{:en}SikhHistory.in{:}{:pa}ਸਿੱਖ ਇਤਿਹਾਸ{:}

ਸਾਕਾ ਨੀਲਾ ਤਾਰਾ ( ਜੂਨ 1984)

1588 ਅਕਤੂਬਰ ਹਰਿਮੰਦਰ ਸਾਹਿਬ ਦੀ ਨੀਂਹ ਰਖੀ। ਸਾਂਝੀਵਾਲਤਾ ਦਾ ਪ੍ਰਤੀਕ ਤੇ ਫਿਰਕਾਵਾਦੀ ਤੋਂ ਉਪਰ ਉਠਣ ਲਈ ਇਸਦੀ ਨੀਂਹ ਮੀਆਂ-ਮੀਰ ਜੇ ਇਕ ਮੁਸਲਿਮ  ਸੂਫੀ ਫਕੀਰ ਸੀ,ਤੋਂ ਰਖਵਾਈ। ਮਿਆਂ ਮੀਰ ਇਕ ਰੂਹਾਨੀ ਦਰਵੇਸ,ਨਿਮਰਤਾ ਦੇ ਪੁੰਜ ਤੇ ਨੇਕ ਇਨਸਾਨ ਜੀ ਜਿਨ੍ਹਾ  ਦਾ ਅਸਲੀ ਨਾਂ ਪੀਰ ਮੁਹੰਮੱਦ ਸੀ1 ਇਨ੍ਹਾ  ਨੂੰ ਲੋਕ  ਸਾਈ ਮੀਆਂ ਮੀਰ ਜਾਗ ਅਵਲ ਫ਼ਕੀਰ ” ਕਿਹਾ ਕਰਦੇ  ਸੀ1  ਗੁਰੂ ਸਾਹਿਬ ਦਾ ਇਨ੍ਹਾ  ਨਾਲ  ਮੇਲ ਲਾਹੋਰ ਵਿਚ ਹੋਇਆ ਸੀ ਤੇ ਆਪਸੀ  ਐਸੀ ਦਿਲੀ ਸਾਂਝ ਬਣੀ  ਕਿ ਗੁਰੂ ਸਾਹਿਬ ਦੀ ਸ਼ਹੀਦੀ ਵਕਤ ਗੁਰੂ ਸਾਹਿਬ ਦੀ ਉਬਲਦੀ ਦੇਗ ਦੇ  ਨਾਲ ਇਨ੍ਹਾ ਦੇ ਦਿਲ ਨੇ ਵੀ  ਉਬਾਲੇ ਖਾਧੇ 1  

ਸਭ ਤੋਂ ਵਧ  ਰਹਿਮਤ ਤਦ ਹੋਈ ਜਦ ਗੁਰੂ ਸਾਹਿਬ  ਨੇ ਗੁਰੂ ਗ੍ਰੰਥ ਸਾਹਿਬ ਦੀ ਸੰਪਾਦਨਾ ਕਰਕੇ ਹਰਿਮੰਦਿਰ ਸਾਹਿਬ ਵਿਚ ਸਾਜਿਆ। ਇਹ ਕੋਈ ਕਰਾਮਾਤ ਤੋਂ ਘਟ ਨਹੀਂ ਸੀ। ਸਰੋਵਰ ਦੇ ਐਨ ਵਿਚਕਾਰ ਇਕ ਥੜਾ ਤੇ ਥੜੇ ਤਕ ਪਹੁੰਚਣ ਲਈ ਇਕ ਪੁਲ ਬਣਵਾਇਆ। ਇਸੇ ਥੜੇ ਤੇ ਗੁਰੂ ਗ੍ਰੰਥ ਸਾਹਿਬ ਦੀ ਸਥਾਪਨਾ ਤੋਂ ਪਹਿਲੇ ਗੁਰੂ ਦਰਬਾਰ ਲਗਿਆ ਕਰਦਾ ਸੀ। ਹਰਮਿੰਦਰ ਜੋ ਕਿਸੇ ਇਕ ਇਨਸਾਨ ,ਮਜਹਬ ਫਿਰਕਾ ਜਾ ਜਾਤ ਦਾ ਨਹੀ ਸੀ ਬਲਕਿ ਖੁਦਾ ਦਾ ਘਰ ਸੀ ਜਿਥੇ ਹਰ ਕੋਈ ਆ ਸਕਦਾ ਹੈ1   ਚਹੁੰਆ ਧਰਮਾ ਤੇ, ਚਹੁਆਂ  ਵਰਨਾ ਲਈ ਚਾਰ ਦਰਵਾਜੇ ਬਣਵਾਏ। ਪੁਰਬ, ਪੱਛਮ, ਉੱਤਰ, ਦਖਣ ਦੀਆਂ ਵਿਥਾ ਨੂੰ ਮਿਟਾ ਦਿਤਾ ਕਿਉਕਿ ਕੋਈ ਪੁਰਬ ਨੂੰ ਪੂਜਦਾ ਸੀ ਤੇ ਕੋਈ ਪਛਮ ਨੂੰ ਸਿਜਦਾ ਕਰਦਾ ਸੀ।

ਕਾਜ਼ੀ ਨੂਰ ਮੁਹਮੰਦ ਮਸਕੀਨ ਨੇ ਜਦ ਨੌ ਮਣ 14 ਸੇਰ ਸੰਦਲ ਵਿਚੋਂ 5 ਸਾਲ 7 ਮਹੀਨੇ ਲਗਾ ਕੇ 145000 ਤੰਦਾ ਖਿਚਕੇ ਚੌਰ ਬਣਾਇਆ, ਉਸਦੀ ਖਾਹਿਸ਼ ਸੀ ਇਸ ਨੂੰ ਸਰਬ-ਸਾਂਝੇ ਮੰਦਰ ਤੇ ਭੇਟ ਕਰਨ ਦੀ ਤਾਂ 31 ਦਸੰਬਰ, 1925 ਨੂੰ ਉਸਨੇ ਆਪ ਆ ਕੇ ਇਹ ਚੋਰ ਹਰਿਮੰਦਰ ਸਾਹਿਬ ਵਿਚ  ਭੇਟ ਕੀਤਾ। ਇਸ ਅਸੀਮ ਥਾਂ ਦੀ ਧਰਮ ਨਿਰਪਖਤਾ, ਇਸਦੇ ਸਰਬ ਸਾਂਝੇ  ਹੋਣ ਦੇ ਸਬੂਤ ਤੋਂ ਬਾਵਜੂਦ ਵੀ ਕਈ ਵਾਰੀ ਜਾਬਰਾ ਦੇ ਜਬਰ ਦਾ ਸ਼ਿਕਾਰ ਹੋਈ ।   ਜਿਤਨੇ ਸੀਸ ਸਿਖਾਂ ਦੇ ਸ੍ਰੀ ਦਰਬਾਰ ਸਾਹਿਬ ਦੀ ਰੱਖਿਆ ਕਰਨ ਤੇ ਲਗੇ ਹਨ, ਦੁਨੀਆਂ ਦੇ ਇਤਿਹਾਸ ਵਿਚ ਕਿਸੇ ਧਰਮ ਅਸਥਾਨ ਦੇ ਬਣਨ ਤੇ ਰੱਖਿਆ ਕਰਣ ਤੇ ਨਹੀਂ ਲਗੇ। ਪਰਕਰਮਾ ਵਿਚ ਜਿਥੇ ਕਈ ਵਾਰੀ ਅਸੀਂ ਬੇਧਿਆਨੇ, ਕਾਹਲੀ ਕਾਹਲੀ ਟੁਰੇ ਜਾਂਦੇ ਹਾਂ। ਥੋੜਾ ਰੁਕਕੇ ਧਿਆਨ ਨਾਲ ਸੋਚ ਕੇ ਦੇਖੀਏ ਕਿ ਇਹ ਉਹੀ ਜਗਹ ਹੈ ਜੋ ਕਈ ਵਾਰੀ ਸਿੱਖਾਂ ਦੇ ਖੂਨ ਨਾਲ ਲਥਪਥ ਹੋਈ ਹੈ।

ਇਸ ਵਿਚ ਨਿਰੋਲ ਕੀਰਤਨ ਦੀ  ਨਿਰਮਲ ਪਰੰਪਰਾ ਸਦੀਆਂ ਤੋ ਨਿਰੰਤਰ ਚਲੀ ਆ ਰਹੀ  ਹੈ ਭਾਵੇਂ ਸਮੇ-ਸਮੇ ਸਿਰ  ਮੰਦੀ  ਸੋਚ ਵਾਲੇ , ਮੰਦੇ ਇਰਾਦਿਆਂ ਵਾਲੇ ਤੇ ਮੰਦੇ ਹਾਕਮਾਂ  ਨੇ ਇਸ ਵਿਚ ਰੁਕਾਵਟਾਂ ਪਾਉਣ ਦੀ ਪੂਰੀ  ਕੋਸ਼ਿਸ਼ ਕੀਤੀ ਪਰ ਕਾਮਯਾਬ ਨਹੀਂ ਹੋਏ 1 ਇਤਿਹਾਸ ਗਵਾਹ ਹੈ ਕੀ ਮਨੁਖਤਾ ਨੂੰ ਇਹ ਜੀਵਨ ਦਾਨ ਦੇਣ ਵਾਲੇ ਅਮ੍ਰਿਤ ਦੇ ਸੋਮੇ ਨੂੰ ਖਤਮ ਕਰਨ ਦੇ ਖਿਨੋਨੇ ਜਤਨ ਇਸ ਦੇ ਪ੍ਰਗਟ ਹੋਣ ਵਕਤ ਸ਼ੁਰੂ ਹੋ ਗਏ ਸੀ 1 ਬਾਬਾ ਪ੍ਰਿਥੀ ਚੰਦ ਨੇ ਦਰਬਾਰ ਸਾਹਿਬ ਦੀ ਸ਼ਕਲ ਵਿਚ ਹਰਿਮੰਦਰ ਸਾਹਿਬ ਤਲਾਬ ਬਣਾ ਲਿਆ। ਪੋਥੀ ਸਾਹਿਬ ਦੇ ਟਾਕਰੇ ਵਿਚ ਪੋਥੀ ਰਚਕੇ, ਪੀਰ, ਪੈਗੰਬਰਾਂ ਦੀਆਂ ਵਾਰਾ, ਕਥਾ ਰਾਮਾਇਣ, ਮਹਾਭਾਰਤ, ਹਜਰਤ ਮੁੰਹਮਦ ਸਾਹਿਬ, ਅਮਾਮ ਹਸਨ, ਹੁਸੈਨ ਦੀਆਂ ਬਾਣੀਆਂ ਪ੍ਰਚਲਿਤ ਕਰ ਦਿੱਤੀਆ। ਨਾਨਕ ਨਾਉ ਦੀ ਛਾਪ ਲਗਾਕੇ ਲੋਕਾਂ ਨੂੰ ਗੁਮਰਾਹ ਕਰਨਾ ਸ਼ੁਰੂ ਕਰ ਦਿਤਾ ਪਰ ਸਚ ਦੀ ਰੋਸ਼ਨੀ ਇਤਨੀ ਤੇਜ਼ ਹੁੰਦੀ ਹੈ ਕੀ ਤੁਸੀਂ ਉਸ ਨੂੰ ਛੁਪਾ ਨਹੀਂ ਸਕਦੇ 1

