{:en}SikhHistory.in{:}{:pa}ਸਿੱਖ ਇਤਿਹਾਸ{:}

ਸਿੱਖ ਧਰਮ ਵਿਚ ਨਸ਼ਾ

ਸਿੱਖ ਧਰਮ ਵਿਚ ਨਸ਼ਾ

WHO ਦੇ ਅਨੁਸਾਰ “ਤੰਦਰੁਸਤੀ   ਕੇਵਲ ਅਰੋਗ ਤੇ ਜਿਸਮਾਨੀ ਤਾਕਤਵਰ ਹੋਣਾ ਹੀ ਨਹੀਂ  ਬਲਿਕ ਸਰੀਰਕ , ਮਾਨਸਿਕ ਤੇ ਸਮਾਜਿਕ ਪਖੋਂ ਸੰਪੂਰਨ ਤੰਦਰੁਸਤੀ ਦੀ ਅਵਸਥਾ ਹੈ( Complete physical, mental and social beingl”l

ਨਸ਼ਿਆਂ ਸਬੰਧੀ ਵਿਸਵ ਸਿਹਤ ਸੰਗਠਨ (W.H.O.) ਨੇ ਆਪਣੀ ਇਕ ਰਿਪੋਰਟ ਵਿਚ ਇਹ ਦਾਅਵਾ ਕੀਤਾ ਕਿ ਸਿਰਫ ਭਾਰਤ ਵਿੱਚ ਹੀ ਤੰਬਾਕੂ ਦੀ ਵਰਤੋਂ ਨਾਲ 8 ਲੱਖ ਲੋਕ ਪ੍ਰਤੀ ਸਾਲ ਵਿਚ ਮਰ ਜਾਂਦੇ ਹਨ।(W.H.O) ਵਿਸ਼ਵ ਸਿਹਤ ਸੰਗਠਨ ਦੀ ਇਕ ਰਿਪੋਰਟ ਅਨੁਸਾਰ ਹਰ ਸਾਲ ਪੰਜ ਲੱਖ ਵਿਅਕਤੀ ਤੰਬਾਕੂਨੋਸੀ ਨਾਲ ਮਰਦੇ ਹਨ। ਸੰਨ 2030 ਤੱਕ ਇਹ ਗਿਣਤੀ ਢਾਈ ਗੁਣਾ ਹੋ ਜਾਵੇਗੀl ਸਿਗਰੇਟ ਜਾਂ ਬੀੜੀ ਵਿਚ ਜੋ ਤਮਾਕੂ ਹੁੰਦਾ ਹੈ ਜਿਸ ਵਿਚ ਨਿਕੋਟੀਨ ਹੁੰਦੀ ਹੈ ਜੋ ਸਰੀਰ ਵਿਚ ਜਾਕੇ ਲਹੂ ਦੀਆਂ ਨਾੜ੍ਹੀਆਂ ਨੂੰ ਸੁਕਾ ਦਿੰਦੀ ਹੈ ਜਿਸ ਨਾਲ ਲਹੂ ਦਾ ਪ੍ਰਵਾਹ ਬਹੁਤ ਘਟ ਜਾਂਦਾ ਹੈl

 ਕਿਤਨੇ ਅਫਸੋਸ ਜਨਕ ਗਲ ਹੈ ਕਿ ਗੁਰੂਆਂ ਪੀਰਾਂ ਦੇ ਨਾਮ ਨਾਲ ਜਾਣੀ ਜਾਂਦੀ ਪੰਜਾਬ ,ਪੰਜ+ਆਬ (ਪੰਜ ਦਰਿਆਵਾਂ ਦੀ ਧਰਤੀ) ਵਿੱਚ ਅੱਜ ਨਸ਼ਿਆਂ ਦੇ ਵਗਦੇ ਛੇਵੇਂ ਦਰਿਆ ਨੇ ਪੰਜਾਬ ਦੀ ਜਵਾਨੀ ਨੂੰ ਤਹਿਸ ਨਹਿਸ ਕਰ ਕੇ ਰੱਖ ਦਿੱਤਾ ਹੈ । ਹੈਰਾਨ ਹੋ ਜਾਈਦਾ ਹੈ ਅੱਜ ਦਾ ਪੰਜਾਬ ਦੇਖ ਕੇ, ਕਿ ਇਹ ਉਹੀ ਪੰਜਾਬ ਹੈ, ਜਿਸ ਬਾਰੇ ਕਦੇ ਗਿਆਨੀ ਗੁਰਮੁੱਖ ਸਿੰਘ ਮੁਸਾਫਿਰ ਨੇ ਆਪਣੀਪੰਜਾਬ ਉੱਤੇ  ਕਵਿਤਾ ਵਿੱਚ ਲਿਖਿਆ ਸੀ: ਦੁੱਧ ਦਹੀਂ ਦੇ ਵਹਿਣ ਦਰਿਆ ਇੱਥੇ, ਰੱਬ ਵਾਲੀਆਂ ਬਰਕਤਾਂ ਭਾਰੀਆਂ ਨੇ ll

ਗੁਰਮਤਿ-

ਗੁਰਮਤਿ  ਉਚੇ ਸੁਚੇ ਜੀਵਨ ਜੀਣ ਦਾ ਬੇਹਤਰੀਨ ਖਜ਼ਾਨਾ ਹੈ ਜੋ ਸਾਨੂੰ ਵਿਰਸੇ ਵਿੱਚ ਮਿਲਿਆ ਹੈ ,ਜਿਸ ਵਿਚ ਚੰਗੇ ਚੱਜ ਵਿਹਾਰ, ਸੁਹਣੀ ਸੇਹਤ, ਸਮਾਜਿਕ ਭਾਈਚਾਰਾ ਤੇ ਉੱਤਮ ਆਤਮਿਕ ਅਵੱਸਥਾ ਦੀ  ਪ੍ਰਾਪਤੀ ਲਈ ਭਰਪੂਰ ਹਿਦਾਇਤਾਂ , ਸਿਖਿਆਵਾਂ , ਉਪਦੇਸ਼ ਤੇ ਚੇਤਾਵਨੀਆਂ ਸਾਨੂੰ  ਆਪਣੇ ਗੁਰੂ ਸਾਹਿਬਾਨਾਂ  ਤੋਂ ਮਿਲੀਆਂ ਹਨ, ਜਿਨਾਂ ਵਿਚੋ ਕੁਝ ਮੈਂ  ਆਪਜੀ ਨਾਲ ਸਾਂਝੀਆਂ ਕਰਦੀ ਹਾਂ l ਗੁਰੂ ਸਾਹਿਬਾਨਾਂ ਨੇ ਖਾਲੀ ਸਿਖਾਂ ਨੂੰ ਹੀ ਨਹੀਂ ਬਲਿਕ ਆਪਣੀ ਬਾਣੀ ਵਿਚ ਥਾਂ ਥਾਂ ਤੇ ਸਾਰੀ ਮਾਨਵਤਾ ਨੂੰ ਨਸ਼ਿਆਂ ਤੋਂ ਬਹੁਤ ਦੂਰ ਰਹਿਣ ਦਾ ਆਦੇਸ਼ ਦਿਤਾl ਮਨੁੱਖ  ਨੂੰ ਭਾਗਾਂ ਨਾਲ ਕਈ ਜਨਮਾ ਬਾਅਦ, ਕਹਿੰਦੇ ਹਨ 84 ਲਖ ਜੂਨਾਂ ਤੋ ਬਾਅਦ ਇਹ  ‘ ਮਨੁਖ ਦੇਹੁਰੀਆ ‘ ਨਸੀਬ  ਹੁੰਦੀ ਹੈ ਜਿਸ ਦਾ ਧਿਆਨ ਰਖਣਾ ਹਰ ਇਨਸਾਨ ਦਾ ਮਨੁਖੀ ਕਰੱਤਵ ਹੈ l ਗੁਰੂ ਸਾਹਿਬਾਨਾਂ  ਨੇ ਮਨੁਖੀ  ਸਰੀਰ ਨੂੰ ਹਰਿ ਮੰਦਿਰ ਕਹਿ ਕੇ ਵਡਿਆਰਿਆ ਹੈl

