ਸਿੱਖ ਇਤਿਹਾਸ

ਸੁਲਤਾਨਪੁਰ ਲੋਧੀ

ਸੁਲਤਾਨਪੁਰ ਲੋਧੀ ਪੰਜਾਬ ਰਾਜ ਦਾ ਕਸਬਾ ਸੀ ਜੋ ਅਜਕਲ ਕਪੂਰਥਲਾ ਜ਼ਿਲ੍ਹੇ ਦੀ ਇਕ ਤਹਿਸੀਲ ਅਤੇ ਕਈ ਸੌ ਸਾਲ ਪੁਰਾਣਾ ਇਤਿਹਾਸਕ ਸ਼ਹਿਰ ਹੈ। ਇਹ ਜਲੰਧਰ ਤੋਂ ਤਕਰੀਬਨ 45 ਕਿਲੋ ਮੀਟਰ ਦਖਣ -ਪਛਮ ਨੂੰ , ਕਪੂਰਥਲੇ ਤੋਂ 25 ਕਿਲੋ ਮੀਟਰ ਤੇ ਫਿਰੋਜਪੁਰ  ਤੋਂ 72 ਕਿਲੋ ਮੀਟਰ ਉਤਰ- ਪੂਰਬ ਨੂੰ ਬਿਆਸ ਅਤੇ ਸਤਲੁਜ ਦੇ ਦੁਆਬ, ਵੇਈ ਨਦੀ ਜੋ 9.7 ਕਿਲੋ ਮੀਟਰ ਲੰਬੀ ਹੈ ਦੇ ਖਬੇ ਕੰਢੇ ਵਸਿਆ ਹੋਇਆ ਹੈ 1 ਇਹ ਉਹ ਸ਼ਹਿਰ ਹੈ ਜਿਥੋਂ ਗੁਰੂ ਨਾਨਕ ਸਾਹਿਬ ਨੇ ਅਕਾਲ ਪੁਰਖ ਦੇ ਹੁਕਮ ਅਨੁਸਾਰ  ਸਿਖੀ , ਇਕ ਨਿਰਪਖ ਧਰਮ ਦਾ  ਪ੍ਰਚਾਰ ਤੇ ਪ੍ਰਸਾਰ ਕਰਨ ਲਈ ਉਦਾਸੀਆਂ ਵਲ ਚਾਲੇ ਪਾਏ । ਗੁਰੂ ਨਾਨਕ ਦੇਵ ਜੀ ਦੇ ਇੱਥੇ ਆਉਣ ਤੋਂ ਬਾਅਦ ਇਹ ਸ਼ਹਿਰ ਗੁਰੂ ਕੀ ਨਗਰੀ ਵਜੋਂ ਜਾਣਿਆ ਜਾਣ ਲੱਗ ਪਿਆ ਜੋ ਇਕ ਸਿੱਖ ਧਰਮ ਦਾ ਭਗਤੀ -ਭੰਡਾਰ ਤੇ ਸਿਖੀ ਦਾ ਵੱਡਾ ਕੇਂਦਰ ਬਣ ਗਿਆ। ਇਸ ਗਲ ਦੀ ਪੁਸ਼ਟੀ ਭਾਈ ਗੁਰਦਾਸ ਜੀ ਨੇ ਆਪਣੀਆਂ ਵਾਰਾਂ ਵਿਚ ਸੁਲਤਾਨਪੁਰ ਭਗਤੀ ਭੰਡਾਰਾ ਕਹਿ ਕੇ ਕੀਤੀ ਹੈ

ਇਸ ਤੋਂ ਪਹਿਲਾਂ ਦਾ ਇਤਿਹਾਸ ਤੇ ਬੁੱਧ-ਮੱਤ ਦੀਆਂ ਸਾਹਿੱਤਿਕ ਪਰੰਪਰਾਵਾਂ ਤੋਂ ਪਤਾ ਚਲਦਾ ਹੈ ਕਿ ਇਹ ਸ਼ਹਿਰ 500 B.C.-600 A.D ਤਕ ਬੁੱਧ ਧਰਮ ਦੇ ਭਗਤੀ ਮਾਰਗ ਅਤੇ ਗਿਆਨ ਦਾ ਇਕ ਵੱਡਾ ਕੇਂਦਰ ਰਿਹਾ ਸੀ। ਤਦ ਇਹ ਸ਼ਹਿਰ ਕਈ ਨਾਵਾਂ ਨਾਲ ਮਸ਼ਹੂਰ ਸੀ ਜਿਵੇਂ ਸਰਵਮਾਨਪੁਰ , ਪੀਰਾਂ ਪੁਰੀ ਤੇ ਛੀਟਾਂ ਵਾਲਾ ਸ਼ਹਿਰ। ਇਤਿਹਾਸਕ ਹਵਾਲਿਆਂ ਦੇ  ਅਨੁਸਾਰ ਇਥੇ ਤਮਸਾਵਨ ਨਾਂ ਦਾ ਇਕ ਗੈਰ ਆਬਾਦ ਭਾਰੀ ਜੰਗਲ ਸੀ, ਜੋ ਬੋਧੀ ਧਰਮ ਦੀ ਤਪਸਿਆ ਦਾ ਕੇਂਦਰ ਬਣਿਆ 1 ਤਮਸਾਵਨ ਨੂੰ cunningham ਸੁਲਤਾਨਪੁਰ ਨਾਲ ਜੋੜਦਾ ਹੈ1 ਇਹ ਸਥਾਨ 5 ਮੀਲ ਦੇ ਦਾਇਰੇ ਵਿਚ ਫੈਲਿਆ ਹੋਇਆ ਹੈ 1ਬੁੱਧ ਧਰਮ ਦੀ ਪ੍ਰਾਚੀਨ ਪੁਸਤਕ ‘ਅਭਿਨਵ ਪੁਸਤਵਾ’ ਵੀ  ਲੇਖਕ ਕਿਤਨਾਇਆ ਨੇ  ਇਸੇ ਸ਼ਹਿਰ ਵਿੱਚ ਲਿਖੀ ਸੀ। ਇਸ ਸ਼ਹਿਰ ਦਾ ਜ਼ਿਕਰ ਆਇਨ-ਏ-ਅਕਬਰੀ  ਵਿੱਚ ਵੀ ਅਨੇਕ ਵਾਰ ਆਉਂਦਾ ਹੈ। ਯੁਆਂਗ-ਚੁਆਂਗ ਨਾਂ ਦੇ ਇਕ ਚੀਨੀ ਯਾਤਰੀ ਨੇ ਲਿਖਿਆ ਹੈ ਕਿ ਸਮਰਾਟ ਅਸ਼ੋਕ ਨੇ ਆਪਣੇ ਰਾਜ-ਕਾਲ 269 ਤੋਂ 232 B.C. ਵਿਚ  ਇਥੇ ਇਕ ਬੋਧੀ ਸਤੂਪ 200 ਫੁਟ ਉਚੇ ਦੀ ਉਸਾਰੀ ਕਰਵਾਈ ਸੀ ਜਿਸਦੇ ਨਾਲ ਹੋਰ ਅਨੇਕਾਂ ਛੋਟੇ ਵਡੇ ਸਤੂਪ ਬਣਵਾਏ ਸੀ ।

        ਸਰਵਮਾਨਪੁਰ ਤਰੀਗਰਤਾ ਦੇ ਛੇ ਗਣਰਾਜਿਆਂ ਵਿਚੋਂ ਇਕ ਸੀ ਜਿਸਦੀ ਪੁਰਾਣਾ ਤੋ ਵੀ ਪੁਸ਼ਟੀ ਹੁੰਦੀ ਹੈ 1 ਇਸਦੀ ਰਾਜਧਾਨੀ ਪਰਾਸਥਲਾ ਸੀ ,ਜਿਸ ਨੂੰ ਅਜਕਲ ਜਲੰਧਰ ਕਿਹਾ ਜਾਂਦਾ ਹੈ ,ਤੇ ਕਿਲਾ ਕਾਂਗੜਾ ਵਿਚ ਸੀ 1 ਜਦ ਸਿਕੰਦਰ ਇਰਾਨ ਦੇ ਬਾਦਸ਼ਾਹ ਨੂੰ ਫਤਹਿ ਕਰਕੇ  327 B.C. ਭਾਰਤ ਨੂੰ ਜਿਤਣ ਵਾਸਤੇ ਆਇਆ ਤਾਂ  ਤਰੀਗਰਤਾ (ਪੰਜਾਬ) ਤੇ ਪੋਰੁਸ ਦਾ ਰਾਜ ਸੀ1 ਜੋ ਬਹਾਦਰੀ ਤੇ ਸੂਝ -ਬੂਝ ਵਜੋਂ ਮੰਨਿਆ ਸਰਦਾਰ ਸੀ 1 ਪੁਰਾਣਾ ਇਤਿਹਾਸ ਸਿਕੰਦਰ ਦੀ ਬਹਾਦਰੀ ਤੇ ਅਜਿਤ ਜੇਤੂ ਹੋਣ ਦੀ ਗਲ ਕਰਦਾ ਹੈ ਪਰ ਨਵੀਂ ਖੋਜ ਇਸ ਗਲ ਦੀ ਗਵਾਹੀ ਭਰਦੀ ਹੈ ਕਿ ਜੇਹਲਮ ਦੇ ਕੰਢੇ ਤੇ ਉਸਦੀ  ਪੋਰੁਸ ਨਾਲ ਲੜਾਈ ਜਰੂਰ ਹੋਈ ਪਰ ਉਸ ਨੂੰ  ਜਿਤ ਨਹੀਂ ਸਕਿਆ 1 ਸਿਕੰਦਰ ਉਸਦੇ ਜੰਗ ਕਰਨ ਦੇ ਤਰੀਕੇ ਤੇ ਬਹਾਦਰੀ ਦਾ  ਇਤਨਾ ਕਾਇਲ ਹੋਇਆ ਕਿ ਲੜਨ ਦਾ ਖ਼ਿਆਲ ਛਡ ਕੇ ਉਸ ਨਾਲ  ਮਿਤਰਤਾ ਕਾਇਮ ਕਰਕੇ ਬਿਆਸ ਨਦੀ ਤੋ ਹੀ ਵਾਪਸ ਆਪਣੇ ਦੇਸ਼ ਪਰਤ ਗਿਆ ਜਿਥੇ 323 B.C.ਉਸਦਾ ਦਿਹਾਂਤ ਹੋ ਗਿਆ1

