SikhHistory.in

ਸੰਖੇਪ ਸਿਖ ਇਤਿਹਾਸ (1469 – ) (Part-I)

ਦੁਨਿਆ ਦੇ ਇਤਿਹਾਸ ਵਿਚ ਐਸੀਆਂ ਕਈੰ ਮਿਸਾਲਾਂ ਹਨ ਜਿਸ ਵਿਚ ਧਰਮ ਦੇ ਅਨੁਆਈਆਂ  ਨੇ ਆਪਣੇ ਧਰਮ ਦੀ ਰਖਿਆ ਲਈ ਆਪਣੀਆਂ ਜਾਨਾਂ  ਵਾਰੀਆਂ ਹੋਣਗੀਆਂ 1 ਪਰ ਕਿਸੇ ਹੋਰ ਧਰਮ /ਮਤ ਲਈ, ਜਿਸ ਨੂੰ ਓਹ ਖੁਦ ਵੀ ਨਾ ਮੰਨਦਾ ਹੋਵੇ ਉਸਦੀ ਰਖਿਆ ਲਈ ਆਪਣਾ ਸਭ ਕੁਝ ਵਾਰ ਦੇਵੇ , ਇਤਿਹਾਸ ਵਿਚ ਐਸੀ ਮਿਸਾਲ ਦੇ ਪੂਰਨੇ ਪਹਿਲੀ ਵਾਰੀ ਗੁਰੂ ਤੇਗ ਬਹਾਦਰ ਸਾਹਿਬ ਨੇ ਪਾਏ  ,ਜਿਨਾ ਤੇ ਤੁਰ ਕੇ ਗੁਰੂ ਗੋਬਿੰਦ ਸਿੰਘ ਤੇ ਉਨ੍ਹਾਂ ਤੋਂ ਬਾਅਦ  ਹੋਰ  ਮਹਾਨ ਸ਼ਹੀਦਾਂ ਨੇ  ਦੂਸਰਿਆਂ ਦੇ  ਭਲੇ ਲਈ ਬੇਸ਼ੁਮਾਰ ਸ਼ਹੀਦੀਆਂ ਦਿਤੀਆਂ 1

ਗੁਰ ਸਿਖਾਂ ਦੀਆਂ ਇਸ ਮਹਾਨ ਕੁਰਬਾਨੀਆਂ ਨੂੰ ਸੁਰਜੀਤ ਰਖਣ ਲਈ ਪੰਥ  ਦੀ ਅਰਦਾਸ ਵਿਚ ਇਨਾਂ ਸ਼ਹੀਦਾ ਨੂੰ ਉਚੇਰਾ ਅਸਥਾਨ ਦਿਤਾ ਗਿਆ ਹੈ 1 ਅਰਦਾਸ ਵਿਚ ਗੁਰੂ ਸਾਹਿਬ ਦੇ ਪੰਜ ਪਿਆਰੇ ਚਾਰ ਸਾਹਿਬ੍ਜਾਦੇ ਨੂੰ ਯਾਦ ਕਰਨ ਤੋ ਬਾਦ ਜਿਤਨੀਆਂ ਵੀ ਸ਼ਹਾਦਤਾ ਦਾ ਜਿਕਰ ਕਰਦੇ ਹਾਂ ਇਹ ਸਾਰੀਆਂ ਸ਼ਹਾਦਤਾ ਮੁਖ ਤੋਰ 18 ਸਦੀ ਵਿਚ ਹੋਈਆਂ 1 18 ਵੀ ਸਦੀ ਦਾ ਸਿਖ ਇਤਿਹਾਸ ਬੇਮਿਸਾਲ ਕੁਰਬਾਨੀਆਂ ਦੀ ਇਕ ਲੰਬੀ ਦਾਸਤਾਨ ਹੈ 1 ਇਹ ਉਹ ਸਮਾਂ ਜੀ ਜਦੋਂ ਗੁਰੂ ਕੇ ਸਿੰਘਾਂ , ਬੀਬੀਆਂ, ਬਚੀ, ਬਚਿਆਂ ਨੇ ਆਪਣੇ ਧਰਮ ਤੇ ਕੇਸਾਂ ਦੀ ਪਵਿਤ੍ਰਤਾ ਨੂੰ ਕਾਇਮ ਰਖਣ ਲਈ ਬੰਦ ਬੰਦ ਕਟਵਾਏ , ਖੋਪਰੀਆਂ ਲੁਹਾਈਆਂ , ਚਰਖੜੀਆਂ ਤੇ ਚੜੇ , ਆਰਿਆਂ ਨਾਲ ਚਿਰਾਏ ਗਏ , ਮਸੂਮ ਬਚਿਆਂ ਦੇ ਟੋਟੇ ਟੋਟੇ  ਕਰਵਾ, ਆਪਣੇ ਗਲਾਂ ਵਿਚ ਹਾਰ ਪੁਆਏ ਪਰ ਸਿਖੀ ਸਿਦਕ ਨਹੀਂ ਹਾਰਿਆ 1 ਇਸ ਸਦੀ ਵਿਚ ਸਿਖਾਂ ਨੇ ਜਿਤਨਾ  ਅਤਿ ਦਾ ਸਾਮਣਾ ਕੀਤਾ , ਜਿਤਨੇ ਉਤਾਰ ਚੜਾਵ ਦੇਖੇ , ਜਿਤਨਾ  ਖੂਨ ਡੋਲਿਆ ,ਦੁਨਿਆ ਦੇ ਕਿਸੇ ਇਤਿਹਾਸ  ਵਿਚ ਇਸ ਦੀ ਮਿਸਾਲ ਨਹੀਂ ਮਿਲਦੀ  1 ਸਬਰ ਤੇ ਸਿਦਕ ਦੀਆਂ ਜਿਨਾ ਸਿਖਰਾਂ ਨੂੰ ਛੋਹਿਆ ਉਸਦੀ ਇਕ ਆਪਣੀ ਹਦ ਸੀ   1  ਸਿਖਾਂ ਦਾ ਸਮੂਹਿਕ ਕਤਲੇਆਮ ਹੋਇਆ 1 ਸਿਖਾਂ ਦੇ ਸਿਰਾਂ ਦੇ ਮੁਲ ਪਾਏ ਗਏ 1 ਮੁਲਕ ਦੀ ਹਰ ਗਲੀ  ,ਹਰ ਕੂਚੇ ਵਿਚ ਗਸ਼ਤੀ ਫੌਜਾਂ ਤੇ ਆਮ ਲੋਕ ਇਨਾਮ ਪਾਣ ਦੇ ਲਾਲਚ ਵਜੋਂ ਸਿਖਾਂ ਦਾ ਸ਼ਿਕਾਰ ਕਰਦੇ ਰਹੇ1 ਉਸ ਵਕਤ ਸ਼ਹੀਦ ਕਰਨ ਦੇ ਕੁਲ 18 ਤਰੀਕੇ ਸੀ ਜੋ ਸਾਰੇ ਸਿੰਘਾ ਤੇ ਵਰਤੇ ਗਏl

