SikhHistory.in

ਅਠਾਰਵੀਂ ਸਦੀ ਵਿੱਚ ਸਿੱਖਾਂ ਦੀ ਸ਼ਹਾਦਤ -ਭਾਗ ਦੂਜਾ

Continued from ………………………………………….ਭਾਗ ਪਹਿਲਾ

ਇਸ ਵਕਤ ਤਕ ਮਰਹੱਟੇ ਪੂਰੇ ਭਾਰਤ ਵਿੱਚ ਛਾ ਚੁੱਕੇ ਸਨ l ਉਨਾ ਨੇ ਮਰਹਟਿਆਂ ਦੇ ਖਿਲਾਫ਼ ਅਬਦਾਲੀ ਨੂੰ ਸਦਾ ਦਿਤਾ 1 1761 ਵਿਚ ਪਾਨੀਪਤ ਦੇ ਮੈਦਾਨ ਵਿਚ ਤੀਸਰੀ ਲੜਾਈ ਹੋਈ  ਜਿਸ ਵਿਚ ਮਰਹਟਿਆਂ ਨੂੰ ਹਾਰ ਦਾ ਮੂੰਹ ਦੇਖਣਾ ਪਿਆ 1ਅਬਦਾਲੀ ਤਿੰਨ  ਚਾਰ ਮਹੀਨੇ ਹਿੰਦੁਸਤਾਨ ਵਿਚ ਰਹਿ ਕੇ ਲੁਟ ਮਾਰ ਕਰਦਾ ਰਿਹਾ 1 ਦਿਲੀ ਦੇ ਨੇੜੇ ਡੇਰਾ ਲਗਾਇਆ ਜਿਸ ਵਿਚ 2200 ਕੁਆਰੀ ਤੇ ਨਵ-ਵਿਆਹੀਆਂ   ਲੜਕੀਆਂ ਸਨ  ਜਿਨ੍ਹਾ  ਦੀਆਂ ਚੀਖਾਂ ਤੇ ਤਰਲੇ ਦੇਸ਼ ਦੇ ਕਿਸੇ ਸੂਰਮੇ ਨੇ ਨਹੀਂ ਸੁਣੇ 1 ਦਸ ਅਪ੍ਰੈਲ 1761 ਵੈਸਾਖੀ ਦੇ ਮੋਕੇ ਤੇ ਹਿੰਦੂਆਂ ਦੇ ਮੁਖੀਆਂ ਨੇ ਖਾਲਸੇ ਦੀ ਸ਼ਰਨ ਮੰਗੀ 1 ਜਸਾ ਸਿੰਘ ਅਹੁਲੁਵਾਲਿਆ ਤੇ ਕੁਝ ਹੋਰ ਸਰਦਾਰ ਸਿਧਾ ਗੋਇੰਦਵਾਲ ਪਤਣ ਤੇ ਜਾ ਪੁਜੇ 1 ਜਿਸ ਵੇਲੇ ਅਬਦਾਲੀ ਦਾ ਲਸ਼੍ਕਰ ਦਰਿਆ ਪਾਰ ਕਰ ਰਿਹਾ ਸੀ ਅਚਨਚੇਤ ਹਮਲਾ ਕਰ ਦਿਤਾ ਤੇ ਸਭ ਬਚੇ ਬਚੀਆਂ ਨੂੰ ਛੁੜਾ ਕੇ ਆਪਣੇ ਆਪਣੇ ਘਰ ਪੁਚਾ ਦਿਤਾ 1 ਬਹੁਤੇ ਪਰਿਵਾਰਾਂ  ਨੇ ਉਨ੍ਹਾ ਨੂੰ ਸਵੀਕਾਰ ਨਹੀਂ ਕੀਤਾ ਤੇ ਓਨ੍ਹਾ  ਨੇ ਸਿਖੀ ਨੂੰ ਆਪਣਾ ਲਿਆ ਤੇ ਖਾਲਸੇ ਦੀ ਸੇਵਾ ਕਰਨਾ ਹੀ ਬਿਹਤਰ ਸਮਝਿਆ 1 ਭਾਵੈਂ ਅਬਦਾਲੀ ਦਾ ਕੋਈ ਬਹੁਤਾ ਨੁਕਸਾਨ ਨਹੀਂ ਹੋਇਆ ਪਰ ਗੁਲਾਮ ਕੁੜੀਆਂ ਨੂੰ ਇਨੀ ਵਡੀ ਫੌਜ਼ ਦੇ ਸਾਮਣੇ ਖੋਹ ਕੇ ਲੈ ਜਾਣਾ ਹੀ ਉਸਦਾ ਨਮੋਸ਼ੀ ਦਾ ਕਾਰਨ ਸੀ 1 ਉਸਨੇ ਸਿਖਾਂ ਨੂੰ ਮਿਟਾ ਦੇਣ ਦਾ ਫੈਸਲਾ ਕਰ ਲਿਆ 1 ਆਪਣੇ ਸੂਹੀਆਂ ਨੂੰ ਉਹ ਪੰਜਾਬ ਛਡ ਗਿਆ ਜਿਨਾ ਨੇ ਇਥੋ ਦੇ ਹਾਲਾਤਾਂ ਦੀ ਹਰ ਖਬਰ ਉਸ ਨੂੰ ਦਿਤੀ 1

