ਸਿੱਖ ਇਤਿਹਾਸ

ਸਿਖ ਧਰਮ ਵਿਚ ਔਰਤ ਦੀ ਥਾਂ

ਹਰ ਧਰਮ ਵਿਚ ਔਰਤ ਦੀ ਖ਼ਾਸ ਥਾਂ ਹੈ। ਹਿੰਦੂ ਧਰਮ ‘ਚ ਔਰਤ ਨੂੰ  ਦੇਵੀ ਆਖ ਸਤਿਕਾਰਿਆ ਜਾਂਦਾ ਹੈ ਤੇ ਕੰਜਕਾਂ ਦੀ ਪੂਜਾ ਕੀਤੀ ਜਾਂਦੀ ਹੈਸਿੱਖ ਧਰਮ ‘ਚ ਮਾਤਾ ਗੁਜਰੀ ਦੀ ਲਾਸਾਨੀ ਸ਼ਹਾਦਤ ਨੂੰ ਸਲਾਮ ਕੀਤਾ ਜਾਂਦਾ ਹੈ। ਇਸਲਾਮ ਧਰਮ ਵੀ ਇਸ ਦੇ ਬਾਨੀ ਹਜਰਤ ਮੁਹੰਮਦ ਹਜ਼ਰਤ ਦੀ ਬੇਟੀ ਫ਼ਾਤਿਮਾ ਤੋਂ ਸ਼ੁਰੂ ਹੋਇਆ ਤੇ ਇਸਾਈ ਧਰਮ ਵਿਚ ਵੀ ਹਜ਼ਰਤ ਮਰਿਅਮ ਨੂੰ ਆਲਾ ਮੁਕਾਮ ਦਿੱਤਾ ਗਿਆ ਹੈ,ਪਰ ਫੇਰ ਵੀ ਮੁੱਢ ਤੋਂ ਲੈ ਕੇ ਹੁਣ ਤਕ ਔਰਤ ਹਰ ਦੌਰ ‘ਚ ਜ਼ੁਲਮੋ-ਜਬਰ ਤੇ ਤਸ਼ੱਦਦ ਦਾ ਸ਼ਿਕਾਰ ਜਿਨਾ ਔਰਤ ਤੇ ਕੀਤਾ ਗਿਆ ਉਸ ਦਾ ਕੋਈ ਅੰਤ ਨਹੀਂ । ਸਦੀਆਂ ਤੋ ਲਤਾੜੀ ਜਾ ਰਹੀ ਔਰਤ ਦੀ ਖਾਸਕਰ  ਪੁਰਾਤਨ ਸਮੇ ਵਿਚ ਹਾਲਤ ਬਹੁਤ ਮਾੜੀ ਤੇ ਤਰਸਯੋਗ ਸੀ। ਇਸਤਰੀ ਨੂੰ ਕਲੰਖਣੀ, ਬਾਘਣ ਵਿਸ ਦੀ ਗੰਦਲ ਅਤੇ ਪੈਰਾਂ  ਦੀ ਜੁੱਤੀ ਕਹਿ ਕੇ ਦੁਰਕਾਰਿਆ ਜਾਦਾ ਸੀ। ਮਨੁੱਖ ਦੇ ਸਾਰੇ ਦੁੱਖਾ ਦਾ ਕਾਰਣ ਇਸਤਰੀ ਨੂੰ ਹੀ ਸਮਝਿਆ ਜਾਦਾ ਸੀ ਕਿਉ ਕਿ ਉਸ ਨੇ ਆਦਮ ਨੂੰ ਭਰਮਾ ਕੇ ਉਸ ਤੋ ਮੁੱਢਲਾ ਗੁਨਾਹ ਕਰਵਾਇਆ, ਜਿਸ ਕਾਰਣ ਆਦਮ ਅਤੇ ਉਸਦੀ ਔਲਾਦ ਨੂੰ ਇਸ ਦੁੱਖਾ ਭਰੇ ਸਮਾਜ ਵਿੱਚ ਜਨਮ ਲੈਣਾ ਪਿਆ, ਅਤੇ ਨਤੀਜੇ ਵਜੋ ਉਹ ਅੱਜ ਤਕ ਵੀ ਦੁੱਖ ਭੋਗ ਰਿਹਾ ਹੈ। ਕੁੜੀਆਂ ਨੂੰ ਜੰਮਦਿਆਂ ਮਾਰ ਦਿਤਾ ਜਾਂਦਾ ਸੀ ਜਾਂ ਟੋਏ ਵਿਚ ਦੱਬ ਦਿਤਾ ਜਾਂਦਾ ਸੀ I ਔਰਤ ਨਾਲ ਬੁਰਾ ਵਿਹਾਰ ਰੋਜ਼ ਹੀ ਹੁੰਦਾ ਸੀ । ਭਾਰਤ ਵਿਚ ਨਾਰੀ ਨੂੰ ਉੱਚਾ ਉਠਾਉਣ ਲਈ ਬਹੁਤ ਸਾਰੀਆਂ ਸਮਾਜਿਕ ਤੇ ਧਾਰਮਿਕ ਲਹਿਰਾਂ ਚੱਲਦੀਆਂ ਰਹੀਆਂ ਹਨ। ਇਸਤਰੀ ਦੀ ਸਥਿਤੀ ਵਿਚ ਸੁਧਾਰ ਕਰਨ ਲਈ ਸ਼ੁਰੂਆਤ ਤਾਂ ਕਾਫ਼ੀ ਤੇਜ਼ੀ ਨਾਲ ਹੁੰਦੀ ਪਰ ਹੌਲੀ-ਹੌਲੀ ਇਹ ਲਹਿਰਾਂ ਮੱਧਮ ਪੈ ਜਾਂਦੀਆਂ ਰਹੀਆਂ ਹਨ,  ਰਾਜਾ ਰਾਮ ਮੋਹਨ ਰਾਏ ਵਰਗੇ ਮਹਾਨ ਵਿਅਕਤੀਆਂ ਨੇ ਸਤੀ ਅਤੇ ਕੰਨਿਆ ਹੱਤਿਆ ਵਰਗੇ ਜ਼ੁਲਮ ਬੰਦ ਕਰਵਾਉਣ ਲਈ ਜ਼ੋਰਦਾਰ ਆਵਾਜ਼ ਉਠਾਈ ਪ੍ਰੰਤੂ ਕੰਨਿਆ ਹੱਤਿਆਵਾਂ ਅੱਜ ਵੀ ਪੂਰੀ ਤਰ੍ਹਾਂ ਬੰਦ ਨਹੀਂ ਹੋਈਆਂ।

ਭਾਰਤ ਵਿਚ ਹੀ ਨਹੀਂ ਸਗੋਂ  ਇੰਗਲੈਡ ਵਰਗੇ ਅਗਾਹ ਵਧੂ ਦੇਸ਼ ਵਿਚ ਵੀ ਇਸਤਰੀ ਨੂੰ ਮਰਦ ਦੇ ਬਰਾਬਰ ਦੇ ਹੱਕ ਬਹੁਤ ਬਾਅਦ ,ਵੀਹਵੀ ਸਦੀ ਵਿੱਚ ਦਿੱਤੇ ਗਏ । ਇੰਗ੍ਲੈੰਡ  ਦੇ ਫਿਲੋਸਫਰ ਚੇਸਟਰਫੀਲਡ ਔਰਤ ਬਾਰੇ ਆਖਦੇ ਹਨ ਕਿ ਇਸਤਰੀ ਕੁਦਰਤ ਦੀ ਇਕ ਮਜ਼ੇਦਾਰ ਗਲਤੀ ਹੈ I ਯੂਨਾਨੀ ਫਿਲੋਸਫਰ Aristotle ਔਰਤ ਨੂੰ ਨਾ-ਮੁਕੰਬਲ ਸ਼ੈਅ ਆਖਦਾ ਹੈ I ਜਿਥੇ ਪ੍ਰਮਾਤਮਾ ਮਰਦ ਨੂੰ ਬਣਾ ਬਣਾ ਕੇ ਉਕ ਗਿਆ ਉਥੇ ਔਰਤ ਨੇ ਜਨਮ ਲੈ ਲਿਆI Philosphies of india ਵਿਚ ਲਿਖਿਆ ਹੈ ਕਿ ਦਿਗੰਬਰ ਜੈਨੀ ਖੁਲੇ ਤੌਰ ਤੇ ਪ੍ਰਚਾਰ ਕਰਦੇ ਹਨ ਕਿ ਔਰਤ ਰੱਬ ਨਾਲ ਇਕ -ਮਿਕ ਨਹੀਂ ਹੋ ਸਕਦੀI ਪ੍ਰਭੂ ਨਾਲ ਇਕ-ਮਿਕ ਹੋਣ ਲਈ ਉਸ  ਨੂੰ ਦੁਬਾਰਾ ਜਨਮ ਲੈਣਾ ਪਵੇਗਾI ਬੁਧ ਧਰਮ ਵਿਚ ਇਥੋਂ ਤਕ ਲਿਖਿਆ ਹੈ ਕਿ ਜੇ ਔਰਤ ਨਦੀ ਵਿਚ ਗੋਤੇ ਖਾ ਰਹੀ ਹੋਵੇ, ਭਾਵੇਂ ਉਸਦੀ ਮੌਤ ਹੀ ਕਿਓਂ ਨਾ ਹੋ ਜਾਵੇ,  ਨਰ ਭਿਕਸ਼ੂ ਉਸ ਨੂੰ ਬਚਾਣ ਤਕ ਦਾ ਹੀਲਾ ਵੀ ਨਾ ਕਰੇI ਬੁਧ ਮਤ ਵਿੱਚ ਨਿਰਵਾਨ ਦੀ ਪ੍ਰਾਪਤੀ ਲਈ ਪਰਵਾਰ ਤੇ ਇਸਤ੍ਰੀ ਦਾ ਤਿਆਗ ਕਰਨਾ ਜ਼ਰੂਰੀ ਸੀ। ਰਾਮਾਨੁਜ਼ ਸ਼ੰਕਰ ਦੇਵ ਇਸਤਰੀ ਨੂੰ ਵੈਸ਼੍ਵ ਧਰਮ ਵਿਚ ਦਾਖਲ ਹੀ ਨਹੀਂ ਕਰਦੇ, ਕਹਿੰਦੇ ਹਨ ਕਿ ਔਰਤ ਦੁਨਿਆ ਭਰ ਦੀ ਇਕ ਭੱਦੀ  ਸ਼ੈਅ ਹੈ ਉਸਦੀ ਤਕਣੀ ਰਿਸ਼ੀਆਂ ਮੁਨੀਆਂ ਦਾ ਦਿਲ ਮਚਲਾ ਦਿੰਦੀ ਹੈ ਤੇ ਉਨ੍ਹਾ ਦੀ ਇਬਾਬਤ ਨਸ਼ਟ ਕਰ ਦਿੰਦੀ ਹੈI

