SikhHistory.in

ਸਿਖ ਮਿਸਲਾਂ (1767-1799)

 ਪਿਛੋਕੜ

ਅਠਾਰਵੀਂ ਸਦੀ ਪੂਰੇ ਭਾਰਤ ਵਿਚ ਅਰਾਜਕਤਾ ਦਾ ਦੋਰ ਸੀ 1 ਨਾਦਰਸ਼ਾਹ ਤੇ ਅਹਿਮਦ ਸ਼ਾਹ ਅਬਦਾਲੀ ਦੇ ਹਮਲਿਆਂ ਨੇ ਮੁਗਲ ਸਲਤਨਤ ਨੂੰ ਝੰਝੋੜ ਕੇ ਰਖ ਦਿਤਾ ਪੰਜਾਬ ਵਿਚ ਕੋਈ ਵੀ ਮੁਗਲ ਬਾਦਸ਼ਾਹ ਅਮਨ-ਚੈਨ ਕਾਇਮ ਕਰਨ ਵਿਚ ਕਾਮਯਾਬ ਨਹੀਂ ਹੋਇਆ 1  ਮੁਗਲ ਹਕੂਮਤ ਤਕਰੀਬਨ ਖਤਮ ਹੋਣ ਤੇ ਆ ਚੁਕੀ  ਸੀ  1 ਪੰਜਾਬ  ਸਰਹਦੀ ਇਲਾਕੇ ਦੇ ਹੋਣ ਦੇ ਨਾਲ ਨਾਲ ਉਪਜਾਊ ਤੇ ਅਮੀਰ ਵੀ ਸੀ ਜਿਸਦੇ ਤਹਿਤ  ਕਈਆਂ ਦੀ ਨਜਰ ਇਸ ਉਤੇ ਟਿਕੀ ਹੋਈ ਸੀ 1  ਇਕ ਪਾਸੇ ਮੁਸਲਮਾਨ ਸ਼ਾਸ਼ਕ ਸਿਖਾਂ ਦੀ ਹੋਂਦ ਇਸ ਧਰਤੀ ਤੋਂ ਮਿਟਾਣ ਲਈ ਤੜਪ ਰਹੇ ਸਨ ਤੇ ਦੂਜੇ ਪਾਸੇ ਅਫਗਾਨੀ  ਨਾਦਰਸ਼ਾਹ ਤੇ ਅਹਿਮਦ ਸ਼ਾਹ ਅਬਦਾਲੀ ਵਰਗੇ ਲੁਟੇਰੇ  ਇਸ ਨੂੰ ਆਪਣੇ ਰਾਜ ਵਿਚ ਮਿਲਾਣ ਦੀ ਚਾਹਤ ਰਖਦੇ ਸੀ 1 ਸਿਖ ਸ਼ਹਾਦਤਾਂ ਦੇ ਰਸਤੇ ਤੇ ਤੁਰ ਕੇ ਆਪਣੀ ਹੋਂਦ ,ਆਪਣੇ ਸਿਖੀ ਵਿਰਸੇ ਤੇ ਆਪਣੇ ਪੰਜਾਬ  ਨੂੰ ਸੰਭਾਲਣ ਦੀ ਜਦੋ-ਜਹਿਦ ਵਿਚ ਲਗੇ ਹੋਏ ਸਨ1

ਅਠਾਰਵੀ ਸਦੀ ਦੀਆਂ ਪ੍ਰਮੁਖ ਘਟਨਾਵਾਂ ਵਿਚੋਂ ਛੋਟਾ ਤੇ ਵਡਾ ਘਲੂਘਾਰਾ  ਇਤਿਹਾਸਕ  ਦ੍ਰਿਸ਼ਟੀ ਤੋਂ  ਖਾਸ ਅਹਿਮੀਅਤ ਰਖਦੇ  ਹਨ 1 ਛੋਟਾ ਘਲੂਘਾਰਾ  1746 ਵਿਚ ਕਾਹਨੂੰਵਾਲ  ,ਗੁਰਦਾਸਪੁਰ ਵਿਖੇ  ਤੇ ਵਡਾ ਫਰਵਰੀ 1762 ਵਿਚ ਮਲੇਰਕੋਟਲਾ ਦੇ ਨੇੜੇ ਪਿੰਡ ਕੁੱਪ ਰੋਹੀੜਾ ਦੀ ਧਰਤੀ ਤੋਂ ਸ਼ੁਰੂ ਹੋਕੇ ਧਲੇਰ -ਝਨੇਰ ਵਿਚ ਦੀ ਹੁੰਦਾ ਹੋਇਆ ਅਗੇ ਪਿੰਡ ਕੁਤਬਾ-ਬਾਹਮਣੀਆਂ ਕੋਲ ਜਾਕੇ ਖਤਮ ਹੋਇਆ 1 ਇਨ੍ਹਾ ਘ੍ਲੂਘਾਰਿਆਂ ਵਿਚ ਬੇਅੰਤ ਸ਼ਹੀਦੀਆਂ ਹੋਈਆਂ , ਪਹਿਲੇ ਘਲੂਘਾਰੇ ਵਿਚ  ਇਕੋ ਥਾਂ ਤੇ ਇਕੋ ਵੇਲੇ  ਤਕਰੀਬਨ 20 ਹਜ਼ਾਰ ਦੇ ਕਰੀਬ ਤੇ ਵਡੇ ਘਲੂਘਾਰੇ ਵਿਚ 30-40  ਵਹੀਰਾਂ ਨਾਲ ਆਏ ਬਚੇ , ਬਚੀਆਂ , ਔਰਤਾਂ , ਬੁਢੇ ਤੇ ਫੌਜੀ ਜਵਾਨ ਸਹੀਦ ਹੋਏ 1

ਇਹ ਦੋਰ  ਸਿਖਾਂ ਦੀਆਂ  ਬੇਮਿਸਾਲ ਕੁਰਬਾਨੀਆਂ ਦੀ ਇਕ ਲੰਬੀ ਦਾਸਤਾਨ ਹੈ 1 ਇਹ ਉਹ ਸਮਾਂ ਸੀ  ਜਦੋਂ ਗੁਰੂ ਕੇ ਸਿੰਘਾਂ , ਬੀਬੀਆਂ, ਬਚੀ, ਬਚਿਆਂ ਨੇ ਆਪਣੇ ਧਰਮ ਹੇਤ ਸੀਸ ਦਿਤੇ , ਕੇਸਾਂ ਦੀ ਪਵਿਤ੍ਰਤਾ ਨੂੰ ਕਾਇਮ ਰਖਣ ਲਈ ਬੰਦ ਬੰਦ ਕਟਵਾਏ , ਖੋਪਰੀਆਂ ਲੁਹਾਈਆਂ , ਚਰਖੜੀਆਂ ਤੇ ਚੜੇ , ਆਰਿਆਂ ਨਾਲ ਚਿਰਾਏ ਗਏ , ਮਸੂਮ ਬਚਿਆਂ ਦੇ ਟੋਟੇ ਟੋਟੇ ਕਰਵਾ ਆਪਣੇ ਗਲਾਂ ਵਿਚ ਹਾਰ ਪੁਆਏ ਪਰ ਸਿਖੀ ਸਿਦਕ ਨਹੀਂ ਹਾਰਿਆ 1 ਇਸ ਸਦੀ ਵਿਚ ਸਿਖਾਂ ਨੇ ਜਿਤਨਾ   ਅਤਿ ਦਾ ਸਾਮਣਾ ਕੀਤਾ , ਜਿਤਨੇ ਉਤਾਰ ਚੜਾਵ ਦੇਖੇ , ਜਿਤਨਾ  ਖੂਨ ਡੋਲਿਆ ,ਦੁਨਿਆ ਦੇ ਕਿਸੇ ਇਤਿਹਾਸ  ਵਿਚ ਇਸ ਦੀ ਮਿਸਾਲ ਨਹੀਂ ਮਿਲਦੀ  1 ਸਬਰ ਤੇ ਸਿਦਕ ਦੀਆਂ ਜਿਨ੍ਹਾ  ਸਿਖਰਾਂ ਨੂੰ ਛੋਹਿਆ ਉਸਦੀ ਵੀ ਇਕ ਆਪਣੀ ਹਦ ਸੀ   1  ਇਨ੍ਹਾ  ਸਿੰਘਾ ,ਸਿੰਘਣੀਆ ਦੀ ਯਾਦ ਵਿਚ  ਅਜ ਵੀ ਹਰ ਗੁਰਦੁਆਰੇ ਵਿਚ , ਹਰ ਕਾਰਜ, ਚਾਹੇ ਓਹ ਗਮੀਂ ਦਾ ਹੋਵੇ ਜਾਂ ਖੁਸ਼ੀ ਦਾ , ਹਰ ਸਿਖ ਦਿਨ ਰਾਤ ਅਰਦਾਸ ਕਰਦਾ ਹੈ 1

ਇਸ ਵਕਤ ਤਕ  ਔਰੰਗਜ਼ੇਬ ਦੀ ਮੋਤ ਤੋਂ ਬਾਦ ਦਿਲੀ ਵਿਚ ਮੁਗਲ ਸਲਤਨਤ  ਖੋਖਲੀ ਹੋ ਚੁਕੀ ਸੀ 1 ਦਿਲੀ ਦੀ ਹਕੂਮਤ ਸਿਰਫ ਦਿਲੀ ਤਕ ਹੀ ਸੀਮਤ ਰਹਿ ਗਈ ਸੀ 1 ਤਖਤ ਤੇ ਫੁਰਖਸੀਯਾਰ ਤੇ ਮੁਹੰਮਦ ਸ਼ਾਹ ਰੰਗੀਲਾ ਵਰਗੇ  ਐਸ਼ਪ੍ਰਸਤ ਤੇ ਕਮਜ਼ੋਰ ਬਾਦਸ਼ਾਹ , ਬੈਠੇ ਸੀ  1 ਛੋਟੇ ਛੋਟੇ ਰਾਜਿਆਂ ਤੇ ਸੂਬਿਆਂ ਦਾ ਬੋਲਬਾਲਾ ਸੀ ਜੋ ਆਪਣੇ , ਸਵਾਰਥ ਈਰਖਾ ਤੇ ਹੰਕਾਰ ਜਾਂ ਆਪਣੀਆਂ ਹਦਾਂ ਵਧਾਣ ਲਈ ਆਪਸ ਵਿਚ ਹੀ ਲੜਦੇ ਰਹਿੰਦੇ 1 ਉਨ੍ਹਾ ਦੇ ਹਾਕਮ ਆਪਣੀ ਹੀ ਪਰਜਾ ਅਤਿਆਚਾਰ ਕਰਦੇ 1 ਦਿਲੀ ਦੀ ਹਕੂਮਤ ਕਮਜੋਰ ਹੋਣ ਕਰਕੇ  ਵਿਦੇਸ਼ੀ ਹਮਲੇ ਤੇ ਉਨ੍ਹਾਂ ਦੀ ਲੁਟ ਖਸੁਟ ਆਮ ਸੀ   1 ਇਹ ਲੁਟ ਖਸੁਟ ਕਰਨ ਵਾਲੇ ਧਾੜਵੀ ਜਿਆਦਾਤਰ ਅਫਗਾਨਿਸਤਾਨ ਵਲੋਂ  ਆਉਂਦੇ ਤੇ ਹਿੰਦੁਸਤਾਨ ਤੋ ਲਖਾਂ ਕਰੋੜਾ ਦੀ ਸੰਪਤੀ ,ਹੀਰੇ ਜਵਾਹਰਾਤ ਤੇ ਜਵਾਨ ਬਚੇ ਬਚਿਆਂ ਨੂੰ ਗੁਲਾਮ ਬਣਾ ਕੇ ਲੈ ਜਾਂਦੇ ਤੇ  ਕਾਬਲ ਵਿਚ ਜਾਕੇ  ਟਕੇ ਟਕੇ ਤੋ ਵੇਚਦੇ 1 ਹਿੰਦੂ ਮੰਦਰ ਵਿਚ ਘੰਟੀਆਂ ਵਜਾਂਦੇ ਰਹਿ ਜਾਂਦੇ ਤੇ ਇਨ੍ਹਾ ਦੀਆਂ ਬਚੇ ਬਚਿਆਂ  ਦਾ ਗਜਨੀ ਦੇ ਬਜਾਰਾਂ ਵਿਚ ਮੁਲ ਪੈ ਜਾਂਦਾ  1 ਪਹਿਲੀ ਵਾਰੀ ਜਦ ਨਾਦਰਸ਼ਾਹ  ਸਿਰਫ 500 ਸਿਪਾਹੀਆਂ ਨਾਲ ਹਿੰਦੁਸਤਾਨ ਆਇਆ ਤਾਂ ,ਲਖਾਂ, ਕਰੋੜਾ ਦੀ ਸੰਪਤੀ ਲੁਟ ਕੇ ਲੈ ਗਿਆ , ਕਿਸੇ ਨੇ ਉਸ ਦਾ ਰਾਹ  ਰੋਕਿਆ ਨਹੀ 1  ਇਸਨੇ ਅਫਗਾਨੀਆ ਨੂੰ ਜਾਕੇ ਕਿਹਾ,” ਤੁਸੀਂ ਆਪਸ ਵਿਚ ਕਿਓਂ ਲੜ ਰਹੇ ਹੋ , ਜਾਓ ਹਿੰਦੁਸਤਾਨ ਨੂੰ ਜਾਕੇ ਲੁਟੋ ਜਿਥੇ ਕੋਈ ਮਰਦ ਨਹੀਂ ” 1

ਬਸ ਫਿਰ ਕੀ ਸੀ ਨਾਦਰਸ਼ਾਹ ਤੇ ਉਸਤੋਂ ਪਿਛੋਂ ਆਹਿਮਦ ਸ਼ਾਹ ਅਬਦਾਲੀ ਦੇ ਕਈ ਲਗਾਤਾਰ ਹਮਲੇ ਹੋਏ 1 ਪੰਜਾਬ ਕਿਓਂਕਿ ਸਰਹਦੀ ਇਲਾਕਾ ਸੀ ਇਸ ਕਰਕੇ ਇਸ ਰਾਜਨੀਤਕ ਉਥਲ ਪੁਥਲ ਦਾ ਸਭ  ਤੋ ਜਿਆਦਾ ਅਸਰ ਪੰਜਾਬ ਤੇ ਹੁੰਦਾ 1 ਕੋਈ ਵੀ ਮੁਗਲ ਬਾਦਸ਼ਾਹ ਪੰਜਾਬ ਵਿਚ ਅਮਨ ਚੈਨ ਕਾਇਮ ਕਰਨ ਵਿਚ ਸਫਲ ਨਹੀ ਹੋਇਆ ਸੋ ਸਿਖਾਂ ਨੂੰ ਆਪਣੀ ਸੁਰਖਿਆ ਖੁਦ ਕਰਨੀ ਪਈ 1 ਉਨ੍ਹਾ ਨੇ ਆਪਣੇ ਆਪ ਨੂੰ ਬਚਾਣ  ਲਈ ਆਪਣੇ ਆਪ ਨੂੰ ਜਥਿਆਂ ਵਿਚ ਵੰਡ ਲਿਆ 1 ਹੋਲੀ ਹੋਲੀ ਇਹ ਜਥੇ ਵਧਦੇ ਵਧਦੇ 65 ਤਕ ਪੁਜ ਗਏ 1 ਇਨ੍ਹਾ ਨੇ ਆਪਣੇ ਆਰਥਿਕ ਲੋੜਾਂ ਨੂੰ ਪੂਰੀਆਂ ਕਰਨ ਲਈ ਵਖ ਵਖ ਪਿੰਡਾਂ  ਦੀ ਸੁਰਖਿਆ ਦਾ ਭਾਰ ਆਪਣੇ ਜਿੰਮੇ ਲੈ ਲਿਆ ਜਿਸ ਕਰਕੇ ਹੋਲੀ ਹੋਲੀ ਇਹ ਪਿੰਡ ਆਪਣੇ ਰਖਿਅਕ ਦੇ ਪ੍ਰਭਾਵ ਹੇਠ ਆ ਗਏ 1

1726 ਵਿਚ ਜਕਰੀਆ ਖਾਨ ਪੰਜਾਬ ਦਾ ਗਵਰਨਰ ਨਿਯੁਕਤ ਕੀਤਾ ਗਿਆ ਜਿਸਨੇ ਰਹਿੰਦੀ ਖਹਿੰਦੀ ਕਸਰ ਪੂਰੀ ਕਰ ਦਿਤੀ 1 ਸਿਖਾਂ ਦਾ ਸਮੂਹਿਕ ਕਤਲੇਆਮ ਹੋਇਆ 1 ਸਿਖਾਂ ਦੇ ਸਿਰਾਂ ਦੇ ਮੁਲ ਪਾਏ ਗਏ 1 ਉਸਨੇ ਇਕ ਹੁਕਮਨਾਮਾ ਜਾਰੀ ਕੀਤਾ , ਸਿਖਾਂ ਦੇ ਕੇਸ ਕਤਲ ਕਰਨ ਵਾਲੇ ਨੂੰ ਲੇਫ਼ ਤਲਾਈ ਤੇ ਕੰਬਲ ,  ਸਿਖਾਂ ਬਾਰੇ ਖਬਰ ਦੇਣ ਲਈ 10 ਰੂਪਏ, ਸਿਖਾਂ ਨੂੰ ਜਿਉਂਦਾ ਜਾਂ ਮਾਰ ਕੇ ਪੇਸ਼ ਕਰਨ ਵਾਲਿਆਂ ਨੂੰ 50 ਰੂਪਏ 1 ਸਿਖਾਂ ਦੇ ਸਿਰਾਂ ਦੇ ਮੁਲ ਵਧਦੇ ਘਟਦੇ ਰਹੇ ਤੇ ਕਦੇ ਕਦੇ 80 ਰੁਪੇ ਤਕ ਪਹੁੰਚ ਜਾਂਦੇ   1 ਉਨ੍ਹਾ ਦੇ ਘਰਾਂ  ਨੂੰ ਲੁਟਣ ਦੀ ਸਰਕਾਰ ਵਲੋਂ ਪੂਰੀ ਤੇ ਖੁਲੀ ਛੂਟ ਸੀ 1 ਸਿਖਾਂ ਨੂੰ ਪਨਾਹ ਦੇਣ ਵਾਲੇ ਨੂੰ ਸਜਾਏ -ਮੋਤ ਦੀ ਸਜ਼ਾ ਮੁਕਰਰ ਕੀਤੀ ਗਈ 1  ਸਿਖਾਂ ਨੂੰ ਅੰਨ ਦਾਣਾ ਜਾਂ ਕਿਸੇ ਪ੍ਰਕਾਰ ਦੀ ਸਹਾਇਤਾ ਦੇਣ ਵਾਲੇ ਨੂੰ ਵੀ ਬਖਸ਼ਿਆ ਨਹੀਂ ਸੀ ਜਾਂਦਾ 1 ਸਿਖਾਂ ਨੂੰ ਢੂਡਣ ਲਈ ਥਾਂ ਥਾਂ ਤੇ ਗਸ਼ਤੀ ਫੋਜ਼ ਤਾਇਨਾਤ ਕਰ ਦਿਤੀ ਗਈ 1 ਅਮ੍ਰਿਤਸਰ ਦੇ ਆਸ ਪਾਸ ਸਖਤ ਪਹਿਰਾ ਲਗਾ ਦਿਤਾ ਗਿਆ 1 ਜਿਸਦਾ ਨਤੀਜਾ ਇਹ ਹੋਇਆ ਕੀ ਪਤਾ ਪਤਾ ਸਿਖਾਂ ਦਾ ਵੇਰੀ ਬਣ ਗਿਆ 1 ਇਨਾਮ ਦੇ ਲਾਲਚ ਕਰਕੇ ਲੋਕ ਟੋਲ ਟੋਲ ਸਿਖਾਂ ਦੀ ਸੂਚਨਾ ਦੇਣ ਲਗੇ 1  ਇਨਾਮ ਦੀ ਲਾਲਸਾ ਇਥੋਂ ਤਕ ਵਧ ਗਈ ਕੀ ਲੋਕੀ ਜਵਾਨ  ਬਚੀਆਂ ਤੇ ਇਸਤਰੀਆਂ ਦੇ ਕੇਸ ਕਟ ਕਟ ਉਨ੍ਹਾ  ਨੂੰ ਸਿਖ ਜਿਨ੍ਹਾ  ਦੀ ਅਜੇ ਦਾੜੀ ਮੁਛ੍ਹ ਨਹੀ ਆਈ,  ਦਿਖਾ ਦਿਖਾ ਹਾਕਮਾਂ ਨੂੰ  ਪੇਸ਼ ਕਰਨ ਲਗੇ1  ਜਿਨ੍ਹਾ  ਸਿਖਾਂ ਨੇ ਕਦੇ ਵੀ ਸਰਕਾਰ ਵਿਰੋਧੀ ਕੰਮ ਵਿਚ ਹਿਸਾ ਨਹੀਂ ਸੀ ਲਿਆ ਉਨ੍ਹਾ  ਨੂੰ ਵੀ ਪਕੜ ਪਕੜ ਕੇ ਮਾਰਿਆ ਜਾਣ  ਲਗਾ 1 ਬਹੁਤ ਸਾਰੇ ਪਿੰਡਾਂ ਦੇ ਚੋਧਰੀਆਂ ਤੇ ਮੁਖਬਰਾਂ ਨੇ ਇਨਾਮ ਤੇ ਜਗੀਰਾਂ ਦੇ ਲਾਲਚ ਪਿਛੇ  ਸਿਰਫ ਮੁਗਲ ਹਾਕਮਾਂ ਦਾ ਸਾਥ ਹੀ ਨਹੀਂ ਦਿਤਾ ਬਲਿਕ ਉਤਰ ਪਛਮ ਤੋਂ ਆਏ ਨਾਦਰਸ਼ਾਹ ਤੇ ਅਹਿਮਦਸ਼ਾਹ ਅਬਦਾਲੀ ਵਰਗੇ ਲੁਟੇਰਿਆ ਨੂੰ ਵੀ ਸਿਖਾਂ ਦਾ ਖ਼ੁਰਾ ਖੋਜ ਮਿਟਾਣ  ਵਿਚ ਹਰ ਪ੍ਰਕਾਰ ਦੀ ਜਾਣਕਾਰੀ ਤੇ ਸਹਾਇਤਾ  ਦਿਤੀ 1 ਸਹੀਦ ਕਰਨ ਦੇ ਕੁਲ 18 ਤਰੀਕੇ ਸੀ ਜੋ ਸਾਰੇ ਸਿੰਘਾ ਤੇ ਅਜਮਾਏ ਗਏ 1 ਸਿਖ  ਆਪਣੇ ਧਰਮ ਤੇ  ਹੋਂਦ ਨੂੰ ਬਚਾਣ ਲਈ ਮਜਬੂਰਨ ਘਰ ਬਾਰ ਛਡ ਕੇ ਜੰਗਲਾਂ ,ਪਹਾੜਾਂ , ਬੀਆਬਾਨਾਂ ਤੇ ਮਾਰੂਥਲਾਂ  ਵਿਚ ਜਾ ਬੈਠੇ 1 ਹਰ ਸਮੇ ਮੋਤ ਉਨ੍ਹਾ  ਦਾ ਪਿੱਛਾ ਕਰਦੀ 1 ਫਿਰ ਵੀ ਸਿਖ ਚੜਦੀ ਕਲਾ ਵਿਚ ਰਹੇ ਤੇ ਅਕਾਲ ਪੁਰਖ ਦੇ ਹੁਕਮ ਅਗੇ ਸਿਰ ਝੁਕਾਂਦੇ ਆਪਣੇ ਫਰਜਾਂ ਤੋਂ ਮੂੰਹ ਨਹੀਂ ਮੋੜਿਆ 1 ਆਪਣੀ ਸ਼ਰਨ ਵਿਚ ਆਏ ਹਰ ਮਜਲੂਮ ਦੀ ਰਾਖੀ ਕੀਤੀ 1

ਸੰਨ 1733-34 ਦੌਰਾਨ ਖਾਲਸੇ ਨੂੰ ਜਿਨ੍ਹਾਂ ਸਮਾਂ ਸ਼ਾਂਤੀ ਵਾਲਾ ਮਿਲਿਆ, ਉਸ ਵੇਲੇ ਪੰਥ ਦਾ ਖੁੱਲ ਕੇ ਪ੍ਰਚਾਰ ਅਤੇ ਪਾਸਾਰ ਹੋਇਆ। ਜ਼ਕਰੀਆ ਖਾਂ ਨੂੰ ਸਿੰਘਾਂ ਦੀ ਚੜਦੀ ਕਲਾ ਵਾਲੀ ਇਹ ਖੇਡ ਤਾਂ ਬਿਲਕੁਲ ਨਹੀਂ ਭਾਅ ਰਹੀ ਸੀ। ਇਧਰ ਸੂਹੀਆਂ ਦੀ ਖਬਰ ਅਨੁਸਾਰ  ‘ਖਾਲਸਾ ਪੰਥ ਇਕ ਜਗੀਰ ਹੀ ਨਹੀਂ, ਸਗੋਂ ਪੂਰੇ ਪੰਜਾਬ ਨੂੰ ਆਪਣੀ ਜਗੀਰ ਬਨਾਉਂਣ ਦੀ  ਤਿਆਰੀ ਕਰ ਰਿਹਾ ਹੈ  ’ ਸੁਣ ਕੇ  ਜ਼ਕਰੀਆ ਖਾਂ ਦੀ ਨੀਂਦ ਹਰਾਮ ਹੋ ਗਈ । ਜਕਰੀਆ ਖਾਂ ਨੇ 4000 ਸਿਪਾਹੀਆਂ ਦੀ ਫੌਜ ਨੂੰ ਸਿੰਘਾਂ ਦਾ ਸਫਾਇਆ ਕਰਨ ਲਈ ਭੇਜਿਆ ਅਤੇ ਨਾਲ ਨਾਲ ਪਿੰਡਾਂ ਦੇ ਚੌਧਰੀਆਂ, ਨੰਬਰਦਾਰਾਂ ਅਤੇ ਜਗੀਰਦਾਰਾਂ ਨੂੰ ਹਿਦਾਇਤਾਂ ਦਿਤੀਆਂ ਕਿ ਪਿੰਡਾਂ ਵਿਚੋਂ ਸਿੱਖਾਂ ਦਾ ਖਾਤਮਾ ਕਰ ਦਿੱਤਾ ਜਾਵੇ। ਇਹ ਉਹ ਭਿਆਨਕ ਸਮਾਂ ਸੀ ਜਦੋਂ ਸਿੱਖ ਦੇ ਸਿਰ ਦੇ  ਮੁੱਲ ਪਏ ।

ਇਸ ਭਿਆਨਕ ਸਮੇਂ ਸਿੰਘਾਂ ਨੇ ਫਿਰ ਤੋਂ ਜੰਗਲਾਂ, ਪਹਾੜਾਂ, ਝੱਲਾਂ ਅਤੇ ਮਾਰੂਥਲਾਂ ਵੱਲ ਮੁਹਾਰ ਮੋੜੀ। ਇਸ ਸਮੇਂ ਦੇ ਹਿੰਦੂ ਪਰਿਵਾਰਾਂ ਵਿਚੋਂ ਜਦੋਂ ਕੋਈ ਪੁੱਤਰ ਸਿੰਘ ਸੱਜ ਜਾਂਦਾ ਤਾਂ ਉਸਦੇ ਮਾਪੇ ਹਕੂਮਤ ਤੋਂ ਡਰਦੇ ਮਾਰੇ ਆਪਣੇ 4 ਪੁੱਤਰਾਂ ਦੀ ਥਾਂ ਗਿਣਤੀ 3 ਹੀ ਦੱਸਦੇ ਸਨ। ਇਸ ਸਮੇਂ ਸਿੱਖ ਬੀਬੀਆਂ, ਬੱਚਿਆਂ ਅਤੇ ਬਜੁਰਗਾਂ ਉਪਰ ਬਹੁਤ ਕਹਿਰ ਵਰਤਿਆ। ਜਿਹੜਾ ਵੀ ਸਿੱਖ ਹਕੂਮਤ ਦੇ ਕਾਬੂ ਆਇਆ ਉਸ ਨੂੰ ਭਿਆਨਕ ਤਸੀਹੇ ਸਿਰ ਕਲਮ ਕਰਨਾ, ਪੁੱਠੀ ਖਲ ਉਤਾਰਨੀ, ਚਰਖੜ੍ਹੀ ‘ਤੇ ਚਾੜ ਕੇ ਸ਼ਹੀਦ ਕਰਨਾ, ਬੱਚਿਆਂ ਨੂੰ ਨੇਜ਼ਿਆਂ ਉਤੇ ਟੰਗਣਾ, ਅੱਖਾਂ ਕੱਢ ਦੇਣੀਆਂ, ਘੋੜਿਆਂ ਦੇ ਪਿੱਛੇ ਬੰਨ੍ਹ ਕੇ ਧੂਹਣਾ ਅਤੇ ਹੋਰ ਕਈ ਤਰ੍ਹਾਂ ਦੇ ਭਿਆਨਕ ਤਸੀਹੇ ਦਿਤੇ ਜਾਂਦੇ। ਲਾਹੌਰ ਸ਼ਹਿਰ ਦੇ ਦਰਵਾਜ਼ਿਆਂ ਉਤੇ ਸਿੱਖਾਂ ਦੇ ਸਿਰਾਂ ਦੇ ਮੁਨਾਰੇ ਚਿਣੇ ਗਏ।

