SikhHistory.in

ਮਾਤਾ ਗੁਜਰੀ-ਮਹਿਲ ਗੁਰੂ ਤੇਗ ਬਹਾਦਰ ਸਾਹਿਬ 1619-1705

ਮੁਗਲ ਸਲਤਨਤ ਤੇ ਸਿਖਾਂ ਦੇ ਟਕਰਾਅ ਦੌਰਾਨ ਗੁਰੂ ਪਰਿਵਾਰਾਂ ਅਤੇ ਗੁਰ ਸਿੱਖਾਂ ਨੇ ਅਸਹਿ ਤੇ ਅਕਹਿ ਕਸ਼ਟ ਝੱਲੇ। ਇਸ ਟਕਰਾਅ ਦੌਰਾਨ ਜਿੱਥੇ ਗੁਰੂ ਸਾਹਿਬਾਨ ਅਤੇ ਗੁਰਸਿੱਖਾਂ ਵੱਲੋਂ ਮਹਾਨ ਯੋਗਦਾਨ ਪਾਇਆ ਗਿਆ ਉੱਥੇ ਜਿਸ ਦੇਸ਼ ਵਿਚ ਔਰਤ ਨੂੰ ਪੈਰ ਦੀ ਜੁੱਤੀ ਕਿਹਾ ਜਾਂਦਾ ਸੀ ,ਉਸੇ ਦੇਸ਼ ਅੰਦਰ ਗੁਰੂ ਮਾਤਾਵਾਂ, ਗੁਰੂ ਪੁੱਤਰੀਆਂ, ਗੁਰੂ ਪਤਨੀਆਂ ਨੇ ਇਸ ਅੰਦੋਲਨ ਵਿਚ ਆਪਣਾ ਅਹਿਮ  ਯੋਗਦਾਨ ਪਾਇਆ। ਇਸ ਲੇਖ ਵਿਚ ਮਾਤਾ ਗੁਜਰੀ ਜੀ ਦੇ ਜੀਵਨ ਅਤੇ ਸ਼ਹੀਦੀ ਉੱਤੇ ਸੰਖੇਪ ਰੂਪ ਵਿਚ ਵਿਚਾਰ ਕਰਨ ਦਾ ਤੁੱਛ ਜਤਨ ਕਰਣ ਦੀ ਕੋਸ਼ਿਸ਼ ਰਹੀ ਹਾਂ।

ਜਿਸ ਬੂਟੇ ਦੀ ਨੀਂਹ ਗੁਰੂ ਨਾਨਕ ਸਾਹਿਬ ਨੇ ਰਖੀ 1  ਗੁਰੂ ਅਰਜਨ ਦੇਵ ਜੀ ਅਤੇ ਤੇਗ ਬਹਾਦਰ ਸਾਹਿਬ ਨੇ ਆਪਣਾ ਮਹਾਨ ਬਲੀਦਾਨ ਦੇ ਕੇ ਆਪਣੇ ਪਵਿੱਤਰ ਖ਼ੂਨ ਨਾਲ ਉਸ ਨੂੰ  ਸਿੰਜਿਆ ਤੇ ਉਸੇ ਬੂਟੇ ਨੂੰ  ਮਾਤਾ ਗੁਜਰੀ ਜੀ ਨੇ ਆਪਣਾ ਸਬਰ, ਸੰਤੋਖ, ਸਹਿਨਸ਼ੀਲਤਾ ਤੇ ਪਿਆਰ  ਦੀ ਖਾਦ ਪਾਕੇ ਵਡਾ ਕੀਤਾ 1 ਇਹ ਸਨ ਧਰਮ ਰੱਖਿਅਕ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੇ ਮਹਿਲ, ਤੇ ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਦੇ ਮਾਤਾ ਜੀ ,ਮਾਤਾ ਗੁਜਰੀ ਜੋ  ਇਕ ਮਹਾਨ ਸੰਘਰਸ਼ੀ ਇਤਿਹਾਸਿਕ ਸ਼ਖ਼ਸੀਅਤ ਵਜੋਂ ਜਾਣੇ ਜਾਂਦੇ ਹਨ1 ਇਹ ਭਾਰਤ ਦੇਸ਼ ਦੀ ਪਹਿਲੀ ਸ਼ਹੀਦ ਇਸਤਰੀ ਹੋਏ  ਹਨ  ਜਿਨ੍ਹਾ ਦੇ  ਜੀਵਨ, ਤਿਆਗ, ਕੁਰਬਾਨੀ ਅਤੇ ਸ਼ਹੀਦੀ ਨੇ  ਇਤਿਹਾਸ ਨੂੰ ਇਕ ਨਵਾਂ ਮੋੜ ਦਿਤਾ  ਅਤੇ ਭਾਰਤੀ ਨਾਰੀ ਦੇ ਮਾਨ-ਸਨਮਾਨ ਨੂੰ ਉੱਚੀ  ਅਤੇ ਸਤਿਕਾਰਤ ਥਾਂ ਦਿਤੀ  1

ਮਾਤਾ ਗੁਜਰੀ ਜੀ ਦਾ ਜਨਮ ਕਰਤਾਰਪੁਰ ਵਿਖੇ ਗੁਰੂ-ਘਰ ਦੇ ਅਨਿੰਨ ਸੇਵਕ ਭਾਈ ਲਾਲ ਚੰਦ (ਸੁਭੀਖੀਏ ਖੱਤਰੀ) ਦੇ ਗ੍ਰਹਿ ਵਿਖੇ ਮਾਤਾ ਬਿਸ਼ਨ ਕੌਰ ਦੀ ਕੁੱਖੋਂ 1619 ਈ: ਵਿਚ ਹੋਇਆ। ਜਦੋਂ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਦੇ ਸਪੁੱਤਰ ਸੂਰਜ ਮੱਲ ਦੇ  ਅਨੰਦ ਕਾਰਜ ਸਮੇ ਕਰਤਾਰਪੁਰ ਸਾਹਿਬ ਵਿਖੇ ਤੇਗ ਮੱਲ (ਸ੍ਰੀ ਗੁਰੂ ਤੇਗ ਬਹਾਦਰ ਸਾਹਿਬ) ਵੀ ਬਰਾਤ ਨਾਲ ਗਏ ਤਾਂ  ਭਾਈ ਲਾਲ ਚੰਦ ਤੇ ਮਾਤਾ ਬਿਸ਼ਨ ਕੌਰ ਨੂੰ ਤੇਗ ਮੱਲ ਜੀ ਆਪਣੀ ਬੇਟੀ ਲਈ ਇਕ ਯੋਗ ਵਰ ਜਾਪਿਆ 1 ਭਾਵੇਂ ਤੇਗ ਮੱਲ ਜੀ ਦੀ ਉਮਰ ਗੁਜਰੀ ਜੀ ਨਾਲੋਂ ਦੋ ਸਾਲ ਛੋਟੀ ਸੀ, ਪਰੰਤੂ ਉਨ੍ਹਾਂ ਨੇ ਆਪਣੇ ਮਨ ਦੀ ਇੱਛਾ ਸਤਿਗੁਰੂ ਜੀ ਪਾਸ ਬੜੀ ਨਿਮਰਤਾ ਨਾਲ ਪੇਸ਼ ਕੀਤੀ। ਗੁਰੂ ਸਾਹਿਬ ਨੇ ਗੁਰੂ-ਘਰ ਦੇ ਅਨਿੰਨ ਸੇਵਕ ਪਰਵਾਰ ਦੀ ਪੇਸ਼ਕਸ਼ ਪ੍ਰਵਾਨ ਕਰ ਲਈ ਅਤੇ ਗੁਜਰੀ ਜੀ ਦੀ ਤੇਗ ਮੱਲ ਜੀ ਨਾਲ ਮੰਗਣੀ ਦੀ ਰਸਮ ਕਰ ਦਿਤੀ।

