SikhHistory.in

ਮਹਾਰਾਜਾ ਰਣਜੀਤ ਸਿੰਘ -ਭਾਗ ਚੋਥਾ

ਰਾਜ ਪ੍ਰਬੰਧ

18 ਵੀ ਸਦੀ ਵਿਚ ਪੰਜਾਬ ਦੇ ਸ਼ਹਿਰਾਂ ਦੀ ਹਾਲਤ ਬਹੁਤ ਵਿਗੜ ਚੁਕੀ ਸੀ ਜਿਸਦਾ ਕਾਰਣ ਨਾਦਰਸ਼ਾਹ ਤੇ ਅਹਿਮਦ ਸ਼ਾਹ ਅਬਦਾਲੀ ਦੇ ਲਗਾਤਾਰ ਹਮਲੇ 1 ਬਹੁਤੇ ਸ਼ਹਿਰ ਤਾਂ ਬਿਲਕੁਲ ਉਜੜ ਚੁਕੇ ਸਨ 1 ਮਹਾਰਾਜਾ ਰਣਜੀਤ ਸਿੰਘ ਜਿਸ ਤਰਾਂ  ਮੁਲਕਾਂ ਨੂੰ ਫਤਹਿ ਕਰਨ ਦੀ ਬੀਰਤਾ ਰਖਦੇ ਸੀ ਉਸੇ ਤਰਾਂ ਜਿਤੇ ਇਲਾਕਿਆਂ ਦਾ ਪ੍ਰਬੰਧ ਕਰਨਾ ਵੀ ਉਨਾ ਦਾ ਖਾਸ ਗੁਣ ਸੀ ਜੋ ਕੀ ਇਹ ਦੋ ਵਖੋ ਵਖਰੇ ਗੁਣ ਇਕੋ ਹਸਤੀ ਵਿਚ ਬਹੁਤ ਘਟ ਪਾਏ ਜਾਂਦੇ ਹਨ 1 ਹਰ ਕੰਮ ਲਈ ਯੋਗ ਪੁਰਸ਼ ਚੁਣਨਾ ਉਨਾ ਦਾ ਹੁਨਰ ਸੀ 1 ਲੇਪਾਲ griffin ਲਿਖਦਾ ਹੈ ,’ ਮਹਾਰਾਜਾ ਰਣਜੀਤ ਸਿੰਘ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਸਿੰਘਾਂ ਨੂੰ ਇਕ ਜਥੇਬੰਦੀ ਵਿਚ ਇਕਠਾ ਕਰਕੇ ਇਕ ਜਬਰਦਸਤ  ਕੋਮ ਬਣਾ ਦਿਤਾ ਹੈ ‘ 1  ਇਸ ਵਿਚ ਕੋਈ ਸ਼ਕ ਨਹੀ ਕਿ ਸ਼ੇਰ-ਏ-ਪੰਜਾਬ ਇਸ ਫੌਜ਼ ਨਾਲ ਆਪਣੀਆਂ ਜਿਤਾਂ ਨੂੰ ਦਿਲੀ ਤਕ ਜਾਂ ਉਸਤੋਂ ਅਗੇ ਵਧਾ ਕੇ ਲੈ ਗਏ ਹੁੰਦੇ  ਜੇ ਕਦੇ ਉਨ੍ਹਾ  ਦਾ ਬੰਨਾ ਦਰਿਆ ਸੁਤ੍ਲੁਜ ਅੰਗਰੇਜਾਂ ਨਾਲ ਕਾਇਮ ਨਾ ਹੋ ਗਿਆ ਹੁੰਦਾ 1 ਉਨ੍ਹਾ  ਦੀ ਸਲਤਨਤ ਦੀ ਲੰਬਾਈ ਚੁੜਾਈ 140000 ਵਰਗ ਮੀਲ ਸੀ 1ਉਨ੍ਹਾ  ਨੇ ਖਾਲਸਾ ਰਾਜ ਦੇ ਮੁਲਕੀ  ਪ੍ਰਬੰਧ ਲਈ ਪੰਜਾਬ ਨੂੰ 4 ਹਿਸਿਆਂ ਵਿਚ ਵੰਡਿਆ ਹੋਇਆ ਸੀ  

