ਸਿੱਖ ਇਤਿਹਾਸ

ਮਹਾਰਾਨੀ ਜਿੰਦ ਕੌਰ ,ਮਹਾਰਾਜਾ ਦਲੀਪ ਸਿੰਘ ਤੇ ਸਿਖ ਰਾਜ

 

 

ਮਹਾਰਾਜਾ ਰਣਜੀਤ ਸਿੰਘ ਵਕਤ  ਖ਼ਾਲਸਾ ਰਾਜ  ਪੂਰੀ ਦੁਨਿਆ ਤੇ ਛਾਇਆ ਹੋਇਆ ਸੀ 1 ਪੂਰੇ ਰਾਜ ਵਿਚ ਅਮਨ-ਚੈਨ ਤੇ ਸੁਖ-ਸ਼ਾਂਤੀ  ਸੀ1  ਸੰਨ 1839  ਵਿੱਚ ਮਹਾਰਾਜਾ ਰਣਜੀਤ ਸਿੰਘ ਦੇ ਅਕਾਲ ਚਲਾਣੇ ਪਿੱਛੋਂ ਡੋਗਰਿਆਂ ਦੀਆਂ ਸਾਜਸ਼ਾਂ, ਖੁਦਗਰਜ ਦਰਬਾਰੀਆਂ ਤੇ ਸਿਖ ਫੌਜ਼ ਵਿਚਲੇ ਕੁਝ ਕੁ ਮੂੰਹ-ਜ਼ੋਰ ਹਿੱਸਿਆਂ ਨੇ ਰਲ-ਮਿਲ ਕੇ ਪੰਜਾਹ ਸਾਲਾ ਸਿੱਖ ਰਾਜ ਦਾ ਨਮੋਸ਼ੀ ਭਰਿਆ ਅੰਤ ਕਰ ਦਿੱਤਾ  1

ਜੋ ਖਾਲਸਾ ਰਾਜ ਉਨੀਵੀ ਸਦੀ ਦੇ ਪਹਿਲੇ ਅਧ ਤਕ ਲਦਾਖ , ਕਸ਼ਮੀਰ , ਪਿਸ਼ਾਵਰ , ਅਟਕ  ਤੋਂ ਖੈਬਰ ਤੇ ਘੈਬਰ ਤੋਂ ਲੈਕੇ ਸਤਲੁਜ ਦਰਿਆ ਤਕ ਫੈਲ ਚੁਕਿਆ ਸੀ, ਸਭ ਮਿੱਟੀ ਵਿਚ ਮਿਲ ਗਿਆ1 ਲਾਹੋਰ ਦਰਬਾਰ ਦਾ ਅਸਮਾਨਾਂ ਨਾਲ ਗਲਾਂ ਕਰਦਾ ਆਲੀਸ਼ਾਨ ਮਹਲ ਢੇਹ-ਢੇਰੀ ਹੋ ਗਿਆ 1ਮਹਾਰਾਜਾ ਰਣਜੀਤ ਸਿੰਘ ਵਕਤ  ਖ਼ਾਲਸਾ ਰਾਜ  ਪੂਰੀ ਦੁਨਿਆ ਤੇ ਛਾਇਆ ਹੋਇਆ ਸੀ 1 ਪੂਰੇ ਰਾਜ ਵਿਚ ਅਮਨ-ਚੈਨ ਤੇ ਸੁਖ-ਸ਼ਾਂਤੀ  ਸੀ1  ਸੰਨ 1839  ਵਿੱਚ ਮਹਾਰਾਜਾ ਰਣਜੀਤ ਸਿੰਘ ਦੇ ਅਕਾਲ ਚਲਾਣੇ ਪਿੱਛੋਂ ਡੋਗਰਿਆਂ ਦੀਆਂ ਸਾਜਸ਼ਾਂ, ਖੁਦਗਰਜ ਦਰਬਾਰੀਆਂ ਤੇ ਸਿਖ ਫੌਜ਼ ਵਿਚਲੇ ਕੁਝ ਕੁ ਮੂੰਹ-ਜ਼ੋਰ ਹਿੱਸਿਆਂ ਨੇ ਰਲ-ਮਿਲ ਕੇ ਪੰਜਾਹ ਸਾਲਾ ਸਿੱਖ ਰਾਜ ਦਾ ਨਮੋਸ਼ੀ ਭਰਿਆ ਅੰਤ ਕਰ ਦਿੱਤਾ  1

ਮਹਾਰਜਾ ਰਣਜੀਤ ਸਿੰਘ ਦਾ ਖਾਨਦਾਨ ਵਾਰੀ ਵਾਰੀ  ਆਪਸੀ ਵਿਰੋਧਾਂ, ਅਤੇ ਦੂਰ-ਅੰਦੇਸ਼ੀ ਦੀ ਘਾਟ ਵਾਲ਼ੇ ਹੰਕਾਰੇ ਹੋਏ ਸਰਦਾਰਾਂ ਦੀਆਂ ਸਾਜਿਸ਼ਾਂ ਦੀ ਭੇਟਾ ਚੜ੍ਹ ਰਿਹਾ ਸੀ।

1ਮਾਹਾਰਜਾ ਰਣਜੀਤ ਸਿੰਘ ਦੇ ਫੈਸਲੇ ਅਨੁਸਾਰ ਉਸਦੀ ਮੋਤ ਤੋਂ  ਬਾਦ  ਮਹਾਰਾਜਾ ਖੜਕ ਸਿੰਘ ਗਦੀ  ਤੇ ਬੈਠਾ ਤੇ  ਵਜ਼ੀਰ ਧਿਆਨ ਸਿੰਘ ਬਣਿਆ 1 ਡੋਗਰੇ ਭਰਾਵਾਂ ਨੇ ਇਕ ਸਾਜਿਸ ਦੇ ਅਧੀਨ ਖੜਕ ਸਿੰਘ ਨੂੰ ਸ਼ਾਹੀ ਮਹਲ ਵਿਚ ਕੈਦ ਕਰਕੇ , ਰਾਜ ਭਾਗ ਦਾ ਸਾਰਾ ਕੰਮ ਕੰਵਰ ਨੌਨਿਹਾਲ ਸਿੰਘ ਦੇ ਹਥ ਵਿਚ ਦੇ ਦਿਤਾ 1 ਦੋ ਦਿਨਾ ਦੇ ਵਿਚ ਵਿਚ ਹੀ ਖੜਕ ਸਿੰਘ ਤੇ ਨੋਨਿਹਾਲ ਸਿੰਘ ਦੋਨਾ ਦਾ ਕਤਲ ਕਰ ਦਿਤਾ 1 ਖੜਕ ਸਿੰਘ ਦੀ ਪਤਨੀ ਤੇ ਨੋਨਿਹਾਲ ਸਿੰਘ ਦੀ ਮਾਤਾ ਚੰਦ ਕੋਰ ਨੂੰ ਵੀ ਪਥਰਾਂ ਨਾਲ ਸ਼ੇਰ ਸਿੰਘ ਦੇ ਹੁਕਮ ਨਾਲ  ਮਰਵਾ ਦਿਤਾ ਗਿਆ 1 ਨੋਨਿਹਾਲ ਸਿੰਘ ਦੀ ਵਿਧਵਾ ਪਤਨੀ ਜੋ ਬਚੇ ਦੇ ਮਾਂ ਬੰਨਣ  ਵਾਲੀ ਸੀ, ਉਸ ਨੂੰ ਵੀ ਮਰਵਾ ਦਿਤਾ

ਦਰਬਾਰ ਵਿਚ ਡੋਗਰਿਆਂ ਦੀ ਸਾਜਸ਼ ਕਾਰਨ ਹੋਏ  ਖੂਨੀ ਟਕਰਾਵ ਉਪਰੰਤ ਸ਼ੇਰ ਸਿੰਘ ਗਦੀ ਤੇ ਬੈਠਾ ‘ ਪਰ ਕੁਝ ਹੀ ਸਮੇ ਬਾਦ ਸ਼ੇਰ ਸਿੰਘ ਤੇ ਉਸਦੇ ਪੁਤਰ ਟਿਕਾ ਪ੍ਰਤਾਪ ਸਿੰਘ ਦੋਨੋ ਨੂੰ ਅਜੀਤ ਸਿੰਘ ਤੇ ਲਹਿਣਾ ਸਿੰਘ ਸੰਧਾਵਾਲੀਏ ਨੇ ਕਤਲ ਕਰਵਾ ਦਿਤਾ 1   ਪਿਛਲੇ ਚਾਰ ਸਾਲਾਂ ਵਿਚ ਤਿੰਨ  ਮਹਾਰਾਜੇ  ਇਕ ਮਹਾਰਾਨੀ ਤੇ ਅਨੇਕਾ ਸਿਖ ਸਰਦਾਰ ਕਤਲ ਹੋਏ1    ਇਸ ਚਾਰ ਸਾਲ ਦੇ ਖੂਨ ਖਰਾਬੇ ਤੇ ਬੁਰਚਾ ਗਰਦੀ ਤੋਂ ਉਪਰੰਤ  ਲਾਹੌਰ ਦਰਬਾਰ ਦੇ ਅਜਿਹੇ ਖੂਨੀ ਦੌਰ ਵਿਚ ਸਤੰਬਰ 1843 ਵਿਚ ਕੁੰਵਰ ਦਲੀਪ ਨੂੰ ਪੰਜਾਬ ਦਾ ਮਹਾਰਾਜਾ ਹੋਣ ਦਾ ਐਲਾਨ   ਕਰ ਦਿਤਾ ਗਿਆ ਤੇ ਮਹਾਰਾਨੀ ਜਿੰਦਾ ਨੂੰ ਉਸਦਾ ਸਰਵਪ੍ਰਸਤ 1 ਪੰਜ ਸਾਲ ਤੇ 11 ਦਿਨ  ਦੇ ਦਲੀਪ ਨੂੰ ਸੰਧਾਵਾਲੀਏ ਮੋਢਿਆਂ ਤੇ ਚੁਕ ਕੇ ਲਿਆਏ  1 ਪਿਛੇ ਪਿਛੇ ਮਹਾਰਾਨੀ ਜਿੰਦਾ ਕੁਝ ਸੋਚਦੀ ਚਲੀ ਆ ਰਹੀ  ਸੀ 1 ਸੰਧਾਵਾਲੀਏ ਉਸ ਥਾਂ  ਪਹੁੰਚੇ ਜਿਥੇ ਧਿਆਨ ਸਿੰਘ ਦੀ ਲਾਸ਼ ਪਈ ਹੋਈ ਸੀ ਜਿਸ ਵਿਚੋਂ ਅਜੇ ਵੀ  ਸਜਰੇ ਖੂਨ ਦੀਆ ਧਾਰਾਂ  ਵਗ ਰਹੀਆਂ  ਸਨ 1

  ਸਰਦਾਰ ਲਹਿਣਾ ਸਿੰਘ ਨੇ ਧਿਆਨ ਸਿੰਘ ਦੇ ਮਰਨ ਦੀ ਖੁਸ਼ੀ ਪ੍ਰਗਟ ਕਰਦਿਆਂ, ਗਿਆਨੀ ਗੁਰਮੁਖ ਨੂੰ  ਕਿਹਾ ,’ ਪੰਜਾਬ ਦੀ ਆਜ਼ਾਦੀ ਦਾ ਸਭ ਤੋ ਵਡਾ ਵੇਰੀ ਅਜ ਮਗਰੋਂ ਲਥਾ , ਨਵੇਂ ਮਹਾਰਾਜੇ ਨੂੰ ਇਸਦੇ ਲਹੂ ਨਾਲ ਰਾਜ ਤਿਲਕ ਦਿਓ “, ਜਿਸ ਨੂੰ ਸੁਣ ਕੇ ਇਕ ਵਾਰੀ ਤੇ ਮਹਾਰਾਨੀ ਜਿੰਦਾ ਦਾ ਦਿਲ ਕੰਬ ਗਿਆ ਪਰ ਫਿਰ ਉਸਨੇ ਆਪਣੇ ਆਪ ਨੂੰ ਸੰਭਾਲਿਆ 1 ਉਸ ਨੂੰ ਇਕ ਪਾਸੇ ਆਪਣੇ ਪੁੱਤਰ ਦੇ ਰਾਜਗੱਦੀ ਉੱਤੇ ਬੈਠਣ ਦੀ ਖੁਸ਼ੀ ਸੀ ,  ਦੂਜੇ ਪਾਸੇ  ਕੇਸਰ ਦੀ ਜਗਹ ਧਿਆਨ ਸਿੰਘ ਦੇ ਖੂਨ ਦਾ ਤਿਲਕ ਦੇਣ ਦੀ ਬਦਸ਼ਗਨੀ   ਤੇ ਅਗੇ ਆਉਣ ਵਾਲੇ ਸਮੇ ਵਿਚ  ਉਹਦੀ ਜਾਨ ਨੂੰ ਹੋਣ ਵਾਲ਼ੇ ਸੰਭਾਵੀ ਖਤਰਿਆਂ ਦਾ ਡਰ ਸੀ1 ਪਰ ਫਿਰ ਵੀ ਉਸ ਨੇ ਆਪਣੇ ਖਿਆਲਾਂ ਤੇ ਕਾਬੂ ਪਾਇਆ 1  ਉਹ ਇਹ ਸੋਚ ਕੇ  ਖੁਸ਼  ਸੀ, ਉਸਦਾ  ਪੁਤਰ ਅਜ ਪੂਰੇ ਪੰਜਾਬ ਦਾ ਮਹਾਰਾਜਾ  ਬਣ ਰਿਹਾ ਸੀ 1 ਨਵੇਂ ਮਹਾਰਾਜੇ ਦੀ ਸਲਾਮੀ ਵਾਸਤੇ ਕਿਲੇ ਦੀਆਂ ਕੰਧਾਂ ਤੋ ਤੋਪਾਂ ਦਾਗੀਆਂ ਗਈਆਂ1 ਦਲੀਪ ਸਿੰਘ ਨੂੰ ਤਾਜ ਪਹਿਨਾ ਕੇ ਤਖਤ ਤੇ ਬਿਠਾਇਆ ਗਿਆ, ਨਜਰਾਨੇ ਪੇਸ਼ ਕੀਤੇ ਗਏ 1ਦਲੀਪ ਸਿੰਘ ਵਲੋਂ ਇਕ ਛੋਟੀ ਜਹੀ ਤਕਰੀਰ ਜੋ ਸ਼ਾਇਦ ਮਹਾਰਾਨੀ ਜਿੰਦਾ ਨੇ ਹੀ  ਉਸ ਨੂੰ ਰਟਾਈ  ਸੀ ਨਾਲ ਸਮਾਗਮ ਖਤਮ ਹੋਇਆ  ਜਿਸ ਵਿਚ ਉਸਨੇ ਕਿਹਾ ਕੀ ਓਹ ਪੰਜਾਬ ਤੇ ਪੰਜਾਬ ਵਿਚ ਰਹਿਣ ਵਾਲਿਆਂ ਦੀ ਖੁਸ਼ੀ ਲਈ ਸਭ ਕੁਝ ਕਰਣ ਨੂੰ ਤਿਆਰ ਹੈ1

ਮਹਾਰਾਜਾ ਦਲੀਪ ਸਿੰਘ ਅਜੇ  ਮਸੇ 10 ਮਹੀਨਿਆਂ ਦਾ ਵੀ ਨਹੀ ਸੀ ਹੋਇਆ ਕੀ 27 ਜੂਨ 1839 ਮਹਾਰਾਜੇ ਨੂੰ ਅਕਾਲ ਪੁਰਖ ਦਾ ਸਦਾ ਆ ਗਿਆ 1 ਮਹਾਰਾਨੀ ਜਿੰਦ ਕੌਰ ਦੀਆਂ ਖੁਸ਼ੀਆਂ ਦਾ ਸੂਰਜ ਡੁਬ ਗਿਆ1 ਸੰਭਾਵੀ ਖਤਰਿਆਂ ਤੇ ਆਪਸੀ ਖੂਨੀ ਟਕਰਾਵ ਤੋਂ ਡਰਦੀ ਮਹਾਰਾਨੀ ਜਿੰਦਾ ਸਸਕਾਰ ਤੋਂ ਅਗਲੇ ਦਿਨ ਹੀ ਦਲੀਪ ਨੂੰ ਲੇਕੇ ਜੰਮੂ  ਚਲੀ ਗਈ ਤੇ ਰਾਜੇ ਧਿਆਨ ਸਿੰਘ ਦੀ ਦੇਖ ਰੇਖ ਵਿਚ ਰਹੀ1  ਇਹ ਵੀ  ਡੋਗਰਿਆਂ ਦੀ ਇਕ   ਚਾਲ ਸੀ 1 ਸ਼ਾਇਦ ਮਹਾਰਾਨੀ  ਦੇ ਹੁੰਦਿਆਂ ਉਹ ਉਹ ਕੁਝ ਨਾ ਕਰ ਸਕਦੇ ; ਖਾਲਸਾ ਰਾਜ ਨੂੰ ਤਬਾਹ ਨਾ ਕਰ ਸਕਦੇ , ਜੋ ਉਹਨਾਂ ਨੇ  ਕੀਤਾ ਸੀ 1 ਉਹ ਕੁਝ ਨਾ ਵਾਪਰਦਾ ਜੋ ਸਿਖਾਂ ਤੇ ਸਿਖ ਰਾਜ ਨਾਲ ਵਾਪਰਿਆ ਸੀ 1 ਮਹਾਰਾਨੀ ਜਿੰਦਾ ਦੇ ਹੁਦਿਆਂ ਡੋਗਰਿਆਂ ਦੀਆਂ ਚਾਲਾਂ ਕਾਮਯਾਬ ਨਾ ਹੁੰਦੀਆਂ  ਕਿਓਂਕਿ ਮਹਾਰਾਨੀ ਖੂਬਸੂਰਤ ਹੋਣ ਦੇ ਨਾਲ ਨਾਲ  ਬਹੁਤ ਸਮਝਦਾਰ , ਦੂਰ ਅੰਦੇਸ਼,  ਰਾਜਨੀਤੀ ਨੂੰ ਸਮਝਣ ਵਾਲੀ  ਤੇ ਦਲੇਰ  ਔਰਤ ਸੀ ਜਿਸਤੋਂ ਅੰਗਰੇਜ਼ ਵੀ ਡਰਦੇ ਸੀ, ਡੋਗਰੇ ਕਿਥੇ ਟਿਕ ਪਾਂਦੇ ?

ਮਹਾਰਾਜਾ ਰਣਜੀਤ ਸਿੰਘ ਦੀ ਛੇਕੜਲੀ ਉਮਰ ਵਿਚ ਵਖ ਵਖ ਕਾਰਣਾ ਕਰਕੇ ਡੋਗਰੇ ਭਰਾ ਰਾਜ  ਪ੍ਰਬੰਧ ਵਿਚ ਕਾਫੀ ਭਾਰੂ ਹੋ ਚੁਕੇ ਸਨ 1 ਰਾਜੇ ਧਿਆਨ ਸਿੰਘ  ਨੇ ਮਹਾਰਾਜੇ ਰਣਜੀਤ ਸਿੰਘ ਨੂੰ ਐਸਾ ਹਥਾਂ ਤੇ ਪਾਇਆ ਕੀ ਉਸਦੇ ਮਰਦੇ ਸਾਰ ਹੀ ਸਾਰੀਆਂ ਸ਼ਾਹੀ ਵਾਗਾਂ ਉਸ  ਦੇ  ਹਥ ਵਿਚ ਆ ਗਈਆਂ 1 ਡੋਗਰਿਆਂ ਨੇ  ਪੁਰਾਣੇ ਸਿਖ ਸਰਦਾਰਾਂ ਦੀ ਤਾਕਤ ਤੋੜਨ ਲਈ ਦਿਲੋਂ-ਜਾਂ ਨਾਲ ਵਾਹ ਲਗਾਈ 1 ਕੋਈ ਸਰਦਾਰ ਐਸਾ ਨਾ ਰਿਹਾ ਜੋ ਉਸਦੇ ਕਿਸ ਇਕ ਮਰਜ਼ੀ ਦੀ ਮੁਖਾਲਫਤ ਕਰਨ ਦੀ ਤਾਕਤ ਜਾਂ ਦਲੇਰੀ ਰਖਦਾ ਹੋਵੇ , ਚਾਹੇ  ਰਣਜੀਤ ਸਿੰਘ ਦੇ ਆਪਣੇ ਪੁਤਰ ਹੋਣ 1  ਮਹਾਰਾਜੇ ਦੀ ਹਜੂਰ ਵਿਚ ਵਜ਼ੀਰ ਦੀ ਆਗਿਆ ਬਿਨਾ ਕੋਈ ਨਹੀ ਸੀ ਜਾ ਸਕਦਾ , ਕਈ ਵਾਰ ਮਹਾਰਾਜੇ ਦੇ ਆਪਣੇ ਪੁਤਰ ਵੀ ਕਈ ਕਈ ਘੰਟੇ ਉਡੀਕ ਵਿਚ ਖੜੇ ਰਹਿੰਦੇ 1

 ਖੜਕ ਸਿੰਘ ਨੂੰ ਤਾਂ ਆਪਣੀਆ ਕੋਝੀਆਂ ਚਾਲਾਂ ਨਾਲ ਧਿਆਨ ਨੇ ਪਹਿਲੇ ਹੀ ਨਾਕਾਬਿਲ ਤੇ ਨਿਕੰਮਾ ਸਾਬਤ ਕਰ ਦਿਤਾ 1 ਸ਼ੇਰ ਸਿੰਘ ਨਾਲ ਮਹਾਰਾਜੇ ਨੂੰ ਕੋਈ ਮੋਹ ਨਹੀਂ ਸੀ 1 ਕਦੇ ਕਦਾਈ ਕਿਸੇ ਮੁਹਿਮ ਤੇ, ਹੋਰ ਸਰਦਾਰਾਂ ਵਾਂਗ ਉਸ ਨੂੰ ਵੀ ਘਲ ਦਿੰਦਾ 1 ਹੀਰਾ ਸਿੰਘ ਜੋ ਰਾਜੇ ਧਿਆਨ ਸਿੰਘ ਦਾ ਪੁਤਰ ਸੀ ਮਹਾਰਾਜੇ ਨੂੰ ਆਪਣੇ ਪੁਤਰਾਂ ਤੋ ਵੀ ਵਧ ਪਿਆਰਾ ਲਗਣ ਲਗ ਪਿਆ 1 ਕਹਿੰਦੇ ਹਨ ਹਰ ਰੋਜ਼ ਹੀਰਾ ਸਿੰਘ ਦੇ ਸਰਹਾਣੇ ਹੇਠ 500 ਰੁਪਏ ਦੀ ਥੈਲੀ ਰਖੀ ਜਾਂਦੀ ਜੋ ਸਵੇਰੇ ਉਠ ਕੇ ਗਰੀਬਾਂ ਵਿਚ ਵੰਡ ਦਿਤੀ ਜਾਂਦੀ 1 ਰਾਜੇ ਧਿਆਨ ਸਿੰਘ ਨੂੰ ਜਨਾਨੇ-ਖਾਨੇ ਵਿਚ ਜਾਣ ਦੀ ਵੀ ਖੁਲ ਸੀ  1 ਜਨਾਨੇ- ਖਾਨੇ ਦੀਆ ਔਰਤਾਂ ਉਸਦੇ ਹੁਕਮ ਵਿਚ ਸਨ 1 ਮਹਾਰਾਜੇ ਦੀ ਹਰ ਇਕ ਗਲ  ਇਥੋਂ ਤਕ ਕਿ ਗੁਪਤ ਗਲਾਂ ਦੀ ਵੀ ਧਿਆਨ ਸਿੰਘ ਨੂੰ ਖਬਰ ਹੁੰਦੀ 1 ਮਹਾਰਾਜਾ ਰਣਜੀਤ ਸਿੰਘ ਦੀ ਮੋਤ ਤੋ ਬਾਦ ਜਦੋਂ ਖੜਕ ਸਿੰਘ ਨੇ ਇਸਦਾ ਜਨਾਨੇ-ਖਾਨੇ ਵਿਚ ਜਾਣਾ ਬੰਦ ਕੀਤਾ ਜਿਸਦਾ  ਬਾਕੀ ਸਾਰੇ ਸਰਦਾਰਾਂ ਨੇ  ਸਵਾਗਤ ਕੀਤਾ ਤਾਂ ਖੜਕ ਸਿੰਘ ਨਾਲ  ਇਸਦਾ ਤਕਰਾਰ ਸ਼ੁਰੂ ਹੋ ਗਿਆ 1

 ਕਈ ਇਤਿਹਾਸਕਾਰ ਇਹ ਵੀ ਲਿਖਦੇ ਹਨ ਕੀ ਮਹਾਰਾਜੇ ਦੀ ਛੇਕੜਲੀ ਉਮਰ ਵਿਚ ਰਾਜਾ ਧਿਆਨ ਸਿੰਘ ਨੇ ਰਸੋਈ ਘਰ ਦੀਆਂ ਔਰਤਾ  ਨਾਲ ਮਿਲਕੇ ਅੰਦਰਖਾਨੇ  ਮਹਾਰਾਜੇ ਨੂੰ ਵੀ ਖਾਣੇ ਵਿਚ ਐਸਾ ਜਹਿਰ ਮਿਲਾ ਕੇ ਦਿੰਦਾ ਰਿਹਾ ਜਿਸ ਨਾਲ ਮਹਾਰਾਜਾ ਜਲਦੀ ਹੀ ਇਸ ਸੰਸਾਰ ਤੋ ਕੂਚ ਕਰ ਜਾਏ 1 ਪਿਛੇ ਕੋਈ ਨਿਸ਼ਾਨ ਬਾਕੀ ਨਾ ਰਹਿ ਜਾਏ, ਉਨਾ ਔਰਤਾਂ ਨੂੰ  ਮਹਾਰਾਜੇ ਦੀ ਅਰਥੀ ਨਾਲ ਜਬਰਦਸਤੀ ਸੜਨ ਤੇ ਮਜਬੂਰ  ਕਰ ਦਿਤਾ ਗਿਆ 1