 ਹਿੰਦੂ ਧਰਮ ਗ੍ਰੰਥਾਂ ਅਤੇ ਸਮਾਜ ਵਿੱਚ ਤਾਂ ਔਰਤ ਪੈਰ ਦੀ ਜੁੱਤੀ ਬਰਾਬਰ ਮੰਨੀ ਗਈ ਹੈ। ਤੁਲਸੀ ਦਾਸ ਲਿਖਦੇ ਹਨ-ਢੋਲ ਗਵਾਰ ਸ਼ੂਦਰ ਪਛ ਨਾਰੀ। ਜਿਹ ਸਭ ਤਾੜਨ ਕੇ ਅਧਿਕਾਰੀ। ਯੋਗੀ ਗੋਰਖ ਨਾਥ ਨੇ ਤਾਂ ਇਸਤ੍ਰੀ ਨੂੰ ਬਾਘਨੀ ਦਾ ਦਰਜਾ ਦਿੱਤਾ ਹੈ ਜੋ ਮੁਕਤੀ ਦੇ ਰਾਹ ਵਿੱਚ ਇੱਕ ਵਡੀ ਰੁਕਾਵਟ ਹੈ।ਇਸਤ੍ਰੀਆਂ ਨੂੰ ਵੇਦ ਉਚਾਰਨ ਤੇ ਯੱਗਾਂ ਵਿੱਚ ਭਾਗ ਲੈਣ ਦਾ ਵੀ ਅਧਿਕਾਰ ਨਹੀਂ ਸੀ। ਮਨੂੰ  ਲਿਖਦਾ ਹੈ ਕਿ ਬਚਪਨ ਵਿੱਚ ਲੜਕੀ ਨੂੰ ਅਪਣੇ ਪਿਤਾ ਦੇ ਹੁਕਮ ਵਿੱਚ ਰਹਿਣਾ ਚਾਹੀਦਾ ਹੈ, ਸ਼ਾਦੀ ਤੋਂ ਬਾਅਦ ਪਤੀ ਦੀ ਆਗਿਆ ਦਾ ਪਾਲਨ ਕਰਨਾ ਚਾਹੀਦਾ ਹੈ ਤੇ ਬੁਢੇਪੇ ਵਿੱਚ ਪੁਤਰਾਂ ਦੇ ਹੁਕਮਾਂ ਅਨੁਸਾਰ ਜੀਵਨ ਬਿਤੀਤ ਕਰਨਾ ਚਾਹੀਦਾ ਹੈ। ਤੁਲਸੀ ਦਾਸ ਜੀ ਨੇ ਤਾਂ ਰਾਮ ਚਰਿਤ੍ਰ ਮਾਨਸ ਵਿੱਚ ਲਿਖਿਆ ਹੈ:- ਗਵਾਰ ਸ਼ੂਦਰ ਪਸ਼ੂ ਅਰ ਨਾਰੀ ਤੀਨੋ ਤਾੜਨ ਕੇ ਅਧਿਕਾਰੀ। ਮਸ਼ਹੂਰ ਕਿੱਸਾਕਾਰ ਕਵੀ ‘ਪੀਲੂ` ਨੇ ਤਾਂ ਇਹ ਵੀ ਲਿਖਿਆ ਹੈ:- ਭੱਠ ਰੰਨਾਂ ਦੀ ਦੋਸਤੀ ਖੁਰੀ ਜਿਨ੍ਹਾਂ ਦੀ ਮਤ। ਯੋਗੀ ਵੀ ਇਸਤ੍ਰੀ ਨੂੰ ਰੂਹਾਨੀਅਤ ਦੇ ਰਾਹ ਵਿੱਚ ਰੁਕਾਵਟ ਸਮਝਦੇ ਸਨ ਤੇ ਸ਼ਾਦੀ ਨਹੀਂ ਸੀ  ਕਰਦੇ । ਇਸਤ੍ਰੀ ਨੂੰ ਮਨੁੱਖ ਦੇ ਪੈਰ ਦੀ ਜੁੱਤੀ, ਸਾਰੀ ਮੁਸੀਬਤਾਂ ਦੀ ਜੜ੍ਹ ਤੇ ਪੁਰਸ਼ ਦੀ ਕਾਮ ਵਾਸ਼ਨਾ ਨੂੰ ਉਤੇਜਤ ਕਰਨ ਵਾਲੀ ਸਮਝਿਆ ਜਾਂਦਾ ਸੀ।

 ਭਾਰਤ ਉੱਤੇ ਮੁਸਲਮਾਨਾਂ ਦੇ ਹਮਲਿਆਂ ਤੇ ਹਕੂਮਤ ਨਾਲ ਨਾਰੀ ਦੀ ਆਜ਼ਾਦੀ ਤੇ ਸਤਿਕਾਰ ਵਿੱਚ ਭਾਰੀ ਗਿਰਾਵਟ ਆਈ। ਜੇਤੂ ਮੁਸਲਮਾਨ ਇਸਤ੍ਰੀਆਂ ਨੂੰ ਕੈਦ ਕਰਕੇ ਭਾਰਤ ਤੋਂ ਬਾਹਰ ਲੈ ਜਾਂਦੇ, ਉਨ੍ਹਾਂ ਨਾਲ ਬਲਾਤਕਾਰ ਕਰਦੇ ਤੇ ਵੇਚ ਦਿੰਦੇ। ਮੁਗਲ ਹੁਕਮਰਾਨਾ ਦਾ ਹੁਕਮ ਸੀ ਕਿ ਕਿਸੇ ਦੇ ਘਰ ਡੋਲੀ ਆਵੇ ਤਾਂ ਪਹਿਲੀ ਰਾਤ ਉਸਨੇ  ਹਾਕਮ ਨਾਲ ਕਟਨੀ ਹੈI ਕਿਸੇ ਵੀ ਸੋਹਨੀ ਕੁੜੀ ਨੂ ਦੇਖ ਕੇ ਰਾਜੇ ਮਹਾਰਾਜੇ ਆਪਣੇ ਹੇਰਮ ਵਿਚ ਪਾ ਲੈਂਦੇI ਸ਼ਾਇਦ ਇਸੇ ਕਰਕੇ ਪਰਦੇ ਦਾ, ਬਾਲ ਵਿਵਾਹ, ਦੇਵ ਦਾਸੀ ਤੇ ਸਤੀ ਦਾ ਰਿਵਾਜ ਜ਼ੋਰ ਫੜ ਗਿਆ। ਉਸ ਸਮੇਂ ਇਸਤ੍ਰੀ ਲਈ ਕਿਹਾ ਜਾਂਦਾ ਸੀ:- ਅੰਦਰ ਬੈਠੀ ਲੱਖ ਦੀ, ਬਾਹਰ ਗਈ ਕੱਖ ਦੀ।

ਮੁਸਲਮਾਨਾਂ ਵਿੱਚ ਵੀ ਨਾਰੀ ਦਾ ਦਰਜਾ ਬਹੁਤ ਨੀਵਾਂ ਸੀ। ਕੁਰਾਨ ਸ਼ਰੀਫ ਦੀ ਕਈ ਆਇਤਾਂ ਇਸ ਦੀ ਗਵਾਹੀ ਦਿੰਦੀਆਂ ਹਨ। ਕੁਰਾਨ ਸ਼ਰੀਫ ਵਿੱਚ ਲਿਖਿਆ ਹੈ ਕਿ ਇਸਤ੍ਰੀ ਪੁਰਸ਼ ਦੀ ਜਾਇਦਾਦ ਹੈ। ਇੱਕ ਮੁਸਲਮਾਨ ਮਰਦ ਆਪਣੀ ਜ਼ਨਾਨੀ ਨੂੰ ਜਦੋਂ ਉਸ ਦੀ ਮਰਜ਼ੀ ਹੋਵੇ ਤਲਾਕ ਦੇ ਸਕਦਾ ਹੈ, ਪਰ ਇਸਤ੍ਰੀ ਨੂੰ ਇਹ ਹਕ ਨਹੀਂ ਹੈ। ਮੁਸਲਮਾਨ ਇਸਤ੍ਰੀਆਂ ਆਪਣੇ ਮਰਦਾਂ ਨਾਲ ਮਸੀਤ ਵਿੱਚ ਨਿਮਾਜ਼ ਨਹੀਂ ਪੜ੍ਹ ਸਕਦੀਆਂ ਕਿਉਂਕਿ ਮੁਸਲਮਾਨ ਮਤ ਅਨੁਸਾਰ ਨਾਰੀ ਮਨੁੱਖ ਦੀ ਕਾਮ ਚੇਸ਼ਟਾ ਨੂੰ ਉਕਸਾਂਦੀ ਹੈ ਤੇ ਉਸ ਦੀ ਰੂਹਾਨੀ ਤਰੱਕੀ ਦੇ ਰਾਹ ਵਿੱਚ ਰੋੜਾ ਹੈ। ਪਰਦੇ ਦਾ ਰਿਵਾਜ ਮੁਸਲਮਾਨਾਂ ਦੀ ਦੇਣ ਹੈ। ਮੁਸਲਮਾਨ ਇਸਤ੍ਰੀ ਨੂੰ ਔਰਤ ਕਹਿੰਦੇ ਹਨ ਤੇ ਫਾਰਸੀ ਬੋਲੀ ਵਿੱਚ ਔਰਤ ਦਾ ਅਰਥ ਉਹ ਚੀਜ਼ ਹੈ ਜਿਸ ਨੂੰ ਪਰਦੇ ਵਿੱਚ ਰਖਿਆ ਜਾਵੇ। ਦੋ ਇਸਤ੍ਰੀਆਂ ਦੀ ਗਵਾਹੀ ਇੱਕ ਮਰਦ ਦੀ ਗਵਾਹੀ ਦੇ ਬਰਾਬਰ ਗਿਣੀ ਜਾਂਦੀ ਹੈ। ਇੱਕ ਮੁਸਲਮਾਨ ਮਰਦ ਪਹਿਲੀ ਪਤਨੀ/ਪਤਨੀਆਂ ਨੂੰ ਤਲਾਕ ਦਿਤੇ ਬਿਨਾਂ ਵੀ ਚਾਰ  ਸ਼ਾਦੀਆਂ  ਕਰ ਸਕਦਾ ਹੈ। ਇਸਤਰੀ ਨੂੰ ਸਿਰਫ  ਮਰਦ ਦੇ ਮਨ ਪਰਚਾਵੇ ਦਾ ਸਾਧਨ, ਘਰ ਦੇ ਕੰਮ ਕਾਜ ਕਰਣ ਵਾਲੀ ਦਾਸੀ ਤੇ ਔਲਾਦ ਪੈਦਾ ਕਰਨ ਦੇ ਲਈ ਵਰਤਿਆ ਜਾਂਦਾ ਸੀ। ਪ੍ਰਸੂਤ ਦੇ ਦਿਨਾਂ ਵਿੱਚ ਇਸਤ੍ਰੀ ਨੂੰ ਕਈ ਦਿਨਾਂ ਲਈ ਅਪਵਿਤਰ ਸਮਝਿਆ ਜਾਂਦਾ ਸੀI

