SikhHistory.in

ਭਾਈ ਕਾਨ੍ਹ ਸਿੰਘ ਨਾਭਾ (30 ਅਗਸਤ 1861-24 ਨਵੰਬਰ 1938)

ਪੰਜਾਬੀ ਸਾਹਿਤ ਜਗਤ ਅਤੇ ਧਾਰਮਿਕ  ਖੇਤਰ ਵਿਚ ਵਿਲਖਣ ਯੋਗਦਾਨ ਸਦਕਾ ਭਾਈ ਕਾਨ੍ਹ ਸਿੰਘ ਜੀ ਦਾ ਨਾਮ ਸ਼ਰੋਮਣੀ ਵਿਦਵਾਨਾ ਦੀ ਸੂਚੀ ਵਿਚੋਂ ਪਹਿਲੇ ਨੰਬਰ ਤੇ ਲਿਆ ਜਾਂਦਾ ਹੈ ।ਉਹ ਉੱਨੀਵੀਂ ਸਦੀ ਦੇ ਇੱਕ ਮਹਾਨ  ਵਿਦਵਾਨ ਅਤੇ ਲੇਖਕ ਸਨ । ਉਹਨਾਂ ਦੇ ਲਿਖੇ ਗ੍ਰੰਥ ਮਹਾਨ ਕੋਸ਼ (ਗੁਰਸ਼ਬਦ ਰਤਨਾਕਰ ਮਹਾਨ ਕੋਸ਼) ਜਿਸ ਨੂੰ   ਵਿਸ਼ਵ ਗਿਆਨ ਕੋਸ਼ ਦਾ ਦਰਜਾ ਦਿਤਾ ਗਿਆ ਹੈ, ਸਿਖੀ, ਪੰਜਾਬੀ  ਜ਼ਬਾਨ , ਪੰਜਾਬੀ ਸਹਿਤ ਤੇ ਪੰਜਾਬੀ ਵਿਰਸੇ ਨੂੰ ਇਕ ਮਹਾਨ  ਦੇਣ ਹੈ  1 ਉਨ੍ਹਾ  ਨੇ ਇਤਿਹਾਸ, ਮਿਥਿਹਾਸ, ਰਾਜਨੀਤੀ ਅਤੇ ਧਰਮ ਦੀ ਡੂੰਘੀ ਖੋਜ ਕਰਕੇ ਕੋਸ਼ਕਾਰੀ ਤੇ ਟੀਕਾਕਾਰੀ ਦੇ ਅਜਿਹੇ ਜੌਹਰ ਵਿਖਾਏ ਜੋ ਰਹਿੰਦੀ ਦੁਨੀਆਂ ਤੱਕ ਚਾਨਣ ਮੁਨਾਰੇ ਦਾ ਕੰਮ ਕਰਨਗੇ ਤੇ ਵਡੇ ਵਡੇ ਵਿਦਵਾਨਾਂ , ਇਤਿਹਾਸਕਾਰਾਂ ਤੇ ਲੇਖਕਾਂ ਦੀ ਅਗਵਾਈ ਕਰਦੇ ਰਹਿਣਗੇ 1

