SikhHistory.in

ਮਈ ਦੇ ਮਹੀਨੇ ਦੀਆਂ ਸਿੱਖ ਇਤਿਹਾਸਿਕ ਘਟਨਾਵਾਂ

1 ਮਈ …………………1746 ਨੂੰ ਲੱਖਪਤ ਰਾਏ ਨੇ ਸ਼ਾਹ ਨਿਵਾਜ਼ ਦੇ ਹੁਕਮ ਤੇ ਸਿੱਖਾਂ ਦਾ ਖੁਰਾ ਖੋਜ ਮਿਟਾਣ ਲਈ ਕੀਤਾ ਜੰਗਲਾਂ  ਦਾ ਸਫ਼ਾਇਆ ਜਿਸਤੋਂ ਬਾਅਦ ਜੂਨ ਵਿੱਚ ਵਾਪਰਿਆ                                             ਛੋਟਾ ਘਲੂਘਾਰਾ l

2 ਮਈ ………………….1698 ਵਿੱਚ ਭਾਈ ਮਨੀ  ਸਿੰਘ ਜੀ ਨੇ ਅਮ੍ਰਿਤਸਰ ਪਹੁੰਚ ਕੇ ਹਰਮੰਦਿਰ ਸਾਹਿਬ ਤੇ ਅਕਾਲ ਤਖਤ ਦੀ ਸੇਵਾ ਸੰਭਾਲੀ l

1757 ਵਿੱਚ ਤੈਮੂਰ ਨੇ ਅਮ੍ਰਿਤਸਰ ਤੇ ਹਮਲਾ ਕਰਕੇ ਰਾਮ ਰੋਣੀ ਦਾ ਕਿਲ੍ਹਾ ਢਾਹ ਦਿੱਤਾl ਦਰਬਾਰ ਸਾਹਿਬ ਨੂੰ ਭਾਰੀ ਨੁਕਸਾਨ ਪਹੁੰਚਾਇਆ ਤੇ ਅੰਮ੍ਰਿਤੁ ਸਰੋਵਰ                                               ਪੂਰ ਦਿੱਤਾ l

3 ਮਈ …………………  1704 ਵਿੱਚ ਬਿਲਾਸਪੁਰ ਤੇ ਹ੍ਡੂਰ ਦੇ ਰਾਜਿਆਂ ਨੇ ਜਿਨ੍ਹਾਂ ਨਾਲ ਕਾਂਗੜਾ, ਲਾਹੋਰ ਤੇ ਸਰਹੰਦ ਦੀਆਂ ਫੌਜਾਂ ਵੀ ਸਨ,ਅਨੰਦਪੁਰ ਨੂੰ ਚਾਰੋਂ ਪਾਸਿਓਂ ਘੇਰਾ ਪਾ                                                      ਲਿਆl

1718 ਵਿੱਚ ਜੱਸਾ ਸਿੰਘ ਆਹਲੂਵਾਲੀਆ ਦਾ ਜਨਮ ਸਰਦਾਰ ਬਦਰ  ਸਿੰਘ ਦੇ ਘਰ ਹੋਇਆl

1809 ਵਿੱਚ ਅੰਗਰੇਜ਼ਾਂ ਨੇ ਸਤਲੁਜ ਪਾਰ ਰਿਆਸਤਾਂ ਪਾਸੋਂ ਰਾਖੀ ਦੀ ਪੇਸ਼ਕਸ਼ ਕੀਤੀ l

4 ਮਈ ………………….1861 ਵਿੱਚ ਮਹਾਰਾਣੀ ਜਿੰਦਾ ਦਲੀਪ ਸਿੰਘ ਨਾਲ ਬੰਬਈ ਤੋਂ ਇੰਗਲੈਂਡ ਰਵਾਨਾ ਹੋਈl

5 ਮਈ ………………… 1723 ਵਿੱਚ ਜੱਸਾ ਸਿੰਘ ਰਾਮਗੜੀਆ ਦਾ ਜਨਮ ਹੋਇਆl

1834 ਵਿੱਚ ਮਹਾਰਾਜਾ ਰਣਜੀਤ ਸਿੰਘ ਦੇ ਜੇਰਨੈਲ ਹਰੀ ਸਿੰਘ ਨਲੂਆ ਨੇ ਪਿਸ਼ਾਵਰ ਤੇ ਕਬਜ਼ਾ ਕੀਤਾ

1948 ਵਿੱਚ ਭਾਰਤ ਸਰਕਾਰ ਨੇ ਪਟਿਆਲਾ ਤੇ ਕੁਝ ਹੋਰ ਰਿਆਸਤਾਂ ਨੂੰ ਤੋੜ ਕੇ ਪੇਪਸੂ ਸੂਬਾ ਕਾਇਮ ਕੀਤਾ l

