{:en}SikhHistory.in{:}{:pa}ਸਿੱਖ ਇਤਿਹਾਸ{:}

ਸਿੱਖ ਸੁਧਾਰਕ ਲਹਿਰਾਂ -ਸਿੰਘ ਸਭਾ ਲਹਿਰ

ਅੰਗਰੇਜ਼ੀ ਰਾਜ ਦੇ ਆਉਣ ਨਾਲ ਚਾਹੇ ਭਾਰਤ ਗੁਲਾਮ ਹੋ ਗਿਆ ਪਰ ਅੰਗਰੇਜ਼ੀ ਤਾਲੀਮ ਹਾਸਲ ਕਰਕੇ ਭਾਰਤੀ ਲੋਕਾਂ ਦਾ ਦੇਸ਼ ਵਿਦੇਸ਼ ਵਿੱਚ ਕਾਫੀ ਵਿਸਥਾਰ ਹੋਇਆl ਭਾਰਤ ਵਿੱਚ ਈਸਾਈਆਂ ਦੀਆਂ ਜਥੇਬੰਦੀਆਂ ਆਪਣੇ ਧਰਮ ਦਾ ਥਾਂ ਥਾਂ ਪ੍ਰਚਾਰ ਕਰਣ ਲੱਗੇ l ਬੰਗਾਲ ਵਿੱਚ ਬ੍ਰਹਮ ਸਮਾਜ ਤੇ ਪੰਜਾਬ ਵਿੱਚ ਆਰੀਆ ਸਮਾਜ ਇਸ ਅੰਗਰੇਜ਼ੀ ਤਲੀਮ ਤੋਂ ਫਾਇਦਾ ਉਠਾ ਕੇ ਆਪਣੀ ਕੌਮ ਤੇ ਦੇਸ਼ ਦਾ ਸੁਧਾਰ ਕਰਦੇ ਰਹੇl ਸਿੱਖਾਂ ਦੀਆਂ ਨਿਰੰਕਾਰੀ ਤੇ ਨਾਮਧਾਰੀ ਲਹਿਰਾਂ ਵਿੱਚ ਵੀ ਇਸ ਨਵੀਂ ਰੋਸ਼ਨੀ ਦੇ ਬਿਲਕੁਲ ਉਲਟ ਸਿੱਖੀ ਪ੍ਰਚਾਰ ਤੇ ਪ੍ਰਸਾਰ ਕਰਣ ਦਾ ਉਤਸ਼ਾਹ ਜਾਗਿਆ ਤੇ ਨਤੀਜੇ ਵਜੋਂ ਪਹਿਲਾਂ ਅਮ੍ਰਿਤਸਰ ਤੇ ਫਿਰ ਲਾਹੋਰ ਵਿੱਚ ਸਿੰਘ ਸਭਾਵਾਂ ਬਣੀਆਂl

ਸਿੰਘ ਸਭਾ ਲਹਿਰ  ਬਣਾਉਣ ਲਈ 1 ਅਕਤੂਬਰ 1873 ਨੂੰ ਮੰਜੀ ਸਾਹਿਬ ਸ਼੍ਰੀ ਅੰਮ੍ਰਿਤਸਰ ਸਾਹਿਬ ਵਿਖੇ ਸ. ਠਾਕੁਰ ਸਿੰਘ ਸੰਧਾਵਾਲੀਆ ਦੀ ਪ੍ਰਧਾਨਗੀ ਹੇਠ ਇਕੱਤਰਤਾ ਬੁਲਾਈ ਗਈ। ਵਿਚਾਰ-ਵਟਾਂਦਰੇ ਤੋਂ ਬਾਅਦ ਸ੍ਰੀ ਗੁਰੂ ਸਿੰਘ ਸਭਾ, ਅੰਮ੍ਰਿਤਸਰ ਕਾਇਮ ਕੀਤੀ ਗਈ। ਗਿਆਨੀ ਗਿਆਨ ਸਿੰਘ ਨੂੰ ਸਕੱਤਰ ਨਿਯੁਕਤ ਕੀਤਾ ਗਿਆ।
ਸੰਨ 1888 ਈਸਵੀ ਨੂੰ ਲਾਹੋਰ ਵਿੱਚ ਖਾਲਸਾ ਦੀਵਾਨ ਕਾਇਮ ਹੋਇਆ ਜਿਸਦਾ ਪ੍ਰਯੋਜਨ ਸੀ ਸਿੱਖਾਂ ਵਿੱਚ ਛੂਤ-ਛਾਤ ਤੇ ਜਾਤ-ਪਾਤ ਦਾ ਭਰਮ ਦੂਰ ਕਰਣਾl , ਵਿਦਿਆ ਦਾ ਪ੍ਰਚਾਰ ਕਰਣਾ ਤਾਕਿ ਸਿੱਖ ਆਪਣੀ ਗਵਾਚੀ ਹਸਤੀ ਤੇ ਸ਼ਾਨ ਨੂੰ ਮੁੜ ਕਾਇਮ ਕਰ ਸਕਣl ਇਸ ਕੰਮ ਲਈ ਸ਼ਹਿਰ ਸ਼ਹਿਰ ਵਿੱਚ ਸਿੰਘ ਸਭਾਵਾਂ ਬਣ ਗਈਆਂ , ਸਿੱਖਾਂ ਦੇ ਅੰਗਰੇਜ਼ੀ ਤੇ ਗੁਰਮੁਖੀ ਅਖਬਾਰ ਜਾਰੀ ਕੀਤੇ ਗਏ, ਜਿਸ ਨਾਲ ਪੰਜਾਬੀ ਬੋਲੀ ਦਾ ਵਿਸਥਾਰ ਹੋਇਆ , ਜਿਸ ਵਿੱਚ ਗਿਆਨੀ ਦਿੱਤ ਸਿੰਘ ਦਾ ਬਹੁਤ ਯੋਗਦਾਨ ਸੀl ਸਿੰਘ ਸਭਾਵਾਂ ਬਣਨ ਨਾਲ ਦਿਵਾਨ ਲੱਗਣੇ ਸ਼ੁਰੂ ਹੋ ਗਏ , ਪ੍ਰਚਾਰਕ ਲਹਿਰ ਜਾਰੀ ਹੋ ਗਈ , ਅਮ੍ਰਿਤਸਰ ਵਿੱਚ ਖਾਲਸਾ ਕਾਲਜ ਖੁੱਲਿਆ l 1908 ਨੂੰ ਸਿੱਖ ਐਜੂਕੇਸ਼ਨਲ ਕਮੇਟੀ ਬਣਾਈ ਗਈ ਜਿਸਦਾ ਪਹਿਲਾਂ ਜਲਸਾ ਗੁਜਰਾਂਵਾਲੇ ਹੋਇਆ l ਗੁਜਰਾਂਵਾਲੇ ਤੇ ਹੋਰ ਕਈ ਸ਼ਹਿਰਾਂ ਵਿੱਚ ਕੰਨਫਰੰਸਾਂ ਹੋਈਆਂ ਜਿਨ੍ਹਾਂ ਨਾਲ ਧਾਰਮਿਕ ਦੀਵਾਨ ਵੀ ਸਜਦੇ ਸਨ ਤੇ ਪੰਥ ਦੇ ਸਭ ਮੁਖੀਏ ਇਕੱਠੇ ਹੁੰਦੇ, ਰੋਣਕਾਂ ਲੱਗਦੀਆਂ l ਜਿੱਥੇ ਜਿੱਥੇ ਕੰਨਫਰੰਸਾਂ ਹੁੰਦੀਆ ਉੱਥੇ ਉੱਥੇ ਸਕੂਲ ਵੀ ਖੁੱਲ ਜਾਂਦੇ l ਲੋਕ ਸਾਲ ਭਰ ਇਨ੍ਹਾਂ ਕੰਫਨਸਾਂ ਨੂੰ ਉਡੀਕਦੇ ਰਹਿੰਦੇl 25 ਸਾਲ ਇਹ ਲਹਿਰ ਖੂਬ ਜ਼ੋਰਾਂ ਤੇ ਰਹੀl ਪਰ 1907 ਤੋਂ ਹਾਲਤ ਬਦਲਣੇ ਸ਼ੁਰੂ ਹੋ ਗਏl

