{:en}SikhHistory.in{:}{:pa}ਸਿੱਖ ਇਤਿਹਾਸ{:}

ਹੁਕਮੈ ਅੰਦਰ ਸਭ ਕੋ ਬਾਹਿਰ ਹੁਕਮ ਨਾ ਕੋਇ

ਸੰਸਾਰ ਦੇ ਸਾਰੇ ਧਰਮ ਇਹ ਮੰਨਦੇ ਹਨ ਕਿ ਦੁਨਿਆ ਦੇ ਖੰਡ -ਮੰਡਲ-ਬ੍ਰਿਹਮੰਡ ਕਿਸੇ ਬਧੇ ਨਿਯਮ ਨਾਲ, ਕਿਸੇ ਸ਼ਕਤੀ ਨਾਲ  ਚਲ ਰਹੇ  ਹਨ, ਜਿਸ ਕ੍ਰਿਆ ਦਾ ਹਰ ਧਰਮ ਵਿਚ ਵਖੋ ਵਖਰਾ ਨਾਮ ਹੈ l ਹਿੰਦੂ ਇਸ ਨੂੰ “ਰਿਤ੍ਸ੍ਯ ਯਥਾ ਪ੍ਰੇਤ” ਜਾਂ ਰਿਤੂ ਕਹਿੰਦੇ ਹਨ , ਬੁਧ ਧਰਮ,ਧਮ   , ਚੀਨੀ, ਤਾਉ , ਇਸਾਈ, ਆਰਡਰ ਤੇ ਸਿਖ ਧਰਮ  ਇਸ ਸ਼ਕਤੀ ਨੂੰ  “ਹੁਕਮ” ਅਕਾਲ ਪੁਰਖ ਦਾ ਹੁਕਮ, ਆਖਦੇ  ਹਨ , ਜੋ ਸਾਰੇ ਖੰਡਾ ਤੇ ਬ੍ਰਹਿਮੰਡਾ ਵਿਚ ਵਰਤਦਾ  ਹੈl   ਕਾਦਰ ਤੇ ਕੁਦਰਤ ਦੀ ਬਣਾਈ ਹਰ ਉਤਪਤੀ ਉਸ ਦੇ ਹੁਕਮ  ਦੀ ਪਾਬੰਦ ਹੈl ਮਨੁੱਖ ਨੂੰ ਸ੍ਰਿਸ਼ਟੀ ਦੀ ਬਾਕੀ ਸਾਰੀਆਂ ਜੂਨਾਂ ਅਤੇ ਜੀਆਂ ਦਾ ਸ਼੍ਰੋਮਣੀ ਦਸਿਆ ਗਿਆ ਹੈ।

॥ ਕਿਵ ਸਚਿਆਰਾ ਹੋਈਐ ਕਿਵ ਕੂੜੈ ਤੁਟੈ ਪਾਲਿ ॥ ਹੁਕਮਿ ਰਜਾਈ ਚਲਣਾ ਨਾਨਕ ਲਿਖਿਆ ਨਾਲਿ ॥1॥

ਗੁਰੂ ਨਾਨਕ ਸਾਹਿਬ ਨੇ ਆਪਣੀ ਬਾਣੀ ਵਿਚ ਸਾਨੂੰ ਦਸਿਆ ਹੈ ਕਿ ਪ੍ਰਮਾਤਮਾ ਨੇ ਇਸ ਸ਼੍ਰਿਸ਼ਟੀ ਦੀ ਰਚਨਾ ਕਿਵੇਂ ਕੀਤੀl ਉਸਨੇ ਆਪਣੇ ਆਪ ਤੋਂ ਹਵਾ ਬਣਾਈ, ਹਵਾ ਪਿਘਲ ਕੇ ਪਾਣੀ ਬਣਿਆ , ਜਿਸਤੋਂ ਸਮੁੰਦਰ, ਨਦੀਆਂ ਨਾਲੇ, ਤੇ ਤਾਲਾਬ ਬਣੇ l ਪਾਣੀ ਤੋ ਤਿੰਨ ਜਹਾਨਾਂ  ਦੀ ਰਚਨਾ ਕੀਤੀ, ਜਿਸ ਵਿਚ ਜੀਵ ਜੰਤੂ ਪੈਦਾ ਹੋਏ,  ਹਰ ਜੀਵ  ਦੇ ਦਿਲ ਵਿਚ ਉਸਨੇ ਆਪਣੀ ਰੂਹ, ਆਪਣਾ ਨੂਰ ਫੂਕਿਆl

