ਮਹਾਰਾਜਾ ਰਣਜੀਤ ਸਿੰਘ ਵਕਤ ਪੰਜਾਬ ਦਾ ਖ਼ਾਲਸਾ ਰਾਜ ਪੂਰੀ ਦੁਨਿਆ ਤੇ ਛਾਇਆ ਹੋਇਆ ਸੀ 1 ਪੂਰੇ ਰਾਜ ਵਿਚ ਅਮਨ-ਚੈਨ ਤੇ ਸੁਖ-ਸ਼ਾਂਤੀ ਸੀ1 ਪੰਜਾਬ ਦੁਨਿਆ ਵਿਚ ਇਕ ਖੁਸ਼ਹਾਲ ਦੇਸ਼ ਦੇ ਨਾਂ ਨਾਲ ਜਾਣਿਆ ਜਾਂਦਾ ਸੀ ਜਿਥੇ ਯਰੋਪ ਤੇ ਅਮਰੀਕਾ ਦੇ ਵਖ ਵਖ ਕਿਤਿਆਂ ਦੇ ਲੋਕ ਵਸਣਾ ਪਸੰਦ ਕਰਦੇ ਸੀ 1ਮਹਾਰਾਜਾ ਰਣਜੀਤ ਸਿੰਘ ਦੇ ਦਰਬਾਰ ਵਿਚ ਫਰਾਂਸ, ਇਟਲੀ, ਜਰਮਨੀ, ਹੰਗਰੀ, ਰੂਸ ਅਤੇ ਅਮਰੀਕੀ ਅਫਸਰਾਂ ਦਾ ਵੇਰਵਾ ਸੁਣਨ ਨੂੰ ਮਿਲਦਾ ਹੈ 1 ਮਹਾਰਾਨੀ ਵਿਕਟੋਰਿਆ ਨੇ ਵੀ ਇਸ ਗਲ ਖਲਾਸਾ ਕੀਤਾ ਸੀ ਕੀ ਇਗ੍ਲੈੰਡ ਤੋ ਬਾਦ ਪੰਜਾਬ ਰਾਜ ਸੰਸਾਰ ਦਾ ਦੂਜਾ ਵਡਾ ਤੇ ਸ਼ਕਤੀਸ਼ਾਲ ਦੇਸ਼ ਸੀ 1 ਮਹਾਰਾਜਾ ਦਲੀਪ ਸਿੰਘ ਨਾਲ ਉਸਦਾ ਵਰਤਾਵ , ਪੰਜਾਬ ਬਾਰੇ ਉਸਦੀਆਂ ਭਾਵਨਾਵਾਂ ਦਾ ਪ੍ਰਤਖ ਸਬੂਤ ਹੈ 1 ਉਸ ਨੂੰ 70 ਹਜ਼ਾਰ ਏਕੜ ਦੀ ਏਸਟੇਟ ਲੇਕੇ ਦੇਣੀ , ਪੁਤਰਾਂ ਵਰਗਾ ਪਿਆਰ ਕਰਨਾ ,ਉਸਦੀਆਂ ਪੇਂਟਿੰਗ ਬੰਨਵਾਣੀਆਂ ਤੇ ਖੁਦ ਵੀ ਬਨਾਣੀਆ, ਆਪਣੇ ਬਚਿਆਂ ਦੇ ਬਰਾਬਰ ਥਾਂ ਦੇਣੀ , ਘੰਟਿਆਂ ਬਧੀ ਉਸ ਨਾਲ ਗਲਾਂ ਕਰਨੀਆ ,ਉਸਦੇ ਬਚਿਆਂ ਪਿਆਰ ਕਰਣਾ ਆਦਿ 1 ਮਹਾਰਾਨੀ ਦੀ ਆਪਣੇ ਪਰਿਵਾਰ ਨੂੰ ਛੋੜਕੇ ,ਪੂਰੇ ਸੰਸਾਰ ਵਿਚ ਸ਼ਾਇਦ ਇਕ ਮਹਾਰਾਜਾ ਦਲੀਪ ਹੀ ਸੀ ਜੋ ਜਦੋਂ ਚਾਹੇ ਮਹਾਰਾਨੀ ਨੂੰ ਮਿਲ ਸਕਦਾ ਸੀ1 ਉਹ ਗਲ ਵਖਰੀ ਹੈ ਕੀ ਦਲੀਪ ਦੇ ਬਦਲਣ ਨਾਲ ਉਸਦੇ ਵਤੀਰੇ ਵਿਚ ਵੀ ਕੁਝ ਬਦਲਾਵ ਆ ਗਿਆ 1 ਪਰ ਉਸਨੇ ਇਹ ਰਿਸ਼ਤਾ ਅੰਤ ਤਕ ਨਿਭਾਇਆ ਹੈ1
ਪੰਜਾਬ ਦੀ ਸ਼ਾਨੋ ਸ਼ੋਕਤ 1839 ਵਿੱਚ ਮਹਾਰਾਜਾ ਰਣਜੀਤ ਸਿੰਘ ਦੇ ਅਕਾਲ ਚਲਾਣੇ ਦੇ ਨਾਲ ਨਾਲ ਖਤਮ ਹੁੰਦੀ ਚਲੀ ਗਈ 1 ਡੋਗਰਿਆਂ ਦੀਆਂ ਸਾਜਸ਼ਾਂ, ਖੁਦਗਰਜ ਦਰਬਾਰੀਆਂ ਤੇ ਸਿਖ ਫੌਜ਼ ਵਿਚਲੇ ਕੁਝ ਕੁ ਮੂੰਹ-ਜ਼ੋਰ ਹਿੱਸਿਆਂ ਨੇ ਰਲ-ਮਿਲ ਕੇ ਪੰਜਾਹ ਸਾਲਾ ਸਿੱਖ ਰਾਜ ਦਾ ਨਮੋਸ਼ੀ ਭਰਿਆ ਅੰਤ ਕਰ ਦਿੱਤਾ1 ਜੋ ਖਾਲਸਾ ਰਾਜ ਉਨੀਵੀ ਸਦੀ ਦੇ ਪਹਿਲੇ ਅਧ ਤਕ ਲਦਾਖ , ਕਸ਼ਮੀਰ , ਪਿਸ਼ਾਵਰ , ਅਟਕ ਤੋਂ ਖੈਬਰ ਅਤੇ ਘੈਬਰ ਤੋਂ ਲੈਕੇ ਸਤਲੁਜ ਦਰਿਆ ਤਕ ਫੈਲ ਚੁਕਿਆ ਸੀ, ਸਭ ਮਿੱਟੀ ਵਿਚ ਮਿਲ ਗਿਆ1 ਲਾਹੋਰ ਦਰਬਾਰ ਦਾ ਅਸਮਾਨਾਂ ਨਾਲ ਗਲਾਂ ਕਰਦਾ ਆਲੀਸ਼ਾਨ ਮਹਲ ਢੇਹ-ਢੇਰੀ ਹੋ ਗਿਆ 1ਮਹਾਰਜਾ ਰਣਜੀਤ ਸਿੰਘ ਦਾ ਖਾਨਦਾਨ ਵਾਰੀ ਵਾਰੀ ਆਪਸੀ ਵਿਰੋਧਾਂ, ਅਤੇ ਦੂਰ-ਅੰਦੇਸ਼ੀ ਦੀ ਘਾਟ ਵਾਲ਼ੇ ਹੰਕਾਰੇ ਹੋਏ ਸਰਦਾਰਾਂ ਦੀਆਂ ਸਾਜਿਸ਼ਾਂ ਦੀ ਭੇਟਾ ਚੜ੍ਹ ਗਿਆ।
ਦਲੀਪ ਸਿੰਘ ਅਜੇ ਮਸੇ 10 ਕੁ ਮਹੀਨਿਆਂ ਦਾ ਵੀ ਨਹੀ ਸੀ ਹੋਇਆ ਜਦ ਮਹਾਰਾਨੀ ਜਿੰਦ ਕੌਰ ਦੀਆਂ ਖੁਸ਼ੀਆਂ ਦਾ ਸੂਰਜ ਡੁਬ ਗਿਆ1 ਸੰਭਾਵੀ ਖਤਰਿਆਂ ਤੇ ਆਪਸੀ ਖੂਨੀ ਟਕਰਾਵ ਤੋਂ ਡਰਦੀ ਮਹਾਰਾਨੀ ਜਿੰਦਾ ,ਮਹਾਰਾਜੇ ਦੀ ਮੋਤ ਪਿਛੋਂ ਦਲੀਪ ਨੂੰ ਲੇਕੇ ਜੰਮੂ ਚਲੀ ਗਈ ਤੇ ਰਾਜੇ ਧਿਆਨ ਸਿੰਘ ਦੀ ਦੇਖ ਰੇਖ ਵਿਚ ਰਹੀ 1 ਇਸ ਵਿਚ ਵੀ ਧਿਆਨ ਸਿੰਘ ਦੀ ਕੋਈ ਚਾਲ ਹੋਵੇਗੀ 1 ਸ਼ਾਇਦ ਮਹਾਰਾਨੀ ਦੇ ਹੁੰਦਿਆਂ ਡੋਗਰੇ ਉਹ ਕੁਝ ਨਾ ਕਰ ਸਕਦੇ ਜੋ ਉਨ੍ਹਾ ਨੇ ਸਿਖ ਕੋਮ ਨਾਲ ਕੀਤਾ ਸੀ 1 ਉਹ ਕੁਝ ਨਾ ਵਾਪਰਦਾ ਜੋ ਵਾਪਰਿਆ ਸੀ 1 ਮਹਾਰਾਨੀ ਜਿੰਦਾ ਦੇ ਹੁੰਦਿਆਂ ਡੋਗਰਿਆਂ ਦੀਆਂ ਚਾਲਾਂ ਕਾਮਯਾਬ ਨਾ ਹੁੰਦੀਆਂ ਕਿਓਂਕਿ ਮਹਾਰਾਨੀ ਖੂਬਸੂਰਤ ਹੋਣ ਦੇ ਨਾਲ ਨਾਲ ਬਹੁਤ ਸਮਝਦਾਰ , ਦੂਰ ਅੰਦੇਸ਼, ਰਾਜਨੀਤੀ ਨੂੰ ਸਮਝਣ ਵਾਲੀ ਤੇ ਦਲੇਰ ਔਰਤ ਸੀ ਜਿਸਤੋਂ ਅੰਗਰੇਜ਼ ਵੀ ਡਰਦੇ ਸੀ, ਡੋਗਰੇ ਕਿਥੇ ਟਿਕ ਪਾਂਦੇ ?
ਮਹਾਰਾਜਾ ਰਣਜੀਤ ਸਿੰਘ ਦੀ ਛੇਕੜਲੀ ਉਮਰ ਵਿਚ ਵਖ ਵਖ ਕਾਰਣਾ ਕਰਕੇ ਡੋਗਰੇ ਭਰਾ ਰਾਜ ਪ੍ਰਬੰਧ ਵਿਚ ਕਾਫੀ ਭਾਰੂ ਹੋ ਚੁਕੇ ਸਨ 1 ਰਾਜੇ ਧਿਆਨ ਸਿੰਘ ਨੇ ਮਹਾਰਾਜੇ ਰਣਜੀਤ ਸਿੰਘ ਨੂੰ ਐਸਾ ਹਥਾਂ ਤੇ ਪਾਇਆ ਕੀ ਉਸਦੇ ਮਰਦੇ ਸਾਰ ਹੀ ਸਾਰੀਆਂ ਸ਼ਾਹੀ ਵਾਗਾਂ ਉਸ ਦੇ ਹਥ ਵਿਚ ਆ ਗਈਆਂ 1 ਡੋਗਰਿਆਂ ਨੇ ਪੁਰਾਣੇ ਸਿਖ ਸਰਦਾਰਾਂ ਦੀ ਤਾਕਤ ਤੋੜਨ ਲਈ ਦਿਲੋਂ-ਜਾਂ ਨਾਲ ਵਾਹ ਲਗਾਈ 1 ਕੋਈ ਸਰਦਾਰ ਐਸਾ ਨਾ ਰਿਹਾ ਜੋ ਉਸਦੇ ਕਿਸ ਇਕ ਮਰਜ਼ੀ ਦੀ ਮੁਖਾਲਫਤ ਕਰਨ ਦੀ ਤਾਕਤ ਜਾਂ ਦਲੇਰੀ ਰਖਦਾ ਹੋਵੇ , ਚਾਹੇ ਰਣਜੀਤ ਸਿੰਘ ਦੇ ਆਪਣੇ ਪੁਤਰ ਹੋਣ 1 ਮਹਾਰਾਜੇ ਦੀ ਹਜੂਰ ਵਿਚ ਵਜ਼ੀਰ ਦੀ ਆਗਿਆ ਬਿਨਾ ਕੋਈ ਨਹੀ ਸੀ ਜਾ ਸਕਦਾ , ਕਈ ਵਾਰ ਮਹਾਰਾਜੇ ਦੇ ਆਪਣੇ ਪੁਤਰ ਵੀ ਕਈ ਕਈ ਘੰਟੇ ਉਡੀਕ ਵਿਚ ਖੜੇ ਰਹਿੰਦੇ 1
ਖੜਕ ਸਿੰਘ ਨੂੰ ਤਾਂ ਆਪਣੀਆ ਕੋਝੀਆਂ ਚਾਲਾਂ ਨਾਲ ਧਿਆਨ ਸਿੰਘ ਨੇ ਪਹਿਲੇ ਹੀ ਨਾਕਾਬਿਲ ਤੇ ਨਿਕੰਮਾ ਸਾਬਤ ਕਰ ਦਿਤਾ ਸੀ 1 ਸ਼ੇਰ ਸਿੰਘ ਨਾਲ ਮਹਾਰਾਜੇ ਨੂੰ ਕੋਈ ਮੋਹ ਨਹੀਂ ਸੀ 1 ਕਦੇ ਕਦਾਈ ਕਿਸੇ ਮੁਹਿਮ ਤੇ, ਹੋਰ ਸਰਦਾਰਾਂ ਵਾਂਗ ਉਸ ਨੂੰ ਵੀ ਘਲ ਦਿੰਦਾ 1 ਹੀਰਾ ਸਿੰਘ ਜੋ ਰਾਜੇ ਧਿਆਨ ਸਿੰਘ ਦਾ ਪੁਤਰ ਸੀ ਮਹਾਰਾਜੇ ਨੂੰ ਆਪਣੇ ਪੁਤਰਾਂ ਤੋ ਵੀ ਵਧ ਪਿਆਰਾ ਲਗਣ ਲਗ ਪਿਆ 1 ਕਹਿੰਦੇ ਹਨ ਹਰ ਰੋਜ਼ ਹੀਰਾ ਸਿੰਘ ਦੇ ਸਰਹਾਣੇ ਹੇਠ 500 ਰੁਪਏ ਦੀ ਥੈਲੀ ਰਖੀ ਜਾਂਦੀ ਜੋ ਸਵੇਰੇ ਉਠ ਕੇ ਗਰੀਬਾਂ ਵਿਚ ਵੰਡ ਦਿਤੀ ਜਾਂਦੀ 1 ਰਾਜੇ ਧਿਆਨ ਸਿੰਘ ਨੂੰ ਜਨਾਨੇ-ਖਾਨੇ ਵਿਚ ਜਾਣ ਦੀ ਵੀ ਖੁਲ ਸੀ 1 ਜਨਾਨੇ- ਖਾਨੇ ਦੀਆ ਔਰਤਾਂ ਉਸਦੇ ਹੁਕਮ ਵਿਚ ਸਨ 1 ਮਹਾਰਾਜੇ ਦੀ ਹਰ ਇਕ ਗਲ ਇਥੋਂ ਤਕ ਕਿ ਗੁਪਤ ਗਲਾਂ ਦੀ ਵੀ ਧਿਆਨ ਸਿੰਘ ਨੂੰ ਖਬਰ ਹੁੰਦੀ 1 ਮਹਾਰਾਜਾ ਰਣਜੀਤ ਸਿੰਘ ਦੀ ਮੋਤ ਤੋ ਬਾਦ ਜਦੋਂ ਖੜਕ ਸਿੰਘ ਨੇ ਇਸਦਾ ਜਨਾਨੇ-ਖਾਨੇ ਵਿਚ ਜਾਣਾ ਬੰਦ ਕੀਤਾ ਜਿਸਦਾ ਬਾਕੀ ਸਾਰੇ ਸਰਦਾਰਾਂ ਨੇ ਸਵਾਗਤ ਕੀਤਾ ਤਾਂ ਖੜਕ ਸਿੰਘ ਨਾਲ ਇਸਦਾ ਤਕਰਾਰ ਸ਼ੁਰੂ ਹੋ ਗਿਆ 1
ਕਈ ਇਤਿਹਾਸਕਾਰ ਇਹ ਵੀ ਲਿਖਦੇ ਹਨ ਕੀ ਮਹਾਰਾਜੇ ਦੀ ਛੇਕੜਲੀ ਉਮਰ ਵਿਚ ਰਾਜਾ ਧਿਆਨ ਸਿੰਘ ਨੇ ਰਸੋਈ ਘਰ ਦੀਆਂ ਔਰਤਾ ਨਾਲ ਮਿਲਕੇ ਅੰਦਰਖਾਨੇ ਮਹਾਰਾਜੇ ਨੂੰ ਖਾਣੇ ਵਿਚ ਐਸਾ ਜਹਿਰ ਮਿਲਾ ਕੇ ਦਿੰਦਾ ਰਿਹਾ ਜਿਸ ਨਾਲ ਮਹਾਰਾਜਾ ਜਲਦੀ ਹੀ ਇਸ ਸੰਸਾਰ ਤੋ ਕੂਚ ਕਰ ਜਾਏ 1 ਪਿਛੇ ਕੋਈ ਨਿਸ਼ਾਨ ਬਾਕੀ ਨਾ ਰਹਿ ਜਾਏ, ਉਨਾ ਔਰਤਾਂ ਨੂੰ ਮਹਾਰਾਜੇ ਦੀ ਅਰਥੀ ਨਾਲ ਜਬਰਦਸਤੀ ਸੜਨ ਤੇ ਮਜਬੂਰ ਕਰ ਦਿਤਾ ਗਿਆ 1
ਮਾਹਾਰਜਾ ਰਣਜੀਤ ਸਿੰਘ ਦੇ ਫੈਸਲੇ ਅਨੁਸਾਰ ਉਸਦੀ ਮੋਤ ਤੋਂ ਬਾਦ ਮਹਾਰਾਜਾ ਖੜਕ ਸਿੰਘ ਗਦੀ ਤੇ ਬੈਠਾ ਤੇ ਵਜ਼ੀਰ ਧਿਆਨ ਸਿੰਘ ਬਣਿਆ 1 ਡੋਗਰੇ ਭਰਾਵਾਂ ਨੇ ਇਕ ਸਾਜਿਸ ਦੇ ਅਧੀਨ ਖੜਕ ਸਿੰਘ ਨੂੰ ਸ਼ਾਹੀ ਮਹਲ ਵਿਚ ਕੈਦ ਕਰਕੇ , ਰਾਜ ਭਾਗ ਦਾ ਸਾਰਾ ਕੰਮ ਕੰਵਰ ਨੌਨਿਹਾਲ ਸਿੰਘ ਦੇ ਹਥ ਵਿਚ ਦੇ ਦਿਤਾ 1 9 ਮਹੀਨੇ ਇਕ ਨਜ਼ਰਬੰਦ ਕੈਦੀ ਦੀ ਹ੍ਸੀਅਤ ਵਿਚ ਜਿੰਦਗੀ ਨਾਲ ਲੜਦੇ ਲੜਦੇ ਖੜਕ ਸਿੰਘ ਦੀ ਮੋਤ ਹੋ ਗਈ 1 ਰਾਜ ਗਦੀ ਦਾ ਵਾਰਸ ਕੰਵਰ ਨੋਨਿਹਾਲ ਸਿੰਘ ਸੀ ਜਿਸਦਾ ਰਾਜ ਤਿਲਕ ਹੋਣ ਤੋ ਪਹਿਲਾਂ ਹੀ ਕਤਲ ਕਰਵਾ ਦਿਤਾ ਗਿਆ1 ਖੜਕ ਸਿੰਘ ਦੀ ਪਤਨੀ ਤੇ ਨੋਨਿਹਾਲ ਸਿੰਘ ਦੀ ਮਾਤਾ ਚੰਦ ਕੋਰ ਨੂੰ ਸ਼ੇਰ ਸਿੰਘ ਦੇ ਹੁਕਮ ਨਾਲ ਧਿਆਨ ਸਿੰਘ ਨੇ ਪਥਰਾਂ ਨਾਲ ਮਰਵਾ ਦਿਤਾ ਗਿਆ 1 ਧਿਆਨ ਸਿੰਘ ਨੇ ਮਾਰਨ ਵਾਲੀਆਂ ਔਰਤਾਂ ਦੇ ਹਥ ਕੰਨ ਕਟ ਕੇ ਉਨ੍ਹਾ ਨੂੰ ਦਰਿਆ ਦੇ ਉਸਪਾਰ ਸੁਟਵਾ ਦਿਤਾ 1 ਨੋਨਿਹਾਲ ਸਿੰਘ ਦੀ ਵਿਧਵਾ ਪਤਨੀ ਜੋ ਬਚੇ ਦੇ ਮਾਂ ਬੰਨਣ ਵਾਲੀ ਸੀ, ਉਸਦਾ ਵੀ ਖਾਣੇ ਵਿਚ ਜਹਿਰ ਮਿਲਕੇ ਉਹੀ ਹਾਲ ਕੀਤਾ 1
ਦਰਬਾਰ ਵਿਚ ਡੋਗਰਿਆਂ ਦੀ ਸਾਜਸ਼ ਕਾਰਨ ਹੋਏ ਖੂਨੀ ਟਕਰਾਵ ਉਪਰੰਤ ਸ਼ੇਰ ਸਿੰਘ ਗਦੀ ਤੇ ਬੈਠਾ ‘ ਪਰ ਕੁਝ ਹੀ ਸਮੇ ਬਾਦ ਸ਼ੇਰ ਸਿੰਘ ਤੇ ਉਸਦੇ ਪੁਤਰ ਟਿਕਾ ਪ੍ਰਤਾਪ ਸਿੰਘ ਦੋਨੋ ਨੂੰ ਅਜੀਤ ਸਿੰਘ ਤੇ ਲਹਿਣਾ ਸਿੰਘ ਸੰਧਾਵਾਲੀਏ ਨੇ ਕਤਲ ਕਰ ਦਿਤਾ 1 ਸੰਧਾਵਾਲੀਆਂ ਨੇ ਧਿਆਨ ਨੂੰ ਵੀ ਇਸ ਖੂਨੀ ਦੋਰ ਦਾ ਜਿੰਮੇਵਾਰ ਹੋਣ ਦੇ ਨਾਤੇ ਕਤਲ ਕਰ ਦਿਤਾ 1 ਪਿਛਲੇ ਚਾਰ ਸਾਲਾਂ ਵਿਚ ਤਿੰਨ ਮਹਾਰਾਜੇ ਇਕ ਮਹਾਰਾਨੀ ਤੇ ਅਨੇਕਾ ਸਿਖ ਇਸ ਖੂਨ ਖਰਾਬੇ ਤੇ ਬੁਰਚਾ ਗਰਦੀ ਦੀ ਭੇਟ ਚੜੇ 1 ਲਾਹੌਰ ਦਰਬਾਰ ਦੇ ਅਜਿਹੇ ਖੂਨੀ ਦੌਰ ਵਿਚ ਸਤੰਬਰ 1843 ਵਿਚ ਕੁੰਵਰ ਦਲੀਪ ਨੂੰ ਪੰਜਾਬ ਦਾ ਮਹਾਰਾਜਾ ਘੋਸ਼ਿਤ ਕਰ ਦਿਤਾ ਗਿਆ ਤੇ ਮਹਾਰਾਨੀ ਜਿੰਦਾ ਨੂੰ ਉਸਦਾ ਸਰਵਪ੍ਰਸਤ 1 ਪੰਜ ਸਾਲ ਤੇ 11 ਦਿਨ ਦੇ ਦਲੀਪ ਨੂੰ ਸੰਧਾਵਾਲੀਏ ਮੋਢਿਆਂ ਤੇ ਚੁਕ ਕੇ ਲਿਆਏ 1 ਪਿਛੇ ਪਿਛੇ ਮਹਾਰਾਨੀ ਜਿੰਦਾ ਕੁਝ ਸੋਚਦੀ ਚਲੀ ਆ ਰਹੀ ਸੀ 1 ਸੰਧਾਵਾਲੀਏ ਉਸ ਥਾਂ ਪਹੁੰਚੇ ਜਿਥੇ ਧਿਆਨ ਸਿੰਘ ਦੀ ਲਾਸ਼ ਪਈ ਹੋਈ ਸੀ ਜਿਸ ਵਿਚੋਂ ਅਜੇ ਵੀ ਸਜਰੇ ਖੂਨ ਦੀਆ ਧਾਰਾਂ ਵਗ ਰਹੀਆਂ ਸਨ 1
ਸਰਦਾਰ ਲਹਿਣਾ ਸਿੰਘ ਨੇ ਧਿਆਨ ਸਿੰਘ ਦੇ ਮਰਨ ਦੀ ਖੁਸ਼ੀ ਪ੍ਰਗਟ ਕਰਦਿਆਂ, ਗਿਆਨੀ ਗੁਰਮੁਖ ਨੂੰ ਕਿਹਾ ,’ ਪੰਜਾਬ ਦੀ ਆਜ਼ਾਦੀ ਦਾ ਸਭ ਤੋ ਵਡਾ ਵੇਰੀ ਅਜ ਮਗਰੋਂ ਲਥਾ , ਨਵੇਂ ਮਹਾਰਾਜੇ ਨੂੰ ਇਸਦੇ ਲਹੂ ਨਾਲ ਰਾਜ ਤਿਲਕ ਦਿਓ “, ਜਿਸ ਨੂੰ ਸੁਣ ਕੇ ਇਕ ਵਾਰੀ ਤੇ ਮਹਾਰਾਨੀ ਜਿੰਦਾ ਦਾ ਦਿਲ ਵੀ ਕੰਬ ਗਿਆ ਪਰ ਫਿਰ ਉਸਨੇ ਆਪਣੇ ਆਪ ਨੂੰ ਸੰਭਾਲਿਆ 1 ਉਸ ਨੂੰ ਇਕ ਪਾਸੇ ਆਪਣੇ ਪੁੱਤਰ ਦੇ ਰਾਜਗੱਦੀ ਉੱਤੇ ਬੈਠਣ ਦੀ ਖੁਸ਼ੀ ਸੀ , ਦੂਜੇ ਪਾਸੇ ਕੇਸਰ ਦੀ ਥਾਂ ਧਿਆਨ ਸਿੰਘ ਦੇ ਖੂਨ ਦਾ ਤਿਲਕ ਦੇਣ ਦੀ ਬਦਸ਼ਗਨੀ ਤੇ ਉਹਦੀ ਜਾਨ ਨੂੰ ਹੋਣ ਵਾਲ਼ੇ ਸੰਭਾਵੀ ਖਤਰਿਆਂ ਦਾ ਡਰ ਸੀ1 ਪਰ ਫਿਰ ਵੀ ਉਸ ਨੇ ਆਪਣੇ ਖਿਆਲਾਂ ਤੇ ਕਾਬੂ ਪਾਇਆ 1 ਉਹ ਇਹ ਸੋਚ ਕੇ ਖੁਸ਼ ਸੀ, ਉਸਦਾ ਪੁਤਰ ਅਜ ਪੂਰੇ ਪੰਜਾਬ ਦਾ ਮਹਾਰਾਜਾ ਬਣ ਰਿਹਾ ਸੀ 1 ਨਵੇਂ ਮਹਾਰਾਜੇ ਦੀ ਸਲਾਮੀ ਵਾਸਤੇ ਕਿਲੇ ਦੀਆਂ ਕੰਧਾਂ ਤੋ ਤੋਪਾਂ ਦਾਗੀਆਂ ਗਈਆਂ1 ਦਲੀਪ ਸਿੰਘ ਨੂੰ ਤਾਜ ਪਹਿਨਾ ਕੇ ਤਖਤ ਤੇ ਬਿਠਾਇਆ ਗਿਆ, ਨਜਰਾਨੇ ਪੇਸ਼ ਕੀਤੇ ਗਏ1 ਦਲੀਪ ਸਿੰਘ ਵਲੋਂ ਇਕ ਛੋਟੀ ਜਹੀ ਤਕਰੀਰ ਜੋ ਸ਼ਾਇਦ ਮਹਾਰਾਨੀ ਜਿੰਦਾ ਨੇ ਹੀ ਉਸ ਨੂੰ ਰਟਾਈ ਸੀ ਨਾਲ ਸਮਾਗਮ ਖਤਮ ਹੋਇਆ ਜਿਸ ਵਿਚ ਉਸਨੇ ਕਿਹਾ ਕੀ ਓਹ ਪੰਜਾਬ ਤੇ ਪੰਜਾਬ ਵਿਚ ਰਹਿਣ ਵਾਲਿਆਂ ਦੀ ਖੁਸ਼ੀ ਲਈ ਸਭ ਕੁਝ ਕਰਣ ਨੂੰ ਤਿਆਰ ਹੈ1