 ਕੁਝ ਸਮਾਂ ਬੀਤਣ ਉਪਰੰਤ ਸਮੇਂ ਦੇ ਰੀਤੀ ਰਿਵਾਜਾਂ ਅਨੁਸਾਰ ਮਾਤਾ ਗੁਜਰੀ ਜੀ ਦਾ ਅਨੰਦ ਕਾਰਜ ਤੇਗ ਮੱਲ (ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ) ਨਾਲ 1632 ਈ: ਵਿਚ ਹੋ ਗਿਆ । ਸਹੁਰੇ ਘਰ ਆਕੇ  ਮਾਂ-ਬਾਪ ਦੀ ਸਿਖਿਆ ਨੂੰ ਤਨੋਂ -ਮੰਨੋ ਕਬੂਲ ਕਰ ਕੇ ਮਾਤਾ ਗੁਜਰੀ ਨੇ ਆਪਣੀਆਂ ਸਾਰੀਆਂ ਦੁਨਿਆਵੀ ਖਾਹਿਸ਼ਾਂ ਤਿਆਗ ਕੇ ਆਪਣੇ ਪਤੀ ਦੇ ਚਰਨਾਂ ਵਿਚ ਆਪਣੇ ਆਪ ਨੂੰ ਪੂਰੀ ਤਰਹ ਸਮਰਪਿਤ ਕਰ ਦਿਤਾ ਤੇ ਆਂਦਿਆਂ ਹੀ ਆਪਣੇ ਪਤੀ, ਸੱਸ ਸਹੁਰੇ ਦੀ ਸੇਵਾ ਤੇ ਘਰ ਦੀ ਦੇਖ-ਭਾਲ ਵਿਚ ਜੁਟ ਗਏ1

ਗੁਰੂ ਹਰਗੋਬਿੰਦ ਸਾਹਿਬ ਸ਼ਾਹਜਹਾਂ ਕਾਲ ਵਿਚ ਮੁਗਲਾ ਨਾਲ ਹੋਈਆਂ ਸਿਧਿਆ ਅਸਿਧੀਆਂ 4 ਜੰਗਾਂ ਹੋਈਆਂ1  1634 ਵਿਚ ਕਰਤਾਰਪੁਰ ਦੀ ਧਰਤੀ ਤੇ ਸ੍ਰੀ ਹਰਗੋਬਿੰਦ ਅਤੇ ਪੈਂਦੇ ਖਾਨ ਵਿਚਕਾਰ ਜੋ ਯੁਦ ਹੋਇਆ ਉਸ ਵਿਚ ਤੇਗ ਮਲ ਜੇ ਨੇ ਮੈਦਾਨੇ ਜੰਗ ਵਿਚ ਜੋ ਜੋਹਰ ਦਿਖਾਏ , ਗੁਰੂ ਹਰ ਗੋਬਿੰਦ ਸਾਹਿਬ ਜੀ ਨੇ ਉਨ੍ਹਾ ਦਾ ਨਾਂ ਤੇਗ ਮਲ ਤੋਂ ਤੇਗ ਬਹਾਦਰ ਰੱਖ ਦਿਤਾ 1 ਮਾਤਾ ਗੁਜਰੀ ਨੇ ਉਨ੍ਹਾ ਦਾ  ਇਹ ਯੁਧ ਆਪਣੀ ਅਖੀਂ ਵੇਖਿਆ 1 ਯੁਧ ਵਿਚ ਤਾਂ ਕੁਝ ਵੀ ਹੋ ਸਕਦਾ ਹੈ 1ਉਸ ਵਕਤ  ਮਾਤਾ ਗੁਜਰੀ ਦੇ ਮਨ ਤੇ ਕੀ ਵਾਪਰੀ ਹੋਵੇਗੀ 1  ਉਹ ਅਲਗ ਗਲ ਹੈ ਜਿਤਣ ਦੀ ਖੁਸ਼ੀ ਤੇ ਗੁਰੂ ਹਰ ਗੋਬਿੰਦ ਸਾਹਿਬ ਦੇ ਆਸ਼ੀਰਵਾਦ ਤੋ ਬਾਅਦ ਜੋ ਖੁਸ਼ੀ ਮਾਤਾ ਗੁਜਰੀ ਜੀ ਨੂੰ  ਹੋਈ ਹੋਵੇਗੀ ਉਸਦਾ ਵੀ ਅੰਦਾਜ਼ਾ ਨਹੀਂ ਲਗਾਇਆ ਜਾ ਸਕਦਾ 1ਇਹ ਉਨ੍ਹਾ ਦੀ ਜਿੰਦਗੀ ਦਾ ਪਹਿਲਾ ਕਠਿਨ ਸਮਾ ਸੀ ਜੋ ਉਨ੍ਹਾ ਨੇ ਸਤਿਗੁਰੂ ਤੇ ਟੇਕ ਤੇ ਆਪਣੇ ਪਤੀ ਤੇ ਭਰੋਸਾ ਰਖਦਿਆਂ ਬੜੀ ਸਿਦਕਦਿਲੀ ਤੇ ਅਡੋਲਤਾ ਨਾਲ ਝ੍ਲਿਆ 1ਇਸ ਜੰਗ ਤੋ ਬਾਅਦ  ਸ਼ਾਂਤ ਵਾਤਾਵਰਣ ਵਿਚ ਰਹਿਣ ਲਈ 1635 ਵਿਚ ਗੁਰੂ ਹਰਗੋਬਿੰਦ ਸਾਹਿਬ ਪਰਿਵਾਰ ਸਮੇਤ ਅਮ੍ਰਿਤਸਰ ਛਡ ਕੇ ਕੀਰਤਪੁਰ ਸਾਹਿਬ ਆ ਗਏ ਜੋ ਸ਼ਿਵਾਲਿਕ ਪਹਾੜੀਆਂ ਦੀਆਂ ਜੜਾਂ ਵਿਚ ਵਸਿਆ ਹੋਇਆ ਸੀ 1