ਸਿਖ ਪਿਛਲੇ 50-55 ਸਾਲ ਤੋਂ ਇਨਾ ਹਾਲਾਤਾਂ ਦਾ ਸਾਮਣਾ ਕਰ ਰਹੇ ਸੀ 1 ਪਰ ਫਿਰ ਵੀ ਓਹ ਚੜਦੀ ਕਲਾ ਵਿਚ ਰਹੇ ਤੇ ਅਕਾਲਪੁਰਖ ਦੀ ਖੇਡ ਸਮਝ  ਕੇ ਸਹਿੰਦੇ ਰਹੇ  ਡੋਲੇ ਨਹੀਂ ਥਿਰਕੇ ਨਹੀਂ1  1-2 ਮਹੀਨਿਆਂ ਬਾਦ ਮੁੜ ਆਪਣੇ ਟਿਕਾਣਿਆ ਤੇ ਆ ਗਏ 1 ਇਸ ਅਤ ਕਰਦੇ ਘਲੂਘਾਰੇ ਤੋਂ ਬਾਅਦ ਉਸੇ ਸਾਲ ਅਮ੍ਰਿਤਸਰ ਵਿਚ ਬੜਾ ਭਾਰੀ ਇਕਠ ਹੋਇਆ 1 ਨੋਜੁਆਣ ਬਚੇ ਬਚਿਆਂ ਨੇ ਪੂਰੇ ਦੇਸ਼ ਤੋ ਅਮ੍ਰਿਤ੍ਸਿਰ ਆਕੇ ਅਮ੍ਰਿਤਪਾਨ ਕੀਤਾ ਤੇ ਪੰਥ ਦੀ ਮੁਖਧਾਰਾ ਨਾਲ ਜੁੜ ਗਏ , ਮੁੜ ਸਰੋਵਰ ਦੀ ਖੁਦਾਈ  ਹੋਈ ਤੇ ਸ੍ਰੀ ਅਮ੍ਰਿਤਸਰ ਨੂੰ ਵੀ ਮੁੜ ਉਸਾਰਿਆ ਗਿਆ 1

