ਸਿੱਖ ਇਤਿਹਾਸ

ਜੱਸਾ ਸਿੰਘ ਅਹਲੂਵਾਲੀਆ -ਸੁਲਤਾਨ-ਉਲ-ਕੋਮ ਤੇ ਸੁਲਤਾਨ-ਏ-ਹਿੰਦ

 ਅਠਾਰਵੀਂ ਸਦੀ ਦੇ ਮਹਾਨ ਵਿਅਕਤੀਆਂ ਵਿਚੋਂ  ਜੱਸਾ ਸਿੰਘ ਅਹਲੂਵਾਲਿਆ ਦਾ ਨਾਮ ਮੋਢੀ ਸਿਖ ਜਰਨੈਲਾਂ ਵਿਚੋਂ ਲਿਆ ਗਿਆ ਹੈ1 ਇਹ ਸਿਖ ਪੰਥ ਦੇ ਇਕੋ-ਇਕ ਅਜਿਹੇ ਜਥੇਦਾਰ ਸਨ , ਜਿਨ੍ਹਾ ਨੂੰ ਦੋ ਵਾਰ ,ਲਾਹੋਰ ਅਤੇ ਦਿਲੀ  ਦੇ ਤਖਤ ਤੇ ਬੈਠਣ ਦਾ ਮਾਣ ਹਾਸਲ ਹੋਇਆ ਤੇ  ਸੁਲਤਾਨ-ਉਲ-ਕੋਮ ਤੇ ਸੁਲਤਾਨ-ਏ-ਹਿੰਦ ਦਾ ਖਿਤਾਬ ਹਾਸਲ ਹੋਇਆ  1  ਆਪਣੇ ਸੰਤ ਸੁਭਾ ਹੋਣ ਦੇ ਕਾਰਣ, ਜਿਥੇ ਇਨ੍ਹਾ ਨੂੰ ਸਿਖੀ ਗੁਣਾ ਕਰਕੇ ਵਿਸ਼ੇਸ਼ ਸਤਕਾਰ ਦਿਤਾ ਜਾਂਦਾ ਸੀ , ਉਥੇ ਉਹ ਇਕ ਕੁਸ਼ਲ ਪ੍ਰਬੰਧਕ , ਨਿਪੁੰਨ ਨੀਤੀਵਾਨ ਤੇ ਮਹਾਨ ਯੋਧੇ ਵੀ ਸਨ1

 ਇਨ੍ਹਾ ਦਾ ਜਨਮ ਸ. ਬਦਰ ਸਿੰਘ ਦੇ ਘਰ 3 ਮਈ, 1718 ਦੇ ਦਿਨ ਲਹੋਰ ਤੇ ਕਸੂਰ ਦੇ ਵਿਚਕਾਰ ਇਕ ਪਿੰਡ ਆਹਲੂ ਪਿੰਡ,ਵਿਖੇ ਹੋਇਆ, ਬੰਦਾ ਬਹਾਦਰ ਦੀ ਸ਼ਹੀਦੀ ਤੋਂ ਸਿਰਫ ਦੋ ਸਾਲ ਬਾਅਦ । ਉਨ੍ਹਾ ਦੇ ਪਿਤਾ ਤੇ ਦਾਦਾ ਗੁਰੂ ਗੋਬਿੰਦ ਸਿੰਘ ਜੀ ਪਕੇ ਸ਼ਰਧਾਲੂ ਸਨ ਤੇ ਅਕਸਰ ਉਨ੍ਹਾ  ਦੇ ਦਰਸ਼ਨਾ ਲਈ ਆਨੰਦਪੁਰ ਸਾਹਿਬ ਆਇਆ ਕਰਦੇ ਸੀ1 ਇਕ ਵਾਰੀ ਜਦ ਉਨ੍ਹਾ ਨੇ ਗੁਰੂ ਗੋਬਿੰਦ ਸਿੰਘ ਜੀ ਪਾਸੋਂ ਸੰਤਾਨ ਪ੍ਰਾਪਤੀ ਦੀ ਦਾਤ ਲਈ ਬੇਨਤੀ ਕੀਤੀ ਤਾਂ  ਗੁਰੂ ਸਾਹਿਬ ਨੇ ਫੁਰਮਾਇਆ ,” ਤੁਹਾਡਾ ਪੁਤਰ ਗੁਰੂ ਕਾ ਲਾਲ ਹੋਵੇਗਾ” 1  ਉਨ੍ਹਾ ਦੀ ਮਾਤਾ ਗੁਰਸਿਖੀ ਵਿਚ ਪਰਪੱਕ, ਨੇਕ ਆਚਰਨ, ਉੱਜਲ ਦੀਦਾਰ ਵਾਲੀ ਅਤੇ ਸਿਦਕਵਾਨ ਸੀ ਜੋ ਹਰ ਰੋਜ਼ ਸਵੇਰੇ ਸ਼ਾਮ ਸੰਗਤ ਵਿਚ ਬੈਠ ਕੇ ਬੜੀ ਮਿਠੀ ਅਵਾਜ਼ ਵਿਚ ਗੁਰਬਾਣੀ ਦੀ ਕਥਾ ਕੀਰਤਨ ਕਰਦੇ ਸੀ 1  ਇਸ ਤਰਾਂ ਸਿਖੀ ਨਾਲ ਭਿਜੀਆਂ ਰੂਹਾਂ ਤੋ ਉਪਜੇ ਜੱਸਾ ਸਿੰਘ ਅਹਲੂਵਾਲਿਆ ਦੇ ਜੀਵਨ ਤੇ ਆਪਣੇ ਮਾਤਾ-ਪਿਤਾ ਦੇ ਧਰਮੀ ਜੀਵਨ ਦਾ ਅਸਰ ਪ੍ਰਤਖ ਨਜਰ ਆਉਂਦਾ ਸੀ 1

 ਨਿੱਕੀ ਉਮਰੇ  ਜਦ  ਉਹ ਮਸਾ ਕੁ  4 ਵਰੇ ਦੇ ਸਨ ਕਿ ਪਿਤਾ ਚੜਾਈ ਕਰ ਗਏ 1 ਮਾਤਾ ਆਪਣੇ ਪੁਤਰ ਜੱਸਾ ਸਿੰਘ ਨੂੰ ਲੈਕੇ ਮਾਤਾ ਸੁੰਦਰੀ ਕੋਲ ਦਿਲੀ ਚਲੇ ਗਏ1 ਇਨ੍ਹਾ ਦਾ ਬਚਪਨ ਮਾਤਾ ਸੁੰਦਰ ਕੌਰ ਦੇ ਨਿਵਾਸ ਤੇ ਦਿੱਲੀ ਵਿਚ ਬੀਤਿਆ। ਬਾਲ ਜੱਸਾ ਸਿੰਘ ਵੀ ਆਪਣੀ ਮਾਤਾ ਨਾਲ ਮਿਲਕੇ ਆਪਣੀ ਮਿਠੀ ਸੁਰ ਵਿਚ ਸ਼ਬਦ ਪੜਦੇ ਤੇ ਦੋ-ਤਾਰਾ ਵਜਾ ਕੇ ਕੀਰਤਨ ਕਰਦੇ, ਜਿਸ ਨੂੰ ਸੁਣ ਕੇ ਸੰਗਤਾਂ ਨਿਹਾਲ ਹੋ ਜਾਂਦੀਆ1 ਮਾਤਾ ਸੁੰਦਰੀ  ਇਨ੍ਹਾ ਨੂੰ ਆਪਣੇ ਪੁਤਰਾਂ ਦੀ ਤਰਹ ਪਿਆਰ ਕਰਦੇ ਤੇ ਇਨ੍ਹਾ ਦੀ ਇਸ  ਉਮਰ ਵਿਚ ਧਾਰਮਿਕ ਪਰਪੱਕਤਾ ਦੇਖ ਕੇ ਬੜੀਆਂ ਅਸੀਸਾਂ ਦਿਆ ਕਰਦੇ 1

ਇਹ 7 ਕੁ ਸਾਲ ਮਾਤਾ ਸੁੰਦਰੀ ਜੀ ਦੀ ਸੇਵਾ ਵਿਚ ਰਹੇ 1ਇਕ ਦਿਨ ਇਨ੍ਹਾ ਦੇ ਮਾਮਾ ਬਾਘ ਸਿੰਘ, ਜਿਨ੍ਹਾ ਦੀ ਆਪਣੀ ਕੋਈ ਔਲਾਦ ਨਹੀਂ ਸੀ ਤੇ ਜੱਸਾ ਸਿੰਘ ਨੂੰ ਹੀ ਆਪਣਾ ਵਾਰਸ ਮੰਨਦੇ ਸੀ, ਇਨ੍ਹਾ ਨੂੰ ਮੁੜ ਪੰਜਾਬ ਲੈ ਗਏ1 ਮਾਤਾ ਸੁੰਦਰੀ ਜੀ ਨੇ ਵਿਦਾਇਗੀ ਸਮੇਂ ਇਨ੍ਹਾ ਨੂੰ ਇਕ ਗੁਰਜ , ਢਾਲ , ਕਿਰਪਾਨ , ਕਮਾਨ, ਤੀਰਾਂ ਦਾ ਭਠਾ ਤੇ ਪੁਸ਼ਾਕ ਆਸ਼ੀਰਵਾਦ ਵਜੋਂ ਬਖਸ਼ਿਸ਼ ਕੀਤੀ 1 ਦਿਲਿਓਂ ਆਉਂਦੇ ਵਕਤ  ਸਰਦਾਰ ਬਾਘ ਸਿੰਘ ਕਰਤਾਰ ਪੁਰ ਨਵਾਬ ਕਪੂਰ ਪਾਸ ਠਹਿਰੇ 1 ਜਦੋਂ ਅਮ੍ਰਿਤ ਵੇਲੇ ਜੱਸਾ ਸਿੰਘ ਨੇ ਆਪਣੀ ਮਾਤਾ ਨਾਲ ਕੀਰਤਨ ਕੀਤਾ ਤਾ ਨਵਾਬ ਕਪੂਰ ਸੁਣ ਕੇ ਬੜੇ ਪ੍ਰਸੰਨ ਹੋਏ 1 ਉਨ੍ਹਾ ਤੇ ਬਾਲਕ ਦੇ ਮਿਠੇ ਬੋਲ, ਬਾਣੀ ਦੀ ਮਿਠਾਸ , ਸੁਰੀਲੀ ਅਵਾਜ਼ ,ਇਨ੍ਹਾ ਦਾ ਰੰਗ-ਢੰਗ ,ਸੇਵਾ ਸੁਭਾ ਤੇ ਸਿਖੀ ਸਿਦਕ ਨੂੰ ਦੇਖਕੇ ਬਹੁਤ ਗਹਿਰਾ ਅਸਰ ਹੋਇਆ  ਤੇ ਉਨ੍ਹਾ ਨੇ ਬਚੇ ਦੀ ਅਗਲੀ ਮੰਜਲ ਸੁਆਰਨ ਦੀ  ਤਿਆਰੀ ਕਰਨ ਲਈ,  ਇਹ ਬਚਾ ਉਨ੍ਹਾ ਤੋਂ ਮੰਗ ਲਿਆ1 ਜੱਸਾ ਸਿੰਘ ਭਾਗਾਂ ਵਾਲਾ ਸੀ ,ਪਹਿਲੇ ਉਸਨੂੰ ਮਹਾਨ ਆਤਮਾ ਮਾਤਾ ਬਖਸ਼ੀ , ਫਿਰ ਮਾਤਾ ਸੁੰਦਰੀ ਦੀ ਸੇਵਾ ਵਿਚ ਰਹਿਕੇ ਉਨ੍ਹਾ ਦਾ ਪਿਆਰ ਤੇ ਅਸੀਸਾਂ ਮਾਣੀਆਂ ਤੇ  ਫਿਰ ਪੂਰਨ ਗੁਰੂ ਖਾਲਸਾ ਬਣਨ ਲਈ ਨਵਾਬ ਕਪੂਰ ਵਰਗੇ ਸਿਦਕੀ ਸਿਖ ਦੀ ਸੰਗਤ 1

