ਸਾਰਾਗੜੀ ਦੀ ਲੜਾਈ ਦੁਨਿਆ ਦੀ ਇਕੋ ਇਕ ਲੜਾਈ ਹੈ ਜਿਸ ਵਿਚ ਸਾਰੇ ਦੇ ਸਾਰੇ ਸਿਪਾਹੀਆਂ ਨੂੰ ਇਕ ਵਕਤ, ਉਸ ਵਕਤ ਦਾ ਸਭ ਤੋ ਉਚਾ ਮੇਡਲ ਇੰਡੀਅਨ ਆਰਡਰ ਆਫ ਮੈਰਿਟ ( indian order of merit ) ਜੋ ਅਜਕਲ ਦੇ ਪਰਮ-ਵੀਰ ਚਕਰ ਦੇ ਬਰਾਬਰ ਹੈ ਦਿਤਾ ਗਿਆ1
ਜਿਨ੍ਹਾ ਦੇਸ਼ ਖਾਤਰ ਜਾਨਾਂ ਵਾਰੀਆਂ ਨੇ ਉਨ੍ਹਾ ਜਾਂ-ਨਿਸਾਰਾਂ ਦੀ ਗਲ ਕਰੀਏ
ਹੋਏ ਸਾਰੇ ਦੇ ਸਾਰੇ ਸ਼ਹੀਦ ਜਿਹੜੇ ਉਨ੍ਹਾ ਇਕੀ ਸਰਦਾਰਾਂ ਦੀ ਗਲ ਕਰੀਏ- you tube
ਚਮਕੋਰ ਤੇ ਸਾਰਾਗੜੀ ਦੀਆਂ ਇਹ ਕਚੀਆਂ ਗੜੀਆਂ ਪੱਕੇ ਤੋਰ ਤੇ ਇਤਿਹਾਸ ਦੇ ਪੰਨਿਆਂ ਵਿਚ ਆਪਣੀ ਡੂੰਘੀ ਛਾਪ ਛੋੜ ਗਈਆਂ ਹਨ ਕਿਸੇ ਕਵੀ ਨੇ ਆਪਣੇ ਜਜਬਾਤਾਂ ਰਾਹੀਂ ਸਾਰਾਗੜ੍ਹੀ ਤੇ ਉਸ ਵਿਚ ਤਾਇਨਾਤ ਫੋਜੀਆਂ ਦੀ ਦਲੇਰੀ ਤੇ ਸੂਰਬੀਰਤਾ ਦਾ ਚਿਤਰਣ ਕੀਤਾ ਹੈ 1
ਮੈਂ ਕਚੀ ਗੜ੍ਹੀ ਸਰਹਦ ਦੀ ਜੋ ਵਿਚ ਵਜੀਰਸਤਾਨ
ਉਥੇ ਪਲਟਣ ਕੋਈ ਨਾ ਠਹਿਰਦੀ ਬਸ ਜਾਵਣ ਤੇ ਮੁੜ ਆਣ
ਫਿਰ ਪਲਟਣ 36 ਨੰਬਰੀ ਪਹੁੰਚੀ ਵਿਚ ਮੈਦਾਨ
ਉਹ ਛੇ ਛੇ ਫੁਟ ਦੇ ਸੂਰਮੇ ਜਿਨ੍ਹਾ ਬੰਨੀ ਸਿਰ ਦਸਤਾਰ
ਮਹਾਰਾਜਾ ਰਣਜੀਤ ਸਿੰਘ ਨੇ ਖਾਲਸਾ ਰਾਜ ਦੀਆਂ ਸਰਹਦਾਂ ਅਫਗਾਨਿਸਤਾਨ, ਚੀਨ,ਤੇ ਲਦਾਖ ਤਕ ਪੁਚਾ ਦਿਤੀਆਂ ਸੀ 1 ਅਫਗਾਨਿਸਤਾਨ ਦੀ ਸਰਹਦ ਤੇ ਉਸਨੇ ਫੌਜ਼ ਦੀ ਸੁਰਖਿਆ ਲਈ ਦੋ ਕਿਲੇ ਬਣਵਾਏ ਸੀ ਲੋਕਹਾਰਟ ਤੇ ਕਿਲਾ ਗੁਲਿਸਤਾਨ 1 ਰਣਜੀਤ ਸਿੰਘ ਦੀ ਮੋਤ ਤੋਂ ਬਾਅਦ ਕੋਈ ਯੋਗ ਵਾਰਿਸ ਨਾ ਹੋਣ ਕਰਕੇ ਤੇ ਡੋਗਰਿਆਂ ਦੀ ਬਦਨੀਤੀ ਕਾਰਣ ਪੰਜਾਬ ਤੇ ਅੰਗਰੇਜ਼ ਕਾਬਜ਼ ਹੋ ਗਏ 1
1839 ਵਿਚ ਭਾਵੇਂ ਅੰਗਰੇਜਾਂ ਨੇ ਅਫਗਾਨਿਸਤਾਨ ਤੇ ਕਬਜਾ ਕਰ ਲਿਆ ਸੀ ਪਰ ਜਲਦੀ ਹੀ ਹਜ਼ਾਰਾਂ ਫੌਜੀ ਮਰਵਾ ਕੇ ਵਾਪਸ ਆ ਗਏ 1 ਫਿਰ ਲੰਬੇ ਸਮੇਂ ਬਾਅਦ 1878 ਵਿਚ ਸਿਖਾਂ ਦੀ ਮਦਤ ਨਾਲ ਉਨ੍ਹਾ ਨੇ ਅਫਗਾਨਿਸਤਾਨ ਤੇ ਦੁਬਾਰਾ ਕਬਜਾ ਕੀਤਾ1 ਸਿਖਾਂ ਦੀ ਬਹਾਦਰੀ ਨੂੰ ਉਨ੍ਹਾ ਨੇ ਬਹੁਤ ਨੇੜਿਓਂ ਦੇਖਿਆ ਸੀ 1 ਉਨ੍ਹਾ ਨੂੰ ਇਸ ਗਲ ਦੀ ਤਾਂ ਸਮਝ ਆ ਗਈ ਸੀ ਕਿ ਸਖਤ ਜਾਨ ਪਠਾਣਾ ਨਾਲ ਮੁਕਾਬਲਾ ਸਿਖਾਂ ਦੀ ਮਦਤ ਬਗੈਰ ਨਹੀਂ ਕੀਤਾ ਜਾ ਸਕਦਾ 1 ਇਸ ਲਈ 23 ਮਾਰਚ 1887 ਵਿਚ Lt. Col. Jim Cook. ਦੀ ਕਮਾਂਡ ਹੇਠਾਂ ਜਲੰਧਰ ਛਾਵਨੀ ਵਿਖੇ 36 ਸਿਖ ਰੇਜਮੈਂਟ ਸਥਾਪਿਤ ਕੀਤੀ ਗਈ 1
ਜਨਵਰੀ 1897 ਵਿਚ ਕੈਪਟਨ H.R.Holmes ਨੇ Lt.General John Houghton ਦੀ ਕਮਾਨ ਹੇਠ ਇਸ 36 ਸਿਖ ਰੈਜਮੇਂਟ ਨੂੰ ਪਿਸ਼ਾਵਰ ਭੇਜ ਦਿਤਾ ਗਿਆ ਜਿਥੇ ਇਨ੍ਹਾ ਨੇ ਅਫਗਾਨਿਸਤਾਨ ਵਿਚ ਸਮਾਣਾ ਦੇ ਕਿਲਿਆਂ ਦਾ ਚਾਰਜ ਸੰਭਾਲ ਲਿਆ 1 ਕਿਲਾ ਲੋਕਹਾਰਡ ਜੋ 6496 ਫੁਟ ਦੀ ਉਚਾਈ ਤੇ ਸੀ, ਜੋਨ ਹਾਰਟੇਨਡ ਦੀ ਕਮਾਂਡ ਹੇਠ 168 ਸਿਪਾਹੀ ਤਾਇਨਾਤ ਕਰ ਦਿਤੇ ਗਏ 1 ਕਿਲਾ ਗੁਲਿਸਤਾਨ ਜਿਸਦੀ ਉਚਾਈ 6152 ਫੁਟ ਸੀ ,ਕੈਪਟਨ ਗੋਰ੍ਡਨ ਦੀ ਕਮਾਂਡ ਹੇਠ 175 ਸਿਪਾਹੀ ਤਾਇਨਾਤ ਕੀਤੇ ਗਏ 1 ਪੰਜ ਚੋਕੀਆਂ ,ਥਾਰ, ਸੰਗਰ,ਸਤੋ, ਕਰਾਗ ਅਤੇ ਸਾਰਾਗੜੀ ਜਿਸ ਉਤੇ ਹਰ ਚੋਕੀ ਤੇ 20 -25 ਸਿਖ ਸਿਪਾਹੀਆਂ ਨੂੰ ਤਾਇਨਾਤ ਕਰ ਦਿਤਾ1 ਇਥੇ 36 ਸਿਖ ਰਜਮੈਂਟ ਦੇ 21 ਸਿਖ ਸੈਨਿਕ ਤਾਇਨਾਤ ਸੀ 1 ਇਹ ਰਣਜੀਤ ਸਿੰਘ ਦੇ ਵਕਤ ਦੋ ਬਣਾਏ ਦੋ ਕਿਲਿਆਂ ਦੇ ਵਿਚਕਾਰ ਸੈਨਿਕਾਂ ਦੀ ਚੋਕੀ ਸੀ ਜੋ ਸਾਰਾਗੜ੍ਹੀ ਦੇ ਨਾਮ ਤੇ ਜਾਣੀ ਜਾਂਦੀ ਸੀ 1 ਇਨ੍ਹਾਂ ਕਿਲਿਆਂ ਤੇ ਅਫਗਾਨੀਆਂ ਦੀ ਕਦ ਤੋਂ ਨਜਰ ਸੀ ਤੇ ਇਸ ਨੂੰ ਜਿਤਣ ਵਾਸਤੇ ਇਨ੍ਹਾ ਨੇ ਕਿਲਿਆਂ ਤੇ ਕਈ ਵਾਰੀ ਹਮਲੇ ਵੀ ਕੀਤੇ 1 ਪਰ ਹਮੇਸ਼ਾ ਹੀ ਇਸ ਰੈਜਮੇੰਟ ਦੇ ਬਹਾਦਰ ਸਿਪਾਹੀਆਂ ਨੇ ਇਨ੍ਹਾ ਨੂੰ ਖਦੇੜ ਦਿਤਾ1
ਸਾਰਾਗੜੀ ਇਨ੍ਹਾ ਦੋ ਕਿਲਿਆਂ ਦੇ ਵਿਚਕਾਰ ਉਹ ਚੋਕੀ ਸੀ, ਜਿਥੋਂ ਇਨ੍ਹਾ ਦੋਨੋ ਕਿਲਿਆਂ ਨਾਲ ਬੜੀ ਆਸਾਨੀ ਨਾਲ ਸੰਪਰਕ ਕੀਤਾ ਜਾ ਸਕਦਾ ਸੀ1 ਇਸ ਕਿਲੇ ਤੇ ਫ਼ਰਵਰੀ 1891 ਵਿਚ ਪੰਜਾਬ ਇੰਨਫੇਨਟਰੀ ਦੇ ਕਰਨਲ ਬਰੂਸ ਦੀ ਕਮਾਂਡ ਹੇਠ 150 ਸਿੰਘਾਂ ਦੀ ਟੁਕੜੀ ਨੇ ਜਿਤ ਹਾਸਲ ਕਰਕੇ ਕਬਜਾ ਕਰ ਲਿਆਸੀ ਜਿਸਦੇ ਵਿਰੋਧ ਵਿਚ ਪਠਾਣਾਂ ਨੇ ਮਾਰਚ ਵਿਚ ਫਿਰ ਹਮਲਾ 1 ਜਿਸ ਵਿਚ 2 ਸਿਖ ਦੀਵਾਨ ਸਿੰਘ ਤੇ ਜੈਮਲ ਸਿੰਘ ਨੇ ਬੜੀ ਦਲੇਰੀ ਨਾਲ ਮੁਕਾਬਲਾ ਕੀਤਾ ਤੇ 300 ਪਠਾਣਾ ਨੂੰ ਮਾਰ ਕੇ ਸ਼ਹੀਦ ਹੋ ਗਏ ਪਰ ਪਠਾਣਾ ਦਾ ਕਬਜਾ ਨਹੀਂ ਹੋਣ ਦਿਤਾ 1 ਇਨ੍ਹਾ ਦੋਨੋ ਸਿਖਾਂ ਨੂੰ ਵੀ ਉਸ ਵੇਲੇ ਦਾ ਸਭ ਤੋ ਉਚਾ ਸ਼ਹੀਦੀ ਸਨਮਾਨ indian order of merit ਦਿਤਾ ਗਿਆ ਸੀ 1
ਇਸਤਰ੍ਹਾਂ ਬਾਰ ਬਾਰ ਹਾਰਾਂ ਤੋ ਦੁਖੀ ਹੋਕੇ ਤਕਰੀਬਨ 50 ਕਬੀਲਿਆਂ ਨੇ ਇਕ ਸਾਂਝੀ ਬੈਠਕ ਕੀਤੀ ਜਿਸ ਨੂੰ ਲੋਹਿਆ ਜਿਗਾਹ ਆਖਦੇ ਹਨ ਜਿਸ ਵਿਚ ਫੈਸਲਾ ਹੋਇਆ ਕੀ ਜੋ ਮਰਜ਼ੀ ਹੋਵੇ ਹਮਲਾ ਕਰਕੇ ਅੰਗਰੇਜਾਂ ਨੂੰ ਅਫਗਾਨਿਸਤਾਨ ਤੋ ਕਢਣਾ ਹੈ 1 ਇਸ ਆਪਸੀ ਇਕਰਾਰਨਾਮੇ ਦੇ ਅਧੀਨ 24 ਅੱਗਸਤ ਤੋ ਲੈਕੇ 11 ਸਤੰਬਰ 1897 ਦਰਿਮਿਆਨ ਹੋਈਆਂ ਵਖ ਵਖ ਲੜਾਈਆਂ ਵਿਚ ਪਠਾਣਾਂ ਨੂੰ ਹਰ ਵਾਰੀ ਹਾਰ ਦਾ ਮੂੰਹ ਦੇਖਣਾ ਪਿਆ ਜਿਸਦਾ ਵਡਾ ਕਾਰਨ ਸੀ, ਸਾਰਾਗੜੀ ਦੀ ਚੋਕੀ ਹਮਲਿਆਂ ਦੀ ਜਾਣਕਾਰੀ ਬਾਕੀ ਕਿਲਿਆਂ ਵਿਚ ਬੈਠੇ ਸਿਪਾਹੀਆਂ ਨੂੰ ਪੁਚਾ ਦਿੰਦੀ ਸੀ 1
ਇਨ੍ਹਾਂ ਕਿਲਿਆਂ ਤੇ ਹਮਲਿਆਂ ਦੀ ਨਾਕਾਮਯਾਬੀ ਦੇਖ ਕੇ ਕਬੀਲਿਆਂ ਨੇ ਕਿਲਿਆਂ ਦਾ ਆਪਸੀ ਸੰਪਰਕ ਤੋੜਨ ਲਈ ਸਾਰਾਗੜ੍ਹੀ ਦੀ ਅਹਿਮ ਪੋਸਟ ਜਿਥੇ ਜਵਾਨਾਂ ਦੀ ਗਿਣਤੀ ਬੜੀ ਥੋੜੀ ਸੀ ਹਮਲਾ ਕਰਨ ਦਾ ਫੈਸਲਾ ਕੀਤਾ1 12 ਸਤੰਬਰ 1897 ਅਫਗਾਨੀਆਂ ਦੇ ਸਾਰੇ ਕਬੀਲਿਆਂ ਨੇ ਮਿਲਕੇ ਤਕਰੀਬਨ 10-15 ਹਜ਼ਾਰ ਫੌਜ਼ ਨਾਲ ਸਾਰਾਗੜੀ ਦੀ ਚੋਕੀ ਨੂੰ ਚਾਰੋਂ ਪਾਸਿਆਂ ਤੋਂ ਘੇਰ ਲਿਆ , 5000 ਪਠਾਣਾ ਨੇ ਕਿਲੇ ਗੁਲਿਸਤਾਂ ਦੇ ਆਸ ਪਾਸ ਘੇਰਾ ਪਾ ਲਿਆ ਤੇ 1000 ਪਠਾਨ ਸਭ ਰਸਤਿਆਂ ਤੇ ਤਾਇਨਾਤ ਕੀਤੇ ਗਏ ਤਾਂਕਿ ਕਿਤੋਂ ਵੀ ਕੋਈ ਮਦਤ ਨਾ ਆ ਸਕੇ 1 ਉਸ ਵੇਲੇ ਸਾਰਾਗੜ੍ਹੀ ਦੀ ਚੋਕੀ ਵਿਚ ਸਿਰਫ 21 ਜਵਾਨ ਸਨ 1 ਮਾਰਕੀਨੀ ਰਾਈਫਲਾਂ ਜੋ ਭਾਰੀਆਂ ਸਨ ਤੇ ਲਗਾਤਾਰ ਚਲਣ ਨਾਲ ਗਰਮ ਹੋ ਜਾਂਦੀਆਂ ਤੇ ਗੋਲੀਆਂ ਵਿਚ ਹੀ ਫਸ ਜਾਂਦੀਆਂ ਸਨ1 400 ਸੋ ਗੋਲੀਆਂ ਤੇ ਬੰਦੂਕਾ ਤੇ ਲਗਣ ਵਾਲੀਆਂ ਛੁਰੀਆਂ ਸਨ 1
ਇਕ ਨੋਜਵਾਨ ਸਿਪਾਹੀ ਬਹਾਦਰ ਸਿੰਘ ਦੀ ਅਗਵਾਈ ਹੇਠ ਸਿੰਘਾਂ ਨੇ ਇਨ੍ਹਾ ਨੂੰ ਕੜੀ ਟਕਰ ਦਿਤੀ1 ਦੁਸ਼ਮਨ ਦਿਲ ਦਹਿਲਾਣ ਵਾਲਿਆਂ ਚੀਕਾਂ ਨਾਲ ਇਕ ਵਾਰੀ ਨਠ ਣ ਤੇ ਮਜਬੂਰ ਹੋ ਗਿਆ ਪਰ ਫਿਰ ਹਿਮੰਤ ਕਰਕੇ ਵਾਪਸ ਆ ਗਿਆ 1 ਜੀਓੰ ਜੀਓੰ ਲੜਾਈ ਵਧਦੀ ਜਾਂਦੇ ਸੈਂਕੜੇ ਦੇ ਹਿਸਾਬ ਨਾਲ ਪਠਾਨ ਮਰਦੇ ਜਾਂਦੇ 1 ਇਧਰ ਆਪਣੇ ਜਾਂ-ਬਾਜ਼ ਸਿਪਾਹੀ ਵੀ ਘਟਦੇ ਜਾਂਦੇ1 ਸਿਗਨਲ ਮੈਨ ਗੁਰਮੁਖ ਸਿੰਘ ਇਥੋਂ ਦੇ ਹਾਲਤ ਕਿਲਿਆਂ ਵਿਚ ਭੇਜਦਾ ਜਾਂਦਾ ਤੇ ਕਮਾਂਡਰ ਨੂੰ ਫੌਜਾਂ ਭੇਜਣ ਦਾ ਸੰਕੇਤ ਵੀ ਦਿਤਾ 1 ਪਰ ਜਵਾਬ ਵਿਚ ਉਨ੍ਹਾ ਨੇ ਦਸਿਆ ਕਿ ਇਸ ਵਕਤ ਫੌਜ਼ ਨਹੀਂ ਭੇਜੀ ਜਾ ਸਕਦੀ ਕਿਓਂਕਿ ਚੋਕੀ ਚੋਹਾਂ ਪਾਸਿਆਂ ਤੋ ਅਫਗਾਨੀ ਫੋਜਾਂ ਨਾਲ ਘਿਰੀ ਹੋਈ ਹੈ 1 ਤੁਸੀਂ ਆਪਣੀ ਜਾਨ ਬਚਾਉਣ ਲਈ ਕਿਤੇ ਸੁਰਖੀਅਤ ਥਾਂ ਤੇ ਨਿਕਲ ਸਕਦੇ ਹੋ ਤਾਂ ਨਿਕਲ ਜਾਉ ਨਹੀਂ ਤਾਂ ਆਤਮ ਸਮਰਪਣ ਕਰ ਦਿਓ 1 ਗੁਰੂ ਗੋਬਿੰਦ ਸਿੰਘ ਦੇ ਸਿਖਾਂ ਨੂੰ ਕਦ ਮਨਜ਼ੂਰ ਸੀ ਕਾਇਰਾਂ ਵਾਂਗ ਨਸਣ ਜਾਂ ਅਫਗਾਨੀਆਂ ਅਗੇ ਖੁਟਨੇ ਟੇਕਣਾ ਦਾ 1 ਸਿਖਾਂ ਨੇ ਗੁਰੂ ਗੋਬਿੰਦ ਸਿੰਘ ਜੀ ਦੀ ਚਮਕੋਰ ਦੀ ਲੜਾਈ ਯਾਦ ਕੀਤੀ ਜਿਥੇ 40 ਸਿਖਾਂ ਨੇ 10 ਲਖ ਦੀ ਫੋਜ਼ ਨਾਲ ਮੁਕਾਬਲਾ ਕੀਤਾ 1 ਸੋ ਲੜ ਕੇ ਸ਼ਹੀਦ ਹੋਣ ਦਾ ਫੈਸਲਾ ਹੋਇਆ 1
ਜਰਾ ਸੋਚੋ 1971ਵਿਚ ਹਿੰਦੁਸਤਾਨ ਤੇ ਪਾਕਿਸਤਾਨ ਦੀ ਜੰਗ ,ਜਿਸ ਵਿਚ ਜਨਰਲ ਨਿਆਜ਼ੀ ਦੀ ਕਮਾਂਡ ਹੇਠ 93000 ਪਾਕਿਸਤਾਨ ਦੇ ਸਿਪਾਹੀਆਂ ਨੇ ਇਕ ਸਿਖ ਜਰਨੈਲ ਅਰੋੜਾ(General Arora) ਦੇ ਸਾਮਣੇ ਹਥਿਆਰ ਸੁਟ ਦਿਤੇ ਤਾਕਿ 93000 ਸਿਪਾਹੀਆਂ ਦੀਆਂ ਜਾਨਾਂ ਬਚ ਸਕਣ 1 ਬਲਿਹਾਰ ਜਾਈਏ ਇਨ੍ਹਾ ਗੁਰੂ ਦੇ ਸਿਖਾਂ ਤੋਂ ਜਿਨ੍ਹਾ ਨੇ ਗਿਣਤੀ ਦੇ ਸਿਰਫ 21 ਸਿਪਾਹੀ ਹੁੰਦਿਆਂ, ਮੋਤ ਨੂੰ ਸਾਮਣੇ ਦੇਖਦਿਆਂ ਜਿਸ ਬਹਾਦਰੀ ਨਾਲ ਹਵਲਦਾਰ ਈਸ਼ਰ ਸਿੰਘ ਦੀ ਅਗਵਾਈ ਹੇਠ ਹਥਿਆਰ ਸੁਟਣ ਤੋ ਇਨਕਾਰ ਕਰਦਿਆਂ ਜੂਝ ਕੇ ਮਰਨ ਦਾ ਫੈਸਲਾ ਕਰ ਲਿਆ,ਇਹ ਇਕ ਆਪਣੇ ਆਪ ਵਿਚ ਇਕ ਮਿਸਾਲ ਹੈ 1 ਇਨ੍ਹਾ ਵਿਚ ਤਿੰਨ ਸਿਖਾਂ ਦੀ ਉਮਰ 38-40 ਸਾਲ ਦੇ ਦਰਮਿਆਨ ,10 ਸਿਖ 27-30 ਸਾਲ ਦੀ ਉਮਰ ਦੇ ਸੀ ਤੇ ਬਾਕੀ ਸਾਰੇ 23-26 ਸਾਲ ਦੇ ਉਮਰ ਦੇ ਸਨ ਜਿਨ੍ਹਾ ਨੇ ਪੰਥ ਦੇ ਵਾਲੀ ਸ੍ਰੀ ਗੋਬੰਦ ਸਿੰਘ ਜੀ ਅਗੇ ਅਰਦਾਸ ਕਰਕੇ ਅੰਤਿਮ ਸੁਆਸਾਂ ਤਕ ਲੜਨ ਦੀ ਕਸਮ ਖਾਧੀ 1
ਸਵੇਰੇ ਅਠ ਵਜੇ ਤਕ ਗੜੀ ਨੂੰ ਘੇਰਾ ਪੈ ਚੁਕਾ ਸੀ 1 ਹਵਲਦਾਰ ਈਸ਼ਰ ਸਿੰਘ ਨੇ ਤਿੰਨ ਜਥੇ ਬਣਾ ਦਿਤੇ 1 ਆਪਣੇ ਨਾਲ ਪੰਜ ਸਿਖ ਲੇਕੇ ਚੋਕੀ ਦਾ ਮੁਖ ਦਰਵਾਜਾ ਮੋਰਚਾ ਬਣਾ ਕੇ ਮਲ ਲਿਆ ਦੂਸਰੇ ਜਥੇ ਵਿਚ ਲੈੰਸ ਨਾਇਕ ਲਾਲ ਸਿੰਘ ਸਿੰਘਾਂ ਦੇ ਨਾਲ ਸਜੇ ਪਾਸੇ ਤੇ ਤੀਸਰਾ ਜਥਾ ਨਾਇਕ ਚੰਦਾ ਸਿੰਘ ਦੀ ਅਗਵਾਈ ਹੇਠ ਪੰਜ ਸਿੰਘਾਂ ਨੇ ਮੋਰਚਾ ਬੰਨ ਲਿਆ 1 ਇਨ੍ਹਾ ਸਾਰਿਆਂ ਵਿਚੋਂ ਹਰਨਾਮ ਸਿੰਘ ਪਾਣੀ ਪਿਲਾਉਣ ਤੇ ਮਰਹਮ-ਪਟੀ ਦੀ ਸੇਵਾ ਸੰਭਾਲ ਕਰ ਰਿਹਾ ਸੀ 1 ਫੋਜ਼ ਦੇ ਕਮਾਂਡਰ ਨੂੰ ਸਾਰੇ ਹਾਲਾਤਾਂ ਤੋ ਜਾਣੂ ਕਰਵਾਇਆ ਗਿਆ 1 ਉਸਨੇ ਕਿਹਾ, ” ਅਸੀਂ ਪੂਰੇ ਜਤਨ ਕਰ ਰਹੇਂ ਹਾਂ ਪਰ ਅਫਗਾਨੀਆਂ ਦਾ ਸਾਰੇ ਪਾਸਿਓਂ ਘੇਰਾ ਹੋਣ ਕਰਕੇ ਅਸੀਂ ਤੁਹਾਡੇ ਤਕ ਮਦਤ ਲੈਕੇ ਨਹੀਂ ਪਹੁੰਚ ਪਾ ਰਹੇ 1 ਤੁਸੀਂ ਆਪਣੀਆਂ ਜਾਨਾਂ ਬਚਾਣੀਆਂ ਚਾਹੋ ਤਾਂ ਆਤਮ-ਸੰਮਰਪਣ ਕਰ ਸਕਦੇ ਹੋ1 ਪਰ ਗੁਰੂ ਕੇ ਸਿਖਾਂ ਨੇ ਕਦ ਆਪਣੀਆਂ ਜਾਨਾ ਦੀ ਪ੍ਰਵਾਹ ਕੀਤੀ ਸੀ, ,ਅੰਤਮ ਸੁਆਸਾਂ ਤਕ ਲੜਨ ਦਾ ਫੈਸਲਾ ਕਰ ਲਿਆ 1 ਬਾਦਸ਼ਾਹ ਜੋ ਪਠਾਣਾ ਦਾ ਲੀਡਰ ਸੀ ਸਿਖਾਂ ਨੂੰ ਕੀਮਤੀ ਤੋਫੇ ਤੇ ਸੁਰਖਿਅਤ ਲਾਂਘਾ ਦੇਣ ਦਾ ਲਾਲਚ ਦੇ ਰਿਹਾ ਸੀ ਪਰ ਸਿੰਘਾਂ ਨੇ ਠੁਕਰਾ ਦਿਤਾ ਤੇ ਕਿਹਾ , ਲੜਾਈ ਵਿਚ ਪਿਠ ਦਿਖਾਣੀ ਸਾਡੇ ਗੁਰੂ ਦਾ ਹੁਕਮ ਨਹੀਂ ਹੈ 1
