ਸਿੱਖ ਇਤਿਹਾਸ

ਸਿੱਖ ਧਰਮ ਵਿੱਚ ਮੀਰੀ ਪੀਰੀ ਦਾ ਸੰਕਲਪ

 ਪੀਰੀ -ਪੀਰ, ਫਕੀਰ, ਦਰਵੇਸ਼, ਜੋਗੀ,ਸੰਤ, ਮਹਾਤਮਾ ਆਦਿ ਮਤਲਬ ਸ਼ੁੱਧ ਆਤਮਾ ਤੇ ਸ਼ੁੱਧ ਆਚਾਰ ਵਾਲੇ ਮਨੁੱਖ ਨੂੰ ਕਿਹਾ ਗਿਆ ਹੈ ਜੋ ਇੱਕ ਰੱਬ ਦੀ ਹੋਂਦ  ਨੂੰ ਮੰਨਦਾ ਹੋਵੇ l  ਉਹ ਰੱਬ ਜੋ ਸਾਰੀ ਸ੍ਰਿਸ਼ਟੀ ਦਾ ਰਚਣਹਾਰ ਹੈ,  ਨਿਰਭਉ, ਨਿਰਵੈਰ ,ਅਕਾਲ ਮੂਰਤ  ਜੂਨਾ ਰਹਿਤ  ਤੇ  ਆਪਣੇ ਆਪ ਤੋਂ ਹੋਂਦ ਵਿੱਚ ਆਇਆ ਹੈ ਜੋ ਆਦਿ  ਜੁਗਾਦਿ ਹੁਣ ਤੇ ਅੱਗੋਂ ਵੀ ਰਹਿਣ ਵਾਲਾ ਹੈ l  ਮੀਰੀ  ਦਾ ਮਤਲਬ ਤਾਕਤ  ਉਹ ਤਾਕਤ ਨਹੀਂ ਜੋ ਕਿਸੇ ਤੇ ਜਬਰ ,ਜ਼ੁਲਮ ਜਾਂ ਅੱਤਿਆਚਾਰ ਕਰੇ ਬਲਿਕ ਉਹ ਤਾਕਤ ਜੋ   ਜਬਰ,ਜ਼ੁਲਮ ਤੇ ਅਤਿਆਚਾਰਾਂ ਨੂੰ ਰੋਕੇ, ਚਾਹੇ ਉਹ ਆਪਣੇ ਤੇ ਹੋਵੇ ਜਾਂ ਦੂਸਰਿਆਂ ਤੇ lਮੀਰੀ ਰਾਜ ਦੀ ਸੂਚਕ ਹੈ ਅਤੇ ਪੀਰੀ ਜੋਗ ਦੀਮੀਰੀ ਸਮਾਜਕ ਜੀਵਨ ਦੇ ਵਿਵਹਾਰਕ ਖੇਤਰ ਦੀ ਅਗਵਾਈ ਕਰਦੀ ਹੈ ਅਤੇ ਪੀਰੀ ਅਧਿਆਤਮਕ ਖੇਤਰ ਦੀ। ਮੀਰੀ ਸਰੀਰਕ ਭੁੱਖ ਦੀ ਪੂਰਤੀ ਕਰਦੀ ਹੈ ਅਤੇ ਪੀਰੀ ਆਤਮਿਕ ਭੁੱਖ ਦੀ। ਆਤਮਿਕ ਪੱਖੋਂ ਸੰਤ ਹੋਣਾ ਪੀਰੀ ਹੈ ਅਤੇ ਧੱਕੇਸ਼ਾਹੀ ਤੇ ਬੇਇਨਸਾਫ਼ੀ ਵਿਰੁੱਧ ਡਟਣਾ ਮੀਰੀ ਹੈ। ਮੀਰੀ ਤੇ ਮੀਰੀ  ਭਗਤੀ ਅਤੇ ਸ਼ਕਤੀ ਦਾ ਸੁਮੇਲ ਹੈ ,ਰੁਹਾਨੀ ਅਤੇ ਜਿਸਮਾਨੀ ਤਾਕਤ  ਦਾ ਤਾਲ-ਮੇਲ  ਹੈ।