ਗੁਰੂ ਨਾਨਕ ਸਾਹਿਬ ਨੇ ਆਪਣੀ ਪੱਤ ਤੇ ਮੱਤ ਨੂੰ ਕਾਇਮ ਰਖਣ ਤੇ ਜੋਰ ਦਿਤਾl ਗੁਰੂ ਨਾਨਕ ਸਹਿਬ ਜੀ ਨਸ਼ੇ ਬਾਰੇ ਸਪਸ਼ਟ ਫੁਰਮਾਉਂਦੇ ਹਨ

ਗੁਰੂ ਨਾਨਕ ਦੇਵ ਜੀ ਦਾ ਫ਼ੁਰਮਾਨ ਹੈ :

ਖਸਮੁ ਵਿਸਾਰਿਕੀਏ ਰਸ ਭੋਗ    ਤਾਂਤਨਿ ਉਠਿ ਖਲੋਏ ਰੋਗ  (/੧੨੫੬)

                               ਜਿਤੁ ਪੀਤੈਮਤਿ ਦੂਰਿ ਹੋਇਬਰਲੁ ਪਵੈ ਵਿਚਿ ਆਇ   ਆਪਣਾ ਪਰਾਇਆ  ਪਛਾਣਈਖਸਮਹੁ ਧਕੇ ਖਾਇ  

ਗੁਰੂ ਅਮਰਦਾਸ ਜੀ ਨੇ ਇਸ ਸਰੀਰ ਨੇ ਹਰਮੰਦਿਰ ਕਹਿ ਕੇ ਵਡਆਰਿਆ  ਹੈ

                  ਹਰਿ ਮੰਦਰੁ ਏਹੁ ਸਰੀਰੁ ਹੈ ਗਿਆਨਿ ਰਤਨਿ ਪਰਗਟੁ ਹੋਇ ॥ ਮਨਮੁਖ ਮੂਲੁ ਨ ਜਾਣਨੀ ਮਾਣਸਿ ਹਰਿ ਮੰਦਰੁ ਨ ਹੋਇ ॥੨॥ (/੧੩੪੬)

                 ਹਰਿ ਮੰਦਰ ਮਹਿ ਨਾਮੁ ਨਿਧਾਨੁ ਹੈਨਾ ਬੂਝਹਿ ਮੁਗਧ ਗਵਾਰ  (/੧੩੪੬)

 

                                                                                                                   

ਨਸ਼ੇ ਬਾਰੇ ਗੁਰੂ ਅਮਰਦਾਸ  ਨੇ ਕੌਮ ਨੂੰ ਸੁਚੇਤ ਕੀਤਾ

              ਮਾਣਸੁ ਭਰਿਆ ਆਣਿਆਮਾਣਸੁ ਭਰਿਆ ਆਇ 

              ਜਿਤੁ ਪੀਤੈਮਤਿ ਦੂਰਿ ਹੋਇਬਰਲੁ ਪਵੈ ਵਿਚਿ ਆਇ  

              ਆਪਣਾ ਪਰਾਇਆ  ਪਛਾਣਈਖਸਮਹੁ ਧਕੇ ਖਾਇ  

               ਜਿਤੁ ਪੀਤੈਖਸਮੁ ਵਿਸਰੈਦਰਗਹ ਮਿਲੈ ਸਜਾਇ  

               ਝੂਠਾ ਮਦੁਮੂਲਿ  ਪੀਜਈਜੇ ਕਾ ਪਾਰਿ ਵਸਾਇ 

ਸ਼ਰਾਬ ਅੱਜ ਦੇ ਸਮਾਜ ਦਾ ਇਕ ਭਿਅੰਕਰ ਰੂਪ ਅਖਿਤੀਅਰ ਕਰ ਚੁਕੀ  ਹੈ ਜਿਸ ਨੂੰ ਗੁਰਬਾਣੀ ਵਿਚ ਪੰਜਵੇ ਪਾਤਿਸ਼ਾਹ ਨੇ ਬੜੇ ਕਠੋਰ ਸ਼ਬਦਾ ਵਿਚ ਖੰਡਣ ਕੀਤਾ ਗਿਆ ਹੈ ਅਤੇ ਸ਼ਰਾਬ ਨੂੰ ਇਕ ਨਾਪਾਕ ਤੇ ਬੁਧਿ ਭ੍ਰਸ਼ਟ ਕਰਨ ਵਾਲੀ ਅਤਿ ਘ੍ਰਿਣਤ ਵਸਤੂ ਦਸਿਆ ਗਿਆ ਹੈl

             ਦੁਰਮਤਿ ਮਦੁ ਜੋ ਪੀਵਤੇ ਬਿਖਲੀ ਪਤਿ ਕਮਲੀ ॥

              ਰਾਮ ਰਸਾਇਣਿ ਜੋ ਰਤੇ ਨਾਨਕ ਸਚ ਅਮਲੀ ॥੪॥੧੨॥੧੧੪॥

               ਜਿਉ ਕੂਕਰੁ ਹਰਕਾਇਆ ਧਾਵੈ ਦਹ ਦਿਸ ਜਾਇ ॥

            ਲੋਭੀ ਜੰਤੁ ਨ ਜਾਣਈ ਭਖੁ ਅਭਖੁ ਸਭ ਖਾਇ ॥:.

ਨਸ਼ੇ ਕਰਨ ਵਾਲੇ ਮਨੁੱਖ ਨੂੰ ਆਪਣੇ ਤੇ ਪਰਾਏ ਦੀ ਪਛਾਣ ਨਹੀਂ ਰਹਿੰਦੀ। ਇਹਨਾਂ ਦੇ ਪ੍ਰਭਾਵ ਅਧੀਨ ਮਨੁੱਖ ਹਰ ਕਿਸਮ ਦੇ ਵਿਕਾਰਾਂ ਵਿੱਚ ਗ੍ਰਸਤ ਹੋ ਜਾਂਦਾ ਹੈ ਅਤੇ ਪਸ਼ੂ ਬਿਰਤੀ ਵੱਲ ਧੱਕਿਆ ਜਾਂਦਾ ਹੈ। ਉਸ ਦੀ ਹਾਲਤ ਨੂੰ ਬਿਆਨ ਕਰਦੇ ਹੋਏ ਗੁਰੂ ਅਰਜਨ ਦੇਵ ਜੀ ਸੁਖਮਨੀ ਸਾਹਿਬ ਵਿੱਚ ਫ਼ੁਰਮਾਉਂਦੇ ਹਨ :

                            ਕਰਤੂਤਿ ਪਸੂ ਕੀਮਾਨਸ ਜਾਤਿ   ਲੋਕ ਪਚਾਰਾਕਰੈ ਦਿਨੁ ਰਾਤਿ  (/੨੬੭)

ਦੁਰਮਤਿ ਮਦੁ ਜੋ ਪੀਵਤੇਬਿਖਲੀ ਪਤਿ ਕਮਲੀ  

ਰਾਮ ਰਸਾਇਣਿ ਜੋ ਰਤੇਨਾਨਕ ਸਚ ਅਮਲੀ  (/੩੯੯)

