{:en}SikhHistory.in{:}{:pa}ਸਿੱਖ ਇਤਿਹਾਸ{:}

ਸਿੱਖ ਸੁਧਾਰਕ ਲਹਿਰਾਂ – ਨਿਰੰਕਾਰੀ ਲਹਿਰ

ਨਿਰੰਕਾਰੀ ਸੰਪ੍ਰਦਾ ਦੀ ਸਥਾਪਨਾ ਇੱਕ ਸਹਿਜਧਾਰੀ ਸਿੱਖ ਅਤੇ ਸਰਾਫਾ ਵਪਾਰੀ ਬਾਬਾ ਦਿਆਲ ਸਿੰਘ ਨੇ ਸ਼ੁਰੂ  ਕੀਤੀl  ਇਨ੍ਹਾਂ ਦਾ ਜਨਮ , ਪਿਸ਼ੋਰ  ਵਿੱਚ ਹੋਇਆ, ਪਰ ਮਗਰੋਂ ਇਨ੍ਹਾਂ ਨੇ ਰਾਵਲਪਿੰਡੀ ਵਿੱਚ ਆਕੇ ਰਿਹਾਇਸ਼ ਕਰ ਲਈ l   l ਮਹਾਰਾਜਾ ਰਣਜੀਤ ਸਿੰਘ ਦੇ ਰਾਜ ਵਿੱਚ ਸਿੱਖ ਸਮਾਜ ਵਿੱਚ ਬ੍ਰਾਹਮਣੀ ਰਸਮਾਂ ਤੇ ਕਰਮਕਾਂਡਾਂ  ਦਾ ਬੇਹਿਸਾਬ ਦਾਖ਼ਲਾ ਹੋਇਆ ਜਿਸਦਾ ਮੁੱਖ ਕਾਰਣ ਸੀ ਸਕਤਾ ਵਿੱਚ ਡੋਗਰੇ ਪਰਿਵਾਰਾਂ ਦਾ ਦਾਖਲ ਹੋਣਾl  ਰਣਜੀਤ ਸਿੰਘ ਦੇ ਰਾਜ ਮਗਰੋਂ  ਅੰਗਰੇਜ਼ਾਂ ਦਾ ਰਾਜ ਆਉਣ ਤੇ ਇਸ ਵਿੱਚ  ਹੋਰ ਵਾਧਾ ਹੋਇਆ।