ਸਿਕਿਆਂ ਦੇ ਅਧਾਰ ਤੇ cunningham ਸੁਲਤਾਨਪੁਰ ਲੋਧੀ ਦੀ  ਪ੍ਰਾਚੀਨਤਾ ਪਹਿਲੀ ਸਦੀ ਤੋਂ ਕਰਦਾ ਹੈ ਜਦ ਇਹ ਇਲਾਕਾ ਟਾਲਕੀ ਦੇ ਕੁਲਿਡਰਾਇਨ ਰਾਜ ਵਿਚ ਆਉਂਦਾ ਸੀ ਜੋ ਕੂਸ਼ਨ ਬਾਦਸ਼ਾਹ ਦੇ ਹਥ ਆ ਗਿਆ ਤੇ  ਜਿਸਨੇ ਚੋਥੀ ਸਦੀ ਵਿਚ ਚੰਦਰ ਗੁਪਤ ਮੋਰੀਆ  (325-375) ਦੀ ਅਧੀਨਤਾ ਸਵੀਕਾਰ ਕਰ ਲਈ 1 ਉਸਤੋਂ ਬਾਅਦ ਇਹ ਪੰਜਵੀ -ਸਤਵੀਂ ਸਦੀ ਤਕ ਬੁਧ ਧਰਮ ਦਾ ਮਹਾ ਗਿਆਨ, ਪ੍ਰਚਾਰ  ਅਤੇ ਸਾਧ ਕੇਂਦਰ ਰਿਹਾ 1  ਗਿਆਰਵੀਂ ਸਦੀ ਇਸਦਾ ਐਲਬਰੂਨੀ ਵੀ ਜਿਕਰ ਕਰਦਾ ਹੈ 1  ਗਿਆਰਵੀਂ ਸਦੀ ਦੇ ਪਹਿਲੇ ਦਹਾਕੇ ਵਿਚ ਮਹਿਮੂਦ ਗਜਨਵੀ ਨੇ ਧਾਰਮਿਕ ਕੱਟੜਤਾ ਕਾਰਣ ਇਸ ਨਗਰ ਨੂੰ, ਜੋ ਉਸ ਵਕਤ ਤਕ ਹਿੰਦੂ ਤੇ ਬੋਧੀ ਮਤ ਦਾ ਕੇਂਦਰ ਸੀ, ਲੁੱਟ ਕੇ ਅੱਗ ਲਗਵਾਕੇ ਸਾੜ-ਫੂਕ ਕੇ ਸੁਆਹ ਕਰ ਦਿਤਾ1  ਇਸ ਨਗਰ ਬਾਰੇ ਮਿਲਦੇ ਇਤਹਾਸਿਕ ਹਵਾਲਿਆਂ ਤੋਂ ਵੀ ਸਿੱਧ ਹੁੰਦਾ ਹੈ ਕਿ ਇਹ ਇਕ ਪੁਰਾਤਨ ਥੇਹ ਤੇ ਉਸਰਿਆ ਨਗਰ ਹੈ ਜਿਸ ਦਾ ਪ੍ਰਮਾਣ ਇਸ ਦੇ ਥੇਹ ਹੇਠੋਂ ਨਿਕਲਦੀ ਕਾਲੀ ਮਿੱਟੀ ਜੋ ਧਰਤੀ ਦੇ ਅੰਦਰ 5-6 ਮੀਟਰ ਦੇ ਹੇਠਾਂ ਤਕ ਹੈ ਅਤੇ ਭੰਨੀਆਂ ਟੁਟੀਆਂ ਚੀਜਾਂ ਤੋਂ ਇਲਾਵਾ ਪੁਰਾਤਨ ਸਿੱਕਿਆ ਤੋਂ ਮਿਲਦਾ ਹੈ 1 ਇਸ ਤਰਹ  ਸਰਵਮਾਨਪੁਰ ਸ਼ਹਿਰ ਦਾ ਅੰਤ ਹੋ ਗਿਆ ਸੀ।

 ਪੰਜਾਬ ਦੇ ਹਾਕਮ ਮੁਹੰਮਦ ਖ਼ਾਨ ਦਾ ਸ਼ਹਿਜ਼ਾਦਾ ਸੁਲਤਾਨਖ਼ਾਨ ਜਦੋਂ  ਇੱਥੋਂ ਦੀ ਲੰਘਿਆ ਤਾਂ ਇਸ ਇਲਾਕੇ ਦੀ ਹਰਿਆਲੀ  ਤੇ ਆਸ ਪਾਸ ਦੇ ਕੁਦਰਤ  ਨਜ਼ਾਰਰਿਆਂ  ਨੂੰ ਦੇਖਕੇ ਇਤਨਾ  ਪ੍ਰਭਾਵਿਤ ਹੋਇਆ ਕਿ ਉਸਨੇ  ਮੁੜ੍  ਇਸ ਸ਼ਹਿਰ ਦਾ ਨਿਰਮਾਣ ਆਪਣੇ ਨਾਂ  (ਸੁਲਤਾਨਪੁਰ ਲੋਧੀ) ਤੇ ਕਰਵਾ ਦਿਤਾ ਤੇ ਇਸ ਤਰਹ ਇਸਦਾ ਇਸਲਾਮਿਕ ਪ੍ਰਭਾਵ ਹੇਠ ਪੁਨਰ ਜਨਮ ਹੋਇਆ ਜਿਸਦੇ ਸਬੰਧ ਵਿਚ 26 ਸਿਕੇ ਮਿਲੇ ਹਨ 1 ਨਸੀਰੁਦੀਨ ਸ਼ਾਹ ਦੇ ਸਮੇ  1246-66 ਦੇ ਦੋਰਾਨ ਇਹ ਕਸਬਾ ਨਵੇਂ ਸਿਰ ਤੋ ਵਸਾਇਆ ਗਿਆ 1   ਬਲਬਨ ਦੇ ਸਮੇ  1266-1286  ਦੇ ਸਮੇ ਇਸ ਕਸਬੇ ਦੀ ਮਹਤਤਾ ਮੁਗਲਾਂ ਦੇ ਹੱਲੇ ਕਾਰਨ ਵਧ ਗਈ 1

ਕਹਿੰਦੇ ਹਨ “ਸ਼੍ਰੀ ਗੁਰੂ ਨਾਨਕ ਸਾਹਿਬ ਦੇ ਸਮੇਂ ਕਾਲ ਦੌਰਾਨ, ਸੁਲਤਾਨਪੁਰ ਲੋਧੀ ਇਕ ਪਰਗਨਾ ਹੈਡਕੁਆਟਰ (ਜ਼ਿਲ੍ਹਾ) ਸੀ ਜਿਸਦੀ ‘ਉਸ ਸਮੇਂ ਮੁੱਖ ਜਰਨੈਲੀ ਸੜਕ (ਜੀ ਟੀ ਰੋਡ) ਸੁਲਤਾਨਪੁਰ ਲੋਧੀ ਦੇ ਵਿੱਚੋਂ ਲੰਘ ਕੇ ਜਾਂਦੀ ਸੀ। ਇਹ ਸੜਕ ਫਿਲੌਰ, ਨੂਰਮਹਿਲ, ਨਕੋਦਰ, ਸੁਲਤਾਨਪੁਰ ਲੋਧੀ ਤੋਂ ਹੁੰਦੀ ਹੋਈ ਝਬਾਲ, ਸਰਾਏ ਅਮਾਨਤ ਖ਼ਾਨ ਆਦਿ ਦੇ ਰਾਹੀਂ ਲਾਹੌਰ ਪਹੁੰਚਦੀ ਸੀ। ਇਹ ਸ਼ਹਿਰ “ਸਹਿਤਕ ,ਰਾਜਨੀਤਕ ਤੇ ਧਾਰਮਿਕ ਕੇਂਦਰ ਦੇ ਨਾਲ ਨਾਲ ਗੁਰੂ ਨਾਨਕ ਸਾਹਿਬ ਦੇ  ਸਮੇ ਦਿੱਲੀ ਤੋਂ ਲਾਹੌਰ ਜਾਣ ਦਾ ਵਪਾਰਕ ਮਾਰਗ ਵੀ ਰਿਹਾ ਜਿਥੇ  32 ਬਾਜ਼ਾਰ ਤੇ 5600 ਦੁਕਾਨਾਂ ਹੁੰਦੀਆਂ ਸਣ 1 ਇਥੇ ਗੁਰੂ ਨਾਨਕ ਸਾਹਿਬ ਨੇ ਆਪਣੀ ਹਟੀ ਚਲਾਈ ਸੀ । 1517-26 ਤਕ ਸੁਲਤਾਨ ਇਬ੍ਰਾਹਿਮ ਲੋਧੀ  ਦੇ ਸਮੇ ਇਹ ਲਾਹੋਰ ਤੋਂ ਦਿਲੀ ਜਾਂਦੀ ਸੜਕ ਉਸ ਸਮੇ ਦੋਲਤ ਖਾਨ ਲੋਧੀ ਦੇ ਅਧੀਨ ਸਿਆਸੀ, ਵਪਾਰਕ ਤੇ ਸਹਿਤਕ ਕੇਂਦਰ ਵ੍ਵਜੋਂ ਮਸ਼ਹੂਰ ਸੀ ਪਰ ਗੁਰੂ ਨਾਨਕ ਸਾਹਿਬ ਦੇ ਇਥੇ ਆਉਣ ਕਰਕੇ ਤੇ ਉਨ੍ਹਾ ਤੋਂ ਬਾਅਦ ਵਿਚ ਉਨ੍ਹਾ ਦੀ ਯਾਦ ਵਿਚ ਬਣਾਏ ਗਏ ਧਾਰਮਿਕ ਅਸਥਾਨਾ ਵਜੋਂ ਇਸ ਸ਼ਹਿਰ ਦੀ ਮਹ੍ਹਤਤਾ ਬਹੁਤ ਵਧ ਗਈ ਤੇ ਪੂਰਨ  ਸ਼ਹਿਰ ਨਵੇਂ ਰੂਪ ਵਿਚ ਵਿਕਸਿਤ ਹੋਇਆ । ਕਿਹਾ ਜਾਂਦਾ ਹੈ ਕਿ “ਸੁਲਤਾਨਪੁਰ ਲੋਧੀ ਵਿੱਚ ਪੁਰਾਤਨ ਕਿਲਾ ਸਰਾਏ ਜਿਸ ਵਿੱਚ ਹੁਣ ਪੁਲਿਸ ਸਟੇਸ਼ਨ ਹੈ, ਸ਼ਾਹ ਜਹਾਨ ਦੇ ਦੌਰ ਵਿੱਚ ਦਾਰਾ ਸ਼ਿਕੋਹ ਅਤੇ ਔਰੰਗਜ਼ੇਬ, ਸ਼ਾਹ ਅਬਦੁਲ ਲਤੀਫ ਤੋਂ ਜਦ ਪੜ੍ਹਨ ਆਏ ਤਾਂ ਉਹ ਇਸੇ ਕਿਲਾ ਸਰਾਏ ਵਿੱਚ ਰਹਿੰਦੇ ਰਹੇ ਸਨ ।

ਭਾਈਆ ਜੈ ਰਾਮ ਜੀ  ਜਿਨਾ ਦਾ ਵਿਆਹ ਗੁਰੂ ਨਾਨਕ ਸਾਹਿਬ ਦੀ ਭੈਣ, ਬੇਬੇ ਨਾਨਕੀ ਨਾਲ ਹੋਇਆ ਸੀ, ਇਥੋਂ ਦੇ ਹੀ ਵਸਨੀਕ ਸਨ ਤੇ ਸੁਲਤਾਨ ਲੋਧੀ ਦੇ ਰੈਵਨਿਊ ਡਿਪਾਰਟਮੇਂਟ ਵਿਚ ਆਮਿਲ ਕਾਰਜ ਪਾਲਿਕ ,ਇਕ ਵਡੇ ਅਹੁਦੇ ਤੇ ਲਗੇ ਹੋਏ ਸਨ। ਭਾਈ ਜੈ ਰਾਮ ਜੀ  ਪੈਮਾਇਸ਼ ਕਰਨ ਅਤੇ ਕਰ ਲੈਣ ਅਕਸਰ ਤਲਵੰਡੀ ਜਾਇਆ ਕਰਦੇ ਸਨ ਜਿਥੇ ਰਾਇ ਬੁਲਾਰ ਨੇ ਦੋਵਾਂ ਪਰਿਵਾਰਾਂ ਦਾ ਮੇਲ ਕਰਵਾ ਦਿਤਾ । ਭਾਵੇਂ ਨਾਨਕੀ ਜੀ ਵਿਆਹ ਕੇ ਸੁਲਤਾਨਪੁਰ ਚਲੇ ਗਏ ਪਰ ਵੀਰ ਦਾ ਪਿਆਰ ਉਨ੍ਹਾਂ ਨੂੰ ਮੁੜ ਮੁੜ ਤਲਵੰਡੀ ਖਿੱਚ ਲਿਆਉਂਦਾ ਰਿਹਾ। ਭਾਈ ਜੈ ਰਾਮ ਵੀ ਬੇਬੇ ਨਾਨਕੀ ਨੂੰ ਪੂਰਾ ਆਦਰ-ਮਾਣ ਦਿੰਦੇ।