  1. ਸੂਬਾ ਲਾਹੋਰ
  2. ਸੂਬਾ ਮੁਲਤਾਨ
  3. ਸੂਬਾ ਕਸ਼ਮੀਰ
  4. ਸੂਬਾ ਪਿਸ਼ਾਵਰ

ਇਨਾ ਸੂਬਿਆਂ ਦੇ ਸੁਚਜੇ ਪ੍ਰਬੰਧ ਲਈ ਸੂਬਿਆਂ ਨੂੰ ਪਰਗਨਿਆਂ  ਤੇ ਪਰਗਨਿਆ ਨੂੰ ਤਾਲੁਕੀਆਂ ਵਿਚ ਵੰਡਿਆ ਹੋਇਆ ਸੀ 1 ਹਰ ਤਾਲੁਕੇ ਵਿਕ ਤਕਰੀਬਨ 100 ਪਿੰਡਾਂ  ਦਾ ਇਲਾਕਾ ਰਖਿਆ ਸੀ 1 ਸੂਬੇ ਦੇ ਵਡੇ ਹਾਕਮ ਨੂੰ ਗਵਰਨਰ ਕਿਹਾ ਜਾਂਦਾ ਸੀ 1 ਇਸਦੇ ਤਹਿਤ ਕਈ ਕਈ ਕਾਰਦਾਰ ਹੁੰਦੇ ਸੀ ਅਤੇ  ਹਰ ਇਕ ਤਾਲੂਕੇ ਵਿਚ ਲੋੜ ਅਨੁਸਾਰ ਤਾਲੂਕੇਦਾਰ ਜਾ ਤਹਿਸੀਲਦਰ  ਹੁੰਦੇ ਜਿਨ੍ਹਾ  ਦੀ ਸਹਾਇਤਾ ਲਈ ਮੁਕਦਮ, ਕਾਨਿੰਗੋ, ਅਤੇ ਪੈਂਚ ਮੁਕਰਰ ਹੁੰਦੇ 1 ਕਾਰਦਾਰ ਦੇ ਫੌਜੀ ਮਾਮਲਿਆਂ ਵਿਚ ਮਦਤ ਕਰਨ ਲਈ ਕੋਤਵਾਲ, ਅਦਾਲਤੀ , ਮੁਤਸਦੀ ,ਸ੍ਰੀ  ਸਤੇਦਾਰ  ਰਖੇ ਗਏ ਤੇ ਧਾਰਮਿਕ  ਫਾਈਲਾਂ ਲਈ ਕਾਜ਼ੀ , ਮੁਫਤੀ, ਗ੍ਰੰਥੀ ਤੇ ਪੰਡਿਤ ਸਥਾਪਤ ਕੀਤੇ ਗਏ 1 ਖਾਲਸਾ ਦਰਬਾਰ ਵਿਚ ਇਕ ਹੋਰ ਅਹਿਲਕਾਰ ਦਾ ਨਾਮ ਆਓਂਦਾ ਹੈ ਜਿਸ ਨੂੰ  ਸੰਨਦੂਕਚੀ ਬਰਦਾਰ ਕਿਹਾ ਜਾਂਦਾ 1 ਸਇਦ ਇਹ ਸ਼ਬਦ ਖਜਾਨਚੀ ਲਈ ਵਰਤਿਆ ਜਾਂਦਾ ਸੀ ਇਹ ਹਰ ਇਕ ਕਾਰਦਾਰ ਤੇ ਤਾਲੁਕਦਾਰ ਨਾਲ ਹੁੰਦਾ ਸੀ 1

ਮਹਾਰਾਜਾ ਰਣਜੀਤ ਸਿੰਘ ਦੇ ਵਕ਼ਤ ਪਹਿਲੇ ਪਹਿਲ ਆਪ ਨੇ ਮੁਗਲ  ਬਾਦਸ਼ਾਹ ਦੇ ਪ੍ਰਚਲਤ ਤਰੀਕੇ ਅਨੁਸਾਰ ਬਟਾਈ  ਦਾ ਤਰੀਕਾ ਕਾਇਮ ਰਖਿਆ ਜੋ ਤੀਜੇ ਤੋਂ ਲੇਕੇ ਛੇਵੇਂ  ਹਿਸੇ ਤਕ ਤੇ ਪਿਸ਼ਾਵਰ ਵਿਚ ਅਠਵੈ ਹਿਸਾ ਜਮੀਨ ਦੀ ਹੈਸੀਅਤ ਅਨੁਸਾਰ ਲਿਆ ਜਾਂਦਾ ਸੀ 1 ਇਹ ਤਰੀਕਾ ਬਹੁਤੀ ਦੇਰ ਨਹੀ ਚਲਿਆ ਕਿਓਂਕਿ ਇਕ ਤਾ ਜ਼ਮੀਦਾਰ ਉਤੇ ਕੁਝ ਵਾਧੂ ਭਾਰ ਪੈ ਜਾਂਦਾ ਤੇ ਦੂਸਰਾ ਇਸ ਵਿਚ ਸਮਾਂ ਵੀ ਵਧੇਰੇ ਖਰਚ ਹੁੰਦਾ 1 ਬਟਾਈ ਨੂੰ ਬਦਲ ਕੇ ਕਨਕੂਤ ਦਾ ਤਰੀਕਾ ਚਲਾਇਆ ਜਿਸ ਅਨੁਸਾਰ  ਜਦੋ ਫਸਲਾਂ ਵਾਡੀ ਯੋਗ ਹੁੰਦੀਆਂ ਤਾ ਇਸਦੀ ਲੰਬਾਈ ਚੋੜਾਈ ਵਿਗੇ ( ਬਿਘੇ) ਦੇ ਹਿਸਾਬ ਨਾਲ ਨਾਪ ਲਈ ਜਾਂਦੀ ਤੇ ਸਰਕਾਰੀ ਰਜਿਸਟਰ  ਵਿਚ ਦਰਜ਼ ਕਰ ਲਈ ਜਾਂਦੀ  1 ਫਿਰ ਪੰਚਾ ਦੀ ਸਲਾਹ ਨਾਲ ਖੇਤਾਂ ਦਾ ਸਰਕਾਰੀ ਹਿਸਾ ਨੀਯਤ ਹੁੰਦਾ ਜੋ ਖਾਸ ਸਮੇ ਨਕਦ ਜਾ ਜਿਨਸ ਦੀ ਸ਼ਕਲ ਵਿਚ ਵਸੂਲ ਲਿਆ ਜਾਂਦਾ 1 ਇਸ ਦਾ ਮਕਸਦ ਸਿਰਫ ਇਹ ਸੀ ਕਰ ਵਸੂਲਨ ਵਕਤ ਕਿਸੇ ਨਾਲ ਜਿਆਤਦੀ ਨਾ ਹੋਵੇ 1 ਕਾਰਦਾਰ ਜਾਂ ਤਾਲੁਕਦਾਰ ਬਿਨਾ ਪਿੰਡ ਦੇ ਮੁਖੀਏ ਦੀ ਰਾਏ ਤੋਂ ਆਪਣੀ ਮਰਜ਼ੀ ਨਾਲ ਕਰ ਨਹੀਂ ਸੀ ਵਸੂਲ ਸਕਦੇ 1 ਕਿਸਾਨ ਆਪਣਾ ਮੁਦਾ ਪੰਜਾ ਅਗੇ ਤੇ ਪੰਚ ਕਿਸਾਨ ਦੀ ਕੋਈ ਵੀ ਸ਼ਕਾਇਤ ਹੋਵੇ ਤਾਂ ਕੰਕੂਤਾ ਅਗੇ ਰਖ ਸਕਦੇ ਸੀ ਪਰਜਾ ਜਾਂ ਕਿਸਾਨਾ ਦੀ ਖੁਸ਼ੀ ਦਾ ਖਾਸ ਖ਼ਿਆਲ ਰਖਿਆ ਜਾਂਦਾ , ਕਿਸੇ ਨਾਲ ਜਿਆਦਤੀ ਨਹੀਂ ਹੁੰਦੀ ਮਾਲੀ ਦੀ ਆਮਦਨੀ ਕੁਲ ਮਿਲਕੇ 30275000 ਰੁਪੈ ਸਾਲਾਨਾ ਬਣਦੀ1