ਬਾਬਾ ਦਿਆਲ ਸਿੰਘ ਜੀ  ਨੂੰ  ਬਾਣੀ ਨਾਲ ਪ੍ਰੇਮ ਤੇ ਭਜਨ ਦਾ ਰਸ ਮੁੱਢੋਂ ਹੀ  ਸੀ ਪਰ ਸਿੱਖੀ ਦਾ ਖੁੱਲ ਡੁਲਾ  ਪ੍ਰਚਾਰ ਉਨ੍ਹਾਂ ਨੇ 40 ਸਾਲ ਦੀ ਉਮਰ ਵਿੱਚ ਕਰਣਾ ਸ਼ੁਰੂ ਕੀਤਾ l 1851 ਵਿੱਚ ਰਾਵਲਪਿੰਡੀ ਵਿੱਚ ਨਿਰੰਕਾਰੀ ਦਰਬਾਰ ਦੀ ਨੀਂਹ ਰੱਖੀ। ਉਨ੍ਹਾ  ਨੇ ਸਿੱਖਾਂ ਦੀ ਜ਼ਿੰਦਗੀ ਵਿਚੋਂ ਬ੍ਰਾਹਮਣੀ ਸੰਸਕਾਰ ਦੇ ਘੁਲਮਿਲ ਜਾਣ  ਵਿਰੁੱਧ ਜਬਰਦਸਤ ਪ੍ਰਚਾਰ ਕੀਤਾl  ਮੂਰਤੀ ਪੂਜਾ ਜੋ ਦਿਨ-ਬਦਿਨ ਸਿੱਖ ਧਰਮ ਵਿੱਚ ਵਧੇਰੇ ਪ੍ਰਚਲਿਤ ਹੋ ਰਹੀ  ਸੀ ਉਸ ਨੂੰ ਰੋਕਣ ਲਈ  ਅਕਾਲ ਪੁਰਖ ਦੇ ਗੁਣ, ਰੂਪ ਰਹਿਤ ਨਿਰੰਕਾਰ ਦੀ ਅਰਾਧਨਾ ਤੇ ਜ਼ੋਰ ਦਿੱਤਾ ਜਿਸ ਤੋਂ ਇਸ ਲਹਿਰ ਦਾ ਨਾਮ ਨਿਰੰਕਾਰੀ ਲਹਿਰ ਪੈ ਗਿਆ l ਉਨ੍ਹਾਂ ਵੱਲੋਂ  ਸਿੱਖ ਧਰਮ ਵਿੱਚੋਂ  ਸਾਰੇ ਕਰਮ ਕਾਂਡ ਕੱਢਣ ਵਾਸਤੇ ਭਰਪੂਰ ਕੋਸ਼ਿਸ਼ਾਂ ਕੀਤੀਆਂ ਗਈਆਂ ।  ਅੱਗ ਦੁਆਲੇ ਫੇਰੇ, ਸਰਾਧ, ਸੂਤਕ-ਪਾਤਕ, ਮਹੂਰਤ ਵਗੈਰਾ ਨੂੰ ਸਿੱਖੀ ਵਿਚੋਂ ਜਲਾਵਤਨ ਕਰ ਦਿੱਤਾ। ਇਹ ਸਵੇਰੇ ਪਿਸ਼ੋਰੀਆਂ ਦੇ ਗੁਰੂਦਵਾਰੇ ,ਫਿਰ ਭਾਈ ਮੰਨਾ ਸਿੰਘ ਦੇ ਗੁਰੂਦਵਾਰੇ ਤੇ ਫਿਰ ਬਾਰਾਂਦਰੀ ਵਿੱਚ ਪ੍ਰਚਾਰ ਕਰਦੇ – ਇਨ੍ਹਾਂ ਦੇ ਪ੍ਰਚਾਰ ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਮਨੋ, ਵਾਹਿਗੁਰੂ ਦਾ ਸਿਮਰਨ ਕਰੋ,ਵਹਿਮ-ਭਰਮਾਂ ਤੋਂ ਦੂਰ ਰਹੋ, ਵਿਆਹ ,ਸ਼ਾਦੀਆਂ ਤੇ ਮਰਨੇ ਪਰਨੇ ਗੁਰਮਤਿ ਅਨੁਸਾਰ ਕਰੋl ਹੈਰਾਨੀ ਦੀ ਗੱਲ ਹੈ ਕਿ ਲੋਕ ਬਾਣੀ ਤਾਂ ਪੜਦੇ ਸੀ ਪਰ ਇਸਤੇ ਅਮਲ ਨਹੀਂ ਸੀ ਕਰਦੇ l ਇਨ੍ਹਾਂ ਦੇ ਵਿਚਾਰ ਲੋਕਾਂ ਨੂੰ ਸਮਝ ਨਹੀਂ ਸੀ ਆਉਂਦੇ l ਅਖੀਰ ਲੋਕਾਂ ਨੇ ਇਨ੍ਹਾਂ ਨਾਲ ਵਰਤਣ ਵਿਹਾਰ ਬੰਦ ਕਰ ਦਿੱਤਾ, ਖੂਹ ਬੰਦ, ਮੜੀਆਂ ਬੰਦ, ਗੱਲ ਕਿ ਹਰ ਤਰਹ ਨਾਲ ਇਨ੍ਹਾਂ ਨੂੰ ਦੁਖ  ਦਿਤੇl ਆਖਿਰ   30 ਜਨਵਰੀ, 1855 ਬਾਬਾ ਦਿਆਲ ਦੀ ਨੂੰ ਅਕਾਲ ਪੁਰਖ ਦਾ ਸਦਾ ਆ ਗਿਆ ਤੇ ਉਹ ਪਰਲੋਕ ਸਿਧਾਰ ਗਏ  । ਉਨ੍ਹਾਂ ਦੇ ਤਿੰਨ ਪੁੱਤਰ ਸਨ ,ਬਾਬਾ ਦਰਬਾਰਾ  ਸਿੰਘ ,ਭਾਈ ਭਾਗ ਸਿੰਘ ਤੇ ਭਾਈ ਰਤਾ ਸਿੰਘ ਜੀl