ਗੁਰੂ ਗੋਬਿੰਦ ਸਿੰਘ ਜੀ ਨੇ ਨਸ਼ਾ ਰਹਿਤ ਕੌਮ ਦੀ ਸਿਰਜਣਾ  ਅੰਮ੍ਰਿਤ ਛਕਾ ਕੇ ਤਿਆਰ ਕੀਤੀ ਸੀ। ਇਸੇ ਕਰ ਕੇ ਖ਼ਾਲਸਾ ਕੌਮ ’ਤੇ ਕਿੰਨੇ ਵੀ ਝੱਖੜ ਤੇ ਹਨੇਰੀਆਂ ਝੂਲਦੇ ਰਹੇ, ਘੋਰ ਸੰਕਟ ਦੇ ਸਮੇਂ ਵਿੱਚ ਵੀ ਕਿਸੇ ਸਿੱਖ ਨੇ ਨਸ਼ੇ ਨੂੰ ਹੱਥ ਤੱਕ ਨਾ ਲਾਇਆ। ਗੁਰੂ ਗੋਬਿੰਦ ਸਿੰਘ ਜੀ ਨੇ ਮਨੁੱਖ ਨੂੰ ਅਲਪ ਆਹਾਰ ਦੀ ਮਤਿ ਦਿਤੀ ਹੈ ਜਿਸਦਾ ਭਾਵ ਲੋੜ ਅਨੁਸਾਰ ਸੰਜਮ ਵਿਚ ਰਹਿ ਕੇ ਸਾਦਾ ਭੋਜਨ ਖਾਣਾ ਤੇ ਥੋੜਾ ਸੋਣਾ l  

                    ਅਲਪ ਅਹਾਰ ਸੁਲਪ ਸੀ ਨਿੰਦ੍ਰਾ ਦਯਾ ਛਿਮਾ ਤਨ ਪ੍ਰੀਤਿ॥

                  ਸੀਲ ਸੰਤੋਖ ਸਦਾ ਨਿਰਬਾਹਿਬੋ ਹ੍ਵੈਬੋ ਤ੍ਰਿਗੁਣ ਅਤੀਤਿ॥

                             (ਰਾਗ ਰਾਮਕਲੀ ਪਾਤਸ਼ਾਹੀ 10) ਸ੍ਰੀ ਦਸਮ ਗ੍ਰੰਥ ਸਾਹਿਬ

ਗੁਰੂ ਗਰੰਥ ਸਾਹਿਬ ਵਿਚ ਭਗਤ ਧੰਨਾ ਜੀ ਦਾ ਸ਼ਬਦ ਹੈl ਆਖਦੇ ਹਨ ਖਾਣਾ ਪੀਣਾ ਉਦੋਂ ਤਕ ਪਵਿਤਰ ਹੈ ਜਦ ਤਕ ਇਹ ਤਨ ਦੀ ਅਰੋਗਤਾ , ਮਨ ਦੀ  ਸ਼ੁਧਤਾ ਅਤੇ ਆਤਮਿਕ ਉਨਤੀ ਲਈ ਬਾਧਾ ਨਾ ਬਣੇl ਖਾਣ  ਪੀਣ ਜੀਣ ਲਈ ਹੈ ਨਾ ਕਿ ਜੀਣਾ ਖਾਣ  ਪੀਣ ਲਈll ਭਾਈ ਧੰਨਾ ਜੀ ਨੇ ਦਾਲ ਸੀਧਾ ਘਿਉ ਤੇ ਦੁਧ ਦਿੰਦੇ ਰਹਿਣ ਲਈ ਪ੍ਰਮਾਤਮਾ ਅਗੇ ਬੇਨਤੀ ਕੀਤੀ ਸੀ l

ਖਾਣਾ ਪੀਣਾ ਪਵਿਤਰ ਹੈ ਦਿਤੋਨੁ ਰਿਜਕ ਸੰਬਾਹਿ (ਪੰਨਾ ੪੭੨)

॥੪॥੮॥੧੧॥ ੮੭੩

ਭਗਤ ਰਵਿਦਾਸ ਜੀ ਅਨੁਸਾਰ ਸ਼ਰਾਬਨੋਸ਼ੀ ਇਕ ਵੱਡਾ ਗੁਨਾਹ ਹੈl ਸਰੀਰ ਰੂਪੀ ਹਰਿਮੰਦਿਰ ਵਿਚ ਇਸਦਾ ਦਾਖਲਾ ਕੁਫਰ ਹੈ

           ਇਤੁ ਮਦਿ ਪੀਤੈ ਨਾਨਕਾ ਬਹੁਤੇ ਖਟੀਅਹਿ ਬਿਕਾਰੁ

ਭਗਤ ਰਵਿਦਾਸ ਜੀ ਦਾ ਕਥਨ ਹੈ ਕਿ ਸ਼ਰਾਬ ਇੱਕ ਐਸੀ ਅਪਵਿੱਤਰ ਚੀਜ਼ ਹੈ ਕਿ ਜੇਕਰ ਗੰਗਾ ਜਲ, ਜਿਸ ਨੂੰ ਹਿੰਦੂ ਧਰਮ ਵਿੱਚ ਪਵਿੱਤਰ ਮੰਨਿਆ ਜਾਂਦਾ ਹੈ, ਵੀ ਇਸ ਵਿੱਚ ਮਿਲਾ ਦਿੱਤਾ ਜਾਵੇ ਫਿਰ ਵੀ ਇਹ ਪੀਣ ਯੋਗ ਨਹੀਂ ਰਹਿੰਦੀ ਤੇ ਨਾ ਹੀ ਪਵਿੱਤਰ ਹੋ ਸਕਦੀ ਹੈ : ‘‘ਸੁਰਾ ਅਪਵਿਤ੍ਰਨਤ ਅਵਰ ਜਲ ਰੇ ! ਸੁਰਸਰੀ ਮਿਲਤਨਹਿ ਹੋਇ ਆਨੰ ’’ (ਮਲਾਰਭਗਤ ਰਵਿਦਾਸ ਜੀਪੰਨਾ ੧੨੯੩), ਸੋ ਸ਼ਰਾਬ ਤੇ ਹੋਰ ਕਈ ਪ੍ਰਕਾਰ ਦੇ ਰਸਾਂ ਕਸਾਂ ਦੀ ਵਰਤੋਂ ਕਰਨ ਨਾਲ ਮਨੁੱਖ ਨੂੰ ਕਈ ਪ੍ਰਕਾਰ ਦੇ ਰੋਗ ਲੱਗ ਜਾਂਦੇ ਹਨ ਤੇ ਮਨੁੱਖ ਵਿਕਾਰੀ ਹੋ ਜਾਂਦਾ ਹੈ।

ਭਾਈ ਦੇਸਾ ਸਿੰਘ ਜੀ ਰਹਿਤਨਾਮੇ ਵਿੱਚ ਲਿਖਦੇ ਹਨ :

ਕੁੱਠਾ ਹੁੱਕਾ ਚਰਸ ਤਮਾਕੂ ਗਾਂਜਾ ਟੋਪੀ ਤਾੜੀ ਖਾਕੂ 

ਇਨ ਕੀ ਓਰ ਨਾ ਕਬਹੂੰ ਦੇਖੇ  ਰਹਿਤਵੰਤ ਜੋ ਸਿੰਘ ਵਿਸੇਖੇ

                         ਅਤੇ

ਪਰ ਨਾਰੀਜੂਆਅਸਤਿਚੋਰੀਮਦਰਾ ਜਾਨ

ਪਾਂਚ ਐਬ ਯਿਹ ਜਗਤ ਮੈਤਜੈ ਸੁ ਸਿੰਘ ਸੁਜਾਨ

ਭਾਈ ਸੁਖ ਸਿੰਘ ਨੇ ਦਰਖੱਤ ਤੇ ਪੁੱਠਾ ਲਟਕਣਾ  ਮੰਜੂਰ ਕਰ ਲਿਆ ਪਰ ਮੋਲਵੀਂ  ਦਾ ਹੁੱਕਾ ਆਪਣੇ ਸੀਸ ਤੇ  ਰੱਖ ਕੇ ਲੱਗਦੇ ਬਾਰਨ  ਪਿੰਡ ਛੱਡਨੋ ਇਨਕਾਰ ਕਰ ਦਿੱਤਾ l