6 ਮਈ ………………….1845 ਵਿੱਚ ਹੀਰਾ  ਸਿੰਗ ਡੋਗਰੇ ਦੀਆਂ ਫੌਜਾਂ ਨੇ ਨੌਰੰਗਾਬਾਦ ਵਿੱਚ ਬਾਬਾ ਬੀਰ ਸਿੰਘ ਦੇ ਡੇਰੇ ਤੇ ਹਮਲਾ ਕਰਕੇ, ਬਾਬਾ ਬੀਰ ਸਿੰਘ, ਕੰਵਰ ਕਸ਼ਮੀਰ ਸਿੰਘ ਤੇ                                                   ਅਤਰ ਸਿੰਘ ਸੰਧਾਵਾਲੀਏ  ਨੂੰ ਮਾਰ ਦਿੱਤਾl

7 ਮਈ …………………..1924 ਵਿੱਚ ਨਾਭਾ ਰਿਆਸਤ ਦੇ ਰਾਜੇ ਨੂੰ ਰਾਜਗਦੀ ਤੋਂ ਲਹੁਣ ਦੇ ਸੰਬੰਧ ਵਿੱਚ ਰੋਸ ਪ੍ਰਗਟਾਉਣ ਤੇ ਜਥੇਦਾਰ ਅੱਛਰ ਸਿੰਘ ਗ੍ਰਿਫ਼ਤਾਰ ਕੀਤੇ ਗਏl

8 ਮਈ ………………….1887 ਵਿੱਚ ਕੰਵਰ ਬਿਕਰਮ ਸਿੰਘ ਕਪੂਰਥਲਾ ਦੀ ਮੌਤl

9 ਮਈ ………………….1710 ਵਿੱਚ ਬਹਿਲੋਲਪੁਰ ਦੇ ਕੋਲ ਮਾਝੇ ਦੇ ਸਿੱਖਾਂ ਤੇ ਮਲੇਰ ਕੋਟਲਾ ਦੀਆਂ ਫੌਜਾਂ ਦੀ ਲੜਾਈ ਹੋਈ l

1924 ਵਿੱਚ ਜੈਤੋ ਦੇ ਮੋਰਚੇ ਵਾਸਤੇ ਛੇਵਾਂ ਸ਼ਹੀਦੀ ਜਥਾ ਪ੍ਰੇਮ ਸਿੰਘ ਕੋਕਰੀ ਦੀ ਅਗਵਾਈ ਹੇਠ ਸ੍ਰੀ ਅਕਲ ਤਖਤ ਤੋਂ ਜੈਤੋ ਵੱਲ ਨੂੰ ਰਵਾਨਾ ਹੋਇਆl

10 ਮਈ …………………1759 -ਸਰਬੱਤ ਖਾਲਸਾ ਨੇ ਸ੍ਰੀ ਦਰਬਾਰ ਸਾਹਿਬ ਦੀ ਮੁੜ ਉਸਾਰੀ ਵਾਸਤੇ ਸੰਗਤਾਂ ਨੂੰ ਸਨੇਹਾ ਭੇਜਿਆl

1930- ਮਾਸਟਰ ਤਾਰਾ ਸਿੰਘ 100 ਸਾਥੀਆਂ ਨਾਲ ਸ੍ਰੀ ਅਕਾਲ ਤਖਤ ਸਾਹਿਬ ਤੋਂ ਅਰਦਾਸ ਕਰਕੇ ਪਿਸ਼ਾਵਰ ਵੱਲ ਰਵਾਨਾ ਹੋਏ l ਲਹੋਰ ਵਿਖੇ ਉਨ੍ਹਾਂ ਨੂੰ                                                          ਗ੍ਰਿਫ਼ਤਾਰ ਕਰ ਲਿਆ ਗਿਆ l  ਬਾਕੀ ਜਥਾ  ਮਾਰਚ ਕਰਦਾ ਪਿਸ਼ਾਵਰ ਨੂੰ ਪੁੱਜ ਗਿਆ l ਇਸ ਦਾ ਉਦੇਸ਼ ਪਠਾਣਾ ਨਾਲ ਹਮਦਰਦੀ ਕਰਣ ਦਾ ਸੀl