ਭਾਰਤ ਅੰਦਰ ਇਸਤਰੀ ਦੀ ਦੱਬੀ ਕੁਚਲੀ ਤੇ ਨਿਘਰ ਚੁੱਕੀ ਹਾਲਤ, ਇਸਤਰੀ ਦੇ ਮਾਨ-ਸਨਮਾਨ ਤੇ ਉਸ ਦੇ ਹੱਕ ਲਈ ਜੇਕਰ ਕੋਈ ਜ਼ੋਰਦਾਰ ਆਵਾਜ਼ ਬੁਲੰਦ ਹੋਈ ਤਾਂ ਉਹ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਸੀ। ਉਨ੍ਹਾ ਨੇ ਔਰਤ ਨੂੰ ਜਿਸਮ ਜਾਂ ਆਕਾਰ ਦੇ ਰੂਪ ਵਿਚ ਨਹੀਂ ਬਲਕਿ ਉਸਦੇ ਗੁਣ ਦੇ ਰੂਪ ਵਿਚ ਦੇਖਿਆ। ਗੁਰੂ ਸਾਹਿਬ  ਨੇ ਉਨ੍ਹਾਂ ਸਾਰੇ ਗ਼ਲਤ ਖ਼ਿਆਲਾਂ ‘ਤੇ ਕਰਾਰੀ ਚੋਟ ਕੀਤੀ ਜੋ ਇਸਤਰੀ ਨੂੰ ਮੁਕਤੀ ਦੇ ਰਾਹ ‘ਚ ਰੁਕਾਵਟ ਸਮਝਦੇ ਸਨ  ਅਤੇ ਉਹ ਖ਼ਿਆਲ ਜੋ ਇਸਤਰੀ ਨੂੰ ਜਿਸਮਾਨੀ ਅਤੇ ਦਿਮਾਗੀ ਤੋਰ ਤੇ ਕਮਜ਼ੋਰ ਸਾਬਤ ਕਰਨ ਦੀ ਕੋਸ਼ਿਸ਼ ਵਿਚ ਸਨ  ਗੁਰੂ ਸਾਹਿਬਾਨ ਨੇ ਕਿਹਾ ਕਿ ਇਸਤਰੀ ਦਾ ਦਰਜਾ ਨੀਵਾਂ ਨਹੀਂ ਸਗੋਂ ਮਰਦ ਦੇ ਬਰਾਬਰ ਤੇ ਆਪਣੇ ਆਪ ਵਿਚ ਸੰਪੂਰਨ ਹੈI ਉਨ੍ਹਾ ਨੇ ਆਪਣੀ ਬਾਣੀ ਵਿਚ ਕਿਹਾ  ਕਿ ਜਿਹੜੀ ਔਰਤ ਰਾਜਿਆਂ ਮਹਾਰਾਜਿਆਂ, ਸੰਤਾਂ, ਮਹਾਤਮਾ ਤੇ ਮਹਾਪੁਰਸ਼ਾ ਨੂੰ ਜਨਮ ਦੇਦੀ ਹੈ, ਜਿਨ੍ਹਾ ਦੀ ਹੋਂਦ ਹੀ ਔਰਤ ਸਦਕਾ ਹੈ  ਉਹ ਮਾੜੀ ਕਿਵੇਂ ਹੋ ਸਕਦੀ ਹੈ ।

 ਭੰਡਿ ਜੰਮੀਐ ਭੰਡਿ ਨਿੰਮੀਐ ਭੰਡਿ ਮੰਗਣੁ ਵੀਆਹੁ।। ਭੰਡਹੁ ਹੋਵੈ ਦੋਸਤੀ ਭੰਡਹੁ ਚਲੈ ਰਾਹੁ।। ਭੰਡੁ ਮੂਆ ਭੰਡੁ ਭਾਲੀਐ ਭੰਡਿ ਹੋਵੇ ਬੰਧਾਨੁ।।

ਸੋ ਕਿਉ ਮੰਦਾ ਆਖੀਐ ਜਿਤੁ ਜੰਮਹਿ ਰਾਜਾਨ।। ਪੰਨਾ ੪੭੩

 ਗੁਰੂ ਜੀ ਨੇ ਸੂਤਕ ਦੇ ਇਸ ਵਹਿਮ ਨੂੰ ਦੂਰ ਕਰਨ ਲਈ ਲੋਕਾਂ ਨੂੰ ਸਮਝਾਇਆ ਕਿ ਅਸਲ ਵਿੱਚ ਸੂਤਕ ਤਾਂ ਲੋਭ, ਝੂਠ ਬੋਲਣਾ ਤੇ ਪਾਪ ਕਮਾਉਣਾ ਹੈ:-

ਮਨ ਕਾ ਸੂਤਕੁ ਲੋਭੁ ਹੈ ਜਿਹਵਾ ਸੂਤਕੁ ਕੂੜੁ।। ਅਖੀ ਸੂਤਕੁ ਵੇਖਣਾ ਪਰ ਤ੍ਰਿਅ ਪਰ ਧਨ ਰੂਪੁ।। ਪੰਨਾ ੪੭੨

ਦਾਜ ਦਾ ਰਿਵਾਜ ਵੀ ਕਈ ਵੇਰ ਇਸਤ੍ਰੀ ਦੇ ਜੀਵਨ ਵਿੱਚ ਦੁਖਦਾਈ ਸਾਬਤ ਹੋਇਆ ਹੈ। ਗੁਰੂ ਜੀ ਅਨੁਸਾਰ ਨਾਮ ਹੀ ਅਸਲੀ ਦਾਜ ਹੈ:-

 ਹਰਿ ਪ੍ਰਭੁ ਮੇਰੇ ਬਾਬੁਲਾ ਹਰਿ ਦੇਵਹੁ ਦਾਨੁ ਮੈ ਦਾਜੋ।। ਪੰਨਾ ੭੯

ਆਪ ਨੇ ਸਾਧਾਰਨ ਸ਼ਬਦਾਂ ਵਿੱਚ ਕਿਹਾ ਹੈ ਕਿ ਮਨੁੱਖ ਦੇ ਵੀਰਜ ਤੋਂ ਇਸਤ੍ਰੀਆਂ ਪੈਦਾ ਹੁੰਦੀਆਂ ਹਨ ਤੇ ਇਸਤ੍ਰੀਆਂ ਤੋਂ ਮਨੁੱਖ ਜੰਮਦੇ ਹਨ:-

          ਪੁਰਖ ਮਹਿ ਨਾਰਿ ਨਾਰਿ ਮਹਿ ਪੁਰਖਾ ਬੂਝਹੁ ਬ੍ਰਹਮ ਗਿਆਨੀ।। ਪੰਨਾ ੮੭੯

ਪਰਾਈ ਇਸਤ੍ਰੀ ਨਾਲ ਵਿਭਚਾਰ ਦੇ ਵਿਰੁਧ ਸਿੱਖ ਗੁਰੂਆਂ ਨੇ ਕਰੜੇ ਸ਼ਬਦਾਂ ਵਿੱਚ ਨਿਖੇਧੀ ਕੀਤੀ ਹੈ। ਗੁਰੂ ਨਾਨਕ ਦੇਵ ਜੀ ਨੇ ਵਿਭਚਾਰੀ ਮਨੁੱਖ ਨੂੰ ਅਧਰਮੀ ਕਿਹਾ ਹੈI  ਪਰ ਘਰਿ ਚੀਤੁ ਮਨਮੁਖਿ ਡੋਲਾਇ।। ਪੰਨਾ ੨੨੬

