{:en}SikhHistory.in{:}{:pa}ਸਿੱਖ ਇਤਿਹਾਸ{:}

ਭਾਈ ਭਾਗ ਸਿੰਘ ਭਿੱਖੀ ਵਿੰਡ ( 1872-1914)

ਭਾਈ ਭਾਗ ਸਿੰਘ ਭਿੱਖੀ ਵਿੰਡ ਉਨ੍ਹਾ ਮੁਢਲੇ ਸੁਤੰਤਰ ਸੰਗਰਾਮੀਆਂ ਦੀ ਸ਼ੁਰੂ ਕੀਤੀ ਗਦਰ ਲਹਿਰ ਦੇ ਮੋਢੀਆਂ ਵਿਚੋਂ ਹਨ ਜਿਨ੍ਹਾ ਨੇ ਪ੍ਰਦੇਸਾਂ ਵਿਚ ਰੋਜ਼ੀ ਰੋਟੀ ਦੀ ਤਲਾਸ਼ ਵਿਚ ਗਏ  ਭਾਰਤੀਆਂ ਨੂੰ ਸੰਗਠਿਤ ਕਰਕੇ ਅੰਗ੍ਰੇਜ਼ੀ ਸਮਰਾਜ ਨਾਲ ਟਕਰ ਲਈ ਤੇ ਦੇਸ਼ ਦੀ ਆਜ਼ਾਦੀ ਦੇ ਸੰਘਰਸ਼ ਲਈ ਆਪਣਾ ਸਭ  ਕੁਝ ਕੁਰਬਾਨ ਕਰ ਦਿਤਾ l ਪੰਜ ਸਤੰਬਰ ਨੂੰ ਕਨੇਡਾ ਦੇ  ਜਾਨ ਹਾਪਕਿਨਸਨ ਜੋ ਕਨੇਡੀਆਨ ਇਮੀਗਰੇਸ਼ਨ ਅਫਸਰ ਸੀ ਦੀ ਸ਼ਹਿ ਉਤੇ ਉਸਦੇ ਤਨਖਾਹਦਾਰ ਸੂਹੀਆ ਬੇਲਾ ਸਿੰਘ ਜੀਅਨ ਨੇ ਭਾਈ ਭਾਗ ਸਿੰਘ ਨੂੰ ਵੇਨਕੂਵਰ ਦੇ ਗੁਰੂਦਵਾਰਾ ਸਾਹਿਬ ਦੇ ਅੰਦਰ ਗੋਲੀ ਮਾਰ ਕੇ ਸ਼ਹੀਦ ਕਰ ਦਿਤਾ, ਜਿਸ ਵਕਤ ਉਹ ਗੁਰੂ ਗ੍ਰੰਥ ਸਾਹਿਬ ਦੀ ਤਾਬਿਆ ਵਿਚ ਬੈਠੇ ਹੋਏ  ਸਨ l

