ਭਾਈ ਕਾਹਨ ਸਿੰਘ ਨਾਭਾ ਲਿਖਦੇ ਹਨ ,”ਸਿਖ ਧਰਮ ਵਿਚ ਗੁਰੂ -ਘਰ ਜਾਂ ਗੁਰੂ ਦੁਆਰਾ ਸਾਹਿਬ, ਵਿਦਿਆਰਥੀਆਂ ਲਈ ਸਕੂਲ , ਆਤਮ ਜਗਿਆਸੂਆਂ ਲਈ ਉਪਦੇਸ਼ਕ ਆਚਾਰਯਾ ,ਰੋਗੀਆਂ ਲਈ ਸ਼ਫਾਖਾਨਾ , ਭੁੱਖਿਆਂ ਲਈ ਅੰਨ ਪੂਰਨਾ , ਇਸਤਰੀਆਂ ਦੀ ਪੱਤ ਰੱਖਣ ਲਈ ਲੋਹ ਮਈ ਦੁਰਗ ਤੇ ਮੁਸਾਫਰਾਂ ਲਈ ਵਿਸ਼ਰਾਮ ਘਰ ਹੈl ਜੇ ਅਸੀਂ ਸਿੱਖ ਇਤਿਹਾਸ ਦੀ ਗੱਲ ਕਰੀਏ ਤਾਂ ਸਿੱਖੀ ਵਿੱਚ ਗੁਰੂਦੁਆਰੇ ਕਿਸ ਤਰਹ ਹੋਂਦ ਵਿੱਚ ਆਏ ਤਾਂ ਇਹੀ ਕਿਹਾ ਜਾ ਸਕਦਾ ਹੈ ਕਿ ਇਨ੍ਹਾਂ ਦੀ ਹੋਂਦ ਗੁਰੂ ਨਾਨਕ ਸਮੇ ਸਿੱਖੀ ਦੀ ਹੋਣ ਨਾਲ ਜੁੜੀ ਹੋਈ ਹੈ ਜਿਸ ਦੀ ਸ਼ੁਰੂਵਾਤ ਪ੍ਰਚਾਰ ਘਰ ਤੋਂ ਸ਼ੁਰੂ ਹੁੰਦੀ ਹੈ :-
1. ਪ੍ਰਚਾਰ ਘਰ :-
ਗੁਰੂ ਨਾਨਕ ਸਾਹਿਬ ਨੇ ਦੂਰ ਦੂਰ ਇਲਾਕਿਆਂ , ਦੇਸਾਂ , ਪ੍ਰਦੇਸਾਂ ਵਿਚ ਫਿਰ ਫਿਰ ਕੇ ਸਿੱਖ ਧਰਮ ਦਾ ਪ੍ਰਚਾਰ ਕੀਤਾ 1 ਜਿਸ ਇਲਾਕੇ ਵਿਚ ਚੋਖੇ ਬੰਦੇ ਸਿਖੀ ਧਾਰਨ ਕਰ ਲੈਂਦੇ , ਉਥੇ ਸਿਖ ਸੰਗਤ ਕਾਇਮ ਕਰ ਲੈਂਦੇ 1 ਸੰਗਤ ਦੇ ਜੁੜਨ ਤੇ ਬੇਠਣ ਲਈ ਇਕ ਥਾਂ ਦੀ ਜਰੂਰਤ ਹੁੰਦੀ ਜਿਸ ਨੂੰ ਪ੍ਰਚਾਰ ਘਰ , ਧਰਮਸਾਲਾ (ਧਰਮ ਦਾ ਘਰ ) ਤੇ ਹੋਲੀ ਹੋਲੀ ਲੋਕ ਇਸ ਨੂੰ ਗੁਰੂ ਦਾ ਘਰ ਕਹਿਣ ਲਗ ਪਏ -ਗੁਰੂਦਵਾਰਾ1ਗੁਰੂ ਨਾਨਕ ਸਾਹਿਬ ਨੇ ਪਹਿਲਾ ਗੁਰੂਦਵਾਰਾ ਜਾਂ ਸਿਖ ਪ੍ਰਚਾਰ ਘਰ ਤਲੰਬਾ , ਜਿਲਾ ਮੁਲਤਾਨ, ਪਾਕਿਸਤਾਨ ਵਿਚ ਬਣਾਇਆ ਜਿਥੇ ਆਪ ਨੇ ਸਜਣ ਠਗ ਨੂੰ ਤਾਰਿਆ 1
2.ਗੁਰੂ ਸਾਹਿਬਾਨਾ ਨਾਲ ਸਬੰਧਤ :-
ਉਹ ਪਵਿਤਰ ਥਾਂ ਜੋ ਕਿਸੇ ਗੁਰੂ ਸਹਿਬਾਨ ਨਾਲ ਸਬੰਧ ਰਖਦੀ ਹੋਵੇ 1 ਉਨ੍ਹਾ ਦਾ ਜਨਮ ਅਸਥਾਨ , ਜੋਤੀ ਜੋਤ ਸਮਾਣ ਦੀ ਥਾਂ ਜਾ ਕੋਈ ਖਾਸ ਕੋਤਕ ਰਚਿਆ ਹੋਵੇ1 ਇਹ ਗੁਰੂਦਵਾਰੇ ਗੁਰੂ ਸਹਿਬਾਨਾਂ ਦੇ ਮਗਰੋਂ ਬਣੇ ਜਿਵੇਂ. ਨਨਕਾਣਾ ਸਹਿਬ ਵਿਚ ਗੁਰੂ-ਘਰ ਛੇਵੀਂ ਪਾਤਸ਼ਾਹੀ ਨੇ ਕਾਇਮ ਕੀਤੇ
3. ਜਿਥੇ ਗੁਰੂ ਸਹਿਬਾਨਾ ਦੀ ਚਰਨ-ਛੋਹ :-
ਜਿਸ ਜਿਸ ਥਾਂ ਗੁਰੂ ਸਾਹਿਬ ਜਾਂਦੇ ਤੇ ਟਿਕਦੇ ਰਹੇ , ਸਿਖਾਂ ਲਈ ਉਹ ਸਭ ਥਾਂ ਪਵਿਤਰ ਹੋ ਗਈ 1 ਗੁਰੂ ਰਾਮ ਦਾਸ ਜੀ ਦਾ ਵਾਕ ਹੈ :-
“ਜਿਥੈ ਜਾਇ ਬਹੈ ਮੇਰਾ ਸਤਿ ਗੁਰੂ 1 ਸੋ ਥਾਨੁ ਸੁਹਾਵਾ ਰਾਮ ਰਾਜੇ 11
ਭਾਈ ਗੁਰਦਾਸ ਜੀ ਨੇ ਲਿਖਿਆ ਹੈ:-
ਜਿਥੇ ਬਾਬਾ ਪੈਰੁ ਧਰਿ ਪੂਜਾ ਆਸਣੁ ਥਾਪਣ ਸੋਆ 1
ਸੋ ਜਿਥੇ ਜਿਥੇ ਗੁਰੂ ਸਾਹਿਬ ਗਏ ਉਥੇ ਗੁਰੁਦਵਾਰੇ ਕਾਇਮ ਹੋ ਗਏ 1 ਕੁਝ ਗੁਰੁਦਵਾਰੇ -ਅਜਿਹੀਂ ਥਾਂ ਤੇ ਵੀ ਬਣੇ ਜਿਥੇ ਕਿਸੇ ਪ੍ਰਸਿਧ ਗੁਰੂ-ਸਿਖ , ਸੰਤ ਮਹਾਤਮਾ , ਸੂਰਬੀਰ ਜਾਂ ਸ਼ਹੀਦ ਨਾਲ ਸਬੰਧ ਰਖਦੇ ਸਨ, ਜਿਵੇ ਝਬਾਲ ਵਿਚ “ਬਾਬੇ ਦੀ ਬੀੜ” ਸੁਲਤਾਨ ਵਿੰਡ, ਅੰਮ੍ਰਿਤਸਰ ਵਿਖੇ “ਭਾਈ ਮੰਝ ਦਾ ਖੂਹ”, ਲਾਹੋਰ ਵਿਚ “ਸ਼ਹੀਦ ਗੰਜ” 1 ਪਿਸ਼ੋਰ ਵਿਚ “ਧਰਮਸਾਲਾ ਭਾਈ ਜੋਗਾ ਸਿੰਘ” ਪਾਕਿਸਤਾਨ ਵਿਚ ” ਗੁਰੂਦਵਾਰਾ ਭਾਈ ਫੇਰੂ” ਆਦਿ 1
ਇਨ੍ਹਾ ਤਿੰਨਾ ਸ਼੍ਰੇਣਿਆਂ ਦੇ ਗੁਰੁਦਵਾਰੇ ਇਤਿਹਾਸ ਨਾਲ ਸਬੰਧ ਰਖਦੇ ਹਨ -ਇਨ੍ਹਾ ਨੂੰ ਇਤਿਹਾਸਿਕ ਗੁਰੂਦੁਵਾਰੇ ਕਿਹਾ ਜਾਂਦਾ ਹੈ 1
4. ਸਾਧ ਸੰਗਤ ਵਲੋਂ ਬਣੇ ਗੁਰੁਦਵਾਰੇ
ਚੋਥੀ ਕਿਸਮ ਦੇ ਗੁਰੂਦਵਾਰੇ ਉਹ ਹਨ ਜੋ ਸੰਗਤ ਦੀ ਸੁਵਿਧਾ ਲਈ ਥਾਉਂ ਥਾਈਂ ਸਿਖ ਸੰਗਤਾ ਵਲੋਂ ਬਣੇ ਗੁਰੁਦਵਾਰੇ ਹਨ 1
