{:en}SikhHistory.in{:}{:pa}ਸਿੱਖ ਇਤਿਹਾਸ{:}

ਸਿਖਾਂ ਬਾਰੇ ਗੈਰ-ਸਿਖਾਂ ਦੇ ਵਿਚਾਰ

ਭਾਈ ਨੰਦ ਲਾਲ 

ਜੇਕਰ ਉਨਾਂ  ਦੀਆਂ ਸਾਰੀਆਂ ਵਿਸ਼ੇਸ਼ਤਾਵਾਂ  ਕਿਸੇ ਇਕ ਜਗਹ ਤੇ ਦੇਖਣੀਆਂ  ਹੋਣ ਤਾਂ ਓਹ ਹੈ ਗੰਜਨਾਮਾ ਜਿਸ ਵਿਚ ਭਾਈ ਨੰਦ ਲਾਲ, ਜੋ ਉਨਾਂ  ਦੇ 52 ਕਵੀਆਂ ਵਿਚੋ ਇਕ ਸੀ    ਕਿਸੇ ਵਕ਼ਤ ਇਹ  ਔਰੰਗਜ਼ੇਬ ਦੇ ਪੁਤਰ ਮੁਆਜਮ  ਨੂੰ ਫਾਰਸੀ ਪੜਾਂਦਾ ਸੀ  1 ਇਹ ਫ਼ਾਰਸੀ ਦਾ ਬਹੁਤ ਵਡਾ ਵਿਦਵਾਨ ਸੀ ,1  ਫ਼ਾਰਸੀ ਦੀ ਚਿਠੀ ਦਾ ਤਜ਼ਰੁਮਾ ਕਰਣ ਲਈ ਇਕ ਵਾਰੀ ਓਹ ਔਰੰਗਜ਼ੇਬ ਦੇ ਦਰਬਾਰ ਵਿਚ ਆਇਆ    ਉਸ ਨੇ ਚਿਠੀ ਦਾ ਤਜਰਮਾ ਇਤਨਾ ਸੋਹਣੇ ਢੰਗ ਨਾਲ  ਕੀਤਾ ਕੀ ਔਰੰਗਜ਼ੇਬ ਨੇ ਕੰਨਾ ਨੂੰ ਹਥ ਲਗਾਏ  1 ਦਰਬਾਰੀਆਂ ਤੋ ਇਸਦਾ  ਦਾ ਨਾਂ  ਪੁਛਿਆ 1 ਜਦ ਔਰੰਗਜ਼ੇਬ ਨੂੰ ਪਤਾ ਚਲਿਆ ਕੀ ਇਹ ਹਿੰਦੂ ਹੈ ਤਾਂ ਉਸਨੇ ਦਰਬਾਰੀਆਂ ਨੂੰ ਹਿਤਾਇਤ ਦਿਤੀ ਕਿ ਜਾਂ ਤਾ ਇਸ ਨੂੰ ਦੀਨ-ਏ-ਇਸਲਾਮ ਵਿਚ ਲੈ ਆਉ  ਜਾ ਇਸਦਾ ਕਤਲ ਕਰ ਦਿਉ  1 ਉਸ ਕੋਲੋਂ ਬਰਦਾਸ਼ਤ ਨਹੀਂ ਹੋਇਆ ਕਿ ਇਤਨਾ ਕਾਬਿਲ ਇਨਸਾਨ ਕਿਸੇ ਦੂਸਰੇ ਮਹਜਬ ਦੀ ਸ਼ਾਨ  ਹੋਵੇ 1 ਇਹ ਗਲ ਔਰੰਗਜ਼ੇਬ ਦੇ ਬੇਟੇ ਤਕ ਵੀ ਪਹੁੰਚ ਗਈ 1 ਉਸਨੇ ਨੰਦ ਲਾਲ ਨੂੰ ਦਸਿਆ 1 ਨੰਦ ਲਾਲ ਘਬਰਾ ਗਿਆ ਤੇ ਪੁਛਣ ਲਗਾ ਕੀ ਮੈਨੂੰ ਆਪਣੀ ਜਾਨ ਤੇ ਧਰਮ ਦੋਨੋ ਪਿਆਰੇ ਹਨ , ਐਸੀ ਕਿਹੜੀ ਥਾਂ ਹੈ ਜਿਥੇ ਮੈਂ ਦੋਨੋ ਨੂੰ ਬਚਾ ਸਕਾਂ  1 ਤਾਂ ਔਰੰਗਜ਼ੇਬ ਦੇ ਪੁਤਰ ਨੇ  ਕਿਹਾ ਕੀ ਜੇ ਤੂੰ  ਆਪਣੇ ਜਾਨ ਤੇ ਧਰਮ ਦੀ ਸਲਾਮਤੀ ਚਾਹੁੰਦਾ ਹੈ ਤਾਂ ਆਨੰਦਪੁਰ ਚਲਾ ਜਾ 1 ਨੰਦ ਲਾਲ ਰਾਤੋ ਰਾਤ ਆਪਣੇ ਮੁਸਲਮਾਨ ਪ੍ਰਬੰਧਕ ਤੇ ਅਨੁਯਾਈ ਦੀ ਮਦਤ ਨਾਲ ਆਗਰੇ ਦੇ ਕਿਲੇ ਤੋਂ ਬਚ ਨਿਕਲਿਆ ਤੇ ਅਨੰਦ ਪੁਰ ਸਾਹਿਬ ਜਾ ਪੁਜਾ1 ਓਹ ਗੁਰੂ ਸਾਹਿਬ ਦੀ ਇਕ ਇਕ ਸਿਫਤ ਦਾ  ਇਤਨਾ ਦੀਵਾਨਾ   ਸੀ  ਕਿ ਉਹਨਾ ਤੋ ਬਿਨਾ ਕੁਝ ਹੋਰ ਉਸ ਨੂੰ ਦਿਖਦਾ ਜਾ ਸੁਝਦਾ ਹੀ ਨਹੀਂ ਸੀ 1 ਉਨਾ ਦੀਆਂ 200 ਤੋਂ ਵਧ ਸਿਫਤਾਂ ਬਿਆਨ ਕਰਦਿਆਂ ਕਰਦਿਆਂ ਆਖਿਰ ਲਾਜਵਾਬ ਹੋਕੇ ਕਿਹਾ  ,’ਬਸ ਇਹੋ ਕਹਿ ਸਕਦਾਂ ਹਾਂ ਕੀ ਤੇਰੇ ਚਰਨਾ  ਤੇ ਸਿਰ ਰਖਾਂ ਤੇ ਮੇਰੀ ਜਾਨ ਨਿਕਲ ਜਾਏ1

ਨੰਦ ਲਾਲ ਦੀ ਕਲਮ ਵਿਚੋਂ ਨਿਕਲੀਆਂ ਗੁਰੂ ਸਹਿਬ ਬਾਰੇ ਕੁਝ ਸਤਰਾਂ :–

              ਨਾਸਰੋ ਮਨਸੂਰ  ਗੁਰੂ ਗੋਬਿੰਦ ਸਿੰਘ

              ਏਜਦੀ ਮਨੂੰਰ ਗੁਰੂ ਗੋਬਿੰਦ ਸਿੰਘ

              ਹਕ ਹਕ ਮਨਜੂਰ ਗੁਰੂ ਗੋਬਿੰਦ ਸਿੰਘ

              ਜੁਮਲਾ ਫੈਜ਼ੀਲੂਰ ਗੁਰੂ ਗੋਬਿੰਦ ਸਿੰਘ

              ਹਕ ਹਕ ਆਗਾਹ ਗੁਰੂ ਗੋਬਿੰਦ ਸਿੰਘ

              ਸ਼ਾਹੇ ਸ਼ਹਿਨਸ਼ਾਹ ਗੁਰੂ ਗੋਬਿੰਦ ਸਿੰਘ

              ਖਾਲਸੇ ਬੇ ਦੀਨਾ ਗੁਰੂ ਗੋਬਿੰਦ ਸਿੰਘ

              ਹਕ ਹਕ ਆਇਨਾ ਗੁਰੂ ਗੋਬਿੰਦ ਸਿੰਘ

              ਹਕ ਹਕ ਅੰਦੇਸ਼ ਗੁਰੂ ਗੋਬਿੰਦ ਸਿੰਘ

              ਬਾਦਸ਼ਾਹ ਦਰਵੇਸ ਗੁਰੂ ਗੋਬਿੰਦ ਸਿੰਘ 

ਉਸਦੇ ਗੁਰੂ ਸਾਹਿਬ ਲਈ ਦੋ ਸ਼ੇਅਰ ਹਨ , ਜਿਸ ਵਿਚ ਓਹਨਾਂ ਨੇ ਲਿਖਿਆ ਹੈ ਕਿ ਗੁਰੂ ਗੋਬਿੰਦ ਸਿੰਘ ਜੀ ਦੀ ਸ਼ਖਸ਼ੀਅਤ ਅੱਤ ਸੱਦ ਨੂੰ ਰੋਸ਼ਨ ਕਰਨ ਵਾਲੀਆਂ ਨੋਂ ਮਸ਼ਾਲਾਂ ਦਾ ਨਜ਼ਾਰਾ ਦਰਸਾਉਣ ਵਾਲੀ ਤੇ ਝੂਠ ਅਤੇ ਕੁਸਤਿ ਦੀ ਰਾਤ ਦੇ ਅੰਧੇਰਾ ਨੂੰ ਦੂਰ ਕਰਨ ਵਾਲੀ ਹੈ 1

ਜਕਰੀਆ ਖਾਨ ਤੇ ਨਾਦਰਸ਼ਾਹ ਦੇ ਆਪਸੀ ਵਾਰਤਾਲਾਪ

ਕੰਧਾਰ ਦੇ ਲੁਟੇਰੇ ਨਾਦਿਰਸ਼ਾਹ ਨੇ ਜਦ 1739 ਵਿਚ ਹਿੰਦੁਸਤਾਨ ਤੇ ਹਮਲਾ ਕੀਤਾ ਸੀ ਤਾਂ ਉਹ ਅਰਬਾਂ ਦਾ ਮਾਲ -ਹੀਰੇ, ਸੋਨਾ, ਜਵਾਰਾਤ ਦੇ ਨਾਲ ਨਾਲ ਹਜ਼ਾਰਾਂ ਦੀ ਗਿਣਤੀ ਵਿਚ ਬਚੇ , ਜਵਾਨ ਤੇ ਖੂਬਸੂਰਤ ਲੜਕੀਆਂ ਨੂੰ ਗੁਲਾਮ ਬਣਾ ਕੇ ਜਿਸ ਨੂੰ ਉਸਨੇ ਗਜਨੀ ਦੇ ਬਾਜ਼ਾਰਾਂ ਵਿਚ ਟਕੇ ਟਕੇ ਤੋਂ ਵੇਚਣਾ ਸੀ ,ਅਗੇ ਲਾ ਕੇ  ਲਾਹੋਰ ਪਹੁੰਚਿਆ 1 ਲਹੋਰ ਦੇ ਸੂਬੇ ਕੋਲੋਂ  ਇਕ ਲਖ ਖਰਾਜ ਵਜੋਂ ਲੈਕੇ , ਦਰਿਆ ਰਾਵੀ ਪਾਰ ਕਰਨ ਲਗਾ ਤਾਂ ਜੰਗਲਾਂ ਵਿਚ ਛੁਪੇ ਸਿਖਾਂ ਨੇ ਅਚਾਨਕ ਉਸਤੇ ਹਮਲਾ ਕਰ ਦਿਤਾ 1 ਖਜ਼ਾਨਾ ਲੁਟ ਲਿਆ ਤੇ ਕੈਦ ਕੀਤੀਆਂ ਸਾਰੀਆਂ ਲੜਕੀਆਂ ਤੇ ਗੁਲਾਮਾ ਨੂੰ  ਛੁੜਾ ਲਿਆ 1 ਨਾਦਰਸ਼ਾਹ ਬੜਾ ਹੈਰਾਨ ਹੋਇਆ ਕੀ ਉਸਦੇ ਵਰਗੇ ਨਾਮੀ ਤੇ ਖਤਰਨਾਕ ਲੁਟੇਰੇ  ਨੂੰ ਵੀ ਕੋਈ ਲੁਟ ਸਕਦਾ ਹੈ 1 ਉਸਨੇ ਲਹੋਰ ਦੇ ਸੂਬੇ ਜਕਰੀਆ ਖਾਨ ਨੂੰ ਬੁਲਾਇਆ ਤੇ ਪੁਛਿਆ ਕੀ ਇਹ ਲੁਟੇਰੇ ਕੋਣ ਹਨ ਜੋ ਮੇਰੇ ਵਰਗੇ ਲੁਟੇਰੇ ਨੂੰ ਲੁਟਣ ਦੀ ਹਿੰਮਤ ਰਖਦੇ ਹਨ ?