ਨਵਾਬ ਕਪੂਰ ਨੇ ਆਪਣੀ ਹਥੀਂ ਪੰਜ ਪਿਆਰਿਆਂ ਵਿਚ ਸ਼ਾਮਲ ਹੋਕੇ ਖੰਡੇ-ਬਾਟੇ ਦੀ ਪਹੁਲ ਛਕਾਈ 1 ਕੁੰਦਨ ਤਾਂ ਅਗੇ ਹੀ ਸੀ ਅਮ੍ਰਿਤ ਦੀ ਪੁਠ  ਨੇ ਉਸਨੂੰ ਪਾਰਸ ਬਣਾ ਦਿਤਾ 1 ਜਿਥੇ ਅਗੇ ਗੁਰਬਾਣੀ ਦਾ ਸਰੂਰ ਸੀ ਹੁਣ ਉਸਦੇ ਨਾਲ ਨਾਲ ਚੜਦੀ ਜਵਾਨੀ ਵਿਚ ਖਾਲਸਾਈ ਜੋਸ਼ ਵੀ ਠਾਠਾਂ ਮਾਰਨ ਲਗਾ 1 ਨਵਾਬ ਕਪੂਰ ਨੇ ਇਸ ਨੂੰ ਸਵੇਰੇ -ਸ਼ਾਮ ਘੋੜਿਆਂ ਦੇ ਦਾਣੇ ਵੰਡਣ ਤੇ ਲਗਾ ਦਿਤਾ 1 ਅਮ੍ਰਿਤ ਦੀ ਦਾਤ, ਗੁਰਮਤ ਦੀ ਰਹਿਣੀ ਬਹਿਣੀ , ਸੰਗਤਾਂ ਦੀ ਸੇਵਾ, ਘੋੜਿਆਂ ਦੀ ਸੇਵਾ ,ਗੁਰੂ ਕੇ ਲੰਗਰ ਵਿਚ ਭਾਡੇ ਮਾਜਨਾ , ਸਵੇਰੇ – ਸ਼ਾਮ ਸ਼ਬਦ-ਕੀਰਤਨ, ਇਸ ਤਰਹ ਗੁਰੂ-ਸਿਖੀ ਜੀਵਨ ਉਨ੍ਹਾ ਦਾ ਧਰਮ ਬਣ  ਗਿਆ 1

ਸਰਦਾਰ ਜੱਸਾ ਸਿੰਘ ਦੇ ਮੁਢਲੇ ਜੀਵਨ ਵਿਚ ਦੇਸ਼ ਤੇ ਖਾਲਸਾ ਪੰਥ ਦੇ ਹਲਾਤ ਕੁਝ ਵਧੀਆ ਨਹੀਂ ਸਨ 1ਅਜੇ ਓਹ ਮਸਾਂ 8 ਸਾਲ ਦੇ ਸੀ ਜਦੋਂ   1726 ਵਿਚ ਜਕਰੀਆ ਖਾਨ ਪੰਜਾਬ ਦਾ ਗਵਰਨਰ ਨਿਯੁਕਤ ਕੀਤਾ ਗਿਆ  ਜਿਸਨੇ ਸਿਖਾਂ ਤੇ ਜ਼ੁਲਮ ਕਰਨ ਦੀ ਰਹਿੰਦੀ ਖਹਿੰਦੀ ਕਸਰ ਪੂਰੀ ਕਰ ਦਿਤੀ 1 ਉਸਨੇ ਇਕ ਹੁਕਮਨਾਮਾ ਜਾਰੀ ਕੀਤਾ , ਜਿਸ ਵਿਚ ਸਿਖਾਂ ਦੇ ਸਿਰਾਂ ਦੇ ਮੁਲ ਪਾਏ ਗਏ 1 ਸਿਖਾਂ ਦੇ ਕੇਸ ਕਤਲ ਕਰਨ ਵਾਲੇ ਨੂੰ ਲੇਫ਼ ਤਲਾਈ ਤੇ ਕੰਬਲ ,  ਸਿਖਾਂ ਬਾਰੇ ਖਬਰ ਦੇਣ ਲਈ 10 ਰੂਪਏ, ਸਿਖਾਂ ਨੂੰ ਜਿਉਂਦਾ ਜਾਂ ਮਾਰ ਕੇ ਪੇਸ਼ ਕਰਨ ਵਾਲਿਆਂ ਨੂੰ 50-80 ਰੂਪਏਤਕ 1 ਉਨ੍ਹਾ ਦੇ ਘਰਾਂ  ਨੂੰ ਲੁਟਣ ਦੀ ਸਰਕਾਰ ਵਲੋਂ ਪੂਰੀ ਤੇ ਖੁਲੀ ਛੂਟ ਸੀ 1 ਸਿਖਾਂ ਨੂੰ ਪਨਾਹ ਦੇਣ ਵਾਲੇ ਨੂੰ ਸਜਾਏ -ਮੋਤ ਦੀ ਸਜ਼ਾ ਮੁਕਰਰ ਕੀਤੀ ਜਾਂਦੀ ਸੀ  1

 ਸਿਖਾਂ ਨੂੰ ਅੰਨ ਦਾਣਾ ਜਾਂ ਕਿਸੇ ਪ੍ਰਕਾਰ ਦੀ ਸਹਾਇਤਾ ਦੇਣ ਵਾਲੇ ਨੂੰ ਵੀ ਬਖਸ਼ਿਆ ਨਹੀਂ ਸੀ ਜਾਂਦਾ 1 ਸਿਖਾਂ ਨੂੰ ਢੂੰਡਣ  ਲਈ ਥਾਂ ਥਾਂ ਤੇ ਗਸ਼ਤੀ ਫੋਜ਼ ਤਾਇਨਾਤ ਕਰ ਦਿਤੀ ਗਈ 1 ਅਮ੍ਰਿਤਸਰ ਦੇ ਆਸ ਪਾਸ ਸਖਤ ਪਹਿਰਾ ਲਗਾ ਦਿਤਾ ਗਿਆ 1 ਜਿਸਦਾ ਨਤੀਜਾ ਇਹ ਹੋਇਆ ਕੀ ਪਤਾ ਪਤਾ ਸਿਖਾਂ ਦਾ ਵੇਰੀ ਬਣ ਗਿਆ 1 ਇਨਾਮ ਦੇ ਲਾਲਚ ਕਰਕੇ ਲੋਕ ਟੋਲ ਟੋਲ ਸਿਖਾਂ ਦੀ ਸੂਚਨਾ ਦੇਣ ਲਗੇ 1   ਇਨਾਮ ਦੀ ਲਾਲਸਾ ਇਥੋਂ ਤਕ ਵਧ ਗਈ ਕੀ ਲੋਕੀ ਜਵਾਨ  ਬਚੀਆਂ ਤੇ ਇਸਤਰੀਆਂ ਦੇ ਕੇਸ ਕਟ ਕਟ ਉਨ੍ਹਾ  ਨੂੰ ਸਿਖ ਜਿਨ੍ਹਾ  ਦੀ ਅਜੇ ਦਾੜੀ ਮੁਛ ਨਾ ਆਈ ਹੋਵੇ  ,ਦਿਖਾ ਦਿਖਾ ਹਾਕਮਾਂ ਨੂੰ  ਪੇਸ਼ ਕਰਨ ਲਗੇ1  ਜਿਨ੍ਹਾ  ਸਿਖਾਂ ਨੇ ਕਦੇ ਵੀ ਸਰਕਾਰ ਵਿਰੋਧੀ ਕੰਮ ਵਿਚ ਹਿਸਾ ਨਹੀਂ ਸੀ ਲਿਆ ਉਨ੍ਹਾ  ਨੂੰ ਵੀ ਪਕੜ ਪਕੜ ਕੇ ਮਾਰਿਆ ਜਾਣ  ਲਗਾ 1 ਬਹੁਤ ਸਾਰੇ ਪਿੰਡਾਂ ਦੇ ਚੋਧਰੀਆਂ ਤੇ ਮੁਖਬਰਾਂ ਨੇ ਇਨਾਮ ਤੇ ਜਗੀਰਾਂ ਦੇ ਲਾਲਚ ਪਿਛੇ  ਸਿਰਫ ਮੁਗਲ ਹਾਕਮਾਂ ਦਾ ਸਾਥ ਹੀ ਨਹੀਂ ਦਿਤਾ ਬਲਿਕ ਉਤਰ ਪਛਮ ਤੋਂ ਆਏ ਨਾਦਰਸ਼ਾਹ ਤੇ ਅਹਿਮਦਸ਼ਾਹ ਅਬਦਾਲੀ ਵਰਗੇ ਲੁਟੇਰਿਆ ਨੂੰ ਵੀ ਸਿਖਾਂ ਦਾ ਖ਼ੁਰਾ ਖੋਜ ਮਿਟਾਣ  ਵਿਚ ਹਰ ਪ੍ਰਕਾਰ ਦੀ ਜਾਣਕਾਰੀ ਤੇ ਸਹਾਇਤਾ  ਦਿਤੀ 1 ਸਿਖ  ਆਪਣੇ ਧਰਮ ਤੇ  ਹੋਂਦ ਨੂੰ ਬਚਾਣ ਲਈ ਮਜਬੂਰਨ ਘਰ ਬਾਰ ਛਡ ਕੇ ਜੰਗਲਾਂ ,ਪਹਾੜਾਂ ਤੇ ਮਾਰੂਥਲਾਂ  ਵਿਚ ਜਾ ਬੈਠੇ 1 ਹਰ ਸਮੇ ਮੋਤ ਉਨ੍ਹਾ  ਦਾ ਪਿੱਛਾ ਕਰਦੀ 1 ਫਿਰ ਵੀ ਸਿਖ ਚੜਦੀ ਕਲਾ ਵਿਚ ਰਹੇ ਤੇ ਅਕਾਲ ਪੁਰਖ ਦੇ ਹੁਕਮ ਅਗੇ ਸਿਰ ਝੁਕਾਂਦੇ ਆਪਣੇ ਫਰਜਾਂ ਤੋਂ ਮੂੰਹ ਨਹੀਂ ਸੀ ਮੋੜਦੇ  1 ਇਸ ਹਾਲਤ ਵਿਚ ਵੀ ਆਪਣੀ ਸ਼ਰਨ ਵਿਚ ਆਏ ਹਰ ਮਜਲੂਮ ਦੀ ਰਾਖੀ ਕਰਦੇ 1

