ਸਿੱਖ ਇਤਿਹਾਸ

ਸਿਖ ਇਤਿਹਾਸ ਵਿਚ ਸ਼ਹੀਦ ਸਿੰਘ – ਭਾਈ ਮਤੀ ਦਾਸ-ਭਾਈ ਸਤੀ ਦਾਸ-ਭਾਈ ਦਿਆਲਾ ਜੀ

ਪਿੰਡ ਕਿਰਿਆਲਾ ਜਿਲਾ ਜੇਹਲਮ ਦੇ ਵਸਨੀਕ ਭਾਈ ਮਤੀ ਦਾਸ , ਭਾਈ ਸਤੀ ਦਾਸ ਤੇ ਭਾਈ ਜਤੀ ਦਾਸ ਦੇ ਭਰਾ ਤੇ  ਭਾਈ ਪਰਾਗਾ ਦੇ ਸਪੁਤਰ ਸੀ ਜੋ ਗੁਰੂ ਹਰਗੋਬਿੰਦ ਸਾਹਿਬ ਦੇ ਫੌਜ਼ ਦੇ ਜਥੇਦਾਰ ਸੀ 1 ਜਦੋਂ ਭਾਈ ਮਤੀ ਦਾਸ ਤੇ ਭਾਈ ਸਤੀ ਆਪਣੇ ਪਿਤਾ ਨਾਲ ਗੁਰੂ ਤੇਗ ਬਹਾਦਰ ਦੇ ਦਰਸ਼ਨ ਕਰਨ ਆਏ ਤਾਂ ਮੁੜ ਕੇ ਵਾਪਸ ਨਹੀਂ ਗਏ, ਗੁਰੂ -ਸੇਵਾ ਵਿਚ ਲਗ ਗਏ 1 ਗੁਰੂ ਸਾਹਿਬ ਨੇ ਇਹਨਾ ਨੂੰ ਆਪਣਾ ਦੀਵਾਨ ਬਣਾ ਲਿਆ – ਭਾਈ ਮਤੀ ਦਾਸ ਦਰਬਾਰੀ ਦੀਵਾਨ ਤੇ ਭਾਈ ਸਤੀ ਘਰ-ਬਾਰੀ ਦੀਵਾਨ  1 ਜਦ ਗੁਰੂ ਤੇਗ ਬਹਾਦਰ ਬਿਹਾਰ , ਬੰਗਾਲ ਤੇ ਅਸਾਮ  ਪ੍ਰਚਾਰ ਦੋਰਿਆਂ  ਤੇ ਗਏ ਤਾਂ ਇਹ ਤਿਨੋਂ ਭਾਈ ਮਤੀ ਦਾਸ , ਭਾਈ ਸਤੀ ਦਾਸ ਤੇ ਭਾਈ ਦਿਆਲਾ ਜੋ ਭਾਈ ਮਨੀ ਸਿੰਘ ਦੇ ਵਡੇ ਭਰਾ ਸੀ  ਗੁਰੂ ਸਾਹਿਬ ਦੇ ਨਾਲ ਸਨ 1 ਭਾਈ ਸਤੀ ਦਾਸ ਫ਼ਾਰਸੀ ਦੇ ਅਛੇ ਲਿਖਾਰੀ ਸਨ ਜੋ ਗੁਰੂ ਸਾਹਿਬ ਦਾ ਲਿਖਣ ਪੜਨ ਦਾ ਕੰਮ ਕਰਦੇ- ਚਿਠੀ ਪਤਰ, ਹੁਕਨਾਮੇ ਆਦਿ  1 ਇਨ੍ਹਾ ਨੇ ਗੁਰੂ ਸਾਹਿਬ ਦੀ ਬਾਣੀ ਸੰਭਾਲਣ ਦਾ ਵੀ ਉਪਰਾਲਾ ਕੀਤਾ1 ਜਦੋਂ ਗੁਰੂ ਸਾਹਿਬ ਹਿੰਦੂਆਂ ਤੇ ਹੋ ਰਹੇ ਜੁਲਮ ਨੂੰ ਰੋਕਣ ਲਈ ਸ਼ਹੀਦ ਹੋਣ  ਲਈ ਦਿਲੀ ਆਏ ਤਾਂ ਭਾਈ ਮਤੀ ਦਾਸ ਭਾਈ ਸਤੀ ਦਾਸ , ਭਾਈ ਦਿਆਲਾ ਭਾਈ  ਗੁਰਦਿਤਾ,ਭਾਈ ਉਦੈ ਸਿੰਘ ਤੇ ਭਾਈ ਜੈਤਾ ਜੀ ਉਨ੍ਹਾ ਦੇ ਨਾਲ ਦਿਲੀ ਆ ਗਏ   1 ਜਦੋਂ ਮੁਗਲ ਹਕੂਮਤ ਨੇ ਗੁਰੂ ਤੇਗ ਬਹਾਦਰ ਨੂੰ ਸਹੀਦ ਕਰਨ ਦਾ ਹੁਕਮ ਦਿਤਾ ਤਾਂ ਭਾਈ ਮਤੀ ਦਾਸ , ਸਤੀ ਦਾਸ ਤੇ ਭਾਈ ਦਿਆਲਾ ਜੀ ਉਨ੍ਹਾ  ਕੋਲ ਹੀ ਰਹੇ  1 ਭਾਈ ਗੁਰਦਿਤਾ ਜੀ  ਨੂੰ ਆਨੰਦਪੁਰ ਸਾਹਿਬ ਗੁਰੂ ਗੋਬਿੰਦ ਸਿੰਘ ਨੂੰ ਚਿਠੀ ਦੇਕੇ ਭੇਜ ਦਿਤਾ  1 ਭਾਈ ਜੈਤਾ ਜੀ ਤੇ ਭਾਈ ਉਦੈ ਸਿੰਘ ਨੂੰ ਸਹੀਦੀ ਤੋਂ ਬਾਦ ਗੁਰੂ ਸਾਹਿਬ ਦੇ ਸਰੀਰ ਨੂੰ ਸੰਭਾਲਣ ਦੀ ਜਿਮੇਵਾਰੀ ਸੋਂਪ ਦਿਤੀ  1

