ਸਿੱਖ ਇਤਿਹਾਸ

ਸਿੱਖ ਇਤਿਹਾਸਿਕ ਘਟਨਾਵਾਂ (ਜਨਵਰੀ)

ਮੈ ਇੱਥੇ  ਜਨਵਰੀ ਤੋਂ ਲੈਕੇ ਦਸੰਬਰ ਤਕ ਉਨ੍ਹਾਂ ਘਟਨਾਵਾਂ ਦਾ ਜ਼ਿਕਰ ਕਰਾਂਗੀ ਜੋ ਇਤਹਾਸ ਵਿੱਚ ਪੰਜਾਬ ,ਪੰਜਾਬੀਆਂ ਅਤੇ  ਸਿੱਖਾਂ ਨਾਲ ਵਾਪਰੀਆਂ ਹਨ ਜਿਨ੍ਹਾਂ ਦਾ ਜ਼ਿਕਰ ਸ਼੍ਰੋਮਣੀ ਗੁਰੂਦਵਾਰਾ ਪ੍ਰਬੰਧਕ ਕਮੇਟੀ ਦੇ ਰਸਾਲੇ ਸੀਸ ਗੰਜ ਵਿੱਚ ਮੋਜੂਦ ਹੈ,ਤਾਕਿ ਪੰਜਾਬੀ ਅਤੇ ਸਿੱਖ ਆਪਣੇ ਇਤਿਹਾਸਿਕ ਦਿਹਾੜਿਆਂ  ਨੂੰ ਯਾਦ ਕਰ ਸਕਣl ਮੈਨੂ ਉਮੀਦ ਹੈ ਮੇਰਾ ਇਹ ਯਤਨ ਤੁਹਾਨੂੰ ਪਸੰਦ ਆਏਗਾ l ਇਸਦਾ ਉੱਤਰ ਹਾਂ ਜਾਂ  ਨਾਹ  ਵਿੱਚ ਦੇ ਦੇਣਾ ਜੇ ਕੋਈ ਦਿੱਕਤ ਨ ਹੋਵੇ -THANKS

1 ਜਨਵਰੀ      —ਕਿਰਪਾਨ ਤੇ ਲਗੀ  ਪਾਬੰਦੀ ਵਿਰੁੱਧ ਲੱਗੇ ਮੋਰਚੇ ਵਿੱਚ ਪਹਿਲੇ ਜਥੇ ਦੀ ਗ੍ਰਿਫਤਾਰੀ -ਸੰਨ 1936

2  ਜਨਵਰੀ                —ਭਾਈ ਮਹਤਾਬ ਸਿੰਘ ਤੇ ਭਾਈ ਸੁੱਖਾ ਸਿੰਘ ਨੇ ਸ੍ਰੀ ਦਰਬਾਰ ਸਾਹਿਬ ਅਮ੍ਰਿਤਸਰ ਦੇ ਅੰਦਰ ਮੱਸੇ ਰੰਘੜ ਦਾ ਸਿਰ ਵੱਢਿਆ ਤੇ ਬੁੱਢਾ ਜੋਹਰ ਸੰਗਤਾਂ ਦੇ ਸਨਮੁਖ                                            ਪੇਸ਼ ਕੀਤਾ(1741)

3  ਜਨਵਰੀ               —ਸਾਈਂ ਮੀਆਂ ਮੀਰ ਨੇ ਸ੍ਰੀ ਦਰਬਾਰ ਸਾਹਿਬ ਅਮ੍ਰਿਤਸਰ ਦੀ ਨੀਂਹ ਰੱਖੀ (1961) l

ਸਰਕਾਰ ਨੇ ਅਕਾਲੀ ਦਲ ਦੇ ਨੇਤਾਵਾਂ ਨਾਲ ਗੱਲਬਾਤ ਕਰਣ ਲਈ ਮਾਸਟਰ ਤਾਰਾ ਸਿੰਘ ਨੂੰ ਜੇਲ ਤੋਂ ਰਿਹਾ ਕੀਤਾ (1961)

4  ਜਨਵਰੀ               —ਸ਼੍ਰੋਮਣੀ ਅਕਾਲੀ ਦਲ ਨੇ ਪੰਜਾਬ ਵਿੱਚ ਪਹਿਲੀ ਚੋਂਣ  ਲੜੀ (1937)