ਨਵਾਬ ਕਪੂਰ ਭਾਈ ਮਨੀ ਸਿੰਘ ਦੀ ਸ਼ਹੀਦੀ ਤੋਂ ਉਪਰੰਤ ਪੰਥ ਦੇ ਧਾਰਮਿਕ ਆਗੂ ਬਣੇ 1 ਅਹਿਮਦ ਸ਼ਾਹ ਅਬਦਾਲੀ ਦੇ ਪਹਿਲੇ ਹਮਲੇ ਵੇਲੇ ਸਿਖਾਂ ਦੇ 65 ਜਥੇ ਬਣ ਗਏ ਸੀ ਜਿਨ੍ਹਾ ਦੇ ਵਖਰੇ ਵਖਰੇ ਜਥੇਦਾਰ ਸੀ , ਜੋ ਸਾਂਝੇ ਉਦੇਸ਼ਾਂ ਲਈ ਕੁਰਬਾਨੀਆਂ  ਦੇਣ ਨੂੰ ਸਦਾ ਤੱਤਪਰ ਰਹਿੰਦੇ 1 ਨਵਾਬ  ਕਪੂਰ ਨੇ ਸਾਰੇ ਸੈਨਿਕ ਸੰਗਠਨਾ ਨੂੰ  1734 ਵਿਚ ਦੋ ਦਲਾਂ ਵਿਚ ਵੰਡ ਦਿਤਾ -ਤੁਰਨਾ ਤੇ ਬੁਢਾ ਦਲ1 ਤਰੁਣ ਦਲ ਦੇ ਮੁਖੀ ਨਵਾਬ ਕਪੂਰ ਹੀ ਰਹੇ ਤੇ ਬੁਢਾ ਦਲ ਦੇ ਮੁਖੀ ਤੇ ਜਥੇਦਾਰੀ ਦੀ ਜਿਮੇਵਾਰੀ ਜੱਸਾ ਸਿੰਘ ਦੀ ਸੂਝ-ਬੂਝ ਤੇ ਕਾਬਲੀਅਤ ਦੇਖਕੇ, ਇਨ੍ਹਾ ਨੂੰ ਸੋਂਪ ਦਿਤੀ 1  29ਮਾਰਚ 1748 ਦੀ ਵੈਸਾਖੀ ਨੂੰ ਸਰਦਾਰ ਜਸਾ  ਸਿੰਘ ਦੀ ਅਗਵਾਈ ਹੇਠ ਸਰਬਤ ਖਾਲਸੇ ਨੇ ਇੱਕਠੇ ਹੋਣ ਦਾ ਗੁਰਮਤਾ ਪਾਸ ਕੀਤਾ ਤੇ ਇਸ ਸਾਂਝੀ ਜਥੇਬੰਦੀ ਦਾ ਨਾਮ ‘ ਦਲ ਖਾਲਸਾ ‘ ਰਖਿਆ ਜਿਸਦਾ ਮੁਖੀ ਜੱਸਾ ਸਿੰਘ ਆਹਲੂਵਾਲੀਏ ਨੂੰ ਬਣਾ ਕੇ ਪੰਥ ਦੇ ਸਾਰੇ ਧਾਰਮਿਕ, ਰਾਜਨੀਤਕ ਤੇ ਫੋਜ਼ੀ ਮਸਲਿਆਂ ਨੂੰ ਨਜਿਠਨ ਦਾ ਅਧਿਕਾਰ ਦੇ ਦਿਤਾ 1 

ਸਰਦਾਰ ਜਸਾ ਦੀ ਜਿੰਦਗੀ ਵਿਚ ਕਦੀ ਮਹਿੰਮ-ਮੁਕਤ ਸਮਾਂ ਆਇਆ ਈ ਨਹੀਂ 1 ਉਹ ਅਜੇ 17 ਸਾਲ ਦੇ ਸਨ ਜਦੋਂ ਪੰਥ ਨੂੰ ਨਵਾਬੀ ਵਿਚ ਮਿਲੀ ਜਗੀਰ, ਜਕਰੀਆਂ ਖਾਨ ਨੇ ਜਪਤ ਕਰ ਲਈ 1 1734 ਵਿਚ ਭਾਈ ਮਨੀ ਸਿੰਘ ਦੀ ਸ਼ਹੀਦੀ , ਨਾਦਰਸ਼ਾਹ ਦੇ ਹਮਲੇ ਤੇ ਉਸਦੀ ਲੁਟ-ਘਸੁਟ, ਜਕਰੀਆਂ ਖਾਨ ਦੀਆਂ ਸਖਤੀਆਂ , 1740 ਵਿਚ ਮੱਸੇ ਰੰਘੜ ਦਾ ਕਤਲ , ਬਾਬਾ ਬੋਤਾ ਸਿੰਘ ਤੇ ਬਾਬਾ ਗਰਜਾ ਸਿੰਘ ਦੀ ਸ਼ਹੀਦੀ , 16 ਜੁਲਾਈ 1745 ਵਿਚ  ਭਾਈ ਤਾਰੂ ਸਿੰਘ ਦੀ ਸਹੀਦੀ , ਜਸਪਤ ਰਾਏ ਦੀ ਮੋਤ, ਛੋਟਾ ਘਲੂਕਾਰਾ, ਵਡਾ ਘਲੂਘਾਰਾ  ਆਦਿ ਬਹੁਤ ਸਾਰੀਆਂ ਘਟਨਾਵਾਂ ਘਟੀਆਂ 1ਇਥੋਂ ਹੀ ਸ਼ੁਰੂ ਹੁੰਦਾ ਜੱਸਾ ਸਿੰਘ ਦਾ ਸਿਆਸੀ ਸਫਰ1

ਛੋਟੇ ਤੇ ਵਡੇ ਦੋਹਾਂ ਘਲੂਘਾਰਿਆਂ ਵਿਚ ਜੱਸਾ ਸਿੰਘ ਦੀ ਐਮ ਭੂਮਿਕਾ ਰਹੀ 1 ਬੜੀ ਬਹਾਦਰੀ ਤੇ ਸੂਝ-ਬੂਝ ਨਾਲ ਲੜਿਆ , ਦੂਰਾਨੀਆਂ , ਅਫਗਾਨੀਆਂ ਨਾਲ ਟਾਕਰਾ ਕੀਤਾ ,ਮੀਰ ਮਨੂੰ ਦੀਆਂ ਸਖਤੀਆਂ ਦੋਰਾਨ ਸਿਖਾਂ ਦੇ ਮਨੋਬਲ ਨੂੰ ਮਜਬੂਤ ਕੀਤਾ  , ਦੀਵਾਨ ਕੋੜਾ ਮਲ ਦੀ ਸ਼ਾਹ ਨਵਾਜ਼ ਨਾਲ ਹੋਈ ਮੁਲਤਾਨ ਦੀ ਲੜਾਈ ਵਿਚ ਸਾਥ ਦਿਤਾ ਤੇ ਜਿਤ ਪ੍ਰਾਪਤ ਕੀਤੀ ਜਿਸਤੋਂ ਖੁਸ਼ ਹੋਕੇ ਦੀਵਾਨ ਨੇ ਅਮ੍ਰਿਤਸਰ ਦੀ ਕਾਰ ਸੇਵਾ ਤੇ ਗੁਰੂਦਵਾਰਾ ਬਾਲ-ਲੀਲਾ ਨਨਕਾਣਾ  ਦੀ ਇਮਾਰਤ ਵਿਚ ਸਰੋਵਰ ਬਣਵਾਇਆ1

