ਸਿੱਖ ਇਤਿਹਾਸ

Mata Nanaki (Wife of Guru Hargobind Sahib)

ਮਾਤਾ ਨਾਨਕੀ ਉਹ ਭਾਗਾਂ ਵਾਲੀ ਸਤਿਕਾਰਯੋਗ ਸ਼ਖਸ਼ੀਅਤ ਹੈ ਜਿਨ੍ਹਾਂ ਦਾ ਗੁਰੂ ਪਰਿਵਾਰ ਨਾਲ ਬਹੁਤ ਗਹਿਰਾ ਤੇ ਲੰਬਾ ਸਬੰਧ ਰਿਹਾ ਹੈ l ਆਪਜੀ ਨੂੰ ਗੁਰੂ ਅਰਜਨ  ਦੇਵ ਜੀ ਦੀ ਨੂੰਹ ,ਗੁਰੂ ਹਰਗੋਬਿੰਦ ਸਾਹਿਬ ਜੀ ਦੀ ਸੁਪਤਨੀ ,ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਮਾਤਾ ਜੀ, ਗੁਰੂ ਗੋਬਿੰਦ ਸਿੰਘ ਜੀ ਦੀ ਦਾਦੀ ਤੇ ਚਾਰ ਸਾਹਿਬਜਾਦਿਆਂ ਦੀ ਪੜਦਾਦੀ  ਹੋਣ ਦਾ ਮਾਣ ਮਿਲਿਆ ਹੈ l ਇਸ ਤਰ੍ਹਾਂ ਆਪ ਜੀ ਨੇ 6 ਗੁਰੂ ਸਹਿਬਾਨਾ ਦੇ ਦਰਸ਼ਨ ਵੀ ਕੀਤੇ ਤੇ ਉਨ੍ਹਾਂ ਦੀ ਸੰਗਤ ਵਿੱਚ ਰਹਿ  ਨੇੜਤਾ ਦਾ ਭਰਪੂਰ ਆਨੰਦ ਵੀ ਮਾਣਿਆ ਹੈ l ਸਭ ਤੋਂ ਪਹਿਲਾਂ ਆਪ ਜੀ ਨੇ ਆਪਣੇ  ਸਪੁੱਤਰ ਤਿਆਗ ਮੱਲ ਦੀ ਸ਼ਖਸ਼ੀਅਤ ਨੂੰ ਸਵਾਰ ਤੇਗ ਬਹਾਦਰ , ਹਿੰਦ ਦੀ ਚਾਦਰ ਬਣਾ, ਸਮੁੱਚੀ ਹਿੰਦੂ ਕੌਮ ਦੇ ਧਰਮ ਤੇ ਜਾਨ  ਦੀ ਰੱਖਿਆ ਕੀਤੀ l ਆਪਣੇ ਪੋਤਰੇ ਗੁਰੂ  ਗੋਬਿੰਦ ਸਿੰਘ ਜੀ ਦੀ ਅਗਵਾਈ ਕਰਕੇ ਉਨ੍ਹਾਂ ਨੂੰ ਸੰਤ ਸਿਪਾਹੀ ਤੇ ਮਰਦ ਅੰਗਮੜੇ ਦੇ ਸਰੂਪ ਵਿੱਚ ਉਨ੍ਹਾਂ ਦੀ ਸ਼ਖਸ਼ੀਅਤ ਨੂੰ ਉਭਾਰਨ ਵਿੱਚ ਯੋਗਦਾਨ ਹਿੱਸਾ ਪਾਇਆ l ਆਪ ਜੀ ਨੇ ਆਪਣੇ ਸਹੁਰੇ ਗੁਰੂ ਅਰਜਨ ਦੇਵ ਜੀ ਨੂੰ ਮੁਗਲਾਂ ਵੱਲੋਂ  ਤੱਤੀ ਤਵੀ ਤੇ ਬਿਠਾਕੇ ਅਨੇਕ ਕਸ਼ਟ ਸਹਾਰ  ਕੇ  ਸ਼ਹੀਦ ਹੁੰਦਾ ਵੇਖਿਆ lਇਨ੍ਹਾਂ ਨੇ ਪਰਿਵਾਰ ਦੇ ਹਰ ਦੁਖ ਸੁਖ ਵਕਤ  ਆਪਣੇ ਹਰ ਫਰਜ਼ ਬਕਹੂਬਈ ਨਿਭਾ ਕੇ ਇਤਿਹਾਸ ਦੇ ਹਰ ਪੰਨੇ ਤੇ ਆਪਣੀ ਨਵੇਕਲੀ ਪਹਿਚਾਣ ਕਾਇਮ ਕੀਤੀ l

ਮਾਤਾ ਨਾਨਕੀ ਜੀ ਦਾ ਜਨਮ ਇਕ ਰੱਜੇ ਪੁੱਜੇ ਖੱਤਰੀ ਹਰੀ ਚੰਦ ਅਤੇ  ਮਾਤਾ ਹਰਦਈ ਦੀ ਕੁੱਖੋਂ ਬਕਾਲੇ ਪਿੰਡ  ਅੰਮ੍ਰਿਤਸਰ ਜ਼ਿਲੇ ਵਿਚ ੧੫੯੭ ਦੇ ਲਗਭਗ ਹੋਇਆ । ਆਪਜੀ ਤੇ ਪਿਤਾ  ਇੱਕ   ਚੰਗਾ ਕਾਰੋਬਾਰੀ  ਹੋਣ  ਦੇ ਨਾਲ ਨਾਲ ਪੂਰਨ ਗੁਰ ਸਿੱਖ ਹੋਣ ਨਾਤੇ  ਆਸ ਪਾਸ ਵਿੱਚ ਇੱਕ ਚੰਗੀ ਸਖਸ਼ੀਅਤ ਵਜੋਂ ਜਾਣੇ ਜਾਂਦੇ ਸੀ। ਘਰ ਵਿੱਚ ਧਾਰਮਿਕ ਵਾਤਾਵਰਨ ਹੋਣ ਕਰਕੇ ਬਾਲੜੀ ਦੇ ਵਿਚਾਰ ਵੀ ਧਾਰਮਿਕ ਹੋ ਗਏ ਤੇ ਉਨ੍ਹਾ ਨੇ  ਸਾਰੇ ਗੁਣ ਜਿਹੜੇ ਇਕ ਸੁਚੱਜੀ ਤਰੀਮਤ ਵਿਚ ਹੋਣੀ ਚਾਹੀਦੇ ਹਨ , ਗ੍ਰਹਿਣ ਕਰ ਲਏ । ਜਦੋਂ ਘਰ ਵਿਚ ਸਿੱਖ ਪਿਤਾ ਜੀ ਨੂੰ ਮਿਲਣ ਆਉਂਦੇ ਇਹ ਭੱਜ – ਭੱਜ ਕੇ ਉਨ੍ਹਾਂ ਦੀ ਸੇਵਾ ਕਰਕੇ ਖੁਸ਼ ਹੁੰਦੇ,  ਜਿਵੇਂ ਲੰਗਰ ਤਿਆਰ ਕਰਨਾ , ਭਾਂਡੇ ਮਾਂਜਣੇ , ਪਾਣੀ ਲਿਆਉਣਾ ਆਦਿ । ਅੰਮ੍ਰਿਤ ਵੇਲੇ ਉਠ ਮਾਪਿਆਂ ਵਾਂਗ ਨਾਮ ਅਭਿਆਸ ਵਿਚ ਜੁੱਟ ਜਾਂਦੇ । ਇਨ੍ਹਾਂ ਦਾ ਸੁਭਾਅ ਬੜਾ ਨਿੱਘਾ ਮਿਲਾਪੜਾ ਤੇ ਸੀਤਲ ਸੀ। ਸੰਨ 1613 ਵਿੱਚ ਭਗਤੀ ਭਾਵ ਸੁਭਾਅ ਹੋਣ ਕਰਕੇ ਪਿਤਾ ਹਰੀ ਚੰਦ ਨੇ ਇਨ੍ਹਾਂ ਦਾ ਰਿਸ਼ਤਾ  ਉਸ ਸਮੇਂ ਦੇ ਚੋਟੀ ਦੇ ਖੂਬਸੂਰਤ ਉਚੇ ਲੰਮੇ ਕੱਦ ਕਾਠ ਵਾਲੇ, ਗੁਰੂ ਅਰਜਨ ਦੇਵ ਜੀ ਦੇ ਸਪੁੱਤਰ ਗੁਰੂ ਹਰਿਗੋਬਿੰਦ ਸਾਹਿਬ ਨਾਲ ਕਰ ਦਿੱਤਾ ।