ਵਡਾ ਘਲੂਘਾਰਾ

ਇਸ ਦਿਨ ਤਕਰੀਬਨ 30000 ਹਜ਼ਾਰ ਸਿੰਘ , ਬਚੇ ਬਚਿਆਂ ਤੇ ਬਜੁਰਗ ਕਤਲ ਕਰ ਦਿਤੇ ਗਏ 1  14 ਜਨਵਰੀ 1761 ਈ  ਨੂੰ ਅਹਿਮਦ ਸ਼ਾਹ ਅਬਦਾਲੀ ਪਾਨੀਪਤ ਦੀ ਤੀਜੀ ਲੜਾਈ ਇਕ ਬਹਾਦਰ ਕੋਮ ਮਰਹਟਿਆ ਨੂੰ ਕਰਾਰੀ ਹਾਰ ਦਿਤੀ ਜਿਸ ਕਰਕੇ ਉਸਦਾ ਹੋਂਸਲਾ ਬਹੁਤ ਵਧ ਗਿਆ 1  ਕੁਝ ਉਸ ਨੂੰ 20 ਸਾਲ ਦੀ  ਚੜਦੀ ਉਮਰ ਵਿਚ  ਕਾਬੁਲ ਦੀ ਬਾਦਸ਼ਾਹੀ ਵੀ ਮਿਲ ਗਈ 1  ਹੁਣ ਉਸਨੇ ਆਪਣਾ ਧਿਆਨ ਸਿਖਾਂ ਵਲ ਮੋੜਿਆ ਜੋ ਦਲ-ਖਾਲਸਾ ਦੀ ਸਥਾਪਤੀ ਮਗਰੋਂ ਦਿਨ-ਬ-ਦਿਨ ਸ਼ਕਤੀਸ਼ਾਲੀ ਹੁੰਦੇ ਜਾ ਰਹੇ ਸੀ 1 ਵੈਸੇ ਵੀ ਸਿਖਾਂ ਨੇ ਉਸ ਨੂੰ ਪਹਿਲੇ ਪੰਜ ਹਮਲਿਆਂ ਵਿਚ ਬਹੁਤ ਪਰੇਸ਼ਾਨ ਕਰ ਰਖਿਆ ਸੀ 1 ਕਾਬਲ ਤੋਂ ਆਉਂਦਿਆਂ – ਜਾਦਿਆਂ ਸਿਖਾਂ ਦੇ ਦਸਤੇ ਉਸਤੇ  ਹਮਲੇ ਕਰਦੇ ਤੇ ਉਨ੍ਹਾ  ਦਾ ਮਾਲ ਅਸਬਾਬ  ਖੋਹ ਕੇ ਤਿਤਰ-ਬਿਤਰ ਹੋ ਜਾਇਆ ਕਰਦੇ 1 ਜਦੋਂ ਅਬਦਾਲੀ ਦਿਲੀ , ਕਰਨਾਲ ,ਪਾਨੀਪਤ ,ਮਥਰਾ ਆਗਰਾ ਤੋਂ ਸੋਨਾ ਚਾਂਦੀ ,ਅੰਨ -ਧੰਨ ,ਧੀਆਂ ,ਭੇਣਾ ਨੂੰ ਲੁਟ ਕੇ ਲੈ ਜਾਂਦਾ ਤਾ ਹਿੰਦੂ ਲੋਕੀ ਹਥ ਬੰਨ ਕੇ ਮੂਰਤੀਆਂ ਅਗੇ ਆਰਤੀ ਕਰਦੇ ਰਹਿ ਜਾਂਦੇ ,ਤੇ ਉਧਰ ਗਜਨੀ ਦੇ ਬਾਜ਼ਾਰਾਂ ਵਿਚ ਧਿਆਂ ਭੇਣਾ ਦਾ ਮੁਲ ਪੈ ਜਾਂਦਾ 1 ਲੋਕਾਂ ਦਾ ਮਨੋਬਲ ਇਥੋ ਤਕ ਗਿਰ ਚੁਕਾ ਸੀ ਕੀ ਕਹਾਵਤ ਬਣ ਗਈ ਸੀ 1  ,” ਖਾਧਾ ਪੀਤਾ ਲਾਹੇ ਦਾ ਬਾਕੀ ਅਹਿਮਦ ਸ਼ਾਹੇ ਦਾ “