ਚਾਰ ਪਹਿਲੇ ਸਾਲਾਂ ਵਿਚ ਉਸਦੇ  ਚਾਰ  ਉੱਤਰਾਧਿਕਾਰੀਆਂ ਖੜਕ ਸਿੰਘ ,ਕੰਵਰ ਨੌਨਿਹਾਲ ਸਿੰਘ ਤੇ ਮਹਾਰਾਜਾ  ਸ਼ੇਰ ਸਿੰਘ ਤੇ ਉਸਦਾ ਪੁਤਰ  ਕਤਲ ਕਰ ਦਿੱਤੇ  ਗਏ 1  ਮਹਾਰਾਜਾ ਸ਼ੇਰ ਸਿੰਘ ਦੀ ਮੌਤ ਪਿੱਛੋਂ ਰਾਜਾ ਧਿਆਨ ਸਿੰਘ ਦਾ, ਜੋ ਪੰਜਾਬ ਦੀ ਆਜ਼ਾਦੀ ਤੇ ਸਿਖ ਕੋਮ  ਦਾ ਵੈਰੀ ਸਮਝਿਆ ਜਾਂਦਾ ਸੀ, ਸੰਧਾਵਾਲੀਆਂ ਨੇ ਕਤਲ ਕਰ ਦਿਤਾ 1  ਰਾਣੀ ਜਿੰਦ ਕੌਰ ਦੇ ਪੰਜ ਸਾਲਾ ਪੁੱਤਰ ਮਹਾਰਾਜਾ ਦਲੀਪ ਸਿੰਘ ਦੀ ਸਿੱਖ ਰਾਜ ਦੇ ਵਾਰਸ ਵਜੋਂ 16  ਸਤੰਬਰ 1843  ਵਾਲੇ ਦਿਨ ਤਾਜਪੋਸ਼ੀ ਹੋਈ ਅਤੇ ਮਹਾਰਾਣੀ ਜਿੰਦਾਂ ਨੂੰ ਉਸ ਦਾ ਸਰਪ੍ਰਸਤ ਥਾਪ ਦਿੱਤਾ ਗਿਆ ਤੇ ਸਰਦਾਰ ਲਹਿਣਾ ਸਿੰਘ ਨੂੰ ਵਜੀਰ 1

ਅਜੇ ਮਸਾ ਮਸਾ ਅਠ ਪਹਿਰ  ਹੀ ਬੀਤੇ ਸੀ ਅਗਲੇ ਦਿਨ ਹੀ ਹੀਰਾ ਸਿੰਘ ਨੇ ਆਪਣੇ ਪਿਉ ਧਿਆਨ ਸਿੰਘ ਦੇ ਕਤਲ ਦਾ ਬਦਲਾ ਲੈਣ ਲਈ  50000 ਫੋਜਾਂ ਤੇ 100 ਤੋਪਾਂ ਨਾਲ ਕਿਲੇ ਨੂੰ ਆ ਘੇਰਿਆ 1 ਦੋਨੋ ਪਾਸਿਉ ਤੋਪਾਂ ਦੀ ਗੜਗੜਾਹਟ ਸ਼ੁਰੂ ਹੋਈ  1 ਲੋਕ ਫਟੜ ਹੋ ਰਹੇ ਸੀ 1 ਮਰ ਰਹੇ ਸੀ 1 ਕਿਲੇ ਵਿਚ ਚੀਕ ਚਹਾੜਾ ਮਚਿਆ ਸੀ ਦਲੀਪ ਆਪਣੀ ਮਾਂ ਦੀ ਗੋਦੀ ਵਿਚ ਡਰਿਆ ਸਹਿਮਿਆ ਬੈਠਾ ਸੀ 1 ਉਸ ਨੂੰ  ਸਮਝ ਨਹੀਂ ਸੀ ਆ ਰਹੀ   ਕੀ ਬਾਹਰ ਕੀ ਹੋ ਰਿਹਾ ਹੈ 1 ਅਖੀਰ ਜਦ ਸਭ ਸ਼ਾਂਤ ਹੋ ਗਿਆ ਤਾਂ ਉਹ  ਮਾਂ ਦੀ ਗੋਦੀ ਵਿਚ ਹੀ ਸੋ ਗਿਆ 1 ਸਵੇਰੇ ਪਤਾ ਚਲਿਆ ਕੀ ਸਰਦਾਰ ਲਹਿਣਾ ਸਿੰਘ  ਤੇ ਅਜੀਤ ਸਿੰਘ ਲੜਾਈ ਵਿਚ ਮਾਰੇ ਗਏ ਹਨ  ,ਗੁਰਮੁਖ ਸਿੰਘ  ਮਿਸਰ ਬੇਲੀ. ਅਤਰ ਸਿੰਘ ਸੰਧੇਵਾਲਿਆ , ਸੰਤ ਬੀਰ ਸਿੰਘ ਨੋਰਂਗਾਬਾਦੀ ਸਮੇਤ ਤਿਨ ਸੋ ਸਿੰਘਾ ,ਸਿੰਘਣੀਆ ਤੇ ਬਚਿਆ ਨੂੰ ਕਤਲ ਕਰ ਦਿਤਾ ਗਿਆ ਸੀ 1 ਰਾਜਾ ਹੀਰਾ ਸਿੰਘ ਦੇ ਹੁਕਮ ਨਾਲ 7 ਮਈ 1844 ਵਿਚ  ਸ਼ੇਰ-ਏ-ਪੰਜਾਬ ਦੇ ਪੁਤਰ ਕਸ਼ਮੀਰਾ ਸਿੰਘ ਨੂੰ ਵੀ ਕਤਲ ਕਰ ਦਿਤਾ ਗਿਆ ਸੀ  ਜਿਸ ਤੋਂ ਭੜਕ ਕੇ 21 ਦਸੰਬਰ 1844 ਵਿਚ ਖਾਲਸਾ  ਫੌਜਾਂ  ਨੇ ਹੀਰਾ ਸਿੰਘ ਨੂੰ ਵੀ   ਕਤਲ ਕਰ ਦਿਤਾ 1

 ਹੁਣ ਜਵਾਹਰ  ਸਿੰਘ ਵਜੀਰ ਬਣਿਆ1 ਆਉਣ ਵਾਲੇ  ਖਤਰਿਆਂ  ਨੂੰ ਭਾਂਪ ਕੇ ਰਾਣੀ ਜਿੰਦ ਕੌਰਾਂ ਤੇ  ਉਸਦੇ ਭਰਾ  ਜਵਾਹਰ ਸਿੰਘ ਔਲ਼ਖ ਨੇ ਲਾਹੌਰ ਤੋਂ ਤਕਰੀਬਨ ਤੀਹ ਕਿਲੋਮੀਟਰ ਹਟਵਾਂ, ਅੰਮ੍ਰਿਤਸਰ ਜਿਲੇ ਦੇ ਕਸਬਿਆਂ ਚੋਗਾਵਾਂ-ਲੋਪੋਕੇ ਦੇ ਕੋਲ਼  ਪਿੰਡ ਉਡਰ ਦੇ ਨੇੜੇ   ਦਲੀਪ ਸਿੰਘ ਦੇ ਨਾਮ ‘ਤੇ ਦਲੀਪਗੜ੍ਹ ਸ਼ਹਿਰ ਵਸਾਉਣ ਦੀ ਯੋਜਨਾ ਬਣਾਈ । ਤਕਰੀਬਨ  80-100 ਏਕੜ ਜਮੀਨ ਦੇ ਵਿਚ ਇਕ ਵਿਸ਼ਾਲ  ਦੁਰਗ ਬਣਵਾਇਆ ਜਿਸਦੇ ਚਾਰ ਦਰਵਾਜ਼ੇ ਸਨ 1 ਇਸਦੇ ਦੁਆਲੇ  2 ਫੁਟ ਚੋੜੀ ਦੀਵਾਰ ਬਣਵਾਈ ਇਸ ਦੀਆ ਚਾਰ ਨੁਕਰਾਂ ਤੇ ਚਾਰ ਖੂਹ ਲਗਵਾਏ ਜੋ ਅਜ ਤੋ ਕੁਝ ਦਹਾਕੇ ਪਹਿਲਾਂ ਸਿੰਚਾਈ ਲਈ ਵਰਤੇ ਜਾਂਦੇ ਰਹੇ 1 ਇਕ ਖੂਹ ਮਹਾਰਾਨੀ ਜਿੰਦਾ ਦੇ ਨਾਮ ਨਾਲ ਜਾਣਿਆ ਜਾਂਦਾ ਹੈ ਜਿਸ ਵਿਚ ਅਜੇ ਵੀ ਪਾਣੀ ਮੌਜੂਦ ਹੈ। ਬਾਕੀ ਖੂਹ ਬਿਲਕੁਲ ਸੁੱਕ ਗਏ ਹਨ ਪਰ ਇਸ ਖੂਹ ਵਿਚ ਉੱਪਰਲੀ ਸਤਹਿ ਤੱਕ ਪਾਣੀ ਹੋਣਾ ਹੈਰਾਨੀਜਨਕ ਹੈ 1 ਅਜ ਵੇਹਲੇ ਖੂਹ ਵੀ ਵਰਦਾਨ ਸਾਬਤ ਹੋ ਰਹੇ ਹਨ 1 ਜਦ ਬਾਰਸ਼ਾਂ ਜਿਆਦਾ ਹੁੰਦੀਆਂ ਹਨ ਤੇ ਖਾਲਾਂ ਦੁਆਰਾ ਇਨ੍ਹਾ ਖੂਹਾਂ ਵਿਚ ਪਾਣੀ ਭਰ ਲਿਆ ਜਾਂਦਾ ਹੈ , ਜਿਸ ਨਾਲ ਇਕ ਤਾਂ ਫਸਲਾਂ ਬਰਬਾਦ ਹੋਣ ਤੋ ਬਚ ਜਾਦੀਆਂ ਹਨ ਤੇ ਦੂਸਰਾ ਲੋੜ ਵੇਲੇ ਇਹ ਪਾਣੀ ਸਿਚਾਈ ਦਾ ਕੰਮ ਕਰਦੇ ਹਨ 1 ਆਲੇ ਦੁਆਲੇ ਬਾਗ ਲਗਵਾਏ ਗਏ ਸੀ 1  ਇਲਾਕੇ ਦੀਆਂ ਰੌਣਕਾਂ ‘ਚ ਵਾਧਾ ਕਰਨ ਲਈ ਹੋਰ ਥਾਵਾਂ ਤੋਂ ਲਿਆ ਕੇ ਜਿਮੀਦਾਰਾਂ ਨੂੰ ਜ਼ਮੀਨਾ ਅਲਾਟ ਕੀਤੀਆਂ, ਜਿਨ੍ਹਾਂ ਨੇ ਕੁਝ ਪਿੰਡ ਬੰਨੇ ਪਰ ਦਲੀਪ ਗੜ (ਉਡਰ)  ਵੱਸਣ ਤੋਂ ਪਹਿਲਾਂ ਹੀ ਉਜੜ ਗਿਆ। ਜਵਾਹਰ ਸਿੰਘ ਤੇ ਮਹਾਰਾਨੀ ਜਿੰਦਾ ਦਾ ਇਹ ਸਪਨਾ ਸਾਕਾਰ ਨਾ ਹੋ ਸਕਿਆ 1

  ਅਜੇ ਉਸਾਰੀ ਜਾਰੀ ਹੀ ਸੀ ਕਿ ਲਾਹੌਰ ਦਰਬਾਰ ਤੋਂ ਖਾਨਾਜੰਗੀ ਕਾਰਨ ਹਾਲਾਤ ਵਿਗੜਨ ਦਾ ਸੁਨੇਹਾ ਆ ਗਿਆ। ਜਵਾਹਰ ਸਿੰਘ ਨੂੰ ਖਤਰੇ ਦਾ ਅਹਿਸਾਸ ਹੋ ਚੁਕਾ ਸੀ 1 ਉਹ ਆਪਣੇ ਬਚਾਵ ਵਾਸਤੇ ਮਹਾਰਾਜਾ ਦਲੀਪ ਸਿੰਘ,,ਮਹਾਰਾਨੀ  ਜਿੰਦਾ ਤੇ ਕੁਝ ਹੋਰ ਦਰਬਾਰੀਆਂ ਨੂੰ ਨਾਲ ਲੈ ਗਿਆ 1 ਮਹਾਰਾਨੀ ਤੇ ਹੋਰ ਦਰਬਾਰੀਆਂ ਦਾ ਠਹਿਰਾਵ ਇਕ ਤੰਬੂ ਵਿਚ ਕੀਤਾ ਗਿਆ1  ਜਵਾਹਰ ਸਿੰਘ ਦਲੀਪ ਸਿੰਘ ਦੇ ਹਾਥੀ ਉਪਰ ਬੈਠਾ  ਆਪਣੇ ਬਚਾਵ ਵਾਸਤੇ ਅਗੇ ਦਲੀਪ ਸਿੰਘ  ਨੂੰ ਜੀਂਦੀ ਜਾਗਦੀ  ਸੀਲ੍ਡ ਦੀ ਤਰਹ  ਬਿਠਾ ਕੇ  ਜਦੋ ਦਸੀ ਥਾਂ ਤੇ ਪਹੁੰਚਿਆ ਤਾਂ ਸਿਖ ਫੌਜਾਂ ਦੇ ਕੁਝ ਸਰਦਾਰਾਂ ਨੇ ਦਲੀਪ ਸਿੰਘ ਨੂੰ  ਬਾਹੋਂ ਪਕੜਕੇ , ਹਾਥੀ ਤੋ ਉਤਾਰ ਲਿਆ1ਪ੍ਰਿਥੀ ਸਿੰਘ  ਡੋਗਰਾ ਦੇ ਇਸ਼ਾਰੇ ਤੇ  ਜਵਾਹਰ ਸਿੰਘ ਨੂੰ  ਦੋ ਗੋਲੀਆਂ  ਦਾ ਨਿਸ਼ਾਨਾ ਬਣਾਕੇ,  ਇਕ ਝਟਕੇ ਨਾਲ ਜਮੀਨ ਤੇ ਸੁਟ ਕੇ  ਉਸਦਾ ਕਤਲ ਕਰ ਦਿਤਾ।  ਡਰੇ ਸਹਿਮੇ ,ਮਹਾਰਾਜਾ ਦਲੀਪ ਸਿੰਘ ਨੂੰ ਪਿਆਰ ਨਾਲ ਦਿਲਾਸਾ  ਦਿਤਾ ਕੀ ਉਹ ਮਹਾਰਾਜੇ  ਦੇ ਵੇਰੀ ਨਹੀਂ ਹਨ ਤੇ ਹਮੇਸ਼ਾਂ ਉਨ੍ਹਾ ਦੀ ਰਖਿਆ ਕਰਨਗੇ1ਮਹਾਰਾਨੀ ਜਿੰਦਾ ਬਹੁਤ ਰੋਈ , ਕੁਰਲਾਈ 1 ਜਦ ਸਰਪੰਚਾਂ ਨੇ ਮਿਲ ਕੇ ਜਿੰਦਾ ਨੂੰ ਦਿਲਾਸਾ ਦਿਤਾ, ਕੁਝ ਸਰਦਾਰਾਂ ਦੀ ਗਲਤੀ ਦੀ ਮਾਫ਼ੀ ਮੰਗੀ  ਤਾਂ ਜਿੰਦਾ ਨੇ ਆਪਣੇ ਭਰਾ ਦੇ ਕਾਤਲਾਂ ਨੂੰ ਉਸਦੇ ਹਵਾਲੇ ਕਰਨ ਦੀ ਮੰਗ ਕੀਤੀ 1 ਪ੍ਰਿਥੀ ਸਿੰਘ ਡੋਗਰਾ ਰਾਤੋ ਰਾਤ ਜੰਮੂ ਨਸ ਗਿਆ ਤੇ ਦੀਵਾਨ ਜਵਾਹਰ ਮਲ ਨੂੰ ਫੜਕੇ ਖਾਲਸਾ ਫੌਜਾਂ ਨੇ ਜਿੰਦਾ ਦੇ ਹਵਾਲੇ ਕਰ ਦਿਤਾ ,ਜਿਸ ਨੂੰ ਜਿੰਦਾ ਨੇ ਕੁਝ ਮਹੀਨੇ ਕਈ ਵਿਚ ਰਖ ਕੇ ਛਡ ਦਿਤਾ1   

 ਕੁਝ ਇਤਿਹਾਸਕਾਰ ਸਿਖਾਂ ਤੇ ਅੰਗਰੇਜਾਂ ਦੀ ਲੜਾਈ ਦਾ ਦੋਸ਼ ਜਿੰਦਾ ਦੇ ਸਿਰ ਤੇ ਮੜਦੇ ਹਨ ਕੀ ਸਿਖ ਫੋਜ਼ ਤੋਂ ਭਰਾ ਦਾ ਬਦਲਾ ਲੈਣ ਲਈ ਜਿੰਦਾ ਨੇ ਅੰਗਰੇਜ਼ਾ ਨਾਲ ਮਿਲਕੇ ਖਾਲਸਾ ਫੋਜ਼ ਨੂੰ  ਯੁਧ ਕਰਨ ਲਈ ਮਜਬੂਰ ਕੀਤਾ ਸੀ1 ਸ਼ਾਇਦ ਉਸ ਵੇਲੇ ਦੀਆਂ ਲਿਖੀਆਂ ਸ਼ਾਹ ਮੁਹੰਮਦ ਦੀਆਂ ਇਨਾ ਤੁਕਾਂ ਨੂੰ ਪੜਕੇ, ਜੋ ਕੀ ਗਲਤ ਹੈ ,ਇਹ ਸਤਰਾਂ ਸਿਰਫ ਉਨ੍ਹਾ ਦੋ ਚਾਰ ਬੰਦਿਆ ਵਾਸਤੇ  ਹੋ ਸਕਦੀਆਂ ਹਨ ਜਿਨ੍ਹਾ  ਨੇ ਜਵਾਹਰ ਸਿੰਘ ਦਾ ਕਤਲ ਕੀਤਾ ਸੀ 1
ਜਿਨਾ ਮਾਰਿਆ ਕੋਹ ਕੇ ਵੀਰ ਮੇਰਾ, ਮੈਂ ਖੁਹਾਉਂਗੀ ਉਨ੍ਹਾ  ਦੀਆਂ ਜੁੰਡੀਆਂ ਜੀ,
…           ਸ਼ਾਹ ਮੁਹੰਮਦਾ ਪੈਣਗੇ  ਵੈਣ ਡੂੰਘੇ ਜਦੋਂ ਹੋਣ ਪੰਜਾਬਣਾ ਰੰਡੀਆਂ ਜੀ।

ਭਰਾ ਦਾ ਬਦਲਾ ਲੈਣ ਲਈ ਆਪਣੇ ਪੁਤਰ ਦੇ ਰਾਜ ਤੇ ਹਮਲਾ ਕਰਵਾਣਾ, ਇਹ ਮਹਾਰਾਨੀ ਜਿੰਦਾ ਕੀ ਕਿਸੇ ਵੀ ਔਰਤ ਦੀ ਫਿਤਰਤ ਨਹੀਂ ਹੋ ਸਕਦੀ । ਦੂਜਾ ਜਦੋਂ ਖਾਲਸਾ ਫੋਜ਼ ਚਾਰ ਜੰਗ ਹਾਰ ਚੁਕੀ ਸੀ ਤਾ ਉਸਨੇ  ਦੇਸ਼ ਭਗਤ ਸਿਖ ਸਰਦਾਰਾਂ ਨੂੰ ਚਿਠੀਆਂ  ਲਿਖ ਕੇ ਅੰਗਰੇਜਾਂ ਖਿਲਾਫ਼ ਮਦਤ ਮੰਗੀ 1  ਉਸਦਾ  ਰਾਜ ਖਤਮ ਹੋਣ ਤੋਂ ਬਾਅਦ ਉਸਨੇ ਅੰਗਰੇਜਾਂ ਤੋਂ ਜਗੀਰ ਜਾਂ ਪੈਨਸ਼ਨ ਲੈਣ ਤੋਂ ਨਾਂਹ ਕਰ ਦਿੱਤੀ,ਭਾਵੇਂ ਉਸ ‘ਤੇ ਮੁਸੀਬਤਾਂ ਦੇ ਪਹਾੜ ਟੁੱਟ ਪਏ ਅਤੇ ਪੁੱਤਰ ਦੇ ਵਿਯੋਗ ਵਿਚ ਤੜਫਣਾ ਪਿਆ। ਉਸ ਨੂੰ ਪੁਤਰ ਪਿਛੇ ਇੰਗ੍ਲੈੰਡ ਜਾਣਾ ਪਿਆ ਭਾਵੇਂ ਉਹ  ਸਾਰੀ ਜਿੰਦਗੀ  ਅੰਗਰੇਜਾਂ ਤੇ ਅੰਗਰੇਜਾਂ ਦੇ ਦੇਸ਼ ਇੰਗਲੈਂਡ ਨੂੰ  ਨਫਰਤ ਕਰਦੀ ਰਹੀ1 ਦਰਅਸਲ ਅੰਗਰੇਜ ਨੇ ਮਹਾਰਾਨੀ ਨਾਲ ਬਹੁਤ ਨਾਇਨਸਾਫ਼ੀ ਤੇ ਚਲਾਕੀ ਕੀਤੀ ਸੀ 1  ਉਹਨਾਂ ਲਹੌਰ ਦਰਬਾਰ ਵਿਚ ਬੈਠੇ ਆਪਣੇ ਪਿੱਠੂਆਂ ਰਾਹੀਂ ਰਾਣੀ ਵਿਰੁੱਧ ਇਤਨਾ ਪ੍ਰਚਾਰ ਕਰਵਾਇਆ ਅਤੇ ਰਾਣੀ ਦੇ ਚਰਿਤਰ ਨੂੰ ਲੈ ਕੇ ਇਤਨੀਆਂ ਝੂਠੀਆਂ ਅਫਵਾਹਾਂ ਫੈਲਾਈਆਂ ਤਾਂ ਕਿ ਸਿੱਖਾਂ ਵਿਚ ਫੁੱਟ ਪੈ ਸਕੇ। ਅੰਗਰੇਜਾਂ ਦਾ ਸੂਹੀਆ ਅਤੇ ਪ੍ਰਚਾਰ ਤੰਤਰ ਵੀ ਲਾਜਵਾਬ ਸੀ ਤੇ ਉਹ ਆਪਣੇ ਇਸ ਮਕਸਦ ਵਿਚ ਕਾਮਯਾਬ ਵੀ ਹੋ ਗਏ। ਮਹਾਰਾਣੀ ਜਲਾਵਤਨ ਕਰ ਦਿਤੀ ਗਈ1 ਜਦ ਅੰਗਰੇਜਾਂ ਨੇ ਉਸਨੂੰ ਵਾਲਾਂ ਤੋਂ ਧੂਹ ਕੇ ਸੁਮਨ ਬੁਰਜ ਤੋ ਸ਼ੇਖੂ ਪੁਰੇ ਭੇਜਿਆ ਤਾਂ ਜਿੰਦਾ  ਆਸ ਪਾਸ ਖੜੇ ਸਿਖ ਸਰਦਾਰਾਂ ਨੂੰ ਦੁਹਾਈ ਦਿੰਦੀ ਰਹੀ, ” ਮੇਰੇ ਲਈ ਨਾ ਸਹੀ , ਪੰਜਾਬ ਦੀ ਆਨ ਸ਼ਾਨ ਲਈ ਤਲਵਾਰ ਚੁਕੋ  ਪਰ ਫੌਜ਼ ਤੇ ਕਿਸੇ ਇਕ ਸਰਦਾਰ ਨੇ ਵੀ ਤਲਵਾਰ ਤਾਂ ਕੀ  ਉਂਗਲੀ ਤਕ ਨਹੀ ਚੁਕੀ  1  ਅੰਗਰੇਜਾਂ ਨੇ  ਘੋਰ ਤਸੀਹੇ ਦਿੱਤੇ1  ਜੇ ਸਚਮੁਚ ਮਹਾਰਾਣੀ ਅੰਗਰੇਜ਼ਾਂ ਦੀ ਇਮਦਾਦਗਾਰ ਹੁੰਦੀ ਤਾਂ ਅੰਗਰੇਜ਼ ਤਸੀਹੇ ਕਿਓਂ ਦਿੰਦੇ ਤੇ ਉਹ ਤਸੀਹੇ  ਸਹਿੰਦੀ ਵੀ  ਕਿਓਂ ? ਹਾਂ ਦਲੀਪ ਸਿੰਘ ਬਹੁਤ ਛੋਟਾ ਸੀ ਉਹ  ਅੰਗਰੇਜਾਂ ਦੀ ਗ੍ਰਿਫਤ  ਵਿਚ ਆ ਗਿਆ ,ਉਹ ਵੀ ਕਈ ਸਾਲ ਪਹਿਲਾਂ ਉਨ੍ਹਾ ਨੇ ਜਿੰਦਾ ਨੂੰ ਦਲੀਪ ਸਿੰਘ ਨਾਲ ਅਡ ਕਰਕੇ ਉਸਤੇ ਸਿਖੀ ਦਾ ਅਸਰ ਖਤਮ ਕਰਵਾ ਦਿਤਾ1 