1955- ਪੰਜਾਬੀ ਸੂਬਾ ਮੋਰਚਾ ਸ਼ੁਰੂ ਹੋ ਗਿਆ l

11 ਮਈ ……………….. 1685-ਰਾਮ ਰਾਏ , ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੂੰ ਮਿਲਣ ਵਾਸਤੇ ਡੇਹਰਾਦੂਨ ਤੋਂ ਪਾਉਂਟਾ ਸਾਹਿਬ ਵਿਖੇ ਪੁੱਜੇl

1981- ਅਕਾਲੀ ਦਲ ਨੇ ਸਿੱਖ ਇੱਕ ਵੱਖਰੀ ਕੌਮ ਹੈ ਦਾ ਮਤ ਪਾਸ ਕੀਤਾ l

12 ਮਈ ……………….. 1961- ਪੰਡਤ ਨਹਿਰੂ ਤੇ  ਸੰਤ ਫਤਹਿ ਸਿੰਘ ਵਿੱਚ ਤੀਜੀ ਮੁਲਾਕਾਤ ਹੋਈ l

13 ਮਈ ……………….. 1708- ਦਸਵੇ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਤੇ ਮੁਗਲ ਬਾਦਸ਼ਾਹ ਬਹਾਦਰ ਸ਼ਾਹ ਬੁਰਹਾਨ ਪੁਰ ਮੱਧ ਪ੍ਰਦੇਸ਼ ਪੁੱਜੇ l

1984- ਜਲੰਧਰ ਵਿੱਚ ਸਿੱਖਾਂ ਦੀਆਂ ਦੁਕਾਨ ਨ ਭਾਰੀ ਨੁਕਸਾਨ  ਹੋਇਆ l

2012 – ਭਾਰਤ ਸਰਕਾਰ ਨੇ ਪ੍ਰਵਾਸੀ ਸਿੱਖਾਂ ਦੀ  ਬਲੈਕ ਵਿੱਚੋਂ 142 ਨਾਂ ਕੱਢੇ

14 ਮਈ ………………… 1710- ਚਪੜ੍ਹ ਚਿੜੀ ਦੇ ਮੈਦਾਨ ਵਿੱਚ ਬਾਬਾ ਬੰਦਾ  ਸਿੰਘ  ਬਹਾਦਰ ਦਾ ਮੁਗਲ ਤੇ ਸਰਹੰਦ ਦੀਆਂ ਫੌਜਾਂ ਨਾਲ ਮੁਕਾਬਲਾ ਹੋਇਆ l 14 ਮਈ ਨੂੰ ਸਰਹੰਦ                                                         ਸ਼ਹਿਰ ਤੇ ਸਿੱਖਾਂ ਦਾ ਕਬਜ਼ਾ ਹੋ ਗਿਆ l

1978- ਨਿਰੰਕਾਰੀਆਂ ਵਿਰੁੱਧ  ਸਿੱਖਾਂ ਦੇ  ਰੋਹ ਵਜੋਂ ਇਕੱਠ ਹੋਇਆ ਜਿਸ ਵਿੱਚ 13 ਸਿੱਖ ਸ਼ਹੀਦ ਹੋਏl

15 ਮਈ …………………1848- ਮਹਾਰਾਣੀ ਜਿੰਦਾਂ ਨੂੰ ਗ੍ਰਿਫ਼ਤਾਰ ਕਰਕੇ ਬਨਾਰਸ ਭੇਜਿਆ ਗਿਆl

1850- ਭਾਈ ਮਹਾਰਾਜ ਸਿੰਘ ਨੂੰ ਕਲਕੱਤਾ ਤੋਂ ਸਿੰਘਾਪੁਰ ਲਿਜਾਇਆ ਗਿਆ l

16 ਮਈ ……………….. 1766- ਪਹਾੜ ਗੰਜ ਦਿੱਲੀ ਤੇ  ਸਿੱਖ ਫੌਜਾਂ ਦਾ ਕਬਜ਼ਾ ਹੋਇਆ ਪਰ ਸਿੱਖ ਫੌਜਾਂ ਪੱਕੇ ਤੋਰ ਤੇ  ਇੱਥੇ ਨਹੀਂ ਟਿਕੀਆਂ ਤੇ ਅਗਲੇ ਪੜਾਵ ਲਈ ਚੱਲ ਪਈਆਂ l