ਸਰਦਾਰ ਭਾਗ ਸਿੰਘ ਦਾ ਜਨਮ ਮਾਝੇ ਦੇ ਪ੍ਰਸਿਧ ਪਿੰਡ ਭਿਖੀ ਵਿੰਡ , ਜ਼ਿਲਾ ਅਮ੍ਰਿਤਸਰ ਵਿਚ ਸੰਨ 1872 ਵਿਚ, ਸਰਦਾਰ ਨਰੈਣ ਸਿੰਘ ਅਤੇ ਮਾਤਾ ਮਾਨਕੌਰ ਦੇ ਗ੍ਰਹਿ ਵਿਖੇ ਹੋਇਆl ਇਹ ਪਿੰਡ ਪਾਕਿਸਤਾਨ ਨਾਲ ਲਗਦੀ ਖੇਮਕਰਨ ਵਾਲੀ ਸਰਹੱਦ ਜੋ 1905 ਵਿਚ ਪਾਕਿਸਤਾਨ ਦੀ ਲੜਾਈ ਸਮੇ ਬੜਾ ਮਸ਼ਹੂਰ ਹੋਇਆl  ਇਨ੍ਹਾ  ਨੇ ਲੀ ਵਿਦਿਆ ਪਿੰਡ ਦੇ ਸਕੂਲ ਤੋ ਹੀ ਪ੍ਰਾਪਤ ਕੀਤੀ ਤੇ ਫਿਰ ਖੇਤੀ ਦੇ ਕੰਮ ਵਿਚ ਲਗ ਪਏl ਚੜਦੀ ਜਵਾਨੀ ਵਿਚ ਉਹ ਫੌਜ਼ ਵਿਚ ਘੋੜ-ਸਵਾਰ ਭਰਤੀ ਹੋ ਗਏ ਤੇ ਤਕਰੀਬਨ ਪੰਜ ਸਾਲ ਦਸਵੀਂ ਬੰਗਾਲ ਲਾਂਸਰ ਰੈਜਮੈਂਟ ਵਿਚ ਨੋਕਰੀ ਕੀਤੀ ਜਿਥੇ ਉਨ੍ਹਾ ਨੂੰ ਚੰਗੀਆਂ ਸੇਵਾਵਾਂ ਕਾਰਣ ਪ੍ਰਸੰਸਾ -ਪਤਰ ਵੀ ਮਿਲੇ ( a discharge certificate of meritorious service  ) ਉਸਤੋਂ ਬਾਅਦ ਉਹ ਹਾਂਗ ਕਾਂਗ  ਅਤੇ ਸ਼ਿੰਘਾਈ,ਚੀਨ ਦੀ ਮਿਉਨੀਸਿਪਲ ਪੁਲਿਸ ਵਿਚ ਨੋਕਰੀ ਕਰ ਲਈl ਪਰ ਆਪਣੇ ਤੋਂ ਸੀਨੀਅਰ ਨਾਲ ਅਨਬਣ  ਹੋਣ  ਤੋਂ  ਨੋਕਰੀ ਛੱਡ ਵੇਨਕੂਵਰ , ਕਨੇਡਾ ਚਲੇ ਗਏlਕਨੇਡਾ ਵਿਚ ਉਹ ਵੇਨਕੂਵਰ ਖਾਲਸਾ ਦੀਵਾਨ ਸੋਸਾਇਟੀ ਤੇ ਪਹਿਲੇ  executive committee ਦੇ ਮੇਂਬਰ ਚੁਣੇ ਗਏ  ਤੇ ਗੁਰੂ ਨਾਨਕ ਮਾਈਨਿੰਗ ਅਤੇ ਟਰਸਟ ਕੰਪਨੀ . ਜੋ ਕਿ ਕਨੇਡਾ ਵਿਚ ਭਾਰਤੀ ਪ੍ਰਵਾਸੀਆਂ ਦੇ ਹਿਤ ਲਈ ਬਣਾਈ ਗਈ ਸੀ  ਦੇ president and managing director ਦੀ ਪਦਵੀ ਤੇ ਰਹੇ

ਕੈਨੇਡਾ ਪਹੁਚਣ ਮਗਰੋਂ ਭਾਈ ਭਾਗ ਸਿੰਘ ਇਹ ਗਲ ਸਮਝਣ ਨੂੰ ਦੇਰ ਨਾ ਲਗੀ ਕਿ ਅੰਗ੍ਰਜ਼ੀ ਰਾਜ ਤੇ ਅੰਗ੍ਰਜ਼ੀ ਪ੍ਰਭਾਵ ਹੇਠ ਅਧੀਨ ਬਸਤੀਆਂ ਵਿਚ ਭਾਰਤ ਪਰਵਾਸੀਆਂ ਨਾਲ ਹੁੰਦੇ ਮਾੜੇ ਵਿਉਹਾਰ ਦਾ ਕਾਰਣ ਸਾਡੀ ਗੁਲਾਮੀ ਹੈ ਜੋ ਕਿ ਗੋਰੇ ਸਮਰਾਜੀ  ਤੇ ਕਾਲੇ ਗੁਲਾਮਾਂ ਦੇ ਨਸਲੀ ਵਿਦ੍ਕਰੇ ਤੇ ਰੂਪ ਵਿਚ ਦਿਖਾਈ ਦੇ ਰਹੀ  ਸੀl 1897  ਵਿਚ ਸਮਰਾਜੀ ਬਸਤੀਆਂ ਦੇ ਪ੍ਰਧਾਨ ਮੰਤਰੀਆਂ ਦੀ ਲੰਡਨ ਵਿਚ ਹੋਈ ਇਮਪੀਰਿਯਲ ਕਾਨਫਰੰਸ ਵਿਚ ਮਤਾ ਪਾਸ ਕੀਤਾ ਗਿਆ ਕਿ ਹਿੰਦੁਸਤਾਨੀਆਂ ਨੂੰ ਕੇਵਲ ਅੰਗ੍ਰੇਜ਼ੀ ਸਲਤਨਤ ਦੀ ਰਈਅਤ ਹੋਣ ਨਾਤੇ ਇਹ ਅਧਿਕਾਰ ਨਹੀਂ ਮਿਲ ਜਾਂਦਾ ਕਿ ਉਹ ਅੰਗ੍ਰੇਜ਼ੀ ਬਸਤੀਆਂ ਵਿਚ ਜਾਕੇ ਆਬਾਦ ਹੋ ਜਾਣ l ਇਥੋਂ ਦੀ ਗੋਰਿਆਂ ਸਰਕਾਰਾਂ ਨੂੰ ਇਹ ਅਖਿਤਿਆਰ ਹੈ ਕਿ ਉਹ ਉਨ੍ਹਾ ਨੂੰ ਵਸਣ ਦੇਣ ਜਾਂ ਨਾ ਵਸਣ ਦੇਣ”ਇਸ ਤਰਾਂ  ਭਾਰਤੀਆਂ ਨੂੰ ਕਨੇਡਾ ਵਿਚ ਆਉਣ ਤੋ ਰੋਕਣ ਲਈ ਹਾਰਬਰ ਕਨੂੰਨ ਦਫ਼ਾ 42  ਅਤੇ 1909-10 ਵਿਚ ਪਾਸ ਕੀਤੇ  ਐਕਟ 38 ਰਾਹੀਂ ਹਿੰਦੀਆਂ ਲਈ ਕਨੇਡਾ ਵਿਚ ਦਾਖਲੇ ਦੀਆਂ ਸ਼ਰਤਾਂ ਨੂੰ ਹੋਰ ਸਖਤ ਕਰ ਦਿਤਾ ਗਿਆl  ਕਨੇਡਾ ਦੇ ਗਵਰਨਰ ਨੂੰ ਇਹ  ਅਖਿਤਿਆਰ ਦਿਤਾ ਗਿਆ ਕਿ ਉਹ ਕਿਸੇ ਖਾਸ ਸਮੇ ਵਾਸਤੇ ਜਾਂ ਹਮੇਸ਼ਾਂ  ਲਈ ਕਨੇਡਾ ਜਾਣ ਲਈ  ਕਨੇਡਾ ਦੇ ਕਿਸੇ ਘਾਟ ਉਤੇ ਕਿਸੇ ਜਮਾਤ, ਕਿਸੇ ਨਸਲ ਦੇ ਬੰਦਿਆਂ ਨੂੰ ਉਤਰਨ ਤੋਂ ਰੋਕ ਸਕਦਾ ਹੈ l ਚੀਨ ਯੋਰਪ ਤੇ ਜਪਾਨ ਤੋਂ ਆਏ ਪ੍ਰਵਾਸਿਆਂ ਨੂੰ ਇਹ ਕਨੂੰਨ  ਤੋ ਮੁਕਤ ਕੀਤਾ ਗਿਆ l