 ਅਬਦਾਲੀ ਨੇ  ਹਿੰਦੁਸਤਾਨ ਤੇ 10 ਹਮਲੇ ਕੀਤੇ  ਇਹ ਉਸਦਾ ਛੇਵਾਂ ਹਮਲਾ ਸੀ 1 ਹੁਣ ਅਬਦਾਲੀ ਸਿਖਾਂ ਨੂੰ ਉਹ ਸਬਕ ਸਿਖਾਣਾ ਚਾਹੁੰਦਾ ਸੀ ਕੀ ਮੁੜ ਕੇ ਸਿਖ ਪੰਜਾਬ ਵਿਚ ਆਪਣਾ ਸਿਰ ਨਾ ਚੁਕ ਸਕਣ 1 ਇਸ ਮਕਸਦ ਲਈ 1761 ਵਿਚ ਪੰਜਾਬ ਦੇ ਮਹਤਵ ਪੂਰਨ ਤੇ ਭਰੋਸੇ ਯੋਗ ਅਫਗਾਨ ਫੌਜ਼ਦਾਰਾਂ ਨੂੰ ਨਿਯੁਕਤ ਕੀਤਾ,ਸਰਹੰਦ ਵਿਚ ਜਰਨੈਲ ਜੈਨ ਖਾਨ ,ਜਲੰਧਰ  ਦੁਆਬ ਵਿਚ ਸਾਆਦਾਤ ਯਾਰ ਖਾਨ ਅਤੇ ਸਦੀਕ ਖਾਂ ਅਫਰੀਦੀ ਤੇ ਲਾਹੋਰ ਵਿਚ ਉਬੈਦ ਖਾਂ ਤੇ ਆਦੇਸ਼ ਦਿਤਾ ਕੀ ਜਿਥੇ ਵੀ ਕੋਈ ਸਿਖ ਨਜਰ ਆਵੇ ਉਸਨੂੰ ਕਤਲ ਕਰ ਦਿਤਾ ਜਾਵੇ 1  ਆਪ ਉਹ ਕਾਬਲ ਪਰਤ ਗਿਆ 1 ਇਹ ਸਾਰੇ ਜਰਨੈਲ ਰਲ ਕੇ ਵੀ ਸਿਖਾਂ ਦੀ ਵਧਦੀ ਤਾਕਤ ਨੂੰ ਰੋਕ ਨਾ ਪਾਏ 1 ਅਹਿਮਦ ਸ਼ਾਹ ਨੇ ਨੂਰੂਦੀਨ ਨੂੰ ਸਿਖਾਂ ਨਾਲ ਮੁਕਾਬਲਾ ਕਰਨ ਲਈ ਭੇਜਿਆ 1 ਚੜਤ ਸਿੰਘ ਨੇ ਉਸ ਨੂੰ ਮਾਰ ਕੇ ਨਸਾ ਦਿਤਾ 1 ਲਾਹੋਰ ਦਾ ਗਵਰਨਰ ਵੀ ਡਰ ਕੇ ਨਸ ਗਿਆ 1 ਸਿਖਾਂ ਨੇ ਸਰਦਾਰ ਜਸਾ ਸਿੰਘ ਦੀ ਅਗਵਾਈ ਹੇਠ ਲਾਹੋਰ ਤੇ ਕਬਜਾ ਕਰ ਲਿਆ 1 ਦੇਗ ਤੇਗ ਫਤਿਹ , ਨੁਸਰਤ  ਬੇਦਰੰਗ ਯਾਫਤ ਅਜ ਨਾਨਕ ਗੋਬਿੰਦ ਨਾਮ ਦਾ ਸਿਕਾ ਚਲਾਇਆ 1 ਅਹਿਮਦ ਸ਼ਾਹ ਅਬਦਾਲੀ ਨੂੰ ਖਬਰ ਕਰਨ ਤੇ ਸ਼ਹਿ ਦੇਣ ਦੀ ਨਿਯਤ ਨਾਲ ਆਕਲ ਦਾਸ ਨਿਰੰਜਨੀਏ ਨੇ ਉਸਦੇ ਨਾਂ ਦਾ ਸਿਕਾ ਘੜਵਾ ਕੇ ਉਸ ਨੂੰ ਭੇਜਿਆ “ਜਦ ਦਰ ਜਹਾਨ ਬਫ਼ਜਲਿ ਅਕਾਲ ਮੁਲਕ -ਏ-ਅਹਮਦ ਗ੍ਰਿਫਤ ਜਸਾ ਕਲਾਲ” 1