ਮਾਤਾ ਨਾਨਕੀ ਜੀ ਸੌਹਰੇ ਘਰ ਜਾਂਦਿਆਂ ਹੀ ਆਪਣੇ  ਸੱਸ ਮਾਤਾ ਗੰਗਾ ਜੀ ਦਾ ਦਿਲ ਮੋਹ ਲਿਆ । ਅੰਮ੍ਰਿਤ ਵੇਲੇ ਉਠ ਮਾਤਾ ਜੀ ਨੂੰ  ਇਸ਼ਨਾਨ ਕਰਾਉਂਦੇ, ਪਾਣੀ ਲਿਆਂਦੇ ਤੇ  ਫਿਰ ਨਾਮ ਅਭਿਆਸ ਵਿਚ ਜੁੱਟ ਜਾਂਦੇ।ਮਾਤਾ ਦਮੋਦਰੀ ਜੀ ਨਾਲ ਵੀ ਇਹ ਬਹੁਤ ਪਿਆਰ ਕਰਦੇ ਤੇ ਉਨ੍ਹਾਂ  ਦੇ ਬੱਚਿਆਂ ਨੂੰ ਸੰਭਾਲਣ ਦੀ ਜ਼ਿੰਮੇਵਾਰੀ ਵੀ ਆਪਣੇ ਸਿਰ ਲੈ ਲਈ ।| ਸਾਰੇ ਲੰਗਰ ਤੇ ਆਇ ਗਏ ਦੀ ਵੀ ਵੇਖ ਭਾਲ ਕਰਦੇ।ਰਾਤ ਮਾਤਾ ਗੰਗਾ ਜੀ ਦੀ ਮੁੱਠੀ ਚਾਪੀ ਵੀ ਕਰਦੇ ।

ਸੰਨ 1619 ਦੇ ਦੋਰਾਨ ਆਪ ਜੀ ਦੀ ਕੁੱਖੋਂ  ਬਾਬਾ ਅਟੱਲ ਰਾਇ ਜੀ ਦਾ ਜਨਮ ਹੋਇਆ ਜਿਨ੍ਹਾਂ ਬੜੀ ਖੁਸ਼ੀਆਂ  ਖੇੜਿਆਂ ਨਾਲ ਪਾਲਿਆ ਗਿਆ l ਮਾਤਾ ਨਾਨਕੀ ਦੀ ਯੋਗ ਸਿਖਿਆ ਤੇ ਨਾਮ ਅਭਿਆਸ ਦੁਆਰਾ ਬਾਬਾ ਅਟੱਲ ਰਾਇ ਜੀ ਨੂੰ  ਨੌਂ ਸਾਲ ਦੀ ਉਮਰ  ਵਿਚ ਹੀ ਬ੍ਰਹਮ ਅਵਸਥਾ ਨੂੰ ਪੁਜ ਆਤਮਿਕ ਸ਼ਕਤੀਆਂ ਆਪ ਮੁਹਾਰੇ ਫੁਰਨ ਲੱਗੀਆ ਜੋ ਇੱਕ ਘਟਨਾ ਤੋਂ ਪਤਾ ਚੱਲਦਾ ਹੈ । ਇਨ੍ਹਾਂ ਦੇ ਇੱਕ ਦੋਸਤ  ਮੋਹਨ ਨਾਮੀ ਲੜਕੇ ਉੱਪਰ ਰਾਤ ਨੂੰ  ਖਿਦੋ – ਖੂੰਡੀ ਖੇਡਦਿਆਂ ਮੀਟੀ ਰਹਿ ਗਈ । ਜਿਹੜੀ ਉਸ ਨੇ ਸਵੇਰੇ ਦੇਣੀ ਕਰ ਘਰ ਨੂੰ ਚੱਲ ਗਿਆ। ਕੁਦਰਤ ਦਾ ਭਾਣਾ,  ਰਾਤ ਨੂੰ ਉਸ ਲੜਕੇ ਨੂੰ  ਸੱਪ ਲੜ ਗਿਆ ਤੇ ਉਸਦੀ ਮੌਤ ਹੋ ਗਈ । ਘਰ ਵਿਚ ਰੋਣ ਪਿਟਣਾ  ਹੋ ਰਿਹਾ ਹੈ । ਬਾਲਕ ਬਾਬਾ ਅਟੱਲ ਰਾਇ ਜੀ ਆਪਦੇ ਸਾਥੀਆਂ ਸਮੇਤ ਉਸ ਦੇ ਘਰ ਜਾ ਉਸ ਦੀ ਧੌਣ ਨੂੰ ਖੁੱਡੀ ਪਾ ਖਿੱਚਦਿਆਂ ਕਿਹਾ , “ ਉਠ ਕੇ ਸਾਡੀ ਰਾਤ ਵਾਲੀ ਮੀਟੀ ਦੇਹ ਮੁਕਰ ਕਰ ਲੰਮਾ ਪੈ ਰਿਹਾ ਹੈ” । ਉਹ ਸੱਚਮੁੱਚ ਉਠ ਕੇ ਆਪਣੀ ਖੂੰਡੀ ਫੜ ਬਚਿਆਂ ਨਾਲ ਖੇਡਣ ਤੁਰ ਪਿਆ । ਇਸ ਅਨੌਖੀ ਘਟਨਾ ਦੀ ਸਾਰੇ ਨਗਰ ਵਿਚ ਚਰਚਾ ਚਲ ਪਈ । ਜਦੋਂ ਗੁਰੂ ਜੀ ਨੇ ਇਹ ਸੁਣਿਆ  ਤਾਂ ਕਹਿਣ ਲੱਗੇ “ ਸਾਡੇ ਘਰ ਵਿਚ ਕੌਣ ਰਬ ਦਾ ਸ਼ਰੀਕ ਜੰਮ ਪਿਆ ਹੈ । ਇਹ ਗੁੱਸੇ ਵਾਲੇ ਸ਼ਬਦ ਸੁਣ ਬਾਬਾ ਅਟੱਲ  ਘਰੋਂ ਇਕ ਚਾਦਰ ਲੈ ਕੌਲਸਰ ਦੀ ਦੱਖਣੀ ਬਾਹੀ ਉਪਰ ਚਾਦਰ ਲੈ ਸਮਾਧ ਗਤਿ ਹੋ ਪ੍ਰਾਣ ਤਿਆਗ ਗਏ । ਇਸ  ਥਾਂ ਤੇ ਅਜ ਵੀ  ਇਕ ਨੌਂ ਮੰਜ਼ਿਲਾ ਮੁਨਾਰਾ ਬਾਬਾ ਅਟੱਲ ਰਾਇ ਜੀ ਦੀ ਯਾਦ ਤਾਜਾ ਕਰਾਉਂਦਾ ਦਿਸ ਰਿਹਾ ਹੈ ।  ਮਾਤਾ ਨਾਨਕੀ ਜੀ  ਨੇ ਇਹ ਸਦਮਾ ਬੜੀ ਦਲੇਰੀ ਨਾਲ ਜਰਿਆ ਤੇ ਅੱਖਾਂ ਵਿਚੋਂ ਹੰਝੂ ਤਕ ਨਾ ਆਉਣ ਦਿਤੇ ਸਗੋਂ ਪ੍ਰਚਾਉਣੀ ਕਰਨ ਆਈ ਸੰਗਤ ਨੂੰ  ਹੌਸਲਾ ਤੇ ਦਿਲਾਸਾ ਦਿੰਦੇ ਰਿਹੈ  “ ਇਹ ਧੀਆਂ ਪੁੱਤ ਅਕਾਲ ਪੁਰਖ ਦੀ ਦਿੱਤੀ ਮਾਇਆ ਹੈ ਜਦੋਂ ਚਾਹੇ ਦੇ ਦੇਵੇ ਤੇ ਜਦੋਂ ਚਾਹੇ ਖੋਹ ਲਵੇ l ਸਾਨੂੰ  ਉਸ ਦੀ ਰਜ਼ਾ ਵਿਚ ਰਹਿ ਕੇ ਭਾਣਾ ਮੰਨਣਾ ਚਾਹੀਦਾ ਹੈ” । ਬੀਬੀ ਵੀਰੋ ਜੀ ਤੇ ਨਿਕੇ ਵੀਰ ਜੀ ਬਾਬਾ ਤਿਆਗ ਮਲ ਤੇ ਇਸ ਘਟਣਾ ਦਾ ਬਹੁਤ ਪ੍ਰਭਾਵ ਪਿਆ ।