ਸਹੀਦੀ  ਤੋਂ ਪਹਿਲਾ ਦਹਿਸ਼ਤ ਫੈਲਾਣ  ਲਈ ਸਾਰੇ ਸ਼ਹਿਰ ਵਿਚ ਢਢੋਰਾ  ਪਿਟਵਾਇਆ ਗਿਆ 1ਭਾਰੀ ਗਿਣਤੀ ਵਿਚ ਲੋਕ ਇੱਕਠੇ ਹੋ ਗਏ 1  ਗੁਰੂ ਸਾਹਿਬ ਨੂੰ ਡਰਾਉਣ ਲਈ ਪਹਿਲੇ ਭਾਈ ਮਤੀ ਦਾਸ ਨੂੰ ਮੁਸਲਮਾਨ ਬਣਨ ਤੋਂ ਨਾਂਹ ਕਰਨ ਤੋ ਬਾਅਦ ਕਾਜ਼ੀ ਨੇ ਆਰਿਆਂ ਨਾਲ ਦੋ ਫਾੜ ਕਰਨ ਦਾ   ਦਾ ਹੁਕਮ ਸੁਣਾ ਦਿਤਾ  1 ਭਾਈ ਸਾਹਿਬ ਨੇ ਦੁਨਿਆਵੀ ਸੁਖਾਂ ਤੇ ਲਾਲਚ ਠੁਕਰਾਕੇ ਸਹੀਦੀ ਦਾ ਰਾਹ ਚੁਣਿਆ 1 ਆਖਿਰੀ ਇਛਾ ਪੁਛੀ ਗਈ ਤਾਂ ਭਾਈ ਮਤੀ ਦਾਸ ਨੇ ਕਿਹਾ ਕੀ ਮੇਰਾ ਮੂੰਹ ਮੇਰੇ ਗੁਰੂ ਵਲ ਕਰ ਦੇਣਾ 1 ਸੀਸ ਤੇ ਆਰਾ ਚਲਣ ਲਗਾ , ਲਹੂ ਦੀਆਂ ਧਾਰਾਂ ਦੂਰ ਦੂਰ ਤਕ ਵਗਣ ਲਗੀਆਂ ਪਰ ਉਨ੍ਹਾ ਦੀ ਸਮਾਧੀ ਭੰਗ ਨਹੀਂ ਹੋਈ 1 ਸਤਿਗੁਰੁ ਵਹਿਗੁਰ ਦਾ ਜਾਪ  ਕਰਦਿਆਂ ਸ਼੍ਹੀਦ  ਹੋ ਗਏ 1 ਦੇਖਣ ਵਾਲੇ ਲੋਕ ਹੈਰਾਨ ਸਨ1 ਇਹੋ ਜਹੀ ਮੋਤ ਪਹਿਲੇ ਕਦੀ ਕਿਸੇ ਨੇ ਵੇਖੀ ਨਹੀਂ ਸੀ 1 ਭਾਈ ਸਤਿ ਦਾਸ ਨੂੰ ਰੂੰ ਵਿਚ ਲਪੇਟ ਕੇ ਅਗ ਲਗਾ ਦਿਤੀ ਤੇ ਉਹ ਵੀ ਉਸ ਵਹਿਗੁਰ ਦਾ ਸ਼ੁਕਰ ਮਨਾਦੇ ਹਸਦੇ ਹਸਦੇ ਸ਼ਹੀਦ ਹੋ ਗਏ 1 

