ਸਿੱਖ ਇਤਿਹਾਸ

ਛੋਟਾ ਤੇ ਵੱਡਾ ਘਲੂਘਾਰਾ

ਛੋਟਾ ਘਲੂਕਾਰਾ

ਘਲੂਘਾਰਾ ਮਤਲਬ ਸਾਰਾ ਕੁਝ ਤਬਾਹ ਜਾਂ ਸਵਾਹ ਕਰ ਦੇਣਾ 1 ਇਹ ਲਫਜ਼ ਸੰਸਾਰ ਦੇ ਦੂਸਰੇ ਮਹਾਂ ਯੁਧ ਸਮੇਂ ਵਰਤੋਂ ਵਿਚ ਆਇਆ ਸੀ ਜਦੋਂ ਜਰਮਨੀ ਨੇ 9 ਲਖ ਯਹੂਦੀਆਂ ਨੂੰ ਖਤਮ ਕਰ ਦਿਤਾ ਸੀ 1 ਸੰਸਾਰ ਵਿਚ ਖਾਸ ਕਰਕੇ ਸਿਖ ਇਤਿਹਾਸ ਵਿਚ ਅਜਿਹੇ ਕਈ ਘਲੂਘਾਰੇ ਹੋਂਦ ਵਿਚ ਆਏ ਜਿਸ ਵਿਚ  ਸਿਖਾਂ ਨੂੰ  ਹਜ਼ਾਰਾਂ ਦੀ ਤਾਇਦਾਦ ਵਿਚ  ਸ਼ਹਾਦਤ ਦੇ ਜਾਮ ਪੀਣੇ ਪਏ 1

ਅਠਾਰਵੀ ਸਦੀ ਦੀਆਂ ਪ੍ਰਮੁਖ ਘਟਨਾਵਾਂ ਵਿਚੋਂ ਛੋਟਾ ਤੇ ਵਡਾ ਘਲੂਘਾਰਾ  ਇਤਿਹਾਸਕ  ਦ੍ਰਿਸ਼ਟੀ ਤੋਂ  ਖਾਸ ਅਹਿਮੀਅਤ ਰਖਦੇ  ਹਨ 1 ਛੋਟਾ ਘਲੂਘਾਰਾ  1746 ਵਿਚ ਕਾਹਨੂੰਵਾਲ  ,ਗੁਰਦਾਸਪੁਰ ਤੇ ਵਡਾ ਫਰਵਰੀ 1762 ਵਿਚ ਮਲੇਰਕੋਟਲਾ ਦੇ ਨੇੜੇ ਪਿੰਡ ਕੁੱਪ ਰੋਹੀੜਾ ਦੀ ਧਰਤੀ ਤੋਂ ਸ਼ੁਰੂ ਹੋਕੇ ਧਲੇਰ -ਝਨੇਰ ਵਿਚ ਦੀ ਹੁੰਦਾ ਹੋਇਆ ਅਗੇ ਪਿੰਡ ਕੁਤਬਾ-ਬਾਹਮਣੀਆਂ ਕੋਲ ਜਾਕੇ ਖਤਮ ਹੋਇਆ 1

ਲਾਹੋਰ ਦੇ ਸੂਬੇ ਜਕਰੀਆਂ ਖਾਨ ਦਾ ਅੰਤ ਬਹੁਤ ਬੁਰੀ ਤਰਹ ਹੋਇਆ 1ਉਸਦੀ ਜਗਹ ਯਯਿਆ ਖਾਨ ਲਾਹੋਰ ਦਾ ਗਵਰਨਰ ਬਣਿਆ 1  ਆਪਣੇ ਸਮੇ ਵਿਚ ਉਸਨੇ ਵੀ ਸਿਖਾਂ ਤੇ ਕੋਈ ਘਟ ਅਤਿਆਚਾਰ ਨਹੀ ਕੀਤੇ 1 ਉਸਦਾ ਦੀਵਾਨ ਲਖਪਤ ਰਾਇ ਰਾਜ ਦਰਬਾਰ ਵਿਚ  ਬਹੁਤ ਤਾਕਤ ਰਖਦਾ ਸੀ 1 ਉਸਨੇ ਆਪਣੇ ਮਾਲਕ ਨੂੰ ਖੁਸ਼ ਕਰਨ ਲਈ  ਸਿਖਾਂ ਤੇ ਜੁਲਮ ਕਰਨ ਵਿਚ ਕੋਈ ਕਸਰ ਨਹੀਂ ਛਡੀ 1   ਇਸ ਦਾ ਭਰਾ ਜਸਪਤ ਰਾਇ ਸਿਖਾਂ ਦੇ ਪਿੰਡਾਂ ਵਿਚ ਲਗਾਨ ਇਕਠਾ ਕਰਨ ਦੀ ਮੁਹਿਮ ਦੀ ਅਗਵਾਈ ਕਰ ਰਿਹਾ ਸੀ 1 ਗੁਰੂਦਵਾਰਾ ਰੋੜੀ ਸਾਹਿਬ ,ਏਮਨਾਬਾਦ ਵਿਚ ਜੁੜੇ ਬੈਠੇ ਸਿਖਾਂ ਨੂੰ ਮਾਰ ਮੁਕਾਣ  ਦੀ ਨੀਅਤ ਨਾਲ ਗਿਆ 1  ਸਿਖ ਉਸ ਵੇਲੇ ਵੈਸਾਖੀ ਦਾ ਤਿਉਹਾਰ ਮਨਾਣ ਦੀ ਤਿਆਰੀ ਲਈ  ਗੁਰੂਦਵਾਰਾ ਰੋੜੀ ਸਾਹਿਬ ਇਕਠੇ  ਹੋਏ ਸੀ 1 ਸਿਖਾਂ ਤੋਂ ਇਹ ਵੀ ਬੜੀ ਖਾਰ ਖਾਂਦਾ ਸੀ ਬਿਨਾ ਕਿਸੇ ਖਾਸ ਕਾਰਣ ਸਿਖਾਂ ਨੂੰ  ਹੁਕਮ ਕੀਤਾ ਕੀ ਓਹ ਤੁਰੰਤ ਗੁਰੂਦਵਾਰਾ ਛਡ ਕੇ ਇਥੋਂ ਨਿਕਲ ਜਾਣ 1 ਸਿਖਾਂ ਨੇ ਕਿਹਾ ਕੀ ਰਾਤ ਨੂੰ ਅਸੀਂ ਕਥਾ ਕੀਰਤਨ ਕਰਕੇ ਸਵੇਰੇ ਸਵੇਰੇ ਅਸੀਂ ਵੈਸਾਖੀ ਦਾ ਇਸ਼ਨਾਨ ਕਰਕੇ ਚਲੇ ਜਾਵਾਂਗੇ ਪਰ ਇਹ ਗਾਲੀ ਗਲੋਚ ਤੇ ਉੱਤਰ ਆਇਆ ਸਿਖਾਂ ਤੋ ਬਰਦਾਸ਼ਤ ਨਹੀਂ ਹੋਇਆ ਉਨ੍ਹਾ   ਨੇ ਇਸਦਾ ਕਤਲ ਕਰ ਦਿਤਾ 1