ਮੀਰੀ ਪੀਰੀ ਸਿੱਖ ਧਰਮ ਵਿੱਚ  ਇੱਕ  ਆਦਰਸ਼ ਸੰਕਲਪ ਹੈ,ਜਿਸਦੀ ਨੀਂਹ ਗੁਰੂ ਨਾਨਕ ਸਾਹਿਬ ਨੇ ਰਖੀ ਸੀ। ਇਹ  ਗੁਰੂ ਸਹਿਬਾਨਾਂ,ਗੁਰੂ ਨਾਨਕ ਸਾਹਿਬ ਤੋਂ ਲੈਕੇ ਦਸਵੇਂ ਗੁਰੂਆਂ ਦਾ ਦੱਸਿਆ  “ਘਰ ਹੀ ਮਾਹਿ ਉਦਾਸ” ਤੇ “ਅੰਜਨ ਮਾਹਿ ਨਿਰੰਜਨਿ” ਹੋ ਕੇ ਵਿਚਰਨ ਦਾ ਨਿਰਾਲਾ ਮਾਰਗ ਹੈ। ਇਹ ਗੁਰੂ ਨਾਨਕ ਸਾਹਿਬ ਦੀਆਂ ਇਲਾਹੀ ਕੀਰਤਨ ਦੀਆਂ ਧੁਨਾਂ ਦੇ ਨਾਲ ਗੁਰੂ ਹਰ ਗੋਬਿੰਦ ਸਿੰਘ ਜੀ ਦੀਆਂ ਬੀਰ-ਰਸੀ ਵਾਰਾਂ ਦੀਆਂ ਗੁੰਜਾਰਾਂ ਦਾ ਅਲੌਕਿਕ ਸੁਮੇਲ ਹੈ।

ਸੰਸਾਰ ਦੇ ਹੋਰ ਧਰਮਾਂ ਦਾ ਦਾਇਰਾ ਜਿੱਥੇ ਸਿਰਫ਼ ਰੁਹਾਨੀਅਤ ਤੱਕ ਹੀ ਸੀਮਿਤ ਹੈ ਉੱਥੇ ਸਿੱਖ ਧਰਮ ਵਿੱਚ ਗੁਰੂ ਨਾਨਕ ਸਾਹਿਬਾਨਾਂ ਨੇ ਸਮੂਚੇ ਜੀਵਨ ਨੂੰ ਇੱਕ ਇਕਾਈ ਮੰਨ ਕੇ ਇਸ ਦੇ ਹਰ ਪੱਖ ਦੀ ਅਗਵਾਈ ਕਰਦਿਆਂ ਹੋਇਆਂ, ਹਰ ਮਸਲੇ ਨੂੰ ਨਜਿੱਠਣ ਦਾ ਰਾਹ ਕੱਢਿਆ।ਸੰਸਾਰ ਵਿੱਚ ਪਹਿਲੀ ਵਾਰ ਗੁਰਮਤਿ ਨੇ ਲਿਖਤੀ ਅਤੇ ਅਮਲੀ ਰੂਪ ਵਿੱਚ ਕੁਦਰਤ ਦੇ ਸਹਿਜੋਗ ਤੇ ਸਹਿ ਵਿਚਰਨ ਦੇ ਕੁਦਰਤੀ ਮਨੁੱਖੀ ਅਸਲੇ ਨੂੰ ਰੂਪਮਾਨ ਕੀਤਾ ਹੈ। ਮਨੁੱਖ ਦਾ ਆਦਰਸ਼ ਸਾਰੇ ਬ੍ਰਹਮੰਡ ਨਾਲ ਇੱਕਸੁਰ ਹੋਣਾ ਹੈ। ਆਤਮਿਕ ਤੇ ਸਰੀਰਕ ਤੌਰ ਤੇ ਇੱਕਸੁਰ ਹੋਇਆ ਮਨੁੱਖ ਹੀ ਕੁਦਰਤ ਨਾਲ ਇੱਕਸੁਰ ਹੋ ਸਕਦਾ ਹੈl  ਉਚੇਰੀ ਇੱਕਸੁਰਤਾ ਦੀ ਸਹਿਜ ਅਵਸਥਾ ਹੀ ਮੀਰੀ ਪੀਰੀ ਦਾ ਕੇਂਦਰੀ ਬਿੰਦੂ ਹੈ