ਗੁਰੂ ਨਾਨਕ ਸਾਹਿਬ ਇਕ ਰਬੀ ਨੂਰ ਸਨ ਜੋ ਬੇਬੇ ਨਾਨਕੀ ਤੇ ਰਾਇ ਬੁਲਾਰ ਨੂੰ ਤਾਂ ਸਮਝ ਆ ਗਈ ਪਰ ਮਹਿਤਾ ਕਾਲੂ ਜੀ, ਉਨ੍ਹਾ ਦੇ ਪਿਤਾ ਨੂੰ ਸਮਝਣ ਵਿਚ ਦੇਰ ਲਗ ਗਈ1 ਉਹ ਚਾਹੁੰਦੇ ਸੀ ਕੀ ਉਨ੍ਹਾ ਦਾ ਬਚਾ, ਗੁਰੂ ਨਾਨਕ ਉਨ੍ਹਾ ਵਰਗਾ ਹੀ  ਦੁਨਿਆਵੀ ਕਾਰ -ਵਿਹਾਰ ਵਿਚ ਮਹਾਰਥ ਹਾਸਲ ਕਰੇ 1 ਪਰ ਬਥੇਰੇ ਹੀਲੇ ਕਰਨ ਤੋ ਬਾਅਦ ਜਦ ਉਨ੍ਹਾ ਦੀ ਮਨ ਦੀ ਮੁਰਾਦ  ਪੂਰੀ ਨਾ  ਹੋਈ ਤਾਂ ਉਹ ਨਿਰਾਸ਼ ਹੋ ਗਏ 1 ਰਾਇ ਬੁਲਾਰ ਤੇ ਬੇਬੇ ਨਾਨਕੀ ਦੀ ਸਲਾਹ ਨਾਲ ਉਨ੍ਹਾ ਨੇ ਗੁਰੂ  ਸਾਹਿਬ ਨੂੰ ਸੁਲਤਾਨਪੁਰ ਲੋਧੀ ਭੇਜ ਦਿਤਾ1 ਭਾਈਆ  ਜੈ ਰਾਮ ਜੀ ਨੇ  ਉਨ੍ਹਾ ਨੂੰ ਜਲੰਧਰ -ਦੁਆਬ ਦੇ ਵਡੇ ਹਾਕਮ ਨਵਾਬ ਦੌਲਤ ਖਾਨ ਲੋਧੀ ਦੇ ਮੋਦੀ ਖਾਨੇ ਵਿਚ ਪ੍ਰਬੰਧਕ ਲਗਵਾ ਦਿਤਾ1 ਗੁਰੂ ਨਾਨਕ ਸਾਹਿਬ ਨੇ ਬੜੇ ਉਤਸਾਹ ਨਾਲ ਕੰਮ ਕਰਨਾ ਸ਼ੁਰੂ ਕੀਤਾ1 1 ਜਿਥੇ ਗੁਰੂ ਸਾਹਿਬ ਆਪਣੀ ਨੋਕਰੀ ਦਾ ਫਰਜ਼ ਪੂਰੀ ਤਰਹ ਨਿਭਾਂਦੇ ਉਥੇ ਆਪ ਸਿਰਜਨਹਾਰ ਨੂੰ ਯਾਦ ਵੀ ਕਰਦੇ ਰਹਿੰਦੇ1ਉਹ ਆਪਣੀ ਕਮਾਈ ਦਾ ਬਹੁਤਾ ਹਿਸਾ ਗਰੀਬਾਂ ਤੇ ਲੋੜਵੰਦਾ ਵਿਚ ਵੰਡ ਦਿੰਦੇ 1ਗੁਰੂ ਨਾਨਕ ਦੇਵ ਜੀ ਦੇ ਇੱਥੇ ਆਉਣ ਤੋਂ ਬਾਅਦ ਇਹ ਸ਼ਹਿਰ ਗੁਰੂ ਕੀ ਨਗਰੀ ਵਜੋਂ ਜਾਣਿਆ ਜਾਣ ਲੱਗ ਪਿਆ ਜੋ ਇਕ ਸਿੱਖ ਧਰਮ ਦਾ ਭਗਤੀ -ਭੰਡਾਰ ਤੇ ਸਿਖੀ ਦਾ ਵੱਡਾ ਕੇਂਦਰ ਬਣ ਗਿਆ। ਇਸ ਗਲ ਦੀ ਪੁਸ਼ਟੀ ਭਾਈ ਗੁਰਦਾਸ ਜੀ ਨੇ ਆਪਣੀਆਂ ਵਾਰਾਂ ਵਿਚ ਸੁਲਤਾਨਪੁਰ ਭਗਤੀ ਭੰਡਾਰਾ ਕਹਿ ਕੇ ਕੀਤੀ ਹੈ1

 ਇਥੇ ਗੁਰੂ ਨਾਨਕ ਸਾਹਿਬ  ਲਗਭਗ  14 ਸਾਲ  , 9 ਮਹੀਨੇ ਤੇ 13 ਦਿਨ ਰਹੇ ਸਨ1 ਕੁਝ ਚਿਰ ਬਾਅਦ ਮਰਦਾਨੇ ਨੂੰ  ਵੀ ਸੁਲਤਾਨਪੁਰ ਬੁਲਾ ਲਿਆ  1 ਵੇਈ ਵਿਚ ਇਸ਼ਨਾਨ ਕਰਦੇ , ਕੰਢੇ ਤੇ ਬੈਠਕੇ ਭਜਨ ਬੰਦਗੀ ਕਰਦੇ 1 ਮਰਦਾਨਾ ਰਬਾਬ ਵਜਾਂਦਾ ਤੇ ਗੁਰੂ ਸਾਹਿਬ ਇਲਾਹੀ ਮਸਤੀ ਵਿਚ ਬਾਣੀ ਉਚਾਰਦੇ1 ਇਹੀ ਰਮਣੀਕ ਅਤੇ ਇਕਾਂਤ ਅਸਥਾਨ ਆਪ ਲਈ ਇਕ ਦਿਨ ਆਤਮ ਗਿਆਨ ਦਾ ਸਾਧਨ ਬਣ ਗਿਆ 1  ਹਰ ਰੋਜ਼ ਸਵੇਰੇ ਉਠਣ ਤੋ ਬਾਅਦ ਉਹ ਵਹੀ ਨਦੀ ਵਿਚ ਇਸ਼ਨਾਨ ਕਰਨ ਚਲੇ ਜਾਂਦੇ ਤੇ ਸੂਰਜ ਚੜਨ ਤੋ ਪਹਿਲਾਂ  ਘਰ ਮੁੜ ਆਉਂਦੇ 1 ਦਿਨ ਨੂੰ ਹਟੀ ਤੇ ਚਲੇ ਜਾਂਦੇ ਤੇ ਆਪਣਾ ਕਾਰਜ ਸੰਭਾਲਦੇ 1 1 ਕੰਮ ਵੇਲੇ ਵੀ ਗੁਰੂ ਸਾਹਿਬ ਦੇ ਹਥ ਕਾਰ ਤੇ ਚਿਤ ਕਰਤਾਰ ਵਲ ਰਹਿੰਦਾ 1

ਇਕ ਦਿਨ ਇਕ ਸਾਧੂ ਆਟਾ ਖਰੀਦਣ ਆਇਆ 1 ਬਾਰ੍ਹਾਂ ਧਾਰਨਾ ਤੋਲ ਕੇ ਜਦੋਂ ਤੇਰਾਂ ਤੇ ਪੁਜੇ ਤਾਂ ਤੇਰਾ ਤੇਰਾ ਕਹਿ ਕੇ ਮਨ ਸਿਮਰਨ ਵਲ ਜੁੜ ਗਿਆ ਤੇਰਾਂ ਤੋ ਅਗੇ ਵਧੇ ਹੀ ਨਹੀ ਪਰ ਧਾਰਨਾ ਤੋਲਦੇ ਗਏ 1 ਸਾਧੂ ਨੇ ਟੋਕਿਆ ਕੀ ਇੰਜ ਤਾ ਤੁਸੀਂ ਮੋਦੀ ਖਾਨਾ ਉਜਾੜ ਦਿਓਗੇ ਤਾ ਗੁਰੂ ਨਾਨਕ ਸਾਹਿਬ ਨੇ ਕਿਹਾ 1 “ਸਾਈ ਦੇ ਬੰਦੇ ਇਹ ਸੰਸਾਰ ਤਾਂ ਮੇਰਾ ਮੇਰਾ ਕਹਿਕੇ ਉਜੜ ਰਿਹਾ ਹੈ ਤੇਰਾ ਤੇਰਾ ਕਹਿਕੇ ਤਾਂ ਬਰਕਤ ਪੈਂਦੀ ਹੈ” 1

ਈਰਖਾ ਕਰਨ ਵਾਲੀਆਂ ਨੇ ਕਈ ਵਾਰੀ ਗੁਰੂ ਸਾਹਿਬ ਦੀ ਸ਼ਕਾਇਤ ਕੀਤੀ ਕਿ ਨਾਨਕ ਮੋਦੀ ਖਾਨਾ ਉਜਾੜ ਰਿਹਾ ਹੈ 1 ਇਕ ਦਿਨ ਮੋਦੀ ਨੇ ਗੁਰੂ ਨਾਨਕ ਨੂੰ ਕੋਠੜੀ ਅੰਦਰ ਕੈਦ ਵਿਚ ਸੁਟ ਦਿਤਾ, ਜਿਥੇ ਅਜ ਕਲ ਗੁਰੂ ਦਵਾਰਾ ਕੋਠੜੀ ਸਾਹਿਬ ਹੈ  1 ਮੋਦੀ ਖਾਨੇ ਦਾ ਹਿਸਾਬ ਹੋਇਆ 1 ਰਸਦ ਉਮੀਦ ਤੋ ਵੀ ਵਧ ਨਿਕਲੀ 1 ਇਹ ਕੋਈ ਕਰਾਮਾਤ ਨਹੀ ਸੀ ਬਲਿਕ ਗੁਰੂ ਸਾਹਿਬ ਆਪਣੀ ਹੀ ਕਮਾਈ ਲੋੜਵੰਦਾ ਵਿਚ ਵੰਡੀ ਜਾ ਰਹੇ ਸੀ 1ਕੁਝ ਚਿਰਾਂ ਬਾਦ 1487 ਵਿਚ 18 ਸਾਲ ਦੀ ਉਮਰ ਵਿਚ ਗੁਰੂ ਸਾਹਿਬ ਦਾ ਵਿਆਹ ਪਖੋਕੇ ਰੰਧਾਵਾ , ਜਿਲਾ ਗੁਰਦਾਸਪੁਰ ਦੇ ਵਸਨੀਕ ਮੂਲ ਚੰਦ ਖਤ੍ਰੀ ਦੀ ਸਪੁਤਰੀ ਸੁਲਖਣੀ ਜੀ ਨਾਲ ਹੋਇਆ 1 ਇਥੇ ਹੀ ਗੁਰੂ ਕੇ ਬਾਗ ਜਿਥੇ ਗੁਰੂ  ਨਾਨਕ ਸਾਹਿਬ ਰਹਿੰਦੇ ਸੀ ਦੇ  ਦੋ ਸਾਹਿਬਜ਼ਾਦੇ, ਬਾਬਾ ਸਿਰੀ ਚੰਦ ਤੇ ਬਾਬਾ ਲਖਮੀ ਦਾਸ ਜੀ ਹੋਏ 1 ਇਸ ਤਰਹ ਘਰ ਵਿਚ ਹੀ ਰਹਿਕੇ , ਗ੍ਰਹਿਸਤ ਤੋਂ ਨਿਰਲੇਪ , ਆਸ ਪਾਸ ਦੇ ਲੋਕਾਂ ਨੂੰ ਸਚ ਦਾ ਪਾਠ ਪੜਾਂਦੇ ਰਹੇ 1