ਜਦ  ਲਖੂ (ਲਖਪਤ ਰਾਏ ) ਨੂੰ ਭਰਾ ਦੇ ਕਤਲ ਦਾ ਪਤਾ ਚਲਿਆ ਤਾਂ ਉਹ  ਬਹੁਤ ਝਟਪਟਾਇਆ ਤੇ ਯਾਯਿਆ ਖਾਨ ਕੋਲ ਦੋੜ ਗਿਆ 1 ਉਸ ਦੇ ਪੈਰਾਂ ਤੇ ਆਪਣੀ ਪਗ ਰਖ ਕੇ ਕਸਮ ਖਾਧੀ  ਕੀ ਜਦ ਤਕ ਉਹ ਸਿਖਾਂ ਦਾ ਖ਼ੁਰਾ -ਖੋਜ ਮਿਟਾ ਨਹੀਂ ਦੇਵੇਗਾ , ਉਹ ਪਗ ਨਹੀਂ ਬੰਨੇਗਾ1 ਯਾਯਿਆ ਖਾਨ ਨੂੰ ਸਿਖਾਂ ਨੂੰ ਮਾਰ ਮੁਕਾਣ ਲਈ ਇਹੋ ਜਹੇ ਬੰਦੇ ਦੀ ਲੋੜ ਸੀ 1 ਉਸਨੇ ਤੁਰੰਤ ਉਸ ਨੂੰ  ਸਿਖਾਂ ਦਾ ਮਲੀਆਮੇਟ ਕਰਨ ਦੀ ਮਹਿਮ ਦਾ ਮੋਢੀ ਥਾਪ ਦਿਤਾ 1 ਨਾਲ ਹੀ ਉਸ ਨੂੰ ਜਾਇਜ਼ ਨਜਾਇਜ਼ ਸਾਰੇ ਹਥਕੰਡੇ ਵਰਤਣ  ਦਾ ਅਧੀਕਾਰ ਦੇ ਦਿਤਾ 1 ਉਸਨੇ ਹੁਕਮ ਜਾਰੀ ਕਰ ਦਿਤਾ ਕੀ ਜਿਥੇ ਕਿਥੇ ਕੋਈ ਸਿਖ ਨਜ਼ਰ ਆਏ ਉਸਨੂੰ ਕਤਲ ਕਰ ਦਿਤਾ ਜਾਏ 1 ਉਸਨੇ ਗੁੜ ਨੂ ਰੋੜੀ , ਗਰੰਥ ਨੂੰ ਗਰੰਥ ਕਹਿਣ ਦੀ ਬਜਾਏ ਪੋਥੀ  ਤੇ ਨਾਨਕ ਨੂੰ ਨਾਨੂੰ ਕਹਿਣ ਦਾ ਹੁਕਮ ਜਾਰੀ ਕਰ ਦਿਤਾ ਤਾਕਿ ਕੋਈ ਭੁਲੇ ਭਟਕੇ ਵੀ , ਗੁਰੂ ,ਗਰੰਥ ਤੇ ਬਾਬੇ ਨਾਨਕ ਨੂੰ ਯਾਦ ਨਾ ਕਰੇ 1 ਗੁਰੂ ਗਰੰਥ ਸਾਹਿਬ ਦੇ ਜਿਤਨੇ ਵੀ ਸਰੂਪ ਨਜਰ ਆਏ ਕੁਝ ਉਸਨੇ ਅਗਨੀ ਦੀ ਭੇਟ ਕਰ ਦਿਤੇ ਤੇ ਕੁਝ ਖੂਹਾਂ ਵਿਚ ਸੁਟਵਾ ਦਿਤੇ 1

ਲਖੂ ਨੇ ਸਭ ਤੋ ਪਹਿਲੇ  ਲਾਹੋਰ ਵਾਸੀਆਂ ਦੇ ਵਿਰੋਧ ਦੇ ਬਾਵਜੂਦ , ਅਮਨ ਸ਼ਾਂਤੀ ਨਾਲ ਵਸਦੇ ਸਾਰੇ ਸਿਖਾਂ ਨੂੰ ਸ਼ਹੀਦ ਕਰਵਾ ਦਿਤਾ 1 ਫੌਜ਼ ਲੇਕੇ ਲਾਹੋਰ ਵਲ ਵਧਿਆ 1 ਅਮ੍ਰਿਤਸਰ ਪਹੁੰਚਦਿਆਂ ਉਥੇ ਜੁੜੇ ਬੈਠੇ ਸਿਖਾਂ ਤੇ ਹਮਲਾ ਕਰ ਦਿਤਾ 1 ਇਹ ਹਮਲਾ ਇਤਨਾ ਅਚਾਨਕ ਸੀ ਕੀ ਸਿਖਾਂ ਨੂੰ ਆਪਣੇ ਟਿਕਾਣਿਆ ਵਲ ਨਿਕਲ ਜਾਣ ਦਾ ਮੋਕਾ ਨਾ ਮਿਲਿਆ 1 ਸਿਖਾਂ ਨੇ ਆਪਸ ਵਿਚ ਸਲਾਹ ਕੀਤੀ ਕੀ ਉਨ੍ਹਾ  ਨੂੰ ਕਾਹਨੂੰਵਾਲ ਨਿਕਲ ਤੁਰਨਾ ਚਾਹਿਦਾ ਹੈ 1 ਉਸਦੀ ਸੂਹ ਇਸ ਨੂੰ ਵੀ ਮਿਲ ਗਈ 1 ਉਸਨੇ ਅਮ੍ਰਿਤਸਰ ਤੋ ਨਿਕਲੀ ਸਿਖ ਵਹੀਰ ਦਾ ਪਿਛਾ ਕਰਨਾ ਸ਼ੁਰੂ ਕਰ ਦਿਤਾ

