ਸਿੱਖ ਇਤਿਹਾਸ

ਭਾਈ ਜੇਤਾ ਜੀ

ਰੰਗਰੇਟਾ ਗੁਰੂ ਕਾ ਬੇਟਾ ਅਖਵਾਣ ਵਾਲੇ ਭਾਈ ਜੇਤਾ ਜੀ ਆਖੋਤੀ ਨੀਵੀਂ ਜਾਤ ਦੇ ਮਜ਼ਹਬੀ ਸਿਖ ਅਖਵਾਂਦੇ ਸਨ1 ਜਦ ਮਖਣ ਸ਼ਾਹ ਲਬਾਣੇ ਨੇ ਬਕਾਲੇ ਆਕੇ ,” ਗੁਰੂ ਲਾਧੋ ਰੇ “ਦਾ ਹੋਕਾ ਦਿਤਾ ਤਾਂ ਇਹ  ਬਕਾਲੇ ਆਏ ਹੋਏ ਸਨ 1 ਅਜਿਹੇ ਦਰਸ਼ਨ ਕੀਤੇ ਕੀ ਫਿਰ ਗੁਰੂ ਸਾਹਿਬ ਦੇ ਹੋਕੇ ਰਹਿ ਗਏ 1 ਜਦੋਂ ਗੁਰੂ ਤੇਗ ਬਹਾਦਰ ਜੀ ਪੰਜਾਬ ਤੋਂ ਸ਼ਹੀਦੀ ਲਈ ਤੁਰੇ ਤਾਂ ਬਹੁਤ ਸਾਰੀਆਂ ਸੰਗਤਾਂ ਉਨ੍ਹਾ ਦੇ ਨਾਲ ਸਨ ਜਿਸ ਵਿਚ ਭਾਈ ਜੇਤਾ ਜੀ ਵੀ ਸਨ 1 ਗੁਰੂ ਸਾਹਿਬ ਨੇ ਸਾਰੀਆਂ ਸੰਗਤਾ ਨੂੰ ਜਿਨ੍ਹਾ ਵਿਚ ਭਾਈ ਜੇਤਾ ਜੀ ਵੀ ਸਨ ,ਵਾਪਸ ਭੇਜ ਦਿਤਾ  ਤੇ ਪੰਜ ਸਿਖਾਂ ਨਾਲ ਗ੍ਰਿਫਤਾਰ ਹੋਣ ਵਾਸਤੇ ਦਿਲੀ ਨੂੰ ਤੁਰ ਪਏ 1 ਪਰ ਭਾਈ ਜੇਤਾ ਜੀ ਗੁਰੂ ਸਾਹਿਬ ਦੀ ਸ਼ਹੀਦੀ ਵਕਤ  ਫਿਰ ਦਿਲੀ ਆ ਗਏ  1