ਜਕਰੀਆਂ ਖਾਨ ਨੇ ਕਿਹਾ,’ ਇਹ ਲੁਟੇਰੇ ਸਿਖ ਹਨ 1 ਅਸੀਂ ਕਈ ਵਾਰੀ ਇਨ੍ਹਾ ਦਾ ਖ਼ੁਰਾ ਖੋਜ ਮਿਟਾ ਚੁਕੇ ਹਾਂ ਪਰ ਫਿਰ ਪਤਾ ਨਹੀਂ ਹਜ਼ਾਰਾਂ ਦੀ ਗਿਣਤੀ ਵਿਚ ਕਿਥੋ ਆ ਜਾਂਦੇ ਹਨ ਤੇ ਲਖਾਂ ਦਾ ਖਜ਼ਾਨਾ ਲੁਟ ਕੇ ਅਲੋਪ ਹੋ ਜਾਂਦੇ ਹਨ 1 ਤਾ ਨਾਦਰਸ਼ਾਹ ਨੇ ਪੁਛਿਆਂ ,’ ਇਹ ਰਹਿੰਦੇ ਕਿਥੇ ਹਨ ਤਾਂ ਜਕਰੀਆ ਖਾਨ ਨੇ ਕਿਹਾ ਕੀ ਇਨ੍ਹਾ ਦਾ ਕੋਈ ਘਰ- ਘਾਟ ਨਹੀਂ , ਜੰਗਲਾਂ ਵਿਚ ਸਭ ਮਿਲ-ਜੁਲ ਕੇ ਰਹਿੰਦੇ ਹਨ , ਘੋੜਿਆਂ ਦੀਆਂ ਕਾਠੀਆਂ ਤੇ ਸੋਂਦੇ ਹਨ 1 ਜਦ ਕਦੀ ਇਨ੍ਹਾ ਕੋਲ ਰਸਦ ਪਾਣੀ ਇੱਕਠਾ ਹੋ ਜਾਂਦਾ ਹੈ ਤਾਂ ਜੰਗਲ ਵਿਚ ਲੰਗਰ-ਪਾਣੀ  ਪਕਦਾ ਹੈ ,ਪਰ ਪਹਿਲੇ ਆਪ ਨਹੀ ਭੁਖੇ ਤੇ ਲੋੜਵੰਦਾ ਨੂੰ ਖੁਆਂਦੇ ਹਨ ਜੇ ਬਚ ਜਾਏ ਤਾ ਆਪ ਖਾ ਲੈਂਦੇ ਹਨ 1 ਕਹਿੰਦੇ ਹਨ ਅਮ੍ਰਿਤਸਰ ਵਿਚ ਇਕ ਸਰੋਵਰ ਹੈ ਜਿਥੇ ਡੁਬਕੀ ਲਗਾ ਕੇ ਫਿਰ ਨਵੇਂ ਨਰੋਏ ਹੋ ਜਾਂਦੇ ਹਨ 1 ਨਾਦਰਸ਼ਾਹ ਕੁਝ ਸੋਚੀਂ ਪੈ ਗਿਆ ਤੇ ਕਹਿਣ ਲਗਾ ,” ਦੇਖੀ ਇਕ ਦਿਨ ਐਸਾ ਆਏਗਾ ਕੀ ਇਹ ਹਿੰਦੁਸਤਾਨ ਤੇ ਰਾਜ ਕਰਨਗੇ ” 1

ਜਕਰੀਆਂ ਸੁਣ ਕੇ ਬੜਾ ਘਬਰਾਇਆ 1 ਨਾਦਰਸ਼ਾਹ ਦੇ ਜਾਣ ਪਿਛੋਂ ਉਸਨੇ ਸਿਖਾਂ ਦਾ ਖ਼ੁਰਾ ਖੋਜ ਮਿਟਾਣ ਦਾ ਫੈਸਲਾ ਕਰ ਲਿਆ , ਅਤਿ ਦਰਜੇ ਦੇ ਭਿਆਨਕ ਜ਼ੁਲਮ ਕੀਤੇ ਤੇ  ਇਕ ਸੁਹੀਏ ਨੂੰ ਜੰਗਲਾ ਵਿਚ ਭੇਜ ਕੇ ਸਿਖਾਂ ਬਾਰੇ ਪਤਾ ਲਗਾਇਆ 1 ਉਸਨੇ ਜੋ ਰਿਪੋਰਟ ਦਿਤੀ ਉਹ ਹੇਠ ਲਿਖੀ ਹੈ    :-

” ਸਿਖ ਜੰਗਲ ਵਿਚ ਦੋਵੇਂ ਵੇਲੇ ਕੀਰਤਨ ਕਰਦੇ ਹਨ 1 ਦਿਨ ਵੇਲੇ  ਮਾਸ -ਜਿਸ ਨੂੰ ਉਹ ਮਹਾਂ ਪ੍ਰਸ਼ਾਦ ਕਹਿੰਦੇ ਹਨ ਕੋਈ ਤਿਆਰ ਕਰਦਾ ਹੈ 1 ਕੋਈ ਆਪਣੇ ਘੋੜਿਆਂ ਦੀ ਮਾਲਸ਼ ਕਰਦਾ ਹੈ , ਕੁਝ ਹਥਿਆਰ ਤੇਜ਼ ਕਰਦੇ ਹਨ , ਕੁਝ ਸ਼ਿਕਾਰ ਲਈ ਜਾਂਦੇ ਹਨ, ਕਈ ਬੰਦੂਕ ਦਾ ਨਿਸ਼ਾਨਾ ਲਾਉਣ ਦਾ  ਅਭਿਆਸ ਕਰਦੇ ਹਨ 1 ਭੁਝੰਗੀ  ਸਿਖ ਆਪਣੇ ਬਜੁਰਗਾਂ ਦੀ ਮਾਲਸ਼ ਤੇ ਮੁਠੀ-ਚਾਪ ਕਰਦੇ ਹਨ1 ਕਈ ਜੰਗਲ ਵਿਚੋ ਲਕੜੀਆਂ ਲਿਆ ਰਹੇ ਸਨ ਜਾਂ ਦੂਰੋਂ ਦੂਰੋਂ ਪਾਣੀ ਲਿਆ ਕੇ ਸਿੰਘਾ ਨੂੰ ਇਸ਼ਨਾਨ ਕਰਾਉਂਦੇ ਹਨ , ਕਈ ਕਛਹਿਰਾ ਸੀਂਦੇ ਹਨ 1ਬੜੇ ਪਿਆਰ ਨਾਲ ਰਹਿੰਦੇ ਹਨ , ਕੋਈ ਛੋਟਾ ਵਡਾ  ਨਹੀਂ ਸਭ ਬਰਾਬਰ  ਦੇ ਸਮਝੇ ਜਾਂਦੇ ਹਨ “1

ਸਿਖਾਂ ਦੀ ਚੜਦੀ ਕਲਾ ਦੀ ਖਬਰ ਸੁਣ ਕੇ ਜਕਰੀਆ ਖਾਨ ਹੈਰਾਨ ਰਹਿ ਗਿਆ 1

ਕਾਜ਼ੀ ਨੂਰ ਮੁਹੰਮਦ

ਕਾਜ਼ੀ ਨੂਰ ਮਹੰਮਦ ਜੋ ਇਕ ਮੁਤਸਬੀ ਤੇ ਬਦਜੁਬਾਨ  ਲਿਖਾਰੀ ਸੀ, ਪ੍ਰਸਿਧ ਇਤਿਹਾਸਕਾਰ ,ਅਹਿਮਦ ਸ਼ਾਹ ਅਬਦਾਲੀ ਦੇ ਸਤਵੇਂ ਹਮਲੇ ਸਮੇ ਨਾਲ ਹਿੰਦੁਸਤਾਨ ਆਇਆ ਸੀ 1 ਸਿਖਾਂ ਦੀ ਤਰੀਫ ਕਰੇ  ਬਿਨਾ ਨਹੀਂ  ਰਹਿ  ਸਕਿਆ ਸਿਖਾਂ ਨਾਲ ਹੋਈਆਂ ਲੜਾਈਆਂ ਉਸਨੇ ਆਪਣੀਆਂ ਅਖੀਂ  ਵੇਖੀਆਂ , ਜਿਸਨੂੰ ਉਹ ਆਪਣੇ ਜੰਗਨਾਮੇ  ਵਿਚ ਇਉਂ ਬਿਆਨ ਕਰਦਾ ਹੈ1  ਉਸ ਵੇਲੇ ਮੁਸਲਮਾਨ ਸਿਖਾਂ ਨੂੰ ਸਗ ਕਿਹਾ ਕਰਦੇ ਸੀ ਮਤਲਬ ਕੁਤੇ 1 ਉਸਨੇ ਲਿਖਿਆ ,”

ਇਨ੍ਹਾ ਨੂੰ ਸਗ ਨਾ ਕਹੋ , ਕਿਓਂਕਿ ਇਹ ਮੈਦਾਨੇ ਜੰਗ ਵਿਚ ਸ਼ੇਰਾਂ ਵਾਂਗ ਲੜਦੇ ਹਨ ਤੇ ਅਮਨ ਦੇ ਵਕਤ ਅਤਾਮਤਾਈ ਤੋਂ ਵੀ ਅਗੇ ਨਿਕਲ ਜਾਂਦੇ ਹਨ 1 ਜੇ ਤੁਸੀਂ ਲੜਾਈ ਦਾ ਤਰੀਕਾ ਸਿਖਣਾ ਹੈ ਤੇ ਇਨ੍ਹਾ ਤੋਂ ਸਿਖੋ 1 ਜਦ ਇਹ ਤਲਵਾਰ ਲੈਕੇ ਮੈਦਾਨੇ ਜੰਗ ਵਿਚ ਨਿਕਲਦੇ ਹਨ ਤਾਂ ਦੁਸ਼ਮਨਾਂ ਦੀਆਂ ਸਫਾਂ ਚੀਰਦੇ ਚਲੇ ਜਾਂਦੇ ਹਨ 1 ਜਦੋਂ ਉਹ ਤੀਰ ਕਮਾਨ ਦਾ ਚਿਲਾ ਆਪਣੇ ਕੰਨਾ ਤਕ ਚੜਾਉਂਦੇ ਹਨ ਤਾਂ ਦੁਸ਼ਮਨ ਡਰ ਨਾਲ ਕੰਬਣ ਲਗ ਪੈਦਾਂ ਹੈ 1 ਜਦੋਂ ਓਹ ਬਰਛਿਆਂ ਨਾਲ ਦੁਸ਼ਮਨਾਂ ਤੇ ਟੁਟ ਪੈਂਦੇ ਹਨ ਤਾਂ ਦੁਸ਼ਮਨ ਦੀ ਮੋਤ ਯਕੀਨੀ ਹੈ1 ਇੱਕਲਾ ਇੱਕਲਾ ਸਿਖ 50-50 ਤੇ ਭਾਰੂ ਹੋ ਜਾਂਦਾ ਹੈ 1 ਜਦ ਬੰਦੂਕਾ ਲੈਕੇ ਜੰਗ ਵਿਚ ਵੱੜਦੇ ਹਨ ਤਾਂ ਦੁਸ਼ਮਨਾਂ ਦੀਆਂ ਛਾਤੀਆਂ ਫਟ ਜਾਂਦੀਆਂ ਹਨ 1 ਲਹੂ ਨਾਲ ਧਰਤੀ ਰੰਗੀ ਜਾਂਦੀ ਹੈ 1