ਮਹਾਰਾਜਾ ਰਣਜੀਤ ਸਿੰਘ ਦੀ ਛੇਕੜਲੀ ਉਮਰ ਵਿਚ ਵਖ ਵਖ ਕਾਰਣਾ ਕਰਕੇ ਡੋਗਰੇ ਭਰਾ ਰਾਜ ਪ੍ਰਬੰਧ ਵਿਚ ਕਾਫੀ ਭਾਰੂ ਹੋ ਚੁਕੇ ਸਨ 1 ਰਾਜੇ ਧਿਆਨ ਸਿੰਘ ਨੇ ਮਹਾਰਾਜੇ ਰਣਜੀਤ ਸਿੰਘ ਨੂੰ ਐਸਾ ਹਥਾਂ ਤੇ ਪਾਇਆ ਕੀ ਉਸਦੇ ਮਰਦੇ ਸਾਰ ਹੀ ਸਾਰੀਆਂ ਸ਼ਾਹੀ ਵਾਗਾਂ ਉਸ ਦੇ ਹਥ ਵਿਚ ਆ ਗਈਆਂ 1 ਡੋਗਰਿਆਂ ਨੇ ਪੁਰਾਣੇ ਸਿਖ ਸਰਦਾਰਾਂ ਦੀ ਤਾਕਤ ਤੋੜਨ ਲਈ ਦਿਲੋਂ-ਜਾਂ ਨਾਲ ਵਾਹ ਲਗਾਈ 1 ਕੋਈ ਸਰਦਾਰ ਐਸਾ ਨਾ ਰਿਹਾ ਜੋ ਉਸਦੇ ਕਿਸ ਇਕ ਮਰਜ਼ੀ ਦੀ ਮੁਖਾਲਫਤ ਕਰਨ ਦੀ ਤਾਕਤ ਜਾਂ ਦਲੇਰੀ ਰਖਦਾ ਹੋਵੇ , ਚਾਹੇ ਰਣਜੀਤ ਸਿੰਘ ਦੇ ਆਪਣੇ ਪੁਤਰ ਹੋਣ 1 ਮਹਾਰਾਜੇ ਦੀ ਹਜੂਰ ਵਿਚ ਵਜ਼ੀਰ ਦੀ ਆਗਿਆ ਬਿਨਾ ਕੋਈ ਨਹੀ ਸੀ ਜਾ ਸਕਦਾ , ਕਈ ਵਾਰ ਮਹਾਰਾਜੇ ਦੇ ਆਪਣੇ ਪੁਤਰ ਵੀ ਕਈ ਕਈ ਘੰਟੇ ਉਡੀਕ ਵਿਚ ਖੜੇ ਰਹਿੰਦੇ 1
ਖੜਕ ਸਿੰਘ ਨੂੰ ਤਾਂ ਆਪਣੀਆ ਕੋਝੀਆਂ ਚਾਲਾਂ ਨਾਲ ਧਿਆਨ ਨੇ ਪਹਿਲੇ ਹੀ ਨਾਕਾਬਿਲ ਤੇ ਨਿਕੰਮਾ ਸਾਬਤ ਕਰ ਦਿਤਾ 1 ਸ਼ੇਰ ਸਿੰਘ ਨਾਲ ਮਹਾਰਾਜੇ ਨੂੰ ਕੋਈ ਮੋਹ ਨਹੀਂ ਸੀ 1 ਕਦੇ ਕਦਾਈ ਕਿਸੇ ਮੁਹਿਮ ਤੇ, ਹੋਰ ਸਰਦਾਰਾਂ ਵਾਂਗ ਉਸ ਨੂੰ ਵੀ ਘਲ ਦਿੰਦਾ 1 ਹੀਰਾ ਸਿੰਘ ਜੋ ਰਾਜੇ ਧਿਆਨ ਸਿੰਘ ਦਾ ਪੁਤਰ ਸੀ ਮਹਾਰਾਜੇ ਨੂੰ ਆਪਣੇ ਪੁਤਰਾਂ ਤੋ ਵੀ ਵਧ ਪਿਆਰਾ ਲਗਣ ਲਗ ਪਿਆ 1 ਕਹਿੰਦੇ ਹਨ ਹਰ ਰੋਜ਼ ਹੀਰਾ ਸਿੰਘ ਦੇ ਸਰਹਾਣੇ ਹੇਠ 500 ਰੁਪਏ ਦੀ ਥੈਲੀ ਰਖੀ ਜਾਂਦੀ ਜੋ ਸਵੇਰੇ ਉਠ ਕੇ ਗਰੀਬਾਂ ਵਿਚ ਵੰਡ ਦਿਤੀ ਜਾਂਦੀ 1 ਰਾਜੇ ਧਿਆਨ ਸਿੰਘ ਨੂੰ ਜਨਾਨੇ-ਖਾਨੇ ਵਿਚ ਜਾਣ ਦੀ ਵੀ ਖੁਲ ਸੀ 1 ਜਨਾਨੇ- ਖਾਨੇ ਦੀਆ ਔਰਤਾਂ ਉਸਦੇ ਹੁਕਮ ਵਿਚ ਸਨ 1 ਮਹਾਰਾਜੇ ਦੀ ਹਰ ਇਕ ਗਲ ਇਥੋਂ ਤਕ ਕਿ ਗੁਪਤ ਗਲਾਂ ਦੀ ਵੀ ਧਿਆਨ ਸਿੰਘ ਨੂੰ ਖਬਰ ਹੁੰਦੀ 1 ਮਹਾਰਾਜਾ ਰਣਜੀਤ ਸਿੰਘ ਦੀ ਮੋਤ ਤੋ ਬਾਦ ਜਦੋਂ ਖੜਕ ਸਿੰਘ ਨੇ ਇਸਦਾ ਜਨਾਨੇ-ਖਾਨੇ ਵਿਚ ਜਾਣਾ ਬੰਦ ਕੀਤਾ ਜਿਸਦਾ ਬਾਕੀ ਸਾਰੇ ਸਰਦਾਰਾਂ ਨੇ ਸਵਾਗਤ ਕੀਤਾ ਤਾਂ ਖੜਕ ਸਿੰਘ ਨਾਲ ਇਸਦਾ ਤਕਰਾਰ ਸ਼ੁਰੂ ਹੋ ਗਿਆ 1
ਪਹਿਲੇ ਚਾਰ ਸਾਲਾਂ ਵਿਚ ਉਸਦੇ ਚਾਰ ਉੱਤਰਾਧਿਕਾਰੀਆਂ ਖੜਕ ਸਿੰਘ ,ਕੰਵਰ ਨੌਨਿਹਾਲ ਸਿੰਘ ਤੇ ਮਹਾਰਾਜਾ ਸ਼ੇਰ ਸਿੰਘ ਤੇ ਉਸਦਾ ਪੁਤਰ ਕਤਲ ਕਰ ਦਿੱਤੇ ਗਏ 1 ਮਹਾਰਾਜਾ ਸ਼ੇਰ ਸਿੰਘ ਦੀ ਮੌਤ ਪਿੱਛੋਂ ਰਾਜਾ ਧਿਆਨ ਸਿੰਘ ਦਾ, ਜੋ ਪੰਜਾਬ ਦੀ ਆਜ਼ਾਦੀ ਤੇ ਸਿਖ ਕੋਮ ਦਾ ਵੈਰੀ ਸਮਝਿਆ ਜਾਂਦਾ ਸੀ, ਸੰਧਾਵਾਲੀਆਂ ਨੇ ਕਤਲ ਕਰ ਦਿਤਾ 1 ਰਾਣੀ ਜਿੰਦ ਕੌਰ ਦੇ ਪੰਜ ਸਾਲਾ ਪੁੱਤਰ ਮਹਾਰਾਜਾ ਦਲੀਪ ਸਿੰਘ ਦੀ ਸਿੱਖ ਰਾਜ ਦੇ ਵਾਰਸ ਵਜੋਂ 16 ਸਤੰਬਰ 1843 ਵਾਲੇ ਦਿਨ ਤਾਜਪੋਸ਼ੀ ਹੋਈ ,ਮਹਾਰਾਣੀ ਜਿੰਦਾਂ ਨੂੰ ਉਸ ਦਾ ਸਰਪ੍ਰਸਤ ਥਾਪ ਦਿੱਤਾ ਗਿਆ ਤੇ ਸਰਦਾਰ ਲਹਿਣਾ ਸਿੰਘ ਨੂੰ ਵਜੀਰ 1
ਅਜੇ ਮਸਾ ਮਸਾ ਅਠ ਪਹਿਰ ਹੀ ਬੀਤੇ ਸੀ ਅਗਲੇ ਦਿਨ ਹੀ ਹੀਰਾ ਸਿੰਘ ਨੇ ਆਪਣੇ ਪਿਤਾ ਧਿਆਨ ਸਿੰਘ ਦੇ ਕਤਲ ਦਾ ਬਦਲਾ ਲੈਣ ਲਈ 50000 ਫੋਜਾਂ ਤੇ 100 ਤੋਪਾਂ ਨਾਲ ਕਿਲੇ ਨੂੰ ਆ ਘੇਰਿਆ 1 ਦੋਨੋ ਪਾਸਿਉ ਤੋਪਾਂ ਦੀ ਗੜਗੜਾਹਟ ਸ਼ੁਰੂ ਹੋਈ 1 ਲੋਕ ਫਟੜ ਹੋ ਰਹੇ ਸੀ 1 ਮਰ ਰਹੇ ਸੀ 1 ਕਿਲੇ ਵਿਚ ਚੀਕ ਚਹਾੜਾ ਮਚਿਆ ਸੀ ਦਲੀਪ ਆਪਣੀ ਮਾਂ ਦੀ ਗੋਦੀ ਵਿਚ ਡਰਿਆ ਸਹਿਮਿਆ ਬੈਠਾ ਸੀ 1 ਉਸ ਨੂੰ ਸਮਝ ਨਹੀਂ ਸੀ ਆ ਰਹੀ ਕੀ ਬਾਹਰ ਕੀ ਹੋ ਰਿਹਾ ਹੈ 1 ਅਖੀਰ ਜਦ ਸਭ ਸ਼ਾਂਤ ਹੋ ਗਿਆ ਤਾਂ ਉਹ ਮਾਂ ਦੀ ਗੋਦੀ ਵਿਚ ਹੀ ਬੈਠੇ ਬੈਠੇ ਸੋ ਗਿਆ 1 ਸਵੇਰੇ ਪਤਾ ਚਲਿਆ ਕੀ ਸਰਦਾਰ ਲਹਿਣਾ ਸਿੰਘ ਤੇ ਅਜੀਤ ਸਿੰਘ ਲੜਾਈ ਵਿਚ ਮਾਰੇ ਗਏ ਹਨ ,ਗੁਰਮੁਖ ਸਿੰਘ ਮਿਸਰ ਬੇਲੀ. ਅਤਰ ਸਿੰਘ ਸੰਧੇਵਾਲਿਆ , ਸੰਤ ਬੀਰ ਸਿੰਘ ਨੋਰਂਗਾਬਾਦੀ ਸਮੇਤ ਤਿਨ ਸੋ ਸਿੰਘਾ ,ਸਿੰਘਣੀਆ ਤੇ ਬਚਿਆ ਨੂੰ ਕਤਲ ਕਰ ਦਿਤਾ ਗਿਆ ਸੀ 1
ਰਾਜਾ ਹੀਰਾ ਸਿੰਘ ਸਵੇਰੇ ਦਰਬਾਰ ਲਗਾਇਆ ਜਿਸ ਵਿਚ ਮਹਾਰਾਜਾ ਦਲੀਪ ਸਿੰਘ ਦੀ ਫਿਰ ਤਾਜਪੋਸ਼ੀ ਹੋਈ 1 ਜਿਸਦੀ ਮਹਾਰਾਨੀ ਸਰਪ੍ਰਸਤ ਤੇ ਹੀਰਾ ਸਿੰਘ ਵਜੀਰ ਬਣਿਆ 1 ਹੀਰਾ ਸਿੰਘ ਪੰਡਤ ਜਾਲਾ ਦੀ ਮਦਤ ਨਾਲ ਰਾਜ ਕਾਜ ਦਾ ਸਾਰਾ ਪ੍ਰਬੰਧ ਚਲਾਣ ਲਗਾ ਜਿਸ ਵਿਚ ਮਹਾਰਾਨੀ ਜਿੰਦਾ ਤੇ ਮਹਾਰਾਜਾ ਦਲੀਪ ਸਿੰਘ ਦੀ ਕੋਈ ਪੁਝ ਪੜਤਾਲ ਨਹੀਂ ਸੀ 1
ਹੀਰਾ ਸਿੰਘ ਦੇ ਹੁਕਮ ਨਾਲ 7 ਮਈ 1844 ਵਿਚ ਸ਼ੇਰ-ਏ-ਪੰਜਾਬ ਦੇ ਪੁਤਰ ਕਸ਼ਮੀਰਾ ਸਿੰਘ ਨੂੰ ਵੀ ਕਤਲ ਕਰ ਦਿਤਾ ਗਿਆ ਸੀ ਜਿਸ ਤੋਂ ਭੜਕ ਕੇ 21 ਦਸੰਬਰ 1844 ਵਿਚ ਖਾਲਸਾ ਫੌਜਾਂ ਨੇ ਹੀਰਾ ਸਿੰਘ ਨੂੰ ਵੀ ਕਤਲ ਕਰ ਦਿਤਾ 1
ਹੁਣ ਜਵਾਹਰ ਸਿੰਘ ਵਜੀਰ ਬਣਿਆ1 ਆਉਣ ਵਾਲੇ ਖਤਰਿਆਂ ਨੂੰ ਭਾਂਪ ਕੇ ਰਾਣੀ ਜਿੰਦ ਕੌਰਾਂ ਤੇ ਉਸਦੇ ਭਰਾ ਜਵਾਹਰ ਸਿੰਘ ਔਲ਼ਖ ਨੇ ਲਾਹੌਰ ਤੋਂ ਤਕਰੀਬਨ ਤੀਹ ਕਿਲੋਮੀਟਰ ਹਟਵਾਂ, ਅੰਮ੍ਰਿਤਸਰ ਜਿਲੇ ਦੇ ਕਸਬਿਆਂ ਚੋਗਾਵਾਂ-ਲੋਪੋਕੇ ਦੇ ਕੋਲ਼ ਪਿੰਡ ਉਡਰ ਦੇ ਨੇੜੇ ਦਲੀਪ ਸਿੰਘ ਦੇ ਨਾਮ ‘ਤੇ ਦਲੀਪਗੜ੍ਹ ਸ਼ਹਿਰ ਵਸਾਉਣ ਦੀ ਯੋਜਨਾ ਬਣਾਈ । ਤਕਰੀਬਨ 80-100 ਏਕੜ ਜਮੀਨ ਦੇ ਵਿਚ ਇਕ ਵਿਸ਼ਾਲ ਦੁਰਗ ਬਣਵਾਇਆ ਜਿਸਦੇ ਚਾਰ ਦਰਵਾਜ਼ੇ ਸਨ 1 ਇਸਦੇ ਦੁਆਲੇ 2 ਫੁਟ ਚੋੜੀ ਦੀਵਾਰ ਬਣਵਾਈ1 ਇਸ ਦੀਆ ਚਾਰ ਨੁਕਰਾਂ ਤੇ ਚਾਰ ਖੂਹ ਲਗਵਾਏ ਜੋ ਅਜ ਤੋ ਕੁਝ ਦਹਾਕੇ ਪਹਿਲਾਂ ਸਿੰਚਾਈ ਲਈ ਵਰਤੇ ਜਾਂਦੇ ਰਹੇ 1 ਇਕ ਖੂਹ ਮਹਾਰਾਨੀ ਜਿੰਦਾ ਦੇ ਨਾਮ ਨਾਲ ਜਾਣਿਆ ਜਾਂਦਾ ਹੈ 1 ਇਕ ਜਿੰਦਾ ਦੇ ਨਾਂ ਵਾਲਾ ਖੂਹ ਵਿਚ ਅਜੇ ਵੀ ਪਾਣੀ ਮੌਜੂਦ ਹੈ। ਬਾਕੀ ਖੂਹ ਬਿਲਕੁਲ ਸੁੱਕ ਗਏ ਹਨ ਪਰ ਇਸ ਖੂਹ ਵਿਚ ਉੱਪਰਲੀ ਸਤਹਿ ਤੱਕ ਪਾਣੀ ਹੋਣਾ ਹੈਰਾਨੀਜਨਕ ਹੈ 1 ਅਜ ਵੇਹਲੇ ਖੂਹ ਵੀ ਵਰਦਾਨ ਸਾਬਤ ਹੋ ਰਹੇ ਹਨ 1 ਜਦ ਬਾਰਸ਼ਾਂ ਜਿਆਦਾ ਹੁੰਦੀਆਂ ਹਨ ਤੇ ਖਾਲਾਂ ਦੁਆਰਾ ਇਨ੍ਹਾ ਖੂਹਾਂ ਵਿਚ ਪਾਣੀ ਭਰ ਲਿਆ ਜਾਂਦਾ ਹੈ , ਜਿਸ ਨਾਲ ਇਕ ਤਾਂ ਫਸਲਾਂ ਬਰਬਾਦ ਹੋਣ ਤੋ ਬਚ ਜਾਦੀਆਂ ਹਨ ਤੇ ਦੂਸਰਾ ਲੋੜ ਵੇਲੇ ਇਹ ਪਾਣੀ ਸਿਚਾਈ ਦਾ ਕੰਮ ਕਰਦੇ ਹਨ 1 ਆਲੇ ਦੁਆਲੇ ਬਾਗ ਲਗਵਾਏ1 ਇਲਾਕੇ ਦੀਆਂ ਰੌਣਕਾਂ ‘ਚ ਵਾਧਾ ਕਰਨ ਲਈ ਹੋਰ ਥਾਵਾਂ ਤੋਂ ਲਿਆ ਕੇ ਜਿਮੀਦਾਰਾਂ ਨੂੰ ਜ਼ਮੀਨਾ ਅਲਾਟ ਕੀਤੀਆਂ, ਜਿਨ੍ਹਾਂ ਨੇ ਕੁਝ ਪਿੰਡ ਬੰਨੇ 1
ਪਰ ਦਲੀਪ ਗੜ (ਉਡਰ) ਵੱਸਣ ਤੋਂ ਪਹਿਲਾਂ ਹੀ ਉਜੜ ਗਿਆ। ਜਵਾਹਰ ਸਿੰਘ ਤੇ ਮਹਾਰਾਨੀ ਜਿੰਦਾ ਦਾ ਇਹ ਸਪਨਾ ਵਿਚੇ ਹੀ ਰਹਿ ਗਿਆ1
ਜਵਾਹਰ ਸਿੰਘ ਦੇ ਹੁਕਮ ਨਾਲ ਮਹਾਰਾਜਾ ਰਣਜੀਤ ਸਿੰਘ ਤੇ ਪੁਤਰ ਪਿਸ਼ੋਰਾ ਸਿੰਘ ਨੂੰ 30 ਅਗਸਤ 1845 ਕਤਲ ਕੀਤਾ ਗਿਆ ਸੀ 1 ਜਿਸ ਨਾਲ ਖਾਲਸਾ ਫੌਜਾਂ ਨਾਰਾਜ਼ ਹੋ ਗਈਆਂ1 ਅਜੇ ਉਸਾਰੀ ਜਾਰੀ ਸੀ ਕਿ ਲਾਹੌਰ ਦਰਬਾਰ ਤੋਂ ਖਾਨਾਜੰਗੀ ਕਾਰਨ ਹਾਲਾਤ ਵਿਗੜਨ ਦਾ ਸੁਨੇਹਾ ਆ ਗਿਆ। ਜਵਾਹਰ ਸਿੰਘ ਨੂੰ ਖਤਰੇ ਦਾ ਅਹਿਸਾਸ ਹੋ ਚੁਕਾ ਸੀ 1 ਉਹ ਆਪਣੇ ਬਚਾਵ ਵਾਸਤੇ ਮਹਾਰਾਜਾ ਦਲੀਪ ਸਿੰਘ,ਮਹਾਰਾਨੀ ਜਿੰਦਾ ਤੇ ਕੁਝ ਹੋਰ ਦਰਬਾਰੀਆਂ ਨੂੰ ਨਾਲ ਲੈ ਗਿਆ1 ਜਵਾਹਰ ਸਿੰਘ ਦਲੀਪ ਸਿੰਘ ਦੇ ਹਾਥੀ ਉਪਰ ਬੈਠਾ ਆਪਣੇ ਬਚਾਵ ਵਾਸਤੇ ਅਗੇ ਦਲੀਪ ਸਿੰਘ ਨੂੰ ਬਿਠਾ ਕੇ ਜਦੋ ਦਸੀ ਥਾਂ ਤੇ ਪਹੁੰਚਿਆ ਤਾਂ ਸਿਖ ਫੌਜਾਂ ਦੇ ਕੁਝ ਸਰਦਾਰਾਂ ਨੇ ਦਲੀਪ ਸਿੰਘ ਨੂੰ ਹਾਥੀ ਤੋ ਉਤਾਰ ਲਿਆ1 ਜਵਾਹਰ ਸਿੰਘ ਨੂੰ ਇਕ ਝਟਕੇ ਨਾਲ ਜਮੀਨ ਤੇ ਸੁਟ ਕੇ ਉਸਦਾ ਕਤਲ ਕਰ ਦਿਤਾ। ਡਰੇ ਸਹਿਮੇ ,ਮਹਾਰਾਜਾ ਦਲੀਪ ਸਿੰਘ ਨੂੰ ਪਿਆਰ ਨਾਲ ਆਸ਼ਵਾਸਨ ਦਿਤਾ ਕੀ ਉਹ ਮਹਾਰਾਜੇ ਦੇ ਵੇਰੀ ਨਹੀਂ ਹਨ ਤੇ ਹਮੇਸ਼ਾਂ ਉਨ੍ਹਾ ਦੀ ਰਖਿਆ ਕਰਨਗੇ1
ਕੁਝ ਇਤਿਹਾਸਕਾਰ ਸਿਖਾਂ ਤੇ ਅੰਗਰੇਜਾਂ ਦੀ ਲੜਾਈ ਦਾ ਦੋਸ਼ ਜਿੰਦਾ ਦੇ ਸਿਰ ਤੇ ਮੜਦੇ ਹਨ ਕੀ ਸਿਖ ਫੋਜ਼ ਤੋਂ ਭਰਾ ਦਾ ਬਦਲਾ ਲੈਣ ਲਈ ਜਿੰਦਾ ਨੇ ਅੰਗਰੇਜ਼ਾ ਨਾਲ ਮਿਲਕੇ ਖਾਲਸਾ ਫੋਜ਼ ਨੂੰ ਬਰਬਾਦ ਕਰਨ ਲਈ ,ਯੁਧ ਕਰਨ ਤੇ ਮਜਬੂਰ ਕੀਤਾ ਸੀ1 ਸ਼ਾਇਦ ਉਸ ਵੇਲੇ ਦੀਆਂ ਲਿਖੀਆਂ ਸ਼ਾਹ ਮੁਹੰਮਦ ਦੀਆਂ ਇਨਾ ਤੁਕਾਂ ਨੂੰ ਪੜਕੇ, ਜੋ ਕੀ ਗਲਤ ਹੈ1 ਇਹ ਸਤਰਾਂ ਸਿਰਫ ਉਨ੍ਹਾ ਦੋ ਚਾਰ ਬੰਦਿਆ ਵਾਸਤੇ ਵੀ ਹੋ ਸਕਦੀਆਂ ਹਨ ਜਿਨ੍ਹਾ ਨੇ ਜਵਾਹਰ ਸਿੰਘ ਦਾ ਕਤਲ ਕੀਤਾ ਸੀ 1
ਜਿਨਾ ਮਾਰਿਆ ਕੋਹ ਕੇ ਵੀਰ ਮੇਰਾ, ਮੈਂ ਖੁਹਾਉਂਗੀ ਉਨ੍ਹਾ ਦੀਆਂ ਜੁੰਡੀਆਂ ਜੀ,
… ਸ਼ਾਹ ਮੁਹੰਮਦਾ ਪੈਣਗੇ ਵੈਣ ਡੂੰਘੇ ਜਦੋਂ ਹੋਣ ਪੰਜਾਬਣਾ ਰੰਡੀਆਂ ਜੀ।