ਭਾਈ ਕਾਨ੍ਹ ਸਿੰਘ ਨਾਭਾ ਦਾ ਜਨਮ 30 ਅਗਸਤ 1861 ਨੂੰ ਪਟਿਆਲਾ  ਰਿਆਸਤ ਦੇ ਇੱਕ ਪਿੰਡ ਬਨੇਰਾ ਖੁਰਦ ਵਿਖੇ ਇੱਕ ਸਿੱਖ  ਪਰਵਾਰ , ਸਰਦਾਰ ਨਰਾਇਣ ਸਿੰਘ ਅਤੇ ਮਾਤਾ ਹਰ ਕੌਰ ਦੇ ਘਰ, ਹੋਇਆ। ਉਨ੍ਹਾ ਦਾ ਪਿਛੋਕੜ , ਜਿਲਾ ਬਠਿੰਡਾ , ਪਿੰਡ ਮਿੱਥੋ ਦੇ ਵਸੀਕ ਢਿਲੋਂ ਜਟ ਬਾਬਾ ਨੋਧ ਸਿੰਘ ਨਾਲ ਸੰਬਧਿਤ  ਹੈ ਜੋ ਕਿਸੇ ਸਮੇ ਮਹਾਰਾਜਾ ਰਣਜੀਤ ਸਿੰਘ ਦੇ ਮੁਸਾਹਿਬ ਰਹੇ ਸਨ। ਉਨ੍ਹਾ ਦੇ ਪਿਤਾ ਬਾਬਾ ਨਾਰਾਇਣ ਸਿੰਘ ਜੀ ਵੀ ਇਕ ਮਹਾਨ ਸੰਤਪੁਰਸ਼ ਸਨ ਜਿਨ੍ਹਾ ਨੇ ਲੰਮਾ ਸਮਾਂ ਨਾਭੇ ਦੇ ਇਤਿਹਾਸਿਕ ਗੁਰੂ ਅਸਥਾਨ ਡੇਰਾ ਬਾਬਾ ਅਜਪਾਲ ਸਿੰਘ ਵਿਖੇ ਰਹਿ ਕੇ ਸਿਖੀ ਪ੍ਰਚਾਰ ਲਈ ਵਡੀ ਸੇਵਾ ਕੀਤੀ 1  ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਉਹਨਾਂ ਨੂੰ ਜੁਬਾਨੀ ਯਾਦ ਸੀ1  ਭਾਈ ਕਾਨ੍ਹ ਸਿੰਘ ਨਾਭਾ ਜੀ ਦੇ ਦੋ ਭਰਾ ਮੀਹਾਂ ਸਿੰਘ ਤੇ ਬਿਸ਼ਨ ਸਿੰਘ ਸਨ ਇੱਕ ਭੈਣ ਕਾਨ੍ਹ ਕੌਰ ਸੀ । ਪਿਤਾ ਦੇ ਆਸ਼ੀਰਵਾਦ ਨਾਲ  ਉਸ ਸਮੇ ਦੇ ਪ੍ਰਸਿਧ ਵਿਦਵਾਨਾਂ , ਭਾਈ ਭੂਪ ਸਿੰਘ , ਭਾਈ ਰਾਮ ਸਿੰਘ ,ਭਾਈ ਭਗਵਾਨ ਸਿੰਘ ਦੁੱਗ , ਜਵਾਹਰ ਸਿੰਘ , ਪੰਡਿਤ ਸ਼੍ਰੀਧਰ , ਬੰਸੀਧਰ , ਭਾਈ ਵੀਰ ਸਿੰਘ ਜਲਾਲਕੇ, ਬਾਬਾ ਕਲਿਆਣ ਦਾਸ , ਅਤੇ  ਮਹੰਤ ਗੱਜਾ  ਆਦਿ ਵਿਦਵਾਨਾਂ ਤੋਂ ਵੱਖ ਵੱਖ ਵਿਸ਼ਿਆਂ ਤੇ ਬਹੁਪੱਖੀ ਵਿਦਿਆ ਹਾਸਲ ਕੀਤੀ 1 ਦਿਲੀ ਲਖਨਊ ਤੇ ਲਹੋਰ ਤੋਂ ਭਾਈ ਸਾਹਿਬ ਨੇ  ਫਾਰਸੀਤੇ ਅੰਗਰੇਜ਼ੀ ਦੇ ਨਾਲ ਨਾਲ ਸੰਗੀਤ ਵੀ ਸਿਖਿਆ ।  ਲਾਹੋਰ ਵਿਖੇ ਔਰੀਏਨਟਲ  ਕਾਲਜ ਦੇ ਪ੍ਰੋਫ਼ੇਸਰ ਗੁਰੁਮੁਖ ਸਿੰਘ ਦੀ ਸੁੱਚਜੀ ਸੰਗਤ ਵਿਚ ਰਹਿੰਦਿਆਂ ਆਪਜੀ ਦੀ ਰੁਚੀ ਸਮਾਜ ਸੁਧਾਰ  ਤੇ ਧਾਰਮਿਕ ਖੇਤਰ ਵਿਚ ਵੀ ਪਰਪੱਕ  ਹੋ ਗਈ 1 ਸੈਰ , ਬਾਗਬਾਨੀ ਤੇ ਸ਼ਿਕਾਰ ਦਾ ਉਹ  ਬੇਹਦ ਸ਼ੋਕ ਰਖਦੇ ਸੀ 1  24 ਸਾਲ ਦੀ ਉਮਰ ਵਿਚ ਉਹਨਾਂ ਦਾ ਪਹਿਲਾਂ ਵਿਆਹ ਪਟਿਆਲੇ,  ਦੂਜਾ ਮੁਕਤਸਰ ਹੋਇਆਤੇ ਦੋਹਾਂ ਪਤਨੀਆਂ ਦੇ ਅਕਾਲ ਚਲਾਣੇ ਤੋਂ ਬਾਅਦ ਤੀਜਾ  ਵਿਆਹ ਰਿਆਸਤ ਪਟਿਆਲਾ ਦੇ ਪਿੰਡ ਰਾਮਗੜ੍ਹ ਵਿਚ ਸ੍ਰ ਹਰਦਮ ਸਿੰਘ ਦੀ ਸਪੁੱਤਰੀ ਬਸੰਤ ਕੌਰ ਨਾਲ ਹੋਇਆ,  ਜਿਸ ਦੀ ਕੁੱਖੋ ਉਨ੍ਹਾ ਦਾ ਇਕਲੌਤਾ ਪੁਤਰ ਭਗਵਾਨ ਸਿੰਘ ਜੀ ਨੇ ਜਨਮ ਲਿਆ ।ਉਨ੍ਹਾ ਦੇ ਪੁਤਰ , ਨੂੰਹ ਤੇ ਉਨ੍ਹਾ ਦੀ ਪੋਤਰੀ ਨੇ ਵੀ ਪੰਜਾਬੀ ਸਹਿਤ ਤੇ ਇਤਿਹਾਸ ਦੀ ਬੜੀ ਸੇਵਾ ਕੀਤੀ ਹੈ 1

1875 ਵਿਚ ਇੱਕ ਹਿੰਦੂ ਸਾਧੂ ਦਯਾਨੰਦ ਨੇ ਬੰਬਈ  ਵਿਚ ਆਰੀਆ ਸਮਾਜ ਦੀ ਨੀਂਹ ਰਖੀ ਜੋ  ਅਪ੍ਰੈਲ 1877 ਵਿਚ ਪੰਜਾਬ ਆਇਆ ਸੀ1  ਜੂਨ ਵਿਚ ਲਾਹੌਰ ਵਿਚ ਵੀ ਆਰਿਆ ਸਮਾਜ ਦੀ ਸ਼ਾਖ  ਬਣ ਗਈ। ਕੁੱਝ ਚਿਰ ਬਾਅਦ ਸਾਧੂ ਦਯਾ ਨੰਦ ਦੀ ਕਿਤਾਬ ਸਤਿਆਰਥ ਪ੍ਰਕਾਸ਼ਕ  ਛਪ ਕੇ ਆਈ ਜਿਸ  ਵਿਚ ਗੁਰੂ ਨਾਨਕ ਸਾਹਿਬ ਅਤੇ ਦੂਜੇ ਧਰਮਾਂ ਦੇ ਮੋਢੀਆਂ, ਆਗੂਆਂ ਤੇ ਪ੍ਰਚਾਰਕਾਂ ਵਿਰੁਧ ਕੁਝ ਘਟੀਆ ਕਿਸਮ ਦੇ ਲਫ਼ਜ਼ ਲਿਖੇ ਹੋਏ ਸਨ ਜਿਸ ਦਾ ਵਿਰੋਧ ਖਾਲੀ ਸਿੱਖਾਂ ਹੀ ਨਹੀਂ ਬਲਕਿ ਕੁੱਝ ਸਮਝਦਾਰ  ਹਿੰਦੂਆਂ ਨੇ ਵੀ ਕੀਤਾ 1 ਦਯਾ ਨੰਦ ਨੇ ਇਸ ਦੀ ਮਾਫ਼ੀ ਮੰਗੀ ਤੇ ਕਿਹਾ ਕਿ ਅਗਲੀ ਐਡੀਸ਼ਨ ਸੋਧ ਕੇ ਛਾਪੀ ਜਾਵੇਗੀ। ਪਰ ਸੰਨ  1883 ਵਿਚ ਉਸਦੀ ਮੋਤ ਹੋ ਗਈ 1  ਉਸ ਮਗਰੋਂ ਕੱਟੜ ਫ਼ਿਰਕੂ ਆਰੀਆ ਸਮਾਜੀਆਂ  ਨੇ ਇਸ ਵਿਚ ਸੋਧ ਕਰਨ ਤੋਂ ਨਾਂਹ ਕਰ ਦਿਤੀ।

1883 ਵਿਚ ਆਪ ਲਹੋਰ ਚਲੇ ਗਏ ਜਿਥੇ ਆਪ ਦਾ ਮੇਲ ਪਰੋਫੇਸਰ ਗੁਰਮੁਖ  ਸਿੰਘ ਨਾਲ ਹੋਇਆ ਜਿਨ੍ਹਾ ਦੇ ਅਸਰ ਹੇਠ ਆਪ ਸਿੰਘ ਸਭਾ ਲਹਿਰ ਦਾ ਹਿੱਸਾ ਬਣੇ । 1884 ਵਿਚ ਆਪ ਨੇ  ਨਾਭਾ ਦੇ ਰਾਜੇ ਹੀਰਾ ਸਿੰਘ ਦੇ  ਦਰਬਾਰ ਵਿਚ ਇੱਕ ਸੀਨੀਅਰ  ਪੁਜੀਸ਼ਨ ਤੇ ਨੋਕਰੀ ਕੀਤੀ । 1888 ਵਿਚ ਆਪ ਨੂੰ ਕੰਵਰ ਰਿਪੁਦਮਨ ਸਿੰਘ ਦਾ ਟਿਊਟਰ ਬਣਾ ਦਿਤਾ ਗਿਆ। 1893 ਵਿਚ ਆਪ ਨਾਭਾ ਦੇ ਰਾਜੇ ਰਿਪੁਦਮਨ ਸਿੰਘ ਦੇ ਪੀ.ਏ. ਬਣਾਏ ਗਏ। 1895 ਵਿਚ ਆਪ ਨੂੰ ਮੈਜਿਸਟਰੇਟ ਲਾ ਦਿਤਾ ਗਿਆ। 1896 ਵਿਚ ਆਪ ਜ਼ਿਲ੍ਹਾ ਫੂਲ ਦੇ ਡਿਪਟੀ ਕਮਿਸ਼ਨਰ ਬਣਾਏ ਗਏ। ਆਪ ਨਾਭਾ ਤੇ ਪਟਿਆਲਾ ਰਿਆਸਤਾਂ ਦੇ ਆਪਸੀ ਝਗੜਿਆਂ ਨੂੰ ਮਿਟਾਣ ਲਈ ਜੀਵਨ ਭਰ ਕੋਸ਼ਿਸ਼ ਕਰਦੇ ਰਹੇ 1