1746 ਵੈਸਾਖੀ ਦੇ ਨੇੜੇ -ਤੇੜੇ  ਉਸਨੇ ਬਹੁਤ ਸਾਰੀ ਫੌਜ਼ ਨਾਲ ਸਿਖਾਂ ਨੂੰ ਘੇਰ ਲਿਆ 1 ਸਿਖ  ਕਾਹਨੂੰਵਾਲ ਦੇ ਜੰਗਲੀ ਇਲਾਕੇ ਵਿਚ ਚਲੇ ਗਏ 1 ਫੌਜਾਂ ਲਗਾਤਾਰ ਉਨ੍ਹਾ  ਦਾ ਪਿਛਾ ਕਰ ਰਹੀਆਂ ਸੀ 1ਲਗਾਤਾਰ  ਕਈ ਲੜਾਈਆਂ ਹੋਈਆਂ  ਸਿਖ  ਨਿਧੜਕ  ਹੋਕੇ ਲੜਦੇ ਰਹੇ 1 ਕੁਝ ਜੰਗਲਾਂ ਦੀਆਂ ਝਾੜੀਆਂ ਵਿਚ ਗੁਰੀਲਾ ਯੁਧ ਕਰਨ ਲਈ ਛੁਪ ਗਏ 1 ਸਾਰੇ ਜੰਗਲਾਂ ਨੂੰ ਅਗ ਲਗਾ ਦਿਤੀ ਗਈ ਤਾਂ ਕੀ ਕੋਈ ਸਿਖ ਲੁਕ ਨਾ ਸਕੇ 1 ਸਿਖ ਜੰਮੂ ਵਲ ਪਿਛੇ ਨੂੰ ਹਟੇ ਕੀ ਸ਼ਾਇਦ  ਉਨ੍ਹਾ  ਨੂੰ ਪਨਾਹ ਮਿਲੇ ,ਪਰ ਪਹਾੜੀ ਲੋਕ ਉਨ੍ਹਾ  ਤੇ ਟੁਟ ਕੇ ਪੈ ਗਏ  ਗੋਲੀਆਂ ਤੇ ਪਥਰਾਂ ਨਾਲ ਸੁਆਗਤ ਕੀਤਾ 1  ਕੁਝ ਸਿੰਘ ਰਾਵੀ ਪਾਰ ਕਰ ਗਏ ਤੇ ਕੁਝ ਰੇਤੀਲੇ ਇਲਾਕਿਆਂ ਵਿਚ ਚਲੇ ਗਏਬਹੁਤ ਸਾਰੇ  ਸਿਖਾਂ ਨੂੰ ਲਖਪਤ ਦੇ ਹਵਾਲੇ ਕਰ ਦਿਤਾ 1 ਜੋ ਕੈਦੀ ਬਣਾਕੇ ਲਾਹੋਰ ਲਿਆਂਦੇ ਗਏ  ਉਨ੍ਹਾ ਦੇ ਕੇਸ ਕਟਵਾਉਣ ਤੋ ਬਾਅਦ ਦਿਲੀ ਦਰਵਾਜ਼ੇ ਦੇ ਬਾਹਰ ਖੁਲੇਆਮ ਕਤਲ ਕਰ ਦਿਤਾ ਗਿਆ ਤੇ ਧਮਕੀ ਵੀ ਦਿਤੀ ਕੀ ਹਰ ਸਿਖ ਜਾਂ ਗੁਰੂ ਦਾ ਨਾਉ ਲੈਣ ਵਾਲੇ ਦਾ ਪੇਟ ਚਾਕ ਕਰ ਦਿਤਾ ਜਾਵੇਗਾ 1 ਇਹ ਸਿਖ ਇਤਿਹਾਸ ਦਾ ਛੋਟਾ ਘਲੂਘਾਰਾ ਹੈ ਜਿਸ ਵਿਚ ਕੋਈ ਇਤਿਹਾਸਕਾਰ 10, ਤੇ ਕੋਈ 20-25  ਹਜ਼ਾਰ ਸਿੰਘਾਂ ਦਾ ਕਤਲ-ਏ-ਆਮ ਹੋਇਆ ਦਸਦਾ ਹੈ 1 ਸਿਖਾਂ ਦੀ ਗਿਣਤੀ ਬਹੁਤ ਥੋੜੀ ਰਹਿ ਗਈ 1 ਇਹ ਸਿਖਾਂ ਲਈ ਭਾਰੀ ਸਟ ਸੀ 1 ਪਰ ਸਿਖ ਫਿਰ ਵੀ ਚੜਦੀਆਂ ਕਲਾਂ ਵਿਚ ਰਹੇ 1 ਇਸ ਘਲੂਘਾਰੇ ਮਗਰੋਂ ਸਿਖਾਂ ਦੀ ਤਾਕਤ ਦਿਨ ਬਦਿਨ ਵਧਣ ਲਗੀ ਤੇ ਤਕਰੀਬਨ ਡੇਢ ਸਾਲ ਮਗਰੋਂ ਸਿਖਾਂ ਨੇ ਅਮ੍ਰਿਤਸਰ  ਰਾਮਰੋਣੀ ਗੜੀ ਬਣਾ ਲਈ ਜੋ ਇਸਦਾ ਸਭ ਤੋ ਵਡਾ ਸਬੂਤ ਹੈ 

ਉਧਰ ਨਾਦਰਸ਼ਾਹ ਦੇ ਵਿਰੁਧ ਅਫਗਾਨਾ ਨੇ ਬਗਾਵਤ ਕੀਤੀ ਪਰ ਬੂਰੀ ਤਰਹ ਹਾਰ ਗਏ 1 ਬਹੁਤ ਸਾਰੇ ਅਫਗਾਨੀ ਕੈਦ ਕਰ ਲਿਤੇ ਗਏ ਜਿਨਾ ਵਿਚ ਜੁਲਫਕਾਰ ਤੇ ਅਹਿਮਦ ਸ਼ਾਹ ਵੀ ਸੀ 1 ਜੁਲਫਕਾਰ ਤੇ ਗਲਜ਼ਈਆਂ ਨਾਲ ਲੜਦਾ ਲੜਦਾ ਮਾਰਿਆ ਗਿਆ ਪਰ ਅਹਿਮਦ ਸ਼ਾਹ ਨੇ ਆਪਣੀ ਸੂਝ ਬੂਝ ਤੇ ਹੋਸ਼ਿਆਰੀ ਨਾਲ ਨਾਦਰਸ਼ਾਹ ਦਾ ਵਿਸ਼ਵਾਸ ਹਾਸਲ ਕਰ ਲਿਆ ਜਿਸਦੀ ਨਾਦਰਸ਼ਾਹ ਨੇ ਬੜੀ ਖੁਲ ਕੇ ਤਰੀਫ ਕੀਤੀ ,” ਇਰਾਨ ਤੁਰਨ ਤੇ ਹਿੰਦ ਵਿਚ ਮੈਨੂੰ ਅਹਿਮਦ ਵਰਗਾ ਕੋਈ ਬੰਦਾ ਨਹੀਂ ਮਿਲਿਆ “1

1747 ਵਿਚ ਨਾਦਰਸ਼ਾਹ ਨੂੰ ਕਤਲ ਕਰ ਦਿਤਾ ਗਿਆ 1 ਸਰਬ ਸੰਮਤੀ ਨਾਲ ਅਬਦਾਲੀ ਨੂੰ ਲੀਡਰ ਮੰਨ ਕੇ ਦੂਰਾਨੀ ਪਾਤਸ਼ਾਹ ਦਾ ਖਿਤਾਬ ਦਿਤਾ 1 ਪੰਜਾਬ ਉਸ ਵਕਤ ਬਹੁਤ ਵਡਾ ਸਰਹਦੀ ਰਾਜ ਸੀ , ਲੋਕ ਮੇਹਨਤੀ ਹੋਣ ਕਰਕੇ ਧੰਨ ਦੌਲਤ ਨਾਲ ਵੀ ਮਾਲਾ ਮਾਲ ਸੀ 1 ਧਾੜਵੀਆਂ ਨੇ ਪੰਜਾਬ ਨੂੰ  ਖਾਸ  ਆਪਣੀ ਲੁਟ  ਮਾਰ ਦਾ ਨਿਸ਼ਾਨਾ ਬਣਾਇਆ 1 ਅਬਦਾਲੀ ਨੇ ਪੰਜਾਬ ਤੇ ਹਮਲੇ ਕਰਨੇ ਸ਼ੁਰੂ ਕਰ ਦਿਤੇ 1 ਸਿਖ ਅਜੇ ਤਾਕਤ ਪਕੜ ਹੀ ਰਹੇ ਸਨ 1 1748 -1761 ਤਕ ਪੰਜ ਹਮਲੇ ਕੀਤੇ 1 ਮਰਹਟੇ  ਜੋ ਦਿਲੀ ਤਕ ਪਹੁੰਚ ਗਏ ਸੀ ਪੰਜਾਬ ਤੇ ਵੀ ਕਬਜਾ ਕਰਨਾ ਚਹੁੰਦੇ ਸੀ ਪਰ ਅਬਦਾਲੀ ਨੇ ਪਾਨੀਪਤ ਦੀ ਤੀਜੀ ਲੜਾਈ ਵਿਚ ਉਨ੍ਹਾ ਨੂੰ ਬੁਰੀ ਤਰਹ ਹਰਾਇਆ `1 ਜਦ ਉਹ ਕਾਬਲ ਵਾਪਸ ਮੁੜਨ ਲਗਾ ਤਾ ਸਿਖਾਂ ਨੇ ਉਸਦਾ ਲੁਟ ਦਾ ਮਾਲ ਤੇ ਜਵਾਨ  ਬਚੇ-ਬਚੀਆਂ  ਘੋਹ ਲਈਆਂ1 ਲੁਟ ਦਾ ਮਾਲ ਤੇ ਉਨ੍ਹਾ ਨੇ ਖੁਦ ਰਖ ਲਿਆ ਤੇ ਜਵਾਨ ਬਚੇ ਬਚੀਆਂ ਨੂੰ ਬਾ-ਇਜ਼ਤ ਘਰੋ-ਘਰੀ ਪੁਚਾ ਦਿਤਾ 1 ਅਬਦਾਲੀ ਦੇ ਕਾਬਲ ਪਰਤਣ ਤੋ ਬਾਦ ਸਿਖ ਅਮਲੀ ਤੋਰ ਤੇ ਪੰਜਾਬ ਦੇ ਮਾਲਕ ਬੰਨ ਗਏ 1