ਜਵਾਹਰ ਸਿੰਘ ਦੇ ਮਾਰੇ ਜਾਣ ਸਿਖ ਸਰਦਾਰਾਂ ਵਿਚ ਇਤਨਾ ਡਰ ਬੈਠ ਗਿਆ ਕੀ ਕੋਈ ਵੀ ਵਜੀਰ ਬਣਨ ਨੂੰ ਤਿਆਰ ਨਹੀਂ ਸੀ1 ਫੌਜ਼ ਇਤਨੀ ਆਪਹੁਦਰੀ ਹੋ ਚੁਕੀ ਸੀ ਕੀ ਕਿਸੇ ਦਾ ਵੀ ਕਤਲ ਉਨ੍ਹਾ ਲਈ ਮਾਮੂਲੀ ਗਲ ਸੀ  1 ਅਖੀਰ ਮਹਾਰਾਨੀ ਜਿੰਦਾ ਨੇ ਸਾਰੀ ਤਾਕਤ ਆਪਣੇ ਹਥ ਵਿਚ ਲੈ  ਲਈ ਤੇ ਪੰਚਾਇਤ ਦੀ ਮਦਦ ਨਾਲ ਰਾਜ ਕਰਨ ਲਗੀ ,ਜਿਸਦੇ ਮੈਬਰ ਸੀ ਦੀਵਾਨ ਦੀਨਾ ਨਾਥ ,ਭਾਈ ਰਾਮ ਸਿੰਘ , ਮਿਸਰ ਲਾਲ ਸਿੰਘ ਆਦਿ 1 ਜਿੰਦਾ ਬਾਰੇ ਲੇਡੀ ਲਾਗਿੰ ਲਿਖਦੀ ਹੈ ,” ਮਹਾਰਾਨੀ ਜਿੰਦਾ ਆਪਣੇ ਪੁਤਰ ਦੀ ਬਾਲਕ ਅਵਸਥਾ ਵਿਚ ਉਸਦੀ ਸਰਪ੍ਰਸਤ ਬਣੀ 1 ਓਹ ਲਾਇਕ ਤੇ ਪਕੇ ਇਰਾਦੇ ਵਾਲੀ ਇਸਤਰੀ ਸੀ 1 ਉਸਦਾ ਪੰਚਾਇਤ ਵਿਚ ਬੜਾ ਅਸਰ ਰਸੂਖ ਸੀ 1 ਉਹ ਨੀਤੀ ਨੂੰ ਸਮਝਣ ਵਾਲੀ ਤੇ ਵਡੇ ਹੋਂਸਲੇ ਵਾਲੀ ਸੀ 1 ਇਹੋ ਜਹੀ ਹਿੰਮਤ ਵਾਲੀ  ਜਿੰਦਾ ਰਾਜ ਦੀ ਮਾਲਕ ਬਣੀ 1 ਉਸ ਵੇਲੇ ਪੰਜਾਬ ਰਾਜ ਅਸਲੋਂ ਖੋਖਲਾ ਹੋ ਚੁਕਾ ਸੀ 1 ਵਡੇ ਵਡੇ ਸਰਦਾਰ ਸਾਜਸ਼ਾਂ ਦੇ ਪੁਤਲੇ ਬਣ ਚੁਕੇ ਸੀ “‘1

ਪੰਡਤ ਲਾਲ ਸਿੰਘ ਤੇ ਤੇਜ ਸਿੰਘ ਤਾਕਤ ਹਾਸਲ ਕਰਨਾ ਚਾਹੁੰਦੇ ਸੀ ਜੋ ਉਨਾ ਦੇ ਵਸ ਵਿਚ ਨਹੀਂ ਸੀ 1 ਅਖੀਰ ਉਨ੍ਹਾ ਨੇ ਸਿੱਖ ਰਾਜ ਨੂੰ ਹਥਿਆਉਣ ਲਈ  ਫਿਰੰਗੀਆਂ ਨਾਲ ਮਿਲ ਕੇ ਕੋਝੀਆਂ ਹਰਕਤਾਂ ਤਹਿਤ ਸਿੱਖ ਰਾਜ ਨੂੰ ਕਮਜ਼ੋਰ ਕਰਨਾ ਸ਼ੁਰੂ ਕਰ ਦਿੱਤਾ ਸੀ। ਉਨ੍ਹਾ ਨੇ ਸਿਖ ਫੌਜ਼ ਨੂੰ ਖਤਮ ਕਰਨ ਲਈ ਅੰਦਰ੍ਖਾਨੇ  ਅੰਗਰੇਜਾਂ ਨੂੰ ਆਪਸੀ  ਟਕਰਾਉ ਲਈ ਉਕਸਾਇਆ  1  ਅੰਗਰੇਜਾਂ  ਨੇ ਸਤਲੁਜ ਦੇ ਕੰਢੇ ਤੇ  ਜੋ ਪੰਜਾਬ ਤੇ ਅੰਗਰੇਜਾਂ ਵਿਚਕਾਰ ਹਦ ਸੀ ਆਪਣੀ ਫੌਜ਼ ਨੂੰ ਮਜਬੂਤ ਕਰਨਾ ਸ਼ੁਰੂ ਕਰ ਦਿਤਾ ਜੋ 1809 ਦੀ ਮਹਾਰਾਜਾ ਰਣਜੀਤ ਨਾਲ ਕੀਤੀ ਅਮ੍ਰਿਤਸਰ ਦੀ ਸੰਧੀ ਦੇ ਖਿਲਾਫ਼ ਸੀ 1 ਸਿਖ ਫੌਜ਼ ਵੀ  ਜਿਸਦਾ ਸੈਨਾਪਤੀ ਤੇਜ਼ ਸਿੰਘ ਤੇ ਵਜ਼ੀਰ ਮਿਸਰ ਲਾਲ ਸਿੰਘ ਸੀ ਦੋਵੇਂ ਗਦਾਰ ਸੀ ਪੰਡਤ ਸਤਲੁਜ ਦਰਿਆ ਟਪ ਗਏ ਤੇ ਪਿਛੋਂ ਤੀਸਰਾ ਗਦਾਰ ਗੁਲਾਬ ਸਿੰਘ ਵੀ ਆ ਰਲਿਆ 1 ਅੰਗਰੇਜਾਂ ਨੇ ਲੜਾਈ declare ਕਰ ਦਿਤੀ 

ਜਿੰਦਾ ਇਸ ਲੜਾਈ ਦੇ ਸਖਤ ਖਿਲਾਫ  ਸੀ ਜਿਸਦੇ ਕਈ ਕਾਰਨ ਸਨ ,ਇਕ ਤੇ ਦਲੀਪ ਅਜੇ ਛੋਟਾ ਸੀ, ਦੂਸਰਾ ਆਪਣਾ  ਘਰ ਹੀ ਪਾਟਾ ਹੋਇਆ ਸੀ ਜਿਸ ਵਿਚ ਆਪਸੀ ਤਾਲ-ਮੇਲ ਦੀ ਘਾਟ ਸੀ 1 ਤੇ ਤੀਸਰਾ ਬਹੁਤ ਸਾਰੇ ਜਰਨੈਲ ਆਪਣੇ ਫਾਇਦੇ ਲਈ ਅੰਗਰੇਜਾਂ  ਨਾਲ ਮਿਲੇ ਹੋਏ ਸਨ 1 ਸ਼ਾਮ ਸਿੰਘ ਅਟਾਰੀ ਵਾਲੇ ਤੇ ਹੋਰ ਸਮਝਦਾਰ ਸਰਦਾਰ ਜਿੰਦਾ ਦੇ ਨਾਲ ਸੀ 1 ਪਰ ਦੂਸਰਾ ਧੜਾ ਬਹੁ-ਗਿਣਤੀ ਵਿਚ ਹੋਣ ਕਰਕੇ  ਜਿੰਦਾ ਨੂੰ ਮਜਬੂਰੀ ਅੰਗਰੇਜਾਂ ਨਾਲ ਦੋ ਲੜਾਈਆਂ ਲੜਨੀਆ ਪਈਆਂ ਜਿਸਦੇ ਫਲਸਰੂਪ ਪੰਜਾਬ ਸਦਾ ਲਈ ਅੰਗਰੇਜ਼ ਸਰਕਾਰ ਦਾ ਹਿਸਾ ਬਣ ਗਿਆ 1 ਲੜਾਈ ਸ਼ੁਰੂ ਹੋ ਚੁਕੀ ਸੀ , ਨਾ ਮਹਾਰਾਨੀ ਜਿੰਦਾ ਨੂੰ ਤੇ ਨਾ ਹੀ ਦਲੀਪ ਸਿੰਘ ਨੂੰ ਪਤਾ ਸੀ ਕੀ ਦੇਸ਼ ਦੇ ਤਿੰਨ ਵਡੇ ਆਗੂ ਕਮਾਂਡਰ ਤੇਜ ਸਿੰਘ , ਵਜੀਰ ਮਿਸਰ ਲਾਲ ਸਿੰਘ ਤੇ ਰਾਜਾ ਗੁਲਾਬ ਸਿੰਘ ਅੰਗਰੇਜਾਂ ਨਾਲ ਮਿਲ ਚੁਕੇ ਹਨ 1 ਮਿਸਰ ਲਾਲ ਸਿੰਘ ਨੇ ਅੰਗਰੇਜਾਂ ਨੂੰ ਦਲੀਪ ਸਿੰਘ ਦੀਆਂ gun-batteries ਦੀ postion , ਫੋਜ਼ ਦੀ ਗਿਣਤੀ ਤੇ ਲੜਾਈ ਦਾ ਸਾਰਾ  ਵੇਰਵਾ  ਦਸ ਦਿਤਾ 1 ਤੇਜ ਸਿੰਘ ਦੀ ਗਦਾਰੀ ਇਕ ਕਦਮ ਹੋਰ ਅਗੇ ਸੀ 1 ਫਿਰੋਜਪੁਰ ਦੀ ਲੜਾਈ ਜਦ ਸਿਖ ਫੌਜਾ ਜਿਤਣ ਦੇ ਕਿਨਾਰੇ ਤੇ ਸੀ ,ਤੇਜ ਸਿੰਘ ਨੇ ਫੋਜਾਂ ਨੂੰ  ਵਾਪਸ ਮੁੜਨ ਦਾ ਹੁਕਮ ਦੇ ਦਿਤਾ1  ਅੰਗਰੇਜਾਂ  ਕੋਲ ਦਾਰੂ ਸਿਕਾ ਖਤਮ ਹੋ ਚੁਕਾ ਸੀ ਤੇ ਉਹ  ਉਸ ਵਕਤ ਲੜਾਈ ਕਰਨ ਨੂੰ ਤਿਆਰ ਨਹੀਂ ਸਨ 1 ਫੇਰੂ  ਤੇ ਮੁਦਕੀ ਦੀ ਲੜਾਈ ਵਿਚ ਬਿਨਾ ਕਾਰਨ ਮੈਦਾਨ  ਛਡ ਕੇ ਨਸ ਗਏ ਤੇ ਜਿਤੀ ਹੋਈ ਫੌਜ਼ ਨੂੰ ਹਾਰਨ ਤੇ ਮਜਬੂਰ ਕਰ ਦਿਤਾ 1 ਜਾਂਦੀ ਵਾਰੀ ਬੇੜੀਆਂ ਦਾ ਪੁਲ ਵੀ ਤੋੜ ਗਏ ਤਾਕਿ ਬਚੀ ਖੁਚੀ ਫੌਜ਼ ਵੀ ਵੈਰੀਆਂ ਹਥੋ ਤਬਾਹ ਹੋ ਜਾਏ 1  ਜਿਸਦਾ ਨਤੀਜਾ ਇਹ ਹੋਇਆ ਕੀ ਸਿਖ ਫੌਜਾਂ ਮੁਦਕੀ ,ਫੇਰੂ ,ਬਦੋਵਾਲ ਤੇ ਅਲੀਵਾਲ ਦੀਆ ਲੜਾਈਆਂ ਡੋਗਰਿਆਂ ਦੀਆਂ ਸਾਜਸ਼ਾ ਸਦਕਾ ਹਾਰ ਗਏ । ਭਾਵੇਂ ਆਪਣਿਆਂ ਦੇ ਧੋਖਿਆਂ ਕਰਕੇ ਸਿੱਖ ਰਾਜ ਦੀ ਜਿੱਤ ਦਾ ਕੋਈ ਵੀ ਰਸਤਾ ਨਜ਼ਰ ਨਹੀਂ ਸੀ ਆ ਰਿਹਾ, ਫਿਰ ਵੀ ਖ਼ਾਲਸਾ ਫੌਜ ਆਪਣੀ ਆਨ-ਸ਼ਾਨ ਤੇ ਦੇਸ਼ ਦੀ ਆਜ਼ਾਦੀ ਲਈ ਮਰ ਮਿਟਣ ਵਾਸਤੇ ਤਿਆਰ ਬਰ ਤਿਆਰ ਸੀ। ਆਖਰਕਾਰ ਸਿਰ ਧੜ ਦੀ ਬਾਜ਼ੀ ਜਿੱਤਣ ਲਈ ਸਭਰਾਵਾਂ ਦੇ ਮੈਦਾਨ ਵਿੱਚ ਜੂਝਣ ਵਾਸਤੇ ਦੋਵੇਂ ਫੌਜਾਂ ਇੱਕ ਦੂਸਰੇ ਦੇ ਸਾਹਮਣੇ ਆ ਖਲੋਤੀਆਂ ਸਨ। ਸਮਾਂ ਬਹੁਤ ਭਿਆਨਕ ਸੀ। ਭਾਵੇਂ ਖ਼ਾਲਸਾ ਫੌਜਾਂ ਨੇ ਦਿਲ ਨਹੀਂ ਸੀ ਛੱਡਿਆ ਪਰ ਪਹਿਲੀਆਂ ਹਾਰਾਂ ਨੇ ਫੌਜਾਂ ਦਾ ਲੱਕ ਜ਼ਰੂਰ ਤੋੜ ਛੱਡਿਆ ਸੀ।

ਇਸ ਸੰਕਟ ਨਾਲ ਨਿਪਟਣ ਲਈ ਆਖਰੀ ਸਮੇਂ ਆਪਣੀ ਪੇਸ਼ ਨਾ ਜਾਂਦੀ ਦੇਖ ਕੇ ਮਹਾਰਾਣੀ ਜਿੰਦ ਕੌਰ ਨੇ ਮਹਾਰਾਜਾ ਰਣਜੀਤ ਸਿੰਘ ਦੇ ਪੁਰਾਣੇ ਮਿੱਤਰ, ਰਿਸ਼ਤੇਦਾਰ ਤੇ ਜਰਨੈਲ ਸਰਦਾਰ ਸ਼ਾਮ ਸਿੰਘ ਅਟਾਰੀ ਵਾਲੇ ਨੂੰ ਇਕ ਦਰਦ ਭਰੀ ਚਿੱਠੀ ਲਿਖ ਕੇ ਬੜੇ ਹੀ ਸਹਿਜ ਤੇ ਖਾਨਦਾਨੀ ਗੌਰਵ ਨਾਲ ਵੰਗਾਰਿਆ ਤੇ ਸਨਿਮਰ ਬੇਨਤੀ ਕੀਤੀ ਕਿ ਉਹੋ ਹੀ ਸਿੱਖ ਰਾਜ ਨੂੰ ਇਸ ਅਤਿ ਮੁਸ਼ਕਲ ਦੀ ਘੜੀ ਸਮੇਂ ਸੰਕਟ ਚੋਂ ਬਾਹਰ ਕੱਢ ਸਕਦੇ ਹਨ 1 ਸ਼ਾਮ ਸਿੰਘ ਅਟਾਰੀਵਾਲਾ ਰਣਜੀਤ ਸਿੰਘ ਦੀ ਫੌਜ਼ ਵਿਚ ਭਰਤੀ ਸੀ 1 ਓਹ ਇਕ ਚੰਗਾ ਖੋੜ ਸਵਾਰ . ਤੀਰ ਅੰਦਾਜ਼ ਤੇ ਤਲਵਾਰ-ਬਾਜ ਹੋਣ ਦੇ ਨਾਲ ਨਾਲ ਇਕ ਇਮਾਨਦਾਰ , ਨੇਕ , ਸਚੇ-ਸੁਚਾ ,ਪਰਉਪਕਾਰੀ ਤੇ ਦਲੇਰ ਆਦਮੀ ਸੀ 1 ਆਪਣੀ ਮੇਹਨਤ -ਮੁਸ਼ਕਤ ਤੇ ਇਮਾਨਦਾਰੀ ਨਾਲ ਉਹ  ਫੌਜ਼ ਦਾ ਕਮਾਂਡਰ ਬਣਾ ਦਿਤਾ  ਗਿਆ 1 ਮਹਾਰਾਜੇ ਦੀ ਮੋਤ ਪਿਛੋਂ ਲਾਹੋਰ ਦਰਬਾਰ ਵਿਚ ਵਾਪਰ  ਰਹੀਆਂ ਕੁਝ ਗਲਤ ਘਟਨਾਵਾਂ  ਨੂੰ ਦੇਖ ਕੇ ਓਹ ਨੋਕਰੀ ਛਡ ਅਟਾਰੀ ਵਾਪਸ ਚਲੇ ਗਏ 1  ਜਿੰਦਾ ਦੀ ਚਿਠੀ ਦਾ ਸ਼ਾਮ ਸਿੰਘ ਤੇ ਡਾਢਾ ਅਸਰ ਹੋਇਆ ,ਜਿਸਦੇ ਮਜਬੂਨ ਨੂੰ ਸੋਹਣ ਸਿੰਘ ਸ਼ੀਤਲ ਕਵਿਤਾ ਦੇ ਰੂਪ ਵਿਚ ਇਉਂ ਪੇਸ਼ ਕਰਦੇ  ਹਨ  1

              ਚਿਠੀ ਲਿਖੀ ਮਹਾਰਾਨੀ ਨੇ ਸ਼ਾਮ ਸਿੰਘ ਨੂੰ

              ਬੈਠ ਰਿਹਾ ਕੀ ਚਿਤ ਵਿਚ ਧਾਰ ਸਿੰਘਾ

              ਦੋਵੀਂ ਜੰਗ ਮੁਦਕੀ-ਫੇਰੂ ਸ਼ਹਿਰ ਵਾਲੇ

              ਸਿੰਘ ਆਏ ਅੰਗਰੇਜਾਂ ਤੋ ਹਾਰ ਸਿੰਘਾ

              ਕਾਹਨੂੰ ਹਾਰਦੇ ਕਿਓਂ ਮਿਹਣੇ ਜੱਗ ਦਿੰਦਾ

              ਜਿਓੰਦੀ ਹੁੰਦੀ ਜੇ ਅਜ ਸਰਕਾਰ ਸਿੰਘਾ

             ਤੇਗ ਸਿੰਘਾਂ ਦੀ ਤਾਂ ਖੂੰਡੀ ਨਹੀ ਹੋਈ

             ਐਪਰ ਆਪਣੇ ਹੀ ਹੋ ਗਏ ਗਦਾਰ ਸਿੰਘਾ   

              ਹੁਣ ਵੀ ਚਮਕੀ ਨਾ ਸਿੰਘਾ ਤੇਗ ਤੇਰੀ

              ਤਾਂ ਫਿਰ ਸਭ ਨਿਸ਼ਾਨ ਮਿਟਾਏ ਜਾਸਨ

              ਤੇਰੇ ਲਾਡਲੇ ਕੋਮ  ਦੀ ਹਿਕ ਉਤੇ

              ਕਲ ਨੂੰ ਗੈਰਾਂ ਦੇ ਝੰਡੇ ਝੁਲਾਏ ਜਾਸਨ

              ਬਦਲੀ ਜਿਹਨੇ  ਤਕ਼ਦੀਰ ਪੰਜਾਬ ਦੀ ਸੀ

              ਉਹਦੀ ਆਤਮਾ ਨੂੰ ਤੀਰ ਲਾਏ ਜਾਸਨ

              ਅਜੇ ਸਮਾਂ ਈ ਵਕਤ ਸੰਭਾਲ ਸਿੰਘਾ

              ਰੁੜੀ ਜਾਂਦੀ ਪੰਜਾਬ ਦੀ ਸ਼ਾਨ  ਰਖ ਲੈ

              ਲਹਿੰਦੀ ਦਿਸੇ ਰਣਜੀਤ ਦੀ ਪਗ ਮੈਨੂੰ

              ਮੋਏ ਮਿਤਰ ਦੀ ਯੋਧਿਆ ਆਨ ਰਖ ਲੈ

 ਦਰਦ ਭਰੀ ਚਿੱਠੀ ਪੜ੍ਹ ਕੇ ਸ਼ਾਮ ਸਿੰਘ ਤੇ  ਡੂੰਘਾ ਅਸਰ ਹੋਇਆ1 ਚਿੱਟੇ ਨੂਰਾਨੀ ਦਾੜ੍ਹੇ ਵਾਲੇ ਸੂਰਬੀਰ ਸਰਦਾਰ  ਸ਼ਾਮ ਸਿੰਘ ਅਟਾਰੀ ਵਾਲੇ ਨੂੰ ਕੌਮੀ ਜੋਸ਼ ਚੜ੍ਹਿਆ, ਸਿਰ ‘ਤੇ ਕੱਫਣ ਬੰਨ੍ਹਿਆਂ, ਸਰਬੱਤ ਦੇ ਭਲੇ ਲਈ ਕਿਰਪਾਨ ਧੂ ਲਈ, ਮਿਆਨ ਕਿੱਲੀ ਨਾਲ ਟੰਗਿਆ ਤੇ ਪਰਿਵਾਰ ਨੂੰ ਫ਼ਤਹਿ ਬੁਲਾ ਕੇ ਘੋੜੇ ਦੀਆਂ ਵਾਗਾਂ ਖਿੱਚੀਆਂ ਅਤੇ ਸਭਰਾਵਾਂ ਦੇ ਨਜ਼ਦੀਕ ਮੈਦਾਨੇ ਜੰਗ ਵਿੱਚ ਪਹੁੰਚ ਕੇ ਲੜਾਈ ਦੀ ਆਖਰੀ ਰਣਨੀਤੀ ਘੜਨੀ ਸ਼ੁਰੂ ਕਰ ਦਿੱਤੀ, ਜਿੱਥੇ ਕਿ ਖ਼ਾਲਸਾ ਤੇ ਫਿਰੰਗੀ ਫੌਜਾਂ ਨੇ ਜੰਗ ਵਿੱਚ ਮਰ ਮਿਟਣ ਦੀ ਤਿਆਰੀ ਕਰ ਰੱਖੀ ਸੀ।

ਸਰਦੀ ਦਾ ਮੌਸਮ ਸੀ। 10 ਫਰਵਰੀ, 1846  ਵਾਲੇ ਦਿਨ ਦੀ ਤੜਕਸਾਰ ਸ਼ੁਰੂ ਹੋ ਚੁੱਕੀ ਸੀ। ਸਰਦਾਰ  ਸ਼ਾਮ ਸਿੰਘ ਨੇ ਸ੍ਰੀ ਗੁਰੁ ਗ੍ਰੰਥ ਸਾਹਿਬ ਜੀ ਦੇ ਸਨਮੁਖ ਅਰਦਾਸ-ਬੇਨਤੀ ਕੀਤੀ। ਖ਼ਾਲਸਾ ਫੌਜ ਨੂੰ ਸੰਬੋਧਨ ਕਰਦਿਆਂ ਆਪਣੇ ਗੁਰੂਆਂ, ਕੌਮੀ ਸ਼ਹੀਦਾਂ, ਮੁਰੀਦਾਂ ਤੇ ਪੁਰਖਾਂ  ਦੀਆਂ ਕੁਰਬਾਨੀਆਂ ਤੇ ਕਾਰਨਾਮਿਆਂ ਦੀ ਯਾਦ ਤਾਜ਼ਾ ਕਰਵਾਈ। ਸਭਰਾਉਂ (ਜ਼ਿਲ੍ਹਾ ਫਿਰੋਜ਼ਪੁਰ, ਨੇੜੇ ਕਸਬਾ ਮਖੂ) ਦੇ ਮੈਦਾਨੇ ਜੰਗ ਵਿੱਚ ਅੰਗਰੇਜ਼ ਤੇ ਖ਼ਾਲਸਾ ਫੌਜਾਂ ਦਰਮਿਆਨ ਆਰ ਤੇ ਪਾਰ ਦੀ ਗਹਿਗੱਚ ਜੰਗ ਸ਼ੁਰੂ ਹੋ ਗਈ। ਦੋਵੇਂ ਹੀ ਬਾਦਸ਼ਾਹੀ ਫੌਜਾਂ ਭਾਰੀਆਂ ਸਨ ਪਰ ਸਿੰਘਾਂ ਦੇ ਜੋਸ਼ ਅੱਗੇ ਫਿਰੰਗੀਆਂ ਦੇ ਪੈਰ ਖਿਸਕ ਰਹੇ ਸਨ। ਖੂਬ ਗੋਲੀਆਂ ਚੱਲੀਆਂ ਤੇ ਖੰਡੇ ਖੜਕੇ। ਦੋਵਾਂ ਹੀ ਧਿਰਾਂ ਦਰਮਿਆਨ ਬਹੁਤ ਹੀ ਭਿਆਨਕ ਤੇ ਲਹੂ ਡੋਲ੍ਹਵੀਂ ਜੰਗ ਹੋਈ। ਸਿੰਘਾਂ ਨੇ ਆਪਣੀ ਰਵਾਇਤ ਕਾਇਮ ਰਖਦੇ ਹੋਏ ਇਕ ਵਾਰ ਫਿਰ ਬਹਾਦਰੀ, ਜਜ਼ਬੇ ਅਤੇ ਸੂਲਬੀਰਤਾ ਦੀ  ਮਿਸਾਲ ਕਾਇਮ ਕੀਤੀ ਅਤੇ ਵੈਰੀਆਂ ਨੂੰ ਹੱਥਾਂ-ਪੈਰਾਂ ਦੀ ਪਾ ਦਿੱਤੀ। ਸ਼ਾਹ ਮੁਹੰਮਦ ਲਿਖਦਾ ਹੈ