1898 ਵਿਚ ਭਾਈ ਕਾਨ੍ਹ ਸਿੰਘ ਨਾਭਾ ਨੇ ਹਮ ਹਿੰਦੂ ਨਹੀਂ ਲਿਖ ਕੇ ਇਸ ਦਾ ਮੂੰਹ ਤੋੜ ਜਵਾਬ ਦਿਤਾ ਤੇ  ਹਿੰਦੂਆਂ ਦੀ ਸਿੱਖਾਂ ਨੂੰ ਜਜ਼ਬ ਕਰਨ ਦੀ ਸਾਜ਼ਸ਼ ਨੂੰ ਫ਼ੇਲ ਕਰ ਦਿਤਾ।  ਇਸਦਾ ਵਿਸ਼ਾ ਸਿਖ ਧਰਮ ਦੀ ਹਿੰਦੂ ਧਰਮ ਤੋਂ ਵਖਰੀ ਪਹਿਚਾਣ ਤੇ  ਹਿੰਦੂ ਧਰਮ ਨਾਲ਼ੋ ਵਖਰੇਵਾਂ ਹੈ। ਉੱਨੀਵੀਂ ਸਦੀ ਵਿਚ ਆਰਿਆ ਸਮਾਜੀ ਦਯਾ ਨੰਦ ਦੀ ਕਿਤਾਬ ਸਤਿਆਰਥ ਪ੍ਰਕਾਸ਼ਕ ਦਾ ਜਵਾਬ ਸੀ 1  ਇਹ ਕਿਤਾਬ 30 ਜੂਨ 1899 ਨੂੰ 447 ਨੰਬਰ ਤਹਿਤ ਪੰਜਾਬ ਗਜਟ  ਵਿਚ ਦਰਜ ਕੀਤੀ ਗਈ। ਇਸ ਕਿਤਾਬ ਤੋਂ ਫ਼ਿਰਕੂ ਹਿੰਦੂ ਏਨੇ ਔਖੇ ਹੋਏ ਕਿ ਉਹਨਾਂ ਨੇ ਭਾਈ ਕਾਨ੍ਹ ਸਿੰਘ ਨਾਭਾ ਵਿਰੁਧ  ਨਾਭੇ ਦੇ  ਰਾਜਾ ਹੀਰਾ ਸਿੰਘ ਜੋ  ਹਿੰਦੂਆਂ ਦਾ ਪਿਛਲੱਗ ਬਣਿਆ ਹੋਇਆ ਸੀ ,ਨੂੰ ਭੜਕਾਇਆ । ਜਦ ਭਾਈ ਕਾਨ੍ਹ ਸਿੰਘ  ਨੂੰ ਇਸ ਗਲ ਦਾ ਪਤਾ ਚਲਿਆ ਤਾਂ  ਉਸ ਨੇ ਡਿਪਟੀ ਕਮਿਸ਼ਨਰ ਦੇ ਅਹੁਦੇ ਤੋਂ ਅਸਤੀਫ਼ਾ ਦੇ ਦਿਤਾ।

 1884 ਵਿਚ ਆਪਜੀ ਦਾ ਸਹਿਤਕ ਸਫਰ ਸ਼ੁਰੂ ਹੋਇਆ 1 ਉਹਨਾਂ ਨੇ ਆਪਣੀ ਜ਼ਿੰਦਗੀ ਵਿੱਚ ਕਈ ਕਿਤਾਬਾਂ ਲਿਖੀਆਂ ਅਤੇ ਆਖ਼ਬਾਰਾਂ ਅਤੇ ਰਸਾਲਿਆਂ ਵਾਸਤੇ ਵੀ ਕੰਮ ਕੀਤਾ। 19 ਵੀ ਸਦੀ ਦੇ ਅਖੀਰਲੇ ਦਹਾਕੇ ਵਿਚ ਲਿਖੇ “ਗਰੰਥ ਰਾਜ ਧਰਮ ” ਦੇ ਨਾਲ,ਉਸਤੋਂ ਬਾਅਦ ਟੀਕਾ ਜੈਮਨੀ ਅਸ਼ਵਮੇਧ , ਨਾਨਕ ਭਾਵਾਰਥ,ਦੀਪਿਕਾ, ਟੀਕਾ ਵਿਸ਼ਨੂ ਪੁਰਾਨ ਆਦਿ ਲਿਖੇ 1 ਇਸਤੋਂ ਬਾਅਦ ਇਨ੍ਹਾ ਅੰਦਰ ਗੁਰਮੁਖ ਸਿੰਘ ਤੇ ਹੋਰ ਸਿਖ ਹਸਤੀਆਂ ਦੀ ਸੰਗਤ ਦੇ ਲਗਾਤਾਰ ਪ੍ਰਭਾਵ ਅੰਦਰ ਸਿਖੀ ਤੇ ਪੰਜਾਬੀ ਸਹਿਤ ਲਿਖਣ ਦਾ ਦੂਸਰਾ ਦੋਰ ਸ਼ੁਰੂ ਹੁੰਦਾ ਹੈ  ਜਿਸ ਵਿਚ ਸਿਖੀ ਦੀ ਨਿਰੋਲਤਾ,ਇਸਦੀ ਸੁਤੰਤਰ  ਹੋਂਦ   , ਸਿਖਾਂ ਦੇ ਰੀਤਿ ਰਿਵਾਜ ਜੋ ਸਿਖਾਂ ਨੂੰ ਬੇਲੋੜੀਆਂ ਰਸਮਾਂ ਤੇ ਵਹਿਮਾ ਭਰਮਾਂ ਤੋਂ ਹਿੰਦੁਆਂ ਨਾਲੋ ਨਿਖੇੜਦੇ ਹਨ 1 “ਹਮ ਹਿੰਦੂ ਨਹੀਂ ਹੈਂ ” , ਗੁਰਮਤਿ ਪ੍ਰਭਾਕਰ , ਗੁਰਮਤਿ ਸੁਧਾਕਰ , ਸੱਦ ਦਾ ਪਰਮਾਰਥ ,ਰਾਜ ਧਰਮ ,ਚੰਡੀ ਦੀ ਵਾਰ ਸਟੀਕ , ਗੁਰਮਤਿ ਮਾਰਤੰਡ, ਗੁਰੂ ਮਹਿਮਾ, ਨਾਮ-ਮਾਲਾ , ਅਨੇਕਾਰਥ ਕੋਸ਼ , ਪਹਾੜ ਯਾਤਰਾ,ਵਿਦੇਸ਼ ਯਾਤਰਾ,ਯੋਤਿਸ਼ ਗ੍ਰੰਥ , , ਗੁਰਛੰਦ ਦੀਵਾਕਰ, ਰੂਪ ਦੀਪ ਪਿੰਗਲ, ਗੁਰੂ ਗਿਰਾ ਕਸੋਟੀ , ਵਰਗਿਆਂ ਅਨਮੋਲ ਪੁਸਤਕਾਂ ਦੀ ਰਚਨਾ ਕੀਤੀ 1 ਸਮਾਜ ਸੁਧਾਰ ਲਈ , ਸ਼ਰਾਬ ਨਿਸ਼ੇਧ ਲਿਖਿਆ 1ਅਨੇਕਾਰਥ ਤੇ ਨਾਮ-ਮਾਲਾ ਕੋਸ਼ ਨਾਲ ਪੰਜਾਬੀ ਦੇ ਸਹਿਤ ਪ੍ਰੇਮੀਆਂ ਨੂੰ ਹਿੰਦੀ ਤੇ ਬ੍ਰਿਜ ਭਾਸ਼ਾ ਦੇ ਕਾਵ੍ਯ ਗਰੰਥ ਦੇ ਸ਼ਬਦਾਰਥ ਸਮਝਣ ਵਿਚ ਆਸਾਨੀ ਹੋਈ 1

