ਸਿੱਖ ਇਤਿਹਾਸ

ਸੰਖੇਪ ਸਿੱਖ ਇਤਿਹਾਸ ( 1469- ) Part II

ਅਬਦਾਲੀ ਆਪਣੇ ਮੁਖਬਰਾਂ  ਨਾਲ ਮੀਟਿੰਗ ਕਰਕੇ ਬਹੁਤ ਵਡੀ ਫੌਜ਼ ਲੈਕੇ ਸਿੰਘਾ ਤੇ ਹਲਾ ਬੋਲਣ ਲਈ ਆ ਗਿਆ 1 ਸਿਖਾਂ ਦੇ ਨਾਲ ਔਰਤਾਂ ਬਚੇ ਤੇ ਬੁਢੇ ਵੀ ਸਨ, ਜਿਨ੍ਹਾ  ਨੂੰ ਬੀਕਾਨੇਰ ਦੇ ਜੰਗਲਾਂ ਵਿਚ ਛਡਣ ਦਾ ਹੁਕਮ ਹੋਇਆ ਖਾਲਸਾ ਪੰਥ ਦਰਿਆ ਸਤਲੁਜ ਪਾਰ ਕਰਕੇ ਜਗਰਾਓਂ  ,ਆਂਡਲੂ ਤੇ ਜੁੜਾਹਾਂ ਆਦਿ ਪਿੰਡਾਂ  ਤੋ ਹੁੰਦੇ ਅਹਿਮਦਗੜ ਮੰਡੀ ਦੇ ਨੇੜੇ ਸ਼ਾਮ ਤਕ ਪਹੁੰਚ ਗਏ 1 ਰਾਤ ਕਟਨੀ ਸੀ ,ਪਿੰਡ ਕੁੱਪ  ਰੁਹੀੜੇ ਜਿਥੇ ਬਹੁਤ ਸਾਰੇ ਸਰਕੜੇ ਦੇ ਦਰਖਤ ਤੇ ਕੇਸੂ ਦੇ ਬੂਟੇ ਸਨ ਰਾਤ ਕਟਣ ਦਾ ਫੈਸਲਾ ਹੋ ਗਿਆ  1  1 ਸਵੇਰੇ ਚਾਰ ਵਜੇ ਜਦ ਸਿੰਘ ਆਪਣੇ ਘੋੜਿਆਂ ਨੂੰ ਘਾਹ -ਪਠਾ ਪਾ ਰਹੇ ਸੀ ਅਬਦਾਲੀ ਨੇ ਅਚਾਨਕ ਕੂਪ ਨੂੰ ਘੇਰ ਕੇ ਹਮਲਾ ਕਰਨ ਦਾ ਹੁਕਮ ਦੇ ਦਿਤਾ 1 ਸਿਖ ਚਾਹੇ ਵਡੀ ਗਿਣਤੀ ਵਿਚ ਸਨ ਪਰ ਉਨਾ ਨਾਲ ਬਹੁਤ ਸਾਰੇ ਬਿਰਥ, ਔਰਤਾਂ ਤੇ ਬਚੇ ਸਨ ਜਿਨ੍ਹਾ  ਦੀ ਰਖਿਆ ਦਾ ਭਾਰ ਉਨਾ ਦੇ ਜਿਮੇ ਸੀ  1 ਇਸ ਅਚਾਨਕ ਹਮਲੇ ਨਾਲ ਪਹਿਲੇ-ਪਹਿਲ ਤਾਂ ਸਿੰਘਾਂ ਦਾ ਬਹੁਤ ਨੁਕਸਾਨ ਹੋਇਆ ਪਰ ਜਲਦੀ ਹੀ ਉਹ ਸੰਭਲ ਗਏ 1 ਜਿਤਨਾ  ਸਿਖ ਵਹੀਰ ਨੂੰ ਬਚਾਣ  ਦੀ ਕੋਸ਼ਿਸ਼ ਕਰਦੇ , ਅਬਦਾਲੀ ਦਾ ਨਿਸ਼ਾਨ ਵਹੀਰ ਨੂੰ ਮਲੀਆਮੇਟ ਕਰਨ ਦਾ ਬਣ ਜਾਂਦਾl ਅਬਦਾਲੀ ਨੇ ਬੜੀ ਬੇਦਰਦੀ ਤੇ ਬੇਰਹਿਮੀ ਨਾਲ ਸਿਖ ਬੱਚਾ ,ਬੁਢਾ ,ਔਰਤ ,ਮਰਦ ਜੋ ਵੀ ਹਥ ਆਇਆ ਕਤਲ ਕਰਵਾ ਦਿਤੇ 1 ਸਿਖ, ਕਟਾ ਵਢੀ ਵਿਚ ਵੀ ਆਪਣੇ ਨਿਸ਼ਾਨੇ ਵਲ ਵਧਦੇ ਗਏ, ਚਲਦੇ ਗਏ , ਲੜਦੇ ਗਏ ,ਜਖਮੀ ਤੇ ਸ਼ਹੀਦ ਹੁੰਦੇ ਗਏ ਪਰ  ਪੂਰੇ ਤਾਣ  ਨਾਲ ਮੁਕਾਬਲਾ ਵੀ ਕਰਦੇ ਗਏ  1 ਅਹਿਮਦ ਸ਼ਾਹ ਅਬਦਾਲੀ ਸਿਖਾਂ ਦੇ ਲੜਨ ਦਾ ਢੰਗ ਦੇਖ ਕੇ ਹਕਾ  ਬਕਾ ਰਹਿ ਗਿਆ 1

 ਵੇਰੀਆਂ ਦੇ ਹੋਂਸਲੇ ਟੁਟ ਗਏ 1 ਜੈਨ ਖਾਨ ਤਾਂ ਦਿਨ ਚੜਨ ਤੋ ਪਹਿਲੇ ਹੀ ਆਪਣੇ ਨੋਜਵਾਨ ਮਰਵਾ ਕੇ ਸਰਹੰਦ ਵਲ ਚਲ ਪਿਆ 1 ਅਬਦਾਲੀ ਨੂੰ ਵੀ ਹਥਾਂ ਪੈਰਾਂ ਦੀ ਪੈ ਗਈ ਜਦ ਉਸਦੇ ਕਮਾਂਡਰ ਸਿੰਘਾਂ ਵਲੋਂ ਚਲ ਰਹੇ ਹਥਿਆਰਾਂ ਨੂੰ ਵੇਖਕੇ ਪਿਛੇ ਹਟ ਰਹੇ ਸੀ  ਤੇ ਕੁਝ ਝਾੜੀਆਂ ਵਿਚ ਲੁਕ ਰਹੇ ਸੀ  1 ਸਿੰਘ ਪਛਮ ਵਲ ਪਿੰਡ ਧਲੇਰ- ਝਨੇਰ ਵਲ ਵਧਣ ਲਗੇ ਤੇ ਕੁਤਬਾ ਬਾਮਣੀਆ ਪਿੰਡ ਦੀ ਜੂਹ ਤਕ ਚਲੇ ਗਏ 1 ਬਚੇ ਖੁਚੇ ਤੁਰਕ ਵਾਪਸ ਨਸ ਤੁਰੇ  1

ਸਿਖ ਜਿਸ ਬਹਾਦਰੀ ਨਾਲ ਲੜੇ ਉਹ ਬੇਮਿਸਾਲ ਹੈ 1 ਮਹਾਨ ਕੋਮੀ ਜਰਨੈਲ ਜਸਾ ਸਿੰਘ ਅਹੁਲੁਵਾਲਿਆ ਦੇ ਸਰੀਰ ਤੇ 22 ਜ਼ਖਮ  ਸੀ ਤੇ ਚੜਤ ਸਿੰਘ ਸ਼ੁਕਰਚੱਕੀਆ ਦੇ ਜਿਸਮ ਤੇ 18  1 ਲੜਾਈ ਖਤਮ ਹੋਈ ਸਾਰੇ ਸਿੰਘ ਇਕ ਥਾਂ ਇਕਠੇ ਹੇਏ , ਸ਼ਹੀਦਾਂ ਲਈ ਅਰਦਾਸਾਂ ਕੀਤੀਆਂ ਤੇ ਬਰਨਾਲੇ ਵਲ ਨੂੰ ਚਲ ਪਏ 1 ਇਸ ਲੜਾਈ ਵਿਚ 30-35 ਹਜ਼ਾਰ ਸਿਖ ਸਹੀਦ ਹੋਏ ਪਰ ਸਿਖਾਂ ਦੀ ਬਹਾਦਰੀ ਦਾ ਚਰਚਾ ਇਤਿਹਾਸ ਦਾ ਇਕ ਮੁਖ ਪੰਨਾ ਬਣ ਗਿਆ 1 ਇਹ ਘਟਨਾ ਸਿਖਾਂ ਵਾਸਤੇ ਇਕ ਕਰੜੀ ਸਟ ਸੀ  ਜਿਸ ਵਿਚ ਸਿਖਾਂ ਦੀ ਇਕ ਦਿਨ ਵਿਚ ਅਧੀ  ਕੋਮ ਸ਼ਹੀਦ ਹੋ ਗਈ 1 ਪਰ ਫਿਰ ਵੀ ਉਨ੍ਹਾ ਦੇ ਹੋਸਲੇ ਬੁਲੰਦ ਰਹੇ 1