                 ਸ਼ਾਹ ਮੁਹੰਮਦਾ ਸਿੰਘਾਂ ਨੇ ਗੋਰਿਆ ਦੇ, ਵਾਂਗ ਨਿੰਬੂਆਂ ਲਹੂ ਨਿਚੋੜ ਸੁੱਟੇ”

ਡੋਗਰਿਆਂ ਤੇ ਫਿਰੰਗੀਆਂ ਦਰਮਿਆਨ ਪਹਿਲਾਂ ਤੋਂ ਹੀ ਹੋਏ ਇੱਕ ਗਿਣੇ-ਮਿੱਥੇ ਤੇ ਗੁਪਤ ਸਮਝੌਤੇ ਤਹਿਤ ਖ਼ਾਲਸਾ ਫੌਜਾਂ ਲਈ ਬਾਰੂਦ ਦੀ ਜਗਾ ਸਰਸੋ ਭੇਜ ਦਿਤੀ ਤੇ ਦੋਸ਼ ਜਿੰਦਾ ਦੇ ਸਿਰ ਤੇ ਮੜ  ਦਿਤਾ । ਉਸੇ ਹੀ ਸਾਜ਼ਿਸ਼ ਅਧੀਨ ਡੋਗਰੇ ਜਰਨੈਲ ਮੈਦਾਨੇ ਜੰਗ ‘ਚੋਂ ਆਪਣੀਆਂ ਫੌਜਾਂ ਨੂੰ ਧੋਖਾ ਦੇ ਕੇ ਨੱਸ ਤੁਰੇ। ਉਹ ਜਾਂਦੇ-ਜਾਂਦੇ ਹੋਏ ਸਤਲੁਜ ਦਰਿਆ ਉੱਪਰ ਬਣੇ ਹੋਏ ਬੇੜੀਆਂ ਦੇ ਪੁਲ ਨੂੰ ਵੀ ਤੋੜ ਗਏ ਜਿਸ ਕਰਕੇ ਹਜ਼ਾਰਾਂ ਸਿੱਖ ਫੌਜੀ ਉੱਥੇ ਪਾਣੀ ਦੇ ਵਹਿਣ ਵਿੱਚ ਰੁੜ੍ਹ ਗਏ। ਜਰਨੈਲਾਂ ਤੋਂ ਬਿਨ੍ਹਾਂ ਸਿੱਖ ਫੌਜ ਦਾ ਉਸ ਵੇਲੇ ਘਬਰਾ ਜਾਣਾ  ਕੁਦਰਤੀ ਸੀ। ਸਿੱਖ ਫੌਜਾਂ ਤਾਣ ਹੁੰਦਿਆਂ ਵੀ ਨਿਤਾਣੀਆਂ ਹੋ ਗਈਆਂ। ਘਮਸਾਨ ਦੀ ਇਸ ਲੜਾਈ ਵਿੱਚ ਸਰਦਾਰ ਸ਼ਾਮ ਸਿੰਘ ਅਟਾਰੀ ਵਾਲੇ ਨੇ ਪੂਰੇ ਤਾਣ ਨਾਲ ਗੋਰਿਆਂ ਦੇ ਆਹੂ ਲਾਹੇ ਪਰ ਲੜਦਿਆਂ-ਲੜਦਿਆਂ ਉਸ ਯੋਧੇ ਨੂੰ ਗੋਲੀਆਂ ਦੇ ਸੱਤ ਜ਼ਖਮ ਲੱਗੇ। ਸਿੱਖ ਰਾਜ ਦੀ ਰਾਖੀ ਲਈ ਕੀਤਾ ਹੋਇਆ ਆਪਣਾ ਪ੍ਰਣ ਨਿਭਾਉਂਦਿਆ ਉਹ ਸ਼ਹੀਦ ਹੋ ਗਏ। ਜਰਨੈਲ ਤੋਂ ਸੱਖਣੀ ਹੋਈ ਸਿੱਖ ਫੌਜ ਜੋ ਸ਼ਾਮਾਂ ਪੈਣ ਤੋਂ ਪਹਿਲਾਂ ਜਿੱਤ ਰਹੀ ਸੀ, ਅੰਤ ਨੂੰ ਹਾਰ  ਗਈ। ਸ਼ਾਹ ਮੁਹੰਮਦ ਲਿਖਦਾ ਹੈ:

                 ਜੰਗ ਹਿੰਦ ਪੰਜਾਬ ਦਾ ਹੋਣ ਲਗਾ ਦੋਵੀਂ ਪਾਤਸ਼ਾਹੀ ਫੌਜਾਂ ਭਾਰੀਆਂ ਨੇ 1

               “ਅੱਜ ਹੋਵੇ ਸਰਕਾਰ ਤਾਂ ਮੁੱਲ ਪਾਵੇ ਜਿਹੜੀਆਂ ਖ਼ਾਲਸੇ ਨੇ ਤੇਗਾਂ ਮਾਰੀਆਂ ਨੇ,ææ
                ਸ਼ਾਹ ਮੁਹੰਮਦਾ ਇੱਕ ਸਰਕਾਰ ਬਾਝੋਂ ਫੌਜਾਂ ਜਿੱਤ ਕੇ ਅੰਤ ਨੂੰ ਹਾਰੀਆਂ ਨੇ’

ਉਧਰ ਪਤੀ ਦੀ ਮੌਤ ਦੀ ਖ਼ਬਰ ਸੁਣਦਿਆਂ ਹੀ ਸ਼ਾਮ ਸਿੰਘ ਅਟਾਰੀ ਵਾਲਿਆਂ ਦੀ ਸੁਪਤਨੀ ਮਾਈ ਦੇਸਾਂ ਨੇ 10 ਫਰਵਰੀ 1846  ਵਾਲੇ ਦਿਨ ਹੀ ਆਪਣੇ ਪਰਾਣ ਤਿਆਗ ਦਿੱਤੇ। ਸ਼ਹੀਦ ਸ਼ਾਮ ਸਿੰਘ ਹੁਰਾਂ ਦਾ ਸਸਕਾਰ ਉਨ੍ਹਾਂ ਦੇ ਪਿੰਡ ਅਟਾਰੀ ਵਿਖੇ  12 ਫਰਵਰੀ, 1846  ਨੂੰ ਆਪਣੀ ਸੁਪਤਨੀ ਦੀ ਚਿਖਾ ਨੇੜੇ ਕਰ ਦਿੱਤਾ ਗਿਆ।

 ਖੁਦਗਰਜ਼ ਡੋਗਰਿਆਂ ਤੇ ਫੌਜ ਵਿਚਲੇ ਕੁਝ ਕੁ ਆਪ ਮੁਹਾਰੇ ਤੱਤਾਂ ਨੇ ਦੇਸ-ਧਰੋਹ ਕਰਨ ਵਿੱਚ ਕੋਈ ਵੀ ਕਸਰ ਨਾ ਛੱਡੀ। ਉਹ ਇਤਨਾ ਜ਼ੋਰ ਖ਼ਾਲਸਈ ਫੌਜ ਦੀ ਤਾਕਤ ਵਧਾਉਣ ਵਿੱਚ ਨਹੀਂ ਸਨ ਲਾਉਂਦੇ ਜਿਤਨਾ ਕਿ ਇਕ-ਦੂਜੇ ਦੀ ਵਿਰੋਧਤਾ ਕਰਨ ਵਿੱਚ ਲਾਉਂਦੇ ਸਨ। ਜੇਕਰ ਮਿਸਰ ਲਾਲ ਸਿੰਘ ਅਤੇ ਮਿਸਰ ਤੇਜ ਸਿੰਘ ਡੋਗਰੇ ਆਗੂਆਂ ਦੀ ਨੀਅਤ ਸਾਫ ਹੁੰਦੀ ਅਤੇ ਉਹ ਨਮਕ ਹਰਾਮੀ ਨਾ ਕਰਦੇ ਤਾਂ ਲੜਾਈ ਦੇ ਸਿੱਟੇ ਕੋਈ ਹੋਰ ਹੀ ਹੋਣੇ ਸਨ ਅਤੇ ਸਾਰੇ ਹਿੰਦ ਦਾ ਇਤਿਹਾਸ ਵੀ ਅੱਜ ਕੁਝ ਹੋਰ ਹੀ ਹੋਣਾ ਸੀ।

ਸਭਰਾਵਾਂ ਦੀ ਜੰਗ ‘ਚ ਹੋਈ ਹਾਰ ਤੋਂ ਕੁਝ ਸਮਾਂ ਪਿੱਛੋਂ ਮਹਾਰਾਣੀ ਜਿੰਦ ਕੌਰ ਨੂੰ ਮਹਾਰਾਜਾ ਦਲੀਪ ਸਿੰਘ ਦੇ ਸਰਪ੍ਰਸਤ ਵਜੋਂ ਹਟਾ ਦਿੱਤਾ ਗਿਆ।   9 ਮਾਰਚ 1846 ਬਿਆਸ ਦੇ ਚੜਦੇ ਪਾਸੇ ਦਾ ਸਾਰਾ ਇਲਾਕਾ ਅੰਗਰੇਜਾਂ ਦੇ ਕਬਜ਼ੇ ਹੇਠ ਆ ਗਿਆ 1 ਹਰਜਾਨੇ ਵਜੋਂ  1500000 ਡੇਢ ਕਰੋੜ ਸਿਖਾਂ ਨੇ ਅੰਗਰੇਜਾਂ  ਨੂੰ ਦੇਣੇ ਕੀਤੇ ਜਿਸ ਵਿਚ 50000  ਨਕਦ ਦਿਤਾ ਤੇ 1 ਕਰੋੜ ਬਦਲੇ ਜੰਮੂ ,ਕਸ਼ਮੀਰ ਦਾ ਇਲਾਕਾ ਦੇਣਾ ਕੀਤਾ 1 ਗੁਲਾਬ ਸਿੰਘ ਦੀ  ਸਿਖਾਂ ਨਾਲ ਗਦਾਰੀ ਦੇ ਬਦਲੇ ਵਿਚ  ਇਹ ਇਲਾਕਾ ਅੰਗਰੇਜਾਂ ਨੇ 75 ਲਖ ਤੋਂ ਗੁਲਾਬ ਸਿੰਘ ਨੂੰ ਵੇਚ ਦਿਤਾ  ਤੇ ਇਸ ਗਦਰ ਨੂੰ ਉਥੋਂ ਦਾ ਮਹਾਰਾਜਾ ਬਣਾ ਦਿਤਾ ਗਿਆ1  11 ਮਾਰਚ ਨੂੰ ਕੁਝ ਹੋਰ ਸ਼ਰਤਾਂ ਵਧਾ ਕੇ ਲਾਹੋਰ ਵਿਚ ਕੁਝ ਅੰਗ੍ਰੇਜ਼ੀ ਫੌਜ਼ ਇਕ ਸਾਲ ਵਾਸਤੇ ਰਖੀ ਗਈ 1 ਲਾਲ ਸਿੰਘ ਗਦਾਰ ਨੂੰ  ਅੰਗਰੇਜਾਂ ਨੇ ਮਹਾਰਾਜੇ ਦਾ ਵਜੀਰ  ਬਣਾ ਦਿਤਾ ਪਰ ਜਲਦੀ ਹੀ ਰਾਜਾ ਗੁਲਾਬ ਸਿੰਘ  ਜੰਮੂ ਦੇ ਵਿਰੁਥ ਸਾਜਸ਼ ਕਰਨ ਦੇ ਦੋਸ਼ ਵਜੋ 2 ਹਜ਼ਾਰ ਪੈਨਸ਼ਨ ਦੇਕੇ ਬਨਾਰਸ ਵਿਚ ਨਜ਼ਰਬੰਦ ਕਰ ਦਿਤਾ 1 ਇਸਤੋਂ ਪਿਛੋਂ ਤਾਕਤ ਮਿਸਰ ਤੇਜ਼ ਸਿੰਘ ਦੇ ਹਥ ਵਿਚ ਚਲੀ ਗਈ 1 ਉਧਰੋਂ  ਸਾਲ ਮੁਕਣ ਤੇ ਆਇਆ ਸੀ 1 ਅੰਗ੍ਰੇਜ਼ੀ ਫੌਜ਼ ਦੇ ਜਾਣ  ਦਾ ਵਕਤ ਆ ਗਿਆ ਸੀ 1 ਲਾਰਡ ਹਾਰਡਿੰਗ ਪੰਜਾਬ ਦੇ ਸਿਰ ਕੋਈ ਨਵਾਂ ਅਹਿਦਨਾਮਾ ਮੜਨਾ ਚਾਹੁੰਦਾ ਸੀ ਜਿਸ ਲਈ ਜਿੰਦਾ ਬਿਲਕੁਲ ਤਿਆਰ ਨਹੀਂ ਸੀ 1 ਤੇਜ ਸਿੰਘ ਦੇ ਨਾਲ ਕਰੀ ਦੀ ਕੁਝ ਅੰਦਰੋ -ਅੰਦਰ ਗੁਫਤਗੂ ਹੋ ਚੁਕੀ ਸੀ 1 ਜਦ ਫ੍ਰੇਡਰਿਕ ਕਰੀ ਨੇ ਭੈਰੋਵਾਲ ਦੀਆਂ ਸ਼ਰਤਾਂ ਪੜ ਕੇ ਸੁਣਾਈਆਂ ਤਾਂ ਗਦਾਰਾ ਨੇ ਸਭ ਅਛਾ ਦਾ ਸ਼ੋਰ ਮਚਾ ਦਿਤਾ 1 ਦੀਵਾਨ  ਦੀਨਾ ਨਾਥ ਜੋ ਜਿੰਦਾ ਤੇ ਪੰਜਾਬ ਦਾ ਹਿਮਾਇਤੀ ਸੀ ਉਸਨੇ ਕਿਹਾ ਕੀ ਮਹਾਰਾਨੀ ਜਿੰਦਾ ਕੋਲੋ ਤਾਂ ਪੁਛ ਲਉ ਤਾਂ ਕਰੀ ਨੇ ਉਸ ਨੂੰ ਝਿੜਕ ਕੇ ਕਿਹਾ ਕੀ ਅਸਾਂ ਨੇ ਸਿਖ ਰਾਜ ਦੇ ਥਮਾ ਦੀ ਸਲਾਹ ਪੁਛੀ ਹੈ ਜਿੰਦਾ ਦੀ ਨਹੀਂ 1 ਥੰਮ ਤਾਂ ਪਹਿਲੇ ਹੀ ਡਿਗ ਚੁਕੇ ਸਨ1 

ਮੁਕਦੀ ਗਲ ਭੈਰੋਵਾਲ ਦਾ ਅਹਿਦਨਾਮਾ 16 ਨਵੰਬਰ 1846 ਵਿਚ ਹੋ ਗਿਆ ਜਿਸ ਵਿਚ 11 ਸ਼ਰਤਾਂ ਸਨ ਜਿਨਾ ਵਿਚੋ ਕੁਝ ਖਾਸ ਸ਼ਰਤਾਂ ਵਰਣਨ ਯੋਗ ਹਨ 1   ਗਵਰਨਰ ਜਨਰਲ ਵਲੋਂ ਥਾਪਿਆ ਇਕ ਅੰਗੇਜ਼ ਅਫਸਰ ਸਣੇ ਮਤਾਹਿਤਾਂ ਲਾਹੋਰ ਰਹੇਗਾ 1 ਜਿਸ ਨੂੰ ਰਾਜ ਦੇ ਸਾਰੇ ਮਹਿਕਮਿਆਂ ਤੇ ਹਰ ਕੰਮਾਂ ਵਿਚ ਦਖਲ ਦੇਣ ਦਾ ਪੂਰਾ ਪੂਰਾ ਤੇ ਸਿਧਾ ਅਖਤਿਆਰ ਹੋਵੇਗਾ 1 ਕੋਂਸਲ ਦੇ ਮੈਂਬਰ ਵਡੇ ਵਡੇ ਸਰਦਾਰ ਹੋਣਗੇ ਜੋ ਹਰ ਤਰਹ ਨਾਲ ਅੰਗਰੇਜ਼ ਰੇਸੀਡੇੰਟ ਦੇ ਮਤਾਹਿਤ ਹੋਣਗੇ ਤੇ ਉਸਦੀ ਮਰਜੀ ਤੋਂ ਬਿਨਾ ਇਨ੍ਹਾ ਵਿਚ ਕੋਈ ਤਬਦੀਲੀ ਨਹੀਂ ਹੋਵੇਗੀ 1 ਅੰਗ੍ਰੇਜ਼ੀ ਫੋਜ਼ ਜਿਨੀ  ਗਵਰਨਰ ਜਨਰਲ ਠੀਕ ਸਮਝੇ ਲਾਹੋਰ ਰਹੇਗੀ 1 ਮਹਾਰਾਨੀ ਦੀ ਪੈਨਸ਼ਨ 150000  ਸਾਲਾਨਾ ਹੋਵੇਗੀ ਜਿਸ ਨੂੰ ਖਰਚ ਕਰਨ ਦਾ ਉਸਦਾ ਪੂਰਾ ਪੂਰਾ ਅਧਿਕਾਰ ਹੋਵੇਗਾ1     4 ਸਤੰਬਰ 1854 ਈ ਜਦ ਮਹਾਰਾਜਾ 16 ਸਾਲਾਂ ਦਾ ਹੋਵੇਗਾ ਇਹ ਅਹਿਦਨਾਮਾ ਖਤਮ ਹੋ ਜਾਵੇਗਾ 1 

ਜਿੰਦਾ ਹਰ ਤਰਹ ਰਾਜ ਦੇ ਕੰਮ ਤੋਂ ਵਖ ਕਰ ਦਿਤੀ ਗਈ 1 ਹੇਨਰੀ ਲਾਰੰਸ ਪੰਜਾਬ ਦਾ ਪਹਿਲਾ ਰੇਸੀਡੇੰਟ ਬਣਿਆ 1 ਲਾਰੰਸ ਨੇ  ਜਿੰਦਾ ਨੂੰ ਪਰਮੇ ਪਲਾਟ ਵਿਚ ਫਸਾਣ ਦੀ ਕੋਸ਼ਿਸ਼ ਕੀਤੀ (ਪਰਮੇ ਦੀ ਤੇਜ ਸਿੰਘ ਨੂੰ ਕਤਲ ਕਰਨ ਦੀ ਸਾਜਸ ਤਹਿਤ ਪਰਮੇ ਨੂੰ ਫਾਂਸੀ ਤੇ ਚੜਾ ਦਿਤਾ ਗਿਆ ) ਲਾਰਡ ਹਾਰਡਿੰਗ ਮੁਕਦਮੇ ਦੀ ਪੜਤਾਲ ਕਰਨ ਪਿਛੋਂ ਜਿੰਦਾ ਨੂੰ ਬਰੀ ਕਰ ਦਿਤਾ 1 ਅਖੀਰ ਲਾਰੰਸ ਨੂੰ ਜਿੰਦਾ ਤੇ ਦਲੀਪ ਨੂੰ ਵਖਰਾ ਕਰਨ ਦਾ ਬਹਾਨਾ ਮਿਲ ਗਿਆ1ਸਿਖ ਦਰਬਾਰ ਦਾ ਰਿਵਾਜ਼ ਸੀ ਜਦੋਂ ਵੀ ਕਿਸੇ ਰਾਜੇ ਦਾ  ਖਿਤਾਬ ਮਿਲਦਾ ਤਾਂ ਮਹਾਰਾਜਾ ਉਸ ਨੂੰ ਤਿਲਕ (ਆਸ਼ੀਰਵਾਦ)  ਦੇਕੇ ਇਹ ਰਸਮ ਪੂਰੀ ਕਰਦਾ ਸੀ 1 ਤੇਜ ਸਿੰਘ ਨੂੰ ਸਿਖ ਫੌਜਾਂ ਨਾਲ ਗਦਾਰੀ ਕਰਣ ਵਜੋਂ ਅੰਗਰੇਜ਼ਾ ਨੇ ਰਾਜੇ ਦਾ ਖਿਤਾਬ ਦੇਣ ਲਈ ਦਰਬਾਰ ਕੀਤਾ ਗਿਆ ,ਜਿਸ ਵਿਚ ਦਲੀਪ ਸਿੰਘ ਨੇ  ਤਿਲਕ ਲਗਾਣਾ ਸੀ ਪਰ ਜਦ ਉਸ ਨੂੰ ਕਿਹਾ ਗਿਆ 1 ਦਲੀਪ ਨੇ ਨਫਰਤ ਨਾਲ ਮੂੰਹ ਫੇਰ ਲਿਆ ਤੇ ਆਪਣੇ ਹਥ ਪਿਛੇ ਕਰ ਲਏ ਜਿਸ ਨਾਲ ਤੇਜ ਸਿੰਘ ਦੀ ਬੇਇਸਤੀ ਹੋਈ ਤੇ ਅੰਗਰੇਜ਼ ਭੜਕ ਪਏ 1  ਅੰਗਰੇਜਾਂ ਨੇ ਇਸਦਾ ਦੋਸ਼ ਵੀ ਜਿੰਦਾ ਦੇ ਸਿਰ ਮੜ ਦਿਤਾ ਕੀ ਜਿੰਦਾ ਹੀ ਸਾਰੀਆਂ ਮੁਸੀਬਤਾਂ ਦੀ ਜੜ ਹੈ 1 ਦਲੀਪ ਨੂੰ ਜਿੰਦਾ ਨਾਲੋਂ  ਵਖਰੇ ਕਰਨ ਦੀ ਤਜਵੀਜ਼ ਸੋਚੀ ਗਈ 1  10 ਦਿਨ ਜਿੰਦਾ ਸੁਮਨ ਬੁਰਜ ਵਿਚ ਰਹੀ 1   18 ਅਗਸਤ ਨੂੰ ਸਵੇਰੇ ਦਰਬਾਰ ਲਗਿਆ 1 ਲਾਰੰਸ ਨੇ ਜਿੰਦਾ ਨੂੰ ਸ਼ੇਖੂਪੁਰੇ ਕੈਦ ਕਰਨ ਦਾ ਹੁਕਮ ਲਿਖ  ਦਿਤਾ 1 ਜਿਸ ਵਿਚ ਮਹਾਰਜੇ ਨੂੰ ਬਿਨਾ ਦਸੇ ਦਸਤਵੇਜ਼ ਤੇ ਸਿਆਹੀ ਪੁਆ ਲਈ1 ਨਿਰਦੋਸ਼ ਮਾਂ ਦੇ ਵਿਰੁਧ ਪੁਤਰ ਕੋਲੋਂ ਧੋਖੇ ਨਾਲ ਦਸਤਖਤ ਕਰਵਾ ਲਏ 1 ਕੋਉਂਨਸਿਲ ਦੇ ਮੇਮਬਰਾਂ ਨਾਲ ਪਹਿਲੇ ਹੀ ਗਲ-ਬਾਤ ਹੋ ਚੁਕੀ ਸੀ 1 ਸ਼ਾਮ ਨੂੰ ਫਿਰ ਦਰਬਾਰ ਲਗਾ 1 ਲਾਰੰਸ ਨੇ ਮਹਾਰਾਜੇ ਨੂੰ ਘੋੜੇ ਤੇ ਕੁਝ ਸਰਦਾਰਾਂ ਨਾਲ ਸੈਰ ਲਈ ਸ਼ਾਲੀਮਾਰ ਬਾਗ ਭੇਜਿਆ 1 ਦਲੀਪ ਸਿੰਘ ਕੁਝ ਉਦਾਸ ਤੇ ਕੁਝ ਹੈਰਾਨੀ ਭਰਿਆ, ਇਹ ਵਕਤ ਬੇਵਕਤ ਸੈਰ ਦਾ ਖ਼ਿਆਲ?  ਖੈਰ ਸਭ ਦੇ ਕਹਿਣ ਤੇ ਤੁਰ ਪਿਆ 1 ਉਥੇ ਰਾਤ ਰਹਿਣ ਦਾ ਵੀ ਇੰਤਜ਼ਾਮ ਸੀ, ਜਿਸ ਬਾਰੇ ਦਲੀਪ ਨੂੰ ਕੁਝ ਪਤਾ ਨਹੀਂ ਸੀ 1 ਦਲੀਪ ਕਦੇ ਮਾਂ ਤੋ ਬਿਨਾ ਰਾਤ ਰਿਹਾ ਨਹੀਂ ਸੀ ਬੜੀ ਅਓਖੀ ਰਾਤ ਕਟੀ 1 ਸਵੇਰੇ ਜਦ ਵਾਪਸ ਪਰਤਿਆ ਤਾਂ ਉਸਦੀ ਪਿਆਰੀ ਮਾਂ ਸ਼ੇਖੂਪੁਰੇ ਜਾ ਚੁਕੀ ਸੀ 1  ਇਸ ਧਕੇ ਸ਼ਾਹੀ ਨਾਲ ਦਲੀਪ ਦਾ ਦਿਲ ਟੁਟ ਗਿਆ ਤੇ ਉਸਨੇ ਸੁਮਨ ਬੁਰਜ ਵਿਚ ਰਹਿਣ ਤੋ ਇਨਕਾਰ ਕਰ ਦਿਤਾ 1 ਉਸਦੀ ਰਿਹਾਇਸ਼ ਵਾਸਤੇ ਤਖਤਗਾਹ ਦੇ ਉਪਰ ਕਮਰੇ ਤਿਆਰ ਕਰਵਾਏ ਗਏ 1

