SikhHistory.in

ਸ਼੍ਰੋਮਣੀ ਅਕਾਲੀ ਦਲ( 1920- )

ਸ਼ਰੋਮਣੀ ਅਕਾਲੀ ਦਲ  ਸਿੱਖ ਧਰਮ ਕੇਂਦਰਿਤ, ਭਾਰਤੀ ਸਿਆਸੀ ਦਲ ਹੈ। ਇਹ ਦੁਨੀਆਂ ਦਾ ਸਭ ਤੋਂ ਵੱਡਾ ਅਤੇ ਸਭ ਤੋਂ ਪ੍ਰਭਾਵਸ਼ਾਲੀ ਸਿੱਖ ਦਲ ਹੈ ਜਿਸਦਾ  ਮੂਲ ਮਕਸਦ ਸਿੱਖ ਮੁੱਦਿਆਂ ਨੂੰ ਸਿਆਸੀ ਅਵਾਜ਼ ਦੇਣਾ ਹੈ 1 ਮੀਰੀ ਨੂੰ ਪੀਰੀ , ਤੇ ਧਰਮ ਨੂੰ ਸਿਆਸਤ ਨਾਲ  ਜੋੜਨ ਦੀ ਇਹ ਪਰੰਪਰਾ ਵਕਤ ਤੇ ਹਾਲਤ ਨੂੰ ਦੇਖਕੇ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਉਪਰੰਤ, ਗੁਰੂ ਹਰਗੋਬਿੰਦ ਸਾਹਿਬ ਨੇ ਸ਼ੁਰੂ ਕੀਤੀ ਸੀ 1 ਉਸਤੋਂ ਬਾਅਦ ਸਿਖ ਕੋਂਮ ਲਈ ਇਹ ਹਾਲਤ ਮੁੜ ਮੁੜ ਪੈਦਾ ਹੋਏ , ਮੁਗਲ ਹਕੂਮਤ ਸਮੇ , ਬੰਦਾ ਬਹਾਦਰ ਦੀ ਸ਼ਹੀਦੀ ਸਮੇ, 1849 ਤੋਂ ਬਾਅਦ  ਉਦੋਂ  ਜਦ  ਮਹਾਰਾਜਾ ਰਣਜੀਤ ਸਿੰਘ ਦੀ ਮੋਤ ਤੋਂ ਪਿਛੋਂ   ਪੰਜਾਬ ਤੇ ਅੰਗਰੇਜ਼ ਕਾਬਜ਼ ਹੋ ਗਏ ਸਨ1

ਸਿੱਖ ਇਤਿਹਾਸ ਅਨੁਸਾਰ ਪੰਥ ਨੂੰ  ਜਦ ਮੁਗਲ ਹਕੂਮਤ ਨਾਲ ਟੱਕਰ ਲੈਣੀ ਪਈ, ਜਦੋਂ ਸਿਖਾਂ ਦੇ ਸਿਰਾਂ ਦੇ ਮੁਲ ਪਏ  ਤਾਂ ਆਪਣੀ ਸੁਰੱਖਿਆਂ ਹਿਤ ਸਿਖਾਂ ਨੂੰ ਆਪਣੇ  ਘਰ ਬਾਰ ਛੋੜਕੇ  ਜੰਗਲਾਂ, ਪਹਾੜਾਂ ਤੇ ਰੇਗਿਸਤਾਨਾਂ  ਵੱਲ ਵਾਸਾ ਕਰਨਾ  ਪਿਆ ਤਾਂ ਉਸ ਵੇਲੇ ਗੁਰੂਦੁਆਰੇ ਮਹੰਤਾਂ ਦੇ ਕਬਜ਼ੇ ਵਿੱਚ ਚੱਲੇ ਗਏ। ਪਹਿਲੇ ਪਹਿਲ ਤਾਂ ਇਨ੍ਹਾ ਮਹੰਤਾ ਨੇ ਗੁਰੂਦਵਾਰਿਆਂ  ਦੀ ਸੇਵਾ- ਸੰਭਾਲ ਜੀ-ਜਾਨ ਨਾਲ ਕੀਤੀ ਪਰ ਹੋਲੀ ਹੋਲੀ ਇਸ ਸੇਵਾ ਵਿਚ ਲਾਲਚ ਤੇ  ਕੁਰੀਤੀਆਂ ਵੀ  ਸ਼ਾਮਲ ਹੋ ਗਈਆਂ1 ਗੁਰੂ ਗਰੰਥ ਸਾਹਿਬ ਦੇ ਨਾਲ-ਨਾਲ  ਬੁਤਾਂ ਦੀ ਪੂਜਾ ਹੋਣੀ ਸ਼ੁਰੂ ਹੋ ਗਈ 1 ਪ੍ਰਕਰਮਾਂ  ਵਿਚ ਮੂਰਤੀਆਂ ਰਖੀਆਂ ਜਾਣ  ਲਗੀਆਂ1 ਗੋਲਕ ਦੇ ਪੈਸੇ ਮਹੰਤ ਆਪਣੀ ਐਸ਼-ਇਸਰਤ ਤੇ ਖਰਚ ਕਰਨ ਲਗੇ 1 ਭਾਵੇ ਨਿਜੀ ਤੋਰ ਤੇ  ਸਿਖਾਂ ਨੇ ਇਸਦਾ ਵਿਰੋਧ ਕੀਤਾ, ਇਸਦੇ ਖਿਲਾਫ਼ ਅਵਾਜ਼ ਵੀ  ਉਠਾਈ1 ਪਰ ਵਿਰੋਧੀਆਂ  ਦਾ ਮੁਕਾਬਲਾ ਕਰਨ ਲਈ ਮਹੰਤਾ  ਨੇ ਗੁੰਡੇ ਪਾਲ  ਲਏ,ਜਿਸ ਕਰਕੇ  ਗੁਰੁਦਵਾਰੇ ਦੇ ਅੰਦਰ ਸ਼ਰਾਬਾਂ ਤੇ ਨਸ਼ਿਆਂ ਦੀ ਵਰਤੋਂ ਹੋਣ ਲਗੀ 1 ਦੂਰੋਂ ਆਉਣ ਵਾਲੀਆਂ ਸੰਗਤਾ ਜੋ ਗੁਰੁਦਵਾਰੇ ਆਕੇ ਠਹਿਰਦੀਆ, ਨਾਲ ਬਲਤਕਾਰ ਹੋਣ ਲਗ ਪਏ 1

 19ਵੀਂ ਸਦੀ ਦੇ ਅੰਤਿਮ ਦਹਾਕੇ ਵਿਚ ਸਿੰਘ ਸਭਾ ਲਹਿਰ ਨਾਲ ਆਈ ਜਾਗਰਤੀ ਕਾਰਨ ਇਹ ਗੱਲ ਬੜੀ ਤੀਬਰਤਾ ਨਾਲ ਮਹਿਸੂਸ ਕੀਤੀ ਜਾਣ ਲੱਗੀ ਕਿ ਸਿੱਖ ਸਿਧਾਂਤ ਤੇ ਸਿੱਖ ਮਰਿਆਦਾ ਦੀ ਉਸ ਸਮੇਂ ਤੱਕ ਬਹਾਲੀ ਨਹੀਂ ਹੋ ਸਕਦੀ ਜਦੋਂ ਤੱਕ ਗੁਰਦੁਆਰਿਆਂ ਦੇ ਪ੍ਰਬੰਧ ਵਿੱਚ ਸੁਧਾਰ ਨਾ  ਲਿਆਂਦਾ ਜਾਵੇ। 1920 ਵਿੱਚ ਜਥੇਦਾਰ ਕਰਤਾਰ ਸਿੰਘ ਝੱਬਰ ਵੱਲੋ ਬੁਲਾਏ ਗਏ ਸਰਬੱਤ ਖਾਲਸੇ ਦੌਰਾਨ ਗੁਰੂਦੁਆਰਾ ਸੁਧਾਰ ਲਹਿਰ ਸ਼ੁਰੂ ਕਰਨ ਦਾ ਐਲਾਨ ਕੀਤਾ ਗਿਆ1 18 ਨਵੰਬਰ 1920 ਨੂੰ ਗੁਰਦੁਆਰਾ ਹਸਨ ਅਬਦਾਲ ਨੂੰ ਬਿਨਾ ਕਿਸੀ ਵਡੇ ਹੰਗਾਮੇ ਤੋਂ ਮਹੰਤਾਂ ਤੋਂ ਮੁਕਤ ਕਰਵਾ ਲਿਆ ਗਿਆ ਸੀ, ਜਿਸ ਨਾਲ ਸਿਖਾਂ ਦੇ ਹੋਂਸਲੇ ਵਧ ਗਏ 1

