ਸਿੱਖ ਇਤਿਹਾਸ

ਸੱਤਾ ਤੇ ਬਲਵੰਡ -ਗੁਰੂ ਘਰ ਦੇ ਕੀਰਤਨੀਏ

ਕਈ  ਇਤਿਹਾਸਕਾਰ ਇਨ੍ਹਾਂ ਨੂੰ ਸਗੇ ਭਰਾ ਲਿਖਦੇ, ਕਈ ਚਾਚੇ ਤਾਏ ਦੇ ਪੁੱਤਰ, ਕਈ  ਭੂਆ ਦੇ ਪੁੱਤਰ, ਅਤੇ ਕਈ ਲਿਖਦੇ ਹਨ ਕਿ ਸਤੇ ਦਾ ਬਾਪ ਬਚਪਨ ਵਿੱਚ ਅਕਾਲ ਚਲਾਣਾ  ਕਰ ਗਏ ਸੀ ਤੇ ਬਲਵੰਡ ਉਸਦੀ ਦੇਖ ਰੇਖ ਕਰਣ ਆਇਆ ਕਰਦਾ ਸੀl ਕਈਆਂ ਦਾ ਕਹਿਣਾ ਹੈ ਕਿ ਜਦ ਮਰਦਾਨਾ ਪਰਲੋਕ ਪਯਾਨਾ  ਕਰ ਗਏ ਤਾਂ ਗੁਰੂ ਨਾਨਕ ਸਾਹਿਬ ਨੇ ਕੀਰਤਨ ਦੀ ਸੇਵਾ ਇਨ੍ਹਾਂ ਦੋਨੋਂ ਭਰਾਵਾਂ ਨੂੰ ਦੇ ਦਿੱਤੀ ਇਹ ਸੇਵਾ ਗੁਰੂ ਅਰਜਨ ਦੇਵ ਜੀ ਤਕ ਇਹ ਨਿਭਾਉਂਦੇ ਰਹੇl ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਸਮੇ ਉਨ੍ਹਾਂ ਦੀ ਲਾਹੋਰ ਵਿੱਚ ਮੌਤ ਹੋ ਗਈl ਦੋਵੇਂ ਭਰਾ ਪੰਜਵੀ ਪਾਤਸ਼ਾਹੀ ਤਕ ਸੰਗਤਾਂ ਨੂੰ ਆਪਣੇ ਸ਼ਬਦ ਕੀਰਤਨ ਨਾਲ ਨਿਹਾਲ ਕਰਦੇ ਕਰਦੇ ਅੰਤ ਨੂੰ  ਬੁੱਢੇ ਹੋ ਗਏl ਇੱਕ ਵਾਰੀ ਇਹਨਾਂ ਦੀ ਪੁੱਤਰੀ ਦਾ ਵਿਆਹ ਸੀ ਜੋ ਇਹ ਠਾਠ ਬਾਠ ਨਾਲ ਕਰਣਾ ਚਾਹੁੰਦੇ ਸੀ l ਇਹਨਾਂ ਨੇ ਗੁਰੂ ਜੀ ਅੱਗੇ ਬੇਨਤੀ ਕੀਤੀ ਕਿ ਇਸ ਵਾਰ ਵੈਸਾਖੀ ਦੀ ਦੀਪ ਮਾਲਾ ਦੀ ਆਮਦਨ ਸਾਨੂੰ ਦੇ ਦਿੱਤੀ ਜਾਵੇ ਤਾਕਿ ਆਸੀ  ਬੇਟੀ ਦਾ ਵਿਆਹ ਧੂਮ ਧਾਮ ਨਾਲ ਕਰ ਸਕੀਏ । ਗੁਰੂ ਸਾਹਿਬ ਜੀ ਨੇ ਉਨ੍ਹਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਕਿ ਤੁਸੀਂ ਗੁਰੂ ਘਰ ਨਾਲ ਜੁੜੇ ਹੋ ਤੁਹਾਨੂੰ ਕਿਸੇ ਗੱਲ ਦੀ ਕਮੀ ਨਹੀ ਹੋਣੀ ਵਿਆਹ ਵੀ ਠੀਕ ਠਾਕ  ਹੋ ਜਾਏਗਾ ਪਰ ਉਹ ਨਾ  ਮੰਨੇl   ਭਾਵੈ ਗੁਰੂ ਸਾਹਿਬ ਨੂੰ ਇਹ ਗੱਲ ਠੀਕ ਨਹੀਂ ਸੀ ਲਗੀ ਕਿਓਕੀ ਸੰਗਤ ਦਾ ਪੈਸਾ ਉਹ ਸਿਰਫ਼ ਧਰਮ ਕਾਰਜਾਂ ਤੇ ਖਰਚ ਕਰਦੇ ਸੀl ਪਰ ਉਨ੍ਹਾਂ ਦੀ ਮਜਬੂਰੀ ਸਮਝ ਕੇ ਦੀਪ ਮਾਲਾ ਦੀ ਆਮਦਨ ਦੇਣ ਲ਼ਈ  ਹਾਂ ਕਰ ਦਿੱਤੀ l ਅਗਲੇ ਦਿਨ ਵੈਸਾਖੀ ਸੀ l ਕੀਰਤਨ ਆਰੰਭ ਹੋਇਆl ਕੀਰਤਨੀਆਂ ਦਾ ਧਿਆਨ ਕੀਰਤਨ ਵਿੱਚ ਘੱਟ ਤੇ ਆਉਣ ਵਾਲੀ ਮਾਇਆ ਵਿੱਚ ਜਿਆਦਾ  ਸੀ, ਕੀਰਤਨ ਕਰਦਿਆਂ ਲੈ ਟੁਟ ਗਈ, ਰਾਗ ਬਦਲ ਗਏ ,ਉਨ੍ਹਾਂ ਦੀ ਇਕਾਗਰਤਾ ਭੰਗ ਹੋ ਗਈ ਤੇ ਗਾਉਣ  ਵਿੱਚ ਕਈ  ਊਣਤਾਈਆਂ ਰਹਿ ਗਈਆਂ l ਗੁਰੂ ਸਹਿਬ ਨੇ ਆਪਣੇ ਬੱਚਨਾ ਅਨੁਸਾਰ ਉਨ੍ਹਾਂ ਨੂੰ ਮਾਇਆ ਲੈ ਜਾਣ  ਦੀ ਅਗਿਆ ਦੇ ਦਿੱਤੀl

