ਸਿੱਖ ਰੇਜਮੈਂਟ ਭਾਰਤੀ ਆਰਮੀ ਦੀ ਇੱਕ ਸ਼ਾਖਾ ਹੈ ਜਿਸਨੇ ਭਾਰਤ ਦੇ 175 ਸਾਲ ਦੇ ਇਤਿਹਾਸ ਨੂੰ ਰੋਸ਼ਨ ਕਰ ਦਿੱਤਾ ਹੈ l Anglo-Sikh- War ਵਿੱਚ ਅੰਗਰੇਜਾਂ ਨੇ ਸਿੱਖਾਂ ਦੇ ਲੜਨ ਦੇ ਤਰੀਕੇ ਤੇ ਉਨ੍ਹਾਂ ਦੀ ਬਹਾਦਰੀ ਨੂੰ ਆਪਣੀ ਅੱਖੀਂ ਵੇਖਿਆ ਅਤੇ ਬੜੇ ਹੈਰਾਨ ਸਨ l ਉਹ ਇਹ ਤਾਂ ਚੰਗੀ ਤਰਹ ਜਾਣਦੇ ਸਨ ਕਿ ਇਹ ਲੜਾਈ ਉਨ੍ਹਾਂ ਨੇ ਡੋਗਰਿਆਂ ਦੇ ਲਾਲਚ ਤੇ ਆਪਣੀ ਪੰਜਾਬ ਤੇ ਕਬਜ਼ਾ ਕਰਣ ਦੀ ਹਵਸ ਤੇ ਚਲਾਕੀ ਨਾਲ ਜਿੱਤੀ ਹੈl ਉਨ੍ਹਾਂ ਨੇ 1846 ਵਿੱਚ ਹੀ ਦੂਜੀ ਏਂਗਲੋ ਸਿੱਖ ਵਾਰ ਤੋਂ ਬਾਅਦ ਜਦੋਂ ਪੰਜਾਬ ਤੇ ਅੰਗਰੇਜ਼ਾਂ ਦਾ ਕਬਜ਼ਾ ਹੋ ਗਿਆ ਅਤੇ ਪੰਜਾਬ ਤੇ ਆਪਣਾ ਰਾਜ ਮਜਬੂਤ ਕਰਣ ਲਈ ਉਨ੍ਹਾਂ ਨੇ ਸਿੱਖਾਂ ਨੂੰ ਫੌਜ ਵਿੱਚ ਭਰਤੀ ਕਰਣਾ ਸ਼ੁਰੂ ਕਰ ਦਿੱਤਾl ਹੈ।
ਇਹ ਰੇਜ਼ਮੈਂਟ ਉਸ ਵਕਤ ਤੋਂ ਹੈ ਜਦ ਭਾਰਤ ਵਿੱਚ ਅੰਗਰੇਜ਼ੀ ਰਾਜ ਸੀ ਤੇ ਪੰਜਾਬ ਦੇ ਸਿਂਘਾਸਨ ਤੇ ਮਹਾਰਾਜਾ ਰਣਜੀਤ ਸਿੰਘ ਦੀ ਮੌਤ ਤੋਂ ਬਾਅਦ ਮਹਾਰਾਜਾ ਦਲੀਪ ਸਿੰਘ ਰਾਜਗੱਦੀ ਤੇ ਬੈਠਾ ਸੀ l ਮਹਾਰਾਜਾ ਦਲੀਪ ਸਿੰਘ ਉਸ ਵੇਲੇ ਸਿਰਫ਼ ਪੰਜ ਕੁ ਸਾਲ ਦਾ ਸੀ ਜਿਸ ਕਰਕੇ ਇਨ੍ਹਾਂ ਦੀ ਸ੍ਰਵਪ੍ਰਸਤ ਮਹਾਰਾਣੀ ਜਿੰਦਾਂ ਸੀ, ਜੋ ਕਿ ਇੱਕ ਬਹੁਤ ਬਹਾਦਰ ਤੇ ਨਿਡਰ ਇਸਤ੍ਰੀ ਸੀ ਜਿਸ ਤੋਂ ਅਗਰੇਜ਼ ਵੀ ਭੈ ਖਾਂਦੇ ਸੀ l ਪਰ ਡੋਗਰਿਆਂ ਦੀ ਕਮੀਨਗੀ ਤੇ ਲਾਲਚ ਨੇ ਅਤੇ ਅੰਗਰੇਜ਼ਾਂ ਦੀ ਪੰਜਾਬ ਤੇ ਕਾਬਜ਼ ਹੋਣ ਦੀ ਚਾਹ ਨੇ ਸਿੱਖਾਂ ਨੂੰ ਯੁੱਧ ਦੇ ਮੈਦਾਨ ਵਿੱਚ ਧੱਕ ਦਿੱਤਾl ਸਿੱਖਾਂ ਤੇ ਅੰਗਰੇਜ਼ਾਂ ਵਿਚਕਾਰ ਦੋ ਲੜਾਈਆਂ ਹੋਈਆਂ , ਜਿਨ੍ਹਾਂ ਨੂੰ ਐਗਲੋ -ਸਿਖ -ਵਾਰ ਕਿਹਾ ਜਾਂਦਾ ਹੈ l ਭਾਵੈ ਸਿੱਖ ਹਾਰ ਗਏ ਸੀ ਪਰ ਅੰਗਰੇਜ਼ ਇਹ ਨਹੀਂ ਭੁੱਲੇ ਕਿ ਇਸਦਾ ਅਸਲੀ ਕਾਰਣ ਡੋਗਰੇ ਤੇ ਉਨ੍ਹਾਂ ਨਾਲ ਰੱਲ ਕੇ ਆਪਣੇ ਫਾਇਦੇ ਲਈ ਉਨ੍ਹਾਂ ਦੀ ਚੁਸਤੀ -ਚਲਾਕੀ ਸੀ l ਪੰਜਾਬ ਆਪਣੇ ਹੱਥ ਵਿੱਚ ਆਉਣ ਤੋਂ ਬਾਅਦ ਉਨ੍ਹਾਂ ਨੇ ਸਭ ਤੋਂ ਪਹਿਲੋਂ ਆਪਣੇ ਰਾਜ ਨੂੰ ਮਜਬੂਤ ਕਰਣ ਲਈ 1 ਅਗਸਤ 1846 ਵਿੱਚ 14 ਫਿਰੋਜ਼ਪੁਰ ਅਤੇ 15 ਲੁਧਿਆਣਾ ਸਿੱਖ ਪਲਟਣਾਂ ਖੜ੍ਹੀਆਂ ਕਰਨ ਤੋਂ ਸ਼ੁਰੂਆਤ ਕੀਤੀl ਸੰਨ 1887 ਤਕ 10 ਨਿਰੋਲ ਜੱਟ ਸਿੱਖ ਬਟਾਲੀਅਨ ਅਤੇ 35 ਸਿੱਖ ਬਟਾਲਿਅਨ ਅੰਗਰੇਜ਼ਾਂ ਦੇ ਅਧੀਨ ਸਨl “ਸਿੱਖ ਰੈਜੀਮੈਂਟ ਦਾ ਆਦਰਸ਼ (ਮੋਟੋ) ‘ਨਿਸਚੈ ਕਰ ਅਪਨੀ ਜੀਤ ਕਰੋਂ’ ਤੇ ਜੰਗੀ ਨਾਅਰਾ “ਬੋਲੇ ਸੋ ਨਿਹਾਲ, ਸਤਿ ਸ੍ਰੀ ਅਕਾਲ ” ਹੈ, ਜੋ ਅੱਜ ਵੀ ‘ ਜਦੋਂ ਮੈਦਾਨੇ -ਜੰਗ ਵਿੱਚ ਗੂੰਜਦਾ ਹੈ ਤਾਂ ਦੁਸ਼ਮਣਾਂ ਨੂੰ ਭਾਜੜਾਂ ਪਾ ਦਿੰਦਾ ਹੈ ।