  1906 -1914 ਦੇ ਦਰਮਿਆਨ ਕਨੇਡਾ ਤੇ ਅਮਰੀਕਾ ਵਿਚ ਪਹੁੰਚੇ ਭਾਰਤੀ ਪ੍ਰਵਾਸੀਆਂ ਦੇ ਸਾਮਰਾਜੀ  ਸ਼ਕਤੀਆਂ ਪਹਿਲੀ ਟੱਕਰ ਬਰਾਬਰੀ ਦੇ ਅਧਿਕਾਰ ਪ੍ਰਾਪਤ ਕਰਨ ਨਾਲ ਸ਼ੁਰੂ ਹੋਈl ਭਾਈ ਭਾਗ ਸਿੰਘ, ਭਾਈ ਬਲਵੰਤ ਸਿੰਘ ਅਤੇ ਬਾਬਾ ਗੁਰਦਿੱਤ ਸਿੰਘ ਇਸ ਸੰਘਰਸ਼ ਦੇ ਪ੍ਰਮੁਖ ਨੇਤਾਵਾਂ ਵਿਚੋਂ ਸਨl 1906- 1908  ਦੇ ਦਰਮਿਆਨ ਬਹੁਤ ਸਾਰੇ ਲੋਕ ਅਮਰੀਕਾ ਤੇ ਕਨੇਡਾ ਪਹੁੰਚ ਚੁਕੇ ਸੀ, ਇੱਕਲੇ ਕਨੇਡਾ ਵਿਚ ਹੀ ਤਕਰੀਬਨ 5000 ਲੋਕ ਜਿਸ ਵਿਚ ਜਿਆਦਾ ਗਿਣਤੀ ਪੰਜਾਬੀ ਕਿਸਾਨਾਂ ਤੇ ਸਿਖਾਂ ਦੀ ਸੀl 1906 ਦੇ ਅਧ ਵਿਚ ਕਨੇਡਾ ਆਉਣ ਵਾਲੇ ਜਹਾਜ਼ ਵਿਚ ਭਾਈ ਅਰਜਨ ਸਿੰਘ , ਪਿੰਡ ਮਲਕ, ਤਹਿਸੀਲ ਜਗਰਾਉ , ਜ਼ਿਲਾ ਲੁਧਿਆਣਾ  ਆਪਣੇ ਨਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੀੜ ਵੇਨਕੂਵਰ ਆਏl  ਭਾਰਤ ਪਰਵਾਸੀਆਂ ਨੇ ਇਕ ਮਕਾਨ ਕਰਾਏ ਤੇ ਲੈਕੇ ਗੁਰੂਦਵਾਰੇ ਸਾਹਿਬ ਦੀ ਸਥਾਪਨਾ ਕੀਤੀ, ਜਿਸਦੇ ਇੰਤਜ਼ਾਮ ਲਈ ਇਕ ਕਮੇਟੀ ਬਣਾਈ ਗਈ ਜਿਸਦੇ ਭਾਈ ਭਾਗ ਸਿੰਘ ਜੀ ਸਰਕਰਦਾ ਮੈਂਬਰ ਸਨl 2 ਸਾਲ ਦੇ ਵਿਚ ਵਿਚ ਇਥੇ ਇਕ ਸ਼ਾਨਦਾਰ ਗੁਰੂਦਵਾਰਾ ਬਣਾ ਦਿਤਾ ਗਿਆl  ਇਸ ਦੇ ਨਾਲ ਹੀ ਖਾਲਸਾ ਦੀਵਾਨ ਸੋਸਾਇਟੀ ਦੀ ਸਥਾਪਨਾ ਕੀਤੀ ਜਿਸਦੇ ਖਜਾਨਚੀ ਭਾਈ ਭਾਗ ਜੀ ਸਨ l ਭਾਰਤੀ ਪ੍ਰਵਾਸੀ ਇਨ੍ਹਾ ਥਾਵਾਂ ਤੇ ਇੱਕਠੇ ਹੋਕੇ ਆਪਣੀਆਂ ਸਮਿਸਿਆਵਾਂ ਤੇ ਵਿਚਾਰ ਕਰਦੇ l ਬ੍ਰਿਟਿਸ਼ ਸਰਕਾਰ ਨਾਲ ਟੱਕਰ ਲੈਣ ਲਈ ਆਪਣੀ ਰਣ -ਨੀਤੀ ਤਿਆਰ ਕਰਦੇl