ਅਬਦਾਲੀ ਖੁਸ਼ ਹੋ  ਗਿਆ ਤੇ ਸਿਖਾਂ ਨੂੰ ਮਾਰ ਮੁਕਾਣ ਦੀਆਂ ਤਿਆਰੀਆਂ ਕਰਨ ਲਗਾ 1  27 ਅਕਤੂਬਰ 1761 ਦੀ ਦਿਵਾਲੀ ਸਿਖ ਸੰਗਤ ਨੇ ਧੂਮ ਧਾਮ ਨਾਲ ਮਨਾਈ 1 ਅਮ੍ਰਿਤਸਰ ਵਿਚ ਸਰਦਾਰ ਜਸਾ ਸਿੰਘ ਅਹਲੂਵਾਲਿਆ  ਦੀ ਪ੍ਰਧਾਨਗੀ ਵਿਚ ਮੀਟਿੰਗ ਹੋਈ ,ਗੁਰਮਤੇ ਪਾਸ ਹੋਏ 1 ਸਿਖ ਕੋਮ ਦੀ ਚੜਦੀ ਕਲਾ ਲਈ ਕਈ ਵਿਚਾਰਾਂ ਹੋਈਆਂ , ਮੁਖਬਰਾਂ ਨੂੰ ਸੋਧਣ ਲਈ ਮਤੇ ਪਾਸ ਹੋਏ 1 ਸਭ ਤੋ ਵਡਾ ਮੁਖਬਰ ਜੰਡਿਆਲੈ ਦਾ ਅਕਲ ਦਾਸ ਨਿਰੰਜਨੀ  ਸੀ 1 ਉਸਨੇ ਅਨੇਕ ਨੋਜਵਾਨ ਸ਼ਹੀਦ ਕਰਵਾਏ 1 ਜੈਨ ਖਾਨ ਨੇ ਅਕਲ ਦਾਸ ਨਾਲ ਮਿਲਕੇ ਅਬਦਾਲੀ ਵਲ ਸਨੇਹਾ ਭੇਜ ਦਿਤਾ 1 ਅਬਦਾਲੀ ਇਨ੍ਹਾ  ਨਾਲ ਮੀਟਿੰਗ ਕਰਕੇ ਬਹੁਤ ਵਡੀ ਫੌਜ਼ ਲੈਕੇ ਸਿੰਘਾ ਤੇ ਹਲਾ ਬੋਲਣ ਲਈ ਆ ਗਿਆ 1 ਸਿਖਾਂ ਦੇ ਨਾਲ ਔਰਤਾਂ ਬਚੇ ਤੇ ਬੁਢੇ ਵੀ ਸਨ, ਜਿਨ੍ਹਾ  ਨੂੰ ਬੀਕਾਨੇਰ ਦੇ ਜੰਗਲਾਂ ਵਿਚ ਛਡਣ ਦਾ ਹੁਕਮ ਹੋਇਆ 1