 ਅਗਲੇ ਸਾਲ ਹੀ ਸਿਖਾਂ ਨੇ ਸਰਹੰਦ ਨੂੰ ਜਿਤ ਲਿਆ ਤੇ ਸਿਖਾਂ ਨੇ ਮੁਖਬਰਾਂ ਜੈਨ ਖਾਨ ਤੇ ਅਕਲ ਦਾਸ ਨੂੰ ਮਾਰ ਮੁਕਾਇਆ 1 ਉਹਨਾ ਨੇ ਆਸ ਪਾਸ ਮੁੜ ਮਲਾਂ ਮਾਰਨੀਆ ਸ਼ੁਰੂ ਕਰ ਦਿਤੀਆ 1 ਤਾਰੀਖੇ ਸੁਲਤਾਨ ਵਿਚ ਇਕ ਅਨੋਖੀ ਘਟਨਾ ਦਾ ਜ਼ਿਕਰ ਹੈ 1 ਇਕ ਵਾਰੀ ਅਹਿਮਦ ਸ਼ਾਹ ਅਬਦਾਲੀ ਸਤਲੁਜ ਤੇ ਪਾਰ ਕਿਲੇ ਵਿਚ ਬੈਠ ਕੇ ਹੁਕਾ ਪੀ  ਰਿਹਾ ਸੀ 1 ਇਕ ਸਿਖ ਨੇ ਸਾਮਣੇ ਆਕੇ  ਉਸਤੇ ਹਮਲਾ ਕਰ ਦਿਤਾ 1 ਭਾਵੈਂ ਉਹ ਸਿਖ ਕਿਸੇ ਪਹਿਰੇਦਾਰ ਦੇ ਤੀਰ ਨਾਲ ਮਾਰਿਆ ਗਿਆ ਪਰ ਅਹਿਮਦ ਸ਼ਾਹ ਅਬਦਾਲੀ ਇਤਨਾ ਡਰ ਗਿਆ ਕੀ ਓਸਨੇ  ਮੁੜ ਪੰਜਾਬ ਮੂੰਹ ਨਹੀਂ ਕੀਤਾ  ਤੇ ਕਾਬਲ ਵਾਪਸ ਪਰਤ ਗਿਆ 1 ਉਸ ਨੂੰ ਇਹ ਅਹਿਸਾਸ ਹੋ ਗਿਆ ਕੀ ਸਿਖਾਂ ਨੂੰ ਖਤਮ ਕਰਨਾ ਉਸਦੇ ਵਸ ਵਿਚ ਨਹੀਂ 1 ਇਸਤੋ ਬਾਦ ਉਸਨੇ ਕਦੇ ਪੰਜਾਬ ਵਲ ਮੂੰਹ ਨਹੀਂ ਕੀਤਾ 1

 ਅਬਦਾਲੀ ਤੋਂ ਬਾਅਦ ਉਸ ਦੇ ਪੁੱਤਰ ਤੈਮੂਰ ਸ਼ਾਹ ਅਤੇ ਉਸ ਦੇ ਪੋਤਰੇ ਸ਼ਾਹ ਜ਼ਮਾਨ ਦੇ ਹਮਲਿਆਂ ਦੀ ਗੱਲ ਬੜੀ ਦਿਲਚਸਪ ਹੈ। ਤੈਮੂਰ  ਦਿੱਲੀ ਦਾ ਮੁਗਲ ਬਾਦਸ਼ਾਹ ਆਲਮ ਸ਼ਾਹ ਨਾਲ ਮਿਲਕੇ ਸਿੱਖਾਂ ਨੂੰ ਸਬਕ ਸਿੱਖਾਣਾ ਚਾਹੁੰਦਾ ਸੀ ਜਿਸ ਲਈ ਉਸਨੇ ਤਿੰਨ ਵਾਰੀ ਦਿੱਲੀ ਪਹੁੰਚਣ ਦੀ ਕੋਸ਼ਿਸ਼  ਕੀਤੀ ਪਰ ਉਹ ਪੰਜਾਬ ਵਿੱਚੋਂ ਲੰਘ ਨਹੀਂ ਸਕਿਆl ਸੰਨ 1793 ਵਿੱਚ ਤੈਮੂਰ ਸ਼ਾਹ ਮਰ ਗਿਆ ਸੀ ਅਤੇ ਉਸ ਦਾ ਪੁੱਤਰ ਸ਼ਾਹ ਜ਼ਮਾਨ ਕਾਬਲ ਦਾ ਬਾਦਸ਼ਾਹ ਬਣਿਆ।  ਸ਼ਾਹ ਜ਼ਮਾਨ ਨੇ ਕਈ ਵਾਰ ਕੋਸ਼ਿਸ਼ ਕੀਤੀ ਸੀ ਕਿ ਸਿੱਖ ਨੇਤਾ ਉਸ ਪਾਸ ਆਉਣ ਤਾਕਿ  ਉਹ ਪੰਜਾਬ ਸਿੱਖਾਂ ਦੇ ਹਵਾਲੇ ਕਰ  ਦੇਵੇ।ਪਰ ਸਿੱਖ ਕਿਸੇ ਦੀ ਖੈਰਾਤ ਕਬੂਲ ਨਹੀਂ ਕਰਦੇ । ਜਦੋਂ ਮਹਾਰਾਜਾ ਰਣਜੀਤ ਸਿੰਘ ਦੇ ਹੱਥ ਤਾਕਤ ਆਈ ਤਾਂ ਉਸ  ਨੇ ਸ਼ਾਹ ਜ਼ਮਾਨ ਨੂੰ ਲਾਹੌਰ ਕਿਲ੍ਹੇ ਦੇ ਸੰਮਣ ਬੁਰਜ ਹੇਠ ਖਲੋ ਕੇ ਲਲਕਾਰਿਆ, ”ਐ ਅਦਬਾਲੀ ਦੇ ਪੋਤਰੇ ਤੈਨੂੰ ਖ਼ਾਲਸੇ ਦਾ ਨੇਤਾ ਲਲਕਾਰ ਰਿਹਾ ਹੈ। ਜਾਂ ਤਾਂ ਬਾਹਰ ਨਿਕਲ ਕੇ ਦੋ-ਦੋ ਹੱਥ ਕਰ, ਨਹੀਂ ਤਾਂ ਜਿੱਧਰੋਂ ਆਇਆ ਹੈਂ ਓਧਰ ਨੂੰ ਹੀ ਚਲਾ ਜਾ।” ਪਰ ਸ਼ਾਹ ਜਮਾਨ  ਦੀ ਹਿੰਮਤ ਨਹੀ  ਪਈ ਕਿਲੇ ਤੋਂ ਬਾਹਰ ਨਿਕਲਣ ਦੀ ਤੇ ਉਹ ਕਾਬਲ ਵਾਪਸ ਮੁੜ ਗਿਆ l