ਜਦੋਂ 1857 ਵਿੱਚ ਬਗਾਵਤ ਹੋਈ ਤਾਂ ਬਹੁਤ ਸਾਰੀਆਂ ਬੰਗਾਲ ਆਰਮੀ ਦੀਆਂ ਫੌਜਾਂ ਜੋ ਅੰਗਰੇਜ਼ਾਂ ਦੇ ਅਧੀਨ ਅਤੇ ਜੋ ਬੰਗਾਲ ਬਿਹਾਰ ਤੇ ਅਵੱਧ ਤੋਂ ਭਰਤੀ ਹੋਈਆਂ ਸਨ, ਵਿਦਰੋਹੀਆਂ ਨਾਲ ਜਾ ਰਲੀਆਂ ਪਰ ਸਿੱਖ ਰੇਜਮੈਂਟ ਹਮੇਸ਼ਾਂ ਹੀ ਅੰਗਰੇਜ਼ ਸਰਕਾਰ ਨਾਲ ਵਫ਼ਾਦਾਰ ਰਹੀl ਜਿਸਦਾ ਕਾਰਣ ਇੱਕ ਤਾ ਇਹ ਸੀ ਕਿ ਇਸ ਵਿਦਰੋਹ ਦੀ ਸ਼ੁਰੂਵਾਤ ਮਹਾਰਾਣੀ ਝਾਂਸੀ ਦੇ ਆਪਣੇ ਨਿੱਜੀ ਮਸਲੇ ਅੰਗਰੇਜ਼ਾਂ ਨਾਲ ਸਨ ਜੋ ਵਿਡਟੋਹ ਦਾ ਅਸਲੀ ਕਾਰਣ ਸੀ ਤੇ ਦੂਸਰਾ ਵਿਦਰੋਹ ਸ਼ੁਰੂ ਹੋਣ ਵੇਲੇ ਸਿੱਖਾਂ ਨਾਲ ਵਿਦਰੋਹ ਵਿੱਚ ਸ਼ਾਮਲ ਹੋਣ ਲਈ ਕੋਈ ਚਰਚਾ ਵੀ ਨਹੀਂ ਕੀਤੀ ਗਈ ਸੀ l
ਸਾਰਾਗੜੀ ਦੀ ਲੜਾਈ
ਸਿੱਖ ਰੇਗਮੇਂਟ ਦੀ ਵਰ੍ਹੇਗੰਢਾਂ 12 ਸਤੰਬਰ, 1897, (ਸਾਰਾਗੜ੍ਹੀ ਦੀ ਲੜਾਈ) ਵਾਲੇ ਦਿਨ ਮਨਾਈ ਜਾਂਦੀ ਹੈ ਕਿਓਕੀ ਸਾਰਗੜੀ ਇੱਕ ਐਸੀ ਅਨੋਖੀ ਲੜਾਈ ਸੀ, ਜਿਸ ਵਿੱਚ 21 ਜਵਾਨਾ ਨੇ 6 ਘੰਟੇ ਤਕ 10 ਲੱਖ ਦੀ ਫੌਜ ਨਾਲ ਮੁਕਾਬਲਾ ਕਰਦੇ ਕਰਦੇ 200 ਤੋਂ ਵੱਧ ਦੁਸ਼ਮਣਾਂ ਨੂੰ ਮਾਰ ਗਿਰਾਕੇ ,ਸਾਰੇ ਸਿੰਘ ਸ਼ਹੀਦ ਹੋ ਗਏl ਇਹ ਗੱਲ 12 ਸਤੰਬਰ 1897 ਨੂੰ ਸਵੇਰੇ 8 ਵਜੇ ਦੀ ਹੈ l ਸਾਰਾਗੜ੍ਹੀ ਕਿਲ੍ਹੇ ਦੇ ਸੰਤਰੀ ਨੇ ਦੌੜ ਕੇ ਅੰਦਰ ਖ਼ਬਰ ਦਿੱਤੀ ਕਿ ਹਜ਼ਾਰਾਂ ਪਠਾਣਾਂ ਦਾ ਇੱਕ ਲਸ਼ਕਰ ਝੰਡਿਆਂ ਅਤੇ ਨੇਜ਼ਿਆਂ (ਨਿਸ਼ਾਨ) ਦੇ ਨਾਲ ਉੱਤਰ ਵੱਲੋਂ ਸਾਰਾਗੜ੍ਹੀ ਕਿਲ੍ਹੇ ਵੱਲ ਵਧ ਰਿਹਾ ਹੈ। ਇੱਥੇ ਕਿਲੇ ਦੀ ਸੁਰੱਖਿਆ ਲਈ ਬੰਗਾਲ ਇਨਫ਼ੈਂਟਰੀ ਦੀ ਛੱਤੀਵੀਂ (ਸਿੱਖ) ਰੈਜੀਮੈਂਟ ਦੇ 21 ਜਵਾਨ ਤਾਇਨਾਤ ਸਨ। ਉਨ੍ਹਾਂ ਨੇ ਅੰਗਰੇਜ਼ ਸਰਕਾਰ ਨੂੰ ਫੌਜ ਭੇਜਣ ਲਈ ਸਨੇਹਾ ਭੇਜਿਆ, ਪਰ ਅੰਗਰੇਜ਼ੀ ਸਰਕਾਰ ਦਾ ਉੱਤਰ ਸੀ , ਕਿ ਤੁਸੀਂ ਕਿਲਾ ਖਾਲੀ ਕਰ ਦਿਓ ਇਤਨੀ ਜਲਦੀ ਫੌਜ ਪਹੁੰਚਣੀ ਮੁਸ਼ਕਿਲ ਹੈ ਪਰ ਸਿੱਖਾਂ ਨੂੰ ਜਾਨ ਦੇਣੀ ਮੰਜੂਰ ਸੀ ਹਾਰਨਾ ਮੰਜੂਰ ਨਹੀਂ ਸੀ lਬ੍ਰਿਟਿਸ਼ ਸਰਕਾਰ ਵੱਲੋਂ ਲੜ ਰਹੇ 21 ਸਿੱਖ ਫ਼ੌਜੀਆਂ ਨੇ ਗੜ੍ਹੀ ਦੀ ਰਾਖੀ ਲਈ ਬਹਾਦਰੀ ਨਾਲ 10,00000 