SikhHistory.in

ਭਾਈ ਮਖਣ ਸ਼ਾਹ ਲੁਬਾਣਾ

 30 ਮਾਰਚ 1664 ਵਿਚ ਅਠਵੇਂ ਪਾਤਸ਼ਾਹ ਗੁਰੂ ਹਰ ਕ੍ਰਿਸ਼ਨ ਸਾਹਿਬ ਦੇ ਜੋਤੀ ਜੋਤ ਸਮਾਉਂਦਿਆਂ ਹੀ ਗੁਰੂ ਗਦੀ  ਦੇ 22 ਦਾਵੇਦਾਰ ਖੜੇ ਹੋ ਗਏ ਜਿਨ੍ਹਾ ਵਿਚੋਂ ਪ੍ਰਮੁਖ ਧੀਰ ਮਲ ਜੋ ਗੁਰੂ ਦੀ ਔਲਾਦ  ਹੋਣ ਕਰਕੇ ਆਪਣੇ ਆਪ ਨੂੰ ਸਭ ਤੋਂ ਤਕੜਾ ਦਾਵੇਦਾਰ ਸਮਝ ਰਿਹਾ ਸੀ 1 ਇਹ ਤੇ ਇਸਦੇ ਚੇਲਿਆਂ ਨੇ ਸੰਗਤਾਂ ਨੂੰ ਹਰ ਤਰਹ ਗੁਮਰਾਹ ਕੀਤਾ 1 ਤਕਰੀਬਨ ਡੇਢ ਸਾਲ ਦਾ ਵਕਤ ਰੋਲੇ ਰਪੇ ਵਿਚ ਹੀ ਗੁਜਰਿਆ 1  ਭਾਈ ਮਖਣ ਸਿੰਘ ਲੁਬਾਣਾ ਜੋ ਇਕ ਵਡੇ ਵਪਾਰੀ ਤੇ ਮਸੰਦ ਵੀ ਸਨ , ਜਿਲਾ ਜੇਹਲਮ ,ਪਿੰਡ ਟਾਂਡਾ ਦੇ ਰਹਿਣ ਵਾਲੇ ਸੀ ਜੋ ਬਾਅਦ ਵਿਚ ਪਰਿਵਾਰ ਸਮੇਤ ਵਪਾਰਿਕ ਦਰਿਸ਼ਟੀਕੋਣ ਵਜੋਂ ਆਕੇ ਦਿਲੀ ਵਸ ਗਏ 1 ਇਹ ਗੁਰੂ ਘਰ ਦੇ ਅਨਿਨ ਸੇਵਕ ਸੀ 1 ਭਾਈ ਮਖਣ ਸ਼ਾਹ ਦਾ ਬੇੜਾ ਇਕ ਵਾਰ ਸਮੁੰਦਰੀ ਤੂਫਾਨ ਵਿਚ ਘਿਰ ਗਿਆ 1 ਉਨ੍ਹਾ ਨੇ ਅਕਾਲ ਪੁਰਖ ਅਗੇ ਅਰਦਾਸ ਕਰਦਿਆਂ 500 ਮੋਹਰਾਂ ਗੁਰੂ ਘਰ ਭੇਟ ਕਰਨ ਦੀ ਮਨੋਤ ਮੰਨੀ 1 ਕੁਦਰਤ ਦੇ ਰੰਗ , ਬੇੜਾ ਠੀਕ-ਠਾਕ ਪਾਰ ਲੰਘ ਗਿਆ1 ਮਖਣ ਸ਼ਾਹ ਲੁਬਾਣਾ ਆਪਣੇ ਪਰਿਵਾਰ ਸਮੇਤ ਗੁਰੂ -ਘਰ ਦੇ ਦਰਸ਼ਨ ਕਰਨ ਤੇ ਮਨੋਤ ਭੇਟਾ ਕਰਨ ਆਏ 1 ਜਦ ਉਨ੍ਹਾ ਨੂੰ ਪਤਾ ਚਲਿਆ ਕੀ ਅਠਵੇਂ ਗੁਰੂ ਸਾਹਿਬ ਜੋਤੀ -ਜੋਤ ਸਮਾ ਗਏ ਹਨ ਤੇ ਨਾਂਵੇ ਬਕਾਲੇ ਵਿਚ ਹਨ ਤਾਂ ਉਹ ਬਕਾਲੇ ਪਹੁੰਚ  ਗਏ 1 ਬਕਾਲੇ 22 ਮੰਜੀਆਂ ਤੇ  ਬੈਠੇ 22 ਗੁਰੂ  ਜੋ ਆਪਣੇ ਆਪ ਨੂੰ ਗੁਰੂ ਅਖਵਾਂਦੇ ਸਨ,  ਦੇਖ ਹੈਰਾਨ ਹੋ ਗਏ 1  ਸੋਚਿਆਂ 5-5 ਮੋਹਰਾਂ ਮਥਾ ਟੇਕਦਾ ਹਾਂ ਜੇਹੜਾ ਸਚਾ ਗੁਰੂ ਹੋਵੇਗਾ ਆਪਣੀ ਮਨੋਤ ਆਪ ਮੰਗ ਲਵੇਗਾ 1 ਸਭ ਨੇ ਅਸੀਸਾਂ ਦਿਤੀਆਂ ਪਰ ਕਿਸੇ ਕੁਝ ਨਾ ਕਿਹਾ 1 ਬੜਾ ਨਿਰਾਸ਼ ਹੋ ਗਿਆ 1