ਮਹਾਰਾਜੇ ਦਾ ਅੰਤ ਸਮਾ

 

ਪੰਜਾਬ ਦੇ ਮੰਦੇ ਭਾਗਾਂ  ਨੂੰ ਉਹ ਸਮਾਂ ਨੇੜੇ ਆ ਗਿਆ, ਸੀ ਜਿਸਨੇ  ਹਰ ਇੱਕ ਤੇ ਆਉਣਾ ਹੈl ਪੰਜਾਬ ਦਾ ਸ਼ੇਰ ਜਿਸਦਾ ਨਾਂ ਸੁਣ ਕੇ ਕਾਬਲ ਕੰਧਾਰ ਦੀਆਂ ਕੰਧਾਂ ਕੰਬਦੀਆਂ ਸੀ ,ਜਿਸਦੀ ਭਬੱਕ ਉੱਤੇ ਵਿਰੋਧੀਆਂ ਦਾ ਲਹੂ ਸੁੱਕਦਾ ਸੀ, ਜਿਸਦੇ ਤਲਵਾਰ ਦੇ ਸਾਮਣੇ ਵੈਰੀ ਦੀ ਤਲਵਾਰ ਮੀਆਨ  ਤੋਂ ਬਾਹਰ ਨਹੀਂ ਸੀ ਨਿਕਲਦੀ , ਜਿਸਦੀ ਰਵਾਨੀ ਅੱਗੇ ਅੱਟਕ ਦਰਿਆ ਅਟਕ ਜਾਂਦੇ ਸੀ, ਜਿਸਦੇ ਨਾਹਰੇ ਅਜੇ ਤਕ ਖੈਬਰ ਦੀਆਂ ਪਹਾੜੀਆਂ ਦੁਹਰਾਉਂਦੀਆਂ  ਸਨ , ਅੱਜ ਮੰਜੇ ਤੇ ਪੈ  ਗਿਆ ਸੀl ਰੋਗ ਦਿਨ ਬਦਿਨ ਵੱਧ  ਰਿਹਾ ਸੀl ਮਹਾਰਾਜੇ ਨੂੰ ਸ਼ਾਇਦ ਸਮਝ ਆ ਚੁੱਕੀ ਸੀ ਕਿ ਉਨ੍ਹਾਂ  ਕੋਲ ਬਹੁਤ ਸਮਾਂ ਨਹੀਂ ਹੈl

