ਸਿੱਖ ਇਤਿਹਾਸ

ਸਰਦਾਰ ਸੁਬੇਗ ਸਿੰਘ -ਸ਼ਾਹਬਾਜ਼ ਸਿੰਘ ਜੀ

ਸ਼ਹੀਦ ਅਰਬੀ ਭਾਸ਼ਾ ਦਾ ਸ਼ਬਦ ਹੌ 1  ਸ਼ਹੀਦ ਉਸ ਨੂੰ ਕਹਿੰਦੇ ਹਨ ਜਿਸ ਵਿੱਚ ਸਵਾਰਥ ਤੋਂ ਉੱਪਰ ਉੱਠ ਕੇ ਆਪਣਾ ਜੀਵਨ, ਦੇਸ਼ ਕੌਮ ਅਤੇ ਧਰਮ ਲਈ ਅਰਪਣ ਕਰਨ ਦਾ ਜਜ਼ਬਾ ਹੋਵੇ । ਸਿੱਖ ਕੌਮ ਵਿੱਚ ਅਜਿਹੇ ਅਨਗਿਣਤ ਹੀ ਸਿਰਲੱਥ, ਸੂਰਬੀਰ, ਅਣਥੱਕ ਤੇ ਬਹਾਦਰ ਜੋਧੇ ਹੋਏ ਹਨ ਜਿਨ੍ਹਾਂ ਨੇ ਆਪਣੇ ਘਰ ਪਰਿਵਾਰ ਅਤੇ ਆਪਣੀ ਜਾਨ ਦੀ ਪ੍ਰਵਾਹ ਕੀਤੇ ਬਿਨਾਂ ਹੀ ਆਪਣੀ ਜਿੰਦਗੀ ਦੀ ਅਹੂਤੀ ਦਿੱਤੀ ਹੈ ।ਇਸੇ ਤਰਾਂ ਪਿਉ-ਪੁੱਤਰ ਸਨ ਭਾਈ ਸੁਬੇਗ ਸਿੰਘ ਅਤੇ ਭਾਈ ਸ਼ਾਹਬਾਜ਼ ਸਿੰਘ ਜੀ । ਇਹ ਉਹ ਸਮਾਂ ਸੀ, ਜਦੋਂ ਸਿੱਖਾਂ ‘ਤੇ ਕਹਿਰਾਂ ਦਾ ਕਸ਼ਟ ਸੀ, ਸਿਰਾਂ ਦੇ ਮੁੱਲ ਪੈ ਰਹੇ ਸਨ ਤੇ ਸਿੱਖ ਵੀ ਆਪਣੇ ਗੁਰੂਆਂ ‘ਤੇ ਪੂਰਾ ਅਕੀਦਾ ਰੱਖਦੇ ਹੋਏ ਗੁਰ ਸਿਧਾਂਤਾਂ ‘ਤੇ ਪਹਿਰਾ ਦਿੰਦੇ ਤੇ ਮੌਤ ਦੀ ਪ੍ਰਵਾਹ ਨਾ ਕਰਦੇ ਹੋਏ ਮੁਗ਼ਲਾਂ ਲਈ ਸਿਰਦਰਦੀ ਦਾ ਕਾਰਨ ਬਣੇ  ਰਹੇ। ਇਸ ਸਮੇਂ ਵੀ ਕੁਝ ਸਿੱਖ ਐਸੇ ਸਨ ਜਿਨ੍ਹਾ  ਉਨ੍ਹਾਂ ਬਾਕੀ ਸਿੰਘਾਂ ਵਾਂਗ ਸ਼ਸਤਰ ਤਾਂ ਨਾ ਚੁੱਕੇ, ਪਰ ਹਮੇਸ਼ਾ ਸਿੱਖ ਸਿਧਾਂਤਾਂ ਤੇ ਸਿੱਖ ਮੁਫਾਦ ਦੀ ਗੱਲ ਤੇ ਅਕੀਦਾ ਰਹੇ 1 ।

ਭਾਈ ਸੁਬੇਗ ਸਿੰਘ, ਪਿੰਡ ਜੰਬਰ, ਚੂਹਣੀਆਂ ਤਹਿਸੀਲ ਜੋ ਲਾਹੌਰ ਜ਼ਿਲ੍ਹੇ ਦੇ ਰਹਿਣ ਵਾਲੇ ਸੀ ਰਾਇ ਭਾਗਾ (ਸੰਧੂ) ਦੇ ਪੁਤਰ ਸੀ 1 ਅੱਜਕਲ ਜੰਬਰ ਪਿੰਡ, ਪਾਕਿਸਤਾਨ ਦੇ ਪੰਜਾਬ ਰਾਜ ਦੇ ਜ਼ਿਲ੍ਹਾ ਕਸੂਰ ਵਿਚ ਹੈ, ਜੋ ਲਾਹੌਰ-ਮੁਲਤਾਨ ਸੜਕ ‘ਤੇ ਫੇਰੂ ਤੋਂ ਅੱਗੇ ਛਾਂਗਾ ਮੋੜ ਉੱਤੇ ਅਬਾਦ ਹੈ   ਇਹ  ਆਪਣੇ ਪੁਰਖਿਆਂ ਵਾਂਗ ਸਰਕਾਰ ਤੋਂ ਠੇਕੇ ਲੈ ਕੇ ਆਪਣਾ ਕੰਮ ਬੜਾ ਹੀ ਮਿਹਨਤ ਅਤੇ ਇਮਾਨਦਾਰੀ ਨਾਲ ਕਰਦੇ ਸੀ ।ਉਹ ਚੰਗੇ ਰਸੂਖ ਵਾਲੇ ਜ਼ਮੀਂਦਾਰ ਤੇ ਸਰਕਾਰੀ ਅਜਾਰੇਦਾਰ ਸੀ 1  ਇਹ ਅਰਬੀ ਭਾਸ਼ਾ ਦੇ ਚੰਗੇ ਵਿਦਵਾਨਾਂ ਤੇ ਫ਼ਾਰਸੀ ਦੇ ਆਲਮ  ਗਿਣੇ ਜਾਂਦੇ ਸਨ। ਸਰਕਾਰ ਵਿਚ ਇਨ੍ਹਾਂ ਦਾ ਚੰਗਾ ਮਾਨ ਸਤਿਕਾਰ ਸੀ 1 ਇਹ ਭਜਨ ਬੰਦਗੀ ਕਰਨ ਵਾਲੇ ਚੰਗੇ ਆਚਰਣ ਵਾਲੇ ਵਿਅਕਤੀ ਸਨ ਜਿਨ੍ਹਾ ਦੀ  ਸਿੱਖ ਵੀ ਬਹੁਤ ਕਦਰ  ਕਰਦੇ ਸੀ ।ਜਕਰੀਆ ਖਾਨ ਵੀ ਇਨ੍ਹਾ ਦੀ ਇਜ਼ਤ ਕਰਦਾ ਸੀ , ਕਿਓਕੀ ਦੋਸਤ ਹੋਵੇ ਜਾਂ ਦੁਸ਼ਮਨ ਵਕਤ ਸਿਰ ਹਰ ਇਕ ਦੇ ਕੰਮ ਆਉਣ ਵਾਲੇ ਨਿਰਪੱਖ ਇਨਸਾਨ ਸੀ 1 ਸਰਦਾਰ ਸੁਬੇਗ ਸਿੰਘ ਜਕਰਿਆ ਖਾਨ ਦੇ ਵਕਤ ਕੁਝ ਦੇਰ  ਲਾਹੌਰ ਨਗਰ ਦੇ  ਕੋਤਵਾਲ ਵੀ ਤਾਇਨਾਤ ਰਹੇ ਤੇ  ਇਨ੍ਹਾ ਨੇ ਲਾਹੋਰ ਵਿਚ ਕਈ ਪ੍ਰਬੰਧਕੀ ਸੁਧਾਰ ਕੀਤੇ ।

ਭਾਈ ਸੁਬੇਗ ਸਿੰਘ ਨੇ ਕੋਤਵਾਲ ਬਣਨ ‘ਤੇ ਲੋਕਾਂ ਨੂੰ ਤਸੀਹੇ ਦੇ ਕੇ ਮੌਤ ਦੇ ਘਾਟ ਉਤਾਰਨ ਦੀ ਸਜ਼ਾ ਬੰਦ ਕਰ ਦਿੱਤੀ। ਮੌਤ ਦੀ ਸਜ਼ਾ ਖਾਸ ਹਾਲਤਾਂ ਵਿਚ ਹੀ ਸਿਰਫ ਫਾਂਸੀ, ਕਤਲ ਜਾਂ ਤੋਪ ਅੱਗੇ ਬੰਨ ਕੇ ਉਡਾ ਦੇਣ ਦੀ ਹੀ ਜਾਰੀ ਰੱਖੀ। ਸ਼ਹੀਦ ਸਿੰਘਾਂ ਦੇ ਸਿਰ ਜੋ ਕਿਲ੍ਹੇ ਦੀਆਂ ਦੀਵਾਰਾਂ ‘ਤੇ ਮੀਨਾਰਾਂ ਵਾਂਗ ਚਿਣੇ ਹੋਏ ਸਨ ਜਾਂ ਖੂਹਾਂ ਵਿਚ ਸੁੱਟੇ ਹੋਏ ਸਨ ਸਾਰਿਆਂ ਨੂੰ ਕਢਵਾ ਕੇ ਉਨ੍ਹਾਂ ਦਾ ਅੰਤਮ ਸਸਕਾਰ ਕਰਵਾ ਦਿੱਤਾ। ਮੰਦਰ ਵਿਚ ਘੰਟੀਆਂ ਤੇ ਟਲ ਖੜਕਾਣੇ ਜੋ ਬੰਦ ਕੀਤੇ ਗਏ ਸੀ ਫਿਰ ਤੋਂ ਚਾਲੂ ਕਰਵਾ ਦਿਤੇ 1 ਸ਼ਹਿਰ ਵਿਚ ਸ਼ਰ-ਏ-ਆਮ ਗਊਆਂ ਵੱਢਣ ‘ਤੇ ਪਾਬੰਦੀ ਲਗਾ ਦਿੱਤੀ । ਇਨ੍ਹਾਂ ਨੇ ਸਾਲ ਭਰ ਆਪਣਾ ਕੰਮ ਬੜੀ ਮਿਹਨਤ, ਇਮਾਨਦਾਰੀ ਅਤੇ ਨਿਆਂ ਪੂਰਵਕ ਢੰਗ ਨਾਲ ਕੀਤਾ। ਇਨ੍ਹਾਂ ਦੇ ਕੰਮ ਕਰਨ ਦੇ ਢੰਗ ਤੋਂ ਲਾਹੌਰ ਦੇ ਵਸਨੀਕ ਬੜੇ ਖੁਸ਼ ਸਨ। ਜਦੋਂ ਲਾਹੌਰ ਵਿਚ ਸਿੱਖਾਂ ਨੂੰ ਕਤਲ ਕਰ ਦਿੱਤਾ ਜਾਂਦਾ ਤਾਂ ਇਨ੍ਹਾਂ ਦਾ ਮਨ ਬੜਾ ਦੁਖੀ ਹੁੰਦਾ ਸੀ। ਇਹ ਲੋਕ ਸਿੱਖਾਂ ਦੀਆਂ ਮ੍ਰਿਤਕ ਦੇਹਾਂ ਇਕੱਠੀਆਂ ਕਰ ਕੇ ਅੰਤਮ ਸਸਕਾਰ ਕਰ ਦਿੰਦੇ ਅਤੇ ਉਨ੍ਹਾਂ ਦੀਆਂ ਯਾਦਗਾਰਾਂ ਦੀ ਨਿਸ਼ਾਨਦੇਹੀ ਕਰ ਦਿੰਦੇ ਸਨ। ਭਾਈ ਸੁਬੇਗ ਸਿੰਘ ਨੇ ਲਾਹੌਰ ਵਿਖੇ ਇਹੋ ਜਿਹੀਆਂ ਨਿਸ਼ਾਨਦੇਹੀਆਂ ‘ਤੇ ਸਿੱਖਾਂ ਦੀਆਂ ਕਈ ਯਾਦਗਾਰਾਂ ਵੀ ਤਾਮੀਰ ਕਰਵਾਈਆਂ ਉਨ੍ਹਾਂ ਨੇ ਹੋਰ ਵੀ  ਬਹੁਤ ਸਾਰੇ ਪ੍ਰਬੰਧਕੀ ਸੁਧਾਰ ਕੀਤੇ  ਜੋ ਕੱਟਰਪੰਥੀਆਂ  ਮੁਸਲਮਾਨਾਂ ਨੂੰ ਰਾਸ ਨਹੀਂ ਆਏ  ਤੇ ਉਨ੍ਹਾਂ ਉੱਤੇ ਕਈ ਬੇਵਜਹ  ਇਲਜ਼ਾਮ ਲਗਾਕੇ ਇਸ ਪਦ  ਤੋਂ  ਹਟਵਾ ਦਿੱਤਾ ਗਿਆ।

 1728 ਈ:iਇਨ੍ਹਾ ਦੇ ਘਰ ਇਕ ਪੁਤਰ ਹੋਇਆ ਜਿਸਦਾ ਨਾ ਸ਼ਾਹਬਾਜ਼ ਸਿੰਘ ਰਖਿਆ ਗਿਆ 1  ਜਦ ਉਸਦੀ ਉਮਰ ਪੜ੍ਹਨਯੋਗ ਹੋਈ ਤਾਂ ਭਾਈ ਸ਼ਾਹਬਾਜ ਸਿੰਘ ਜੀ ਨੂੰ ਇਕ ਮਦਰੱਸੇ (ਸਕੂਲ) ਵਿਚ ਕਾਜ਼ੀ ਕੋਲੋਂ ਫ਼ਾਰਸੀ ਪੜ੍ਹਨ ਲਈ ਭੇਜਿਆ ਜਾਣ ਲੱਗਾ। ਭਾਈ ਸੁਬੇਗ ਸਿੰਘ ਨੂੰ ਸੂਬੇਦਾਰ ਜ਼ਕਰੀਆ ਖ਼ਾਂ ਨੇ ਲਾਹੌਰ ਦੇ ਕੋਤਵਾਲ ਦੇ ਅਹੁਦੇ ‘ਤੇ ਤਾਇਨਾਤ ਕਰ ਦਿੱਤਾ। ਭਾਈ ਸੁਬੇਗ ਸਿੰਘ ਨੇ ਕੋਤਵਾਲ ਬਣਨ ‘ਤੇ ਲੋਕਾਂ ਨੂੰ ਤਸੀਹੇ ਦੇ ਕੇ ਮੌਤ ਦੇ ਘਾਟ ਉਤਾਰਨ ਦੀ ਸਜ਼ਾ ਬੰਦ ਕਰ ਦਿੱਤੀ। ਮੌਤ ਦੀ ਸਜ਼ਾ ਖਾਸ ਹਾਲਤਾਂ ਵਿਚ ਹੀ ਸਿਰਫ ਫਾਂਸੀ, ਕਤਲ ਜਾਂ ਤੋਪ ਅੱਗੇ ਬੰਨ ਕੇ ਉਡਾ ਦੇਣ ਦੀ ਹੀ ਜਾਰੀ ਰੱਖੀ। ਸ਼ਹੀਦ ਸਿੰਘਾਂ ਦੇ ਸਿਰ ਜੋ ਕਿਲ੍ਹੇ ਦੀਆਂ ਦੀਵਾਰਾਂ ‘ਤੇ ਮੀਨਾਰਾਂ ਵਾਂਗ ਚਿਣੇ ਹੋਏ ਸਨ ਜਾਂ ਖੂਹਾਂ ਵਿਚ ਸੁੱਟੇ ਹੋਏ ਸਨ ਸਾਰਿਆਂ ਨੂੰ ਕਢਵਾ ਕੇ ਉਨ੍ਹਾਂ ਦਾ ਅੰਤਮ ਸਸਕਾਰ ਕਰਵਾ ਦਿੱਤਾ। ਸ਼ਹਿਰ ਵਿਚ ਸ਼ਰ-ਏ-ਆਮ ਗਊਆਂ

ਵੱਢਣ ‘ਤੇ ਪਾਬੰਦੀ ਲਗਾ ਦਿੱਤੀ ਅਤੇ ਹੋਰ ਬਹੁਤ ਸਾਰੀਆਂ ਭੈੜੀਆਂ ਰੀਤਾਂ ਬੰਦ ਕਰਵਾ ਦਿੱਤੀਆਂ। ਇਨ੍ਹਾਂ ਨੇ ਸਾਲ ਭਰ ਆਪਣਾ ਕੰਮ ਬੜੀ ਮਿਹਨਤ, ਇਮਾਨਦਾਰੀ ਅਤੇ ਨਿਆਂ ਪੂਰਵਕ ਢੰਗ ਨਾਲ ਕੀਤਾ। ਇਨ੍ਹਾਂ ਦੇ ਕੰਮ ਕਰਨ ਦੇ ਢੰਗ ਤੋਂ ਲਾਹੌਰ ਦੇ ਵਸਨੀਕ ਬੜੇ ਖੁਸ਼ ਸਨ। ਜਦੋਂ ਲਾਹੌਰ ਵਿਚ ਸਿੱਖਾਂ ਨੂੰ ਕਤਲ ਕਰ ਦਿੱਤਾ ਜਾਂਦਾ ਤਾਂ ਇਨ੍ਹਾਂ ਦਾ ਮਨ ਬੜਾ ਦੁਖੀ ਹੁੰਦਾ ਸੀ। ਇਹ ਲੋਕ ਸਿੱਖਾਂ ਦੀਆਂ ਮ੍ਰਿਤਕ ਦੇਹਾਂ ਇਕੱਠੀਆਂ ਕਰ ਕੇ ਅੰਤਮ ਸਸਕਾਰ ਕਰ ਦਿੰਦੇ ਅਤੇ ਉਨ੍ਹਾਂ ਦੀਆਂ ਯਾਦਗਾਰਾਂ ਦੀ ਨਿਸ਼ਾਨਦੇਹੀ ਕਰ ਦਿੰਦੇ ਸਨ। ਭਾਈ ਸੁਬੇਗ ਸਿੰਘ ਨੇ ਲਾਹੌਰ ਵਿਖੇ ਇਹੋ ਜਿਹੀਆਂ ਨਿਸ਼ਾਨਦੇਹੀਆਂ ‘ਤੇ ਸਿੱਖਾਂ ਦੀਆਂ ਕਈ ਯਾਦਗਾਰਾਂ ਵੀ ਤਾਮੀਰ ਕਰਵਾਈਆਂ

ਇਹ ਉਹ ਸਮਾਂ ਸੀ, ਜਦੋਂ ਬਾਬਾ ਬੰਦਾ ਸਿੰਘ ਬਹਾਦਰ ਦੀ ਸ਼ਹੀਦੀ ਤੋਂ ਬਾਅਦ ਹਕੂਮਤ ਦਾ  ਸਿੱਖਾਂ ‘ਤੇ  ਕਹਿਰ ਟੁੱਟ ਪਿਆ ਸੀ। ਹਜ਼ਾਰਾਂ ਹੀ ਨਿਰਦੋਸ਼ ਸਿੱਖਾਂ ਨੂੰ ਅਕਹਿ ਤਸੀਹੇ ਦੇ ਕੇ ਸ਼ਹੀਦ ਕੀਤਾ ਜਾ ਰਿਹਾ ਸੀ। ਸਿੱਖਾਂ ਦੇ ਸਿਰਾਂ ਦੇ ਮੁੱਲ ਪਾ ਕੇ ਉਨ੍ਹਾਂ ਦਾ ਖੁਰਾ-ਖੋਜ ਮਿਟਾਉਣ ਲਈ ਢੰਡੋਰੇ ਪਿੱਟੇ ਜਾ ਰਹੇ ਸਨ। ਸਿੱਖ ਵੀ ਆਪਣੇ ਗੁਰੂਆਂ ‘ਤੇ ਪੂਰਾ ਅਕੀਦਾ ਰੱਖਦੇ ਹੋਏ ਗੁਰ ਸਿਧਾਂਤਾਂ ‘ਤੇ ਪਹਿਰਾ ਦਿੰਦੇ, ਮੌਤ ਦੀ ਪ੍ਰਵਾਹ ਨਾ ਕਰਦੇ ਹੋਏ ਮੁਗ਼ਲਾਂ ਨਾਲ ਟੱਕਰ ਲੈਂਦੇ ਰਹਿੰਦੇ ਸੀ 1 ਉਹ ਸਮੇ ਸਮੇ ਸਿਰ ।

 ਜੰਗਲ-ਬੇਲਿਆਂ ਚੋਂ ਨਿਕਲ ਆਪਣੇ ਗੁਰੂ ਘਰਾਂ ਦੀ ਸਾਂਭ-ਸੰਭਾਲ ਦਾ ਕਾਰਜ ਸੰਭਾਲਦੇ ਤੇ ਸ਼ਾਹੀ ਫੌਜਾਂ ਤੇ ਹੱਲੇ ਵੀ ਕਰਦੇ। ਜ਼ਕਰੀਆ ਖਾਨ, ਕਾਫੀ ਸਮੇਂ ਤੋਂ ਪੰਜਾਬ ਵਿਚ ਸਿੱਖਾਂ ਨਾਲ ਜੂਝ ਰਿਹਾ ਸੀ । ਉਸਨੇ ਭਾਵੇਂ ਹਜ਼ਾਰਾਂ ਸਿੱਖ ਮਰਵਾ ਦਿੱਤੇ ਪਰ ਫਿਰ ਵੀ ਸਿਖਾਂ ਨੂੰ ਕਾਬੂ ਨਾ ਕਰ ਸਕਿਆ 1 ਇਸ ਮਾਰੋ-ਮਾਰੀ ਵਿਚ  ਮੁਗਲਾਂ  ਦਾ ਕਾਫੀ ਨੁਕਸਾਨ ਹੋਇਆ । ਆਖਿਰ ਤੰਗ ਆਕੇ  ਉਸਨੇ ਸੋਚਿਆ ਕੀ ਕਿਓਂ ਨਾ ਸਿਖਾਂ ਨਾਲ ਸੰਧੀ ਕਰ ਲਈ ਜਾਵੇ 1 ਮਾਨ ਸਤਕਾਰ ਤੇ ਜਗੀਰ ਦੇਕੇ ਇਕ ਰਿਸ਼ਤਾ ਕਾਇਮ ਕੀਤਾ ਜਾਵੇ ਤਾਕਿ ਮੁਲਕ ਵਿਚ ਅਮਨ ਚੈਨ ਰਹਿ 1 ਜ਼ਕਰੀਆ ਖਾਨ ਨੇ ਇਹ ਤਜ਼ਵੀਜ਼ ਦਿਲੀ ਦੇ ਬਾਦਸ਼ਾਹ ਅਗੇ ਰਖੀ । ਦਿੱਲੀ ਦਰਬਾਰ ਦੀ ਪ੍ਰਵਾਨਗੀ ਉਪਰੰਤ, ਜ਼ਕਰੀਆ ਖਾਨ ਦੇ ਸਰਦਾਰ ਸੁਬੇਗ ਸਿੰਘ ਨੂੰ ਆਪਣਾ ਦੂਤ ਬਣਾ ਕੇ ਸਿੰਘਾਂ ਕੋਲ 1733 ਦੀ ਵਿਸਾਖੀ ਵਾਲੇ ਦਿਹਾੜੇ ਅੰਮ੍ਰਿਤਸਰ ਭੇਜਿਆ, ਜਿਸ ਅਧੀਨ ਰਾਜ ਵੱਲੋਂ ਨਵਾਬੀ ਤੇ ਜਗੀਰ ਦੀ ਪੇਸ਼ਕਸ਼ ਕੀਤੀ ਗਈ। ਅਕਾਲ ਤਖਤ ਦੇ ਜਥੇਦਾਰ ਦਰਬਾਰਾ ਸਿੰਘ ਨੇ ਸਰਬਤ ਖਾਲਸੇ ਵੱਲੋਂ ਇਸ ਤਜਵੀਜ਼ ਨੂੰ ਠੁਕਰਾ ਦਿਤਾ  ਤੇ ਕਿਹਾ ਕਿ ਅਸੀਂ ਕਿਸੇ ਦੀ ਦਿੱਤੀ ਹੋਈ ਨਵਾਬੀ ਕਿਉਂ ਲਈਏ ਜੋ ਵੀ ਲਵਾਂਗੇ ਆਪਣੇ ਦਮ ਤੇ   ਲੜ ਕੇ ਲਵਾਂਗੇ।