 1753 ਵਿਚ ਸ. ਜੱਸਾ ਸਿੰਘ ਆਹਲੂਵਾਲੀਆ, ਦਲ ਖ਼ਾਲਸਾ ਦੇ ਮੁਖੀ ਬਣਾਏ ਗਏ । ਨਵਾਬ ਕਪੂਰ ਨੇ  ਉਸ ਦੀ ਦਲੇਰੀ ਤੋਂ ਖੁਸ਼ ਹੋ ਕੇ  ਆਪਣੇ ਮਰਨ ਤੋਂ ਬਾਅਦ ਦਾ ਉਸ ਨੂੰ ਅਪਣਾ ਵਾਰਿਸ ਬਣਾ ਦਿਤਾ  ਤੇ ਆਪਣੇ ਅਕਾਲ ਚਲਾਣੇ ਵਕਤ ਇਕ ਤੇਗ ਜੋ ਗੁਰੂ ਗੋਬਿੰਦ ਸਿੰਘ ਜੀ ਨੇ ਵਾਹੀ ਸੀ , ਦਿਤੀ । 1761 ਵਿੱਚ ਉਸਨੇ ਲਹੌਰ ’ਤੇ ਕਬਜ਼ਾ ਕੀਤਾ ਤੇ ਸਿੰਘਾਂ ਵਲੋਂ ਉਸਨੂੰ ਸੁਲਤਾਨ-ਉਲ-ਕੋਮ ਦਾ ਖਿਤਾਬ ਦਿਤਾ ਗਿਆ 1 ਅਹਿਮਦ ਸ਼ਾਹ ਅਬਦਾਲੀ  ਨਾਲ਼ ਵੀ ਉਸ ਦੀਆਂ ਕਈ ਲੜਾਈਆਂ ਹੋਈਆਂ। 1772 ਵਿੱਚ ਉਸ ਨੇ ਕਪੂਰਥਲਾ ਰਿਆਸਤ ਦੀ ਨੀਂਹ ਰੱਖੀ1

ਜਦੋਂ ਦਲ ਖਾਲਸੇ ਨੂੰ 11 ਮਿਸਲਾਂ ਵਿਚ ਵੰਡਿਆ , ਇਕ ਮਿਸਲ ਪਟਿਆਲਾ ,ਨਾਭਾ ,ਜੀਂਦ ਤੇ ਮਲੇਰਕੋਟਲਾ ਦੀ ਪਹਿਲੇ ਤੋਂ ਸੀ ਤਾਂ ਸਭ ਦੇ ਆਪਣੇ ਆਪਣੇ ਸਰਦਾਰਾਂ ਦੇ  ਉਪਰ ਸ਼ਰੋਮਣੀ ਸਰਦਾਰ ਦੀ ਉਪਾਧੀ ਜੱਸਾ ਸਿੰਘ ਨੂੰ ਦੇ ਦਿਤੀ 1 ਇਸਦੇ ਨਾਲ ਨਾਲ ਇਹ ਆਪਣੀ ਅਹਲੂਵਾਲਿਆ ਮਿਸਲ ਦੇ ਵੀ ਜਥੇਦਾਰ ਰਹੇ 1

ਜਿਸ ਵੇਲੇ ਨਵਾਬ ਕਪੂਰ ਆਪਣੇ ਅੰਤਲੇ ਸਾਹਾਂ ਤੇ ਸੀ ,ਉਨ੍ਹਾ ਨੇ ਸਾਰਦਾਰ ਜੱਸਾ ਸਿੰਘ ਨੂੰ ਬੁਲਵਾਇਆ ਤੇ ਦਸਮ ਪਿਤਾ ਦੀ ਫੌਲਾਦੀ ਚੋਬ ਦੇਕੇ ਖਾਲਸੇ ਦੀ ਸੇਵਾ ਕਰਨ ਦਾ ਬਚਨ ਲਿਆ 1  10 ਅਪ੍ਰੇਲ 1754 ਦੀ ਵੈਸਾਖੀ ਅਕਾਲ ਤਖਤ ਸ੍ਰੀ ਅਮ੍ਰਿਤਸਰ ਵਿਖੇ  ਦੀਵਾਨ ਸਜਿਆ 1 ਸਰਬਤ ਸੰਗਤਾਂ ਨੇ ਜੱਸਾ ਸਿੰਘ ਨੂੰ ਹਰ ਪ੍ਰਕਾਰ ਯੋਗ ਜਾਣਕੇ ਨਵਾਬ ਕਪੂਰ ਦੀ ਨਵਾਬੀ ਦਾ ਖਿਤਾਬ ਬਖਸ਼ਿਆ 1

ਧਾਰਮਿਕ ਅਗਵਾਈ:-

ਸਰਦਾਰ ਜੱਸਾ ਸਿੰਘ ਅਹਲੂਵਾਲਿਆ ਨੇ ਸ੍ਰੀ ਅਕਾਲ ਤਖਤ ਦੇ ਜਥੇਦਾਰ ਵਜੋਂ ਸਿਖੀ ਦਾ ਮਜਬੂਤ ਥੰਮ ਬਣ ਕੇ ਖਾਲਸਾ ਪੰਥ ਦੀ ਧਾਰਮਿਕ ਅਗਵਾਈ  ਕੀਤੀ 1 ਇਸਤੋਂ ਪਹਿਲਾਂ ਵੀ ਉਹ  ਖਾਲਸਾ ਪੰਥ ਦੇ ਰਾਜਸੀ ਤੇ ਧਾਰਮਿਕ ਆਗੂ (ਜਥੇਦਾਰ) ਸਨ 1 ਨਵਾਬ ਕਪੂਰ ਸਿੰਘ ਦੇ ਚਲਾਣੇ ਤੋ ਬਾਅਦ 10 ਅਪ੍ਰੈਲ 1754 , ਵੈਸਾਖੀ ਵਾਲੇ ਦਿਨ ਸਰਦਾਰ ਕਪੂਰ ਸਿੰਘ ਜੀ ਦੀ ਅੰਤਿਮ ਅਰਦਾਸ ਵਕਤ ਜੱਸਾ ਸਿੰਘ ਅਹੁਲੁਵਾਲਿਆ ਨੂੰ ਸਰਬ -ਸੰਮਤੀ ਦੀ ਸਲਾਹ ਨਾਲ ਕੋਮ ਦਾ ਰਾਜਨੀਤਕ ਤੇ ਧਾਰਮਿਕ ਆਗੂ ਥਾਪਿਆ ਤੇ ਨਾਲ ਨਵਾਬੀ ਦਾ ਖਿਤਾਬ ਵੀ ਦਿਤਾ  1 ਉਨ੍ਹਾ ਜੰਗਾ ,ਜੁਧਾਂ ਵਿਚ ਹਿੱਸਾ ਲੈਣ ਦੇ ਨਾਲ ਨਾਲ ਅਮ੍ਰਿਤ -ਪ੍ਰਚਾਰ ਵੀ ਕੀਤਾ1 ਉਹ ਅਮ੍ਰਿਤ ਪਾਨ ਕਰਨ ਵਕਤ ਹਰ ਸਿਖ ਨੂੰ ਕਛਹਿਰਾ ,ਕਿਰਪਾਨ,,ਕੁੜਤਾ, ਦਸਤਾਰ ,ਤੇ ਚਾਦਰ ਆਪਣੇ ਵਲੋਂ ਭੇਟ ਕਰਦੇ1 ਹਰ ਰੋਜ਼ ਨੇਮ ਨਾਲ ਸੰਗਤ ਵਿਚ ਕੀਰਤਨ ਕਰਦੇ  ਤੇ ਆਸਾ  ਦੀ ਵਾਰ ਦਾ ਪਾਠ ਹੁੰਦਾ1  ਅਮ੍ਰਿਤ ਛਕਣ ਤੋ ਬਾਅਦ ਕੋਈ  ਸਿੰਘ ਉਨ੍ਹਾ ਕੋਲ ਰਹਿਣਾ ਚਹੁੰਦਾ ,ਜਥੇ ਵਿਚ ਸ਼ਾਮਲ ਹੋਣਾ ਚਹੁੰਦਾ ਜਾਂ ਘਰ ਜਾਣਾ ਚਾਹੁੰਦਾ, ਹਰ ਤਰਹ ਨਾਲ ਉਸ ਨੂੰ  ਪੂਰੀ ਅਜਾਦੀ ਸੀ 1 ਮਹਾਰਾਜੇ ਪਟਿਆਲੇ ਨੇ ਵੀ ਇਨ੍ਹਾ ਹਥੋਂ ਅਮ੍ਰਿਤ ਛਕਿਆ 1