ਸਿਖ ਤੋਪਚੀ ਗੋਲਾ ਬਾਰੀ ਕਰਨ ਵਿਚ ਬੜੇ ਮਾਹਿਰ ਹਨ 1 ਉਹ ਚਾਰੋਂ ਪਾਸੇ ਬੇਪਨਾਹ ਗੋਲਾ ਬਾਰੀ ਜਾਰੀ ਰਖਦੇ ਹਨ 1 ਇਥੇ ਇਹ ਕਹਿੰਦਾ ਹੈ ,’ ਅਗਰ ਮੇਰੇ ਤੇ ਯਕੀਨ ਨਹੀਂ ਤਾਂ ਉਨ੍ਹਾ ਯੋਧਿਆਂ ਤੋਂ ਪੁਛੋ ਜਿਨ੍ਹਾ ਨੇ ਲੜਾਈਆਂ ਲੜੀਆਂ ਹਨ 1 ਕਹਿੰਦੇ ਹਨ ਬਹਿਰਾਮ ਗੋਰ ਦਾ ਨਾਂ ਸੁਣ ਕੇ ਸ਼ੇਰ ਕੰਬ ਉਠਦੇ ਸਨ 1 ਪਰ ਜੇ ਬਹਿਰਾਮ ਗੋਰ ਸਿਖਾਂ  ਨਾਲ ਟਕਰ ਲਵੇ ਤਾਂ ਉਹ ਸਿਖਾਂ ਨੂੰ ਝੁਕ ਕੇ ਸਲਾਮ ਕਰੇਗਾ 1 ਜੇ ਲੜਾਈ ਸਮੇਂ ਸਿਖ ਮੈਦਾਨ ਛਡ ਕੇ ਨਸ ਜਾਣ  ਤਾਂ ਭੁਲ ਕੇ ਉਨ੍ਹਾ ਨੂੰ ਭਗੋੜੇ ਨਾ ਸਮਝਣਾ 1 ਇਹ ਵੀ ਉਨ੍ਹਾ ਦੀ ਅਗਲੀ ਚਾਲ ਹੋਵੇਗੀ 1 ਉਹ ਪਿਛਾ ਕਰਦੇ ਵੈਰੀਆਂ ਤੇ ਅਜਿਹਾ ਹਮਲਾ ਬੋਲਣਗੇ ਕਿ ਸਾਰੇ ਦਸਤੇ ਨੂੰ ਹੀ ਕਤਲ ਕਰ ਦੇਣਗੇ 1 ਲੜਾਈ ਦੀ ਤਕਨੀਕ ਤੋ ਇਲਾਵਾ ਇਹਨਾ ਵਿਚ ਕਈ ਹੋਰ ਗੁਣ ਹਨ1

 ਕਹਿੰਦਾ ਹੈ ਸਿਖਾਂ ਵਿਚ ਕੋਈ ਜਨਾਹੀ ਯਾ ਚੋਰ ਨਹੀ 1 ਔਰਤ ਭਾਵੈਂ ਰਾਣੀ ਹੋਵੇ ਜਾ ਗੋਲੀ , ਬੁਢੀ ਹੋਵੇ  ਜਾਂ ਜਵਾਨ, ਸਿਖ ਉਸ ਵਲ ਬਦ-ਨਜਰ ਨਾਲ ਨਹੀਂ ਵੇਖਦਾ 1 ਜਦੋਂ ਉਸਨੇ ਸ਼ਾਹ ਦੁਰਾਨੀ  ਤੇ ਸਿਖਾਂ ਦੀ ਲੜਾਈ ਆਪਣੀ ਅਖੀਂ ਵੇਖੀ ਤਾਂ ਸਿਖਾਂ ਦੇ ਉਚੇ  ਆਚਰਣ ਦੀ ਤਾਰੀਫ਼ ਕਰੇ  ਬਿਨਾਂ  ਨਹੀਂ  ਰਹਿ  ਸਕਿਆ 1 ਮੁਸਲਮਾਨ ਸਿਖਾਂ ਨੂੰ ਸਗ ਕਹਿ ਕੇ ਬੁਲਾਂਦੇ  ਸੀ 1 ਉਸਨੇ ਲਿਖਿਆ ਇਨਾਂ  ਨੂੰ  ਸਗ ਨਾ ਕਹੋ 1 ਇਹ ਮੇਦਾਨੇ  ਜੰਗ ਵਿਚ ਸ਼ੇਰਾਂ  ਵਾਂਗੂ ਲੜਦੇ  ਹਨ ਤੇ ਅਮਨ ਦੇ ਮੈਦਾਨ ਵਿਚ ਹਾਤਮਤਾਈ ਨੂੰ ਵੀ ਮਾਤ ਕਰ ਦਿੰਦੇ  ਹਨ 1

  ਨੂਰ ਮਹੰਮਦ ਲਿਖਦਾ ਹੇ “ਸਿਖ ਆਪ ਕਦੀ ਹਮਲਾਵਰ ਨਹੀ ਹੋਏ ਪਰ ਹੋਰਾਂ ਦੇ  ਕੀਤੇ ਹਮਲੇ ਦਾ ਮੂੰਹ ਤੋੜ ਜਵਾਬ ਦਿੰਦੇ ਹਨ 1 ਓਹ ਪਹਿਲਾਂ ਵਾਰ ਕਦੇ  ਨਹੀ ਕਰਦੇ ਚਾਹੇ  ਪਹਿਲਾ ਹਲਾ ਦੁਸ਼ਮਨ ਨੇ ਹੀ ਬੋਲਿਆ ਹੋਵੇ 1 ਓਹ ਨਿਹਥੇ , ਕਾਇਰ ਤੇ ਭਗੋੜੇ ਤੇ ਵਾਰ ਨਹੀਂ ਕਰਦੇ 1 ਪਰਾਈ ਇਸਤਰੀ ਵਲ ਨਹੀ ਝਾੰਕਦੇ ,ਓਸਨੂੰ  ਮਾਂ  ਭੇਣ ਜਾਂ ਧੀ ਦਾ ਦਰਜਾ ਦਿੰਦੇ ਹਨ 1 ਓਹ ਝੂਠ ਨਹੀਂ ਬੋਲਦੇ ;ਚੋਰਾਂ ਯਾਰਾਂ ਦੀ ਸੰਗਤ ਨਹੀ ਕਰਦੇ ” 1 ਅੰਗਰੇਜ਼ੀ ਰਾਜ ਵਿਚ ਸਿਖ ਦੀ ਗਵਾਹੀ ਹੀ ਜਜ  ਦਾ ਫੈਸਲਾ ਬਣ ਜਾਂਦਾ ਸੀ  ਕਿਓਕੇ ਓਹ ਜਾਣਦੇ ਸੀ ਕਿ ਸਿਖ ਝੂਠ ਨਹੀ ਬੋਲਦਾ 1 ਓਹ ਨਿਸਚਿੰਤ ਹੋਕੇ ਆਪਣੀ ਮਾਂ ,ਥੀ ਜਾਂ  ਭੇਣ ਨੂੰ ਉਸ ਡਿਬੇ ਵਿਚ ਬਿਠਾ ਦਿੰਦੇ ਜਿਥੇ ਇਕ ਵੀ ਸਿਖ ਹੁੰਦਾ 1

 ਸਾਧੂ ਟਲ ਵਾਸਵਾਨੀ

ਨੇ  ਗੁਰੂ ਗੋਬਿੰਦ ਸਿੰਘ ਜੀ ਦੀ ਸਮੁਚੀ ਸ਼ਖਸ਼ੀਅਤ ਨੂੰ ਸਤ-ਰੰਗੀ ਪੀਂਘ ਨਾਲ ਤੁਲਣਾ ਕੀਤੀ ਹੈ 1 ਉਹ ਲਿਖਦੇ ਹਨ ਗੁਰੂ ਗੋਬਿੰਦ ਸਿੰਘ ਜੀ  ਵਿਚ ਪਹਿਲੇ ਹੋਏ ਸਾਰੇ ਪੇਗੰਮਬਰਾਂ ਦੇ ਗੁਣ  ਸਨ ,ਗੁਰੂ ਨਾਨਕ ਸਾਹਿਬ ਦੀ ਮਿਠਤ -ਨੀਵੀਂ , ਈਸਾ ਦੀ ਮਸੂਮੀਅਤ , ਬੁਧ ਦਾ ਆਤਮ ਗਿਆਨ , ਹਜਰਤ ਮੁਹੰਮਦ ਵਾਲਾ ਕੋਸ਼, ਕ੍ਰਿਸ਼ਨ ਵਾਲਾ ਜਲੋਂ , ਰਾਮ ਵਰਗਾ ਮਰਿਆਦਾ ਪ੍ਰਸ਼ੋਤਮ ਤੇ ਕਿਤਨਾ ਹੋਰ ਕੁਝ  ਜੋ ਬਿਆਨ ਨਹੀਂ ਕੀਤਾ ਜਾ ਸਕਦਾ 1

ਸਾਧੂ ਟ.ਲ .ਵਾਸਵਾਨੀ ਲਿਖਦੇ ਹਨ ,”ਜੋ ਕੰਮ ਹਜ਼ਾਰਾਂ ਰਲ ਕੇ ਨਾ ਕਰ ਸਕੇ, ਓਹ ਗੁਰੂ ਗੋਬਿੰਦ ਸਿੰਘ ਜੀ ਨੇ ਕਰ ਕੇ ਦਿਖਾਇਆ  , ਜਿਨਾਂ ਦੀ ਹਸਤੀ ਰਾਹ ਚਲਦੇ ਕੀੜੀਆਂ ਤੋ ਵਧ  ਕੇ ਨਹੀ ਸੀ ,ਗਲੇ ਨਾਲ ਲਗਾਇਆ ,ਅਮ੍ਰਿਤ ਛਕਾਕੇ ਸਰਦਾਰ ਬਣਾਇਆ 1 ਬਸ ਇਥੇ ਹੀ ਨਹੀਂ ਉਨਾਂ ਤੋਂ ਆਪ ਅਮ੍ਰਿਤ ਛਕ ਕੇ ਗੁਰੂ ਚੇਲੇ ਦਾ ਭੇਦ ਮਿਟਾ ਦਿਤਾ “1

ਮੁੰਹਮਦ ਲਤੀਫ

ਲਿਖਦੇ ਹਨ ,´ਗੁਰੂ ਗੋਬਿੰਦ ਸਿੰਘ  ਧਾਰਮਿਕ ਗਦੀ ਤੇ ਬੇਠੇ ਰੂਹਾਨੀ ਰਹਿਬਰ , ਤਖ਼ਤ ਤੇ ਬੇਠੇ ਸ਼ਹਿਨਸ਼ਾਹਾਂ ਦੇ ਸ਼ਹਿਨਸ਼ਾਹ , ਮੈਦਾਨੇ  ਜੰਗ ਵਿਚ ਮਹਾਂ ਯੋਧਾ  ਤੇ ਸੰਗਤ  ਵਿਚ ਬੈਠੇ ਫ਼ਕੀਰ ਲਗਦੇ ਸਨ “1

