ਸਿੱਖ ਇਤਿਹਾਸ

ਜਪੁਜੀ ਸਾਹਿਬ ਵਿੱਚ ਪੰਜ ਖੰਡ

ਗੁਰੂ ਨਾਨਕ ਸਾਹਿਬ ਜੀ ਦੀ ਜਪੁ ਬਾਣੀ ਉਨ੍ਹਾਂ ਦੇ ਰਹੱਸਵਾਦ ਦਾ ਸ਼ਾਹਕਾਰ ਨਮੂਨਾ ਹੈl  ਇਸ ਬਾਣੀ ਦਾ ਕੇਂਦਰੀ ਵਿਸ਼ਾ ਹੈ ਸਚਿਆਰ ਪੱਦ ਦੀ ਪ੍ਰਾਪਤੀ ਮਤਲਬ ਉਸ ਅਕਾਲ ਪੁਰਖ ਅੱਗੇ ਅਸੀਂ ਕਿਵੇ ਸਚਿਆਰ ਬਣ ਸਕਦੇ ਹਾਂ l ਜਿਸ ਵਿੱਚ ਥਾਂ ਥਾਂ ਤੇ ਗੁਰੂ ਸਾਹਿਬ ਨੇ ਰਹੱਸਵਾਦੀ ਤੇ ਵਿਸਮਾਦੀ ਭਾਵ ਦਾ ਵਰਣਨ ਕੀਤਾ ਹੈ lਗੁਰੂ ਨਾਨਕ ਸਾਹਿਬ ਜੀ ਦੀ ਰਚੀ ਬਾਣੀ ਜਪੁਜੀ ਸਾਹਿਬ ਜੀ ਦੇ  ਅੰਤ ਵਿੱਚ 34-37 ਤਕ ਦੀਆਂ 4 ਪਉੜੀਆਂ ਵਿੱਚ ਗੁਰੂ ਸਾਹਿਬ ਨੇ ਪੰਜ ਖੰਡ ਦਾ ਵਰਣਨ ਕੀਤਾ ਹੈ ਜੋ ਰਹਿਸਵਾਦ ਦਿਆਂ ਸਿਖਰਾਂ ਨੂੰ ਛੂਹੰਦਾ ਹੈ l ਇਹ ਦਰਅਸਲ ਆਤਮਾਂ ਦੀ ਪਰਮਾਤਮਾ ਤਕ ਪਹੁੰਚ ਦੀਆਂ ਪੰਜ ਮੰਜ਼ਲਾਂ ਹਨ ਜਿਹੜੀਆਂ  ਗੁਰੂ ਨਾਨਕ ਸਾਹਿਬ ਦੇ ਅਕਾਲਦਰਸੀ ਅਨੁਭਵ ਦੀ ਸਿਰਜਣਾ ਤੇ ਰਹੱਸਵਾਦ ਦਾ ਸ਼ਾਹਕਾਰ ਪ੍ਰਮਾਣ ਹਨl