ਭਰਾ ਦਾ ਬਦਲਾ ਲੈਣ ਲਈ ਆਪਣੇ ਪੁਤਰ ਦੇ ਰਾਜ ਤੇ ਹਮਲਾ ਕਰਵਾਣਾ, ਇਹ ਮਹਾਰਾਨੀ ਜਿੰਦਾ ਕੀ ਕਿਸੇ ਵੀ ਔਰਤ ਦੀ ਫਿਤਰਤ ਨਹੀਂ ਹੋ ਸਕਦੀ । ਦੂਜਾ ਜਦੋਂ ਖਾਲਸਾ ਫੋਜ਼ ਚਾਰ ਜੰਗ ਹਾਰ ਚੁਕੀ ਸੀ ਤਾ ਉਸਨੇ ਦੇਸ਼ ਭਗਤ ਸਿਖ ਸਰਦਾਰਾਂ ਨੂੰ ਚਿਠੀਆਂ ਲਿਖ ਕੇ ਅੰਗਰੇਜਾਂ ਖਿਲਾਫ਼ ਮਦਤ ਮੰਗੀ 1 ਉਹ ਰਾਜ ਖਤਮ ਹੋਣ ਤੋਂ ਬਾਅਦ ਉਸਨੇ ਅੰਗਰੇਜਾਂ ਤੋਂ ਜਗੀਰ ਜਾਂ ਪੈਨਸ਼ਨ ਲੈਣ ਤੋਂ ਨਾਂਹ ਕਰ ਦਿੱਤੀ,ਭਾਵੇਂ ਉਸ ਤੇ ਮੁਸੀਬਤਾਂ ਦੇ ਪਹਾੜ ਟੁੱਟ ਪਏ, ਪੁੱਤਰ ਦੇ ਵਿਯੋਗ ਵਿਚ ਤੜਫਣਾ ਪਿਆ। ਉਸ ਨੂੰ ਪੁਤਰ ਪਿਛੇ ਇੰਗ੍ਲੈੰਡ ਜਾਣਾ ਪਿਆ ਜਦ ਕਿ ਸਾਰੀ ਜਿੰਦਗੀ ਅੰਗਰੇਜਾਂ ਤੇ ਅੰਗਰੇਜਾਂ ਦੇ ਦੇਸ਼ ਇੰਗਲੈਂਡ ਨੂੰ ਨਫਰਤ ਕਰਦੀ ਰਹੀ1
ਦਰਅਸਲ ਅੰਗਰੇਜਾਂ ਨੇ ਮਹਾਰਾਨੀ ਨਾਲ ਬਹੁਤ ਨਾਇਨਸਾਫ਼ੀ ਤੇ ਚਲਾਕੀ ਕੀਤੀ ਸੀ 1 ਉਹਨਾਂ ਲਹੌਰ ਦਰਬਾਰ ਵਿਚ ਬੈਠੇ ਆਪਣੇ ਪਿੱਠੂਆਂ ਰਾਹੀਂ ਰਾਣੀ ਵਿਰੁੱਧ ਇਤਨਾ ਪ੍ਰਚਾਰ ਕਰਵਾਇਆ ਅਤੇ ਰਾਣੀ ਦੇ ਚਰਿਤਰ ਨੂੰ ਲੈ ਕੇ ਇਤਨੀਆਂ ਝੂਠੀਆਂ ਅਫਵਾਹਾਂ ਫੈਲਾਈਆਂ ਤਾਂ ਕਿ ਸਿੱਖਾਂ ਵਿਚ ਫੁੱਟ ਪੈ ਸਕੇ, ਸਿਖ ਸਰਦਾਰ ਉਸ ਨੂੰ ਨਫਰਤ ਕਰਨ ਲਗ ਜਾਣ, ਹੋਰ ਤੇ ਹੋਰ ਉਸਦੇ ਆਪਣੇ ਪੁਤ ਦੇ ਦਿਲ ਵਿਚ ਵੀ ਉਨ੍ਹਾ ਨੇ ਜਹਿਰ ਘੋਲਣ ਦੀ ਕੋਸ਼ਿਸ਼ ਕਰਦੇ ਰਹੇ1 ਪਰ ਗੁਰੂ ਨਾਨਕ ਸਾਹਿਬ ਦੀ ਤੁਕ,” ਕੂੜਿ ਨਿਖੁਟੇ ਨਾਨਕਾ ਓੜਕਿ ਸਚ ਸਹੀ ” ਅਨੁਸਾਰ ਦਲੀਪ ਸਿੰਘ ਆਖਿਰ ਸਚ ਸਾਮਣੇ ਆ ਗਿਆ ਭਾਵੇਂ ਦੇਰ ਨਾਲ ਸਹੀ 1
ਅੰਗਰੇਜਾਂ ਦਾ ਸੂਹੀਆ ਅਤੇ ਪ੍ਰਚਾਰ ਤੰਤਰ ਵੀ ਲਾਜਵਾਬ ਸੀ ਤੇ ਉਹ ਆਪਣੇ ਇਸ ਮਕਸਦ ਕੁਝ ਚਿਰ ਲਈ ਕਾਮਯਾਬ ਵੀ ਹੋ ਗਏ। ਮਹਾਰਾਣੀ ਜਲਾਵਤਨ ਕਰ ਦਿਤੀ ਗਈ , ਮਹਾਰਾਨੀ ਜਿੰਦਾ ਰੋਂਦੀ ,ਕੁਰ੍ਲਾਦੀ ਆਸੇ-ਪਾਸੇ ਖੜੇ ਸਰਦਾਰਾਂ ਨੂੰ ਆਪਣੇ ਲਈ ਨਹੀਂ ,ਆਪਣੇ ਪੰਜਾਬ ਦੇ ਵਾਸਤੇ ਪਾਂਦੀ ਰਹੀ ਪਰ ਕਿਸੇ ਸਰਦਾਰ ਨੇ ਇਕ ਉਂਗਲ ਤਕ ਨਹੀ ਚੁਕੀ 1 ਅੰਗਰੇਜਾਂ ਨੇ ਘੋਰ ਤਸੀਹੇ ਦਿੱਤੇ1 ਜੇ ਸਚਮੁਚ ਮਹਾਰਾਣੀ ਅੰਗਰੇਜ਼ਾਂ ਦੀ ਇਮਦਾਦਗਾਰ ਹੁੰਦੀ ਤਾਂ ਅੰਗਰੇਜ਼ ਤਸੀਹੇ ਕਿਓਂ ਦਿੰਦੇ ਤੇ ਉਹ ਤਸੀਹੇ ਸਹਿੰਦੀ ਵੀ ਕਿਓਂ ? ਹਾਂ ਦਲੀਪ ਸਿੰਘ ਬਹੁਤ ਛੋਟਾ ਸੀ ਉਹ ਅੰਗਰੇਜਾਂ ਦੀ ਗ੍ਰਿਫਤ ਵਿਚ ਆ ਗਿਆ ,ਉਹ ਵੀ ਕਈ ਸਾਲ ਪਹਿਲਾਂ ਉਨ੍ਹਾ ਨੂੰ ਜਿੰਦਾ ਤੇ ਦਲੀਪ ਸਿੰਘ ਨੂੰ ਅਡ ਅਡ ਕਰਨਾ ਪਿਆ, ਉਸਤੇ ਸਿਖੀ ਦਾ ਅਸਰ ਖਤਮ ਕਰਣ ਲਈ1
ਮਹਾਰਾਨੀ ਨੂੰ ਪੰਜਾਬ ਦੇ ਹਿਤ ਕਿਤਨੇ ਪਿਆਰੇ ਸਨ ਤੇ ਪੰਜਾਬ ਦੀ ਮਿਟੀ ਨਾਲ ਉਸਨੂੰ ਕਿਤਨਾ ਮੋਹ ਸੀ ਇਹ ਉਸਦੀ ਸ਼ਾਮ ਸਿੰਘ ਅਟਾਰੀਵਾਲੇ ਨੂੰ ਲਿਖੀ ਚਿਠੀ ਦਸਦੀ ਹੈ, ਜੋ ਦੇਸ਼-ਭਗਤੀ ਤੇ ਪੰਜਾਬ ਨਾਲ ਸਚੇ-ਸੁਚੇ ਪਿਆਰ ਦੀ ਭਾਵਨਾ ਨਾਲ ਲਬਰੇਜ਼ ਸੀ 1 ਫਿਰ ਪੰਜਾਬ ਦਾ ਮਹਾਰਾਜਾ ਤਾਂ ਉਸਦਾ ਆਪਣਾ ਪੁਤਰ ਸੀ 1 ਅੰਗਰੇਜਾਂ ਨਾਲ ਮਿਲ ਕੇ ਓਹ ਆਪਣੇ ਘਰ ਆਪਣੇ ਦੇਸ਼ ਨੂੰ ਕਿਵੈ ਤਬਾਹ ਕਰ ਸਕਦੀ ਸੀ 1
ਜਵਾਹਰ ਸਿੰਘ ਦੇ ਮਾਰੇ ਜਾਣ ਸਿਖ ਸਰਦਾਰਾਂ ਵਿਚ ਇਤਨਾ ਡਰ ਬੈਠ ਗਿਆ 1 ਕੋਈ ਵੀ ਵਜੀਰ ਬਣਨ ਨੂੰ ਤਿਆਰ ਨਹੀਂ ਸੀ1 ਫੌਜ਼ ਇਤਨੀ ਆਪਹੁਦਰੀ ਹੋ ਚੁਕੀ ਸੀ ਕਿ ਕਿਸੇ ਵਕਤ ਕਿਸੇ ਦਾ ਵੀ ਕਤਲ ਹੋ ਸਕਦਾ ਸੀ 1 ਅਖੀਰ ਮਹਾਰਾਨੀ ਜਿੰਦਾ ਨੇ ਸਾਰੀ ਤਾਕਤ ਆਪਣੇ ਹਥ ਵਿਚ ਲੈ ਲਈ ਤੇ ਪੰਚਾਇਤ ਦੀ ਮਦਦ ਨਾਲ ਰਾਜ ਕਰਨ ਲਗੀ, ਜਿਸਦੇ ਮੈਬਰ ਸੀ ਦੀਵਾਨ ਦੀਨਾ ਨਾਥ ,ਭਾਈ ਰਾਮ ਸਿੰਘ , ਮਿਸਰ ਲਾਲ ਸਿੰਘ ਆਦਿ 1 ਜਿੰਦਾ ਬਾਰੇ ਲੇਡੀ ਲਾਗਿਨ ਲਿਖਦੀ ਹੈ ,” ਮਹਾਰਾਨੀ ਜਿੰਦਾ ਆਪਣੇ ਪੁਤਰ ਦੀ ਬਾਲਕ ਅਵਸਥਾ ਵਿਚ ਉਸਦੀ ਸਰਪ੍ਰਸਤ ਬਣੀ 1 ਓਹ ਲਾਇਕ ਤੇ ਪਕੇ ਇਰਾਦੇ ਵਾਲੀ ਇਸਤਰੀ ਸੀ 1 ਉਸਦਾ ਪੰਚਾਇਤ ਵਿਚ ਬੜਾ ਅਸਰ ਰਸੂਖ ਸੀ 1 ਉਹ ਨੀਤੀ ਨੂੰ ਸਮਝਣ ਵਾਲੀ ਤੇ ਵਡੇ ਹੋਂਸਲੇ ਵਾਲੀ ਸੀ 1 ਇਹੋ ਜਹੀ ਹਿੰਮਤ ਵਾਲੀ ਜਿੰਦਾ ਰਾਜ ਦੀ ਮਾਲਕ ਬਣੀ ਉਸ ਵੇਲੇ ਜਦੋਂ ਪੰਜਾਬ ਰਾਜ ਅਸਲੋਂ ਖੋਖਲਾ ਹੋ ਚੁਕਾ ਸੀ 1 ਵਡੇ ਵਡੇ ਸਰਦਾਰ ਸਾਜਸ਼ਾਂ ਦੇ ਪੁਤਲੇ ਬਣ ਚੁਕੇ ਸੀ ‘1
ਪੰਡਤ ਲਾਲ ਸਿੰਘ ਤੇ ਤੇਜ ਸਿੰਘ ਤਾਕਤ ਹਾਸਲ ਕਰਨਾ ਚਾਹੁੰਦੇ ਸੀ ਜੋ ਉਨ੍ਹਾ ਦੇ ਵਸ ਵਿਚ ਨਹੀਂ ਸੀ 1 ਅਖੀਰ ਉਨ੍ਹਾ ਨੇ ਸਿੱਖ ਰਾਜ ਨੂੰ ਹਥਿਆਉਣ ਲਈ ਫਿਰੰਗੀਆਂ ਨਾਲ ਮਿਲ ਕੇ ਕੋਝੀਆਂ ਹਰਕਤਾਂ ਤਹਿਤ ਸਿੱਖ ਰਾਜ ਨੂੰ ਕਮਜ਼ੋਰ ਕਰਨਾ ਸ਼ੁਰੂ ਕਰ ਦਿੱਤਾ ਸੀ। ਉਨ੍ਹਾ ਨੇ ਸਿਖ ਫੌਜ਼ ਨੂੰ ਅੰਗਰੇਜਾਂ ਨਾਲ ਟਕਰਾਉ ਕਰਕੇ ਮਰਵਾਉਣ ਦੀ ਘਾੜਤ ਘੜੀ 1 ਦੋਨੋ ਨੂੰ ਲੜਨ ਵਾਸਤੇ ਉਕਸਾਇਆ 1 ਅੰਗਰੇਜਾਂ ਨੇ ਸਤਲੁਜ ਦੇ ਕੰਢੇ ਤੇ ਜੋ ਪੰਜਾਬ ਤੇ ਅੰਗਰੇਜਾਂ ਵਿਚਕਾਰ ਹਦ ਸੀ, ਆਪਣੀ ਫੌਜ਼ ਨੂੰ ਮਜਬੂਤ ਕਰਨਾ ਸ਼ੁਰੂ ਕਰ ਦਿਤਾ, ਜੋ 1809 ਦੀ ਮਹਾਰਾਜਾ ਰਣਜੀਤ ਸਿੰਘ ਨਾਲ ਕੀਤੀ ਸੰਧੀ ਦੇ ਖਿਲਾਫ਼ ਸੀ 1
ਸਿਖ ਫੌਜ਼ ਜਿਸਦਾ ਸੈਨਾਪਤੀ ਤੇਜ਼ ਸਿੰਘ ਤੇ ਵਜ਼ੀਰ ਮਿਸਰ ਲਾਲ ਸਿੰਘ ਸੀ ਦੋਵੇਂ ਪੰਡਤ ਫੌਜਾਂ ਸਮੇਤ ਸਤਲੁਜ ਦਰਿਆ ਟਪ ਗਏ1 ਜਿਸ ਕਰਕੇ ਅੰਗਰੇਜਾਂ ਨੇ ਲੜਾਈ ਦਾ ਐਲਾਨ ਕਰ ਦਿਤਾ 1ਮਹਾਰਾਨੀ ਜਿੰਦਾਂ ,ਸ਼ਾਮ ਸਿੰਘ ਅਟਾਰੀਵਾਲਾ ਤੇ ਹੋਰ ਸਮਝਦਾਰ ਸਰਦਾਰ ਇਸ ਯੁਧ ਦੇ ਖਿਲਾਫ਼ ਸੀ ਕਿਓਂਕਿ ਓਹ ਜਾਂਣਦੇ ਸੀ ਕੀ ਲਾਹੋਰ ਦਰਬਾਰ ਵਿਚ ਇਕਜੁਟਤਾ ਨਹੀਂ ਸੀ 1 ਫੋਜ਼ ਦੀ ਕਮਾਂਡ ਢਿਲੀ ਹੋਈ ਪਈ ਸੀ , ਮਹਾਰਾਜਾ ਅਜੇ ਨਾਬਾਲਾਕ ਸੀ 1 ਪਰ ਲੜਾਈ ਟਲ ਨਾ ਸਕੀ ਕਿਓਂਕਿ ਦੂਸਰੇ ਧੜੇ ਦੀ ਬਹੁਗਿਣਤੀ ਸੀ 1
ਅੰਗਰੇਜਾਂ -ਸਿਖਾਂ ਦੀ ਲੜਾਈ ਸ਼ੁਰੂ ਹੋ ਚੁਕੀ ਸੀ , ਨਾ ਮਹਾਰਾਨੀ ਜਿੰਦਾ ਨੂੰ ਤੇ ਨਾ ਹੀ ਦਲੀਪ ਸਿੰਘ ਨੂੰ ਪਤਾ ਸੀ ਕੀ ਦੇਸ਼ ਦੇ ਤਿੰਨ ਵਡੇ ਆਗੂ ਕਮਾਂਡਰ ਤੇਜ ਸਿੰਘ , ਵਜੀਰ ਮਿਸਰ ਲਾਲ ਸਿੰਘ ਤੇ ਰਾਜਾ ਗੁਲਾਬ ਸਿੰਘ ਅੰਗਰੇਜਾਂ ਨਾਲ ਮਿਲ ਚੁਕੇ ਹਨ 1 ਮਿਸਰ ਲਾਲ ਸਿੰਘ ਨੇ ਅੰਗਰੇਜਾਂ ਨੂੰ ਦਲੀਪ ਸਿੰਘ ਦੀਆਂ gun-batteries ਦੀ postion , ਫੋਜ਼ ਦੀ ਗਿਣਤੀ ਤੇ ਲੜਾਈ ਦਾ ਸਾਰਾ ਵੇਰਵਾ ਦਸ ਦਿਤਾ 1 ਤੇਜ ਸਿੰਘ ਦੀ ਗਦਾਰੀ ਇਕ ਕਦਮ ਹੋਰ ਅਗੇ ਸੀ 1 ਫਿਰੋਜਪੁਰ ਦੀ ਲੜਾਈ ਜਦ ਸਿਖ ਫੌਜਾ ਜਿਤਣ ਦੇ ਕਿਨਾਰੇ ਤੇ ਸੀ ,ਤੇਜ ਸਿੰਘ ਫੋਜਾਂ ਨੂੰ ਵਾਪਸ ਮੁੜਨ ਦਾ ਹੁਕਮ ਦੇ ਦਿਤਾ 1 ਕਿਓਂਕਿ ਅੰਗਰੇਜਾਂ ਕੋਲ ਦਾਰੂ ਸਿਕਾ ਖਤਮ ਹੋ ਚੁਕਾ ਸੀ ਤੇ ਉਹ ਉਸ ਵਕਤ ਲੜਾਈ ਕਰਨ ਨੂੰ ਤਿਆਰ ਨਹੀਂ ਸਨ 1 ਫੇਰੂ ਤੇ ਮੁਦਕੀ ਦੀ ਲੜਾਈ ਵਿਚ ਬਿਨਾ ਕਾਰਨ ਮੈਦਾਨ ਛਡ ਕੇ ਨਸ ਗਏ ਤੇ ਜਿਤੀ ਹੋਈ ਫੌਜ਼ ਨੂੰ ਹਾਰਨ ਤੇ ਮਜਬੂਰ ਕਰ ਦਿਤਾ 1 ਜਾਂਦੀ ਵਾਰੀ ਬੇੜੀਆਂ ਦਾ ਪੁਲ ਵੀ ਤੋੜ ਗਏ ਤਾਕਿ ਬਚੀ ਖੁਚੀ ਫੌਜ਼ ਵੀ ਵੇਰੀਆਂ ਹਥੋ ਤਬਾਹ ਹੋ ਜਾਏ 1 ਜਿਸਦਾ ਨਤੀਜਾ ਇਹ ਹੋਇਆ ਕੀ ਸਿਖ ਫੌਜਾਂ ਮੁਦਕੀ ,ਫੇਰੂ ,ਬਦੋਵਾਲ ਤੇ ਅਲੀਵਾਲ ਦੀਆ ਲੜਾਈਆਂ ਡੋਗਰਿਆਂ ਦੀਆਂ ਸਾਜਸ਼ਾ ਸਦਕਾ ਹਾਰ ਗਏ । ਭਾਵੇਂ ਆਪਣਿਆਂ ਦੇ ਧੋਖਿਆਂ ਕਰਕੇ ਸਿੱਖ ਰਾਜ ਦੀ ਜਿੱਤ ਦਾ ਕੋਈ ਵੀ ਰਸਤਾ ਨਜ਼ਰ ਨਹੀਂ ਸੀ ਆ ਰਿਹਾ, ਫਿਰ ਵੀ ਖ਼ਾਲਸਾ ਫੌਜ ਆਪਣੀ ਆਨ-ਸ਼ਾਨ ਤੇ ਦੇਸ਼ ਦੀ ਆਜ਼ਾਦੀ ਲਈ ਮਰ ਮਿਟਣ ਵਾਸਤੇ ਤਿਆਰ ਬਰ ਤਿਆਰ ਸੀ। ਆਖਰਕਾਰ ਸਿਰ ਧੜ ਦੀ ਬਾਜ਼ੀ ਜਿੱਤਣ ਲਈ ਸਭਰਾਵਾਂ ਦੇ ਮੈਦਾਨ ਵਿੱਚ ਜੂਝਣ ਵਾਸਤੇ ਦੋਵੇਂ ਫੌਜਾਂ ਇੱਕ ਦੂਸਰੇ ਦੇ ਸਾਹਮਣੇ ਆ ਖਲੋਤੀਆਂ ਸਨ। ਸਮਾਂ ਬਹੁਤ ਭਿਆਨਕ ਸੀ। ਭਾਵੇਂ ਖ਼ਾਲਸਾ ਫੌਜਾਂ ਨੇ ਦਿਲ ਨਹੀਂ ਸੀ ਛੱਡਿਆ ਪਰ ਪਹਿਲੀਆਂ ਹਾਰਾਂ ਨੇ ਫੌਜਾਂ ਦਾ ਲੱਕ ਜ਼ਰੂਰ ਤੋੜ ਛੱਡਿਆ ਸੀ।
ਇਸ ਸੰਕਟ ਨਾਲ ਨਿਪਟਣ ਲਈ ਆਖਰੀ ਸਮੇਂ ਆਪਣੀ ਪੇਸ਼ ਨਾ ਜਾਂਦੀ ਦੇਖ ਕੇ ਮਹਾਰਾਣੀ ਜਿੰਦ ਕੌਰ ਨੇ ਮਹਾਰਾਜਾ ਰਣਜੀਤ ਸਿੰਘ ਦੇ ਪੁਰਾਣੇ ਮਿੱਤਰ, ਰਿਸ਼ਤੇਦਾਰ ਤੇ ਜਰਨੈਲ ਸਰਦਾਰ ਸ਼ਾਮ ਸਿੰਘ ਅਟਾਰੀ ਵਾਲੇ ਨੂੰ ਇਕ ਦਰਦ ਭਰੀ ਚਿੱਠੀ ਲਿਖ ਕੇ ਬੜੇ ਹੀ ਸਹਿਜ ਤੇ ਖਾਨਦਾਨੀ ਗੌਰਵ ਨਾਲ ਵੰਗਾਰਿਆ ਤੇ ਸਨਿਮਰ ਬੇਨਤੀ ਕੀਤੀ ਕਿ ਉਹੋ ਹੀ ਸਿੱਖ ਰਾਜ ਨੂੰ ਇਸ ਅਤਿ ਮੁਸ਼ਕਲ ਦੀ ਘੜੀ ਸਮੇਂ ਸੰਕਟ ਚੋਂ ਬਾਹਰ ਕੱਢ ਸਕਦੇ ਹਨ 1
ਜਿੰਦਾ ਦੀ ਚਿਠੀ ਦਾ ਸ਼ਾਮ ਸਿੰਘ ਤੇ ਡਾਢਾ ਅਸਰ ਹੋਇਆ ,ਜਿਸਦੇ ਮਜਬੂਨ ਨੂੰ ਸੋਹਣ ਸਿੰਘ ਸ਼ੀਤਲ ਕਵਿਤਾ ਦੇ ਰੂਪ ਵਿਚ ਪੇਸ਼ ਕਰਦੇ ਹਨ 1
ਚਿਠੀ ਲਿਖੀ ਮਹਾਰਾਨੀ ਨੇ ਸ਼ਾਮ ਸਿੰਘ ਨੂੰ
ਬੈਠ ਰਿਹਾ ਕੀ ਚਿਤ ਵਿਚ ਧਾਰ ਸਿੰਘਾ
ਦੋਵੀਂ ਜੰਗ ਮੁਦਕੀ-ਫੇਰੂ ਸ਼ਹਿਰ ਵਾਲੇ
ਸਿੰਘ ਆਏ ਅੰਗਰੇਜਾਂ ਤੋ ਹਾਰ ਸਿੰਘਾ
ਕਾਹਨੂੰ ਹਾਰਦੇ ਕਿਓਂ ਮਿਹਣੇ ਜੱਗ ਦਿੰਦਾ
ਜਿਓੰਦੀ ਹੁੰਦੀ ਜੇ ਅਜ ਸਰਕਾਰ ਸਿੰਘਾ
ਤੇਗ ਸਿੰਘਾਂ ਦੀ ਤਾਂ ਖੂੰਡੀ ਨਹੀ ਹੋਈ
ਐਪਰ ਆਪਣੇ ਹੀ ਹੋ ਗਏ ਗਦਾਰ ਸਿੰਘਾ
ਹੁਣ ਵੀ ਚਮਕੀ ਨਾ ਸਿੰਘਾ ਤੇਗ ਤੇਰੀ
ਤਾਂ ਫਿਰ ਸਭ ਨਿਸ਼ਾਨ ਮਿਟਾਏ ਜਾਸਨ
ਤੇਰੇ ਲਾਡਲੇ ਕੋਮ ਦੀ ਹਿਕ ਉਤੇ
ਕਲ ਨੂੰ ਗੈਰਾਂ ਦੇ ਝੰਡੇ ਝੁਲਾਏ ਜਾਸਨ
ਬਦਲੀ ਜਿਹਨੇ ਤਕ਼ਦੀਰ ਪੰਜਾਬ ਦੀ ਸੀ
ਉਹਦੀ ਆਤਮਾ ਨੂੰ ਤੀਰ ਲਾਏ ਜਾਸਨ
ਅਜੇ ਸਮਾਂ ਈ ਵਕਤ ਸੰਭਾਲ ਸਿੰਘਾ
ਰੁੜੀ ਜਾਂਦੀ ਪੰਜਾਬ ਦੀ ਸ਼ਾਨ ਰਖ ਲੈ
ਲਹਿੰਦੀ ਦਿਸੇ ਰਣਜੀਤ ਦੀ ਪਗ ਮੈਨੂੰ
ਮੋਏ ਮਿਤਰ ਦੀ ਯੋਧਿਆ ਆਨ ਰਖ ਲੈ
ਸ਼ਾਮ ਸਿੰਘ ਅਟਾਰੀਵਾਲਾ ਰਣਜੀਤ ਸਿੰਘ ਦੀ ਫੌਜ਼ ਭਰਤੀ ਸੀ 1 ਓਹ ਇਕ ਚੰਗਾ ਖੋੜ ਸਵਾਰ . ਤੀਰ ਅੰਦਾਜ਼ ਤੇ ਤਲਵਾਰ-ਬਾਜ ਹੋਣ ਦੇ ਨਾਲ ਨਾਲ ਇਕ ਇਮਾਨਦਾਰ , ਨੇਕ , ਸਚੇ-ਸੁਚੇ ,ਪਰਉਪਕਾਰੀ ਤੇ ਦਲੇਰ ਆਦਮੀ ਸੀ 1 ਆਪਣੀ ਮੇਹਨਤ -ਮੁਸ਼ਕਤ ਤੇ ਇਮਾਨਦਾਰੀ ਨਾਲ ਉਹ ਫੌਜ਼ ਦਾ ਕਮਾਂਡਰ ਬਣਾ ਦਿਤਾ ਗਿਆ 1 ਮਹਾਰਾਜੇ ਦੀ ਮੋਤ ਪਿਛੋਂ ਲਾਹੋਰ ਦਰਬਾਰ ਵਿਚ ਵਾਪਰ ਰਹੀਆਂ ਕੁਝ ਗਲਤ ਘਟਨਾਵਾਂ ਨੂੰ ਦੇਖ ਕੇ ਓਹ ਨੋਕਰੀ ਛੋੜ ਕੇ ਅਟਾਰੀ ਵਾਪਸ ਚਲੇ ਗਏ 1