ਜਦੋਂ ਕਰਤਾਰਪੁਰ ਬਾਬਾ ਦੀਪ ਸਿੰਘ ਜੀ ਬੀੜ ਸਾਹਿਬ ਦੀ ਸੁਧਾਈ ਲਈ ਆਏ ਤਾਂ ਆਪ ਉਨ੍ਹਾ ਦੀ ਹਥੀਂ ਸੇਵਾ ਕਰਦੇ ਰਹੇ ਅਤੇ ਰਾਖੀ ਦੇ ਪੂਰੇ ਇੰਤਜ਼ਾਮ ਵੀ ਕੀਤੇ 1ਇਥੋਂ ਹੀ ਸਿਖਾਂ ਦਾ ਰਾਖੀ ਪ੍ਰਬੰਧ ਸ਼ੁਰੂ ਹੋਇਆ1 ਇਨ੍ਹਾ ਨੇ ਪੰਥਕ ਏਕਤਾ ਵਿਚ ਵੀ ਬੜਾ ਜੋਰਦਾਰ ਹਿੱਸਾ ਪਾਇਆ 1 ਇਕ ਵਾਰੀ ਜਦ ਬਾਬਾ ਆਲਾ ਸਿੰਘ ਨੂੰ ਅਬਦਾਲੀ ਦੀ ਮੱਦਤ ਕਰਨ ਕਰਕੇ ਸਜ਼ਾ ਦੇਣ ਦਾ ਫੈਸਲਾ ਕਰ ਲਿਆ ਤਾਂ ਪੰਥ ਦੀ ਏਕਤਾ ਕਾਇਮ ਰਖਣ  ਵਾਸਤੇ ਜੱਸਾ ਸਿੰਘ ਅਹਲੂਵਾਲਿਆ ਨੇ ਮਿਸਲਾਂ ਦੇ ਸਰਦਾਰ ਨੂੰ ਸਮਝਾਇਆ  1″ ਬਾਬਾ ਆਲਾ ਸਿੰਘ ਨੇ ਜੋ ਵੀ ਠੀਕ ਯਾ ਗਲਤ ਕੀਤਾ ਹੈ ਉਹ ਵਕਤ ਦੀ ਜਰੂਰਤ ਸੀ “ਅਗਰ ਅਬਦਾਲੀ ਦੀ ਮਦਤ ਕੀਤੀ ਸੀ ਤਾਂ ਤੁਹਾਨੂੰ ਵੀ ਓਹ ਗੋਲਾ ਬਾਰੂਦ ਤੇ ਘੋੜੇ  ਦਿੰਦਾ ਰਿਹਾ ਹੈ’ 1 ਇਸ ਤਰਹ ਆਪਸੀ ਸੁਲਹ ਕਰਵਾਈ ਤੇ ਤਨਖਾਹਿਆ ਕਰਾਰ ਦੇਣ ਤੋਂ ਬਾਅਦ ਆਲਾ ਸਿੰਘ ਨੂੰ ਅਮ੍ਰਿਤ ਛਕਾ ਕੇ ਮੁੜ ਖਾਲਸਾ ਪੰਥ  ਵਿਚ ਸ਼ਾਮਲ ਕਰ ਲਿਆ1 ਜਦੋਂ ਕਰਤਾਰ ਪੁਰ ਇੱਕਠ ਹੋਇਆ ਤਾਂ ਸਿਖਾਂ ਨੇ ਕਿਹਾ ਕੀ ਗੁਰੂ ਗੋਬਿੰਦ ਸਿੰਘ ਜੀ ਦਾ ਹੁਕਮ ਹੈ ਕੀ ਧੀਰਮਲੀਆਂ  ਨਾਲ ਨਹੀਂ ਵਰਤਣਾ ਤਾਂ ਜੱਸਾ ਸਿੰਘ ਨੇ ਗੁਰੂ ਸਾਹਿਬ ਦੇ ਹੁਕਮ ਅਨੁਸਾਰ ਧੀਰਮਲੀਆਂ ਨੂੰ ਪਹਿਲੇ ਆਪਣੀ ਹਥੀਂ ਅਮ੍ਰਿਤ ਛਕਾਇਆ ਤੇ ਫਿਰ  ਮੁੜ ਖਾਲਸਾ ਪੰਥ ਵਿਚ ਸ਼ਾਮਲ ਕਰ ਲਿਆ 1 ਜਦੋਂ ਜਲੰਧਰ ਦੇ ਸੂਬੇਦਾਰ ਅਦੀਨਾ ਬੇਗ ਨੇ ਮੁਗਲਾ ਦੇ ਖਿਲਾਫ਼ ਪੰਜਾਬ ਤੇ ਸਾਂਝਾ ਰਾਜ ਬਣਾਉਣ ਲਈ ਸਿਖਾਂ ਨੂੰ ਪਤਰ ਲਿਖਿਆ ਦਾ ਜੱਸਾ ਸਿੰਘ ਨੇ ਸਾਫ਼ ਇਨਕਾਰ ਕਰ ਦਿਤਾ ਤੇ ਕਿਹਾ ਕੀ ਸਿਖ ਗੁਰੂ ਦੀ ਦਿਤੀ ਤਲਵਾਰ ਦੇ ਜੋਰ ਨਾਲ  ਆਪਣੇ ਆਪ ਆਪਣਾ ਰਾਜ ਬਣਾ ਲੈਣਗੇ , ਉਨ੍ਹਾ ਨੂੰ ਕਿਸੇ ਦੇ ਸਹਾਰੇ ਦੀ  ਲੋੜ ਨਹੀਂ ਹੈ 1 ਇਹ ਉਨ੍ਹਾ ਦਾ ਗੁਰੂ ਤੇ ਅੱਟਲ ਵਿਸ਼ਵਾਸ ਦੀ ਸਿਖਰ ਸੀ 1

ਮੁਗਲਾਂ ਤੇ ਦੁਰਾਨੀਆਂ ਦੇ ਵਕਤ  ਛੋਟੇ , ਵਡੇ ਘਲੂਘਾਰੇ  ਹੋਏ , ਸ੍ਰੀ ਹਰਿਮੰਦਰ ਸਾਹਿਬ ਨੂੰ ਢਾਹੁਣਾ , ਸਰੋਵਰ ਪੂਰ ਦੇਣਾ , ਬੁੰਗੇ ਬਰਬਾਦ ਕਰਨੇ ,ਕਹਿਣ ਦਾ ਮਤਲਬ ਕਿ ਸਿਖਾਂ ਦਾ ਬਹੁਤ ਨੁਕਸਾਨ ਕੀਤਾ ਗਿਆ 1 ਅਹਿਮਦ ਸ਼ਾਹ ਅਬਦਾਲੀ , ਸ੍ਰੀ ਦਰਬਾਰ ਸਾਹਿਬ ਤੇ ਉਸਦੀ ਜਿਮੀਦਾਰੀ ਜਮੀਨ ਨੁਸ਼ਹਿਰਾ ,ਪੰਨੂਆਂ ਦੇ ਚੋਧਰੀ, ਸਾਹਿਬ ਰਾਏ ਕੋਲ ਗਿਰਵੀ ਰਖ ਗਿਆ  ਜਿਸਦੀ ਸ਼ਰਤ ਸੀ ਕੀ ਜਦੋਂ ਤਕ ਇਹ ਰਕਮ ਵਾਪਸ ਨਹੀਂ ਆਉਂਦੀ  ਦਰਬਾਰ ਸਾਹਿਬ ਦੀ ਚੜਤ ਰਾਇ ਸਾਹਿਬ ਕੋਲ ਜਾਂਦੀ ਰਹੇਗੀ1

1764 ਵਿਚ ਜੱਸਾ ਸਿੰਘ ਦੀ ਅਗਵਾਈ ਹੇਠ ਮਿਸਲ ਦੇ ਸਰਦਾਰਾਂ ਨੇ ਸਰਹੰਦ ਤੇ ਹਮਲਾ ਕਰ ਦਿਤਾ 1 ਅਬਦਾਲੀ ਵਲੋਂ ਥਾਪਿਆ ਸਰਹੰਦ ਦਾ ਗਵਰਨਰ ਜੈਨ ਖਾਂ ਮਾਰਿਆ ਗਿਆ1 ਜੈਨ ਖਾਨ ਦੀ ਮੋਤ ਤੋ ਬਾਅਦ ਸਰਹੰਦ ਖਾਲਸਾ ਪੰਥ ਦੇ ਕਬਜੇ  ਹੇਠ  ਆ ਗਿਆ1  ਉਥੋਂ ਪ੍ਰਾਪਤ ਕੀਤੇ  ਧੰਨ ਮਾਲ ਵਿਚੋਂ 9 ਲਖ ਰੁਪੇ  ਜੱਸਾ ਸਿੰਘ ਅਹਲੂਵਾਲਿਆ ਦੇ ਹਿਸੇ ਆਏ 1 ਇਨ੍ਹਾ ਨੇ ਸਰਬਤ ਖਾਲਸੇ ਨੂੰ ਸਦਕੇ  ਸ੍ਰੀ ਹਰਿਮੰਦਰ ਸਹਿਬ , ਸਰੋਵਰ ਤੇ ਬੁੰਗਿਆਂ ਦੀ ਕਾਰ ਸੇਵਾ ਲਈ ਗੁਰੂ ਕੀ ਮਾਇਆ ਇਕਠੀ ਕਰਨ ਲਈ ” ਗੁਰੂ ਕੀ ਚਾਦਰ” ਵਿਛਾ ਦਿਤੀ ਜਿਸ ਵਿਚ ਸਭ ਤੋ ਪਹਿਲਾ ਨੋਂ ਲਖ ਆਪ ਉਸ ਵਿਚ ਪਾਇਆ 1 ਪੰਜ ਲਖ ਹੋਰ ਇੱਕਠਾ ਕਰਕੇ ਕਾਰ ਸੇਵਾ ਦਾ ਕੰਮ ਭਾਈ ਦੇਸ ਰਾਜ ਬਿਧੀਚੰਦਏ  ਨੂੰ ਸੋਂਪਿਆ 1  ਚੋਧਰੀ ਰਾਇ ਸਾਹਿਬ ਨੂੰ ਬੁਲਾ ਕੇ ਤਿੰਨ ਲਖ ਰੁਪੇ ਦੇਕੇ ਦਰਬਾਰ ਸਾਹਿਬ ਨੂੰ ਸੁਰਖਰੂ ਕਰਵਾਇਆ ,ਪੁਜਾਰੀਆਂ ਤੇ ਅਕਾਲੀਆਂ ਦੀ ਰਕਮ ਭਰੀ 1 ਉਨ੍ਹਾ ਨੇ ਆਪਣੇ ਅੰਤਲੇ ਸਮੇ ਦੇ ਚਾਰ-ਪੰਜ ਸਾਲ , ਦਰਬਾਰ ਸਾਹਿਬ, ਸਰੋਵਰ ਤੇ ਬੁੰਗਿਆਂ ਦੀ ਸੇਵਾ ਵਿਚ ਲਗਾਏ 1ਉਨ੍ਹਾ ਨੇ ਜਿਨਾ ਵੀ ਜਿਤਾਂ  ਤੋ ਪੈਸਾ ਇੱਕਠਾ ਹੁੰਦਾ ਸੀ ਕਦੀ ਆਪਣੇ ਹਿਤ ਲਈ ਨਹੀ ਸੀ ਵਰਤਿਆ 1 ਸਿਖ ਇਮਾਰਤਾਂ ਦੀ ਉਸਾਰੀ ਤੇ ਉਸਦੀ ਸੇਵਾ ਸੰਭਾਲ , ਗਰੀਬਾਂ ਤੇ ਮਜਲੂਮਾ ਤੇ ਲੋੜਵੰਦਾ ਤੇ ਖਰਚ ਕੀਤਾ 1