 ਖਾਲਸਾ ਪੰਥ ਦਰਿਆ ਸਤਲੁਜ ਪਾਰ ਕਰਕੇ ਜਗਰਾਓਂ  ,ਆਂਡਲੂ ਤੇ ਜੁੜਾਹਾਂ ਆਦਿ ਪਿੰਡਾਂ  ਤੋ ਹੁੰਦੇ ਅਹਿਮਦਗੜ ਮੰਡੀ ਦੇ ਨੇੜੇ ਸ਼ਾਮ ਤਕ ਪਹੁੰਚ ਗਏ 1 ਰਾਤ ਕਟਨੀ ਸੀ ,ਪਿੰਡ ਕੁੱਪ  ਰੁਹੀੜੇ ਜਿਥੇ ਬਹੁਤ ਸਾਰੇ ਸਰਕੜੇ ਦੇ ਦਰਖਤ ਤੇ ਕੇਸੂ ਦੇ ਬੂਟੇ ਸਨ ਰਾਤ ਕਟਣ ਦਾ ਫੈਸਲਾ ਹੋ ਗਿਆ  1 ਮੁਖਬਰ ਸਤਲੁਜ ਤੋਂ ਹੀ ਵਹੀਰ ਦੇ ਪਿਛੇ ਲਗੇ ਹੋਏ ਸੀ 1 ਜੈਨ ਖਾਨ 2000 ਘੋੜ ਸਵਾਰ 3000 ਪੈਦਲ ਤੇ ਤੋਪਖਾਨਾ ਲੈਕੇ ਕੂਪ ਦੇ ਨੇੜੇ ਪਹੁੰਚ ਗਿਆ , ਮਲੇਰਕੋਟਲਾ ਦਾ ਨਵਾਬ ਵੀ ਆਪਣੀ ਫੌਜ਼ ਲੇਕੇ ਪਹੁੰਚ ਗਿਆ 1 ਕੁਝ ਸਮੇ ਬਾਦ  ਲੁਧਿਆਣੇ ਵਲ ਦੀ ਅਬਦਾਲੀ ਵੀ ਆਪਣੀ 50000 ਫੌਜ਼ ਨਾਲ  ਜੰਡਾਲੀ ਨੇੜੇ ਆ ਗਿਆ 1 ਤਿਨੋਂ ਨੇ ਆਪਣੀਆਂ ਆਪਣੀਆਂ ਫੋਜਾਂ ਨੂੰ ਲੇਕੇ ਸਿਘਾਂ ਨੂੰ ਤਿਨੋ ਪਾਸਿਓਂ ਅਚਾਨਕ ਘੇਰ ਲਿਆ  1 ਸਿੰਘਾਂ ਨੂੰ ਅੰਦਾਜ਼ਾ ਸੀ ਕੀ ਅਬਦਾਲੀ ਦੀ ਫੋਜ਼ ਪਹੁਚਣ ਨੂੰ 4-5 ਦਿਨ ਲਗਣਗੇ 1 ਉਹ ਆਰਾਮ ਨਾਲ ਸੁਤੇ ਪਏ ਸੀ 1 ਜੋ ਸਿਖ ਪਹਿਰਾ ਦੇ ਰਹੇ ਸੀ ਉਨ੍ਹਾ  ਨੂੰ ਵੀ ਦੂਰੋਂ ਅਬਦਾਲੀ ਦੇ ਸਿਪਾਹੀਆਂ ਦੀ ਲਾਲ ਵਰਦੀ ਕੇਸੂਆਂ ਦੇ ਬੂਟਿਆਂ ਦੇ ਲਾਲ ਰੰਗ ਦੇ ਫੁਲਾਂ ਦਾ ਭੁਲੇਖਾ ਪਾ ਰਹੀ ਸੀ 1 ਸਵੇਰੇ ਚਾਰ ਵਜੇ ਜਦ ਸਿੰਘ ਆਪਣੇ ਘੋੜਿਆਂ ਨੂੰ ਘਾਹ -ਪਠਾ ਪਾ ਰਹੇ ਸੀ ਅਬਦਾਲੀ ਨੇ ਅਚਾਨਕ ਕੂਪ ਨੂੰ ਘੇਰ ਕੇ ਹਮਲਾ ਕਰਨ ਦਾ ਹੁਕਮ ਦੇ ਦਿਤਾ 1 ਸਿਖ ਚਾਹੇ ਵਡੀ ਗਿਣਤੀ ਵਿਚ ਸਨ ਪਰ ਉਨਾ ਨਾਲ ਬਹੁਤ ਸਾਰੇ ਬਿਰਥ, ਔਰਤਾਂ ਤੇ ਬਚੇ ਸਨ ਜਿਨ੍ਹਾ  ਦੀ ਰਖਿਆ ਦਾ ਭਾਰ ਉਨਾ ਦੇ ਜਿਮੇ ਸੀ  1 ਇਸ ਅਚਾਨਕ ਹਮਲੇ ਨਾਲ ਪਹਿਲੇ-ਪਹਿਲ ਤਾਂ ਸਿੰਘਾਂ ਦਾ ਬਹੁਤ ਨੁਕਸਾਨ ਹੋਇਆ ਪਰ ਜਲਦੀ ਹੀ ਉਹ ਸੰਭਲ ਗਏ 1 ਉਹ ਆਪਣੇ ਜਥੇਦਾਰਾਂ ਦੀ ਅਗਵਾਈ ਹੇਠਾਂ ਇਕ ਤੂਫਾਨ ਦੀ ਤਰਹ ਉਠੇ, ਜੋ ਵੀ ਹਥਿਆਰ ਸ਼ਸ਼ਤਰ ਹਥ ਵਿਚ ਆਇਆ,  ਮੁਕਾਬਲੇ ਤੇ ਉਤਰ ਆਏ 1 ਜੱਸਾ ਸਿੰਘ ਅਹੁਲੂਵਾਲਿਆ , ਸਰਦਾਰ ਚੜਤ ਸਿੰਘ ਸ਼ੁਕਰਚਕੀਏ, ਸਰਦਾਰ ਰਾਮ ਸਿੰਘ , ਸਰਦਾਰ ਬਘੇਲ ਸਿੰਘ ਆਪ ਅਗੇ ਹੋਕੇ ਦੁਸ਼ਮਨ ਦੇ ਚੋਣਵੇ ਜਵਾਨਾ ਨਾਲ ਟਕਰ ਲੈ ਰਹੇ ਸੀ 1  ਤੁਰ ਤੁਰ ਕੇ ਲੜੋ ਤੇ ਲੜ ਲੜ ਕੇ ਤੁਰੋ ਤੇ ਜਿਥੇ ਵਹੀਰ ਉਪਰ ਹਮਲੇ ਹੋਣ ਦਾ ਖਤਰਾ ਹੋਵੇ ਉਥੇ ਅੜ ਕੇ ਟਾਕਰਾ ਕਰੋ 1 ਸਿਖਾਂ ਨੇ ਲੜਦੇ ਲੜਦੇ ਬਰਨਾਲੇ ਵਲ ਵਧਣਾ ਸ਼ੁਰੂ ਕਰ ਦਿਤਾ 1  ਵਹੀਰ ਬਚਾਣ  ਦੀ ਖਾਤਰ ਜਦ ਚੜਤ ਸਿੰਘ ਨੇ ਜਸਾ ਸਿੰਘ ਨੂੰ ਸਲਾਹ ਦਿਤੀ ਕੀ ਮਿਸਲਾਂ ਆਪਣੇ ਆਪਣੇ ਝੰਡੇ ਹੇਠ ਟਾਕਰਾ ਕਰਨ ਤਾ ਜਸਾ ਸਿੰਘ ਨੇ ਵਿਚੋਂ ਹੀ ਟੋਕ ਦਿਤਾ 1