ਸੁਲਹੀ  ਖਾਨ , ਸੁਲਬੀ ਖਾਨ ਤੇ ਬੀਰਬਲ ਵਰਗੇ ਹਰਮੰਦਿਰ ਸਾਹਿਬ ਤੇ ਹਮਲਾ ਆਵਰ ਬਣਕੇ ਚੜਨ ਦੇ ਮਨਸੂਬੇ ਬਣਾਏ ਸੀ  ਉਹ ਵਖਰੀ ਗਲ ਹੈ ਕੀ ਉਹ ਇਸ ਤਕ ਪਹੁੰਚਣ ਤੋਂ ਪਹਿਲਾਂ ਹੀ ਖਤਮ ਹੋ ਗਏ  1  18  ਸਦੀ ਵਿਚ ਵੀ  ਹਮਲਾਵਰਾਂ  ਤੇ ਹਾਕਮਾਂ ਦੀ ਨਜਰ ਇਸ ਤੇ ਰਹੀ1 ਸਿਖ ਜਦੋਂ ਨਾਦਰਸ਼ਾਹ ਜੋ ਮੰਨਿਆ ਜਾਬਰ ਸੀ  ਦੇ ਕੇਂਪਾਂ ਵਿਚੋਂ ਉਸਦੇ ਲੁਟ ਦਾ ਮਾਲ ਦੇ ਨਾਲ ਨਾਲ  ਜਵਾਨ ਬਚੇ ਬਚੀਆਂ ਨੂੰ  ਛੁੜਾ  ਕੇ ਲੈ ਜਾਂਦੇ ਤਾ ਉਹ ਬੜਾ ਹੈਰਾਨ ਹੁੰਦਾ ਕੀ ਇਹ ਕੇਹੜੀ ਕੋਮ ਹੈ ਜੋ ਮੇਰੇ ਜੈਸੇ ਬੰਦੇ ਨਾਲ ਟਕਰ ਲੈਣ ਦੀ ਹਿੰਮਤ ਰਖਦੀ ਹੈ 1 ਲਾਹੋਰ ਪੁਜ ਕੇ ਉਸਨੇ ਜਕਰੀਆ ਖਾਨ ਤੋਂ ਇਸ ਬਾਰੇ  ਸਵਾਲ ਕੀਤਾ  1 ਉਸਨੇ ਦਸਿਆ ਕੀ ,’ ਇਹਨਾ ਨੂੰ ਸਿੰਘ  ਆਖਦੇ ਹਨ 1 ਇਨ੍ਹਾ  ਦਾ ਘਰਘਾਟ ਘੋੜਿਆਂ ਦੀਆਂ ਕਾਠੀਆਂ  ਹੈ ,ਇਹ ਜੰਗਲਾ ਵਿਚ ਰਹਿੰਦੇ ਹਨ 1 ਘੋੜਿਆਂ ਦੀ ਕਾਠੀਆਂ ਤੇ ਸੋਂਦੇ  ਹਨ 1 ਕਈ ਕਈ ਦਿਨ ਭੁਖੇ ਰਹਿ ਲੈਂਦੇ ਹਨ 1 ਪਰ ਜਦੋਂ ਇਨ੍ਹਾ ਦਾ ਲੰਗਰ ਪਕਦਾ ਹੈ ਤੇ ਕਿਸੇ ਵੀ ਲੋੜਵੰਦ, ਭੁਖੇ ਨੂੰ ਪਹਿਲਾ ਖੁਆਂਦੇ ਹਨ , ਬਚ ਜਾਏ ਤਾ ਆਪ ਖਾ ਲੈਂਦੇ ਹਨ 1 ਤਾਂ ਨਾਦਰਸ਼ਾਹ ਨੇ ਜਕਰੀਆਂ ਖਾਨ ਨੂੰ ਇਕ ਗਲ ਕਹੀ  ਕਿ ਇਹ ਜਰੂਰ ਇਕ ਦਿਨ ਹਿੰਦੁਸਤਾਨ ਤੇ ਰਾਜ ਕਰਨਗੇ

ਨਾਦਰਸ਼ਾਹ ਦੀ ਇਸ ਗਲ ਦਾ ਜਕਰੀਆ ਖਾਨ ਤੇ ਬਹੁਤ ਅਸਰ ਹੋਇਆ    1726 ਵਿਚ ਜਕਰੀਆ ਖਾਨ ਜਦ ਪੰਜਾਬ ਦਾ ਗਵਰਨਰ ਨਿਯੁਕਤ ਕੀਤਾ ਗਿਆ ਤਾਂ ਪੰਜਾਬ ਤੇ ਸਖ਼ਤੀ ਦਾ ਦੋਰ ਸ਼ੁਰੂ ਹੋ ਗਿਆ 1 ਸਿਖਾਂ ਦੇ ਸਿਰਾਂ ਦੇ ਮੁਲ ਪਏ 1 ਸੰਨ 1740 ਮਸੇ ਰੰਗੜ ਨੇ  ਹਰਿਮੰਦਿਰ ਸਾਹਿਬ ਵਿਚ ਸਰੋਵਰ ਨੂੰ ਪੂਰ ਦਿਤਾ , ਸ਼ਰਾਬਾਂ ਦੇ ਦੋਰ ਚਲਾਏ , ਮੁਜਰੇ ਕਰਵਾਏ ਤੇ ਆਪਣਾ ਅਯਾਸ਼ੀ ਦਾ ਅਡਾ ਬਣਾਇਆ 1 1746 ਵਿਚ ਲਖਪਤ ਰਾਏ ਤੇ 1747 ਵਿਚ ਅਹਿਮਦ ਸ਼ਾਹ ਅਬਦਾਲੀ ਨੇ  ਇਸ ਸਥਾਨ ਦੀ ਬੇਅਦਬੀ ਕਰਨ ਦੀ ਕੋਸ਼ਿਸ਼ ਕੀਤੀ ਤਾਂ ਬਾਬਾ ਦੀਪ ਸਿੰਘ ਦੀ ਅਗਵਾਈ ਹੇਠ ਸਿੰਘਾਂ ਨੇ ਜੋਰਦਾਰ ਟਕਰ ਲਈ ਤੇ ਹਰਿਮੰਦਰ ਸਾਹਿਬ ਦੀ ਪਵਿਤ੍ਰਤਾ ਨੂੰ ਮੁੜ ਬਹਾਲ ਕੀਤਾ   1ਫਿਰ ਮਾਰਚ 1748 ਵਿਚ ਇਸ ਨੂੰ ਸਲਾਮਤ ਖਾਂ ਨੇ ਅਪਮਾਨਿਤ ਕਰਨ ਦੀ ਨਾਪਾਕ ਕੋਸ਼ਿਸ਼ ਕੀਤੀ1 ਸੰਨ 1762 ਵਿਚ ਅਹਿਮਦ ਸ਼ਾਹ ਨੇ ਹਰਿਮੰਦਰ ਸਾਹਿਬ ਤੇ ਮੁੜ ਫੋਜਾਂ ਚਾੜੀਆਂ1 ਸੰਨ 1764 ਵਿਚ ਫਿਰ ਅਹਿਮਦ ਸ਼ਾਹ ਨੇ ਪੂਰੀ ਇਮਾਰਤ ਨੂੰ ਬਾਰੂਦ ਦੇ ਗੋਲਿਆਂ ਨਾਲ  ਡੇਗ ਦਿਤਾ 1 ਇਤਿਹਾਸ ਗਵਾਹ ਹੈ ਕੀ ਜਦੋਂ ਜਦੋਂ ਕੋਈ ਹਮਲਾਵਰ ਜਾਂ ਛੋਟੀ ਫਿਰਕੂ ਸੋਚ ਵਾਲਾ ਇਸ ਥਾਂ ਨੂੰ ਅਪਵਿਤਰ ਕਰਦਾ ਰਿਹਾ ਹੈ, ਨਾਮੋ -ਨਿਸ਼ਾਨ ਮਿਟਾਣ ਦੀ ਕੋਸ਼ਿਸ਼ ਕਰਦਾ ਰਿਹਾ ਹੈ, ਹਰ ਹਮਲੇ ਦੋਰਾਨ ਸਿਖ ਪਹਿਲਾਂ ਤੋਂ ਵਧ ਸ਼ਕਤੀ ਨਾਲ ਦੂਣੇ ਚੋਣੇ ਹੋਕੇ ਵਿਚਰਦੇ ਰਹੇ ਤੇ  ਤੁਰੰਤ ਮਗਰੋਂ ਉਸੇ ਆਨ-ਬਾਨ ਤੇ ਸ਼ਾਨ ਨਾਲ ਇਸ ਨੂੰ  ਉਸਾਰਦੇ ਤੇ  ਇਸਦੀ ਪਵਿਤ੍ਰਤਾ ਬਹਾਲ ਕਰਦੇ ਰਹੇ1