ਲੱਖ ਫੌਜ ਨਾਲ ਲਗਭਗ ਛੇ ਘੰਟਿਆਂ ਤੱਕ ਲੋਹਾ ਲਿਆ ਅਤੇ 200 ਤੋਂ ਵੱਧ ਅਫ਼ਗਾਨ ਹਮਲਾਵਰਾਂ ਨੂੰ ਮਾਰਕੇ ਸਾਰੇ ਫੌਜੀ ਸ਼ਹੀਦ ਹੋ ਗਏ l ਦੁਸ਼ਮਣ ਕਿਲੇ ਦੇ ਅੰਦਰ ਦਾਖਲ ਹੋ ਗਿਆ ਪਰ ਜਲਦੀ ਹੀ ਅੰਗਰੇਜ਼ ਸਰਕਾਰ ਵੱਲੋਂ ਭੇਜੀਆਂ ਫੌਜਾਂ ਪਹੁੰਚ ਗਈਆਂ ਜਿਸਦੇ ਡਰ ਨਾਲ ਅਫਗਾਨੀ ਕਿਲਾ ਤੇ ਆਪੋ ਆਪਣੇ ਹਥਿਆਰ ਛੱਡ ਕੇ ਜਿੱਧਰ ਮੂੰਹ ਆਇਆ ਨੱਸ ਗਏl ਸਾਰੇ 21 ਸਿੱਖ ਫੌਜੀਆਂ ਨੂੰ ਮੌਤ ਤੋਂ ਮਗਰੋਂ ਉਸ ਸਮੇਂ ਦੇ ਬ੍ਰਿਟਿਸ਼ ਭਾਰਤ ਦਾ ਸਰਬਉੱਚ ਬਹਾਦਰੀ ਪੁਰਸਕਾਰ “ਇੰਡੀਅਨ ਆਰਡਰ ਆਫ਼ ਮੈਰਿਟ” ਨਾਲ ਸਨਮਾਨਿਤ ਕੀਤਾ ਗਿਆ।ਇਹ ਲੜਾਈ ਅਜੋਕੇ ਪਾਕਿਸਤਾਨ ਦੇ ਖ਼ੈਬਰ ਪਖ਼ਤੂਨਖਵਾ ਸੂਬੇ ਵਿੱਚ ਲੜੀ ਗਈ, ਸਾਰਾਗੜ੍ਹੀ ਦੀ ਲੜਾਈ ਨੂੰ ਦੁਨੀਆਂ ਦੀਆਂ ਚੁਨਿੰਦਾ ਲੜਾਈਆਂ ਵਿੱਚ ਗਿਣਿਆਂ ਜਾਂਦਾ ਹੈ । ਉਸ ਸਮੇਂ ਤੋਂ ਹਰ ਸਾਲ 12 ਸਿਤੰਬਰ ਨੂੰ ਭਾਰਤੀ ਫ਼ੌਜ ਦੀ ਚੌਥੀ ਸਿੱਖ ਰੈਜੀਮੈਂਟ ਵੱਲੋਂ ਸਾਰਾਗੜ੍ਹੀ ਦੀ ਲੜਾਈ ਦੀ ਬਰਸੀ ਮਨਾਈ ਜਾਂਦੀ ਹੈ।
1922 ਵਿੱਚ ਬ੍ਰਿਟਿਸ਼ ਗੋਰਮੈਂਟ ਨੇ ਬ੍ਰਿਟਿਸ਼ ਇੰਡੀਅਨ ਆਰਮੀ ਵਿੱਚ ਕੁਝ ਸੁਧਾਰ ਕੀਤੇ l ਪਹਿਲੇ ਇੱਕ ਬਟਾਲੀਅਨ ਦੀ ਵੀ ਹੁੰਦੀ ਸੀ ਫਿਰ ਕਈ ਬਟਾਲਿਆਨਾਂ ਮਿਲਕੇ ਰੇਜਮੈਂਟ ਬਣੀ l ਇਸਨੂੰ 11th ਸਿੱਖ ਰੇਜਮੇਂਟ ਕਿਹਾ ਜਾਣ ਲਗਾ ਜਿਨ੍ਹਾਂ ਵਿੱਚ 14th King George’s Own Ferozepore Sikhs, the 15th Ludhiana Sikhs, the 45th Rattray’s Sikhs, the 36th Sikhs, the 47 th Sikhs , and the 35th Sikhs. 11th ਨੇ ਦੁਨੀਆ ਦੀ ਦੂਸਰੀ ਜੰਗ ਵਿੱਚ ਹਿਸਾ ਲਿਆ l ਹਿੰਦੁਸਤਾਨ ਤੇ ਪਾਕਿਸਤਾਨ ਦੀ ਵੰਡ ਤੇ ਬਾਅਦ ਇਸ ਨੂੰ ਨਵੀਂ ਬਣਾਈ ਇੰਡੀਅਨ ਆਰਮੀ ਨੂੰ ਸਿੱਖ ਰੇਜਮੈਂਟ ਕਿਹਾ ਜਾਣ ਲਗਾ l
ਆਜ਼ਾਦੀ-ਉਪਰੰਤ
ਅਕਤੂਬਰ 1947 ਵਿੱਚ, ਬਟਾਲੀਅਨ, ਜਿਸ ਦਾ ਲੈਫਟੀਨੈਂਟ ਕਰਨਲ ਦੀਵਾਨ ਰਣਜੀਤ ਰਾਏ, ਪਹਿਲੀ ਬਟਾਲੀਅਨ, ਸਿੱਖ ਰੈਜੀਮੈਂਟ ਦਾ ਕਮਾਂਡਿੰਗ ਅਫਸਰ ਜੋ 1948 ਵਿੱਚ ਕਸ਼ਮੀਰ ਦੇ ਆਪਰੇਸ਼ਨ ਦੌਰਾਨ ਮਾਰਿਆ ਗਿਆ ਸੀ, ਦੀ ਕਮਾਂਡ ਕਰਨ ਦੀ ਸੇਵਾ ਜਨਰਲ ਹਰਬਖਸ਼ ਸਿੰਘ ਨੇ ਸਵੈ-ਇੱਛਾ ਨਾਲ ਲੈ ਲਈ ; ਹਾਲਾਂਕਿ, ਉਹ 161 ਇਨਫੈਂਟਰੀ ਬ੍ਰਿਗੇਡ ਦੇ ਡਿਪਟੀ ਕਮਾਂਡਰ ਵਜੋਂ ਤਾਇਨਾਤ ਸੀ। ਉਸਨੇ 7 ਨਵੰਬਰ 1947 ਨੂੰ ਸ਼ੈਲਾਤਾਂਗ ਪੁਲ ‘ਤੇ ਧਾੜਵੀਆਂ ਵਿਰੁੱਧ ਮੁੱਖ ਲੜਾਈ ਕੀਤੀ। ਇਹ ਫੈਸਲਾਕੁੰਨ ਲੜਾਈ, ਜਿਸ ਵਿੱਚ ਪਹਿਲੀ ਬਟਾਲੀਅਨ ਸਿੱਖ ਰੈਜੀਮੈਂਟ ਅਤੇ ਚੌਥੀ ਬਟਾਲੀਅਨ ਕੁਮਾਉਂ ਰੈਜੀਮੈਂਟ ਸ਼ਾਮਲ ਸੀ, ਯੁੱਧ ਵਿੱਚ ਇੱਕ ਮੀਲ ਪੱਥਰ ਸਾਬਤ ਹੋਈ।