1939- ਸ਼੍ਰੋਮਣੀ ਗੁਰੂਦਵਾਰਾ ਪ੍ਰਬੰਧਕ ਕਮੇਟੀ ਦੁਆਰਾ ਪਾਸ ਕੀਤੇ ਮਤੇ ਦੁਆਰਾ ਕਮੇਟੀ ਦਾ ਹਰ ਮੈਂਬਰ ਖੰਡੇ ਦੀ ਪਾਹੁਲ ਛਕ ਕੇ  ਅਮ੍ਰਿਤਧਾਰੀ ਹੋਵੇਗਾ l

17 ਮਈ ………………..1978- ਨਿਰੰਕਾਰੀਆਂ ਵੱਲੋਂ ਸਿੱਖਾਂ ਦਾ ਕਤਲੇਆਮ ਤੇ ਸਿੱਖਾਂ ਤੇ ਕੀਤੇ ਹਮਲਿਆਂ ਸੰਬਧੀ ਤੇਜਾ  ਸਿੰਘ ਸਮੁੰਦਰੀ ਹਾਲ ਵਿੱਚ ਸਰਬ ਸਿੱਖ ਕੈਨਵੇਨਸ਼ਨ ਹੋਈ ਜਿਸ                                               ਵਿੱਚ ਅਕਾਲ ਤਖਤ ਵੱਲੋਂ ਨਿਰੰਕਾਰੀਆਂ ਵਿਰੁੱਧ ਹੁਕਮਨਾਮਾ ਜਾਰੀ ਕਰਨ ਲਈ ਕਮੇਟੀ ਬਣਾਈ ਗਈ l

18 ਮਈ ……………….1922- ਬੱਬਰ ਅਕਾਲੀਆਂ ਦੇ ਖਿਲਾਫ ਪਹਿਲੇ ਮੁਕੱਦਮੇ ਵਿੱਚ ਹੀ  ਸਜਾਵਾਂ ਦਿੱਤੀਆਂ ਗਈਆਂ l

19 ਮਈ ……………….1940-ਖਾਲਸਾ ਰਾਜ ਕਾਇਮ  ਕਰਣ ਦਾ  ਗਠਨ ਹੋਇਆ ਜਿਸ ਵਿੱਚ ਸਵਾ ਸੋ ਸਿੱਖ ਆਗੂਆਂ ਦਾ ਬਾਬਾ ਗੁਰਦਿੱਤ ਸਿੰਘ ਦੀ ਅਗਵਾਈ ਹੇਠ ਅਮ੍ਰਿਤਸਰ ਵਿੱਚ                                              ਇਕੱਠ ਵਿੱਚ ਇਹ ਮੰਗ ਕੀਤੀ ਗਈ  ਕਿ ਅੰਗਰੇਜ਼ਾਂ ਨੇ ਮਹਾਰਾਜਾ ਦਲੀਪ ਸਿੰਘ ਤੋਂ ਜੰਮੂ ਤੇ ਜਮਰੋਦ  ਦਾ  ਇਲਾਕਾ ਜੋ ਟ੍ਰਸਟੀ ਤੋਰ ਤੇ ਲਿਆ ਸੀ ਸਿੱਖਾਂ ਨੂੰ                                              ਵਾਪਸ ਕੀਤਾ ਜਾਵੇl

20 ਮਈ …………….. 1710 – ਮੁਗਲ ਬਾਦਸ਼ਾਹ ਬਹਾਦਰ ਸ਼ਾਹ ਨੂੰ ਬਾਬਾ ਬੰਦ ਸਿੰਘ ਬਹਾਦਰ ਕਲੋਂ ਸਰਹੰਦ ਤੇ ਕਬਜ਼ਾ ਕਰਣ ਖਬਰ ਮਿਲੀ l