11 ਨਵੰਬਰ 1675 ਨੂੰ ਗੁਰੂ ਸਾਹਿਬ ਜੀ ਨੂੰ ਡਰਾਉਣ ਲਈ ਉਨ੍ਹਾ ਦੇ ਸਾਥੀਆਂ ਨੂੰ ਤਸੀਹੇ ਦੇਕੇ ਉਨਾਂ  ਦੇ ਸਾਮਣੇ ਕਤਲ ਕਰ ਦਿਤਾ ਗਿਆ ਇਹ ਸੋਚ ਕੇ ਕੀ ਸ਼ਾਇਦ ਉਨਾ ਦਾ ਮਨ ਬਦਲ ਜਾਏ 1 ਭਾਈ ਮਤੀ ਦਾਸ ਨੂੰ ਥੰਮ  ਨਾਲ ਬੰਨ  ਕੇ ਆਰਿਆਂ ਨਾਲ ਚੀਰਕੇ ਦੋ ਟੁਕੜੇ ਕਰ ਦਿਤੇ ਗਏ 1 ਭਾਈ ਦਿਆਲਾ ਨੂੰ ਉਬਲਦੀ ਦੇਗ ਵਿਚ ਉਬਾਲ ਦਿਤਾ ਗਿਆ 1 ਭਾਈ ਸਤੀ ਦਾਸ ਦੇ ਸਰੀਰ ਨੂੰ ਰੂੰ ਵਿਚ ਲਪੇਟ ਕੇ ਭੁੰਨ  ਦਿਤਾ ਗਿਆ 1 ਤਿਨਾਂ ਸਿਖਾਂ ਨੇ ਵਾਹਿਗੁਰੂ ਵਾਹਿਗੁਰੂ ਕਰਦਿਆ ਆਪਣੇ ਸੁਆਸ ਤਿਆਗ ਦਿਤੇ 1 ਹੁਣ ਗੁਰੂ ਸਾਹਿਬ ਦੀ ਵਾਰੀ ਆਈ 1 ਮੁੜ ਉਹੀ ਲਾਲਚ ਉਹੀ ਡਰਾਵੇ , ਜਦ ਵਸ ਨਾ ਚਲਿਆ ਤਾਂ  ਕਰਾਮਾਤ ਦਿਖਾਣ ਲਈ ਕਿਹਾ ਤਾਕਿ ਸਾਨੂੰ ਪਤਾ ਚਲੇ ਕੀ ਤੁਸੀਂ ਅਲਾਹੀ  ਨੂਰ ਹੋ 1  ਗੁਰੂ ਸਾਹਿਬ ਦਾ ਜਵਾਬ ਸੀ ਕਰਾਮਾਤ ਅਸਾਂ ਨੇ ਦਿਖਾਣੀ ਨਹੀ ਕਿਓਕਿ ਇਹ ਕਹਿਰ ਦਾ ਨਾਮ  ਤੇ ਅਕਾਲ ਪੁਰਖ ਦੇ ਕੰਮ ਵਿਚ ਵਿਘਨ ਹੈ , ਮੁਸਲਮਾਨ  ਅਸਾਂ ਨੇ ਬਣਨਾ ਨਹੀਂ ਕਿਓਂਕਿ ਸਾਡਾ  ਧਰਮ ਵੀ ਉਤਨਾ ਚੰਗਾ ਹੈ ਜਿਨਾਂ ਕੀ ਇਸਲਾਮ ਤੇ ਤੇਰੀ ਤਲਵਾਰ ਤੋਂ ਅਸਾਂ ਨੇ ਡਰਨਾ ਨਹੀਂ 1  ਸੋ ਗੁਰੂ ਸਾਹਿਬ ਦਾ ਸੀਸ  ਨਾਲੋਂ ਧੜ ਅਲਗ  ਕਰ ਦਿਤਾ ਗਿਆ1   ਇਸ ਸ਼ਹਾਦਤ ਨੇ ਹਰ ਧਰਮ ਦੇ  ਨੇਕ ਰਬ ਦੇ ਬੰਦਿਆਂ  ਨੂੰ ਇਕ ਵਾਰੀ ਫਿਰ ਤੜਫਾ ਦਿਤਾ 1  ਕੀ ਹਿੰਦੂ ਤੇ ਕੀ ਮੁਸਲਮਾਨ ,ਲੋਕਾ ਨੇ ਲਹੂ ਦੇ ਅਥਰੂ ਵਗਾਏ 1

ਉਨਾ ਦੇ ਮ੍ਰਿਤਕ ਸਰੀਰ ਨੂੰ ਰੋਲਣ ਦੇ ਖ਼ਿਆਲ ਨਾਲ   ਸਖਤ ਪਹਿਰਾ ਲਗਾ ਦਿਤਾ ਗਿਆ1 ਡੋੰਡੀ ਪਿਟਵਾ ਦਿਤੀ ਗਈ ਕੀ ਜੋ ਵੀ ਉਨਾ ਦੇ ਸਰੀਰ ਨੂੰ ਹਥ ਲਾਉਣ ਦੀ ਕੋਸ਼ਿਸ਼ ਕਰੇਗਾ ਉਸਦਾ ਵੀ ਇਹੀ ਹਸ਼ਰ ਹੋਇਗਾ 1 ਕੁਦਰਤ  ਤਾਂ ਕਿਸੇ ਨੂੰ ਬਖਸ਼ਦੀ ਨਹੀ ਉਸਨੇ  ਨੇ ਆਪਣਾ ਰੰਗ ਦਿਖਾਇਆ ,ਇਕ ਗੈਬੀ ਹਨੇਰੀ ਝੁਲੀ ਜਿਸ ਨਾਲ ਜਨਤਾ ਭੈਭੀਤ ਹੋਕੇ ਆਪਣੇ ਆਪਣੇ ਘਰਾਂ ਨੂੰ ਚਲੀ ਗਈ ,ਧਰਤੀ ਕੰਬ ਉਠੀ, ਹਕੂਮਤ ਦਾ ਸਿੰਘਾਸਨ ਡੋਲਿਆ, ਪਾਪਾਂ ਦਾ ਠੀਕਰਾ ਚੋਰਾਹੇ ਤੇ  ਫੁਟ ਗਿਆ 1 ਗੁਰੂ ਤੇਗ  ਬਹਾਦਰ ਤੇ ਸਮਰਪਿਤ ਸਿਖਾਂ ਨੇ ਅਸੰਭਵ ਨੂੰ ਸੰਭਵ ਕਰਕੇ ਦਿਖਾ ਦਿਤਾ1  ਉਸ ਸਮੇ ਚਾਂਦਨੀ ਚੋਕ ਦੀ ਸੜਕ ਅਜ ਵਾਂਗ ਪਕੀ ਨਹੀ ਸੀ ਇਕਠੀ ਹੋਈ ਭੀੜ ਵਿਚ ਅਜੇਹੀ ਭਗਦੜ ਮਚੀ , ਧੂਲ ਮਿਟੀ  ਉਡੀ ਕਿ ਦਰਿੰਦਿਆਂ ਦੇ ਸਾਰੇ ਸੁਰਖਿਆ ਪ੍ਰਬੰਧ  ਮਿਟੀ  ਵਿਚ ਮਿਲ ਗਏ  ਸੂਰ੍ਮੇ ਸਿਖਾਂ ਨੇ ਪਾਤਸ਼ਾਹ ਦਾ ਸੀਸ ਅਤੇ ਸਰੀਰ ਦੋਨੋ ਅਲੋਪ ਕਰ ਲਏ 1