5  ਜਨਵਰੀ               —ਗੁਰੂਦਵਾਰਾ ਭਾਈ ਫੇਰੂ ਹੋਰ ਦਾ ਮੋਰਚਾ ਸ਼ੁਰੂ ਹੋਇਆ (1924)

ਅਕਾਲੀ ਦਲ ਦੇ ਮੋਢੀ ਮਾਸਟਰ ਸੁੰਦਰ ਸਿੰਘ ਜੀ ਅਕਾਲ ਚਲਾਣਾ ਕਰ ਗਏ (1937)

6  ਜਨਵਰੀ                 —ਭਾਈ ਕੇਹਰ ਸਿੰਘ ਤੇ ਭਾਈ ਸਤਵੰਤ ਨੂੰ ਫਾਂਸੀ ਦਿੱਤੀ ਗਈ (1989)

7  ਜਨਵਰੀ                 —ਪੁਲਿਸ ਵੱਲੋਂ ਸ਼੍ਰੋਮਣੀ ਕਮੇਟੀ ਦੇ ਦੂਜੇ ਜਥੇ ਦੇ 62 ਮੈਂਬਰਾਂ ਨੂੰ ਸ੍ਰੀ ਦਰਬਾਰ ਸਾਹਿਬ ਅਮ੍ਰਿਤਸਰ ਤੋਂ ਗ੍ਰਿਫ਼ਤਾਰ ਕਰ ਲਿਆ ( 1924)

8   ਜਨਵਰੀ              —ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਮਾਸਟਰ ਤਾਰਾ ਸਿੰਘ ਤੇ ਭਾਰਤ ਦੇ ਪ੍ਰਧਾਨ ਮੰਤਰੀ ਪੰਡਿਤ ਜਵਾਹਰ ਲਾਲ ਨਹਿਰੂ ਦੇ ਵਿਚਕਾਰ ਪੰਜਾਬੀ ਸੂਬੇ ਸੰਬੰਧੀ                                                  ਗੱਲਬਾਤ ਹੋਈ                            (1961)

9   ਜਨਵਰੀ                  —ਅਕਾਲੀ ਲਹਿਰ ਦੇ ਮੋਢੀ ਮਾਸਟਰ ਮੋਤਾ  ਸਿੰਘ ਜੀ ਜਲੰਧਰ ਵਿਖੇ ਅਕਾਲ ਚਲਾਣਾ ਕਰ ਗਏ (1960)

10  ਜਨਵਰੀ               —ਸਿੰਘ ਨੇ ਦਿੱਲੀ ਉੱਪਰ ਪਾਣੀਪਤ ਵੱਲੋਂ ਹਮਲਾ ਕੀਤਾ ਤੇ ਜਿੱਤ ਪ੍ਰਾਪਤ ਕੀਤੀ (1770)

ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਮਾਸਟਰ ਤਾਰਾ ਸਿੰਘ ਪੰਜਾਬੀ ਸੂਬੇ ਦੀ ਸੰਵਧਾਨੀਕ ਲੜਾਈ ਲੜਨ ਦਾ ਐਲਾਨ ਕੀਤਾ (1961)

11  ਜਨਵਰੀ              — ਜਹਾਨ  ਖਾਨ  ਦੀਆਂ ਫੌਜ ਤੇ ਸਿੰਘ ਦੇ ਵਿਚਕਾਰ ਸ੍ਰੀ ਅਮ੍ਰਿਤਸਰ ਵਿੱਚ ਟੱਕਰ ਹੋਈ (1797)

ਸ਼੍ਰੋਮਣੀ ਅਕਾਲੀ ਦਲ ਦੇ ਆਗੂ ਜਥੇਦਾਰ ਊਧਮ ਸਿੰਘ ਨਗੋਕੇ ਦਾ ਚੰਡੀਗਰ ਵਿੱਚ ਅਕਾਲ ਚਲਾਣਾ(1966)

12  ਜਨਵਰੀ            —- ਸਿੱਖ ਹਿਸਟਰੀ  ਸੁਸਾਇਟੀ ਣੇ ਇੱਕ ਮੀਟਿੰਗ ਕਰਕੇ ਸਿੱਖ ਸੈਂਟਰਲ ਖੋਲਣ ਦਾ ਫੈਸਲਾ ਕੀਤਾ (1946)