ਇਧਰ ਸੰਨ 1738 ਵਿਚ ਨਾਦਰ ਸ਼ਾਹ ਨੇ ਦਿੱਲੀ ਵਿਚ ਇਕ ਲੱਖ ਤੋਂ ਉਪਰ ਵਿਅਕਤੀਆਂ ਨੂੰ ਮਰਵਾ ਦਿੱਤਾ ਅਤੇ ਜਦੋਂ ਉਹ 70 ਕਰੋੜ ਮੁੱਲ ਦੇ ਗਹਿਣੇ, 25 ਕ੍ਰੋੜ ਜੰਗ ਦਾ ਇਵਜ਼ਾਨਾ, 1000 ਹਾਥੀ, 7000 ਘੋੜੇ, 10000 ਊਠ, ਹਜਾਰਾਂ ਦੀ ਗਿਣਤੀ ਵਿਚ ਮਾਹਰ ਕਾਰੀਗਰਾਂ ਅਤੇ ਔਰਤਾਂ ਨੂੰ ਗੁਲਾਮ ਬਣਾ ਕੇ ਮਾਰੋ ਮਾਰ ਕਰਦਾ ਪੰਜਾਬ ਵਿਚੋਂ ਦੀ ਵਾਪਸ ਲੰਘ ਰਿਹਾ ਸੀ ਤਾਂ ਨਵਾਬ ਕਪੂਰ ਸਿੰਘ ਦੀ ਅਗਵਾਈ ਹੇਠ ਸਿੰਘਾਂ ਨੇ ਅਚਾਨਕ ਹਮਲਾ ਕਰਕੇ ਬੰਦੀ ਔਰਤਾਂ ਨੂੰ ਛੁਡਵਾਇਆ ਅਤੇ ਨਾਦਰ ਸ਼ਾਹ ਲੁੱਟ ਦੇ ਮਾਲ ਵਿਚੋਂ ਹਿੱਸਾ ਵੰਡਾਇਆ। ਨਾਦਰ ਸ਼ਾਹ ਨੇ ਗੁੱਸੇ ਵਿਚ ਆ ਕੇ ਜ਼ਕਰੀਆ ਖਾਂ ਨੂੰ ਪੁਛਿਆ ਕਿ ਇਹ ਸਿਖ  ਕੌਣ ਹਨ, ਜਿਨ੍ਹਾਂ ਨੇ ਮੇਰੇ ਵਰਗੇ ਬੰਦੇ ਦਾ ਰਾਹ ਰੋਕਣ ਦੀ ਹਿੰਮਤ ਕੀਤੀ ਹੈ , ਇਨ੍ਹਾ ਕੇਹੜਾ ਮੁਲਕ ਹੈ ?ਤਾਂ ਜਕਰੀਆਂ ਖਾਨ ਨੇ ਕਿਹਾ ਕੀ ਇਨ੍ਹਾ ਦਾ ਕੋਈ ਮੁਲਕ ਨਹੀਂ , ਕੋਈ ਘਰ-ਬਾਹਰ  ਨਹੀਂ  ਇਹ ਘੋੜਿਆਂ ਦੀਆਂ ਕਾਠੀਆਂ ਤੇ ਸੋਂਦੇ  ਹਨ 1  ਮਿਲੇ ਤਾਂ ਖਾ ਲੈਂਦੇ ਹਨ ਨਹੀਂ ਤੇ ਭੁਖੇ ਹੀ ਸੋ ਜਾਂਦੇ ਹਨ 1 ਜੰਗਲਾਂ ਵਿਚ ਇਨ੍ਹਾ ਦਾ ਵਾਸਾ ਹੈ , ਸਭ ਬੜੇ ਪਿਆਰ ਨਾਲ ਰਹਿੰਦੇ ਹਨ ਜਦੋਂ ਕਦੀ ਲੰਗਰ ਦਾ ਇੰਤਜ਼ਾਮ ਹੋ ਜਾਵੇ ਤਾਂ ਪਹਿਲੇ ਭੁਖੇ ਲੋੜਵੰਦ ਨੂੰ ਖੁਆ ਕੇ ਬਚੇ ਦਾ ਆਪ ਖਾ ਲੈਂਦੇ ਹਨ 1  ਜਿਤਨੇ ਮਾਰੋ ਉਤਨੇ ਹੋਰ ਆ ਜਾਂਦੇ ਹਨ 1 ਸੁਣਿਆ ਹੈ ਅਮ੍ਰਿਤਸਰ ਵਿਚ ਇਕ ਸਰੋਵਰ ਹੈ ਜਿਸ ਵਿਚ ਇਹ ਡੁਬਕੀ ਲਗਾ ਕੇ ਫਿਰ ਤਰੋ-ਤਾਜ਼ਾ ਹੋ ਜਾਂਦੇ ਹਨ “ਤਾਂ ਨਾਦਰ ਸ਼ਾਰ ਨੇ ਹਾਲਾਤ ਸਮਝਦੇ ਜ਼ਕਰੀਆ ਖਾਂ ਨੂੰ ਸੁਚੇਤ ਕੀਤਾ ਕਿ ਉਹ ਦਿਨ ਦੂਰ ਨਹੀਂ, ਜਦੋਂ ਇਹ ਕੌਮ ਇਸ ਮੁਲਕ ਤੇ ਰਾਜ  ਕਰੇਗੀ ।

ਉਸ ਵੇਲੇ ਸਿੱਖ ਪੰਥ ਕੋਲ ਇਕ ਬਹੁਤ ਹੀ ਦੂਰ-ਅੰਦੇਸੀ, ਮਹਾਂਬਲੀ, ਨਿਰਭੈ, ਜੰਗੀ ਜਰਨੈਲ ਤੇ  ਆਗੂ ਸੀ, ਜਿਸ ਨੂੰ ਸਿੱਖ ਇਤਿਹਾਸ ਵਿਚ ਨਵਾਬ ਕਪੂਰ ਸਿੰਘ ਕਹਕੇ ਜਾਣਿਆ ਜਾਂਦਾ ਹੈ।  ਸੰਨ 1721 ਵਿਚ ਸ. ਕਪੂਰ ਸਿੰਘ ਨੇ ਭਾਈ ਮਨੀ ਸਿੰਘ ਜੀ ਦੇ ਜਥੇ ਪਾਸੋਂ ਅੰਮ੍ਰਿਤ ਛੱਕਿਆ। ਇਸ  ਕਹਿਰ ਦੇ ਬਾਵਜੂਦ ਖਾਲਸੇ ਦੀ ਚੜ੍ਹਦੀ ਕਲਾ ਰਹੀ। ਇਕ ਵਾਰ ਤਾਂ ਨਵਾਬ ਕਪੂਰ ਸਿੰਘ ਜੀ ਹਕੂਮਤ ਨੂੰ ਖਾਲਸੇ ਦਾ ਤੇਜ ਪ੍ਰਤਾਪ ਦਰਸਾਉਂਣ ਲਈ 20 ਸਿੰਘਾਂ ਦਾ ਜਥਾ ਲੈ ਕੇ ਲਾਹੌਰ ਦੀ ਕੋਤਵਾਲੀ ਵਿਚ ਪਹੁੰਚ ਗਏ ਅਤੇ ਕੋਤਵਾਲ ਨੂੰ ਬੰਦੀ ਬਣਾ ਲਿਆ। ਸਾਰਾ ਸਰਕਾਰੀ ਅਸਲਾ ਕਬਜੇ ਵਿਚ ਲੈ ਲਿਆ ਅਤੇ ਸਾਰੇ ਕੈਦੀ ਰਿਹਾਅ ਕਰ ਦਿਤੇ। ਨਵਾਬ ਸਾਹਿਬ ਜਾਂਦੇ ਜਾਂਦੇ ਕੋਤਵਾਲ ਨੂੰ ਕਹਿ ਗਏ ਕਿ ਆਪਣੇ ਹਾਕਮਾਂ ਨੂੰ ਕਹਿ ਦੇਵੀਂ ਕਿ ਸੱਚੇ ਪਾਤਸ਼ਾਹ ਦਾ ਥਾਪਿਆ ਕੋਤਵਾਲ ਸਰਦਾਰ ਕਪੂਰ ਸਿੰਘ ਆਇਆ ਸੀ ਅਤੇ ਜਦੋਂ ਤੱਕ ਹਾਕਮਾਂ ਨੂੰ ਖਬਰ ਪਹੁੰਚਦੀ ਸਿੰਘ ‘ਓਹ ਗਏ, ਓਹ ਗਏ’ ਹੋ ਜਾਂਦੇ ਸੀ । ਇਸ ਤੋਂ ਬਾਅਦ ਨਵਾਬ ਕਪੂਰ ਸਿੰਘ ਨੇ ਸੰਨ 1736 ਵਿਚ ਗੁਰੂ ਮਾਰੀ ਸਰਹੰਦ ਦੇ ਹਾਕਮਾਂ ਨੂੰ ਖੂਬ ਲੁਟਿਆ ਅਤੇ ਕੁਟਿਆ। ਫਿਰ ਉਨ੍ਹਾਂ ਨੇ ਪਟਿਆਲਾ ਰਿਆਸਤ ਵੱਲ ਜਾਣਾ ਕੀਤਾ, ਜਿਥੇ ਬਾਬਾ ਆਲਾ ਸਿੰਘ ਨੇ ਉਨ੍ਹਾਂ ਦੀ ਬਹੁਤ ਆਉ ਭਗਤ ਕੀਤੀ।

ਸਿੰਘਾਂ ਦੀ ਮਾਰੋ-ਮਾਰ ਤੋਂ ਅੱਕ ਕੇ ਜ਼ਕਰੀਆ ਖਾਂ ਨੇ ਹੈਬਤ ਖਾਂ, ਸਲਾਬਤ ਖਾਂ, ਦੀਵਾਨ ਲੱਖਪਤ ਰਾਇ ਅਤੇ ਕੁਤਬਦੀਨ ਦੀ ਅਗਵਾਈ ਵਿਚ ਇਕ ਵੱਡੀ ਫੌਜ ਨੂੰ ਬੁੱਢਾ ਦਲ ਦੇ ਬਾਸਰਕੇ ਦੀ ਬੀੜ ਵਾਲੇ ਪੜਾਅ ‘ਤੇ ਹਮਲਾ ਕਰਨ ਲਈ ਭੇਜਿਆ। ਇਥੇ ਵੀ ਖਾਲਸੇ ਨੇ ਡੱਟ ਕੇ ਵੈਰੀ ਦਾ ਮੁਕਾਬਲਾ ਕੀਤਾ। ਨਵਾਬ ਕਪੂਰ ਸਿੰਘ ਦੇ ਹੁਕਮ ਨੂੰ ਮੰਨ ਕੇ ਸਰਦਾਰ ਜੱਸਾ ਸਿੰਘ ਆਹਲੂਵਾਲੀਆ ਸ਼ਾਹੀ ਫੌਜ ਦੇ ਅੱਖੀਂ ਘੱਟਾ ਪਾ ਕੇ ਸਰਹੰਦ ਤੋਂ ਲੁਟਿਆ ਖਜਾਨਾ ਲੈ ਕੇ ਨਿਕਲ ਗਏ। ਨਵਾਬ ਕਪੂਰ ਸਿੰਘ ਨੇ ਬੜੀ ਤਰਕੀਬ  ਨਾਲ ਸ਼ਾਹੀ ਫੌਜ ਨੂੰ ਉਲਝਾਈ ਰਖਿਆ। ਥੱਕ ਹਾਰ ਕੇ ਜਦੋਂ ਸ਼ਾਹੀ ਫੌਜ ਲਾਹੌਰ ਵੱਲ ਜਾ ਰਹੀ ਸੀ ਤਾਂ ਨਵਾਬ ਕਪੂਰ ਸਿੰਘ ਨੇ 200 ਸਿੰਘਾਂ ਦੇ ਜਥੇ ਨਾਲ ਫਿਰ ਤੋਂ ਹਮਲਾ ਕਰਕੇ ਸ਼ਾਹੀ ਫੌਜ ਦੀ ਅਗਵਾਈ ਕਰ ਰਹੇ ਲਖਪਤ ਰਾਏ ਦੇ ਭਤੀਜੇ ਦੁਨੀ ਚੰਦ, ਕਮਾਂਡਰ ਜ਼ਮਾਲ ਖਾਂ, ਤਤਾਰ ਖਾਂ ਸਮੇਤ ਹੋਰ ਕਈਆਂ ਨੂੰ  ਪਾਰ ਬੁਲਾਇਆ।

ਹੁਣ ਖਾਨ ਬਹਾਦਰ ਨੇ ਗੁੱਸੇ ਵਿਚ ਆ ਕੇ ਕਾਜ਼ੀ ਅਬਦੁਲ ਰਹਿਮਾਨ ਦੀ ਅਗਵਾਈ ਵਿਚ ਅੰਮ੍ਰਿਤਸਰ ਦੇ ਆਲ-ਦੁਆਲੇ ਫੌਜ ਦਾ ਸਖਤ ਪਹਿਰਾ ਲਗਵਾ ਦਿਤਾ ਤਾਂ ਜੋ ਸਿੱਖਾਂ ਨੂੰ ਪਵਿੱਤਰ ਸਰੋਵਰ ਵਿਚ ਇਸ਼ਨਾਨ ਕਰਨ ਤੋਂ ਵਾਂਝਿਆਂ ਕੀਤਾ ਜਾ ਸਕੇ। ਹਕੁਮਤ ਦੇ ਪਹਿਰੇ ਤੋੜਦੇ ਹੋਏ ਭਾਈ ਸੁੱਖਾ ਸਿੰਘ ਮਾੜ੍ਹੀ ਕੰਬੋਕੇ ਅਤੇ ਭਾਈ ਥਰ੍ਹਾਜ਼ ਸਿੰਘ ਨੇ ਸਰੋਵਰ  ਵਿਚ ਇਸ਼ਨਾਨ ਵੀ ਕੀਤਾ ਅਤੇ ਜਾਂਦੇ ਹੋਏ ਕਾਜ਼ੀ ਅਬਦੁਲ ਰਹਿਮਾਨ ਅਤੇ ਉਸਦੇ ਪੁੱਤਰ ਦਾ ਫਾਹਾ ਵੱਢ ਗਏ। ਸਮੱਦ ਖਾਂ ਦੀ ਅਗਵਾਈ ਵਿਚ ਹਕੂਮਤ ਦੀ ਫੌਜ ਸਿੱਖਾਂ ਦੇ ਸਰਦਾਰ ਕਪੂਰ ਸਿੰਘ ਦੀ ਭਾਲ ਕਰ ਰਹੀ ਸੀ। ਇਸੇ ਦੌਰਾਨ ਸੰਨ 1737 ਵਿਚ ਹਕੂਮਤ ਨੇ ਸਰਕਾਰੀ ਟੈਕਸ ਨਾ ਭਰਨ ਦਾ ਬਹਾਨਾ ਬਣਾ ਕੇ ਭਾਈ ਮਨੀ ਸਿੰਘ ਜੀ ਸਮੇਤ ਹੋਰ ਕਈ ਸਿੰਘਾਂ ਨੂੰ ਸਖਤ ਤਸੀਹੇ ਦੇ ਕੇ ਸ਼ਹੀਦ ਕਰ ਦਿੱਤਾ। ਸਿੱਖਾਂ ਵਿਚ ਇਸ ਬਾਰੇ ਬਹੁਤ ਗੁੱਸਾ ਸੀ, ਸੋ ਸਰਦਾਰ ਅਘੱੜ ਸਿੰਘ ਅਤੇ ਭਾਈ ਬਾਜ਼ ਸਿੰਘ ਨੇ ਭਾਈ ਸਾਹਿਬ ਦੇ ਕਾਤਲਾਂ ਨੂੰ ਮਾਰ ਮੁਕਾਇਆ। ਇਕ ਮੁੱਖ ਦੋਸ਼ੀ ਅਬਦੁਲ ਸਮੱਦ ਖਾਂ ਨੂੰ ਜੰਗ ਦੇ ਮੈਦਾਨ ਵਿਚ ਕਾਬੂ ਕਰਕੇ ਘੋੜਿਆਂ ਦੇ ਮਗਰ ਬੰਨ੍ਹ ਕੇ ਘਸੀਟਿਆ , ਪਰ ਜਕਰੀਆ ਖਾਂ ਖਾਲਸੇ ਤੋਂ ਡਰਦਾ ਫੌਜਾਂ ਦੇ ਭਾਰੀ ਪਹਿਰੇ ਅਧੀਨ ਕਿਲ੍ਹੇ ਵਿਚ ਲੁੱਕ ਕੇ ਬੈਠਾ ਰਿਹਾ।

ਉਸ ਸਮੇਂ ਸਿੱਖ ਛੋਟੇ ਛੋਟੇ ਜਥਿਆਂ ਵਿਚ ਵੰਡੇ ਹੋਏ ਸਨ  ਪਰ ਕਿਸੇ ਵੀ ਭੀੜਾ ਵੇਲੇ ਸਾਰੇ ਜਥੇ ਇਕੱਠੇ ਹੋ ਕੇ ਮੁਕਾਬਲਾ ਕਰਦੇ । ਭਾਈ ਤਾਰਾ ਸਿੰਘ ‘ਵਾਂ’ ਦੀ ਸ਼ਹੀਦੀ ਤੋਂ ਬਾਅਦ 1726 ਵਿਚ ਖਾਲਸਾ ਪੰਥ ਨੇ ਆਪਣੇ ਭਵਿੱਖ ਦੇ ਹਾਲਾਤਾਂ ਨਾਲ ਨਜਿੱਠਨ ਲਈ ਸ੍ਰੀ  ਅੰਮ੍ਰਿਤਸਰ ਵਿਖੇ ਇਕਠ ਕੀਤਾ ਜਿਸ ਵਿਚ ਇਹ ਫੈਸਲੇ ਲਏ ਗਏ ਕਿ ਖਾਲਸਾ ਪੰਥ ਦੀ ਮਜਬੂਤੀ ਲਈ ਹਕੂਮਤ ਦੇ ਖਜ਼ਾਨੇ ਲੁਟੇ ਜਾਣ, ਸ਼ਾਹੀ ਫੌਜਾਂ ਕੋਲੋਂ  ਹਥਿਆਰਾਂ ਅਤੇ ਘੋੜਿਆਂ ਦੀ ਖੋਹ ਕੀਤੀ ਜਾਵੇ ਅਤੇ ਸਿੰਘਾਂ ਬਾਰੇ ਹਕੂਮਤ ਨੂੰ ਜਾਣਕਾਰੀ ਭੇਦ ਦੇਣ ਵਾਲੇ ਸਰਕਾਰੀ ਪਿਠੂਆਂ ਨੂੰ ਸੋਧਿਆ  ਜਾਵੇ। ਜਥੇਦਾਰ ਦਰਬਾਰਾ ਸਿੰਘ ਨੇ ਸਰਦਾਰ ਕਪੂਰ ਸਿੰਘ ਨੂੰ ਯੋਗ ਜਾਣ ਕੇ ਮੁੱਖ ਜਥੇਦਾਰ ਦੇ ਤੌਰ ‘ਤੇ ਪ੍ਰਵਾਨਗੀ ਦੇ ਦਿੱਤੀ। ਉਲੀਕੇ ਪ੍ਰੋਗਰਾਮ ਅਨੁਸਾਰ ਉਹਨਾਂ ਦੀ ਅਗਵਾਈ ਵਿਚ ਇਕ ਜਥਾ ਮਾਝੇ ਵੱਲ ਦੁਸ਼ਮਨਾਂ ਨੂੰ ਸੋਧਣ ਲਈ ਨਿਕਲ ਤੁਰਿਆ।  400 ਸਿੰਘਾਂ ਦੇ ਕਰੀਬ ਸਿੰਘਾਂ ਦੇ ਜਥੇ ਨੇ ਮਿਲ ਕੇ ਮੁਲਤਾਨ ਤੋਂ ਲਾਹੌਰ ਜਾ ਰਹੇ ਸ਼ਾਹੀ ਖਜਾਨੇ ਨੂੰ ਲੁਟਿਆ । ਇਸ ਤੋਂ ਬਾਅਦ ਕਸੂਰ ਤੋਂ ਲਾਹੌਰ ਜਾ ਰਹੇ ਸਿਪਾਹੀਆਂ ਪਾਸੋਂ ਇਕ ਲੱਖ ਰੁਪਏ ਦੀ ਲੁੱਟ ਕੀਤੀ ਗਈ। ਮੁਰਤਜ਼ਾ ਖਾਨ ਜੋ ਸ਼ਾਹੀ ਦਰਵਾਰ ਨੂੰ ਘੋੜੇ ਵੇਚਤਾ ਸੀ ਨੂੰ ਚੂਨਾ ਲਗਾਇਆ । ਇਸ ਤੋਂ ਇਲਾਵਾ ਕਾਬਲ ਤੋਂ ਦਿੱਲੀ ਜਾ ਰਹੀ ਸ਼ਾਹੀ ਫੌਜ ਨੂੰ ਲੁੱਟ ਕੇ ਸਿੰਘਾਂ ਨੇ ਹਥਿਆਰਾਂ ਅਤੇ ਘੋੜਿਆਂ ਦਾ ਵੱਡਾ ਜਖੀਰਾ ਜਮ੍ਹਾਂ ਕਰ ਲਿਆ। ਇਕ ਹੋਰ ਮਾਰ ਵਿਚ ਸਰਦਾਰ ਬੁੱਢਾ ਸਿੰਘ ਅਤੇ ਬਾਗ ਸਿੰਘ ਦੇ ਜਥਿਆਂ ਪਿਸ਼ਾਵਰ ਤੋਂ ਦਿੱਲੀ ਜਾ ਰਹੇ ਮੁਹੰਮਦ ਜਾਫਰ ਖਾਂ ਪਾਸੋਂ ਦਰਿਆ ਬਿਆਸ ਨੇੜੇ ਬਹੁਤ ਸਾਰਾ ਸੋਨਾ-ਚਾਂਦੀ ਆਦਿ ਲੁੱਟ ਲਿਆ। ਇਸ ਖੋਹਾ-ਮਾਈ ਵਿਚ ਸਿੱਖਾਂ ਦੇ ਉਚੇ ਇਖਲਾਕ ਦੀ ਮਿਸਾਲ ਉਦੋਂ ਵੇਖਣ ਨੂੰ ਮਿਲੀ, ਜਦੋਂ ਸ਼ਾਹੀ ਖਜਾਨੇ ਦੇ ਭੁਲੇਖੇ ਸਿਆਲਕੋਟ ਦੇ ਇਕ ਵਪਾਰੀ ਸੇਠ ਪ੍ਰਤਾਪ ਚੰਦ ਦੇ ਲੁਟੇ ਖਜਾਨੇ ਨੂੰ ਵਾਪਸ ਮੋੜ ਦਿੱਤਾ।

ਸ਼ਾਹੀ ਖਜਾਨਿਆਂ ਦੀਆਂ ਨਿੱਤ ਹੁੰਦੀਆਂ ਲੁੱਟਾਂ ਕਾਰਨ ਦਿੱਲੀ ਦੀ ਹਕੂਮਤ ਘਬਰਾ ਗਈ। ਹਕੂਮਤ ਨੇ ਲਾਹੌਰ ਦੇ ਸੂਬੇਦਾਰ ਜ਼ਕਰੀਆ ਖਾਂ ਦੀ ਮਦਦ ਲਈ ਫੌਜ ਦੀ ਇਕ ਵੱਡੀ ਟੁਕੜੀ ਭੇਜੀ ਤਾਂ ਜੋ ਲਾਹੌਰ ਦੀ ਫੌਜ ਨਾਲ ਮਿਲ ਕੇ ਜੰਗਲਾਂ-ਬੇਲਿਆਂ ਵਿਚ ਪਨਾਹ ਲਈ ਬੈਠੇ ਸਿੰਘਾਂ ਨੂੰ ਖਤਮ ਕੀਤਾ ਜਾ ਸਕੇ। ਇਸ ਫੌਜ ਨਾਲ ਕਈ ਥਾਵਾਂ ‘ਤੇ ਸਿੰਘਾਂ ਦੀ ਮੁੱਠ-ਭੇੜ ਵੀ ਹੋਈ, ਪਰ ਸਿੰਘਾਂ ਦੀ ਤਾਕਤ ਅਤੇ ਦਲੇਰੀ ਅੱਗੇ ਹਕੂਮਤ ਦੀ ਕੋਈ ਪੇਸ਼ ਨਹੀਂ ਗਈ । ਸੰਨ 1730 ਵਿਚ ਫੇਰ ਸਿੰਘਾਂ ਨੇ ਲਾਹੌਰ ਤੋਂ ਦਿੱਲੀ ਲਿਜਾਈ ਜਾ ਰਹੀ ਮਾਲੀਏ ਦੀ ਵੱਡੀ ਰਕਮ ਉਤੇ ਹੱਥ ਫੇਰਿਆ। ਸਿੰਘਾਂ ਦੇ ਬੁਲੰਦ ਹੌਸਲੇ ਨੂੰ ਤੋੜਣ ਲਈ ਜ਼ਕਰੀਆ ਖਾਂ ਨੇ ਗਸ਼ਤੀ ਫੌਜਾਂ ਨੂੰ ਪਿੰਡਾਂ ਵਿਚ ਭੇਜਿਆ ਤਾਂ ਕਿ ਸਿੱਖਾਂ ਦੇ ਹਿਮਾਇਤੀਆਂ ਦਾ ਪਤਾ ਲਗਾ ਕੇ ਖਤਮ ਕੀਤਾ ਜਾ ਸਕੇ। ਬਹੁਤ ਸਾਰੇ ਆਮ ਲੋਕਾਂ ਨੂੰ ਜ਼ਕਰੀਆਂ ਖਾਂ ਦੇ ਜੁਲਮਾਂ ਦਾ ਸ਼ਿਕਾਰ ਹੋਣਾ ਪਿਆ। ਪਰ ਖਾਲਸਾ ਫੌਜ ਤੱਕ ਪਹੁੰਚਣਾ ਉਸ ਵਾਸਤੇ ਇਤਨਾ ਅਸਾਨ ਨਹੀਂ ਸੀ  ।  ਸੰਨ 1733 ਵਿਚ ਉਸਨੇ  ਦਿੱਲੀ ਦਰਬਾਰ ਨਾਲ ਮਿਲਕੇ ਇਕ ਨਵਾਂ ਰਾਹ ਲਭਿਆ 1  ਲਾਹੌਰ ਦੀ ਹਕੂਮਤ ਨੇ ਸਿੰਘਾਂ ਉਤੋਂ ਗੁਰਧਾਮਾਂ ਦੀ ਯਾਤਰਾ ਅਤੇ ਪਿੰਡਾਂ ਵਿਚ ਵਿਚਰਨ ਦੀਆਂ ਸਾਰੀਆਂ ਪਾਬੰਦੀਆਂ ਹਟਾ ਦਿਤੀਆਂ ਅਤੇ ਸਿੰਘਾਂ ਵਲੋਂ ਸ਼ਾਹੀ ਖਜਾਨੇ ਦੀ ਲੁੱਟ ਨਾ ਕਰਨ ਬਦਲੇ, ਗੁਜ਼ਰਾਨ ਦੇ ਤੌਰ ‘ਤੇ ਦੀਪਾਲਪੁਰ, ਝਬਾਲ ਅਤੇ ਕੰਗਨਵਾਲ ਆਦਿ ਦੀ ਜਗੀਰ ਅਤੇ ਇਕ ਲੱਖ ਮੋਹਰਾਂ ਨਕਦ ਦੇਣ ਦੀ ਪੇਸ਼ਕਸ਼ ਕੀਤੀ।

ਭਾਈ ਸੁਬੇਗ ਸਿੰਘ ਦੀ ਮਾਰਫਤ ਭੇਜੀ ਹਕੂਮਤ ਦੀ ਇਸ ਪੇਸ਼ਕਸ਼ ਨੂੰ ਖਾਲਸੇ ਨੇ ਮਿਲ ਬੈਠ ਕੇ ਵੀਚਾਰਿਆ। ਪਹਿਲਾਂ ਤਾਂ ਨਾਂਹ ਨੁੱਕਰ ਹੋਈ, ਫਿਰ ਕੁਝ ਸੂਝਵਾਨ ਆਗੂਆਂ ਨੇ ਸੁਝਾਅ ਦਿਤਾ ਕਿ ਜਿਨ੍ਹੀ ਦੇਰ ਹਕੂਮਤ ਦੀ ਦਿਤੀ ਜਗੀਰ ਦਾ ਫਾਇਦਾ ਉਠਾਇਆ ਜਾ ਸਕਦਾ ਹੈ ਉਠਾਣਾ ਚਾਹੀਦਾ ਹੈ । ਇਕ ਤਾਂ ਇਨੀ ਦੇਰ ਵਿਚ ਸਿੰਘਾਂ ਨੂੰ ਪਕੇ ਪੈਰੀਂ ਖੜੇ ਹੋਣ ਦਾ ਮੋਕਾ ਮਿਲ ਜਾਏਗਾ 1ਹਕੂਮਤ ਦੇ ਮਥੇ  ਵਾਪਸ ਤਾਂ ਅਸੀਂ ਕਦੇ ਵੀ ਮਾਰ  ਸਕਦੇ ਹਨ  । ਹੁਣ ਮਸਲਾ ਇਹ ਸੀ ਕਿ ਨਵਾਬੀ ਦੀ ਖਿਲ੍ਹਤ ਕਿਸ ਨੂੰ ਸਪੁਰਦ ਕੀਤੀ ਜਾਵੇ। ਉਸ ਸਮੇਂ ਸਿੰਘਾਂ ਵਿਚ ਭਾਈ ਦਰਬਾਰਾ ਸਿੰਘ ਅਤੇ ਸਰਦਾਰ ਕਪੂਰ ਸਿੰਘ ਦਾ ਬਹੁਤ ਸਤਿਕਾਰ ਸੀ। ਭਾਈ ਦਰਬਾਰਾ ਸਿੰਘ ਨੇ ਆਪਣੀ ਬਿਰਧ ਅਵਸਥਾ ਦਾ ਵਾਸਤਾ ਦੇ ਕੇ ਲਾਂਭੇ ਹੋਣਾ ਕਰ ਲਿਆ, ਹੁਣ ਨਵਾਬੀ  ਸਰਦਾਰ ਕਪੂਰ ਸਿੰਘ ਦੀ ਝੋਲੀ ਪੈਣੀ  ਸੀ। ਕਹਿੰਦੇ ਨੇ ਕਿ ਸਰਦਾਰ ਕਪੂਰ ਸਿੰਘ ਉਸ ਵੇਲੇ ਸੰਗਤਾਂ ਨੂੰ ਪੱਖਾ ਝੱਲਣ ਦੀ ਸੇਵਾ ਕਰ ਰਹੇ ਸਨ। ਸਿੰਘਾਂ ਨੇ ਪੰਜ ਪਿਆਰਿਆਂ ਦੇ ਰੂਪ ਵਿਚ ਸਰਦਾਰ ਕਪੂਰ ਸਿੰਘ ਨੂੰ ਨਵਾਬੀ ਦੀ ਕਲਗੀ ਸਜਾਉਣ ਲਈ ਹੁੱਕਮ ਕੀਤਾ। ਸਰਦਾਰ ਕਪੂਰ ਸਿੰਘ ਦੇ ਬਚਨ ਸਨ ”ਮੈਨੂੰ ਖਾਲਸਾ ਪੰਥ ਦਾ ਹਰ ਹੁੱਕਮ ਖਿੜੇ ਮੱਥੇ ਪ੍ਰਵਾਨ ਹੈ। ਮੈਂ ਨਵਾਬੀ ਦੀ ਖਿਲ੍ਹਤ ਤਾਂ ਝੋਲੀ ਪਵਾ ਲਵਾਂਗਾ, ਪਰ ਮੇਰੀ ਬੇਨਤੀ ਹੈ ਕਿ ਮੇਰੇ ਕੋਲੋਂ ਸਿੰਘਾਂ ਦੇ ਘੋੜਿਆਂ ਦੀ ਲਿੱਦ ਹਟਾਉਣ ਅਤੇ ਪਾਣੀ-ਪੱਖੇ ਦੀ ਸੇਵਾ ਖੋਹੀ ਨਾ ਜਾਵੇ। ਖੈਰ ਨਵਾਬੀ ਦੀ ਖਿੱਲਤ ਵਿਚ ਸ਼ਾਲ, ਪੱਗ, ਇਕ ਜੜਾਊ ਕਲਗੀ, ਜਿਗ੍ਹਾ, ਦੋ ਸੁਨਿਹਰੀ ਕੰਗਨ, ਕੈਂਠਾ, ਬਹੁਮੁਲੇ ਮੋਤੀਆਂ ਦੀ ਮਾਲਾ, ਜਾਮਾ ਅਤੇ ਜੜਾਊ ਸ਼ਮਸ਼ੀਰ ਆਦਿ ਪੰਜਾ ਪਿਆਰਿਆਂ ਦੇ ਚਰਨਾਂ ਨੂੰ ਛੁਹਾ ਕੇ ਨਵਾਬ ਕਪੂਰ ਸਿੰਘ ਜੀ ਨੂੰ ਪਹਿਨਾਏ ਗਏ। ਇਹਨਾ ਨੇ ਸਿਖਾਂ ਨੂੰ ਜੰਗਲਾਂ ਵਿਚੋ ਵਾਪਸ ਬੁਲਾ ਲਿਆ ਗਿਆ 1