ਦਿਨ ਬੀਤਦੇ ਗਏ l ੧੬੨੧ ਵਿੱਚ ਪਹਿਲੀ ਅਪੈਲ ਵਾਲੇ ਦਿਨ ਬਾਬਾ ਤਿਆਗ ਮਲ { ਗੁਰੂ ਤੇਗ ਬਹਾਦਰ ਜੀ } ਦਾ ਜਨਮ ਹੋਇਆ । ਗੁਰੂ ਜੀ ਨੇ ਬਾਲਕ ਨੂੰ ਹੱਥਾਂ ਵਿਚ ਲੈ ਕੇ ਚਰਨ ਬੰਧਨਾਂ ਕਰਨ ਉਪ੍ਰੰਤ ਵਰ ਦਿੱਤਾ , “ ਇਹ ਇੰਦਰੀ ਜਿੱਤ , ਤਿਆਗ ਦਾ ਸਿੱਖਰ , ਕੁਰਬਾਨੀ ਦਾ ਪੁੰਜ , ਦੀਨ , ਸੰਕਟ ਹਰੇ , ਬ੍ਰਹਮ ਗਿਆਨੀ , ਤੇਗ ਦਾ ਧਨੀ , ਬਚਨ ਦਾ ਪੂਰਾ , ਤੇ ਧਰਮ ਤੇ ਦੀਨ ਦਾ ਰਖਿਅਕ ਹੋਵੇਗਾ । ਮਾਤਾ ਜੀ ਇਹ ਵਰ ਸੁਣ ਗੱਦ – ਗੱਦ ਹੋ ਗਏ । ਬਾਲਕ ਬੜੇ ਚਾਵਾਂ ਤੇ ਸੱਧਰਾਂ ਨਾਲ ਪਾਲਿਆ l ਦਾਦੀ ਮਾਤਾ ਗੰਗਾ ਜੀ ਵੀ ਕੁਛੜੋ ਨਾ ਉਤਾਰਦੇ ਬੜੇ ਪਿਆਰ ਤੇ ਲਾਡ ਲਡਾਂਦੇ । ਬਾਬਾ ਅਟੱਲ ਜੀ ਤੇ ਭੈਣ ਵੀਰੋ ਜੀ ਬਾਲਕ ਨਾਲ ਬਹੁਤ ਪਿਆਰ ਕਰਦੇ ਤੇ ਉਂਗਲੀ ਲਾਈ ਫਿਰਦੇl