ਹਰੇਕ ਗੁਰੁਦਵਾਰੇ ਵਿਚ ਗੁਰੂ ਗਰੰਥ ਸਾਹਿਬ ਦਾ ਪ੍ਰਕਾਸ਼ ਹੁੰਦਾ ਹੈ ,ਗ੍ਰੰਥੀ ਸਿੰਘ ਬਾਣੀ ਪੜਦੇ ਤੇ ਸੰਗਤਾਂ ਨੂੰ ਸਮਝਾਂਦੇ ਹਨ 1 ਕਥਾ- ਕੀਰਤਨ ਹੁੰਦਾ ਹੈ 1 ਗੁਰੂ-ਘਰ ਵਿਚ ਹਰ ਇਕ ਵਾਸਤੇ ਮੁਫਤ ਲੰਗਰ ਦਾ ਇੰਤਜ਼ਾਮ ਹੁੰਦਾ ਹੈ ਭਾਵੇਂ ਉਹ ਕਿਸੇ ਧਰਮ ਕੋਮ ਜਾਂ ਬਰਾਦਰੀ ਦਾ ਹੋਵੇ 1 ਇਸਦਾ ਰਾਸ਼ਨ ਸੰਗਤ ਬੜੇ ਪਿਆਰ ਤੇ ਸ਼ਰਧਾ ਨਾਲ ਵਕਤ ਵਕਤ ਤੇ ਭੇਟ ਕਰਦੀ ਰਹਿੰਦੀ ਹੈ 1 ਆਏ ਗਏ ਰਾਹੀਆਂ ਲਈ ਰਾਤ ਨੂੰ ਆਰਾਮ ਕਰਨ ਦੀ ਥਾਂ ਅਤੇ ਬਿਸਤਰ ਆਦਿ ਵੀ ਮਿਲ ਜਾਂਦਾ ਹੈ 1 ਕਈ ਗੁਰੁਦਵਾਰਿਆਂ ਨਾਲ ਸਰਾਵਾਂ ਵੀ ਬਣੀਆਂ ਹੋਈਆਂ ਹਨ ਜਿਥੇ ਲੋਕ ਆਰਾਮ ਨਾਲ ਕੁਝ ਦਿਨ ਰਹਿ ਸਕਦੇ ਹਨ ਜਿਵੇਂ ਅਮ੍ਰਿਤਸਰ ਵਿਚ ਰਾਮਦਾਸ ਨਿਵਾਸ ਆਦਿ 1 ਕਈ ਗੁਰੁਦਵਾਰਿਆਂ ਵਿਚ ਦਵਾਖਾਨੇ , ਸਕੂਲ ਤੇ ਹਸਪਤਾਲ ਵੀ ਬਣੇ ਹਨ , ਜਿਨ੍ਹਾ ਬੰਦਿਆਂ ਦਾ ਕੋਈ ਘਰ ਘਾਟ ਨਹੀਂ ਹੁੰਦਾ , ਮੁਥਾਜ ਜਾਂ ਜਿਨ੍ਹਾ ਦੀ ਸੇਵਾ ਸੰਭਾਲ ਕਰਨ ਵਾਲਾ ਕੋਈ ਨਹੀਂ ਹੁੰਦਾ ,ਉਨ੍ਹਾ ਨੂੰ ਗੁਰੁਦਵਾਰੇ ਆਸਰਾ ਮਿਲ ਜਾਂਦਾ ਹੈ 1 ਇਸ ਤੋਂ ਪਤਾ ਚਲਦਾ ਹੈ ਕੀ ਸਿਖ ਕੋਮ ਵਿਚ ਗੁਰੁਦਵਾਰਿਆਂ ਦੀ ਕਿਤਨੀ ਮਹਤਤਾ ਤੇ ਮਹਾਨਤਾ ਹੈ 1
ਪਹਿਲੀ ਪਾਤਸ਼ਾਹੀ
-
ਸ੍ਰੀ ਨਨਕਾਣਾ ਸਾਹਿਬ -ਪਾਕਿਸਤਾਨ ਜਿਲਾ ਸ਼ੇਖੂਪੁਰਾ , ਲਾਹੋਰ ਤੋਂ 80 ਕਿਲੋਮੀਟਰ ਤੇ ਫੈਜਾ ਬਾਦ ਤੋਂ 75 ਕਿਲੋਮੀਟਰ , ਪਛਮ ਵਲ ਨਨਕਾਣਾ ਸਾਹਿਬ ਸ਼ਹਿਰ ਵਿਚ ਇਕ ਬੜਾ ਵਡਾ ਤੇ ਸੁੰਦਰ ਗੁਰੂ ਦਵਾਰਾ ਹੈ । ਇਥੇ ਸਿੱਖ ਧਰਮ ਦੇ ਬਾਨੀ ਗੁਰੂ ਨਾਨਕ ਦੇਵ ਜੀ ਦਾ ਜਨਮ ਹੋਇਆ। ਇਸ ਸਥਾਨ ਨੂੰ ਤਲਵੰਡੀ ,ਰਾਇ ਭੋਇ ਦੀ ਤਲਵੰਡੀ ਤੇ ਰਾਇਪੁਰ ਕਰਕੇ ਜਾਣਿਆ ਜਾਂਦਾ ਸੀ। ਇਸ ਪਾਵਨ ਧਰਤ ਉਤੇ ਗੁਰੂ ਸਾਹਿਬ ਦਾ ਬਚਪਨ ਬੀਤਿਆ1 ਇਸਦੇ ਨਜਦੀਕ ਰਹਿਣ ਲਈ ਮਕਾਨ ਤੇ ਬਹੁਤ ਵਡਾ ਗੁਰੂ ਕਾ ਲੰਗਰ ਹੈ ਇਹ ਜ਼ਿਲ੍ਹਾ ਨਨਕਾਣਾ ਸਾਹਿਬ ਦਾ ਹੈੱਡਕਵਾਟਰ ਵੀ ਹੈ ਅਤੇ ਤਹਿਸੀਲ ਵੀ। ਇਥੇ ਗੁਰੂ ਜੀ ਨਾਲ ਸੰਬੰਧਤ ਹੋਰ ਵੀ ਗੁਰਦੁਆਰੇ ਹਨ ਜਿਵੇਂ ਕਿ ਪੱਟੀ ਸਾਹਿਬ, ਕਿਆਰਾ ਸਾਹਿਬ, ਬਾਲ ਲੀਲਾ ਸਾਹਿਬ ਅਤੇ ਤੰਬੂ ਸਾਹਿਬ।
-
ਗੁਰੂਦਵਾਰਾ ਬਾਲ ਲੀਲਾ ਸਾਹਿਬ – ਜਨਮ ਅਸਥਾਨ ਤੋਂ ਕੋਈ 225 ਮੀਟਰ ਦੀ ਵਿੱਥ ਉੱਤੇ ਪੂਰਬ ਦੱਖਣ ਦੇ ਰੁਖ ਨੂੰ ਸਤਿਗੁਰੂ ਨਾਨਕ ਦੇਵ ਜੀ ਦੇ ਬਾਲਪਣ ਦੀਆਂ ਖੇਡਾਂ ਖੇਡਣ ਦਾ ਅਸਥਾਨ ਹੈ। ਗੁਰਦੁਆਰੇ ਦੇ ਪੂਰਬ ਵੱਲ ਇੱਕ ਤਾਲ ਹੈ ਜੋ ਗੁਰੂ ਸਾਹਿਬ ਦੇ ਨਾਮ ਉੱਪਰ ਰਾਏ ਬੁਲਾਰ ਜੀ ਨੇ ਖੁਦਵਾਇਆ ਸੀ। ਇਸ ਦੀ ਪਹਿਲੀ ਇਮਾਰਤ ਅਤੇ ਨਾਲ ਲਗਦੇ ਕੱਚੇ ਸਰੋਵਰ ਨੂੰ ਮਹਾਰਾਜਾ ਰਣਜੀਤ ਸਿੰਘ ਦੀ ਆਗਿਆ ਨਾਲ ਬਾਬਾ ਗੁਰਬਖਸ਼ ਸਿੰਘ ਜੀ ਨੇ ਸੰਨ 1820-21 ਵਿੱਚ ਪੱਕਾ ਕਰਵਾਇਆ।
-
ਗੁਰੂਦਵਾਰਾ ਕਿਆਰਾ ਸਾਹਿਬ – ਬਾਬਾ ਨਾਨਕ ਜਦ ਜਵਾਨ ਹੋਏ ਤਾ ਮਹਿਤਾ ਕਾਲੂ ਜੀ ਨੇ ਉਨ੍ਹਾ ਨੂੰ ਖੇਤਾਂ ਵਿਚ ਮੱਝੀਆਂ ਚਰਾਉਣ ਦਾ ਕੰਮ ਸੋਂਪ ਦਿਤਾ । ਮੱਝੀਆਂ ਚਰਾਉਂਦਿਆਂ ਇਕ ਵਾਰ ਬਾਬਾ ਨਾਨਕ ਪ੍ਰਭੂ ਭਗਤੀ ਵਿਚ ਲੀਨ ਹੋ ਗਏ। ਮੱਝੀਆਂ ਨਾਲ ਵਾਲੇ ਖੇਤ ਵਿਚ ਜਾ ਵੜੀਆਂ ਅਤੇ ਕਿਸਾਨ ਦੀ ਸਾਰੀ ਫ਼ਸਲ ਉਜਾੜ ਦਿੱਤੀ। ਕਿਸਾਨ ਨੇ ਜਦ ਆ ਕੇ ਇਹ ਸਭ ਦੇਖਿਆ ਤਾਂ ਉਸ ਨੇ ਬਾਬਾ ਨਾਨਕ ਨੂੰ ਕੁਝ ਨਹੀਂ ਕਿਹਾ ਪਰ ਪਿੰਡ ਦੇ ਚੌਧਰੀ ਰਾਏ ਬੁਲਾਰ ਕੋਲ ਸ਼ਿਕਾਇਤ ਕਰ ਦਿੱਤੀ।ਰਾਏ ਬੁਲਾਰ ਨੂੰ ਉਸ ਦਾ ਯਕੀਨ ਨਾ ਆਇਆ ਅਤੇ ਕਿਸਾਨ ਨਾਲ ਆਪ ਉਸ ਦੇ ਖੇਤਾਂ ਵਿਚ ਉਸ ਦੀ ਉਜਾੜੀ ਹੋਈ ਫ਼ਸਲ ਵੇਖਣ ਆ ਗਿਆ। ਕਿਸਾਨ ਆਪਣੇ ਖੇਤਾਂ ਵਿਚ ਅਗੇ ਨਾਲੋਂ ਵੀ ਦੂਣੀ-ਚੋਣੀ ਲਹਿਰਾਉਂਦੀ ਫ਼ਸਲ ਦੇਖ ਕੇ ਦੰਗ ਰਹਿ ਗਿਆ ਅਤੇ ਸ਼ਰਮਿੰਦਾ ਹੋਇਆ। ਉਸ ਨੇ ਰਾਏ ਬੁਲਾਰ ਤੋਂ ਮਾਫ਼ੀ ਮੰਗੀ। ਨਨਕਾਣਾ ਸਾਹਿਬ (ਪਾਕਿਸਤਾਨ) ਵਿਚ ਇਸ ਅਸਥਾਨ ’ਤੇ ਗੁਰਦੁਆਰਾ ਕਿਆਰਾ ਸਾਹਿਬ ਬਣਿਆ ਹੋਇਆ ਹੈ। 1921 ਈ. ਤੋਂ ਪਹਿਲਾਂ ਇਥੇ ਮਹੰਤ ਕਾਬਜ਼ ਸਨ। 1921 ਵਿਚ ਇਹ ਅਸਥਾਨ ਸ਼੍ਰੋਮਣੀ ਕਮੇਟੀ ਅਧੀਨ ਆ ਗਿਆ। 1947 ਤੋਂ ਬਾਅਦ ਇਹ ਸ਼ਹਿਰ ਪਾਕਿਸਤਾਨ ਵਲ ਚਲਾ ਗਿਆ 1
-