ਨਵਾਂ ਸਾਲ ਚੜਦਿਆਂ ਗਵਰਨਰ ਜਨਰਲ ਲਾਰਡ ਹਾਰਡਿੰਗ ਤੇ ਪੰਜਾਬ ਦਾ ਰੇਸੀਡੇੰਟ ਹੇਨਰੀ ਲਾਰੰਸ  ਦੋਨੋ ਬਦਲ ਗਏ1 ਲਾਰਡ  ਹਾਰਡਿੰਗ ਦੀ  ਥਾਂ ਡਲਹੋਜ਼ੀ ਤੇ ਲਾਰੰਸ ਦੀ ਜਗਹ ਫ੍ਰੇਡਰਿਕ ਕਰੀ ਆ ਗਿਆ1 ਡਲਹੋਜ਼ੀ ਨੇ ਸਭ ਪਹਿਲਾ ਖਾਲਸਾ ਫੌਜ਼ ਦੀ ਤਾਕਤ ਨੂੰ ਕਮਜ਼ੋਰ ਕਰਨਾ ਸ਼ੁਰੂ ਕੀਤਾ 1      50000 ਵਿਚੋਂ 3-4 ਹਜ਼ਾਰ ਸਿਪਾਹੀ ਰਖ ਕੇ ਬਾਕੀ ਸਭ ਨੋਕਰੀ ਤੋਂ ਕਢ ਦਿਤੇ 1 ਸਧਾਰਨ ਕਿਸਾਨਾਂ ਨੂੰ ਆਰਥਿਕ ਤੋਰ ਤੇ ਤਬਾਹ ਕਰਨ ਲਈ ਮਾਲੀਆ ਵਧਾ ਦਿਤਾ ਤੇ ਫਸਲਾਂ ਦੀ ਕੀਮਤ ਘਟਾ ਦਿਤੀ ਗਈ 1 ਜਿਸ ਨਾਲ ਕਿਸਾਨਾਂ ਦੀ ਆਮਦਨ ਘਟ ਗਈ 1 ਸੂਦ ਖੋਰਾਂ ਉਤਸਾਹਿਤ ਕੀਤਾ ਤੇ ਵਿਆਜ ਦੀ ਦਰ ਤੇ ਕੋਈ ਪਾਬੰਦੀ ਨਹੀਂ ਲਗਾਈ 1 ਜਿਸਦਾ ਨਤੀਜਾ ਇਹ ਹੋਇਆ ਕੀ ਕਿਸਾਨ ਆਪਣੀਆਂ ਜਰੂਰਤਾਂ ਨੂੰ ਪੂਰਾ ਕਰਨ ਲਈ ਕਰਜਾ ਤਾਂ ਚੁਕ ਲੈਂਦੇ ਪਰ ਕਰਜਾ ਮੋੜਨ ਲਈ ਨਾ ਉਨ੍ਹਾ ਕੋਲ  ਆਮਦਨ ਹੁੰਦੀ ਤੇ ਨਾ ਹੀ ਸਮਰਥਾ 1 ਨੋਬਤ ਜਮੀਨ ਦੀ ਕੁੜਕੀ ਤਕ ਪਹੁੰਚ ਜਾਂਦੀ 1 ਪੰਜਾਬ ਵਿਚ ਵਦੀ ਗਿਣਤੀ ਦੀ ਬਾਹਰਲੀ ਫੌਜ਼ ਤੇ ਪੁਲਿਸ ਤਾਇਨਾਤ ਕਰਕੇ ਜਬਰ ਅਤੇ ਦਹਿਸ਼ਤ ਦਾ ਮਾਹੋਲ ਬਣਾਇਆ 1 ਪੰਜਾਬੀਆਂ ਕੋਲੋਂ ਹਥਿਆਰ ਖੋਹ ਲਏ ਗਏ 1 ਜਿਨ੍ਹਾ ਨੇ ਏੰਗ੍ਲੋ-ਸਿਖ ਲੜਾਈ ਵਿਚ ਸਿਖਾਂ ਦਾ ਸਾਥ ਦਿਤਾ ਉਨ੍ਹਾ ਦੀਆਂ ਜਗੀਰਾਂ ਖੋਹ ਲਈਆਂ ਗਈਆਂ1  

  ਮਹਾਰਾਨੀ ਜਿੰਦਾ ਨਾਲ ਬਦਸਲੂਕੀ ਕੀਤੀ 1 ਪੰਜਾਬ ਤੋ ਜਿੰਦਾ ਨੂੰ ਕਢਣ ਦੀ ਕੋਸ਼ਿਸ਼ ਕੀਤੀ , ਜਿਸ ਲਈ ਕੋਂਸਿਲ  ਦੇ ਸਰਦਾਰਾਂ ਨੇ ਸਹਿਮਤੀ ਨਹੀ ਦਿਤੀ1  ਸੋ 10 ਦਿਨ ਬਾਅਦ ਜਿੰਦਾ ਨੂੰ ਸ਼ੇਖੂਪੁਰਾ ਭੇਜ ਦਿਤਾ ਗਿਆ 1 ਉਸਦੀ ਪੈਨਸ਼ਨ 48000 ਸਾਲਾਨਾ ਕਰ ਦਿਤੀ1 ਦਲੀਪ ਸਿੰਘ ਨੂੰ ਧੋਖੇ ਨਾਲ ਸੈਰ ਦੇ ਬਹਾਨੇ  ਸ਼ਾਲੀਮਾਰ ਬਾਗ ਭੇਜ ਦਿਤਾ 1 ਜਿੰਦਾ ਬਥੇਰਾ ਰੋਈ ,ਕੁਰਲਾਈ , ਸਰਦਾਰਾਂ ਨੂੰ ਦੇਸ਼ ਤੇ ਕੋਮ ਦੇ ਵਾਸਤੇ ਪਾਏ ਪਰ ਕਿਸੇ ਇਕ ਸਰਦਾਰ ਨੇ ਵੀ ਆਪਣੀ ਉਂਗਲ  ਨਹੀਂ ਖੜੀ ਕੀਤੀ 1  ਉਸਨੂੰ ਵਾਲਾਂ ਤੋ ਪਕੜ ਕੇ ਸ਼ੇਖੂਪੁਰਾ ਕੈਦ ਕਰ ਦਿਤਾ ਗਿਆ 1  ਫਿਰ ਬਨਾਰਸ ਤੇ ਬਨਾਰਸ ਤੋ ਬਾਦ ਚੁਨਾਰ ਦੇ ਕਿਲੇ ਵਿਚ 1 ਪੈਨਸ਼ਨ ਦੂਜੀ ਵਾਰੀ ਫਿਰ ਘਟਾ ਕੇ  12000 ਸਾਲਾਨਾ ਕਰ ਦਿਤੀ ਜਦ ਕਿ ਭੇਰੋਵਾਲ ਦੇ ਅਹਿਦਨਾਮੇ ਵਿਚ ਕੋਈ ਐਸੀ ਸ਼ਰਤ ਨਹੀਂ ਸੀ ਜਿਸ ਨਾਲ ਪੈਨਸ਼ਨ ਘਟਾਈ ਜਾ ਸਕਦੀ ਹੋਵੇ  1

ਸ਼ੇਖੂਪੁਰਾ ਦੀ ਜੇਲ ਵਿਚ ਜਿੰਦਾ ਨੂੰ ਨੰਗਾ ਕਰਕੇ ਉਸਦੀ ਤਲਾਸ਼ੀ ਲਈ ਗਈ 1 ਉਸਦੇ ਬਕਸੇ ਵਿਚੋਂ 33 ਚਿਠੀਆਂ ਨਿਕਲੀਆਂ ਸਨ ਜਿਸ ਵਿਚ ਇਕ ਅਖਰ ਵੀ ਅੰਗਰੇਜਾਂ ਦੇ ਖਿਲਾਫ਼ ਨਹੀਂ ਸੀ 1 ਪਰੇਮਾ ਕਾਂਡ  ਵਿਚ ਵੀ ਉਸ ਨੂੰ ਫਸਾਣ ਦੀ ਕੋਸ਼ਿਸ਼ ਕੀਤੀ ਗਈ ਪਰ ਕੋਈ ਸਬੂਤ ਨਹੀਂ ਮਿਲਿਆ 1 ਮੁਲਤਾਨ ਦੀ ਬਗਾਵਤ ਵਿਚ ਜਿੰਦਾ ਦਾ ਕੋਈ ਰੋਲ ਨਹੀਂ ਸੀ ਇਹ ਵੀ ਸਾਬਤ ਹੋ ਗਿਆ 1 ਫਿਰ ਕਿਸ ਕਸੂਰ ਬਦਲੇ ਇਤਨੀਆਂ ਸਜਾਵਾਂ ਦਿਤੀਆਂ ਗਈਆਂ ਇਹ ਸਿਰਫ ਅੰਗਰੇਜ਼ ਤੇ ਰਬ ਹੀ ਜਾਣਦਾ ਹੋਵੇਗਾ 1 ਉਹ ਹਰ ਸਾਜਸ਼ ਦੀ ਪੁਛ -ਪੜਤਾਲ ਕਰਨ ਤੋਂ ਬਾਦ ਬੇਗੁਨਾਹ ਸਾਬਤ ਹੋਈ ਇਹ ਅੰਗਰੇਜ਼ ਵੀ ਮੰਨਦੇ ਸਨ 1 ਫਿਰ ਵੀ  ਜਿੰਦਾ ਨੂੰ   ਆਪਣਿਆਂ ਤੇ ਪਰਾਇਆਂ ਦੀਆਂ ਸਾਜਿਸ਼ਾਂ ਅਧੀਨ  ਬਦਨਾਮ ਕੀਤਾ ਗਿਆ1  ਅੰਗਰੇਜ ਅਸਲ ਵਿਚ ਜਿੰਦਾ ਦੀ ਤਾਕਤ ਤੋਂ ਡਰਦੇ ਸਨ1

ਇਹ ਉਹ ਜਿੰਦਾ ਸੀ ਜਿਸਦੇ ਬੁਲਾਂ ਤੇ ਆਈ ਮੁਸਕਰਾਹਟ ਸ਼ੇਰ-ਈ-ਪੰਜਾਬ ਵਾਸਤੇ ਕੀਮਤੀ ਵਰਦਾਨ ਹੁੰਦਾ  1 ਉਸਦੇ ਮਥੇ ਦੀਆਂ ਤਿਉੜੀਆਂ  ਹਜ਼ਾਰਾਂ ਸੂਰਮਿਆਂ ਦੀਆਂ ਕਮਾਨਾ ਨੂੰ ਝੁਕਾ ਦਿੰਦੀਆਂ, ਉਸਦੇ  ਅਖਾਂ ਵਿਚ ਆਏ ਹੰਝੂੰ ਪ੍ਰਿਥਵੀ ਤੇ ਭੂਚਾਲ ਲਿਆ ਦਿੰਦੇ  1 ਅਜ ਨਾ ਉਸਦੇ ਹਾਸਿਆਂ ਵਿਚ ਕੋਈ ਦਮ  ਸੀ ਨਾ ਕੋਈ ਹੰਝੂਆਂ ਵਿਚ ਤਸੀਰ 1 ਉਹ ਹਸਦੀ ਸੀ ਤੇ ਆਪਣੇ ਆਪ ਨੂੰ ਧੋਖਾ ਦੇਣ ਲਈ  ਜੇ ਰੋਂਦੀ ਸੀ ਤੇ ਉਸਦੇ ਅੰਦਰ ਸੁਲਗਦੀ ਅਗ  ਭਾਂਬੜ ਮਚਾ  ਦਿੰਦੀ ਜਿਸ ਵਿਚ ਓਹ ਆਪ ਹੀ ਸੜ ਕੇ ਸੁਵਾਹ ਹੋ ਜਾਂਦੀ 1  ਚੁਨਾਰ ਦੀ ਜੇਲ ਵਿਚ ਰਾਤ ਨੂੰ ਲੇਟਿਆਂ ਲੇਟਿਆਂ ਕਈ ਵਾਰੀ ਓਹ ਸੋਚਦੀ ਮੈਂ ਬੰਦੀ ਕਿਓਂ ਹਨ  ਔਰ ਕਿਸ ਕਸੂਰ ਬਦਲੇ ਹਾਂ1  ਇਕ ਦਿਨ ਉਸ ਨੂੰ ਪਤਾ ਨਹੀਂ ਕਿਥੋ ਜੋਸ਼ ਆਇਆ ਉਸਨੇ ਸੋਚਿਆ ਮੈਨੂ ਬੰਦੀ ਰਹਿਣਾ  ਪ੍ਰਵਾਨ ਨਹੀਂ 1 ਉਸ ਦਿਨ ਤੋ ਓਹ ਜੇਲ ਵਿਚੋਂ ਨਿਕਲਣ ਦੇ ਉਪਰਾਲੇ ਸੋਚਣ ਲਗੀ 1 ਇਕ ਦਿਨ ਉਹ ਫ੍ਕੀਰਨੀ ਦੇ ਭੇਸ ਵਿਚ ਕਿਲਿਓੰ ਬਾਹਰ ਨਿਕਲ ਤੁਰੀ 1 ਪਹਿਰੇਦਾਰ ਨਵਾਂ ਸੀ ਉਸਨੇ ਪੁਛਿਆ ਕੋਣ ਹੋ ? ਤਾਂ ਉਸਨੇ ਕਿਹਾ ਕੀ ਮੈਂ ਜੰਗਲ ਮੈਂ ਰਹਿਨੇ ਵਾਲੀ ਉਦਾਸੀ ਸੰਨਤਨੀ  ਹੂੰ , ਦਿਨ ਕੋ ਕੋਈ ਆਨੇ ਨਹੀਂ ਦੇਤਾ , ਰਾਤ ਕੋ ਚੋਰੀ ਚੋਰੀ ਆਈਂ ਹੂੰ ,ਮਹਾਰਾਨੀ ਕੋ ਉਪਦੇਸ਼ ਦੇਕੇ ਚੋਰੀ ਚੋਰੀ ਜਾਨਾ  ਚਾਹਤੀ ਹੂੰ 1 ਭਲੇ ਕਾ ਕਾਮ ਹੈ ਮੇਰੀ ਸਹਾਇਤਾ ਕਰੋ 1 ਪਹਿਰੇਦਾਰ ਡਰ ਕਿਹਾ ਉਸਨੇ ਸੋਚਿਆ ਜੇ ਮੈਂ ਇਸਨੂੰ ਪਕੜ ਲੈਂਦਾ ਹਨ ਤਾਂ ਦਸ ਸਵਾਲ ਮੇਰੇ ਤੇ ਉਠਣਗੇ ਕੀ ਇਹ ਅੰਦਰ ਆਈ ਕਿਸ ਤਰਹ ? ਪਹਿਰੇਦਾਰ ਦਾ ਡਰ ਤੇ ਜਿੰਦਾ ਦੀ ਦਲੇਰੀ ਨੇ ਉਸਦੀ ਰਿਹਾਈ ਦਾ ਵਸੀਲਾ ਬਣਾ ਦਿਤਾ 1

ਸਵੇਰੇ ਜਦ ਜਿੰਦਾ ਦੇ ਨਸ ਜਾਣ  ਦੀ ਖਬਰ ਪੁਜੀ ਤੇ ਸਿਪਾਹੀ ਸ਼ਿਕਾਰੀ ਕੁਤਿਆਂ ਦੀ ਤਰਹ ਜਿੰਦਾਂ ਦੀ ਭਾਲ ਕਰਨ ਲਗੇ 1 ਹੁਣ ਜਿੰਦਾ ਵਾਸਤੇ ਅਤ ਦੀ ਮੁਸ਼ਕਲ ਬਣ ਗਈ 1 ਦਿਨੇ ਓਹ ਝਾੜੀਆਂ ਵਿਚ ਲੁਕ ਜਾਂਦੀ ਤੇ ਰਾਤ ਨੂੰ ਜਿਸ ਪਾਸੇ ਮੂੰਹ ਹੁੰਦਾ ਤੁਰ ਪੈਂਦੀ 1 ਉਸ ਨੂੰ ਆਪਣੀ ਮੰਜਿਲ ਦਾ ਖੁਦ ਵੀ ਕੁਝ ਪਤਾ ਨਹੀਂ ਸੀ 1 ਅਖੀਰ 800 ਮੀਲ ਪੈਦਲ ਟੇਡੇ- ਮੇਡੇ ਰਸਤਿਆਂ , ਡਰਾਵਣੇ ਜੰਗਲ ਬੀਆਬਾਨਾਂ ਵਿਚੋ ਠਿਡੇ-ਠੋਲੇ ਖਾਂਦੀ , ਭੂਖੀ ਤਿਹਾਈ ਨੈਪਾਲ ਦੇ ਰਾਣਾ ਜੰਗ ਬਹਾਦਰ ਦੇ ਦਰਬਾਰ ਜਾ ਪਹੁੰਚੀ 1 ਇਕ ਵਕਤ  ਸ਼ੇਰ-ਏ-ਪੰਜਾਬ ਜਿਸਦੀ ਪੂਰੀ ਦੁਨਿਆ ਵਿਚ ਧਾਕ ਸੀ ਦੀ ਪਤਨੀ ਜੋ  ਹੀਰੇ ਦਾਨ ਕਰਨ ਵਾਲੀ ਸੀ ਦੇ ਤਨ ਤੇ ਲਟਕਦੀਆਂ ਲੀਰਾਂ ਨੂੰ ਦੇਖਕੇ ਰਾਣੇ ਨੂੰ ਤਰਸ ਆ ਗਿਆ ਤੇ ਉਸਨੇ ਜਿੰਦਾ ਨੂੰ  ਆਪਣੇ ਰਾਜ ਵਿਚ ਆਸਰਾ ਦੇਣਾ ਮੰਨ  ਲਿਆ 1 ਥਾਪਾਥਲੀ ਵਿਚ ਉਸ ਨੂੰ ਰਹਿਣ ਵਾਸਤੇ ਇਕ ਮਹਿਲ ਤੇ ਗੁਜਾਰੇ ਵਾਸਤੇ 20000 ਰੁਪੇ ਸਾਲਾਨਾ ਦੇਣਾ ਕੀਤਾ 1 ਅੰਗਰੇਜਾਂ ਤੋਂ ਡਰਦਿਆਂ  ਉਸ ਨੂੰ ਖਟਮੰਡੂ ਵਿਚ ਅੰਗਰੇਜ਼ ਰੇਸੀਡੇੰਟ ਦੀ ਨਿਗਰਾਨੀ ਹੇਠ ਦੇ ਦਿਤਾ,1

ਇਸੇ ਸਾਲ 29 ਮਾਰਚ 1849 ਵਿਚ ਪੰਜਾਬ ਰਾਜ ਦਾ ਵੀ ਖਾਤਮਾ ਹੋ ਗਿਆ 1 ਡਲਹੋਜ਼ੀ ਨੇ ਦਲੀਪ ਨੂੰ ਬਾਹੋਂ ਪਕੜ ਕੇ ਗਦਿਓਂ ਲਾਹ ਦਿਤਾ1 28 ਨਵੰਬਰ ਡਲਹੋਜ਼ੀ ਲਾਹੋਰ ਆਇਆ 1 ਕਿਲੇ ਦੇ ਬੂਹੇ ਤੇ ਦਲੀਪ ਹਾਥੀ ਤੇ ਚੜ ਕੇ ਡਲਹੋਜ਼ੀ ਨੂੰ ਮਿਲਿਆ1 ਦਰਬਾਰ ਹੋਇਆ ਇਕ ਦੂਜੇ ਨੂੰ ਤੋਫੇ ਦਿਤੇ ਗਏ    11 ਦਸੰਬਰ ਨੂੰ ਡਲਹੋਜ਼ੀ ਦੇ ਸੱਕਤਰ ਵਲੋਂ ਦਲੀਪ ਨੂੰ ਦੇਸ਼ ਨਿਕਾਲੇ ਦਾ ਹੁਕਮ ਦੇ ਦਿਤਾ ਗਿਆ 1  ਮਹਾਰਾਜਾ ਸ਼ੇਰ ਸਿੰਘ ਦੇ ਪੁਤਰ ਸ਼ਿਵਦੇਵ ਸਿੰਘ  ਤੇ ਉਸਦੀ ਮਾਂ ਨੂੰ ਵੀ ਮਹਾਰਾਜੇ ਦੇ ਨਾਲ ਹੀ ਫਤਿਹਗੜ, ਯੂਪੀ ਭੇਜ ਦਿਤਾ ਗਿਆ  1  ਦਸੰਬਰ 21 ਨੂੰ ਦਲੀਪ ਆਪਣੇ ਪਿਤਾ ਦੀ ਸਮਾਧ ਤੇ ਫੁਲ ਚੜਾਣ  ਗਿਆ1 ਪਿਤਾ ਦੇ ਪੈਰਾਂ ਵਲ ਬੈਠ ਕੇ ਕਾਫੀ ਦੇਰ ਰੋਂਦਾ ਰਿਹਾ , ਸ਼ਾਇਦ ਉਸ ਨੂੰ  ਲਗ ਰਿਹਾ ਸੀ  ਕੀ ਉਹ ਮੁੜਕੇ ਪੰਜਾਬ ਦੀ ਧਰਤੀ ਤੇ ਕਦੇ ਪੈਰ ਨਹੀਂ ਰਖ  ਸਕੇਗਾ 1 

ਸਵੇਰੇ ਨੋ ਵਜੇ ਲੋਗਿਨ ਦੀ ਨਿਗਰਾਨੀ ਹੇਠ ਦਲੀਪ ਸਦਾ ਲਈ ਲਹੋਰ ਛਡ ਤੁਰਿਆ 1 ਰਾਤ ਨੂੰ ਦਲੀਪ ਦੇ ਡੇਰੇ ਦੀ ਪੂਰੀ ਤਰਹ ਰਾਖੀ ਕੀਤੀ ਜਾਂਦੀ 1 ਫਿਰੋਜ੍ਪੁਰ, ਲੁਧਿਆਣਾ, ਅੰਬਾਲਾ, ਸਹਾਰਨਪੁਰ ਹੁੰਦੇ ਹੋਏ 27 ਫਰਵਰੀ ਨੂੰ ਫਤਹਿਗੜ ਪਹੁੰਚੇ 1 ਅੰਗਰੇਜਾਂ ਨੇ ਦਲੀਪ ਨੂੰ ਪਕੇ ਤੋਰ ਤੇ ਇਸਾਈ ਬਣਾਉਣਾ ਸੀ ਸੋ ਇਸ ਮਕਸਦ ਨੂੰ ਪੂਰਾ ਕਰਨ ਲਈ ਸਾਰੇ ਉਪਰਾਲੇ ਕੀਤੇ ਗਏ 1 ਲਹੋਰ ਤੋ ਤੁਰਨ ਵੇਲੇ ਬਹੁਤ ਸਾਰੇ ਸਿਖ ਹਟਾ ਦਿਤੇ ਗਏ 1 ਜਲੂਸ ਨਾਲ ਵਧੇਰੇ ਮੁਸਲਮਾਨ ਸਨ 1 ਸਿਖ ਗ੍ਰੰਥੀ ਤੇ ਪੰਡਿਤ ਜੋ ਹਰ ਵਲੇ ਮਹਾਰਾਜੇ ਨਾਲ ਰਹਿੰਦੇ ਸੀ ਸਭ ਹਟਾ ਦਿਤੇ ਗਏ1 

 ਕਿਸੇ ਅਣਸੁਖਾਵੀਂ ਘਟਨਾ ਤੋਂ ਬਚਣ ਲਈ 21 ਦਸੰਬਰ ,ਸੰਨ 1850  ਵਿੱਚ ਫਿਰੰਗੀਆਂ ਵਲੋਂ  ਮਹਾਰਾਜਾ ਦਲੀਪ ਸਿੰਘ ਨੂੰ ਪੰਜਾਬ ਤੋਂ ਫ਼ਤਹਿਗੜ੍ਹ ਲਿਜਾਇਆ ਗਿਆ, ਜਿੱਥੇ ਉਸ ਨੂੰ ਈਸਾਈ ਮਿਸ਼ਨਰੀਆਂ ਦੇ ਹਵਾਲੇ ਕੀਤਾ ਗਿਆ1 ਡਾਕਟਰ ਸਰ ਲੋਗਿਨ ਨੂੰ ਜਲੰਧਰ ਤੋਂ ਬੁਲਾ ਕੇ ਦਲੀਪ ਸਿੰਘ ਦਾ ਰਖਿਅਕ ਬਣਾਇਆ ਗਿਆ 1 ਇਥੇ ਹੀ 6 ਅਪ੍ਰੈਲ 1849 ਵਿਚ  ਦਲੀਪ ਸਿੰਘ ਦੀ ਨਵੀਂ ਜਿੰਦਗੀ ਸ਼ੁਰੂ ਹੋਈ1  

