SikhHistory.in

ਜਨਰਲ ਸੁਬੇਗ ਸਿੰਘ -Part-ll(1925-84)

                                                                               Contd …………………..From Part l

ਹਜਾਰਾਂ ਸੰਗਤਾਂ ਤਾਕਤ ਸਰਕਾਰ   ਦੇ ਚਮਚਿਆਂ ਵਲੋਂ ਕੀਤੇ ਗਏ ਕਤਲੇਆਮ ਵਿਚ ਸ਼ਹੀਦ ਹੋ ਗਈਆਂ। ਸਿੱਖਾਂ ਨੇ ਕੌਮੀ ਸ਼ਹੀਦਾਂ ਦੀ ਪਰੰਪਰਾਂ ਨੂੰ ਸ਼ਹੀਦਾਂ ਦਾ ਇਕ ਹੋਰ ਜਥਾ ਭੇਂਟ ਕੀਤਾ। ਸੰਤ ਜਰਨੈਲ ਸਿੰਘ ਭਿੰਡਰਾਂਵਾਲੇ, ਭਾਈ ਅਮਰੀਕ ਸਿੰਘ ਅਤੇ ਜਨਰਲ ਸੁਬੇਗ ਸਿੰਘ ਅਤੇ ਹੋਰ ਬਹਾਦਰ ਯੋਧਿਆਂ ਜੋ ਹਰਿਮੰਦਰ ਸਾਹਿਬ ਅਤੇ ਸਿੱਖਾਂ ਦੇ ਮਾਣ ਦੀ ਰਾਖੀ ਲਈ ਲੜੇ ਸਨ ਆਦਿ ਵਲੋਂ ਆਪਣੀ ਜਿੰਦਗੀ ਦਾ ਆਖਰੀ ਕਾਂਡ ਖਤਮ ਹੋਣ ਦੇ ਨੇੜੇ ਸੀ। ਹਜਾਰਾਂ ਸ਼ਰਧਾਲੂ ਫੌਜੀ ਕਾਰਵਾਈ ਵਿੱਚ ਜਾਨਾਂ ਗਵਾ ਚੁਕੇ ਸਨ ਅਤੇ ਜੋ ਬਚੇ ਸਨ ਭਾਰਤੀ ਸਰਕਾਰ ਦੀਆਂ ਜੇਲਾਂ ਵਿੱਚ ਸੜ ਰਹੇ ਸਨ। ਪਰ ਸਿੱਖ ਇਤਿਹਾਸ ਵਿੱਚ ਇੱਕ ਨਵਾਂ ਕਾਂਡ ਹਾਲੇ ਹੋਰ ਸ਼ੁਰੂ ਹੋਣ ਜਾ ਰਿਹਾ ਸੀ। ਨੀਲਾ ਤਾਰਾ ਸਾਕੇ ਤੋਂ ਬਾਅਦ ਹਜਾਰਾਂ ਸਿੱਖ ਨੌਜਵਾਨਾਂ ਨੇ ਖਾਲਿਸਤਾਨ ਇਕ ਧਰਤੀ ਜਿਸ ਨੂੰ ਸਿੱਖ ਆਪਣਾ ਮੰਨਦੇ ਸਨ, ਲਈ ਸੰਘਰਸ਼ ਵਿੱਚ ਸ਼ਹੀਦੀਆਂ ਪ੍ਰਾਪਤ ਕੀਤੀਆਂ। ਇਕ ਅਜਿਹਾ ਥਾਂ ਜਿਥੇ ਉਹ ਆਪਣੀ ਕਿਸਮਤ ਦੇ ਮਾਲਕ ਬਨਣਾ ਲੋਚਦੇ ਸਨ ਅਤੇ ਜਿਸ ਨੂੰ ਉਹ ਇੰਦਰਾ ਅਤੇ ਰਾਜੀਵ ਗਾਂਧੀ ਵਰਗੇ ਅਸੂਲਾਂ ਦੇ ਕੱਚੇ ਅਤੇ ਤਾਕਤ ਦੇ ਭੁੱਖੇ ਹਿੰਦੂ ਰਾਜਨੀਤਕਾਂ ਦੇ ਸ਼ੋਸ਼ਣ ਤੋਂ ਬਚਾਉਣਾ ਚਾਹੁੰਦੇ ਸਨ।