ਗੁਰੂ ਗ੍ਰੰਥ ਸਾਹਿਬ ਜੀ ਵਿੱਚ ਥਾਂ ਥਾਂ ਲਿਖੀ  ਬਾਣੀ ਸਾਨੂੰ ਚਿਤਾਵਨੀ ਦਿੰਦੀ ਹੈ ਕਿ ਹੇ ਮਨੁੱਖ ! ਤੂੰ ਅਜਿਹੇ ਨਸ਼ਿਆਂ ਵਿੱਚ ਗਲਤਾਨ ਹੋ ਕੇ ਆਪਣਾ ਜੀਵਨ ਅਜਾਈਂ ਨਾ ਗੁਆ।  ਗੁਰੂ ਅਮਰਦਾਸ ਜੀ ਗੁਰੂ ਅਰਜਨ ਦੇਵ ਜੀ ਮਨੁੱਖ ਨੂੰ ਸਮਝਾਉਂਦੇ ਹੋਏ ਫ਼ੁਰਮਾਉਂਦੇ ਹਨ ਕਿ ਜੇ ਅਮਲ ਕਰਨਾ ਹੀ ਹੈ ਤਾਂ ਸੱਚੇ ਨਾਮ ਦਾ ਕਰੋ, ਜਿਸ ਨਾਲ ਤਨ ਤੇ ਮਨ ਵਿਕਾਰਾਂ ਤੋਂ ਬਚੇ ਰਹੋਗੇ । ਆਪ ਜੀ ਨੇ ਆਪਣੀ ਬਾਣੀ ਵਿਚ ਉਚਾਰਿਆ ਹੈ ਕਿ  ਭੈੜੀ ਮੱਤ ਦਾ ਨਸ਼ਾ ਤਿਆਗ ਕੇ ਨਾਮ ਅੰਮ੍ਰਿਤ ਪੀ ਕੇ ਸੱਚੇ ਅਮਲੀ ਬਣੋl

ਇਸ ਕਰਕੇ ਸਰੀਰ ਨੂੰ ਨਰੋਆ ਤੇ  ਚੁਸਤਦਰੁਸਤ ਰੱਖ ਕੇ ਇਸ ਵਿਚਲੀਜੋਤਿ ਅਪਾਰੁਨੂੰ ਜਗਾਈ ਰਖਣਾ ਸਾਡਾ ਸਭਨਾ ਦਾ ਫਰਜ਼ ਹੈ ਤਾਂ ਜੋ ਉਹ ਕਰਤਵ ਜੋ ਸਰਬ ਸ਼੍ਰੇਸ਼ ਪ੍ਰਾਣੀ  ਹੋਣ ਤੇ ਸਾਡੇ ਉਤੇ ਲਾਗੂ ਹੁੰਦੇ ਹਨ ਅਸੀਂ ਬਖੂਬੀ ਨਿਭਾ ਸਕੀਏ ਕਿਓੰਕਿ ਕਿ ਅਗਲੀ ਕੇਹੜੀ ਜੂਨ ਵਿਚ ਸਾਡਾ ਜਨਮ ਹੁੰਦਾ ਹੈ ਪਤਾ ਨਹੀਂl ਤੰਦਰੁਸਤੀ ਨੂੰ ਕਾਇਮ ਰਖਣ ਲਈ ਆਹਾਰ ਇਕ ਪਵਿਤਰ ਦਾਤ ਹੈਦੇਹਿ ਅਰੋਗਤਾ ਲਈ ਸਰੀਰਕ ਮੇਹਨਤ ਵੀ ਉਤਨੀ ਜਰੂਰੀ ਜਿੱਤਣ ਅਹਾਰ l ਗੁਰੁਬਾਣੀ  ਵਿਚ ਥਾਂ ਥਾਂ ਤੇ ਕਿਰਤ ਕਰਨ ਤੇ ਵੰਡ ਛਕਣ ਦਾ ਮਹੱਤਵ ਦਰਸਾਇਆ ਹੈ l ਮੇਹਨਤ – ਮੁਸ਼ਕਤ ਕਰਕੇ ਰੋਟੀ ਕਮਾਕੇ ,ਅਤੇ ਆਪ ਖਾਏ ਤੇ ਕਿਸੇ ਦੂਸਰੇ ਭੁਖੇ ਦਾ ਪੇਟ ਭਰਨ ਨਾਲ ਇਨਸਾਨ ਨੂੰ ਮਾਨਸਿਕ ਸ਼ਾਂਤੀ ਮਿਲਦੀ ਹੈl ਜਿਸ ਨੂੰ ਇਮਾਨਦਾਰੀ ਨਾਲ ਦਸਾਂ ਨਹੁੰਆਂ ਦੀ ਕਿਰਤ ਕਰਕੇ ਰੋਟੀ ਕਮਾਉਣ ਦੀ ਚਾਹ ਹੋਵੇ,  ਆਪ ਖਾ ਕੇ ਕਿਸੇ ਦੂਸਰੇ ਦਾ ਵੀ  ਪੇਟ ਭਰਨ ਦੀ ਚਾਹ ਹੋਵੇ, ਉਹ ਉਹ ਕਦੇ ਮਾੜੇ ਰਸਤੇ ਤੇ ਨਹੀਂ ਤੁਰਦਾl ਉਹ ਸੱਬਰ ਸੰਤੋਖ ਵਿਚ ਰਹਿ ਕੇ ਰਾਜ਼ਕ ਦਾ ਸ਼ੁਕਰਾਨਾ ਕਰਦਾ ਹੈ  l ਕਿਰਤ ਤੋ ਜੀ ਚੁਰਾਣ ਵਾਲੇ ਪੇਟੂਆਂ,  ਵੇਹਲੜੇ ਤੇ ਹਡ ਹਰਾਮੀਆਂ ਨੂੰ ਜੀਭ ਦੇ ਚਸਕੇ ਇਸ ਬੁਰੇ ਰਸਤੇ ਤੇ ਤੋਰਦੇ ਹਨ  l

ਮਨੁੱਖਾ ਜੂਨ ਸਾਰੀਆਂ ਜੂਨਾਂ ਵਿੱਚੋਂ ਸਰਵੋਤਮ ਜੂਨ ਹੈ। ਪ੍ਰਮਾਤਮਾ ਵੱਲੋਂ ਬਖਸ਼ੇ ਹੋਏ ਪੂਰਨ ਵਿਕਸਤ ਦਿਮਾਗ਼ ਕਾਰਨ ਮਨੁੱਖ ਵਿੱਦਿਆ ਹਾਸਲ ਕਰ ਕੇ ਪੱਥਰ ਯੁੱਗ ਤੋਂ ਅੱਜ ਦੇ ਕੰਪਿਊਟਰ ਅਤੇ ਸਪੇਸ ਯੁੱਗ ਤੱਕ ਪਹੁੰਚ ਚੁੱਕਾ ਹੈ ਅਤੇ ਕੁਦਰਤ ਦੇ ਡੂੰਘੇ ਭੇਦਾਂ ਨੂੰ ਲੱਭਣ ਵਿੱਚ ਲੱਗਿਆ ਹੋਇਆ ਹੈ, ਪਰ   ਜੇ ਉਹ ਪ੍ਰਮਾਤਮਾ ਵੱਲੋਂ ਬਖਸ਼ਸ਼ ਕੀਤੇ ਹੋਏ ਦਿਮਾਗ਼ ਦੀ ਸਹੀ   ਵਰਤੋਂ ਨਹੀਂ  ਕਰੇਗਾ ਤਾ ਉਸਦਾ ਜੀਵਨ  ਪਸ਼ੂਆਂ ਦੀ ਨਿਆਈਂ ਜਾਂ ਪਸ਼ੂਆਂ ਤੋਂ ਵੀ ਬੱਤਰ ਹੋ ਜਾਵੇਗਾ ।