 ਇਸ ਤੋਂ ਬਾਅਦ ਇਕ ਲਹਿਰ ਚਲ ਪਈ  ਜਿਸ ਨੂੰ ਗੁਰੂਦਵਾਰਾ ਸੁਧਾਰ ਲਹਿਰ ਦਾ ਨਾਮ ਦਿਤਾ ਗਿਆ 1 ਇਸਦਾ   ਪਹਿਲਾ  ਇੱਕਠ  13 ਦਸੰਬਰ, 1920 ਦੇ ਦਿਨ ਅਕਾਲ ਤਖ਼ਤ ਸਾਹਿਬ ‘ਤੇ ਬੁਲਾਇਆ ਗਿਆ ਜਿਸਦੀ ਅਗਵਾਈ  ਜਥੇਦਾਰ ਕਰਤਾਰ ਸਿੰਘ ਝੱਬਰ ਨੇ ਕੀਤੀ ਇਕ ਮੱਤਾ ਪਾਸ  ਕੀਤਾ ਗਿਆ ਜਿਸ ਵਿਚ ਫੈਸਲਾ ਹੋਇਆ ਕਿ ਹਰ ਸੇਵਕ ਸਾਲ ਵਿਚ ਘੱਟੋ-ਘੱਟ ਇਕ ਮਹੀਨਾ ਪੰਥ ਨੂੰ ਅਰਪਣ ਕਰੇਗਾ । ਗੁਰੂਦਵਾਰਾ ਸੁਧਾਰਕ ਗਤਿਵਿਧਿਆਂ ਤੇ ਸੰਘਰਸ਼ ਲਈ ਹਰ ਵੇਲੇ 100 ਸਿੰਘ ਹਾਜ਼ਰ ਰਹਿਣਗਏ ਅਤੇ ਜਿਥੇ ਜਿਤਨੇ ਸਿੰਘ ਲੋੜ ਪੈਣ, ਭੇਜੇ ਜਾਣਗੇ।ਅਮ੍ਰਿਤਸਰ ਨੂੰ ਇਸਦਾ ਕੇਂਦਰੀ ਸਥਾਨ ਬਣਾਇਆ ਗਿਆ 1 ਬਾਕੀ ਵੱਖ  ਵੱਖ ਇਲਾਕਿਆਂ ਵਿਚ ਇਸ ਦੀਆਂ ਸ਼ਾਖਾਵਾਂ ਬਣਾਨ ਦਾ ਫੈਸਲਾ ਹੋਇਆ 1

 23 ਜਨਵਰੀ 1921 ਨੂੰ ਅਕਾਲ ਤਖਤ ਤੇ ਹੋਏ ਦੁਬਾਰਾ ਇਕੱਠ ਵਿਚ ਜਥੇਬੰਦੀ ਨੂੰ  ‘ਅਕਾਲੀ ਦਲ’  ਦਾ ਨਾਂ ਦਿਤਾ ਗਿਆ ਜਿਸਦੇ ਪਹਿਲੇ ਜਥੇਦਾਰ ਗੁਰਮੁਖ ਸਿੰਘ ਝਬਾਲ ਚੁਣੇ ਗਏ ਪਰ ਇਹ ਦਲ ਸ਼ਕਤੀ ਵਿਚ ਮਾਸਟਰ ਤਾਰਾ ਸਿੰਘ ਦੀ ਅਗਵਾਈ ਹੇਠ ਆਇਆ  ।  29 ਮਾਰਚ 1922 ਨੂੰ ਇਸ ਨਾਲ ਸ਼੍ਰੋਮਣੀ ਸ਼ਬਦ ਜੋੜ ਕੇ  ਇਸ ਨੂੰ ਸ਼੍ਰੋਮਣੀ ਅਕਾਲੀ ਦਲ ਦਾ ਨਾਂ ਦਿਤਾ ਗਿਆ 1 ਇਹ ਦਲ  ਪੰਜਾਬ ਦੇ ਰਾਜਨੀਤਕ ਖੇਤਰ  ਵਿਚ  ਹੋਣ ਵਾਲਾ   ਪ੍ਰਮੁਖ  ਦਲ ਬਣ ਗਿਆ , ਜਿਸ ਕੋਲ ਸਿੱਖ ਪੰਥ ਦੇ ਰਾਜਸੀ, ਧਾਰਮਿਕ ਤੇ ਸਭਿਆਚਾਰਕ ਹਿੱਤਾਂ ਦੀ ਰਾਖੀ ਅਤੇ ਅੰਗਰੇਜ਼ੀ ਹਕੂਮਤ ਦੁਆਰਾ ਸਥਾਪਤ ਵਿਧਾਨਕ ਸਭਾਵਾਂ ਵਿੱਚ ਸਿੱਖ ਪੰਥ ਦੀ ਨੁਮਾਇੰਦਗੀ ਕਰਨ ਦਾ ਅਧਿਕਾਰ ਸੀ।

ਸ਼੍ਰੋਮਣੀ ਅਕਾਲੀ ਦਲ ਦੀ ਸਥਾਪਨਾ ਦਾ ਮੁੱਖ ਮੰਤਵ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਲੋੜ ਅਨੁਸਾਰ ਸੇਵਾਦਾਰ ਮੁਹੱਈਆ ਕਰਵਾਉਣਾ ਸੀ ਅਤੇ ਮਹੰਤਾਂ ਕੋਲੋ ਗੁਰੂਦੁਆਰੇ ਅਜ਼ਾਦ ਕਰਵਾ ਕੇ ਸ਼੍ਰੋਮਣੀ ਕਮੇਟੀ ਨੂੰ ਸੋਪਣਾ ਸੀ। ਜਦੋਂ ਅਕਾਲੀ ਦਲ ਦੇ ਸੰਘਰਸ਼ ਨੇ ਤੇਜ਼ੀ ਫੜੀ ਤਾਂ ਪੰਜਾਬ ਵਿਚ ਇਸ ਨੇ ਕਈ ਸਫਲ ਮੋਰਚੇ ਜਿਵੇਂ ਤੋਸ਼ੇਖਾਨੇ ਦੀਆਂ ਚਾਬੀਆਂ ਦਾ ਮੋਰਚਾ, ਗੁਰੂ ਕੇ ਬਾਗ ਦਾ ਮੋਰਚਾ, ਜੈਤੋ ਦਾ ਮੋਰਚਾ, ਭਾਈ ਫੇਰੂ ਦਾ ਮੋਰਚਾ ਆਦਿ ਚਲਾ ਕੇ ਰਾਜਨੀਤਕ ਖੇਤਰ ਵਿਚ ਤਰਥੱਲੀ ਮਚਾ ਦਿੱਤੀ। ਇਸ ਨਾਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮਾਣ ਸਤਿਕਾਰ ਤੇ ਸ਼ਕਤੀ ਵਿਚ ਭਾਰੀ ਵਾਧਾ ਹੋਇਆ ਅਤੇ ਦੋਵਾਂ ਜਥੇਬੰਦੀਆਂ ਦੇ ਕੇਂਦਰੀ ਦਫਤਰ ਦਰਬਾਰ ਸਾਹਿਬ ਵਿਖੇ ਸਥਾਪਤ ਕੀਤੇ ਗਏ । ਦੋਵਾਂ ਦੀ ਇਕਸੁਰਤਾ ਨਾਲ ਗੁਰਦੁਆਰਾ ਸੁਧਾਰ ਲਹਿਰ ਚਰਮ ਸੀਮਾ ਤੇ ਪੁੱਜ ਗਈ ਤੇ ਅੰਗਰੇਜ਼ ਵੀ ਇਹਨਾਂ ਦੀ ਸ਼ਕਤੀ ਤੋ ਭੈਅ ਖਾਣ ਲੱਗ ਪਏ ਸਨ।