 ਉਨ੍ਹਾ  ਤੋਂ  ਮਗਰੋਂ ਉਨ੍ਹਾਂ  ਦਾ ਵੱਡਾ ਪੁੱਤਰ ਦਰਬਾਰਾ ਸਿੰਘ ਨਿਰੰਕਾਰੀ ਦਰਬਾਰ ਦਾ ਮੁਖੀ ਬਣਿਆ। ਬਾਬਾ ਦਰਬਾਰ ਸਿੰਘ ਨੂੰ ਬਚਪਨ ਤੋਂ ਹਿ  ਬਾਬਾ ਦਿਆਲ  ਸਿੰਘ ਨੇ ਇਨ੍ਹਾਂ ਕੰਮ ਲਈ ਚੰਗੀ ਤਰਹ ਤਿਆਰ ਕੀਤਾ ਹੋਇਆ ਸੀlਇਹ ਬੜੇ ਜੋਸ਼ੀਲੇ , ਦਲੇਰ ਤੇ ਨਿਧੜਕ ਪ੍ਰਚਾਰਕ ਸਨ l ਗੁਰਬਾਨੀ ਦੇ ਤਕੜੇ ਵਿਚਾਰਵਾਨ ਤੇ ਗਿਆਨੀ ਸਨ lਉਨ੍ਹਾ  ਨੇ ਨਿਰੰਕਾਰੀ ਲਹਿਰ ਦਾ ਖ਼ੂਬ ਪ੍ਰਚਾਰ ਕੀਤਾ। ਜਿਥੇ ਬਾਬਾ ਦਿਆਲ ਸਿੰਘ  ਦਾ ਦਾਇਰਾ ਸਿਰਫ਼ ਰਾਵਲਪਿੰਡੀ ਅਤੇ ਇਸ ਦੇ ਨੇੜੇ-ਤੇੜੇ ਦਾ ਇਲਾਕਾ ਰਿਹਾ ਸੀ ਉਥੇ ਦਰਬਾਰਾ ਸਿੰਘ ਨੇ ਇਸ ਲਹਿਰ ਨੂੰ ਦੂਰ-ਦੂਰ ਤਕ ਫੈਲਾਉਣ ਵਾਸਤੇ ਅਣਥਕ ਕੋਸ਼ਿਸ਼ਾਂ ਕੀਤੀਆਂ।

ਜਿੱਥੇ ਬਾਬਾ ਦਿਆਲ  ਨੇ ਸਿੱਖੀ ਪ੍ਰਚਾਰ ਕੀਤਾ ਉੱਥੇ ਇਨ੍ਹਾਂ ਨੇ ਗੁਰਮਤਿ ਰਹੁ ਰੀਤੀਆਂ ਨੂੰ ਸਿੱਖੀ ਵਿੱਚ ਪੱਕਿਆਂ ਵੀ  ਕੀਤਾ l  ਇੱਕ ਨਿਰੰਕਾਰੀ ਚੱਲਣ ਦੀ ਪੋਥੀ ਲਿਖੀ  ਜਿਸ ਵਿੱਚ ਜਨਮ ਤੋਂ ਲੈਕੇ ਵਿਆਹ ਤੇ ਚਲਾਣੇ ਤਕ ਦੀਆਂ ਮਰਯਾਦਾਂ ਬੰਨ  ਦਿੱਤੀਆਂl ਉਸ ਵੇਲੇ ਤਕ ਸਿੱਖਾਂ ਵਿੱਚ ਦੋ ਤਰ੍ਹਾਂ ਨਾਲ ਵਿਆਹ ਹੋਇਆ ਕਰਦੇ ਸਨ, ਜਿਹੜੇ ਗੁਰਮਤਿ ਦੇ ਧਾਰਨੀ ਸਨ ਉਹ ਲਾੜਾ ਅਤੇ ਲਾੜੀ ਨੂੰ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਖੜਾ ਕਰ ਕੇ ਸੰਗਤ ਦੀ ਮਨਜ਼ੂਰੀ ਨਾਲ ਸਿਰਫ਼ ਅਰਦਾਸ ਕਰ ਕੇ ਹੀ ਅਨੰਦ ਕਾਰਜ ਕਰਿਆ ਕਰਦੇ ਸਨ ਤੇ ਕੋਈ ਸੂਝਵਾਨ ਸਿੱਖ ਉਹਨਾਂ ਨੂੰ ਪਤੀ ਪਤਨੀ ਦੇ ਰਿਸ਼ਤੇ ਬਾਰੇ ਸਿੱਖਿਆ ਦਿਆ ਕਰਦਾ ਸੀ। ਸਿੱਖ ਇਸ ਮੌਕੇ ਗੁਰੂ ਗ੍ਰੰਥ ਸਾਹਿਬ ਵਿੱਚ ਰਾਗ ਸੂਹੀ ਵਿੱਚ ਆਏ ਲਾਵਾਂ ਦੇ ਸ਼ਬਦ ਦਾ ਕੀਰਤਨ ਵੀ ਕਰਿਆ ਕਰਦੇ ਸਨ। ਦੂਜੇ ਪਾਸੇ ਕੁੱਝ ਸਿੱਖ ਜੋ ਉਦਾਸੀਆਂ ਅਤੇ ਨਿਰਮਲਿਆਂ ਦੇ ਅਸਰ ਹੇਠ ਸਨ, ਉਹ ਉਹਨਾਂ ਦੀ ਸਿੱਖਿਆ ਮੁਤਾਬਕ ਹਿੰਦੂ ਰੀਤੀ ਨਾਲ ਵੇਦੀ ਦੇ ਦੁਆਲੇ ਸਪਤਪਦੀ (ਸੱਤ ਫੇਰੇ) ਲੈ ਕੇ ਵਿਆਹ ਕਰਿਆ ਕਰਦੇ ਸਨ।