1708 ਵਿੱਚ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਆਪਣੀ ਜੋਤੀ-ਜੋਤ ਸਮਾਉਣ ਤੋਂ ਪਹਿਲਾਂ ਆਪਣੇ ਸੇਵਕ  ਬਾਬਾ ਬੰਦਾ  ਸਿੰਘ ਬਹਾਦਰ ਨੂੰ ਥਾਪੜਾ (ਆਸ਼ੀਰਵਾਦ) ਦੇਕੇ  ,ਜ਼ੁਲਮਾਂ ਦਾ ਨਾਸ ਕਰਣ  ਤੇ ਮੁਗਲਾਂ ਦੇ ਵਿਰੁੱਧ ਸਿੱਖਾਂ ਦੀ ਅਗਵਾਈ ਕਰਣ  ਲਈ ਪੰਜਾਬ ਵੱਲ ਨੂੰ ਤੋਰਿਆ l ਬੰਦਾ ਸਿੰਘ ਬਹਾਦਰ ਨੇ ਪੰਜਾਬ ਪੰਹੁਚ ਕੇ ਜਲਮਾਂ ਦਾ  ਚੁਣ ਚੁਣ ਕੇ  ਸਫਾਇਆ ਕੀਤਾ, ਉਨ੍ਹਾਂ ਦੇ  ਇਲਾਕਿਆਂ ਤੇ ਕਬਜ਼ਾ ਕੀਤਾl ਡਰੀ  ਸਹਿਮੀ  ਜਨਤਾ ਨੂੰ ਆਪਣੀ ਰੱਖਿਆ ਪ੍ਰਬੰਧ ਹੇਠ ਲਿਆ ਕੇ ਉਨ੍ਹਾਂ ਦੇ ਧਨ, ਦੌਲਤ, ਮਾਨ,  ਸਨਮਾਨ ਦੀ ਰਖਿਆ  ਕੀਤੀ lਗਰੀਬ ਜਨਤਾ ਤੇ ਕਿਸਾਨਾਂ ਦੇ ਹੱਕ ਵਿੱਚ ਕਈ  ਸੁਧਾਰ ਕੀਤੇ, ਵਾਹਕਾਂ ਨੂੰ ਜ਼ਮੀਨ ਦੀ ਮਾਲਕੀ ਦੇਕੇ , ਕਿਸਾਨਾਂ ਇੱਕ ਪਹਿਚਾਣ ਦਿੱਤੀ ਤੇ  ਜਗੀਰਦਾਰਾਂ ਦੇ  ਜ਼ੁਲਮਾਂ ਤੋਂ ਬਚਾਇਆ l ਔਰਤ ਜਾਤ ਦੀ ਰੱਖਿਆ ਕੀਤੀ ਤੇ ਸਮਾਜ ਵਿੱਚ ਮਾਨ  ਸਨਮਾਨ ਦਿੱਵਾਇਆ l  ਜੇਹੜੇ ਨਵਾਬ, ਜਗੀਰਦਾਰ ਤੇ ਅਮੀਰਜ਼ਾਦੇ ਆਪਣੀ ਤਾਕਤ ਦੇ ਦਮ ਤੇ ਉਨ੍ਹਾਂ ਦੀਆਂ ਇੱਜ਼ਤਾਂ  ਨਾਲ ਖੇਡਦੇ ਸੀ,  ਸਖਤ ਸਜ਼ਾਵਾਂ ਦਿੱਤੀਆ ਬੰਦਾ  ਸਿੰਘ ਨੇ ਤਕਰੀਬਨ  7-8 ਸਾਲ ਪੰਜਾਬ ਤੇ ਰਾਜ ਕੀਤਾ, ਗੁਰੂ ਨਾਨਕ ਦੇਵ ਜੀ ਤੇ ਗੁਰੂ ਗੋਬਿੰਦ ਸਿੰਘ ਜੀ ਦੇ ਨਾਮ ਦਾ ਸਿੱਕਾ ਚਲਾਇਆl ਜੋ ਕਿ ਆਪਣੇ ਆਪ ਵਿੱਚ ਇੱਕ ਮਿਸਾਲ ਸੀl

ਦਸੰਬਰ 1715 ਵਿਚ  ਗੁਰਦਾਸ ਨੰਗਲ ਦੀ ਆਖਰੀ ਲੜਾਈ  ਹਾਰਨ ਤੋਂ ਬਾਅਦ  ਬੰਦਾ ਬਹਾਦਰ ਤੇ ਉਸਦੇ 740 ਸਾਥੀਆਂ ਨੂੰ  ਬੜੀ ਬੇਰਹਿਮੀ ਨਾਲ ਕਤਲ ਕੀਤਾ 1 ਜਕਰੀਆਂ ਖਾਨ, ਮੁਗਲ ਬਾਦਸ਼ਾਹ ਫਰਖਸੀਅਰ ਨੂੰ ਖੁਸ਼ ਕਰਨ ਲਈ ਗੁਰਦਾਸਪੁਰ ਨੰਗਲ ਤੋਂ ਬੰਦੀ ਬਣਾਏ ਸਿੰਘਾਂ ਦੇ ਨਾਲ ਨਾਲ  ਸਿਖਾਂ ਦੇ ਸਿਰਾਂ ਨਾਲ ਭਰੇ 700 ਗਡੇ ਤੇ ਉਨ੍ਹਾ  ਦੇ ਅਗੇ ਅਗੇ ਨੇਜਿਆਂ ਤੇ ਟੰਗੇ 2000 ਸਿਖਾਂ ਦੇ ਸਿਰ  ਲਾਹੋਰ ਤੋਂ  ਦਿਲੀ ਵਿਚ ਨੁਮਾਇਸ਼ ਵਜੋਂ ਲੈਕੇ ਗਿਆ1 ਦਿਲੀ ਵਿਚ ਬੰਦੀ ਬਣਾਏ ਸਿਖਾਂ ਨੂੰ ਕਤਲ ਕਰਨ ਦਾ ਸਿਲਸਿਲਾ 5 ਮਾਰਚ ਤੋਂ 12 ਮਾਰਚ ਤਕ ਜਾਰੀ ਰਿਹਾ ਜਿਸ ਵਿਚ ਕਿਸੇ ਇਕ ਸਿਖ ਨੇ ਆਪਣੀ ਜਾਨ ਬਚਾਣ ਲਈ ਧਰਮ ਤੋਂ ਮੁਖ ਨਹੀਂ ਮੋੜਿਆ1  ਇਨ੍ਹਾ ਦੀ ਸ਼ਹਾਦਤ ਤੋਂ ਬਾਅਦ ਪੰਜਾਬ ਵਿਚ ਜ਼ੁਲਮ ਦੀ ਐਸੀ ਹਨੇਰੀ ਝੁਲੀ ਜਿਸਦਾ ਸਾਮਣਾ ਸਿਖਾਂ  ਨੇ ਬੜੀ ਦਲੇਰੀ ਨਾਲ ਕੀਤਾ 1ਸਿਖਾਂ ਨੂੰ ਢੂੰਢ  ਢੂੰਢ ਕੇ ਮਾਰਿਆ ਜਾਣ  ਲਗਾ 1ਸਿਖਾਂ ਦੇ ਸਿਰਾਂ ਦੇ ਮੁਲ ਪਾਏ ਗਏ 1 ਮੁਲ ਘਟਦੇ ਵਧਦੇ ਰਹੇ ਤੇ 80 ਰੁਪੇ ਤਕ ਪਹੁੰਚ ਗਏ ਪਰ ਉਹ ਨਹੀ ਜੀ ਜਾਣਦੇ ਕਿ ਜਿਤਨਾ  ਗੁਲਾਬ ਨੂੰ ਕਟੋ ਇਹ ਵਧਦਾ ਹੀ ਜਾਂਦਾ ਹੈ 1