ਅੰਗਰੇਜ਼ ਹਕੂਮਤ ਵੱਲੋਂ ਦੋਵੇਂ ਜਥੇਬੰਦੀਆਂ ਨੂੰ ਇਕੱਠਿਆਂ ਹੀ 12 ਅਕਤੂਬਰ 1923 ਨੂੰ ਗੈਰ ਕਾਨੂੰਨੀ ਕਰਾਰ ਦਿਤਾ ਗਿਆ ਤੇ ਫਿਰ ਕਰੀਬ ਤਿੰਨ ਸਾਲ ਬਾਅਦ ਇਕੱਠਿਆਂ ਹੀ ਇਹ ਪਾਬੰਦੀ 13 ਸਤੰਬਰ 1926 ਨੂੰ ਹਟਾ ਦਿਤੀ  ਗਈ। ਗੁਰਦੁਆਰਾ ਐਕਟ ਪ੍ਰਵਾਨ ਹੋਣ ਤੋਂ ਬਾਅਦ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਹੋਈ ਚੋਣ ਵਿੱਚ ਸ਼੍ਰੋਮਣੀ ਅਕਾਲੀ ਦਲ ਨੇ 85 ਸੀਟਾਂ ਜਿੱਤ ਕੇ ਸ਼ਾਨਦਾਰ ਜਿੱਤ ਹਾਸਲ ਕੀਤੀ ਭਾਂਵੇ ਕਿ ਇਹਨਾਂ ਚੋਣਾਂ ਵਿੱਚ ਅੰਗਰੇਜ਼ ਸਰਕਾਰੀ ਨੇ ਆਪਣੇ ਟਾਊਟ ਸੁੰਦਰ ਸਿੰਘ ਮਜੀਠੀਆ ਤੇ ਮਹਿਤਾਬ ਸਿੰਘ ਦੇ ਧੜਿਆ ਨੂੰ  ਵੀ ਖੜਾ ਕਰ ਦਿਤਾ।

ਦੇਸ਼ ਦੀ ਆਜ਼ਾਦੀ ਦੇ ਸੰਘਰਸ਼ ਵਿੱਚ ਵੀ ਅਕਾਲੀ ਦਲ ਨੇ ਵੱਡਾ ਯੋਗਦਾਨ ਪਾਇਆ ਹੈ। ਮੋਤੀ ਲਾਲ ਨਹਿਰੂ ਦੀ ਅਗਵਾਈ ਵਿਚ ਮੁਸਲਿਮ ਤੇ ਸਿੱਖਾਂ ਦੀ ਸਾਂਝੀ ਬਣੀ ਕਮੇਟੀ ਵਿਚ ਜਦੋਂ ਸਿੱਖ ਹਿਤਾਂ ਦੀ ਸੁਰੱਖਿਆ ਕਰਨ ਦਾ ਕੋਈ ਭਰੋਸਾ ਨਾ ਦਿਤਾ ਗਿਆ ਤਾਂ ਸ਼੍ਰੋਮਣੀ ਅਕਾਲੀ ਦਲ ਨੇ ਲਾਹੌਰ ਵਿਖੇ 1929 ਵਿਚ ਹੋਣ ਵਾਲੇ ਕਾਂਗਰਸ ਦੇ 44ਵੇਂ ਸਾਲਾਨਾ ਸੈਸ਼ਨ ਦੇ ਸਮਾਨ ਅਕਾਲੀ ਕਾਨਫਰੰਸ ਕੀਤੀ ਜਿਸ ਵਿੱਚ ਸਿੱਖਾਂ ਦੇ ਬੇਤਾਜ ਬਾਦਸ਼ਾਹ ਬਾਬਾ ਖੜਕ ਸਿੰਘ ਨੇ ਸਪਸ਼ਟ ਸ਼ਬਦਾਂ ਵਿਚ ਐਲਾਨ ਕੀਤਾ ਕਿ ਪੰਜਾਬ ਵਿਚ ਸਿੱਖ ਹਿੱਤਾਂ ਦੀ ਰਾਖੀ ਹਰ ਹਾਲਤ ਵਿਚ ਕੀਤੀ ਜਾਵੇਗੀ ਤੇ ਸਿੱਖਾਂ ਨੂੰ ਅਣਡਿੱਠ ਕਰਕੇ ਕਿਸੇ ਨੂੰ ਪੰਜਾਬ ਵਿਚ ਰਾਜਸੀ ਵਿਰਾਸਤ ਕਾਇਮ ਨਹੀਂ ਕਰਨ ਦਿੱਤੀ ਜਾਵੇਗੀ। ਕਾਨਫਰੰਸ ਦੀ ਸਮਾਪਤੀ ਉਪਰੰਤ ਇਕ ਬੜਾ ਭਾਰੀ ਜਲੂਸ ਵੀ ਕੱਢਿਆ ਗਿਆ। ਇਸ ਇਕੱਠ ਨੂੰ ਵੇਖ ਕੇ ਕਾਂਗਰਸ ਨੇ ਇਹ ਸਪੱਸ਼ਟ ਐਲਾਨ ਕੀਤਾ ਕਿ ਪੰਜਾਬ ਵਿਚ ਸਿੱਖ ਹਿੱਤਾਂ ਦੀ ਰਾਖੀ ਸਿੱਖਾਂ ਦੀ ਇੱਛਾ ਅਨੁਸਾਰ ਕੀਤੀ ਜਾਵੇਗੀ ਜਿਸ ਤੇ ਹਿੰਦੂ ਆਗੂ ਕਾਇਮ ਨਹੀਂ ਰਹੇ ਤੇ ਕੀਤੇ ਵਾਅਦਿਆ ਤੋ ਮੁੱਕਰ ਹੀ ਨਹੀਂ ਗਏ ਸਗੋ ਸਿੱਖਾਂ ਨੂੰ ਜ਼ਰਾਇਮ ਪੇਸ਼ਾ ਲੋਕਾਂ ਦਾ ਖਿਤਾਬ ਦੇ ਕੇ ਸਿੱਖ ਆਗੂ ਮਾਸਟਰ ਤਾਰਾ ਸਿੰਘ ਨੂੰ ਜੇਲ ਵਿੱਚ ਬੰਦ ਕਰ ਦਿੱਤਾ ਗਿਆ।ਇਹ ਉਹੀ ਨਹਿਰੂ ਤੇ ਗਾਂਧੀ ਸੀ ਜਿਸ ਨੇ ਸਿੱਖਾਂ ਦਾਂ  ਪਹਿਲੇ ਗੁਰੂਦੁਆਰੇ ਤੇ  ਕਬਜ਼ਾ ਹੋਣ  ਤੇ ਸਿੱਖਾਂ ਦੀ ਵਡਿਆਈ ਕਰਦਿਆ ਚਿਠੀ ਲਿਖੀ ਸੀ  ‘‘ ਅਜ਼ਾਦੀ ਦੀ ਪਹਿਲੀ ਲੜਾਈ ਜਿੱਤ ਲਈ ਗਈ ਹੈ।’’ 1930 ਵਿੱਚ ਬਾਬਾ ਖੜਕ ਸਿੰਘ ਤੋਂ ਬਾਅਦ ਸਿੱਖਾਂ ਵਿੱਚ ‘ਪੰਥ ਰਤਨ’ ਵਜੋਂ ਜਾਣੇ ਜਾਂਦੇ ਮਾਸਟਰ ਤਾਰਾ ਸਿੰਘ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਬਣੇ ਜਿਹੜੇ ਤਿੰਨ ਦਹਾਕਿਆਂ ਤੱਕ ਅਕਾਲੀ ਦਲ ਦੀਆਂ ਮੋਹਰਲੀਆਂ ਸਫਾਂ ਵਿੱਚ ਵਿਚਰਦੇ ਰਹੇ।