22 ਮਈ 1839 ਨੂੰ ਲਾਹੋਰ ਵਿਚ ਇਕ ਭਾਰੀ ਦੀਵਾਨ ਲਗਾਣ  ਦਾ ਹੁਕਮ ਦਿਤਾ ਜਿਸ ਵਿਚ ਆਪਣੇ ਸਾਰੇ ਸੰਬੰਧੀਆਂ,ਸਰਦਾਰਾਂ, ਵਜ਼ੀਰਾਂ , ਜਨਰੈਲਾਂ, ਯੋਧਿਆਂ , ਜਗੀਰਦਾਰਾਂ ਨੂੰ ਬੁਲਾਕੇ ,ਹਜੂਰੀ ਬਾਗ ਵਿੱਚ ਅੰਤਿਮ ਦਰਬਾਰ ਕੀਤਾl    ਨੀਅਤ ਸਮੇ ਜਦੋਂ ਸਾਰੇ ਦਰਬਾਰੀ ਆਪਣੀ ਆਪਣੀ ਥਾਂ ਤੇ ਸਜ ਗਏ 1 ਸ਼ੇਰੇ ਪੰਜਾਬ ਸੁਨਹਰੀ ਪਾਲਕੀ ਵਿਚ ਤਕਿਏ ਪਰ ਢੋਹ ਲਗਾਏ ,ਦਰਬਾਰ ਵਿਚ ਆਏ , ਫਤਹਿ ਬੁਲਾਈ ਗਈ, ਕਿਲੇ ਤੋਂ ਸਲਾਮੀ ਦਿਤੀ ਗਈ 1 ਇਸ ਵਕਤ ਓਹ ਇਤਨੇ ਕਮਜ਼ੋਰ ਹੋ ਚੁਕੇ ਸਨ ਕਿ  ਸ਼ਾਹੀ ਵੈਦ ਨੇ ਉਨ੍ਹਾ  ਨੂੰ ਕੁਰਸੀ ਤੇ ਬੈਠਣ ਦੀ ਇਜਾਜ਼ਤ ਨਹੀ ਦਿਤੀ 1 ਪਾਲਕੀ ਹਜੂਰੀ ਬਾਗ, ਬਰਾਦਰੀ ਦੇ ਚਬੂਤਰੇ ਤੇ ਰਖੀ ਗਈ 1 ਇਸ ਵਕਤ ਖਾਲਸੇ ਦੀ ਤਾਕਤ ਦਾ ਸੂਰਜ ਸਿਖਰ ਤੇ ਸੀ 1 ਸਾਰੇ  ਦਰਬਾਰ ਖੁਸ਼ੀ ਤੇ ਖੇੜਿਆ ਦਾ ਮਹੋਲ ਸੀ 1  ਪਰ ਜਦ ਲੋਕਾਂ ਦੀ ਨਿਗਾਹ ਬਿਰਦ ਸ਼ੇਰ ਦੀ ਪਾਲਕੀ ਤੇ ਪੈਂਦੀ ਤਾ ਸਭ ਉਦਾਸ ਹੋ ਜਾਂਦੇ , ਅਖਾਂ ਤਰ ਹੋ ਜਾਂਦੀਆ 1 ਵਿਸ਼ਵਾਸ ਨਹੀ ਹੁੰਦਾ ਕੀ ਇਹ ਓਹੀ ਬਹਾਦਰ ਯੋਧਾ  ਹੈ ਜਿਹੜਾ ਵਗਦੀਆਂ ਤਲਵਾਰਾਂ ਤੇ ਵਸਦੀਆਂ ਗੋਲੀਆਂ ਵਿਚ ਆਪਣੇ ਘੋੜੇ ਨੂੰ ਉਡਾਂਦਾ ਬਿਜਲੀ ਵਾਂਗ ਵੇਰੀਆਂ ਦੇ ਸਿਰ ਜਾ ਪੈਂਦਾ ਸੀ  1 ਕੁਝ ਚਿਰ ਖਮੋਸ਼ੀ ਰਹੀ 1 ਛੇਕੜ ਮਹਾਰਾਜਾ ਇਕ ਧੀਮੀ  ਜਿਹੀ ਅਵਾਜ਼ ਵਿਚ ਬੋਲੇ,’  ਬਹਾਦਰ ਖਾਲਸਾ ਜੀ , ਹੁਣ ਕੁਝ ਦਿਨ ਦਾ ਮੇਲ ਹੈ ਤੇ ਥੋੜੇ ਦਿਨਾਂ ਤਕ ਮੈ ਆਪ ਤੋਂ ਸਦਾ ਲਈ  ਵਿਦਿਆ ਹੋ ਜਾਵਾਂਗਾ l ਆਪਜੀ ਨੇ ਖਾਲਸਾ ਰਾਜ ਦੀ ਉਸਾਰੀ ਲਈ ਜੋ ਅਨਥਕ ਘਾਲਾਂ ਘਲੀਆਂ  ਤੇ ਆਪਣੇ ਅਣਮੁਲੇ ਲਹੂ ਦੀਆਂ ਨਦੀ ਆਂ ਵਗਾਈਆਂ ਹਨ, ਮੈਂ ਭੁੱਲਿਆ ਨਹੀਂ 1  600 ਸਾਲ ਉੱਤੇ ਪੰਜਾਬ ਤੇ ਬਾਹਰ ਦੇ ਰਾਜ ਕਰਦੇ ਆ ਰਹੇ ਹਨl  ਗੁਰੂ ਨਾਨਕ ਮਹਾਰਾਜ ਦੀ ਅਪਾਰ ਕਿਰਪਾ ਤੇ ਤੁਹਾਡੀ ਬਹਾਦਰੀ ਸਦਕਾ ਏਥੇ ਫਿਰ ਪੰਜਾਬੀ ਸਿੱਖਾਂ ਦਾ ਰਾਜ ਕਾਇਮ ਹੋਇਆ ਹੈ l  ਇਸ ਵਕ਼ਤ ਜੋ ਆਪ ਦੇਖ ਰਹੇ ਹੋ ਸਭ ਕੁਝ ਆਪਦੀ ਤਲਵਾਰ ਦਾ ਫਲ ਹੈ1 ਮੈ ਸਤਗੁਰੁ  ਦੇ ਭਰੋਸੇ ਤੇ ਆਪਦੀ ਸਹਾਇਤਾ ਨਾਲ ਇਕ ਛੋਟੇ ਜਹੇ ਪਿੰਡ ਤੋ ਉਠ ਕੇ ਲਗਪਗ ਸਾਰੇ ਪੰਜਾਬ ਤੇ ਇਸਤੋਂ ਬਾਹਰ ਅਫਗਾਨਿਸਤਾਨ, ਕਸ਼ਮੀਰ , ਤਿਬਤ ਤੇ ਸਿੰਧ ਦੀਆ ਕੰਧਾ ਤਕ ਰਾਜ ਕਾਇਮ ਕਰ ਦਿਤਾ ਹੈ 1 ਸੰਸਾਰ ਪਰ ਸੁਆਸਾਂ ਦਾ ਕੁਝ ਭਰੋਸਾ ਨਹੀਂ 1 ਪਰ ਜੇ ਮੇਰਾ ਅੰਤ ਨੇੜੇ ਹੈ ਤਾਂ ਮੈਂ ਇੱਥੋਂ  ਖੁਸ਼ੀ ਨਾਲ ਵਿਦਾ ਹੋਵਾਂਗਾ l ਤੁਸੀਂ ਇਸ ਰਾਜ ਨੂੰ ਸੰਭਾਲ ਕੇ ਰੱਖਣਾਂ ਤੇ ਦੁਸ਼ਮਣ ਦੀਆਂ ਚਾਲਾਂ ਤੋਂ ਸਾਵਧਾਨ ਰਹਿਣਾ l 