,

ਸਰ ਰਣਬੀਰ ਏਡੀਟਰ ਮਿਲਾਪ

ਲਿਖਦੇ ਹਨ ”ਇਤਿਹਾਸ ਦੀ ਸਭ ਤੋਂ ਵਧੇਰੇ ਦੁਖਾਂਤਰ  ਗਲ ਇਹ ਹੈ ਕਿ ਜਿਨਾਂ  ਹਿੰਦੂਆਂ ਦੀ ਖਾਤਰ ਗੁਰੂ ਤੇਗ ਬਹਾਦਰ ਸਾਹਿਬ ਸ਼ਹੀਦ ਹੋਏ , ਜਿਨਾਂ  ਨੂੰ ਜਗਾਉਣ ਤੇ ਸ਼ਕਤੀਸ਼ਾਲੀ ਬਣਾਉਣ ਲਈ ਗੁਰੂ ਗੋਬਿੰਦ ਸਿੰਘ ਜੀ ਨੇ  ਆਪਣਾ ਸਰਬੰਸ ਵਾਰ ਦਿਤਾ ,ਆਪਣਾ ਜੀਵਨ ਨਿਛਾਵਰ ਕਰ ਦਿਤਾ ਪਹਿਲਾ ਹਮਲਾ ਉਹਨਾ ਨੇ ਕੀਤਾ ਤੇ ਕਈ ਵਾਰ ਦੁਹਰਾਇਆ , ਚਾਹੇ  ਹਮੇਸ਼ਾਂ ਹੀ ਉਹਨਾ ਨੂੰ  ਮੂੰਹ ਦੀ ਖਾਣੀ ਪਈ “1

 

ਕੁਨਿੰਘਮ

ਲਿਖਦੇ ਹਨ ਕਿ,”ਗੁਰੂ ਗੋਬਿੰਦ ਸਿੰਘ ਜੀ ਇਕ ਪੁਜੇ ਹੋਏ ਜਰਨੈਲ ਸੀ 1 ਉਨਾ ਦੀਆਂ ਸਾਰੀਆਂ ਜਿਤਾਂ  ਸਿਆਣਪ ਤੇ ਸੂਝ ਦਾ ਨਤੀਜਾ ਸੀ  ਉਨਾ ਨੇ ਜੋ ਕਿਲਿਆਂ ਦੀ ਉਸਾਰੀ  ਦੀਆਂ ਥਾਵਾਂ ਨੀਅਤ ਕੀਤੀਆਂ ਜਿਥੋਂ  ਕਦੇ ਵੀ ਹਾਰ ਨਹੀਂ ਸੀ ਹੋ ਸਕਦੀ ਸੀ 1  ਦੁਸ਼ਮਨ  ਨੂੰ ਕਿਲੇ ਤੋਂ ਦੂਰ ਹੀ ਰੋਕਿਆ ਜਾ ਸਕਦਾ ਸੀ  1 ਸਤਲੁਜ ਤੋਂ ਪਾਰ ਕਿਲੇ ,  ਲੋਹਗੜ , ਹੋਲਗੜ , ਨਿਰਮੋਹਗੜ ਅਤੇ ਦੋ  ਦਰਿਆ ਦੇ ਵਿਚਕਾਰ  ਕੁਝ ਫਾਸਲੇ ਤੇ ਉਤੇ ਫਤਹਿਗੜ ,ਅਨੰਦ ਗੜ, ਤੇ ਕੇਸਗੜ ਉਸਾਰੇ 1

ਕੁਨਿੰਘਮ ਲਿਖਦੇ ਹਨ, ਗੁਰੂ ਗੋਬਿੰਦ ਸਿੰਘ ਜੀ ਨੇ  ਲੋਕਾਂ ਵਿਚ ਐਸੀ ਰੂਹ ਫੂਕੀ ਜਿਸਨੇ ਨਾ ਸਿਰਫ ਸਿਖਾਂ ਦੇ ਤਨ ਮਨ  ਨੂੰ ਬਦਲ ਦਿਤਾ, ਉਨਾਂ  ਦੀ ਅਕਲ, ਸ਼ਕਲ, ਹਿੰਮਤ  ਤੇ ਤਾਕਤ ਸਭ  ਕੁਛ ਬਦਲ ਕੇ ਰਖ ਦਿਤਾ ” 

ਸਰ ਮੈਕਲਾਫ

ਲਿਖਦੇ ਹਨ  ‘ਗੁਰੂ ਵਿੱਚ ਜਾਦੂਈ ਤਾਕਤ ਸੀ, ਉਹਨਾਂ ਦੇ ਉਪਦੇਸ਼ਾਂ ਦਾ ਜਾਦੂਈ ਅਸਰ ਆਮ ਲੋਕਾਂ ’ਤੇ ਹੋਇਆ, ਜਿਸ ਨੇ ਲਿਤਾੜੇ ਹੋਏ ਲੋਕਾਂ ਨੂੰ ਸੰਸਾਰ ਦੇ ਪ੍ਰਸਿੱਧ ਯੋਧੇ ਬਣਾ ਦਿੱਤਾ। ਸਿੱਖ ਗੁਰੂਆਂ ਤੋਂ ਪਹਿਲਾਂ ਦੁਨੀਆਂ ਦੇ ਕਿਸੇ ਵੀ ਜਰਨੈਲ ਨੇ ਉਹਨਾਂ ਆਦਮੀਆਂ ਨੂੰ ਜਥੇਬੰਦ ਕਰਨ ਦਾ ਖਿਆਲ ਤੱਕ ਨਹੀਂ ਸੀ ਕੀਤਾ ਜਿਹਨਾਂ ਨੂੰ ਗਵਾਂਢੀ ਜਨਮ ਤੋਂ ਦੁਰ ਦੁਰ ਕਰਕੇ ਦੁਰਕਾਰ ਰਹੇ ਸਨ ਪਰ ਗੁਰੂ ਗੋਬਿੰਦ ਸਿੰਘ ਜੀ ਨੇ ਉਹਨਾਂ ਅਖੌਤੀ ਨਾਪਾਕਾਂ ਵਿੱਚ ਜਿਹਨਾਂ ਨੂੰ ਸੰਸਾਰ ਦੀ ਰਹਿੰਦ ਖੂਹੰਦ ਕਿਹਾ ਜਾਂਦਾ ਸੀ, ਵਿੱਚ ਐਸੀ ਸ਼ਕਤੀ ਭਰੀ ਕਿ ਉਹ ਯੋਧੇ ਹੋ ਨਿਬੜੇ ਤੇ ਫਿਰ ਯੋਧੇ ਭੀ ਐਸੇ ਜਿਹਨਾਂ ਦੀ ਦ੍ਰਿੜ੍ਹਤਾ, ਦਲੇਰੀ ਤੇ ਵਫਾਦਾਰੀ ਨੇ ਆਗੂ ਨੂੰ ਕਦੇ ਮਾਯੂਸ ਨਾ ਕੀਤਾ ਹੋਵੇ “।’

 ‘ਲਾਲਾ ਦੋਲਤ ਰਾਏ ਜੀ

ਲਿਖਦੇ ਹਨ ‘ਜਿਹਨਾਂ ਸ਼ੂਦਰਾਂ ਦੀ ਬਾਤ ਕੋਈ ਨਹੀਂ ਸੀ ਪੁੱਛਦਾ, ਜਿਹਨਾਂ ਨੂੰ ਦੁਰਕਾਰਿਆਂ ਤੇ ਫਿਟਕਾਰਿਆਂ ਵਾਰ ਵੀ ਨਹੀਂ ਸੀ ਆਉਂਦੀ, ਜੋ  ਗੁਲਾਮੀ  ਤੇ ਜ਼ਿਲਤ ਦੀ ਜਿੰਦਗੀ ਗੁਜ਼ਾਰ ਰਹੇ ਸਨ ਉਹਨਾਂ ਨੂੰ ਸੰਸਾਰ ਦੇ  ਮਹਾਂ ਯੋਧਿਆਂ ਦੀਆਂ ਕਤਾਰਾਂ ਵਿਚ ਖੜਾ  ਕਰ ਦਿਤਾ 1 ਜੋ ਰਾਮ ਚੰਦਰ ਜੀ ਨਾ ਕਰ ਸਕੇ, ਜਿਸ ਬਾਰੇ  ਸੋਚਣ ਦਾ  ਕ੍ਰਿਸ਼ਨ ਜੀ ਨੂੰ ਖਿਆਲ ਤੱਕ ਨਾ ਆਇਆ, ਜਿਹੜਾ ਸ਼ੰਕਰ ਦੀ ਨਜ਼ਰ ਵਿੱਚ ਨੀਵਾਂ  ਕੰਮ ਸੀ, ਜਿਹੜਾ ਕੰਮ ਸੂਰਜ ਤੇ ਚੰਦਰ ਵੰਸੀ ਰਾਜਿਆਂ ਦੇ ਬਾਹਦਰਾਂ ਨੂੰ ਨਾ ਸੁਝਿਆ, ਉਸ ਨੂੰ  ਗੁਰੂ ਗੋਬਿੰਦ ਸਿੰਘ ਜੀ ਨੇ ਕਰਕੇ ਦਿਖਾ ਦਿਤਾ । ‘ਹਜ਼ਰਤ ਮੁਹੰਮਦ’ ਸਾਹਿਬ ਨੇ ਕੁੱਝ ਉਪਰਾਲੇ ਤਾਂ ਕੀਤੇ ਪਰ ਉਹ ਵੀ ਮੁਸਲਮਾਨਾਂ ਵਿਚੋਂ ਗੁਲਾਮੀ ਦੀ ਬਦ-ਆਦਤ ਨਾ ਕੱਢ ਸਕੇ। ਇੱਕ ਮੁਸਲਮਾਨ ਦੂਜੇ ਮੁਸਲਮਾਨ ਦਾ ਉਸੇ ਤਰ੍ਹਾਂ ਹੀ ਗੁਲਾਮ ਹੁੰਦਾ ਹੈ ਜਿਵੇਂ ਕਿਸੇ ਹੋਰ ਕੌਮ ਦਾ ਕਾਫ਼ਰ