26 ਜੇਠ ਸੰਨ 1629 ਗੁਰੂ ਸਾਹਿਬ ਨੇ ਬੀਬੀ ਵੀਰੋ ਦਾ ਰਿਸ਼ਤਾ ਇੱਕ ਗਰੀਬ ਪਰਿਵਾਰ ਵਿੱਚ ਸਾਧੂ ਨਾਲ ਕਰ ਦਿੱਤਾ ਜੋ ਕਿ ਸੁਚੱਜਾ , ਸੁਣੱਖਾ ਤੇ ਇੱਕ ਨੇਕ ਇਨਸਾਨ ਸੀ l   ਇਸ ਰਿਸ਼ਤੇ ਤੇ ਮਾਤਾ ਦਮੋਦਰੀ ਜੀ ਨੇ ਰਤਾ ਕੁ ਕਿੰਤੂ ਕੀਤਾ ਤਾਂ ਗੁਰੂ ਜੀ ਮਾਤਾ ਦਮੋਦਰੀ ਜੀ ਨੂੰ ਸਮਝਾਉਂਦਿਆਂ ਕਿਹਾ ‘ ਦਮੋਦਰੀ ! ਇਹ ਲਾਲ ਗੋਦੜੀ ਵਿਚ ਲੁਕਿਆ ਪਿਆ ਹੈ । ਇਸ ਦੇ ਮੈਲੇ ਕੁਚੈਲੇ ਕਪੜੇ ਨਾ ਵੇਖ । ਇਹ ਧੁਰ ਦਰਗਾਹੋਂ ਜੋੜੀ ਬਣਕੇ ਆਈ ਹੈ l ਗੁਰੂ ਸਾਹਿਬ ਇਨ੍ਹਾਂ ਸ਼ਬਦਾਂ  ਨੇ ਮਾਤਾ ਦਮੋਦਰੀ ਨੂੰ ਸ਼ਾਂਤ ਕਰ ਦਿੱਤਾ l  ਕੁਝ ਚਿਰ ਮਗਰੋਂ ਬੀਬੀ ਰਾਮੋ ਜੀ ਬੀਬੀ ਵੀਰੋ ਦੀ ਸਾਹੇ ਦੀ ਚਿੱਠੀ ਲੈ ਆਏ ।੨੬ ਜੇਠ ੧੬੨੯ ਈ : ਦਾ ਵਿਆਹ ਨੀਅਤ ਹੋ ਗਿਆ । ਸਿੱਖਾਂ ਵਿਚ ਸਤਿਕਾਰੀ ਜਾਂਦੀ ਲਾਡਲੀ ਬੀਬੀ ਦੇ ਵਿਆਹ ਦਾ ਸਿੱਖ ਸੰਗਤ ਨੂੰ ਪਤਾ ਲੱਗਾ ਤੇ ਦੂਰੋਂ ਦੂਰੋਂ ਸੰਗਤਾਂ ਵਿਆਹ ਤੇ ਆਪਣੀਆਂ ਕਾਰ ਭੇਟਾਵਾ ਲੈ ਕੇ ਚਲ ਪਈਆਂ ਹਰ ਕੋਈ ਆਪਣੇ ਵਿੱਤ ਅਨੁਸਾਰ ਕੋਈ ਭਾਂਡੇ , ਬਰਤਨ , ਕੋਈ ਜ਼ੇਵਰ ਕੋਈ ਬਿਸਤਰੇ ਬਸਤਰ ਆਦਿ ਚੁੱਕ ਅੰਮ੍ਰਿਤਸਰ ਵੱਲ ਧਾਈਆਂ ਕਰ ਲਈਆਂ ਰਾਤ ਦਿਨ ਲੰਗਰ ਚਲਦਾ ਰਹਿੰਦਾ। ਅਗਲੇ ਦਿਨ ਸਿੱਖ ਸੰਗਤ ਸ਼ਿਕਾਰ ਖੇਡਣ “ ਗੁੰਮਟਾਲੇ ਲਾਗੇ ਗਏ  ਤਾਂ ਸ਼ਾਹਜਹਾਂ ਦਾ ਬਾਜ਼ ਫੜ ਲਿਆ । ਜਿਸ ਤੋਂ ਅੰਮ੍ਰਿਤਸਰ ਦੀ ਲੜਾਈ ਦਾ ਮੁੱਢ ਬੱਝਾl

ਉਧਰ ਮੁਗਲਾਂ ਨੂੰ ਪਤਾ ਸੀ ਗੁਰੂ ਜੀ ਦੀ ਸਪੁੱਤਰੀ ਦਾ ਵਿਆਹ ਹੋ ਰਿਹਾ ਹੈ ।ਮੁਗਲਾਂ ਨੇ   ਇਹ ਨਾਜ਼ੁਕ ਸਮਾਂ ਤਾੜ ਕੇ ਭਾਰੀ ਹਮਲਾ ਕਰ ਦਿੱਤਾ । ਇਧਰ ਸਿੱਖਾਂ ਨੇ ਡਟ ਕੇ ਮੁਕਾਬਲਾ ਕੀਤਾ । ਸਾਰਾ ਦਿਨ ਲੜਾਈ ਹੁੰਦੀ ਰਹੀ । ਸਿੱਖ ਮੂੰਹ ਤੋੜਵਾਂ ਉਤਰ ਦੇਂਦੇ ਰਹੇ । ਸ਼ਾਹੀ ਸੈਨਾ ਸੈਂਕੜੇ ਗੁਣਾ ਪੂਰੇ ਆਧੁਨਿਕ ਸ਼ਸ਼ਤਰਾਂ ਨਾਲ ਲੈਸ ਸੀ । ਪਰ ਸਿਖਾਂ ਮੁਗਲਾਂ ਨੂੰ ਨਾਨੀ ਚੇਤੇ ਕਰਾ ਦਿੱਤੀ । ਰਾਤ ਪੈ ਗਈ । ਗੁਰੂ ਜੀ ਹੋਰਾਂ ਰਾਤ ਦਾ ਲਾਭ ਲੈਂਦਿਆਂ ਆਦਿ ਗ੍ਰੰਥ ਸਾਹਿਬ ਸਤਿਕਾਰ ਸਹਿਤ ਤੇ ਹੋਰ ਸਾਮਾਨ ਗੱਡਿਆਂ ਤੇ ਲੱਦ ਕੇ ਝਬਾਲ, ਭਾਈ ਲੰਘਾਹ ਦੇ ਵਲ ਤੋਰ ਦਿੱਤਾ ਤੇ ਆਪ ਗੁਰੂ ਜੀ  ਸ਼ਹੀਦਾਂ ਸਿੱਖਾਂ ਦੇ ਸਰੀਰ ਉਥੋਂ ਚੁੱਕਵਾ ਕੇ ਚਾਟੀਵਿੰਡ ਵੱਲ ਲਿਆ ਕੇ ਸਸਕਾਰ ਕਰ ਦਿੱਤਾl ਇਨ੍ਹਾਂ ਸ਼ਹੀਦਾਂ ਦੀ ਯਾਦ ਵਿਚ ਗੁਰਦੁਆਰਾ ਸੰਗਰਾਣਾ ਸਾਹਿਬ ਅੰਮ੍ਰਿਤਸਰ ਤੇ ਚਾਰ ਕੁ ਮੀਲ ਹਟਵਾਂ ਬਣਿਆ ਹੋਇਆ ਹੈ ।ਗੁਰੂ ਸਾਹਿਬ ਦੇ ਮੁਗਲਾਂ ਨਾਲ ਕਿ ਕਰਨ ਕਰਕੇ ਚਾਰ ਯੁੱਧ ਹੋਏ ਤੇ ਜੀਤੇ ਵੀl