ਮੈ ਇਸ ਸਮੇ ਸਭ ਨੂੰ ਮਹਾਰਾਜਾ ਖੜਕ ਸਿੰਘ ਦੇ ਹਥ ਸੋਂਪਦਾ ਹਾਂ ਇਸ ਨੂੰ ਆਪ ਮੇਰੇ ਤੁਲ ਸਮਝਣਾ 1 ਇਹ ਸਭ ਤਰਹ ਆਪਜੀ ਦੀ ਭਲਾਈ ਦਾ ਚਾਹਵਾਨ ਰਹੇਗਾ ” 1 ਇਹ ਕਹਕੇ ਸਭ ਨੂੰ ਫਤਹਿ ਬੁਲਾਈ , ਸ਼ੇਰ-ਏ-ਪੰਜਾਬ ਦਾ  ਇਤਹਾਸਿਕ ਛੇਕੜਲਾ ਦਰਬਾਰ ਸਮਾਪਤ ਹੋਇਆ 1 ਸਭ ਦੀਆਂ ਅਖਾਂ ਤਰ ਸਨ – ਮਹਾਰਾਜਾ ਸਾਹਿਬ ਦਾ ਪਿਆਰ ਤੇ ਦਰਬਾਰੀਆਂ ਦਾ ਮਹਾਰਾਜੇ ਨਾਲ ਪਿਆਰ ਦਾ ਮਿਸ਼ਰਣ ਵਾਤਾਵਰਣ ਵਿਚ ਘੁਲਿਆ ਪਿਆ ਸੀ 1

ਮਹਾਰਾਜੇ ਦੀ ਹਾਲਤ ਦਿਨ ਬਦਿਨ ਖਰਾਬ ਹੁੰਦੀ ਚਲੀ ਗਈ l  ਵੈਦਾਂ ਹਕੀਮਾਂ ਨੇ ਬਥੇਰਾ ਜੋਰ ਲੱਗਾਇਆ ਪਰ ਬੇਹੋਸ਼ੀ ਨਹੀਂ ਟੁੱਟੀ l ਕਈ  ਮਹੀਨੇ ਇਸੇ ਹਾਲਤ ਵਿੱਚ ਰਹੇ ਅੰਤ ਨੂੰ ਉਹ ਸਮਾਂ  ਆ ਗਿਆ l 27 ਜੂਨ 1839 , ਵੀਰਵਾਰ 59 ਸਾਲ ਦੀ ਉਮਰ ਭੋਗਕੇ ਇਸ ਦੁਨਿਆ ਤੋ ਚਲੇ ਗਏ 1 ਸ਼ਾਯਦ ਹੀ ਕੋਈ ਅਖ ਹੋਵੇਗੀ ਜੋ ਨਾ ਰੋਈ ਹੋਵੇ 1 ਅਗਲੇ ਦਿਨ 28 ਸੂਚੀ ਨੂੰ ਬੜੀ ਧੂਮ ਧਾਮ ਨਾਲ ਗੁਰੂ ਅਰਜਨ ਦੇਵ ਜੀ ਦੇ ਡੇਹਰੇ ਸਾਹਿਬ ਦੇ ਨਾਲ ਵਾਲੇ ਮੈਦਾਨ ਸਸਕਾਰ ਕੀਤਾ ਗਿਆ , ਜਿਥੇ ਆਪਜੀ ਦੀ ਸ਼ਾਨਦਾਰ ਯਾਦਗਾਰ ਬਣਾਈ ਗਈ 1