 ਅਰਬਿੰਦੂ ਘੋਸ਼

ਬੜੀ ਵਾਰ ਭੁਲੇਖਾ ਪਾਇਆ ਜਾਂਦਾ ਹੈ ਕਿ ਗੁਰੂ ਗੋਬਿੰਦ ਸਿੰਘ ਜੀ ਨੇ ਨਾਨਕ ਦਾ ਰਾਹ ਤਿਆਗ ਕੇ ਸਿਖਾਂ ਦੀ ਪਰਮਾਰਥ ਏਕਤਾ ਨੂੰ ਦੁਨਿਆਵੀ ਸਫਲਤਾ ਦਾ ਵਸੀਲਾ ਬਣਾ ਦਿਤਾ 1 ਰਾਜਸੀ ਉਨਤੀ ਦਾ ਸਾਧਨ ਬਣਾ ਦਿਤਾ ਜਿਸ ਕਰਕੇ ਸਿਖ ਜੋ ਸਦੀਆਂ ਤੋਂ ਸਚੇ ਸੁਚੇ ਮਨੁਖ ਬਣਨ ਵਲ ਪ੍ਰਗਤੀ ਕਰ ਰਹੇ ਸੀ ਨਿਰੇ  ਸਿਪਾਹੀ ਬਣ ਕੇ ਰਹਿ ਗਏ (ਜਾਦੂ ਨਾਥ ਸਰਕਾਰ )1 ਕਈ ਲੋਗ ਜਿਨਾ ਨੇ ਇਤਿਹਾਸ ਨੂੰ ਠੀਕ ਤਰਹ ਪੜਿਆ ਨਹੀਂ ਜਾ ਜਾਣ-ਬੁਝ ਕੇ‘ਗੁਰੂ ਸਾਹਿਬ ਦੀ ਤੁਲਨਾ ਮਹਾਰਾਣਾ ਪ੍ਰਤਾਪ ਅਤੇ ਸ਼ਿਵਾ ਜੀ ਨਾਲ ਕਰਦੇ ਹਨ। ਸਚਮੁਚ  ਉਨਾ ਦੀ ਸੋਚ ਤੇ ਮਾਨਸਿਕ ਉਡਾਰੀ ਤੇ ਬੜਾ  ਅਫਸੋਸ ਹੁੰਦਾ ਹੈ 1 ਉਹਨਾਂ ਨੂੰ ਬਹੁਤ ਢੁਕਵਾਂ ਤੇ ਮੂੰਹ ਤੋੜਵਾਂ ਜਵਾਬ ‘ਅਰਬਿੰਦੂ ਘੋਸ਼’ ਨੇ ਆਪਣੀ ਪੁਸਤਕ ‘ਫਾਊਂਡੇਸ਼ਨ ਆਫ ਇੰਡੀਅਨ ਕਲਚਰ’ ਵਿੱਚ ਦਿੱਤਾ ਹੈ ਕਿ ‘ ਮਹਾਰਾਣਾ ਪ੍ਰਤਾਪ ਤੇ ਸ਼ਿਵਾ ਜੀ ਦਾ ਨਿਸ਼ਾਨਾ ਸੀਮਤ ਅਤੇ ਕਰਤਵ ਨਿੱਜੀ ਸਨ। ਦੂਜੇ ਪਾਸੇ ਖਾਲਸਾ ਅਸਚਰਜਮਈ ਅਨੋਖੀ ਤੇ ਨਿਰਾਲੀ ਸਿਰਜਨਾ ਹੈ  ।’ ‘ਸੀ. ਐਚ. ਪੇਨ’ ਲਿਖਦਾ ਹੈ ਕਿ ‘ਇਹ ਗੁਰੂ ਗੋਬਿੰਦ ਸਿੰਘ ਜੀ ਦਾ ਹੀ ਕਮਾਲ ਹੈ  ਜਿਹਨਾਂ  ਨੇ ਜਾਤ ਪਾਤ ਦੇ ਦੈਂਤ ਨੂੰ ਸਿੰਙਾਂ ਤੋਂ ਪਕੜ ਕੇ ਕਾਬੂ ਕੀਤਾ। ਜਾਤ ਦੀਆਂ ਜੜ੍ਹਾਂ ਉੱਤੇ ਕੁਲਹਾੜਾ ਮਾਰਿਆ ਅਤੇ ਐਸੀ ਕੌਮ ਬਣਾਉਣ ਦਾ ਫੈਸਲਾ ਕੀਤਾ ਜੋ ਖਿਆਲੀ ਅਤੇ ਅਮਲੀ ਤੌਰ ਤੇ ਇੱਕ ਹੋਵੇ ।

 ਗਾਰਡਨ

ਤੇ ਹੋਰ ਹਜ਼ਾਰੋਂ ਗੈਰ-ਸਿਖ ਲਿਖਾਰੀਆਂ ਨੇ ਲਿਖਿਆ ਹੈ ਕਿ ਗੁਰੂ ਸਾਹਿਬ  ਦਾ ਸਭ ਜਾਤਾਂ ਨੂੰ ਇਕ ਕਰਨਾ ਇਕ ਮਹਾਨ ਕੰਮ ਸੀ।’

ਜਫਰਨਾਮਾ

ਹਿੰਦੁਸਤਾਨ ਦੇ ਬਾਦਸ਼ਾਹ ਨੂੰ ਫਿਟਕਾਰਾਂ ਭਰੀ ਚਿਠੀ ਲਿਖਣੀ ਜਿਸ ਨੂੰ ਜਫਰਨਾਮਾ ਤੇ ਗੁਰੂ ਸਾਹਿਬ ਦਾ ਫਤਿਹ ਨਾਮਾ ਕਿਹਾ ਜਾਂਦਾ ਹੈ ,ਇਕ ਵਡੇਰੀ ਜੁਰਤ ਦੀ ਮਿਸਾਲ ਹੈ 1 ਉਸ ਨੂੰ ਟਕੇ ਦਾ ਮੁਰੀਦ ਤੇ ਈਮਾਂ-ਸ਼ਿਕਨ (ਬੇਈਮਾਨ) ਕਿਹਾ 1 ਉਸਨੂੰ ਵੰਗਾਰ ਕੇ ਕਿਹਾ ਕਿ ਜੇਕਰ ਹੁਣ ਤੂੰ ਪੰਜਾਬ ਵਲ ਮੂੰਹ ਕਰੇਗਾਂ ਤਾਂ ਤੇਰੇ ਘੋੜੇ  ਦੇ ਖੁਰਾਂ ਹੇਠ ਅਜਿਹੀ ਅਗ ਬਾਲ ਦਿਆਂਗਾ ਕਿ  ਪੰਜਾਬ ਵਿਚ ਤੇਨੂੰ ਪਾਣੀ ਨਹੀਂ ਨਸੀਬ ਹੋਵੇਗਾ ਕੋਈ ਛੋਟੀ  ਗਲ ਨਹੀਂ  1   ਇਹ ਜਫਰਨਾਮਾ ਸਿੰਘਾਂ  ਨੇ ਜਦ ਔਰੰਗਜ਼ੇਬ ਦੇ ਹਥ  ਵਿਚ ਇਹ ਕਹਿਕੇ ਪਕੜਾਇਆ ਕੀ ਗੁਰੂ ਸਾਹਿਬ ਨੇ ਤੁਹਾਡੇ ਲਈ ਇਕ ਬੜਾ ਕੀਮਤੀ ਕੁਰਾਨ ਭੇਜਿਆ ਹੈ ਤਾਂ ਉਸਨੇ ਬੜੀ ਅਕੀਦਤ ਨਾਲ ਉਸਨੂੰ ਸਿਰ ਨਿਵਾ ਕੇ  ਖੋਲਿਆ ਤੇ ਜਦ ਪੜਿਆ ,ਉਸਦਾ ਰੰਗ  ਪੀਲਾ ਪੇ ਗਿਆ ,ਚੇਹਰਾ ਦੀਆਂ ਹਵਾਈੰਆਂ ਉਡ ਗਾਈਆਂ ਉਸਨੂੰ ਆਪਣੇ, ਅਹਿਲਕਾਰਾਂ ਦੀਆ ਵਧੀਕੀਆਂ ਤੇ ਗਲਤ ਨੀਤੀਆਂ ਦਾ ਪਤਾ ਚਲਿਆ1  ਉਸਦੀ ਆਤਮਾ ਝਨਝੋਰ ਉਠੀ ਜਿਸਦਾ ਉਲੇਖ ਉਸਦੇ ਵਸੀਅਤ ਨਾਮੇ ਵਿਚ ਸਾਫ਼ ਨਜਰ ਆਓਂਦਾ ਹੈ 1  ਉਸਨੇ ਗੁਰੂ ਸਾਹਿਬ ਨੂੰ ਤਰਲਿਆਂ ਨਾਲ ਸਦਿਆ 1 ਭਾਈ ਦਾਇਆ ਸਿੰਘ ਜੀ ਨੂੰ ਸ਼ਾਹੀ ਸਨਮਾਨਾ ਨਾਲ , ਸੁਰਖਿਆ ਦਾ ਪਰਵਾਨਾ ਦੇਕੇ ਵਿਦਾ ਕੀਤਾ1

 ਗੁਰੂ ਸਾਹਿਬ ਨੇ ਲੜਾਈ ਦੇ ਮੈਦਾਨ ਵਿਚ ਵੀ ਉਚੇ ਮਿਆਰ ਕਾਇਮ ਕੀਤੇ ਜਿਸਦੇ ਸਦਕੇ ਅਉਣ ਵਾਲੀ ਅਠਾਰਵੀ  ਸਦੀ ਵਿਚ ਸਿੰਘਾ ਦੇ  ਆਚਰਣ ਨੇ ਸਿਖਰਾਂ ਨੂੰ ਛੋਹਿਆ 1 ਕਹਿੰਦੇ ਹਨ ਨਾਦੋਨ  ਦੇ ਮੈਦਾਨ-ਏ-ਜੰਗ  ਵਿਚੋਂ ਸਿਖ ਹਾਰਨ ਵਾਲੇ ਨਵਾਬ ਦੇ ਮਾਲ ਅਸਬਾਬ ਦੇ ਨਾਲ ਉਸਦੀ ਲੜਕੀ ਨੂੰ ਵੀ ਚੁਕ ਕੇ ਲੈ  ਆਏ 1 ਡੋਲਾ ਵੇਖਕੇ  ਗੁਰੂ ਸਾਹਿਬ ਨੇ ਪੁਛਿਆ ਇਸ ਡੋਲੇ ਵਿਚ ਕੀ ਹੈ 1 ਸਿਖਾਂ ਨੇ ਉੱਤਰ ਦਿਤਾ ,”ਤੁਰਕ ਸਾਡੇ ਘਰ ਦੀਆਂ ਔਰਤਾ ਨੂੰ ਲੁਟ ਦਾ ਮਾਲ ਸਮਝ ਕੇ ਲੈ ਜਾਂਦੇ ਹਨ ਤਾਂ ਕੀ  ਅਸੀਂ ਉਨਾ ਤੋਂ ਬਦਲਾ ਨਹੀਂ ਲਈ ਸਕਦੇ ? .

         ਸਭ ਸਿਖਨ ਪੁਛਨ ਗੁਨ ਖਾਣੀ

 ‘       ਸਗਲ ਤੁਰਕ ਭੋਗੇ ਹਿੰਦਵਾਣੀ

        ਸਿਖ ਬਦਲਾ ਲਈ ਭਲਾ ਜਣਾਵੈ

        ਗੁਰ-ਸ਼ਾਸ਼ਤਰ ਕਿਓਂ ਵਰਜ ਹਟਾਵੈ 11

 ਗੁਰੂ ਸਾਹਿਬ ਨੇ ਬਹੁਤ ਗੁਸਾ ਕੀਤਾ ਤੇ  ਕਹਿਣ ਲਗੇ  ਅਸੀਂ ਸਿਖੀ ਨੂੰ ਉਚਾ ਲਿਜਾਣਾ ਹੈ, ਖਨਦ੍ਕੇ ਜਿਲਤ ਵਿਚ ਨਹੀ ਸੁਟਣਾ ” ਕੋਲ ਗਏ ਬਚੀ ਦੇ ਸਿਰ ਤੇ ਹਥ ਫੇਰਿਆ ਕਹਿਣ ਲਗੇ ” ਡਰ ਨਹੀ ,ਤੂੰ  ਇਹ ਸਮਝ  ਆਪਣੇ ਪਿਤਾ ਦੇ ਘਰ ਆਈ ਹੈਂ ” ਸਿਖਾਂ ਨੂੰ ਹੁਕਮ ਦਿਤਾ ਕੀ ਬਚੀ ਨੂੰ ਬਾ-ਇਜ਼ਤ ਇਸਦੇ ਪਿਤਾ ਦੇ ਘਰ ਛੋੜ  ਕੇ ਆਉ ”1