ਪੰਜ ਖੰਡ

1. ਧਰਮ ਖੰਡ   2. ਗਿਆਨ ਖੰਡ  3. ਸਰਮ ਖੰਡ  4. ਕਰਮ ਖੰਡ  5. ਸੱਚ ਖੰਡ

ਇੱਥੇ ਗੁਰੂ ਸਾਹਿਬ ਪੰਜ ਖੰਡਾਂ  ਦਾ ਵਰਣਨ ਜੋ ਅਸਲ ਵਿੱਚ ਮਨੁੱਖ ਨੂੰ ਆਪਣੇ ਇਸ ਮਨੁੱਖੀ ਜਾਮੇ ਵਿੱਚ ਸਹੀ ਰਸਤੇ ਤੇ ਕਿਵੇਂ ਤੇ ਕਿਓਂ ਚਲਣਾ ਹੈ, ਸਮਝਾਉਣ ਲਈ ਵਰਤਿਆ ਹੈ l ਪਹਿਲਾਂ ਧਰਮ ਖੰਡ ਵਿੱਚੋਂ ਮਨੁੱਖ ਦੇ  ਸਾਕਾਰ  (ਆਤਮਾ)  ਨੇ ਸਰੀਰ ਵਿੱਚੋਂ ਉਠਣਾ ਹੈ ਤੇ ਸੂਖਮ ਦਰ ਸੂਖਮ ਹੁੰਦਿਆਂ ਹੋਇਆਂ ਤਿੰਨ ਖੰਡਾਂ  ਵਿੱਚੋਂ ਲੰਘਦਿਆਂ ਅਤਿ ਸੂਖਮ ਅਵਸਥਾ ਵਿੱਚ  ਆਪਣੀ ਆਖਰੀ ਮੰਜਿਲ ਸੱਚਖੰਡ ਤੇ ਪੁੱਜਣਾਂ  ਹੈ ਜਿੱਥੇ ਆਪ ਨਿਰੰਕਾਰ ਦਾ ਵਾਸਾ ਹੈ l ਇੱਥੇ  ਮਨੁੱਖ ਦੀ ਆਤਮਾ  ਪਰਮਾਤਮਾ ਨਾਲ ਇੱਕ-ਮਿਕ ਹੋ  ਜਾਂਦੀ ਹੈ,  ਉਨ੍ਹਾਂ ਵਿੱਚ ਕੋਈ ਭਿਨ-ਭੇਦ ਨਹੀਂ ਰਹਿ ਜਾਂਦਾ,  ਇੱਕ-ਦੂਜੇ ਵਿੱਚ ਅਭੇਦ ਹੋ ਜਾਂਦੇ ਹਨl

ਧਰਮ ਖੰਡ

ਧਰਮ ਖੰਡ ਦੇ ਅਲੱਗ ਅਲੱਗ ਵਿਦਵਾਨਾਂ  ਨੇ ਅਲੱਗ ਅਲੱਗ ਮਤਲਬ ਕੱਢੇ  ਹਨ ਪਰ ਸੰਸਕ੍ਰਿਤ ਵਿੱਚ ਧਰਮ ਨੂੰ ਕੁਦਰਤ ਦੇ ਨਿਯਮ -ਬੱਧ ਪਰਵਾਹ ਨੂੰ ਦਰਸਾਣ  ਲਈ ਵਰਤਿਆ ਗਿਆ ਹੈl  ਜਿਵੇਂ ਕੁਦਰਤ ਦੇ ਬਧੇ ਨਿਯਮ ਜਿਸ ਨੂੰ ਵੇਦਾਂ  ਵਿੱਚ ਰੀਤਿ ਕਿਹਾ ਜਾਂਦਾ ਹੈ ,ਰੁੱਤਾਂ ਥਿੱਤਾਂ ਤੇ ਵਾਰ ਬਦਲਦੇ ਹਨ , ਧਰਤੀ ਉੱਤੇ ਪਾਣੀ ,ਹਵਾ ਸਾਰੇ ਪਾਸੇ ਪਸਰੀ ਹੋਈ ਆਪਣਾ ਕੰਮ ਕਰਦੀ ਹੈ ,ਸੂਰਜ ਸਵੇਰੇ -ਸ਼ਾਮ ਚੜਦਾ ਤੇ ਲਹਿੰਦਾ ਹੈl ਸਾਰੇ ਆਪਣੇ ਆਪਣੇ ਕਰਮ ਨਿਭਾ ਰਹੇ ਹਨl ਇਸ ਅਟੱਲ ਕੁਦਰਤ ਦੇ ਨਿਯਮ ਦੀ ਕੋਈ ਉਲੰਘਣਾ ਨਹੀਂ ਕਰਦਾ ਜਦ ਤਕ ਕੁਦਰਤ ਆਪ ਨ ਚਾਹੇ ਤਦ ਤਕ lਕਿਓਂਕੀ  ਕਦੇ ਕਦੇ ਕੁਦਰਤ ਵੀ ਮਨੁੱਖ ਨੂੰ ਸਬਕ ਸਿਖਾਣ ਲਈ ਕੁਝ ਅਜਿਹਾ ਕਰਦੀ ਹੈl