ਜਦ ਇਨ੍ਹਾਂ ਨੇ ਘਰ  ਜਾਕੇ ਮਾਇਆ ਗਿਣੀ ਤਾਂ ਮਾਇਆ ਬਹੁਤ ਘੱਟ ਸੀl ਇਸਦੇ ਦੋ ਕਾਰਣ ਸੀ ਇੱਕ ਤਾਂ   ਉਸ ਦਿਨ  ਝੱਖੜ ਕਰਕੇ ਸੰਗਤ ਘੱਟ ਆਈ ਸੀ ਤੇ ਦੂਸਰਾ ਕਾਰਣ ਇਹ ਵੀ ਹੋ ਸਕਦਾ ਕਿ ਸੰਗਤ ਨੂੰ ਕੀਰਤਨ ਦਾ ਰਸ ਨਹੀਂ  ਬੱਝਾ  ਕਿਓਕੀ ਕੀਰਤਨੀਆਂ ਦਾ ਧਿਆਨ ਮਾਇਆ ਵੱਲ ਜਿਆਦਾ ਤੇ ਕੀਰਤਨ ਕਰਣ ਵਿੱਚ ਘੱਟ ਸੀl  ਰਬਾਬੀਆਂ ਨੂੰ ਬਹੁਤ ਗੁਸਾ  ਆਇਆ  ਤੇ  ਇਨ੍ਹਾਂ ਨੇ ਆਕੜ ਤੇ ਹੰਕਾਰ ਵਿੱਚ ਆਕੇ ਸੰਗਤਾਂ ਦੀ ਭੇਟਾ ਦਾ ਰੁਪਿਆ  ਮੋੜ ਘੱਲਿਆl