 । ਇਥੇ ਹੀ ਉਸਦਾ ਮਜਹਬ ਬਦਲਕੇ ਇਸਾਈ ਧਰਮ ਵਿਚ ਦਾਖਲ ਕਰ ਦਿਤਾ 1ਲੋਗਿਨ ਆਪਣੀ ਇਕ ਚਿਠੀ  ਵਿਚ ਲਿਖਦਾ ਹੈ ,’ ਦਲੀਪ ਸਿੰਘ ਬੜੇ ਚੰਗੇ ਸੁਭਾ ਦਾ ,ਹੋਸ਼ਿਆਰ ਤੇ ਖੂਬਸੂਰਤ ਲੜਕਾ ਹੈ 1 ਇਕ ਹੋਰ ਚਿਠੀ ਵਿਚ ਲੋਗਿਨ ਲਿਖਦਾ ਹੈ ,” ਮੇਰੀ ਰਾਏ ਵਿਚ ਦਲੀਪ ਬਹੁਤ ਹੀ ਹੋਸ਼ਿਆਰ ਲੜਕਾ ਹੈ 1 ਮੈਨੂ ਇਉਂ ਭਾਸਦਾ ਹੈ ਜਿਵੇਂ ਉਹ ਆਪਣੇ ਲਾਗੇ ਰਹਿਣ ਵਾਲਿਆਂ ਦੇ ਸੁਭਾ ਨੂੰ ਚੰਗੀ ਤਰਹ ਜਾਣਦਾ ਹੈ , ਜਿਸ ਤਰਹ ਇਕ ਅੰਗਰੇਜ਼ ਬਚਾ ਵੀ ਨਹੀਂ ਸਮਝ ਸਕਦਾ “1 10 ਅਪ੍ਰੈਲ 1849 ਲਾਗਿੰਨ ਆਪਣੀ ਬੀਵੀ ਨੂੰ ਚਿਠੀ ਵਿਚ ਲਿਖਦਾ ਹੈ ,” ਦਲੀਪ ਮੇਰੇ ਤੋਂ ਬਹੁਤ ਖੁਸ਼ ਦਿਖਦਾ ਹੈ 1 ਮੈਨੂੰ  ਆਸ ਹੈ ਅਸੀਂ ਇਕ ਦੂਜੇ ਨੂੰ ਪਸੰਦ ਕਰਾਗੇ 1 ਉਹ ਬੜਾ ਆਗਿਆਕਾਰ ਹੈ ਹੁਣ ਓਹ ਫ਼ਾਰਸੀ ਤੇ ਅੰਗ੍ਰੇਜ਼ੀ ਪੜਦਾ ਹੈ1  ਵਿਹਲੇ ਵਕਤ ਬਾਜਾਂ ਨਾਲ ਸ਼ਿਕਾਰ ਖੇਡਦਾ ਹੈ ਤੇ ਬਾਜਾਂ ਦੀਆਂ ਤਸਵੀਰਾਂ ਬਣਾਉਦਾ ਹੈ 1 ਵਲੈਤ ਬਾਰੇ ਗਲਾਂ ਸੁਣਨ ਦਾ ਬੜਾ ਸ਼ੋਕ ਰਖਦਾ ਹੈ 1 ਲੋਗਿਨ  ਦੇ ਆਉਣ ਨਾਲ ਦਲੀਪ ਦੀ ਧਾਰਮਿਕ ਵਿਦਿਆ ਬਿਲਕੁਲ ਬੰਦ ਹੋ ਗਈ 1 ਪੰਜਾਬੀ ਪੜਨੋ ਵੀ ਹਟਾ ਦਿਤਾ ਗਿਆ 1 ਹੁਣ  ਅੰਗ੍ਰੇਜ਼ੀ ਦੀ ਪੜਾਈ ਤੇਜ਼ ਕਰਨ ਵਾਸਤੇ ਥੋਮਸ ਲਾਮਬਰਟ ਬਾਰਲੋ ਤੇ ਇਕ ਹੋਰ ਉਸਤਾਦ ਰਖ ਲਿਆ 1 ਜਿਥੇ ਪਹਿਲਾਂ ਮਹਾਰਾਜਾ ਰੋਜ਼ ਗੁਰਬਾਨੀ ਦਾ ਕੀਰਤਨ , ਸ਼ਬਦ ਦੀ ਕਥਾ ਤੇ ਸਿਖ ਇਤਿਹਾਸ ਦੀਆਂ ਸਾਖੀਆਂ ਸੁਣਦਾ ਸੀ 1 ਹੁਣ ਅੰਜੀਲ ਦੀਆਂ ਆਇਤਾਂ ਤੇ ਇਸਾਈ ਮਤ ਦੀਆਂ ਸਾਖੀਆਂ ਸੁਣਾਈ ਜਾਣ ਲਗੀਆਂ 1

ਇਕ ਹੋਰ ਗਲ ਉਸਦੇ ਦਿਮਾਗ ਵਿਚ ਭਰੀ ਜਾ ਰਹੀ  ਸੀ ਕਿ ਉਸਦੇ ਸਭ ਤੋ ਵਡੇ ਦੁਸ਼ਮਨ ਸਿਖ ਹਨ 1 ਇਹਨਾ ਨੇ ਹੀ ਦਲੀਪ ਦਾ ਸਭ ਕੁਝ ਵਿਗਾੜਿਆ ਹੈ 1 ਅਠੇ ਪਹਿਰ ਦੀ ਪੜ੍ਹੋਤੀ ਨਾਲ ਉਸਦੇ ਮਾਸੂਮ ਦਿਲ ਵਿਚ ਸਿਖਾਂ ਵਾਸਤੇ ਨਫਰਤ ਭਰੀ ਜਾ ਰਹਿ ਸੀ1 ਦਲੀਪ ਨੇ ਮੈਨੂ ਦਸਿਆ ਹੈ ਕੀ ਹੁਣ ਉਸਨੂੰ ਸਿਖਾਂ ਤੇ ਭਰੋਸਾ ਨਹੀਂ ਰਿਹਾ 1 ਮੇਰੇ ਨਾਲ ਹੋਏ ਬਿਨਾ ਓਹ ਸੈਰ ਕਰਨ ਨੂੰ ਵੀ ਨਹੀਂ ਜਾਂਦਾ 1 ਓਹ ਮੇਰੇ ਨਾਲ ਬੜਾ ਬੇਤਕਲੁਫ਼ ਹੁੰਦਾ ਜਾ ਰਿਹਾ ਹੈ ਤੇ ਮੇਰੇ ਉਤੇ ਭਰੋਸਾ ਕਰਦਾ ਹੈ1  4 ਸਤੰਬਰ ਨੂੰ ਦਲੀਪ ਦਾ ਜਨਮ ਦਿਨ ਮਨਾਇਆ ਗਿਆ 1 ਲੋਗਿਨ ਦੇ ਕਹਿਣ ਤੇ ਡਲਹੋਜ਼ੀ ਨੇ ਤੋਸ਼ੇਖਾਨੇ ਵਿਚੋਂ 1 ਲਖ ਦੇ ਹੀਰੇ ਦਲੀਪ ਨੂੰ ਭੇਜੇ  1″ ਦਲੀਪ ਨੇ  ਆਪਣੇ ਪਿਛਲੇ ਜਨਮ ਦਿਨ ਤੇ ਕੋਹਿਨੂਰ ਦਾ ਹੀਰਾ ਪਾਇਆ ਸੀ ” ਦਾ ਜ਼ਿਕਰ ਲੋਗਿਨ ਅਗੇ ਕੀਤਾ ਪਰ ਉਸਨੇ ਇਹ ਗਲ ਸੁਣੀ ਅਣਸੁਣੀ ਕਰ ਦਿਤੀ1   8 ਮਾਰਚ 1853 ਉਸਦਾ ਧਰਮ ਬਦਲ ਕੇ ਇਸਾਈ ਧਰਮ ਵਿਚ ਦਾਖਲ ਕਰ ਦਿਤਾ 1  ਉਸ ਨੂੰ ਅਪਣੀ ਮਾਂ ਨਾਲ ਮੋਹ ਤੋੜਨ ਲਈ ਅਨੇਕਾਂ ਤਰਹ ਤਰਹ ਦੀਆਂ ਕਹਾਣੀਆਂ ਬਣਾ ਬਣਾ ਕੇ ਸੁਣਾਈਆਂ ਜਾਂਦੀਆਂ   । ਪੰਜਾਬ ਦੀ ਧਰਤੀ ਨਾਲੋਂ ਮੋਹ ਤੋੜਨ ਲਈ ਅੰਗਰੇਜ਼ ਸਰਕਾਰ ਆਖਰ 19 ਅਪ੍ਰੈਲ  1854  ਵਿਚ ਮਹਾਰਾਜਾ ਦਲੀਪ ਸਿੰਘ ਨੂੰ ਇੰਗਲੈਂਡ ਭੇਜ ਦਿਤਾ 1

ਇਥੇ  ਉਸ ਦਾ ਧਰਮ ਜੋ ਤੰਨ  ਕਰਕੇ ਫਤਹਿ ਗੜ ਵਿਚ ਤਬਦੀਲ ਹੋਇਆ , ਮਨ ਕਰਕੇ ਉਸ ਨੂੰ ਪੂਰੀ ਤਰ੍ਹਾਂ ਈਸਾਈ ਬਣਾਨ ਲਈ ਪੂਰਾ ਉਪਰਾਲਾ ਕੀਤਾ ਗਿਆ 1 ਉਸ ਲਈ ਐਸ਼ੋ-ਇਸ਼ਰਤ ਦਾ ਮਾਹੌਲ ਤਿਆਰ ਕੀਤਾ ਗਿਆ। ਉਸਦੀ ਸਲਾਨਾ ਪੈਨਸ਼ਨ 50000 ਪੌਂਡ ਤਹਿ ਕਰ ਦਿਤੀ ਗਈ

 ਲੰਡਨ ਨੇੜੇ ਇਕ ਮਹੱਲ ਅਤੇ ਸਹਿਜ਼ਾਦਿਆਂ ਵਾਲੀਆਂ ਸਹੂਲਤਾਂ ਮੁਹੱਈਆ ਕਰਵਾਈਆਂ । ਮਹਾਰਾਣੀ ਵਿਕਟੋਰੀਆ ਉਸਨੂੰ ਪੁੱਤਰਾਂ ਵਾਂਗ ਪਿਆਰ ਕਰਨ ਲਗ ਪਈ 1ਮਹਾਰਾਜਾ ਜਲਦੀ ਹੀ ਸਭ ਕੁਝ ਭੁਲ ਕੇ ਸ਼ਾਹੀ ਘਰਾਣੇ ਵਿਚ ਘੁਲਮਿਲ ਗਿਆ। ਉਹ ਮਹਾਰਾਣੀ ਦਾ ਪਿਆਰਾ ਸ਼ਹਿਜ਼ਾਦਾ  ਬਣ ਗਿਆ1 ਉਸ ਨੇ ਸ਼ਹਿਜਾਦਿਆਂ ਵਾਂਗ ਐਸ਼ੋ-ਆਰਾਮ ਵਾਲੀ ਜ਼ਿੰਦਗੀ ਬਤੀਤ ਕਰਨੀ ਸ਼ੁਰੂ ਕਰ ਦਿੱਤੀ1  ਲਾਰਡ ਡਲਹੌਜੀ ਇਸ ਗੱਲ ਤੋਂ ਸਖਤ ਨਾਰਾਜ਼  ਸੀ ਪਰ ਉਸਦੀ ਕੋਈ ਪੇਸ਼ ਨਾ ਗਈ। ਮਹਾਰਾਣੀ ਵਿਕਟੋਰੀਆ ਨੇ ਦਲੀਪ ਸਿੰਘ ਦੀਆਂ ਭਰ ਜਵਾਨੀ ਵਿਚ ਕੁਝ ਪੇਂਟਿੰਗ ਤਿਆਰ ਕਰਵਾਈਆਂ ਜੋ ਉਸਦੇ ਸ਼ਾਹੀ ਜਲਾਲ ਅਤੇ ਸਿੱਖੀ ਸ਼ਾਨ ਦੀਆਂ ਮੂੰਹ ਬੋਲਦੀਆਂ ਤਸਵੀਰਾਂ ਹਨ। ਉਸਦੇ ਪਰਿਵਾਰ ਦੇ ਚਿਤਰ ਤੇ ਲਾਰਡ ਡਲਹੌਜੀ ਦੁਆਰਾ ਭੇਂਟ ਕੀਤੀ ਬਾਈਬਲ ਦੀ ਕਾਪੀ ਅਜੇ ਵੀ ਇੰਗਲੈਂਡ ਦੇ ਅਜਾਇਬ ਘਰ ਵਿਚ ਮੋਜੂਦ ਹੈ 1 ਸ਼ਹਿਜ਼ਾਦੇ ਅਤੇ ਸ਼ਹਿਜ਼ਾਦੀਆਂ ਦਲੀਪ ਸਿੰਘ ਦੇ ਚੰਗੇ ਦੋਸਤ ਬਣ ਗਏ ਉਹ ਲੰਡਨ ਦੇ ਕਲੱਬਾਂ ਵਿਚ ਸ਼ਾਹੀ ਘਰਾਣੇ ਦੀਆਂ ਦਾਅਵਤਾਂ ਵਿਚ ਅਤੇ ਹੋਰ ਰੰਗ ਰਲੀਆਂ ਵਿਚ ਗਲਤਾਨ ਰਹਿਣ ਲੱਗ ਪਿਆ ਅਤੇ ਵਿਤੋਂ ਵਧ ਖਰਚ ਕਰਨ ਕਰਕੇ ਹਮੇਸ਼ਾਂ ਕਰਜ਼ੇ ਥੱਲ੍ਹੇ ਦਬਿਆ ਰਹਿੰਦਾ।


ਲਾਰਡ ਡਲਹੌਜੀ ਇਸ ਗੱਲ ਤੋਂ ਸਖਤ ਨਾਰਾਜ਼ ਹੋ ਰਿਹਾ ਸੀ ਪਰ ਉਸਦੀ ਕੋਈ ਪੇਸ਼ ਨਾ ਗਈ। ਮਹਾਰਾਣੀ ਵਿਕਟੋਰੀਆ ਨੇ ਦਲੀਪ ਸਿੰਘ ਦੀਆਂ ਭਰ ਜਵਾਨੀ ਵਿਚ ਕੁਝ ਪੇਂਟਿੰਗ ਤਿਆਰ ਕਰਵਾਈਆਂ ਜੋ ਉਸਦੇ ਸ਼ਾਹੀ ਜਲਾਲ ਅਤੇ ਸਿੱਖੀ ਸ਼ਾਨ ਦੀਆਂ ਮੂੰਹ ਬੋਲਦੀਆਂ ਤਸਵੀਰਾਂ ਹਨ। ਇੰਗਲੈਂਡ ਦੇ ਸ਼ਹਿਜ਼ਾਦੇ ਅਤੇ ਸ਼ਹਿਜ਼ਾਦੀਆਂ ਦਲੀਪ ਸਿੰਘ ਦੇ ਚੰਗੇ ਦੋਸਤ ਬਣ ਗਏ ਉਹ ਲੰਡਨ ਦੇ ਕਲੱਬਾਂ ਵਿਚ ਸ਼ਾਹੀ ਘਰਾਣੇ ਦੀਆਂ ਦਾਅਵਤਾਂ ਵਿਚ ਅਤੇ ਹੋਰ ਰੰਗ ਰਲੀਆਂ ਵਿਚ ਗਲਤਾਨ ਰਹਿਣ ਲੱਗ ਪਿਆ 1

 1860 ਵਿਚ ਦਲੀਪ ਸਿੰਘ ਨੂੰ ਖਬਰ ਮਿਲੀ ਕੀ ਉਸਦੀ ਮਾਤਾ ਨੈਪਾਲ ਵਿਚ ਅੰਨੀ ਹੋ ਚੁਕੀ ਹੈ 1  ਮਹਾਰਾਜੇ ਨੂੰ ਮਾ ਦੇ ਵਿਛੋੜੇ ਨੇ ਬਿਹਬਲ ਕਰ ਦਿਤਾ 1 ਜਦੋਂ ਅੰਗਰੇਜ਼ ਸਰਕਾਰ ਨੂੰ ਪੂਰਾ ਯਕੀਨ ਹੋ ਗਿਆ ਕਿ ਮਹਾਰਾਜਾ ਦਲੀਪ ਸਿੰਘ ਹੁਣ ਸਿੱਖੀ ਤੋਂ ਦੂਰ ਹੋ ਗਿਆ ਹੈ ਅਤੇ ਈਸਾਈਅਤ ਦਾ ਮੁੱਦਈ ਬਣ ਚੁੱਕਾ ਹੈ ਤਾਂ ਉਸਨੂੰ ਭਾਰਤ ਆਉਣ ਦੀ ਆਗਿਆ ਮਿਲ ਗਈ। ਪੁਤਰ ਦਾ ਸਨੇਹਾ ਮਿਲਣ ਤੇ ਮਹਾਰਾਨੀ ਜਿੰਦਾ ਕਲਕਤੇ ਜਾਣ ਲਈ ਤਿਆਰ ਹੋ ਗਈ1  ਰਾਣਾ ਵੀ ਮਹਾਰਾਨੀ ਤੋ ਛੁਟਕਾਰਾ ਪਾਣਾ ਚਾਹੁੰਦਾ ਸੀ 1    20,000 ਸਾਲਾਨਾ ਪੈਨਸ਼ਨ ਦਿੰਦੇ ਦਿੰਦੇ ਤੰਗ ਆ ਚੁਕਾ ਸੀ 1 ਜਿੰਦਾ ਦੀ ਤਿਆਰੀ ਬਾਰੇ ਸੁਣ ਕੇ ਹੁਕਮ ਕੀਤਾ ਕੀ ਅਗਰ ਮਹਾਰਾਨੀ ਇਕ ਵਾਰੀ ਨੈਪਾਲ ਤੋਂ ਬਾਹਰ ਚਲੀ ਜਾਂਦੀ ਹੈ ਤਾਂ ਮੁੜਕੇ  ਓਹ ਇਸ ਦੇਸ਼ ਤੇ ਪੈਰ ਨਹੀਂ ਰਖ ਪਾਏਗੀ ਤੇ ਉਸਦਾ ਭਤਾ ਵੀ ਸਦਾ ਵਾਸਤੇ ਬੰਦ ਕਰ ਦਿਤਾ ਜਾਵੇਗਾ 1 .ਮਹਾਰਾਨੀ ਪੁਤਰ ਦੇ ਮੋਹ ਵਿਚ ਇਤਨੀ ਡੁਬ ਗਈ ਕੀ  ਮਿਲਦੀ ਰੋਟੀ ਨੂੰ ਵੀ ਭੁਲ ਗਈ ਤੇ ਫੈਸਲਾ ਕਰ ਲਿਆ ਕੀ ਭਾਵੇਂ ਕੁਝ ਵੀ ਹੋਵੇ ਓਹ ਦਲੀਪ ਨੂੰ ਜਰੂਰ ਮਿਲੇਗੀ 1  ਹਜ਼ਾਰਾਂ ਅਓਕੜਾ  ਸਾਮਣੇ ਦੇਖ ਕੇ ਵੀ ਉਸਦੇ ਪੈਰ  ਨਹੀਂ ਰੁਕੇ, ਓਹ ਚਲ ਪਈ 1

 ਸਰਕਾਰ ਵਲੋਂ ਮਹਾਰਾਜੇ ਨੂੰ ਭਾਰਤ ਆਉਣ ਦੀ ਆਗਿਆ ਤਾ ਮਿਲ ਗਈ ਪਰ ਪੰਜਾਬ ਜਾਣ ਤੇ ਰੋਕ ਲਗਾ ਦਿਤੀ ਗਈ 1 ਮਹਾਰਾਜਾ ਕਲਕਤੇ ਸਪੇੰਸਰ ਹੋਟਲ ਵਿਚ ਠਹਿਰਿਆ ਤੇ ਮਾਂ ਨੂੰ ਲੈਣ ਲਈ ਆਦਮੀ ਭੇਜ ਦਿਤੇ1 ਸਾਰੇ ਰਾਹ ਗਿਣਤੀਆਂ ਗਿਣਦੀ ਫਰਵਰੀ 8 ,1861 ਕਲਕਤੇ ਹੋਟਲ ਪੁਜੀ 1  ਵਿਚੜੇ  ਮਾਂ- ਪੁਤ 13 ਸਾਲ ਬਾਅਦ  ਮਿਲੇ1 ਸਾਲਾਂ ਦੇ ਵਿਛੜੇ ਦੋਨੋ ਗਲੇ ਮਿਲਕੇ ਬਹੁਤ ਰੋਏ1  ਜਿੰਦਾ ਨੇ ਪੁਤ ਨੂੰ ਘੁਟਕੇ ਛਾਤੀ ਨਾਲ ਲਗਾ ਲਿਆ ਕਦੇ ਉਸਦਾ ਮੂੰਹ ਚੁੰਮਦੀ ਕਦੇ ਉਸਦੇ ਪਿਠ ਤੇ ਪਿਆਰ ਨਾਲ ਹਥ ਫ਼ੇਰਦੀ 1 ਅਜ ਪਹਿਲੀ ਵਾਰੀ ਉਸਨੇ ਆਪਣੀਆਂ ਅਖਾਂ ਦੀ ਘਾਟ  ਮਹਿਸੂਸ ਕੀਤੀ 1 ਸਹਿਜ ਸਹਿਜ ਉਸਦਾ  ਹਥ  ਦਲੀਪ ਦੇ ਸਿਰ ਤੇ ਚਲਾ ਗਿਆ 1 ਜਿਸ ਵੇਲੇ ਮਖਣਾ ਤੇ ਰੀਝਾਂ ਦੇ ਪਾਲੇ ਸਵਾ ਸਵਾ ਗਜ ਲੰਬੇ ਕੇਸਾਂ ਦਾ ਜੂੜਾ ਦਲੀਪ ਦੇ ਸਿਰ ਤੇ ਨਾ ਲਭਾ ਤਾਂ ਇਕ ਹੀ ਝਟਕੇ  ਨਾਲ ਓਹ ਪਿਛੇ ਹੋ ਗਈ 1 ਦੁਖੀ ਮਾਂ ਦੀਆਂ ਧਾਹਾਂ ਨਿਕਲ ਗਈਆਂ   ਇਹ ਮੇਰਾ ਦ੍ਲੀਪ੍ ਨਹੀਂ ਹੈ 1 ਦਲੀਪ ਨੇ ਕਿਹਾ ਮਾਂ ਮੈਂ ਹੀ ਤੇਰਾ ਦਲੀਪ ਹਾਂ1 ਤਾਂ ਲੰਬੇ ਲੰਬੇ  ਹੋਕੇ ਭਰਦੀ ਆਪਣੀ ਤਕਦੀਰ ਤੇ ਰਬ  ਨੂੰ ਕੋਸਣ ਲਗੀ ,” ਤੂੰ ਮੇਰਾ ਸਰਤਾਜ ਖੋਇਆ , ਮੇਰੇ ਰਾਜ ਭਾਗ ਖੋਇਆ , ਮੈਨੂੰ  ਆਪਣੇ ਪੰਜਾਬ ਤੋਂ ਦੂਰ ਕਰ ਦਿਤਾ ,ਤੇ ਅੰਤ ਵਿਚ ਮੇਰੀ ਜਾਨ ਤੋ ਪਿਆਰੀ ਸਿਖੀ ਨੂੰ ਵੀ  ਮੇਰੇ  ਤੋਂ ਖੋਹ ਲਿਆ ਹੈ 1 ਅਜ ਮੇਰੀ ਕੁਲ ਵਿਚੋਂ ਕਲਗੀਧਰ ਪਾਤਸ਼ਾਹ ਦੇ ਸ਼ਹੀਦ ਬਚਿਆਂ  ਦਾ ਲਹੂ ਮੁਕ ਗਿਆ ਹੈ  1 ਇਹ ਕਹਿੰਦਿਆ ਕਹਿੰਦਿਆ ਉਸਦਾ ਸਰੀਰ ਕੰਬ ਰਿਹਾ ਸੀ ਰੋਦਿਆਂ ਰੋਦਿਆ ਹਿਚਕੀ ਬਝ ਗਈ 1 ਦਲੀਪ ਦਾ ਸੀਨਾ ਵੀ ਚੀਰਿਆ ਗਿਆ ਓਹ ਮਾਂ ਦੇ ਪੈਰਾਂ ਤੇ ਡਿਗ ਪਿਆ 1 ਤੇ ਰੋ ਰੋ ਕਹਿਣ ਲਗਾ ,’ ਮਾਂ ਮੈ ਤੇਰੀ ਉਜੜੀ ਜਿੰਦਗੀ ਤਾਂ ਨਹੀ ਵਸਾ ਸਕਦਾ ,ਤੇਰੇ ਰਾਜ ਭਾਗ ਤੇਨੂੰ ਨਹੀ ਵਾਪਸ ਦੇ ਸਕਦਾ 1 ਤੇਰਾ  ਕੋਹਿਨੂਰ ਤੇਨੁ ਨਹੀਂ ਮੋੜ ਸਕਦਾ ਪਰ ਤੇਰੇ ਪਵਿਤਰ ਚਰਨਾ ਦੀ ਸਹੁੰ ਖਾ ਕੇ ਕਹਿੰਦਾ  ਹਾ ਤੇਰੀ ਕੁਲ ਵਿਚ ਗਈ ਸਿਖੀ ਫਿਰ ਪਰਤਾ ਲਿਆਵਾਂਗਾ 1 ਇਹ ਬਚਨ 1886 ਵਿਚ ਪੂਰਾ ਕੀਤਾ 1 ਆਖਰ ਆਪਣੇ ਵਤਨ ਦੀ ਸੁੱਖ ਮੰਗਦਿਆਂ ਉਹ ਆਪਣੇ ਪੁੱਤਰ ਦਲੀਪ ਸਿੰਘ ਨਾਲ 1861  ਵਿੱਚ ਇੰਗਲੈਂਡ ਚਲੀ  ਗਈ,1