ਗੁਰੂ ਅੰਗਦ ਸਾਹਿਬ ਜੀ ਨੇ ਗੁਰੂ ਨਾਨਕ ਸਾਹਿਬ ਦੀ ਚਲਾਈ ਹੋਈ ਇਸ ਲਹਿਰ ਨੂੰ ਮਜਬੂਤ ਕੀਤਾ ਤੇ ਬਾਕੀ ਨੋਂ ਗੁਰੂਆਂ ਨੇ ਇਸਤੇ ਪਹਿਰਾ ਦਿਤਾI ਇਸਤਰੀ ਤੇ ਪੁਰਸ਼ ਦਾ ਵਿਆਹ ਖਾਲੀ ਸਰੀਰਕ ਨਹੀਂ ਬਲਿਕ ਆਤਮਿਕ ਮੇਲ ਤੇ ਬਰਾਬਰ ਦੀ ਸਾਂਝ ਕਰਾਰ ਦੇਕੇ ਗ੍ਰਹਿਸਤੀ ਜੀਵਨ ਨੂੰ ਉਚਾ ਤੇ ਸੁਚਾ ਬਣਾਇਆI ਦੂਸਰੇ ਦੀਆਂ ਧੀਆਂ ਭੈਣਾਂ ਨੂੰ ਇਜ਼ਤ ਨਾਲ ਦੇਖਣਾ ਸਿਖੀ ਦਾ ਮੁਢਲਾ ਅਸੂਲ ਜਿਸਨੇ ਸਿਖੀ ਆਚਰਨ ਨੂੰ ਇਕ ਵਖਰੇ ਮੁਕਾਮ ਤੇ ਪੁਚਾ ਦਿਤਾ I ਜਦੋ ਖਡੂਰ ਸਾਹਿਬ ਵਿਖੇ ਗੁਰੂ ਅੰਗਦ ਦੇਵ ਜੀ ਸ਼ਬਦ ਦਾ ਲੰਗਰ ਖੁਦ ਵਰਤਾ ਕੇ ਮਨੁੱਖਤਾ ਵਿਚ ਠੰਡ ਵਰਤਾ ਰਹੇ ਸਨ ਤਾ ਉਨ੍ਹਾ ਨੇ ਰਸੋਈ ਦੇ ਲੰਗਰ ਦੀ ਸੇਵਾ ਤੇ ਜਿਮੇਵਾਰੀ ਆਪਣੀ  ਮਹਿਲ ਸਤਿਕਾਰਯੋਗ ਮਾਤਾ ਖੀਵੀ ਜੀ ਨੂੰ ਦੇ ਦਿਤੀI ਮਾਤਾ ਖੀਵੀ ਜੀ  ਦਾ ਸਭ ਨਾਲ ਇਕੋ ਜਿਹਾ ਵਰਤਾਰਾ , ਮਿਠਾ ਬੋਲਣਾ ਤੇ ਆਏ ਹੋਏ ਸਰਧਾਲੂਆਂ ਨੂੰ ਪਿਆਰ ਤੇ ਸ਼ਰਧਾ ਨਾਲ ਲੰਗਰ ਛਕਾ ਕੇ ਤ੍ਰਿਪਤ ਕਰਨਾ ਉਨ੍ਹਾ ਦਾ ਨਿਤ ਕਰਮ ਸੀI ਖਾਲੀ ਲੰਗਰ ਹੀ ਨਹੀ ਜੇ ਕਿਸੇ ਗਰੀਬ ਗੁਰਬੇ ਜਾਂ ਲੋੜਵੰਦ ਨੂੰ ਲੰਗਰ ਵਿਚ ਬੈਠਦੇ ਦੇਖਦੇ ਤਾਂ ਚੁਪ ਚਾਪ ਉਨ੍ਹਾ ਦੀ ਜੇਬ ਵਿਚ ਪੈਸੇ ਵੀ ਪਾ ਦਿੰਦੇ , ਜਿਸ ਨਾਲ ਆਮ ਜਨਤਾ ਤੇ ਸਿਖੀ ਦਾ ਰਿਸ਼ਤਾ ਬਹੁਤ ਮਜਬੂਤ ਹੋ ਗਿਆI ਜਵਾਨਾਂ ਦੀ ਸੇਹਤ ਦਾ ਖਿਆਲ ਕਰਦੇ ਦੁਧ ਤੇ ਘਿਉ ਦੀ ਵੀ ਦਿਲ ਖੋਲ ਕੇ ਵਰਤੋਂ ਹੋਣ ਲਗ ਪਈ Iਮਾਤਾ ਖੀਵੀ ਜੀ ਦਾ ਨਾਮ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਦਰਜ ਹੋਇਆ। ਸਤਾ ਤੇ ਬਲਵੰਡ ਆਪਣੀਆਂ ਵਾਰਾਂ ਵਿਚ ਇਸ ਗਲ ਦੀ ਗਵਾਹੀ ਭਰਦੇ ਹਨ1

     ਬਲਵੰਡ ਖੀਵੀ ਨੇਕ ਜਨ ਜਿਸੁ ਬਹੁਤੀ ਛਾਉ ਪਤ੍ਰਾਲੀ।।
ਲੰਗਰਿ ਦਉਲਤਿ ਵੰਡੀਐ ਰਸੁ ਅੰਮ੍ਰਿਤ ਖੀਰਿ ਘਿਆਲੀ।।  ਅੰਗ 966)

ਗੁਰੂ ਅਮਰ ਦਾਸ ਨੇ 22 ਸਾਲ ਗੁਰਗਦੀ ਦੇ ਸਮੇ  ਅਨੇਕ ਸਮਾਜਿਕ ਸੁਧਾਰ ਕੀਤੇ ਤੇ ਸਿਖੀ ਦੇ ਰਾਹਾਂ ਨੂੰ ਮਜਬੂਤ ਕਰਨ ਲਈ ਕਈ ਢੰਗ ਅਪਨਾਏ 1 ਓਨਾ ਦਾ ਆਪਣਾ ਜੀਵਨ ਬੜਾ ਪਵਿਤਰ , ਸਿਧਾ ਸਾਦਾ, ਸਿਧਾਂਤਿਕ, ਧਾਰਮਿਕ , ਸੇਵਾ, ਸਿਮਰਨ ,ਸਹਿਨਸ਼ੀਲਤਾ ਦਇਆ ਤੇ  ਪਿਆਰ ਦਾ ਨਮੂਨਾ  ਸੀ 1 ਆਪ ਇਕ ਚੰਗੇ ਗ੍ਰਿਹਿਸਤੀ , ਸੁਚੀ ਤੇ ਸਚੀ ਕਿਰਤ ਕਰਨ ਵਾਲੇ , ਗਰੀਬਾਂ, ਲੋੜਵੰਦਾ, ਤੇ ਦੀਨ ਦੁਖੀਆਂ ਦੀ ਸਹਾਇਤਾ ਕਰਨ ਵਾਲੇ  ਸੀ 1 ਗੁਰੂ ਅਮਰਦਾਸ ਜੀ ਨੇ ਇਸਤਰੀ ਜਾਤੀ ਲਈ ਕਈ ਠੋਸ ਕਦਮ ਚੁਕੇ I ਉਨ੍ਹਾ ਦੇ ਦਰਬਾਰ ਵਿਚ ਇਸਤਰੀ ਨੂੰ ਪਰਦਾ ਕਰਨ ਦਾ ਹੁਕਮ ਨਹੀਂ ਸੀ ਤੇ ਆਜ਼ਾਦੀ ਨਾਲ ਸੰਗਤ ਵਿਚ ਸੇਵਾ ਕਰਨ  ਦੀ ਖੁਲ ਸੀ I ਗੁਰੂ ਸਾਹਿਬ ਨੇ  ਸਿਖੀ ਦੇ  ਪ੍ਰਚਾਰ ਤੇ ਪ੍ਰਸਾਰ ਲਈ ਚੋਣਵੇਂ ਸਿਖਾਂ ਨੂੰ ਜਿਮੇਦਾਰੀ ਦਿਤੀI  22 (Centre)ਮੰਜੀਆਂ ਤੇ 52 ਪੀੜੀਆਂ(sub-centre) ਸਥਾਪਤ ਕੀਤੀਆਂ , ਉਨ੍ਹਾ ਵਿਚੋਂ 2 ਮੰਜੀਆਂ (ਕਾਬੁਲ ਤੇ ਕਸ਼ਮੀਰ ) ਤੇ  ਜਿਆਦਾਤਰ ਪੀੜੀਆਂ ਯੋਗ ਬੀਬੀਆਂ ਨੂੰ ਦੇਕੇ ਇਸਤਰੀ ਜਾਤੀ ਦਾ ਮਾਣ ਵਧਾਇਆI ਗੁਰੂ ਅਮਰ ਦਾਸ ਜੀ ਦੀ ਨਜ਼ਰ ਵਿੱਚ ਵਿਆਹੇ ਜੋੜੇ, ਇਸਤ੍ਰੀ ਤੇ ਮਰਦ ਦਾ ਰਿਸ਼ਤਾ ਅਟੁੱਟ ਹੈ, ਜਿਵੇ ਦੋ ਸਰੀਰਾਂ ਵਿੱਚ ਇੱਕ ਜਾਨ ਹੋਵੇ । ਆਪ ਰਾਗ ਸੂਹੀ ਵਿੱਚ ਲਿਖਦੇ ਹਨ ” ਧਨ ਪਿਰੁ ਏਹਿ ਨ ਆਖੀਅਨਿ ਬਹਨਿ ਇਕਠੇ ਹੋਇ।। ਏਕ ਜੋਤਿ ਦੁਇ ਮੂਰਤੀ ਧਨ ਪਿਰੁ ਕਹੀਐ ਸੋਇ”।। ਪੰਨਾ ੭੮੮ਗੁਰੂ ਅਮਰਦਾਸ ਜੀ ਨੇ ਵਿਧਵਾ ਇਸਤਰੀ ਨੂੰ ਦੁਬਾਰਾ ਵਿਆਹ ਕਰਾਉਣ ਦੀ ਖੁਲ ਦੇਕੇ ਵਿਧਵਾ ਦੇ ਸਤਿਕਾਰ ਨੂੰ ਬਹਾਲ ਕੀਤਾ ਅਤੇ ਸਿੱਖ ਧਰਮ ਦੇ ਅਨੁਯਾਈਆਂ ਨੂੰ ਇਸ ਅਸੂਲ ਉੱਤੇ ਚੱਲਣ ਲਈ ਕਿਹਾ | ਉਦੋਂ ਲੋਕ ਰਿਵਾਜ ਅਨੁਸਾਰ ਵਿਧਵਾ ਨੂੰ ਘਰੋਂ ਕੱਢ ਦਿੱਤਾ ਜਾਂਦਾ ਸੀ| ਗੁਰੂ ਜੀ ਦੀ ਦੂਰਅੰਦੇਸ਼ੀ ਨਜ਼ਰ ਉਸ ਚਲਨ ਨੂੰ ਵੀ ਪਛਾਣਦੀ ਸੀ, ਜੋ ਇਨ੍ਹਾਂ ਵਿਧਵਾਵਾਂ ਨਾਲ ਧਰਮ ਦੇ ਨਾਂਅ ‘ਤੇ ਕੀਤਾ ਜਾਂਦਾ ਸੀ | ਉਨ੍ਹਾਂ ਨੇ ਸਤੀ  ਰਸਮ ਦੀ ਵੀ ਬੜੇ ਜ਼ੋਰਦਾਰ ਢੰਗ ਨਾਲ ਨਿਖੇਧੀ ਕੀਤੀ ਤੇ ਇਸ ਨੂੰ ਬੰਦ ਕਰਨ ਦਾ ਹੁਕਮ ਦਿਤਾ ਉਦੋਂ ਜਦੋਂ ਇਸਤਰੀ ਨੂੰ ਉਸਦੀ ਮਰਜ਼ੀ ਜਾਂ ਮਰਜ਼ੀ ਦੇ ਖਿਲਾਫ  ਜਬਰਦਸਤੀ ਪਤੀ ਦੀ ਚਿਤਾ ਵਿਚ ਸੁਟ ਦਿਤਾ ਜਾਂਦਾ ਸੀII ਗੁਰੂ ਅਮਰਦਾਸ ਜੀ ਦੀ ਬਾਣੀ ਅਨੁਸਾਰ ਉਹ ਇਸਤ੍ਰੀਆਂ ਸਤੀ ਨਹੀਂ ਹਨ ਜੋ ਆਪਣੇ ਪਤੀਆਂ ਦੀ ਲਾਸ਼ਾਂ ਨਾਲ ਸੜ ਮਰਦੀਆਂ ਹਨ। ਅਸਲ ਸਤੀ ਤਾਂ ਉਹ ਹੈ ਜੋ ਪਤੀ ਦੀ ਮੌਤ ਦੇ ਵਿਛੋੜੇ ਦੇ ਸਦਮੇ ਨਾਲ ਮਰ ਜਾਵੇ ਅਤੇ ਜਾਂ ਉਹ ਇਸਤ੍ਰੀਆਂ ਜੋ ਪਤੀ ਦੇ ਮਰਨ ਤੋਂ ਬਾਅਦ ਵੀ ਸੱਚੇ-ਸੁਚੇ  ਆਚਰਨ ਤੇ ਸੰਤੋਖ ਵਿੱਚ ਰਹੇ