ਸਵੇਰੇ ਹੀ ਨੋਂ ਵਜੇ ਹਮਲਾ ਸ਼ੁਰੂ ਹੋ ਗਿਆ ਜਿਸਦਾ ਜੁਆਬ ਸਿਖਾਂ ਨੇ ਬੜੀ ਬਹਾਦਰੀ ਨਾਲ ਦਿਤਾ ਦੁਪਹਿਰ ਇਕ ਵਜੇ ਤਕ ਲਗਪਗ 100 ਪਠਾਨ ਮਾਰੇ ਗਏ ਤੇ ਸਤ ਸਿੰਘ ਸਹੀਦ ਹੋ ਗਏ 1 ਤਿੰਨ ਵਜੇ ਕਮਾਂਡਰ ਜੋਹਨ ਹੋਗਟਨ (John Houghton) ਨੇ ਲਾਕਹਰਟ ਤੇ ਸਾਰਾਗੜੀ ਵਲ ਵਧਣ ਦੀ ਕੋਸ਼ਿਸ਼ ਕੀਤੀ ਪਰ ਪਠਾਣਾ ਨੇ ਉਨ੍ਹਾ ਨੂੰ ਰਾਹ ਵਿਚ ਹੀ ਰੋਕ ਲਿਆ 1 ਸ਼ਾਮ ਨੂੰ 4 ਵਜੇ ਪਠਾਨ ਸਾਰਾਗੜ੍ਹੀ ਦੇ ਦਰਵਾਜੇ ਨੂੰ ਅੱਗ ਲਗਾਣ ਵਿਚ ਕਾਮਯਾਬ ਹੋ ਗਏ ਤੇ ਗੜ੍ਹੀ ਦੇ ਦਰਵਾਜ਼ੇ ਨੂੰ ਤੋੜ ਕੇ ਉਹ ਅੰਦਰ ਵੜ ਗਏ 1 ਹੁਣ ਤਕ ਸਿੰਘਾਂ ਕੋਲ ਗੋਲੀਆਂ ਮੁਕ ਚੁਕੀਆਂ ਸਨ 1 ਉਨ੍ਹਾ ਨੇ ਆਪਣੀਆਂ ਰਾਈਫਲਾਂ ਤੇ ਲਗੀਆਂ ਸੰਗੀਨਾ ਨਾਲ ਹਥੋ-ਹਥ ਲੜਾਈ ਸ਼ੁਰੂ ਕਰ ਦਿਤੀ 1 ਇਸ ਲੜਾਈ ਵਿਚ ਸ਼ਾਮ ਤਕ ਸਾਰੇ ਸਿਖ ਆਖਰੀ ਸਾਹਾਂ ਤਕ ਲੜਦੇ ਲੜੇ ਸਹੀਦ ਹੋ ਗਏ 1ਪਰ ਸ਼ਹੀਦ ਹੋਣ ਤੋਂ ਪਹਿਲਾ 600 ਤੋ ਵਧ ਪਠਾਣਾ ਨੂੰ ਮਾਰ ਦਿਤਾ ਤੇ ਕਈਆਂ ਨੂੰ ਜਖਮੀ ਕਰ ਦਿਤਾ 1 ਉਸੇ ਸ਼ਾਮ ਪਠਾਣਾ ਕਿਲਾ ਗੁਲਿਸਤਾਂ ਤੇ ਵੀ ਹਮਲਾ ਕਰ ਦਿਤਾ ਜੋ ਤਿੰਨ ਦਿਨ ਤਕ ਚਲਦਾ ਰਿਹਾ 1 ਸਿਖਾਂ ਦੀਆਂ ਤੋਪਾਂ ਦੇ ਗੋਲੀਆਂ ਨੇ ਪਠਾਣਾ ਵਿਚ ਭਾਜੜ ਪਾ ਦਿਤੀ 1 ਸਿਖ ਸਿਪਾਹੀਆਂ ਨੇ ਕਿਲੇ ਤੋ ਬਾਹਰ ਆਕੇ ਪਠਾਣਾ ਤੇ ਉਨ੍ਹਾ ਦੇ ਤਿੰਨ ਝੰਡਿਆਂ ਤੇ ਕਬਜਾ ਕਰ ਲਿਆ ਤੇ 400 ਤੋਂ ਵਧ ਪਠਾਣਾ ਨੂੰ ਹਲਾਲ ਕਰ ਦਿਤਾ 1 14 ਸਤੰਬਰ ਦੀ ਸ਼ਾਮ ਨੇ ਫਿਰ ਸਿਖਾਂ ਨੇ ਸਾਰਾਗੜੀ ਦੀ ਚੋਟੀ ਤੇ ਕਬਜਾ ਕਰ ਲਿਆ ਤੇ ਸ਼ਹੀਦ ਸਿਖਾਂ ਦਾ ਸਸਕਾਰ ਕਰਕੇ ਉਥੇ ਇਕ ਤਿਕੋਣੀ ਯਾਦਗਾਰ ਸਥਾਪਿਤ ਕੀਤੀ
ਨਵੰਬਰ 1901 ਵਿਚ ਕਿਲਾ ਲੋਕਹਾਰਟ ਦੇ ਕੋਲ ਇਨ੍ਹਾ ਸਹੀਦਾਂ ਦੀ ਯਾਦਗਾਰ ਬਣਾਈ ਗਈ 1 ਫਿਰ 16 ਅਪ੍ਰੈਲ 1902 ਅਮ੍ਰਿਤਸਰ ਵਿਖੇ ਇਨ੍ਹਾ ਸਿਪਾਹੀਆਂ ਦੀ ਯਾਦਗਾਰ ਵਜੋਂ ਇਕ ਗੁਰੂਦਵਾਰਾ, ਜਨਵਰੀ 1904 ਵਿਚ ਫਿਰੋਜ਼ਪੁਰ ਤੇ ਵਜ਼ੀਰਸਤਾਨ ਵਿਚ ਇਕ-ਇਕ ਗੁਰੂਦਵਾਰਾ ਬਣਵਾਇਆ ਗਿਆ 1 ਬ੍ਰਿਟਿਸ਼ ਸਰਕਾਰ ਨੇ 50 ਏਕੜ ਜਮੀਨ , 500 ਰੁਪੇ ਨਕਦ ਤੇ ਉਸ ਵਕਤ ਦਾ ਸਭ ਤੋ ਉਚਾ ਸਨਮਾਨ ਇੰਡੀਅਨ ਆਰਡਰ ਆਫ ਮੇਰਿਟ ਸਾਰਾਗੜੀ ਦੇ ਹਰ ਸਿਖ ਸਿਪਾਹੀ ਨੂੰ ਦਿਤਾ 1 ਇਹ ਸਿਪਾਹੀਆਂ ਦੇ ਜਥੇ ਨੂੰ ਦੇਣ ਵਾਲਾ ਦੁਨਿਆ ਦੇ ਇਤਿਹਾਸ ਵਿਚ ਇਕੋ ਇਕ ਸਮੂਹਿਕ ਤੋਰ ਤੇ ਦਿਤਾ ਸਨਮਾਨ ਹੈ 1 hands off ਉਨ੍ਹਾ ਸਿਪਾਹੀਆਂ ਨੂੰ ਜਿਨ੍ਹਾ ਨੇ ਚਮਕੋਰ ਦੀ ਲੜਾਈ ਤੋਂ ਪ੍ਰੇਰਨਾ ਲੈਕੇ ਆਪਣੇ ਮੁਲਕ, ਆਪਣੇ ਦੇਸ਼ ਤੇ ਸਰਬਤ ਦੇ ਭਲੇ ਲਈ ਆਪਣੀਆਂ ਜਾਨਾਂ ਕੁਰਬਾਨ ਕੀਤੀਆਂ ਤੇ ਗੁਰੂ ਗੋਬਿੰਦ ਸਿੰਘ ਜੀ ਦੇ ਇਸ ਹੁਕਮ ਦੀ ਤਮੀਲ ਕਰਕੇ ਸਿਖੀ ਦਾ ਮਾਣ ਰਖ ਲਿਆ 1
ਜਬ ਆਵ ਕੀ ਅਉਧ ਨਿਦਾਨ ਬਨੈ
ਅਤ ਹੀ ਰਨ ਮੈ ਤਬ ਜੂਝ ਮਰੋਂ !!
ਇਸ ਬਹਾਦਰੀ ਦੀ ਖਬਰ ਜਦ ਦੁਨੀਆ ਨੇ ਸੁਣੀ ਤਾਂ ਲੋਕ ਦੰਗ ਰਹਿ ਗਏ 1 ਬਰੀਟੇਨ ਨੇ ਆਪਣੀ ਸੰਸਦ ਦੀ ਕਾਰਵਾਈ ਰੋਕ ਕੇ ਖੜੇ ਹੋਕੇ ਸ਼ਹੀਦਾ ਨੂੰ ਨਮ-ਮਸਤਕ ਕੀਤਾ1 ਸਿਖ ਕੋਮ ਦਾ ਇਹ ਗੋਰਵਮਈ ਇਤਿਹਾਸ ਅਜ ਫਰਾਂਸ ਤੇ ਪੂਰੇ ਯਰੋਪ ਦੇ ਸਕੂਲਾਂ ਵਿਚ ਪੜਾਇਆ ਜਾਂਦਾ ਹੈ1 5 ਸਾਲ ਪਹਿਲਾਂ ਲੰਦਨ ਵਿਚ ਸਾਰਾਗੜੀ ਪੋਲੋ ਮੈਚ ਕਰਵਾਇਆ ਗਿਆ , ਜਿਥੇ ਸਿਖਾਂ ਤੇ ਯੂ.ਕੇ ਦੀ ਟੀਮ ਵਿਚਕਾਰ ਮੁਕਾਬਲਾ ਹੋਇਆ1 ਸ਼ਾਮ ਨੂੰ ਮਹਾਰਾਜਾ ਦਲੀਪ ਸਿੰਘ ਦੇ elevedan ਵਿਚ ਬਣੇ ਮਹਿਲ ਵਿਚ ਪਾਰਟੀ ਤੇ ਸਾਰਾਗੜੀ ਦੀ ਲੜਾਈ ਦੀ ਚਰਚਾ ਹੋਈ 1 ਪਰ ਅਫਸੋਸ ਕੀ ਹਿੰਦੁਸਤਾਨ ਵਿਚ ਬਹੁਤ ਘਟ ਲੋਕ ਇਸ ਲੜਾਈ ਬਾਰੇ ਜਾਣਦੇ ਹਨ 1
ਵਿਸ਼ਵ ਸੰਸਥਾ ਯੂ. ਐੱਨ. ਓ. ਦੀ ਕਲਚਰ ਤੇ ਵਿੱਦਿਆ ਬਾਰੇ ਬਣੀ ਸੰਸਥਾ ‘ਯੂਨੈਸਕੋ’ ਨੇ ਵਿਸ਼ਵ ਭਰ ਤੋਂ ਐਸੀਆਂ ਲੜਾਈਆਂ ਦੀ ਚੋਣ ਕੀਤੀ ਹੈ, ਜਿਨ੍ਹਾਂ ਵਿਚ ਸਭ ਤੋਂ ਵੱਧ ਸਮੂਹਿਕ ਬਹਾਦਰੀ ਦਿਖਾਈ ਗਈ ਹੈ। ਇਨ੍ਹਾਂ ਵੱਲੋਂ ਜੋ 6 ਲੜਾਈਆਂ ਚੁਣੀਆਂ ਗਈਆਂ ਹਨ, ਜਿਨ੍ਹਾ ਵਿਚੋ ਦੋ ਲੜਾਈਆਂ ਸਿਖਾਂ ਨਾਲ ਸੰਬੰਧਿਤ ਹਨ ਇਕ ਚਮਕੋਰ ਦੀ ਲੜਾਈ ਜਿਥੇ 40 ਸਿੰਘਾਂ ਨੇ ਮੁਗਲਾਂ ਦੀ 1000000ਦੀ ਫੌਜ਼ ਨਾਲ ਮੁਕਾਬਲਾ ਕੀਤਾ ਤੇ ਦੂਸਰੀ 12 ਸਤੰਬਰ 1897 ਵਿਚ ਸਾਰਾਗੜ੍ਹੀ ਦੀ ਲੜਾਈ ਜਿਥੇ 10000 -12000 ਪਠਾਣਾ ਦੇ ਨਾਲ 21 ਸਿੰਘਾਂ ਨੇ ਮੁਕਾਬਲਾ ਕੀਤਾ ਤੇ ਪੂਰਾ ਦਿਨ,ਰਾਤ ਤਕ ਉਨ੍ਹਾ ਦਾ ਰਾਹ ਰੋਕੀ ਰਖਿਆ ਅਖੀਰ ਇਕ-ਇਕ ਕਰਕੇ ਲੜਦੇ ਲੜਦੇ ਸਭ ਸ਼ਹੀਦ ਹੋ ਗਏ।
