ਸਿੱਖ ਇਤਿਹਾਸ

ਸਿੱਖ ਧਰਮ – Part II

Continued from Part l

ਦਸਵੇਂ ਗੁਰੂ ਸਹਿਬਾਨ ਗੁਰੂ ਗੋਬਿੰਦ ਸਿੰਘ ਨੇ ਸਿਖਾਂ ਨੂੰ ਹਥਿਆਰਬੰਦ ਹੋਣ ਦਾ ਹੁਕਮ ਦਿਤਾ 1  ਜੋਰ ਤੇ ਜੁਲਮ ਤੇ ਠਲ ਪਾਣ ਲਈ  1699 ਈਸਵੀ ਦੀ ਵੇਸਾਖੀ  ਨੂੰ, ਖਾਲਸਾ ਪੰਥ ਕਾਇਮ ਕੀਤਾ ਅਤੇ ਸਿੱਖਾਂ ਨੂੰ ਇੱਕ ਵੱਖਰੀ ਪਛਾਣ ਦਿੱਤੀ; ਪੰਜ ਸਿੱਖਾਂ ਨੂੰ ਅੰਮ੍ਰਿਤ ਛਕਾਇਆ ਅਤੇ ਪੰਜ ਪਿਆਰਿਆਂ ਦਾ ਖ਼ਿਤਾਬ ਦਿੱਤਾ ਜਿਨ੍ਹਾ ਨੂੰ ਆਪਣੇ ਬਰਾਬਰੀ ਤੇ ਖੜਾ ਕਰਨ ਲਈ , ਬੇਨਤੀ ਕਰ ਉਨ੍ਹਾ ਤੋਂ ਹੀ ਖੁਦ ਅੰਮ੍ਰਿਤ ਛਕਿਆ।

 ਸੰਤਾਂ ਅਤੇ ਸ਼ਹੀਦਾ ਦੀ ਇਸ ਧਾਰਮਿਕ ਸੰਪਰਦਾ ਨੇ ਹੋਲੀ ਹੋਲੀ ਬਹਾਦਰ ਯੋਧਿਆਂ ਦੇ ਸੰਗਠਨ ਦਾ ਰੂਪ ਧਾਰਨ ਕਰ ਲਿਆ , ਜੋ ਸਿਪਾਹੀ ਤਾਂ ਬਣੇ ਪਰ ਸੰਤਾ ਵਾਲੇ ਗੁਣ ਨਹੀਂ ਛਡੇ 1 1 ਉਨਾ ਨੇ ਆਪਣੇ ਸਿਖਾਂ ਨੂੰ ਸਿਰਫ ਤਾਕਤ ਹੀ ਨਹੀਂ ਬਖਸ਼ੀ , ਸੰਸਕਾਰ ਵੀ ਦਿਤੇ 1 ਉਨਾ ਨੇ ਸਮਾਜ ਸੇਵਾ ਨੂੰ ਇਕ ਰੂਹਾਨੀ ਤਰਕੀ ਵਾਸਤੇ ਮੁਢਲੀ ਸ਼ਰਤ ਬਣਾ ਦਿਤਾ 1 ਸਿਮਰਨ ਕਰਨਾ ਇਕ ਅਕਾਲ ਪੁਰਖ ਦਾ ਜਿਸਨੇ ਸਾਰੇ ਬ੍ਰਹਿਮੰਡ ਨੂੰ ਸਿਰਜਿਆ ਹੈ , ਕਿਰਤ ਕਰਨੀ ਤੇ ਵੰਡ ਕੇ ਛਕਣਾ ਸਿਖੀ ਦੇ ਮੁਢਲੇ ਅਸੂਲ ਬਣਾ ਦਿਤੇ 1 ਕਾਮ , ਕ੍ਰੋਧ , ਲੋਭ ,ਮੋਹ , ਹੰਕਾਰ ਤੇ ਕਾਬੂ ਪਾਣ  ਤੇ ਜੋਰ ਦਿਤਾ  1 ਜਾਤ- ਪਾਤ ਦੀਆਂ ਸੰਸਥਾਵਾਂ –ਉਚੇ –ਨੀਵੇਂ ਰੁਤਬੇ , ਮਰਦ –ਇਸਤਰੀ ਵਿਚ ਨਾ ਬਰਾਬਰੀ , ਧਾਰਮਕ ਤੇ ਸਿਆਸੀ ਜਬਰ ਦੇ ਖਿਲਾਫ਼ ਜਦੋ-ਜਹਿਦ ਕਰਨ ਦੀ ਹਿੰਮਤ ਤੇ ਤਾਕਤ ਬਖਸ਼ੀ  , ਸ਼ਕਤੀ ਸੰਕਲਪ ਤੇ ਸਮਾਜ ਸੇਵਾ ਨੂੰ ਇਨਕਲਾਬੀ ਰੰਗਤ ਦਿਤੀ 1 ਮਨੁਖ ਦੀ ਸੰਪੂਰਨ ਅਜਾਦੀ ਸਿਖ ਲਹਿਰ ਦਾ ਨਿਸ਼ਾਨਾ ਬਣ ਗਿਆ ਜਿਸਨੇ  ਮੁਗਲ ਹਕੂਮਤ ਦੇ ਹਰ ਜੁਲਮ ਦਾ  ਡਟ ਕੇ ਵਿਰੋਧ ਕੀਤਾ  1 ਲੋੜ ਪਈ ਤਾ ਕੁਰਬਾਨੀਆਂ ਵੀ ਦਿਤੀਆਂ ਜਿਸ ਵਿਚ ਉਮਰ ਅਹਿਮੀਅਤ ਨਹੀਂ ਸੀ ਰਖਦੀ 1 ਗੁਰੂ ਸਾਹਿਬ ਦੇ ਛੋਟੇ  ਸਾਹਿਬਜਾਦੇ  ਨੇ  ਲੜਾਈ ਦੇ ਮੈਦਾਨ ਵਿਚ ਛੋਟੇ ਖੰਡੇ ਵਾਹੇ 1 ਦੋ ਛੋਟੇ ਪੁਤਰਾਂ ਨੇ ਸਰਹੰਦ ਦੀਆਂ ਨੀਹਾਂ ਵਿਚ ਧਰਮ ਬਦਲਣ ਦੀ ਬਜਾਇ ਸ਼ਹੀਦੀ ਨੂੰ ਤਰਜੀਹ ਦਿਤੀ 1 ਚਾਰੇ ਸਾਹਿਬਜ਼ਾਦੇ ਸ਼ਹੀਦ ਕਰਨ ਉਪਰੰਤ, ਗੁਰੂ ਜੀ ਨੇ ਔਰੰਗਜ਼ੇਬ ਨੂੰ ਜ਼ਫ਼ਰਨਾਮਾ (ਜਿੱਤ ਦੀ ਚਿੱਠੀ,ਫਤਿਹ ਨਾਮਾ ਭੇਜਿਆ। ਸਿੱਖਾਂ ਦੇ ਅੰਤਮ ਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਨੇ 1708  ਵਿੱਚ ਗੁਰੂ ਗ੍ਰੰਥ ਸਾਹਿਬ ਨੂੰ ਆਖਰੀ ਅਤੇ ਜੁੱਗੋ ਜੁੱਗ ਅਟੱਲ ਗੁਰੂ ਦੇ ਰੂਪ ਵਿੱਚ ਦਰਜਾ ਦਿੱਤਾ।