 ਇਕ ਵਾਰੀ ਬੜੋਦਾ ਵਿਚ ਲਖਾਂ ਦੇ ਇਕਠ ਵਿਚ  ਮਹਾਤਮਾ ਗਾਂਧੀ ਨੇ ਕਿਹਾ  ਸੀ ਗੁਰੂ ਗੋਬਿੰਦ ਸਿੰਘ ਇਕ ਭੁਲੜ ਰਹਿਬਰ ਹੈ 1 ਵਿਚਾਰ ਦੀ ਗਲ ਕਰਦਿਆਂ ਕਰਦਿਆ ਤਲਵਾਰ ਪਕੜ ਲਈ , ਸ਼ਾਂਤੀ ਦੀ ਗਲ ਕਰਦਿਆਂ ਕਰਦਿਆਂ ਤੋਪਾਂ ਅਗੇ ਲੈ ਆਏ  , ਗਲੇ ਵਿਚ ਮਾਲਾ ਪਹਿਨਾਣੀ ਸੀ ਕਿਰਪਾਨਾ ਤੇ ਤਲਵਾਰਾਂ  ਪਹਨਾ ਛਡੀਆਂ 1 ਜਦ ਗਾਂਧੀ ਦੀ ਇਹ ਗਲ ਪ੍ਰੋਫ਼ੇਸਰ ਗੰਗਾ ਸਿੰਘ ਤਕ ਪਹੁੰਚੀ ਤਾਂ ਓਹ  ਸਿਧਾ ਹੀ ਅਹਿਮਦਾਬਾਦ ,ਸਾਬਰਮਤੀ ਦੇ ਆਸ਼ਰਮ ਚਲੇ ਗਏ , ਗਾਂਧੀ ਨੂੰ ਮਿਲੇ ਤੇ ਕਿਹਾ ,”ਤੁਸੀਂ ਹਰ ਥਾਂ  ਤੇ ਕਹਿੰਦੇ ਹੋ ਕੀ ਗੀਤਾ ਮੇਰੀ ਮਾਂ ਹੈ1   ਇਹ ਮਾਂ ਹੈ ਤੁਹਾਡੀ ? ਗਾਂਧੀ ਨੇ ਕਿਹਾ ਹਾਂ ਮੈ ਹਰ ਰੋਜ਼ ਦੀ ਪ੍ਰੇਰਨਾ ਇਸਤੋਂ ਲੈਂਦਾ ਹਾਂ 1 ਗੰਗਾ ਸਿੰਘ ਨੇ ਕਿਹਾ ਮੈਂ ਗੀਤਾ ਨੂੰ  ਇਕ ਪਵਿਤਰ ਗ੍ਰੰਥ  ਸਮਝਦਾ ਹਾ ਤੇ ਤੁਹਾਡੀ ਇਸ ਨੂੰ ਮਾਂ ਕਹਿਣ ਦੀ ਵੀ  ਕਦਰ ਕਰਦਾ ਹਾਂ 1 ਪਰ  ਤੁਸੀਂ ਦਸੋ ਗੀਤਾ ਕਿਥੇ ਉਚਾਰੀ ਗਈ ਸੀ ? ਗਾਂਧੀ  ਕੁਝ ਸਮਝ ਤੇ ਗਿਆ ਪਰ ਵਾਦ-ਵਿਵਾਦ ਵਿਚ ਨਹੀਂ ਸੀ ਪੈਣਾ ਚਾਹੰਦਾ 1  ਗੰਗਾ ਸਿੰਘ ਕਦੋਂ ਚੁਪ ਰਹਿਣ ਵਾਲਾ ਸੀ , ਬੋਲਿਆ ,ਇਹ ਕੁਰਕਸ਼ੇਤਰ ਦੇ ਲੜਾਈ ਦੇ ਮੈਦਾਨ ਵਿਚ ਉਚਾਰੀ ਗਈ ਸੀ ਬਲਿਕ ਲੜਾਈ ਹੀ ਗੀਤਾ ਦੇ ਉਪਦੇਸ਼ ਕਰਕੇ ਹੋਈ 1  ਜਦੋਂ ਅਰਜੁਨ ਨੇ ਹਥਿਆਰ ਸੁਟ ਦਿਤੇ ਇਹ ਕਹਿਕੇ ਮੈਂ ਕਿਸ ਨਾਲ ਲੜ ਰਿਹਾਂ ਹਾਂ 1 ਦੁਰਯੋਧਨ ਮੇਰਾ ਭਰਾ ਹੈ ,ਭੀਸ਼ਮ ਪਿਤਾਮਾ ਮੇਰੇ ਪਿਤਾ ਹਨ ਤੇ ਦ੍ਰੋਣਾਚਾਰ੍ਯਾ ਮੇਰੇ ਗੁਰੂ 1 ਮੈ ਉਨਾ ਦੇ ਖਿਲਾਫ਼ ਤਲਵਾਰ ਕਿਸ ਤਰਹ ਚੁਕ ਸਕਦਾ ਹਾਂ 1 ਤਾਂ ਕ੍ਰਿਸ਼ਨ ਜੀ ਦਾ ਉਪਦੇਸ਼ ਸੀ ਕੀ ਜਦੋ ਕੋਈ ਆਪਣੇ ਸਰੀਰ ਤੇ ਫੋੜਾ ਹੋ ਜਾਏ ਤਾਂ ਉਸ ਨੂੰ ਚੀਰਨਾ ਪੈਦਾਂ ਹੈ ਇਸ ਵਿਚ ਕੋਈ ਪਾਪ ਨਹੀ 1 ਅਰਜੁਨ ਨੇ ਤਲਵਾਰ ਚੁਕੀ , ਲੜਾਈ ਸ਼ੁਰੂ ਹੋਈ ਜਿਸ ਵਿਚ ਲਖਾਂ ਲੋਕ ਮਾਰੇ ਗਏ 1 ਗਾਂਧੀ ਕੋਲ ਕੋਈ ਜਵਾਬ ਨਹੀਂ ਸੀ ਕਹਿਣ ਲਗਾ ਕੀ ਇਹ ਤਾਂ  ਮਨ ਦੀ ਲੜਾਈ ਸੀ ਤਾਂ ਗੰਗਾਂ ਸਿੰਘ ਨੇ ਕਿਹਾ ਕੀ ਤਾਂ ਇਹ ਵੀ ਕਹਿ ਦਿਉ ਕਿ  ਅਸਲ ਕ੍ਰਿਸ਼ਨ ਕੋਈ ਨਹੀਂ ਸੀ ਇਹ ਵੀ  ਮਨ ਦਾ ਕ੍ਰਿਸ਼ਨ ਸੀ 1 ਗਾਂਧੀ ਨਿਰੁਤਰ ਹੋ ਗਿਆ ਭਰੀ ਸਭਾ ਵਿਚ ਉਸਨੇ ਮਾਫ਼ੀ ਮੰਗੀ

ਅਬਦੁਲ ਮਜੀਦ

ਲਿਖਦੇ ਹਨ ,’ ਗੁਰੂ ਗੋਬਿੰਦ ਸਿੰਘ ਕਦੇ ਇਸਲਾਮ ਜਾਂ ਮੁਸਲਮਾਨਾ ਦੇ ਵੇਰੀ  ਨਹੀਂ ਸੀ ” 1 ਜੋ ਪੈਗੰਬਰ ਖੁਦਾ ਦੀ ਖਲਕਤ ਨੂੰ ਇਕ ਸਮਝਦਾ ਹੋਵੇ , ਨਿਮਾਜ਼ ਅਤੇ ਪੂਜਾ , ਮੰਦਰ ਅਤੇ ਮਸਜਿਦ ਵਿਚ ਕੋਈ ਫਰਕ  ਨਾ ਕਰਦਾ ਹੋਵੇ , ਜਿਸਦੀ ਫੌਜ਼ ਵਿਚ ਹਜ਼ਾਰਾਂ ਮੁਸਲਮਾਨ, ਜਾਲਮ ਮੁਗਲ ਹਕੂਮਤ ਨਾਲ ਟਾਕਰਾ ਕਰਨ ਲਈ ਖੜੇ ਹੋਣ  , ਜਿਸਦੇ ਪੈਰੋਕਾਰ ਲੜਾਈ ਦੇ ਮੈਦਾਨ ਵਿਚ ਆਪਣੇ ਅਤੇ ਦੁਸ਼ਮਨ ਨੂੰ ਪਾਣੀ ਪਿਲਾਣ  ਤੇ ਮਰਹਮ ਪਟੀ ਦੀ ਸੇਵਾ ਕਰਣ , ਜਿਸਦੇ ਲੰਗਰ ਵਿਚ ਹਰ ਮੁਸਲਮਾਨ , ਹਿੰਦੂ , ਸਿਖ ਇਕ ਪੰਗਤ ਵਿਚ ਬੈਠ ਕੇ ਲੰਗਰ ਛਕਣ ਤੇ ਸੰਗਤ ਕਰਨ ਓਹ ਭਲਾ ਕਿਸੇ ਮਜਹਬ ਦਾ ਵੇਰੀ ਕਿਵੈ ਹੋ ਸਕਦਾ ਹੈ 1 ਓਹ ਵਖਰੀ ਗਲ ਹੈ  ਕੀ ਉਸ ਵਕਤ ਜੋ ਜੁਲਮ ਕਰ ਰਹੇ ਸੀ ਇਤਫਾਕਨ ਮੁਸਲਮਾਨ ਸਨ 1  ਜੰਗਾਂ ਦੀ ਸ਼ੁਰੁਵਾਤ ਤਾਂ ਪਹਾੜੀ ਰਾਜੇ  , ਜੋ ਕੀ ਹਿੰਦੂ ਸਨ , ਉਨਾ ਤੋ ਹੋਈ , ਜਿਸ ਵਿਚ ਪੀਰ ਬੁਧੂ ਸ਼ਾਹ , ਜੋ ਕੀ ਇਕ ਨਾਮੀ ਮੁਸਲਮਾਨ ਫਕੀਰ ਸਨ   ਆਪਣੇ 700 ਮੁਰੀਦ  ਚਾਰ ਪੁਤਰ,  ਭਰਾ ਤੇ ਭਤੀਜਿਆਂ ਸਮੇਤ ਗੁਰੂ ਸਾਹਿਬ ਨਾਲ ਆ ਖੜੇ ਹੋਏ 1 ਗੁਰੂ ਸਾਹਿਬਾਨਾ ਨੇ ਲੋੜ ਪਈ ਤਾਂ  ਮੁਸਲਮਾਨਾ ਲਈ  ਮਸੀਤਾ ਵੀ  ਬਣਵਾਈਆਂ  1  ਬੰਦਾ ਬਹਾਦਰ ,  ਮਿਸਲਾਂ  ਤੇ ਮਹਾਰਾਜਾ ਰਣਜੀਤ ਸਿੰਘ  ਵਕਤ ਵੀ ਮਸੀਤਾਂ ਬਣੀਆ ਪਰ ਅਜ ਤਕ ਕਿਸੇ ਸਿਖ ਨੇ ਢਾਹੀਆਂ ਨਹੀਂ 1