1ਮੁਗਲਾਂ ਦੇ ਹਮਲਿਆਂ ਤੋ ਬਾਅਦ ਅੰਗਰੇਜ਼ ਸਰਕਾਰ ਨੇ ਭਾਵੇ ਹਰਮੰਦਿਰ ਸਾਹਿਬ ਦੀ ਬੇਅਦਬੀ ਕਰਨ ਦੀ ਕੋਸ਼ਿਸ਼ ਨਹੀਂ ਕੀਤੀ ਪਰ ਉਨ੍ਹਾਂ ਨੇ ਹਰਿਮੰਦਰ ਸਾਹਿਬ ਦੇ ਪ੍ਰਬੰਧਕਾਂ ਨੂੰ ਸ਼ਹਿ ਦੇਕੇ ਜੋ ਉਸ ਵਕਤ ਮਸੰਦ ਸਨ  ਇਸ ਸਥਾਨ ਦੀ ਪੰਥਕ ਮਾਣ  ਮਰਿਆਦਾ ਵਿਚ ਅਸਿਧੇ ਤੋਰ ਤੇ ਪੂਰੀ ਪੂਰੀ ਦਖ਼ਲ-ਅੰਦਾਜੀ ਤੇ ਢਾਹ ਲਾਉਣ  ਦੀ ਕੋਸ਼ਿਸ਼ ਕੀਤੀ ਸੀ 1 ਅੰਗਰੇਜ਼ਾ ਵਲੋਂ ਅਕਾਲ ਤਖਤ ਦਾ ਥਾਪਿਆ ਅਰੂੜ ਸਿੰਘ ਜਿਸ ਨੇ ਜਲਿਆਂਵਾਲੇ ਬਾਗ ਦੇ ਕੋਮੀ ਦੁਖਾਂਤਿਕ ਕਾਂਡ ਦੇ ਦੋਸ਼ੀ ਜਨਰਲ ਡਾਇਰ ਨੂੰ ਅਕਾਲ ਤਖਤ ਤੇ ਸਨਮਾਨਿਤ ਕਰਨ ਦੀ ਘੋਰ ਅਵਗਿਆ ਕੀਤੀ 1

ਇਹ ਤਾਂ ਸਨ ਬੇਗਾਨਿਆਂ ਦੇ ਕਿਸੇ ਆਪਣੀਆਂ ਨੇ ਵੀ ਕੋਈ ਕਸਰ ਨਹੀਂ ਛਡੀ1 ਜਿਸ ਤਰਾਂ ਜਰਵਾਣਿਆ ਨੂੰ ਸਿਖਾਂ ਦਾ ਦੂਸਰਿਆ ਦੇ ਹਕ ਤੇ ਸਚ ਦੀ ਰਾਖੀ ਕਰਨ ਲਈ ਵੇਰੀਆਂ ਨਾਲ ਟਕਰਾਂ ਲੈਣੀਆਂ   ,ਝੂਠ ਨਹੀਂ ਬੋਲਣਾ  ਕਿਸੇ ਦਾ ਬੁਰਾ ਨਹੀਂ ਕਰਨਾ ਸਭ ਦਾ ਭਲਾ ਮੰਗਣਾ ਤੇ ਚੜਦੀ ਕਲਾ ਵਿਚ ਰਹਿਣਾ ਪਸੰਦ ਨਹੀਂ ਸੀ  ਇਸੇ ਤਰਹ ਹਿੰਦੁਸਤਾਨ ਦੀ ਸਰਕਾਰ ਨੂੰ ਵੀ ਸ਼ਾਇਦ , ਗਰੀਬਾਂ ਤੇ ਲੋੜਵੰਦਾ  ਦੀ ਸੇਵਾ-ਸੰਭਾਲ  ਕਰਨਾ ,ਲੰਗਰ ਲਗਾਣੇ , ਸਿਖ ਪੰਥ ਦੀ ਚੜਦੀ ਕਲਾ ਵਿਚ ਰਹਿਣਾ, ਪੰਜਾਬ ਦੇ ਲੋਕਾਂ ਨੂੰ ਉਤਾਹਾਂ ਚੁਕਣ ਲਈ ਧਰਮ-ਯੁਦ ਮੋਰਚਾ ਆਦਿ ਹਜਮ ਨਹੀਂ ਹੋਇਆ 1 ਉਨ੍ਹਾ ਨੇ ਸਿਖਾਂ ਨੂੰ ਡਰਾਉਣ, ਧ੍ਮਕਾਉਣ ਤੇ ਵਖਵਾਦੀ ਕਹਿ ਕੇ ਆਮ ਲੋਕਾਂ ਵਿਚ  ਸਿਖਾਂ ਦੇ ਖਿਲਾਫ਼  ਨਫਰਤ ਦੇ ਬੀਜ ਬੀਜਨੇ ਸ਼ੁਰੂ ਕਰ ਦਿਤੇ1

ਆਪਣੇ ਹੀ ਦੇਸ਼ ਵਿਚ ਰਹਿੰਦਿਆ ਸਿਖ ਫਿਰਕ ਪ੍ਰਸਤ ਹਾਕਮਾਂ ਦੇ  ਬਿਨਾ ਕਿਸੇ ਕਸੂਰ ਦੇ ਦੁਰਵਿਹਾਰ ਤਾਂ ਛਡੋ ਸਮੂਹਿਕ ਤੋਰ ਤੇ ਕਤਲੇਆਮ ਦਾ ਸ਼ਿਕਾਰ ਹੋਏ, ਉਨ੍ਹਾ ਦੇ ਧਾਰਮਿਕ ਅਸਥਾਨਾ ਦੀ ਬੇਹੁਰਮਤੀ ਕੀਤੀ ਗਈ1 ਇਕ ਸਚੀ ਸੁਚੀ ਦੇਸ਼ ਭਗਤ ਕੋਮ ਨੂੰ ਦੇਸ਼ ਦੀ ਮੁੱਖ ਧਾਰਾ ਨਾਲੋਂ ਤੋੜਨ ਦੀ ਡੂੰਘੀ ਸਾਜਿਸ਼ ਰਚੀ ਗਈ 1   ਫੋਜੀ ਹਮਲੇ ਕਰਨ ਤੋ ਪਹਿਲਾਂ ਮੀਡਿਆ ਜਿਸ ਨੂੰ ਲੋਕਤੰਤਰ ਦਾ ਚੋਥਾ ਥੰਮ ਕਿਹਾ ਜਾਂਦਾ ਹੈ ਨੂੰ ਖਰੀਦ ਕੇ ਭੜਕਾਊ ਖਬਰਾਂ ਰਾਹੀਂ ਸਿਖਾਂ ਨੂੰ ਅਤਿਵਾਦੀ ਕਹਿ ਕੇ ਪ੍ਰਚਾਰਿਆ1 ਨੀਲਾ ਤਾਰਾ ਹਾਕਮਾਂ ਦੀ ਗਿਣੀ-ਮਿਥੀ ਸੋਚੀ ਸਮਝੀ ਚਾਲ ਸੀ ਜਿਸਦੀ ਤਿਆਰੀ 2 ਸਾਲ ਪਹਿਲਾਂ ਤੋਂ ਕੀਤੀ ਜਾ ਰਹੀ  ਸੀ 1 ਇਸ ਦੇ ਨਾਲ ਫੌਜੀ ਕਾਰਵਾਈ ਵਿਚ ਵਧ ਤੋ ਵਧ ਸਿਖੀ ਦਿਖ ਵਾਲੇ ਜਨਰੇਲਾਂ ਦੀਆਂ ਸੇਵਾਵਾਂ ਹਾਸਲ ਕੀਤੀਆਂ, ਦੁਨੀਆਂ ਨੂੰ ਦਿਖਾਣ ਲਈ ਕੀ ਇਸ ਕਾਰਵਾਈ ਵਿਚ ਸਿਖ ਸਾਡੇ ਨਾਲ ਹਨ ਤੇ  ਇਹ ਕੋਈ ਮਜਹਬ ਦਾ ਮਸਲਾ ਨਹੀਂ ਹੈ 1