12 ਦਸੰਬਰ 1947 ਨੂੰ, ਪਹਿਲੀ ਸਿੱਖ ਬਟਾਲੀਅਨ ਦੇ ਹੋਏ ਭਾਰੀ ਜਾਨੀ ਨੁਕਸਾਨ ਬਾਰੇ ਸੁਣ ਕੇ, ਉਹ ਉਰੀ ਵੱਲ ਵਧਿਆ ਅਤੇ ਆਪਣੀ ਮਰਜ਼ੀ ਨਾਲ ਬਟਾਲੀਅਨ ਦੀ ਕਮਾਂਡ ਸੰਭਾਲ ਲਈ ਅਤੇ ਆਪਣੇ ਰੈਂਕ ਤੋਂ ਇੱਕ ਸਿਤਾਰਾ ਵਾਪਸ ਕਰ ਦਿੱਤਾ। ਉਸ ਨੇ ਬਟਾਲੀਅਨ ਨੂੰ ਸ੍ਰੀਨਗਰ ਵਾਪਸ ਲਿਆਂਦਾ ਅਤੇ ਇਸ ਦਾ ਮੁੜ ਵਸੇਬਾ ਕਰਨਾ ਸ਼ੁਰੂ ਕਰ ਦਿੱਤਾ। ਹਾਲਾਂਕਿ, ਮੁੜ ਵਸੇਬਾ ਪੂਰਾ ਹੋਣ ਤੋਂ ਪਹਿਲਾਂ ਹੀ, ਬਟਾਲੀਅਨ ਨੂੰ ਦੁਸ਼ਮਣ ,ਜਿਸ ਨੇ ਬਰਫ਼ ਨਾਲ ਢੱਕੀ ਫਿਰਕੀਆਂ ਦੀ ਗਲੀ ਨੂੰ ਪਾਰ ਕਰਕੇ ਹੰਦਵਾੜਾ ‘ਤੇ ਕਬਜ਼ਾ ਕਰ ਲਿਆ ਸੀ ,ਨਾਲ ਲੜਨ ਲਈ ਬੁਲਾਇਆ ਗਿਆ।
ਕਈ ਦਲੇਰਾਨਾ ਕਾਰਵਾਈਆਂ ਵਿੱਚ ,ਉਸਨੇ ਕੱਟੀ ਹੋਈ ਬਟਾਲੀਅਨ ਦੀ ਅਗਵਾਈ ਕੀਤੀ, ਜਿਨ੍ਹਾਂ ਵਿੱਚ, ਲੜਾਈਆਂ ਦੀ ਇੱਕ ਲੜੀ ਤੋਂ ਬਾਅਦ, ਬਟਾਲੀਅਨ ਨੇ ਦੁਸ਼ਮਣ ਨੂੰ ਕਸ਼ਮੀਰ ਦੀ ਘਾਟੀ ਵਿੱਚੋਂ ਬਾਹਰ ਕੱਢ ਦਿੱਤਾ।1948 ਵਿਚ, ਉਸ ਨੂੰ ਬ੍ਰਿਗੇਡੀਅਰ ਦੇ ਅਹੁਦੇ ‘ਤੇ ਤਰੱਕੀ ਦਿੱਤੀ ਗਈ ਅਤੇ 163 ਇਨਫੈਂਟਰੀ ਬ੍ਰਿਗੇਡ ਦੀ ਕਮਾਨ ਸੰਭਾਲ ਲਈ ਅਤੇ 12 ਮਈ 1948 ਅੱਗੇ ਦੀ ਲਹਿਰ ਸ਼ੁਰੂ ਹੋਈ ਅਤੇ ਟਿਠਵਾਲ ਵੱਲ ਵਧਣਾ ਸ਼ੁਰੂ ਕਰ ਦਿੱਤਾl ਛੇ ਦਿਨਾਂ ਵਿੱਚ ਵਿੱਚ ਦੁਸ਼ਮਣਾਂ ਨੂੰ ਜਵਾਬੀ ਹਮਲੇ ਦੇਕੇ, 23 ਮਈ 1948 ਨੂੰ ਟਿੱਥਵਾਲ ਉੱਤੇ ਕਬਜ਼ਾ ਕਰ ਲਿਆ ਗਿਆ। ਬ੍ਰਿਗੇਡੀਅਰ ਹਰਬਖਸ਼ ਸਿੰਘ ਨੂੰ ਉਨ੍ਹਾਂ ਦੀ ਬਹਾਦਰੀ ਲਈ ਵੀਰ ਚੱਕਰ ਨਾਲ ਸਨਮਾਨਿਤ ਕੀਤਾ ਗਿਆ। ਤਿੱਥਵਾਲ ਵਿੱਚ ਆਪਣੀ ਸਥਿਤੀ ਨੂੰ ਮਜਬੂਤ ਤੇ ਪਕਿਆਂ ਕਰਣ ਦੇ ਦੌਰਾਨ ਵੀ ਦੁਸ਼ਮਣ ਨੇ ਕਈ ਜ਼ੋਰਦਾਰ ਹਮਲੇ ਕੀਤੇ ਪਰ ਇਸ ਨੇ ਆਪਣੀ ਜਾਨ ਦੀ ਪਰਵਾਹ ਨਾ ਕਰਦੇ ਹਰ ਪੋਸਟ ਦੇ ਜਾ ਜਾ ਕੇ ਆਪਣੇ ਸਿਪਾਈਆਂ ਨੂੰ ਹੱਲਾਸ਼ੇਰੀ ਦਿੱਤੀ ਅਤੇ ਆਪਣੀ ਬਹਾਦਰੀ, ਸਿਆਣਪ ਤੇ ਸੂਝ ਬੂਝ ਦੀ ਮਿਸਾਲ ਕਾਇਮ ਕਰਦਿਆਂ ਦੁਸ਼ਮਣ ਦੇ ਹਰ ਹਮਲੇ ਦਾ ਜਵਾਬ ਦਿੱਤਾl