1766 ਅਹਿਮਦ ਸ਼ਾਹ ਨੇ ਨੋਵੀਂ ਵਾਰੀ ਹਮਲਾ ਕੀਤਾ 1 ਇਸ ਵਾਰ ਉਸਦਾ ਹਮਲਾ ਬੜਾ ਭਿਆਨਕ ਸੀ 1 ਉਸਦੇ ਖਾਸ ਆਦਮੀਆਂ ਵਿਚੋਂ ਨਜੀਬੁਦੀਨ , ਉਸਦਾ ਭਰਾ ਸੁਲਤਾਨ ਖਾਨ ਅਤੇ ਅਫਸਲ ਖਾਨ ਆਦਿ ਨੇ ਸਿਖਾਂ ਦਾ ਬਹੁਤ ਜਿਆਦਾ ਜਾਨੀ ਤੇ ਮਾਲੀ ਨੁਕਸਾਨ ਕੀਤਾ 1 ਮਨੀ ਮਾਜਰੇ ਤੋ 6-7 ਮੀਲ ਦੂਰ ਕਾਲਕਾ ਦੀਆਂ ਪਹਾੜੀਆਂ, ਜਿਥੇ ਸਿੰਘ ਠਹਿਰੇ ਹੋਏ ਸਨ ਅਫਸਲ ਖਾਨ ਦੀ ਅਗਵਾਈ ਹੇਠ ਹਮਲਾ ਕਰ ਦਿਤਾ ਤੇ ਬਹੁਤ ਸਾਰੇ ਮਰਦ ਤੇ ਇਸਤਰੀਆਂ ਨੂੰ ਬੰਦੀ ਬਣਾ ਲਿਆ 1

ਜਦ ਬੀਕਾਨੇਰ ਦੇ ਰਾਜੇ ਨੇ ਸਿਖਾਂ ਦੀ ਮਦਤ ਲਈ ਗੁਹਾਰ ਲਗਾਈ ਤਾਂ ਜੱਸਾ ਸਿੰਘ ਨੂੰ ਰੁਹੇਲਿਆਂ ਕੋਲੋ ਬਦਲਾ ਲੈਣ ਦਾ ਮੋਕਾ ਮਿਲ ਗਿਆ 1 ਉਨ੍ਹਾ ਨੇ  ਮਿਤ  ਸਿੰਘ ਦੀ ਅਗਵਾਈ ਹੇਠ 10000 ਹਜ਼ਾਰ ਫੋਜ਼  ਭੇਜੀ 1 ਸਿੰਘਾਂ ਨੇ ਬਹੁਤ ਸਾਰੇ ਇਲਾਕਿਆਂ ਤੇ ਕਬਜਾ ਕਰ ਲਿਆ 1 ਨਜੀਬੁਦੀਨ ਸਿਘਾਂ ਤੋ ਡਰਦਾ ਮਾਰਿਆ ਅਬਦਾਲੀ ਦੇ ਕੈਂਪ ਵਿਚ ਜਾ ਵੜਿਆ 1 ਅਬਦਾਲੀ ਨੇ ਜਹਾਨ ਖਾਂ ਤੇ ਜਾਪਤਾ ਖਾਨ ਨੂੰ ਭਾਰੀ ਫੌਜ਼ ਦੇਕੇ ਭੇਜਿਆ ਸਿਖਾਂ ਦੇ ਖਿਲਾਫ਼  1 ਸਿੰਘਾਂ ਨੇ ਡਟ ਕੇ ਮੁਕਾਬਲਾ ਕੀਤਾ ਪਰ ਸਰਦਾਰ ਮਿਤ  ਸਿੰਘ ਦੇ ਘੋੜੇ ਨੂੰ ਗੋਲੀ ਲਗਣ ਤੇ ਉਸਦਾ ਘੋੜਾ ਕਾਬੂ ਤੋ ਬਾਹਰ ਹੋ ਗਿਆ 1ਮਿਤ ਸਿੰਘ  ਦਾ ਪੈਰ ਰਕਾਬ ਵਿਚ ਫਸ ਗਿਆ1 ਮੋਕਾ ਦਾ ਫਾਇਦਾ ਉਠਾ ਕੇ ਜਹਾਂ ਖਾਨ ਨੇ ਮਿਤ  ਸਿੰਘ ਦਾ ਸਿਰ ਧੜ ਤੋਂ ਅਲਗ ਕਰ ਦਿਤਾ 1 ਇਸ ਜੰਗ ਵਿਚ 6000 ਸਿੰਘ ਸਹੀਦ ਹੋਏ 1 ਨਜਿਬੁਦੀਨ 17 ਗਡੇ ਸਿਖਾਂ ਦੇ ਸਿਰਾਂ ਨਾਲ ਭਰ ਕੇ ਲਾਹੋਰ ਵਲ ਚਲ ਪਿਆ1  ਜਦ ਜੱਸਾ ਸਿੰਘ ਨੂ ਪਤਾ ਲਗਾ, ਜਦ  ਗਡੇ ਮੁਗਲ ਸਰਾਏ ਘਘਰ ਦਰਿਆ ਤੇ ਪਹੁੰਚੇ ਜੱਸਾ ਸਿੰਘ ਨੇ ਆਪਣੇ ਸਾਥੀਆਂ ਨੂੰ ਲੇਕੇ ਇਹ ਗਡੇ ਉਨ੍ਹਾ ਦੇ ਕਬਜ਼ੇ ਤੋਂ ਖੋਹ  ਲਏ ਤੇ ਸਿਖਾਂ ਦੇ ਸਿਰਾਂ ਦਾ ਸਸਕਾਰ ਕੀਤਾ 1 ਸੰਨ 1774 ਵਿਚ ਜੱਸਾ ਸਿੰਘ ਨੇ ਇਬਰਾਹਿਮ ਭੱਟੀ ਤੋਂ ਕਪੂਰਥਲੇ ਦਾ ਇਲਾਕਾ ਜਿੱਤ ਕੇ ਆਪਣੀ ਰਾਜਧਾਨੀ ਬਣਾਈ 1

ਸੁਲਤਾਨ-ਉਲ-ਕੋਮ ਤੇ ਖਾਲਸੇ ਦਾ ਸਿੱਕਾ

ਜਦੋਂ ਇਹ ਛੋਟੇ ਸੀ ਤਾਂ ਆਪਣੀ ਬੋਲੀ ਵਿਚ ਦਿਲੀ ਦਾ ਅਸਰ ਹੋਣ ਕਰਕੇ ਹਮਕਾ ਤੁਮਕਾ ਬੜਾ ਵਰਤਦੇ ਸੀ 1 ਸਿਖਾਂ ਨੇ ਇਨ੍ਹਾ ਦੀ ਛੇੜ ਪਾ ਦਿਤੀ ‘ ਹਮਕਾ ਤੁਮਕਾ ‘ ਜਿਸਤੋਂ ਇਹ ਕਈ ਵਾਰੀ ਖਿਝ ਜਾਂਦੇ1  ਇਕ ਵਾਰੀ ਇਨ੍ਹਾ ਨੇ ਨਵਾਬ ਕਪੂਰ ਅਗੇ ਸ਼ਕਾਇਤ ਕੀਤੀ  ਤਾਂ ਉਨ੍ਹਾ ਨੇ ਕਿਹਾ  ,” ਕੀ ਮੈਨੂੰ ਇਸ ਗਰੀਬ-ਨਵਾਜ਼ ਪੰਥ ਨੇ ਨਵਾਬ ਬਣਾ ਦਿਤਾ ਹੈ ,ਤੇਨੂੰ  ਕੀ ਪਤਾ ਪਾਤਸ਼ਾਹ ਬਣਾ ਦੇਣ 1 ਉਨ੍ਹਾ ਦਾ ਇਹ ਭਵਿਖ ਵਾਕ ਸਚ ਸਾਬਤ ਹੋਇਆ 1 ਸਰਦਾਰ ਜੱਸਾ ਸਿੰਘ ਅਹਲੂਵਾਲਿਆ ਦੇ ਗੁਣ ਪੰਥਕ ਸੁਰ ਵਿਚ ਉਸ ਦੀ ਸਖਸ਼ੀਅਤ ਨੂੰ ਨਿਖਾਰਦੇ ਚਲੇ ਗਏ ਤੇ ਸਿੰਘਾਂ  ਵਿਚ ਸਭ ਤੋਂ ਅਗੇ ਹੋਕੇ ਲੜਨ ਦੇ ਜਜਬੇ ਨੇ ਦੋ ਵਾਰੀ ਉਸ ਨੂੰ ਸੁਲਤਾਨ-ਉਲ-ਕੋਮ  ਬਣਾ ਦਿਤਾ  1

ਜੱਸਾ ਸਿੰਘ ਦੀ ਅਗਵਾਈ ਹੇਠ ਲਹੋਰ ਫਤਹਿ ਦੇ ਬਾਅਦ 27 ਅਕਤੂਬਰ 1761 ਵਿਚ ਸਰਬੱਤ ਖਾਲਸਾ ਨੇ ਦਿਵਾਲੀ ਦੇ ਤਿਓਹਾਰ ਤੇ ਅਮ੍ਰਿਤਸਰ ਵਿਖੇ ਜੱਸਾ ਸਿੰਘ ਦੀਆਂ ਸੇਵਾਵਾਂ ਨੂੰ ਮੁਖ ਰਖਦਿਆਂ ਸਿਖ ਕੋਮ ਦੀ ਸਭ ਤੋਂ ਉਚੀ ਪਦਵੀ ਸੁਲਤਾਨ-ਉਲ-ਕੋਮ ਨਾਲ ਨਿਵਾਜਿਆ 1 ਇਨ੍ਹਾ ਨੇ ਬੰਦਾ ਬਹਾਦਰ ਦੀ ਤਰਹ ਅਕਾਲ ਪੁਰਖ ਦੇ ਨਾਮ ਦੇ  ਸਿਕੇ ਵੀ ਜਾਰੀ ਕੀਤੇ ਜਿਸਤੇ ਲਿਖਿਆ ਸੀ1