ਨਵਾਬ ਕਪੂਰ ਸਿੰਘ ਸਮਝਦੇ ਸਨ ਕਿ ਹਕੂਮਤ ਨਾਲ ਮੇਲ ਕੋਈ ਲੰਮਾ ਸਮਾਂ ਚਲਣ ਵਾਲਾ ਨਹੀਂ, ਇਸ ਕਰਕੇ ਉਨ੍ਹਾਂ ਨੇ ਸਮੇਂ ਦਾ ਲਾਭ ਉਠਾਉਂਦੇ ਹੋਏ ਸਾਰੇ ਸਿੰਘਾਂ ਦਾ ਇਕੱਠ ਅੰਮ੍ਰਿਤਸਰ ਬੁਲਾਇਆ ਜਥਿਆਂ ਵਿਚ ਤਾਲ ਮੇਲ ਕਰਨ ਤੇ ਠੀਕ ਤਰਹ ਪ੍ਰਬੰਧ ਕਰਨ ਲਈ ਸਾਰੇ ਜਥਿਆਂ ਨੂੰ ਇਕ ਥਾਂ  ਕਰਕੇ ਇਨ੍ਹਾ ਨੂੰ ਦੋ ਹਿਸਿਆਂ ਵਿਚ ਵੰਡ ਦਿਤਾ  40 ਸਾਲ ਤੋਂ ਉਪਰ ਬੁਢਾ ਦਲ ਤੇ 40 ਸਾਲ ਤੋ ਥਲੇ  ਤਰੁਣਾ ਦਲ 1  ਬੁਢਾ ਦਲ ਦੇ ਜਿਮੇ ਗੁਰੁਦਵਾਰਿਆ ਦੀ ਦੇਖ ਭਾਲ , ਸਿਖ ਪ੍ਰਚਾਰ ਤੇ ਸਿਖਾ ਦੇ ਹਿਤ ਕਾਰਜ ਕਰਨ ਦੀ ਸੇਵਾ ਤੇ ਦੂਸਰਾ ਦਲ ਵਿਚ ਨੋਜਵਾਨ ਸਨ ਜਿਨ੍ਹਾ ਨੂੰ  ਫੋਜੀ ਜਿਮੇਦਾਰੀਆਂ ਤੇ ਟਕਰਾਓ , ਅਗਰ ਲੋੜ ਪਵੇ ਤਾਂ , ਦੀ ਜਿਮੇਵਾਰੀ ਸੋਂਪੀ 1 ਹਰੀ ਸਿੰਘ ਢਿਲੋਂ  ਫੋਜ ਦਾ ਆਗੂ  ਚੁਣਿਆ ਗਿਆ 1 ਨਵਾਬ ਕਪੂਰ ਦੋਨੋ ਦਲਾਂ ਨੂੰ ਜਥੇਬੰਧ ਕਰਦਾ ਰਿਹਾ  1

ਤਰੁਣਾ  ਦਲ ਦੀ ਸ਼ਕਤੀ ਵਧਦੀ ਚਲੀ ਗਈ ਤੇ ਫੌਜ 12000 ਤਕ ਪੁਜ ਗਈ 1 ਨਵਾਬ ਕਪੂਰ ਨੇ ਸਹੀ ਜਥੇਬੰਦੀ ਲਈ ਇਸ ਨੂੰ  ਪੰਜ ਹਿਸਿਆਂ ਵਿਚ ਵੰਡ ਦਿਤਾ 1 ਹਰ ਇਕ ਦਾ ਅਲਗ ਖ਼ਿਤਾ ਬਣਾ ਦਿਤਾ ਹਰ ਇਕ ਦਾ ਆਪਣਾ ਡਰੰਮ ਆਪਣਾ ਬੈਚ  ਤੇ ਆਪਣੀ ਸਟੇਟ ਬਣਾ ਦਿਤੀ 1 ਇਹ ਸਭ ਆਪੋ  ਆਪਣੇ ਇਲਾਕਿਆਂ ਨੂੰ ਵਧਾਂਦੇ 1  1748 ਤਕ ਇਹ ਜਥੇ 65 ਤਕ ਪੁਜ ਗਏ 1  29 ਮਾਰਚ (13 ਅਪ੍ਰੈਲ ) 1748 ਵਿਚ  ਸਿਖਾਂ ਦੇ 65 ਦਲਾਂ ਦੀ ਸ਼ਕਤੀ ਨੂੰ ਇਕਠਾ ਕਰਕੇ , ਇਕ ਸਰਬਤ ਖਾਲਸਾ  ਦਲ ਦੀ ਅਗਵਾਈ ਵਿਚ 11 ਜਥਿਆਂ ਵਿਚ ਵੰਡ ਦਿਤਾ ਜਿਸ ਨੂੰ ਬਾਦ ਵਿਚ ਮਿਸਲਾਂ ਕਿਹਾ ਜਾਣ  ਲਗਾ,  ਜਿਨ੍ਹਾ ਦਾ ਖੇਤਰ ਸਤਲੁਜ ਨਦੀ ਦੇ ਇਸਪਾਰ ਸੀ 1 ਸਤਲੁਜ ਨਦੀ ਦੇ ਉਸਪਾਰ ਫੁਲਕੀਆ ਮਿਸਲ ਪਹਿਲੇ ਹੀ  ਕਾਇਮ ਹੋ ਚੁਕੀ ਸੀ ਜਿਸ ਦਾ ਖੇਤਰ ਮਾਲਵਾ ਸੀ 1 ਇਸ ਤਰਹ ਇਹ  12 ਮਿਸਲਾ ਪੰਜਾਬ ਤੇ ਤਕਰੀਬਨ ਰਾਜ ਹੀ ਕਰ ਰਹੀਆਂ ਸੀ ਤੇ ਕਿਸੇ ਦਾ ਹੀਆ ਨਹੀਂ ਸੀ  ਪੈਂਦਾ ਇਨ੍ਹਾ  ਨੂੰ ਵੰਗਾਰਨ ਦਾ ।

13 ਅਪ੍ਰੈਲ, 1748 ਈਸਵੀ ਨੂੰ ਵਿਸਾਖੀ ਦੇ ਦਿਨ ਸਿੱਖਾਂ ਦੇ 65 ਦਲਾਂ ਨੂੰ ਇੱਕ ਕਰਕੇ ਇੱਕ ਹੀ ਨਾਮ ਵਿੱਚ ਬਦਲ ਦਿੱਤਾ  ਅਤੇ ਇਸ ਦਲ ਦਾ ਨਾਮ ਰੱਖਿਆ ਗਿਆ ‘ਦਲ ਖਾਲਸਾ’। ਹੁਣ ਨਵਾਬ ਕਪੂਰ ਸਿੰਘ ਜੋ ਉਸ ਸਮੇਂ ਤਕ ਕਾਫ਼ੀ ਬਜ਼ੁਰਗ ਹੋ ਚੁੱਕੇ ਸਨ, ਭਵਿੱਖ ਵਿੱਚ ਸਿੱਖਾਂ ਦੇ ਨੇਤ੍ਰੱਤਵ ਵਲੋਂ ਵੱਖ ਹੋ ਗਏ ਅਤੇ ਉਨ੍ਹਾਂ ਦੇ ਸਥਾਨ ਉੱਤੇ ਆਪਣੇ ਵਾਰਸ ਸਰਦਾਰ ਜੱਸਾ ਸਿੰਘ ਆਹਲੂਵਾਲਿਆ ਨੂੰ ਨੇਤਾ ਨਿਯੁਕਤ ਕੀਤਾ । ਅਗਲੇ ਵੀਹ ਸਾਲਾਂ ਵਿੱਚ ਪਰਿਸਥਿਤੀ ਤੇ ਲੋੜ  ਅਨੁਸਾਰ ਦਲ ਖਾਲਸਾ ਨੂੰ  ਗਿਆਰਾਂ ਵੱਡੇ ਦਲਾਂ ਵਿੱਚ ਵੰਡ ਦਿੱਤਾ ਗਿਆ। ਹਰ ਇੱਕ ਦਲ ਦਾ ਆਪਣਾ–ਆਪਣਾ ਸਰਦਾਰ, ਆਪਣਾ–ਆਪਣਾ ਨਿਸ਼ਾਨ ਅਤੇ ਆਪਣੀਆਂ  ਉਪਲਬਧੀਆਂ ਹੁੰਦੀਆਂ ਸਨ1 ਸ਼ਕਤੀ ਚਾਹੇ ਸਭ ਦੀ ਇਕੋ ਜਹੀ ਨਹੀਂ ਸੀ ਪਰ ਕਿਸੇ ਵੀ ਮੁਸੀਬਤ ਵੇਲੇ ਸਭ ਇਕਠੇ ਹੁੰਦੇ 1 ਕੁੱਝ ਸਮਾਂ  ਬਾਅਦ ਇਹ ਜੱਥੇ ‘ਮਿਸਲਾਂ’ ਕਹਿਲਾਣ ਲੱਗੀਆਂ। ਸ਼ੁਰੂ ਵਿੱਚ ਇਹ ਗਿਆਰਾਂ (11) ਜੱਥੇ ਹੀ ਕਹਾਂਦੇ ਰਹੇ ਪਰ ਹੌਲੀ–ਹੌਲੀ ਜੱਥਾ ਸ਼ਬਦ ਦੇ ਸਥਾਨ ਉੱਤੇ ਮਿਸਲ ਸ਼ਬਦ ਦਾ ਪ੍ਰਯੋਗ ਹੋਣ ਲਗਾ। ਮਿਸਲ’ ਇੱਕ ਅਰਬੀ ਸ਼ਬਦ ਹੈ, ਜਿਸਦੇ ਮਤਲੱਬ ਹਨ ਬਰਾਬਰ ਅਤੇ ਇਸੇ ਸ਼ਬਦ ਨੂੰ  ਫਾਰਸੀ ਭਾਸ਼ਾ ਵਿੱਚ ਇੱਕ ਦਸਤਾਵੇਜ਼ ਅਤੇ ਫਾਈਲ ਦੇ ਅਰਥਾਂ ਵਿੱਚ ਪ੍ਰਯੋਗ ਕਰਦੇ ਹਨ।  ਹਰ ਇਕ ਜਥੇ ਆਪਣੀ ਫਾਇਲ ਹੁੰਦੀ ਜੋ ਅਮ੍ਰਿਤਸਰ ਕੇਂਦਰੀ ਦਫਤਰ ਵਿੱਚ ਰਖੀ ਜਾਂਦੀ  ਸੀ ਜਿਸ ਵਿੱਚ ਹਰ ਜੱਥੇ ਦੇ ਜਥੇਦਾਰਾਂ ਅਤੇ ਜਵਾਨਾਂ ਦੁਆਰਾ ਲੜੀ ਗਈ ਲੜਾਇਆਂ, ਯੁਧ  ਗਤੀ ਵਿਧੀਆਂ, ਪ੍ਰਾਪਤ  ਫਤਹਿ ਅਤੇ ਯੁੱਧਾਂ ਵਿੱਚ ਮਾਰੇ ਗਏ ਸੈਨਿਕਾਂ ਦਾ ਹਿਸਾਬ–ਕਿਤਾਬ ਰੱਖਿਆ ਜਾਂਦਾ ਸੀ।

ਨਵਾਬ ਕਪੂਰ ਹੁਣ ਬਹੁਤ ਬੁਢੇ  ਹੋ ਗਏ ਸੀ ਸੰਨ 1753 ਵਿਚ ਨਵਾਬ ਕਪੂਰ ਸਿੰਘ ਜੀ ਨੇ ਆਪਣਾ ਅੰਤਿਮ ਸਮਾਂ ਨੇੜੇ ਜਾਣ ਕੇ ਮਾਤਾ ਸੁੰਦਰ ਕੌਰ ਵੱਲੋਂ ਮਿਲੀ ਗਾਤਰੇ ਕ੍ਰਿਪਾਨ ਸਰਦਾਰ ਜੱਸਾ ਸਿੰਘ ਆਹਲੂਵਾਲੀਏ ਨੂੰ ਸੌਂਪਣਾ ਕੀਤੀ ਅਤੇ ਪ੍ਰਣ ਲਿਆ ਕਿ ਖਾਲਸਾ ਪੰਥ ਨੂੰ ਇਕ ਮੁੱਠ ਰਖਣਗੇ। ਜੱਸਾ ਸਿੰਘ ਅਹਲੂਵਾਲਿਆ  ਜਦ 6 ਸਾਲ ਦੇ ਸੀ ਤਾਂ ਉਨਾ ਦੇ ਪਿਤਾ ਦੀ ਮੋਤ ਹੋ ਗਈ 1 ਉਨ੍ਹਾ ਦਾ ਕੋਈ ਸਾਕ ਸੰਬੰਧੀ ਉਨ੍ਹਾ ਨੂੰ ਦਿਲੀ ਮਾਤਾ ਸੁੰਦਰੀ ਜੀ ਕੋਲ ਲੈ ਆਇਆ ਜਿਨ੍ਹਾ ਦੀ ਦੇਖ ਰੇਖ ਵਿਚ ਉਨ੍ਹਾ ਨੇ ਮੁਢਲੀ ਵਿਦਿਆ ਹਾਸਲ ਕੀਤੀ  1 ਜਦ ਜਵਾਨ ਹੋਏ ਤਾ ਉਨ੍ਹਾ ਨੇ ਇਨ੍ਹਾ ਨੂੰ ਨਵਾਬ ਕਪੂਰ ਦੇ ਹਵਾਲੇ ਕਰ ਦਿਤਾ ,ਜਿਥੇ ਉਨ੍ਹਾ ਨੇ ਆਪਣੀ ਮੇਹਨਤ ਲਗਣ ਤੇ ਬਹਾਦਰੀ ਨਾਲ ਨਵਾਬ ਕਪੂਰ ਦਾ ਦਿਲ ਜਿਤ ਲਿਆ ਤੇ ਉਨ੍ਹਾ  ਦੇ ਮੂੰਹ ਬੋਲੇ ਵਾਰਸ ਬਣ ਗਏ  1 ਉਨ੍ਹਾਂ ਨੇ ਸਵਾਧੀਨਤਾ ਦੀ ਲੜਾਈ ਵਿੱਚ ਉਹ ਕੌਸ਼ਲ ਵਿਖਾਏ ਕਿ ਮੁਗਲਾਂ ਅਤੇ ਅਫਗਾਨਾਂ ਨੂੰ ਪੰਜਾਬ ਵਿਚੋਂ  ਬਾਹਰ ਕੱਢ ਕੇ 1767 ਤੋਂ  1799 ਈਸਵੀ ਤੱਕ ਸਮੁੱਚੇ ਪੰਜਾਬ ਵਿੱਚ ਸਿੱਖ ਰਾਜ ਸਥਾਪਤ ਕਰ ਲਿਆ। ਇਸ ਵਿਚ ਕੋਈ ਅਤਿਕਥਨੀ ਨਹੀਂ ਹੋਵੇਗੀ ਕਿ ਬਾਬਾ ਬੰਦਾ ਸਿੰਘ ਬਹਾਦਰ ਦੀ ਸ਼ਹੀਦੀ ਤੋਂ ਬਾਅਦ ਖੇਰੂੰ-ਖੇਰੂੰ ਹੋਏ ਸਿੱਖ ਪੰਥ ਨੂੰ ਮੁੜ ਤੋਂ ਜਥੇਬੰਦ ਕਰਕੇ ਉਭਾਰਨ ਦਾ ਸਿਹਰਾ ਨਵਾਬ ਕਪੂਰ ਸਿੰਘ ਜਿਹੇ ਦੂਰ-ਅੰਦੇਸ਼ੀ ਅਤੇ ਮਹਾਨ ਯੋਧੇ ਦੇ ਸਿਰ ‘ਤੇ ਹੀ ਹੈ 1

 

 ਇਹ ਮਿਸਲਾਂ ਸ਼ੁਰੂ  ਸ਼ੁਰੂ ਵਿੱਚ  ਗਿਆਰਾਂ  ਜੱਥੇ ਹੀ ਕਹਾਂਦੇ ਰਹੇ ਪਰ ਹੌਲੀ–ਹੌਲੀ ਜੱਥਾ ਸ਼ਬਦ ਦੇ ਸਥਾਨ ਉੱਤੇ ਮਿਸਲ ਸ਼ਬਦ ਦਾ ਪ੍ਰਯੋਗ ਹੋਣ ਲਗਾ। ਹਰ ਜੱਥੇ  ਦੀ ਇੱਕ ਮਿਸਲ ਅਰਥਾਤ ਫਾਇਲ, ਅਮ੍ਰਿਤਸਰ ਕੇਂਦਰੀ ਦਫਤਰ ਵਿੱਚ ਹੋਇਆ ਕਰਦੀ ਸੀ। ਉਸ ਮਿਸਲ ਵਿੱਚ ਹਰ ਜੱਥੇ ਦੇ ਜਥੇਦਾਰਾਂ ਅਤੇ ਜਵਾਨਾਂ ਦੁਆਰਾ ਲੜੀ ਗਈ ਲੜਾਈਆਂ, ਯੁਧ  ਗਤੀਵਿਧੀਆਂ, ਪ੍ਰਾਪਤ  ਫਤਹਿ ਅਤੇ ਯੁੱਧਾਂ ਵਿੱਚ ਮਾਰੇ ਗਏ ਸੈਨਿਕਾਂ ਦਾ  ਹਿਸਾਬ–ਕਿਤਾਬ ਰੱਖਿਆ ਜਾਂਦਾ ਸੀ। ਸਿਪਾਹੀ ਅਤੇ ਜੱਥੇਦਾਰ ਨੂੰ ਜੋ ਕੁੱਝ ਪ੍ਰਾਪਤ ਹੁੰਦਾ ਸੀ, ਉਹ ਆਪਣੀ ਮਿਸਲ ਵਿੱਚ ਦਰਜ ਕਰਵਾ ਕੇ ਖਜਾਨੇ ਵਿੱਚ ਜਮਾਂ ਕਰਵਾ ਦਿੱਤਾ ਕਰਦਾ ਸੀ। ਇਸ ਪ੍ਰਕਾਰ ਜੱਥਾ ਸ਼ਬਦ ਤਾਂ ਹੱਟ ਗਿਆ ਅਤੇ ਮਿਸਲ ਸ਼ਬਦ ਦਾ ਪ੍ਰਯੋਗ ਪ੍ਰਚਲਨ ਵਿੱਚ ਆ ਗਿਆ।  ‘ਮਿਸਲ’ ਇੱਕ ਅਰਬੀ ਸ਼ਬਦ ਹੈ, ਜਿਸਦੇ ਮਤਲੱਬ ਹਨ ਬਰਾਬਰ ਅਤੇ ਇੱਕ ਹੀ ਵਰਗਾ ਇਸ ਸ਼ਬਦ ਨੂੰ ਫਾਰਸੀ ਭਾਸ਼ਾ ਵਿੱਚ ਇੱਕ ਦਸਤਾਵੇਜ਼ ਅਤੇ ਫਾਈਲ ਦੇ ਅਰਥਾਂ ਵਿੱਚ ਪ੍ਰਯੋਗ ਕਰਦੇ ਹਨ।

ਸਿਪਾਹੀ ਅਤੇ ਜੱਥੇਦਾਰ ਨੂੰ ਜੋ ਕੁੱਝ ਪ੍ਰਾਪਤ ਹੁੰਦਾ ਸੀ, ਉਹ ਆਪਣੀ ਮਿਸਲ ਵਿੱਚ ਦਰਜ ਕਰਵਾ ਕੇ ਖਜਾਨੇ ਵਿੱਚ ਜਮਾਂ ਕਰਵਾ ਦਿੰਦਾ । ਇਸ ਪ੍ਰਕਾਰ ਹੋਲੀ ਹੋਲੀ ਜੱਥਾ ਸ਼ਬਦ ਤਾਂ ਹੱਟ ਗਿਆ ਅਤੇ ਮਿਸਲ ਸ਼ਬਦ ਵਰਤੋਂ ਵਿਚ ਆ ਗਿਆ। ‘ਇਨ੍ਹਾਂ ਮਿਸਲਾਂ ਵਿੱਚ ਸਭ ਤੋਂ  ਵੱਡਾ ਗੁਣ ਇਹ ਸੀ ਕਿ ਇਸ ਗਿਆਰਾਂ–ਬਾਰ੍ਹਾਂ ਦਲਾਂ ਦੇ ਸਰਦਾਰ ਦੂੱਜੇ ਜੱਥਿਆਂ ਦੇ ਸਰਦਾਰਾਂ ਦੇ ਸਮਾਨ ਸੱਮਝੇ ਜਾਂਦੇ ਸਨ ਮਤਲਬ ਕਿ ਸਾਰੇ ਸਿੱਖ ਚਾਹੇ ਉਹ ਜਥੇਦਾਰ  ਹੋਣ ਜਾਂ  ਸਾਧਰਣ ਮੈਂਬਰ, ਸਭ ਨੂੰ ਬਰਾਬਰ  ਸੱਮਝੇ ਜਾਂਦੇ ਸਨ ਜਿਸ ਵਿਚ ਜਾਤਿ-ਪਾਤ ,ਥਾਂ ਦਿਤੀ ਜਾਂਦੀ 1  ਲੜਾਈ ਖੇਤਰਾਂ, ਪੰਚਾਇਤੀ ਸਭਾਵਾਂ ਅਤੇ ਸਾਮਾਜਕ ਜੀਵਨ ਵਿੱਚ ਸਾਰੇ ਸਿੱਖ ਆਪਸ ਵਿਚ ਭਰਾਵਾਂ ,ਜਾਂ ਪਿਓ -ਪੁਤਰ ਦੀ ਤਰਹ ਰਹਿੰਦੇ ,ਆਪਸ ਵਿਚ ਮਿਲ ਕੇ ਰਹਿੰਦੇ  ਪਰ ਲੜਾਈ ਦੇ ਮੌਕੇ ਉੱਤੇ ਉਹ ਆਪਣੇ–ਆਪਣੇ ਨੇਤਾਵਾਂ ਦਾ ਪੂਰੀ ਤਰ੍ਹਾਂ  ਆਗਿਆ ਪਾਲਣ  ਕਰਦੇ । ਹਾਂ, ਸ਼ਾਂਤੀ ਦੇ ਸਮੇਂ ਉਨ੍ਹਾਂ ਦੇ ਲਈ ਆਪਣੇ ਸਰਦਾਰਾਂ ਦੀ ਆਗਿਆ ਨੂੰ ਪਾਲਣ ਕਰਣਾ ਜ਼ਰੂਰੀ ਨਹੀਂ ਹੁੰਦਾ ਸੀ।

ਮਿਸਲਾਂ ਦੇਖਣ ਨੂੰ ਚਾਹੇ ਵੱਖ–ਵੱਖ ਹੋ ਗਈਆਂ ਸਨ, ਪਰ ਵਾਸਤਵ ਵਿੱਚ ਇੱਕ ਦੂੱਜੇ ਦੇ ਨਾਲ ਜੁੜੀਆਂ ਹੋਈਆਂ ਸਨ। ਹਰ ਮਿਸਲ ਦਾ ਪ੍ਰਭਾਵ ਅਤੇ ਅਧਿਕਾਰ ਖੇਤਰ ਨਿਸ਼ਚਿਤ ਕਰ ਦਿੱਤਾ ਸੀ ਪਰ ਸਾਮੂਹਕ ਆਫ਼ਤ ਦੇ ਸਮੇਂ ਇਹ ਮਿਸਲਾਂ ਇੱਕ ਦੂੱਜੇ ਦੇ ਨਾਲ ਮਿਲ ਕੇ, ਇੱਕ ਸਮਾਨ ਹੋਕੇ ਵੈਰੀ ਵਲੋਂ ਜੂਝਦੀਆਂ ਸਨ। ਦਲ ਖਾਲਸੇ ਦੇ ਨੇਤ੍ਰੱਤਵ ਦੇ ਹੇਠਾਂ ਉਹ ਇੱਕ ਦੂੱਜੇ ਵਲੋਂ ਵੱਖ ਹੋਣ ਦੀ ਸੋਚ ਵੀ ਨਹੀਂ ਸੱਕਦੇ ਸਨ। ਉਹ ਜੋ ਪੈਸਾ ਅਤੇ ਮਾਲ ਵੱਖਰੇ ਸਰੋਤਾਂ ਵਲੋਂ ਲਿਆਂਦੇ ਸਨ, ਇੱਕ ਜਗ੍ਹਾ ਉੱਤੇ ਜਮਾਂ ਕਰਵਾਂਦੇ ਅਤੇ ਮਿਲ ਵੰਡ ਕੇ ਖਾਂਦੇ।

ਕਿਸੇ ਵੀ ਮਿਸਲ ਵਿੱਚ ਨਿਜੀ ਕੱਬਜੇ ਵਾਲੇ ਮਾਲ ਉੱਤੇ ਖੁਦਗਰਜੀ ਨਹੀਂ ਸੀ। ਵਿਸਾਖੀ ਅਤੇ ਦੀਵਾਲੀ ਦੇ ਸਮੇਂ ਜਦੋਂ ਉਹ ਅਮ੍ਰਿਤਸਰ ਵਿੱਚ ਇਕੱਠੇ ਹੁੰਦੇ ਤਾਂ ਆਪਣੀ ਵੱਖ–ਵੱਖ ਮਿਸਲਾਂ ਦੇ ਝੰਡਿਆਂ ਦੇ ਹੇਠਾਂ ਨਹੀਂ, ਸਗੋਂ ਦਲ ਖਾਲਸਾ ਇੱਕ ਛਤਰਛਾਇਆ ਵਿੱਚ ਇਕੱਠੇ ਹੁੰਦੇ ਅਤੇ ਆਪਣੇ ਆਪ ਨੂੰ ਸਰਬਤ ਖਾਲਸਾ ਕਹਿੰਦੇ। ਉਹ ਪੰਜ ਪਿਆਰੇ ਚੁਣਦੇ ਅਤੇ ਗੁਰਮਤਾ ਕਰਦੇ। 1748 ਈਸਵੀ ਦੇ ਬਾਅਦ ਉਨ੍ਹਾਂ ਨੇ ਕਈ ਇੱਕ ਜ਼ਰੂਰੀ ਗੁਰਮਤੇ ਵੀ ਪਾਸ  ਕੀਤੇ। ਸਾਮੂਹਕ ਗੱਲਾਂ ਦੀਵਾਨ ਵਿੱਚ ਹੀ ਕਰਦੇ। ਅਬਦਾਲੀ ਦੇ ਹਮਲੇ, ਮੀਰ ਮੰਨੂ ਦੀ ਮਦਦ , ਸ਼ਾਹੈਵਾਜ ਖਾਨ ਦੇ ਸਾਥ ਵਰਤਾਓ, ਉਨ੍ਹਾਂ ਦੇ ਲਈ ਇਹੀ ਸਾਮੂਹਕ ਗੱਲਾਂ ਹੁੰਦੀਆਂ। ਅਜਿਹਾ ਕਰਣ ਵਲੋਂ ਮਿਸਲਾਂ ਦੇ ਵੱਖ–ਵੱਖ ਹੋਣ ਉੱਤੇ ਵੀ ਸਾਮੂਹਕ ਧੜਕਨ ਬਣੀ ਰਹਿੰਦੀ ਸੀ।ਇਸ ਵਿੱਚ ਕੋਈ ਸ਼ਕ ਨਹੀਂ ਕਿ ਮਿਸਲਾਂ ਦੇ ਜੱਥੇਦਾਰ ਦੀ ਰਾਏ ਆਪਣਾ ਵੱਖ ਪ੍ਰਭਾਵ ਰੱਖਦੀ ਸੀ, ਪਰ ਹਰ ਇੱਕ ਸਿਪਾਹੀ ਨੂੰ ਅਪਨੀ ਰਾਏ ਦੇਣ ਅਤੇ ਖੁੱਲੇ ਤੌਰ ਉੱਤੇ ਵਿਚਾਰ ਜ਼ਾਹਰ ਦਾ ਅਧਿਕਾਰ ਪ੍ਰਾਪਤ ਸੀ।