ਬਹੁਤ ਚਿਰ ਵਿਚਾਰਾਂ ਚਲਦੀਆਂ ਗਈਆਂ। ਸ. ਸੁਬੇਗ ਸਿੰਘ ਨੇ ਬਹੁਤ ਸਮਝਾਇਆ ਕਿ ਲੜਾਈ ਵਿਚ ਕੀਮਤੀ ਸਿੱਖ ਜਾਨਾਂ ਜਾ ਰਹੀਆਂ ਹਨ ਤੇ ਫਿਰ ਜਦੋਂ ਸਰਕਾਰ ਵੱਲੋਂ ਸ਼ਾਂਤੀ ਤੇ ਸੰਧੀ ਦੀ ਪਹਿਲ ਹੈ ਤੇ ਇਸ ਨੂੰ ਨਾ ਮੰਨਣਾ ਠੀਕ ਨਹੀਂ। ਜਦੋਂ ਜਥੇਦਾਰ ਆਪ ਨਵਾਬੀ ਤੇ ਖਿਲਅਤ ਲੈਣਾ ਨਾ ਮੰਨੇ ਤਾਂ ਸੁਬੇਗ ਸਿੰਘ ਹੁਰਾਂ ਨੇ ਦਲੀਲ ਦਿੱਤੀ ਕਿ ਇਸ ਤਰ੍ਹਾਂ ਆਈ ਹੋਈ ਤਜਵੀਜ਼ ਤੇ ਸਤਿਕਾਰ ਨੂੰ ਵਾਪਸ ਨਾ ਕਰੋ ਤੇ ਕਿਸੇ ਸੇਵਾਦਾਰ ਅਦਨੇ ਸਿੱਖ ਨੂੰ ਹੀ ਦੇ ਦਿਓ। ਇਹ ਗੱਲ ਖਾਲਸਾ ਪੰਥ ਦੇ ਇਕੱਠ ਨੂੰ ਭਾਅ ਗਈ। ਸੋ ਇਕ ਸੇਵਾਦਾਰ, ਜੋ ਸੰਗਤਾਂ ਨੂੰ ਪੱਖਾ ਝਲ ਰਹੇ ਸਨ, ਹੁਕਮ ਹੋਇਆ ਕਿ ਨਵਾਬੀ ਤੇ ਜਗੀਰ ਭਾਈ ਕਪੂਰ ਸਿੰਘ ਨੂੰ ਦਿਤੀ । ਪਹਿਲਾਂ ਤਾਂ ਭਾਈ ਕਪੂਰ ਸਿੰਘ ਨੇ ਨਵਾਬੀ ਲੈਣ ਤੋਂ ਅਸਮਰਥਾ ਪ੍ਰਗਟ ਕੀਤੀ ਪਰ ਫਿਰ ਸੰਗਤ ਦਾ ਹੁਕਮ ਮੰਨ ਕੇ ਤਿੰਨ ਸ਼ਰਤਾ ਤੇ ਇਸ ਨੂੰ ਪ੍ਰਵਾਨ ਕਰ ਲਿਆ 1  ਬੇਨਤੀ ਕੀਤੀ ਕਿ ਇਸ ਨਵਾਬੀ ਤੇ ਜਗੀਰ ਬਖਸ਼ੀ ਦੀ ਸਨਅਦ ਮੈਨੂੰ ਦੇਣ ਤੋਂ ਪਹਿਲਾਂ  ਪੰਜ ਸਿੱਖਾਂ (ਪਿਆਰਿਆਂ)ਦੇ ਜੋੜਿਆਂ ਵਿਚ ਪਹਿਲਾਂ ਰੱਖੀ ਜਾਵੇ। ਦੂਸਰਾ ਇਹ ਜਗੀਰ ਮੈਨੂੰ ਪੰਥ ਦੀ ਦੇਣ ਹੈ ਮੁਗਲ ਹਕੂਮਤ ਦੀ ਨਹੀਂ ਸੋ ਮੈਂ ਮੁਗਲ ਦਰਬਾਰ ਵਿਚ ਹਾਜਰੀ ਨਹੀਂ ਭਰਾਗਾਂ ਤੇ ਤੀਸਰਾ ਮੇਰੀ ਪੱਖਾ ਝਲਣ ਤੇ ਘੋੜਿਆਂ ਦੀ ਸੇਵਾ ਜਾਰੀ ਰਹੇਗੀ 1  ਇਸ ਤਰਾਂ  ਖ਼ਾਲਸੇ ਨੂੰ ਦੀਪਾਲਪੁਰ, ਕੰਗਣਵਾਲ, ਝਬਾਲ ਦੇ ਪਰਗਣਿਆਂ ਦੀ ਜਗੀਰ ਦਿੱਤੀ ਗਈ। ਭਾਈ ਸੁਬੇਗ ਸਿੰਘ ਦੇ ਯਤਨਾਂ ਸਦਕਾ ਕੁਝ ਸਮੇਂ ਲਈ ਪੰਜਾਬ ਦੇ ਮਾਹੌਲ ਵਿਚ ਅਮਨ ਹੋ ਗਿਆ  ਤੇ ਸਿਖਾਂ ਨੂੰ ਵੀ ਆਪਣੇ ਆਪ ਨੂੰ ਮਜਬੂਤ ਕਰਨ ਲਈ ਵਕਤ ਮਿਲ ਗਿਆ 1 ।