ਧਰਮਾਂ ਦੇ ਆਧਾਰ ‘ਤੇ ਦੇਸ਼ ਦੀ ਹੋਣ ਵਾਲੀ ਵੰਡ ਨੂੰ ਰੋਕਣ ਲਈ ਸ਼੍ਰੋਮਣੀ ਅਕਾਲੀ ਦਲ ਨੇ ਪੂਰਾ ਜ਼ੋਰ ਲਾਇਆ ਤੇ 1942 ਵਿਚ ਕਰਿਪਸ  ਦੇ ਸੁਝਾਅ,1944 ਵਿੱਚ ਰਾਜਾ ਫਾਰਮੂਲਾ ਤੇ 1946 ਵਿਚ ਕੈਬਨਿਟ ਮਿਸ਼ਨ ਦੀਆਂ ਕਾਰਵਾਈਆਂ ਦਾ ਵਿਰੋਧ ਕਰਕੇ ਦੇਸ਼ ਦੀ ਵੰਡ ਨੂੰ ਰੋਕਣ ਲਈ ਯਤਨ ਜਾਰੀ ਰੱਖੇ। ਗੁਰਬਾਣੀ ਦੇ ਸਾਂਝੀਵਾਲਤਾ ਦੇ ਸਿਧਾਂਤ ਤੇ ਚਲਣ ਵਾਲੀ ਪਾਰਟੀ  ਵੱਲੋਂ ਬਹੁ ਧਰਮੀ, ਬਹੁ ਭਾਸ਼ਾਈ, ਬਹੁ ਨਸਲੀ ਦੇਸ਼ ਨੂੰ ਸਹੀ ਰੂਪ ਵਿਚ ਫੈਡਰਲ ਬਣਾਉਣ, ਘੱਟ ਗਿਣਤੀਆਂ ਖਾਸ ਤੌਰ ਉੱਤੇ ਸਿੱਖਾਂ ਲਈ ਮਨੁੱਖੀ ਹੱਕਾਂ ਦਾ ਝੰਡਾ ਬੁਲੰਦ ਰੱਖਿਆ  ਪਰੰਤੂ ਅੰਗਰੇਜ਼ਾਂ ਦੀ ਕੂਟਨੀਤੀ ਤੇ ਅਹੁਦਿਆਂ ਦੇ ਲਾਲਚੀ ਲੀਡਰਾਂ ਅੱਗੇ ਉਹ ਬੇਵਸ ਹੋ ਗਏ।

1947 ਵਿਚ ਦੇਸ਼ ਦੀ ਵੰਡ ਉਪਰੰਤ ਸ਼੍ਰੋਮਣੀ ਅਕਾਲੀ ਦਲ ਨੂੰ ਪੰਜਾਬੀ ਸੂਬੇ ਦੀ ਪ੍ਰਾਪਤੀ ਲਈ ਲੰਬਾ ਸੰਘਰਸ਼ ਲੜਨਾ ਪਿਆ ਤੇ ਅਖੀਰ 1966 ਵਿਚ ਅਕਾਲੀ ਦਲ ਆਪਣੇ ਇਸ ਮਿਸ਼ਨ ਵਿਚ ਕਾਮਯਾਬ  ਹੋਇਆ ,ਆਧੁਨਿਕ ਪੰਜਾਬ ਬਣਿਆ ਪਰ ਇਸਦੀ ਵੰਡ ਨੇ ਬਹੁਤ ਸਾਰੇ ਦੁਖਾਵੇਂ ਵਿਵਾਦ ਖੜੇ ਕਰ ਦਿਤੇ  । ਸ਼੍ਰੋਮਣੀ ਅਕਾਲੀ ਦਲ ਨੂੰ ਸਮੇਂ-ਸਮੇਂ ਸੰਤ ਫਤਹਿ ਸਿੰਘ, ਜਥੇਦਾਰ ਜਗਦੇਵ ਸਿੰਘ ਤਲਵੰਡੀ, ਸੰਤ ਹਰਚਰਨ ਸਿੰਘ ਲੌਂਗੋਵਾਲ, ਸ. ਸੁਰਜੀਤ ਸਿੰਘ ਬਰਨਾਲਾ, ਸ. ਪ੍ਰਕਾਸ਼ ਸਿੰਘ ਬਾਦਲ ਆਦਿ ਪ੍ਰਮੁੱਖ ਸ਼ਖਸੀਅਤਾਂ ਵਲੋਂ ਸੁਯੋਗ ਅਗਵਾਈ ਮਿਲਦੀ ਰਹੀ1

ਅਜ  ਸ਼੍ਰੋਮਣੀ ਅਕਾਲੀ ਦਲ (ਬਾਦਲ) ਦੀ ਅਗਵਾਈ  ਸਰਦਾਰ ਸੁਖਬੀਰ ਸਿੰਘ ਬਾਦਲ ਦੇ ਕੋਲ ਹੈ। ਸੁਖਬੀਰ ਸਿੰਘ ਬਾਦਲ ਅਕਾਲੀ ਦਲ ਨੂੰ ਇਕ ਖੇਤਰੀ ਪਾਰਟੀ ਤੋਂ ਅੱਗੇ ਰਾਸ਼ਟਰੀ ਪਾਰਟੀ ਵਜੋਂ ਸਥਾਪਤ ਕਰਨ ਲਈ ਯਤਨਸ਼ੀਲ਼ ਹਨ ਪਰ ਹਾਲੇ ਉਹਨਾਂ ਦੀ ਆਸ ਨੂੰ ਕੋਈ ਵੀ ਬੂਰ ਨਹੀਂ ਪੈ ਰਿਹਾ ਕਿਉਕਿ ਦਿੱਲੀ ਵਿਧਾਨ ਸਭਾ ਵਿੱਚ ਅਕਾਲੀ ਦਲ ਦੇ ਸਾਰੇ ਉਮੀਦਵਾਰ ਹਾਰ ਚੁਕੇ ਹਨ  ਅਤੇ ਭਵਿੱਖ ਵਿੱਚ ਵੀ ਸ਼ਰੋਮਣੀ ਅਕਾਲੀ ਦਲ ਨੂੰ ਰਾਸ਼ਟਰੀ ਪਾਰਟੀ ਬਣਾਉਣ ਦੇ ਸੁਫਨੇ ਚਕਨਾਚੂਰ ਹੋ ਗਏ ਹਨ ।ਇਥੇ ਹੀ ਬੱਸ ਨਹੀਂ ਹਰਿਆਣਾ ਵਿਧਾਨ ਸਭਾ ਦੀਆ ਚੋਣਾਂ ਵਿੱਚ ਵੀ ਅਕਾਲੀ ਦਲ ਦੇ ਸਾਰੇ ਉਮੀਦਵਾਰ ਹਾਰ ਗਏ ਹਨ, ਜਿਸਦਾ ਮੁੱਖ ਕਾਰਣ ਅਕਾਲੀ ਦਲ ਦੀ ਸਿਆਸਤ ਵਿਚ ਆਈਆਂ ਵਡੀਆਂ ਤਬਦੀਲੀਆਂ ਸਨ 1