ਕੁਦਰਤ ਦੀ ਰਚੀ ਸ਼੍ਰਸ਼ਿਟੀ  ਪ੍ਰਿਥਵੀ ਉੱਤੇ ਕਈ ਜੀਵ, ਜੁਗਤੀਆਂ ਤੇ ਰੰਗਾਂ ਦੇ ਹਨ ਜਿਨ੍ਹਾਂ ਦੇ ਵੱਖ ਵੱਖ ਨਾਮ ਹਨl ਮਨੁੱਖੀ   ਜੂਨ ਉੱਤਮ ਕਰਮ ਕਰਨ ਵਜੋਂ ਨਸੀਬ ਹੁੰਦੀ ਹੈ ਪਰ ਜਿਆਦਾਤਰ ਮਨੁੱਖ ਇਸ ਜੂਨ ਵਿੱਚ ਆਕੇ ਭੁੱਲ ਜਾਂਦੇ ਹਨ ਕਿ  ਸਰੀਰ ਛੂਟਣ  ਤੋਂ ਬਾਅਦ ਮਾੜੇ ਚੰਗੇ ਕਰਮਾਂ ਦਾ ਲੇਖਾ  ਜੋਖਾ ਰੱਬ ਦੀ ਦਰਗਾਹ ਵਿੱਚ ਦੇਣਾ ਪੈਂਦਾ ਹੈl ਆਪਣੇ ਕਾਮ ,ਕ੍ਰੋਧ,ਲੋਭ, ਮੋਹ, ਤੇ ਹੰਕਾਰ ਦੀ ਰੱਜ ਕੇ ਵਰਤੋਂ ਕਰਦੇ ਹਨ ਤੇ ਮੌਤ ਨੂੰ ਭੁੱਲ ਜਾਂਦੇ ਹਨl ਇਹੋ ਜਹੇ ਇਨਸਾਨ ਮੌਤ ਤੋਂ ਬਾਅਦ ਦੇ ਸਫਰ ਵਿੱਚ ਪਹਿਲੀ ਮੰਜਿਲ ਤੋਂ ਹੀ ਸਿੱਧਾ ਨਰਕਾਂ ਵਿੱਚ ਚਲੇ ਜਾਂਦੇ ਹਨ,ਰੱਬ ਦੀ ਕਿਸੇ ਦਰਗਾਹ  ਵਿੱਚ ਪ੍ਰਵਾਨ ਨਹੀਂ ਹੁੰਦੇl ਗਿਆਨੀ ਧਿਆਨੀ, ਦੇਵੀ ਦੇਵਤੇ, ਖੰਡ ਬਰਹਿਮੰਡ, ਸੂਰਬੀਰ,ਗੁੱਰਮੁਖ ਤੇ ਸੱਚੀਆਂ  ਆਤਮਾਵਾਂ ਪਹਿਲੀ ਮੰਜਿਲ ਤਹਿ ਕਰਨ ਤੋਂ ਬਾਅਦ ਗਿਆਨ ਖੰਡ ਵਿੱਚ  ਦਾਖਲ ਹੋ ਜਾਂਦੀਆਂ ਹਨ ਤੇ ਬਾਕੀ ਨਰਕਾਂ  ਵਿੱਚ ਸੁੱਟ ਦਿੱਤੇ ਜਾਂਦੇ ਹਨ