ਚਿੱਟੇ ਨੂਰਾਨੀ ਦਾੜ੍ਹੇ ਵਾਲੇ ਸੂਰਬੀਰ ਸਰਦਾਰ ਸ਼ਾਮ ਸਿੰਘ ਅਟਾਰੀ ਵਾਲੇ ਨੇ ਚਿਠੀ ਪੜੀ ਤਾਂ ਉਸ ਨੂੰ ਕੌਮੀ ਜੋਸ਼ ਚੜ੍ਹਿਆ, ਸਿਰ ‘ਤੇ ਕੱਫਣ ਬੰਨ੍ਹਿਆਂ, ਸਰਬੱਤ ਦੇ ਭਲੇ ਲਈ ਕਿਰਪਾਨ ਧੂ ਲਈ, ਮਿਆਨ ਕਿੱਲੀ ਨਾਲ ਟੰਗਿਆ1 ਪਰਿਵਾਰ ਨੂੰ ਫ਼ਤਹਿ ਬੁਲਾ ਕੇ ਘੋੜੇ ਦੀਆਂ ਵਾਗਾਂ ਖਿੱਚੀਆਂ ਅਤੇ ਸਭਰਾਵਾਂ ਦੇ ਨਜ਼ਦੀਕ ਮੈਦਾਨੇ ਜੰਗ ਵਿੱਚ ਪਹੁੰਚ ਕੇ ਲੜਾਈ ਦੀ ਆਖਰੀ ਰਣਨੀਤੀ ਘੜਨੀ ਸ਼ੁਰੂ ਕਰ ਦਿੱਤੀ, ਜਿੱਥੇ ਖ਼ਾਲਸਾ ਤੇ ਫਿਰੰਗੀ ਫੌਜਾਂ ਨੇ ਜੰਗ ਵਿੱਚ ਮਰ ਮਿਟਣ ਦੀ ਤਿਆਰੀ ਕਰ ਰੱਖੀ ਸੀ।
ਸਰਦੀ ਦਾ ਮੌਸਮ ਸੀ। 10 ਫਰਵਰੀ, 1846 ਵਾਲੇ ਦਿਨ ਦੀ ਤੜਕਸਾਰ ਸ਼ੁਰੂ ਹੋ ਚੁੱਕੀ ਸੀ। ਸਰਦਾਰ ਸ਼ਾਮ ਸਿੰਘ ਨੇ ਸ੍ਰੀ ਗੁਰੁ ਗ੍ਰੰਥ ਸਾਹਿਬ ਜੀ ਦੇ ਸਨਮੁਖ ਅਰਦਾਸ-ਬੇਨਤੀ ਕੀਤੀ। ਖ਼ਾਲਸਾ ਫੌਜ ਨੂੰ ਸੰਬੋਧਨ ਕਰਦਿਆਂ ਆਪਣੇ ਗੁਰੂਆਂ, ਕੌਮੀ ਸ਼ਹੀਦਾਂ, ਮੁਰੀਦਾਂ ਤੇ ਪੁਰਖਿਆਂ ਦੀਆਂ ਕੁਰਬਾਨੀਆਂ ਤੇ ਕਾਰਨਾਮਿਆਂ ਦੀ ਯਾਦ ਤਾਜ਼ਾ ਕਰਵਾਈ।
ਸਭਰਾਉਂ (ਜ਼ਿਲ੍ਹਾ ਫਿਰੋਜ਼ਪੁਰ, ਨੇੜੇ ਕਸਬਾ ਮਖੂ) ਦੇ ਮੈਦਾਨੇ ਜੰਗ ਵਿੱਚ ਅੰਗਰੇਜ਼ ਤੇ ਖ਼ਾਲਸਾ ਫੌਜਾਂ ਦਰਮਿਆਨ ਆਰ ਤੇ ਪਾਰ ਦੀ ਗਹਿਗੱਚ ਜੰਗ ਸ਼ੁਰੂ ਹੋ ਗਈ। ਦੋਵੇਂ ਹੀ ਬਾਦਸ਼ਾਹੀ ਫੌਜਾਂ ਭਾਰੀਆਂ ਸਨ ਪਰ ਸਿੰਘਾਂ ਦੇ ਜੋਸ਼ ਅੱਗੇ ਫਿਰੰਗੀਆਂ ਦੇ ਪੈਰ ਖਿਸਕ ਰਹੇ ਸਨ। ਖੂਬ ਗੋਲੀਆਂ ਚੱਲੀਆਂ ਤੇ ਖੰਡੇ ਖੜਕੇ। ਦੋਵਾਂ ਹੀ ਧਿਰਾਂ ਦਰਮਿਆਨ ਬਹੁਤ ਹੀ ਭਿਆਨਕ ਤੇ ਲਹੂ ਡੋਲ੍ਹਵੀਂ ਜੰਗ ਹੋਈ। ਸਿੰਘਾਂ ਨੇ ਆਪਣੀ ਰਵਾਇਤ ਕਾਇਮ ਰਖਦੇ ਹੋਏ ਇਕ ਵਾਰ ਫਿਰ ਬਹਾਦਰੀ, ਜਜ਼ਬੇ ਅਤੇ ਸੂਲਬੀਰਤਾ ਦਾ ਮਿਸਾਲ ਕਾਇਮ ਕੀਤੀ ਅਤੇ ਵੈਰੀਆਂ ਨੂੰ ਹੱਥਾਂ-ਪੈਰਾਂ ਦੀ ਪਾ ਦਿੱਤੀ।
ਅਟਾਰੀਵਾਲੇ ਦੀ ਅਗਵਾਈ ਹੇਠ ਖਾਲਸਾ ਫੌਜਾਂ ਨੇ ਉਹ ਜੋਹਰ ਦਿਖਾਏ , ਅੰਗਰੇਜ਼ ਦੇ ਓਹ ਆਹੂ ਲਾਹੇ ਕੀ ਲੰਦਨ ਦੇ ਟਾਪੂਆਂ ਤਕ ਕੁਰਲਾਹਟ ਮਚ ਗਈ ਪਰ ਜੰਗ ਵਿਚ ਸਮਾਨ ਭੇਜਣ ਕਰਨ ਵਾਲੇ ਤਾ ਉਹੀ ਗਦਾਰ ਹੀ ਸਨ ਜਿਨ੍ਹਾ ਨੇ ਬਰੂਦ ਦੀ ਜਗਹ ਸਰਸੋ ਭੇਜ ਦਿਤੀ ਤੇ ਦੋਸ਼ ਜਿੰਦਾ ਦੇ ਸਿਰ ਤੇ ਮੜ ਦਿਤਾ, ਜਦ ਫੌਜਾਂ ਜਿਤਣ ਦੇ ਕਿਨਾਰੇ ਤੇ ਸੀ, ਓਹ ਫੌਜਾਂ ਨੂੰ ਬੇਸਹਾਰਾ ਛਡ ਕੇ ਭਜ ਗਏ ,ਤੇ ਜਾਂਦੀ ਵਾਰੀ ਬੇੜੀਆਂ ਡੁਬੋ ਕੇ ਪੁਲ ਨੂੰ ਵੀ ਤੋੜ ਗਏ ਤਾਕਿ ਖਾਲਸਾ ਫੌਜ਼ ਹਾਰਨ ਤੇ ਬਾਦ ਵੀ ਬਚ ਕੇ ਵਾਪਸ ਨਾ ਜਾ ਸਕੇ 1ਜਿਸ ਕਰਕੇ ਹਜ਼ਾਰਾਂ ਸਿੱਖ ਫੌਜੀ ਉੱਥੇ ਪਾਣੀ ਦੇ ਵਹਿਣ ਵਿੱਚ ਰੁੜ੍ਹ ਗਏ1 ਸਿੱਖ ਫੌਜਾਂ ਤਾਣ ਹੁੰਦਿਆਂ ਵੀ ਨਿਤਾਣੀਆਂ ਹੋ ਗਈਆਂ।
ਸ਼ਾਹ ਮੁਹੰਮਦਾ ਸਿੰਘਾਂ ਨੇ ਗੋਰਿਆ ਦੇ, ਵਾਂਗ ਨਿੰਬੂਆਂ ਲਹੂ ਨਿਚੋੜ ਸੁੱਟੇ”
ਇਸ ਤਰਹ ਸਭਰਾਵਾਂ ਦੀ ਲੜਾਈ ਵਿਚ ਕੋਮੀ ਗਦਾਰਾਂ ਦੀ ਗਦਾਰੀ ਕਾਰਨ ਫੌਜਾਂ ਜਿਤ ਕੇ ਵੀ ਹਾਰ ਗਈਆਂ 1 ਸਰਦਾਰ ਸ਼ਾਮ ਸਿੰਘ ਨੂੰ ਗੋਲੀਆਂ ਦੇ ਸਤ ਜਖ੍ਮ ਲਗੇ ਤੇ ਓਹ ਸਿੱਖ ਰਾਜ ਦੀ ਰਾਖੀ ਲਈ ਕੀਤਾ ਹੋਇਆ ਆਪਣਾ ਪ੍ਰਣ ਨਿਭਾਉਂਦਿਆ ਸ਼ਹੀਦ ਹੋ ਗਏ। ਜਰਨੈਲ ਤੋਂ ਸੱਖਣੀ ਹੋਈ ਸਿੱਖ ਫੌਜ ਜੋ ਸ਼ਾਮਾਂ ਪੈਣ ਤੋਂ ਪਹਿਲਾਂ ਜਿੱਤ ਰਹੀ ਸੀ, ਅੰਤ ਨੂੰ ਹਾਰ ਗਈ। 1 ਸ਼ਾਹ ਮੁਹੰਮਦ ਨੇ ਜੰਗਨਾਮੇ ਦਾ ਜਿਕਰ ਕਰਦਿਆਂ ਲਿਖਿਆ ਹੈ 1
ਜੰਗ ਹਿੰਦ ਪੰਜਾਬ ਦਾ ਹੋਣ ਲਗਾ ਦੋਵੀਂ ਪਾਤਸ਼ਾਹੀ ਫੌਜਾਂ ਭਾਰੀਆਂ ਨੇ 1
“ਅੱਜ ਹੋਵੇ ਸਰਕਾਰ ਤਾਂ ਮੁੱਲ ਪਾਵੇ ਜਿਹੜੀਆਂ ਖ਼ਾਲਸੇ ਤੇਗਾਂ ਮਾਰੀਆਂ ਨੇ,
ਸ਼ਾਹ ਮੁਹੰਮਦਾ ਇੱਕ ਸਰਕਾਰ ਬਾਝੋਂ ਫੌਜਾਂ ਜਿੱਤ ਕੇ ਅੰਤ ਨੂੰ ਹਾਰੀਆਂ ਨੇ’
ਉਧਰ ਪਤੀ ਦੀ ਮੌਤ ਦੀ ਖ਼ਬਰ ਸੁਣਦਿਆਂ ਹੀ ਸ਼ਾਮ ਸਿੰਘ ਅਟਾਰੀ ਵਾਲਿਆਂ ਦੀ ਸੁਪਤਨੀ ਮਾਈ ਦੇਸਾਂ ਨੇ 10 ਫਰਵਰੀ 1846 ਵਾਲੇ ਦਿਨ ਹੀ ਆਪਣੇ ਪਰਾਣ ਤਿਆਗ ਦਿੱਤੇ। ਸ਼ਹੀਦ ਸ਼ਾਮ ਸਿੰਘ ਹੁਰਾਂ ਦਾ ਸਸਕਾਰ ਉਨ੍ਹਾਂ ਦੇ ਪਿੰਡ ਅਟਾਰੀ ਵਿਖੇ 12 ਫਰਵਰੀ, 1846 ਨੂੰ ਆਪਣੀ ਸੁਪਤਨੀ ਦੀ ਚਿਖਾ ਨੇੜੇ ਹੀ ਕਰ ਦਿੱਤਾ ਗਿਆ।
ਬਹੁਤਾ ਕਰਕੇ ਖੁਦਗਰਜ਼ ਡੋਗਰਿਆਂ ਤੇ ਫੌਜ ਵਿਚਲੇ ਕੁਝ ਕੁ ਆਪ ਮੁਹਾਰੇ ਤੱਤਾਂ ਨੇ ਦੇਸ-ਧਰੋਹ ਕਰਨ ਵਿੱਚ ਕੋਈ ਵੀ ਕਸਰ ਨਾ ਛੱਡੀ। ਉਹ ਇਤਨਾ ਜ਼ੋਰ ਖ਼ਾਲਸਈ ਫੌਜ ਦੀ ਤਾਕਤ ਵਧਾਉਣ ਵਿੱਚ ਨਹੀਂ ਸਨ ਲਾਉਂਦੇ ਜਿਤਨਾ ਕਿ ਇਕ-ਦੂਜੇ ਦੀ ਵਿਰੋਧਤਾ ਕਰਨ ਵਿੱਚ ਲਾਉਂਦੇ ਸਨ। ਜੇਕਰ ਮਿਸਰ ਲਾਲ ਸਿੰਘ ਅਤੇ ਮਿਸਰ ਤੇਜ ਸਿੰਘ ਡੋਗਰੇ ਆਗੂਆਂ ਦੀ ਨੀਅਤ ਸਾਫ ਹੁੰਦੀ ਅਤੇ ਉਹ ਨਮਕ ਹਰਾਮੀ ਨਾ ਕਰਦੇ ਤਾਂ ਲੜਾਈ ਦੇ ਸਿੱਟੇ ਕੋਈ ਹੋਰ ਹੀ ਹੋਣੇ ਸਨ ਅਤੇ ਸਾਰੇ ਹਿੰਦ ਦਾ ਇਤਿਹਾਸ ਵੀ ਅੱਜ ਕੁਝ ਹੋਰ ਹੀ ਹੋਣਾ ਸੀ।
ਲਾਹੋਰ ਦਰਬਾਰ ਦਾ ਜਬਾਨੀ ਸ਼ਰਤਾਂ ਨਾਲ ਸੋਦਾ ਤਹਿ ਕਰ ਲਿਆ 1 20 ਫਰਵਰੀ 1846 ਅੰਗਰੇਜ਼ ਲਾਹੋਰ ਪਹੁੰਚਿਆ 1 ਇਹਨਾ ਸਾਰੀਆਂ ਘਟਨਾਵਾਂ ਤੋ ਮਹਾਰਾਨੀ ਜਿੰਦਾ ਨੂੰ ਸਿਰਫ ਦੂਰ ਹੀ ਨਹੀਂ ਰਖਿਆ ਬਲਿਕ ਉਸਦੇ ਖਿਲਾਫ਼ ਤਰਹ ਤਰਹ ਦੀਆਂ ਮਨਘੜਤ ਕਹਾਣੀਆਂ ਘੜ ਕੇ ਉਸ ਨੂੰ ਖਾਲਸਾ ਫੌਜਾਂ ਤੇ ਪੰਚਾਇਤਾਂ ਵਿਚ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਗਈ 1 26 ਫਰਵਰੀ ਨੂੰ ਲਾਰਡ ਹਾਰਡਿੰਗ ਨੇ ਲਾਹੋਰ ਵਿਚ ਆਮ ਦਰਬਾਰ ਕੀਤਾ 1 ਅੰਗਰੇਜ਼ ਅਹਿਲਕਾਰ ਜੇਤੂ ਦੀ ਸ਼ਕਲ ਵਿਚ ਸਜੇ ਪਾਸੇ ਤੇ ਸਿਖ ਅਧੀਨਗੀ ਦੀ ਸ਼ਕਲ ਵਿਚ ਖਬੇ ਪਾਸੇ ਬੈਠੇ 1 ਮਹਾਰਾਜਾ ਦਲੀਪ ਸਿੰਘ ਨੂੰ ਰਾਜ ਸਿੰਘਾਸਨ ਤੇ ਬਿਠਾਇਆ ਗਿਆ 1 ਮਿਸਰ ਲਾਲ ਸਿੰਘ ਦਾ ਵਜ਼ੀਰ ਤੇ ਤੇਜ ਸਿੰਘ ਦਾ ਸੇਨਾਪਤੀ ਹੋਣ ਦਾ ਐਲਾਨ ਕੀਤਾ 1 ਮਹਾਰਾਨੀ ਜਿੰਦ ਕੌਰ ਨੂੰ ਜੋਕਿ ਮਹਾਰਾਜਾ ਦੀ ਸਰਪ੍ਰਸਤ ਸੀ , ਵਿਸ਼ਵਾਸ ਵਿਚ ਨਹੀਂ ਲਿਆ ਗਿਆ 1 ਇਸਤੋਂ ਵਧ ਰਾਜਨੀਤਕ ਧਕਾ ਤੇ ਧੋਖਾ ਕੀ ਹੋ ਸਕਦਾ ਹੈ 1
ਇਸ 9 ਮਾਰਚ 1846 ਵਿਚ ਹੋਈ ਲਾਹੋਰ ਦੀ ਸੰਧੀ ਦੇ ਅਨੁਸਾਰ ਬਿਆਸ ਦੇ ਚੜਦੇ ਪਾਸੇ ਦਾ ਸਾਰਾ ਇਲਾਕਾ ਅੰਗਰੇਜਾਂ ਦੇ ਕਬਜ਼ੇ ਹੇਠ ਆ ਗਿਆ 1 ਹਰਜਾਨੇ ਵਜੋਂ 1500000 ਡੇਢ ਕਰੋੜ ਸਿਖਾਂ ਨੇ ਅੰਗਰੇਜਾਂ ਨੂੰ ਦੇਣੇ ਕੀਤੇ ਜਿਸ ਵਿਚ 5000000 ਨਕਦ ਦਿਤਾ ਤੇ 1 ਕਰੋੜ ਬਦਲੇ ਜੰਮੂ ,ਕਸ਼ਮੀਰ ਦਾ ਇਲਾਕਾ ਦੇਣਾ ਕੀਤਾ 1 ਗੁਲਾਬ ਸਿੰਘ ਦੀ ਸਿਖਾਂ ਨਾਲ ਗਦਾਰੀ ਦੇ ਬਦਲੇ ਵਿਚ ਇਹ ਇਲਾਕਾ ਅੰਗਰੇਜਾਂ ਨੇ 75 ਲਖ ਤੋਂ ਉਸ ਨੂੰ ਹੀ ਵੇਚ ਦਿਤਾ ਤੇ ਉਥੋਂ ਰਾਜਾ ਬਣਾ ਦਿਤਾ ਗਿਆ1 11 ਮਾਰਚ ਨੂੰ ਕੁਝ ਹੋਰ ਸ਼ਰਤਾਂ ਵਧਾ ਕੇ ਲਾਹੋਰ ਵਿਚ ਕੁਝ ਅੰਗ੍ਰੇਜ਼ੀ ਫੌਜ਼ ਇਕ ਸਾਲ ਵਾਸਤੇ ਰਖੀ ਗਈ 1 ਲਾਲ ਸਿੰਘ ਗਦਾਰ ਨੂੰ ਅੰਗਰੇਜਾਂ ਨੇ ਮਹਾਰਾਜੇ ਦਾ ਵਜੀਰ ਤਾਂ ਬਣਾ ਦਿਤਾ ਪਰ ਜਲਦੀ ਹੀ ਰਾਜਾ ਗੁਲਾਬ ਸਿੰਘ ਜੰਮੂ ਦੇ ਵਿਰੁਧ ਸਾਜਸ਼ ਕਰਨ ਦੇ ਦੋਸ਼ ਵਜੋ 2 ਹਜ਼ਾਰ ਪੈਨਸ਼ਨ ਦੇਕੇ ਬਨਾਰਸ ਵਿਚ ਨਜ਼ਰਬੰਦ ਕਰ ਦਿਤਾ 1
ਇਸਤੋਂ ਪਿਛੋਂ ਤਾਕਤ ਮਿਸਰ ਤੇਜ਼ ਸਿੰਘ ਦੇ ਹਥ ਵਿਚ ਚਲੀ ਗਈ 1 ਉਧਰੋਂ ਸਾਲ ਮੁਕਣ ਤੇ ਆਇਆ ਸੀ 1 ਅੰਗ੍ਰੇਜ਼ੀ ਫੌਜ਼ ਦੇ ਜਾਣ ਦਾ ਵਕਤ ਆ ਗਿਆ ਸੀ 1 ਲਾਰਡ ਹਾਰਡਿੰਗ ਪੰਜਾਬ ਦੇ ਸਿਰ ਕੋਈ ਨਵਾਂ ਅਹਿਦਨਾਮਾ ਮੜਨਾ ਚਾਹੁੰਦਾ ਸੀ ਜਿਸ ਲਈ ਮਹਾਰਾਨੀ ਜਿੰਦਾ ਬਿਲਕੁਲ ਤਿਆਰ ਨਹੀਂ ਸੀ 1 ਫ੍ਰੇਡਰਿਕ ਕਰੀ ਦੀ ਤੇਜ ਸਿੰਘ ਤੇ ਕੋਂਸਲ ਦੇ ਸਰਦਾਰਾਂ ਨਾਲ ਕੁਝ ਅੰਦਰੋ -ਅੰਦਰ ਗੁਫਤਗੂ ਹੋ ਚੁਕੀ ਸੀ 1 ਜਦ ਉਸ ਨੇ ਭੈਰੋਵਾਲ ਦੀਆਂ ਸ਼ਰਤਾਂ ਪੜ ਕੇ ਸੁਣਾਈਆਂ ਤਾਂ ਗਦਾਰਾ ਨੇ ਸਭ ਅਛਾ, ਸਭ ਅਛਾ ਦਾ ਸ਼ੋਰ ਮਚਾ ਦਿਤਾ 1 ਦੀਵਾਨ ਦੀਨਾ ਨਾਥ ਜੋ ਜਿੰਦਾ ਤੇ ਪੰਜਾਬ ਦਾ ਹਿਮਾਇਤੀ ਸੀ ਉਸਨੇ ਕਿਹਾ ਕੀ ਮਹਾਰਾਨੀ ਜਿੰਦਾ ਕੋਲੋ ਤਾਂ ਪੁਛ ਲਉ ਤਾਂ ਕਰੀ ਨੇ ਉਸ ਨੂੰ ਝਿੜਕ ਕੇ ਕਿਹਾ ਕੀ ਅਸਾਂ ਨੇ ਸਿਖ ਰਾਜ ਦੇ ਥੰਮਾ ਦੀ ਸਲਾਹ ਪੁਛੀ ਹੈ ਜਿੰਦਾ ਦੀ ਨਹੀਂ 1 ਥੰਮ ਤਾਂ ਪਹਿਲੇ ਹੀ ਡਿਗ ਚੁਕੇ ਸਨ1 ਸਭਰਾਵਾਂ ਦੀ ਜੰਗ ‘ਚ ਹੋਈ ਹਾਰ ਤੋਂ ਕੁਝ ਸਮਾਂ ਪਿੱਛੋਂ ਮਹਾਰਾਣੀ ਜਿੰਦ ਕੌਰ ਨੂੰ ਮਹਾਰਾਜਾ ਦਲੀਪ ਸਿੰਘ ਦੇ ਸਰਪ੍ਰਸਤ ਵਜੋਂ ਹਟਾ ਦਿੱਤਾ ਗਿਆ। ਮਾਰਚ 1846 ਤਕ ਉਸਤੋਂ ਜਲੰਧਰ ਦੁਆਬ ਤੇ ਜੰਮੂ ਕਸ਼ਮੀਰ ਦੇ ਇਲਾਕੇ ਖੋਹ ਲਏ ਗਏ 1 16 ਦਸੰਬਰ 1846 ਵਿਚ ਤੇਜਾ ਸਿੰਘ , ਲਾਲ ਸਿੰਘ ਤੇ ਗੁਲਾਬ ਸਿੰਘ ਜਿਹੇ ਗਦਾਰਾਂ ਨੇ ਅੰਗਰੇਜਾਂ ਨਾਲ ਮਿਲਕੇ ਲਾਹੋਰ ਦਰਬਾਰ ਦੀ ਤਾਕਤ ਖੋਹ ਲਈ ਤੇ ਉਸ ਨੂੰ ਅੰਗਰੇਜਾਂ ਦੇ ਹਥ ਕਠਪੁਤਲੀ ਬਣਾ ਦਿਤਾ 1
16 ਦਸੰਬਰ 1846 ਭੈਰੋਵਾਲ ਦੀ ਸੰਧੀ ਦੇ ਤਹਿਤ ਲਾਹੋਰ ਦਰਬਾਰ ਦਾ ਰਾਜ-ਪ੍ਰਬੰਧ ਚਲਾਣ ਲਈ ਕੋਂਸਲ ਨਾਮਜਦ ਕੀਤੀ ਗਈ ਇਸਤੋਂ ਵੀ ਮਹਾਰਾਨੀ ਨੂੰ ਦੂਰ ਰਖਿਆ ਗਿਆ 1 ਮਹਾਰਾਨੀ ਤੇ ਉਸਦੇ ਨੋਕਰਾਂ ਦੇ ਗੁਜਾਰੇ ਲਈ ਡੇਢ ਲਖ ਰੁਪਇਆ ਸਾਲਾਨਾ ਭਤਾ ਮੁਕਰਰ ਕੀਤਾ ਗਿਆ 1 ਹਾਲਤ ਦੀ ਸਿਤਮ-ਜਰੀਫੀ ਦੇਖੋ ਦੇਸ਼ ਦੇ ਮਾਲਕਾਂ ਨੂੰ ਗੁਜਾਰੇ ਲਈ ਭਤਾ ਦੇਣਾ , ਇਹ ਗਦਾਰਾਂ ਦੀ ਗਦਾਰੀ ਦਾ ਨਤੀਜਾ ਸੀ 1ਜਿੰਦਾ ਹਰ ਤਰਹ ਰਾਜ ਦੇ ਕੰਮ ਤੋਂ ਵਖ ਕਰ ਦਿਤੀ ਗਈ 1 ਹੇਨਰੀ ਲਾਰੰਸ ਪੰਜਾਬ ਦਾ ਪਹਿਲਾ ਰੇਸੀਡੇੰਟ ਬਣਿਆ 1 ਲਾਰੰਸ ਨੇ ਜਿੰਦਾ ਨੂੰ ਪਰਮੇ ਪਲਾਟ ਵਿਚ ਫਸਾਣ ਦੀ ਕੋਸ਼ਿਸ਼ ਕੀਤੀ (ਪਰਮੇ ਦੀ ਤੇਜ ਸਿੰਘ ਨੂੰ ਕਤਲ ਕਰਨ ਦੀ ਸਾਜਸ , ਜਿਸ ਵਿਚ ਪਰਮੇ ਨੂੰ ਫਾਂਸੀ ਤੇ ਚੜਾ ਦਿਤਾ ਗਿਆ ) ਲਾਰਡ ਹਾਰਡਿੰਗ ਮੁਕਦਮੇ ਦੀ ਪੜਤਾਲ ਕਰਨ ਪਿਛੋਂ ਜਿੰਦਾ ਨੂੰ ਬਰੀ ਕਰ ਦਿਤਾ 1