 1760 ਤਕ ਮਰਹਟੇ ਵੀ ਸਾਰੇ ਦੇਸ਼ ਤੇ ਹਾਵੀ ਹੋ ਚੁਕੇ ਸਨ 1 ਇਥੋਂ ਤਕ ਕੀ ਦਿਲੀ ਦੇ ਤਖਤ ਤੇ ਸ਼ਾਹ ਆਲਮ ਨੂੰ ਵੀ ਇਨ੍ਹਾ  ਨੇ ਬਿਠਾਇਆ 1 ਦੂਰ ਅਟਕ ਦਰਿਆ ਤਕ ਇਹ ਮਾਮਲਾ ਇਕਠਾ ਕਰਿਆ ਕਰਦੇ ਸੀ 1 1750-60 ਤਕਰੀਬਨ 10 ਸਾਲ ਸਿਖਾ ਵਾਸਤੇ ਵੀ ਠੀਕ ਰਹੇ 1 ਮੁਗਲਾ ਦੀ ਤਾਕਤ ਘਟਣ ਨਾਲ ਸਿਖ ਵੀ ਜੰਗਲੇ ਬੇਲਿਆਂ ਤੋ ਮੁੜ ਆਪਣੇ ਆਪਣੇ ਘਰੋ ਘਰੀਂ ਵਾਪਸ ਆ ਗਏ 1

ਪਰ ਇਸ ਦੇਸ਼ ਵਿਚ ਜੈ ਚੰਦ ਤੇ ਨਜੀਬ ਖਾਨ ਵਰਗੇ ਗਦਾਰਾਂ ਦੀ ਵੀ ਕੋਈ ਕੰਮੀ ਨਹੀ ਸੀ 1 ਉਨਾ ਨੇ ਮਰਹਟਿਆਂ ਦੇ ਖਿਲਾਫ਼ ਅਬਦਾਲੀ ਨੂੰ ਸਦਾ ਦਿਤਾ 1 1761 ਵਿਚ ਪਾਨੀਪਤ ਦੇ ਮੈਦਾਨ ਵਿਚ ਤੀਸਰੀ ਲੜਾਈ ਹੋਈ  ਜਿਸ ਵਿਚ ਮਰਹਟਿਆਂ ਨੂੰ ਹਾਰ ਦਾ ਮੂੰਹ ਦੇਖਣਾ ਪਿਆ 1ਅਬਦਾਲੀ ਤਿੰਨ  ਚਾਰ ਮਹੀਨੇ ਹਿੰਦੁਸਤਾਨ ਵਿਚ ਰਹਿ ਕੇ ਲੁਟ ਮਾਰ ਕਰਦਾ ਰਿਹਾ 1 ਦਿਲੀ ਦੇ ਨੇੜੇ ਡੇਰਾ ਲਗਾਇਆ ਜਿਸ ਵਿਚ 2200 ਕੁਆਰੀ ਤੇ ਨਵ-ਵਿਆਹੀਆਂ   ਲੜਕੀਆਂ ਸਨ  ਜਿਨ੍ਹਾ  ਦੀਆਂ ਚੀਖਾਂ ਤੇ ਤਰਲੇ ਦੇਸ਼ ਦੇ ਕਿਸੇ ਸੂਰਮੇ ਨੇ ਨਹੀਂ ਸੁਣੇ 1 ਦਸ ਅਪ੍ਰੈਲ 1761 ਵੈਸਾਖੀ ਦੇ ਮੋਕੇ ਤੇ ਹਿੰਦੂਆਂ ਦੇ ਮੁਖੀਆਂ ਨੇ ਖਾਲਸੇ ਦੀ ਸ਼ਰਨ ਮੰਗੀ 1 ਜਸਾ ਸਿੰਘ ਅਹੁਲੁਵਾਲਿਆ ਤੇ ਕੁਝ ਹੋਰ ਸਰਦਾਰ ਸਿਧਾ ਗੋਇੰਦਵਾਲ ਪਤਣ ਤੇ ਜਾ ਪੁਜੇ 1 ਜਿਸ ਵੇਲੇ ਅਬਦਾਲੀ ਦਾ ਲਸ਼੍ਕਰ ਦਰਿਆ ਪਾਰ ਕਰ ਰਿਹਾ ਸੀ ਅਚਨਚੇਤ ਹਮਲਾ ਕਰ ਦਿਤਾ ਤੇ ਸਭ ਬਚੇ ਬਚੀਆਂ ਨੂੰ ਛੁੜਾ ਕੇ ਆਪਣੇ ਆਪਣੇ ਘਰ ਪੁਚਾ ਦਿਤਾ 1 ਬਹੁਤੇ ਪਰਿਵਾਰਾਂ  ਨੇ ਉਨ੍ਹਾ ਨੂੰ ਸਵੀਕਾਰ ਨਹੀਂ ਕੀਤਾ ਤੇ ਓਨ੍ਹਾ  ਨੇ ਸਿਖੀ ਨੂੰ ਆਪਣਾ ਲਿਆ ਤੇ ਖਾਲਸੇ ਦੀ ਸੇਵਾ ਕਰਨਾ ਹੀ ਬਿਹਤਰ ਸਮਝਿਆ 1 ਭਾਵੈਂ ਅਬਦਾਲੀ ਦਾ ਕੋਈ ਬਹੁਤਾ ਨੁਕਸਾਨ ਨਹੀਂ ਹੋਇਆ ਪਰ ਗੁਲਾਮ ਕੁੜੀਆਂ ਨੂੰ ਇਨੀ ਵਡੀ ਫੌਜ਼ ਦੇ ਸਾਮਣੇ ਖੋਹ ਕੇ ਲੈ ਜਾਣਾ ਹੀ ਉਸਦਾ ਨਮੋਸ਼ੀ ਦਾ ਕਾਰਨ ਸੀ 1 ਉਸਨੇ ਸਿਖਾਂ ਨੂੰ ਮਿਟਾ ਦੇਣ ਦਾ ਫੈਸਲਾ ਕਰ ਲਿਆ 1 ਆਪਣੇ ਸੂਹੀਆਂ ਨੂੰ ਉਹ ਪੰਜਾਬ ਛਡ ਗਿਆ ਜਿਨਾ ਨੇ ਇਥੋ ਦੇ ਹਾਲਾਤਾਂ ਦੀ ਹਰ ਖਬਰ ਉਸ ਨੂੰ ਦਿਤੀ 1