ਗੁਰੂ ਅਰਜਨ ਸਾਹਿਬ ਨੇ ਇਨ੍ਹਾਂ ਦੀ ਹੇਠ ਲਿਖੀ ਬਾਣੀ ਸ੍ਰੀ  ਗੁਰੂ ਗ੍ਰੰਥ ਸਾਹਿਬ ਵਿੱਚ, ਰਾਮਕਲੀ ਦੀ ਵਾਰ ਹੇਠ ਦਰਜ  ਕਰਕੇ ਇਨ੍ਹਾਂ ਨੂੰ ਮੁੜ ਮਾਨ ਬਖਸ਼ਿਆ :-

। (ਰਾਮ ਕਲੀ ਕੀ ਵਾਰ ਰਾਇ ਬਲਵੰਡਿ ਅਤੇ  ਸਤੈ ਡ੍ਰਮਿ ਆਖੀ)

ਨਾਨਕਿ ਰਾਜੁ ਚਲਾਇਆ ਸਚੁ ਕੋਟੁ ਸਤਾਣੀ ਨੀਵ ਦੈ॥
ਲਹਣੇ ਧਰਿਓਨੁ ਛਤੁ ਸਿਰਿ ਕਰਿ ਸਿਫਤੀ ਅੰਮ੍ਰਿਤੁ ਪੀਵਦੈll

ਸੋਈ ਪੁਰਖੁ ਧੰਨੁ ਕਰਤਾ ਕਾਰਣ ਕਰਤਾਰੁ ਕਰਣ ਸਮਰਥੋ॥
ਸਤਿਗੁਰੂ ਧੰਨੁ ਨਾਨਕੁ ਮਸਤਕਿ ਤੁਮ ਧਰਿਓ ਜਿਨਿ ਹਥੋ॥
ਤ ਧਰਿਓ ਮਸਤਕਿ ਹਥੁ ਸਹਜਿ ਅਮਿਉ ਵੁਠਉ ਛਜਿ ਸੁਰਿ ਨਰ ਗਣ ਮੁਨਿ ਬੋਹਿਯ ਅਗਾਜਿ॥ :

ਪੁਤ੍ਰੀ ਕਉਲੁ ਨ ਪਾਲਿਓ ਕਰਿ ਪੀਰਹੁ ਕੰਨ੍‍ ਮੁਰਟੀਐ॥
ਦਿਲਿ ਖੋਟੈ ਆਕੀ ਫਿਰਨਿ੍ ਬੰਨਿ੍ ਭਾਰੁ ਉਚਾਇਨਿ੍ ਛਟੀਐ॥

ਸਿਖਾਂ ਪੁਤ੍ਰਾਂ ਘੋਖਿ ਕੈ ਸਭ ਉਮਤਿ ਵੇਖਹੁ ਜਿ ਕਿਓਨੁ॥
ਜਾਂ ਸੁਧੋਸੁ ਤਾਂ ਲਹਣਾ ਟਿਕਿਓਨੁ॥

ਤਖਤਿ ਬਹੈ ਤਖਤੈ ਕੀ ਲਾਇਕ॥

ਲਹਣੇ ਦੀ ਫੇਰਾਈਐ ਨਾਨਕਾ ਦੋਹੀ ਖਟੀਐ॥
ਜੋਤਿ ਓਹਾ ਜੁਗਤਿ ਸਾਇ ਸਹਿ ਕਾਇਆ ਫੇਰਿ ਪਲਟੀਐ॥

ਥਾਪਿਆ ਲਹਿਣਾ ਜੀਂਵਦੇ ਗੁਰਿਆਈ ਸਿਰਿ ਛਤ੍ਰੁ ਫਿਰਾਇਆ।
ਜੋਤੀ ਜੋਤਿ ਮਿਲਾਇ ਕੈ ਸਤਿਗੁਰ ਨਾਨਕਿ ਰੂਪੁ ਵਟਾਇਆ।
ਲਖਿ ਨ ਕੋਈ ਸਕਈ ਆਚਰਜੇ ਆਚਰਜੁ ਦਿਖਾਇਆ।
ਕਾਇਆ ਪਲਟਿ ਸਰੂਪੁ ਬਣਾਇਆ॥ (ਵਾਰ 1:45)