ਇਸ ਸਮੁਚੇ ਕਾਂਡ ਦੀ ਲਗਾਤਾਰ ਜਾਣਕਾਰੀ ਵਾਸਤੇ ਇਕ ਕੰਟ੍ਰੋਲ ਰੂਮ ਸਥਾਪਿਤ ਕੀਤਾ ,ਜਿਸਦੀ ਦੀ ਸਮੁਚੀ ਕਮਾਂਡ ਆਰੁਣ ਨੇਹਰੂ ਦੇ ਹਥ ਵਿਚ ਸੀ 1 ਜਨਰਲ ਗੋਰੀ ਸ਼ੰਕਰ ਨੂੰ ਪੰਜਾਬ ਦੇ ਰਾਜਪਾਲ ਦਾ ਸੁਰਖਿਆ ਸਲਾਹਕਾਰ ਨਿਯੁਕਤ ਕੀਤਾ ਗਿਆ 1 ਮੇਜਰ ਜਨਰਲ ਜੇ. ਐਸ. ਗਰੇਵਾਲ ਨੂੰ ਅਮ੍ਰਿਤਸਰ , ਗੁਰਦਾਸਪੁਰ ਤੇ ਬਟਾਲਾ ਦਾ ਫੋਜੀ ਚਾਰਜ ਸੰਭਾਲਣ ਲਈ ਨਿਯੁਕਤ ਕੀਤਾ 1 ਲੇਫਟੀਨੇਂਟ ਕ੍ਰਿਸ਼ਨਾ ਸਵਾਮੀ ਸੁੰਦਰ ਨੂੰ ਫੌਜੀ ਹਮਲੇ ਦਾ ਸਮੁਚਾ ਚਾਰਜ ਸੋਪਿਆ ਗਿਆ 1 ਲੇਫਟੀਨੇਂਟ ਰਣਜੀਤ ਸਿੰਘ ਦਿਆਲ ਜੋ ਨਰੰਕਾਰੀ ਮੰਡਲ ਦਾ ਪੈਰੋਕਾਰ ਸੀ ਉਸਦਾ ਸਹਾਇਕ ਨੀਅਤ ਕੀਤਾ ਗਿਆ ਤੇ ਸਮੁਚੀ ਕਰਵਾਈ ਦਾ ਮੁਖ ਸੰਚਾਲਕ ਤੇ ਪੰਜਾਬ ਦੇ ਗਵਰਨਰ ਦਾ ਮੁਖ ਸਲਾਹਕਾਰ ਥਾਪਿਆ ਗਿਆ 1 ਮੇਜਰ ਜਨਰਲ ਕੁਲਦੀਪ ਸਿੰਘ ਬਰਾੜ ਨੂੰ ਦਰਬਾਰ ਸਿੰਘ ਉਤੇ ਹਮਲੇ ਕਰਨ ਦੀ ਅਗਵਾਈ ਕਰਨ ਦਾ ਕਾਰਜ ਸੋਪਿਆ ਗਿਆ  1 ਫੋਜ਼ ਦੀਆਂ ਪੰਜ ਪਲਟਨਾ ਪਹਿਲੀ , ਦੂਜੀ, ਦਸਵੀਂ, ਗਿਆਰਵੀਂ ਤੇ ਪੰਦਰਵੀ ਸ੍ਰੀ ਦਰਬਾਰ ਸਾਹਿਬ ਉਤੇ ਸਮੂਹ ਹਮਲੇ ਲਈ ਤਾਇਨਾਤ ਕੀਤੀਆਂ ਗਈਆਂ ਜੋ ਫੋਜ਼ ਦੇ ਵਧੀਆ ਲੜਾਕੂ ਦਲਾਂ ਚੋ ਚੁਣੇ ਗਏ ਸਨ 1 ਇਸ ਤੋ ਇਲਾਵਾ ਕਮਾਂਡੋਆਂ ਦੀਆਂ ਸਿਖਿਅਤ ਦੋ ਬਟਾਲੀਅਨ  ਸਨ 1

ਭਾਰੀ ਤੋਪਖਾਨਾ ਜਿਸ ਵਿਚ  25 ਪਾਉਡਰ ਤੋਪਾਂ , ਹੋਵਿਟ੍ਜ਼ ਗੰਨਾ, ,ਮਾਰਟਰ ਗੰਨਾ ,ਹਾਵਲ ਗੰਨਾ,ਪੋਲੈੰਡ ਦੀਆਂ ਬਣੀਆਂ ਅਠ ਪਹੀਆਂ ਓ.ਟੀ.64 ਬਖਤਰਬੰਦ ਗਡੀਆਂ ਤੇ  ਹੈਲੀਕੈਪਟਰ . 105  mm  ਦੀਆਂ ਭਾਰੀ ਤੋਪਾਂ ਨਾਲ ਬੀੜੇ ਹੋਏ 38 ਟਨ ਦੇ ਵਿਜੰਤਾ ਨਾਮੀ ਟੈਂਕਾਂ ਨਾਲ ਹਲਾ ਕਰਕੇ ਸਿਖਾਂ ਤੇ ਹੁੰਦੇ ਆ ਰਹੇ ਜੁਲਮ ਦਾ ਇਕ ਨਵਾਂ ਸਫਾ ਤਿਆਰ ਕਰ ਦਿਤਾ 1  ਜਿਸਦਾ ਨਾ ਓਪਰੇਸ਼ਨ ਨੀਲਾ ਤਾਰਾ (operation blue star) ਰਖਿਆ 1 ਅਮ੍ਰਿਤਸਰ ਦੀ ਘੇਰ੍ਬੰਦੀ ਤੇ ਆਉਂਦੇ ਜਾਂਦੇ ਬੰਦੇ ਦੀ ਤਲਾਸ਼ੀ ਲੈਣੀ ਕੁਝ ਚਿਰ ਪਹਿਲਾਂ ਤੋ ਸ਼ੁਰੂ ਕਰ ਦਿਤੀ ਸੀ1

ਸਚਖੰਡ ਸ੍ਰੀ ਹਰਿਮੰਦਰ ਸਾਹਿਬ ਤੇ ਅਜਾਦ ਭਾਰਤ ਦੀ ਹੁਕਮਰਾਨ ਸਰਕਾਰ ਨੇ ਜੂਨ 1984 ਵਿਚ ਉਨ੍ਹਾ ਸਿਖਾਂ ਤੇ ਹਮਲਾ ਬੋਲ ਦਿਤਾ  ਜਿਨ੍ਹਾ ਨੇ ਦੇਸ਼ ਦੀ ਏਕਤਾ ਤੇ ਅਖੰਡਤਾ ਲਈ ਸ਼ਹੀਦੀਆਂ ਦਿਤੀਆਂ , ਸਾਰਾਗੜੀ ਦੀ ਲੜਾਈ ਤੇ ਸਾਰੀ ਦੁਨੀਆਂ ਨੂੰ ਅਜੇ ਤਕ ਨਹੀਂ ਭੁਲੀ  ਜਿਸ ਵਿਚ ਦੇਸ਼ ਦੀ ਖਾਤਰ 21 ਸਿੰਘ ਨੇ 10 ਲਖ ਪਠਾਣਾ ਨਾਲ ਸਾਰਾ ਦਿਨ ਮੁਕਾਬਲਾ ਕਰਦੇ ਅੰਤ ਨੂੰ ਸ਼ਹੀਦ ਹੋ ਗਏਜਿਨ੍ਹਾ ਕੋਲ ਅੰਗਰੇਜ਼ ਸਰਕਾਰ ਦਾ ਹੁਕਮ ਵੀ ਸੀ ਕਿ ਗੜੀ ਵਿਚੋ ਬਚ ਕੇ ਨਿਕਲ ਸਕਦੇ ਹੋ ਤਾਂ ਨਿਕਲ ਜਾਉ ਪਰ ਨਹੀਂ ਉਨ੍ਹਾ ਨੇ ਸ਼ਹੀਦ ਹੋਣਾ ਬੇਹਤਰ ਸਮਝਿਆ 1 ਇਨ੍ਹਾ ਫੋਜੀਆਂ ਤੇ  ਅੰਗਰੇਜਾਂ ਨੇ ਵੀ ਰਸ਼ਕ ਕੀਤਾ  ਤੇ ਉਨ੍ਹਾ 21 ਦੇ 21 ਸ਼ਹੀਦਾਂ ਨੂੰ ਦੇਸ਼ ਦੇ ਸਭ ਤੋ ਉਚੇ ਮੇਡਲ ਨਾਲ ਸਨਮਾਨਿਆ 1 ਪਰ ਇਹ ਆਪਣਾ ਦੇਸ਼ ,ਆਪਣੇ ਦੇਸ਼ ਦੀ ਫੋਜ਼ ਤੇ ਸਰਕਾਰੀ ਹਾਕਮ  ਕਿਸ ਤਰਹ ਬੇਗਾਨੇ ਹੋ ਗਏ ਬੜੀ ਹੈਰਾਨੀ ਦੀ ਗਲ ਹੈ 1

ਇਕ ਜੂਨ ਨੂੰ ਇਕੋ ਸਮੇ ਸਾਰੇ ਪੰਜਾਬ ਵਿਚ ਕਰਫਿਊ ਲਗ ਗਿਆ 1   12-40 ਤੇ ਸ੍ਰੀ ਦਰਬਾਰ ਸਾਹਿਬ ਵਲ ਗੋਲਾਬਾਰੀ ਸ਼ੁਰੂ  ਕਰ ਦਿਤੀ ਜੋ ਰਾਤ ਤਕ ਚਲਦੀ ਰਹੀ, ਜਿਸ ਨਾਲ ਕਈ  ਯਾਤਰੂ ਸ਼ਹੀਦ ਹੋਏ 1 ਸ਼ਰੋਮਣੀ ਅਕਾਲੀ ਦਲ ਦੇ ਪ੍ਰਧਾਨ ਤੇ ਮੇਂਬਰਾ ਨੇ ਜਦੋ ਇਸ ਗੋਲਾਬਾਰੀ ਬਾਰੇ ਗਵਰਨਰ ਪੰਜਾਬ ਤੇ ਰਾਸ਼ਟਰਪਤੀ ਨਾਲ ਗਲ ਕਰਨ ਦੀ ਕੋਸ਼ਿਸ਼ ਕੀਤੀ ਤਾ ਟੇਲੀਫੂਨ ਦੀਆਂ ਲਾਈਨਾਂ ਬੰਦ ਕਰ ਦਿਤੀਆਂ ਗਈਆਂ1