ਪਹਿਲੇ ਚੋਣਾਂ ਵੇਲੇ ਟਿਕਟ ਦੇਣ ਦਾ ਮਾਪਦੰਡ ਲੋਕਾਂ ਲਈ ਜੇਲ੍ਹ ਕੱਟਣਾ ਜਾਂ ਕਰੁਬਾਨੀ ਹੁੰਦਾ ਸੀ ਪਰ ਹੁਣ ਇਹ ਰਵਾਇਤ ਦੂਰ ਦੀ ਗੱਲ ਰਹਿ ਗਈ ਹੈ1  ਪੰਥ ਦੇ ਪੁਰਾਣੇ ਹੰਡੇ ਵਰਤੇ ਤੇ ਕੁਰਬਾਨ ਹੋਣ ਵਾਲੇ ਲੀਡਰਾਂ ਤੇ ਵੀ ਅਕਾਲੀ  ਦਲ ਦਾ ਵਿਸ਼ਵਾਸ ਉਠ ਗਿਆ ਹੈ ਤੇ ਸਕਤਾ  ਨੋਜਵਾਨਾ ਦੇ ਹਥ ਵਿਚ ਆ ਗਈ ਹੈ 1 ਅਕਾਲੀ ਦਲ ਵਿਚ ਸ਼ਾਮਲ ਹੋਣ ਲਈ  ਅਮ੍ਰਿਤਧਾਰੀ ਹੋਣ ਦੀ ਸ਼ਰਤ ਹਟਾਣ ਨਾਲ ਬਹੁਤ ਸਾਰੇ ਗੈਰ -ਸਿਖ ਵੀ ਇਸ ਵਿਚ ਸ਼ਾਮਲ ਹੋ ਗਏ ਹਨ ਜਿਨ੍ਹਾ ਨੂੰ ਪੰਥ ਦੀ ਚੜਦੀ ਕਲਾ ਨਾਲ ਕੋਈ ਖਾਸ ਲਗਾਵ ਨਹੀਂ ਹੈ 1 ਇਸ ਤੋਂ ਇਲਾਵਾ   ਗ੍ਰੰਥ ਸਾਹਿਬ ਦੀ ਬੇਅਦਬੀ, ਕਿਸਾਨਾਂ ਮਜ਼ਦੂਰਾਂ ਦੀਆਂ ਖ਼ੁਦਕੁਸ਼ੀਆਂ, ਵਧ ਰਹੀ ਬੇਰੁਜ਼ਗਾਰੀ, ਮਾਫ਼ੀਆ ਰਾਜ ਦੇ ਦੋਸ਼ਾਂ ਕਰਕੇ ਅਕਾਲੀ ਦਲ ਤੇ ਲੋਕਾਂ ਦਾ ਵਿਸ਼ਵਾਸ ਉਠ ਗਿਆ ਹੈ1 ਪਿਛਲੇ ਕੁਝ ਸਾਲਾਂ ਤੋਂ ਪਾਰਟੀ ਲੀਡਰਸ਼ਿਪ ਜਿਵੇਂ ਮੋਦੀ ਨੁਮਾ ਸਿਆਸਤ ਦੀ ਅੱਖਾਂ ਮੀਟ ਕੇ ਹਮਾਇਤ ਕਰਦੀ ਆ ਰਹੀ ਹੈ,ਲਗਦਾ ਹੈ ਲੀਡਰਾਂ ਨੂੰ ਪੰਥ ਨਾਲੋ ਜਿਆਦਾ ਸਕਤਾ ਨਾਲ ਪਿਆਰ ਹੈ । ਅਸਲ ਵਿਚ, ਬਾਦਲਾਂ ਨੇ ਜਿਸ ਢੰਗ ਨਾਲ ਪਾਰਟੀ ਅੰਦਰ ਜਮਹੂਰੀਅਤ ਦਾ ਘਾਣ ਕੀਤਾ, ਉਸ ਦਾ ਨਤੀਜਾ ਪਾਰਟੀ ਅਤੇ ਲੀਡਰਸ਼ਿਪ ਖ਼ਿਲਾਫ਼ ਰੋਹ ਦੇ ਰੂਪ ਵਿਚ ਨਿੱਕਲਿਆ।

ਸ਼੍ਰੋਮਣੀ ਅਕਾਲੀ ਦਲ ਜਿਸ ਨੂੰ ਨਿਰੋਲ ਸਿੱਖਾਂ ਦੀ ਪਾਰਟੀ ਹੋਣ ਦਾ ਮਾਣ ਪ੍ਰਾਪਤ ਸੀ ਤੇ ਸ੍ਰੀ ਅਕਾਲ ਤਖਤ ਸਾਹਿਬ ਤੋ ਅਰਦਾਸ ਕਰਕੇ ਇਸ ਦੀ ਸਿਰਜਣਾ ਕੀਤੀ ਗਈ ਸੀ। ਇਸ ਦੇ ਪ੍ਰਧਾਨ ਸਾਰੇ ਮੈਂਬਰਾਂ ਦਾ ਅੰਮ੍ਰਿਤਦਾਰੀ ਹੋਣਾ ਜ਼ਰੂਰੀ ਮੰਨਿਆ ਜਾਂਦਾ ਸੀ ਪਰ ਹੌਲੀ ਹੌਲੀ ਇਸ ਦੇ ਵਕਾਰ ਨੂੰ ਇਸ ਕਦਰ ਢਾਹ ਲੱਗਣੀ ਸ਼ੁਰੂ ਹੋ ਗਈ ਕਿ ਅੰਮ੍ਰਿਤਧਾਰੀ ਹੋਣ ਵਾਲੀ ਮਰਿਆਦਾ ਖਤਮ ਹੋ ਗਈ। 1995 ਦੀ ਮੋਗਾ ਰੈਲੀ ਦੌਰਾਨ ਸਰਦਾਰ  ਪ੍ਰਕਾਸ਼ ਸਿੰਘ ਬਾਦਲ ਜਿਹੜੇ ਉਸ ਵੇਲੇ ਇਸ ਪਾਰਟੀ ਦੇ ਪ੍ਰਧਾਨ ਸਨ ਨੇ ਅਕਾਲੀ ਦਲ ਨੂੰ ਪੰਜਾਬੀ ਪਾਰਟੀ ਬਣਾ ਦਿੱਤਾ ਜਿਸ ਤੋ ਬਾਅਦ ਇਸ ਵਿੱਚ ਗੈਰ ਸਿੱਖਾਂ ਦੀ ਸ਼ਮੂਲੀਅਤ ਵੱਡੀ ਪੱਧਰ ਤੋ ਹੋਈ। ਡਾਕਟਰ ਮੋਹਨ ਲਾਲ ਸਾਂਡਲ ਇਸ ਦੇ ਸਹਿਜਧਾਰੀ ਵਿੰਗ ਦੇ ਪ੍ਰਧਾਨ ਰਹੇ1  ਉਹ ਸਿਰ ਤੇ ਨੀਲੀ ਦਸਤਾਰ ਜ਼ਰੂਰ ਸਜਾਉਦੇ ਸਨ ਅਤੇ ਉਹਨਾਂ ਦੀਆ ਪਰਿਵਾਰਕ ਰਹੁਰੀਤਾਂ ਵੀ ਸਾਰੀਆ ਸਿੱਖ ਰਹਿਤ ਮਰਿਆਦਾ ਅਨੁਸਾਰ ਹੀ ਨਿਭਾਈਆ ਜਾਂਦੀਆ ਸਨ। ਸਾਰੀ ਉਮਰ ਉਹਨਾਂ ਨੇ ਅਕਾਲੀ ਦਲ ਨਾਲ ਵਫਾਦਾਰੀ ਰੱਖੀ ਤੇ ਅਕਾਲੀ ਬਾਣੇ ਵਿੱਚ ਹੀ ਇਸ ਫਾਨੀ ਸੰਸਾਰ ਤੋ ਰੁਕਸਤ ਹੋਏ। ਪਰ ਸਾਰੇ ਗੈਰ -ਸਿਖ ਡਾਕਟਰ ਮਨਮੋਹਨ ਨਹੀਂ ਹੋ ਸਕਦੇ1

ਅਕਾਲੀ ਦਲ ਦੇ ਅੱਜ ਉਹ ਵੀ ਮੈਂਬਰ ਹਨ ਜਿਹੜੇ ਸਵੇਰੇ ਉੱਠ ਕੇ ਬੁਰਸ਼ ਬਾਅਦ ਵਿੱਚ ਕਰਦੇ ਹਨ ਤੇ ਨਸ਼ੇ ਦੀ ਡੋਜ਼ ਪਹਿਲਾਂ ਲੈਦੇ ਹਨ ਤੇ ਫਿਰ ਕਾਹਲੀ ਕਾਹਲੀ ਵਿੱਚ ਸ਼੍ਰੋਮਣੀ ਅਕਾਲੀ ਦਲ ਨੂੰ ਸ਼੍ਰੋਮਣੀ ਸ਼ਰਾਬੀ ਦਲ ਹੀ ਆਖੀ ਜਾਂਦੇ ਹਨ। ਧੀਆਂ ਭੈਣਾਂ ਦੀ ਰਾਖੀ ਕਰਨ ਵਾਲੇ ਅਕਾਲੀ ਦਲ ਦੇ ਉਹ ਆਹੁਦੇਦਾਰ ਬਣ ਗਏ ਜਿਹੜੇ ਲੋਕਾਂ ਦੀਆ ਧੀਆਂ ਭੈਣਾਂ ਨੂੰ ਛੇੜਣਾ ਆਪਣਾ ਹੱਕ ਸਮਝਦੇ ਤੇ ਰੋਕਣ ਵਾਲੇ ਨੂੰ ਗੋਲੀਆ ਮਾਰ ਕੇ ਸਦਾ ਨੀਂਦ ਸੁਆ ਕੇ ਬਿਕਰਮ ਸਿੰਘ ਮਜੀਠੀਆ -ਜਿੰਦਾਬਾਦ ਤੇ ਸ਼੍ਰੋਮਣੀ ਅਕਾਲੀ ਦਲ -ਜਿੰਦਾਬਾਦ ਦੇ ਨਾਅਰੇ ਲਗਾ ਕੇ ਲੋਕਾਂ ਨੂੰ ਖੋਫਜਦਾ ਕਰਦੇ ਹਨ ਤਾਂ ਕਿ ਉਹਨਾਂ ਨੂੰ ਐਰਾ ਗੈਰਾ ਨਾ ਸਮਝਿਆ ਜਾਵੇ।

ਇਥੇ ਹੀ ਬੱਸ ਨਹੀਂ ਅੱਜ ਸ਼ਰੋਮਣੀ ਅਕਾਲੀ ਦਲ ਦੇ ਪਰਧਾਨ ਤੇ ਅਕਾਲੀ ਮੁੱਖ ਮੰਤਰੀ ਵੱਲੋ ਸਿੱਖ ਅੱਤਵਾਦੀ ਕਹਿ ਕੇ ਭੰਡਿਆ ਜਾ ਰਿਹਾ ਹੈ ਅਤੇ ਸਦਭਾਵਨਾ ਰੈਲੀਆ ਕੀਤੀਆ ਜਾ ਰਹੀਆ ਹਨ। ਮਹਾਤਮਾ ਗਾਂਧੀ ਨੇ 1931 ਵਿੱਚ ਦਿੱਲੀ ਸਥਿਤ ਗੁਰੂਦੁਆਰਾ ਸੀਸ ਗੰਜ ਵਿਖੇ ਇੱਕ ਸਮਾਗਮ ਨੂੰ ਸੰਬੋਧਨ ਕਰਦਿਆ ਕਿਹਾ ਸੀ ਕਿ, ‘ਜੇ ਕਾਂਗਰਸ ਸਿੱਖਾਂ ਨਾਲ ਧੋਖਾ ਕਰਦੀ ਹੈ ਤਾਂ ਉਹ ਹੱਥ ਵਿੱਚ ਤੇਗ ਫੜ ਕੇ ਸ਼ੰਘਰਸ਼ ਕਰਨ, ਦੁਨੀਆ ਤੇ ਮਨੁੱਖੀ ਆਤਮਾ ਉਹਨਾਂ ਦਾ ਸਾਥ ਦੇਵੇਗੀ।’ ਸਿੱਖ ਆਗੂਆਂ ਨੇ ਆਪ ਤਾਂ ਤੇਗ ਦੀ ਮੁੱਠ ‘ਤੇ ਹੱਥ ਧਰਨਾ ਤਾਂ ਕੀ ਸੀ ਉਲਟਾ ਤੇਗ ਉਠਾਉਣ ਵਾਲੇ ਨੌਜਵਾਨਾਂ ਨੂੰ ਵੀ ਅੱਤਵਾਦੀ ਕਹਿੰਦੇ ਹਨ ਅਤੇ ਸ਼ਾਂਤੀ ਦੀ ਰੱਟ ਲਗਾਈ ਰੱਖਦੇ ਹਨ। ਸਰਬੱਤ ਖਾਲਸਾ ਵਿੱਚ ਸ਼ਾਮਲ ਹੋਏ ਸਿੱਖਾਂ ਨੂੰ ਪੰਜਾਬ ਦੇ ਅਕਾਲੀ ਮੁੱਖ ਮੰਤਰੀ ਸ੍ਰੀ ਪ੍ਰਕਾਸ਼ ਸਿੰਘ ਬਾਦਲ ਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ  ਸਰਦਾਰ ਸੁਖਬੀਰ ਸਿੰਘ ਬਾਦਲ ਲੱਖਾਂ ਦੀ ਗਿਣਤੀ ਵਿੱਚ ਸ਼ਾਮਲ ਸਿੱਖਾਂ ਨੂੰ ਅੱਤਵਾਦੀ ਦੱਸ ਕੇ ਅਕਾਲੀ ਦਲ ਦੇ ਇਤਿਹਾਸ ਨੂੰ ਕਲੰਕਿਤ ਕਰ ਰਹੇ ਹਨ, ਜਿਸ ਦਾ ਦੇਸ਼ ਵਿਦੇਸ਼ ਦੇ ਸਿੱਖਾਂ ਵਿੱਚ ਰੋਸ ਪਾਇਆ ਜਾ ਰਿਹਾ ਹੈ।