ਮਾਤਾ ਨਾਨਕੀ ਜੀ ਨੇ  ਜਿੱਥੇ ਗੁਜਰੀ ਜੀ  ਨੂੰ ਮਾਂ  ਵਾਲਾ ਪਿਆਰ ਦਿੱਤਾ ਉੱਥੇ ਗੁਰੂ-ਪਰਵਾਰ ਤੇ ਗੁਰੂ-ਘਰ ਦੀ ਸਾਰੀ ਮਰਯਾਦਾ ਵਿਚ ਪਰਪੱਕ ਕਰ ਦਿਤਾ । ਥੋੜੇ ਸਮੇਂ ਵਿਚ ਹੀ ਇਸ ਸੁੰਦਰ, ਸੁਹਿਰਦ, ਸਿਆਣੀ, ਨਿਮਰਤਾ ਭਰਪੂਰ ਗੁਜਰੀ ਜੀ ਨੇ ਸਭ ਕੁਝ ਸਿਖ ਲਿਆ ਤੇ ਗੁਰੂ ਪਰਿਵਾਰ ਦੇ ਦਿਲਾਂ ਦਾ ਹਿਸਾ ਬਣ  ਗਈ । ਆਪਣੀ ਸੱਸ ਮਾਤਾ ਨਾਨਕੀ ਜੀ ਤੋਂ ਆਪਣੇ ਸਹੁਰੇ ਪਰਿਵਾਰ ਵਿਚ , ਸ੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ, ਸ਼ਹੀਦੀ ਉਪਰੰਤ ਗੁਰੂ-ਘਰ ਦੇ ਸਾਰੇ ਹਾਲਾਤ ,ਸ੍ਰੀ ਗੁਰੂ ਅਰਜਨ ਦੇਵ ਜੀ ਵੱਲੋਂ ਕਾਇਮ ਕੀਤੀ ਗਈ ਗੁਰੂ-ਘਰ ਦੀਆਂ ਰਵਾਇਤਾਂ , ਮਾਤਾ ਨਾਨਕੀ ਜੀ ਵੱਲੋਂ ਆਪਣੀ ਸੱਸ ਮਾਤਾ ਗੰਗਾ ਜੀ ਦੀ ਦਿਲੋਂ -ਜਾਨ  ਨਾਲ ਕੀਤੀ ਸੇਵਾ ਬਾਰੇ ਜਾਣ ਕੇ ਮਾਤਾ ਗੁਜਰੀ ਜੀ ਦਾ ਆਤਮਿਕ ਬਲ ਹੋਰ ਵੀ ਦ੍ਰਿੜ੍ਹਤਾ ਅਤੇ ਸਿਦਕ ਵਾਲਾ ਹੋ ਗਿਆ।

  1644 ਵਿਚ ਗੁਰੂ ਹਰਗੋਬਿੰਦ ਸਾਹਿਬ ਦੇ ਜੋਤੀ-ਜੋਤ ਸਮਾਣ ਪਿਛੋਂ ਗੁਰੂ ਹਰਗੋਬਿੰਦ ਸਾਹਿਬ ਦੇ ਆਦੇਸ਼ ਅਨੁਸਾਰ ਗੁਰੂ ਤੇਗ ਬਹਾਦਰ ਆਪਣੇ ਪਰਿਵਾਰ  ਮਾਤਾ ਨਾਨਕੀ ਤੇ ਮਾਤਾ ਗੁਜਰੀ  ਸਮੇਤ ਬਕਾਲੇ , ਜਿਲਾ ਅਮ੍ਰਿਤਸਰ ਵਿਚ ਆ ਗਏ 1 ਗੁਰੂ ਤੇਗ ਬਹਾਦਰ ਦਿਨ-ਰਾਤ ਅੰਤਰ-ਧਿਆਨ ਹੋਕੇ ਆਪਣਾ ਸਮਾਂ ਸਿਮਰਨ ਵਿਚ ਗੁਜਾਰਦੇ ਤੇ ਮਾਤਾ ਗੁਜਰੀ ਘਰ ਦੀਆਂ ਸਾਰੀਆਂ ਜਿਮੇਦਾਰੀਆਂ ਨੂੰ ਸ਼ਰਧਾ ਪੂਰਕ ਨਿਭਾਉਂਦੇ 1  ਗੁਰਗਦੀ ਤੇ ਬੈਠਣ ਤੋ ਬਾਅਦ ਗੁਰੂ ਤੇਗ ਬਹਾਦਰ ਮਾਤਾ ਗੁਜਰੀ ਦੇ ਨਾਲ ਅਮ੍ਰਿਤਸਰ ਜਦ ਦਰਸ਼ਨ ਤੇ ਸ਼ੁਕਰਾਨੇ ਵਜੋਂ ਗਏ ਤਾਂ ਮਹੰਤ ਦਰਬਾਰ ਸਾਹਿਬ ਨੂੰ ਤਾਲੇ ਲਗਾ ਕੇ ਉਥੋਂ ਚਲੇ ਗਏ 1 ਗੁਰੂ ਤੇਗ ਬਹਾਦਰ ਜੀ ਨੇ ਬਾਹਰ ਥੜੇ ਤੇ ਬੈਠਕੇ ਸੰਗਤਾਂ ਨੂੰ ਦਰਸ਼ਨ ਦਿਤੇ 1 ਵਾਪਸ ਜਾਂਦੇ ਰਾਹ ਵਿਚ ਮਖੋਵਾਲ ਵਿਚ ਰਾਜਾ ਹਰੀਚੰਦ ਦੀ ਪਤਨੀ ਦੇ ਆਗ੍ਰਹਿ ਤੇ ਜਮੀਨ ਖਰੀਦ ਕੇ ਚਕ ਨਾਨਕੀ ਵਸਾਇਆ ਜੋ ਬਾਅਦ ਵਿਚ ਆਨੰਦਪੁਰ ਸਾਹਿਬ ਦੇ ਨਾਂ ਨਾਲ ਜਾਣਿਆ ਜਾਣ ਲਗਾ1 ਪਰ ਗੁਰੂ ਸਾਹਿਬ ਬਹੁਤੀ ਦੇਰ ਇਥੇ  ਠਹਿਰੇ ਨਹੀਂ 1 ਸ਼ਹਿਰ ਵਸਾਣ ਦੀ  ਜਿਮੇਵਾਰੀ ਆਪਣੇ ਅਨਿਨ ਸੇਵਕਾਂ ਨੂੰ ਸੋਂਪ ਕੇ ਆਪਣੇ ਪਰਿਵਾਰ ਸਮੇਤ ਪੂਰਬ ਵਲ ਇਕ ਲੰਬੀ ਯਾਤਰਾ ਤੇ ਨਿਕਲ ਪਏ 1 ਮਾਤਾ ਗੁਜਰੀ ਆਪਣੇ ਪਤੀ ਦੇ ਹੁਕਮ ਅਨੁਸਾਰ ਉਨ੍ਹਾ ਦੇ ਪ੍ਰਚਾਰ -ਪ੍ਰਸਾਰ ਦੇ ਦੋਰਿਆਂ ਦੇ ਸਮੇ ਪਰਛਾਵੇਂ  ਵਾਂਗ ਉਨ੍ਹਾ ਦੇ ਨਾਲ ਵਿਚਰਦੇ ਰਹੇ 1