              ਮਿਸਲ ਵੰਡ ਅਬ ਕਬਹੂੰ ਨਾ ਪਵੋ

              ਰਲ ਮਿਲ ਖੜ ਤੁਰ ਪੰਥ ਬਚਾਵੋ

ਜਿਤਨਾ  ਸਿਖ ਵਹੀਰ ਨੂੰ ਬਚਾਣ  ਦੀ ਕੋਸ਼ਿਸ਼ ਕਰਦੇ , ਅਬਦਾਲੀ ਦਾ ਨਿਸ਼ਾਨ ਵਹੀਰ ਨੂੰ ਮਲੀਆਮੇਟ ਕਰਨ ਦਾ ਬਣ ਜਾਂਦਾ 1 ਇਕ ਵਾਰੀ ਓਹ ਵਹੀਰ ਨੂੰ ਸਿਖ ਫੋਜਾਂ ਤੋ ਅਲਗ ਕਰਨ ਵਿਚ ਸਫਲ ਵੀ ਹੋ ਗਿਆ 1 ਅਬਦਾਲੀ ਨੇ ਬੜੀ ਬੇਦਰਦੀ ਤੇ ਬੇਰਹਿਮੀ ਨਾਲ ਸਿਖ ਬਚਾ,ਬੁਢਾ ,ਔਰਤ ,ਮਰਦ ਜੋ ਵੀ ਹਥ ਆਇਆ ਕਤਲ ਕਰਵਾ ਦਿਤੇ 1 ਸਿਖ ਕਟਾ ਵਢੀ ਵਿਚ ਵੀ ਆਪਣੇ ਨਿਸ਼ਾਨੇ ਵਲ ਵਧਦੇ ਗਏ , ਚਲਦੇ ਗਏ , ਲੜਦੇ ਗਏ ,ਜਖਮੀ ਤੇ ਸਹੀਦ ਹੁੰਦੇ ਗਏ ਪਰ  ਪੂਰੇ ਤਾਣ  ਨਾਲ ਮੁਕਾਬਲਾ ਕਰਦੇ ਗਏ  1 ਅਹਿਮਦ ਸ਼ਾਹ ਅਬਦਾਲੀ ਸਿਖਾਂ ਦੇ ਲੜਨ ਦਾ ਢੰਗ ਦੇਖ ਕੇ ਹਕਾ  ਬਕਾ ਰਹਿ ਗਿਆ 1