ਸਿਖ ਪਿਛਲੇ 50-55 ਸਾਲ ਤੋਂ ਇਨਾ ਹਾਲਾਤਾਂ ਦਾ ਸਾਮਣਾ ਕਰ ਰਹੇ ਸੀ 1 ਪਰ ਫਿਰ ਵੀ ਓਹ ਚੜਦੀ ਕਲਾ ਵਿਚ ਰਹੇ ਤੇ ਅਕਾਲਪੁਰਖ ਦੀ ਖੇਡ ਸਮਝ  ਕੇ ਸਹਿੰਦੇ ਰਹੇ  ਡੋਲੇ ਨਹੀਂ ਥਿਰਕੇ ਨਹੀਂ1  1-2 ਮਹੀਨਿਆਂ ਬਾਦ ਮੁੜ ਆਪਣੇ ਟਿਕਾਣਿਆ ਤੇ ਆ ਗਏ 1 ਇਸ ਅਤ ਕਰਦੇ ਘਲੂਘਾਰੇ ਤੋਂ ਬਾਅਦ ਉਸੇ ਸਾਲ ਅਮ੍ਰਿਤਸਰ ਵਿਚ ਬੜਾ ਭਾਰੀ ਇਕਠ ਹੋਇਆ 1 ਨੋਜੁਆਣ ਬਚੇ ਬਚਿਆਂ ਨੇ ਪੂਰੇ ਦੇਸ਼ ਤੋ ਅਮ੍ਰਿਤ੍ਸਿਰ ਆਕੇ ਅਮ੍ਰਿਤਪਾਨ ਕੀਤਾ ਤੇ ਪੰਥ ਦੀ ਮੁਖਧਾਰਾ ਨਾਲ ਜੁੜ ਗਏ , ਮੁੜ ਸਰੋਵਰ ਦੀ ਖੁਦਾਈ  ਹੋਈ ਤੇ ਸ੍ਰੀ ਅਮ੍ਰਿਤਸਰ ਨੂੰ ਵੀ ਮੁੜ ਉਸਾਰਿਆ ਗਿਆ 1

ਵਡਾ ਘਲੂਘਾਰਾ

ਇਸ ਦਿਨ ਤਕਰੀਬਨ 30000 ਹਜ਼ਾਰ ਸਿੰਘ , ਬਚੇ ਬਚਿਆਂ ਤੇ ਬਜੁਰਗ ਕਤਲ ਕਰ ਦਿਤੇ ਗਏ 1  14 ਜਨਵਰੀ 1761 ਈ  ਨੂੰ ਅਹਿਮਦ ਸ਼ਾਹ ਅਬਦਾਲੀ ਪਾਨੀਪਤ ਦੀ ਤੀਜੀ ਲੜਾਈ ਇਕ ਬਹਾਦਰ ਕੋਮ ਮਰਹਟਿਆ ਨੂੰ ਕਰਾਰੀ ਹਾਰ ਦਿਤੀ ਜਿਸ ਕਰਕੇ ਉਸਦਾ ਹੋਂਸਲਾ ਬਹੁਤ ਵਧ ਗਿਆ 1  ਕੁਝ ਉਸ ਨੂੰ 20 ਸਾਲ ਦੀ  ਚੜਦੀ ਉਮਰ ਵਿਚ  ਕਾਬੁਲ ਦੀ ਬਾਦਸ਼ਾਹੀ ਵੀ ਮਿਲ ਗਈ 1  ਹੁਣ ਉਸਨੇ ਆਪਣਾ ਧਿਆਨ ਸਿਖਾਂ ਵਲ ਮੋੜਿਆ ਜੋ ਦਲ-ਖਾਲਸਾ ਦੀ ਸਥਾਪਤੀ ਮਗਰੋਂ ਦਿਨ-ਬ-ਦਿਨ ਸ਼ਕਤੀਸ਼ਾਲੀ ਹੁੰਦੇ ਜਾ ਰਹੇ ਸੀ 1 ਵੈਸੇ ਵੀ ਸਿਖਾਂ ਨੇ ਉਸ ਨੂੰ ਪਹਿਲੇ ਪੰਜ ਹਮਲਿਆਂ ਵਿਚ ਬਹੁਤ ਪਰੇਸ਼ਾਨ ਕਰ ਰਖਿਆ ਸੀ 1 ਕਾਬਲ ਤੋਂ ਆਉਂਦਿਆਂ – ਜਾਦਿਆਂ ਸਿਖਾਂ ਦੇ ਦਸਤੇ ਉਸਤੇ  ਹਮਲੇ ਕਰਦੇ ਤੇ ਉਨ੍ਹਾ  ਦਾ ਮਾਲ ਅਸਬਾਬ  ਖੋਹ ਕੇ ਤਿਤਰ-ਬਿਤਰ ਹੋ ਜਾਇਆ ਕਰਦੇ 1 ਜਦੋਂ ਅਬਦਾਲੀ ਦਿਲੀ , ਕਰਨਾਲ ,ਪਾਨੀਪਤ ,ਮਥਰਾ ਆਗਰਾ ਤੋਂ ਸੋਨਾ ਚਾਂਦੀ ,ਅੰਨ -ਧੰਨ ,ਧੀਆਂ ,ਭੇਣਾ ਨੂੰ ਲੁਟ ਕੇ ਲੈ ਜਾਂਦਾ ਤਾ ਹਿੰਦੂ ਲੋਕੀ ਹਥ ਬੰਨ ਕੇ ਮੂਰਤੀਆਂ ਅਗੇ ਆਰਤੀ ਕਰਦੇ ਰਹਿ ਜਾਂਦੇ ,ਤੇ ਉਧਰ ਗਜਨੀ ਦੇ ਬਾਜ਼ਾਰਾਂ ਵਿਚ ਧਿਆਂ ਭੇਣਾ ਦਾ ਮੁਲ ਪੈ ਜਾਂਦਾ 1 ਲੋਕਾਂ ਦਾ ਮਨੋਬਲ ਇਥੋ ਤਕ ਗਿਰ ਚੁਕਾ ਸੀ ਕੀ ਕਹਾਵਤ ਬਣ ਗਈ ਸੀ 1  ,” ਖਾਧਾ ਪੀਤਾ ਲਾਹੇ ਦਾ ਬਾਕੀ ਅਹਿਮਦ ਸ਼ਾਹੇ ਦਾ “

