{:en}SikhHistory.in{:}{:pa}ਸਿੱਖ ਇਤਿਹਾਸ{:}

ਸਿੱਖ ਸੁਧਾਰਕ ਲਹਿਰਾਂ – ਨਾਮਧਾਰੀ ਲਹਿਰ

ਨਾਮਧਾਰੀ ਇੱਕ ਉਪ ਫਿਰਕਾ ਹੈ, ਜੋ ਨਾਮਧਾਰੀ ਜਾਂ ਕੂਕਾ ਅਖਵਾਉਂਦਾ ਹੈ। ਇਸ ਦਾ ਇਤਿਹਾਸ ਬਹੁਤਾ ਪੁਰਾਣਾ ਨਹੀਂ। ਪਿਛਲੀ ਸਦੀ ਦੇ ਅੱਧ ਤੋਂ ਬਾਅਦ ਇਸ ਦਾ ਆਰੰਭ ਹੋਇਆ ਸੀ। ਇਸ ਦੇ ਸੰਚਾਲਕ ਬਾਬਾ ਰਾਮ ਸਿੰਘ ਜੀ ਜੋ ਹਰ ਵਕਤ ਨਾਮ ਸਿਮਰਨ ਤੇ ਜ਼ੋਰ ਦਿੰਦੇ ਸੀ ,ਇਸ ਕਰਕੇ ਇਸ ਲਹਿਰ ਦਾ ਨਾਂ ਨਾਮਧਾਰੀ ਲਹਿਰ ਪੀ ਗਿਆl ਇਹ ਮੁੱਢੋਂ ਹੀ ਰੱਬ-ਭਗਤ ਸਨ ਪਰ ਸਮਾਜ ਦੇ ਦੋਸ਼ ਤੱਕਣ ਤੋਂ ਬਾਅਦ ਇਨਕਲਾਬੀ, ਵਿਦਰੋਹੀ ਤੇ ਸਮਾਜ ਸੁਧਾਰਕ ਬਣ ਗਏl

ਬਾਬਾ ਰਾਮ ਸਿੰਘ ਜੀ ਦਾ ਜਨਮ ਸੰਨ 1816 ਈ: ਵਿੱਚ ਸ਼੍ਰੀ ਭੈਣੀ ਨਾਮ ਦੇ ਪਿੰਡ ਜ਼ਿਲਾ ਲੁਧਿਆਣਾ (ਪੰਜਾਬ) ਵਿੱਚ ਇੱਕ ਤਰਖਾਣ ਦੇ ਘਰ ਹੋਇਆ ਸੀ। ਬਾਬਾ ਰਾਮ ਸਿੰਘ ਜਵਾਨੀ ਵਿੱਚ ਮਹਾਰਾਜਾ ਰਣਜੀਤ ਸਿੰਘ ਦੀ ਫੌਜ ਵਿੱਚ ਭਰਤੀ ਹੋ ਗਏ। ਉਹ ਆਪਣਾ ਵਧੇਰੇ ਸਮਾਂ ਈਸ਼ਵਰ ਭਗਤੀ ਵਿੱਚ ਹੀ ਬਿਤਾਉਂਦੇ ਸਨ, ਜਿਸਦੇ ਕਾਰਨ ਜਲਦੀ ਹੀ ਫੌਜ ਵਿੱਚ ਉਹ ਹਰਮਨ ਪਿਆਰੇ ਹੋ ਗਏ। ਕਈ ਵਾਰੀ ਤਾਂ ਉਹ ਭਗਤੀ ਵਿੱਚ ਇਤਨੇ ਲੀਨ ਹੋ ਜਾਂਦੇ ਕਿ ਆਪਣੇ ਫੌਜੀ ਫਰਜ਼ਾਂ ਨੂੰ ਵੀ ਭੁੱਲ ਜਾਂਦੇl
ਕੁਝ ਸਮਾਂ ਮਗਰੋਂ ਇਹਨਾਂ ਨੇ ਨੌਕਰੀ ਛੱਡ ਦਿਤੀ ਅਤੇ ਪਿੰਡ ਵਿੱਚ ਆ ਕੇ ਭਗਤੀ ਦੇ ਨਾਲ ਨਾਲ ਸਮਾਜ ਸੁਧਾਰ ਨੂੰ ਆਪਣੀ ਕਰਮ ਭੂਮੀ ਦਾ ਹਿੱਸਾ ਬਣਾ ਲਿਆ।