ਦਰਬਾਰਾ ਸਿੰਘ ਨਿਰੰਕਾਰੀ ਨੇ ਹਿੰਦੂ ਸਪਤਪਦੀ ਦਾ ਸਿੱਖੀ ਵਿੱਚ ਨਾਜਾਇਜ਼ ਦਖ਼ਲ ਖ਼ਤਮ ਕਰਨ ਵਾਸਤੇ ਇੱਕ ਨਵਾਂ ਤਰੀਕਾ ਲਭਿਆ। ਉਸ ਨੇ ਅੱਗ ਦੁਆਲੇ ਫੇਰੇ ਲੈਣ ਦੀ ਥਾਂ ਗੁਰੂ ਗ੍ਰੰਥ ਸਾਹਿਬ ਦੇ ਆਲੇ ਦੁਆਲੇ ਲਾਵਾਂ ਲੈਣ ਦੀ ਰੀਤ ਚਲਾ ਦਿਤੀ। ਇਸ ਨਾਲ ਹੀ ਸਪਤਪਦੀ ਦੀ ਥਾਂ ਚਾਰਪਦੀ (ਚਾਰ ਲਾਵਾਂ) ਕਰ ਦਿਤੀਆਂ। ਉਸ ਨੇ ਇਹ ਲਾਂਵਾਂ ਲੈਂਦਿਆਂ ਤੇ ਗੁਰੂ ਗ੍ਰੰਥ ਸਾਹਿਬ ਵਿੱਚ ਰਾਗ ਸੂਹੀ ਵਿੱਚ ਆਏ ਲਾਵਾਂ ਦੇ ਸ਼ਬਦ ਦਾ ਕੀਰਤਨ ਵੀ ਸ਼ੁਰੂ ਕਰਵਾ ਦਿਤਾ।13 ਮਾਰਚ 1855 ਵਿੱਚ ਦਰਬਾਰਾ ਸਿੰਘ ਨੇ ਨਿਰੰਕਾਰੀ ਦਰਬਾਰ ਰਾਵਲਪਿੰਡੀ ਵਿੱਚ ਆਪਣੇ ਵਿਸ਼ਵਤ ਸੇਵਕਾਂ ਤੇ ਅਨੁਯਾਈਆਂ ਦੀ ਮੌਜੂਦਗੀ ਵਿੱਚ ਇੱਕ ਸਿੱਖ ਜੋੜੀ ਦਾ ਵਿਆਹ ਸ੍ਰੀ ਗੁਰੂ ਗ੍ਰੰਥ ਸਾਹਿਬ ਅੱਗੇ ਅਰਦਾਸ ਕਰਨ  ਤੋਂ ਬਾਅਦ  ਗੁਰੂ ਗ੍ਰੰਥ ਸਾਹਿਬ ਦੇ ਆਸ ਪਾਸ ਚਾਰ ਫੇਰੇ (ਲਾਵਾਂ ) ਲੈਕੇ ਸ਼ਾਦੀ ਕਰਵਾਈ l ਗੁਰੂ ਗ੍ਰੰਥ ਸਾਹਿਬ ਦੀ ਹਜੂਰੀ ਵਿੱਚ ਗੁਰਮਤਿ ਅਨੁਸਾਰ ਸਿੱਖ ਜੋੜੀ ਦੀ ਇਹ ਪਹਿਲੀ ਸ਼ਾਦੀ ਸੀ l