ਇਹ ਓਹ ਵਕਤ ਸੀ ਜਦ ਔਰੰਗਜ਼ੇਬ ਦੀ ਮੋਤ ਤੋਂ ਬਾਦ ਦਿਲੀ ਵਿਚ ਮੁਗਲ ਹਕੂਮਤ ਖੋਖਲੀ ਹੋ ਚੁਕੀ ਸੀ 1 1707-1720 ਤਕ 8 ਬਾਦਸ਼ਾਹ ਬਦਲ ਚੁਕੇ ਸੀਤਖਤ ਤੇ ਮੁਹੰਮਦ ਸ਼ਾਹ ਰੰਗੀਲਾ ਜੋ ਕਿ ਇਕ ਐਸ਼ਪ੍ਰਸਤ ਤੇ ਕਮਜ਼ੋਰ ਬਾਦਸ਼ਾਹ ਸੀ , ਬੈਠਾ ਸੀ  1 ਛੋਟੇ ਛੋਟੇ ਰਾਜਿਆਂ ਤੇ ਸੂਬਿਆਂ ਦਾ ਬੋਲਬਾਲਾ ਸੀ ਜੋ ਆਪਣੇ , ਸਵਾਰਥ, ਈਰਖਾ ਤੇ ਹੰਕਾਰ ਤੇ  ਆਪਣੀਆਂ ਆਪਣੀਆਂ ਹਦਾਂ ਵਧਾਣ ਲਈ ਆਪਸ ਵਿਚ ਹੀ ਲੜਦੇ ਰਹਿੰਦੇ ਸਨ 1 ਉਨ੍ਹਾ ਦੇ ਹਾਕਮ ਆਪਣੀ  ਪਰਜਾ ਤੇ ਅਤਿਆਚਾਰ ਕਰਦੇ 1 ਦਿਲੀ ਦੀ ਹਕੂਮਤ ਕਮਜੋਰ ਹੋਣ ਕਰਕੇ  ਵਿਦੇਸ਼ੀ ਹਮਲੇ ਤੇ  ਲੁਟ ਖਸੁਟ ਸ਼ੁਰੂ ਹੋ ਗਈ   1 ਇਹ ਲੁਟ ਖਸੁਟ ਕਰਨ ਵਾਲੇ ਧਾੜਵੀ ਜਿਆਤਰ ਅਫਗਾਨਿਸਤਾਨ ਵਲੋਂ ਹੀ ਆਉਂਦੇ ਤੇ ਹਿੰਦੁਸਤਾਨ ਤੋ ਲਖਾਂ ਕਰੋੜਾ ਦੀ ਸੰਪਤੀ ,ਹੀਰੇ ਜਵਾਹਰਾਤ ਤੇ ਜਵਾਨ ਬਚੇ ਬਚੀਆਂ  ਨੂੰ ਗੁਲਾਮ ਬਣਾ ਕੇ ਲੈ ਜਾਂਦੇ ਤੇ ਗਜਨੀ ਦੇ ਬਜਾਰਾਂ ਵਿਚ ਟਕੇ ਟਕੇ ਤੋ ਵੇਚਦੇਪਹਿਲੀ ਵਾਰੀ ਜਦ ਨਾਦਰਸ਼ਾਹ  ਸਿਰਫ 500 ਸਿਪਾਹੀਆਂ ਨਾਲ ਹਿੰਦੁਸਤਾਨ ਆਇਆ ਤਾਂ ,ਲਖਾਂ, ਕਰੋੜਾ ਦੀ ਸੰਪਤੀ ਲੁਟ ਕੇ ਲੈ ਗਿਆ , ਕਿਸੇ ਨੇ ਉਸ ਦਾ ਰਾਹ  ਰੋਕਿਆ ਨਹੀ 1  ਇਸਨੇ ਅਫਗਾਨੀਆ ਨੂੰ ਜਾਕੇ ਕਿਹਾ,” ਤੁਸੀਂ ਆਪਸ ਵਿਚ ਕਿਓਂ ਲੜ ਰਹੇ ਹੋ , ਹਿੰਦੁਸਤਾਨ ਨੂੰ ਜਾਕੇ ਲੁਟੋ ਜਿਥੇ ਕੋਈ ਮਰਦ ਨਹੀਂ ” 1 ਬਸ ਫਿਰ ਕੀ ਸੀ ਨਾਦਰਸ਼ਾਹ ਦੇ ਹਮਲਿਆਂ ਦਾ ਦੋਰ ਸ਼ੁਰੂ ਹੋ ਗਿਆ  1