ਸਾਚੇ ਤੇ ਪਵਨਾ ਭਇਆ ਪਵਨੈ ਤੇ ਜਲੁ ਹੋਇ ॥

ਜਲ ਤੇ ਤ੍ਰਿਭਵਣੁ ਸਾਜਿਆ ਘਟਿ ਘਟਿ ਜੋਤਿ ਸਮੋਇ ॥

ਸ਼੍ਰਿਸ਼ਟੀ ਦੀ ਵਿਲਖਣਤਾ  ਹੈਰਾਨੀਜਨਕ ਹੈl  ਇਸੇ ਲਈ ਹਰ ਜੀਵ ਦੀ ਅਪਣੀ ਦਿਖ, ਅਪਣੀ ਵਿਚਾਰਧਾਰਾ ਹੈ। ਇਹ ਪ੍ਰਮਾਤਮਾ ਦੀ ਖੇਡ ਹੀ ਹੈ ਕਿ ਕੋਈ ਵੀ ਕਿਸੇ ਜੇਹਾ ਨਹੀਂ, ਹਰ ਮਨੁਖ ਵਖ ਵਖ ਤਰਹ  ਦਾ ਹੈ। ਪ੍ਰਮਾਤਮਾ ਸਾਰਿਆਂ ਵਿੱਚ ਫਰਕ ਪਾਕੇ ਹਰ ਇਕ ਦੇਹਿ ਵਿਚ  ਵਧਣ ਫੁਲਣ ਦੇ ਰਸ ਭਰੇ ਹੋਏ ਹਨ:

 ਮੇਰੈ ਪ੍ਰਭਿ ਸਾਚੈ ਇਕੁ ਖੇਲੁ ਰਚਾਇਆ॥ ਕੋਇ ਨ ਕਿਸ ਹੀ ਜੇਹਾ ਉਪਾਇਆ॥
ਆਪੇ ਫਰਕੁ ਕਰੇ ਵੇਖਿ ਵਿਗਸੈ ਸਭਿ ਰਸ ਦੇਹੀ ਮਾਹਾ ਹੇ॥ 1॥ (ਮਾਰੂ ਮ: 3, ਪੰਨਾ 1056: 11)

ਹੁਕਮੀ ਹੋਵਨਿ ਆਕਾਰ ਹੁਕਮੁ ਨ ਕਹਿਆ ਜਾਈ। ਹੁਕਮੀ ਹੋਵਨਿ ਜੀਅ ਹੁਕਮਿ ਮਿਲੈ ਵਡਿਆਈ। ਹੁਕਮੀ ਉਤਮੁ ਨੀਚੁ ਹੁਕਮਿ ਲਿਖਿ ਦੁਖ ਸੁਖ ਪਾਈਅਹਿ। ਇਕਨਾ ਹੁਕਮੀ ਬਖਸੀਸ ਇਕਿ ਹੁਕਮੀ ਸਦਾ ਭਵਾਈਅਹਿ। ਹੁਕਮੈ ਅੰਦਰਿ ਸਭੁ ਕੋ ਬਾਹਰਿ ਹੁਕਮ ਨ ਕੋਇ। ਨਾਨਕ ਹੁਕਮੈ ਜੇ ਬੁਝੈ ਤ ਹਉਮੈ ਕਹੈ ਨ ਕੋਇ।

ਕਦੇ  ਕੁਦਰਤ ਦੇ  ਬ੍ਰਿਹਮੰਡ ਦੀ ਵਿਸ਼ਾਲਤਾ ਨੂੰ ਗਹੁ ਨਾਲ ਦੇਖੋ ਉਸਦੀ ਖੂਬਸੂਰਤੀ ਬਾਰੇ ਸੋਚੋl ਉਸਦੇ  ਹੁਕਮ ਅੰਦਰ ਲਖਾਂ-ਕਰੋੜਾਂ  ਸੂਰਜ, ਚੰਨ, ਤਾਰੇ, ਧਰਤੀਆਂ, ਨਸ਼ਤਰ ਆਪੋ ਆਪਣੀ ਚਾਲ ਤੁਰੀ ਜਾਂਦੇ ਹਨ ਬਗੈਰ ਕਿਸੇ ਟੱਕਰ ਜਾ ਜਾਮ ਦੇl ਹਰ ਸੂਰਜ  ਦੀ ਆਪਣੀ ਸੇਟ-ਲਾਇਟ ਹੈ, ਆਪਣੀ  ਧਰਤੀ ਹੈ l ਸਾਇੰਸ ਨੇ  ਸੂਰਜਾਂ ਦੀ ਗਿਣਤੀ 30,000,000,000,000 ਦੇ ਆਸ-ਪਾਸ ਦਸੀ ਹੈ ਹੈ,  l ਸੂਰਜ ਆਪਣੇ ਆਲੇ ਦੁਆਲੇ ਤੇ ਜਮੀਨ ਸੂਰਜ ਦੇ ਗਿਰਦ ਘੁੰਮਦੀ ਹੈ ਜਿਸਦਾ ਇਕ ਚਕਰ 365 ਦਿਨ,7ਘੰਟੇ, 43 ਮਿੰਟ ਤੇ 4 ਸੇਕੇਂਡ ਵਿਚ ਪੂਰਾ ਹੁੰਦਾ ਹੈl l  ਇਹ ਸਭ ਆਪੋ ਆਪਣੇ ਰਾਹਾਂ ਤੇ ਨਿਰੰਤਰ ਸਦੀਆਂ ਤੋਂ ਕਿਸੇ ਨਾ ਕਿਸੇ ਨਿਸ਼ਾਨੇ ਨੂੰ ਲੈ ਕੇ ਵਧਦੇ, ਤੁਰਦੇ, ਟਕਰਾਂਦੇ, ਬਦਲਦੇ ਵਿਗਸਦੇ   ਹਨl     ਗੁਰਬਾਣੀ  ਕਹਿੰਦੀ ਹੈ;-