ਇਕ ਦਿਨ ਰੋਜ਼ ਦੀ ਤਰਹ ਵਹੀ ਨਦੀ ਵਿਚ ਇਸ਼ਨਾਨ ਕਰਨ ਗਏ , ਚੁਭੀ ਮਾਰੀ ਪਰ ਨਿਕਲੇ ਨਹੀਂ ਇਕ, ਦੋ, ਤੀਸਰਾ ਦਿਨ ਹੋ ਗਿਆ ਘਰ ਨਹੀਂ ਆਏ 1 ਘਰ ਵਾਲਿਆਂ, ਸਜਣਾ , ਮਿਤਰਾਂ ਨੇ ਬਥੇਰੀ ਭਾਲ ਕੀਤੀ ਪਰ ਲਭੇ ਨਹੀਂ 1 ਈਰ੍ਖਾਲੂਆਂ ਨੇ ਇਹ ਵੀ ਕਿਹਾ ਕੀ ਮੋਦੀ ਖਾਨਾ ਲੁਟਾ ਕੇ ਡੁਬ ਮੋਇਆ ਹੈ 1 ਗੁਰੂ ਸਾਹਿਬ ਇਕਾਂਤ ਵਿਚ ਬੇਠ ਕੇ ਕਰਤਾਰ ਦੇ ਧਿਆਨ ਵਿਚ ਜੁੜੇ ਸੀ 1 ਉਨ੍ਹਾ ਨੂੰ ਲਗਾ ਜਿਵੈਂ ਅਰਸ਼ਾਂ ਤੋ ਇਕ ਅਵਾਜ਼ ਆਈ ਹੈ ਕਿ ਸਾਰੀ ਪ੍ਰਿਥਵੀ ਝੂਠ, ਸ਼ਰੀਕੇ ,ਆਪਸੀ ਫੁਟ,ਵੈਰ, ਵਿਰੋਧ, ਈਰਖਾ, ਕ੍ਰੋਧ , ਹੰਕਾਰ , ਤੇ ਪਾਪਾਂ ਦੇ ਭਾਬੜ ਵਿਚ ਸੜ ਬਲ ਰਹੀ ਹੈ 1 ਇਕ ਥਾਂ ਬੈਠਕੇ ਸਚ ਦਾ ਉਪਦੇਸ਼ ਕਰਨਾ ਕਾਫੀ ਨਹੀਂ ਹੈ 1 ਜਾਓ ਅਮ੍ਰਿਤ ਦੇ ਛਿਟੇ ਮਾਰ ਕੇ ਸਭਨਾ ਜੀਆਂ ਦੇ ਮਨ ਵਿਚ ਠੰਡ ਵਰਤਾਓ 1 ਲੋਕਾਂ ਨੂੰ ਏਕਤਾ, ਪਿਆਰ ਪਰਉਪਕਾਰ ਵਾਲੀ ਸਚੀ ਸੁਚੀ ਰਹਿਣੀ ਬਹਿਣੀ ਦੀ ਜਾਚ ਸਿਖਾਓ 1 ਭਾਈ ਗੁਰਦਾਸ ਜੀ ਲਿਖਦੇ ਹਨ ;-

ਬਾਬਾ ਦੇਖੈ ਧਿਆਨੁ ਧਰਿ ਜਲਤੀ ਸਭਿ ਪ੍ਰਿਥਵੀ ਦਿਸਿ ਆਈ
ਬਾਝ ਗੁਰੂ ਗੁਬਾਰ ਹੈ, ਹੈ ਹੈ ਕਰਦੀ ਸੁਣੀ ਲੁਕਾਈ
ਬਾਬੇ ਭੇਖ ਬਣਾਇਆ ਉਦਾਸੀ ਕੀ ਰੀਤਿ ਚਲਾਈ
ਚੜਿਆ ਸੋਧਣਿ ਧਰਤਿ ਲੁਕਾਈ

ਹੁਕਮ ਪਾਕੇ ਜਦ ਤਿੰਨ ਦਿਨਾਂ ਬਾਅਦ ਘਰ ਆਏ ਤਾ ਬਿਲਕੁਲ ਬਦਲ ਚੁਕੇ ਸੀ 1 ਆਪਣੇ ਡੇਰੇ ਦੇ ਦਰਵਾਜ਼ੇ ਖੋਲ ਦਿਤੇ 1 ਸਭ ਕੁਛ ਵੰਡ ਦਿਤਾ 1 ਬਸ ਇਕ ਫਿਕਰਾ ਉਨ੍ਹਾ ਦੇ ਮੂੰਹ ਤੇ ਸੀ ਨਾ ਕੋਈ ਹਿੰਦੂ ਨਾ ਮੁਸਲਮਾਨ 1 ਸਭ ਪਾਸੇ ਰੋਲਾ ਪੈ ਗਿਆ, ਖਾਸ ਕਰਕੇ ਮੁਸਲਮਾਨ ਤੇ ਕਾਜੀ ਜਿਨ੍ਹਾ ਦਾ ਧਰਮ ਦਿਨ ਬਦਿਨ ਵਧ ਫੁਲ ਰਿਹਾ ਸੀ1 ਕਾਜ਼ੀ ਨੇ ਨਵਾਬ ਕੋਲ ਸ਼ਕਾਇਤ ਕੀਤੀ 1 ਨਵਾਬ ਨੇ ਬਾਬੇ ਨਾਨਕ ਨੂੰ ਬੇਨਤੀ ਕਰਕੇ ਬੁਲਾਇਆ 1 ਕਾਜੀ, ਨਵਾਬ, ਤੇ ਬਾਬੇ ਨਾਨਕ ਦੀ ਕਾਫੀ ਦੇਰ ਚਰਚਾ ਚਲਦੀ ਰਹੀ – ਸਚਾ ਮੁਸਲਮਾਨ ਤੇ ਸਚੇ ਹਿੰਦੂ ਦੀ ਪਰਿਭਾਸ਼ਾ ਬਾਰੇ 1 ਦੋਨੋ ਦੀ ਮੰਜਿਲ ਇਕ ਹੈ ਪਰ ਰਾਹ ਅੱਲਗ , ਫਿਰ ਕਿਓਂ ਇਕ ਦੂਜੇ ਨਾਲ ਵੈਰ, ਵਿਰੋਧ, ਈਰਖਾ ਕੀਤੀ ਜਾਂਦੀ ਹੈ 1

ਗਲ ਬਾਤ ਚਲ ਰਹੀ ਸੀ ਨਮਾਜ਼ ਦਾ ਵਕਤ ਹੋ ਗਿਆ 1 ਕਾਜ਼ੀ ਨੇ ਕਿਹਾ ਕੀ ਜੇਕਰ ਸਭ ਧਰਮ ਇਕ ਸਮਾਨ ਹਨ ਤੇ ਚਲੋ ਸਾਡੇ ਨਾਲ ਨਮਾਜ਼ ਪੜੋ 1 ਗੁਰੂ ਸਾਹਿਬ ਕਾਜ਼ੀ ਤੇ ਨਵਾਬ ਨਾਲ ਚਲ ਪਏ 1 ਕਾਜ਼ੀ ਅਗੇ ਹੋਕੇ ਨਮਾਜ਼ ਪੜਨ ਲਗਾ 1 ਪਰ ਗੁਰੂ ਸਾਹਿਬ ਨੇ ਨਾ ਨਮਾਜ਼ ਪੜੀ ਨਾ ਸਿਜਦਾ ਕੀਤਾ 1 ਜਦ ਨਮਾਜ਼ ਖਤਮ ਹੋਈ ਤਾਂ ਕਾਜ਼ੀ ਨੇ ਪੁਛਿਆ ਕੀ ਤੁਸੀਂ ਸਾਡੇ ਨਾਲ ਨਮਾਜ਼ ਨਹੀ ਪੜੀ ? ਤਾਂ ਗੁਰੂ ਸਾਹਿਬ ਨੇ ਕਿਹਾ ਕੀ ਮੈਂ ਨਮਾਜ਼ ਕਿਦੇ ਨਾਲ ਪੜਦਾ 1 ਕਾਜ਼ੀ ਹੋਰੀਂ ਤਾ ਘਰ ਦੇ ਵਿਹੜੇ ਵਿਚ ਖੁਲੀ ਛਡੀ ਵਛੇਰੀ ਨੂੰ ਖੂਹੀ ਵਿਚ ਡਿਗਣੋ ਰੋਕਣ ਲਈ ਭਟਕਦੇ ਰਹੇ ਤੇ ਨਵਾਬ ਸਾਹਿਬ ਕਾਬਲ ਵਿਚ ਘੋੜੇ ਖਰੀਦਦੇ ਰਹੇ 1

ਕਾਜ਼ੀ ਬੜਾ ਸ਼ਰਮਿੰਦਾ ਹੋਇਆ 1 ਨਵਾਬ ਤਾਂ ਗੁਰੂ ਦੇ ਚਰਨਾਂ ਵਿਚ ਡਿਗ ਪਿਆ ਤੇ ਗੁਰੂ ਨਾਨਕ ਦਾ ਸਿਖ ਬਣ ਗਿਆ 1 ਇਸਤੋਂ ਬਾਦ ਗੁਰੂ ਸਾਹਿਬ ਆਪਣੀ ਭੇਣ ਦੇ ਘਰ ਗਏ 1 ਤਨਖਾਹ ਦਾ ਹਿਸਾਬ ਕਰਕੇ ਜਿਤਨਾ ਪੈਸਾ ਨਵਾਬ ਨੇ ਦਿਤਾ ਸੀ ਪਰਿਵਾਰ ਨੂੰ ਦੇ ਦਿਤਾ ਤੇ ਕਿਹਾ ਸਾਨੂੰ ਅਕਾਲ ਪੁਰਖ ਦਾ ਹੁਕਮ ਹੋਇਆ ਹੈ ਕੀ ਇਕ ਜਗਹ ਨਹੀ ਸੰਸਾਰ ਵਿਚ ਵਿਚਰੋ 1 ਤੁਸੀਂ ਉਸਤੇ ਭਰੋਸਾ ਕਰਨਾ, ਓਹ ਤੁਹਾਡੀ ਸਭ ਦੀ ਸਾਰ ਕਰੇਗਾ 1 ਅਸੀਂ ਸਮੇ ਸਮੇ ਆਕੇ ਟਬਰ ਦੀ ਖਬਰ ਕਰਦੇ ਰਹਾਂਗੇ 1 ਕੰਮ ਖਤਮ ਕਰਕੇ ਟਬਰ ਵਿਚ ਆਕੇ ਨਿਵਾਸ ਕਰਾਂਗੇ1  ਸਭ ਦਾ ਆਸ਼ੀਰਵਾਦ ਤੇ ਪਿਆਰ ਲੇਕੇ  ਆਪਣੀ ਮਿਸ਼ਨ ਨੂੰ ਪੂਰਾ ਕਰਣ,ਸੁਲਤਾਨਪੁਰ ਤੋਂ ਤੁਰ ਪਏ1 

