ਸਿੱਖ ਇਤਿਹਾਸ

ਸਿਖਾਂ ਦੇ ਬਾਰਾਂ ਕਿਓਂ ਤੇ ਕਦ ਵਜੇ

ਅਜ ਜੇਕਰ ਹਿੰਦੁਸਤਾਨ ਹਿੰਦੁਸਤਾਨ ਹੈ , ਇਕ ਇਸਲਾਮੀ ਮੁਲਕ ਨਹੀਂ ਬਣਿਆ ,ਇਥੇ ਹੈਦਰੀ ਝੰਡੇ ਦੀ ਜਗਹ ਤਿਰੰਗਾ ਝੂਲ ਰਿਹਾ ਹੈ , ਹਿੰਦੂ ਧਰਮ ਕਾਇਮ ਹੈ ਤਾਂ ਇਹ ਸਿਖਾਂ ਵਲੋਂ ਦਿਤੀਆ ਕੁਰਬਾਨੀਆਂ ਤੇ ਤੇਗਾਂ  ਵਾਹੁਣ  ਦਾ ਹੀ ਨਤੀਜਾ ਹੈ 1 ਪਰ ਬਜਾਏ ਇਸਦੇ ਕੀ ਹਿੰਦੂ ਧਰਮ ਬਚਾਣ ਖਾਤਰ ਕੀਤੀਆਂ ਕੁਬਾਨੀਆਂ ਦਾ ਸਹੀ ਮਾਣ ਤੇ ਸਤਿਕਾਰ ਸਿਖਾਂ ਨੂੰ ਦਿਤਾ ਜਾਵੇ ,ਸਿਖਾਂ ਨੂੰ ਨੀਵਾਂ, ਮੂਰਖ ਕਰਾਰ ਦੇਕੇ ਹੇਠੀ ਕਰਨ ਦੀ ਨੀਅਤ ਨਾਲ ਚਿੜਾਇਆ ਜਾਂਦਾ ਹੈ 1 ਮੇਰੇ ਹਿਸਾਬ ਨਾਲ ਇਸ ਵਿਚ ਗਲਤੀ ਸਿਖਾਂ ਦੀ ਵੀ ਹੈ ਜੋ ਚਿੜ ਜਾਂਦੇ ਹਨ ਉਨ੍ਹਾ ਨੂੰ ਤਾਂ ਮਾਣ ਹੋਣਾ ਚਾਹੀਦਾ ਹੈ ਆਪਣੇ ਬਾਰਾਂ ਵਜਣ ਤੇ , ਆਪਣੇ ਗੁਰੂ ਸਹਿਬਾਨਾਂ ਤੇ ਆਪਣੇ  ਦਸਮ ਪਾਤਸ਼ਾਹ ਤੇ ਜਿਨ੍ਹਾ ਨੇ ਆਪਣੀ ਦੇ ਨਾਲ ਨਾਲ  ਦੂਸਰਿਆਂ ਦੇ ਸਚ ਤੇ ਹਕ ਦੀ ਰਾਖੀ , ਦੂਸਰਿਆਂ ਉਪਰ ਹੁੰਦੇ  ਜੋਰ ਜਬਰ ਤੇ ਜੁਲਮ ਦਾ ਟਾਕਰਾ ਕਰਨ ਲਈ ਖੁਦ ਨੂੰ ਕੁਰਬਾਨ ਕਰਨਾ , ਦੂਸਰਿਆਂ ਦੀ ਇਜ਼ਤ ,ਅਬਰੋ ਤੇ ਧੀਆਂ ਭੈਣਾ ਦੀ ਰਾਖੀ ਕਰਨ ਲਈ ਵਡੇ ਵਡੇ ਲੁਟੇਰਿਆਂ ਨਾਲ ਪੰਗਾ ਲੈਣ ਲਈ ਇਸ ਕੋਮ ਨੂੰ ਜਨਮ ਦਿਤਾ ਹੈ 1