ਜਦੋ ਉਹ ਪੂਰਬ ਵਲ ਗਏ ਤਾ ਮਾਤਾ ਗੁਜਰੀ ਨੂੰ ਪਟਨਾ ਵਿਖੇ ਰਹਿਣ ਦਾ ਆਦੇਸ਼ ਦਿਤਾ ਗਿਆ ਜਿਥੇ ਗੋਬਿੰਦ ਰਾਏ ਦਾ ਜਨਮ ਹੋਇਆ 1 ਉਨਾ ਨੂੰ ਲਗਾ ਜਿਵੇਂ ਕੁਦਰਤ ਨੇ ਆਪਣਾ ਸਾਰਾ ਸੁਹਜ ਤੇ ਸੁਹਪਣ ਉਨਾਂ ਦੀ ਝੋਲੀ ਵਿਚ ਪਾ ਦਿਤਾ ਹੋਵੇ1 ਗੁਰੂ ਤੇਗ ਬਹਾਦਰ ਉਸ ਵਕਤ ਅਸਾਮ ਵਿਚ ਸਨ 1 ਮਾਤਾ ਗੁਜਰੀ ਨੇ ਪੰਜ ਸਾਲ ਤਕ ਮਾਂ-ਪਿਤਾ ਦੋਨੋ ਦੇ ਫਰਜ਼ ਨਿਭਾਏ1 ਪੁਤਰ ਦੀ ਪੜਾਈ -ਲਿਖਾਈ -ਸਿਖਲਾਈ ਤੇ  ਹੋਰ ਕਰਤਬ ਸਿਖਾਣ ਦੇ ਪ੍ਰਬੰਧ ਕੀਤੇ1 ਆਉਣ ਵਾਲੀਆਂ ਹਰ ਮੁਸੀਬਤਾਂ  ਦਾ ਸਾਮਣਾ ਕਰਨ ਲਈ ਤਿਆਰ ਕੀਤਾ1  ਜਦ ਗੁਰੂ ਤੇਗ ਬਹਾਦਰ ਸਾਹਿਬ ਦਾ ਚਕ ਨਾਨਕੀ ਆਉਣ ਲਈ ਸਦਾ ਆਇਆ ਤਾਂ ਮਾਤਾ ਗੁਜਰੀ ਜੀ ਆਪਣੇ ਪੰਜ ਸਾਲ ਦੇ ਬੇਟੇ ਗੋਬਿੰਦ ਰਾਏ (ਸ੍ਰੀ ਗੁਰੂ ਗੋਬਿੰਦ ਸਿੰਘ ਜੀ) ਸਮੇਤ ਭਾਈ ਕਿਰਪਾਲ ਚੰਦ ਅਤੇ ਕੁਝ ਹੋਰ ਸਿੰਘਾਂ ਦੇ ਨਾਲ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਆਦੇਸ਼ ਅਨੁਸਾਰ ਪਟਨਾ ਸਾਹਿਬ ਤੋਂ ਸ੍ਰੀ ਅਨੰਦਪੁਰ ਸਾਹਿਬ ਵਲ ਨੂੰ ਚਾਲੇ ਪਾ ਦਿਤੇ 1 ਰਸਤੇ ਵਿਚ ਉਹ ਗੁਰੂ ਸਾਹਿਬ ਦੇ ਹੁਕਮ ਅਨੁਸਾਰ ਆਪਣੇ ਪੇਕੇ ਲਖਨੌਰ ਵਿਖੇ ਤਕਰੀਬਨ ਛੇ ਮਹੀਨੇ ਲਈ ਰੁਕੇ। ਇਨ੍ਹਾ ਦਿਨਾ ਵਿਚ ਉਥੋਂ ਦੇ ਖੂਹਾਂ ਦਾ ਪਾਣੀ ਖਾਰਾ ਹੁੰਦਾ ਸੀ ਲੋਕਾਂ ਨੂੰ ਦੂਰ ਦੂਰ ਤਕ ਪਾਣੀ ਦੀ ਲੋੜ ਨੂੰ ਪੂਰਾ ਕਰਨ ਲਈ ਜਾਣਾ ਪੈਂਦਾ ਸੀ 1 ਲੋਕਾਂ ਦੀਆਂ ਇਹ ਲੋੜਾਂ ਪੂਰੀਆਂ ਕਰਨ ਲਈ ਮਾਤਾ ਗੁਜਰੀ ਨੇ ਇਕ ਖੂਹ ਖੁਦਵਾਇਆ  ਜਿਸਦਾ ਪਾਣੀ ਮਿਠਾ ਸੀ 1 ਜਿਸ ਨੂੰ ਅਜ ਵੀ ‘ਮਾਤਾ ਗੁਜਰੀ ਵਾਲਾ ਖੂਹ’  ਦੇ ਨਾਮ ਤੇ ਯਾਦ ਕੀਤਾ ਜਾਂਦਾ ਹੈ 1