5 ਜੂਨ ਦੀ ਅੱਧੀ ਰਾਤ ਦੇ ਸਮੇਂ ਸੰਤਾਂ ਨੂੰ ਅਤੇ ਭਾਈ ਅਮਰੀਕ ਸਿੰਘ ਨੂੰ ਭੋਰੇ ਵਿਚ ਗਿਆਂ ਅੱਜ ਪੰਜ ਮਿੰਟ ਵੀ ਨਹੀਂ ਹੋਏ ਕਿ ਜਨਰਲ ਸੁਬੇਗ ਸਿੰਘ ਜ਼ਖਮੀ ਹਾਲਤ ਵਿਚ ਲਹੂ ਲੁਹਾਨ ਹੋਇਆ, ਉਂਤਰੀ ਦਰਸ਼ਨੀ ਡਿਓਡ਼ੀ ਵਲੋਂ ਪ੍ਰਰਿਕਰਮਾ ਵਿਚ ਦੀ ਬਰਾਮਦਿਓਂ ਬਰਾਮਦੀ ਹੁੰਦਾ ਹੋਇਆਂ, ਮੀਰੀ ਪੀਰੀ ਦੇ ਨਿਸ਼ਾਨ ਸਾਹਿਬਾਂ ਦੇ ਕੋਲੋਂ ਦੀ ਹੁੰਦਿਆਂ ਤਖ਼ਤ ਸਾਹਿਬ ਦੀ ਮੰਜ਼ਲ ਵੱਲ ਨੂੰ ਸੱਜੇ ਪਾਸੇ ਵੱਲ ਦੇ ਪੁਹੜੀਆਂ ਆਂ ਦੇ ਵਿਚਕਾਰੇ ਜਿਹੇ ਭੋਰੇ ਵੱਲ ਨੂੰ ਪੈਂਦੇ ਦਰਵਾਜੇ ਵਿਚੋਂ ਦੀ ਉਤਰਦੀਆਂ ਪੋਹੜੀਆਂ  ਰਾਹੀ ਡਿਗਦੀ ਢਹਿੰਦੀ ਹੋਈ ਹਾਲਤ ਵਿਚ ਵੀ ਸੰਤਾਂ ਪਾਸ ਪੁੱਜ ਗਿਆ। ਜਨਰਲ ਸੁਬੇਗ ਸਿੰਘ ਨੇ ਜਾਂਦਿਆਂ ਹੀ ਪਹਿਲਾਂ ਫਤਹਿ ਗਜਾਈ ਤੇ ਫਿਰ ਇਸਦੇ ਨਾਲ ਹੀ ਬੜ੍ਹੀ ਚੜਦੀ  ਕਲਾ ਤੇ ਪ੍ਰਸੰਨ ਚਿੰਤ ਅਵਸਥਾ ਵਿਚ ਕਿਹਾ, ਮਹਾਪੁਰਸ਼ੋ,ਵਾਹਿਗੁਰੂ ਨੇ ਦਾਸ ਤੋਂ ਜਿੰਨੀ ਸੇਵਾ ਲੈਣੀ ਸੀ ਉਹ ਲੈ ਲਈ ਲਗਦੀ ਆ, ਅਤੇ ਦਸ  ਆਤਮਕ ਤੌਰ ਤੇ ਬਹੁਤ ਪ੍ਰੰਸਨ ਹੈ।ਮਨ ਆਪਦੇ ਦਰਸ਼ਨ ਨੂੰ ਲੋਚਦਾ ਸੀ ਸੋ ਆ ਗਿਆ ਹਾਂ।

