ਸਿੱਖ ਇਤਿਹਾਸ

ਸਿਖਾਂ ਤੇ ਗੈਰ ਸਿਖਾਂ ਦੇ ਆਪਸੀ ਸਬੰਧ

 ਭਾਰਤ ਦੇ ਉਸ ਵਕਤ ਦੇ ਹਾਲਤ :-

ਸਦੀਆਂ ਤੋਂ ਭਾਰਤ ਤੇ ਹਮਲੇ ਹੁੰਦੇ ਰਹੇ , ਲੁਟ ਖਸੁਟ ਦਾ ਵਾਤਾਵਰਣ ਬਣਿਆ ਰਿਹਾ 1 326 AD ਵਿਚ ਸਿਕੰਦਰ ਨੇ ਭਾਰਤ ਤੇ ਹਮਲਾ ਕੀਤਾ ਤੇ  ਫਿਰ ਸਾਕ, ਹਿਉਨ ਸਾੰਗ , ਕਾਨਿਸ਼ਕਾ ਆਦਿ 1 ਅਠਵੀਂ  , ਨੋਵੀਂ ਤੇ ਦਸਵੀਂ ਸਦੀ ਵਿਚ ਵਖ ਵਖ ਇਸਲਾਮੀ ਹਮਲੇ ਹੋਏ 1 ਬਾਰਵੀਂ  ਸਦੀ ਵਿਚ ਮੁਹੰਮਦ ਗਜ਼ਨੀ ਜਿਸ ਨੇ ਸੋਮਨਾਥ ਮੰਦਿਰ ਵਿਚੋਂ ਕਰੋੜਾ ਦੀ ਸੰਪਤੀ ਲੁਟੀ 1 ਪਹਿਲੀ ਵਾਰ ਮੁਹੰਮਦ ਗਜ਼ਨੀ ਨੇ ਪ੍ਰਿਥਵੀ ਰਾਜ ਚੋਹਾਨ ਨੂੰ ਹਰਾ ਕੇ ਦਿੱਲੀ ਦੇ ਤਖਤ ਉਤੇ ਇਸਲਾਮੀ ਰਾਜ ਕਾਇਮ ਕੀਤਾ 1

16 ਸਦੀ ਵਿਚ ਲੋਧੀ ਜੋ ਇਕ ਕਮਜ਼ੋਰ ਤੇ ਐਸ਼ਪ੍ਰਸਤ ਹਕੂਮਤ ਸੀ ਜਿਸਤੋਂ ਉਸਦੇ ਅਹਿਲਕਾਰਾਂ ਤੇ  ਪਰਜਾ ਨੇ ਤੰਗ ਆਕੇ ਬਾਬਰ ਨੂੰ ਹਮਲਾ ਕਰਨ ਲਈ ਸਦਾ ਦਿਤਾ 1 ਬਾਬਰ 1526 ਵਿਚ ਲੋਧੀਆਂ ਨੂੰ ਹਰਾਣ  ਵਿਚ ਤਾਂ ਕਾਮਯਾਬ  ਹੋ ਗਿਆ, ਪਰ ਜੁਲਮਾਂ ਦਾ ਦੋਰ ਉਸੇ ਤਰਹ ਚਲਦਾ ਰਿਹਾ 1

ਇਨ੍ਹਾ ਸਾਰੇ ਹਮਲਾਵਰ ਦਾ ਨਿਸ਼ਾਨਾ ਜਿਥੇ ਲੁਟ ਖਸੁਟ ਤੇ ਰਾਜ ਕਰਨੇ ਦਾ ਸੀ ਉਥੇ ਜਨਤਾ ਨੂੰ ਇਸਲਾਮੀ ਦਾਇਰੇ ਵਿਚ ਲਿਆਣ ਦਾ ਵੀ ਸੀ , ਜਿਸ ਲਈ ਉਨਾਂ ਨੇ ਰਾਜਨੀਤਕ ਸ਼ਕਤੀ ਦੀ ਰਜਕੇ , ਬੜੀ ਬੇਰੇਹਿਮੀ ਨਾਲ ਵਰਤੋਂ ਕੀਤੀ 1 ਅੰਤਾ  ਦੇ ਜ਼ੁਲਮ ਢਾਹੇ 1 ਅਲਾਓਦੀਨ ਖਿਲਜੀ ਨੇ ਭਰੇ ਦਰਬਾਰ ਵਿਚ ਹਿੰਦੂਆਂ ਦੀਆਂ ਖਲਾਂ ਉਤਾਰਨੀਆਂ ਸ਼ੁਰੂ ਕਰ ਦਿਤੀਆਂ 1 ਫ਼ਿਰੋਜ਼ਸ਼ਾਹ ਤੁਗਲਕ ਨੇ  ਜਜੀਏ ਦੇ ਨਾਲ ਨਾਲ ਦੇਵੀ ਦੇਵਤਿਆਂ ਤੇ ਟੈਕ੍ਸ ਲਗਾਣੇ ਸ਼ੁਰੂ ਕਰ ਦਿਤੇ 1 ਤੇਮੂਰ ਨੇ ਰਹਿੰਦੀ ਖਹਿੰਦੀ ਕਸਰ ਪੂਰੀ ਕਰ ਦਿਤੀ 1 ਇਕ ਇਸ਼ਾਰੇ ਨਾਲ ਲਖਾਂ ਹਿੰਦੂ ਕੈਦੀ ਕਤਲ ਕਰਵਾ ਦਿਤੇ 1 ਸਿਕੰਦਰ ਲੋਧੀ ਜੋ ਆਪਣੇ ਆਪ ਬੁਤ ਸ਼ਿਕਨ ਅਖਵਾਂਦਾ ਸੀ ਮੰਦਿਰ ਢਾਹੁਣੇ ਸ਼ੁਰੂ ਕਰ ਦਿਤੇ , ਇਤਨੇ ਮੰਦਿਰ ਢਾਹੇ ਜਿਸਦਾ ਇਤਿਹਾਸ ਵੀ ਹਿਸਾਬ ਕਿਤਾਬ ਨਾ  ਰਖ ਸਕਿਆ 1

ਬਾਬਰ ਵਕ਼ਤ ਵੀ ਕੋਈ ਘਟ  ਜ਼ੁਲਮ ਨਹੀਂ ਹੋਏ 1 ਮੁਗਲਾਂ ਦੇ ਭਾਣੇ ਮੁਹੰਮਦ ਹਜਰਤ ਆਖਿਰੀ ਪੈਗੰਬਰ ਸਨ , ਜਿਨ੍ਹਾ  ਦੇ ਪ੍ਰਚਾਰੇ ਇਸਲਾਮ ਨੂੰ ਨਾ ਮੰਨਣ ਵਾਲੇ ਦੋਜ਼ਖ ਦੇ ਅਧਿਕਾਰੀ ਮੰਨੇ ਜਾਂਦੇ ਸਨ 1 ਮੁਗਲ ਖਾਲੀ  ਬੁਤ ਪ੍ਰਸਤੀ ਦੇ ਵਿਰੁਧ ਹੀ ਨਹੀ ਸਨ ਬਲਕਿ ਬੁਤਾਂ ਤੇ ਮੰਦਰਾਂ ਨੂੰ ਤੋੜਨਾ ਆਪਣਾ ਧਾਰਮਿਕ ਫਰਜ਼ ਸਮਝਦੇ ਸੀ 1

ਰਾਜਸੀ ਤਾਕਤ ਉਨ੍ਹਾ  ਕੋਲ ਸੀ ਜਿਸਦੇ ਦਮ ਤੇ  ਪੂਰੇ ਹਿੰਦੁਸਤਾਨ ਉਪਰ ਆਪਣੇ ਧਰਮ ਨੂੰ ਠੋਸਣ ਲਈ ਉਨ੍ਹਾ   ਨੇ ਪਿਆਰ ਤੇ ਤਲਵਾਰ ਦੀ ਰਜਕੇ  ਵਰਤੋਂ ਕੀਤੀ 1 ਜੋ ਮੁਸਲਮਾਨ ਧਰਮ ਕਬੂਲ ਕਰ ਲੈਂਦਾ ਸਮਾਜ ਵਿਚ ਸਮਾਨਤਾ ਦਾ ਦਰਜਾ ਰਖਦਾ , ਜਿਸਦੇ ਫਲ ਸਰੂਪ ਪੂਰੇ  ਭਾਰਤ ਦੇ ਹਿੰਦੂ ਸਮਾਜ ਵਿਚ ਖਲਬਲੀ ਮਚ ਗਈ 1 ਟੋਲੀਆਂ ਦੀਆਂ ਟੋਲੀਆਂ ਅਛੂਤ ਜੋ ਹਿੰਦੂ ਧਰਮ ਵਿਚ ਦੁਰਕਾਰੇ ਜਾਂਦੇ ਸਨ , ਆਪਣੀ ਮਰਜ਼ੀ ਨਾਲ ਮੁਸਲਮਾਨ ਬਣ ਗਏ , ਜਿਨ੍ਹਾ   ਨੂੰ ਉਚ ਪੱਦਵੀਆਂ ਦਿਤੀਆਂ ਗਈਆਂ  ਤੇ ਓਹ ਹਿੰਦੂਆਂ ਨੂੰ ਹੀ ਕਾਫਰ ਕਹਿਣ ਲਗ ਪਏ 1

ਪੰਜਾਬ ਸਰਹਦੀ ਇਲਾਕਾ ਹੋਣ ਕਰਕੇ ਇਸਦੀ ਹਾਲਤ ਹੋਰ ਵੀ ਮਾੜੀ ਸੀ 1 ਇਕ ਪਾਸੇ ਦਿਲੀ ਹਕੂਮਤ ਦੇ ਜ਼ੁਲਮ ਤੇ ਦੂਜੇ ਪਾਸੇ ਧਾੜਵੀ ਤੇ ਲੁਟੇਰੇ ਜਿਨ੍ਹਾ  ਦਾ ਮਕਸਦ ਨਾ ਸਿਰਫ ਲੁਟ ਖਸੁਟ ਕਰਨਾ ਸੀ ਬਲਿਕ ਜਵਾਨ ਔਰਤਾਂ , ਮਰਦਾਂ ਤੇ ਬਚਿਆਂ ਨੂੰ ਬੰਦੀ ਬਣਾਕੇ  ਗਜਨੀ ਦੇ ਬਜਾਰਾਂ ਵਿਚ ਟਕੇ ਟਕੇ ਤੋਂ ਵੇਚਣਾ ਵੀ  ਸੀ 1

ਦਿੱਲੀ ਦੇ ਹਾਕਮ ਆਪਣੀ ਸੈਨਾ ਅਕਸਰ ਪੰਜਾਬ ਤੋਂ ਖੜੀ ਕਰਦੇ ਜਿਸ ਨਾਲ ਲਖਾਂ ਬਹੁ ਬੇਟੀਆਂ ਵਿਧਵਾ , ਬਚੇ ਅਨਾਥ ਤੇ ਮਾਂ- ਬਾਪ ਬੇਸਹਾਰਾ ਹੋ ਜਾਂਦੇ 1 ਬਾਹਰੋ ਹਮਲੇ ਆਮ ਸਨ, ਜਿਸ  ਵਿਚ ਮਾਰ -ਕਾਟ ਤਾਂ ਹੁੰਦੀ ਹੀ  , ਆਮ ਜਨਤਾ ਤੇ ਬਹੁਤ ਜ਼ੁਲਮ ਹੁੰਦੇ ਸਨ 1 ਬਹੁ ਬੇਟੀਆਂ ਦੀ ਇਜ਼ਤ ਸਰੇ ਬਾਜ਼ਾਰਾਂ ਵਿਚ ਰੋਲੀ ਜਾਂਦੀ 1 ਨਾਂ ਨੂੰ ਤਾਂ ਰਾਜ ਦਿੱਲੀ ਬਾਦਸ਼ਾਹ ਦਾ ਸੀ ਪਰ ਹਕੂਮਤ ਦੀ ਅਸਲੀ ਤਾਕਤ ਨਵਾਬਾਂ ਤੇ ਹਾਕਮਾਂ ਕੋਲ ਸੀ , ਜਿਨ੍ਹਾ  ਨੇ ਦੇਸ਼ ਨੂੰ ਟੋਟੇ ਟੋਟੇ ਕਰਕੇ ਤਕਸੀਮ ਕੀਤਾ ਹੋਇਆ ਸੀ 1

ਪੰਜਾਬ ਪੰਜ ਹਿਸਿਆਂ ਵਿਚ ਵੰਡਿਆ ਹੋਇਆ ਸੀ (1) ਲਾਹੋਰ  (2) ਮੁਲਤਾਨ  (3) ਦਿਪਾਲਪੁਰ (4)ਜਲੰਧਰ (5) ਸਰਹੰਦ  1 ਵਖ ਵਖ ਪ੍ਰਬੰਧਕ ਸੀ ਤੇ ਸਾਰੇ ਖੁਦ ਮੁਖਤਿਆਰ ਸੀ ਪਰ ਲਾਹੋਰ ਸੂਬੇ ਦੀ ਨਿਗਰਾਨੀ ਹੇਠ ਸੀ 1 ਨਵਾਬ ਤੇ ਹਾਕਮ ਆਪਣੇ ਆਪਣੇ ਇਲਾਕਿਆਂ ਵਿਚ ਮਨਮਾਨੀ ਤੇ ਧ੍ਕੇਸ਼ਾਹੀ ਕਰਦੇ ਸਨ 1 ਜੋ ਉਨ੍ਹਾ   ਦੇ ਮੂੰਹੋਂ ਨਿਕਲਦਾ ਕਨੂੰਨ  ਬਣ ਜਾਂਦਾ 1 ਉਨ੍ਹਾ  ਦੇ ਕਾਮ, ਕ੍ਰੋਧ ਤੇ ਲੋਭ ਦੀ ਮਾਰ ਅਗੇ ਕਿਸੇ ਦੀ ਪਤ , ਜਾਨ, ਮਾਲ,  ਧੰਨ- ਦੌਲਤ ਤੇ  ਪਰਿਵਾਰ ਸੁਰਖਿਅਤ ਨਹੀਂ ਸੀ 1 ਇਨ੍ਹਾ   ਨਵਾਬਾਂ ਤੇ ਹਾਕਮਾਂ  ਦੇ ਅਹਿਲਕਾਰ ਹੋਰ ਵੀ ਦਸ ਕਦਮ ਅਗੇ ਸੀ 1 ਜਨਤਾ ਤੇ ਜੋਰ, ਜਬਰ, ਲੁਟ ਖਸੁਟ ਦੇ ਵਸੀਲੇ ਢੂੰਢਦੇ ਰਹਿੰਦੇ ਸੀ ਤੇ ਮਨਚਾਹੇ ਜੁਲਮ ਕਰਦੇ 1 ਉਸਤੋਂ ਅਗੇ ਸੀ ਜਨਤਾ ਜਿਸਦੇ ਆਪਣੇ ਆਗੂ, ਰਾਜੇ ਮਹਾਰਾਜੇ ,ਜਮੀਨਾ, ਜਗੀਰਾਂ, ਪਦਵੀਆਂ ਤੇ ਜਾਇਦਾਦਾਂ ਦੇ ਮਾਲਿਕ,ਜਿਨ੍ਹਾ  ਦੀ ਗੰਡ ਤੁਪ ਹਕੂਮਤ ਨਾਲ ਸੀ – ਨਾ ਕੋਈ ਇਨਸਾਫ਼ ਸੀ ਨਾ ਪਰਜਾ ਦੀ ਹਿਤ , ਨਾ ਫਿਕਰ , ਸਾਰੇ ਦੇ ਸਾਰੇ ਆਪਣੀ ਐਸ਼ ਇਸ਼ਰਤ ਵਿਚ ਪਏ ਹੋਏ ਸੀ 1

ਗੁਰੂ ਨਾਨਕ ਦੇਵ ਜੀ:-

ਗੁਰੂ ਨਾਨਕ ਦੇਵ ਜੀ ਨੇ ਵਕਤ ਦੇ ਹਾਲਾਤਾਂ ਨੂੰ ਦੇਖ ਕੇ ਆਪਣੀ ਬਾਣੀ ਵਿਚ ਇਉਂ ਬਿਆਨ ਕੀਤਾ 1

            ਕਲਿ ਕਾਤੀ ਰਾਜੇ ਕਾਸਾਇ ਧਰਮ ਪੰਖ ਕਰਿ ਉਡਰਿਆ

           ਕੂੜੁ ਅਮਾਵਸ ਸਚੁ ਚੰਦ੍ਰਮਾ , ਦੀਸੈ ਨਾਹੀ ਕਹਿ  ਚੜਿਆ 11

           ਰਾਜੀ ਸ਼ੀਂਹ ਮੁਕਦਮ ਕੁਤੇ , ਜਾਇ ਜਗਾਇਨ ਬੈਠੇ ਸੁਤੇ

            ਚਾਕਰ ਨਹਦਾ.ਪੈਣ ਘਾਓ ਰਤ ਪਿਟ ਕੁਤਿ ਹੋ ਚਟ ਜਾਓ11

           ਰਾਜੇ ਪਾਪ ਕਮਾਂਵਦੇ  , ਉਲਟੀ ਵਾੜ ਖੇਤ ਕਉ ਖਾਈ

           ਕਾਜ਼ੀ ਹੋਏ ਰਿਸ਼ਵਤੀ ,ਵਡੀ ਲੈ ਕੈ ਹਕੁ ਗਵਾਈ 11

          ਕਾਜ਼ੀ ਹੋਇ ਬਹੇ ਨਿਆਇ ਫੇਰੇ ਤਸਬੀ ਕਰੇ ਖੁਦਾਇ

            ਵਡੀ ਲੈਕੇ ਹਕ ਗੁਵਾਏ ਜੋ ਕੋ ਪੁਛੇ ਤਾਂ ਪੜ ਸੁਣਾਏ

ਪੰਜਾਬ ਦੇ ਦੋ ਹੀ ਧਰਮ ਸੀ ਇਕ ਮੁਸਲਮਾਨ ਤੇ ਦੁਸਰਾ ਹਿੰਦੂ 1 ਬੁਧ ਧਰਮ ਜਿਸਨੇ ਇਕ ਸਮੇ ਵਿਚ ਵਿਸ਼ਾਲ ਰਾਜ ਦੀ ਸਥਾਪਨਾ ਕੀਤੀ ,ਲਗਪਗ ਅਲੋਪ ਹੋ ਚੁਕਾ ਸੀ 1 ਜੈਨੀ ਧਰਮ ਦੇ ਅਨੁਆਈ ਟਾਵੇਂ  ਟਾਵੇਂ  ਟਿਕਾਣਿਆਂ ਤੇ ਟਿਕੇ ਹੋਏ ਸਨ 1 ਮੁਸਲਮਾਨਾਂ ਦੇ ਧਾਰਮਿਕ ਆਗੂ ਜੋ ਜਬਰ ਦਾ ਵਸੀਲਾ ਤੇ ਠਗ ਬਾਜ਼ੀ ਦੇ ਮੁਖਤਿਆਰ ਬਣੀ ਬੈਠੇ ਸਨ ਓਹ ਨਾ ਕੇਵਲ ਮੁਸਲਮਾਨਾਂ ਨੂੰ ਅਸਲੀ ਮਜਹਬ ਤੋ ਕੁਰਾਹੇ ਪਾ ਰਹੇ ਸੀ ਸਗੋਂ ਮਜਹਬੀ ਈਰਖਾ ,ਨਫਰਤ ਤੇ ਜਨੂੰਨ ਨੂੰ ਹਵਾ ਦੇ ਰਹੇ ਸਨ 1 ਆਮ ਲੋਕਾਂ ਨੂੰ ਧਾਗੇ , ਤਵੀਤ, ਮੜੀ , ਮਸਾਣਾ ਦੇ ਗੇੜ ਵਿਚ ਪਾਕੇ ਲੁਟ ਰਹੇ ਸੀ  1

           ਹਿੰਦੂ ਧਰਮ ਵਿਚ ਜੋਰ ਸੀ ਤਾਂ ਸਿਰਫ ਬ੍ਰਾਹਮਣ ਵਾਦ ਦਾ , ਜਿਸਨੇ ਸਿਰਫ ਵਰਣ ਵੰਡ ਤੇ ਬਸ ਨਹੀ ਕੀਤੀ 1 ਅਗੋਂ ਜਾਤਾਂ ਦੀ ਵੰਡ ਕਰਕੇ ਹਿੰਦੂ ਸਮਾਜ ਨੂੰ ਟੋਟੇ ਟੋਟੇ ਕਰ ਦਿਤਾ 1 ਕਈ ਜਾਤਾਂ ਨੂੰ ਅਛੂਤ ਸਮ੍ਝਿਆ ਜਾਂਦਾ ਸੀ , ਜਿਨ੍ਹਾਂ ਨੂੰ ਛੂਹ ਕੇ ਵੀ ਇਨਸਾਨ ਅਪਵਿਤਰ ਹੋ ਜਾਂਦਾ 1 ਜਿਨ੍ਹਾ  ਰਾਹਾਂ ਤੇ ਉਚੀਆਂ ਜਾਤਾਂ ਵਾਲੇ ਤੁਰਦੇ ਓਨ੍ਹਾ   ਰਾਹਾਂ ਤੇ ਤੁਰਨ ਦੀ ਮਨਾਹੀ ਸੀ 1 ਅਗਰ ਕਿਸੇ ਮਜਬੂਰੀ ਵਸ ਰਾਤ ਦੇ ਹਨੇਰੇ ਵਿਚ ਤੁਰਨਾ ਵੀ ਪੈਂਦਾ ਤਾਂ ਗਲ ਵਿਚ ਢੋਲ ਵਜਾਕੇ ਤੁਰਨ ਦਾ ਹੁਕਮ ਸੀ  1 ਸ਼ੁਦਰਾਂ ਨੂੰ ਮੰਦਿਰ ਤਾਂ ਕੀ,  ਉਸ ਦੇ ਆਸ ਪਾਸ  ਜਾਣ ਦੀ ਵੀ ਮਨਾਹੀ ਸੀ 1 ਅਗਰ ਕਿਸੇ ਸ਼ੂਦਰ ਦੇ ਕੰਨੀ ਮੰਤਰਾਂ ਦੀ ਅਵਾਜ਼ ਵੀ ਪੈ ਜਾਂਦੀ ਤਾਂ ਉਸਦੇ ਕੰਨਾ ਵਿਚ ਗਰਮ ਗਰਮ ਸਿਕਾ ਪਾ ਦਿਤਾ ਜਾਂਦਾ ਤਾਕਿ ਓਹ ਮੁੜ ਕੇ ਕਦੀ ਸੁਣ ਨਾ ਸਕੇ 1 ਅਗਰ ਕੋਈ ਸ਼ੂਦਰ ਉਚੀ ਜਾਤ ਦੇ ਬਰਾਬਰ ਬੈਠਣ ਦੀ ਜੁਰਤ ਕਰਦਾ ਤਾਂ ਉਸਦੀ ਪਿਠ ਦਾ ਮਾਸ ਕਟ ਦਿਤਾ ਜਾਂਦਾ 1 ਖੂਹ ਤੇ ਕੁਤਾ ਚੜਕੇ ਪਾਣੀ ਪੀ ਸਕਦਾ ਸੀ , ਪਰ ਸ਼ੂਦਰ ਨੂੰ ਹੁਕਮ ਨਹੀ ਸੀ 1

             ਕਾਦੀ ਕੂੜੁ ਬੋਲਿ ਮਲ ਖਾਏ 1 ਬ੍ਰਾਹਮਣ ਨਾਵੈ ਜੀਆ ਘਾਇ 1

             ਜੋਗੀ ਜੁਗਤਿ ਨਾ ਜਾਣੇ ਅੰਧ1 ਤੀਨੇ ਉਜਾੜੇ ਕਾ ਬੰਧ

ਧਾਰਮਿਕ ਤੋਰ ਤੇ ਵੀ ਵਖ ਵਖ ਦੇਵਤਿਆਂ ਦੀ ਪੂਜਾ ਹੁੰਦੀ , ਜਿਵੈਂ ਗਣੇਸ਼ ,ਵਿਸ਼ਨੂੰ, ਰਾਮ ,ਲਛਮਣ ,ਸ਼ਿਵ , ਬ੍ਰਹਮਾ, ਹਨੁਮਾਨ ,ਸੂਰਜ , ਚੰਨ ਆਦਿ , ਜਿਸਨੇ ਆਪਸੀ ਵਿਰੋਧ ਨੂੰ ਜਨਮ ਦਿਤਾ 1 ਹਰ ਵਰਗ ਦੇ ਤਿਲਕ ਦਾ ਰੰਗ ਅੱਲਗ ਹੁੰਦਾਂ , ਬ੍ਰਾਹਮਣ ਦਾ ਚਿਟਾ, ਖਤ੍ਰੀ ਦਾ ਲਾਲ , ਤੇ ਵੈਸ਼ ਦਾ ਸਬ੍ਜ਼ 1 ਸ਼ੂਦਰ ਨੂੰ ਤਾਂ ਤਿਲਕ ਲਗਾਣ ਦਾ ਹੁਕਮ ਹੀ ਨਹੀ ਸੀ 1 ਮਾਲਾ ਦੇ ਮਣਕੇ ਅੱਲਗ ਅੱਲਗ ਸੀ , ਕਿਸੇ ਦੇ ਲਕੜੀ ਦੇ, ਕਿਸੇ ਦੇ ਤੁਲਸੀ ਦੇ ਤੇ ਕਿਸੇ ਦੇ ਰੁਦਰਾਕਸ਼ ਦੇ 1

ਜਿਨ੍ਹਾ  ਦਾ ਨਾ ਮਜਹਬ ਇਕ, ਨਾ ਗਰਜ਼ ਇਕ ,ਨਾ ਸੁਆਦ ਇਕ, ਨਾ ਗਮੀ ਨਾ ਖੁਸ਼ੀ ਇਕ , ਨਾ ਇਬਾਦਤ ਇਕ , ਨਾ ਰਿਆਜਤ ਇਕ , ਨਾ ਆਦਤ ਇਕ , ਨਾ ਤਰਜੇ ਜਿੰਦਗੀ ਦਾ ਲਿਬਾਸ ਇਕ, ਨਾ ਬਹਿਸ਼ਤ ਇਕ ਨਾ ਦੋਸ੍ਖ ਇਕ , ਉਹ  ਇਕਠੇ ਰਹਿ ਵੀ  ਕਿਵੈ  ਸਕਦੇ ਸਨ   1 ਰਮਾਇਣ , ਗੀਤਾ , ਵੇਡ ਪੁਰਾਨ ਕੁਰਾਨ ਉਸ ਵਕਤ ਵੀ ਸੀ ਪਰ ਪੰਡਤ , ਬ੍ਰਾਹਮਣਾ ,ਕਾਜ਼ੀ ,ਮੁਲਾਣਿਆਂ ਨੇ  ਆਪਣੇ ਲੋਭ ਲਾਲਚ ਪਿਛੇ  ਇਨਾ ਦਾ ਉਚਾ ਤੇ ਸੁਚਾ ਗਿਆਨ ਐਸੀ ਉਚੀ ਥਾਂ ਟਿਕਾ ਦਿਤਾ ਜਿਥੇ ਆਮ . ਸਧਾਰਨ ਲੋਕ ਪਹੁੰਚ ਨਾ ਸਕਣ 1 ਕੁਝ ਇਹ  ਗ੍ਰੰਥਾਂ ਲਿਖੇ ਵੀ ਸੰਸਕ੍ਰਿਤ ਭਾਸ਼ਾ ਵਿਚ ਸਨ ਜਿਸਦੀ ਸਿਰਫ ਪੰਡਤਾ ,ਬ੍ਰਾਹਮਣਾ ਨੂੰ ਹੀ ਪੜਨ ਦੀ ਖੁਲ ਸੀ 1 ਇਸ ਤਾਕਤ ਨੂੰ ਉਹ ਆਪਣੇ ਫਾਇਦੇ ਲਈ ਰਜ ਕੇ ਇਸਤੇਮਾਲ ਕਰਦੇ 1

                              ਮਾਣਸ ਖਾਣੇ ਕਰਹਿ ਨਿਵਾਜ

                               ਛੁਰੀ ਵਗਾਇਨ  ਤਿਨ ਗਲਿ ਤਾਗ

ਉਹਨਾ ਦਾ ਕੰਮ ਸੀ ਮਨੁਖ ਨੂੰ ਵਖ ਵਖ ਪੂਜਾ ਦੇ ਚਕਰਾਂ ਵਿਚ ਪਾਣਾ 1 ਪੰਜ ਯਗ ਬ੍ਰਹਮ ,ਪਿਤਰੀ , ਦੇਵ , ਭੂਤ, ਅਤਿਥੀ  ਕਰਨੇ ਤੇ ਕਰਾਣੇ  ਜਰੂਰੀ ਕਰ ਦਿਤੇ ਗਏ 1  1 ਤਕਰੀਬਨ 40 ਕਿਸਮ ਦੇ ਸੰਸਕਾਰ ,ਜਿਨ੍ਹਾ  ਚੋਂ ਗਰਭ ਦਾਨ, ਜਾਤ ਨਾਮ ਬੇਧ ,ਅਪ੍ਰਸਨ , ਕਰਨ ਛੇਦ ਲਾਜ਼ਮੀ ਹੋ ਗਏ 1 ਉਪਨੇਨ, ਵਿਵਾਹਾਂ ਤੇ , ਔਰ ਸ਼ਰਾਧ  ਮਰਨੇ ਕੇ ਬਾਦ ਜਰੂਰੀ ਹੋ ਗਏ 1 ਨੋ ਗ੍ਰਿਹ  ਤੇ ਗਣੇਸ਼ ਦੀ ਪੂਜਾ ਲਾਜ਼ਮੀ  ਕਰਾਰ ਕਰ ਦਿਤੀ ਗਈ  15 ਵਰਤਾਂ ਦਾ ਭਾਰ ਤੇ  ਰਾਮਾਇਣ, ਮਹਾਂਭਾਰਤ ,ਤੇ ਪੁਰਾਣਾ ਦਾ ਪਾਠ ਕਰਨਾ ਲਾਜ਼ਮੀ ਹੋ ਗਿਆ 1

                             ਹਕ਼ ਪਰਾਇਆ ਨਾਨਕਾ ਉਸ ਸੁਆਰ ਉਸ ਗਾਏ

                             ਗੁਰ ਪੀਰ ਹਾਮਾ ਤਾ ਭਰੇ ਜਾਂ ਮੁਰਦਾਰ ਨਾ ਖਾਏ

                            ਕਲਿ ਕਾਤੀ ਰਾਜੇ ਕਾਸਾਈ ਧਰਮ ਪੰਖ ਕਰਿ ਉਡਰਿਆ 1

                           ਕੂੜਿ ਅਮਾਵਸ ਸਚੁ ਚੰਦ੍ਰਮਾ  ਦੀਸੈ  ਨਹੀ ਕਹ ਚੜਿਆ 11

ਇਨਸਾਨ ਆਪਣੀਆ ਲੋੜਾ ਨੂੰ ਮੁਖ ਰਖਕੇ ਕੁਦਰਤ ਵਿਚ ਪ੍ਰਤਖ ਤਾਕਤਾਂ ਨੂੰ ਪੂਜਣ ਲਗ ਪਿਆ ਤੇ ਦਾਤਾਰ ਨੂੰ ਭੁਲ  ਗਿਆ 1 ਦਰਖਤਾਂ, ਮੜੀਆਂ, ਸੂਰਜ, ਚੰਦ ਤੇ ਆਕਾਸ਼ ਨੂੰ ਰਬ ਸਮਝ  ਕੇ  ਸਜਦੇ ਕਰਨ ਲਗ ਪਿਆ  ਜਿਨ੍ਹਾ  ਵਿਚੋਂ ਅਨੇਕਾ ਵਹਿਮਾ ਤੇ ਭਰਮਾ ਨੇ ਜਨਮ ਲਿਆ 1 ਲੋਕ ਤਵੀਤਾਂ , ਧਾਗੇ, ਮੰਤਰ ,ਰਸਾਇਣ ਤੇ ਕਰਾਮਾਤਾਂ ਤੋ ਡਰਨ ਲਗ ਪਏ , ਜਿਸ ਲਈ ਪੀਰਾਂ , ਫਕੀਰਾਂ , ਜੋਗੀਆਂ ਤੇ ਬ੍ਰਾਹਮਣਾ ਦਾ ਆਸਰਾ ਲੈਣਾ ਉਨਾ ਲਈ ਜਰੂਰੀ ਹੋ ਗਿਆ ਤੇ ਰਬ ਨੂੰ ਭੁਲ ਗਏ 1

1521  ਵਿਚ  ਐਮਨਾਬਾਦ  ਵਿਚ ਬਾਬਰ ਤੇ ਬਾਬੇ ਨਾਨਕ ਦੀ ਟਕਰ ਹੋਈ 1 ਬਾਬੇ ਨਾਨਕ ਨੇ ਬਾਬਰ ਦੇ ਜ਼ੁਲਮ ਤੇ ਤਾਨਸ਼ਾਹੀ  ਦੇ ਖਿਲਾਫ਼ ਬੇਖੋਫ਼ ਤੇ  ਬੇਧੜਕ  ਹੋਕੇ ਅਵਾਜ਼ ਉਠਾਈ 1 ਬਾਬਰ ਨੂੰ ਜਾਬਰ ਕਿਹਾ ਰਾਜਿਆਂ ਨੂੰ ਸ਼ੀਂਹ ਤੇ ਮੁਕੱਦਮ ਨੂੰ ਕੁਤੇ ਕਿਹਾ 1 ਰਈਅਤ ਨੂੰ ਉਸਤੇ ਹੋ ਰਹੇ ਜ਼ੁਲਮਾ ਦੇ ਉਲਟ ਖਬਰਦਾਰ ਕੀਤਾ 1  ਉਸ ਵਕਤ ਦੇ  ਰਾਜਨੀਤਕ ਤੇ ਸਮਾਜਿਕ ਹਾਲਾਤਾਂ ਦੀ  ਭਰਪੂਰ ਨਿੰਦਾ ਕੀਤੀ 1  ਇਹ ਇਕ ਵਡੇਰੀ ਸੋਚ ਤੇ  ਜੁਰਅਤ ਦਾ ਕੰਮ ਸੀ, ਉਸ ਵਕਤ ਜਦ ਸਚ ਆਖਣਾ ਸਿਰ ਤੇ ਕਫਨ ਬੰਨਣ ਦੇ ਬਰਾਬਰ ਸੀ 1 ਪਡਿਤ ਬੋਧਿਨ ਨੇ ਸਿਰਫ ਸਿਕੰਦਰ ਲੋਧੀ ਦੇ ਦਰਬਾਰ ਵਿਚ ਇਤਨਾ ਕਿਹਾ ਸੀ ਕੀ ਹਿੰਦੂ ਤੇ ਮੁਸਲਮਾਨ ਦੋਨੋ ਧਰਮ ਚੰਗੇ ਹਨਾ ਤਾਂ  ਉਸਦਾ ਕਤਲ ਕਰਵਾ ਦਿਤਾ ਗਿਆ  1 ਗੁਰੂ ਨਾਨਕ ਸਾਹਿਬ ਨੇ ਜਦ ਬਾਬਰ ਦੀ ਫੌਜ਼ ਲੁਟ ਖਸੁਟ ਕਰਕੇ  ਦਹਿਸ਼ਤ ਫੈਲਾਣ ਲਈ ਬੇਕਸੂਰ ਲੋਕਾਂ ਦਾ ਕਤਲੇਆਮ ਕਰ ਰਹੀ ਸੀ ਤਾਂ  ਬੇਖੋਫ਼ ਤੇ ਬੇਝਿਜ੍ਕ ਹੋਕੇ ਬਾਬਰ ਨੂੰ  ਵੰਗਾਰ ਕੇ ਆਖਿਆ :-

             ਪਾਪ ਦੀ ਜੰਝ ਲੈ ਕਾਬੁਲਹੁ ਧਾਇਆ ਜੋਰੀ ਮੰਗੇ ਦਾਨ ਵੈ ਲਾਲੋ

             ਸਰਮੁ ਧਰਮੁ ਦੁਇ ਛਪਿ ਖਲੋਇ ਕੂੜ ਫਿਰੇ ਪਰਧਾਨੁ ਵੇ ਲਾਲੋ (ਪੰਨਾ ੭੨੨)

 ਪਰਜਾ ਤੇ ਹੁੰਦੇ ਜੁਲਮ ਦੇਖਕੇ ਰਬ ਅਗੇ ਸ਼ਕਾਇਤ ਕੀਤੀ :-

            ਖੁਰਾਸਾਨ ਖਸਮਾਨਾ ਕਿਆ ਹਿਦੁਸਤਾਨ ਡਰਾਇਆ 11

            ਆਪਿ ਦੋਸੁ ਨਾ  ਦੇਇ ਕਰਤਾ ਜਮੁ ਕਰਿ ਮੁਗਲੁ ਚੜਾਇਆ 11

            ਏਤੀ ਮਾਰ ਪਈ ਕੁਰਲਾਣੇ ਤੈ ਕੀ ਦਰਦ ਨਾ ਆਇਆ 11

ਬਾਬਰ ਵਲੋਂ ਸੈਦਪੁਰ , ਏਮਨਾਬਾਦ ਦੀ ਜੇਲ ਵਿਚ ਪਾਏ  ਪੀਰਾਂ  ਫਕੀਰਾਂ ਦੇ ਨਾਲ ਗੁਰੂ ਨਾਨਕ ਸਾਹਿਬ ਵੀ ਸਨ  ਪਰ ਜਦ ਉਸ ਨੂੰ ਇਸ ਇਲਾਹੀ ਨੂਰ ਬਾਰੇ ਪਤਾ ਚਲਿਆ ਤੋ ਆਪ ਉਨ੍ਹਾ  ਦੇ ਦਰਸ਼ਨ ਕਰਨ ਲਈ ਆਇਆ ਤੇ ਤੁਰੰਤ  ਰਿਹਾ ਕਰਣ ਦਾ ਹੁਕਮ ਦੇ  ਦਿਤਾ 1 ਗੁਰੂ ਸਾਹਿਬ ਦੇ ਸਮਝਾਣ ਤੇ ਕਤਲੇਆਮ ਬੰਦ ਕਰਵਾ ਦਿਤਾ1   ਕਤਲੇਆਮ ਤਾ ਬੰਦ ਹੋ ਗਿਆ ਪਰ ਇਸਤੋਂ ਬਾਅਦ ਗੁਰੂ ਸਹਿਬਾਨਾ ਤੇ ਹਕੂਮਤ ਦੀ ਟਕਰ ਦਾ ਲੰਬਾ  ਦੋਰ ਸ਼ੁਰੂ ਹੋ ਗਿਆ  1

 ਸਾਰੇ ਹੁਕਮਰਾਨ ਬਾਬਰ ਤੇ ਅਕਬਰ ਵਰਗੇ ਨਹੀਂ ਸਨ 1 ਹਮਾਯੂੰ ਨੇ ਗੁਰੂ ਅੰਗਦ ਸਾਹਿਬ ਤੇ ਤਲਵਾਰ ਚੁਕੀ, ਪੰਜਵੇ ਪਾਤਸ਼ਾਹ  ਗੁਰੂ ਅਰਜਨ ਦੇਵ ਜੀ ਜਹਾਂਗੀਰ ਦੀ ਹਕੂਮਤ ਵਿਚ ਸ਼ਹੀਦ ਹੋਏ  1 ਗੁਰੂ ਹਰ ਗੋਬਿੰਦ ਸਾਹਿਬ ਨੂੰ  ਗਵਾਲੀਅਰ ਦੇ ਕਿਲੇ ਵਿਚ ਕੈਦ ਕੀਤਾ ਗਿਆ 1 ਔਰੰਜ਼ੇਬ ਨੇ  ਗੁਰੂ ਹਰ ਰਾਇ ਤੇ ਗੁਰੂ ਹਰਕ੍ਰਿਸ਼ਨ ਨੂੰ ਦਿੱਲੀ ਆਪਣੀ ਸਫਾਈ ਪੇਸ਼ ਕਰਨ ਲਈ ਬੁਲਾਇਆ 1 ਗੁਰੂ ਤੇਗ ਬਹਾਦਰ ਦੀ ਚਾਂਦਨੀ ਚੋਕ ਵਿਚ  ਸਰੇ ਆਮ ਸ਼ਹੀਦੀ ਤੇ ਉਨ੍ਹਾ  ਦੇ ਜਿਸਮ ਦੇ ਟੁਕੜੇ ਟੁਕੜੇ  ਕਰਕੇ ਦਿੱਲੀ ਦੇ ਦਰਵਾਜਿਆਂ ਤੇ ਟੰਗਣ ਦਾ ਹੁਕਮ  ਦਿਤਾ ਗਿਆ 1 ਗੁਰੂ ਗੋਬਿੰਦ ਸਿੰਘ ਦੀਆਂ ਕੁਰਬਾਨੀਆਂ ਦਾ ਤਾਂ  ਕੋਈ ਅੰਤ ਨਹੀਂ ਤੇ  ਉਸਤੋ ਬਾਅਦ ਵੀ ਸਿੰਘਾਂ ਸਿੰਘਣੀਆ ਦੀਆਂ ਕੁਰਬਾਨੀਆ ਦਾ ਲੰਬਾ ਸਿਲਸਲਾ ਚਲ ਪਿਆ 1

 ਇਸ ਵਕਤ ਗੁਰੂ ਨਾਨਕ ਦੇਵ ਜੀ ਨੇ ਸਿਖ ਧਰਮ ਦੀ ਨੀਹ ਰਖੀ 1  ਖਾਸ ਕਰਕੇ ਪੰਜਾਬ ਨੂੰ ਧਾਰਮਿਕ , ਸਮਾਜਿਕ ਤੇ ਇਖਲਾਕੀ ਤੋਰ ਤੇ ਮਜਬੂਤ ਕਰਨ ਦੀ ਤੇ ਜ਼ੁਲਮ  ਜੋਰ ਜਬਰ ਦੀ ਟਕਰ  ਲੇਣ ਦੀ ਜ਼ਿਮੇਦਾਰੀ ਆਪਣੇ ਸਿਰ ਲੈ ਲਈ 1 ਉਨ੍ਹਾ  ਨੇ ਇਤਿਹਾਸ ਨੂੰ ਇਕ ਨਵਾਂ ਮੋੜ ਦਿਤਾ 1 ਧਾਰਮਿਕ , ਸਭਿਆਚਾਰਕ ਤੇ ਭਗੋਲਿਕ ਹਦਾਂ ਟਪ ਕੇ ਜੋਗੀ ,ਸਿਧਾਂ, ਵੇਦਾਂਤੀ , ਬ੍ਰਹਮਣ, ਪੰਡਿਤ ,ਵੈਸ਼ਨਵ , ਬੋਧੀ , ਜੈਨੀ ਸੂਫ਼ੀ , ਮੁਲਾਂ , ਕਾਜ਼ੀਆਂ ਨਾਲ ਸੰਵਾਦ ਰਚਾਏ  ਜੋ ਧਰਮਾਂ ਦੇ ਮੁਖ ਠੇਕੇਦਾਰ ਸਨ 1 ਉਨ੍ਹਾ  ਨੇ ਉਸ ਵਕਤ  ਜਦ ਧਰਮ ਵਿਚ ਦਿਖਾਵੇ ਤੇ ਆਪਸੀ ਵੈਰ ਵਿਰੋਧ ਕਰਕੇ ਮਨੁਖਤਾ ਦਾ ਅੰਸ਼ ਅਲੋਪ ਹੋ ਚੁਕਾ ਸੀ , ਜਦੋਂ ਧਰਮ ਤੇ ਰਾਜ ਦੀਆਂ ਸ਼ਕਤੀਆਂ ਨੇ ਸੰਸਾਰ ਦੇ ਵਖ ਵਖ ਧਰ੍ਮਾ ਦੀ ਵਿਭਿਨਤਾ  ਨੂੰ ਮੁਕਾਣ ਲਈ ਸਿਰ ਧੜ ਦੀ ਬਾਜ਼ੀ ਲਗਾ ਦਿਤੀ ਸੀ , ਇਸ ਵਿਭਿਨਤਾ ਦੀ ਖੂਬਸੂਰਤੀ ਨੂੰ ਕਾਇਮ ਰਖਦਿਆਂ ਹਰ ਧਰਮ ਦੇ ਔਗਣਾ ਨੂੰ ਵਿਸਾਰ ਕੇ ਗੁਣਾ ਦੀ ਸਾਂਝ ਦਾ ਉਪਦੇਸ਼ ਦਿਤਾ 1

                    ਸਾਝ ਕਰੀਜੈ ਗੁਣਹ ਕੇਰੀ ਛੋਡਿ ਅਵਗੁਣ ਚਲੀਐ 1

ਉਨ੍ਹਾ  ਦਾ  ਸੰਦੇਸ਼ ਕਿਸੇ ਖਾਸ ਖਿਤੇ ਦੇ ਲੋਕਾਂ ਵਾਸਤੇ ਨਹੀ ਸੀ ਸਗੋਂ ਪੂਰੀ ਕਾਇਨਾਤ ਦੇ ਭਲੇ ਲਈ ਸੀ 1 ਉਨ੍ਹਾ  ਨੇ ਅਧਿਆਤਮਿਕ , ਸਮਾਜਿਕ , ਰਾਜਨੀਤਕ ,ਆਰਥਿਕ ਤੇ ਪ੍ਰ੍ਕਿਤਿਕ ਪਖ ਤੋ ਲੋਕਾਂ ਨੂੰ ਇਕ ਨਵੀ ਸੇਧ ਬਖਸ਼ੀ  1 ਕਿਰਤ ਕਰਨੀ , ਵੰਡ ਕੇ ਛਕਣਾ , ਤੇ ਨਾਮ ਸਿਮਰਨ ਸਿਖੀ ਦੇ ਮੁਢਲੇ ਅਸੂਲ  ਬਣਾ ਦਿਤੇ ਜਿਸ ਵਿਚ ਗਰੀਬ ਅਮੀਰ ,ਊਚ ਨੀਚ,ਜਾਤ ਪਾਤ , ਵਹਿਮ ਭਰਮਾਂ ਤੇ ਕਰਮ ਕਾਂਡਾ ਨੂੰ ਕੋਈ ਜਗਹ ਨਹੀਂ ਦਿਤੀ 1 ਇਸ ਨਾਲ  ਭੁਖਿਆਂ  , ਦੁਖੀਆਂ ,ਗਰੀਬ, ਮਜਲੂਮਾਂ  ਲੋੜਵੰਦਾ   ਦੀ ਮਦਤ ਹੋਈ ,ਸਮਾਜਿਕ ਸਾਂਝੀਵਾਲਤਾ ਤੇ ਆਪਸੀ ਏਕਤਾ ਪੈਦਾ ਹੋਈ 1   ਭਾਈ ਲਾਲੋ ਜੋ ਉਸ ਵਕਤੀ ਨੀਚ ਜਾਤ ਦਾ ਤੇ ਗਰੀਬ ਸੀ ,ਆਪਣਾ ਮਿਤਰ ਬਣਾਇਆ 1 ਦੁਨਿਆ ਦੇ ਰੰਗ ਤਮਾਸ਼ੇ  , ਵਕਤ ਦੇ ਹਾਲਤ ਤੇ  ਹਕੂਮਤ ਵਲੋ ਹੋ ਰਹੇ  ਜੋਰ ਜਬਰ ਤੇ ਜ਼ੁਲਮ ਉਸ ਨਾਲ ਸਾਂਝੇ ਕੀਤੇ 1 ਮਰਦਾਨਾ ਜੋ ਜਾਤ ਦਾ ਮਰਾਸੀ ਤੇ ਮੁਸਲਮਾਨ ਸੀ ਆਪਣਾ ਸੰਗੀ ਸਾਥੀ ਬਣਾਇਆ 1