ਸ਼ੇਰ-ਏ-ਪੰਜਾਬ ਨੇ ਅਖਾਂ ਕੀ ਮੀਟੀਆਂ  ਖਾਲਸਾ ਰਾਜ ਦਾ ਲਟ- ਲਟ ਬਲਦਾ ਸੂਰਜ ਅੰਧਕਾਰ ਵਿਚ ਗੋਤੇ ਖਾਣ ਲਗਾ ` ਪੰਜਾਬੀਆ ਦਾ ਜਾਨਾਂ ਹੂਲ-ਹੂਲ ਕੇ ਨਵ-ਉਸਰਿਆ ਪੰਜਾਬ , ਕੋਮੀ ਮਹਲ, ਇਟ ਇਟ ਕਰਕੇ ਢਹਿਣ ਲਗਾ 1 ਉਹ ਡੋਗਰੇ ਜੋ ਲਾਹੋਰ ਦਰਬਾਰ ਦੀ ਵਫਾਦਾਰੀ ਦਾ ਦੰਮ ਭਰਦੇ ਸੀ ਖਾਲਸਾ ਰਾਜ ਨੂੰ ਮਿਟੀ  ਵਿਚ ਰੋਲਣ ਲਈ ਖੂਨੀ ਸਾਜਸਾਂ ਘੜਨ ਲਗੇ 1 ਲਹੋਰ ਸ਼ਹਿਰ ਜਿਥੇ ਰੋਣਕਾਂ  ਰਹਿੰਦੀਆਂ ਸਨ ,ਮਨੁਖੀ ਕਹਿਰ ਵਿਚ ਬਦਲ ਗਿਆ 1  ਵਿਦਰੋਹਾਂ , ਸਿਆਸੀ ਚਾਲਾਂ , ਸਾਜਸ਼ਾਂ , ਦਗੇਬਾਜ਼ੀਆਂ ,ਕਤਲਾਂ , ਤਬਾਹੀਆਂ ,ਅਤੇ ਬੁਰਛਾ -ਗਰਦੀਆਂ ਦਾ ਅਖਾੜਾ ਬਣ  ਗਿਆ 1 ਹਰ ਕੋਈ ਤਖਤ ,ਧਨ-ਮਾਲ ,ਇਨਾਮ , ਜਗੀਰਾਂ ਤੇ ਸ਼ੁਹਰਤ ਦੇ ਲਾਲਚ ਪਿਛੇ ਆਪਣਾ ਧਰਮ ਈਮਾਨ ਵੇਚਣ ਨੂੰ ਤਿਆਰ -ਬਰ- ਤਿਆਰ ਹੋਣ ਲਗਾ ਖਾਲਸਈ ਰਾਜ ਦਾ ਸਮਰਥਕ ਤੇ ਪੰਜਾਬ ਤੇ ਪੰਜਾਬੀਅਤ ਦਾ ਦਰਦ ਰਖਣ ਵਾਲਾ  ਸਮਕਾਲੀ ਕਵੀ ਸ਼ਾਹ ਮੁਹੰਮਦ ਲਿਖਦਾ ਹੈ ,’