 ਅਫ਼ਗ਼ਾਨ ਸਾਮਰਾਜ ਦੀ ਕਬਰ ਤੇ ਰਣਜੀਤ ਸਿੰਘ ਨੇ ਖਾਲਸੇ ਦਾ ਰਾਜ ਉਸਾਰਿਆ ਸੀ। ਜਿਉਂ ਜਿਉਂ ਖ਼ਾਲਸਾ ਰਾਜ ਫੈਲ ਰਿਹਾ ਸੀ ਤਿਉਂ ਤਿਉਂ ਅਫ਼ਗ਼ਾਨ ਸਾਮਰਾਜ ਸੁੰਗੜ ਰਿਹਾ ਸੀ ਪੰਜਾਬ ਅਤੇ ਹਿੰਦੁਸਤਾਨ ਦਾ  ਖੁੱਸਿਆ ਹੋਇਆ ਵਿਸ਼ਾਲ ਖੇਤਰ, ਜਿਸ ਨੂੰ ਅਹਿਮਦ ਸ਼ਾਹ ਤੇ ਨਾਦਰ ਸ਼ਾਹ ਨੇ ਕਦੇ ਲੁੱਟਿਆ ਸੀ , ਜਿਸ ਨੂੰ ਹਿੰਦੁਸਤਾਨੀ ਤਾਕਤਾਂ ਉੱਕਾ ਹੀ ਵਿਸਾਰ ਚੁੱਕੀਆਂ ਸਨ, ਖ਼ਾਲਸੇ ਨੇ ਫਿਰ ਤੋਂ ਅਫ਼ਗ਼ਾਨ ਸਾਮਰਾਜ ਕੋਲੋਂ ਖੋਹ ਲਿਆ । ਇਸ ਵਕਤ ਖ਼ਾਲਸਾ ਰਾਜ ਦੀਆਂ ਪੱਛਮੀ ਹੱਦਾਂ ਸਿੰਧ ਦਰਿਆ ਤੋਂ ਵੀ ਪਰ੍ਹੇ ਚਲੀਆਂ ਗਈਆਂ ਸਨ। ਅਫਗਾਨੀ ਸਮਰਾਜ ਜੋ ਅਹਿਮਦ ਸ਼ਾਹ ਦੇ ਵਕਤ ਆਪਣੀ ਸਿਖਰ ਤੇ ਸੀ ਉਸ ਦੀ ਮੌਤ ਤੋਂ ਬਾਅਦ ਕਮਜ਼ੋਰ ਪੈਦਾਂ  ਗਿਆ l ਸੰਨ 1801  ਵਿੱਚ ਅਫ਼ਗਾਨੀ ਹਾਕਮਾਂ ਨੇ ਸ਼ਾਹ ਜ਼ਮਾਨ ਨੂੰ 1801 ਵਿੱਚ ਤਖ਼ਤ ਤੋਂ ਲਾਹ ਕੇ ਦੋਵੇਂ ਅੱਖਾਂ ਤੋਂ ਅੰਨ੍ਹਾ ਕਰ ਦਿੱਤਾ।   1808 ਵਿੱਚ ਉਸਦੇ ਭਰਾ  ਸ਼ਾਹ ਸੁਜਾਹ ਨੂੰ  ਵੀ ਤਖ਼ਤ ਤੋਂ ਲਾਹ ਦਿੱਤਾ ਗਿਆ ਸੀ। ਆਖ਼ਰ ਇਹ ਦੋਵੇਂ ਭਰਾ ਨੇ ਬਚਦੇ-ਬਚਾਉਂਦੇ ਮਹਾਰਾਜਾ ਰਣਜੀਤ ਸਿੰਘ ਦੀ ਸ਼ਰਨ ਵਿੱਚ ਆਕੇ ਆਪਣੀ ਜਾਨ ਦੀ ਸਲਾਮਤੀ  ਦੀ ਭੀਖ ਮੰਗੀ । ਉਨ੍ਹਾਂ ਦੋਨੋਂ ਦੀ ਰੱਖਿਆ ਦਾ ਭਾਰ ਮਹਾਰਾਜਾ  ਰਣਜੀਤ ਸਿੰਘ ਨੇ ਆਪਣੇ ਉੱਪਰ ਲੈ ਲਿਆ ਪਰ ਬਦਲੇ ਵਿੱਚ  ਕੋਹਿਨੂਰ ਦਾ ਹੀਰਾ ਜਿਹੜਾ ਨਾਦਰਸ਼ਾਹ ਕਿਸੇ ਵੇਲੇ  ਬਹਾਦਰ ਸ਼ਾਹ ਰੰਗੀਲਾ ਤੋਂ ਖੋਹ ਕੇ ਕਾਬਲ ਲੈ  ਗਿਆ, ਵਾਪਸ ਮੰਗ ਲਿਆ l

ਸੰਨ 1899 ਵਿੱਚ ਮਹਾਰਾਜਾ ਰਣਜੀਤ ਸਿੰਘ ਨੇ  ਲਹੋਰ ਜਿੱਤ ਕੇ ਖਾਲਸੇ ਰਾਜ ਦੀ ਨੀਂਹ ਰੱਖੀl  ਸਿੱਖ ਮਿਸਲਾਂ ਨੂੰ ਇੱਕ ਖੇਤਰ ਦੇ ਰੂਪ ਵਿੱਚ ਇੱਕਠਾ ਕੀਤਾ । ਅਮ੍ਰਿਤਸਰ ਸ਼ਹਿਰ ਜੋ ਗੁਰੂ ਕਿ  ਨਗਰੀ ਹੋਣ ਕਰਕੇ ਮਹਾਰਾਜਾ ਰਣਜੀਤ ਸਿੰਘ ਵਾਸਤੇ ਬਹੁਤ ਅਹਿਮਿਅਤ ਰੱਖਦਾ ਸੀ ਆਪਣੇ ਕਬਜ਼ੇ ਹੇਠ ਲੈ ਲਿਆ  l ਸ੍ਰੀ ਹਰਿਮੰਦਰ ਸਾਹਿਬ ਦੀ  ਮੁਰੰਮਤ ਦੇ ਨਾਲ ਨਾਲ  ਸੰਗਮਰਮਰ ਤੇ ਸੋਨੇ ਦੀ ਸੇਵਾ ਕਰਵਾਈl ਜਿਸਤੋਂ ਬਾਅਦ ਸ੍ਰੀ ਦਰਬਾਰ ਸਾਹਿਬ ਨੂੰ ਗੋਲਡਨ ਟੈਂਪਲ ਕਿਹਾ ਜਾਣ ਲਗਾl

ਮਹਾਰਾਜਾ ਰਣਜੀਤ ਸਿੰਘ  ਨੇ ਆਪਣੀ ਫ਼ੌਜ ਵਿੱਚ ਯੂਰਪੀ ਅਫ਼ਸਰ ਭਰਤੀ ਕਰਕੇ  ਆਪਣੀ ਫੌਜ ਦਾ ਆਧੁਨਿਕੀਕਰਨ ਕੀਤਾl  ਉਸ ਦੇ ਰਾਜ ਵਿੱਚ ਹਰ ਤਰਫ ਅਮਨ ਸ਼ਾਂਤੀ ਸੀ, ਕਹਿੰਦੇ ਹਨ ਕਿ ਉਸਦੇ ਰਾਜ ਵਿੱਚ ਕਿਸੇ ਇੱਕ ਮੁਜਰਮ ਨੂੰ ਫਾਂਸੀ ਦੀ ਸਜ਼ਾ ਨਹੀ ਦਿੱਤੀ ਗਈl  । ਉਸਨੇ ਜਜ਼ੀਆ ਟੈਕਸ, ਜੋ ਕਿ ਹਿਦੂਆਂ ਅਤੇ ਸਿੱਖਾਂ ਉੱਤੇ ਲਾਇਆ ਜਾਂਦਾ ਸੀ, ਨੂੰ ਖ਼ਤਮ ਕਰ ਦਿੱਤਾ। ਉਹ ਸਭ ਧਰਮਾਂ ਦਾ ਆਦਰ ਕਰਦਾ ਸੀ। ਉਸ ਦੇ ਰਾਜ ਵਿੱਚ ਮੁਸਲਮਾਨ ਅਤੇ ਹਿੰਦੂ ਕਈ ਵੱਡੇ ਵੱਡੇ ਅਹੁਦਿਆਂ ਉੱਤੇ ਲੱਗੇ ਹੋਏ ਸਨl ਅਵਾਮ ਵਿੱਚ ਵੀ ਸਭ ਨੂੰ ਬਰਾਬਰ ਦੇ ਹੱਕ ਹਾਸਲ ਸਨ। ਉਸਨੇ ਆਪਣੇ ਰਾਜ ਨੂੰ ਇੱਕ ਧਾਰਮਿਕ ਰਾਜ ਦੇ ਰੂਪ ਵਿੱਚ ਸਥਾਪਤ ਕਰਨ ਦੀ ਬਜਾਏ ਸਰਬੱਤ ਦੇ ਭਲੇ ਦੇ ਆਦਰਸ਼ ਅਧੀਨ ਪੰਜਾਬੀਆ ਦੇ ਲਈ ਇੱਕ ਨਿਵੇਕਲਾ ਰਾਜ ਕਾਇਮ ਕੀਤਾ।ਉਸ ਦੇ ਸਮੇ ਵਿੱਚ  ਖ਼ਾਲਸਾ ਰਾਜ, ਜਿਸ ਦੀਆਂ ਹੱਦਾਂ ਸਤਲੁਜ ਤੋਂ ਲੈ ਕੇ ਸਿੰਧ ਤੋਂ ਪਰ੍ਹੇ ਕਾਬਲ-ਕੰਧਾਰ ਨਾਲ ਜਾ ਲੱਗੀਆਂ ਸਨ, ਜਿਸ ਵਿੱਚ ਕਸ਼ਮੀਰ, ਲੱਦਾਖ, ਤਿੱਬਤ ਵੀ  ਸੀ, ਜਦਕਿ ਸਿੱਖਾਂ ਦੀ ਗਿਣਤੀ ਮਸਾਂ-ਮਸਾਂ ਦਸ ਫ਼ੀਸਦੀ ਹੀ ਸੀ। ਫਿਰ ਵੀ ਸਿੱਖਾਂ ਨੇ ਹੋਰਾਂ ਨੂੰ ਇਹ ਅਹਿਸਾਸ ਨਹੀਂ ਸੀ ਹੋਣ ਦਿੱਤਾ ਕਿ ਇਹ ਸਿਰਫ਼ ਸਿੱਖਾਂ ਦਾ ਰਾਜ ਹੈ, ਸਾਰੇ ਆਪਣੇ ਆਪ ਨੂੰ ਪਹਿਲੇ ਪੰਜਾਬੀ ਤੇ ਫਿਰ ਸਿੱਖ ਸਮਝਦੇ ਸੀ । ਇਹ ਖ਼ਾਲਸਾ ਰਾਜ ਦੀ ਵੱਡੀ ਜਿੱਤ ਸੀ।