ਜਦ ਸੰਤਾਂ ਨੇ ਤੇ ਭਾਈ ਅਮਰੀਕ ਸਿੰਘ ਨੇ ਜਨਰਲ ਸੁਬੇਗ ਸਿੰਘ ਨੂੰ ਲਹੂ ਲੁਹਾਨ ਹਾਲਤ ਵਿਚ ਵੇਖਿਆ ਤਾਂ ਉਹਨਾਂ ਨੇ ਉਸੇ ਸਮੇਂ ਜਨਰਲ ਸਾਹਿਬ ਨੂੰ ਸਹਾਰਾ ਦਿੰਦਿਆਂ ਹੋਇਆਂ ਆਪਣੇ ਪਾਸ ਬਠਾ ਲਿਆ। ਜਨਰਲ ਸਾਹਿਬ ਦੀ ਛਾਤੀ ਦੇ ਸੱਜੇ ਹਿੱਸੇ ਅਰਥਾਤ ਪਾਸੇਂ ਵਿਚੋਂ ਲਹੂ ਦੀਆਂ ਧਾਰਾਂ ਵਰਾਲਾਂ ਵਹਿ ਰਹੀਆਂ ਸਨ ਅਤੇ ਮੋਢਾ ਤੇ ਬਾਹ ਛਲਨੀ ਛਲਨੀ ਹੋਏ ਸਨ। ਜਦ ਭਾਈ ਅਮਰੀਕ ਸਿੰਘ ਨੇ ਉਥੇ ਭੋਰੇ ਵਿਚ ਕੋਲ ਖਲੋਤੇ ਸਿੰਘਾਂ ਨੇ ਜਨਰਲ ਸਾਹਿਬ ਦੇ ਜਖਮਾਂ ਉਂਪਰ ਪੱਟੀਆਂ ਬੰਨ੍ਰਣ ਲਈ ਕਿਹਾ ਤਾਂ ਅਗੋਂ ਜਨਰਲ ਸਾਹਿਬ ਨੇ ਮੁਸਕਰਾਉਂਦਿਆਂ ਹੋਇਆਂ ਕਿਹਾ,ਪਰਧਾਨ ਜੀ,ਹੁਣ ਪੱਟੀਆਂ ਦੀ ਕੋਈ ਲੋੜ ਨਹੀਂ ਦਾਸ ਦੇ ਜੁੰਮੇ ਗੁਰੂ ਪੰਥ ਦੀ ਜਿੰਨੀ ਸੇਵਾ ਲਿਖੀ ਹੋਈ ਸੀ ਉਹ ਹੁਣ ਪੂਰੀ ਹੋ ਗਈ ਲਗਦੀ ਆ। ਫਿਰ ਇਸਦੇ ਨਾਲ ਹੀ ਜਨਰਲ ਸ਼ੁਬੇਗ ਸਿੰਘ ਨੇ ਆਪਣਾ ਧਿਆਨ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਵੱਲ ਮੋੜਦਿਆਂ ਹੋਇਆਂ ਕਿਹਾ,ਮਹਾਪੁਰਸ਼ੋ ਹੁਣ ਦਾਸ ਦੇ ਹੱਕ ‘ਚ ਵਾਹਿਗੁਰੂ ਦੇ ਦਰਬਾਰ ਵਿਚ ਅਰਦਾਸ ਕਰਨ ਦੀ ਕਿਰਪਾ ਕਰੋ ਕਿ ਦਾਸ ਵਲੋਂ ਤਿਲ ਫੁਲ ਰੂਪ ‘ਚ ਨਿਭਾਈ ਗਈ ਸੇਵਾ ਖਾਲਸਾ ਪੰਥ ਦੀ ਕਾਮਨਾ ਅਤੇ ਆਜ਼ਾਦੀ ਦੇ ਲੇਖੇ ਲੱਗੇ । ਹੁਣ ਤਾਂ ਮਨ ਦੀ ਇਹੋਂ ਕਾਮਨਾ ਹੈ ਕਿ ਸਿੱਖ ਕੌਮ ਰਾਜ ਭਾਗ ਦੀ ਮਾਲਕ ਬਣੇ ਅਤੇ ਖਾਲਸਾ ਪੰਥ ਇਕ ਆਜ਼ਾਦ ਤੇ ਖੁਦਮੁਖਤਿਆਰ ਦੇਸ ਦਾ ਮਾਲਕ ਹੋਵੇ।