ਪਹਿਲੀ ਐਸੀ ਲੜਾਈ ਅੱਜ ਤੋਂ 2490 ਸਾਲ ਪਹਿਲਾਂ ਥਰਮੋਪਲੀ ਯੂਨਾਨ ਦੇਸ਼ ਵਿਚ ਹੋਈ ਸੀ, ਜਦੋਂ ਯੂਨਾਨ ਦੇ ਥੋੜ੍ਹੇ ਜਿਹੇ ਫੌਜੀ ਜਵਾਨਾਂ ਨੇ ਪਰਸ਼ੀਆ ਦੀ ਵੱਡੀ ਫੌਜ ਨੂੰ ਹਰਾ ਦਿੱਤਾ ਸੀ।
ਭਾਰਤ ਦੇ ਮਸ਼ਹੂਰ ਫਿਲਮ ਐਕਟਰ ਅਜੇ ਦੇਵਗਣ ਨੇ ਐਲਾਨ ਕੀਤਾ ਹੈ ਕਿ ਉਹ ਸਾਰਾਗੜ੍ਹੀ ਦੇ ਸਾਕੇ ‘ਤੇ ਇਕ ਪੂਰੀ ਫਿਲਮ ਬਣਾਏਗਾ, ਜਿਸ ਦਾ ਨਾਂ ਹੋਵੇਗਾ ‘ਸਨਜ਼ ਆਫ ਸਰਦਾਰ (ਸਰਦਾਰਾਂ ਦੇ ਪੁੱਤਰ)। ਜਿਸ ਦੇ ਬਣਨ ਨਾਲ ਸਾਰਾਗੜ੍ਹੀ ਦੀ ਬਹਾਦਰੀ ਦੀ ਵਿਸ਼ਵ ਭਰ ਵਿਚ ਧੁੰਮ ਪੈ ਜਾਵੇਗੀ। ਪਿਛਲੇ ਕੁਝ ਸਾਲਾਂ ਤੋਂ ਪੰਜਾਬ ਸਰਕਾਰ ਨੇ ਵੀ ਸਕੂਲਾਂ ਦੀਆਂ ਕਿਤਾਬਾਂ ਵਿਚ ਇਸ ਬਾਰੇ ਪੜ੍ਹਾਈ ਆਰੰਭ ਕਰਾਈ ਹੈ। ਸਾਨੂੰ ਲੋੜ ਹੈ ਕਿ ਭਾਰਤ ਸਰਕਾਰ ਵੀ ਇਸ ਲੜਾਈ ਦਾ ਵਰਨਣ ਪੂਰੇ ਭਾਰਤ ਦੇ ਸਕੂਲਾਂ ਦੇ ਸਿਲੇਬਸ ਵਿਚ ਪਾਵੇ।
ਸ਼ਹੀਦ ਸਿੰਘਾਂ ਦੇ ਹਵਾਲੇ
- ਹਵਾਲਦਾਰ ਸ: ਈਸ਼ਰ ਸਿੰਘ ਗਿੱਲ ਪਿੰਡ ਝੋਰੜਾਂ ਜ਼ਿਲ੍ਹਾ ਲੁਧਿਆਣਾ (ਕਮਾਂਡਰ)
- ਸ: ਲਾਲ ਸਿੰਘ ਨਾਇਕ
- ਸ: ਚੰਦਾ ਸਿੰਘ ਨਾਇਕ
- ਸ: ਭਗਵਾਨ ਸਿੰਘ ਸਿਪਾਹੀ
- ਸ: ਸੁੰਦਰ ਸਿੰਘ ਲਾਂਸ ਨਾਇਕ “
- ਸ: ਉੱਤਮ ਸਿੰਘ ” “
- ਸ: ਹੀਰਾ ਸਿੰਘ ਸਿਪਾਹੀ
- ਸ: ਰਾਮ ਸਿੰਘ ਲਾਂਸ ਨਾਇਕ “
- ਸ: ਜੀਵਾ ਸਿੰਘ ਸਿਪਾਹੀ
- ਸ: ਜੀਵਨ ਸਿੰਘ ਸਿਪਾਹੀ
- ਸ: ਗੁਰਮੁਖ ਸਿੰਘ ਸਿਗਨਲਮੈਨ
- ਸ: ਭੋਲਾ ਸਿੰਘ ਸਿਪਾਹੀ
- ਸ: ਬੇਲਾ ਸਿੰਘ ਸਿਪਾਹੀ
- ਸ: ਨੰਦ ਸਿੰਘ ਸਿਪਾਹੀ
- ਸ: ਸਾਹਿਬ ਸਿੰਘ ਲਾਂਸ ਨਾਇਕ
- ਸ: ਦਿਆ ਸਿੰਘ ਸਿਪਾਹੀ
- ਸ: ਭਗਵਾਨ ਸਿੰਘ ਸਿਪਾਹੀ
- ਸ: ਨਰੈਣ ਸਿੰਘ ਸਿਪਾਹੀ
- ਸ: ਗੁਰਮੁਖ ਸਿੰਘ ਸਿਪਾਹੀ
- ਸ: ਸਿੰਦਰ ਸਿੰਘ ਸਿਪਾਹੀ
- ਸੇਵਾਦਾਰ ਦਾਓ ਸਿੰਘ
- ਦਾਦ ਸਿੰਘ। ਸਿਪਾਹੀ
Add comment