 ਇਕ ਅਕਾਲ ਪੁਰਖ ਤੋ ਸਿਵਾ ਦੇਵੀ ਦੇਵਤਿਆਂ ,ਬੁਤਾਂ ,ਪਥਰਾਂ ਦੀ ਪੂਜਾ ਕਰਨਾ ਸਿਖ ਧਰਮ ਤੋਂ ਕਢ ਦਿਤਾ 1 ਮਨੁਖਤਾ ਨੂੰ ਪ੍ਰਮਾਤਮਾ ਦੀ ਪ੍ਰਾਪਤੀ ਲਈ ਪਹਿਲੀ ਵਾਰ ਸ਼ਬਦ ਗੁਰੂ ਨਾਲ ਜੋੜਿਆ  1 ਮੁਕਤੀ ਦਾ ਸੋਖਾ ਰਾਹ “ਹੁਕਮਿ ਰਜਾਈ ਚਲਣਾ’ ਉਸਦੀ ਰਜ਼ਾ ਵਿਚ ਰਹਿੰਦੀਆਂ  ਗ੍ਰਿਹਸਤੀ  ਜੀਵਨ ਜੀਦੀਆਂ , ਸ਼ਬਦ ਰਾਹੀਂ ਉਸ ਪ੍ਰਮਾਤਮਾ ਨਾਲ ਜੁੜਨ ਦਾ ਰਾਹ ਦਸਿਆ 1 ਗ੍ਰਿਹਸਤ ਧਰਮ ਤੇ ਕਰਮਾ ਨੂੰ ਉਚਾ ਮੰਨਿਆ ਤੇ ਪ੍ਰਚਾਰਿਆ ,   ਉਸ ਵਕਤ ਜਦੋਂ ਤਪ ਸਾਧਣ ਵਾਲਿਆਂ , ਜੰਗਲਾਂ ਵਿਚ ਵਾਸ ਕਰਨ ਵਾਲਿਆਂ , ਤੀਰਥ ਤੇ ਭ੍ਰਮਣ ਕਰਨ ਵਾਲਿਆਂ ਤੇ ਅਟੰਕ ਸਮਾਧੀ ਲਗਾਉਣ  ਵਾਲਿਆਂ ਦਾ ਜੋਰ ਸੀ 1 ਇਸਤਰੀ ਨੂੰ ਸਨਮਾਨਿਤ ਦਰਜਾ ਦਿਤਾ 1 ਪੀਰਾਂ ਫਕੀਰਾਂ ਜੋ ਘਰ , ਬਾਹਰ, ਆਪਣੀਆਂ ਜਿਮੇਦਾਰੀਆਂ  , ਰਿਸ਼ਤੇ ਤਿਆਗ ਕੇ ਗ੍ਰਹਿਸਤੀਆਂ ਦੇ ਸਿਰ ਤੇ ਪਲਦੇ ਹਨ , ਨਿਖੇਦੀ ਕੀਤੀ  1  ਆਤਮਿਕ ਵਿਕਾਸ ਦੇ ਸਫਰ ਵਿਚ ਮਨੁਖੀ ਗਿਆਨ ਨੂੰ ਤੰਗ ਦਾਇਰੇ ਵਿਚੋਂ ਕਢਣ ਲਈ ਪ੍ਰਕਿਰਤੀ ਦੀ ਵਿਸ਼ਾਲਤਾ ਵਲ ਧਿਆਨ ਦਿਵਾਇਆ ਤੇ ਅਜ ਤੋਂ ਪੰਜ ਸਦੀਆਂ ਪਹਿਲੋਂ ਲਖਾਂ ਪਾਤਾਲਾਂ, ਅਕਾਸ਼ਾਂ , ਸੂਰਜ , ਚੰਦਾ ਤੇ ਮੰਡਲਾ ਦੀ ਹੋਂਦ ਦਾ ਗਿਆਨ ਦਿਤਾ 1

             ਪਾਤਾਲਾਂ ਪਾਤਾਲ ਲਖ ਆਗਾਸਾ ਆਗਾਸ 1

             ਕੇਤੇ ਇੰਦ ਚੰਦ ਸੂਰ ਕੇਤੇ ਕੇਤੇ ਮੰਡਲ ਦੇਸ 1

ਕਿਰਤੀ ਵਰਗ ਨਾਲ ਹਮਦਰਦੀ ਤੇ ਸਾਂਝ ਕਾਇਮ ਕੀਤੀ 1 ਧਰਮਾਂ ਵਿਚ ਫੋਕਟ ਕਰਮ-ਕਾਂਡਾਂ ਤੇ ਕੁਰੀਤੀਆਂ ਦਾ ਜੋਰਦਾਰ ਖੰਡਣ ਕੀਤਾ 1 ਤੀਰਥ ਯਾਤਰਾ ,ਵਰਤ ,ਜਨੋਊ , ਪਿਤਰ ਪੂਜਾ, ਸਰਾਧ ਆਦਿ ਰਸਮਾਂ ਨੂੰ ਪੰਡਤਾ ਦਾ ਲੁਟ ਖਸੁਟ ਤੇ ਅਡੰਬਰ ਦਾ ਰਾਹ ਦਸਿਆ 1 ਆਪਨੇ ਆਪਣੇ ਬਚਪਨ ਸਮੇ ਰਿਵਾਜੀ ਜਨੇਊ ਤੋਂ ਇਨਕਾਰ ਕਰਦਿਆਂ ਗੁਣਾ -ਰੂਪੀ ਜਨੇਊ ਨੂੰ ਤਰਜੀਹ ਦਿਤੀ 1

                                        ਦਇਆ ਕਪਾਹੁ ਸੰਤੋਖ ਸੂਤੁ ਜਤੁ ਗੰਢੀ ਸਤੁ ਵਟੁ

                                        ਇਹੁ ਜਨੇਊ ਜੀਅ ਕਾ ਹਈ ਤ ਪਾਂਡੇ ਘਤਿ (ਪੰਨਾ ੪੭੧)

ਉਸ ਸਮੇ ਧਰਮ ਦੇ ਠੇਕੇਦਾਰਾਂ ,ਰਿਸ਼ੀਆਂ ,ਮੁਨੀਆਂ ,ਸਾਧਕਾਂ,ਆਚਾਰੀਆਂ ,ਪੀਰ, ਫਕੀਰ, ਕਾਜ਼ੀ ਮੁਲਾਣਿਆਂ ਤੇ ਭਗਤੀ ਲਹਿਰ ਦਾ ਬੋਲਬਾਲਾ ਸੀ  ਜਿਸ ਵਿਚੋਂ ਅਨੇਕ,ਕਰਮਕਾਂਡ, ਭਰਮ, ਵਹਿਮ,ਤੇ ਪਾਖੰਡ ਪੈਦਾ ਹੋਏ 1  ਧਰਮ ਇਤਨਾ ਗੁੰਜਲਦਾਰ ਹੋ ਗਿਆ ਕਿ ਜਿਸ ਨੂੰ  ਸਧਾਰਨ ਮਨੁਖ ਲਈ ਸਮਝਣਾ  ਮੁਸ਼ਕਿਲ ਹੋ ਗਿਆ ਤੇ  ਸਿਰਫ ਕਰਮ ਕਾਂਡਾ ਤਕ ਸੀਮਤ ਰਹਿ ਗਿਆ 1ਸਮਾਜਿਕ ਤੋਰ ਤੇ ਵੀ ਲੋਕ ਵਰਣ , ਜਾਤ ਪਾਤ , ਊਚ -ਨੀਚ ਵਿਚ ਵੰਡੇ ਹੋਏ ਸੀ 1 ਹਰ ਤਰਫ਼ ਲੁਟ ਖਸੁਟ ਮਚੀ  ਹੋਈ ਸੀ

                              ਕਾਦੀ ਕੂੜਿ ਬੋਲਿ ਮ੍ਲੁ ਖਾਇ, ਬ੍ਰਾਹਮਣ ਨਾਵੈ ਜਿਆ ਅਘਾਇ11

ਗੁਰੂ ਸਾਹਿਬ ਨੇ ਸੱਚੇ -ਸੁੱਚੇ ਜੋਗੀ , ਕਾਜ਼ੀ ਤੇ ਬ੍ਰਾਹਮਣਾ  ਦੀ ਪਰਿਭਾਸ਼ਾ ਸਮਝਾਈ

                                   ਸੋ ਜੋਗੀ ਜੋ ਜੁਗਤਿ ਪਛਾਣੇ

                                   ਗੁਰ ਪ੍ਰਸਾਦਿ ਏਕੈ ਜਾਣੈ

                                   ਕਾਜ਼ੀ ਸੋ ਜੋ ਉਲਟੀ ਕਰੈ

                                   ਗੁਰ ਪ੍ਰਸਾਦਿ ਜੀਵਤੁ ਮਰੈ

                                   ਸੋ ਬ੍ਰਾਮਣ ਜੋ ਬ੍ਰਹਮ ਬਿਚਾਰੈ

                                   ਆਪਿ ਤਰੈ ਸਗਲੇ ਕੁਲ ਤਾਰੈ (ਪੰਨਾ ੬੬੨ )

 ਨਮਾਜ਼ ਪੜ੍ਹਨ ਵਾਲੇ ਸਚੇ ਨਮਾਜ਼ੀ ਦੇ ਵਿਚਲੇ ਗੁਣ ਦਰਸਾਂਦਿਆ ਫੁਰਮਾਇਆ

                                  ਪੰਜਿ ਨਿਵਾਜਾ ਵਖਤ ਪੰਜਿ ਪੰਜਾ ਪੰਜੇ ਨਾਉ

                                  ਪਹਿਲਾ ਸਚੁ ਹਲਾਲ ਦੁਇ ਤੀਜਾ ਖੈਰ ਖੁਦਾਇ

                                  ਚਉਥੀ ਨੀਅਤਿ ਰਾਸਿ ਮਨੁ ਪੰਜਵੀਂ ਸਿਫਿਤ ਸਨਾਇ

                                  ਕਰਣੀ ਕਲਮਾ ਆਖਿ ਕੈਤਾ ਮੁਸਲਮਾਣੁ ਸਦਾਇ

                                  ਨਾਨਕ ਜੇਤੇ ਕੂੜਿਆਰ ਕੂੜੇ ਕੂੜੀ ਪਾਇ (ਪੰਨਾ ੧੪੧ )

       ਇਸ ਤਰਹ ਗੁਰੂ ਨਾਨਕ ਸਾਹਿਬ ਨੇ ਦੋਨੋ ਧਰਮਾਂ ਦੇ ਪੈਰੋਕਾਰਾਂ ਤੇ ਆਮ ਜਨਤਾ ਨੂੰ ਔਗਣ ਤਿਆਗ ਕੇ ਸ਼ੁਭ ਗੁਣਾ ਤੇ ਅਮਲ ਕਰਦਿਆਂ ਹਿੰਦੂ ਨੂੰ ਸਚਾ ਹਿੰਦੂ ਤੇ ਮੁਸਲਮਾਨ ਨੂੰ ਸਚਾ ਮੁਸਲਮਾਨ ਬਣਨ ਦਾ ਰਾਹ ਦਰਸਾਇਆ 1  ਗੁਰੂ ਨਾਨਕ ਸਾਹਿਬ ਨੇ ਸਿਰਫ ਅਧਿਆਤਮਿਕ ਗਿਆਨ ਹੀ ਨਹੀ ਦਿਤਾ, ਸਗੋ ਸਮਾਜਿਕ, ਰਾਜਨੀਤਕ , ਆਰਥਿਕ ਤੇ  ਪ੍ਰਕਿਰਤਿਕ ਪਖੋਂ ਵੀ ਲੋਕਾਂ ਨੂੰ  ਸੇਧ  ਦਿਤੀ 1 ਗੁਰੂ ਸਾਹਿਬ ਨੇ ਉਸ ਵਕਤ ਤੇ ਵਖ ਵਖ ਧਰ੍ਮਾ ਨੂੰ ਘੋਖਿਆ ,ਤੱਤ ਕਢੇ ,ਤੇ ਇਕ ਸਿਧਾ-ਸਾਦਾ ,ਸਰਲ ਸਿਧਾਂਤਾਂ ਵਾਲਾ ਧਰਮ ਜਿਸ ਵਿਚ  ਵਖ ਵਖ ਰਬ ਦੇ ਸਰੂਪਾਂ ਦੀ ਥਾਂ ਇਕ ਅਕਾਲ ਪੁਰਖ ਦਾ ਸਿਮਰਨ ਦਾ ਰਾਹ ਦਸਿਆ,ਤੇ ਜਿਸਦੀ ਪ੍ਰਾਪਤੀ ਲਈ ਸ਼ਬਦ ਗੁਰੂ ਨਾਲ ਜੋੜ ਦਿਤਾ1 ਜੁੜਨ ਦਾ ਸੋਖਾ ਰਾਹ ਸ਼ਬਦ ਨਾਲ ਕੀਰਤਨ, ਸੰਗੀਤ  ਦਸਿਆ 1

             ਪਵਨ ਆਰੰਭ ਸਤਿਗੁਰ ਮਤਿ ਵੇਲਾ

             ਸਬਦੁ ਗੁਰੂ ਸੁਰਤਿ ਧੁਨਿ ਚੇਲਾ

ਬੁਤ ਪੂਜਾ , ਮੂਰਤੀ ਪੂਜਾ ਤੇ ਕਰਮ ਕਾਂਡਾਂ ਨੂੰ ਨਕਾਰਿਆ  1 ਗਰੀਬ, ਅਮੀਰ , ਊਚ-ਨੀਚ  ,ਜਾਤ ਪਾਤ , ਵਰਣ ਵੰਡ ਦਾ ਖੰਡਣ ਕੀਤਾ 1 ਮਨੁਖਤਾ ਨੂੰ ਮੁਕਤੀ ਦਾ ਸੋਖਾ ਰਾਹ ਦਸਿਆ 1 ਹੁਕਮ ਰਜ਼ਾ ਵਿਚ ਰਹਿੰਦੀਆਂ , ਗ੍ਰਹਿਸਤੀ ਜੀਵਨ ਵਿਚ ਰਹਿਕੇ , ਸਾਰੇ ਰਿਸ਼ਤੇ ਤੇ ਜੁਮੇਵਾਰੀਆਂ ਨਿਭਾਂਦਿਆਂ  ਉਸ ਅਕਾਲ ਪੁਰਖ਼ ਦੀ ਸਿਫਤ-ਸਲਾਹ ਕਰਨਾ  ਤੇ ਸ਼ਬਦ ਨਾਲ ਜੁੜਨਾ ਹੀ ਅਸਲੀ ਯੋਗ ਹੈ 1

             ਗੁਰੁ ਪਿਰੁ ਸਦਾਏ ਮੰਗਣ ਜਾਇ

             ਤਾ ਕੈ ਮੂਲਿ ਨ ਲਗੀਐ ਪਾਇ

             ਘਾਲਿ ਖਾਇ ਕਿਛੁ ਹਥੋਂ ਦੇਹਿ

             ਨਾਨਕ ਰਾਹੁ ਪਛਾਣਹਿ ਸੇਇ

             ਫਕੜੁ  ਜਾਤੀ ਫਕੜੁ ਨਾਉ

             ਸਭਨਾ ਜਿਆ ਇਕ ਛਾਉ

ਜਿਨਾਂ ਜਿਨਾਂ ਨੂੰ ਗੁਰੂ ਸਾਹਿਬ ਦੇ ਉਦੇਸ਼ਾਂ ਤੇ ਉਪਦੇਸ਼ਾਂ  ਦੀ ਸਮਝ ਆ ਗਈ ਓਹ ਸਿਖੀ ਨਾਲ ਜੁੜਦੇ ਗਏ ਤੇ ਸਿਖ ਅਖਵਾਣ ਲਗ ਪਏ 1 ਇਸ ਤਰਾਂ ਇਕ ਨਵੇ ਧਰਮ ਦਾ ਨਿਕਾਸ ਤੇ ਵਿਕਾਸ ਹੋਇਆ 1  ਗੁਰੂ ਨਾਨਕ ਸਾਹਿਬ ਦੀ ਜੋਤ ਬਾਕੀ ਦਸ ਗੁਰੂਆਂ ਵਿਚ ਵਿਚਰਦੀ ਰਹੀ , ਜਿਨਾਂ ਨੇ  ਉਨ੍ਹਾ  ਦੀ ਵਿਚਾਰ ਧਾਰਾ ਤੇ ਪਹਿਰਾ ਦਿਤਾ ਤੇ ਸਿਖੀ ਨੂੰ ਅਗੇ ਵਧਾਇਆ 1

ਗੁਰੂ ਅੰਗਦ ਦੇਵ ਜੀ :-

ਗੁਰ੍ਰੁ ਅੰਗਦ ਜੀ ਨੇ ਗੁਰੂ ਨਾਨਕ ਸਾਹਿਬ ਦੇ ਲਾਏ ਬੂਟੇ ਨੂੰ ਮਜਬੂਤ ਕਰਨ ਲਈ ਪੰਗਤ ਤੇ ਸੰਗਤ ਦੀ ਪ੍ਰਥਾ ਚਲਾਈ 1 ਸਰਬਸਾਂਝ  ਨੂੰ ਪਕੇਰਾ ਕਰਨ ਲਈ ਗੁਰਮੁਖੀ ਜੋ ਉਸ ਵਕਤ ਦੀ ਲੋਕ ਬੋਲੀ ਸੀ ,ਦੀ ਲਿਪੀ ਨੂੰ ਨੀਅਮ -ਬੰਧ ਕੀਤਾ 1ਬਚਿਆਂ ਲਈ ਪੰਜਾਬੀ  ਕਾਇਦੇ ਲਿਖਵਾਏ1  ਹਰ ਵਿਅਕਤੀ ਚਾਹੇ ਉਹ ਕਿਸੇ ਧਰਮ , ਜਾਤ-ਪਾਤ ਦਾ ਹੋਵੇ ,ਰਾਜਾ ਹੋਵੇ  ਜਾਂ ਰੰਗ , ਕਿਸੇ ਦੇਸ਼-ਪ੍ਰਦੇਸ਼  ਜਾਂ ਕੋਮ ਦਾ ਹੋਵੇ   ਬਰਾਬਰੀ ਦਾ ਮਾਨ-ਸਨਮਾਨ ਦਿਤਾ 1 ਇਕ ਵਾਰੀ ਹਮਾਯੂੰ  ਜਦ ਸ਼ੇਰ ਸ਼ਾਹ ਸੂਰੀ ਤੋ ਹਾਰ ਖਾਕੇ ਆਪਣੀ ਜਾਨ  ਬਚਾਂਦਾ ਕਾਬਲ ਵਲ ਨਸਿਆ ਤਾਂ ਰਸਤੇ ਵਿਚ ਗੋਇੰਦਵਾਲ  ਸਾਹਿਬ ਉਸਦੀ ਗੁਰੂ ਨਾਨਕ ਦੀ ਦੂਜੀ ਪੀੜੀ ਕੋਲੋ  ਮੁੜ ਆਪਣਾ ਰਾਜ ਵਾਪਸ ਲੈਣ ਲਈ  ਆਸ਼ੀਰਵਾਦ ਦੀ ਇਛਾ ਜਾਗੀ 1 ਜਦ ਉਹ ਗੁਰੂ ਸਾਹਿਬ ਦੇ ਦਰਬਾਰ ਪਹੁੰਚਿਆ ਤਾਂ ਗੁਰੂ ਸਾਹਿਬ ਬਚਿਆਂ ਨੂੰ ਪੜਾ ਰਹੇ ਸੀ1 ਕੁਝ ਦੇਰ ਇੰਤਜਾਰ ਕਰਨ ਤੋ ਬਾਅਦ ਜਦ ਗੁਰੂ ਸਾਹਿਬ ਦਾ ਧਿਆਨ ਉਸ ਵਲ ਨਹੀਂ ਗਿਆ ਤਾਂ ਮਨ ਵਿਚ ਬਾਦਸ਼ਾਹ ਹੋਣ ਦਾ ਹੰਕਾਰ ਜਾਗ ਉਠਿਆ , ਮਿਆਂ ਵਿਚੋਂ ਤਲਵਾਰ ਬਾਹਰ ਕਢਣ ਲਈ ਹਥ ਤਲਵਾਰ ਦੀ ਮੁਠ ਤੇ ਰਖਿਆ ਤਾਂ ਗੁਰੂ ਸਾਹਿਬ ਦਾ ਧਿਆਨ ਉਸ ਵਲ ਕਿਹਾ ,’ ਜਿਥੇ ਤੇਰੀ ਤਲਵਾਰ ਚਲਣੀ ਚਾਹੀਦੀ ਸੀ ਉਥੇ ਤਾਂ ਚਲੀ ਨਹੀਂ ,ਫਕੀਰ ਤੇ ਚਲਣਾ ਇਸ ਦਾ ਧਰਮ ਨਹੀਂ ਹੈ 1 ਹਮਾਯੂੰ ਬਹੁਤ ਸ਼ਰਮਿੰਦਾ ਹੋਇਆ ,ਮਾਫ਼ੀ ਮੰਗੀ ਤੇ ਆਸ਼ੀਰਵਾਦ ਦੇਣ ਲਈ ਕਿਹਾ 1 ਗੁਰੂ ਸਾਹਿਬ ਨੇ ਆਸ਼ੀਰਵਾਦ ਦਿਤਾ ਤੇ ਕਿਹਾ ,’ ਰਾਜ ਤੇਨੂੰ ਵਾਪਸ ਮੇਲੇਗਾ ਪਰ ਅਜੇ ਦੇਰ ਹੈ “1 ਇਸ ਤਰਹ ਗੁਰੂ ਸਾਹਿਬ ਨੇ ਬੇ-ਖੋਫ਼ ਹੋਕੇ ਸਾਰੀ ਸੰਗ੍ਤ ਦੀ ਚਾਹੇ ਉਹ ਹਿੰਦੂ , ਸਿਖ ਜਾਂ ਮੁਸਲਮਾਨ ਹੋਵੇ ਅਗਵਾਈ ਕੀਤੀ1

ਗੁਰੂ ਅਮਰਦਾਸ

ਤੀਜੇ ਗੁਰੂ, ਗੁਰੂ ਅਮਰਦਾਸ ਨੇ ਸਿਖ ਸਿਧਾਤਾਂ ਤੇ ਅਮਲ ਕਰਦਿਆਂ ਸਿਖਾਂ ਨੂੰ ਠੋਸ ਮਰਿਆਦਾ ਬਖਸ਼ੀ , ਜਿਸ ਨਾਲ ਸਿਖਾਂ ਨੂ ਆਪਣੀ ਅੱਲਗ ਪਹਿਚਾਣ ਮਿਲੀ 1 ਜਿਥੇ ਉਨ੍ਹਾ ਨੇ ਜਨਮ -ਮਰਨ ਦੇ ਸੰਸਕਾਰ ਸਮੇ ਪੜ੍ਹਨ ਵਾਲੇ ਸ਼ਬਦ ਉਚਾਰੇ ਜੋ ਕੋਈ ਵੀ ਗੁਰਬਾਨੀ ਦੀ ਅਗਵਾਈ ਹੇਠ ਪੜ ਸਕਦਾ ਹੈ , ਉਥੇ ਉਨ੍ਹਾਂ ਉਸ ਸਮੇ ਦੀ ਅਖੋਤੀ ਧਰਮ ਦੇ ਠੇਕੇਦਾਰਾਂ ਨੂੰ ਦਾਨ-ਪੁੰਨ ਕਰਨ ਦੀ ਬਜਾਏ ਗਰੀਬ ਤੇ ਲੋੜਵੰਦਾ ਦੀ ਮਦਤ ਕਰਨ ਨੂੰ ਤਰਜੀਹ ਦਿਤੀ ਤੇ ਇਨ੍ਹਾ ਪੰਡਿਤਾ ਤੇ ਮੋਲਵਿਆਂ ਦੀ ਲੋੜ  ਖਤਮ ਕਰ ਦਿਤੀ 1 ਜਿਥੇ ਗੁਰੂ ਨਾਨਕ ਸਾਹਿਬ ਨੇ ਔਰਤ ਦੀ ਮਹਾਨਤਾ ਦਸੀ ਉਥੇ ਗੁਰੂ ਅਮਰਦਾ ਜੀ ਨੇ ਔਰਤ-ਕੁਸ਼ੀ ਦਾ ਵਿਰੋਧ ਤੇ ਵਿਧਵਾ  ਵਿਆਹ ਦਾ ਪ੍ਰਚਾਰ ਕੀਤਾ 1 ਸਤਿ ਪ੍ਰਥਾ ਨੂੰ ਨਕਾਰਿਆ1 ਔਰਤ ਨੂੰ ਗੁਰੂ -ਦਰਬਾਰ ਬਿਨਾ ਪਰਦਾ ਕੀਤੇ ਆਉਣ ਦੀ ਖੁਲ ਸੀ1

 ਗੁਰੂ ਸਾਹਿਬ ਨੇ ਇਥੇ ਲੰਗਰ ਪ੍ਰਥਾ ਨੂੰ ਮਜਬੂਤ ਕਰਨ ਲਈ ਹੁਕਮ ਕੀਤਾ ” ਪਹਿਲੇ ਪੰਗਤ ਪਾਛੇ ਸੰਗਤ” 1 ਗੁਰੂ ਦਰਬਾਰ ਆਉਣ ਤੋ ਪਹਿਲਾਂ ਲੰਗਰ ਛਕਣਾ ਜਰੂਰੀ ਕਰ ਦਿਤਾ ਗਿਆ , ਜਿਸਦਾ ਮੁਖ ਉਦੇਸ਼ ਸੀ ਜਾਤ -ਪਾਤ, ਛੁਆ -ਛੂਤ ਊਚ -ਨੀਚ ਦੀ ਭਾਵਨਾ ਤੋਂ ਉਪਰ ਉਠਕੇ , ਮਨੁਖੀ  ਏਕਤਾ , ਭਾਈਚਾਰੇ, ਤੇ ਸਰਬ ਸਾਂਝੀਵਾਲਤਾ ਨੂੰ ਮਜਬੂਤ ਕਰਨਾ  1 ਇਸ ਨਾਲ ਸੰਗਤ ਦੇ ਪੰਗਤ ਵਿਚ ਇਕ ਡੂੰਘੀ ਸਾਂਝ ਪੈ  ਗਈ1 ਉਸ ਵਕਤ ਇਹ ਖਾਸ  ਜੁਰਅਤ ਵਾਲਾ ਕੰਮ ਸੀ ਜਿਸ ਵਕਤ ਮਨੁਖ ਮਨੁਖ ਦੇ ਪਰਛਾਵਾਂ ਪੈਣ ਤੇ ਭਿੱਟ  ਜਾਂਦਾ ਸੀ 1

ਵਧਦੀ ਫੁਲਦੀ ਸਿਖੀ, ਸਮਾਜਿਕ ਸੁਧਾਰ  ਤੇ ਸਾਂਝੇ ਲੰਗਰ ਦੀ ਪਰਮਪਾਵਾਂ ਹਿੰਦੂ ਧਰਮ ਦੇ ਮੁਖੀ , ਕਾਜ਼ੀ, ਮੁਲਾਣੇ ਤੇ ਮੋਲਵੀਆਂ ਨੂੰ ਅਖਰ ਰਹੀਆਂ  ਸੀ 1  ਅਕਬਰ ਨੂੰ ਸ਼ਕਾਇਤ ਜਾ  ਕੀਤੀ , ਜਿਸਦੀ ਚਰਚਾ ਲਈ ਭਾਈ ਜੇਠਾ ਜੀ ਨੂੰ ਲਾਹੋਰ ਭੇਜਿਆ ਗਿਆ 1 ਉਹਨਾ ਨੇ ਇਸ ਕਦਰ ਅਕਬਰ ਦੀ ਤਸਲੀ ਕਰਵਾਈ ਕਿ ਅਕਬਰ ਖੁਦ ਬੜੀ ਨਿਮਰਤਾ ਸਹਿਤ ਗੁਰੂ ਸਹਿਬ ਨੂੰ ਮਿਲਣ ਵਾਸਤੇ ਗੋਇੰਦਵਾਲ ਆਏ ਤੇ ਗੁਰੂ ਦਰਬਾਰ ਵਿਚ ਆਣ ਤੇ ਪਹਿਲੇ ਬੜੇ ਪਿਆਰ ਤੇ  ਸ਼ਰਧਾ ਨਾਲ ਪੰਗਤ ਵਿਚ ਬੈਠਕੇ ਲੰਗਰ ਵੀ ਛਕਿਆ  1  ਓਹ ਇਤਨਾ ਖੁਸ਼ ਹੋਇਆ  ਕਿ ਚੋਖੀ ਮਾਇਆ ਤੇ ਜਗੀਰਾਂ  ਭੇਂਟ ਕਰਣ ਲਈ ਬੇਨਤੀ ਕੀਤੀ , ਪਰ ਗੁਰੂ ਸਾਹਿਬ ਨੇ ਇਨਕਾਰ ਕਰ ਦਿਤਾ ਇਹ ਕਹਿਕੇ ਕੀ ਇਹ ਸਾਡਾ ਨਹੀ ਸੰਗਤ ਦਾ ਉਪਰਾਲਾ ਹੈ  1 ਅਕਬਰ ਨੇ ਬਹੁਤ ਮਜਬੂਰ ਕੀਤਾ ਪਰ ਜਦ ਗੁਰੂ ਸਾਹਿਬ ਨੇ ਉਸਨੂੰ ਸਮਝਾਇਆ ,” ਮੈਂ ਨਹੀਂ ਚਾਹੁੰਦਾ ਕੀ ਲੰਗਰ ਕਿਸੇ ਇਕ ਆਦਮੀ ਦੇ ਸਹਾਰੇ ਚਲੇ , ਇਹ ਸੰਗਤ ਦਾ ਹੈ ਤੇ ਸੰਗਤ ਹੀ ਇਸ ਨੂੰ ਚਲਾਇਗੀ 1 ਅਖੀਰ  ਉਸਨੇ ਮਾਤਾ  ਭਾਨੀ ਨੂੰ ਆਪਣੀ ਬਚੀ ਕਹਿਕੇ 22 ਪਿੰਡਾ (ਝਬਾਲ) ਦਾ ਇਲਾਕਾ ਉਸਦੇ ਨਾ ਲਗਾ ਦਿਤਾ 1 ਅਕਾਲ ਤੋਂ ਪੀੜਤ ਕਿਸਾਨਾ ਨੂੰ ਟੇਕਸ  ਤੋਂ ਛੂਟ ਦੇ ਦਿਤੀ  1563 ਵਿਚ ਅਕਬਰ  ਨੇ ਯਾਤਰਾ  ਟੈਕਸ  ਨੂੰ ਜੋ ਫਿਰੋਜ਼ ਸ਼ਾਹ ਤੁਗਲਕ ਵੇਲਾ ਦਾ ਲਗਾ ਹੋਇਆ ਸੀ ਮਾਫ਼ ਕਰ ਦਿਤਾ 1

ਗੁਰੂ ਰਾਮਦਾਸ ਜੀ

ਰਾਮਦਾਸ ਜੀ ਨੇ ਗੁਰੂ ਅਮਰਦਾਸ ਜੀ ਦੇ ਹੁਕਮ ਦੀ ਪਾਲਣਾ ਕਰਦੇ ਤੇ  ਸਿਖਾਂ ਨੂੰ ਕੇਂਦਰਿਤ ਕਰਨ ਲਈ ਮਾਝੇ ਦੇ ਐਨ ਵਿਚਕਾਰ ਗੁਰੂ ਕਾ ਚੱਕ ਨਾਮੀ ਨਗਰ ਵਸਾਇਆ ਜਿਥੇ ਵੱਖ ਵੱਖ 52 ਕਿਤਿਆਂ ਦੇ ਲੋਕ ਤੇ ਕਾਰੀਗਰ ਆਣ ਵਸੇ 1 ਸਿਖਾਂ ਨੂੰ ਅਮ੍ਰਿਤਸਰ ਵਰਗੀ ਪਵਿਤਰ ਧਰਤੀ ਤੇ ਰਾਮਦਾਸ ਸਰੋਵਰ ਬਖਸ਼ਿਆ ਜਿਥੇ ਹਰ ਰੋਜ਼ ਹਜ਼ਾਰਾਂ ਲਖਾਂ ਦੀ ਗਿਣਤੀ ਵਿਚ ਸੰਗਤਾਂ ਆਦੀਆਂ , ਦਰਸ਼ਨ ਕਰਕੇ  ਆਪਣੇ ਤੰਨ ਮਨ ਦੀ  ਠੰਡਕ ਤੇ ਸ਼ਾਂਤੀ ਲੇਕੇ  ਪਰਤਦੀਆਂ1 ਗੁਰੂ ਅਮਰਦਾਸ ਜੀ ਵਲੋਂ ਚਲਾਈ ਗਈ ਆਨੰਦ ਕਾਰਜ ਦੀ ਰਸਮ ਨੂੰ ਹੋਰ ਪੱਕਾ ਕਰਨ ਲਈ ਸੂਹੀ ਰਾਗ ਵਿਚ ਚਾਰ ਲਾਵਾਂ ਦੇ ਸ਼ਬਦ ਉਚਾਰੇ ਹੁਣ ਸਿਖਾਂ ਲਈ ਅਗਨੀ ਦੇ ਫੇਰੇ ਲੈਣ ਦੀ ਬਜਾਏ ਇਨ੍ਹਾ ਲਾਵਾਂ ਦਾ ਪਾਠ ਕਰਨ ਦਾ ਰਿਵਾਜ਼ ਪੈ ਗਿਆ1 ਛੇਤੀ ਹੀ ਇਹ ਸ਼ਹਿਰ ਸਿਖਾਂ ਦਾ ਤੀਰਥ ਅਸਥਾਨ ਬਣ ਗਿਆ ਜਿਥੇ ਹਰ ਸਿਖ ਦੀ ਤਾਂਘ ਹੁੰਦੀ ਯਾਤਰਾ ਕਰਨ ਦੀ ਜਿਸਦੇ ਫਲਸਰੂਪ ਇਥੇ ਭਾਰੀ ਰੋਣਕਾਂ ਲਗਣ ਲਗੀਆਂ ਸਰ ਜਾਦੂ ਨਾਥ ਸਰਕਾਰ ਲਿਖਦੇ ਹਨ ,” ਅਮ੍ਰਿਤਸਰ ਵਸ ਜਾਣ  ਮਗਰੋਂ ਸਿਖਾਂ ਦੇ ਮਨਾਂ ਚੋਂ ਹਿੰਦੂ ਤੀਰਥ ਦਾ ਖ਼ਿਆਲ ਹੀ ਉੜ ਗਿਆ”ਤੇ  ਸਿਖਾ ਦੀ ਇਕ ਅੱਲਗ ਪਹਿਚਾਣ ਬਣ ਗਈ 1

ਗੁਰੂ ਅਰਜਨ ਦੇਵ ਜੀ

ਗੁਰੂ ਅਰਜਨ ਦੇਵ ਜੀ ਦੀ ਉਸਾਰੀ ਕਲਾ, ਸ਼ਿਲਪ ਕਲਾ ਦੀ ਨਿਪੁਨਤਾ ਉਨ੍ਹਾਂ ਦਾ ਹਰਿਮੰਦਰ ਸਾਹਿਬ ਦੀ ਸਥਾਪਨਾਂ, ਤਰਨਤਾਰਨ, ਲਾਹੌਰ ਵਿਚ ਡਬੀ ਬਜਾਰ, ਬਉਲੀ ਸਾਹਿਬ, ਦੀਵਾਨ ਖਾਨਾ , ਕਰਤਾਰ ਪੁਰ, ਅੰਮ੍ਰਿਤਸਰ, ਖਾਸ ਕਰਕੇ ਸ਼ੀਸ਼ ਮਹਲ ਤੇ ਲਗਾਏ ਬਾਗ ਤੇ ਹੋਰ ਕਈ ਉਦਾਰਣਾਂ ਹਨ ਜਿਨ੍ਹਾ ਨੇ ਸਿਖੀ ਦਾ ਮਿਆਰ ਉਚਾ ਕੀਤਾ 1

ਆਪ ਇਕ ਉੱਚ ਕੋਟੀ ਦੇ ਵਿਦਵਾਨ , ਸਹਿਤਕਾਰ, ਇੱਕ ਚੰਗੇ ਚਿਤ੍ਰਕਾਰ, ਸੰਗੀਤਕਾਰ, ਤੇਜਸਵੀ ਆਗੂ, ਬਹੁਮੁਖੀ ਸਕਸੀਅਤ ਦੇ ਮਾਲਕ, ਮਹਾ-ਪਰਉਪਕਾਰੀ, ਕੌਮੀ ਉਸਰਈਏ ਤੇ ਮਹਾਨ ਕਲਾਕਾਰ ਸਨ। ਉਹ ਇਕ ਮਹਾਨ ਫਿਲਾਸਫਰ ਵੀ ਸਨ ਜਿਨ੍ਹਾਂ ਨੇ ਆਪਣੀ ਸੋਚ, ਆਪਣੀ ਕਥਨੀ ਨੂੰ ਕਰਨੀ ਵਿਚ ਬਦਲ ਕੇ ਰਖ ਦਿੱਤਾ। ਉਹ ਆਮ ਲੋਕਾਂ ਦੇ ਹਾਣੀ ਜਿਨ੍ਹਾਂ ਦੀ ਉਨਤੀ ਹੀ ਉਹਨਾਂ ਦਾ ਜੀਵਨ ਮਨੋਰਥ ਸੀ। ਉਹਨਾਂ ਨੇ ਲੋਕਾਂ ਨੂੰ ਸਿਰਫ ਧਾਰਮਿਕ ਸਿਖਿਆ ਤੇ ਅਧਿਆਤਮਕ ਗਿਆਨ ਹੀ ਨਹੀਂ ਬਖਸਿਆ, ਕੇਵਲ ਆਚਾਰ ਤੇ ਸਦਾਚਾਰ ਦੇ ਉਪਦੇਸ਼ ਹੀ ਨਹੀਂ ਦਿੱਤੇ ਸਗੋਂ ਉਹਨਾਂ ਦੇ ਅੰਗ ਸੰਗ ਰਹਿੰਦਿਆਂ ਉਹਨਾਂ ਦੇ ਦੁੱਖ, ਸੁੱਖ ਨਾਲ ਸਾਂਝ ਪਾਈ ਹੈ। ਲੋਕਾਂ ਦੀਆਂ ਲੋੜਾ, ਖਾਹਿਸ਼ਾ ਨੂੰ ਦਿਲੋਂ ਮਹਿਸੂਸ ਕੀਤਾ, ਤੇ ਪੂਰਾ ਕਰਨ ਦੇ ਸੰਭਵ ਯਤਨ ਵੀ ਕੀਤੇ, ਲੋੜ ਪਈ ਤਾਂ ਆਪਣੀ ਜਾਨ ਵੀ ਕੁਰਬਾਨ ਕਰ ਦਿੱਤੀ। ਜਗਹ ਜਗਹ  ਤੇ ਜਾਕੇ ਲੋੜਵੰਦਾ ਤੇ ਦੁਖੀਆਂ ਦੇ ਦਰਦ ਵੰਡਾਏ1 ਥਾਂ ਥਾਂ ਤੇ ਸੰਗਤਾਂ ਕਾਇਮ ਕੀਤੀਆਂ 1 ਸਤੀ ਰਸਮ  ਦਾ ਖੰਡਨ ਕੀਤਾ 1 ਪਿੰਡ ਦੇ ਚੋਧਰੀ ਨਾਲ ਇਕ ਵਿਧਵਾ ਦਾ ਵਿਵਾਹ ਕਰਵਾਕੇ  ਨਵੀਨ ਮਿਸਾਲ ਕਾਇਮ ਕੀਤੀ 1 ਲੋਕਾਂ ਨੂੰ ਨਸ਼ਿਆਂ ਤੋਂ ਵਰਜਿਆ 1

 ਇਸ ਵਕਤ ਤਕ ਸਿੱਖਾਂ ਦੀ ਆਪਣੀ ਇਕ ਚੰਗੀ, ਤਕੜੀ ਤੇ ਨਵੀਂ ਕਿਸਮ ਦੀ ਦੁਨੀਆਂ ਬਣ ਚੁੱਕੀ ਸੀ ਜੋ ਹਿੰਦੂ ਮੁਸਲਮਾਨਾ ਤੋਂ ਬਿਲਕੁਲ ਅੱਡ ਸੀ। ਇਨ੍ਹਾਂ ਦੇ ਸਾਲਾਨੇ ਜੋੜ ਮੇਲੇ, ਰੋਜ਼ਾਨਾ ਕਥਾ, ਕੀਰਤਨ, ਸਾਂਝੇ ਲੰਗਰ, ਹੋਰ ਧਰਮ ਕਰਮ ਸੇਵਾ ਆਦਿ। ਸਿਖ ਠਾਕਰ ਦੁਆਰਿਆਂ, ਤੀਰਥਾਂ, ਮਸਜਿਦਾ ਮਜਾਰਾਂ  ਤੇ ਜਾ ਨਹੀਂ ਸੀ ਸਕਦੇ। ਵੇਦ, ਕਤੇਬ, ਰਮਾਇਣ, ਗੀਤਾ ਪੜ ਨਹੀਂ ਸੀ ਸਕਦੇ। ਲੋੜ ਸੀ ਇਕ ਸਾਂਝੇ ਧਰਮ ਮੰਦਰ ਤੇ ਪਵਿੱਤਰ ਗ੍ਰੰਥ ਦੀ।

 ਗੁਰਬਾਣੀ ਨੂੰ ਸੁਧ ਤੇ ਆਪਣਾ ਅਸਲੀ ਰੂਪ ਦੇਣ ਲਈ ਜਿਸ ਵਿਚ ਏਕਤਾ, ਸਾਂਝੀਵਾਲਤਾ, ਊਚ-ਨੀਚ, ਜਾਤ-ਪਾਤ ਤੇ ਹੋਰ ਫਿਰਕਿਆਂ ਦਾ ਭੇਦ-ਭਾਵ ਨਾ ਹੋਵੇ, ਚਾਰੋ ਗੁਰੂ ਸਾਹਿਬਾਨਾ, ਉਨ੍ਹਾਂ ਦੀ ਆਪਣੀ ਬਾਣੀ ਤੇ ਹੋਰ ਭਗਤਾ ਦੀ  ਬਾਣੀ ਨੂੰ ਲਿਖਤੀ ਰੂਪ ਦੇ ਕੇ ਇਕ ਗ੍ਰੰਥ ਸਾਹਿਬ ਦੀ ਸਥਾਪਨਾ ਕੀਤੀ ਜਿਸ  ਵਿਚ ਪਹਿਲੇ ਚਹੂੰਆਂ ਗੁਰੂ ਸਾਹਿਬਾਨਾ ਦੀ ਬਾਣੀ ,ਆਪਣੀ ਬਾਣੀ, ਫਿਰ ਭਗਤਾ ਸਿਖਾਂ ਤੇ ਭਟਾਂ ਦੀ ਬਾਣੀ ਉਹ ਜੋ ਗੁਰੂ ਸਾਹਿਬ ਦੀ ਕਸੌਟੀ ਤੇ ਖਰੀ ਉਤਰਦੀ ਹੋਵੇ ਦਰਜ ਕੀਤੀ । ਦਰਜ ਕਰਨ ਲਗਿਆ ਕਿਸੇ ਭਗਤ ਦੀ ਕੋਈ ਜਾਤ-ਪਾਤ, ਅਮੀਰੀ, ਗਰੀਬੀ, ਊਚ-ਨੀਚ, ਕਿਤਾ, ਇਲਾਕਾ, ਹਦ, ਸਰਹਦ ਨੂੰ ਅਧਾਰ ਨਹੀਂ ਬਣਾਇਆ। ਗੁਰੂ ਗ੍ਰੰਥ ਸਾਹਿਬ ਕੇਵਲ ਧੁਰ ਕੀ ਬਾਣੀ-ਅਕਾਲ ਪੁਰਖ ਦੀ ਬਾਣੀ ਦੇ ਨਾਲ ਨਾਲ ਸੂਫੀ, ਸੰਤਾਂ, ਭਗਤਾਂ  ਤੇ ਭਟਾਂ  ਦੇ ਹਿਰਦਿਆਂ ਵਿਚੋਂ ਨਿਕਲਿਆ ਉਸ ਅਕਾਲ ਪੁਰਖ ਲਈ ਪਿਆਰ ਤੇ ਸ਼ਰਧਾ ਦਾ ਪ੍ਰਗਟਾਵਾ ਹੈ। ਉਹ ਸਾਰੀ ਉਮਰ ਆਪਣੀ ਕਲਾ, ਆਪਣੀ ਸ਼ਕਤੀ, ਆਪਣੀ ਸੰਪਤੀ, ਇਥੋਂ ਤਕ ਕਿ ਆਪਣੀ ਜਾਨ ਵੀ ਲੋਕਾਂ ਦੇ ਸੁਖ ਅਰਾਮ ਤੇ ਜੀਵਨ ਵਿਕਾਸ ਲਈ ਵਰਤਦੇ ਰਹੇ। ਮੰਦਰ, ਧਰਮਸ਼ਾਲਾ, ਬਾਗ, ਬਉਲੀਆਂ, ਬਸਤੀਆਂ, ਤਾਲ, ਲੰਗਰ ਤੇ ਆਖਿਰ ਤੇ ਆਪਣਾ ਤਨ ਤਕ ਵੀ ਭੇਟ ਕਰ ਦਿੱਤਾ।