ਗੁਰੂ ਸਾਹਿਬਾਂ ਨੇ ਕਾਦਰ ਦੀ ਕੁਦਰਤ ਨਾਲ ਇੱਕਸੁਰ ਹੋ ਕੇ ਕਾਦਰ ਵਿੱਚ ਲੀਨ ਹੋਣ ਦੇ ਜਿਹੜੇ ਨਿਯਮ ਤੇ ਸਿਧਾਂਤ ਸੰਸਾਰ ਸਾਹਮਣੇ ਰੱਖੇl   ਪਹਿਲਾਂ ਆਪ ਉਹਨਾਂ ਤੇ ਤੁਰਕੇ ਦਿਖਾਇਆ, ਫੇਰ ਆਪਣੇ ਸਿੱਖਾਂ ਨੂੰ ਉਹਨਾਂ ਤੇ ਤੁਰਨਾ ਸਿਖਾਇਆ । ਮੀਰੀ ਤੇ ਪੀਰੀ ਦਾ ਸਿਧਾਂਤ, ਸੰਤੁਲਨ ਕਾਇਮ ਕਰਕੇ ਮਨੁੱਖ ਨੂੰ ਕਾਦਰ ਦੀ ਕੁਦਰਤ ਨਾਲ ਜੋੜਦਾ ਹੈ।ਕਾਦਰ ਦੀ ਕੁਦਰਤ ਨਾਲ ਮਨੁੱਖ ਦੀ ਇੱਕ-ਸੁਰਤਾ ਅਤੇ ਇਕ-ਸਾਰਤਾ ਤਾਂ ਹੀ ਕਾਇਮ ਰਹਿ ਸਕਦੀ ਹੈ ਜੇ ਮਨੁੱਖ ਆਤਮਿਕ ਅਤੇ ਸਰੀਰਕ ਤੌਰ ਤੇ ਇੱਕੋ ਜਿਹਾ ਵਿਕਾਸ ਕਰੇ।  ਜਦੋਂ ਵੀ ਮਨੁੱਖ ਦਾ ਕਿਸੇ ਇੱਕ ਗੁਣ ਵੱਲ ਬਹੁਤਾ ਉਲਾਰ ਹੋ ਜਾਂਦਾ ਹੈ ਤਾਂ ਉਤਨਾ ਹੀ ਵੱਧ ਦੂਜਾ ਗੁਣ ਕਮਜ਼ੋਰ ਹੋ ਜਾਂਦਾ ਹੈ। ਜਦੋਂ ਵੀ ਮਨੁੱਖ ਅੰਦਰ ਕੇਵਲ (ਸਰੀਰਕ) ਸੂਰਮਤਾਈ ਦੇ ਗੁਣ ਦਾ ਵਿਕਾਸ ਹੋਇਆ ਤਾਂ ਅੰਤ ਵਿੱਚ ਉਹ ਜ਼ਾਬਰ ਅਤੇ ਅਨਿਆਈ ਹੋ ਨਿਬੜਿਆ। ਇਸੇ ਤਰ੍ਹਾਂ ਜਿਹੜੇ ਨਿਰੇ ਭਜਨ-ਬੰਦਗ਼ੀ ਵਿੱਚ ਲੱਗ ਰਹੇ ਉਹ ਆਖਿਰ ਕਾਇਰ ਅਤੇ ਬੁਜਦਿਲ ਬਣ ਗਏ। ‘ਸੂਰਮੇਂ; ਜ਼ਾਲਮ ਤੇ ਜਾਬਰ ਬਣ ਗਏ।

ਗੁਰੂ ਨਾਨਕ ਸਾਹਿਬ ਨੇ  ਜ਼ੁਲਮ ਸਹਿਣ ਨੂੰ ਕਾਇਰਤਾ ਕਰਾਰ ਦਿੱਤਾ।   ਭਾਰਤੀ ਮਜਲੂਮਾਂ ਤੇ ਪਈ ਮਾਰ ਨੂੰ ਵੇਖ ਕੇ ਗੁਰੂ ਨਾਨਕ ਸਾਹਿਬ ਨੇ ਜਿਸ ਨਿਡਰਤਾ, ਹਮਦਰਦੀ ਤੇ ਰਾਜਸੀ ਚੇਤਨਾ ਨਾਲ ਰਬ ਨੂੰ ਤਰਸ ਕਰਨ ਲਈ ਅਪੀਲ ਕੀਤੀ ਸੀ, ਬਾਬਰ ਨੂੰ ਜਾਬਰ ਤੇ ਅਹਿਲਕਾਰਾਂ ਨੂੰ ਕੁੱਤੇ ਕਿਹਾ, ਇਹ ਇਕ ਵਡੇਰੀ ਜੁਰਤ ਤੇ ਬਗਾਵਤ ਸੀ।ਉਸ ਵਕਤ ਸਚ ਆਖਣਾ ਸਿਰ ਤੇ ਕਫਨ ਬੰਨਣ ਦੇ ਬਰਾਬਰ ਸੀ 1