 l  ਤੰਬਾਕੂ ਪੀਣ ਦੀ ਮਨਾਹੀ, ਧੀਆਂ  ਕੋਲੋਂ ਪੈਸਾ ਲੈਣ ਦੀ ਮਨਾਹੀ ਤੇ ਹੋਰ ਵੀ ਜੋ ਗੁਰਮਤਿ ਦੋ ਉਲਟ ਨਜ਼ਰ ਆਇਆ ਉਸ ਨੂੰ ਸਿੱਖੀ ਮਰਯਾਦਾ ਵਿੱਚੋਂ ਕੱਢ ਦਿੱਤਾl ਉਨ੍ਹਾ ਨੇ ਅਨੇਕ ਸਿੱਖਾਂ ਨੂੰ  ਅੰਮ੍ਰਿਤੁ-ਪਾਨ  ਕਰਵਾਕੇ  ਸਿੰਘ ਸਜਾਇਆ  ਪਰ ਕਦੀ ਵੀ ਕਿਸੇ ਸਹਿਜਧਾਰੀ  ਨੂੰ ਸਿੱਖ ਬਣਨ ਲਈ ਮਜਬੂਰ ਨਹੀਂ ਸੀ ਕੀਤਾ  l ਉਨ੍ਹਾਂ ਨੇ ਆਪਣੇ ਸਮੇ ਵਿੱਚ 40 ਬੀੜੇ (ਸੰਗਤਾਂ)  ਕਾਇਮ  ਕੀਤੀਆਂ l ਜਿਨ੍ਹਾਂ ਵਿੱਚ ਚੱਲਣ ਦੀ ਪੋਥੀ, ਨਿਸ਼ਾਨ ਸਾਹਿਬ ਤੇ ਗੁਰੂਦਵਾਰਾ ਹੁੰਦਾ ਸੀ, ਜਿੱਥੇ ਉਹ ਹਰ ਸਾਲ ਘੱਟ ਤੋਂ ਘੱਟ ਇੱਕ ਵਾਰੀ  ਜਰੂਰ ਜਾਂਦੇl ਪੋਠੋਹਾਰ ਵਿੱਚ ਵੀ ਕਈ ਸੰਗਤਾਂ ਕਾਇਮ  ਕੀਤੀਆਂl ਉਨ੍ਹਾਂ ਦੇ ਵਕਤ  ਆਸ ਪਾਸ ਦੇ ਕਈ  ਪਿੰਡ ਦੇ ਲੋਕ ਨਿਰੰਕਾਰੀ ਬਣ ਗਏ l

ਉਹ ਖੁਦ ਵੀ ਬੜੀ ਸ਼ਾਨੋ ਸ਼ੋਕਤ ਨਾਲ ਰਹਿੰਦੇ , ਘੋੜੇ ਦੀ ਸਵਾਰੀ ਕਰਦੇ , ਪਾਲਕੀਆਂ ਤੇ ਨਿਸ਼ਾਨ ਸਾਹਿਬ ਨਾਲ ਰੱਖਦੇ ਜਿੱਥੇ ਜਾਂਦੇ ਸ਼ਾਮਿਆਨੇ ਲੱਗਾ ਕੇ ਪ੍ਰਚਾਰ ਕਰਦੇ l ਕਹਿੰਦੇ ਹਨ ਉਨ੍ਹਾਂ ਦਾ ਤੇਜ਼ ਝੱਲਿਆ ਨਹੀਂ ਸੀ ਜਾਂਦਾl  ਸ਼ੁਰੂ ਵਿੱਚ  ਵਿਰੋਧਤਾ ਵੀ  ਹੋਈ ਪਰ  ਇਨ੍ਹਾਂ ਨੇ ਹਿੰਮਤ ਨਹੀਂ ਹਾਰੀl  ਇਨ੍ਹਾਂ ਦਾ ਦਿਨ-ਬਦਿਨ  ਸਿੱਖੀ ਪ੍ਰਚਾਰ ਦਾ ਵੱਧਦਾ ਗਿਆ l  ਸੰਨ 1869 ਵਿੱਚ ਆਪਣੇ ਚਲਾਣੇ ਸਮੇ ਆਪਣੇ ਛੋਟੇ ਭਰਾ ਭਾਈ ਰਤਾ ਜੀ ਨੂੰ ਆਪਣਾ ਜਾਨਸ਼ੀਨ ਮੁੱਕਰਰ ਕਰ ਗਏl