ਇਨ੍ਹਾਂ ਲਿਖਤਾਂ ਨਾਲ ਸਿੱਖ ਰਾਜਨੀਤੀ ਨੂੰ ਸਪੱਸ਼ਟ ਮਨੋਰਥ ਤੇ ਦਿਸ਼ਾ ਦੇਣ ਤੋਂ ਇਲਾਵਾ ,ਨਾਲ ਹੀ ਉਨ੍ਹਾਂ ਪਹਿਲੀ ਵਾਰ ਸਿੱਖ ਇਤਿਹਾਸ ,ਗੁਰਬਾਣੀ  ਤੇ ਸਿੱਖ ਸਾਹਿਤ ਨੂੰ  ਗੁਰਮਤਿ ਸਿਧਾਂਤਾਂ ਅਨੁਸਾਰ ਪਰਖਕੇ ਉਸ ਵਿਚ ਪਾਏ ਰਲਾਅ ਨੂੰ ਵਖਰਿਆ ਕੇ ਸਿੱਟਾ ਕੱਢਿਆ ਕਿ ’ਗੁਰਬਾਣੀ ’ਸਨਾਤਨੀ ਵਿਚਾਰਾਂ ਦੀ ਪ੍ਰੋੜਤਾ ਨਹੀਂ ਕਰਦੀ ਅਤੇ ਨਾ ਹੀ ਗੁਰਬਾਣੀ ਧਰਮ ਸ਼ਾਸਤਰਾਂ ਦਾ ਖੁਲਾਸਾ ਹੈ। ’ਗੁਰੁਛੰਦ ਦਿਵਾਕਰ’ ਤੇ ਗੁਰੁਸ਼ਬਦਾਲੰਕਾਰ’ ਪੁਸਤਕਾਂ ਦੀ ਰਚਨਾ ਕਰਕੇ ਉਹ ਇਕ ਮਹਾਨ ਛੰਦ ਸ਼ਾਸਤਰੀ ਤੇ ਅਲੰਕਾਰ ਸ਼ਾਸਤਰੀ ਵਜੋਂ ਪ੍ਰਸ਼ਿੱਧ ਹੋਏ ।

1930 ਵਿੱਚ ਉਨ੍ਹਾ ਦਾ  51 ਹਜ਼ਾਰ ਰੁਪਏ ਖਰਚ ਕਰ ਕੇ 3338 ਸਫਿਆਂ ਵਾਲਾ 4ਜਿਲਤਾ ਵਾਲਾ ਪਹਿਲਾ ਮਹਾਨ ਕੋਸ਼ ਛਾਪਿਆ ਜਿਸਦੀ ਕੀਮਤ 110 ਰੂਪਏ ਰਖੀ ਗਈ  ਸੀ । ਇਹ ਸਿਖ ਇਤਿਹਾਸ ਵਿਚ  ਪਹਿਲਾਂ ਮਹਾਨ ਕੋਸ਼ ਛਾਪਿਆ ਸੀ ਜੋ ਭਾਈ ਸਾਹਿਬ ਦੀ ਵਿਦਵਤਾ ਤੇ ਘਾਲਣਾ ਦੀ ਮੂੰਹ ਬੋਲਦੀ ਤਸਵੀਰ ਹੈ। ਪੰਜਾਬੀ ਭਾਸ਼ਾ, ਸਾਹਿਤ ਤੇ ਸਭਿਆਚਾਰ ਦਾ ਕੋਈ ਵਿਦਿਆਰਥੀ ਨਹੀਂ ਜੋ ਇਸ ਕੋਸ਼ਾ ਨੂੰ ਬਿਨਾ ਦੇਖੇ ਅਗੇ ਤੁਰਿਆ ਹੋਵੇ 1