ਅਗਲੇ ਦਿਨ ਹੋਰ ਫੋਜ਼ ਆ ਗਈ ਅਤੇ ਗੋਲਾਬਾਰੀ ਹੁੰਦੀ ਰਹੀ  1   2 ਜੂਨ ਤਕ 1984 ਵਿਚ  ਭਾਰਤੀ ਫੋਜ਼ ਨੇ ਜੰਮੂ -ਕਸ਼ਮੀਰ ਤੋਂ ਲੈਕੇ ਗੰਗਾ ਨਗਰ ਤਕ ਸਾਰੀ ਸਰਹੱਦ ਨੂੰ ਤਕਰੀਬਨ ਪੂਰੀ ਤਰਹ ਸੀਲ ਕਰ ਦਿਤਾ 1  ਸਾਰਾ ਪੰਜਾਬ ਫੋਜ਼ ਦੇ ਹਵਾਲੇ ਕਰ ਦਿਤਾ ਗਿਆ 1 ਸਾਰੇ ਪੰਜਾਬ ਦੇ ਸ਼ਹਿਰਾਂ ਉਤੇ ਫੋਜ਼ ਤਾਇਨਾਤ ਕਰ ਦਿਤੀ ਗਈ 1

3 ਜੂਨ ਨੂੰ ਸਵੇਰੇ 6-10 ਵਜੇ ਤਕ ਅਚਾਨਕ ਲਗੇ ਕਰਫਿਊ ਵਿਚ ਢਿਲ ਦੇ ਦਿਤੀ ਗਈ ਤਾਕਿ ਵਧ ਤੋ ਵਧ ਸਿਖ ਸੰਗਤਾ ਉਥੇ ਪਹੁੰਚ  ਸਕਣ 1 ਪਰ ਬਾਅਦ ਵਿਚ ਅਚਾਨਕ ਸਰਕਾਰ ਵਲੋਂ ਸਖਤ ਹਿਦੈਤਾਂ ਦੇਕੇ ਮੁੜ ਕਰਫਿਊ ਲਾਗੂ ਕਰ ਦਿਤਾ ਤਾਕਿ ਆਈਆਂ ਸੰਗਤਾ ਵਾਪਸ ਨਾ ਜਾਂ ਸਕਣ 1 ਆਵਾਜਾਈ ਤੇ ਪੂਰਨ ਪਾਬੰਦੀ ਲਗਾ ਦਿਤੀ ਗਈ 1 ਪਾਣੀ,  ਬਿਜਲੀ ਤੇ ਟੇਲੀਫ਼ੋਨ ਦੇ ਕਨੇਕਸ਼ਨ ਕਟ ਦਿਤੇ ਗਏ ਤਾਕਿ ਪੰਜਾਬ ਵਿਚ ਵਾਪਰ ਰਹੀਆਂ ਘਟਨਾਵਾ ਦਾ ਪੰਜਾਬ ਵਿਚ , ਦੇਸ਼ ਵਿਚ ਤੇ ਦੇਸ਼ ਤੋਂ ਬਾਹਰ ਪਤਾ ਨਾ ਚਲ ਸਕੇ 1 ਸਾਰੇ ਹਰਮੰਦਿਰ ਸਾਹਿਬ ਕੰਪਲੇਕਸ ਦੇ ਚਾਰ ਚੁਫੇਰੇ ਤੋਂ ਲਗਾਤਾਰ ਗੋਲਾ ਬਾਰੀ ਹੋ ਰਹੀ ਸੀ 1  ਸਾਫ਼ ਸਾਫ਼ ਨਜਰ ਆ ਰਿਹਾ ਸੀ ਸਰਕਾਰ ਦਾ ਮਕਸਦ ਜੋ ਉਨ੍ਹਾ ਦੀ ਨਜ਼ਰਾਂ ਵਿਚ ਕਸੂਰਵਾਰ ਜਾਂ ਭਗੋੜੇ ਸੀ ਖਾਲੀ ਉਨ੍ਹਾ ਨੂੰ ਪਕੜਨਾ ਨਹੀ ਸੀ ਬਲਿਕ ਲਾਰ੍ਜ ਸਕੇਲ ਤੇ ਸਿਖਾਂ ਦੀ ਨਸਲਕੁਸ਼ੀ ਕਰਨੀ ਸੀ1 ਸ੍ਰੀ ਦਰਬਾਰ ਸਾਹਿਬ ਦੇ ਐਨ ਸਾਹਮਣੇ ਅਕਾਲ ਤਖਤ ਸਾਹਿਬ ਦੀ ਇਮਾਰਤ ਨੂੰ ਤੋਪਾਂ ਦੇ ਗੋਲਿਆ ਨਾਲ ਢਿਹ ਢੇਰੀ ਕਰਨ ਦੇ ਇਰਾਦਿਆਂ ਨਾਲ ਅੰਧਾ ਧੁੰਦ ਗੋਲੇ  ਬਰਸ ਰਹੇ ਸਨ  1

ਸਮਾਂ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਪੁਰਬ ਤੇ ਸਥਾਨ ਹਰਿਮੰਦਰ ਸਾਹਿਬ ਚੁਣਿਆ ਗਿਆ 1 ਪੇਂਡੂ ਖੇਤਰਾਂ ਸਮੇਤ ਸਾਰੇ ਪੰਜਾਬ ਨੂੰ ਫੋਜਾਂ ਦੇ ਹਵਾਲੇ ਕਰਕੇ ਪੰਜਾਬ ਵਿਚ ਅਣਮਿਥੇ ਸਮੇ ਲਈ ਕਰਫਿਊ ਲਗਾ ਦਿਤਾ ਗਿਆ 1 ਰੇਲ, ਸੜਕ ਤੇ ਹਵਾਈ ਜਹਾਜ਼ , ਹਰ ਤਰਹ ਦੀ ਆਵਾਜਾਈ ਬੰਦ ਕਰਵਾ ਦਿਤੀ ਗਈ 1 ਵਾਹਨ ਬੈਲ  ਗਾੜੀਆਂ ਅਤੇ ਸਾਇਕਲ ਚਲਾਣ  ਤੇ ਵੀ  ਪਾਬੰਦੀ ਲਗਾ ਦਿਤੀ ਗਈ 1 ਬਿਜਲੀ ਤੇ ਟੇਲੀਫੂਨ ਦੀ ਸਪਲਾਈ ਕਟ ਦਿਤੀ ਗਈ 1 ਸ਼ਹੀਦੀ ਪੁਰਬ ਤੇ ਆਈਆਂ ਸੰਗਤਾ , ਜਿਲਾ ਸੰਗਰੂਰ ਤੇ ਮਨਸੇ ਤੋਂ ਅਕਾਲੀ ਦਲ ਤੇ ਕੰਪਲੈਕਸ ਵਿਚ ਰਹਿ ਰਹੇ ਸੇਵਾਦਾਰ ਤੇ ਉਨ੍ਹਾ ਦੇ ਪਰਿਵਾਰਾਂ ਨੂੰ  ਨਾ ਬਾਹਰ ਆਉਣ ਦਾ ਤੇ  ਨਾ ਰਾਸ਼ਨ ਪਾਣੀ ਦਾ ਇੰਤਜ਼ਾਮ ਕਰਨ ਲਈ ਕੋਈ ਵਕਤ  ਦਿਤਾ ਗਿਆ1  ਫੋਜੀ ਹਮਲੇ ਦੋਰਾਨ ਅਕਾਲ ਤਖਤ ਢਹਿ -ਢੇਹੀ  ਕਰ ਦਿਤਾ ਗਿਆ1  ਹਰਮੰਦਿਰ ਸਾਹਿਬ ਤੇ ਕੰਮਪਲੇਕ੍ਸ ਅੰਦਰ ਦੀਆਂ ਹੋਰ ਇਮਾਰਤਾਂ ਨੂੰ ਵੀ ਨੁਕਸਾਨ ਪੁਜਾ1 ਦਰਸ਼ਨੀ ਡਿਉੜੀ ਦੀ ਉਪਰਲੀ ਛਤ ਜਿਥੇ ਤੋਸ਼ਾ ਖਾਨਾ ਸੀ ਭਾਰੀ ਨੁਕਸਾਨ ਹੋਇਆ 1 ਮਹਾਰਾਜਾ ਰਣਜੀਤ ਸਿੰਘ ਦੇ ਹੀਰੇ ਜਵਾਰਾਤ ਨਾਲ ਜੜੀ ਹੋਈ ਚਾਂਦਨੀ ਵੀ ਸੜ ਕੇ ਸਵਾਹ ਹੋ ਗਈ `ਸਿਖ ਰੇਫ਼ਰੇਨਸ ਲਾਇਬ੍ਰੇਰੀ  ਜਿਸ ਵਿਚ ਧਾਰਮਿਕ ,ਇਤਿਹਾਸਿਕ ਤੇ ਅਕੇਡੇਮਿਕ ਸਹਿਤ ਪਿਆ ਸੀ, ਦਾ ਭਾਰੀ ਨੁਕਸਾਨ ਹੋਇਆ ਜਿਸ ਵਿਚ ਗੁਰੂ ਸਾਹਿਬ ਦੇ ਹੁਕਮਨਾਮੇ , ਹਥ ਲਿਖਿਆ ਸਹਿਤ , ਜਨਮ ਸਾਖੀਆਂ  , ਗੁਰਬਾਣੀ ਦੀਆਂ ਪੋਥੀਆਂ ਤੇ ਇਤਿਹਾਸਕ ਪੁਸਤਕਾਂ  ਨੂੰ ਅਗ ਲਗਾ ਦਿਤੀ ਗਈ ਜਿਸਦੀ ਪੂਰਤੀ ਕਦੀ ਨਹੀਂ ਹੋ ਸਕਦੀ 1