 ਗ੍ਰਹਿਸਤੀ ਜੀਵਨ ਵਿਚ ਰਹਿਕੇ ,ਅਕਾਲ ਪੁਰਖ ਦਾ ਸਿਮਰਨ ਕਰਨਾ ,  ਨਫਰਤ ,ਈਰਖਾ, ਸਾੜਾ ਵੈਰ-ਵਿਰੋਧ ਤੋਂ ਰਹਿਤ ਹੋਕੇ ਆਪਣੇ ਆਪ ਨੂੰ  ਪ੍ਰਭੁ ਦੇ ਹਵਾਲੇ ਕਰਕੇ ਉਸਦੀ ਅਰਾਧਨਾ ਕਰਨਾ 1 ਕੁਰਬਾਨੀ, ਸਾਦਗੀ, ਸ਼ਾਂਤੀ, ਦਇਆ ਨਿਮ੍ਰਤਾ,ਭਗਤੀ ਪਿਆਰ ,ਸੇਵਾ, ਪਵਿਤਰਤਾ, ਇਸਤਰੀ ਜਾਤੀ ਦਾ ਸਤਕਾਰ , ਪਰਉਪਕਾਰ, ਸੰਤੋਖ ਤੇ ਸਚਾਈ ਹੀਗੁਰੂ ਗਰੰਥ ਸਾਹਿਬ ਦਾ ਤੱਤ ਸੀ1 ਗ੍ਰਹਿਸਤ ਜੀਵਨ ਦਾ ਸਤਕਾਰ ਕਰੋ , ਇਸ ਵਿਚ ਰਹਿਕੇ ਕਿਰਤ ਕਰਦਿਆਂ ਨਾਮ ਜਪਦਿਆਂ ਵੰਡ ਕੇ ਛਕਦਿਆਂ,ਲੋਕ ਸੇਵਾ ਕਰਦਿਆਂ ਹੀ ਸਚ ਦੀ ਪ੍ਰਾਪਤੀ ਹੋ ਸਕਦੀ ਹੈ ਜਾਤ ਪਾਤ ਵਰਣ ਵੰਡ ਦੇਸ਼ ਕੋਮ ਨਸਲ ਗਰੀਬ ਅਮੀਰ ਦੀ ਵੰਡ ਵਿਤਕਰੇ ਤੋਂ ਉਪਰ ਉਠਕੇ1 ਕਾਮ, ਕ੍ਰੋਧ ,ਲੋਭ , ਮੋਹ, ਹੰਕਾਰ ਤੋਂ ਬਚਣਾ ਹੀ ਗੁਰੂ ਗਰੰਥ ਸਾਹਿਬ ਦਾ ਤਤ ਹੈ 1

ਗੁਰੂ ਘਰ ਦੇ ਵਿਰੋਧੀਆਂ ਕੋਲੋਂ ਇਹ ਬਰਦਾਸ਼ਤ ਨਹੀਂ ਹੋਇਆ। ਉਨ੍ਹਾਂ ਨੇ ਅਕਬਰ ਨੂੰ ਸ਼ਿਕਾਇਤ ਕੀਤੀ। ਇਨ੍ਹਾਂ ਵਿਚ ਉਹ ਲੋਕ ਵੀ ਸ਼ਾਮਲ ਸਨ ਜਿਨ੍ਹਾਂ ਦੀ ਬਾਣੀ ਨੂੰ ਗੁਰੂ ਗ੍ਰੰਥ ਸਾਹਿਬ ਵਿਚ ਥਾਂ ਨਹੀਂ ਸੀ ਦਿੱਤੀ ਗਈ ਜਿਵੇਂ ਕਾਨਾ, ਪੀਲੂ, ਝਜੂ ਤੇ ਹਸਨ। ਉਨ੍ਹਾਂ ਨੇ ਅਕਬਰ ਨੂੰ ਕਿਹਾ ਕਿ ਗੁਰੂ ਅਰਜਨ ਦੇਵ ਜੀ ਨੇ ਇਕ ਗ੍ਰੰਥ ਦੀ ਸਥਾਪਨਾ ਕੀਤੀ ਹੈ। ਜਿਸ ਵਿਚ ਮੁਸਲਮਾਨ ਪੀਰ ਪੈਗੰਬਰਾਂ, ਆਗੂਆਂ, ਹਿੰਦੂ ਅਵਤਾਰਾ ਤੇ ਦੇਵੀ ਦੇਵਤਿਆਂ ਦੀ ਨਿੰਦਾ ਕੀਤੀ ਗਈ ਹੈ 1  1605 ਦੇ ਅਰੰਭ ਵਿਚ ਅਕਬਰ ਬਟਾਲਾ ਆਇਆ। ਅਕਬਰ ਗੁਰੂ ਸਾਹਿਬ ਪ੍ਰਤੀ ਅਕੀਦਤ ਦਾ ਭਾਵ ਰਖਦਾ ਸੀ। ਉਸਨੇ ਸਾਜੀ ਬੀੜ ਦੇ ਦਰਸ਼ਨ ਕਰਨ ਲਈ ਇਛਾ ਪਰਗਟ ਕੀਤੀ। ਬਾਬਾ ਬੁੱਢਾ ਤੇ ਭਾਈ ਗੁਰਦਾਸ ਜੀ ਬੜੇ ਆਦਰ ਸਹਿਤ ਬੀੜ ਅਕਬਰ ਦੇ  ਦਰਬਾਰ ਵਿਚ ਲੈ ਕੇ ਗਏ। ਅਕਬਰ ਨੇ ਕੁਝ ਸ਼ਬਦ ਸੁਣਾਉਣ ਲਈ ਕਿਹਾ।

 (1) ਅਲਹ ਅਗਮ ਖੁਦਾਇ, ਬੰਦੇ, ਛੋਡ ਖਿਆਲ ਦੁਨੀਆਂ ਕੇ ਧੰਧੇ॥

        ਹੋਇ ਪੈ ਖਾਕ ਫਕੀਰ ਮੁਸਾਫਰ॥ ਇਹ ਦਰਵੇਸ ਕਬੂਲ ਦਰਾ॥

  (2) ਖਾਕ ਨੂਰ ਕਰਦੰ ਆਲਮ ਦੁਨਿਆਈ ਅਸਮਾਨ ਜਿਮੀ ਦਰਖਤ

       ਆਬ ਪੈਦਾਇਸ ਖੁਦਾਇ ਬੰਦੈ ਚਸਮ ਦੀਦੇ ਫਨਾਇ।                     ਦ

        ਦੁਨੀਆਂ ਮੁਰਦਾਰ ਖੁਰਦਨੀ ਗਾਫਲ ਹਵਾਇ।

 ਵਿਰੋਧੀਆਂ ਨੇ ਅਕਬਰ ਨੂੰ ਆਪਣੀ ਦਸੀ ਥਾਂ ਤੋਂ ਵਾਕ ਸੁਣਾਉਣ ਲਈ ਕਿਹਾ।

  (3) ਅਵਲ ਅਲਾ ਨੂਰ ਉਪਾਇਆ ਕੁਦਰਤਿ ਕੇ ਸਭ ਬੰਦੇ।

     ਏਕ ਨੂਰ ਤੋਂ ਸਭ ਜਗ ਉਪਜਿਆ ਕਉਨ ਭਲੇ ਕੋ ਮੰਦੇ॥

ਇਕ ਹੋਰ ਸਫਾ ਫੋਲਿਆ।

 (4) ਕੋਈ ਬੋਲੇ ਰਾਮ ਰਾਮ ਕੋਈ ਖੁਦਾਇ॥

            ਕੋਈ ਸੇਵੇ ਗੁਸਿਯਾਂ ਕੋਈ ਅੱਲ੍ਹਾ ਹੇ

ਵੈਰੀਆਂ ਦੇ ਮੂੰਹ ਫਿਕੇ ਪੈ ਗਏ। ਅਕਬਰ ਸਿੰਘਾਸਨ ਤੋਂ ਉਠਿਆ, 500 ਮੋਹਰਾਂ ਮਥਾ ਟੇਕਿਆ। ਬਾਬਾ ਬੁੱਢਾ ਤੇ ਭਾਈ ਗੁਰਦਾਸ ਨੂੰ ਦੁਸ਼ਾਲੇ ਭੇਟ ਕੀਤੇ। ਕਿਹਾ ਕਿ ਗੁਰੂ ਸਾਹਿਬ ਨੂੰ ਮੇਰਾ ਸਤਿਕਾਰ ਦੇਣਾ ਤੇ ਲਾਹੌਰ ਤੋਂ ਮੁੜਦੇ ਉਹ ਅੰਮ੍ਰਿਤਸਰ ਆਪ ਜੀ ਦੇ ਦਰਸਨ ਕਰਨ ਆਵੇਗਾ ਤੇ ਆਇਆ ਵੀ। ਆਗਰੇ ਪੁਜ ਕੇ ਅਕਬਰ ਬੀਮਾਰ ਹੋ ਗਿਆ। 17 ਅਕਤੂਬਰ 1605 ਵਿਚ ਸੰਸਾਰ ਤੋਂ ਚੜਾਈ ਕਰ ਗਿਆ ਤੇ ਹੁਕਮ ਦਿੱਤਾ ਕਿ ਉਸ ਨੂੰ ਕਬਰ ਵਿਚ ਪਾਉਣ ਵੇਲੇ ਉਸਦਾ ਸਿਰ ਉੱਤਰ ਵਾਲੇ ਪਾਸੇ ਰਖਿਆ ਜਾਵੇ। ਜਦਕਿ ਮੁਸਲਮਾਨ ਪਛਮ ਵਲ ਸਜਦਾ ਕਰਦੇ ਹਨ।ਅਕਬਰ ਦਾ ਵਡਾ ਪੁਤਰ ਖੁਸਰੋ ਗੁਰੂ ਅਰਜਨ ਸਾਹਿਬ ਨਾਲ ਅਕੀਦਤ ਦਾ ਭਾਵ ਰਖਦਾ ਸੀ ਤੇ  ਅਕਸਰ ਕਿਹਾ ਕਰਦਾ ਸੀ ਕਿ ਅਰਜਨ ਦੇਵ ਜੀ ਮੇਰੇ ਮੁਰਸ਼ਦ ਹਨ। ਜਦੋਂ ਵੀ ਮੈਂ ਉਹਨਾਂ ਨੂੰ ਮਿਲਿਆ ਰੂਹਾਨੀਅਤ ਦੇ ਦਰਵਾਜੇ ਮੇਰੇ ਲਈ ਖੁਲ ਗਏ। ਉਨ੍ਹਾਂ ਦੇ ਲੰਗਰ ਵਿਚ ਬੈਠਕੇ ਜੋ ਖਾਣਾ ਖਾਧਾ ਉਸਦੀ ਲਜਤ ਤੇ ਪਕੀਜਗੀ ਮੈ ਕਦੇ ਨਹੀਂ ਭੁਲ ਸਕਦਾ।ਅਕਬਰ ਰਾਜਗਦੀ ਦਾ ਜਾਂ-ਏ-ਨਸ਼ੀਨ ਆਪਣੇ ਪੋਤੇ ਖੁਸਰੋ ਨੂੰ ਬਨਾਣਾ ਚਾਹੁੰਦਾ ਸੀ ਪਰ ਕਿਸੇ ਕਾਰਨ ਵਸ ਗੱਦੀ-ਨਸੀਨ ਦੀ ਪਗੜੀ ਜਹਾਂਗੀਰ ਨੂੰ ਸੋਪ ਕੇ ਇਸ ਦੁਨੀਆਂ ਤੋਂ ਕੂਚ ਕਰ ਗਿਆ। ਜਹਾਂਗੀਰ ਇਕ ਐਯਾਸ ਕਿਸਮ ਦਾ ਇਨਸਾਨ ਸੀ। 5-5 ਸੇਰ ਸ਼ਰਾਬ ਰੋਜ ਪੀਂਦਾ ਸੀ। ਬਹੁਤੇ ਦਰਬਾਰੀ ਉਸਦੇ ਹਕ ਵਿਚ ਨਹੀਂ ਸੀ। ਉਸਦਾ ਸਹਾਰਾ ਕੁਝ ਕਟਰਵਾਦੀ ਮੁਸਲਮਾਨ ਸੀ ਜਿਨ੍ਹਾਂ ਵਿਚ ਅਬਦੁਲ ਕਾਦਰ ਬਦੂਆਨੀ, ਨਕਸ਼ਬੰਦੀ, ਸੂਫੀ ਅਹਿਮਦ ਸਿਰਹਦੀ ਤੇ ਹੋਰ ਬਹੁਤ ਸਾਰੇ ਮੁਸਲਮਾਨ ਜੋ ਅਕਬਰ ਨੂੰ ਇਸਲਾਮ ਦਾ ਦੁਸਮਨ ਸਮਝਦੇ ਸੀ1 ਚੰਦੂ, ਸੁਲਹੀਖਾਨ ਵੀ ਗੁਰੂ ਸਾਹਿਬ ਦੀ ਵਧਦੀ ਤਾਕਤ ਤੋਂ ਖੁਸ਼ ਨਹੀਂ ਸੀ।

ਇਸ ਵਕਤ ਸਿੱਖ ਧਰਮ ਬੜੀ ਤੇਜੀ ਨਾਲ ਵਿਕਸਤ ਹੋ ਰਿਹਾ ਸੀ। ਸਿੱਖਾਂ ਦੀ ਚੰਗੀ, ਤਕੜੀ, ਨਰੋਈ ਤੇ ਨਵੀਂ ਕਿਸਮ ਦੀ ਦੁਨੀਆਂ ਬਣ ਗਈ ਸੀ। ਜੋ ਹਿੰਦੂ ਮੁਸਲਮਾਨ ਤੋਂ ਬਿਲਕੁਲ ਅੱਡ ਸੀ। ਜਿਨ੍ਹਾਂ ਦੇ ਅਸੂਲ ਬੜੇ ਸਿਧੇ, ਸਪਸ਼ਟ ਤੇ ਸਰਲ ਸਨ। ਇਨ੍ਹਾਂ ਦੇ ਸਲਾਨਾ ਜੋੜ ਮੇਲੇ, ਰੋਜਾਨਾ ਕਥਾ, ਕੀਰਤਨ, ਸਾਂਝੇ ਲੰਗਰ ਤੇ ਹੋਰ ਧਰਮ ਕਰਮ ਦੀ ਸੇਵਾ, ਗੁਰੂ ਸਾਹਿਬ ਦੀ ਮਿਠਾਸ, ਸੇਵਾ, ਸਿਮਰਨ ਤੇ ਕੁਰਬਾਨੀ ਆਪਣੇ ਰੰਗ ਲਾ ਰਹੀ ਸੀ।ਜਾਤ-ਪਾਤ, ਊਚ-ਨੀਚ, ਤੇ ਕਰਮ-ਕਾਂਡਾ ਦੇ ਵਿਰੁਧ ਸਿੱਖੀ ਪ੍ਰਚਾਰ ਨੇ ਰਾਜੇ,ਮਹਾਰਾਜੇ, ਬ੍ਰਾਹਮਣ ਤੇ ਉਚ-ਜਾਤੀਆਂ ਦੇ ਲੋਕਾਂ ਤੇ ਭਾਰੀ ਸਟ ਮਾਰੀ। ਤਰਨ-ਤਾਰਨ ਵਿਚ ਸਖੀ-ਸਰਵਰਾ ਦਾ ਮਤ ਸਿੱਖੀ ਕੇਂਦਰ ਖੁਲਣ ਨਾਲ ਪਹਿਲਾ ਹੀ ਖੋਖਲਾ ਹੋ ਚੁੱਕਾ ਸੀ। ਭਾਰਤੀ ਸਮਾਜ ਵਿਚ ਜਾਤ-ਪਾਤ ਊਚ-ਨੀਚ ਦੀ ਜਕੜ ਹੋਣ ਕਰਕੇ, ਨੀਵੀਂਆਂ ਜਾਤੀਆਂ ਦੇ ਲੋਕ ਜੋ ਤੇਜੀ ਨਾਲ ਇਸਲਾਮੀ ਦਾਇਰੇ ਵਿਚ ਆ ਰਹੇ ਸਨ, ਠਲ ਪੈ ਗਈ। ਲਾਹੌਰ ਤੇ ਪੰਜਾਬ ਵਿਚ ਅਕਾਲ ਦੇ ਦੌਰਾਨ ਗੁਰੂ ਸਾਹਿਬ ਤੇ ਸਿੱਖਾਂ ਦੀ ਸੇਵਾ, ਲੰਗਰ ਤੇ ਮੁਫਤ ਦਵਾਈਆਂ ਨੇ ਸਿੱਖੀ ਨੂੰ ਊਚਾਈਆਂ ਤੇ ਖੜਾ ਕਰ ਦਿੱਤਾ।

ਜਹਾਗੀਰ 24 ਅਕਤੂਬਰ 1605 ਵਿਚ ਗੱਦੀ ਤੇ ਬੈਠਾ।  15 ਮਈ 1606 ਵਿਚ ਗੁਰੂ ਸਾਹਿਬ ਦਾ ਘਰ-ਘਾਟ, ਮਾਲ-ਅਸਬਾਬ ਤੇ ਬਚੇ ਜਬਤ ਕਰਕੇ ਗੁਰੂ ਸਾਹਿਬ ਨੂੰ ਗ੍ਰਿਫ਼ਤਾਰ ਤੇ ਯਾਸਾ ਦੇ ਕਾਨੂੰਨ ਮੁਤਾਬਿਕ ਤਸੀਹੇ ਦੇ ਕੇ ਕਤਲ ਕਰਨ ਦਾ ਹੁਕਮ ਦੇ ਦਿੱਤਾ। ਜਿਸਦਾ ਉਸਨੇ ਆਪਣੀ ਤੁਜਿਕੇ- ਜਹਾਗੀਰੀ  ਵਿਚ ਖੁਦ ਇਕਬਾਲ ਕੀਤਾ ਹੈ। ਗੁਰੂ ਅਰਜਨ ਦੇਵ ਜੀ ਨੇ ਗੁਰੂ ਹਰ ਗੋਬਿੰਦ ਸਾਹਿਬ ਨੂੰ 15 ਮਾਰਚ 1606 ਵਿਚ ਗੁਰਗੱਦੀ ਦੇ ਕੇ ਦੁਆਬ ਵਿਚ ਚਲੇ ਜਾਣ ਦਾ ਹੁਕਮ ਦਿੱਤਾ। ਪੰਜ ਪ੍ਰਸਿੱਧ ਸਿੱਖ, ਭਾਈ ਲੰਘਾਹ, ਭਾਈ ਬਿੱਧੀ ਚੰਦ, ਭਾਈ ਪਰਾਣਾ, ਭਾਈ ਪੈੜਾ ਤੇ ਭਾਈ ਜੇਤਾ ਨਾਲ ਭੇਜੇ। ਜਾਂਦੀ ਵਾਰੀ ਮੀਰੀ ਨੂੰ ਪੀਰੀ ਨਾਲ ਤੇ ਭਗਤੀ ਨੂੰ ਸ਼ਕਤੀ ਨਾਲ ਜੋੜਨ ਦੀ ਹਿਦਾਇਤ ਵੀ ਦਿੱਤੀ।

ਅਸਲੀ ਕਾਰਨ ਕੀ ਸੀ, ਕਿਸੇ ਨੂੰ ਪਤਾ ਨਹੀਂ ਸੀ। ਜਦੋਂ ਜਹਾਗੀਰ ਦੀ ਮੌਤ ਹੋਈ ਤਾਂ ਕਈ ਚੀਜਾਂ ਸਾਹਮਣੇ ਆਈਆਂ।ਕੁਝ ਉਸਦੀਆਂ ਆਪਣੀਆਂ ਲਿਖਤਾ ਵਿਚੋਂ ਤੇ ਕੁਝ ਸਮੇਂ ਦੇ ਵਿਦਵਾਨਾਂ ਰਾਹੀਂ। ਅਸਲ ਵਿਚ ਉਹ ਆਪਣੇ ਆਪ ਨੂੰ ਮਜਹਬੀ ਮੁਸਲਮਾਨਾਂ ਅਗੇ ਇਸਲਾਮ ਦਾ ਰਾਖਾ ਕਰਕੇ ਪ੍ਰਸਿੱਧ ਕਰਨਾ ਚਾਹੁੰਦਾ ਸੀ। ਕਨਿੰਘਮ ਨੇ ਸਾਫ ਸਾਫ ਸ਼ਬਦਾਂ ਵਿਚ ਲਿਖਿਆ ਹੈ ਕਿ ਗੁਰੂ ਨਾਨਕ ਦੇਵ ਦੇ ਉਪਦੇਸ਼ਾ ਨੇ ਜਨਤਾ ਨੂੰ ਹਲੂਣਾ ਦਿੱਤਾ ਸੀ। ਗੁਰੂ ਅਰਜਨ ਸਾਹਿਬ ਵੇਲੇ ਇਨ੍ਹਾਂ ਉਪਦੇਸ਼ਾਂ ਨੇ ਸਿੱਖ ਸੇਵਕਾ ਵਿਚ ਪਕੀ ਥਾਂ ਬਣਾ ਲਈ ਸੀ। ਜਹਾਗੀਰ ਨੂੰ ਇਹਨਾਂ ਦੀ ਵਧਦੀ ਤਾਕਤ ਦਾ ਡਰ ਸੀ। ਬਸ ਬਹਾਨਾ ਢੂੰਢ  ਰਿਹਾ ਸੀ। ਕੁਝ ਨਕਸ਼ ਬੰਦੀਆਂ ਦੀ ਵੀ ਚੁਕ ਸੀ ਜਿਸਦਾ ਆਗੂ ਸ਼ੇਖ ਸਰਹਦੀ ਸੀ, ਜੋ ਆਪਣੇ ਆਪ ਨੂੰ ਇਸਲਾਮ ਦਾ ਕਯੂਮ, ਅਵਤਾਰ ਤੇ ਰਖਿਅਕ ਮੰਨਦਾ ਸੀ। ਬਸ ਫਿਰ ਕੀ ਸੀ ਗੁਰੂ ਅਰਜਨ ਸਾਹਿਬ ਜੀ ਨੂੰ ਲਾਹੋਰ ਵਿਚ ਸ਼ਹੀਦ ਕੀਤਾ ਗਿਆ 1

20 ਮਈ ਨੂੰ ਗੁਰੂ ਸਾਹਿਬ ਦੀ ਗ੍ਰਿਫਤਾਰੀ ਦਾ ਹੁਕਮ ਹੋਇਆ 1  ਗ੍ਰਿਫਤਾਰੀ ਤੋਂ ਪਹਿਲਾ ਉਨ੍ਹਾਂ ਦਾ ਮਾਮਲਾ ਆਪਣੇ ਅਹਿਲਕਾਰਾਂ ਜਿਸ ਵਿਚ ਚੰਦੂ ਵੀ ਸੀ, ਦੇ ਹਵਾਲੇ ਕਰਕੇ ਖੁਦ ਦਿੱਲੀ ਤੁਰਦਾ ਬਣਿਆ। ਸਾਇਦ ਗੁਰੂ ਸਾਹਿਬ ਦਾ ਸਾਹਮਣਾ ਨਹੀਂ ਕਰ ਸਕਿਆ। ਸੱਚ ਦਾ ਸਾਹਮਣਾ ਨਹੀਂ ਕਰ ਸੱਕਿਆ। 22 ਮਈ ਨੂੰ ਗੁਰੂ ਸਾਹਿਬ ਅੰਮ੍ਰਿਤਸਰ ਤੋਂ ਗ੍ਰਿਫਤਾਰ ਕੀਤੇ ਜਾਂਦੇ ਹਨ-ਨਾ ਪੁੱਛ ਨਾ ਪੜਤਾਲ, ਨਾ ਦਲੀਲ, ਨਾ ਅਪੀਲ। ਬਹੁਤ ਸਾਰੇ ਸਵਾਲ ਜਵਾਬ ਹੋਏ। ਗੁਰੂ ਗ੍ਰੰਥ ਸਾਹਿਬ ਵਿਚ ਮੁਹੰਮਦ ਸਾਹਿਬ ਦੀ ਉਸਤਤੀ ਪਾਉਣ ਦੀ ਗਲ ਹੋਈ। ਚੰਦੂ ਦਾ ਰਿਸ਼ਤਾ ਮੋੜਨ ਦੀ ਗਲ ,ਆਖਿਰ ਮੁਹੰਮਦੀ ਉਸਤਿਤੀ ਵਿਚ ਦਾਖਲ ਹੋਣ ਦੀ ਗਲ 1ਜੇਠ, ਹਾੜ ਦੀ ਤਪਦੀ ਗਰਮੀ, ਉਪਰੋਂ ਤਤੀ ਤਵੀ ਤੇ ਬਿਠਾਕੇ ਸੀਸ ਤੇ ਤਪਦਾ ਰੇਤਾ ਪੁਆਇਆ , ਦੇਗਾ ਵਿਚ ਉਬਾਲਿਆ ਗਿਆ। ਮੌਸਮ ਤੱਤਾ, ਅੱਗ ਤੱਤੀ, ਰੇਤ-ਪਾਣੀ, ਚੰਦੂ-ਜਹਾਂਗੀਰ-ਜਮੀਨ-ਆਸਮਾਨ ਸਭ ਤਤੇ ਪਰ, ਠੰਢੇ ਸੀ ਤਾਂ ਸਿਰਫ ਪੰਚਮ ਪਾਤਸ਼ਾਹ-ਇਤਨੇ ਜੁਲਮ ਸਹਿਕੇ ਅਕਾਲ ਪੁਰਖ ਦਾ ਸ਼ੁਕਰ ਮਨਾ ਰਹੇ ਸੀ 1 ਜਦੋਂ ਮੀਆ ਮੀਰ ਨੇ ਸੁਣਿਆ, ਭਜਾ ਆਇਆ। ਗੈਰ ਇਨਸਾਨੀ-ਬੇਰਹਿਮਾਨਾ ਤੇ ਜਾਲਮਾਨਾ ਤਸੀਹੇ ਵੇਖਕੇ ਮੀਆ ਮੀਰ ਵਰਗੇ ਪੁਜੇ ਫਕੀਰ ਵੀ ਤਿਲਮਿਲਾ ਉਠੇ।ਪੈਰਾਂ ਚ ਖੂਨ ਦੀ ਧਾਰ ਵਹਿ ਨਿਕਲੀ। ਯਾਸਾ ਦੇ ਅਨੁਸਾਰ ਜੇਕਰ ਕਿਸੇ ਧਰਮੀ ਦਾ ਖੂਨ ਜਮੀਨ ਤੇ ਡੁਲ ਜਾਏ ਤਾਂ ਉਸ ਧਰਤੀ ਤੇ ਅਨੇਕ ਧਰਮੀ ਰੁਹਾਂ ਐਸੀਆਂ ਪੈਦਾ ਹੁੰਦੀਆਂ ਹਨ ਜੋ ਜਬਰ ਤੇ ਜੁਲਮ ਨਾਲ ਟਕਰ ਲੈ ਸਕਣ। ਇਸ ਕਰਕੇ ਬਿਨਾਂ ਦੇਰੀ ਕਰੇ ਫਟਾਫਟ ਬੰਨ ਕੇ ਦਰਿਆ ਵਿਚ ਰੋੜ ਦਿੱਤਾ।

ਗੁਰੂ ਹਰ ਗੋਬਿੰਦ ਸਾਹਿਬ

ਬੇਸ਼ਕ ਪੀਰ ਹੁੰਦਿਆਂ ਮੀਰ ਦੀ ਨੀਹ ਗੁਰੂ ਨਾਨਕ ਸਾਹਿਬ ਨੇ ਰਖੀ । ਭਾਰਤੀ ਮਜਲੂਮਾਂ ਤੇ ਪਈ ਮਾਰ ਨੂੰ ਵੇਖ ਕੇ ਜਿਸ ਨਿਡਰਤਾ, ਹਮਦਰਦੀ ਤੇ ਰਾਜਸੀ ਚੇਤਨਾ ਨਾਲ ਰਬ ਨੂੰ ਤਰਸ ਕਰਨ ਲਈ ਅਪੀਲ ਕੀਤੀ, ਬਾਬਰ ਨੂੰ ਜਾਬਰ ਤੇ ਅਹਿਲਕਾਰਾਂ ਨੂੰ ਕੁੱਤੇ ਕਿਹਾ, ਇਹ ਇਕ ਵਡੇਰੀ ਜੁਰਤ ਤੇ ਬਗਾਵਤ ਸੀ। ਪਰ ਇਹ ਵੀ ਇਤਿਹਾਸਕ ਸਚ ਹੈ ਕਿ ਸਿੱਖ ਧਰਮ ਵਿਚ ਮੀਰੀ-ਪੀਰੀ ਦੀ ਪ੍ਰਰੰਪਰਾ ਦਾ ਅਰੰਭ ਗੁਰੂ ਹਰ ਗੋਬਿੰਦ ਸਾਹਿਬ ਤੋਂ ਸ਼ੁਰੂ ਹੋਇਆ।

ਗੁਰੂ ਅਰਜਨ ਦੇਵ ਜੀ ਦੇ ਸੰਕੇਤਕ ਆਦੇਸ਼ ਅਨੁਸਾਰ ਮੀਰੀ ਪੀਰੀ ਦੀਆਂ ਦੋ ਤਲਵਾਰਾਂ ਪਾਕੇ ਗੁਰੂ ਹਰ ਗੋਬਿੰਦ ਸਾਹਿਬ ਨੇ ਭਗਤੀ ਨੂੰ ਸ਼ਕਤੀ ਨਾਲ ਜੋੜ ਦਿੱਤਾ। ਬਾਹਰਾਂ ਫੁਟ ਉੱਚਾ ਅਕਾਲ ਤਖਤ, ਜਦ ਕੀ ਮੁਗਲ ਹਕੂਮਤ ਵਿਚ 11 ਫੁਟ ਉਚਾ ਥੜਾ ਬਣਾਉਣ ਦੀ ਸਜਾ-ਏ- ਮੋਤ ਮੁਕਰਰ  ਸੀ ,ਠੀਕ ਹਰਿਮੰਦਰ ਸਾਹਿਬ ਸਾਹਮਣੇ ਬਣਵਾਇਆ ਤਾਂ ਕਿ ਹਰਿਮੰਦਰ ਸਾਹਿਬ ਵਿਚ ਬੈਠਕੇ ਸਿਖ ਆਪਣਾ ਇਨਸਾਨੀ ਫਰਜ਼ ਨਾ ਭੁਲੇ ਤੇ ਤਖਤ ਤੇ ਬੈਠਾ ਧਰਮ ਨਾ ਭੁਲੇ।  ਅਕਾਲ ਬੁੰਗੇ ਤੇ ਦੋ ਨਿਸ਼ਾਨ ਸਾਹਿਬ, ਇਕ ਭਗਤੀ ਤੇ ਇਕ ਸ਼ਕਤੀ ਦਾ , ਭਗਤੀ ਦਾ ਨਿਸ਼ਾਨ ਉਚਾ ਰਖਕੇ, ਸ਼ਕਤੀ ਨੂੰ ਭਗਤੀ ਦੇ ਅਧੀਨ ਕਰ ਦਿੱਤਾ। ਆਮਨੇ ਸਾਮਣੇ ਹਰਿਮੰਦਰ ਸਾਹਿਬ ਵਿਚ ਲੋੜਵੰਦਾ ਲਈ ਦੇਗ ਜੋ ਪਹਿਲਾਂ ਤੋ ਸੀ ਤੇ ਅਕਾਲ ਤਖਤ ਤੇ ਜਾਲਮਾਂ ਦਾ ਨਾਸ ਕਰਨ ਲਈ ਤੇਗ ਦਾ ਸਿਧਾਂਤ ਜਨਮਿਆ 1

ਬਾਦਸ਼ਾਹਾ ਵਾਂਗ ਕਲਗੀ ਲਗਾਈ, ਤਖਤ ਤੇ ਬੈਠ ਕੇ ਲੋਕਾਂ ਦੇ ਸ਼ੰਕੇਂ, ਸ਼ਿਕਾਇਤਾ ਤੇ ਝਗੜਿਆਂ ਦਾ ਨਿਪਟਾਰਾ ਕੀਤਾ, ਫੌਜਾਂ ਰੱਖੀਆਂ, ਨਗਾਰੇ ਵਜਾਏ ਤੇ ਜੰਗਾਂ ਵੀ ਲੜੀਆਂ।ਗੁਰੂ ਅਰਜਨ ਸਾਹਿਬ ਦੀ ਸ਼ਹੀਦੀ ਤੋਂ ਬਾਅਦ ਯਕੀਨਨ ਗੁਰੂ ਹਰ ਗੋਬਿੰਦ ਸਾਹਿਬ ਦਲ ਭਜਨ, ਗੁਰ ਸੂਰਮਾ, ਵੱਡਾ ਜੋਧਾ ਪਰ ਉਪਕਾਰੀ ਸਾਬਤ ਹੋਏ। ਕਦੀ ਹਸਤੀ ਦੀ ਸੁਰੱਖਿਆ ਲਈ, ਕਦੀ ਬਾਜ ਤੇ ਤਾਜ ਲਈ, ਕਦੀ ਅਣਖ ਤੇ ਅਜਾਦੀ ਲਈ ਕੀਤੇ ਜੰਗ ਮੁਗਲ ਹਕੂਮਤ ਲਈ ਵੰਗਾਰ ਤੇ ਵਿਦਰੋਹ ਬਣੇ 1 । ਪੀਰੀ ਨਾਲ ਮੀਰੀ ਦਾ ਸੰਚਾਰ ਕੋਈ ਤਖਤ-ਤਾਜ਼ ਜਾ ਰਾਜਸੀ  ਭੁੱਖ ਨਹੀਂ ਸੀ। ਨਾ ਇਹ ਲੜਾਈ ਜਰ, ਜੋਰੂ ਯਾ ਜਮੀਨ ਲਈ ਸੀ। ਇਹ ਤਾਂ ਸਿਰਫ ਹਕੂਮਤ ਵੱਲੋਂ ਕੀਤੇ ਜੋਰ ਜਬਰ ਤੇ ਜੁਲਮ ਨਾਲ ਟਕਰ ਤੇ ਹਕ ਤੇ ਸਚ ਦੀ ਰਾਖੀ ਕਰਨ ਲਈ ਸੀ ਜਿਸਦੀ ਬੁਨਿਆਦ ਗੁਰੂ ਨਾਨਕ ਸਾਹਿਬ ਨੇ ਰਖੀ

ਜਹਾਂਗੀਰ ਨੇ ਤਖਤ ਤੇ ਬੈਠਦਿਆਂ ਸਾਰ ਸ਼ੇਖ ਸਰਹੰਦੀ  ਤੇ ਹੋਰ ਕਈ ਜਨੂੰਨੀ ਮੁਸਲਮਾਨਾ ਨੂੰ ਖੁਸ਼ ਕਰਨ ਲਈ ਹਕੂਮਤ ਨੇ ਜੁਲਮਾਂ ਦੇ  ਸਿਖਰ  ਨੂੰ ਛੋਹਿਆ 1 ਜਿਸਦੀ ਭੇਂਟ ਗੁਰੂ ਅਰਜਨ ਸਾਹਿਬ ਚੜੇ 1 ਓਹਨਾ ਦੀ ਸ਼ਹੀਦੀ ਨੇ ਸਿਖ ਇਤਿਹਾਸ ਨੂੰ ਇਕ ਨਵਾਂ ਮੋੜ ਦਿਤਾ , ਜਿਸਨੇ ਸਿਖੀ ਦੀ ਨੁਹਾਰ ਤੇ ਸੰਸਕਾਰ ਬਦਲ ਕੇ ਰਖ ਦਿਤੇ 1  ਇਸਤੋ ਪਹਿਲੇ ਮੀਰੀ ਸਿਰਫ ਤਾਜ, ਤਖਤ ਤੇ ਰਾਜ ਸਤਾ ਦਾ ਨਾਂ ਸੀ ਤੇ ਪੀਰੀ ਸਿਰਫ ਜਾਦੂ ਟੂਣਿਆਂ ਦਾ ,ਜੋ ਵਕਤ ਸਿਰ ਕੰਮ ਨਾ ਆ ਸਕੇ 1 ਹਿੰਦੁਸਤਾਨ ਗੁਲਾਮ ਹੋ ਗਿਆ 1 ਮੰਦਿਰ ਢਾਹੇ ਗਏ , ਤਨ ਤੇ ਧੰਨ ਲੁਟੇ ਗਏ ,ਲਖਾਂ ਸ਼ਹੀਦ ਹੋਏ, ਬਹੁ ਬੇਟੀਆਂ ਦੀ ਇਜ਼ਤ ਗਜਨੀ ਦੇ ਬਾਜ਼ਾਰਾਂ ਵਿਚ ਟਕੇ ਟਕੇ ਤੋ ਵਿਕੀ ਤੇ ਸਭ  ਪਾਸੇ ਤਬਾਹੀ ਮਚ ਗਈ 1

ਸੰਸਾਰ ਵਿਚ ਖਾਲੀ ਦੋ ਗੁਣਾ ਦੀ ਪੂਜਾ ਹੁੰਦੀ ਹੈ , ਇਕ ਭਗਤੀ ਤੇ ਦੂਸਰਾ ਸ਼ਕਤੀ ਦੀ 1  ਗੁਰੂ ਨਾਨਕ ਸਾਹਿਬ ਤੋਂ ਲੇਕੇ ਗੁਰੂ ਅਰਜਨ ਦੇਵ ਜੀ ਤਕ ਗੁਰੂਆਂ  ਨੇ ਭਗਤੀ ਦੇ ਗੁਣ ਨੂੰ ਸਿਖਰ ਤੇ ਪੁਚਾ ਦਿਤਾ 1 ਤਤੀਆਂ ਤਵੀਆਂ ਤੇ ਬੈਠਕੇ , ਸੀਸ ਤੇ ਸੜਦਾ ਬਲਦਾ ਰੇਤਾ ਪੁਆ ਕੇ , ਉਬਲਦੀਆਂ ਦੇਗਾਂ ਵਿਚ ਉਬਾਲ ਖਾਕੇ ਸਿਮਰਨ ਕਰਨਾ ਇਹ ਸਿਮਰਨ ਤੇ ਭਗਤੀ ਦੀ ਹਦ ਸੀ 1 ਸ਼ਕਤੀ ਜੋ ਉਸ ਵੇਲੇ ਮੁਗਲ ਹੁਕਮਰਾਨਾ ਕੋਲ ਸੀ ,ਜਿਸਦੀ ਆੜ ਲੇਕੇ ਓਹ ਜੁਲਮ ਕਰਨ ਦੀਆ ਸਾਰੀਆਂ ਹਦਾਂ ਪਾਰ ਕਰ ਚੁਕੇ ਸਨ

ਸੰਤ ਤੇ ਭਗਤਾਂ ਦੀ ਸਿਖੀ ਸੰਤ ਸਿਪਾਹੀਆਂ ਤੇ ਧਰਮੀ ਯੋਧਿਆਂ ਵਿਚ ਬਦਲ ਗਈ 1 ਗੁਰੂ ਸਹਿਬ ਤੇ ਸਾਰੇ ਸਿਖ ਇਸ ਕੋਮ ਉਸਾਰੀ ਦੇ ਨਵੇ ਰੂਪ ਨੂੰ ਸਾਕਾਰ ਕਰਨ ਵਿਚ ਜੁਟ ਗਏ 1  ਗੁਰੂ ਸਾਹਿਬ ਨੇ ਐਲਾਨ ਕਰ ਦਿਤਾ ਕੀ ਅਜ ਤੋ ਬਾਦ ਮੇਰੀ ਪਿਆਰੀ ਭੇਟ , ਸ਼ਸ਼ਤਰ , ਜੁਆਨੀਆਂ ਤੇ ਘੋੜੇ ਹੋਣਗੇ 1 ਜੇ ਮੇਰੀ ਖੁਸ਼ੀ ਲੈਣੀ ਹੈ ਤਾਂ  ਕਸਰਤਾਂ ਕਰੋ ,ਘੋਲ ਕਰੋ ,ਗਤਕੇ ਖੇਡੋ ,ਘੋੜ ਸਵਾਰੀ ਕਰੋ ਤੇ ਸ਼ਿਕਾਰ ਖੇਡਣ ਨੂੰ ਜੰਗਲਾਂ ਵਿਚ ਜਾਓ 1 ਕਮਜ਼ੋਰੀ ਇਕ ਕੋਮੀ ਗੁਨਾਹ ਹੈ ਜੋ ਬਖਸ਼ੀ ਨਹੀਂ ਜਾ ਸਕਦੀ  1 ਤੁਸੀਂ ਤਲਵਾਰ ਇਸ ਲਈ ਫੜਨੀ ਹੈ ਕੀ ਜਾਲਮ ਦੀ ਤਲਵਾਰ ਰੋਕ ਸਕੋ 1 ਦਿਨਾ ਵਿਚ ਹੀ ਗੁਰੂ ਸਾਹਿਬ ਦਾ ਇਹ ਸਨੇਹਾ ਹਰ ਪਿੰਡ , ਹਰ ਸ਼ਹਿਰ ਦੇ ਘਰ ਘਰ ਪੁਜ ਗਿਆ 1

ਆਪਜੀ ਨੇ 52 ਚੋਣਵੇ ਜਵਾਨਾ ਦੀ ਇਕ ਨਿਜੀ ਗਾਰਦ ਤਿਆਰ ਕੀਤੀ  ਜਿਸ ਨੇ ਭਵਿਖ ਵਿਚ ਫੌਜ਼ ਦਾ  ਮੁਢ ਬਨਿਆ 1 ਭਾਈ ਬਿਧਿ ਚੰਦ ਵਰਗੇ ਸਿਰਲਥ ਸੂਰਮਿਆਂ ਦੀ ਨਿਗਰਾਨੀ ਹੇਠ ਜਵਾਨਾ ਦੀ ਫੌਜੀ ਸਿਖਲਾਈ ਦਾ ਪ੍ਰਬੰਧ ਸ਼ੁਰੂ ਕੀਤਾ1  ਨਗਾਰਾ ਵੀ ਤਿਆਰ ਕਰਵਾ ਲਿਆ , ਨਿਸ਼ਾਨ  ਸਾਹਿਬ ਵੀ 1 ਲਹੁਡੇ ਵੇਲੇ ਜਵਾਨਾ ਸਮੇਤ ਨਗਾਰੇ ਵਜਾਂਦੇ ਸ਼ਿਕਾਰ ਖੇਡਣ ਨੂੰ ਜਾਂਦੇ , ਸਰੀਰਕ ਬਲ ਲਈ ਕਸਰਤ ਕਰਵਾਂਦੇ ,ਤੇ ਮਲ ਅਖਾੜੇ ਵਿਚ ਘੋਲ ਕਰਵਾਂਦੇ 1 ਗੁਰੂ ਸਾਹਿਬ ਆਪ  ਸੇਲੀ ਟੋਪੀ ਦੀ ਬਜਾਏ ਬਾਦਸ਼ਾਹਾਂ ਵਾਂਗ ਪਗੜੀ ਤੇ ਕਲਗੀ ਲਗਾਕੇ ਸ਼ਾਹੀ ਠਾਠ ਬਾਠ ਨਾਲ  ਗੁਰਗਦੀ ਤੇ ਬੈਠਦੇ 1ਅਓਣ ਵਾਲਿਆਂ ਖਤਰਿਆਂ ਨੂੰ ਮਹਿਸੂਸ ਕਰਦਿਆ ਆਪਣੇ ਨਿਤ ਦੇ ਪ੍ਰੋਗਰਮ ਵਿਚ ਕਈ ਤਬਦੀਲੀਆਂ ਕੀਤੀਆਂ 1

ਗੁਰੂ ਸਹਿਬ ਦੀ ਪ੍ਰਸਿਧੀ ਸੁਣਕੇ ਕੇ ਅਨੇਕਾ ਸੂਰਬੀਰ, ਪਹਿਲਵਾਨ ਅਤੇ ਜਵਾਨ ਭਰਤੀ ਲਈ ਆਏ 1 ਪੰਜ ਸੋ ਜਵਾਨ ਮਾਝੇ ,ਦੁਆਬੇ ਅਤੇ ਮਾਲਵੇ ਤੋਂ ਜਿਨਾ ਲਈ ਧਰਮ ਹੀ ਉਨਾ  ਦੀ ਤਨਖਾਹ ਸੀ , ਸਿਰਫ ਦੋ ਵੇਲੇ ਦੀ ਰੋਟੀ ਤੇ 6 ਮਹੀਨੇ ਬਾਦ ਇਕ ਜੋੜਾ ਉਨਾ ਦੀ ਮੰਗ ਸੀ 1 ਸਮੇ ਦੇ ਸਤਾਏ  ਸੇਕ੍ੜੋ ਹਿੰਦੂ ,ਮੁਸਲਮਾਨਾ ਨੇ ਗੁਰੂ ਘਰ ਦੀ ਫੋਜ ਨੂੰ ਆਪਣਾ ਘਰ ਬਣਾ ਲਿਆ 1  500 ਪਠਾਣ ਜਿਨਾ ਨੂੰ ਜਹਾਂਗੀਰ ਨੇ ਆਪਣੀ ਧਾਰਮਿਕ ਨੀਤੀ ਦੇ ਤਹਿਤ ਕਢਿਆ ਸੀ ਗੁਰੂ ਸਾਹਿਬ ਦੀ ਫੌਜ਼ ਵਿਚ ਸ਼ਾਮਲ ਹੋ ਗਏ  1 ਬੇਰੁਜ਼ਗਾਰ ਤੇ ਬਜੁਰਗ ਵੀ ਗੁਰੂ ਸਾਹਿਬ ਦੇ ਝੰਡੇ ਹੇਠ ਆਪਣੀਆ ਸੇਵਾਵਾਂ  ਅਰਪਨ ਕਰਨ ਪਹੁੰਚ ਗਏ 1 ਜਦ ਜਹਾਂਗੀਰ ਨੇ ਤਖਤ ਤੇ ਬੈਠਦਿਆਂ ਸਾਰ ਜੈਸਲਮੇਰ ਦੇ ਰਾਜੇ ਰਾਮ ਪ੍ਰਤਾਪ ਨੂੰ ਰਾਜ  ਤੋਂ ਬੇਦਖਲ ਕਰਕੇ ਬੰਦੀ ਬਣਾਨ  ਦਾ ਹੁਕਮ ਦਿਤਾ ਤਾਂ  ਓਹ ਵੀ  ਗੁਰੂ ਹਰਗੋਬਿੰਦ ਸਾਹਿਬ ਦੀ ਸ਼ਰਨ ਵਿਚ ਆ ਗਿਆ

,ਗੁਰੂ ਸਾਹਿਬ ਨੇ ਸਾਰੀ ਸੇਨਾ ਨੂੰ ਜਥਿਆਂ ਵਿਚ ਵੰਡ ਦਿਤਾ 1 ਭਾਈ ਲੰਗਾਹ ਜੋ ਅਗੇ ਵਧ ਵਧ ਕੇ ਲੜਦੇ ਸੀ,  ਭਾਈ ਬਿਥੀ ਚੰਦ ਜੋ ਗੁਰੀਲਾ ਜੰਗ ਕਰਦੇ , ਭਾਈ ਪਰਾਨਾ  ਜੋ ਖਬਰਾਂ ਲਿਆਂਦੇ, ਭਾਈ ਪਰਾਗਾ ਜੋ ਰਸਦ-ਪਾਣੀ ਦਾ ਇੰਤਜ਼ਾਮ ਕਰਦੇ, ਹਥਿਆਰ ਤੇ ਬਰੂਦ ਪਹੁਚਾਣ  ਦਾ ਕੰਮ ਕਰਦੇ ਤੇ ਭਾਈ  ਜੇਤਾ ਜੋ ਰਸਾਲੇ ਦੇ ਜਥੇਦਾਰ ਸਨ 1 ਆਪ  ਅਕਾਲ ਤਖਤ ਜਿਸਨੂੰ ਅਕਾਲ ਬੁੰਗਾ ਵੀ ਕਿਹਾ ਜਾਂਦਾ ਹੈ , ਬੈਠ ਕੇ ਸਾਰੇ  ਫ਼ੈਸ੍ਲੇ ਕਰਦੇ , ਸਿਖ ਸੰਗਤਾਂ ਦੇ ਦਰਬਾਰ ਲਗਾਂਦੇ 1 ਵਖ ਵਖ ਫਿਰਕਿਆਂ , ਧਰ੍ਮਾ ਦੇ ਲੋਕ ਆਪਣੀ ਫਰਿਆਦ ਲੇਕੇ  ਆਓਂਦੇ  ਕਿਓਂਕਿ  ਓਨਾ ਨੂੰ ਸਚਾ ਇਨਸਾਫ਼ ਮਿਲਦਾ 1 ਸਿਖਾਂ ਨੂੰ ਗੁਰੂ ਸਾਹਿਬ ਦੀ ਰਹਨੁਮਾਈ  ਵਿਚ ਸਰੀਰਕ ਤੋਰ ਤੇ ਮਜਬੂਤ ਕਰਨ ਲਈ ਕੁਸ਼ਤੀਆਂ ਕਰਵਾਈਆ ਜਾਦੀਆ 1 ਬੀਰ ਰਸ ਗਾਓਣ  ਵਾਲੇ ਢਾਡੀਆਂ ਦੇ ਦਰਬਾਰ ਲਗਦੇ, ਸ਼ਸ਼ਤਰ ਵਿਦਿਆ, ਸ਼ਿਕਾਰ ਕਰਨ ਦੇ ਨਵੇ ਨਵੇ ਤਰੀਕੇ ਤੇ ਜੰਗੀ ਤਿਆਰੀਆਂ ਦਾ ਅਭਿਆਸ ਕਰਾਂਦੇ 1 ਇਨ੍ਹਾ ਸਾਰੀਆਂ ਗਤੀ ਵਿਧੀਆਂ ਵਿਚ ਬਾਬਾ ਬੁਢਾ , ਭਾਈ ਗੁਰਦਾਸ, ਤੇ ਭਾਈ ਬਿਧੀ ਚੰਦ ਦਾ ਭਰਪੂਰ ਯੋਗਦਾਨ ਸੀ  1

ਅਕਾਲ ਤਖਤ ਬਨਵਾਣਾ, ਅਮ੍ਰਿਤਸਰ ਦੀ ਚਾਰ ਦੀਵਾਰੀ , ਲੋਹ ਗੜ ਦੀ ਸਥਾਪਨਾ , ਅਕਾਲ ਤਖਤ ਤੇ ਬੇਠ ਕੇ ਫੈਸਲਾ ਕਰਾਨੇ ,ਜੰਗਜੂ ਕਾਰਵਾਈਆਂ , ਸ਼ਾਹੀ ਠਾਠ ਬਾਠ ਕਰਕੇ ਜਿਥੇ  ਸਿੰਘਾਂ ਦੇ ਹੋਂਸਲੇ ਵਧ ਗਏ ਉਥੇ ਮੁਗਲ ਹਕੂਮਤ ਇਸ ਨੂੰ ਸ਼ਕ ਦੀ ਨਜਰ ਨਾਲ ਦੇਖਣ ਲਗ ਪਈ ਤੇ ਜਹਾਂਗੀਰ ਨੂੰ ਆਪਣਾ ਤਖਤ ਡੋਲਦਾ ਨਜਰ ਆਇਆ 1 ਗੁਰੂ ਸਾਹਿਬ ਨੂੰ ਬਹਾਨੇ ਨਾਲ ਦਿਲੀ ਬੁਲਾ ਕੇ 12 ਸਾਲ ਵਾਸਤੇ ਗਵਾਲੀਅਰ ਦੀ ਜੇਲ ਵਿਚ ਕੈਦ ਕਰਵਾ ਦਿਤਾ 1 ਬਾਬਾ ਬੁਢਾ ਤੇ ਭਾਈ ਗੁਰਦਾਸ ਨਾਲ ਸੰਗਤਾ ਦੀਆਂ  ਚੋਕੀਆਂ , ਵਜੀਰ ਖਾਨ , ਮਿਆਂ ਮੀਰ ਤੇ ਨੂਰਜਹਾਂ ਦਾ ਦਬਾਓ, ਰ੍ਬੀ ਸਿਫਤ ਸਲਾਹ ਤੇ ਕੀਰਤਨ ਦੇ ਨਾਲ ਨਾਲ ਗੁਰੂ ਸਹਿਬ ਦੀ ਵਧਦੀ ਸ਼ੁਹਰਤ ਨੇ ਜਹਾਗੀਰ  ਨੂੰ ਮਜਬੂਰ ਕਰ ਦਿਤਾ  ਪਰ ਜਦ ਜਹਾਂਗੀਰ ਨੂੰ ਆਪਣੀ ਗਲਤੀ ਦਾ ਅਹਿਸਾਸ ਹੋਇਆ ਤਾਂ ਉਸ ਨੇ ਗੁਰੂ ਸਾਹਿਬ ਵਲ ਦੋਸਤੀ ਦਾ ਹਥ ਵਧਾਇਆ ਤੇ ਇਹ ਦੋਸਤੀ ਮਰਦੇ ਦਮ ਤਕ ਨਿਭਾਈ1  1627  ਵਿਚ ਜਹਾਂਗੀਰ ਦੀ ਮੋਤ ਹੋ ਗਈ 1

ਸ਼ਾਹਜਹਾਂ ਨੇ ਤਖਤ ਤੇ ਬੈਠਦਿਆਂ ਸਾਰ ਸਿਖਾਂ ਪ੍ਰਤੀ ਨੀਤੀ ਬਦਲ ਲਈ 1 ਸਿਖ ਸ਼ਕਤੀ ਪੂਰੀ ਤਰਹ ਤਹਿਸ ਨਹਿਸ ਕਰਣ ਲਈ ਇਕ ਵਾਰੀ ਫਿਰ ਮੁਹਿਮ ਸ਼ੁਰੂ ਹੋ ਗਈ 1 ਹੁਣ ਸਿਖ ਵੀ ਆਪਣੇ ਆਪ ਨੂੰ ਹਰ ਹਮਲੇ ਦਾ ਸਾਮਣਾ ਕਰਨ ਲਈ ਤਿਆਰ ਹੋ ਚੁਕੇ ਸਨ 1 ਡਰੀ ਸਹਿਮੀ ਜਨਤਾ ਵਿਚ ਵੀ ਇਨਕਲਾਬ ਆ ਚੁਕਾ ਸੀ1 ਇਸ ਆਈ  ਕ੍ਰਾਂਤੀ ਨੂੰ ਸਮੇ ਦੀ ਹਕੂਮਤ ਬਰਦਾਸ਼ਤ ਨਹੀ ਕਰ ਸਕੀ 1 ਜਿਸ ਕਰਕੇ ਚਾਰ ਸਿਧੀਆਂ ਅਸਿਧਿਆਂ ਜੰਗਾ  ਗੁਰੂ ਹਰਗੋਬਿੰਦ ਸਾਹਿਬ ਦੀ ਅਗਵਾਈ ਹੇਠ ਸਿਖਾਂ ਦੀਆਂ ਮੁਗਲ ਫੌਜਾ ਨਾਲ  ਹੋਈਆਂ 1 ਇਹ ਚਾਰੋਂ ਲੜਾਈਆਂ ਗੁਰੂ ਸਾਹਿਬ ਨੇ ਜਿਤੀਆਂ 1  ਫਿਰ ਲਗਪਗ 14 ਵਰੇ ਸ਼ਾਂਤੀ ਨਾਲ ਗੁਜਰੇ 1

 ਗੁਰੂ ਹਰ ਰਾਇ ਸਾਹਿਬ 

ਛੇਵੇ ਪਾਤਸ਼ਾਹ ਤੋਂ ਸਿਖ ਲਹਿਰ ਦਾ ਮੁਗਲ ਹਕੂਮਤ ਨਾਲ ਖੂਨੀ ਟਕਰਾਵ ਸ਼ੁਰੂ ਹੋ ਗਿਆ ਸੀ ਜਿਸ ਨੂੰ ਪੂਰੀ ਤਰਹ ਸੰਗਠਿਤ ,ਹੋਕੇ ਸਿਖ ਸੰਗਤਾ ਨੇ ਸੰਭਾਲਿਆ ਸੀ 1 ਗੁਰੂ ਹਰ ਰਾਇ ਸਾਹਿਬ ਵੇਲੇ ਵੀ ਕੋਈ ਹਾਲਤ ਸਾਜਗਾਰ ਨਹੀਂ ਸਨ  1 ਗੁਰੂ ਹਰਗੋਬਿੰਦ ਸਾਹਿਬ ਦੇ ਹੁਕਮ ਅਨੁਸਾਰ ਉਨ੍ਹਾ  ਨੇ 2200 ਜੰਗ ਜੋਧੇ ਤੇ ਸੂਰਬੀਰ ਘੋੜ ਸਵਾਰ ਰਖੇ ,ਜੋ ਉਨ੍ਹਾ  ਦੇ ਅੰਗ -ਰਖਿਅਕ ਸੀ ਤੇ ਹਮੇਸ਼ਾ ਉਨ੍ਹਾ ਦੇ ਨਾਲ ਰਹਿੰਦੇ   ਪਰ ਇਹ ਗੁਰੂ ਸਾਹਿਬ ਦਾ ਫੈਸਲਾ  ਤੇ ਕੋਸ਼ਿਸ਼ ਸੀ ਕਿ ਫੌਜ਼  ਨੂੰ ਲੜਾਈ ਵਿਚ ਨਾ  ਧਕੇਲਣ  1 ਇਸ ਲਈ ਉਨ੍ਹਾ ਨੇ  ਵਕ਼ਤ ਦੀ ਨਜਾਕਤ ਵੇਖਕੇ  ਦੇਸ਼ ਦੇ ਵਿਚਲੇ ਉਤਾਰਾ ਚੜਾਵਾਂ ਵਿਚ ਆਪਣੇ ਆਪ ਨੂੰ  ਨਿਰਪਖ  ਰਖਿਆ 1 ਸਿਖ ਰਿਆਸਤਾਂ ਨੂੰ ਮੁਗਲਾ ਅਤੇ ਕਹਿਲੂਰ ਦੀਆਂ ਰਿਆਸਤਾਂ ਵਿਚ ਉਲਝਨ ਨਹੀ ਦਿਤਾ ! ਉਨਾ ਨੇ ਆਪਣੇ ਜਿੰਦਗੀ ਵਿਚ ਇਕ ਵੀ ਲੜਾਈ ਨਹੀਂ ਲੜੀ 1 ਵਿਰੋਧੀਆਂ ਨੇ ਕਈ ਵਾਰ ਹਲਾ ਵੀ ਬੋਲਿਆ ,ਜੰਗ ਤਕ ਨੋਬਤ ਆ ਗਈ ਪਰ ਗੁਰੂ ਸਾਹਿਬ ਨੇ ਆਪਣੀ ਸੂਝ ਤੇ ਸਿਆਣਪ ਨਾਲ ਆਣ ਵਾਲੇ ਖਤਰੇ ਨੂੰ ਟਾਲਿਆ 1 ਸ਼ਾਹਜਹਾਨ ਦੇ ਪੁਤਰਾਂ ਦੀ ਤਖਤ ਨਸ਼ੀਨੀ ਦੀ ਜੰਗ ਵੇਲੇ ਵੀ ਖਤਰਾ ਸਿਰ ਤੇ ਆਣ ਪਿਆ ਪਰ ਆਪਣੇ ਆਪ ਨੂੰ ਅਲਗ ਰਖਿਆ 1 ਜਿਸ ਕਰਕੇ ਸਿਖਾਂ ਵਿਚ ਜੋਸ਼ ਦੇ ਨਾਲ ਨਾਲ ਹੋਸ਼ ਤੇ ਸ਼ਹਿਨਸ਼ੀਲਤਾ ਵਾਲੇ ਵੀ ਗੁਣ ਪੈਦਾ ਹੋਏ  1

ਗੁਰੂ ਹਰ ਰਾਇ ਵਕਤ  ਮੁਗਲ ਹਕੂਮਤ ਸਿਖ ਲਹਿਰ ਦੇ ਕਾਫੀ  ਨੇੜੇ ਹੋ ਗਈ 1 ਕੁਝ ਮੁਗਲ ਹਕੂਮਤ ਦੇ ਹਾਲਤ ਵੀ ਇਹੋ ਜਿਹੇ  ਸੀ 1 ਮੁਗਲ ਬਾਦਸ਼ਾਹ ਸ਼ਾਹਜਹਾਨ ਕਾਫੀ ਸਮੇ ਤੋਂ ਦਖਣ , ਮਧ ਭਾਰਤ ਤੇ ਬੰਗਾਲ ਦੀਆਂ ਬਗਾਵਤ ਵਿਚ ਰੁਝਿਆ ਰਿਹਾ 1 ਫਿਰ ਛੇਤੀ ਹੀ ਰਾਜਗਦੀ ਪਿਛੇ ਆਪਣੇ ਪੁਤਰਾਂ ਵਿਚ ਖਾਨਾਜੰਗੀ ਸ਼ੁਰੂ ਹੋ ਗਈ ,ਜਿਸ ਕਰਕੇ ਉਸ ਨੇ ਇਧਰ ਕੋਈ ਧਿਆਨ ਨਹੀਂ ਦਿਤਾ 1  ਗੁਰੂ ਸਾਹਿਬ ਨੂੰ ਕਾਫੀ ਸਮਾਂ ਮਿਲ ਗਿਆ  ਅਮਨ ਸ਼ਾਂਤੀ ਵਿਚ ਰਹਿਣ ਦਾ  , ਜਿਸ ਵਿਚ ਉਨ੍ਹਾ  ਨੇ ਸਿਖੀ ਪ੍ਰਚਾਰ ਤੇ ਪ੍ਰਸਾਰ ਤੇ ਜੋਰ ਦਿਤਾ 1 ਸ਼ਾਇਦ ਇਸੇ ਕਰਕੇ ਗੁਰੂ ਸਾਹਿਬ ਕੋਲ ਫੌਜ਼ ਹੁੰਦੀਆਂ ਵੀ ਕੋਈ ਜੰਗ ਨਹੀ ਹੋਈ 1  ਇਕ ਛੋਟੀ ਜਹੀ ਲੜਾਈ ਜਦੋਂ ਗੁਰੂ ਸਾਹਿਬ ਦੋਆਬੇ ਵਿਚ ਵਿਚਰ ਰਹੇ ਸਨ , ਮੁਖਲਿਸ ਖਾਨ ਦੇ ਪੋਤੇ ਉਮਰ ਹਯਾਤ ਖਾਨ ਨੇ ਜਿਸਦਾ ਪਿਤਾ ਗੁਰੂ ਹਰਗੋਬਿੰਦ ਸਾਹਿਬ ਦੇ ਹਥੋਂ ਲੜਾਈ ਵਿਚ ਮਾਰਿਆ ਗਿਆ ਸੀ , ਆਪ ਤੇ ਹਲਾ ਬੋਲ ਦਿਤਾ 1 ਆਪਜੀ ਦੇ ਪਿਛੇ ਭਾਈ ਭਗਤੁ ਦਾ ਪੁਤਰ ਗੋਰਾ ਕੁਝ ਚੋਣਵੇ ਸਿਪਾਹੀਆਂ ਨਾਲ ਆ ਰਿਹਾ ਸੀ , ਜਿਸਨੇ ਹਯਾਤ ਖਾਨ ਨੂੰ ਕਰਾਰੀ ਹਾਰ ਦਿਤੀ 1 ਬਸ ਲੜਾਈ ਦੇ ਨਾਮ ਤੇ ਗੁਰੂ ਹਰ ਰਾਇ ਸਾਹਿਬ ਵੇਲੇ ਇਤਨਾ ਕੁਝ ਹੀ ਹੋਇਆ 1

 ਗੁਰੂ ਨਾਨਕ ਸਾਹਿਬ ਨੇ ਆਪਣੀ ਉਦਾਸੀ ਦੇ ਆਰੰਭ ਵਿਚ ਕੋਹੜੀਆਂ ਨਾਲ ਪਿਆਰ ਕਰਕੇ ਇਨਸਾਨੀ ਹਮਦਰਦੀ ਦਾ ਅਸਲੀ ਸਬੂਤ ਦਿਤਾ, ਗੁਰੂ ਅਰਜਨ ਦੇਵ ਜੀ ਨੇ ਕੋਹੜੀਆਂ ਲਈ ਘਰ ਬਣਵਾਏ , ਦਵਾਖਾਨੇ ਤੇ ਸ਼੍ਫਾਖਾਨੇ ਖੋਲੇ , ਜਿਸ ਵਿਚ ਚੰਗੇ ਸਿਆਣੇ ਵੈਦ ,ਹਕੀਮ ਰਖੇ 1  ਆਪ ਜੀ ਦਾ ਵੀ ਦੁਖੀ, ਲੋੜਵੰਦਾ, ਤੇ ਰੋਗੀਆਂ ਨਾਲ ਅਥਾਹ ਪਿਆਰ ਸੀ ਚਾ1 ਜਿਥੇ ਆਪ ਨਾਮ ਦਾਰੂ ਦੇਕੇ ਲੋਕਾਂ ਨੂੰ  ਅਰੋਗ ਤੇ ਸੁਖੀ ਰਖਦੇ , ਉਥੇ ਆਪ ਰੋਗੀਆਂ ਦਾ ਇਲਾਜ ਕਰਕੇ ਉਨ੍ਹਾ  ਨੂੰ ਅਰੋਗ ਵੀ  ਕਰਦੇ1  ਜਿਤਨਾ  ਵਕਤ ਬਚਦਾ ਦਵਾਖਾਨੇ ਤੇ ਸ਼੍ਫਾਖਾਨੇ ਵਿਚ ਰੋਗੀਆਂ ਦੀ ਸੇਵਾ ਤੇ ਦਵਾ ਦਾਰੂ ਵਿਚ ਲਗਾ ਦਿੰਦੇ 1 ਆਪਜੀ ਨੇ ਪੰਛੀਆਂ ਦਾ ਵੀ ਦਵਾ-ਖਾਨੇ ਦਾ ਇੰਤਜ਼ਾਮ ਵੀ ਕੀਤਾ 1  ਜਦੋਂ ਹਿੰਦੁਸਤਾਨ ਦਾ ਬਾਦਸ਼ਾਹ ਸ਼ਾਹਜਹਾਨ, ਦਾ ਸਭ ਤੋਂ ਵਡਾ  ਤੇ ਪਿਆਰਾ ਪੁਤਰ ਦਾਰਾ ਸ਼ਿਕੋਹ  ਜੋ ਇਕ ਸੂਫ਼ੀ ਤਬੀਅਤ ਤੇ ਖੁਦਾ-ਖੋਫ਼ -ਸ਼ੁਦਾ  ਇਨਸਾਨ ਸੀ ਔਰੰਗਜੇਬ ਦੀ ਵਜ੍ਹਾ ਕਰਕੇ ਸਖਤ ਬੀਮਾਰ ਹੋ ਗਿਆ, ਬਚਣ ਦੀ ਕੋਈ ਆਸ ਨਾ ਰਹੀ ਤਾਂ  ਸਿਰਫ ਤੇ ਸਿਰਫ ਗੁਰੂ ਹਰ ਰਾਇ ਸਾਹਿਬ ਦੇ ਦਵਾਖਾਨੇ ਦੀ ਦਵਾਈ ਨਾਲ ਹੀ ਉਹ ਕੁਝ ਦਿਨਾ ਵਿਚ ਹੀ  ਨੋ-ਬਰ-ਨੋ ਹੋ ਗਿਆ 1 ਦਾਰਾ ਵੈਸੇ ਵੀ ਗੁਰੂ ਘਰ ਨਾਲ ਸਨੇਹ ਰਖਦਾ ਸੀ 1 ਓਹ ਸੰਸਕ੍ਰਿਤ ਦਾ ਚੰਗਾ ਆਲਮ , ਸੂਫੀ ਫਲਾਸਫੀ ਦਾ ਮਾਹਿਰ ਤੇ ਪਕਾ ਵੈਦਾਂਤੀ ਹੋਣ ਕਰਕੇ ਹਿੰਦੂ ਤੇ ਮੁਸਲਮਾਨ ਫਕੀਰਾਂ ਨਾਲ ਦਿਲੀ ਅਕੀਦਤ ਰਖਦਾ ਸੀ, ਹਿੰਦੂ ,ਮੁਸਲਮਾਨਾਂ ਨਾਲ ਇਕੋ ਜਿਹਾ ਸਲੂਕ ਕਰਦਾ ਸੀ  , ਜਿਸ ਕਰਕੇ ਔਰੰਗਜ਼ੇਬ ਉਸ ਨੂੰ ਕ੍ਫਿਰ ਕਹਿੰਦਾ ਸੀ 1 ਜਦੋਂ ਦਾਰਾ ਨੂੰ ਪਤਾ ਚਲਿਆ ਕੀ ਓਹ ਗੁਰੂ ਹਰ ਰਾਇ ਸਾਹਿਬ ਦੀ ਦੁਆਈ ਨਾਲ ਠੀਕ ਹੋਇਆ ਹੈ ਤਾਂ ਉਸਦੀ ਉਨ੍ਹਾ  ਦੇ ਦਰਸ਼ਨਾ ਦੀ ਚਾਹ ਹੋਰ ਵਧ ਗਈ ਤੇ  ਓਹ ਦਰਸ਼ਨਾਂ ਲਈ  ਇਕ ਵਾਰੀ ਨਹੀਂ ਬਲਿਕ ਕਈ ਵਾਰੀ ਗਿਆ 1

 ਇਸੇ ਦੋਰਾਨ  ਖਬਰ ਆਈ ਕੀ  ਦਾਰਾ ਸ਼ਿਕੋਹ ਸ਼ਾਮੂ ਗੜ ਦੇ ਮੈਦਾਨ ਵਿਚੋਂ ਔਰੰਗਜ਼ੇਬ ਤੋਂ ਹਾਰ  ਗਿਆ ਹੈ 1 ਦਾਰਾ  ਸ਼ਿਕੋਹ ਬੜੀ ਮੁਸ਼ਕਲ ਨਾਲ ਬਿਆਸ ਦਰਿਆ ਪਾਰ ਕਰਕੇ ਲਾਹੋਰ ਵਲ ਨਸ ਤੁਰਿਆ 1 ਉਸਦੇ ਨਾਲ 20000 ਫੌਜਾ ਵੀ ਸਨ 1 ਔਰੰਗਜ਼ੇਬ ਦੀਆਂ ਫੌਜਾਂ ਉਸਦਾ ਪਿਛਾ ਕਰ ਰਹੀਆਂ ਹਨ1 ਰਾਹ ਵਿਚ ਤਰਨਤਾਰਨ ਦੇ ਸਥਾਨ ਤੇ ਗੁਰੂ ਹਰ ਰਾਇ ਸਾਹਿਬ ਨੂੰ ਮਿਲਿਆ ਤੇ ਬੇਨਤੀ ਕੀਤੀ ਕੀ ਅਗਰ ਔਰੰਗਜ਼ੇਬ ਦੀਆਂ ਫੌਜਾਂ  ਨੂੰ ਗੋਇੰਦਵਾਲ ਦੇ ਪਤਣ ਤੇ ਰੋਕਿਆ ਜਾ ਸਕੇ ਤਾਂ ਮੇਰਾ ਬਚਾਓ ਹੋ ਸਕਦਾ  ਹੈ 1 ਗੁਰੂ ਸਾਹਿਬ ਨੇ  ਦਰਿਆ ਤੋਂ ਸਾਰੀਆਂ ਬੇੜੀਆਂ ਹਟਵਾ ਲਈਆਂ , ਤਾਕਿ ਦਾਰਾ  ਨੂੰ ਲਾਹੋਰ ਪਹੁੰਚਣ ਦਾ ਵਕਤ ਮਿਲ ਜਾਏ 1 ਓਹ ਲਾਹੋਰ ਪਹੁੰਚ ਵੀ ਗਿਆ ਪਰ ਕਿਸੀ ਗਦਾਰ ਦੇ ਕਾਰਨ ਔਰੰਗਜ਼ੇਬ ਦੇ ਹਥੋਂ ਪਕੜਿਆ ਗਿਆ 1  ਦਾਰਾ ਤੇ ਉਸਦੇ ਸਾਥੀਆਂ ਨੂੰ ਬੁਰੀ ਤਰਹ ਕਤਲ ਕਰ ਦਿਤਾ ਗਿਆ 1 ਜਿਨ੍ਹਾ ਭਰਾਵਾਂ ਦੀ ਮਦਤ ਨਾਲ ਲੜਾਈ ਜਿਤਿਆ ਸੀ ਉਨ੍ਹਾ ਨੂੰ ਵੀ ਕਤਲ ਕਰਕੇ ਤਖਤ ਤੋਉਸ ਦਾ ਮਾਲਕ ਬਣ ਬੈਠਾ 1

 ਆਪਣੇ ਆਪ ਵਿਚ ਉਹ ਖੁਦਾਪ੍ਰਸਤ ਹੋਣ ਦਾ ਦਾਅਵਾ ਕਰਦਾ ਸੀ ਪਰ ਸੀ ਉਹ  ਪੱਥਰ-ਮਨ ਸੁੰਨੀ ਮੁਸਲਮਾਨ । ਰਾਜ ਹਥਿਆਉਣ ਤੇ ਬਚਾਉਣ ਲਈ ਉਸ ਨੇ ਆਪਣੇ ਪਿਉ ਤੇ ਭਰਾਵਾਂ ’ਤੇ ਵੀ ਜ਼ੁਲਮ ਕਰਨੋਂ ਸੰਕੋਚ ਨਹੀਂ  ਕੀਤਾ। ਆਪਣੇ ਪਿਤਾ ਸ਼ਾਹ ਜਹਾਨ ਨੂੰ ਆਗਰੇ ਦੇ ਕਿਲੇ ਵਿਚ ਨਜ਼ਰਬੰਦ ਕਰਵਾ ਦਿਤਾ ਤੇ  ਕਈ ਵਰ੍ਹੇ ਬੰਦੀ ਬਣਾਈ ਰੱਖਿਆ । ਬੁਢੇ  ਪਿਓ ਨੂੰ ਈਦ ਵਾਲੇ ਦਿਨ ਇਕ ਵਡਾ ਥਾਲ ਸਜਾ ਕੇ ਤੋਫੇ ਵਜੋਂ  ਭੇਜਿਆ 1 ਸ਼ਾਹਜਹਾਂ ਨੇ ਜਦ ਬੜੇ ਚਾਅ ਨਾਲ ਥਾਲ ਤੋ ਰੁਮਾਲ ਚੁਕਿਆ ਤਾਂ ਵਿਚ ਦਾਰਾ ਦਾ ਕਟਿਆ ਸਿਰ ਸੀ 1 ਅਧਾ ਗਲਾਸ ਰੋਜ਼ ਪਾਣੀ ਦੇਣ ਦੀ ਇਜਾਜ਼ਤ ਸੀ 1 ਜਦ ਇਕ ਦਿਨ ਸ਼ਾਹਜਹਾਂ ਨੇ ਉਸ ਪਾਣੀ ਨੂੰ ਕੁਝ ਲਿਖਣ ਵਾਸਤੇ ਸਿਹਾਈ ਦੀ ਬੋਤਲ ਵਿਚ ਪਾ ਦਿਤਾ ਤੇ ਪਿਆਸ ਲਗਣ ਤੇ ਵੀ  ਨਹੀਂ ਦਿਤਾ1 ਸ਼ਾਹ੍ਜਾਹਾਂ ਦੇ ਆਪਣੇ ਲਫਜ਼ ਸਨ,” ਹਿੰਦੂ ਤੇ ਫਿਰ ਵੀ ਮਰਨ ਵਾਲੇ ਦੇ ਮੂੰਹ ਵਿਚ ਗੰਗਾ ਜਲ ਪਾ ਦਿੰਦੇ ਹਨ 1 ਤੂੰ ਤੇ ਆਪਣੇ ਬਾਪ ਨੂੰ ਪਾਣੀ ਤੋ ਵੀ ਤਰਸਾ ਕੇ ਮਾਰ ਦਿਤਾ ਹੈ ਇਸ ਤਰਹ ਘੋਰ ਅਪਰਾਧੀ ਹੋਣ ਦੇ ਬਾਵਜੂਦ ਓਹ ਸਾਰੀ ਜਿੰਦਗੀ ਪਾਕ, ਮੋਮਨਾ ਵਾਂਗ ਪੱਕਾ ਸ਼ਰਈ, ਤੇ ਦੀਨਦਾਰ ਬਣਿਆ ਰਿਹਾ , ਜਦ ਤਕ ਗੁਰੂ ਗੋਬਿੰਦ ਸਿੰਘ ਨੇ ਉਸਦਾ ਅਸਲੀ ਚੇਹਰਾ ਸਾਮਣੇ ਨਹੀ ਕੀਤਾ1

 ਔਰੰਗਜ਼ੇਬ ਨੇ ਗਦੀ ਹਾਸਲ ਕਰਦਿਆਂ ਆਪਣੇ ਗੁਨਾਹਾਂ ਤੇ ਪੜਦਾ ਪਾਣ  ਲਈ ਤੇ ਆਪਣੇ ਆਪ ਨੂੰ ਇਕ ਸਚਾ ਮੁਸਲਮਾਨ ਸਾਬਤ ਕਰਨ ਲਈ , ਬਨਾਰਸ, ਮਥੁਰਾ , ਜੈਪੁਰ ,ਜੋਧਪੁਰ,ਦੇ ਮੰਦਰਾ ਨੂੰ ਢੁਹਾਕੇ   ਓਸ ਉਤੈ ਮਸੀਤਾਂ ਬਣਵਾਈਆਂ 1 ਹਿੰਦੁਆਂ ਦੇ ਤੀਰਥਾਂ  ਤੇ ਜ੍ਜੀਏ  ਲਗਾ ਦਿਤੇ, ਬੁਤ ਪੂਜਾ ਹੁਕਮਨ ਬੰਦ ਕਰਵਾ ਦਿਤਾ , ਹਿੰਦੁਆਂ ਨੂੰ ਸਰਕਾਰੀ ਨੋਕਰੀਆਂ ਤੋਂ ਹਟਾ ਦਿਤਾ1  ਜੋਗੀ ਸੰਨਿਆਸੀ , ਵੈਰਾਗੀ, ਗਵਈਏ ਤੇ ਸੰਗੀਤਕਾਰਾਂ  ਨੂੰ  ਦੇਸ਼ ਤੋਂ ਕਢ ਦਿਤਾ 1 ਸਾਰੇ ਰਾਗ ਰੰਗ ਜੋ ਅਕਬਰ ਦੇ ਜਮਾਨੇ ਤੋ ਚਲੇ ਆ ਰਹੇ ਸੀ ਬੰਦ ਕਰਵਾ ਦਿਤੇ 1 ਉਸ ਦੇ ਮਨ ’ਚ ਇਸਲਾਮ ਦੀ ਖਿਦਮਤ ਦਾ ਜਜ਼ਬਾ ਜਨੂੰਨ ਦੀ ਹੱਦ ਤਕ ਪਹੁੰਚ ਗਿਆ ਸੀ। ਹਿੰਦੂਆਂ ’ਤੇ ਹੀ ਨਹੀਂ ਉਸ ਨੇ ਤਾਂ ਸ਼ੀਆ ਮੁਸਲਮਾਨਾਂ ਤੇ ਸੂਫ਼ੀ ਫਕੀਰਾਂ ’ਤੇ ਵੀ ਅੱਤਿਆਚਾਰ ਕੀਤੇ। ਉਹ ਲਲਿਤ ਕਲਾਵਾਂ ਦਾ ਦੁਸ਼ਮਣ ਸੀ ਅਤੇ ਸੰਗੀਤ ਦਾ ਤਾਂ ਉਸ ਨੇ ਗਲ ਹੀ ਘੁੱਟ ਦਿੱਤਾ।  ਉਸ ਨੇ ਆਪਣੇ ਰਾਜ ਵਿਚ ਵਿਸ਼ੇਸ਼ ਅਧਿਕਾਰੀ ਇਸ ਕੰਮ ਲਈ ਨਿਯੁਕਤ ਕੀਤੇ ਸਨ ਕਿ ਉਹ ਨਿਗਰਾਨੀ ਰੱਖਣ ਕਿ ਜਿੱਥੇ ਕੋਈ ਸਾਜ਼ ਵੱਜਦਾ ਹੋਵੇ, ਉਸ ਨੂੰ ਜਾ ਕੇ ਜਲਾ ਦੇਣ। ਸਾਜ਼ਾਂ ਦੇ ਢੇਰ ਲਾ ਕੇ ਤਬਾਹ ਕਰ ਦਿੱਤੇ ਜਾਂਦੇ ਸਨ। ਗਵੱਈਆਂ ਤੇ ਸਾਜ਼ਿੰਦਿਆਂ ਨੂੰ ਉਸ ਨੇ ਭੁੱਖਮਰੀ ਦਾ ਸ਼ਿਕਾਰ ਬਣਾ ਦਿੱਤਾ। ਇਸਦੇ ਵਿਰੋਧ ਵਿਚ ਜਦ ਸੰਗੀਤਕਾਰਾਂ ਨੇ ਰੋਸ ਵਿਚ ਆਕੇ ਸਾਜ਼ਾਂ ਨੂੰ ਮੰਜੇ ਤੇ ਪਾਕੇ ਉਨ੍ਹਾ ਦਾ ਜਨਾਜਾ ਕਢਿਆ, ਹਾਇ ਹਾਇ ਦੇ  ਨਾਹਰੇ ਲਗਾਏ ਤਾ ਔਰੰਜ਼ੇਬ ਨੂੰ ਬਜਾਏ ਆਪਣੇ ਕੀਤੇ ਤੇ ਸ਼ਰਮਿੰਦਗੀ ਹੁੰਦੀ ਉਸਨੇ ਸੰਗੀਤਕਾਰਾਂ ਨੂੰ ਕਿਹਾ ਕੀ ਇਨ੍ਹਾ ਨੂੰ ਇਤਨਾ ਡੂੰਘਾ ਦਫਨ ਕਰਨਾ ਕੀ ਮੁੜ ਕੇ ਬਾਹਰ ਨਾ ਆ ਸਕਣ 1  ਇਸ ਵਕ਼ਤ ਸਿਖ ਵੀ ਉਸਦੀ ਸੀਨਾ ਜੋਰੀ ਤੋ ਬਚ ਨਹੀ ਸਕੇ1

  ਜਿਨ੍ਹਾ  ਜਿਨ੍ਹਾ  ਨੇ ਦਾਰਾ ਸ਼ਿਕੋਹ ਦੀ ਮਦਤ ਕੀਤੀ ਸੀ ਹੁਣ ਉਨ੍ਹਾ  ਦੀ ਵਾਰੀ ਆਈ  1 ਦਾਰਾ  ਸ਼ਿਕੋਹ ਦਾ ਗੁਰੂ ਸਾਹਿਬ ਕੋਲ ਆਣਾ  ਜਾਣਾ ਕਾਫੀ ਸੀ 1 ਇਸ ਕਰਕੇ ਸਾਰੇ ਗੁਰੁਦਵਾਰੇ  ਜੋ ਨਗਰਾਂ ਤੇ ਸ਼ਹਿਰਾਂ  ਵਿਚ ਸਨ ,ਢਾਹ ਦਿਤੇ ਗਏ ਤੇ ਸਿਖੀ ਪ੍ਰਚਾਰਕ ਉਥੋਂ ਕਢ ਦਿਤੇ ਗਏ 1 ਇਹ ਲਪਟਾਂ ਕੀਰਤਪੁਰ ਸਾਹਿਬ ਵੀ ਪਹੁੰਚੀਆਂ 1 ਹਰ ਰਾਇ ਸਾਹਿਬ ਨੂੰ ਦਿੱਲੀ ਪਹੁੰਚਣ ਦਾ ਪਰਵਾਨਾ ਭੇਜ ਦਿਤਾ ਗਿਆ 1 ਗੁਰੂ ਸਾਹਿਬ ਖੁਦ ਤਾਂ ਨਹੀਂ ਗਏ ਕਿਓਂਕਿ ਗੁਰੂ ਹਰਗੋਬਿੰਦ ਸਾਹਿਬ ਦਾ ਹੁਕਮ ਸੀ ਕੀ ਮਲੇਛਾ ਦੇ ਮਥੇ ਨਹੀ ਲਗਣਾ 1  ਆਪਣੇ ਵਡੇ ਪੁਤਰ ਰਾਮ ਰਾਇ ਨੂੰ ਭੇਜ ਦਿਤਾ ,ਹਿਦਾਇਤਾ ਦੇ ਨਾਲ ,” ਸਚ ਤੋਂ ਮੂੰਹ ਨਹੀ ਮੋੜਨਾ. ਕਿਸੇ ਤੋ ਡਰਨਾ ਨਹੀਂ ,ਤੇ ਹਰ ਸਵਾਲ ਦਾ ਸਹੀ  ਸਹੀ  ਉੱਤਰ ਦੇਣਾ’ 1 ਰਾਮ ਰਾਇ ਨਾਲ ਭਾਈ ਗੁਰਦਾਸ, ਤੇ ਭਾਈ ਤਾਰਾ ਨੂੰ ਭੇਜਣਾ ਕੀਤਾ 1 24 ਘੋੜ  ਸਵਾਰ ਤੇ 40 ਸਿਖ ਵੀ ਨਾਲ ਗਏ 1 ਰਾਮ ਰਾਇ ਅੰਬਾਲਾ  ਤੋ ਪਾਨੀਪਤ ਹੁੰਦੇ ਦਿੱਲੀ  ਚੰਦਰਾਵਾਲ ਖੇੜੇ ਕੋਲ ਜਿਥੇ ਅਜਕਲ  ਮਜਨੂੰ ਦਾ  ਟਿਲਾ ਹੈ, ਟਿਕਾਣਾ ਕੀਤਾ 1

 ਰਾਮਰਾਏ  ਦਾ  ਔਰੰਗਜ਼ੇਬ ਤੇ ਬਹੁਤ ਚੰਗਾ ਪ੍ਰਭਾਵ ਪਿਆ 1 ਓਸਨੇ ਹਰ ਪ੍ਰਸ਼ਨ ਦਾ ਉਤਰ ਬੜੇ ਸੁਚਜੇ ਢੰਗ ਨਾਲ ਦਿਤਾ 1 ਪਰ ਛੇਤੀ ਹੀ ਸ਼ਾਹੀ ਪ੍ਰਭਾਵ ਹਾਵੀ ਹੋਣ ਲਗ ਪਿਆ 1 ਕਰਮ ਕਾਂਡਾ ਨਾਲ ਬਾਦਸ਼ਾਹ ਦੀ ਖਸ਼ਾਮਤ  ਵੀ ਹੋਣ ਲਗ ਪਈ 1 ਇਕ ਦਿਨ ਵਾਰਤਾ ਕਰਦਿਆਂ ਕਰਦਿਆਂ ਗੁਰੂ ਨਾਨਕ ਸਾਹਿਬ ਦੇ ਵਾਕ ਨੂੰ ਪਲਟਾ ਦਿਤਾ 1

          ਮਿਟੀ  ਮੁਸਲਮਾਨ ਕੀ ਪੇੜ੍ਹੇ  ਪਈ ਖੁਮੀਆਰ

          ਘੜਿ ਭਾਂਡੇ ਇਟਾਂ ਕੀਆ ਜਲਦੀ ਕਰੇ ਪੁਕਾਰ 11

 ਮਿਟੀ ਮੁਸਲਮਾਨ  ਨੂੰ ਮਿਟੀ ਬੇਈਮਾਨ ਕੀ ਕਰ ਦਿਤਾ1 ਜਦ ਇਹ ਘਟਨਾ ਕੀਰਤਪੁਰ ਸਾਹਿਬ ਪਹੁੰਚੀ ਤਾਂ ਗੁਰੂ ਸਾਹਿਬ ਨੇ ਉਸ ਨੂੰ ਕਦੇ ਨਾ ਮਥੇ ਲਗਣ ਦੀ ਹਿਦਾਅਤ ਲਿਖ ਕੇ ਚਿਠੀ ਰਾਹੀਂ ਭੇਜ ਦਿਤੀ ਤੇ ਸੰਗਤ ਨੂੰ ਹਿਦਾਇਤ ਕਰ ਦਿਤੀ ਕੀ ਇਹ ਨੂੰ ਮਥੇ ਨਾ ਲਗਾਇਆ ਜਾਏ1 ਇਸ ਤਰਹ  ਜਦ   ਰਾਮ ਰਾਇ ਨੂੰ ਮਾਫ਼ੀ ਨਾ ਮਿਲੀ ਤਾਂ ਉਸਨੇ ਔਰੰਗਜ਼ੇਬ ਭੜਕਾਉਣ ਦੀ ਬੜੀ ਕੋਸ਼ਿਸ਼ ਕੀਤੀ ਪਰ ਜਦ ਉਸਦਾ ਨਾ ਕੁਝ ਬਣਿਆ ਤਾਂ ਉਸਤੋਂ ਜਗੀਰ ਲੇਕੇ ਆਪਣਾ ਵਾਸਾ ਦੇਹਰਾਦੂਨ ਕਰ ਲਿਆ 1 ਦਸਵੈ ਜਾਮੇ ਵਿਚ ਗੁਰੂ ਗੋਬਿੰਦ ਸਿੰਘ ਨੇ ਉਸ ਨੂੰ ਮਾਫ਼ ਕਰ ਦਿਤਾ ਜਦ ਓਹ  ਜਮਨਾ ਵਿਚ ਇਕ ਬੇੜੀ ਵਿਚ ਗੁਰੂ ਸਾਹਿਬ  ਦੀ ਸ਼ਰਨ ਵਿਚ ਆਇਆ 1

 

ਗੁਰੂ ਹਰਕ੍ਰਿਸ਼ਨ ਸਾਹਿਬ

ਗੁਰੂ ਹਰਕ੍ਰਿਸ਼ਨ ਸਾਹਿਬ ਬੇਸ਼ਕ 5 ਸਾਲ 3 ਮਹੀਨੇ ਦੇ ਸਨ ਜਦ ਗੁਰੂ ਗਦੀ  ਸੰਭਾਲੀ ਪਰ ਉਨਾਂ ਨੇ ਸਿਖੀ ਪ੍ਰਚਾਰ ਕਰਦਿਆਂ ਸਰਬ ਸਾਂਝ ਵਿਚ ਕੋਈ ਤਰੇੜ੍  ਨਹੀਂ ਆਉਣ ਦਿਤੀ 1ਪੰਜੋਖੜਾ ਵਿਚ ਇਕ ਹੰਕਾਰੇ ਪੰਡਤ ਨੇ  ਜਦ ਗੁਰੂ ਸਾਹਿਬ ਦੇ ਨਾਮ ਤੇ ਸਵਾਲ ਕੀਤਾ ਤੇ ਗੀਤਾ ਦੇ ਅਰਥ ਦਸਣ ਨੂੰ ਕਿਹਾ ਤਾਂ ਉਨ੍ਹਾ ਨੇ ਉਸਦਾ ਹੰਕਾਰ ਤੋੜਨ ਲਈ ਇਕ ਗੁੰਗੇ ਬਹਿਰੇ ਝਜ੍ਹੁ ਝੀਵਰ ਤੋਂ ਅਰਥ ਕਰਵਾ ਦਿਤੇ 1 ਰਾਮ ਰਾਇ ਨੇ ਔਰੰਗਜ਼ੇਬ ਅਗੇ ਫਰਿਆਦ ਕੀਤੀ ਕੀ ਵਡਾ ਹੋਣ ਦੇ ਨਾਤੇ ਗਦੀ  ਦਾ ਹਕਦਾਰ ਉਹ ਹੈ , ਹਰ ਕ੍ਰਿਸ਼ਨ ਨਹੀਂ 1 ਪਰ ਔਰੰਗਜ਼ੇਬ ਨੇ ਗੁਰੂ ਹਰਕ੍ਰਿਸ਼ਨ ਸਾਹਿਬ ਦੀ ਸੋਭਾ , ਉਹਨਾ ਦੀ  ਹੈਜੇ ਦੇ  ਮਰੀਜ਼ਾ ਦੀ ਗੰਦੀ  ਬਸਤੀਆਂ ਵਿਚ ਜਾ-ਜਾ ਕੇ ਸੇਵਾ-ਸੰਭਾਲ ਕਰਨੀ ਤੇ ਹੋਰ ਧਰਮ-ਕਰਮ ਦੇ ਕਾਰਜ ਕਰਦੇ ਸੁਣ ਕੇ ਹਿੰਮਤ ਨਹੀ ਪਈ ਉਨ੍ਹਾ ਦੇ ਘਰੇਲੂ ਮਸਲਿਆਂ ਵਿਚ ਦਖਲ ਦੇਣ ਦੀ 1 ਹਾ ਦਰਸ਼ਨ ਕਰਨ ਦੀ ਚਾਹ ਜਰੂਰ ਪੈਦਾ ਹੋਈ ਜਿਸ ਲਈ ਗੁਰੂ ਸਾਹਿਬ ਨੇ ਇਨਕਾਰ ਕਰ ਦਿਤਾ ਮਿਲਣ ਤੋਂ 1 ਕਹਿੰਦੇ ਹਨ ਔਰੰਗਜ਼ੇਬ ਕਿਤਨੀ ਦੇਰ ਉਨ੍ਹਾ ਦੇ ਦਰਵਾਜ਼ੇ ਤੇ ਖੜਾ ਰਿਹਾ 1