1904 ਵਿੱਚ ਖਾਲਸਾ ਕਾਲਜ ਅੰਮ੍ਰਿਤਸਰ ਦੀ ਆਰਥਿਕ ਹਾਲਤ ਮਾੜੀ ਸੀ ਭਾਈ ਕਾਨ੍ਹ ਸਿੰਘ ਨਾਭਾ ਨੇ ਅਮ੍ਰਿਤਸਰ ਵਿਚ ਇਕ  ਵਿਸ਼ਾਲ ਦਰਬਾਰ ਕੀਤਾ ਜਿਸ ਵਿਚ  ਭਰਵੇਂ ਇਕੱਠ ਨੂੰ ਸੰਬੋਧਨ ਕਰਦੇ ਹੋਏ ਖਾਲਸਾ ਕਾਲਜ ਦੇ ਹਲਾਤਾਂ ਨੂੰ ਸੁਧਾਰਨ ਲਈ 22ਲੱਖ ਰੁਪਏ ਇਕੱਠੇ ਕੀਤੇ ਜੋ ਅਜ ਵੀ  ਚੜਦੀ ਕਲਾ ਵਿੱਚ ਹੈ1 ਗੁਰੂਦੁਆਰਾ ਦਰਬਾਰ ਸਹਿਬ ਦੇ ਅਦਰੋਂ ਤਾ ਹਿੰਦੂ ਮੂਰਤੀਆਂ ਤੇ ਬੁਤਾਂ ਨੂੰ ਗੁਰੂਦਵਾਰਾ ਸੁਧਾਰ ਲਹਿਰ ਐਕਟ ਦੇ ਪਾਸ ਹੋਣ ਮਗਰੋਂ ਹਟਾ ਦਿਤਾ ਗਿਆ ਸੀ ਪਰ ਪ੍ਰਕਰਮਾ ਸਾਹਿਬ ਵਿਚ  ਮੂਰਤੀਆ ਅਜੇ ਵੀ ਰਖੀਆਂ ਹੋਈਆਂ ਸੀ, ਜੋ 1905 ਵਿੱਚ ਆਪ ਜੀ ਨੇ ਅੰਗਰੇਜ਼ ਡਿਪਟੀ ਕਮਿਸ਼ਨਰ ਸਮੇ ਗੁਰੁਦਵਾਰਿਆਂ ਵਿਚੋਂ ਮੂਰਤੀਆਂ ਤੇ ਬੁਤਾਂ ਨੂੰ ਪੂਰਨ ਤੋਰ ਤੇ ਹਟਵਾ ਦਿਤਾ 1