ਜਦ ਆਨੰਦਪੁਰ ਪਹੁੰਚੇ , ਗੁਰੂ ਸਾਹਿਬ ਦੀ ਛਤਰ-ਛਾਇਆ ਹੇਠ ਰਹਿ ਕੇ ਲਗਾ ਕੀ ਜਿੰਦਗੀ ਦੀਆਂ ਖੁਸ਼ੀਆਂ ਮੁੜ ਵਾਪਸ ਆ ਗਈਆਂ ਹਨ , ਪਰ ਇਹ ਖੁਸ਼ੀਆਂ ਬਹੁਤੀ ਦੇਰ ਤਕ ਨਹੀਂ ਠਹਿਰੀਆਂ 1   11  ਜੁਲਾਈ, 1675 ਪਤੀ ਦਿਲੀ ਚਾਂਦਨੀ ਚੋਕ ਵਿਖੇ   ਸ਼ਹੀਦ ਹੋਣ ਲਈ ਚਲ ਪਏ 1 ਸ਼ਹੀਦ ਕੀਤਾ ਗਿਆ , ਨਾਲੋ -ਨਾਲ ਹਕਮ ਜਾਰੀ ਹੋਇਆ ਕੀ ਉਨ੍ਹਾ ਦੇ ਸਰੀਰ ਦੇ ਟੁਕੜੇ ਟੁਕੜੇ ਕਰਕੇ ਦਿਲੀ ਦੇ ਦਰਵਾਜਿਆਂ ਤੇ ਟੰਗੇ ਜਾਂ 1 ਜਰਾ ਸੋਚੋ  ਮਾਤਾ ਗੁਜਰੀ  ਦੇ ਦਿਲ ਤੇ ਕੀ  ਗੁਜਰੀ ਹੋਵੇਗੀ?ਭਾਈ ਜੇਤਾ ਜੀ ਗੁਰੂ ਸਾਹਿਬ ਦਾ ਸੀਸ ਲੈਕੇ ਆਏ, ਸਸਕਾਰ ਕੀਤਾ ਗਿਆ 1 ਪਿਛੇ ਸਿਰਫ ਨੋਂ ਸਾਲ ਦਾ ਪੁਤਰ, ਬਿਰਧ ਮਾਤਾ ਨਾਨਕੀ ,ਇਸ ਔਖੇ ਵਕਤ ਨੂੰ ਕਿਵੇਂ ਸੰਭਾਲਿਆ ਹੋਵੇਗਾ? ਬਸ ਇਹੋ ਕਹਿ ਸਕਦੇ ਹਾਂ ਕਿ ਅਕਾਲ ਪੁਰਖ ਦੀ ਬਖਸ਼ਿਸ਼ ਸੀ ਉਹਨਾ ਤੇ,ਆਪਣੇ ਆਪ ਨੂੰ ਸੰਭਾਲ ਕੇ ਪੂਰੀ ਦ੍ਰਿੜਤਾ ਨਾਲ ਪੁਤਰ ਦੀ  ਸੁੱਚਜੀ ਅਗਵਾਈ ਵੀ ਕੀਤੀ ਤੇ ਮਾਤਾ ਨਾਨਕੀ ਜੋ ਕਾਫੀ ਬਿਰਧ ਹੋ ਚੁਕੇ ਸਨ, ਜੀ-ਜਾਨ ਨਾਲ ਸੇਵਾ ਸੰਭਾਲ ਵੀ ਕੀਤੀ1

ਆਨੰਦਪੁਰ ਸਾਹਿਬ ਵਿੱਚ ਆਮ ਤੌਰ ’ਤੇ ਮਾਹੌਲ ਜੰਗਾਂ ਯੁੱਧਾਂ ਵਾਲਾ ਬਣਿਆ ਹੀ ਰਹਿੰਦਾ ਸੀ। ਇਸ ਲਈ ਗੁਰੂ ਗੋਬਿੰਦ ਸਿੰਘ ਜੀ ਨੂੰ ਉਨ੍ਹਾਂ ਨੇ ਸਿਰਫ ਅਧਿਆਤਮਕ ਗੁਣਾਂ ਦੀ ਹੀ ਸਿਖਿਆਂ ਨਹੀਂ ਦਿਤੀ ਸਗੋਂ ਯੋਧਿਆਂ ਵਾਲੇ ਗੁਣ ਵੀ ਸੰਜੋਏ ਸਨ  ਜਿਸ ਕਾਰਨ ਉਹ  ਸੰਤ ਤੋ ਸਿਪਾਹੀ ‘ਸੰਤ ਸਿਪਾਹੀ’ ਬਣ ਸਕੇ। ਇਉਂ ਜਾਪਦਾ ਹੈ ਕਿ ਸਿਰਫ ਆਪਣੇ ਸਪੁੱਤਰ ਦੇ ਹੀ ਨਹੀਂ ਸਗੋਂ ਆਪਣੇ ਪੋਤਰਿਆਂ ਦੇ ਚਰਿੱਤਰ ਨਿਰਮਾਣ ਵਿੱਚ ਵੀ ਮਾਤਾ ਗੁਜਰੀ ਜੀ ਦਾ ਬਹੁਤ  ਵੱਡਾ ਹਥ ਸੀ । ਇਹੋ ਕਾਰਨ ਹੈ ਕਿ ਉਨ੍ਹਾਂ ਦੇ ਪੋਤਰੇ ਇਤਨੀ ਛੋਟੀ ਉਮਰ ਵਿਚ ਆਪਣੇ ਪਿਤਾ ਦੇ ਨਕਸ਼-ਏ-ਕਦਮ ’ਤੇ ਚੱਲਦੇ ਹੋਏ ਧਰਮ, ਦੇਸ਼ ਤੇ ਕੌਮ ਦੀ ਖਾਤਰ ਜਾਨਾਂ ਕੁਰਬਾਨ ਕਰ ਗਏ।