ਗੁਰੂਦਵਾਰਾ ਮਾਲ ਜੀ ਸਾਹਿਬ -ਇਥੇ ਗੁਰੂ ਸਾਹਿਬ ਮ੍ਝੀਆਂ ਚਰਾਂਦੇ ਇਕ ਵਣ (ਮਾਲ) ਥਲੇ ਸੋ ਗਏ ਸਨ 1 ਤੇਜ ਧੁਪ ਵਿਚ ਵੀ ਉਸ ਵਣ ਦੀ ਛਾਂ ਗੁਰੂ ਸਾਹਿਬ ਤੋਂ ਨਹੀਂ ਸੀ ਹਟੀ 1 ਕਈ ਇਤਿਹਾਸਕਾਰ ਸਪ ਦੀ ਸਾਖੀ ਇਸ ਨਾਲ ਜੋੜਦੇ ਹਨ -ਕਿ ਕੋਬਰਾ ਸਪ ਨੇ ਸੁਤੇ ਗੁਰੂ ਨਾਨਕ ਸਾਹਿਬ ਦੇ ਮੁਖ ਉਤੇ ਆਪਣੇ ਫਨ ਖਿਲਾਰ ਕੇ ਛਾਂ ਕੀਤੀ ਸੀ 1 ਰਾਇ ਬੁਲਾਰ ਉਥੋਂ ਘੋੜੇ ਤੇ ਸਵਾਰ ਲੰਘ ਰਿਹਾ ਸੀ 1 ਜਦ ਉਸਨੇ ਸਪ ਨੂੰ ਸੁਤੇ ਗੁਰੂ ਨਾਨਕ ਸਾਹਿਬ ਉਤੇ ਦੇਖਿਆ ਤਾਂ ਉਸਨੇ ਸੋਚ ਲਿਆ ਕੀ ਸਪ ਨੇ ਡਸ ਲਿਆ ਹੈ 1 ਓਹ ਘੋੜੇ ਤੋ ਥਲੇ ਉਤਰੇ , ਸਪ ਆਪਣੀ ਖੁਡ ਵਿਚ ਚਲਾ ਗਿਆ, ਰਾਇ ਬੁਲਾਰ ਨੇ ਗੁਰੂ ਨਾਨਕ ਸਾਹਿਬ ਨੂ ਹਿਲਾਇਆ ਜੁਲਾਇਆ ਤੇ ਉਹ ਅਖਾਂ ਮਲਦੇ ਠੀਕ ਠਾਕ ਉਠ ਖੜੋਤੇ 1 ਕਿਆਰਾ ਸਾਹਿਬ ਤੇ ਮਾਲ ਸਾਹਿਬ ਦੀ ਇਸ ਘਟਨਾ ਤੋ ਬਾਅਦ ਰਾਇ ਬੁਲਾਰ ਤੇ ਸਮਝ ਗਿਆ ਕਿ ਇਹ ਕੋਈ ਆਮ ਇਨਸਾਨ ਨਹੀਂ, ਰਬੀ ਨੂਰ ਹਨ 1
-
ਗੁਰੂਦਵਾਰਾ ਤੰਬੂ ਸਾਹਿਬ – ਜਿਥੇ ਗੁਰੂ ਸਾਹਿਬ ਸਚਾ ਸੋਦਾ ਕਰਕੇ ਵਣ ਹੇਠ ਬੈਠੇ ਤੇ ਆਪਣੇ ਸਾਥੀ ਨੂੰ ਘਰ ਭੇਜ ਦਿਤਾ 1 ਜਦ ਮਹਿਤਾ ਕਾਲੂ ਜੀ ਨੂੰ ਪਤਾ ਚਲਿਆ ਤਾਂ ਇਥੇ ਆਕੇ ਉਨ੍ਹਾ ਨੇ ਗੁਰੂ ਸਾਹਿਬ ਨੂੰ 4-6 ਚਪੇੜਾਂ ਜੜ ਦਿਤੀਆਂ 1 ਜਦ ਇਹ ਸਭ ਰਾਇ ਬੁਲਾਰ ਨੂੰ ਪਤਾ ਚਲਿਆ ਤੇ ਉਨ੍ਹਾ ਨੇ ਨੁਕਸਾਨ ਦੀ ਭਰਪਾਈ ਕਰਨ ਲਈ ਤੇ ਅਜ ਤੋ ਬਾਅਦ ਨਾਨਕ ਨੂੰ ਕੁਝ ਨਾ ਆਖਣਾ ਦੀ ਹਿਦਾਇਤ ਦਿਤੀ1 ਉਸਤੋ ਮਹਿਤਾ ਕਾਲੂ ਜੀ ਨਾਲ ਸਲਾਹ ਕਰਕੇ ਗੁਰੂ ਸਾਹਿਬ ਨੂੰ ਸੁਲਤਾਨਪੁਰ ਬੇਬੇ ਨਾਨਕੀ ਕੋਲ ਭੇਜ ਦਿਤਾ 1
-
ਗੁਰੂਦਵਾਰਾ ਪਟੀ ਸਾਹਿਬ – ਜਿਥੇ ਪਾਂਧੇ ਨੂੰ ਪੰਜਾਬੀ ਦੇ ਪੈਂਤੀ ਅਖਰ ਪਟੀ ਤੇ ਲਿਖ ਕੇ ਇਸ ਦੇ ਅਰਥ ਸਮਝਾਏ ਸਨ 1 ਇਕ ਦਿਨ ਬਾਕੀ ਬਾਲਕਾਂ ਨਾਲ ਓਹ ਬੈਠ ਕੇ ਪਟੀ ਤੇ ਕੁਝ ਲਿਖ ਰਹੇ ਸਨ1 ਜਦ ਪਾਂਧੇ ਦੀ ਨਜਰ ਪਈ ਤਾਂ ਓਹ ਪਾਸ ਆਕੇ ਪੁਛਣ ਲਗਾ ,” ਨਾਨਕ , ਕੀ ਲਿਖਿਆ ਜੇ ‘ ਪੜਕੇ ਬੜਾ ਹੈਰਾਨੀ ਨਾਲ ਗੁਰੂ ਸਾਹਿਬ ਨੂੰ ਦੇਖਦਾ ” ਪਟੀ ਉਪਰ ਪੈਂਤੀ ਅਖਰਾ ਦਾ ਮਤਲਬ ਜਿਸ ਵਿਚ ਉਸ ਸੰਦੇਸ਼ ਦਾ ਨਿਚੋੜ ਸੀ , ਜੋ ਗੁਰੂ ਸਾਹਿਬ ਮਨੁਖਤਾ ਨੂੰ ਦੇਣ ਲਈ ਆਏ ਸੀ 1
ਗੁਰੂ ਸਾਹਿਬ ਅਗੇ ਸੀਸ ਨਿਵਾਇਆ ਤੇ ਸਮਝ ਗਿਆ1 ਜਾਕੇ ਮਹਿਤਾ ਕਾਲੂ ਜੀ ਨੂੰ ਕਿਹਾ ,” ਮੈ ਇਸਦਾ ਨਹੀਂ ਇਹ ਮੇਰਾ ਉਸਤਾਦ ਹੈ1 ਗੁਰੂ ਸਾਹਿਬ ਨੇ ਦੁਨਿਆ ਵਿਚ ਵਿਚਰਨ ਲਈ ਜਿਤਨਾ ਕੁਝ ਸਿਖਣਾ ਸੀ ਸਿਖ ਲਿਆ , ਪਾਂਧੇ ਨੂੰ ਅਸਲੀ ਵਿਦਿਆ ਦਾ ਚਾਨਣ ਬਖਸ਼ ਕੇ ਪਾਠਸ਼ਾਲਾ ਜਾਣਾ ਛੋੜ ਦਿਤਾ 1
-
ਗੁਰੂ ਦਵਾਰਾ ਸਚਾ ਸੋਦਾ – ਜਿਥੇ ਆਪਜੀ ਨੇ ਮਹਿਤਾ ਕਾਲੂ ਵਲੋਂ ਦਿਤੇ ਵਪਾਰ ਕਰਨ ਲਈ 20 ਰੁਪੇ ਖਰਚ ਕਰਕੇ ਭੁਖੇ ਸਾਧੂਆਂ ਨੂੰ ਭੋਜਨ ਛਕਾਇਆ ਸੀ 1
ਮਹਿਤਾ ਕਾਲੂ ਨੇ ਉਨਾਂ ਨੂੰ 20 ਰੁਪਏ ਦੇਕੇ ਖਰਾ ਸੋਦਾ ਕਰਨ ਲਈ ਮੂਜਬ ਪਿੰਡ ਦੇ ਭਾਈ ਬਾਲੋ ਨਾਲ ਚੂੜਕਾਣੇ ਮੰਡੀ ਭੇਜਿਆ1 ਜਦ 10-12 ਕੋਹ ਤੁਰੇ ਤਾਂ ਰੁਖਾਂ ਦੇ ਨੇੜੇ ਇਕ ਝੁਗੀ ਦਿਖੀ ਜਿਥੇ ਸਾਧੂਆਂ ਦੀ ਟੋਲੀ ਭਜਨ ਬੰਦਗੀ ਵਿਚ ਲਗੀ ਹੋਈ ਸੀ , ਕਈ ਦਿਨ ਦੇ ਭੁਖੇ ਸਨ ਗੁਰੂ ਸਾਹਿਬ ਨੇ 20 ਰੁਪਏ ਦਾ ਖਾਣ ਪੀਣ ਦਾ ਸਮਾਨ ਮੰਗਵਾ ਕੇ ਉਨਾਂ ਨੂੰ ਖਵਾ ਦਿਤਾ 1 ਪਿਤਾ ਦੇ ਗੁਸੇ ਦਾ ਪਤਾ ਸੀ 1 ਬਾਲੇ ਨੂੰ ਘਰ ਭੇਜ ਦਿਤਾ ਤੇ ਆਪ ਇਕ ਦਰਖਤ ਦੇ ਥਲੇ ਬੈਠ ਕੇ ਰਬ ਨਾਲ ਜੁੜ ਗਏ 1 ਜਦ ਪਿਤਾ ਨੂੰ ਪਤਾ ਚਲਿਆ ਤਾਂ ਗੁਸੇ ਵਿਚ ਆਕੇ , ਜਿਥੇ ਗੁਰੂ ਸਾਹਿਬ ਬੈਠੇ ਹੋਏ ਸੀ ਕਈ ,ਚਪੇੜਾਂ ਜੜ ਦਿਤੀਆਂ 1 ਬੀਬੀ ਨਾਨਕੀ ਨੇ ਆਕੇ ਛੁੜਾ ਲਿਆ 1 ਜਦ ਰਾਇ ਬੁਲਾਰ ਨੂੰ ਪਤਾ ਚਲਿਆ ਤਾਂ ਉਸਨੇ ਮਹਿਤਾ ਕਾਲੂ ਨੂੰ ਸਦ ਕੇ ਕਿਹਾ ਕਿ ਤੁਸੀਂ ਇਹ ਨੁਕਸਾਨ ਮੇਰੇ ਤੋਂ ਲੈ ਲਵੋ ਪਰ ਨਾਨਕ ਨੂੰ ਕੁਝ ਨਾ ਕਹਿਣਾ 1 ਇਹ ਆਮ ਬਚਾ ਨਹੀਂ ਹੈ ਕੋਈ ਰਬ ਨੂਰ ਹੈ 1