ਹੁਣ ਯੁੱਧਾਂ ਤੋਂ ਵਿਹਲੇ ਤੋਂ ਗੁਰੂ ਜੀ ਕੀਰਤਪੁਰ ਜਾ ਟਿੱਕੇ । ਏਥੇ ਰਹਿੰਦਿਆਂ  ੧ ਮਾਰਚ ੧੬੩੨ ਵਿਚ ਤੇਗ ਬਹਾਦਰ ਦਾ ਵਿਆਹ ਲਾਲ ਚੰਦ ਜੀ ਕਰਤਾਰਪੁਰ ਵਾਸੀ ਦੀ ਪੁੱਤਰੀ ਗੁਜਰੀ ਨਾਲ ਪੂਰਨ ਗੁਰ ਮਰਿਆਦਾ ਨਾਲ ਕੀਤਾ ਗਿਆ ।    ਕੀਰਤਪੁਰ ਤਕਰੀਬਨ ਮਾਤਾ ਨਾਨਕੀ ਜੀ ਤੇਗ ਬਹਾਦਰ ਸਮੇਤ ਦਸ ਸਾਲ ਗੁਰੂ ਜੀ ਦੇ ਨਾਲ ਰਹੇ । ਏਥੇ ਵੀ ਮਾਤਾ ਜੀ ਨੇ ਗੁਰੂ ਜੀ ਦੀ ਬਹੁਤ ਧਿਆਨ ਰੱਖਣਾ ਤੇ ਹਰ ਸਹੂਲਤ ਮੁਹਈਆਂ ਕਰਨੀ । ਏਥੇ ਗੁਰੂ ਜੀ ਨੇ ਗੁਰਗੱਦੀ ਦੀ ਪੁੱਤਰਾਂ ਨੂੰ ਛੱਡ ਪੋਤਰੇ ਨੂੰ ਦੇ ਨਵੀਂ ਪਿਰਤ ਪਾਈ । ਮਾਤਾ ਨਾਨਕੀ ਜੀ ਨੇ ਇਹ ਗਲ ਸਵੀਕਾਰ ਕਰ ਲਈl  ਆਪ ਨੇ ਗੁਰੂ ਦਾ ਹਰ  ਹੁਕਮ ਸਿਰ ਮੱਥੇ ਰੱਖ , ਗੁਰੂ ਜੀ ਦੀ ਆਗਿਆ ਵਿੱਚ ਜੀਵਨ ਬਤੀਤ ਕਰਨ ਵਾਲੀ ਤੇ ਗੁਰਗੱਦੀ ਦੇ ਲੋਭ ਲਾਲਚ ਤੋਂ ਉਪਰ ਉਠ ਸ੍ਰੀ ਹਰਿਰਾਇ ਜੀ ਨੂੰ ਗੁਰਗੱਦੀ ਤੇ ਬਾਜਮਾਨ ਹੋਏ ਨੂੰ ਸਤਿਕਾਰਿਆ ਹੈ  ਗੁਰੂ ਹਰਿਰਾਇ ਜੀ ਨੂੰ ਗੁਰੂ ਤੇਗ ਬਹਾਦੁਰ ਸਾਹਿਬ ਨੇ ਕਿਹਾ  ਕਿ ਆਪਣੇ ਚਾਚੇ ਤੇਗ ਬਹਾਦਰ ਦਾ ਮਾਨ ਸਤਿਕਾਰ ਆਪਣੇ ਪਿਤਾ ਵਾਂਗ ਕਰਨਾ ਹੈ ।

ਭਾਈ ਮਿਹਰਾਜੀ ਬਕਾਲੇ ਦੇ ਵਸਨੀਕ ਗੁਰੂ ਘਰ ਦੇ ਅਨਿਨ ਸ਼ਰਧਾਲੂ ਹੋਏ ਹਨ। ਆਪਣੀ ਬਣਵਾਈ  ਨਵੀਂ ਹਵੇਲੀ ਵਿੱਚ ਉਹ ਗੁਰੂ ਹਰਿ ਗੋਬਿੰਦ ਸਾਹਿਬ ਦੇ ਚਰਨ ਪਵਾਏ ਬਿਨਾਂ ਵਾਸਾ ਨਹੀਂ ਸੀ ਕਰਨਾ ਚਾਹੁੰਦਾ । ਹਰ ਰੋਜ਼ ਆਕੇ ਉਸ ਮਕਾਨ ਦੇ ਇਕ ਕਮਰੇ ਵਿੱਚ ਨਵਾਂ ਪਲੰਘ , ਨਵਾਂ ਬਿਸਤਰਾਂ , ਵਿਛਾ,  ਸਵੇਰੇ ਧੂਫ ਬੱਤੀ ਕਰ ਗੁਰੂ ਜੀ ਨੂੰ ਯਾਦ ਕਰਦੇ l  ਉਧਰ ਅੰਮ੍ਰਿਤਸਰ ਬੈਠੇ ਗੁਰੂ ਜੀ ਦੇ ਦਿਲਦੀਆਂ ਤਾਰਾਂ ਖੜਕੀਆਂ । ਭਾਈ ਬਿਧੀ ਚੰਦ , ਭਾਈ ਜੇਠੇ , ਭਾਈ ਪਿਰਾਣੇ ਆਦਿ ਨੂੰ ਨਾਲ ਤਿਆਰ ਕਰ ਮਾਤਾਵਾਂ ਨੂੰ ਗੜਬੈਹਲਾ ’ ਚ ਬਿਠਾਲ ਸਵੇਰੇ ਏਥੋਂ ਤੁਰ ਸ਼ਾਮ ਨੂੰ ਬਕਾਲੇ ਜਾ ਪੁੱਜੇ ।  ਗੁਰੂ ਜੀ ਦਾ ਉਤਾਰਾ ਹਵੇਲੀ ਵਿਚ ਕਰਾਉਣ , ਪਲੰਘ ਤੇ ਬਿਠਾ ਚਰਨਾ ਤੇ ਸੀਸ ਰੱਖ ਧੰਨਵਾਦ ਕਰਦਾ ਨਾ ਥੱਕੇ । ਅਗਲੇ ਸਵਖਤੇ ਹਰੀ ਚੰਦ ਦੇ ਪ੍ਰਵਾਰ ਨੂੰ ਪਤਾ ਲੱਗਾ ਤਾਂ ਆ ਦਰਸ਼ਨ ਕੀਤੇ ਤੇ ਖੁਸ਼ੀਆਂ ਪ੍ਰਾਪਤ ਕੀਤੀਆਂ , ਮਾਤਾ ਨਾਨਕੀ ਜੀ ਆਪਣੇ ਸਹਿਬਜ਼ਾਦਿਆਂ ਨੂੰ ਨਾਨਕੇ ਪਿੰਡ ਲਿਆ ਫੁਲੇ ਨਹੀਂ ਸਮਾਂਦੇ।ਬੱਚੇ ਨਾਨੇ – ਨਾਨੀ ਨੂੰ ਮਿਲ ਬੜੇ ਖੁਸ਼ ਹੋਏ । ਗੁਰੂ ਜੀ ਦਾ ਏਥੇ ਆਉਣਾ ਸੁਣ ਦੁਆਬੇ ਤੇ ਰਿਆੜਕੀ ਤੋਂ ਸਿੱਖ ਗੁਰੂ ਜੀ ਦੇ ਦਰਸ਼ਨ ਨੂੰ ਉਮਡ ਪਏ । ਘਿਓ , ਦੁੱਧ , ਆਟਾ ਗੁੜ ਸ਼ੱਕਰ ਲਈ ਆਉਣ ਲੰਗਰ ਲਗ ਗਏ ਰਾਤ ਦਿਨ ਲੰਗਰ ਚਲਦਾ ਸੰਗਤ ਜੁੜਦੀ , ਕੀਰਤਨ ਤੇ ਢਾਡੀ ਵਾਰਾਂ ਸੁਣ ਸੰਗਤ ਨਿਹਾਲ ਹੁੰਦੀ । ਅੰਤ ਵਿਚ ਗੁਰੂ ਜੀ ਗੁਰ ਉਪਦੇਸ਼ ਦੇਂਦੇ , ਮਾਨੋ ਬਕਾਲੇ ਵਿਚ ਸਚਖੰਡ ਬਣ ਗਿਆ