ਕੇਤਿਆ ਕਰਮ ਭੂਮੀ ਮੇਰ ਕੇਤੇ ਕੇਤੇ ਧੂ ਉਪਦੇਸ ll

ਕੇਤੇ ਇੰਦ ਚੰਦ ਸੂਰ ਕੇਤੇ ਕੇਤੇ ਮੰਡਲ ਦੇਸ ll

ਇਥੇ ਖੰਡ ਮੰਡਲ ਵਰਭੰਡ , ਜੋ ਕੋ ਕਥੈ ਤ ਅੰਤ  ਨ ਅੰਤ

 ਮੋਟਰ ,ਗਡੀਆਂ, ਬਸਾਂ, ਟਰਕ,ਸਾਇਕਲ, ਮੋਟਰ ਸਾਇਕਲ, ਹਵਾਈ ਜਹਾਜ਼ ਕਿਨੀ ਅਵਾਜ਼ ਕਰਦੇ ਹਨi ਹਰ ਰੋਜ਼ ਐਕਸੀਡੈਂਟ ਹੁੰਦੇ ਹਨ ਪਰ ਕੁਦਰਤ ਦਾ ਕ੍ਰਿਸ਼ਮਾ ਦੇਖੋ ,ਉਪਰ ਵੀ ਕੁਝ ਇਸੇ ਤਰਹ ਦੀ ਹਲਚਲ ਹੋ ਰਹੀ ਹੈ ਪਰ ਕਿਸੇ ਦੀ ਕੋਈ ਅਵਾਜ਼ ਨਹੀl ਕੋਈ ਆਪਸੀ ਟਕਰ ਨਹੀਂl ਸਾਡੀਆਂ ਬਣਾਈਆਂ ਚੀਜ਼ਾ 10-20-50 ਸਾਲ ਤੋਂ ਬਾਅਦ ਬਰਬਾਦ ਹੋ ਜਾਂਦੀਆਂ ਹਨ ਪਰ ਕੁਦਰਤ ਕਰੋੜਾਂ ਸਾਲ ਤੋਂ ਆਪਣੀ ਚਾਲ ਚਲ ਰਹੀ  ਹੈ ਪਰ ਉਸਦੀ ਚਾਲ ਵਿਚ ਕੋਈ ਫਰਕ ਨਹੀਂ, ਕੋਈ ਰੁਕਾਵਟ ਨਹੀਂ, ਕੋਈ ਟੁਟ -ਭਜ ਨਹੀਂ l  ਧਰਤੀ ਦੇ ਸੂਰਜ ਦੁਆਲੇ ਘੁਮਣ ਨਾਲ ਰੁਤਾਂ ਬਦਲਦੀਆਂ ਹਨ, ਗਰਮੀ, ਸਰਦੀ, ਹਨੇਰੀ, ਬਾਰਸ਼ ਤੇ ਤੂਫਾਨ  ਆਉਂਦੇ  ਹਨ l ਹੁਕਮ ਬਧੇ ਨਿਅਮ ਅਨੁਸਾਰ ਸਭ ਹੋ ਰਿਹਾ ਹੈl ਰਾਤ ਆਉਂਦੀ ਹੈ ਦਿਨ ਆਉਂਦਾ ਹੈ ਸੂਰਜ ਆਪਣੇ ਨੇਮ ਨਾਲ ਚੜਦਾ ਹੈ, ਚੰਨ ਵੇਲੇ ਸਿਰ ਉਗਦਾ ਹੈl ਬਨਸਪਤੀ, ਦਰਖਤ, ਬਚੇ, ਬੂਢ਼ੇ ਤੇ ਜਵਾਨ ਹੁੰਦੇ ਹਨ , ਫਲ ਤੇ ਫੁਲ ਦਿੰਦੇ ਹਨ ਤੇ ਫਿਰ ਇਕ ਦਿਨ ਇਨਸਾਨਾਂ ਦੀ ਤਰਹ ਇਸ ਦੁਨਿਆ ਤੋ ਚਲੇ ਜਾਂਦੇ  ਤੇ ਇਹ  ਇਨਸਾਨਾ ਵਰਗਾ ਜਨਮ, ਮਰਨ ਦਾ ਸਿਲਸਿਲਾ ਚਲਦਾ ਰਹਿੰਦਾ ਹੈ l ਕੁਦਰਤ ਤੇ ਕਾਦਰ ਦਾ  ਰਚਿਆ ਇਕ ਇਕ  ਕਰਿਸ਼ਿਮਾ ਤੁਹਾਨੂੰ  ਵਿਸਮਾਦ ਨਾਲ ਭਰ ਦੇਵੇਗਾ l