ਇਥੋਂ ਹੀ ਉਨ੍ਹਾ ਨੇ ਅਕਾਲ ਪੁਰਖ ਦੇ ਹੁਕਮ ਅਨੁਸਾਰ  ਸਿਖੀ , ਇਕ ਨਿਰਪੇਖ ਧਰਮ ਦਾ  ਪ੍ਰਚਾਰ ਤੇ ਪ੍ਰਸਾਰ ਕਰਨ ਲਈ ਉਦਾਸੀਆਂ ਵਲ ਚਾਲੇ ਪਾਏ ।

ਬਾਬਾ ਨਾਨਕ ਦੀ ਯਾਦ ਨਾਲ ਜੁੜੀਆਂ ਥਾਵਾਂ:

ਇਤਿਹਾਸ ਨਾਲ ਸੰਬੰਧਤ ਇਥੇ ਕਈ ਧਰਮ-ਸਥਾਨ ਹਨ ਜਿਵੇਂ ਬੇਬੇ ਨਾਨਕੀ ਦਾ ਘਰ,ਗੁਰਦੁਆਰਾ ਹੱਟ ਸਾਹਿਬ, ਕੋਠੜੀ ਸਾਹਿਬ, ਗੁਰਦੁਆਰਾ ਸੰਤ ਘਾਟ, ਗੁਰੂ ਕਾ ਬਾਗ, ਗੁਰਦੁਆਰਾ ਬੇਰ ਸਾਹਿਬ, ਗੁਰਦੁਆਰਾ ਸ਼੍ਰੀ ਅੰਤਰ-ਯਾਮਤਾ, ਧਰਮਸ਼ਾਲਾ ਗੁਰੂ ਅਰਜਨ ਦੇਵ ਜੀ ਆਦਿ

ਵੇਈਂ ਨਦੀ

ਇਥੇ ਹੀ ਵੇਈਂ ਨਦੀ ਵਿਚ  ਗੁਰੂ ਨਾਨਕ ਦੇਵ ਜੀ ਇਸ਼ਨਾਨ ਕਰਨ ਲਈ ਚੁੱਭੀ ਮਾਰੀ ਤੇ ਨਿਰੰਕਾਰ ਦੇ ਦਰਬਾਰ ਪਹੁੰਚ ਗਏ1 ਤਿੰਨ ਦਿਨਾ ਬਾਅਦ ਜਦ ਵੇਈ ਨਦੀ ਦੀ ਜਲਧਾਰਾ ਤੋਂ ਕਰੀਬਨ ਦੋ ਕਿਲੋ ਮੀਟਰ ਅਗੇ  ਜਿਥੇ ਅਜ ਕਲ ਗੁਰੂਦਵਾਰਾ ਸੰਤ ਘਾਟ ਬਣਿਆ ਹੈ .ਪ੍ਰਗਟ ਹੋਏ ਤੇ ਵਿਸਮਾਦ ਦੀ ਹਾਲਤ ਵਿਚ ਸਨ, ਬਿਲਕੁਲ ਚੁਪ-ਚਾਪ 1 ਉਨ੍ਹਾ ਦੇ ਮੁਖ ਤੇ  ਸਿਰਫ ਇਕੋ  ਸ਼ਬਦ ਸੀ ” ਨਾਂ ਕੋਈ ਹਿੰਦੂ ਨਾ ਮੁਸਲਮਾਨ “। ਇੱਥੇ ਹੀ ਗੁਰੂ ਜੀ ਨੇ ਮੂਲਮੰਤਰ ਦਾ ਉਚਾਰਨ ਕੀਤਾ ਤੇ ਰਬੀ ਬਾਣੀ ਦੀ ਸ਼ੁਰੂਆਤ ਇਥੋਂ ਹੋਈ ਸੀ।

ਜ਼ਿਲ੍ਹਾ ਹੁਸ਼ਿਆਰਪੁਰ ਵਿੱਚ ਬਿਆਸ ਦਰਿਆ ਨੇੜੇ ਪਿੰਡ ਧਨੋਆ ਤੋਂ ਸ਼ੁਰੂ ਹੋ ਕੇ ਸੁਲਤਾਨਪੁਰ ਲੋਧੀ ਦੇ ਗੁਰਦੁਆਰਾ ਬੇਰ ਸਾਹਿਬ, ਗੁਰਦੁਆਰਾ ਸੰਤ ਘਾਟ ਕੋਲੋਂ ਲੰਘਦੀ 160 ਕਿਲੋਮੀਟਰ ਦਾ ਸਫ਼ਰ ਤੈਅ ਕਰਦੀ ਹੋਈ ਹਰੀ ਕੇ ਪੱਤਣ ਨੇੜੇ ਮੁੜ ਬਿਆਸ ਵਿੱਚ ਸਮਾ ਜਾਣ ਵਾਲੀ ਇਸ ਪਵਿੱਤਰ ਵੇਈਂ ਨਦੀ ਨੂੰ ਸਿੱਖ ਧਰਮ ਦਾ ਪਹਿਲਾ ਤੀਰਥ ਅਸਥਾਨ ਹੋਣ ਦਾ ਮਾਣ  ਹਾਸਲ ਹੈ। ਇਸ ਵੇਈਂ ਨਦੀ ਵਿੱਚ ਗੁਰੂ ਨਾਨਕ ਦੇਵ ਜੀ ਆਪਣੀ 14 ਸਾਲ 9 ਮਹੀਨੇ 13 ਦਿਨ ਦੀ ਠਹਿਰ ਦੌਰਾਨ ਰੋਜ਼ਾਨਾ ਇਸ਼ਨਾਨ ਕਰਦੇ ਸਨ ਤੇ ਇਸ ਦੇ ਕਿਨਾਰੇ ਬੇਰੀ ਹੇਠ ਬੈਠਕੇ, ਜਿਥੇ ਅਜ ਗੁਰੂਦਵਾਰਾ ਬੇਰ ਸਾਹਿਬ ਹੈ ,ਪ੍ਰਭੂ ਭਗਤੀ ਵਿੱਚ ਲੀਨ ਹੁੰਦੇ ਰਹੇ। ਇੱਕ ਦਿਨ ਇਸੇ ਵੇਈਂ ਵਿੱਚ ਟੁੱਭੀ ਮਾਰ ਕੇ ਤਿੰਨ ਦਿਨ ਅਲੋਪ ਰਹਿਣ ਪਿੱਛੋਂ ਗੁਰੂ ਸਾਹਿਬ ਨੇ 1507 ਈਸਵੀ ਭਾਦੋਂ ਸੁਦੀ 15 ਪੂਰਨਮਾਸ਼ੀ ਵਾਲੇ ਦਿਨ ਮੁੜ ਪ੍ਰਗਟ ਹੋ ਕੇ ਇਲਾਹੀ ਬਾਣੀ ਦੇ ਮੂਲ ਮੰਤਰ ਦਾ ਪਹਿਲੀ ਵਾਰ ਉਚਾਰਨ ਕੀਤਾ। ਇੱਥੋਂ ਹੀ ਗੁਰੂ ਨਾਨਕ ਦੇਵ ਜੀ ਨੇ ਜਗਤ ਜਲੰਦੇ ਨੂੰ ਠਾਰਨ ਲਈ ਉਦਾਸੀਆਂ ਦੀ ਸ਼ੁਰੂਆਤ ਕੀਤੀ।

ਸੁਲਤਾਨਪੁਰ ਲੋਧੀ ਵਿੱਚ ਪੁਰਾਤਨ ਕਿਲਾ ਸਰਾਏ ਹੈ ਜਿਸ ਵਿੱਚ ਹੁਣ ਪੁਲਿਸ ਸਟੇਸ਼ਨ ਹੈ, ਇਸੇ ਜਰਨੈਲੀ ਸੜਕ ‘ਤੇ ਸਥਿਤ ਸੀ। ਕਿਹਾ ਜਾਂਦਾ ਹੈ ਕਿ ਸ਼ਾਹ ਜਹਾਨ ਦੇ ਦੌਰ ਵਿੱਚ ਦਾਰਾ ਸ਼ਿਕੋਹ ਅਤੇ ਔਰੰਗਜ਼ੇਬ,  ਸ਼ਾਹ ਅਬਦੁਲ ਲਤੀਫ ਤੋਂ ਪੜ੍ਹਨ ਆਏ ਤਾਂ ਉਹ ਇਸੇ ਕਿਲਾ ਸਰਾਏ ਵਿੱਚ ਰਹਿੰਦੇ ਰਹੇ ਸਨ । ਇਸ ਤੋਂ ਇਲਾਵਾ ਵੇਂਈ ਦੇ ਕੰਡੇ ‘ਤੇ ਹਦੀਰਾ ਮੁਗਲ ਕਾਲ ਦੀ ਇਕ ਹੋਰ ਪ੍ਰਸਿੱਧ ਇਮਾਰਤ ਹੈ।”

ਗੁਰੂਦਵਾਰਾ ਬੇਬੇ ਨਾਨਕੀ ਸਾਹਿਬ

ਸੁਲਤਾਨਪੁਰ ਲੋਧੀ ਦੇ ਵਿਚਕਾਰ ਬਣੇ ਇਕ ਖੂਬਸੂਰਤ ਇਮਾਰਤ ਜਿਥੇ ਬੇਬੇ ਨਾਨਕੀ ਜੀ ਤੇ ਭਾਈ ਜੈਰਾਮ ਜੀ ਦਾ ਘਰ ਸੀ 1 ਇਹ ਇਮਾਰਤ ਹਾਲਾਂਕਿ ਮੁੜ ਉਸਾਰੀ ਗਈ ਹੈ, ਪਰ ਇਸ ਨੂੰ ਦਿੱਖ ਪੁਰਾਤਨ ਦਿੱਤੀ ਗਈ ਹੈ। ਇੱਥੇ ਬੇਬੇ ਨਾਨਕੀ ਜੀ ਦੇ ਘਰ ਦੀ ਖੂਹੀ ਅਜ ਤਕ  ਮੌਜੂਦ ਹੈ। ਪਹਿਲੀ ਮੰਜ਼ਿਲ ‘ਤੇ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕੀਤਾ ਗਿਆ ਹੈ ਅਤੇ ਇੱਕ ਅਜਾਇਬ ਘਰ ਹੈ। ਸ੍ਰੀ ਗੁਰੂ ਨਾਨਕ ਦੇਵ ਜੀ ਦੇ ਭੈਣ ਇੱਥੇ ਆਪਣੇ ਪਤੀ ਜੈ ਰਾਮ ਜੀ ਨਾਲ ਰਹਿੰਦੇ ਸੀ, ਜੋ ਕਿ ਮਾਲ ਮਹਿਕਮੇ ਵਿੱਚ ਇੱਕ ਅਫ਼ਸਰ ਸਨ। ਗੁਰੂ ਨਾਨਕ ਸਾਹਿਬ ਜਦ ਆਪਣੇ  ਪਿਤਾ ਮਹਿਤਾ ਕਾਲੂ ਰਾਮ ਜੀ ਦੀ ਕਸੋਟੀ ਤੇ ਪੂਰੇ ਨਾ ਉਤਰੇ ਤਾਂ ਉਨ੍ਹਾ ਨੂੰ ਰਾਇ ਬੁਲਾਰ ਤੇ ਬੇਬੇ ਨਾਨਕੀ ਦੀ ਸਲਾਹ ਨਾਲ  ਉਨ੍ਹਾਂ ਦੀ ਭੈਣ ਕੋਲ  ਭੇਜ ਦਿੱਤਾ ਗਿਆ ,ਜਿਥੇ ਗੁਰੂ ਨਾਨਕ ਦੇਵ ਜੀ 14 ਸਾਲ 9 ਮਹੀਨੇ ਤੇ ਸੱਤ ਦਿਨ  ਰਹੇ।