ਸਿਖ ਦਰਬਾਰ ਦਾ ਰਿਵਾਜ਼ ਸੀ ਜਦੋਂ ਵੀ ਕਿਸੇ ਰਾਜੇ ਦਾ ਖਿਤਾਬ ਮਿਲਦਾ ਤਾਂ ਮਹਾਰਾਜਾ ਉਸ ਨੂੰ ਤਿਲਕ (ਆਸ਼ੀਰਵਾਦ) ਦੇਕੇ ਇਹ ਰਸਮ ਪੂਰੀ ਕਰਦਾ ਸੀ 1 ਤੇਜ ਸਿੰਘ ਨੂੰ ਸਿਖ ਫੌਜਾਂ ਨਾਲ ਗਦਾਰੀ ਕਰਣ ਵਜੋਂ ਅੰਗਰੇਜ਼ਾ ਨੇ ਰਾਜੇ ਦਾ ਖਿਤਾਬ ਦੇਣ ਲਈ ਦਰਬਾਰ ਕੀਤਾ ਗਿਆ ,ਜਿਸ ਵਿਚ ਦਲੀਪ ਸਿੰਘ ਨੇ ਤਿਲਕ ਲਗਾਣਾ ਸੀ ਪਰ ਜਦ ਉਸ ਨੂੰ ਕਿਹਾ ਗਿਆ, ਦਲੀਪ ਨੇ ਨਫਰਤ ਨਾਲ ਮੂੰਹ ਫੇਰ ਲਿਆ ਤੇ ਆਪਣੇ ਹਥ ਪਿਛੇ ਕਰ ਲਏ ਜਿਸ ਨਾਲ ਤੇਜ ਸਿੰਘ ਦੀ ਬੇਇਸਤੀ ਹੋਈ ਤੇ ਅੰਗਰੇਜ਼ ਭੜਕ ਪਏ 1 ਅੰਗਰੇਜਾਂ ਨੇ ਇਸਦਾ ਦੋਸ਼ ਵੀ ਜਿੰਦਾ ਦੇ ਸਿਰ ਮੜ ਦਿਤਾ ਕੀ ਜਿੰਦਾ ਹੀ ਸਾਰੀਆਂ ਮੁਸੀਬਤਾਂ ਦੀ ਜੜ ਹੈ 1
ਗਵਰਨਰ ਹਾਰਡਿੰਗ ਤੇ ਰੇਸੀਡੇੰਟ ਲਾਵਰੰਸ ਦੇ ਦਿਲ ਵਿਚ ਮਹਾਰਾਨੀ ਕੰਢੇ ਵਾਂਗ ਰੜਕ ਰਹੀ ਸੀ 1 ਹੋਲੀ ਹੋਲੀ ਵਧਦਾ ਵਧਦਾ ਇਹ ਕੰਡਾ ਜਹਿਰ ਦੀ ਤਰਹ ਫੈਲਣ ਲਗਾ 1 ਮਹਾਰਾਨੀ ਦੀਆਂ ਨਿਕੀਆਂ ਨਿਕੀਆਂ ਗਲਾਂ ਉਨਾ ਨੂੰ ਅੰਗ੍ਰੇਜ਼ੀ ਰਾਜ ਵਿਰੁਧ ਸਾਜਸ਼ ਲਗਣ ਲਗੀ 1 ਦਲੀਪ ਤੇ ਜਿੰਦਾ ਨੂੰ ਵਖਰੇ ਕਰਨ ਦੀ ਤਜਵੀਜ਼ ਸੋਚੀ ਗਈ 1 ਜਿੰਦਾ ਨੂੰ 10 ਦਿਨ ਸੁਮਨ ਬੁਰਜ ਵਿਚ ਨਜ਼ਰਬੰਦ ਰਖ਼ਿਆ 1
18 ਅਗਸਤ ਨੂੰ ਸਵੇਰੇ ਦਰਬਾਰ ਲਗਿਆ 1 ਲਾਰੰਸ ਨੇ ਜਿੰਦਾ ਨੂੰ ਸ਼ੇਖੂਪੁਰੇ ਕੈਦ ਕਰਨ ਦਾ ਹੁਕਮ ਲਿਖ ਦਿਤਾ ਉਸਦੀ ਪੈਨਸ਼ਨ ਘਟਾ ਕੇ 48000 ਕਰ ਦਿਤੀ ਗਈ 1 ਜਿਸ ਤੇ ਮਹਾਰਜੇ ਨੂੰ ਮਜ਼ਬੂਨ ਦਸੇ ਬਿਨਾ ਸਿਆਹੀ ਪੁਆ ਲਈ ( signature)1 ਨਿਰਦੋਸ਼ ਮਾਂ ਦੇ ਵਿਰੁਧ ਪੁਤਰ ਕੋਲੋਂ ਧੋਖੇ ਨਾਲ ਦਸਾਵੇਜ਼ ਤੇ ਦਸਤਖਤ ਕਰਵਾ ਲਏ 1 ਕੋਉਂਨਸਿਲ ਦੇ ਮੇਮਬਰਾਂ ਨਾਲ ਪਹਿਲੇ ਹੀ ਗਲ-ਬਾਤ ਹੋ ਚੁਕੀ ਸੀ 1 ਸ਼ਾਮ ਨੂੰ ਫਿਰ ਦਰਬਾਰ ਲਗਾ 1 ਲਾਰੰਸ ਨੇ ਮਹਾਰਾਜੇ ਨੂੰ ਘੋੜੇ ਤੇ ਕੁਝ ਸਰਦਾਰਾਂ ਨਾਲ ਸੈਰ ਲਈ ਸ਼ਾਲੀਮਾਰ ਬਾਗ ਭੇਜਿਆ 1 ਦਲੀਪ ਸਿੰਘ ਕੁਝ ਉਦਾਸ ਤੇ ਕੁਝ ਹੈਰਾਨੀ ਭਰਿਆ ਕੀ ਇਹ ਵਕਤ ਬੇਵਕਤ ਸੈਰ ਦਾ ਖ਼ਿਆਲ ? ਖੈਰ ਸਭ ਦੇ ਕਹਿਣ ਤੇ ਤੁਰ ਪਿਆ 1 ਉਥੇ ਰਾਤ ਰਹਿਣ ਦਾ ਇੰਤਜ਼ਾਮ ਸੀ ਜਿਸ ਬਾਰੇ ਦਲੀਪ ਨੂੰ ਕੁਝ ਪਤਾ ਨਹੀਂ ਸੀ 1 ਦਲੀਪ ਕਦੇ ਮਾਂ ਤੋ ਬਿਨਾ ਰਾਤ ਰਿਹਾ ਨਹੀਂ ਸੀ ਬੜੀ ਅਓਖੀ ਰਾਤ ਕਟੀ ਸਵੇਰੇ ਜਦ ਵਾਪਸ ਪਰਤਿਆ ਤਾਂ ਉਸਦੀ ਪਿਆਰੀ ਮਾਂ ਸ਼ੇਖੂਪੁਰੇ ਜਾ ਚੁਕੀ ਸੀ 1ਜਿੰਦਾ ਨੂੰ ਵਾਲਾਂ ਤੋ ਪਕੜ ਕੇ ਘਸੀਟਿਆ ਗਿਆ 1 ਜਿੰਦਾ ਬਥੇਰਾ ਰੋਈ ਕੁਰਲਾਈ ,ਉਹ ਸਰਦਾਰ ਜੋ ਆਸ -ਪਾਸ ਖੜੇ ਸੀ, ਦੇਸ਼ ਤੇ ਕੋਮ ਦੇ ਵਾਸਤੇ ਪਾਏ ਪਰ ਕਿਸੇ ਇਕ ਸਰਦਾਰ ਨੇ ਆਪਣੀ ਉਗਲ ਖੜੀ ਨਹੀਂ ਕੀਤੀ 1 ਇਸ ਧਕੇ ਸ਼ਾਹੀ ਨਾਲ ਦਲੀਪ ਦਾ ਦਿਲ ਟੁਟ ਗਿਆ ਤੇ ਉਸਨੇ ਸੁਮਨ ਬੁਰਜ ਵਿਚ ਰਹਿਣ ਤੋ ਇਨਕਾਰ ਕਰ ਦਿਤਾ 1 ਉਸਦੀ ਰਿਹਾਇਸ਼ ਵਾਸਤੇ ਤਖਤਗਾਹ ਦੇ ਉਪਰ ਕਮਰੇ ਤਿਆਰ ਕਰਵਾਏ ਗਏ 1
ਅੰਗਰੇਜ਼ ਪੰਜਾਬ ਤੋ ਵੀ ਮਹਾਰਾਨੀ ਜਿੰਦਾ ਨੂੰ ਕਿਸੇ ਤਰੀਕੇ ਨਾਲ ਕਢਣਾ ਚਾਹੁੰਦੇ ਸੀ 1 ਮੁਲਤਾਨ ਵਿਚ ਮੁਲਰਾਜ ਦੀ ਬਗਾਵਤ ਦਾ ਕਿਸਾ ਜਿੰਦਾ ਨਾਲ ਜੋੜਕੇ , ਉਸ ਨੂੰ ਬਨਾਰਸ , ਤੇ ਅੰਤ ਵਿਚ ਚੁਨਾਰ ਦੇ ਕਿਲੇ ਵਿਚ ਕੈਦ ਕਰ ਦਿਤਾ1 ਪੈਨਸ਼ਨ ਦੂਜੀ ਵਾਰੀ ਘਟਾ ਕੇ 12000 ਕਰ ਦਿਤੀ ਗਈ 1 ਸ਼ੇਖੂਪੁਰਾ ਦੀ ਜੇਲ ਵਿਚ ਜਿੰਦਾ ਦੀ ਜਾਮਾ ਤਲਾਸ਼ੀ ਲਈ ਗਈ ( ਕਪੜੇ ਉਤਾਰ ਕੇ) ਉਸਦੇ ਬਕਸੇ ਵਿਚੋਂ 33 ਚਿਠੀਆਂ ਨਿਕਲੀਆਂ ਸਨ ਜਿਸ ਵਿਚ ਇਕ ਅਖਰ ਵੀ ਅੰਗਰੇਜਾਂ ਦੇ ਖਿਲਾਫ਼ ਨਹੀਂ ਸੀ 1 ਪਰੇਮਾ ਕਾਂਡ ਵਿਚ ਵੀ ਉਸ ਨੂੰ ਫਸਾਣ ਦੀ ਕੋਸ਼ਿਸ਼ ਕੀਤੀ ਗਈ ਪਰ ਕੋਈ ਸਬੂਤ ਨਹੀਂ ਮਿਲਿਆ 1 ਮੁਲਰਾਜ ਦੀ ਬਗਾਵਤ ਵਿਚ ਉਸਦਾ ਕੋਈ ਰੋਲ ਨਹੀਂ ਸੀ, ਜਿਸਦੀ ਪੁਛ ਪੜਤਾਲ ਹੋਣ ਬਾਦ ਅੰਗਰੇਜਾਂ ਨੇ ਉਸ ਨੂੰ ਬੇਕਸੂਰ ਮੰਨਿਆ 1 ਫਿਰ ਇਹ ਸਜਾਵਾਂ ਕਿਸ ਲਈ 1 ਕਾਰਣ ਇਕੋ ਸੀ ਕੀ ਅੰਗਰੇਜ਼ ਜਿੰਦਾ ਦੀ ਤਾਕਤ ਤੋਂ ਡਰਦੇ ਸੀ ਤੇ ਕਿਸੇ ਨਾ ਕਿਸੇ ਬਹਾਨੇ ਆਪਣੇ ਰਾਜ ਤੇ ਭਾਗ , ਜੋ ਕੀ ਦੋਨੋ ਲੁਟ ਦੇ ਸੀ, ਬਹੁਤ ਦੂਰ ਰਖਣਾ ਚਾਹੁੰਦੇ ਸੀ 1
ਇਹ ਉਹ ਜਿੰਦਾ ਸੀ ਜਿਸਦੇ ਬੁਲਾਂ ਤੇ ਆਈ ਮੁਸਕਰਾਹਟ ਸ਼ੇਰ-ਈ-ਪੰਜਾਬ ਵਾਸਤੇ ਕੀਮਤੀ ਵਰਦਾਨ ਹੁੰਦਾ 1 ਉਸਦੇ ਮਥੇ ਦੀਆਂ ਤਿਉੜੀਆਂ ਹਜ਼ਾਰਾਂ ਸੂਰਮਿਆਂ ਦੀਆਂ ਕਮਾਨਾ ਨੂੰ ਝੁਕਾ ਦਿੰਦਿਆਂ, ਉਸਦੇ ਅਖਾਂ ਵਿਚ ਆਏ ਹੰਝੂੰ ਪ੍ਰਿਥਵੀ ਤੇ ਭੂਚਾਲ ਲਿਆ ਦਿੰਦੇ ਸੀ 1 ਅਜ ਨਾ ਉਸਦੇ ਹਾਸਿਆਂ ਵਿਚ ਕੋਈ ਦਮ ਸੀ ਨਾ ਕੋਈ ਹੰਝੂਆਂ ਵਿਚ ਤਸੀਰ 1 ਉਹ ਹਸਦੀ ਸੀ ਤੇ ਆਪਣੇ ਆਪ ਨੂੰ ਧੋਖਾ ਦੇਣ ਲਈ ਜੇ ਰੋਂਦੀ ਸੀ ਤੇ ਉਸਦੇ ਅੰਦਰ ਸੁਲਗਦੀ ਅਗ ਭਾਂਬੜ ਮਚਾ ਦਿੰਦੀ ਜਿਸ ਵਿਚ ਓਹ ਆਪ ਹੀ ਸੜ ਕੇ ਸੁਵਾਹ ਹੋ ਜਾਂਦੀ 1 ਰਾਤ ਨੂੰ ਲੇਟਿਆਂ ਲੇਟਿਆਂ ਕਈ ਵਾਰੀ ਓਹ ਸੋਚਦੀ ਮੈਂ ਬੰਦੀ ਕਿਓੰ ਔਰ ਕਿਸ ਕਸੂਰ ਬਦਲੇ ਹਾਂ1 ਇਕ ਦਿਨ ਉਸ ਨੂੰ ਪਤਾ ਨਹੀਂ ਕਿਥੋ ਜੋਸ਼ ਆਇਆ ਉਸਨੇ ਸੋਚਿਆ ਮੈਨੂੰ ਬੰਦੀ ਰਹਿਣਾ ਪ੍ਰਵਾਨ ਨਹੀਂ 1 ਉਸ ਦਿਨ ਤੋ ਓਹ ਜੇਲ ਵਿਚੋਂ ਨਿਕਲਣ ਦੇ ਉਪਰਾਲੇ ਸੋਚਣ ਲਗੀ 1 ਇਕ ਦਿਨ ਉਹ ਫ੍ਕੀਰਨੀ ਦੇ ਭੇਸ ਵਿਚ ਕਿਲਿਓੰ ਬਾਹਰ ਨਿਕਲ ਤੁਰੀ 1 ਪਹਿਰੇਦਾਰ ਨਵਾਂ ਸੀ ਉਸਨੇ ਪੁਛਿਆ ਕੋਣ ਹੋ ? ਤਾਂ ਉਸਨੇ ਕਿਹਾ ਕੀ ਮੈਂ ਜੰਗਲ ਮੈਂ ਰਹਿਨੇ ਵਾਲੀ ਉਦਾਸੀ ਸੰਨਤਨੀ ਹੂੰ , ਦਿਨ ਕੋ ਕੋਈ ਆਨੇ ਨਹੀਂ ਦੇਤਾ , ਰਾਤ ਕੋ ਚੋਰੀ ਚੋਰੀ ਆਈਂ ਹੂੰ ,ਮਹਾਰਾਨੀ ਕੋ ਉਪਦੇਸ਼ ਦੇਕੇ ਚੋਰੀ ਚੋਰੀ ਜਾਨਾ ਚਾਹਤੀ ਹੂੰ 1 ਭਲੇ ਕਾ ਕਾਮ ਹੈ ਮੇਰੀ ਸਹਾਇਤਾ ਕਰੋ1 ਉਸਨੇ ਸੰਤਨਿਆਂ ਦੀ ਬੋਲੀ ਵਿਚ ਜਵਾਬ ਦਿਤਾ 1 ਪਹਿਰੇਦਾਰ ਡਰ ਕਿਹਾ ਉਸਨੇ ਸੋਚਿਆ ਜੇ ਮੈਂ ਇਸਨੂੰ ਪਕੜ ਲੈਂਦਾ ਹਾਂ ਤਾਂ ਦਸ ਸਵਾਲ ਮੇਰੇ ਤੇ ਉਠਣਗੇ ਕੀ ਇਹ ਅੰਦਰ ਆਈ ਕਿਸ ਤਰਹ ? ਪਹਿਰੇਦਾਰ ਦਾ ਡਰ ਤੇ ਜਿੰਦਾ ਦੀ ਦਲੇਰੀ ਨੇ ਉਸਦੀ ਰਿਹਾਈ ਦਾ ਵਸੀਲਾ ਬਣਾ ਦਿਤਾ 1ਚੁਨਾਰ ਦੇ ਕਿਲੋ ਚੋ ਮਹਾਰਾਨੀ ਇਕ ਫਕੀਰਨੀ ਦੇ ਭੇਸ ਵਿਚ, ਡਰਾਵਣੇ ਜੰਗਲਾਂ, ਦਰਿਆਵਾਂ ਨੂੰ ਪਾਰ ਕਰਦੀ ਕਿਸੇ ਤਰੀਕੇ ਨਾਲ ਠੋਕਰਾਂ ਖਾਂਦੀ ਨੈਪਾਲ ਜਾ ਪੁਜੀ1
ਸਵੇਰੇ ਜਦ ਜਿੰਦਾ ਦੇ ਨਸ ਜਾਣ ਦੀ ਖਬਰ ਪੁਜੀ ਤੇ ਸਿਪਾਹੀ ਸ਼ਿਕਾਰੀ ਕੁਤਿਆਂ ਦੀ ਤਰਹ ਜਿੰਦਾਂ ਦੀ ਭਾਲ ਕਰਨ ਲਗੇ 1 ਹੁਣ ਜਿੰਦਾ ਵਾਸਤੇ ਅਤ ਦੀ ਮੁਸ਼ਕਲ ਬਣ ਗਈ 1 ਦਿਨੇ ਓਹ ਝਾੜੀਆਂ ਵਿਚ ਲੁਕ ਜਾਂਦੀ ਤੇ ਰਾਤ ਨੂੰ ਜਿਸ ਪਾਸੇ ਮੂੰਹ ਹੁੰਦਾ ਤੁਰ ਪੈਂਦੀ 1 ਉਸ ਨੂੰ ਆਪਣੀ ਮੰਜਿਲ ਦਾ ਖੁਦ ਵੀ ਕੁਝ ਪਤਾ ਨਹੀਂ ਸੀ 1 ਅਖੀਰ 800 ਮੀਲ ਪੈਦਲ ਟੇਡੇ- ਮੇਡੇ ਰਸਤਿਆਂ , ਡਰਾਵਣੇ ਜੰਗਲ ਬੀਆਬਾਨਾਂ ਵਿਚੋ ਠਿਡੇ-ਠੋਲੇ ਖਾਂਦੀ , ਭੂਖੀ ਤਿਹਾਈ ਨੈਪਾਲ ਦੇ ਰਾਨਾ ਜੰਗ ਬਹਾਦਰ ਦੇ ਦਰਬਾਰ ਜਾ ਪਹੁੰਚੀ 1 ਇਕ ਵਕਤ ਸ਼ੇਰ-ਏ-ਪੰਜਾਬ ਜਿਸਦੀ ਪੂਰੀ ਦੁਨਿਆ ਵਿਚ ਧਾਕ ਸੀ1 ਹੀਰੇ-ਮੋਤੀ ਦਾਨ ਕਰਨ ਵਾਲੇ ਦੀ ਪਤਨੀ ਦੇ ਤਨ ਤੇ ਲਟਕਦੀਆਂ ਲੀਰਾਂ ਨੂੰ ਦੇਖਕੇ ਰਾਣੇ ਨੂੰ ਤਰਸ ਆ ਗਿਆ ਤੇ ਉਸਨੇ ਜਿੰਦਾ ਨੂੰ ਆਪਣੇ ਰਾਜ ਵਿਚ ਆਸਰਾ ਦੇਣਾ ਮੰਨ ਲਿਆ 1 ਥਾਪਾਥਲੀ ਵਿਚ ਉਸ ਨੂੰ ਰਹਿਣ ਵਾਸਤੇ ਇਕ ਸੁੰਦਰ ਮਹਿਲ ਤੇ ਗੁਜਾਰੇ ਵਾਸਤੇ 20000 ਰੁਪੇ ਸਾਲਾਨਾ ਦੇਣਾ ਕੀਤਾ 1 ਅੰਗਰੇਜਾਂ ਤੋਂ ਡਰਦਿਆਂ ਖਟਮੰਡੂ ਵਿਚ ਅੰਗਰੇਜ਼ ਰੇਸੀਡੇੰਟ ਦੀ ਨਿਗਰਾਨੀ ਹੇਠ ਵੀ ਦੇ ਦਿਤਾ1ਮਹਾਰਾਨੀ ਜਿੰਦਾ ਤਕਰੀਬਨ 11 ਸਾਲ ਨੈਪਾਲ ਰਹੀ 1 ਅੰਗਰੇਜ਼ਾ ਦੇ ਦਬਾਵ ਕਾਰਨ ਭਾਵੇਂ ਨੈਪਾਲ ਦੇ ਰਾਜੇ ਤੇ ਜਿੰਦਾ ਦੇ ਰਿਸ਼ਤੇ ਕੋਈ ਬਹੁਤੇ ਸੁਖਾਵੇਂ ਨਹੀਂ ਰਹੇ ਪਰ ਫਿਰ ਵੀ ਉਸਨੇ ਆਪਣਾ ਕੀਤਾ ਵਚਨ ਨਿਭਾਇਆ 1 ਜਦੋਂ ਰਾਣੇ ਨੂੰ ਪਤਾ ਚਲਿਆ ਜੀ ਮਹਾਰਾਜਾ ਦਲੀਪ ਉਸ ਨੂੰ ਮਿਲਣਾ ਚਾਹੁੰਦਾ ਹੈ ਤਾ ਉਸਨੇ ਕਿਸੇ ਤਰੀਕੇ ਨਾਲ ਅੰਗਰੇਜਾਂ ਨੂੰ ਰਾਜੀ ਕਰ ਲਿਆ ਭਾਰਤ ਵਿਚ ਮਾਂ -ਪੁਤ ਦੇ ਮਿਲਾਪ ਲਈ 1
ਇਧਰ ਪੰਜਾਬ ਵਿਚ ਅੰਗਰੇਜਾਂ -ਸਿਖਾਂ ਦੀ ਦੂਸਰੀ ਲੜਾਈ 22 ਨਵੰਬਰ 1848 ਵਿਚ ਸ਼ੁਰੂ ਹੋਈ 1 ਰਾਮ ਨਗਰ ਵਿਚੇ ਹੋਈ ਜਿਸ ਵਿਚ ਅੰਗਰੇਜ਼ ਫੌਜਾਂ ਨੂੰ ਆਪਣਾ ਬਹੁਤ ਨੁਕਸਾਨ ਕਰਾ ਕੇ ਪਿਛੇ ਹਟਣਾ ਪਿਆ 1 ਇਸਤੋਂ ਬਾਦ ਚਿਲਿਆਵਾਲਾ ਜਨਵਰੀ 1849 ਵਿਚ ਹੋਈ ਜੋ ਕੀ ਇਕ ਖੂਨੀ ਲੜਾਈ ਸੀ ਅੰਗਰੇਜਾਂ ਤੇ ਸਿਖਾਂ ਦੇ ਵਿਚਕਾਰ , ਅੰਗਰੇਜਾਂ ਨੂੰ ਬਹੁਤ ਭਾਰੀ ਪਈ ਤੇ ਉਨ੍ਹਾ ਦਾ ਜਾਨੀ ਮਾਲੀ ਬਹੁਤ ਨੁਕਸਾਨ ਹੋਇਆ 1 ਆਖਰੀ ਲੜਾਈ ਗੁਜਰਾਤ ਵਿਚ 21 ਫਰਵਰੀ 1949 ਵਾਲੇ ਦਿਨ ਹੋਈ , ਜਿਸ ਵਿਚ ਸਿਖ ਬੜੀ ਬਹਾਦਰੀ ਨਾਲ ਲੜੇ ਪਰ ਗਦਾਰਾਂ ਦੀ ਵਜਹ ਕਰਕੇ ਹਾਰ ਗਏ1
ਇਸ ਵਕਤ ਗਵਰਨਰ ਜਨਰਲ ਡਲਹੋਜ਼ੀ ਸੀ ਜੋ ਜਲਦੀ ਤੋ ਜਲਦੀ ਪੰਜਾਬ ਨੂੰ ਕਮਜ਼ੋਰ ਕਰਕੇ ਉਸਤੇ ਪੂਰਾ ਕਬਜਾ ਕਰਨਾ ਚਾਹੰਦਾ ਸੀ 1 ਡਲਹੋਜ਼ੀ ਨੇ ਆਉਂਦੀਆਂ ਸਾਰ 50000ਫੌਜੀਆਂ ਵਿਚੋਂ 4-5 ਹਜ਼ਾਰ ਸਿਪਾਹੀ ਰਖ ਕੇ ਬਾਕੀਆਂ ਨੂੰ ਨੋਕਰੀ ਤੋ ਕਢ ਦਿਤਾ1 ਜਿਸ ਨਾਲ ਬਹੁਤ ਜਵਾਨ ਵਹਿਲੇ ਹੋ ਗਏ ਤੇ ਅਗੋਂ ਲਈ ਫੋਜ਼ ਵਿਚ ਨੋਕਰੀਆਂ ਮਿਲਣੀਆਂ ਬੰਦ ਹੋ ਗਈਆਂ1 ਸਧਾਰਨ ਕਿਸਾਨਾਂ ਨੂੰ ਆਰਥਿਕ ਤੋਰ ਤੇ ਤਬਾਹ ਕਰਨ ਲਈ ਮਾਲੀਆ ਵਧਾ ਦਿਤਾ ਤੇ ਫਸਲਾਂ ਦੀ ਕੀਮਤ ਘਟਾ ਦਿਤੀ, ਜਿਸ ਨਾਲ ਕਿਸਾਨਾਂ ਦੀ ਆਮਦਨ ਘਟ ਗਈ 1 ਸੂਦ ਖੋਰਾਂ ਨੂੰ ਉਤਸਾਹਤ ਕੀਤਾ 1 ਵਿਆਜ਼ ਦੀਆਂ ਦਰਾਂ ਤੇ ਕੋਈ ਪਾਬੰਦੀ ਨਹੀ ਲਗਾਈ, ਜਿਸ ਨਾਲ ਕਿਸਾਨ ਉਚੇ ਦਰ ਤੇ ਕਰਜ਼ੇ ਲੈਂਦੇ ਪਰ ਕਰਜ਼ੇ ਮੋੜਨ ਲਈ ਨਾ ਉਨ੍ਹਾ ਕੋਲ ਆਮਦਨ ਤੇ ਨਾ ਹੀ ਸਮਰਥਾ ਹੁੰਦੀ 1 ਜਿਸਦਾ ਨਤੀਜਾ ਜਮੀਨ ਦੀ ਕੁਰਕੀ ਹੁੰਦਾ 1 ਪੰਜਾਬ ਵਿਚ 1849-1857 ਤਕ ਅੰਗਰੇਜਾਂ ਨੇ ਵਡੀ ਗਿਣਤੀ ਵਿਚ ਬਾਹਰਲੀਆਂ ਫੌਜਾਂ ਤੇ ਪੁਲਿਸ ਫੋਰਸ ਤਾਇਨਾਤ ਕਰਕੇ ਪੰਜਾਬ ਵਿਚ ਜਬਰ ਅਤੇ ਦਹਿਸ਼ਤ ਦਾ ਮਹੋਲ ਬਣਾ ਦਿਤਾ 1 ਪੰਜਾਬੀਆਂ ਕੋਲੋਂ ਦੂਜੀ ਸਿਖ-ਅੰਗਰੇਜ਼ ਲੜਾਈ ਤੋਂ ਬਾਦ ਸਾਰੇ ਹਥਿਆਰ ਖੋਹ ਲਏ ਗਏ 1 ਜਿਨ੍ਹਾ ਨੇ ਅੰਗਰੇਜ਼ -ਸਿਖ ਲੜਾਈਆਂ ਵਿਚ ਸਿਖਾਂ ਦਾ ਸਾਥ ਦਿਤਾ ਉਨ੍ਹਾ ਦੀਆਂ ਜਗੀਰਾਂ ਜਬਤ ਕਰ ਲਈਆਂ 1 ਪੰਜਾਬ ਨੂੰ ਆਰਥਿਕ ,ਸਮਾਜਿਕ ਤੇ ਸਭਿਆਚਾਰਕ ਤੋਰ ਤੇ ਕੰਮਜੋਰ ਕਰ ਦਿਤਾ1 ਮਹਾਰਾਨੀ ਜਿੰਦਾ ਨਾਲ ਬਦਸਲੂਕੀ ਕੀਤੀ, ਉਸ ਨੂੰ ਬਦਨਾਮ ਕੀਤਾ,ਤੇ ਆਖਿਰ ਪੰਜਾਬ ਤੋਂ ਕਢ ਕੇ ਬਨਾਰਸ ਤੇ ਬਨਾਰਸ ਤੋਂ ਚੁਨਾਰ ਦੇ ਕਿਲੇ ਵਿਚ ਭੇਜ ਦਿਤਾ 1