ਰਾਤੀ ਰੁਤਿ ਥਿਤਿ ਵਾਰ ll

ਪਵਣ ਪਾਣੀ ਅਗਨੀ ਪਤਾਲ

ਪਾਣੀ ਸਮੁੰਦਰ ਤੋ ਉਠਦਾ ਹੈ,ਗਰਮੀ ਨਾਲ ਭਾਫ ਬਣਦਾ ਹੈ ਫਿਰ ਬੱਦਲ, ਮੀਂਹ ਤੇ ਫਿਰ ਨਦੀਆਂ ਨਾਲਿਆਂ ਰਾਹੀਂ ਸਮੁੰਦਰ ਵਿਚ ਹੀ ਚਲਾ ਜਾਂਦਾ ਹੈl ਸਾਇੰਸ ਦਾ ਕਹਿਣਾ ਹੈ ਕਿ ਪਾਣੀ ਬੇਸ਼ਕ ਆਪਣੀ ਸ਼ਕਲ ਵਟਾਉਂਦਾ ਹੈ, ਪਾਣੀ, ਭਾਫ ,ਬਰਫ਼ ਆਦਿ  ਪਰ ਉਸਦੀ ਮਿਕਦਾਰ  ਉਤਨੀ ਹੀ ਰਹਿੰਦੀ ਹੈl ਪਦਾਰਥ ਹੇਠਾਂ ਨੂੰ ਗਿਰਦਾ ਹੈ, ਹਵਾ ਦਾ ਧਰਮ ਹੈ ਗਰਮ ਹੋਕੇ ਉਪਰ ਉਠਣਾ ਤੇ ਠੰਡਾ ਹੋਕੇ ਫਿਰ ਮੀਂਹ ਦੀ ਸ਼ਕਲ ਵਿਚ ਧਰਤੀ ਤੇ ਆਉਣਾl 100 ਡਿਗਰੀ ਤੇ ਉਬਲਨਾ  ਤੇ 0  ਡਿਗਰੀ ਤੇ ਜੰਮ ਜਾਣਾl ਅਗਨੀ ਦਾ ਕੰਮ ਹੈ ਜਲਾਉਣਾ, ਨਦੀ ਨਿਵਾਣ ਵਲ ਨੂੰ ਜਾਂਦੀ ਹੈ ਤੇ ਅੰਤ ਨੂੰ ਸਾਗਰ ਵਿਚ ਸਮੋ ਜਾਂਦੀ ਹੈl ਹਰ ਚੀਜ਼ ਲੈ-ਬਧ  ਤੇ ਤਾਲ-ਬਧ ਹੈl ਹਜ਼ਾਰਾਂ ਸਾਜ਼ ਹਨ ਪਰ ਸੁਰ-ਤਾਲ ਵਿਚ ਹਨIਕਦੇ ਕੁਦਰਤ ਦੀ ਗੋਦ ਵਿਚ ਦਰਿਆ ਜਾ ਸਾਗਰ ਕੰਢੇ ਨਚਦੀਆਂ ਲਹਿਰਾਂ ਨੂੰ ਦੇਖੋ l ਆਪਣੇ ਅੰਦਰ ਬਾਹਰ ਨਿਰਯਤਨ ਸਾਹਾਂ ਦੇ ਸਹਿਜ ਕੁਦਰਤੀ ਤਾਲ ਬਾਰੇ ਸੋਚੋl ਉਸਦਾ ਦਾ ਹੁਕਮ ਇਕ ਮਧੁਰ ਸੰਗੀਤ ਪੈਦਾ ਕਰਦਾ ਹੈ ਸ਼ੋਰ ਨਹੀਂ l