ਗੁਰਦੁਆਰਾ ਬੇਰ ਸਾਹਿਬ:

ਗੁਰੂਦਵਾਰਾ ਬੇਰ ਸਾਹਿਬ -ਸੁਲਤਾਨਪੁਰ ਦਾ ਮੁਖ ਗੁਰੂਦਵਾਰਾ ਪੁਰਾਣੇ ਸ਼ਹਿਰ ਤੋਂ ਅਧਾ ਕਿਲੋਮੀਟਰ ਦੂਰ ਵਈ ਨਦੀ ਦੇ ਕੰਢੇ ਤੇ ਸਥਿਤ ਹੈ 1 ਸੁਲਤਾਨ ਪੁਰ ਗੁਰ ਸਾਹਿਬ  14 ਸਾਲ 9 ਮਹੀਨੇ ਤੇ 7 ਦਿਨ ਰਹੇ 1  ਜਿਨੀ ਦੇਰ ਉਹ ਸੁਲਤਾਨ ਪੁਰ ਲੋਧੀ ਰਹੇ ਜਾਗਣ ਪਿਛੋਂ ਵਹੀ ਨਦੀ ਜਾਕੇ ਇਸ਼ਨਾਨ ਕਰ ਕੇ ਬੇਰੀ ਦੇ ਦਰਖਤ ਹੇਠ ਬੈਠਕੇ ਸਿਮਰਨ ਕਰਦੇ , ਜਿਥੇ ਅੱਜ ਭੋਰਾ ਸਾਹਿਬ ਬਣਿਆ ਹੋਇਆ ਹੈ। ਇੱਥੇ  ਗੁਰੂ ਜੀ ਨੇ ਆਪਣੇ ਹੱਥੀਂ ਇਕ ਬੇਰੀ ਦਾ ਬੂਟਾ ਲਾਇਆ ਸੀ, ਜੋ ਅੱਜ ਵੀ ਮੌਜੂਦ ਹੈ1 ਫਿਰ ਦਿਨ-ਭਰ  ਮੋਦੀ ਖਾਨੇ ਆਪਣਾ ਕਾਰਜ ਸੰਭਾਲਦੇ1 ਰੋਜ਼ ਦੀ ਤਰਹ ਇਕ ਦਿਨ ਜਦ ਵਹੀ  ਨਦੀ ਵਿਚ ਇਸ਼ਨਾਨ ਕਰਣ ਗਏ ਤਾਂ ਬਾਹਰ ਨਹੀਂ ਨਿਕਲੇ1 ਇਸ ਘਟਨਾ ਵੇਲੇ ਗੁਰੂ ਸਾਹਿਬ ਦੀ ਉਮਰ 27-28 ਸਾਲ ਦੀ ਸੀ 1 ਗੁਰੂ  ਜੀ ਦਾ ਸਾਥੀ ਭਾਈ ਮਰਦਾਨਾ ਜਦ ਉਡੀਕ ਉਡੀਕ ਕੇ ਥਕ ਗਿਆ ਤੇ ਬੇਬੇ ਨਾਨਕੀ ਵਲ ਦੋੜਿਆ ਤੇ ਕਿਹਾ ਕਿ ਗੁਰੂ ਸਾਹਿਬ ਨਦੀ ਵਿਚ ਡੁੱਬ ਗਏ ਹਨ 1 ਬੇਬੇ ਨਾਨਕੀ ਜਿਸਨੇ ਸਭ ਤੋ ਪਹਿਲਾ ਗੁਰੂ ਨਾਨਕ ਸਾਹਿਬ ਦੀ ਸ਼ਖਸ਼ੀਅਤ ਨੂੰ ਪਹਚਾਣਿਆ , ਜੋ ਉਨ੍ਹਾ ਨੂੰ ਰੱਬ ਦਾ ਰੂਪ ਸਮਝਦੀ ਸੀ ਕਹਿਣ ਲਗੇ ,’ ਮੇਰਾ ਵੀਰ ਤਾਂ ਸੰਸਾਰ ਨੂੰ ਤਾਰਨ ਆਇਆ ਹੈ ਉਹ ਡੁੱਬ ਨਹੀਂ ਸਕਦਾ 1 ਬੇਬੇ ਨਾਨਕੀ , ਭਾਇਆ ਜੈ ਰਾਮ ਜੀ , ਨਵਾਬ ਦੋਲਤ ਖਾਨ, ਹੋਰ ਸਜਣ ਮਿਤਰ ਦੇ ਨਾਲ ਨਾਲ ਤਮਾਸ਼ਬੀਨ ਵੀ ਭਜੇ ਭਜੇ  ਵਹੀ  ਨਦੀ ਤੇ ਪਹੁੰਚੇ ਪਰ ਗੁਰੂ ਸਾਹਿਬ ਦਾ ਕੋਈ ਅਤਾ ਪਤਾ ਨਹੀਂ ਸੀ1 ਗੁਰੂ ਸਾਹਿਬ ਨਾਲ ਈਰਖਾ ਕਰਨ ਵਾਲੇ ਲੋਕ ਤਾਂ ਇਹ ਵੀ ਕਹਿਣ ਲਗ ਪਏ ਕੀ ਮੋਦੀ ਖਾਨਾ ਉਜਾੜ ਕੇ ਹੁਣ ਡੁਬ ਮੋਇਆ ਹੈ1 ਇਸ ਘਟਨਾ  ਤੋਂ ਤੀਜੇ ਦਿਨ ਬਾਅਦ ਨਦੀ ਦੀ ਧਾਰਾ ਦੇ ਉਪਰ ਵਲ ਨੂੰ ਦੋ ਕਿਲੋਮੀਟਰ ਦੂਰ ਜਿਥੇ ਅਜਕਲ ਗੁਰੂਦਵਾਰਾ ਸੰਤ ਘਾਟ  ਹੈ, ਗੁਰੂ ਸਾਹਿਬ ਪ੍ਰਗਟ ਹੋਏ ਸਨ 1

 ਬੇਈਂ ਦੇ ਲਾਗੇ ਹੀ ਇਕ ਦਰਵੇਸ਼ ਅੱਲ੍ਹਾਦਿਤਾ ਰਹਿੰਦਾ ਸੀ, ਜਿਸਨੂੰ ਖਰਬੂਜੇ ਸ਼ਾਹ ਵੀ ਕਿਹਾ ਜਾਂਦਾ ਸੀ। ਸੁਲਤਾਨਪੁਰ ਲੋਧੀ ਵਿਖੇ ਆਪਣੇ ਅੰਤਿਮ ਦਿਨਾਂ ਜਦੋਂ ਗੁਰੂ ਸਾਹਿਬ ਨੇ ਉਥੋਂ ਤੁਰਨ ਦੀ ਤਿਆਰੀ ਕਰ ਲਈ ਤਾਂ ਇਸ ਫਕੀਰ ਨੇ ਗੁਰੂ ਸਾਹਿਬ ਨੂੰ ਬੇਨਤੀ ਕੀਤੀ, ”ਹਜ਼ੂਰ! ਮੈਂ ਤੁਹਾਡੇ ਦਰਸ਼ਨਾਂ ਬਿਨਾਂ ਨਹੀਂ ਰਹਿ ਸਕਦਾ, ਹੁਣ ਤੁਹਾਡੇ ਦਰਸ਼ਨ ਕਦੋਂ ਹੋਣਗੇ।ਗੁਰੂ ਸਾਹਿਬ ਨੇ ਉਸ ਵੇਲੇ ਆਪਣੇ ਕਰ ਕਮਲਾਂ ਨਾਲ ਲਾਈ ਬੇਰੀ  ਵੱਲ ਇਸ਼ਾਰਾ ਕਰਦਿਆਂ ਕਿਹਾ, ”ਫਕੀਰ ਜੀ, ਇਸਦੇ ਦਰਸ਼ਨ ਕਰ ਲੈਣਾ, ਸਾਡੇ ਦਰਸ਼ਨ ਹੋ ਜਾਣਗੇ।ਫਕੀਰ ਨੇ ਸ਼ੰਕਾ ਪ੍ਰਗਟ ਕੀਤੀ, ”ਇਹ ਬਿਰਖ ਚਿਰ ਸਥਾਈ ਨਹੀਂ। ਹੜ੍ਹ ਦਾ ਪਾਣੀ ਇਸ ਨੂੰ ਰੋੜ੍ਹ ਕੇ ਲਿਜਾ ਸਕਦਾ, ਕੋਈ ਮੂਰਖ ਇਸ ਨੂੰ ਵੱਢ ਕੇ ਸੁੱਟ ਸਕਦਾ ਹੈ, ਫਿਰ ਕੀ ਹੋਵੇਗਾ?”ਗੁਰੂ ਜੀ ਨੇ ਕਿਹਾ, ”ਸਾਈਂ ਜੀ! ਵਿਸ਼ਵਾਸ ਰੱਖੋ, ਇਹ ਬੇਰੀ ਹਮੇਸ਼ਾ ਕਾਇਮ ਰਹੇਗੀ। ਇਸਦੀਆਂ ਜੜ੍ਹਾਂ ਪਾਤਾਲ ਲੱਗੀਆਂ ਸਮਝੋ।ਵਾਕਿਆ ਹੀ ਉਸਦੀਆਂ ਜੜ੍ਹਾਂ  ਪਾਤਾਲ ਸਨ, ਪਤਾ ਨਹੀਂ ਉਸ ਪਾਣੀ ਕਿਥੋਂ ਆਉਂਦਾ ਹੈ।  ਅਜ ਵੀ  ਬੇਰੀ ਦੇ ਉਪਰ ਨਜ਼ਰ ਮਾਰਿਆਂ, ਬੇਰ ਲੱਗੇ ਹੋਏ ਨਜ਼ਰ ਆਉਂਦੇ ਹਨ। ਸੰਗਤ ਇਸ ਬੇਰੀ ਤੋਂ ਬੇਰ ਤੋੜਦੀ ਨਹੀਂ, ਪਰ ਜੋ ਹੇਠਾਂ ਡਿੱਗਦੇ ਹਨ। ਉਨ੍ਹਾਂ ਨੂੰ ਪ੍ਰਸ਼ਾਦ ਰੂਪ ਸਾਂਭ ਲੈਂਦੀ ਹੈ।

ਗੁਰੂ ਸਾਹਿਬ ਦੀ ਯਾਦ ਨੂੰ ਕਾਇਮ ਰਖਣ ਲਈ ਇਥੇ  ਗੁਰੂਦਵਾਰੇ ਦੀ  ਇਮਾਰਤ ਕਪੂਰਥਲਾ ਦੇ  ਮਹਾਰਾਜਾ ਜਗਤਜੀਤ ਸਿੰਘ ਨੇ ਬਨਵਾਈ ਜਿਸਦਾ ਨੀਂਹ ਪਥਰ ਭਾਈ ਅਰਜਨ ਸਿੰਘ ਨੇ 25 ਜਨਵਰੀ 1937 ਵਿਚ ਰਖਿਆ ਤੇ ਪੂਰਾ ਹੋਣ ਤੋਂ ਬਾਅਦ ਮਹਾਰਾਜਾ ਯਾਦਵਿੰਦਰ ਸਿੰਘ , ਮਹਾਰਾਜਾ  ਪਟਿਆਲਾ ਨੇ 26 ਜਨਵਰੀ 1941 ਵਿਚ ਸਿਖ ਕੋਮ ਦੇ ਹਵਾਲੇ ਕੀਤਾ1