ਕਸ਼ਮੀਰ ਦੀਆਂ ਕਾਰਵਾਈਆਂ ਤੋਂ ਬਾਅਦ, ਉਹ ਪੱਛਮੀ ਕਮਾਂਡ ਹੈੱਡਕੁਆਰਟਰ ਵਿਖੇ ਭਾਰਤੀ ਮਿਲਿਟਰੀ ਅਕੈਡਮੀ ਦੇ ਡਿਪਟੀ ਕਮਾਂਡੈਂਟ, ਆਰਮੀ ਹੈੱਡਕੁਆਰਟਰ ਵਿਖੇ ਇਨਫੈਂਟਰੀ ਦੇ ਡਾਇਰੈਕਟਰ ਵਜੋਂ ਸੇਵਾ ਕਰਨ ਲਈ ਚਲੇ ਗਏ ਅਤੇ 1957 ਵਿੱਚ ਇੰਪੀਰੀਅਲ ਡਿਫੈਂਸ ਕਾਲਜ ਦੇ ਇੱਕ ਕੋਰਸ ਵਿੱਚ ਸ਼ਾਮਲ ਹੋਏ। ਜਨਵਰੀ 1959 ਵਿੱਚ, ਉਹ ਦੂਜੇ ਵਿਸ਼ਵ ਯੁੱਧ ਦੇ ਅੰਤ ਵਿੱਚ ਉਨ੍ਹਾਂ ਦੇ ਭੰਗ ਹੋਣ ਤੋਂ ਬਾਅਦ ਉਠਾਏ ਗਏ ਜਰਮਨ ਫੌਜ ਦੀ ਪਹਿਲੀ ਡਿਵੀਜ਼ਨ ਨਾਲ ਜੁੜੇ ਹੋਣ ਵਾਲੇ ਪਹਿਲੇ ਵਿਦੇਸ਼ੀ ਅਧਿਕਾਰੀ ਬਣੇ। ਉਹ 27 ਇਨਫੈਂਟਰੀ ਡਿਵੀਜ਼ਨ ਦੇ ਜਨਰਲ ਆਫਿਸਰ ਕਮਾਂਡਿੰਗ (ਜੀਓਸੀ) ਅਤੇ ਬਾਅਦ ਵਿੱਚ ਜੀਓਸੀ 5 ਇਨਫੈਂਟਰੀ ਡਿਵੀਜ਼ਨ ਵਜੋਂ ਅਹੁਦਾ ਸੰਭਾਲਣ ਲਈ ਭਾਰਤ ਪਰਤਿਆ। ਜੁਲਾਈ 1961 ਤੋਂ ਅਕਤੂਬਰ 1962 ਤੱਕ, ਉਹ ਪੱਛਮੀ ਕਮਾਂਡ ਦੇ ਹੈੱਡਕੁਆਰਟਰ ਵਿੱਚ ਚੀਫ਼ ਆਫ਼ ਸਟਾਫ ਸੀ।ਜਦੋਂ ਚੀਨੀਆਂ ਨੇ ਨੇਫਾ ਅਤੇ ਲੱਦਾਖ ਤੇ ਹਮਲਾ ਕੀਤਾ, ਤਾਂ ਉਸਨੂੰ ਸ਼ਿਮਲਾ ਤੋਂ IV ਕੋਰ ਦੀ ਕਮਾਂਡ ਸੰਭਾਲਣ ਲਈ ਭੇਜਿਆ ਗਿਆ। ਬਾਅਦ ਵਿੱਚ ਉਹ ਜੀਓਸੀ XXXIII ਕੋਰ ਵਜੋਂ ਚਲੇ ਗਏ।
1965 ਦੀ ਭਾਰਤ-ਪਾਕਿਸਤਾਨ ਜੰਗ
1964 ਵਿੱਚ, ਉਸਨੂੰ ਫੌਜ ਦੇ ਕਮਾਂਡਰ ਵਜੋਂ ਤਰੱਕੀ ਦਿੱਤੀ ਗਈ ਅਤੇ ਪੱਛਮੀ ਕਮਾਂਡ ਦੇ ਜਨਰਲ ਅਫਸਰ ਕਮਾਂਡਿੰਗ-ਇਨ-ਚੀਫ (ਜੀਓਸੀ-ਇਨ-ਸੀ) ਵਜੋਂ ਅਹੁਦਾ ਸੰਭਾਲਿਆ ਗਿਆ ਜਿਸਦੀ ਜ਼ਿੰਮੇਵਾਰੀ ਦਾ ਖੇਤਰ ਲੱਦਾਖ ਤੋਂ ਪੰਜਾਬ ਤੱਕ ਫੈਲਿਆ ਹੋਇਆ ਸੀ। ਉਸਨੇ 1965 ਦੀ ਭਾਰਤ -ਪਾਕਿਸਤਾਨ ਜੰਗ ਵਿੱਚ ਪੂਰੀ ਸਰਹੱਦ ‘ਤੇ ਪਾਕਿਸਤਾਨੀ ਫੌਜ ਦੇ ਵਿਰੁੱਧ ਪੱਛਮੀ ਕਮਾਂਡ ਦੀ ਸਫਲਤਾਪੂਰਵਕ ਅਗਵਾਈ ਕੀਤੀ।
12 ਮਈ 1965 ਦੇ ਆਸਪਾਸ, ਕਾਰਗਿਲ ਵਿੱਚ ਬ੍ਰਿਗੇਡ ਕਮਾਂਡਰ, ਵਿਜੇ ਘਈ ਨੇ ਮੁੱਖ ਦਫਤਰ ਵਿਖੇ ਇੱਕ ਕਾਨਫਰੰਸ ਬੁਲਾਈ। ਏਜੰਡਾ ਉਜਾਗਰ ਨਹੀਂ ਕੀਤਾ ਗਿਆ ਸੀ ਪਰ ਇਹ ਉਸ ਨੇ ਲੈਫਟੀਨੈਂਟ ਜਨਰਲ ਹਰਬਖਸ਼ ਸਿੰਘ ਜੀਓਸੀ-ਇਨ-ਸੀ ਵੈਸਟਰਨ ਕਮਾਂਡ, ਡੀਓ (ਡੈਮੀ ਆਫੀਸ਼ੀਅਲ ਨੋਟ) ਦੇ ਬਲਾਂ ਨੂੰ ਪੜ੍ਹ ਕੇ ਸ਼ੁਰੂ ਕੀਤਾ। ਆਰਮੀ ਕਮਾਂਡਰ ਨੇ ਕੱਛ ਦੇ ਰਣ ਵਿੱਚ ਹਾਲ ਹੀ ਵਿੱਚ ਹੋਈਆਂ ਝੜਪਾਂ ਦੀ ਸਮੀਖਿਆ ਕੀਤੀ ਸੀ ਅਤੇ ਟਿੱਪਣੀ ਕੀਤੀ ਸੀ ਕਿ ਪਾਕਿਸਤਾਨੀ ਆਪਣੇ ਜੁਝਾਰੂ ਰਵੱਈਏ ਨੂੰ ਜਾਰੀ ਰੱਖ ਰਹੇ ਹਨ ਅਤੇ ਸੈਨਿਕਾਂ ਵਿੱਚ ਵਧੇਰੇ ਹਮਲਾਵਰ ਭਾਵਨਾ ਪੈਦਾ ਕਰਨ ਦੀ ਗੱਲ ਕੀਤੀ ਹੈ। ਉਸਨੇ ਸਪੱਸ਼ਟ ਤੌਰ ‘ਤੇ ਟਿੱਪਣੀ ਕੀਤੀ ਕਿ “ਕੀ ਭਾਰਤੀ ਫੌਜ ਦੇ ਜਵਾਨਾਂ ਦੀਆਂ ਨਾੜੀਆਂ ਵਿੱਚ ਮਾਰਸ਼ਲ ਲਹੂ ਸੁੱਕ ਗਿਆ ਹੈ” ਜਾਂ ਇਸੇ ਤਰ੍ਹਾਂ ਦੇ ਪ੍ਰਭਾਵ ਵਾਲੇ ਸ਼ਬਦ।