ਆਪ ਜੀ ਰਿਆਸਤੀ ਕੰਮਕਾਰ ਲਈ ਤਿੰਨ ਵਾਰ ਲੰਡਨ ਜਾਣ  ਦਾ ਮੋਕਾ ਮਿਲਿਆ  ।  ਭਾਈ ਜੀ ਦਾ ਮਿਲਾਪ ਇਕ ਪ੍ਰਸਿਧ ਵਿਦਵਾਨ ਤੇ ਆਇਰਲੈੰਡ ਦਾ   ਸੀਨੀਅਰ ਅੰਗਰੇਜ਼ ਅਫ਼ਸਰ  ਮੈਕਸ ਆਰਥਰ ਮੈਕਾਲਿਫ਼ ਨਾਲਮਿਲਾਪ  ਹੋਇਆ ਜੋ ਆਪਜੀ ਦੀ ਸੰਗਤ ਕਰਕੇ ਆਪਜੀ ਦੇ ਸ਼ਰਧਾਲੂ ਤੇ  ਆਪ ਦੇ ਪ੍ਰਮੁੱਖ ਸ਼ਿਸ਼ ਬਣੇ। ਮੈਕਾਲਿਫ਼ ਨੇ ਭਾਈ ਜੀ ਦੀ ਮਦਦ ਨਾਲ ਸਿੱਖ ਇਤਿਹਾਸ  ਤੇ ਸਿਖ ਧਰਮ ਬਾਰੇ ਬਹੁਤ ਕੁੱਝ ਲਿਖਿਆ ਜਿਸਦੇ ਫਲਸਰੂਪ 1905 ਵਿਚ ‘ਸਿੱਖ ਰਿਲੀਜਨ’ ਨਾਂ ਦੀ ਕਿਤਾਬ  ਛੇ ਜਿਲਦਾਂ ਵਿਚ ਛਪੀ। ਕਿਉਂਕਿ ਇਸ ਕਿਤਾਬ ਨੂੰ ਸੰਪੂਰਨ ਕਰਾਉਨ ਵਿਚ   ਆਪਜੀ  ਦਾ ਅਹਿਮ ਯੋਗਦਾਨ ਹੈ। ਇਸ ਕਰ ਕੇ ਉਹ ਆਇਰਲੈੰਡ ਦੀ ਵਾਪਸੀ ਸਮੇ ਇਸ ਕਿਤਾਬ ਦਾ ਕਾਪੀ ਰਾਈਟ ਆਪਜੀ  ਨੂੰ ਦੇ ਗਏ ਸਨ। 6 ਫ਼ਰਵਰੀ, 1926 ਦੇ ਦਿਨ, ਸਾਢੇ 13 ਸਾਲ ਦੀ ਮਿਹਨਤ ਮਗਰੋਂ, ਮਹਾਨ ਕੋਸ਼ ਮੁਕੰਮਲ ਹੋ ਗਿਆ। ਇਸ ਦੀ ਛਪਾਈ ਪਟਿਆਲਾ ਦੇ ਰਾਜੇ ਭੂਪਿੰਦਰਾ ਸਿੰਘ ਨੇ ਅਪਣੇ ਖ਼ਰਚੇ ‘ਤੇ ਕਰਵਾਈ। ਮਹਾਰਾਜਾ ਭੁਪਿੰਦਰ ਸਿੰਘ (ਰਿਆਸਤ ਪਟਿਆਲਾ) ਤੇ ਮਹਾਰਾਜਾ ਰਿਆਸਤ ਕਪੂਰਥਲਾ ਵੀ ਭਾਈ ਜੀ  ਦੇ ਬੜੇ ਕਦਰਦਾਨ ਸ 1 ਉਸ ਮੋਕੇ ਦੀਆਂ ਸੁਧਾਰਕ ਲਹਿਰਾਂ ਦੇ ਆਗੂ ਵੀ ਉਨ੍ਹਾ ਦੀ ਵਿਦਵਤਾ ਤੋਂ ਬਹੁਤ ਪਰਭਾਵਿਤ ਸਨ1ਅੰਗਰੇਜ਼ ਪੋਲੀਟੀਕਲ ਏਜੇਂਟ ਕਰਨਲ ਡਨਲਪ ਸਮਿਥ ਵੀ ਆਪਜੀ ਦੀ ਸੂਝ-ਬੂਝ ਤੇ ਦੇਸ਼ ਪ੍ਰਤੀ ਵਫਾਦਾਰੀ ਦੇ ਕਾਇਲ ਸਨ 1

ਹੁਣ ਪੰਜਾਬੀ ਯੂਨੀਵਰਸਿਟੀ, ਪਟਿਆਲਾ, ਵਲੋਂ ਇਸ ਦਾ ਅੰਗਰੇਜ਼ੀ ਤੇ ਹਿੰਦੀ ਅਨੁਵਾਦ ਛਾਪਣਾ ਮਹਾਨ ਕੋਸ਼ ਦੀ ਮਹਿਮਾ ਤੇ ਮਹੱਤਤਾ ਉਤੇ ਮੋਹਰ ਲਾਉਂਦਾ ਹੈ। ਜੇ ਅੱਜ ਨਾਭਾ ਵਿਖੇ ਭਾਈ ਸਾਹਿਬ ਦੀ ਯਾਦ ਵਿਚ ‘ਰਚਨਾ ਵਿਚਾਰ ਮੰਚ’ ਸਥਾਪਤ ਹੋ ਰਿਹਾ ਹੈ ਤਾਂ ਕੈਨੇਡਾ ਦੇ ਵਿੱਨੀਪੈਗ ਖੇਤਰ ਵਿਚ ਉਨ੍ਹਾਂ ਦੇ ਨਾਂ ਦੀ ਫਾਊਂਡੇਸ਼ਨ ਸਥਾਪਤ ਕੀਤੀ ਗਈ ਹੈ। ਉਨ੍ਹਾਂ ਦੇ ਪਰਿਵਾਰ ਵਲੋਂ ਹਰ ਸਾਲ ਪੰਜਾਬੀ ਦੇ ਕਿਸੇ ਉਘੇ ਵਿਦਵਾਨ ਨੂੰ ਭਾਈ ਕਾਨ੍ਹ ਸਿੰਘ ਨਾਭਾ ਪੁਰਸਕਾਰ ਦੇਣ ਦਾ ਫੈਸਲਾ ਵੀ ਇਸੇ ਲੜੀ ਦਾ ਹਿੱਸਾ ਹੈ।