ਪਾਪ ਦੀ ਜੰਝ ਲੈ ਕਾਬੁਲਹੁ ਧਾਇਆ ਜੋਰੀ ਮੰਗੇ ਦਾਨ ਵੈ ਲਾਲੋ

                    ਸਰਮੁ ਧਰਮੁ ਦੁਇ ਛਪਿ ਖਲੋਇ ਕੂੜ ਫਿਰੇ ਪਰਧਾਨੁ ਵੇ ਲਾਲੋ

 ਪਰਜਾ ਤੇ ਹੁੰਦੇ ਜੁਲਮ ਦੇਖਕੇ ਰਬ ਅਗੇ ਸ਼ਕਾਇਤ ਕੀਤੀ :-

                   ਖੁਰਾਸਾਨ ਖਸਮਾਨਾ ਕਿਆ ਹਿਦੁਸਤਾਨ ਡਰਾਇਆ 11

                   ਆਪਿ ਦੋਸੁ ਨਾ  ਦੇਇ ਕਰਤਾ ਜਮੁ ਕਰਿ ਮੁਗਲੁ ਚੜਾਇਆ 11

                   ਏਤੀ ਮਾਰ ਪਈ ਕੁਰਲਾਣੇ ਤੈ ਕੀ ਦਰਦ ਨਾ ਆਇਆ 11

ਪਡਿਤ ਬੋਧਿਨ ਨੇ ਸਿਰਫ ਸਿਕੰਦਰ ਲੋਧੀ ਦੇ ਦਰਬਾਰ ਵਿਚ ਇਤਨਾ ਆਖਿਆ ਸੀ ਕੀ ਹਿੰਦੂ ਤੇ ਮੁਸਲਮਾਨ ਦੋਨੋ ਧਰਮ ਚੰਗੇ ਹਨਾ ਤਾਂ  ਉਸਦਾ ਕਤਲ ਕਰਵਾ ਦਿਤਾ ਸੀ 1 ਪਰ ਬਾਬਰ ਇੱਕ ਮਹਾਨ ਜੈਤੂ ਤਾਂ ਸੀ ਪਰ ਇਨਸਾਨ ਵੀ ਸੀl  ਗੁਰੂ ਸਾਹਿਬ ਦੇ ਬੱਚਨ ਸੁਣਕੇ  ਸੈਦਪੁਰ , ਏਮਨਾਬਾਦ ਦੀ ਜੇਲ ਵਿਚ ਪਾਏ ਦੇਸ਼ ਦੇ ਰਾਜੇ, ਮਹਾਰਾਜੇ, ਪੀਰ  ਫਕੀਰਾਂ ਦੇ ਨਾਲ ਨਾਲ ਗੁਰੂ ਨਾਨਕ ਸਾਹਿਬ ਵੀ ਸਨ, ਸਭ ਨੂੰ ਰਿਹਾ ਕਰ ਦਿੱਤਾ ਤੇ  ਕਤਲੇਆਮ ਇੱਕ ਦਮ ਬੰਦ ਕਰਵਾ ਦਿੱਤਾl ਬਾਬਰ ਤੋਂ ਬਾਅਦ ਜਦ  ਸੁਲਤਾਨ ਲੋਧੀ ਕੋਲੋਂ ਹਰ ਕੇ ਕਾਬਲ ਵੱਲ ਨਸਿਆ ਤਾਂ ਰਾਹ ਵਿੱਚ ਗੁਰੂ ਗੁਰੂ ਅੰਗਦ ਦੇਵ ਜੀ ਦਰਸ਼ਨ ਕਰਣ ਰੁਕ ਗਿਆ l ਗੁਰੂ ਸਾਹਿਬ ਬਚਿਆਂ ਨੂੰ ਪੜਾਣ  ਵਿੱਚ ਮਗਨ ਸੀ ਧਿਆਨ ਨਹੀਂ ਦਿੱਤਾl ਹਮਾਯੂੰ ਨੇ ਗੁੱਸੇ ਵਿੱਚ ਮਿਆਨ ਨੂੰ ਹੱਥ ਪਾਇਆ ਪਰ ਜਲਦੀ ਹੀ ਸੰਭਲ ਗਿਆl ਅਕਬਰ ਤਾਂ ਸੀ ਹੀ ਫਰਾਖ ਦਿਲ ਹਿੰਦੂ ਮੁਸਲਮਾਨ ਦੋਨੋਂ ਨਾਲ ਉਸਨੇ ਰਿਸ਼ਤੇ ਬਣਾਏ ਸੀl ਪੀਰਾਂ ਨੂੰ ਮੀਰੀ ਦੀ ਉਸ ਵਕਤ ਜਰੂਰਤ ਪਈ ਜਦ ਜਹਾਂਗੀਰ ਤਖਤ ਤੇ ਬੈਠਾ l