ਭੈ ਵਿਚਿ ਪਵਣੁ ਵਹੈ ਸਦਵਾਉ ॥ ਭੈ ਵਿਚਿ ਚਲਹਿ ਲਖ ਦਰੀਆਉ ॥ ਭੈ ਵਿਚਿ ਅਗਨਿ ਕਢੈ ਵੇਗਾਰਿ ॥ ਭੈ ਵਿਚਿ ਧਰਤੀ ਦਬੀ ਭਾਰਿ ॥ ਭੈ ਵਿਚਿ ਇੰਦੁ ਫਿਰੈ ਸਿਰ ਭਾਰਿ ॥ ਭੈ ਵਿਚਿ ਰਾਜਾ ਧਰਮ ਦੁਆਰੁ ॥ ਭੈ ਵਿਚਿ ਸੂਰਜੁ ਭੈ ਵਿਚਿ ਚੰਦੁ ॥ ਕੋਹ ਕਰੋੜੀ ਚਲਤ ਨ ਅੰਤੁ ॥ ਭੈ ਵਿਚਿ ਸਿਧ ਬੁਧ ਸੁਰ ਨਾਥ ॥ ਭੈ ਵਿਚਿ ਆਡਾਣੇ ਆਕਾਸ ॥ ਭੈ ਵਿਚਿ ਜੋਧ ਮਹਾਬਲ ਸੂਰ ॥ ਭੈ ਵਿਚਿ ਆਵਹਿ ਜਾਵਹਿ ਪੂਰ ॥ ਸਗਲਿਆ ਭਉ ਲਿਖਿਆ ਸਿਰਿ ਲੇਖੁ ॥ ਨਾਨਕ ਨਿਰਭਉ ਨਿਰੰਕਾਰੁ ਸਚੁ ਏਕੁ ॥੧॥

ਜਦ ਅਨਗਿਣਤ ਸੂਰਜ, ਚੰਨ,ਤਾਰੇ,ਜਮੀਨ, ਆਸਮਾਂ ਉਸਦੇ ਹੁਕਮ ਵਿਚ ਹੈ ਤੇ ਮਨੁਖ ਲਈ ਵੀ ਉਸਦਾ ਕੋਈ ਨਾ ਕੋਈ ਹੁਕਮ ਹੋਵੇਗਾl  ਗੁਰਬਾਣੀ  ਸਾਨੂੰ ਦਸਦੀ ਹੈ ਮਨੁਖ ਦਾ ਜੰਮਣਾ, ਮਰਨਾ ਤੇ ਇਸਦੇ ਵਿਚਕਾਰ ਉਸਦੇ ਕਰਮ, ਚਲਨਾ, ਬੋਲਣਾ, ਦੇਖਣਾ, ਖਾਣਾ.ਪੀਣਾ ਸਭ ਉਸਦੇ ਹੁਕਮ ਹੀ ਹਨl  ਸਰੀਰ ਦੀਆਂ ਸਾਰੀਆਂ ਕਿਰਆਵਾਂ ਕਰਮ-ਬਧ ਹਨ lਮਨੁਖ ਅੰਦਰਲੇ ਸੈਲ ਤੇ ਹਰ ਸੈਲ ਅਰਬਾਂ ਦੀ ਗਿਣਤੀ ਵਿਚ ਡੀ.ਐਨ.ਏ(DNA) ਨੂੰ ਸ੍ਯੋਜਿਤ ਕਰਨ ਵਾਲੇ ਮੂਲ ਜੋੜਿਆਂ ਦੀ ਗਿਣਤੀ ਤੇ ਕਾਰਜ ਵਿਧੀ ਹੀ ਵਿਸ੍ਮਾਦਿਕ ਹੈ lਮਨੁਖ  ਅੰਦਰ 30,000,000,000 ਸੇਲ ਹਨ, ਜੋ ਟੁਟਦੇ, ਭਜਦੇ ਰਹਿੰਦੇ ਹਨ ਤੇ ਮੁੜ ਮਿੰਟਾ ਵਿਚ ਫਿਰ ਜੁੜ ਕੇ ਉਤਨੇ ਹੀ ਬਣ ਜਾਂਦੇ ਹਨl ਸਾਡੀ ਖੁਰਾਕ ਤੋ ਖੂਨ ਤੇ ਵੀਰ੍ਯ ਬੰਨਦਾ ਹੈ ਜਿਸ ਤੋਂ ਸੰਸਾਰ ਦੀ ਉਤਪਤੀ ਹੁੰਦੀ ਹੈl ਇਹ ਸਭ ਉਸਦੇ ਹੁਕਮ ਨਾਲ ਹੋ ਰਿਹਾ ਹੈ, ਸਾਇੰਸ ਅਜੇ ਤਕ ਇਸ ਨੂੰ ਸਮਝ ਨਹੀਂ ਸਕੀl ਸਾਡਾ ਦਿਲ ਸਾਰੀ ਉਮਰ ਧੜਕਦਾ ਰਹਿੰਦਾ ਹੈ , ਸਾਰੇ ਸਰੀਰ ਦੀਆਂ ਨਾੜ੍ਹੀਆਂ ਵਿਚ ਖੂਨ ਪੰਪ ਕਰਦਾ ਹੈ, ਗੰਦੇ ਖੂਨ ਨੂੰ ਸਾਫ਼ ਕਰਦਾ ਹੈ , ਅਸੀਂ ਜਾਗਦੇ, ਸੁਤੇ ਸਾਹ ਲੈਂਦੇ ਹਾਂl ਸਾਡਾ ਸਰੀਰ  ਬਚਪਨ ਤੋ ਬੁਢੇਪੇ ਤਕ ਵਧਦਾ-ਘਟਦਾ ਰਹਿੰਦਾ ਹੈl ਉਸਦੇ ਹੁਕਮ ਅਨੁਸਾਰ ਅਸੀਂ ਚੰਗੇ ਮਾੜ੍ਹੇ ਕਰਮ ਕਰਦੇ ਹਾਂ ਜਿਸ ਕਰਕੇ ਊਚ-ਨੀਚ ਬਣਦੇ ਹਾਂ , ਦੁਖ , ਸੁਖ ਭੋਗਦੇ ਹਾਂl ਉਸਦੇ ਹੁਕਮ ਵਿਚ ਅਸੀਂ  84 ਦੀ ਗੇੜ ਵਿਚ ਪੈਂਦੇ  ਹਾਂ ਤੋ ਉਸਦੇ ਹੁਕਮ ਅਨੁਸਾਰ ਇਸ ਗੇੜ ਤੋ ਮੁਕਤ ਵੀ ਹੁੰਦੇ ਹਾਂl ਉਸਦੇ ਹੁਕਮ ਤੋਂ ਬਾਹਰ ਕੁਝ ਨਹੀਂlਪਰ ਫਿਰ ਵੀ ਮਨੁਖ ਦੀ ਜੂਨ ਹੋਰਾਂ ਜੂਨਾ ਨਾਲ ਉਤਮ ਕਿਓਂ ਮਨੀ ਜਾਂਦੀ ਹੈ