1909 ਈਸਵੀ ਇਕ ਹੋਰ ਸੋਸਾਇਟੀ ਦਾ ਗਠਨ ਕੀਤਾ , ਜਿਸਦੇ ਪਹਿਲੇ ਪ੍ਰਧਾਨ ਭਾਈ ਭਾਗ ਸਿਘ ਜੀ ਸੀl 23 ਅਕਤੂਬਰ 1909 ਵੇਨਕੂਵਰ ਗੁਰੁਦਵਾਰੇ ਦੀ ਕਮੇਟੀ ਨੇ ਇਕ ਮਤਾ ਪਾਸ ਕੀਤਾ ਜਿਸ ਵਿਚ ਅੰਗ੍ਰੇਜ਼ੀ ਸਰਕਾਰ ਦੀਆਂ ਸਖਤ ਅਤੇ ਵਿਤਕਰੇ ਪੂਰਨ ਨੀਤੀਆਂ ਦੀ ਕੜੇ ਸ਼ਬਦਾਂ ਵਿਚ ਵਿਰੋਧ ਕੀਤਾ, ਤੇ ਹਰ ਉਸ ਚੀਜ਼ ਨੂੰ ਜਲਾਣ  ਦਾ ਫੈਸਲਾ ਕੀਤਾ ਜੋ ਉਨ੍ਹਾ ਨੂੰ ਅੰਗ੍ਰੇਜ਼ੀ ਸਰਕਾਰ ਦੀ ਗੁਲਾਮੀ ਦਾ ਅਹਿਸਾਸ ਕਰੇl  ਭਾਈ ਭਾਗ ਸਿੰਘ ਨੇ ਸਾਰੇ ਮੈਡਲ, ਮਾਣ ਪਤਰਾਂ ਤੇ ਹੋਰ ਵਸਤਾਂ ਨੂੰ ਅਗ ਲਗਾ ਦਿਤੀ ਜੋ ਉਸ ਨੂੰ ਨੋਕਰੀ ਦੌਰਾਨ ਅੰਗਰੇਜਾਂ  ਤੋਂ ਮਿਲੇ ਸਨ l ਇਹ ਖਬਰ ‘ਫਰੀ ਹਿੰਦੂਸਤਾਨ” ਦੇ 19 09 ਦੇ ਪਰਚੇ ਵਿਚ ਛਪੀ ਸੀl