ਨਾਦਰਸ਼ਾਹ ਤੇ ਅਹਿਮਦ ਸ਼ਾਹ ਦੇ ਭਾਰਤ ਵਿਚ ਲੁਟ ਘਸੁਟ ਤੇ ਹਮਲੇ ਕੋਣ ਨਹੀਂ ਜਾਣਦਾ 1 ਉਹ ਹਿੰਦੁਸਤਾਨ ਤੇ ਹਮਲੇ ਕਰਦੇ , ਲੁਟਦੇ ,ਮਾਰਦੇ ਅਤੇ ਕਰੋੜਾਂ ਕੀਮਤੀ ਹੀਰੇ ਜਵਾਰਾਤ ਤੇ ਹਿੰਦੁਸਤਾਨ ਦਾ ਧੰਨ  ਦੋਲਤ ਲੁਟ ਕੇ ਲੈ ਜਾਂਦੇ ਸਨ  1 ਉਨ੍ਹਾ ਨੇ ਇਥੇ ਹੀ ਬਸ ਨਹੀਂ ਕੀਤੀ ਸਗੋਂ ਇਸਤੋਂ ਇਲਾਵਾ ਉਹ ਹਿੰਦੁਸਤਾਨ ਤੋ ਹਜ਼ਾਰਾਂ ਜਵਾਨ ਮਰਦ ਤੇ ਇਸਤਰੀਆਂ ਨੂੰ ਬੰਦੀ ਬਣਾ ਕੇ ਆਪਣੇ ਨਾਲ ਲੈ ਜਾਂਦੇ ਤੇ ਗਜਨੀ ਦੇ ਬਾਜ਼ਾਰਾਂ ਵਿਚ ਟਕੇ-ਟਕੇ  ( ਦੋ ਦਿਨਾਰਾਂ) ਤੋਂ ਜਾਕੇ ਵੇਚਦੇ 1 ਇਹ ਆਮ ਮਸ਼ਹੂਰ ਸੀ ਕੀ ਗਜਨੀ ਦੇ ਬਾਜ਼ਾਰਾਂ ਵਿਚ ਮੁਰਗੀ ਮਹਿੰਗੀ ਸੀ ਪਰ ਹਿੰਦੁਸਤਾਨ ਦੀ ਔਰਤ ਸਸਤੀ ਹੈ  1 ਇਹ ਕਰਮ ਕੋਈ ਇਕ ਜਾਂ ਦੋ ਵਾਰ ਨਹੀਂ ਹੋਏ ਬਲਿਕ ਸੈਂਕੜੇ ਸਾਲਾਂ ਤਕ ਇਹੋ ਕੁਝ ਚਲਦਾ ਰਿਹਾ1  ਪੂਰੇ ਭਾਰਤ ਵਿਚ ਕਿਸੇ ਦਾ ਹੀਆ ਨਾ ਪਿਆ ਹਿੰਦੁਸਤਾਨ ਦੀ ਇਜ਼ਤ ਬਚਾਣ ਦਾ, ਉਨ੍ਹਾ ਨਾਲ ਟਾਕਰਾ ਕਰਨ ਦਾ 1 ਇਹ ਉਨ੍ਹਾ ਜਰਵਾਣਿਆ ਤੋਂ ਥਰ ਥਰ ਕੰਬਦੇ 1 ਉਸ ਵਕਤ ਦੀ ਕਹਾਵਤ ਸੀ  ,’ ਖਾਧਾ ਪੀਤਾ ਲਾਹੇ ਦਾ ਤੇ ਬਾਕੀ ਅਹਿਮਦ ਸ਼ਾਹੇ ਦਾ (ਜਾਂ ਨਾਦਰ ਸ਼ਾਹੇ ਦਾ) ਲੋਕੀ ਡਰ ਕੇ ਖੁਦ ਆਪਣੀਆਂ ਧੀਆਂ ਭੈਣਾ ਨੂੰ ਉਨ੍ਹਾ ਦੇ ਹਵਾਲੇ ਕਰ ਦਿੰਦੇ ਤੇ ਆਪਣੀ ਜਾਨ ਬਖਸ਼ੀ ਦੀ ਖੈਰ ਮੰਗਦੇ 1 ਇਹੋ ਜਹੇ ਸਮੇ ਵਿਚ ਸਿਖ ਹੀ ਮੈਦਾਨ ਵਿਚ ਨਿਤਰੇ ਸਨ ਜਿਨ੍ਹਾ ਨੇ ਭਾਰਤ ਦੀ ਇਜ਼ਤ ਬਚਾਉਣ ਦੀ ਜਿਮੇਦਾਰੀ ਆਪਣੇ ਸਿਰ ਲੈ ਲਈ 1 ਇਹ ਸਿਰਫ ਕਲਗੀਧਰ ਪਾਤਸ਼ਾਹ ਦੀ ਬਖਸ਼ੀ ਅਮ੍ਰਿਤ ਦਾਤ ਦੀ ਕਰਾਮਾਤ ਸੀ ਜਿਸ ਸਦਕਾ ਸਿਖਾਂ ਨੇ ਇਨ੍ਹਾ ਜ਼ਾਲਮਾਂ ਦੇ ਮੂੰਹ ਭੰਨੇ1