                    ਪਿਛੋਂ ਇਕ ਸਰਕਾਰ ਦੇ ਖੇਡ ਚਲੀ ਪਈ ਨਿਤ ਹੁੰਦੀ ਮਾਰੋ-ਮਾਰ ਮਿਆਂ

                   ਸਿੰਘਾ ਮਾਰ ਸਰਦਾਰਾਂ ਦਾ ਨਾਸ ਕੀਤਾ ,ਸਭੋ ਕਤਲ ਹੋਏ ਵਾਰੋ ਵਾਰ ਮਿਆਂ

                   ਸਿਰ ਫੌਜ਼ ਦੇ ਰਿਹਾ ਨਾ ਕੋਈ ਕੁੰਡਾ ਹੋਏ ਸ਼ੁਤਰ ਜੀਓੰ ਬਾਝ ਮੁਹਾਰ ਮਿਆਂ

                   ਸ਼ਾਹ ਮੁਹੰਮਦਾ ਫਿਰਨ ਸਰਦਾਰ ਲੁਕਦੇ , ਭੂਤ ਮੰਡਲੀ  ਹੋਈ ਤਿਆਰ ਮਿਆਂ

ਲਾਲਾ ਖੁਸ਼ਹਾਲ ਚੰਦ ਦੀ ਲਿਖਿਤ ਸ਼ੇਰ-ਏ -ਪੰਜਾਬ ਵਿਚ ਲਿਖਦੇ ਹਨ ਜਿਸਦਾ ਮੈਂ ਪੰਜਾਬੀ ਵਿਚ ਅਨੁਵਾਦ ਕਰਦੀ ਹਾਂ,” ਮਹਾਰਾਜਾ ਰਣਜੀਤ ਸਿੰਘ ਪੰਜਾਬ ਸਵਰਾਜ ਦੇ ਆਖਰੀ ਹੁਕਮਰਾਨ ਸੀ 1 ਕਿਹਾ ਜਾਂਦਾ ਹੈ ਕੀ ਉਹ ਅਨਪੜ ਸੀ , ਲੇਕਿਨ ਉਹ ਮੋਜੂਦਾ ਜਮਾਨੇ ਦੇ ਲਖਾਂ ਤਲੀਮਯਾਫਤਾ ਲੋਕਾਂ ਤੋ ਵਧ ਦਾਨੇ ,ਜਿਆਦਾ ਦੂਰਅੰਦੇਸ਼ ,ਜਿਆਦਾ ਮੁੱਤਬਿਰ ਸੀ 1 ਉਹਨਾ ਨੇ ਉਸ ਜਮਾਨੇ ਵਿਚ ਜਦੋਂ ਹਿੰਦੁਸਤਾਨ ਧਾੜਵੀਆਂ ਦੇ ਪੈਰ ਹੇਠ  ਰੋਂਦਿਆ ਜਾ ਰਿਹਾ ਸੀ , ਗੈਰ -ਮੁਲ੍ਕੀਆਂ ਨੇ ਉਨਾ ਨੂੰ ਰੰਗ ਰਲੀਆਂ ਦਾ ਨਿਸ਼ਾਨਾ ਬਣਾਇਆ ਹੋਇਆ ਸੀ , ਜਦੋਂ ਹਿੰਦੁਸਤਾਨ ਆਪਣੀ ਗੈਰਤ , ਆਪਣੀ ਇਜ਼ਤ ,ਆਪਣੀ ਜਵਾਂ-ਮਰਦੀ ਤੇ ਆਪਣਾ ਸਭ ਕੁਛ ਗੈਰਾਂ ਦੇ ਹਥ ਸੋਂਪ ਚੁਕਾ ਸੀ 1 ਠੀਕ ਉਸ ਵਕਤ ਪੰਜਾਬ ਦੇ ਸਚੇ ਸਪੁਤਰ ਰਣਜੀਤ ਸਿੰਘ ਨੇ ਅਮਲੀ ਤੋਰ ਤੇ ਦਸ ਦਿਤਾ ਕੀ ਇਸ ਗੁਜਰੀ ਹਾਲਤ ਵਿਚ ਵੀ ਪੰਜਾਬ ਤੇ ਹਿੰਦੁਸਤਾਨ ਆਪਣਾ ਇੰਤਜ਼ਾਮ ਖੁਦ ਕਰ ਸਕਦਾ ਹੈ 1 ਜਿਤਨਾ  ਅਮਨ -ਅਮਾਨ ਰਣਜੀਤ ਸਿੰਘ ਦੇ ਜਮਾਨੇ ਵਿਚ ਸੀ ਪੰਜਾਬ ਨੂੰ  ਅਜ ਤਕ ਦੇਖਣਾ ਨਸੀਬ ਨਹੀਂ ਹੋਇਆ “1

ਹਾਂ ਕੁਝ ਗਲਤੀਆਂ ਵੀ ਮਹਾਰਾਜਾ ਰਣਜੀਤ ਸਿੰਘ ਕੋਲੋਂ ਹੋਈਆਂ ਹਨ, ਜਿਵੇਂ ਡੋਗਰਿਆਂ ਤੇ ਬ੍ਰਾਹਮਣਾ ਤੇ  ਅੰਧ -ਵਿਸ਼ਵਾਸ , ਗੈਰ ਸਿਖਾਂ ਦੇ ਹਥ ਵਿਚ ਅਥਾਹ ਤਾਕਤ ਦੇਣੀ 1 ਇਕ ਪੁਰਖੀ ਰਾਜ ਦੀ ਸਥਾਪਨਾ ਕਰਨੀ, ਆਪਣੇ  ਜਾਂਨ-ਸ਼ੀਨ ਦੀ ਗਲਤ ਚੋਂਣ ਆਦਿ 1 ਪਰ ਸੀ ਤਾਂ ਓਹ ਵੀ ਇਨਸਾਨ 1 ਇਕ ਵਾਰੀ ਇਕ ਇਤਿਹਾਸ ਕਾਰਾਂ ਦੀ ਸਭਾ ਹੋ ਰਹੀ ਸੀ 1 ਕੋਈ ਰਣਜੀਤ ਸਿੰਘ ਨੂੰ ਅਲੜ , ਕੋਈ ਨਲਾਇਕ  ਤੇ ਕੋਈ ਨਿਕੰਮਾ ਕਹਿ ਰਿਹਾ ਸੀ 1 ਬੜੀ ਦੇਰ ਸੁਣਨ ਤੋ ਬਾਦ ਇਕ ਬਜੁਰਗ ਉਠਿਆ ਤੇ ਉਸਨੇ ਭਰੀ ਸਭਾ ਵਿਚ ਕਿਹਾ ,’ ਕੀ ਚਲੋ ਤੁਹਾਡੀ ਗਲ ਅਸੀਂ ਮੰਨ ਲੈਂਦੇ ਹਾਂ  ਰਣਜੀਤ ਸਿੰਘ ਅਲੜ , ਨਾਲਾਇਕ ਤੇ ਨਿਕੰਮਾ ਸੀ 1 ਪਰ ਇਕ ਇਹੋ ਜਿਹਾ  ਅਲੜ ,ਨਲਾਇਕ ਤੇ ਨਿਕੰਮਾ ਰਣਜੀਤ ਸਿੰਘ ਹੋਰ ਪੈਦਾ ਕਰ ਦਿਓ ਤਾਕਿ ਅਸੀਂ ਉਸਦੇ ਚਾਲੀ ਸਾਲ ਦੇ ਗੋਰਵਮਈ ਰਾਜ ਦੇ  ਇਤਿਹਾਸ ਨੂੰ ਮੁੜ ਦੁਹਰਾਹ ਸਕੀਏ” 1 ਸਭਾ ਵਿਚ ਬੈਠੇ ਸਭ ਚੁਪ ਹੋ ਗਏ ਕਿਸੇ ਕੋਲ ਇਸਦਾ ਜਵਾਬ ਨਹੀਂ ਸੀ  1