ਗਲ ਇਥੇ ਹੀ ਨਹੀਂ ਖਤਮ ਹੋਈ ਪੰਜਾਬ ਦੇ ਹੋਰ ਅਨੇਕ ਇਤਿਹਾਸਿਕ ਗੁਰੁਦਵਾਰਿਆਂ ਵਿਚ ਫੋਜੀ ਕਾਰਵਾਈ ਹੋਈ 1 ਅਪ੍ਰੇਸ਼ਨ ਵੁਡਰੋਜ਼ ਤਹਿਤ ਪੰਜਾਬ ਦੇ ਪਿੰਡਾਂ ਵਿਚ ਜ਼ੁਲਮ-ਤਸੱਦਦ , ਦਹਿਸ਼ਤ ਤੇ ਵਹਿਸ਼ਤ ਦਾ ਦੋਰ ਸ਼ੁਰੂ ਕੀਤਾ ਗਿਆ 1 ਟਾਡਾ ਵਰਗੇ ਕਾਲੇ ਕਨੂੰਨ ਬਣਾਏ  ਗਏ 1ਚਾਰ ਜੂਨ ਨੂੰ ਫੋਜ਼ ਵਲੋਂ ਭਾਰੀ ਗੋਲਾਬਾਰੀ ਹੋਣੀ ਸ਼ੁਰੂ  ਹੋ ਗਈ 1 ਤੇਜਾ ਸਿੰਘ ਸਮੁੰਦਰੀ ਹਾਲ ਤੇ ਬੜੀ ਬੁਰੀ ਤਰਹ ਗੋਲੀਆਂ ਦੀ ਬੁਝਾੜ  ਕੀਤੀ ਗਈ 1 5 ਜੂਨ ਨੂੰ ਗੋਲਾਬਾਰੀ  ਹੋਰ ਤੇਜ ਹੋ ਗਈ 1 ਆਏ ਗਏ ਯਾਤਰੂ ਵਾਸਤੇ ਲੰਗਰ ਪਾਣੀ ਦਾ ਕੋਈ ਪ੍ਰਬੰਧ ਨਹੀਂ ਸੀ . ਪਾਣੀ ਦੀਆਂ ਟੈਨਕੀਆਂ ਵਿਚ  ਬੰਬ ਮਾਰਕੇ  ਮਘੋਰੇ ਕਰ ਦਿਤੇ ਗਏ1  ਫੋਜ਼ ਬੂਟਾਂ ਸਮੇਤ ਘੰਟਾ ਘਰ ਵਾਲੇ ਪਾਸਿਓ ਦਰਬਾਰ ਸਾਹਿਬ ਦੇ ਅੰਦਰ ਦਾਖਲ ਹੋ ਗਈ 1 ਸ੍ਰੀ ਰਾਮ ਦਾਸ ਸਰਾਂ ਵਾਲੇ ਪਾਸਿਓਂ ਗੇਟ ਤੋੜਕੇ ਟੈਂਕਾਂ  ਤੇ ਤੋਪਾਂ ਨਾਲ ਲੈਸ ਫੋਜ਼ ਅੰਦਰ ਦਾਖਲ ਹੋ ਗਈ 1

ਪੰਜ ਜੂਨ  ਵਿਚ ਅਕਾਲ ਤਖਤ ਤੇ ਤੋਪਾਂ ਤੇ ਟੈਂਕਾਂ ਨਾਲ ਹਮਲਾ ਕਰ ਦਿਤਾ 1 ਅਕਾਲ ਤਖਤ ਦੀ ਇਮਾਰਤ ਅਗ ਦੀ ਲਪੇਟ ਵਿਚ ਆ ਚੁਕੀ ਸੀ 1 ਫੋਜ਼ ਵਲੋਂ ਗ੍ਰਿਫਤਾਰ ਕੀਤੇ ਯਾਤਰੂਆਂ  ਦੇ ਧਾਰਮਿਕ ਚਿਨ੍ਹ  ਨਾਲੀਆਂ ਵਿਚ ਸੁਟ ਦਿਤੇ ਗਏ 1 ਜੇਕਰ ਕੋਈ ਪਾਣੀ ਮੰਗਦਾ ਦੇ ਗੰਦੀਆਂ ਗਾਲਾਂ ਨਾਲ ਉਨਾ ਨੂੰ ਰਾਈਫਲਾਂ ਦੇ ਬਟਾ ਨਾਲ ਜਾ ਬੂਟਾਂ ਨਾਲ ਮਾਰਿਆ  ਜਾਦਾਂ  1 ਬਚਿਆਂ ਤੇ ਬਜੁਰਗਾਂ ਦਾ ਵੀ ਲਿਹਾਜ਼ ਨਹੀਂ ਕੀਤਾ ਜਾਂਦਾ 1 ਇਕ ਬਚਾ ਮਮੀ ਮਮੀ ਕਰਦਾ ਜਦ ਰੋਂਦਾ ਆਇਆ ਤਾ ਫੋਜੀ ਨੇ ਉਸ ਨੂੰ ਮਰੀ ਮਾਂ ਦੀ ਲਾਸ਼  ਉਤੇ ਲਿਟਾ ਕੇ ਗੋਲੀਆਂ ਨਾਲ ਭੁੰਨ  ਦਿਤਾ 1 ਛੋਟੇ ਛੋਟੇ ਬਚੇ ਮਾਵਾਂ ਕੋਲੋ ਖੋਹ ਕੇ  ਨਾਲ ਸੜਦੀਆਂ ਦਰੀਆਂ , ਰੁਮਾਲੇ ਤੇ ਗੁਰੁਦਵਾਰੇ ਦੇ ਹੋਰ ਸਮਾਨ ਵਿਚ ਸੜਨ ਲਈ ਸੁਟ ਦਿਤੇ 1 ਚਾਰੇ  ਪਾਸੇ ਲਾਸ਼ਾਂ ਹੀ ਲਾਸ਼ਾਂ ਨਜਰ ਰਹੀਆਂ  ਸਨ 1 ਕਮਰਿਆਂ ਵਿਚ ਖੂਨ ਬਾਹਰ ਬਰਾਂਡਿਆਂ ਤਕ ਪਹੁੰਚ ਗਿਆ  1  ਫੋਜ਼ ਵਾਲੇ ਕਮਰਿਆਂ ਵਿਚ ਬਾਹਰ ਗ੍ਰਨੇਡ ਸੁਟੇ ਜਾ ਰਹੇ ਸੀ 1 ਦਿਲ ਦਹਿਲਾਣ  ਵਾਲਾ  ਚੀਕ ਚਿਹਾੜਾ ਸਾਰਿਆਂ ਪਾਸਿਓਂ ਸੁਣਾਈ ਦੇ ਰਿਹਾ  ਸੀ 1 ਜਾਨਾਂ ਦੀ ਤਾਂ ਕੋਈ ਕੀਮਤ ਨਹੀ ਹੁੰਦੀ ਪਰ ਅਗਰ ਅੰਦਾਜ਼ਾ ਲਗਾਇਆ ਜਾਏ ਤਾਂ 237  ਕਰੋੜ ਦਾ ਨੁਕਸਾਨ ਹੋਇਆ 1 ਇਸ  ਹਮਲੇ ਦੇ ਦੋਰਾਨ ਦਰਬਾਰ ਸਾਹਿਬ ਤੇ 500 ਗੋਲੀਆਂ ਦੇ ਨਿਸ਼ਾਨ ਸਨ ਜਿਨ੍ਹਾ ਵਿਚੋ 380 ਸੋਨੇ ਦੇ ਪਤਰਿਆਂ ਤੇ ਲਗੇ ਸਨ 1 ਕੇਵਲ ਦਰਬਾਰ  ਸਾਹਿਬ ਦੀ ਇਮਾਰਤ ਦਾ ਨੁਕਸਾਨ ਦਾ ਅੰਦਾਜ਼ਾ 10,00000 ਲਗਾਇਆ ਗਿਆ ਸੀ 1

ਫੋਜ਼ ਨੇ ਸਿਰਫ ਇਥੇ ਹੀ ਬਸ ਨਹੀਂ ਕੀਤੀ ਬਲਿਕ ਪੰਜਾਬ ਦੇ ਅਨੇਕ ਗੁਰੁਦਵਾਰਿਆਂ ਦੀ ਬੇਹੁਰਮਤੀ ਕੀਤੀ ਹੈ1  , ਗੋਲੀਆਂ ਚਲਾਈਆਂ , ਸੰਗਤਾਂ ਤੇ ਸੇਵਾਦਾਰਾਂ ਨੂੰ ਸ਼ਹੀਦ ਕੀਤਾ  , ਤਲਾਸ਼ੀਆਂ ਦੇ ਬਹਾਨੇ ਕੁਟ ਮਾਰ ਕੀਤੀ , ਅਗਾਂ  ਲਗਾਈਆਂ , ਜਿਉਂਦੇ  ਛੋਟੇ ਛੋਟੇ ਬਚਿਆਂ ਨੂੰ ਚੀਕਦੀਆਂ ਚਿਲਾਂਦੀਆਂ ਮਾਵਾਂ ਤੋ ਖੋਹ ਕੇ  ਅਗਾਂ  ਵਿਚ ਸੁਟਿਆ , ਬਚੇ ਬੁਢੇ ਤੇ ਜਵਾਨਾ ਨੂੰ ਰਾਈਫਲਾਂ ਤੇ ਬਟਾ ਤੇ  ਬੂਟਾਂ ਨਾਲ ਮਾਰਿਆ, ਅੰਨ -ਪਾਣੀ ਤੋ ਤਰਸਾਇਆ  ਔਰਤਾਂ ਨੂੰ ਬੇਪਤ ਕੀਤਾ 1 6 ਜੂਨ 1984 ਰਾਮਦਾਸ ਸਰਾਂ ਵਿਚ ਬਿਸਤਰੇ ਸੜ ਰਹੇ ਸਨ ਜਿਸ ਦੀਆਂ ਲਾਟਾਂ ਛਤਾਂ ਨੂੰ ਛੂਹ ਰਹੀਆਂ ਸਨ 1 ਫੋਜੀਆਂ ਨੇ ਬੀਬੀਆਂ ਨੂੰ ਸਰਾਂ ਦੇ ਬਰਾਂਡੇ ਵਿਚ ਪਹਾੜ ਵਾਲੀ ਬਾਹੀ ਵੱਲ ਬਿਠਾਇਆ ਹੋਇਆ ਸੀ 1 ਬੀਬੀਆਂ ਤੋ ਜਿਉਂਦੇ  4-5 ਬਚੇ ਜੋ ਮੱਸਾ ਕੁ ਸਾਲ ਡੇਢ ਦੇ ਹੋਣਗੇ ਫੋਜੀਆਂ ਨੇ ਖੋਹ ਖੋਹ ਕੇ ਜਲਦੇ ਬਿਸਤਰਿਆਂ ਤੇ ਸੁਟ ਦਿਤੇ  1 ਚੀਕਦੀਆਂ ਚਿਲਾਂਦੀਆਂ  ਬੀਬੀਆਂ ਦੀ  ਇਕ ਫੋਜੀ  ਬਾਂਹ ਪਕੜਦਾ ਤੇ ਦੂਜਾ ਬਚੇ  ਨੂੰ ਖੋਹ ਕੇ ਅਗ ਵਿਚ ਸੁਟਦਾ 1 ਬੀਬੀਆਂ ਦੀ ਕੁਰਲਾਹਟ  ਨਾ-ਕਾਬਿਲੇ ਬਰਦਾਸ਼ ਸੀ 1 ਰੋਂਦੀਆਂ ਕੁਰ੍ਲਾਂਦੀਆਂ ਬੀਬੀਆਂ ਨੂੰ ਫੋਜੀ ਸੀੜੀਆਂ ਰਾਹੀਂ ਘਸੀਟ ਘਸੀਟ ਕੇ ਉਤੇ ਕਮਰਿਆਂ ਵਲ ਲਿਜਾ ਰਹੇ ਸਨ ਪਤਾ  ਨਹੀਂ  ਕੀ ਸਲੂਕ ਕੀਤਾ ਹੋਵੇਗਾ ਉਨ੍ਹਾ ਨਾਲ?

ਦੁਨਿਆ ਦੇ ਇਤਿਹਾਸ ਵਿਚ ਇਹੋ ਜਹੀ ਘਟਨਾ ਨਾ ਕਿਸੇ ਨੇ ਵੇਖੀ ਤੇ ਨਾ ਸੁਣੀ ਹੋਵੇਗੀ ਕੀ ਆਪਣੇ ਦੇਸ਼ ਵਿਚ ਆਪਣੀ ਹੀ ਫੋਜ਼ ਬੇਗੁਨਾਹ ਲੋਕਾਂ ਤੇ ਇਸ ਤਰਹ ਅਤਿਆਚਾਰ, ਜ਼ੁਲਮ ਤੇ ਕਤਲੇਆਮ ਕਰੇ 1 ਤੁਸੀਂ ਬਦਲਾ ਦਾ ਨਾਮ ਦੇਕੇ ਇਕ ਕਤਲ ਪਿਛੇ  ਹਜ਼ਾਰਾਂ ਬੇਕਸੂਰਾਂ  ਨੂੰ ਕਤਲ ਕਰ ਦਿਉ ਜਦ ਕਿ ਤੁਹਾਨੂੰ ਵੀ ਪਤਾ ਹੈ ਕੀ ਉਹ  ਨਿਰਦੋਸ਼ ਹਨ1 ਫਿਰ ਵੀ ਕਨੂੰਨ ਵਲੋਂ ਨਿਰਦੋਸ਼ ਕਰਾਰ ਕੀਤੇ ਜਾਉ1 ਪਰ ਜੇ ਇਕ ਜਾਂ ਦੋ  ਸਿਖ ਹਜ਼ਾਰਾਂ ਨੂੰ  ਕਤਲ ਕਰਨ, ਆਪਣੇ ਗੁਰੂ ਦੀ ਬੇਹੁਰਮਤੀ,  ਗੁਰੂ ਗਰੰਥ ਨੂੰ ਸਾੜਨ ਤੇ ਪੈਰਾਂ ਵਿਚ ਰੋਲਣ  ਦਾ ਬਦਲਾ ਲੈਣ ਲਈ ਇਕ ਇਨਸਾਨ ਦਾ  ਕਤਲ ਕਰਦੇ ਹਨ ਜੋ ਦੋਸ਼ੀ ਹੈ ਤਾਂ  ਉਹ ਦੋਸ਼ੀ ਕਿਵੇਂ ਹੋ ਜਾਂਦਾ ਹੈ , ਫਾਂਸੀ ਤੇ ਲਟਕਾਇਆ ਜਾਂਦਾ ਹੈ ਕਿਓਂਕਿ ਉਹਨਾ ਦਾ ਦੋਸ਼ ਹੈ ਕਿ ਉਨ੍ਹਾ ਨੇ ਇਕ ਤਾਕਤਵਰ ਇਨਸਾਨ ਨੂੰ ਕਤਲ ਕਰਨ ਦੀ ਹਿੰਮਤ ਕੀਤੀ ਹੈ 1 ਫਿਰ ਕਨੂੰਨ ਦੀ ਕੀ ਕੀਮਤ ਹੋਈ- ਤਾਕਤ ਹੀ ਜਿਤੀ 1  -ਲਹੂ ਤੇ ਸਭ ਦਾ ਇਕੋ ਜਿਹਾ ਹੁੰਦਾ ਹੈ ਚਾਹੇ ਕੋਈ ਇਨਸਾਨੀ ਜਾਮੇ ਵਿਚ ਵਡਾ ਪੇੜ  ਹੋਵੇ ਜਾਂ ਛੋਟਾ ਬੂਟਾ ਗਲ ਤੇ ਗੁਨਾਹਗਾਰ ਤੇ ਬੇਕਸੂਰ ਦੀ ਹੈ 1

.ਇਸ ਸਾਕੇ  ਨੇ ਕੋਈ ਕਸਰ ਨਹੀਂ ਛਡੀ ਬਲਿਕ ਮੁਗਲਾਂ ਤੇ ਪਠਾਣਾ ਦੇ ਜੁਲਮਾਂ ਨੂੰ ਵੀ ਮਾਤ ਕਰ ਦਿਤਾ ਸੀ  1   -ਫਰਕ ਸਿਰਫ ਇਹੋ ਸੀ ਕੀ ਉਹ ਪਰਾਏ ਸਨ ਤੇ ਇਹ ਆਪਣੇ ਜਿਨ੍ਹਾ ਪਿਛੇ ਗੁਰੂ ਸਾਹਿਬਾਨਾ ਤੇ ਸਿਖਾਂ ਨੇ ਆਪਣੇ ਤੰਨ ਮੰਨ, ਆਪਣੇ ਬਚੇ ,ਆਪਣੇ ਪਰਿਵਾਰ, ਆਪਣੇ ਮਹਿਲ-ਮਾੜੀਆਂ ,ਆਪਣੇ ਪਿਆਰੇ ਸਿਖ ਤੇ ਆਪਣੀਆਂ  ਖੁਸ਼ੀਆਂ ਕੁਰਬਾਨ ਕਰ ਦਿਤੀਆਂ ਸਨ 1 ਕਿਤਨੇ ਦੁਖ ਦੀ ਗਲ ਹੈ ਕਿ ਪ੍ਰਧਾਨ ਮੰਤਰੀ -ਦੇਸ਼ ਦਾ ਸਭ ਤੋਂ ਵਡਾ ਜਿਮੇਦਾਰ ਨਾਗਰਿਕ ਨੇ ਇਸ ਵਹਿਸ਼ੀਆਨਾ  ਕਤਲੇਆਮ ਨੂੰ ਜਾਇਜ਼ ਠਹਿਰਾਇਆ ਇਹ ਕਹਿਕੇ ਕੀ ਜਦ ਕੋਈ ਵਡਾ ਦਰੱਖਤ  ਡਿਗਦਾ ਹੈ ਤਾਂ ਧਰਤੀ ਹਿਲਦੀ ਹੈ “1 ਇਨ੍ਹਾ ਸਾਰੀਆਂ ਹਿੰਸਕ ਘਟਨਾਵਾਂ ਤੇ ਜੁਲਮ-ਤਸੱਦਦ ਦਾ ਜਦੋ ਵਿਦੇਸ਼ ਵਿਚ ਰਹਿੰਦੇ ਸਿਖਾਂ ਨੇ ਭਾਰਤੀ ਐਮਬੇਸੀ ਦੇ ਸਾਮਣੇ ਰੋਸ ਵਜੋਂ ਮੁਜਹਿਰੇ ਕੀਤੇ ਤਾਂ ਉਨ੍ਹਾ ਨੂੰ ਬਲੈਕ ਲਿਸਟ ਵਿਚ ਦਰਜ਼ ਕਰ ਲਿਆ ਤੇ ਆਪਣੀ ਜਨਮ -ਭੂਮੀ ਭਾਰਤ ਵਿਚ ਆਉਣ ਤੇ ਪਾਬੰਦੀ ਲਗਾ ਦਿਤੀ 1