 ਸੰਨ 1839 ਵਿੱਚ ਤਰੈ-ਪੱਖੀ ਸੰਧੀ ਰਾਹੀਂ ਕਾਬਲ ਦੇ ਤਖ਼ਤ ‘ਤੇ ਸ਼ਾਹ ਸੁਜ਼ਾਹ ਮੁੜ ਬਿਠਾਇਆ, ਜਿਸਦੇ ਇਵਜ਼ ਵਿੱਚ 2 ਸ਼ਰਤਾਂ ਸਨ ਇੱਕ ਤਾਂ  ਉਹ ਹਰ ਛਿਮਾਹੀ ਪੰਜਾਬ ਦੇ ਮਹਾਰਾਜੇ ਨੂੰ ਨਜ਼ਰਾਨਾ ਪੇਸ਼ ਕਰਿਆ ਕਰੇਗਾl ਅਤੇ ਦੂਸਰਾ ਕਾਬਲ ਵਿੱਚ ਪਈ ਹਰ ਚੀਜ਼  ਜਿਹੜੀ ਕਦੇ ਹਿੰਦੁਸਤਾਨ ਵਿੱਚੋਂ ਲੁੱਟ ਕੇ ਕਾਬਲ ਲਿਆਂਦੀ ਗਈ ਸੀ, ਵਾਪਸ ਪੰਜਾਬ ਆਏਗੀ । ਇਸੇ ਸ਼ਰਤ ਅਧੀਨ ਕਾਬਲ ਤੋਂ ਸੋਮਨਾਥ ਮੰਦਰ ਦੇ ਚਾਂਦੀ ਦੇ ਦਰਵਾਜ਼ੇ ਤੇ ਹੋਰ ਬਹੁਤ ਸਾਰ ਲੁੱਟ ਦਾ ਸਮਾਨ  ਵਾਪਸ ਆ ਗਿਆ। ਇਸਦੀ ਜਿੱਮੇਵਾਰੀ ਕੰਵਰ ਨੌਨਿਹਾਲ ਸਿੰਘ ਨੂੰ ਦਿੱਤੀ ਗਈ ਜਿਸ ਨੇ  ਸਾਰਾ ਕੰਮ ਬੜੇ ਯੋਜਨਾਬੱਧ ਤਰੀਕੇ ਨਾਲ ਕਰਵਾਇਆ l ਪਰ 1839 ਵਿੱਚ ਹੀ ਮਹਾਰਾਜੇ ਦੀ ਮੌਤ ਹੋਣ ਕਰਕੇ ਕੰਵਰ ਨੌਂਨਿਹਾਲ ਸਿੰਘ ਨੂੰ ਅਫਗਾਨਿਸਸਤਾਨ ਤੋਂ ਪੰਜਾਬ ਵਾਪਸ ਆਉਣਾ ਪਿਆ ਜਿਸ ਕਰਕੇ ਇਨ੍ਹਾਂ ਚੀਜ਼ਾਂ ਦੇ ਲਿਖਤੀ ਵੇਰਵੇ ਸੰਭਾਲੇ ਨਹੀਂ ਜਾ ਸਕੇ

ਮਹਾਰਾਜੇ ਦੀ ਮੌਤ ਪਿੱਛੋਂ  ਆਪਸੀ ਪਰਿਵਾਰਿਕ  ਫੁੱਟ,  ਡੋਗਰਿਆਂ ਦੀਆਂ ਬੁਰਛਾਂਗਰਦੀਆਂ ਤੇ ਖੁਦਗਰਜੀਆਂ ਅਤੇ  ਅੰਗਰੇਜ਼ਾਂ ਦੀ ਪੰਜਾਬ ਤੇ ਕਬਜ਼ਾ ਕਰਣ ਦੀ ਲਾਲਸਾ ਨੇ  ਖਾਲਸਾ ਰਾਜ 10 ਸਾਲਾਂ ਵਿੱਚ ਹੀ ਢਹਿ ਢੇਰੀ ਕਰ ਦਿੱਤਾl ਇੱਕ ਸਾਜਿਸ਼ ਤਹਿਤ ਡੋਗਰਿਆਂ ਨੇ  ਮਹਾਰਾਜਾ ਖੜਕ ਸਿੰਘ ਨੂੰ ਜ਼ਹਿਰ ਦੇਕੇ (slow-poisning) ਤੇ ਉਸਦੇ ਪੁੱਤ ਕੰਵਰ ਨੌਨਿਹਾਲ ਸਿੰਘ ਜੋਕਿ ਇੱਕ ਬਹੁਤ ਹੀ ਉੱਚੀ ਸ਼ਖਸ਼ੀਅਤ ਦਾ ਮਾਲਕ ਸੀ, ਦੇ ਉੱਤੇ ਕਿਲੇ ਦੀ ਕੱਚੀ ਦੀਵਾਰ ਗਿਰਵਾਕੇ ਮਰਵਾ ਦਿੱਤਾl  ਮਹਾਰਾਣੀ ਜਿੰਦਾਂ, ਜੋ ਇੱਕ ਬਹਾਦਰ ਇਸਤ੍ਰੀ ਸੀ  ਤੇ  ਪੂਰੇ ਪੰਜਾਬ ਨੂੰ ਸੰਭਾਲ ਕੇ ਰੱਖ ਸਕਦੀ  ਸੀ, ਬਰਤਾਨਵੀ ਸਰਕਾਰ ਨੇ  ਦੇਸ਼-ਨਿਕਾਲਾ ਦੇਕੇ ਪੰਜਾਬ ਤੋਂ ਬਾਹਰ  ਕਰ ਦਿੱਤਾl  ਉਸਦੇ 5 ਸਾਲ ਦੇ ਦਲੀਪ ਸਿੰਘ ਨੂੰ ਮਹਾਰਾਜੇ ਦਾ ਖਿਤਾਬ ਦੇਕੇ  ਗੱਦੀ ਤੇ ਦਿਖਾਵੇ ਲਈ ਬਿਠਾ ਤਾਂ  ਦਿੱਤਾ, ਪਰ  ਰਾਜ -ਕਾਜ ਦਾ ਸਾਰਾ ਕੰਮ ਅੰਗਰੇਜ਼ਾਂ ਨੇ ਹੋਲੀ ਹੋਲਈ ਆਪਣੇ ਹੱਥ ਵਿੱਚ ਲੈ ਲਿਆ  l  ਅਖ਼ੀਰ21 ਫ਼ਰਵਰੀ 1849 ਨੂੰ ਗੁਜਰਾਤ ਦੀ ਲੜਾਈ ਵਿੱਚ ਡੋਗਰਿਆਂ ਨਾਲ ਇੱਕ ਸਾਜਿਸ਼ ਤਹਿਤ ਸਿੱਖਾਂ ਨੂੰ ਹਰਾਉਣ ਤੋਂ ਬਾਅਦ ਅੰਗਰੇਜ਼ਾਂ ਨੇ ਪੰਜਾਬ ’ਤੇ  ਕਬਜ਼ਾ ਕਰ ਲਿਆ ਅਤੇ 29 ਮਾਰਚ 1849 ਨੂੰ ਅਨਾਉਂਸ ਕਰਕੇ 8 ਅਪਰੈਲ 1849 ਨੂੰ ਇਸ ਨੂੰ ਅੰਗਰੇਜ਼ੀ ਰਾਜ ਵਿੱਚ ਪੂਰੀ ਤਰ੍ਹਾ ਸ਼ਾਮਲ ਕਰ ਲਿਆ  ਜੋ ਸਿੱਖਾਂ ਲਈ ਬਹੁਤ ਵੱਡਾ ਦੁਖਾਂਤ ਸੀ। ਪੰਜਾਬ ਫਿਰ ਗੁਲਾਮ ਹੋ ਗਿਆl