ਜੇ ਇਹ ਸਰੀਰ ਇਤਨਾ  ਉੱਤਮ ਹੈ ਤਾਂ ਇਸ ਨੂੰ ਅਰੋਗ ਰੱਖਣਾ ਮਨੁੱਖ ਦਾ ਮੁੱਢਲਾ ਫ਼ਰਜ਼ ਹੈ। ਸਰੀਰ ਨੂੰ ਅਰੋਗ ਰੱਖਣ ਲਈ ਇਸ ਨੂੰ ਪੌਸ਼ਟਿਕ ਖ਼ੁਰਾਕ ਮਿਲਣੀ ਚਾਹੀਦੀ ਹੈ। ਇਸ ਸਰੀਰ ਰੂਪੀ ਮੰਦਰ ਵਿਚ  ਕੋਈ ਅਜਿਹੀ ਖ਼ੁਰਾਕ ਨਹੀਂ ਜਾਣੀ ਚਾਹੀਦੀ, ਜੋ ਇਸ ਨੂੰ ਨੁਕਸਾਨ ਪਹੁੰਚਾਵੇ ਜਾਂ ਇਸਦਾ ਰੂਪ ਵਿਗਾੜ ਦੇਵੇ। ਸਿਹਤ ਸੰਭਾਲ਼ ਲਈ ਸੰਸਾਰ ਭਰ ਦੇ ਸਾਰੇ ਧਰਮ ਕਿਸੇ ਵੀ ਕਿਸਮ ਦਾ ਨਸ਼ਾ ਨਾ ਕਰਨ ਦਾ ਹੀ ਉਪਦੇਸ਼ ਦਿੰਦੇ ਹਨ। ਜਿੰਨੇ ਵੀ ਰਿਸ਼ੀ ਮੁਨੀ, ਪੀਰ ਪੈਗ਼ੰਬਰ ਹੋਏ ਹਨ, ਉਹ ਨਸ਼ਿਆਂ ਦਾ ਸੇਵਨ ਨਹੀਂ ਕਰਦੇ ਸਨ ਸਗੋਂ ਮਨੁੱਖਤਾ ਨੂੰ ਇਸ ਤੋਂ ਬਚਣ ਦਾ ਉਪਦੇਸ਼ ਦਿੰਦੇ ਰਹੇ ਹਨ। ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ, ਜੋ ਸਮੁੱਚੀ ਮਾਨਵਤਾ ਦੀ ਸਮਾਜਕ, ਆਰਥਕ, ਰਾਜਨੀਤਕ ਅਤੇ ਇੱਥੋਂ ਤੱਕ ਕਿ ਸਿਹਤ ਸੰਬੰਧੀ ਵੀ ਅਗਵਾਈ ਕਰਦੀ ਹੈ, ਹਰ ਪ੍ਰਕਾਰ ਦੇ ਨਸ਼ਿਆਂ ਤੋਂ ਬਚਣ ਲਈ ਉਪਦੇਸ਼ ਦਿੰਦੀ ਹੈ।ਸ਼ਰਾਬ, ਤੰਮਾਕੂ ਜਾਂ ਕਿਸੇ ਹੋਰ ਨਸ਼ੇ ਦਾ ਵਪਾਰ ਕਰਨਾ ਜਾਂ ਸੇਵਨ ਕਰਨਾ ਗੁਰਮਤਿ ਦੇ ਵਿਰੁੱਧ ਹੈ ਕਿਉਂਕਿ ਅਜਿਹੇ ਨਸ਼ੇ ਪਸ਼ੂ ਬਿਰਤੀ ਵਾਲੇ ਅਤੇ ਵਿਭਚਾਰੀ ਲੋਕਾਂ ਦੀ ਖ਼ੁਰਾਕ ਹੈ।

ਨਸ਼ਿਆ ਬਾਰੇ Institute of Development and Cummunication ਦੇ ਇਕ ਸਰਵੇ ਜੋ ਕਿ ਬਚਿਆਂ ਦਾ ਜੋ ਹੋਸਟਲ ਵਿਚ ਰਹਿੰਦੇ ਹਨ 53%  ਮੁੰਡੇ ਤੇ 48% ਕੁੜੀਆਂ ਨਸ਼ਿਆਂ ਦਾ ਸੇਵਨ ਕਰਦੇ ਹਨl ਸਿਖ ਫੁਲਵਾੜੀ ਮਾਰਚ 2002 ਅੰਕ ਵਿਚ ਸਰਦਾਰ ਰਘਬੀਰ ਸਿੰਘ ਨੇ Encyclopedia CD ਦੇ ਕਰਤਾ ਨਸ਼ਿਆਂ ਬਾਰੇ ਦਸਿਆ ਕਿ ਕਾਫੀ ਸਮਾਂ ਪਹਿਲੇ ਬਠਿੰਡੇ ਵਿਚ ਸ਼ਰਾਬ ਦੇ ਠੇਕੇਦਾਰਾ ਨੇ ਸਰਵੇ ਕਰਵਾਇਆ ਸੀ ਤਾਂ ਪਤਾ ਲਗਾ ਕਿ ਇਕ ਸੀਮਤਿ ਇਲਾਕੇ ਵਿਚ 50000 ਬੋਤਲਾਂ ਦੀ ਵਿਕਰੀ ਹੋਈ ਹੈ ਪਰ ਕਬਾੜੀ ਵਾਲਿਆਂ ਨੇ 100000 ਇਕ ਲਖ ਬੋਤਲਾਂ ਦੀ ਖਰੀਦਦਾਰੀ ਦਸੀl ਇਸ  ਤੋਂ ਪਤਾ ਚਲਦਾ ਹੈ ਲੋਕਾ ਵਿਚ ਸ਼ਰਾਬ ਦੀ ਖਪਤ ਸਰਕਾਰੀ  ਅੰਕੜਿਆਂ ਤੋਂ ਕਿਤੇ ਵਧ ਹੈl

 19  ਸਤੰਬਰ 2007 ਦੇ ‘ ਰੋਜ਼ਾਨਾ SPOKSMAN ਦੇ ਅਨੁਸਾਰ ਪੰਜਾਬ ਦੇ ਤਿਹਾਈ ਪਰਿਵਾਰਾਂ ਵਿਚ ਘਟ ਤੋਂ ਘਟ ਇਕ ਜੀਆ ਨਸ਼ਿਆਂ ਦਾ ਆਦੀ  ਹੈl ਇਹ ਇਕ ਸਰਕਾਰੀ ਸਰਵੇਖਣ ਰਿਪੋਰਟ ਦੇ ਅਧਾਰ ਤੇ ਦਸਿਆ ਹੈ ਕਿ ਅਮ੍ਰਿਤਸਰ,ਲੁਧਿਆਣਾ , ਕਪੂਰਥਲਾ, ਫਿਰੋਜਪੁਰ, ਮੁਕਤਸਰ,ਹੁਸ਼ਿਆਰਪੁਰ, ਅਤੇ ਗੁਰਦਸਪੁਰ ਜ਼ਿਲਿਆਂ ਦੇ 67% ਪੇਂਡੂ  ਪਰਿਵਾਰ ਵਿਚ ਇਕ ਜੀ ਨਸ਼ਿਆਂ ਦਾ ਆਦੀ ਹੋ ਚੁਕਿਆ ਹੈ