                  ਸਤੀਆ ਏਹਿ ਨ ਆਖੀਅਨਿ ਜੋ ਮੜਿਆ ਲਗਿ ਜਲੰਨਿੑ।। ਨਾਨਕ ਸਤੀਆ ਜਾਣੀਅਨਿੑ ਜਿ ਬਿਰਹੇ ਚੋਟ ਮਰੰਨ੍ਹਿ। ਸੋ ਭੀ ਸਤੀਆ ਜਾਣੀਅਨਿ ਸੀਲ ਸੰਤੋਖਿ ਰਹੰਨਿੑ।। ਸੇਵਨਿ ਸਾਈ ਆਪਣਾ ਨਿਤ ਉਠਿ ਸੰਮਾੑਲੰਨਿੑ।। ਪੰਨਾ ੭੮੭

ਬੀਬੀ ਭਾਨੀ ਜੀ ਸ੍ਰੀ ਗੁਰੂ ਅਮਰਦਾਸ ਜੀ ਦੀ ਇਕ ਆਦਰਸ਼ ਸਪੁੱਤਰੀ ਸ੍ਰੀ ਜਿਨ੍ਹਾ ਦਾ ਵਿਆਹ ਗੁਰੂ ਰਾਮਦਾਸ ਜੀ ਨਾਲ ਹੋਇਆ  | ਬੀਬੀ ਭਾਨੀ  ਪਿਤਾ ਦੀ ਸੇਵਾ ਕਰਨ ਅਤੇ ਸਿੱਖੀ ਨਿਯਮਾਂ ਦੇ ਪਾਲਣ ਵਿਚ ਇਕ ਅਦੁੱਤੀ ਸ਼ਖਸ਼ੀਅਤ ਸੀ ਜਿਨ੍ਹਾ ਨੂੰ ਗੁਰੂ ਸਪੁੱਤਰੀ, ਗੁਰੂ ਸੁਪਤਨੀ ਅਤੇ ਗੁਰੂ ਮਾਤਾ ਹੋਣ ਦਾ ਸੁਭਾਗ ਪ੍ਰਾਪਤ ਹੋਇਆ  |ਇਕ ਵਾਰੀ ਉਹ ਆਪਣੇ ਪਿਤਾ ਗੁਰੂ ਅਮਰਦਾਸ ਜੀ ਜੋ ਬਹੁਤ ਬੁਢੇ ਹੋ ਚੁਕੇ ਸੀ ਨੂੰ ਨੁਹਾ ਰਹੇ ਸੀ ਤਾਂ ਚੋਕੀ ਦਾ ਪਾਵਾ ਟੁਟ ਗਿਆI ਗੁਰੂ ਸਾਹਿਬ ਡਿਗ ਨਾ ਪੈਣ, ਬੀਬੀ ਭਾਨੀ ਨੇ ਆਪਣਾ ਹਥ ਪਾਵੇ ਥਲੇ ਰਖ ਲਿਆI ਜਦ ਖੂਨ ਦੀਆਂ ਨਦੀਆਂ ਵਹਿ ਤੁਰੀਆਂ ਤਾਂ ਗੁਰੂ ਸਾਹਿਬ ਨੇ ਪੁਛਿਆ ਇਹ ਖੂਨ ਕਿਥੋ ਆ ਰਿਹਾ ਹੈI ਜਦ ਬੀਬੀ ਭਾਨੀ ਨੇ ਸਾਰੀ ਗਲ ਦਸੀ ਤਾਂ ਉਹ ਆਪਣੀ ਬਚੀ ਤੋਂ  ਬਹੁਤ ਖੁਸ਼ ਹੋਏ ਤੇ ਕੁਝ ਮੰਗਣ ਨੂੰ ਕਿਹਾI ਬੀਬੀ ਭਾਨੀ ਨੇ ਕਿਹਾ,” ਜੇ ਤੁਸੀਂ ਤੁਠੇ ਹੋ ਤਾਂ ਮੈ ਚਹੁੰਦੀ ਹਾਂ ਘਰ ਦੀ ਗਦੀ ਘਰ ਵਿਚ ਰਹੇI ਗੁਰੂ ਸਾਹਿਬ ਨੇ ਕਿਹਾ ਕਿ ਗਦੀ ਲੈਣਾ ਕੋਈ ਅਸਾਨ ਕੰਮ ਨਹੀਂ ਹੈ, ਆਉਣ ਵਾਲੇ ਸਮੇ ਵਿਚ ਬਹੁਤ ਮੁਸੀਬਤਾਂ ਆਉਣਗੀਆਂ  ਤਾਂ  ਬੀਬੀ ਭਾਨੀ ਜੋ ਖੁਦ ਵੀ  ਦੂਰ ਅੰਦੇਸ਼ੀ ਸਨ, ਉਨ੍ਹਾ ਨੂੰ ਵੀ ਸਭ ਦਿਖ ਰਿਹਾ ਸੀ ਜੋ ਹੋਣ ਵਾਲਾ ਸੀ, ਕਹਿਣ ਲਗੇ,” ਇਸੇ ਕਰਕੇ ਕੇ ਮੈਂ ਇਹ ਮੰਗ ਮੰਗੀ ਹੈ, ਕਿਓਂਕਿ ਇਤਨੇ ਦੁਖ ਇਸ ਘਰ ਤੋ ਇਲਾਵਾ ਕੋਈ ਹੋਰ ਨਹੀਂ ਜਰ ਪਾਏਗਾI ਸੋਚੋ ਕਿਤਨੀ ਵਡੀ ਕੁਰਬਾਨੀ ਵਾਲਾ ਜਿਗਰਾ ਸੀ ਉਨ੍ਹਾ ਦਾI

ਗੁਰੂ ਰਾਮਦਾਸ ਜੀ ਨੇ ਸਮਾਜ ਸੁਧਾਰ ਤੇ ਇਸਤਰੀ ਸਤਕਾਰ ਲਈ ਗੁਰੂ ਅਮਰਦਾਸ ਦੇ ਨਖਸ਼ੇ-ਕਦਮ ਚਲਦਿਆਂ, ਦਾਜ ਪ੍ਰਥਾ, ਸਤੀ ਰਸਮ ਦਾ ਵਿਰੋਧ ਕੀਤਾ ਤੇ ਵਿਧਵਾ ਵਿਆਹ ਨੂੰ ਪ੍ਰੋਸਾਹਿਤ ਕੀਤਾI ਗੁਰੂ ਅਰਜਨ ਦੇਵ ਜੀ ਨੇ ਵੀ ਸਤੀ ਇਸਤਰੀ ਬਾਰੇ ਕਿਹਾ ਕਿ ਉਹ ਇਸਤ੍ਰੀ ਅਸਲੀ ਸਤੀ ਹੈ ਜੋ ਆਪਣੇ ਪਤੀ ਦਾ ਸਤਕਾਰ ਕਰਦੀ ਹੈ:-

 ਕਹੁ ਨਾਨਕ ਜਿਨਿ ਪ੍ਰਿਉ ਪਰਮੇਸਰੁ ਕਰਿ ਜਾਨਿਆ।। ਧੰਨੁ ਸਤੀ ਦਰਗਹ ਪਰਵਾਨਿਆ।। ਪੰਨਾ ੧੮੫

ਗੁਰੂ ਅਰਜਨ ਦੇਵ ਜੀ ਨੇ ਤਾਂ ਪਰਾਈ ਨਾਰੀ ਨਾਲ ਵਿਭਚਾਰ ਨੂੰ ਜ਼ਹਿਰੀਲੇ ਸੱਪ ਦਾ ਸਾਥ ਕਿਹਾ ਹੈ ਅਤੇ ਅਜਿਹੇ ਮਨੁੱਖ ਨੂੰ ਗੰਦਾ, ਨਿਰਦਈ ਤੇ ਵਿਸ਼ਈ ਗਧਾ ਕਿਹਾ ਹੈ:-