”ਮਾਤਾ ਜੀ ਦਾ ਬਕਾਲੇ ਆਉਣਾ ਮਾਤਾ ਨਾਨਕੀ ਜੀ ਆਪਣੇ ਗੁਰੂ ਪਤੀ ਦੇ ਹੁਕਮ ਮੁਤਾਬਿਕ ਆਪਣੇ ਲੜਕੇ ਤੇਗ ਬਹਾਦਰ ਤੇ ਨੂੰਹ ਗੁਜਰੀ ਨੂੰ ਨਾਲ ਲੈ ਕੇ ਭਾਈ  : ਮਿਹਰੇ ਦੀ ਹਵੇਲੀ ਆ ਟਿਕੇ । ਮਿਹਰਾ ਜੀ ਨੇ ਬੜਾ ਮਾਨ ਤੇ ਸਤਿਕਾਰ ਕੀਤਾ , ਰਹਿਣ ਲਈ ਇਕ ਵੱਖਰਾ ਮਕਾਨ ਦੇ ਦਿੱਤਾ ਤੇ ਤੇਗ ਬਹਾਦਰ ਜੀ ਦੀ ਤਪੱਸਿਆ ਲਈ ਇਕ ਭੋਰਾ ਪਟਵਾ ਦਿੱਤਾ । ਇਥੇ ਅੰਮ੍ਰਿਤ ਵੇਲੇ ਇਸ਼ਨਾਨ ਕਰਨ ਉਪ੍ਰੰਤ ਆ ਬਿਰਾਜਦੇ ਤੇ ਮਹਾਨ ਤਪ ਕਰਦੇ । ਮਾਤਾ ਨਾਨਕੀ ਦੀ ਛਤਰ ਛਾਇਆ ਹੇਠ ਤੇਗ ਬਹਾਦਰ ਜੀ ਦੀ ਵਿਅਕਤੀਗਤ ਨਿਖਰੀ । ਆਪਾ ਤਿਆਗ , ਗਿਆਨ , ਸਹਿਜ , ਤੇ ਨਿਰਭੈਅਤਾ ਇਨ੍ਹਾਂ ਦੇ ਜੀਵਨ ਦਾ ਅੰਗ ਬਣ ਗਏ । ਮਾਤਾ ਨਾਨਕੀ ਜੀ ਵੀ ਤੇਗ ਬਹਾਦਰ ਜੀ ਸਿਹਤ ਤੇ ਹਰ ਤਰ੍ਹਾਂ ਆਪ ਖਿਆਲ ਰੱਖਦੇ । ਤੇਗ ਬਹਾਦਰ ਤਪਸਿਆ ਕਰਦੇ ਵੀ ਕਈ ਵਾਰ ਬਾਹਰ ਨਿਕਲ ਕਈ – ਕਈ ਦਿਨ ਪ੍ਰਚਾਰ ਦੌਰਿਆ ਤੇ ਜਾਂਦੇ ਤੇ ਸਿੱਖੀ ਦਾ ਪ੍ਰਚਾਰ ਕਰਦੇ ਜਦੋਂ ਸਿੱਖ ਸੰਗਤਾਂ ਦਰਸ਼ਨਾਂ ਨੂੰ ਆਉਂਦੀਆਂ ਤਾਂ ਉਨ੍ਹਾਂ ਨੂੰ ਨੀਅਤ ਕੀਤੇ ਸਮੇਂ ਅਨੁਸਾਰ ਦਰਸ਼ਨ ਦੇਂਦੇ ਤੇ ਉਪਦੇਸ਼ ਵੀ ਦੇਂਦੇ ਤਾਹੀਓਂ ਤਾਂ ਇਸ ਇਲਾਕੇ ਸਿੱਖੀ ਪ੍ਰਫੁਲ ਰਹੀ ਹੈ । ਗੁਰੂ ਹਰਿ ਰਾਇ ਜੀ ਏਧਰ ਘਟ ਹੀ ਆਏ । ਆਪ ਨੇ ਸਿੱਖੀ ਪ੍ਰਚਾਰ ਨਹੀਂ ਛੱਡਿਆ ਸੰਗਤ ਨੂੰ ਗੁਰੂ ਘਰ ਨਾਲ ਜੋੜੀ ਰਖਿਆ । ਇਹ ਨਹੀਂ ਕਿ ਹਰ ਸਮੇਂ ਭੋਰੇ ਵਿਚ ਹੀ ਬੈਠੇ ਰਹੇ ।

ਮਾਤਾ ਨਾਨਕੀ ਜੀ ਆਪਣੇ ਗੁਰੂ ਪਤੀ ਦੇ ਹੁਕਮ ਮੁਤਾਬਿਕ ਆਪਣੇ ਲੜਕੇ ਤੇਗ ਬਹਾਦਰ ਤੇ ਨੂੰਹ ਗੁਜਰੀ ਨੂੰ ਨਾਲ ਲੈ ਕੇ ਭਾ : ਮਿਹਰੇ ਦੀ ਹਵੇਲੀ ਆ ਟਿਕੇ । ਮਿਹਰਾ ਜੀ ਨੇ ਬੜਾ ਮਾਨ ਤੇ ਸਤਿਕਾਰ ਕੀਤਾ , ਰਹਿਣ ਲਈ ਇਕ ਵੱਖਰਾ ਮਕਾਨ ਦੇ ਦਿੱਤਾ ਤੇ ਤੇਗ ਬਹਾਦਰ ਜੀ ਦੀ ਤਪੱਸਿਆ ਲਈ ਇਕ ਭੋਰਾ ਪਟਵਾ ਦਿੱਤਾ । ਇਥੇ ਅੰਮ੍ਰਿਤ ਵੇਲੇ ਇਸ਼ਨਾਨ ਕਰਨ ਉਪ੍ਰੰਤ ਤੇਗ ਬਹਾਦਰ ਜੀ  ਆ ਬਿਰਾਜਦੇ ਤੇ ਮਹਾਨ ਤਪ ਕਰਦੇ । ਮਾਤਾ ਨਾਨਕੀ ਦੀ ਛਤਰ ਛਾਇਆ ਹੇਠ ਤੇਗ ਬਹਾਦਰ ਜੀ ਦੀ ਵਿਅਕਤੀਗਤ ਨਿਖਰੀ । ਆਪਾ ਤਿਆਗ , ਗਿਆਨ , ਸਹਿਜ , ਤੇ ਨਿਰਭੈਅਤਾ ਇਨ੍ਹਾਂ ਦੇ ਜੀਵਨ ਦਾ ਅੰਗ ਬਣ ਗਏ । ਮਾਤਾ ਨਾਨਕੀ ਜੀ ਵੀ ਤੇਗ ਬਹਾਦਰ ਜੀ ਸਿਹਤ ਤੇ ਹਰ ਤਰ੍ਹਾਂ ਆਪ ਖਿਆਲ ਰੱਖਦੇ । ਤੇਗ ਬਹਾਦਰ ਤਪਸਿਆ ਕਰਦੇ ਵੀ ਕਈ ਵਾਰ ਬਾਹਰ ਨਿਕਲ ਕਈ – ਕਈ ਦਿਨ ਪ੍ਰਚਾਰ ਦੌਰਿਆ ਤੇ ਜਾਂਦੇ ਤੇ ਸਿੱਖੀ ਦਾ ਪ੍ਰਚਾਰ ਕਰਦੇ ਜਦੋਂ ਸਿੱਖ ਸੰਗਤਾਂ ਦਰਸ਼ਨਾਂ ਨੂੰ ਆਉਂਦੀਆਂ ਤਾਂ ਉਨ੍ਹਾਂ ਨੂੰ ਨੀਅਤ ਕੀਤੇ ਸਮੇਂ ਅਨੁਸਾਰ ਦਰਸ਼ਨ ਦੇਂਦੇ ਤੇ ਉਪਦੇਸ਼ ਵੀ ਦੇਂਦੇ l  ਇਹੀ ਕਾਰਣ ਸੀ ਕਿ ਇਸ ਇਲਾਕੇ ਸਿੱਖੀ ਹਮੇਸ਼ਾ ਪ੍ਰਫੁਲਤ  ਰਹੀ ਹੈ