ਹੇਰੋਇਨ/ ਬਰਾਊਨ ਸ਼ੁਗਰ ਦੇ ਅਸ਼ੁਧ ਰੂਪ ਨੂੰ ਸਮੈਕ ਕਿਹਾ ਜਾਂਦਾ ਹੈ l ਇਹ ਨਸ਼ੇੜੀਆਂ ਦਾ ਮਹਿੰਗਾ ਸ਼ੋਕ ਹੈ ਜੋ ਸਿਗਰਟ ਵਿਚ ਪਾਕੇ ਜਾਂ ਟੀਕੇ ਰਾਹੀਂ ਇਸਦਾ ਨਸ਼ਾ ਲਿਆ ਜਾਂਦਾ ਹੈ ਜਿਸਦੇ ਸੇਵਨ ਨਾਲ 10-20 ਸਾਲਾਂ ਦੇ ਵਿਚ ਵਿਚ ਹੀ  ਇਨਸਾਨ ਦੀ ਮੌਤ ਹੋ ਜਾਂਦੀ ਹੈl  ਨਸ਼ਿਆਂ ਦੀ ਪ੍ਰਾਪਤੀ ਲਈ ਦਵਾਈਆਂ ਨੂੰ ਦੁਗਣੀ ਜਾ ਤਿਗਣੀ ਮਾਤਰਾ ਵਿਚ ਲੈਕੇ ਜਿਸ ਵਿਚ ਖਾਂਸੀ ਦੀ  ਤੇ pain  ਕਿਲਰ ਦੀ ਦਵਾਵਾਂ ਦਾ  ਦੁਰੁਪਯੋਗ ਕੀਤਾ ਜਾਂਦਾ ਹੈl  pain  ਕਿਲਰ ਦੀਆਂ ਗੋਲੀਆਂ ਤਾਂ 15-50 ਤਕ ਰੋਜ਼ ਖਾਂਦਾ ਹੈl  ਭੁੱਕੀ, ਅਫ਼ੀਮ ਦੀ ਵੀ ਬੜੀ ਤੇਜ਼ੀ ਨਾਲ ਵਰਤੋਂ ਹੋ ਰਹੀ  ਹੈl ਇਸਦਾ ਵੀ ਖਾਣ ਵਾਲੇ ਤੇ ਉਤਨਾ ਹੀ ਅਸਰ ਪੈਂਦਾ ਹੈ ਪਰ ਅਸਰ ਦੀ  ਰਫਤਾਰ ਘਟ ਹੁੰਦੀ ਹੈ

ਅਜੇ ਸਮੈਕ ਤੋਂ ਇਲਾਵਾ ਨੋਜਵਾਨ ਨਸ਼ੀਲੀਆਂ ਦਵਾਈਆਂ ਦੀ ਵਰਤੋਂ ਆਮ ਕਰ ਰਹੇ ਹਨl ਹੋਰ ਤਾਂ ਹੋਰ ਜਾਨ  ਦੀ ਪ੍ਰਵਾਹ ਨਾ ਕਰਦੇ ਹੋਏ, ਸਪਿਰਿਟ ਕੋਲੋਰੋਫਾਰਮ ਅਤੇ  ਲਿਕਵਿਡ ਕਾਰਡੋਕ ਆਦਿ ਨੂੰ ਮਿਲਾਕੇ ਰਸਾਇਣਕ ਦਹਰਬ ਦਾ ਪੇਗ ਵੇਚਿਆ ਜਾਂਦਾ ਹੈl  ਸਾਬਕਾ MP ਅਤਿੰਦਰਪਾਲ ਨੇ ਦਸਿਆ ਕਿ ਨਸ਼ੇ ਲਈ ਲੋਕ ਡਬਲਰੋਟੀ ਤੇ ਮੱਖਣ ਦੀ ਜਗਾ ਆਇਓਡੇਕਸ ਲਗਾ ਕੇ ਖਾਂਦਾ ਹੈl ਇਸਤੋ ਇਲਾਵਾ ਫੈਨਸੀਡੁਲ, ਕੋਰੋਕਸ. ਵਲੀਮ ਗੋਲੀਆਂ ,ਮਾਰਸੀਨ  , ਫੋਰਟਵਿਨ, ਨਾਰਫਿਨ ਵਡੀ ਮਾਤਰਾ ਵਿਚ ਵਰਤੇ ਜਾਂਦੇ ਹਨ l ਛਿਪਕਲੀ ਦੀ ਪੂਛ ਅਗ ਵਿਚ ਸਾੜ ਕੇ ਸਿਗਰਟ ਵਿਚ ਭਰ ਕੇ ਪੀਤੀ ਜਾਂਦੀ ਹੈl ਸੇਕਸੋਨਾਫੋਰਟ, ਵੀਟੇਕਸ, -ਵਨਟਾਪ,  ਕਮਾਂਡੋ, ਬੋਲਡ ਨਾਇਟ, ਸਟੱਡ, ਹਿਮੋਲੀਨ ਕਰੀਮ,ਵਰਗੀਆਂ ਦਵਾਈਆਂ ਵਰਤੀਆਂ ਜਾਂਦੀਆਂ ਹਨ l

ਨਸ਼ਾ ਭਾਵੇਂ ਕੋਈ ਵੀ ਕੀਤਾ ਜਾਵੇ ਉਸ ਦਾ ਪ੍ਰਭਾਵ ਜਿੱਥੇ ਸਾਡੇ ਤਨ ’ਤੇ ਪੈਂਦਾ ਹੈ ਉੱਥੇ ਮਨ ਦੇ ਉੱਤੇ ਵੀ ਭੈੜਾ ਅਸਰ ਕਰਦਾ ਹੈ, ਜਿਸ ਨਾਲ ਮਨੁੱਖ ਮਾਨਸਿਕ ਰੋਗੀ ਹੋ ਜਾਂਦਾ ਹੈ। ਨਸ਼ੇ ਸਾਡੇ ਸਰੀਰ ਦੀ ਪਾਚਨ ਪ੍ਰਣਾਲੀ ਨੂੰ ਬੁਰੀ ਤਰ੍ਹਾਂ ਪ੍ਰਭਾਵਤ ਕਰਦੇ ਹਨ ਜਿਸ ਕਾਰਨ ਖ਼ੁਰਾਕ ਵੀ ਠੀਕ ਤਰੀਕੇ ਨਾਲ ਹਜ਼ਮ ਨਹੀਂ ਹੁੰਦੀ ਅਤੇ ਸਾਡਾ ਲਿਵਰ ਤੇ ਗੁਰਦੇ ਵੀ ਖਰਾਬ ਹੋਣੇ ਸ਼ੁਰੂ ਹੋ ਜਾਂਦੇ ਹਨ। ਸਰੀਰ ਦੀਆਂ ਨਾੜਾਂ ਨਸ਼ੇ ਕਾਰਨ ਸੁੰਗੜ ਜਾਂਦੀਆਂ ਹਨ, ਜਿਸ ਨਾਲ ਖ਼ੂਨ ਦੀ ਪ੍ਰਕਿਰਿਆ ਵੀ ਘਟਣ ਲੱਗ ਜਾਂਦੀ ਹੈ। ਕਈ ਵਾਰ ਤਾਂ ਨਸ਼ੇ ਦੀ ਆਦਤ ਏਨੀ ਵਧ ਜਾਂਦੀ ਹੈ ਕਿ ਮਨੁੱਖ ਨੂੰ ਰੋਟੀ ਭਾਵੇਂ ਨਾ ਮਿਲੇ ਪਰ ਨਸ਼ਾ ਜ਼ਰੂਰ ਮਿਲਣਾ ਚਾਹੀਦਾ ਹੈ। ਇਸ ਤਰ੍ਹਾਂ ਨਸ਼ਿਆਂ ਨਾਲ ਮਨੁੱਖ ਆਪਣਾ ਪਰਿਵਾਰਕ ਜੀਵਨ ਵੀ ਬਰਬਾਦ ਕਰ ਲੈਂਦਾ ਹੈ ਅਤੇ ਆਪ ਵੀ  ਮਾਨਸਿਕ ਰੋਗੀ  ਹੋ ਜਾਂਦਾ ਹੈ।