ਹਿੰਦ ਦੀਆ ਧੀਆਂ-ਭੈਣਾਂ ਨੂੰ ਜਬਰੀ ਚੁੱਕ ਕੇ ਗਜ਼ਨੀ ਦੀਆ ਗਲੀਆ ਵਿੱਚ ‘ਚ ਟਕੇ-ਟਕੇ ‘ਚ ਵੇਚਣ ਵਾਲੇ ਅਹਿਮਦ ਸ਼ਾਹ ਅਬਦਾਲੀ ਨੂੰ ਵੀ ਕਰੜੇ ਹੱਥ ਵਿਖਾਉਣ ਵਾਲੇ, ਅੰਗਰੇਜ਼ਾਂ ਵੱਲੋਂ ਹਿੰਦੋਸਤਾਨੀਆਂ ਨੂੰ ਗੁਲਾਮ ਬਣਾ ਕੇ ਇਸ ਦੇਸ਼ ਦੀ ਗੁਲਾਮੀ ਤੇ ਲੁੱਟ ਵਿਰੁੱਧ ਝੰਡਾ ਬੁਲੰਦ ਕਰਨ ਵਾਲੇ, ਇੰਦਰਾ ਗਾਂਧੀ ਵੱਲੋਂ ਮਨੁੱਖੀ ਅਧਿਕਾਰਾਂ ਦਾ ਘਾਣ ਕਰਨ ਲਈ ਲਾਈ ਐਮਰਜੈਂਸੀ ਵਿਰੁੱਧ ਜਬਰਦਸ਼ਤ ਮੋਰਚਾ ਖੋਹਲਣ ਵਾਲੇ ਅਤੇ ਹੋਰ ਜ਼ਿਆਦਤੀਆ ਵਿਰੁੱਧ ਬੇਖ਼ੌਫ ਹੋ ਕੇ ਹਿੱਕਾਂ ਡਾਹ ਕੇ ਲੜਾਈਆਂ ਲੜਣ ਵਾਲੇ ਜੇਕਰ ਅੱਤਵਾਦੀ ਹਨ, ਤਾਂ ਫਿਰ ਸਤਵਾਦੀ ਕੇਹੜਾ ਹੋਵੇਗਾ । ਅੱਜ ਜਦੋਂ ਸਿੱਖਾਂ ਦੇ ਹੱਕਾਂ ਤੇ ਹੀ ਨਹੀਂ ਸਗੋ ਭਾਰਤੀ ਸੰਵਿਧਾਨ ਅਨੁਸਾਰ ਮਿਲੇ ਮੌਲਿਕ ਅਧਿਕਾਰਾਂ ਤੇ ਵੀ ਡਾਕਾ ਪੈ ਰਿਹਾ ਹੈ ਅਤੇ ਮਨੁੱਖੀ ਅਧਿਕਾਰਾਂ ਦੀ ਗੱਲ ਕਰਨ ਤੇ ਲਾਵਾਰਸ  ਸਿੱਖ ਨੌਜਵਾਨਾਂ ਦੀਆ ਲਾਸ਼ਾ ਦੀ ਪੜਤਾਲ ਕਰਕੇ ਇਨਸਾਫ ਦੀ ਗੱਲ ਕਰਨ ਵਾਲੇ ਸ਼੍ਰੋਮਣੀ ਅਕਾਲੀ ਦਲ ਦੇ ਮਨੁੱਖੀ ਅਧਿਕਾਰ ਸੰਗਠਨ ਦੇ ਜਨਰਲ ਸਕੱਤਰ ਜਸਵੰਤ ਸਿੰਘ ਖਾਲੜਾ ਨੂੰ ਲਾਸ਼ ਬਣਾ ਦੇਣ ਦੇ ਬਾਵਜੂਦ ਵੀ ਅਕਾਲੀ ਦਲ ਚੁੱਪ ਰਿਹਾ ਜਿਸ ਤੋ ਸਾਬਤ ਹੁੰਦਾ ਕਿ ਅਕਾਲੀ ਦਲ ਵੀ ਉਹਨਾਂ ਸਿੱਖ ਵਿਰੋਧੀ ਅਜਗਰ ਸੱਪਾਂ  ਦਾ ਇੱਕ ਹਿੱਸਾ ਬਣ ਚੁੱਕਾ ਹੈ ਜਿਹਨਾਂ ਨੇ ਸਿੱਖ ਨੂੰ ਨਿਗਲਣ ਲਈ ਚਾਰ ਚੁਫੇਰੇ ਤੋ ਘੇਰਾ ਪਾਇਆ ਹੋਇਆ ਹੈ।

ਰਾਜਨੀਤੀ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਗੁਰੂ ਆਸ਼ੇ ਅਨੁਸਾਰ ਗਰੀਬ ਸਿੱਖਾਂ ਦੀ ਸਾਰ ਲੈਣ ਅਤੇ ਉਨਾਂ ਨੂੰ ਸਰਦਾਰੀਆਂ ਬਖ਼ਸ਼ਣ ਵਾਲੇ ਅਕਾਲੀ ਦਲ ‘ਚ ਆਮ ਸਾਧਾਰਣ ਸਿੱਖ ਦੀ ਕੋਈ ਥਾਂ ਨਹੀਂ ਤੇ ਅੱਜ ਕਲ ਧਨ ਕੁਬੇਰ, ਸ਼ਰਾਬ ਦੇ ਠੇਕੇਦਾਰ, ਵੱਡੇ ਵਪਾਰੀਂ ਤੇ ਰਹੀਸ  ਸਨੱਅਤਕਾਰ ਹੀ ਪਾਰਟੀ ਟਿਕਟਾਂ ਤੇ ਅਹੁਦੇਦਾਰੀਆਂ ਦੇ ਹੱਕਦਾਰ ਬਣੇ ਹੋਏ ਹਨ ਜਿਹਨਾਂ ਨੂੰ ਅਕਾਲੀ ਦਲ ਵੱਲੋ ਨਿਵਾਜਿਆ ਜਾ ਰਿਹਾ ਹੈ ਤੇ ਆਮ ਸਿੱਖ ਪੂਰੀ ਤਰ੍ਹਾਂ ਹਾਸ਼ੀਏ ਤੇ ਚਲਾ ਗਿਆ ਹੈ। ਸਿੱਖ ਮੰਗਾਂ ਤੇ ਸਿੱਖ ਮੁੱਦਿਆਂ ਨੂੰ ਦੁਸ਼ਮਣ ਤਾਕਤਾਂ ਕੋਲ ਗਹਿਣੇ ਰੱਖਣ ਅਤੇ ਪੰਥ ਵਿਰੋਧੀ ਸ਼ਕਤੀਆਂ ਤਾਕਤਾਂ ਨਾਲ ਭਾਈਵਾਲ ਪਾਉਣ ਵਾਲਿਆ ਨੂੰ ਅਕਾਲੀ ਦਲ ਦੇ ਵਾਰਸ ਨਹੀਂ ਕਿਹਾ ਜਾ  ਸਕਦਾ।

ਸ੍ਰੀ ਅਕਾਲ ਤਖਤ ਸਾਹਿਬ ਤੋ ਅਰਦਾਸ ਕਰਕੇ ਅਕਾਲੀ ਦਲ ਦੀ ਸਥਾਪਨਾ ਸਿਰਫ ਇਸੇ ਕਰਕੇ ਕੀਤੀ ਗਈ ਸੀ ਕਿ ‘ਅਕਾਲੀ’ ਤਾਂ ਸਿਰਫ਼ ਇਕ ਅਕਾਲ ਦਾ ਹੀ ਪੁਜਾਰੀ ਹੋਵੇਗਾ, ਪਰ ਅੱਜ ਅਕਾਲੀ ਦਲ ਦਾ ਪ੍ਰਧਾਨ ਵੱਖ ਵੱਖ ਡੇਰੇਦਾਰ ਕੋਲ ਜਾ ਕੇ ਹੱਥ ਜੋੜ੍ਹਨ ਤੋ ਇਲਾਵਾ ਵੋਟਾਂ ਦੀ ਖਾਤਰ ਲੰਮੇ ਪੈ ਕੇ ਡੰਤੋਤ ਕਰਨ ਨੂੰ ਹੀ ਅਕਾਲ ਸਮਝੀ ਬੈਠਾ ਹੈ। ਬਾਬੇ ਨਾਨਕ ਦੇ ਸਿਧਾਂਤ ਕਿਰਤ ਕਰੋ, ‘ਨਾਮ ਜਪੋ, ਵੰਡ ਛੱਕੋ’ ਦੇ ਬੁਨਿਆਦੀ ਸਿਧਾਂਤ ਨੂੰ ਵੀ ਤਿਲਾਂਜਲੀ ਦਿੱਤੀ ਜਾ ਚੁੱਕੀ ਹੈ ਅਤੇ ਹਰ ਅਮੀਰ ਸਿੱਖ ਦੀ ਜਾਇਦਾਦ ਵਿੱਚ ਆਪਣਾ ਜਬਰੀ ਹਿੱਸਾ ਪਾਉਣ ਦੀਆ ਗੋਦਾ ਗੁੰਦੀਆਂ ਜਾਂਦੀਆ ਹਨ ਜਿਹੜਾ ਇਨਕਾਰ ਕਰਦਾ ਹੈ ਉਸ ਨੂੰ ਜੇਲ ਵਿੱਚ ਬੰਦ ਕਰਨ ਦੀਆ ਧਮਕੀਆ ਦਿੱਤੀਆ ਜਾਂਦੀਆ ਹਨ।