ਕੋਮ ਦੀ ਪੁਨਰ ਉਸਾਰੀ ਦੇ ਪ੍ਰੋਗਰਾਮ ਤੇ ਸਹਿਤਕ ਸਰਗਰਮੀਆਂ ਵਿਚ ਮਾਤਾ ਗੁਜਰੀ ਨੇ ਗੁਰੂ ਗੋਬਿੰਦ ਸਿੰਘ ਨੂੰ ਪੂਰੀ ਸੇਧ ਤੇ ਮਿਲਵਰਤਨ ਦਿਤੀ1  ਗੁਰੂ ਗੋਬਿੰਦ ਸਿੰਘ ਦੀ ਗੁਰਗਦੀ ਵਕਤ, ਖੁਦ ਆਪਣੀ ਹਥੀਂ  ਹੁਕਨਾਮੇ ਲਿਖ ਕੇ ਦੇਸ਼-ਦੇਸ਼ਾਨਤਰਾਂ ਤਕ ਭੇਜੇ ਤੇ ਗੁਰ-ਗਦੀ ਦੀ ਰਸਮ  ਆਪਣੀ ਦੇਖ-ਰੇਖ ਵਿਚ ਪੂਰੀ ਕੀਤੀ1 ਗੁਰੂ ਗੋਬਿੰਦ ਸਿੰਘ ਵੀ ਮਾਂ-ਗੁਜਰੀ ਦਾ ਬੜਾ ਸਤਕਾਰ ਕਰਦੇ ਤੇ ਹਰ ਰੋਜ਼ ਨਿਤਨੇਮ ਵੇਲੇ ਦਰਸ਼ਨ ਕਰਕੇ ਪ੍ਰਸ਼ਾਦ ਉਨ੍ਹਾ ਦੇ ਹਥੋਂ ਛਕਦੇ 1 ਇਹ ਉਹ ਵਕਤ ਸੀ ਜਦ ਗੁਰੂ ਸਾਹਿਬ ਕੋਲ ਨਾ ਸਾਥੀ ਸਨ, ਨਾ ਸਾਧਨ, ਨਾ ਸੈਨਾ ਨਾ ਸ਼ਸ਼ਤਰ, ਨਾ ਕਿਲਾ. ਨਾ ਛਾਉਣੀ , ਕਲ-ਮੁੱਕਲੇ ਬਾਲ 1 ਅਜਿਹੇ ਵਕਤ ਤੇ ਮਾਤਾ ਗੁਜਰੀ  ਦੀ ਪਿਆਰ -ਭਰੀ ਨਜਰ ,ਮਮਤਾ ਭਰਿਆ ਧਾਪੜਾ ਤੇ ਉਨ੍ਹਾ ਦੀ ਚੜਦੀ ਕਲਾ ਲਈ ਉਸ ਅਕਾਲ ਪੁਰਖ ਅਗੇ ਅਰਜੋਈਆਂ ਸਨ1 ਇਹ ਉਨ੍ਹਾ ਦੀ ਅਗਵਾਈ ਹੀ ਸੀ ਕੀ ਗੁਰੂ ਗੋਬਿੰਦ ਸਿੰਘ ਜੀ ਨੇ ਹਕ ਤੇ ਸਚ ਦੀ ਰਾਖੀ ਅਤੇ ਜੁਲਮ-ਤੇ ਜੋਰ ਨਾਲ ਟਕਰ ਲੈਣ ਲਈ ਇਕ ਮਹਾਨ ਇਨਕਲਾਬੀ ਸਖਸ਼ੀਅਤ ਬਣੇ ਤੇ ਇਸ ਟਕਰ ਲਈ ਤਿਆਰ ਕੀਤਾ ਮਾਤਾ ਗੁਜਰੀ ਨੇ ਜਿਨ੍ਹਾ ਨੇ ਆਪਣੇ ਭਰਾ ਦੀ ਮਦਤ ਨਾਲ, ਗੁਰੂ ਸਾਹਿਬ ਨੂੰ  ਘੋੜ ਸਵਾਰੀ , ਤੀਰ ਅੰਦਾਸੀ ਤੇ ਨੇਜ਼ਾਬਾਜ਼ੀ ਵਿਚ ਨਿਪੁਨਤਾ ਹਾਸਲ  ਕਰਵਾਈ 1ਫਿਰ ਪੁਤਰ ਦੀਆਂ ਸ਼ਾਦੀਆਂ ਪ੍ਰਵਾਨ ,ਕੀਤੀਆਂ 1 ਮਾਤਾ ਜੀਤੋ ਜੀ ਦਾ ਸਦੀਵੀ ਵਿਛੋੜੇ ਦਾ ਦਰਦ ਹੰਡਾਇਆ ,ਪੋਤਰਿਆਂ ਨੂੰ ਹਰ ਪਲ ਆਪਣੀਆਂ ਪਲਕਾ ਦੀ ਛਾਂ ਹੇਠ ਰਖਕੇ ਮਾਂ ਦੇ ਵਿਛੋੜੇ ਦਾ ਅਹਿਸਾਸ ਨਹੀਂ ਹੋਣ ਦਿਤਾ1

ਫਿਰ ਆਨੰਦਪੁਰ ਛਡਣ ਦਾ ਸਮਾਂ ਆ ਗਿਆ 1 ਮਾਤਾ ਜੀ ਛੋਟੇ ਲਾਲਾਂ ਸਮੇਤ ਪਰਿਵਾਰ ਨਾਲੋਂ  ਪੋਹ ਦੀ ਠੰਡੀ ,ਉਸ ਕਾਲੀ ਬੋਲੀ ਹਨੇਰੀ ਰਾਤ, ਮੀਂਹ ਝਖੜ ਦੇ ਨਾਲ ਹੜ ਆਏ ਸਰਸਾ ਦੀ ਸ਼ੂਕਦੀ ਨਦੀ ਦੇ ਕਿਨਾਰਿਆਂ ਤੋਂ ਵਿਛੜ ਕੇ ਵਕਤ ਦੀ ਦਰਿੰਦਗੀ ਨੇ ਉਨ੍ਹਾ ਨੂੰ ਸੂਬਾ ਸਰਹੰਦ ਦੀਆਂ ਬਰੂਹਾਂ ਤੇ ਖੜ੍ਹਾ ਕਰ ਦਿਤਾ1 .ਜਿਸਦਾ ਜਿਮੇਵਾਰ  ਗੰਗੂ ਬ੍ਰਾਹਮਣ ਸੀ, ਜੋ ਉਨ੍ਹਾ ਦੇ ਘਰ ਕਦੇ ਰਸੋਈਆ ਸੀ, ਉਨ੍ਹਾ ਨੂੰ ਆਪਣੇ ਨਾਲ ਆਪਣੇ  ਪਿੰਡ ਸਹੇੜੀ ਵਲ ਨੂੰ ਲੈ ਗਿਆ 1 ਗੰਗੂ ਨੇ ਜਦ ਉਨ੍ਹਾ ਕੋਲ ਮੋਹਰਾਂ ਦੀ ਥੈਲੀ ਦੇਖੀ ਤਾਂ ਉਸਦਾ ਮੰਨ ਲਲਚਾ ਗਿਆ 1 ਰਾਤ ਵੇਲੇ ਮਾਤਾ ਜੀ ਦੀ ਸੋਨੇ ਦੀਆਂ ਮੁਹਰਾਂ ਵਾਲੀ ਥੈਲੀ ਕਢ  ਲਈ। ਅਗਲੀ ਸਵੇਰ  ਜਦ ਮਾਤਾ ਜੀ ਨੇ ਥੈਲੀ ਬਾਰੇ ਪੁਛਿਆ  ਤਾਂ ਗੰਗੂ ਉਲਟਾ ਔਖੇ ਹੋ ਪਿਆ ਤੇ ਕਹਿਣ ਲਗਾ ਕੀ ਮੈ ਆਪਣੀ ਜਾਨ ਖਤਰੇ ਵਿਚ ਪਾਕੇ ਤੁਹਾਨੂੰ ਇਥੇ ਲੈ ਕੇ ਆਇਆਂ ਹਾ ਤੇ ਤੁਸੀਂ ਮੈਨੂੰ ਚੋਰ ਬਣਾ ਦਿਤਾ ਏ  1 ਰੋਲਾ ਪਾਉਂਦਿਆਂ ਪਾਉਂਦਿਆਂ  ਬਾਹਰ ਨਿਕਲ ਗਿਆ 1 ਹੁਣ ਉਸ ਨੂੰ ਸੂਬੇ ਵਲੋਂ ਇਨਾਮ ਲੈਣ ਦੀ ਲਾਲਸਾ ਨੇ ਵੀ ਆ ਘੇਰਿਆ 1 ਮਾਤਾ ਜੀ ਤੇ ਸਾਹਿਬਜ਼ਾਦਿਆਂ ਦੇ ਉਥੇ ਹੋਣ ਬਾਰੇ ਇਤਲਾਹ ਮੋਰਿੰਡਾ ਥਾਣੇ (ਜੋ ਉਥੋਂ ਸਾਢੇ ਤਿੰਨ ਕਿਲੋਮੀਟਰ ਤੇ ਹੈ ) ਭੇਜ ਦਿੱਤੀ।