ਕਹਿੰਦੇ ਹਨ ਕੀ  ਜਦੋਂ ਲਾਹੋਰ ਸੁਮਨ ਬੁਰਜ ਤੇ ਮਹਾਰਾਜਾ ਰਣਜੀਤ ਸਿੰਘ ਨੇ ਸ਼ਾਹ ਜ਼ਮਾਨ ਤੇ ਹਮਲਾ ਕੀਤਾ ਤਾਂ ਕਿਲੇ ਦੀ ਫਸੀਲ ਨੂੰ ਤੋੜਨ ਲਈ ਭੰਗੀ ਮਿਸਲ ਤੋ ਇਕ ਖਾਸ ਤੋਪ ਮੰਗਵਾਈ ਗਈ , ਜਿਸਦੇ 20-21 ਗੋਲਿਆਂ ਨਾਲ ਫਸੀਲ ਟੁਟਣੀ  ਸੀ 1 ਅਜੇ ਮਸਾਂ ਤਿੰਨ  ਕੁ ਗੋਲੇ ਚਲੇ ਸੀ ਤਾ ਤੋਪ ਦਾ ਇਕ ਪਹੀਆ ਟੁਟ ਗਿਆ 1 ਹਫੜਾ ਦਫੜੀ ਮਚ ਗਈ 1 ਨਾ  ਤੋਪ ਨੂੰ ਠੀਕ ਕਰਾਣ ਦਾ  ਵਕ਼ਤ ਸੀ ਨਾ ਸਹੂਲੀਅਤ 1 ਆਖਿਰ ਇਹ ਫੈਸਲਾ ਹੋਇਆ ਕਿ.ਵਾਰੀ ਵਾਰੀ ਇਕ ਇਕ ਫੌਜੀ ਆਪਣੇ ਕੰਧੇ ਤੋ ਪਹੀਏ ਦਾ ਕੰਮ ਚਲਾਵੇਗਾ 1 ਪਰ ਇਹ ਤਹਿ ਸੀ ਕੀ ਕੰਧਾ ਦੇਣ ਵਾਲਾ ਬੰਦਾ ਗੋਲਾ ਚਲਣ ਤੇ  ਤੂੰਬਾ ਤੂੰਬਾ  ਹੋ ਜਾਵੇਗਾ1 ਇਥੇ ਇਕ ਪਠਾਣਾ ਦਾ ਸੂਹਿਯਾ ਵੀ ਸੀ ਜੋ ਸਿਖ ਦਾ ਭੇਜ ਬਦਲ ਕੇ ਪਠਾਣਾ ਨੂੰ ਖਬਰ ਪਹੁਚੰਦਾ ਸੀ 1 ਹੀ ਟੁਟਣਾ , ਓਸਦਾ ਹਲ  ਤੇ  ਸਿੰਘਾ  ਦੇ ਸ਼ੋਰ ਸ਼ਰਾਬੇ ਦੀ ਅਵਾਜ਼  ਸੁਣ ਕੇ ਸੋਚਣ ਲਗਾ ਕੀ ਕਹਿਣਾ ਬੜਾ  ਅਸਾਨ ਹੈ ਪਰ ਜਦ ਕਰਨ ਦਾ ਵਕ਼ਤ ਆਇਆ ਤਾ ਭਗਦੜ ਮਚ ਗਈ ਹੈਸੋਚਦਾ ਸੋਚਦਾ ਓਹ ਉਸ ਥਾਂ ਤੇ ਪਹੁੰਚ ਗਿਆ ਜਿਥੇ ਸਿਖ ਆਪਸ ਵਿਚ ਲੜ ਰਹੇ ਸਨ ਇਸ ਕਰਕੇ ਕਿ ਹਿਲੇ  ਕੰਧਾ ਮੈ ਦਿਆਂਗਾ , ਹਿਲੇ  ਮੈ 1 ਦੇਖ ਕੇ ਹੈਰਾਨ ਹੋ ਗਿਆ ਅਖਾਂ ਤਰ ਹੋ ਗਈਆਂ 1 ਸਿਖਾਂ ਦਾ ਜੋਸ਼ ਦੇਖਕੇ  ਉਸਦਾ ਆਪਣਾ ਵੀ ਦਿਲ ਕਰ ਆਇਆ ਕੰਧਾ ਦੇਣ ਵਾਸਤੇ ਪਰ ਉਸਨੇ ਸੋਚਿਆ ਫਿਰ ਇਸ ਤਵਾਰੀਖ ਨੂੰ , ਇਨਾ ਦੀਆਂ ਕੁਰਬਾਨੀਆ ਨੂੰ ਕੋਣ ਲਿਖੇਗਾ.1 ਇਨੇ  ਨੂੰ ਸਿਖਾਂ ਦਾ ਜਥੇਦਾਰ ਆਇਆ 1 ਉਸਨੇ ਸਭ  ਨੂੰ ਚੁਪ ਕਰਾਇਆ ਤੇ ਪੁਛਿਆ ਕਿ ਤੁਹਾਡਾ ਜਥੇਦਾਰ ਕੋਣ ਹੈ ਸਿਖਾਂ ਨੇ ਕਿਹਾ ਕਿ ਤੁਸੀਂ ਤਾਂ ਉਸਨੇ ਕਿਹਾ ਕੀ ਪਹਿਲਾ ਹਕ ਮੇਰਾ ਹੈ ਕੰਧਾ ਦੇਣ ਦਾ 1 ਓਹ ਸਭ  ਤੋ ਅਗੇ ਖੜੇ ਗਿਆ ਤੇ ਉਸਦੇ ਪਿਛੇ 15-20 ਜਣਿਆ ਦੀ ਬਾਕੀ ਲਾਈਨ ਸੀ 1 ਇਹ ਸੀ ਸਿਖਾ ਦੀ ਸੋਚ  ਦਾ ਮਿਆਰ ਤੇ ਗੁਰੂ ਸਾਹਿਬ ਦੀ ਸ਼ਖਸ਼ੀਅਤ ਦਾ ਅਸਰ 1  1

ਸਾਰਾਗੜੀ ਦੀ ਲੜਾਈ ,ਜਿਸ ਚੋਕੀ ਤੇ ਸਿਰਫ 21 ਸਿਖ ,36 ਸਿਖ ਰੇਜ੍ਮੇਂਟ ਦੇ ਤਾਇਨਾਤ ਸੀ 10000-120000 ਪਠਾਣਾ ਨਾਲ ਸਵੇਰ ਤੋ ਸ਼ਾਮ ਤਕ ਮੁਕਾਬਲਾ ਕਰਦੇ ਕਰਦੇ ਸਹੀਦ ਹੋ ਗਏ ਪਰ ਆਪਣੇ ਜੀਂਦੇ-ਜੀ ਚੋਕੀ ਨਹੀਂ ਛਡੀ1 ਅੰਗਰੇਜਾਂ ਨੇ  ਉਸ ਵਕਤ ਦਾ ਸਭ ਤੋ ਉਚਾ ਸਨਮਾਨ ਇੰਡੀਅਨ ਆਰਡਰ ਆਫ ਮੇਰਿਟ ਸਾਰਾਗੜੀ  ਦੇ ਹਰ ਸਿਖ ਸਿਪਾਹੀ ਨੂੰ ਦਿਤਾ 1 ਇਹ ਸਿਪਾਹੀਆਂ ਦੇ ਪੂਰੇ  ਜਥੇ ਨੂੰ ਦੇਣ ਵਾਲਾ ਦੁਨਿਆ ਦੇ ਇਤਿਹਾਸ ਵਿਚ ਇਕੋ ਇਕ ਸਮੂਹਿਕ ਤੋਰ ਤੇ ਦਿਤਾ ਸਨਮਾਨ ਹੈ 1  hands off ਉਨ੍ਹਾ ਸਿਪਾਹੀਆਂ ਨੂੰ ਜਿਨ੍ਹਾ ਨੇ ਚਮਕੋਰ ਦੀ ਲੜਾਈ ਤੋਂ ਪ੍ਰੇਰਨਾ ਲੈਕੇ ਆਪਣੇ ਮੁਲਕ, ਆਪਣੇ ਦੇਸ਼ ਤੇ ਸਰਬਤ ਦੇ ਭਲੇ ਲਈ ਆਪਣੀਆਂ ਜਾਨਾਂ ਕੁਰਬਾਨ ਕੀਤੀਆਂ ਤੇ ਗੁਰੂ ਗੋਬਿੰਦ ਸਿੰਘ ਜੀ ਦੇ ਇਸ ਹੁਕਮ ਦੀ ਤਮੀਲ ਕਰਕੇ ਸਿਖੀ  ਦਾ ਮਾਣ ਰਖ ਲਿਆ 1

                  ਜਬ ਆਵ ਕੀ ਅਉਧ ਨਿਦਾਨ ਬਨੈ

                  ਅਤ ਹੀ ਰਨ ਮੈ ਤਬ ਜੂਝ ਮਰੋਂ !!

ਇਸ ਬਹਾਦਰੀ ਦੀ ਖਬਰ ਜਦ ਦੁਨੀਆ ਨੇ ਸੁਣੀ ਤਾਂ ਲੋਕ ਦੰਗ ਰਹਿ ਗਏ 1 ਬਰੀਟੇਨ ਨੇ ਆਪਣੀ ਸੰਸਦ ਦੀ ਕਾਰਵਾਈ ਰੋਕ ਕੇ ਖੜੇ ਹੋਕੇ ਸ਼ਹੀਦਾ ਨੂੰ ਨਮ-ਮਸਤਕ ਕੀਤਾ1 ਸਿਖ ਕੋਮ ਦਾ  ਇਹ ਗੋਰਵਮਈ ਇਤਿਹਾਸ ਅਜ ਫਰਾਂਸ ਤੇ ਪੂਰੇ  ਯਰੋਪ ਦੇ ਸਕੂਲਾਂ ਵਿਚ ਪੜਾਇਆ ਜਾਂਦਾ ਹੈ1  5 ਸਾਲ ਪਹਿਲਾਂ ਲੰਦਨ ਵਿਚ ਸਾਰਾਗੜੀ ਪੋਲੋ ਮੈਚ  ਕਰਵਾਇਆ ਗਿਆ , ਜਿਥੇ ਸਿਖਾਂ ਤੇ ਯੂ.ਕੇ  ਦੀ ਟੀਮ ਵਿਚਕਾਰ ਮੁਕਾਬਲਾ ਹੋਇਆ1  ਸ਼ਾਮ ਨੂੰ ਮਹਾਰਾਜਾ ਦਲੀਪ ਸਿੰਘ ਦੇ elevedan ਵਿਚ ਬਣੇ ਮਹਿਲ ਵਿਚ ਪਾਰਟੀ ਤੇ ਸਾਰਾਗੜੀ ਦੀ ਲੜਾਈ ਦੀ ਚਰਚਾ ਹੋਈ 1 ਪਰ ਅਫਸੋਸ ਕੀ ਹਿੰਦੁਸਤਾਨ ਵਿਚ ਬਹੁਤ ਘਟ ਲੋਕ ਇਸ ਲੜਾਈ ਬਾਰੇ ਜਾਣਦੇ  ਹਨ 1 