ਕਿਸੇ ਨੇ ਗੁਰੂ ਤੇਗ ਬਹਾਦਰ ਦੀ ਦਸ ਪਾਈ  ਜਦ ਉਸਣੇ ਗੁਰੂ ਤੇਗ ਬਹਾਦਰ ਅਗੇ 5 ਮੋਹਰਾਂ ਮਥਾ ਟੇਕਿਆ ਤਾਂ ਉਨ੍ਹਾਂ ਨੇ 500 ਮੋਹਰਾਂ ਦੀ ਗਲ ਕਹਿ ਸੁਣਾਈ 1 ਮਖਣ ਸ਼ਾਹ ਖੁਸੀ ਨਾਲ ਪਾਗਲ ਹੋ ਗਿਆ ,ਕੋਠੇ ਚੜ ਕੇ ਪਲੂ ਫੇਰਿਆ ਤੇ ਉਚੀ ਉਚੀ ਐਲਾਨਿਆ ,’ ਗੁਰੂ ਲਾਧੋ ਰੇ ਗੁਰੂ ਲਾਧੋ ਰੇ “1 ਸੰਗਤਾ ਦਭੀ ਗੁਰੂਆਂ ਤੋਂ ਹਟ ਕੇ ਗੁਰੂ ਤੇਗ ਬਹਾਦਰ ਜੀ ਦੇ ਦਰਬਾਰ ਆਉਣਾ ਸ਼ੁਰੂ ਹੋ ਗਈਆਂ 1

ਧੀਰ ਮਲ ਇਹ ਸਭ ਦੇਖਕੇ ਬੋਖ੍ਲਾ ਗਿਆ  ਉਸਨੇ ਗੁੰਡਿਆ ਦਾ ਜਥਾ ਤਿਆਰ ਕੀਤਾ 1 ਸ਼ੀਂਹੇ ਨੇ ਧੀਰਮਲ ਦੇ ਹੁਕਮ ਨਾਲ ਗੁਰੂ ਤੇਗ ਬਹਾਦਰ ਜੀ ਤੇ ਗੋਲੀ ਚਲਾ ਦਿਤੀ ਪਰ ਉਸਦਾ ਨਿਸ਼ਾਨ ਖੁੰਜ ਗਿਆ 1 ਦੂਸਰੀ ਗੋਲੀ ਚਲਾਣ ਤੋਂ ਪਹਿਲਾ ਸਿਖਾਂ ਨੇ ਉਸਨੂੰ ਆਪਣੇ ਕਾਬੂ ਕਰ ਲਿਆ 1 ਉਸਦੇ ਦੋ ਆਦਮੀਆਂ ਨੇ ਦਰਬਾਰ ਦਾ ਸਾਰਾ ਸਮਾਨ ਲੁਟ ਲਿਆ 1 ਜਦੋਂ  ਮਖਣ ਸ਼ਾਹ ਨੇ ਇਹ ਸਭ ਸੁਣਿਆ ਤਾ ਉਹ ਘਟਨਾ ਵਾਲੀ ਜਗਾ ਤੇ ਪਹੁੰਚ ਗਿਆ ਤੇ ਸਭ ਨੂੰ ਬੰਦੀ ਬਣਾ ਲਿਆ 1 ਧੀਰਮਲ ਦੇ ਘਰੋਂ ਲੁਟੇ ਹੋਏ ਸਮਾਨ ਦੇ ਨਾਲ ਨਾਲ ਜਿਤਨਾ ਉਸਨੇ ਸੰਗਤਾਂ ਨੂੰ ਗੁਮਰਾਹ ਕਰਕੇ ਕੀਮਤੀ ਸਮਾਣ  ਇੱਕਠਾ ਕੀਤਾ ਸੀ ਜਿਸਤੇ ਮਖਣ ਸ਼ਾਹ ਗੁਰੂ ਸਾਹਿਬ ਦਾ ਹਕ ਸਮਝਦਾ ਸੀ  ਚੁੱਕ  ਕੇ ਗੁਰੂ ਦਰਬਾਰ ਵਿਚ ਪੇਸ਼ ਕੀਤਾ  1 ਗੁਰੂ ਤੇਗ ਬਹਾਦਰ ਸਾਹਿਬ ਨੇ ਸਭ  ਰਹਿਮ ਕਰਦਿਆਂ ਸਭ ਨੂੰ ਛੋੜਨ ਦਾ ਹੁਕਮ ਦਿਤਾ ਤੇ ਜਿਤਨਾ  ਸਮਾਨ ਸੀ ਆਪਣੇ ਸਮਾਨ ਸਮੇਤ ਸਭ ਨੂੰ ਧੀਰਮਲ ਨੂੰ ਵਾਪਸ ਕਰਨ ਲਈ ਕਿਹਾ 1

ਇਸ ਘਟਨਾ ਤੋਂ ਬਾਅਦ ਉਹ ਬਹੁਤ ਸਮਾ ਗੁਰੂ ਸਾਹਿਬ ਦੀ ਹਜੂਰੀ ਵਿਚ ਰਿਹਾ  ਗੁਰੂ ਸਾਹਿਬ ਨੇ ਪ੍ਰਚਾਰ ਦੀ ਯਾਤਰਾ ਅਰੰਭੀ ਸੀ ਤਾਂ ਮਖਣ ਸ਼ਾਹ ਉਨਾ ਦੇ ਨਾਲ ਸਨ 1 ਦਿਲੀ ਫੇਰੀ ਵਕਤ ਵੀ ਮਖਣ ਸ਼ਾਹ ਉਨਾ ਕੋਲ ਹੀ ਸਨ 1

Print Friendly, PDF & Email

Nirmal Anand

2 comments

Translate »