ਦੂਜਾ ਮਿਸਲ ਵਿੱਚ ਕੋਈ ਊਂਚ ਜਾਂ ਨੀਚ ਦਾ ਭੇਦ ਨਹੀਂ ਸੀ। ਮਨਸਬਦਾਰ ਦੀ ਤਰ੍ਹਾਂ ਗਰੇਡ ਨਿਸ਼ਚਿਤ ਨਹੀਂ ਸਨ ਅਤੇ ਨਾ ਹੀ ਅੱਜ ਦੀ ਤਰ੍ਹਾਂ ਰੈਂਕ, ਰੂਤਬੇ ਹੀ ਮਿਲੇ ਹੋਏ ਸਨ। ਸਾਰੇ ਇੱਕ ਸਮਾਨ ਸਨ, ਜੋ ਬਰਾਬਰ ਦੇ ਅਧਿਕਾਰ ਰੱਖਦੇ ਸਨ। ਇੱਕ ਜੱਥੇਦਾਰ ਸਿਪਾਹੀ ਦਾ ਰੁਵਬਾ ਰੱਖਦਾ ਸੀ ਅਤੇ ਇੱਕ ਸਿਪਾਹੀ ਇੱਕ ਜੱਥੇਦਾਰ ਦਾ। ਉਹ ਇੱਕ ਸਮਾਨ ਅਰਥਾਤ ਪਹਿਲਾ ਸਥਾਨ ਰੱਖਦੇ ਸਨ।ਜੱਥੇਦਾਰ ਦੀ ਮਰਜੀ ਕੋਈ ਆਖਰੀ ਮਰਜੀ ਨਹੀਂ ਹੁੰਦੀ ਸੀ। ਹਰ ਕੋਈ ਸਿਪਾਹੀ ਆਪਣੀ ਰਾਏ ਜੱਥੇਦਾਰ ਤੱਕ ਅੱਪੜਿਆ ਸਕਦਾ ਸੀ। ਉਸ ਸਮੇਂ ਦੇ ਸਾਹਮਣੇ ਦੇਖਣ ਵਾਲੇ ਮੌਲਵੀ ਵਲੀ ਔਲਾ ਸੱਦਿਕੀ ਨੇ ਲਿਖਿਆ ਹੈ ਕਿ ਸਿੱਖ ਮਿਸਲਾਂ ਦਾ ਹਰ ਮੈਂਬਰ ਆਜ਼ਾਦ ਸੀ। ਹਰ ਸਰਦਾਰ ਮਾਲਿਕ ਵੀ ਸੀ ਅਤੇ ਸੇਵਕ ਵੀ, ਹਾਕਿਮ ਵੀ ਅਤੇ ਮਾਤਹਿਤ ਵੀ।

ਇਕਾਂਤ ਵਿੱਚ ਖੁਦਾ ਦਾ ਭਗਤ ਫਕੀਰ ਅਤੇ ਪੰਥ ਵਿੱਚ ਮਿਲ ਕੇ ਦੁਸ਼ਮਨ ਦਾ ਲਹੂ ਪੀਣ ਵਾਲਾ ਮੌਤ ਦਾ ਫਰਿਸ਼ਤਾ ਹੁੰਦਾ ਸੀ। ਤੀਜਾ ਸਿਪਾਹੀ ਨੂੰ ਅਧਿਕਾਰ ਸੀ ਕਿ ਉਹ ਇੱਕ ਮਿਸਲ ਵਿੱਚੋਂ ਨਿਕਲ ਕੇ ਕਿਸੀ ਦੂੱਜੀ ਮਿਸਲ ਵਿੱਚ ਸ਼ਾਮਿਲ ਹੋ ਸਕਦਾ ਸੀ। ਜੇਕਰ ਕੋਈ ਸਿਪਾਹੀ ਇੱਕ ਮਿਸਲ ਨੂੰ ਤਿਆਗ ਕੇ ਦੂਜੀ ਮਿਸਲ ਵਿੱਚ ਜਾਂਦਾ ਤਾਂ ਇਸ ਗੱਲ ਨੂੰ ਭੈੜਾ ਨਹੀਂ ਮੰਨਿਆ ਜਾਂਦਾ ਸੀ।

ਇਸਤੋਂ ਇਹ ਜ਼ਾਹਰ ਹੁੰਦਾ ਹੈ ਕਿ ਸਭ ਮਿਸਲਾਂ ਦਾ ਲਕਸ਼ ਇੱਕ ਹੀ ਸੀ। ਜੇਕਰ ਕੋਈ ਸਿੱਖ ਕਿਸੇ ਦੂਜੀ ਮਿਸਲ ਵਿੱਚ ਜਾਣ ਦੀ ਇੱਛਾ ਜ਼ਾਹਰ ਕਰਦਾ ਤਾਂ ਉਸਦਾ ਜੱਥੇਦਾਰ ਉਸਨੂੰ ਖੁਸ਼ੀ ਵਲੋਂ ਉੱਥੇ ਭੇਜ ਦਿੰਦਾ। ਇਸ ਪ੍ਰਕਾਰ ਦੂਜਾ ਜੱਥੇਦਾਰ ਉਸਨੂੰ ਖੁਸ਼ੀ ਵਲੋਂ ਸਵੀਕਾਰ ਕਰ ਲੈਂਦਾ। ਇਸ ਛੁੱਟ ਦਾ ਇੱਕ ਮੁਨਾਫ਼ਾ ਇਹ ਵੀ ਸੀ ਕਿ ਹਰ ਸਿਪਾਹੀ ਦਾ ਵਿਅਕਤੀੱਤਵ ਕਾਇਮ ਸੀ। ਫਿਰ ਜੱਥੇਦਾਰ ਇਸ ਕੋਸ਼ਿਸ਼ ਵਿੱਚ ਰਹਿੰਦੇ ਸਨ ਕਿ ਹਰ ਸਿਪਾਹੀ ਉਨ੍ਹਾਂ ਨਾਲ ਸੰਤੁਸ਼ਟ ਰਹੇ। ਸਿਪਾਹੀ ਦੇ ਖੁਸ਼ ਰਹਿਣ ਦੀ ਸੂਰਤ ਵਿੱਚ ਉਸਦੀ ਮਿਸਲ ਛੱਡ ਕੇ ਜਾਣ ਦਾ ਕੋਈ ਕਾਰਣ ਹੀ ਨਹੀਂ ਰਹਿ ਜਾਂਦਾ ਸੀ।

ਇਨ੍ਹਾਂ ਮਿਸਲਾਂ ਵਿੱਚ ਇੱਕ ਵੱਡਾ ਗੁਣ ਇਹ ਸੀ ਕਿ ਇਸ ਗਿਆਰਾਂ–ਬਾਰ੍ਹਾਂ ਦਲਾਂ ਦੇ ਸਰਦਾਰ ਦੂੱਜੇ ਜੱਥਿਆ ਦੇ ਸਰਦਾਰਾਂ ਦੇ ਸਮਾਨ ਸੱਮਝੇ ਜਾਂਦੇ ਸਨ। ਮਨਸ਼ਾ ਇਹ ਕਿ ਸਾਰੇ ਸਿੱਖ ਚਾਹੇ ਉਹ ਨੇਤਾ ਹੋਣ ਜਾਂ  ਸਾਧਰਣ ਮੈਂਬਰ, ਲੜਾਈ ਦਾ ਮੈਦਾਨ ਹੋਵੇ , ਪੰਚਾਇਤੀ ਸਭਾਵਾਂ ਜਾਂ  ਸਾਮਾਜਕ ਜੀਵਨ , ਸਾਰੇ ਸਿੱਖ ਆਪਣੇ ਸਰਦਾਰਾਂ ਦੇ ਸਮਾਨ ਸੱਮਝੇ ਜਾਂਦੇ ਸਨ 1  ਪਰ ਲੜਾਈ  ਦੇ ਮੌਕੇ ਉੱਤੇ ਉਹ ਆਪਣੇ–ਆਪਣੇ ਨੇਤਾਵਾਂ ਦਾ ਪੂਰੀ ਤਰ੍ਹਾਂ  ਆਗਿਆ ਪਾਲਣ  ਕਰਦੇ ਸਨ। ਹਾਂ, ਸ਼ਾਂਤੀ ਦੇ ਸਮੇਂ ਉਨ੍ਹਾਂ ਦੇ ਲਈ ਆਪਣੇ ਸਰਦਾਰਾਂ ਦੀ ਆਗਿਆ ਨੂੰ ਪੂਰੀ ਤਰ੍ਹਾਂ  ਪਾਲਣ ਕਰਣਾ ਜ਼ਰੂਰੀ ਨਹੀਂ ਹੁੰਦਾ ਸੀ। ਮਿਸਲਾਂ ਦੇਖਣ ਨੂੰ ਚਾਹੇ ਵੱਖ–ਵੱਖ ਹੋ ਗਈਆਂ ਸਨ, ਪਰ ਵਾਸਤਵ ਵਿੱਚ ਇੱਕ ਦੂੱਜੇ ਦੇ ਨਾਲ ਜੁੜੀਆਂ ਹੋਈਆਂ ਸਨ।ਹਰ ਮਿਸਲ ਦਾ ਪ੍ਰਭਾਵ ਅਤੇ ਅਧਿਕਾਰ ਖੇਤਰ ਨਿਸ਼ਚਿਤ ਕਰ ਦਿੱਤਾ ਸੀ, ਪਰ ਸਾਮੂਹਕ ਆਫ਼ਤ ਦੇ ਸਮੇਂ ਇਹ ਮਿਸਲਾਂ ਇੱਕ ਦੂੱਜੇ ਦੇ ਨਾਲ ਮਿਲ ਕੇ, ਇੱਕ ਸਮਾਨ ਹੋਕੇ ਵੈਰੀ ਨਾਲ  ਜੂਝਦੀਆਂ ਸਨ। ਦਲ ਖਾਲਸੇ ਦੇ ਨੇਤ੍ਰੱਤਵ ਦੇ ਹੇਠਾਂ ਉਹ ਇੱਕ ਦੂੱਜੇ ਵਲੋਂ ਵੱਖ ਹੋਣ ਦੀ ਸੋਚ ਵੀ ਨਹੀਂ ਸੱਕਦੇ ਸਨ।  ਉਹ ਜੋ ਪੈਸਾ ਅਤੇ ਮਾਲ ਵੱਖਰੇ ਸਰੋਤਾਂ ਵਲੋਂ ਲਿਆਂਦੇ ਸਨ, ਇੱਕ ਜਗ੍ਹਾ ਉੱਤੇ ਜਮਾਂ ਕਰਵਾਂਦੇ ਅਤੇ ਮਿਲ ਵੰਡ ਕੇ ਖਾਂਦੇ। ਕਿਸੇ ਵੀ ਮਿਸਲ ਵਿੱਚ ਨਿਜੀ ਕੱਬਜੇ ਵਾਲੇ ਮਾਲ ਉੱਤੇ ਖੁਦਗਰਜੀ ਨਹੀਂ ਸੀ। ਵਿਸਾਖੀ ਅਤੇ ਦੀਵਾਲੀ ਦੇ ਸਮੇਂ ਜਦੋਂ ਉਹ ਅਮ੍ਰਿਤਸਰ ਵਿੱਚ ਇਕੱਠੇ ਹੁੰਦੇ ਤਾਂ ਆਪਣੀ ਵੱਖ–ਵੱਖ ਮਿਸਲਾਂ ਦੇ ਝੰਡਿਆਂ ਦੇ ਹੇਠਾਂ ਨਹੀਂ, ਸਗੋਂ ਦਲ ਖਾਲਸਾ ਇੱਕ ਛਤਰਛਾਇਆ ਵਿੱਚ ਇਕੱਠੇ ਹੁੰਦੇ ਅਤੇ ਆਪਣੇ ਆਪ ਨੂੰ ਸਰਬਤ ਖਾਲਸਾ ਕਹਿੰਦੇ। ਉਹ ਪੰਜ ਪਿਆਰੇ ਚੁਣਦੇ ਅਤੇ ਗੁਰਮਤਾ ਕਰਦੇ। 1748 ਈਸਵੀ ਦੇ ਬਾਅਦ ਉਨ੍ਹਾਂ ਨੇ ਕਈ ਇੱਕ ਜ਼ਰੂਰੀ ਗੁਰਮਤੇ ਵੀ ਪਾਸ  ਕੀਤੇ। ਸਾਮੂਹਕ ਗੱਲਾਂ ਦੀਵਾਨ ਵਿੱਚ ਹੀ ਕਰਦੇ। ਅਬਦਾਲੀ ਦੇ ਹਮਲੇ, ਮੀਰ ਮੰਨੂ ਦੀ ਮਦਦ ਉੱਤੇ ਸ਼ਾਹੈਵਾਜ ਖਾਨ ਦੇ ਸਾਥ ਵਰਤਾਓ, ਉਨ੍ਹਾਂ ਦੇ ਲਈ ਇਹੀ ਸਾਮੂਹਕ ਗੱਲਾਂ ਹੁੰਦੀਆਂ। ਅਜਿਹਾ ਕਰਣ ਵਲੋਂ ਮਿਸਲਾਂ ਦੇ ਵੱਖ–ਵੱਖ ਹੋਣ ਉੱਤੇ ਵੀ ਸਾਮੂਹਕ ਧੜਕਨ ਬਣੀ ਰਹਿੰਦੀ ਸੀ। ਇਸ ਵਿੱਚ ਕੋਈ ਸ਼ਕ ਨਹੀਂ ਕਿ ਮਿਸਲਾਂ ਦੇ ਜੱਥੇਦਾਰ ਦੀ ਰਾਏ ਆਪਣਾ ਵੱਖ ਪ੍ਰਭਾਵ ਰੱਖਦੀ ਸੀ, ਪਰ ਹਰ ਇੱਕ ਸਿਪਾਹੀ ਨੂੰ ਅਪਨੀ ਰਾਏ ਦੇਣ ਅਤੇ ਖੁੱਲੇ ਤੌਰ ਉੱਤੇ ਵਿਚਾਰ ਜ਼ਾਹਰ ਕਰਨ ਦਾ ਅਧਿਕਾਰ ਪ੍ਰਾਪਤ ਸੀ। ਦੂਜਾ ਮਿਸਲ ਵਿੱਚ ਕੋਈ ਊਂਚ ਜਾਂ ਨੀਚ ਦਾ ਭੇਦ ਨਹੀਂ ਸੀ।

ਮਨਸਬਦਾਰ ਦੀ ਤਰ੍ਹਾਂ ਗਰੇਡ ਨਿਸ਼ਚਿਤ ਨਹੀਂ ਸਨ ਅਤੇ ਨਾਹੀਂ ਅੱਜ ਦੀ ਤਰ੍ਹਾਂ ਰੈਂਕ, ਰੂਤਬੇ ਹੀ ਮਿਲੇ ਹੋਏ ਸਨ। ਸਾਰੇ ਇੱਕ ਸਮਾਨ ਸਨ, ਜੋ ਬਰਾਬਰ ਦੇ ਅਧਿਕਾਰ ਰੱਖਦੇ ਸਨ। ਇੱਕ ਜੱਥੇਦਾਰ ਸਿਪਾਹੀ ਦਾ ਰੁਤਬਾ ਰੱਖਦਾ ਸੀ ਅਤੇ ਇੱਕ ਸਿਪਾਹੀ ਇੱਕ ਜੱਥੇਦਾਰ । ਜੱਥੇਦਾਰ ਦੀ ਮਰਜੀ ਕੋਈ ਆਖਰੀ ਮਰਜੀ ਨਹੀਂ ਹੁੰਦੀ ਸੀ। ਹਰ ਕੋਈ ਸਿਪਾਹੀ ਆਪਣੀ ਰਾਏ ਜੱਥੇਦਾਰ ਤੱਕ ਅੱਪੜਾ  ਸਕਦਾ ਸੀ। ਉਸ ਸਮੇਂ ਦੇ ਸਾਹਮਣੇ ਦੇਖਣ ਵਾਲੇ ਮੌਲਵੀ ਵਲੀ ਔਲਾ ਸੱਦਿਕੀ ਨੇ ਲਿਖਿਆ ਹੈ ਕਿ ਸਿੱਖ ਮਿਸਲਾਂ ਦਾ ਹਰ ਮੈਂਬਰ ਆਜ਼ਾਦ ਸੀ। ਹਰ ਸਰਦਾਰ ਮਾਲਿਕ ਵੀ ਸੀ ਅਤੇ ਸੇਵਕ ਵੀ, ਹਾਕਿਮ ਵੀ ਅਤੇ ਮਾਤਹਿਤ ਵੀ।ਏਕਾਂਤ ਵਿੱਚ ਖੁਦਾ ਦਾ ਭਗਤ ਫਕੀਰ ਅਤੇ ਪੰਥ ਵਿੱਚ ਮਿਲ ਕੇ ਦੁਸ਼ਮਨ ਦਾ ਲਹੂ ਪੀਣ ਵਾਲਾ ਮੌਤ ਦਾ ਫਰਿਸ਼ਤਾ ਹੁੰਦਾ ਸੀ। ਤੀਜਾ ਸਿਪਾਹੀ ਨੂੰ ਅਧਿਕਾਰ ਸੀ ਕਿ ਉਹ ਇੱਕ ਮਿਸਲ ਵਿੱਚੋਂ ਨਿਕਲ ਕੇ ਕਿਸੀ ਦੂੱਜੀ ਮਿਸਲ ਵਿੱਚ ਸ਼ਾਮਿਲ ਹੋ ਸਕਦਾ ਸੀ। । ਇਸਤੋਂ ਇਹ ਜ਼ਾਹਰ ਹੁੰਦਾ ਹੈ ਕਿ ਸਭ ਮਿਸਲਾਂ ਦਾ ਲਕਸ਼ ਇੱਕ ਹੀ ਸੀ।  ਹਰ ਸਿਪਾਹੀ ਦਾ ਵਿਅਕਤੀੱਤਵ ਕਾਇਮ ਸੀ। ਹਰ  ਜੱਥੇਦਾਰ ਇਸ ਕੋਸ਼ਿਸ਼ ਵਿੱਚ ਰਹਿੰਦੇ ਸਨ ਕਿ ਹਰ ਸਿਪਾਹੀ ਉਨ੍ਹਾਂ ਨਾਲ ਸੰਤੁਸ਼ਟ ਰਹੇ।ਸਿਪਾਹੀ ਦੇ ਖੁਸ਼ ਰਹਿਣ ਦੀ ਸੂਰਤ ਵਿੱਚ ਉਸਦੀ ਮਿਸਲ ਛੱਡ ਕੇ ਜਾਣ ਦਾ ਕੋਈ ਕਾਰਣ ਹੀ ਨਹੀਂ ਰਹਿ ਜਾਂਦਾ ਸੀ।

ਹੇਠ ਲਿਖੀਆਂ ਪੰਜਾਬ ਦੀਆਂ ਇਨ੍ਹਾ ਬਾਰਹ ਮਿਸਲਾਂ (ਰਿਆਸਤਾਂ) ਦਾ ਵੇਰਵਾ :-

ਨੱਕਈ ਮਿਸਲ

ਨਕਈ ਮਿਸਲ, ਬਾਰ੍ਹਾਂ ਸਿੱਖ ਮਿਸਲਾਂ ਵਿੱਚੋਂ ਇੱਕ ਸੀ। ਇਹ ਲਹੋਰ ਦੀ ਚੂਨੀਆਂ ਤਹਿਸੀਲ ਦੇ ਸੰਨਥਾਪਕ ਹਰੀ ਸਿੰਘ ਸੰਧੂ ਜੱਟਾ ਦੀ ਮਿਸਲ , ਲਾਹੌਰ ਦੇ ਪੱਛਮ ਵੱਲ ਰਾਵੀ ਅਤੇ ਸਤਲੁਜ ਦਰਿਆ ਵਿਚਕਾਰਲੇ ਇਲਾਕੇ ਵਿੱਚ ਸਥਿੱਤ ਸੀ ਜਿਸ ਨੂੰ ਨਾਕਾ ਕਿਹਾ ਜਾਂਦਾ ਸੀਇਥੇ  ਨਿਕੇ ਜਹੇ ਪਿੰਡ ਦੇ ਚੋਧਰੀ ਦਾ ਪੁਤਰ ਹੀਰਾ ਸਿੰਘ ਇਸ ਮਿਸਲ ਦਾ ਸਰਦਾਰ ਸੀ ਜੋ  ਬਹੁਤ ਬਹਾਦਰ ਤੇ ਦਲੇਰ ਸੀ 1

 ਰਣਜੀਤ ਸਿੰਘ ਦੁਆਰਾ ਸ਼ੁਕਰਚਕੀਆ ਮਿਸਲ ਦੇ ਸਿੱਖ ਸਾਮਰਾਜ ਵਿੱਚ ਸ਼ਾਮਿਲ ਕੀਤੇ ਜਾਣ ਤੋਂ ਪਹਿਲਾਂ ਇਸਨੇ ਸਿਆਲਾਂ , ਪਠਾਣਾਂ ਅਤੇ ਖਰਲਾਂ ਦੇ ਵਿਰੁੱਧ ਲੜਾਈਆਂ ਲੜੀਆਂ।ਹਰੀ ਸਿੰਘ ਨੇ ਬਚਪਨ ਵਿੱਚ ਹੀ ਹਥਿਆਰਾਂ ਦੀ ਮਸ਼ਕ ਕਰਨੀ ਸ਼ੁਰੂ ਕਰ ਦਿੱਤੀ ਸੀ। ਉਸ ਨੇ 1731 ਵਿੱਚ ਖੰਡੇ ਬਾਟੇ ਦਾ ਅੰਮ੍ਰਿਤ ਪਾਨ ਕਰਕੇ ਸਿੰਘ ਸਜ ਗਿਆ। ਜਦੋਂ ਸਿੱਖਾਂ ਨੇ 1763 ਵਿੱਚ ਕਸੂਰ ਅਤੇ 1764 ਵਿੱਚ ਸਰਹਿੰਦ ਫ਼ਤਿਹ ਕੀਤਾ ਤਾਂ ਹਰੀ ਸਿੰਘ ਨੇ ਖੁੱਡੀਆਂ ਦੇ ਇਲਾਕਿਆਂ ‘ਤੇ ਕਬਜ਼ਾ ਕਰ ਲਿਆ।

 1748 ਵਿੱਚ ਹਰੀ ਸਿੰਘ ਦੀ ਸੇਵਾ ਵਿੱਚ 200 ਘੋੜ-ਸੁਆਰ ਸਨ। ਹਰੀ ਸਿੰਘ ਹਿੰਦੂਆਂ ਦੀ ਪੁਕਾਰ ਤੇ ਗਊਆਂ ਦੀ ਰਖ਼ਿਆ  ਲਈ ਪਾਕ ਪਟਨ ਦੇ ਗੱਦੀ ਨਸ਼ੀਨ ਨਾਲ ਲੜਾਈ ਵਿੱਚ ਗੋਲੀ ਲਗਣ ਨਾਲ ਸ਼ਹੀਦ ਹੋ ਗਿਆ। ਉਸ ਉਪਰੰਤ ਉਸ ਦੇ ਭਤੀਜੇ ਨਾਹਰ ਸਿੰਘ ਨੂੰ ਮਿਸਲ ਦਾ ਨਿਗਰਾਨ ਥਾਪਿਆ। ਉਹ 9 ਮਹੀਨੇ ਬਾਅਦ 1768 ਵਿੱਚ ਹੀ ਕੋਟ ਕਮਾਲੀਆ ਦੀ ਲੜਾਈ ਵਿੱਚ ਲੜਦਾ ਹੋਇਆ ਮਾਰਿਆ ਗਿਆ। ਨਾਹਰ ਸਿੰਘ ਦਾ ਛੋਟਾ ਭਰਾ ਰਣ ਸਿੰਘ ਮਿਸਲ ਦਾ ਸਰਦਾਰ ਬਣਿਆਂ। ਉਸ ਦੇ ਸਮੇਂ ਵਿੱਚ ਨਕਈ ਮਿਸਲ ਦੀ ਸ਼ਕਤੀ ਅਤੇ ਇਲਾਕਾ ਕਾਫੀ ਵਧੇ। ਸਰਦਾਰ ਰਣ ਸਿੰਘ ਦੇ ਸਮੇਂ ਵਿੱਚ ਚੂਨੀਆਂ, ਕਸੂਰ, ਸ਼ਰਕਪੁਰ, ਗੁਗੇਰਾ ਆਦਿ ਦੇ ਇਲਾਕਿਆਂ ਤੋਂ 9 ਲੱਖ ਰੁਪਏ ਸਾਲਾਨਾ ਦਾ ਮਾਲੀਆ ਆਉਂਦਾ ਸੀ। ਰਣ ਸਿੰਘ ਕੋਲ 2000 ਘੋੜ ਸੁਆਰ, ਊਠਾਂ ‘ਤੇ ਸੁਆਰ ਜੰਬੂਰਕ ਤੇ ਤੋਪਾਂ ਆਦਿ ਸਨ। ਉਸ ਨੇ ਬਹਿਰਵਾਲ ਨੂੰ ਆਪਣਾ ਸਦਰ ਮੁਕਾਮ ਬਣਾਇਆ। 1781 ਵਿੱਚ ਰਣ ਸਿੰਘ ਦੀ ਮੌਤ ਹੋ ਗਈ। ਸਰਦਾਰ ਰਣ ਸਿੰਘ ਦਾ ਵੱਡਾ ਸਪੁੱਤਰ ਭਗਵਾਨ ਸਿੰਘ ਮਿਸਲ ਦਾ ਚੀਫ਼ ਬਣਿਆਂ। ਇਸ ਦੀ ਭੈਣ ਦਾਤਾਰ ਕੌਰ, ਮਹਾਰਾਜਾ ਰਣਜੀਤ ਸਿੰਘ ਦੀ ਪਟਰਾਣੀ ਬਣੀਂ। ਦਾਤਾਰ ਕੌਰ ਦੀ ਕੁੱਖੋਂ ਹੀ ਵਲੀ ਅਹਿਦ ਖੜਕ ਸਿੰਘ ਪੈਦਾ ਹੋਇਆ। ਮਹਾਰਾਣੀ ਦਾਤਾਰ ਕੌਰ ਨੂੰ ‘ਮਾਈ ਨਕਾਇਣ’ ਕਰ ਕੇ ਜਾਣਿਆਂ ਜਾਂਦਾ ਸੀ। ਭਗਵਾਨ ਸਿੰਘ ਤੋਂ ਬਾਅਦ ਉਸ ਦਾ ਛੋਟਾ ਭਰਾ ਗਿਆਨ ਸਿੰਘ ਮਿਸਲ ਦਾ ਸਰਦਾਰ ਬਣਿਆਂ ਜਿਸ ਦੀ 1807 ਵਿੱਚ ਮੌਤ ਹੋ ਗਈ। ਗਿਆਨ ਸਿੰਘ ਦਾ ਸਪੁੱਤਰ ਕਾਹਨ ਸਿੰਘ ਸੀ ਜਿਸ ਨੂੰ ਮਹਾਰਾਜਾ ਰਣਜੀਤ ਸਿੰਘ ਨੇ 15,000 ਰੁਪਏ ਸਾਲਾਨਾ ਦੀ ਜਾਗੀਰ ਦੇ ਦਿੱਤੀ ਅਤੇ ਉਸ ਦੇ ਸਾਰੇ ਇਲਾਕੇ ਲਾਹੌਰ ਦਰਬਾਰ ਵਿੱਚ ਸ਼ਾਮਲ ਕਰ ਲਏ।

ਅਹੁਲੁਵਾਲਿਆ ਮਿਸਲ

ਸ: ਜੱਸਾ ਸਿੰਘ ਆਹਲੂਵਾਲੀਆ ਦਾ ਜਨਮ 3 ਮਈ 1718 ਈ: ਨੂੰ ਸ: ਬਦਰ ਸਿੰਘ ਦੇ ਘਰ ਮਾਤਾ ਜੀਵਨ ਕੌਰ ਦੀ ਕੁੱਖੋਂ ਪਿੰਡ ਆਹਲੂ ਜ਼ਿਲ੍ਹਾ ਲਾਹੌਰ ਵਿਖੇ ਹੋਇਆ।ਜੱਸਾ ਸਿੰਘ ਆਹਲੂਵਾਲੀਆ (1718-1783) ਆਹਲੂਵਾਲੀਆ ਮਿਸਲ ਦੇ ਸਰਦਾਰ ਸਨ ਜਿਨ੍ਹਾਂ ਨੇ ਸਿੱਖ ਕੌਮ ਲਈ ਬੇਮਿਸਾਲ ਘਾਲਣਾ ਘਾਲੀ। ਉਨ੍ਹਾਂ ਦਾ ਜੀਵਨ-ਕਾਲ ਸਿੱਖ ਕੌਮ ਦੇ ਮਹਾਨ ਜਰਨੈਲ ਬਾਬਾ ਬੰਦਾ ਸਿੰਘ ਬਹਾਦਰ ਦੀ 1716 ਵਿੱਚ ਹੋਈ ਸ਼ਹਾਦਤ ਤੋਂ ਲੈ ਕੇ 1801 ਵਿੱਚ ਸਿੱਖ ਰਾਜ ਦੀ ਸਥਾਪਨਾ ਦੇ ਦਰਮਿਆਨ ਵਾਲਾ ਸੀ। ਸੁਲਤਾਨ-ਉਲ-ਕੌਮ ਦਾ ਜਨਮ ਲਾਹੌਰ ਨੇੜੇ ਪਿੰਡ ਆਹਲੂ ਵਿੱਚ ਹੋਇਆ ਸੀ ਜਿਸ ਦੀ ਮੋਹੜੀ ਉਨ੍ਹਾਂ ਦੇ ਪੁਰਖੇ ਸਰਦਾਰ ਸਦਾ ਸਿੰਘ ਨੇ ਗੱਡੀ ਸੀ ਜੋ ਛੇਵੇਂ ਗੁਰੂ ਹਰਗੋਬਿੰਦ ਜੀ ਦੇ ਅਨੁਆਈ ਸਨ। ਆਹਲੂ ਪਿੰਡ ਤੋਂ ਹੀ ਮਿਸਲ ਦਾ ਨਾਂ ਆਹਲੂਵਾਲੀਆ ਪੈ ਗਿਆ । 5-6 ਸਾਲ ਦੀ ਉਮਰ ਵਿਚ ਇਨ੍ਹਾ ਦੇ ਪਿਤਾ ਦੇ ਦੇਹਾਂਤ ਤੋ ਬਾਅਦ ਇਨ੍ਹਾ ਦਾ ਕੋਈ ਨਜਦੀਕੀ ਰਿਸ਼ਤੇਦਾਰ ਇਹਨਾ ਨੂੰ ਦਿਲੀ ਮਾਤਾ ਸੁੰਦਰੀ ਕੋਲ ਲਈ ਆਇਆ 1 ਪੜਾਈ-ਲਿਖਾਈ ਤੇ ਵਿਦਿਆ ਇਨ੍ਹਾ  ਨੇ ਮਾਤਾ ਸੁੰਦਰੀ ਦੀ ਦੇਖ ਰੇਖ ਵਿਚ ਸਿਖੀ 1 ਉਸਤੋ ਬਾਅਦ ਮਾਤਾ ਸੁੰਦਰੀ ਨੇ ਇਹਨਾ ਨੂੰ ਨਵਾਬ ਕਪੂਰ ਦੇ ਹਵਾਲੇ ਕਰ ਦਿਤਾ ਜਿਨ੍ਹਾ  ਨੇ ਘੋੜ ਸਵਾਰੀ ਤੀਰ ਅੰਦਾਜੀ ਤੇ ਯੁਧ ਦੇ ਬਾਕੀ ਖੇਤਰਾਂ ਵਿਚ  ਨਿਪੁੰਨ ਕਰ ਦਿਤਾ 1 ਸੰਨ 1748 ਨੂੰ ਹੋਏ ਸਰਬੱਤ ਖ਼ਾਲਸਾ ਵੇਲੇ ਨਵਾਬ ਕਪੂਰ ਸਿੰਘ ਨੇ ਸਰਦਾਰ ਜੱਸਾ ਸਿੰਘ ਨੂੰ ਆਪਣਾ ਜ਼ਾਨਸ਼ੀਨ ਥਾਪ  ਦਿੱਤਾ।