1912- ਭਾਈ ਕਾਨ੍ਹ  ਸਿੰਘ ਨਾਭਾ  ਨੇ ਆਪਣੀ ਸ਼ਾਹਕਾਰ ਰਚਨਾ ਮਹਾਨ ਕੋਸ਼ ਦੀ ਤਿਆਰੀ ਦਾ ਪ੍ਰੋਜੈਕਟ ਕੀਤਾ ਜੋ ਅੱਜ ਸਿੱਖਾਂ ਦਾ ਇੱਕ ਅਹਿਮ                                                                     ਇੰਸਾਇਕਲੋਪੀਡਿਆ ਹੈ l ਇਸ ਨੂੰ ਤਿਆਰ ਕਰਣ ਵਿੱਚ 14 ਸਾਲ ਦਾ ਸਮਾਂ ਲਗਿਆl

22 ਮਈ ……………..1914- ਕਾਮਾਗਾਟਾਮਾਰੂl ਜਹਾਜ ਵਿਕਟੋਰੀਆ ਤੇ ਚੱਲ ਕੇ 22 ਮਈ ਨੂੰ ਵੈਨਕੂਵਰ ਪੂਜਾl

1964-   ਪਾਉਂਟਾ ਸਾਹਿਬ ਵਿਖੇ ਪੁਲਿਸ ਨੇ 12 ਸਿੱਖ ਸ਼ਹੀਦ ਕੀਤੇl

–            23 ਮਈ 2023 ਨੂੰ ਗੁਰੂ ਅਰਜਨ ਦੇਵ ਜੀ ਦਾ ਸਲਾਨਾ ਸ਼ਹੀਦੀ ਦਿਵਸ ਮਨਾਇਆ ਜਾਏਗਾ

 

23 ਮਈ …………….1698-ਜਦੋਂ ਪਠੋਹਾਰ ਦੀ ਸੰਗਤ ਗੁਰੂ ਸਾਹਿਬ ਦੇ ਦਰਸ਼ਨ ਲਈ ਆਈ ਤਾਂ ਰਾਹ ਵਿੱਚ ਨੂਰ ਦੇ ਰੰਘੜਾ ਨੇ ਉਨ੍ਹਾਂ ਨੂੰ ਲੁੱਟ ਲਿਆ l ਗੁਰ ਸਾਹਿਬ ਨੇ ਉਨ੍ਹਾਂ ਨੂੰ ਸੋਧਣ                                           ਲਈ  ਬਾਬਾ ਅਜੀਤ ਸਿੰਘ ਨੂੰ ਭੇਜਿਆ

24 ਮਈ ……………1960- ਮਾਸਟਰ ਤਾਰਾ ਸਿੰਘ ਨੂੰ ਰਾਤੋ ਰਾਤ ਗ੍ਰਿਫ਼ਤਾਰ ਕਰਕੇ ਜੇਲ ਵਿੱਚ ਬੰਦ ਕਰ ਦਿੱਤਾ ਗਿਆ l

25 ਮਈ ……………1606 – ਜਹਾਂਗੀਰ ਵੱਲੋਂ  ਗੁਰੂ ਅਰਜਨ ਦੇਵ ਜੀ ਨੂੰ ਗ੍ਰਿਫ਼ਤਾਰ ਕਰਣ ਦਾ ਹੁਕਮ ਲੈਕੇ ਅਹਦੀਆ ਗੋਇੰਦਵਾਲ ਸਾਹਿਬ ਪੁਜਾ l

1675- ਭਾਈ ਕਿਰਪਾ ਰਾਮ ਦੱਤ ਕਸ਼ਮੀਰੀ ਬ੍ਰਾਹਮਣਾ ਨਾਲ ਗੁਰੂ ਤੇਗ ਬਹਾਦਰ ਸਾਹਿਬ ਕੋਲ ਅਨੰਦਪੁਰ ਸਾਹਿਬ ਪੁੱਜੇl