ਜਹਾਂਗੀਰ ਨੇ ਗੁਰੂ ਅਰਜਨ ਦੇਵ ਜੀ ਦੀ ਵੱਧਦੀ ਸ਼ਹੁਰਤ ਨੂੰ ਦੇਖਦਿਆਂ ਅਤੇ  ਇਸਲਾਮ  ਧਰਮ ਤੇ ਆਪਣੀ ਬਾਦਸ਼ਾਹਤ ਨੂੰ ਖਤਰੇ ਵਿੱਚ ਪੈਂਦਿਆ ਦੇਖਿਆ ਤਾਂ ਇੱਕ ਝੂਠੀ ਸ਼ਾਜਸ ਰਚ ਕੇ ਉਨ੍ਹਾਂ ਨੂੰ ਕਤਲ ਕਰਣ ਦਾ ਹੁਕਮ ਦੇ ਦਿੱਤਾl ਪਰ ਗੁਰੂ ਸਾਹਿਬ ਖਬਰਾਏ ਨਹੀਂ l ਉਨ੍ਹਾਂ ਨੇ ਜਹਾਂਗੀਰ ਨੂੰ ਸ਼ਾਂਤੀ ਨਾਲ ਮਸਲਾ ਨਜਿੱਠਣ ਦਾ ਇੱਕ ਮੋਕਾ ਹੋਰ ਦੇਣਾ ਚਾਹਿਆ l ਪਰ ਜਾਂਦੀ ਵਾਰੀ ਆਪਣੇ ਸਪੁੱਤਰ ਗੁਰੂ ਹਰਗੋਬਿੰਦ ਸਾਹਿਬ ਜੀ ਇਹ ਆਦੇਸ਼ ਦਿੱਤਾ ,’ ਕਿ ਹੁਣ ਵੱਕਤ ਆ  ਗਿਆ ਹੈ ਖਾਲੀ ਪੀਰੀ ਮਤਲਬ ਫ਼ਕੀਰੀ ਕੰਮ ਨਹੀਂ ਕਰੇਗੀ , ਪੀਰੀ ਨਾਲ ਮੀਰੀ ਦਾ ਹੋਣਾ ਵੀ ਅਤਿ  ਜਰੂਰੀ ਹੋ ਗਿਆ ਹੈ l