ਪੰਥ ਨੇ ਸ੍ਰੀ ਅਨੰਦਪੁਰ ਸਾਹਿਬ ਦਾ ਪ੍ਰਬੰਧ ਸੰਭਾਲਿਆ (1923)

13  ਜਨਵਰੀ           —-ਸਿੱਖਾਂ ਤੇ ਅੰਗਰੇਜ਼ਾਂ ਵਿਚਕਾਰ  ਚਿੱਲਿਆਂ ਵਾਲੀ ਲੜਾਈ (1849)

ਸਰਦਾਰ ਲਛਮਣ ਸਿੰਘ ਗਿੱਲ , ਮੁੱਖ ਮੰਤਰੀ ਪੰਜਾਬ ਨੇ ਪੰਜਾਬੀ ਨੂੰ ਜਿਲਾ ਪੱਧਰ ਤੇ ਜਾਰੀ ਕੀਤਾ (1968)

14  ਜਨਵਰੀ             —ਸਿੱਖਾਂ ਨੇ ਜਥੇਦਾਰ ਜੱਸਾ ਸਿੰਘ ਆਹਲੂਵਾਲੀਆ ਦੀ ਅਗਵਾਈ ਵਿੱਚ ਸਰਹੰਦ ਫਤਹਿ ਕੀਤੀ (1914)

ਅੰਗਰੇਜ਼ ਸਰਕਾਰ ਨੇ ਗੁਰੂਦਵਾਰਾ ਰਕਾਬ ਗੰਜ ਦੀ ਕੰਠ ਢਾਹੀ (1914)

15   ਜਨਵਰੀ          — ਭਗਤ ਨਾਮ ਦੇਵ ਜੀ ਜੋਤੀ ਜੋਤ ਸਮਾਏ ਬਾਬਾ ਕਰਮ ਸਿੰਘ ਜੀ ਹੋਤੀ ਮਰਦਾਂ ਚੜ੍ਹਾਈ ਕਰ ਗਏ

ਪੂੰਡਰੀ ਹਰਿਆਣਾ ਵਿਖੇ ਇੱਕ ਸਾਕੇ ਵਿੱਚ 4 ਸਿੰਘ ਸ਼ਹੀਦ ਕੀਤੇ ਗਏ (1978)

16 ਜਨਵਰੀ ——-ਸ਼੍ਰੋਮਣੀ ਅਕਾਲੀ ਦਲ ਦੇ ਆਗੂ ਜਥੇਦਾਰ ਊਧਮ ਸਿੰਘ ਨਾਗੋਕੇ ਦੀ ਪ੍ਰਧਾਨਗੀ ਹੇਠ ਹੋਈ ਇਕੱਤਰਤਾ ਵਿੱਚ ਸੀਮਾਂ ਕਮਿਸ਼ਨ ਦੇ ਬਾਈਕਾਟ ਦਾ ਐਲਾਨ ਕੀਤਾ                                        (1928)

ਸਰਦਾਰ ਚੜਤ ਸਿੰਘ  ਸ਼ੁੱਕਰਚਕੀਆ  ਨੇ ਗੁਜਰਾਂ ਵਾਲਾਂ ਤੇ ਕਬਜ਼ਾ ਕੀਤਾ (1977)

17 ਜਨਵਰੀ  ——–ਸ਼੍ਰੋਮਣੀ ਅਕਾਲੀ ਦਲ ਵੱਲੋਂ ਅਮਰਜੈਂਸੀ ਵਿਰੁੱਧ ਲੱਗਾਇਆ ਮੋਰਚਾ ਫਤਹਿ ਹੋਇਆ (1977)

ਸਰਦਾਰ ਜੱਸਾ ਸਿੰਘ ਆਹਲੂਵਾਲੀਆ ਨੇ ਅਮ੍ਰਿਤਸਰ ਵਿਖੇ ਅਹਿਮਦ ਸ਼ਾਹ ਅਬਦਾਲੀ ਤੇ ਜਰਨੈਲ ਜਹਾਂ ਖਾਂ ਨੂੰ lਕ ਤੋੜ੍ਹਵੀਂ ਹਰ ਦਿੱਤੀ (1767)