ਇਸੇ ਦੌਰਾਨ, ਜ਼ਕਰੀਆ ਖਾਨ ਦੀ ਮੌਤ ਹੋ ਗਈ ਤੇ ਉਸ ਦਾ ਪੁੱਤਰ ਯਹੀਆ ਖਾਨ ਜੋ ਆਪਣੇ ਪਿਓ ਨਾਲੋ ਵਧ ਜਾਲਮ ਸੀ ਤੇ ਸਿਖਾਂ ਦੇ ਖਿਲਾਫ਼ ਸੀ , ਲਾਹੋਰ  ਦਾ ਸੂਬੇਦਾਰ ਸਥਾਪਤ ਹੋਇਆ। ਸ. ਸੁਬੇਗ ਸਿੰਘ ਦਾ ਲੜਕਾ ਸ਼ਾਹਬਾਜ਼ ਸਿੰਘ ਉਸ ਵਕਤ ਜਵਾਨ ਹੋ ਚੁਕਾ ਸੀ ਤੇ ਉਚਾ ਲੰਬਾ ਤੇ ਸ਼ਕਲ ਸੂਰਤ ਵਜੋਂ ਬਹੁਤ  ਖੂਬਸੂਰਤ ਸੀ 1 ਜਿਸ ਕਾਜ਼ੀ ਤੋਂ ਉਹ ਫਾਰਸੀ ਪੜ੍ਹਨ ਜਾਂਦਾ ਸੀ ਉਸਦੇ ਮਨ ਵਿਚ ਆਇਆ ਕਿ ਕਿਓਂ ਨਾ  ਸ਼ਾਹਬਾਜ਼ ਨੂੰ ਮੁਸਲਮਾਨ ਬਣਾ ਕੇ ਆਪਣੀ ਲੜਕੀ ਦਾ ਰਿਸ਼ਤਾ ਇਸ  ਨਾਲ ਕੀਤਾ ਜਾਵੇ । ਆਪਣੀ ਇਸ ਸੋਚ ਨੂੰ ਅੰਜਾਮ ਦੇਣ ਲਈ ਓਹ ਤਰੀਕੇ ਤੇ ਬਹਾਨੇ ਢੂੰਡਣ ਲਗਾ 1 ਸ਼ਾਹਬਾਜ਼ ਸਿੰਘ ਦਾ ਮੁਸਲਮਾਨ ਬਣਨਾ ਇਨਕਾਰੀ ਕਰਨ ‘ਤੇ ਕਾਜ਼ੀ ਨੇ ਨਵੇਂ ਸੂਬੇਦਾਰ ਯਹੀਆ ਖਾਨ ਨੂੰ ਸ਼ਿਕਾਇਤ ਕੀਤੀ ਕਿ ਸ਼ਾਹਬਾਜ਼ ਸਿੰਘ ਨੇ ਹਜ਼ਰਤ ਮੁਹੰਮਦ ਸਾਹਿਬ ਬਾਰੇ ਅਪਮਾਨਤ ਸ਼ਬਦ ਕਹੇ ਹਨ ਤੇ ਇਸੇ ਆਧਾਰ ‘ਤੇ ਸ਼ਾਹਬਾਜ਼ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਦੀਵਾਨ ਲਖਪਤ ਰਾਏ ਨੇ ਯਹੀਆ ਖਾਨ ਦੇ ਕੰਨ ਭਰੇ ਕਿ ਸੁਬੇਗ ਸਿੰਘ ਇਕ ਕੱਟੜ ਸਿੱਖ ਤੇ ਹਕੂਮਤ ਦਾ ਦੁਸ਼ਮਨ ਹੈ ਇਸ ਨੇ ਤੁਹਾਡੇ ਪਿਤਾ ਦੇ ਸਿਰ ‘ਤੇ ਤਾਰੂ ਸਿੰਘ ਦੀਆਂ ਜੁੱਤੀਆਂ ਮਰਵਾਈਆਂ ਹਨ ਜਿਸਦੇ  ਅਪਮਾਨ  ਕਾਰਣ ਜ਼ਕਰੀਆ ਖਾਨ ਦੀ ਮੋਤ ਹੋਈ ਹੈ । ਸੁਬੇਗ ਸਿੰਘ ਨੂੰ ਵੀ ਹਿਰਾਸਤ ਵਿਚ ਲੈ ਲਿਆ ਗਿਆ ਤੇ ਦੋਵਾਂ ਬਾਪ-ਬੇਟੇ ਨੂੰ ਇਸਲਾਮ ਕਬੂਲ ਕਰਨ ਲਈ ਕਿਹਾ ਗਿਆ। ਉਨ੍ਹਾਂ ਦੇ ਸਾਫ਼ ਇਨਕਾਰ ਕਰਨ ਤੇ  ਤੇ ਉਨ੍ਹਾਂ ਨੂੰ ਚਰਖੜੀਆਂ ‘ਤੇ ਚੜ੍ਹਾ ਦਿੱਤਾ ਗਿਆ(ਮਾਰਚ 1746 ) ਸਿੱਖ ਕੌਮ ਵਿਚ ਇਸ ਨਿਰਦਈ ਕਾਰੇ ਬਾਰੇ ਬਹੁਤ ਰੋਸ ਜਾਗਿਆ। ਇਸੇ ਦਿਨ ਦੀਵਾਨ ਲਖਪਤ ਰਾਏ ਨੇ ਲਾਹੌਰ ਦੇ ਸਿੱਖਾਂ ਨੂੰ ਇਕੱਠਿਆਂ ਕਰਕੇ ਉਨ੍ਹਾਂ ਨੂੰ ਕਸਾਈਆਂ ਦੇ ਸਪੁਰਦ ਕਰ ਦਿੱਤਾ ਤਾਂ ਕਿ ਉਨ੍ਹਾਂ ਨੂੰ ਕੱਟਿਆ ਤੇ ਵੱਢਿਆ ਜਾਵੇ। ਸ਼ਹਿਰ ਦੇ ਮੋਹਤਬਰ ਹਿੰਦੂਆਂ ਨੇ ਦੀਵਾਨ ਨੂੰ ਅਪੀਲ ਕੀਤੀ ਕਿ ਇਨ੍ਹਾਂ ਬੇਕਸੂਰ ਸਿੱਖਾਂ ਨੂੰ ਸਜ਼ਾ ਨਾ ਦਿੱਤੀ ਜਾਵੇ, ਪਰ ਲਖਪਤ ਰਾਏ, ਆਪਣੇ ਨਿਰਦਈ ਫੈਸਲੇ ਤੋਂ ਨਾ ਟਲਿਆ।

ਦੋਨੋ ਪਿਉ ਪੁਤਰ ਦੀ ਜੋੜੀ ਨੇ  ਗੁਰੂ ਆਸ਼ੇ ‘ਤੇ ਖਰੇ ਉਤਰਦਿਆਂ ਦੁਨਿਆਵੀ ਲਾਲਚਾਂ ਦੀ ਪ੍ਰਵਾਹ ਨਾ ਕਰਦੇ ਹੋਏ , ਅਨੇਕਾਂ ਤਸੀਹੇ  ਝਲਦੇ, ਅਕਾਲ ਪੁਰਖ ਦਾ ਜਾਪੁ ਕਰਦੇ , ਸ਼ਹਾਦਤ ਦਾ ਜਾਮ ਪੀ ਗਏ ਪਰ ਈਨ ਨਹੀਂ ਮੰਨੀ । ਕੌਮ ਅੱਜ ਵੀ ਸਤਿਕਾਰ ਸਹਿਤ ਯਾਦ ਕਰਕੇ ਉਨ੍ਹਾਂ ਦੀ ਕੁਰਬਾਨੀ ਤੇ ਘਾਲਣਾ ਅੱਗੇ ਸਿਰ ਨਿਵਾਉਂਦੀ ਹੈ। ਅੱਜ ਹਰ ਸਿੱਖ ਦੋਨੋ ਵਕਤ ਅਰਦਾਸ ਕਰਦੇ ਇਨ੍ਹਾ ਸ਼ਹੀਦਾਂ , ਮੁਰੀਦਾਂ ਨੂ ਯਾਦ ਕਰਕੇ ਇਹ ਸ਼ਬਦ ਦੁਹਰਾਉਦਾ ਹੈ,“ਜਿਨ੍ਹਾਂ ਨੇ ਧਰਮ ਹਿੱਤ ਸੀਸ ਦਿੱਤੇ, ਬੰਦ ਬੰਦ ਕਟਵਾਏ….. ਚਰਖੜੀਆਂ ਤੇ ਚੜ੍ਹੇ” ਅਜਿਹੇ ਸਿਰੜੀ ਅਤੇ ਅਟੱਲ ਵਿਸ਼ਵਾਸੀ ਪਿਓ-ਪੁੱਤਰ ਦੀ ਅਨੂਠੀ ਸ਼ਹਾਦਤ ‘ਤੇ ਪੂਰੇ ਸਿੱਖ ਜਗਤ ਨੂੰ ਮਾਣ ਹੈ ਅਤੇ ਰਹਿੰਦੀ ਦੁਨੀਆਂ ਤੱਕ ਇਹ  ਸਿੱਖ ਕੌਮ ਦੇ  ਨੌਜਵਾਨਾ ਲਈ ਚਾਨਣ ਮੁਨਾਰਾ ਬਣ ਕੇ ਰਹੇਗੀ|

Nirmal Anand

Add comment