ਧੜ ਲਖੀ ਸ਼ਾਹ ਵਣਜਾਰਾ, ਜੋ ਉਸ ਸਮੇ ਸਰਕਾਰੀ ਨੋਕਰ ਸੀ, ਲਾਲ ਕਿਲੇ ਤੋ ਲਿਆਂਦੀ ਆਪਣੀ ਰੁਈ , ਕਲਈ  ਵਾਲੇ ਗਡਿਆ ਵਿਚ ਛੁਪਾਕੇ ਆਪਣੇ ਪਿੰਡ  ਰਕਾਬ ਗੰਜ  ਲੈ ਗਿਆ 1 ਗੁਰੂ ਸਾਹਿਬ ਦੀ   ਚਿਤਾ ਸਜਾਕੇ ,ਆਪਣੇ ਘਰ ਨੂੰ ਸਮਾਨ ਸਮੇਤ ਅਗ ਲਗਾ ਦਿਤੀ,ਆਪਣੀ ਹਥੀਂ ਸਸਕਾਰ ਕੀਤਾ , ਤਾਕਿ ਹਕੂਮਤ ਨੂੰ ਇਹ ਹਾਦਸਾ ਲਗੇ  , ਕੋਈ ਚਾਲ ਨਹੀਂ 1

ਸੀਸ ਭਾਈ ਜੇਤਾ ਜੀ ਆਨੰਦਪੁਰ ਸਾਹਿਬ ਲੈ  ਗਏ1 ਜਦ ਭਾਈ  ਜੇਤਾ ਜੀ ਗੁਰੂ ਸਾਹਿਬ ਦਾ ਸੀਸ ਗੁਰੂ ਗੋਬਿੰਦ ਸਿੰਘ ਜੀ ਦੇ ਹਵਾਲੇ ਕੀਤਾ ਤਾਂ ਗੁਰੂ ਸਾਹਿਬ ਨੇ ਉਨ੍ਹਾ ਨੂੰ ਘੁਟ ਕੇ ਆਪਣੀ ਛਾਤੀ ਨਾਲ ਲਗਾ ਲਿਆ ਤੇ  ਉਨ੍ਹਾ ਨੂੰ ਰੰਗਰੇਟਾ ਗੁਰੂ ਕਾ ਬੇਟਾ ਕਹਿ ਕੇ ਗੁਰੂ ਪੁਤਰ ਹੋਣ ਦਾ ਮਾਣ ਬਖਸ਼ਿਆ 1 ਗੁਰੂ ਸਾਹਿਬ ਨੇ ਉਨਾਂ  ਦੇ ਸੀਸ ਅਗੇ ਆਪਣਾ ਸੀਸ ਝੁਕਾ ਕੇ ਕਿਹਾ ਕਿ ਕਦ ਤਕ ਫਕੀਰ ਸ਼ਹੀਦ  ਹੁੰਦੇ ਰਹਿਣਗੇ ? ਇਸ ਕਿਰਪਾਨ, ਤੇਗ ਤੇ ਭਠੇ ਵਿਚ ਪਏ ਇਨਾਂ ਤੀਰਾਂ ਦਾ ਕੀ ਫਾਇਦਾ ਜੇ ਇਹ ਜ਼ੁਲਮ ਦਾ ਟਕਰਾ ਨਹੀਂ ਕਰ ਸਕਦੇ ? ਉਨਾ ਨੇ ਭਾਈ ਜੇਤਾ ਜੀ ਤੋਂ ਪੁਛਿਆ ਕੀ ਉਥੇ ਕੋਈ ਸਿਖ ਨਹੀ ਸਨ , ਜਿਥੇ ਇਨਾ ਨੂੰ ਸ਼ਹੀਦ ਕੀਤਾ ਗਿਆ ਹੈ ? ਤਾਂ  ਭਾਈ ਜੇਤਾ  ਨੇ ਉਤਰ ਦਿਤਾ, ” ਹੋਣਗੇ , ਪਰ ਪਹਿਚਾਣੇ  ਤਾਂ ਨਹੀਂ ਜਾ ਸਕਦੇ 1 ਉਸ ਦਿਨ ਗੁਰੂ ਸਾਹਿਬ ਨੇ ਫੈਸਲਾ  ਕਰ ਲਿਆ , ਜ਼ੁਲਮ ਨਾਲ ਟਕਰ ਲੈਣ ਦਾ ਤੇ ਸਿਖਾਂ ਨੂੰ ਇਕ ਨਿਆਰਾ ਰੂਪ ਦੇਣ ਦਾ ਤਾਕਿ ਲਖਾਂ ਵਿਚ ਇਕ ਸਿਖ ਖੜਾ ਪਹਚਾਣਿਆ ਜਾ ਸਕੇ 1 ਗੁਰੂ ਤੇਗ ਬਹਾਦਰ ਜੀ ਦੇ ਸੀਸ ਦਾ ਸਸਕਾਰ ਕੀਤਾ ਗਿਆ ,1 ਇਹ ਦੁਨਿਆ ਦੇ ਇਤਿਹਾਸ ਵਿਚ ਪਹਿਲੀ ਵਾਰ ਹੋਇਆ ਜਦ ਕਿਸੇ ਸਹੀਦ ਦਾ ਧੜ ਤੇ ਸੀਸ ਦਾ ਵਖਰਾ ਵਖਰਾ ਸਸਕਾਰ ਕਈ ਮੀਲ ਦੀ ਵਿਥ ਤੇ ਹੋਇਆ ਹੋਵੇ 1