ਜਿੱਥੇ ਉਨ੍ਹਾ ਦੀਆਂ ਮੁਢਲੀਆਂ ਰਚਨਾਵਾਂ ਉਰਦੂ ਦੀ ਪੁੱਠ ਵਾਲੀਆਂ ਹਨ ਉਥੇ ਪਿੱਛੋਂ ਦੀਆਂ ਲਿਖਤਾਂ ਵਿਚ ਸਰਲ ਤੇ ਸਪਸ਼ਟ ਪੰਜਾਬੀ ਭਾਸ਼ਾ ਹੀ ਨਹੀਂ ਸਗੋਂ  ਵਿਚਾਰਾਂ ਦੀ ਪਰਪੱਕਤਾ ਵੀ ਸਾਫ ਦੇਖੀ ਜਾ ਸਕਦੀ ਹੈ1 ਭਾਈ ਕਾਨ੍ਹ ਸਿੰਘ ਜੀ ਨਾਭਾ ਨੇ ਕਈ ਇਤਿਹਾਸਕ ਥਾਵਾਂ ਦੇ ਦਰਸ਼ਨ ਕੀਤੇ ਓਥੋਂ ਦੀ ਜਾਣਕਾਰੀ ਇਕੱਠੀ ਕੀਤੀ ।ਭਾਈ ਕਾਨ੍ਹ ਸਿੰਘ ਨਾਭਾ 77ਸਾਲ ਦੀ ਉਮਰ ਵਿਚ ਬਿਨਾਂ ਕਿਸੇ ਬਿਮਾਰੀ ਤੋਂ 23 ਨਵੰਬਰ 1938 ਨੂੰ ਅਕਾਲ ਚਲਾਣਾ ਕਰ ਗਏ ।ਭਾਈ ਕਾਨ੍ਹ ਸਿੰਘ ਸਹੀ ਮਾਇਨਿਆਂ ਵਿਚ ਪੰਥ ਰਤਨ ਸਨ।

।23  ਨਵੰਬਰ 1938 ’ਚ 77 ਸਾਲ ਦੀ ਉਮਰ ਵਿਚ ਦਿਲ ਦੀ ਧੜਕਨ ਬੰਦ ਹੋਣ ਨਾਲ ਨਾਭੇ ਵਿਖੇ ਭਾਈ ਸਾਹੇਬ ਦਾ ਦੇਹਾਂਤ ਹੋਇਆ।ਆਪ ਜੀ ਨੂੰ ਸਰਬਪੱਖੀ ਵਿਦਵਤਾ ਅਤੇ ਸਰਬਾਂਗੀ ਸ਼ਖਸੀਅਤ ਕਰਕੇ ਸਿੱਖ ਕੌਮ ਵਿਚ ’ਭਾਈ ਸਾਹਿਬ’ ਜਾਂ ’ਪੰਥ ਰਤਨ’ ਦੀ ਉਪਾਧੀ ਨਾਲ ਯਾਦ ਕੀਤਾ ਜਾਂਦਾ ਹੈ। ਨਾਭੇ ਦੇ ਇਸ ਵਿਦਵਾਨ ਘਰਾਣੇ ਵਿਚੋਂ ਭਾਈ ਸਾਹੇਬ ਦੇ ਸਪੁੱਤਰ ਭਗਵੰਤ ਸਿੰਘ ਹਰੀ ਜੀ,ਨੂੰ ਬੀਬੀ ਹਰਨਾਮ ਕੌਰ ਅਤੇ ਪੋਤ-ਨੂੰਹ ਡਾਕਟਰ ਰਛਪਾਲ ਕੌਰ ਨੇ ਵੀ ਪੰਜਾਬੀ ਸਾਹਿਤ ਸੇਵਾ ਲਈ ਯੋਗਦਾਨ ਪਾਇਆ।ਵਰਤਮਾਨ ‘ਚ ਭਾਈ ਸਾਹੇਬ ਦੇ ਪੜਪੋਤਰੇ ਮੇਜਰ ਆਦਰਸ਼ਪਾਲ ਸਿੰਘ ਵੀ ਸਮਾਜ ਸੇਵਾ ਤੇ ਸਾਹਿਤੱਕ ਰੁਚੀਆਂ ਦੇ ਧਾਰਨੀ ਹਨ।

ਪੰਜਾਬੀਅਤ ਦੇ ਚਾਨਣ ਮੁਨਾਰੇ ਭਾਈ ਕਾਨ੍ਹ ਸਿੰਘ ਨਾਭਾ ਦੀ ਦ੍ਰਿਸ਼ਟੀ ਵਿਸ਼ਵਵਿਆਪੀ,ਆਦਰਸ਼ਵਾਦੀ ਤੇ ਵਿਗਿਆਨਕ ਹੈ। ਉਨ੍ਹਾਂ ਦੁਆਰਾ ਰਚਿਆ ਗਿਆ ਧਾਰਮਿਕ ਸਾਹਿਤ ,ਭਾਈ ਸਾਹਿਬ ਨੂੰ ਭਾਈ ਗੁਰਦਾਸ ਤੋਂ ਪਿਛੋਂ ਗੁਰਮਤਿ ਦਾ ਅਦੁਤੀ ਤੇ ਨਿਪੁੰਨ ਮਰਯਾਦਾ ਨਿਰਧਾਰਕ ਸਿੱਧ ਕਰਦਾ ਹੈ।ਉਨ੍ਹਾਂ ਵਲੋਂ ਰਚੇ ਮਹਾਨ ਗ੍ਰੰਥਾਂ ਦੀ ਸਾਰਥਿਕਤਾ ਜਿੰਨੀ ਪਿਛਲੇ ਸਮੇ ਵਿਚ ਸੀ,ਉਨੀ ਅੱਜ ਵੀ ਬਰਕਰਾਰ ਹੈ ਅਤੇ ਭਵਿੱਖ ਵਿਚ ਵੀ ਬਰਕਰਾਰ ਰਹੇਗੀ।

                 ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ

Print Friendly, PDF & Email

Nirmal Anand

Add comment

Translate »