ਗਿਆਨ ਖੰਡ

ਗਿਆਨ ਖੰਡ ਵਿੱਚ ਪਾਉਣ, ਪਾਣੀ, ਬੈਸੰਤਰ,ਕ੍ਰਿਸ਼ਨ ਸ਼ਿਵ ਤੇ ਬ੍ਰਹਮ (ਮਹੇਸ਼), ਦੇਵੀ ਦੇਵਤੇ,ਸਾਧ,ਸੰਤ ,ਕਈ  ਕਰਮ ਭੂਮੀਆਂ ,ਸੁਮੇਰ ਪਰਬਤ , ਧਰੁਵ ਦੇ ਉਪਦੇਸ਼ ਕਰਤਾ , ਇੰਦਰ ,ਚੰਦ,ਸੂਰਜ,ਸਿੱਧ ਬੁੱਧ, ਨਾਥ,ਜੋਗੀ ,ਰਤਨ ਤੇ ਸਮੁੰਦਰ ਹੁੰਦੇ ਹ l ਇੱਥੇ ਗਿਆਨ ਦਾ ਤੇਜ ਹੁੰਦਾ ਹੈ ਤੇ ਕਰੋੜਾਂ ਵਾਜਿਆਂ ,ਗਾਜਿਆਂ  ਦਾ ਆਨੰਦ ਹੁੰਦਾ ਹੈl

ਸਰਮ ਖੰਡ

ਜੇਹੜੇ ਸਰਮ ਖੰਡ ਤਕ ਪਹੁੰਚਦੇ ਹਨ ਸਰਮ ਖੰਡ ਵਿੱਚ ਉਨ੍ਹਾਂ ਦੀ ਸੁ ਰਤ, ਮੱਤ , ਮਨ, ਤੇ ਬੁੱਧੀ ਘੜੀ ਜਾਂਦੀ ਹੈ l

ਕਰਮ ਖੰਡ

ਕਰਮ ਖੰਡ ਵਿੱਚ ਕੋਈ ਦੂਜਾ ਨਹੀਂ ਹੁੰਦਾ , ਮਹਾਨ ਬਲੀ , ਸੂਰਮੇ ਤੇ ਉਹ ਲੋਕ ਹੁੰਦੇ ਹਨ ਜਿਨ੍ਹਾਂ ਦੇ ਕਰਮ ਸ਼ੁਭ ਹੁੰਦੇ ਹਨ

ਸੱਚ ਖੰਡ -ਆਖਰੀ ਮੰਜਿਲ

ਸੱਚਖੰਡ ਸਾਧਕ  ਦੀ ਆਖਿਰੀ ਮੰਜਿਲ ਹੈ ਜਿੱਥੇ ਅੱਪੜ ਕੇ ਉਸਨੇ ਆਪਣੇ ਆਪ ਨੂੰ ਪਰਮਾਤਮਾ ਵਿੱਚ ਲੀਨ ਕਰ ਦੇਣਾ ਹੈl ਇੱਥੇ ਆਪ ਨਿਰੰਕਾਰ ਵਸਦਾ ਹੈ ਜੋ ਸਭ ਨੂੰ ਕਿਰਪਾ ਦ੍ਰਿਸ਼ਟੀ ਨਾਲ ਦੇਖਦਾ ਹੈl  ਇੱਥੇ ਖੰਡ , ਮੰਡਲ, ਬ੍ਰਹਿਮੰਡ ਤੇ ਕਈ ਪਹੁੰਚੇ ਹੋਏ ਭਗਤਾਂ ਤੇ ਮਹਾਤਮਾ ਦੇ ਸਰੂਪ ਹੁੰਦੇ ਹਨ ਜਿਹੜੇ ਕਿ ਸੋਨੇ ਵਾਂਗ ਭੱਟੀ ਵਿੱਚ ਘੜੇ ਹੁੰਦੇ ਹਨ l ਇਨ੍ਹਾਂ  ਨੂੰ ਪਰਮਾਤਮਾ  ਦੇਖ ਦੇਖ ਕੇ ਪ੍ਰਸੰਨ ਹੁੰਦਾ ਹੈl