ਅਵਰ ਜੋਨਿ ਤੇਰੀ ਪਨਿਹਾਰੀ, ਇਸੁ ਧਰਤੀ ਮਹਿ ਤੇਰੀ ਸਿਕਦਾਰੀ (ਪੰਨਾ ੩੭੪)

 ਪ੍ਰਭੂ ਨੇ ਸ੍ਰਿਸ਼ਟੀ ਦੇ ਬਾਕੀ ਜੀਵਾਂ ਨੂੰ ਜ਼ਮੀਰ, ਆਤਮਾ ਜਾਂ ਸੋਝੀ ਨਹੀਂ ਬਖਸ਼ੀ, ਜਿਸ ਰਾਹੀ ਉਹ ਆਪਣਾ ਸੁਭਾਅ ਬਦਲ ਸਕਣ।ਇਕ ਪ੍ਰਜਾਤੀ ਦੇ ਸਾਰੇ ਜੀਵਾਂ ਦਾ ਸੁਭਾਅ ਇਕ ਜੈਸਾ ਹੀ ਹੁੰਦਾ ਹੈ। ਪਰ ਮਨੁੱਖਾ ਜੂਨ ਵਿਚ ਪ੍ਰਭੂ ਨੇ ਸੋਝੀ, ਜ਼ਮੀਰ ਤੇ  ਆਤਮਾ ਬਖਸ਼ੀ ਹੈ ਜਿਸ ਰਾਹੀਂ ਮਨੁੱਖ ਦੁਨਿਆ ਤੇ ਪ੍ਰਮਾਤਮਾ ਦੀ ਨਜ਼ਰਾਂ ਵਿਚ  ਚੰਗਾ ਜਾਂ ਮੰਦਾ ਬਣ ਸਕਦਾ ਹੈ। ਉਹ ਪ੍ਰਭੂ ਦੇ ਬਣਾਏ ਨਿਯਮਾਂ ਨੂੰ ਸਮਝ ਕੇ, ਉਸ ਦੇ ਹੁਕਮ ਅਨੁਸਾਰ ਚਲੇ ਤਾਂ ਜੀਂਦੇ ਜੀ ਤਾਂ ਜੱਸ ਖਟਦਾ  ਹੀ ਹੈ, ਮਰਨ ਤੋ ਬਾਅਦ ਵੀ ਸਿਧਾ ਅਕਾਲ ਪੁਰਖ ਨਾਲ  ਇੱਕ-ਮਿੱਕ ਹੋ ਸਕਦਾ ਹੈ l ਜੇ ਉਨ੍ਹਾਂ ਨਿਯਮਾਂ ਦੀ ਉਲੰਘਣਾ ਕਰਦਾ ਹੈ, ਤਾਂ ਨਤੀਜੇ ਮੰਦੇ ਹੀ ਨਿਕਲਦੇ ਹਨ