ਬੰਦਾ ਬਹਾਦਰ , ਉਸਦਾ ਚਾਰ ਸਾਲ ਦਾ ਪੁਤਰ ਤੇ 700 ਬੜੀ ਬੇਰਹਿਮੀ ਨਾਲ ਤਸੀਹੇ ਦੇਕੇ ਸ਼ਹੀਦ ਕੀਤੇ ਗਏ 1   ਤੇ ਇਸਤੋਂ ਬਾਦ ਹੋਰ ਕਿਤਨੇ ਹੀ ਬਚੀ ਬਚਿਆਂ ਨੇ ਅਕਿਹ ਤੇ ਅਸਹਿ ਕਸ਼ਟ ਸਹਾਰਦੇ ਹੋਏ ਸ਼ਹੀਦੀਆਂ ਨੂੰ ਗਲੇ ਲਗਾਇਆ ਪਰ ਸਿਖੀ ਨਹੀਂ ਛਡੀ, ਈਨ ਨਹੀਂ ਮੰਨੀ

 ਮੂਲ ਸਿਧਾਂਤ

ਕਿਰਤ ਕਰੋ: :- ਕਿਰਤ ਕਰੋ ਨਾਮ ਜਪੋ ਦਾ ਹੀ ਰੂਪ ਹੈ| ਗੁਰਮਤ ਵਿੱਚ ਵੇਹਲੜਾਂ ਦੀ ਕੋਈ ਥਾਂ ਨਹੀਂ ਹੈ| ਗੁਰੂ ਨਾਨਕ ਸਾਹਿਬ ਜੀ ਵੀ ਉਦਾਸੀਆਂ ਤੋਂ ਬਾਹਦ ਕਰਤਾਰਪੁਰ ਜਮੀਨ ਲੈ ਕੇ ਆਪ ਖੇਤੀ ਕਰਦੇ ਰਹੇ| ਪਰ ਅੱਜ ਕਲ ਦੇ ਅਖੌਤੀ ਸੰਤ ਬਣਦੇ ਹੀ ਇਸ ਕਰਕੇ ਹਨ ਕੇ ਕੋਈ ਕਮ ਨਾ ਕਰਨਾ ਪਵੇ| ਆਪ ਵੀ ਵੇਹਲੜ ਤੇ ਨਾਲ ਦੇ ਚੇਲੇ ਚਪਟੇ ਵੀ ਵੇਹਲੜ ਪਰ ਕਿਰਤ ਕਰਨ ਵਾਲਿਆਂ ਦੇ ਪੈਸੇ ਲੁੱਟ ਲੁੱਟ ਕੇ ਮਹਲ ਖੜੇ ਕਰ ਲਏ| ਆਸਾ ਦੀ ਵਾਰ ਵਿੱਚ ਗੁਰੂ ਨਾਨਕ ਸਾਹਿਬ ਫਰਮਾਉਂਦੇ ਹਨ ਕੇ  “ਆਪਣ ਹਥੀ ਆਪਣਾ ਆਪੇ ਹੀ ਕਾਜੁ ਸਵਾਰੀਐ ॥ ਆਪਣਾ ਕੰਮ ਇਮਾਨਦਾਰੀ ਨਾਲ ਕਰਨਾ ਹੀ ਨਾਮ ਜਪਣਾ ਹੈ ਅਤੇ ਆਪਣੇ ਗੁਰੂ ਦੇ ਹੁਕਮ ਤੇ ਚੱਲਣਾ ਹੈ |

