SikhHistory.in

ਸੁਥਰਾ ਸ਼ਾਹ ਅਤੇ ਗੁਰੂ ਹਰਗੋਬਿੰਦ ਸਾਹਿਬ – Part ll

ਇਕ ਵਾਰ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਦਰਬਾਰ ਲੱਗਾ ਸੀ ਤਾਂ ਭਾਈ ਸੁਥਰਾ ਜੀ ਬਾਕੀ ਸੰਗਤਾਂ ਨਾਲ ਬੈਠ ਕੇ ਕੀਰਤਨ ਸਰਵਨ ਕਰ ਰਹੇ ਸਨ। ਅਚਾਨਕ ਹੀ ਭਾਈ ਸੁਥਰਾ ਸ਼ਾਹ ਜੀ ਉੱਠੇ ਤੇ ਕੀਰਤਨ ਸਰਵਣ ਕਰਦੀਆਂ ਸੰਗਤਾਂ ਚੋਂ ਕੁਝ ਸੱਜਣਾਂ ਦੇ ਜ਼ੋਰ ਜ਼ੋਰ ਦੀ ਚਪੇੜਾਂ ਮਾਰਕੇ ਭੱਜ ਗਏ। ਇਹ ਗੱਲ ਜੰਗਲ ਦੀ ਅੱਗ ਵਾਂਗ ਫੈਲ ਗਈ ਕਿ ਅੱਜ ਤਾਂ ਭਾਈ ਸੁਥਰੇ ਨੇ ਹੱਦ ਹੀ ਕਰ ਦਿੱਤੀ ਹੈ। ਜੋ ਗੁਰੂ ਕੀਆਂ ਸੰਗਤਾਂ ਦੇ ਕੀਰਤਨ ਸਰਵਣ ਕਰਦਿਆਂ ਹੀ ਚਪੇੜਾਂ ਮਾਰ ਕੇ ਨੱਠ ਉਠਾ ਹੈ। ਭਾਈ ਸੁਥਰਾ ਗੁਰੂ ਸਾਹਿਬ ਦੇ ਬਹੁਤ ਨਜ਼ਦੀਕੀ ਸੀ ਗੁਰੂ ਸਾਹਿਬ ਵੀ ਇਸ ਨੂੰ ਬਹੁਤ ਪਰੇਮ ਕਰਦੇ ਸਨ। ਇਸ ਗੱਲ ਤੋਂ ਕੁਝ ਸੱਜਣ ਖਾਰ ਵੀ ਖਾਂਦੇ ਸਨ। ਕਿ ਇਹ ਗੁਰੂ ਸਾਹਿਬ ਦੇ ਨੇੜੇ ਹੋਇਆ ਫਿਰਦਾ ਹੈ। ਉਨ੍ਹਾਂ ਨੇ ਹੀ ਬਾਕੀ ਸੰਗਤਾਂ ਨੂੰ ਵੀ ਚੁੱਕ ਚੁਕਾ ਲਿਆ ਕਿ ਗੁਰੂ ਸਾਹਿਬ ਨੇ ਤਾਂ ਭਾਈ ਸੁਥਰੇ ਨੂੰ ਜ਼ਿਆਦਾ ਹੀ ਲਾਡਲਾ ਬਣਾ ਰੱਖਿਆ ਹੈ ਇਸੇ ਲਈ ਇਹ ਇਸ ਤਰ੍ਹਾਂ ਦੀਆਂ ਹਰਕਤਾਂ ਕਰਦਾ ਹੈ। ਦੂਜੇ ਪਾਸੇ ਭਾਈ ਸੁਥਰਾ ਜੀ ਮਾਹੌਲ ਗਰਮਾਇਆ ਦੇਖਕੇ ਕਿਧਰੇ ਭੱਜ ਗਏ ਅਤੇ ਕਾਫੀ ਦਿਨ ਸੰਗਤਾਂ ਦੇ ਸਾਹਮਣੇ ਨਾ ਆਏ। ਜਦ ਗੁਰੂ ਸਾਹਿਬ ਨੇ ਸਨਮੁਖ ਹੋਣ ਦਾ ਬਚਨ ਕੀਤਾ ਤਾਂ ਭਾਈ ਸੁਥਰਾ ਜੀ ਹੱਥ ਜੋੜ ਗੁਰੂ ਸਾਹਿਬ ਅੱਗੇ ਪੇਸ਼ ਹੋਏ। ਗੁਰੂ ਸਾਹਿਬ ਨੇ ਲੱਗੇ ਦੋਸ਼ਾਂ ਦੀ ਸਚਾਈ ਪੁੱਛੀ ਤਾਂ ਭਾਈ ਸਥਰੇ ਨੇ ਕਿਹਾ ਕਿ ਮਾਰਾਂ ਨਾਂ ਚਪੇੜਾਂ ਇਨ੍ਹਾਂ ਨੇ ਕੰਮ ਹੀ ਅਜਿਹਾ ਕੀਤਾ ਹੈ। ਜਦ ਸਾਰਿਆਂ ਨੇ ਕਾਰਨ ਪੁੱਛਿਆ ਤਾ ਭਾਈ ਸੁਥਰੇ ਨੇ ਦੱਸਿਆ ਕਿ ਇਹ ਸੰਗਤ ਵਿਚ ਬੈਠੇ ਆਪਸ ਵਿਚ ਗੱਲਾਂ ਮਾਰ ਮਾਰ ਮਾਰਕੇ ਹੱਸ ਰਹੇ ਸਨ। ਕੋਟਿ ਬ੍ਰਹਮੰਡਾਂ ਦੇ ਮਾਲਿਕ ਦਾ ਦਰਬਾਰ ਲੱਗਾ ਹੋਵੇ ਤੇ ਇਹ ਸ਼ਬਦ ਸੁਣਨ ਦੀ ਬਜਾਏ ਗੱਲਾਂ ਮਾਰ ਨਾਲੇ ਤਾਂ ਆਪਣਾ ਜੀਵਣ ਕੁਰਾਹੇ ਪਾ ਰਹੇ ਸਨ। ਅਤੇ ਨਾਲ ਹੀ ਸੰਗਤਾਂ ਨੂੰ ਵੀ ਪਰੇਸ਼ਾਨ ਕਰ ਰਹੇ ਸਨ। ਇਸ ਲਈ ਮੈਂ ਇਨ੍ਹਾਂ ਦੇ ਚਪੇੜਾਂ ਮਾਰੀਆਂ ਸਨ।