ਉਸ ਦਿਨ ਤੋ ਉਹ ਗੁਰੂ ਗੋਬਿੰਦ ਸਿੰਘ ਪਾਸ ਆਨੰਦਪੁਰ ਸਾਹਿਬ ਹੀ ਰਹਿਣ ਲਗ ਪਏ 1 ਸੰਨ 1699 ਅਮ੍ਰਿਤ ਦੀ ਦਾਤ ਪ੍ਰਾਪਤ ਕਰਨ ਤੋਂ ਬਾਅਦ ਭਾਈ ਜੀਵਨ ਸਿੰਘ ਹੋ ਗਏ 1 ਆਪ ਬੜੇ ਸੋਹਣੇ ਉਚੇ-ਲੰਬੇ ,ਡੀਲ ਡੋਲ ਵਾਲੇ ਦੀਦਾਰੀ ਸਿਖ ਲਗਦੇ ਸੀ 1 ਪਾਉਂਟਾ ਸਾਹਿਬ ਭੰਗਾਣੀ ਦੇ ਯੁਧ ਵਿਚ ਇਨ੍ਹਾ ਨੇ ਹਿਸਾ ਲਿਆ ਤੇ ਅਖੀਰ ਚਮਕੋਰ ਦੀ ਲੜਾਈ ਵਿਚ  ਆਪਣੇ ਸੂਰਬੀਰਤਾ ਦਾ ਉਹ ਕਮਾਲ ਦਿਖਾਇਆ ਕੇ ਸਭ ਨੂੰ ਹੈਰਾਨ ਕਰ ਦਿਤਾ ਤੇ ਦੁਸ਼ਮਣ ਦੀਆਂ ਸਫਾ ਚੀਰਦੇ ਚੀਰਦੇ  ਆਪ ਵੀ ਸ਼ਹੀਦ ਹੋ ਗਏ  1 ਆਨੰਦਪੁਰ ਸਾਹਿਬ ਵਿਚ ਜਦੋਂ ਕੁਝ ਸਿੰਘ ਗੁਰੂ ਸਾਹਿਬ ਨੂੰ ਬੇਦਾਵਾ ਦੇਕੇ ਉਨ੍ਹਾ ਦਾ ਸਾਥ ਛੱਡ ਗਏ ਤਾ ਵੀ ਭਾਈ ਜੇਤਾ ਜੀ ਆਨੰਦਪੁਰ ਵਿਖੇ ਚੜਦੀਆਂ  ਕਲਾਂ ਵਿਚ ਰਹੇ 1

Print Friendly, PDF & Email

Nirmal Anand

Add comment

Translate »