1907 ਵਿੱਚ ਸਰਕਾਰ ਨੇ ਖਾਲਸਾ ਕਾਲਜ ਦਾ ਪ੍ਰਬੰਧ ਆਪਣੇ ਹੱਥ ਲਈ ਲਿਆl l ਸ੍ਰੀ ਦਰਬਾਰ ਸਾਹਿਬ ਦਾ ਪ੍ਰਬੰਧ ਜੋ ਪਹਿਲੇ ਇੱਕ ਕਮੇਟੀ ਦੇ ਹੱਥ ਵਿੱਚ ਸੀ ਇੱਕ ਸਰਬਰਾਹ ਦੇ ਹੱਥ ਵਿੱਚ ਚੱਲ ਗਿਆ l 1914-15 ਵਿੱਚ ਕਨੇਡਾ ਤੇ ਅਮਰੀਕਾ ਤੋਂ ਸਿੱਖ ਜਿਨ੍ਹਾਂ ਨੇ ਗਦਰ ਪਾਰਟੀ ਬਣਾਈ ਸੀ, ਭਾਰਤ ਅਜ਼ਾਦ ਕਰਵਾਉਣ ਲਈ ਪੰਜਾਬ ਆ ਗਏl ਇਨ੍ਹਾਂ ਤੇ ਮੁਕੱਦਮੇ ਚਲੇ ਤੇ ਕਈਆਂ ਨੂੰ ਫਾਂਸੀ ਤੇ ਕਈਆਂ ਨੂੰ ਉਮਰ ਕੈਦ ਦੀ ਸਜ਼ਾ ਹੋਈ l ਕਾਮ-ਗਾਟਾ ਮਾਰੂ ਦਾ ਕਾਂਡ ਵਾਪਰਿਆ l ਗੁਰੂਦਵਾਰਾ ਰਕਾਬ ਗੰਜ ਦੀ ਜਗਹ ਦਾ ਮਾਮਲਾ ਵੀ ਛਿੜ ਪਿਆl ਹੋਰ ਕਈ ਛੋਟੇ ਛੋਟੇ ਕਾਰਣ ਸਨ ਜਿਸ ਕਰਕੇ ਸਿੱਖਾਂ ਦੀ ਸਰਕਾਰ ਨਾਲ ਨਰਾਜ਼ਗੀ ਵੱਧਦੀ ਗਈ ਜਿਸਤੋਂ ਇੱਕ ਨਵੀਂ ਲਹਿਰ ,’ਅਕਾਲੀ ਲਹਿਰ” ਨੇ ਜਨਮ ਲਿਆl

ਵਾਹਿਗੁਰੂ ਜੀ ਕਾ  ਖਾਲਸਾ ਵਾਹਿਗੁਰੂ ਜੀ ਕਿ ਫਤਹਿ

Print Friendly, PDF & Email

Nirmal Anand

Add comment

Translate »