ਸੰਤਾਂ ਨੇ ਜਨਰਲ ਸ਼ੁਬੇਗ ਸਿੰਘ ਦੀਆਂ ਗੱਲਾਂ ਬੜੇ  ਪ੍ਰੇਮ  ਨਾਲ ਸੁਣੀਆਂ ਤੇ ਫਿਰ ਬਾਅਦ ਵਿਚ ਕੁਝ ਛਿਣਾਂ ਲਈ ਅੰਤਰ ਧਿਆਨ ਹੋ ਬੜੀ  ਮੱਧਮ ਜਿਹੀ ਸੁਰ ਵਿਚ ਗੁਰਬਾਣੀ ਦਾ ਕੋਈ ਸ਼ਬਦ ਪੜਿਆ  ਤੇ ਫਿਰ ਆਪਣੇ ਪਾਸ ਖਲੋਤੇ ਸਿੰਘਾਂ ਨੂੰ ਜਨਰਲ ਸਾਹਿਬ ਨੂੰ ਇਕ ਪਾਸੇ ਜਿਹੇ ਕਰਕੇ ਅਰਾਮ ਨਾਲ ਲਿਟਾ ਦੇਣ ਲਈ ਕਿਹਾ ।ਭਾਈ ਅਮਰੀਕ ਸਿੰਘ ਹੁਣ ਜਨਰਲ ਸਾਹਿਬ ਤੋ ਸ਼ਾਇਦ  ਪੁੱਛ ਰਹੇ ਸਨ ਤੁਹਾਨੂੰ ਇਹ ਗੋਲੀਆਂ ਕਿਦਾਂ ਲਗੀਆ l ਉਨ੍ਹਾ ਤੋ ਬੋਲਿਆ ਨਹੀਂ ਸੀ ਜਾ ਰਿਹਾ , ਬੜੀ ਟੁਟਦੀ ਆਵਾਜ਼ ਵਿਚ ਥੋੜਾ ਜੋਰ ਦੇਕੇ ਕਿਹਾ, “ਜਦੋਂ ਮੈ ਉਂਤਰੀ ਦਰਸ਼ਨੀ ਡਿਓਡ਼ੀ ਵਾਲੇ ਸਿੰਘਾਂ ਦੇ ਮੋਰਚਿਆਂ ਨਾਲ ਟੈਕਾਂ ਦੇ ਅੰਦਰ ਗਰਨੇਡ ਸੁੱਟਣ ਬਾਰੇ ਮਸ਼ਵਰਾ ਕਰ ਰਿਹਾ ਸਾਂ। ਮੇਰੇ ਹਿਸਾਬ ਨਾਲ ਉਹਨਾਂ ਸਿੰਘਾਂ ਹਥੋਂ ਫੌਜ ਦੀ ਹੋਈ ਤਬਾਹੀ ਤੋਂ ਪਿਛੋਂ ਇਹ ਸਮਝ ਲਿਆ ਕਿ ਸਿੰਘਾਂ ਉਂਪਰ ਪੈਦਲ ਫੌਜ ਨਾਲ ਫਤਹਿ ਨਹੀਂ ਪਾਈ ਜਾ ਸਕਦੀ ਤੇ ਨਾ ਹੀ ਤੋਪਾਂ ਮਸ਼ੀਨਗਨਾਂ ਦੀ ਮਾਰ ਨਾਲ ਹੀ ਪਾਈ  ਜਾ ਸਕਦੀ ਤਾਂ ਉਨ੍ਹਾ ਨੇ ਟੈਂਕ ਪਰਕਰਮਾ ਵਿਚ  ਦਾਖਲ ਕਰਨੇ ਸ਼ੁਰੂ ਕਰ ਦਿਤੇ । ਵਾਹਿਗੁਰੂ ਸੱਚੇ ਪਾਤਸ਼ਾਹ ਆਪਣੇ ਪੰਥ ਉਂਪਰ ਸਦਾ ਮੇਹਰ ਭਰਿਆ ਹੱਥ ਅਤੇ ਇਨ੍ਹਾਂ  ਕਹਿੰਦੇ ਹੋਏ ਜਰਨਲ ਸ਼ੁਬੇਗ ਸਿੰਘ ਸਦਾ ਲਈ ਚੁੱਪ ਹੋ ਗਏ ।

                   ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਿ ਫਤਹਿ

Print Friendly, PDF & Email

Nirmal Anand

Add comment

Translate »