ਅੱਜ ਵੀ ਲਾਹੌਰ ਦੀ ਯਾਤਰਾ ਕਰਨ ਵਾਲਾ ਹਰ ਸਿੱਖ ਜਦੋਂ ਸ਼ਾਹੀ ਕਿਲੇ ਵਿਚਲੀ ਸਿੱਖ ਗੈਲਰੀ ਨੂੰ ਵੇਖਦਾ ਹੈ ਤਾਂ ਕਿਲੇ ਦੇ ਸਾਹਮਣੇ ਮਹਾਰਾਜਾ ਰਣਜੀਤ ਸਿੰਘ ਦੀ ਉਚੀ ਖੜੀ ਸਮਾਧ ਨੂੰ ਵੇਖ ਕੇ ਉਸ ਨੂੰ ਸਿੱਖ ਕੌਮ ਦੇ ਸੁਨਹਿਰੀ ‘ਬੀਤੇ ਯੁੱਗ’ ਦੀਆਂ ਯਾਦਾਂ ਜ਼ਰੂਰ ਘੇਰ ਲੈਂਦੀਆਂ ਹਨ। ਮਹਾਰਾਜਾ ਰਣਜੀਤ ਸਿੰਘ ਇਕ ‘ਵਿਅਕਤੀ’ ਵਜੋਂ ਭਾਵੇਂ ਕੁਝ ਅਣ-ਸਿੱਖ ਕਾਰਵਾਈਆਂ ਵੀ ਕਰਦਾ ਰਿਹਾ, ਪਰ ਕੁਲ ਮਿਲਾ ਕੇ ਉਹਦਾ ਰਾਜ-ਕਾਜ ਸਮੁੱਚੀ ਅਠਾਰਵੀਂ ਸਦੀ ਦੀ ‘ਖਾਲਸਾ ਬਾਦਸ਼ਾਹਤ’ ਦੇ ਸੰਘਰਸ਼ ਦੀ ਸਿਖ਼ਰ ਸੀ। ਸਿੱਖ ਰਾਜ ਵਿੱਚ ਚੜਦੀ ਕਲਾ, ਜਿੱਤ, ਉਦਾਰਤਾ, ਖੁਸ਼ਹਾਲੀ ਦੇ ਉਹ ਸਾਰੇ ਗੁਣ ਮੌਜੂਦ ਸਨ, ਜਿਨਾਂ ਦਾ ਐਲਾਨ ਸ਼ਾਹੀ-ਮੋਹਰ ਰਾਹੀਂ ਕੀਤਾ ਗਿਆ ਸੀ-

‘‘ਦੇਗ-ਓ, ਤੇਗ-ਓ, ਫਤਿਹ-ਓ
ਨੁਸਰਤ ਬੇਦਰੰਗ! ਯਾਫਤ ਅਜ
ਨਾਨਕ, ਗੁਰੂ ਗੋਬਿੰਦ ਸਿੰਘ।

ਇਹ ਸ਼ਾਹੀ-ਮੋਹਰ, ਉਸ ਨਿਸ਼ਾਨੇ ਦਾ ਦੋਹਰਾਅ ਸੀ, ਜੋ ਕਿ ਬਾਬਾ ਬੰਦਾ ਸਿੰਘ ਬਹਾਦਰ ਨੇ ਪਹਿਲਾ ਸਿੱਖ ਰਾਜ ਸਥਾਪਤ ਕਰਕੇ, 14ਮਈ, 1710 ਨੂੰ ਫ਼ਤਹਿਗੜ ਸਾਹਿਬ ਦੀ ਧਰਤੀ ’ਤੈ ਐਲਾਨਿਆ ਸੀ।

 

ਵਾਹਿਗੁਰੂ ਜੀ ਕਾ  ਖਾਲਸਾ ਵਾਹਿਗੁਰੂ ਜੀ ਕੀ  ਫਤਹਿ

Print Friendly, PDF & Email

Nirmal Anand

1 comment

Translate »