ਉਸੇ ਦਿਨ ਮੋਰਿੰਡਾ ਤੋਂ ਦੋ ਸਿਪਾਹੀ ਸਹੇੜੀ ਪੁੱਜ ਗਏ ਅਤੇ ਮਾਤਾ ਜੀ ਤੇ ਸਾਹਿਬਜ਼ਾਦਿਆਂ ਨੂੰ ਫੜ ਕੇ ਲੈ ਗਏ। ਕਈ ਇਤਿਹਾਸਕਾਰ ਕਹਿੰਦੇ ਹਨ ਕਿ ਸਾਹਿਬਜ਼ਾਦਿਆਂ ਨੂੰ ਬੋਰੀਆਂ ਵਿਚ ਪਾ ਕੇ ਘੋੜਿਆਂ ‘ਤੇ ਲੱਦਿਆ ਗਿਆ ਸੀ। 7 ਦਸੰਬਰ ਦੀ ਰਾਤ ਉਨ੍ਹਾਂ ਨੇ ਮੋਰਿੰਡਾ ਥਾਣੇ ਵਿਚਲੇ ਕੈਦਖਾਨੇ ਵਿਚ ਕੱਟੀ। ਅਗਲੀ ਸਵੇਰ ਉਨ੍ਹਾਂ ਨੂੰ ਸਰਹੰਦ ਲਿਜਾਇਆ ਗਿਆ ਤੇ ਇਥੋਂ ਦੇ ਸੂਬੇਦਾਰ ਵਜ਼ੀਰ ਖ਼ਾਨ ਕੋਲ ਪੇਸ਼ ਕੀਤਾ ਗਿਆ। ਸੂਬਾ ਸਰਹੰਦ ਨੇ ਉਨ੍ਹਾ ਨੂੰ ਪੋਹ  ਦੀਆਂ  ਠੰਡੀਆਂ   ਹਨੇਰੀਆਂ  ਰਾਤਾਂ ਵਿਚ ਸਰਹੰਦ ਦੇ ਕਿਲੇ ਦੇ ਠੰਡੇ ਬੁਰਜ ਵਿਚ ਕੈਦ ਕਰ ਦਿਤਾ ਜਿਥੇ ਚਾਰ ਦਿਨ ਉਨ੍ਹਾ ਨੇ ਬਚਿਆਂ  ਨੂੰ ਆਪਣੇ ਪਰਿਵਾਰ ਦੀਆਂ ਕੁਰਬਾਨੀਆ ਤੇ  ਸਾਖੀਆਂ ਸੁਣਾਦੇ ਸੁਣਾਦੇ ਆਪਣੇ ਪਿਆਰ ਦੀ  ਸੂਰਜ ਦੇ ਨਿਘ ਵਰਗੀ ਰੋਸ਼ਨੀ ਦਿਤੀ ਤੇ ਬਚਿਆਂ ਨੂੰ ਆਉਣ ਵਾਲੀ ਮੁਸੀਬਤ ਲਈ ਪੂਰੀ ਤਰਹ ਤਿਆਰ ਕੀਤਾ1 ਇਥੋਂ ਹੀ ਮਾਤਾ ਜੀ ਆਪਣੀ ਜ਼ਿੰਦਗੀ ਦੇ ਆਖਰੀ ਚਾਰ ਦਿਨ, ਹਰ ਰੋਜ਼ ਆਪਣੇ 9 ਅਤੇ 7 ਸਾਲ ਦੀ ਉਮਰ ਦੇ ਪੋਤਰਿਆਂ ਨੂੰ ਆਪਣੇ ਧਰਮ ’ਤੇ ਸੁਦ੍ਰਿੜ ਰਹਿਣ ਦੀ ਸਿੱਖਿਆ ਦੇ ਕੇ ਸੂਬਾ ਸਰਹਿੰਦ ਦੀ ਕਚਹਿਰੀ ਵਿੱਚ ਭੇਜਦੇ ਰਹੇ1

9 ਦਸੰਬਰ ਨੂੰ ਜਦ ਬੱਚਿਆਂ ਨੂੰ ਵਜ਼ੀਰ ਖ਼ਾਨ ਕੋਲ ਪੇਸ਼ ਕੀਤਾ ਗਿਆ ਜਾਦਿਆਂ ਸਾਰ ਗਜ ਕੇ ਫਤਹਿ ਬੁਲਾਈ ਕੀ ਵਜੀਰ ਖਾਨ ਸਮੇਤ ਉਸਦਾ ਸਾਰਾ ਦਰਬਾਰ ਹਿਲ ਗਿਆ1  ਸੂਬੇ ਸਰਹੰਦ ਤੇ ਉਸਦੇ ਅਹਿਲਕਾਰਾਂ ਨੇ ਬਚਿਆਂ ਨੂੰ ਤਰਹ ਤਰਹ ਦੇ ਲਾਲਚ ਦਿਤੇ, ਅਤੇ, ਧਰਮ ਨਾ ਛੱਡਣ ਦੀ ਸੂਰਤ ਵਿਚ ਸ਼ਹੀਦ ਕਰਨ ਦੀ ਧਮਕੀ ਵੀ ਦਿੱਤੀ। ਮਾਤਾ ਗੁਜਰੀ ਦੀ ਗੋਦ ਵਿਚ ਪਲੇ, ਸ਼ਹੀਦ ਦਾਦੇ ਤੇ ਪੜਦਾਦੇ ਗੁਰੂ ਅਰਜਨ ਦੇਵ ਜੀ ਤੇ ਗੁਰੂ ਤੇਗ਼ ਬਹਾਦਰ ਦੇ ਪੋਤੇ, ਧਰਮ ਛੱਡਣਾ ਕਿਵੇਂ ਕਬੂਲ ਕਰ ਲੈਂਦੇ ? ਉਸ ਨੇ ਉਨ੍ਹਾਂ ਨੂੰ ਦੋ ਦਿਨ ਸੋਚਣ ਦਾ ਸਮਾਂ ਵੀ ਦਿੱਤਾ ਸ਼ਾਇਦ ਡਰ ਜਾਣ। ਪਰ ਮਾਤਾ ਗੁਜਰੀ ਦੀਆਂ ਸਿੱਖਿਆਵਾਂ ਨੇ ਛੋਟੇ ਸਾਹਿਬਜ਼ਾਦਿਆਂ ਤੋਂ ਮੌਤ ਦਾ ਡਰ ਤਾਂ ਕੋਸੋਂ ਦੂਰ ਕਰ ਦਿਤਾ ਸੀ 1