ਪੰਜਾਬ ਭਾਰਤ ਦਾ ਇਕ ਅਮੀਰ ਹਿਸਾ ਤੇ ਸਰਹਦੀ ਇਲਾਕਾ ਸੀ ਜਿਸ ਨੂੰ ਅਫਗਾਨ ਆਪਣੇ ਨਾਲ ਮਿਲਾਣ ਦੀ ਕੋਸ਼ਿਸ਼ ਵਿਚ ਸਨ ਤੇ  ਸਿਖ ਆਪਣੇ ਪੰਜਾਬ ਦੀ ਹੋਂਦ ਨੂੰ ਬਚਾਣ ਵਾਸਤੇ ਜਦੋ-ਜਹਿਦ ਕਰ ਰਹੇ ਸਨ  1 ਨਾਦਰਸ਼ਾਹ ਨੇ ਪੰਜਾਬ ਤੇ  ਸਖ਼ਤੀ ਦਾ ਦੋਰ ਸ਼ੁਰੂ ਕਰ ਦਿਤਾ 1 ਸਿਖਾਂ ਲਈ ਫੋਜਾਂ ਨੂੰ ਮਾਰਨ ਤੇ ਪਕੜਨ ਦੇ ਖਾਸ ਅਧਿਕਾਰ ਦੇ ਦਿਤੇ 1 ਮਜਬੂਰਨ ਸਿੱਖਾਂ ਨੂੰ ਆਪਣਾ ਘਰ-ਬਾਰ ਛੱਡ ਕੇ ਸਿਰ ਛੁਪਾਣ ਲਈ ਜੰਗਲਾਂ ਵਿੱਚ ਆਸਰਾ  ਲੈਣ ਪਿਆ l ਜਦ ਵੀ ਨਾਦਰਸ਼ਾਹ ਦਿਲੀ ਲੁਟਮਾਰ ਕਰਨ ਆਉਂਦਾ ਤਾ ਸਿਖ ਉਸ ਨੂੰ ਕੁਝ ਨਾ ਕਹਿੰਦੇ ਤੇ ਰਸਤਾ ਦੇ ਦਿੰਦੇ 1 ਪਰ ਜਦੋਂ  ਅੰਨ , ਧੰਨ , ਸੋਨਾ ,ਚਾਂਦੀ ਦੇ ਨਾਲ ਨਾਲ ਜਵਾਨ ਬਚੇ ਬਚੀਆਂ ਨੂੰ ਗੁਲਾਮ ਬਣਾ ਕੇ  ਵਾਪਸ ਜਾ ਰਿਹਾ ਹੁੰਦਾ  ਤਾਂ ਸਿੰਘ ਉਸਤੇ ਹਮਲਾ ਕਰਕੇ  ਲੁਟ ਦਾ ਮਾਲਖੋਹ ਕੇ  ਤਾਂ ਖੁਦ ਰਖ ਲੈਂਦੇ ਤੇ  ਬਚੇ ਬਚੀਆਂ ਨੂੰ ਬ-ਇਜ਼ਤ  ਆਪਣੇ ਆਪਣੇ ਘਰਾਂ ਵਿਚ ਪੁਚਾ ਦਿੰਦੇ 1 ਨਾਦਰਸ਼ਾਹ ਬੜਾ ਹੈਰਾਨ ਹੁੰਦਾ ਕੀ ਇਹ ਕੇਹੜੀ ਕੋਮ ਹੈ ਜੋ ਮੇਰੇ ਜੈਸੇ ਬੰਦੇ ਨਾਲ ਟਕਰ ਲੈਣ ਦੀ ਹਿੰਮਤ ਰਖਦੀ ਹੈ 1 ਲਾਹੋਰ ਪੁਜ ਕੇ ਉਸਨੇ ਜਕਰੀਆ ਖਾਨ ਨੂੰ ਸਵਾਲ ਕੀਤਾ  1 ਜਕਰੀਆ ਖਾਂ ਨੇ  ਦਸਿਆ ਕੀ ,’ ਇਹਨਾ ਨੂੰ ਸਿੰਘ  ਆਖਦੇ ਹਨ 1   ਇਨ੍ਹਾ ਦਾ ਕੋਈ ਘਰ ਘਾਟ ਨਹੀਂ ਹੈ, ਇਹ ਜੰਗਲਾ ਵਿਚ ਆਪਸ ਵਿਚ ਬਹੁਤ ਪਿਆਰ ਨਾਲ  ਰਹਿੰਦੇ ਹਨ , ਘੋੜਿਆਂ ਦੀ ਕਾਠੀਆਂ ਤੇ ਸੋਂਦੇ  ਹਨ 1 ਕਈ ਕਈ ਦਿਨ ਭੁਖੇ ਰਹਿ ਲੈਂਦੇ ਹਨ 1ਜਦੋਂ ਇਨ੍ਹਾ ਦਾ ਲੰਗਰ ਪਕਦਾ ਹੈ ਤੇ ਕਿਸੇ ਵੀ ਲੋੜਵੰਦ, ਗਰੀਬ, ਭੁਖੇ ਜਾਂ ਲੋੜਵੰਦ ਨੂੰ ਪਹਿਲਾ ਖੁਆਂਦੇ ਹਨ, ਚਾਹੇ ਉਹ ਇਨ੍ਹਾਂ ਦਾ ਦੁਸ਼ਮਣ ਵੀ ਕਿਓਂ ਨਾ  ਹੋਵੇ l ਬਚ ਜਾਏ ਤਾ ਆਪ ਖਾ ਲੈਂਦੇ ਹਨ ਨਹੀਂ ਤਾਂ ਭੁੱਖੇ ਹੀ ਸੋ ਜਾਂਦੇ ਹਨ 1 ਤਾਂ ਨਾਦਰਸ਼ਾਹ ਨੇ ਜਕਰੀਆਂ ਖਾਨ ਨੂੰ ਇਕ ਗਲ ਕਹੀ ਕਿ ਇਕ ਦਿਨ ਇਹ ਹਿੰਦੁਸਤਾਨ ਤੇ ਰਾਜ ਕਰਨਗੇ ਜੋ ਸਚ ਹੋਕੇ ਨਿਬੜੀ 1ਮਹਾਰਾਜਾ ਰਣਜੀਤ ਸਿੰਘ ਨੇ  50 ਸਾਲ ਹਿੰਦੁਸਤਾਨ ਦੇ ਇਕ ਵਡੇ ਹਿਸੇ ਤੇ ਰਾਜ ਕੀਤਾ ਜੋ ਸਿਖ ਕੋਮ ਦੀ ਇਕ ਸੁਨਹਿਰੀ ਯਾਦਗਾਰ ਹੈ

ਨਾਦਰਸ਼ਾਹ ਦੀ ਇਸ ਗਲ ਦਾ ਜਕਰੀਆ ਖਾਨ ਤੇ ਬਹੁਤ ਅਸਰ ਹੋਇਆl  1726 ਵਿਚ ਜਕਰੀਆ ਖਾਨ ਪੰਜਾਬ ਦਾ ਗਵਰਨਰ ਨਿਯੁਕਤ ਕੀਤਾ ਗਿਆ  ਜਿਸਨੇ ਸਿਖਾਂ ਤੇ ਜ਼ੁਲਮ ਕਰਨ ਦੀ ਰਹਿੰਦੀ ਖਹਿੰਦੀ ਕਸਰ ਪੂਰੀ ਕਰ ਦਿਤੀ 1 ਉਸਨੇ ਇਕ ਹੁਕਮਨਾਮਾ ਜਾਰੀ ਕੀਤਾ , ਸਿਖਾਂ ਦੇ ਕੇਸ ਕਤਲ ਕਰਨ ਵਾਲੇ ਨੂੰ ਲੇਫ਼ ਤਲਾਈ ਤੇ ਕੰਬਲ ,  ਸਿਖਾਂ ਬਾਰੇ ਖਬਰ ਦੇਣ ਲਈ 10 ਰੁੱਪਏ, ਸਿਖਾਂ ਨੂੰ ਜਿਉਂਦਾ ਜਾਂ ਮਾਰ ਕੇ ਪੇਸ਼ ਕਰਨ ਵਾਲਿਆਂ ਨੂੰ 50 ਰੁਪਏ 1 ਸਿਖਾਂ ਦੇ ਸਿਰਾਂ ਦੇ ਮੁਲ ਪਾਏ ਗਏ 1 ਉਨ੍ਹਾ ਦੇ ਘਰਾਂ  ਨੂੰ ਲੁਟਣ ਦੀ ਸਰਕਾਰ ਵਲੋਂ ਪੂਰੀ ਤੇ ਖੁਲੀ ਛੂਟ ਸੀ 1 ਸਿਖਾਂ ਨੂੰ ਪਨਾਹ ਦੇਣ ਵਾਲੇ ਨੂੰ ਸਜਾਏ -ਮੋਤ ਦੀ ਸਜ਼ਾ ਮੁਕਰਰ ਕੀਤੀ ਗਈ 1  ਸਿਖਾਂ ਨੂੰ ਅੰਨ ਦਾਣਾ ਜਾਂ ਕਿਸੇ ਪ੍ਰਕਾਰ ਦੀ ਸਹਾਇਤਾ ਦੇਣ ਵਾਲੇ ਨੂੰ ਵੀ ਬਖਸ਼ਿਆ ਨਹੀਂ ਸੀ ਜਾਂਦਾ 1 ਸਿਖਾਂ ਨੂੰ ਢੂੰਡਣ  ਲਈ ਥਾਂ ਥਾਂ ਤੇ ਗਸ਼ਤੀ ਫੋਜ਼ ਤਾਇਨਾਤ ਕਰ ਦਿਤੀ ਗਈ 1 ਅਮ੍ਰਿਤਸਰ ਦੇ ਆਸ ਪਾਸ ਸਖਤ ਪਹਿਰਾ ਲਗਾ ਦਿਤਾ ਗਿਆ 1 ਜਿਸਦਾ ਨਤੀਜਾ ਇਹ ਹੋਇਆ ਕੀ ਪਤਾ ਪਤਾ ਸਿਖਾਂ ਦਾ ਵੇਰੀ ਬਣ ਗਿਆl  ਇਨਾਮ ਦੀ ਲਾਲਸਾ ਇਥੋਂ ਤਕ ਵਧ ਗਈ ਕੀ ਲੋਕੀ ਜਵਾਨ  ਬਚੀਆਂ ਤੇ ਇਸਤਰੀਆਂ ਦੇ ਕੇਸ ਕਟ ਕਟ ਉਨ੍ਹਾ  ਨੂੰ ਸਿੱਖ, (ਜਿਨਾ ਦੀ ਅਜੇ ਦਾੜੀ ਮੁਛ੍ਹ ਨਹੀ ਆਈ) ,ਦਿਖਾ ਦਿਖਾ ਹਾਕਮਾਂ ਨੂੰ  ਪੇਸ਼ ਕਰਨ ਲਗੇ1  ਜਿਨ੍ਹਾ  ਸਿਖਾਂ ਨੇ ਕਦੇ ਵੀ ਸਰਕਾਰ ਵਿਰੋਧੀ ਕੰਮ ਵਿਚ ਹਿਸਾ ਨਹੀਂ ਸੀ ਲਿਆ ਉਨ੍ਹਾ  ਨੂੰ ਵੀ ਪਕੜ ਪਕੜ ਕੇ ਮਾਰਿਆ ਜਾਣ  ਲਗਾ 1 ਬਹੁਤ ਸਾਰੇ ਪਿੰਡਾਂ ਦੇ ਚੋਧਰੀਆਂ ਤੇ ਮੁਖਬਰਾਂ ਨੇ ਇਨਾਮ ਤੇ ਜਗੀਰਾਂ ਦੇ ਲਾਲਚ ਪਿਛੇ  ਸਿਰਫ ਮੁਗਲ ਹਾਕਮਾਂ ਦਾ ਸਾਥ ਹੀ ਨਹੀਂ ਦਿਤਾ ਬਲਿਕ ਉਤਰ ਪਛਮ ਤੋਂ ਆਏ ਨਾਦਰਸ਼ਾਹ ਤੇ ਅਹਿਮਦਸ਼ਾਹ ਅਬਦਾਲੀ ਵਰਗੇ ਲੁਟੇਰਿਆ ਨੂੰ ਵੀ ਸਿਖਾਂ ਦਾ ਖ਼ੁਰਾ ਖੋਜ ਮਿਟਾਣ  ਵਿਚ ਹਰ ਪ੍ਰਕਾਰ ਦੀ ਜਾਣਕਾਰੀ ਤੇ ਸਹਾਇਤਾ  ਦਿਤੀ 1