-
ਗੁਰੂਦਵਾਰਾ ਚਕੀ ਸਾਹਿਬ – ਜਦੋਂ ਬਾਬਰ ਨੇ ਗੁਜਰਾਂ ਵਾਲੇ ਸਈਦਪੁਰ ਜਿਸ ਨੂੰ ਅਜਕਲ ਐਮਨਾਬਾਦ ਦੇ ਨਾਂ ਨਾਲ ਜਾਣਿਆ ਜਾਂਦਾ ਹੈ ਤੇ ਹਮਲਾ ਕੀਤਾ ਤਾਂ ਬਾਬਰ ਦੀ ਫੌਜ਼ ਨੇ ਹਿੰਦੂਆਂ ਦਾ ਖੁਲੇ ਆਮ ਕਤਲੇਆਮ ਕੀਤਾ 1 ਹਜ਼ਾਰਾਂ ਦੀ ਗਿਣਤੀ ਵਿਚ ਉਥੋਂ ਦੇ ਲੋਕਾਂ ਨੂੰ ਜੇਲ ਵਿਚ ਸੁਟ ਦਿਤਾ ਜਿਸ ਵਿਚ ਮਰਦਾਨੇ ਸਮੇਤ ਬਾਬਾ ਨਾਨਕ ਵੀ ਸਨ 1 ਕੈਦੀਆਂ ਨੂੰ ਸਿਪਾਹੀਆਂ ਦੇ ਰੋਟੀ ਪਾਣੀ ਵਾਸਤੇ ਚਕੀ ਪੀਸਣ ਤੇ ਲਗਾ ਦਿਤਾ 1 ਗੁਰੂ ਨਾਨਕ ਸਾਹਿਬ ਨੇ ਚਕੀ ਪੀਸੀ ਪਰ ਜਦ ਉਹ ਮੁਠ ਨਾਲ ਉਸ ਵਿਚ ਦਾਣੇ ਪਾਂਦੇ ਤਾਂ ਚਕੀ ਆਪਣੇ ਆਪ ਬਿਨਾ ਹਥ ਲਗਾਏ ਚਲਣ ਲਗ ਜਾਂਦੀ 1 ਜੇਲ ਵਿਚ ਰੋਲਾ ਪੈ ਗਿਆ ,ਬਾਬਰ ਤਕ ਖਬਰ ਪੁਜੀ1ਬਾਬਰ ਖੁਦ ਇਸ ਇਲਾਹੀ ਨੂਰ ਨੂੰ ਮਿਲਣ ਆਇਆ ਤਾਂ ਗੁਰੂ ਨਾਨਕ ਸਾਹਿਬ ਦੇ ਕਹਿਣ ਤੇ ਸਾਰੇ ਕੈਦੀ ਛਡ ਦਿਤੇ 1
-
ਗੁਰੂਦਵਾਰਾ ਨਾਨਕ ਦੀ ਬੇਰ -ਸਿਆਲਕੋਟ , ਪਾਕਿਸਤਾਨ ਵਿਚ ਉਹ ਬੇਰੀ ਵਾਲੀ ਥਾਂ ਹੈ ਜਿਥੇ ਇਨ੍ਹਾ ਨੇ ਪੀਰ ਹਮ੍ਜ਼ਾ ਗੋਸ ਦਾ ਹੰਕਾਰ ਤੋੜਿਆ ਸੀ 1 ਹਮ੍ਜ਼ਾ ਗੋਸ ਇਕ ਮੁਸਲਿਮ ਫਕੀਰ ਸੀ ਜੋ ਸਾਧਨਾ ਨਾਲ ਰਿਧੀਆਂ ਸਿਧੀਆਂ , ਜਾਦੂ, ਮੰਤਰ ,ਟੂਣੇ-ਟਪੇ ਜਾਣਦਾ ਸੀ 1 ਇਕ ਵਾਰੀ ਉਸ ਕੋਲੋਂ ਕਿਸੇ ਫਰਿਆਦੀ ਨੇ ਪੁਤਰ ਦੀ ਦਾਤ ਮੰਗੀ1 ਉਸਨੇ ਆਪਣੀ ਤਪਸਿਆਂ ਤੇ ਰਿਧੀਆਂ ਸਿਧੀਆਂ ਰਾਹੀਂ ਬਚਨ ਦਿਤਾ ਤੇ ਸ਼ਰਤ ਰਖੀ ਕੀ ਤੂੰ ਪਹਿਲਾ ਪੁਤਰ ਮੈਨੂੰ ਦੇਵੇਂਗਾ 1 ਰਬ ਦੀ ਕਰਨੀ ਨਾਲ ਉਸਦੇ ਘਰ ਤਿੰਨ ਪੁਤਰ ਹੋਏ 1 ਹਮ੍ਜ਼ਾ ਗੋਸ ਉਸਦੇ ਕੋਲੋਂ ਪੁਤਰ ਲੈਣ ਲਈ ਆ ਪਹੁੰਚਿਆ -ਪਰ ਉਸਦਾ ਦੇਣ ਨੂੰ ਮੰਨ ਨਹੀਂ ਕੀਤਾ , ਉਸਨੇ ਕਿਹਾ ਕੀ ਪੁਤਰ ਦੇ ਬਰਾਬਰ ਤੇਨੂੰ ਸੋਨਾ, ਚਾਂਦੀ ਤੇ ਮੋਹਰਾਂ ਆਦਿ ਦੇ ਦਿੰਦਾ ਹਨ ਪਰ ਪੁਤਰ ਨਹੀਂ ਦੇ ਸਕਦਾ 1 ਹਮ੍ਜ਼ਾ ਗੋਸ ਨੂੰ ਬਹੁਤ ਗੁਸਾ ਆਇਆ 1 ਉਸਨੇ ਸਾਰੇ ਪਿੰਡ ਨੂੰ ਤਬਾਹ ਕਰਨ ਦਾ ਸੋਚ ਲਿਆ ਕਿਓਕੀ ਉਸ ਨੂੰ ਸਾਰਾ ਪਿੰਡ ਹੀ ਝੂਠਾ ਲਗਣ ਲਗਾ ਉਹ ਇਸ ਲਈ ਕੀ ਪਹਿਲੇ ਇਹ ਜਿਥੇ ਵੀ ਜਾਂਦਾ ਸੀ ਲੋਕ ਕੁਝ ਨਾ ਕੁਝ ਬਹਾਨਾ ਕਰ ਦਿੰਦੇ ਸੀ ਪਰ ਇਸ ਨੂੰ ਭਿਖ੍ਸ਼ਾ ਨਹੀਂ ਸੀ ਦਿੰਦੇ 1
ਉਸਨੇ ਬੂਹਾ ਬੰਦ ਕਰਕੇ 40 ਦਿਨ ਦੀ ਤਪਸਿਆ ਕਰਨੀ ਸ਼ੁਰੂ ਕਰ ਦਿਤੀ 1 ਗੁਰੂ ਸਾਹਿਬ ਗੁਰੂ ਨਾਨਕ ਉਸ ਵਲੇ ਉਸੇ ਸ਼ਹਿਰ ਨਾਲ ਹੀ ਇਕ ਰੁਖ ਹੇਠ ਬੈਠ ਕੇ ਇਲਾਹੀ ਬਾਣੀ ਦਾ ਕੀਰਤਨ ਕਰ ਰਹੇ ਸੀ ਜਿਸ ਨੂੰ ਸੁਣ ਕੇ ਹਮ੍ਜ਼ਾ ਗੋਸ ਨੇ ਦਰਵਾਜਾ ਖੋਲਿਆ, ਬਾਹਰ ਨਿਕਲਿਆਂ 1ਗੁਰੂ ਨਾਨਕ ਸਹਿਬ ਨਾਲ ਸਾਰੇ ਪਿੰਡ ਦੇ ਫਰਿਆਦੀ ਇੱਕਠੇ ਹੋਏ ਸਨ1 ਜਦ ਗੁਰੂ ਸਾਹਿਬ ਨੇ ਪੁਛਿਆ ਤੇ ਕਹਿਣ ਲਗਾ ਇਸ ਪਿੰਡ ਦੇ ਸਾਰੇ ਲੋਕ ਝੂਠੇ ਹਨ ਤਾਂ ਗੁਰੂ ਸਾਹਿਬ ਨੇ ਉਸ ਨੂੰ ਗਿਆਨ ਦਿਤਾ ਕੀ ਰਬੀ ਫਕੀਰ ਦਾ ਕੰਮ ਹੈ ਲੋਕਾ ਨੂੰ ਸੁਧਾਰਨਾ ਨਾ ਕਿ ਤਬਾਹ ਕਰਨਾ ਤਾਂ ਹਮ੍ਜ਼ਾ ਗੋਸ ਉਨ੍ਹਾ ਦੇ ਚਰਨਾ ਤੇ ਢਹਿ ਪਿਆ 1
10 . ਗੁਰੂਦਵਾਰਾ ਪੰਜਾ ਸਾਹਿਬ – ਹਸਨ ਅਬਦਾਲ ਵਿਚ ਉਨ੍ਹੀਂ ਦਿਨੀਂ ਪਾਣੀ ਦੇ ਇਕ ਚਸ਼ਮੇ ਦੇ ਨਜ਼ਦੀਕ ਪੀਰ ਵਲੀ ਕੰਧਾਰੀ ਨੇ ਆਪਣਾ ਡੇਰਾ ਬਣਾਇਆ ਹੋਇਆ ਸੀ। ਵੈਸਾਖ, ਸੰਮਤ 1578 ਬ੍ਰਿਕਮੀ (1521 ਈ:) ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਤੇ ਭਾਈ ਮਰਦਾਨਾ ਜੀ ਹਸਨ ਅਬਦਾਲ ਪਹੁੰਚੇ। ਰੁੱਤ ਗਰਮੀ ਦੀ ਸੀ। ਪਹਾੜੀ ਦੇ ਥੱਲੇ ਇਕ ਪਿੱਪਲ ਦੀ ਠੰਢੀ ਛਾਂ ਹੇਠ ਸੱਚੇ ਪਾਤਸ਼ਾਹ ਤੇ ਭਾਈ ਮਰਦਾਨਾ ਜੀ ਨੇ ਇਲਾਹੀ ਬਾਣੀ ਦਾ ਗਾਇਨ ਸ਼ੁਰੂ ਕੀਤਾ। ਵਲੀ ਕੰਧਾਰੀ ਨੂੰ ਗੁਰੂ ਜੀ ਦੀ ਮਾਨਤਾ ਹੁੰਦੀ ਦੇਖ ਬਹੁਤ ਕ੍ਰੋਧ ਆਇਆ। ਇਤਿਹਾਸਕ ਸਾਖੀ ਅਨੁਸਾਰ ਮਰਦਾਨੇ ਨੂੰ ਪਿਆਸ ਲੱਗਣ ‘ਤੇ ਗੁਰੂ ਜੀ ਨੇ ਉਸ ਨੂੰ ਪਾਣੀ ਲੈਣ ਲਈ ਤਿੰਨ ਵਾਰ ਵਲੀ ਕੰਧਾਰੀ ਪਾਸ ਭੇਜਿਆ। ਵਲੀ ਕੰਧਾਰੀ ਨੇ ਹਰ ਵਾਰ ਪਾਣੀ ਦੇਣੋਂ ਨਾਂਹ ਕੀਤੀ ਅਤੇ ਨਾਲ ਹੀ ਬੁਰਾ-ਭਲਾ ਵੀ ਕਿਹਾ।