ਇਹ ਸੁਣ ਗੁਰੂ ਸਾਹਿਬ ਨੇ ਭਾਈ ਸੁਥਰੇ ਨੂੰ ਪਰੇਮ ਕੀਤਾ ਤੇ ਈਰਖਾਲੂਆਂ ਨੂੰ ਤਾੜਨਾ ਕੀਤੀ। ਇਸੇ ਤਰ੍ਹਾਂ ਇਕ ਸਮੇਂ ਗੁਰੂ ਕੇ ਦਰਬਾਰ ਦੇ ਬਾਹਰ ਖੜ੍ਹਨ ਵਾਲੇ ਪਹਿਰੇਦਾਰਾਂ ਨੇ ਰਾਏ ਕਰ ਲਈ ਕਿ ਆਪਾਂ ਭਾਈ ਸੁਥਰੇ ਨੁੰ ਅੰਦਰ ਨਹੀਂ ਜਾਣ ਦੇਣਾ। ਜਦ ਭਾਈ ਸੁਥਰਾ ਜੀ ਗੁਰੂ ਸਾਹਿਬ ਦੇ ਦਰਸ਼ਨਾਂ ਲਈ ਅੰਦਰ ਜਾਣ ਲੱਗੇ ਤਾਂ ਪਹਿਰੇਦਾਰਾਂ ਨੇ ਰੋਕ ਦਿੱਤਾ ਤੇ ਕਿਹਾ ਕਿ ਗੁਰੂ ਸਾਹਿਬ ਦਾ ਹੁਕਮ ਹੈ ਤੂੰ ਅੰਦਰ ਨਹੀਂ ਜਾ ਸਕਦਾ। ਇਹ ਸੁਣ ਭਾਈ ਸੁਥਰਾ ਜੀ ਬਹੁਤ ਵਿਆਕੁਲ ਹੋਏ ਕਿਉਂ ਕਿ ਭਾਈ ਸਾਹਿਬ ਦੀ ਅਵਸਥਾ
ਇਕ ਘੜੀ ਨਾ ਮਿਲਤੇ ਤਾ ਕਲਯੁਗ ਹੋਤਾ।।
ਵਾਲੀ ਬਣੀ ਹੋਈ ਸੀ। ਇਸ ਲਈ ਗੁਰੂ ਸਾਹਿਬ ਦੇ ਦਰਸ਼ਨਾਂ ਤੋਂ ਬਗੈਰ ਰਹਿਣਾ ਮੱਛੀ ਦਾ ਜਲ ਬਿਨਾਂ ਰਹਿਣ ਦੇ ਬਰਾਬਰ ਸੀ ਭਾਈ ਸੁਥਰੇ ਲਈ। ਭਾਈ ਸੁਥਰੇ ਨੇ ਠੀਕਰੀਆਂ ਦੀ ਪੰਡ ਭਰੀ ਤੇ ਸਿਰ ਤੇ ਰੱਖਕੇ ਤੁਰ ਪਏ। ਪਹਿਰੇਦਾਰਾਂ ਕੋਲ ਜਾਕੇ ਕਿਹਾ ਛੇਤੀ ਪਾਸੇ ਹੋ ਜਾਓ। ਗੁਰੂ ਸਾਹਿਬ ਲਈ ਭੇਟਾ ਲੈਕੇ ਜਾਣੀ ਹੈ। ਪਰ ਪਹਿਰੇਦਾਰਾ ਫਿਰ ਵੀ ਨਾ ਮੰਨਣ ਅਤੇ ਇਹ ਸ਼ਰਤ ਰੱਖ ਦਿਤੀ ਕਿ ਤੈਨੂੰ ਜੋ ਵੀ ਗੁਰੂ ਦਰਬਾਰ ਵਿਚੋਂ ਬਖਸਿਸ਼ਾਂ ਮਿਲਣਗੀਆਂ ਉਹਨਾਂ ਵਿਚ ਅੱਧ ਸਾਡਾ ਹੋਵੇਗਾ। ਭਾਈ ਸੁਥਰੇ ਨੇ ਸ਼ਰਤ ਝੱਟ ਹੀ ਮੰਨ ਲਈ।