ਦਲੀਪ ਸਿੰਘ ਤੋਂ ਬਾਦਸ਼ਾਹੀ ਖੋਹ ਲਈ ਗਈ ਤੇ ਖ਼ਾਲਸਾ ਰਾਜ ਦੀ ਸਾਰੀ ਸੰਪਤੀ ਜ਼ਬਤ ਕਰ ਲਈ ਗਈ। 29 ਮਾਰਚ 1849 ਵਾਲੇ ਦਿਨ 10 ਸਾਲਾ ਮਹਾਰਾਜਾ ਦਲੀਪ ਸਿੰਘ ਪਾਸੋਂ ਇੱਕ ਦਸਤਾਵੇਜ਼ ਉੱਪਰ ਦਸਤਖ਼ਤ ਕਰਵਾ ਲਏ ਗਏ ਜਿਸ ਦੇ ਤਹਿਤ ਪੰਜਾਬ ਉੱਪਰ ਪੂਰਨ ਤੌਰ ਤੇ ਬਰਿਟਸ਼ ਰਾਜ ਦਾ ਅਧਿਕਾਰ ਹੋ ਗਿਆ। ਮਾਰਚ 1849 ਡਲਹੋਜ਼ੀ ਨੇ ਦਲੀਪ ਸਿੰਘ ਨੂੰ ਗਦੀ ਤੋ ਲਾਹ ਕੇ ਅੰਗਰੇਜ਼ ਸਰਕਾਰ ਦਾ ਪੈਨਸ਼ਨਰ ਬਣਾ ਦਿਤਾ 1
ਕਿਸੇ ਅਣਸੁਖਾਵੀਂ ਘਟਨਾ ਤੋਂ ਬਚਣ ਲਈ ਸੰਨ 1850 ਵਿੱਚ ਫਿਰੰਗੀਆਂ ਵਲੋਂ ਮਹਾਰਾਜਾ ਦਲੀਪ ਸਿੰਘ ਨੂੰ ਪੰਜਾਬ ਤੋਂ ਫ਼ਤਹਿਗੜ੍ਹ ਲਿਜਾਇਆ ਗਿਆ, ਜਿੱਥੇ ਉਸ ਨੂੰ ਈਸਾਈ ਮਿਸ਼ਨਰੀਆਂ ਦੇ ਹਵਾਲੇ ਕੀਤਾ ਗਿਆ1 ਗਵਰਨਰ ਜਨਰਲ ਇਹ ਵੀ ਚਾਹੁੰਦਾ ਸੀ ਕਿ ਮਹਾਰਾਜਾ ਸ਼ੇਰ ਸਿੰਘ ਦਾ ਪੁਤਰ ਸ਼ਿਵਦੇਵ ਸਿੰਘ ਤੇ ਉਸਦੀ ਮਾਂ ਨੂੰ ਵੀ ਪੰਜਾਬ ਤੋ ਕਢਿਆ ਜਾਏ ਸੋ ਉਸ ਨੂੰ ਵੀ ਦਲੀਪ ਸਿੰਘ ਦੇ ਨਾਲ ਹੀ ਭੇਜ ਦਿਤਾ 1
ਇਥੇ ਮਹਾਰਾਜੇ ਨੂੰ ਇਸਾਈ ਮਤ ਵਿਚ ਲਿਆਣ ਦੀ ਪੂਰੀ ਕੋਸ਼ਿਸ਼ ਕੀਤੀ ਗਈ 1 ਲਾਗਿਨ ਆਪ ਲਿਖਦਾ ਹੈ ,’ ਲਾਹੋਰੋ ਤੁਰਨ ਵੇਲੇ ਮਹਾਰਾਜੇ ਨਾਲੋਂ ਬਹੁਤ ਸਾਰੇ ਸਿਖ ਹਟਾ ਦਿਤੇ ਗਏ1 ਜਲੂਸ ਨਾਲ ਵਧੇਰੇ ਮੁਸਲਮਾਨ ਰਖੇ ਗਏ 1 ਸਿਖ ਗ੍ਰੰਥੀ ਤੇ ਪੰਡਤ ਜੋ ਹਰ ਵੇਲੇ ਮਹਾਰਾਜੇ ਦੇ ਨਾਲ ਰਹਿੰਦੇ ਸੀ ਲਾਹੋਰ ਹੀ ਛਡ ਦਿਤੇ ਗਏ 1 ਨਾ ਗੁਰੂ ਗਰੰਥ ਸਾਹਿਬ ਦੀ ਬੀੜ ਨਾਲ ਲਈ ,ਨਾ ਪੰਡਤ 1 ਫਤਿਹ ਗੜ ਪਹੁੰਚਣ ਤੋ ਬਾਦ ਮਹਾਰਾਜੇ ਦਾ ਪੁਰਾਣਾ ਨੋਕਰ ਕਰੀਮ ਬਕਸ਼ ਵੀ ਹਟਾ ਦਿਤਾ ਗਿਆ1 ਉਸਦੀ ਥਾਂ ਭਜਨ ਲਾਲ ਪੰਡਤ ਜੋ ਅਮਰੀਕਨ ਮਿਸ਼ਨਰੀ ਸਕੂਲ ਦਾ ਪੜਿਆ ਸੀ ਤੇ ਇਸਾਈ ਬਣ ਚੁਕਾ ਸੀ , ਨੋਕਰ ਰਖਿਆ ਜੋ 24 ਘੰਟੇ ਉਸਦੇ ਨਾਲ ਰਹਿੰਦਾ ਸੀ “1
ਪੰਜਾਬੀ ਪੜਾਈ ਬੰਦ ਕਰਕੇ ਸਾਰਾ ਜੋਰ ਅੰਗੇਜ਼ੀ ਤੇ ਦਿਤਾ 1 ਉਸ ਲਈ ਫ਼ਾਰਸੀ, ਤੇ ਅੰਗ੍ਰੇਜੀ ਦੀ ਪੜ੍ਹਾਈ ਦਾ ਪ੍ਰਬੰਧ ਕੀਤਾ ਗਿਆ ਜਿਸ ਲਈ ਇਕ ਅੰਗਰੇਜ਼ੀ ਉਸਤਾਦ Walter Guise ਰਖ ਦਿਤਾ । ਇਥੇ ਹੀ ਉਸਦਾ ਮਜਹਬ ਬਦਲਕੇ ਇਸਾਈ ਧਰਮ ਵਿਚ ਦਾਖਲ ਕਰ ਦਿਤਾ 1 ਪੰਜਾਬ ਦੀ ਧਰਤੀ ਨਾਲੋਂ ਮੋਹ ਤੋੜਨ ਲਈ ਅੰਗਰੇਜ਼ ਸਰਕਾਰ ਆਖਰ 1854 ਵਿਚ ਮਹਾਰਾਜਾ ਦਲੀਪ ਸਿੰਘ ਨੂੰ ਇੰਗਲੈਂਡ ਭੇਜ ਦਿਤਾ 1 ਇਥੇ ਉਸ ਦਾ ਧਰਮ ਜੋ ਤਨ ਕਰਕੇ ਫਤਹਿ ਗੜ ਵਿਚ ਤਬਦੀਲ ਹੋ ਚੁਕਾ ਸੀ , ਮਨ ਕਰਕੇ ਉਸ ਨੂੰ ਪੂਰੀ ਤਰ੍ਹਾਂ ਈਸਾਈਅਤ ਵਿਚ ਬਦਲਣ ਦਾ ਪੂਰਾ ਉਪਰਾਲਾ ਕੀਤਾ ਗਿਆ 1 ਉਸ ਲਈ ਐਸ਼ੋ-ਇਸ਼ਰਤ ਦਾ ਮਾਹੌਲ ਤਿਆਰ ਕੀਤਾ ਗਿਆ। ਉਸਦੀ ਸਲਾਨਾ ਪੈਨਸ਼ਨ 50000 ਪੌਂਡ ਤਹਿ ਕਰ ਦਿਤੀ ਗਈ ,ਲੰਡਨ ਨੇੜੇ ਇਕ ਮਹੱਲ ਅਤੇ ਸਹਿਜ਼ਾਦਿਆਂ ਵਾਲੀਆਂ ਸਹੂਲਤਾਂ ਮੁਹੱਈਆ ਕਰਵਾਈਆਂ ਗਈਆਂ। ਮਹਾਰਾਨੀ ਵਿਕਟੋਰੀਆ ਦਲੀਪ ਨੂੰ ਆਪਣੇ ਬਚੇ ਦੀ ਤਰਹ ਪਿਆਰ ਕਰਨ ਲਗ ਪਈ ਜਿਸ ਕਰਕੇ ਮਹਾਰਾਜਾ ਜਲਦੀ ਹੀ ਸਭ ਕੁਝ ਭੁਲ ਗਿਆ ਤੇ ਥੋੜ੍ਹੇ ਸਮੇਂ ਵਿੱਚ ਹੀ ਮਹਾਰਾਣੀ ਵਿਕਟੋਰੀਆਂ ਦਾ ਮਨ ਪਸੰਦ ਸ਼ਹਿਜ਼ਾਦਾ ਬਣ ਗਿਆ1 ਉਸ ਨੇ ਸ਼ਹਿਜਾਦਿਆਂ ਵਾਂਗ ਐਸ਼ੋ-ਆਰਾਮ ਵਾਲੀ ਜ਼ਿੰਦਗੀ ਬਤੀਤ ਕਰਨੀ ਸ਼ੁਰੂ ਕਰ ਦਿੱਤੀ
ਲਾਰਡ ਡਲਹੌਜੀ ਮਹਾਰਾਜੇ ਨੂੰ ਇਤਨਾ ਇਜ਼ਤ ਪਿਆਰ ਦੇਣ ਦੇ ਸਖਤ ਖਿਲਾਫ ਸੀ ਤੇ ਉਸਨੇ ਮਹਾਰਾਨੀ ਨੂੰ ਚਿਠੀ ਵੀ ਲਿਖੀ 1 “ਇਤਨੇ ਲਾਡ ਪਿਆਰ ਤੋ ਬਾਦ , ਜੇਕਰ ਕਲ ਉਸ ਨੂੰ ਹਿੰਦੁਸਤਾਨ ਮੇਰੇ ਦਫਤਰ ਆਣਾ ਪਿਆ ਤਾਂ ਉਸ ਨੂੰ ਜੁਤੀ ਉਤਾਰ ਕੇ ਆਣਾ ਪਵੇਗਾ ਜੋ ਉਸ ਨੂੰ ਚੰਗਾ ਨਹੀ ਲਗੇਗਾ “ਪਰ ਮਹਾਰਾਨੀ ਵਿਕਟੋਰਿਆ ਅਗੇ ਉਸਦੀ ਕੋਈ ਪੇਸ਼ ਨਾ ਗਈ। ਮਹਾਰਾਣੀ ਵਿਕਟੋਰੀਆ ਨੇ ਆਪਣੇ ਸ਼ਾਹੀ ਪੈੰਟਰ ਕੋਲੋਂ ਦਲੀਪ ਸਿੰਘ ਦੀਆਂ ਭਰ ਜਵਾਨੀ ਵਿਚ ਕੁਝ ਪੇਂਟਿੰਗ ਤਿਆਰ ਕਰਵਾਈਆਂ ਜਿਨਾ ਵਿਚੋਂ ਕੁਝ ਉਸਨੇ ਆਪਣੇ Osborne House ਵਿਚ ਵੀ ਲਗਵਾਈਆਂ ਜੋ ਦਲੀਪ ਸਿੰਘ ਦੇ ਸ਼ਾਹੀ ਜਲਾਲ ਅਤੇ ਸਿੱਖੀ ਸ਼ਾਨ ਦੀਆਂ ਮੂੰਹ ਬੋਲਦੀਆਂ ਤਸਵੀਰਾਂ ਹਨ। ਇੰਗਲੈਂਡ ਦੇ ਸ਼ਹਿਜ਼ਾਦੇ ਅਤੇ ਸ਼ਹਿਜ਼ਾਦੀਆਂ ਦਲੀਪ ਸਿੰਘ ਦੇ ਚੰਗੇ ਦੋਸਤ ਬਣ ਗਏ1 ਉਹ ਲੰਡਨ ਦੇ ਕਲੱਬਾਂ ਵਿਚ ਸ਼ਾਹੀ ਘਰਾਣੇ ਦੀਆਂ ਦਾਅਵਤਾਂ ਵਿਚ ਅਤੇ ਹੋਰ ਰੰਗ ਰਲੀਆਂ ਵਿਚ ਗਲਤਾਨ ਰਹਿਣ ਲੱਗ ਪਿਆ 1
ਜਦੋਂ ਅੰਗਰੇਜ਼ ਸਰਕਾਰ ਨੂੰ ਪੂਰਾ ਯਕੀਨ ਹੋ ਗਿਆ ਕਿ ਮਹਾਰਾਜਾ ਦਲੀਪ ਸਿੰਘ ਹੁਣ ਸਿੱਖੀ ਤੋਂ ਦੂਰ ਹੋ ਗਿਆ ਹੈ ਅਤੇ ਈਸਾਈਅਤ ਦਾ ਮੁੱਦਈ ਬਣ ਚੁੱਕਾ ਹੈ , ਜਿੰਦਾ ਤਕਰੀਬਨ ਅੰਨੀ ਹੋ ਚੁਕੀ ਹੈ ਉਸ ਵਿਚ ਪਹਿਲੇ ਵਰਗੀ ਹਿੰਮਤ ਤੇ ਤਾਕਤ ਨਹੀ ਰਹੀ ਤਾਂ ਦਲੀਪ ਨੂੰ ਭਾਰਤ ਆਉਣ ਦੀ ਆਗਿਆ ਮਿਲ ਗਈ। 16 ਜਨਵਰੀ 1861 ਨੂੰ ਦਲੀਪ ਸਿੰਘ ਦਾ ਆਪਣੀ ਵਿਛੜੀ ਮਾਂ ਰਾਣੀ ਜਿੰਦਾਂ ਨਾਲ ਕਲਕੱਤੇ ਵਿਚ ਮਿਲਾਪ ਹੋਇਆ। 14 ਸਾਲ ਦੇ ਬਨਵਾਸ ਤੋਂ ਬਾਅਦ ਮਾਂ-ਪੁੱਤ ਗਲੇ ਲੱਗ ਕੇ ਖੂਬ ਰੋਏ। ਪੁੱਤ ਦੇ ਵਿਛੋੜੇ ਵਿਚ ਰਾਣੀ ਜਿੰਦਾਂ ਰੋ-ਰੋ ਕੇ ਅੰਨ੍ਹੀ ਹੋ ਚੁਕੀ ਸੀ। ਵੇਖ ਤਾ ਸਕਦੀ ਨਹੀਂ ਸੀ ਪੁਤ ਦੇ ਕੰਡ ਤੇ ਹਥ ਫੇਰ ਕੇ ਬਾਰ ਬਾਰ ਆਸ਼ੀਰਵਾਦ ਦਿੰਦੀ 1 ਜਦੋਂ ਉਸਦਾ ਹੱਥ ਦਲੀਪ ਦੇ ਸਿਰ ‘ਤੇ ਗਿਆ ਤਾਂ ਉਹ ਝਟਕੇ ਨਾਲ ਪੁਤਰ ਤੋਂ ਅੱਲਗ ਹੋਈ, ਉਸਦੀਆਂ ਭੁੱਬਾਂ ਨਿਕਲ ਗਈਆਂ 1 ਬੋਲੀ ਇਹ ਮੇਰਾ ਦਲੀਪ ਨਹੀਂ ਹੋ ਸਕਦਾ 1 ਦਲੀਪ ਨੇ ਬਾਰ ਬਾਰ ਕਿਹਾ ਕੀ ਮਾਂ ਮੈਂ ਹੀ ਤੇਰਾ ਦਲੀਪ ਹਾਂ1
ਉਸਦਾ ਪੁੱਤਰ ਦਲੀਪ ਸਿੱਖੀ ਸਰੂਪ ਨੂੰ ਤਿਲਾਂਜਲੀ ਦੇ ਚੁੱਕਾ ਸੀ। ਗ਼ਮ ਵਿਚ ਗਲਤਾਨ ਰਾਣੀ ਨੇ ਬਹੁਤ ਹੀ ਭਾਵੁਕਤਾ ਭਰੇ ਲਹਿਜ਼ੇ ਵਿਚ ਕਿਹਾ, “ਪੁੱਤਰ ਤੇਰੇ ਪਿਉ ਚਲਾ ਗਿਆ , ਤੇਰੇ ਪਿਓ ਦਾ ਕਾਇਮ ਕੀਤਾ ,ਮੇਰਾ ਰਾਜ-ਭਾਗ ਚਲਾ ਗਿਆ ਹੈ, ਕੋਹਿਨੂਰ ਹੀਰਾ ਖੋਹ ਲਿਆ ਗਿਆ ਹੈ, ਮੈਨੂੰ ਇਨਾ ਦੁਖ ਨਹੀਂ ਸੀ ਹੋਇਆ ਜਿੰਨਾ ਅੱਜ ਤੇਰੇ ਸਿੱਖੀ ਸਰੂਪ ਦੇ ਗਵਾਚ ਜਾਣ ‘ਤੇ ਹੋਇਆ ਹੈ। ਚੰਗਾ ਹੁੰਦਾ ਜੇ ਮੈਂ ਤੇਨੂੰ ਨਾ ਮਿਲਦੀ ਜਾਂ ਮਿਲਣ ਤੋ ਪਹਿਲਾ ਮਰ ਜਾਂਦੀ , ਮੈਨੂੰ ਇਹ ਦਿਨ ਦੇਖਣਾ ਤਾਂ ਨਸੀਬ ਨਾ ਹੁੰਦਾ 1 ਉਸ ਦਿਨ ਦਲੀਪ ਨੇ ਮਾਂ ਨਾਲ ਇਕ ਵਾਹਦਾ ਕੀਤਾ 1ਕੀ ਬੇਸ਼ਕ ਮੈਂ ਤੇਨੂੰ ਤੇਰਾ ਸਿਰਤਾਜ, ਤੇਰਾ ਰਾਜ ਭਾਗ, ਕੋਹਿਨੂਰ ਹੀਰਾ ਵਾਪਸ ਨਹੀਂ ਮੋੜ ਸਕਦਾ ਪਰ ਤੇਰੀ ਸਿਖੀ ਤੇਨੂੰ ਜਰੂਰ ਮੋੜ ਕੇ ਦੇਵਾਂਗਾ1 ਇਹ ਵਾਹਦਾ ਉਸਨੇ ਪੂਰਾ ਕੀਤਾ1 ਅਦਨ ਵਿਖੇ ਉਸਨੇ ਖੰਡੇ ਬਾਟੇ ਦੀ ਪਾਹੁਲ ਲੇਕੇ ਮੁੜ ਸਿਖ ਸਜ ਗਿਆ
ਉਸ ਦਾ ਅਪਣੀ ਮਾਂ ਨਾਲ ਮੋਹ ਤੋੜਨ ਲਈ ਅਨੇਕਾਂ ਤਰਹ ਤਰਹ ਦੀਆਂ ਕਹਾਣੀਆਂ ਬਣਾ ਬਣਾ ਕੇ ਸੁਣਾਈਆਂ ਜਾਂਦੀਆਂ ਰਹੀਆਂ । ਆਪਣਿਆਂ ਤੇ ਪਰਾਇਆਂ ਦੀਆਂ ਸਾਜਿਸ਼ਾਂ ਅਧੀਨ ਉਸ ਨੂੰ ਬਦਨਾਮ ਕੀਤਾ ਗਿਆ ਪਰ ਉਸ ਨੇ ਹੌਸਲਾ ਨਾ ਛੱਡਿਆ ਤੇ ਆਖਰ ਆਪਣੇ ਵਤਨ ਦੀ ਸੁੱਖ ਮੰਗਦਿਆਂ ਉਹ ਆਪਣੇ ਪੁੱਤਰ ਦਲੀਪ ਸਿੰਘ ਨਾਲ 1861 ਵਿੱਚ ਇੰਗਲੈਂਡ ਚਲੀ ਗਈ, ਜਿੱਥੇ 1 ਉਹ ਪਹਿਲੀ ਅਗਸਤ 1863 ਵਾਲੇ ਦਿਨ 46 ਸਾਲ ਦੀ ਉਮਰ ਭੋਗ ਕੇ ਇਸ ਸੰਸਾਰ ਨੂੰ ਸਦਾ ਲਈ ਅਲਵਿਦਾ ਕਹਿ ਗਈ।
ਕਹਿੰਦੇ ਹਨ ਬੁਝਣ ਲਗੇ ਦੀਵੇ ਦੀ ਜੋਤ ਵਧੇਰੇ ਰੋਸ਼ਨ ਹੋ ਜਾਂਦੀ ਹੈ 1 ਜਿੰਦਾ ਦੀ ਦੁਰਤ ਕੁਝ ਦੇਰ ਲਈ ਸੰਭਲ ਗਈ 1 ਦਲੀਪ ਉਸਦੀ ਛਾਤੀ ਤੇ ਸਿਰ ਰਖ ਕੇ ਰੋ ਰਿਹਾ ਸੀ 1 ਸਿਰ ਤੇ ਹਥ ਫ਼ਰਦੀ ਬੋਲੀ ,” ਤੇਰੇ ਵਾਸਤੇ ਮੇਰੇ ਦਿਲ ਵਿਚ ਕਿਨੀਆਂ ਕੁ ਰੀਝਾਂ ਸਨ 1 ਰਬ ਸਾਖੀ ਹੈ ਮੈ ਤੇਰੇ ਵਾਸਤੇ ਕਿਤਨੇ ਜਫਰ ਜਾਲੇ ਹਨ 1 ਤੂੰ ਅਜੇ 9 ਮਹੀਨੇ 20 ਦਿਨ ਦਾ ਸੀ ਜਦੋਂ ਤੇਰੇ ਪਿਤਾ ਮੈਨੂੰ ਸਦਾ ਦਾ ਸਲ ਦੇ ਗਏ 1 ਤੇਰੇ ਬਦਲੇ ਮੈਂ ਰੰਡੇਪਾ ਕਟਣਾ ਪ੍ਰਵਾਨ ਕਰ ਲਿਆ , ਨਹੀਂ ਤੇ ਬਾਕੀ ਰਾਣੀਆਂ ਵਰਗਾ ਮੈਂ ਵੀ ਸਤੀ ਹੋ ਜਾਂਦੀ 1 ਪੰਜ ਸਾਲ 11 ਦਿਨ ਦਾ ਸੈ ਜਦ ਕਿਸਮਤ ਨੇ ਤੈਨੂੰ ਪੰਜਾਬ ਦਾ ਬਾਦਸ਼ਾਹ ਬਣਾ ਦਿਤਾ 1 ਮੈਂ ਆਪਣੀ ਹਥੀਂ ਤੇਰੇ ਸਿਰ ਤੇ ਤਾਜ ਸਜਾ ਕੇ ਤੇਨੂੰ ਲਾਹੋਰ ਦੇ ਤਖਤ ਤੇ ਬੈਠਣ ਲਈ ਭੇਜਿਆ ਕਰਦੀ ਸੀ 1 ਤੇਰੇ ਨਿਕੇ ਨਿਕੇ ਕਦਮਾਂ ਨਾਲ ਮੇਰੀਆਂ ਵਡੀਆਂ ਵਡੀਆਂ ਰੀਝਾਂ ਨਚਦੀਆਂ ਸਨ 1 ਮੈਂ ਸੋਚਦੀ ਸੀ ਜਦ ਮੇਰਾ ਦਲੀਪ ਜਵਾਨ ਹੋਕੇ ਸਹੀ ਅਰਥਾਂ ਵਿਚ ਰਾਜ ਸੰਭਾਲੇਗਾ , ਮੈ ਆਪਣੇ ਪੁਤਰ ਦੇ ਮੋਢਿਆਂ ਤੇ ਸਿਰਤਾਜ ਦੇ ਚਰਨਾ ਵਿਚ ਪਹੁੰਚਾਂਗੀ 1 ਸ਼ੇਰੇ ਪੰਜਾਬ ਦੇ ਖਬੇ ਹਥ ਮੇਰੀ ਮੜੀ ਹੋਵੇਗੀ ਜਿਸ ਨੂੰ ਮੇਰਾ ਲਾਲ ਹੀਰੇ ਮੋਤੀਆਂ ਨਾਲ ਜੜ ਦੇਵੇਗਾ 1 ਪਰ ਜਿਸ ਰੀਝ ਦੇ ਪੂਰੇ ਹੋਣ ਦਾ ਸਮਾਨ ਹੀ ਨਹੀ ਰਿਹਾ ਉਸਦਾ ਜਬਾਨ ਤੇ ਲਿਆਉਣ ਦਾ ਕੀ ਲਾਭ?