 ਅਬਦਾਲੀ ਨੇ  ਹਿੰਦੁਸਤਾਨ ਤੇ 10 ਹਮਲੇ ਕੀਤੇ  ਇਹ ਉਸਦਾ ਛੇਵਾਂ ਹਮਲਾ ਸੀ 1 ਹੁਣ ਅਬਦਾਲੀ ਸਿਖਾਂ ਨੂੰ ਉਹ ਸਬਕ ਸਿਖਾਣਾ ਚਾਹੁੰਦਾ ਸੀ ਕੀ ਮੁੜ ਕੇ ਸਿਖ ਪੰਜਾਬ ਵਿਚ ਆਪਣਾ ਸਿਰ ਨਾ ਚੁਕ ਸਕਣ 1 ਇਸ ਮਕਸਦ ਲਈ 1761 ਵਿਚ ਪੰਜਾਬ ਦੇ ਮਹਤਵ ਪੂਰਨ ਤੇ ਭਰੋਸੇ ਯੋਗ ਅਫਗਾਨ ਫੌਜ਼ਦਾਰਾਂ ਨੂੰ ਨਿਯੁਕਤ ਕੀਤਾ,ਸਰਹੰਦ ਵਿਚ ਜਰਨੈਲ ਜੈਨ ਖਾਨ ,ਜਲੰਧਰ  ਦੁਆਬ ਵਿਚ ਸਾਆਦਾਤ ਯਾਰ ਖਾਨ ਅਤੇ ਸਦੀਕ ਖਾਂ ਅਫਰੀਦੀ ਤੇ ਲਾਹੋਰ ਵਿਚ ਉਬੈਦ ਖਾਂ ਤੇ ਆਦੇਸ਼ ਦਿਤਾ ਕੀ ਜਿਥੇ ਵੀ ਕੋਈ ਸਿਖ ਨਜਰ ਆਵੇ ਉਸਨੂੰ ਕਤਲ ਕਰ ਦਿਤਾ ਜਾਵੇ 1  ਆਪ ਉਹ ਕਾਬਲ ਪਰਤ ਗਿਆ 1 ਇਹ ਸਾਰੇ ਜਰਨੈਲ ਰਲ ਕੇ ਵੀ ਸਿਖਾਂ ਦੀ ਵਧਦੀ ਤਾਕਤ ਨੂੰ ਰੋਕ ਨਾ ਪਾਏ 1 ਅਹਿਮਦ ਸ਼ਾਹ ਨੇ ਨੂਰੂਦੀਨ ਨੂੰ ਸਿਖਾਂ ਨਾਲ ਮੁਕਾਬਲਾ ਕਰਨ ਲਈ ਭੇਜਿਆ 1 ਚੜਤ ਸਿੰਘ ਨੇ ਉਸ ਨੂੰ ਮਾਰ ਕੇ ਨਸਾ ਦਿਤਾ 1 ਲਾਹੋਰ ਦਾ ਗਵਰਨਰ ਵੀ ਡਰ ਕੇ ਨਸ ਗਿਆ 1 ਸਿਖਾਂ ਨੇ ਸਰਦਾਰ ਜਸਾ ਸਿੰਘ ਦੀ ਅਗਵਾਈ ਹੇਠ ਲਾਹੋਰ ਤੇ ਕਬਜਾ ਕਰ ਲਿਆ 1 ਦੇਗ ਤੇਗ ਫਤਿਹ , ਨੁਸਰਤ  ਬੇਦਰੰਗ ਯਾਫਤ ਅਜ ਨਾਨਕ ਗੋਬਿੰਦ ਨਾਮ ਦਾ ਸਿਕਾ ਚਲਾਇਆ 1 ਅਹਿਮਦ ਸ਼ਾਹ ਅਬਦਾਲੀ ਨੂੰ ਖਬਰ ਕਰਨ ਤੇ ਸ਼ਹਿ ਦੇਣ ਦੀ ਨਿਯਤ ਨਾਲ ਆਕਲ ਦਾਸ ਨਿਰੰਜਨੀਏ ਨੇ ਉਸਦੇ ਨਾਂ ਦਾ ਸਿਕਾ ਘੜਵਾ ਕੇ ਉਸ ਨੂੰ ਭੇਜਿਆ “ਜਦ ਦਰ ਜਹਾਨ ਬਫ਼ਜਲਿ ਅਕਾਲ ਮੁਲਕ -ਏ-ਅਹਮਦ ਗ੍ਰਿਫਤ ਜਸਾ ਕਲਾਲ” 1

ਅਬਦਾਲੀ ਖੁਸ਼ ਹੋ  ਗਿਆ ਤੇ ਸਿਖਾਂ ਨੂੰ ਮਾਰ ਮੁਕਾਣ ਦੀਆਂ ਤਿਆਰੀਆਂ ਕਰਨ ਲਗਾ 1  27 ਅਕਤੂਬਰ 1761 ਦੀ ਦਿਵਾਲੀ ਸਿਖ ਸੰਗਤ ਨੇ ਧੂਮ ਧਾਮ ਨਾਲ ਮਨਾਈ 1 ਅਮ੍ਰਿਤਸਰ ਵਿਚ ਸਰਦਾਰ ਜਸਾ ਸਿੰਘ ਅਹਲੂਵਾਲਿਆ  ਦੀ ਪ੍ਰਧਾਨਗੀ ਵਿਚ ਮੀਟਿੰਗ ਹੋਈ ,ਗੁਰਮਤੇ ਪਾਸ ਹੋਏ 1 ਸਿਖ ਕੋਮ ਦੀ ਚੜਦੀ ਕਲਾ ਲਈ ਕਈ ਵਿਚਾਰਾਂ ਹੋਈਆਂ , ਮੁਖਬਰਾਂ ਨੂੰ ਸੋਧਣ ਲਈ ਮਤੇ ਪਾਸ ਹੋਏ 1 ਸਭ ਤੋ ਵਡਾ ਮੁਖਬਰ ਜੰਡਿਆਲੈ ਦਾ ਅਕਲ ਦਾਸ ਨਿਰੰਜਨੀ  ਸੀ 1 ਉਸਨੇ ਅਨੇਕ ਨੋਜਵਾਨ ਸ਼ਹੀਦ ਕਰਵਾਏ 1 ਜੈਨ ਖਾਨ ਨੇ ਅਕਲ ਦਾਸ ਨਾਲ ਮਿਲਕੇ ਅਬਦਾਲੀ ਵਲ ਸਨੇਹਾ ਭੇਜ ਦਿਤਾ 1 ਅਬਦਾਲੀ ਇਨ੍ਹਾ  ਨਾਲ ਮੀਟਿੰਗ ਕਰਕੇ ਬਹੁਤ ਵਡੀ ਫੌਜ਼ ਲੈਕੇ ਸਿੰਘਾ ਤੇ ਹਲਾ ਬੋਲਣ ਲਈ ਆ ਗਿਆ 1 ਸਿਖਾਂ ਦੇ ਨਾਲ ਔਰਤਾਂ ਬਚੇ ਤੇ ਬੁਢੇ ਵੀ ਸਨ, ਜਿਨ੍ਹਾ  ਨੂੰ ਬੀਕਾਨੇਰ ਦੇ ਜੰਗਲਾਂ ਵਿਚ ਛਡਣ ਦਾ ਹੁਕਮ ਹੋਇਆ 1