18 ਜਨਵਰੀ ——–16 ਨਾਮਧਾਰੀ ਸਿੱਖ ਬਗਾਵਤ ਦੇ ਕੇਸ ਵਿੱਚ ਅੰਗਰੇਜ਼ਾਂ ਵੱਲੋਂ ਤੋਂਪਾਣ ਨਾਲ ਉੱਡ ਕੇ ਸ਼ਹੀਦ ਕੀਤੇ ਗਏ

ਗਿਆਨੀ ਗੁਰਮੁਖ ਸਿੰਘ ਮੁਸਾਫਰ ਅਕਾਲ ਚਲਾਣਾ ਕਰ ਗਏ (1976)

19 ਜਨਵਰੀ ——–ਸਰਦਾਰ ਸੇਵਾ ਸਿੰਘ ਠੀਕਰੀ ਵਾਲੇ ਲੰਬੀ ਭੁਗਤਣ ਉਪਰੰਤ ਸ਼ਹੀਦੀ ਪਾਈ  (1935)

ਸ੍ਰੀ ਦਰਬਾਰ ਸਾਹਿਬ ,ਅਮ੍ਰਿਤਸਰ ਦਾ ਮੋਰਚਾ ਫਤਹਿ ਹੋਇਆ (1922)

ਅੰਗਰੇਜ਼ਾਂ ਨੇ ਬਾਬਾ ਖੜਕ ਸਿੰਘ ਨੂੰ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਸੱਜੇ ਦਿਵਾਨ ਵਿੱਚ ਚਾਬੀਆਂ ਸਪੁਰਦ ਕੀਤੀਆਂ

20 ਜਨਵਰੀ ——–ਬੱਬਰ ਅਕਾਲੀ ਕੇਸ ਦੀ ਸੁਣਵਾਈ ਦੋਰਾਨ 5 ਨੂੰ ਫਾਂਸੀ 11 ਨੂੰ ਉਮਰ ਕੈਦ ਅਤੇ 38 ਬੱਬਰਾਂ ਨੂੰ 4-4 ਸਾਲ ਦੀ ਕੈਦ ਦਾ ਹੁਕਮ ਸੁਣਾਇਆ (1926)

ਸ਼੍ਰੋਮਣੀ ਦਲ ਨੇ ਪੰਜਾਬ ਦੀਆਂ ਵਿਰੋਧੀ ਪਾਰਟੀਆਂ ਨੂੰ ਲੈਕੇ ਪੰਜਾਬ ਐਸਮਲੀ ਦਾ ਜਬਰਦਸਤ ਘੇਰਾਓ ਕੀਤਾ (1981)

21 ਜਨਵਰੀ ——–ਗਵਰਨਰ ਪੰਜਾਬ ਨੇ ਗੁਰੂਦਵਾਰਾ ਬਿਲ ਦਾ ਖਰੜ੍ਹਾਂ ਪ੍ਰਕਾਸ਼ਿਤ ਕਰਵਾਇਆ (1925)

ਅੰਗਰੇਜ਼ਾਂ ਤੇ ਸਿੱਖਾਂ ਵਿੱਚ ਬੱਦੋਵਾਲ ਦੀ ਲੜਾਈ ਹੋਈ (1846)

22 ਜਨਵਰੀ ——–ਮੁਲਤਾਨ ਦਾ ਹਿੱਸਾ ਅੰਗਰੇਜ਼ਾਂ ਦੇ ਕਬਜ਼ੇ ਵਿੱਚ ਆਇਆ (1848)

23 ਜਨਵਰੀ ——–ਪੰਜਾਬੀ ਸੂਬੇ ਮੋਰਚੇ ਦੇ ਦੋਰਾਨ ਸਰਦਾਰ ਤੀਰਥ ਸਿੰਘ ਜੀ ਦੀ ਸ਼ਹੀਦੀ (1960)

24 ਜਨਵਰੀ ——–ਸ੍ਰੀ ਅਕਾਲ ਤਖਤ ਸਾਹਿਬ ਦੇ ਸਨਮੁਖ ਭਰੇ ਦਿਵਾਨ ਵਿੱਚ ਇੱਕ ਬੀਬੀ ਕਲੋਂ ਤਰਨਤਾਰਨ ਵਿਕਕਹੇ ਪੁਜਾਰੀਆਂ ਦੇ ਅੱਤਿਆਚਾਰ  ਬਾਰੇ ਦੱਸਿਆ (1921)