 ਵੰਡ ਛਕੋ 

ਗੁਰੂ ਸਾਹਿਬ ਜੀ ਦਾ ਇਹ ਸਿਧਾਂਤ ਬਹੁਤ ਹੀ ਜਰੂਰੀ ਹੈ ਅਤੇ ਨਾਮ ਜਪਣ ਦੀ ਹੀ ਅਗਲੀ ਅਵਸਥਾ ਹੈ| ਇਮਾਨਦਾਰੀ ਨਾਲ ਕਿਰਤ ਕਰਕੇ ਦਸਵੰਦ ਕਢਣਾ ਅਤੇ ਉਸ ਦਸਵੰਦ ਨਾਲ ਕਿਸੇ ਲੋੜਵੰਦ ਦੀ ਮਦਦ ਕਰਨੀ ਹੀ ਅਸਲੀ ਵੰਡ ਕੇ ਛਕਣਾ ਹੈ| ਆਪਣੇ ਇਮਾਨਦਾਰੀ ਨਾਲ ਕਮਾਏ ਹੋਏ ਪੈਸੇ ਕਿਸੇ ਵੇਹਲੜ ਨੂ ਦੇਣੇ ਤਾਂ ਕੇ ਓਹ ਸਿੱਖੀ ਦਾ ਹੋਰ ਘਾਣ ਕਰ ਸਕੇ ਬਹੁਤ ਵੱਡੀ ਬੇਵਕੂਫੀ ਹੈ| ਆਪ ਖਾਨ ਤੋਂ ਪਹਲਾਂ ਆਪਣੇ ਗਵਾਂਡੀ ਦੇ ਘਰ ਦੇਖਣਾ ਕੇ ਖਾਣਾ ਖਾਦਾ ਹੈ ਕੇ ਨਹੀਂ ਹੀ ਅਸਲੀ ਗੁਰਮੱਤ ਹੈ| ਅੱਜ ਬਹੁਤ ਸਾਰੀਆਂ ਸੰਸਥਾ ਹਨ ਜੋ ਲੋੜਵੰਦਾਂ ਦੀ ਮਦਦ ਕਰ ਰਹੀਆਂ ਹਨ ਓਹਨਾ ਨੂ ਆਪਣਾ ਦਸਵੰਦ ਦੇਣਾ ਹੀ ਅਸਲੀ ਗੁਰਮੱਤ ਹੈ|  “ਘਾਲਿ ਖਾਇ ਕਿਛੁ ਹਥਹੁ ਦੇਇ ॥ਨਾਨਕ ਰਾਹੁ ਪਛਾਣਹਿ ਸੇਇ ॥

ਨਾਮ ਜਪੋ 

  ਪਰਮਾਤਮਾ ਨੂੰ ਚੇਤੇ ਕਰਨਾ ਹੀ ਸਿਮਰਨ ਹੈ ਜਿਸਦੇ ਅਨਗਿਣਤ ਸਾਧਨ ਹਨ। ਉਸ ਦੀ ਗੱਲ ਕਰਨੀ, ਸੁਣਨੀ, ਪੜ੍ਹਨੀ, ਵਿਚਾਰਨੀ , ਨਿਜੀ ਅਭਿਆਸ ਤੇ ਦੂਜਾ ਸਤ ਸੰਗਤਵਿਚ ਬੈਠ ਕੇ  ਸਭ ਸਿਮਰਨ  ਹੈ।
ਲੇਕਿਨ ਸਭ ਤੋਂ ਵਧੀਆ ਤੇ ਉਤਮ ਤਰੀਕਾ ਗੁਰਬਾਣੀ ਦਾ ਪੜ੍ਹਨਾ, ਸੁਨਣਾ, ਗਾਉਣਾ (ਕੀਰਤਨ), ਵਿਚਾਰਨਾ (ਕਥਾ), ਸਮਝਣਾ, ਤੇ ਅਪਨਾਉਣਾ ਹੈ। ਨਾਮ ਸਿਮਰਨ ਦੀ ਬੁਨਿਆਦ ਬਾਣੀ ਹੈ ਜੋ ਕਿ ਗੁਰੁ ਗਰੰਥ ਦੇ ਰੂਪ ਵਿਚ ਸਾਨੂੰ ਬਖਸ਼ੀ ਹੋਈ ਹੈ।  ਪੰਜਵੇਂ ਗੁਰੂ  ਨੇ  ਨਾਮ ਸਿਮਰਨ ਦਾ ਉਤਮ ਤਰੀਕਾ  ਇਸ ਪੰਗਤੀ ਵਿਚੋਂ ਦਸਿਆ  ਹੈ: ਪ੍ਰਭ ਕਾ ਸਿਮਰਨੁ ਸਾਧ ਕੈ ਸੰਗਿ ॥
ਸਾਧ ਸੰਗਤ ਵਿਚ ਬਹਿ ਕੇ ਧਿਆਨ ਬਾਣੀ ਵਿਚ ਰੱਖ ਕੇ ਕੀਰਤਨ ਜਾਂ ਕਥਾ ਰਾਹੀਂ ਪ੍ਰਭੂ ਦੇ ਗੁਣ ਸੁਨਣੇ, ਗਾਉਣੇ, ਵਿਚਾਰਨੇ, ਸਮਝਣੇ, ਤੇ ਅਪਨਾਉਣੇ ਸਿਖ ਦਾ ਨਾਮ ਸਿਮਰਨ ਹੈ। ਸਿੱਖ ਲਈ  ਨਿਰੰਕਾਰ ਵੀ ਗੁਰਬਾਣੀ ਹੈ: ਵਾਹੁ ਵਾਹੁ ਬਾਣੀ ਨਿਰੰਕਾਰ ਹੈ ਤਿਸੁ ਜੇਵਡੁ ਅਵਰੁ ਨ ਕੋਇ, ਮਤਲਬ ਸਿਖ ਦਾ ਜਾਪ , ਮੰਤਰ ,ਸਿਮਰਨ ਸਿਰਫ ਬਾਣੀ ਹੈ ਜਿਸਤੋਂ ਇਲਾਵਾ ਕੁਝ ਹੋਰ ਨਹੀਂ ਹੋ ਸਕਦਾ  1