1908 ਵਿਚ ਜਦੋਂ ਭਾਰਤੀ ਪ੍ਰਵਾਸਿਆਂ ਨੂੰ ਗਿਣੀ-ਮਿਥੀ ਨੀਤੀ ਦੇ ਅਧਾਰ ਤੇ ਹੋਂਡਰਾਸ ਟਾਪੂ ਤੇ ਵਸਾਣ ਦੀਆਂ ਕੋਸ਼ਿਸਾਂ ਕੀਤੀਆਂ ਤਾਂ  ਭਾਈ ਭਾਗ ਸਿੰਘ ਦੀ ਲੀਡਰਸ਼ਿਪ ਹੇਠ ਸਾਰੀ ਕਮੇਟੀ ਵਾਲਿਆਂ ਨੇ ਇਸਦਾ ਵਿਰੋਧ ਕੀਤਾ ਜਿਸ ਕਰਕੇ ਅਧਿਕਾਰੀਆਂ ਨੇ ਇਸ ਯੋਜਨਾ ਨੂੰ ਤਿਆਗ ਦਿਤਾl  ਕਨੇਡਾ ਵਿਚ ਤਿੰਨ ਸਾਲ ਲਗਾਤਾਰ ਰਹਿਣ ਤੋ ਬਾਅਦ ਉਥੋਂ ਦੇ ਵਸਨੀਕ ਨੂੰ ਇਕ ਕਨੂਨ ਦੀ ਦਫ਼ਾ 2 ਅਨੁਸਾਰ ਉਹ ਆਪਣੇ ਪਰਿਵਾਰ ਨੂੰ ਉਥੇ ਬੁਲਾ ਸਕਦਾ ਸੀ ਪਰ ਕਨੇਡਾ ਸਰਕਾਰ ਨੇ ਇਕ ਕਨੂਨ ਦੇ ਤਹਿਤ ਬਹੁਤ ਸਾਰੀਆਂ ਐਸੀਆਂ  ਬੰਦਸ਼ਾ ਲਗਾ ਦਿਤੀਆਂ  ਜਿਨ੍ਹਾ ਵਿਚੋ ਇਕ ਸੀ ਕਨੇਡਾ ਵਿਚ ਖਾਲੀ ਉਨ੍ਹਾ ਨੂੰ ਪ੍ਰਵੇਸ਼ ਹੋਣ ਦੀ ਇਜਾਜ਼ਤ ਦਿਤੀ ਜਾਏਗੀ ਜੋ ਆਪਣੇ ਦੇਸ਼ ਤੋਂ ਸਿਧੀ ਟਿਕਟ ਲੈਕੇ ਇਥੇ ਪਹੁੰਚਣਗੇ-ਜੋ ਬਹੁਤ ਲੰਬੀ ਯਾਤਰਾ ਸੁ l  ਦੀਵਾਨ ਸੋਸਾਇਟੀ ਅਤੇ ਹਿੰਦੁਸਤਾਨ ਐਸੋਸ਼ਿਏਸ਼ਨ ਇਨ੍ਹਾ ਕ਼ਾਨੂਨਾ ਵਿਰੁਧ ਲੜਨ ਦਾ ਫੈਸਲਾ ਕਰ ਲਿਆl ਭਾਰਤ ਤੋਂ ਆਪਣੇ ਪਰਿਵਾਰ ਲਿਆਉਣ ਦੀ ਪਹਿਲ ਭਾਈ ਭਾਗ ਸਿੰਘ  ਭੀਖੀ ਵਿੰਡ ਤੇ ਭਾਈ ਬਲਵੰਤ ਸਿੰਘ ਨੇ ਖੁਰਦਪੁਰ ਚੁਣਿਆ ਅਤੇ ਇਹ ਦੋਵੇਂ ਸੁਤੰਤਰਤਾ ਸੰਗਰਾਮੀਏ 1911 ਦੇ ਸ਼ੁਰੂ ਵਿਚ ਹਿੰਦੁਸਤਾਨ ਪਹੁੰਚ ਗਏl