ਮਰਦਾਨੇ ਨੇ ਫਿਰ ਨਿਮਰਤਾ ਨਾਲ ਪਾਣੀ ਮੰਗਿਆ, ਤਾਂ ਵਲੀ ਕੰਧਾਰੀ ਨੇ ਮਿਹਣਾ ਦਿੱਤਾ, ‘ਜਿਸ ਫ਼ਕੀਰ ਦਾ ਤੂੰ ਮੁਰੀਦ ਹੈਂ, ਉਹ ਤੈਨੂੰ ਪਾਣੀ ਵੀ ਨਹੀਂ ਪਿਲਾ ਸਕਦਾ।’ ਪਿਆਸ ਨਾਲ ਵਿਆਕੁਲ ਮਰਦਾਨਾ ਸੱਚੇ ਪਾਤਸ਼ਾਹ ਦੇ ਚਰਨਾਂ ਵਿਚ ਵਾਪਸ ਪਹੁੰਚਿਆ ਤੇ ਕਹਿਣ ਲੱਗਾ, ‘ਸੱਚੇ ਪਾਤਸ਼ਾਹ, ਆਪ ਜੀ ਦੇ ਚਰਨਾਂ ‘ਚ ਪਿਆਸਾ ਹੀ ਮਰ ਜਾਵਾਂਗਾ ਪਰ ਹੁਣ ਮੈਂ ਹਉਮੈਗ੍ਰਸਤ ਵਲੀ ਕੰਧਾਰੀ ਪਾਸ ਨਹੀਂ ਜਾਵਾਂਗਾ।’ ਸੱਚੇ ਪਾਤਸ਼ਾਹ ਹੱਸ ਕੇ ਬੋਲੇ, ‘ਮਰਦਾਨਿਆ, ਕਰਤਾਰ ਦਾ ਨਾਮ ਲੈ ਅਤੇ ਜਲ ਛਕ।’ ਗੁਰੂ ਜੀ ਨੇ ਲਾਗਿਓਂ ਇਕ ਪੱਥਰ ਹਟਾਇਆ, ਜਿਥੋਂ ਨਿਰਮਲ ਜਲ ਦਾ ਅਮੁੱਕ ਸੋਮਾ ਫੁੱਟ ਪਿਆ। ਮਰਦਾਨੇ ਨੇ ਜਲ ਛਕਿਆ ਤੇ ਕਰਤਾਰ ਦਾ ਸ਼ੁਕਰ ਕੀਤਾ। ਇਹ ਦੇਖ ਵਲੀ ਕੰਧਾਰੀ ਨੇ ਕਹਿਰਵਾਨ ਹੋ, ਗੁਰੂ ਜੀ ਵੱਲ ਇਕ ਵੱਡਾ ਪੱਥਰ ਪਹਾੜੀ ਤੋਂ ਰੇੜ੍ਹ ਦਿੱਤਾ। ਪਾਤਸ਼ਾਹ ਨੇ ਪੱਥਰ ਨੂੰ ਆਪਣੇ ਪਾਵਨ ਪੰਜੇ ਨਾਲ ਰੋਕ ਲਿਆ। ਉਸ ਪੱਥਰ ਉੱਪਰ ਗੁਰੂ ਜੀ ਦੇ ਪਾਵਨ ਪੰਜੇ ਦਾ ਅਮਿਟ ਨਿਸ਼ਾਨ ਉਕਰਿਆ ਹੋਇਆ ਹੈ। ਇਹ ਪੂਜਣਯੋਗ ਅਸਥਾਨ ਪੰਜਾ ਸਾਹਿਬ ਦੇ ਨਾਂਅ ਨਾਲ ਪ੍ਰਸਿੱਧ ਹੋਇਆ।
11 . ਗੁਰੂਦਵਾਰਾ ਕਰਤਾਰ ਪੁਰ ਸਾਹਿਬ -ਉਦਾਸੀਆਂ ਤੋਂ ਬਾਅਦ ਗੁਰੂ ਸਾਹਿਬ ਕਰਤਾਰ ਪੁਰ ਰਹੇ ,ਜਿਥੇ ਗੁਰੂ ਨਾਨਕ ਸਾਹਿਬ ਨੇ ਖੇਤੀ ਬਾੜੀ ਕੀਤੀ ਸੀ 1ਬਹੁਤ ਪਹਿਲੇ ਇਹ ਜਗਹ ਦਰਿਆ ਰਾਵੀ ਨੇ ਰੋੜ ਦਿਤੀ ਸੀ 1 ਬਾਅਦ ਗੁਰੂ ਸਾਹਿਬ ਦੇ ਬੇਟਿਆਂ ਨੇ ਰਾਵੀ ਦੇ ਉਰਲੇ ਪਾਸੇ “ਡੇਰਾ ਬਾਬਾ ਨਾਨਕ ਨਾਂ ਦਾ ਨਗਰ ਵਸਾਇਆ ਜੋ ਹੁਣ ਪੂਰਬੀ ਪੰਜਾਬ ਦਾ ਹਿਸਾ ਹੈ 1 ਕਰਤਾਰ ਪੁਰ ਪਾਕਿਸਤਾਨ ਦੀ ਵੰਡ ਤੋਂ ਬਾਅਦ ਪਾਕਿਸਤਾਨ ਵਲ ਚਲਿਆ ਗਿਆ ਸੀ1
ਭਾਰਤ ਵਿਚ ਗੁਰੂ ਦਵਾਰੇ
ਬਾਬਾ ਨਾਨਕ ਜਦੋਂ 15 ਸਾਲ ਦੇ ਸਨ ਸੁਲਤਾਨਪੁਰ ਆਪਣੀ ਭੈਣ ਬੇਬੇ ਨਾਨਕੀ ਕੋਲ ਚਲੇ ਗਏ ਜਿਥੇ ਉਹ 12-13 ਸਾਲ ਰਹੇ 1 ਉਥੇ ਵੀ ਉਨ੍ਹਾ ਦੀਆਂ ਯਾਦਾਂ ਕਾਇਮ ਹਨ 1
-
ਗੁਰੂਦਵਾਰਾ ਸੰਤ ਘਾਟ -ਵੇਈ ਨਦੀ ਦੀ ਉਹ ਥਾਂ ਜਿਥੇ ਗੁਰੂ ਸਾਹਿਬ ਨੇ ਚੁਭੀ ਮਾਰੀ ਤੇ ਅਲੋਪ ਹੋ ਗਏ1 ਇਕ ਦਿਨ ਰੋਜ਼ ਦੀ ਤਰਹ ਵਹੀ ਨਦੀ ਵਿਚ ਇਸ਼ਨਾਨ ਕਰਨ ਗਏ , ਚੁਭੀ ਮਾਰੀ ਪਰ ਨਿਕਲੇ ਨਹੀਂ ਇਕ, ਦੋ, ਤੀਸਰਾ ਦਿਨ ਹੋ ਗਿਆ ਘਰ ਨਹੀਂ ਆਏ 1 ਘਰ ਵਾਲੀਆਂ, ਸਜਣਾ , ਮਿਤਰਾਂ ਨੇ ਬਥੇਰੀ ਭਾਲ ਕੀਤੀ ਪਰ ਲਭੇ ਨਹੀਂ 1 ਇਰ੍ਖਾਲੂਆਂ ਨੇ ਇਹ ਵੀ ਕਿਹਾ ਕੀ ਮੋਦੀ ਖਾਨਾ ਲੁਟਾ ਕੇ ਡੁਬ ਮੋਇਆ ਹੈ 1 ਗੁਰੂ ਸਾਹਿਬ ਇਕਾਂਤ ਵਿਚ ਬੇਠ ਕੇ ਕਰਤਾਰ ਦੇ ਧਿਆਨ ਵਿਚ ਜੁੜੇ ਸੀ 1 ਉਨਾ ਨੂੰ ਲਗਾ ਕੀ ਸਾਰੀ ਪ੍ਰਿਥਵੀ ਝੂਠ , ਸ਼ਰੀਕੇ ,ਆਪਸੀ ਫੁਟ,ਵੈਰ, ਵਿਰੋਧ, ਈਰਖਾ, ਕ੍ਰੋਧ , ਹੰਕਾਰ , ਤੇ ਪਾਪਾਂ ਦੇ ਭਾਬੜ ਵਿਚ ਸੜ ਬਲ ਰਹੀ ਹੈ 1 ਇਕ ਥਾਂ ਬੈਠਕੇ ਸਚ ਦਾ ਉਪਦੇਸ਼ ਕਰਨਾ ਕਾਫੀ ਨਹੀਂ ਹੈ 1 ਜਾਓ ਅਮ੍ਰਿਤ ਦੇ ਛਿਟੇ ਮਾਰ ਕੇ ਸਭਨਾ ਜੀਆਂ ਦੇ ਮਨ ਵਿਚ ਠੰਡ ਵਰਤਾਓ 1 ਲੋਕਾਂ ਨੂੰ ਏਕਤਾ, ਪਿਆਰ ਪਰਉਪਕਾਰ ਵਾਲੀ ਸਚੀ ਸੁਚੀ ਰਹਿਣੀ ਬਹਿਣੀ ਦੀ ਜਾਚ ਸਿਖਾਓ 1 ਹੁਕਮ ਪਾਕੇ ਜਦ ਤਿੰਨ ਦਿਨਾਂ ਬਾਅਦ ਘਰ ਆਏ ਤਾ ਬਿਲਕੁਲ ਬਦਲ ਚੁਕੇ ਸੀ1 ਸੰਸਾਰੀ ਮਜਹਬਾ ਦੇ ਵਿਦਕਰੇਤੋ ਉਪਰ ਉਠਕੇ ,” ਨਾ ਕੋਈ ਹਿੰਦੂ ਨਾ ਮੁਸਲਮਾਨ “1