 ਵੇਰੀਆਂ ਦੇ ਹੋਂਸਲੇ ਟੁਟ ਗਏ 1 ਜੈਨ ਖਾਨ ਤਾਂ ਦਿਨ ਚੜਨ ਤੋ ਪਹਿਲੇ ਹੀ ਆਪਣੇ ਨੋਜਵਾਨ ਮਰਵਾ ਕੇ ਸਰਹੰਦ ਵਲ ਚਲ ਪਿਆ 1 ਅਬਦਾਲੀ ਨੂੰ ਵੀ ਹਥਾਂ ਪੈਰਾਂ ਦੀ ਪੈ ਗਈ ਜਦ ਉਸਦੇ ਕਮਾਂਡਰ ਸਿੰਘਾਂ ਵਲੋਂ ਚਲ ਰਹੇ ਹਥਿਆਰਾਂ ਨੂੰ ਵੇਖਕੇ ਪਿਛੇ ਹਟ ਰਹੇ ਸੀ  ਤੇ ਕੁਝ ਝਾੜੀਆਂ ਵਿਚ ਲੁਕ ਰਹੇ ਸੀ  1 ਸਿੰਘ ਪਛਮ ਵਲ ਪਿੰਡ ਧਲੇਰ- ਝਨੇਰ ਵਲ ਵਧਣ ਲਗੇ ਤੇ ਕੁਤਬਾ ਬਾਮਣੀਆ ਪਿੰਡ ਦੀ ਜੂਹ ਤਕ ਚਲੇ ਗਏ 1 ਬਚੇ ਖੁਚੇ ਤੁਰਕ ਵਾਪਸ ਨਸ ਤੁਰੇ  1 ਸਿਖ ਜਿਸ ਬਹਾਦਰੀ ਨਾਲ ਲੜੇ ਉਹ ਬੇਮਿਸਾਲ ਹੈ 1 ਮਹਾਨ ਕੋਮੀ ਜਰਨੈਲ ਜਸਾ ਸਿੰਘ ਅਹੁਲੁਵਾਲਿਆ ਦੇ ਸਰੀਰ ਤੇ 22 ਜ਼ਖਮ  ਸੀ ਤੇ ਚੜਤ ਸਿੰਘ ਸ਼ੁਕ੍ਰ੍ਚ੍ਕਿਆ ਦੇ ਜਿਸਮ ਤੇ 18  1 ਲੜਾਈ ਖਤਮ ਹੋਈ ਸਾਰੇ ਸਿੰਘ ਇਕ ਥਾਂ ਇਕਠੇ ਹੇਏ , ਸ਼ਹੀਦਾਂ ਲਈ ਅਰਦਾਸਾਂ ਕੀਤੀਆਂ ਤੇ ਬਰਨਾਲੇ ਵਲ ਨੂੰ ਚਲ ਪਏ 1 ਇਸ ਲੜਾਈ ਵਿਚ 30-35 ਹਜ਼ਾਰ ਸਿਖ ਸਹੀਦ ਹੋਏ ਪਰ ਸਿਖਾਂ ਦੀ ਬਹਾਦਰੀ ਦਾ ਚਰਚਾ ਇਤਿਹਾਸ ਦਾ ਇਕ ਮੁਖ ਪੰਨਾ ਬਣ ਗਿਆ 1 ਇਹ ਘਟਨਾ ਸਿਖਾਂ ਵਾਸਤੇ ਇਕ ਕਰੜੀ ਸਟ ਸੀ  ਜਿਸ ਵਿਚ ਸਿਖਾਂ ਦੀ ਇਕ ਦਿਨ ਵਿਚ ਅਧੀ  ਕੋਮ ਸ਼ਹੀਦ ਹੋ ਗਈ 1 ਪਰ ਫਿਰ ਵੀ ਉਨ੍ਹਾ ਦੇ ਹੋਸਲੇ ਬੁਲੰਦ ਰਹੇ 1  ਅਗਲੇ ਸਾਲ ਹੀ ਸਿਖਾਂ ਨੇ ਸਰਹੰਦ ਨੂੰ ਜਿਤ ਲਿਆ ਤੇ ਸਿਖਾਂ ਨੇ ਮੁਖਬਰਾਂ ਜੈਨ ਖਾਨ ਤੇ ਅਕਲ ਦਾਸ ਨੂੰ ਮਾਰ ਮੁਕਾਇਆ 1 ਉਹਨਾ ਨੇ ਆਸ ਪਾਸ ਮੁੜ ਮਲਾਂ ਮਾਰਨੀਆ ਸ਼ੁਰੂ ਕਰ ਦਿਤੀਆ 1 ਤਾਰੀਖੇ ਸੁਲਤਾਨ ਵਿਚ ਇਕ ਅਨੋਖੀ ਘਟਨਾ ਦਾ ਜ਼ਿਕਰ ਹੈ 1 ਇਕ ਵਾਰੀ ਅਹਿਮਦ ਸ਼ਾਹ ਅਬਦਾਲੀ ਸਤਲੁਜ ਤੇ ਪਾਰ ਕਿਲੇ ਵਿਚ ਬੈਠ ਕੇ ਹੁਕਾ ਪਈ ਰਿਹਾ ਸੀ 1 ਇਕ ਸਿਖ ਨੇ ਸਾਮਣੇ ਆਕੇ  ਉਸਤੇ ਹਮਲਾ ਕਰ ਦਿਤਾ 1 ਭਾਵੈਂ ਉਹ ਸਿਖ ਕਿਸੇ ਪਹਿਰੇਦਾਰ ਦੇ ਤੀਰ ਨਾਲ ਮਾਰਿਆ ਗਿਆ ਪਰ ਅਹਿਮਦ ਸ਼ਾਹ ਅਬਦਾਲੀ ਇਤਨਾ ਡਰ ਗਿਆ ਕੀ ਓਸਨੇ  ਮੁੜ ਪੰਜਾਬ ਮੂੰਹ ਨਹੀਂ ਕੀਤਾ  ਤੇ ਕਾਬਲ ਵਾਪਸ ਪਰਤ ਗਿਆ 1 ਉਸ ਨੂੰ ਇਹ ਅਹਿਸਾਸ ਹੋ ਗਿਆ ਕੀ ਸਿਖਾਂ ਨੂੰ ਖਤਮ ਕਰਨਾ ਉਸਦੇ ਵਸ ਵਿਚ ਨਹੀਂ 1 ਇਸਤੋ ਬਾਦ ਉਸਨੇ ਕਦੇ ਪੰਜਾਬ ਵਲ ਮੂੰਹ ਨਹੀਂ ਕੀਤਾ 1 ਸਿੱਖਾਂ ਦੀ ਤਾਕਤ ਦਿਨ ਬਦਿਨ ਵੱਧਦੀ ਗਈ ਤੇ ਉਹ ਦਿਨ ਆ ਗਿਆ ਜਿਸ ਦਿਨ ਮਹਾਰਾਜ ਰਣਜੀਤ ਸਿੰਘ ਨੇ  ਇੱਕ ਮਜਬੂਤ ਖਾਲਸਾ  ਰਾਜ ਦੀ ਲਹੋਰ ਵਿੱਚ ਸਥਾਪਨਾ ਕੀਤੀ ਜੋ ਆਪਣੇ ਆਪ ਇੱਕ exaple ਸਿੱਧ ਹੋਇਆ ਜਿਸ ਵਿੱਚ ਹਰ ਕੌਮ ਦਾ ਹਰ  ਆਦਮੀ ਖੁਸ਼ ਸੀ, ਕੋਈ ਭੁੱਖ ,ਨੰਗਾ ਜਾਂ ਬੇਘਰ ਨਹੀ  ਸੀ, ਕੋਈ ਚੋਰੀ ਚਕਾਰੀ ਜਾਂ  ਜੁਰਮ ਨਹੀਂ ਸੀ ਹੁੰਦਾ ,ਕਿਸੇ ਇੱਕ ਨੂੰ ਵੀ ਕਦੇ ਫਾਂਸੀ ਦੀ ਸਜ਼ਾ ਨਹੀਂ ਹੋਈ- ਜਿਸ ਨੂੰ ਸੁਨਹਿਰੀ ਰਾਜ ਕਿਹਾ ਜਾ ਸਕਦਾ ਹੈ l 

ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਿ ਫਤਹਿ

Print Friendly, PDF & Email

Nirmal Anand

Add comment

Translate »