ਇਕ ਓਅੰਕਾਰ” , ਇੱਕ ਪਰਮਾਤਮਾ: ਸਿਰਫ਼ ਇੱਕ ਹੀ ਰੱਬ ਹੈ, ਸਾਰੀ ਸ਼੍ਰਿਸ਼ਟੀ ਦਾ ਕਰਤਾ , ਰਚਨਹਾਰ, ਪਾਲਨਹਾਰ ਜੋ  ਹਰ ਜਗਹ  ਹਰ ਚੀਜ਼ ,ਹਰ ਇਨਸਾਨ , ਜਾਨਵਰ ਤੇ ਪਸ਼ੁ-ਪੰਛੀਆਂ ਦੇ ਅੰਦਰ  ਮੌਜੂਦ ਹੈ।  ਉਸ  ਨੂੰ ਯਾਦ ਰੱਖੋ: ਪਿਆਰ ਕਰੋ ਤੇ  ਉਸ ਵਿੱਚ ਸ਼ਰਧਾ ਰੱਖੋ। ਅੰਮ੍ਰਿਤ ਵੇਲੇ ਜਾਗਣ, ਇਸ਼ਨਾਨ ਕਰਨ  ਤੇ ਅਕਾਲ ਪੁਰਖ ਨੂੰ ਸਿਮਰਨ ਦਾ  ਇਕ ਅਲਗ ਮਹੱਤਵ ਹੈ  । ਸਾਂਝੀਵਾਲਤਾ-ਬਰਾਬਰੀ ਤੇ ਸਭ ਦਾ ਸਨਮਾਨ,  ਜੀਵ -ਜੰਤੂਆਂ ,ਪਸ਼ੁ, ਪੰਛੀਆਂ ,ਮਨ੍ਖ , ਗਰੀਬ ਅਮੀਰ , ਊਚ-ਨੀਚ  ਇਸਤਰੀ ਮਰਦ-ਧਰਮ , ਹਦਾਂ-ਸਰਹਦਾਂ ਤੋ ਉਪਰ ਉਠਕੇ 1 ਸਭ ਮਨੁਖ ਬਰਾਬਰ , ਸਰਵ-ਸ਼ਕਤੀਮਾਨ ਤੇ ਵਾਹਿਗੁਰੂ, ਦੇ ਧੀਆਂ-ਪੁੱਤਰ ਹਨ। ਸ਼ੁਭ ਅਮਲ ਹੀ ਮੰਜਲ ਹੈ , ਉਸ ਅਕਾਲ ਪੁਰਖ ਤਕ ਪਹੁੰਚਣ ਦਾ ਰਾਹ ਹੈ1 ਸਭ ਦਾ ਭਲਾ ਮੰਗਣਾ ਇਨਸਾਨੀ ਫਰਜ਼ ਹੈ 1  ਆਪਣੇ ਲਈ ਜੀਣ ਨੂੰ ਜੀਣਾ ਨਹੀਂ ਕਹਿੰਦੇ 1  ਦੂਸਰਿਆਂ ਦੇ ਦਰਦ ਤੇ ਦੁਖਾਂ  ਲਈ ਆਪਣੀ ਜਿੰਦਗੀ ਕੁਰਬਾਨ ਕਰਨ ਹੀ ਸ਼ਹਾਦਤ ਦਾ ਅਸਲੀ ਰਸਤਾ ਹੈ  1  ਹਰ ਸਿਖ ਲਈ ਗੁਰਮਤ ਦੀ ਰਹਿਤ ਮਰਿਯਾਦਾ ਵਿਚ ਰਹਿਣਾ , ਅੰਮ੍ਰਿਤ ਛਕਣਾ , ਪੰਜ ਕਕਾਰ ਪਹਿਨਣੇ , ਪੰਜਾਂ ਬਾਣੀਆਂ ਦਾ ਪਾਠ ਕਰਨਾ ਲਾਜ਼ਮੀ ਹੈ।. ਸਿਖ ਲਈ ਕਿਸੇ ਦਿਨ ਦੀ ਕੋਈ ਖਾਸ ਪੂਜਾ ਨਹੀਂ: ਸਿੱਖ ਕਿਸੇ ਖਾਸ ਦਿਨ ਦੇ ਪਵਿੱਤਰ ਹੋਣ ਵਿੱਚ ਯਕੀਨ ਨਹੀਂ ਰੱਖਦਾ ।.ਸਿਖ ਨੂੰ  ਕਾਮ, ਕ੍ਰੋਧ, ਲੋਭ, ਮੋਹ, ਅਤੇ ਹੰਕਾਰ ਤੋਂ ਬਚਣ ਦਾ  ਹੁਕਮ  ਤੇ ਸਤ , ਸੰਤੋਖ,ਤੇ ਵਿਚਾਰ  ਕਰਦਿਆਂ ,ਗ੍ਰਹਿਸਤ ਵਿਚ ਰਹਿੰਦੀਆਂ ,ਆਪਣੇ ਫਰਜ਼ ਪੂਰੇ ਕਰਦਿਆਂ ਕਿਰਤ ਕਰਨੀ , ਵੰਡ ਕੇ ਛਕਣਾ , ਤੇ ਸਿਮਰਨ  ਕਰਨ ਦੀ ਹਿਦਾਇਤ ਹੈ 1