2.ਗੁਰੂਦਵਾਰਾ ਹਟ ਸਾਹਿਬ -ਉਹ ਥਾਂ ਜਿਥੇ ਸਰਕਾਰੀ ਮੋਦੀ ਖਾਨੇ ਦੀ ਹਟੀ ਚਲਾਈ ਸੀ1 ਗੁਰੂ ਨਾਨਕ ਦੇਵ ਜੀ ਨੂੰ ਬੇਬੇ ਨਾਨਕੀ ਤੇ ਦੀਵਾਨ ਜੈ ਰਾਮ ਨਾਲ ਸੁਲਤਾਨਪੁਰ ਭੇਜ ਦਿਤਾ 1 ਜਿਥੇ ਉਨਾਂ ਨੂੰ ਜਲੰਧਰ -ਦੁਆਬ ਦੇ ਵਡੇ ਹਾਕਮ ਨਵਾਬ ਦੌਲਤ ਖਾਨ ਲੋਧੀ ਦੇ ਮੋਦੀ ਖਾਨੇ ਵਿਚ ਪ੍ਰਬੰਧਕ ਲਗਵਾ ਦਿਤਾ 1ਇਥੇ ਉਨਾਂ ਨੇ ਕਰਿੰਦਿਆਂ ਨੂੰ ਪੂਰਾ ਤੋਲ, ਸੁਚਾ ਵਿਹਾਰ ਤੇ ਪ੍ਰੇਮ ਭਰੇ ਵਰਤਾਵ ਦੀ ਜਾਚ ਸਿਖਾਈ 1 ਓਹ ਨਿੱਕੇ ਵਡੇ ਕਰਮਚਾਰੀਆਂ ਨੂੰ ਇਕੋ ਨਜਰ ਨਾਲ ਦੇਖਦੇ 1 ਉਨਾ ਦੀ ਬਝੀ-ਮਿਥੀ ਰਕਮ ਪੂਰੀ ਪੂਰੀ ਦਿੰਦੇ 1 ਆਪਣੀ ਕਮਾਈ ਵਿਚੋਂ ਗਰੀਬਾਂ ਗੁਰਬਿਆਂ ਦੀ ਮਦਤ ਕਰਦੇ 1 ਕੋਈ ਸਾਧੂ ਸੰਤ ਜਾਂ ਫਕੀਰ ਆ ਜਾਏ ਤਾਂ ਕਈ ਧਾਰਨਾ ਵਧ ਤੋਲ ਦਿੰਦੇ 1
ਇਕ ਦਿਨ ਇਕ ਸਾਧੂ ਆਟਾ ਖਰੀਦਣ ਆਇਆ 1 ਬਾਰ੍ਹਾਂ ਧਾਰਨਾ ਤੋਲ ਕੇ ਜਦੋਂ ਤੇਰਾ ਤੇ ਪੁਜੇ ਤਾਂ ਤੇਰਾ ਤੇਰਾ ਕਹਿ ਕੇ ਮਨ ਸਿਮਰਨ ਵਲ ਜੁੜ ਗਿਆ ਤੇਰਾਂ ਤੋ ਅਗੇ ਵਧੇ ਹੀ ਨਹੀ ਸਾਧੂ ਨੇ ਟੋਕਿਆ ਕੀ ਇੰਜ ਤਾ ਤੁਸੀਂ ਮੋਦੀ ਖਾਨਾ ਉਜਾੜ ਦਿਓਗੇ ਤਾ ਗੁਰੂ ਨਾਨਕ ਸਾਹਿਬ ਨੇ ਕਿਹਾ 1 ਸਾਈ ਦੇ ਬੰਦੇ , ਇਹ ਸੰਸਾਰ ਤਾਂ ਮੇਰਾ ਮੇਰਾ ਕਹਿਕੇ ਉਜੜ ਰਿਹਾ ਹੈ ਤੇਰਾ ਤੇਰਾ ਕਹਿਕੇ ਤਾਂ ਬਰਕਤ ਪੈਂਦੀ ਹੈ 1
੩. ਗੁਰੂਦਵਾਰਾ ਕੋਠੜੀ ਸਾਹਿਬ- ਇਹ ਉਹ ਜਗਹ ਹੈ ਜਿਥੇ ਦੌਲਤ ਖਾਂ ਨੇ ਲੋਕਾਂ ਦੀਆਂ ਚੁਗਲੀਆਂ ਤੇ ਭਰੋਸਾ ਕਰਕੇ ,ਗੁਰੂ ਨਾਨਕ ਸਾਹਿਬ ਨੂੰ ਕੈਦ ਕਰਕੇ ਹਿਸਾਬ ਦੀ ਜਾਂਚ-ਪੜਤਾਲ ਕਰਵਾਈ ਸੀ 1 ਈਰਖਾ ਕਰਨ ਵਾਲੀਆਂ ਨੇ ਗੁਰੂ ਸਾਹਿਬ ਦੀ ਸ਼ਕਾਇਤ ਕੀਤੀ ਕੀ ਨਾਨਕ ਮੋਦੀ ਖਾਨਾ ਉਜਾੜ ਰਿਹਾ ਹੈ 1 ਇਕ ਦਿਨ ਮੋਦੀ ਨੇ ਗੁਰੂ ਨਾਨਕ ਨੂੰ ਕੈਦ ਵਿਚ ਸੁਟ ਦਿਤਾ 1 ਮੋਦੀ ਖਾਨੇ ਦਾ ਹਿਸਾਬ ਹੋਇਆ 1 ਰਸਦ ਉਮੀਦ ਤੋ ਵੀ ਵਧ ਨਿਕਲੀ 1 ਇਹ ਕੋਈ ਕਰਾਮਾਤ ਨਹੀ ਸੀ ਬਲਿਕ ਗੁਰੂ ਸਾਹਿਬ ਆਪਣੇ ਕਮਾਈ ਲੋੜਵੰਦਾ ਵਿਚ ਵੰਡੀ ਜਾ ਰਹੇ ਸੀ 1
4′ ਗੁਰੂਦਵਾਰਾ ਗੁਰੂ ਕਾ ਬਾਗ -ਬੇਬੇ ਨਾਨਕੀ ਦਾ ਘਰ ਸੀ ਜਿਥੇ ਗੁਰੂ ਸਾਹਿਬ 12-13 ਸਾਲ ਰਹੇ 1
5.ਗੁਰੂਦ੍ਵਾਰਾ ਨਾਨਕ ਮਤਾ – ਪੀਲੀ ਭੀਤ ਗੋਰਖਮਤਾ ਜਿਥੇ ਗੋਰਖ ਪੰਥੀਆਂ ਦਾ ਡੇਰਾ ਸੀ 1 ਸਿਧਾ ਨਾਲ ਗੋਸ਼ਟੀ ਹੋਈ , ਜਿਸ ਵਿਚ ਸਿਧਾਂ ਨੂੰ ਸਮਝਾਇਆ ਕੀ ਪ੍ਰਮਾਤਮਾ ਬਾਹਰੀ ਭੇਖ ਤੋ ਨਹੀ ਖੁਸ਼ ਹੁੰਦਾ 1 ਬਲਿਕ ਵਿਖਾਵੇ ਰਹਿਤ , ਸਾਦਾ ਤੇ ਸਭ ਦੀ ਸੇਵਾ ਕਰਦਿਆ ਆਪਣਾ ਜੀਵਨ ਨਿਭਾਣਾ ਹੀ ਅਸਲੀ ਯੋਗ ਹੈ 1 ਸਿਧਾਂ ਨੇ ਆਪਣੀ ਹਾਰ ਮੰਨ ਲਈ 1 ਗੋਰਖ ਮਤੇ ਦਾ ਨਾਂ ਨਾਨਕ ਮਤਾ ਪੈ ਗਿਆ 1
6. ਗੁਰੂਦਵਾਰਾ ਅੱਚਲ ਸਾਹਿਬ- ਜਿਲਾ ਗੁਰਦਾਸਪੁਰ ,ਅਚਲ ਬਟਾਲੇ ਜਿਥੇ ਗੁਰੂ ਨਾਨਕ ਸਾਹਿਬ ਨੇ ਜੋਗੀਆਂ ਨਾਲ ਚਰਚਾ ਕਰਕੇ ਉਨ੍ਹਾ ਨੂੰ ਸਿਧੇ ਰਸਤੇ ਪਾਇਆ ਗੁਰਦੁਆਰਾ ‘ਅਚਲ ਸਾਹਿਬ’ ਆਦਿ ਗੁਰੂ, ਗੁਰੂ ਨਾਨਕ ਜੀ ਦੀ ਆਮਦ ਦੀ ਅਮਰ ਯਾਦਗਾਰ ਵਜੋਂ ਸੁਭਇਮਾਨ ਹੈ। ਮੁਗਲ ਕਾਲ ਵਿਚ ‘ਅਚਲ’ ਨਾਥ ਪੰਥੀਆਂ-ਜੋਗੀਆਂ ਦਾ ਪ੍ਰਮੁੱਖ ਕੇਂਦਰ ਸੀ, ਜਿਨ੍ਹਾਂ ਦਾ ਮੁਖੀ ਜੋਗੀ ਭੰਗਰ ਨਾਥ ਸੀ। ਇਸ ਅਸਥਾਨ ‘ਤੇ ਪੁਰਾਤਨ ਸ਼ਿਵ ਮੰਦਰ ਹੋਣ ਕਰਕੇ ‘ਸ਼ਿਵਰਾਤਰੀ’ ‘ਤੇ ਬਹੁਤ ਭਾਰੀ ਮੇਲਾ ਲੱਗਦਾ ਸੀ। ਸੰਮਤ 1586 ਈ: 1529 ਗੁਰੂ, ਗੁਰੂ ਨਾਨਕ ਦੇਵ ਜੀ ਸ਼ਿਵਰਾਤਰੀ ਦੇ ਮੇਲੇ ‘ਤੇ ਇਥੇ ਆਏ। ਗੁਰੂ ਨਾਨਕ ਦੇਵ ਜੀ ਦੀ ਆਮਦ ਦੀ ਖਬਰ ਸੁਣ ਕੇ, ਮੇਲਾ ਦੇਖਣ ਆਏ ਬਹੁਤੇ ਲੋਕ, ਗੁਰੂ ਜੀ ਦੇ ਦਰਸ਼ਨਾਂ ਨੂੰ ਇਕੱਤਰ ਹੋ ਗਏ, ਜਿਨ੍ਹਾਂ ਵਿਚ ਬਹੁਤ ਸਾਰੇ ਜੋਗੀ-ਸੰਨਿਆਸੀ ਵੀ ਸਨ। ਜੋਗੀ ਭੰਗਰ ਨਾਥ ਦੀ ਅਗਵਾਈ ਵਿਚ ਜੋਗੀਆਂ ਨੇ, ਗੁਰੂ ਨਾਨਕ ਸਾਹਿਬ ਨਾਲ ਚਰਚਾ ਛੇੜੀ ਤੇ ਆਪਣੇ ਮੱਤ ਨੂੰ ਸਰੇਸ਼ਟ ਦਰਸਾਇਆ। ਪਰ ਜਦੋਂ ਵਿਚਾਰ-ਚਰਚਾ ਵਿਚ ਉਹ ਅਸਫਲ ਰਹੇ ਤਾਂ ਉਨ੍ਹਾ ਨੇ ਕਰਾਮਾਤਾਂ ਦਿਖਾਉਣੀਆਂ ਸ਼ੁਰੂ ਕੀਤੀਆਂ1 ਗੁਰੂ ਨਾਨਕ ਸਾਹਿਬ ਜੀ ਨੂੰ ਕਰਾਮਾਤ ਦਿਖਾਉਣ ਲਈ ਕਿਹਾ। ਗੁਰੂ ਜੀ ਨੇ ਸਪੱਸ਼ਟ ਕੀਤਾ ਕਿ ਸਾਡੇ ਪਾਸ ਤਾਂ ਕੇਵਲ ‘ਸੱਚੇ ਨਾਮ ਦੀ ਹੀ ਕਰਾਮਾਤ’ ਹੈ।