 ਸਿਖ  ਆਪਣੇ ਧਰਮ ਤੇ  ਹੋਂਦ ਨੂੰ ਬਚਾਣ ਲਈ ਮਜਬੂਰਨ ਘਰ ਬਾਰ ਛਡ ਕੇ ਜੰਗਲਾਂ ,ਪਹਾੜਾਂ ਤੇ ਮਾਰੂਥਲਾਂ  ਵਿਚ ਜਾ ਬੈਠੇ 1 ਹਰ ਸਮੇ ਮੋਤ ਉਨ੍ਹਾ  ਦਾ ਪਿੱਛਾ ਕਰਦੀ 1 ਫਿਰ ਵੀ ਸਿਖ ਚੜਦੀ ਕਲਾ ਵਿਚ ਰਹੇ ਤੇ ਅਕਾਲ ਪੁਰਖ ਦੇ ਹੁਕਮ ਅਗੇ ਸਿਰ ਝੁਕਾਂਦੇ ਆਪਣੇ ਫਰਜਾਂ ਤੋਂ ਮੂੰਹ ਮੋੜੇ ਬਿਨਾਂ  ਆਪਣੀ ਸ਼ਰਨ ਵਿਚ ਆਏ ਹਰ ਮਜਲੂਮ ਦੀ ਰਾਖੀ ਕੀਤੀ 1Heਅਠਾਰਵੀ ਸਦੀ ਦੀਆਂ ਪ੍ਰਮੁਖ ਘਟਨਾਵਾਂ ਵਿਚੋਂ ਛੋਟਾ ਤੇ ਵਡਾ ਘਲੂਘਾਰਾ  ਇਤਿਹਾਸਕ  ਦ੍ਰਿਸ਼ਟੀ ਤੋਂ  ਖਾਸ ਅਹਿਮੀਅਤ ਰਖਦੇ  ਹਨ 1 ਛੋਟਾ ਘਲੂਘਾਰਾ  1746 ਵਿਚ ਕਾਹਨੂੰਵਾਲ  ,ਗੁਰਦਾਸਪੁਰ ਤੇ ਵਡਾ, ਫਰਵਰੀ 1762 ਵਿਚ ਮਲੇਰਕੋਟਲਾ ਦੇ ਨੇੜੇ ਪਿੰਡ ਕੁੱਪ ਰੋਹੀੜਾ ਦੀ ਧਰਤੀ ਤੋਂ ਸ਼ੁਰੂ ਹੋਕੇ ਧਲੇਰ -ਝਨੇਰ ਵਿਚ ਦੀ ਹੁੰਦਾ ਹੋਇਆ, ਪਿੰਡ ਕੁਤਬਾ-ਬਾਹਮਣੀਆਂ ਕੋਲ ਜਾਕੇ ਖਤਮ ਹੋਇਆ 1

ਲਾਹੋਰ ਦੇ ਸੂਬੇ ਜਕਰੀਆਂ ਖਾਨ ਦਾ ਅੰਤ ਬਹੁਤ ਬੁਰੀ ਤਰਹ ਹੋਇਆl ਉਸਤੋਂ ਬਾਅਦ ਯਯਿਆ ਖਾਨ ਲਾਹੋਰ ਦਾ ਗਵਰਨਰ ਬਣਿਆਆਪਣੇ ਸਮੇ ਵਿਚ ਉਸਨੇ ਵੀ ਸਿਖਾਂ ਤੇ ਕੋਈ ਘਟ ਅਤਿਆਚਾਰ ਨਹੀ ਕੀਤੇ 1 ਉਸਦੇ  ਦੀਵਾਨ ਲਖਪਤ ਰਾਇ ਨੇ ਵੀ ਆਪਣੇ ਮਾਲਕ ਨੂੰ ਖੁਸ਼ ਕਰਨ ਲਈ  ਸਿਖਾਂ ਤੇ ਜੁਲਮ ਕਰਨ ਵਿਚ ਕੋਈ ਕਸਰ ਨਹੀਂ ਛਡੀlਇਸ ਗੱਲ ਦੀ ਗਵਾਹੀ ਭਰਦਾ ਹੈ ਛੋਟਾ ਘੱਲੂਕਾਰਾ ਜੋ ਉਸਦੀ ਅਗਵਾਈ ਹੇਠ ਵਾਪਰਿਆl ਉਸ ਸਮੇ ਲੱਖਪਤ ਰਾਇ ਦਾ ਭਰਾ ਜਸਪਤ ਰਾਇ ਸਿਖਾਂ ਦੇ ਪਿੰਡਾਂ ਵਿਚ ਲਗਾਨ ਇਕਠਾ ਕਰਨ ਦੀ ਮੁਹਿਮ ਦੀ ਅਗਵਾਈ ਕਰ ਰਿਹਾ ਸੀ 1 ਉਹ  ਗੁਰੂਦਵਾਰਾ ਰੋੜੀ ਸਾਹਿਬ ,ਏਮਨਾਬਾਦ ਵਿਚ ਜੁੜੇ ਬੈਠੇ ਸਿਖਾਂ ਨੂੰ ਮਾਰ ਮੁਕਾਣ  ਦੀ ਨੀਅਤ ਨਾਲ ਗਿਆਸਿਖ ਉਸ ਵੇਲੇ ਵੈਸਾਖੀ ਦਾ ਤਿਉਹਾਰ ਮਨਾਣ ਲਈ  ਗੁਰੂਦਵਾਰਾ ਰੋੜੀ ਸਾਹਿਬ ਇਕਠੇ  ਹੋਏ ਸੀ 1 ਉਸਨੇ  ਸਿਖਾਂ ਨੂੰ  ਤੁਰੰਤ ਗੁਰੂਦਵਾਰਾ ਛਡ ਕੇ  ਨਿਕਲ ਜਾਣ ਦਾ ਹੁਕਮ ਦਿੱਤਾ1 ਸਿਖਾਂ ਨੇ ਕਿਹਾ ਕੀ ਰਾਤ ਨੂੰ ਸਾਡਾ  ਕਥਾ ਕੀਰਤਨ ਦਾ ਪ੍ਰੋਗਰਾਮ ਹੈ, ਸਵੇਰੇ ਸਵੇਰੇ ਅਸੀਂ ਵੈਸਾਖੀ ਦਾ ਇਸ਼ਨਾਨ ਕਰਕੇ ਚਲੇ ਜਾਵਾਂਗੇ ਪਰ ਜਦ ਇਹ  ਗਾਲੀ ਗਲੋਚ ਤੇ ਉੱਤਰ ਆਇਆ ਤਾਂ ਸਿਖਾਂ ਤੋ ਬਰਦਾਸ਼ਤ ਨਹੀਂ ਹੋਇਆ ਉਨ੍ਹਾ  ਨੇ ਇਸਦਾ ਕਤਲ ਕਰ ਦਿਤਾ 1