ਸੰਨ  1901 ਵਿੱਚ ਬਰਤਾਨਵੀ ਸਰਕਾਰ ਨੇ ਪੰਜਾਬ ਦੇ  ਦਰਿਆ ਸਿੰਧ ਤੋਂ ਪਰ੍ਹੇ ਦੇ ਸਰਹੱਦੀ ਇਲਾਕਿਆਂ  ਨੂੰ ਪੰਜਾਬ ਤੋਂ ਵੱਖ ਕਰ ਕੇ ਇੱਕ ਵੱਖਰਾ ਸੂਬਾ, ਉੱਤਰ-ਪੱਛਮੀ ਸਰਹੱਦੀ ਸੂਬਾ ਬਣਾ ਦਿੱਤਾ ਗਿਆ।ਪੰਜਾਬ ਵਿੱਚ ਬਰਤਾਨਵੀ ਸਾਸ਼ਨ ਵਕਤ ਦੋ ਵਾਰਦਾਤਾਂ ਕਾਫੀ ਅਹਿਮੀਅਤ ਰੱਖਦੀਆਂ ਹਨ, ਇੱਕ ਜਲੀਆਂਵਾਲਾ ਬਾਗ ਦਾ ਕਿਸਾ  ਤੇ ਦੂਸਰਾ ਗੁਰੂਦਵਾਰਾ ਸੁਧਾਰ  ਲਹਿਰ ਵਕਤ ਕੀਤੇ ਗਏ ਗੋਲੀ ਕਾਂਡl 13 ਅਪ੍ਰੈਲ 1919 ਨੂੰ ਹੋਏ ਇਸ ਕਾਂਡ ਵਿੱਚ ਅੰਮ੍ਰਿਤਸਰ ਦੇ ਜਲ੍ਹਿਆਂਵਾਲਾ ਬਾਗ ਵਿੱਚ ,ਆਜ਼ਾਦੀ ਲਹਿਰ ਦੇ ਦੋ ਆਗੂਆਂ ਡਾਕਟਰ ਸਤਿਆਪਾਲ ਅਤੇ ਸੈਫ਼ੂਦੀਨ ਕਿਚਲੂ  ਦੀ ਗ੍ਰਿਫਤਾਰੀ ਦੇ ਵਿਰੁੱਧ ਜਿਨ੍ਹਾਂ ਨੇ ਰੋਲਟ ਐਕਟ ਦੇ ਵਿਰੁੱਧ ਪ੍ਰਦਰਸ਼ਨ ਦੀ ਅਗਵਾਈ ਕੀਤੀ ਸੀl  ਇਹ ਸ਼ਾਂਤਮਈ ਰੋਸ ਪ੍ਰਦਰਸ਼ਨ ਸੀ ਜਿਸ ਨੂੰ ਦਬਾਣ ਲਈ  ਬਰਤਾਨਵੀ ਫੌਜੀ, ਜਨਰਲ ਡਾਇਰ ਨੇ ਅਨ੍ਹੇਵਾਹ ਆਵਾਮ  ਤੇ ਗੋਲੀਆਂ ਚਲਾਕੇ ਸੈਂਕੜੇ ਬੇਕਸੂਰ ਲੋਕਾਂ ਨੂੰ  ਮੌਤ ਦੀ ਨੀਂਦ ਸੁਲਾ ਦਿੱਤਾl  ਜਲ੍ਹਿਆਂਵਾਲਾ ਕਾਂਡ ਤੋਂ ਬਾਅਦ ਭਾਰਤ ਅਤੇ ਬ੍ਰਿਟੇਨ ਵਿੱਚ ਉਸ ਦੀ ਤਿੱਖੀ ਆਲੋਚਨਾ ਹੋਈ ਸੀ ਅਤੇ ਬਹੁਗਿਣਤੀ ਭਾਰਤੀਆਂ ਵਿੱਚ ਇਸ ਕਾਂਡ ਨੇ ਬਰਤਾਨਵੀਂ ਹਕੂਮਤ ਖ਼ਿਲਾਫ਼ ਰੋਹ ਜਗਾ ਦਿੱਤਾ ਸੀ।

ਇਸ ਤੋਂ ਬਾਅਦ ਗੁਰੂਦਵਾਰਾ ਸੁਧਾਰ ਲਹਿਰ  ਉਠੀl ਬ੍ਰਿਟਿਸ਼ ਰਾਜ ਤੋਂ ਪਹਿਲਾਂ ਹਰਮੰਦਿਰ ਸਾਹਿਬ ਤੇ ਅਕਾਲ ਤਖਤ  ਪ੍ਰਬੰਧ ਅਕਾਲੀ ਹੀ ਕਰਦੇ ਸੀ, ਪਰ ਬਰਤਾਨਵੀ ਕਬਜ਼ੇ ਤੋਂ ਬਾਅਦ ਜਾਂ ਤਾਂ ਅਕਾਲੀ ਮਾਰ ਦਿਤੇ ਗਏ ਜਾਂ ਅਮ੍ਰਿਤਸਰ ਤੋਂ ਕੱਢ ਦਿਤੇ ਗਏl ਜੋ ਗ੍ਰੰਥੀ ਤੇ ਸੇਵਾਦਾਰ ਉਸ ਵਕਤ ਕੰਮ ਕਰ ਰਹੇ ਉਨ੍ਹਾਂ ਦੇ ਹੀ ਪਰਿਵਾਰਾਂ ਵਿੱਚੋਂ ਪਿਤਾ ਪੁਰਖੀ ਦੇ ਤਰੀਕੇ ਅਨੁਸਾਰ ਚਲਦੀ ਗਈ , ਜਿਸਦਾ ਨਤੀਜਾ ਇਹ ਹੋਇਆ ਕਿ ਉਨ੍ਹਾਂ ਦੀ ਔਲਾਦ ਗੁਰੂ ਘਰ ਵਿੱਚ ਆਉਂਦੀ ਮਾਇਆ, ਸੰਗਤ  ਵੱਲੋਂ ਦਿੱਤੀਆਂ ਜਗੀਰਾਂ ਤੇ ਧਨ ਦੌਲਤ ਨੂੰ ਦੇਖਕੇ ਹੰਕਾਰੀ,ਸ਼ਰਾਬੀ-ਕਬਾਬੀ, ਕੁਕਰਮਾਂ ਤੇ  ਐਸ਼ਪਰਸਤ ਹੋ ਗਏl  ਇਸ ਵਕਤ ਤਕ ਸਿੱਖ ਵੀ ਸੰਭਲ ਚੁੱਕੇ ਸੀl  1920 -25 ਦੇ ਦੋਰਾਨ ਗੁਰਦੁਆਰਾ ਸੁਧਾਰ ਲਹਿਰ ਤਹਿਤ ਵੱਖ-ਵੱਖ ਗੁਰਦੁਆਰਾ ਸਾਹਿਬਾਨ ਨੂੰ ਮਹੰਤਾਂ ਤੋਂ ਖੋਹ ਕੇ , ਜੋ ਬਰਤਾਨਵੀ ਹਕੂਮਤ ਦੀ ਸ਼ਹਿ ਨਾਲ,ਆਪਣੇ ਆਚਰਣ ਤੋਂ ਗਿਰ  ਚੁੱਕੇ ਸਨ ,ਪੰਥਕ ਪ੍ਰਬੰਧ ਹੇਠ ਲਿਆਣ ਲਈ ਪੰਥ ਨੂੰ ਕਈ ਮੋਰਚੇ ਲਗਾਣੇ ਪਏ , ਕਈਂ ਸ਼ਹੀਦੀਆਂ ਦੇਣੀਆਂ ਪਈਆਂ  ਜਿਨ੍ਹਾ ਵਿਚੋ , ਜੈਤੋ ਦਾ ਇਤਿਹਾਸਕ ਮੋਰਚਾ ਸਭ ਤੋਂ ਲੰਬਾ ਤੇ ਕਾਮਯਾਬ ਰਿਹਾ ਜਿਸ ਵਿਚ ਸਮੇ ਸਮੇ ਸਿਰ ਕਈ ਸਿਆਸੀ, ਰਾਜਨੀਤਕ  ਤੇ ਧਾਰਮਿਕ ਘਟਨਾਵਾਂ ਜੁੜਦੀਆਂ ਗਈਆਂ 1 ਇਸਦੀ ਸ਼ੁਰੂਵਾਤ 14 ਜੁਲਾਈ, 1923 ਈ ਨੂੰ  ਸ਼ੁਰੂ ਹੋ ਕੇ 21 ਜੁਲਾਈ, 1925 ਤਕ  ਗੁਰਦੁਆਰਾ ਐਕਟ ਦੇ ਪਾਸ ਹੋਣ ਨਾਲ ,ਜਿਸਦੇ ਤਹਿਤ  ਸਾਰੇ ਗੁਰਦੁਆਰਾ ਸਾਹਿਬਾਨ ਉਪਰ ਪੰਥਕ ਪ੍ਰਬੰਧ ਨੂੰ ਪ੍ਰਵਾਨ ਕਰ ਲਿਆ ਗਿਆ,ਦੇ ਨਾਲ ਖਤਮ ਹੋਇਆ 1