ਇਸ ਤਰ੍ਹਾਂ ਨਵਾਬ ਕਪੂਰ ਸਿੰਘ ਦੀ ਰਹਿਨੁਮਾਈ ਹੇਠ ਆਪ ਦੇ ਰਾਜਨੀਤਿਕ ਜੀਵਨ ਦਾ ਅਰੰਭ ਹੋਇਆ ਅਤੇ ਛੇਤੀ ਹੀ ਆਪ ਦੀ ਗਿਣਤੀ ਸਿੱਖ ਆਗੂਆਂ ਦੀ ਪਹਿਲੀ ਕਤਾਰ ਦੇ ਨੇਤਾਵਾਂ ਵਿੱਚ ਹੋਣ ਲੱਗ ਪਈ। ਨਵਾਬ ਕਪੂਰ ਸਿੰਘ ਦੀ ਸਲਾਹ ‘ਤੇ 1748 ਈ: ਨੂੰ ਉਸ ਸਮੇਂ ਤੱਕ ਹੋਂਦ ਵਿੱਚ ਆ ਚੁੱਕੇ 65 ਜਥਿਆਂ ਨੂੰ ਦੁਬਾਰਾ 11 ਜਥਿਆਂ ਵਿੱਚ ਵੰਡ ਦਿੱਤਾ ਗਿਆ ਅਤੇ 11 ਜਥਿਆਂ ਦੇ ਇਕੱਠ ਨੂੰ ‘ਦਲ ਖਾਲਸਾ’ ਦਾ ਨਾਮ  ਦਿੱਤਾ ਗਿਆ। ਅਦਭੁੱਤ ਯੋਗਤਾ ਦੇ ਕਾਰਨ ਸਿੱਖਾਂ ਦਾ ਪ੍ਰਧਾਨ ਸੈਨਾਪਤੀ ਜੱਸਾ ਸਿੰਘ ਆਹਲੂਵਾਲੀਆ ਨੂੰ ਨਿਯੁਕਤ ਕੀਤਾ ਗਿਆ। 1761 ਈ: ਨੂੰ ਜੱਸਾ ਸਿੰਘ ਦੀ ਅਗਵਾਈ ਵਿੱਚ ਸਿੱਖਾਂ ਨੇ ਪਾਣੀਪਤ ਦੀ ਲੜਾਈ ਤੋਂ ਮੁੜ ਰਹੇ ਅਹਿਮਦ ਸ਼ਾਹ ਅਬਦਾਲੀ ‘ਤੇ ਹਮਲਾ ਕਰਕੇ 2200 ਹਿੰਦੂ ਔਰਤਾਂ ਨੂੰ ਪਠਾਣਾਂ ਦੇ ਚੁੰਗਲ ਤੋਂ ਛੁਡਾ ਲਿਆ ਅਤੇ ਘਰੋ-ਘਰੀ ਪਹੁੰਚਾਇਆ।

5 ਫਰਵਰੀ 1762 ਈ: ਨੂੰ ਕੁੱਪ ਰੁਹੀੜਾ ਵਿੱਚ ਵਾਪਰੇ ਵੱਡੇ ਘੱਲੂਘਾਰੇ ਦੇ ਨਾਜ਼ੁਕ ਸਮੇਂ ਦੌਰਾਨ ਜੱਸਾ ਸਿੰਘ ਨੇ ਮੋਹਰੇ ਹੋ ਕੇ ਬੜੀ ਬਹਾਦਰੀ ਨਾਲ ਕੌਮ ਦੀ ਅਗਵਾਈ ਕੀਤੀ ਜਿਸ ਵਿਚ  ਆਪ ਦੇ ਸਰੀਰ ‘ਤੇ 22 ਫੱਟ ਲੱਗੇ। 1764 ਈ: ਨੂੰ ਖਾਲਸੇ ਨੇ ਸਰਹਿੰਦ ਦੇ ਗਵਰਨਰ ਜੈਨ ਖਾਂ ਨੂੰ ਮਾਰ ਕੇ ਸਰਹਿੰਦ ਜਿੱਤ ਲਿਆ। ਸ: ਜੱਸਾ ਸਿੰਘ ਨੇ ਦੁਆਬੇ ਦਾ ਬਹੁਤ ਸਾਰਾ ਇਲਾਕਾ ਫਤਹਿ ਕਰਕੇ 1774 ਈ: ਵਿੱਚ ਕਪੂਰਥਲਾ ਨੂੰ ਰਾਜਧਾਨੀ ਬਣਾ ਕੇ ਰਿਆਸਤ ਕਾਇਮ ਕੀਤੀ। 1 ਮਾਰਚ 1783 ਈ: ਨੂੰ ਸਿੱਖ ਸਰਦਾਰਾਂ ਦੀਆਂ ਸੰਯੁਕਤ ਫੌਜਾਂ ਨੇ ਦਿੱਲੀ ਫਤਹਿ ਕਰ ਲਾਲ ਕਿਲ੍ਹੇ ‘ਤੇ ਕੇਸਰੀ ਨਿਸ਼ਾਨ ਝੁਲਾਇਆ ਤਾਂ ਸੁਲਤਾਨ-ਉਲ-ਕੌਮ ਜੱਸਾ ਸਿੰਘ ਨੂੰ ਦੀਵਾਨੇ ਆਮ ਵਿੱਚ ਬਾਦਸ਼ਾਹ ਘੋਸ਼ਿਤ ਕੀਤਾ ਗਿਆ। ਬਾਅਦ ਵਿੱਚ ਇੱਕ ਮਤੇ ਅਨੁਸਾਰ ਸ: ਬਘੇਲ ਸਿੰਘ ਨੂੰ ਉਨ੍ਹਾਂ ਦੀ ਫੌਜ ਨਾਲ ਗੁਰਦੁਆਰਿਆਂ ਦੀ ਭਾਲ ਕਰਨ ਅਤੇ ਬਣਾਉਣ ਲਈ ਕੁਝ ਸਮਾਂ ਦਿੱਲੀ ਛੱਡ ਕੇ ਬਾਕੀ ਸਿੰਘ ਆਪ ਸਮੇਤ ਵਾਪਸ ਪਰਤ ਆਏ। ਅੰਤ ਅਕਤੂਬਰ 1783 ਈ: ਨੂੰ 18ਵੀਂ ਸਦੀ ਦੇ ਲਾਸਾਨੀ ਜਰਨੈਲ, ਸੁਲਤਾਨ-ਉਲ-ਕੌਮ ਸ: ਜੱਸਾ ਸਿੰਘ ਆਹਲੂਵਾਲੀਆ ਆਪਣੇ ਕੋਈ ਔਲਾਦ ਨਾ ਹੋਣ ਕਾਰਨ ਇਲਾਕੇ ਦਾ ਪ੍ਰਬੰਧ ਸ: ਭਾਗ ਸਿੰਘ ਨੂੰ ਸੌਂਪ ਕੇ ਅੰਮ੍ਰਿਤਸਰ ਵਿਖੇ ਅਕਾਲ ਚਲਾਣਾ ਕਰ ਗਏ। ਉਨ੍ਹਾਂ ਦਾ ਅੰਤਿਮ ਸੰਸਕਾਰ ਬਾਬਾ ਅਟੱਲ ਵਿਖੇ ਕੀਤਾ ਗਿਆ।

ਕਨਹਇਆ ਮਿਸਲ

ਕਨਹਈਆ ਮਿਸਲ ਦੀ ਸਥਾਪਨਾ ਸਰਦਾਰ ਜੈ ਸਿੰਘ ਨੇ ਕੀਤੀ ਜੋ ਕਿ ਲਾਹੌਰ ਦੇ ਦੱਖਣ-ਪੱਛਮ ਵੱਲ 15 ਮੀਲ ਦੇ ਫ਼ਾਸਲੇ ਉੱਤੇ ਸਥਿਤ ਪਿੰਡ ਕਾਹਨਾ ਦਾ ਰਹਿਣ ਵਾਲਾ ਸੀ। ਜੈ ਸਿੰਘ ਨੇ 1739 ਦੇ ਕਰੀਬ ਸਰਦਾਰ ਕਪੂਰ ਸਿੰਘ ਫ਼ੈਜ਼ਲਪੁਰੀਆ ਦੀ ਚੜ੍ਹਤ ਦੇਖ ਕੇ ਖੰਡੇ ਦਾ ਪਾਹੁਲ ਸਰਦਾਰ ਕਪੂਰ ਸਿੰਘ ਕੋਲੋਂ ਅੰਮ੍ਰਿਤਸਰ ਵਿਖੇ ਲਿਆ।ਸਰਦਾਰ ਜੈ ਸਿੰਘ ਨੇ 1749 ਦੇ ਕਰੀਬ 400 ਘੋੜ-ਸੁਆਰ ਇਕੱਠੇ ਕਰ ਲਏ ਸਨ।

1754 ਵਿੱਚ ਜੈ ਸਿੰਘ ਦਾ ਭਰਾ ਝੰਡਾ ਸਿੰਘ ਰਾਵਲਕੋਟ ਦੇ ਸ੍ਰ: ਨਿਧਾਨ ਸਿੰਘ ਹੱਥੋਂ ਆਪਸੀ ਲੜਾਈ ਵਿੱਚ ਮਾਰਿਆ ਗਿਆ। ਜੈ ਸਿੰਘ ਨੇ ਝੰਡਾ ਸਿੰਘ ਦੀ ਪੱਤਨੀ ਦੇਸਾਂ ਉੱਤੇ ਚੱਦਰ ਪਾ ਲਈ ਹਾਲਾਂਕਿ ਜੈ ਸਿੰਘ ਪਹਿਲਾਂ ਹੀ ਹਮੀਰ ਸਿੰਘ ਨਾਭਾ ਦੀ ਸਪੁੱਤਰੀ ਨਾਲ ਵਿਆਹਿਆ ਹੋਇਆ ਸੀ। ਝੰਡਾ ਸਿੰਘ ਦੇ ਇਲਾਕੇ ਵੀ ਜੈ ਸਿੰਘ ਦੇ ਕਬਜ਼ੇ ਹੇਠ ਆ ਗਏ। ਹੁਣ ਜੈ ਸਿੰਘ ਦੀ ਗਿਣਤੀ ਵੱਡੇ ਸਰਦਾਰਾਂ ਵਿੱਚ ਹੋਣ ਲੱਗ ਪਈ ਸੀ। ਉਸ ਨੇ ਨਾਗ, ਮੁਕੇਰੀਆਂ, ਹਾਜੀਪੁਰ, ਪਠਾਨਕੋਟ, ਧਰਮਕੋਟ ਤੇ ਸੁਜਾਨਪੁਰ ਆਦਿ ਉੱਤੇ ਵੀ ਕਬਜ਼ਾ ਕਰ ਲਿਆ। ਹੁਣ ਦੂਰ-ਦੂਰ ਦੇ ਪਹਾੜੀ ਰਾਜੇ ਜਿਵੇਂ ਕਿ ਕਾਂਗੜਾ, ਨੂਰਪੁਰ, ਦਾਤਾਰਪੁਰ ਆਦਿ ਉਸ ਨੂੰ ਨਜ਼ਰਾਨੇ ਭੇਂਟ ਕਰਣ ਲਗੇ ।

1774 ਵਿੱਚ ਜੈ ਸਿੰਘ ਨੇ ਅੰਮ੍ਰਿਤਸਰ ਵਿੱਚ ਕਟੜਾ (ਬਾਜ਼ਾਰ) ਬਣਵਾਇਆ ਜਿਸ ਨੂੰ ਕਟੜਾ ਕਨਹਈਆ ਕਿਹਾ ਜਾਂਦਾ ਸੀ। 1782 ਵਿੱਚ ਰਾਜਾ ਸੰਸਾਰ ਚੰਦ ਕਾਂਗੜੇ ਦਾ ਰਾਜਾ ਬਣਿਆਂ। ਉਹ ਕਾਂਗੜੇ ਦੇ ਕਿਲ੍ਹੇ ਉੱਤੇ ਕਬਜ਼ਾ ਕਰਨਾ ਚਾਹੁੰਦਾ ਸੀ। ਉਸ ਨੇ ਕਈ ਵਾਰ ਕਿਲ੍ਹੇ ਉੱਤੇ ਹਮਲਾ ਕੀਤਾ ਪਰ ਕਾਮਯਾਬੀ ਨਾ ਮਿਲੀ। ਅਖੀਰ  ਕਨਹਈਆ ਤੋਂ ਮਦਤ ਮੰਗੀ । ਜੈ ਸਿੰਘ ਨੇ ਆਪਣੇ ਸਪੁੱਤਰ ਗੁਰਬਖ਼ਸ਼ ਸਿੰਘ ਤੇ ਸਰਦਾਰ ਬਘੇਲ ਸਿੰਘ ਨੂੰ ਖਾਲਸਾ ਫੌਜ਼ ਨਾਲ ਭੇਜਿਆ । ਕਾਂਗੜੇ ਦਾ ਕਿਲ੍ਹਾ ਫ਼ਤਿਹ ਹੋ ਗਿਆ। ਜੈ ਸਿੰਘ 81 ਵਰਿਆਂ ਦਾ ਸੀ ਜਦੋਂ  1793 ਉਸਦੀ ਮੌਤ ਹੋ ਗਈ । ਗੁਰਬਖਸ਼ ਸਿੰਘ ਦੀ ਮੋਤ 1785 ਵਿਚ ਅਚਲ ਬਟਾਲਾ ਵਿਖੇ ਹੋਈ ਲੜਾਈ ਵਿਚ ਹੋ ਚੁਕੀ ਸੀ ਕਨਹਈਆ ਮਿਸਲ ਦਾ ਕੰਟਰੋਲ ਸਰਦਾਰ ਜੈ ਸਿੰਘ ਦੀ ਨੂੰਹ , ਰਾਣੀ ਸਦਾ ਕੌਰ ਕੋਲ ਚਲਾ ਗਿਆ । ਰਾਣੀ ਸਦਾ ਕੌਰ ਨੇ ਆਪਣੀ ਬੇਟੀ ਮਹਿਤਾਬ ਕੌਰ ਦੀ ਸ਼ਾਦੀ ਸ਼ੁਕਰਚਕੀਆ ਮਿਸਲ ਦੇ ਸਰਦਾਰ ਰਣਜੀਤ ਸਿੰਘ ਕਰ ਦਿਤੀ  ਜਿਸ ਨਾਲ ਦੋਹਾਂ ਮਿਸਲਾਂ ਸ਼ਕਤੀਸ਼ਾਲੀ ਹੋ ਗਈਆਂ ।ਮਹਾਰਾਜਾ ਰਣਜੀਤ ਸਿੰਘ ਤੇ ਪੁਤ ਘੜਕ ਸਿੰਘ ਤੇ ਸਹੁਰੇ  ਜੈਮਲ ਸਿੰਘ ਦੀ ਮੋਤ ਪਿਛੋਂ ਮਹਾਰਾਜਾ ਰਣਜੀਤ ਸਿੰਘ ਨੇ ਜੈਮਲ ਸਿੰਘ ਦਾ ਸਾਰਾ ਖ਼ਜ਼ਾਨਾ ਜੋ ਕਿ ਉਸ ਨੇ ਫ਼ਤਿਹਗੜ੍ਹ ਦੇ ਕਿਲ੍ਹੇ ਵਿੱਚ ਰੱਖਿਆ ਹੋਇਆ ਸੀ, ਉੱਤੇ ਕਬਜ਼ਾ ਕਰ ਲਿਆ। ਉਸ ਦੇ ਸਾਰੇ ਇਲਾਕੇ ਖੜਕ ਸਿੰਘ ਦੇ ਨਾਂ ਕਰ ਦਿੱਤੇ। ਇਕ ਵੇਲੇ ਮਹਾਰਾਜਾ ਰਣਜੀਤ ਸਿੰਘ ਦੇ ਬਰਾਬਰ ਦੀ ਹੈਸੀਅਤ ਰੱਖਣ ਵਾਲੀ ਰਾਣੀ ਸਦਾ ਕੌਰ ਦੇ ਇਲਾਕੇ ਵੀ ਹੌਲੀ-ਹੌਲੀ ਮਹਾਰਾਜਾ ਰਣਜੀਤ ਸਿੰਘ ਨੇ ਆਪਣੇ ਕਬਜ਼ੇ ਵਿੱਚ ਕਰਨੇ ਸ਼ੁਰੂ ਕਰ ਦਿੱਤੇ। ਰਾਣੀ ਸਦਾ ਕੌਰ ਕੋਲੋਂ ਬਟਾਲਾ ਖੋਹ ਕੇ ਮਹਾਰਾਜੇ ਨੇ ਆਪਣੇ ਬੇਟੇ ਕੰਵਰ ਸ਼ੇਰ ਸਿੰਘ ਦੇ ਨਾਂ ਕਰ ਦਿੱਤਾ। ਰਾਣੀ ਚਾਹੁੰਦੀ ਸੀ ਕਿ ਉਹ ਕਨਹਈਆ ਮਿਸਲ ਦੀ ਸੁਤੰਤਰ ਰੂਪ ਵਿੱਚ ਸਰਦਾਰਨੀ ਬਣੀਂ ਰਹੇ ਪਰ ਜਦੋਂ ਮਹਾਰਾਜੇ ਨੇ ਦੇਖਿਆ ਕਿ ਰਾਣੀ ਖ਼ੁਫ਼ੀਆ ਤੌਰ ਉੱਤੇ ਸਰ ਚਾਰਲਸ ਮੈਟਕਾਫ਼ ਅਤੇ ਸਰ ਡੇਵਿਡ ਅਖ਼ਤਰਲੋਨੀ ਨਾਲ ਗੱਲਬਾਤ ਕਰ ਰਹੀ ਹੈ ਤਾਂ ਮਹਾਰਾਜੇ ਨੇ ਉਸ ਦੇ ਬਾਕੀ ਦੇ ਇਲਾਕੇ ਸਰਦਾਰ ਦੇਸਾ ਸਿੰਘ ਮਜੀਠੀਆ ਦੀ ਗਵਰਨਰਸ਼ਿੱਪ ਅਧੀਨ ਕਰ ਦਿੱਤੇ ਅਤੇ ਰਾਣੀ ਨੂੰ ਕੈਦ ਕਰ ਲਿਆ। ਉਸ ਦੀ 1832 ਵਿੱਚ ਹਿਰਾਸਤ ਵਿੱਚ ਹੀ ਮੌਤ ਹੋਈ।

ਡਲੇਵਾਲਿਆ ਮਿਸਲ

ਧੰਨਵਾਦੀਆ ਮਿਸਲ ਗੁਲਾਬ ਸਿੰਘ ਡੱਲੇਵਾਲੀਆ ਇਸ ਮਿਸਲ ਦਾ ਮੋਢੀ ਸੀ। ਇਸ ਮਿਸਲ ਵਿੱਚ 5000 ਘੋੜਸਵਾਰ ਸਨ। ਗੁਲਾਬ ਸਿੰਘ ਡੱਲੇਵਾਲੀਆ ਦੀ ਮੌਤ 1759 ਵਿੱਚ ਹੋਈ ਸੀ। ਉਹਨਾਂ ਦਾ ਜਨਮ ਸਥਾਨ ਧੰਨਵਾਲੀਆ ਜੋ ਡੇਰਾ ਬਾਬਾ ਨਾਨਕ ਦੇ ਨੇੜੇ  ਅਮ੍ਰਿਤਸਰ ਤੋਂ 50 ਕਿਲੋਮੀਟਰ ਦਰਿਆ ਰਾਵੀ ਦੇ ਸੱਜੇ ਕੰਢੇ ਤੇ ਸਥਿਤ ਹੈ। ਇਸ ਮਿਸਲ ਨੇ ਮਾਝਾ ਦੇ ਖੇਤਰ ਵਿੱਚ ਨਕੋਦਰ, ਰਾਹੋ, ਫਿਲੋਰ ਅਤੇ ਬਿਲਗਾ ਦੇ ਖੇਤਰਾਂ ‘ਚ ਰਾਜ ਕੀਤਾ ਸੀ। ਗੁਲਾਬ ਸਿੰਘ ਡੱਲੇਵਾਲੀਆ ਦੀ ਮੌਤ ਤੋਂ ਬਾਅਦ ਉਸ ਦਾ ਉਤਰਾਅਧੀਕਾਰੀ ਸਰਦਾਰ ਤਾਰਾ ਸਿੰਘ ਘਾਬਾ (1717-1807) ਇਸ ਮਿਸਲ ਦਾ ਰਾਜ ਭਾਗ ਸੰਭਾਲਿਆ। ਇਹਨਾਂ ਨੇ ਆਪਣੇ ਰਾਜ ਨੂੰ ਅੰਬਾਲਾ ਤੱਕ ਵਧਾਇਆ। ਇਹਨਾਂ ਦੀ ਮੌਤ ਤੋਂ ਬਾਅਦ ਮਹਾਰਾਜਾ ਰਣਜੀਤ ਸਿੰਘ ਨੇ ਇਸ ਮਿਸਲ ਨੂੰ ਆਪਣੇ ਨਾਲ ਮਿਲਾ ਲਿਆ

ਨਿਸ਼ਾਨਵਾਲਿਆ ਮਿਸਲ

ਨਿਸ਼ਾਨਵਾਲੀਆ ਮਿਸਲ ਦੇ ਬਾਨੀਆਂ ਵਿੱਚ ਸੰਗਤ ਸਿੰਘ ਤੇ ਦਸੌਂਧਾ ਸਿੰਘ ਦੋ ਭਰਾਵਾਂ ਦਾ ਨਾਂ ਆਂਉਦਾ ਹੈ।1734 ਵਿੱਚ ਦਸੌਂਧਾ ਸਿੰਘ ਤਰੁਨਾ ਦਲ ਦੇ ਮੋਹਰੀਆਂ ਵਿੱਚੋਂ ਇੱਕ ਸੀ। ਉਹ ਬੜਾ ਜਾਨਦਾਰ ਅਤੇ ਮਜ਼ਬੂਤ ਵਿਅਕਤੀ ਸੀ ਇਸ ਲਈ ਜਦੋਂ ਕਦੀ ਦਲ ਖਾਲਸਾ ਇੱਕ ਸਥਾਨ ਤੋਂ ਦੂਸਰੇ ਸਥਾਨ ਲਈ ਕੂਚ ਕਰਦਾ ਤਾਂ ਦਸੌਂਧਾ ਸਿੰਘ ਦਲ ਖਾਲਸਾ ਦੇ ਅੱਗੇ ਨਿਸ਼ਾਨ ਸਾਹਿਬ ਲੈ ਕੇ ਮਾਰਚ ਕਰਦਾ। ਦਸੌਂਧਾ ਸਿੰਘ ਤੇਗ਼ ਦਾ ਬੜਾ ਧਨੀ ਸੀ। ਜਨਵਰੀ 1764 ਵਿੱਚ ਉਸ ਨੇ ਵੀ ਹੋਰ ਮਿਸਲਦਾਰਾਂ ਵਾਂਗ ਸਰਹਿੰਦ ਦੀ ਲੜਾਈ ਵਿੱਚ ਸ਼ਾਮਲ ਸੀ । ਉਸ ਸਮੇਂ ਉਸ ਨੂੰ ਉਸ ਦੇ ਹਿੱਸੇ ਵਿੱਚ ਸਿੰਘਾਂਵਾਲਾ, ਸਾਹਨੇਵਾਲ, ਸਰਾਏ ਲਸ਼ਕਰੀ ਖ਼ਾਨ, ਦੋਰਾਹਾ, ਅਮਲੋਹ, ਜ਼ੀਰਾ ਅਤੇ ਲਿੱਧੜ ਦੇ ਪਿੰਡ ਮਿਲੇ। ਬਾਅਦ ਵਿੱਚ ਉਸ ਨੇ ਅੰਬਾਲਾ ਅਤੇ ਸ਼ਾਹਬਾਦ ਮਾਰਕੰਡਾ ਉੱਤੇ ਵੀ ਕਬਜ਼ਾ ਕਰ ਲਿਆ ਅਤੇ ਅੰਬਾਲਾ ਨੂੰ ਆਪਣਾ ਸਦਰ ਮੁਕਾਮ ਬਣਾਇਆ। ਦਸੌਂਧਾ ਸਿੰਘ 1767 ਵਿੱਚ ਡਰੋਲੀ ਵਿਖੇ ਬਰਾੜਾਂ ਨਾਲ ਲੜਾਈ ਲੜਦਾ  ਮੱਥੇ ਤੇ  ਗੋਲੀ ਲੱਗਣ ਨਾਲ ਮਾਰਿਆ ਗਿਆ 1  ਉਸ ਦਾ ਭਰਾ ਸੰਗਤ ਸਿੰਘ ਨਿਸ਼ਾਨਵਾਲੀਆ ਮਿਸਲ ਦਾ ਸਰਦਾਰ ਬਣਿਆਂ। ਉਹ ਬਹੁਤ ਦਲੇਰ ਅਤੇ ਬਹਾਦਰ ਯੋਧਾ ਸੀ। ਉਸ ਨੇ ਦੂਸਰੀ ਵਾਰੀ ਸਰਹਿੰਦ ਉੱਤੇ ਹਮਲਾ ਕੀਤਾ। ਉਸ ਨੇ ਆਪਣੀ ਰਾਜਧਾਨੀ ਅੰਬਾਲਾ ਨੂੰ ਚੋਰਾਂ-ਡਾਕੂਆਂ ਤੋਂ ਸੁਰੱਖਿਅਤ ਰੱਖਣ ਲਈ ਇਸ ਦੇ ਗਿਰਦ ਮਜ਼ਬੂਤ ਦੀਵਾਰ ਬਣਵਾਈ। ਸੰਗਤ ਸਿੰਘ ਅੰਬਾਲੇ ਦਾ ਚਾਰਜ ਆਪਣੇ ਸਾਲੇ ਧਿਆਨ ਸਿੰਘ ਨੂੰ ਦੇਕੇ  ਆਪ ਸਿੰਘਵਾਲੇ ਰਹਿਣ ਲਗ ਪਿਆ ਤੇ  1774 ਵਿੱਚ ਅਕਾਲ ਚਲਾਣਾ ਕਰ ਗਿਆ। ਧਿਆਨ ਸਿੰਘ ਨੇ ਅੰਬਾਲਾ ਵੱਲ ਕੋਈ ਧਿਆਨ ਨਾ ਦਿੱਤਾ ਜਿਸ ਕਰ ਕੇ ਗੁਰਬਖ਼ਸ਼ ਸਿੰਘ ਅਤੇ ਲਾਲ ਸਿੰਘ ਉਥੇ ਸੁਤੰਤਰ ਰਾਜੇ ਬਣ ਬੈਠੇ। ਨਿਸ਼ਾਨਵਾਲੀਆ ਮਿਸਲ ਦੀ ਤਾਕਤ ਸੰਗਤ ਸਿੰਘ ਦੇ ਦਿਨਾਂ ਵਿੱਚ 12,000 ਘੋੜ-ਸੁਆਰਾਂ ਤੱਕ ਪਹੁੰਚ ਗਈ ਸੀ। ਗੁਰਬਖ਼ਸ਼ ਸਿੰਘ ਦੀ ਮੌਤ ਤੋਂ ਬਾਅਦ ਉਸ ਦੀ ਵਿਧਵਾ ਰਾਣੀ ਦਇਆ ਕੌਰ ਅੰਬਾਲਾ ਕੇ ਕੁਝ ਇਲਾਕਿਆਂ ਉੱਤੇ ਰਾਜ ਕਰਦੀ ਰਹੀ ਜੋ ਕੀ ਇਕ ਕੁਸ਼ਲ, ਇਨਸਾਫ਼ ਪਸੰਦ  ਪ੍ਰਸ਼ਾਸਕ ਸੀ। ਉਸਦੇ ਸਮੇ ਚੋਰਾਂ ਦੇ ਹਥ ਕਤ ਦਿਤੇ ਜਾਂਦੇ 1 ਕੁੜੀਆਂ ਨੂੰ ਛੇੜਨ ਵਾਲੀਆਂ ਦੀਆਂ ਅਖਾਂ ਵਿਚ ਲਾਲ ਮਿਰਚਾਂ ਪਾ ਦਿਤੀਆਂ ਜਾਂਦਿਆ 1 ਸਖ਼ਤ ਸਜ਼ਾਵਾਂ ਦੇਣ ਕਾਰਨ ਰਾਣੀ ਦੇ ਅੰਬਾਲਾ ਸ਼ਹਿਰ ਵਿੱਚਲੇ ਘਰ ਨੂੰ ‘ਜ਼ੁਲਮਗੜ੍ਹ’ ਕਿਹਾ ਜਾਂਦਾ ਸੀ। ਇਹ ਖ਼ੂਬਸੂਰਤ ਘਰ ਹੁਣ ਢਹਿ ਢੇਰੀ ਹੋਇਆ ਹੈ ਤੇ ਇਸ ਦੀਆਂ ਕੁਝ ਦੀਵਾਰਾਂ ਹੀ ਖੰਡਰ ਦੇ ਰੂਪ ਵਿੱਚ ਖੜ੍ਹੀਆਂ ਹਨ।