ਗੁਰੂ ਤੇਗ ਬਹਾਦਰ ਸਾਹਿਬ

ਗੁਰੂ ਤੇਗ ਬਹਾਦਰ ਜੀ ਨੇ ਭਾਵੇਂ ਸੰਸਾਰ ਤੇ ਸੰਸਾਰਿਕ ਰਿਸ਼ਤਿਆਂ ਨੂੰ ਨਾਸ਼ਮਾਨ ਮੰਨ ਕੇ ਪਰਮਾਤਮਾ ਦੇ ਨਾਮ ਦਾ ਸਿਮਰਨ ਕਰਨ ਦੀ ਸਿੱਖਿਆ ਦਿਤੀ । ਪਰੰਤੂ  ਸੰਸਾਰ ਵਿਚ ਵਿਚਰਦਿਆਂ  “ਭੈ ਕਾਹੂ ਕਉ ਦੇਤ ਨਹਿ, ਨਹਿ ਭੈ ਮਾਨਤ ਆਨਿ” ਉਨ੍ਹਾਂ ਦਾ ਜੀਵਨ-ਸਿਧਾਂਤ ਜੋਰ-ਜੁਲਮ ਦਾ ਮੁਕਾਬਲਾ ਤੇ ਹਕ-ਸਚ ਦੀ ਰਾਖੀ ਕਰਨਾ ਸੀ 1 ਇਸ ਸਿਧਾਂਤ ਦੀ ਰਖਿਆ ਕਰਨ ਲਈ ਉਨ੍ਹਾ ਤੇ ਉਨ੍ਹਾ ਨਾਲ ਤਿੰਨ ਸਿਖਾਂ ਨੇ ਸ਼ਹਾਦਤ ਦਿਤੀ ਜਦ ਕਸ਼ਮੀਰੀ ਪੰਡਿਤ ਉਨ੍ਹਾ ਕੋਲ ਕਸ਼ਮੀਰ ਸੂਬੇ ਦੀ ਫਰਿਆਦ ਲੈਕੇ ਆਏਜੋ ਤਲਵਾਰ ਦੇ ਜੋਰ ਨਾਲ ਕਸ਼ਮੀਰੀਆਂ  ਨੂੰ ਮੁਸਲਮਾਨ ਬਣਾ ਰਿਹਾ ਸੀ  1  ਦਰਅਸਲ, ਮੁੱਦਾ ‘ਤਿਲਕ ਜੰਞੂ’ ਦਾ ਨਹੀਂ ਸੀ, ਧਰਮ ਦੀ ਅਜ਼ਾਦੀ ਦਾ ਸੀ, ਪਾਠ-ਪੂਜਾ ਦੀ ਖੁੱਲ੍ਹ ਦਾ ਸੀ, ਜ਼ੁਲਮ-ਜਬਰ ਦੀ ਵਿਰੋਧਤਾ ਦਾ ਸੀ 1 ਜਿਸ ਲਈ ਸ੍ਰੀ ਗੁਰੂ ਤੇਗ਼ ਬਹਾਦਰ ਸਾਹਿਬ ਨੂੰ ਚਾਂਦਨੀ ਚੋਕ ਕੋਤਵਾਲੀ ਦੇ ਸਾਮਣੇ ਸਰੇ-ਆਮ ਸ਼ਹੀਦ ਕੀਤਾ ਗਿਆ ਤੇ ਦਹਿਸ਼ਤ ਫੈਲਾਣ ਲਈ ਜਿਸਮ ਦੇ ਟੁਕੜੇ ਟੁਕੜੇ ਕਰ ਕੇ ਦਿਲੀ ਦੇ ਦਰਵਾਜਿਆਂ ਤੇ ਟੰਗਣ ਦਾ ਹੁਕਮ ਦਿਤਾ ਗਿਆ, ਜਿਸਦੇ ਫਲਸਰੂਪ ਸਿੱਖ ਜਗਤ ’ਚ ਰੋਸ ਤੇ ਰੋਹ ਦੀ ਜਵਾਲਾ ਭੜਕ ਉੱਠੀ।ਇਸ ਦਾ ਨਤੀਜਾ ਇਹ ਹੋਇਆ ਕਿ ਧਰਮ ਦੀ ਰੱਖਿਆ ਲਈ ਤੇ ਜ਼ੁਲਮ ਦੇ ਨਾਸ਼ ਲਈ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਰਹਿਨੁਮਾਈ ਹੇਠ ਖੜਗ ਤੇ ਖੰਡਾ ਲੈ ਕੇ ਸਿਰਲੱਥ ਸਿੰਘ ਸੂਰਮੇ ਰਣਭੂਮੀ ’ਚ ਆਉਣ ਲੱਗੇ।

ਗੁਰੂ ਗੋਬਿੰਦ ਸਿੰਘ ਸਾਹਿਬ

 ਗੁਰੂ ਗੋਬਿੰਦ ਸਿੰਘ ਜੀ ਹਿੰਦੁਸਤਾਨ ਦੀ ਇਕ ਮਹਾਨ ਸ਼ਕਸ਼ੀਅਤ ਸਨ  1  ਉਹਨਾਂ ਦੀਆ ਕੁਰਬਾਨੀਆਂ ਦਾ ਕੋਈ ਅੰਤ ਨਹੀ1   9 ਸਾਲ ਦੀ ਉਮਰ ਵਿਚ ਪਿਤਾ ਨੂੰ  ਤਿਲਕ ਤੇ ਜੰਜੂ ਦੀ ਰਖਿਆ ਵਾਸਤੇ ਕੁਰਬਾਨ ਕੀਤਾ , ਜਿਸ ਵਿਚ ਨਾ ਕਿਸੇ ਗੁਰੂ ਨੂੰ ਵਿਸ਼ਵਾਸ ਸੀ ਤੇ ਨਾ ਹੀ ਸਤਕਾਰ 1  ਸਿਰਫ 42 ਸਾਲ ਦੀ ਉਮਰ ਵਿਚ ਉਹਨਾ ਨੇ ਗੁਰੂ ਨਾਨਕ ਦੇਵ ਜੀ ਦੇ ਆਰੰਭ ਕੀਤੇ ਜਬਰ ਤੇ ਜੁਲਮ ਦੇ ਖਿਲਾਫ਼ ਕ੍ਰਾਂਤਿਕਾਰੀ ਸਿਧਾਂਤਾਂ ਨੂੰ ਸਿਖਰ ਤੇ ਪਹੁੰਚਾਇਆ ਜਿਸ ਲਈ ਉਹਨਾ ਨੇ ਆਪਣੇ ਸਰਬੰਸ ਤੇ ਅਨੇਕਾਂ ਪਿਆਰੇ ਸਿਖਾ ਦੀ ਕੁਰਬਾਨੀ  ਦਿਤੀ 1  ਚਮਕੋਰ ਦੀ ਜੰਗ ਵਿਚ ਆਪਣੇ  ਪੁਤਰਾਂ ਨੂੰ ਆਪਣੀ ਹਥੀਂ ਤਿਆਰ ਕਰਕੇ  ਸ਼ਹਾਦਤ ਲਈ ਤੋਰਨਾ ,ਆਪਣੀ ਅਖੀਂ ਸ਼ਹੀਦ ਹੁੰਦਿਆਂ ਵੇਖ ਕੇ  ਇਕ ਹੰਜੂ ਕੇਰਾ ਬਿਨਾ ਉਸ ਅਕਾਲ ਪੁਰਖ ਦਾ ਧੰਨਵਾਦ ਕਰਨਾ ,  ਦੋ ਪੁਤਰ ਸਰਹੰਦ ਦੀਆਂ ਨੀਹਾਂ ਵਿਚ ਚਿਣਵਾ ਦਿਤੇ  ਗਏ, ਸੀ ਨਹੀ ਕੀਤੀ , ਸਿਤਮ ਜਫਾ  ਕਹਿਰ ਦਾ ਮੁਕ਼ਾਬਲਾ ਪਿਆਰ ਤੇ ਸਿਦਕ ਨਾਲ ਕਰਨਾ ਇਹ ਕੋਈ ਆਮ ਗਲ ਨਹੀ 1 ਪੁਤਰ  ਵੀ ਜਿਨਾ ਨੇ ਇਤਨੀ ਮਾਸੂਮ ਉਮਰ ਵਿਚ ਸ਼ਹਾਦਤ ਦੇਕੇ ਆਪਣੇ ਜਾਹੋ-ਜਲਾਲ ਨਾਲ ਨਾ ਕੇਵਲ ਸਿਖ ਇਤਿਹਾਸ ਰੋਸ਼ਨ ਕੀਤਾ ਬਲਕਿ ਸ਼ਹੀਦੀ ਦੀ ਇਕ ਐਸੀ ਮਿਸਾਲ ਕਾਇਮ ਕੀਤੀ ਜੋ ਦੁਨਿਆ ਦੇ  ਇਤਿਹਾਸ  ਨਾਲੋਂ ਵਖਰੀ ਹੈ 1

  ਬੜੀ ਹੈਰਾਨੀ ਦੀ ਗਲ ਹੈ ਕੀ ਜਿਨਾਂ  ਦੇ ਤਿਲਕ ਜੰਜੂ ਦੀ ਰਖਿਆ ਲਈ ਗੁਰੂ ਤੇਗ ਬਹਾਦਰ ਸਾਹਿਬ ਨੇ ਆਪਣੀ ਜਾਨ ਕੁਰਬਾਨ ਕਰ ਦਿਤੀ  ਉਹਨਾਂ ਹਿੰਦੂਆਂ ਨੇ ਹੀ ਪਹਿਲਾ ਤੇ ਕਈ ਲਗਾਤਾਰ ਹਮਲੇ ਗੁਰੂ ਗੋਬਿੰਦ ਸਾਹਿਬ ਤੇ ਕੀਤੇ ਤੇ ਨਾ-ਕਾਮਯਾਬ ਹੋਣ ਤੇ ਮੁਗਲ ਹਕੂਮਤ ਨੂੰ ਆਪਣੇ ਨਾਲ ਗੰਡ ਲਿਆ 1 ਉਨਾਂ  ਦੀ ਗੁਰੂ ਘਰ ਨਾਲ ਦੁਸ਼ਮਨੀ ਨੇ ਭਾਰਤ ਦੀ ਬਦਕਿਸ੍ਮਤੀ ਨੂੰ ਹੋਰ  ਲੰਬੇਰਾ  ਕਰ ਦਿਤਾ 1 ਸਰ ਰਣਬੀਰ ਏਡੀਟਰ ਮਿਲਾਪ ਲਿਖਦੇ ਹਨ ”ਇਤਿਹਾਸ ਦੀ ਸਭ ਤੋਂ ਵਧੇਰੇ ਦੁਖਾਂਤਰ  ਗਲ ਇਹ ਹੈ ਕਿ ਜਿਨਾਂ  ਹਿੰਦੂਆਂ ਦੀ ਖਾਤਰ ਗੁਰੂ ਤੇਗ ਬਹਾਦਰ ਸਾਹਿਬ ਸ਼ਹੀਦ ਹੋਏ , ਜਿਨਾਂ  ਨੂੰ ਜਗਾਉਣ ਤੇ ਸ਼ਕਤੀਸ਼ਾਲੀ ਬਣਾਉਣ ਲਈ ਗੁਰੂ ਗੋਬਿੰਦ ਸਿੰਘ ਜੀ ਨੇ  ਆਪਣਾ ਸਰਬੰਸ ਵਾਰ ਦਿਤਾ ,ਆਪਣਾ ਜੀਵਨ ਨਿਛਾਵਰ ਕਰ ਦਿਤਾ ਪਹਿਲਾ ਹਮਲਾ ਉਹਨਾ ਨੇ ਕੀਤਾ ਤੇ ਕਈ ਵਾਰ ਦੁਹਰਾਇਆ , ਚਾਹੇ  ਹਮੇਸ਼ਾਂ ਹੀ ਉਹਨਾ ਨੂੰ  ਮੂੰਹ ਦੀ ਖਾਣੀ ਪਈ1

 ਪਰ ਕੁਝ ਹਿੰਦੂ ਤੇ ਮੁਸਲਮਾਨਾਂ  ਵਿਚੋਂ ਅਜੇਹੇ  ਵੀ ਨੇਕ ਦਿਲ ਇਨਸਾਨ  ਸੀ ਜਿਨਾਂ ਨੇ ਗੁਰੂ ਸਾਹਿਬ ਨੂੰ ਪੀਰ , ਮੁਰਸ਼ਦ ,ਭਗਵਾਨ,ਉਚ ਦੇ ਪੀਰ, ਸੰਤ, ਭਗਤ ਤੇ ਗੁਰੂ ਸਮਝ  ਕੇ ਉਨਾਂ  ਲਈ ਹਰ ਕੁਰਬਾਨੀ ਦੇਣ ਲਈ ਤਿਆਰ ਬਰ ਤਿਆਰ ਰਹੇ 1 ਇਸ ਧਰਮ ਯੁਧ  ਵਿਚ ਅਨੇਕਾ ਹਿੰਦੂਆਂ, ਮੁਸਲਮਾਨਾਂ  ਤੇ ਸਿਖਾਂ  ਨੇ ਸਾਂਝਾ  ਖੂਨ ਡੋਲਿਆ ਜਿਵੇ ਕੀ ਪੀਰ ਬੁਧੂ ਸ਼ਾਹ, ਮਹੰਤ ਕਿਰਪਾਲ ,ਨਬੀ ਖਾਨ ਤੇ ਗਨੀ ਖਾਨ ,ਕਾਜੀ ਪੀਰ ਮੁਹੰਮਦ , ਭਾਈ ਮੋਤੀਲਾਲ  ਮੇਹਰਾ ,ਨਵਾਬ ਮਲੇਰਕੋਟਲਾ ਤੇ ਹੋਰ ਬਹੁਤ ਸਾਰੇ  ਹਿੰਦੂ ਤੇ ਮੁਸਲਮਾਨ 1  ਇਕ ਪਾਸੇ ਓਹ ਪਠਾਨ ਸਨ ਜੋ ਲਾਲਚ ਦੀ ਖਾਤਰ ਗੁਰੂ ਸਾਹਿਬ ਨੂੰ ਜਿੰਦਾ ਪਕੜਨ ਲਈ ਪਿੱਛਾ ਕਰ ਰਹੇ ਸੀ ਤੇ ਦੂਜੇ ਪਾਸੇ ਗਨੀ ਖਾਨ ਤੇ ਨਬੀ ਖਾਨ ਵਰਗੇ  ਪਠਾਨ ਜਿਨਾਂ  ਨੇ ਗੁਰੂ ਸਾਹਿਬ ਨੂੰ ਉਚ ਦਾ ਪੀਰ ਬਣਾਕੇ ਐਸੀ ਜਗਾ  ਤੇ ਪਹੁੰਚਾਇਆ  ਜਿਥੇ ਕੋਈ ਉਨਾ ਦੀ ਜਿੰਦਗੀ ਲਈ ਕੋਈ ਖਤਰਾ ਨਹੀ ਸੀ 1  ਕਾਜ਼ੀ ਪੀਰ ਮੁਹੰਮਦ ਜੋ ਇਕ ਵਕਤ ਗੁਰੂ ਸਾਹਿਬ ਨੂੰ ਪੜਾਉਂਦਾ ਸੀ ਨੇ ਜਗਾ ਜਗਾ ਲਗੀ ਨਾਕਾਬੰਦੀ ਦੇ ਸ਼ਾਹੀ ਕਮਾਨਡਰਾਂ ਨੂੰ ਇਹ ਕਹਿਕੇ  ਤਸਲੀ ਕਰਵਾਈ ,”  ਇਹ ਉਚ੍ ਦੇ ਪੀਰਾਂ ਦੇ ਪੀਰ ਹਨ 1 ਅੱਲਾ ਦੇ ਪਿਆਰਿਆਂ  ਨੂੰ  ਰੋਕਣਾ ਗੁਨਾਹ ਹੈ ” 1 ਇਹ ਸੀ ਇਹਨਾਂ ਦਾ  ਪਿਆਰ ਤੇ ਸਤਕਾਰ ਗੁਰੂ ਸਾਹਿਬ ਵਾਸਤੇ  ਇਕ ਪਾਸੇ ਗੁਰੂ ਸਾਹਿਬ ਦੇ ਪੁਤਰਾਂ  ਨੂੰ ਸਿਰਹੰਦ ਦੀਆਂ ਨੀਹਾਂ ਵਿਚ ਸ਼ਹੀਦ ਕਰਾਉਣ ਵਿਚ ਗੰਗੂ ਬ੍ਰਾਹਮਣ ਤੇ ਸੁਚਾ ਨੰਦ ਵਰਗੇ  ਹਿੰਦੂ ਵੀ ਸਨ ਤੇ ਦੂਜੇ ਪਾਸੇ ਮੋਤੀ ਲਾਲ ਮੇਹਰਾ ਤੇ ਟੋਡਰ  ਮਲ ਵਰਗੇ  ਨੇਕ ਦਿਲ ਇਨਸਾਨ ਜਿਨਾਂ  ਨੇ ਕੇਦ੍ਖਾਨੇ ਵਿਚ ਸਾਰਾ ਖਤਰਾ ਝੇਲ ਕੇ ਬਚਿਆਂ ਲਈ ਦੁਧ ਪਹੁੰਚਾਇਆ ਤੇ ਆਪਣਾ ਸਭ  ਕੁਝ ਵੇਚ ਕੇ ਸਸਕਾਰ ਦੀ ਜਗਾ ਮੋਹਰਾਂ ਵਿਛਾ ਕੇ ਖਰੀਦੀ  1 ਦੀਨਾ ਪਿੰਡ ਦੇ ਚੋਧਰੀ ਲਖ੍ਮੀਰਾ  ਤੇ ਸ਼ਮਸ਼ੀਰਾ ਨੂੰ ਜਦੋਂ ਸਰਹੰਦ ਦੇ ਨਵਾਬ ਨੇ ਗੁਰੂ ਗੋਬਿੰਦ ਸਿੰਘ ਨੂੰ ਉਨਾ ਦੇ ਹਵਾਲੇ ਕਰਨ ਦਾ ਹੁਕਮ ਦਿਤਾ ਤਾਂ ਉਨਾ ਦਾ ਜਵਾਬ ਸੀ ” ਗੁਰੂ ਸਾਹਿਬ ਸਾਡੇ ਪੀਰ ਹਨ ਉਨਾਂ  ਦੀ ਸੇਵਾ ਕਰਨਾ ਸਾਡਾ ਫਰਜ਼ ਤੇ ਧਰਮ ਹੈ , ਇਨਾਂ  ਨੂੰ  ਅਸੀਂ ਤੁਹਾਡੇ ਹਵਾਲੇ  ਹਰਗਿਜ਼ ਨਹੀ ਕਰਾਂਗੇ 1 ਇਥੇ  ਹੀ ਗੁਰੂ ਸਾਹਿਬ ਨੇ ਔਰੰਗਜ਼ੇਬ ਨੂੰ ਇਕ ਲੰਬੀ ਚਿਠੀ ਲਿਖੀ  ਜਿਸ ਨੂੰ  ਜ਼ਫ਼ਰਨਾਮਾ ਕਿਹਾ ਜਾਂਦਾ ਹੈ 1

 ਜਦ  ਸਿੰਘਾ ਨੇ  ਭਾਈ ਘਨਈਆ ਦੀ ਸ਼ਕਾਇਤ  ਗੁਰੂ ਸਾਹਿਬ ਨੂੰ ਕੀਤੀ ਕਿ ਅਸੀਂ ਜੰਗ ਵਿਚ ਜੂਝ ਕੇ ਦੁਸ਼ਮਨ ਨੂੰ ਮਾਰਦੇ ਹਾਂ ਜਾਂ ਜਖਮੀ ਕਰਦੇ ਹਾਂ ਤੇ ਇਹ ਦੁਸ਼ਮਣਾ ਨੂੰ  ਪਾਣੀ ਪਿਲਾ ਕੇ ਜੀਵਾਲਦਾ ਹੈ ਤਾਂ ਭਾਈ ਘਨਇਆ ਕੋਲੋ ਪੁਛਿਆ ਗਿਆ ,ਉਸਦਾ ਉਤਰ ਸੀ ,” ਪਾਤਸ਼ਾਹ  ਮੈਨੂੰ ਤਾਂ ਕੋਈ ਦੁਸ਼ਮਨ ਨਜ਼ਰ ਨਹੀ ਆਓਂਦਾ ਹਰ  ਇਕ ਵਿਚ ਤੁਹਾਡਾ ਹੀ ਰੂਪ ਨਜਰ ਆਓਂਦਾ ਹੈ ਤਾਂ  ਗੁਰੂ ਸਾਹਿਬ ਨੇ ਉਸ ਨੂੰ ਮਰਹਮ ਦੀ ਡਬੀ ਦਿਤੀ ਤੇ  ਪਾਣੀ ਪਿਲਾਣ ਦੇ ਨਾਲ ਨਾਲ  ਮਰਮ-ਪਟੀ  ਕਰਨ ਦੀ ਵੀ  ਹਿਦਾਅਤ ਦਿਤੀ 1 ਉਹਨਾ ਨੂੰ ਵੀ ਕਿਥੇ ਕੋਈ ਦੁਸ਼ਮਨ ਨਜਰ ਆਉਂਦਾ ਸੀ 1 ਉਹ ਤਾ ਸਭ ਦਾ ਭਲਾ ਮੰਗਦੇ ਰਹੇ 1 ਉਨਾ ਦੀ ਟਕਰ ਜ਼ੁਲਮ ਨਾਲ ਸੀ  ਕਿਸੇ  ਇਨਸਾਨ ਨਾਲ ਨਹੀਂ 1 ਗੁਰੂ ਸਾਹਿਬ ਦਾ ਇਕ ਤੀਰ  496 ਪੋਂਡ ਮਤਲਬ ੨੩੫ ਕਿਲੋ ਦਾ ਹੁੰਦਾ ਸੀ  ਹਰ ਤੀਰ ਨਾਲ 1/2 ਤੋਲਾ ਸੋਨਾ ਲਗਾ ਹੁੰਦਾ ਸੀ ,ਸਿਰਫ ਇਸ ਕਰਕੇ ਕੀ ਅਗਰ ਕੋਈ  ਵੈਰੀ ਜਖਮੀ ਹੋ ਜਾਏ , ਉਸ ਕੋਲ ਪੈਸੇ ਨਾ ਹੋਣ ਤਾ ਸੋਨਾ ਵੇਚ ਕੇ ਇਲਾਜ ਕਰਵਾ ਸਕੇ .ਔਰ ਅਗਰ ਉਸਦੀ ਮੋਤ ਹੋ ਜਾਏ ਤਾ ਉਸ ਲਈ ਕਫਨ-ਦਫਨ ਦਾ ਇੰਤਜ਼ਾਮ ਹੋ  ਸ੍ਕੇ 1 ਵੈਰੀਆਂ ਜਾਂ ਵੈਰੀਆਂ ਦੇ ਪਰਿਵਾਰ ਬਾਰੇ , ਓਹਨਾ ਦੀ ਜਖਮੀ ਜਾਂ ਮੋਤ ਦੇ ਹਾਲਤ ਬਾਰੇ ਸੋਚਣਾ ਤੇ ਉਨਾ ਦੇ ਕਫਨ ਦਫਨ ਦਾ ਇੰਤਜ਼ਾਮ ਕਰਨਾ , ਇਤਨੀ ਡੂੰਘੀ ਤੇ ਉਚੀ  ਸੋਚ ਕਿਸੇ ਆਮ ਇਨਸਾਨ ਦੀ ਜਾਂ  ਕਿਸੇ ਫੌਜੀ ਜਰਨੈਲ ਦੀ ਨਹੀਂ ਹੋ ਸਕਦੀ , ਕਿਸੇ  ਦਰਵੇਸ਼ , ਫਕੀਰ ਜਾਂ  ਰਹਿਬਰ ਦੀ ਹੀ ਹੋ ਸਕਦੀ  ਹੈ  1

 ਗੁਰੂ ਸਾਹਿਬ ਨੇ 14 ਲੜਾਈਆਂ ਲੜੀਆਂ ,ਤੇ ਜਿਤੀਆਂ ਵੀ ਪਰ ਕਦੀ ਕਿਸੇ ਤੇ ਆਪ ਹਮਲਾ ਨਹੀ ਕੀਤਾ, ਕਿਸੇ ਦੀ ਜਮੀਨ ਜਾਇਦਾਦ ਤੇ ਕਬਜਾ ਨਹੀ ਕੀਤਾ ਨਾ ਕਿਸੇ ਦੀ ਦੋਲਤ ਲੁਟੀ, ਨਾ ਮਾਲ ਅਸਬਾਬ , ਨਾ ਕਿਸੇ ਨੂੰ ਬੰਦੀ ਬਣਾਇਆ , ਨਾ ਕਿਸੇ ਦਾ ਧਰਮ ਤਬਦੀਲ ਕੀਤਾ, ਨਾ ਕਿਸੇ  ਬਹੂ ਬੇਟੀ ਨੂੰ ਬੇਆਬਰੂ  ਕੀਤਾ ਨਾ ਕਰਵਾਇਆ 1 ਉਨਾ ਦੇ ਜੰਗੀ ਅਸੂਲ ਵੀ ਦੁਨਿਆ ਤੋ ਵਖ ਸਨ 1 ਕਿਸੇ ਤੇ ਪਹਿਲੇ ਹਲਾ ਨਹੀ ਬੋਲਣਾ ,ਪਹਿਲਾਂ  ਵਾਰ ਨਹੀ ਕਰਨਾ , ਭਗੋੜੇ ਦਾ ਪਿਛਾ ਨਹੀਂ ਕਰਨਾ 1  ਉਨਾ ਦੀ ਕਿਸੇ ਨਾਲ ਦੁਸ਼ਮਨੀ ਜਾਂ ਵੇਰ ਵਿਰੋਧ ਨਹੀ ਸੀ 1 ਰਾਜਿਆਂ ਮਹਾਰਾਜਿਆਂ ਨੇ ਹਮਲੇ ਵੀ ਕੀਤੇ ਤੇ ਲੋੜ ਵੇਲੇ  ਮਾਫੀਆਂ ਵੀ ਮੰਗੀਆਂ 1 ਔਰੰਗਜ਼ੇਬ ਨੇ ਅੰਤਾਂ  ਦੇ ਜੁਲਮ ਕੀਤੇ  ਤੇ ਕਰਵਾਏ ਪਰ ਜਦ ਉਸਨੂੰ ਅਹਿਸਾਸ  ਹੋਇਆ ਤੇ ਆਪਣੀ ਭੁਲ ਬਖਸ਼ਾਣ ਲਈ ਗੁਰੂ ਸਾਹਿਬ ਨੂੰ ਆਕੇ ਮਿਲਣ ਦੀ ਬੇਨਤੀ ਕੀਤੀ, ਬਿਮਾਰੀ ਦੇ ਕਾਰਨ  ਖੁਦ ਨਾ ਚਲ ਕੇ ਨਾ ਆ ਸਕਣ ਦੀ ਮਜਬੂਰੀ ਦਸੀ ਤਾਂ ਗੁਰੂ ਸਾਹਿਬ ਨੇ  ਸਭ ਕੁਝ  ਭੁਲਾ ਕੇ  ਜਾਣ ਦੀ ਤਿਆਰੀ ਕਰ ਲਈ, ਓਹ ਵਖਰੀ ਗਲ ਹੈ ਕੀ ਗੁਰੂ ਸਾਹਿਬ ਅਜੇ  ਰਸਤੇ ਵਿਚ ਹੀ ਸਨ  ਕਿ ਉਸਦੀ ਮੋਤ ਦੀ ਖਬਰ ਆ ਗਈ 1

 ਸੈਦ ਖਾਨ ,ਪੀਰ ਬੁਧੂ ਸ਼ਾਹ ਦੀ ਪਤਨੀ ਨਸੀਰਾਂ  ਦਾ ਸਕਾ ਭਰਾ ਸੀ ਤੇ ਮੁਗਲ ਹਕੂਮਤ ਬਾਦਸ਼ਾਹ ਔਰੰਗਜ਼ੇਬ ਦਾ ਫੌਜੀ ਜਰਨੈਲ ਸੀ 1 ਜਦੋਂ ਔਰੰਗਜ਼ੇਬ ਨੂੰ ਪਤਾ ਚਲਿਆ ਕੀ ਭੰਗਾਣੀ ਦੀ ਲੜਾਈ ਵਿਚ ਪੀਰ ਬੁਧੂ ਸ਼ਾਹ ਦਾ ਲੜਾਈ ਵਿਚ ਸ਼ਾਮਲ ਹੋਣਾ ਇਕ ਬਹੁਤ ਵਡਾ ਕਾਰਨ ਹੈ ਰਾਜਿਆਂ ਦੀ ਹਾਰ ਦਾ ਤਾਂ ਔਰੰਗਜ਼ੇਬ ਨੇ ਪੀਰ ਬੁਧੂ ਸ਼ਾਹ ਦੀ ਬੀਵੀ ਨਾਸੀਰਾਂ ਦੇ ਭਰਾ ਨੂੰ ਗੁਰੂ ਜੀ ਦੇ ਖਿਲਾਫ਼ ਲੜਾਈ ਦੀ ਅਗਵਾਈ ਕਰਨ ਲਈ ਭੇਜਿਆ 1 ਰਸਤੇ ਵਿਚ ਓਹ ਨਾਸੀਰਾ, ਆਪਣੀ ਭੈਣ ਨੂੰ  ਮਿਲਣ ਗਿਆ 1 ਜਦ ਨਸੀਰਾਂ ਨੇ ਉਸਦੇ ਆਓਣ  ਦਾ ਮਕਸਦ ਪੁਛਿਆ ਤਾਂ ਸੈਦ ਖਾਨ ਨੇ ਦਸਿਆ ਕੀ ਅਜ ਓਹ ਗੁਰੂ ਦਾ ਸਿਰ ਵਢਣ ਲਈ ਆਇਆ ਹੈ 1  ਨਾਸਿਰਾ ਨੇ ਕਿਹਾ ਕੀ ਗੁਰੂ ਗੋਬਿੰਦ ਸਿੰਘ ਰਬ ਦਾ ਦੂਸਰਾ ਰੂਪ ਹਨ ਤੇਨੂੰ  ਉਨਾ ਨਾਲ ਟਕਰ ਨਹੀਂ ਲੈਣੀ  ਚਾਹੀਦੀ ,ਪਰ ਓਹ ਨਾ ਮੰਨਿਆ ਤੇ ਆਨੰਦਪੁਰ ਪਹੁੰਚ ਗਿਆ 1 ਰਾਤੀ ਆਪਣੇ ਖੇਮੈ ਵਿਚ ਬੈਠ ਕੇ ਸੋਚਣ ਲਗਾ , ਕੀ ਮੇਰੀ ਭੇਣ ਤੇ ਪੀਰਜੀ ਨੇ ਆਪਣੇ ਦੋ ਪੁਤਰ ਭਰਾ ਤੇ ਭਤੀਜੇ  ਵਾਰ ਦਿਤੇ ਹਨ , ਕੁਝ ਤਾ ਅਜਮਤ ਹੋਏਗੀ ਉਹਨਾ ਵਿਚ 1 ਅਗਰ ਗੁਰੂ ਜਾਨੀ- ਜਾਨ ਹਨ ਤਾ  ਸਵੇਰੇ ਮੇਰੇ ਸਾਮਣੇ ਆਉਣ  1 ਗੁਰੂ ਸਾਹਿਬ ਨੇ ਉਸਦੇ ਦਿਲ ਦੀਆਂ ਤਰੰਗਾ ਸੁਣੀਆਂ 1  ਸਵੇਰ ਹੋਈ ਗੁਰੂ ਸਾਹਿਬ ਇਕਲੇ ਨੀਲੇ ਘੋੜੇ ਤੇ ਅਸਵਾਰ ਹੋਕੇ ਪੈਦਾਂ ਖਾਨ ਦੇ ਸਾਮਣੇ ਆ ਖੜੇ ਹੋਏ  1 ਉਨਾਂ ਨੇ ਉਸ ਨੂੰ ਕਿਹਾ ਕਿ ਪੈਂਦਾ ਖਾਨ ਵਾਰ ਕਰ 1 ਜਦ ਉਸਨੇ ਗੁਰੂ ਸਾਹਿਬ ਨੂੰ ਦੇਖਿਆ  ਤਾਂ ਪਤਾ ਨਹੀਂ ਕੀ ਹੋਇਆ , ਪੁਕਾਰ ਉਠਿਆ1 

              ਖੁਦਾ ਆਈਦ ਖੁਦਾ ਆਈਦ

              ਮੈ ਆਈਦ ਖੁਦਾ ਬੰਦਾ

              ਹਕੀਕਤ ਦਰ ਮਿਜ਼ਾਜ਼ ਆਈਦ

              ਕਿ ਮੁਰਦਹ ਰਾ ਕਨਦ ਜਿੰਦਾ 1

ਲੋਕੋ ਰਬ ਆਇਆ ਹੈ , ਰਬ ਦਾ ਬੰਦਾ ਆਇਆ ਹੈ , ਰਬੀ ਨੂਰ ਸਰੀਰਕ ਜਾਮੇ ਵਿਚ ਆ ਗਿਆ ਹੈ ਜਿਸਨੇ ਮੈਨੂੰ ਮੁਰਦੇ ਨੂੰ ਜੀਵਾਲ ਦਿਤਾ ਹੈ 1 ਘੋੜੇ ਤੋਂ ਉਤਰਿਆ ਗੁਰੂ ਸਾਹਿਬ ਦੀ ਰਕਾਬ ਤੇ ਸਿਰ ਟਿਕਾਕੇ ਮਥਾ ਟੇਕਿਆ , ਕੁਝ ਬੋਲਿਆ ਨਹੀ ,ਵਿਸਮਾਦ ਦੀ ਹਾਲਤ ਵਿਚ 1 ਗੁਰੂ ਸਾਹਿਬ ਦੀਆਂ ਫੌਜਾਂ ਵਿਚ ਸ਼ਾਮਲ ਹੋਣ ਲਈ ਅਰਜ਼ ਕੀਤੀ 1 ਗੁਰੂ ਸਾਹਿਬ ਨੇ ਥਾਪੜਾ ਦਿਤਾ ਤੇ ਅੱਲਾਹ ਦੀ ਯਾਦ ਵਿਚ ਜੁੜਨ ਨੂੰ ਕਿਹਾ 1  ਫੌਜਾਂ ਨੂੰ  ਉਥੇ ਹੀ ਛਡਕੇ ਅਬਾਬਦ ਲਈ ਨਿਕਲ ਪਿਆ 1 ਚਮਕੋਰ ਤੋ ਮੁਕਤਸਰ ਗਏ ਤਾ ਇਹ ਗੁਰੂ ਸਾਹਿਬ ਕੋਲ ਆ ਗਿਆ ਤੇ ਅੰਤ ਸਮੇ ਤਕ ਨਾਲ ਹੀ ਰਿਹਾ 1

 ਇਕ ਵਾਰੀ ਜਦ ਗੁਰੂ ਸਾਹਿਬ  ਪੀਰ ਬੁਧੂ ਸ਼ਾਹ ਕੋਲ ਸਮਾਣੇ  ਆਏ ਤਾ ਉਥੋਂ ਦੇ ਹਾਕਮ ਉਸਮਾਨ ਖਾਨ ਨੇ ਪੀਰ ਜੀ  ਨੂੰ  ਗੁਰੂ ਸਾਹਿਬ ਉਸਦੇ ਹਵਾਲੇ ਕਰਨ ਨੂੰ ਕਿਹਾ 1 ਪੀਰ  ਬੁਧੂ ਸ਼ਾਹ ਨੇ ਇਨਕਾਰ ਕਰ ਦਿਤਾ ਪਰ ਇਤਨਾ ਮਨਵਾ ਲਿਆ ਕੀ ਜੇ ਮੈਂ ਉਹਨਾਂ ਦਾ ਖੂਨ ਤੇਨੂੰ  ਦੇ ਦਿਆਂ ਤਾਂ  ਤੂੰ ਔਰੰਗਜ਼ੇਬ ਦੀ ਤੱਸਲੀ ਕਰਵਾ ਸਕਦਾ ਹੈਂ 1  ਪੀਰ ਬੁਧੂ ਸ਼ਾਹ ਦੇ  ਤੀਸਰੇ ਪੁਤਰ ਨੇ ਸਲਾਹ ਦਿਤੀ ਕੀ ਉਸਦਾ ਸਿਰ ਕਲਮ ਕਰ ਕੇ ਉਸਦਾ ਖੂੰਨ ਉਸਮਾਨ ਖਾਨ ਨੂੰ ਭੇਜ ਦਿਤਾ ਜਾਏ 1 ਪੀਰ ਬੁਧੂ ਸ਼ਾਹ ਨੇ ਇਵੈਂ ਹੀ ਕੀਤਾ 1 ਪਰ ਔਰੰਗਜ਼ੇਬ ਦੇ ਸ਼ਾਹੀ ਹਕੀਮ ਨੇ  ਖੂਨ ਦੇਖਿਆ ਤੇ ਕਿਹਾ ਇਹ ਕਿਸੇ ਰਬੀ ਨੂਰ ਦਾ ਖੂਨ ਨਹੀਂ ਹੈ 1 ਉਸਮਾਨ ਖਾਨ ਨੂੰ ਬਹੁਤ ਗੁਸਾ ਆਇਆ 1 ਉਸਨੇ ਪੀਰ ਬੁਧੂ ਸਾਹ ਦੀ ਹਵੇਲੀ ਨੂੰ ਅਗ ਲਗਾ ਦਿਤੀ ਤੇ ਪੀਰ ਬੁਧੂ ਸ਼ਾਹ ਨੂੰ ਜੰਗਲਾ ਵਿਚ ਲਿਜਾ ਕੇ ਜਮੀਨ ਵਿਚ ਜਿੰਦਾ ਦਬ ਦਿਤਾ 1 ਸਿਰ ਤੇ ਦਹੀਂ ਪਾਕੇ ਜੰਗਲੀ ਕੁਤਿਆਂ ਨੂੰ ਛਡ ਦਿਤਾ ਜੋ ਉਨਾ ਨੂੰ ਨੋਚ ਨੋਚ ਕੇ ਖਾ ਗਏ  1

 ਬੀਬੀ ਨਾਸੀਰਾ ਪੀਰ ਬੁਧੂ ਸ਼ਾਹ ਦੀ ਬੀਵੀ  ਦੀ ਵੀ ਗੁਰੂ ਸਾਹਿਬ ਲਈ ਸ਼ਰਧਾ ਅਤ ਦੀ ਸੀ 1 ਜਦੋ ਪੀਰ ਬੁਧੂ ਸ਼ਾਹ ਭੰਗਾਣੀ ਦੀ  ਜੰਗ ਤੋ ਵਾਪਿਸ ਆਏ ਤਾ ਬੀਬੀ ਨਸੀਰਾਂ ਨੂੰ ਕਿਹਾ ਤੇਰੇ ਦੋ ਪੁਤਰ ਸ਼ਹੀਦ ਕਰਵਾਕੇ ਆਇਆਂ ਹਾਂ ਤਾ ਬੀਬੀ ਨਸੀਰਾਂ  ਰੋਣ ਲਗ ਪਈ  , ਪੀਰ ਜੀ ਨੇ  ਹੋਸਲਾ ਦਿਤਾ, ਚੁਪ ਕਰਾਇਆ  ਤਾਂ  ਬੀਬੀ ਨਸੀਰਾਂ ਨੇ ਦਸਿਆ ਕਿ  ” ਮੈਂ ਇਸ ਕਰਕੇ ਨਹੀ ਰੋ ਰਹੀ  ਕੀ ਮੇਰੇ ਦੋ ਪੁਤਰ ਸ਼ਹੀਦ ਹੋਏ ਹਨ ਇਸ ਕਰਕੇ ਕਿ ਜੋ ਦੋ ਵਾਪਿਸ ਆਏ ਹਨ ਉਨਾਂ ਨੂੰ ਜਮਣ ਵਿਚ ਮੇਰੇ ਕੋਲੋਂ ਕੀ ਭੁਲ ਹੋ ਗਈ ਹੈ ਜੋ ਗੁਰੂ ਸਾਹਿਬ ਨੇ ਕਬੂਲ ਨਹੀ ਕੀਤੇ , ਨਹੀ ਤਾਂ ਮੈ ਵੀ ਅਜ  ਚਾਰ ਸ਼ਹੀਦ  ਸਾਹਿਬਜਾਦਿਆਂ ਦੀ ਮਾਂ ਕਹਿਲਾਂਦੀ “1

 ਜਦੋਂ ਗੁਰੂ ਸਾਹਿਬ ਚਮਕੋਰ ਖੁਲੀ ਥਾਂ ਤੇ ਕੁਝ ਸਿੰਘਾ ਨਾਲ  ਟਿਕੇ ਹੋਏ ਸੀ ਤਾਂ ਅਜਮੇਰ ਚੰਦ ਇਸ ਤਾਕ ਵਿਚ ਸੀ 1 ਉਸਨੇ ਮੋਕਾ ਦੇਖ ਕੇ ਲਾਹੋਰ ਦੇ ਦੋ ਓਮਰਾਓ ਜੋ 5000- 5000 ਦੀਆਂ ਫੌਜਾਂ ਲੇਕੇ ਦਿੱਲੀ ਵਲ ਨੂੰ  ਜਾ ਰਹੇ ਸਨ , ਆਪਣੇ ਏਲਚੀ ਨੂੰ  ਇਸ ਸਨੇਹੇ ਨਾਲ ,ਲੁਧਿਆਣੇ  ਇਨਾਂ  ਦੇ ਮਨਸਬਦਾਰਾਂ ਕੋਲ ਭੇਜ ਦਿਤਾ ” ਗੁਰੂ ਸਾਹਿਬ ਇਸ ਵੇਲੇ ਖੁਲੇ ਮੈਦਾਨ ਵਿਚ ਬੈਠੇ ਹੋਏ ਹਨ , ਤੁਸੀ ਸੋਖੇ ਹੀ ਉਨਾਂ  ਤੇ ਕਾਬੂ ਪਾ ਸਕਦੇ ਹੋ ‘1 ਇਸ ਸੁਨੇਹੇ ਤੇ ਦੋਨੋ ਹੀ ਉਮਰਾਓ ਬੜੇ ਖੁਸ਼ ਹੋਏ ਤੇ ਮੋਕੇ ਨੂੰ ਗਨੀਮਤ ਸਮਝ ਕੇ ਚਮਕੌਰ ਵਲ ਨੂੰ ਤੁਰ ਪਏ 1 ਗੁਰੂ ਸਾਹਿਬ ਨੂੰ ਲੁਧਿਆਣੇ ਤੋ ਖਬਰ ਮਿਲ ਗਈ 1 ਰਣਜੀਤ  ਨਗਰਾ  ਵਜਾਕੇ ਲੜਾਈ ਵਾਸਤੇ ਤਿਆਰ ਹੋ ਗਏ 1 ਜਦੋਂ ਦੋਨੋ ਪਾਸਿਓ ਟਾਕਰਾ ਹੋਇਆ  ਤਾਂ ਉਮਰਾਓ ਨੂੰ ਬੜਾ ਅਚਰਜ  ਹੋਇਆ ਕੀ ਇਤਨੀ ਥੋੜੀ ਫੌਜ਼ ਨਾਲ ਕਿਸ ਹਿੰਮਤ ਤੇ ਦਲੇਰੀ ਨਾਲ ਸਿਖ ਲੜ ਰਹੇ ਹਨ  1 ਓਹ ਅਗੇ ਹੋਕੇ ਆਪ ਗੁਰੂ ਸਾਹਿਬ ਨਾਲ ਜੰਗ ਕਰਨ ਲਈ ਵਧਿਆ 1 ਗੁਰੂ ਸਾਹਿਬ ਦਾ ਤੇਜ ਪ੍ਰਤਾਪ ਉਸਤੋਂ ਝ੍ਲਿਆ ਨਹੀਂ ਗਿਆ 1 ਓਹ ਘੋੜੇ ਤੋਂ ਉਤਰਿਆ , ਚਰਨਾ ਤੇ ਮਥਾ ਟੇਕਿਆ ਤੇ ਆਪਣੇ ਗੁਨਾਹ ਦੀ ਮਾਫ਼ੀ ਮੰਗਣ ਲਗਾ  ਤੁਸੀਂ ਤਾਂ ਪੀਰਾਂ ਦੇ ਪੀਰ ,ਅਲਾਹ ਦਾ ਨੂਰ ਲਗਦੇ ਹੋ 1 ਗੁਰੂ ਸਾਹਿਬ ਨੇ ਉਸਨੂੰ ਥਾਪੜਾ ਦਿਤਾ , ਜ਼ੁਲਮ ਨਾ ਕਰਨ ਤੇ ਅਲਾਹ ਨੂੰ ਚੇਤੇ ਰਖਣ ਦੀ ਹਿਦਾਇਤ ਦਿਤੀ 1

 ਪੰਡਤ ਸ਼ਿਵ ਦਾਸ ਗੁਰੂ ਸਾਹਿਬ ਨੂੰ ਕ੍ਰਿਸ਼ਨ ਦਾ ਅਵਤਾਰ ਮੰਨਦੇ ਸੀ 1 ਜਦ ਗੰਗਾ ਨਦੀ ਦੇ ਕੰਢੇ ਜਦ ਉਹ ਆਪਣੇ ਧਿਆਂ ਵਿਚ ਮਗਨ ਹੁੰਦਾ ਤਾ ਗੁਰੂ ਸਾਹਿਬ ਜੋ ਅਜੇ ਬਚੇ ਹੀ ਸਨ ,ਉਨਾਹ ਦੇ ਕੰਨਾ ਕੋਲ ਆਕੇ ਕਹਿੰਦੇ ,”ਪੰਡਤ ਜੀ ਝਾਤ ” ਪੰਡਤ ਸਿਵ ਦਾਸ ਗੁਸੇ ਹੋਣ ਦੀ ਬਜਾਏ ਪਿਆਰ ਕਰਦੇ 1  ਭੀਖਣ ਸ਼ਾਹ, ਵਰਗੇ ਨਾਮੀ ਫਕੀਰ ਜਿਨਾ ਦੇ ਦਰਸ਼ਨ ਕਰਨ ਲਈ  ਹਕੂਮਤ ਦੇ ਬਾਦਸ਼ਾਹ ਪੈਦਲ ਚਲ ਕੇ ਆਇਆ ਕਰਦੇ ਸੀ ਤੇ ਕਈ ਕਈ ਘੰਟੇ ਦਰਸ਼ਨਾ ਲਈ ਇੰਤਜ਼ਾਰ ਕਰਦੇ ,ਸਜਦਾ ਤੇ ਸੇਵਾ ਕਰਦੇ ਨਜਰ ਆਉਂਦੇ ਸਨ1 

 ਅਬਦੁਲ ਮਜੀਦ ਲਿਖਦੇ ਹਨ ,’ ਗੁਰੂ ਗੋਬਿੰਦ ਸਿੰਘ ਕਦੇ ਇਸਲਾਮ ਜਾਂ ਮੁਸਲਮਾਨਾ ਦੇ ਵੇਰੀ  ਨਹੀਂ ਸੀ ” 1 ਜੋ ਪੈਗੰਬਰ ਖੁਦਾ ਦੀ ਖਲਕਤ ਨੂੰ ਇਕ ਸਮਝਦਾ ਹੋਵੇ , ਨਿਮਾਜ਼ ਅਤੇ ਪੂਜਾ , ਮੰਦਰ ਅਤੇ ਮਸਜਿਦ ਵਿਚ ਕੋਈ ਫਰਕ  ਨਾ ਕਰਦਾ ਹੋਵੇ , ਜਿਸਦੀ ਫੌਜ਼ ਵਿਚ ਹਜ਼ਾਰਾਂ ਮੁਸਲਮਾਨ, ਜਾਲਮ ਮੁਗਲ ਹਕੂਮਤ ਨਾਲ ਟਾਕਰਾ ਕਰਨ ਲਈ ਖੜੇ ਹੋਣ  , ਜਿਸਦੇ ਪੈਰੋਕਾਰ ਲੜਾਈ ਦੇ ਮੈਦਾਨ ਵਿਚ ਆਪਣੇ ਅਤੇ ਦੁਸ਼ਮਨ ਨੂੰ ਪਾਣੀ ਪਿਲਾਣ  ਤੇ ਮਰਹਮ ਪਟੀ ਦੀ ਸੇਵਾ ਕਰਣ , ਜਿਸਦੇ ਲੰਗਰ ਵਿਚ ਹਰ ਮੁਸਲਮਾਨ , ਹਿੰਦੂ , ਸਿਖ ਇਕ ਪੰਗਤ ਵਿਚ ਬੈਠ ਕੇ ਲੰਗਰ ਛਕਣ ਤੇ ਸੰਗਤ ਕਰਨ ਓਹ ਭਲਾ ਕਿਸੇ ਮਜਹਬ ਦਾ ਵੇਰੀ ਕਿਵੈ ਹੋ ਸਕਦਾ ਹੈ 1 ਓਹ ਵਖਰੀ ਗਲ ਹੈ  ਕੀ ਉਸ ਵਕਤ ਜੋ ਜੁਲਮ ਕਰ ਰਹੇ ਸੀ ਇਤਫਾਕਨ ਮੁਸਲਮਾਨ ਸਨ 1  ਜੰਗਾਂ ਦੀ ਸ਼ੁਰੁਵਾਤ ਤਾਂ ਪਹਾੜੀ ਰਾਜੇ  , ਜੋ ਕੀ ਹਿੰਦੂ ਸਨ , ਉਨਾ ਤੋ ਹੋਈ , ਜਿਸ ਵਿਚ ਪੀਰ ਬੁਧੂ ਸ਼ਾਹ , ਜੋ ਕੀ ਇਕ ਨਾਮੀ ਮੁਸਲਮਾਨ ਫਕੀਰ ਸਨ   ਆਪਣੇ 700 ਮੁਰੀਦ  ਚਾਰ ਪੁਤਰ,  ਭਰਾ ਤੇ ਭਤੀਜਿਆਂ ਸਮੇਤ ਗੁਰੂ ਸਾਹਿਬ ਨਾਲ ਆ ਖੜੇ ਹੋਏ 1 ਗੁਰੂ ਸਾਹਿਬਾਨਾ ਨੇ ਲੋੜ ਪਈ ਤਾਂ  ਮੁਸਲਮਾਨਾ ਲਈ  ਮਸੀਤਾ ਵੀ  ਬਣਵਾਈਆਂ  1  ਬੰਦਾ ਬਹਾਦਰ, ਮਿਸਲਾਂ ਤੇ  ਮਹਾਰਾਜਾ ਰਣਜੀਤ ਸਿੰਘ  ਵਕਤ ਵੀ ਮਸੀਤਾਂ ਬਣੀਆ ਪਰ ਅਜ ਤਕ ਕਿਸੇ ਸਿਖ ਨੇ ਢਾਹੀਆਂ ਨਹੀਂ 1