 ਇਨਸਾਨ ਆਪਣੇ ਵਿਚ  ਕਾਮ, ਕ੍ਰੋਧ, ਲੋਭ, ਮੋਹ,ਤੇ ਹੰਕਾਰ ਦੇ ਵਸ ਆਕੇ   ਦੁਨਿਆਵੀ  ਚਮਕ ਦਮਕ, ਧਨ, ਦੌਲਤ, ਨਾਮ ,ਸ਼ਾਨੋ-ਸ਼ੋਕਤ ,ਰਿਸ਼ਤੇ-ਨਾਤੇ   ਧੀਆਂ,ਪੁਤਰ,ਪਤਨੀ,ਪਤੀ, ਜੋਕਿ ਥਿਰ ਰਹਿਣ ਵਾਲੇ ਨਹੀਂ ਹਨ. ਅਸਥਿਰ  ਹਨ .ਵਿਚ ਫਸ ਕੇ ਆਪਣੀ ਪੂਰੀ ਜਿੰਦਗੀ ਵਿਅਰਥ ਗੁਆ ਲੈਂਦਾ ਹੈ ਤੇ ਦੇਣਹਾਰ ਨੂੰ ਭੁਲ ਜਾਂਦਾ ਹੈl ਹੰਕਾਰ-ਵਸ ਉਹ ਆਪਣੇ ਤੇ ਉਸ ਪਰਮ ਸ਼ਕਤੀ ਦੇ ਵਿਚਕਾਰ ਇਕ ਝੂਠ ਦੀ ਦੀਵਾਰ ਖੜੀ  ਲੈਂਦਾ ਹੈ, ਜੋ ਤਾਹੀ ਟੁਟ ਸਕਦੀ ਹੈ ਜੇ ਉਹ ਮੈਂ ਮੈਂ ਦੀ ਜਗਹ ਤੁਹੀਂ ਤੁਹੀਂ, ਤੁਹੀਂ ਤੁਹੀਂ ਕਰੇ ਤਾਂ  l ਗੁਰੂ ਨਾਨਕ ਸਾਹਿਬ  ਆਪਣੀ ਬਾਣੀ ll ਜਪੁ ll ਦੀ ਪਹਿਲੀ ਪਉੜੀ ਵਿਚ ਲਿਖਦੇ ਹਨ ਕਿ  ਜੇਕਰ ਤੁਸੀਂ ਪ੍ਰਮਾਤਮਾ ਤੇ ਆਪਣੇ ਵਿਚਕਾਰ ਜੋ ਝੂਠ ਦੀ ਕੰਧ (ਕਾਮ, ਕ੍ਰੋਧ,ਲੋਭ,ਮੋਹ ਤੇ ਹੰਕਾਰ) ਨੂੰ ਤੋੜਨਾ ਚਾਹੁੰਦੇ ਹੋ ਤਾਂ ਉਸਦੇ ਹੁਕਮ, ਉਸਦੇ ਭਾਣੇ ਉਸਦੀ ਰਜ਼ਾ ਵਿਚ ਰਹੋ, ਪਿਆਰ ਨਾਲ ਉਸ ਨੂੰ ਯਾਦ ਕਰੋ  ਤੇ  ਸੰਸਾਰ ਵਿਚ ਵਿਚਰਦਿਆਂ, ਉਸਦੇ ਸੁਖਾਂ ਨੂੰ ਮਾਣਦਿਆਂ, ਆਪਣੀਆਂ ਦੁਨਿਆਵੀ ਜਿਮੇਵਾਰੀਆਂ ਨੂੰ ਪੂਰਾ ਕਰਦਿਆਂ ਸੰਸਾਰ ਤੋਂ ਨਿਰਲੇਪ ਰਹਿਕੇ  ਕਾਦਰ ਨੂੰ ਹਮੇਸ਼ਾਂ ਆਪਣੇ ਚਿਤ ਵਿਚ  ਰਖੋ l