ਧਰਮਿਕਤਾ ਤੇ ਦੇਸ਼ ਭਗਤੀ ਦਾ ਸੰਗਮ ਜਿਸ ਪ੍ਰਕਾਰ ਆਪਣੇ ਕੀਤਾ ਉਹ ਆਪਣੇ ਆਪ ਵਿੱਚ ਇੱਕ ਅਦੁੱਤੀ ਮਿਸਾਲ ਸੀl ਇਸ ਤੋਂ ਇਲਾਵਾ ਆਪਣੇ ਦੇਸ਼ ਨੂੰ ਸਮਾਜਿਕ ਪੱਖੋਂ ਵੀ ਮਜਬੂਤ ਕੀਤਾl ਆਪਣੇ ਅਨੁਯਾਈਆਂ ਵਿੱਚ ਸੰਤੋਖ ਦੀ ਭਾਵਨਾ ਪੈਦਾ ਕੀਤੀ , ਭਟਕਣਾ ਖਤਮ ਕੀਤੀl ਭਾਰਤੀ ਰੀਤੀ ਰਿਵਾਜ ਤੇ ਅੰਧ-ਵਿਸ਼ਵਾਸਾਂ , ਮੜੀਆਂ ਮਸਾਣਾਂ ਦੀ ਪੂਜਾ ਨੂੰ ਖਤਮ ਕੀਤਾl ਵਿਆਹ ਪ੍ਰਥਾ ਨੂੰ ਸਰਲ ਤੇ ਗੁਰਮਤਿ ਅਨੁਸਾਰ ਬਨਾਉਣਾ, ਦਾਜ ਪ੍ਰਥਾ ਦਾ ਖਾਤਮਾ ਕਰਣਾ, ਬ੍ਰਾਹਮਣ ਦੇ ਕਰਮ ਕਾਂਡ ਜੋ ਵਿਆਹਾਂ ਨਾਲ ਜੁੜੇ ਹੋਏ ਸਨ ,ਜਿਸ ਨਾਲ ਦੋਨੋਂ ਧਿਰਾਂ ਦਾ ਬਹੁਤ ਪੈਸਾ ਖਰਚ ਹੋ ਜਾਂਦਾ, ਪਰ ਬ੍ਰਾਹਮਣਾ ਦੀਆਂ ਜੇਬਾਂ ਭਰੀਆਂ ਜਾਂਦੀਆਂ ਸੀ ,ਖਤਮ ਕੀਤੇl ਨਤੀਜੇ ਵਜੋਂ ਧੀਆਂ ਦੀ ਵੀ ਕਦਰ ਹੋਣ ਲੱਗੀ, ਜਿੱਥੇ ਲੋਕ ਧੀ ਨੂੰ ਬੋਝ ਸਮਝ ਕੇ ਜਮਦਿਆਂ ਹੀ ਮਾਰ ਦਿੰਦੇ, ਕੂੜੈ ਦੇ ਢੇਰ ਤੇ ਸੁੱਟ ਦਿੰਦੇ ਜਾਂ ਟੋਇਆਂ ਵਿੱਚ ਦੱਬ ਦਿੰਦੇ -ਇਸ ਪ੍ਰਚਲਿਤ ਕੁਰੀਤੀ ਨੂੰ ਠੱਲ ਪੈ ਗਈl ਵਿਧਵਾ ਵਿਆਹ ਦੀ ਫਿਰ ਤੋਂ ਸ਼ੁਰੂਵਾਤ ਹੋਈl ਮਾਸ ਸ਼ਰਾਬ ਤੇ ਹੋਰ ਬਹੁਤ ਸਾਰੀਆਂ ਕੁਰੀਤੀਆਂ ਦਾ ਵਿਰੋਧ ਕੀਤਾ ਗਿਆl