ਇਸ ਫੋਜੀ ਹਮਲੇ ਦਾ ਸਿਖ ਧਰਮ ਉਤੇ ਗਹਿਰਾ ਅਸਰ ਪਿਆ 1 ਬਹੁਤ ਲੋਕਾਂ ਨੂੰ ਆਪਣੇ ਧਰਮ ਨਾਲ ਮੋਹ ਹੋ ਗਿਆ 1 ਕਈਆਂ ਨੇ ਮੁੜ ਕੇਸ ਤੇ ਦਾੜੀ ਰਖ ਲਈ,  ਕਈ  ਅਮ੍ਰਿਤ ਛਕ ਕੇ ਅਮ੍ਰਿਤਧਾਰੀ ਸਿਖ ਬਣ ਗਏ 1 ਕਈ ਪ੍ਰਮੁਖ ਸਖਸ਼ੀਅਤਾਂ   ਨੇ ਸਰਕਾਰ ਵਲੋਂ ਮਿਲੇ ਪਦਮ ਭੂਸ਼ਣ ਵਾਪਸ ਕਰ ਦਿਤੇ  , ਕਈਆਂ ਨੇ ਸਰਕਾਰੀ ਅਹੁਦੇ ਤਿਆਗ ਦਿਤੇ ਤੇ  ਕਈ  ਥਾਵਾਂ ਤੇ ਸਿਖ ਫੋਜੀਆਂ ਨੇ ਬਗਾਵਤ ਵੀ ਕੀਤੀ 1

ਇਸ ਫੋਜੀ ਹਮਲੇ ਤੋ ਬਾਅਦ ਪੰਜਾਬ ਦੇ ਪਿੰਡਾਂ ਦੀ ਦਮਨਕਾਰੀ ਦਾ ਚਕਰ ਚਲਾਇਆ ਗਿਆ -ਸਾਰੇ ਪਿੰਡ ਵਿਚ ਦਹਿਸ਼ਤ ਫੈਲਾਨ ਲਈ ਇਕ ਦੋ ਅਮ੍ਰਿਤਧਾਰੀ ਨੋਜਵਾਨਾਂ ਨੂੰ ਨੇੜੇ ਹੀ ਕਿਤੇ ਇੰਨਟੇਰੋਗੇਸ਼ਨ ਸੇਂਟਰ ਵਿਚ ਲਿਜਾ ਕੇ ਇੰਨਟੇਰੋਗੇਸ਼ਨ ਤਾਂ ਕੀ ਕਰਨੀ ਸੀ ਉਨ੍ਹਾ ਦੀ ਹਡੀ ਹਡੀ ਤੇ ਅੰਗ ਅੰਗ ਤੋੜ ਦਿਤੇ ਜਾਂਦੇ 1 ਜੇ ਕੋਈ ਬਚ ਜਾਂਦਾ ਤਾਂ ਅਠ ਦਸ ਕੇਸ ਬਣਾ ਕੇ ਉਨ੍ਹਾ ਨੂੰ ਜੇਲ ਵਿਚ ਸੜਨ ਲਈ ਭੇਜ ਦਿਤਾ ਜਾਂਦਾ ਤੇ ਮਰਿਆਂ ਨੂੰ ਚੋਕ ਜਾਂ ਕਿਸੇ ਨਹਿਰ ਦੇ ਕੰਢੇ ਪੁਲਿਸ  ਨਾਲ ਮੁਕਾਬਲਾ ਕਰਦਾ ਦਿਖਾ ਕੇ ਗੋਲੀ ਮਾਰ ਦਿਤੀ ਜਾਂਦੀ  1

ਨੀਮ ਫੌਜੀ ਦਸਤਿਆਂ ਤੇ ਪੁਲਿਸ ਨੇ ਤਾਂ ਅੰਗਰੇਜ਼ , ਅਹਿਮਦ ਸ਼ਾਹ ਅਬਦਾਲੀ , ਜਸਪਤ ਰਾਏ, ਲਖਪਤ ਰਾਏ, ਮੀਰ ਮਨੂੰ  ਤੇ ਜਕਰੀਆ ਖਾਨ ਨੂੰ ਵੀ ਮਾਤ ਕਰ ਦਿਤਾ 1 ਇਨ੍ਹਾ ਜ਼ੁਲਮਾ-ਤਸੱਦਦਾਂ ਦੀਆਂ ਕਹਾਣੀਆਂ ਸੁਣ ਕੇ ਅਨੇਕਾਂ ਜਵਾਨ ਘਰੋਂ ਭਜ ਗਏ1 ਜੇਲ ਵਿਚ ਪਾਏ ਨੋਜਵਾਨਾਂ ਨੂੰ ਵਧ ਤੋ ਵਧ ਕੈਦ ਤੇ ਮੋਤ ਦੀਆਂ ਸਜਾਵਾਂ ਦੇਣ ਲਈ  ਕਨੂਨ ਬਣਾਏ ਗਏ  1

ਇਤਿਹਾਸ ਮੁਗਲਾਂ ਦੇ ਅਤਿਆਚਾਰਾਂ ਨਾਲ ਭਰਿਆ ਪਿਆ ਹੈ ਪਰ ਜੋ ਜੁਲਮ ਆਪਣਿਆਂ ਨੇ ਆਪਣਿਆਂ ਤੇ ਕੀਤੇ ਉਸਦਾ ਜਵਾਬ ਤੇ ਹਿਸਾਬ ਨਹੀਂ ਹੈ ਜਿਨ੍ਹਾ ਨੇ ਪਹਿਲੇ ਜ਼ੁਲਮ ਤੇ ਅਤਿਆਚਾਰਾਂ ਨੂੰ ਵੀ ਮਾਤ ਪਾ ਦਿਤੀ  1 ਬੰਦਿਆ ਨਾਲ ਤੇ ਜੋ ਕੀਤਾ ਸੋ ਕੀਤਾ ਗੁਰੁਦਵਾਰਿਆਂ ਨੂੰ ਵੀ ਨਹੀਂ ਛਡਿਆ 1 ਰੱਬ ਦੇ ਘਰਾਂ ਤੇ ਵੀ ਹਥ ਪਾਇਆ ਉਸ ਤੋਂ ਵੀ ਡਰ ਵੀ ਨਹੀਂ ਲਗਿਆ 1 ਇਹੋ ਜਹੇ ਲੋਕਾਂ ਨੂੰ ਤੁਸੀਂ ਇਨਸਾਨ ਤਾਂ ਨਹੀਂ ਕਹਿ ਸਕਦੇ ਵਹਿਸ਼ੀ ਦਰਿੰਦੇ ਹੀ ਹੋ ਸਕਦੇ ਹਨ 1

ਅਕਾਲ ਤਖਤੇ ਹਰਿਮੰਦਰ ਸਾਹਿਬ ਤੋਂ ਛੁਟ ਹੇਠ ਲਿਖੇ ਗੁਰੁਦਵਾਰਿਆਂ ਵਿਚ ਜੂਨ ਦੇ ਮਹੀਨੇ ਵਿਚ ਭਾਰਤੀ ਫੋਜ਼ ਨੇ ਕੀਤਿਆ ਬੇਪਤੀਆਂਗੁਰੂਦਵਾਰਾ ਬਾਬਾ ਅੱਟਲ ਰਾਇ ਜੀ, ਬੁੰਗਾ ਰਾਮਗੜਿਆ , ਸ੍ਰੀ ਦਰਬਾਰ ਸਾਹਿਬ ਤਰਨਤਾਰਨ ਸਾਹਿਬ,,ਗੁਰੂਦਵਾਰਾ ਜਨਮ ਅਸਥਾਨ ਬਾਬਾ ਬੁਢਾ ਜੀ , ਕਥੂਨੰਗਲ, ਗੁਰੂਦਵਾਰਾ ਬਾਉਲੀ ਸਾਹਿਬ , ਗੋਇੰਦਵਾਲ ਸਾਹਿਬ , ਤਖਤ ਸ੍ਰੀ ਦਮਦਮਾ ਸਾਹਿਬ, ਸਾਬੋਂ ਕੀ ਤਲਵੰਡੀ, ਗੁਰੂਦਵਾਰਾ ਸ੍ਰੀ ਤੇਗ ਬਹਾਦਰ ਜੀਂਦ, ਗੁਰੂਦਵਾਰਾ ਸ੍ਰੀ ਤੇਗ ਬਹਾਦਰ ਧਮਤਾਨ. ਗੁਰੂਦਵਾਰਾ ਸ੍ਰੀ ਨਨਕਿਆਣਾ  ਸਾਹਿਬ ਸੰਗਰੂਰ, ਗੁਰੂਦਵਾਰਾ ਸ੍ਰੀ ਦਰਬਾਰ ਸਾਹਿਬ ,ਮੁਕਤਸਰ, ਗੁਰੂਦਵਾਰਾ ਸਾਹਿਬ ਬੀਬੀ ਕਾਹਨ ਕੋਰ ,ਮੋਗਾ, ਗੁਰੂਦਵਾਰਾ ਸ੍ਰੀ ਦੁਖ ਨਿਵਾਰਨ ਪਟਿਆਲਾ, ਗੁਰੂਦਵਾਰਾ ਚਰਨ ਕੰਵਲ ਸਾਹਿਬ, ਗੁਰੂਦਵਾਰਾ ਸਾਹਿਬ, ਬੰਗਾ, ਗੁਰੂਦਵਾਰਾ ਭੱਠਾ ਸਾਹਿਬ, ਰੋਪੜ 1 ਇਹ ਤਾਂ ਇਤਿਹਾਸਿਕ ਗੁਰੁਦਵਾਰੇ ਹਨ ਪਰ ਸੰਗਤਾ ਦੇ ਬਣਾਏ ਅਨੇਕ ਗੁਰੁਦਵਾਰਿਆਂ ਤੇ ਇਸ ਤਰਾਂ ਦੇ ਕਾਂਡ ਹੋਏ ਜਿਨ੍ਹਾ ਨੂੰ ਬਿਆਨ ਨਹੀਂ ਕੀਤਾ ਜਾ ਸਕਦਾ 1

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ

Print Friendly, PDF & Email

Nirmal Anand

Add comment

Translate »