 ਜੈਸਾ ਸੰਗੁ ਬਿਸੀਅਰ ਸਿਉ ਹੈ ਰੇ ਤੈਸੋ ਹੀ ਇਹੁ ਪਰ ਗ੍ਰਿਹੁ।। ਪੰਨਾ ੪੦੩

ਰੇ ਨਰ ਕਾਇ ਪਰ ਗ੍ਰਿਹਿ ਜਾਇ।। ਕੁਚਲ ਕਠੋਰ ਕਾਮਿ ਗਰਧਭ ਤੁਮ ਨਹੀ ਸੁਨਿਓ ਧਰਮ ਰਾਇ।। ਪੰਨਾ ੧੦੦੧

ਪਰ ਤ੍ਰਿਅ (ਨਾਰੀ) ਰਾਵਣਿ (ਵਿਭਚਾਰ ਕਰਨ) ਜਾਹਿ ਸੇਈ ਤਾ ਲਾਜੀਅਹਿ।।

ਗੁਰੂ ਅਰਜਨ ਸਾਹਿਬ ਜੀ ਨੂੰ ਤੱਤੀ ਤਵੀ ਤੇ ਬੈਠਣ ਵੇਲੇ ਘਰੋਂ ਜਾਣ ਤੋਂ ਪਹਿਲੋਂ ਮਾਂ-ਮਾਤਾ ਭਾਨੀ ਜੀ ਦੀ ਅਸੀਸ ਲਈ ।

 ਪੂਤਾ ਮਾਤਾ ਕੀ ਆਸੀਸ 1 ਨਿਮਖ ਨ ਬਿਸਰਉ ਤੁਮ ਕਉ ਹਰਿ ਹਰਿ ਸਦਾ ਭਜਹੁ ਜਗਦੀਸ 11੧11 ਰਹਾਉ (ਸ੍ਰੀ ਗੁਰੂ ਗ੍ਰੰਥ ਸਾਹਿਬ ਅੰਗ 496)।

ਭਾਈ ਗੁਰਦਾਸ ਜੀ ਨੇ ਪਰਾਈ ਇਸਤ੍ਰੀਆਂ ਨੂੰ ਆਪਣੀ ਮਾਵਾਂ, ਧੀਆਂ, ਤੇ ਭੈਣਾ ਸਮਾਨ ਸਮਝਣ ਦੀ ਹਿਦਾਇਤ ਦਿਤੀ ਹੈ

                            ਦੇਖ ਪਰਾਈਆਂ ਚੰਗੀਆਂ ਮਾਵਾਂ ਧੀਆਂ ਭੈਣਾ ਜਾਣੇ। ਸੋ ਹੀ ਭਾਈ ਨੰਦ ਲਾਲ ਜੀ ਨੇ ਵੀ ਰਹਿਤ ਨਾਮੇ ਵਿੱਚ ਲ਼ਿਖਿਆ ਹੈ; –

                               ਪਰ ਬੇਟੀ ਕੋ ਬੇਟੀ ਜਾਨੇ। ਪਰ ਇਸਤ੍ਰੀ ਕੋ ਮਾਤ ਬਖਾਨੇ।

ਜਦੋਂ ਗੁਰੂ ਹਰ ਗੋਬਿੰਦ ਸਾਹਿਬ ਦੀ ਗੁਜਰਾਤ ਵਿਚ ਮੁਲਕਾਤ ਪੀਰ ਸ਼ਾਹ ਦੌਲਾ ਨਾਲ ਹੋਈ ਤਾਂ ਫਕੀਰ ਨੇ ਗੁਰੂ ਸਾਹਿਬ ਦੇ ਠਾਠ-ਬਾਠ ਦੇਖਕੇ ਸਵਾਲ ਕੀਤਾI ਔਰਤ ਕੀ ਤੇ ਫਕੀਰੀ ਕੀ? , ਪੁਤਰ ਕੀ ਤੇ ਵੈਰਾਗ ਕੀ? ਦੌਲਤ ਕੀ ਤੇ ਤਿਆਗ ਕੀ? ਤਾਂ ਗੁਰੂ ਸਾਹਿਬ ਦਾ ਜਵਾਬ ਸੀ , ਔਰਤ ਇਮਾਨ, ਪੁਤਰ ਨਿਸ਼ਾਨ, ਤੇ ਦੌਲਤ ਗੁਜਰਾਨ, ਫਕੀਰ ਨਾ ਹਿੰਦੂ ਨਾ ਮੁਸਲਮਾਨI ਔਰਤ ਨੂੰ ਈਮਾਨ ਕਹਿ ਕੇ ਔਰਤ ਜਾਤ ਨੂੰ ਇਜ਼ਤ ਬਖਸ਼ੀII ਦਸਮ ਗੁਰੂ ਦੇ ਸਮੇਂ ਤਾਂ ਔਰਤ  ਨੂੰ ਬਕਾਇਦਾ ਬਰਾਬਰੀ ਦਾ ਹੱਕ ਮਿਲ ਗਿਆ ਸੀ  | ਜਦੋਂ ਗੁਰੂ ਗੋਬਿੰਦ ਰਾਏ ਜੀ ਨੇ ਅਮ੍ਰਿਤ ਦਾ ਬਾਟਾ ਤਿਆਰ ਕੀਤਾ ਤਾਂ ਮਾਤਾ ਜੀਤ ਕੌਰ ਨੇ ਉਸ ਵਿੱਚ ਪਤਾਸੇ ਪਾ ਕੇ ਆਪਣਾ ਯੋਗਦਾਨ ਪਾਇਆ। ਜਦੋ ਉਨ੍ਹਾ ਨੇ ਖਾਲਸਾ ਪੰਥ ਦੀ ਸਿਰਜਨਾ ਵਕਤ ਸਿਖਾਂ ਨੂੰ ਅਮ੍ਰਿਤ ਦੀ ਦਾਤ ਬਖਸ਼ ਕੇ ਸਿੰਘ ਬਣਾਇਆ ਤਾਂ ਔਰਤ ਨੂੰ ਵੀ ਅਮ੍ਰਿਤ ਛਕਾ ਕੇ ਕੌਰ ਬਣਾਕੇ ਬਰਾਬਰੀ ਦਾ ਸਨਮਾਨ ਬਖਸ਼ਿਆI

 ਦਸਮ ਗੁਰੂ ਜੀ ਦੀ ਨਜ਼ਰ ਵਿਚ ਨਾਰੀ ਪੁਰਸ਼ ਤੋਂ ਕਿਸੇ ਤਰ੍ਹਾਂ ਵੀ ਘੱਟ ਨਹੀਂ ਸੀ |  |ਦਸਮ ਗੁਰੂ ਜੀ ਦੀ ਦਿ੍ਸ਼ਟੀ ਬਹੁਤ ਵਿਸ਼ਾਲ ਸੀ| ਉਨ੍ਹਾਂ ਨੇ ਜਨ ਸਾਧਾਰਨ ਨਾਰੀ ਨੂੰ ਆਦਰ ਨਾਲ ਵੇਖਿਆ ਤੇ ਗੁਰੂ ਮਹਿਲਾਂ ਨੂੰ ਆਦਰਸ਼ ਰੂਪ ਵਿਚ ਤਰਾਸ਼ ਕੇ ਲੋਕ ਸਮਾਜ ਦੇ ਸਾਹਮਣੇ ਇਕ ਮਾਡਲ ਸਥਾਪਤ ਕਰ ਦਿੱਤਾ | ਆਪ ਜੀ ਨੇ ਮਾਤਾ ਸਾਹਿਬ ਕੌਰ ਨੂੰ ਖ਼ਾਲਸੇ ਦੀ ਮਾਤਾ ਦੀ ਉਪਾਧੀ ਦਿੱਤੀ ਤੇ ਨਾਲ ਹੀ  ਹੁਕਮਨਾਮੇ ਭੇਜਣ ਦੀ ਇਜਾਜ਼ਤ ਵੀ |   ਸਿੱਖ ਇਤਿਹਾਸ ਵਿਚ ਮਾਤਾ ਸੁੰਦਰੀ ਜੀ ਦਾ ਦਰਜਾ ਪ੍ਰਥਮ ਤੇ ਸਤਿਕਾਰ ਵਾਲਾ ਹੈ | ਮਾਤਾ ਜੀ ਦਾ ਧੀਰਜ ਬੇਜੋੜ ਸੀ  | ਰਹਿਨੁਮਾਈ ਲਾਸਾਨੀ, ਬੰਦਗੀ ਅਦੁੱਤੀ ਅਤੇ ਜਗਤ ਦੀ ਕਲਿਆਣ ਭਰੀ ਮੁਸਕਾਨ ਸਦਾ ਉਨ੍ਹਾਂ ਦੇ ਚਿਹਰੇ ‘ਤੇ ਖੇਡਦੀ ਰਹਿੰਦੀ|

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਵਿੱਚ ਅਨੇਕਾਂ ਤੁੱਕਾ ਦਰਜ ਹਨ ਜਿਸ ਵਿੱਚ ਇਸਤਰੀ ਜਾਤੀ ਨੂੰ ਬਹੁਤ ਮਾਣ ਬਖਸਿਆ ਹੈ ਜਿਸ ਨੇ ਅਧਿਆਤਮਕ ਰਸਤੇ ਤੇ ਤੁਰਨ ਲਈ ਮਰਦ ਦੀ ਅਗਵਾਈ ਵੀ ਕੀਤੀ ਹੈ। ਇਸਤਰੀ ਦੇ ਗੁਣ ਬਿਆਨ ਕੀਤੇ ਗਏ ਹਨ ਜਿਵੇਂ  ਮਿੱਠਾ ਬੋਲਣਾ ਨਿਮਰਤਾ ਆਦਿ I ਗੁਰੂ ਗਰੰਥ ਸਾਹਿਬ ਦੀ ਬਾਨੀ ਵਿਚ ਦਰਜ ਹੈ ਕਿ ਪ੍ਰਭੂ ਭਗਤੀ ਨਾਲ ਮਰਦ ਦੀ ਤਰਹ ਇਸਤਰੀ ਵੀ ਪ੍ਰਭੁ ਨੂੰ ਪਾ ਸਕਦੀ ਹੈ।

                         ਜਾਇ ਪੁਛਹੁ ਸੋਹਾਗਣੀ ਤੁਸੀ ਰਾਵਿਆ ਕਿਨੀ ਗੁਣੀ।। ਸਹਜਿ ਸੰਤੋਖਿ ਸੀਗਾਰੀਆਂ ਮਿਠਾ ਬੋਲਣੀ।। (ਸ੍ਰੀ ਗੁਰੂ ਗ੍ਰੰਥ ਸਾਹਿਬ ਅੰਗ 17)