7. ਗੁਰੂ ਨਾਨਕ ਸਾਹਿਬ ਜੀ ਦੀ ਆਮਦ ਦੀ ਯਾਦ ਵਿਚ ਪ੍ਰੇਮੀ ਗੁਰਸਿੱਖਾਂ ਨੇ ਪੁਰਾਤਨ ਸ਼ਿਵ ਮੰਦਰ ਦੇ ਨਜ਼ਦੀਕ ਹੀ ਯਾਦਗਾਰ ਕਾਇਮ ਕੀਤੀ। ਮਹਾਰਾਜਾ ਰਣਜੀਤ ਸਿੰਘ ਜੀ ਨੇ ਇਸ ਅਸਥਾਨ ਦੀ ਸੇਵਾ-ਸੰਭਾਲ ਵਾਸਤੇ ਕੁਝ ਜਗੀਰ ਦੇ ਰੂਪ ਵਿਚ ਭੇਂਟ ਕੀਤੀ। ਸੁਰੂ ਵਿਚ ਇਸ ਅਸਥਾਨ ਦਾ ਪ੍ਰਬੰਧ ਉਦਾਸੀ ਮਹੰਤ ਕਰਿਆ ਕਰਦੇ ਸੀ । 20 ਅਪ੍ਰੈਲ, 1926 ਈ: ਵਿਚ ਇਸ ਅਸਥਾਨ ਦਾ ਪ੍ਰਬੰਧ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਪਾਸ ਆਇਆ। 17 ਅਕਤੂਬਰ, 1935 ਈ: ਵਿਚ ਪੁਰਾਤਨ ਗੁਰਦੁਆਰਾ ਦੀ ਇਮਾਰਤ ਦੀ ਥਾਂ ‘ਤੇ ਨਵੀਂ ਇਮਾਰਤ ਬਣਨ ਦੀ ਸ਼ੁਰੁਵਾਤ ਹੋਈ 1 ਗੁਰੂ ਨਾਨਕ ਦੇਵ ਜੀ ਦੇ ਪੁਰਬ ਤੇ ਇਸ ਜਗਹ ਉਤੇ ਵਡੇ ਪਧਰ ਤੇ ਸੰਗਤਾਂ ਦਾ ਇੱਕਠ ਹੁੰਦਾ ਹੈ
ਦੂਜੀ ਪਾਤਸ਼ਾਹੀ
-
ਗੁਰੂਦਵਾਰਾ ਜਨਮ ਅਸਥਾਨ – ਜਿਲਾ ਫਿਰੋਜ੍ਪੁਰ ਅਜ ਕਲ ਜਿਲਾ ਮੁਕਤਸਰ , ਤਹਿਸੀਲ ਮੁਕਤਸਰ ਤੋ ਸਤ ਕੋਹ ਉਤਰ-ਪੂਰਬ ਵਲ ਪਿੰਡ ਨਾਗੇ ਦੀ ਸਰਾਂ ਕੋਲ ਹੀ ਮੱਤੇ ਦੀ ਸਰਾਂ ਦਾ ਥੇਹ ਹੈ , ਜਿਥੇ ਗੁਰੂ ਅੰਗਦ ਦੇਵ ਜੀ ਦਾ ਜਨਮ ਹੋਇਆ ਸੀ 1ਗੁਰੂ ਅੰਗਦ ਦੇਵ ਜੀ ਗੁਰਗਦੀ ਤੋਂ ਬਾਅਦ ਖਡੂਰ ਸਾਹਿਬ ਆ ਗਏ 1
-
ਗੁਰੂਦਵਾਰਾ ਦਰਬਾਰ ਸਾਹਿਬ – ਇਥੇ ਗੁਰੂ ਸਾਹਿਬ ਰਿਹਾ ਕਰਦੇ ਸਨ 1 ਇਸਦੀ ਪ੍ਰਕਰਮਾ ਵਿਚ ਇਕ ਕਰੀਰ ਦਾ ਦਰਖਤ ਹੈ , ਜਿਸ ਨਾਲ ਠੇਡਾ ਖਾਕੇ ਗੁਰੂ ਅਮਰਦਾਸ ਜੀ ਬਿਆਸਾ ਨਦੀ ਤੋਂ ਗੁਰੂ ਅੰਗਦ ਦੇਵ ਜੀ ਦੇ ਨਹਾਉਣ ਲਈ ਪਾਣੀ ਦੀ ਗਾਗਰ ਚੁਕੀ, ਗਿਰ ਗਏ ਸਨ 1 ਇਹ ਹਰਾ ਹੋਕੇ ਮਗਰੋਂ ਕਰੀਰ ਬਣ ਗਿਆ 1
3.ਗੁਰੂਦਵਾਰਾ ਤਪਿਆਂਣਾ ਸਾਹਿਬ – ਇਥੇ ਗੁਰੂ ਸਾਹਿਬ ਤਪ ਕ੍ਰਿਆ ਕਰਦੇ ਸਨ 1 ਇਸ ਪਾਸ ਇਕ ਸਰੋਵਰ ਹੈ 1 ਇਥੇ ਹੀ ਗੁਰੂ ਨਾਨਕ ਸਾਹਿਬ , ਭਾਈ ਬਾਲਾ ਤੇ ਮਰਦਾਨਾ ਆਏ ਸੀ ਤੇ ਕੀਰਤਨ ਕ੍ਰਿਆ ਕਰਦੇ ਸੀ 1 ਇਥੇ ਗੁਰੂ ਅੰਗਦ ਦੇਵ ਜੀ ਨੇ ਭਾਈ ਬਾਲਾ ਤੋਂ ਗੁਰੂ ਨਾਨਕ ਸਾਹਿਬ ਦੀਆਂ ਸਾਖੀਆਂ ਤੇ ਜੀਵਨ ਕਥਾਵਾਂ ਬਾਰੇ ਬਹੁਤ ਕੁਝ ਜਾਣਿਆ 1 ਜਦੋਂ ਭਾਈ ਬਾਲਾ ਜੀ ਨੂੰ ਲਗਾ ਕੀ ਉਨ੍ਹਾ ਦਾ ਆਖਰੀ ਵਕਤ ਨੇੜੇ ਹੈ ਤਾਂ ਉਨ੍ਹਾ ਨੇ ਰੁਕ੍ਸਤ ਹੋਣ ਦੀ ਆਗਿਆ ਮੰਗੀ 1 ਗੁਰੂ ਸਾਹਿਬ ਨੇ ਕਿਹਾ ਅਜੇ ਨਹੀਂ ਅਜੇ ਦੋ ਮਹੀਨੇ ਪਏ ਹਨ 1 ਦੋ ਮਹੀਨੇ ਜਦ ਭਾਈ ਬਾਲਾ ਜੀ ਦਾ ਦਹ ਸਸਕਾਰ ਇਥੇ ਹੋਇਆ ਜਿਸਦੀ ਯਾਦ ਵਿਚ ਗੁਰੁਦਵਾਰੇ ਦੇ ਕੋਲ ਹੀ ਇਕ ਥੜਾ ਬਣਿਆ ਹੈ 1
-
ਗੁਰੂਦਵਾਰਾ ਮੱਲ ਅਖਾੜਾ – ਇਥੇ ਗੁਰੂ ਸਾਹਿਬ ਜੀ ਨੋਜਵਾਨਾ ਨੂੰ ਸਰੀਰਕ ਕਸਰਤ ਤੇ ਕੁਸ਼ਤੀਆਂ ਦੀ ਸਿਖਲਾਈ ਦਿਤੀ ਜਾਂਦੀ ਸੀ 1 ਤੇ ਛੋਟੇ ਬਚਿਆਂ ਨੂੰ ਪੜਾਈ ਕਰਵਾਈ ਜਾਂਦੀ ਜਿਸ ਲਈ ਉਨ੍ਹਾ ਨੇ ਪੈਂਤੀ ਆਖਰੀ ਤੇ ਨਿਤ -ਵਿਵਹਾਰ ਦੇ ਗਣਿਤ ਦੇ ਕਈ ਉਤਾਰੇ ਕਰਵਾਏ 1
-
ਗੁਰਦਵਾਰਾ ਡੇਰਾ ਸਾਹਿਬ – ਜਿਥੇ ਗੁਰੂ ਸਾਹਿਬ ਦਾ ਦੇਹ ਸਸਕਾਰ ਕੀਤਾ ਗਿਆ 1
ਤੀਜੀ ਪਾਤਸ਼ਾਹੀ ਦੀ ਯਾਦ ਵਿਚ ਗੁਰੁਦਵਾਰੇ
-
ਗੁਰੂਦਵਾਰਾ ਜਨਮ ਅਸਥਾਨ -ਜਿਲਾ ਅਮ੍ਰਿਤਸਰ , ਛੇਹਰਟਾ ਸਾਹਿਬ ਰੇਲਵੇ ਸਟੇਸ਼ਨ ਤੋਂ ਤਿਨ ਕੁ ਮੀਲ ਦੂਰ ਪਿੰਡ ਬ੍ਸਾਰਕੇ ਵਿਚ ਗੁਰੂ ਸਾਹਿਬ ਦਾ ਜਨਮ ਅਸਥਾਨ ਹੈ 1
-
ਗੁਰੂਦਵਾਰਾ ਦਮਦਮਾ ਸਾਹਿਬ – ਉਹ ਅਸਥਾਨ ਜਿਥੇ ਪੁਠੀ ਪੈਰੀ ਚਲ ਕੇ ਗੁਰੂ ਸਾਹਿਬ ਬਿਆਸਾ ਨਦੀ ਤੋ ਪਾਣੀ ਲੈਣ ਜਾਂਦੇ ਸਨ1
-
ਗੁਰੂਦਵਾਰਾ ਹਵੇਲੀ ਸਾਹਿਬ – ਜਿਲਾ ਅਮ੍ਰਿਤਸਰ ,ਬਿਆਸਾ ਦੇ ਕੰਢੇ ਪਾਸ ਗੋਇੰਦਵਾਲ ਸਾਹਿਬ ਵਿਚ ਗੁਰੂ ਸਾਹਿਬ ਦੇ ਰਹਿਣ ਦਾ ਮਕਾਨ ਸੀ 1 ਇਸ ਦੇ ਚਬਾਰੇ ਵਿਚ ਇਕ ਕਿਲੀ ਹੈ , ਜਿਸ ਨੂੰ ਫੜ ਕੇ ਗੁਰੂ ਸਾਹਿਬ ਭਜਨ-ਬੰਦਗੀ ਕਰਦੇ ਸਨ