ਨਸ਼ਿਆਂ ਦੀ ਰੋਕ-ਥਾਮ

ਨਸ਼ਿਆਂ ਤੋਂ ਬਚਣ ਦੇ ਉਪਾਅ ਤੇ ਵਿਚਾਰ ਕਰਨ ਤੋਂ ਪਹਿਲਾਂ ਵੇਖੀਏ ਕਿ ਨਸ਼ੇ ਕਿਉਂ ਕੀਤੇ ਜਾਂਦੇ ਹਨ, ਇਸ ਦੇ ਕਈ ਕਾਰਨ ਹਨ। ਕੁੱਝ ਲੋਕ ਭੁਲੇਖੇ ਵਿੱਚ ਜਾਂ ਸ਼ੌਂਕ ਵਿੱਚ ਵੀ ਨਸ਼ਿਆਂ ਦੇ ਆਦੀ ਹੋ ਜਾਂਦੇ ਹਨ। ਨੌਜਵਾਨ ਲੜਕੇ ਤੇ ਲੜਕੀਆਂ ਆਪਣੇ ਦੋਸਤਾਂ ਮਿੱਤਰਾਂ ਦੇ ਉਕਸਾਉਣ ’ਤੇ ਨਸ਼ੇ ਦਾ ਸੁਆਦ ਚੱਖਣ ਲਈ ਇਹਨਾਂ ਦੀ ਗ੍ਰਿਫ਼ਤ ਵਿੱਚ ਆ ਜਾਂਦੇ ਹਨ ਤੇ ਹੌਲੀ ਹੌਲੀ ਇਸ ਦੇ ਆਦੀ ਹੋ ਜਾਂਦੇ ਹਨ। ਮਜਦੂਰੀ ਆਦਿ ਦਾ ਭਾਰੀ ਕੰਮ ਕਰਨ ਵਾਲੇ ਲੋਕਾਂ ਵਿੱਚ ਇਹ ਭਰਮ ਫੈਲਾਇਆ ਗਿਆ ਹੈ ਕਿ ਨਸ਼ਾ ਕਰਨ ਨਾਲ ਥਕਾਵਟ ਨਹੀਂ ਹੁੰਦੀ ਤੇ ਕੰਮ ਵੱਧ ਹੁੰਦਾ ਹੈ। ਕਈ ਵਾਰ ਮਾਲਕ ਵੱਧ ਕੰਮ ਲੈਣ ਦੇ ਲਾਲਚ ਵਿੱਚ ਆਪ ਹੀ ਮਜਦੂਰਾਂ ਨੂੰ ਨਸ਼ਿਆਂ ਵੱਲ ਲਾ ਦਿੰਦੇ ਹਨ। ਸਮਾਂ ਪਾ ਕੇ ਉਹ ਇਸ ਬਿਨਾਂ ਰਹਿ ਹੀ ਨਹੀਂ ਸਕਦੇ। ਨਸ਼ਿਆਂ ਦੇ ਵਪਾਰੀ ਆਪਣਾ ਮਾਲ ਵੇਚਣ ਲਈ ਨੌਜਵਾਨਾਂ ਨੂੰ ਪਹਿਲਾਂ ਮੁਫ਼ਤ ਨਸ਼ਾ ਦਿੰਦੇ ਹਨ। ਜਦੋਂ ਉਹ ਆਦੀ ਹੋ ਜਾਂਦੇ ਹਨ ਤਾਂ ਹੱਥ ਖਿੱਚ ਲੈਂਦੇ ਹਨ ਤੇ ਫਿਰ ਉਹ ਆਪਣੀ ਕਮਾਈ ਨਸ਼ਿਆਂ ਵਿੱਚ ਰੋੜਨੀ ਸ਼ੁਰੂ ਕਰ ਦਿੰਦੇ ਹਨ l  ਮੈਂ ਸਮਝਦਾ ਹਾਂ ਕਿ ਸਭ ਤੋਂ ਪਹਿਲਾਂ ਮਾਤਾ-ਪਿਤਾ ਅੱਗੇ ਆਉਣ। ਪੰਜਾਬ ਤੇ ਹਰਿਆਣਾ ਦੇ ਵਕੀਲ H. C. Arora ਨੇ  ਇਕ ਜਨਹਿਤ ਸਹਿਤ ਪੰਜਾਬ ਤੇ ਹਰਿਆਣਾ ਸਰਕਾਰ ਹਿਦਾਇਤ ਕੀਤੀ ਹੈ ਕਿ ਪੰਜਾਬ ਦੇ ਹਰ ਜ਼ਿਲੇ ਵਿਚ ਘਟ ਤੋ ਘਟ ਇਕ Deadiction Center ਖੋਲਿਆ ਜਾਏ l

ਬਚਿਆਂ ਦਾ ਆਪਣਾ ਘਰ ਤੇ ਉਨ੍ਹਾ ਦੇ ਮਾਤਾ-ਪਿਤਾ ਆਪ ਨਸ਼ਾ ਨਾ ਕਰਕੇ ਬੱਚਿਆਂ ਲਈ ਉਦਹਾਰਣ ਬਣਨ। ਸਕੂਲ ਅਤੇ ਹੋਰ ਵਿੱਦਿਅਕ ਆਦਾਰੇ ਇਸ ਪਾਸੇ ਵਿਸ਼ੇਸ਼ ਯਤਨ ਕਰਕੇ ਨੌਜਵਾਨਾਂ ਨੂੰ ਨਸ਼ਿਆਂ ਦੀ ਅਸਲੀਅਤ ਤੋਂ ਜਾਣੂ ਕਰਵਾਉਂਦੇ ਹੋਏ, ਉਹਨਾਂ ਦਾ ਮਾਰਗ ਦਰਸ਼ਨ ਕਰਨ। ਸੈਂਸਰ ਬੋਰਡ ਰਾਹੀਂ ਫਿਲਮਾਂ, ਸੀਰੀਅਲਾਂ ਵਿੱਚੋਂ ਨਸ਼ਿਆਂ ਨੂੰ ਬੜਾਵਾ ਦੇਣ ਵਾਲੇ ਸੀਨਾਂ (ਦ੍ਰਿਸ਼ਾਂ) ਤੇ ਪੂਰਨ ਪਾਬੰਦੀ ਲਗਾਈ ਜਾਵੇ। ਅਖਬਾਰਾਂ ਤੇ ਮੇਗੇਜੀਨਾ ਵਿੱਚ ਵਿਸ਼ੇਸ਼ ਕਾਲਮ ਸ਼ੁਰੂ ਕਰਕੇ ਨਸ਼ਿਆਂ ਸਬੰਧੀ ਜਾਗਰੂਕਤਾ ਲਿਆਂਦੀ ਜਾ ਸਕਦੀ ਹੈ। ਨਸ਼ਿਆਂ ਅਤੇ ਜੀਵਣ ਜਾਂਚ ਦੇ ਸਬੰਧ ਵਿੱਚ ਧਾਰਮਿਕ ਕਲਾਸਾਂ, ਕੈਂਪ ਅਤੇ ਸੈਮੀਨਾਰ ਹਰ ਸ਼ਹਿਰ, ਪਿੰਡ, ਗਲੀ, ਮੁਹੱਲੇ ਦੇ ਪੱਧਰ ਤੇ ਸ਼ੁਰੂ ਕੀਤੇ ਜਾਣ। ਜਨਤਕ ਥਾਵਾਂ ਤੇ ਨਸ਼ਿਆਂ ਦੇ ਵਿੱਰੁਧ ਵੱਡੇ ਹੋਰਡਿੰਗ ਬੋਰਡ ਲਗਾਏ ਜਾਣ। ਸਕੂਲੀ ਬੱਚਿਆਂ ਲਈ ਖੇਡਾਂ, ਕੁਸ਼ਤੀਆਂ ,ਕਸਰਤਾਂ ਆਦਿ  ਮੱਲ ਅਖਾੜੇ ਖੋਲੇ ਜਾਣ  ਤੇ ਚੰਗੀ ਖੁਰਾਕ ਦੁਧ, ਦਹੀਂ, ਲਸੀ, ਦੇਸੀ ਘਿਉ ਖਾਣ ਦੀ ਆਦਤ ਪਾਈ ਜਾਏl