                 ਸਿਕਾ ਜਦ ਦਰ ਜਹਾਂ ਬਫ਼ਜਲੇ ਅਕਾਲ

                 ਮੁਲ ਅਹਿਮਦ ਗਰਿਫਤ ਜੱਸਾ ਕਲਾਲ

ਉੱਤਰ-ਪਛਮ ਭਾਰਤ ਦੇ ਲਗ-ਭਗ  ਸਾਰੇ ਇਲਾਕਿਆਂ ਤੇ ਕਬਜਾ ਕਰਨ ਤੋ ਬਾਅਦ 9 ਮਾਰਚ 1783 ਵਿਚ ਸਰਦਾਰ ਬਘੇਲ ਸਿੰਘ ਦੀ ਅਗਵਾਈ ਹੇਠ , ਜੱਸਾ ਸਿੰਘ ਅਲੁਵਾਲਿਆ , ਜੱਸਾ ਸਿੰਘ ਰਾਮਗੜੀਆ ਨੇ ਤੇ ਕੁਝ ਹੋਰ ਜਥਿਆਂ ਨੇ ਮਿਲਕੇ ਦਿਲੀ ਦੇ ਲਾਲ ਕਿਲੇ ਤੇ ਕਬਜਾ ਕਰ ਲਿਆ 1 ਲਾਲ ਕਿਲੇ ਤੇ ਕੇਸਰੀ ਨਿਸ਼ਾਨ ਝੁਲਾਏ ਗਏ1 ਇਥੇ ਵੀ ਜੱਸਾ ਸਿੰਘ ਨੂੰ ਦੀਵਾਨੇ-ਆਮ ਦੇ ਬਾਦਸ਼ਾਹੀ ਤਖਤ ਤੇ ਬਿਠਾਇਆ ਗਿਆ ਤੇ ਬਾਦਸ਼ਾਹ-ਏ-ਹਿੰਦ ਐਲਾਨਿਆ ਗਿਆ 1

ਇਸਤਰੀ ਦਾ ਸਤਿਕਾਰ :- ਸਿਖ ਧਰਮ ਵਿਚ ਇਸਤਰੀ ਨੂੰ  ,” ਸੋ ਕਿਓਂ ਮੰਦਾ ਅਖਿਐ ਜਿਤੁ ਜੰਮਹਿ ਰਾਜਾਨੁ ‘ ਕਹਿ ਕੇ ਸਤਕਾਰਿਆ ਗਿਆ ਹੈ 1 ਜੱਸਾ ਸਿੰਘ ਅਹਲੂਵਾਲਿਆ ਨੇ 2200 ਬਚੀਆਂ ਤੋਂ ਵਧ ਗੋਇੰਦਵਾਲ ਦੇ ਨੇੜੇ ਅਹਿਮਦ ਸ਼ਾਹ ਅਬਦਾਲੀ ਦੇ ਕੈੰਪ ਵਿਚੋ ਛੁਡਵਾਇਆ ਤੇ ਸਭ ਨੂੰ ਬਾ-ਇਜ਼ਤ ਆਪਣੇ ਖਰਚੇ ਤੇ ਘਰੋ-ਘਰੀਂ ਪੁਚਾਇਆ1 ਇਸ ਦਲੇਰੀ ਤੇ ਨਿਸ਼ਕਾਮ ਸੇਵਾ ਕਰਕੇ ਓਹ ਬੰਦੀ ਛੋੜ ਕਰਕੇ ਮਸ਼ਹੂਰ ਹੋ ਗਿਆ 1

 ਜਦੋਂ ਅਬਦਾਲੀ ਦਾ ਨਿਯਤ ਕੀਤਾ ਜਰਨੈਲ ਜਹਾਂ ਖਾਨ ਮੈਦਾਨ-ਏ-ਜੰਗ ਵਿਚ ਆਪਣੀ ਬੇਗਮ ਨੂੰ ਉਥੇ ਹੀ ਛਡ ਕੇ ਨਸ ਗਿਆ  ਤਾਂ ਸਰਦਾਰ ਜੱਸਾ ਸਿੰਘ ਨੇ ਉਸਨੂੰ ਆਪਣੇ ਚੋਣਵੇਂ ਸਰਦਾਰਾਂ ਦੇ  ਨਾਲ ਭੇਜ ਕੇ  ਜੰਮੂ  ਦੀ ਰਾਣੀ ਜੋ ਉਸਦੀ ਮੂੰਹ-ਬੋਲੀ ਭੈਣ ਬਣੀ ਹੋਈ ਸੀ ,ਦੇ ਘਰ ਪਹੁੰਚਾ ਦਿਤਾ   1 ਇਸੇ ਤਰਹ ਪਾਨੀਪਤ ਦੀ ਲੜਾਈ ਵਿਚ ਜਦ ਮਰਹਟੇ ਹਾਰ ਗਏ ਤਾਂ ਵੀ ਸੈਕੜੇ ਮਰਹਟੀਆਂ ਦੀ ਇਜ਼ਤ -ਮਾਨ ਨੂੰ ਬਚਾਕੇ ਸਭ ਨੂੰ ਆਪਣੇ ਆਪਣੇ ਘਰ ਭੇਜਿਆ 1

 ਇਸ ਤਰਾਂ ਜੱਸਾ ਸਿੰਘ ਅਹਲੂਵਾਲਿਆ ਨੇ ਆਪਣਾ ਤੰਨ, ਮੰਨ ਧੰਨ, ਸਭ ਵਾਰਕੇ ਖਾਲਸਾ ਪੰਥ ਨੂੰ ਬੁਲੰਦੀਆਂ ਤੇ ਪਹੁੰਚਾਇਆ , ਖਾਲਸਾ ਰਾਜ ਕਾਇਮ ਕੀਤਾ, ਤੇ ਫਿਰ ਵੀ  ਆਪਣੇ ਆਪ ਨੂੰ ਨਿਮਾਣਾ ਪੰਥਕ ਸੇਵਕ ਕਹਾ ਕੇ  ਸਿਖ ਧਰਮ ਨੂੰ ਬੁਲੰਦ ਕੀਤਾ 1 ਸਿਖ ਸਮਾਜ ਦੇ ਨਿਰਮਾਣ ਲਈ ਰਾਜਨੀਤਕ ਤਾਕਤ ਦਾ ਹੋਣਾ ਬਹੁਤ ਜਰੂਰੀ ਹੁੰਦਾ ਹੈ ਜਿਸ ਲਈ ਮਾਨਵਤਾ ਦੀ ਸੇਵਾ ਤੇ ਜ਼ੁਲਮ ਦਾ ਨਾਸ ਕਰਨ ਹਿਤ ਇਨ੍ਹਾ ਨੇ ਅਨੇਕਾ ਯੁਦ ਲੜੇ ਤੇ ਜਿਤਾਂ ਵੀ  ਹਾਸਲ ਕੀਤੀਆਂ ਤੇ ਪੰਜਾਬ ਵਿਚਮਹਾਰਾਜਾ ਰਣਜੀਤ ਸਿੰਘ ਦੇ ਖਾਲਸਾ ਰਾਜ ਲਈ ਰਾਹ ਪਧਰਾ ਕੀਤਾ1  ਇਨ੍ਹਾ ਸਾਰੀਆਂ ਜਿਤਾਂ ਤੋਂ ਪ੍ਰਾਪਤ ਕੀਤਾ ਧੰਨ-ਮਾਲ ਕਦੀ ਆਪਣੇ ਨਿਜੀ ਹਿਤਾਂ ਲਈ ਨਹੀ ਵਰਤਿਆ , ਬਲਿਕ ਗੁਰੂਧਾਮਾਂ ਦੀ ਉਸਾਰੀ ,ਸੇਵਾ -ਸੰਭਾਲ ਅਤੇ ਲੋੜਵੰਦਾ ਦੀਆਂ ਜਰੂਰਤਾਂ ਤੇ ਭਲੇ ਲਈ ਖਰਚ ਕੀਤਾ ਜਿਸ ਕਰਕੇ ਇਨ੍ਹਾ ਨੂੰ ਮਹਾਨ, ਸੰਤੋਖੀ ਤੇ ਦਾਨ-ਵੀਰ ਵਜੋਂ ਵੀ ਜਾਣਿਆ ਜਾਂਦਾ ਹੈ 1

ਜੱਸਾ ਸਿੰਘ ਦਾ  ਦੇਹਾੰਤ 1783 ਵਿਚ ਅਮ੍ਰਿਤਸਰ ਵਿਖੇ ਹੋਇਆ 1 ਇਹਨਾ ਦੀਆਂ ਦੋ ਸਪੁਤਰੀਆਂ  ਸਨ -ਇਕ ਫਤਹਿ ਬਾਦ ਦੇ ਮੋਹਨ ਸਿੰਘ ਤੇ ਦੂਜੀ  ਤੁੰਗ ਵਾਲੇ ਦੇ ਮਿਹਰ ਸਿੰਘ ਨਾਲ ਵਿਆਹੀਆਂ ਸਨ 1 ਸਰਦਾਰ ਜੱਸਾ ਸਿੰਘ ਦੀ ਪਤਨੀ ਚਾਹੁੰਦੀ ਸੀ ਕੀ ਕਪੂਰਥਲਾ ਦਾ ਵਾਰਸ ਉਨ੍ਹਾ ਦੇ ਜਵਾਈਆਂ ਵਿਚੋਂ ਕੋਈ ਬਣੇ1 ਜੱਸਾ ਸਿੰਘ ਨੇ ਦੂਰ ਅੰਦੇਸ਼ੀ ਤੋਂ ਕੰਮ ਲੈਦਿਆਂ ਆਪਣੇ ਰਿਸ਼ਤੇ ਤੋਂ ਲਗਦੇ ਭਰਾ ਭਾਗ ਸਿੰਘ ਨੂੰ ਆਪਣਾ ਵਾਰਸ ਚੁਣਿਆ 1 ਕਪੂਰਥਲਾ ਇਨ੍ਹਾ ਦੇ ਵਡਿਆਂ ਦੀ ਰਿਆਸਤ ਸੀ 1 ਇਥੇ ਉਨ੍ਹਾ ਨੇ 1774 ਤੇ ਫਿਰ  1777 ਵਿਚ ਰਾਇ ਇਬਰਾਹਿਮ ਨੂੰ ਹਰਾਕੇ ਕਿਲੇ ਤੇ ਸ਼ਹਿਰ ਤੇ ਆਪਣਾ ਕਬਜਾ ਕਰਕੇ ਆਪਣੀ ਰਾਜਧਾਨੀ ਬਣਾਇਆ 1 ਭਾਗ ਸਿੰਘ ਨੇ ਖਾਲਸਾ ਪੰਥ ਦੀਆਂ ਕਈ ਜੰਗਾਂ ਵਿਚ ਹਿੱਸਾ ਲਿਆ ਤੇ 1801 ਵਿਚ ਇਸਦੀ ਮੋਤ ਹੋ ਗਈ 1 ਇਨ੍ਹਾ ਤੋ ਬਾਅਦ ਸਰਦਾਰ ਫਤਹਿ ਸਿੰਘ ਮਿਸਲ ਦਾ ਵਾਰਸ ਬਣਿਆ ਜੋ ਕੀ ਇਕ ਦਲੇਰ ਤੇ ਬਹਾਦਰ ਜਥੇਦਾਰ ਸੀ ਜੋ ਮਹਾਰਾਜਾ ਰਣਜੀਤ ਸਿੰਘ ਦਾ ਪੱਗ -ਵਟ ਭਰਾ ਬਣਿਆ 1