-
ਗੁਰੂਦਵਾਰਾ ਬਉਲੀ ਸਾਹਿਬ- ਇਥੇ ਗੁਰੂ ਸਾਹਿਬ ਨੇ 84 ਪੋਉੜੀਆਂ ਵਾਲੀ ਇਕ ਬਉਲੀ ਬਣਵਾਈ ਸੀ 1 ਇਥੇ ਸਾਲ ਵਿਚ ਇਕ ਦਿਨ ਮੇਲਾ ਲਗਦਾ ਹੈ 1
ਚੋਥੀ ਪਾਤਸ਼ਾਹੀ ਦੇ ਗੁਰੂਦਵਾਰੇ
1.ਜਨਮ ਅਸਥਾਨ ਲਾਹੋਰ , ਪਾਕਿਸਤਾਨ ਵਿਚ ਚੂਨਾ ਮੰਡੀ ਵਿਚ ਗੁਰੂ ਸਾਹਿਬ ਦਾ ਪ੍ਰਕਾਸ਼ ਅਸਥਾਨ ਤੇ ਗੁਰੂਦੁਆਰਾ ਹੈ 1 ਇਸ ਨੂੰ ਦੇਸ਼ ਦੀ ਵੰਡ ਸਮੇ ਚੋਖਾ ਨੁਕਸਾਨ ਪਹੁੰਚਾਇਆ ਗਿਆ ਸੀ 1
-
ਗੁਰੂਦਵਾਰਾ ਗੁਰੂ ਕੇ ਮਹਿਲ – ਇਹ ਗੁਰੂਦੁਆਰਾ ਮਾਤਾ ਭਾਨੀ ਜੀ ਦੀ ਯਾਦ ਵਿਚ ਗੁਰੂ ਰਾਮਦਾਸ ਜੀ ਨੇ ਤਿਆਰ ਕਰਵਾਇਆ ਤੇ ਮਗਰੋਂ ਗੁਰੂ ਅਰਜਨ ਦੇਵ ਜੀ ਨੇ ਸੰਪੂਰਨ ਕੀਤਾ 1
-
ਗੁਰੂਦਵਾਰਾ ਟਾਹਲੀ ਸਾਹਿਬ -ਸ੍ਰੀ ਅਮ੍ਰਿਤਸਰ , ਸੰਤੋਖਸਰ ਵਿਚ ਓਹ ਥਾਂ ਜਿਥੇ ਬਹਿ ਕੇ ਗੁਰੂ ਰਾਮਦਾਸ ਜੀ ਸਰੋਵਰ ਦੀ ਕਾਰ ਸੇਵਾ ਕਰਦੇ ਤੇ ਕਰਵਾਇਆ ਕਰਦੇ ਸੀ 1
-
ਗੁਰੂਦਵਾਰਾ ਥੜਾ ਸਾਹਿਬ – ਸ੍ਰੀ ਦਰਬਾਰ ਸਾਹਿਬ , ਦੁਖਭੰਜਨੀ ਬੇਰ ਦੇ ਪਾਸ ਗੁਰੂ ਰਾਮਦਾਸ ਜੀ ਅਮ੍ਰਿਤ ਸਰੋਵਰ ਦੀ ਕਾਰ ਸੇਵਾ ਕਰਵਾਇਆ ਕਰਦੇ ਸੀ 1 ਮਗਰੋ ਇਥੇ ਬੈਠ ਕੇ ਗੁਰੂ ਅਰਜਨ ਦੇਵ ਜੀ ਨੇ ਇਥੇ ਹੀ ਬੈਠ ਇਸ ਸਰੋਵਰ ਸਾਹਿਬ ਨੂੰ ਪੂਰਾ ਕਰਵਾਇਆ 1
5 ਗੁਰੂਦਵਾਰਾ ਡੇਹਰਾ ਸਾਹਿਬ – ਜੋਤੀ ਜੋਤ ਸਮਾਣ ਦੀ ਥਾਂ ਗੁਰੂਦਵਾਰਾ ਹਵੇਲੀ ਸਾਹਿਬ ,ਗੋਇੰਦਵਾਲ ਸਾਹਿਬ 1
ਪੰਜਵੀ ਪਾਤਸ਼ਾਹੀ ਦੇ ਯਾਦ ਅਸਥਾਨ
-
ਗੁਰੂਦਵਾਰਾ ਜਨਮ ਅਸਥਾਨ – ਗੁਰੂਦੁਆਰਾ ਹਵੇਲੀ ਸਾਹਿਬ , ਗੋਇੰਦਵਾਲ ਸਾਹਿਬ 1
-
ਗੁਰੂਦਵਾਰਾ ਸ੍ਰੀ ਦਰਬਾਰ ਸਾਹਿਬ -ਹਰਿਮੰਦਰ ਸਾਹਿਬ – ਅਮ੍ਰਿਤਸਰ ਵਿਚ ਅਮ੍ਰਿਤ ਸਰੋਵਰ ਦੀ ਤਿਆਰੀ ਗੁਰੂ ਰਾਮਦਾਸ ਜੀ ਨੇ ਅਰੰਭੀ ਸੀ ਅਤੇ ਗੁਰੂ ਅਰਜਨ ਦੇਵ ਜੀ ਨੇ ਇਸ ਨੂੰ ਸੰਪੂਰਨ ਕੀਤਾ 1 ਇਸ ਸਰੋਵਰ ਵਿਚ ਪੰਜਵੀ ਪਾਤਸ਼ਾਹੀ ਦਾ ਰਚਿਆ ਹੋਇਆ ਦਰਬਾਰ ਸਾਹਿਬ , ਸ੍ਰੀ ਹਰਮੰਦਿਰ ਸਾਹਿਬ ਹੈ ਜੋ ਸਿਖ ਧਰਮ ਦਾ ਸ਼ਰੋਮਣੀ ਗੁਰੂਦਵਾਰਾ ਹੈ 1 ਇਸ ਨੂੰ ਸਵਰਨ ਮੰਦਿਰ ਵੀ ਕਹਿੰਦੇ ਹਨ 1 ਇਸ ਦੀ ਨੀਂਹ ਸਾਈੰ ਮਿਆਂ ਮੀਰ ਨੇ ਰਖੀ ਸੀ 1 ਸੋਨੇ ਦੀ ਸੇਵਾ ਮਹਾਰਾਜਾ ਰਣਜੀਤ ਸਿੰਘ ਨੇ ਕਰਵਾਈ ਸੀ 1
-
ਗੁਰੂਦਵਾਰਾ ਰਾਮਸਰ -ਅਮ੍ਰਿਤਸਰ ਦੇ ਦਰਵਾਜ਼ਾ ਚਾਟੀਵਿੰਡ ਕੋਲ ਇਕ ਛੋਟਾ ਜਿਹਾ ਸਰੋਵਰ ਤੇ ਇਕ ਸ਼ਾਨਦਾਰ ਗੁਰੂਦਵਾਰਾ ਹੈ 1 ਇਥੇ ਬਹਿ ਕੇ ਗੁਰੂ ਅਰਜਨ ਦੇਵ ਜੀ ਨੇ ਸੁਖਮਨੀ ਸਾਹਿਬ ਉਚਾਰਿਆ ਸੀ ਅਤੇ ਸ੍ਰੀ ਗੁਰੂ ਗਰੰਥ ਸਾਹਿਬ ਲਿਖਵਾਇਆ ਸੀ 1
-
ਗੁਰੂ ਦੁਆਰਾ ਦਰਸ਼ਨੀ ਡਿਉੜੀ – ਸ੍ਰੀ ਅਮ੍ਰਿਤਸਰ ਵਿਚ ਗੁਰੂ ਕੇ ਬਾਜ਼ਾਰ ਦੇ ਨੇੜੇ ਪੰਜਵੀ ਪਾਤਸ਼ਾਹੀ ਦਾ ਤਿਆਰ ਕਰਵਾਇਆ ਹੋਇਆ ਗੁਰੂਦਵਾਰਾ 1
-
ਗੁਰੂਦਵਾਰਾ ਮੰਜੀ ਸਾਹਿਬ- ਸ੍ਰੀ ਦਰਬਾਰ ਸਾਹਿਬ -ਅਮ੍ਰਿਤਸਰ ਦੇ ਪਾਸ ਗੁਰੂ ਕੇ ਬਾਗ ਵਿਚ ਜਿਥੇ ਦਰਬਾਰ ਸਾਹਿਬ ਦੀ ਕਾਰ ਸੇਵਾ ਸਮੇ ਗੁਰੂ ਸਾਹਿਬ ਦੀਵਾਨ ਲਗਾਇਆ ਕਰਦੇ ਸੀ 1
-
ਗੁਰੂਦਵਾਰਾ ਪਿਪਲੀ ਸਾਹਿਬ -ਅਮ੍ਰਿਤਸਰੋਂ ਬਾਹਰ, ਜਰਨੈਲੀ ਸੜਕ ਦੇ ਨੇੜੇ ਪੁਤਲੀ ਘਰ ਦੀ ਆਬਾਦੀ ਵਿਚ ਉਸ ਥਾਂ ਬਣਿਆ ਗੁਰੂਦਵਾਰਾ ਜਿਥੇ ਅਮ੍ਰਿਤ ਸਰੋਵਰ ਦੀ ਕਾਰ ਸੇਵਾ ਕਰਨ ਲਈ ਕਾਬਲ ਤੋਂ ਆਈ ਸੰਗਤ ਦਾ ਸਵਾਗਤ ਕੀਤਾ 1 ਇਥੇ ਬਸੰਤ ਪੰਚਮੀ ਵਾਲੇ ਦਿਨ ਬੜਾ ਇੱਕਠ ਹੁੰਦਾ ਹੈ 1
-
ਗੁਰੂਦਵਾਰਾ ਦਰਬਾਰ ਸਾਹਿਬ , ਤਰਨਤਾਰਨ – ਸ੍ਰੀ ਅਮ੍ਰਿਸਾਰ ਤੋਂ 13 ਕੁ ਮੀਲ ਦੱਖਣ ਵਲ ਗੁਰੂ ਅਰਜਨ ਦੇਵ ਜੀ ਦਾ ਲਗਵਾਇਆ ਬਹੁਤ ਵਡਾ ਸਰੋਵਰ ਅਤੇ ਉਸ ਦੇ ਚੜਦੇ ਪਾਸੇ ਆਪ ਜੀ ਦਾ ਤਿਆਰ ਕਰਵਾਇਆ ਗੁਰੂਦਵਾਰਾ ਹੈ 1 ਲਾਹੌਰ ਸ਼ਾਹ-ਰਾਹ ਤੇ ਹੈ1 ਪੰਚ