ਹੁਕਮਿ ਅੰਦਰਿ ਸਭ ਕੇ ਬਾਹਰਿ ਹੁਕਮ ਨਾ ਕੋਇ ਨਾਨਕ ਹੁਕਮੇ ਜੇ ਬੁਝੇ ਹਉਮੈ ਕਰੇ ਨਾ ਕੋਇ

ਮਨੁਖ ਨੂੰ ਛੋੜ ਕੇ ਬਾਕੀ ਸਾਰੇ ਜੀਵ-ਜੰਤੂ ਸੁਖੀ ਹਨ, ਨਚਦੇ, ਫੁਦਕਦੇ ਰਹਿੰਦੇ ਹਨ ਕਿਓਂਕਿ ਉਨ੍ਹਾ ਕੋਲ ਹੁਕਮ ਤੋ ਉਲਟ ਜਾਣ  ਲਈ ਦਿਮਾਗ ਨਹੀਂ ਹੈl ਸੁਤੇ ਸਿਧ ਹੀ ਹੁਕਮ ਅਨੁਸਾਰ ਚਲਦੇ ਹਨ ਤੇ ਜਿੰਦਗੀ ਦਾ ਅਨੰਦ ਮਾਣਦੇ ਹਨl ਪਰ ਇਨਸਾਨ ਦਾ ਦਿਮਾਗ ਹੰਕਾਰ  ਨੂੰ ਜਨਮ ਦਿੰਦਾ ਹੈl ਉਸਦੇ ਹੁਕਮ ਨੂੰ , ਉਸਦੀ ਸ਼ਕਤੀ ਨੂੰ ਭੁਲ ਕੇ  ਆਪਣੇ ਹੁਕਮ ਨੂੰ  ਚਲਾਂਦਾ  ਹੈl  ਜਿਸਦੇ ਫਲ ਸਰੂਪ ਅਸੀਂ ਆਪਣੇ ਅੰਦਰੋ ਵੀ ਤੇ  ਰੱਬ ਨਾਲੋ ਵੀ ਟੁਟ ਜਾਂਦੇ ਹਾਂl ਸਾਰੀ ਜਿੰਦਗੀ ਦੁਖਾਂ ਨਾਲ ਘਿਰੇ ਰਹਿੰਦੇ ਹਾਂ ਜਿਸ ਨਾਲ ਇਹ ਜਨਮ  ਤੇ ਅਗਲਾ ਦੋਨੋ ਜਨਮ  ਵਿਗਾੜ ਲੈਂਦੇ ਹਾਂl

ਮਨੁਖ ਨੂੰ  ਕੁਦਰਤ ਤੇ ਕਾਦਰ ਨਾਲ  ਇਕਸੁਰ ਹੋਣ ਦਾ ਅਹਿਸਾਸ  ਨਹੀ ਹੁੰਦਾ ਸ਼ਾਇਦ ਇਸ ਲਈ ਕਿ  ਮਨੁਖ  ਕੋਲ ਵਿਗਿਆਨ ਤੇ  ਹੈ ਪਰ ਅੰਤਰ  ਗਿਆਨ ਨਹੀਂ ਹੈ,  ਜੋ ਕਰੋੜਾਂ ਵਿਚੋ ਕਿਸੇ  ਇਕ  ਕੋਲ ਹੁੰਦਾ ਹੈ l ਗੁਰੂ ਨਾਨਕ ਸਾਹਿਬ ਕੋਲ ਅੰਤਰ -ਗਿਆਨ ਸੀ ਜਿਸ ਰਾਹੀਂ ਉਹ ਪ੍ਰਮਾਤਮਾ ਨਾਲ ਇਕ ਮਿਕ ਹੋਏ ਤੇ ਉਸਦੇ ਰਾਹ ਤੇ ਚਲਣ ਲਈ ਲੋਕਾਈ ਜੋ ਉਸ ਸਮੇ ਬਰਬਾਦੀ ਦੇ ਬਰੂਹਾਂ ਤੇ ਖੜੀ ਸੀ ਸਚਾ, ਸੁਚਾ ਤੇ ਉਚਾ ਗਿਆਨ ਦਿਤਾl

ਹੁਕਮੈ ਬੂਝੈ ਤਤੁ ਪਛਾਣੇ ਇਹ ਪਰਸਾਦੁ ਗੁਰੂ ਤੇ ਜਾਣੇ

ਸਭ ਇਕੋ ਹੁਕਮਿ ਵਰਤਦਾ ਮੰਨਿਐ ਸੁਖ ਪਾਈ

ਹੁਕਮ ਪਛਾਨਣ ਤੇ ਉਸ ਉਤੇ ਚਲਣ ਨਾਲ ਜੋ ਸੁੱਖ, ਖੇੜਾ  ਤੇ ਅਨੰਦ ਮਿਲਦਾ ਹੈ  ਉਸ ਵਰਗਾ ਇਸ ਧਰਤੀ ਸਵਰਗ ਕੀਤੇ ਵੀ ਨਹੀ -ਵੈਸੇ ਮੈਂ ਵੀ ਤੁਹਾਡੇ ਵਰਗੀ ਹੀ ਹਾਂ , ਇਹ ਸੁਖ ਖੇੜਾ ਤੇ ਅਨੰਦ ਵਡੇ ਭਾਗਾਂ ਵਾਲਿਆਂ ਵਾਸਤੇ , ਅਸੀਂ ਤੇ ਕਹਿ ਸਕਦੇ ਹਾਂ ਜਾਨ ਲਿਖ ਸਕਦੇ ਹਾਂ  l

             ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਿ ਫਤਹਿ

Print Friendly, PDF & Email

Nirmal Anand

Add comment

Translate »