ਕਰਮ-ਕਾਂਡ ਜਿਵੇਂ ਧਾਰਮਿਕ ਯਾਤਰਾਵਾਂ, ਨਦੀਆਂ ਵਿੱਚ ਇਸ਼ਨਾਨ, ਪੱਥਰਾਂ, ਤਸਵੀਰਾਂ ਦੀ ਪੂਜਾ, ਪਰਦਾ ਮੋਹ ਮਾਇਆ ਨੂੰ ਤਿਆਗਣ ਦਾ ਹੁਕਮ 1  – ਧਨ, ਸੋਨਾ, ਭੰਡਾਰ, ਜ਼ਮੀਨ, ਜਾਇਦਾਦ ਸਭ ਕੁਮੀਅਰ ਦੀ ਚਕੀ ਵਾਂਗ ਹੈ , ਅਜ ਓਹ ਤੁਹਾਡੇ ਹਨ ਤੇ ਕਲ ਕਿਸੇ ਹੋਰ ਦੇ । ਉਹਨਾਂ ਨਾਲ ਜੁੜਨਾ ਵਿਅਰਥ ਹੈ ਸਤੀ ਤੇ  ਧਾਰਮਿਕ ਕਾਰਜ ਲਈ ਜੀਵਾਂ ਦੀ ਬਲੀ ਦੇਣ ਤੋਂ ਵਡਾ ਕੋਈ ਪਾਪ ਨਹੀਂ ਹੈ ।ਇਕ ਸਿਖ ਨੂੰ ਵੇਹਲੜ , ਅਵਾਰਾ, ਭਿਖਾਰੀ, ਜੋਗੀ, ਭਿਖੂ, ਸਾਧ ਜਾਂ ਬ੍ਰਹਮਚਾਰੀ ਦੇ ਰੂਪ ਵਿੱਚ ਰਹਿਣਾ   ਵਰਜਿਤ ਹੈ ।ਮਾਦਕ ਪਦਾਰਥ: ਸ਼ਰਾਬ ਪੀਣੀ, ਨਸ਼ਿਆਂ ਦੀ ਵਰਤੋਂ, ਤੰਬਾਕੂ, ਸਿਗਰਟ ਅਤੇ ਹੋਰ ਨਸ਼ਿਆਂ ਦੀ ਵਰਤੋਂ ਕਰਨ ਤੇ ਪਾਬੰਦੀ ਹੈ 1 ਸਿੱਖ ਧਾਰਮਿਕ ਕਾਰਜ ਕਰਨ ਲਈ ਕਿਸੇ ਪੁਜਾਰੀ (ਧਾਰਮਿਕ ਪੁਰਸ਼) ਉੱਤੇ ਨਿਰਭਰ ਨਹੀਂ ਕਰਦੇ ਹਨ। ਸਭ ਧਰਮਾਂ ਦੇ ਲੋਕ ਗੁਰਦੁਆਰੇ ਵਿੱਚ ਜਾ ਸਕਦੇ ਹਨ, ਪਰ ਕੁਝ ਨਿਯਮਾਂ ਦੀ ਪਾਲਨਾ ਕਰਨੀ ਲਾਜ਼ਮੀ ਹੈ- ਸਿਰ ਢਕਨਾ , ਜੁੱਤੀ ਉਤਾਰਨੀ ,ਕੋਈ ਵੀ ਨਸ਼ਾ ਨਾ ਕੀਤਾ ਹੋਵੇ।

 

ਸਿਖ ਦੀ ਪਹਿਚਾਣ

ਕੇਸ

। ਕੇਸ ਸਿਖੀ ਦੀ ਪਹਿਚਾਣ ਹੈ 1 ਜੇ ਕਿਤੇ ਕਲਗੀਧਰ ਪਾਤਸ਼ਾਹ ਸਾਨੂੰ ਇਹ ਨਿਆਰਾ ਸਰੂਪ ਨਾ ਬਖਸ਼ਦੇ ਤਾਂ ਸਿੱਖ ਮੱਤ ਦੀ ਪਹਿਚਾਣ ਵੀ ਹੋਰਨਾਂ ਮਤਾਂ ਦੀ ਤਰਹ ਮਿਲ-ਗੋਭਾ ਜਾਂ ਖਤਮ ਹੋ ਜਾਂਦੀ 1 ਕੇਸ  ਦਾੜ੍ਹੀ ਤੇ ਸੀਸ ਤੇ ਸਜਾਈ ਹੋਈ ਦਸਤਾਰ; ਗੁਰੂ ਗੋਬਿੰਦ ਸਿੰਘ ਜੀ ਦੀ ਮੋਹਰ ਹੈ। ਇਹ ਗੁਰੂ ਸਾਹਿਬ ਵੱਲੋਂ ਬਖਸ਼ਸ਼ ਕੀਤਾ ਹੋਇਆ  ਵਿਸ਼ੇਸ਼ ਪ੍ਰਮਾਣ ਪੱਤਰ ਹੈ ਜੋ  ਪਰਗਟ ਕਰਦਾ ਹੈ ਕਿ ਖਾਲਸੇ ਦੀ ਵਿਚਾਰਧਾਰਾ ਬਿਲਕੁਲ ਨਿਆਰੀ  ਹੈ। ਜੇਕਰ ਅਸੀਂ ਗੁਰੂ ਸਾਹਿਬ ਦੇ ਬਖਸ਼ੇ ਹੋਏ ਇਸ ਸਰੂਪ ਦਾ ਤ੍ਰਿਸਕਾਰ ਕਰਦੇ ਹਾਂ ਤਾਂ ਸਾਨੂੰ ਸਮਝ ਲੈਣਾ ਚਾਹੀਦਾ ਹੈ ਕਿ ਅਸੀਂ  ਗੁਰੂ ਸਾਹਿਬ ਦਾ  ਤ੍ਰਿਸਕਾਰ ਕਰ ਰਹੇ ਹਾਂ;1  ਜਿਵੇਂ ਕਿਸੇ ਫ਼ੌਜ ਜਾਂ ਪੁਲਿਸ ਦੇ ਅਫਸਰ ਦਾ ਸਤਿਕਾਰ ਜਾ ਪਹਿਚਾਣ ਉਸ ਦੀ ਵਰਦੀ  ਹੈ ਇਸੇ ਤਰ੍ਹਾਂ ਸਿੱਖ ਦਾ ਮਾਨ ਸਤਿਕਾਰ ਕੇਸ, ਦਾੜ੍ਹੀ ਤੇ ਦਸਤਾਰ  ਹੈ।