ਬਰਤਾਨਵੀ ਸਰਕਾਰ ਸਮਝ ਚੁੱਕੀ ਸੀ ਕਿ ਹੁਣ ਉਹ ਹਿੰਦੁਸਤਾਨੀਆਂ ਨੂੰ ਕਾਬੂ ਨਹੀ  ਕਰ ਸਕਣਗੇ ਤੇ ਦੂਸਰਾ ਉਨ੍ਹਾਂ ਦੇ ਆਪਣੇ ਦੇਸ਼ ਇੰਗਲੈਂਡ ਵਿੱਚ ਕਈ  ਤਰ੍ਹਾਂ ਦੀਆਂ ਬਗਾਵਤਾਂ ਉਠ ਖੜੀਆਂ ਹੋਈਆਂ ਜਿਸ ਕਰਕੇ ਉਨ੍ਹਾਂ ਨੇ ਹਿੰਦੁਸਤਾਨ ਛੱਡਣ ਤੇ ਹਿੰਦੂ ਮੁਸਲਮਾਨਾਂ ਵਿੱਚ ਵੰਡਣ ਦਾ ਫੈਸਲਾ ਕਰ ਲਿਆl ਮੁਸਲਈਂ ਲੀਗ ਦੀ  ਅਗਵਾਈ ਜਿਨਾਹ ਕਰ ਰਿਹਾ ਸੀ, ਜਿਸਨੇ ਪਾਕਿਸਤਾਨ ਨੂੰ ਭਾਰਤ ਤੋਂ ਅਲੱਗ ਕਰਣ ਦੀ ਮੰਗ ਕੀਤੀ ਜਵਾਹਰ ਲਾਲ ਨਹਿਰੂ ਹਿੰਦੁਸਤਾਨ ਦੀ ਅਗਵਾਈ ਕਰ ਰਿਹਾ ਸੀl ਮਤਲਬ ਕਿ ਭਾਰਤ ਦੀ ਵੰਡ ਉੱਤੇ ਲੜਾਈ ਕਾਂਗਰਸ ਅਤੇ ਮੁਸਲਿਮ ਲੀਗ ਵਿੱਚ ਸੀ ਮੁਸਲਿਮ ਲੀਗ ਤਾਂ ਪੂਰੇ ਰੂਪ ਵਿੱਚ ਇੱਕ ਫਿਰਕੂ ਪਾਰਟੀ ਸੀ। ਪਰ ਕਾਂਗਰਸ ਸਿਰਫ਼ ਕਹਿਣ ਨੂੰ  ਧਰਮ ਨਿਰਪੱਖ ਪਾਰਟੀ ਸੀ ਪਰ  ਸੱਚ ਕੁਝ  ਹੋਰ  ਸੀ । ਸਿੱਟੇ ਵਜੋਂ ਸੰਨ 1947 ਵਿੱਚ ਭਾਰਤ ਦੀ ਨਹੀਂ ਬਲਿਕ ਪੰਜਾਬ ਦੀ  ਵੰਡ ਹੋਈ ਸੀ । ਪੰਜਾਬ ਵੰਡਿਆ ਗਿਆ, ਲੋਕ ਵੰਡੇ ਗਏ, ਹਿੰਦੂ-ਸਿੱਖ, ਇੱਕ ਦੂਸਰੇ ਦੇ ਹਤਿਆਰੇ ਬਣ ਗਏ, ਕੱਟਾ ਵੱਢੀ ਹੋਈ , ਲੱਖਾਂ ਜਾਨਾਂ ਗਈਆਂ l  ਪੰਜ ਦਰਿਆਵਾਂ ਵਿੱਚ ਪਾਣੀ ਦੀ ਥਾਂ ਲਾਸ਼ਾਂ ਤੇ ਬੇਦੋਸ਼ਿਆਂ ਦਾ ਖੂਨ ਵਹਿਣ ਲਗਾਵੰਡਣ ਵਾਲੇ ਖੁਸ਼ ਸਨ, 14 ਅਗਸਤ ਪਾਕਿਸਤਾਨ ਤੇ 15 ਅਗਸਤ  1947 ਹਿੰਦੁਸਤਾਨ ਵਿੱਚ  ਆਪੋ-ਆਪਣੀਆਂ ਰਾਜਧਾਨੀਆਂ ਵਿੱਚ ਦੀਪ ਮਾਲਾ ਕਰ ਰਹੇ ਸੀ ,  ਮਠਿਆਈਆਂ ਵੰਡੀਆਂ ਜਾਂ ਰਹੀਆਂ ਸਨ  ਪਰ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਦੇ ਝੰਡਾਬਰਦਾਰ ਵਾਹਗੇ ਦੀ ਸਰਹੱਦ ‘ਤੇ ਖੜ੍ਹੇ , ਕਦੇ ਦਿੱਲੀ ਦੀਆਂ  ਤੇ ਕਦੇ ਰਾਵਲਪਿੰਡੀ ਦੀਆਂ ਰੋਸ਼ਨੀਆਂ ਵੱਲ ਨੂੰ ਤਕਦੇ, ਆਪਣੇ ਘਰਾਂ ਨੂੰ ਯਾਦ ਕਰਦੇ  ਅਥੱਰੂ ਬਹਾ ਰਹੇ ਸਨ l  

  ਵੰਡ ਤੋਂ ਪਹਿਲਾਂ ਪੰਜਾਬ ਦੀਆਂ ਪੰਜ ਡਵੀਜਨਾਂ (ਅੰਬਾਲਾ, ਜਲੰਧਰ, ਲਾਹੌਰ, ਰਾਵਲਪਿੰਡੀ, ਮੁਲਤਾਨ) ਅਤੇ 29 ਜਿਲ੍ਹੇ ਸਨ। ਪੁਰਾਣੇ ਪੰਜਾਬ ਦੀਆਂ ਭੂਗੋਲਿਕ ਹੱਦਾਂ ਦੋ ਦਰਿਆਵਾਂ, ਪੂਰਬ ਵੱਲ ਜਮਨਾ ਅਤੇ ਪੱਛਮ ਵੱਲ ਸਿੰਧ ਦੇ ਨਾਲ ਚੱਲਦੀਆਂ ਸਨ। ਇਹਨਾਂ ਵਿਚਕਾਰ ਪੰਜ ਦਰਿਆ(ਜਿਹਲਮ, ਝਨਾਬ, ਰਾਵੀ, ਬਿਆਸ, ਸਤਲੁਜ) ਵਹਿੰਦੇ ਸਨ। ਹੁਣ ਪੰਜਾਬ ਵਿੱਚ ਸਿਰਫ ਢਾਈ ਦਰਿਆ ਰਹਿ ਗਏ ਹਨ।

 