ਗੁਰੂ ਅਰਜਨ ਦੇਵ ਜੀ  ਨੂੰ ਜਿਸ ਤਰ੍ਹਾਂ ਤਸੀਹੇ ਦੇਕੇ ਕਤਲ ਕੀਤਾ ਗਿਆl ਬਾਹਰੋਂ  ਇਹੀ ਦਸਿਆ ਗਿਆ ਕੀ ਗੁਰੂ ਸਾਹਿਬ ਨੇ ਖੁਸਰੋ ਨੂੰ ਬਗਾਵਤ ਲਈ ਉਕਸਾਇਆ ਹੈ, ਜਦ ਕਿ ਇਹ ਸੱਚ ਨਹੀਂ ਸੀl  ਗੁਰੂ ਸਾਹਿਬ ਤੇ ਲਗਾਇਆ ਜੁਰਮਾਨਾ,  ਜੋ ਉਨ੍ਹਾ  ਨੇ ਦੇਣ ਤੋ ਇਨਕਾਰ ਕਰ ਦਿਤਾ, ਮਤਲਬ ਹਕੂਮਤ ਦੇ ਖਿਲਾਫ਼ ਬਗਾਵਤ ਕਰਨੀ ਹੈ l    ਇਸ ਜੁਰਮ ਵਜੋਂ ਗੁਰੂ ਸਾਹਿਬ ਨੂੰ ਜਿਸ ਤਰ੍ਹਾਂ ਤਸੀਹੇ ਦੇਕੇ  ਸ਼ਹੀਦ ਕੀਤਾ ਮੀਆਂ ਮੀਰ ਵੀ ਇੱਕ ਵਾਰੀ ਹਿਲ ਗਿਆ l ਉਸਨੇ ਗੁਰੂ ਸਾਹਿਬ ਨੂੰ ਅਰਜੋਈ ਕੀਤੀ ਕਿ ਅਗਰ ਤੁਹਾਡਾ ਹੁਕਮ ਹੋਵੇ ਤਾਂ ਮੈਂ ਜਹਾਂਗੀਰ ਦਾ ਤਖਤਾ ਪਲਟ ਦੇਵਾਂ ਪਰ ਗੁਰੂ ਸਾਹਿਬ ਨੇ ਉਨ੍ਹਾਂ ਨੂੰ ਵੀ ਸ਼ਾਂਤ ਰਹਿਣ ਲਈ ਕਿਹਾl ਇਹ ਗੁਰੂ ਸਾਹਿਬ ਦਾ ਮੀਰੀ ਨੂੰ ਪੀਰੀ ਨਾਲ ਜੋੜਨ ਤੋਂ ਪਹਿਲਾ ਸਮੇਂ ਦੀ ਹਕੂਮਤ ਨੂੰ ਸ਼ਾਂਤਮਈ ਢੰਗ ਦਾ ਰਾਹ ਵਿਖਾਣ ਦਾ ਆਖਰੀ ਯਤਨ ਸੀ। ਅਹਿਲਕਾਰਾਂ ਨੇ ਗੁਰੂ ਸਾਹਿਬ ਨੂੰ ਸ਼ਹੀਦ ਕਰਣ  ਤੋਂ ਪਹਿਲਾਂ  ਗੁਰੂ ਸਾਹਿਬ ਤੋਂ ਪੁਛਿਆ ‘‘ਤੁਸੀਂ ਆਪਣੀ ਹਸਤੀ ਮਿਟਾਣ ਤੇ ਕਿਉਂ ਤੁਲੇ ਹੋਏ ਹੋ ਤਾਂ ਗੁਰੂ ਸਾਹਿਬ ਨੇ ਜਵਾਬ ਦਿੱਤਾ, ‘‘ਸਚ ਦੀ ਆਵਾਜ਼ ਨੂੰ ਬੁਲੰਦ ਕਰਨ ਲਈ। ਅਹਿਲਕਾਰਾਂ ਨੇ ਕਿਹਾ ਕਿ ‘‘ਜੇ ਅਸੀ ਤੁਹਾਡੀ ਆਵਾਜ਼ ਹੀ ਬੰਦ ਕਰ ਦੇਈਏ ਤਾਂ ਕੀ ਕਰੋਗੇ ਤਾਂ ਉਨ੍ਹਾਂ ਦਾ ਜਵਾਬ ਸੀ1 