ਤਤੁ ਨਿਰੰਜਨੁ ਜੋਤਿ ਸਬਾਈ ਸੋਹੰ ਭੇਦੁ ਨ ਕੋਈ ਜੀਉ॥
ਅਪਰੰਪਰ ਪਾਰਬ੍ਰਹਮੁ ਪਰਮੇਸਰੁ ਨਾਨਕ ਗੁਰੁ ਮਿਲਿਆ ਸੋਈ ਜੀਉ॥ (ਪੰਨਾ 599)

ਹਰਿ ਹਰਿ ਦਰਸ ਸਮਾਨ ਆਤਮਾ ਵੰਤਗਿਆਨ ਜਾਣੀਅ ਅਕਲ ਗਤਿ ਗੁਰ ਪਰਵਾਨ॥
ਜਾ ਕੀ ਦ੍ਰਿਸਟਿ ਅਚਲ ਠਾਣ ਬਿਮਲ ਬੁਧਿ ਸੁਥਾਨ ਪਹਿਰਿ ਸੀਲ ਸਨਾਹੁ ਸਕਤਿ ਬਿਦਾਰਿ॥ (ਪੰਨਾ 1391)

ਤੂ ਤਾ ਜਨਿਕ ਰਾਜਾ ਅਉਤਾਰੁ ਸਬਦੁ ਸੰਸਾਰਿ ਸਾਰੁ ਰਹਹਿ ਜਗਤ੍ਰ ਜਲ ਪਦਮ ਬੀਚਾਰ॥ (ਪੰਨਾ 1391)ਕਲਿਪ ਤਰੁ ਰੋਗ ਬਿਦਾਰੁ ਸੰਸਾਰ ਤਾਪ ਨਿਵਾਰੁ ਆਤਮਾ ਤ੍ਰਿਬਿਧਿ ਤੇਰੈ ਏਕ ਲਿਵ ਤਾਰ॥ (ਪੰਨਾ 1391)

ਸਮੁੰਦੁ ਵਿਰੋਲਿ ਸਰੀਰੁ ਹਮ ਦੇਖਿਆ ਇਕ ਵਸਤੁ ਅਨੂਪ ਦਿਖਾਈ॥
ਗੁਰ ਗੋਵਿੰਦੁ ਗੋੁਵਿੰਦੁ ਗੁਰੂ ਹੈ ਨਾਨਕ ਭੇਦੁ ਨ ਭਾਈ॥ (ਪੰਨਾ 442)

ਸਤਿਗੁਰ ਨੋ ਸਭੁ ਕੋ ਵੇਖਦਾ ਜੇਤਾ ਜਗਤੁ ਸੰਸਾਰੁ॥
ਡਿਠੈ ਮੁਕਤਿ ਨ ਹੋਵਈ ਜਿਚਰੁ ਸਬਦਿ ਨ ਕਰੇ ਵੀਚਾਰੁ॥ (ਪੰਨਾ 594)

ਹੋਵੈ ਸਿਫਤਿ ਖਸੰਮ ਦੀ ਨੂਰੁ ਅਰਸਹੁ ਕੁਰਸਹੁ ਝਟੀਐ॥
ਤੁਧੁ ਡਿਠੇ ਸਚੇ ਪਾਤਿਸਾਹ ਮਲੁ ਜਨਮ ਜਨਮ ਦੀ ਕਟੀਐ॥ (ਪੰਨਾ 967)

 

ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਿ ਫਤਹਿ

Print Friendly, PDF & Email

Nirmal Anand

Add comment

Translate »