ਭਾਵੇਂ ਸਿੱਖੀ ਲਹਿਰ ਨੇ ਪੰਜਾਬੀ ਸੱਭਿਆਚਾਰ ਅਤੇ ਗੁਰਮੁਖੀ ਲਿੱਪੀ ਨੂੰ ਉਭਾਰਿਆ ਪਰ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਵਿੱਚ ਵੀ ਲਾਹੌਰ ਦਰਬਾਰ ਦੀ ਭਾਸ਼ਾ ਫਾਰਸੀ ਸੀ। ਅੰਗਰੇਜ਼ਾਂ ਦੇ ਆਉਣ ਤੇ ਪੰਜਾਬ ਦੀ ਪ੍ਰਬੰਧਕੀ ਭਾਸ਼ਾ ਉਰਦੂ ਬਣ ਗਈ।ਅਜ਼ਾਦੀ ਤੋਂ ਬਾਅਦ  ਪੰਜਾਬੀ ਬੋਲੀ ਅਤੇ ਸੱਭਿਆਚਾਰ ਪੰਜਾਬ ਵਿੱਚੋਂ ਹੀ ਗਾਇਬ ਹੋਣਾ ਸ਼ੁਰੂ ਹੋ ਗਿਆ । ਇਸ ਖ਼ਤਰੇ ਤੋਂ ਬਚਣ ਲਈ ਪੰਜਾਬੀ ਸੂਬੇ ਦੀ ਮੰਗ ਉਠੀ।  1966 ਵਿੱਚ ਪੰਜਾਬ ਦੀ ਬੋਲੀ ਦੇ ਆਧਾਰ ਤੇ ਮੁੜ ਵੰਡ ਹੋ ਗਈ। ਅਕਾਲੀ ਸ਼੍ਰੋਮਣੀ ਦਲ ਦੀ ਇਸ ਤਜਵੀਜ਼ ਦੇ ਹਿਸਾਬ ਨਾਲ ਪੰਜਾਬ ਵਿੱਚ ਇਸ ਦਾ 65 ਫ਼ੀਸਦੀ ਇਲਾਕਾ ਰਹਿਣਾ ਸੀ ਅਤੇ ਪੈਂਤੀ ਫ਼ੀਸਦੀ ਨਿਕਲ ਜਾਣਾ ਸੀ ਕਾਂਗਰਸ ਸਰਕਾਰ ਨੇ ਹਰ ਵਾਰ ਸਿੱਖਾਂ ਨਾਲ ਧੋਖਾ ਕੀਤਾ,  35 ਫੀਸਦੀ ਦੀ ਬਜਾਏ 65 ਫ਼ੀਸਦੀ ਇਲਾਕਾ ਪੰਜਾਬ ਵਿੱਚੋਂ ਕੱਢ ਦਿੱਤਾ ਗਿਆ। ਸਾਰੇ ਹਿੰਦੂਆਂ ਨੂੰ ਜੋ ਪੰਜਾਬੀ ਸਨ ਤੇ ਸਿਰਫ਼ ਪੰਜਾਬੀ ਹੀ ਬੋਲਦੇ ਸਨ ਪਹਿਲਾਂ ਹੀ ਇਤਲਾਹ ਕਰ  ਦਿੱਤੀ ਗਈ ਕਿ ਤੁਸੀਂ ਆਪਣੀ ਬੋਲੀ ਹਿੰਦੀ ਲਿਖਵਾਣਾ ਪੰਜਾਬੀ ਨਹੀਂ l ਜਿਸਦਾ ਨਤੀਜਾ ਇਹ ਹੋਇਆ ਕਿ ਪੰਜਾਬ ਦੇ ਦੋ ਹਿੱਸੇ ਮੁੜ ਪੰਜਾਬ ਤੋਂ ਕੱਢ ਦਿੱਤੇ ਗਏ ,ਜਿਸਦੇ ਫਲਸਰੂਪ  ਹਰਿਆਣਾ ਅਤੇ ਹਿਮਾਚਲ ਪ੍ਰਦੇਸ਼ ਹੋਂਦ ਵਿੱਚ ਆਏ l

ਅੱਜ ਦਾ  ਪੰਜਾਬ ਉੱਤਰੀ-ਪੱਛਮੀ ਭਾਰਤ ਦਾ ਇੱਕ ਰਾਜ ਹੈ। ਪੰਜਾਬ ਦੀ  ਰਾਜ ਭਾਸ਼ਾ ਪੰਜਾਬੀ ਹੈ ਜੋ ਗੁਰਮੁਖਿ ਲਿੱਪੀ ਵਿੱਚ ਲਿਖੀ ਜਾਂਦੀ ਹੈ ਇਸਦੀ ਸਰਹੱਦ ਦੇ ਉੱਤਰ ਵਿੱਚ ਜੰਮੂ-ਕਸ਼ਮੀਰ, ਉੱਤਰ-ਪੂਰਬ ਵਿੱਚ ਹਿਮਾਚਲ ਪ੍ਰਦੇਸ਼, ਦੱਖਣ-ਪੂਰਬ ਵਿੱਚ ਹਰਿਆਣਾ, ਦੱਖਣ-ਪੱਛਮ ਵਿੱਚ ਰਾਜਸਥਾਨ ਅਤੇ ਪੱਛਮ ਵਿੱਚ ਪਾਕਿਸਤਾਨੀ ਪੰਜਾਬ ਹੈ। ਪੰਜਾਬ ਵਿੱਚ ਸਤਲੁਜ, ਬਿਆਸ ਅਤੇ ਕੁਝ ਹਿੱਸਾ ਰਾਵੀ ਦਰਿਆ ਦਾ ਵਗਦਾ ਹੈ। ਪੰਜਾਬ ਦੇ ਹੁਣ 22 ਜ਼ਿਲੇ ਹਨ ਅਤੇ ਇਸਦੀ ਰਾਜਧਾਨੀ ਚੰਡੀਗੜ੍ਹ ਹੈ ਜੋ ਹਰਿਆਣਾ ਨਾਲ ਸਾਂਝੀ ਹੈ। ਪੰਜਾਬੀ ਵਿਕੀਪੀਡੀਆ ਦੇ ਅਨੁਸਾਰ ਪੰਜਾਬ ਵਿੱਚ 66%ਸਿੱਖ, 31%ਹਿੰਦੂ, 1.57% ਮੁਸਲਮਾਨ, 1.10% ਈਸਾਈ, 0.17% ਬੋਧੀ ਅਤੇ 0.16% ਜੈਨ ਧਰਮ ਦੇ ਲੋਕ ਹਨ।

ਪੰਜਾਬ  ਤਿੰਨ ਖੇਤਰਾਂ ਵਿੱਚ ਵੰਡਿਆ ਹੋਇਆ ਹੈ। ਪਹਿਲਾ ਮਾਝਾ ਜਿਸ ਵਿੱਚ ਚਾਰ ਜਿਲ੍ਹੇ ਅੰਮਿ੍ਤਸਰ, ਤਰਨਤਾਰਨ, ਪਠਾਨਕੋਟ,ਅਤੇ ਗੁਰਦਾਸਪੁਰ ਹਨ। ਇਸ ਇਲਾਕੇ ਦੀ ਉਪ-ਬੋਲੀ ਮਾਝੀ ਹੈ। ਦੂਜਾ ਦੁਆਬਾ ਜਿਸ ਵਿੱਚ ਚਾਰ ਜਿਲ੍ਹੇ ਜਲੰਧਰ, ਨਵਾਂ ਸ਼ਹਿਰ, ਹੁਸ਼ਿਆਰਪੁਰ, ਅਤੇ ਕਪੂਰਥਲਾ ਹਨ। ਇਸ ਇਲਾਕੇ ਦੀ ਉਪ-ਬੋਲੀ ਦੁਆਬੀ ਹੈ। ਮਾਲਵੇ ਵਿੱਚ ਬਾਕੀ ਚੌਦਾਂ ਜਿਲ੍ਹੇ ਬਠਿੰਡਾ, ਮਾਨਸਾ, ਬਰਨਾਲਾ, ਸੰਗਰੂਰ, ਪਟਿਆਲਾ, ਲੁਧਿਆਣਾ, ਫਤਿਹਗੜ੍ਹ ਸਾਹਿਬ, ਰੂਪਨਗਰ (ਰੋਪੜ), ਮੋਗਾ, ਫਰੀਦਕੋਟ, ਫਿਰੋਜ਼ਪੁਰ, ਫਾਜ਼ਿਲਕਾ, ਮੋਹਾਲੀ ਅਤੇ ਮੁਕਤਸਰ ਆਉਂਦੇ ਹਨ। ਇਸਦੇ ਬਹੁਤੇ ਹਿੱਸੇ ਵਿੱਚ ਉਪ-ਬੋਲੀ ਮਲਵਈ ਬੋਲੀ ਜਾਂਦੀ ਹੈ ਪਰ ਇਸਦੇ ਕੁਝ ਹਿੱਸੇ ਜਿਵੇਂ ਰੂਪਨਗਰ (ਰੋਪੜ), ਕੁੱਝ ਹਿੱਸਾ ਫਤਿਹਗੜ੍ਹ ਸਾਹਿਬ, ਸਤਲੁਜ ਦਰਿਆ ਨਾਲ ਲੱਗਦਾ ਲੁਧਿਆਣੇ ਦਾ ਇਲਾਕਾ, ਪਟਿਆਲਾ ਦੇ ਪੂਰਬੀ ਹਿੱਸੇ ਅਤੇ ਸੰਗਰੂਰ ਦੇ ਮਲੇਰਕੋਟਲਾ ਦੇ ਹਿੱਸੇ ਵਿੱਚ ਉਪ-ਬੋਲੀ ਪੁਆਧੀ ਬੋਲੀ ਜਾਂਦੀ ਹੈ।