ਗੁਰਦੁਆਰਾ ਬੇਰ ਸਾਹਿਬ ਦਾ ਕੰਪਲੈਕਸ ਬਹੁਤ ਆਕਰਸ਼ਕ ਸਰੂਪ ਧਾਰਨ ਕਰ ਚੁੱਕਾ ਹੈ। ਨੇੜੇ ਹੀ ‘ਮੰਜੀ ਸਾਹਿਬ’ ਦੀਵਾਨ ਹੈ। ਕਾਲੀ ਬੇਈਂ ਨਦੀ ਦੇ ਕੰਢੇ ‘ਤੇ ਇਸ਼ਨਾਨ ਘਰ ਅਤੇ ਤੇਰਾਂ ਪੌੜੀਆਂ ਵਾਲਾ ਸਰੋਵਰ ਬਣਿਆ ਹੋਇਆ ਹੈ। ਇਕ ਪਾਸੇ ਗੁਰੂ ਨਾਨਕ ਲੰਗਰ ਦੀ ਇਮਾਰਤ ਹੈ। ਯਾਤਰੀਆਂ ਲਈ ਗੁਰੂ ਨਾਨਕ ਨਿਵਾਸ ਦੀ ਦੋ ਮੰਜ਼ਿਲੀ ਇਮਾਰਤ ਹੈ। ਸੁੰਦਰ ਦਰਸ਼ਨੀ ਡਿਉੜੀ ਅਤੇ ਇਕ ਵੱਡਾ ਦੀਵਾਨ ਹਾਲ ਵੀ ਤਿਆਰ ਹੋ ਚੁੱਕਾ ਹੈ।

ਗੁਰੂਦਵਾਰਾ ਸੰਤ ਘਾਟ

ਗੁਰੂ ਨਾਨਕ ਦੇਵ ਜੀ ਪਵਿੱਤਰ ਵੇਈਂ ਵਿੱਚ ਇਸ਼ਨਾਨ ਕਰਨ ਲਈ ਚੁੱਭੀ ਮਾਰਨ ਤੋਂ ਬਾਅਦ ਜਿਸ ਅਸਥਾਨ ’ਤੇ ਪ੍ਰਗਟ ਹੋਏ ਸਨ, ਉੱਥੇ ਅਜਕਲ  ਗੁਰਦੁਆਰਾ ਸੰਤ ਘਾਟ ਬਣਿਆ ਹੋਇਆ ਹੈ। ਉਹ ਵਿਸਮਾਦ ਵਿਚ ਸਨ , ਬਿਲਕੁਲ ਚੁਪ ਉਸ ਵੇਲੇ ਉਨ੍ਹਾ ਦੇ ਮੁਖ ਤੇ ਇਕੋ ਵਾਕ ਸੀ “ਨਾ ਕੋਈ ਹਿੰਦੂ ਨਾ ਕੋਈ ਮੁਸਲਮਾਨ ” ਜਿਸਦਾ ਮਤਲਬ ਸ਼ਾਇਦ ਇਹ ਸੀ ਕਿ ਸਾਰਿ ਕਾਇਨਾਤ ਦੇ ਲੋਕ ਇਕ ਅਕਾਲ ਪੁਰਖ ਦੇ ਬਚੇ  ਹਨ ਜਿਸ ਵਿਚ ਅੱਲਗ ਅੱਲਗ ਮਜਹਬ ਦੀ ਕੋਈ ਥਾਂ ਨਹੀਂ ਹੈ1 ਇਹ ਵੀ ਹੋ ਸਕਦਾ ਹੈ ਉਹ ਇਹ ਕਹਿਣਾ ਚਾਹ ਰਹੇ ਹੋਣ  ਕਿ “ਨਾ ਕੋਈ ਸਚਾ ਹਿੰਦੂ ਹੈ ਤੇ ਨਾਂ ਕੋਈ ਮੁਸਲਮਾਨ ” ਇਸ ਮਕਸਦ ਨਾਲ ਕਿ ਹਿੰਦੂ ਨੂੰ ਸਚਾ ਹਿੰਦੂ ਹੋਣਾ ਚਾਹੀਦਾ ਹੈ ਤੇ ਮੁਸਲਮਾਨ ਨੂੰ ਸਚਾ ਮੁਸਲਮਾਨ1 ਸ਼ਾਇਦ ਕਿਸੇ ਤੀਸਰੇ ਧਰਮ( ਸਿਖ ਧਰਮ) ਵਲ ਵੀ  ਇਸ਼ਾਰਾ ਹੋ ਸਕਦਾ ਸੀ ਜਿਸਦੀ ਨੀਂਹ ਗੁਰੂ ਨਾਨਕ ਸਾਹਿਬ ਨੇ ਤੇ ਸਿਰਜਣਾ ਗੁਰੂ ਗੋਬਿੰਦ ਸਿੰਘ ਜੀ ਨੇ ਕਰ ਕੇ ਗੁਰੂ ਸਾਹਿਬ ਦੇ ਇਸ ਮਹਾਂ ਵਾਕ ਨੂੰ ਪ੍ਰਵਾਨ ਚੜਾਇਆ  1 ਇਥੇ ਹੀ ਗੁਰੂ ਸਾਹਿਬ ਨੇ ਮੂਲ ਮੰਤਰ ਉਚਾਰਿਆ ਜਿਸਦਾ ਮਤਲਬ ਹੈ ਅਕਾਲਪੁਰਖ, ਜਿਸਦਾ ਨਾਮ ਸਚਾ ਹੈ ਤੇ ਸਾਰੀ ਸ਼੍ਰਿਸ਼ਟੀ ਨੂੰ ਸਾਜਣ ਵਾਲਾ, ਇਕ ਹੈ1 ਉਹ ਨਿਡਰ, ਨਿਰਵੈਰ,’ਜੂਨਾ ਤੋਂ ਰਹਿਤ, ਆਪਣੇ-ਆਪ ਤੋ ਹੋਂਦ ਵਿਚ ਆਉਣ ਵਾਲਾ ਜੋ  ਪ੍ਰਭੁ ਦੀ ਕਿਰਪਾ ਨਾਲ ਮਿਲਦਾ ਹੈ1 ਇਥੋਂ ਹੀ ਰਬੀ ਬਾਣੀ ਦੀ ਸ਼ੁਰੁਆਤ ਹੋਈ1

 ਗੁਰਦੁਆਰਾ ਹੱਟ ਸਾਹਿਬ:

ਗੁਰੂ ਦੀ ਨਗਰੀ ਸੁਲਤਾਨਪੁਰ ਲੋਧੀ ਵਿੱਚ ਹੀ ਗੁਰਦੁਆਰਾ ਹੱਟ ਸਾਹਿਬ ਮੌਜੂਦ ਹੈ1 ਗੁਰੂਦਵਾਰਾ ਹਟ ਸਾਹਿਬ -ਉਹ ਥਾਂ ਹੈ ਜਿਥੇ ਗੁਰੂ ਸਾਹਿਬ ਨੇ ਸਰਕਾਰੀ ਮੋਦੀ ਖਾਨੇ ਦੀ ਹਟੀ ਚਲਾਈ ਸੀ1 ਗੁਰੂ ਸਾਹਿਬ ਇਕ ਰੱਬੀ ਨੂਰ ਸੀ ਬੇਬੇ ਨਾਨਕੀ ਤੇ ਰਾਇ ਬੁਲਾਰ ਨੇ ਤਾਂ ਪਹਿਚਾਣ ਲਿਆ ਪਰ ਮਹਿਤਾ ਕਾਲੂ ਜੀ ਆਪਣੇ ਪੁਤਰ ਗੁਰੂ ਨਾਨਕ ਸਾਹਿਬ ਨੂੰ ਦੁਨਿਆਵੀ ਕੰਮਾ ਵਿਚ ਕਾਮਯਾਬ ਦੇਖਣਾ ਚਾਹੁੰਦੇ ਸੀ1  ਜਦ ਉਨ੍ਹਾ ਦੀ ਮੰਨ ਦੀ ਮੁਰਾਦ ਪੂਰੀ ਨਾ ਹੋਈ ਤਾਂ  ਕੁਝ ਸੋਚ ਵਿਚਾਰ ਮਗਰੋਂ ਗੁਰੂ ਨਾਨਕ ਦੇਵ ਜੀ ਨੂੰ ਰਾਇ ਬੁਲਾਰ ਦੀ ਸਲਾਹ ਨਾਲ ਬੇਬੇ ਨਾਨਕੀ ਤੇ ਦੀਵਾਨ ਜੈ ਰਾਮ ਜੀ  ਕੋਲ ਸੁਲਤਾਨਪੁਰ ਭੇਜ ਦਿਤਾ ਜਿਥੇ ਉਨਾਂ ਨੂੰ  ਭਾਇਆ ਜੈ ਰਾਮ ਜੀ ਨੇ ਜਲੰਧਰ -ਦੁਆਬ ਦੇ ਵਡੇ ਹਾਕਮ ਨਵਾਬ ਦੌਲਤ ਖਾਨ ਲੋਧੀ ਦੇ ਮੋਦੀ ਖਾਨੇ ਵਿਚ ਪ੍ਰਬੰਧਕ ਲਗਵਾ ਦਿਤਾ 1 ਗੁਰੂ ਨਾਨਕ ਸਾਹਿਬ ਨੇ ਬੜੇ ਉਤਸ਼ਾਹ ਨਾਲ ਕੰਮ ਸ਼ੁਰੂ ਕੀਤਾ1 ਸਾਰਾ ਦਿਨ ਮੇਹਨਤ ਨਾਲ ਕੰਮ ਕਰਦੇ. ਕੰਮ ਵੇਲੇ ਵੀ ਗੁਰੂ ਸਾਹਿਬ ਦੇ ਹਥ ਕਾਰ ਤੇ ਚਿਤ ਕਰਤਾਰ ਵਲ ਰਹਿੰਦਾ 1ਇਥੇ ਉਨਾਂ ਨੇ ਕਰਿੰਦਿਆਂ ਨੂੰ ਪੂਰਾ ਤੋਲ, ਸੁਚਾ ਵਿਹਾਰ ਤੇ ਪ੍ਰੇਮ ਭਰੇ ਵਰਤਾਵ ਦੀ ਜਾਚ ਸਿਖਾਈ 1 ਓਹ ਨਿੱਕੇ ਵਡੇ ਕਰਮਚਾਰੀਆਂ ਨੂੰ ਇਕੋ ਨਜਰ ਨਾਲ ਦੇਖਦੇ 1 ਉਨਾ ਦੀ ਬਝੀ-ਮਿਥੀ ਰਕਮ ਪੂਰੀ ਪੂਰੀ ਦਿੰਦੇ 1 ਆਪਣੀ ਕਮਾਈ ਵਿਚੋਂ ਗਰੀਬਾਂ ਗੁਰਬਿਆਂ ਦੀ ਮਦਤ ਕਰਦੇ 1 ਕੋਈ ਸਾਧੂ ਸੰਤ ਜਾਂ ਫਕੀਰ ਆ ਜਾਏ ਤਾਂ ਕਈ ਧਾਰਨਾ ਵਧ ਤੋਲ ਦਿੰਦੇ 1

 