 

ਆਪ ਨੇ ਸਿੱਖੀ ਪ੍ਰਚਾਰ ਨਹੀਂ ਛੱਡਿਆ ਸੰਗਤ ਨੂੰ ਗੁਰੂ ਘਰ ਨਾਲ ਜੋੜੀ ਰਖਿਆ । ਦਿੱਲੀ ਜਦੋਂ ਬਾਲਕ ਗੁਰੂ ਹਰਿਕ੍ਰਿਸ਼ਨ ਜੀ ਜੋਤੀ ਜੋਤ ਸਮਾਉਣ ਲਗੇ ਤਾਂ ਸੰਗਤ ਨੇ ਪੁੱਛਿਆ “ਤੁਸੀਂ  ਸੰਗਤ ਨੂੰ ਕਿਸ ਦੇ ਲੜ ਲਾ ਚਲੇ ਹੋ? ਤਾ ਗੁਰੂ ਹਰਕ੍ਰਿਸ਼ਨ ਸਾਹਿਬ ਨੇ ਹੱਥ ਉੱਪਰ ਕਰਕੇ ਕਿਹਾ, ਬਾਬਾ ਬਕਲੇ ਜਿਸਦਾ ਮਤਲਬ ਸੀ ਅਗਲਾ ਗੁਰੂ ਬਕਾਲੇ ਵਿੱਚ ਹੈl ਬਾਬਾ ਬਕਾਲੇ ਦੀ ਖਬਰ ਸੁਣ ਧੀਰ ਮਲ ਤੇ ਬਾਬਾ ਪ੍ਰਿਥੀ ਚੰਦ ਦਾ ਪੋਤਾ ਹਰਿ ਜੀ , ਮੀਣਾ ਆਦਿ ੨੨ ਪਾਖੰਡੀ ਨਾਲ ਲੈ ਲੋਕਾਂ ਨੂੰ ਗੁਮਰਾਹ ਕਰਨ ਲਈ ਆ ਗਏ।  ਪਰ ਭਾਈ ਭਾਈ ਮੱਖਣ ਸ਼ਾਹ ਨੂੰ ਗੁਰੂ ਜੀ ਨੂੰ ਲੱਭਣ ਵਿੱਚ ਕੋਈ ਕਸਰ ਨ ਛੱਡੀ ਤੇ ਅਖੀਰ ਕਾਮਯਾਬ ਹੋ ਗਏ।  “ਗੁਰੂ ਲਧੋ  ਰੇ ਗੁਰੂ ਲਾਧੋ ਰੇ” ਖੁਸ਼ੀ ਨਾਲ ਉੱਚੀ ਆਵਾਜ਼ ਵਿੱਚ ਬੋਲਦੇ ਬੋਲਦੇ  ਸਾਰੇ ਸ਼ਹਿਰ ਨੂੰ ਦੱਸ ਦਿੱਤਾ l

 

ਪੋਹ ਸੁਦੀ ਸਤਵੀ ੧੭੨੩ ਬਿ . ਨੂੰ ਏਥੇ ਬਾਲ ਗੋਬਿੰਦ ਜੀ ਦਾ ਪ੍ਰਕਾਸ਼ ਹੋਇਆ । ਗੁਰੂ ਤੇਗ ਬਹਾਦਰ ਪੰਜ ਛੇ ਸਾਲ ਧਰਮ ਪ੍ਰਚਾਰ ਕਰਦੇ ਸੱਚ ਦਾ ਉਪਦੇਸ਼ ਦਿੰਦੇ ਰਹੇ ਇਧਰ ਪਟਨੇ ਵਿਚ ਬਾਲ ਗੋਬਿੰਦ ਰਾਇ ਜੀ ਦੀ ਪਾਲਣਾ ਆਪਦੀ ਦਾਦੀ ਮਾਤਾ ਨਾਨਕੀ ਜੀ ਦੀ ਛਤਰ ਛਾਇਆ ਹੇਠ ਹੁੰਦੀ ਰਹੀ । ਇੱਥੇ ਬਚਪਨ ਦੇ ਸਾਢੇ ਪੰਜ ਸਾਲ ਆਪਣੇ ਬਾਲ ਚੋਜ ਨਾਲ ਸੰਗਤਾਂ ਨੂੰ ਨਿਹਾਲ ਕਰਦੇ ਰਹੇ ।ਉਧਰੋਂ ਗੁਰੂ  ਨੇ ਆਪਣੇ ਪਰਿਵਾਰ ਨੂੰ ਚੱਕ ਨਾਨਕੀ ਆਉਣ ਲਈ ਸੰਦੇਸ਼ ਭੇਜਿਆ ।  ਬਾਲਕ ਗੋਬਿੰਦ ਰਾਇ ਦੇ ਇੱਥੇ ਪੁਜਣ ਤੇ ਸੰਗਤ ਨੇ ਬਹੁਤ ਖੁਸ਼ੀਆਂ  ਮਨਾਈਆਂ, ਦੀਪ ਮਾਲਾ ਕੀਤੀ ਗਈ, ਮਾਤਾ ਨਾਨਕੀ ਜੀ ਨੂੰ ਵਧਾਈਆਂ ਮਿਲਣ ਲਗੀਆਂ । ਬਾਲਕ ਗੋਬਿੰਦ ਰਾਇ ਦੇ ਨਾਨਕੀ ਚੱਕ ਆਉਣ ਦੀ ਖੁਸ਼ੀ ਵਿਚ ਇਸ ਚੱਕ ਨਾ ਬੱਦਲ ਕੇ ਆਨੰਦਪੁਰ ( ਖੁਸ਼ੀ ਦਾ ਘਰ) ਰੱਖ ਦਿੱਤਾ ਗਿਆ |