 ਖਾਲਸਾ ਪੰਥ ਦਰਿਆ ਸਤਲੁਜ ਪਾਰ ਕਰਕੇ ਜਗਰਾਓਂ  ,ਆਂਡਲੂ ਤੇ ਜੁੜਾਹਾਂ ਆਦਿ ਪਿੰਡਾਂ  ਤੋ ਹੁੰਦੇ ਅਹਿਮਦਗੜ ਮੰਡੀ ਦੇ ਨੇੜੇ ਸ਼ਾਮ ਤਕ ਪਹੁੰਚ ਗਏ 1 ਰਾਤ ਕਟਨੀ ਸੀ ,ਪਿੰਡ ਕੁੱਪ  ਰੁਹੀੜੇ ਜਿਥੇ ਬਹੁਤ ਸਾਰੇ ਸਰਕੜੇ ਦੇ ਦਰਖਤ ਤੇ ਕੇਸੂ ਦੇ ਬੂਟੇ ਸਨ ਰਾਤ ਕਟਣ ਦਾ ਫੈਸਲਾ ਹੋ ਗਿਆ  1 ਮੁਖਬਰ ਸਤਲੁਜ ਤੋਂ ਹੀ ਵਹੀਰ ਦੇ ਪਿਛੇ ਲਗੇ ਹੋਏ ਸੀ 1 ਜੈਨ ਖਾਨ 2000 ਘੋੜ ਸਵਾਰ 3000 ਪੈਦਲ ਤੇ ਤੋਪਖਾਨਾ ਲੈਕੇ ਕੂਪ ਦੇ ਨੇੜੇ ਪਹੁੰਚ ਗਿਆ , ਮਲੇਰਕੋਟਲਾ ਦਾ ਨਵਾਬ ਵੀ ਆਪਣੀ ਫੌਜ਼ ਲੇਕੇ ਪਹੁੰਚ ਗਿਆ 1 ਕੁਝ ਸਮੇ ਬਾਦ  ਲੁਧਿਆਣੇ ਵਲ ਦੀ ਅਬਦਾਲੀ ਵੀ ਆਪਣੀ 50000 ਫੌਜ਼ ਨਾਲ  ਜੰਡਾਲੀ ਨੇੜੇ ਆ ਗਿਆ 1 ਤਿਨੋਂ ਨੇ ਆਪਣੀਆਂ ਆਪਣੀਆਂ ਫੋਜਾਂ ਨੂੰ ਲੇਕੇ ਸਿਘਾਂ ਨੂੰ ਤਿਨੋ ਪਾਸਿਓਂ ਅਚਾਨਕ ਘੇਰ ਲਿਆ  1 ਸਿੰਘਾਂ ਨੂੰ ਅੰਦਾਜ਼ਾ ਸੀ ਕੀ ਅਬਦਾਲੀ ਦੀ ਫੋਜ਼ ਪਹੁਚਣ ਨੂੰ 4-5 ਦਿਨ ਲਗਣਗੇ 1 ਉਹ ਆਰਾਮ ਨਾਲ ਸੁਤੇ ਪਏ ਸੀ 1 ਜੋ ਸਿਖ ਪਹਿਰਾ ਦੇ ਰਹੇ ਸੀ ਉਨ੍ਹਾ  ਨੂੰ ਵੀ ਦੂਰੋਂ ਅਬਦਾਲੀ ਦੇ ਸਿਪਾਹੀਆਂ ਦੀ ਲਾਲ ਵਰਦੀ ਕੇਸੂਆਂ ਦੇ ਬੂਟਿਆਂ ਦੇ ਲਾਲ ਰੰਗ ਦੇ ਫੁਲਾਂ ਦਾ ਭੁਲੇਖਾ ਪਾ ਰਹੀ ਸੀ 1 ਸਵੇਰੇ ਚਾਰ ਵਜੇ ਜਦ ਸਿੰਘ ਆਪਣੇ ਘੋੜਿਆਂ ਨੂੰ ਘਾਹ -ਪਠਾ ਪਾ ਰਹੇ ਸੀ ਅਬਦਾਲੀ ਨੇ ਅਚਾਨਕ ਕੂਪ ਨੂੰ ਘੇਰ ਕੇ ਹਮਲਾ ਕਰਨ ਦਾ ਹੁਕਮ ਦੇ ਦਿਤਾ 1 ਸਿਖ ਚਾਹੇ ਵਡੀ ਗਿਣਤੀ ਵਿਚ ਸਨ ਪਰ ਉਨਾ ਨਾਲ ਬਹੁਤ ਸਾਰੇ ਬਿਰਥ, ਔਰਤਾਂ ਤੇ ਬਚੇ ਸਨ ਜਿਨ੍ਹਾ  ਦੀ ਰਖਿਆ ਦਾ ਭਾਰ ਉਨਾ ਦੇ ਜਿਮੇ ਸੀ  1 ਇਸ ਅਚਾਨਕ ਹਮਲੇ ਨਾਲ ਪਹਿਲੇ-ਪਹਿਲ ਤਾਂ ਸਿੰਘਾਂ ਦਾ ਬਹੁਤ ਨੁਕਸਾਨ ਹੋਇਆ ਪਰ ਜਲਦੀ ਹੀ ਉਹ ਸੰਭਲ ਗਏ 1 ਉਹ ਆਪਣੇ ਜਥੇਦਾਰਾਂ ਦੀ ਅਗਵਾਈ ਹੇਠਾਂ ਇਕ ਤੂਫਾਨ ਦੀ ਤਰਹ ਉਠੇ, ਜੋ ਵੀ ਹਥਿਆਰ ਸ਼ਸ਼ਤਰ ਹਥ ਵਿਚ ਆਇਆ,  ਮੁਕਾਬਲੇ ਤੇ ਉਤਰ ਆਏ 1 ਜੱਸਾ ਸਿੰਘ ਅਹੁਲੂਵਾਲਿਆ , ਸਰਦਾਰ ਚੜਤ ਸਿੰਘ ਸ਼ੁਕਰਚਕੀਏ, ਸਰਦਾਰ ਰਾਮ ਸਿੰਘ , ਸਰਦਾਰ ਬਘੇਲ ਸਿੰਘ ਆਪ ਅਗੇ ਹੋਕੇ ਦੁਸ਼ਮਨ ਦੇ ਚੋਣਵੇ ਜਵਾਨਾ ਨਾਲ ਟਕਰ ਲੈ ਰਹੇ ਸੀ 1  ਤੁਰ ਤੁਰ ਕੇ ਲੜੋ ਤੇ ਲੜ ਲੜ ਕੇ ਤੁਰੋ ਤੇ ਜਿਥੇ ਵਹੀਰ ਉਪਰ ਹਮਲੇ ਹੋਣ ਦਾ ਖਤਰਾ ਹੋਵੇ ਉਥੇ ਅੜ ਕੇ ਟਾਕਰਾ ਕਰੋ 1 ਸਿਖਾਂ ਨੇ ਲੜਦੇ ਲੜਦੇ ਬਰਨਾਲੇ ਵਲ ਵਧਣਾ ਸ਼ੁਰੂ ਕਰ ਦਿਤਾ 1  ਵਹੀਰ ਬਚਾਣ  ਦੀ ਖਾਤਰ ਜਦ ਚੜਤ ਸਿੰਘ ਨੇ ਜਸਾ ਸਿੰਘ ਨੂੰ ਸਲਾਹ ਦਿਤੀ ਕੀ ਮਿਸਲਾਂ ਆਪਣੇ ਆਪਣੇ ਝੰਡੇ ਹੇਠ ਟਾਕਰਾ ਕਰਨ ਤਾ ਜਸਾ ਸਿੰਘ ਨੇ ਵਿਚੋਂ ਹੀ ਟੋਕ ਦਿਤਾ 1

              ਮਿਸਲ ਵੰਡ ਅਬ ਕਬਹੂੰ ਨਾ ਪਵੋ

              ਰਲ ਮਿਲ ਖੜ ਤੁਰ ਪੰਥ ਬਚਾਵੋ

ਜਿਤਨਾ  ਸਿਖ ਵਹੀਰ ਨੂੰ ਬਚਾਣ  ਦੀ ਕੋਸ਼ਿਸ਼ ਕਰਦੇ , ਅਬਦਾਲੀ ਦਾ ਨਿਸ਼ਾਨ ਵਹੀਰ ਨੂੰ ਮਲੀਆਮੇਟ ਕਰਨ ਦਾ ਬਣ ਜਾਂਦਾ 1 ਇਕ ਵਾਰੀ ਓਹ ਵਹੀਰ ਨੂੰ ਸਿਖ ਫੋਜਾਂ ਤੋ ਅਲਗ ਕਰਨ ਵਿਚ ਸਫਲ ਵੀ ਹੋ ਗਿਆ 1 ਅਬਦਾਲੀ ਨੇ ਬੜੀ ਬੇਦਰਦੀ ਤੇ ਬੇਰਹਿਮੀ ਨਾਲ ਸਿਖ ਬਚਾ,ਬੁਢਾ ,ਔਰਤ ,ਮਰਦ ਜੋ ਵੀ ਹਥ ਆਇਆ ਕਤਲ ਕਰਵਾ ਦਿਤੇ 1 ਸਿਖ ਕਟਾ ਵਢੀ ਵਿਚ ਵੀ ਆਪਣੇ ਨਿਸ਼ਾਨੇ ਵਲ ਵਧਦੇ ਗਏ , ਚਲਦੇ ਗਏ , ਲੜਦੇ ਗਏ ,ਜਖਮੀ ਤੇ ਸਹੀਦ ਹੁੰਦੇ ਗਏ ਪਰ  ਪੂਰੇ ਤਾਣ  ਨਾਲ ਮੁਕਾਬਲਾ ਕਰਦੇ ਗਏ  1 ਅਹਿਮਦ ਸ਼ਾਹ ਅਬਦਾਲੀ ਸਿਖਾਂ ਦੇ ਲੜਨ ਦਾ ਢੰਗ ਦੇਖ ਕੇ ਹਕਾ  ਬਕਾ ਰਹਿ ਗਿਆ 1