ਗੁਰੂ ਸਾਹਿਬ ਕਿਸੇ ਇਕ ਕੋਮ ਦੇਸ਼ ਜਾਂ ਮਜਹਬ ਦਾ ਨਹੀ ਬਲਕਿ ਸਭ  ਦਾ ਭੱਲਾ ਮੰਗਣ ਵਾਲੇ ਇਕ ਮਹਾਨ ਆਗੂ ਸੀ 1 ਓਹਨਾ ਨੇ ਕੋਮ ਪ੍ਰਸਤੀ ਨੂੰ ਧਰਮ ਬਣਾ ਦਿਤਾ ਇਹ ਕਹਿਣਾ ਬਹੁਤ ਗਲਤ ਹੈ 1 ਇਕ ਵਾਰੀ ਬੜੋਦਾ ਵਿਚ ਲਖਾਂ ਦੇ ਇਕਠ ਵਿਚ  ਮਹਾਤਮਾ ਗਾਂਧੀ ਨੇ ਕਿਹਾ  ਸੀ ਗੁਰੂ ਗੋਬਿੰਦ ਸਿੰਘ ਇਕ ਭੁਲੜ ਰਹਿਬਰ ਹੈ 1 ਵਿਚਾਰ ਦੀ ਗਲ ਕਰਦਿਆਂ ਕਰਦਿਆ ਤਲਵਾਰ ਪਕੜ ਲਈ , ਸ਼ਾਂਤੀ ਦੀ ਗਲ ਕਰਦਿਆਂ ਕਰਦਿਆਂ ਤੋਪਾਂ ਅਗੇ ਲੈ ਆਏ  , ਗਲੇ ਵਿਚ ਮਾਲਾ ਪਹਿਨਾਣੀ ਸੀ ਕਿਰਪਾਨਾ ਤੇ ਤਲਵਾਰਾਂ  ਪਹਨਾ ਛਡੀਆਂ 1 ਜਦ ਗਾਂਧੀ ਦੀ ਇਹ ਗਲ prof. ਗੰਗਾ ਸਿੰਘ ਤਕ ਪਹੁੰਚੀ ਤਾਂ ਓਹ  ਸਿਧਾ ਹੀ ਅਹਿਮਦਾਬਾਦ ,ਸਾਬਰਮਤੀ ਦੇ ਆਸ਼ਰਮ ਚਲੇ ਗਏ , ਗਾਂਧੀ ਨੂੰ ਮਿਲੇ ਤੇ ਕਿਹਾ ,”ਤੁਸੀਂ ਹਰ ਥਾਂ  ਤੇ ਕਹਿੰਦੇ ਹੋ ਕੀ ਗੀਤਾ ਮੇਰੀ ਮਾਂ ਹੈ,  ਇਹ ਮਾਂ ਹੈ ਤੁਹਾਡੀ ? ਗਾਂਧੀ ਨੇ ਕਿਹਾ ਹਾਂ ਮੈ ਹਰ ਰੋਜ਼ ਦੀ ਪ੍ਰੇਰਨਾ ਇਸਤੋਂ ਲੈਂਦਾ ਹਾਂ 1 ਗੰਗਾ ਸਿੰਘ ਨੇ ਕਿਹਾ ਮੈਂ ਗੀਤਾ ਨੂੰ  ਇਕ ਪਵਿਤਰ ਗ੍ਰੰਥ  ਸਮਝਦਾ ਹਾ ਤੇ ਤੁਹਾਡੀ ਇਸ ਨੂੰ ਮਾਂ ਕਹਿਣ ਦੀ ਵੀ  ਕਦਰ ਕਰਦਾ ਹਾਂ 1 ਪਰ  ਤੁਸੀਂ ਦਸੋ ਗੀਤਾ ਕਿਥੇ ਉਚਾਰੀ ਗਈ ਸੀ ? ਗਾਂਧੀ  ਕੁਝ ਸਮਝ ਤੇ ਗਿਆ ਪਰ ਵਾਦ-ਵਿਵਾਦ ਵਿਚ ਨਹੀਂ ਸੀ ਪੈਣਾ ਚਾਹੰਦਾ 1  ਗੰਗਾ ਸਿੰਘ ਕਦੋਂ ਚੁਪ ਰਹਿਣ ਵਾਲਾ ਸੀ , ਬੋਲਿਆ ,ਇਹ ਕੁਰਕਸ਼ੇਤਰ ਦੇ ਲੜਾਈ ਦੇ ਮੈਦਾਨ ਵਿਚ ਉਚਾਰੀ ਗਈ ਸੀ ਬਲਿਕ ਲੜਾਈ ਹੀ ਗੀਤਾ ਦੇ ਉਪਦੇਸ਼ ਕਰਕੇ ਹੋਈ 1  ਜਦੋਂ ਅਰਜੁਨ ਨੇ ਹਥਿਆਰ ਸੁਟ ਦਿਤੇ ਇਹ ਕਹਿਕੇ ਮੈਂ ਕਿਸ ਨਾਲ ਲੜ ਰਿਹਾਂ ਹਾਂ 1 ਦੁਰਯੋਧਨ ਮੇਰਾ ਭਰਾ ਹੈ ,ਭੀਸ਼ਮ ਪਿਤਾਮਾ ਮੇਰੇ ਪਿਤਾ ਹਨ ਤੇ ਦ੍ਰੋਣਾਚਾਰ੍ਯਾ ਮੇਰੇ ਗੁਰੂ 1 ਮੈ ਉਨਾ ਦੇ ਖਿਲਾਫ਼ ਤਲਵਾਰ ਕਿਸ ਤਰਹ ਚੁਕ ਸਕਦਾ ਹਾਂ 1 ਤਾਂ ਕ੍ਰਿਸ਼ਨ ਜੀ ਦਾ ਉਪਦੇਸ਼ ਸੀ ਕੀ ਜਦੋ ਕੋਈ ਆਪਣੇ ਸਰੀਰ ਤੇ ਫੋੜਾ ਹੋ ਜਾਏ ਤਾਂ ਉਸ ਨੂੰ ਚੀਰਨਾ ਪੈਦਾਂ ਹੈ ਇਸ ਵਿਚ ਕੋਈ ਪਾਪ ਨਹੀ 1 ਅਰਜੁਨ ਨੇ ਤਲਵਾਰ ਚੁਕੀ , ਲੜਾਈ ਸ਼ੁਰੂ ਹੋਈ ਜਿਸ ਵਿਚ ਲਖਾਂ ਲੋਕ ਮਾਰੇ ਗਏ 1 ਗਾਂਧੀ ਕੋਲ ਕੋਈ ਜਵਾਬ ਨਹੀਂ ਸੀ ਕਹਿਣ ਲਗਾ ਕੀ ਇਹ ਦਾ ਮਨ ਦੀ ਲੜਾਈ ਸੀ ਤਾਂ ਗੰਗਾਂ ਸਿੰਘ ਨੇ ਕਿਹਾ ਕੀ ਤਾਂ ਇਹ ਵੀ ਕਹਿ ਦਿਉ ਕਿ  ਅਸਲ ਕ੍ਰਿਸ਼ਨ ਕੋਈ ਨਹੀਂ ਸੀ ਇਹ ਵੀ  ਮਨ ਦਾ ਕ੍ਰਿਸ਼ਨ ਸੀ 1 ਗਾਂਧੀ ਨਿਰੁਤਰ ਹੋ ਗਿਆ ਭਰੀ ਸਭਾ ਵਿਚ ਉਸਨੇ ਮਾਫ਼ੀ ਮੰਗੀ 1

 ਗੋਕਲ ਚੰਦ ਨਾਰੰਗ ਲਿਖਦੇ ਹਨ  ,’ ਜਦੋਂ ਗੁਰੂ ਗੋਬਿੰਦ ਸਿੰਘ ਜੀ ਨੇ ਆਪਣਾ ਕੰਮ ਸ਼ੁਰੂ ਕੀਤਾ ਉਸ ਵਕਤ ਪੰਜਾਬ ਵਿਚ ਹਿੰਦੂ ਨਾਮ ਦੀ ਕੋਈ ਚੀਜ਼ ਨਹੀਂ ਸੀ ਨਾ ਹੀ ਕੋਈ ਉਘੀ ਸ਼ਕਤੀ ਸੀ ਜੋ ਜਾਲਮ ਸ਼ਾਸ਼ਕਾਂ ਨੂੰ ਵੰਗਾਰ ਸਕਦੀ 1   1008 ਈ ਵਿਚ ਰਾਜਾ ਅਨੰਗਪਾਲ ਦੀ ਹਾਰ ਮਗਰੋਂ ਦੇਸ਼ ਨੇ ਕੋਈ ਵੀ ਅਜਿਹਾ ਆਗੂ ਨਹੀਂ ਪੈਦਾ ਕੀਤਾ ਜੋ ਮੁਗਲ ਹਕੂਮਤ ਨਾਲ ਟਕਰ ਲੈ ਸਕੇ, ਅਜਾਦ ਕਰਵਾ ਸਕੇ 1 ਬੇਸ਼ਕ ਰਾਣਾ ਸਾਂਗਾ, ਹੇਮੂੰ, ਨਾਰਨੋਲ ਦੇ ਸਤਨਾਮੀਆਂ ਜਾ ਮਥੁਰਾ ਦੇ ਗੋਕਲਾਂ ਨੇ ਇਨ੍ਹਾ ਵਾਸਤੇ ਗੰਭੀਰ ਪਰੇਸ਼ਾਨੀਆਂ ਜਰੂਰ ਖੜੀਆਂ ਕੀਤੀਆਂ ਪਰ ਉਹ ਵੀ ਦੇਸ਼ਵਾਸੀ ਆਂ ਵਿਚ ਕੋਮੀ ਜਜ੍ਬਾ ਪੈਦਾ ਕਰਨ ਵਿਚ ਸਫਲ ਨਹੀਂ ਹੋ ਸਕੇ  1 ਸ਼ਿਵਾ ਜੀ ਨੇ ਬਹੁਤ ਸਾਰੀਆਂ ਲੜਾਈਆਂ ਰਾਜਸੀ ਨਿਸ਼ਾਨੇ ਨੂੰ ਮੁਖ ਰਖ ਕੇ ਲੜੀਆਂ ਸੀ 1 ਪਰ ਗੁਰੂ ਗੋਬਿੰਦ ਸਿੰਘ ਜੀ ਦਾ ਨਿਸ਼ਾਨਾ  ਕੋਮ ਪ੍ਰਸਤੀ ਨੂੰ ਲੋਕਾਂ ਦਾ ਧਰਮ ਬਨਾਣਾ ਸੀ  ਜਿਸ ਲਈ ਉਨਾ ਨੇ ਅਨੇਕਾਂ  ਕੁਬਾਨੀਆ ਦਿਤੀਆ 1

 ਉਹਨਾ ਨੇ  ਆਪਣੇ ਸੇਵਕਾਂ ਵਿਚ ਵੀ ਕਿਸੇ ਮਜਹਬ , ਜਾਤ -ਪਾਤ , ਊਚ- ਨੀਚ, ਹਦਾਂ ਸਰਹਦਾਂ ਨੂੰ ਜਗਹ ਨਹੀ ਦਿਤੀ 1 ਜੋ ਮਹਾਨ ਕਾਰਜ ਗੁਰੂ ਸਾਹਿਬ ਨੇ ਆਪਣੀ ਛੋਟੀ ਜਹੀ ਜਿੰਦਗੀ ਵਿਚ ਕੀਤੇ ਹਨ ਓਹ ਕੋਈ ਨਿਜੀ  ਸਵਾਰਥ ਜਾਂ ਵਡਿਆਈ ਲਈ ਨਹੀ ਸੀ 1 ਓਹਨਾਂ  ਦੀਆਂ ਨਜ਼ਰਾਂ ਵਿਚ ਸੇਵਾ ਦਾ ਹਰ ਕਾਰਜ ਅਕਾਲ ਪੁਰੁਖ  ਅਗੇ ਇਕ ਨਿਮਾਣੀ ਭੇਂਟ ਦੀ ਤਰ੍ਹਾ ਹੁੰਦਾ 1 ਓਹਨਾਂ  ਦੀ ਬਾਣੀ ਅਕਾਲ ਉਸਤਤ  254-256  ਸਫਿਆਂ ਵਿਚ ਦੇਖਿਆ ਜਾ ਸਕਦਾ ਹੈ ਕਿ ਓਹਨਾਂ  ਦੀ ਨਜਰ ਕਿਤਨੀ ਵਿਸ਼ਾਲ ਹੈ 1 ਇਨ੍ਹਾ ਬੰਦਾਂ ਵਿਚ ਓਹ ਪੂਰਬ ਤੋ ਪਛਮ ,ਉੱਤਰ ਤੋਂ ਦਖਣ ਤਕ ਸਭ ਪ੍ਰਾਂਤਾ ,ਦੇਸ਼ਾ ,ਨਸਲਾਂ ਕੋਮਾ ਦਾ ਜ਼ਿਕਰ ਕਰਦੇ ਹਨ 1 ਓਹਨਾਂ  ਦੀ ਵਿਸ਼ਾਲ ਨਜ਼ਰ ਪੰਜਾਬ ਤੋ ਅਗੇ ਲੰਘ  ਕੇ ਦਿਲੀ ,ਰਾਜਪੂਤਾਨੇ ਮਹਾਰਾਸ਼ਟਰਾ,  ਦਖਣ ,ਭੂਟਾਨ , ਸਿਕਿਮ ,ਨੈਪਾਲ ਫਰਾਂਸ , ਇੰਗਲੈਡ ਤੇ ਸਭ  ਟਾਪੂਆਂ ਤੋਂ ਲੰਘ ਜਾਂਦੀ 1 

33 ਸਾਲ ਦੀ ਗੁਰਗਦੀ ਦੋਰਾਨ ਉਨਾ ਨੇ ਭਾਰਤੀ ਜੀਵਨ ਵਿਚ ਇਨਕਲਾਬੀ ਪਰਿਵਰਤਨ ਲਿਆ ਦਿਤਾ1  ਆਤਮ  ਰਖਿਆ ਤੇ ਜਬਰ ਤੇ ਜ਼ੁਲਮ ਦਾ ਟਾਕਰਾ ਕਰਨ ਲਈ ਕਈ  ਜੰਗਾਂ ਲੜੀਆਂ ,ਖਾਲਸੇ ਦੀ ਸਿਰਜਨਾ ਕੀਤੀ ,ਕਈ ਆਦਰਸ਼ ਕਾਇਮ ਕੀਤੇ ਜਿਨਾਂ  ਨੇ  ਆਓਣ ਵਾਲੇ ਸਮੇ ਵਿਚ ਸਿਖੀ ਤੇ ਸਿਖਾਂ ਦੇ ਇਖਲਾਕ ਨੂੰ ਉਚਾ ਕਰਨ ਦੀ ਭੂਮਿਕਾ ਨਿਭਾਈ 1 ਪੰਥ ਦੇ ਇਖਲਾਕ , ਆਚਰਣ ,ਉਨਾਂ  ਦੀ ਜਮੀਰ ਤੇ ਆਦਰਸ਼ ਸਦਾ ਉਚੇ ਰਹੇ 1 ਗਰੀਬਾਂ ਤੇ ਮਜਲੂਮਾਂ ਦੀ ਰਖਿਆ ਕਰਨ ਲਈ ਓਹ ਜੰਗਲ ਬੇਲਿਆਂ  ਵਿਚ ਭੁਖੇ ਰਹਿ ਕੇ , ਫਲ, ਘਾਹ – ਪਤੇ  ਖਾਕੇ ਵੀ ਇਨਾਂ  ਅਸੂਲਾਂ ਤੇ ਕਾਇਮ ਰਹੇ1 

 ਕਾਜ਼ੀ ਨੂਰ ਮਹੰਮਦ ਜੋ ਇਕ ਮੁਤਸਬੀ ਤੇ ਬਦਜੁਬਾਨ  ਲਿਖਾਰੀ ਸੀ ਸਿਖਾਂ ਦੀ ਤਰੀਫ ਕਰੇ  ਬਿਨਾ ਨਹੀਂ  ਰਹਿ  ਸਕਿਆ 1 ਕਹਿੰਦਾ ਹੈ ਸਿਖਾਂ ਵਿਚ ਕੋਈ ਜਨਾਹੀ ਯਾ ਚੋਰ ਨਹੀ 1 ਔਰਤ ਭਾਵੈਂ ਰਾਣੀ ਹੋਵੇ ਜਾ ਗੋਲੀ , ਬੁਢੀ ਹੋਵੇ  ਜਾਂ ਜਵਾਨ, ਸਿਖ ਉਸ ਵਲ ਬਦ-ਨਜਰ ਨਾਲ ਨਹੀਂ ਵੇਖਦਾ 1 ਜਦੋਂ ਉਸਨੇ ਸ਼ਾਹ ਦੁਰਾਨੀ  ਤੇ ਸਿਖਾਂ ਦੀ ਲੜਾਈ ਆਪਣੀ ਅਖੀਂ ਵੇਖੀ ਤਾਂ ਸਿਖਾਂ ਦੇ ਉਚੇ  ਆਚਰਣ ਦੀ ਤਾਰੀਫ਼ ਕਰੇ  ਬਿਨਾਂ  ਨਹੀਂ  ਰਹਿ  ਸਕਿਆ 1 ਮੁਸਲਮਾਨ ਸਿਖਾਂ ਨੂੰ ਸਗ ਕਹਿ ਕੇ ਬੁਲਾਂਦੇ  ਸੀ 1 ਉਸਨੇ ਲਿਖਿਆ ਇਨਾਂ  ਨੂੰ  ਸਗ ਨਾ ਕਹੋ 1 ਇਹ ਮੇਦਾਨੇ  ਜੰਗ ਵਿਚ ਸ਼ੇਰਾਂ  ਵਾਂਗੂ ਲੜਦੇ  ਹਨ ਤੇ ਅਮਨ ਦੇ ਮੈਦਾਨ ਵਿਚ ਹਾਤਮਤਾਈ ਨੂੰ ਵੀ ਮਾਤ ਕਰ ਦਿੰਦੇ  ਹਨ 1  ਗੁਰੂ ਸਾਹਿਬ ਨੇ ਲੜਾਈ ਦੇ ਮੈਦਾਨ ਵਿਚ ਵੀ ਉਚੇ ਮਿਆਰ ਕਾਇਮ ਕੀਤੇ ਜਿਸਦੇ ਸਦਕੇ ਅਉਣ ਵਾਲੀ ਅਠਾਰਵੀ  ਸਦੀ ਵਿਚ ਸਿੰਘਾ ਦੇ  ਆਚਰਣ ਨੇ ਸਿਖਰਾਂ ਨੂੰ ਛੋਹਿਆ 1

 ਨੂਰ ਮਹੰਮਦ ਲਿਖਦਾ ਹੇ “ਸਿਖ ਆਪ ਕਦੀ ਹਮਲਾਵਰ ਨਹੀ ਹੋਏ ਪਰ ਹੋਰਾਂ ਦੇ  ਕੀਤੇ ਹਮਲੇ ਦਾ ਮੂੰਹ ਤੋੜ ਜਵਾਬ ਦਿੰਦੇ ਹਨ 1 ਓਹ ਪਹਿਲਾਂ ਵਾਰ ਕਦੇ  ਨਹੀ ਕਰਦੇ ਚਾਹੇ  ਪਹਿਲਾ ਹਲਾ ਦੁਸ਼ਮਨ ਨੇ ਹੀ ਬੋਲਿਆ ਹੋਵੇ 1 ਓਹ ਨਿਹਥੇ , ਕਾਇਰ ਤੇ ਭਗੋੜੇ ਤੇ ਵਾਰ ਨਹੀਂ ਕਰਦੇ 1 ਪਰਾਈ ਇਸਤਰੀ ਵਲ ਨਹੀ ਝਾੰਕਦੇ ,ਓਸਨੂੰ  ਮਾਂ  ਭੇਣ ਜਾਂ ਧੀ ਦਾ ਦਰਜਾ ਦਿੰਦੇ ਹਨ 1 ਓਹ ਝੂਠ ਨਹੀਂ ਬੋਲਦੇ ;ਚੋਰਾਂ ਯਾਰਾਂ ਦੀ ਸੰਗਤ ਨਹੀ ਕਰਦੇ ” 1 ਅੰਗਰੇਜ਼ੀ ਰਾਜ ਵਿਚ ਸਿਖ ਦੀ ਗਵਾਹੀ ਹੀ ਜਜ  ਦਾ ਫੈਸਲਾ ਬਣ ਜਾਂਦਾ ਸੀ  ਕਿਓਕੇ ਓਹ ਜਾਣਦੇ ਸੀ ਕਿ ਸਿਖ ਝੂਠ ਨਹੀ ਬੋਲਦਾ 1 ਓਹ ਨਿਸਚਿੰਤ ਹੋਕੇ ਆਪਣੀ ਮਾਂ ,ਥੀ ਜਾਂ  ਭੇਣ ਨੂੰ ਉਸ ਡਿਬੇ ਵਿਚ ਬਿਠਾ ਦਿੰਦੇ ਜਿਥੇ ਇਕ ਵੀ ਸਿਖ ਹੁੰਦਾ 1 ਇਹ ਆਦਰਸ਼ ਗੁਰੂ ਸਾਹਿਬ ਨੇ ਆਪਣਾ ਸਰਬੰਸ ਵਾਰ ਕੇ ਸਿਖਾਂ ਨੂੰ ਦਿਤੇ ਹਨ  ਜਿਨ੍ਹਾਂ ਨੂੰ ਅਜ ਸੰਭਾਲਣ ਦੀ ਲੋੜ ਹੈ 1 \

 ਕਹਿੰਦੇ ਹਨ ਨਾਦੋਨ  ਦੇ ਮੈਦਾਨ-ਏ-ਜੰਗ  ਵਿਚੋਂ ਸਿਖ ਹਾਰਨ ਵਾਲੇ ਨਵਾਬ ਦੇ ਮਾਲ ਅਸਬਾਬ ਦੇ ਨਾਲ ਉਸਦੀ ਲੜਕੀ ਨੂੰ ਵੀ ਚੁਕ ਕੇ ਲੈ  ਆਏ 1 ਡੋਲਾ ਵੇਖਕੇ  ਗੁਰੂ ਸਾਹਿਬ ਨੇ ਪੁਛਿਆ ਇਸ ਡੋਲੇ ਵਿਚ ਕੀ ਹੈ 1 ਸਿਖਾਂ ਨੇ ਉੱਤਰ ਦਿਤਾ ,”ਤੁਰਕ ਸਾਡੇ ਘਰ ਦੀਆਂ ਔਰਤਾ ਨੂੰ ਲੁਟ ਦਾ ਮਾਲ ਸਮਝ ਕੇ ਲੈ ਜਾਂਦੇ ਹਨ ਤਾਂ ਕੀ  ਅਸੀਂ ਉਨਾ ਤੋਂ ਬਦਲਾ ਨਹੀਂ ਲਈ ਸਕਦੇ ? .

         ਸਭ ਸਿਖਨ ਪੁਛਨ ਗੁਨ ਖਾਣੀ

 ‘       ਸਗਲ ਤੁਰਕ ਭੋਗੇ ਹਿੰਦਵਾਣੀ

        ਸਿਖ ਬਦਲਾ ਲਈ ਭਲਾ ਜਣਾਵੈ

        ਗੁਰ-ਸ਼ਾਸ਼ਤਰ ਕਿਓਂ ਵਰਜ ਹਟਾਵੈ 11

 ਗੁਰੂ ਸਾਹਿਬ ਨੇ ਬਹੁਤ ਗੁਸਾ ਕੀਤਾ ਤੇ  ਕਹਿਣ ਲਗੇ  ਅਸੀਂ ਸਿਖੀ ਨੂੰ ਉਚਾ ਲਿਜਾਣਾ ਹੈ, ਖਨਦਕੇ  ਜਿਲਤ ਵਿਚ ਨਹੀ ਸੁਟਣਾ ” ਕੋਲ ਗਏ ਬਚੀ ਦੇ ਸਿਰ ਤੇ ਹਥ ਫੇਰਿਆ ਕਹਿਣ ਲਗੇ ” ਡਰ ਨਹੀ ,ਤੂੰ  ਇਹ ਸਮਝ  ਆਪਣੇ ਪਿਤਾ ਦੇ ਘਰ ਆਈ ਹੈਂ ” ਸਿਖਾਂ ਨੂੰ ਹੁਕਮ ਦਿਤਾ ਕੀ ਬਚੀ ਨੂੰ ਬਾ-ਇਜ਼ਤ ਇਸਦੇ ਪਿਤਾ ਦੇ ਘਰ ਛੋੜ  ਕੇ ਆਉ ”1

 ਉਂਜ ਤਾਂ ਸਿਖਾਂ ਦਾ ਸਾਰਾ  ਇਤਿਹਾਸ ਸ਼ਾਹੀਦੀਆਂ ਨਾਲ  ਭਰਿਆ ਹੈ ਪਰ 300  ਸਾਲ ਦੇ ਦੋਰਾਨ ਜੇਹੜੇ ਕਹਿਰ ਸਿਖਾਂ ਉਪਰ ਢਾਹੇ ਗਏ ਸਨ  ਉਨਾ ਵਿਚ ਸਾਕਾ ਚਮਕੌਰ ,ਸਾਕਾ ਸਰਹੰਦ, ਛੋਟਾ ਤੇ ਵਡਾ ਘਲੂ ਕਾਰਾ ਤੇ ਬਾਦ ਵਿਚ 1984 ਦਾ ਕਤਲੇਆਮ 1  ਇਤਿਹਾਸ ਗਵਾਹ ਹੈ ਕੀ ਤਸੀਹੇ ਤੇ ਤਬਾਹੀ ਦੇ ਤੂਫਾਨਾ ਵਿਚ ਗੁਜਰਦਿਆਂ ਵੀ ਸਿਖਾਂ ਨੇ ਹਰ ਹਾਲ ਆਪਣੀ ਹਸਤੀ ਨੂੰ  ਬਰਕਰਾਰ ਰਖਿਆ 1 ਇਹ ਕਮਾਲ ਗੁਰੂ ਗੋਬਿੰਦ ਸਿੰਘ ਜੀ ਦਾ ਹੀ ਹੈ, ਜਿਨਾ ਨੇ ਸਿਖੀ ਵਿਚ ਆਉਣ  ਦੀ ਪਹਲੀ ਸ਼ਰਤ ਹੀ ਸੀਸ ਕੁਰਬਾਨ ਕਰਨ ਦੀ ਰਖੀ ਤੇ ਹਰ ਮੁਸ਼ਕਿਲ ਘੜੀ ਵਿਚ ਸਿਖ ਨੂੰ ਡੋਲਣ ਨਹੀ ਦਿਤਾ, ਜਿਸਦਾ ਅਸਰ ਸਦੀਆਂ ਤਕ ਰਿਹਾ ਤੇ ਅਜ ਵੀ ਹੈ1

 ਓਹਨਾ ਨੇ ਆਪ ਵੀ ਕੋਮ ਦੇ ਆਤਮ ਸਨਮਾਨ , ਗਰੀਬਾਂ, ਮਜ਼ਲੂਮਾਂ, ਤੇ ਇਨਸਾਫ਼ ਲਈ ਝੂਝਦਿਆਂ ਅਨੇਕਾਂ ਕੁਰਬਾਨੀਆ ਦਿਤੀਆਂ ਪਰ ਜੋ ਆਦਰਸ਼ ਨੀਅਤ ਕੀਤੇ ਉਨਾ ਤੋਂ ਮੂੰਹ  ਨਹੀ ਮੋੜਿਆ ,ਸਮਝੋਤਾ  ਨਹੀਂ ਕੀਤਾ 1 ਤਾਜੋ ਤਖ਼ਤ ਹੋਵੇ ਜਾ ਮਾਛੀਵਾੜੇ ਦੇ ਜੰਗਲਾਂ ਵਿਚ , ਨੰਗੇ -ਪੈਰੀ, ਭੁਖੇ-ਭਾਣੇ ,ਖੁਲੇ ਆਸਮਾਨ ਹੇਠ ਹੋਣ  ਜਾਂ ਭਿਆਨਕ ਜੰਗਲਾਂ ਵਿਚ , ਪੋਹ ਦੀਆਂ ਕਾਲੀਆਂ ਬੋਲੀਆਂ ਠੰਡੀਆਂ ਰਾਤਾਂ ਹੋਣ , ਕੋਈ ਵੀ ਉਨਾਂ  ਨੂੰ ਝੁਕਾ ਨਹੀ ਸਕਿਆ ,ਡਰਾ ਨਹੀ ਸਕਿਆ ਚਾਹੇ ਓਹ ਰਾਜਾ .ਮਹਾਰਾਜਾ, ਹਾਕਮ ਜਾਂ  ਹਿੰਦੁਸਤਾਨ ਦਾ ਬਾਦਸ਼ਾਹ ਵੀ ਕਿਓ ਨਾ ਹੋਵੇ 1

 ਜਦੋਂ ਲੜਾਈਆਂ ਦੀ ਖਬਰ ਦਖਣ ਵਿਚ ਔਰੰਗਜ਼ੇਬ ਨੂੰ ਪਹੁੰਚੀ ਤਾਂ ਘਬਰਾ ਕੇ ਉਸਨੇ ਗੁਰੂ ਗੋਬਿੰਦ ਸਿੰਘ ਜੀ ਨੂੰ ਚਿਠੀ ਲਿਖੀ 1  ‘ਮੇਰਾ ਤੇ ਤੁਹਾਡਾ ਇਕ ਰਬ ਨੂੰ ਮਨਣ ਵਾਲਾ ਧਰਮ ਹੈ ਤੁਹਾਨੂੰ  ਮੇਰਾ ਨਾਲ ਸੁਲਾ ਸਫਾਈ ਨਾਲ ਰਹਿਣਾ ਚਾਹਿਦਾ ਹੈ 1 ਮੈਨੂੰ ਇਹ ਬਾਦਸ਼ਾਹੀ ਰਬ  ਨੇ ਦਿਤੀ ਹੈ ਤੁਹਾਨੂੰ ਮੇਰਾ ਹੁਕਮ ਮੰਨਣਾ ਚਾਹੀਦਾ ਹੈ, ਲੜਾਈ ਝਗੜੇ ਨਹੀ ਕਰਨੇ ਚਾਹੀਦੇ “1 ਗੁਰੂ ਸਾਹਿਬ ਨੇ ਜਵਾਬ ਦਿਤਾ 1   ‘ਜਿਸ ਰਬ ਨੇ ਤੇਨੂੰ  ਬਾਦਸ਼ਾਹੀ ਦਿਤੀ ਹੈ ਉਸੇ ਰਬ ਨੇ ਮੇਨੂੰ  ਸੰਸਾਰ ਵਿਚ ਭੇਜਿਆ ਹੈ 1 ਤੇਨੂੰ  ਉਸਨੇ ਇਨਸਾਫ਼ ਤੇ ਪਰਜਾ ਦੇ ਹਿਤ ਵਾਸਤੇ ਭੇਜਿਆ ਹੈ ਪਰ ਤੂੰ  ਉਸਦਾ ਹੁਕਮ ਭੁਲ ਗਿਆਂ  ਹੈਂ 1 ਜੋ ਆਪਣੇ ਰਬ ਨੂੰ ਭੁਲ ਜਾਏ  ਉਸਦੇ ਹੁਕਮ ਨੂੰ ਭੁਲ ਜਾਏ  ਉਸਦਾ  ਸਾਡਾ ਕੀ ਮੇਲ1  ਫਿਰ ਜਿਨਾਂ  ਹਿੰਦੂਆ ਤੇ ਤੂੰ ਜੁਲੁਮ ਕਰ ਰਿਹਾਂ ਹੈ ਓਹ ਉਸੇ ਰਬ ਦੇ ਬੰਦੇ ਹਨ ਜਿਸਨੇ ਤੇਨੂੰ  ਬਾਦਸ਼ਾਹੀ ਦਿਤੀ ਹੈ ਪਰ ਤੂੰ ਓਹਨਾ ਨੂੰ  ਰਬ ਦੇ ਬੰਦੇ ਨਹੀ ਸਮ੍ਝਿਆ ,ਉਹਨਾ ਦੇ ਧਰਮ ਤੇ ਧਰਮ ਅਸ੍ਥਲਾਂ  ਦੀ ਨਿਰਾਦਰੀ ਕਰਦਾ ਰਿਹਾਂ ਹੈਂ 1ਔਰੰਗਜ਼ੇਬ ਨੂੰ ਟਕੇ ਦਾ ਮੁਰੀਦ ਤੇ ਈਮਾਂ-ਸ਼ਿਕਨ ਕਿਹਾ 1  ਹਕੂਮਤ ਨੂੰ ਤੇ ਫਿਰ ਹਿੰਦੁਸਤਾਨ ਦੇ ਬਾਦਸ਼ਾਹ ਨੂੰ ਇਸ ਤਰਾਂ ਦਾ ਜਵਾਬ ਦੇਣਾ ਕੋਈ ਛੋਟੀ ਗਲ ਨਹੀਂ 1

 ਜਦੋਂ ਬਹਾਦੁਰ ਸ਼ਾਹ,ਹਿੰਦੁਸਤਾਨ ਦੇ ਬਾਦਸ਼ਾਹ  ਨੇ ਗੁਰੂ ਸਾਹਿਬ ਨੂੰ ਨੰਦ ਲਾਲ ਦੇ ਹਥ ਸਨੇਹਾ ਭੇਜਿਆ ਤੇ ਮਿਲਣ ਲਈ ਕਿਹਾ ਤਾਂ ਗੁਰੂ ਸਾਹਿਬ ਨੇ ਇਨਕਾਰ ਕਰ ਦਿਤਾ 1 ਬਹਾਦੁਰ ਸ਼ਾਹ ਹੰਕਾਰ ਕਰਦਿਆਂ ਕ੍ਰੋਧ ਵਿਚ ਬੋਲਿਆ ‘ ਓਹ ਕੋਣ ਬੰਦਾ ਹੈ ਜੋ ਮੁਗੁਲ ਸਮਰਾਜ ਨਾਲ ਟਕਰ ਲੈ ਸਕੇ 1 ਗਜਨੀ ਤੋਂ ਕੰਨਿਆ ਕੁਮਾਰੀ  ਤਕ ਇਸਦੇ ਸਾਮਣੇ  ਕੋਈ ਨਹੀ ਟਿਕਿਆ 1 ਇਹ ਪਹਾੜਾਂ  ਨੂੰ  ਚੀਰਨ ਤੇ  ਦਰਿਆਵਾਂ ਨੂੰ ਪਾਰ  ਕਰਨ ਵਾਲੀ ਕੋਮ ਹੈ 1 ਮੈਂ ਗੁਰੂ ਦਾ ਲਿਹਾਜ਼ ਕਰਦਾ ਹਾਂ ਰਬ ਦਾ ਫ਼ਕੀਰ ਸਮ੍ਝਕੇ ” 1  ਬਹਾਦਰ ਸ਼ਾਹ  ਭੁਲ ਗਿਆ ਸੀ ਕਿ ਬਾਦਸ਼ਾਹੀ ਵੀ ਉਸਨੇ ਗੁਰੂ ਸਾਹਿਬ ਦੀ ਮਦਤ ਨਾਲ ਹਾਸਲ ਕੀਤੀ ਸੀ 1 ਪਰ ਫਿਰ ਉਸ ਕੋਲੋਂ ਰਿਹਾ ਨਾ ਗਿਆ ਤੇ ਮਲੋ ਮਲੀ ਮਿਲਣ ਵਾਸਤੇ ਆ ਗਿਆ 1 ਜਖਮ ਕੁਰੇਦਨ ਲਈ ਪੁਛਦਾ ਹੈ ,’ਕੈਸੀ ਗੁਜਰੀ ? ਗੁਰੂ ਸਾਹਿਬ ਦਾ ਜਵਾਬ ਸੀ1

          ,” ਮੈਂ ਬੁਲੰਦੀ ਸੇ ਗੁਜਰਾ , ਮੈਂ ਪਸਤੀ ਸੇ ਗੁਜਰਾ

             ਜਹਾਂ ਸੇ ਭੀ ਗੁਜਰਾ ਬੜੀ ਮਸਤੀ ਸੇ ਗੁਜਰਾ

 ਗੁਰੂ ਸਾਹਿਬ ਨੂੰ ਖੁਸ਼ ਕਰਨ ਲਈ ਇਕ ਕੀਮਤੀ ਹੀਰਾ ਤੇ ਕੁਛ ਹੋਰ ਚੀਜ਼ਾਂ ਤੋਫੇ  ਵਜੋ ਲੇਕੇ ਆਇਆ 1 ਗੁਰੂ ਸਾਹਿਬ ਨੇ ਚੀਜ਼ਾ ਤਾਂ ਸਿਖਾਂ ਨੂੰ ਦੇ ਦਿਤੀਆਂ ਕਿ ਲੋੜਵੰਦਾ ਵਿਚ ਵੰਡ ਦਿਉ  , ਹੀਰਾ ਨਦੀ ਵਿਚ ਸੁਟ ਦਿਤਾ  1  ਬਹਾਦਰ ਸ਼ਾਹ ਨੂੰ ਬੜੀ ਬੇਇਸਤੀ ਮਹਿਸੂਸ  ਹੋਈ 1 ਕਹਿਣ ਲਗਾ ਇਹ ਹੀਰਾ ਬੜਾ ਕੀਮਤੀ ਸੀ  ਮੈ ਇਸਨੂੰ  ਬੜੀ  ਦੇਰ ਦਾ ਸੰਭਾਲ ਕੇ ਰਖਿਆ ਸੀ  1 ਤੁਸੀਂ ਇਸ ਨੂੰ ਦਰਿਆ ਵਿਚ ਸੁਟ ਦਿਤਾ ਹੈ ? ਗੁਰੂ ਸਾਹਿਬ ਨੇ ਜਵਾਬ ਵਿਚ ਕਿਹਾ ,” ਤੁਸੀਂ ਮਨੁਖੀ ਹਿਰਦੇ ਜੋ ਹੀਰਿਆ ਤੋਂ ਵਧ ਕੀਮਤੀ ਹਨ ,ਹਥੋੜਿਆ  ਨਾਲ ਤੋੜ ਰਹੇ ਹੋ ਤੇ ਪਥਰ ਨੂੰ ਸੰਭਾਲ  ਕੇ ਰਖਦੇ ਹੋ, ਹਿੰਦ ਦੇ ਬਾਦਸ਼ਾਹ ਹੋ ,ਹਿੰਦੂਆਂ ਨੂੰ ਗੁਲਾਮ ਬਣਾ ਕੇ ਆਗਰੇ  ਤੇ ਦਿਲੀ ਦੇ ਖ਼ਜ਼ਾਨੇ ਭਰਦੇ ਹੋ 1 ਪਰ ਕੁਦਰਤ ਕੋਲ ਤੁਹਾਡੇ ਤੋਂ ਵਡੇ ਖ਼ਜ਼ਾਨੇ ਹਨ 1 ਰਤਾ ਨਦੀ ਦੇ ਨਿਰਮਲ ਜਲ ਵਿਚ ਝਾਤ ਮਾਰਕੇ ਦੇਖੋ  ਕਿਨੇ  ਹੀਰੇ ,ਪੰਨੇ ਤੇ ਲਾਲ ਹਨ, ਲੋੜ ਹੈ ਤਾਂ ਚੁਕ ਲਵੋ1 ਬਹਾਦਰ ਸ਼ਾਹ ਬੜਾ ਸ਼ਰਮਿੰਦਾ ਹੋਇਆ 1

 ਉਸਨੇ  ਬੰਦਾ ਬਹਾਦੁਰ ਬਾਰੇ ਪੁਛਿਆ ? ਗੁਰੂ ਸਾਹਿਬ ਨੇ ਕਿਹਾ ਕੀ ਧਰਮ ਤੇ ਮਨੁਖਤਾ ਦੇ ਵੇਰੀਆਂ  ਨੂੰ ਸੋਧਣ ਦਾ  ਕੰਮ ਜੋ ਤੁਸੀਂ  ਬਾਦਸ਼ਾਹ ਹੋਕੇ ਨਹੀ ਕਰ ਸਕੇ  ਓਹ ਬੰਦਾ ਬਹਾਦਰ ਕਰੇਗਾ 1  ਗੁਰੂ ਸਾਹਿਬ ਦਾ ਇਹ ਵਾਕ ਸਚ ਹੋਕੇ ਨਿਬੜਿਆ 1 ਬੰਦਾ ਬਹਾਦਰ ਨੇ ਸਰਹੰਦ ਦੀ ਇਟ ਨਾਲ ਇਟ ਖੜਕਾ ਦਿਤੀ 1  26 ਨਵੰਬਰ 1708 ਬਾਬਾ ਬੰਦਾ ਸਿੰਘ ਬਹਾਦੁਰ ਸਿਖ ਫੌਜ਼ ਲੈਕੇ ਸਰਹੰਦ ਵਲ ਕੂਚ ਕੀਤਾ 1 ਸਮਾਣੇ ਪਹੁੰਚਿਆ 1 ਇਥੇ ਗੁਰੂ ਤੇਗ  ਬਹਾਦਰ   ਤੇ ਛੋਟੇ ਸਾਹਿਬਜ਼ਾਦਿਆਂ ਨੂੰ ਸ਼ਹੀਦ ਕਰਨ ਵਾਲੇ ਜਲਾਦਾਂ , ਸਯਦ ਜਲਾਲੁਦੀਨ ਤੇ ਸ਼ਾਸ਼ਲ ਬੇਗ ਤੇ ਬਾਸ਼ਲ ਬੇਗ  ਨੂੰ ਕਤਲ ਕਰਕੇ , 24 ਘੰਟੇ ਦੇ ਅੰਦਰ ਅੰਦਰ ਸਮਾਣੇ ਤੇ ਕਬਜਾ ਕਰ ਲਿਆ 1 ਸ਼ਾਹਬਾਦ-ਡਸਕਾ -ਮੁਸਤਫਾਬਾਦ ਤੇ ਖਾਲਸੇ ਦਾ ਨਿਸ਼ਾਨ ਸਾਹਿਬ ਝੁਲਾ  ਦਿਤਾ 1 ਫਿਰ ਕਪੂਰੇ ਕਸਬੇ ਵਲ ਵਧੇ  ਜਿਥੋਂ ਦਾ ਹਾਕਮ ਕਦਾਮੁਦੀਨ ਸਿਖਾਂ ਦੇ ਖਿਲਾਫ਼ ਲੁਟਮਾਰ ਕਰਨ ਲਈ ਫੌਜੀ ਦਸਤੇ ਭੇਜਿਆ ਕਰਦਾ ਸੀ , ਭਿਆਨਕ ਸਜਾ ਦਿਤੀ 1 ਸਢੋਰੇ ਵਲ ਤੁਰ ਪਏ , ਇਥੋਂ ਦੇ ਸ਼ਾਸ਼ਕ ਉਸਮਾਨ ਖਾਨ  ਨੇ ਗੁਰੂ ਗੋਬਿੰਦ ਸਿੰਘ ਜੀ ਦੇ ਪਿਆਰੇ ਮਿਤਰ ਪੀਰ ਬੁਧੂ ਸ਼ਾਹ ਨੂੰ ਬੜੇ ਤਸੀਹੇ ਦੇਕੇ ਕਤਲ ਕੀਤਾ ਸੀ 1 ਉਸ ਨੂੰ ਉਸਦੀ ਕਰਨੀ ਦੀ ਸਜਾ ਦੇਕੇ ਮੁਖਲਿਸ ਖਾਨ ਦੇ ਕਿਲੇ ਤੇ ਕਬਜਾ ਕਰ ਲਿਆ 1 ਘੜਾਮ ਜੋ ਸਈਦ ਪਠਾਣਾ ਦਾ ਗੜ ਸੀ ਮਿਟੀ ਦੇ ਢੇਰ ਵਿਚ ਬਦਲ ਕੇ ਰਖ ਦਿਤਾ 1 ਇਸਤੋਂ ਬਾਦ ਸਰਹੰਦ ਦੀ ਵਾਰੀ ਆਈ 1 ਵਜ਼ੀਰ ਖਾਨ ਤੇ ਲੜਾਈ ਦੇ ਮੈਦਾਨ ਵਿਚ ਫਤਿਹ ਸਿੰਘ ਨੇ ਤਲਵਾਰ ਨਾਲ ਐਸਾ ਵਾਰ ਕੀਤਾ ਕੀ ਉਸਦੀ ਬਾਹ ਕਟੀ ਗਈ , ਓਹ ਜਮੀਨ ਤੇ ਡਿਗ ਪਿਆ,ਜਿਸ ਨੂੰ ਦੇਖੇਕੇ  ਉਸਦੀਆਂ ਸਾਰੀਆਂ ਫੌਜਾਂ ਨਸ ਤੁਰੀਆਂ 1 ਵਜ਼ੀਰ ਖਾਨ ਦੀਆਂ ਲਤਾਂ ਵਿਚ ਰਸੀ ਬੰਨ ਕੇ ਘੋੜੇ ਦੇ  ਪਿਛੇ ਬੰਨ ਦਿਤਾ ਤੇ  ਸਾਰੇ ਸ਼ਹਿਰ ਵਿਚ ਘਸੀਟਿਆ  1 ਮਲੇਰਕੋਟਲੇ ਦੇ ਨਵਾਬ ਨੇ ਕਿਸੇ ਸਿਖ ਬੀਬੀ ਨੂੰ ਕਬਰ ਵਿਚ ਦਫਨ ਕੀਤਾ ਸੀ , ਕਬਰ ਪੁਟਵਾਕੇ ਬੀਬੀ  ਦਾ  ਸਿਖ ਮਰਿਆਦਾ ਨਾਲ ਸਸਕਾਰ ਕੀਤਾ  1  ਵਜ਼ੀਰ ਖਾਨ ਨੂੰ ਮੋਤ ਦੇ ਘਾਟ ਉਤਾਰ ਦਿਤਾ 1 ਬਸ ਇਥੇ ਸਿਖਾਂ  ਤੇ ਮੁਗਲਾਂ ਵਲੋਂ ਹੋਏ ਅਤਿਆਚਾਰਾਂ ਦਾ ਬਦਲਾ ਪੂਰਾ ਹੋਇਆ ਜਿਸਦੀ ਮਾਫ਼ੀ ਵੀਬੰਦਾ ਬਹਾਦਰ ਨੇ ਗੁਰੂ ਸਹਿਬ ਅਗੇ ਅਰਦਾਸ ਕਰਕੇ ਮੰਗੀ ਕਿਓਕੀ  ਬਦਲਾ ਲੇਣਾ ਨਾਂ ਗੁਰੂ ਸਾਹਿਬ ਦੀ   ਬੰਦਾ ਬਹਾਦਰ ਨੂੰ ਹਿਦਾਇਤ  ਸੀ ਨਾ ਉਹਨਾ ਦਾ ਮਕਸਦ !