12 ਦਸੰਬਰ ਨੂੰ  ਵਜ਼ੀਰ ਖ਼ਾਨ ਨੇ  ਆਖਿਰੀ ਵਾਰ ਇਸਲਾਮ ਕਬੂਲਣ ਦੀ ਸ਼ਰਤ ਰਖੀ1 ਨਾਂਹ ਕਰਣ ਤੇ ਕਾਜ਼ੀ ਨੇ ਨੀਹਾਂ ਵਿਚ ਚਿਨਣ  ਦਾ ਹੁਕਮ ਸੁਣਾ ਦਿਤਾ। ਕੰਧਾਂ ਵਿਚ ਚਿਣੇ ਗਏ ਪਰ ਕੋਈ ਲੋਭ-ਲਾਲਚ ਉਨ੍ਹਾਂ ਨੂੰ ਨਾ ਜਿਤ ਸਕਿਆ। ਮਾਤਾ ਗੁਜਰੀ ਨੇ ਗੁਰੂ ਮਾਤਾ ਤੇ ਗੁਰੂ ਪਤਨੀ ਹੁੰਦੇ ਹੋਇਆਂ ਵੀ ਅੰਤਾਂ ਦੇ ਦੁੱਖ-ਸੁੱਖ ਭੋਗੇ। ਅਖੀਰ ਲਾਲਾਂ ਨਾਲ ਹੋਈ ਅਨਹੋਨੀ ਨੇ ਮਮਤਾ ਨੂੰ ਆਪਾ ਵਾਰਨ ਤੇ ਮਜਬੂਰ ਕਰ ਦਿਤਾ ਤੇ ਇਹ ਮਹਾਨ ਰੂਹ  ਪਤੀ ਤੇ ਪੋਤਰਿਆਂ ਦੀਆਂ ਪੈੜਾ ਨਾਪਦੀ 85 ਸਾਲ ਦੁਖ ਸੁਖ ਸਹਿੰਦੀ, ਇਸ ਦੁਨਿਆ ਤੇ ਸਦਾ ਲਈ ਵਿਦਾ ਹੋ ਗਈ 1  13 ਦਸੰਬਰ 1705 ਦੇ ਦਿਨ ਸ਼ਹੀਦ ਮਾਤਾ ਗੁਜਰੀ ਅਤੇ ਦੋਹਾਂ ਨਿੱਕੇ ਸਾਹਿਬਜ਼ਾਦਿਆਂ ਦਾ ਸਸਕਾਰ ਸਰਹੰਦ ਕਿਲ੍ਹੇ ਦੇ ਪਿਛਲੇ ਪਾਸੇ ਅਤੇ ਆਮ-ਖ਼ਾਸ ਬਾਗ਼ ਤੋਂ ਪਹਿਲਾਂ (ਜਿੱਥੇ ਹੁਣ ਗੁਰਦੁਆਰਾ ਜੋਤੀ ਸਰੂਪ ਹੈ) ਕੀਤਾ ਗਿਆ। ਇਹ ਸਸਕਾਰ ਸਰਹੰਦ ਵਿਚ ਰਹਿ ਰਹੇ ਸਾਬਕਾ ਦੀਵਾਨ ਟੋਡਰ ਮੱਲ ਦੇ ਪਰਵਾਰ ਨੇ ਕੀਤਾ ਸੀ ਜਿਸਦਾ ਸਿਖ ਜਗਤ ਕੋਟਿ ਕੋਟਿ ਧੰਨਵਾਦ ਕਰਦਾ  ਹੈ 1

ਮਾਤਾ ਗੁਜਰੀ ਜੀ ਸੰਸਾਰ ਦੇ ਇਤਿਹਾਸ ਵਿਚ ਇਕ ਐਸੀ ਔਰਤ ਹਨ ,ਜਿਨ੍ਹਾ ਦਾ ਪਤੀ , ਪੁਤਰ ,ਚਾਰੇ ਪੋਤਰੇ ,ਭਰਾ ਤੇ ਖੁਦ ਵੀ ਸ਼ਹੀਦ ਹੋਏ ਤੇ ਉਨ੍ਹਾ ਨੂੰ  ਸ਼ਹੀਦ ਦੀ ਮਾਂ, ਸ਼ਹੀਦ ਦੀ ਪਤਨੀ, ਸ਼ਹੀਦਾਂ ਦੀ ਦਾਦੀ ਤੇ ਸ਼ਹੀਦਾਂ ਦੀ ਭੈਣ ਤੇ ਖੁਦ ਸ਼ਹੀਦ ਹੋਣ  ਦਾ ਮਾਣ ਮਿਲਿਆ ਹੈ 1 ਅੱਜ ਸਰਹਿੰਦ ਦੇ ਠੰਢੇ ਬੁਰਜ ਅਤੇ ਗੁਰਦੁਆਰਾ ਜੋਤੀ ਸਰੂਪ ‘ਚ ਸਾਰੀ ਲੋਕਾਈ ਉਸ ਸਿਰਜਨਹਾਰ ,ਕੁਰਬਾਨੀਆਂ ਦੀ ਮੂਰਤ ,ਸਹਿਨਸ਼ੀਲਤਾ ਦੀ ਪੁਜਾਰਨ , ਸਿਖ ਕੋਮ ਦੀ ਵਾਰਿਸ  ਮਾਤਾ ਗੁਜਰੀ ਨੂੰ ਕੋਟ ਕੋਟ ਪ੍ਰਣਾਮ ਕਰਦੀ ਹੈ1

Print Friendly, PDF & Email

Nirmal Anand

Add comment

Translate »