ਇਨ੍ਹਾਂ ਦਾ ਧਰਮ ਪ੍ਰਚਾਰ ਕਰਣ ਦਾ ਢੰਗ ਬਹੁਤ ਸੁਚੱਜਾ ਤੇ ਅਸਰਦਾਰ ਸੀl 1857 ਦੇ ਗਦਰ ਤੋਂ ਬਾਅਦ ਅੰਗਰੇਜ ਵੀ ਇਨ੍ਹਾਂ ਪਰਚਾਰਾਂ  ਤੋਂ ਥੋੜੇ  ਸੁਚੇਤ ਹੋ ਗਏl ਅੰਗਰੇਜ਼ੀ ਸਰਕਾਰ  ਨੇ  ਚਾਰ ਸਾਲਾਂ ਲਈ 1863-1867 ਆਪਜੀ ਦੀ ਦੀਆਂ ਗਤੀਵਿਧੀਆਂ ਨੂੰ ਭੈਣੀ ਤਕ ਸੀਮਤ ਕਰ ਦਿੱਤਾl ਇਨ੍ਹਾਂ ਚਾਰ ਸਾਲਾਂ ਦੀ ਤਸ਼ੱਦਤ ਤੇ ਮਲੇਰਕੋਟਲਾ ਅਤੇ ਹੋਰ ਥਾਵਾਂ ਤੇ ਹੋਏ ਸਾਕਿਆਂ ਨੇ ਸਿੱਖੀ ਵਿੱਚ ਦੇਸ਼ ਭਗਤੀ  ਦੀ ਚਿਣਗ ਜਗਾ ਦਿੱਤੀl

l ਉਹਨਾਂ ਵੇਖਿਆ ਕਿ ਦੇਸ਼ ਦੀ ਉੱਨਤੀ ਲਈ ਗੁਲਾਮੀ ਦੀਆਂ ਬੇੜੀਆਂ ਨੂੰ ਕੱਟਣਾਂ ਸਭ ਤੋਂ ਜ਼ਰੂਰੀ ਹੈ, ਤਾਂ ਉਨ੍ਹਾਂ ਨੇ ਵਿਦੇਸ਼ੀ ਰਾਜ ਵਿਰੁੱਧ ਇਨਕਲਾਬ ਦੀ ਤਿਆਰੀ ਕਰ ਲਈ ਤੇ ਨਾਮਿਲਵਰਤਣ ਦਾ ਅੰਦੋਲਨ ਚਲਾਇਆ ਜਿਸ ਦੇ ਪੰਜ ਅਹਿਮ ਮੁੱਦੇ ਸਨl
1. ਅਦਾਲਤਾਂ ਦਾ ਬਾਈ ਕਾਟ
2. ਆਪਣੀਆਂ ਪੰਚਾਇਤਾਂ ਦੀ ਕਾਇਮੀ
3. ਸਰਕਾਰੀ ਤਾਲੀਮ ਦਾ ਬਾਈਕਾਟ
4. ਬਦੇਸ਼ੀ ਸਰਕਾਰ ਦੇ ਪੂਰੇ ਬਾਈ ਕਾਟ
5. ਰੇਲ, ਤਾਰ ਤੇ ਡਾਕ ਦੇ ਬਾਈਕਾਟ ਦਾ ਵੀ ਪਰਚਾਰ ਕੀਤਾ।