ਮੇਰੀ ਸਦਾ ਕੋ ਦਬਾਨਾ ਤੋਂ ਮੁਮਕਿਨ ਹੈ, ਬਦਲਤੇ ਵਕਤ ਕਿ ਰਫ਼ਤਾਰ ਕੌਨ ਰੋਕੇਗਾ

ਆਪਕੀ ਆਨ ਕਾ ਫੈਸਲਾ ਬੁਲੰਦ ਹੀ ਸਹੀ, ਮਗਰ ਹਯਾਤ ਕੀ ਲਲਕਾਰ ਕੌਣ ਰੋਕੇਗਾ

ਮੇਰੇ ਖਿਆਲੋ ਕੀ ਪਰਵੇਜ਼ ਰੋਕਨੇ ਵਾਲੋ, ਹਰ ਗੋਬਿੰਦ ਦੀ ਤਲਵਾਰ ਕੌਨ ਰੋਕੇਗਾ

ਇਹ ਇੱਕ ਇਤਿਹਾਸਕ ਸਚ ਹੈ ਇਸ ਤੋਂ ਬਾਅਦ  ਸਿੱਖ ਧਰਮ ਵਿਚ ਮੀਰੀ-ਪੀਰੀ ਦੀ ਪ੍ਰਰੰਪਰਾ ਦਾ ਅਰੰਭ ਹੋਇਆ। ਇਸ ਕਰਕੇ ਮੀਰੀ ਤੇ ਪੀਰੀ ਦੇ ਸਿਧਾਂਤ ਨੂੰ ਹੋਰ ਪੁੱਠ ਦੇਕੇ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਮੀਰੀ ਤੇ ਪੀਰੀ ਦੀਆਂ ਦੋ ਕ੍ਰਿਪਾਨਾਂ ਪਹਿਨੀਆਂ ਤੇ ਭਗਤੀ ਨੂੰ ਸ਼ਕਤੀ ਨਾਲ ਜੋੜ ਦਿੱਤਾ। ਹਰਿਮੰਦਰ ਸਾਹਿਬ ਦੇ  ਸਾਹਮਣੇ ਅਕਾਲ ਤਖਤ ਦੀ ਰਚਨਾ ਕੀਤੀ ਤਾਕਿ ਅਕਾਲ ਤਖਤ ਤੇ ਬੈਠਾ ਇਨਸਾਨ ਧਰਮ ਨੂੰ  ਤੇ ਹਰਮੰਦਿਰ ਸਾਹਿਬ ਬੈਠਾ ਇਨਸਾਨੀਅਤ ਨਾਂ  ਭੁੱਲੇ l  ਅਕਾਲ ਤਖਤ ਤੇ ਮੀਰੀ ਅਤੇ ਪੀਰੀ ਦੇ ਦੋ ਨਿਸ਼ਾਨ ਸਾਹਿਬ ਝੁਲਾਏ।ਪੀਰੀ ਦਾ ਨਿਸ਼ਾਨ ਮੀਰੀ ਤੋਂ ਉੱਚ ਰੱਖਕੇ ਸ਼ਕਤੀ ਨੂੰ ਭਗਤੀ  ਦੇ ਅਧੀਨ ਕਰ ਦਿੱਤਾl  ਅਕਾਲ ਤਖਤ ਤੇ   ਜੰਗੀ ਵਾਰਾਂ ਉੱਚੀ ਸੁਰ ਵਿੱਚ ਗਾਵੀਆਂ ਜਾਣ ਲੱਗੀਆਂ, ਤੇ ਜੰਗੀ ਮਸ਼ਕਾਂ ਹੋਣ ਲੱਗੀਆਂ ਤੇ ਹਰਮੰਦਿਰ ਸਾਹਿਬ ਵਿੱਚ ਕਥਾ ਕੀਰਤਨ। ਗੁਰੂ ਸਾਹਿਬਾਨਾਂ ਵਿੱਚ ਤਾਂ ਮੀਰੀ-ਪੀਰੀ ਦੇ ਗੁਣ ਹੈ ਹੀ ਸਨ ,ਆਪਣੇ ਸਿੱਖਾਂ ਅੰਦਰ ਵੀ ਇਹ ਗੁਣ ਭਰ ਦਿਤੇ l 