ਫੁਲਕੀਆ ਮਿਸਲ

ਪਟਿਆਲਾ, ਨਾਭਾ ਅਤੇ ਜੀਂਦ ਦੀਆਂ ਸਿੱਖ ਰਿਆਸਤਾਂ ਦੇ ਰਾਜ ਫੂਲਕੀਆਂ ਮਿਸਲ ਨਾਲ ਸੰਬੰਧ ਰੱਖਦੇ ਸਨ। ਇਹ ਸਿੱਖ ਹਾਕਮ ਆਪਣੇ ਆਪ ਨੂੰ ਚੌਧਰੀ ਫੁਲ ਦੀ ਅੰਸ਼ ਵਿੱਚੋਂ ਦੱਸਦੇ ਹਨ। ਫੂਲ ਦੀ  ਅੰਸ਼ ਵਿੱਚ ਚੌਧਰੀ ਰਾਮ ਸਿੰਘ ਜਿਸ ਨੇ ਗੁਰੂ ਗੋਬਿੰਦ ਸਿੰਘ ਤੌਂ ਅੰਮ੍ਰਿਤ ਛਕਿਆ ਸੀ ਦੇ ਪੁੱਤਰ ਆਲਾ ਸਿੰਘ ਨੇ 1714 ਵਿੱਚ ਇਸ ਮਿਸਲ ਦੀ ਕਮਾਂਡ ਸੰਭਾਲੀ। ਉਸ ਸਮੇਂ ਬਾਬਾ ਬੰਦਾ ਸਿੰਘ ਬਹਾਦਰ ਮੁਗ਼ਲਾਂ ਨਾਲ ਜੂਝ ਰਿਹਾ ਸੀ। ਆਲਾ ਸਿੰਘ ਬੜਾ ਬਹਾਦਰ ਅਤੇ ਸੂਝਵਾਨ ਵਿਅਕਤੀ ਸੀ। ਆਲਾ ਸਿੰਘ ਨੇ ਪਟਿਆਲਾ ਦੇ ਆਸਪਾਸ 30 ਪਿੰਡਾਂ ਉੱਤੇ ਆਧਾਰਤ ਆਪਣਾ ਇੱਕ ਸੁਤੰਤਰ ਰਾਜ ਕਾਇਮ ਕਰ ਲਿਆ। ਉਸਨੇ ਮੁਗ਼ਲਾਂ, ਅਫ਼ਗ਼ਾਨੀਆਂ ਅਤੇ ਮਰਾਠਿਆਂ ਨਾਲ ਆਪਣੇ ਸਿਆਸੀ ਸੰਬੰਧ ਬਣਾਏ ਰਖੇ 1  1763 ਵਿੱਚ ਬਾਬਾ ਆਲਾ ਸਿੰਘ ਨੇ ਪਟਿਆਲਾ ਕਿਲ੍ਹੇ ਦੀ ਨੀਂਹ ਰੱਖੀ ਜਿਸ  ਨੂੰ ਕਿਲ੍ਹਾ ਮੁਬਾਰਕ ਦਾ ਨਾਂ ਦਿੱਤਾ ਗਿਆ। ਇਸ ਦੇ ਆਸਪਾਸ ਹੀ ਮੌਜੂਦਾ ਪਟਿਆਲਾ ਸ਼ਹਿਰ ਵਸਾਇਆ ਗਿਆ। 1761 ਵਿੱਚ ਪਾਣੀਪੱਤ ਦੀ ਤੀਸਰੀ ਲੜਾਈ ਵਿੱਚ ਅਫ਼ਗਾਨੀਆਂ ਕੋਲੋਂ ਮਰਾਠਿਆਂ ਨੂੰ ਲੱਕ ਤੋੜਵੀਂ ਹਾਰ ਹੋਈ। ਉਸ ਸਮੇਂ ਪੰਜਾਬ ਦੇ ਸਿੱਖ ਮਿਸਲਦਾਰ, ਈਸਟ ਇੰਡੀਆ ਕੰਪਨੀ, ਕਾਂਗੜਾ ਦੇ ਹਿੰਦੂ ਰਾਜੇ ਆਪਣੀ-ਆਪਣੀ ਸੁਰੱਖਿਆ ਲਈ ਚਿੰਤਿਤ ਹੋ ਗਏ। ਪਰ ਅਜਿਹੇ ਸਮੇਂ ਅਹਿਮਦ ਸ਼ਾਹ ਅਬਦਾਲੀ ਦਾ ਸਾਥ ਦੇਣ ਕਾਰਨ ਬਾਬਾ ਆਲਾ ਸਿੰਘ ਨੂੰ ਅਬਦਾਲੀ ਨੇ ਇੱਕ ਨਗਾਰਾ ਅਤੇ ਸ਼ਾਹੀ ਚਿੰਨ੍ਹ ਪ੍ਰਦਾਨ ਕੀਤੇ। ਬਾਬਾ ਆਲਾ ਸਿੰਘ ਦੀ ਮੌਤ ਤੋਂ ਬਾਅਦ ਉਸ ਦੇ ਪੋਤੇ ਅਮਰ ਸਿੰਘ ਨੂੰ ਅਬਦਾਲੀ ਨੇ ਰਾਜਾ-ਏ-ਰਾਜਗਾਨ ਦਾ ਟਾਈਟਲ ਦਿੱਤਾ। ਉਸ ਨੂੰ ਆਪਣਾ ਸਿੱਕਾ ਜਾਰੀ ਕਰਨ ਦੀ ਵੀ ਇਜਾਜ਼ਤ ਸੀ। ਪਟਿਆਲਾ ਦੇ ਹਾਕਮਾਂ ਵੱਲੋਂ ਅਫ਼ਗ਼ਾਨੀਆਂ ਨੂੰ ਸਹਿਯੋਗ ਦਿੱਤੇ ਜਾਣ ਕਾਰਨ ਦਲ ਖਾਲਸਾ ਵਿੱਚ ਫੂਲਕੀਆਂ ਮਿਸਲ ਨੂੰ ਸ਼ਾਮਲ ਨਹੀਂ ਸੀ ਕੀਤਾ ਗਿਆ। ਦਲ ਖਾਲਸਾ ਵਿੱਚ 11 ਮਿਸਲਾਂ ਹੀ ਸ਼ਾਮਲ ਸਨ।

18ਵੀਂ ਸਦੀ ਦੇ ਅੰਤਲੇ ਸਾਲਾਂ ਵਿੱਚ ਪੰਜਾਬ ਵਿੱਚ ਰਣਜੀਤ ਸਿੰਘ ਦੇ ਉਭਾਰ ਕਾਰਨ ਫੂਲਕੀਆਂ ਰਿਆਸਤਾਂ ਦੇ ਹਾਕਮ ਬਹੁਤ ਚਿੰਤਿਤ ਹੋ ਉੱਠੇ। ਪਟਿਆਲਾ ਦੇ ਰਾਜੇ ਨੇ 1808 ਵਿੱਚ ਅੰਗਰੇਜ਼ਾਂ ਨਾਲ ਰਣਜੀਤ ਸਿੰਘ ਦੇ ਖ਼ਿਲਾਫ਼ ਆਪਣੀ ਸੁਰੱਖਿਆ ਲਈ ਸੰਧੀ ਕਰ ਲਈ। ਪਟਿਆਲਾ ਦੇ ਹਾਕਮ ਰਾਜਾ ਕਰਮ ਸਿੰਘ, ਰਾਜਾ ਨਰਿੰਦਰ ਸਿੰਘ, ਰਾਜਾ ਮਹੇਂਦਰਾ ਸਿੰਘ, ਰਾਜਾ ਰਾਜਿੰਦਰ ਸਿੰਘ, ਰਾਜਾ ਭੁਪਿੰਦਰ ਸਿੰਘ ਦੀ ਅੰਗਰੇਜ਼ ਬਹੁਤ ਇੱਜ਼ਤ ਕਰਦੇ ਸਨ। ਹਿੰਦੁਸਤਾਨ ਦੇ ਸਿਆਸੀ ਨਕਸ਼ੇ ਉੱਤੇ ਮਹਾਰਾਜਾ ਭੁਪਿੰਦਰ ਸਿੰਘ (1900-1930) ਦੇ ਸਮੇਂ ਪਟਿਆਲਾ ਦੀ ਰਿਆਸਤ ਦਾ ਖ਼ਾਸ ਮੁਕਾਮ ਸੀ।

ਨਾਭਾ ਅਤੇ ਜੀਂਦ ਦੋਹਾਂ ਰਿਆਸਤਾਂ ਦਾ ਵਡੇਰਾ ਤਿਲੋਕਾ ਫੂਲ ਦਾ ਸਪੁੱਤਰ ਸੀ। ਇਹ ਦੋਹਵੇਂ ਰਿਆਸਤਾਂ ਫੂਲਕੀਆਂ ਮਿਸਲ ਦੀਆਂ ਮੈਂਬਰ ਸਨ। ਤਿਲੋਕੇ ਦੇ ਦੋ ਸਪੁੱਤਰ ਸਨ: ਗੁਰਦਿੱਤਾ ਅਤੇ ਸੁੱਖਚੈਨ। ਗੁਰਦਿੱਤਾ ਨਾਭਾ ਰਿਆਸਤ ਦਾ ਵਡੇਰਾ ਸੀ ਅਤੇ ਸੁੱਖਚੈਨ ਜੀਂਦ ਰਿਆਸਤ ਦਾ। ਗੁਰਦਿੱਤਾ 1752 ਵਿੱਚ ਅਕਾਲ ਚਲਾਣਾ ਕਰ ਗਿਆ ਅਤੇ ਉਸ ਦਾ ਪੋਤੇ ਹਮੀਰ ਸਿੰਘ ਨੇ 1755 ਵਿੱਚ ਨਾਭਾ ਰਿਆਸਤ ਦੀ ਸਥਾਪਨਾ ਕੀਤੀ। ਉਹ ਨਾਭਾ ਰਿਆਸਤ ਦਾ ਪਹਿਲਾ ਰਾਜਾ ਕਿਹਾ ਜਾ ਸਕਦਾ ਹੈ। ਰਾਜਾ ਹਮੀਰ ਸਿੰਘ ਦੀ ਮੌਤ ਤੋਂ ਬਾਅਦ ਰਾਜਾ ਜਸਵੰਤ ਸਿੰਘ 1790 ਵਿੱਚ ਨਾਭਾ ਰਿਆਸਤ ਦਾ ਹਾਕਮ ਬਣਿਆਂ। ਉਹ ਮਹਾਰਾਜਾ ਰਣਜੀਤ ਸਿੰਘ ਦਾ ਸਮਰਥਕ ਸੀ ਪਰ ਜੀਂਦ ਅਤੇ ਪਟਿਆਲਾ ਰਿਆਸਤਾਂ ਵਾਂਗ ਉਸ ਨੇ ਵੀ ਲਾਹੌਰ ਦੇ ਮਹਾਰਾਜੇ ਰਣਜੀਤ ਸਿੰਘ ਦੀ ਵਧਦੀ ਤਾਕਤ ਦੇ ਡਰ ਤੋਂ ਅੰਗਰੇਜ਼ਾਂ ਦੀ ਛਤਰੀ ਹੇਠਾਂ ਆਉਣ ਵਿੱਚ ਵੀ ਭਲਾ ਸਮਝਿਆ। 1880 ਵਿੱਚ ਨਾਭੇ ਦੇ ਹਾਕਮ ਨੂੰ ਅੰਗਰੇਜ਼ਾਂ ਵੱਲੋਂ ਮਹਾਰਾਜਾ ਅਤੇ ਰਾਜਾ-ਏ-ਰਾਜਗਾਨ ਦੇ ਟਾਈਟਲ ਦਿੱਤੇ ਗਏ।

ਗਜਪੱਤ ਸਿੰਘ ,ਫੁੱਲ ਦੇ ਪੜਪੋਤੇਤੇ  ਫੂਲਕੀਆਂ ਮਿਸਲ ਦੇ ਸੰਥਾਪਕ ਨੇ ਵੀ ਸਰਹੰਦ ਫਤਹ ਕਰਨ ਵਿੱਚ ਹਿੱਸਾ ਲਿਆ ਸੀ ਜਿਸ ਕਰਕੇ ਜੀਂਦ ਅਤੇ ਸਫ਼ੀਦੋਂ ਦੇ ਇਲਾਕੇ ਉਸਦੇ ਹਿੱਸੇ ਵਿ ਆਏ। ਗਜਪੱਤ ਸਿੰਘ ਨੇ ਜੀਂਦ ਨੂੰ ਆਪਣਾ ਹੈੱਡਕੁਆਰਟਰ ਬਣਾ ਲਿਆ ਅਤੇ ਇੱਥੇ ਇੱਟਾਂ ਦਾ ਇੱਕ ਕਿਲ੍ਹਾ ਤਾਮੀਰ ਕਰਵਾਇਆ। 1772 ਵਿੱਚ ਮੁਗ਼ਲ ਬਾਦਸ਼ਾਹ ਸ਼ਾਹ ਆਲਮ ਨੇ ਗਜਪੱਤ ਸਿੰਘ ਨੂੰ ਰਾਜਾ ਦੀ ਉਪਾਧੀ ਦਿੱਤੀ। ਇਸ ਤੋਂ ਬਾਅਦ ਗਜਪੱਤ ਸਿੰਘ ਨੇ ਜੀਂਦ ਉਤੇ ਸੁਤੰਤਰ ਹਾਕਮ ਦੇ ਤੌਰ ਉੱਤੇ ਰਾਜ ਕੀਤਾ ਅਤੇ ਆਪਣੇ ਨਾਂ ਦੇ ਸਿੱਕੇ ਵੀ ਜਾਰੀ ਕੀਤੇ। ਰਾਜਾ ਗਜਪੱਤ ਸਿੰਘ ਨੇ ਆਪਣੀ ਬੇਟੀ ਬੀਬੀ ਰਾਜ ਕੌਰ ਸ਼ੁਕਰਚੱਕੀਆ ਮਿਸਲ ਦੇ ਸਰਦਾਰ ਮਹਾਂ ਸਿੰਘ ਨਾਲ ਵਿਆਹ ਦਿੱਤੀ। ਜਦੋਂ ਮਹਾਂ ਸਿੰਘ ਦਾ ਸਪੁੱਤਰ ਰਣਜੀਤ ਸਿੰਘ ਪੰਜਾਬ ਦਾ ਮਹਾਰਾਜਾ ਬਣਿਆ ਤਾਂ ਗਜਪੱਤ ਸਿੰਘ ਦੀ ਬੇਟੀ ਰਾਜਮਾਤਾ ਬਣ ਗਈ। ਉਸ ਨੇ ਰੋਹਤਕ, ਗੋਹਾਨਾ ਅਤੇ ਹਿਸਾਰ ਦੇ ਇਲਾਕੇ ਵੀ ਜਿੱਤ ਕੇ ਜੀਂਦ ਵਿੱਚ ਸ਼ਾਮਲ ਕਰ ਲਏ। ਰਾਜਾ ਗਜਪੱਤ ਸਿੰਘ ਦੀ 1786 ਵਿੱਚ ਮੌਤ ਹੋ ਗਈ। ਗਜਪੱਤ ਸਿੰਘ ਦਾ ਸਪੁੱਤਰ ਭਾਗ ਸਿੰਘ  ਜੀਂਦ ਦਾ ਨਵਾਂ ਹਾਕਮ ਬਣਿਆਂ। ਭਾਗ ਸਿੰਘ ਨੇ  1803 ਵਿੱਚ  ਮਰਾਠਿਆਂ ਦੇ ਖ਼ਿਲਾਫ਼ ਲਾਰਡ ਲੇਕ ਦੀ ਮਦਦ ਕੀਤੀ ਜਿਸਦੇ ਬਦਲੇ  ਗੋਹਾਨਾ ਉਸਦੇ ਕਬਜ਼ੇ ਵਿਚ ਆ ਗਿਆ ।  1819 ਵਿੱਚ ਰਾਜਾ ਭਾਗ ਸਿੰਘ ਦੀ ਮੌਤ ਤੋਂ ਪਿਛੋਂ  ਫਤਿਹ ਸਿੰਘ ਰਾਜਾ ਬਣਿਆਂ 1822 ਫਤਿਹ ਸਿੰਘ ਦੀ ਮੋਤ ਤੋ ਬਾਅਦ   ਸੰਗਤ ਸਿੰਘ ਜਿਸਦੀ ਅਚਾਨਕ ਮੋਤ ਤੋ ਬਾਅਦ  ਅੰਗਰੇਜਾਂ ਨੇ ਰਿਆਸਤ ਜੀਂਦ ਦੇ ਲੁਧਿਆਣਾ, ਮੁਦਕੀ ਆਦਿ ਦੇ 150 ਪਿੰਡਾਂ ਨੂੰ ਆਪਣੇ ਕਬਜ਼ੇ ਵਿੱਚ ਲੈ ਲਿਆ ਅਤੇ ਸਤਲੁੱਜ ਪਾਰ ਦੇ ਤਲਵੰਡੀ ਅਤੇ ਹਲਵਾਰਾ ਆਦਿ ਇਲਾਕੇ ਮਹਾਰਾਜਾ ਰਣਜੀਤ ਸਿੰਘ ਨੂੰ ਦੇ ਦਿੱਤੇ।

ਭੰਗੀਆਂ ਮਿਸਲ

ਮਿਸਲ ਭੰਗੀਆਂ ਸਿੱਖਾਂ ਦੀਆਂ ਮਿਸਲਾਂ ਵਿਚੋਂ ਇੱਕ ਪ੍ਰਮੁੱਖ ਮਿਸਲ ਮੰਨੀ ਗਈ ਹੈ। ਇਸ ਮਿਸਲ ਦਾ ਅੰਮ੍ਰਿਤਸਰ, ਲਾਹੌਰ, ਗੁਜਰਾਤ, ਚਿਨਿਓਟ ਆਦਿ ਇਲਾਕਿਆਂ ਉੱਤੇ ਦਬਦਬਾ ਬਣਿਆ ਰਿਹਾ ਸੀ। ਇਸ ਮਿਸਲ ਦੀ ਤਾਕਤ ਦਾ ਅੰਦਾਜ਼ਾ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਮਿਸਲ ਦੇ ਅਰੰਭ ਸਮੇਂ ਇਸ ਕੋਲ 12 ਹਜ਼ਾਰ ਦੇ ਲਗਭਗ ਘੋੜਸਵਾਰ ਫੌਜੀ ਸਨ।

ਇਸ ਮਿਸਲ ਦਾ ਨਾਂ ‘ਭੰਗੀ’ ਇਸ ਲਈ ਪਿਆ ਕਿਉਂਕਿ ਇਸ ਮਿਸਲ ਦੇ ਸਰਦਾਰ ਪੰਜਾਬ ਦੇ ਜੰਗਲਾਂ ਵਿੱਚ ਆਮ ਉੱਗਣ ਵਾਲੇ ਭੰਗ ਦੇ ਬੂਟੇ ਦਾ ਨਸ਼ਾ ਕਰਦੇ ਸਨ। ਭੰਗੀ ਮਿਸਲ ਦਾ ਬਾਨੀ ਛੱਜਾ ਸਿੰਘ ਅੰਮ੍ਰਿਤਸਰ ਜ਼ਿਲ੍ਹੇ ਦੇ ਪਿੰਡ ਪੰਜਵੜ ਦਾ ਰਹਿਣ ਵਾਲਾ ਸੀ। ਉਹ ਦਸਮ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਦਾ ਸਮਕਾਲੀ ਸੀ ਤੇ ਉਸ ਨੇ ਖੰਡੇ ਦਾ ਪਾਹੁਲ ਗੁਰੂ ਸਾਹਿਬ ਕੋਲੋਂ ਛਕਿਆ ਸੀ। ਉਸ ਦੀ ਮੌਤ ਤੋਂ ਬਾਅਦ ਉਸ ਦਾ ਇੱਕ ਕਰੀਬੀ ਰਿਸ਼ਤੇਦਾਰ ਭੋਮਾ ਸਿੰਘ ਢਿੱਲੋਂ ਜੱਟ ਵਸਨੀਕ ਪਿੰਡ ਹੰਗ (ਨੇੜੇ ਬਧਨੀ, ਮੋਗਾ) ਭੰਗੀ ਮਿਸਲ ਦਾ ਸਰਦਾਰ ਬਣਿਆਂ। 1739 ਵਿੱਚ ਨਾਦਰ ਸ਼ਾਹ ਨਾਲ ਹੋਈਆਂ ਝੜਪਾਂ ਵਿੱਚ ਉਸ ਨੇ ਚੰਗਾ ਨਾਮ ਕਮਾਇਆ। 1746 ਵਿੱਚ ਭੋਮਾ ਸਿੰਘ ਦੀ ਮੌਤ ਉਪਰੰਤ ਹਰੀ ਸਿੰਘ ਮਿਸਲ ਦਾ ਸਰਦਾਰ ਬਣਿਆਂ, ਜਿਸ ਨੇ ਬਾਬਾ ਦੀਪ ਸਿੰਘ ਸ਼ਹੀਦ ਦੇ ਹੱਥੋਂ ਅੰਮ੍ਰਿਤਪਾਨ ਕੀਤਾ ਸੀ। ਦਲ ਖਾਲਸਾ ਦੀ ਸਥਾਪਨਾ ਸਮੇਂ ਉਸ ਨੂੰ ਭੰਗੀ ਮਿਸਲ ਦਾ ਸਰਦਾਰ ਅਤੇ ਤਰੁਨਾ ਦਲ ਦਾ ਮੁਖੀਆ ਪ੍ਰਵਾਨਤ ਕੀਤਾ ਗਿਆ ਸੀ। ਅੰਮ੍ਰਿਤਸਰ ਵਿੱਚ ਉਸ ਨੇ ਕਟੜਾ ਹਰੀ ਸਿੰਘ ਦੀ ਸਥਾਪਨਾ ਕੀਤੀ ਸੀ ਅਤੇ ਨਾਲ ਹੀ ਕਿਲ੍ਹਾ ਭੰਗੀਆਂ ਉਸਾਰਨ ਦਾ ਕੰਮ ਅਰੰਭ ਕਰਵਾਇਆ ਸੀ।

ਹਰੀ ਸਿੰਘ ਦੇ ਜਾਨਸ਼ੀਨ ਸਰਦਾਰ ਝੰਡਾ ਸਿੰਘ ਨੇ ਭੰਗੀ ਮਿਸਲ ਨੂੰ ਹੋਰ ਉੱਨਤੀ ਵੱਲ ਤੋਰਿਆ।1772 ਈ: ਵਿੱਚ ਕੀਤੇ ਗਏ ਦੂਜੇ ਹਮਲੇ ਸਮੇਂ ਮਿਸਲ ਨੇ ਮੁਲਤਾਨ ਅਤੇ ਬਹਾਵਲਪੁਰ ਨੂੰ ਜਿੱਤ ਲਿਆ।ਝੰਡਾ ਸਿੰਘ ਨੇ ਰਾਮਨਗਰ ਦੇ ਚੱਠਿਆਂ ਤੋਂ ਪ੍ਰਸਿੱਧ ਜ਼ਮਜ਼ਮਾ ਤੋਪ, ਜੋ ਬਾਅਦ ਵਿੱਚ ਭੰਗੀਆਂ ਦੀ ਤੋਪ ਦੇ ਨਾਮ  ਨਾਲ ਪ੍ਰਸਿੱਧ ਹੋਈ, ਨੂੰ ਵੀ ਆਪਣੇ ਕਬਜ਼ੇ ਵਿੱਚ ਕਰ ਲਿਆ। ਝੰਡਾ ਸਿੰਘ ਅਧੀਨ ਮਿਸਲ ਭੰਗੀਆਂ ਦੀ ਸਾਲਾਨਾ ਆਮਦਨ ਇੱਕ ਕਰੋੜ ਰੁਪਏ ਦੇ ਲਗਭਗ ਅਨੁਮਾਨਤ ਕੀਤੀ ਗਈ ਸੀ।  1802 ਈਸਵੀ ਵਿੱਚ ਮਹਾਰਾਜਾ ਰਣਜੀਤ ਸਿੰਘ ਨੇ ਭੰਗੀਆਂ ਨੂੰ ਹਰਾ ਕੇ ਇਸ ਤੋਪ ‘ਤੇ ਕਬਜ਼ਾ ਕੀਤਾ ਸੀ। ਉਸ ਨੇ ਇਸ ਤੋਪ ਦਾ ਇਸਤੇਮਾਲ ਡਸਕਾ, ਕਸੂਰ, ਸੁਜਾਨਪੁਰ, ਵਜ਼ੀਰਾਬਾਦ ਅਤੇ ਮੁਲਤਾਨ ਦੀਆਂ ਲੜਾਈਆਂ ਵਿੱਚ ਕੀਤਾ।

ਰਾਮਗੜੀਆ ਮਿਸਲ

ਇਸ ਮਿਸਲ ਨੇ ਆਪਣਾ ਨਾਂ ‘ਰਾਮ ਰੌਣੀ’ ਤੋਂ ਲਿਆ। ਰਾਮ ਰੌਣੀ ਇੱਕ ਗੜ੍ਹੀ ਸੀ ਜਿਸ ਦੀ ਤਾਮੀਰ ਸ੍ਰ: ਜੱਸਾ ਸਿੰਘ ਨੇ ਅੰਮ੍ਰਿਤਸਰ ਦੇ ਬਾਹਰਵਾਰ ਕੱਚੀਆਂ ਇੱਟਾਂ ਨਾਲ ਕਰਵਾਈ। ਬਾਅਦ ਵਿੱਚ ਇਸੇ ਗੜ੍ਹੀ ਨੂੰ ਕਿਲ੍ਹੇ ਦੀ ਸ਼ਕਲ ਵਿੱਚ ਤਬਦੀਲ  ਕਰ ਦਿੱਤਾ ਗਿਆ ਤੇ ਇਸ ਦਾ ਨਾਂ ਕਿਲ੍ਹਾ ਰਾਮਗੜ੍ਹ ਪੈ ਗਿਆ। ਇਸ ਦੇ ਨਾਂ ‘ਤੇ ਸ੍ਰ: ਜੱਸਾ ਸਿੰਘ ਦਾ ਨਾਂ ਵੀ ਜੱਸਾ ਸਿੰਘ ਰਾਮਗੜ੍ਹੀਆ ਪੈ ਗਿਆ। ਸ੍ਰ: ਜੱਸਾ ਸਿੰਘ ਰਾਮਗੜ੍ਹੀਆ ਸਿੱਖ ਇਤਿਹਾਸ ਵਿੱਚ ਬਹੁਤ ਵੱਡੇ ਸਿੱਖ ਯੋਧੇ ਵਜੋਂ ਜਾਣਿਆਂ ਜਾਣ ਲੱਗ ਪਿਆ।

ਜੱਸਾ ਸਿੰਘ ਲਾਹੌਰ ਦੇ ਕੋਲ ਇਚੋਗਿਲ ਪਿੰਡ ਦੇ ਰਹਿਣ ਵਾਲੇ ਗਿਆਨੀ ਭਗਵਾਨ ਸਿੰਘ ਦੇ ਘਰ 1723 ਵਿੱਚ ਪੈਦਾ ਹੋਇਆ।ਜੱਸਾ ਸਿੰਘ ਰਾਮਗੜ੍ਹੀਆ ਦਾ ਦਾਦਾ ਭਾਈ ਹਰਦਾਸ ਸਿੰਘ ਦਸਵੇਂ ਗੁਰੂ ਗੋਬਿੰਦ ਸਿੰਘ ਜੀ ਦੀ ਫੌਜ ਦੇ ਮੈਂਬਰ ਸਨ ਅਤੇ ਉਹ ਗੁਰੂ ਜੀ ਦੀ ਫੋਜ ਲਈ ਹੱਥਿਆਰ ਆਦਿ ਬਣਾਉਣ ਦਾ ਕੰਮ ਵੀ ਕਰਦਾ ਸੀ। ਕਿਹਾ ਜਾਂਦਾ ਹੈ ਕਿ ਭਾਈ ਬਚਿੱਤਰ ਸਿੰਘ ਨੇ ਜਿਸ ਨੇਜੇ ਨਾਲ ਸ਼ਰਾਬੀ ਹਾਥੀ ਨੂੰ ਜ਼ਖਮੀ ਕੀਤਾ ਸੀ ਉਹ ਭਾਈ ਹਰਦਾਸ ਸਿੰਘ ਨੇ ਬਣਾਇਆ ਸੀ। ਹਰਦਾਸ ਸਿੰਘ ਦੇ ਦੋ ਪੁੱਤਰ ਸਨ ਭਗਵਾਨ ਸਿੰਘ ਅਤੇ ਸ. ਦਾਨ ਸਿੰਘ। ਜੱਸਾ ਸਿੰਘ, ਸ. ਭਗਵਾਨ ਸਿੰਘ ਦਾ ਪੁੱਤਰ ਸੀ।