ਜਦ ਗੁਰੂ ਦਰਬਾਰ ਵਿਚ ਜਾਕੇ ਭਾਈ ਸੁਥਰੇ ਨੇ ਪੰਡ ਰੱਖੀ ਤਾਂ ਗੁਰੂ ਸਾਹਿਬ ਤਾਂ ਜਾਣੀ ਜਾਣ ਸਨ ਉਨ੍ਹਾਂ ਨੇ
ਨੇ ਭਾਈ ਸੁਥਰੇ ਤੋਂ ਕਾਰਨ ਪੁੱਛਿਆ ਤਾਂ ਭਾਈ ਸੁਥਰੇ ਨੇ ਸਭ ਕੁਝ ਸੱਚ ਦੱਸ ਦਿੱਤਾ ਇਹ ਸੁਣ ਗੁਰੂ ਸਾਹਿਬ ਖੁਸ਼ ਹੋਏ ਤੇ ਕਿਹਾ ਕਿ ਭਾਈ ਸੁਥਰਾ ਮੰਗ ਕੀ ਮੰਗਦਾ ਹੈ ਤਾਂ ਭਾਈ ਸੁਥਰਾ ਜੀ ਨੇ ਕਿਹਾ ਕਿ ਮੇਰੇ 100 ਕੌੜੇ ਮਾਰੇ ਜਾਣ ਜਦ ਗੁਰੂ ਸਾਹਿਬ ਨੇ ਅਜਿਹੀ ਅਜੀਬੋ ਗਰੀਬ ਮੰਗ ਦਾ ਕਾਰਨ ਪੁੱਛਿਆ ਤਾਂ ਭਾਈ ਸੁਥਰਾ ਜੀ ਨੇ ਕਿਹਾ ਕਿ ਇਨ੍ਹਾਂ ਵਿਚ ਅੱਧਾ ਹਿੱਸਾ ਪਹਿਰੇਦਾਰਾਂ ਦਾ ਵੀ ਹੈ। ਜਿਨ੍ਹਾਂ ਨੇ ਮੈਨੂੰ ਇਸ ਸ਼ਰਤ ਤੇ ਅੰਦਰ ਆਉਣ ਦੀ ਅਨੁਮਤੀ ਦਿਤੀ ਸੀ। ਇਹ ਸੁਣ ਗੁਰੂ ਸਾਹਿਬ ਨੇ ਪਹਿਰੇਦਾਰਾਂ ਨੂੰ ਬੁਲਾਇਆ ਅਤੇ ਤਾੜਨਾ ਕੀਤੀ।

 ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਿ ਫਤਹਿ

Print Friendly, PDF & Email

Nirmal Anand

Add comment

Translate »