ਕੰਘਾ

ਕੰਘਾ ਰੱਖਣ ਦੇ ਮਨੋਰਥ ਵਿੱਚ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੀ ਬਹੁਤ ਦੂਰ ਅੰਦੇਸ਼ੀ ਇਹ ਸੀ ਕਿ ਕਿਤੇ ਸਿੱਖ ਕੇਸ ਰੱਖ ਕੇ ਜਟਾਧਾਰੀ ਨਾ ਹੋ ਜਾਵੇ।  ਕੰਘਾ ਉਸ ਨੂੰ ਚਿਤਾਵਨੀ ਦਿੰਦਾ ਰਹੇ ਕਿ ਸਿੱਖ ਨੇ ਇਸ ਦੀ ਵਰਤੋਂ ਕੇਸਾਂ ਨੂੰ ਸਿਹਤਮੰਦ ਤੇ ਸਾਫ਼ ਸੁਥਰਾ ਰੱਖਣ ਲਈ ਕਰਨੀ ਹੈ। ਕੇਸਾਂ ਵਿੱਚ ਸਾਂਭਿਆ ਹੋਇਆ ਕੰਘਾ ਸਾਨੂੰ ਹਰ ਵਲੇ  ਭਾਈ ਨੰਦ ਲਾਲ ਜੀ ਦੋ ਵਕਤ ਕੰਘਾ ਕਰਨ ਦੀ ਹਿਦਾਇਤ ਯਾਦ ਦਿਲਾਂਦੀ ਹੈ 1

“ਕੰਘਾ ਦੋਨੋ ਵਕਤ ਕਰ ਪਾਗ ਚੁਨਹਿ ਕਰ ਬਾਂਧਈ”।

 ਕੜਾ

ਗੁਰੂ ਸਾਹਿਬ ਵਲੋਂ ਬਖਸ਼ਿਆ ਕੜਾ ਸਿਖੀ ਨੂੰ ਇਕ ਮਹਾਨ ਤੋਫਾ ਹੈ ,ਜੋ ਉਸ ਨੂੰ ਹਰ ਵਹਿਮ-ਭਰਮ , ਕਰਮ-ਕਾਂਡਾਂ , ਜਾਦੂ  ਮੰਤਰ ਟੂਣੇ ਟਪੇ, ਦੇਵੀ ਦੇਵਤਿਆ ਦੇ ਸਰਾਪ ਦੇ ਡਰ-ਭਉ  ਤੋਂ ਬਚਾਂਦਾ ਹੈ1  ਸਾਡੀ ਬਾਂਹ ਵਿੱਚ ਪਾਇਆ ਹੋਇਆ ਕੜਾ ਸਾਨੂੰ ਗੁਰੂ ਗੋਬਿੰਦ ਸਿੰਘ ਜੀ ਯਾਦ ਦਿਵਾਉਂਦਾ ਹੈ ਜਿਨ੍ਹਾ ਇਸ ਬਾਂਹ ਨੂੰ  ਦੀਨ ਦੁਖੀਆਂ ਦੀ ਰੱਖਿਆ ਲਈ ਉੱਪਰ ਉੱਠਣ ਦਾ ਹੁਕਮ ਦਿਤਾ  ਅਤੇ  ਦੁਸ਼ਟਾਂ ਨੂੰ ਜੜ੍ਹੋਂ ਉਖੇੜ ਸਕਣ ਦੀ ਤਾਕਤ ।

ਕਛਹਿਰਾ

ਲੱਕ ਦੁਆਲੇ ਪਹਿਨਿਆ ਹੋਇਆ ਕਛਹਿਰਾ ਜਿੱਥੇ ਨੰਗੇਜ਼ ਨੂੰ ਪੂਰੀ ਤਰ੍ਹਾਂ ਢਕਦਾ ਹੈ, ਉੱਥੇ ਇਸ ਗੱਲ ਦਾ ਵੀ ਪ੍ਰਤੀਕ ਹੈ ਕਿ ਸਿੱਖ ਨੇ ਆਪਣਾ ਆਚਰਣ ਉਚਾ ਤੇ ਸੁੱਚਾ ਰੱਖਣਾ ਹੈ। ਇਤਿਹਾਸ ਵਿਚ ਜ਼ਿਕਰ ਆਉਂਦਾ ਹੈ ਕੀ ਨਦੋਣ  ਦੀ ਲੜਾਈ ਵਿਚ ਜਦ ਸਿਖ ਨਵਾਬ ਦੀ ਘਰ ਵਾਲੀ ਦਾ ਡੋਲਾ ਚੁਕ ਕੇ ਲੈ ਆਏ ਤਾਂ ਗੁਰੂ ਗੋਬਿੰਦ ਸਿੰਘ ਜੀ ਨੇ ਸਵਾਲ ਕੀਤਾ ਕੀ ਇਸ ਡੋਲੇ ਵਿਚ ਕੀ ਤਾਂ ਸਿਖਾਂ ਨੇ  ਉਤਰ ਵਿਚ ਕਿਹਾ ਕਿ ਮੁਸਲਮਾਨ ਦਾ ਸਾਡੀਆਂ ਧੀਆਂ ਭੇਣਾ ਨੂੰ ਆਪਣੇ ਐਸ਼ ਪ੍ਰਸਤੀ ਲਈ ਚੁਕ ਕੇ ਲੈ ਜਾਂਦੇ ਹਨ 1 ਕੀ ਅਸੀਂ ਨਹੀਂ ਇਹ ਸਭ ਕਰ ਸਕਦੇ ?