 ਗਊ ਹੱਤਿਆ ਨੂੰ ਰੋਕਣ ਲਈ ਨਾਮਧਾਰੀਆਂ ਨੇ  ਬੁੱਚੜਾਂ ਤੇ ਬੁੱਚੜਖਾਨਿਆਂ ਉੱਤੇ ਹਮਲੇ ਤੇ ਹੋਰ  ਝਗੜੇ- ਫਸਾਦਾਂ ਕਾਰਨ  ਹਾਕਮਾਂ ਨੂੰ ਸਾਰੀ ਲਹਿਰ ਨੂੰ ਕੁਚਲਣ ਦਾ ਚੰਗਾ ਮੌਕਾ ਮਿਲ ਗਿਆl ਬਹੁਤ ਸਾਰੇ ਨਾਮਧਾਰੀਆਂ ਨੂੰ ਪਕੜ ਕੇ ਜੇਲਾਂ ਵਿੱਚ ਪਾ ਦਿੱਤਾl ਮਲੇਰਕੋਟਲਾ ਵਿਖੇ 66 ਕੂਕਿਆਂ ਨੂੰ ਤੋਪਾਂ ਨਾਲ ਸ਼ਹੀਦ ਕਰ ਦਿਤਾ ਗਿਆ। ਅੰਮ੍ਰਿਤਸਰ, ਰਾਏਕੋਟ ਅਤੇ ਲੁਧਿਆਣਾ ਵਿਖੇ ਵੀ ਕਈ ਕੂਕਿਆਂ ਨੂੰ ਫਾਸੀ ਦਿੱਤੀ ਗਈ ਪਰ ਸਭ ਕੂਕੇ ਆਪਣੀ ਕੌਮ ਤੋਂ ਜਾਨ ਵਾਰਨ ਲਈ ਹੱਸ ਹੱਸ ਕੇ ਸ਼ਹੀਦ ਹੋਏl ਬਾਬਾ ਰਾਮ ਸਿੰਘ ਨੂੰ 18 ਜਨਵਰੀ 1872 ਨੂੰ ਕੈਦ ਕਰਕੇ ਰੰਗੂਨ ਭੇਜ ਦਿੱਤਾ ਗਿਆl ਉੱਥੇ ਮਰਗੋਈ ਟਾਪੂ ਵਿੱਚ 29 ਨਵੰਬਰ 1885 ਵਿੱਚ ਉਨ੍ਹਾਂ ਦਾ ਦੇਹਾਂਤ ਹੋ ਗਿਆl ਉਸਤੋਂ ਉਪਰੰਤ ਉਨ੍ਹਾਂ ਦੇ ਛੋਟੇ ਭਰਾ ਬੁੱਧ ਸਿੰਘ ਇਸ ਲਹਿਰ ਦੇ ਆਗੂ ਬਣੇl ਇਸਤੋਂ ਬਾਅਦ ਅੰਗਰੇਜੀ ਸਰਕਾਰ ਨੇ ਨਰਿੰਕਾਰੀਆਂ ਦੇ ਹਰ ਤਰ੍ਹਾਂ ਨਾਲ ਪਾਬੰਦੀ ਲੱਗਾ ਦਿੱਤੀ l ਪਿੰਡ ਭੈਣੀ ਵਿੱਚ ਪੁਲਿਸ  ਚੋਕੀ ਬਿਠਾ ਦਿੱਤੀ ਜੋ 51 ਸਾਲ ਬਾਅਦ ਸੰਨ 1923 ਵਿੱਚ ਹਟਾਈl ਪਰ ਬੁੱਧ ਸਿੰਘ ਨੇ ਆਪਣਾ  ਮਿਸ਼ਨ ਸੁਚੱਜੇ ਢੰਗ ਨਾਲ ਚਲਾਈ ਰੱਖਿਆ l ਬਾਬਾ ਬੁੱਧ ਸਿੰਘ ਤੋਂ ਬਾਅਦ 16 ਦੀ ਉਮਰ ਵਿੱਚ ਬਾਬਾ ਪ੍ਰਤਾਪ ਸਿੰਘ ਨਿਰੰਕਾਰੀਆਂ ਦੀ ਵਾਰਸ ਬਣਿਆ ਜਿਸਨੇ ਬੜੇ ਸੁੱਚਜੇ ਤਰੀਕੇ ਨਾਲ ਆਪਣੀ ਪ੍ਰਭੂ ਭਗਤੀ ਨੂੰ ਦੇਸ਼ ਭਗਤੀ ਨਾਲ ਜੋੜੀ ਰੱਖਿਆ ਤੇ ਧਰਮ ਨਿਰਪੱਖ ਸਿਆਸੀ ਪਾਰਟੀ ਕਾਂਗਰਸ ਨੂੰ ਸਮਰਧਨ ਦਿੱਤਾ ਕੀਉਕੀ ਉਨ੍ਹਾਂ ਦੇ ਕੁਝ ਅਸੂਲ ਇਨ੍ਹਾਂ ਦੀ ਲਹਿਰ ਨਾਲ ਮੇਲ ਖਾਂਦੇ ਸੀ ਜਿਵੇਂ ਨਾਂ  ਮਿਲਵਰਤਨ ਤੇ ਸਵਦੇਸੀ ਵਸਤੂਆਂ ਦੀ ਵਰਤੋਂ ਜੋ ਇਹ ਪਹਿਲੇ ਆਪਣੇ ਮਿਸ਼ਨ ਵਿੱਚ ਸ਼ਾਮਲ ਕਰ ਚੁੱਕੇ ਸੀl