ਸਿੱਖ ਇਤਿਹਾਸ ਵਿਚ ਉਨ੍ਹਾਂ ਬੀਬੀਆਂ ਦਾ ਜ਼ਿਕਰ ਸੁਨਹਿਰੀ ਅੱਖਰਾਂ ਵਿਚ ਆਉਂਦਾ ਹੈ, ਜਿਨ੍ਹਾਂ ਨੇ ਆਪਣੀ ਆਤਮਿਕ ਸ਼ਕਤੀ ਨਾਲ ਕੇਵਲ ਇਤਿਹਾਸ ਦੀ ਧਾਰਾ ਨੂੰ ਹੀ ਨਹੀਂ ਮੋੜਿਆ, ਸਗੋਂ ਜੀਵਨ ਉਦੇਸ਼ ਦੇ ਨਵੇਂ ਅਰਥਾਂ ਨੂੰ ਵੀ ਜਨਮ ਦਿੱਤਾ| ਉਨ੍ਹਾਂ ਨੇ ਸਮੁੱਚੇ ਵਿਸ਼ਵ ਨੂੰ ਇਸਤਰੀ ਦੀ ਮਾਨਤਾ ਦਾ ਵਿਖਿਆਨ ਹੀ ਨਹੀਂ ਕੀਤਾ, ਸਗੋਂ ਇਸਤਰੀ ਦੇ ਹੱਕ ਵਿਚ ਜਾਗਰੂਕਤਾ ਵੀ ਪੈਦਾ ਕੀਤੀ ਅਤੇ ਇਸਤਰੀ ਦੀ ਸਥਿਤੀ ਤੇ ਭੂਮਿਕਾ ਨੂੰ ਨਵੇਂ ਅਰਥ ਦੇਣ ਲਈ ਸੰਘਰਸ਼ ਵੀ ਕੀਤਾ |

ਇਤਿਹਾਸ ਗਵਾਹ ਹੈ ਕਿ ਸਿੱਖ ਧਰਮ ਦੇ ਵਿਕਾਸ ਵਿਚ ਗੁਰੂ ਘਰ ਦੀਆਂ ਬੀਬੀਆਂ ਅਤੇ ਮਾਤਾਵਾਂ ਨੇ ਅਤਿ ਵਡਮੁੱਲਾ ਸਹਿਯੋਗ ਦਿੱਤਾ | ਗੁਰੂ-ਘਰ ਦੀਆਂ ਇਹ ਮਹਾਨ ਬੀਬੀਆਂ ਆਪਣੇ-ਆਪਣੇ ਸਮੇਂ ਵਿਚ ਜੇ ਲਾਸਾਨੀ ਕੁਰਬਾਨੀ ਨਾ ਕਰਦੀਆਂ ਤਾਂ ਸਿੱਖ ਇਤਿਹਾਸ ਕੁਰਬਾਨੀ ਅਤੇ ਤਿਆਗ ਦਾ ਮੁਜੱਸਮਾ ਨਾ ਹੋ ਕੇ ਕਿਸੇ ਇਕ ਸਾਧਾਰਨ ਕੌਮ ਦੇ ਇਤਿਹਾਸ ਵਾਂਗ ਹੀ ਹੁੰਦਾ | ਗੁਰੂ ਮਹਿਲਾਂ, ਗੁਰੂ ਧੀਆਂ, ਗੁਰੂ ਨੂੰਹਾਂ, ਗੁਰੂ-ਘਰ ਦੀਆਂ ਸ਼ਹੀਦ ਸਿੰਘਣੀਆਂ ਦੇ ਜੋਸ਼ ਤੇ ਉਤਸ਼ਾਹ ਨੂੰ ਬਣਾਈ ਰੱਖਣ ਵਿਚ ਗੁਰੂ ਸਾਹਿਬ ਦੀ ਨਰੋਈ ਸੋਚ ਮਹੱਤਵਪੂਰਨ ਭੂਮਿਕਾ ਨਿਭਾਉਂਦੀ ਰਹੀ  |  ਸਿੱਖ ਇਤਿਹਾਸ ਵਿਚ ਜਿਨ੍ਹਾਂ ਬੀਬੀਆਂ, ਮਾਤਾਵਾਂ ਦੇ ਨਾਂਅ ਵਰਨਣਯੋਗ ਹਨ ਉਨ੍ਹਾਂ ਵਿਚੋਂ ਬੇਬੇ ਨਾਨਕੀ ਜੀ, ਸ੍ਰੀ ਗੁਰੂ ਨਾਨਕ ਦੇਵ ਜੀ ਦੀ ਵੱਡੀ ਭੈਣ ਸੀ, ਸ੍ਰੀ ਗੁਰੂ ਨਾਨਕ ਦੇਵ ਜੀ ਦੇ ਧਰਮ ਨੂੰ ਧਾਰਨ ਕਰਨ ਵਾਲੀ ਸਭ ਤੋਂ ਪਹਿਲੀ ਇਸਤਰੀ ਸੀ |

ਆਪ ਜੀ ਨੇ ਮਾਤਾ ਸਾਹਿਬ ਕੌਰ ਨੂੰ ਖ਼ਾਲਸੇ ਦੀ ਮਾਤਾ ਦੀ ਉਪਾਧੀ ਦਿੱਤੀ ਤੇ ਨਾਲ ਹੀ ਹੁਕਮਨਾਮੇ ਭੇਜਣ ਦੀ ਇਜਾਜ਼ਤ ਵੀ |

ਮਾਤਾ ਗੰਗਾ ਜੀ ਦਾ ਸ੍ਰੀ ਗੁਰੂ ਅਰਜਨ ਦੇਵ ਜੀ ਨਾਲ ਵਿਆਹ ਹੋਇਆ | ਮਾਤਾ ਗੰਗਾ ਜੀ ਸਿੱਖ ਇਤਿਹਾਸ ਦੀ ਪਹਿਲੀ ਸਿੱਖ ਇਸਤਰੀ ਹੋਏ ਹਨ, ਜਿਨ੍ਹਾਂ ਦੇ ਪਤੀ ਧਰਮ ਦੀ ਖ਼ਾਤਰ ਸ਼ਹੀਦ ਹੋਏ | ਮਾਤਾ ਨਾਨਕੀ ਜੀ ਦਾ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਨਾਲ ਅਨੰਦ ਕਾਰਜ ਹੋਇਆ, ਜਿਨ੍ਹਾਂ ਦੇ ਉਦਰ ਤੋਂ ਸ੍ਰੀ ਗੁਰੂ ਤੇਗ ਬਹਾਦਰ ਜੀ ਪ੍ਰਗਟ ਹੋਏ | ਮਾਤਾ ਜੀ ਨੇ ਪਹਿਲਾਂ ਆਪਣੇ ਪਤੀ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਅਤੇ ਫਿਰ ਸਪੁੱਤਰ ਸ੍ਰੀ ਗੁਰੂ ਤੇਗ ਬਹਾਦਰ ਜੀ ਨਾਲ ਸਿੱਖੀ ਦੇ ਬੂਟੇ ਨੂੰ ਆਪਣੇ ਖੂਨ-ਪਸੀਨੇ ਨਾਲ ਸਿੰਜਿਆ | ਗੁਰੂ ਤੇਗ ਬਹਾਦੁਰ ਸੀ ਦੀ ਮਹਿਲ ਮਾਤਾ ਗੁਜਰ ਕੌਰ ਸੀ ਜਿਨ੍ਹਾ ਨੇ ਆਪਣੇ ਪਤੀ ਦੇ ਬਲਿਦਾਨ ਦੇਣ ਦੀ ਇੱਛਾ ਸਾਮਨੇ ਸਿਰ ਝੁਕਾ ਦਿਤਾ, ਆਪਣੀ ਜਿੰਦਗੀ, ਆਪਣੇ ਸੁਖ ਚੈਨ ਬਾਰੇ ਨਹੀਂ ਸੋਚਿਆI ਆਪਣੇ ਜਿਗਰ ਦੇ ਟੋਟੇ, ਜੋਰਾਵਰ ਸਿੰਘ ਤੇ ਫਤਹਿ ਸਿੰਘ ਜੀ ਜਿਨ੍ਹਾ ਨੂੰ ਮਾਂ ਦੀ ਤਰਹ ਪਾਲਿਆ ਪੋਸਿਆ ਪਰ ਜਦ ਪੰਥ ਨੂੰ ਲੋੜ ਪਈ ਤਾਂ ਉਨ੍ਹਾ ਦੀ ਅਗਵਾਈ ਹੇਠ ਬੇਖੋਫ਼ ਹੋਕੇ ਸੂਬੇ ਦੀ ਕਚਹਿਰੀ ਵਿਚ ਮੌਤ ਕਬੂਲ ਕਰ ਲਈ ਸਿਖਿਆ ਦਿਤੀ ਪਰ ਪੰਥ ਨੂੰ ਦਾਗ ਨਹੀਂ ਲਗਣ ਦਿਤਾI ਇਸੇ ਤਰ੍ਹਾਂ ਮਾਈ ਸੇਵਾ ਜੀ, ਮਾਈ ਭਾਗੋ ਜੀ, ਬੀਬੀ ਹਰਸ਼ਰਨ ਕੌਰ ਜੀ ਤੋਂ ਇਲਾਵਾ ਅਨੇਕਾਂ ਹੀ ਸੂਰਬੀਰ ਸਿੱਖ ਇਸਤਰੀਆਂ ਹੋਈਆਂ ਹਨ, ਜਿਨ੍ਹਾਂ ਨੇ ਗੁਰੂ ਦੇ ਸਿਧਾਂਤ ‘ਤੇ ਡਟ ਕੇ ਪਹਿਰਾ ਦਿੰਦੇ ਆਪਣੇ ਬੱਚਿਆਂ ਦੇ ਟੋਟੇ-ਟੋਟੇ ਕਰਵਾ ਕੇ ਗਲਾਂ ਵਿਚ ਹਾਰ ਪਵਾਏ, ਪੁੱਤਰ ਨੇਜਿਆਂ ‘ਤੇ ਟੰਗਾਏ, ਪਰ ਧਰਮ ਨਹੀਂ ਹਾਰਿਆI ਅਜ ਵੀ ੩੦੦ ਸਾਲਾਂ ਬਾਅਦ ਵੀ ਹਰ ਸਿਖ ਸਵੇਰੇ ਸ਼ਾਮੀ ਉਨ੍ਹਾ ਲਈ ਅਰਦਾਸ ਕਰਦਾ ਹੈI