ਪਰ ਇਕ ਸਧਰ ਹੈ ਜੋ ਮੈਂ ਅੰਦਰ ਦਬਾ ਕੇ ਨਹੀਂ ਮਰਨਾ ਚਾਹੁੰਦੀ ,’ ਇਹ ਮੇਰੀ ਪੰਜ ਸੇਰ ਮਿਟੀ ਪੰਜਾਬ ਦੀ ਅਮਾਨਤ ਹੈ ਦੇਖੀਂ ਕੀਤੇ ਗੈਰਾਂ ਦੇ ਦੇਸ਼ ਵਿਚ ਨਾ ਰੁਲੇ ,ਪੰਜਾਬ ਅਪੜੀ ਤੇ ਗੁਰੂਦਵਾਰਾ ਡੇਰਾ ਸਾਹਿਬ ਦੇ ਸਾਮਣੇ ਜਾ ਧਰੀਂ 1 ਕੋਈ ਸਿਖ ਸਹੀਦ ਗੁਰੂ ਅਰਜਨ ਦੇਵ ਨੂੰ ਮਥਾ ਟੇਕ ਕੇ ਬਾਹਰ ਮੁੜਦਾ ਵੇਖੇਗਾ ਤਾਂ ਉਹਦੀ ਚਰਨ ਧੂੜ ਮੇਰੇ ਮਥੇ ਤੇ ਲਗਾ ਦੇਈੰ 1 ਭਲਾ ਜੋ ਤਤੀ ਜਿੰਦਾਂ ਦੀ ਤਕਦੀਰ ਸਿਧੀ ਹੋ ਜਾਏ 1 ਜਿਸ ਵੇਲੇ ਤੂੰ ਮੇਰਾ ਸਿਰ ਸ਼ੇਰੇ ਪੰਜਾਬ ਦੇ ਚਰਨਾ ਤੇ ਧਰ ਕੇ ਅਰਦਾਸ ਕਰ ਰਿਹਾ ਹੋਵੇਂਗਾ , ਮੇਰੀਆਂ ਸਧਰਾਂ ਆਸਮਾਨ ਤੋ ਬੂੰਦਾ ਬਣ ਕੇ ਮਹਾਰਾਜ ਦੀ ਸਮਾਧ ਤੇ ਵਰਸ ਰਹੀਆਂ ਹੋਣਗੀਆਂ 1 ਚੰਨ ਇਕ ਹੋਰ ਵੀ ਪਕਿਆਂ ਕਰਨਾ ਚਾਹੁੰਦੀ ਹਾਂ ਮਰਨ ਵਾਲੇ ਦੀਆਂ ਅਖਾਂ ਵਿਚ ਪਾਣੀ ਦੀਆ ਦੋ ਬੂੰਦਾ ਆ ਜਾਇਆ ਕਰਦੀਆਂ ਹਨ 1 ਲੋਕ ਉਸ ਦੀਆਂ ਅਖਾਂ ਬੰਦ ਕਰ ਦਿੰਦੇ ਹਨ ਤੇ ਓਹ ਆਖਰੀ ਬੂੰਦਾ ਧਰਤੀ ਤੇ ਡਿਗ ਕੇ ਫਨਾਹ ਹੋ ਜਾਇਆ ਕਰਦੀਆਂ ਹਨ 1 ਪਰ ਮੇਰੇ ਨਾਲ ਇਹ ਅਨਰਥ ਨਾ ਕਰੀਂ ਮੇਰੇ ਮੋਈ ਹੋਈ ਦੇ ਨੇਤਰ ਬੰਦ ਨਾ ਕਰੀਂ ਮਤੇ ਮੋਈ ਜਿੰਦਾਂ ਦੇ ਹੰਝੂ ਇਸ ਬਗਾਨਿਆ ਦੀ ਧਰਤੀ ਤੇ ਡਿਗ ਕੇ ਉਸ ਨਿਰਦਈ ਅੰਗਰੇਜ਼ ਅਗੇ ਫਰਿਆਦ ਕਰਨ, ਜਿਸ ਨੇ ਸਾਰੀ ਉਮਰ ਮੇਰੇ ਨਾਲ ਇਨਸਾਫ਼ ਨਹੀਂ ਕੀਤਾ 1
ਆਪਣੀ ਮਾਂ ਦੀ ਇੱਛਾ ਅਨੁਸਾਰ ਮਹਾਰਾਜਾ ਦਲੀਪ ਸਿੰਘ ਆਪਣੀ ਮਾਤਾ ਮਹਾਰਾਣੀ ਜਿੰਦ ਕੌਰ ਦਾ ਸਸਕਾਰ ਪੰਜਾਬ ਵਿੱਚ ਆਪਣੇ ਪਿਤਾ ਦੇ ਨੇੜੇ ਲਾਹੌਰ ਵਿਖੇ ਕਰਨਾ ਚਾਹੁੰਦਾ ਸੀ ਪਰ ਗੋਰਾ ਸਰਕਾਰ ਵਲੋਂ ਉਸ ਨੂੰ ਪੰਜਾਬ ਜਾਣ ਦੀ ਆਗਿਆ ਨਾ ਦਿੱਤੀ ਗਈ, ਜਿਸ ਕਰਕੇ ਉਸ ਨੂੰ ਆਪਣੀ ਮਾਂ ਦਾ ਸਸਕਾਰ ਮੁੰਬਈ ਦੇ ਨੇੜੇ ਨਾਸਿਕ ਵਿਖੇ ਗੋਦਾਵਰੀ ਦਰਿਆ ਦੇ ਕੰਢੇ ਹੀ ਕਰਨਾ ਪਿਆ। ਸਮਾਂ ਪਾ ਕੇ ਮਹਾਰਾਣੀ ਜਿੰਦਾਂ ਦੀਆਂ ਆਸ਼ਾਵਾਂ ਨੂੰ ਉਦੋਂ ਬੂਰ ਪਿਆ ਜਦੋਂ ਆਪਣੀ ਦਾਦੀ ਦੀ ਇੱਛਾ ਦਾ ਸਤਿਕਾਰ ਕਰਦਿਆਂ ਪਰਿੰਸੈਸ ਬੰਬਾ ਸੋਫੀਆ ਜਿੰਦਾਂ ਦਲੀਪ ਸਿੰਘ ਨੇ ਮਹਾਰਾਣੀ ਜਿੰਦਾਂ ਦੀਆਂ ਅਸਤੀਆਂ ਲਾਹੌਰ ਵਿਖੇ ਮਹਾਰਾਜਾ ਰਣਜੀਤ ਸਿੰਘ ਦੇ ਮੈਮੋਰੀਅਲ ਵਿਖੇ ਭੇਂਟ ਕਰ ਦਿੱਤੀਆਂ।
ਬੰਬਈ ਤੋਂ ਵਾਪਸ ਮੁੜਨ ਵਕਤ ਸਿਕੰਦਰਿਆ , ਮਿਸਰ ਵਿਚ ਦਲੀਪ ਦੀ ਮੁਲਾਕਾਤ ਮਿਸ ਬਾਮਬਾ ਮੁਲਰ ਨਾਲ ਹੋਈ 1 ਇਸਦੀ ਮਾਤਾ ਐਬਸੀਨਿਅਨ ਤੇ ਪਿਤਾ ਇਕ ਜਰਮਨ ਵਪਾਰੀ ਸੀ 1 ਬਾਮਬਾ ਮਿਸ਼ਨ ਸਕੂਲ ਕਿਹਿਰਾ ਵਿਚ ਪੜੀ ਸੀ 1 ਇਸ 15-16 ਸਾਲ ਦੀ ,ਪਤਲੀ,ਦੁਬਲੀ,ਸ਼ਾਂਤ, ਸੁੰਦਰ ਤੇ ਸੁਸ਼ੀਲ ਕੁੜੀ ਨਾਲ ਵਿਆਹ ਕਰਾ ਲਿਆ 1ਇਹ ਵਿਆਹ ਈਸਾਈ ਰਸਮਾਂ ਮੁਤਾਬਕ ਹੋਇਆ ਅਤੇ ਸ਼ਾਹੀ ਜੋੜੀ ਇੰਗਲੈਂਡ ਪਰਤ ਗਈ। ਉਹ ਸਿਰਫ ਅਰਬੀ ਭਾਸ਼ਾ ਜਾਣਦੀ ਸੀ ਜਿਸ ਲਈ ਦਲੀਪ ਨੇ ਇਕ ਟਰਾਂਸਲੇਟਰ ਤੇ ਇਕ ਅੰਗ੍ਰੇਜ਼ੀ ਪੜਾਉਣ ਵਾਲਾ ਟੀਚਰ ਰਖ ਲਿਆ 1 ਮਹਾਰਾਨੀ ਵਿਕਟੋਰਿਆ ਨੇ ਦਲੀਪ ਤੇ ਬਾਮਬਾ ਮੁਲਰ ਨੂੰ ਸ਼ਾਹੀ ਮਹਲ ਵਿਚ ਬੁਲਾਇਆ , ਉਸਦਾ ਬਹੁਤ ਆਦਰ ਕੀਤਾ ਤੇ ਤੋਫੇ ਦਿਤੇ 1
1863 ਵਿਚ ਮਹਾਰਾਜੇ ਨੇ ਲੰਡਨ ਛੱਡ ਕੇ ਕੈਂਬਰਿਜ ਦੇ ਨੇੜੇ ਐਲਵਿਡਨ ਅਸਟੇਟ ਖਰੀਦ ਲਈ ਜੋ 17000 ਏਕੜ ਉੱਪਰ ਫੈਲੀ ਹੋਈ ਸੀ। ਮਹਾਰਾਜੇ ਨੇ ਇਥੇ 1874 ਵਿਚ ਭਾਰਤ ਦੇ ਸ਼ਾਹੀ ਮਹਿਲਾਂ ਦੇ ਨਮੂਨੇ ਉੱਪਰ ਆਪਣਾ ਮਹਿਲ ਤਾਮੀਰ ਕਰਵਾਇਆ। ਇਸ ਮਹਿਲ ਅੰਦਰ ਉਹ ਐਸ਼ੋ-ਇਸ਼ਰਤ ਦਾ ਜੀਵਨ ਬਤੀਤ ਕਰਦਾ ਰਿਹਾ ਅਤੇ ਸ਼ਿਕਾਰ ਖੇਡਣ ਦਾ ਸ਼ੌਂਕ ਪਾਲਦਾ ਰਿਹਾ। ਸ਼ਾਹੀ ਘਰਾਣੇ ਦੇ ਸ਼ਹਿਜ਼ਾਦੇ ਵੀ ਉਸਦੀਆਂ ਸ਼ਿਕਾਰ ਪਾਰਟੀਆਂ ਵਿਚ ਸ਼ਾਮਿਲ ਹੁੰਦੇ ਰਹੇ।
1884 ਵਿਚ ਮਹਾਰਾਜੇ ਨੇ ਪੰਜਾਬ ਤੋਂ ਆਪਣੇ ਮਿੱਤਰ ਅਤੇ ਰਿਸ਼ਤੇਦਾਰ ਠਾਕਰ ਸਿੰਘ ਸੰਧਾਵਾਲੀਆ ਨੂੰ ਆਪਣੇ ਕੋਲ ਸੱਦ ਲਿਆ। ਠਾਕਰ ਸਿੰਘ ਸੰਧਾਵਾਲੀਆ ਉਨ੍ਹਾ ਧਰਮੀ ਲੋਕਾਂ ਵਿਚੋਂ ਸੀ ਜਿਨ੍ਹਾ ਦੇ ਦਿਲਾਂ ਵਿਚ ਅੰਗ੍ਰੇਜ਼ੀ ਰਾਜ ਦੇ ਜ਼ੁਲਮ ਅਤੇ ਅਨਿਆਂ ਦੇ ਖਿਲਾਫ਼ ਰੋਹ ਭਰਿਆ ਹੋਇਆ ਸੀ 1 ਉਨਾ ਨੂੰ ਯਕੀਨ ਸੀ ਕਿ ਸਿਖ ਕੋਮ ਨਾਲ ਜੋ ਜੁਲਮ ਹੋ ਰਿਹਾ ਹੈ ਉਹ ਉਨ੍ਹਾ ਦੀਆਂ ਆਪਣੀਆ ਗਲਤੀਆਂ ਕਾਰਨ ਹੋ ਰਿਹਾ ਹੈ1 ਉਹ ਗੁਰੂ ਸਹਿਬਾਨਾ ਦੇ ਦਸੇ ਰਾਹ ਤੇ ਭਟਕ ਚੁਕੇ ਹਨ 1 ਸੰਧਾਵਾਲੀਆ ਨੇ 1872 ਵਿਚ ਅਮ੍ਰਿਤਸਰ ਵਿਖੇ ਗੁਰੂ ਸਿੰਘ ਸਭਾ ਦੀ ਬੁਨਿਆਦ ਰਖੀ ਜਿਸ ਵਿਚ ਪੰਥ ਦੀਆਂ ਉਚੀਆਂ ਹਸਤੀਆਂ ਨੂੰ ਸ਼ਾਮਲ ਕਰਕੇ ਸਿਖ ਦੇ ਸਰੂਪ ਤੇ ਵਜੂਦ ਕਾਇਮ ਰਖਣ ਲਈ ਇਕ ਜਬਰਦਸਤ ਲਹਿਰ ਚਲਾਈ 1
ਦਲੀਪ ਸਿੰਘ ਦੇ ਸਦਣ ਤੇ ਠਾਕਰ ਸਿੰਘ ਆਪਣੇ ਦੋ ਪੁਤਰਾਂ ਤੇ ਇਕ ਗ੍ਰੰਥੀ ਭਾਈ ਪ੍ਰਤਾਪ ਸਿੰਘ ਸਮੇਤ 1885 ਵਿਚ ਵਲੈਤ ਪਹੁੰਚ ਗਿਆ 1 ਭਾਈ ਸਾਹਿਬ ਹਰ ਰੋਜ਼ ਮਹਾਰਾਜਾ ਦਲੀਪ ਸਿੰਘ ਨੂੰ ‘ਸ੍ਰੀ ਗੁਰੂ ਗਰੰਥ ਸਾਹਿਬ ਜੀ ਦਾ ਪਾਠ ਸੁਣਾਦੇ ,ਸਿਖ ਧਰਮ ਤੇ ਸਿਖ ਇਤਿਹਾਸ ਬਾਰੇ ਲੋੜੀਂਦੀ ਜਾਣਕਾਰੀ ਦਿੰਦੇ ਤੇ ਪੰਜਾਬੀ ਭਾਸ਼ਾ ਦੀ ਸਿਖਿਆ ਵੀ ਦਿੰਦੇ1 ਠਾਕੁਰ ਸਿੰਘ ਸੰਧਾਵਾਲੀਆ ਨੇ ਇੰਗ੍ਲੈਡ ਆਕੇ ਦਲੀਪ , ਮਹਾਰਾਨੀ ਜਿੰਦਾ ਤੇ ਸਿਖ ਰਾਜ ਨਾਲ ਹੋਇਆ ਧੋਖਾ ਤੇ ਜਿਆਤਦੀਆਂ ਬਾਰੇ ਦਲੀਪ ਨੂੰ ਵਿਸਥਾਰ ਨਾਲ ਦਸਿਆ1 ਹੁਣ ਦਲੀਪ ਨੂੰ ਵੀ ਅੰਗਰੇਜਾਂ ਦੀਆਂ ਚਾਲਾਂ ਸਮਝ ਆਉਣੀਆਂ ਸ਼ੁਰੂ ਹੋ ਗਈਆਂ 1
ਭਾਵੇਂ ਫਿਰੰਗੀਆਂ ਨੇ ਮਹਾਰਾਜਾ ਦਲੀਪ ਸਿੰਘ ਨੂੰ ਆਪਣੇ ਜਾਲ ਵਿੱਚ ਚੰਗੀ ਤਰਹ ਫਸਾ ਲਿਆ ਸੀ ਪਰ ਤਵਾਰੀਖ਼ ਨੇ ਆਖਰ ਐਸਾ ਪਲਟਾ ਮਾਰਿਆ ਕਿ ਇਕ ਵਕਤ ਐਸਾ ਆਇਆ ਕੀ ਮਹਾਰਾਜੇ ਨੂੰ ਅੰਗਰੇਜ਼ ਕੋਮ ਤੋਂ ਨਫਰਤ ਹੋ ਗਈ ਇਤਨੀ ਕੀ ਜਦੋਂ ਵੀ ਕੋਈ ਅੰਗਰੇਜ਼ ਉਸ ਨੂੰ ਆਪਣੇ ਵਲ ਦੇਖਦਾ ਦਿਖਾਈ ਦਿੰਦਾ ਉਸਦੇ ਅੰਦਰੋਂ ਘ੍ਰਿਣਾ ਦਾ ਉਬਾਲ ਉਠ ਪੈਂਦਾ1
ਉਸਨੇ 1849 ਦੇ ਅਹਿਦਨਾਮੇ ਵਿਚ ਸਰਕਾਰ ਨੇ ਦਲੀਪ ਨੂੰ ਚਾਰ-ਪੰਜ ਲਖ ਪੇਂਸ਼ਨ ਦੇਣੀ ਕੀਤੀ ਸੀ ਉਸ ਦਾ ਹਿਸਾਬ ਮੰਗਿਆ 1 ਪਰ ਭਾਰਤ ਸਰਕਾਰ ਦੇ ਕੰਨਾ ਤੇ ਜੂਨ ਨਹੀ ਸਰਕੀ 1 ਕਈ ਸਾਲ ਮਹਾਰਾਜਾ ਹਿੰਦ ਦੇ ਕੋਰਟ ਓਫ ਡਾਇਰੈਕਟਰਜ਼ ਦਾ ਬੂਹਾ ਖਟਖਟਾਇਆ ਪਰ ਉਨ੍ਹਾ ਨੇ ਲਿਖੀ ਪੈਨਸ਼ਨ ਦਾ ਕੋਈ ਹਿਸਾਬ ਨਹੀਂ ਦਿਤਾ 1 ਸਰਕਾਰ ਵਲੋਂ ਨਿਰਾਸ ਹੋਕੇ ਵਲੈਤ ਦੇ ਇਕ ਪ੍ਰਸਿਧ ਅਖਬਾਰ Times ਵਿਚ ਇਕ ਖੁਲੀ ਚਿਠੀ ਵੀ ਛਪਵਾਈ ਜਿਸ ਵਿਚ ਕੋਈ ਵੀ ਅਜੇਹੀ ਗਲ ਨਹੀ ਸੀ ਜੋ ਦਲੀਪ ਦੇ ਖਿਲਾਫ਼ ਜੁਰਮ ਸਮਝੀ ਜਾਵੇ ਪਰ ਟਾਇਮਜ਼ ਤੇ ਏਡਿਟਰ ਨੇ ਬੜਾ ਕੋਰਾ ਤੇ ਕੋੜਾ ਜਵਾਬ ਦਿਤਾ ਜਿਸ ਤੋਂ ਮਹਾਰਾਜੇ ਦੇ ਦਿਲ ਤੇ ਗਹਿਰੀ ਸਟ ਵਜੀ 1ਮਹਾਰਾਜੇ ਨੇ ਆਪਣਾ ਤਖਤ, ਆਪਣੀ ਜਦੀ ਜਾਇਦਾਦ , ਕੋਹਿਨੂਰ ਹੀਰਾ ਤੇ ਆਪਣੇ ਹਕ ਮੰਗਿਆ 1 ਜਿਸਦਾ ਉਸ ਨੂੰ ਕੋਈ ਜਵਾਬ ਨਹੀਂ ਮਿਲਿਆ 1 ਮਹਾਰਾਜੇ ਨੇ ਉਸ ਨਾਲ ਇਨਸਾਫ਼ ਕਰਨ ਲਈ ਮਲਕਾ ਵਿਕਟੋਰਿਆ ਦਾ ਦਰਵਾਜ਼ਾ ਵੀ ਖਟਖਟਾਇਆ , ਬਥੇਰੀਆਂ ਅਰਜੀਆਂ ਦਿਤੀਆਂ , ਵਡੀ ਸਰਕਾਰ ਨਾਲ ਕੀਤੇ ਇਕਰਾਰਾਂ ਦਾ ਵਾਸਤਾ ਪਾਇਆ ਪਰ ਸਭ ਵਿਅਰਥ1
ਉਸਨੇ ਆਪਣੇ ਦੇਸ਼ਵਾਸੀਆਂ ਦੇ ਨਾਮ 1886 ਈ: ਵਿਚ ਇਹ ਬਿਆਨ ਜਾਰੀ ਕੀਤਾ। “ਖਾਲਸਾ ਜੀ ਮੈਨੂੰ ਮੁਆਫ ਕਰ ਦੇਣਾ ਕਿਉਂਕਿ ਮੈਂ ਅਣਜਾਣਪੁਣੇ ਵਿਚ ਸਿੱਖੀ ਸਰੂਪ ਨੂੰ ਤਿਲਾਂਜਲੀ ਦੇ ਕੇ ਇਸਾਈ ਧਰਮ ਧਾਰਨ ਕਰ ਲਿਆ ਸੀ ਮੇਰੀ ਇੱਛਾ ਹੈ ਕਿ ਮੈਂ ਬੰਬਈ ਪਹੁੰਚ ਕੇ ਫਿਰ ਖੰਡੇ ਦੀ ਪਾਹੁਲ ਲੈ ਕੇ ਖਾਲਸਾ ਸਜ ਜਾਵਾਂ।
ਉਹ ਅੰਗਰੇਜ਼ ਸਰਕਾਰ ਦੇ ਵਿਰੋਧਤਾ ਦੇ ਬਾਵਜੂਦ 1886 ਈ: ਵਿਚ ਪੰਜਾਬ ਵੱਲ ਰਵਾਨਾ ਹੋ ਪਿਆ। ਉਸਨੇ ਆਪਣੇ ਪਰਿਵਾਰ ਦੇ ਮੈਂਬਰ ਵੀ ਨਾਲ ਲੈ ਲਏ ਅਤੇ ਆਪਣੀ ਆਮਦ ਬਾਰੇ ਪੰਜਾਬ ਵਾਸੀਆਂ ਦੇ ਨਾਮ ਸੰਦੇਸ਼ ਭੇਜ ਦਿੱਤਾ। ਲਾਰਡ ਡਫਰਿਨ ਨਹੀਂ ਸੀ ਚਾਹੁੰਦਾ ਕਿ ਮਹਾਰਾਜਾ ਭਾਰਤ ਵਿਚ ਪੁੱਜੇ ਕਿਉਂਕਿ ਪੰਜਾਬ ਵਿਚ ਉਸਦੇ ਪਰਤਣ ਦੀਆਂ ਖ਼ਬਰਾਂ ਸਨਸਨੀਖੇਜ਼ ਸਾਬਤ ਹੋ ਰਹੀਆਂ ਸਨ। ਕੂਕਿਆਂ ਨੇ ਮਹਾਰਾਜੇ ਦੇ ਹੱਕ ਵਿਚ ਅਫਵਾਹਾਂ ਫੈਲਾ ਰੱਖੀਆਂ ਸਨ ਅਤੇ ਗੁਰੂਆਂ ਦੀ ਭਵਿੱਖਬਾਣੀ ਅਤੇ ਖਾਲਸਾ ਰਾਜ ਦੀ ਪੁਨਰ ਸਥਾਪਨਾ ਵੀ ਸ਼ਾਇਦ ਉਨ੍ਹਾਂ ਦੀ ਹੀ ਕਾਢ ਸੀ । ਸੋਚੀ ਸਮਝੀ ਸਕੀਮ ਅਧੀਨ ਮਹਾਰਾਜੇ ਨੂੰ ਰਸਤੇ ਵਿਚ ‘ਅਦਨ’ ਦੀ ਬੰਦਰਗਾਹ ‘ਤੇ ਹੀ ਕੈਦ ਕਰ ਲਿਆ ਗਿਆ। ਉਸਦੇ ਪਰਿਵਾਰ ਨੂੰ ਇੰਗਲੈਂਡ ਪਰਤਾ ਦਿੱਤਾ ਗਿਆ ਅਤੇ ਉਸਨੂੰ ਪਰਤਣ ਲਈ ਮਜ਼ਬੂਰ ਕੀਤਾ ਗਿਆ। ਠਾਕੁਰ ਸਿੰਘ ਨੇ ਦੋ ਸਿੰਘ ਪੰਜਾਬ ਤੋਂ ਅਦਨ ਭੇਜ ਦਿੱਤੇ ਅਤੇ ਤਿੰਨ ਹੋਰ ਫੌਜੀ ਸਿੰਘ ਅਦਨ ਤੋਂ ਲੈ ਕੇ, 25 ਮਈ 1886 ਨੂੰ ਮਹਾਰਾਜਾ ਦਲੀਪ ਸਿੰਘ ਨੇ ਅੰਮ੍ਰਿਤ ਛਕ ਕੇ ਮੁੜ ਸਿੱਖ ਸਜ ਗਿਆ ।
25 ਮਈ 1886 ਨੂੰ ਉਹ ਸਿੰਘ ਤਾਂ ਸਜ ਗਿਆ ਪ੍ਰੰਤੂ ਉਸਦਾ ਪੰਜਾਬ ਪਹੁੰਚਣ ਦਾ ਸੁਪਨਾ ਸਾਕਾਰ ਨਾ ਹੋ ਸਕਿਆ I ਉਦਾਸੀ ਅਤੇ ਬੇਵਸੀ ਦੀ ਹਾਲਤ ਵਿਚ ਉਹ ਪੈਰਿਸ ਪਰਤ ਗਿਆ। ਅੰਗਰੇਜ਼ ਸਰਕਾਰ ਨੂੰ ਪੈਨਸ਼ਨ ਅਤੇ ਸਾਰੀ ਜਾਇਦਾਦ ਰੱਦ ਕਰਨ ਲਈ ਅਰਜ਼ੀ ਭੇਜ ਦਿੱਤੀ ਉਹ ਗ਼ੁਲਾਮੀ ਦੇ ਜੀਵਨ ਤੋਂ ਤੰਗ ਆ ਚੁੱਕਾ ਸੀ ਉਸਨੇ ਆਪਣੇ ਪਰਿਵਾਰ ਤੋਂ ਵੀ ਨਾਤਾ ਤੋੜ ਲਿਆ ਅਤੇ ਫਰਾਂਸ ਵਿਚ ਰਹਿਣ ਦੀ ਠਾਣ ਲਈ।