“ਪੁੰਨ ਸਿੰਘਣ ਬੂਝੇ ਗੁਣਖਾਣੀ। ਸਗਲ ਤੁਰਕ ਭੁਗਵਹਿਂ ਹਿੰਦਵਾਨੀ।

ਸਿੱਖ ਬਦਲਾ ਲੈ ਭਲਾ ਜਣਾਵੈ। ਗੁਰੂ ਸ਼ਾਸਤਰ ਕਿਉ ਵਰਜ ਹਟਾਵੈ।

ਸੁਣਿ ਸਤਿਗੁਰੂ ਬੋਲੇ ਤਿਸ ਬੇਰੇ। ਹਮ ਲੈ ਜਾਣਹੁ ਪੰਥ ਉਚੇਰੇ।

ਨਹ ਅਧੋਗਤ ਬਿਖਹਿ ਪਹੁੰਚਾਵਹਿਂ। ਤਾ ਤੇ ਕਲਮਲ ਕਰਮ ਹਟਾਵੈਂ।

 ਗੁਰੂ ਸਾਹਿਬ ਨੇ ਸਿਖਾਂ ਨੂੰ ਗੁਸਾ ਕੀਤਾ ” ਅਸੀਂ  ਪੰਥ ਨੂੰ ਉਚੇਰਾ ਲਿਜਾਣਾ ਹੈ ਖੰਦ-ਕੇ-ਜ਼ਿਲਤ ਵਿਚ ਨਹੀਂ ਸੁਟਣਾ ਤੇ ਹੁਕਮ ਕੀਤਾ ਕਿ ਇਸ ਨੂੰ ਬਾ-ਇਜ਼ਤ ਆਪਣੇ ਪਤੀ ਦੇ ਘਰ ਛੋੜ ਕੇ ਆਓ ਤੇ ਉਸਦੇ ਸਿਰ ਤੇ ਪਿਆਰ ਨਾਲ ਹਥ ਫੇਰਿਆ ਤੇ ਕਿਹਾ ,’ਡਰ ਨਾ, ਤੂੰ ਇਹ ਸਮਝ ਕੀ ਤੂੰ ਆਪਣੇ ਪਿਤਾ ਦੇ ਘਰ  ਆਈਂ ਹੈ” 1 ਇਸੇ ਹੁਕਮ ਸਦਕਾ ਹੀ ਆਉਣ ਵਾਲੇ ਸਮਿਆਂ ਵਿੱਚ ਸਿੱਖਾਂ ਦੇ ਆਚਰਣ ਨੇ  ਸਿਖਰਾਂ ਨੂੰ  ਛੋਹਿਆ।ਸੋ ਇਹ ਕਛਹਿਰਾ ਜਿੱਥੇ ਸਾਡੀ ਸਰੀਰਕ ਲੋੜ ਨੂੰ ਪੂਰੀ ਕਰਦਾ ਹੈ ਉੱਥੇ ਹਰ ਵੇਲੇ ਆਪਣਾ ਚਰਿੱਤਰ ਉੱਚਾ ਰੱਖਣ ਦੀ ਯਾਦ ਵੀ ਦਿਵਾਉਂਦਾ ਹੈ।

ਕਿਰਪਾਨ :

ਕਿਰਪਾਨ ਮਨੁੱਖ ਦੀ ਗ਼ੈਰਤ ਅਤੇ ਸੂਰਬੀਰਤਾ ਦੀ ਪ੍ਰਤੀਕ ਹੈ। ਸੰਨ 1699 ਦੀ ਵਿਸਾਖੀ ਤੋਂ ਪਹਿਲਾਂ ਸਿੱਖੀ ਵਿੱਚ ਪ੍ਰਵੇਸ਼ ਕਰਨ ਲਈ ਚਰਨ ਪਹੁਲ ਦਿੱਤੀ ਜਾਂਦੀ ਸੀ। ਜਿਸ ਮਨੁੱਖਾ ਘੜਤ ਦੀ ਕਲਪਨਾ ਗੁਰੂ ਨਾਨਕ ਦੇਵ ਜੀ ਨੇ ਕੀਤੀ ਸੀ, ਗੁਰੂ ਗੋਬਿੰਦ ਸਿੰਘ ਜੀ ਸਮੇਂ ਜਦੋਂ ਉਹ ਮਨੁੱਖ ਸੰਪੂਰਨ ਹੋ ਗਿਆ ਤਾਂ ਗੁਰੂ ਸਾਹਿਬ ਨੇ ਅੰਮ੍ਰਿਤ ਪਾਨ ਕਰਵਾ ਕੇ ਉਸ ਉੱਤੇ ਸੰਪੂਰਨਤਾ ਦੀ ਮੋਹਰ ਲਾ ਦਿੱਤੀ ਤੇ ਪੰਜ ਕਕਾਰ ਬਖਸ਼ਿਸ਼  ਕੀਤੇ ਜਿਨ੍ਹਾ ਵਿਚੋਂ ਕਿਰਪਾਨ  ਸਭ ਤੋ ਵਡੀ ਕਰਾਮਾਤ ਤੇ ਕ੍ਰਾਂਤੀ ਲਿਆਣ ਦੀ ਨਿਸ਼ਾਨੀ ਹੈ ਜੋ ਕਲਗੀਧਰ ਪਾਤਸ਼ਾਹ ਨੇ 700 ਸਾਲ ਦੇ ਮੁਰਦਾ ਹੋ ਚੁੱਕੇ ਭਾਰਤ ਅੰਦਰ ਲਿਆਂਦੀ ਸੀ। ਜਦੋਂ ਦਸਮੇਸ਼ ਪਿਤਾ ਨੇ ਖਾਲਸੇ ਨੂੰ ਅੰਮ੍ਰਿਤ ਛਕਾਇਆ ਤਾਂ ਉਸ ਸਮੇਂ ਸ਼ਸਤਰ ਧਾਰਨ ਕਰਨ ਦੇ ਹੁਕਮ ਨੂੰ ਬਿਆਨ ਕਰਦੇ ਹੋਏ ਕਵੀ ਸੰਤੋਖ ਸਿੰਘ ਜੀ ਲਿਖਦੇ ਹਨ :