 ਸਰਹੰਦ ਤੇ ਖਾਲਸਾਈ ਫ਼ਤਿਹ ਦਾ ਕੇਸਰੀ ਨਿਸ਼ਾਨ ਸਾਹਿਬ ਬੁਲੰਦ ਹੋਏ1 ਪਹਿਲੀ ਵਾਰੀ ਸਿਖ ਸਲਤਨਤ ਕਾਇਮ ਹੋਈ 1 ਗੁਰੂ ਗੋਬਿੰਦ ਸਿੰਘ ਦੇ ਨਾਂ ਦਾ  ਸਿਕਾ ਚਲਿਆ 1

           ਦੇਗ ਤੇਗ ਫਤਿਹ ਨੁਸਰਤ ਬੇ ਦਰੰਗ

           ਯਫਤ ਅਜ ਨਾਨਕ

           ਗੁਰੂ ਗੋਬਿੰਦ ਸਿੰਘ 11

   

1746 ਦਾ ਛੋਟਾ ਤੇ 1762 ਦਾ ਵਡਾ ਘਲੂਘਾਰਾ ਜਿਸ ਵਿਚ 30000 ਸਿੰਘ ਸਿੰਘਣੀਆ ਤੇ ਬਚੇ  ਸ਼ਹੀਦ ਹੋਏ1 ਇਹ ਇਕ ਅਚਰਜ ਤੇ ਨਿਆਰੀ ਘਟਨਾ ਹੈ 1 ਇਕ ਦਿਨ ਵਿਚ ਇਤਨਾ ਵਡਾ ਜਾਨੀ ਤੇ ਮਾਲੀ ਨੁਕਸਾਨ ਹੋਣ ਦੇ ਬਾਵਜੂਦ ਖਾਲਸੇ ਦੀ ਚੜਦੀ ਕਲਾ , ਦ੍ਰਿੜਤਾ ਅਤੇ ਨਿਸਚੇ  ਕਰ ਆਪਣੀ ਜੀਤ ਕਰੂੰ ਦਾ ਵਾਕ ਸਚ ਹੋਇਆ, ਜਦੋਂ ਅਹਿਮਦ ਸ਼ਾਹ ਅਬਦਾਲੀ ਦੀਆਂ ਫੌਜਾ ,ਮਲੇਰਕੋਟਲੇ ,ਰਾਇ-ਕੋਟੀਏ ਦੀਆਂ ਫੌਜਾਂ ਤੇ ਸਰਹੰਦ ਦੀਆਂ ਫੌਜਾ ਨੇ ਇਕੋ ਸਮੇ  ਖਾਲਸਾ ਫੌਜ਼ ਨੂੰ ਘੇਰ  ਲਿਆ 1 ਪਰ ਜਿਤ ਖਾਲਸੇ ਦੀ ਹੋਈ1  1783 ਵਿਚ  ਬ੍ਖੇਲ ਸਿੰਘ ਨੇ ਦਿਲੀ ਫਤਹ ਕੀਤੀ ਤੇ ਲਾਲ ਕਿਲੇ ਤੇ ਸਿਖੀ ਰਾਜ ਦਾ ਝੰਡਾ ਝੁਲਾਇਆ 1

 1799 ਵਿਚ ਮਿਸਲਾਂ ਦੀ ਤਾਕਤ ਤੋਂ ਬਾਅਦ ਮਹਾਰਾਜਾ ਰਣਜੀਤ ਸਿੰਘ ਨੇ ਸਿਖ ਕੋਮ ਦੀ ਬਾਦਸ਼ਾਹਤ  ਕਾਇਮ ਕਰਦੇ  ਸੁਤੰਤਰ ਖਾਲਸਾ ਰਾਜ ਦੀ ਸਥਾਪਨਾ ਕਰਕੇ ਸਿਖ  ਇਤਿਹਾਸ ਦਾ ਰੁਖ ਬਦਲਕੇ ਰਖ  ਦਿਤਾ 1 1746 ਦਾ ਛੋਟਾ ਤੇ 1762 ਦਾ ਵਡਾ ਘਲੂਘਾਰਾ ਜਿਸ ਵਿਚ 30000 ਸਿੰਘ ਸਿੰਘਣੀਆ ਤੇ ਬਚੇ  ਸ਼ਹੀਦ ਹੋਏ1 ਇਹ ਇਕ ਅਚਰਜ ਤੇ ਨਿਆਰੀ ਘਟਨਾ ਹੈ 1 ਇਕ ਦਿਨ ਵਿਚ ਇਤਨਾ ਵਡਾ ਜਾਨੀ ਤੇ ਮਾਲੀ ਨੁਕਸਾਨ ਹੋਣ ਦੇ ਬਾਵਜੂਦ ਖਾਲਸੇ ਦੀ ਚੜਦੀ ਕਲਾ , ਦ੍ਰਿੜਤਾ ਅਤੇ ਨਿਸਚੇ  ਕਰ ਆਪਣੀ ਜੀਤ ਕਰੂੰ ਦਾ ਵਾਕ ਸਚ ਹੋਇਆ, ਜਦੋਂ ਅਹਿਮਦ ਸ਼ਾਹ ਅਬਦਾਲੀ ਦੀਆਂ ਫੌਜਾ ,ਮਲੇਰਕੋਟਲੇ ,ਰਾਇ-ਕੋਟੀਏ ਦੀਆਂ ਫੌਜਾਂ ਤੇ ਸਰਹੰਦ ਦੀਆਂ ਫੌਜਾ ਨੇ ਇਕੋ ਸਮੇ  ਖਾਲਸਾ ਫੌਜ਼ ਨੂੰ ਘੇਰ  ਲਿਆ 1 ਪਰ ਜਿਤ ਖਾਲਸੇ ਦੀ ਹੋਈ 1  1783 ਵਿਚ ਬਘੇਲ ਸਿੰਘ ਨੇ ਦਿਲੀ ਫਤਹ ਕੀਤੀ ਤੇ ਲਾਲ ਕਿਲੇ ਤੇ ਸਿਖੀ ਰਾਜ ਦਾ ਝੰਡਾ ਝੁਲਾਇਆ1  1000 ਈਸਵੀ ਤੋਂ ਬਦੇਸ਼ੀ ਹਮਲਿਆਂ ਤੇ ਧਾੜਵੀਆਂ ਦਾ ਸ਼ਿਕਾਰ ਹੁੰਦਾ ਆ ਰਹੇ ਦੇਸ਼ 1813  ਵਿਚ ਅਟ੍ਕ ਦੀ ਜਿਤ,1820 ਵਿਚ ਡੇਰਾ ਗਾਜ਼ੀ ਖਾਨ ਤੇ ਫਿਰ 1834 ਵਿਚ ਪਿਸ਼ਾਵਰ ਨੂੰ ਜਿਤਕੇ ਇਸਦੇ ਉਤਰੀ ਪਛਮੀ  ਸੀਮਾ ਵਲੋਂ ਹੁੰਦੇ ਹਮਲਿਆਂ ਤੇ ਹਮੇਸ਼ਾ ਲਈ ਰੋਕ ਲਗਾ ਦਿਤੀ 1 800 ਸਾਲਾਂ ਵਿਚ ਪਹਿਲੀ ਵਾਰ ਸਿਖਾਂ ਦੀਆਂ ਫੌਜਾਂ ਜਿਤ ਦੇ ਨਾਹਰੇ ਲਗਾ ਕੇ ਪਿਸ਼ਾਵਰ ਵਿਚੋਂ ਲੰਘੀਆਂ1 ਕਿਹਾ ਜਾ ਸਕਦਾ ਹੈ ਕੀ ਦੇਸ਼ ਦੀ ਅਜਾਦੀ ਦੀ ਲੜਾਈ ਵੀ ਗੁਰੂ ਗੋਬਿੰਦ ਸਿੰਘ ਜੀ ਦੇ ਕਾਰਨਾਮਿਆਂ ਦਾ ਹੀ ਨਤੀਜਾ ਸੀ 1   1897  ਵਿਚ 36 ਸਿਖ ਰਜਮੇਂਟ ਦੇ 21 ਸਿਖ ਫੌਜੀ, 10000 ਹਜ਼ਾਰ ਪਠਾਣਾ ਦਾਸਵੇਰ ਤੋਂ ਸ਼ਾਮ ਤਕ  ਮੁਕਾਬਲਾ ਕਰਦੇ ਹੋਏ ਸ਼ਹੀਦ ਹੋ ਗਏ ਪਰ ਸਾਰਾਗੜੀ ਦੀ ਚੋਕੀ ਛਡਨੀ  ਮਨਜ਼ੂਰ ਨਹੀਂ ਕੀਤੀ1

  1913-14 ਨੂੰ ਦੇਸ਼ ਇਕ ਹੋਰ ਵਡੀ ਹਕੂਮਤ ਤੋਂ ਅਜਾਦ ਹੋਣ ਲਈ ਸਿੰਘਾਂ ਨੇ ਗਦਰ ਦੀ ਲਹਿਰ  ਚਲਾਈ1 ਇਸ ਲਹਿਰ ਦੇ ਇਕ ਪਰਮੁਖ  ਸ਼ਹੀਦ ,ਮੇਵਾ ਸਿੰਘ ਨੇ ਕੈਨੇਡਾ ਦੀ ਕਚਹਿਰੀ ਵਿਚ ਬਿਆਨ ਦਿਤਾ ਸੀ “ਮੈ ਜੋਨ ਹੋਪ੍ਕਿਨ ਨੂੰ ਮਾਰਕੇ ਆਪਣਾ ਫਰਜ਼ ਪੂਰਾ ਕੀਤਾ ਹੈ ,ਮੈਨੂੰ  ਆਪਣੇ ਕੀਤੇ ਤੇ ਕੋਈ ਅਫਸੋਸ ਨਹੀ ,ਮੈਂ ਗੁਰੂ ਗੋਬਿੰਦ ਸਿੰਘ ਜੀ ਦਾ ਸਿਖ ਹਾਂ ,ਬਰਦਾਸ਼ਤ ਨਹੀ ਕਰ ਸਕਿਆ ਕੀ ਕੋਈ ਮੇਰੇ  ਦੇਸ਼ਵਾਸੀਆਂ ਤੇ ਜ਼ੁਲਮ ਕਰੇ ਤੇ ਮੈਂ ਵੇਖਦਾ ਰਹਾਂ 1 ਮੈਨੂ ਫਾਂਸੀ ਦੇਣ ਵਿਚ ਦੇਰ ਨਾ ਕੀਤੀ ਜਾਵੇ ਕਿਓਂਕਿ ਕੋਈ ਹੋਰ ਮਾਂ ਦੀ ਕੁਖ ਮੈਨੂੰ  ਜਨਮ ਦੇਣ ਲਈ ਉਡੀਕ ਰਹੀ ਹੈ 1 ਜਦ ਤਕ ਮੇਰਾ ਦੇਸ਼ ਅਜਾਦ ਨਹੀਂ ਹੁੰਦਾ ਮੈਂ ਫਾਂਸੀ ਦੇ ਤਖਤੇ ਨੂੰ ਚੁੰਮਕੇ  ਮੁੜ ਕੇ ਜਨਮ ਲੈਂਦਾ ਰਹਾਂਗਾ “1 ਗੁਰੂ ਗੋਬਿੰਦ ਸਿੰਘ ਜੀ ਦਾ ਸਦੀਵੀ ਕਾਲ ਵਾਸਤੇ ਇਹੋ ਸਨੇਹਾ ਹੈ1 

   ‘         ਦਿਹ ਸ਼ਿਵਾ ਬਰ ਮੋਹਿੰ ਸ਼ੁਭ  ਕਰਮਨ ਤੇ ਕਬਹੂੰ ਨਾ ਡਰੂੰ

            ਨਾ ਡਰੂੰ ਅਰਿ ਸੀਓੰ ਜਬ ਜਾਏ ਲਰੋੰ ਨਿਸ਼ਚੇ ਕਰ ਆਪਣੀ ਜੀਤ ਕਰੂੰ

            ਜਬ ਆਨ ਕੀ ਅਓਦ ਨਿਧਾਨ ਬਣੇ ਅਤ ਹੀ ਰਣ ਮੈਂ ਤਬ ਜੂਝ ਮਰੂੰ

 

 ਮੇਕਗਰੇਗਰ ਲਿਖਦੇ ਹਨ”  ਜੇ ਅਸੀਂ ਗੁਰੂ ਗੋਬਿੰਦ ਸਿੰਘ ਦੇ ਕੀਤੇ ਕੰਮਾਂ  ਨੂੰ ਵਾਚੀਏ , ਉਨਾਂ  ਦੇ ਧਾਰਮਿਕ ਸੁਧਾਰ , ਕੋਮੀ ਸ਼ਕਤੀ, ਉਨਾਂ  ਦੀ  ਨਿਜੀ ਬਹਾਦਰੀ, ਤੇ ਦੁਖਾਂ ਦਾ ਇਸਤਕਬਾਲ ਦਾ ਇਤਿਹਾਸ, ਦੁਖਾਂ ਦਾ ਟਾਕਰਾ ਕਰਦੇ ਵੇਖੀਏ , ਦੁਸ਼ਮਣ ਦਾ ਮੁਕਾਬਲਾ ਕਰਦੇ ਤੇ ਉਨਾਂ  ਦੀਆਂ ਜਿਤਾ  ਨੂੰ ਦੇਖੀਏ  ਤਾਂ ਸਮਝ  ਆ ਜਾਂਦੀ ਹੈ ਕਿ ਅਜ ਤਕ ਉਹਨਾਂ  ਦੇ ਸਨਮਾਨ ਵਜੋਂ ਲੋਕੀ ਕਿਓਂ  ਉਹਨਾਂ  ਦਾ ਪੁਰਬ ਮਨਾਂਦੇ ਹਨ 1  ਦੌਲਤ ਰਾਇ ਲਿਖਦੇ ਹਨ ‘ ਗੁਰੂ ਗੋਬਿੰਦ ਸਿੰਘ ਯੋਧਾ  ਕੋਮ ਪ੍ਰਸਤ ਲੋਕਾਂ ਦੇ ਮਦਦਗਾਰ , ਲੋਕਾਂ ਦਾ ਪਿਆਰ ਦਿਲ ਵਿਚ ਲੇਕੇ ਆਪਣੇ ਨਿਸ਼ਾਨੇ ਵਲ ਵਧੇ  ਜਿਸ ਵਿਚ ਆਪਣੇ ਖਾਨਦਾਨ ਦੀ ਆਹੂਤੀ ਦੇਣ ਤੋਂ ਵੀ  ਸੰਕੋਚ ਨਹੀ ਕੀਤਾ 1ਪਿਛਲੇ 350 ਸੋ ਸਾਲ ਤੋਂ  ਗੁਰੂ ਸਾਹਿਬ ਦਾ ਜੀਵਨ, ਉਨਾਂ ਦਾ ਫਲਸਫਾ , ਉਨਾਂ ਦੇ ਕਾਰਨਾਮੇ  ਦੇਸ਼ ਵਿਦੇਸ਼ ਦੇ ਲੋਕਾਂ ਨੂੰ ਪ੍ਰਭਾਵਿਤ ਕਰਦੇ ਰਹੇ 1 ਓਹ  ਇਕ  ਐਸੇ ਆਦਰਸ਼ਕ ਨਾਇਕ ਸਨ ਜਿਨਾ ਦਾ ਜੀਵਨ ਤੇ ਕੁਰਬਾਨੀਆਂ ਦੇਸ਼ ਲਈ ਸਦਾ ਪ੍ਰੇਰਨਾ ਬਣਿਆ ਰੇਹਾਗਾ ‘1

ਬੁਲੇ ਸ਼ਾਹ ਲਿਖਦੇ ਹਨ

       ਨਾ ਕਹੂੰ ਜਬ ਕੀ ਨਾ ਕਹੂੰ ਤਬ ਕੀ

       ਬਾਤ ਕਹੂੰ ਅਬ ਕੀ

       ਅਗਰ ਨਾ ਹੋਤੇ  ਗੁਰੂ ਗੋਬਿੰਦ ਸਿੰਘ

       ਤੋ ਸੁਨਤ ਹੋਤੀ ਸਬ ਕੀ

 ਵਰਤਮਾਨ ਸਿਖ ਪੰਥ ਭਾਵੈਂ ਆਪਣੀ ਹਸਤੀ ,ਆਪਣੀ ਤਵਾਰੀਖ ਤੋ ਬੇਖਬਰ ਹੈ ਪਰ ਇਹ ਲਾਸਾਨੀ ਕੁਰਬਾਨੀਆਂ ਸਿਖਾਂ ਦੇ ਉਜਵਲ ਭਵਿਖ ਦੀਆਂ ਨਿਸ਼ਾਨੀਆਂ ਹਨ ਜਿਸ ਵਿਚ ਮਨੁਖਤਾ ਦਾ ਕਲਿਆਣ ਨਾ  ਸਿਰਫ ਭਾਰਤਵਰਸ਼ ਵਿਚ ਹੋਇਆ ਹੈ ਸਗੋਂ ਉਸਤੋ ਬਾਅਦ ਦੁਨੀਆਂ ਵਿਚ ਅਉਣ ਵਾਲੀਆਂ ਸਾਰੀਆਂ ਕ੍ਰਾਂਤੀਆਂ ਤੇ ਦੇਸ਼ਵਾਸੀਆਂ ਓਪਰ  ਹੋਇਆ ਹੈ 1 ਉਨਾ ਦੀਆ ਕੋਸ਼ਿਸ਼ਾ ਨੇ ਨਾ ਸਿਰਫ ਊਚ-ਨੀਚ, ਜਾਤ-ਪਾਤ ਤੇ ਕਰਮਕਾਂਡਾ ਦੇ ਭਰਮ-ਜਾਲ ਨੂੰ  ਤੋੜਿਆ ਹੈ ਸਗੋਂ  ਮੁਗਲ ਸਮਰਾਜ ਤੇ ਜਾਬਰ ਹਕੂਮਤ ਦੀਆ ਜੜਾਂ ਹਿਲਾਕੇ ਰਖ  ਦਿਤੀਆਂ 1

 ਇਕ ਮੁਸਲਿਮ ਨਾਮੀ  ਸ਼ਾਇਰ ਅਲਾ ਯਾਰ ਖਾਨ ਲਿਖਦਾ ਹੈ  ” ਦੁਨੀਆਂ ਦੇ ਲੋਕੋ ਅਗਰ ਤੁਸੀਂ ਸਾਰੀ ਉਮਰ ਗੁਰੂ ਗੋਬਿੰਦ ਸਿੰਘ ਜੀ ਤੇ ਬੋਲਦੇ ਰਹੋਗੇ ਤੇ ਬੋਲ ਨਹੀ ਸਕੋਗੇ 1 ਤੁਸੀਂ ਸਮੁੰਦਰ ਨੂੰ  ਸ਼ਾਹੀ ਬਣਾ ਲਉ  , ਸਾਰੇ ਦਰਖਤਾਂ ਨੂੰ ਕਲਮਾ ਬਣਾ ਲਉ  ਲਿਖ ਨਹੀ ਸਕੋਗੇ 1 ਉਸਨੇ ਬੋਲਣ ਵਾਲੇ ਦੇ ਵਜੂਦ ਦਾ  ਇਕ ਬੁਲਬੁਲੇ ਨਾਲ ਮੁਕਾਬਲਾ ਕੀਤਾ ਹੈ ਤੇ ਗੁਰੂ ਗੋਬਿੰਦ ਸਿੰਘ ਦੇ ਗੁਣਾ  ਦਾ ਸਮੁੰਦਰ ਨਾਲ1

 

          ਇਨਸਾਫ਼ ਕਰੇ ਜੋ ਜਮਾਨਾ ਤੋ ਯਕੀਂ ਹੈ 

          ਕਹਿ ਦੇ ਕੀ ਗੋਬਿੰਦ ਕਾ ਸਾਨੀ ਨਹੀਂ ਹੈ 1

          ਕਰਤਾਰ ਕੀ ਸੋਗੰਧ  ਵਾ ਨਾਨਕ ਕੀ ਕਸਮ ਹੈ

          ਜਿਤਨੀ ਭੀ ਹੋ ਗੋਬਿੰਦ ਕੀ ਤਰੀਫ ਵੁਹ ਕੰਮ ਹੈ 1 

          ਹਰ ਚੰਦ ਮੇਰੇ ਹਾਥ ਮੈਂ ਪੁਰ-ਜੋਰ ਕਲਮ ਹੈ

          ਸਤਗੁਰਿ ਕੇ ਲਿਖੂਂ ਵਸਫ਼ ਕਹਾਂ ਤਾਬਿ-ਏ- ਰਕਮ ਹੈ 1

          ਇਕ ਆਂਖ ਸੇ ਕਿਆ ਬੁਲਬੁਲਾ ਕੁਲ ਬਹਿਰ ਕੋ ਦੇਖੇ 1

          ਸਾਗਰ ਕੋ  ਮੰਝਧਾਰ ਕੋ ਯਾ ਲਹਿਰ ਕੋ ਦੇਖੇ 11 

            ਇਸ ਸ਼ਾਇਰ ਨੂੰ  ਕਾਫ਼ਰ ਕਰਾਰ ਕੀਤਾ  ਗਿਆ ਕਿਓਂਕਿ ਇਸਦੀ ਸਾਰੀ ਦੀ ਸਾਰੀ ਸ਼ਾਇਰੀ  ਗੁਰੂ ਗੋਬਿੰਦ ਸਿੰਘ ਜੀ ਦੇ ਨਾਮ ਸੀ 1 ਜਦੋ ਇਹ ਮੋਤ ਦੇ ਬਿਸਤਰ ਤੇ ਪਿਆ ਸੀ ਤਾਂ ਕਾਜ਼ੀ ਮਾਫੀਨਾਮਾ ਲੇਕੇ ਆਓਂਦਾ ਹੈ , ਕਹਿੰਦਾ ਹੈ ਕੀ ਤੂੰ ਸਾਰੀ ਜਿੰਦਗੀ ਆਪਣੀ ਸ਼ਾਇਰ ਵਿਚ ਇਕ ਕਾਫਰ  ਦੀ ਤਰੀਫ ਕਰਦਾ ਰਿਹਾਂ ਹੈ ਹੁਣ ਮਰਨ ਵੇਲੇ  ਇਸ ਮਾਫ਼ੀਨਾਮੇ ਤੇ ਦਸਖਤ ਕਰਦੇ ਤਾਕਿ ਤੇਰੀ , ਨਮਾਜ਼ੇ-ਮ੍ਯੀਤ  ਤੇ  ਨਮਾਜ਼ੇ- ਜਨਾਜਾ  ਪੜਕੇ ਤੇਨੂੰ  ਇਸਲਾਮੀ ਸ਼ਰਾ ਦੇ ਮੁਤਾਬਿਕ ਦਫਨ ਕੀਤਾ ਜਾਏ 1 ਉਸਨੇ ਜਵਾਬ ਦਿਤਾ , ਮੈਨੂੰ  ਨਮਾਜ਼ੇ-ਮ੍ਯੀਤ  ਤੇ  ਨਮਾਜ਼ੇ- ਜਨਾਜਾ ਦੀ ਲੋੜ ਨਹੀ , ਨਾ ਹੀ ਇਸਲਾਮੀ ਸ਼ਰਾ ਦੇ ਮੁਤਾਬਿਕ ਕਫਨ ਦਫਨ ਦੀ ਲੋੜ ਹੈ, ਨਾ ਸ੍ਵਰਗ ਦੇ ਖੁਲੇ ਦਰਵਾਜ਼ੇ ਦੀ  1 ਮੇਰਾ ਗੁਰੂ ਗੋਬਿੰਦ ਸਿੰਘ ਦਰਵਾਜ਼ੇ ਖੋਲਕੇ ਮੈਨੂ ਉਡੀਕ ਰਿਹਾ ਹੋਣਾ ਹੈ1 

ਅੱਲਾ ਯਾਰ ਖਾਨ ਜੋਗੀ  ਚਮਕੋਰ  ਨੂੰ ਹਿੰਦੁਆਂ ਦਾ ਇਕੋ-ਇਕ ਤੀਰਥ ਅਸਥਾਨ ਮੰਨਦੇ  ਹਨ 1

 ਬੁਲੇ ਸ਼ਾਹ ਜੋ ਇਕ ਮਹਾਨ ਮੁਸਲਿਮ ਸੂਫ਼ੀ ਸ਼ਾਇਰ ਹੋਏ ਹਨ ਓਹ ਗੁਰੂ ਸਾਹਿਬ ਬਾਰੇ ਲਿਖਦੇ ਹਨ

             ਨਾ ਕਹੂੰ ਜਬ  ਕੀ ਨਾ ਕਹੂੰ ਤਬ ਕੀ

             ਬਾਤ ਕਹੂੰ ਮੈਂ ਅਬ ਕੀ

             ਅਗਰ ਨਾ ਹੋਤੇ ਗੁਰੂ ਗੋਬਿੰਦ ਸਿੰਘ

             ਤੋ ਸੁਨਤ ਹੋਤਿ ਸਭ ਕੀ 1

 ਇੰਦੂ  ਭੂਸ਼ਣ ਬੇਨਰਜੀ ਲਿਖਦੇ ਹਨ ਕੀ ਗੁਰੂ ਗੋਬਿੰਦ ਸਿੰਘ ਜੀ ਇਕ ਮਹਾਨ ਅਧਿਆਤਮਿਕ ਨੇਤਾ ਸਨ ਜਿਹਨਾ ਨੇ ਆਪਣੇ ਰੂਹਾਨੀ ਕਮਾਲਾਂ ਸਦਕੇ ਲਾਸਾਨੀ ਕਾਰਨਾਮੇ ਕਰ ਵਿਖਾਏ1 ਲੜਾਈਆਂ ਲੜਨਾ ਉਹਨਾਂ  ਦਾ ਪੇਸ਼ਾ ਨਹੀਂ ਸੀ ਨਾਂ ਇਮਪਾਇਰ  ਖੜਾ ਕਰਨਾ ਕੋਈ ਮਕਸਦ 1 ਉਹਨਾਂ  ਨੇ ਤਲਵਾਰ ਕਿਸੇ ਵੈਰ ਵਿਰੋਧ ਲਈ ਨਹੀਂ ਸਗੋਂ ਸਵੇ ਤੇ ਮਜ਼ਲੂਮਾ ਦੀ ਰਖਿਆ ਲਈ ਚੁਕੀ 1 ਉਨਾਂ  ਨੇ ਆਪਣੇ ਜੀਵਨ ਵਿਚ ਕਿਸੇ ਵੀ ਪੜਾਵ ਤੇ ਆਪਣੇ ਰੂਹਾਨੀ ਅਤੇ ਧਾਰਮਿਕ ਫਰਜ਼ ਨੂੰ  ਪਿਛੇ ਨਹੀ ਪੈਣ ਦਿਤਾ1 ਕਈ ਇਤਿਹਾਸਕਾਰ ਆਪਣੀ ਸਧਾਰਨ  ਸੋਚ ਤੇ ਨਿਜੀ ਪੈਮਾਨੇ ਨਾਲ ਗੁਰੂ ਸਾਹਿਬ ਦੀਆਂ ਸਫਲਤਾਵਾਂ ਤੇ ਅਸਫਲਤਾਵਾਂ ਦਾ ਨਾਪ ਤੋਲ ਕਰਦੇ ਰਹਿੰਦੇ  ਹਨ ਕੁਨਿੰਘਮ ਲਿਖਦੇ ਹਨ ” ਸਿਰਫ ਸੰਸਾਰਿਕ ਕਾਮਯਾਬੀ ਕਿਸੇ ਦੀ ਵਡੀਆਈ ਦਾ ਨਿਸ਼ਾਨਾ ਨਹੀਂ ਹੁੰਦੀ 1 ਵਡੀਤਣ  ਤੇ ਆਦਰਸ਼ ਦੇ  ਨਿਸ਼ਾਨੇ ਦੀ ਹੁੰਦੀ ਹੈ 1 ਇਸ ਵਿਚ ਕੋਈ ਸ਼ਕ ਨਹੀ ਸੀ ਕੀ ਉਨਾ ਦੇ ਆਦਰਸ਼ ਇਤਨੇ ਉਚੇ ਤੇ ਮਹਾਨ  ਸਨ ਕੀ ਵਕ਼ਤ ਦੀ ਹਕੂਮਤ ਵੀ ਝੁਕਾ ਨਹੀ ਸਕੀ 1 ਲਤੀਫ ਲਿਖਦਾ ਹੈ ਕਿ ਉਨਾ ਦਾ ਨਿਸ਼ਾਨਾ ਉਚਾ ਸੀ1 ਉਨਾ ਨੇ ਖਤਰੇ ਤੇ ਤਬਾਹੀ ਦੇ ਵਿਚਕਾਰ ਵੀ ਇਸਤਕਬਾਲ ਦਾ ਪਲਾ  ਨਹੀ ਛਡਿਆ 1

 ਹਿੰਦੁਸਤਾਨ ਦੇ ਬਾਦਸ਼ਾਹ ਨੂੰ ਫਿਟਕਾਰਾਂ ਭਰੀ ਚਿਠੀ ਲਿਖਣੀ ਜਿਸ ਨੂੰ ਜਫਰਨਾਮਾ ਤੇ ਗੁਰੂ ਸਾਹਿਬ ਦਾ ਫਤਿਹ ਨਾਮਾ ਕਿਹਾ ਜਾਂਦਾ ਹੈ ,ਇਕ ਵਡੇਰੀ ਜੁਰਤ ਦੀ ਮਿਸਾਲ ਹੈ 1 ਉਸ ਨੂੰ ਟਕੇ ਦਾ ਮੁਰੀਦ ਤੇ ਈਮਾਂ-ਸ਼ਿਕਨ (ਬੇਈਮਾਨ) ਕਿਹਾ 1 ਉਸਨੂੰ ਵੰਗਾਰ ਕੇ ਕਿਹਾ ਕਿ ਜੇਕਰ ਹੁਣ ਤੂੰ ਪੰਜਾਬ ਵਲ ਮੂੰਹ ਕਰੇਗਾਂ ਤਾਂ ਤੇਰੇ ਘੋੜੇ  ਦੇ ਖੁਰਾਂ ਹੇਠ ਅਜਿਹੀ ਅਗ ਬਾਲ ਦਿਆਂਗਾ ਕਿ  ਪੰਜਾਬ ਵਿਚ ਤੇਨੂੰ ਪਾਣੀ ਨਹੀਂ ਨਸੀਬ ਹੋਵੇਗਾ ਕੋਈ ਛੋਟੀ  ਗਲ ਨਹੀਂ  1   ਇਹ ਜਫਰਨਾਮਾ ਸਿੰਘਾਂ  ਨੇ ਜਦ ਔਰੰਗਜ਼ੇਬ ਦੇ ਹਥ  ਵਿਚ ਇਹ ਕਹਿਕੇ ਪਕੜਾਇਆ ਕੀ ਗੁਰੂ ਸਾਹਿਬ ਨੇ ਤੁਹਾਡੇ ਲਈ ਇਕ ਬੜਾ ਕੀਮਤੀ ਕੁਰਾਨ ਭੇਜਿਆ ਹੈ ਤਾਂ ਉਸਨੇ ਬੜੀ ਅਕੀਦਤ ਨਾਲ ਉਸਨੂੰ ਸਿਰ ਨਿਵਾ ਕੇ  ਖੋਲਿਆ ਤੇ ਜਦ ਪੜਿਆ ,ਉਸਦਾ ਰੰਗ  ਪੀਲਾ ਪੇ ਗਿਆ ,ਚੇਹਰਾ ਦੀਆਂ ਹਵਾਈੰਆਂ ਉਡ ਗਾਈਆਂ ਉਸਨੂੰ ਆਪਣੇ, ਅਹਿਲਕਾਰਾਂ ਦੀਆ ਵਧੀਕੀਆਂ ਤੇ ਗਲਤ ਨੀਤੀਆਂ ਦਾ ਪਤਾ ਚਲਿਆ1  ਉਸਦੀ ਆਤਮਾ ਝਨਝੋਰ ਉਠੀ ਜਿਸਦਾ ਉਲੇਖ ਉਸਦੇ ਵਸੀਅਤ ਨਾਮੇ ਵਿਚ ਸਾਫ਼ ਨਜਰ ਆਓਂਦਾ ਹੈ 1 

ਉਸਨੇ ਗੁਰੂ ਸਾਹਿਬ ਨੂੰ ਤਰਲਿਆਂ ਨਾਲ ਸਦਿਆ 1 ਭਾਈ ਦਾਇਆ ਸਿੰਘ ਜੀ ਨੂੰ ਸ਼ਾਹੀ ਸਨਮਾਨਾ ਨਾਲ , ਸੁਰਖਿਆ ਦਾ ਪਰਵਾਨਾ ਦੇਕੇ ਵਿਦਾ ਕੀਤਾ 1

 ਮੋਤ ਤੋ ਪਹਿਲਾਂ ਉਸਨੇ ਇਕ ਚਿਠੀ ਲਿਖੀ ਜਿਸ ਵਿਚ ਉਸਨੇ ਆਪਣੇ ਗੁਨਾਹਾ ਦਾ ਇਕਬਾਲ ਕੀਤਾ ,” ਮੈ ਦੁਨਿਆ ਵਿਚ ਖਾਲੀ ਹਥ  ਆਇਆ  ਸੀ, ਪਾਪਾਂ ਦੀ ਪੰਡ ਲੇਕੇ ਜਾ ਰਿਹਾਂ ਹਾਂ ਮੈ ਇਤਨੇ  ਪਾਪ ਕਰ ਚੁਕਾ ਹਾਂ ਕੀ ਪਰਮਾਤਮਾ ਨੂੰ ਮੂੰਹ ਦਿਖਾਣ ਜੋਗਾ ਨਹੀ ਰਿਹਾ ” ਉਸਨੇ ਆਪਣੀ ਕੀਤੀ ਤੇ ਪਛਤਾਵਾ ਜਹਿਰ ਕਰਦਿਆਂ ਆਪਣੇ ਅਹਿਲ੍ਕਾਰਾਂ ਨੂੰ ਹੁਕਮਨਾਮਾ ਭੇਜਿਆ ਕਿ ਗੁਰੂ ਸਾਹਿਬ ਜਿਥੇ  ਵੀ ਰਹਿਣ , ਜੋ ਵੀ ਕਰਨ ਉਸ ਵਿਚ ਕੋਈ ਦਖਲ ਅੰਦਾਜੀ ਨਹੀ ਹੋਣੀ ਚਾਹੀਦੀ 1 ਇਹਨਾ  ਹੁਕਮਾ ਤੇ ਅਮਲ ਵੀ ਹੋਣਾ ਸ਼ੁਰੂ ਹੋ ਗਿਆ 1

ਇਕ ਚਿਠੀ ਵਿਚ ਉਸਨੇ  ਗੁਰੂ ਸਾਹਿਬ ਨੂੰ ਮਿਲਣ ਦੀ ਖਾਹਿਸ਼ ਤੇ ਆਪਣੀ ਨਾ ਆ ਸਕਣ ਦੀ ਮਜਬੂਰੀ  ਜਾਹਿਰ ਕੀਤੀ1 ਉਸਨੇ ਨੇ ਲਿਖਿਆ ਕੀ ਮੈ ਤੁਹਾਡੇ ਕੋਲ ਖੁਦ ਚਲ ਕੇ ਆਓਦਾ ਪਰ ਬੀਮਾਰੀ ਮੈਨੂ ਇਜਾਜ਼ਤ ਨਹੀਂ ਦਿੰਦੀ 1  ਗੁਰੂ ਸਾਹਿਬ ਨੇ ਜਦ ਚਿਠੀ ਪੜੀ ਤਾਂ  ਸਭ  ਕੁਝ ਭੁਲਾ ਕੇ ਜਾਣ ਦੀ ਤਿਆਰੀ ਕਰ ਲਈ ਪਰ ਉਹ ਵਖਰੀ ਗਲ ਹੈ ਕੀ ਉਸ ਦੇ ਨਾਲ ਮੇਲ  ਨਾ ਹੋ ਸਕਿਆ , ਪਛਤਾਵੇ ਦੀ ਅਗ ਵਿਚ ਸੜਦਾ ਤੇ ਗੁਰੂ ਸਾਹਿਬ ਦੀਆਂ ਫਿਟਕਾਰਾਂ ਦੀ ਤਾਬ ਨਾ ਝਲਦਾ ਸ਼ਹਿਨਸ਼ਾਹ ਔਰੰਗਜੇਬ 1707 ਈਸਵੀ ਵਿਚ ਬਿਨਾਂ  ਆਪਣੇ ਗੁਨਾਹ ਬਖ਼ਸ਼ਾਏ ਇਸ ਦੁਨਿਆ ਤੋ ਕੂਚ ਕਰ ਗਿਆ

 ਮੁਗਲ ਹਕੂਮਤ ਦੇ ਵਧਦੇ ਜ਼ੁਲੁਮ ਤੇ ਗੁਰੂ ਤੇਗ ਬਹਾਦਰ ਦੀ ਸ਼ਹਾਦਤ ਮਗਰੋਂ ਜਿਥੇ ਸਿਖਾਂ ਵਿਚ ਰੋਸ, ਗੁਸਾ ਤੇ ਜੋਸ਼ ਭਰ ਆਇਆ ਉਥੇ ਬਹੁਤ ਸਾਰੇ  ਸਿਖ ਭੈਭੀਤ  ਵੀ ਹੋ ਗਏ ਤੇ ਹਕੂਮਤ ਦੀ ਪੁਛ ਪੜਤਾਲ ਕਰਨ ਤੇ ਸਿਖੀ ਤੋਂ ਮਨੁਕਰ ਗਏ 1  ਜਦੋਂ ਭਾਈ  ਜੇਤਾ ਜੀ ਨੇ ਗੁਰੂ ਤੇਗ ਬਹਾਦਰ ਦਾ ਸੀਸ ਗੁਰੂ ਗੋਬਿੰਦ ਸਿੰਘ ਜੀ ਦੇ ਹਵਾਲੇ ਕੀਤਾ 1 ਗੁਰੂ ਸਾਹਿਬ ਨੇ ਉਹਨਾ ਦੇ ਸੀਸ ਅਗੇ ਆਪਣਾ ਸੀਸ ਝੁਕਾ ਕੇ ਕਿਹਾ ਕਿ ਕਦ ਤਕ ਫਕੀਰ ਸ਼ਹੀਦ  ਹੁੰਦੇ ਰਹਿਣਗੇ ? ਇਸ ਕਿਰਪਾਨ ,ਤੇਗ ਤੇ ਭਠੇ ਵਿਚ ਪਏ  ਤੀਰਾਂ ਦਾ ਕੀ ਫਾਇਦਾ ਜੇ ਇਹ ਜ਼ੁਲਮ ਦਾ ਟਾਕਰਾ ਨਾ ਕਰ ਸਕਣ  ?  ਉਨਾ ਨੇ ਭਾਈ ਜੇਤਾ ਜੀ ਤੋਂ ਪੁਛਿਆ ਕੀ ਉਥੇ ਕੋਈ ਸਿਖ ਨਹੀ ਸਨ , ਜਿਥੇ ਇਨਾ ਨੂੰ ਸ਼ਹੀਦ ਕੀਤਾ ਗਿਆ ਹੈ ? ਤਾਂ  ਭਾਈ ਜੇਤਾ  ਨੇ ਉਤਰ ਦਿਤਾ, ” ਹੋਣਗੇ , ਪਰ ਪਹਚਾਨੇ ਤਾਂ ਨਹੀਂ ਜਾ ਸਕਦੇ 1 ਉਸ ਦਿਨ ਗੁਰੂ ਸਾਹਿਬ ਨੇ ਫੈਸਲੇ ਕਰ ਲਿਆ  ਜ਼ੁਲਮ ਨਾਲ ਟਕਰ ਲੈਣ ਦਾ ਤੇ ਸਿਖਾਂ ਨੂੰ  ਨਿਆਰਾ ਰੂਪ ਦੇਣ ਦਾ ਤਾਕਿ ਲਖਾਂ ਵਿਚ  ਇਕ ਸਿਖ ਖੜਾ ਪਹਚਾਣਿਆ ਜਾ ਸਕੇ 1

 ਗੁਰੂ ਗੋਬਿੰਦ ਸਿੰਘ ਜੀ ਦਾ  ਜਨਮ ਹੀ ਸ਼ਾਇਦ  ਇਸੇ ਕਰਕੇ ਹੋਇਆ ਸੀ ਕਿ ‘‘ਧਰਮ ਚਲਾਵਨ, ਸੰਤ ਉਬਾਰਨ ॥ ਦੁਸਟ ਸਭਨ ਕੋ, ਮੂਲ ਉਪਾਰਿਨ 1 ਇਸ ਉਦੇਸ਼ ਦੀ ਪੂਰਤੀ ਲਈ ਉਹਨਾ ਨੇ ਸਿਖ ਕੋਮ ਦੀ ਉਸਾਰੀ ਕੀਤੀ ਜਿਸਦੇ ਬਦਲੇ ਉਹਨਾ ਨੂੰ ਆਪਣਾ ਤਨ- ਮਨ- ਧੰਨ  ਆਪਣੇ ਪਿਤਾ ਆਪਣੇ ਬਚੇ ,ਆਪਣੀ ਦੌਲਤ  ,ਆਪਣਾ ਸੁਖ ,ਆਰਾਮ, ਘਰ -ਬਾਹਰ ,ਸ਼ਾਨੋ ਸ਼ੋਕਤ , ਕਿਲੇ , ਕਲਗੀ  ,ਜਿਗਾ , ਬਾਜ,  ਨੀਲਾ ਘੋੜਾ ਤੇ ਉਹਨਾ ਦੇ ਇਸ਼ਾਰੇ ਤੇ  ਮਰ-ਮਿਟਣ ਵਾਲੇ ਸੰਤ -ਸਿਪਾਹੀ ਸਭ ਕੁਰਬਾਨ ਕਰਨੇ ਪਏ

ਹਰ ਧਰਮ ਕਿਸੇ ਨਾ ਕਿਸੇ ਲਾਲਚ ਦੇ ਅਧਾਰ ਤੇ ਲੋਕਾਂ ਨੂੰ ਆਪਣੇ ਧਰਮ ਵਿਚ ਸ਼ਾਮਲ ਕਰਦਾ ਹੈ 1 ਕਿਸੇ ਨੂੰ ਸਵਰਗ ਦਾ, ਕਿਸੇ ਨੂੰ ਸਵਰਗ ਵਿਚ ਅਪਸਰਾ ਤੇ ਸ਼ਰਾਬ ਦੀਆਂ ਨਦੀਆਂ ਦਾ ਲਾਲਚ., ਕਿਸੇ ਨੂੰ  ਮਨੁਖ ਦੇ ਪਾਪਾਂ ਦੀ ਜ਼ਿਮੇਦਾਰੀ ਖੁਦਾ ਨੂੰ ਦੇਣ ਦਾ  1 ਇਕ ਸਿਖ ਧਰਮ ਹੀ ਐਸਾ ਧਰਮ ਹੋਇਆ ਹੈ ਜਿਸ ਵਿਚ ਅਉਣ  ਲਈ ਗੁਰੂ ਸਾਹਿਬ ਨੇ ਸੀਸ ਦੀ ਮੰਗ ਕੀਤੀ ਤੇ ਪੰਜ ਪਿਆਰਿਆਂ ਦੀ ਸਾਜਨਾ ਨਾਲ ਐਸੇ ਯੋਧੇ  ਪੈਦਾ ਕੀਤੇ, ਐਸੇ ਮਰਦ ਪੈਦਾ ਕੀਤੇ ਕਿ “ਸਿਰ ਧਰ ਤਲੀ ਗਲੀ ਮੇਰੀ ਆਓ ” ਇਤਿ ਮਾਰਗ ਪੈਰ ਧਰੀਜੇ , ਸਿਰ ਦੀਜੇ ਕਾਣ ਨਾ  ਕੀਜੇ ” ਤੇ “ਸਵਾ ਲਖ ਸੇ ਇਕ ਲੜਾਉ “ਦਾ ਮਹਾਂ ਵਾਕ ਸਚ ਕਰਕੇ ਦਿਖਾ ਦਿਤੇ 40-40  ਸਿਖਾਂ ਨੇ 10-10  ਲਖ ਦੀ ਮੁਗਲ  ਫੌਜ਼ ਨਾਲ ਮੁਕਾਬਲਾ  ਕੀਤਾ ਤੇ ਜਿਤੇ ਵੀ 1 …..