ਪੈਰਿਸ ਹਮੇਸ਼ਾਂ ਅਜ਼ਾਦੀ ਘੁਲਾਟੀਆਂ ਦੀ ਪਨਾਹਗਾਹ ਰਿਹਾ ਹੈ। ਮਹਾਰਾਜੇ ਨੇ ਆਪਣੇ ਅਜ਼ਾਦੀ ਦੇ ਘੋਲ ਲਈ ਇਸੇ ਸ਼ਹਿਰ ਨੂੰ ਅੱਡਾ ਬਣਾਇਆ। ਆਇਰਲੈਂਡ ਦੇ ਅਜ਼ਾਦੀ ਘੁਲਾਟੀਏ ਅੰਗਰੇਜ਼ ਸਰਕਾਰ ਦੇ ਵਿਰੁੱਧ ਬਗ਼ਾਵਤ ਲਈ ਤਿਆਰੀ ਕਰ ਰਹੇ ਸਨ। ਦਲੀਪ ਸਿੰਘ ਨੂੰ ਆਇਰਲੈਂਡ ਦੇ ਬਾਗ਼ੀਆਂ ਅਤੇ ਰੂਸੀ ਡਿਪਲੋਮੈਟਾਂ ਦੀ ਸਹਾਇਤਾ ਮਿਲ ਗਈ। ਉਸਨੇ ਆਪਣੀ ਸਕੀਮ ਨੂੰ ਸਿਰੇ ਚਾੜ੍ਹਨ ਲਈ ਪੈਰਿਸ ਵਿਚ ਦਫਤਰ ਖੋਲ੍ਹ ਲਿਆ। ਪਾਂਡੀਚਰੀ ਵਿਚ ਠਾਕਰ ਸਿੰਘ ਮਹਾਰਾਜੇ ਦਾ ਪ੍ਰਧਾਨ ਮੰਤਰੀ ਥਾਪਿਆ ਗਿਆ ਅਤੇ ਉਹ ਪੰਜਾਬ ਦੇ ਸਿੱਖਾਂ ਨਾਲ ਇਕ ਕੜੀ ਦਾ ਕੰਮ ਵੀ ਕਰ ਰਿਹਾ ਸੀ। ਪੈਰਿਸ ਤੋਂ ਮਹਾਰਾਜੇ ਨੇ ਦੋ ਸੰਦੇਸ਼ ਵੀ ਜਾਰੀ ਕੀਤੇ ਪਹਿਲਾ ਪੰਜਾਬ ਦੇ ਸਿੱਖ ਭਰਾਵਾਂ ਦੇ ਨਾਮ ਅਤੇ ਦੂਜਾ ਭਾਰਤ ਦੇ ਮਹਾਰਾਜਿਆਂ ਅਤੇ ਜਨਤਾ ਦੇ ਨਾਮ ਸੀ ਜਿਸ ਦੇ ਆਖਿਰ ਵਿਚ ਉਸਨੇ ਦੇ ਬੜੇ ਭਾਵਕ ਹੋਕੇ ਲਿਖਿਆ ,” ਮੈਂ ਹਾਂ ਤੁਹਾਡਾ ਆਪਣਾ ਲਹੂ ਤੇ ਮਾਸ ” ਇਸ ਵਿਚ ਮਹਾਰਾਜੇ ਨੇ ਉਨ੍ਹਾ ਨੂੰ ਅੰਗਰੇਜ਼ੀ ਰਾਜ ਵਿਰੁੱਧ ਬਗ਼ਾਵਤ ਲਈ ਪ੍ਰੇਰਿਆ ।
ਰੂਸ ਦੇ ਜ਼ਾਰ ਤੋਂ ਫੌਜੀ ਸਹਾਇਤਾ ਪ੍ਰਾਪਤ ਕਰਨ ਲਈ ਮਹਾਰਾਜੇ ਨੇ ਰੂਸ ਜਾਣ ਦੀ ਤਿਆਰੀ ਕਰ ਲਈ। ਰੂਸ ਦੇ ਪ੍ਰਸਿੱਧ ਅਖ਼ਬਾਰ ‘ਮਾਸਕੋ ਗਜ਼ਟ’ ਦਾ ਐਡੀਟਰ ਮਿਸਟਰ ਕੈਟਕਾਫ ਮਹਾਰਾਜੇ ਦਾ ਵਿਚੋਲਾ ਬਣ ਗਿਆ ਅਤੇ ਉਸਦੇ ਸੱਦੇ ਉੱਪਰ ਉਹ ਰੂਸ ਦੀ ਰਾਜਧਾਨੀ ਸੈਂਟ ਪੀਟਰਜ਼ ਬਰਗ ਜਾਣ ਲਈ ਤਿਆਰ ਹੋ ਗਿਆ। ਅੰਗਰੇਜ਼ ਸਰਕਾਰ ਨੇ ਮਹਾਰਾਜੇ ਦੀ ਹਰ ਕਾਰਵਾਈ ਉੱਪਰ ਨਿਗਾਹ ਰੱਖੀ ਹੋਈ ਸੀ ਅਤੇ ਉਸਦੇ ਪੈਰਿਸ ਦਫਤਰ ਦਾ ਇੰਚਾਰਜ ਅੰਗਰੇਜ਼ ਸਰਕਾਰ ਦੀ ਖੁਫੀਆ ਏਜੰਸੀ ਦਾ ਹੀ ਕਾਰਿੰਦਾ ਸੀ। ਹਰ ਖ਼ਬਰ ਲੰਡਨ ਅਤੇ ਸ਼ਿਮਲਾ ਤੁਰੰਤ ਭੇਜੀ ਜਾਂਦੀ ਰਹੀ। ਮਹਾਰਾਜੇ ਕੋਲ ਰੂਸ ਜਾਣ ਲਈ ਪਾਸਪੋਰਟ ਨਹੀਂ ਸੀ ਸੋ ਉਸਦੇ ਆਇਰਿਸ਼ ਦੋਸਤ, ਪੈਟਰਿਕ ਕੈਸੀ ਨੇ ਆਪਣੇ ਨਾਮ ‘ਤੇ ਪਾਸਪੋਰਟ ਅਤੇ ਵੀਜ਼ਾ ਜਾਰੀ ਕਰਵਾ ਦਿੱਤਾ1 ਦਲੀਪ ਸਿੰਘ ਰੂਸ ਵਿਚ ਪੈਟਰਿਕ ਕੈਸੀ ਦੀ ਸ਼ਨਾਖਤ ‘ਤੇ ਦਾਖਲ ਹੋਣਾ ਪਿਆ1
ਰੂਸ ਦੀ ਯਾਤਰਾ ਸ਼ੁਰੂ ਕਰਨ ਤੋਂ ਪਹਿਲਾਂ ਇਕ ਅੰਗਰੇਜ਼ ਕੁੜੀ ਮਹਾਰਾਜੇ ਦੀ ਸਹੇਲੀ ਬਣ ਗਈ ਅਤੇ ਉਸਦੀ ਪਤਨੀ ਬਣ ਕੇ ਰੂਸ ਦਾ ਵੀਜ਼ਾ ਲੈ ਆਈ। ਕਈਆਂ ਦਾ ਖਿਆਲ ਹੈ ਕਿ ਇਹ ਵੀ ਅੰਗਰੇਜ਼ੀ ਸਰਕਾਰ ਦੀ ਜਸੂਸ ਸੀ। ਮਹਾਰਾਜੇ ਨੇ ਇਸ ਨਾਲ ਸ਼ਾਦੀ ਕ ਲਈ ਜਿਸਤੋਂ ਦੋ ਬੇਟੀਆਂ ਹੋਈਆਂ 1 ਮਹਾਰਾਜਾ ਦਲੀਪ ਸਿੰਘ ਨਵੀਂ ਰਾਣੀ ‘ਅਦਾ ਵੈਦਰਿਲ’ ਅਤੇ ਇਕ ਸੇਵਾਦਾਰ ਅਰੂੜ ਸਿੰਘ ਨਾਲ ਗੱਡੀ ‘ਤੇ ਸਵਾਰ ਹੋ ਕੇ ਪੈਰਿਸ ਤੋਂ ਰੂਸ ਦੀ ਰਾਜਧਾਨੀ ਵੱਲ ਚੱਲ ਪਏ। ਰਸਤੇ ਵਿਚ ਬਰਲਿਨ ਦੇ ਸਟੇਸ਼ਨ ‘ਤੇ ਮਹਾਰਾਜੇ ਨੂੰ ਇਕ ਚੋਰ ਨੇ ਲੁੱਟ ਲਿਆ ਅਤੇ ਉਸਦਾ ਪਾਸਪੋਰਟ ਤੇ ਨਕਦੀ ਖੋਹ ਕੇ ਲੈ ਗਿਆ। ਹੁਣ ਰੂਸ ਦੇ ਬਾਰਡਰ ‘ਤੇ ਮੁਸੀਬਤ ਆਣ ਪਈ ਅਤੇ ਕਈ ਦਿਨ ਰੁਕਣ ਤੋਂ ਬਾਅਦ ਅੱਗੇ ਲੰਘਣ ਦੀ ਇਜਾਜ਼ਤ ਮਿਲ ਗਈ ਜੋ ਮਿਸਟਰ ਕੈਟਕਾਫ ਦੀ ਮਦਦ ਕਰਕੇ ਸੰਭਵ ਹੋਇਆ ਪਰ ਦਲੀਪ ਸਿੰਘ ਨੂੰ ਰੂਸੀ ਜ਼ਾਰ ਨਾਲ ਮਿਲਣ ਦਾ ਮੌਕਾ ਨਾ ਮਿਲਿਆ। ਕੈਟਕਾਫ ਨੇ ਉਸਨੂੰ ਮਾਸਕੋ ਬੁਲਾ ਭੇਜਿਆ ਅਤੇ ਉਹ ਕਈ ਮਹੀਨੇ ਇਕ ਹੋਟਲ ਵਿਚ ਰਹਿਣ ਉਪਰੰਤ ਮਾਸਕੋ ਦੇ ਬਾਹਰ ਸਸਤਾ ਘਰ ਲੈ ਕੇ ਰਹਿਣ ਲੱਗਾ। ਅਰੂੜ ਸਿੰਘ ਨੂੰ ਮਾਇਆ ਇਕੱਠੀ ਕਰਨ ਲਈ ਹਿੰਦੁਸਤਾਨ ਭੇਜਿਆ ਗਿਆ ਅਤੇ ਆਪਣੇ ਮਿਸ਼ਨ ਬਾਰੇ ਭਾਰਤੀ ਰਾਜਿਆਂ ਨੂੰ ਸੂਚਨਾ ਵੀ ਭੇਜੀ।
ਜਿਸ ਤਰ੍ਹਾਂ ਕਹਿੰਦੇ ਹਨ ਕਿ ਮੁਸੀਬਤਾਂ ਇਕੱਠੀਆਂ ਹੀ ਆਉਂਦੀਆਂ ਹਨ।ਮਹਾਰਾਜੇ ਦੀ ਬਦਕਿਸਮਤੀ ਨੂੰ ਉਸਦੇ ਮਦਦਗਾਰ ਕੈਟਕਾਫ ਨੂੰ ਨੌਕਰੀ ਤੋਂ ਕੱਢ ਦਿੱਤਾ ਗਿਆ ਅਤੇ ਕੁਝ ਮਹੀਨੇ ਬਾਅਦ ਹੀ ਉਹ ਕੈਂਸਰ ਨਾਲ ਮਰ ਗਿਆ ਉਸ ਦੇ ਵਿਰੋਧੀ ਨਹੀਂ ਚਾਹੁੰਦੇ ਸਨ ਕਿ ਮਹਾਰਾਜਾ ਦਲੀਪ ਸਿੰਘ ਰੂਸੀ ਜ਼ਾਰ ਨੂੰ ਮਿਲੇ। ਪਾਂਡੀਚਰੀ ਵਿਚ ਠਾਕਰ ਸਿੰਘ ਦੀ ਮੌਤ ਹੋ ਗਈ ਅਤੇ ਅਰੂੜ ਸਿੰਘ ਜਦੋਂ ਕਲਕੱਤੇ ਪਹੁੰਚਿਆ ਤਾਂ ਉਸ ਨੂੰ ਇਕ ਬੰਗਾਲੀ ਬਾਬੂ ਮਿੱਤਰਾ ਨੇ ਧੋਖੇ ਨਾਲ ਪੁਲਿਸ ਦੇ ਹਵਾਲੇ ਕਰ ਦਿੱਤਾ। ਅੰਗਰੇਜ਼ੀ ਸਰਕਾਰ ਪਾਸ ਖੁਫੀਆ ਰਿਪੋਰਟਾਂ ਪੈਰਿਸ ਤੋਂ ਮਹਾਰਾਜੇ ਦਾ ਦਫਤਰ ਹੀ ਭੇਜ ਰਿਹਾ ਸੀ ਅਰੂੜ ਸਿੰਘ ਨੇ ਸਾਰੀ ਸਕੀਮ ਅਤੇ ਮਹਾਰਾਜੇ ਦੇ ਭੇਦ ਅੰਗਰੇਜ਼ ਹਾਕਮਾਂ ਨੂੰ ਦੱਸ ਕੇ ਆਪਣੀ ਜਾਨ ਬਚਾਈ।
ਮਹਾਰਾਜਾ ਦਲੀਪ ਸਿੰਘ ਅਤੀ ਉਦਾਸ ਹਾਲਤ ਵਿਚ ਪੈਰਿਸ ਪਰਤਣ ਲਈ ਮਜਬੂਰ ਹੋ ਗਿਆ। ਪੈਰਿਸ ਵਿਚ ਮਹਾਰਾਜਾ ਮਜਬੂਰੀ ਵੱਸ ਦਿਨ ਕੱਟੀ ਕਰ ਰਿਹਾ ਸੀ ਕਿ ਉਸਦੇ ਪੁੱਤਰ ਮਿਲਣ ਆਏ ਅਤੇ ਇੰਗਲੈਂਡ ਪਰਤਣ ਲਈ ਮਜਬੂਰ ਕਰਨ ਲੱਗੇ। 1890 ਵਿਚ ਮਹਾਰਾਜੇ ਨੂੰ ਅਧਰੰਗ ਹੋ ਚੁੱਕਾ ਸੀ ਅਤੇ ਉਸਦੀ ਸੰਭਾਲ ਕਰਨ ਵਾਲਾ ਵੀ ਕੋਈ ਨਹੀਂ ਸੀ। ਉਸਦੀ ਦੂਸਰੀ ਰਾਣੀ ਵੀ ਕਦੇ ਕਦਾਈਂ ਹੀ ਪਤਾ ਕਰਨ ਆਉਂਦੀ ਸੀ। ਜੋ ਪੈਸਾ ਜਮ੍ਹਾ ਸੀ ਉਹ ਵੀ ਰਾਣੀ ਨੇ ਉਜਾੜ ਛੱਡਿਆ ਸੀ। ਦਲੀਪ ਸਿੰਘ ਵੱਡੇ ਪੁੱਤਰ ਵਿਕਟਰ ਨਾਲ ਫਰਾਂਸ ਦੇ ਦੱਖਣ ਦੇ ਵਿਚ ਦਿਲ ਪਰਚਾਵੇ ਲਈ ਗਿਆ ਤਾਂ ਮਹਾਰਾਣੀ ਵਿਕਟੋਰੀਆ ਵੀ ਛੁੱਟੀਆਂ ਕੱਟਣ ਉਧਰ ਆਈ ਹੋਈ ਸੀ। ਮਹਾਰਾਜਾ ਮਲਿਕਾ ਵਿਕਟੋਰੀਆ ਨੂੰ ਮਿਲਿਆ ਅਤੇ ਮੁਆਫੀ ਮੰਗੀ ਕਿਉਂਕਿ ਮਲਿਕਾ ਹਮੇਸ਼ਾਂ ਉਸਨੂੰ ਪਿਆਰ ਕਰਦੀ ਰਹੀ ਸੀ। ਮਲਿਕਾ ਨੇ ਮਹਾਰਾਜੇ ਦੇ ਬੱਚਿਆਂ ਦੀ ਪੜ੍ਹਾਈ ਦਾ ਪ੍ਰਬੰਧ ਵੀ ਕੀਤਾ ਰਾਣੀ ਬਾਂਬਾ ਤਾਂ 1887 ਵਿਚ ਹੀ ਮਰ ਗਈ ਅਤੇ ਮਾਂ-ਪਿਉ ਮਹਿਟਰ ਬੱਚੇ ਮਲਿਕਾ ਵਿਕਟੋਰੀਆ ਦੇ ਰਹਿਮ ਉੱਪਰ ਹੀ ਪਲਦੇ ਰਹੇ। ਦਲੀਪ ਸਿੰਘ ਇਕ ਵਾਰ ਲੰਡਨ ਗਿਆ ਅਤੇ ਬੱਚਿਆਂ ਨੂੰ ਮਿਲ ਕੇ ਪੈਰਿਸ ਪਰਤ ਆਇਆ।
ਮਹਾਰਾਜਾ ਦਲੀਪ ਸਿੰਘ ਸਿੱਖ ਰਾਜ ਨੂੰ ਮੁੜ ਪ੍ਰਾਪਤ ਕਰਨ ਲਈ ਵਿਸ਼ਵ ਭਰ ਵਿੱਚ ਕੋਸ਼ਿਸ਼ਾਂ ਕਰਦਾ ਹੋਇਆ ਆਖਰ 22 ਅਕਤੂਬਰ 1893 ਵਾਲੇ ਦਿਨ ਪੈਰਿਸ (ਫਰਾਂਸ) ਵਿਖੇ ਗੁਰਬਤ ਦੀ ਜ਼ਿੰਦਗੀ ਨਾਲ ਲੜ੍ਹਦਾ ਹੋਇਆ ਇਕ ਛੋਟੇ ਜਿਹੇ ਹੋਟਲ ਵਿੱਚ ਇਸ ਸੰਸਾਰ ਨੂੰ ਸਦਾ ਲਈ ਅਲਵਿਦਾ ਕਹਿ ਗਿਆ। ਕੁਦਰਤ ਦਾ ਐਸਾ ਭਾਣਾ ਵਾਪਰਿਆ ਕਿ ਸਿੱਖ ਰਾਜ ਦੇ ਆਖਰੀ ਮਹਾਰਾਜੇ ਨੂੰ ਆਪਣੇ ਹੀ ਵਤਨ ਪੰਜਾਬ ਵਿੱਚ ਸਸਕਾਰ ਵਾਸਤੇ ਕੋਈ ਥਾਂ ਵੀਨਸੀਬ ਨਾ ਹੋ ਸਕੀ। ਉਸਦੀ ਇੱਛਾ ਦੇ ਵਿਰੁੱਧ ਉਸਦੇ ਮਿਰਤਕ ਸਰੀਰ ਨੂੰ ਐਲਵੀਡਨ ਦੇ ਗਿਰਜਾਘਰ ਦੇ ਕਬਰਿਸਤਾਨ ਵਿਚ ਦਫਨਾਇਆ ਗਿਆ।
ਮਹਾਰਾਜਾ ਦਲੀਪ ਸਿੰਘ ਨੇ ਦੋ ਸ਼ਾਦੀਆਂ ਕੀਤੀਆਂ 1 ਇਕ ਬਾਮਬਾ ਮੁਲਰ ਨਾਲ 1864 ਵਿਚ ਤੇ ਦੂਸਰੀ ਬਾਮਬਾ ਮੁਲਰ ਦੀ ਮੋਤ ਤੋ ਬਾਦ ਐਡਾ ਵੇਦਰੀਲ ਨਾਲ 1889
ਬਾਮਬਾ ਮੁਲਰ ਤੋ ਦਲੀਪ ਸਿੰਘ ਦੇ 6 ਬਚੇ ਹੋਏ -ਤਿੰਨ ਲੜਕੇ ਤੇ ਤਿੰਨ ਲੜਕੀਆਂ 1ਜਿਨਾ ਵਿਚੋ ਐਲਬਰਟ ਜਦੋਂ 13 ਸਾਲ ਦਾ ਸੀ ਨਮੂਨਿਆਂ ਕਰਕੇ ਉਸਦੀ ਮੋਤ ਹੋ ਗਈ
1.ਸ਼ਾਹਜ਼ਾਦਾ ਵਿਕਟਰ ਐਲਬਰਟ ਦਲੀਪ ਸਿੰਘ (1866-1918)
2.ਸ਼ਾਹਜ਼ਾਦਾ ਫਰੇਡਰਿਕ ਵਿਕਟਰ ਦਲੀਪ ਸਿੰਘ (1868-1926)
3. ਸ਼ਾਹਜ਼ਾਦਾ ਐਲਬਰਟ ਐਡਵਰਡ ਦਲੀਪ ਸਿੰਘ (1879-1893)
4. ਸ਼ਹਜ਼ਾਦੀ ਬਾਮਬਾ ਜਿੰਦਾ ਦਲੀਪ ਸਿੰਘ (1869-1957)
5. ਸ਼ਹਿਜਾਦੀ ਸੋਫਿਯਾ ਐਲੇਕਸਜੰਡਰਾ ਦਲੀਪ ਸਿੰਘ ( 1876-1948 )
6. ਸ਼ਹਿਜਾਦੀ ਕੈਥਰੀਨ ਹਿਜਦਾ ਦਲੀਪ ਸਿੰਘ (1874-1948)
ਰੂਸ ਵਿਚ ਉਸ ਨੂੰ 19 ਸਾਲ ਦੀ ਇਕ ਕ੍ਰਿਸਚਨ ਕੁੜੀ Ada Weathrill ਨਾਲ ਵਿਆਹ ਕਰਵਾ ਲਿਆ ਜਿਸਤੋਂ ਦੋ ਲੜਕੀਆਂ ਨੇ ਜਨਮ ਲਿਆ 1
1. ਪਾਉਲੀਨ ਐਲੇਕਸਜੰਡਰਾ ਦਲੀਪ ਸਿੰਘ (1887 -1915)
2. ਐਡਾ ਆਰੀਨ ਹੇਲਿਨ ਦਲੀਪ ਸਿੰਘ (1889-1926)
ਬੜੀ ਹੈਰਤ ਦੀ ਗਲ ਹੈ ਮਹਾਰਾਜਾ ਦੇ ਅਠ ਬਚਿਆਂ ਵਿਚੋਂ ਕਿਸੇ ਇਕ ਦੀ ਔਲਾਦ ਨਹੀਂ ਹੋਈ 1
|
ਇੰਗਲੈਂਡ ਪਹੁੰਚ ਕੇ ਰਾਣੀ ਜਿੰਦਾਂ ਆਪਣੇ ਪੁੱਤ ਨੂੰ ਸਿੱਖੀ ਸਰੂਪ ਧਾਰਨ ਕਰਨ ਲਈ ਪ੍ਰੇਰਦੀ ਰਹੀ ਉਸ ਨੂੰ ਆਪਣਾ ਰਾਜ-ਭਾਗ ਪ੍ਰਾਪਤ ਕਰਨ ਲਈ ਵੀ ਪ੍ਰੇਰਿਆ। ਮਹਾਰਾਣੀ ਨੇ ਦੱਸਿਆ ਕਿ ਗੁਰੂਆਂ ਦੀ ਭਵਿੱਖਬਾਣੀ ਅਨੁਸਾਰ ਅੰਗਰੇਜ਼ੀ ਰਾਜ ਦਾ ਖਾਤਮਾ ਹੋਵੇਗਾ ਅਤੇ ਮੁੜ ਖਾਲਸਾ ਰਾਜ ਕਾਇਮ ਹੋਵੇਗਾ।। ਮੌਸਮ ਦੀ ਤਰਾਸਦੀ ਅਤੇ ਪੁੱਤਰ ਵਲੋਂ ਗ਼ਮਗੀਨ ਰਹਿਣ ਕਰਕੇ ਰਾਣੀ ਜਿੰਦਾਂ 1863 ਵਿਚ ਚਲਾਣਾ ਕਰ ਗਈ1 ਉਸਦੀ ਇੱਛਾ ਅਨੁਸਾਰ ਉਸਦਾ ਅੰਤਿਮ ਸੰਸਕਾਰ ਪੰਜਾਬ ਵਿਚ ਤਾਂ ਨਾ ਹੋ ਸਕਿਆ ਪ੍ਰੰਤੂ ਮਹਾਰਾਜੇ ਨੂੰ ਬੰਬਈ ਜਾਣ ਦੀ ਆਗਿਆ ਮਿਲ ਗਈ ਅਤੇ ਗੋਦਾਵਰੀ ਨਦੀ ਦੇ ਕੰਡੇ ਨਾਸਿਕ ਦੇ ਨੇੜੇ ਰਾਣੀ ਜਿੰਦਾਂ ਦਾ ਸਸਕਾਰ ਕਰਕੇ ਅਸਥੀਆਂ ਪਾਣੀ ਵਿਚ ਰੋੜ੍ਹ ਦਿੱਤੀਆਂ। ਦਲੀਪ ਸਿੰਘ ਰਸਤੇ ਵਿਚ ਮਿਸਰ ਦੇ ਸ਼ਹਿਰ ਕਾਇਰੋ ਵਿਖੇ ਰੁਕਿਆ ਅਤੇ ਇਕ ਖੂਬਸੂਰਤ ਕੁੜੀ ਬਾਂਬਾ ਮੂਲਰ ਨਾਲ ਸ਼ਾਦੀ ਕਰਵਾ ਲਈ। ਇਹ ਵਿਆਹ ਈਸਾਈ ਰਸਮਾਂ ਮੁਤਾਬਕ ਹੋਇਆ ਅਤੇ ਸ਼ਾਹੀ ਜੋੜੀ ਇੰਗਲੈਂਡ ਪਰਤ ਗਈ। 1863 ਵਿਚ ਮਹਾਰਾਜੇ ਨੇ ਲੰਡਨ ਛੱਡ ਕੇ ਕੈਂਬਰਿਜ ਦੇ ਨੇੜੇ ਐਲਵਿਡਨ ਅਸਟੇਟ ਖਰੀਦ ਲਈ ਜੋ 17000 ਏਕੜ ਉੱਪਰ ਫੈਲੀ ਹੋਈ ਸੀ। ਮਹਾਰਾਜੇ ਨੇ ਇਥੇ 1874 ਵਿਚ ਭਾਰਤ ਦੇ ਸ਼ਾਹੀ ਮਹਿਲਾਂ ਦੇ ਨਮੂਨੇ ਉੱਪਰ ਆਪਣਾ ਮਹਿਲ ਤਾਮੀਰ ਕਰਵਾਇਆ। ਇਸ ਮਹਿਲ ਅੰਦਰ ਉਹ ਐਸ਼ੋ-ਇਸ਼ਰਤ ਦਾ ਜੀਵਨ ਬਤੀਤ ਕਰਦਾ ਰਿਹਾ ਅਤੇ ਸ਼ਿਕਾਰ ਖੇਡਣ ਦਾ ਸ਼ੌਂਕ ਪਾਲਦਾ ਰਿਹਾ। ਸ਼ਾਹੀ ਘਰਾਣੇ ਦੇ ਸ਼ਹਿਜ਼ਾਦੇ ਵੀ ਉਸਦੀਆਂ ਸ਼ਿਕਾਰ ਪਾਰਟੀਆਂ ਵਿਚ ਸ਼ਾਮਿਲ ਹੁੰਦੇ ਰਹੇ।
|
|
|
||
|
Add comment