ਪੰਜਾਬ ਦੀ ਆਰਥਿਕਤਾ ਖੇਤੀਬਾੜੀ ਉੱਤੇ ਨਿਰਭਰ ਹੈ। ਕਣਕ ਅਤੇ ਝੋਨਾ ਇਥੋਂ ਦੀਆਂ ਮੁੱਖ ਫਸਲਾਂ ਹਨ। ਸਿੰਚਾਈ ਦਾ ਮੁੱਖ ਸਾਧਨ ਟਿਊਬਵੈੱਲ ਹਨ, ਜਿਸ ਕਾਰਨ ਧਰਤੀ ਹੇਠਲੇ ਪਾਣੀ ਦਾ ਪੱਧਰ ਬਹੁਤ ਥੱਲੇ ਚਲਿਆ ਗਿਆ ਹੈ। ਪੰਜਾਬ ਵਿੱਚ ਮਸ਼ੀਨ-ਟੂਲ, ਟੈਕਸਟਾਈਲ, ਸਿਲਾਈ ਮਸ਼ੀਨਾਂ, ਖੇਡਾਂ ਦਾ ਸਮਾਨ, ਸਾਇਕਲ, ਖਾਦ ਅਤੇ ਖੰਡ ਦੇ ਉਦਯੋਗ ਹਨ। ਇੱਥੇ ਅੱਤ ਦੀ ਗਰਮੀ ਅਤੇ ਕੜਾਕੇ ਦੀ ਠੰਡ ਹੁੰਦੀ ਹੈ। ਪੰਜਾਬ ਵਿੱਚ ਮੁੱਖ ਤਿੰਨ ਮੌਸਮ ਹੁੰਦੇ ਹਨ। ਗਰਮੀ (ਅਪ੍ਰੈਲ ਤੋਂ ਜੂਨ) ਜਦੋਂ ਤਾਪਮਾਨ 45-47 ਡਿਗਰੀ ਸੈਲਸੀਅਸ, ਮੌਨਸੂਨ (ਜੁਲਾਈ ਤੋਂ ਸਤੰਬਰ) ਜਦੋਂ ਮੀਂਹ ਪੈਂਦੇ ਹਨ ਅਤੇ ਸਰਦੀਆਂ (ਅਕਤੂਬਰ ਤੋਂ ਮਾਰਚ) ਜਦੋਂ ਤਾਪਮਾਨ 0 ਡਿਗਰੀ ਸੈਲਸੀਅਸ ਤੱਕ ਚਲਾ ਜਾਂਦਾ ਹੈ।

 ਪੰਜਾਬ ਦੇ ਮੁੱਖ ਤਿਉਹਾਰ ਵਿਸਾਖੀ, ਹੋਲਾ-ਮਹੱਲਾ, ਦੁਸਹਿਰਾ, ਦੀਵਾਲੀ ਅਤੇ ਲੋਹੜੀ ਹਨ। ਪੰਜਾਬ ਵਿੱਚ ਲੋਕ ਸੰਗੀਤ ਅਤੇ ਸੂਫੀ ਸੰਗੀਤ ਦਾ ਖਾਸ ਮਹੱਤਵ ਹੈ। ਪੰਜਾਬ ਦੇ ਲੋਕ ਸਾਜ ਤੂੰਬੀ, ਅਲਗੋਜੇ, ਢੱਡ-ਸਾਰੰਗੀ, ਚਿਮਟਾ, ਢੋਲ ਆਦਿ ਹਨ। ਪੰਜਾਬ ਵਿੱਚ ਗਿੱਧਾ ਔਰਤਾਂ ਦਾ ਹਰਮਨ ਪਿਆਰਾ ਲੋਕ ਨਾਚ ਹੈ। ਭੰਗੜਾ ਪੰਜਾਬੀ ਗੱਭਰੂਆਂ ਦਾ ਪ੍ਰਮੁੱਖ ਨਾਚ ਹੈ। ਪੰਜਾਬੀ ਲੋਕ ਗੀਤਾਂ ਵਿੱਚ ਵਾਰਾਂ, ਕਿੱਸੇ, ਬੋਲੀਆਂ, ਟੱਪੇ, ਸਿੱਠਣੀਆਂ, ਆਦਿ ਮਿਲਦੇ ਹਨ। ਪੰਜਾਬ ਵਿੱਚ 10 ਪ੍ਰਾਈਵੇਟ, 09 ਸਟੇਟ, 01 ਕੇਂਦਰ ਅਤੇ ਤਿੰਨ ਡੀਮਡ ਯੂਨੀਵਰਸਿਟੀ ਹਨ। ਸ੍ਰੀ ਗੁਰੂ ਰਾਮਦਾਸ ਜੀ ਇੰਟਰਨੈਸ਼ਨਲ ਏਅਰਪੋਰਟ ਅਤੇ ਸਿੱਖਾਂ ਦਾ ਪਵਿੱਤਰ ਗੁਰਦੁਆਰਾ ਸ੍ਰੀ ਹਰਿਮੰਦਰ ਸਾਹਿਬ,(ਸ੍ਰੀ ਦਰਬਾਰ ਸਾਹਿਬ ) ਅੰਮਿ੍ਤਸਰ ਸ਼ਹਿਰ ਵਿੱਚ ਹਨ।

ਮਹਾਰਾਜਾਂ   ਰਣਜੀਤ ਸਿੰਘ ਦੇ ਵੱਕਤ ਪੰਜਾਬ ਇੱਕ ਸੂਬਾ ਨਹੀਂ ਦੇਸ਼ ਮੰਨਿਆ ਜਾਂਦਾ ਸੀ l ਖ਼ਾਲਸੇ ਦੀ ਅਗਵਾਈ ਹੇਠ ਪੰਜਾਬ  ਅੰਤਰਰਾਸ਼ਟਰੀ ਪੱਧਰ ‘ਤੇ ਇੱਕ ਸਦੀ ਤਕ ਇੱਕ ਅਤਿ ਵਿਸ਼ਾਲ ਮੁਲਕ, ਇੱਕ ਦੇਸ਼ ਵਜੋਂ ਵਿਸ਼ਵ ਦੇ ਨਕਸ਼ੇ ਤੇ ਉਭਰ ਕੇ ਆਇਆ  ਸੀ l ਇਹ ਸਮਾਂ ਖ਼ਾਲਸੇ ਦਾ ਸਮਾਂ ਸੀ ਜਦੋਂ  ਪੰਜਾਬ ਦੀ ਇਸ ਇੱਕ ਸਦੀ ਦੀਆਂ ਪ੍ਰਾਪਤੀਆਂ ਨੇ ਕਈ ਰਿਕਾਰਡ ਤੋੜੇ  ਜਿਸਤੇ  ਪੰਜਾਬੀਆਂ ਨੂੰ ਅੱਜ ਵੀ  ਮਾਣ ਹੈ । ਪੰਜਾਬ ਨੇ ਹਮੇਸ਼ਾਂ ਭਾਰਤੀ ਉਪ-ਮਹਾਂਦੀਪ ਦੀ ਰੱਖਿਆ ਹੀ ਕੀਤੀ ਹੈ । ਪਰ ਪੰਜਾਬ ਤੇ ਪੰਜਾਬੀਆਂ ਦੀ ਕਿਸਮਤ ਦੇਖੋ ਹਮੇਸ਼ਾਂ ਹੀ ਪੰਜਾਬ ਦੀ ਚੀਰ-ਫਾੜ ਹੁੰਦੀ ਰਹੀl  ਵੱਧਦਾ , ਫੁਲਦਾ ਪੰਜਾਬ ਸਰਕਾਰਾਂ ਤੋਂ ਦੇਖਿਆ ਨਹੀਂ ਗਿਆ l ਕਦੇ ਪੰਜਾਬ ਦਾ ਅੰਨ-ਪਾਣੀ ਖਾਣ ਵਾਲੇ ਲੋਕ ਇਸ ਬਾਰੇ ਸੋਚਣਗੇ? ਕਿ ਕਦੇ ਪੰਜਾਬ ਦੇ ਲੋਕ ਸਰਕਾਰਾਂ ਨੂੰ ਮਾਫ ਕਰ ਪਾਣਗੇ ?

                         ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਿ ਫਤਹਿ

Print Friendly, PDF & Email

Nirmal Anand

Add comment

Translate »