  ਦਲੀਪ ਨੇ ਅੰਗਰੇਜ਼ ਸਰਕਾਰ ਨੂੰ ਮਾਂ ਦੇ ਗਹਿਣੇ ਵਾਪਸ ਕਰਨ, ਉਸਦੇ ਨਿਰਬਾਹ ਲਈ ਪੈਨਸ਼ਨ  ਤੇ ਹਿੰਦੁਸਤਾਨ ਵਿਚ ਮਾਂ ਨਾਲ ਰਹਿਣ ਦੀ ਇਜਾਜ਼ਤ ਮੰਗੀ 1 ਸਰਕਾਰ ਅਜੇ ਵੀ ਜਿੰਦਾਂ ਤੋਂ ਡਰਦੀ ਸੀ 1 ਉਸਨੇ ਗਹਿਣੇ ਵਾਪਸ ਕਰਨ ਤੇ ਪੈਨਸ਼ਨ ਦੇਣ ਦੀ ਗਲ ਇਸ ਸ਼ਰਤ ਤੇ ਮੰਨੀ ਜੇਕਰ ਜਿੰਦਾ ਭਾਰਤ ਛਡ ਕੇ ਲੰਕਾ ਵਿਚ ਕੈਦ ਰਹਿਣਾ ਮੰਨੇ 1 ਅਖੀਰ ਦਲੀਪ ਨੇ ਮਾਂ ਨੂ ਆਪਣੇ ਨਾਲ ਇੰਗ੍ਲੈੰਡ ਲਿਜਾਣਾ ਹੀ ਠੀਕ ਸਮਝਿਆ 1 ਜੁਲਾਈ 1861 ਵਿਚ ਉਹ ਵਲੈਤ ਪੁਜੇ 1 ਅੰਗਰੇਜ਼ ਕਰਮਚਾਰਿਆ ਨੇ ਉਸਦੇ ਵਾਸਤੇ ਵਖਰੇ ਘਰ ਦਾ ਇੰਤਜ਼ਾਮ ਕੀਤਾ ਹੋਇਆ ਸੀ ਪਰ ਜਿੰਦਾ ਪੁਤ  ਤੋ ਵਖਰਾ ਰਹਿਣ ਦਾ ਨਾ ਮੰਨੀ 1 ਮੁਲਗਰੇਵ ਕੈਸਲ ਵਿਚ ਹੀ ਪੁਤਰ ਨਾਲ ਰਹਿਣ ਲਗ ਪਈ 1 ਦਲੀਪ ਪਹਿਲਾਂ ਇਸਾਈ ਧਰਮ ਵਿਚ ਬੜੀ ਸ਼ਰਧਾ ਰਖਦਾ ਸੀ ਪਰ ਹੁਣ ਉਸਦਾ ਓਹ ਸ਼ੋਕ ਵੀ ਮਠਾ ਪੈ ਗਿਆ ਜਿੰਦਾ ਨੇ ਪੁਤਰ ਨੂੰ ਉਸਦੀਆਂ ਨਿਜੀ ਜਾਇਦਾਤਾਂ  ਬਾਰੇ ਵੀ ਦਸਿਆ ਜਿਨਾ ਤੇ ਕਾਨੂਨੀ ਤੋਰ ਤੇ ਕਿਸੇ ਸੁਲਹ ਦਾ ਕੋਈ ਅਸਰ ਨਹੀਂ ਸੀ 1 ਦਲੀਪ ਤੇ ਜਿੰਦਾ ਦਾ ਅਸਰ ਵੇਖ ਕੇ ਅੰਗ੍ਰੇਜ਼ੀ ਸਰਕਾਰ ਨੂੰ ਘਬਰਾਹਟ ਸ਼ੁਰੂ ਹੋ ਗਈ 1  ਇੰਗ੍ਲੈੰਡ ਦੀ ਸਰਕਾਰ ਨੇ ਜਿੰਦਾ ਨੂੰ ਹਿੰਦ ਭੇਜਣ ਦੀ ਤਜਵੀਜ਼ ਦਿਤੀ ਪਰ ਹਿੰਦ ਸਰਕਾਰ ਨਾ ਮੰਨੀ 1 ਅਖ਼ਿਰ ਜਿੰਦਾ ਨੂੰ ਪੁਤਰ ਤੋਂ ਵਿਛੋੜ ਕੇ ਵਖਰੇ ਘਰ ਅਬਿੰਗਟਨ ਹਾਉਸ ਵਿਚ ਰਹਿਣ ਵਾਸਤੇ ਮਜਬੂਰ ਕਰ ਦਿਤਾ ਜਿਥੇ  ਦਲੀਪ ਹਫਤੇ ਵਿਚ ਦੋ ਵਾਰੀ ਸਿਰਫ ਮਿਲ ਸਕਦਾ ਸੀ 1

ਅੰਗਰੇਜ਼ ਕਰਮਚਾਰੀਆਂ ਦਾ ਇਹ ਸਲੂਕ ਦੇਖਕੇ ਜਿੰਦਾ ਦੇ ਦਿਲ ਤੇ ਬਹੁਤ ਅਸਰ ਪਿਆ 1 ਉਸਦੀ ਤਬੀਅਤ ਦਿਨ-ਬ-ਦਿਨ ਵਿਗੜਨੀ ਸ਼ੂਰੂ ਹੋ ਗਈ 1 ਰਾਤ ਦਿਨ ਓਹ ਸੋਚਣ ਵਿਚ ਡੁਬੀ ਰਹਿੰਦੀ1 ਇੰਗਲੈਂਡ ਜਿਸ ਨੂੰ ਲੋਕ ਸਵਰਗ ਕਹਿੰਦੇ ਸੀ ਨਰਕਾਂ ਨਾਲੋਂ ਬਤਰ ਜਿੰਦਗੀ ਬਤੀਤ ਕਰਨ ਲਗੀ 1 ਅਖੀਰ ਮੋਤ ਨੂੰ ਹੀ ਦੁਖੀ ਜਿੰਦਾ ਦੀ ਹਾਲਤ ਤੇ ਤਰਸ ਆ ਗਿਆ 1  ਪਹਿਲੀ ਅਗੁਸਤ 1863 ਦੇ ਦਿਨ ਜਿੰਦਾਂ ਨੂੰ ਉਸਨੇ ਆਪਣੇ ਕਲਾਵੇ ਵਿਚ ਲੈ ਲਿਆ 1 ਜਿੰਦਾ ਦੀ ਜਿੰਦ ਨਿਕਲ ਗਈ 1  ਜਿਸਮ ਦੇ ਸਿਵੇ ਨਰ੍ਬਤਾ ਨਦੀ  ਵਿਚ ਗੋਤੇ ਖਾਂਦੇ ਸਮੁੰਦਰ ਵਲ ਨੂੰ ਜਾ ਰਹੇ  ਸੀ ਤੇ ਰੂਹ ਆਪਣੇ ਉਜੜੇ ਪੰਜਾਬ ਵਕ ਝਾਤੀ ਮਾਰਨ ਲਈ ਤਰਸ ਰਹੀ ਸੀ 1   

 ਬੁਝਣ ਲਗੇ ਦੀਵੇ ਦੀ ਜੋਤ ਲਟ ਲਟ ਕਰਕੇ ਬਲਣ ਲਗ ਪੈਂਦੀ ਹੈ 1 ਆਪਣੇ ਨਿਸਤੇ  ਹਥ ਦਲੀਪ ਦੇ ਸਿਰ ਤੇ ਪਲੋਸਦੀ ਬੋਲੀ ,” ਦਲੀਪ ਤੂੰ ਨਹੀਂ ਜਾਣਦਾ ਤੇਰੇ ਵਾਸਤੇ ਮੇਰੇ ਦਿਲ ਵਿਚ ਕਿਨੀਆਂ ਕੁ ਰੀਝਾਂ ਸਨ 1 ਰਬ ਸਾਖੀ ਹੈ ਜੋ ਮੈਂ ਤੇਰੇ ਵਾਸਤੇ ਜਫਰ ਜਲੇ ਨੇ 1 ਤੂ ਨੋਂ ਮਹੀਨੇ 24 ਦਿਨ ਦਾ ਸੈ ਜਦ ਤੇਰੇ ਪਿਤਾ ਮੈਨੂੰ ਸਦਾ ਦਾ ਸਲ ਦੇ ਗਏ 1 ਤੇਰੇ ਬਦਲੇ ਮੈਂ ਰਨ੍ਦੇਪਾ ਕਟਣਾ ਪ੍ਰਵਾਨ ਕਰ ਲਿਆ ਨਹੀਂ ਤਾਂ ਬਾਕੀ ਰਾਣੀਆਂ ਵਾਗ ਮੈਂ ਵੀ ਸਤਿ ਹੋ ਜਾਂਦੀ 1 ਪੁੰਜ ਸਾਲ 11 ਦਿਨ ਦਾ ਸੈ ਟੂ ਜਦ ਤੇਨੂੰ ਕਿਸਮਤ ਨੇ ਬਾਦਸ਼ਾਹ ਬਣਾ ਦਿਤਾ 1 ਮੈਂ ਆਪਣੇ ਹਥੀਂ ਤੇਨੂੰ ਤਾਜ ਸਜਾ ਲਾਹੋਰੇ ਦੇ ਤਖਤ ਤੇ ਬੈਠਣ ਲ ਈ ਭੇਜਿਆ ਕਰਦੀ ਸੀ 1 ਤੇਰੇ ਨਿਕੇ ਨਿਕੇ ਕਦਮਾਂ ਨਾਲ ਮੇਰਿਆ ਵਡੀਆਂ ਵਡੀਆਂ ਰੀਝਾਂ ਨਚਿਆ ਕਰਦਿਆਂ ਸਨ 1 ਮੈ ਸੋਚਿਆ ਕਰਦੀ ਸੀ ਜਦ ਮੇਰਾ ਦਲੀਪ ਜਵਾਨ ਹੋਕੇ ਸਹਿ ਅਰਥਾਂ ਵਿਚ ਰਾਗ ਭਾਗ ਸੰਭਾਲੇਗਾ ਤੇ ਮੈਂ ਆਪਣੀ ਜਿੰਦਗੀ ਦਾ ਸਫਰ ਦਲੀਪ ਦੇ ਮੋਢਿਆਂ ਤੇ ਆਪਣੇ ਸਰਤਾਜ ਦੇ ਚਰਨਾ ਵਿਚ ਪਹੁੰਚਾ ਗਈ  1 ਸ਼ੇਰ-ਏ-ਪੰਜਾਬ ਦੇ ਖਬੇ ਹਥ ਮੇਰੀ ਮੜੀ ਹੋਵੇਗੀ ਜਿਸ ਨੂੰ ਮੇਰਾ ਲਾਲ ਹੀਰੇ ਤੇ ਮੋਟੀਆਂ ਨਾਲ ਮੜ ਦੇਵੇਗਾ 1 ਪੰਜਾਬ ਦੀ ਓਹ ਸ਼ਾਨ ਦੇਖਕੇ ਲੋਕ ਆਗਰੇ ਦੇ ਤਾਜ ਮਹਲ ਨੂੰ ਭੁਲ ਜਾਣਗੇ 1  ਇਕ ਸਧਰ ਹੋਰ ਹੈ ਮੇਰੇ ਮਨ ਵਿਚ ਜੋ ਮੈਂ ਆਪਣੇ ਅੰਦਰ ਲੇਕੇ ਨਹੀਂ ਮਰਨਾ ਚਾਹੁੰਦੀ 1 ਮੇਰੀ ਇਹ ਪੁੰਜ ਸੇਰ ਦੀ ਮਿਟੀ ਪੰਜਾਬ ਦੀ ਅਮਾਨਤ ਹੈ ਵੇਖੀਂ ਕੀਤੇ ਗੈਰਾਂ ਦੇ ਦੇਸ਼ ਵਿਚ ਰੁਲਦੀ ਨਾ ਰਹਿ ਜਾਵੇ 1 ਮੇਰੇ ਸਵਾਸ ਪੂਰੇ ਹੋ ਜਾਂ ਤਾਂ ਮੇਰੀ ਅਰਥੀ ਨੂੰ ਇਥੋ ਚੂਕ ਲਈੰ ਪੰਜਾਬ ਅਪੜੀ , ਲਾਹੋਰ ਵਿਚ ਗੁਰੂਦਵਾਰਾ ਡੇਰਾ ਸਾਹਿਬ ਦੇ ਸਾਮਣੇ ਜਾ ਧਰੀਂ 1 ਕੋਈ ਸਿਖ ਗੁਰੂ ਅਰਜਨ ਦੇਵ ਨੂੰ ਮਥਾ ਟੇਕ ਕੇ ਬਾਹਰ ਮੁੜਦਾ ਵੇਖੇ ਤਾਂ ਉਸਦੀ ਚਰਨ ਧੂੜ ਮੇਰੇ ਮਥੇ ਤੇ ਲਗਾ ਦੇਈਭਲਾ ਜੇ ਤਤੀ ਜਿੰਦਾ ਦੀ ਪੁਠੀ ਤਕਦੀਰ ਸਿਧਿ ਹੋ ਜਾਏ 1 ਇਕ ਹੋਰ ਵੀ ਪਕੀ ਕਰਨਾ ਚਾਹੰਦੀ ਹਨ  ਮਰਨ ਵਾਲੇ ਦੀਆਂ ਆਖਾਂ ਵਿਚ ਦੋ ਬੂੰਦ ਪਾਣੀ ਦੇ ਆ ਜਾਇਆ ਕਰਦੇ ਹਨ 1 ਲੋਕ ਪਲਕਾਂ ਬੰਦ ਕਰ ਦਿੰਦੇ ਹਨ 1 ਉਹ ਆਖਰੀ ਹੰਜੂ ਧਰਤੀ ਤੇ ਫਨਾਹ ਹੋ ਜਾਇਆ ਕਰਦੇ ਨੇ 1 ਪਰ ਮੇਰਾ ਲਾਲ ਮੇਰੇ ਨਾਲ ਇਹ ਅਨਰਥ ਨਾ ਕਰੀਂ 1 ਮੇਰੀ ਮੋਈ ਦੇ ਨੇਤਰ ਬੰਦ ਨਾ ਕਰੀਂ ਮਤੇ ਮੋਈ ਹੋਈ ਜਿੰਦਾ ਦੇ ਹੰਝੂ ਇਸ ਬਗਾਨਿਆਂ ਦੀ ਧਰਤੀ ਤੇ ਢਹਿ ਪੈਣ ਉਸ ਨਿਰਦਈ ਅੰਗਰੇਜ਼ ਅਗੇ ਫਰਿਆਦ ਕਰਨ , ਜਿਸਨੇ ਸਾਰੀ ਉਮਰ ਮੇਰੇ ਨਾਲ ਇਨਸਾਫ਼ ਨਹੀਂ ਕੀਤਾ 1 ਇਹ ਮੇਰੀ ਅੰਤਿਮ ਭੇਟਾ ਮੇਰੇ ਸਰਤਾਜ ਵਾਸਤੇ ਲੈ ਜਾਈ 1ਕਹਿੰਦੇ ਹਨ ਮਰਨ ਤੋ ਬਾਦ ਸਾਰੇ ਵੈਰ ਵਿਰੋਧ ਮਿਟ ਜਾਂਦੇ ਹਨ 1 ਪਰ ਜਿੰਦਾ ਦੇ ਵਿਰੋਧੀਆਂ ਦਾ ਮਨ ਪਤਾ ਨਹੀਂ ਕਿਸ ਮਿਟੀ ਦਾ ਬਣਿਆ ਸੀ ਕੀ ਮਰਨ ਤੋਂ ਬਾਦ ਵੀ ਉਸਦੇ ਇੱਛਾ ਅਨੁਸਾਰ ਉਸਦੀ ਲੋਥ ਪੰਜਾਬ ਲਿਜਾਣ  ਦੀ ਆਗਿਆ ਨਹੀਂ ਦਿਤੀ 1 ਅਖੀਰ ਬੰਬਈ ਦੇ ਨੇੜੇ ਨਾਸਿਕ ਵਿਚ ਨਰਬਦਾ ਦੇ ਕੰਢੇ ਤੇ ਉਸਦਾ ਸਸਕਾਰ ਕੀਤਾ ਗਿਆ 1 ਦਲੀਪ ਮਾਂ ਦੇ ਚਰਨਾ ਵਿਚ ਖਲੋਤਾ ਰੋ ਰਿਹਾ ਸੀ 1 ਕੋਲ ਖੜੇ ਅੰਗਰੇਜ਼ ਵਾਪਸ ਜਾਣ  ਨੂੰ ਕਾਹਲੇ ਸਨ 1 ਦਲੀਪ ਸਿੰਘ ਨੇ ਮਜਬੂਰਨ ਮਘਦੇ ਅੰਗਿਆਰਿਆਂ  ਨੂੰ  ਹੀ ਨਰਬਦਾ ਨਦੀ ਵਿਚ ਪ੍ਰਵਾਹ ਕਰ  ਦਿਤਾ ਤੇ ਵਾਪਸ ਤੁਰ ਪਿਆ ਆਪਣੀ ਮਾਂ ਦੀ ਇੱਛਾ ਅਨੁਸਾਰ ਮਹਾਰਾਜਾ ਦਲੀਪ ਸਿੰਘ ਆਪਣੀ ਮਾਤਾ ਮਹਾਰਾਣੀ ਜਿੰਦ ਕੌਰ ਦਾ ਸਸਕਾਰ ਪੰਜਾਬ ਵਿੱਚ ਆਪਣੇ ਪਿਤਾ ਦੇ ਨੇੜੇ ਲਾਹੌਰ ਵਿਖੇ ਕਰਨਾ ਚਾਹੁੰਦਾ ਸੀ ਪਰ ਗੋਰਾ ਸਰਕਾਰ ਵਲੋਂ ਉਸ ਨੂੰ ਪੰਜਾਬ ਜਾਣ ਦੀ ਆਗਿਆ ਨਾ ਦਿੱਤੀ ਗਈ, ਜਿਸ ਕਰਕੇ ਉਸ ਨੂੰ ਆਪਣੀ ਮਾਂ ਦਾ ਸਸਕਾਰ  ਬੰਬਈ ਦੇ ਨੇੜੇ ਨਾਸਿਕ ਵਿਖੇ ਗੋਦਾਵਰੀ ਦਰਿਆ ਦੇ ਕੰਢੇ ਹੀ ਕਰਨਾ ਪਿਆ। ਸਮਾਂ ਪਾ ਕੇ ਮਹਾਰਾਣੀ ਜਿੰਦਾਂ ਦੀਆਂ ਆਸ਼ਾਵਾਂ ਨੂੰ ਉਦੋਂ ਬੂਰ ਪਿਆ ਜਦੋਂ ਆਪਣੀ ਦਾਦੀ ਦੀ ਇੱਛਾ ਦਾ ਸਤਿਕਾਰ ਕਰਦਿਆਂ ਪਰਿੰਸੈਸ ਬੰਬਾ ਸੋਫੀਆ ਜਿੰਦਾਂ ਦਲੀਪ ਸਿੰਘ ਨੇ ਮਹਾਰਾਣੀ ਜਿੰਦਾਂ ਦੀਆਂ ਅਸਤੀਆਂ ਲਾਹੌਰ ਵਿਖੇ ਮਹਾਰਾਜਾ ਰਣਜੀਤ ਸਿੰਘ ਦੇ ਮੈਮੋਰੀਅਲ ਵਿਖੇ ਭੇਂਟ ਕਰ  ਦਿੱਤੀਆਂ।

ਵਾਪਸੀ ਤੇ ਉਹ ਕਾਇਰੋ ਵਿਖੇ ਰੁਕਿਆ ਅਤੇ ਇਕ ਖੂਬਸੂਰਤ ਕੁੜੀ ਬਾਂਬਾ ਮੂਲਰ ਨਾਲ ਸ਼ਾਦੀ ਕਰਵਾ ਲਈ। ਇਹ ਵਿਆਹ ਈਸਾਈ ਰਸਮਾਂ ਮੁਤਾਬਕ ਹੋਇਆ ਅਤੇ ਸ਼ਾਹੀ ਜੋੜੀ ਇੰਗਲੈਂਡ ਪਰਤ ਗਈ। 1863 ਵਿਚ ਮਹਾਰਾਜੇ ਨੇ ਲੰਡਨ ਛੱਡ ਕੇ ਕੈਂਬਰਿਜ ਦੇ ਨੇੜੇ ਐਲਵਿਡਨ ਅਸਟੇਟ ਖਰੀਦ ਲਈ ਜੋ 17000 ਏਕੜ ਉੱਪਰ ਫੈਲੀ ਹੋਈ ਸੀ। ਮਹਾਰਾਜੇ ਨੇ ਇਥੇ 1874 ਵਿਚ ਭਾਰਤ ਦੇ ਸ਼ਾਹੀ ਮਹਿਲਾਂ ਦੇ ਨਮੂਨੇ ਉੱਪਰ ਆਪਣਾ ਮਹਿਲ ਤਾਮੀਰ ਕਰਵਾਇਆ। ਇਸ ਮਹਿਲ ਅੰਦਰ ਉਹ ਐਸ਼ੋ-ਇਸ਼ਰਤ ਦਾ ਜੀਵਨ ਬਤੀਤ ਕਰਦਾ ਰਿਹਾ ਅਤੇ ਸ਼ਿਕਾਰ ਖੇਡਣ ਦਾ ਸ਼ੌਂਕ ਪਾਲਦਾ ਰਿਹਾ। ਸ਼ਾਹੀ ਘਰਾਣੇ ਦੇ ਸ਼ਹਿਜ਼ਾਦੇ ਵੀ ਉਸਦੀਆਂ ਸ਼ਿਕਾਰ ਪਾਰਟੀਆਂ ਵਿਚ ਸ਼ਾਮਿਲ ਹੁੰਦੇ ਰਹੇ।

1884 ਵਿਚ ਮਹਾਰਾਜੇ ਨੇ ਪੰਜਾਬ ਤੋਂ ਆਪਣੇ ਮਿੱਤਰ ਅਤੇ ਰਿਸ਼ਤੇਦਾਰ ਠਾਕਰ ਸਿੰਘ ਸੰਧਾਵਾਲੀਆ ਨੂੰ ਆਪਣੇ ਕੋਲ ਸੱਦ ਲਿਆ। ਠਾਕਰ ਸਿੰਘ ਨੇ ਦਲੀਪ ਸਿੰਘ ਨੂੰ ਗੁਰੂਆਂ ਦੀ ਭਵਿੱਖਬਾਣੀ ਯਾਦ ਕਰਵਾਈ ਅਤੇ ਦੱਸਿਆ ਕਿ ਅੰਗਰੇਜ਼ੀ ਸਰਕਾਰ ਨੇ ਧੋਖੇ ਨਾਲ ਤੇਰਾ ਰਾਜ-ਭਾਗ ਖੋਹਿਆ ਹੈ। ਤੇਰੀ ਨਾਬਾਲਿਗ ਉਮਰ ਦਾ ਫਾਇਦਾ ਉਠਾ ਕੇ ਤੇਰੀ ਨਿੱਜੀ ਜਾਇਦਾਦ ਜ਼ਬਤ ਕਰ ਲਈ ਹੈ ਜਿਸਦਾ ਤੂੰ ਜੱਦੀ ਵਾਰਿਸ ਹੈਂ। ਕੋਹੇਨੂਰ ਹੀਰਾ ਵੀ ਤੇਰਾ ਹੈ1 ਇਕ ਦਿਨ ਰੂਸ ਦੀ ਫੌਜ ਪੰਜਾਬ ‘ਤੇ ਧਾਵਾ ਬੋਲੇਗੀ, ਅੰਗਰੇਜ਼ੀ ਰਾਜ ਦਾ ਖਾਤਮਾ ਹੋਵੇਗਾ। ਮਹਾਰਾਜੇ ਨੇ ਪੰਜਾਬ ਜਾਣ ਦੇ ਲਈ ਮਨ ਤਿਆਰ ਕਰ ਲਿਆ ਅਤੇ ਲੰਡਨ ਤੋਂ ਮਨਜ਼ੂਰੀ ਮੰਗੀ। ਪੰ੍ਰਤੂ ਅੰਗਰੇਜ਼ ਸਰਕਾਰ ਉਸਨੂੰ ਕਿਸੇ ਸ਼ਰਤ ‘ਤੇ ਵੀ ਭਾਰਤ ਨਹੀਂ ਭੇਜਣਾ ਚਾਹੁੰਦੀ ਸੀ। ਮਹਾਰਾਜੇ ਨੇ ਆਪਣੀ ਜਾਇਦਾਦ ਅਤੇ ਕੋਹੀਨੂਰ ਹੀਰਾ ਵੀ ਮੰਗਿਆ ਉਸਨੇ ਆਪਣੇ ਦੇਸ਼ਵਾਸੀਆਂ ਦੇ ਨਾਮ 1886 ਈ: ਵਿਚ ਇਹ ਬਿਆਨ ਜਾਰੀ ਕੀਤਾ। “ਖਾਲਸਾ ਜੀ ਮੈਨੂੰ ਮੁਆਫ ਕਰ ਦੇਣਾ ਕਿਉਂਕਿ ਮੈਂ ਅਣਜਾਣਪੁਣੇ ਵਿਚ ਸਿੱਖੀ ਸਰੂਪ ਨੂੰ ਤਿਲਾਂਜਲੀ ਦੇ ਕੇ ਇਸਾਈ ਧਰਮ ਧਾਰਨ ਕਰ ਲਿਆ ਸੀ ਮੇਰੀ ਇੱਛਾ ਹੈ ਕਿ ਮੈਂ ਬੰਬਈ ਪਹੁੰਚ ਕੇ ਫਿਰ ਖੰਡੇ ਦੀ ਪਾਹੁਲ ਲੈ ਕੇ ਖਾਲਸਾ ਸਜ ਜਾਵਾਂ। ਠਾਕਰ ਸਿੰਘ ਆਪਣੇ ਨਾਲ ਇਕ ਗ੍ਰੰਥੀ ਅਤੇ ਗੁਰੂ ਗ੍ਰੰਥ ਸਾਹਿਬ ਦੀ ਬੀੜ ਵੀ ਲੈ ਗਏ ਸੀ। ਮਹਾਰਾਜੇ ਨੂੰ ਹਰ ਰੋਜ਼ ਬਾਣੀ ਦਾ ਪਾਠ ਵੀ ਸੁਣਾਇਆ ਜਾਂਦਾ ਸੀ। ਸਿੱਖੀ ਦੀ ਤੜਫ ਨੇ ਮਹਾਰਾਜੇ ਨੂੰ ਬਿਹਬਲ ਕਰ ਦਿੱਤਾ ਅਤੇ ਉਹ ਅੰਗਰੇਜ਼ ਸਰਕਾਰ ਦੇ ਵਿਰੋਧਤਾ ਦੇ ਬਾਵਜੂਦ 1886 ਈ: ਵਿਚ ਪੰਜਾਬ ਵੱਲ ਰਵਾਨਾ ਹੋ ਪਿਆ। ਉਸਨੇ ਆਪਣੇ ਪਰਿਵਾਰ ਦੇ ਮੈਂਬਰ ਵੀ ਨਾਲ ਲੈ ਲਏ ਅਤੇ ਆਪਣੀ ਆਮਦ ਬਾਰੇ ਪੰਜਾਬ ਵਾਸੀਆਂ ਦੇ ਨਾਮ ਸੰਦੇਸ਼ ਭੇਜ ਦਿੱਤਾ। ਲਾਰਡ ਡਫਰਿਨ ਨਹੀਂ ਸੀ ਚਾਹੁੰਦਾ ਕਿ ਮਹਾਰਾਜਾ ਭਾਰਤ ਵਿਚ ਪੁੱਜੇ ਕਿਉਂਕਿ ਪੰਜਾਬ ਵਿਚ ਉਸਦੇ ਪਰਤਣ ਦੀਆਂ ਖ਼ਬਰਾਂ ਸਨਸਨੀਖੇਜ਼ ਸਾਬਤ ਹੋ ਰਹੀਆਂ ਸਨ। ਕੂਕਿਆਂ ਨੇ ਮਹਾਰਾਜੇ ਦੇ ਹੱਕ ਵਿਚ ਅਫਵਾਹਾਂ ਫੈਲਾ ਰੱਖੀਆਂ ਸਨ ਅਤੇ ਗੁਰੂਆਂ ਦੀ ਭਵਿੱਖਬਾਣੀ ਅਤੇ ਖਾਲਸਾ ਰਾਜ ਦੀ ਪੁਨਰ ਸਥਾਪਨਾ ਵੀ ਸਹੀਦ  ਉਨ੍ਹਾਂ ਹੀ ਕਾਢ ਸੀ ।