ਸਿੱਖ ਦੀ ਦਸਤਾਰ ਦਾ ਵੀ ਅੱਜ ਕੋਈ ਮਹੱਤਵ ਨਹੀਂ ਰਿਹਾ, ਸਗੋ ਇਹ ਕਾਰਜ ਵੀ ਸ਼੍ਰੋਮਣੀ ਅਕਾਲੀ ਦਲ ਹੀ ਕਰ ਰਿਹਾ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਨ ਵਾਲਿਆ ਦੀ ਗਿਰਫਤਾਰੀ ਨੂੰ ਲੈ ਕੇ ਸ਼ਾਤਮਈ ਸੰਘਰਸ਼ ਕਰਦੇ ਸਿੱਖਾਂ ਤੇ ਗੋਲੀ ਚਲਾ ਕੇ ਸਿੱਖਾਂ ਨੂੰ ਸ਼ਹੀਦ ਕੀਤਾ ਜਾ ਰਿਹਾ ਹੈ ਅਤੇ ਬਾਕੀਆ ਦੀਆ ਦਸਤਾਰਾਂ ਸੜਕਾਂ ਤੇ ਖਿਲਾਰ ਕੇ ਉਹਨਾਂ ਨੂੰ ਬੇਇੱਜਤ ਕੀਤਾ ਜਾ ਰਿਹਾ ਹੈ। ਗੁਰੂ ਦਾ ਜੱਸ ਗਾਇਨ ਕਰਨ ਵਾਲੇ ਪ੍ਰਚਾਰਕਾਂ ਨੂੰ ਗੁਰਬਾਣੀ ਪੜਦਿਆ ਧੂਹ ਘਸੀਟ ਕੀਤੀ ਜਾਂਦੀ ਹੈ ਤੇ ਉਹਨਾਂ ਨੂੰ ਚੋਰਾਂ ਉਚੱਕਿਆ ਨਾਲ ਹਵਾਲਾਤਾਂ ਵਿੱਚ ਬੰਦ ਕੀਤਾ ਜਾਂਦਾ ਹੈ। ਕੀ 1920 ਵਿੱਚ ਅਕਾਲ ਪੁਰਖ ਦਾ ਓਟ ਆਸਰਾ ਲੈ ਕੇ ਸਿਰਜੇ ਗਏ ਅਕਾਲੀ ਦਲ ਨਾਲ ਅੱਜ ਦੇ ਅਕਾਲੀ ਦਲ ਦੀ ਤੁਲਨਾ ਕੀਤੀ ਜਾ ਸਕਦੀ? ਬਿਲਕੁਲ ਹੀ ਨਹੀਂ 1

ਅਕਾਲੀ ਦਲ ਅੱਜ ਇਤਿਹਾਸਕ ਵੰਡ ਤੇ ਧੜੇਬਾਜ਼ੀ ਦੀ ਦਾਸਤਾਨ ਰਹਿ ਗਈ ਹੈ 1  ਸੰਨ 2003 ਵਿਚ ਸ਼ਰੋਮਣੀ ਦਲ ਦਾ ਸਭ ਤੋ ਵਡਾ ਧੜਾ ਜਿਸਦਾ ਮੁਖੀ ਬਾਦਲ ਸੀ ਜਿਸਨੂੰ ਚੋਂਣ ਕਮਿਸ਼ਨ ਨੇ ਅਕਾਲੀ ਦਲ ਵਜੋਂ ਮਾਨਤਾ ਦਿਤੀ ਗਈ ਸੀ  ਅਜ ਉਸਦਾ ਕੋਈ ਵਜੂਦ ਨਹੀਂ ਰਹਿ ਗਿਆ1 ਕਈ  ਹੋਰ ਨਵੇਂ ਧੜੇ ਬਣੇ ਚੁਕੇ ਹਨ ਜਿਨ੍ਹਾ ਦੀ ਆਪਸ ਵਿਚ ਹੀ ਇਕ ਦੂਜੇ ਤੋਂ ਅਗੇ ਲੰਘਣ ਲਈ ਦੋੜ ਚਲ ਰਹੀ ਹੈ1

  1. ਜਥੇਦਾਰ ਗੁਰੁਚ੍ਰਨ ਸਿੰਘ ਟੋਹੜਾ (ਸਰਬਹਿੰਦ ਅਕਾਲੀ ਦਲ )

  2. ਮਹਾਰਾਜਾ ਕੇਪਟਨ ਅਰਮਿੰਦਰ ਸਿੰਘ (ਸ਼੍ਰੋਮਣੀ ਅਕਾਲੀ ਦਲ ਜੋ ਕਾਂਗਰਸ ਵਿਚ ਸ਼ਾਮਲ ਹੋ ਗਏ

  3. ਸਰਦਾਰ ਕੁਲਦੀਪ ਸਿੰਘ ਵਡਾਲਾਂ (ਸ਼ਰੋਮਣੀ ਅਕਾਲੀ ਦਲ ਡੇਮੋਕ੍ਰੇਟਿਕ)

  4. ਸਰਦਾਰ ਹਰਚੰਦ ਸਿੰਘ ਲੋਗੋਵਾਲ (ਸ਼੍ਰੋਮਣੀ ਦਲ ਲੋਂਗੋਵਾਲ )

  5. ਸ਼੍ਰੋਮਣੀ ਦਲ (1920)

  6. ਹਰਿਆਨਾ ਸਟੇਟ ਅਕਾਲੀ ਦਲ

ਸ਼ੁਰੂ ਤੋਂ ਅਜ ਤਕ ਦੀ ਪਾਰਟੀ ਪ੍ਰਧਾਨਾਂ ਦੀ ਸੂਚੀ

  1. ਗੁਰਮੁਖ ਸਿੰਘ ਝੱਬਲ

  2. ਬਾਬਾ ਖੜਕ ਸਿੰਘ

  3. ਮਾਸਟਰ ਤਾਰਾ ਸਿੰਘ

  4. ਗੋਪਾਲ ਸਿੰਘ ਕੋਮੀ

  5. ਤਾਰਾ ਸਿੰਘ ਥੇਥਰ

  6. ਤੇਜਾ ਸਿੰਘ ਅਕਾਲਪੁਰੀ

  7. ਬਾਬੂ ਲਾਭ ਸਿੰਘ

  8. ਊਧਮ ਸਿੰਘ ਨਾਗੋਕੇ

  9. ਗਿਆਨੀ ਕਰਤਾਰ ਸਿੰਘ

  10. ਪ੍ਰੀਤਮ ਸਿੰਘ ਗੋਧਰਾਂ

  11. ਹੁਕਮ ਸਿੰਘ

  12. ਸੰਤ ਫਤਹਿ ਸਿੰਘ

  13. ਅੱਛਰ ਸਿੰਘ ਜਥੇਦਾਰ

  14. ਭੁਪਿੰਦਰ ਸਿੰਘ

  15. ਮੋਹਨ ਸਿੰਘ ਤੁੜ

  16. ਜਗਦੇਵ ਸਿੰਘ ਤਲਵੰਡੀ

  17. ਹਰਚੰਦ ਸਿੰਘ ਲੋਂਗੋਵਾਲ

  18. ਸੁਰਜੀਤ ਸਿੰਘ ਬਰਨਾਲਾ

  19. ਪ੍ਰਕਾਸ਼ ਸਿੰਘ ਬਾਦਲ

         ਵਾਹਿਗੁਰੂ ਜੀ ਕਾ ਖਾਲਸਾ ,ਵਾਹਿਗੁਰੂ ਜੀ ਕੀ ਫਤਹਿ

Print Friendly, PDF & Email

Nirmal Anand

Add comment

Translate »