ਭਾਈ ਰਤਾ ਹਰ ਵੇਲੇ ਭਜਨ ਬੰਦਗੀ ਵਿੱਚ ਰੰਗੇ ਰਹਿੰਦੇ ਸੀ ,ਆਪਣੇ ਹੱਥੀਂ ਸੰਗਤ ਦੀ ਟਹਿਲ ਸੇਵਾ ਕਰਦੇ l ਪ੍ਰਚਾਰ ਘੱਟ ਕਰਦੇ ਪਰ ਇਨ੍ਹਾਂ ਦਾ ਪਵਿੱਤਰ ਜੀਵਨ ਖੁਦ ਹਿ ਪ੍ਰਚਾਰ ਦਾ ਵੱਡਾ ਕੰਮ ਕਰਦਾ ਸੀl ਬਾਬਾ ਰਤਾ ਜੀ ਦੇ ਵਕਤ 50-60 ਹੋਰ ਪਿੰਡ ਵਿੱਚ ਸੰਗਤਾਂ ਬਣ ਗਈਆਂ , ਮੇਲੇ ਲੱਗਣ ਲੱਗ ਪਏ , ਰੋਣਕਾਂ ਵੱਧ  ਗਈਆਂ ਪਰ ਇਨ੍ਹਾਂ ਦਾ ਪ੍ਰਚਾਰਿਕ ਹਲਕਾ ਪੋਠੋਹਾਰ ਤਕ ਹੀ  ਸੀਮਤ ਰਿਹਾ l ਪੋਠੋਹਾਰ ਵਿੱਚ ਪ੍ਰਚਾਰਕਾਂ ਦਾ ਵਾਧਾ  ਹੋਇਆ l ਨਿਰੰਕਾਰੀਆਂ ਦੀ ਗਿਣਤੀ ਕਾਫੀ ਵੱਧ  ਗਈ l ਇਨ੍ਹਾਂ ਦਿਨ ਵਿੱਚ ਬਾਬਾ ਖੇਮ ਸਿੰਘ ਜੀ ਦਾ ਪ੍ਰਚਾਰ ਹੋ ਰਿਹਾ ,ਸਿੰਘ ਸਭਾ ਦੀ ਲਹਿਰ ਸ਼ੁਰੂ ਹੋਈ l ਬਾਬਾ ਰਤਾ ਜੀ ਆਪਣੀ ਥਾਂ ਆਪਣੇ ਸਪੁੱਤਰ ਗੁਰਦਿੱਤ ਸਿੰਘ ਜੀ ਨੂੰ ਜੋ ਬੜੇ ਨੇਕ ਤੇ ਗੁਰਮੁਖ ਸੱਜਨ ਸਨ ਨੂੰ ਡੇਰੇ ਦੇ  ਮੁਖੀ ਸੋਂਪ ਕੇ 1908 ਵਿੱਚ ਅਕਾਲ ਚੱਲਾਣਾ  ਕਰ ਗਏ l