ਸੋਚੀ ਸਮਝੀ ਸਕੀਮ ਅਧੀਨ ਮਹਾਰਾਜੇ ਨੂੰ ਰਸਤੇ ਵਿਚ ‘ਅਦਨ’ ਦੀ ਬੰਦਰਗਾਹ ‘ਤੇ ਹੀ ਕੈਦ ਕਰ ਲਿਆ ਗਿਆ। ਉਸਦੇ ਪਰਿਵਾਰ ਨੂੰ ਇੰਗਲੈਂਡ ਪਰਤਾ ਦਿੱਤਾ ਗਿਆ ਅਤੇ ਉਸਨੂੰ ਪਰਤਣ ਲਈ ਮਜ਼ਬੂਰ ਕੀਤਾ ਗਿਆ। ਠਾਕੁਰ ਸਿੰਘ ਨੇ ਦੋ ਸਿੰਘ ਪੰਜਾਬ ਤੋਂ ਅਦਨ ਭੇਜ ਦਿੱਤੇ ਅਤੇ ਤਿੰਨ ਹੋਰ ਫੌਜੀ ਸਿੰਘ ਅਦਨ ਤੋਂ ਲੈ ਕੇ 25 ਮਈ 1886 ਨੂੰ ਮਹਾਰਾਜਾ ਦਲੀਪ ਸਿੰਘ ਨੂੰ ਖੰਡੇ ਦੀ ਪਾਹੁਲ ਛਕਾਈ ਗਈ। ਭਾਵੇਂ ਫਿਰੰਗੀਆਂ ਨੇ ਮਹਾਰਾਜਾ ਦਲੀਪ ਸਿੰਘ ਨੂੰ ਆਪਣੇ  ਜਾਲ ਵਿੱਚ ਚੰਗੀ ਤਰਹ  ਫਸਾ ਲਿਆ ਸੀ ਪਰ ਤਵਾਰੀਖ਼ ਨੇ ਆਖਰ ਐਸਾ ਪਲਟਾ ਮਾਰਿਆ ਕਿ 25  ਮਈ 1886  ਨੂੰ ਅਦਨ ਵਿਖੇ ਮਹਾਰਾਜਾ ਦਲੀਪ ਸਿੰਘ ਨੇ ਅੰਮ੍ਰਿਤ ਛਕ ਕੇ ਮੁੜ ਸਿੱਖ ਧਰਮ ਧਾਰਨ ਕਰ ਲਿਆ।  ਉਹ ਸਿੰਘ ਤਾਂ ਸਜ ਗਿਆ ਪ੍ਰੰਤੂ ਉਸਦਾ ਪੰਜਾਬ ਪਹੁੰਚਣ ਦਾ ਸੁਪਨਾ ਸਾਕਾਰ ਨਾ ਹੋ ਸਕਿਆ ਉਦਾਸੀ ਅਤੇ ਬੇਵਸੀ ਦੀ ਹਾਲਤ ਵਿਚ ਉਹ ਪੈਰਿਸ ਪਰਤ ਗਿਆ। ਅੰਗਰੇਜ਼ ਸਰਕਾਰ ਨੂੰ ਪੈਨਸ਼ਨ ਅਤੇ ਸਾਰੀ ਜਾਇਦਾਦ ਰੱਦ ਕਰਨ ਲਈ ਅਰਜ਼ੀ ਭੇਜ ਦਿੱਤੀ ਉਹ ਗ਼ੁਲਾਮੀ ਦੇ ਜੀਵਨ ਤੋਂ ਤੰਗ ਆ ਚੁੱਕਾ ਸੀ ਉਸਨੇ ਆਪਣੇ ਪਰਿਵਾਰ ਤੋਂ ਵੀ ਨਾਤਾ ਤੋੜ ਲਿਆ ਅਤੇ ਫਰਾਂਸ ਵਿਚ ਰਹਿਣ ਦੀ ਠਾਣ ਲਈ।

ਮਹਾਰਾਜੇ ਦਾ ਭਾਰਤ ਦੀ ਅਜ਼ਾਦੀ ਲਈ ਘੋਲ
ਪੈਰਿਸ ਹਮੇਸ਼ਾਂ ਅਜ਼ਾਦੀ ਘੁਲਾਟੀਆਂ ਦੀ ਪਨਾਹਗਾਹ ਰਿਹਾ ਹੈ। ਮਹਾਰਾਜੇ ਨੇ ਆਪਣੇ ਅਜ਼ਾਦੀ ਦੇ ਘੋਲ ਲਈ ਇਸੇ ਸ਼ਹਿਰ ਨੂੰ ਅੱਡਾ ਬਣਾਇਆ। ਆਇਰਲੈਂਡ ਦੇ ਅਜ਼ਾਦੀ ਘੁਲਾਟੀਏ ਅੰਗਰੇਜ਼ ਸਰਕਾਰ ਦੇ ਵਿਰੁੱਧ ਬਗ਼ਾਵਤ ਲਈ ਤਿਆਰੀ ਕਰ ਰਹੇ ਸਨ। ਦਲੀਪ ਸਿੰਘ ਨੂੰ ਆਇਰਲੈਂਡ ਦੇ ਬਾਗ਼ੀਆਂ ਅਤੇ ਰੂਸੀ ਡਿਪਲੋਮੈਟਾਂ ਦੀ ਸਹਾਇਤਾ ਮਿਲ ਗਈ। ਉਸਨੇ ਆਪਣੀ ਸਕੀਮ ਨੂੰ ਸਿਰੇ ਚਾੜ੍ਹਨ ਲਈ ਪੈਰਿਸ ਵਿਚ ਦਫਤਰ ਖੋਲ੍ਹ ਲਿਆ। ਪਾਂਡੀਚਰੀ ਵਿਚ ਠਾਕਰ ਸਿੰਘ ਮਹਾਰਾਜੇ ਦਾ ਪ੍ਰਧਾਨ ਮੰਤਰੀ ਥਾਪਿਆ ਗਿਆ ਅਤੇ ਉਹ ਪੰਜਾਬ ਦੇ ਸਿੱਖਾਂ ਨਾਲ ਇਕ ਕੜੀ ਦਾ ਕੰਮ ਵੀ ਕਰ ਰਿਹਾ ਸੀ। ਪੈਰਿਸ ਤੋਂ ਮਹਾਰਾਜੇ ਨੇ ਦੋ ਸੰਦੇਸ਼ ਵੀ ਜਾਰੀ ਕੀਤੇ ਪਹਿਲਾ ਪੰਜਾਬ ਦੇ ਸਿੱਖ ਭਰਾਵਾਂ ਦੇ ਨਾਮ ਅਤੇ ਦੂਜਾ ਭਾਰਤ ਦੇ ਮਹਾਰਾਜਿਆਂ ਅਤੇ ਜਨਤਾ ਦੇ ਨਾਮ ਸੀ ਜਿਸ ਵਿਚ ਦੋਹਾਂ ਵਿਚ ਮਹਾਰਾਜੇ ਨੇ  ਅੰਗਰੇਜ਼ੀ ਰਾਜ ਵਿਰੁੱਧ ਬਗ਼ਾਵਤ ਲਈ ਪ੍ਰੇਰਿਆ ।
ਰੂਸ ਦੇ ਜ਼ਾਰ ਤੋਂ ਫੌਜੀ ਸਹਾਇਤਾ ਪ੍ਰਾਪਤ ਕਰਨ ਲਈ ਮਹਾਰਾਜੇ ਨੇ ਰੂਸ ਜਾਣ ਦੀ ਤਿਆਰੀ ਕਰ ਲਈ। ਰੂਸ ਦੇ ਪ੍ਰਸਿੱਧ ਅਖ਼ਬਾਰ ‘ਮਾਸਕੋ ਗਜ਼ਟ’ ਦਾ ਐਡੀਟਰ ਮਿਸਟਰ ਕੈਟਕਾਫ ਮਹਾਰਾਜੇ ਦਾ ਵਿਚੋਲਾ ਬਣ ਗਿਆ ਅਤੇ ਉਸਦੇ ਸੱਦੇ ਉੱਪਰ ਉਹ ਰੂਸ ਦੀ ਰਾਜਧਾਨੀ ਸੈਂਟ ਪੀਟਰਜ਼ ਬਰਗ ਜਾਣ ਲਈ ਤਿਆਰ ਹੋ ਗਿਆ। ਅੰਗਰੇਜ਼ ਸਰਕਾਰ ਨੇ ਮਹਾਰਾਜੇ ਦੀ ਹਰ ਕਾਰਵਾਈ ਉੱਪਰ ਨਿਗਾਹ ਰੱਖੀ ਹੋਈ ਸੀ ਅਤੇ ਉਸਦੇ ਪੈਰਿਸ ਦਫਤਰ ਦਾ ਇੰਚਾਰਜ ਅੰਗਰੇਜ਼ ਸਰਕਾਰ ਦੀ ਖੁਫੀਆ ਏਜੰਸੀ ਦਾ ਹੀ ਕਾਰਿੰਦਾ ਸੀ। ਹਰ ਖ਼ਬਰ ਲੰਡਨ ਅਤੇ ਸ਼ਿਮਲਾ ਤੁਰੰਤ ਭੇਜੀ ਜਾਂਦੀ ਰਹੀ। ਮਹਾਰਾਜੇ ਕੋਲ ਰੂਸ ਜਾਣ ਲਈ ਪਾਸਪੋਰਟ ਨਹੀਂ ਸੀ ਸੋ ਉਸਦੇ ਆਇਰਿਸ਼ ਦੋਸਤ, ਪੈਟਰਿਕ ਕੈਸੀ ਨੇ ਆਪਣੇ ਨਾਮ ‘ਤੇ ਪਾਸਪੋਰਟ ਅਤੇ ਵੀਜ਼ਾ ਜਾਰੀ ਕਰਵਾ ਦਿੱਤਾ ਦਲੀਪ ਸਿੰਘ ਰੂਸ ਵਿਚ ਪੈਟਰਿਕ ਕੈਸੀ ਦੀ ਸ਼ਨਾਖਤ ‘ਤੇ ਦਾਖਲ ਹੋਇਆ। ਰੂਸ ਦੀ ਯਾਤਰਾ ਸ਼ੁਰੂ ਕਰਨ ਤੋਂ ਪਹਿਲਾਂ ਇਕ ਅੰਗਰੇਜ਼ ਕੁੜੀ ਮਹਾਰਾਜੇ ਦੀ ਸਹੇਲੀ ਬਣ ਗਈ ਅਤੇ ਉਸਦੀ ਪਤਨੀ ਬਣ ਕੇ ਰੂਸ ਦਾ ਵੀਜ਼ਾ ਲੈ ਆਈ। ਕਈਆਂ ਦਾ ਖਿਆਲ ਹੈ ਕਿ ਇਹ ਵੀ ਅੰਗਰੇਜ਼ੀ ਸਰਕਾਰ ਦੀ ਜਸੂਸ ਸੀ। ਮਹਾਰਾਜਾ ਦਲੀਪ ਸਿੰਘ ਨਵੀਂ ਰਾਣੀ ‘ਅਦਾ ਵੈਦਰਿਲ’ ਅਤੇ ਇਕ ਸੇਵਾਦਾਰ ਅਰੂੜ ਸਿੰਘ ਗੱਡੀ ‘ਤੇ ਸਵਾਰ ਹੋ ਕੇ ਪੈਰਿਸ ਤੋਂ ਰੂਸ ਦੀ ਰਾਜਧਾਨੀ ਵੱਲ ਚੱਲ ਪਏ। ਰਸਤੇ ਵਿਚ ਬਰਲਿਨ ਦੇ ਸਟੇਸ਼ਨ ‘ਤੇ ਮਹਾਰਾਜੇ ਨੂੰ ਇਕ ਚੋਰ ਨੇ ਲੁੱਟ ਲਿਆ ਅਤੇ ਉਸਦਾ ਪਾਸਪੋਰਟ ਤੇ ਨਕਦੀ ਖੋਹ ਕੇ ਲੈ ਗਿਆ। ਹੁਣ ਰੂਸ ਦੇ ਬਾਰਡਰ ‘ਤੇ ਮੁਸੀਬਤ ਆਣ ਪਈ ਅਤੇ ਕਈ ਦਿਨ ਰੁਕਣ ਤੋਂ ਬਾਅਦ ਅੱਗੇ ਲੰਘਣ ਦੀ ਇਜਾਜ਼ਤ ਮਿਲ ਗਈ ਜੋ ਮਿਸਟਰ ਕੈਟਕਾਫ ਦੀ ਮਦਦ ਕਰਕੇ ਸੰਭਵ ਹੋਇਆ।
ਦਲੀਪ ਸਿੰਘ ਨੂੰ ਰੂਸੀ ਜ਼ਾਰ ਨਾਲ ਮਿਲਣ ਦਾ ਮੌਕਾ ਨਾ ਮਿਲਿਆ। ਕੈਟਕਾਫ ਨੇ ਉਸਨੂੰ ਮਾਸਕੋ ਬੁਲਾ ਭੇਜਿਆ ਅਤੇ ਉਹ ਕਈ ਮਹੀਨੇ ਇਕ ਹੋਟਲ ਵਿਚ ਰਹਿਣ ਉਪਰੰਤ ਮਾਸਕੋ ਦੇ ਬਾਹਰ ਸਸਤਾ ਘਰ ਲੈ ਕੇ ਰਹਿਣ ਲੱਗਾ। ਅਰੂੜ ਸਿੰਘ ਨੂੰ ਮਾਇਆ ਇਕੱਠੀ ਕਰਨ ਲਈ ਹਿੰਦੁਸਤਾਨ ਭੇਜਿਆ ਅਤੇ ਆਪਣੇ ਮਿਸ਼ਨ ਬਾਰੇ ਭਾਰਤੀ ਰਾਜਿਆਂ ਨੂੰ ਸੂਚਨਾ ਵੀ ਭੇਜੀ। ਜਿਸ ਤਰ੍ਹਾਂ ਕਹਿੰਦੇ ਹਨ ਕਿ ਮੁਸੀਬਤਾਂ ਇਕੱਠੀਆਂ ਹੀ ਆਉਂਦੀਆਂ ਹਨ।

ਮਹਾਰਾਜੇ ਦੀ ਬਦਕਿਸਮਤੀ ਨੂੰ ਉਸਦੇ ਮਦਦਗਾਰ ਕੈਟਕਾਫ ਨੂੰ ਨੌਕਰੀ ਤੋਂ ਕੱਢ ਦਿੱਤਾ ਗਿਆ ਅਤੇ ਕੁਝ ਮਹੀਨੇ ਬਾਅਦ ਹੀ ਉਹ ਕੈਂਸਰ ਨਾਲ ਮਰ ਗਿਆ ਉਸ ਦੇ ਵਿਰੋਧੀ ਨਹੀਂ ਚਾਹੁੰਦੇ ਸਨ ਕਿ ਮਹਾਰਾਜਾ ਦਲੀਪ ਸਿੰਘ ਰੂਸੀ ਜ਼ਾਰ ਨੂੰ ਮਿਲੇ। ਪਾਂਡੀਚਰੀ ਵਿਚ ਠਾਕਰ ਸਿੰਘ ਦੀ ਮੌਤ ਹੋ ਗਈ ਅਤੇ ਅਰੂੜ ਸਿੰਘ ਜਦੋਂ ਕਲਕੱਤੇ ਪਹੁੰਚਿਆ ਤਾਂ ਉਸ ਨੂੰ ਇਕ ਬੰਗਾਲੀ ਬਾਬੂ ਮਿੱਤਰਾ ਨੇ ਧੋਖੇ ਨਾਲ ਪੁਲਿਸ ਦੇ ਹਵਾਲੇ ਕਰ ਦਿੱਤਾ। ਅੰਗਰੇਜ਼ੀ ਸਰਕਾਰ ਪਾਸ ਖੁਫੀਆ ਰਿਪੋਰਟਾਂ ਪੈਰਿਸ ਤੋਂ ਮਹਾਰਾਜੇ ਦਾ ਦਫਤਰ ਹੀ ਭੇਜ ਰਿਹਾ ਸੀ ਅਰੂੜ ਸਿੰਘ ਨੇ ਸਾਰੀ ਸਕੀਮ ਅਤੇ ਮਹਾਰਾਜੇ ਦੇ ਭੇਦ ਅੰਗਰੇਜ਼ ਹਾਕਮਾਂ ਨੂੰ ਦੱਸ ਕੇ ਆਪਣੀ ਜਾਨ ਬਚਾਈ। ਮਹਾਰਾਜਾ ਦਲੀਪ ਸਿੰਘ ਅਤੀ ਉਦਾਸ ਹਾਲਤ ਵਿਚ ਪੈਰਿਸ ਪਰਤਣ ਲਈ ਮਜਬੂਰ ਹੋ ਗਿਆ। ਪੈਰਿਸ ਵਿਚ ਮਹਾਰਾਜਾ ਮਜਬੂਰੀ ਵੱਸ ਦਿਨ ਕੱਟੀ ਕਰ ਰਿਹਾ ਸੀ ਕਿ ਉਸਦੇ ਪੁੱਤਰ ਮਿਲਣ ਆਏ ਅਤੇ ਇੰਗਲੈਂਡ ਪਰਤਣ ਲਈ ਮਜਬੂਰ ਕਰਨ ਲੱਗੇ। 1890 ਵਿਚ ਮਹਾਰਾਜੇ ਨੂੰ ਅਧਰੰਗ ਹੋ ਚੁੱਕਾ ਸੀ ਅਤੇ ਉਸਦੀ ਸੰਭਾਲ ਕਰਨ ਵਾਲਾ ਵੀ ਕੋਈ ਨਹੀਂ ਸੀ। ਉਸਦੀ ਦੂਸਰੀ ਰਾਣੀ ਵੀ ਕਦੇ ਕਦਾਈਂ ਹੀ ਪਤਾ ਕਰਨ ਆਉਂਦੀ ਸੀ। ਜੋ ਪੈਸਾ ਜਮ੍ਹਾ ਸੀ ਉਹ ਵੀ ਰਾਣੀ ਨੇ ਉਜਾੜ ਛੱਡਿਆ ਸੀ। ਦਲੀਪ ਸਿੰਘ ਵੱਡੇ ਪੁੱਤਰ ਵਿਕਟਰ ਨਾਲ ਫਰਾਂਸ ਦੇ ਦੱਖਣ ਦੇ ਵਿਚ ਦਿਲ ਪਰਚਾਵੇ ਲਈ ਗਿਆ ਤਾਂ ਮਹਾਰਾਣੀ ਵਿਕਟੋਰੀਆ ਵੀ ਛੁੱਟੀਆਂ ਕੱਟਣ ਉਧਰ ਆਈ ਹੋਈ ਸੀ। ਮਹਾਰਾਜਾ ਮਲਿਕਾ ਵਿਕਟੋਰੀਆ ਨੂੰ ਮਿਲਿਆ ਅਤੇ ਮੁਆਫੀ ਮੰਗੀ ਕਿਉਂਕਿ ਮਲਿਕਾ ਹਮੇਸ਼ਾਂ ਉਸਨੂੰ ਪਿਆਰ ਕਰਦੀ ਰਹੀ ਸੀ। ਮਲਿਕਾ ਨੇ ਮਹਾਰਾਜੇ ਦੇ ਬੱਚਿਆਂ ਦੀ ਪੜ੍ਹਾਈ ਦਾ ਪ੍ਰਬੰਧ ਵੀ ਕੀਤਾ ਰਾਣੀ ਬਾਂਬਾ ਤਾਂ 1887 ਵਿਚ ਹੀ ਮਰ ਗਈ ਅਤੇ ਮਾਂ-ਪਿਉ ਮਹਿਟਰ ਬੱਚੇ ਮਲਿਕਾ ਵਿਕਟੋਰੀਆ ਦੇ ਰਹਿਮ ਉੱਪਰ ਹੀ ਪਲਦੇ ਰਹੇ। ਦਲੀਪ ਸਿੰਘ ਇਕ ਵਾਰ ਲੰਡਨ ਗਿਆ ਅਤੇ ਬੱਚਿਆਂ ਨੂੰ ਮਿਲ ਕੇ ਪੈਰਿਸ ਪਰਤ ਆਇਆ। ਮਹਾਰਾਜਾ ਦਲੀਪ ਸਿੰਘ ਸਿੱਖ ਰਾਜ ਨੂੰ ਮੁੜ ਪ੍ਰਾਪਤ ਕਰਨ ਲਈ ਵਿਸ਼ਵ ਭਰ ਵਿੱਚ ਕੋਸ਼ਿਸ਼ਾਂ ਕਰਦਾ ਹੋਇਆ ਆਖਰ 22  ਅਕਤੂਬਰ 1893  ਵਾਲੇ ਦਿਨ ਪੈਰਿਸ (ਫਰਾਂਸ) ਵਿਖੇ ਗੁਰਬਤ ਦੀ ਜ਼ਿੰਦਗੀ ਨਾਲ ਲੜ੍ਹਦਾ ਹੋਇਆ ਇਕ ਛੋਟੇ ਜਿਹੇ ਹੋਟਲ ਵਿੱਚ ਇਸ ਸੰਸਾਰ ਨੂੰ ਸਦਾ ਲਈ ਅਲਵਿਦਾ ਕਹਿ ਗਿਆ। ਕੁਦਰਤ ਦਾ ਐਸਾ ਭਾਣਾ ਵਾਪਰਿਆ ਕਿ ਸਿੱਖ ਰਾਜ ਦੇ ਆਖਰੀ ਮਹਾਰਾਜੇ ਨੂੰ ਆਪਣੇ ਹੀ ਵਤਨ ਪੰਜਾਬ ਵਿੱਚ ਸਸਕਾਰ ਵਾਸਤੇ ਕੋਈ ਥਾਂ ਵੀਨਸੀਬ ਨਾ ਹੋ ਸਕੀ। ਉਸਦੀ ਇੱਛਾ ਦੇ ਵਿਰੁੱਧ ਉਸਦੇ ਮਿਰਤਕ ਸਰੀਰ ਨੂੰ ਐਲਵੀਡਨ ਦੇ ਗਿਰਜਾਘਰ ਦੇ ਕਬਰਿਸਤਾਨ ਵਿਚ ਦਫਨਾਇਆ ਗਿਆ।

 

 

)
 

 

 

 

Print Friendly, PDF & Email

Nirmal Anand

3 comments

Nirmal Anand ਨੂੰ ਜਵਾਬ ਦੇਵੋ Cancel reply

Translate »