1748 ਈ: ਵਿੱਚ ਹੀ ਸ: ਜੱਸਾ ਸਿੰਘ ‘ਤੇ ਇਹ ਦੋਸ਼ ਲਗਾਇਆ ਗਿਆ ਕਿ ਉਨ੍ਹਾਂ ਆਪਣੀ ਨਵਜਨਮੀ ਕੰਨਿਆ ਦੀ ਹੱਤਿਆ ਕੀਤੀ ਹੈ ਅਤੇ ਇਸ ਦੋਸ਼ ਬਦਲੇ ਪੰਥ ਨੇ ਉਨ੍ਹਾਂ ਨੂੰ ਛੇਕ ਦਿੱਤਾ, ਜਿਸ ਕਾਰਨ ਜੱਸਾ ਸਿੰਘ ਆਪਣੇ ਤਿੰਨ ਭਰਾਵਾਂ ਜੈ ਸਿੰਘ, ਖੁਸ਼ਹਾਲ ਸਿੰਘ, ਮਾਲੀ ਸਿੰਘ ਅਤੇ 100 ਸਿਪਾਹੀਆਂ ਸਣੇ ਜਲੰਧਰ ਦੇ ਫੌਜਦਾਰ ਅਦੀਨਾ ਬੇਗ ਦੇ ਨੌਕਰ ਹੋ ਗਏ, ਜਦੋਂ ਕਿ ਤਾਰਾ ਸਿੰਘ ਪੰਥ ਦੇ ਨਾਲ ਰਿਹਾ। ਲਾਹੌਰ ਦੇ ਗਵਰਨਰ ਨੇ ਆਪਣੀ ਫੌਜ ਨੂੰ ਰਾਮ ਰੌਣੀ ‘ਤੇ ਹਮਲਾ ਕਰਨ ਅਤੇ ਸਿੱਖਾਂ ਦਾ ਸਫ਼ਾਇਆ ਕਰਨ ਦਾ ਹੁਕਮ ਦਿੱਤਾ ਅਤੇ ਅਦੀਨਾ ਬੇਗ ਨੂੰ ਕਿਹਾ ਕਿ ਉਹ ਵੀ ਆਪਣੀ ਫੌਜ ਲੈ ਕੇ ਰਾਮ ਰੌਣੀ ਪਹੁੰਚੇ। ਜਲੰਧਰ ਡਿਵੀਜ਼ਨ ਦੀ ਅਗਵਾਈ ਜੱਸਾ ਸਿੰਘ ਹੀ ਕਰ ਰਿਹਾ ਸੀ। ਉਸ ਲਈ ਇਹ ਗੱਲ ਬੜੀ ਦੁੱਖਦਾਈ ਸੀ ਕਿ ਉਹ ਉਸ ਫੌਜ ਦੀ ਅਗਵਾਈ ਕਰੇ ਜੋ ਉਸ ਦੇ ਭਾਈਬੰਦਾਂ ਦੇ ਖ਼ਿਲਾਫ਼ ਲੜਨ ਜਾ ਰਹੀ ਸੀ। ਚਾਰ ਮਹੀਨੇ ਤੱਕ ਮੁਗ਼ਲ ਫ਼ੌਜਾਂ ਨੇ ਰਾਮ ਰੌਣੀ ਨੂੰ ਘੇਰ ਪਾ ਕੇ ਰੱਖਿਆ। ਅੰਦਰ ਰਾਸ਼ਨ ਪਾਣੀ ਖ਼ਤਮ ਹੋ ਗਿਆ। ਜੱਸਾ ਸਿੰਘ ਨੇ ਰਾਮ ਰੌਣੀ ਵਿੱਚ ਫਸੇ ਸਿੱਖਾਂ ਨਾਲ ਸੰਪਰਕ ਕਾਇਮ ਕੀਤਾ ਅਤੇ ਖੁੱਲ੍ਹੇ ਆਮ ਉਨ੍ਹਾਂ ਨਾਲ ਮਿਲ ਜਾਣ ਦਾ ਐਲਾਨ ਕਰ ਦਿੱਤਾ। ਇਸ ਨਾਲ ਘਿਰੇ ਹੋਏ ਸਿੱਖਾਂ ਨੂੰ ਬਹੁਤ ਰਾਹਤ ਮਿਲੀ। ਦਲ ਖਾਲਸਾ ਵਿੱਚ ਹਰ ਸਿੱਖ ਨੇ ਜੱਸਾ ਸਿੰਘ ਦੀ ਬਹਾਦਰੀ ਤੇ ਹੌਸਲੇ ਦੀ ਪ੍ਰਸ਼ੰਸਾ ਕੀਤੀ। ਜੱਸਾ ਸਿੰਘ ਨੇ ਦੀਵਾਨ ਕੌੜਾ ਮਲ ਦੀ ਸਹਾਇਤੀ ਨਾਲ ਰਾਮ ਰੌਣੀ ਦਾ ਘੇਰਾ ਵੀ ਖ਼ਤਮ ਕਰਵਾ ਦਿੱਤਾ। ਰਾਮ ਰੌਣੀ ਨੂੰ ਮਜ਼ਬੂਤ ਕਿਲ੍ਹੇ ਵਿੱਚ ਤਬਦੀਲ ਕਰ ਦਿੱਤਾ ਗਿਆ ਤੇ ਇਸ ਦਾ ਨਾਂ ਵੀ ਰਾਮਗੜ੍ਹ ਰੱਖ ਦਿੱਤਾ ਗਿਆ। ਸ੍ਰ: ਜੱਸਾ ਸਿੰਘ ਨੂੰ ਇਸ ਕਿਲ੍ਹੇ ‘ਰਾਮਗੜ੍ਹ’ ਦਾ ਜਥੇਦਾਰ ਥਾਪ ਦਿੱਤਾ ਗਿਆ ਤੇ ਇਸ ਤੋਂ ਬਾਅਦ ਉਸ ਦਾ ਨਾਂ ਜੱਸਾ ਸਿੰਘ ਰਾਮਗੜ੍ਹੀਆ ਪੈ ਗਿਆ।

ਸਰਦਾਰ ਜੱਸਾ ਸਿੰਘ ਰਾਮਗੜ੍ਹੀਆ ਅੰਮ੍ਰਿਤਸਰ ਦੇ ਉੱਤਰ ਵਿੱਚ ਪੈਣ ਵਾਲੇ ਇਲਾਕਿਆਂ ਦਾ ਹਾਕਮ ਸੀ। ਇਹ ਇਲਾਕੇ ਰਾਵੀ ਅਤੇ ਬਿਆਸ ਦਰਿਆਵਾਂ ਦੇ ਦਰਮਿਆਨ ਪੈਂਦੇ ਸਨ। ਉਸ ਨੇ ਇਸ ਵਿੱਚ ਜਲੰਧਰ ਅਤੇ ਕਾਂਗੜਾ ਦਾ ਇਲਾਕਾ ਵੀ ਸ਼ਾਮਲ ਕਰ ਲਿਆ ਸੀ। ਉਸ ਨੇ ਸ੍ਰੀ ਹਰਗੋਬਿੰਦਪੁਰ, ਜਿਸ ਦੀ ਸਥਾਪਨਾ ਛੇਵੇਂ ਗੁਰੂ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਨੇ ਕੀਤੀ ਸੀ, ਨੂੰ ਆਪਣੀ ਰਾਜਧਾਨੀ ਬਣਾਇਆ। ਹੁਣ ਹਾਲਤ ਇਹ ਸੀ ਕਿ ਬਾਕੀ ਦੀਆਂ ਸਿੱਖ ਮਿਸਲਾਂ ਦੇ ਸਰਦਾਰ ਇਹ ਨਹੀਂ ਸਨ ਚਾਹੁੰਦੇ ਕਿ ਸ੍ਰ: ਜੱਸਾ ਸਿੰਘ ਹੋਰ ਤਾਕਤਵਰ ਬਣੇ। ਆਪਸੀ ਈਰਖਾ ਕਾਰਨ ਜੈ ਸਿੰਘ ਨਕਈ ਅਤੇ  ਜੱਸਾ ਸਿੰਘ ਦਰਮਿਆਨ ਤਿੱਖਾ ਮੱਤਭੇਦ ਪੈਦਾ ਹੋ ਗਿਆ। ਭੰਗੀ ਸਰਦਾਰਾਂ ਦੇ ਵੀ ਜੈ ਸਿੰਘ ਨਾਲ ਮੱਤਭੇਦ ਪੈਦਾ ਹੋ ਗਏ। ਆਪਸੀ ਈਰਖਾ ਕਾਰਨ ਸਿੱਖ ਸਰਦਾਰਾਂ ਦਰਮਿਆਨ ਲੜਾਈਆਂ ਰੋਜ਼ ਦਿਹਾੜੇ ਦਾ ਕੰਮ ਹੀ ਬਣ ਗਿਆ ਸੀ। 1776 ਵਿੱਚ ਭੰਗੀ ਮਿਸਲ ਨੇ ਕਨ੍ਹਈਆ ਮਿਸਲ ਨਾਲ ਗੱਠਜੋੜ ਕਰ ਲਿਆ ਅਤੇ ਜੱਸਾ ਸਿੰਘ ਨੂੰ ਉਸ ਦੀ ਰਾਜਧਾਨੀ ਹਰਗੋਬਿੰਦਪੁਰ ਵਿੱਚੋਂ ਖਦੇੜ ਦਿੱਤਾ। ਉਸ ਨੂੰ ਆਪਣੇ ਸਾਰੇ ਇਲਾਕੇ ਛੱਡਣ ਲਈ ਮਜਬੂਰ ਹੋਣਾ ਪਿਆ। ਉਸ ਨੇ ਸਤਲੁੱਜ ਦਰਿਆ ਪਾਰ ਕਰ ਕੇ ਪਟਿਆਲਾ ਦੇ ਹਾਕਮ ਅਮਰ ਸਿੰਘ ਕੋਲ ਪਨਾਹ ਲਈ। ਜੱਸਾ ਸਿੰਘ ਰਾਮਗੜ੍ਹੀਆ ਨੇ ਹੁਣ ਹਿਸਾਰ ਅਤੇ ਹਾਂਸੀ ‘ਤੇ ਕਬਜ਼ਾ ਕਰ ਲਿਆ।

1783 ਵਿੱਚ ਜੱਸਾ ਸਿੰਘ ਦਿੱਲੀ ਵਿੱਚ ਜਾ ਵੜਿਆ। ਮੁਗ਼ਲ ਬਾਦਸ਼ਾਹ ਸ਼ਾਹ ਆਲਮ ਦੂਸਰਾ ਬੇਬੱਸ ਸੀ। ਉਹ ਸਿੱਖਾਂ ਨਾਲ ਲੋਹਾ ਲੈਣ ਦੀ ਤਾਕਤ ਨਹੀਂ ਸੀ ਰੱਖਦਾ। ਇਸ ਲਈ ਉਸ ਨੇ ਸਿੱਖਾਂ ਦਾ ਸੁਆਗਤ ਕੀਤਾ ਅਤੇ ਕੀਮਤੀ ਤੋਹਫ਼ੇ ਜੱਸਾ ਸਿੰਘ ਰਾਮਗੜ੍ਹੀਆ ਨੂੰ ਦਿੱਤੇ। ਮਹਾਰਾਜਾ ਜੱਸਾ ਸਿੰਘ ਰਾਮਗੜੀਆ ਨੇ ਮੁਗਲ ਸਾਮਰਾਜ ਦਾ ਤਖਤ ਪੁੱਟ ਕੇ ਗੁਰੂ ਰਾਮ ਦਾਸ ਜੀ ਦੇ ਸਥਾਨ ਤੇ  ਅੰਮ੍ਰਿਤਸਰ ਵਿਖੇ ਲਿਆ ਕੇ ਰੱਖ ਦਿੱਤਾ ਸੀ ।

ਸੰਨ 1755 ਵਿੱਚ ਹੀ ਸ: ਜੱਸਾ ਸਿੰਘ ਰਾਮਗੜ੍ਹੀਆ ਨੇ ਸ੍ਰੀ ਹਰਿਮੰਦਰ ਸਾਹਿਬ ਦੇ ਪੂਰਬ ਵੱਲ ਬੁੰਗੇ ਦਾ ਨਿਰਮਾਣ ਕਰਵਾਇਆ।  ਦਿੱਲੀ ਦੇ ਆਸਪਾਸ ਦੇ ਮੁਸਲਮਾਨ ਨਵਾਬ ਜੱਸਾ ਸਿੰਘ ਰਾਮਗੜ੍ਹੀਆ ਦੀ ਸ਼ਰਨ ਵਿੱਚ ਆਏ। ਮੇਰਠ ਦੇ ਨਵਾਬ ਨੇ ਜੱਸਾ ਸਿੰਘ ਨੂੰ 10,000 ਰੁਪਏ ਨਜ਼ਰਾਨੇ ਵਿੱਚ ਦਿੱਤੇ ਜਿਸ ਦੇ ਇਵਜ਼ ਵਿੱਚ ਜੱਸਾ ਸਿੰਘ ਨੇ ਉਸ ਦੇ ਇਲਾਕੇ ਉਸ ਨੂੰ ਵਾਪਸ ਦੇ ਦਿੱਤੇ। 1783 ਵਿੱਚ ਜੱਸਾ ਸਿੰਘ ਆਹਲੂਵਾਲੀਆ ਦੀ ਮੌਤ ਹੋ ਗਈ। ਜੱਸਾ ਸਿੰਘ ਰਾਮਗੜ੍ਹੀਆ ਪੰਜਾਬ ਵਾਪਸ ਆ ਗਿਆ ਅਤੇ ਆਪਣੇ ਖੁਸੇ ਹੋਏ ਇਲਾਕਿਆਂ ‘ਤੇ ਦੋਬਾਰਾ ਕਬਜ਼ਾ ਕਰ ਲਿਆ। ਹੁਣ ਜੱਸਾ ਸਿੰਘ ਰਾਮਗੜ੍ਹੀਆ ਨੇ ਸ਼ੁਕਰਚਕੀਆ ਮਿਸਲ ਵੱਲ ਦੋਸਤੀ ਦਾ ਹੱਥ ਵਧਾਇਆ ਤੇ ਦੋਹਾਂ ਨੇ ਮਿਲ ਕੇ ਕਨ੍ਹਈਆ ਮਿਸਲ ਦੀ ਤਾਕਤ ਦਾ ਖ਼ਾਤਮਾ ਕਰ ਦਿੱਤਾ। ਰਾਮਗੜ੍ਹੀਆ ਕੋਲ ਆਪਣੀ ਚੜ੍ਹਤ ਦੇ ਦਿਨਾ ਵਿੱਚ ਬਾਰੀ ਦੋਆਬ ਵਿੱਚ ਬਟਾਲਾ, ਕਲਾਨੌਰ, ਦੀਨਾਨਗਰ, ਸ੍ਰੀ ਹਰਗੋਬਿੰਦਪੁਰ, ਸ਼ਾਹਪੁਰ ਕੰਡੀ, ਗੁਰਦਾਸਪੁਰ, ਕਾਦੀਆਂ, ਘੁਮਾਨ, ਮੱਤੇਵਾਲ, ਅਤੇ ਜਲੰਧਰ ਵਿੱਚ ਉੜਮੁੜ ਟਾਂਡਾ, ਮਿਆਣੀ, ਗੜ੍ਹਦੀਵਾਲ ਅਤੇ ਜ਼ਹੂਰਾ ਸਨ। ਪਹਾੜੀ ਇਲਾਕਿਆਂ ਵਿੱਚ ਇਸ ਮਿਸਲ ਕੋਲ ਕਾਂਗੜਾ, ਨੂਰਪੁਰ, ਮੰਡੀ ਸਨ ਅਤੇ ਚੰਬਾ ਦਾ ਹਿੰਦੂ ਰਾਜ ਉਸ ਨੂੰ ਨਜ਼ਰਾਨਾ ਪੇਸ਼ ਕਰਦਾ ਸੀ। 80 ਸਾਲ ਦੀ ਉਮਰ ਵਿੱਚ ਜੱਸਾ ਸਿੰਘ ਰਾਮਗੜ੍ਹੀਆ ਦਾ 1803 ਵਿੱਚ ਦੇਹਾਂਤ ਹੋ ਗਿਆ।

ਜੋਧ ਸਿੰਘ ਰਾਮਗੜ੍ਹੀਆ ਮਿਸਲ ਦਾ ਵਾਰਸ ਬਣਿਆਂ। 1808 ਵਿੱਚ ਮਹਾਰਾਜਾ ਰਣਜੀਤ ਸਿੰਘ ਨੇ ਰਾਮਗੜ੍ਹੀਆ ਮਿਸਲ ਦੇ ਇਲਾਕਿਆਂ ਨੂੰ ਆਪਣੀ ਬਾਦਸ਼ਾਹਤ ਵਿੱਚ ਸ਼ਾਮਲ ਕਰ ਲਿਆ। ਉਸੇ ਸਾਲ ਹੀ ਮਹਾਰਾਜੇ ਨੇ ਰਾਮਗੜ੍ਹ ਦੇ ਕਿਲ੍ਹੇ ‘ਤੇ ਕਬਜ਼ਾ ਕਰ ਲਿਆ। ਜੱਸਾ ਸਿੰਘ ਰਾਮਗੜ੍ਹੀਆ ਦੇ ਵਾਰਸਾਂ ਨੂੰ ਮਹਾਰਾਜਾ ਰਣਜੀਤ ਸਿੰਘ ਨੇ ਪੈਨਸ਼ਨਾਂ ਨਾਲ ਨਿਵਾਜਿਆ।

ਸ਼ਹੀਦ ਮਿਸਲ

ਇਸ ਮਿਸਲ ਦਾ ਨਾਂ ‘ਬਾਬਾ ਦੀਪ ਸਿੰਘ ਸ਼ਹੀਦ’ ਦੇ ਨਾਂ ‘ਤੇ ਪਿਆ। ਉਹ ਅੰਮ੍ਰਿਤਸਰ ਜ਼ਿਲ੍ਹੇ ਦੇ ਪਿੰਡ ਪਹੁਵਿੰਡ ਵਿਖੇ ਭਾਈ ਭਗਤੂ ਜੀ ਦੇ ਗ੍ਰਹਿ ਵਿਖੇ 1682 ਵਿੱਚ ਪੈਦਾ ਹੋਏ। ਉਨ੍ਹਾਂ ਨੇ ਦਸਮ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਤੋਂ ਅੰਮ੍ਰਿਤਪਾਨ ਕੀਤਾ ਅਤੇ ਦੀਪ ਸਿੰਘ ਬਣੇਂ। ਆਪਣੇ ਮਾਤਾ ਪਿਤਾ ਦੀ ਆਗਿਆ ਨਾਲ ਉਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਕੋਲ ਆਨੰਦਪੁਰ ਸਾਹਿਬ ਵਿਖੇ ਕਾਫੀ ਚਿਰ ਰਹਿੰਦੇ ਰਹੇ ਅਤੇ ਉਥੇ ਰਹਿ ਕੇ ਗੁਰਮੁਖੀ ਸਿੱਖੀ ਅਤੇ ਕਾਫੀ ਗੁਰਬਾਣੀ ਜ਼ੁਬਾਨੀ ਕੰਠ ਕਰ ਲਈ। ਉਹ ਬੜਾ ਖ਼ੁਸ਼ਖ਼ਤ ਲਿਖਦੇ ਸਨ। ਭਾਈ ਮਨੀ ਸਿੰਘ ਕੋਲੋਂ ਬਾਬਾ ਦੀਪ ਸਿੰਘ ਨੇ ਗੁਰੂ ਗਰੰਥ ਸਾਹਿਬ ਵਿੱਚ ਦਰਜ ਬਾਣੀ ਦਾ ਸਹੀ ਉਚਾਰਨ ਸਿੱਖਿਆ। 20-22 ਸਾਲ ਦੀ ਉਮਰ ਤੱਕ ਬਾਬਾ ਦੀਪ ਸਿੰਘ ਨਾ ਸਿਰਫ਼ ਸਿੱਖ ਇਤਿਹਾਸ ਦੇ ਸਕਾਲਰ ਬਣ ਗਏ ਸਗੋਂ ਯੁੱਧ ਕਲਾ ਵਿੱਚ ਵੀ ਨਿਪੁੰਣ ਹੋ ਗਏ।

ਜਲਦੀ ਹੀ ਬਾਬਾ ਦੀਪ ਸਿੰਘ ਸਾਬੋ ਕੀ ਤਲਵੰਡੀ ਜੋ ਕਿ ਜ਼ਿਲ੍ਹਾ ਬਠਿੰਡਾ ਵਿੱਚ ਹੈ, ਵਿਖੇ ਪਹੁੰਚ ਗਏ। ਇਸ ਅਸਥਾਨ ਨੂੰ ਅੱਜਕਲ੍ਹ ਦਮਦਮਾ ਸਾਹਿਬ ਕਿਹਾ ਜਾਂਦਾ ਹੈ। ਗੁਰੂ ਜੀ ਦੱਖਣ ਵੱਲ ਰਵਾਨਾ ਹੋ ਗਏ ਅਤੇ ਜਾਣ ਤੋਂ ਪਹਿਲਾਂ ਦੀਪ ਸਿੰਘ ਦੀ ਡਿਊਟੀ ਲਾਈ ਕਿ ਉਹ ਭਾਈ ਮਨੀ ਸਿੰਘ ਦੀ ਸਹਾਇਤਾ ਕਰਨ ਜੋ ਕਿ ਗੁਰੂ ਗਰੰਥ ਸਾਹਿਬ ਦੀਆਂ ਕਾਪੀਆਂ ਤਿਆਰ ਕਰ-ਕਰ ਕੇ ਸਿੱਖੀ ਦਾ ਪ੍ਰਚਾਰ ਕਰਦੇ ਹਨ। ਦੀਪ ਸਿੰਘ ਇੱਥੇ ਦਮਦਮਾ ਸਾਹਿਬ ਵਿਖੇ ਹੀ ਰਹਿਣ ਲੱਗ ਪਏ। ਦਮਦਮਾ ਸਾਹਿਬ ਸਿੱਖ ਫ਼ਿਲਾਸਫ਼ੀ ਦਾ ਕੇਂਦਰ ਬਣ ਗਿਆ ਸੀ। ਬੜੇ ਯੋਜਨਾਬੱਧ ਤਰੀਕੇ ਨਾਲ ਦੀਪ ਸਿੰਘ ਜੀ ਨੇ ਮਾਲਵੇ ਵਿੱਚ ਸਿੱਖ ਧਰਮ ਦਾ ਪ੍ਰਚਾਰ ਤੇ ਪ੍ਰਸਾਰ ਕੀਤਾ। ਵੱਖ-ਵੱਖ ਮੌਕਿਆਂ ‘ਤੇ ਜਦੋਂ ਕਿਸੇ ਮੁਗ਼ਲ ਅਫ਼ਸਰ ਵੱਲੋਂ ਲੋਕਾਂ ‘ਤੇ ਜ਼ੁਲਮ ਕਰਨ ਦੀਆਂ ਸ਼ਕਾਇਤਾਂ ਮਿਲਦੀਆਂ ਤਾਂ ਬਾਬਾ ਦੀਪ ਸਿੰਘ ਆਪਣੇ ਨਾਲ ਬਹਾਦਰ ਸਿੱਖ ਨੌਜੁਆਨਾਂ ਦਾ ਜਥਾ ਲੈ ਕੇ ਜ਼ਾਲਮਾਂ ਨੂੰ ਕੀਤੇਦੀ ਸਜਾ ਦਿੰਦੇ । ਬੰਦਾ ਸਿੰਘ ਬਹਾਦਰ ਨਾਲ ਅਤੇ ਬਾਬਾ ਦੀਪ ਸਿੰਘ ਨੇ ਵੀ ਸਢੌਰਾ ਵਿੱਚ ਬਣੀ ਗੜ੍ਹੀ ਜਿਥੇ ਉਸਮਾਨ ਖ਼ਾਨ ਆਦਿ ਸਨ , ਸਭ ਦਾ ਮੁਕੰਮਲ ਤੌਰ ‘ਤੇ ਸਫ਼ਾਇਆ ਕਰ ਦਿੱਤਾ। ਬਾਬਾ ਦੀਪ ਸਿੰਘ ਦੇ ਸਮੇਂ ਤੱਕ ਸ਼ਹੀਦਾਂ ਮਿਸਲ ਦਾ ਹੈਡਕੁਆਰਟਰ ਤਲਵੰਡੀ ਸਾਬੋ ਹੀ ਰਿਹਾ। 1757 ਵਿੱਚ ਅਹਿਮਦ ਸ਼ਾਹ ਦੁੱਰਾਨੀ ਦੇ ਕਮਾਂਡਰ-ਇਨ-ਚੀਫ਼ ਜਹਾਨ ਖ਼ਾਨ  ਨੇ ਪੰਜਾਬ ‘ਤੇ ਹਮਲਾ ਕੀਤਾ, ਰਾਮ ਰੌਣੀ ਦਾ ਕਿਲ੍ਹਾ ਢਾਹ-ਢੇਰੀ ਕੀਤਾ, ਅੰਮ੍ਰਿਤਸਰ ‘ਤੇ ਕਬਜ਼ਾ ਕਰ ਲਿਆ ਅਤੇ ਸ੍ਰੀ ਦਰਬਾਰ ਸਾਹਿਬ ਦੇ ਸਰੋਵਰ ਨੂੰ ਕੂੜੇ-ਕਰਕਟ ਨਾਲ ਭਰਵਾ ਦਿੱਤਾ। ਦਰਬਾਰ ਸਾਹਿਬ ਦੀ ਸੁਰੱਖਿਆ ਲਈ ਸ਼ਹੀਦ ਮਿਸਲ ਵੱਲੋਂ ਤਾਇਨਾਤ ਜਥੇਦਾਰ ਗੁਰਬਖ਼ਸ਼ ਸਿੰਘ ਲੜਦੇ ਹੋਏ ਸ਼ਹੀਦ ਹੋ ਗਏ। ਜਦੋਂ ਇਹ ਖ਼ਬਰ ਬਾਬਾ ਦੀਪ ਸਿੰਘ ਕੋਲ ਪਹੁੰਚੀ ਤਾਂ ਉਨ੍ਹਾਂ ਨੇ ਆਪਣੇ ਜਥੇ ਨਾਲ ਅੰਮ੍ਰਿਤਸਰ ਵੱਲ ਚਾਲੇ ਪਾਏ ਅਤੇ ਪ੍ਰਣ ਕੀਤਾ ਕਿ ਉਹ ਸ੍ਰੀ ਦਰਬਾਰ ਸਾਹਿਬ ਦੀ ਸੁਰੱਖਿਆ ਲਈ ਆਪਣੀ ਜਾਨ ਕੁਰਬਾਨ ਕਰ ਦੇਣਗੇ। ਰਸਤੇ ਵਿੱਚ ਬਹੁਤ ਸਾਰੇ ਸਿੱਖ ਇਸ ਜਥੇ ਵਿੱਚ ਸ਼ਾਮਲ ਹੁੰਦੇ ਚਲੇ ਗਏ ਤੇ ਤਰਨਤਾਰਨ ਪਹੁੰਚਣ ਤੱਕ ਇਸ ਜਥੇ ਦੀ ਗਿਣਤੀ 5000 ਤੋਂ ਵੀ ਵੱਧ ਹੋ ਗਈ ਸੀ। ਜਹਾਨ ਖ਼ਾਨ ਦੀਆਂ 20,000 ਫੌਜਾਂ ਨਾਲ ਲੜਦੇ ਹੋਏ ਬਾਬਾ ਦੀਪ ਸਿੰਘ ਦੇ ਨਜ਼ਦੀਕੀ ਸਾਥੀ ਭਾਈ ਦਿਆਲ ਸਿੰਘ ਨੇ ਆਪਣੇ 500 ਸਾਥੀਆਂ ਨਾਲ ਜਹਾਨ ਖ਼ਾਨ ‘ਤੇ ਇੰਨਾ ਜ਼ਬਰਦਸਤ ਹੱਲਾ ਬੋਲਿਆ ਕਿ ਉਹ ਵੈਰੀ ਦੀਆਂ ਸਫ਼ਾਂ ਨੂੰ ਚੀਰਦਾ ਹੋਇਆ ਜਹਾਨ ਖ਼ਾਨ ਦਾ ਸਿਰ ਕਲਮ ਕਰਦਾ ਹੋਇਆ ਨਿਕਲ ਗਿਆ। ਜੇਤੂ ਫੌਜ ਰਾਮਸਰ ਵਿਖੇ ਇਕੱਠੀ ਹੋਣੀ ਸ਼ੁਰੂ ਹੋਈ ਪਰ ਇਸ ਦੌਰਾਨ ਜਨਰਲ ਅਤਾਈ ਖ਼ਾਨ ਦੀ ਅਗਵਾਈ ਵਿੱਚ ਇੱਕ ਵੱਡੀ ਫੌਜ ਮੌਕੇ ‘ਤੇ ਪਹੁੰਚ ਗਈ। ਬਾਬਾ ਦੀਪ ਸਿੰਘ ਨੇ ਇਸ ਫੌਜ ‘ਤੇ ਹੱਲਾ ਬੋਲਿਆ ਪਰ ਬਾਬਾ ਦੀਪ ਸਿੰਘ 11 ਨਵੰਬਰ 1757 ਨੂੰ ਸ਼ਹੀਦ ਹੋ ਗਏ। ਬਾਬਾ ਜੀ ਨੇ ਆਪਣੀ ਸ਼ਹਾਦਤ ਤੋਂ ਪਹਿਲਾਂ ਮੁਗ਼ਲ ਜਨਰਲ ਅੱਮਾਨ ਖ਼ਾਨ ਨੂੰ ਆਪਣੇ ਖੰਡੇ ਦੇ ਵਾਰ ਨਾਲ ਮੈਦਾਨ ਵਿੱਚ ਢੇਰੀ ਕਰ ਦਿੱਤਾ ਅਤੇ ਉਸ ਦੇ ਸੈਂਕੜੇ ਫੌਜੀਆਂ ਨੂੰ ਹਲਾਕ ਕਰ ਦਿੱਤਾ।