1739- ਲੁੱਟ ਦਾ ਮਾਲ ਲੈਕੇ ਜਾ ਰਹੇ ਨਾਦਰ ਸ਼ਾਹ ਨੂੰ ਸਿੱਖਾਂ ਨੇ ਲੁੱਟਿਆ ਜਿਸ ਵਿੱਚ 70 ਕਰੋੜ ਦਾ ਸੋਨਾ, 20 ਕਰੋੜ ਨਗਦ , ਹਜਾਰ ਹਾਥੀ ਘੋੜੇ ਤੇ 10,000                                                  ਹਜ਼ਾਰ ਤੋਂ ਵੱਧ  ਬਚਿਆਂ ਬੱਚੇ ਤੇ ਔਰਤਾਂ ਵੀ ਸਨ ਜਿਨ੍ਹਾਂ ਨੂੰ ਸਿੱਖਾਂ ਨੇ ਬਾਇਜ਼ਤ ਆਪਣੇ ਆਪਣੇ ਘਰੋਂ-ਘਰੀਂ ਪਹੁੰਚਾਇਆ l

26 ਮਈ …………..1984- ਇੰਦਰਾ ਗਾਂਧੀ ਤੇ ਅਕਾਲੀਆਂ ਵਿਚਲੇ ਆਖਰੀ ਮੁਲਾਕਾਤ ਹੋਈ l

27 ਮਈ ………….  1710-ਸਰਹੰਦ ਵਿੱਚ ਬਾਬਾ ਬੰਦਾ  ਸਿੰਘ ਬਹਾਦਰ ਨੇ ਦਰਬਾਰੇ-ਆਮ ਲਗਾਕੇ ਖਾਲਸਾ ਰਾਜ ਦਾ ਐਲਾਨ ਕੀਤਾl  ਜਿਮੀਦਰੀ ਖਤਮ ਕਰਕੇ ਜ਼ਮੀਨ ਵਾਹੁਣ                                                     ਵਾਲਿਆਂ ਨੂੰ  ਜ਼ਮੀਨ ਦਾ ਮਾਲਕ ਬਣ ਦਿੱਤਾ l

28 ਮਈ ………….1948- ਸਰਦਰ ਊਧਮ ਸਿੰਘ ਨਗੋਕੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਬਣੇl

1984- ਸ਼੍ਰੋਮਣੀ ਅਕਾਲੀ ਦਲ ਵੱਲੋਂ ਨਾ -ਮਿਲਵਰਤਨ ਲਹਿਰ ਚਲਾਉਣ ਦਾ ਐਲਾਨ l

29 ਮਈ ………….1960- ਪੰਜਾਬੀ ਸੂਬਾ ਮੋਰਚੇ ਲਈ ਪ੍ਰਿੰਸੀਪਲ  ਇਕਬਾਲ ਸਿੰਘ ਦੀ ਅਗਵਾਈ ਹੇਠ ਪਹਿਲਾ ਜਥਾ ਮੰਜੀ ਸਾਹਿਬ ਤੋਂ ਰਵਾਨਾ ਹੋਇਆl

30 ਮਈ ………….1606- ਗੁਰੂ ਅਰਜਨ ਦੇਵ ਜੀ ਅਸਿਹ ਤੇ ਅਕਿਹ ਕਸ਼ਟ ਸਹਾਰਦੇ ਹੋਏ ਲਹੋਰ ਵਿਖੇ ਸ਼ਹੀਦ ਹੋਏl

31 ਮਈ ………….1914- ਲਾਹੋਰ ਵਿਖੇ ਗੁਰੂਦਵਾਰਾ ਰਕਾਬ ਗੰਜ ਦੀ ਦੀਵਾਰ ਬਾਰੇ ਇਕੱਠ ਹੋਇਆl

1938- ਅਕਾਲੀ ਦਲ ਨੇ ਬੱਬਰ ਅਕਾਲੀਆਂ ਦੀ ਰਿਹਾਈ ਸਬੰਧ ਮਤਾ ਪਾਸ ਕੀਤਾ l

1981- ਸ੍ਰੀ ਅਮ੍ਰਿਤਸਰ ਵਿੱਚ ਸਿੱਖ ਸਟੂਡੈਂਟ ਫੈਡਰੇਸ਼ਨ ਵੱਲੋਂ ਅਮ੍ਰਿਤਸਰ ਨੂੰ ਪਵਿੱਤਰ ਸ਼ਹਿਰ ਕਰਾਰ ਦੇਣ ਲਈ  ਇਕੱਠ ਤੇ ਮੰਜੀ ਸਾਹਿਬ ਵਿਖੇ ਕੰਨਫਰਨਸl

                          ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕਿ ਫਤਹਿ

Nirmal Anand

Add comment

Translate »