 ਜਦ  ਲਖਪਤ ਰਾਏ  ਨੂੰ ਭਰਾ ਦੇ ਕਤਲ ਦਾ ਪਤਾ ਚਲਿਆ ਤਾਂ ਉਸਣੇ  ਯਾਯਿਆ ਖਾਨ ਦੇ ਪੈਰਾਂ ਤੇ ਆਪਣੀ ਪਗ ਰਖ ਕੇ ਕਸਮ ਖਾਧੀ  ਕੀ ਜਦ ਤਕ ਉਹ ਸਿਖਾਂ ਦਾ ਖ਼ੁਰਾ -ਖੋਜ ਮਿਟਾ ਨਹੀਂ ਦੇਵੇਗਾ , ਉਹ ਪਗ ਨਹੀਂ ਬੰਨੇਗਾ1 ਯਾਯਿਆ ਖਾਨ ਨੂੰ  ਇਹੋ ਜਹੇ ਬੰਦੇ ਦੀ ਲੋੜ ਸੀ 1 ਉਸਨੇ ਤੁਰੰਤ ਉਸ ਨੂੰ  ਸਿਖਾਂ ਦਾ ਮਲੀਆਮੇਟ ਕਰਨ ਦੀ ਮਹਿਮ ਦਾ ਮੋਢੀ ਥਾਪ ਦਿਤਾ ਅਤੇ  ਜਾਇਜ਼ ਨਜਾਇਜ਼ ਸਾਰੇ ਹਥਕੰਡੇ ਵਰਤਣ  ਦਾ ਅਧੀਕਾਰ ਦੇ ਦਿਤੇ1 ਉਸਨੇ ਹੁਕਮ ਜਾਰੀ ਕਰ ਦਿਤਾ ਕੀ ਜਿਥੇ ਕਿਥੇ ਕੋਈ ਸਿਖ ਨਜ਼ਰ ਆਏ ਉਸਨੂੰ ਕਤਲ ਕਰ ਦਿਤਾ ਜਾਏ 1 ਉਸਨੇ ਗੁੜ ਨੂ ਰੋੜੀ , ਗਰੰਥ ਨੂੰ ਗਰੰਥ ਕਹਿਣ ਦੀ ਬਜਾਏ ਪੋਥੀ  ਤੇ ਨਾਨਕ ਨੂੰ ਨਾਨੂੰ ਕਹਿਣ ਦਾ ਹੁਕਮ ਜਾਰੀ ਕਰ ਦਿਤਾ ਤਾਕਿ ਕੋਈ ਭੁਲੇ ਭਟਕੇ ਵੀ , ਗੁਰੂ ,ਗਰੰਥ ਤੇ ਬਾਬੇ ਨਾਨਕ ਨੂੰ ਯਾਦ ਨਾ ਕਰੇ 1 ਗੁਰੂ ਗਰੰਥ ਸਾਹਿਬ ਦੇ ਜਿਤਨੇ ਵੀ ਸਰੂਪ ਨਜਰ ਆਏ ਕੁਝ ਅਗਨੀ ਦੀ ਭੇਟ ਕਰ ਦਿਤੇ ਤੇ ਕੁਝ ਖੂਹਾਂ ਵਿਚ ਸੁਟਵਾ ਦਿਤੇ 1

ਲਖਪੱਤ  ਨੇ ਸਭ ਤੋ ਪਹਿਲੇ  ਲਾਹੋਰ ਵਾਸੀਆਂ ਦੇ ਵਿਰੋਧ ਦੇ ਬਾਵਜੂਦ , ਅਮਨ ਸ਼ਾਂਤੀ ਨਾਲ ਵਸਦੇ ਸਾਰੇ ਸਿਖਾਂ ਨੂੰ ਸ਼ਹੀਦ ਕਰਵਾ ਦਿਤਾ 1 ਫਿਰ ਫੌਜ ਲੈ ਕੇ ਅਮ੍ਰਿਤਸਰ ਪਹੁੰਚਿਆ, ਦਰਬਾਰ ਸਾਹਿਬ ਵਿੱਚ ਜੁੜੇ ਬੈਠੇ ਸਿਖਾਂ ਤੇ ਹਮਲਾ ਕਰਵਾ  ਦਿਤਾ 1 ਇਹ ਹਮਲਾ ਇਤਨਾ ਅਚਾਨਕ ਸੀ ਕੀ ਸਿਖਾਂ ਨੂੰ ਆਪਣੇ ਟਿਕਾਣਿਆ ਵਲ ਨਿਕਲ ਜਾਣ ਦਾ ਮੋਕਾ ਨਾ ਮਿਲਿਆ 1 ਸਿਖ  ਕਾਹਨੂੰਵਾਲ ਨਿਕਲ ਤੁਰੇl  ਉਸਨੇ ਅਮ੍ਰਿਤਸਰ ਤੋ ਨਿਕਲੀ ਸਿਖ ਵਹੀਰ ਦਾ ਪਿਛਾ ਕਰਨਾ ਸ਼ੁਰੂ ਕਰ ਦਿਤਾ l ਸਿਖ  ਕਾਹਨੂੰਵਾਲ ਦੇ ਜੰਗਲੀ ਇਲਾਕੇ ਵਿਚ ਚਲੇ ਗਏ ਤੇ ਜੰਗਲਾਂ ਦੀਆਂ ਝਾੜੀਆਂ ਵਿਚ ਗੁਰੀਲਾ ਯੁਧ ਕਰਨ ਲਈ ਛੁਪ ਗਏ 1ਲੱਖਪਤ  ਰਾਇ ਨੇ ਸਾਰੇ ਜੰਗਲਾਂ ਨੂੰ ਅਗ ਲਗਵਾ  ਦਿਤੀ ਗਈ ਤਾਂ ਕੀ ਕੋਈ ਸਿਖ ਲੁਕ ਨਾ ਸਕੇ 1 ਸਿਖ ਜੰਮੂ ਵਲ ਨੂੰ ਪਨਾਹ ਲੈਣ ਲਈ ਪਿਛੇ ਨੂੰ ਹਟੇ, ਪਰ ਪਹਾੜੀ ਲੋਕਾਂ ਨੇ  ਉਨ੍ਹਾ ਦਾ  ਗੋਲੀਆਂ ਤੇ ਪਥਰਾਂ ਨਾਲ ਸੁਆਗਤ ਕੀਤਾ