ਟੇਕਿੰਗ ਆਫ ਪੁਆਇੰਟ 13620 ਅਤੇ ਬਲੈਕ ਰੌਕਸ ਸਮੇਤ ਇਸ ਤੋਂ ਬਾਅਦ ਕੀਤੇ ਗਏ ਅਪਰੇਸ਼ਨਾਂ ਨੇ ਭਾਰਤੀ ਬਲਾਂ ਨੂੰ ਵੱਡਾ ਹੁਲਾਰਾ ਦਿੱਤਾ। ਯੁੱਧ ਦੇ ਅਧਿਕਾਰਤ ਬਿਰਤਾਂਤ ਦੇ ਅਨੁਸਾਰ, ਸਾਲਾਂ ਵਿੱਚ ਭਾਰਤੀ ਸੈਨਿਕਾਂ ਦੁਆਰਾ ਕੀਤਾ ਗਿਆ ਇਹ ਪਹਿਲਾ ਜਵਾਬੀ ਹਮਲਾ ਸੀ। ਇਸ ਦੀ ਸਫਲਤਾ ਨੇ ਜੰਮੂ-ਕਸ਼ਮੀਰ ਅਤੇ ਸਮੁੱਚੇ ਤੌਰ ‘ਤੇ ਫੌਜ ਦੇ ਮਨੋਬਲ ‘ਤੇ ਚੰਗਾ ਪ੍ਰਭਾਵ ਪਾਇਆ। ਸਿਆਸੀ ਤੌਰ ‘ਤੇ ਇਸ ਨੇ ਦੇਸ਼ ਦੇ ਅਕਸ ਨੂੰ ਮਜ਼ਬੂਤ ਕੀਤਾ ਹੈ। ਲੈਫਟੀਨੈਂਟ ਜਨਰਲ ਹਰਬਖਸ਼ ਸਿੰਘ ਦੀ ਬੇਮਿਸਾਲ ਅਗਵਾਈ ਨੇ ਚੀਨੀ ਮੁਕਾਬਲੇ ਦੇ ਸਿਰਫ ਤਿੰਨ ਸਾਲਾਂ ਦੇ ਅੰਦਰ ਹੀ ਹਾਰੀ ਹੋਈ ਫੌਜ ਦੇ ਮਨੋਬਲ ਨੂੰ ਉੱਚਾ ਚੁੱਕਣ ਵਿੱਚ ਮੁੱਖ ਭੂਮਿਕਾ ਨਿਭਾਈ। ਜਦੋਂ 1962 ਵਿੱਚ ਚੀਨ ਕੋਲ਼ੋਂ ਹਾਰ ਸਹਿਣ ਬਾਅਦ ਭਾਰਤੀ ਫ਼ੌਜ ਬਹੁਤ ਸਕਤੇ ਵਿੱਚ ਸੀ ਉਸ ਵੇਲੇ ਪਾਕਿਸਤਾਨ ਨੇ ਰੈਨ ਆਫ ਕੱਛ ਗੁਜਰਾਤ ਵਿੱਚ ਛੋਟੀਆਂ ਘਟਨਾਵਾਂ ਤੋਂ ਬਾਅਦ ਭਾਰਤ ਦੀ ਪੱਛਮੀ ਸਰਹੱਦ ਅਤੇ ਕਸ਼ਮੀਰ ਵਿੱਚ ਜੰਗ ਛੇੜ ਦਿੱਤੀ। ਭਾਰਤੀ ਫ਼ੌਜ ਮੁਖੀ ਜਨਰਲ ਚੌਧਰੀ ਵੱਲੋਂ ਘਟਨਾਵਾਂ ਵੱਲ ਦੇਖਦੇ ਹੋਏ ਵੈਸਟਰਨ ਕਮਾਂਡ ਦੇ ਕਮਾਂਡਰ ਜਨਰਲ ਹਰਬਖਸ਼ ਸਿੰਘ ਨੂੰ 9 ਸਤੰਬਰ 1965 ਨੂੰ ਬਿਆਸ ਤੋਂ ਪਿੱਛੇ ਹਟ ਕੇ ਸੁਰੱਖਿਆ ਪੁਜ਼ੀਸ਼ਨ ਲੈਣ ਦਾ ਹੁਕਮ ਸੀ ਜੋ ਜਨਰਲ ਹਰਬਖਸ਼ ਸਿੰਘ ਨੇ ਟੈਲੀਫ਼ੋਨ ਤੇ ਕਾਫ਼ੀ ਬਹਿਸ ਤੋਂ ਬਾਦ ਮੰਨਣ ਤੋਂ ਇਨਕਾਰ ਕਰ ਦਿੱਤਾ, ਤੇ ਪਾਕਿਸਤਾਨ ਤੇ ਹਮਲਾ ਜਾਰੀ ਰੱਖਿਆ। ਅਸਲ ਉੱਤਰ ਦੀ ਲੜਾਈ ਵਿੱਚ ਪਾਕਿਸਤਾਨ ਦੇ ਕਈ ਟੈਂਕ ਤਬਾਹ ਕੀਤੇ ਤੇ ਜੰਗ ਦਾ ਪਾਸਾ ਪਲਟ ਦਿੱਤਾ। ਇਸ ਤਰਾਂ ਪੂਰੇ ਪੰਜਾਬ ਅਤੇ ਦਰਬਾਰ ਸਾਹਿਬ ਸਮੇਤ ਸ੍ਰੀ ਅੰਮ੍ਰਿਤਸਰ ਸਾਹਿਬ ਨੂੰ ਪਾਕਿਸਤਾਨ ਦੇ ਹੱਥਾਂ ਵਿੱਚ ਜਾਣ ਤੋਂ ਬਚਾਇਆ।
ਪ੍ਰਾਪਤੀਆਂ