 17 ਮਈ, 1911 ਨੂੰ ਭਾਈ ਭਾਗ ਸਿੰਘ ਤੇ ਭਾਈ ਬਲਵੰਤ ਸਿੰਘ ਨੇ ਕਲਕਤਿਉ ਵਾਏਸਰਾਏ ਨੂੰ ਤਾਰ ਦਿਤੀ ਕਿ ਕਲਕਤੇ ਦੀਆਂ ਜਹਾਜੀ ਕੰਮਪਨੀਆਂ ਸਾਨੂੰ ਸਿਧੀਆਂ ਟਿਕਟਾਂ ਨਹੀਂ ਦੇ ਰਹੇ ਅਤੇ ਕਨੇਡਾ ਸਰਕਾਰ ਨੂੰ ਵੀ ਲਿਖਿਆ ਪਰ ਉਨ੍ਹਾ ਨੇ ਕਿਹਾ ਇਸ ਵਿਚ ਅਸੀਂ ਕੁਝ ਨਹੀਂ ਕਰ ਸਕਦੇl ਕੁਝ ਦਿਨ ਕਲਕਤੇ ਰੁਕ ਇਹ ਹਾਂਗ-ਕਾਂਗ ਚਲੇ ਗਏ ਜਿਥੇ ਉਨ੍ਹਾ ਨੂੰ ਤਿੰਨ ਮਹੀਨੇ ਰੁਕਨਾ ਪਿਆ ਪਰ  ਇਥੇ ਵੀ ਕੋਈ ਹਲ ਨਹੀਂ ਨਿਕਲਿਆ , ਸਿਧੀ  ਟਿਕਟ ਨਹੀਂ ਦਿਤੀ ਗਈl ਅਖੀਰ ਦੋ ਮਹੀਨੇ ਦੀ ਖਜਲ -ਖੁਆਰੀ ਪਿਛੋਂ ਵਾਇਆ ਸਨਫਰਾਂਸਿਸਕੋ ਹੋਕੇ ਕਨੇਡਾ ਵਾਲੇ ਜਹਾਜ਼ ਵਿਚ ਬੈਠ ਗਏl ਹਾਂਗ-ਕਾਂਗ  ਵਿਚ ਭਾਈ ਭਾਗ ਸਿੰਘ ਦੀ ਪਤਨੀ ਨੇ ਇਕ ਬਚੇ ਨੂੰ ਜਨਮ ਦਿਤਾ ਜਿਸਦਾ ਨਾ ਜ੍ਪਿੰਦਰ ਸਿੰਘ ਰਖਿਆ ਗਿਆ l ਤਕਰੀਬਨ ਢਾਈ ਸਾਲ ਮਗਰੋ ਇਨ੍ਹਾ ਦੇ ਘਰ ਇਕ ਬਚੀ ਨੇ ਜਨਮ ਲਿਆ ਜੋ ਭਾਈ ਭਾਗ ਸਿੰਘ ਦੀ ਸ਼ਹੀਦੀ ਦੇ ਸਮੇ ਕੇਵਲ 9 ਦਿਨ ਦੀ ਸੀl  ਬੇਸ਼ਕ ਇਹ ਦੋਵੇ, ਭਾਈ ਭਾਗ ਸਿੰਘ ਵਿੰਡ ਤੇ ਭਾਈ ਬਲਵੰਤ ਸਿੰਘ ਆਪਣੇ ਪਰਿਵਾਰ ਨੂੰ ਵੈਨਕੂਵਰ ਲਿਆਉਣ ਵਿਚ ਕਾਮਯਾਬ ਹੋ ਗਏ ਪਰ ਪਰਿਵਾਰਾਂ ਨੂੰ ਤਿੰਨ ਸਾਲ ਬਾਅਦ ਕਨੇਡਾ ਵਿਚ ਲਿਆਉਣ ਦੇ ਕਾਨੂਨ ਨੂੰ ਜੀ-ਤੋੜ ਕੋਸ਼ਿਸ਼ਾਂ ਦੇ ਬਾਵਜੂਦ ਬਦਲਣ ਵਿਚ ਕਾਮਯਾਬ ਨਹੀਂ ਹੋ ਸਕੇl

 ਹਿਉ ਜੋਨਸਟਨ ਨੇ ਆਪਣੀ ਕਿਤਾਬ Voice of the Kamagatamaroo ਵਿਚ ਲਿਖਿਆ ਹੈ ਜੀ ਇਕ ਨਵੰਬਰ 1913 ਜਦੋਂ ਗਦਰ ਦਾ ਪਹਿਲਾ ਪਰਚਾ ਪ੍ਰਕਾਸ਼ਿਤ ਹੋਇਆ ਤਾਂ ਭਾਈ ਭਾਗ ਸਿੰਘ ਨੇ ਵੇਨਕੂਵਰ ਗੁਰੁਦਵਾਰੇ ਵਿਚ ਹਿੰਦੀਆਂ ਨੂੰ ਸੰਬੋਧਨ ਕਰਕੇ ਕਿਹਾ ,” ਗਦਰ ਪਰਚਾ ਅੰਗਰੇਜਾਂ ਦੀ ਗੁਲਾਮੀ ਤੋਂ ਮੁਕਤੀ ਪਾਉਣ ਦਾ ਇਕ ਵਡਾ ਉਪਰਾਲਾ ਹੈ”, ਜਿਸ ਰਾਹੀਂ ਅਸਾਂ ਨੇ ਆਪਣੇ ਦੇਸ਼ ਵਾਸੀਆਂ ਉਪਰ ਉਨ੍ਹਾ ਵਲੋਂ ਕੀਤੀਆਂ ਵਧੀਕੀਆਂ ਬਾਰੇ ਜਾਗ੍ਰਿਤ ਕਰਨਾ ਹੈ “l ਉਨ੍ਹਾ ਨੇ ਕਿਹਾ ਕਿ ਇਹ ਪਰਚੇ ਜਾਇਆ ਨਾ ਕਰਨ ਪੜ੍ਹਨ ਤੋ ਬਾਅਦ ਹਿੰਦੁਸਤਾਨ ਆਪਣੇ ਸਕੇ ਸੰਬੰਧੀਆ ਨੂੰ ਭੇਜ ਦੇਣ”l