ਵਿਸ਼ਵ ਸੰਸਥਾ ਯੂ. ਐੱਨ. ਓ. ਦੀ ਕਲਚਰ ਤੇ ਵਿੱਦਿਆ ਬਾਰੇ ਬਣੀ ਸੰਸਥਾ ‘ਯੂਨੈਸਕੋ’ ਨੇ ਵਿਸ਼ਵ ਭਰ ਤੋਂ ਐਸੀਆਂ ਲੜਾਈਆਂ ਦੀ ਚੋਣ ਕੀਤੀ ਹੈ, ਜਿਨ੍ਹਾਂ ਵਿਚ ਸਭ ਤੋਂ ਵੱਧ ਸਮੂਹਿਕ ਬਹਾਦਰੀ ਦਿਖਾਈ ਗਈ ਹੈ। ਇਨ੍ਹਾਂ ਵੱਲੋਂ ਜੋ 6 ਲੜਾਈਆਂ ਚੁਣੀਆਂ ਗਈਆਂ ਹਨ, ਜਿਨ੍ਹਾ ਵਿਚੋ ਦੋ ਲੜਾਈਆਂ ਸਿਖਾਂ ਨਾਲ ਸੰਬੰਧਿਤ ਹਨ ਇਕ ਚਮਕੋਰ ਦੀ ਲੜਾਈ ਜਿਥੇ 40 ਸਿੰਘਾਂ ਨੇ ਮੁਗਲਾਂ ਦੀ  1000000ਦੀ ਫੌਜ਼ ਨਾਲ  ਮੁਕਾਬਲਾ ਕੀਤਾ ਤੇ ਦੂਸਰੀ 12 ਸਤੰਬਰ 1897 ਵਿਚ ਸਾਰਾਗੜ੍ਹੀ ਦੀ ਲੜਾਈ ਜਿਥੇ 10000 -12000 ਪਠਾਣਾ ਦੇ ਨਾਲ 21 ਸਿੰਘਾਂ ਨੇ ਮੁਕਾਬਲਾ ਕੀਤਾ ਤੇ ਪੂਰਾ ਦਿਨ,ਰਾਤ ਤਕ ਉਨ੍ਹਾ ਦਾ ਰਾਹ ਰੋਕੀ ਰਖਿਆ ਅਖੀਰ ਇਕ-ਇਕ ਕਰਕੇ ਲੜਦੇ ਲੜਦੇ  ਸਭ ਸ਼ਹੀਦ ਹੋ ਗਏ।
ਪਹਿਲੀ ਐਸੀ ਲੜਾਈ ਅੱਜ ਤੋਂ 2490 ਸਾਲ ਪਹਿਲਾਂ ਥਰਮੋਪਲੀ ਯੂਨਾਨ ਦੇਸ਼ ਵਿਚ ਹੋਈ ਸੀ, ਜਦੋਂ ਯੂਨਾਨ ਦੇ ਥੋੜ੍ਹੇ ਜਿਹੇ ਫੌਜੀ ਜਵਾਨਾਂ ਨੇ ਪਰਸ਼ੀਆ ਦੀ ਵੱਡੀ ਫੌਜ ਨੂੰ ਹਰਾ ਦਿੱਤਾ ਸੀ।

ਪਾਕਿਸਤਾਨ ਦੇ ਰਿਟਾਇਰਡ ਮੇਜਰ ਜਨਰਲ ਨੇ ਆਪਣੀ ਪੁਸਤਕ ਵਿਚ ਹਿੰਦ-ਪਾਕ ਜੰਗ ਬਾਰੇ ਲਿਖਿਆ ਹੈ 1 ਜਿਸ ਵਿਚ ਉਨ੍ਹਾ ਨੇ ਲਿਖਿਆ ਹੈ ਕਿ ਅਸਾਂ ਹੁਸੈਨੀ ਵਾਲਾ ਤੇ ਹਮਲਾ ਕਰ ਕੇ ਹਿੰਦੁਸਤਾਨ ਫੋਜ਼ ਨੂੰ ਮਿੰਟਾਂ ਵਿਚ ਬੜੀ ਦੂਰ ਤਕ ਧਕ ਦਿਤਾ 1 ਉਨ੍ਹਾ ਦੇ ਮੋਰਚੇ ਸਾਡੇ ਕਬਜ਼ੇ ਵਿਚ ਆ ਗਏ 1 ਭਾਰਤੀ ਫੋਜ਼ ਬੜੀ ਤੇਜੀ ਨਾਲ ਪਿਛੇ ਭਜੀ ਜਾ ਰਹੀ ਸੀ 1 ਸਾਡੀ ਫੋਜ਼ ਕੇਸਰੇ ਹਿੰਦ ਦੀ ਚੋਕੀ ਤਕ ਭਾਰਤੀ ਫੋਜ਼ ਨੂੰ ਪਿਛੇ ਧਕਦੀ ਧਕਦੀ ਪਹੁੰਚ ਗਈ 1 ਇਸ ਚੋਕੀ ਦੀ ਰਖਿਆ ਇਕ ਛੋਟੀ ਜਹੀ ਟੁਕੜੀ ਜੋ ਸਿਖ ਰੇਜ੍ਮੇਂਟ ਵਲੋਂ ਸੀ ਕਰ ਰਹੀ  ਸੀ 1 ਉਨ੍ਹਾ ਜਵਾਨਾ ਨੇ ਲੋਹੇ ਦੀ ਦੀਵਾਰ ਬਣ ਕੇ ਸਾਡਾ ਰਾਹ ਰੋਕ ਲਿਆ 1  “ਬੋਲੇ ਸੋ ਨਿਹਾਲ, ਸਤਿ ਸ੍ਰੀ  ਅਕਾਲ”  ਦੇ ਜੈਕਾਰੇ ਗਜਾ ਕੇ ਸਾਡੇ ਉਤੇ ਭੁਖੇ ਬਾਜਾਂ ਤੇ ਸ਼ੇਰਾਂ ਵਾਂਗ ਟੁਟ ਪਏ 1 ਬੜੀ ਖੋਫਨਾਕ ਲੜਾਈ ਸੀ ਇਹ 1 ਲੜਦੇ ਲੜਦੇ ਸਿਖ ਆਹਮੋ-ਸਾਹਮਣੇ ਹਥਾਂ ਦੀ ਲੜਾਈ ਤਕ ਪਹੁੰਚ ਗਏ1 ਨਾਹਰਿਆਂ ਨਾਲ ਆਕਾਸ਼ ਗੂੰਜ ਉਠਿਆ 1 ਉਨ੍ਹਾ ਨੇ ਇਤਨੀ ਬਹਾਦਰੀ ਦਿਖਾਈ ਕੀ ਸਾਡੇ ਸਾਰੇ ਅਰਮਾਨ ਮਿਟੀ ਵਿਚ ਮਿਲ ਗਏ 1 ਸਾਡੇ ਜਵਾਨਾ ਤੇ ਅਫਸਰਾਂ ਦੇ ਮਾਰੇ ਜਾਣ ਦੀ ਗਿਣਤੀ ਨਹੀ ਸੀ ਕੀਤੀ ਜਾ ਸਕਦੀ 1 ਮਿਠੀ ਭਰ ਸਿਖਾਂ ਦਾ ਹੋਸਲਾ ਦੇਖ ਕੇ ਅਸੀਂ ਹਕੇ ਬਕੇ ਰਹਿ ਗਏ 1 ਜਦੋਂ ਸਾਡੀ ਪਕੀ ਪੋਸਟ ਜੋ ਤਿੰਨ ਮਨਜਲਾ ਸੀ ਤੇ ਕਬਜਾ ਹੋ ਗਿਆ ਤੇ ਉਹ ਛਤ ਤੇ ਚੜਕੇ ਸਾਰੀ ਰਾਤ ਜੈਕਾਰਿਆਂ ਦੇ ਨਾਲ ਸਾਡੇ ਉਤੇ ਗੋਲੀਆਂ ਦਾ ਮੀਂਹ ਵਰਸਾਂਦੇ ਰਹੇ 1 ਮੁਠੀ  ਭਰ ਸਿਖ ਲੜਦੇ ਲੜੇ ਸ਼ਹੀਦ ਹੋ ਗਏ 1  ਇਨੇ ਚਿਰ ਨੂੰ ਜੈਕਾਰਿਆ ਦੀ ਅਵਾਜ਼ ਸੁਣ ਕੇ ਸਿਖ ਰੇਜ੍ਮੇਂਟ ਉਥੇ ਪਹੁੰਚ ਗਈ 1 ਉਨ੍ਹਾ ਨੇ ਤੋਪਖਾਨੇ ਨਾਲ ਸਾਡੇ ਸਾਰੇ ਟੈੰਕ ਨਸ਼ਟ ਕਰ ਦਿਤੇ1 ਸਾਡੇ ਹੋਸਲੇ ਪਸਤ ਹੋ ਗਏ 1

ਇਸ ਤਰਹ ਸਾਡੇ ਨਾਲ ਬੰਗਲਾ ਦੇਸ਼ ਵਿਚ ਵੀ ਹੋਇਆ 1 ਜੈਸੂਰ ਦੀ ਲੜਾਈ ਵਿਚ ਸਿਖਾਂ ਨੇ ਸਾਡੇ ਨਾਲ ਉਹ ਟਕਰ ਲਈ ਕੀ ਕਮਰ ਟੁਟ ਗਈ 1 ਇਹੀ ਮਤਲਬ ਸਿਖ ਹੀ ਵਡਾ ਕਰਨ ਸੀ ਸਾਡੀ ਹਾਰ ਦੇ 1

ਕਰਨਲ ਲਾਈਨਜ਼ ਫ਼ਰਜੰਦੇ ਇਕ ਸਜਣ ਨੂੰ ਆਪਬੀਤੀ ਸੁਣਾ ਰਹੇ ਸਨ1  ਜਿਤਨੇ ਸਿਖ ਬਹਾਦਰ ਹਨ ਉਤਨੇ ਹੀ ਦਿਲਦਰ ਵੀ ਹਨ1 ” ਇਕ ਵਾਰੀ ਰੇਲਗਡੀ ਵਿਚ  ਮੈਂ ਅਮ੍ਰਿਤਸਰ ਜਾ ਰਿਹਾ ਸੀ 1 ਰਾਤ ਨੂੰ ਖੂਬ ਠੰਡ ਸੀ 1 ਇਕ ਪਿੰਡ ਦਾ ਸਿਖ ਮੇਰੇ ਨਾਲ ਦੀ ਸੀਟ ਤੇ  ਬੈਠਾ  ਹੋਇਆ ਸੀ ਉਸਨੇ ਮੈਨੂੰ  ਆਪਣਾ ਕੰਬਲ ਪੈਸ਼ ਕੀਤਾ1  ਇਹ ਸੋਚ ਕੇ ਕਿ ਉਹ ਆਪ ਸਾਰੀ ਰਾਤ ਪਾਲੇ ਵਿਚ ਬੈਠਾ ਰਹੇਗਾ,ਨਾਂਹ ਕਰ ਦਿਤੀ 1 ਜਦ ਮੈਨੂ ਨੀਂਦ ਆ ਗਈ ਉਸਨੇ ਆਪਣਾ ਕੰਬਲ ਮੇਰੇ ਤੇ ਪਾ ਦਿਤਾ 1 ਸਵੇਰੇ ਜਦ ਮੈ ਉਠਿਆ ਤੇ ਉਹ ਹਲਕਾ ਹਲਕਾ ਮੁਸਕਰਾ ਰਿਹਾ ਸੀ ਤੇ ਮੈਂ ਇਹ ਸੋਚ ਰਿਹਾ ਸੀ ਕੀ ਇਨ੍ਹਾ ਲੋਕਾਂ ਵਿਚ ਦੂਸਰੇ ਲਈ ਹਮਦਰਦੀ ਕੁਟ ਕੁਟ ਕੇ ਭਰੀ ਹੋਈ ਹੈ 1 ਜਦ ਮੈਂ ਅਮ੍ਰਿਤਸਰ ਪਹੁੰਚਿਆ ਉਥੇ ਪ੍ਰਬੰਧਕਾਂ ਨੇ ਜੋ  ਮੇਰੇ ਬੜਾ ਸਤਕਾਰ ਕੀਤਾ, ਲੰਗਰ ਛਕਾਇਆ , ਰਹਿਣ ਨੂੰ ਕਮਰਾ ਦਿਤਾ 1 ਮੈ ਗੁਰਬਾਣੀ ਦਾ ਕੀਰਤਨ ਸੁਣਿਆ 1  ਸਿਖਾਂ ਤੋਂ ਮੈਂ ਬਹੁਤ ਪਰਭਾਵਿਤ ਹੋਇਆ 1

                       ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ

Print Friendly, PDF & Email

Nirmal Anand

Add comment

Translate »