ਪੰਜਿ ਪਿਆਲੇ ਪੰਜ ਪੀਰ ਛਠਮੁ ਪੀਰੁ ਬੈਠਾ ਗੁਰੁ ਭਾਰੀ।

ਅਰਜਨ ਕਾਇਆ ਪਲਟਿ ਕੈ ਮੂਰਤਿ ਹਰਿ ਗੋਬਿੰਦ ਸਵਾਰੀ॥

ਬਾਹਰਾਂ ਫੁਟ ਉੱਚਾ ਅਕਾਲ ਤਖਤ ਠੀਕ ਹਰਿਮੰਦਰ ਸਾਹਿਬ ਦੇ ਸਾਹਮਣੇ ਬਣਵਾਇਆ, ਜਦ ਕੀ ਮੁਗਲ ਹਕੂਮਤ ਵਿਚ 11 ਫੁਟ ਉਚਾ ਥੜਾ ਬਣਾਉਣ ਦੀ ਸਜਾ-ਏ- ਮੋਤ ਮੁਕਰਰ  ਸੀ , ਤਾਂ ਕਿ ਹਰਿਮੰਦਰ ਸਾਹਿਬ ਵਿਚ ਬੈਠਕੇ ਸਿਖ ਆਪਣਾ ਇਨਸਾਨੀ ਫਰਜ਼ ਨਾ ਭੁਲੇ ਤੇ ਤਖਤ ਤੇ ਬੈਠਾ ਧਰਮ ਨਾ ਭੁਲੇ।  ਅਕਾਲ ਬੁੰਗੇ ਤੇ ਦੋ ਨਿਸ਼ਾਨ ਸਾਹਿਬ, ਇਕ ਭਗਤੀ ਤੇ ਇਕ ਸ਼ਕਤੀ ਦਾ , ਭਗਤੀ ਦਾ ਨਿਸ਼ਾਨ ਉਚਾ ਰਖਕੇ, ਸ਼ਕਤੀ ਨੂੰ ਭਗਤੀ ਦੇ ਅਧੀਨ ਕਰ ਦਿੱਤਾ।

ਬਾਦਸ਼ਾਹਾ ਵਾਂਗ ਕਲਗੀ ਲਗਾਈ, ਤਖਤ ਤੇ ਬੈਠ ਕੇ ਲੋਕਾਂ ਦੇ ਸ਼ੰਕੇਂ, ਸ਼ਿਕਾਇਤਾ ਤੇ ਝਗੜਿਆਂ ਦਾ ਨਿਪਟਾਰਾ ਕੀਤਾ, ਫੌਜਾਂ ਰੱਖੀਆਂ, ਨਗਾਰੇ ਵਜਾਏ ਤੇ ਸ਼ਾਹਜਹਾਨ ਦੇ  ਕਾਲ ਵਿੱਚ 4 ਜੰਗਾਂ ਵੀ ਲੜੀਆਂ ਤੇ ਜਿੱਤੀਆਂ ਵੀ। ਪਰ ਲੜਨਾ ਉਨ੍ਹਾਂ ਦਾ ਪੈਸ਼ਾ ਨਹੀਂ ਸੀ ਤੇ ਸ਼ਾਂਦੀ ਦੀ ਤਲਾਸ਼ ਵਿੱਚ ਉਹ ਕੀਰਤਪੁਰ ਸਾਹਿਬ ਚਲੇ ਗਏl ਗੁਰੂ ਹਰ ਰਾਇ ਸਾਹਿਬ ਵਕਤ ਜੰਗ ਦੀ ਸ਼ੁਰੂਵਾਦ ਹੋਈ ਸੀ ਪਰ ਉਨ੍ਹਾਂ ਨੇ ਟਾਲ ਦਿੱਤਾ l ਗੁਰੂ ਹਰਕ੍ਰਿਸ਼ਨ ਸਾਹਿਬ ਦਾ ਸਮਾਂ ਠੀਕ ਨਿਕਲ ਗਿਆ ਪਰ ਇਸਤੋਂ ਬਾਅਦ ਗੁਰੂ ਸਹਿਬਾਨਾ, ਸਿੱਖਾਂ  ਤੇ ਹਕੂਮਤ ਦੀ ਟਕਰ ਦਾ ਲੰਬਾ ਦੋਰ  ਸ਼ੁਰੂ ਹੋਇਆl ਜਿਸ ਵਿੱਚ ਗੁਰੂ ਤੇਗ ਬਹਾਦਰ, ਗੁਰੂ ਗੋਬਿੰਦ ਸਿੰਘ ਜੀ ਦੇ  ਚਾਰ ਸਾਹਿਬਜਾਦੇ ,ਪੰਜ ਪਿਆਰੇ, ਮਾਤਾ ਗੂਜਰੀ ਜੀ ਤੇ ਅਨੇਕ ਸਿੰਘਾਂ ਸਿੰਘਣੀਆ ਨੇ ਸਹੀਦੀਆਂ ਪ੍ਰਾਪਤ ਕੀਤੀਆਂ l

 ਵਹਿਗੁਰ ਜੀ ਕਾ ਖਾਲਸਾ ਵਾਹਿਗੁਰੂ ਜੀ ਕਿ ਫਤਿਹ 

Print Friendly, PDF & Email

Nirmal Anand

Add comment

Translate »