ਸਰਦਾਰ ਜੱਸਾ ਸਿੰਘ ਦੇ ਵਾਰਸਾਂ ਨੇ ਕਪੂਰਥਲਾ ਰਿਆਸਤ ਦੇ ਤੋਸ਼ੇਖਾਨੇ ਵਿਚ ਬਹੁਤ ਸਾਰੀਆਂ ਵਿਰਾਸਤ ਨਿਸ਼ਾਨੀਆਂ ਨੂੰ ਸੰਭਾਲ ਕੇ ਰਖਿਆ ਹੋਇਆ ਹੈ  ਜਿਸਦੇ ਸੰਗਤ ਨੂੰ ਦਰਸ਼ਨ ਕਰਵਾਏ ਜਾਂਦੇ ਹਨ

1.ਤੇਗ ਨਵਾਬ ਜੱਸਾ ਸਿੰਘ ਜੋ ਉਨ੍ਹਾ ਨੂੰ ਨਵਾਬ ਕਪੂਰ ਨੇ ਦਿਤੀ ਸੀ1 

2. ਤਲਵਾਰ ਗੋਲੀਆ, ਜੋ ਨਾਦਰਸ਼ਾਹ ਦੀ ਕਾਬੁਲ ਜਾਣ ਵਕਤ ਸਿਖਾਂ ਦੇ ਲੁਟ ਦੇ ਸਮਾਨ ਵਿਚੋਂ ਨਿਕਲੀ ਸੀ 1

੩. ਸ਼ਮਸ਼ੀਰ ਦੋ ਫਲੀ -ਇਹ ਸ਼ਮਸ਼ੀਰ ਦੁਰਾਨੀ  ਪਾਸੋਂ ਖੋਹੀ ਜਾਪਦੀ ਹੈ ਜਦੋਂ ਸਿਖਾਂ ਨੇ 2200 ਬੰਦੀ ਹਿੰਦੂ ਇਸਤਰੀਆਂ ਨੂੰ ਛੁੜਵਾਇਆ 1     

4.ਇਕਬਾਲ-ਨਾਮਾ , ਇਹ ਬਖਤਾਬਰ ਖਾਂ ਦੀ ਕਿਰਤ ਹੈ1  

5.ਅਸਵ ਪਰਕਰਣ -ਇਹ ਮਹਾਰਾਜਾ ਫਤਹਿ ਸਿੰਘ ਭੂਪਾਲ ਦੀ ਲਿਖੀ ਕਿਰਤ ਹੈ1 

6. ਆਈਨੇ ਅਕਬਰੀ -ਅਬੁਲਫਸਲ ਦੀ ਕਿਰਤ ਹੈ ਜੋ ਅਕਬਰ ਦੇ ਰਾਜ-ਕਾਲ ਨਾਲ ਸੰਬੰਧ ਰਖਦੀ ਹੈ1

7.ਕੁਝ ਹੋਰ ਹਥ -ਲਿਖਤਾਂ

    1. ਔਰੰਗਜ਼ੇਬ ਦੀ ਤਵਾਰੀਖ

    2. ਮੋਲਾਨਾ ਰੂਮੀ ਦੀ ਮਨਸਵੀ (ਫ਼ਾਰਸੀ ਵਿਚ)

    ੩. ਮਹਾਭਾਰਤ (ਫ਼ਾਰਸੀ ਵਿਚ )

    4.ਸ਼ਾਹਨਾਮਾ ਫਿਰਦੋਸੀ (ਫ਼ਾਰਸੀ ਵਿਚ)

    5.ਅਠ ਫ਼ਾਰਸੀ ਰਸਾਲਿਆਂ ਦਾ ਸੰਗ੍ਰਹਿ

 

        ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ

Print Friendly, PDF & Email

Nirmal Anand

15 comments

yeezys ਨੂੰ ਜਵਾਬ ਦੇਵੋ Cancel reply

  • I precisely had to thank you very much once again. I’m not certain the things that I would have accomplished without those pointers provided by you regarding such subject matter. This was a real fearsome dilemma in my position, however , being able to view your skilled approach you managed it took me to jump over joy. Extremely thankful for your advice as well as pray you comprehend what an amazing job that you are getting into instructing others with the aid of a web site. I am sure you’ve never got to know all of us.

  • I’m commenting to let you be aware of what a fantastic experience my friend’s girl found checking the blog. She realized such a lot of details, which include what it is like to possess a marvelous giving spirit to have other individuals very easily learn about specific specialized things. You undoubtedly did more than our expectations. Thanks for distributing the powerful, trusted, revealing and as well as fun guidance on that topic to Sandra.

  • I and also my friends ended up studying the great tactics found on your web page and so immediately I got a horrible suspicion I never expressed respect to the website owner for those secrets. The guys happened to be totally thrilled to read all of them and already have unquestionably been making the most of those things. Appreciation for truly being quite helpful and for deciding on such excellent subjects millions of individuals are really desirous to learn about. Our honest regret for not expressing appreciation to sooner.

  • Thanks a lot for giving everyone such a brilliant opportunity to read critical reviews from this web site. It is usually very fantastic and as well , packed with a lot of fun for me personally and my office fellow workers to search your site at a minimum three times in 7 days to read the newest secrets you have. And lastly, I’m just certainly satisfied with your very good inspiring ideas served by you. Selected 4 facts on this page are undeniably the most suitable I’ve ever had.

  • I enjoy you because of every one of your effort on this website. Kim really loves managing research and it is easy to see why. Most of us notice all of the powerful medium you convey functional information on this web blog and even foster contribution from some others on this point then our favorite daughter is undoubtedly discovering a whole lot. Take advantage of the remaining portion of the new year. You have been conducting a stunning job.

  • I must show my affection for your kindness giving support to those individuals that really need assistance with that topic. Your special commitment to getting the message all through turned out to be wonderfully useful and have in every case made those much like me to achieve their targets. Your own useful recommendations implies a lot a person like me and extremely more to my fellow workers. Regards; from all of us.

  • My husband and i got quite thankful Edward could carry out his investigation using the ideas he acquired using your weblog. It’s not at all simplistic to simply find yourself giving for free guidelines which usually a number of people could have been trying to sell. And we figure out we need the writer to appreciate for this. The main explanations you made, the easy site menu, the relationships your site make it easier to engender – it’s got most superb, and it’s really assisting our son and us know that this content is pleasurable, and that is extraordinarily pressing. Thanks for the whole lot!

  • Thanks a lot for providing individuals with an extremely wonderful opportunity to read articles and blog posts from this web site. It is usually so lovely and packed with fun for me and my office fellow workers to search your blog a minimum of thrice every week to read the newest secrets you have. Not to mention, I’m also usually motivated for the extraordinary pointers you give. Some 1 facts in this article are undoubtedly the most suitable I’ve had.

  • I just wanted to send a simple comment in order to appreciate you for all the pleasant ways you are posting here. My extensive internet investigation has at the end been rewarded with excellent tips to talk about with my co-workers. I ‘d suppose that many of us website visitors are undeniably blessed to dwell in a fabulous place with many brilliant professionals with useful hints. I feel very fortunate to have seen the web pages and look forward to so many more awesome moments reading here. Thank you once again for everything.

  • Thanks for all your valuable hard work on this web page. My daughter take interest in participating in investigations and it’s really simple to grasp why. Most of us know all about the compelling manner you provide very useful techniques on this website and in addition improve response from other individuals on that situation then our own daughter has been being taught a lot. Have fun with the rest of the new year. You are always carrying out a really great job.

  • My husband and i have been now more than happy Louis could deal with his reports from the ideas he obtained while using the site. It is now and again perplexing to simply always be giving away things that other people might have been selling. So we acknowledge we have the blog owner to give thanks to for this. The specific illustrations you’ve made, the easy blog menu, the relationships you give support to promote – it’s got mostly excellent, and it’s leading our son and us reckon that that subject is brilliant, which is exceptionally important. Thank you for the whole lot!

  • I am glad for commenting to let you know what a amazing encounter my child enjoyed reading through your web site. She realized such a lot of pieces, which included how it is like to have an awesome helping spirit to let other people really easily learn specified grueling matters. You truly did more than readers’ desires. Thanks for presenting the helpful, trusted, explanatory and even cool guidance on that topic to Jane.

  • I really wanted to write a simple note to express gratitude to you for all of the fantastic facts you are sharing at this site. My prolonged internet look up has at the end been compensated with reputable insight to go over with my friends and classmates. I would state that that we website visitors actually are truly blessed to be in a perfect place with so many perfect people with insightful solutions. I feel very much happy to have used your web pages and look forward to really more enjoyable moments reading here. Thanks a lot once more for a lot of things.

  • I simply needed to thank you so much yet again. I do not know the things that I would’ve sorted out in the absence of those smart ideas documented by you about such subject. It was the frightful situation in my view, nevertheless being able to see the very professional fashion you handled that took me to jump for fulfillment. I am happier for this support and then have high hopes you comprehend what a powerful job your are putting in educating people by way of your webblog. I know that you have never met all of us.

  • Thanks a lot for providing individuals with a very splendid opportunity to read articles and blog posts from here. It is always so lovely and also stuffed with fun for me and my office co-workers to visit your blog minimum three times per week to study the fresh guidance you will have. And definitely, I’m also certainly astounded with the astounding concepts you serve. Selected 1 ideas on this page are truly the most suitable we’ve ever had.

Translate »