ਗੁਰੂ ਤੇਗ ਬਹਾਦਰ ਜੀ ਨੇ ਬਚਪਨ ਵਿਚ ਹੀ ‘ ਗੋਬਿੰਦ ਰਾਇ ਜੀ ਨੂੰ ਭਾਂਤ ਭਾਂਤ ਦੇ ਸ਼ਾਸਤਰ ਦੇ ਸ਼ਸ਼ਤਰ ਦੀ ਵਿੱਦਿਆ ਤੇ ਸਿਖਿਆ ਦਾ ਪ੍ਰਬੰਧ ਕੀਤਾ । ਦੂਜੇ ਅਣਖ ਨਾਲ ਜੀਣਾ , ਧਰਮ ਦੀ ਆਜ਼ਾਦੀ ਨੂੰ ਬਚਾਈ ਰੱਖਣ , ਕਿਸੇ ਨੂੰ ਡਰਾਓ , ਨਾ ਕਿਸੇ ਤੋਂ ਡਰੋ ਦਾ ਉਪਦੇਸ਼ ਤੇ ਸਿਧਾਂਤ ਦਿਤਾ । ਮਾਤਾ ਨਾਨਕੀ ਜੀ ਨੇ ਜਿਹੜੇ ਗੁਣ ਨਿਰਭੈਅਤਾ , ਪਰਉਪਕਾਰ , ਦਯਾ ਤੇ ਦ੍ਰਿੜ ਵਿਸ਼ਵਾਸ਼ ਆਪਣੇ ਲਾਡਲੇ ਗੁਰੂ ਤੇਗ਼ ਬਹਾਦਰ ਵਿਚ ਭਰੇ ਸਨ ਉਹ ਸਾਰੇ ਗੁਣ ਬਾਲਕ ਗੋਬਿੰਦ ਰਾਇ ਵਿਚ ਆਪਣੇ ਆਪ ਆ ਗਏ ।ਨੌਂ ਸਾਲ ਦੀ ਆਯੂ ਵਿਚ ਜ਼ਾਰ – ਜ਼ਾਰ ਰੋਦਿਆਂ ਬਾਹਮਣਾ ਨੂੰ ਵੇਖਿਆ ਨਹੀਂ ਗਿਆ, ਆਪ ਯਤੀਮ ਹੋ ਜਾਣਾ ਕਬੂਲ ਕਰ ਲਿਆ ਤੇ ਤਿਲਕ ਤੇ ਜੰਜੂ ਦੀ ਰੱਖੀ ਲਈ  ਆਪਣੇ ਪਿਤਾ ਦਾ ਬਲੀਦਾਨ ਦੇ ਦਿੱਤਾ ਤੇ ਮਾਤਾ ਨਾਨਕੀ ਜੀ ਨੇ ਬਿਰਧ ਅਵਸਥਾ ਵਿਚ ਆਪਣੇ ਹੱਥੀ ਆਪਣੀ ਅੱਖ ਦੇ ਤਾਰੇ ਨੂੰ ਧਰਮ ਰੱਖਿਆ ਲਈ ਤੋਰਿਆ । ਕਿੱਡਾ ਵੱਡਾ ਜਿਗਰਾ ਹੋਵੇਗਾ ਮਾਤਾ ਜੀ ਦਾ । ਜਦੋਂ ਗੁਰੂ ਜੀ ਦਾ ਸੀਸ ਦਿੱਲੀ ਤੋਂ ਜੈਤਾ ਜੀ ਕੀਰਤਪੁਰ ਸਾਹਿਬ ਲੈ ਕੇ ਆਏ ਤਾਂ ਓਥੋਂ ਇਹ ਸੀਸ ਦਾ ਮਾਤਮੀ ਜਲੂਸ ਅਨੰਦਪੁਰ ਸਾਹਿਬ ਆਇਆ ਤਾਂ ਮਾਤਾ ਨਾਨਕੀ ਜੀ ਤੇ ਨੌਂ ਸਾਲ ਦਾ ਮਰਦ ਅੰਗਮੜਾ ਇਸ ਜਲੂਸ ਦੀ ਅਗਵਾਈ ਕਰ ਰਹੇ ਸਨ । ਮਾਤਾ ਜੀ ਨੇ ਲੋਕਾਂ ਨੂੰ ਰੁਦਨ ਕਰਨ ਤੋਂ ਵਰਜ ਕੇ ਸ਼ਬਦ ਪੜਣ ਤੇ ਭਾਣੇ ਵਿਚ ਰਹਿਣ ਦਾ ਉਪਦੇਸ਼ ਦੇਂਦੇ ਰਹੇ ।

ਏਥੇ ਹੀ  ਮਾਤਾ ਗੰਗਾ ਨੇ ਕੁਝ ਬੀਮਾਰ ਰਹਿ ਚੇਤ ਵਧੀ ੧੪ ਸੰਮਤ ੧੬੮੫ ਨੂੰ ਦੇਹ ਤਿਆਗ ਦਿੱਤੀ । ਗੁਰੂ ਜੀ ਆਪਣੇ ਹੱਥੀ ਮਾਤਾ ਦਾ ਬਿਬਾਨ ਸਜਾਇਆ ਅਤੇ  ਮਾਤਾ ਜੀ ਦੀ ਵਸੀਅਤ ਅਨੁਸਾਰ ਬਿਆਸਾ ਦਰਿਆ ਵਿਚ ਜਲ ਪ੍ਰਵਾਹ ਕਰ ਦਿੱਤਾ । ਜਿਥੇ ਅੱਜ ਕਲ ਰਾਧਾ ਸੁਆਮੀਆਂ ਸਤਿਸੰਗ ਘਰ ਬਣਿਆ ਹੋਇਆ ਹੈ । ਜਿਥੇ ਇਨ੍ਹਾਂ ਦਾ ਬਿਬਾਨ ਸੰਗਤਾਂ ਦੇ ਦਰਸ਼ਨ ਲਈ ਰਖਿਆ ਗਿਆ ਹੈ । ਓਥੇ ਮਾਤਾ ਗੰਗਾ ਜੀ ਦੇ ਦੇਹਰੇ ਨਾਂ ਦਾ ਸੁੰਦਰ ਗੁਰਦੁਆਰਾ ਬਣਿਆ ਹੋਇਆ ਹੈ ਜੋ ਬਾਬਾ ਬਕਾਲਾ ਸਾਹਿਬ  ਵਿਖੇ ਮਹਿਤਾ ਰੋਡ ਉਪਰ ਸਥਿੱਤ ਹੈ । ਏਥੇ ਹਰ ਸਾਲ ਫਰਵਰੀ ਵਿਚ ਭਾਰੀ ਰੈਣ ਸਬਾਈ ਕੀਰਤਨ ਹੁੰਦਾ ਹੈ । ਇਥੇ ਕੁਝ ਹਫਤੇ ਰਹਿ ਗੁਰੂ ਜੀ ਸੰਗਤਾਂ ਨੂੰ ਤਾਰਦੇ ਫਿਰ ਅੰਮ੍ਰਿਤਸਰ ਵਾਪਸ ਆ ਗਏ ।  ਮਾਤਾ ਨਾਨਕੀ ਜੀ ਦਾ ਆਦਰਸ਼ਕ ਜੀਵਨ ਸਿੱਖ ਇਤਿਹਾਸ ਨੂੰ ਘੜਣ , ਸੇਵਾ , ਸਿਮਰਨ , ਭਗਤੀ ਸਾਧਣਾ ਭਰਭੂਰ ਆਉਣ ਵਾਲੀ ਪੀੜ੍ਹੀਆਂ ਤਕ ਪ੍ਰੇਰਨਾ ਦਾ ਸਰੋਤ ਬਣਿਆ ਰਹੇਗਾ ।

।WAHEGURU JI KA KHALSA WAHEGURU JI KI FTEH

Print Friendly, PDF & Email

Nirmal Anand

Add comment

Translate »