 ਵੇਰੀਆਂ ਦੇ ਹੋਂਸਲੇ ਟੁਟ ਗਏ 1 ਜੈਨ ਖਾਨ ਤਾਂ ਦਿਨ ਚੜਨ ਤੋ ਪਹਿਲੇ ਹੀ ਆਪਣੇ ਨੋਜਵਾਨ ਮਰਵਾ ਕੇ ਸਰਹੰਦ ਵਲ ਚਲ ਪਿਆ 1 ਅਬਦਾਲੀ ਨੂੰ ਵੀ ਹਥਾਂ ਪੈਰਾਂ ਦੀ ਪੈ ਗਈ ਜਦ ਉਸਦੇ ਕਮਾਂਡਰ ਸਿੰਘਾਂ ਵਲੋਂ ਚਲ ਰਹੇ ਹਥਿਆਰਾਂ ਨੂੰ ਵੇਖਕੇ ਪਿਛੇ ਹਟ ਰਹੇ ਸੀ  ਤੇ ਕੁਝ ਝਾੜੀਆਂ ਵਿਚ ਲੁਕ ਰਹੇ ਸੀ  1 ਸਿੰਘ ਪਛਮ ਵਲ ਪਿੰਡ ਧਲੇਰ- ਝਨੇਰ ਵਲ ਵਧਣ ਲਗੇ ਤੇ ਕੁਤਬਾ ਬਾਮਣੀਆ ਪਿੰਡ ਦੀ ਜੂਹ ਤਕ ਚਲੇ ਗਏ 1 ਬਚੇ ਖੁਚੇ ਤੁਰਕ ਵਾਪਸ ਨਸ ਤੁਰੇ  1 ਸਿਖ ਜਿਸ ਬਹਾਦਰੀ ਨਾਲ ਲੜੇ ਉਹ ਬੇਮਿਸਾਲ ਹੈ 1 ਮਹਾਨ ਕੋਮੀ ਜਰਨੈਲ ਜਸਾ ਸਿੰਘ ਅਹੁਲੁਵਾਲਿਆ ਦੇ ਸਰੀਰ ਤੇ 22 ਜ਼ਖਮ  ਸੀ ਤੇ ਚੜਤ ਸਿੰਘ ਸ਼ੁਕ੍ਰ੍ਚ੍ਕਿਆ ਦੇ ਜਿਸਮ ਤੇ 18  1 ਲੜਾਈ ਖਤਮ ਹੋਈ ਸਾਰੇ ਸਿੰਘ ਇਕ ਥਾਂ ਇਕਠੇ ਹੇਏ , ਸ਼ਹੀਦਾਂ ਲਈ ਅਰਦਾਸਾਂ ਕੀਤੀਆਂ ਤੇ ਬਰਨਾਲੇ ਵਲ ਨੂੰ ਚਲ ਪਏ 1 ਇਸ ਲੜਾਈ ਵਿਚ 30-35 ਹਜ਼ਾਰ ਸਿਖ ਸਹੀਦ ਹੋਏ ਪਰ ਸਿਖਾਂ ਦੀ ਬਹਾਦਰੀ ਦਾ ਚਰਚਾ ਇਤਿਹਾਸ ਦਾ ਇਕ ਮੁਖ ਪੰਨਾ ਬਣ ਗਿਆ 1 ਇਹ ਘਟਨਾ ਸਿਖਾਂ ਵਾਸਤੇ ਇਕ ਕਰੜੀ ਸਟ ਸੀ  ਜਿਸ ਵਿਚ ਸਿਖਾਂ ਦੀ ਇਕ ਦਿਨ ਵਿਚ ਅਧੀ  ਕੋਮ ਸ਼ਹੀਦ ਹੋ ਗਈ 1 ਪਰ ਫਿਰ ਵੀ ਉਨ੍ਹਾ ਦੇ ਹੋਸਲੇ ਬੁਲੰਦ ਰਹੇ 1  ਅਗਲੇ ਸਾਲ ਹੀ ਸਿਖਾਂ ਨੇ ਸਰਹੰਦ ਨੂੰ ਜਿਤ ਲਿਆ ਤੇ ਸਿਖਾਂ ਨੇ ਮੁਖਬਰਾਂ ਜੈਨ ਖਾਨ ਤੇ ਅਕਲ ਦਾਸ ਨੂੰ ਮਾਰ ਮੁਕਾਇਆ 1 ਉਹਨਾ ਨੇ ਆਸ ਪਾਸ ਮੁੜ ਮਲਾਂ ਮਾਰਨੀਆ ਸ਼ੁਰੂ ਕਰ ਦਿਤੀਆ 1 ਤਾਰੀਖੇ ਸੁਲਤਾਨ ਵਿਚ ਇਕ ਅਨੋਖੀ ਘਟਨਾ ਦਾ ਜ਼ਿਕਰ ਹੈ 1 ਇਕ ਵਾਰੀ ਅਹਿਮਦ ਸ਼ਾਹ ਅਬਦਾਲੀ ਸਤਲੁਜ ਤੇ ਪਾਰ ਕਿਲੇ ਵਿਚ ਬੈਠ ਕੇ ਹੁਕਾ ਪਈ ਰਿਹਾ ਸੀ 1 ਇਕ ਸਿਖ ਨੇ ਸਾਮਣੇ ਆਕੇ  ਉਸਤੇ ਹਮਲਾ ਕਰ ਦਿਤਾ 1 ਭਾਵੈਂ ਉਹ ਸਿਖ ਕਿਸੇ ਪਹਿਰੇਦਾਰ ਦੇ ਤੀਰ ਨਾਲ ਮਾਰਿਆ ਗਿਆ ਪਰ ਅਹਿਮਦ ਸ਼ਾਹ ਅਬਦਾਲੀ ਇਤਨਾ ਡਰ ਗਿਆ ਕੀ ਓਸਨੇ  ਮੁੜ ਪੰਜਾਬ ਮੂੰਹ ਨਹੀਂ ਕੀਤਾ  ਤੇ ਕਾਬਲ ਵਾਪਸ ਪਰਤ ਗਿਆ 1 ਉਸ ਨੂੰ ਇਹ ਅਹਿਸਾਸ ਹੋ ਗਿਆ ਕੀ ਸਿਖਾਂ ਨੂੰ ਖਤਮ ਕਰਨਾ ਉਸਦੇ ਵਸ ਵਿਚ ਨਹੀਂ 1 ਇਸਤੋ ਬਾਦ ਉਸਨੇ ਕਦੇ ਪੰਜਾਬ ਵਲ ਮੂੰਹ ਨਹੀਂ ਕੀਤਾ 1

Print Friendly, PDF & Email

Nirmal Anand

Add comment

Translate »