ਖਿਦਰਾਣੇ ਦੀ ਢਾਬ ਵਿੱਚ ਮਾਈ ਭਾਗੋ (ਮਾਤਾ ਭਾਗ ਕੌਰ) ਜੀ ਤੇ ਉਨ੍ਹਾ ਸਾਰੀਆਂ ਇਸਤਰੀਆਂ ਜਿਨ੍ਹਾ ਦੇ ਪਤੀ ਗੁਰੂ ਸਾਹਿਬ ਨੂੰ ਉਸ ਔਖੇ ਵੇਲੇ ਬੇਦਾਵਾ ਲਿਖਕੇ  ਆਪਣੇ ਘਰੋਂ ਘਰੀਂ ਆ ਗਏ  ਸਨ, ਸਵਾਗਤ ਦੀ ਜਗਹ ਫਿਟਕਾਰਾਂ ਪਾਈਆਂ  ਤੇ ਜਦ ਸਿਖਾਂ ਨੂੰ ਆਪਣੀ ਗਲਤੀ ਦਾ ਅਹਿਸਾਸ ਹੋਇਆ ਤੇ ਉਨ੍ਹਾ ਨੇ ਸਿਖਾਂ  ਦੀ ਅਗਵਾਈ ਵੀ ਕੀਤੀ ਤੇ ਖਿਦਰਾਣੇ ਦੀ ਢਾਬ ਜਿਥੇ ਉਸ ਵੇਲੇ ਗੁਰੂ ਗੋਬਿੰਦ ਤੇ ਉਨ੍ਹਾ ਦੀ ਫੌਜ਼ ਨੇ  ਠਿਕਾਨਾ ਕੀਤਾ ਸੀ, ਢਾਬ ਤਕ  ਪਹੁੰਚਣ ਤੋਂ ਪਹਿਲਾ ਹੀ ਉਨ੍ਹਾ ਦਾ ਰਸਤਾ ਰੋਕ ਲਿਆ ਤੇ  ਸਿਰਫ 40 ਸਿਖਾਂ ਨਾਲ ਮੁਗਲ ਫੌਜ਼ ਨਾਲ ਆਪਣੀ ਜਾਨ ਤੇ ਖੇਡ ਕੇ ਟੱਕਰ ਲਈ ਤਾਕਿ ਮੁਗਲ ਫੌਜ਼ ਗੁਰੂ ਸਾਹਿਬ ਤਕ ਨਾ ਪਹੁੰਚ ਸਕੇ I

ਮਹਾਰਾਜਾ ਦਲੀਪ ਸਿੰਘ ਦੇ ਇਤਿਹਾਸ ਵਿਚ ਮਾਤਾ ਜਿੰਦ ਕੌਰ ਨੇ ਬੜਾ ਅਹਿਮ ਰੋਲ ਨਿਭਾਇਆ। ਮਹਾਰਾਜਾ ਰਣਜੀਤ ਸਿੰਘ ਜਿਸ ਨੇ ਖਾਲਸਾ ਰਾਜ ਕਾਇਮ ਕੀਤਾ ਜਿਸ ਨੂੰ ਜਨਮ ਦੇਣ ਵਾਲੀ ਬੀਬੀ ਰਾਜ ਕੌਰ ਦਾ ਵੀ ਸਿੱਖ ਪੰਥ ਵਿੱਚ ਉੱਚਾਂ ਰੁਤਬਾ ਹੈ। ਕਨ•ਈਆਂ ਮਿਸਲ ਦੀ ਬੀਬੀ ਸਦਾ ਕੌਰ ਮਹਾਰਾਜਾ ਰਣਜੀਤ ਸਿੰਘ ਦੀ ਸੱਸ ਜਿਸ ਨੇ ਪਤੀ ਦੀ ਮੌਤ ਤੋ ਬਾਅਦ ਆਪਣੀ ਮਿਸਲ ਦੀ ਅਗਵਾਈ ਕੀਤੀ ਤੇ ਮਹਾਰਾਜਾ ਰਣਜੀਤ ਸਿੰਘ ਜੋ ਉਸ ਵਕਤ ਸੁਕ੍ਰਚਕਿਆ ਮਿਸਲ ਦਾ ਜਥੇਦਾਰ ਸੀ ,ਨਾਲ ਮਿਲ ਲਾਹੋਰ ਨੂੰ ਜਿਤਿਆ I ਰਾਮ ਰਾਏ ਦੀ ਪਤਨੀ ,ਮਾਤਾ ਪੰਜਾਬ ਕੌਰ (ਬਾਬਾ ਰਾਮਰਾਇ ਦੀ ਧਰਮ ਪਤਨੀ) ਜਿਸ ਨੇ ਗੁਰੂ ਗੋਬਿੰਦ ਸਿੰਘ ਜੀ ਦੀ ਸ਼ਰਨ ਵਿਚ ਆਕੇ ਮਸੰਦਾ ਦਾ ਪਾਜ ਉਘਾੜਿਆ, ਜਿਨ੍ਹਾ ਨੇ ਭਗਤੀ ਵਿਚ ਲੀਨ ਰਾਮਰਾਏ ਨੂੰ ਜਿੰਦਾ ਮੁਰਦਾ ਖੋਸ਼ਿਤ ਕਰਕੇ ਜਲਾ ਦਿਤਾI ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇਹਰਾਦੂਨ ਪਹੁੰਚਕੇ  ਮਸੰਦਾ ਨੂੰ ਸਜ਼ਾ ਦਿਤੀ ਤੇ ਪੰਜਾਬ ਕੌਰ ਨੂੰ ਰਾਮਰਾਏ ਦੀ ਗਦੀ ਦਾ ਵਾਰਸ ਬਣਾਇਆ। ਗੁਰੂ ਗੋਬਿੰਦ ਸਿੰਘ ਜੀ ਨੇ ਪੰਥ ਦੀ ਸਿਰਜਨਾ ਵਕਤ ਸਿਖਾਂ ਲਈ ਕੁਝ ਰਹਿਤਨਾਮੇ ਤੇ ਮਰਿਆਦਾ ਵੀ ਉਲੀਕੀਆਂ ਸੀ ਜਿਸ ਵਿਚ ਕੁੜੀ ਮਾਰ ਨਾਲ ਸਾਂਝ ਨਾ ਰੱਖਣ ਦਾ ਆਦੇਸ਼ ਵੀ ਇਸਤਰੀ ਦੇ ਮਾਣ-ਸਤਿਕਾਰ ਦਾ ਹੀ ਇਕ ਹਿੱਸਾ ਹੈ ਜੋ ਗੁਰੂ ਅੰਗਦ ਦੇਵ ਜੀ ਦੇ ਸਮੇ ਤੋਂ ਚਲਿਆ ਆ ਰਿਹਾ ਸੀI

ਅਨੇਕਾਂ ਮਾਵਾਂ ਨੇ ਮੀਰ ਮੰਨੂ ਦੀ ਜੇਲ ਦੇ ਦੁੱਖ ਝਲੇ ਆਪਣੇ ਬੱਚਿਆਂ ਦੇ ਟੋਟੇ ਕਰਵਾ ਕੇ ਗਲਾਂ ਵਿਚ ਹਾਰ ਪੁਵਾਏ ਜਿਸਦੀ ਅਜੇ ਵੀ ਸਿਖ ਕੌਮ ਸਵੇਰੇ -ਸ਼ਾਮ ਅਰਦਾਸ ਕਰਦੇ,ਉਨ੍ਹਾ ਦੀ ਕੀਤੀ ਨੇਕ ਕਮਾਈ ਨੂੰ ਯਾਦ ਕਰਕੇ ਉਨ੍ਹਾ ਲਈ ਅਰਦਾਸ ਕਰਦੇ ਹਨ, ਖਾਸ ਕਰ ਬੰਦਾ ਬਹਾਦੁਰ ਤੇ ਉਸਦੀ ਪਤਨੀ ਸੁਸ਼ੀਲ ਕੌਰ ਨੂੰ ਅਜੇ ਤਕ ਕੋਈ ਭੁਲਿਆ ਨਹੀਂ I  ਅਨੇਕਾਂ ਬੀਬੀਆਂ ਨੇ ਸਿਖੀ ਪ੍ਰਚਾਰ ਤੇ ਪ੍ਰਸਾਰ ਵਿਚ ਮਰਦਾਂ ਦੇ ਬਰਾਬਰ ਖੜੇ ਹੋਕੇ ਹਿਸਾ ਪਾਇਆ ਜਿਸਦਾ ਮੁਢ ਬੀਬੀ ਅਮਰੋ ਜੀ ਨੇ ਬੰਨਿਆ ਜੋ ਕਿ ਪਹਿਲੀ ਪ੍ਰਚਾਰਕ ਬੀਬੀ ਸੀ।

ਅਜ ਦੇ ਵਕਤ ਵੀ ਅਨੇਕਾਂ ਬੀਬੀਆਂ  ਸਿੱਖ ਪੰਥ ਦੀ ਨੁਮਾਇੰਦਗੀ ਤੇ ਜਥੇਬੰਦੀ ਕਰ ਰਹੀਆਂ ਹਨ ਪਰ ਇਸ ਦੇ ਬਾਵਜੂਦ ਵੀ ਅੱਜ ਗਰਭ ਵਿਚ ਪਲ ਰਹੇ ਬੱਚੇ ਦੀ ਤੰਦਰੁਸਤੀ ਜਾਚਣ ਲਈ ਸਿਹਤ ਵਿਗਿਆਨੀਆਂ ਵੱਲੋਂ ਕੀਤੀ ਖੋਜ ਦੀ ਦੁਰਵਰਤੋਂ ਹੋ ਰਹਿ ਹੈI ਅਜੇ ਵੀ ਕਈ ਸਿੱਖ ਘਰਾਂ ਵਿੱਚ ਦਾਜ ਦੇ ਕਾਰਣ ਹੋਈ ਮੌਤ ਦੀ ਖਬਰਾਂ ਅਖਬਾਰਾਂ ਵਿੱਚ ਪੜ੍ਹਨ ਨੂੰ ਮਿਲਦੀਆਂ ਹਨ।

ਇਕ ਸਰਵੇ ਜੋ  GLOBAL EXPERTਸ  ਦੁਆਰਾ ਮਾਰਚ  2018 ਵਿਚ ਕ

Nirmal Anand

Translate »