਾਰੀ ਹਾਰ ਦਿਤੀ 1 ਬਸ ਲੜਾਈ ਦੇ ਨਾਮ ਤੇ ਗੁਰੂ ਹਰ ਰਾਇ ਸਾਹਿਬ ਵੇਲੇ ਇਤਨਾ ਕੁਝ ਹੀ ਹੋਇਆ 1

ਜਦੋਂ ਹਿੰਦੁਸਤਾਨ ਦਾ ਬਾਦਸ਼ਾਹ ਸ਼ਾਹਜਹਾਨ, ਦਾ ਸਭ ਤੋਂ ਵਡਾ  ਤੇ ਪਿਆਰਾ ਪੁਤਰ ਦਾਰਾ ਸ਼ਿਕੋਹ  ਜੋ ਇਕ ਸੂਫ਼ੀ ਤਬੀਅਤ ਤੇ ਖੁਦਾ-ਖੋਫ਼ -ਸ਼ੁਦਾ  ਇਨਸਾਨ ਸੀ 1

ਆਪਣੀ ਇਸ ਇਛਾ ਪੂਰਤੀ ਲਈ ਦਾਰਾ ਨੂੰ  ਰਸੋਈਏ ਨਾਲ ਮਿਲਕੇ  ਸ਼ੇਰ ਦੀ ਮੁਚ ਦਾ ਵਾਲ ਖੁਆ  ਦਿਤਾ, ਦਾਰਾ ਇਤਨਾ ਸਖਤ ਬੀਮਾਰ ਹੋ ਗਿਆ ਕੀ ਬਚਣ ਦੀ ਕੋਈ ਆਸ ਨਾ ਰਹੀ 1 ਸ਼ਾਹਜਹਾਂ ਨੇ ਆਪਣੇ ਪੁਤਰ ਦੀ ਸਲਾਮਤੀ ਵਾਸਤੇ  ਕੋਈ ਫਕੀਰ, ਕੋਈ ਵੈਦ ,ਕੋਈ ਹਕੀਮ ਨਾ ਛਡਿਆ1 ਆਖਰੀ ਕਿਸੇ ਹਕੀਮ ਨੇ ਇਕ ਖਾਸ ਦਵਾਈ ਦੀ ਦਸ ਪਾਈ, ਜੋ ਸਿਰਫ ਤੇ ਸਿਰਫ ਗੁਰੂ ਹਰ ਰਾਇ ਸਾਹਿਬ ਦੇ ਦਵਾਖਾਨੇ ਵਿਚ ਸੀ 1 ਪਹਿਲੇ  ਤਾਂ  ਸ਼ਾਹਜਹਾਂ ਹਿਚਕਚਾਇਆ ਕਿਓਕੀ ਸਿਖਾਂ ਤੇ ਮੁਗਲ ਹਕੂਮਤ ਵਲੋਂ ਕੀਤੇ ਜੁਲਮਾਂ ਦਾ  ਉਸ ਨੂੰ ਅਹਿਸਾਸ ਸੀ 1 ਪਰ ਗੁਰੂ ਘਰ ਦੀ ਮਰਯਾਦਾ ਇਸ ਤਰਾਂ ਦੀ ਨਹੀ ਸੀ ਕੀ ਕਿਸੇ ਲੋੜਵੰਦ ਨੂੰ ਖਾਲੀ ਤੋਰਿਆ ਜਾਵੇ  1 ਸ਼ਾਹਜਹਾਂ ਨੇ ਆਪਣੇ ਵਜ਼ੀਰ ਨੂੰ ਬੇਨਤੀ ਪਤਰ ਨਾਲ ਭੇਜਿਆ 1 ਗੁਰੂ ਸਾਹਿਬ ਨੇ ਝਟ ਦਵਾਈ ਭੇਜ ਦਿਤੀ ਤੇ ਦਾਰਾ ਕੁਝ ਦਿਨ ਬਾਦ ਨੋ-ਬਰ-ਨੋ ਹੋ ਗਿਆ 1

 

ਇਸੇ ਦੋਰਾਨ  ਖਬਰ ਆਈ ਕੀ  ਦਾਰਾ ਸ਼ਿਕੋਹ ਸ਼ਾਮੂ ਗੜ ਦੇ ਮੈਦਾਨ ਵਿਚੋਂ ਔਰੰਗਜ਼ੇਬ ਤੋਂ ਹਾਰ  ਗਿਆ ਹੈ 1 ਦਾਰਾ  ਸ਼ਿਕੋਹ ਬੜੀ ਮੁਸ਼ਕਲ ਨਾਲ ਬਿਆਸ ਦਰਿਆ ਪਾਰ ਕਰਕੇ ਲਾਹੋਰ ਵਲ ਨਸ ਤੁਰਿਆ 1 ਉਸਦੇ ਨਾਲ 20000 ਫੌਜਾ ਵੀ ਸਨ 1 ਔਰੰਗਜ਼ੇਬ ਦੀਆਂ ਫੌਜਾਂ ਉਸਦਾ ਪਿਛਾ ਕਰ ਰਹੀਆਂ ਹਨ1 ਰਾਹ ਵਿਚ ਤਰਨਤਾਰਨ ਦੇ ਸਥਾਨ ਤੇ ਗੁਰੂ ਹਰ ਰਾਇ ਸਾਹਿਬ ਨੂੰ ਮਿਲਿਆ ਤੇ ਬੇਨਤੀ ਕੀਤੀ ਕੀ ਅਗਰ ਔਰੰਗਜ਼ੇਬ ਦੀਆਂ ਫੌਜਾਂ  ਨੂੰ ਗੋਇੰਦਵਾਲ ਦੇ ਪਤਣ ਤੇ ਰੋਕਿਆ ਜਾ ਸਕੇ ਤਾਂ ਮੇਰਾ ਬਚਾਓ ਹੋ ਸਕਦਾ  ਹੈ 1 ਗੁਰੂ ਸਾਹਿਬ ਨੇ ਉਸ ਨੂੰ ਦਿਲਾਸਾ ਦਿਤਾ ਤੇ ਦਰਿਆ ਤੋਂ ਸਾਰੀਆਂ ਬੇੜੀਆਂ ਹਟਵਾ ਲਈਆਂ , ਤਾਕਿ ਦਾਰਾ  ਨੂੰ ਲਾਹੋਰ ਪਹੁੰਚਣ ਦਾ ਵਕਤ ਮਿਲ ਜਾਏ 1 ਓਹ ਲਾਹੋਰ ਪਹੁੰਚ ਵੀ ਗਿਆ ਪਰ ਕਿਸੀ ਗਦਾਰ ਦੇ ਕਾਰਨ ਔਰੰਗਜ਼ੇਬ ਦੇ ਹਥੋਂ ਪਕੜਿਆ ਗਿਆ 1  ਦਾਰਾ ਤੇ ਉਸਦੇ ਸਾਥੀਆਂ ਨੂੰ ਬੁਰੀ ਤਰਹ ਕਤਲ ਕਰ ਦਿਤਾ ਗਿਆ 1 ਜਿਨ੍ਹਾ ਭਰਾਵਾਂ ਦੀ ਮਦਤ ਨਾਲ ਦਾਰਾ  ਨੂੰ ਹਰਾਇਆ ਸੀ ਉਨ੍ਹਾ ਨੂੰ ਵੀ ਕਤਲ ਕਰਵਾਕੇ ਖੁਦ ਤਖਤੇ -ਤਾਓਸ ਦਾ ਮਾਲਕ ਬਣ ਬੈਠਾ 1

 

Print Friendly, PDF & Email

Nirmal Anand

Add comment