ਬਾਬਾ ਦੀਪ ਸਿੰਘ ਦੀ ਸ਼ਹਾਦਤ ਉਪਰੰਤ ਸ਼ਹੀਦਾਂ ਮਿਸਲ ਦਾ ਨਵਾਂ ਜਥੇਦਾਰ ਕਰਮ ਸਿੰਘ ਨਿਯੁਕਤ ਹੋਇਆ। ਉਹ ਪਾਕਿਸਤਾਨ ਦੇ ਜ਼ਿਲ੍ਹਾ ਸ਼ੇਖੂਪੁਰਾ ਦਾ ਰਹਿਣ ਵਾਲਾ ਸੰਧੂ ਜੱਟ ਸੀ। 1763 ਵਿੱਚ ਸਿੱਖਾਂ ਨੇ ਰਲ ਕੇ ਸਰਹਿੰਦ ਫ਼ਤਿਹ ਕਰ ਲਿਆ ਸੀ। ਇਸ ਲੜਾਈ ਵਿੱਚ ਕਰਮ ਸਿੰਘ ਵੀ ਲੜਿਆ। ਉਸ ਤੋਂ ਬਾਅਦ ਸ਼ਹੀਦ ਮਿਸਲ ਨੇ ਅੰਬਾਲਾ ਜ਼ਿਲ੍ਹੇ ਦੇ ਕਈ ਪਰਗਨਿਆਂ ਜਿਵੇਂ ਕਿ ਕੇਸਰੀ, ਸ਼ਹਿਜ਼ਾਦਪੁਰ, ਸ਼ਾਹਬਾਦ, ਸਮਾਨਾ, ਸਢੌਰਾ, ਮੁਲਾਨਾ ‘ਤੇ ਕਬਜ਼ਾ ਕਰ ਲਿਆ। ਸਰਦਾਰ ਕਰਮ ਸਿੰਘ ਬਹੁਤਾ ਸਮਾਂ ਤਲਵੰਡੀ ਸਾਬੋ ਵਿਖੇ ਹੀ ਰਿਹਾ, ਭਾਵੇਂ ਸ਼ਹਿਜ਼ਾਦਪੁਰ ਨੂੰ ਜਿੱਤਣ ਉਪਰੰਤ ਉਸ ਨੇ ਇਸ ਨੂੰ ਆਪਣਾ ਨਵਾਂ ਹੈਡਕੁਆਰਟਰ ਬਣਾ ਦਿੱਤਾ ਸੀ। 1773 ਵਿੱਚ ਕਰਮ ਸਿੰਘ ਅਪਰ-ਗੰਗਾ ਦੋਆਬ ਦੇ ਇਲਾਕਿਆਂ ਤੱਕ ਜਾ ਪਹੁੰਚਿਆ ਜੋ ਕਿ ਸਰਦਾਰ ਜ਼ਾਬਿਤਾ ਖ਼ਾਨ ਰੋਹਿਲਾ ਦੇ ਕਬਜ਼ੇ ਵਿੱਚ ਸਨ। ਉਸ ਨੇ ਸਹਾਰਨਪੁਰ ਦੇ ਕਈ ਪਿੰਡਾਂ ਨੂੰ ਵੀ ਲੁੱਟ ਲਿਆ। 1784 ਵਿੱਚ ਕਰਮ ਸਿੰਘ ਦੀ ਮੌਤ ਹੋਈ। ਕਰਮ ਸਿੰਘ ਦਾ ਵੱਡਾ ਲੜਕਾ ਗੁਲਾਬ ਸਿੰਘ ਮਿਸਲ ਦਾ ਨਵਾਂ ਸਰਦਾਰ ਬਣਿਆਂ। ਗੁਲਾਬ ਸਿੰਘ ਦੀ 1844 ਵਿੱਚ ਮੌਤ ਹੋ ਗਈ ਤੇ ਉਸ ਦਾ ਸਪੁੱਤਰ ਸ਼ਿਵ ਕਿਰਪਾਲ ਸਿੰਘ ਪਰਿਵਾਰਕ ਐਸਟੇਟ ਦਾ ਮਾਲਕ ਬਣਿਆਂ। ਉਸ ਸਮੇਂ ਤੱਕ ਸਤਲੁੱਜ ਪਾਰ ਦੀਆਂ ਸਿੱਖ ਰਿਆਸਤਾਂ ਬਰਤਾਨਵੀਂ ਹਕੂਮਤ ਦੀ ਸੁਰੱਖਿਆ ਅਧੀਨ ਆ ਚੁੱਕੀਆਂ ਸਨ। ਅੰਗਰੇਜ਼ਾਂ ਨੇ ਇਨ੍ਹਾਂ ਸਰਦਾਰਾਂ ਦੇ ਇਲਾਕੇ ਹੌਲੀ-ਹੌਲੀ ਹਥਿਆ ਲਏ ਤੇ ਇਨ੍ਹਾਂ ਨੂੰ ਜਾਗੀਰਾਂ ਦੇ ਦਿੱਤੀਆਂ ਜੋ ਪੁਸ਼ਤ-ਦਰ-ਪੁਸ਼ਤ ਘਟਦੀਆਂ ਚਲੀਆਂ ਗਈਆਂ। ਅੱਜ ਤੋਂ 50 ਸਾਲ ਪਹਿਲਾਂ ਕਈ ਜਾਗੀਰਦਾਰ ਡੇਢ ਜਾਂ ਦੋ ਰੁਪਏ ਮਹੀਨਾ ਦੀ ਜਾਗੀਰ ਦੇ ਮਾਲਕ ਹੀ ਰਹਿ ਗਏ ਸਨ।

ਸੁਕਰਚਕਿਆ ਮਿਸਲ

ਸ਼ੁੱਕਰਚੱਕੀਆ ਮਿਸਲ 18ਵੀਂ ਸਦੀ ਦੇ ਦੌਰਾਨ ਪੰਜਾਬ ਵਿੱਚ 12 ਸਿੱਖ ਮਿਸਲਾਂ ਵਿੱਚੋਂ ਇੱਕ ਪ੍ਰਮੁੱਖ ਮਿਸਲ ਸੀ। ਇਹ ਪੱਛਮੀ ਪੰਜਾਬ ਦੇ ਗੁਜਰਾਂਵਾਲਾ ਅਤੇ ਹਾਫਿਜਾਬਾਦ ਜ਼ਿਲ੍ਹਿਆਂ ਵਿੱਚ ਕੇਂਦਰਿਤ ਸੀ ਅਤੇ 1752 ਤੋਂ 1801 ਤੱਕ ਇਹਦੀ ਹਕੂਮਤ ਰਹੀ। ਸ਼ੁਕਰਚੱਕੀਆ ਮਿਸਲ ਦਾ ਆਖਰੀ ਮਿਸਲਦਾਰ ਮਹਾਰਾਜਾ ਰਣਜੀਤ ਸਿੰਘ ਸੀ। 18ਵੀਂ ਸਦੀ ਦੇ ਅੰਤਲੇ ਸਮੇਂ ਮਹਾਰਾਜਾ ਰਣਜੀਤ ਸਿੰਘ ਨੇ ਸਾਰੀਆਂ ਸਿੱਖ ਮਿਸਲਾਂ ਇਕਮੁੱਠ ਕਰਕੇ ਪੰਜਾਬ ਵਿੱਚ ਇੱਕ ਸੁਤੰਤਰ ਰਾਜ ਨੂੰ ਸਥਾਪਿਤ ਕੀਤਾ।

ਇਸ ਮਿਸਲ ਦਾ ਮੋਢੀ ਲਾਹੌਰ ਤੋਂ ਲੱਗਭਗ ਸੱਤਰ ਕਿਲੋਮੀਟਰ ਦੂਰ ਇੱਕ ਪਿੰਡ ਸ਼ੁਕਰਚੱਕ ਦਾ ਰਹਿਣ ਵਾਲਾ ਇੱਕ ਜੱਟ ਦੇਸੂ ਸੀ। ਉਸ ਦੀ ਮੌਤ (1716) ਤੋਂ ਬਾਅਦ ਉਸ ਦੇ ਪੁੱਤਰ ਨੌਧ ਸਿੰਘ ਅਤੇ 1752 ਵਿੱਚ ਉਸਦੀ ਮੌਤ ਉਪਰੰਤ ਚੜ੍ਹਤ ਸਿੰਘ ਨੇ ਇਸ ਮਿਸਲ ਦੀ ਕਮਾਨ ਸੰਭਾਲ ਲਈ। ਉਹਦਾ ਵਿਆਹ ਗੁਜਰਾਂਵਾਲਾ ਦੇ ਇੱਕ ਤਾਕਤਵਰ ਤੇ ਅਣਖੀਲੇ ਯੋਧਾ, ਸਰਦਾਰ ਅਮੀਰ ਸਿੰਘ ਦੀ ਬੇਟੀ ਦੇਸਾਂ ਕੌਰ ਨਾਲ ਹੋਇਆ, ਜਿਸ ਨਾਲ ਚੜ੍ਹਤ ਸਿੰਘ ਦੀ ਤਕੜੀ ਚੜ੍ਹਾਈ ਹੋ ਗਈ।

ਸਿੰਘਪੁਰੀਆ ਜਾਂ ਫ਼ੈਜ਼ਲਪੁਰੀਆ

ਸਿੰਘਪੁਰੀਆ ਜਾਂ ਫ਼ੈਜ਼ਲਪੁਰੀਆ ਮਿਸਲ ਬਹੁਤ ਮਹੱਤਵਪੂਰਨ ਮਿਸਲ ਸੀ। ਇਸ ਮਿਸਲ ਦੇ ਸੰਸਥਾਪਕ ਸ੍ਰ: ਕਪੂਰ ਸਿੰਘ ਵਿਰਕ ਦਾ ਜਨਮ 1697 ਵਿੱਚ ਪਾਕਿਸਤਾਨੀ ਪੰਜਾਬ ਵਿੱਚ ਪੈਂਦੇ ਸ਼ੇਖੂਪੁਰਾ ਜ਼ਿਲ੍ਹੇ ਦੇ ਪਿੰਡ ਕਾਲੋ ਕੇ ਵਿਖੇ ਹੋਇਆ। ਬਾਅਦ ਵਿੱਚ ਜਦੋਂ ਸਰਦਾਰ ਨੇ ਅੰਮ੍ਰਿਤਸਰ ਜ਼ਿਲ੍ਹੇ ਵਿੱਚ ਪੈਂਦੇ ਪਿੰਡ ਫ਼ੈਜ਼ਲਪੁਰ ਨੂੰ ਜਿੱਤ ਲਿਆ ਤਾਂ ਉਸ ਨੂੰ ਕਪੂਰ ਸਿੰਘ ਫ਼ੈਜ਼ਲਪੁਰੀਆ ਕਿਹਾ ਜਾਣ ਲੱਗਾ ਪਰ ਉਸ ਨੇ ਇਸ ਪਿੰਡ ਦਾ ਨਾਂ ਬਦਲ ਕੇ ਸਿੰਘਪੁਰ ਰੱਖ ਦਿੱਤਾ ਅਤੇ ਉਸ ਦੀ ਮਿਸਲ ਦਾ ਨਾਂ ਵੀ ਸਿੰਘਪੁਰੀਆ ਮਿਸਲ ਪੈ ਗਿਆ। ਕਪੂਰ ਸਿੰਘ ਨੇ ਸਿੱਖ ਇਤਿਹਾਸ ਦੀਆਂ ਬੜੀਆਂ ਅਹਿਮ ਘਟਨਾਵਾਂ ਨੂੰ ਆਪਣੀ ਅੱਖੀਂ ਦੇਖਿਆ। ਉਹ ਅਜੇ 11 ਵਰ੍ਹਿਆਂ ਦਾ ਸੀ ਜਦੋਂ ਦਸਮ ਪਿਤਾ ਗੁਰੂ ਗੋਬਿੰਦ ਸਿੰਘ ਜੋਤੀ ਜੋਤ ਸਮਾਏ। ਉਹ 19 ਵਰ੍ਹਿਆਂ ਦਾ ਸੀ ਜਦੋਂ ਬਾਬਾ ਬੰਦਾ ਸਿੰਘ ਬਹਾਦਰ ਨੂੰ ਦਿੱਲੀ ਵਿੱਚ 700 ਸਿੰਘਾਂ ਨਾਲ ਸ਼ਹੀਦ ਕੀਤਾ ਗਿਆ। 1721 ਵਿੱਚ ਕਪੂਰ ਸਿੰਘ ਨੇ ਵਿਸਾਖੀ ਦੇ ਮੌਕੇ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਵਿਖੇ ਭਾਈ ਮਨੀ ਸਿੰਘ ਜੀ ਤੋਂ ਅੰਮ੍ਰਿਤ ਪਾਨ ਕੀਤਾ ਅਤੇ ਖਾਲਸਾ ਸਜੇ।ਇਸ ਤੋਂ ਪਹਿਲਾਂ ਕਪੂਰ ਸਿੰਘ ਦਿੱਲੀ ਵਿੱਚ ਮਾਤਾ ਸੁੰਦਰੀ ਜੀ ਕੋਲ ਹੀ ਰਹਿੰਦੇ ਸਨ। ਉਨ੍ਹਾਂ ਨੇ ਹੀ ਭਾਈ ਮਨੀ ਸਿੰਘ ਨੂੰ ਸ੍ਰੀ ਦਰਬਾਰ ਸਾਹਿਬ ਵਿਖੇ ਭਾਈ ਮਨੀ ਸਿੰਘ ਜੀ ਨੂੰ ਸ੍ਰੀ ਦਰਬਾਰ ਸਾਹਿਬ ਦੇ ਪਹਿਲੇ ਮੁੱਖ ਗਰੰਥੀ ਵਜੋਂ ਭੇਜਿਆ ਸੀ ਤੇ ਉਸ ਸਮਾਗਮ ਦੀ ਵਿਸਾਖੀ ਦੀ ਕਾਰਵਾਈ ਵੀ ਭਾਈ ਮਨੀ ਸਿੰਘ ਨੇ ਨਿਭਾਈ ਸੀ ਜਿਸ ਵਿੱਚ ਸ੍ਰ: ਕਪੂਰ ਸਿੰਘ ਨੇ ਅੰਮ੍ਰਿਤ ਪਾਨ ਕੀਤਾ ਸੀ।

1733 ਵਿੱਚ ਮਜਬੂਰ ਹੋ ਕੇ ਜ਼ਕਰੀਆ ਖ਼ਾਨ ਨੇ ਸਿੱਖਾਂ ‘ਤੇ ਲਾਈਆਂ ਹੋਈਆਂ ਪਾਬੰਦੀਆਂ ਨੂੰ ਨਰਮ ਕਰ ਦਿੱਤਾ ਅਤੇ ਕਿਹਾ ਕਿ ਸਿੱਖਾਂ ਦੇ ਆਗੂ ਨੂੰ ਨਵਾਬ ਦਾ ਖ਼ਿਤਾਬ ਅਤੇ ਦਿਪਾਲਪੁਰ, ਕੰਗਨਵਾਲ ਤੇ ਝੱਬਾਲ ਦੇ ਪਰਗਨੇ ਜਾਗੀਰ ਵਜੋਂ ਦਿੱਤੇ ਜਾਣਗੇ। ਆਪਸੀ ਸੋਚ-ਵਿਚਾਰ ਉਪਰੰਤ ਸਿੱਖਾਂ ਨੇ ਜ਼ਕਰੀਆ ਖ਼ਾਨ ਦੀ ਪੇਸ਼ਕਸ਼ ਨੂੰ ਪ੍ਰਵਾਨ ਕਰ ਲਿਆ। ਸਭ ਨਜ਼ਰਾਂ ਕਪੂਰ ਸਿੰਘ ਵੱਲ ਹੀ ਸੰਕੇਤ ਕਰ ਰਹੀਆਂ ਸਨ। ਸ੍ਰ: ਕਪੂਰ ਸਿੰਘ ਨੂੰ ਖਾਲਸਾ ਨੇ ਨਵਾਬ ਦੀ ਉਪਾਧੀ ਲਈ ਚੁਣ ਲਿਆ ਅਤੇ ਜ਼ਕਰੀਆਂ ਖ਼ਾਨ ਵੱਲੋਂ ਭੇਜੀ ਖ਼ਿਲਅਤ ਜਿਸ ਵਿੱਚ ਇੱਕ ਸ਼ਾਲ, ਇੱਕ ਪੱਗੜੀ, ਇੱਕ ਹੀਰਿਆਂ ਜੜੀ ਕਲਗੀ, ਸੋਨੇ ਦੇ ਦੋ ਕੰਗਨ, ਇੱਕ ਨੈਕਲੇਸ, ਇੱਕ ਮੋਤੀਆਂ ਦੀ ਮਾਲਾ, ਕੀਨਖ਼ਾਬ ਦੇ ਵਸਤਰਾਂ ਦਾ ਇੱਕ ਜੋੜਾ ਅਤੇ ਇੱਕ ਸ਼ਮਸ਼ੀਰ ਸ਼ਾਮਲ ਸਨ, ਵੀ ਕਪੂਰ ਸਿੰਘ ਨੂੰ ਦਿੱਤੇ ਗਏ। ਸਰਦਾਰ ਨੇ ਸ਼ੁਰੂ ਵਿੱਚ ਇਸ ਨੂੰ ਕਬੂਲ ਕਰਨ ਵਿੱਚ ਆਨਾਕਾਨੀ ਕੀਤੀ ਪਰ ਉਸ ਨੂੰ ਪੰਥ ਦੇ ਫ਼ੈਸਲੇ ਅੱਗੇ ਝੁਕਣਾ ਪਿਆ। ਸਰਦਾਰ ਨੇ ਨਿਮਰਤਾ ਦਿਖਾਉਂਦੇ ਹੋਏ ਇਹ ਖ਼ਿਲਅਤ ਪੰਜ ਪਿਆਰਿਆਂ ਦੇ ਚਰਨਾਂ ਵਿੱਚ ਰੱਖ ਦਿੱਤੀ। ਪੰਜ ਪਿਆਰਿਆਂ ਨੇ ਸਿਰੋਪਾਓ ਦੇ ਰੂਪ ਵਿੱਚ ਇਹਨਾਂ ਵਸਤਾਂ ਦੀ ਬਖ਼ਸ਼ਿਸ਼ ਨਵਾਬ ਕਪੂਰ ਸਿੰਘ ਨੂੰ ਕਰ ਦਿੱਤੀ। ਸਰਦਾਰ ਨੇ ਇਸ ਸ਼ਰਤ ‘ਤੇ ਇਸ ਖ਼ਿਲਅਤ ਨੂੰ ਪ੍ਰਵਾਨ ਕਰ ਲਿਆ ਕਿ ਉਸ ਦਾ ਤਬੇਲਿਆਂ ਵਿੱਚੋਂ ਘੋੜਿਆਂ ਦੀ ਲਿੱਦ ਨੂੰ ਸਾਫ਼ ਕਰਨ ਦਾ ਹੱਕ ਨਹੀਂ ਖੋਹਿਆ ਜਾਵੇਗਾ। ਨਵਾਬ ਕਪੂਰ ਸਿੰਘ ਨੇ ਸਿੱਖਾਂ ਨੂੰ ਉਲਝਣ ਅਤੇ ਪ੍ਰੇਸ਼ਾਨੀ ਦੇ ਆਲਮ ਵਿੱਚੋਂ ਬਾਹਰ ਕੱਢਿਆ। ਉਸ ਨੇ ਦਲ ਖਾਲਸਾ ਦਾ ਸੰਗਠਨ ਕੀਤਾ ਅਤੇ ਬੁਢਾ ਦਲ ਅਤੇ ਤਰੁਨਾ ਦਲ ਬਣਾਏ। 40 ਸਾਲ ਦੀ ਉਮਰ ਤੱਕ ਦੇ ਸਿੱਖਾਂ ਨੂੰ ਤਰੁਨਾ ਦਲ ਵਿੱਚ ਰੱਖਿਆ ਗਿਆ ਅਤੇ 40 ਤੋਂ ਵੱਧ ਉਮਰ ਵਾਲਿਆਂ ਨੂੰ ਬੁੱਢਾ ਦਲ ਵਿੱਚ। ਬੁੱਢਾ ਦਲ ਨੂੰ ਪਵਿੱਤਰ ਧਾਰਮਿਕ ਸਥਾਨਾਂ ਦੀ ਦੇਖਭਾਲ, ਗੁਰੂਆਂ ਦੀਆਂ ਸਿੱਖਿਆਵਾਂ ਨੂੰ ਪ੍ਰਚਾਰਨ ਅਤੇ ਅੰਮ੍ਰਿਤ ਪਾਨ ਕਰਵਾਉਣ ਦਾ ਕੰਮ ਸੌਂਪਿਆ ਗਿਆ। ਤਰੁਨਾ ਦਲ ਨੂੰ ਸੰਕਟ ਕਾਲ ਵਿੱਚ ਦੁਸ਼ਮਨ ਨਾਲ ਲੋਹਾ ਲੈਣ ਦਾ ਕੰਮ ਦਿੱਤਾ ਗਿਆ। ਦੋਹਾਂ ਦਲਾਂ ਵਿਚਕਾਰ ਨਵਾਬ ਕਪੂਰ ਸਿੰਘ ਇੱਕ ਕੜੀ ਦਾ ਕੰਮ ਕਰਦਾ ਸੀ। ਸਾਰੇ ਸਰਦਾਰ ਦੇ ਹੁਕਮ ਨੂੰ ਮੰਨਦੇ ਸਨ। ਬਹੁਤ ਜਲਦੀ ਹੀ ਤਰੁਨਾ ਦਲ ਦੇ ਯੋਧਿਆਂ ਦੀ ਗਿਣਤੀ 15,000 ਤੱਕ ਪਹੁੰਚ ਗਈ। ਨਵਾਬ ਕਪੂਰ ਸਿੰਘ ਨੇ ਇਨ੍ਹਾਂ ਯੋਧਿਆਂ ਦੇ ਪੰਜ ਗਰੁੱਪ ਬਣਾ ਦਿੱਤੇ ਜਿਨ੍ਹਾਂ ਨੂੰ ਜਥੇ ਕਿਹਾ ਗਿਆ। ਹਰ ਜਥੇ ਦੀ ਕਮਾਨ ਇੱਕ ਜਥੇਦਾਰ ਨੂੰ ਦਿੱਤੀ ਗਈ। ਪਹਿਲੇ ਜਥੇ ਦੀ ਕਮਾਨ ਬਾਬਾ ਦੀਪ ਸਿੰਘ ਸ਼ਹੀਦ, ਭਾਈ ਨੱਥਾ ਸਿੰਘ ਅਤੇ ਗੁਰਬਖ਼ਸ਼ ਸਿੰਘ ਨੂੰ ਦਿੱਤੀ ਗਈ। ਦੂਸਰੇ ਜਥੇ ਦੀ ਕਮਾਂਡ ਭਾਈ ਪ੍ਰੇਮ ਸਿੰਘ ਤੇ ਧਰਮ ਸਿੰਘ ਨੂੰ ਦਿੱਤੀ ਗਈ। ਤੀਸਰੇ ਜਥੇ ਦੀ ਕਮਾਨ ਭਾਈ ਕਾਹਨ ਸਿੰਘ, ਹਰੀ ਸਿੰਘ ਅਤੇ ਬਾਘ ਸਿੰਘ ਨੂੰ ਦਿੱਤੀ ਗਈ। ਚੌਥੇ ਜਥੇ ਦੀ ਕਮਾਨ ਭਾਈ ਦਸੌਂਧਾ ਸਿੰਘ, ਭਾਈ ਕਰਮ ਸਿੰਘ ਅਤੇ ਭਾਈ ਗੁਰਦਿਆਲ ਸਿੰਘ ਨੂੰ ਦਿੱਤੀ ਗਈ। ਪੰਜਵੇਂ ਜਥੇ ਦੀ ਕਮਾਨ ਭਾਈ ਬੀਰ ਸਿੰਘ, ਭਾਈ ਮਦਨ ਸਿੰਘ ਅਤੇ ਭਾ: ਜੀਵਨ ਸਿੰਘ ਨੂੰ ਦਿੱਤੀ ਗਈ। ਹਰ ਇੱਕ ਜਥੇ ਦਾ ਆਪਣਾ ਵੱਖਰਾ ਬੈਨਰ ਅਤੇ ਧੌਂਸਾ (ਨਗਾਰਾ) ਸੀ। ਹਰ ਜਥੇ ਵੱਲੋਂ ਜਿੱਤੇ ਇਲਾਕਿਆਂ ਦਾ ਵੇਰਵਾ ਸ੍ਰੀ ਅਕਾਲ ਤਖ਼ਤ ਵਿਖੇ ਰੱਖਿਆ ਜਾਂਦਾ ਸੀ। ਇਸ ਤੋਂ ਬਾਅਦ 7 ਜਥੇ ਹੋਰ ਬਣਾਏ ਗਏ। ਜਦੋਂ 1748 ਵਿੱਚ ਨਵਾਬ ਕਪੂਰ ਸਿੰਘ ਨੇ ਜਦੋਂ ਖਾਲਸਾ ਪੰਥ ਦੀ ਲੀਡਰਸ਼ਿੱਪ ਛੱਡੀ, ਉਸ ਸਮੇਂ ਤੱਕ ਪੰਜਾਂ ਦਰਿਆਵਾਂ ਦੀ ਧਰਤੀ ‘ਤੇ 12 ਜਥੇ ਜਾਂ 12 ਮਿਸਲਾਂ ਰਾਜ ਕਰ ਰਹੀਆਂ ਸਨ।

ਨਵਾਬ ਕਪੂਰ ਸਿੰਘ ਦੀ 1755 ਵਿੱਚ ਮੌਤ ਹੋ ਗਈ। ਉਸ ਦੇ ਘਰ ਕੋਈ ਔਲਾਦ ਨਹੀਂ ਸੀ। ਉਸ ਦਾ ਭਤੀਜਾ ਖ਼ੁਸ਼ਹਾਲ ਸਿੰਘ ਸਿੰਘਪੁਰੀਆ ਮਿਸਲ ਦਾ ਸਰਦਾਰ ਬਣਿਆਂ। ਖ਼ੁਸ਼ਹਾਲ ਸਿੰਘ ਨੇ 1759 ਵਿੱਚ ਉਥੋਂ ਦੇ ਹਾਕਮ ਸ਼ੇਖ ਨਿਜ਼ਾਮੂਦੀਨ ਨੂੰ ਹਰਾ ਕੇ ਜਲੰਧਰ ਫ਼ਤਿਹ ਕਰ ਲਿਆ ਅਤੇ ਇਸ ਨੂੰ ਆਪਣੀ ਮਿਸਲ ਦੀ ਰਾਜਧਾਨੀ ਬਣਾਇਆ। ਇਸ ਉਪਰੰਤ ਉਸ ਨੇ ਹੈਬਤਪੁਰ ਅਤੇ ਪੱਟੀ ਦੇ ਪਰਗਨੇ ਕਸੂਰ ਦੇ ਪਠਾਨ ਸਰਦਾਰ ਕੋਲੋਂ ਖੋਹ ਲਏ। ਸਿੱਖਾਂ ਨੇ 1764 ਵਿੱਚ ਸਰਹਿੰਦ ਨੂੰ ਫ਼ਤਿਹ ਕਰ ਲਿਆ। ਖ਼ੁਸ਼ਹਾਲ ਸਿੰਘ ਦੇ ਹਿੱਸੇ ਭਰਤਗੜ੍ਹ, ਮਛੌਲੀ, ਘਨੌਲੀ, ਮਨੌਲੀ ਅਤੇ ਕਈ ਹੋਰ ਪਿੰਡ ਆਏ। ਸਿੰਘਪੁਰੀਆ ਮਿਸਲ ਨੂੰ ਬਾਰੀ ਦੋਆਬ ਵਿੱਚੋਂ ਸਾਲਾਨਾ ਦੋ ਲੱਖ ਰੁਪਏ, ਜਲੰਧਰ ਦੋਆਬ ਤੋਂ ਇੱਕ ਲੱਖ ਰੁਪਏ ਅਤੇ ਸਰਹਿੰਦ ਸੂਬੇ ਤੋਂ 50,000 ਰੁਪਏ ਸਾਲਾਨਾ ਆਮਦਨ ਸੀ। ਖ਼ੁਸ਼ਹਾਲ ਸਿੰਘ ਦੀ 1795 ਵਿੱਚ ਮੌਤ ਹੋ ਗਈ ਅਤੇ ਉਸ ਦਾ ਸਪੁੱਤਰ ਬੁੱਧ ਸਿੰਘ ਮਿਸਲ ਦਾ ਸਰਦਾਰ ਬਣਿਆਂ। ਪਰ ਹੋਰ ਸਿੱਖ ਸਰਦਾਰਾਂ ਵਾਂਗ ਉਸ ਦੇ ਬਾਰੀ ਦੋਆਬ ਅਤੇ ਜਲੰਧਰ ਦੋਆਬ ਵਿੱਚਲੇ ਇਲਾਕਿਆਂ ਨੂੰ ਵੀ ਮਹਾਰਾਜਾ ਰਣਜੀਤ ਸਿੰਘ ਨੇ ਜਿੱਤ ਲਿਆ। ਮਹਾਰਾਜੇ ਨੇ ਸਤਲੁੱਜ ਪਾਰ ਦੇ ਇਲਾਕੇ ਜਾਗੀਰ ਵਜੋਂ ਬੁੱਧ ਸਿੰਘ ਕੋਲ ਹੀ ਰਹਿਣ ਦਿੱਤੇ। ਉਸ ਸਮੇਂ ਮਹਾਰਾਜਾ ਚੜ੍ਹਦਾ ਸੂਰਜ ਸੀ। ਬੁੱਧ ਸਿੰਘ 1816 ਤੱਕ ਜਿਊਂਦਾ ਰਿਹਾ। ਉਸ ਦੇ ਸੱਤ ਪੁੱਤਰ ਸਨ। ਸਤਲੁੱਜ ਪਾਰ ਦੇ ਇਲਾਕਿਆਂ ਨੂੰ ਉਸ ਦੇ ਸੱਤ ਪੁੱਤਰਾਂ ਵਿੱਚ ਵੰਡ ਦਿੱਤਾ ਗਿਆ। ਬਾਅਦ ਵਿੱਚ ਅੰਗਰੇਜ਼ਾਂ ਨੇ ਇਸ ਨੂੰ ਬਰਤਾਨਵੀਂ ਹਕੂਮਤ ਵਿੱਚ ਸ਼ਾਮਲ ਕਰ ਲਿਆ।

ਮਨੌਲੀ ਦਾ ਕਿਲ੍ਹਾ ਜੋ ਕਿ ਮੋਹਾਲੀ ਤੋਂ ਸਿਰਫ਼ 7 ਕਿਲੋਮੀਟਰ ਦੇ ਫ਼ਾਸਲੇ ‘ਤੇ ਹੈ, ਨੂੰ ਨਵਾਬ ਕਪੂਰ ਸਿੰਘ ਨੇ ਮੁਗ਼ਲਾਂ ਤੋਂ ਫ਼ਤਿਹ ਕੀਤਾ ਸੀ। ਪੰਜਾਬ ਦੀਆਂ ਸਰਕਾਰਾਂ ਦੇ ਅਵੇਸਲੇਪਨ ਕਾਰਨ ਅੱਜ ਕਲ੍ਹ ਇਹ ਬੜੀ ਖ਼ਸਤਾ ਹਾਲਤ ਵਿੱਚ ਹੈ। ਜੇ ਪੰਜਾਬ ਦੀ ਕੋਈ ਸਰਕਾਰ ਵੀ ਇਸ ਦੀ ਸਾਂਭ-ਸੰਭਾਲ ਵੱਲ ਧਿਆਨ ਦਿੰਦੀ ਤਾਂ ਅੱਜ ਇਹ ਇੱਕ ਮਹਾਨ ਸਿੱਖ ਜਰਨੈਲ ਨਵਾਬ ਕਪੂਰ ਸਿੰਘ ਦੀ ਮਹਾਨ ਯਾਦਗਾਰ ਵੀ ਹੁੰਦਾ ਤੇ ਲੋਕਾਂ ਲਈ ਇੱਕ ਟੂਰਿਸਟ ਸਥਾਨ ਵੀ।

Print Friendly, PDF & Email

Nirmal Anand

Add comment

Translate »