ਬਾਬਾ ਗੁਰਦਿੱਤ ਸਿੰਘ ਜੀ ਨੇ ਆਪਣੇ ਪਿਤਾ ਦੀਆਂ ਲਹਿਰ ਹਿੱਤ  ਜਿੱਮੇਦਾਰੀਆਂ ਦੇ ਨਾਲ ਨਾਲ ਸੰਨ 1922 ਵਿੱਚ ਇੱਕ ਨਿਰੰਕਾਰੀ ਬਾਲਕ ਜੱਥਾ ਬਣਾਇਆl  ਸੰਨ 1923 ਵਿੱਚ Youngman Association ਦੀ ਸਥਾਪਨਾ ਕੀਤੀ l ਇਸ ਨਾਲ ਕਿ ਨਵੀਆਂ ਪ੍ਰਵਿਰਤੀਆਂ ਨੇ ਜਨਮ ਲਿਆl  ਇਸ ਨਾਲ ਇਨ੍ਹਾਂ ਦੇ ਦੋ ਵਰਗ ਬਣ ਗਏ ਇੱਕ ਪਰੰਪਾਰੀ ਤੇ ਦੂਸਰਾ ਆਧੁਨਿਕ ਵਰਗ l ਇਸਦੇ ਬਾਵਜੂਦ ਨਿਰੰਕਾਰੀ ਸਾਧਕਾਂ ਬਾਰੇ ਸਹਿਤ ਸਿਰਜਣਾ ਵੀ ਹੋਈl

1947 ਵਿੱਚ ਬਾਬਾ ਹਰਾ  ਸਿੰਘ ਪੰਜਵਾਂ ਉੱਤਰਾਧਿਕਾਰੀ ਬਣਿਆ ਪਰ ਪੰਜਾਬ ਦੀ ਵੰਡ ਨੇ ਇਹ ਲਹਿਰ ਨੂੰ ਬੁਰੀ ਤਰਹ ਪ੍ਰਭਾਵਿਤ ਕੀਤਾ l ਨਰਿੰਕਰੀ ਪਰਿਵਾਰ  ਪੂਰੇ ਭਾਰਤ ਵਿੱਚ ਖਿੰਡ ਪੂੰਡ  ਗਏ l 1958 ਵਿੱਚ ਇਨ੍ਹਾਂ ਨੇ ਚੰਡੀਂਗਰ ਵਿੱਚ ਆਪਣਾ ਦਰਬਾਰ ਕਾਇਮ  ਕੀਤਾl ਚਾਹੇ ਇਹ ਆਪਣੇ  ਪੁਰਾਣੇ ਨਿਰੰਕਾਰੀ ਪਰਿਵਾਰਾਂ ਨਾਲ ਰਾਫਤਾ ਰੱਖਣ ਦੀ ਬਥੇਰੀ ਕੋਸ਼ਿਸ਼ ਕਰਦੇ ਰਹੇ ਪਰ ਫਿਰ ਇਸ ਲਹਿਰ ਪੰਜਾਬ ਦੀ ਵੰਡ ਦਾ  ਕਾਫੀ ਅਸਰ ਹੋਇਆ l

ਛੇਵੇਂ ਉੱਤਰਾਧਿਕਾਰੀ ਉਨ੍ਹਾਂ ਦੇ ਵੱਡੇ ਲੜਕੇ ਬਾਬਾ ਗੁਰਬਖਸ਼ ਸਿੰਘ ਬਣੇl  ਇਨ੍ਹਾਂ ਦੀ ਧਾਰਮਿਕ ਮਰਿਆਦਾ ਮੁੱਖ ਸਿੱਖੀ ਨਾਲ ਮੇਲ ਖਾਂਦੀ ਸੀl  ਇਹ ਆਪਣੇ ਆਪ ਨੂੰ ਸਿੱਖ ਅਖਵਾਉਂਦੇ ਸਨ, ਫਰਕ ਸਿਰਫ਼ ਇਤਨਾ ਸੀ ਕਿ ਇਹ ਭਗਉਤੀ ਦੀ ਜਗਹ ਨਿਰੰਕਾਰ ਸਿਮਰਦੇ ਸੀl   ਇਹ ਗੁਰਬਾਣੀ ਨਾਲ ਪੂਰੀ ਤਰ੍ਹਾਂ ਨਾਲ ਜੁੜੇ ਹੋਏ ਸਨ ਜੋ ਪਰੰਪਰਾ ਸੰਤ ਨਿਰੰਕਾਰੀਆਂ ਵਿੱਚ ਨਹੀਂ ਹੈ ਜੋ  ਇੱਕ ਸੰਪਰਦਾਇ ਸੀ l

ਵਾਹਿਗੁਰੂ ਜੀ ਕ ਖਾਲਸਾ ਵਾਹਿਗੁਰੂ ਜੀ ਕਿ ਫਤਹਿ

Print Friendly, PDF & Email

Nirmal Anand

Add comment

Translate »