25 ਜਨਵਰੀ ——–ਸ੍ਰੀ ਅਕਾਲ ਤਖਤ ਤੋਂ ਪੰਥ ਦੀ ਅਰਦਾਸ ਵਿੱਚ ਜਿਨ੍ਹਾਂ ਗੁਰੂਧਾਮਾਂ ਨੂੰ ਪੰਥ ਤੋਂ ਵਿਛੋੜਿਆ ਗਿਆ ਹੈ ਸ਼ਾਮਲ ਕਰਣ lਇ ਕਿਹਾ (1925)

26 ਜਨਵਰੀ ——–ਪੁਜਾਰੀਆਂ ਦੇ ਕਬਜ਼ੇ ਵਿੱਚੋਂ ਸ੍ਰੀ ਦਰਬਾਰ ਸਾਹਿਬ ਸ੍ਰੀ ਤਰਨਤਾਰਨ ਦਾ ਪ੍ਰਬੰਧ ਪੰਥਕ ਹੱਥਾਂ ਵਿੱਚ ਆਇਆ (1921)

27 ਜਨਵਰੀ ——–ਸਿੱਖ ਪੰਥ ਦੇ ਉੱਘੇ ਜਰਨੈਲ ਬਾਬਾ ਦੀਪ ਸਿੰਘ ਜੀ (ਸ਼ਹੀਦ) ਦਾ ਜਨਮ ਪਿੰਡ ਵਿੰਡ ਵਿਖੇ ਹੋਇਆ (1682)

28 ਜਨਵਰੀ ——–ਸ਼੍ਰੀ ਗੁਰੂ ਨਾਨਕ ਦੇਵ ਜੀ ਆਪਣੀ ਚੌਥੀ ਉਦਾਸੀ ਵਿੱਚ ਮੱਕੇ ਪੁੱਜੇ (1520)

ਸ਼੍ਰੋਮਣੀ ਅਕਾਲੀ ਦਲ ਨੇ ਮਹਾਰਾਸ਼ਟਰਾ ਮੰਗ ਦੀ ਹਮਾਇਤ ਕੀਤੀ (1956)

29 ਜਨਵਰੀ ——–ਸਰਦਾਰ ਦਰਸ਼ਨ ਸਿੰਘ ਫੇਰੋਓਮਾਨ ਦੀ ਅਗਵਾਈ ਹੇਠ 500 ਸਿੰਘ ਦਾ 14 ਵਾਂ ਸ਼ਹੀਦੀ ਜਥਾ ਜੈਤੋਂ ਵਿੱਚ ਗ੍ਰਿਫ਼ਤਾਰ ਕੀਤਾ ਗਿਆ (1925)

ਅੰਗਰੇਜ਼ਾਂ ਤੇ ਸਿੱਖਾਂ ਦੀ ਜੰਗ ਪਿੰਡ ਅਲੀਵਾਲ (ਜਗਰਾਉਂ) ਵਿਚ ਹੋਈ ਜਿਸ ਵਿੱਚ ਸਿੱਖਾਂ ਦਾ ਭਾਰੀ ਨੁਕਸਾਂ ਹੋਇਆ (1846)

30 ਜਨਵਰੀ ——–ਸ਼੍ਰੋਮਣੀ ਅਕਾਲੀ ਦਲ ਦੇ ਕਾਰਜਕਾਰੀ ਪ੍ਰਧਾਨ ਜਥੇਦਾਰ ਉਜਾਗਰ ਸਿੰਘ ਸੇਖਵਾਂ ਅਕਾਲ ਚਲਾਣਾ ਕਰ ਗਏ (1990)

31 ਜਨਵਰੀ ——–ਕਿਰਪਾਨ ਤੇ ਲਾਈ ਗਈ ਪਾਬੰਧੀ ਵਿਰੁੱਧ ਮੋਰਚਾ ਸਰਕਾਰ ਵੱਲੋਂ ਦਫਾ 144 ਹਟਾਏ ਜਾਣ ਤੇ ਖਤਮ ਹੋਇਆ (1936)

WAHEGURU JI KA KHALSA WAHEGURU JI KI FTHI

Nirmal Anand

Add comment

Translate »