- ਸਿੱਖ ਰੈਜੀਮੈਂਟ ਦੀ ਸਥਾਪਨਾ ਤੋਂ ਲੈ ਕੇ ਬਿ੍ਟਿਸ਼ ਇੰਡੀਆ ਰਾਜ ਦੇ ਅੰਤ ਤੱਕ ਇਸ ਮਾਰਸ਼ਲ ਕੌਮ ਦੀ ਰੈਜੀਮੈਂਟ ਨੂੰ 983 ਬਹਾਦਰੀ ਦੇ ਪੁਰਸਕਾਰਾਂ ਨਾਲ ਸਨਮਾਨਿਤ ਕੀਤਾ ਗਿਆ, ਜਿਸ ਵਿੱਚ ਬੈਟਲ ਆਨਰਜ਼ 74, ਥੀਏਟਰ ਆਨਰਜ਼ 38, ਵਿਕਟੋਰੀਆ ਕਰਾਸ 10, ਇੰਡੀਅਨ ਆਰਡਰ ਆਫ਼ ਮੈਰਿਟ 196, ਡੀ.ਐਸ.ਓ. 35, ਮਿਲਟਰੀ ਕਰਾਸ 89, ਮਿਲਟਰੀ ਮੈਡਲ 34, ਆਈ.ਡੀ.ਐਸ.ਐਮ. 195, ਓ.ਬੀ.ਈ. 09, ਓ.ਬੀ.ਆਈ. 47, ਐਮ.ਬੀ.ਈ. 04, ਐਮ.ਆਈ.ਡੀ. 197, ਬਾਕੀ ਦੇ ਪੁਰਸਕਾਰ 86 ਹਨ।
- ਅਜ਼ਾਦ ਭਾਰਤ ਵਿੱਚ ਸਿੱਖ ਪਲਟਨ ਨੂੰ 9 ਬੈਟਲ ਆਰਨਜ਼, 8 ਥੀਏਟਰ ਆਨਰਜ਼, 18 ਯੂਨਿਟ ਸਾਈਟੇਸ਼ਨਜ਼, 22 ਯੂਨਿਟ ਐਪਰੀਸੀਏਸ਼ਨ, ਪੀ.ਵੀ.ਸੀ. 2, ਅਸ਼ੋਕ ਚੱਕਰ 3,ਪਦਮ ਵਿਭੂਸ਼ਨ 1, ਪਦਮ ਭੂਸ਼ਨ 1, ਪੀ.ਵੀ.ਐਸ.ਐਮ. 9, ਐਮ.ਵੀ.ਸੀ 14, ਕੇ. ਸੀ. 12, ਉੱਤਮ ਯੁੱਧ ਸੇਵਾ ਮੈਡਲ 1, ਪਦਮਸ੍ਰੀ 1, ਏ.ਵੀ.ਐਸ.ਐਮ. 18, ਵੀ.ਆਰ.ਸੀ. 68, ਐਸ. ਸੀ. 47 ਅਤੇ ਕੁਝ ਹੋਰ ਮਿਲਾ ਕੇ ਗਿਣਤੀ ਹੁਣ ਤੱਕ ਸਿੱਖ ਰੈਜੀਮੈਂਟ ਦੇ ਝੋਲੇ ਵਿੱਚ 2281 ਬਹਾਦਰੀ ਪੁਰਸਕਾਰ ਪਏ, ਜਿਨ੍ਹਾਂ ਦੀ ਗਿਣਤੀ ਸੰਨ 1947 ਤੋਂ ਸ਼ੁਰੂ ਹੋਈ।
- ਸਿੱਖ ਰੈਜੀਮੈਂਟ ਨੇ ਸੰਨ 1894-95 ਵਿੱਚ ਦੂਸਰੀ ਅਫਗਾਨ ਜੰਗ ਸਮੇਂ ਆਪਣੇ ਬੀਰਤਾ ਭਰਪੂਰ ਕਾਰਨਾਮਿਆਂ ਸਦਕਾ ਖੂਬ ਨਾਮਣਾ ਖੱਟਿਆ।
- ਸੰਨ 1897 ਵਿੱਚ 36 ਸਿੱਖ ਬਟਾਲੀਅਨ ਦੇ ਇੱਕ ਦਸਤੇ ਨੇ ਅਦੁੱਤੀ ਜੰਗ ਸਾਰਾਗੜ੍ਹੀ ਲੜੀ, ਜਿਸ ਵਿੱਚ ਸਾਰੇ ਦੇ ਸਾਰੇ 21 ਜਵਾਨ ਹਵਾਲਦਾਰ ਈਸ਼ਰ ਸਿੰਘ ਦੀ ਕਮਾਂਡ ਹੇਠ ਤਕਰੀਬਨ 10 ਹਜ਼ਾਰ ਤਾਕਤਵਰ ਅਫਗਾਨ ਲਸ਼ਕਰਾਂ ਨਾਲ ਜੂਝਦਿਆਂ ਇਕ-ਇਕ ਕਰਕੇ ਆਖਰੀ ਗੋਲੀ ਆਖਰੀ ਸਾਹ ਤੱਕ ਲੜਦਿਆਂ ਸ਼ਹਾਦਤ ਦਾ ਜਾਮ ਪੀ ਗਏ।
- ਪਹਿਲਾ ਵਿਸ਼ਵ ਯੁੱਧ ਅਤੇ ਦੂਸਰਾ ਵਿੱਚ ਯੁੱਧ ਦੌਰਾਨ ਸਿੱਖ ਪਲਟਨਾਂ ਨੇ ਫਰਾਂਸ ,ਇਟਲੀ, ਫਲਸਤੀਨ , ਮਿਸਰ ਅਤੇ ਬਰਮਾ ਸਮੇਤ ਹੋਰ ਕਈ ਯੂਰਪੀਅਨ ਦੇਸ਼ਾਂ ਅਤੇ ਏਸ਼ੀਆ ਦੇ ਹੋਰ ਕਈ ਦੇਸ਼ਾਂ ‘ਚ ਅਨੇਕਾਂ ਕਿਸਮ ਦੇ ਬੀਰਤਾ ਭਰਪੂਰ ਕਾਰਨਾਮੇ ਕਰ ਦਿਖਾਏ ਅਤੇ ਸ਼ਹਾਦਤਾਂ ਦਿੱਤੀਆਂ।
In all, the regiment has to its credit 1652 gallantry awards and honours including:
- 2 Param Vir Chakras
- 8 Maha Vir Chakras
- 64 Vir Chakras
- 4 Ashoka Chakras
- 14 Victoria Crosses
- 21 Indian Order of Merits
In addition it has also earned:
- 75 battle honours