 ਕੁਝ ਸਿੰਘ ਰਾਵੀ ਪਾਰ ਕਰ ਗਏ ਤੇ ਕੁਝ ਰੇਤੀਲੇ ਇਲਾਕਿਆਂ ਵਿਚ ਚਲੇ ਗਏl ਬਹੁਤ ਸਾਰੇ  ਸਿਖਾਂ ਨੂੰ ਕੈਦੀਆਂ ਦੀ ਹਸੀਅਤ ਵਿੱਚ ਲਖਪਤ ਦੇ ਹਵਾਲੇ ਕੀਤਾ ਜਿਨ੍ਹਾਂ ਦਾ ਲਾਹੋਰ, ਦਿਲੀ ਦਰਵਾਜ਼ੇ ਦੇ ਬਾਹਰ ਖੁਲੇਆਮ ਕਤਲ ਕਰ ਦਿਤਾ ਗਿਆ ਇਹ ਸਿਖ ਇਤਿਹਾਸ ਦਾ ਛੋਟਾ ਘਲੂਘਾਰਾ ਹੈ ਜਿਸ ਵਿਚ 10000 25000   (ਅਲੱਗ ਅਲੱਗ ਇਤਿਹਾਸਕਾਰ ਆਲੱਗ ਆਲੱਗ ਗਿਣਤੀ ਦੱਸਦੇ ਹਨ)  ਸਿੰਘਾਂ ਦਾ ਕਤਲ-ਏ-ਆਮ ਹੋਇਆ1 ਇਹ ਸਿਖਾਂ ਲਈ ਭਾਰੀ ਸਟ ਸੀ 1 ਪਰ ਸਿਖ ਫਿਰ ਵੀ ਚੜਦੀਆਂ ਕਲਾਂ ਵਿਚ ਰਹੇ 1 ਇਸ ਘਲੂਘਾਰੇ ਮਗਰੋਂ ਸਿਖਾਂ ਦੀ ਤਾਕਤ ਦਿਨ ਬਦਿਨ ਵਧਣ ਲਗੀ ਤੇ ਤਕਰੀਬਨ ਡੇਢ ਸਾਲ ਮਗਰੋਂ ਸਿਖਾਂ ਨੇ ਅਮ੍ਰਿਤਸਰ ਵਿੱਚ  ਰਾਮਰੋਣੀ ਗੜੀ ਬਣਾ ਲਈ ਜੋ ਇਸਦਾ ਸਭ ਤੋ ਵਡਾ ਸਬੂਤ ਹੈ 

1747 ਵਿਚ ਨਾਦਰਸ਼ਾਹ ਨੂੰ ਕਤਲ ਕਰ ਦਿਤਾ ਗਿਆ 1 ਸਰਬ ਸੰਮਤੀ ਨਾਲ ਅਬਦਾਲੀ ਨੂੰ ਲੀਡਰ ਮੰਨ ਕੇ ਦੂਰਾਨੀ ਪਾਤਸ਼ਾਹ ਦਾ ਖਿਤਾਬ ਦਿਤਾ 1ਨਾਦਰ ਸ਼ਾਹ ਤੋਂ ਬਾਅਦ ਅਹਿਮਦ ਸ਼ਾਹ ਅਬਦਾਲੀ ਨੇ 1768 ਤਕ ਹਿੰਦੁਸਤਾਨ ਉਪਰ ਹਮਲੇ ਜਾਰੀ ਰੱਖੇ ਜਿਸਦੇ ਸਿੱਟੇ ਵਜੋਂ ਸਤਲੁਜ ਤੱਕ ਦਾ ਸਾਰਾ ਇਲਾਕਾ ਅਫ਼ਗ਼ਾਨ ਸਾਮਰਾਜ ਵਿੱਚ ਮਿਲ ਗਿਆ ਸੀl ਮਰਹਟੇ  ਜੋ ਦਿਲੀ ਤਕ ਪਹੁੰਚ ਗਏ ਸੀ ਪੰਜਾਬ ਤੇ ਵੀ ਕਬਜਾ ਕਰਨਾ ਚਹੁੰਦੇ ਸੀ ਪਰ ਅਬਦਾਲੀ ਨੇ ਪਾਨੀਪਤ ਦੀ ਤੀਜੀ ਲੜਾਈ ਵਿਚ ਉਨ੍ਹਾ ਨੂੰ ਬੁਰੀ ਤਰਹ ਹਰਾਇਆ `1 ਅਬਦਾਲੀ ਤਿੰਨ  ਚਾਰ ਮਹੀਨੇ ਹਿੰਦੁਸਤਾਨ ਵਿਚ ਰਹਿ ਕੇ ਦਿੱਲੀ, ਮਥੁਰਾ, ਆਗਰਾ ਵਿੱਚ  ਲੁੱਟ ਮਾਰ ਕਰਦਾ ਰਿਹਾ ਤੇ ਕਾਬਲ ਪਰਤ ਗਿਆl   ਕਾਬਲ ਪਰਤਣ ਤੋ ਬਾਦ ਸਿਖ ਅਮਲੀ ਤੋਰ ਤੇ ਪੰਜਾਬ ਦੇ ਮਾਲਕ ਬੰਨ ਗਏ 1

 ਅਹਿਮਦ ਸ਼ਾਹ ਅਬਦਾਲੀ ਸਮੇਂ ਹਿੰਦੁਸਤਾਨ ਦੀ ਪੱਛਮੀ ਸਰਹੱਦ ਸਿੰਧ ਅਤੇ ਜਿਹਲਮ ਨਹੀਂ ਸਗੋਂ ਸਤਲੁਜ ਦਰਿਆ ਸੀ। ਸਤਲੁਜ ਤੋਂ ਲੈ ਕੇ ਸਿੰਧ ਦਰਿਆ ਤੱਕ ਦਾ ਵਿਸ਼ਾਲ ਖੇਤਰ ਹਿੰਦੁਸਤਾਨੀ ਹਾਕਮਾਂ (ਮਰਾਠਿਆਂ} ਨੇ ਜੋ ਸੰਨ 1761 ਵਿੱਚ  ਪਾਣੀਪਤ  ਦੀ ਤੀਜੀ ਲੜਾਈ  ਅਫ਼ਗਾਨੀਆਂ ਤੋਂ ਹਾਰ ਚੁੱਕੇ ਸਨ, ਆਪਣੇ ਹੱਥਾਂ ਨਾਲ ਲਿਖ ਕੇ ਅਫ਼ਗ਼ਾਨੀਆਂ ਨੂੰ  ਦੇ ਦਿੱਤਾ । ਇਸ ਵਿਸ਼ਾਲ ਖੇਤਰ ਵਿੱਚ ਸਤਲੁਜ ਤੋਂ ਲੈ ਕੇ ਸਿੰਧ ਦਰਿਆ ਦਾ ਵਿਚਕਾਰਲਾ ਸਾਰਾ ਪੰਜਾਬ, ਜੰਮੂ ਕਸ਼ਮੀਰ ਲੇਹ, ਲੱਦਾਖ ਅਤੇ ਸਿੰਧ ਪ੍ਰਾਂਤ ਦਾ ਇਲਾਕਾ ਵੀ ਸ਼ਾਮਲ ਸੀ। ਮੁੜ ਕੇ ਉਨ੍ਹਾਂ ਨੇ ਕਦੀ  ਇਹ ਇਲਾਕੇ ਵਾਪਸ ਲੈਣ ਦੀ ਕੋਸ਼ਿਸ਼ ਹੀ ਨਹੀਂ ਕੀਤੀ।

 ਹੁਣ ਅਬਦਾਲੀ ਨੇ ਆਪਣਾ ਧਿਆਨ ਸਿਖਾਂ ਵਲ ਮੋੜਿਆ ਜੋ ਦਲ-ਖਾਲਸਾ ਦੀ ਸਥਾਪਤੀ ਮਗਰੋਂ ਦਿਨ-ਬ-ਦਿਨ ਸ਼ਕਤੀਸ਼ਾਲੀ ਹੁੰਦੇ ਜਾ ਰਹੇ ਸੀ 1 ਵੈਸੇ ਵੀ ਸਿਖਾਂ ਨੇ ਉਸ ਨੂੰ ਪਹਿਲੇ ਪੰਜ ਹਮਲਿਆਂ ਵਿਚ ਬਹੁਤ ਪਰੇਸ਼ਾਨ ਕਰ ਰਖਿਆ ਸੀ 1 ਜਦੋਂ ਅਬਦਾਲੀ ਦਿਲੀ , ਕਰਨਾਲ ,ਪਾਨੀਪਤ ,ਮਥਰਾ ਆਗਰਾ ਤੋਂ ਸੋਨਾ ਚਾਂਦੀ ,ਅੰਨ -ਧੰਨ ,ਧੀਆਂ ,ਭੇਣਾ ਨੂੰ ਲੁਟ ਕੇ ਲੈ ਜਾਂਦਾ ਤਾਂ  ਹਿੰਦੂ ਲੋਕ ਤਾਂ ਹਥ ਬੰਨ ਕੇ ਮੂਰਤੀਆਂ ਅਗੇ ਆਰਤੀ ਕਰਦੇ ਰਹਿ ਜਾਂਦੇ, ਤੇ ਉਧਰ ਗਜਨੀ ਦੇ ਬਾਜ਼ਾਰਾਂ ਵਿਚ ਉਨ੍ਹਾਂ ਦੀਆਂ ਧੀਆਂ ਭੈਣਾਂ  ਦਾ ਮੁਲ ਪੈ ਜਾਂਦਾ 1 ਲੋਕਾਂ ਦਾ ਮਨੋਬਲ ਇਥੋ ਤਕ ਗਿਰ ਚੁਕਾ ਸੀ ਕਿ ਉਸ ਵੱਕਤ ਇੱਕ ਕਹਾਵਤ ਬਣ ਗਈ ਸੀ 1  ,” ਖਾਧਾ ਪੀਤਾ ਲਾਹੇ ਦਾ ਬਾਕੀ ਅਹਿਮਦ ਸ਼ਾਹੇ ਦਾ “

 ਹੁਣ ਅਬਦਾਲੀ ਸਿਖਾਂ ਨੂੰ ਉਹ ਸਬਕ ਸਿਖਾਣਾ ਚਾਹੁੰਦਾ ਸੀ ਕੀ ਮੁੜ ਕੇ ਸਿਖ ਪੰਜਾਬ ਵਿਚ ਆਪਣਾ ਸਿਰ ਨਾ ਚੁਕ ਸਕਣ 1 ਇਸ ਮਕਸਦ ਲਈ 1761 ਵਿਚ ਪੰਜਾਬ ਦੇ ਮਹਤਵ ਪੂਰਨ ਤੇ ਭਰੋਸੇ ਯੋਗ ਅਫਗਾਨ ਫੌਜ਼ਦਾਰਾਂ ਨੂੰ ਨਿਯੁਕਤ ਕੀਤਾ, ਸਰਹੰਦ ਵਿਚ ਜਰਨੈਲ ਜੈਨ ਖਾਨ, ਜਲੰਧਰ  ਦੁਆਬ ਵਿਚ ਸਾਆਦਾਤ ਯਾਰ ਖਾਨ ਅਤੇ ਸਦੀਕ ਖਾਂ ਅਫਰੀਦੀ, ਲਾਹੋਰ ਵਿਚ ਉਬੈਦ ਖਾਂ ਆਦਿl  ਸਭ  ਨੂੰ ਹੁਕਮ ਕੀਤਾ  ਕੀ ਜਿਥੇ ਵੀ ਕੋਈ ਸਿਖ ਨਜਰ ਆਵੇ ਉਸਨੂੰ ਕਤਲ ਕਰ ਦਿਤਾ ਜਾਵੇ ਅਤੇ  ਆਪ ਉਹ ਕਾਬਲ ਪਰਤ ਗਿਆ 1 ਇਹ ਸਾਰੇ ਜਰਨੈਲ ਰਲ ਕੇ ਵੀ ਸਿਖਾਂ ਦੀ ਵਧਦੀ ਤਾਕਤ ਨੂੰ ਰੋਕ ਨਾ ਪਾਏ 1

 ਅਹਿਮਦ ਸ਼ਾਹ ਅਬਦਾਲੀ ਨੂੰ ਖਬਰ ਕਰਨ ਤੇ ਸ਼ਹਿ ਦੇਣ ਦੀ ਨਿਯਤ ਨਾਲ ਆਕਲ ਦਾਸ ਨਿਰੰਜਨੀਏ ਨੇ ਉਸਦੇ ਨਾਂ ਦਾ ਸਿਕਾ ਘੜਵਾ ਕੇ ਉਸ ਨੂੰ ਭੇਜਿਆ “ਜਦ ਦਰ ਜਹਾਨ ਬਫ਼ਜਲਿ ਅਕਾਲ ਮੁਲਕ -ਏ-ਅਹਮਦ ਗ੍ਰਿਫਤ ਜਸਾ ਕਲਾਲ” 1ਅਬਦਾਲੀ ਖੁਸ਼ ਹੋ  ਗਿਆ ਤੇ ਸਿਖਾਂ ਨੂੰ ਮਾਰ ਮੁਕਾਣ ਦੀਆਂ ਤਿਆਰੀਆਂ ਕਰਨ ਲਗਾ 1  27 ਅਕਤੂਬਰ 1761 ਦੀ ਦਿਵਾਲੀ ਸਿਖ ਸੰਗਤ ਨੇ ਧੂਮ ਧਾਮ ਨਾਲ ਮਨਾਈ 1 ਅਮ੍ਰਿਤਸਰ ਵਿਚ ਸਰਦਾਰ ਜਸਾ ਸਿੰਘ ਅਹਲੂਵਾਲਿਆ  ਦੀ ਪ੍ਰਧਾਨਗੀ ਵਿਚ ਮੀਟਿੰਗ ਹੋਈ ,ਗੁਰਮਤੇ ਪਾਸ ਹੋਏ 1 ਸਿਖ ਕੋਮ ਦੀ ਚੜਦੀ ਕਲਾ ਲਈ ਕਈ ਵਿਚਾਰਾਂ ਹੋਈਆਂ ਅਤੇ  ਮੁਖਬਰਾਂ ਨੂੰ ਸੋਧਣ ਲਈ ਮਤੇ ਪਾਸ ਹੋਏl  

                                                                                                                                                                 Contd ……….Part ll

Print Friendly, PDF & Email

Nirmal Anand

Translate »