ਇਨ੍ਹਾਂ ਤੋਂ ਬਾਅਦ ਬਾਬਾ ਜਗਜੀਤ ਸਿੰਘ  ਨਿਰੰਕਾਰੀ ਮਿਸ਼ਨ ਦਾ ਸੰਚਾਲਕ ਬਣਿਆ l ਇਨ੍ਹਾਂ ਨੇ ਆਪਣੇ ਗੱਦੀ ਕਾਲ ਵਿੱਚ ਨਾਮਧਾਰੀ ਸੰਪਰਦਾਇ ਵਿੱਚ ਕਈ ਤਰ੍ਹਾਂ ਦੀਆਂ ਨਵੀਆਂ ਪਿਰਤਾਂ ਪਾਈਆਂl ਸਕੂਲ ਤੇ ਕਾਲਜ ਖੋਲੇl ਨਾਮਧਾਰੀ ਇਤਿਹਾਸਕ ਖੋਜ ਲਈ ਬਨਾਰਸ ਵਿੱਚ ਵਿਸ਼ਵ ਵਿਦਿਆਲੇ ਤੇ ਗੁਰੂ ਨਾਨਕ ਦੇਵ ਯੂਨੀਵਰਸਿਟੀ, ਅਮ੍ਰਿਤਸਰ ਖੋਲੀl  ਸਤਿਗੁਰੂ ਰਾਮ ਸਿੰਘ ਦੇ ਨਾਂ ਦੀਆਂ ਚੇਹਰਾਂ ਸਥਾਪਤ ਕੀਤੀਆਂ , ਖੇਡਾਂ ਵਿੱਚ ਵਿਕਾਸ ਹੋਇਆ ,ਖੇਤੀ ਬਾੜੀ ਵਿੱਚ ਵਿਕਾਸ ਜੋਇਆ ਜਿਸ ਲਈ ਨਾਮਧਾਰੀ-ਸੀਡ-ਫ਼ਾਰਮ ਦੀ ਸਥਾਪਨਾ ਕੀਤੀ ਗਈ  , ਭੈਣੀ ਸਾਹਿਬ ਤੇ ਜੀਵਨ ਨਗਰ ਵਿੱਚ ਬੁੱਢਿਆਂ ਨੂੰ ਆਸਰਾ ਦੇਣ ਲਈ , ਬਿਰਦ ਆਸ਼ਰਮ ਖੋਲਿਆ ਗਿਆl ਅਪੋਲੋ ਦੇ ਸਹਿਯੋਗ ਨਾਲ ਲੁਧਿਆਣੇ ਵਿੱਚ ਇੱਕ ਬਹੁਤ ਵੱਡਾ ਹਸਪਤਾਲ ਖੋਲਿਆl ਸਹਿਤਕਾਰ ਨੂੰ ਉੱਤਮ ਸਹਿਤ ਦੀ ਸਿਰਜਣਾ ਕਰਣ ਲਈ ਉਤਸਾਹਿਤ ਕੀਤਾl ਭੈਣੀ ਸਹਿਬ ਵਿੱਚ ‘ਜਪੁ “ ਦਾ ਸਿਮਰਨ ਤੇ ਚੰਡੀ ਦੀ ਵਾਰ ਦਾ ਪਾਠ ਹੋਣ ਨਾਲ ਇੱਕ ਖਾਸ ਕਿਸਮ ਦਾ ਅਧਿਆਤਮਿਕ ਵਾਤਾਵਰਣ ਸਿਰਜਿਆl ਬਾਬਾ ਜਗਜੀਤ ਸਿੰਘ ਇਸ ਲਹਿਰ ਨੂੰ ਪੱਕੇ ਪੈਰੀਂ ਖੜਾ ਕਰ ਦਿੱਤਾ l

ਵਾਹਿਗੁਰੂ ਜੀ ਕ ਖਾਲਸਾ ਵਾਹਿਗੁਰੂ ਜੀ ਕਿ ਫਤਹਿ

Print Friendly, PDF & Email

Nirmal Anand

Add comment

Translate »