1738 -39 ਵਿਚ ਜਦ ਨਾਦਰਸ਼ਾਹ 70 ਕਰੋੜ ਦੇ ਕੀਮਤੀ ਹੀਰੇ ਜਵਰਾਤ ਦੇ ਨਾਲ ਨਾਲ 18000 ਜਵਾਨ ਲੜਕੀਆਂ ਇਨਾਮ ਵਜੋ ਲੈਕੇ ਜਾ ਰਿਹਾ ਸੀ ਤਾਂ ਇਹ ਖਬਰ ਜੰਗਲ ਦੀ ਅਗ ਦੀ ਤਰਹ ਫੈਲ ਗਈ ਪਰ ਕਿਸੇ ਦੀ ਜੁਰਅਤ ਨਹੀਂ ਸੀ ਕੀ ਉਨ੍ਹਾ ਦਾ ਰਾਹ  ਰੋਕੇ 1 ਆਖਿਰ ਸਿਖਾਂ ਨੂੰ ਗੁਹਾਰ ਪਾਈ ਗਈ 1 ਇਹ ਕਾਬਲੀ ਠੰਡੇ ਮੁਲਕਾਂ ਤੋ ਆਉਂਦੇ  ਸਨ ਹਿੰਦੁਸਤਾਨ ਦੀ ਗਰਮੀ ਇਨ੍ਹਾ ਤੋਂ ਬਰਦਾਸ਼ਤ ਨਹੀਂ ਸੀ ਹੁੰਦੀ 1 ਖਾਸ ਕਰਕੇ 12 ਵਜੇ ਤੋਂ ਬਾਅਦ ਜਦੋਂ ਸਿਖਰ ਦੁਪਹਿਰ ਹੁੰਦੀ ਜਾਂ ਜਦੋਂ ਰਾਤ ਨੂੰ ਇਹ ਲੁਟ-ਪੁਟ ਕੇ  ਆਪਣੇ ਆਪਣੇ ਤੰਬੂਆਂ ਵਿਚ ਸ਼ਰਾਬਾਂ ਪੀਕੇ ਨਾਚ ਗਾਣਿਆਂ ਵਿਚ ਮਸਤ ਹੁੰਦੇ ਸਨ  1 ਸੋ ਸਿਖਾਂ ਕੋਲ ਇਹ ਦੋਨੋ ਮੋਕੇ ਹੁੰਦੇ  ਅਧੀ ਰਾਤੀਂ 12 ਵਜੇ ਤੋਂ ਬਾਅਦ ਜਾ ਸਿਖਰ ਦੁਪਹਿਰ 12 ਵਜੇ ਤੋਂ ਬਾਅਦ 1 ਸਿਖ ਇਨ੍ਹਾ ਲੁਟੇਰਿਆਂ  ਦੇ ਕੇੰਪਾਂ ਤੇ ਹਮਲਾ ਕਰਦੇ ਤੇ ਲੁਟਿਆ  ਮਾਲ ਅਸਬਾਬ ਦੇ ਨਾਲ ਨਾਲ ਬੰਦੀ ਬਣਾਏ ਜਵਾਨ ਬਹੁ ਬੇਟੀਆਂ ਨੂੰ ਝੁੜਾ ਕੇ ਲੈ ਜਾਂਦੇ 1 ਉਨ੍ਹਾ ਤੋਂ ਪਤਾ ਪੁਛ ਕੇ ਬ-ਇਜ਼ਤ ਉਨ੍ਹਾ ਨੂੰ ਆਪਣੇ ਖਰਚੇ ਤੇ ਆਪਣੇ ਆਪਣੇ ਘਰ ਪੁਚਾ ਦਿੰਦੇ 1 ਬਹੁਤ ਸਾਰੇ ਮਾਂ-ਬਾਪ ਤਾਂ  ਆਪਣੀਆਂ ਬੇਟੀਆਂ ਨੂੰ  ਵਾਪਸ ਲੈਣ ਤੋ ਇਨਕਾਰ ਕਰ ਦਿੰਦੇ ਸਨ ਕਿਓਂਕਿ ਉਹ ਦਿਲੀ ਤੋ ਪੰਜਾਬ ਪਹੁਚਣ ਤਕ  ਕਈ ਦਿਨ ਇਨ੍ਹਾ ਪਠਾਣਾ ਦੇ ਕਬਜ਼ੇ ਵਿਚ ਰਹਿ ਚੁਕੀਆਂ ਹੁੰਦੀਆਂ 1 ਉਹ ਸਿਖ ਬਣ ਜਾਂਦੀਆਂ 1 ਇਹ ਸਿਖਾਂ ਦਾ ਨਿਤ-ਕਰਮ ਬਣ ਗਿਆ 1 ਕਬਾਇਲੀ  ਖਾਲਸੇ ਦੀ ਇਸ ਛਾਪਾਮਾਰ ਨੀਤੀ ਤੋਂ ਤੰਗ ਆ ਚੁਕੇ ਸੀ 1 ਅੰਬਾਲਾ ਤੋ ਬਿਆਸ ਤਕ ਸਿਖਾ ਦਾ ਜੋਰ ਸੀ 1 ਜਦੋਂ ਇਨ੍ਹਾ ਕ੍ਬਾਲੀਆਂ ਨੇ ਹਿੰਦੁਸਤਾਨ ਨੂੰ ਲੁਟ ਕੇ ਅੰਬਾਲਾ ਪਾਰ ਕਰਨਾ ਤਾਂ ਸਿੰਘਾਂ ਨੇ ਅਗੇ ਹੋਕੇ ਇਨ੍ਹਾ ਨੂੰ ਟਕਰਨਾ ਤੇ ਰੋਂਦੀਆਂ ਕੁਰ੍ਲਾਂਦੀਆਂ ਅਬਲਾਵਾਂ ਨੂੰ ਜਾਲਮਾਂ ਤੋ ਮੁਕਤ ਕਰਾਕੇ ਉਨ੍ਹਾ ਨੂੰ ਘਰੋ ਘਰੀਂ ਪਹੁਚਾਣਾ1  ਉਸ ਵਕਤ ਸਿਖ ਦੇਸ਼ ਦੀ ਇਜ਼ਤ ਦੇ ਰਖਵਾਲੇ ਤੇ ਰਹਿਬਰ ਬਣ ਗਏ ਸਨ1  ਜਦੋਂ ਲੋਕਾ ਦੀਆਂ ਧੀਆਂ ਭੈਣਾ ਨੂੰ ਚੁਕ ਕੇ ਲੈ ਜਾਂਦੇ ਤਾਂ ਮਾਪੇ ਅਕਸਰ ਰੋ ਰੋ ਕੇ ਕਹਿੰਦੇ , ਮੋੜੀ ਬਾਬਾ ਕਛ ਵਾਲਿਆ , ਛਈ ਰੰਨ ਗਈ ਬਸਰੇ ਨੂੰ ” 1