ਸਾਰੀਆਂ ਹੀ ਸਮਾਜ ਸੇਵੀ, ਧਾਰਮਿਕ, ਰਾਜਨੀਤਿਕ ਜਥੇਬੰਦੀਆਂ ਨਸ਼ਿਆਂ ਦੇ ਖਿਲਾਫ ਤਿੱਖਾ ਸੰਘਰਸ਼ ਵਿੱਢਣ ਅਤੇ ਸਰਕਾਰਾ ਨੂੰ ਨਸ਼ਿਆਂ ਦੇ ਖਿਲਾਫ਼ ਸਖਤ ਕਨੂੰਨ ਬਣਾ ਕੇ ਨਸ਼ਿਆਂ ਤੇ ਪੂਰਨ ਪਾਬੰਦੀ ਲਾਉਣ ਲਈ ਮਜਬੂਰ ਕਰਨl  ਪਾਬੰਦੀ ਸਿਰਫ ਨਸ਼ਾ ਕਰਨ ਦੇ ਖਿਲਾਫ ਹੀ ਨਾ ਹੋਣ ਬਲਕਿ ਨਸ਼ਾ ਵੇਚਣ, ਨਸ਼ਿਆਂ ਦਾ ਕਾਰੋਬਾਰ ਕਰਨ ਵਾਲੀਆਂ ਕੰਪਨੀਆਂ ਦੇ ਖਿਲਾਫ ਵੀ ਕਾਨੂੰਨ ਬਨਾਏ ਜਾਣ। ਅੰਗਰੇਜਾਂ ਦੇ ਰਾਜ ਵਕਤ ਅੰਗਰੇਜ ਸਰਕਾਰ ਸਰ ਮਾਈਕਲ ਓਡਵਾਇਰ ਨੇ ਅੰਮ੍ਰਿਤਸਰ ਵਰਗੇ ਪਵਿੱਤਰ ਸ਼ਹਿਰ ਲਈ ਸ਼ਰਾਬ ਨੋਸ਼ੀ ਦੇ ਖਿਲਾਫ਼   ਕਨੂੰਨ ਬਣਾਇਆ ਸੀ,  ਜਿਸ ਬਾਰੇ ਇੱਕ ਚਿੱਠੀ ਪੰਥਕ ਸੇਵਕ ਵੀਕਲੀ, ਲਾਹੋਰ  ਵਿਚ 10 ਸਤੰਬਰ ਸ਼ੁੱਕਰਵਾਰ ਦੇ ਪਰਚੇ ਵਿੱਚ ਛਪੀ ਸੀ ,ਜਿਸਦਾ ਹਵਾਲਾ ਹੈ,” ਐ ਪਿਆਰੇ ਮਿਸਟਰ ਕਿੰਗ ਬਹਾਦਰ, ਐ ਸਾਡੇ ਸਿਰਤਾਜ਼ ਸ੍ਰੀ ਹਜ਼ੂਰ ਸਰ ਮਾਈਕਲ ਓਡਵਾਇਰ ! ਅੱਜ ਸਾਡੇ ਪਾਸ ਲਫਜ਼ ਨਹੀਂ, ਜਿਹਨਾਂ ਦਵਾਰਾ ਅਸੀਂ ਆਪਣੀ ਕੌਮ ਵੱਲੋਂ ਆਪ ਜੀ ਦਾ ਧੰਨਵਾਦ ਕਰੀਏ । ਅਜ ਅਜਾਦ ਭਾਰਤ ਵਿਚ ਸ੍ਰੀ ਅੰਮ੍ਰਿਤਸਰ ਗੁਰੂ ਕੀ ਨਗਰੀ ਵਿਚ ਇੱਕ ਪਾਸੇ ਨਾਮ ਦਾ ਪ੍ਰਵਾਹ ਚੱਲ ਰਿਹਾ ਹੋਵੇ, ਦੂਜੇ ਪਾਸੇ ਸ਼ਰਾਬ ਖਾਨਾ ਖਰਾਬ ਹੋਵੇ । ਅੱਜ ਆਪ ਨੇ ਇਸ ਕਲੰਕ ਨੂੰ ਅਨੁਭਵ ਕਰਕੇ ਕ੍ਰਿਪਾਲੂ ਸਰਕਾਰ ਦੀ ਲੱਖਾਂ ਰੁਪਿਆਂ ਦੀ ਸਾਲਾਨਾ ਆਮਦਨ ਦੀ ਪ੍ਰਵਾਹ ਨਾ ਕਰਦੇ ਹੋਏ, ਸਦਾ ਲਈ ਇਸ ਕਲੰਕ ਨੂੰ ਕੱਢ ਕੇ ਬਾਹਰ ਮਾਰਿਆ ਹੈ ।ਸ੍ਰੀ ਹਜ਼ੂਰ ਦਾ ਇਹ ਹੁਕਮ ਕਿ ਸ਼ਰਾਬ ਦੀ ਕੋਈ ਦੁਕਾਨ ਅੰਮ੍ਰਿਤਸਰ ਦੇ ਅੰਦਰ ਨਾ ਰਹੇ, ਸਿੱਖ ਕੌਮ ਦੇ ਹਿਰਦੇ ਪੁਰ ਸਦਾ ਉਕਰਿਆ ਜਾਵੇਗਾ, ਅਰ ਆਪ ਦੀ ਮੇਹਰਬਾਨੀ ਨੂੰ ਸਾਡੀ ਕੌਮ ਕਦੇ ਨਹੀਂ ਭੁਲੇਗੀ। (ਹਵਾਲਾ ਮਾਸਕ ਸਪੋਕਸਮੈਨ ਸਤੰਬਰ 2001) ਔਰ ਅਜ ਆਪਣੀਆਂ ਸਰਕਾਰਾਂ ਦਾ ਹਾਲ ਦੇਖੋ, ਉਨ੍ਹਾ ਨੂੰ ਆਪਣੀਆਂ ਆਮਦਨੀਆਂ ਦਾ ਫਿਕਰ ਹੈ ਕਲੰਕ ਦਾ ਨਹੀl

     ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਿ ਫਤਹਿ

Print Friendly, PDF & Email

Nirmal Anand

Add comment

Translate »