ਗੁਰੂ ਸਾਹਿਬ ਦਾ ਜਸ ਦੂਰ ਦੂਰ ਤਕ ਫੈਲ ਗਿਆ 1 ਜਿਥੇ ਆਪ ਆਪਣੀ ਨੋਕਰੀ ਦਾ ਫਰਜ਼ ਪੂਰੀ ਤਰਹ ਨਿਭਾਂਦੇ ਉਥੇ ਆਪ ਸਿਰਜਨਹਾਰ ਨੂੰ ਯਾਦ ਵੀ ਕਰਦੇ ਰਹਿੰਦੇ 1 ਕੁ ਚਿਰ ਬਾਅਦ ਮਰਦਾਨੇ ਨੂੰ  ਵੀ ਸੁਲਤਾਨਪੁਰ ਬੁਲਾ ਲਿਆ  1ਹਰ ਰੋਜ਼ ਵਹੀ ਨਦੀ ਵਿਚ ਜਾਕੇ ਇਸ਼ਨਾਨ ਕਰਦੇ , ਕੰਢੇ ਤੇ ਬੈਠਕੇ ਭਜਨ ਬੰਦਗੀ ਕਰਦੇ 1ਮਰਦਾਨਾ ਰਬਾਬ ਵਜਾਂਦਾ ਤੇ ਗੁਰੂ ਸਾਹਿਬ ਇਲਾਹੀ ਮਸਤੀ ਵਿਚ ਸ਼ਬਦ ਉਚਾਰਦੇਇਹੀ ਰਮਣੀਕ ਅਤੇ ਇਕਾਂਤ ਅਸਥਾਨ ਆਪ ਲਈ ਇਕ ਦਿਨ ਆਤਮ ਗਿਆਨ ਦਾ ਸਾਧਨ ਬਣ ਗਿਆ 1 ਗੁਰੂ ਸਾਹਿਬ ਦੇ ਆਉਣ ਤੇ ਸੁਲਤਾਨਪੁਰ ਵਿਚ ਬਹੁਤ ਰੋਣਕਾਂ ਲਗ ਗਈਆਂ  ਸਾਧੂ ,ਸੰਤ, ਸੂਫ਼ੀ ,ਜੋਗੀਆਂ ਦਾ ਇਥੇ ਆਉਣਾ ਸ਼ੁਰੂ ਹੋ ਗਿਆ  1 ਭਾਈ ਗੁਰਦਾਸ ਜੀ ਇਨ੍ਹਾ ਰੋਣਕਾਂ ਨੂੰ ਭਗਤੀ ਦਾ ਭੰਡਾਰਾ ਉਚਾਰਦੇ ਹਨ 1

 

 ਇਕ ਦਿਨ ਇਕ ਸਾਧੂ ਆਟਾ ਖਰੀਦਣ ਆਇਆ 1 ਬਾਰ੍ਹਾਂ ਧਾਰਨਾ ਤੋਲ ਕੇ ਜਦੋਂ ਤੇਰਾ ਤੇ ਪੁਜੇ ਤਾਂ ਤੇਰਾ ਤੇਰਾ ਕਹਿ ਕੇ ਮਨ ਸਿਮਰਨ ਵਲ ਜੁੜ ਗਿਆ ਤੇਰਾਂ ਤੋ ਅਗੇ ਵਧੇ  ਹੀ ਨਹੀ1 ਸਾਧੂ ਨੇ ਟੋਕਿਆ ਕੀ ਇੰਜ ਤਾ ਤੁਸੀਂ ਸਾਰਾ ਮੋਦੀ ਖਾਨਾ ਉਜਾੜ ਕੇ  ਰਖ ਦਿਓਗੇ ਤਾ ਗੁਰੂ ਨਾਨਕ ਸਾਹਿਬ ਨੇ ਕਿਹਾ 1 ਸਾਈ ਦੇ ਬੰਦੇ, ਇਹ ਸੰਸਾਰ ਤਾਂ ਮੇਰਾ ਮੇਰਾ ਕਹਿਕੇ ਉਜੜ ਰਿਹਾ ਹੈ ਤੇਰਾ ਤੇਰਾ ਕਹਿਕੇ ਤਾਂ ਬਰਕਤ ਪੈਂਦੀ ਹੈ 1ਬਰਕਤ ਪਈ ਵੀ 1

 

ਈਰਖਾ ਕਰਨ ਵਾਲੀਆਂ ਨੇ ਕਈ ਵਾਰੀ ਗੁਰੂ ਸਾਹਿਬ ਦੀ ਸ਼ਕਾਇਤ ਕੀਤੀ ਕਿ ਨਾਨਕ ਮੋਦੀ ਖਾਨਾ ਉਜਾੜ ਰਿਹਾ ਹੈ 1 ਲੋਕਾਂ ਦੀ ਸ਼ਿਕਾਇਤ ’ਤੇ ਨਵਾਬ ਦੌਲਤ ਖਾਂ ਨੇ ਗੁਰੂ ਨਾਨਕ ਦੇਵ ਜੀ ਨੂੰ  ਕੋਠੜੀ ਵਿੱਚ ਬੰਦ ਕਰ ਦਿਤਾ, ਉਹ ਕੋਠੜੀ ਜਿਥੇ ਅਜ ਗੁਰੂਦਵਾਰਾ ਕੋਠੜੀ ਸਾਹਿਬ ਗੁਰੂ ਸਾਹਿਬ ਦੀ ਯਾਦ ਵਿਚ ਉਸਾਰਿਆ ਗਿਆ ਹੈ 1 ਮੋਦੀ ਖਾਨੇ ਦਾ ਹਿਸਾਬ ਹੋਇਆ 1 ਰਸਦ ਉਮੀਦ ਤੋ ਵੀ ਵਧ ਨਿਕਲੀ 1  760  ਰੂਪਏ  ਗੁਰੂ ਸਾਹਿਬ  ਦੇ ਵਧ ਨਿਕਲੇ  ਇਹ ਕੋਈ ਕਰਾਮਾਤ ਨਹੀ ਸੀ ਬਲਿਕ ਗੁਰੂ ਸਾਹਿਬ ਆਪਣੇ ਹੀ ਕਮਾਈ ਲੋੜਵੰਦਾ ਵਿਚ ਵੰਡੀ ਜਾ ਰਹੇ ਸੀ 1 ਨਵਾਬ ਨੇ ਖੁਸ਼ ਹੋਕੇ ਜਦ ਉਨ੍ਹਾ ਨੂੰ ਉਨ੍ਹਾ ਦੀ ਬਚਦੀ ਰਕਮ ਤੇ ਹੋਰ ਇਨਾਮ ਦੇਣ ਦੀ ਕੋਸ਼ਿਸ਼ ਕੀਤੀ ਤੇ ਗੁਰੂ ਸਾਹਿਬ ਨੇ ਇਨਕਾਰ ਕਰ ਦਿਤਾ ਤੇ ਕਿਹਾ ਕੀ ਇਹ ਗਰੀਬਾਂ ਤੇ ਲੋੜਵੰਦਾ ਵਿਚ ਵੰਡ ਦਿਉ 1 ਜਿਨ੍ਹਾਂ ਵੱਟਿਆਂ ਨਾਲ ਗੁਰੂ ਜੀ ਗ਼ਰੀਬਾ ਲਈ ਤੇਰਾਂ-ਤੇਰਾਂ ਕਰ ਕੇ ਤੋਲਦੇ ਸਨ, ਉਹ ਪਵਿੱਤਰ ਵੱਟੇ ਅੱਜ ਵੀ ਇੱਥੇ ਮੌਜੂਦ ਹਨ।.

ਗੁਰਦੁਆਰਾ ਕੋਠੜੀ ਸਾਹਿਬ: 

ਗੁਰਦੁਆਰਾ ਹੱਟ ਸਾਹਿਬ ਦੇ ਨੇੜੇ ਹੀ ਗੁਰਦੁਆਰਾ ਕੋਠੜੀ ਸਾਹਿਬ ਬਣਿਆ ਹੋਇਆ ਹੈ। ਇਹ ਉਹ ਜਗਾ ਜਿਥੇ ਲੋਕਾਂ ਦੀਆਂ ਝੂਠੀਆਂ ਸ਼ਿਕਾਇਤਾਂ ਤੇ ਵਿਸ਼ਵਾਸ ਕਰਕੇ  ਨਵਾਬ ਦੌਲਤ ਖਾਂ ਨੇ ਗੁਰੂ ਨਾਨਕ ਦੇਵ ਜੀ ਨੂੰ ਇਸ ਕੋਠੜੀ ਵਿੱਚ ਬੰਦ ਕਰ ਕੇ ਰੱਖਿਆ ਸੀ ਤੇ ਮੋਢੀ ਖਾਨੇ ਦੀ ਜਾਂਚ ਕਰਵਾਈ ਸੀ 1 ਪਰ ਹਿਸਾਬ ਕਰਨ ਤੋ ਬਾਅਦ ਜਦ ਮੋਦੀ ਖਾਨੇ ਦੀ ਰਸਦ ਲੋੜ ਨਾਲੋ ਵਧ ਨਿਕਲੀ ਤਾ ਨਵਾਬ ਬਹੁਤ ਸ਼ਰਮਿੰਦਾ ਹੋਇਆ ਤੇ ਗੁਰੂ ਸਾਹਿਬ ਤੋਂ ਮਾਫ਼ੀ ਮੰਗੀ 1

ਗੁਰਦੁਆਰਾ ਗੁਰੂ ਕਾ ਬਾਗ਼: 

ਸੁਲਤਾਨਪੁਰ ਲੋਧੀ ਵਿੱਚ ਹੀ ਗੁਰਦੁਆਰਾ ਗੁਰੂ ਕਾ ਬਾਗ਼ ਸੁਸ਼ੋਭਿਤ ਹੈ। ਗੁਰੂ ਨਾਨਕ ਦੇਵ ਜੀ ਭਾਈ ਜੈ ਰਾਮ ਤੇ ਬੇਬੇ ਨਾਨਕੀ ਦੇ ਬੁਲਾਉਣ ’ਤੇ ਸਭ ਤੋਂ ਪਹਿਲਾਂ ਇਸ ਸਥਾਨ ’ਤੇ ਆਏ ਸਨ। ਇੱਥੇ ਹੀ ਗੁਰੂ ਜੀ ਦਾ ਘਰ ਹੁੰਦਾ ਸੀ 1 ਗੁਰੂ ਜੀ ਦੇ ਦੋ ਪੁੱਤਰਾਂ ਬਾਬਾ ਸ੍ਰੀ ਚੰਦ ਅਤੇ ਲਖਮੀ ਚੰਦ ਦਾ ਜਨਮ ਵੀ ਇੱਥੇ ਹੀ ਹੋਇਆ ਸੀ। ਇੱਥੇ ਹੀ ਬੇਬੇ ਨਾਨਕੀ ਜੀ ਗੁਰੂ ਜੀ ਲਈ ਲੰਗਰ ਤਿਆਰ ਕਰਿਆ ਕਰਦੇ ਸਨ । ਇਸ ਅਸਥਾਨ ’ਤੇ ਗੁਰੂ ਜੀ ਦੇ ਸਮੇਂ ਦਾ ਖੂਹ ਵੀ ਸਥਿਤ ਹੈ।

ਗੁਰਦੁਆਰਾ ਸੇਹਰਾ ਸਾਹਿਬ

ਸੁਲਤਾਨਪੁਰ ਲੋਧੀ ਵਿੱਚ ਹੀ ਗੁਰਦੁਆਰਾ ਸੇਹਰਾ ਸਾਹਿਬ ਪੰਜਵੀ ਪਾਤਸ਼ਾਹੀ ਦੇ ਨਾਲ ਸਬੰਧਤ  ਗੁਰਦੁਆਰਾ ਵੀ ਹੈ1 ਜਦ ਗੁਰੂ ਅਰਜਨ ਦੇਵ ਜੀ ਆਪਣੀ ਬਰਾਤ ਸਮੇਤ ਕੁਝ ਦਿਨ ਇਥੇ ਰੁਕੇ1

Print Friendly, PDF & Email

Nirmal Anand

Add comment