ਬੜੀ ਵਾਰ ਭੁਲੇਖਾ ਪਾਇਆ ਜਾਂਦਾ ਹੈ ਕਿ ਗੁਰੂ ਗੋਬਿੰਦ ਸਿੰਘ ਜੀ ਨੇ ਨਾਨਕ ਦਾ ਰਾਹ ਤਿਆਗ ਕੇ ਸਿਖਾਂ ਦੀ ਪਰਮਾਰਥ ਏਕਤਾ ਨੂੰ ਦੁਨਿਆਵੀ ਸਫਲਤਾ ਦਾ ਵਸੀਲਾ ਬਣਾ ਦਿਤਾ 1 ਰਾਜਸੀ ਉਨਤੀ ਦਾ ਸਾਧਨ ਬਣਾ ਦਿਤਾ ਜਿਸ ਕਰਕੇ ਸਿਖ ਜੋ ਸਦੀਆਂ ਤੋਂ ਸਚੇ ਸੁਚੇ ਮਨੁਖ ਬਣਨ ਵਲ ਪ੍ਰਗਤੀ ਕਰ ਰਹੇ ਸੀ ਨਿਰੇ  ਸਿਪਾਹੀ ਬਣ ਕੇ ਰਹਿ ਗਏ (ਜਾਦੂ ਨਾਥ ਸਰਕਾਰ )1 ਕਈ ਲੋਗ ਜਿਨਾ ਨੇ ਇਤਿਹਾਸ ਨੂੰ ਠੀਕ ਤਰਹ ਪੜਿਆ ਨਹੀਂ ਜਾ ਜਾਣ-ਬੁਝ ਕੇ‘ਗੁਰੂ ਸਾਹਿਬ ਦੀ ਤੁਲਨਾ ਮਹਾਰਾਣਾ ਪ੍ਰਤਾਪ ਅਤੇ ਸ਼ਿਵਾ ਜੀ ਨਾਲ ਕਰਦੇ ਹਨ। ਸਚਮੁਚ  ਉਨਾ ਦੀ ਸੋਚ ਤੇ ਮਾਨਸਿਕ ਉਡਾਰੀ ਤੇ ਬੜਾ  ਅਫਸੋਸ ਹੁੰਦਾ ਹੈ 1 ਉਹਨਾਂ ਨੂੰ ਬਹੁਤ ਢੁਕਵਾਂ ਤੇ ਮੂੰਹ ਤੋੜਵਾਂ ਜਵਾਬ ‘ਅਰਬਿੰਦੂ ਘੋਸ਼’ ਨੇ ਆਪਣੀ ਪੁਸਤਕ ‘ਫਾਊਂਡੇਸ਼ਨ ਆਫ ਇੰਡੀਅਨ ਕਲਚਰ’ ਵਿੱਚ ਦਿੱਤਾ ਹੈ ਕਿ ‘ ਮਹਾਰਾਣਾ ਪ੍ਰਤਾਪ ਤੇ ਸ਼ਿਵਾ ਜੀ ਦਾ ਨਿਸ਼ਾਨਾ ਸੀਮਤ ਅਤੇ ਕਰਤਵ ਨਿੱਜੀ ਸਨ। ਦੂਜੇ ਪਾਸੇ ਖਾਲਸਾ ਅਸਚਰਜਮਈ ਅਨੋਖੀ ਤੇ ਨਿਰਾਲੀ ਸਿਰਜਨਾ ਹੈ  ।’ ‘ਸੀ. ਐਚ. ਪੇਨ’ ਲਿਖਦਾ ਹੈ ਕਿ ‘ਇਹ ਗੁਰੂ ਗੋਬਿੰਦ ਸਿੰਘ ਜੀ ਦਾ ਹੀ ਕਮਾਲ ਹੈ  ਜਿਹਨਾਂ  ਨੇ ਜਾਤ ਪਾਤ ਦੇ ਦੈਂਤ ਨੂੰ ਸਿੰਙਾਂ ਤੋਂ ਪਕੜ ਕੇ ਕਾਬੂ ਕੀਤਾ। ਜਾਤ ਦੀਆਂ ਜੜ੍ਹਾਂ ਉੱਤੇ ਕੁਲਹਾੜਾ ਮਾਰਿਆ ਅਤੇ ਐਸੀ ਕੌਮ ਬਣਾਉਣ ਦਾ ਫੈਸਲਾ ਕੀਤਾ ਜੋ ਖਿਆਲੀ ਅਤੇ ਅਮਲੀ ਤੌਰ ਤੇ ਇੱਕ ਹੋਵੇ ।  ‘ਆਰਚਰ ਬੰਗਲੇ ਤੇ ਗਾਰਡਨ’ ਤੇ ਹੋਰ ਹਜ਼ਾਰੋਂ ਗੈਰ-ਸਿਖ ਲਿਖਾਰੀਆਂ ਨੇ ਲਿਖਿਆ ਹੈ ਕਿ ਗੁਰੂ ਸਾਹਿਬ  ਦਾ ਸਭ ਜਾਤਾਂ ਨੂੰ ਇਕ ਕਰਨਾ ਇਕ ਮਹਾਨ ਕੰਮ ਸੀ।’

ਕੁਨਿੰਘਮ ਲਿਖਦੇ ਹਨ, ਗੁਰੂ ਗੋਬਿੰਦ ਸਿੰਘ ਜੀ ਨੇ  ਲੋਕਾਂ ਵਿਚ ਐਸੀ ਰੂਹ ਫੂਕੀ ਜਿਸਨੇ ਨਾ ਸਿਰਫ ਸਿਖਾਂ ਦੇ ਤਨ ਮਨ  ਨੂੰ ਬਦਲ ਦਿਤਾ, ਉਨਾਂ  ਦੀ ਅਕਲ, ਸ਼ਕਲ, ਹਿੰਮਤ  ਤੇ ਤਾਕਤ ਸਭ  ਕੁਛ ਬਦਲ ਕੇ ਰਖ ਦਿਤਾ “1 ਸਾਧੂ ਟ.ਲ .ਵਾਸਵਾਨੀ ਲਿਖਦੇ ਹਨ ,”ਜੋ ਕੰਮ ਹਜ਼ਾਰਾਂ ਰਲ ਕੇ ਨਾ ਕਰ ਸਕੇ, ਓਹ ਗੁਰੂ ਗੋਬਿੰਦ ਸਿੰਘ ਜੀ ਨੇ ਕਰ ਕੇ ਦਿਖਾਇਆ  , ਜਿਨਾਂ ਦੀ ਹਸਤੀ ਰਾਹ ਚਲਦੇ ਕੀੜੀਆਂ ਤੋ ਵਧ  ਕੇ ਨਹੀ ਸੀ ,ਗਲੇ ਨਾਲ ਲਗਾਇਆ ,ਅਮ੍ਰਿਤ ਛਕਾਕੇ ਸਰਦਾਰ ਬਣਾਇਆ 1 ਬਸ ਇਥੇ ਹੀ ਨਹੀਂ ਉਨਾਂ ਤੋਂ ਆਪ ਅਮ੍ਰਿਤ ਛਕ ਕੇ ਗੁਰੂ ਚੇਲੇ ਦਾ ਭੇਦ ਮਿਟਾ ਦਿਤਾ “1 ਖਾਲਸੇ ਦੀ ਸਿਰਜਣਾ ਕਰਕੇ ਗੁਰੂ ਗੋਬਿੰਦ ਸਿੰਘ ਜੀ ਨੇ ਕੋਮ ਵਿਚ  ਉਹ  ਮਰਦ ਪੈਦਾ ਕੀਤੇ  ਜੋ ਗਿਣਤੀ ਵਿਚ ਸਿਰਫ 40-40 ਨੇ  ਲਖਾਂ ਦੀਆਂ ਫੋਜਾ ਨਾਲ ਮੁਕਾਬਲਾ ਕੀਤਾ 1  ਇਤਿਹਾਸਕਾਰ ਲਿਖਦੇ ਹਨ ਜਿਹੜਾ ਸ਼ਾਨਦਾਰ  ਖਾਲਸਾ ਰਾਜ ਮਹਾਰਾਜਾ ਰਣਜੀਤ ਸਿੰਘ ਨੇ ਬਣਾਇਆ ਸੀ ਉਸਦਾ ਨੀਂਹ – ਪਥਰ ਵੀ  ਗੁਰੂ ਕੇ ਖਾਲਸੇ ਨੇ ਰਖਿਆ 1 ਜਾਲਮਾਂ ਨੂੰ ਪੰਜਾਬ ਤੋ ਸਦਾ ਲਈ ਕਢ ਦਿਤਾ ਤੇ  ਸਦੀਆਂ ਦਾ ਜ਼ੁਲਮੀ ਰਾਜ ਖਤਮ ਕਰ ਦਿਤਾ 1

ਸਾਫ਼ੀ ਖਾਨ ਲਿਖਦਾ ਹੈ ,” ਜੇਹੜੀ ਰੂਹ ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸੇ ਦੀ ਸਿਰਜਨਾ ਕਰਕੇ ਸਿਖ ਕੋਮ ਵਿਚ ਫੂਕੀ ਹੈ ਓਹ ਦੁਨਿਆ ਦੀ ਇਕ ਅਨੋਖੀ ਮਿਸਾਲ ਹੈ 1 ਹਰੀ ਰਾਮ ਗੁਪਤਾ’ ਲਿਖਦਾ ਹੈ ਕਿ ਗੁਰੂ ਗੋਬਿੰਦ ਸਿੰਘ ਜੀ ਨੇ ਲਿਤਾੜੇ ਲੋਕਾਂ ਨੂੰ ਸਰਦਾਰ ਤੇ ਸੂਰਮੇ ਬਣਾ ਦਿੱਤਾ। ਇਹਨਾਂ ਲਿਤਾੜੇ ਲੋਕਾਂ ਨੇ ਅੰਮ੍ਰਿਤ ਦੀ ਦਾਤ ਪ੍ਰਾਪਤ ਕਰਕੇ ਤੇ ਸ਼ਬਦ ਰਾਹੀਂ ਐਸੀ ਸ਼ਕਤੀ ਪ੍ਰਾਪਤ ਕਰ ਲਈ ਕਿ ਇਹ ਲੋਕ ਗੁਰੂ ਜੀ ਦੀ ਇਕ ਆਵਾਜ਼ ਤੇ ਬੰਦੂਕਾਂ ਅੱਗੇ ਪੈਲਾਂ ਪਾਉਂਦੇ ਨਜਰ ਆਉਂਦੇ  । ਮੋਰ, ਬੱਦਲ ਦੇਖ ਕੇ ਪੈਲਾਂ ਪਾਉਂਦੇ , ਸੱਪ ਬੀਨ ਦੀ ਮਧੁਰ ਧੁਨੀ ਸੁਣ ਕੇ ਮਸਤ ਹੁੰਦੇ, ਬੰਸਰੀ ਦੀ ਸੁਰੀਲੀ ਆਵਾਜ਼ ’ਤੇ ਪੰਛੀ ਮੋਹਿਤ ਹੁੰਦੇ ਤਾਂ ਸਾਰੀ ਦੁਨੀਆਂ ਨੇ ਸੁਣੇ ਸਨ, ਪਰ ਬੰਦੂਕ ਦੀ ਗੋਲੀ ਜਿਸ ਵਿਚੋਂ ਸਿਰਫ ਮੌਤ ਦਾ ਹੀ ਸੁਨੇਹਾ ਨਿਕਲਦਾ ਹੋਵੇ, ਉਸ ਅੱਗੇ ਪੈਲਾਂ ਪਾਉਣੀਆਂ ਤੇ ਇੱਕ ਦੂਜੇ ਤੋਂ ਅੱਗੇ ਹੋ ਕੇ ਸ਼ਹੀਦੀ ਦਾ ਜਾਮ ਪੀਣ ਲਈ ਝਗੜਨਾ, ਸਿਰਫ ਗੁਰੂ ਗੋਬਿੰਦ ਸਿੰਘ ਦੇ ਸਿਖਾਂ ਦਾ ਹੀ ਕਮਾਲ ਹੈ 1

 ਡਾਕਟਰ ਆਰ. ਸੀ. ਮਜੂਮਦਾਰ  ਲਿਖਦੇ ਹਨ: ‘ਮੈ ਪਹਿਲਾਂ ਤੋਂ ਹੀ ਗੁਰੂ ਗੋਬਿੰਦ ਸਿੰਘ ਜੀ ਦੇ ਜੀਵਨ ਤੋਂ ਬਹੁਤ ਪ੍ਰਭਾਵਤ ਸੀ। ਜਿੱਥੇ ਮੈਂ ਉਹਨਾਂ ਦੀ ਦੇਸ਼ ਭਗਤੀ ਦੇ ਜਜ਼ਬੇ, ਦਲੇਰੀ ਤੇ ਧਾਰਮਿਕ ਉਚਤਾ ਦਾ ਪ੍ਰਸੰਸਕ ਸੀ ਉੱਥੇ ਮੈਂ ਖਾਸ ਕਰਕੇ ਸਿਆਸੀ ਸੂਝ ਬੂਝ ਤੇ ਜਥੇਬੰਦਕ ਤੇ ਪ੍ਰਬੰਧਕ ਸ਼ਕਤੀ ਜਿਸ ਦੁਆਰਾ ਉਹਨਾਂ ਨੇ ਵੰਨ ਸੁਵੰਨੇ ਜਾਤੀ ਦੇ ਲੋਕਾਂ ਵਿਚੋਂ ਇੱਕ ਨਵੀਂ ਕੌਮ ਦੀ ਸਿਰਜਨਾ ਕੀਤੀ, ਦਾ ਪੁਜਾਰੀ ਬਣ ਗਿਆ। ਇਸ ਤੋਂ ਪਹਿਲਾਂ ਜਾਂ ਬਾਅਦ ਇਸ ਤਰ੍ਹਾਂ ਜਾਤਾਂ ਦੇ ਭੇਦ-ਭਾਵ ਮਿਟਾ ਕੇ ਕਿਸੇ ਨੇ ਵੀ ਹਿੰਦੂ ਅਤੇ ਮੁਸਲਮਾਨਾਂ ਨੂੰ ਇੱਕ ਲੜੀ ਵਿੱਚ ਪਰੋਣ ਦਾ ਕੰਮ ਨਹੀਂ ਸੀ ਕੀਤਾ ਜੋ ਗੁਰੂ ਜੀ ਨੇ ਖਾਲਸਾ ਸਾਜ ਕੇ ਕਰ ਵਿਖਾਇਆ। ਭਾਰਤੀ ਇਤਿਹਾਸ ਵਿੱਚ ਇਹ ਇੱਕ ਲਾਸਾਨੀ ਤੇ ਅਦੁੱਤੀ ਮਿਸਾਲ ਹੈ ਜਿਸ ਵਾਸਤੇ ਸਾਰੇ ਭਾਰਤੀਆਂ ਨੂੰ ਗੁਰੂ ਜੀ ਦਾ  ਅਹਿਸਾਨਮੰਦ ਹੋਣਾ ਚਾਹਿਦਾ ਹੈ ” ਤੇ ਉਨਾ ਸਿਖਾਂ ਦਾ ਵੀ ਜਿਨਾ ਨੇ ਆਉਣ ਵਾਲੀ ਆਜ਼ਾਦੀ ਦੀ ਜਦੋ-ਜਹਿਦ ਦਾ ਮੁਢ ਬੰਨਿਆ ਤੇ  ਮਹਾਨ ਕਾਰਨਾਮੇ ਕਰ ਕੇ ਦਿਖਾਏ 1

‘ਲਾਲਾ ਦੋਲਤ ਰਾਏ’ ਜੀ ਲਿਖਦੇ ਹਨ ‘ਜਿਹਨਾਂ ਸ਼ੂਦਰਾਂ ਦੀ ਬਾਤ ਕੋਈ ਨਹੀਂ ਸੀ ਪੁੱਛਦਾ, ਜਿਹਨਾਂ ਨੂੰ ਦੁਰਕਾਰਿਆਂ ਤੇ ਫਿਟਕਾਰਿਆਂ ਵਾਰ ਵੀ ਨਹੀਂ ਸੀ ਆਉਂਦੀ, ਜੋ  ਗੁਲਾਮੀ  ਤੇ ਜ਼ਿਲਤ ਦੀ ਜਿੰਦਗੀ ਗੁਜ਼ਾਰ ਰਹੇ ਸਨ ਉਹਨਾਂ ਨੂੰ ਸੰਸਾਰ ਦੇ  ਮਹਾਂ ਯੋਧਿਆਂ ਦੀਆਂ ਕਤਾਰਾਂ ਵਿਚ ਖੜਾ  ਕਰ ਦਿਤਾ 1 ਜੋ ਰਾਮ ਚੰਦਰ ਜੀ ਨਾ ਕਰ ਸਕੇ, ਜਿਸ ਬਾਰੇ  ਸੋਚਣ ਦਾ  ਕ੍ਰਿਸ਼ਨ ਜੀ ਨੂੰ ਖਿਆਲ ਤੱਕ ਨਾ ਆਇਆ, ਜਿਹੜਾ ਸ਼ੰਕਰ ਦੀ ਨਜ਼ਰ ਵਿੱਚ ਨੀਵਾਂ  ਕੰਮ ਸੀ, ਜਿਹੜਾ ਕੰਮ ਸੂਰਜ ਤੇ ਚੰਦਰ ਵੰਸੀ ਰਾਜਿਆਂ ਦੇ ਬਾਹਦਰਾਂ ਨੂੰ ਨਾ ਸੁਝਿਆ, ਉਸ ਨੂੰ  ਗੁਰੂ ਗੋਬਿੰਦ ਸਿੰਘ ਜੀ ਨੇ ਕਰਕੇ ਦਿਖਾ ਦਿਤਾ । ‘ਹਜ਼ਰਤ ਮੁਹੰਮਦ’ ਸਾਹਿਬ ਨੇ ਕੁੱਝ ਉਪਰਾਲੇ ਤਾਂ ਕੀਤੇ ਪਰ ਉਹ ਵੀ ਮੁਸਲਮਾਨਾਂ ਵਿਚੋਂ ਗੁਲਾਮੀ ਦੀ ਬਦ-ਆਦਤ ਨਾ ਕੱਢ ਸਕੇ। ਇੱਕ ਮੁਸਲਮਾਨ ਦੂਜੇ ਮੁਸਲਮਾਨ ਦਾ ਉਸੇ ਤਰ੍ਹਾਂ ਹੀ ਗੁਲਾਮ ਹੁੰਦਾ ਹੈ ਜਿਵੇਂ ਕਿਸੇ ਹੋਰ ਕੌਮ ਦਾ ਕਾਫ਼ਰ ” 1

ਮੈਕਲਾਫ ਲਿਖਦਾ ਹੈ: ‘ਗੁਰੂ ਵਿੱਚ ਜਾਦੂਈ ਤਾਕਤ ਸੀ, ਉਹਨਾਂ ਦੇ ਉਪਦੇਸ਼ਾਂ ਦਾ ਜਾਦੂਈ ਅਸਰ ਆਮ ਲੋਕਾਂ ’ਤੇ ਹੋਇਆ, ਜਿਸ ਨੇ ਲਿਤਾੜੇ ਹੋਏ ਲੋਕਾਂ ਨੂੰ ਸੰਸਾਰ ਦੇ ਪ੍ਰਸਿੱਧ ਯੋਧੇ ਬਣਾ ਦਿੱਤਾ। ਸਿੱਖ ਗੁਰੂਆਂ ਤੋਂ ਪਹਿਲਾਂ ਦੁਨੀਆਂ ਦੇ ਕਿਸੇ ਵੀ ਜਰਨੈਲ ਨੇ ਉਹਨਾਂ ਆਦਮੀਆਂ ਨੂੰ ਜਥੇਬੰਦ ਕਰਨ ਦਾ ਖਿਆਲ ਤੱਕ ਨਹੀਂ ਸੀ ਕੀਤਾ ਜਿਹਨਾਂ ਨੂੰ ਗਵਾਂਢੀ ਜਨਮ ਤੋਂ ਦੁਰ ਦੁਰ ਕਰਕੇ ਦੁਰਕਾਰ ਰਹੇ ਸਨ ਪਰ ਗੁਰੂ ਗੋਬਿੰਦ ਸਿੰਘ ਜੀ ਨੇ ਉਹਨਾਂ ਅਖੌਤੀ ਨਾਪਾਕਾਂ ਵਿੱਚ ਜਿਹਨਾਂ ਨੂੰ ਸੰਸਾਰ ਦੀ ਰਹਿੰਦ ਖੂਹੰਦ ਕਿਹਾ ਜਾਂਦਾ ਸੀ, ਵਿੱਚ ਐਸੀ ਸ਼ਕਤੀ ਭਰੀ ਕਿ ਉਹ ਯੋਧੇ ਹੋ ਨਿਬੜੇ ਤੇ ਫਿਰ ਯੋਧੇ ਭੀ ਐਸੇ ਜਿਹਨਾਂ ਦੀ ਦ੍ਰਿੜ੍ਹਤਾ, ਦਲੇਰੀ ਤੇ ਵਫਾਦਾਰੀ ਨੇ ਆਗੂ ਨੂੰ ਕਦੇ ਮਾਯੂਸ ਨਾ ਕੀਤਾ ਹੋਵੇ “।’

 ਗੁਰੂ ਸਾਹਿਬ ਨੇ ਹੋਲੀ ਮਨਾਓਣ  ਦਾ ਢੰਗ ਬਦਲਿਆ ,ਚਿਕੜ ਦੀ ਥਾਂ  ਤੇ ਗੁਲਾਲ ਸੁਟਣ  ਦਾ ਤੇ ਖੇਲਾਂ ਦੀ ਥਾਂ  ਤੇ ਹਥਿਆਰਾਂ ਦੀ ਪ੍ਰਦਰਸ਼ਨੀ ਹੁੰਦੀ ਸਚਮੁਚ ਦੇ  ਜੰਗ ਕਰਵਾਂਦੇ ਤੇ ਜਿਤਣ ਵਾਲਿਆ ਨੂੰ ਇਨਾਮ ਵੰਡਦੇ 1 ਇਸ ਦਿਨ ਲੋਕ ਧਰਮ ਤੋ ਆਪਾ ਵਾਰਨ ਲਈ ਪ੍ਰਣ ਕਰਦੇ ਜਿਸ ਵਿਚ ਸਿਖ, ਹਿੰਦੂ ਤੇ ਮੁਸਲਮਾਨ ਸਭ ਸ਼ਾਮਲ ਹੁੰਦੇ 1 ਇਸ ਤਰਹ  ਗੁਰੂ ਸਾਹਿਬ ਨੇ ਹਿੰਦੁਸਤਾਨ ਦੇ ਹਰ ਵਰਗ ਤੇ ਹਰ ਮਜਹਬ  ਨੂੰ ਜ਼ੁਲਮ ਦੇ ਖਿਲਾਫ਼ ਲੜਨ ਦੀ ਜਾਚ ਸਿਖਾ ਦਿਤੀ1   23 ਸਾਲ ਗੁਰੂ ਸਾਹਿਬ ਕੋਮ ਉਸਾਰੀ ਵਿਚ ਜੁਟੇ ਰਹੇ  ਜਿਸਦਾ ਇਕ ਮਕਸਦ ਸੀ , ” ਧਰਮ ਚਲਾਵਣ  ਸੰਤ ਉਬਾਰਨ, ਦੁਸ਼ਟ ਦੋਖੀਅਨ ਕੋ ਮੂਲ ਉਧਾਰਨ “1 ਸਿਖਾਂ ਨੂੰ ਸ਼ਸ਼ਤਰ ਬਧ ਕਰਕੇ ਸੁਤੰਤਰ ਰਾਜਸੀ ਸੱਤਾ ਬਖਸ਼ੀ , ਜਿਸ ਨਾਲ ਹਿੰਦੁਸਤਾਨ   ਵਿਚ ਪਹਿਲੀ ਵਾਰੀ ਕੋਈ ਧਰਮ ਸਿਆਸੀ ਤਾਕਤ ਬਣਿਆ 1 ਇਸਤੋਂ ਪਹਿਲਾਂ ਕੋਈ ਐਸੀ ਕੋਮ ਨਹੀ ਸੀ ਦੇਖੀ ਜਿਸ ਵਿਚ ਨੀਵੀਂ ਜਾਤ ਦੇ ਚੂਹੜੇ , ਚਮਿਆਰ , ਨਾਈ ,ਧੋਬੀ ,ਛੀਂਬਾ , ਜਿਹਨਾ  ਦਾ ਵਜੂਦ ਉਚੀਆਂ ਜਾਤਾਂ ਦੇ ਪੈਰਾਂ ਦੀ ਧੂਲ ਤੋਂ ਸਿਵਾ ਕੁਝ ਨਾ ਹੋਵੇ , ਜਿਸਨੇ ਕਦੀ ਨੰਗੀ ਕਰਦ  ਹਥ ਵਿਚ ਨਾ  ਪਕੜੀ ਹੋਵੇ ,  ਇਕ ਬਹਾਦਰ ਕੋਂਮ ਹੀ ਨਹੀਂ ਬਣੀ ਬਲਿਕ ਦੂਸਰਿਆਂ ਲਈ ਆਪਾ ਵਾਰਨ ਵਿਚ  ਵੀ ਤਿਆਰ-ਬਰ-ਤਿਆਰ ਰਹੀ  1  

 ਗੁਰੂ ਸਾਹਿਬ ਦੀ ਆਪਣੀ ਅਵਾਜ਼ ਵਿਚ ਇਤਨੀ ਤਾਕਤ ਸੀ  ਕਿ ਭੰਗਾਣੀ ਦੇ ਯੁਦ ਵਿਚ ਜਦੋਂ 500 ਪਠਾਣ ਜੋ ਪੀਰ ਬੁਧੂ ਸ਼ਾਹ ਨੇ ਭਰਤੀ ਕਰਵਾਏ ਸੀ ਉਨਾ ਵਿਚੋਂ 400  ਰਾਜਿਆ ਦੀ ਇਨੀ ਵਡੀ ਫੌਜ਼ ਦੇਖਕੇ ਘਬਰਾ ਗਏ ਤੇ ਗੁਰੂ ਸਾਹਿਬ ਦਾ ਸਾਥ ਛਡ ਗਏ ਤਾਂ ਸਿਖ ਫੌਜ਼ ਦੇ ਹੋਸਲੇ ਵੀ ਢਹਿ ਢੇਰੀ  ਹੋ ਗਏ 1 ਜਦ ਗੁਰੂ ਸਾਹਿਬ ਨੇ ਦੇਖਿਆ ਤਾਂ ਉਨਾ ਦੇ ਇਕ ਜਾਦੁਈ  ਐਲਾਨਕੀਤਾ ਜਿਸਨੇ  ਸਿਖਾਂ ਵਿਚ ਐਸਾ  ਜੋਸ਼ ਭਰਿਆ ਕੀ ਓਹ ਆਪਾ ਵਾਰਨ ਨੂੰ ਤਿਆਰ ਹੋ ਗਏ 1 ਜਿਨਾਂ  ਨੇ ਕਦੀ ਨੰਗੀ ਕਰਦ ਨੂੰ ਹਥ ਵਿਚ ਨਹੀ ਸੀ ਪਕੜਿਆ ਵੇਰੀਆਂ  ਦੇ ਅਜਿਹੇ ਆਹੂ ਲਾਹੇ ਕੀ ਓਹ ਵੀ ਤ੍ਰਹਿ ਤ੍ਰਹਿ ਕਰ ਉਠੇ1   ਜਦੋਂ ਪੀਰ ਬੁਧੂ ਸ਼ਾਹ ਨੂੰ ਪਤਾ ਲਗਾ ਤਾਂ  ਓਹ ਵੀ ਆਪਣੇ 700 ਮੁਰੀਦ, ਚਾਰੋ ਪੁਤਰ , ਭਰਾ ਭਤੀਜਿਆਂ ਸਮੇਤ ਲੜਾਈ ਵਿਚ ਆ ਪਹੁੰਚੇ ਤੇ ਐਸੇ ਜੋਹਰ ਦਿਖਾਏ ਕੀ ਦੁਸ਼ਮਨ ਲੜਾਈ ਦਾ ਮੈਦਾਨ ਛੋੜ ਕੇ ਨਸ ਉਠੇ1 ਇਹ ਸੀ ਉਸ ਸਾਹਿਬ-ਏ-ਕਮਾਲ ਦੇ ਬੋਲਾਂ ਤੇ ਸ਼ਖਸ਼ੀਅਤ ਦਾ ਅਸਰ 1

 ਇਕ ਵਾਰੀ ਦਰਬਾਰ  ਲਗਣ ਤੋਂ ਬਾਅਦ ਗੁਰੂ ਸਾਹਿਬ ਦੀ ਚਰਚਾ  ਪਿੰਡ ਦੇ ਚੌਧਰੀ ਡਲੇ ਨਾਲ ਸ਼ੁਰੂ ਹੋਈ  1 ਡਲੇ  ਨੇ ਕਿਹਾ ਕੀ ਅਗਰ ਤੁਸੀਂ ਮੈਨੂੰ  ਸਦ ਲੇਂਦੇ ਤਾਂ ਤੁਹਾਨੂੰ ਆਨੰਦਪੁਰ ਦਾ ਕਿਲਾ ਨਾ ਛਡਣਾ ਪੈਂਦਾ 1 ਮੇਰੇ ਆਦਮੀ ਇਹੋ ਜਹੇ ਸੂਰਮੇ  ਹਨ ਕਿ ਵੇਰੀਆਂ ਨੂੰ ਘੋੜੇ ਸਮੇਤ ਚੁਕ ਕੇ ਲੈ  ਜਾਂਦੇ ਹਨ1  ਗੁਰੂ ਸਾਹਿਬ ਮੁਸਕਰਾਏ ਤੇ ਕਿਹਾ ,” ਕੋਈ ਨਹੀ ਬੜੇ ਮੋਕੇ  ਅਉਣਗੇ 1 ਇਕ ਦਿਨ ਗੁਰੂ ਸਾਹਿਬ ਨੂੰ ਲਕੜ ਦੀ ਬੰਦੂਕ ਕਿਸੇ ਸ਼ਰਧਾਲੂ ਨੇ ਭੇਟ ਕੀਤੀ 1 ਗੁਰੂ ਸਾਹਿਬ ਨੇ ਡਲੇ ਦੀ ਫੌਜ਼ ਦਾ ਜਾਇਜਾ ਲੇਣਾ ਕੀਤਾ 1 ਡਲੇ ਨੂੰ ਕਿਹਾ .”ਉਸ ਦਿਨ ਤੂੰ ਆਖ ਰਿਹਾ ਸੀ ਮੇਰਾ ਸੂਰਮੇ ਮੋਤ ਤੋਂ ਨਹੀ ਡਰਦੇ , ਅਸਾਂ ਨੇ ਬਦੂਕ ਦਾ ਜਾਇਜਾ ਲੇਣਾ ਹੈ, ਦੇਖਣਾ ਹੈ ਕੀ ਛਾਤੀ ਵਿਚ ਇਹ ਕਿਤਨਾ ਵਡਾ ਜ਼ਖਮ ਕਰਦੀ ਹੈ , ਨਿਸ਼ਾਨਾ ਕਿਦਾਂ ਦਾ ਹੈ ? ਆਪਣੇ ਕਿਸੇ ਇਕ ਨੋਜਵਾਨ ਨੂੰ ਸਦੋ 1  ਬੜੀ ਦੇਰ ਇੰਤਜਾਰ  ਕਰਣ ਤੋ ਬਾਦ  ਕੋਈ ਵੀ ਨੋਜਵਾਨ ਨਾ ਆਇਆ1 ਗੁਰੂ ਸਾਹਿਬ ਨੇ ਕਿਹਾ ਹੁਣ ਤੂੰ ਹੀ ਖੜਾ ਹੋ ਜਾ 1 ਡਲੇ ਦਾ ਵੀ  ਚਲਦੀ ਗੋਲੀ ਦੇ ਸਾਮਨੇ ਖੜੇ ਹੋਣ ਦਾ ਹਠ ਨਾ ਪਿਆ 1 ਗੁਰੂ ਸਾਹਿਬ ਨੇ ਸਿਖਾਂ ਨੂੰ ਸਨੇਹਾ ਭੇਜਿਆ , ਵੀਰ ਸਿੰਘ ਤੇ ਪੀਰ ਸਿੰਘ , ਪਿਓ ਪੁਤਰ  ਆਪਸ ਵਿਚ ਬਹਿਸ ਕਰਦੇ ਆ ਰਹੇ ਸਨ 1 ਪੁਤਰ ਗੁਰੂ ਸਾਹਿਬ ਨੂੰ  ਕਿਹਾ ਕਿ ਇਹਨਾਂ ਨੂੰ ਜੰਗ ਦਾ ਬੜਾ ਤਜਰਬਾ ਹੈ ਕਿਸੇ ਔਖੇ ਵੇਲੇ ਤੁਹਾਡੇ ਕੰਮ ਆਉਣਗੇ  ਗੋਲੀ ਮੇਰੇ ਸੀਨੇ ਵਿਚ ਮਾਰੋ 1 ਪਿਤਾ ਕਹਿ ਰਿਹਾ ਸੀ ਇਹ ਜਵਾਨ ਹੈ ਫਿਰ ਕੰਮ ਆਵੇਗਾ , ਮੇਰੀ ਉਮਰ ਬੀਤ ਚੁਕੀ ਹੈ ਮੇਰੇ ਸੀਨੇ ਵਿਚ ਗੋਲੀ ਮਾਰੋ 1 ਗੁਰੂ ਸਾਹਿਬ ਨੇ ਕਿਹਾ ਕੀ ਤੁਸੀਂ ਦੋਨੋ ਹੀ ਖੜੇ ਹੋ ਜਾਉ 1 ਗੁਰੂ ਸਾਹਿਬ ਬੈਰਲ ਕਦੀ ਇਧਰ ਕਰ ਦਿੰਦੇ ਕਦੀ ਉਧਰ 1 ਦੋਨੋ ਪਿਓ ਪੁਤਰ ਨਿਸ਼ਾਨੇ ਅਗੇ ਆਉਣ ਲਈ ਅਗੇ ਪਿਛੇ ਹੁੰਦੇ ਰਹਿੰਦੇ1 ਇਹ ਦੇਖਕੇ  ਡਲਾ ਸਿਖਾਂ  ਦੀ ਗੁਰੂ ਪ੍ਰਤੀ ਸ਼ਰਧਾ ਦੇਖਕੇ ਬੜਾ  ਸ਼ਰਮਿੰਦਾ ਹੋਇਆ 1  ਇਹ ਸ਼ਰਧਾ ਅਜ ਵੀ ਹੈ ਤੇ ਸਦੀਆਂ ਤਕ ਰਹੇਗੀ ਖਾਲੀ ਇਸ ਨੂੰ ਹਲਾ-ਸ਼ੇਰੀ ਦੀ ਤੇ ਇਕ ਹੋਣਹਾਰ ਆਗੂ ਦੀ ਲੋੜ ਹੈ  1

 ਕਹਿੰਦੇ ਹਨ ਕੀ  ਜਦੋਂ ਲਾਹੋਰ ਸੁਮਨ ਬੁਰਜ ਤੇ ਮਹਾਰਾਜਾ ਰਣਜੀਤ ਸਿੰਘ ਨੇ ਸ਼ਾਹ ਜ਼ਮਾਨ ਤੇ ਹਮਲਾ ਕੀਤਾ ਤਾਂ ਕਿਲੇ ਦੀ ਫਸੀਲ ਨੂੰ ਤੋੜਨ ਲਈ ਭੰਗੀ ਮਿਸਲ ਤੋ ਇਕ ਖਾਸ ਤੋਪ ਮੰਗਵਾਈ ਗਈ , ਜਿਸਦੇ 20-21 ਗੋਲਿਆਂ ਨਾਲ ਫਸੀਲ ਟੁਟਣੀ  ਸੀ 1 ਅਜੇ ਮਸਾਂ ਤਿੰਨ  ਕੁ ਗੋਲੇ ਚਲੇ ਸੀ ਤਾ ਤੋਪ ਦਾ ਇਕ ਪਹਿਆ ਟੁਟ ਗਿਆ 1 ਹਫੜਾ ਦਫੜੀ ਮਚ ਗਈ 1 ਨਾ  ਤੋਪ ਨੂੰ ਠੀਕ ਕਰਾਣ ਦਾ  ਵਕ਼ਤ ਸੀ ਨਾ ਸਹੂਲੀਅਤ 1 ਆਖਿਰ ਇਹ ਫੈਸਲਾ ਹੋਇਆ ਕਿ.ਵਾਰੀ ਵਾਰੀ ਇਕ ਇਕ ਫੌਜੀ ਆਪਣੇ ਕੰਧੇ ਤੋ ਪਹੀਏ ਦਾ ਕੰਮ ਚਲਾਵੇਗਾ 1 ਪਰ ਇਹ ਤਹਿ ਸੀ ਕੀ ਕੰਧਾ ਦੇਣ ਵਾਲਾ ਬੰਦਾ ਗੋਲਾ ਚਲਣ ਤੇ  ਤੂੰਬਾ ਤੂੰਬਾ  ਹੋ ਜਾਵੇਗਾ1 ਇਥੇ ਇਕ ਪਠਾਣਾ ਦਾ ਸੂਹਿਯਾ ਵੀ ਸੀ ਜੋ ਸਿਖ ਦਾ ਭੇਜ ਬਦਲ ਕੇ ਪਠਾਣਾ ਨੂੰ ਖਬਰ ਪਹੁਚੰਦਾ ਸੀ 1 ਹੀ ਟੁਟਣਾ , ਓਸਦਾ ਹਲ  ਤੇ  ਸਿੰਘਾ  ਦੇ ਸ਼ੋਰ ਸ਼ਰਾਬੇ ਦੀ ਅਵਾਜ਼  ਸੁਣ ਕੇ ਸੋਚਣ ਲਗਾ ਕੀ ਕਹਿਣਾ ਬੜਾ  ਅਸਾਨ ਹੈ ਪਰ ਜਦ ਕਰਨ ਦਾ ਵਕ਼ਤ ਆਇਆ ਤਾ ਭਗਦੜ ਮਚ ਗਈ ਹੈ 1  ਸੋਚਦਾ ਸੋਚਦਾ ਓਹ ਉਸ ਥਾਂ ਤੇ ਪਹੁੰਚ ਗਿਆ ਜਿਥੇ ਸਿਖ ਆਪਸ ਵਿਚ ਲੜ ਰਹੇ ਸਨ , ਹਿਲੇ  ਕੰਧਾ ਮੈ ਦਿਆਂਗਾ , ਹਿਲੇ  ਮੈ 1 ਦੇਖ ਕੇ ਹੈਰਾਨ ਹੋ ਗਿਆ ਅਖਾਂ ਤਰ ਹੋ ਗਈਆਂ 1 ਸਿਖਾਂ ਦਾ ਜੋਸ਼ ਦੇਖਕੇ  ਉਸਦਾ ਆਪਣਾ ਵੀ ਦਿਲ ਕਰ ਆਇਆ ਕੰਧਾ ਦੇਣ ਵਾਸਤੇ ਪਰ ਉਸਨੇ ਸੋਚਿਆ ਫਿਰ ਇਸ ਤਵਾਰੀਖ ਨੂੰ , ਇਨਾ ਦੀਆਂ ਕੁਰਬਾਨੀਆ ਨੂੰ ਕੋਣ ਲਿਖੇਗਾ.1 ਇਨੇ  ਨੂੰ ਸਿਖਾਂ ਦਾ ਜਥੇਦਾਰ ਆਇਆ 1 ਉਸਨੇ ਸਭ  ਨੂੰ ਚੁਪ ਕਰਾਇਆ ਤੇ ਪੁਛਿਆ ਕਿ ਤੁਹਾਡਾ ਜਥੇਦਾਰ ਕੋਣ ਹੈ ਸਿਖਾਂ ਨੇ ਕਿਹਾ ਕਿ ਤੁਸੀਂ ਤਾਂ ਉਸਨੇ ਕਿਹਾ ਕੀ ਪਹਿਲਾ ਹਕ ਮੇਰਾ ਹੈ ਕੰਧਾ ਦੇਣ ਦਾ 1 ਓਹ ਸਭ  ਤੋ ਅਗੇ ਖੜੇ ਗਿਆ ਤੇ ਉਸਦੇ ਪਿਛੇ 15-20 ਜਣਿਆ ਦੀ ਬਾਕੀ ਲਾਈਨ ਸੀ 1 ਇਹ ਸੀ ਸਿਖਾ ਦੀ ਸੋਚ  ਦਾ ਮਿਆਰ ਤੇ ਗੁਰੂ ਸਾਹਿਬ ਦੀ ਸ਼ਖਸ਼ੀਅਤ ਦਾ ਅਸਰ 1

ਅਵਤਾਰ, ਪੈਗੰਬਰਾਂ  , ਰਸੂਲਾਂ ਵਿਚ ਕੋਈ ਵੀ ਐਸਾ ਸਾਬਰ ਨਹੀਂ ਹੋਇਆ ,ਜਿਸਨੇ  ਆਪਣੇ ਪੁਤਰਾਂ ਨੂੰ ਆਪ ਜੰਗ ਵਿਚ ਸ਼ਹੀਦ ਹੋਣ ਲਈ ਤੋਰਿਆ ਹੋਵੇ ,ਸ਼ਹੀਦ ਕਰਵਾਕੇ ਇਕ ਹੰਜੂ ਕੇਰੇ ਬਿਨਾਂ  ਅਕਾਲ ਪੁਰਖ ਦਾ ਸ਼ੁਕਰਾਨਾ ਕੀਤਾ ਹੋਵੇ1 ਆਪਣੇ ਪੁਤਰਾਂ ਨੂੰ ਵਾਰਕੇ ਦੇਸ਼ਵਾਸੀਂਆਂ ਦੀ ਰੂਹ ਨੂੰ ਪੁਨਰ ਜੀਵਤ ਕੀਤਾ ਹੋਵੇ 1 ਇਹ ਭਗਤੀ ਤੇ ਸ਼ਕਤੀ ਦੇ ਸੁਮੇਲ ਦੀ ਇਕ ਹਦ ਹੈ 1 ਮਿਰਜ਼ਾ ਹਕੀਮ ਅਲਾਹ ਯਾਰ ਖਾਨ ਯੋਗੀ  ਗੁਰੂ ਸਾਹਿਬ ਦੇ ਪੀਰ ਪੈਗੰਬਰਾਂ ਦੇ ਰੁਤਬੇ ਬਾਰੇ ਲਿਖਦੇ ਹਨ

          ਯਾਕੂਬ ਨੇ  ਯੂਸਫ ਕੇ  ਬਿਛੜਨੇ ਨੇ ਰੁਲਾਇਆ

         ਸਾਬਰ ਕੋਈ ਕਮ ਐਸਾ ਰ੍ਸੂਲੋੰ ਮੇ ਆਯਾ

         ਕਟਵਾ ਕੇ ਪਿਸਰ ਚਾਰ ਏਕ ਆਂਸੂ ਨਾ ਗਿਰਾਯਾ

         ਰੁਤਬਾ ਗੁਰੂ ਗੋਬਿੰਦ ਸਿੰਘ ਨੇ ਰਿਸ਼ਿਓਂ ਕਾ ਬੜਾਇਆ  ..

ਸਾਰੇ ਰਹਿਬਰਾਂ ਵਿਚ ਗੁਰੂ ਗੋਬਿੰਦ ਸਿੰਘ ਜੀ ਵਰਗਾ ਸਬਰ , ਸਿਦਕ , ਸਹਿਜ , ਅਡੋਲਤਾ ਦਾ ਮੁਜਸਮਾ ਅਜੇ ਤਕ ਕੋਈ ਨਹੀਂ ਹੋਇਆ1 ਸਿਖਾਂ ਲਈ ਤਾਂ ਗੁਰੂ ਗੋਬਿੰਦ ਸਿੰਘ ਦੀ ਥਾਂ ਹੀ ਕੁਝ ਵਖਰੀ ਹੈ 1 ਪਰ ਅਨੇਕਾਂ, ਇਕ ਨਹੀਂ ਦੋ ਜਾਂ  ਦਸ ਨਹੀਂ ਬਲਿਕ ਲਖਾਂ ,ਕਰੋੜਾ ਦੇਸ਼ੀ , ਵਿਦੇਸ਼ੀ, ਵਖ ਵਖ ਧਰਮਾਂ , ਵਿਸ਼ਵਾਸਾ , ਭਾਸ਼ਾਵਾਂ ਦੇ ਲੇਖਕਾਂ , ਇਤਿਹਾਸਕਾਰਾਂ , ਸਹਿਤਕਾਰਾਂ ਤੇ ਵਿਦਵਾਨਾ ਨੇ  ਉਨਾ ਦੀ ਮਹਾਨਤਾ ਤੇ ਅਨੋਖੀ , ਅਜ਼ੀਮ ਅਤੇ ਅਦਭੁਤ ਕ੍ਰਿਸ਼ਮਈ  ਸ਼ਖਸ਼ੀਅਤ ਬਾਰੇ ਲਿਖਦਿਆਂ ਆਪਣੀ ਸ਼ਰਧਾ ਅਤੇ ਨਿਘੇ ਸਤਕਾਰ ਦਾ ਪ੍ਰਗਟਾਵਾ ਕੀਤਾ ਹੈ  1

 ਰਾਧਾ ਕ੍ਰਿਸ਼ਨਨ ਲਿਖਦੇ ਹਨ ,” ਧਰਮ ਦਾ ਕੰਮ ਹੈ ਕਿ ਮਨੁਖ ਨੂੰ ਸਹੀ ਢੰਗ ਨਾਲ ਜਿੰਦਗੀ ਜਿਓਣਾ ਸਿਖਾਏ 1 ਸਿਖ ਧਰਮ, ਮਨੁਖ ਨੂੰ ਆਪਣੀ ਜਿੰਦਗੀ  ਨਾਲ ਜੋੜਦਾ ਹੈ ਤੇ ਸਿਖ ਜਿੰਦਗੀ ਮਨੁਖ ਨੂੰ ਧਰਮ ਨਾਲ 1 ਅਗਰ ਇਨਾਂ  ਦੋਨੋ ਨੂੰ ਅਡ ਅਡ  ਕਰ ਦਿਤਾ ਜਾਏ ਤੇ ਨਾ ਧਰਮ ਵਿਕਸਿਤ ਹੋ ਸਕਦਾ ਹੈ ਨਾਂ  ਇਨਸਾਨ 1 ਸਿਖ ਧਰਮ ਨੇ ਮਨੁਖ ਨੂੰ ਸਮਾਜ ਵਿਚ ਪੈਦਾ ਹੋਈਆਂ ਬੁਰਾਈਆਂ ,ਓਕੜਾ ਤੇ ਜਦੋ-ਜਹਿਦ ਵਿਚੋਂ  ਭਜਣਾ ਨਹੀ ਸਿਖਾਇਆ ਸਗੋਂ ਟਾਕਰਾ ਕਰਨਾ ਸਿਖਾਇਆ ਹੈ ਤੇ ਇਹ ਧਰਮ ਦੀ ਸਿਖਰ ਨੂੰ ਛੋਹਣ ਵਾਲੇ ਸੀ ਗੁਰੂ ਗੋਬਿੰਦ ਸਿੰਘ ਜੀ ਸਨ 1  ਜਦੋਂ ਧਰਮ ਨੇ ਸਭ  ਨੂੰ ਸੁਖ ਸ਼ਾਂਤੀ ਦੇਣੀ ਸੀ , ਆਪਸ ਦੇ ਝਗੜੇ ਕਿ ਮੇਰਾ ਰਬ ਚੰਗਾ ਹੈ, ਮੇਰਾ ਰਬ ਚੰਗਾ ਹੈ ਕਹਿ ਕੇ, ਆਪਸ ਵਿਚ ਵੰਡੀਆ ਪੈ ਗਈਆਂ 1 ਰਬ ਦੇ ਨਾਵਾਂ ਤੇ ਧਰਮਾਂ  ਕਰਕੇ ਲੋਕ  ਲੜਦੇ ਰਹੇ ਤਦ ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸੇ ਨੂੰ ਅਕਾਲ ਪੁਰਖ ਦੀ ਫੋਜ਼ ਕਹਕੇ ਰਬ ਨੂੰ ਵੰਡਣ ਦਾ ਝਗੜਾ  ਹੀ ਖਤਮ ਕਰ ਦਿਤਾ 1

 

Print Friendly, PDF & Email

Nirmal Anand

Add comment

Translate »