- 38 theatre honours besides five COAS Unit Citations
Indian Order of Merit
21 soldiers of the 36th Sikhs were posthumously awarded the Indian Order of Merit for their actions in the Battle of Saragarhi in 1897:
- Ishar Singh
- Lal Singh
- L/Nk.Chanda Singh
- Sundar Singh
- Ram Singh
- Uttar Singh
- Sahib Singh
- Hira Singh
- Daya Singh
- Jivan Singh
- Bhola Singh
- Narayan Singh
- Gurmukh Singh
- Jivan Singh
- Gurmukh Singh
- Ram Singh
- Bhagwan Singh
- Bhagwan Singh
- Buta Singh
- Jivan Singh
- Nand Singh
Victoria Cross
- Gian Singh, 11th Sikh Regiment (while serving in 15th Punjab Regiment)
- Nand Singh, 11th Sikh Regiment
Param Vir Chakra
- Lance Naik Karam Singh, 1 Sikh Regiment
- Subedar Joginder Singh, 1 Sikh Regiment
Ashok Chakra
- Subedar Surinder Singh
- Havildar Bachittar Singh
- Havildar Joginder Singh
Maha Vir Chakra
- Major Ajit Singh
- Ajit Singh
- Amar Singh
- Brigadier Joginder Singh Bakshi
- Major Amarjit Singh Bal
- Lieutenant Colonel Inderbal Singh Bawa
- Nand Singh
- Lieutenant Colonel Dewan Ranjit Rai
- Shanghara Singh
Vir Chakra
- Lieutenant General Harbaksh Singh
- Subedar Nirmal Singh (Posthumously)
- Subedar Karnail Singh (Posthumously)
- Sepoy Satpal Singh
- 2nd Lieutenant R S Nagar (16 Sikh Regiment)
- L/Nk Mohinder Singh (16 Sikh Regt)
Padma Vibhushan
- Lieutenant General Harbaksh Singh
Padma Bhushan
- Lieutenant General Harbaksh Singh
Padma Shri
- Subedar Kaur Singh(10 Sikh) Boxing
Add comment