ਜਬ ਹਮਰੇ ਦਰਸ਼ਨ ਕੋ ਆਵੋ, ਬਣ ਸੁਚੇਤ ਹੁਇ ਸ਼ਸਤਰ ਸਜਾਵੋ।

ਕਮਰਕੱਸਾ ਕਰ ਦਿਉ ਦਿਖਾਈ, ਹਮਰੀ ਖੁਸ਼ੀ ਹੋਇ ਅਧਿਕਾਈ।

ਅੰਗਰੇਜ਼ ਸਰਕਾਰ ਦਾ ਦਬਦਬਾ ਹੋਇਆ ਉਹਨਾਂ ਨੇ ਦੇਸ਼ ਅੰਦਰ ਆਰਮਜ਼ ਐਕਟ ਲਾਗੂ ਕਰ ਦਿੱਤਾ, ਜਿਸ ਤਹਿਤ ਸਿੱਖਾਂ ਨੂੰ ਕਿਰਪਾਨ ਪਹਿਨਣ ਤੋਂ ਰੋਕ ਲੱਗ ਗਈ । ਸਿੱਖਾਂ ਨੇ ਅਕਾਲੀ ਲਹਿਰ ਸਮੇਂ ਕਿਰਪਾਨ ਦੀ ਅਜ਼ਾਦੀ ਹਿੱਤ ਮੋਰਚਾ ਲਾ ਦਿੱਤਾ। ਅਖੀਰ ਮਜਬੂਰ ਹੋ ਕੇ ਬ੍ਰਿਟਿਸ਼ ਸਰਕਾਰ ਨੇ ਸਿੱਖਾਂ ਲਈ ਕਿਰਪਾਨ ਪਹਿਨਣ ਦੀ ਖੁੱਲ੍ਹ ਦੇ ਦਿੱਤੀ। ਸੋ, ਗੁਰੂ ਸਾਹਿਬ ਵੱਲੋਂ ਬਖਸ਼ੇ ਹੋਏ ਇਹਨਾਂ ਕਕਾਰਾਂ ਵਿੱਚ ਬਹੁਤ ਰਹੱਸ ਲੁਕਿਆ ਹੋਇਆ ਹੈ।

ਕੱਛ, ਕੇਸ, ਕੰਘਾ, ਕਿਰਪਾਨ, ਕੜਾ ਔਰ ਜੋ ਕਰੋ ਬਖਾਨ।

ਇਹ ਕੱਕੇ ਪੰਜ ਤੁਮ ਜਾਣੋ। ਗੁਰੂ ਗ੍ਰੰਥ ਕੋ ਤੁਮ ਸਭ ਮਾਨੋਂ।

ਮਾਸਟਰ ਤਾਰਾ ਸਿੰਘ ਜੀ ਲਿਖਦੇ ਹਨ ਕਿ ਮੈਨੂੰ ਇਹਨਾਂ ਕਕਾਰਾਂ ਵਿੱਚੋਂ ਗੁਰੂ ਦੇ ਦਰਸ਼ਨ ਹੁੰਦੇ ਹਨ।

ਸਿੱਖ ਕੌਮ ਨੂੰ ਇਹ ਗੱਲ ਵੀ ਚੰਗੀ ਤਰ੍ਹਾਂ ਯਾਦ ਰੱਖਣੀ ਚਾਹੀਦੀ ਹੈ ਕਿ ਬੜੇ ਬੜੇ ਬਿਖੜੇ ਤੇ ਭਿਆਨਕ ਸਮਿਆਂ ਵਿੱਚ ਵੀ ਸਾਨੂੰ ਸਹੀ ਸਲਾਮਤ ਰੱਖਣ ਵਾਲੇ ਕਾਰਨਾਂ ਵਿੱਚੋਂ ਇੱਕ ਵੱਡਾ ਕਾਰਨ ਸਾਡੇ ਕਕਾਰ ਵੀ ਹਨ। ਜਿੱਥੇ ਗੁਰੂ ਕੀ ਬਾਣੀ ਨੇ ਸਿੱਖਾਂ ਨੂੰ ਹਰ ਮੁਸ਼ਕਲ ਸਮੇਂ ਯੋਗ ਅਗਵਾਈ ਦੇਣੀ ਹੈ, ਉੱਥੇ ਕੌਮ ਨੂੰ ਇਕੱਠਿਆਂ ਰੱਖਣ ਵਿੱਚ ਇਹਨਾਂ ਕਕਾਰਾਂ ਦਾ ਹੀ ਵੱਡਾ ਯੋਗਦਾਨ ਹੈ।

ਸਿਖੀ ਨਿਸ਼ਾਨ ਸਾਹਿਬ

 ਨਿਸ਼ਾਨ ਸਾਹਿਬ ਖਾਲਸੇ ਦੇ ਮਾਰਗ ਦਰਸ਼ਨ ਤੇ ਆਜ਼ਾਦ ਰਾਜ ਦਾ ਪ੍ਰਤੀਕ ਹੈ ਇਸਨੂੰ ਸਦਾ ਝੂਲਦੇ ਰਖਣਾ ਹੈ, ਇਹ ਹੈ ਤਾਂ ਤੁਸੀਂ ਹੋ”ਸਿੱਖ ਇਤਿਹਾਸ ਵਿੱਚ ਭਾਵੇਂ ਕੋਈ ਸ਼ਾਤਮਈ ਅੰਦੋਲਨ ਹੋਵੇ,ਯੁੱਧ ਦਾ ਮੈਦਾਨ ਹੋਏ,ਕੋਈ ਪਰਉਪਕਾਰੀ ਕਾਰਜ ਹੋਵੇ ਜਾਂ ਧਾਰਮਿਕ ਸਮਾਗਮ ਹੋਏ,ਨਿਸ਼ਾਨ ਸਾਹਿਬ ਦੀ ਮਹਾਨਤਾ ਨੂੰ ਬਰਕਰਾਰ ਰੱਖਿਆ ਜਾਂਦਾ ਹੈ ਕਿਉਂਕਿ ਸਿੱਖ ਹਰ ਸੰਘਰਸ਼ ਦੀ ਅਗਵਾਈ ਨਿਸ਼ਾਨ ਸਾਹਿਬ ਨਾਲ ਕਰਦੇ ਹਨ।

Waheguru ji ka Khalsa Waheguru ji ki Fateh

Print Friendly, PDF & Email

Nirmal Anand

Add comment

Translate »