ਭਾਈ ਦਿਆਲਾ ਜੀ ਦਾ ਜਨਮ ਮਨੀ ਪੁਰ ਜਿਲਾ ਮੁਜਫ਼ਰਗੜ ਵਿਖੇ ਭਾਈ ਮਾਈ ਦਾਸ ਦੇ ਗ੍ਰਹਿ  ਵਿਖੇ ਹੋਇਆ 1 ਜਦ ਗੁਰੂ ਤੇਗ ਬਹਾਦਰ ਸਾਹਿਬ ਗੁਰਗਦੀ ਤੇ ਬੈਠਣ ਤੋਂ ਬਾਅਦ ਪੂਰਬ ਵਲ ਪਾਸੇ ਪ੍ਰਚਾਰ ਦੌਰੇ ਤੇ ਗਏ ਤਾਂ ਭਾਈ ਦਿਆਲਾ ਜੀ ਆਪ ਦੇ ਨਾਲ ਸਨ 1 ਪਟਨਾ  ਸਾਹਿਬ ਪਹੁੰਚ ਕੇ ਪਰਿਵਾਰ ਨੂੰ ਇਥੇ ਹੀ ਰਹਿਣ ਦਾ ਹੁਕਮ ਦਿਤਾ ਤੇ ਆਪ ਅਸਾਮ ਲਈ ਅਗੇ ਚਲ ਪਏ 1  ਪਟਨਾ ਸਹਿਬ ਵਿਖੇ  ਗੁਰੂ ਪਰਿਵਾਰ ਦੀ ਜਿਮੇਦਾਰੀ ਭਾਈ ਦਿਆਲਾ ਜੀ ਨੂੰ ਸੋਂਪੀ ਗਈ 1 ਆਪ ਨਾਮ ਬਾਣੀ ਦੇ ਰਸੀਆ, ਪਕੇ ਇਰਾਦੇ ਵਾਲੇ ,ਨੇਕ , ਇਮਾਨਦਾਰ, ਬ੍ਰਹਮ ਗਿਆਨੀ ਤੇ ਪੂਰਨ ਸਿਖ ਸਨ 1 ਜਦੋਂ ਔਰੰਗਜ਼ੇਬ ਨੇ ਹਿੰਦੁਸਤਾਨ ਦੇ ਹਿੰਦੁਆਂ ਤੇ ਸਖਤੀ ਦਾ ਦੋਰ ਸ਼ੁਰੂ ਕੀਤਾ ਤਾਂ  ਲੋੜ ਸੀ ਕੋਈ ਜਾਲਮਾਂ ਦਾ ਟਕਰਾ ਕਰ ਸਕੇ , ਲੋਕਾਂ ਨੂੰ ਧੀਰਜ ਦੇ ਸਕੇ ਤੇ ਮਜਲੂਮਾਂ ਦੀ ਬਾਂਹ  ਪਕੜ ਸਕੇ 1   ਗੁਰੂ ਤੇਗ ਬਹਾਦੁਰ ਜੀ ਜਲਦੀ ਜਲਦੀ ਆਪਣਾ ਅਸਾਮ ਦਾ ਦੋਰਾ ਮੁਕਾ, ਪੰਜਾਬ ਵਾਪਸ ਪਰਤ ਆਏ, ਇਤਨੀ ਜਲਦੀ ਕਿ ਆਪਣੇ ਪਰਿਵਾਰ ਨੂੰ ਮਿਲਣ ਤਕ ਨਹੀਂ ਜਾ ਸਕੇ  1 ਭਾਈ ਦਿਆਲਾ ਜੀ ਨੂੰ ਹੁਕਮ ਭੇਜ ਦਿਤਾ ਕੀ ਗੁਰੂ -ਪਰਿਵਾਰ ਨੂੰ ਨਾਲ ਲੈਕੇ ਆਨੰਦਪੁਰ ਪਹੁੰਚ ਜਾਣ 1 ਜਦੋਂ ਗੁਰੂ ਤੇਗ ਬਹਾਦਰ ਬਹਾਦਰ ਜੀ ਨੂੰ ਗ੍ਰਿਫਤਾਰ ਕਰਕੇ ਦਿਲੀ ਭੇਜਿਆ ਗਿਆ ਤੇ ਭਾਈ ਦਿਆਲਾ ਗੁਰੂ ਸਾਹਿਬ ਦੇ ਨਾਲ ਸੀ  1 ਗੁਰੂ ਤੇਗ ਬਹਾਦਰ ਜੀ ਸਹੀਦੀ ਤੋ ਇਕ ਦਿਨ ਪਹਿਲਾਂ ਭਾਈ ਦਿਆਲਾ ਜੀ ਨੂੰ ਦੇਗ ਵਿਚ ਬਿਠਾਇਆ ਤੇ ਹੇਠਾਂ ਅਗ ਬਾਲ ਦਿਤੀ 1  ਅੰਤਲੇ ਸੁਆਸਾਂ ਤਕ ਜਪੁਜੀ ਸਾਹਿਬ ਦਾ ਪਾਠ ਕਰਦਿਆਂ ਕਰਦਿਆਂ , ਪਾਣੀ ਵਿਚ ਉਬਾਲੇ ਖਾਂਦਿਆਂ ਖਾਂਦਿਆਂ  ਸ਼ਹੀਦ ਹੋ ਗਏ ਪਰ ਸਿਖੀ ਤੋਂ ਮੂੰਹ ਨਹੀਂ ਮੋੜਿਆ 1 

Print Friendly, PDF & Email

Nirmal Anand

Add comment

Translate »