 ਜਦੋਂ ਕਾਬਲੀਆਂ ਨੂੰ ਸਿਖਾਂ ਦੀ ਇਹ ਨੀਤੀ ਸਮਝ ਆ ਗਈ  ਤਾਂ ਉਨ੍ਹਾ ਨੇ ਕਹਿਣਾ ,’ ਜੂਤ  ਜੂਤ ਬਿਆਸਰਾ ਪਾਰਕੋ ਅਜ ਸਿਕਾਂ ਦੁਆਜ਼ਦਾ ਬਜੇ ਮੇਸ਼ਾਂ ਵ ਤਮਾਮ ਮਾਲ ਅਜ ਸ਼ਮਾਂ ਜਬਤ ਮੇਕੁਨ ” ਮਤਲਬ ਜਲਦੀ ਜਲਦੀ ਬਿਆਸ ਪਾਰ ਕਰ ਲਓ ਨਹੀਂ ਤਾਂ ਸਿਖਾਂ ਦੇ ਬਾਰਾਂ ਵਜ ਜਾਣਗੇ ਅਤੇ ਸਾਰਾ ਅਸਬਾਬ ਖੋਹ ਲੈਣਗੇ 1  ਇਹ ਆਮ ਪ੍ਰਚਲਿਤ ਹੋ ਗਿਆ ਜਦੋਂ ਰਾਤ ਨੂੰ ਕੋਈ ਅਵਾਜ਼ ਆਉਂਦੀ ਤਾ ਅਫਗਾਨੀ ਸਿਪਾਹੀ ਡਰ ਕੇ ਇਕ ਦੂਸਰੇ ਤੋਂ ਪੁਛਦੇ ਕਿ ਕੀਤੇ  ਸਿਖ ਤਾਂ ਨਹੀਂ ਆ ਗਏ 1 ਹੋਲੀ ਹੋਲੀ ਇਹ ਲਕਬ ਹਮੇਸ਼ਾਂ ਲਈ ਸਿਖਾਂ ਨਾਲ ਜੁੜ ਗਿਆ 1 ਕੁਝ ਸ਼ਰਾਰਤੀ ਤੇ ਅਹਿਸਾਨ ਫਰਮੋਸ਼ ਸਿਖ ਦੋਖੀਆਂ ਨੇ ਇਨ੍ਹਾ ਨੂੰ ਸਿਖਾਂ ਨੂੰ ਚਿੜਹਾਨ ਵਾਸਤੇ ਵਰਤਣੇ ਸ਼ੁਰੂ ਕਰ ਦਿਤੇ ਕਿ ਬਾਰਾਂ ਵਜੇ ਸਿਖੋਂ ਕੇ ਹੋਸ਼ ਉੜ ਜਾਤੇ ਹੈ 1 ਪਰ ਅਫਸੋਸ ਹੁੰਦਾ ਹੈ ਜਦੋਂ ਮੁਲਕ ਦੇ ਜਿਮੇਦਾਰ ਲੋਕ ਮੋਦੀ ਤੇ ਵਰੁਣ ਗਾਂਧੀ ਵਰਗੇ ਲੋਗ ਇਸ ਦੀ ਵਰਤੋਂ ਆਪਣੀਆਂ ਤਕਰੀਰਾਂ ਵਿਚ ਕਰਦੇ ਹਨ 1 ਕਮਾਲ ਦੀ ਗਲ ਹੈ ਕੀ ਕੋਈ ਪ੍ਰੇਸ ਜਾਂ ਕੋਈ ਕੋਮ ਦਾ ਲੀਡਰ ਇਸਦੇ ਵਿਰੁਧ ਕੁਝ ਨਹੀਂ ਕਹਿੰਦਾ 1 ਕਿਸਦਾ ਡਰ ਜਾਂ ਕਿਸਦਾ ਲਿਹਾਜ਼ ? ਸਮਝ ਨਹੀਂ ਆਉਂਦਾ 1 ਸਿਖਾਂ ਨੂੰ ਆਪਣੇ 12 ਵਜਣ ਤੇ ਫਖਰ ਹੋਣਾ ਚਾਹਿਦਾ ਹੈ ਤੇ ਜੋ ਕਹਿੰਦੇ ਹਨ ਉਨ੍ਹਾ ਨੂੰ ਢੁਕਵਾਂ ਤੇ ਮੂੰਹ -ਤੋੜ ਜਵਾਬ ਦੇਣਾ ਵੀ ਸਿਖ ਦਾ ਫਰਜ਼ ਬਣਦਾ ਹੈ 1 ਬਜਾਏ ਕੀ ਸਿਖ ਇਸ ਤੋਂ ਚਿੜਨ, ਕਹਿਣ ਵਾਲੇ ਦੀ ਮਾਨਸਿਕ ਉਡਾਰੀ ਤੇ ਹਰ ਸਿਖ ਨੂੰ ਤਰਸ ਕਰਨਾ ਚਾਹੀਦਾ ਹੈ  1 ਇਕ ਹਿੰਦੂ -ਵੀਰ ਦੇ ਲਫਜ਼ ਹਨ – ਸ਼ੁਕਰ ਕਰੋ ਕਿ ਸਿਖੋਂ ਕੇ ਬਾਰਾਂ ਬਜੇ ਥੇ 1

                        ਹੰਸ ਕਰ ਸਿਖੋਂ ਪੈ ਤੁਮਨੇ ਸੋਚਾ ਕਿ ਕਾਮ ਬਹੁਤ ਮਹਾਨ ਕਿਆ

                         ਸ਼ੁਕਰ ਗੁਜ਼ਰ ਨਾ ਹੋ ਸਕੇ ਉਨਕੇ ਜਿਨੋ ਨੇ ਹਿੰਦੁਸਤਾਨ ਤੁਮਾਰੇ ਨਾਮ ਕੀਆ

Print Friendly, PDF & Email

Nirmal Anand

Add comment

Translate »