ਸੱਚਖੰਡ  ਰਬੱ ਦਾ ਟਿਕਾਣਾ ਹੈl ਰੱਬ ਦਾ ਟਿਕਾਣਾ ਹਰ ਧਰਮ ਨੇ ਮੰਨਿਆ ਹੈ l ਈਸਾਈਆਂ ਦੇ ਹਿਸਾਬ ਨਾਲ ਰੱਬ ਦਾ ਨਿਵਾਸ ਪੰਜਵੇ ਆਕਾਸ਼ ਤੇ ਹੈ, ਜਿੱਥੇ ਉਹ ਇੱਕ ਆਲੀਸ਼ਾਨ ਤਖਤ ਤੇ ਬੈਠਾ ਹੈ ਜਿਸਦੇ ਚਾਰੋਂ ਪਾਸੇ ਸੋਨੇ ਦਿਆਂ ਜੰਜੀਰਾ ਲਟਕ ਰਹੀਆਂ ਹਨ ਜਿਨ੍ਹਾਂ ਨਾਲ ਸਾਰੀ ਸ਼ਰਿਸ਼ਟੀ ਬੰਨੀ ਹੋਈ ਹੈl  ਮੂਸਈ  ਇਹ ਟਿਕਾਣਾ ਸਤਵੇਂ  ਅਕਾਸ਼ ਤੇ ਮੰਨਦੇl ਮੁਸਲਮਾਨ ਵੀ ਰੱਬ ਨੂੰ ਸਤਵੇ ਆਸਮਾਨ  ਨੂਰਾਨੀ ਤਖਤ ਤੇ ਬੈਠਾ ਮੰਨੱਦੇ ਹਨ ਜਿਸ ਨੂੰ ਅਠਾਂ  ਫਰਿਸ਼ਤਿਆਂ ਨੇ ਚੁੱਕਿਆ ਹੋਇਆ ਹੈl ਹਜਰਤ ਮੁਹੰਮਦ ਸਾਹਿਬ ਵੀ ਤਖਤ ਤੋਂ 2 ਕਮਾਨ ਦੂਰੀ ਤੇ ਖੜੇ ਹੋਏ ਹਨ l ਹਿੰਦੂ ਧਰਮ ਅਨੁਸਾਰ ਰੱਬੀ ਠਿਕਾਣਾ ਬੈਕੁੰਠ ਧਾਮ ਪਾਤਾਲ ਵਿੱਚ ਖੀਰ ਸਮੁੰਦਰ ਵਿੱਚ ਹੈ l ਸਿੱਖ ਧਰਮ ਅਨੁਸਾਰ ਨਿਰੰਕਾਰ ਦਾ ਠਿਕਾਣਾ ਸੱਚਖੰਡ ਵਿੱਚ ਹੈl  ਉਨ੍ਹਾਂ ਦੀ ਬਾਣੀ ਵਿੱਚ ਵੀ ਜ਼ਿਕਰ ਹੈ ,” ਸੱਚ ਖੰਡ ਵਸੈ ਨਿਰੰਕਾਰ “ਪਰ ਇਹ ਖੰਡ ਸਥਾਨ ਵਾਚਕ ਨਹੀਂ ਵਿਕਾਸ ਵਾਚੀ ਹੈ l ਇਹ ਸਿੱਖ ਦੀ ਪਰਮ ਪੱਦ ਦੀ ਪ੍ਰਾਪਤੀ ਜਾਂ ਇਉਂ ਕਹਿ ਲਵੋ ਮੁਕਤੀ  ਪ੍ਰਾਪਤ ਕਰਨ ਦੀ ਅਵਸਥਾ ਹੈl

ਕਬੀਰ ਜੀ ਵੀ ਆਪਣੀ ਬਾਣੀ ਵਿੱਚ ਇਸਦਾ ਜ਼ਿਕਰ ਕਰਦੇ ਹਨ :-

ਰਾਮ ਕਬੀਰਾ  ਇੱਕ ਭਏ ਹੈਂ , ਕੋਇ  ਨ ਸਕੈ ਪਛਾਨੀ

ਗੁਰੂ ਤੇਗ ਬਹਾਦੁਰ ਸਾਹਿਬ ਜੀ ਦਾ ਫੁਰਮਾਨ :-

ਤਿਹਿ ਨਰ ਹਰਿ ਅੰਤਰ ਨਹੀਂ ਨਾਨਕ ਸਾਚੀ ਮਾਨੁ

 

ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਿ ਫਤਹਿ

Print Friendly, PDF & Email

Nirmal Anand

Add comment

Translate »