 ਇਸ ਕਾਨੂਨ ਦਿਆ ਧਜੀਆਂ ਉੜਾਨ ਲਈ ਬਾਬਾ ਗੁਰਦਿਤ ਸਿੰਘ ਨੇ ਪ੍ਰਵਾਸੀ ਭਾਰਤੀਆਂ ਦੇ ਲਗੀਆਂ ਸ਼ਰਤਾਂ ਪੂਰੀਆਂ ਕਰਕੇ  ਜਪਾਨ ਤੋਂ ਕਾਮਾਗਾਟਾਮਾਰੂ ਨਾਮ ਦਾ ਜਹਾਜ਼ ਕਿਰਾਏ ਤੇ ਲੈਕੇ 23 ਮਈ  ਨੂੰ 376 ਮੁਸਾਫਰਾਂ ਸਮੇਤ 1914 ਨੂੰ ਵੇਨਕੂਵਰ ਪਹੁੰਚ ਗਿਆl  ਪਰ ਤਾਂ ਵੀ ਕਨੇਡਾ ਅਧਿਕਾਰੀਆਂ ਨੇ ਇਨ੍ਹਾ ਮੁਸਾਫਰਾਂ ਨੂੰ ਜਹਾਜ਼ ਤੋ ਉਤਰਨ ਦੀ ਇਜਾਜ਼ਤ ਨਹੀਂ ਦਿਤੀl  ਕਨੇਡਾ ਵਿਚ ਭਾਰਤ ਪ੍ਰਵਾਸਿਆਂ ਨੇ ਸ਼ੋਰ ਕਮੇਟੀ ਦਾ ਗਠਿਨ ਕਰਕੇ ਕਨੂਨੀ ਲੜਾਈ ਦੁਆਰਾ ਜਹਾਜ ਦੇ ਮੁਸਾਫਰਾਂ ਦੀ ਹਰ ਤਰਹ ਨਾਲ ਸਹਾਇਤਾ ਕਰਨੀ ਚਾਹੀl ਇਸ ਕਮੇਟੀ ਵਿਚ ਭਾਗ ਸਿੰਘ , ਬਲਵੰਤ ਤੇ ਉਨ੍ਹਾ ਨਾਲ ਕਮੇਟੀ ਦੇ ਹੋਰ ਕਈ ਮੇੰਬਰ ਸਨ l ਇਹ ਜਹਾਜ਼ ਦੋ ਮਹੀਨੇ ਤੱਕ  ਲੰਗਰ ਪਾਕੇ ਸਮੁੰਦਰ ਵਿਚ ਖੜਾ ਰਿਹਾ , ਪਰ ਫਿਰ ਵੀ  ਇਜਾਜ਼ਤ ਨਹੀਂ ਮਿਲੀ, ਕਨੇਡਾ ਗੋਰਮਿੰਟ ਟਸ ਤੋ ਮਸ ਨਹੀਂ ਹੋਈl  ਅਖਿਰ ਬਾਬਾ ਦਿਤ ਸਿੰਘ ਜੀ ਨੂੰ ਭਾਈ ਭਾਗ ਸਿੰਘ ਜੀ ਦੁਆਰਾ ਕੀਤੇ ਯਤਨਾਂ ਅਤੇ ਮਾਇਕ ਸਹਾਇਤਾ ਦਾ ਧੰਨਵਾਦ ਕਰਦੇ ਹਿੰਦੁਸਤਾਨ  ਵਾਪਸ ਜਾਣਾ ਪਿਆ l 29 ਸਤੰਬਰ 1914 ਜਹਾਜ਼ ਵਾਪਸ ਕਲਕਤਾ ਬੱਜ ਬੱਜ ਘਾਟ ਤੇ ਪਹੁੰਚ ਗਿਆ  ਜਿਥੇ ਉਨ੍ਹਾ ਦਾ  ਬੰਦੂਕਾ ਤੇ  ਗੋਲੀਆਂ ਨਾਲ ਸਵਾਗਤ ਕੀਤਾ ਗਿਆ l 5 ਸਤੰਬਰ 1914 ਨੂੰ ਭਾਈ ਭਾਗ ਜੀ   ਗੁਰੂਦਵਾਰੇ  ਵਿਚ , ਗੁਰੂ ਗਰੰਥ ਸਾਹਿਬ ਦੀ ਤਾਬਿਆ ਵਿਚ ਬੈਠੇ ਨੂੰ ਬੇਲਾ ਸਿੰਘ ਜੋ  ਆਵਾਸ ਮਹਿਕਮੇ ਦਾ ਇੰਸਪੇਕਟਰ ਸੀ ,ਹਾਪਕਿਨਸਨ  ਦੀ ਸ਼ਹਿ ਉਤੇ ਗੋਲੀ ਮਾਰ ਦਿਤੀ ਕਿਓਂਕਿ ਉਨ੍ਹਾ  ਵਾਸਤੇ ਭਾਈ ਭਾਗ ਸਿੰਘ ਹੀ ਸਭ ਤੋ ਵਡੀ ਸਿਰਦਰਦੀ ਸੀ l ਭਾਈ ਭਾਗ ਸਿੰਘ ਦੇ ਕਤਲ ਦਾ ਬਦਲਾ ਲੋਪੋਕੇ ਪਿੰਡ ਨਾਲ ਸਬੰਧਿਤ ਭਾਈ ਸੇਵਾ ਸਿੰਘ ਨੇ ਹਾਪਕਿਨਸਨ ਨੂੰ ਸੁਣਵਾਈ ਵਕਤ (appellate court) ਵਿਚ ਗੋਲੀ ਮਾਰਕੇ ਲਿਆl ਜਦ ਬੇਲਾ ਸਿੰਘ ਆਪਣੇ ਪਿੰਡ ਪਰਤਿਆ ਤਾਂ ਕ੍ਰਾਂਤੀਕਾਰੀਆਂ ਨੇ ਉਸ ਨੂੰ ਵੀ ਮਾਰ ਕੇ ਭਾਈ ਸਿੰਘ ਨਾਲ ਕੀਤੇ ਸਾਰੇ ਬਦਲੇ ਚੁਕਾ ਲਏl

 

ਸਰਦਾਰ ਭਾਗ ਸਿੰਘ ਬੜਾ ਦ੍ਰਿੜ ਵਿਸ਼ਵਾਸੀ ਤੇ ਧਾਰਮਿਕ ਬਿਰਤੀ ਵਾਲਾ ਦੇਸ਼ ਭਗਤ ਸੀ l ਉਸਨੇ ਦੇਸ਼ ਭਗਤੀ ਦੇ ਜਜ਼ਬੇ ਦੇ ਨਾਲ ਨਾਲ ਪ੍ਰਦੇਸਾਂ ਵਿਚ ਮਜਬੂਰੀ ਕਰਨ ਪਤਿਤ ਹੋ ਰਹੇ ਸਿਖ ਨੋਜਵਾਨਾ ਨੂੰ ਮੁੜ ਆਪਣੇ ਵਿਰਸੇ ਨਾਲ ਜੋੜਨ ਦੀ ਭਰਪੂਰ ਕੋਸ਼ਿਸ਼ ਕੀਤੀ ਜਿਸ ਕੰਮ ਵਿਚ ਉਸ ਨੂੰ ਭਾਈ ਬਲਵੰਤ ਸਿੰਘ ਖੁਰਦਪੁਰ ਦਾ ਗ੍ਰੰਥੀ ਸਿੰਘ ਨੇ ਵੀ ਪੂਰਾ ਪੂਰਾ ਸਹਿਯੋਗ ਦਿਤਾl ਉਹ ਪ੍ਰਵਾਸੀ ਭਾਰਤੀਆਂ ਵਿਚ ਬਹੁਤ ਹਰਮਨ ਪਿਆਰਾ ਤੇ ਮਿਲਾਪੜੀ ਸ਼ਖਸ਼ੀਅਤ ਦਾ ਬੰਦਾ ਸੀl ਲੋਕ ਉਸ ਨੂੰ ਸੇਵਾ ਦਾ ਪੁੰਜ ਤੇ ਸੰਤ ਰੂਪ ਕਰਕੇ ਜਾਣਦੇ ਸਨ l ਇਨ੍ਹਾ ਨੂੰ ਆਪਣੇ  ਜੱਦੀ ਪਿੰਡ ਵਿਚ ਭਾਈ ਭਾਗ ਸਿੰਘ ਭਿੱਖੀ ਵਿੰਡ ਤੇ ਭਾਈ ਭਾਗ ਸਿੰਘ ਕਨੇਡੀਅਨ ਕਰਕੇ ਵੀ ਜਾਣਿਆ ਜਾਂਦਾ ਹੈ l

 ( Most of the information is taken from  the article written by Dr. Harbans Chawla as there was no other source, I could locate from the libraries due to covid)

                             ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਿ ਫਤਹਿ

 

Print Friendly, PDF & Email

Nirmal Anand

Add comment

Translate »